੨੧ ਜੇਠ ੨੦੧੪ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਪਿੰਡ ਕਾਦਰ ਵਾਲਾ ਜ਼ਿਲਾ ਫਿਰੋਜ਼ਪੁਰ
ਗੁਰ ਚਰਨ ਦਵਾਰ ਸਾਚਾ ਸੁਖ, ਸਾਂਤਕ ਸਤਿ ਵਰਤਾਈਆ। ਦੋ ਜਹਾਨੀ ਉਜਲ ਮੁਖ, ਇਕ ਇਕਾਂਤ ਕਰਾਈਆ। ਜਗਤ ਤ੍ਰਿਸ਼ਨਾ ਮੇਟੇ ਭੁੱਖ, ਰਾਜਸ ਤਾਮਸ ਬੈਠੀ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਜਗਾਈਆ। ਜਾਗਣ ਵੇਲਾ ਵਕਤ ਸੁਹਾਏ, ਪਾਰਬ੍ਰਹਮ ਪ੍ਰਭ ਕਰਤਾ। ਸੰਤ ਸੁਹਾਗੀ ਮੇਲ ਮਿਲਾਏ, ਕਾਇਆ ਚੋਲੀ ਰੰਗ ਚੜ੍ਹਾਏ ਇਕ ਬਸੰਤਾ। ਜੀਵਾਂ ਜੰਤਾਂ ਭੇਵ ਨਾ ਰਾਏ, ਜੁਗ ਜੁਗ ਖੇਲੇ ਖੇਲ ਆਦਿਨ ਅੰਤਾ। ਆਪਣੇ ਭਾਣੇ ਵਿਚ ਸਮਾਏ, ਘਰ ਸਾਚਾ ਧਾਮ ਸੁਹੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤੰਤਾ। ਵਰਤੇ ਕਲ ਜਗਤ ਅੰਧੇਰਾ, ਚਾਰ ਕੁੰਟ ਰੈਣ ਅੰਧੇਰੀ ਛਾਈਆ। ਕਿਸੇ ਨਾ ਦਿਸੇ ਸੰਞ ਸਵੇਰਾ, ਰਵ ਸਸ ਬੈਠੇ ਮੁਖ ਛੁਪਾਈਆ। ਪੰਚਮ ਪੰਚਾਂ ਲੱਗਾ ਝੇੜਾ, ਤਤ ਮਤ ਲੜਾਈਆ। ਬਿਨ ਗੁਰ ਪੂਰੇ ਪਾਰ ਲੰਘਾਵੇ ਕਿਹੜਾ, ਮਨਮਤ ਰਹੀ ਕੁਰਲਾਈਆ। ਸਤਿਗੁਰ ਸਾਚਾ ਬੰਨ੍ਹਣਹਾਰਾ ਬੇੜਾ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਕਰੇ ਕਰਾਏ ਸਚ ਨਿਬੇੜਾ, ਤ੍ਰੈਗੁਣ ਮਾਇਆ ਵੇਖ ਵਖਾਈਆ। ਲੱਖ ਚੁਰਾਸੀ ਉਲਟਾ ਗੇੜਾ, ਆਪਣੀ ਹੱਥੀਂ ਰਿਹਾ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਜਨ ਹਰਿ ਸਾਚੇ ਮੇਲ ਮਿਲਾਈਆ। ਮਿਲੇ ਮੇਲ ਗੁਰੂ ਗੁਰਦੇਵਾ, ਗੋਬਿੰਦ ਰੰਗ ਸਮਾਇਆ। ਜਨਮ ਜਨਮ ਜਗ ਸਾਚੀ ਸੇਵਾ, ਪ੍ਰਭ ਨੈਣੀ ਦਰਸ਼ਨ ਪਾਇਆ। ਮਿਲੇ ਮੇਲ ਪ੍ਰਭ ਅਲਖ ਅਭੇਵਾ, ਮੇਲ ਵਿਛੋੜਾ ਪ੍ਰਭ ਆਪੇ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸਾਚੇ ਰੰਗ ਰੰਗਾਈਆ। ਕਾਇਆ ਚੋਲੀ ਹਰਿ ਰੰਗ ਰੱਤਾ, ਏਕਾ ਰੰਗ ਮਜੀਠਿਆ। ਵੇਖ ਵਖਾਏ ਪੰਚਮ ਮੀਤਾ, ਦਿਸ ਨਾ ਆਏ ਹਰਿ ਹਰਿ ਅਨਡੀਠਿਆ। ਗੁਰਮੁਖ ਵਿਰਲਾ ਬੀਜੇ ਨਾਮ ਵੱਤਾ, ਹਰਿ ਸ਼ਬਦ ਰਸ ਰਸ ਮੀਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਗੁਣ ਮਾਇਆ ਅੰਤ ਤਪਾਏ ਕਲਜੁਗ ਤੇਰਾ ਜਗਤ ਅੰਗੀਠਿਆ।
