੨੧ ਮੱਘਰ ੨੦੧੬ ਬਿਕ੍ਰਮੀ ਜਮਾਂਦਾਰ ਕਿਸ਼ਨ ਸਿੰਘ ਦੇ ਘਰ ਅੱਲੜਪਿੰਡੀ
ਸੋ ਪੁਰਖ ਨਿਰੰਜਣ ਹਰਿ ਸਮਰਥ, ਆਦਿ ਜੁਗਾਦਿ ਸਮਾਇਆ। ਹਰਿ ਪੁਰਖ ਨਿਰੰਜਣ ਮਹਿਮਾ ਅਕੱਥ, ਭੇਵ ਕੋਇ ਨਾ ਪਾਇਆ। ਏਕੰਕਾਰਾ ਚਲਾਏ ਰਥ, ਰਥ ਰਥਵਾਹੀ ਨਾਉਂ ਧਰਾਇਆ। ਆਦਿ ਨਿਰੰਜਣ ਜੋਤ ਉਜਾਲਾ ਲਟ ਲਟ, ਨੂਰੋ ਨੂਰ ਡਗਮਗਾਇਆ। ਪੁਰਖ ਅਬਿਨਾਸ਼ੀ ਵਸਣਹਾਰਾ ਘਟ ਘਟ, ਰੂਪ ਰੰਗ ਨਾ ਕੋਈ ਵਖਾਇਆ। ਸ੍ਰੀ ਭਗਵਾਨ ਜਾਣੇ ਗਥ, ਆਪਣੀ ਮਹਿਮਾ ਆਪ ਸੁਣਾਇਆ। ਪਾਰਬ੍ਰਹਮ ਨਿਰਗੁਣ ਨੈਣ ਖੋਲ੍ਹੇ ਅੱਖ, ਆਪ ਆਪਣਾ ਪੜਦਾ ਲਾਹਿਆ। ਸਤਿ ਸਰੂਪ ਹੋ ਪਰਤੱਖ, ਅਗੰਮ ਅਗੰਮੜੀ ਧਾਰ ਚਲਾਇਆ। ਸ਼ਬਦ ਨਾਦ ਉਪਜਾਏ ਨਦ, ਆਪ ਆਪਣਾ ਨਾਉਂ ਸੁਣਾਇਆ। ਆਪਣਾ ਆਪ ਕਰਿਆ ਵੱਖ, ਨਿਰੰਕਾਰ ਨਿਰਗੁਣ ਖੇਲ ਖਿਲਾਇਆ। ਵਿਸ਼ਨੂੰ ਵਿਸ਼ਵ ਹੋ ਪਰਗਟ, ਰੰਗ ਰੰਗੀਲਾ ਰੰਗ ਰੰਗਾਇਆ। ਆਪਣੀ ਨਾਭੀ ਕਵਲੀ ਹੋ ਪਰਗਟ, ਆਪਣਾ ਫੁੱਲ ਖਿਲਾਇਆ। ਆਪਣਾ ਰਸ ਆਪਣਾ ਅੰਮ੍ਰਿਤ ਆਪਣੇ ਨਿਝਰ ਆਪੇ ਝੱਟ, ਆਪੇ ਧਾਰ ਵਹਾਇਆ। ਆਪਣੀ ਸੇਜ ਆਪਣੀ ਖਾਟ, ਆਪਣਾ ਆਸਣ ਆਪ ਸੁਹਾਇਆ। ਆਪਣੀ ਜੋਤੀ ਆਪ ਲਿਲਾਟ, ਆਪਣਾ ਦੀਪ ਆਪ ਟਿਕਾਇਆ। ਆਪਣਾ ਮੰਦਰ ਆਪਣਾ ਹਾਟ, ਆਪਣਾ ਵਣਜ ਆਪ ਵਖਾਇਆ। ਆਪਣਾ ਖੇਲੇ ਖੇਲ ਬਾਜੀਗਰ ਨਾਟ, ਨਟ ਨਟੂਆ ਸਾਂਗ ਵਰਤਾਇਆ। ਆਪਣਾ ਪਾੜੇ ਆਣ ਬਾਟ, ਆਪਣਾ ਮੁਖ ਆਪ ਵਖਾਇਆ। ਬ੍ਰਹਮ ਰੂਪ ਹੋ ਸਾਖਿਯਾਤ, ਬ੍ਰਹਮ ਆਪਣਾ ਨਾਉਂ ਧਰਾਇਆ। ਉਤਮ ਰੱਖੀ ਆਪਣੀ ਜ਼ਾਤ, ਲੇਖਾ ਲੇਖ ਨਾ ਕੋਈ ਵਖਾਇਆ। ਇਕ ਅਕੱਲਾ ਬੈਠ ਇਕਾਂਤ, ਆਪ ਆਪਣਾ ਮਤਾ ਪਕਾਇਆ। ਆਪੇ ਵੇਖੇ ਮਾਰ ਝਾਤ, ਸਚ ਦਵਾਰਾ ਆਪ ਸੁਹਾਇਆ। ਆਪਣੀ ਪੁੱਛੇ ਆਪੇ ਵਾਤ, ਆਪ ਆਪਣਾ ਸਗਨ ਮਨਾਇਆ। ਆਪੇ ਪਿਤਾ ਆਪੇ ਮਾਤ, ਬਾਲ ਨਿਧਾਨਾ ਆਪ ਉਪਾਇਆ। ਆਪੇ ਸ਼ੰਕਰ ਦੇਵੇ ਦਾਤ, ਸੁੰਨ ਸਮਾਧ ਆਪ ਸਮਾਇਆ। ਆਪੇ ਪੂਰਾ ਕਰੇ ਘਾਟ, ਆਪਣਾ ਲਹਿਣਾ ਆਪੇ ਮੂਲ ਚੁਕਾਇਆ। ਆਪੇ ਤ੍ਰੈਗੁਣ ਦੇਵੇ ਸਾਚਾ ਸਾਥ, ਸਗਲਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਤ੍ਰੈਗੁਣ ਮਾਇਆ ਹਰਿ ਉਪਾਏ, ਹਰਿ ਵੱਡਾ ਵਡ ਵਡਿਆਈਆ। ਸਾਂਤਕ ਸਤਿ ਵਿਸ਼ਨੂੰ ਝੋਲੀ ਪਾਏ, ਨਾ ਦੂਸਰ ਹੱਥ ਫੜਾਈਆ। ਰਾਜਸ ਬ੍ਰਹਮਾ ਅੰਗ ਲਗਾਏ, ਅੰਗੀਕਾਰ ਆਪ ਕਰਾਈਆ। ਤਾਮਸ਼ ਸ਼ੰਕਰ ਜੋੜ ਜੁੜਾਏ, ਨਾ ਕੋਈ ਤੋੜੇ ਤੋੜ ਤੁੜਾਈਆ। ਤਿੰਨਾਂ ਵਿਚੋਲਾ ਆਪ ਹੋ ਜਾਏ, ਦਿਸ ਕਿਸੇ ਨਾ ਆਈਆ। ਨਿਰਗੁਣ ਆਪਣਾ ਖੇਲ ਖਿਲਾਏ, ਖੇਲਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਦਿ ਆਪ ਅਖਵਾਈਆ। ਸੋ ਪੁਰਖ ਨਿਰੰਜਣ ਹਰਿ ਅਗੰਮ, ਆਦਿ ਜੁਗਾਦਿ ਸਮਾਈਆ। ਏਕੰਕਾਰਾ ਇਕ ਅਗੰਮ, ਨਾ ਮਰੇ ਨਾ ਜਾਈਆ। ਵਸਣਹਾਰਾ ਸਾਚੀ ਛੱਪਰੀ ਛੰਨ, ਮਹੱਲ ਅਟੱਲ ਨਾ ਕੋਈ ਵਖਾਈਆ। ਆਪਣਾ ਬੇੜਾ ਆਪੇ ਬੰਨ, ਆਪੇ ਬੈਠਾ ਆਸਣ ਲਾਈਆ। ਸਚਖੰਡ ਦਵਾਰ ਏਕੰਕਾਰ ਇਕ ਅਕੱਲਾ ਸਚ ਮਹੱਲਾ ਆਪੇ ਕਹੇ ਧੰਨ ਧੰਨ, ਆਪਣੀ ਸੋਭਾ ਆਪ ਜਣਾਈਆ। ਅਬਿਨਾਸ਼ੀ ਕਰਤਾ ਆਪਣਾ ਬੇੜਾ ਆਪੇ ਬੰਨ, ਆਪੇ ਰਿਹਾ ਚਲਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਗੁਣ ਨਿਧਾਨ ਸੁੱਤ ਦੁਲਾਰ ਨਿਰਾਕਾਰ ਏਕਾ ਏਕ ਲਏ ਜੰਮ, ਆਪ ਆਪਣਾ ਅੰਗ ਕਟਾਈਆ। ਪਾਰਬ੍ਰਹਮ ਜਾਏ ਮੰਨ ਨਾ ਕੋਈ ਵਸੇ ਤਨ, ਏਕਾ ਰਾਗ ਕੰਨ ਸੁਣਾਈਆ। ਬ੍ਰਹਮ ਬ੍ਰਹਮ ਬ੍ਰਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਪਾਰਬ੍ਰਹਮ ਬ੍ਰਹਮ ਉਤਪਤ, ਆਪਣੀ ਦਇਆ ਕਮਾਇੰਦਾ। ਸ਼ਿਵ ਵਿਸ਼ਨ ਖੇਲ ਖਿਲੰਤ, ਆਪ ਆਪਣਾ ਖੇਲ ਖਿਲਾਇੰਦਾ । ਸ਼ੰਕਰ ਮੇਲਾ ਜੁਗਾ ਜੁਗੰਤ, ਜੁਗ ਜੁਗ ਧਾਰ ਬੰਧਾਇੰਦਾ। ਤ੍ਰੈਗੁਣ ਮਾਇਆ ਰੰਗ ਰੰਗਤ, ਉਤਰ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਰਚਨ ਆਪ ਰਚਾਇੰਦਾ। ਤ੍ਰੈਗੁਣ ਮਾਇਆ ਤੱਤ ਪਸਾਰਾ, ਪੰਚਮ ਜੋੜ ਜੁੜਾਇੰਦਾ। ਵਿਸ਼ਨੂੰ ਦੇਵੇ ਇਕ ਹੁਲਾਰਾ, ਬ੍ਰਹਮ ਬ੍ਰਹਮ ਸਮਾਇੰਦਾ। ਸ਼ੰਕਰ ਬੋਲ ਅੰਤ ਜੈਕਾਰਾ, ਅੰਤਮ ਲੇਖ ਲਿਖਾਇੰਦਾ। ਆਪੇ ਵਸੇ ਸਭ ਤੋਂ ਨਿਆਰਾ, ਆਪ ਆਪਣਾ ਥਾਨ ਸੁਹਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਸਚ ਸੁਲਤਾਨ ਹਰਿ ਮਿਹਰਵਾਨ, ਧੁਰ ਫ਼ਰਮਾਣ ਆਪ ਜਣਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਅੰਦਰ ਬਾਹਰ ਗੁਪਤ ਜ਼ਾਹਰਾ, ਇਕ ਅਕੱਲਾ ਦੇਵਣਹਾਰਾ, ਬ੍ਰਹਮੇ ਬ੍ਰਹਮ ਮਤ ਇਕ ਸਮਝਾਇੰਦਾ। ਚਾਰੇ ਵੇਦਾਂ ਵੇਦ ਲਿਖਾਰਾ, ਚਾਰੇ ਜੁਗ ਵੰਡਾਇੰਦਾ। ਲੱਖ ਚੁਰਾਸੀ ਭਰ ਭੰਡਾਰਾ, ਘਟ ਘਟ ਅੰਦਰ ਆਪ ਉਜਿਆਰਾ, ਬਾਤੀ ਬਾਤੀ ਆਪ ਜਗਾਇੰਦਾ। ਘਰ ਅੰਮ੍ਰਿਤ ਬੂੰਦ ਠੰਡੀ ਠਾਰਾ, ਘਰ ਅਗਨੀ ਤੱਤ ਤੱਤੀ ਹਾੜਾ, ਘਰ ਪੰਚਮ ਸਖੀਆਂ ਸਚ ਅਖਾੜਾ, ਘਰ ਮੰਦਰ ਦਿਸੇ ਝੂਠੀ ਧਾੜਾ, ਘਰ ਬੰਕ ਸੁਹਾਇੰਦਾ। ਨੌ ਦਵਾਰ ਘਰ ਗੁਪਤ ਰਖਾਏ ਦਸਮ ਦਵਾਰਾ, ਘਰ ਸਾਚਾ ਇਕ ਸੁਹਾਇੰਦਾ। ਘਰ ਮੀਤਾ ਹਰਿ ਨਿਰੰਕਾਰ, ਘਰ ਦੀਪਕ ਜੋਤ ਉਜਿਆਰ, ਘਰ ਵਸੇ ਧੂੰਆਂਧਾਰ, ਘਰ ਮੰਦਰ ਰਹੇ ਖੁਵਾਰ, ਘਰ ਮੇਲਾ ਕੰਤ ਭਤਾਰ, ਘਰ ਹੋਏ ਦੁਹਾਗਣ ਨਾਰ, ਘਰ ਵਿਚੋਲਾ ਫੇਰੇ ਰਿਹਾ ਮਾਰ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਘਰ ਰੁੱਤੜੀ ਘਰ ਬਸੰਤ, ਘਰ ਸ਼ਬਦ ਅਗੰਮੀ ਮਣਤ, ਘਰ ਜੋਤ ਨਿਰੰਜਣ ਆਦਿ ਅੰਤ, ਘਰ ਮੇਲ ਸ੍ਰੀ ਭਗਵੰਤ, ਘਰ ਸਾਚਾ ਆਪ ਸੁਹਾਇੰਦਾ। ਘਰ ਪੁਰਖਾ ਨਾਰੀ ਨਰ ਨਰਾਇਣ, ਘਰ ਕੰਤ ਸ਼ਿੰਗਾਰੀ ਆਪਣੀ ਨੈਣ, ਘਰ ਧੀ ਕੁਆਰੀ ਬੈਠੀ ਡੈਣ, ਘਰ ਨਾਲ ਰਲਾਏ ਸਾਕ ਸੈਣ, ਘਰ ਕਵਣ ਚੁਕਾਏ ਲਹਿਣ ਦੇਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਤੇਰਾ ਘਰ, ਪੁਰਖ ਅਬਿਨਾਸ਼ੀ ਅੰਦਰ ਵੜ, ਵੇਖਣਹਾਰਾ ਦਰ ਦਰ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਘਰ ਸ਼ਾਹੋ ਘਰ ਸੁਲਤਾਨ, ਘਰ ਮੰਗਣਹਾਰਾ ਦਾਨ, ਘਰ ਗੋਪੀ ਵੇਖੇ ਕਾਹਨ, ਘਰ ਨਿਉਂ ਨਿਉਂ ਵੇਖੇ ਮਾਰ ਧਿਆਨ, ਘਰ ਰਾਗ ਸੁਣਾਏ ਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਤੇਰਾ ਘਰ, ਨਿਰਗੁਣ ਅੰਦਰ ਆਪੇ ਵੜ, ਆਪਣਾ ਦਰ ਆਪ ਸੁਹਾਇੰਦਾ। ਘਰ ਚੋਰ ਯਾਰ ਠੱਗ, ਘਰ ਵਸੇ ਉਪਰ ਸ਼ਾਹ ਰਗ, ਘਰ ਤ੍ਰੈਗੁਣ ਮਾਇਆ ਲਗੀ ਅੱਗ, ਘਰ ਦੀਪਕ ਜੋਤ ਅਗੰਮੀ ਰਹੀ ਜਗ, ਘਰ ਪਵਣ ਠੰਡੀ ਰਹੀ ਵਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਘਰ ਅੰਦਰ ਆਪੇ ਵੜ, ਘਰ ਆਪਣਾ ਆਪ ਸੁਹਾਇਆ। ਦਰ ਘਰ ਮੰਦਰ ਹਰਿ ਦਵਾਰ, ਘਰ ਬੈਠਾ ਹਰਿ ਨਿਰੰਕਾਰ, ਘਰ ਖੇਲੇ ਖੇਲ ਅਪਾਰ, ਘਰ ਵੇਸ ਅਨੇਕ ਸੱਚੀ ਸਰਕਾਰਾ, ਘਰ ਮੇਲਾ ਕੰਤ ਭਤਾਰਾ, ਘਰ ਚੇਲਾ ਚੇਲਾ ਗੁਰੂ ਦਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਅੰਦਰ ਵੜ, ਆਪੇ ਖੋਲ੍ਹੇ ਆਪਣਾ ਘਰ, ਘਰ ਮੰਦਰ ਆਪ ਸੁਹਾਈਆ। ਘਰ ਤ੍ਰੈਗੁਣ ਦਾਤ, ਘਰ ਸ਼ਬਦ ਕਰਾਮਾਤ, ਘਰ ਕਮਲਾਪਾਤ, ਘਰ ਅੰਧੇਰੀ ਰਾਤ, ਘਰ ਔਖਾ ਘਾਟ, ਘਰ ਅੰਮ੍ਰਿਤ ਰਸ ਚਾਟ, ਘਰ ਨੇੜੇ ਵਾਟ, ਘਰ ਚੌਦਾਂ ਹਾਟ, ਘਰ ਤੀਰਥ ਤਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਤੇਰਾ ਦਰ, ਆਪੇ ਵੇਖੇ ਨਰ ਹਰਿ, ਹਰਿ ਨਰ ਆਪ ਅਖਵਾਇੰਦਾ। ਘਰ ਡੂੰਘੀ ਕੰਦਰ ਸੁੰਞ ਮਸਾਣਾ, ਘਰ ਅਨਹਦ ਰਾਗ ਸੱਚੀ ਧੁਨਕਾਨਾ, ਘਰ ਸਖੀਆਂ ਮਿਲ ਮਿਲ ਪੰਚਮ ਗਾਣਾ, ਘਰ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਨਾ, ਘਰ ਬੈਠੇ ਪੰਜ ਸ਼ੈਤਾਨਾ, ਘਰ ਦੇਵੇ ਬ੍ਰਹਮ ਗਿਆਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਅੰਦਰ ਆਪੇ ਵੜ, ਨਾ ਕੋਈ ਸੀਸ ਨਾ ਕੋਈ ਧੜ, ਆਪ ਆਪਣਾ ਖੇਲ ਖਿਲਾਇੰਦਾ। ਘਰ ਮੰਦਰ ਹਰਿ ਨਿਰੰਕਾਰਾ, ਘਰ ਕਰਿਆ ਬੰਦ ਕਿਵਾੜਾ ਘਰ ਵੇਖੇ ਪੰਚਮ ਧਾੜਾ, ਘਰ ਮੇਲਾ ਸੱਜਣ ਯਾਰਾ, ਘਰ ਬੋਲੇ ਇਕ ਜੈਕਾਰਾ, ਘਰ ਘਰ ਘਰ ਸੋ ਪੁਰਖ ਨਿਰੰਜਣ ਹਰਿ ਪੁਰਖ ਨਿਰੰਜਣ ਲਏ ਅਵਤਾਰਾ, ਘਰ ਮੰਦਰ ਏਕੰਕਾਰਾ, ਕਰੇ ਖੇਲ ਅਗੰਮ ਅਪਾਰਾ, ਘਰ ਅਬਿਨਾਸ਼ੀ ਕਰਤਾ ਆਪਣਾ ਰੰਗ ਰੰਗੇ ਸੰਸਾਰਾ, ਘਰ ਸ੍ਰੀ ਭਗਵਾਨ ਹਰਖ਼ ਸੋਗ ਰੋਗ ਦੋਖ ਸਰਨਾ ਇਕ ਵਖਾਇੰਦਾ। ਚਰਨ ਦਵਾਰਾ ਘਰ ਪਾਰਬ੍ਰਹਮ ਨਾ ਜਨਮੇ ਨਾ ਕਦੇ ਮਰਦਾ, ਆਦਿ ਜੁਗਾਦਿ ਖੇਲ ਅਪਾਰਾ। ਘਰ ਬ੍ਰਹਮ ਬ੍ਰਹਮ ਨੂਰੀ ਨੂਰ ਧਰਦਾ, ਨੂਰੋ ਨੂਰ ਹੋਏ ਉਜਿਆਰਾ। ਘਰ ਵਿਸ਼ਨੂੰ ਬਹਿ ਬਹਿ ਪਾਣੀ ਭਰਦਾ, ਦਿਵਸ ਰੈਣ ਰਹੇ ਪਨਹਾਰਾ। ਘਰ ਸ਼ੰਕਰ ਬਹਿ ਬਹਿ ਹਾੜੇ ਕੱਢਦਾ, ਬੈਠਾ ਸੇਵਾਦਾਰਾ। ਸੋ ਪੁਰਖ ਨਿਰੰਜਣ ਆਪਣਾ ਖੇਲ ਆਪੇ ਕਰਦਾ, ਹਰਿ ਪੁਰਖ ਨਿਰੰਜਣ ਖੇਲਣਹਾਰਾ। ਘਰ ਬ੍ਰਹਮ ਚਾਰੇ ਵੇਦ ਪੜ੍ਹਦਾ, ਚਾਰੇ ਜੁਗਾਂ ਦਏ ਹੁਲਾਰਾ। ਘਰ ਤ੍ਰੈਗੁਣ ਮਾਇਆ ਅੰਦਰ ਧਰਦਾ, ਦਿਸ ਨਾ ਆਏ ਵਿਚ ਸੰਸਾਰਾ। ਘਰ ਪੰਜ ਤੱਤ ਬਹਿ ਬਹਿ ਤਰਦਾ, ਦਿਵਸ ਰੈਣ ਰਿਹਾ ਉਠਾਇਆ। ਘਰ ਬਣਾਇਆ ਕਿਲਾ ਕੋਟ ਹੰਕਾਰ ਗੜ ਦਾ, ਵਿਚ ਵਸਾਇਆ ਠਗ ਚੋਰ ਯਾਰਾ। ਘਰ ਉਪਾਇਆ ਸੱਚੇ ਨਰ ਹਰਿ ਦਾ, ਹਰੀ ਹਰਿ ਕਰ ਪਸਾਰਾ। ਆਦਿ ਅੰਤ ਸ੍ਰੀ ਭਗਵੰਤ ਪਾਰਬ੍ਰਹਮ ਸੋ ਪੁਰਖ ਹਰਿ ਪੁਰਖ ਨਿਰੰਜਣ ਆਦਿ ਸ਼ਕਤ ਪਰਵਰਦਿਗਾਰ ਏਕਾ ਅੱਖਰ ਸੋਹੰ ਪੜ੍ਹਦਾ, ਦੂਸਰ ਹੋਰ ਨਾ ਕੋਈ ਪੜ੍ਹਾਈਆ। ਸੋਹੰ ਅੱਖਰ ਹਰਿ ਹਰਿ ਪੜ੍ਹ, ਆਪਣੀ ਬਣਤ ਆਪ ਬਣਾਈਆ। ਆਪਣੇ ਪੌੜੇ ਆਪੇ ਚੜ੍ਹ, ਸਚਖੰਡ ਦਵਾਰ ਸੁਹਾਈਆ । ਆਪ ਲਗਾਏ ਆਪਣੀ ਜੜ, ਆਪਣਾ ਬੂਟਾ ਆਪ ਉੁਪਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਕਾਦਰ ਆਪ ਅਖਵਾਈਆ। ਬ੍ਰਹਮਾ ਵਿਸ਼ਨ ਸ਼ਿਵ ਤ੍ਰੈਗੁਣ ਮਾਇਆ ਵਰ, ਪੰਜ ਤੱਤ ਕਰੇ ਕੁੜਮਾਈਆ। ਲੱਖ ਚੁਰਾਸੀ ਘਾੜਨ ਘੜ, ਜੂਨੀ ਜੂਨ ਧਰਾਈਆ। ਅੰਡਜ ਜੇਰਜ ਅੰਦਰ ਵੜ, ਉਤਭੁਜ ਸੇਤਜ ਰੰਗ ਰੰਗਾਈਆ। ਹਸਤ ਕੀਟ ਆਪੇ ਕਰ, ਆਪਣਾ ਲੇਖਾ ਆਪ ਸਮਝਾਈਆ। ਨਾਰੀ ਨਰ ਆਪੇ ਬਣ, ਨਰ ਨਰਾਇਣ ਵੇਸ ਵਟਾਈਆ। ਨਾਰ ਭਤਾਰ ਵੇਸ ਕਰ, ਸਾਚੀ ਸੇਜ ਹੰਢਾਈਆ। ਪੂਤ ਸਪੂਤਾ ਅੱਗੇ ਕਰ, ਆਪਣੀ ਗੋਦ ਬਹਾਈਆ। ਆਦਿ ਜੁਗਾਦਿ ਨਾ ਕੋਈ ਡਰ, ਨਿਰਭੈ ਆਪਣਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪੇ ਰਿਹਾ ਖੁਲ੍ਹਾਈਆ। ਸੋ ਪੁਰਖ ਨਿਰੰਜਣ ਬੋਲ ਜੈਕਾਰਾ, ਸੋਹੰ ਕੁਦਰਤ ਆਪ ਬਣਾਇੰਦਾ। ਕੁਦਰਤ ਕਾਦਰ ਇਕ ਪਿਆਰਾ, ਆਪਣਾ ਕਲਮਾ ਆਪ ਅਲਾਇੰਦਾ। ਆਪ ਵਿਚੋਲਾ ਬਣ ਨਿਰੰਕਾਰਾ, ਸਾਚਾ ਮੇਲ ਮਿਲਾਇੰਦਾ। ਆਪਣਾ ਢੋਲਾ ਗਾਏ ਅਪਰ ਅਪਾਰਾ, ਆਪਣਾ ਬੋਲਾ ਆਪ ਅਲਾਇੰਦਾ। ਆਪਣਾ ਤੋਲਾ ਨਿਰਗੁਣ ਧਾਰਾ, ਸਰਗੁਣ ਆਪ ਤੁਲਾਇੰਦਾ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਬ੍ਰਹਮ ਬ੍ਰਹਮ ਬ੍ਰਹਮ ਵੇਸ ਵਟਾਇੰਦਾ। ਸੋਹੰ ਸ਼ਬਦ ਏਕੰਕਾਰਾ, ਆਪਣੇ ਵਿਚ ਰਖਾਇੰਦਾ। ਦੂਸਰ ਕਿਸੇ ਹੱਥ ਨਾ ਦੇਵੇ ਵਿਚ ਸੰਸਾਰਾ, ਗੁਰ ਪੀਰ ਨਾ ਕੋਈ ਵਰਤਾਇੰਦਾ। ਮਾਤ ਗਰਭ ਵਿਚੋਂ ਜੋ ਆਏ ਬਾਹਰਾ, ਹੰ ਹੰ ਸਰਬ ਅਖਵਾਇੰਦਾ। ਨਾੜੀ ਚੰਮ ਤੇ ਵਸਿਆ ਬਾਹਰਾ, ਸੋ ਪੁਰਖ ਹਰਿ ਹੋ ਆਇੰਦਾ। ਨੌ ਨੌ ਚਾਰ ਨਾ ਲਏ ਅਵਤਾਰਾ, ਛੱਤੀ ਜੁਗ ਨਾ ਮੁਖ ਵਖਾਇੰਦਾ। ਸਾਧ ਸੰਤ ਜੁਗਾਂ ਜੁਗੰਤ ਰਹੇ ਪੁਕਾਰਾ, ਦਿਵਸ ਰੈਣ ਧਿਆਨ ਵਖਾਇੰਦਾ। ਗਾਵਤ ਗਾ ਗਾ ਥੱਕਾ ਸਰਬ ਸੰਸਾਰਾ, ਰਸਨਾ ਜੇਹਵਾ ਸਰਬ ਹਿਲਾਇੰਦਾ। ਸਤਿਜੁਗ ਚਲਾਈ ਆਪਣੀ ਧਾਰਾ, ਤ੍ਰੇਤੇ ਭੇਵ ਨਾ ਕੋਈ ਖੁਲ੍ਹਾਇੰਦਾ । ਰਿਖ ਮੁਨ ਜਪ ਤਪ ਹਠ ਅਭਿਆਸ ਜੋਗ ਕਰ ਕਰ ਥੱਕ ਗਏ ਹਾਰਾ, ਹਰਿ ਕਾ ਹਾਰ ਨਾ ਕੋਈ ਗਲੇ ਪਹਿਨਾਇੰਦਾ। ਕਿਰਪਾ ਕਰ ਪੁਰਖ ਕਰਤਾਰਾ, ਕੋਟਾਂ ਵਿਚੋਂ ਇਕ ਤਰਾਇੰਦਾ। ਧਰੂ ਪ੍ਰਹਿਲਾਦ ਪਾਰ ਕਰਾਏ ਆਪਣੀ ਵਾਰਾ, ਆਪ ਆਪਣੀ ਗੋਦ ਬਹਾਇੰਦਾ। ਦੁਆਪਰ ਤੇਰਾ ਕਰ ਪਸਾਰਾ, ਆਪ ਆਪਣਾ ਹੁਕਮ ਚਲਾਇੰਦਾ। ਤ੍ਰਿਲੋਕੀ ਨਾਥ ਸਖੀਆਂ ਗਾਏ ਮੰਗਲਾਚਾਰਾ, ਮੰਡਲ ਰਾਸ ਆਪ ਨਚਾਇੰਦਾ। ਭਗਤ ਭਗਵੰਤ ਮੇਲ ਮਿਲਾਏ ਵਿਚ ਸੰਸਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਕੋਈ ਨਾ ਗਾਏ ਸੋਹੰ ਸ਼ਬਦ ਜੈਕਾਰਾ, ਬੱਤੀ ਦੰਦ ਨਾ ਮੁਖ ਵਖਾਇੰਦਾ। ਕਲਜੁਗ ਕਰਿਆ ਖੇਲ ਅਪਾਰਾ, ਆਪ ਆਪਣੀ ਕਲ ਵਰਤਾਇੰਦਾ। ਰੰਗਿਆ ਰੰਗ ਵਿਚ ਸੰਸਾਰਾ, ਜਗਤ ਸੂਸਾ ਆਪ ਰੰਗਾਇੰਦਾ। ਈਸਾ ਮੂਸਾ ਦੇਵੇ ਹੁਲਾਰ, ਏਕਾ ਹੁਕਮ ਜਣਾਇੰਦਾ। ਕਲਮਾ ਅਮਾਮ ਸੱਚੀ ਸਰਕਾਰਾ, ਸ਼ਾਹ ਸੁਲਤਾਨਾ ਆਪ ਸੁਣਾਇੰਦਾ। ਮੁਹੰਮਦ ਮੁਹੰਮਦੀ ਇਕ ਦਵਾਰਾ, ਅਧਵਿਚਕਾਰਾ ਮੇਲ ਮਿਲਾਇੰਦਾ। ਨਾਲ ਰਲਾਇਆ ਚਾਰ ਯਾਰਾ, ਚੌਥਾ ਜੁਗ ਵੇਖ ਵਖਾਇੰਦਾ। ਤੂੰ ਹੀ ਤੂੰ ਤੂੰ ਕਰ ਪੁਕਾਰਾ, ਤੇਰਾ ਤੇਰੇ ਵਿਚ ਸਮਾਇੰਦਾ। ਐਨਲਹੱਕ ਜਿਸ ਬੋਲਿਆ ਨਾਅਰਾ, ਗਲ ਫਾਸੀ ਫਾਸ ਲਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਆਪਣਾ ਵੇਸ ਵਟਾਇੰਦਾ । ਸੋ ਪੁਰਖ ਨਿਰੰਜਣ ਇਕ ਅਕੱਲਾ, ਏਕਾ ਰੰਗ ਸਮਾਇਆ। ਹੰ ਬ੍ਰਹਮ ਜਗਤ ਮਹੱਲਾ, ਨੌ ਖੰਡ ਡੇਰਾ ਲਾਇਆ। ਆਦਿ ਨਿਰੰਜਣ ਜੋਤ ਨਿਰੰਜਣ ਦੀਪਕ ਆਪੇ ਬੱਲਾ, ਤੇਲ ਬਾਤੀ ਨਾ ਕੋਇ ਟਿਕਾਇਆ। ਸ਼ਬਦ ਅਗੰਮੀ ਸਚ ਸੁਨੇਹੜਾ ਏਕਾ ਘੱਲਾ, ਤਾਰ ਸਤਾਰ ਨਾ ਕੋਈ ਹਿਲਾਇਆ। ਵਸਣਹਾਰਾ ਨੇਹਚਲ ਧਾਮ ਅਟੱਲਾ, ਘਰ ਘਰ ਬੈਠਾ ਅਲਖ ਜਗਾਇਆ। ਸਚ ਸਿੰਘਾਸਣ ਏਕਾ ਮੱਲਾ, ਪੁਰਖ ਅਬਿਨਾਸ਼ਨ ਆਸਣ ਲਾਇਆ। ਜੀਵ ਜੰਤ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਆਪ ਕਰਾਇਆ। ਨਾਨਕ ਮੇਟਿਆ ਦੂਈ ਦਵੈਤੀ ਸੱਲਾ, ਏਕਾ ਸੋਹੰ ਸ਼ਬਦ ਪੜ੍ਹਾਇਆ। ਪੁਰਖ ਅਕਾਲ ਫੜਾਇਆ ਆਪਣਾ ਪੱਲਾ, ਅੰਤਮ ਆਪਣੇ ਵਿਚ ਮਿਲਾਇਆ। ਗ਼ਰੀਬ ਨਿਮਾਣਿਆਂ ਅੰਦਰ ਆਪੇ ਰੱਲਾ, ਖਿਮਾ ਗ਼ਰੀਬੀ ਆਪ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਇਆ। ਨਾਨਕ ਨਿਰਗੁਣ ਧਾਰ, ਨਿਰਾਧਾਰ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਬੋਲ ਜੈਕਾਰ, ਹੰ ਬ੍ਰਹਮ ਮੇਲ ਮਿਲਾਇੰਦਾ। ਦੋਏ ਅੱਖਰ ਵਿਚ ਸੰਸਾਰ, ਆਪ ਆਪਣਾ ਖੇਲ ਖਿਲਾਇੰਦਾ। ਉ(ਊੜਾ) : ਓਅੰਕਾਰ, ਓਅੰਕਾਰ ਮੇਲ ਮਿਲਾਇੰਦਾ। ਅ : ਅੱਖ ਲਏ ਉਘਾੜ, ਸਚਖੰਡ ਦਵਾਰਾ ਆਪ ਸੁਹਾਇੰਦਾ। ਈ(ਈੜੀ) : ਇਸ਼ਟ ਸਰਬ ਸੰਸਾਰ, ਭੇਵ ਕੋਈ ਨਾ ਪਾਇੰਦਾ। ਸ : ਸਾਚਾ ਕਿਲਾ ਸੋ ਪੁਰਖ ਨਿਰੰਜਣ ਕਰ ਤਿਆਰ, ਉਪਰ ਹੋੜਾ ਇਕ ਲਗਾਇੰਦਾ। ਨਿਰਗੁਣ ਸਰਗੁਣ ਬਣੇ ਧਾਰ, ਲੋਕਮਾਤ ਰਾਹ ਤਕਾਇੰਦਾ। ਲੱਖ ਚੁਰਾਸੀ ਬ੍ਰਹਮ ਪਸਾਰ, ਆਪ ਆਪਣਾ ਰੂਪ ਵਟਾਇੰਦਾ। ਪੰਚਮ ਅੱਖਰ ਲੇਖ ਅਪਾਰ, ਹ : ਹਰੀ ਹਰਿ ਨਾਉਂ ਧਰਾਇੰਦਾ। ਹੰ ਬ੍ਰਹਮ ਏਕਾ ਧਾਰ, ਵਰਨ ਗੋਤ ਨਾ ਕੋਈ ਰਖਾਇੰਦਾ। ਪੰਚਮ ਅੰਦਰ ਵਸਿਆ ਕਰਤਾਰ, ਪੰਚਮ ਸ਼ਬਦ ਅੰਦਰ ਅਲ੍ਹਾਇੰਦਾ। ਬਿਨ ਹਰਿ ਸਾਚੇ ਨਾ ਪਾਵੇ ਸਾਰ, ਅਵਰ ਨਾ ਕੋਈ ਕੋਟਨ ਕੋਟ ਧਿਆਨ ਲਗਾਇੰਦਾ। ਨਾਨਕ ਪਾਇਆ ਇਕ ਦਰਬਾਰ, ਠਾਂਡਾ ਘਰ ਹਰਿ ਸੁਹਾਇੰਦਾ। ਦਿਵਸ ਰੈਣ ਮੰਗਲਾਚਾਰ, ਸਾਚੀ ਆਰਤੀ ਹਵਨ ਵਖਾਇੰਦਾ। ਨਿਰਗੁਣ ਨੂਰ ਨੂਰ ਉਜਿਆਰ, ਸਾਚੇ ਤਖ਼ਤ ਸੋਭਾ ਪਾਇੰਦਾ। ਸ਼ਾਹ ਸੁਲਤਾਨ ਭੂਪ ਸੱਚੀ ਸਰਕਾਰ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਲੋਕਮਾਤ ਵੇਸ ਕਰ ਆਪੇ ਜਾਣੀ ਆਪਣੀ ਕਾਰ, ਆਪਣੀ ਸੇਵਾ ਆਪ ਕਮਾਇੰਦਾ। ਏਕਾ ਗੁਰ ਇਕ ਅਵਤਾਰ, ਏਕਾ ਗੋਬਿੰਦ ਨਾਉਂ ਧਰਾਇੰਦਾ। ਏਕਾ ਸਾਗਰ ਸਿੰਧ ਕਰੇ ਪਿਆਰ, ਸਗਲਾ ਬੇੜਾ ਆਪ ਤਰਾਇੰਦਾ। ਏਕਾ ਗੁਣੀ ਗਹਿੰਦ ਹੋ ਉਜਿਆਰ, ਜਗਤ ਅੰਧੇਰਾ ਆਪ ਮਿਟਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਪਾਰਬ੍ਰਹਮ ਪ੍ਰਭ ਆਪਣਾ ਨਾਉਂ ਵਟਾਇੰਦਾ। ਪਾਰਬ੍ਰਹਮ ਪ੍ਰਭ ਨਾਉਂ ਵਟਾਇਆ, ਅਕਲ ਕਲਾ ਅਖਵਾਈਆ। ਪੰਜ ਤੱਤ ਨਾ ਕੋਈ ਰਖਾਇਆ, ਸੀਸ ਧੜ ਨਾ ਕੋਈ ਜਣਾਈਆ। ਨਿਰਗੁਣ ਜੋਤੀ ਜੋਤ ਜਗਾਇਆ, ਜੋਤੀ ਜੋਤ ਕਰੇ ਰੁਸ਼ਨਾਈਆ। ਸਾਚੇ ਮੰਦਰ ਡੇਰਾ ਲਾਇਆ, ਸਚਖੰਡ ਨਿਵਾਸੀ ਬੇਪਰਵਾਹੀਆ। ਔਦਾਂ ਜਾਂਦਾ ਦਿਸ ਨਾ ਆਇਆ, ਦਿਵਸ ਰੈਣ ਨਾ ਕੋਈ ਬਣਾਈਆ। ਏਕਾ ਬੰਸਰੀ ਨਾਮ ਵਜਾਇਆ, ਸਾਚੀ ਸਖੀਆਂ ਮੇਲ ਮਿਲਾਈਆ। ਕੋਟਨ ਕੋਟੀ ਕੋਟ ਰਿਹਾ ਤਰਾਇਆ, ਤਾਰਨਹਾਰਾ ਵਡ ਵਡਿਆਈਆ। ਘਰ ਮੰਦਰ ਸਾਚਾ ਇਕ ਸੁਹਾਇਆ, ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਲੇਖਾ ਰਿਹਾ ਚੁਕਾਈਆ। ਕਲਜੁਗ ਅੰਤਮ ਲੇਖ ਚੁਕਾਵਣਾ, ਹਰਿ ਸਾਚਾ ਸਚ ਵਰਤਾਇੰਦਾ। ਨੌ ਨੌ ਚਾਰ ਤੇਰਾ ਕਰਜ਼ਾ ਲਾਹਵਣਾ, ਛੱਤੀ ਜੁਗ ਨਾ ਭਾਰ ਉਠਾਇੰਦਾ। ਧਰਤ ਧਵਲ ਹੌਲੇ ਭਾਰ ਕਰਾਵਣਾ, ਆਪ ਆਪਣੀ ਵੰਡ ਵੰਡਾਇੰਦਾ। ਗੁਰਮੁਖਾਂ ਨੇਤਰ ਦਰਸ ਦਿਖਾਵਣਾ, ਕਲਜੁਗ ਨੇਤਰ ਬੰਦ ਕਰਾਇੰਦਾ। ਸਾਚਾ ਬੰਕ ਇਕ ਸੁਹਾਵਣਾ, ਕੌਰੂ ਕੁਸ਼ੇਤਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਲੋਕਮਾਤ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਹਰਿ ਭਿਖਾਰ, ਦਰ ਦਰਵੇਸ਼ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਮੰਗਣਹਾਰ, ਆਪਣੀ ਮੰਗ ਮੰਗਾਇੰਦਾ। ਏਕੰਕਾਰਾ ਫਿਰੇ ਦਰ ਦਵਾਰ, ਦਰ ਦਰ ਅਲਖ ਜਗਾਇੰਦਾ। ਆਦਿ ਨਿਰੰਜਣ ਜੋਤ ਉਜਿਆਰ, ਜੋਤ ਨਿਰੰਜਣ ਡਗਮਗਾਇੰਦਾ। ਸ੍ਰੀ ਭਗਵਾਨ ਹੋ ਤਿਆਰ, ਨਿਰਗੁਣ ਆਪਣਾ ਨਾਉਂ ਵਟਾਇੰਦਾ। ਅਬਿਨਾਸ਼ੀ ਕਰਤਾ ਖੇਲ ਅਪਾਰ, ਖ਼ਾਲਕ ਖ਼ਲਕ ਰੂਪ ਸਮਾਇੰਦਾ। ਪਾਰਬ੍ਰਹਮ ਪ੍ਰਭ ਭਰ ਭੰਡਾਰ, ਬ੍ਰਹਮ ਬ੍ਰਹਮ ਬ੍ਰਹਮ ਵਰਤਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਵਰਤੇ ਵਿਚ ਸੰਸਾਰ, ਸਾਚੀ ਰੀਤੀ ਆਪ ਚਲਾਇੰਦਾ। ਵਿਸ਼ਨੂੰ ਵੰਸੀ ਸੇਵਾਦਾਰ, ਸਾਚਾ ਰਿਜ਼ਕ ਸੁਹਾਇੰਦਾ। ਤ੍ਰੈਗੁਣ ਮਾਇਆ ਦਏ ਅਧਾਰ, ਸਾਚੀ ਝੋਲੀ ਜਗਤ ਭਰਾਇੰਦਾ। ਕਲਜੁਗ ਵੇਖੇ ਕੂੜ ਸ਼ਿੰਗਾਰ, ਕੂੜੀ ਕਾਇਆ ਸਰਬ ਹੰਢਾਇੰਦਾ। ਸਾਚੇ ਦਰ ਨਾ ਕੋਈ ਪਿਆਰ, ਦਰ ਦਵਾਰ ਨਾ ਕੋਈ ਸੁਹਾਇੰਦਾ। ਪਾਰਬ੍ਰਹਮ ਪ੍ਰਭ ਲਏ ਅਵਤਾਰ, ਨਿਹਕਲੰਕਾ ਨਾਉਂ ਰਖਾਇੰਦਾ। ਮੰਗਣ ਆਏ ਭਗਤ ਦਵਾਰ, ਭਗਤ ਭਗਤੀ ਲੇਖੇ ਲਾਇੰਦਾ। ਆਪਣੇ ਸੀਸ ਚੁਕਿਆ ਭਾਰ, ਸਵਾ ਸੇਰ ਨਾਉਂ ਧਰਾਇੰਦਾ। ਸਵਾ ਸੇਰ ਦੱਸੇ ਵਿਸਥਾਰ, ਲਿਖਿਆ ਆਪਣਾ ਲੇਖ ਜਣਾਇੰਦਾ। ਇਕ ਸੇਰ ਏਕੰਕਾਰ, ਏਕਾ ਏਕ ਏਕ ਆਪ ਹੋ ਜਾਇੰਦਾ। ਏਕਾ ਚੌਕਾ ਕਰ ਤਿਆਰ, ਏਕਾ ਉਪਰ ਨਾਲ ਰਲਾਇੰਦਾ। ਆਦੀ ਵੰਡ ਵੰਡੇ ਸੰਸਾਰ, ਆਪਣਾ ਕੰਡਾ ਹੱਥ ਉਠਾਇੰਦਾ। ਚਾਰੇ ਕੂਟਾ ਬ੍ਰਹਿਮੰਡ ਖੰਡ ਦਏ ਹੁਲਾਰ, ਜੇਰਜ ਅੰਡ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਇਕ ਸੇਰ ਏਕੰਕਾਰਾ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਲਏ ਮਾਤ ਅਵਤਾਰਾ, ਹਰਿ ਭਗਤ ਹਰਿਜਨ ਸਾਚੇ ਨਾਲ ਰਲਾਇਆ। ਕਰੇ ਕਰਾਏ ਵਰਤੇ ਵਰਤਾਏ ਵਿਚ ਸੰਸਾਰਾ, ਸਰਗੁਣ ਨਿਰਗੁਣ ਵੇਸ ਵਟਾਇਆ। ਏਕਾ ਪਾਓ ਸਰਬ ਭੰਡਾਰਾ, ਲੱਖ ਚੁਰਾਸੀ ਵੰਡ ਵੰਡਾਇਆ। ਇਕੀ ਮੱਘਰ ਸੁਹਾਇਆ ਸਚ ਦਿਹਾੜਾ, ਸੰਮਤ ਸੋਲਾਂ ਨਾਲ ਰਲਾਇਆ। ਆਪੇ ਕਰਿਆ ਸਚ ਵਿਹਾਰਾ, ਹਰਿ ਸਾਚੀ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ ਅਲਖ ਅਗੋਚਰ ਭੇਵ ਨਾ ਰਾਇਆ। ਸਚ ਦਵਾਰ ਸਚਖੰਡ, ਹਰਿ ਸੰਗਤ ਵਡ ਵਡਿਆਈਆ। ਏਕਾ ਹਰਿ ਹੋਇਆ ਹਰੀ ਹਰਿ, ਏਕਾ ਹੋੜਾ ਸੰਗ ਰਲਾਈਆ। ਸਵਾ ਸੇਰ ਲੱਖ ਚੁਰਾਸੀ ਨੌ ਖੰਡ ਸੱਤ ਦੀਪ ਬ੍ਰਹਿਮੰਡ ਖੰਡ ਰਵ ਸਸ ਮੰਡਲ ਸਤਾਰ, ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸ ਨਾਲ ਅਧਾਰ, ਆਪਣੇ ਕੰਡੇ ਆਪ ਤੁਲਾਈਆ। ਕੁਮੇਰ ਭਿਖਾਰੀ ਦਰ ਦਵਾਰ ਆਇਆ ਨੇਤਰ ਰੋ ਰੋ ਪਾਵੇ ਡੰਡ, ਖਾਲੀ ਹੱਥ ਰਿਹਾ ਵਖਾਈਆ। ਧਰਨੀ ਰੋਵੇ ਵਾਲ ਸਿਰ ਦੇ ਖੋਹਵੇ ਪ੍ਰਭ ਚਰਨੀ ਨੀਰ ਚਰਨ ਧੋਵੇ, ਆਪਣੀ ਝੋਲੀ ਅੱਗੇ ਡਾਹੀਆ। ਵਿਸ਼ਨੂੰ ਕਰੇ ਪੁਕਾਰ, ਦੋਏ ਜੋੜ ਨਿਮਸਕਾਰ, ਪੁਰਖ ਅਬਿਨਾਸ਼ੀ ਕਿਰਪਾ ਧਾਰ, ਤੁਧ ਬਿਨ ਨਾ ਕੋਇ ਸਹਾਈਆ। ਬ੍ਰਹਮਾ ਅੱਠੇ ਨੇਤਰ ਰਿਹਾ ਉਘਾੜ, ਚਰਨ ਦਵਾਰੇ ਚਾਰ ਕੁੰਟ ਲੱਗਾ ਸਚ ਅਖਾੜ, ਨੇੜੇ ਦਿਸੇ ਨਾ ਕੋਈ ਚੋਰ ਯਾਰ, ਜੂਠ ਝੂਠ ਨਜ਼ਰ ਨਾ ਆਈਆ। ਸ਼ੰਕਰ ਢਹਿ ਢਹਿ ਪਏ ਦਵਾਰ, ਖੁਲੜੇ ਕੇਸ ਕਰੇ ਪੁਕਾਰ, ਦਰ ਦਰਵੇਸ਼ ਬਣੇ ਭਿਖਾਰ, ਹੱਥ ਤ੍ਰਿਸੂਲ ਸੁਟਾਈਆ। ਸੁਰਪਤ ਰਾਜਾ ਇੰਦ ਆਪਣੀ ਬਾਜੀ ਰਿਹਾ ਹਾਰ। ਕਰੋੜ ਤੇਤੀਸਾ ਨਾ ਮੀਤ ਮੁਰਾਰ, ਕਰਿਆ ਖੇਲ ਆਪ ਨਿਰੰਕਾਰ, ਵੇਲੇ ਅੰਤ ਨਾ ਕੋਈ ਸਹਾਈਆ। ਰਵ ਸਸ ਹੋਏ ਉਦਾਸ, ਸਾਚੀ ਜੋਤ ਨਾ ਰਹੀ ਕਿਸੇ ਪਾਸ, ਕਲਜੁਗ ਅੰਤਮ ਹੋਣਾ ਸਰਬ ਵਿਨਾਸ, ਮੰਡਲ ਮੰਡਪ ਨਾ ਕੋਈ ਸਹਾਈਆ। ਪਰਗਟ ਹੋਇਆ ਸ਼ਾਹੋ ਸ਼ਾਬਾਸ਼, ਜਨ ਭਗਤਾਂ ਪੂਰੀ ਕਰੇ ਆਸ, ਹਰਿ ਸੰਗਤ ਹੋਏ ਦਾਸੀ ਦਾਸ, ਸਾਚੀ ਵਸਤ ਗੁਰਮੁਖਾਂ ਝੋਲੀ ਪਾਈਆ। ਚਾਰ ਯੁਗ ਨਾ ਹੋਏ ਕੋਈ ਨਿਰਾਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਹਰਿ ਜੀ ਵਸਿਆ ਪਾਸ, ਨਰ ਹਰਿ ਆਪਣਾ ਰੂਪ ਵਟਾਈਆ। ਚਰਨ ਚੁੰਮੇ ਪ੍ਰਿਥਮੀ ਅਕਾਸ਼, ਗੁਰਸਿਖ ਤੇਰੀ ਵਡ ਵਡਿਆਈਆ। ਪਾਰਬ੍ਰਹਮ ਜਨ ਤੇਰਾ ਸੇਵਕ ਦਾਸ, ਤੇਰੀ ਧੂੜੀ ਖ਼ਾਕ ਰਮਾਈਆ। ਤੇਰੇ ਅੰਦਰ ਕਰਿਆ ਵਾਸ, ਦੂਸਰ ਹੱਥ ਕਿਸੇ ਨਾ ਆਈਆ। ਸਵਾ ਸੇਰ ਸਾਚੀ ਵਸਤ ਛੱਤੀ ਯੁਗ ਕਿਸੇ ਨਾ ਰੱਖੀ ਪਾਸ, ਨਾ ਕੋਈ ਲੇਖਾ ਗਿਆ ਲਿਖਾਈਆ। ਪ੍ਰਭ ਮਿਲਣ ਦੀ ਰੱਖਦੇ ਗਏ ਜੋ ਜਨ ਲੋਕਮਾਤ ਆਸ, ਜੁਗ ਜੁਗ ਗੁਰ ਪੀਰ ਅਵਤਾਰ ਅਖਵਾਈਆ। ਕੋਟਨ ਕੋਟੀ ਬੈਠੇ ਜੰਗਲ ਜੂਹ ਵਿਚ ਪਰਭਾਸ, ਨੇਤਰ ਮੂੰਦ ਤਾੜੀ ਲਾਈਆ। ਇਕੀ ਮੱਘਰ ਇਕੀ ਸਿਖਾਂ ਅੰਦਰ ਕਰਕੇ ਵਾਸ, ਗੁਰਮੁਖ ਤੇਰਾ ਜੋਗ ਅਭਿਆਸ ਹੱਠ ਤਪ ਤੇਰਾ ਪੂਰਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦਿ ਇਕ ਅਖਵਾਈਆ। ਇਕ ਸੇਰ ਪੁਰਖ ਅਕਾਲ, ਸਚਖੰਡ ਦਵਾਰਾ ਇਕ ਵਸਾਇਆ। ਇਕ ਪਾਓ ਰੂਪ ਹੋ ਦਿਆਲ, ਲੋਕਮਾਤ ਵੇਖ ਵਖਾਇਆ। ਵਰਭੰਡੀ ਦੇਵੇ ਨੂਰ ਜਲਾਲ, ਘਟ ਘਟ ਅੰਦਰ ਜੋਤ ਜਗਾਇਆ। ਨਾਲ ਤੋਲੇ ਕਾਲ ਮਹਾਂਕਾਲ, ਰਾਏ ਧਰਮ ਪਿਛੇ ਰਹਿ ਨਾ ਜਾਇਆ। ਚਿਤਰ ਗੁਪਤ ਨਾਲ ਦੇਵੇ ਡਾਲ੍ਹ, ਲਾੜੀ ਮੌਤ ਪਾਸਕੂ ਨਾਲ ਬੰਧਾਇਆ। ਸਾਚੇ ਕੰਡੇ ਪਾਵੇ ਸ਼ਾਹ ਕੰਗਾਲ, ਸਾਚਾ ਤੋਲਾ ਇਕ ਅਖਵਾਇਆ। ਹਰਿ ਸੰਗਤ ਤੇਰਾ ਬਣ ਕੇ ਆਇਆ ਆਪ ਦਲਾਲ, ਸਾਚਾ ਵਣਜ ਰਿਹਾ ਵਖਾਇਆ । ਰੱਤੀ ਰੱਤ ਵਿਚੋਂ ਰਤਨ ਅਮੋਲਕ ਲਏ ਭਾਲ, ਹੀਰਾ ਹਰਿ ਕਾ ਨਾਮ ਜੜਾਇਆ। ਕਲਜੁਗ ਅੰਤਮ ਕਰੇ ਸੰਭਾਲ, ਸਤਿਗੁਰ ਪੂਰਾ ਨਾਉਂ ਧਰਾਇਆ। ਵੇਲੇ ਅੰਤ ਨਾ ਹੋਣਾ ਵਿੰਗਾ ਵਾਲ, ਪਾਰਬ੍ਰਹਮ ਪ੍ਰਭ ਬਖ਼ਸ਼ੀ ਸਚ ਸਰਨਾਇਆ। ਫਲ ਲੱਗੇ ਸਾਚੇ ਡਾਲ੍ਹ, ਪਤ ਡਾਲ੍ਹੀ ਆਪ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੰਡਾਰ ਆਪ ਭਰਾਇਆ। ਇਕ ਸੇਰ ਪਾਰਬ੍ਰਹਮੇ, ਇਕ ਪਾਉ ਬ੍ਰਹਮ ਰਖਾਈਆ। ਸਵਾ ਸੇਰ ਲੱਖ ਚੁਰਾਸੀ ਮਰੇ ਮਰ ਮਰ ਜੰਮੇ, ਜੀਵਣ ਮਰਨ ਖੇਲ ਖਿਲਾਈਆ। ਪੰਜ ਤੱਤ ਮਾਟੀ ਕਿਸੇ ਨਾ ਆਏ ਕੰਮੇ, ਅੰਤ ਖਾਕੀ ਖ਼ਾਕ ਰਲਾਈਆ। ਲੇਖਾ ਜਾਣੇ ਦਮ ਦਮੇ, ਸਵਾਸ ਸਵਾਸਾਂ ਵਿਚ ਟਿਕਾਈਆ। ਇਕੀ ਸਿਖ ਕਲਜੁਗ ਅੰਤਮ ਆਪਣੀ ਸ਼ਬਦ ਕੁੱਖੋਂ ਆਪੇ ਜੰਮੇ, ਆਪੇ ਬਣਿਆ ਪਿਤਾ ਮਾਈਆ। ਸੋਹੰ ਪਾਇਆ ਸਾਚੇ ਮੁੰਮੇ, ਏਕਾ ਅੰਮ੍ਰਿਤ ਸੀਰ ਪਿਆਈਆ। ਅੰਤਮ ਬੇੜਾ ਲਾਵੇ ਬੰਨੇ, ਅਧਵਿਚਕਾਰ ਨਾ ਦਏ ਡੁਬਾਈਆ। ਜੋ ਘੜਿਆ ਸੋ ਹਰਿ ਜੀ ਭੰਨੇ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖਿਚੇ ਜੋਤ ਰਵ ਸਸ ਸੂਰਜ ਚੰਨੇ, ਜੁਗ ਜੁਗ ਆਪਣਾ ਵੇਸ ਵਟਾਈਆ। ਵੇਸ ਅਵੱਲਾ ਪੁਰਖ ਸੁਲਤਾਨ, ਇਕ ਅਕੱਲਾ ਆਪ ਕਰਾਇੰਦਾ। ਆਦਿ ਜੁਗਾਦੀ ਨੌਜਵਾਨ, ਆਪਣਾ ਭਾਰ ਆਪ ਉਠਾਇੰਦਾ। ਲੋਕਮਾਤ ਵੇਖੇ ਮਾਰ ਧਿਆਨ, ਕਲਜੁਗ ਵੇਲਾ ਅੰਤਮ ਆਇੰਦਾ। ਚਾਰੋਂ ਕੁੰਟ ਝੂਠ ਦੁਕਾਨ, ਸਾਚੀ ਵਸਤ ਨਾ ਕੋਇ ਵਿਕਾਇੰਦਾ। ਚਾਰੋਂ ਦਿਸ਼ਾ ਹੋਏ ਬੇਈਮਾਨ ਆਤਮ ਬ੍ਰਹਮ ਨਾ ਕੋਈ ਜਣਾਇੰਦਾ। ਦੋਏ ਕੰਨ ਹੋਏ ਸ਼ੈਤਾਨ, ਨਿੰਦਕ ਨਿੰਦਿਆ ਵਿਚ ਸਮਾਇੰਦਾ। ਦੋਏ ਲੋਚਣ ਹੋਏ ਨਿਧਾਨ, ਹਰਿ ਕਾ ਦਰਸ ਨਾ ਕੋਈ ਪਾਇੰਦਾ। ਬੱਤੀ ਦੰਦ ਝੂਠਾ ਪੀਣ ਖਾਣ, ਅੰਮ੍ਰਿਤ ਰਸ ਨਾ ਕੋਈ ਚਖਾਇੰਦਾ। ਰਸਨਾ ਗਾਏ ਨਾ ਸਾਚਾ ਗਾਣ, ਅਨਹਦ ਤਾਲ ਨਾ ਕੋਈ ਵਜਾਇੰਦਾ। ਚਰਨ ਨਾ ਚਲ ਕੇ ਕਰੇ ਧੂੜੀ ਅਸ਼ਨਾਨ, ਸਤਿਗੁਰ ਧੂੜ ਨਾ ਮਸਤਕ ਲਾਇੰਦਾ। ਹੱਥ ਨਾ ਕਰਿਆ ਸਾਚਾ ਦਾਨ, ਹਰਿ ਸੰਗਤ ਨਾ ਸੇਵ ਕਮਾਇੰਦਾ। ਪੁਰਖ ਅਬਿਨਾਸ਼ੀ ਨਿਗਹਬਾਨ, ਜੁਗ ਜੁਗ ਵੇਖ ਵਖਾਇੰਦਾ। ਸਵਾ ਸੇਰ ਪੱਕੇ ਪਕਵਾਨ, ਹਰਿ ਸਾਚਾ ਆਪ ਪਕਾਇੰਦਾ। ਨਿਰਗੁਣ ਸਰਗੁਣ ਇਕ ਸਮਾਨ, ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਸਵਾ ਸੇਰ ਸਚ ਭੰਡਾਰਾ, ਹਰਿ ਸੰਗਤ ਆਪ ਭਰਾਇੰਦਾ। ਨਿਰਗੁਣ ਬਣਿਆ ਨਾਲ ਵਰਤਾਰਾ, ਸਰਗੁਣ ਸੇਵ ਕਮਾਇੰਦਾ। ਪਾਣੀ ਦੇਵੇ ਠੰਡਾ ਠਾਰਾ, ਅੰਮ੍ਰਿਤ ਜਲ ਪਿਆਇੰਦਾ। ਕਾਇਆ ਕੂੜਾ ਰੋਗ ਨਿਵਾਰਾ, ਹਉਮੇ ਗੜ੍ਹ ਤੁੜਾਇੰਦਾ। ਏਕਾ ਸ਼ਬਦ ਸਚ ਜੈਕਾਰਾ, ਸਾਚਾ ਰਾਗ ਸੁਣਾਇੰਦਾ। ਹਰਿ ਸੰਗਤ ਮੇਲਾ ਹਰਿ ਦਵਾਰਾ, ਹਰਿ ਏਕਾ ਬੰਦ ਵਖਾਇੰਦਾ। ਊਚਾਂ ਨੀਚਾਂ ਪਾਰ ਕਿਨਾਰਾ, ਜ਼ਾਤ ਪਾਤ ਨਾ ਕੋਈ ਬਣਾਇੰਦਾ। ਪੁਰਖ ਅਕਾਲ ਇਸ਼ਟ ਸੰਸਾਰਾ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਰਾਓ ਰੰਕ ਸੋਹਿਣ ਇਕ ਦਵਾਰਾ, ਸ਼ਾਹ ਸੁਲਤਾਨ ਏਕਾ ਦਰ ਸੁਹਾਇੰਦਾ। ਏਕਾ ਵਰਤੇ ਮਾਤ ਵਰਤਾਰਾ, ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖੀ ਸਿਖ ਬਣਾਇੰਦਾ। ਸਾਚੀ ਸਿਖਿਆ ਸਿਖ ਸਮਝਾ, ਹਰਿ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਮਾਰਗ ਲਾ, ਸਾਚਾ ਮਾਰਗ ਆਪ ਲਗਾਇੰਦਾ। ਚਾਰ ਵਰਨਾਂ ਰੰਗ ਰੰਗਾ, ਏਕਾ ਰੰਗ ਚੜ੍ਹਾਇੰਦਾ। ਸ਼ਬਦ ਗੁਰ ਇਕ ਸਮਝਾ, ਏਕਾ ਇਸ਼ਟ ਵਖਾਇੰਦਾ। ਰਾਮ ਕ੍ਰਿਸ਼ਨ ਨਾਨਕ ਗੋਬਿੰਦ ਈਸਾ ਮੂਸਾ ਸੰਗ ਮੁਹੰਮਦ ਆਪ ਰਖਾ, ਆਪਣੇ ਵਿਚ ਟਿਕਾਇੰਦਾ। ਸਭ ਦਾ ਬੇੜਾ ਦਏ ਤਰਾ, ਜੋ ਜਨ ਧਿਆਨ ਧਰਾਇੰਦਾ। ਆਪਣੀ ਨੱਯਾ ਦਏ ਚਲਾ, ਏਕਾ ਚੱਪੂ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਤੇਰੀ ਸਾਚੀ ਰੀਤੀ ਆਪੇ ਆਪ ਚਲਾਇੰਦਾ। ਤਾਰਨਹਾਰਾ ਸਾਚੀ ਕੁਲ, ਇਕੀ ਕੁਲਾਂ ਆਪ ਤਰਾਈਆ। ਹਰਿ ਸੰਗਤ ਤੇਰਾ ਪਾਇਆ ਮੁੱਲ, ਕੀਮਤ ਕਰਤਾ ਆਪ ਮੁਕਾਈਆ। ਆਪਣਾ ਪੜਦਾ ਆਪੇ ਖੋਲ੍ਹ, ਆਪਣੀ ਬੂਝ ਬੁਝਾਈਆ। ਆਪਣੇ ਕੰਡੇ ਆਪੇ ਤੋਲ, ਪੂਰਾ ਤੋਲ ਆਪ ਕਰਾਈਆ। ਆਪਣਾ ਅੱਖਰ ਆਪੇ ਬੋਲ, ਆਪਣੀ ਕਲ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਨੌ ਦਵਾਰੇ ਨੌ ਕੁਲਾਂ, ਤਨ ਦਵਾਰੇ ਆਪ ਵਸਾਇੰਦਾ। ਸ੍ਰਿਸ਼ਟ ਸਬਾਈ ਰਹੀ ਅਨਭੋਲ, ਹਰਿ ਕਾ ਭੇਦ ਕੋਈ ਨਾ ਪਾਇੰਦਾ। ਪੰਜ ਵਿਕਾਰਾ ਵੇਖੇ ਫੋਲ, ਪੰਚਮ ਨਾਲ ਰਲਾਇੰਦਾ। ਚੌਦਾਂ ਕੁਲਾਂ ਹੋਇਆ ਅਡੋਲ, ਹਰਿ ਸਾਚਾ ਆਪ ਡੁਲਾਇੰਦਾ। ਆਸਾ ਤ੍ਰਿਸਨਾ ਕਰੇ ਚੋਲ੍ਹ, ਸਾਚਾ ਰੰਗ ਰੰਗਾਇੰਦਾ। ਸੋਲਾਂ ਕੁਲਾਂ ਆਪੇ ਮੌਲ, ਕਵਲਾ ਕਵਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇੰਦਾ। ਸੋਲਾਂ ਕੁਲਾਂ ਕਰੇ ਖੰਡ ਖੰਡ, ਹਰਿ ਸਾਚ ਸੱਚੀ ਵਡਿਆਈਆ। ਜੂਠ ਝੂਠ ਕਰੇ ਰੰਡ, ਮਾਇਆ ਮਮਤਾ ਮੋਹ ਚੁਕਾਈਆ। ਹਉਮੇ ਹੰਗਤਾ ਭੇਖ ਪਾਖੰਡ, ਦੂਈ ਦਵੈਤੀ ਦਏ ਮਿਟਾਈਆ। ਇਕ ਸੁਣਾਏ ਸੁਹਾਗੀ ਛੰਦ, ਏਕਾ ਨਾਮ ਕਰੇ ਪੜ੍ਹਾਈਆ। ਸੋਲਾਂ ਕੁਲਾਂ ਕਰੇ ਦਵਾਰ ਬੰਦ, ਆਪਣੀ ਹੱਥੀਂ ਕੁੰਡਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰੀ ਕਾਇਆ ਅੰਦਰ ਤੇਰੀ ਕੁਲ ਦਏ ਸਮਝਾਈਆ। ਸੋਲਾਂ ਕੁਲਾਂ ਕਾਇਆ ਅੰਦਰ, ਪੰਜ ਤੱਤ ਰੰਗ ਰੰਗਾਈਆ। ਤ੍ਰੈਗੁਣ ਮਾਇਆ ਬਣਿਆ ਮੰਦਰ, ਰਾਜਸ ਤਾਮਸ ਸਾਂਤਕ ਖੇਲ ਖਿਲਾਈਆ। ਵੇਖਣਹਾਰਾ ਅੰਧੇਰੀ ਕੁੰਦਰ, ਡੂੰਘੀ ਭਵਰੀ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਰਖਾਈਆ। ਸੋਲਾਂ ਕੁਲਾਂ ਪਾਰ ਕਰ, ਤਨ ਮੰਦਰ ਆਪ ਸੁਹਾਇਆ। ਨੌ ਦਵਾਰੇ ਛੁੱਟਿਆ ਲੜ, ਘਰ ਸਾਚਾ ਇਕ ਵਖਾਇਆ। ਪੰਜ ਵਿਕਾਰਾ ਉਖੜੀ ਜੜ, ਚੌਦਾਂ ਜੋੜ ਜੁੜਾਇਆ। ਆਸਾ ਤ੍ਰਿਸਨਾ ਗਈ ਮਰ, ਗੁਰ ਪੂਰੇ ਦਰਸ਼ਨ ਪਾਇਆ। ਸੋਲਾਂ ਮੱਘਰ ਵਿਹਾਰ ਕਰ, ਸੋਹੰ ਸੋ ਸਾਚਾ ਜਾਪ ਜਪਾਇਆ। ਹਰਿ ਸੰਗਤ ਲਾਈ ਜੜ, ਨਾ ਸਕੇ ਕੋਈ ਉਖੜਾਇਆ। ਸਤਾਰਾਂ ਮੱਘਰ ਵਿਹਾਰ ਕਰ, ਚਾਰੇ ਜੁਗ ਵੇਖ ਵਖਾਇਆ। ਅਠਾਰਾਂ ਮੱਘਰ ਖੋਲ੍ਹ ਦਰ, ਚਾਰ ਵਰਨਾਂ ਰੰਗ ਰੰਗਾਇਆ। ਉਨੀ ਮੱਘਰ ਉਪਰ ਚੜ੍ਹ, ਚਾਰੇ ਬਾਣੀ ਫੋਲ ਫੁਲਾਇਆ। ਵੀਹ ਮੱਘਰ ਦੋ ਜਹਾਨਾਂ ਖੜ, ਲੱਖ ਚੁਰਾਸੀ ਚਾਰ ਵਰਨ ਵੇਖ ਵਖਾਇਆ। ਇਕੀ ਮੱਘਰ ਵੇਲਾ ਅੰਮ੍ਰਿਤ ਵਕ਼ਤ ਤਿੰਨ, ਇਕੀ ਸਿਖਾਂ ਫੜ ਹਿਲਾਇਆ। ਲੇਖਾ ਚੁਕਾਇਆ ਗਿਣ ਗਿਣ, ਪਿਛਲਾ ਮੂਲ ਰਹੇ ਨਾ ਰਾਇਆ। ਸਤਾਰਾਂ ਮੱਘਰ ਏਕਾ ਸ਼ਬਦ ਪੜ੍ਹ, ਵੀਹ ਮੱਘਰ ਚੌਥੇ ਘਰ ਸੋਹੰ ਸ਼ਬਦ ਚਲਾਇਆ। ਇਕੀ ਮੱਘਰ ਕਿਰਪਾ ਕਰ, ਇਕੀ ਸਿਖਾਂ ਮੇਲ ਮਿਲਾਇਆ। ਸੋਹੰ ਅੱਖਰ ਏਕਾ ਰੂਪ ਕਰ, ਆਪ ਆਪਣਾ ਵਿਚ ਟਿਕਾਇਆ। ਹਰਿ ਸੰਗਤ ਤੇਰਾ ਭਾਣਾ ਆਪਣੇ ਸਿਰ ਤੇ ਜਰ, ਆਪਣਾ ਸੀਸ ਭੇਟ ਪਹਿਲੋਂ ਚੜ੍ਹਾਇਆ। ਲਾੜੀ ਮੌਤ ਚੁਕਾਇਆ ਤੇਰਾ ਡਰ, ਰਾਏ ਧਰਮ ਨਾ ਦਏ ਸਜ਼ਾਇਆ। ਸਚਖੰਡ ਦਵਾਰ ਖੋਲ੍ਹ ਕਿਵਾੜ, ਲੋਕਮਾਤ ਵਿਚ ਫੇਰ ਆਇਆ। ਲੱਖ ਚੁਰਾਸੀ ਟੋਹੇ ਨਾੜ ਨਾੜ, ਲੇਖਾ ਕੋਈ ਰਹਿਣ ਨਾ ਪਾਇਆ। ਵਸਣਹਾਰਾ ਜਲ ਥਲ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਫੇਰਾ ਪਾਇਆ। ਇਕੀ ਕੁਲਾਂ ਕਾਇਆ ਅੰਦਰ ਦੇਵੇ ਤਾਰ, ਗੋਬਿੰਦ ਵੇਖ ਵਖਾਇਆ। ਤਾਰਨਹਾਰਾ ਹਰਿ ਗੋਬਿੰਦ, ਸਤਿਗੁਰ ਸਾਚਾ ਵਡ ਵਡਿਆਈਆ। ਇਕੀ ਮੱਘਰ ਮੇਟੇ ਚਿੰਦ, ਕਲਜੁਗ ਚਿੰਤਾ ਰਹੇ ਨਾ ਰਾਈਆ। ਦਾਤਾ ਦਾਨੀ ਗੁਣੀ ਗਹਿੰਦ, ਗੁਰਸਿਖ ਸਾਚੇ ਲਏ ਤਰਾਈਆ। ਸ਼ਬਦ ਬਣਾਏ ਨਾਰੀ ਕੰਤ, ਮਾਤ ਪਿਤ ਪਿਛਲਾ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਤੇਰਾ ਜਨਮ ਦਏ ਸਮਝਾਈਆ। ਗੁਰ ਸੰਗਤ ਤੇਰਾ ਜਨਮ ਦਿਹਾੜਾ, ਹਰਿ ਸਾਚਾ ਆਪ ਸਮਝਾਇੰਦਾ। ਏਕਾ ਦਿਵਸ ਸਤਾਰਾ ਹਾੜਾ, ਸ਼ਬਦੀ ਸ਼ਬਦ ਉਪਜਾਇੰਦਾ। ਏਕਾ ਮੰਗਲ ਇਕ ਅਖਾੜਾ, ਏਕਾ ਸਖੀਆਂ ਮੇਲ ਮਿਲਾਇੰਦਾ। ਏਕਾ ਪੁਰਖ ਏਕਾ ਨਾਰਾ, ਏਕਾ ਗੋਬਿੰਦ ਨਾਉਂ ਧਰਾਇੰਦਾ। ਏਕਾ ਮੀਤ ਇਕ ਮੁਰਾਰਾ, ਏਕਾ ਨਾਮ ਜੈਕਾਰਾ ਲਾਇੰਦਾ। ਇਕ ਬਸੰਤ ਇਕ ਬਹਾਰਾ, ਫੁਲ ਫੁਲਵਾੜੀ ਇਕ ਮਹਿਕਾਇੰਦਾ। ਏਕਾ ਘਰ ਇਕ ਭੰਡਾਰਾ, ਏਕਾ ਇਕ ਵਰਤਾਇੰਦਾ। ਏਕਾ ਦਰ ਖੁਲ੍ਹਾ ਸੰਸਾਰਾ, ਜਗਤ ਦਰ ਬੰਦ ਕਰਾਇੰਦਾ। ਨਾ ਕੋਈ ਲਾਇਆ ਇੱਟਾਂ ਗਾਰਾ, ਗੁਰ ਸੰਗਤ ਤੇਰਾ ਪ੍ਰੇਮ ਪਿਆਰ ਚਾਰ ਦਿਵਾਰ ਬਣਾਇੰਦਾ। ਤੇਰੇ ਦਰ ਬਣ ਭਿਖਾਰਾ, ਆਪਣੀ ਭਿਛਿਆ ਆਪਣੀ ਝੋਲੀ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਜਨਮ ਦਵਾਇੰਦਾ। ਗੁਰਮੁਖ ਉਪਜਿਆ ਸਾਚਾ ਪੂਤ, ਹਰਿ ਸਾਚੇ ਜਨਮ ਦਵਾਇਆ। ਤਨ ਕਾਇਆ ਨਾ ਲੱਗੇ ਸੂਤ, ਕਲਜੁਗ ਸੂਤਕ ਰਹਿਣ ਨਾ ਪਾਇਆ। ਵੱਜੇ ਵਧਾਈ ਚਾਰੇ ਕੂਟ, ਚਾਰੋਂ ਕੁੰਟ ਜੈਕਾਰਾ ਲਾਇਆ। ਨਾਤਾ ਤੋੜ ਜੂਠ ਝੂਠ, ਸਾਚਾ ਮਾਰਗ ਇਕ ਰਖਾਇਆ। ਅਬਿਨਾਸ਼ੀ ਕਰਤਾ ਆਪੇ ਤੁਠ, ਦੇ ਮਤ ਰਿਹਾ ਸਮਝਾਇਆ। ਸਦਾ ਸੰਗ ਰਹਿਣਾ ਏਕਾ ਮੁਠ, ਦੂਈ ਦਵੈਤੀ ਨੇੜ ਨਾ ਆਇਆ। ਚਰਨ ਚਰਨੋਦਕ ਪੀਣਾ ਘੁੱਟ, ਦੂਸਰ ਹੱਥ ਨਾ ਕਿਸੇ ਆਇਆ। ਹਰਿ ਸੰਗਤ ਵਿਚ ਨਾ ਦਿਸੇ ਫੁੱਟ, ਸਤਿਗੁਰ ਅੰਦਰ ਡੇਰਾ ਲਾਇਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਜਿਸ ਜਨ ਸਾਚਾ ਬਚਨ ਕਮਾਇਆ। ਮਨਮੁਖਾਂ ਜੀਵਾਂ ਦਰ ਦਵਾਰਿਉਂ ਕੱਢੇ ਕੁੱਟ, ਵੇਲੇ ਅੰਤ ਦਏ ਸਜ਼ਾਇਆ। ਸੋਹੰ ਮੁੰਮਾ ਸਾਚਾ ਸੀਰ ਅੰਮ੍ਰਿਤ ਰਸਨ ਪਿਆਇਆ ਘੁੱਟ, ਇਕੀ ਮੱਘਰ ਦਿਵਸ ਸੁਹਾਇਆ। ਹਰਿ ਸੰਗਤ ਤੇਰਾ ਭਾਗ ਨਾ ਜਾਏ ਨਿਖੁੱਟ, ਤੇਰੀ ਕਾਇਆ ਜੋਤ ਇਕ ਟਿਕਾਇਆ। ਤੇਰੀ ਨਾ ਕੋਈ ਵਰਨ ਨਾ ਕੋਈ ਗੋਤ, ਤੇਰਾ ਰੂਪ ਬ੍ਰਹਮ ਜਣਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਵਿਸ਼ਨੂੰ ਵੰਸੀ ਬਣਾਏ ਓਤਪੋਤ, ਦੋਹਤਰਵਾਨ ਨਾ ਕੋਈ ਜਣਾਇਆ। ਇਕ ਅਕੱਲਾ ਕਰੇ ਖੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਵੇਖ ਵਖਾਇਆ। ਹਰਿ ਸੰਗਤ ਵੇਖਣਹਾਰਾ ਹਰਿ, ਹਰਿ ਵੱਡਾ ਸਿਫ਼ਤ ਸਲਾਹੀਆ। ਸਚ ਭੰਡਾਰਾ ਰਿਹਾ ਭਰ, ਏਕਾ ਵਸਤ ਝੋਲੀ ਪਾਈਆ। ਸਤਿਜੁਗ ਚਲੇ ਸਾਚੀ ਧਾਰ, ਸਾਚੀ ਰੀਤੀ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਸਾਚੀ ਸੇਵਾ ਆਪ ਲਗਾਈਆ। ਹਰਿ ਸੰਗਤ ਤੇਰਾ ਸਾਚਾ ਆਟਾ, ਹਰਿ ਸੱਜਣ ਲੇਖੇ ਲਾਇੰਦਾ। ਚਾਰ ਜੁਗ ਦਾ ਪਿਛਲਾ ਘਾਟਾ, ਪੂਰਾ ਪੂਰ ਆਪ ਕਰਾਇੰਦਾ। ਅੱਗੇ ਨੇੜੇ ਰੱਖੀ ਵਾਟਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਅੰਮ੍ਰਿਤ ਪੀਤਾ ਏਕਾ ਬਾਟਾ, ਏਕਾ ਵਰਨ ਜਣਾਇੰਦਾ। ਦੂਸਰ ਕਿਸੇ ਨਾ ਵਿਕਿਆ ਹਾਟਾ, ਗੁਰ ਗੋਬਿੰਦ ਇਹ ਸਮਝਾਇੰਦਾ। ਅਬਿਨਾਸ਼ੀ ਕਰਤੇ ਵਿਛਾਈ ਖਾਟਾ, ਏਕਾ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖ ਵਖਾਇੰਦਾ। ਹਰਿ ਸੰਗਤ ਤੇਰਾ ਸਚ ਭੰਡਾਰ, ਹਰਿ ਸਾਚਾ ਸੰਗ ਚਲਾਇੰਦਾ। ਤ੍ਰੈਗੁਣ ਮਾਇਆ ਕਰ ਤਿਆਰ, ਆਪਣੇ ਸੰਗ ਰਖਾਇੰਦਾ। ਪੰਚਮ ਤੱਤ ਖ਼ਬਰਦਾਰ, ਆਲਸ ਨਿੰਦਰਾ ਨਾ ਕੋਈ ਵਖਾਇੰਦਾ। ਕੂੜੀ ਕਿਰਿਆ ਮੀਤ ਮੁਰਾਰ, ਮੇਲ ਮਿਲਾਵਾ ਮੇਲ ਮਿਲਾਇੰਦਾ। ਇਕੀ ਮੱਘਰ ਦਿਵਸ ਵਿਚਾਰ, ਸਾਚਾ ਦਰ ਸੁਹਾਇੰਦਾ। ਧੁਰ ਫ਼ਰਮਾਣਾ ਧੁਰ ਦਰਬਾਰ, ਸਾਚਾ ਰਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਲੇਖਾ ਲੇਖੇ ਲਾਇੰਦਾ। ਤ੍ਰੈਗੁਣ ਮਾਇਆ ਤੇਰਾ ਬਾਲਣ, ਹਰਿ ਸਾਚੇ ਆਪ ਬਣਾਇਆ। ਹਰਿ ਸੰਗਤ ਨਾਲ ਆਈ ਉਠਾਲਣ, ਪ੍ਰਭ ਸਾਚੇ ਸੰਗ ਰਖਾਇਆ। ਖੇਲੇ ਖੇਲ ਜੋਤ ਅਕਾਲਣ, ਅਕਲ ਕਲਾ ਰਘੁਰਾਇਆ। ਕਰਿਆ ਵੇਸ ਸ਼ਬਦ ਦਲਾਲਣ, ਸ਼ਬਦ ਸ਼ਬਦੀ ਰੂਪ ਵਟਾਇਆ। ਸੰਤ ਸੁਹੇਲਾ ਆਇਆ ਭਾਲਣ, ਚਾਰ ਵਰਨਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਇਕੋ ਲਾਲਨ, ਲਾਲ ਲਾਲ ਇਕ ਉਪਜਾਇਆ। ਲਾਲ ਲਾਲਣ ਲਾਲੋ ਲਾਲ, ਹਰਿ ਸਾਚਾ ਰੰਗ ਰੰਗਾਈਆ। ਨਾਮ ਗ਼ਰੀਬੀ ਸੱਚਾ ਧਨ ਮਾਲ, ਸਚ ਖ਼ਜਾਨਾ ਆਪ ਭਰਾਈਆ। ਆਦਿ ਜੁਗਾਦਿ ਕਰੇ ਪ੍ਰਿਤਪਾਲ, ਜੁਗ ਕਰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਖੇਲ ਕਰਾਈਆ। ਖੇਲ ਕਰਾਇਆ ਹਰਿ ਕਰਤਾਰ, ਅਕਲ ਕਲਾ ਕਲ ਧਾਰਿਆ। ਹਰਿ ਸੰਗਤ ਤੇਰਾ ਸਚ ਵਿਹਾਰ, ਵਰਤੇ ਵਿਚ ਸੰਸਾਰਿਆ। ਸਵਾ ਸੇਰ ਖੰਡ ਬ੍ਰਹਿਮੰਡ ਸੱਚਾ ਭਾਰ, ਹਰਿ ਸਾਚਾ ਆਪ ਉਠਾਈਆ। ਬੰਕ ਸੁਹਾਏ ਇਕ ਦਵਾਰ, ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੇਵਾ ਆਪ ਕਮਾਈਆ। ਆਪਣੀ ਸੇਵਾ ਆਪ ਕਮੰਦੜਾ, ਕਰਮ ਕਾਂਡ ਨਾ ਕੋਇ। ਹਰਿ ਸੱਜਣ ਮੇਲ ਮਿਲੰਦੜਾ, ਘਰ ਸਾਚੇ ਕਰੇ ਰਸੋਏ। ਸਾਚਾ ਭੋਜਨ ਆਪ ਖਵੰਦੜਾ, ਡਿਗਣ ਦੇਵੇ ਨਾ ਕੋਈ ਭੋਏ। ਜੁਗਾਂ ਜੁਗਾਂ ਦੇ ਸੁੱਤੇ ਆਪ ਉਠੰਦੜਾ, ਆਲਸ ਨਿੰਦਰਾ ਰੱਖੀ ਨਾ ਕੋਇ। ਦਰ ਸਾਚਾ ਇਕ ਸੁਹੰਦੜਾ, ਦੇਵੇ ਸੱਚਾ ਨਾਮ ਢੋਏ। ਮਾਨਸ ਜਨਮ ਲੇਖ ਲਿਖੰਦੜਾ, ਅੱਗੇ ਲੇਖਾ ਲਵੇ ਨਾ ਕੋਇ। ਸਤਿਜੁਗ ਤੇਰੀ ਧਾਰ ਚਲੰਦੜਾ, ਚਾਰ ਵਰਨ ਏਕਾ ਰੰਗ ਬਲੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਮੇਲਿਆ ਸਾਚੇ ਘਰ, ਗ਼ਰੀਬ ਨਿਮਾਣਾ ਬਾਂਹੋਂ ਫੜ, ਦਿਵਸ ਰੈਣ ਕਦੇ ਨਾ ਸੋਏ। ਨਾ ਸੁੱਤਾ ਨਾ ਜਾਗਿਆ, ਨਾ ਬਸਤਰ ਨਾ ਖਾਟ। ਨਾ ਅੱਗੇ ਖੜਾ ਨਾ ਦਿਸਿਆ ਭਾਗਿਆ, ਨਾ ਨੇੜੇ ਨਾ ਦੂਰ ਕੋਈ ਵਾਟ। ਨਾ ਹੰਸ ਨਾ ਕਾਗਿਆ, ਵਿਸ਼ਟਾ ਨਾ ਮਾਣਕ ਮੋਤੀ ਰਸ ਰਿਹਾ ਚਾਟ। ਗੁਰਮੁਖਾਂ ਗੁਰਮੁਖਾਂ ਹਰਿ ਭਗਤਾਂ ਹਰਿ ਸੰਗਤ ਕੋਲੋਂ ਆਦਿ ਜੁਗਾਦਿ ਮੰਗਦਾ ਰਿਹਾ ਆਗਿਆ, ਏਕਾ ਵਿਕਿਆ ਹਰਿ ਸੰਗਤ ਤੇਰੇ ਹਾਟ। ਨਾ ਨਾਰੀ ਨਾ ਸੁੱਤ ਸੁਭਾਗਿਆ, ਨਾ ਬਸਤਰ ਨਾ ਭੂਸ਼ਨ ਤਨ ਕਾਇਆ ਪਾਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਜਾਣੇ ਆਪੇ ਦਿਵਸ ਰਾਤ। ਇਕੀ ਮੱਘਰ ਇਕੀ ਕੁਲ ਏਕਾ ਇਕ, ਇਕ ਸਿਖ ਤਰਾਈਆ। ਲਾਲੋ ਮੰਗੀ ਨਾਮ ਭਿਖ, ਸਿੰਘ ਕਿਸ਼ਨ ਝੋਲੀ ਪਾਈਆ। ਬਿਨ ਹਰਿ ਸੰਗਤ ਕਿਸੇ ਨਾ ਰਿਹਾ ਦਿਸ, ਭਰਮ ਭੁਲਾਈ ਸਰਬ ਲੋਕਾਈਆ। ਹਰਿ ਸੰਗਤ ਹਰਿ ਤੇਰਾ ਬੰਨਿਆ ਸਿਰ, ਤੇਰੀ ਸਿਖਿਆ ਆਪਣੀ ਝੋਲੀ ਪਾਈਆ। ਤੇਰਾ ਲਿਖਿਆ ਆਪਣੀ ਹੱਥੀਂ ਲੇਖ, ਆਪਣੀ ਸੇਵ ਕਮਾਈਆ। ਸ੍ਰਿਸ਼ਟ ਸਬਾਈ ਦਿਸੇ ਮਿਥ, ਗੁਰ ਅਵਤਾਰ ਰਹਿਣ ਨਾ ਪਾਈਆ। ਜਿਸ ਜਨ ਹਰਿ ਜੂ ਮੰਦਰ ਅੰਦਰ ਬਹਿ ਬਹਿ ਲੇਖਾ ਦੇਵੇ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਆਦਿ ਜੁਗਾਦਿ ਜੁਗਾ ਜੁਗੰਤ ਧਾਰੇ ਭੇਖ, ਭੇਖਾਧਾਰੀ ਵੇਸ ਵਟਾਈਆ। ਦਰ ਮੰਗਦੇ ਰਹਿਣ ਬ੍ਰਹਮਾ ਵਿਸ਼ਨ ਮਹੇਸ਼, ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਨਿਸ਼ਾਨ ਇਕ ਝੁਲਾਈਆ।
