Granth 08 Likhat 192: 22 Maghar 2016 Bikarmi Najar Singh de Ghar Pind Nathewal Jila Ferozepur

੨੨ ਮੱਘਰ ੨੦੧੬ ਬਿਕ੍ਰਮੀ ਨਾਜਰ ਸਿੰਘ ਦੇ ਘਰ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ

ਸੋ ਪੁਰਖ ਨਿਰੰਜਣ ਹਰਿ ਮਿਹਰਵਾਨ, ਆਦਿ ਜੁਗਾਦਿ ਖੇਲ ਅਪਾਰਿਆ। ਹਰਿ ਪੁਰਖ ਨਿਰੰਜਣ ਵਡ ਬਲਵਾਨ, ਨਿਰਗੁਣ ਰੂਪ ਅਨੂਪ ਨਿਰਾਕਾਰਿਆ। ਏਕੰਕਾਰਾ ਖੇਲ ਮਹਾਨ, ਅਕਲ ਕਲਾ ਧਾਰੀ ਨਾਉਂ ਧਰਾ ਲਿਆ। ਆਦਿ ਨਿਰੰਜਣ ਜੋਤ ਮਹਾਨ, ਦੀਪਕ ਦੀਆ ਆਪ ਜਗਾ ਲਿਆ। ਅਬਿਨਾਸ਼ੀ ਕਰਤਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾ ਲਿਆ। ਸ੍ਰੀ ਭਗਵਾਨ ਸਚ ਨਿਸ਼ਾਨ, ਏਕਾ ਏਕ ਹੱਥ ਉਠਾ ਲਿਆ। ਮਹੱਲ ਅਟੱਲ ਉਚ ਮਕਾਨ, ਥਿਰ ਘਰ ਸਾਚਾ ਇਕ ਸੁਹਾ ਲਿਆ। ਸੁਹਾਏ ਬੰਕ ਗੁਣ ਨਿਧਾਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਡੇਰਾ ਲਾ ਲਿਆ। ਪਾਰਬ੍ਰਹਮ ਪ੍ਰਭ ਦੇਵੇ ਦਾਨ, ਆਪਣੀ ਭਿਛਿਆ ਆਪੇ ਝੋਲੀ ਪਾ ਲਿਆ। ਖੇਲੇ ਖੇਲ ਦੋ ਜਹਾਨ, ਮੂਰਤ ਅਕਾਲ ਰੂਪ ਵਟਾ ਲਿਆ। ਅਜੂਨੀ ਰਹਿਤ ਇਕ ਧਿਆਨ, ਏਕਾ ਏਕ ਟਿਕਾ ਲਿਆ। ਆਪਣੀ ਉਤਪਤ ਕਰੇ ਆਪ ਸੰਤਾਨ, ਸ਼ਬਦ ਅਨਾਦੀ ਆਪ ਉਪਾ ਲਿਆ। ਅੰਸ ਬੰਸਾ ਖੇਲ ਮਹਾਨ, ਵਿਸ਼ਨ ਬ੍ਰਹਮਾ ਸ਼ਿਵ ਸੰਗ ਰਲਾ ਲਿਆ। ਤ੍ਰੈਗੁਣ ਮਾਇਆ ਕਰ ਪਰਧਾਨ, ਤ੍ਰੈ ਤ੍ਰੈ ਲੇਖਾ ਆਪ ਲਿਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰਾ, ਆਦਿ ਜੁਗਾਦੀ ਕਰ ਪਸਾਰਾ, ਨਿਰਗੁਣ ਖੇਲੇ ਖੇਲ ਅਪਾਰਾ, ਅਲਖ ਅਗੋਚਰ ਬੇਪਰਵਾਹ, ਆਪਣਾ ਨਾਉਂ ਧਰਾ ਲਿਆ। ਬੇਪਰਵਾਹ ਹਰਿ ਭਗਵਾਨਾ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਖੇਲ ਮਹਾਨਾ, ਜੁਗ ਜੁਗ ਵੇਸ ਵਟਾਇੰਦਾ। ਸ਼ਬਦ ਅਨਾਦੀ ਇਕ ਤਰਾਨਾ, ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਗਾਇੰਦਾ। ਦੇਵਣਹਾਰਾ ਧੁਰ ਫ਼ਰਮਾਨਾ, ਸਚ ਸਿੰਘਾਸਣ ਆਪਣਾ ਹੁਕਮ ਸੁਣਾਇੰਦਾ। ਦੋ ਜਹਾਨਾਂ ਚੌਦਾਂ ਲੋਕ ਤ੍ਰੈਭਵਣ ਪਾਏ ਆਣਾ ਸਚ ਸੁਲਤਾਨਾ, ਸ਼ਾਹੋ ਭੂਪ ਆਪ ਅਖਵਾਇਆ। ਬ੍ਰਹਮਾ ਵਿਸ਼ਨ ਸ਼ਿਵ ਹੋਏ ਨਿਗਹਬਾਨਾ, ਨੇਤਰ ਲੋਚਣ ਨੈਣ ਆਪਣਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰਨੀ ਆਪ ਕਰਾਇੰਦਾ। ਖੇਲਣਹਾਰਾ ਇਕ ਅਕੱਲਾ ਏਕੰਕਾਰਾ, ਵਡ ਵੱਡੀ ਵਡਿਆਈਆ। ਜੁਗਾ ਜੁਗੰਤਰ ਕਰ ਪਸਾਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਪੰਜ ਤੱਤ ਦਿਸੇ ਅਧਾਰਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਸੰਗ ਮਿਲਾਈਆ। ਘਟ ਘਟ ਅੰਦਰ ਦੀਪ ਉਜਿਆਰਾ, ਲੱਖ ਚੁਰਾਸੀ ਬੈਠਾ ਆਸਣ ਲਾਈਆ। ਮਨ ਮਤ ਬੁਧ ਦਏ ਸਹਾਰਾ, ਏਕਾ ਤੱਤਵ ਸਤਿ ਸਮਝਾਈਆ। ਹੱਡ ਮਾਸ ਨਾੜੀ ਰਤ ਖੇਲ ਅਪਾਰਾ, ਰਕਤ ਬੂੰਦੀ ਬੂੰਦ ਉਪਾਈਆ। ਜਾਗਰਤ ਜੋਤ ਜਗਤ ਉਜਿਆਰਾ, ਸਰਗੁਣ ਅਤੀਤ ਆਪ ਅਖਵਾਈਆ। ਖੇਲ ਖਿਲਾਏ ਨੌ ਦਵਾਰਾ, ਨੌ ਖੰਡ ਖੋਜ ਖੁਜਾਈਆ। ਬ੍ਰਹਿਮੰਡ ਖੰਡ ਵੇਖੇ ਵੇਖਣਹਾਰਾ, ਆਪ ਆਪਣਾ ਨੈਣ ਉਠਾਈਆ। ਲੇਖਾ ਜਾਣੇ ਰਵ ਸਸ ਸਤਾਰਾ, ਸੂਰਜ ਚੰਨ ਆਪਣਾ ਲੇਖ ਵਖਾਈਆ। ਗਣ ਗੰਧਰਬ ਦਏ ਹੁਲਾਰਾ, ਕਰੋੜ ਤੇਤੀਸਾ ਆਪ ਹਲਾਈਆ। ਜੁਗਾ ਜੁਗੰਤਰ ਖੇਲ ਅਪਾਰਾ, ਲੋਕਮਾਤ ਵੇਸ ਵਟਾਈਆ। ਤ੍ਰੈਗੁਣ ਮਾਇਆ ਵਸਿਆ ਬਾਹਰਾ, ਰੂਪ ਰੰਗ ਨਾ ਕੋਈ ਵਖਾਈਆ। ਨਿਰਭੈ ਰੂਪ ਆਪ ਕਰਤਾਰਾ, ਦੂਸਰ ਭੈ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰਾ, ਆਪ ਆਪਣਾ ਕਰ ਪਸਾਰਾ, ਵੇਖੇ ਵਿਗਸੇ ਕਰੇ ਵਿਚਾਰਾ, ਦਿਸ ਕਿਸੇ ਨਾ ਆਈਆ। ਵੇਖਣਹਾਰਾ ਪੁਰਖ ਸੁਲਤਾਨਾ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਖੇਲ ਮਹਾਨਾ, ਜੁਗ ਜੁਗ ਰਚਨ ਰਚਾਇਆ। ਤ੍ਰੈ ਤ੍ਰੈ ਮੇਲਾ ਇਕ  ਇਕੇਲਾ, ਗੁਰੂ ਗੁਰ ਚੇਲਾ ਨਾਉਂ ਧਰਾਇਆ। ਹਰਿਜਨ ਹਰਿ ਹਰਿ ਸੱਜਣ ਸੁਹੇਲਾ, ਸਾਕ ਸੈਣ ਆਪ ਅਖਵਾਇਆ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਵਾਰ ਥਿਤ ਨਾ ਕੋਇ ਜਣਾਇਆ। ਆਪਣਾ ਖੇਲ ਆਪੇ ਖੇਲਾ, ਦੂਸਰ ਨਾ ਕੋਈ ਦਿਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇਆ। ਹਰਿ ਹਰਿ ਵੱਡਾ ਵਡ, ਵੱਡੀ ਵਡਿਆਈਆ। ਆਪ ਖੁਲ੍ਹਾਇਆ ਆਪਣਾ ਦਰ, ਦਰ ਦਰਵਾਜਾ ਆਪ ਖੁਲ੍ਹਾਈਆ। ਆਪੇ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਬੰਧਨ ਬੰਧ ਬੰਧਾਈਆ। ਆਪਣੀ ਚੋਟੀ ਆਪੇ ਚੜ੍ਹ, ਆਪ ਆਪਣਾ ਬੰਕ ਸੁਹਾਈਆ। ਆਪਣੀ ਵਿਦਿਆ ਆਪੇ ਪੜ੍ਹ, ਆਪਣਾ ਅੱਖਰ ਆਪ ਉਪਾਈਆ। ਆਪਣੇ ਅੱਗੇ ਆਪੇ ਖੜ੍ਹ, ਆਪ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੰਗ ਸੂਰਾ ਸਰਬੰਗ, ਏਕਾ ਏਕ ਚੜ੍ਹਾਈਆ। ਸੂਰਾ ਸਰਬੰਗ ਹਰਿ ਮਿਹਰਵਾਨਾ, ਦੂਸਰ ਦੋਏ ਕੋਇ ਨਜ਼ਰ ਨਾ ਆਇੰਦਾ। ਆਪੇ ਜਾਣੇ ਆਪਣਾ ਸਚ ਨਿਸ਼ਾਨਾ, ਸਚਖੰਡ ਦਵਾਰੇ ਆਪ ਝੁਲਾਇੰਦਾ। ਸਚਖੰਡ ਬੈਠ ਮਿਹਰਵਾਨਾ, ਆਪ ਆਪਣਾ ਅਦਲ ਕਮਾਇੰਦਾ। ਚੋਬਦਾਰ ਨਾ ਕੋਈ ਦਰ ਦਰਬਾਨਾ, ਨਾ ਕੋਈ ਸੀਸ ਝੁਕਾਇੰਦਾ। ਇਕ ਅਕੱਲਾ ਸ੍ਰੀ ਭਗਵਾਨਾ, ਆਪਣਾ ਸਾਲਸ ਆਪ ਬਣ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਅਵੱਲੜਾ ਹਰਿ ਕਰਤਾਰ, ਆਪਣਾ ਆਪ ਕਰਾਈਆ। ਰਾਹ ਸੁਖਲੜਾ ਵਿਚ ਸੰਸਾਰ, ਜੁਗ ਜੁਗ ਮਾਤ ਚਲਾਈਆ। ਕਾਇਆ ਮਾਟੀ ਪੰਚ ਤੱਤ ਪਾਵੇ ਸਾਰ, ਖ਼ਲਕ ਖ਼ਾਲਕ ਵਿਚ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਏਕਾ ਘਰ ਸੁਹਾਈਆ। ਨਿਰਗੁਣ ਸਰਗੁਣ ਹਰਿ ਗੋਬਿੰਦ, ਪਾਰਬ੍ਰਹਮ ਵੱਡੀ ਵਡਿਆਈਆ। ਸਰਗੁਣ ਮੇਟੇ ਸਗਲੀ ਚਿੰਦ, ਆਪ ਆਪਣਾ ਮੇਲ ਮਿਲਾਈਆ। ਪਾਰਬ੍ਰਹਮ ਪ੍ਰਭ ਗੁਣੀ ਗਹਿੰਦ, ਬ੍ਰਹਮ ਵੇਖੇ ਸਹਿਜ ਸੁਭਾਈਆ। ਏਕੰਕਾਰਾ ਇਕ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਵੇਖ ਵਖਾਈਆ। ਆਪਣੀ ਰਚਨਾ ਆਪੇ ਰਚ, ਆਪੇ ਵੇਖ ਵਖਾਇੰਦਾ। ਆਪੇ ਨੌ ਦਵਾਰੇ ਰਿਹਾ ਨਚ, ਪੰਜ ਵਿਕਾਰਾ ਨਾਲ ਰਲਾਇੰਦਾ। ਆਪੇ ਦਸਮ ਦਵਾਰੀ ਬੈਠਾ ਸਚ, ਸਚ ਸਿੰਘਾਸਣ ਆਸਣ ਲਾਇੰਦਾ। ਆਪ ਉਪਾਏ ਕਾਇਆ ਮਾਟੀ ਭਾਂਡਾ ਕੱਚ, ਆਪੇ ਭੰਨ ਵਖਾਇੰਦਾ। ਆਪੇ ਪੂਤ ਸਪੂਤਾ ਸੁੱਤ ਦੁਲਾਰ ਜੰਮੇ ਮਾਤਾ ਬਣੇ ਜਚ, ਜਨ ਜਨਣੀ ਆਪ ਅਖਵਾਇੰਦਾ। ਆਪੇ ਘਟ ਘਟ ਅੰਦਰ ਜਾਏ ਰਚ, ਰੂਪ ਆਪਣਾ ਆਪ ਛੁਪਾਇੰਦਾ। ਆਪੇ ਤ੍ਰੈਗੁਣ ਮਾਇਆ ਰਿਹਾ ਮਚ, ਆਪੇ ਪੰਜ ਤੱਤ ਅਗਨੀ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਵਾ ਬਾਤੀ ਕਮਲਾਪਾਤੀ ਆਪਣਾ ਆਪ ਜਗਾਇੰਦਾ। ਦੀਵਾ ਬਾਤੀ ਜੋਤ ਉਜਾਲਾ, ਨਿਰਗੁਣ ਨੂਰ ਨੂਰ ਉਪਜਾਇੰਦਾ। ਸ਼ਬਦ ਸਰੂਪੀ ਬਣ ਦਲਾਲਾ, ਵਰਭੰਡੀ ਵੇਖ ਵਖਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲਾ, ਰਾਜ ਰਾਜਾਨਾ ਭੇਵ ਖੁਲ੍ਹਾਇੰਦਾ। ਜਨ ਭਗਤਾਂ ਤੋੜੇ ਜਗਤ ਜੰਜਾਲਾ, ਜਾਗਰਤ ਜੋਤ ਇਕ ਜਗਾਇੰਦਾ। ਮੰਦਰ ਅੰਦਰ ਡੂੰਘੀ ਕੰਦਰ, ਸਾਚੇ ਪੌੜੇ ਆਪ ਚੜ੍ਹਾਇੰਦਾ। ਸੋ ਪੁਰਖ ਨਿਰੰਜਣ ਅਬਿਨਾਸ਼ੀ ਕਰਤਾ ਏਕੰਕਾਰਾ ਏਕਾ ਗਲ ਪਾਏ ਸਾਚੀ ਮਾਲਾ, ਹੰ ਬ੍ਰਹਮ ਮੇਲ ਮਿਲਾਇੰਦਾ। ਸੋਹੰ ਸ਼ਬਦ ਵੱਜੇ ਤਾਲਾ, ਬਹੱਤਰ ਨਾੜਾ ਤਾਲ ਤਲਵਾੜਾ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਭੇਵ ਖੁਲ੍ਹਾਇੰਦਾ। ਏਕਾ ਅੱਖਰ ਹਰਿ ਕਰਤਾਰ, ਆਪਣਾ ਆਪ ਉਪਾਇਆ। ਨਿਰਗੁਣ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਇਆ। ਅਜੂਨੀ ਰਹਿਤ ਖੇਲ ਅਪਾਰ, ਮਾਤ ਪਿਤਾ ਨਾ ਕੋਈ ਵਖਾਇਆ। ਭੈਣ ਭਾਈ ਨਾ ਸੁੱਤ ਦੁਲਾਰ, ਸੱਜਣ ਮੀਤ ਨਾ ਕੋਈ ਜਣਾਇਆ। ਮਹੱਲ ਅਟੱਲ ਨਾ ਕੋਈ ਮੁਨਾਰ, ਚਾਰ ਦੀਵਾਰ ਨਾ ਕੋਈ ਰਖਾਇਆ। ਜਲ ਬਿੰਬ ਨਾ ਕੋਈ ਧਾਰ, ਧਰਨੀ ਧਵਲ ਨਾ ਚਰਨ ਟਿਕਾਇਆ। ਰਤ ਤੱਤ ਨਾ ਕੋਈ ਪਸਾਰ, ਬ੍ਰਹਮ ਮਤ ਨਾ ਕੋਇ ਧਰਾਇਆ। ਜੇਰਜ ਅੰਡ ਉਤਭੁਜ ਸੇਤਜ ਨਾ ਕੋਈ ਉਤਪਤ, ਪਤ ਡਾਲ੍ਹੀ ਨਾ ਕੋਈ ਵਖਾਇਆ। ਸਰਬ ਕਲਾ ਆਪੇ ਸਮਰਥ, ਸਮਰਥ ਪੁਰਖ ਨਾਉਂ ਧਰਾਇਆ। ਆਪਣੀ ਝੋਲੀ ਪਾਏ ਆਪਣੀ ਵਥ, ਸਾਚੀ ਵਸਤ ਆਪ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇਆ। ਸੋ ਪੁਰਖ ਨਿਰੰਜਣ ਹਰਿ ਮਿਹਰਵਾਨਾ, ਹਰਿ ਵੱਡਾ ਵਡ ਵਡਿਆਈਆ। ਪੁਰਖ ਨਿਰੰਜਣ ਦੇਵੇ ਦਾਨਾ, ਦਾਤਾ ਦਾਨੀ ਆਪ ਹੋ ਜਾਈਆ। ਏਕੰਕਾਰਾ ਬੰਨ੍ਹੇ ਗਾਨਾ, ਸਾਚਾ ਸਗਨ ਮਨਾਈਆ। ਜੋਤ ਨਿਰੰਜਣ ਖੇਲ ਮਹਾਨਾ, ਆਦਿ ਨਿਰੰਜਣ ਵਡ ਡਗਮਗਾਈਆ। ਪੁਰਖ ਅਬਿਨਾਸ਼ੀ ਗਾਏ ਗਾਣਾ, ਸ਼ਬਦ ਅਨਾਦੀ ਢੋਲਾ ਇਕ ਸੁਣਾਈਆ। ਸ੍ਰੀ ਭਗਵਾਨ ਵੇਖੇ ਸਚ ਮਕਾਨਾ, ਸਚਖੰਡ ਨਿਵਾਸੀ ਥਿਰ ਘਰ ਬੈਠਾ ਆਸਣ ਲਾਈਆ। ਪਾਰਬ੍ਰਹਮ ਕਰ ਧਿਆਨਾ, ਆਪਣੀ ਇਛਿਆ ਆਪੇ ਪੂਰ ਕਰਾਈਆ। ਵੰਡੇ ਵੰਡ ਹਰਿ ਸੁਲਤਾਨਾ, ਆਪ ਆਪਣਾ ਅੰਗ ਕਟਾਈਆ। ਏਕਾ ਬ੍ਰਹਮ ਕਰ ਪਰਧਾਨਾ, ਦੋਏ ਰੂਪ ਇਕ ਹੋ ਜਾਈਆ। ਸੋ ਪੁਰਖ ਨਿਰੰਜਣ ਸਚ ਨਿਸ਼ਾਨਾ, ਹੰ ਬ੍ਰਹਮ ਆਪ ਉਪਜਾਈਆ। ਸੋਹੰ ਸ਼ਬਦ ਕਰ ਪਰਵਾਨਾ, ਆਪ ਆਪਣਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਈਆ। ਸੋ ਪੁਰਖ ਸੁਲਤਾਨ, ਹਰਿ ਹਰਿ ਹਰਿ ਅਖਵਾਇੰਦਾ। ਹੰ ਬ੍ਰਹਮ ਇਕ ਨਿਸ਼ਾਨ, ਏਕਾ ਘਰ ਵਸਾਇੰਦਾ। ਦੋਹਾਂ ਵਿਚੋਲਾ ਆਪ ਭਗਵਾਨ, ਦੋ ਜਹਾਨਾਂ ਵੇਖ ਵਖਾਇੰਦਾ। ਨੌ ਨੌ ਚਾਰ ਨਾ ਚੁੱਕੇ ਕਾਨ, ਛੱਤੀ ਜੁਗ ਨਾ ਕੋਇ ਹਿਲਾਇੰਦਾ। ਸਤਿਜੁਗ ਵੇਖੇ ਸਤਿ ਦੁਕਾਨ, ਤ੍ਰੇਤਾ ਫੋਲ ਫੁਲਾਇੰਦਾ। ਰਾਮ ਨਾਮ ਕਰ ਪਰਧਾਨ, ਦੁਆਪਰ ਰੰਗ ਰੰਗਾਇੰਦਾ। ਸਾਚਾ ਮੇਲਾ ਸਖੀਆਂ ਕਾਹਨ, ਏਕਾ ਬੰਸਰੀ ਨਾਮ ਵਜਾਇੰਦਾ। ਕਲਜੁਗ ਝੂਲੇ ਝੂਠ ਨਿਸ਼ਾਨ, ਦਹਿ ਦਿਸ਼ਾ ਆਪ ਝੁਲਾਇੰਦਾ। ਮਾਇਆ ਮਮਤਾ ਪਾਈ ਆਣ, ਪੰਚ ਵਿਕਾਰਾ ਨਾਲ ਰਲਾਇੰਦਾ। ਜੋਧਾ ਬਣਿਆ ਪੰਜ ਸ਼ੈਤਾਨ, ਜੂਠ ਝੂਠ ਤ੍ਰਿਸੂਲ ਹੱਥ ਉਠਾਇੰਦਾ। ਹਉਮੇ ਹੰਗਤਾ ਤੀਰ ਕਮਾਨ, ਮਾਇਆ ਮਮਤਾ ਚਿੱਲਾ ਇਕ ਚੜ੍ਹਾਇੰਦਾ। ਹੰ ਹੰਗਤਾ ਸ਼ਾਹ ਸੁਲਤਾਨ, ਘਰ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਕਲਜੁਗ ਕੂੜਾ ਪਸਰ ਪਸਾਰਾ, ਆਪਣਾ ਆਪ ਕਰਾਇੰਦਾ। ਈਸਾ ਮੂਸਾ ਖੇਲ ਨਿਆਰਾ, ਖ਼ਾਲਕ ਆਪਣੀ ਖੇਲ ਖਿਲਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰਾ, ਏਕਾ ਨਾਅਰਾ ਹੱਕ ਵਖਾਇੰਦਾ। ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਪਰਨਾਇੰਦਾ। ਮੇਲ ਮਿਲਾਏ ਅਧਵਿਚਕਾਰਾ, ਅੱਗੇ ਰਾਹ ਨਾ ਕੋਈ ਵਖਾਇੰਦਾ। ਨਿਰਗੁਣ ਦੀਪ ਕਰ ਉਜਿਆਰਾ, ਚੌਦਾਂ ਤਬਕਾਂ ਆਪ ਜਗਾਇੰਦਾ। ਘਰ ਘਰ ਅੰਦਰ ਕਰ ਪਸਾਰਾ, ਆਪ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇੰਦਾ। ਚੌਦਾਂ ਲੋਕ ਵੇਖੇ ਹੱਟ, ਹਰਿ ਵੱਡਾ ਏਕਾ ਏਕ ਅਖਵਾਈਆ। ਖੇਲੇ ਖੇਲ ਬਾਜੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਵੇਖਣਹਾਰਾ ਕਾਇਆ ਮਟ, ਅੰਦਰ ਮੰਦਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ ਏਕਾ ਸੰਗ ਰਖਾਈਆ। ਏਕਾ ਸੰਗ ਸਗਲਾ ਸਾਥਾ, ਹਰਿ ਹਰਿ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਗਾਏ ਗਾਥਾ, ਹੰ ਬ੍ਰਹਮ ਆਪ ਸੁਣਾਇੰਦਾ। ਪਾਵੇ ਆਣ ਤ੍ਰਿਲੋਕੀ ਨਾਥਾ, ਹੁਕਮੀ ਹੁਕਮ ਸਰਬ ਫਿਰਾਇੰਦਾ। ਆਪ ਜਣਾਏ ਪੂਜਾ ਪਾਠਾ, ਆਪ ਆਪਣਾ ਭੇਦ ਖੁਲ੍ਹਾਇੰਦਾ। ਆਪੇ ਸਰ ਸਰੋਵਰ ਵੇਖੇ ਤੀਰਥ ਤਾਟਾ, ਜਲ ਧਾਰ ਆਪ ਨੁਹਾਇੰਦਾ। ਆਪੇ ਪਾਵੇ ਸਾਰ ਹਰਿ ਕਰਤਾਰ ਆਣ ਬਾਟਾ, ਮਾਤ ਗਰਭ ਵੇਖ ਵਖਾਇੰਦਾ। ਆਪੇ ਪੂਰਨ ਕਰਨਹਾਰਾ ਘਾਟਾ, ਪੂਰਬ ਲੇਖ ਚੁਕਾਇੰਦਾ। ਆਪੇ ਅੱਗੇ ਨੇੜੇ ਰੱਖੇ ਵਾਟਾ, ਪਿਛਲਾ ਪੰਧ ਮੁਕਾਇੰਦਾ। ਆਪੇ ਜੋਤ ਜਵਾਲਾ ਹੋਏ ਲਲਾਟਾ, ਸਿੰਘ ਅਸਵਾਰ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਖੇਲ ਬ੍ਰਹਿਮਾਦੀ, ਬ੍ਰਹਮ ਪਾਰਬ੍ਰਹਮ ਵਖਾਇੰਦਾ। ਬ੍ਰਹਮ ਵੇਖੇ ਹਰਿ ਪਾਰਬ੍ਰਹਮ, ਹਰਿ ਸਤਿਗੁਰ ਵਡ ਵਡਿਆਈਆ। ਆਪਣੇ ਘਰ ਆਪੇ ਜੰਮ, ਆਪ ਆਪਣਾ ਸਗਨ ਮਨਾਈਆ। ਪਵਣ ਸਵਾਸ ਨਾ ਕੋਈ ਦਮ, ਰਸਨਾ ਜੇਹਵਾ ਨਾ ਕੋਈ ਹਿਲਾਈਆ। ਆਪ ਸਵਾਰੇ ਆਪਣਾ ਕੰਮ, ਕਰਨੀ ਕਰਤਾ ਨਾਉਂ ਧਰਾਈਆ। ਨਾ ਖ਼ੁਸ਼ੀ ਹਰਖ਼ ਸੋਗ ਨਾ ਕੋਈ ਗ਼ਮ, ਆਲਸ ਨਿੰਦਰਾ ਵਿਚ ਨਾ ਆਈਆ। ਨਾ ਕੋਈ ਭੁੱਖ ਤ੍ਰਿਸਨਾ ਦਿਸੇ ਤਮ, ਨਾ ਕੋਈ ਸੇਜ ਰਿਹਾ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਿਰਨ ਆਪੇ ਧਰ, ਲੱਖ ਚੁਰਾਸੀ ਦੇਵੇ ਵਰ, ਚੌਥੇ ਜੁਗ ਭੰਡਾਰ  ਭਰ, ਨਾਮ ਅੱਗੇ ਸਤਿ ਧਰ, ਨਾਮ ਸਤਿ ਕਰੇ ਕੁੜਮਾਈਆ। ਇਕ ਇਕ ਇਕ ਨਾਮ ਸਤਿ, ਹਰਿ ਸਾਚੀ ਵੰਡ ਵੰਡਾਇੰਦਾ। ਨਾਨਕ ਬੁਝਾਇਆ ਏਕਾ ਤੱਤ, ਏਕਾ ਰੂਪ ਦਰਸਾਇੰਦਾ। ਬੀਜ ਬੀਜੇ ਸਾਚੇ ਵਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਬ੍ਰਹਮ ਪਾਈ ਸਾਚੀ ਰਿਤ, ਨਾਮ ਬੀਜ ਆਪ ਵਖਾਇੰਦਾ। ਜਗਤ ਮੈਲ ਆਪੇ ਕੱਟ, ਏਕਾ ਰੰਗ ਰੰਗਾਇੰਦਾ। ਇਕ ਵਖਾਏ ਸਾਚਾ ਹੱਟ, ਸਚਖੰਡ ਦਵਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਆਪ ਖੁਲ੍ਹਾਇੰਦਾ। ਨਾਨਕ ਨਿਰਗੁਣ ਨਿਰਗੁਣ ਮੇਲਿਆ, ਹਰਿ ਸਾਚਾ ਮੇਲ ਮਿਲਾਇੰਦਾ। ਨਿਰਗੁਣ ਗੁਰੂ ਨਿਰਗੁਣ ਚੇਲਿਆ, ਨਿਰਗੁਣ ਵੇਖ ਵੇਖ ਵਖਾਇੰਦਾ। ਨਿਰਗੁਣ ਸਾਕ ਸੱਜਣ ਸੁਹੇਲਿਆ, ਨਿਰਗੁਣ ਸਾਚਾ ਸੰਗ ਨਿਭਾਇੰਦਾ। ਨਿਰਗੁਣ ਜਾਣੇ ਵਕ਼ਤ ਵੇਲਿਆ, ਨਿਰਗੁਣ ਆਪਣਾ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇੰਦਾ। ਨਾਨਕ ਮੇਲਾ ਨਿਰਗੁਣ ਧਾਰ, ਨਿਰਗੁਣ ਨਿਰਗੁਣ ਵਿਚ ਉਪਾਈਆ। ਨਿਰਗੁਣ ਵਜਾਏ ਸਚ ਸਤਾਰ, ਸਾਚੀ ਸਾਰੰਗੀ ਹੱਥ ਉਠਾਈਆ। ਚਾਰ ਵੇਦ ਨਾ ਪਾਵਨ ਸਾਰ, ਬ੍ਰਹਮਾ ਚਾਰੇ ਮੁਖ ਸਲਾਹੀਆ। ਵੇਦ ਵਿਆਸਾ ਬਣ ਲਿਖਾਰ, ਪੁਰਾਨ ਅਠਾਰਾਂ ਗਿਆ ਜਣਾਈਆ। ਅਠਾਰਾਂ ਧਿਆਏ ਗੀਤਾ ਕਰੇ ਗਿਆਨ, ਹਰਿ ਕਾ ਰੂਪ ਦਿਸ ਨਾ ਆਈਆ। ਅੰਜੀਲ ਕੁਰਾਨ ਬਹਿ ਬਹਿ ਗਾਣ, ਕਲਮਾ ਕਲਮੀ ਆਪ ਉਪਜਾਈਆ। ਕਾਇਨਾਤ ਹੋਈ ਪਰਧਾਨ, ਏਕਾ ਨਾਅਰਾ ਰਹੀ ਸੁਣਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨ, ਆਪਣੇ ਹੱਥ ਰੱਖੇ ਵਡਿਆਈਆ। ਦੇਵਣਹਾਰਾ ਧੁਰ ਫ਼ਰਮਾਣ, ਏਕਾ ਸ਼ਬਦੀ ਸ਼ਬਦ ਸੁਣਾਈਆ। ਨਿਰਗੁਣ ਨਿਰਗੁਣ ਹੋਇਆ ਜਾਣੀ ਜਾਣ, ਆਪ ਆਪਣੀ ਬੂਝ ਬੁਝਾਈਆ। ਆਪੇ ਦਾਤਾ ਦਾਨੀ ਦੇਵੇ ਦਾਨ, ਆਪੇ ਝੋਲੀ ਅੱਗੇ ਡਾਹੀਆ। ਆਪੇ ਜੋਤੀ ਜੋਤ ਹੋਏ ਸ੍ਰੀ ਭਗਵਾਨ, ਆਪੇ ਭਗਵਨ ਰੂਪ ਵਟਾਈਆ। ਆਪੇ ਸਖੀਆਂ ਮੰਗਲ ਗਾਏ ਬਣ ਬਣ ਕਾਹਨ, ਆਪੇ ਸੀਤਾ ਸੁਰਤੀ ਰਾਮ ਪਰਨਾਈਆ। ਆਪੇ ਈਸਾ ਮੂਸਾ ਵੇਖੇ ਮਾਰ ਧਿਆਨ, ਕਾਇਆ ਕਾਅਬਾ ਆਪ ਵਡਿਆਈਆ। ਆਪੇ ਸੰਗ ਮੁਹੰਮਦ ਗਾਏ ਆਪਣਾ ਗਾਣ, ਸਚ ਹਦੀਸਾ ਇਕ ਪੜ੍ਹਾਈਆ। ਆਪਣੀ ਕਿਰਨ ਇਕ ਨਿਸ਼ਾਨ, ਇਕ ਇਕ ਇਕ ਵੰਡ ਵੰਡਾਈਆ। ਲੱਖ ਚੁਰਾਸੀ ਕਰ ਪਰਧਾਨ, ਆਪ ਆਪਣਾ ਬੰਸ ਸੁਹਾਈਆ। ਨਾਨਕ ਮੇਲਾ ਗੁਣ ਨਿਧਾਨ, ਗੁਣਵੰਤਾ ਗੁਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਦਰਸਾਈਆ। ਨਿਰਗੁਣ ਰੂਪ ਹਰਿ ਦਰਸਾਇਆ, ਸਰਗੁਣ ਵੇਖ ਵਖਾਇੰਦਾ। ਸਰਗੁਣ ਨਿਰਗੁਣ ਵਿਚ ਮਿਲਾਇਆ, ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਨਿਰਗੁਣ ਰੰਗ ਨਜ਼ਰ ਨਾ ਆਇਆ, ਸਰਗੁਣ ਨੈਣ ਖੁਲ੍ਹਾਇੰਦਾ। ਸਰਗੁਣ ਦਰਸ ਆਪ ਦਿਖਾਇਆ, ਨਿਰਗੁਣ ਆਪਣਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਿਰਨ ਆਪਣੇ ਅੱਗੇ ਧਰ, ਆਪਣੀ ਵੰਡ ਵੰਡਾਇੰਦਾ। ਏਕਾ ਕਿਰਨ ਨਾਮ ਵੰਡ, ਵੰਡਣਹਾਰਾ ਵੰਡ ਵੰਡਾਇੰਦਾ। ਏਕਾ ਕਿਰਨ ਉਪਜਿਆ ਕੋਟਨ ਕੋਟ ਬ੍ਰਹਿਮੰਡ, ਰਵ ਸਸ ਸੂਰਜ ਚੰਨ ਸਤਾਰ, ਆਪ ਚਮਕਾਇੰਦਾ। ਏਕਾ ਕਿਰਨ ਲੱਖ ਚੁਰਾਸੀ ਜੇਰਜ ਅੰਡ, ਉਤਭੁਜ ਸੇਤਜ ਆਪ ਰਖਾਇੰਦਾ। ਏਕਾ ਕਿਰਨ ਬ੍ਰਹਮਾ ਵਿਸ਼ਨ ਸ਼ਿਵ ਕਰੇ ਖੰਡ ਖੰਡ, ਕਰੋੜ ਤੇਤੀਸਾ ਏਕਾ ਕਿਰਨ ਮੇਟ ਮਿਟਾਇੰਦਾ। ਏਕਾ ਕਿਰਨ ਵੇਖੇ ਨਾਰ ਦੁਹਾਗਣ ਰੰਡ, ਘਟ ਮੰਦਰ ਫੋਲ ਫੁਲਾਇੰਦਾ। ਏਕਾ ਕਿਰਨ ਸੁਣਾਏ ਸੁਹਾਗੀ ਛੰਦ, ਸਾਚਾ ਸੋਹਲਾ ਆਪਣਾ ਗਾਇੰਦਾ। ਨਾਮ ਸਤਿ ਗਾਇਆ ਏਕਾ ਬੰਦ, ਬੱਤੀ ਦੰਦ ਨਾ ਕੋਈ ਸਲਾਹਿੰਦਾ। ਨਿਰਗੁਣ ਚੜ੍ਹਾਇਆ ਸਰਗੁਣ ਚੰਦ, ਨਿਰਗੁਣ ਜੋਤ ਜੋਤੀ ਜੋਤ ਜਗਾਇੰਦਾ। ਨਿਰਗੁਣ ਸਮਾਇਆ ਪਰਮਾਨੰਦ, ਨਿਜਾਨੰਦ ਆਪ ਹੋ ਜਾਇੰਦਾ। ਨਿਰਗੁਣ ਮਿਟਾਏ ਦੂਈ ਦਵੈਤੀ ਕੰਧ, ਮਾਇਆ ਮਮਤਾ ਪੜਦਾ ਆਪ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪਣੀ ਸਿਖਿਆ ਆਪ ਸਮਝਾਇੰਦਾ। ਨਿਰਗੁਣ ਵੇਸ ਹਰਿ ਕਰਤਾਰ, ਜੋਤੀ ਜੋਤ ਡਗਮਗਾਇੰਦਾ। ਨਾਨਕ ਸਰਗੁਣ ਦਰ ਦਰਬਾਰ, ਸਚਖੰਡ ਦਵਾਰਾ ਆਪ ਵਖਾਇੰਦਾ। ਏਕਾ ਦੂਜਾ ਭੇਵ ਨਿਵਾਰ, ਤੀਜਾ ਦਰ ਖੁਲ੍ਹਾਇੰਦਾ। ਚੌਥੇ ਪਦ ਪਾਵੇ ਸਾਰ, ਬ੍ਰਹਮ ਨਦ ਇਕ ਵਜਾਇੰਦਾ। ਪੰਚਮ ਮੇਲਾ ਹਰਿ ਗਿਰਧਾਰ, ਸਾਚਾ ਥਾਨ ਥਨੰਤਰ ਇਕ ਵਖਾਇੰਦਾ। ਛੇਵਾਂ ਛੱਪਰ ਛੰਨ ਨਾ ਕੋਈ ਮੁਨਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਸੱਤਵਾਂ ਸਤਿ ਪੁਰਖ ਨਿਰੰਜਣ ਮੀਤ ਮੁਰਾਰ, ਸਤਿ ਸਤਿਵਾਦੀ ਨਜ਼ਰੀ ਆਇੰਦਾ। ਅੱਠਾਂ ਤੱਤਾਂ ਵਸਿਆ ਬਾਹਰ, ਨਿਰੰਕਾਰਾ ਖੇਲ ਖਿਲਾਇੰਦਾ। ਨੌ ਦਰ ਨਾ ਕੋਈ ਦੁਆਰ, ਰਸਨਾ ਜੇਹਵਾ ਮੁਖ ਨੱਕ ਕੰਨ ਨਾ ਕੋਈ ਵਖਾਇੰਦਾ। ਦਸਮ ਦਵਾਰੀ ਨਾ ਕੋਈ ਦਵਾਰ, ਨਿਝਰ ਝਿਰਨਾ ਨਾ ਕੋਈ ਝਿਰਾਇੰਦਾ। ਸਚਖੰਡ ਨਿਵਾਸੀ ਸੱਚੀ ਸਰਕਾਰ, ਘਰ ਸਾਚਾ ਇਕ ਸੁਹਾਇੰਦਾ। ਸੋ ਪੁਰਖ ਨਿਰੰਜਣ ਨਜ਼ਰੀ ਆਏ ਇਕ ਕਰਤਾਰ, ਨਾਨਕ ਨਿਰਗੁਣ ਵੇਖ ਵਖਾਇੰਦਾ। ਹੰ ਬ੍ਰਹਮ ਵੇਖ ਸਰਬ ਸੰਸਾਰ, ਆਪ ਆਪਣਾ ਨਾਲ ਰਲਾਇੰਦਾ। ਨਾੜੀ ਮਾਸ ਚਮੜੇ ਵਸਿਆ ਬਾਹਰ, ਨੇਤਰ ਨੈਣ ਦਿਸ ਕਿਸੇ ਨਾ ਆਇੰਦਾ। ਤ੍ਰੈਗੁਣ ਮਾਇਆ ਨਾ ਕੋਈ ਅਧਾਰ, ਬ੍ਰਹਮਾ ਵਿਸ਼ਨ ਸ਼ਿਵ ਨਾ ਸੇਵ ਕਮਾਇੰਦਾ। ਸੋ ਪੁਰਖ ਨਿਰੰਜਣ ਪਾਇਆ ਸਾਚਾ ਹਰਿ ਨਿਰੰਕਾਰ, ਸੋ ਅੱਖਰ ਆਪ ਪੜ੍ਹਾਇੰਦਾ। ਹੰ ਕਰ ਪਿਆਰ ਬ੍ਰਹਮ ਵੇਖ ਸੰਸਾਰ, ਨਾਨਕ ਮੇਲਾ ਮੇਲ ਮਿਲਾਇੰਦਾ। ਸੋਹੰ ਸ਼ਬਦ ਕਰ ਤਿਆਰ, ਕਾਇਆ ਚੋਲਾ ਬੰਦ ਰਖਾਇੰਦਾ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸ੍ਰਿਸ਼ਟ ਸਬਾਈ ਲੇਖਾ ਲੇਖ ਚੁਕਾਇੰਦਾ। ਸਤਿਜੁਗ ਢੋਲਾ ਗਾਏ ਪਹਿਲੀ ਵਾਰ, ਨੌ ਸੌ ਚੁਰਾਨਵੇ ਚੌਕੜੀ ਜੁਗ ਨਾ ਮੁਖ ਵਖਾਇੰਦਾ। ਛੱਤੀ ਜੁਗ ਰਹੇ ਪੁਕਾਰ, ਨੌ ਚਾਰ ਸਰਬ ਕੁਰਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਆਈ ਹਾਰ, ਕਲਜੁਗ ਅੰਤਮ ਕੂਕ ਸੁਣਾਇੰਦਾ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੈਣਾ ਨੀਰ ਵਹਾਇੰਦਾ। ਵਿਸ਼ਨੂੰ ਕੋਲ ਸੁਣੇ ਪੁਕਾਰ, ਉਚੀ ਕੂਕੇ ਕੂਕ ਸੁਣਾਇੰਦਾ। ਸ਼ੰਕਰ ਗਲੋਂ ਲਾਹੇ ਹਾਰ, ਹੱਥ ਤ੍ਰਿਸੂਲ ਨਾ ਕੋਈ ਉਠਾਇੰਦਾ। ਕਰੋੜ ਤੇਤੀਸਾ ਛੱਡ ਦਵਾਰ, ਸੁਰਪਤ ਰਾਜਾ ਮੁਖ ਭੁਵਾਇੰਦਾ। ਲੱਖ ਚੁਰਾਸੀ ਕਰੇ ਖ਼ਬਰਦਾਰ, ਚਾਰੇ ਖਾਣੀ ਵੇਖ ਵਖਾਇੰਦਾ। ਚਾਰੇ ਬਾਣੀ ਪਾਵੇ ਸਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਫੋਲ ਫੋਲਾਇੰਦਾ। ਸਾਚੇ ਹਾਣੀ ਕਰ ਤਿਆਰ, ਸਾਚੀ ਸਿਖਿਆ ਸਿਖ ਸਮਝਾਇੰਦਾ। ਸਾਚੀ ਰਾਣੀ ਤਨ ਸ਼ਿੰਗਾਰ, ਕਲਜੁਗ ਮਾਇਆ ਆਪ ਪਰਨਾਇੰਦਾ। ਇਕੀ ਜੇਠ ਦਿਵਸ ਵਿਚਾਰ, ਦਾਈ ਦਾਇਆ ਖੇਲ ਖਿਲਾਇੰਦਾ। ਪਰਗਟ ਹੋਇਆ ਵਿਚ ਸੰਸਾਰ, ਨਿਰਗੁਣ ਆਪਣਾ ਰੂਪ ਵਟਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰ, ਹੰ ਬ੍ਰਹਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਲੇਖਾ, ਲਿਖਿਆ ਲੇਖ ਚੁਕਾਇੰਦਾ। ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਗਣਪਤ ਗਣੇਸ਼ ਆਦਿ ਸ਼ਕਤੀ ਆਦਿ ਭਵਾਨੀ ਦੇਵਣਹਾਰਾ ਸਚ ਨਿਸ਼ਾਨੀ, ਅਸ਼ਟਭੁਜ ਭੇਵ ਖੁਲ੍ਹਾਏ ਗੁਝ, ਸ਼ਾਹ ਅਸਵਾਰ ਆਪ ਹੋ ਜਾਇੰਦਾ। ਸ਼ਾਹ ਅਸਵਾਰ ਹਰਿ ਕਰਤਾਰ, ਜੋਧਾ ਸੂਰਬੀਰ ਬਲੀ ਬਲਵਾਨਿਆ। ਜੁਗਾ ਜੁਗੰਤਰ ਲਏ ਅਵਤਾਰਾ, ਖੇਲ ਅਪਾਰਾ ਵਿਚ ਸੰਸਾਰਾ, ਕਰੇ ਕਰਾਏ ਵਾਲੀ ਦੋ ਜਹਾਨਿਆ। ਨਾਮ ਖੰਡਾ ਤੇਜ਼ ਕਟਾਰਾ ਬ੍ਰਹਿਮੰਡਾਂ ਮਾਰੇ ਆਪਣੀ ਵਾਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਹਕਲੰਕ ਨਰਾਇਣ ਨਰ, ਲੋਕਮਾਤ ਆਏ ਨਾ ਕਿਸੇ ਪਰਨਾਇੰਦਾ। ਜੁਗ ਜੁਗ ਭਗਤਾਂ ਪਾਵੇ ਸਾਰਾ, ਧਰੂ ਪ੍ਰਹਿਲਾਦ ਆਪ ਤਰਾਇੰਦਾ। ਅਠਾਰਾਂ ਅਠਾਰਾਂ ਲੇਖਾ ਏਕਾ ਵਾਰ, ਇਕਵੰਜਾ ਬਵੰਜਾ ਰੰਗ ਰੰਗਾਇੰਦਾ। ਬਾਵਨ ਅੱਖਰੀ ਕਰ ਪਸਾਰਾ, ਈਸ਼ਵਰ ਈਸ਼ ਜੀਵ ਉਪਜਾਇੰਦਾ। ਤ੍ਰੈਗੁਣ ਤੱਤ ਤੱਤ ਅੰਗਿਆਰ, ਆਪਣੀ ਅਗਨੀ ਆਪ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਖਿਲਾਇੰਦਾ। ਖੇਲਣਹਾਰ ਹਰਿ ਕਰਤਾਰ, ਹਰਿ ਸਾਚਾ ਸਚ ਸੁਲਤਾਨਿਆ। ਚੌਥੇ ਜੁਗ ਖੇਲ ਅਪਾਰ, ਖੇਲੇ ਖੇਲ ਆਪ ਮਹਾਨਿਆ। ਰਥ ਰਥਵਾਹੀ ਬਣ ਸੰਸਾਰ, ਉਠਾਏ ਚਿੱਲਾ ਤੀਰ ਕਮਾਨਿਆ। ਮਹਿਮਾ ਅਕਥ ਅਕਥਨੀ ਕਥੇ ਨਾ ਜੀਵ ਗਵਾਰ, ਵੇਦ ਕਤੇਬ ਭੇਵ ਨਾ ਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰਾ ਗਹਿਣਾ ਤੇਰੇ ਨੈਣਾਂ, ਤੇਰਾ ਬਸ਼ਤਰ ਭੂਸ਼ਨ ਤ੍ਰੈਗੁਣ ਪਹਿਨਾਨਿਆ। ਕਲਜੁਗ ਤੇਰਾ ਅੰਤਮ ਵੇਲਾ, ਹਰਿ ਸੱਜਣ ਵੇਖ ਵਖਾਇੰਦਾ। ਨਾਨਕ ਗੋਬਿੰਦ ਹਰਿ ਹਰਿ ਚੇਲਾ, ਸਾਚੇ ਰੰਗ ਰੰਗਾਇੰਦਾ। ਆਦਿ ਜੁਗਾਦੀ ਚਾੜ੍ਹੇ ਤੇਲਾ, ਘਰ ਸਖੀਆਂ ਮੰਗਲ ਗਾਇੰਦਾ। ਪੰਚਮ ਬਹਿ ਬਹਿ ਪਾਇਣ ਵੇਲਾ, ਵੇਲਾ ਵਕ਼ਤ ਸੁਹਾਇੰਦਾ। ਵਸਣਹਾਰਾ ਧਾਮ ਨਵੇਲਾ, ਧਾਮ ਅਵੱਲਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਧਰਾਇੰਦਾ। ਕਲਜੁਗ ਅੰਤਮ ਵੇਸ ਵਟਾਇਆ, ਪਾਰਬ੍ਰਹਮ ਅਬਿਨਾਸ਼ਿਆ। ਜੁਗ ਜੁਗ ਲਹਿਣਾ ਦੇਵਣ ਆਇਆ, ਹਰਿਜਨ ਸ਼ਾਹੋ ਸ਼ਬਾਸ਼ਿਆ। ਨੇਤਰ ਨੈਣਾਂ ਦਰਸ ਦਿਖਾਇਆ, ਵਾਸੀ ਵਾਸ ਘਨਕ ਪੁਰ ਵਾਸਿਆ। ਪ੍ਰਿਥਮੀ ਅਕਾਸ਼ੀ ਫੋਲ ਫੋਲਾਇਆ, ਗਗਨ ਮੰਡਲ ਪਾਵੇ ਰਾਸਿਆ। ਸ਼ਬਦ ਸਵਾਸੀ ਲਏ ਤਰਾਇਆ, ਏਕਾ ਮਾਰਗ ਸਾਚਾ ਲਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਵਾਸ ਨਿਵਾਸਿਆ। ਵਾਸ ਨਿਵਾਸਾ ਆਦਿ ਅੰਤ, ਨਿਰਗੁਣ ਸਰਗੁਣ ਆਪ ਧਰਾਇੰਦਾ। ਲੇਖਾ ਜਾਣੇ ਸਾਧ ਸੰਤ, ਭਗਤ ਭਗਵੰਤ ਵੇਖ ਵਖਾਇੰਦਾ। ਮੇਲ ਮਿਲਾਵਾ ਨਾਰੀ ਕੰਤ, ਘਰ ਸਾਚਾ ਇਕ ਸੁਹਾਇੰਦਾ। ਲੇਖਾ ਜਾਣੇ ਜੀਵ ਜੰਤ, ਲਿਖਣਹਾਰਾ ਦਿਸ ਨਾ ਆਇੰਦਾ। ਵੇਖੇ ਰੁੱਤ ਰੁੱਤ ਬਸੰਤ, ਫਲ ਫੁਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਭਿਛਿਆ ਆਪੇ ਪਾਇੰਦਾ। ਆਪਣੀ ਭਿਛਿਆ ਦੇਵੇ ਦਾਨ, ਹਰਿ ਭਗਤਨ ਵੰਡ ਵੰਡਾਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਚਾਰ ਕੁੰਟ ਫੇਰੀ ਪਾਈਆ। ਦਹਿ ਦਿਸ਼ਾ ਦੇਵੇ ਆਪ ਗਿਆਨ, ਪੂਰਬ ਕਰਮਾਂ ਵੇਖ ਵਖਾਈਆ। ਸਤਿ ਸਰੂਪੀ ਇਕ ਗਿਆਨ, ਸੋਹੰ ਸ਼ਬਦ ਨਾਮ ਪੜ੍ਹਾਈਆ। ਸੰਮਤ ਸੋਲਾਂ ਹੋ ਪਰਧਾਨ, ਸੋਲਾਂ ਇਛਿਆ ਵੇਖ ਵਖਾਈਆ। ਸੋਲਾਂ ਬਰਸ ਬਣਿਆ ਰਿਹਾ ਨਾਦਾਨ, ਮੁਖ ਆਪਣਾ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਗੰਮ ਅਪਾਰ, ਆਪ ਆਪਣਾ ਖੇਲ ਖਿਲਾਈਆ। ਸੰਮਤ ਸੋਲਾਂ ਪੜਦਾ ਲਾਹਿਆ, ਹਰਿ ਸਾਚਾ ਖੇਲ ਖਿਲਾਇੰਦਾ। ਹਰਿ ਕਲਕੀ ਕਲ ਆਇਆ, ਨਿਹਕਲੰਕਾ ਨਾਉਂ ਧਰਾਇੰਦਾ। ਗੁਰ ਗੋਬਿੰਦ ਸੰਗ ਰਖਾਇਆ, ਗੁਰ ਗੋਬਿੰਦ ਵੇਖ ਵਖਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਦੂਈ ਦਵੈਤੀ ਪੜਦਾ ਢਾਹਿਆ, ਏਕਾ ਸਾਚਾ ਚੰਦ ਚੜ੍ਹਾਇੰਦਾ। ਗੁਰਸਿਖ ਤ੍ਰੈਗੁਣ ਮਾਇਆ ਅਗਨੀ ਸੜਦਾ ਆਣ ਬਚਾਇਆ, ਏਕਾ ਮੇਘ ਬਰਸਾਇੰਦਾ। ਲੱਖ ਚੁਰਾਸੀ ਲੁਕ ਲੁਕ ਆਪੇ ਫੜਦਾ, ਦਿਸ ਕਿਸੇ ਨਾ ਆਇੰਦਾ। ਆਪਣੇ ਅਸਵ ਘੋੜੇ ਆਪੇ ਚੜ੍ਹਦਾ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਸੋਲਾਂ ਕਲੀਆਂ ਆਸਣ ਗੁਰਮੁਖਾਂ ਸਾਚਾ ਘਾੜਨ ਘੜਦਾ, ਸੋਲਾਂ ਇਛਿਆ ਝੋਲੀ ਪਾਇੰਦਾ। ਜਗਤ ਵਿਕਾਰਾ ਆਪੇ ਲੜਦਾ, ਨਾਮ ਖੰਡਾ ਹੱਥ ਉਠਾਇੰਦਾ। ਸੋਹੰ ਅੱਖਰ ਜੋ ਜਨ ਪੜਦਾ, ਬ੍ਰਹਮਾ ਵਿਸ਼ਨ ਸ਼ਿਵ ਫੜ ਫੜ ਚਰਨਾਂ ਹੇਠ ਦਬਾਇੰਦਾ। ਪੁਰਖ ਅਬਿਨਾਸ਼ੀ ਬਾਂਹੋਂ ਫੜ ਸਚਖੰਡ ਦਵਾਰੇ ਆਪੇ ਵੜਦਾ, ਆਪਣਾ ਕੁੰਡਾ ਆਪੇ ਲਾਹਿੰਦਾ। ਗੁਰਸਿਖ ਤੇਰੇ ਘਾੜਨ ਘੜਦਾ, ਘੜਣ ਭੰਨਣਹਾਰ ਆਪ ਅਖਵਾਇੰਦਾ। ਲੇਖਾ ਜਾਣੇ ਚੋਟੀ ਜੜ ਦਾ, ਡੂੰਘੀ ਗਾਰ ਨਾ ਕੋਈ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਧਰਾਇੰਦਾ। ਪਾਇਆ ਘਰ ਘਰ ਕਰਤਾਰਾ, ਘਰ ਸਾਚੇ ਵੱਜੀ ਵਧਾਈਆ। ਆਇਆ ਦਰ ਦਰ ਦਰਬਾਰਾ, ਦਰ ਦਰਵੇਸ ਰੂਪ ਵਟਾਇਆ। ਨਾਲ ਰਲਾਇਆ ਗੁਰਮੁਖ ਸਾਚਾ ਲਾੜਾ, ਸਿਰ ਸਿਹਰਾ ਸੀਸ ਨਾਮ ਬੰਧਾਈਆ। ਗੁਰਮੁਖ ਸਖੀਆਂ ਲਾਇਆ ਅਖਾੜਾ, ਏਕਾ ਮੰਗਲ ਸੋਹਣਾ ਗਾਈਆ। ਪੁਰਖ ਅਬਿਨਾਸ਼ੀ ਮੰਗਣ ਆਇਆ ਵਾੜਾ, ਅੱਗੇ ਆਪਣੀ ਝੋਲੀ ਡਾਹੀਆ। ਜੋਤ ਨਿਰੰਜਣ ਮੇਲ ਮਿਲਾਏ ਸਾਚਾ ਲਾੜਾ, ਸਚ ਸਵਾਣੀ ਘਰ ਬੈਠੀ ਕਰੇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਮਤ ਸੋਲਾਂ ਦਏ ਵਡਿਆਈਆ। ਵੀਹ ਸੌ ਸੋਲਾਂ ਸੰਮਤ ਆਇਆ, ਸੰਮਤ ਸੰਮਤੀ ਲੇਖਾ ਲਿਖਾਇੰਦਾ। ਨਿਹਕਲੰਕ ਹਰਿ ਜਾਮਾ ਪਾਇਆ, ਚਾਰ ਵਰਨਾਂ ਕੂਕ ਸੁਣਾਇੰਦਾ। ਪੰਡਤ ਪਾਂਧਾ ਭੁੱਲਾ ਰਹੇ ਨਾ ਰਾਇਆ, ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਮੁੱਲਾਂ ਸ਼ੇਖ਼ ਮੁਸਾਇਕ ਕੁਤਬ ਗੌਂਸ ਸ਼ਾਹ ਹਕੀਰ ਰਿਹਾ ਜਗਾਇਆ, ਨੇਤਰ ਲੋਚਣ ਨੈਣ ਇਕ ਖੁਲ੍ਹਾਇੰਦਾ। ਗ੍ਰੰਥੀ ਪੰਥੀ ਦਏ ਉਠਾਇਆ, ਨਾਮ ਧੱਕਾ ਏਕਾ ਲਾਇੰਦਾ। ਗੁਰਮੁਖਾਂ ਰਾਹ ਆਪਣੇ ਪਾਇਆ, ਆਪਣਾ ਮਾਰਗ ਆਪੇ ਲਾਇੰਦਾ। ਸਵੱਛ ਸਰੂਪੀ ਦਰਸ ਦਿਖਾਇਆ, ਰਾਤੀ ਸੁੱਤਿਆਂ ਆਪ ਉਠਾਇੰਦਾ। ਅੰਮ੍ਰਿਤ ਫੜ ਫੜ ਮੁਖ ਚੁਆਇਆ, ਕਾਇਆ ਕਾਸਾ ਆਪ ਫੜਾਇੰਦਾ। ਸਚ ਦਲਾਸਾ ਦਏ ਦਵਾਇਆ, ਰਾਏ ਧਰਮ ਨਾ ਅੰਤ ਸਤਾਇੰਦਾ। ਚਿਤਰ ਗੁਪਤ ਦਰ ਲੇਖ ਮੁਕਾਇਆ, ਲਾੜੀ ਮੌਤ ਮੂੰਹ ਭਵਾਇੰਦਾ। ਆਪਣੇ ਅੰਗ ਲਏ ਲਗਾਇਆ, ਜੋ ਜਨ ਰਸਨਾ ਗਾਇੰਦਾ। ਨਾਨਕ ਮੇਲਾ ਦਏ ਮਿਲਾਇਆ, ਸਚਖੰਡ ਦਵਾਰਾ ਇਕ ਵਖਾਇੰਦਾ। ਹੰ ਬ੍ਰਹਮ ਰਹੇ ਨਾ ਰਾਇਆ, ਪਾਰਬ੍ਰਹਮ ਵਿਚ ਸਮਾਇੰਦਾ। ਸੋਲਾਂ ਮੱਘਰ ਸਚ ਵਿਚਾਰ ਕਰਾਇਆ, ਪਿਛਲਾ ਲੇਖਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਸਤਿਜੁਗ ਸਾਚੀ ਨੀਂਹ ਰੱਖ, ਸੰਮਤ ਸੋਲਾਂ ਰੂਪ ਵਟਾਇੰਦਾ। ਤੇਈ ਮੱਘਰ ਖੇਲ ਕਰੇ ਸਮਰਥ, ਚਾਰ ਵਰਨਾਂ ਵਰਨ ਮਿਟਾਇੰਦਾ। ਹਰਿ ਸੰਗਤ ਕਰਿਆ ਇਕ ਅਕੱਠ, ਏਕਾ ਰਥ ਚੜ੍ਹਾਇੰਦਾ। ਲੇਖਾ ਚੁਕਾਏ ਤੀਰਥ ਅਠਸਠ, ਗੁਰਸਿਖ ਗੰਗਾ ਗੋਦਾਵਰੀ ਸੁਰਸਤੀ ਜਮਨਾ ਨਹਾਵਣ ਕੋਈ ਨਾ ਜਾਇੰਦਾ। ਕਾਇਆ ਮੰਦਰ ਅੰਦਰ ਵਖਾਏ ਸਾਚਾ ਗੁਰੂਦਵਾਰ ਸ਼ਿਵਦਵਾਲਾ ਮਠ, ਆਪ ਆਪਣੀ ਜੋਤ ਜਗਾਇੰਦਾ। ਅਨਹਦ ਮਾਰੇ ਸ਼ਬਦ ਸੱਟ, ਤਾਲ ਤਲਵਾੜਾ ਆਪ ਵਜਾਇੰਦਾ। ਸਾਚਾ ਅੰਮ੍ਰਿਤ ਦੇਵੇ ਝੱਟ, ਨਾਮ ਖੰਡਾ ਵਿਚ ਫਿਰਾਇੰਦਾ। ਤਨ ਪਹਿਨਾਏ ਬਸਤਰ ਪਟ, ਸਚ ਦੋਸ਼ਾਲਾ ਹੱਥ ਉਠਾਇੰਦਾ। ਗੁਰਮੁਖਾਂ ਦੁਰਮਤ ਮੈਲ ਦੇਵੇ ਕੱਟ, ਆਪਣੀ ਹੱਥੀਂ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੂਸਰ ਹੱਥ ਨਾ ਵਾਗ ਰਖਾਇੰਦਾ। ਛੱਤੀ ਜੁਗ ਪੈਂਡਾ ਦੂਰ, ਅੰਤਮ ਪੰਧ ਮੁਕਾਇਆ। ਪਾਰਬ੍ਰਹਮ ਪ੍ਰਭ ਹਾਜ਼ਰ ਹਜ਼ੂਰ, ਹਰਿ ਹਰਿ ਜੂ ਰੂਪ ਵਟਾਇਆ। ਚਾਰ ਜੁਗ ਦੇ ਬਖ਼ਸ਼ੇ ਕਸੂਰ, ਜੋ ਜਨ ਸਰਨਾਈ ਆਇਆ। ਮਸਤਕ ਦੇਵੇ ਸਾਚੀ ਧੂੜ, ਮੂੜ੍ਹ ਮੂੜ੍ਹ ਚਤੁਰ ਸੁਘੜ ਬਣਾਇਆ। ਨਾਤਾ ਤੋੜੇ ਕੂੜੋ ਕੂੜ, ਏਕਾ ਅੱਖਰ ਨਾਮ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਜਰ ਕਪਾਟੀ ਪਾੜੇ ਪੱਥਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਦਰਸ ਦਿਖਾਇਆ। ਸਾਚਾ ਮਾਰਗ ਸਚ ਵਰਤਾਵਣਾ, ਹਰਿ ਸਾਚਾ ਖੇਲ ਖਿਲਾਇੰਦਾ। ਨਾਨਕ ਅੱਖਰ ਇਕ ਪੜ੍ਹਾਵਣਾ, ਸੋਹੰ ਜਾਪ ਜਪਾਇੰਦਾ। ਗੋਬਿੰਦ ਮਾਰਗ ਜਗਤ ਵਖਾਵਣਾ, ਆਪਣਾ ਮਾਰਗ ਆਪੇ ਲਾਇੰਦਾ। ਹਰਖ਼ ਸੋਗ ਵਿਚੋਂ ਗੁਰਮੁਖ ਬਾਹਰ ਕਢਾਵਣਾ, ਨੇਤਰ ਨੀਰ ਨਾ ਕੋਈ ਵਖਾਇੰਦਾ। ਮਾਵਾਂ ਪੁੱਤਰਾਂ ਨਾਤਾ ਤੋੜ ਤੁੜਾਵਣਾ, ਬਿਨ ਹਰਿ ਜੀ ਦੂਸਰ ਕੋਈ ਨਜ਼ਰ ਨਾ ਆਇੰਦਾ। ਸਤਿਜੁਗ ਪੂਰਾ ਇਕ ਅਖਵਾਵਣਾ, ਸਾਚਾ ਸਾਲਸ ਆਪ ਹੋ ਜਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਵਣਾ, ਨਾਮ ਲਿਲਾਰੀ ਇਕ ਅਖਵਾਈਆ। ਸੰਮਤ ਸੰਮਤੀ ਲੇਖ ਚੁਕਾਵਣਾ, ਏਕਾ ਸੰਮਤ ਆਪ ਚਲਾਈਆ। ਊਚ ਨੀਚ ਦਾ ਭੇਵ ਮਿਟਾਵਣਾ, ਚਾਰ ਵਰਨ ਕਰੇ ਕੁੜਮਾਈਆ। ਰਾਮ ਨਾਮ ਕ੍ਰਿਸ਼ਨ ਕਾਹਨ ਅੰਜੀਲ ਕੁਰਾਨ ਈਸਾ ਮੂਸਾ ਮੁਹੰਮਦੀ ਯਾਰ ਨੂਰ ਅਲਾਹੀ ਬੇਐਬ ਪਰਵਰਦਿਗਾਰ ਕਲਮਾ ਅਮਾਮ ਆਪ ਪੜ੍ਹਾਵਣਾ, ਕਾਇਨਾਤ ਕਰੇ ਜਣਾਈਆ। ਅਹਿਬਾਬ ਰਬਾਬ ਆਪ ਵਜਾਵਣਾ, ਪੁੰਨ ਸਵਾਬ ਇਕ ਕਰਾਈਆ। ਮੱਕਾ ਕਾਅਬਾ ਹੱਜ ਵਖਾਵਣਾ, ਉਮਤ ਉਮਤੀ ਵੇਖ ਵਖਾਈਆ। ਪੰਡਤ ਪਾਂਧਾ ਆਪ ਪੜ੍ਹਾਵਣਾ, ਸਚ ਜੰਞੂ ਨਾਮ ਪਾਈਆ। ਜੋਤ ਲਿਲਾਟੀ ਤਿਲਕ ਲਗਾਵਣਾ, ਦੂਸਰ ਤਿਲਕ ਨਾ ਕੋਈ ਵਖਾਈਆ। ਸੀਸ ਦਸਤਾਰ ਇਕ ਬੰਧਾਵਣਾ, ਮਸਤਕ ਚੀਰ ਵੇਖ ਵਿਖਾਈਆ। ਕਾਲੀ ਖਿਚੇ ਚਿੱਟੇ ਉਪਰ ਲਕੀਰ ਨਾ ਕੋਈ ਮੇਟੇ ਮੇਟ ਮਿਟਾਵਣਾ, ਮੇਟਣਹਾਰਾ ਆਪ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਖੁਲ੍ਹਾਏ ਸਾਚਾ ਦਰ, ਦਰ ਦਰਵਾਜਾ ਇਕ ਖੁਲ੍ਹਾਈਆ। ਦਰ ਦਰਵਾਜਾ ਆਪੇ ਖੋਲ੍ਹ, ਆਪਣਾ ਬੰਕ ਸੁਹਾਵਣਾ। ਚਾਰ ਵਰਨਾਂ ਆਪ ਆਪੇ ਬੋਲ, ਆਪਣਾ ਜਾਪ ਜਪਾਵਣਾ। ਆਪਣੇ ਕੰਡੇ ਆਪੇ ਤੋਲ, ਆਪੇ ਵਣਜ ਵਖਾਵਣਾ। ਆਪ ਵਜਾਏ ਆਪਣਾ ਢੋਲ, ਆਪਣੇ ਕੰਨ ਸੁਨਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਤੇਰੀ ਰੀਤ, ਨਾ ਕੋਈ ਦੇਹੁਰਾ ਮੰਦਰ ਮਸੀਤ, ਨਾ ਕੋਈ ਊਚ ਨੀਚ, ਹਸਤ ਕੀਟ ਰਾਓ ਰੰਕ ਨਾ ਕੋਈ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਰਚਨ ਆਪ ਰਚਾਇੰਦਾ। ਰਚਨਾ ਰਚ ਸਚ ਕਰਤਾਰ, ਸਾਚਾ ਖੇਲ ਖਿਲਾਈਆ। ਲੇਖਾ ਚੁਕਾਏ ਨੱਸ ਨੱਸ, ਵਿਚ ਸੰਸਾਰ, ਹਰਿਜਨ ਸਚੇ ਆਪ ਤਰਾਈਆ। ਹਿਰਦੇ ਅੰਦਰ ਵਸ ਵਸ ਖਿਚ ਲਿਆਏ ਚਰਨ ਦਵਾਰ, ਆਪਣੀ ਡੋਰੀ ਨਾਮ ਬੰਧਨ ਪਾਈਆ। ਫੜ ਫੜ ਬਾਂਹੋਂ ਜਾਏ ਤਾਰ, ਡੁੱਬਦੇ ਪੱਥਰ ਲਏ ਤਰਾਈਆ। ਕਾਗ ਰਲਾਏ ਹੰਸਾ ਡਾਰ, ਸੋਹੰ ਹੰਸਾ ਚੋਗ ਚੁਗਾਈਆ। ਲੇਖਾ ਜਾਣੇ ਆਰ ਪਾਰ ਕਿਨਾਰ, ਮੰਝਧਾਰ ਨਾ ਕੋਈ ਰੁੜ੍ਹਾਈਆ। ਕਲਜੁਗ ਅੰਤਮ ਆਈ ਹਾਰ, ਊਚੀ ਕੂਕੇ ਦਏ ਦੁਹਾਈਆ। ਸਾਧ ਸੰਤ ਹੋਏ ਵਿਭਚਾਰ, ਸਾਚਾ ਕੰਤ ਨਾ ਕੋਈ ਹੰਢਾਈਆ। ਗੁਰਦਰ ਮੰਦਰ ਮਸਜਿਦ ਧੀਆਂ ਭੈਣਾਂ ਕਰਨ ਵਪਾਰ, ਏਕਾ ਭੁੱਲਿਆ ਹਰਿ ਰਘੁਰਾਈਆ। ਤੀਰਥ ਤੱਟਾਂ ਨਾਰੀ ਨਰ, ਹੋਏ ਖੁਵਾਰ, ਨਰ ਨਰਾਇਣ ਵੇਖ ਵਖਾਈਆ। ਕੂੜੀ ਕਿਰਿਆ ਮਾਰੇ ਮਾਰ, ਮਾਰਨਹਾਰ ਬੇਪਰਵਾਹੀਆ। ਜ਼ਰ ਜੋਬਨ ਕਲਜੁਗ ਗਿਆ ਹਾਰ, ਜ਼ੋਰੂ ਜ਼ਰ ਰਹੇ ਨਾ ਰਾਈਆ। ਬੇੜਾ ਡੁੱਬਣਾ ਅੰਤ ਵਿਚ ਮੰਝਧਾਰ, ਸਾਚਾ ਚੱਪੂ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਅੰਨ ਦਾਤਾ ਦੇਵੇ ਮਾਤ ਜਗਾਈਆ। ਕਲਜੁਗ ਅੰਨ ਦਾਤਾ ਆਪ ਜਗਾਵਣਾ, ਹਰਿ ਸਾਚਾ ਖੇਲ ਖਿਲਾਇੰਦਾ। ਤੇਈ ਮੱਘਰ ਦਿਵਸ ਸੁਹਾਵਣਾ, ਹਰਿ ਸੰਗਤ ਮੇਲ ਮਿਲਾਇੰਦਾ। ਸਵਾ ਸੇਰ ਲੇਖੇ ਲਾਵਣਾ, ਇਕ ਸਵਾਇਆ ਨਾਲ ਉਪਜਾਇੰਦਾ। ਪਾਰਬ੍ਰਹਮ ਪ੍ਰਭ ਸਗਨ ਮਨਾਵਣਾ, ਥਿਤ ਵਾਰ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਕਲਜੁਗ ਚੁੱਕਣਾ ਤੇਰਾ ਮੂਲ, ਹਰਿ ਸਾਚਾ ਆਪ ਚੁਕਾਈਆ। ਕੀਤੀ ਬਖ਼ਸ਼ੇ ਤੇਰੀ ਭੁੱਲ, ਭੁੱਲਾ ਮਾਰਗ ਕੋਈ ਨਾ ਪਾਈਆ। ਤੇਰੀ ਵੇਖੇ ਹਰਿ ਜੀ ਕੁਲ, ਕੁਲ ਘਾਤੀ ਤੇਰੀ ਵਡਿਆਈਆ। ਤੇਰਾ ਕੋਈ ਨਾ ਪੈਣਾ ਅੰਤਮ ਮੁੱਲ, ਤੇਰੀ ਖ਼ਾਕ ਬੇਮੁਖਾਂ ਸਿਰ ਪਾਈਆ। ਤੇਰੀ ਪੁੱਟੇ ਆਪਣੀ ਹੱਥੀਂ ਚੁਲ, ਤ੍ਰੈਗੁਣ ਮਾਇਆ ਅਗਨੀ ਵਿਚ ਡਾਹੀਆ। ਤੇਰਾ ਰੂਪ ਤੇਰਾ ਜੋਬਨ ਮਾਤਲੋਕ ਜਾਣਾ ਰੁਲ, ਨਾ ਦਿਸੇ ਕੋਈ ਸਹਾਈਆ। ਸਤਿਜੁਗ ਦਵਾਰਾ ਸਾਚਾ ਗਿਆ ਖੁੱਲ, ਸਚ ਭੰਡਾਰੀ ਹਰਿ ਰਘੁਰਾਈਆ। ਹਰਿ ਸੰਗਤ ਉਤੋਂ ਆਪਣਾ ਆਪ ਗਿਆ ਘੁਲ, ਆਪਣਾ ਸੀਸ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰੀ ਰੀਤੀ ਵਿਚ ਸੰਸਾਰ ਜਣਾਈਆ। ਤੇਈ ਮੱਘਰ ਦਿਵਸ ਸੁਹਾਵਣਾ, ਹਰਿ ਸਾਚਾ ਆਪ ਸੁਹਾਇੰਦਾ। ਹਰਿ ਸੰਗਤ ਸਗਨ ਮਨਾਵਣਾ, ਨੌ ਸੌ ਚੁਰਾਨਵੇ ਜੁਗ ਚੌਕੜੀ ਰਾਹ ਤਕਾਇੰਦਾ। ਚਾਰ ਜੁਗਾਂ ਦੇ ਵਿਛੜੇ ਮੇਲ ਮਿਲਾਵਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਇੰਦਾ। ਸਾਚਾ ਮਾਰਗ ਇਕ ਚਲਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸਾਚਾ ਆਪ ਅਖਵਾਇੰਦਾ। ਨਰ ਹਰਿ ਨਰਾਇਣ ਬਨ ਬਨਵਾਰੀ, ਪਾਰਬ੍ਰਹਮ ਅਖਵਾਇਆ। ਨਿਹਕਲੰਕ ਕਲ ਲਏ ਅਵਤਾਰੀ, ਕਲਜੁਗ ਆਪਣਾ ਵੇਸ ਵਟਾਇਆ। ਹਰਿ ਭਗਤਾਂ ਲਾਏ ਸਾਚੀ ਯਾਰੀ, ਸਾਚਾ ਮੇਲਾ ਮੇਲ ਮਿਲਾਈਆ। ਦਿਵਸ ਰੈਣ ਫਿਰੇ ਪਿਛੇ ਅਗਾੜੀ, ਆਪ ਆਪਣੀ ਸੇਵ ਕਮਾਇਆ। ਲਹਿਣਾ ਚੁਕਾਏ ਚਰਨ ਛੁਹਾਈ ਦਾੜ੍ਹੀ, ਕੇਸਾਂ ਚਵਰ ਆਪ ਕਰਾਇਆ। ਹਰਿ ਸੰਗਤ ਤੇਰਾ ਲੇਖਾ ਚੁਕਿਆ ਸਤਾਰਾਂ ਹਾੜੀ, ਅੰਤਮ ਕੀਮਤ ਕਰਤਾ ਆਪੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਸਾਚਾ ਵਰ, ਪੰਜ ਪਿਆਰੇ ਰਿਹਾ ਉਠਾਇਆ। ਪੰਜ ਪਿਆਰੇ ਪੰਚਮ ਮੀਤ, ਪੰਚਮ ਮੇਲ ਮਿਲੰਨਿਆ। ਪੰਚਮ ਗਾਵਣਾ ਸੁਹਾਗੀ ਗੀਤ, ਪੰਚਮ ਕਰੇ ਪਤਿਤ ਪੁਨੀਤ, ਪੰਚਮ ਚਾੜ੍ਹੇ ਸਾਚੇ ਚੰਨਿਆ। ਪੰਚਮ ਠਾਂਡਾ ਪੰਚਮ ਸੀਤ, ਪੰਚਮ ਬੇੜਾ ਆਪੇ ਬੰਨਿਆ। ਪੰਚਮ ਕਲਜੁਗ ਲੈਣਾ ਜੀਤ, ਪੰਚਮ ਦੇਵੇ ਆਪੇ ਡੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਆਪੇ ਆਪਣਾ ਘੱਲਿਆ। ਸਚ ਸੁਨੇਹੜਾ ਸ਼ਬਦ ਸੰਦੇਸ਼, ਹਰਿ ਸੱਜਣ ਆਪ ਸੁਣਾਈਆ । ਲਾ ਲਾ ਕੰਨ ਸੁਣਨ ਬ੍ਰਹਮਾ ਵਿਸ਼ਨ ਮਹੇਸ਼, ਸ਼ਿਵ ਸ਼ੰਕਰ ਨਾਲ ਰਲਾਈਆ। ਬਾਸ਼ਕ ਮੁਖ ਸਹੰਸਰ ਖੋਲ੍ਹੇ ਸ਼ੇਸ਼, ਦੋਏ ਸਹੰਸਰ ਜੇਹਵਾ ਨਾਲ ਰਲਾਈਆ। ਰਾਹ ਤੱਕੇ ਗਵਰਧਨ ਧਾਰੀ ਰਿਖੀ ਕੇਸ਼, ਮੁਕੰਦ ਮਨੋਹਰ ਲੱਖਮੀ ਨਰਾਇਣ ਰੂਪ ਵਟਾਈਆ। ਦਸ ਦਸਮੇਸ, ਕਲਜੁਗ ਰਾਵਨ ਦਹਿਸਰ ਦੇਵੇ ਘਾਈਆ। ਗੁਰਮੁਖ ਵੇਖਣ ਆਇਆ ਨਾਨਕ ਧਰ ਧਰ ਖੂੰਡੀ ਮੋਢੇ ਭੂਰੀ ਖੇਸ, ਪਾਲੀ ਆਪਣਾ ਨਾਉਂ ਧਰਾਈਆ। ਪਰਗਟ ਹੋਇਆ ਜੋਧਾ ਸੂਰਬੀਰ ਨਰ ਨਰੇਸ਼, ਨਿਹਕਲੰਕ ਵਡ ਵਡਿਆਈਆ । ਪੰਚਮ ਦੇਵੇ ਸਦਾ ਅਦੇਸ਼, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਜਗਤ ਅਵੱਲੜਾ ਕਰਿਆ ਵੇਸ, ਚਾਰੇ ਖਾਣੀ ਚਾਰੇ ਬਾਣੀ ਵੇਦ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਬਾਈਬਲ ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇਵੇ ਧੁਰ ਫ਼ਰਮਾਨਾ, ਏਕਾ ਹੁਕਮ ਸੁਣਾਈਆ। ਪੰਚ ਪਿਆਰੇ ਸਚ ਦੁਲਾਰੇ, ਸਾਚੇ ਤਖ਼ਤ ਸੁਹਾਇੰਦਾ। ਹਰਿ ਸੰਗਤ ਤੇਰਾ ਮੇਲ ਕੰਤ ਭਤਾਰੇ, ਨਰ ਅਵਤਾਰੇ ਵੇਸ ਵਟਾਇੰਦਾ। ਗਰੀਬਾਂ ਨਿਮਾਣਿਆਂ ਖਾਲੀ ਭਰਨ ਆਇਆ ਭੰਡਾਰੇ, ਵਡ ਭੰਡਾਰੀ ਨਾਉਂ ਧਰਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਰ ਬਹਿ ਬਹਿ ਕੱਢਣ ਹਾੜੇ, ਨੇਤਰ ਨੀਰ ਰੋ ਰੋ ਸਰਬ ਕੁਰਲਾਇੰਦਾ। ਪੁਰਖ ਅਬਿਨਾਸ਼ੀ ਕਰਿਆ ਖੇਲ ਅਪਰ ਅਪਾਰੇ, ਨਿਰਗੁਣ ਰੂਪ ਨਿਰਾਕਾਰ ਆਉਂਦਾ ਜਾਂਦਾ ਦਿਸ ਨਾ ਆਇੰਦਾ। ਸੰਬਲ ਨਗਰੀ ਵਸਿਆ ਧਾਮ ਨਿਆਰੇ, ਗੁਰ ਗੋਬਿੰਦ ਮੇਲ ਮਿਲਾਇੰਦਾ। ਇਕੋ ਇਕੀ ਕੁਲਾਂ ਰਿਹਾ ਤਾਰੇ, ਕੁਲ ਕੁਲਵੰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਅਵਤਾਰ, ਆਪ ਅਖਵਾਇੰਦਾ। ਪੰਜ ਪਿਆਰਿਆਂ ਪੁਟਣੀ ਲੋਹ, ਹਰਿ ਸਾਚਾ ਹੁਕਮ ਸੁਣਾਈਆ। ਜਗਤ ਨਾਤਾ ਤੋੜਨਾ ਮੋਹ, ਗੁਰ ਚਰਨ ਧਿਆਨ ਲਗਾਈਆ। ਪਹਿਲਾਂ ਚਰਨ ਕਵਲ ਸਤਿਗੁਰ ਲੈਣੇ ਸੱਚੇ ਛੋਹ, ਫੇਰ ਕਾਰ ਯਾਰ ਕਮਾਈਆ। ਸੁੱਚੇ ਜਲ ਮੁਖੜਾ ਲੈਣਾ ਧੋਹ, ਅੰਮ੍ਰਿਤ ਜਲ ਆਪ ਭਰਾਈਆ। ਚੜ੍ਹਦੀ ਦਿਸ਼ਾ ਪੰਜ ਟੱਪ ਲਾ ਲੈਣੇ ਭੌ, ਭੈ ਭਿਆਨਕ ਵੇਖ ਵਖਾਈਆ। ਹਰਿ ਕਾ ਭੇਵ ਨਾ ਜਾਣੇ ਕੋ, ਆਪਣੀ ਕਰਨੀ ਆਪ ਕਰਾਈਆ। ਚਾਰ ਦੁਲਾਰੇ ਆਟਾ ਆਪਣੀ ਹੱਥੀਂ ਗੋਹ, ਸਾਚੀ ਸੇਵਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਧਰਾਈਆ। ਸਿੰਘ ਦਰਸ਼ਨ ਪੁਟਣੀ ਚੁਰ, ਏਕਾ ਢਈਆ ਨਾਉਂ ਰਖਾਇੰਦਾ। ਕਲਜੁਗ ਢਏ ਹੰਕਾਰੀ ਗੜ੍ਹ, ਹਰਿ ਸਾਚਾ ਆਪ ਸੁਣਾਇੰਦਾ। ਸ਼ਾਹ ਸੁਲਤਾਨਾ ਰਾਜ ਰਾਜਾਨਾ ਲਏ ਫੜ, ਕਲ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਅਲਖ ਜਗਾਇੰਦਾ। ਨੌ ਨਾਰੀ ਕੰਤ ਪਿਆਰੀ, ਹਰਿ ਸਾਚਾ ਸਚ ਸਮਝਾਈਆ। ਸੇਵਾ ਕਰੇ ਅਪਰ ਅਪਾਰੀ, ਸੇਵਾ ਸਾਚੀ ਇਕ ਜਣਾਈਆ। ਕੋਈ ਹੱਥ ਨਾ ਲਾਵੇ ਧੀ ਕੁਆਰੀ, ਕੁਆਰੀ ਕੰਨਿਆ ਛੋਹਣ ਨਾ ਪਾਈਆ। ਫੁਲਕਾ ਪਕਾਏ ਅਪਰ ਅਪਾਰੀ, ਪਾਰਬ੍ਰਹਮ ਵੇਖ ਵਖਾਈਆ । ਹਰਿ ਸੰਗਤ ਤੇਰੀ ਜਾਏ ਪੈਜ ਸਵਾਰੀ, ਪਿਛਲਾ ਲੇਖਾ ਦਏ ਸਮਝਾਈਆ। ਆਪਣੇ ਸੀਸ ਚੁੱਕ ਚੁੱਕ ਖਾਰੀ, ਗੁਰਸਿਖਾਂ ਹੱਥੋ ਹੱਥ ਦਏ ਵਰਤਾਈਆ। ਪਾਰ ਕਰਾਏ ਪੁਰਸ਼ ਨਾਰੀ, ਬਿਰਧ ਬਾਲ ਨੌਜਵਾਨ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਲੇਖਾ ਚੁਕੇ ਗੁਰ ਗੋਬਿੰਦ, ਸੂਰਬੀਰ ਸੁਲਤਾਨ। ਡੱਲੇ ਤੇਰੀ ਮਿਟੇ ਚਿੰਦ, ਘਰ ਮਿਲਿਆ ਹਰਿ ਭਗਵਾਨ। ਸ੍ਰਿਸ਼ਟ ਸਬਾਈ ਤੇਰੀ ਕਰੇ ਨਿੰਦ, ਤੇਰਾ ਝੁੱਲਦਾ ਰਹੇ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਲੇਖੇ ਲਾਏ ਪਕਵਾਨ। ਸਵਾ ਸੇਰ ਪੱਕੇ ਪਕਵਾਨ, ਸੁਣੇ ਪੁਕਾਰ ਦਾਤਾਰਾ। ਗੁਰਮੁਖਾਂ ਲੇਖਾ ਧੁਰ ਦਰਬਾਰ, ਘਰ ਸਾਚੇ ਸਚ ਵਰਤਾਰਾ। ਕਾਲ ਮਹਾਂਕਾਲ ਮੁਖ ਸ਼ਰਮਾਣ, ਨੇਤਰ ਨੈਣ ਨਾ ਸਕੇ ਕੋਈ ਉਘਾਰਾ। ਮੰਗਣ ਦਰਸ਼ਨ ਕੋਟਨ ਰਵ ਸਸ ਸੂਰਜ ਚੰਨ ਭਾਨ, ਦਰ ਦਰ ਬਣ ਭਿਖਾਰਾ। ਦੇਵਣਹਾਰਾ ਦਰਗਹਿ ਸਾਚੀ ਮਾਣ, ਦਰ ਦਰਵੇਸ਼ ਆਪ ਨਿਰੰਕਾਰਾ। ਹਰਿਜਨ ਹੋਏ ਚਤੁਰ ਸੁਜਾਨ, ਪਾਇਆ ਪੁਰਖ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਰਤਾਏ ਆਪਣਾ ਸਚ ਭੰਡਾਰਾ।