Granth 07 Likhat 068: 20 Bhadron 2015 Bikarmi Najar Singh de Ghar Nathewal Jila Ferozepur

੨੦ ਭਾਦਰੋਂ ੨੦੧੫ ਬਿਕ੍ਰਮੀ ਨਾਜ਼ਰ ਸਿੰਘ ਦੇ ਘਰ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ

ਹਰਿ ਰੂਪ ਅਪਾਰ, ਹਰਿ ਹਰਿ ਸਮਾਇਆ। ਹਰਿ ਭੂਪ ਸਿਕਦਾਰ, ਸ਼ਾਹੋ ਭੂਪ ਅਖਵਾਇਆ। ਰੰਗ ਰੂਪ ਅਪਰ ਅਪਾਰ, ਰੰਗ ਰੰਗਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰਸ ਦਿਖਾਇਆ। ਪਾਰਬ੍ਰਹਮ ਹਰਿ ਦਾਤਾਰ, ਹਰਿ ਸਾਜਣ ਸ਼ਾਹੋ ਸ਼ਾਬਾਸਾ। ਨਿਰਮਲ ਦੀਆ ਕਰ ਉਜਿਆਰ, ਘਰ ਆਪਣੇ ਕਰੇ ਵਾਸਾ। ਸ਼ਬਦ ਸ਼ਬਦੀ ਬੰਨ੍ਹੇ ਧਾਰ, ਸ਼ਬਦ ਸ਼ਬਦੀ ਖੇਲ ਤਮਾਸ਼ਾ। ਸ਼ਬਦ ਸ਼ਬਦੀ ਕਰ ਸ਼ਿੰਗਾਰ, ਸ਼ਬਦੀ ਸ਼ਬਦ ਪਾਵੇ ਰਾਸਾ। ਸ਼ਬਦ ਖੜਗ ਖੰਡਾ ਕਟਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਏ ਆਧਾਰ। ਆਪਣਾ ਮੀਤ ਹਰਿ ਭਗਵਾਨਾ, ਪਾਰਬ੍ਰਹਮ ਬੇਅੰਤਾ। ਸ਼ਬਦ ਗੁਰ ਵਡ ਬਲਵਾਨਾ, ਏਕਾ ਏਕ ਸੰਗ ਰਖੰਤਾ। ਆਪ ਉਠਾਏ ਸਚ ਨਿਸ਼ਾਨਾ, ਸਾਚੇ ਧਾਮ ਆਪ ਸੁਹੰਤਾ। ਲੇਖ ਲਿਖਾਏ ਆਪ ਮਹਾਨਾ, ਨਾ ਕੋਈ ਵੇਖ ਵਖੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਧਾਮ ਸੁਹੰਤਾ, ਧਾਮ ਸੁਹੰਤਾ ਧੁਰ ਦਰਬਾਰਾ, ਹਰਿ ਹਰਿ ਥਾਨ ਸੁਹਾਇਆ। ਘਰ ਮੰਦਰ ਬੈਠ ਹਰਿ ਨਿਰੰਕਾਰਾ, ਆਪ ਆਪਣਾ ਖੇਲ ਖਿਲਾਇਆ। ਸ਼ਬਦੀ ਡੰਕ ਅਪਰ ਅਪਾਰ, ਸ਼ਬਦ ਸ਼ਬਦੀ ਰਿਹਾ ਵਜਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਘਟ ਘਟ ਅੰਦਰ ਵੇਖ ਵਖਾਇਆ। ਕਾਇਆ ਚੜ੍ਹ ਉਚ ਮੁਨਾਰ, ਦਰ ਸਾਚਾ ਵੇਖ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਖੰਡਾ ਇਕ ਚਮਕਾਇਆ । ਸ਼ਬਦ ਖੰਡਾ ਖੜਗ ਖਗ, ਪੁਰਖ ਅਕਾਲ ਰਖਾਇੰਦਾ। ਉਪਰ ਟਿਕਾਏ ਸ਼ਾਹ ਰਗ, ਆਰ ਪਾਰ ਆਪ ਕਰਾਇੰਦਾ। ਵੇਖ ਵਖਾਏ ਸ੍ਰਿਸ਼ਟ ਜਗ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧੀਰ ਧਰਾਇੰਦਾ। ਖੜਗ ਖੰਡਾ ਤੇਜ਼ ਕਟਾਰੀ, ਸ਼ਬਦੀ ਧਾਰ ਚਲਾਈਆ। ਗੁਰ ਗੋਬਿੰਦ ਬਣ ਠਠਿਆਰੀ, ਸਾਚੀ ਬਣਤ ਬਣਾਈਆ। ਖੇਲੇ ਖੇਲ ਵਡ ਬਲਕਾਰੀ, ਜੋਧਾ ਸੂਰਾ ਨਾਉਂ ਧਰਾਈਆ। ਕਲਜੁਗ ਅੰਤਮ ਖੇਲ ਨਿਆਰੀ, ਆਪ ਆਪਣਾ ਥਾਨ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਈਆ। ਹਰਿ ਸੱਜਣ ਸਾਈਂ ਮੈਂਡੜਾ, ਨਢੜੀ ਸ਼ਾਹੋ ਨਾਲ। ਲਹਿਣਾ ਦੇਣਾ ਚੁਕਾਏ ਤੈਂਦੜਾ, ਗੁਰ ਸ਼ਬਦੀ ਸੁਰਤ ਸੰਭਾਲ। ਲੋਕਮਾਤ ਚੁੱਕੇ ਪੈਂਡੜਾ, ਲੋਆਂ ਪੁਰੀਆਂ ਕਰੇ ਖਾਲ। ਇਕ ਜੈਕਾਰਾ ਅਲੱਖ ਅਲਖ ਆਪੇ ਕਹਿੰਦੜਾ, ਏਕਾ ਜਲਵਾ ਨੂਰ ਜਲਾਲ। ਧਾਮ ਅਵੱਲੇ ਆਪੇ ਰਹਿੰਦੜਾ, ਨਾ ਕੋਈ ਵੇਖੇ ਜੀਵ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਚਲੇ ਚਾਲ। ਸਖੀ ਮੈਂਡੀ ਸਖੀਆ, ਸਾਜਣ ਪੂਰੀ ਆਸ। ਆਸ ਏਕਾ ਰਖੀਆ, ਮਿਲੇ ਮੇਲ ਸਰਬ ਗੁਣਤਾਸ। ਕਾਇਆ ਚੋਲੀ ਲਾਈ ਪੱਖੀਆ, ਛੱਪਰ ਛੰਨ ਨਿਵਾਸ। ਅੰਦਰ ਬਹਿ ਬਹਿ ਆਪੇ ਹੱਸੀਆ, ਆਪੇ ਕਰੇ ਹਾਸ ਬਿਲਾਸ। ਆਪਣੇ ਆਪ ਆਪੇ ਆਵੇ ਨੱਸੀਆ, ਵੇਖ ਵਖਾਏ ਪ੍ਰਿਥਮੀ ਅਕਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦ ਕਰੇ ਬੰਦ ਖਲਾਸ। ਸਖੀ ਮੈਂਡੜਾ ਰੰਗੀਲਾ ਕੰਤ, ਨੱਢੜਾ ਰੂਪ ਅਪਾਰ। ਦਿਸ ਨਾ ਆਵੇ ਜੀਵ ਜੰਤ, ਜਗਤ ਖੇਲ ਕਰਤਾਰ। ਲੱਭ ਲੱਭ ਥੱਕੇ ਸਾਧ ਸੰਤ, ਮਿਲਿਆ ਮੇਲ ਨਾ ਮੀਤ ਮੁਰਾਰ। ਕਲਜੁਗ ਮਾਇਆ ਪਾਏ ਬੇਅੰਤ, ਚਾਰੋਂ ਕੁੰਟ ਅੰਧ ਅੰਧਿਆਰ। ਬੂਝ ਬੁਝਾਏ ਪੂਰਨ ਸੰਤ, ਨਿਰਮਲ ਜੋਤ ਕਰ ਉਜਿਆਰ। ਸੁਣਾਏ ਇਕ ਸੁਹਾਗੀ ਛੰਤ, ਹਰਿ ਸ਼ਬਦੀ ਰਸਨ ਉਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਘਰ ਵੇਖੇ ਦਰ ਦਵਾਰ। ਹਰਿ ਸੱਜਣ ਅਨਡੀਠੜਾ, ਰੰਗ ਰੰਗੀਲਾ ਰਾਮ। ਆਪੇ ਸੁੱਤਾ ਦੇ ਕਰ ਪਿੱਠੜਾ, ਛੈਲ ਛਬੀਲਾ ਨੌ ਜਵਾਨ। ਸਾਚਾ ਧਾਮ ਇਕ ਸੁਹੰਦੜਾ, ਨਾ ਦਿਸੇ ਕੋਈ ਨਿਸ਼ਾਨ। ਗੁਰਮੁਖ ਸਾਚੇ ਵੇਖ ਵਖੰਦੜਾ, ਸ਼ਬਦੀ ਦੇਵੇ ਧੁਰ ਫ਼ਰਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਮਾਰ ਧਿਆਨ। ਸਾਈਂ ਮੇਰਾ ਸਾਖਯਾਤ, ਸਖੀ ਸੁਹੇਲੀ ਸੰਗ। ਵੇਖ ਵਖਾਏ ਕਾਇਨਾਤ, ਘਰ ਘਰ ਵਜਾਏ ਮਰਦੰਗ। ਸਚ ਸਵਾਣੀ ਵੇਖੇ ਮਾਰ ਝਾਤ, ਕਵਣ ਰੰਗੀਲੇ ਬੈਠਾ ਇਕ ਪਲੰਘ। ਕਵਣ ਮੁਖ ਗਾਏ ਵਾਕ, ਕਵਣ ਮੰਗ ਰਹੀ ਮੰਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਸਾਚਾ ਸਾਕ। ਨਾਰੀ ਕੰਤ ਪਛਾਨਣਾ, ਮੁਖੜਾ ਘੁੰਗਟ ਖੋਲ੍ਹ। ਘਰ ਮੰਦਰ ਹੋਏ ਚਾਨਣਾ, ਸ਼ਾਹੋ ਸੱਜਣ ਸੱਚਾ ਪਏ ਬੋਲ। ਨਾਮ ਫੜਾਏ ਏਕਾ ਦਾਮਨਾ, ਤਨ ਕਾਇਆ ਜਾਏ ਮੌਲ। ਧੁਰਦਰਗਾਹੀ ਹੋਏ ਜਾਮਨਾ, ਪੂਰ ਕਰਾਏ ਆਪਣਾ ਕੌਲ। ਪੂਰੀ ਕਰੇ ਤ੍ਰਿਸ਼ਨਾ ਕਾਮਨਾ, ਚਰਨ ਪ੍ਰੀਤੀ ਜਨ ਜਨ ਘੋਲ। ਮੇਲ ਮਿਲਾਵਾ ਰਾਮ ਰਾਮਨਾ, ਰਾਮ ਰਾਮਾ ਵਸੇ ਕੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦ ਕੰਡੇ ਰਿਹਾ ਤੋਲ। ਹਰਿ ਸੱਜਣ ਵੇਖ ਵਖਾਨਿਆਂ, ਪਰਮ ਪੁਰਖ ਕਰਤਾਰ। ਛੈਲ ਛਬੀਲਾ ਨੌਜਵਾਨਿਆਂ, ਬਿਰਧ ਬਾਲ ਨਾ ਕੋਈ ਅਕਾਰ। ਏਕਾ ਜੋਬਨ ਰੰਗ ਮਸਤਾਨਿਆਂ, ਏਕਾ ਨੈਣਾਂ ਕਜਲ ਧਾਰ। ਬਸਤਰ ਭੂਸ਼ਨ ਇਕ ਵਿਖਾਨਿਆਂ, ਘੜੇ ਘੜਾਏ ਨਾ ਕੋਈ ਸੁਨਿਆਰ। ਪਲੰਘ ਰੰਗੀਲਾ ਇਕ ਪਰਵਾਨਿਆਂ, ਰੂਪ ਰੰਗ ਅਪਰ ਅਪਾਰ। ਦੀਪਕ ਜੋਤੀ ਸਚ ਮਕਾਨਿਆਂ, ਜਗੇ ਅਗੰਮ ਅਪਾਰ। ਆਪਣਾ ਘਰ ਆਪੇ ਕਰੇ ਪਰਵਾਨਿਆਂ, ਗੁਰ ਸ਼ਬਦੀ ਵਡ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਧਾਰ। ਸਖੀ ਸੁਹੰਜਣੀ ਨਿਰੰਜਣੀ ਜੋਤ, ਆਪਣਾ ਵੇਸ ਵਟਾਈਆ। ਆਪਣਾ ਵੇਖ ਕਿਲਾ ਕੋਟ, ਬੈਠੇ ਘਰ ਸੁਹਾਈਆ। ਸ਼ਬਦ ਰੰਗੀਲੇ ਲਾਏ ਚੋਟ, ਕਰੇ ਆਪ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਖੀ ਸਾਚਾ ਮੰਗਲ, ਘਰ ਸਾਚੇ ਆਪ ਗਾਈਆ। ਦਰ ਸੱਚਾ ਸ਼ਾਹ ਸੁਲਤਾਨ, ਹਰਿ ਹਰਿ ਅਖਵਾਇਆ। ਹੱਥੀਂ ਗਾਨਾ ਨਾਮ ਨਿਸ਼ਾਨ, ਸੋਹਣਾ ਸਗਨ ਮਨਾਇਆ। ਅਸਵ ਘੋੜੇ ਚੜ੍ਹਿਆ ਹੋ ਮਿਹਰਵਾਨ, ਚਰਨ ਰਕਾਬੇ ਲਏ ਟਿਕਾਇਆ। ਨਾਮ ਪਲਾਣਾ ਸਿਫ਼ਤ ਮਹਾਨ, ਸੋਲਾਂ ਕਲੀਆਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਸਾਚੀ ਸਖੀ ਕਰ ਸ਼ਿੰਗਾਰ, ਆਪਣਾ ਆਪ ਸਵਾਰਿਆ। ਆਪਣੇ ਘਰ ਹੋ ਤਿਆਰ, ਸਖੀਆਂ ਮੇਲ ਮਿਲਾ ਰਿਹਾ। ਸਖੀਆਂ ਮੇਲਾ ਅਪਰ ਅਪਾਰ, ਏਕਾ ਰਾਗ ਅਲਾ ਰਿਹਾ। ਏਕਾ ਤੰਦ ਬਣ ਕਰ ਵਿਹਾਰ, ਏਕਾ ਘਰ ਸੁਹਾ ਲਿਆ। ਗਾਇਆ ਛੰਦ ਹਰਿ ਨਿਰੰਕਾਰ, ਏਕਾ ਮੰਗਲ ਆਪ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸੱਜਣ ਵੇਖ ਵਿਖਾ ਲਿਆ। ਪੁਰਖ ਸੁਲਤਾਨ ਸਾਚਾ ਕੰਤ, ਕੰਤਾ ਰੂਪ ਵਟਾਇਆ। ਆਪਣੀ ਚੋਲੀ ਰੰਗੇ ਬਸੰਤ, ਏਕਾ ਰੰਗ ਰੰਗਾਇਆ ਮਿਲੇ ਮੇਲ ਖੇਲੇ ਖੇਲ ਆਦਿ ਅੰਤ ਜੁਗ ਜੁਗ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸੱਜਣ ਸੱਚਾ ਆਇਆ। ਸਖੀ ਸਹੇਲੀ ਮੰਗਲਾਚਾਰ, ਸ਼ਬਦੀ ਗਾਵਣ ਗਾਇਆ। ਦਰ ਦਵਾਰੇ ਆਏ ਕੰਤ ਭਤਾਰ, ਨੇਤਰ ਨੈਣ ਰਹੇ ਸ਼ਰਮਾਇਆ। ਉਠ ਉਠ ਵੇਖੇ ਮਾਰ ਧਿਆਨ, ਕਵਣ ਕੂਟੇ ਡੇਰਾ ਲਾਇਆ। ਗੁਰ ਕਾ ਸ਼ਬਦ ਦਏ ਗਿਆਨ, ਗੁਰ ਗੁਰ ਭੇਵ ਖੁਲ੍ਹਾਇਆ। ਉਠੀ ਸਖੀ ਨੌਜਵਾਨ, ਆਪ ਆਪਣਾ ਪੱਲੂ ਆਪਣੇ ਲੜ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਇਕ ਸੁਹਾਇਆ। ਸਾਜਣ ਹਰਿ ਕਰਤਾਰ, ਮੰਦਰ ਡੇਰਾ ਲਾਈਆ। ਆਪੇ ਕਰੇ ਆਪਣੀ ਕਾਰ, ਕਰਤਾ ਪੁਰਖ ਨਾਉਂ ਧਰਾਈਆ। ਚਰਨ ਟਿਕਾਏ ਦਰ ਦਲੀਜ਼ ਅੰਦਰ ਬਾਹਰ, ਦਰ ਸਾਚਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਹਰਿ ਰਘੁਰਾਈਆ। ਆਇਆ ਕੰਤ ਸਾਚੇ ਮੰਦਰ, ਸਖੀ ਨੈਣ ਉਘਾੜਿਆ। ਭਾਗ ਲਗਾ ਡੂੰਘੀ ਕੰਦਰ, ਨਾਤਾ ਤੁੱਟਾ ਜੰਗਲ ਜੂਹ ਉਜਾੜ ਪਹਾੜਿਆ। ਲਹਿਣਾ ਦੇਣਾ ਚੁੱਕਿਆ ਜੀਵ ਜੰਤ, ਹਉਮੇ ਤਨ ਅਗਨੀ ਅੱਗ ਸਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਲੜ ਬੰਧਾ ਲਿਆ। ਆਪਣਾ ਲੜ ਆਪ ਫੜਾ, ਆਪਣਾ ਸਗਨ ਮਨਾਇਆ। ਆਪਣਾ ਆਸਣ ਆਪੇ ਡਾਹ, ਆਪੇ ਆਸਣ ਲਾਇਆ। ਪੁਰਖ ਅਬਿਨਾਸ਼ੀ ਦਇਆ ਕਮਾ, ਆਪ ਆਪਣੇ ਗਿਰਦ ਰਿਹਾ ਫਿਰਾਇਆ। ਪਹਿਲਾ ਗੇੜਾ ਦਏ ਦਵਾ, ਜਗਤ ਨਾਤਾ ਤੋੜ ਤੁੜਾਇਆ। ਦੂਜਾ ਗੇੜਾ ਦੱਸੇ ਰਾਹ, ਕਾਇਆ ਖੇੜਾ ਰਹਿਣ ਨਾ ਪਾਇਆ। ਤੀਜਾ ਗੇੜਾ ਝੇੜਾ ਦਏ ਚੁਕਾ, ਨੇਤਰ ਲੋਚਣ ਇਕ ਵਖਾਇਆ। ਚੌਥਾ ਗੇੜਾ ਚੌਥੇ ਪਦ ਪੁਰਖ ਅਬਿਨਾਸ਼ੀ ਦਏ ਮਿਲਾ, ਸਾਚਾ ਦਰ ਸੁਹਾਇਆ। ਸਾਚੇ ਘਰ ਸੇਜ ਸੁਹੰਜਣੀ ਦਏ ਵਿਛਾ, ਫੂਲਣ ਬਰਖਾ ਲਾਇਆ। ਨਾਦ ਅਨਾਦੀ ਪੁਰਖ ਅਗੰਮਾ ਧੁਨ ਅਨਾਹਦ ਦਏ ਵਜਾ, ਸਾਚਾ ਤਾਲ ਰਖਾਇਆ। ਨਿਰਗੁਣ ਜੋਤੀ ਕਰ ਰੁਸ਼ਨਾ, ਨੂਰੋ ਨੂਰ ਡਗਮਗਾਇਆ। ਸਖੀ ਸਹੇਲੀ ਲਏ ਮਿਲਾ, ਸਾਚਾ ਸਗਨ ਮਨਾਇਆ। ਜੋਤੀ ਜੋਤ ਲਏ ਟਿਕਾ, ਜੋਤੀ ਜੋਤ ਸਮਾਇਆ। ਕਲਜੁਗ ਅੰਤਮ ਬੇਪਰਵਾਹ, ਨਿਹਕਲੰਕਾ ਨਾਉਂ ਰਖਾਇਆ। ਗੋਬਿੰਦ ਨਾਰੀ ਆਪ ਬਣਾ, ਲੋਕਮਾਤ ਉਠ ਧਾਇਆ। ਜੋੜੀ ਵਸੇ ਏਕਾ ਥਾਂ, ਏਕਾ ਪਲੰਘ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਹਰਿ ਕੰਤ ਪੁਰਖ ਅਬਿਨਾਸ਼, ਸਾਚਾ ਹੁਕਮ ਸੁਣਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਦੇ ਮਤ ਰਿਹਾ ਸਮਝਾਈਆ। ਲੋਆਂ ਪੁਰੀਆਂ ਵੇਖ ਰਾਸ, ਗਗਨ ਮੰਡਲ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਨਾਰੀ ਇਹ ਜਣਾਈਆ। ਗੋਬਿੰਦ ਨਾਰੀ ਸੁਣ ਧੁਰ ਫ਼ੁਰਮਾਣਾ, ਦੋਏ ਜੋੜ ਕਰੇ ਨਿਮਸਕਾਰਾ। ਕੰਤ ਮੈਂਡੜੇ ਤੇਰਾ ਧੁਰ ਫ਼ਰਮਾਣਾ, ਲੱਗੇ ਮੋਹੇ ਪਿਆਰਾ। ਖੇਲੇ ਖੇਲ ਦੋ ਜਹਾਨਾਂ, ਲੋਕਮਾਤ ਕਰਾਂ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਨਾਮ ਧੁਰ ਕਰਤਾਰਾ। ਪੁਰਖ ਸੁਲਤਾਨ ਸਤਿ ਸਤਿਵਾਦੀ, ਆਪਣਾ ਹੁਕਮ ਜਣਾਇੰਦਾ। ਨਾਮ ਰਖਾਏ ਬੋਧ ਅਗਾਧੀ, ਆਪਣੀ ਬੂਝ ਬੁਝਾਇੰਦਾ। ਸਾਚੇ ਘਰ ਹੋਏ ਸ਼ਾਦੀ, ਸਾਚਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇੰਦਾ। ਨਾਰੀ ਗੋਬਿੰਦ ਕਰ ਪਿਆਰ, ਏਕਾ ਕਰੇ ਸੁਣਾਈਆ। ਸੱਜਣ ਮੈਂਡੜੇ ਮੀਤ ਮੁਰਾਰ, ਤੈਂਡੜੇ ਚਰਨਾਂ ਘੋਲ ਘੁੰਮਾਈਆ। ਨੈਣ ਮੰਗੇਦੜੇ ਦਰਸ ਅਪਾਰ, ਰੋ ਰੋ ਨੀਰ ਵਹਾਈਆ। ਦੋਹਾਂ ਮੇਲਾ ਹੋਇਆ ਅਪਰ ਅਪਾਰ, ਘਰ ਸਾਚੇ ਵੱਜੀ ਵਧਾਈਆ। ਉਪਜਿਆ ਸੁਤ ਨਾ ਕੋਈ ਦੁਲਾਰ, ਮੇਰੀ ਗੋਦ ਨਾ ਹਰੀ ਕਰਾਈਆ। ਤੇਰਾ ਨਾਉਂ ਨਰ ਨਿਰੰਕਾਰ, ਤੇਰੀ ਸੇਵਾ ਬਿਰਥਾ ਨਾ ਜਾਈਆ। ਖੜਗ ਖੰਡਾ ਖੜਕਾਇਆ ਵਿਚ ਸੰਸਾਰ, ਦੁਸ਼ਟ ਦਮਨਾ ਸੇਵ ਕਮਾਈਆ। ਹੱਡ ਮਾਸ ਨਾੜੀ ਚੰਮ ਤੇਰੇ ਉਤੋਂ ਦਿਤਾ ਵਾਰ, ਪੂਤ ਸਪੂਤਾ ਵੇਖ ਵਖਾਈਆ। ਪੰਜ ਤਤ ਨਾ ਕਰਿਆ ਕੋਈ ਪਿਆਰ, ਮਾਤ ਪਿਤ ਨਾ ਵੇਖ ਵਖਾਈਆ। ਏਕਾ ਮੰਗੀ ਮੰਗ ਦਵਾਰ, ਹਉਂ ਨਾਰ ਤੂੰ ਕੰਤ ਕੰਤੂਹਲਾ ਸਾਚਾ ਸਾਈਂਆ। ਨਾ ਜ਼ੋਰਾਵਰ ਸਿੰਘ ਫਤਿਹ ਨਾ ਅਜੀਤ ਜੁਝਾਰ, ਰਕਤ ਬੂੰਦ ਸੁਤ ਨਾ ਕੋਈ ਰਖਾਈਆ। ਪੰਜ ਤਤ ਇਸਤ੍ਰੀ ਨਾ ਕਰ ਵਿਹਾਰ, ਨਾ ਕੋਈ ਸੇਜ ਹੰਢਾਈਆ। ਅੰਤਮ ਮੰਗਿਆ ਕਰ ਪਿਆਰ, ਤੇਰਾ ਦਰਸ ਸਾਚੇ ਮਾਹੀਆ । ਢਹਿ ਢਹਿ ਪਈ ਚਰਨ ਦਵਾਰ, ਚਰਨ ਦਾਸੀ ਨਾਮ ਰਖਾਈਆ। ਕਿਰਪਾ ਕਰ ਏਕੰਕਾਰ, ਲੱਖ ਚੁਰਾਸੀ ਜੂਨ ਤਜਾਈਆ। ਵੇਖਿਆ ਦਰ ਸੱਚਾ ਦਰਬਾਰ, ਅੱਗੇ ਬੈਠਾ ਝੋਲੀ ਡਾਹੀਆ। ਨਾਰੀ ਕੰਤ ਇਕ ਪਿਆਰ, ਏਕਾ ਘਰ ਸੁਹਾਈਆ। ਸਾਚਾ ਬਖ਼ਸ਼ ਸੁਤ ਦੁਲਾਰ, ਨਾ ਮਰੇ ਨਾ ਜਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਰੇ ਸਚ ਵਿਹਾਰ, ਏਕਾ ਰੰਗ ਰੰਗਾਈਆ। ਪਾਰਬ੍ਰਹਮ ਹਰਿ ਖੇਲ ਨਿਆਰਾ, ਆਪਣਾ ਆਪ ਕਰਾਇਆ। ਸਾਚੀ ਨਾਰੀ ਕਰ ਪਿਆਰਾ, ਸਾਚਾ ਧਾਮ ਸੁਹਾਇਆ। ਭਾਗ ਲਗਾਏ ਮਹੱਲ ਅਟੱਲ ਉਚ ਮੁਨਾਰਾ, ਊਚੋ ਊਚ ਸੁਹਾਇਆ। ਸ਼ਬਦੀ ਸ਼ਬਦ ਆਪ ਉਪਾਏ ਸੁਤ ਦੁਲਾਰਾ, ਸਾਚਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖ ਵਖਾਇਆ। ਉਪਜਿਆ ਪੂਤ ਸੁਤ ਦੁਲਾਰ, ਘਰ ਸਾਚੇ ਵੱਜੇ ਵਧਾਈਆ। ਗੋਬਿੰਦ ਨਾਰੀ ਕਰੇ ਪਿਆਰ, ਆਪਣੀ ਗੋਦ ਉਠਾਈਆ। ਪਾਰਬ੍ਰਹਮ ਪ੍ਰਭ ਪਾਏ ਸਾਰ, ਦੇਵੇ ਸਚ ਸਲਾਹੀਆ। ਕਲਜੁਗ ਅੰਤਮ ਲੋਕਮਾਤ ਕਰਨਾ ਇਕ ਵਿਹਾਰ, ਤੇਰੇ ਨਾਉਂ ਵੱਡੀ ਵਡਿਆਈਆ। ਹਰਿ ਕਾ ਸੁਤ ਸਚ ਜੈਕਾਰ, ਸੋਹੰ ਨਾਉਂ ਰਖਾਈਆ। ਪ੍ਰਗਟ ਹੋਏ ਵਿਚ ਸੰਸਾਰ, ਗੁਰ ਗੋਬਿੰਦ ਖ਼ੁਸ਼ੀ ਮਨਾਈਆ। ਸਾਚਾ ਸੁਤ ਫੜ ਦੁਲਾਰ, ਆਪਣੀ ਹੱਥੀਂ ਘੋੜੀ ਦਿਤਾ ਚਾੜ੍ਹ, ਚਾਰੋਂ ਕੁੰਟ ਵੇਖ ਵਖਾਈਆ। ਲੱਖ ਚੁਰਾਸੀ ਟੋਹੇ ਨਾੜ ਨਾੜ, ਬਚਿਆ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਫਿਰੇ ਪਿੱਛੇ ਅਗਾੜ, ਅੱਠੇ ਪਹਿਰ ਸੇਵ ਕਮਾਈਆ। ਲੋਕਮਾਤ ਮੇਲ ਮਿਲਾਇਆ ਸਤਾਰਾਂ ਹਾੜ, ਵੀਹ ਸਦ ਬਾਰਾਂ ਖ਼ੁਸ਼ੀ ਮਨਾਈਆ। ਅੰਤਮ ਅੰਤ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਸੁਤ ਦੁਲਾਰਾ ਸਾਚਾ ਸੂਰਬੀਰਾ, ਲੋਕਮਾਤ ਉਠ ਧਾਇਆ। ਵੇਖ ਵਖਾਣੇ ਹਸਤ ਕੀਟਾ, ਊਚ ਨੀਚ ਭੇਵ ਖੁਲ੍ਹਾਇਆ। ਤ੍ਰੈਗੁਣ ਮਾਇਆ ਜੂਠਾ ਝੂਠਾ ਪੀਸਣ ਪੀਠਾ, ਕਲਜੁਗ ਚੱਕੀ ਰਿਹਾ ਚਲਾਇਆ। ਮਨਮੁੱਖ ਹੋਇਆ ਕੌੜਾ ਰੀਠਾ, ਅੰਮ੍ਰਿਤ ਰਸ ਨਾ ਕੋਇ ਵਖਾਇਆ। ਮਾਤਾ ਪੁੱਤਰਾਂ ਸੁੱਤੀ ਦੇ ਕਰ ਪਿੱਛਾ, ਛਾਤੀ ਨਾਲ ਨਾ ਕੋਈ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਰਖਾਏ ਸਾਚਾ ਦੀਵਾ ਬਾਤੀ, ਬਾਤੀ ਦੀਵਾ ਨਾਮ ਰਖਾਇਆ। ਸ਼ਬਦ ਦੀਵਾ ਸ਼ਬਦ ਬਾਤੀ, ਸ਼ਬਦ ਕਰੇ ਰੁਸ਼ਨਾਈਆ। ਸ਼ਬਦ ਸ਼ਾਹ ਸ਼ਬਦ ਮਲਾਹ ਸ਼ਬਦ ਗੁਰ ਕਮਲਾਪਾਤੀ, ਸ਼ਬਦ ਕਵਲ ਕਵਲ ਵਿਚ ਸਮਾਈਆ। ਸ਼ਬਦ ਅੰਮ੍ਰਿਤ ਬੂੰਦ ਸਵਾਂਤੀ, ਸ਼ਬਦ ਮੁੱਖੜਾ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੂਤ ਸਪੂਤਾ ਇਕ ਵਖਾਈਆ। ਪੂਤ ਸਪੂਤਾ ਨੌਜਵਾਨਾ, ਚਾਰੋਂ ਕੁੰਟ ਲਏ ਅੰਗੜਾਈਆ। ਪੁਰੀਆਂ ਲੋਆਂ ਵੇਖੇ ਮਾਰ ਧਿਆਨਾ, ਆਪ ਆਪਣਾ ਨੈਣ ਉਠਾਈਆ। ਸ਼ਸਤਰ ਉਠਾਏ ਤੀਰ ਕਮਾਨਾ, ਰਸਨਾ ਚਿੱਲਾ ਤੀਰ ਚੜ੍ਹਾਈਆ। ਮਾਰੇ ਮਾਰ ਸ਼ਾਹ ਸੁਲਤਾਨਾ, ਸ਼ਾਹ ਅਫਗਾਨਾ ਮੇਟ ਮਿਟਾਈਆ। ਦੀਨ ਮਜ਼੍ਹਬ ਨਾ ਕੋਈ ਵਿਖਾਨਾ, ਵਰਨ ਬਰਨ ਕਰੇ ਸਫਾਈਆ। ਲੱਖ ਚਰਾਸੀ ਬੰਨ੍ਹੇ ਗਾਨਾ, ਲਾੜੀ ਮੌਤ ਸੇਵ ਕਮਾਈਆ। ਗੁਰਮੁਖ ਵੇਖੇ ਮਾਰ ਧਿਆਨਾ, ਜੋ ਜਨ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੁਤ ਵਸਿਆ ਘਰ, ਘਰ ਮੰਦਰ ਇਕ ਸੁਹਾਈਆ। ਮੰਦਰ ਘਰ ਵਸਿਆ ਖੇੜਾ, ਭਗਤਨ ਮੇਲ ਮਿਲਾਇਆ। ਪੰਚ ਵਿਕਾਰਾ ਚੁੱਕੇ ਝੇੜਾ, ਜਗਤ ਨਿਬੇੜਾ ਆਪ ਕਰਾਇਆ। ਖੁਲ੍ਹਾ ਰਖਾਏ ਆਪਣਾ ਵੇਹੜਾ, ਦਰ ਦਵਾਰ ਨਾ ਕੋਈ ਰਖਾਇਆ। ਆਪੇ ਦੂਰ ਆਪੇ ਨੇੜਾ, ਹਾਜ਼ਰ ਹਜ਼ੂਰ ਨਾਮ ਧਰਾਇਆ। ਆਪੇ ਉਲਟਾ ਦੇਵਣਹਾਰਾ ਗੇੜਾ, ਆਪੇ ਚਾਰੋਂ ਕੁੰਟ ਰਿਹਾ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਾਰੀ ਕੰਤ ਦਿਤਾ ਵਰ, ਸ਼ਬਦ ਸੁਤ ਸੁਤ ਦੁਲਾਰ ਕਰ ਪਿਆਰ, ਜਨ ਭਗਤਾਂ ਰਿਹਾ ਜਗਾਇਆ।