੨੫ ਮੱਘਰ ੨੦੧੪ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਸਦਾ ਸਿੰਘ ਵਾਲਾ ਜ਼ਿਲਾ ਫਿਰੋਜ਼ਪੁਰ
ਹਰਿ ਸ਼ਬਦ ਹਰਿ ਰਾਗ, ਹਰਿ ਹਰਿ ਆਪ ਅਲ੍ਹਾਇਆ। ਆਪੇ ਸੋਇਆ ਆਪੇ ਗਿਆ ਜਾਗ, ਆਪ ਆਪਣੀ ਦਇਆ ਕਮਾਇਆ। ਆਪ ਆਪਣਾ ਬਣੇ ਕੰਤ ਸੁਹਾਗ, ਆਪ ਆਪਣੀ ਸੇਜ ਹੰਢਾਇਆ। ਆਪ ਆਪਣੇ ਅੰਗ ਸਾਚੇ ਲਾਗ, ਆਪ ਆਪਣਾ ਭੋਗ ਭੁਗਾਇਆ। ਆਪ ਆਪਣਾ ਜਗਾਏ ਇਕ ਚਿਰਾਗ, ਦੀਪਕ ਜੋਤ ਘਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਬਲ ਧਾਰ, ਹਰਿ ਆਪਣੀ ਕਲ ਵਰਤਾਇੰਦਾ। ਅਛਲ ਅਛੱਲ ਖੇਲ ਅਪਰ ਅਪਾਰ, ਵਲ ਛਲ ਆਪ ਕਰਾਇੰਦਾ। ਸ਼ਬਦ ਸ਼ਬਦੀ ਕਰ ਪਿਆਰ, ਹਰਿ ਸ਼ਬਦੀ ਰਚਨ ਰਚਾਇੰਦਾ। ਆਦਿ ਜੁਗਾਦੀ ਬੰਨ੍ਹੇ ਧਾਰ, ਬ੍ਰਹਿਮਾਦੀ ਵੇਖ ਵਖਾਇੰਦਾ। ਧੁਨ ਅਨਾਦੀ ਅਪਰ ਅਪਾਰ, ਨਿਰਗੁਣ ਆਪ ਵਜਾਇੰਦਾ। ਬੋਧ ਅਗਾਧੀ ਸ਼ਬਦ ਅਧਾਰ, ਸ਼ਬਦੀ ਸ਼ਬਦ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੰਗਲ ਕਰਾਇੰਦਾ। ਮੰਗਲਾਚਾਰ ਹਰਿ ਨਿਰੰਕਾਰ, ਆਪਣਾ ਆਪ ਅਲ੍ਹਾਇਆ। ਵੇਦ ਕਿਤੇਬ ਨਾ ਪਾਇਣ ਸਾਰ, ਨਾ ਕੋਈ ਸਕੇ ਭੇਵ ਖੁਲ੍ਹਾਇਆ। ਰਸਨਾ ਜਿਹਵਾ ਨਾ ਸਕੇ ਕੋਈ ਉਚਾਰ, ਹਰਿ ਗੋਬਿੰਦ ਗੋਬਿੰਦ ਰੂਪ ਸਮਾਇਆ। ਅਲੱਖ ਅਭੇਵ ਆਪ ਨਿਰੰਕਾਰ, ਲੇਖਾ ਲੇਖ ਲਿਖ ਨਾ ਸਕੇ ਕੋਈ ਰਾਇਆ। ਆਪੇ ਹੋ ਪਰਤੱਖ ਵਿਚ ਸੰਸਾਰ, ਜੁਗ ਜੁਗ ਭੇਖੀ ਭੇਖ ਵਟਾਇਆ। ਭਗਤ ਸੁਹੇਲੇ ਲਏ ਰੱਖ, ਆਪ ਆਪਣੀ ਗੋਦ ਉਠਾਇਆ। ਲੱਖ ਚੁਰਾਸੀ ਵਿਚੋਂ ਕਰੇ ਵੱਖ, ਏਕਾ ਅੱਖਰ ਨਾਮ ਦ੍ਰਿੜਾਇਆ। ਨਾਮ ਵਸਤ ਕਿਸੇ ਨਾ ਮਿਲੇ ਹੱਟ, ਚੌਦਾਂ ਲੋਕ ਵੇਖ ਵਖਾਇਆ। ਖਾਲੀ ਦਿਸਣ ਤੀਰਥ ਤਟ ਅਠ ਸਠ, ਗੁਰ ਦਰ ਮੰਦਰ ਵੇਖ ਵਖਾਇਆ। ਸ਼ਿਵਦਵਾਲਾ ਵੇਖੇ ਮੱਠ, ਮੂਰਤ ਅਕਾਲ ਨਾ ਕੋਈ ਦਰਸਾਇਆ। ਸ਼ਬਦ ਗੁਰ ਲੋਆਂ ਪੁਰੀਆਂ ਬ੍ਰਹਿਮੰਡ ਵਰਭੰਡ ਜੇਰਜ ਅੰਡ ਰਿਹਾ ਨੱਠ, ਗਗਨ ਪਾਤਾਲਾਂ ਫੇਰਾ ਪਾਇਆ। ਤ੍ਰੈਗੁਣ ਮਾਇਆ ਤਪਿਆ ਮੱਠ, ਪੰਚ ਵਿਕਾਰਾ ਲੰਬੂ ਲਾਇਆ। ਸਾਧਾਂ ਸੰਤਾਂ ਜੀਵਾਂ ਜੰਤਾਂ ਏਕਾ ਹੱਟ, ਜਗਤ ਵਿਕਾਰ ਵਿਕਾਇਆ। ਮਾਇਆ ਰਾਣੀ ਕਰ ਇਕੱਠ, ਜਗਤ ਨਾਤਾ ਇਕ ਬੰਧਾਇਆ। ਕਾਇਆ ਰਾਣੀ ਬੁਰਜ ਲੱਖ ਚੁਰਾਸੀ ਜਾਣਾ ਢੱਠ, ਥਿਰ ਕੋਈ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਵੇਖ ਵਖਾਇਆ। ਸ਼ਬਦ ਗੁਰ ਸਚ ਸੁਹੇਲ, ਏਕਾ ਏਕ ਰਖਾਇਆ। ਆਪੇ ਵਸਿਆ ਜਲ ਥਲ ਹਰਿ, ਆਪੇ ਹਰ ਘਟ ਡੇਰਾ ਲਾਇਆ। ਆਪਣੇ ਦੀਪਕ ਜੋਤੀ ਆਪੇ ਬਲ, ਆਪ ਆਪਣਾ ਤੇਜ ਕਰਾਇਆ। ਆਪ ਆਪਣਾ ਲਏ ਮੱਲ, ਨਾ ਕੋਈ ਦੂਸਰ ਸੰਗ ਰਲਾਇਆ। ਆਪ ਆਪਣਾ ਫੜਿਆ ਪੱਲਾ, ਆਪ ਆਪਣਾ ਘਰ ਸੁਹਾਇਆ। ਆਪੇ ਵਸਿਆ ਨਿਹਚਲ ਧਾਮ ਅਟੱਲਾ, ਦਿਸ ਕਿਸੇ ਨਾ ਆਇਆ। ਜੋਤੀ ਸ਼ਬਦੀ ਹਰਿ ਹਰਿ ਰਲਾ, ਆਪ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸ਼ਬਦ ਉਪਾਇਆ। ਸ਼ਬਦ ਗੁਰ ਹਰਿ ਉਪਾ, ਆਪਣੀ ਦਇਆ ਕਮਾਈਆ। ਏਕਾ ਧੁਨ ਰਿਹਾ ਜਣਾ, ਨਾਦ ਅਨਾਦਾ ਆਪ ਵਜਾਈਆ। ਏਕਾ ਰਾਗ ਰਿਹਾ ਅਲ੍ਹਾ, ਰਾਗ ਰਾਗਨੀ ਭੇਵ ਨਾ ਰਾਈਆ। ਏਕਾ ਕੰਤ ਸੁਹਾਗ ਰਿਹਾ ਹੰਢਾ, ਪਤ ਪਤਵੰਤ ਆਪ ਹੋ ਜਾਈਆ। ਏਕਾ ਵੰਡਨ ਰਿਹਾ ਵੰਡਾ, ਬ੍ਰਹਿਮੰਡੀ ਵੰਡ ਵੰਡਾਈਆ। ਉਤਭੁਜ ਸੇਤਜ ਡੇਰਾ ਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਨਿਰਗੁਣ ਹਰਿ, ਨਿਰਗੁਣ ਰਚਨ ਰਚਾਈਆ। ਨਿਰਗੁਣ ਰੂਪ ਹਰਿ ਨਿਰੰਕਾਰਾ, ਏਕਾ ਏਕ ਅਖਵਾਇਆ। ਆਪ ਆਪਣਾ ਕਰ ਆਕਾਰਾ, ਆਪ ਆਪਣਾ ਵੇਖਣ ਆਇਆ। ਆਪ ਆਪਣਾ ਖੋਲ੍ਹ ਦਵਾਰਾ, ਆਪ ਆਪਣਾ ਆਸਣ ਲਾਇਆ। ਆਪੇ ਬਣ ਸੱਚੀ ਸਰਕਾਰਾ, ਸ਼ਾਹੋ ਭੂਪ ਆਪ ਅਖਵਾਇਆ। ਆਪੇ ਸ਼ਾਹੋ ਭੂਪ ਰਾਜ ਰਾਜਾਨ ਹੋਏ ਦਵਾਰਾ, ਆਪ ਆਪਣਾ ਤਾਜ ਸੀਸ ਟਿਕਾਇਆ। ਆਪੇ ਮੰਗੇ ਬਣ ਭਿਖਾਰਾ, ਆਪੇ ਭਿਛਿਆ ਝੋਲੀ ਪਾਇਆ। ਆਪ ਆਪਣਾ ਹਰਿ ਬਣ ਵਰਤਾਰਾ, ਆਪੇ ਭਰੇ ਭੰਡਾਰਾ, ਇਕ ਇਕੱਲਾ ਏਕੰਕਾਰਾ, ਖੇਲੇ ਖੇਲ ਅਪਰ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਉਤਾਰਾ। ਸ਼ਬਦ ਗੁਰ ਧਰ ਅਵਤਾਰ, ਆਪਣਾ ਆਪ ਵਿਚਾਰਿਆ। ਦੋਏ ਜੋੜ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾ ਰਿਹਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦੇ ਮਤ ਆਪ ਸਮਝਾ ਰਿਹਾ। ਅੱਠੇ ਪਹਿਰ ਖ਼ਬਰਦਾਰ, ਏਕਾ ਤਤ ਵਖਾ ਰਿਹਾ। ਆਦਿ ਜੁਗਾਦੀ ਤੇਰੀ ਕਾਰ, ਤੇਰੀ ਧਾਰ ਬੰਨ੍ਹਾ ਰਿਹਾ। ਮਰੇ ਨਾ ਜੰਮੇ ਵਿਚ ਸੰਸਾਰ, ਮੜ੍ਹੀ ਗੋਰ ਨਾ ਕੋਈ ਦਬਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦੇਵੇ ਵਰ, ਸਾਚੀ ਦਾਤ ਝੋਲੀ ਪਾ ਰਿਹਾ। ਸਤਿਗੁਰ ਮਾਰ ਧਿਆਨ, ਨੇਤਰ ਨੈਣ ਉਘਾੜਿਆ । ਪੁਰਖ ਅਬਿਨਾਸ਼ੀ ਇਕ ਭਗਵਾਨ, ਵੇਖੇ ਸਚ ਅਖਾੜਿਆ। ਲੋਆਂ ਪੁਰੀਆਂ ਵੰਡ ਵੰਡਾਨ, ਆਪ ਆਪਣਾ ਆਪੇ ਪਾੜਿਆ। ਬ੍ਰਹਿਮੰਡ ਹਰਿ ਤੇਜ ਮਹਾਨ, ਏਕਾ ਏਕ ਵੰਡ ਵੰਡਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦੇਵੇ ਵਰ, ਵਰ ਦਾਤਾ ਆਪ ਅਖਵਾ ਰਿਹਾ। ਸਚ ਵਰ ਹਰਿ ਝੋਲੀ ਪਾ, ਸ਼ਬਦ ਗੁਰ ਉਠਾਇਆ। ਆਪ ਆਪਣਾ ਦਰ ਖੁਲ੍ਹਾ, ਆਪੇ ਬਾਹਰ ਕਰਾਇਆ। ਆਪਣੇ ਨੇਤਰ ਵੇਖ ਵਖਾ, ਵੇਖਣਹਾਰ ਆਪ ਅਖਵਾਇਆ। ਏਕਾ ਹੁਕਮ ਰਿਹਾ ਜਣਾ, ਆਦਿ ਸ਼ਕਤ ਜਣੇਂਦੀ ਮਾਇਆ। ਬ੍ਰਹਿਮੰਡਾਂ ਵਿਚ ਗਿਆ ਸਮਾ, ਦਿਸ ਕਿਸੇ ਨਾ ਆਇਆ। ਪਾਰ ਕੰਢਾ ਨਾ ਸਕੇ ਜਣਾ, ਗੁਰ ਪੀਰ ਅਵਤਾਰ ਸਾਧ ਸੰਤ ਜੀਵ ਜੰਤ ਨਾ ਕੋਈ ਸਕੇ ਲੇਖ ਲਿਖਾਇਆ। ਪੰਥ ਗ੍ਰੰਥ ਨਾ ਕੋਈ ਰਿਹਾ ਪੜ੍ਹਾ, ਵੇਦ ਪੁਰਾਨ ਨਾ ਕੋਈ ਰਿਹਾ ਅਲ੍ਹਾਇਆ। ਅੰਜੀਲ ਕੁਰਾਨ ਨਾ ਕੋਈ ਰਿਹਾ ਸੁਣਾ, ਅਹਿਨਲ ਹੱਕ ਅੱਨਾ ਹੂ ਕੋਈ ਨਾ ਨਾਅਰਾ ਲਾਇਆ। ਹੱਕ ਹਕੀਕਤ ਇਕ ਜਣਾ, ਏਕਾ ਰੂਪ ਸਮਾਇਆ। ਲਾਸ਼ਰੀਕ ਇਕ ਖ਼ੁਦਾ, ਪਰਵਰਦਿਗਾਰ ਆਪ ਅਖਵਾਇਆ। ਜੋਤੀ ਨੂਰ ਦਏ ਜਗਾ, ਆਪ ਆਪਣੀ ਜੋਤ ਜਗਾਇਆ। ਸ਼ਬਦ ਸ਼ਬਦੀ ਆਪ ਰਿਹਾ ਉਪਾ, ਸ਼ਬਦੀ ਸ਼ਬਦ ਕਰੇ ਜਣਾਇਆ। ਲੋਕਮਾਤੀ ਦਏ ਟਿਕਾ, ਆਪ ਆਪਣਾ ਭੇਖ ਵਟਾਇਆ। ਪੰਜ ਤਤ ਤਨ ਚੋਲਾ ਪਾ, ਆਪ ਆਪਣੀ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦ ਵਸਾਏ ਸਾਚਾ ਘਰ, ਸਚ ਟਿਕਾਣਾ ਇਕ ਰਖਾਇਆ। ਪੰਜ ਤਤ ਕਰ ਆਕਾਰ, ਪ੍ਰਭ ਆਪਣੇ ਹੱਥ ਰੱਖੀ ਵਡਿਆਈਆ। ਸ਼ਬਦ ਗੁਰ ਦੇਵੇ ਸਾਚੀ ਧਾਰ, ਮਨ ਮਤ ਬੁਧ ਨਾ ਚਲੇ ਕੋਈ ਚਤੁਰਾਈਆ। ਆਪੇ ਹੋਏ ਪਹਿਰੇਦਾਰ, ਅੱਠੇ ਪਹਿਰ ਸੇਵ ਕਮਾਈਆ। ਧੁਨ ਅਨਾਦੀ ਅਪਰ ਅਪਾਰ, ਕਾਇਆ ਮੰਦਰ ਅੰਦਰ ਆਪ ਸੁਣਾਈਆ। ਅਨਹਦ ਗਾਏ ਵਾਰੋ ਵਾਰ, ਪੰਚਮ ਰਹੇ ਸੇਵ ਕਮਾਈਆ। ਜਨ ਭਗਤਾਂ ਸੁਣਾਏ ਹਰਿਜਨ ਹੋਏ ਸੁਣਨੇਹਾਰ, ਬੰਦ ਕਿਵਾੜੀ ਕੁੰਡਾ ਲਾਹੀਆ। ਏਕਾ ਰੰਗ ਰੰਗਾਏ ਹਰਿ ਕਰਤਾਰ, ਏਕਾ ਦੂਜਾ ਭੌ ਚੁਕਾਈਆ। ਤੀਜਾ ਨੇਤਰ ਦਏ ਉਘਾੜ, ਆਪ ਆਪਣੀ ਅੱਖ ਖੁਲ੍ਹਾਈਆ। ਚੌਥੇ ਘਰ ਦੇਵੇ ਵਾੜ, ਹਰਿ ਪਰਤੱਖ ਦਰਸ ਰਘੁਰਾਈਆ। ਸਚ ਵਖਾਏ ਸਚ ਅਖਾੜ, ਸਾਚੀ ਧਾਰਾ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਮਾਤ ਧਰ, ਆਪ ਆਪਣੀ ਬੂਝ ਬੁਝਾਈਆ। ਗੁਰ ਸ਼ਬਦ ਜਗ ਲੈ ਅਵਤਾਰਾ, ਜੁਗ ਜੁਗ ਵੇਖ ਵਖਾਇਆ। ਸਤਿਜੁਗ ਤ੍ਰੇਤਾ ਦੁਆਪਰ ਪਾਵੇ ਸਾਰਾ, ਆਵੇ ਜਾਵੇ ਵਾਰੋ ਵਾਰਿਆ। ਅਗੰਮ ਅਗੰਮ ਅਗੰਮ ਹਰਿ ਖੇਲ ਨਿਆਰਾ, ਅਲਖ ਅਲਖ ਅਲਖ ਇਕ ਜੈਕਾਰਿਆ। ਹੱਡ ਮਾਸ ਨਾੜੀ ਚੰਮ ਨਾ ਕੋਈ ਆਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਹਰਿ ਸਾਚਾ ਖੇਲਣ ਹਾਰਿਆ। ਗੁਰ ਸ਼ਬਦ ਮਾਤ ਪਰਧਾਨ, ਵਡ ਵੱਡੀ ਵਡਿਆਈਆ। ਆਦਿਨ ਅੰਤਾ ਦੇਵੇ ਧੁਰ ਫ਼ਰਮਾਣ, ਏਕਾ ਸ਼ਬਦ ਜਣਾਈਆ। ਦਰ ਦਵਾਰੇ ਸਾਚੇ ਮੰਦਰ ਬਹਿ ਬਹਿ ਗਾਣ, ਸਾਚੀ ਸਖੀਆਂ ਮੰਗਲ ਗਾਈਆ। ਏਕਾ ਰਾਗ ਸੁਣਾਏ ਕਾਨ, ਧੁਨ ਅਨਾਦੀ ਆਪ ਵਜਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਹੋਏ ਹੈਰਾਨ, ਵਿਸ਼ਨੂੰ ਬੰਸੀ ਬੈਠਾ ਸ਼ਰਮਾਈਆ। ਪੁਰਖ ਅਬਿਨਾਸ਼ੀ ਖੇਲੇ ਖੇਲ ਵਾਲੀ ਦੋ ਜਹਾਨ, ਜੁਗ ਜੁਗ ਖੇਲਣਹਾਰ ਆਪ ਅਖਵਾਈਆ। ਕਲਜੁਗ ਤੇਰੀ ਜੂਠ ਝੂਠ ਵੇਖ ਵਖਾਨ, ਚਾਰ ਕੁੰਟ ਪਈ ਦੁਹਾਈਆ। ਜੀਵ ਜੰਤ ਸਰਬ ਕੁਰਲਾਨ, ਧੀਰਜ ਧੀਰ ਨਾ ਕੋਈ ਧਰਾਈਆ। ਚਾਰ ਵਰਨ ਨਾ ਦੇਵੇ ਕੋਈ ਇਕ ਗਿਆਨ, ਜਗਤ ਵਿਦਿਆ ਮਾਤ ਪੜ੍ਹਾਈਆ। ਦਰ ਦਰ ਘਰ ਘਰ ਮੰਦਰ ਅੰਦਰ ਝੁਲਦੇ ਜਗਤ ਨਿਸ਼ਾਨ, ਸਚ ਨਿਸ਼ਾਨਾ ਨਾ ਕੋਈ ਝੁਲਾਈਆ। ਇਕ ਇਕੱਲਾ ਨਿਗਾਹਬਾਨ, ਨੌਂ ਖੰਡ ਪ੍ਰਿਥਮੀ ਵੇਖ ਵਖਾਈਆ। ਲੱਖ ਚੁਰਾਸੀ ਜੀਵ ਸ਼ੈਤਾਨ, ਮਾਇਆ ਮੋਹ ਕਰੀ ਕੁੜਮਾਈਆ। ਰਸਨਾ ਭੁੱਲਿਆ ਇਕ ਭਗਵਾਨ, ਭਗਤੀ ਭਗਤ ਨਾ ਕੋਈ ਕਮਾਈਆ। ਪੜ੍ਹ ਪੜ੍ਹ ਪੋਥੀਆਂ ਮੰਗਨ ਦਾਨ, ਲੋਕ ਲੱਜਿਆ ਮਾਤ ਤਜਾਈਆ। ਸੇਵਕ ਸੇਵਕ ਸੇਵਕ ਗੁਰਮੁਖ ਹੋਏ ਦਰ ਪਰਵਾਨ, ਜੋ ਆਪਣਾ ਆਪ ਭੇਟ ਚੜ੍ਹਾਈਆ। ਸਤਿਗੁਰ ਸ਼ਬਦ ਵਿਟਹੁ ਕੁਰਬਾਨ, ਆਪ ਆਪਾ ਘੋਲ ਘੁੰਮਾਈਆ। ਨਾਤਾ ਤੁੱਟੇ ਪੀਣ ਖਾਣ, ਸਤਿ ਸੰਤੋਖ ਸਮਾਈਆ। ਆਤਮ ਜੋਤੀ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਸਚ ਦਵਾਰਾ ਏਕਾ ਪਾਣ, ਵਿਛੜ ਕਦੇ ਨਾ ਜਾਈਆ। ਦੀਪਕ ਜੋਤੀ ਜਗੇ ਮਹਾਨ, ਦਿਵਸ ਰੈਣ ਰਹੇ ਰੁਸ਼ਨਾਈਆ। ਮੁਖ ਛੁਪਾਇਨ ਕੋਟਨ ਕੋਟ ਰਵ ਸਸ ਭਾਨ, ਨੇਤਰ ਨੈਣ ਨਾ ਕੋਈ ਉਠਾਈਆ। ਰਾਗ ਛਤੀਸਾ ਹੋਏ ਹੈਰਾਨ, ਹਰਿ ਕਾ ਭੇਵ ਨਾ ਪਾਇਆ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਸਤਿਗੁਰ ਸਾਚਾ ਆਪ ਸਹਾਈਆ। ਸਤਿਗੁਰ ਸਾਚਾ ਦੀਨ ਦਿਆਲਾ, ਏਕਾ ਏਕ ਅਖਵਾਇਆ। ਗੋਬਿੰਦ ਹਰਿ ਗੋਪਾਲਾ, ਗੋਬਿੰਦ ਗੜ੍ਹ ਸੁਹਾਇਆ। ਜਨ ਭਗਤਾਂ ਸਦਾ ਸਦ ਕਰੇ ਪ੍ਰਿਤਪਾਲਾ, ਦਿਵਸ ਰੈਣ ਸੇਵ ਕਮਾਇਆ। ਫਲ ਲਗਾਏ ਕਾਇਆ ਡਾਲ੍ਹਾ, ਫਲ ਫੁਲਵਾੜੀ ਇਕ ਵਖਾਇਆ। ਏਕਾ ਸ਼ਬਦ ਵਜਾਏ ਸਾਚਾ ਤਾਲਾ, ਬਹੱਤਰ ਨਾੜੀ ਤਾਲ ਤਲਵਾੜਾ ਆਪ ਹਿਲਾਇਆ। ਜੋਤ ਪਰਗਟਾਏ ਹਰਿ ਕਾਲ ਅਕਾਲਾ, ਨੂਰ ਨੂਰੋ ਨੂਰ ਸਵਾਇਆ। ਕਾਇਆ ਮੰਦਰ ਅੰਦਰ ਬੈਠ ਸੱਚੀ ਧਰਮਸਾਲਾ, ਗੁਰਮੁਖ ਸਾਚੇ ਲਏ ਮਿਲਾਇਆ। ਸੁਰਤ ਸਵਾਣੀ ਹੋਏ ਹਾਲ ਬੇਹਾਲਾ, ਗੁਰ ਸ਼ਬਦੀ ਦਰਸ਼ਨ ਪਾਇਆ। ਗੁਰ ਸ਼ਬਦੀ ਹੋਏ ਆਪ ਰਖਵਾਲਾ, ਪੱਲਾ ਆਪਣਾ ਆਪ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਸਚ ਸਪੂਤਾ ਹਰਿ ਆਪਣਾ ਆਪ ਉਪਾਇਆ। ਆਪ ਵਖਾਣੇ ਚਾਰੇ ਕੂਟਾਂ, ਦਹਿ ਦਿਸ਼ਾ ਆਪ ਫਿਰਾਇਆ। ਆਪੇ ਦੇਵੇ ਆਪਣਾ ਹੁਲਾਰਾ ਦੋ ਜਹਾਨੀ ਝੂਟਾ, ਇਕ ਹੁਲਾਰ ਰਖਾਇਆ। ਆਪ ਆਪਣੇ ਉਪਰ ਆਪੇ ਤੁਠਾ, ਆਪ ਆਪਣੀ ਦਇਆ ਕਮਾਇਆ । ਕਲਜੁਗ ਤੇਰਾ ਮੇਟ ਮਿਟਾਏ ਪਸਾਰਾ ਝੂਠਾ, ਅੰਤ ਰਹਿਣ ਨਾ ਪਾਇਆ। ਮਨਮੁਖਾਂ ਹੱਥ ਫੜਾਏ ਖਾਲੀ ਠੂਠਾ, ਦਰ ਦਰ ਹੋਏ ਹਲਕਾਇਆ। ਭਗਤ ਭਗਵੰਤ ਹਰਿ ਸਾਜਨ ਸੰਤ ਗੁਰਮੁਖ ਸਾਚਾ ਜੁਗ ਜੁਗ ਰੁਠਾ, ਆਪੇ ਲਏ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਵੇਖ ਦਰ, ਹਰਿ ਸ਼ਬਦੀ ਡੰਕ ਵਜਾਇਆ। ਸ਼ਬਦ ਡੰਕਾ ਹਰਿ ਨਿਰੰਕਾਰ, ਏਕਾ ਏਕ ਵਜਾਇੰਦਾ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਗੁਰਸਿਖ ਉਧਾਰੇ ਜਿਉਂ ਜਨ ਜਨਕਾ, ਆਪ ਆਪਣੀ ਬੂਝ ਬੁਝਾਇੰਦਾ। ਏਕਾ ਲਾਏ ਜੋਤੀ ਤਨਕਾ, ਤਨ ਮੰਦਰ ਵੇਖ ਵਖਾਇੰਦਾ। ਪਰਗਟ ਹੋ ਵਾਸੀ ਪੁਰੀ ਘਨਕਾ, ਅਕਲ ਕਲਾ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਰਿਹਾ ਚੜ੍ਹ, ਗੁਰ ਸ਼ਬਦੀ ਆਪ ਚੜ੍ਹਾਇੰਦਾ। ਸ਼ਬਦ ਗੁਰ ਕਰ ਤਿਆਰਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣੀ ਬੰਨ੍ਹ ਦਸਤਾਰਾ, ਕਮਰ ਕਸਾ ਆਪ ਕਰਾਇੰਦਾ। ਆਪ ਆਪਣੇ ਅਸਵ ਕਰ ਅਸਵਾਰਾ, ਆਪ ਆਪਣਾ ਆਸਣ ਲਾਇੰਦਾ। ਆਪ ਟਪਾਏ ਲੋਆਂ ਪੁਰੀਆਂ ਚਾਰ ਦਿਵਾਰਾ, ਨਿਰਗੁਣ ਖੇਲ ਖਿਲਾਇੰਦਾ। ਸਚ ਦਵਾਰਿਉਂ ਆਏ ਬਾਹਰਾ, ਸਰਗੁਣ ਭੇਖ ਵਟਾਇੰਦਾ। ਸਰਗੁਣ ਜਾਣੇ ਸਾਚੀ ਧਾਰਾ, ਪੰਜ ਤਤ ਸਮਾਇੰਦਾ। ਪੰਜ ਤਤ ਹਰਿ ਕਰ ਪਿਆਰਾ, ਸ਼ਬਦ ਗੁਰ ਬਹਾਇੰਦਾ। ਸ਼ਬਦ ਗੁਰ ਫੜ ਤੇਜ ਕਟਾਰਾ, ਏਕਾ ਖੰਡਾ ਵਾਹਿੰਦਾ। ਲੱਖ ਚੁਰਾਸੀ ਜੀਵ ਜੰਤ ਤੇਰੀ ਪਾਵੇ ਸਾਰਾ, ਆਪ ਆਪਣਾ ਵੇਖ ਵਖਾਇੰਦਾ। ਜੁਗ ਜੁਗ ਬੰਨ੍ਹੇ ਮਾਤ ਧਾਰਾ, ਆਪ ਆਪਣੀ ਕਲ ਵਰਤਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਹਰਿ ਸਾਚਾ ਭੇਖ ਵਟਾਇੰਦਾ। ਸ਼ਬਦ ਗੁਰ ਖੇਲ ਅਪਾਰਾ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਨੂਰ ਕਰੇ ਚਮਤਕਾਰਾ, ਅਗਿਆਨ ਅੰਧੇਰ ਮਿਟਾਇੰਦਾ। ਆਪ ਆਪਣਾ ਕਰ ਪਸਾਰਾ, ਆਪੇ ਮੇਟ ਮਿਟਾਇੰਦਾ। ਆਪੇ ਹੋਏ ਜੀਆ ਅਧਾਰਾ, ਆਪੇ ਜੀਆ ਖ਼ਾਕ ਮਿਲਾਇੰਦਾ। ਆਪ ਦਿਸਾਏ ਲੋਕਮਾਤ ਤੇਰਾ ਘਰ ਬਾਹਰਾ, ਅੰਤਮ ਆਪੇ ਢਾਹਿੰਦਾ। ਆਪ ਕਰਾਏ ਲੱਖ ਚੁਰਾਸੀ ਤੇਰਾ ਪਸਰ ਪਸਾਰਾ, ਆਪੇ ਮੇਟ ਮਿਟਾਇੰਦਾ। ਆਪ ਬਹਾਏ ਬ੍ਰਹਮਾ ਵਿਸ਼ਨ ਸ਼ਿਵ ਦਰ ਦਵਾਰਾ, ਸਾਚੀ ਸੇਵਕ ਸੇਵਾ ਲਾਇੰਦਾ। ਆਪ ਕਰਾਏ ਆਪਣਾ ਪਾਰ ਕਿਨਾਰਾ, ਆਪ ਆਪਣੀ ਧਾਰ ਚਲਾਇੰਦਾ। ਆਪ ਆਪਣਾ ਲੈ ਅਵਤਾਰਾ, ਆਪ ਆਪਣਾ ਵੇਖ ਵਖਾਇੰਦਾ। ਗੁਰ ਸ਼ਬਦ ਹਰਿ ਕਰ ਤਿਆਰਾ, ਕਲਜੁਗ ਅੰਤਮ ਝੋਲੀ ਪਾਇੰਦਾ। ਸਚ ਸੁੱਚ ਦਏ ਭੰਡਾਰਾ, ਸਤਿਜੁਗ ਸੰਗ ਰਲਾਇੰਦਾ। ਏਕਾ ਸ਼ਬਦ ਏਕਾ ਧੁਨ ਏਕਾ ਜੈ ਜੈ ਕਾਰਾ, ਨੌਂ ਸਤ ਆਪ ਕਰਾਇੰਦਾ। ਚਾਰ ਵਰਨ ਬਣੇ ਭਿਖਾਰਾ, ਆਪ ਆਪਣੀ ਭਿਛਿਆ ਪਾਇੰਦਾ। ਹਰਿਜਨ ਢਹਿ ਪਏ ਦਵਾਰਾ, ਪੂਰਨ ਇਛਿਆ ਆਪ ਕਰਾਇੰਦਾ। ਗੁਰਮੁਖ ਮੇਲਾ ਕੰਤ ਭਤਾਰਾ, ਸਾਚੀ ਨਾਰੀ ਆਪ ਸੁਹਾਇੰਦਾ। ਆਪੇ ਕਰੇ ਤਨ ਸ਼ਿੰਗਾਰਾ, ਸੋਲਾਂ ਸ਼ਿੰਗਾਰ ਰਖਾਇੰਦਾ। ਥਿਰ ਘਰ ਵਖਾਏ ਸੱਚਾ ਘਰ ਬਾਹਰਾ, ਛੱਪਰ ਛੰਨ ਨਾ ਕੋਈ ਰਖਾਇੰਦਾ। ਆਦਿ ਪੁਰਖ ਨਿਰੰਜਣ ਬੈਠਾ ਕਰ ਆਕਾਰਾ, ਆਪ ਆਪਣੀ ਜੋਤ ਜਗਾਇੰਦਾ। ਸ਼ਬਦ ਗੁਰ ਗੁਰ ਸ਼ਬਦ ਦੇਵੇ ਇਕ ਅਧਾਰਾ, ਆਪ ਆਪਣੀ ਝੋਲੀ ਪਾਇੰਦਾ। ਜੁਗ ਜੁਗ ਖੇਲ ਖੇਲਣਹਾਰਾ, ਕਰਤਾ ਪੁਰਖ ਆਪ ਅਖਵਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਖੁਲ੍ਹੇ ਕੇਸ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਨਿਹਕਲੰਕ ਸ਼ਬਦ ਗੁਰ ਦਾਤਾ, ਪੰਜ ਤਤ ਪਸਾਰਿਆ। ਮੇਟ ਮਿਟਾਏ ਜ਼ਾਤਾਂ ਪਾਤਾਂ, ਊਚਾਂ ਨੀਚਾਂ ਭੇਵ ਚੁਕਾ ਰਿਹਾ। ਚਾਰ ਵਰਨ ਬਣਾਏ ਇਕ ਭਰਾਤਾ, ਏਕਾ ਮਾਰਗ ਲਾ ਰਿਹਾ। ਕਲਜੁਗ ਮਿਟੇ ਰੈਣ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾ ਰਿਹਾ। ਨਾਰ ਦੁਹਾਗਣ ਦਿਸੇ ਨਾ ਕੋਈ ਕਮਜ਼ਾਤਾ, ਕੰਤ ਸੁਹਾਗਾ ਇਕ ਵਖਾ ਰਿਹਾ। ਇਕ ਇਕੱਲਾ ਬੈਠ ਇਕਾਂਤਾ, ਆਪ ਆਪਣੀ ਰਚਨ ਰਚਾ ਰਿਹਾ। ਆਪੇ ਹੋਇਆ ਕਮਲਾਪਾਤਾ, ਪਤਿਪਰਮੇਸ਼ਵਰ ਰੂਪ ਵਟਾ ਰਿਹਾ। ਸ੍ਰਿਸ਼ਟ ਸਬਾਈ ਆਪੇ ਹੋਏ ਪਿਤਾ ਮਾਤਾ, ਆਪ ਆਪਣੀ ਗੋਦ ਉਠਾ ਰਿਹਾ। ਗੁਰਮੁਖ ਤੇਰੀ ਉਤਮ ਜ਼ਾਤਾ, ਜ਼ਾਤ ਅਜ਼ਾਤੀ ਨਾ ਕੋਈ ਜਣਾ ਰਿਹਾ। ਹਰਿ ਚਰਨ ਦਵਾਰੇ ਆਤਮ ਅੰਮ੍ਰਿਤ ਪੀਏ ਬੂੰਦ ਸਵਾਂਤਾ, ਹਉਮੇ ਰੋਗ ਗਵਾ ਰਿਹਾ। ਦਰਸ ਦਿਖਾਏ ਬਹੁ ਬਹੁ ਭਾਂਤਾ, ਸਵੱਛ ਸਰੂਪ ਆਪਣਾ ਆਪ ਪਰਗਟਾ ਰਿਹਾ। ਦੋ ਜਹਾਨੀ ਪੁੱਛੇ ਵਾਤਾ, ਜਿਸ ਜਨ ਆਪਣਾ ਲੜ ਫੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਵਸਾਇਆ ਘਰ, ਲੋਕਮਾਤ ਇਕ ਵਸਾ ਲਿਆ। ਸਤਿਗੁਰ ਸ਼ਬਦ ਘਰ ਬਣਾ, ਆਪਣਾ ਆਪ ਉਪਾਇਆ। ਦੀਪਕ ਜੋਤੀ ਇਕ ਟਿਕਾ, ਆਕਾਸ਼ ਪਰਕਾਸ਼ ਵਖਾਇਆ। ਹਰਿ ਗੋਬਿੰਦ ਗੋਬਿੰਦ ਵਿਚ ਸਮਾ, ਹਰਿ ਹਰਿ ਰੂਪ ਅਖਵਾਇਆ। ਆਪ ਆਪਣੀ ਬਿੰਦ ਉਪਾ, ਨਾਦੀ ਸੁਤ ਉਪਜਾਇਆ। ਸਗਲੀ ਚਿੰਦਾ ਦਏ ਮਿਟਾ, ਭਰਮ ਗੜ੍ਹ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਲੋਕਮਾਤ ਧਰ, ਗੁਰ ਮੰਤਰ ਇਕ ਜਣਾਇਆ। ਗੁਰ ਮੰਤਰ ਹਰਿ ਨਾਮ ਦ੍ਰਿੜਾ, ਹਰਿ ਨਾਮੇ ਵੱਜੀ ਵਧਾਈਆ। ਸਤਿਜੁਗ ਸਾਚਾ ਮਾਰਗ ਲਾ, ਸਤਿ ਪੁਰਖਾ ਕਰੇ ਪੜ੍ਹਾਈਆ। ਸਾਚਾ ਲੇਖਾ ਆਪ ਲਿਖਾ, ਜਗ ਲੇਖਾ ਦਏ ਮਿਟਾਈਆ। ਧਾਰੀ ਕੇਸਾ ਲਏ ਬਚਾ, ਜੋ ਜਨ ਆਏ ਸਰਨਾਈਆ। ਮੂੰਡ ਮੁੰਡਾਏ ਗਲੇ ਲਗਾ, ਦੇ ਮਤ ਆਪ ਸਮਝਾਈਆ। ਮਨਮੁਖ ਜੀਵ ਦਏ ਖਪਾ, ਕਲਜੁਗ ਅੰਤਮ ਦਏ ਦੁਹਾਈਆ। ਚਾਰ ਯਾਰ ਰਹੇ ਕੁਰਲਾ, ਸੰਗ ਮੁਹੰਮਦ ਨੀਰ ਵਹਾਈਆ। ਅੱਲਾ ਰਾਣੀ ਪੱਲਾ ਪਾ, ਮੁਖ ਨੈਣ ਰਹੀ ਸ਼ਰਮਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਦੋਏ ਬੈਠੀ ਸੀਸ ਝੁਕਾਈਆ। ਚੌਦਾਂ ਤਬਕਾਂ ਕਰੇ ਨਿਕਾਹ, ਏਕਾ ਏਕ ਕੁੜਮਾਈਆ। ਵੇਲੇ ਅੰਤ ਨਾ ਫੜੇ ਕੋਈ ਬਾਂਹ, ਹਰਿ ਸਾਚਾ ਦਏ ਸਜ਼ਾਈਆ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਭੈਣ ਭਰਾਤਾ ਸੰਗ ਨਿਭਾਈਆ। ਅੰਤ ਨਬੀ ਰਸੂਲਾਂ ਨਾ ਮਿਲਣਾ ਕੋਈ ਥਾਂ, ਕਾਗ ਵਾਂਗ ਰਹੀ ਕੁਰਲਾਈਆ। ਚੌਦਾਂ ਚੌਦਾਂ ਲੇਖਾ ਰਿਹਾ ਮੁਕਾ, ਮੁਹੰਮਦ ਭਿਛਿਆ ਝੋਲੀ ਪਾਈਆ। ਕਲਜੁਗ ਰੋਵੇ ਮਾਰੇ ਧਾਹ, ਆਪ ਆਪਣੀ ਬਾਂਹ ਉਠਾਈਆ। ਜੂਠ ਝੂਠ ਕਿਰਿਆ ਕਰਮ ਪੰਜ ਤਤ ਕਰ ਗਏ ਨਾਂਹ, ਨਾ ਕੋਈ ਪੱਲਾ ਇਕ ਫੜਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਥਾਂ ਥਾਂ, ਮਾਇਆ ਰਾਣੀ ਪਈ ਲੜਾਈਆ। ਸਚ ਦਵਾਰੇ ਉਡਦੇ ਕਾਂ, ਸਚ ਵਸਤ ਨਾ ਕੋਈ ਦਿਸਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਦਰ ਦਰ ਵੇਚਣ ਨਾਂ, ਤੇਰਾ ਅੰਤਮ ਮੁੱਲ ਪਵਾਈਆ। ਨਿਥਾਵਿਆਂ ਮਿਲੇ ਨਾ ਕੋਈ ਥਾਂ, ਜੋ ਜਨ ਗੁਰ ਸ਼ਬਦ ਹੱਟੋ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਲਜੁਗ ਦੇਵੇ ਮਾਤ ਵਡਿਆਈਆ। ਕਲਜੁਗ ਸਿਰ ਪ੍ਰਭ ਹੱਥ ਰੱਖ, ਆਪਣੀ ਦਇਆ ਕਮਾਇਆ। ਸੰਮਤ ਚੌਦਾਂ ਹੋ ਪਰਤੱਖ, ਚਾਰੋਂ ਕੁੰਟ ਵੇਖ ਵਖਾਇਆ। ਲੱਖ ਚੁਰਾਸੀ ਕਾਇਆ ਫੋਲੀ ਕੱਖ, ਤ੍ਰੈਗੁਣ ਮਾਇਆ ਸੰਗ ਰਲਾਇਆ। ਪੰਜ ਵਿਕਾਰਾ ਕਰ ਵੱਖ, ਤੇਰਾ ਵੇਲਾ ਅੰਤਮ ਆਇਆ। ਚਾਰੋਂ ਕੁੰਟ ਲੌਂਦੇ ਭੱਖ, ਅੰਮ੍ਰਿਤ ਮੇਘ ਨਾ ਕੋਈ ਬਰਸਾਇਆ। ਗੁਰਮੁਖ ਸਾਜਣ ਲਏ ਰੱਖ, ਜੋ ਹਰਿਜਨ ਰਹੇ ਧਿਆਇਆ । ਨੌਂ ਖੰਡ ਪ੍ਰਿਥਮੀ ਕਰੇ ਸੱਖ, ਦਰ ਦਵਾਰ ਫੇਰੀ ਪਾਇਆ। ਨਾ ਕੋਈ ਦਿਸੇ ਕਰੋੜੀ ਲੱਖ, ਸ਼ਾਹ ਸੁਲਤਾਨ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਵਸਾਏ ਇਕ ਘਰ, ਏਕਾ ਝੰਡਾ ਨਾਮ ਝੁਲਾਇਆ। ਕਲਜੁਗ ਉਠ ਬਲ ਧਾਰ, ਆਪ ਆਪਣੀ ਲਏ ਅੰਗੜਾਈਆ। ਚਾਰੋਂ ਕੁੰਟ ਜਾਏ ਵਾਰੋ ਵਾਰ, ਮਨਮੁਖ ਜੀਵਾਂ ਰਿਹਾ ਜਗਾਈਆ। ਬੁੱਧੀ ਬੁਧ ਨਾ ਪਾਵੇ ਕੋਈ ਸਾਰ, ਮਨ ਮਤ ਚਲੀ ਚਤੁਰਾਈਆ। ਜੂਠ ਝੂਠ ਕਰ ਸ਼ਿੰਗਾਰ, ਕੂੜ ਕੁੜਿਆਰਾ ਮੰਡੀ ਲਾਈਆ । ਨੇਤਰ ਨੈਣ ਕੱਜਲ ਪਾਇਆ ਮਾਇਆ ਮੋਹ ਪਿਆਰ, ਕਾਮ ਕਰੋਧ ਧਾਰ ਬੰਧਾਈਆ। ਸੀਸ ਪੱਟੀ ਰਿਹਾ ਸ਼ਿੰਗਾਰ, ਜਗਤ ਵਿਕਾਰਾ ਸੀਸ ਟਿਕਾਈਆ। ਆਪੇ ਵੇਖੇ ਹੋ ਤਿਆਰ, ਮਨਮੁਖ ਨਾਰੀ ਝੂਠ ਯਾਰੀ ਅੰਤਮ ਲਏ ਪਰਨਾਈਆ। ਪੰਚ ਵਿਕਾਰਾ ਉਠ ਉਠ ਜਾਗੇ, ਕਲਜੁਗ ਅੰਤ ਜਗਾਇਆ। ਦਰ ਦਰ ਘਰ ਘਰ ਲਾਏ ਆਗੇ, ਨਾਤਾ ਮੋਹ ਤੁੜਾਇਆ। ਹੰਸ ਬਣਾਏ ਜੀਵ ਕਾਗੇ, ਮਦਿਰਾ ਮਾਸ ਵਿਸ਼ਟਾ ਮੁਖ ਰਖਾਇਆ। ਮਿਲਿਆ ਮੇਲ ਨਾ ਹਰਿ ਸਰਬਗ ਸਰਬਾਗੇ, ਅਲਪਗ ਜੀਵ ਨਾ ਕੋਇ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦਿਤਾ ਵਰ, ਕਲਜੁਗ ਅੰਤਮ ਵੇਖ ਘਰ, ਸਤਿਜੁਗ ਸਾਚਾ ਵੇਖ ਵਖਾਇਆ। ਨਮੋ ਦੇਵ ਸ਼ਬਦ ਗੁਰ ਮੰਤਰਾ, ਪਾਰਬ੍ਰਹਮ ਸਰਨਾਈਆ। ਆਪ ਜਣਾਏ ਜੁਗਾ ਜੁਗੰਤਰਾ, ਹਰਿ ਜੁਗ ਜੁਗ ਪੈਜ ਰਖਾਈਆ। ਆਪ ਕਰਾਏ ਆਤਮ ਅੰਤਰਾ, ਅੰਤਰ ਬੂਝ ਬੁਝਾਈਆ। ਹਰਿ ਨਾਮ ਜਣਾਈ ਸਾਚੇ ਧਾਮ ਸੁਹੰਤਰਾ, ਅਟੱਲ ਮਹੱਲ ਸੁਹਾਈਆ। ਵੇਖ ਵਖਾਏ ਗਗਨ ਗਗਨੰਤਰਾ, ਆਕਾਸ਼ ਪਰਕਾਸ਼ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਉਪਾਈਆ। ਨਾਮ ਮੰਤਰ ਸਚ ਸਰਦੂਲ, ਸਚ ਸਚ ਸਮਾਇਆ। ਆਪੇ ਫਲਿਆ ਆਪੇ ਗਿਆ ਫੂਲ, ਆਪ ਆਪਣੀ ਫਲ ਫੁਲਵਾੜੀ ਵੇਖ ਵਖਾਇਆ। ਆਪ ਆਪਣਾ ਰਿਹਾ ਹੁਲਾਰਾ ਝੂਲ, ਆਪ ਆਪਣਾ ਦਏ ਹਿਲਾਇਆ। ਆਪ ਹੋਏ ਕੰਤ ਕੰਤੂਹਲ, ਕਰਤਾ ਕਰਨਹਾਰ ਆਪ ਅਖਵਾਇਆ। ਆਪ ਚੁਕਾਏ ਆਪਣਾ ਮੂਲ, ਜੁਗ ਜੁਗ ਦੇਂਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਸਾਚਾ ਨਾਉਂ ਇਕ ਗਿਆਨ ਦ੍ਰਿੜਾਇਆ। ਨਾਮ ਗਿਆਨ ਸ਼ਬਦ ਗੁਰਦੇਵ, ਏਕਾ ਏਕ ਬੁਝਾਈਆ। ਪਾਰਬ੍ਰਹਮ ਪ੍ਰਭ ਸਾਚੀ ਸੇਵ, ਬਿਰਥਾ ਕਦੇ ਨਾ ਜਾਈਆ। ਦਾਤਾ ਦਾਨੀ ਅਲਖ ਨਿਰੰਜਣ ਅਲੱਖ ਅਭੇਵ, ਅਲਖ ਅਲਖ ਆਪ ਅਖਵਾਈਆ। ਗਾ ਨਾ ਸਕੇ ਕੋਈ ਰਸਨਾ ਜਿਹਵ, ਗੁਣ ਵਿਦਿਆ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸ਼ਬਦ ਚਲਾਈਆ। ਸ਼ਬਦ ਗੁਰ ਸੱਜਣ ਜਗ ਮੀਤਾ, ਏਕਾ ਏਕ ਉਪਾਇਆ। ਜੁਗ ਜੁਗ ਚਲੇ ਅਵੱਲੜੀ ਰੀਤਾ, ਆਪ ਆਪਣਾ ਭੇਖ ਵਟਾਇਆ। ਨਾ ਕੋਈ ਜਾਣੇ ਜਣਾਏ ਦਿਹੁਰਾ ਮੰਦਰ ਮਸੀਤਾ, ਗੁਰਦਵਾਰਾ ਨਾ ਕੋਈ ਰਖਾਇਆ। ਬੈਠਾ ਰਹੇ ਇਕ ਅਤੀਤਾ, ਆਪ ਆਪਣਾ ਧਾਮ ਸੁਹਾਇਆ। ਆਪੇ ਹੋਏ ਪਤਤ ਪੁਨੀਤਾ, ਪਤਤ ਪਵਨ ਹਰਿ ਰਘੁਰਾਇਆ। ਆਪੇ ਮਰਿਆ ਆਪੇ ਜੀਤਾ, ਜੀਵਣ ਮੁਕਤ ਆਪ ਅਖਵਾਇਆ। ਆਪੇ ਰਾਮਾ ਆਪੇ ਸੀਤਾ, ਆਪੇ ਲੰਕਾ ਗੜ੍ਹ ਤੁੜਾਇਆ। ਆਪੇ ਕ੍ਰਿਸ਼ਨਾ ਹੋਏ ਨਾਮ ਅਨਡੀਠਾ, ਆਪੇ ਅਰਜਨ ਰਥ ਚਲਾਇਆ। ਆਪੇ ਨਾਨਕ ਨਾਮ ਨਿਧਾਨ ਪੀਤਾ, ਆਪ ਆਪਣੇ ਵਿਚ ਸਮਾਇਆ। ਆਪੇ ਗੁਰ ਗੋਬਿੰਦ ਜੀਤਾ, ਪੂਤ ਸਪੂਤਾ ਆਪ ਅਖਵਾਇਆ। ਆਪੇ ਜਾਣੇ ਆਪਣੀ ਰੀਤਾ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸ਼ਬਦ ਇਕ ਗਿਆਨ, ਇਕ ਧਿਆਨ ਏਕਾ ਏਕ ਵਖਾਇਆ। ਨਾਮ ਰੂਪ ਹਰਿ ਨਰਾਇਣ, ਰੂਪ ਰੰਗ ਨਾ ਰੇਖਿਆ। ਰਸਨਾ ਕਿਸੇ ਨਾ ਸਕੇ ਕਹਿਣ, ਹਰਿ ਭੇਖਾਧਾਰੀ ਵਡ ਵਡ ਭੇਖਿਆ। ਦਿਸ ਨਾ ਆਏ ਕਿਸੇ ਨੈਣ, ਨਾ ਕੋਈ ਸਕੇ ਮੁਖ ਵੇਖਿਆ। ਜੋਤੀ ਸ਼ਬਦੀ ਧਾਮ ਇਕੱਠੇ ਏਕਾ ਰਹਿਣ, ਭੇਵ ਨਾ ਪਾਏ ਬ੍ਰਹਮਾ ਵੇਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਆਪੇ ਵੇਖਿਆ। ਸ਼ਬਦ ਨਾਮ ਹਰਿ ਨੇਤਰ ਪੇਖ, ਨਿਰਗੁਣ ਵੇਖ ਵਖਾਈਆ। ਨਾ ਕੋਈ ਰੂਪ ਨਾ ਕੋਈ ਰੇਖ, ਨਾ ਕੋਈ ਬਣਤ ਬਣਾਈਆ। ਨਾ ਕੋਈ ਜਾਣੇ ਕਰੇ ਕਰਾਏ ਵੇਸ, ਦਰ ਦਰਵੇਸ਼ੀ ਨਾ ਕੋਈ ਜਣਾਈਆ। ਨਾ ਕੋਈ ਜਾਣੇ ਰਿਖੀ ਕੇਸ਼, ਨਾ ਗਵਰਧਨ ਰੂਪ ਵਟਾਈਆ। ਦਿਸ ਨਾ ਆਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਸੁਰਪਤ ਰਾਜਾ ਸਾਰ ਨਾ ਪਾਈਆ। ਆਦਿ ਜੁਗਾਦਿ ਜੁਗਾ ਜੁਗੰਤ ਹਰਿ ਸ਼ਬਦ ਰਹੇ ਹਮੇਸ਼, ਆਪਣੀ ਰਚਨਾ ਆਪ ਰਚਾਈਆ। ਆਪੇ ਨਾਨਕ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਵੇਖ ਵਖਾਈਆ। ਆਪੇ ਸ਼ਾਹ ਸੁਲਤਾਨ ਹਰਿ ਨਰ ਨਰੇਸ਼, ਸਚ ਸਿੰਘਾਸਣ ਆਸਣ ਲਾਈਆ। ਆਪ ਆਪਣਾ ਆਪੇ ਵੇਖ, ਆਪੇ ਜਾਣੇ ਆਪਣੀ ਵਡਿਆਈਆ। ਸ਼ਬਦ ਨਾਮ ਜਗਤ ਜਗ ਮੰਤਰ ਲਿਖਿਆ ਲੇਖ, ਲੋਕਮਾਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਆਪਣੀ ਪੈਜ ਆਪ ਰਖਾਈਆ। ਜੁਗ ਜੁਗ ਆਪਣਾ ਨਾਮ ਉਪਾ, ਆਪਣੀ ਕਲ ਵਰਤਾਇੰਦਾ । ਸਤਿਜੁਗ ਸਾਚਾ ਲਏ ਜਗਾ, ਅੰਤਰ ਮੇਟ ਮਿਟਾਇੰਦਾ। ਤ੍ਰੇਤਾ ਦੇਵੇ ਸਾਚਾ ਥਾਂ, ਥਿਰ ਰਹਿਣ ਕੋਇ ਨਾ ਪਾਇੰਦਾ। ਦੁਆਪਰ ਮਾਤ ਰਖਾਇਆ ਨਾਂ, ਅੰਤ ਨਿਸ਼ਾਨ ਮਿਟਾਇੰਦਾ । ਕਲਜੁਗ ਸਾਚੇ ਪਕੜੀ ਬਾਂਹ, ਧਰਤ ਮਾਤ ਗੋਦ ਬਿਠਾਇੰਦਾ। ਆਪ ਆਪਣਾ ਭੇਖ ਵਟਾ, ਆਪਣੀ ਕਲ ਵਰਤਾਇੰਦਾ। ਈਸਾ ਮੂਸਾ ਜੋਤ ਜਗਾ, ਸੰਗ ਮੁਹੰਮਦ ਨਾਲ ਰਲਾਇੰਦਾ। ਆਪ ਆਪਣੇ ਰਾਹੇ ਪਾ, ਅਹਿਨਲ ਹੱਕ ਨਾਅਰਾ ਲਾਇੰਦਾ। ਖ਼ੁਦੀ ਖ਼ੁਦਾਏ ਦਏ ਵਸਾ, ਖ਼ੁਦ ਖ਼ੁਦਾਏ ਦਇਆ ਕਮਾਇੰਦਾ। ਬੇਐਬ ਪਰਵਰਦਿਗਾਰ ਹਰਿ ਬੇਪਰਵਾਹ, ਆਪ ਆਪਣਾ ਰੂਪ ਵਟਾਇੰਦਾ। ਪੀਰ ਫ਼ਕੀਰ ਸ਼ਾਹ ਹਕੀਰ ਦਸਤਗੀਰ ਆਪ ਆਪਣੇ ਧੰਦੇ ਲਾ, ਆਪ ਆਪਣਾ ਮਾਰਗ ਲਾਇੰਦਾ। ਕੁਰਾਨ ਇਕ ਹਦੀਸਾ ਇਕ ਸੁਣਾ, ਤੀਸ ਬਤੀਸਾ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਏਕਾ ਗੁਰਮੰਤਰ ਜੁਗ ਜੁਗ ਆਪ ਜਪਾਇੰਦਾ। ਜੁਗ ਜੁਗ ਨਾਮ ਜੀਆ ਦਾਨ, ਦੇਵਣਹਾਰਾ ਏਕ ਏਕ ਓਅੰਕਾਰਾ। ਸਤਿਜੁਗ ਭਰੇ ਸਤਿ ਭੰਡਾਰਾ। ਹਰਿ ਬਣੇ ਆਪ ਵਰਤਾਰਾ। ਤ੍ਰੇਤਾ ਤੇਰਾ ਧਾਰ ਕਿਨਾਰਾ। ਰਾਮ ਰਾਮਾ ਹੋਏ ਸਹਾਰਾ। ਦੁਆਪਰ ਤੇਰਾ ਕਰਮ ਵਿਚਾਰਾ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰਾ। ਵੇਦ ਵਿਆਸਾ ਬਣ ਲਿਖਾਰਾ। ਪੁਰਾਨ ਅਠਾਰਾਂ ਬੰਨ੍ਹੇ ਧਾਰਾ। ਅਰਜਨ ਤੇਰਾ ਇਕ ਪਿਆਰਾ। ਅਠਾਰਾਂ ਧਿਆਏ ਗੀਤਾ ਨਾਅਰਾ। ਕਲਜੁਗ ਤੇਰਾ ਵੇਖ ਪਸਾਰਾ। ਗੁਰ ਨਾਨਕ ਲਏ ਅਵਤਾਰਾ। ਮੰਗੇ ਮੰਗ ਪ੍ਰਭ ਚਰਨ ਦਵਾਰਾ। ਨੇਤਰ ਰੋਵੇ ਜ਼ਾਰੋ ਜ਼ਾਰਾ। ਪੁਰਖ ਅਬਿਨਾਸ਼ੀ ਕਰਤਾ ਆਦਿ ਸ਼ਕਤ ਆਦਿ ਨਿਰੰਜਣ ਅਕਾਲ ਪੁਰਖ ਪਾਵੇ ਸਾਰਾ, ਦੇਵੇ ਨਾਮ ਅਧਾਰਾ। ਸਤਿਨਾਮ ਨਮੋ ਗੁਰ ਮੰਤਰ, ਏਕਾ ਸ਼ਬਦ ਉਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਸ ਆਪ ਕਰ, ਕਰਾਏ ਨਾਮ ਸੱਚੀ ਜੈਕਾਰਾ। ਨਾਨਕ ਗੁਰ ਦਰ ਦਵਾਰ, ਹਰਿ ਸਾਚਾ ਵੇਖ ਵਖਾਈਆ। ਰੂਪ ਅਗੰਮ ਅਗੰਮ ਅਪਾਰ, ਨਿਰਮਲ ਜੋਤ ਕਰੇ ਰੁਸ਼ਨਾਈਆ। ਨਾ ਕੋਈ ਮੰਦਰ ਚਾਰ ਦਿਵਾਰ, ਗ੍ਰੰਥ ਪੰਥ ਨਾ ਕੋਈ ਪੜ੍ਹਾਈਆ। ਨਾ ਕੋਈ ਵਿਦਿਆ ਰਿਹਾ ਵਿਚਾਰ, ਨਾ ਕੋਈ ਅੱਖਰ ਲੇਖ ਲਿਖਾਈਆ। ਬ੍ਰਹਮਾ ਸ਼ਿਵ ਨਾ ਦਿਸੇ ਕੋਈ ਪਸਾਰ, ਨਾ ਕੋਈ ਸੰਗ ਰਖਾਈਆ। ਇਕ ਕਬੀਰਾ ਕਰੇ ਨਿਮਸਕਾਰ, ਦੋਏ ਬੈਠਾ ਸੀਸ ਝੁਕਾਈਆ। ਨਿਰਗੁਣ ਨਿਰਗੁਣ ਪਾਵੇ ਸਾਰ, ਨਿਰਗੁਣ ਧਾਮ ਸੁਹਾਈਆ। ਇਕ ਇਕੱਲਾ ਏਕੰਕਾਰ, ਸਚ ਘਰ ਬੈਠਾ ਆਸਣ ਲਾਈਆ। ਆਪ ਆਪਣਾ ਸੀਸ ਛਤਰ ਝੁਲਾਰ, ਆਪ ਆਪਣਾ ਮੁਕਟ ਟਿਕਾਈਆ। ਆਪੇ ਹੋਇਆ ਵੇਖਣਹਾਰ, ਆਪ ਆਪਣੀ ਸੇਵਾ ਲਾਈਆ। ਕੋਟਨ ਕੋਟ ਕੋਟ ਰੂਪ ਕਰਤਾਰ, ਨਾਨਕ ਵੇਖ ਵੇਖ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਵੇਸ਼ ਦਏ ਵਡਿਆਈਆ। ਦਰ ਦਰਵੇਸ਼ ਸ਼ਾਹ ਸੁਲਤਾਨਾ, ਮੰਗੇ ਮੰਗ ਭਿਖਾਰੀ । ਦੇਵਣਹਾਰ ਸ੍ਰੀ ਭਗਵਾਨਾ, ਦੇਵੇ ਨਾਮ ਸਚ ਭੰਡਾਰੀ। ਸ : ਸਤਿਗੁਰ ਇਕ ਤਰਾਨਾ, ਤ : ਤ੍ਰੈਲੋਕ ਮਿਲੇ ਸਰਦਾਰੀ। ਨ : ਨਿਰਗੁਣ ਆਪ ਵਖਾਏ, ਮ : ਮੋਹ ਚੁੱਕੇ ਪੰਚਮ ਪੰਚਾ ਲਾਏ ਯਾਰੀ। ਸਤਿਨਾਮ ਦਰ ਘਰ ਪਰਵਾਨਾ, ਗੁਰ ਸਤਿਗੁਰ ਕਰੇ ਨਿਮਸਕਾਰੀ। ਪੁਰਖ ਅਬਿਨਾਸ਼ੀ ਵਾਲੀ ਦੋ ਜਹਾਨਾਂ, ਏਕਾ ਭਰੇ ਨਾਮ ਭੰਡਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਰਸਨਾ ਗੁਣ ਰਿਹਾ ਵਿਚਾਰੀ। ਨ : ਨਿਰਗੁਣ ਬਾਣ, ਹਰਿ ਏਕਾ ਏਕ ਚਲਾਇਆ। ਨ : ਨਾਨਾ ਰੂਪ ਭਗਵਾਨ, ਨਾਨਕ ਵੇਖ ਵੇਖ ਬਿਗਸਾਇਆ। ਕ ਯ ਕਿਰਿਆ ਇਕ ਵਖਾਨ, ਬਿਨ ਹਰਿ ਹੋਰ ਕੋਈ ਨਾ ਥਾਈਂਆ। ਨਾਨਕ ਹੋਇਆ ਦਰ ਪਰਵਾਨ, ਮਿਲਿਆ ਮੇਲ ਹਰਿ ਰਘੁਰਾਇਆ। ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਜੀਆ ਦਾਨ ਝੋਲੀ ਪਾਇਆ। ਆਪ ਆਪਣਾ ਦੇਵੇ ਧੁਰ ਫ਼ਰਮਾਣ, ਇਕ ਇਕੱਲਾ ਵੇਖ ਵਖਾਇਆ। ਲੱਖ ਚੁਰਾਸੀ ਨਾ ਕੋਈ ਨਿਸ਼ਾਨ, ਲੋਆਂ ਪੁਰੀਆਂ ਗਗਨ ਪਾਤਾਲ ਨਾ ਕੋਈ ਰਖਾਇਆ। ਇਕ ਇਕੱਲਾ ਨੌਜਵਾਨ, ਨਾਨਕ ਨਿਰਗੁਣ ਰੂਪ ਸਮਾਇਆ। ਏਕਾ ਨੇਤਰ ਵੇਖੇ ਮਾਰ ਧਿਆਨ, ਦੋਏ ਨੇਤਰ ਦਿਸ ਨਾ ਆਇਆ। ਅੱਠੇ ਪਹਿਰ ਦਿਵਸ ਰੈਣ ਦਰਸ ਮਹਾਨ, ਏਕਾ ਮੰਗ ਮੰਗਾਇਆ। ਪੁਰਖ ਅਬਿਨਾਸ਼ੀ ਚਤੁਰ ਸੁਜਾਨ, ਦੇ ਮਤ ਰਿਹਾ ਸਮਝਾਇਆ। ਹਰਿ ਵਿਛੜ ਨਾ ਜਾਏ ਦੋ ਜਹਾਨ, ਹਰਿ ਨਾਨਕ ਵਿਚ ਸਮਾਇਆ। ਏਕਾ ਗੌਣਾ ਗੁਣ ਨਿਧਾਨ, ਆਪ ਆਪਣਾ ਜਾਪ ਜਪਾਇਆ। ਨਾਨਕ ਗੁਰ ਕਰ ਪਰਨਾਮ, ਦੋਏ ਜੋੜ ਚਰਨ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਦੇਵੇ ਸਚ ਫ਼ਰਮਾਣ, ਸੋਹੰ ਨਾਮ ਵਡਿਆਇਆ। ਨਾਨਕ ਗੁਰ ਹੋ ਪਰਧਾਨ, ਲੋਕਮਾਤ ਆਇਆ। ਏਕਾ ਮੰਤਰ ਸਤਿਨਾਮ ਜਗਤ ਮਹਾਨ, ਪ੍ਰਭ ਸਾਚੇ ਝੋਲੀ ਪਾਇਆ। ਜੀਵਾਂ ਜੰਤਾਂ ਦਏ ਗਿਆਨ, ਚਾਰ ਵਰਨ ਇਹ ਸਮਝਾਇਆ। ਹਿੰਦੂ ਮੁਸਲਿਮ ਸਿੱਖ ਈਸਾਈ ਵੇਖ ਵਖਾਨ, ਸ਼ੂਦਰ ਬ੍ਰਹਿਮਣ ਵੈਸ਼ ਨਾ ਕੋਈ ਜਣਾਇਆ। ਚਾਰੇ ਕੁੰਟਾਂ ਮਾਰ ਧਿਆਨ, ਆਪ ਆਪਣਾ ਫੇਰਾ ਪਾਇਆ। ਮੂਰਖ ਮੂੜ੍ਹ ਬਣਾਏ ਚਤੁਰ ਸੁਜਾਨ, ਜਿਸ ਜਨ ਆਪਣੀ ਦਇਆ ਕਮਾਇਆ। ਏਕਾ ਬਖ਼ਸ਼ੇ ਚਰਨ ਧਿਆਨ, ਵਾਹ ਵਾਹ ਸਤਿਗੁਰ ਸਾਚਾ ਸੇਵਾ ਲਾਇਆ। ਸਾਧਾਂ ਸੰਤਾਂ ਮੇਲ ਮਹਾਨ, ਆਤਮ ਅੰਤਰ ਗਤ ਜਣਾਇਆ। ਅੰਦਰ ਮੰਦਰ ਬੈਠ ਸੱਚੇ ਮਕਾਨ, ਬ੍ਰਹਿਮੰਡ ਖੰਡ ਵੇਖ ਵਖਾਇਆ। ਗਾਏ ਸੁਣਾਏ ਏਕਾ ਗਾਣ, ਗਾਵਤ ਗਾਵਤ ਹਰਿ ਹਰਿ ਪਾਇਆ। ਆਪ ਆਪਣਾ ਘਰ ਪਛਾਨ, ਜੀਵਾਂ ਜੰਤਾਂ ਇਹ ਸਮਝਾਇਆ। ਜੂਠਾ ਝੂਠਾ ਦਿਸੇ ਜਹਾਨ, ਥਿਰ ਕੋਈ ਰਹਿਣ ਨਾ ਪਾਇਆ। ਮੱਕਾ ਕਾਅਬਾ ਨਾ ਕੋਈ ਅੰਜੀਲ ਕੁਰਾਨ, ਪੁੰਨ ਸਵਾਬ ਨਾ ਕੋਈ ਜਣਾਇਆ। ਦੋ ਦੋਆਬਾ ਮੇਲ ਭਗਵਾਨ, ਮੁਖ ਨਕਾਬਾ ਆਪਣਾ ਲਾਹਿਆ। ਏਕਾ ਸੁਰ ਏਕਾ ਤਾਲ, ਗੁਰਮੁਖ ਸਾਚੇ ਤਨ ਉਪਾਇਆ। ਇਕ ਵਜਾਇਆ ਅਨਹਦ ਬਹਿ ਬਹਿ ਮੰਗਲ ਗਾਣ, ਪੰਚਮ ਸੇਵਕ ਸੇਵ ਕਮਾਇਆ। ਹਰਿਜਨ ਮੇਲਾ ਸਚ ਮਕਾਨ, ਛੱਪਰ ਛੰਨ ਨਾ ਕੋਈ ਰਖਾਇਆ। ਏਕਾ ਬੈਠਾ ਹਰਿ ਭਗਵਾਨ, ਨਿਰਮਲ ਜੋਤੀ ਨੂਰ ਸਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਮ ਦ੍ਰਿੜਾਇਆ। ਨਾਨਕ ਗੁਰ ਨਾਮ ਦ੍ਰਿੜਾ, ਚਾਰੋਂ ਕੁੰਟ ਦਏ ਦੁਹਾਈਆ। ਜੀਵਾਂ ਜੰਤਾਂ ਰਾਹੇ ਪਾ, ਏਕਾ ਲੇਖਾ ਰਿਹਾ ਲਿਖਾਈਆ। ਵਰਨ ਗੋਤ ਕੋਈ ਦਿਸੇ ਨਾ, ਊਚ ਨੀਚ ਨਾ ਕੋਈ ਚਤੁਰਾਈਆ। ਬਿਨ ਹਰਿ ਨਾਮੇ ਕੋਈ ਨਾ ਥਾਂ, ਦੋ ਜਹਾਨਾਂ ਮਿਲੇ ਸਜ਼ਾਈਆ। ਬਿਨ ਸਤਿਗੁਰ ਪਕੜੇ ਨਾ ਕੋਈ ਬਾਂਹ, ਭਵ ਸਾਗਰ ਨਾ ਕੋਈ ਪਾਰ ਕਰਾਈਆ। ਹਉਮੇ ਹੰਗਤਾ ਦੂਈ ਦਵੈਤੀ ਉਡਣੇ ਕਾਂ, ਜੂਠ ਝੂਠ ਰਹੀ ਕੁਰਲਾਈਆ। ਏਕਾ ਅੱਖਰ ਸਤਿਨਾਮ ਰਿਹਾ ਜਣਾ, ਸਤਿ ਪੁਰਖ ਵੱਡੀ ਵਡਿਆਈਆ। ਏਕਾ ਲੇਖਾ ਰਿਹਾ ਗਿਣਾ, ਗੁਣਵੰਤਾ ਹਰਿ ਰਘੁਰਾਈਆ। ਏਕਾ ਤਾਣਾ ਰਿਹਾ ਤਣਾ, ਨਾਮ ਸੂਤਰ ਤੰਦ ਵਟਾਈਆ। ਆਪਣਾ ਭਾਣਾ ਆਪੇ ਰਿਹਾ ਜਣਾ, ਨਾਨਕ ਗੁਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਏਕਾ ਦਾਤ ਵਡ ਕਰਾਮਾਤ, ਲੋਕਮਾਤ ਕਰੇ ਰੁਸ਼ਨਾਈਆ। ਨਾਮ ਸਤਿ ਹਰਿ ਸਾਚਾ ਜੋਗ, ਲੋਕਮਾਤ ਵਖਾਇਆ। ਕਲਜੁਗ ਜੀਵਾਂ ਕਟੇ ਰੋਗ, ਜਿਸ ਜਨ ਰਸਨਾ ਗਾਇਆ। ਮੇਲ ਮਿਲਾਏ ਧੁਰ ਸੰਜੋਗ, ਪਿਛਲਾ ਮੂਲ ਚੁਕਾਇਆ। ਦਰਸ ਵਖਾਏ ਹਰਿ ਅਮੋਘ, ਜੋ ਜਨ ਘੋਲੀ ਘੋਲ ਘੁੰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੁਰ ਦਿਤਾ ਵਰ, ਦਰ ਘਰ ਸਾਚਾ ਇਕ ਸੁਹਾਇਆ। ਦਰ ਘਰ ਨਰ ਹਰਿ ਸਾਚਾ ਪਾ, ਗੁਰ ਨਾਨਕ ਖ਼ੁਸ਼ੀ ਮਨਾਈਆ। ਲੋਕਮਾਤ ਆਪ ਆਪਣਾ ਨਾਮ ਧਰਾ, ਨਾਮ ਨਾਮੇ ਗਿਆ ਸਮਾਈਆ। ਪਾਰਬ੍ਰਹਮ ਤੇਰੀ ਅਗਣਤ ਮਹਿੰਮਾ ਰਿਹਾ ਲਿਖਾ, ਭੇਵ ਨਾ ਜਾਣੇ ਰਾਈਆ। ਸਾਧਾਂ ਸੰਤਾਂ ਰਿਹਾ ਜਣਾ, ਇਕ ਇਕੱਲਾ ਬੇਪਰਵਾਹੀਆ। ਰਸਨਾ ਜਿਹਵਾ ਮਣੀਆ ਮੰਤ ਬਣਾ, ਆਪ ਆਪਣਾ ਨਾਉਂ ਜਪਾਈਆ। ਸਾਚਾ ਕੰਤ ਲਿਆ ਮਨਾ, ਨਾਰ ਸੁਹਾਗਣ ਆਪ ਅਖਵਾਈਆ । ਆਤਮ ਸੇਜਾ ਲਿਆ ਬਹਾ, ਸਾਚੀ ਖ਼ੁਸ਼ੀ ਮਨਾਈਆ। ਆਪ ਆਪਣਾ ਲਿਆ ਰੰਗਾ, ਰੰਗ ਉਤਰ ਕਦੇ ਨਾ ਜਾਈਆ। ਆਪਣੇ ਅੰਗ ਲਿਆ ਲਗਾ, ਅੰਗੀਕਾਰ ਵਿਚ ਸਮਾਈਆ। ਇਕ ਮਰਦੰਗ ਲਿਆ ਵਜਾ, ਲੋਕਮਾਤ ਸੱਚੀ ਪੜ੍ਹਾਈਆ। ਸਾਚਾ ਜਾਪ ਨਾਮ ਸਤਿ ਜਪਾ, ਅਜਪਾ ਜਾਪ ਅਖਵਾਈਆ। ਤੀਨੋਂ ਤਾਪ ਦਏ ਮਿਟਾ, ਤ੍ਰੈਗੁਣ ਮੇਟੇ ਸ਼ਾਹੀਆ। ਪੰਚਮ ਫੜ ਫੜ ਰਾਹੇ ਪਾ, ਪੰਚਮ ਦਏ ਸਜ਼ਾਈਆ। ਪੰਚਮ ਮੇਲਾ ਸਹਿਜ ਸੁਭਾ, ਪੰਚਮ ਘਰ ਵੱਜੇ ਵਧਾਈਆ। ਪੰਚਮ ਹਰਿ ਹਰਿ ਰਹੇ ਗਾ, ਪੰਚਮ ਬੈਠੇ ਮੁਖ ਸ਼ਰਮਾਈਆ। ਪੰਚਮ ਗਲ ਵਿਚ ਪੱਲਾ ਪਾ, ਨੇਤਰ ਰੋ ਰੋ ਨੀਰ ਵਹਾਈਆ। ਪੰਚਾਂ ਮਿਲੇ ਨਾ ਕੋਈ ਥਾਂ, ਦੇਵਣਹਾਰ ਆਪ ਸਜ਼ਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਗੁਰ ਨਾਨਕ ਪਕੜੀ ਬਾਂਹ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਦੇਵੇ ਠੰਡੀ ਛਾਂ, ਅੱਠੇ ਪਹਿਰ ਹੋਏ ਸਹਾਈਆ। ਸਾਚਾ ਮੀਤਾ ਹਰਿ ਨਿਰੰਕਾਰਾ, ਅਕਲ ਕਲ ਸਵਾਇਆ। ਅੱਠੇ ਪਹਿਰ ਖੜ੍ਹਾ ਰਹੇ ਦਵਾਰਾ, ਨਾਨਕ ਨਾਨਕ ਨਾਨਕ ਤੇਰਾ ਰੂਪ ਵਟਾਇਆ। ਆਪੇ ਭਰਿਆ ਨਾਮ ਸਤਿ ਭੰਡਾਰਾ, ਆਪੇ ਰਿਹਾ ਵਰਤਾਇਆ। ਖੇਲੇ ਖੇਲ ਵਿਚ ਸੰਸਾਰਾ, ਖੇਲਣਹਾਰ ਆਪ ਅਖਵਾਇਆ। ਆਪੇ ਮੇਟੇ ਕੂੜ ਪਸਾਰਾ, ਕੂੜੀ ਕਿਰਿਆ ਆਪ ਕਰਾਇਆ। ਆਪ ਰਖਾਏ ਧੂੰਦੂਕਾਰਾ, ਪਰਕਾਸ਼ ਪਰਕਾਸ਼ ਆਪ ਕਰਾਇਆ। ਆਪਣੇ ਰੰਗ ਰਵੇ ਕਰਤਾਰਾ, ਕਰਨਹਾਰ ਆਪ ਹੋ ਜਾਇਆ। ਨਾਨਕ ਪਾਇਆ ਪੁਰਖ ਅਗੰਮ ਅਪਾਰਾ, ਵੇਦ ਕਿਤੇਬ ਨਾ ਕੋਈ ਵਿਚਾਰਾ। ਨਾ ਮਰੇ ਪਏ ਜੰਮ, ਆਦਿ ਅੰਤ ਇਕ ਅਵਤਾਰਾ। ਜੁਗ ਜੁਗ ਸਵਾਰੇ ਆਪਣਾ ਕੰਮ, ਕਾਰਜ ਕਰਨੇਹਾਰਾ। ਨਾਨਕ ਦਿਤਾ ਏਕਾ ਨਾਮ, ਸੋਹੰ ਜੈ ਜੈ ਜੈਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਇਆ ਸਚ ਦਵਾਰਾ। ਸਚ ਦਵਾਰਾ ਨੇਤਰ ਪੇਖ, ਨਾਨਕ ਵੱਜੀ ਵਧਾਈਆ। ਨਾ ਕੋਈ ਰੂਪ ਨਾ ਕੋਈ ਰੇਖ, ਹਰਿ ਨਿਰਗੁਣ ਰੂਪ ਸਮਾਈਆ। ਨਾ ਕੋਈ ਮੁੱਛ ਦਾਹੜੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਈਆ। ਆਪ ਆਪਣਾ ਆਪੇ ਵੇਖ, ਆਪ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੁਰ ਦਏ ਜਣਾਈਆ। ਚਾਰ ਵਰਨ ਗੁਰ ਆਪ ਜਣਾ, ਇਕ ਜੈਕਾਰਾ ਲਾਇਆ। ਕਲਜੁਗ ਜੀਵ ਕੋਈ ਭੁੱਲੇ ਨਾ, ਬੋਧ ਅਗਾਧਾ ਸ਼ਬਦ ਜਣਾਇਆ। ਮਾਇਆ ਮਮਤਾ ਕੋਈ ਰੁੱਲੇ ਨਾ, ਜੂਠ ਝੂਠ ਰਹਿਣ ਨਾ ਪਾਇਆ। ਬਿਨ ਹਰਿ ਨਾਮੇ ਦੀਵਾ ਬੱਤੀ ਕਾਇਆ ਕੁੱਲੇ ਦਿਸਾ ਨਾ, ਅੰਧ ਅੰਧੇਰ ਸਵਾਇਆ। ਅੰਤਮ ਵੇਲੇ ਪਏ ਕੋਈ ਮੁੱਲੇ ਨਾ, ਰਾਏ ਧਰਮ ਦਏ ਸਜਾਇਆ। ਸਚ ਦਵਾਰਾ ਕਿਸੇ ਖੁਲ੍ਹੇ ਨਾ, ਨਾ ਕੋਈ ਮੇਲ ਮਿਲਾਇਆ। ਪੂਰੇ ਕੰਡੇ ਕੋਈ ਤੋਲੇ ਨਾ, ਜੋ ਜਨ ਬੈਠੇ ਮੁਖ ਭਵਾਇਆ। ਤੇਰਾਂ ਤੇਰਾਂ ਤੇਰਾ ਵੇਲਾ ਕੋਈ ਭੁੱਲੇ ਨਾ, ਨਾ ਮੋਦੀਖਾਨਾ ਵੇਖ ਵਖਾਇਆ। ਗੁਰਮੁਖ ਸਾਚਾ ਲੋਕਮਾਤ ਕਦੇ ਹੁੱਲੇ ਨਾ, ਗੁਰ ਪੂਰੇ ਅੰਮ੍ਰਿਤ ਫਲ ਤਨ ਲਗਾਇਆ। ਅੰਮ੍ਰਿਤ ਆਤਮ ਕਦੀ ਡੁੱਲੇ ਨਾ, ਜਿਸ ਜਨ ਚਰਨ ਧਿਆਨ ਲਗਾਇਆ। ਜਗਤ ਵਿਕਾਰੇ ਕਦੀ ਰੁੱਲੇ ਨਾ, ਅਨਮੁਲੜਾ ਲਾਲ ਆਪ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਏਕਾ ਗੁਰਦੇਵ ਏਕਾ ਸੇਵਾ ਲਾਇਆ। ਨਾਨਕ ਗੁਰ ਸੇਵ ਕਮਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸਾਚਾ ਨਾਮ ਇਕ ਜਪਾ, ਜੀਆਂ ਜੰਤਾਂ ਗਿਆ ਸਮਝਾਈਆ। ਧੁਰ ਫ਼ਰਮਾਣਾ ਗਿਆ ਆ, ਵੇਲਾ ਅੰਤ ਕਰਾਈਆ। ਪੰਜ ਤਤ ਤਨ ਰਹਿਣਾ ਨਾ, ਝੂਠੀ ਜੂਠੀ ਖ਼ਾਕ ਮਿਲਾਈਆ। ਆਪ ਆਪਣਾ ਰੰਗ ਰੰਗਾ, ਪ੍ਰਭ ਦੇ ਰਿਹਾ ਵਡਿਆਈਆ। ਨਾਨਕ ਗੁਰ ਦਇਆ ਕਮਾ, ਆਪ ਆਪਣਾ ਵੇਖ ਵਖਾਈਆ। ਗਊ ਗਰੀਬ ਨਿਮਾਣਿਆਂ ਲਿਆ ਉਠਾ, ਆਪ ਆਪਣੇ ਗਲੇ ਲਗਾਈਆ। ਲਹਿਣਾ ਲਹਿਣੇ ਝੋਲੀ ਪਾ, ਅੰਗਦ ਅੰਗੀਕਾਰ ਕਰਾਈਆ। ਜੋਤ ਸ਼ਬਦ ਹਰਿ ਵਿਚ ਟਿਕਾ, ਆਪ ਆਪਣਾ ਸੀਸ ਝੁਕਾਈਆ। ਆਪ ਆਪਣਾ ਕਰ ਜੁਦਾ, ਆਪ ਆਪਣਾ ਘਰ ਸੁਹਾਈਆ। ਪ੍ਰਭ ਚਰਨ ਧਿਆਨ ਇਕ ਲਗਾ, ਮੰਗੇ ਮੰਗ ਸੱਚੀ ਸਰਨਾਈਆ। ਪੁਰਖ ਅਬਿਨਾਸ਼ੀ ਵੇਖੇ ਥਾਂ ਥਾਂ, ਲੁਕਿਆ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਮੇਲਾ ਰਿਹਾ ਮਿਲਾਈਆ। ਨਾਨਕ ਗੁਰ ਕਰ ਅਰਦਾਸ, ਵੇਲੇ ਅੰਤ ਚਿਤਾਰਿਆ। ਪੁਰਖ ਅਬਿਨਾਸ਼ੀ ਦਾਸੀ ਦਾਸ, ਆਏ ਚਲ ਦਵਾਰਿਆ। ਵੇਖ ਵਖਾਏ ਪ੍ਰਿਥਮੀ ਆਕਾਸ਼, ਅਪ ਤੇਜ ਵਾਏ ਦਏ ਸਹਾਰਿਆ। ਮਿਲੇ ਮੇੇਲ ਹਰਿ ਸ਼ਾਹੋ ਸ਼ਾਬਾਸ਼, ਨਾਨਕ ਨਿਰਗੁਣ ਢਹਿ ਦਵਾਰਿਆ। ਲੋਕਮਾਤ ਪ੍ਰਭ ਤੇਰੀ ਸਾਚੀ ਰਾਸ, ਲੱਖ ਚੁਰਾਸੀ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾ ਲਿਆ। ਪਾਰਬ੍ਰਹਮ ਪ੍ਰਭ ਰਿਹਾ ਸੁਣਾ, ਗੁਰ ਨਾਨਕ ਇਹ ਜਣਾਈਆ। ਜੁਗ ਜੁਗ ਰਚਨਾ ਰਿਹਾ ਰਚਾ, ਵਡ ਵੱਡੀ ਵਡਿਆਈਆ। ਸਾਧ ਸੰਤ ਗੁਰ ਪੀਰ ਅਵਤਾਰ ਲੋਕਮਾਤ ਟਿਕਾ, ਆਪ ਆਪਣਾ ਸ਼ਬਦ ਜਣਾਈਆ। ਆਪ ਆਪੇ ਲਏ ਉਪਾ, ਆਪ ਆਪਣਾ ਮਾਰਗ ਲਾਈਆ। ਆਪੇ ਅੰਤਮ ਦਏ ਸਜ਼ਾ, ਦੇਵਣਹਾਰ ਆਪ ਅਖਵਾਈਆ। ਨਾਨਕ ਮੰਨੇ ਇਕ ਰਜਾ, ਰਾਜਕ ਰਹੀਮ ਰਿਜਕ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਧਿਆਨ ਰਖਾਈਆ। ਨਾਨਕ ਗੁਰ ਚਰਨ ਧਿਆਨਾ, ਏਕਾ ਏਕ ਰਖਾਇਆ। ਪੁਰਖ ਅਬਿਨਾਸ਼ੀ ਗੁਣ ਨਿਧਾਨਾ, ਦਰ ਘਰ ਤੇਰਾ ਪਾਇਆ। ਆਪੇ ਹੋਇਆ ਦਰ ਦਰਬਾਨਾ, ਦਰ ਦਰਵੇਸ਼ ਕਹਾਇਆ। ਧੁਰ ਦਰਗਾਹੀ ਤੇਰਾ ਸ਼ਬਦ ਤਰਾਨਾ, ਤੇਰੀ ਮਹਿੰਮਾ ਨਾਨਕ ਰਸਨਾ ਗਾਇਆ। ਦਰ ਘਰ ਸਾਚੇ ਕਰ ਪਰਵਾਨਾ, ਅੰਗਦ ਅੰਗ ਲਗਾਇਆ। ਦੀਆ ਨਾਮ ਧੁਰ ਨਿਸ਼ਾਨਾ, ਆਪ ਆਪਣੀ ਬਣਤ ਬਣਾਇਆ। ਦਸ ਦਸ ਹਰਿ ਕਰ ਪਰਵਾਨਾ, ਪੰਜ ਦਸ ਹੋਏ ਸਹਾਇਆ। ਪੈਂਤੀਸ ਪੈਂਤੀਸ ਇਕ ਨਿਸ਼ਾਨਾ, ਲੋਕਮਾਤ ਦਏ ਰਖਾਇਆ। ਬਾਵਨ ਬਾਵਨ ਖੇਲ ਮਹਾਨਾ, ਆਪ ਆਪਣੇ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਨਾਨਕ ਗੁਰ ਕਰ ਵਿਚਾਰ, ਮੰਗੇ ਮੰਗ ਅਪਰ ਅਪਾਰਾ। ਕਲਜੁਗ ਕਾਇਆ ਕੂੜ ਕੁੜਿਆਰ, ਚਾਰੋਂ ਕੁੰਟ ਧੁੰਧੂਕਾਰਾ। ਸਚ ਸੁੱਚ ਨਾ ਕਰੇ ਕੋਈ ਪਿਆਰ, ਨਾ ਕੋਈ ਪਾਵੇ ਤੇਰੀ ਸਾਰਾ। ਸੰਗ ਮੁਹੰਮਦ ਚਾਰ ਯਾਰ, ਲਾਵਣ ਤੇਰਾ ਨਾਅਰਾ। ਕਲਜੁਗ ਕਰਮ ਆਪਣਾ ਰਿਹਾ ਵਿਚਾਰ, ਲੋਕਮਾਤ ਕਰ ਪਸਾਰਾ। ਹਰਿ ਭਗਤ ਰੋਵਣ ਜ਼ਾਰੋ ਜ਼ਾਰ, ਦਿਵਸ ਰੈਣ ਕਰਨ ਪੁਕਾਰਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਧਰਤ ਮਾਤ ਮੰਗੇ ਮੰਗ ਅਪਰ ਅਪਾਰਾ। ਨਾਨਕ ਪਾਈ ਸਾਚੀ ਸਾਰ, ਬਿਨ ਹਰਿ ਤੇਰੇ ਕੋਈ ਨਾ ਕਰੇ ਪਾਰ ਉਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਾਨਕ ਨਾਨਕ ਦਏ ਸਹਾਰਾ। ਸਤਿ ਪੁਰਖ ਨਿਰੰਜਣ ਜੋਤ ਜਗਾ, ਨਾਨਕ ਨਾਮ ਸਮਝਾਇਆ। ਕਲਜੁਗ ਅੰਤਮ ਵੇਖੇ ਆ, ਆਪ ਆਪਣੀ ਦਇਆ ਕਮਾਇਆ। ਜੁਗ ਜੁਗ ਭੇਖੀ ਰਿਹਾ ਭੇਖ ਵਟਾ, ਭੇਖਾਧਾਰੀ ਹਰਿ ਰਘੁਰਾਇਆ। ਆਪਣਾ ਲੇਖਾ ਆਪੇ ਰਿਹਾ ਲਿਖਾ, ਹਰਿਜਨ ਸਾਚੇ ਸੇਵਾ ਲਾਇਆ। ਦਸ ਦਸਮੇਸ਼ਾ ਲਏ ਉਪਾ, ਪੂਤ ਸਪੂਤਾ ਗਲੇ ਲਗਾਇਆ। ਕਲਜੁਗ ਅੰਤਮ ਮਾਰਗ ਲਾ, ਏਕਾ ਰੰਗ ਦਏ ਰੰਗਾਇਆ। ਚਰਨ ਪ੍ਰੀਤੀ ਇਕ ਸਿਖਾ, ਏਕਾ ਘਰ ਵਖਾਇਆ। ਇਕ ਕਟਾਰ ਤਨ ਪਹਿਨਾ, ਏਕਾ ਤਾਜ ਸੀਸ ਟਿਕਾਇਆ। ਕਲਗੀ ਤੋੜਾ ਇਕ ਲਗਾ, ਆਪ ਆਪਣਾ ਰੂਪ ਵਟਾਇਆ। ਪੀਲਾ ਬਸਤਰ ਤਨ ਛੁਹਾ, ਰੰਗ ਬਸੰਤੀ ਇਕ ਚੜ੍ਹਾਇਆ। ਆਦਿਨ ਅੰਤੀ ਮੇਲ ਮਿਲਾ, ਜੁਗਾ ਜੁਗੰਤੀ ਵਿਚ ਸਮਾਇਆ। ਕਲਜੁਗ ਅੰਤਮ ਵੇਖੇ ਤੇਰਾ ਥਾਂ, ਹਰਿ ਜੋਤੀ ਨੂਰ ਉਪਾਇਆ। ਸ਼ਬਦ ਡੰਕਾ ਦਏ ਵਜਾ, ਆਪ ਆਪਣਾ ਨਾਅਰਾ ਲਾਇਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਦਏ ਉਠਾ, ਸੋਇਆ ਕੋਈ ਰਹਿਣ ਨਾ ਪਾਇਆ। ਬ੍ਰਹਮਾ ਵਿਸ਼ਨ ਸ਼ਿਵ ਦਏ ਹਿਲਾ, ਸੁਰਪਤ ਰਾਜਾ ਨਾ ਧੀਰ ਧਰਾਇਆ। ਕਰੋੜ ਤੇਤੀਸਾ ਮਾਰੇ ਧਾਹ, ਨਾ ਦੀਸੇ ਕੋਈ ਸਹਾਇਆ। ਲੱਖ ਚੁਰਾਸੀ ਦੇਵੇ ਫਾਹ, ਮਨਮੁਖ ਕੋਈ ਰਹਿਣ ਨਾ ਪਾਇਆ। ਇਕ ਜਪਾਏ ਆਪਣਾ ਨਾ, ਨਾਨਕ ਤੇਰੀ ਰਸਨਾ ਚਿੱਲੇ ਤੀਰ ਚੜ੍ਹਾਇਆ। ਕਲਜੁਗ ਅੰਤਮ ਜੋਤ ਜਗਾ, ਵੇਖੇ ਖੇਲ ਸ੍ਰਿਸ਼ਟ ਸਬਾਇਆ। ਆਪ ਆਪਣਾ ਨਾਉਂ ਧਰਾ, ਮੇਰਾ ਤੇਰਾ ਮੇਟ ਮਿਟਾਇਆ। ਏਕਾ ਦੂਜਾ ਦਏ ਗਵਾ, ਘਰ ਤੀਜਾ ਇਕ ਸੁਹਾਇਆ। ਚੌਥੇ ਘਰ ਲਏ ਬਹਾ, ਆਪ ਆਪਣੀ ਦਇਆ ਕਮਾਇਆ। ਪੰਚਮ ਮੇਲਾ ਮੇਲ ਮਿਲਾ, ਪੰਚ ਪੰਚਾਇਣ ਮਨਾਇਆ। ਏਕਾ ਰਾਗ ਆਪ ਅਲਾ, ਧੁਨ ਅਨਾਦੀ ਰਿਹਾ ਵਜਾਇਆ। ਵਰਭੰਡ ਬ੍ਰਹਿਮੰਡ ਦਏ ਸੁਣਾ, ਜੇਰਜ ਅੰਡ ਭੁੱਲ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ ਸਾਚਾ ਵਰ, ਆਪ ਆਪਣਾ ਆਪ ਵਖਾਇਆ। ਆਪਣਾ ਆਪ ਹਰਿ ਆਪ ਉਪਾ, ਆਪਣੀ ਜੋਤ ਜਗਾਈਆ। ਆਪਣਾ ਸ਼ਸਤਰ ਲਿਆ ਉਠਾ, ਆਪ ਆਪਣਾ ਰਿਹਾ ਚਮਕਾਈਆ। ਨਾਨਕ ਵੇਖ ਵੇਖ ਚੜ੍ਹਿਆ ਚਾ, ਸ਼ਬਦ ਖੰਡਾ ਹੱਥ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ । ਸ਼ਬਦ ਖੰਡਾ ਹਰਿ ਚਮਕਾ, ਹਰਿ ਸਾਚੇ ਆਪ ਫਿਰਾਇਆ। ਲੱਖ ਚੁਰਾਸੀ ਕੋਈ ਦਿਸੇ ਨਾ, ਮੁਰਛਾਗਤ ਸਰਬ ਸਮਝਾਇਆ। ਗਗਨ ਪਾਤਾਲ ਆਕਾਸ਼ ਪਰਕਾਸ਼ ਧਰਤ ਧਵਲ ਕੋਈ ਨਾ ਪਕੜੇ ਬਾਂਹ, ਨਾ ਹੋਏ ਕੋਈ ਸਹਾਇਆ। ਇਕ ਇਕੱਲਾ ਬੈਠਾ ਆਪਣੇ ਥਾਂ, ਆਪ ਆਪਣਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਸਾਚਾ ਸ਼ਸਤਰ ਏਕਾ ਏਕ ਵਖਾਇਆ। ਹਰਿ ਸ਼ਸਤਰ ਸ਼ਬਦ ਬਲਕਾਰ, ਰੱਖੇ ਹਰਿ ਅਕਾਲਿਆ। ਜੁਗ ਜੁਗ ਆਪੇ ਲਏ ਉਭਾਰ, ਆਪ ਆਪਣਾ ਲਏ ਸੰਭਾਲਿਆ। ਆਪ ਆਪਣਾ ਕਰੇ ਵਾਰ, ਮਾਰਨਹਾਰ ਆਪ ਅਖਵਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਦਿਤਾ ਵਰ, ਭਰਿਆ ਘਰ ਦਰ ਸਵਾਲਿਆ। ਹਰਿ ਹਰਿ ਆਪਣੀ ਕਰ ਜਣਾ, ਆਪਣਾ ਰੰਗ ਚੜ੍ਹਾਇਆ। ਕਲਜੁਗ ਅੰਤਮ ਜਾਏ ਮੁਰਝਾ, ਪ੍ਰਭ ਭੇਖੀ ਲਏ ਭੇਖ ਵਟਾਇਆ। ਜੋਤੀ ਜੋਤ ਲਏ ਜਗਾ, ਜੋਤੀ ਨੂਰ ਸਵਾਇਆ। ਆਪ ਆਪਣਾ ਨਾਉਂ ਧਰਾ, ਆਪੇ ਬੈਠਾ ਮੁਖ ਛੁਪਾਇਆ। ਆਪਣਾ ਡੰਕ ਲਏ ਵਜਾ, ਵਜਾਵਣਹਾਰਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਰਿਹਾ ਦਰਸਾਇਆ। ਏਕਾ ਏਕ ਹਰਿ ਅਪਾਰ, ਪਾਰਬ੍ਰਹਮ ਬੇਅੰਤਾ। ਆਪ ਆਪਣਾ ਕਰ ਆਕਾਰ, ਵੇਖੇ ਸਤਿਗੁਰ ਸਾਜਨ ਸੰਤਾ। ਆਪ ਆਪਣਾ ਕਰ ਜੈਕਾਰ, ਆਪ ਬਣਾਏ ਆਪਣੀ ਬਣਤਾ। ਕਲਜੁਗ ਤੇਰੀ ਅੰਤਮ ਵਾਰ, ਹਰਿ ਖੇਲੇ ਖੇਲ ਅਨੰਤਾ। ਨਿਹਕਲੰਕ ਲਏ ਅਵਤਾਰ, ਵੇਖ ਵਖਾਏ ਜੀਆਂ ਜੰਤਾਂ। ਪੰਜ ਤਤ ਨਾ ਕੋਈ ਆਕਾਰ, ਮਾਤ ਪਿਤ ਨਾ ਕੋਈ ਬਣੰਤਾ। ਜੋਤੀ ਸ਼ਬਦ ਹਰਿ ਭੰਡਾਰ, ਤੇਜ ਕਟਾਰ ਨਾ ਕੋਈ ਰਖੰਤਾ। ਮਾਰੀ ਜਾਏ ਵਾਰੋ ਵਾਰ, ਜੁਗ ਜੁਗ ਵੇਸ ਵਟੰਤਾ। ਕਲਜੁਗ ਮੇਟੇ ਕੂੜ ਕੁੜਿਆਰ, ਪੂਰਨ ਜੋਤ ਸ੍ਰੀ ਭਗਵੰਤਾ। ਹਰਿਜਨ ਸਾਚੇ ਲਏ ਉਭਾਰ, ਮੇਲ ਵਿਛੋੜਾ ਜੁਗਾ ਜੁਗੰਤਾ। ਨਾਨਕ ਤੇਰਾ ਗਾਇਆ ਇਕ ਜੈਕਾਰ, ਸੋਹੰ ਹੋਏ ਮਣੀਆ ਮੰਤਾ। ਚਾਰ ਵਰਨ ਸੋਹੇ ਇਕ ਦਵਾਰ, ਭੇਵ ਚੁਕਾਏ ਜੀਵਾਂ ਜੰਤਾਂ। ਰਾਜ ਰਾਜਾਨ ਸ਼ਾਹ ਸੁਲਤਾਨ ਮੰਗਣ ਮੰਗ ਭਿਖਾਰ, ਦੇਵਣਹਾਰ ਸਾਚਾ ਕੰਤਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਸ਼ਬਦ ਅਧਾਰ, ਏਕਾ ਦਰ ਦਰਬਾਰ ਸੁਹੰਤਾ। ਏਕਾ ਪੁਰਖ ਏਕਾ ਨਾਰ, ਨਾਰੀ ਕੰਤਾ ਆਪ ਅਖਵੰਤਾ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਹਰਿ ਜੋਤੀ ਨੂਰ ਹਰਿ ਭਗਵੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦੇਵੇ ਨਾਮ ਵਰ, ਵਰ ਦਾਤਾ ਆਪ ਅਖਵੰਤਾ। ਨਾਨਕ ਗੁਰ ਜਗਤ ਸਮਝਾ, ਏਕਾ ਨਾਅਰਾ ਲਾਇਆ। ਪੁਰਖ ਅਬਿਨਾਸ਼ੀ ਓਟ ਤਕਾ, ਤੇਰਾ ਭੇਵ ਕਿਸੇ ਨਾ ਪਾਇਆ। ਕਲਜੁਗ ਅੰਤਮ ਜਾਏ ਆ, ਚਾਰੋਂ ਕੁੰਟ ਹੋਏ ਹਲਕਾਇਆ। ਵਰਨ ਬਰਨ ਰਹੇ ਕੁਰਲਾ, ਧੀਰਜ ਧੀਰ ਨਾ ਕੋਈ ਧਰਾਇਆ। ਨਾ ਕੋਈ ਦੀਸੇ ਸਚ ਸਹਾ, ਸਚ ਸੁਲਤਾਨ ਦਿਸ ਨਾ ਆਇਆ। ਆਪ ਆਪਣਾ ਰਾਗ ਰਹੇ ਗਾ, ਧੁਨ ਅਨਾਦੀ ਨਾ ਕੋਇ ਵਜਾਇਆ। ਬ੍ਰਹਮ ਬ੍ਰਹਮ ਬ੍ਰਹਮ ਰਹੇ ਅਲ੍ਹਾ, ਬ੍ਰਹਮ ਬ੍ਰਹਮ ਨਾ ਵੇਖ ਵਖਾਇਆ। ਹੰ ਹੰਗਤਾ ਵਿਚ ਗਏ ਸਮਾ, ਹੰ ਨਾ ਕੋਈ ਮਿਟਾਇਆ। ਸੋ ਪੁਰਖ ਨਿਰੰਜਣ ਆਪਣੀ ਦਇਆ ਕਮਾ, ਸੱਜਣ ਸਾਚੇ ਲਏ ਜਗਾਇਆ। ਆਪ ਆਪਣਾ ਨਾਮ ਦ੍ਰਿੜਾ, ਆਪ ਆਪਣੀ ਬੂਝ ਬੁਝਾਇਆ। ਕਿਲ੍ਹਾ ਕੋਟ ਇਕ ਵਖਾ, ਗੜ੍ਹ ਹੰਕਾਰ ਤੁੜਾਇਆ। ਕਾਇਆ ਨਗਾਰੇ ਚੋਟ ਆਪੇ ਲਾ, ਅਨਹਦ ਧੁਨ ਆਪ ਵਜਾਇਆ। ਮਾਇਆ ਮਮਤਾ ਖੋਟ ਗਵਾ, ਸਾਚਾ ਸੰਗ ਨਿਭਾਇਆ। ਅਤੁਟ ਅਤੋਟ ਹਰਿ ਆਪ ਅਖਵਾ, ਇਕ ਭੰਡਾਰ ਵਰਤਾਇਆ। ਜੋਤੀ ਜੋਤ ਹਰਿ ਜੋਤ ਜਗਾ, ਜਾਗਰਤ ਜੋਤ ਰਿਹਾ ਸਮਝਾਇਆ । ਸ਼ਬਦੀ ਸ਼ਬਦ ਹਰਿ ਸ਼ਬਦ ਉਪਾ, ਸ਼ਬਦੀ ਸ਼ਬਦ ਲੇਖ ਲਿਖਾਇਆ। ਸੋਹੰ ਸਾਚਾ ਮਾਰਗ ਲਾ, ਸਤਿ ਪੁਰਖ ਨਿਰੰਜਣ ਵੇਖ ਵਖਾਇਆ। ਆਦਿ ਸ਼ਕਤ ਬਣਾਈ ਸਾਚੀ ਮਾਂ, ਚਤੁਰਭੁਜ ਆਪ ਅਖਵਾਇਆ। ਅਗੰਮ ਅਗੰਮੜਾ ਵਸੇ ਅਗੰਮੜੇ ਥਾਂ, ਦਿਸ ਕਿਸੇ ਨਾ ਆਇਆ। ਹੱਡ ਮਾਸ ਨਾੜੀ ਚਮੜੇ ਜੋਤ ਜਗਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਫੜ ਫੜ ਹੰਸ ਬਣਾਏ ਕਾਂ, ਮਾਣਕ ਮੋਤੀ ਚੋਗ ਚੁਗਾਇਆ। ਸਤਿਜੁਗ ਤੇਰਾ ਸਾਚਾ ਨਾਂ, ਸਤਿਗੁਰ ਸਾਚੇ ਆਪ ਧਰਾਇਆ। ਅਕਾਲ ਮੂਰਤ ਹਰਿ ਦਇਆ ਕਮਾ, ਨਾਦ ਤੂਰਤ ਰਿਹਾ ਵਜਾਇਆ। ਜਗਤ ਜੀਆਂ ਸੂਰਤ ਕਿਸੇ ਦਿਸੇ ਨਾ, ਪੰਜ ਤਤ ਡੇਰਾ ਲਾਇਆ। ਰੱਤੀ ਰੱਤ ਕੋਈ ਰਹੇ ਨਾ, ਮਨ ਮਤ ਬੁਧ ਦਏ ਸਜ਼ਾਇਆ । ਕਮਲਾਪਤੀ ਕਦੇ ਵਿਛੜੇ ਨਾ, ਨਾਰ ਸੁਹਾਗੀ ਸਦਾ ਹੰਢਾਇਆ। ਦੀਵਾ ਬੱਤੀ ਕਦੇ ਬੁਝੇ ਨਾ, ਤੇਲ ਬਾਤੀ ਨਾ ਕੋਈ ਰਖਾਇਆ। ਪ੍ਰਭ ਕਾ ਭੇਵ ਰਹਿਣਾ ਗੁੱਝਾ ਨਾ, ਆਪ ਆਪਣਾ ਪੜਦਾ ਲਾਹਿਆ। ਕਲਜੁਗ ਅੰਤਮ ਸਚ ਦਵਾਰਾ ਸੁੱਝਾ ਨਾ, ਗੁਰੂ ਨਾਨਕ ਲੇਖ ਲਿਖਾਇਆ। ਪ੍ਰਭ ਚਰਨ ਦਵਾਰੇ ਕੋਈ ਝੂਜੇ ਨਾ, ਸਾਧ ਸੰਤ ਸੀਸ ਭੇਟ ਨਾ ਕਰਾਇਆ। ਅੰਤਰ ਆਤਮ ਲਿਵ ਕੋਈ ਇੱਛਾ ਨਾ, ਘਰ ਸਾਚਾ ਨਾ ਵੇਖ ਵਖਾਇਆ। ਭੇਵ ਚੁਕਾਏ ਏਕਾ ਦੂਜਾ ਨਾ, ਵਰਨਾਂ ਬਰਨਾਂ ਵਿਚ ਫਸਾਇਆ। ਨੇਤਰ ਤੀਜਾ ਕਿਸੇ ਖੁੱਲ੍ਹੇ ਨਾ, ਮੰਤਰ ਗਿਆਨ ਨਾ ਕੋਈ ਦ੍ਰਿੜਾਇਆ। ਬਜਰ ਕਪਾਟੀ ਤਾਲਾ ਤੁੱਟਾ ਨਾ, ਬੰਧਨ ਬੰਧ ਨਾ ਕੋਈ ਕਟਾਇਆ। ਪੰਚ ਪਿਆਰ ਜਗਤ ਜਗ ਛੁੱਟਾ ਨਾ, ਪੰਚਮ ਸ਼ਬਦ ਨਾ ਮੇਲ ਮਿਲਾਇਆ। ਅੰਮ੍ਰਿਤ ਆਤਮ ਸੋਮਾ ਫੁੱਟਾ ਨਾ, ਜੂਠਾ ਝੂਠਾ ਤੀਰਥ ਨੁਹਾਇਆ। ਕਾਇਆ ਮੰਦਰ ਸਤਿਗੁਰ ਸਾਚਾ ਤੁੱਠਾ ਨਾ, ਗੁਰ ਦਰ ਮੰਦਰ ਡੇਰਾ ਲਾਇਆ। ਆਪ ਮਨਾਇਆ ਕਿਸੇ ਰੁੱਠਾ ਨਾ, ਨੇਤਰ ਰੋ ਰੋ ਨੀਰ ਵਹਾਇਆ। ਦਰਸ ਦਿਖਾਏ ਲੁਕਿਆ ਗੁੱਠਾ ਨਾ, ਆਪ ਆਪਣਾ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੁਰ ਤੇਰਾ ਵਰ, ਕਲਜੁਗ ਅੰਤਮ ਪੂਰ ਕਰਾਇਆ। ਸਤਿਗੁਰ ਨਾਨਕ ਸੁਣ ਸੰਦੇਸ਼, ਰਸਨਾ ਜੈ ਜੈ ਜੈਕਾਰਿਆ। ਪਾਰਬ੍ਰਹਮ ਸਦਾ ਆਦੇਸ, ਢਹਿ ਢਹਿ ਪਏ ਦਵਾਰਿਆ। ਜੁਗ ਜੁਗ ਜਾਣੇ ਆਪਣੇ ਵੇਸ, ਤੇਰਾ ਭੇਖ ਅਪਰ ਅਪਾਰਿਆ। ਆਪੇ ਬਾਲ ਜਵਾਨੀ ਹੋਏ ਅਲ੍ਹੜ ਵਰੇਸ, ਬਿਰਧ ਬੁਢੇਪਾ ਨਾ ਕੋਈ ਜਣਾ ਰਿਹਾ। ਆਪੇ ਉਪਾਏ ਮੁੱਛ ਦਾਹੜੀ ਕੇਸ, ਮੂੰਡ ਮੁੰਡਾਇਆ ਆਪ ਸਮਾ ਰਿਹਾ। ਆਪੇ ਦਾਤਾ ਨਰ ਨਰੇਸ਼, ਆਪ ਰਾਜ ਜੋਗ ਕਮਾ ਰਿਹਾ। ਆਪਣੇ ਨੇਤਰ ਆਪੇ ਵੇਖ, ਆਪੇ ਨੈਣ ਮੂੰਦ ਮੁੰਦਾ ਰਿਹਾ। ਆਪੇ ਲਿਖਣਹਾਰਾ ਲੇਖ, ਆਪੇ ਅੰਤ ਮਨਾ ਰਿਹਾ। ਕਿਸੇ ਨਾ ਚਲੇ ਕੋਈ ਪੇਸ਼, ਜੋ ਤੇਰਾ ਸੋ ਤੇਰਾ ਗੁਣ ਗਾ ਰਿਹਾ। ਨਾਨਕ ਮੰਗੇ ਦਰ ਦਰਵੇਸ਼, ਪ੍ਰਭ ਅੱਗੇ ਝੋਲੀ ਡਾਹ ਰਿਹਾ। ਪੁਰਖ ਅਬਿਨਾਸ਼ੀ ਕਰ ਵੇਸ, ਜੋਤੀ ਜੋਤ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾ ਲਿਆ। ਆਪ ਆਪਣਾ ਰੰਗ ਕਰਤਾਰਾ, ਆਪਣਾ ਆਪ ਜਣਾਈਆ। ਆਪੇ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਰੂਪ ਸਮਾਈਆ। ਸਰਗੁਣ ਮੇਲਾ ਵਿਚ ਸੰਸਾਰਾ, ਮਹਾਂਸਾਰਥੀ ਆਪ ਅਖਵਾਈਆ। ਸ਼ਬਦ ਸ਼ਬਦੀ ਕਰ ਪਿਆਰਾ, ਸ਼ਬਦ ਗੁਰ ਨਾਅਰਾ ਲਾਈਆ। ਏਕਾ ਵਰਨ ਏਕਾ ਸਰਨ ਏਕਾ ਜੈਕਾਰਾ, ਜੈ ਜੈਕਾਰ ਆਪ ਕਰਾਈਆ। ਨਾ ਕੋਈ ਦੀਸੇ ਹੋਰ ਦਵਾਰਾ, ਕਲਜੁਗ ਅੰਤਮ ਹੋਏ ਜੁਦਾਈਆ। ਗੁਰਮੁਖ ਮੇਲਾ ਵਿਚ ਸੰਸਾਰਾ, ਹਰਿ ਸਾਚਾ ਆਪ ਕਰਾਈਆ। ਕਲਜੁਗ ਤੇਰੀ ਅੰਤਮ ਵਾਰਾ, ਇਕ ਲੱਖ ਹਜ਼ਾਰ ਗਿਆਰਾਂ ਗੁਰਮੁਖ ਸਾਚੇ ਲਏ ਤਰਾਈਆ। ਬ੍ਰਹਮਾ ਰੋਵੇ ਧਾਹਾਂ ਮਾਰਾ, ਅੱਠੇ ਨੇਤਰ ਰਿਹਾ ਖੁਲ੍ਹਾਈਆ। ਕਲਜੁਗ ਤੇਰਾ ਅੰਤ ਨਾ ਪਾਰਾਵਾਰਾ, ਤੇਰੀ ਵਡ ਵੱਡੀ ਵਡਿਆਈਆ। ਵਿਸ਼ਨੂੰ ਵੰਸੀ ਕਰੇ ਵਿਚਾਰਾ, ਵੇਖੇ ਖੇਲ ਥਾਉਂ ਥਾਈਂਆ। ਸ਼ਿਵ ਸ਼ੰਕਰ ਰੋਵੇ ਜ਼ਾਰੋ ਜ਼ਾਰਾ, ਬਾਸ਼ਕ ਤਸ਼ਕਾ ਗਲ ਲਟਕਾਈਆ। ਇੰਦਰ ਦੇਵੇ ਨਾ ਕੋਈ ਸਹਾਰਾ, ਕਰੋੜ ਤੇਤੀਸਾ ਰਿਹਾ ਕੁਰਲਾਈਆ। ਵਰਭੰਡ ਤੇਰਾ ਕੂੜ ਪਸਾਰਾ, ਪ੍ਰਭ ਸਾਚਾ ਮੇਟ ਮਿਟਾਈਆ। ਨੌਂ ਸੱਤ ਦੇਵੇ ਇਕ ਹੁਲਾਰਾ, ਦਿਸ ਕਿਸੇ ਨਾ ਆਈਆ। ਲੱਖ ਚੁਰਾਸੀ ਜੀਵ ਗਵਾਰਾ, ਅੰਤਮ ਮੇਟ ਮਿਟਾਈਆ। ਕਲਜੁਗ ਤੇਰਾ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਉਠਾਏ ਸੰਤ ਦੁਲਾਰਾ, ਧਰਤ ਮਾਤ ਗੋਦੀ ਪਾਈਆ। ਅੰਮ੍ਰਿਤ ਰਸ ਸਾਚਾ ਸੀਰ ਦੇਵੇ ਹਰਿ ਨਿਰੰਕਾਰਾ, ਸੱਸੇ ਕਿਲ੍ਹੇ ਵਿਚ ਬਹਾਈਆ। ਹੋੜਾ ਉਪਰ ਕਰੇ ਪੁਕਾਰਾ, ਦੋਵੇਂ ਮੁਖ ਉਠਾਈਆ। ਨਿਰਗੁਣ ਸਰਗੁਣ ਖੇਲ ਵਿਚ ਸੰਸਾਰਾ, ਸਾਚਾ ਕੋਟ ਇਕ ਸੁਹਾਈਆ। ਆਪ ਆਪਣਾ ਕਰ ਉਜਿਆਰਾ, ਲੋਕਮਾਤ ਕਰੇ ਰੁਸ਼ਨਾਈਆ। ਸੋਹੰ ਸ਼ਬਦ ਤੇਰਾ ਜੈ ਜੈਕਾਰਾ, ਚਾਰ ਵਰਨ ਇਕ ਪੜ੍ਹਾਈਆ। ਸੋਹੰ ਜੈਕਾਰਾ ਹਰਿ ਹਰਿ ਲਾਇਆ, ਸਤਿਜੁਗ ਨੀਂਹ ਰਖਾਈਆ। ਆਪ ਆਪਣਾ ਅੰਗ ਕਟਾਇਆ, ਲੱਖ ਚੁਰਾਸੀ ਵਿਚ ਗਿਆ ਸਮਾਈਆ। ਆਪ ਆਪਣਾ ਮਰਦੰਗ ਵਜਾਇਆ, ਡੌਰੂ ਡੰਕਾ ਏਕਾ ਵਾਹੀਆ। ਸਚ ਸਿੰਘਾਸਣ ਸ਼ਬਦ ਰੰਗੀਲਾ ਨਾਮ ਇਕ ਪਲੰਘ ਵਛਾਇਆ, ਜੋਤੀ ਨੂਰ ਕਰੇ ਰੁਸ਼ਨਾਈਆ। ਨੌਂ ਦਵਾਰ ਖੋਲ੍ਹ ਕਿਵਾੜ ਹਰਿਜਨ ਅੰਦਰ ਲੰਘ ਵਖਾਇਆ, ਆਪ ਆਪਣਾ ਕੁੰਡਾ ਲਾਹੀਆ। ਚਰਨ ਧੂੜ ਕੋਟਨ ਕੋਟ ਧਾਰ ਗੰਗ ਵਹਾਇਆ, ਤੀਰਥ ਤਟ ਰਹੇ ਸ਼ਰਮਾਈਆ। ਹਰਿਜਨ ਸਾਚੀ ਮੰਗ ਮੰਗਾਇਆ, ਏਕਾ ਮੇਲਾ ਹਰਿ ਰਘੁਰਾਈਆ। ਆਦਿ ਜੁਗਾਦੀ ਲਏ ਅੰਗ ਲਗਾਇਆ, ਜੁਗ ਜੁਗ ਆਪਣੀ ਪੈਜ ਰਖਾਈਆ। ਚਿੱਟੇ ਅਸਵ ਸਾਚੇ ਘੋੜੇ ਤੰਗ ਕਸਾਇਆ, ਸੋਲਾਂ ਕਲੀਆਂ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਲੀਆ ਛਲੀਆ ਆਪ ਅਖਵਾਈਆ। ਵਲ ਛਲ ਹਰਿ ਭੇਖ ਬਾਵਨ, ਕਰੇ ਅਛਲ ਅਛੇਦਾ। ਜਨ ਭਗਤਾਂ ਫੜਾਏ ਆਪਣਾ ਦਾਮਨ, ਭੇਵ ਨਾ ਪਾਇਣ ਚਾਰੇ ਵੇਦਾ। ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਣ, ਹਨਵੰਤ ਉਧਾਰੇ ਗਾਇਆ ਜਿਹਵਾ। ਚੰਡੀ ਚਮਕੇ ਦਾਮਨੀ ਦਾਮਨ, ਰਥ ਰਥਵਾਹੀ ਬੇਐਬ ਬੇਐਬਾ। ਏਕਾ ਸ਼ਬਦ ਨਾਨਕ ਗੁਰ ਧੁਰ ਦਰਗਾਹੀ ਜਾਮਨ, ਮਹਿੰਮਾ ਲਿਖੇ ਜਗਤ ਕਿਤੇਬਾ। ਗੁਰਮੁਖ ਵਿਰਲੇ ਦਰ ਘਰ ਸਾਚਾ ਪਾਵਣ, ਲਹਿਣਾ ਦੇਣਾ ਚੁੱਕੇ ਹਿਸੇਬਾ। ਨੇੜ ਨਾ ਆਏ ਕਾਮਨੀ ਕਾਮਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਖੋਲ੍ਹੇ ਸਚ ਦਰ, ਗੁਰਮੁਖ ਮੇਲਾ ਹਰੀ ਹਰਿ, ਆਪ ਆਪਣੇ ਘਰ ਆਪੇ ਕਰੇ ਵਸੇਬਾ। ਸਤਿਗੁਰ ਪੁਰਖ ਸ਼ਾਹ ਸੁਲਤਾਨਾ, ਸਤਿ ਸਤਿਵਾਦ ਸਮਾਇਆ। ਕਲਜੁਗ ਮੇਟੇ ਝੂਠ ਦੁਕਾਨਾ, ਤੀਰ ਨਿਸ਼ਾਨਾ ਏਕਾ ਲਾਇਆ। ਸਤਿਜੁਗ ਖੇਲੇ ਖੇਲ ਮਹਾਨਾ, ਸਤਿ ਸਰੂਪ ਸਮਾਇਆ। ਏਕਾ ਉਪਜੇ ਨਾਮ ਨਿਧਾਨਾ, ਨਿਰਗੁਣ ਵੇਖ ਵਖਾਇਆ। ਇਕ ਚਲਾਏ ਤੀਰ ਨਿਸ਼ਾਨਾ, ਹਰਿਜਨ ਲਏ ਚੜ੍ਹਾਇਆ। ਇਕ ਜਣਾਈ ਇਕ ਗਿਆਨਾ, ਏਕਾ ਧਰਮ ਧਰਾਇਆ। ਏਕਾ ਬਾਣੀ ਏਕਾ ਗਾਣਾ, ਏਕਾ ਰਾਗ ਅਲਾਇਆ। ਏਕਾ ਰੂਪ ਸ਼ਾਹੋ ਭੂਪ ਹਰਿ ਭਗਵਾਨਾ, ਏਕਾ ਕੂਟ ਦਰਸਾਇਆ। ਏਕਾ ਮੰਦਰ ਸਚ ਮਕਾਨਾ, ਏਕਾ ਧੂਪ ਧੁਖਾਇਆ। ਏਕਾ ਬਰਨ ਆਪ ਕਰਾਨਾ, ਇਕ ਸਮਗਰੀ ਪਾਇਆ। ਏਕਾ ਜਾਪ ਆਪ ਜਪਾਨਾ, ਅਜੱਪਾ ਜਾਪ ਸਮਝਾਇਆ। ਏਕਾ ਬੰਦ ਦਵਾਰ ਵਖਾਨਾ, ਏਕਾ ਘਰ ਰਖਾਇਆ। ਏਕਾ ਡੰਕ ਆਪ ਵਜਾਨਾ, ਏਕਾ ਤਾਲ ਵਜਾਇਆ। ਏਕਾ ਰੰਗ ਰਾਓ ਰੰਕ ਕਰਾਨਾ, ਏਕਾ ਧਾਮ ਬਹਾਇਆ। ਏਕਾ ਮਰਦ ਇਕ ਮਰਦਾਨਾ, ਏਕਾ ਚੇਲਾ ਰੂਪ ਅਖਵਾਇਆ। ਏਕਾ ਪੀਣਾ ਏਕਾ ਖਾਣਾ, ਏਕਾ ਬਸਤਰ ਤਨ ਪਹਿਨਾਇਆ। ਏਕਾ ਸ਼ਸਤਰ ਏਕਾ ਤੀਰ ਕਮਾਨਾ, ਏਕਾ ਚਿੱਲੇ ਆਪ ਚੜ੍ਹਾਇਆ। ਏਕਾ ਪਵਣ ਇਕ ਮਸਾਣਾ, ਏਕਾ ਅਵਣ ਗਵਣ ਅਖਵਾਇਆ। ਏਕਾ ਮੇਘ ਏਕਾ ਬਰਖੇ ਸਵਣ, ਏਕਾ ਸੀਤਲ ਧਾਰ ਚਲਾਇਆ। ਏਕਾ ਰਾਮਾ ਏਕਾ ਰਾਵਣ, ਏਕਾ ਹੰਕਾਰ ਮਿਟਾਇਆ। ਏਕਾ ਭੇਖੀ ਏਕਾ ਬਾਵਨ, ਏਕਾ ਬਲ ਤਰਾਇਆ। ਏਕਾ ਕ੍ਰਿਸ਼ਨਾ ਏਕਾ ਸਵਲ, ਏਕਾ ਰਥ ਰਥਵਾਹੀ ਆਇਆ। ਏਕਾ ਧਰਨੀ ਏਕਾ ਧਰਤੀ ਏਕਾ ਧਵਲ, ਏਕਾ ਧਰਮੀ ਧਰਮ ਕਮਾਇਆ। ਏਕਾ ਕਰਨੀ ਏਕਾ ਕਵਲ, ਕਰਤਾ ਪੁਰਖ ਆਪ ਅਖਵਾਇਆ। ਏਕਾ ਮਰਨੀ ਏਕਾ ਮਵਲ, ਮਰੇ ਮਰ ਮਰ ਜੰਮੇ ਜੀਵ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਲਾਇਆ। ਸਚ ਦਰਵਾਜ਼ਾ ਇਕ ਖੁਲ੍ਹਾ, ਲੋਕਮਾਤ ਕਰੇ ਰੁਸ਼ਨਾਈਆ। ਰਵ ਸਸ ਰਹੇ ਸ਼ਰਮਾ, ਮੁਖ ਰਿਹਾ ਪੜਦਾ ਪਾਈਆ। ਤਾਰਾ ਮੰਡਲ ਆਪਣਾ ਮੰਡਪ ਰਿਹਾ ਢਾਹ, ਨੂਰ ਚਮਕ ਕਰੇ ਚਮਕਾਈਆ। ਬ੍ਰਹਮਾ ਵੇਖੇ ਬੇਪਰਵਾਹ ਤੇਰਾ ਰਾਹ, ਲੋਕਮਾਤ ਨੈਣ ਉਠਾਈਆ। ਕਵਣ ਕੂਟੇ ਬੈਠਾ ਜੋਤ ਜਗਾ, ਆਪ ਆਪਣੀ ਕਲ ਵਰਤਾਈਆ। ਗੁਰਮੁਖ ਸਾਜਨ ਰਿਹਾ ਤਰਾ, ਏਕਾ ਪ੍ਰੇਮ ਪੜ੍ਹਾਈਆ। ਆਤਮ ਵਿਦਿਆ ਇਕ ਸਿਖਾ, ਜਗਤ ਵਿਦਿਆ ਦੂਰ ਕਰਾਈਆ। ਲੇਖਾ ਲਿਖਿਆ ਲੇਖੇ ਲਏ ਲਾ, ਲੇਖਾ ਲੇਖੇ ਵਿਚ ਸਮਾਈਆ। ਆਪ ਆਪਣਾ ਪੱਲਾ ਲਏ ਫੜਾ, ਜਨ ਭਗਤਾਂ ਬੇਪਰਵਾਹੀਆ । ਸਾਚੇ ਮੰਦਰ ਲਏ ਚੜ੍ਹਾ, ਡੂੰਘੀ ਕੰਦਰ ਪਾਰ ਕਰਾਈਆ। ਬਹੱਤਰ ਨਾੜ ਕਰੇ ਰੁਸ਼ਨਾ, ਜੋਤ ਨਿਰੰਜਣ ਡਗਮਗਾਈਆ। ਅਨਹਦ ਤਾਲ ਆਪ ਵਜਾ, ਸਾਚਾ ਰਾਗ ਅਲਾਈਆ । ਆਤਮ ਸੇਜਾ ਆਸਣ ਲਾ, ਬਜਰ ਕਪਾਟੀ ਕੁੰਡਾ ਲਾਹੀਆ। ਜਨ ਭਗਤਾਂ ਮੇਲੇ ਫੜ ਫੜ ਬਾਂਹ, ਦਰ ਦਵਾਰੇ ਫੇਰੀ ਪਾਈਆ। ਹੰਸ ਬਣਾਏ ਫੜ ਫੜ ਕਾਂ, ਕਾਗੋਂ ਹੰਸ ਬਣਾਈਆ। ਇਕ ਜਪਾਏ ਸਾਚਾ ਨਾਂ, ਦੋ ਜਹਾਨਾਂ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਗੁਰਬਚਨ ਗੁਰ ਕਾ ਬਚਨ ਪੂਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗ੍ਰਹਿ ਮੰਦਰ ਪੂਜਾ ਏਕਾ ਆਪਣੀ ਆਪ ਵਖਾਈਆ ।