੨੧ ਜੇਠ ੨੦੧੪ ਬਿਕ੍ਰਮੀ ਨਾਜਰ ਸਿੰਘ ਦੇ ਗ੍ਰਹਿ ਤ੍ਰੈਗੁਣ ਮਾਇਆ ਦੇ ਅੰਤ ਕਰਨ ਦੇ ਬਾਰੇ ਲਿਖਤ ਹੋਈ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ
ਆਦਿ ਪੁਰਖ ਅਬਿਨਾਸ਼ ਆਪ ਉਪਾਇਆ। ਆਪ ਆਪਣਾ ਕਰ ਪਰਕਾਸ਼, ਵਿਚ ਸਮਾਇਆ। ਆਦਿ ਅੰਤ ਨਾ ਹੋਏ ਵਿਨਾਸ, ਏਕਾ ਏਕ ਏਕ ਅਖਵਾਇਆ। ਆਪੇ ਖੇਲੇ ਖੇਲ ਸਰਬ ਗੁਣਤਾਸ, ਗੁਣਵੰਤਾ ਗੁਣ ਸਬਾਇਆ। ਸਾਚਾ ਮੰਡਲ ਸਾਚੀ ਰਾਸ, ਸਚ ਦਵਾਰਾ ਇਕ ਸੁਹਾਇਆ। ਆਪ ਉਪਾਏ ਦਇਆ ਕਮਾਏ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪ ਆਪਣੀ ਜੋਤ ਪਰਗਟਾਏ, ਆਦਿ ਪੁਰਖ ਅਕਾਲਾ। ਦੂਸਰ ਨਾ ਕੋਈ ਸੰਗ ਰਲਾਏ, ਦੀਨਾ ਬੰਧਪ ਦੀਨ ਦਿਆਲਾ। ਦਰ ਘਰ ਨਾ ਕੋਈ ਵਖਾਏ, ਰਾਜਨ ਰਾਜ ਨਾ ਕੋਈ ਸ਼ਾਹ ਕੰਗਾਲਾ। ਆਪ ਆਪਣਾ ਰੰਗ ਵਟਾਏ, ਜੋਤੀ ਨੂਰ ਕਰ ਉਜਾਲਾ। ਦਾਤਾ ਸੂਰਾ ਸਰਬੰਗ ਅਖਵਾਏ, ਆਪਣੀ ਆਪ ਕਰੇ ਪ੍ਰਿਤਪਾਲਾ। ਭੁੱਖ ਨੰਗ ਨਾ ਕੋਈ ਦਿਸਾਏ, ਖੇਲੇ ਖੇਲ ਨਿਰਾਲਾ। ਆਪ ਆਪਣਾ ਰੰਗ ਰੰਗਾਏ, ਗੋਬਿੰਦ ਗੁਰ ਗੋਪਾਲਾ। ਆਪ ਆਪਣਾ ਪਲੰਘ ਵਿਛਾਏ, ਹਰਿ ਆਸਣ ਬੇਮਿਸਾਲਾ। ਗੁਰ ਪੀਰ ਸਾਧ ਸੰਤ ਅਵਤਾਰ ਨਾ ਕੋਈ ਸੰਗ ਰਖਾਏ, ਅਕਲ ਕਲਾ ਕਲ ਵਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਸੁਰਤ ਸੰਭਾਲਾ। ਆਪ ਆਪਣੀ ਜੋਤ ਜਗਾਏ, ਅਕਲ ਕਲਾ ਭਰਪੂਰਾ। ਦੂਸਰ ਨਾ ਕੋਈ ਸੰਗ ਰਲਾਏ, ਨਾ ਕੋਈ ਦਿਸਾਏ ਨੇੜ ਦੂਰਾ। ਪ੍ਰਿਥਮੀ ਆਕਾਸ਼ ਪਰਕਾਸ਼ ਨਾ ਕੋਈ ਵਖਾਏ, ਰਵ ਸਸ ਨਾ ਕੋਈ ਤੂਰਾ। ਬ੍ਰਹਿਮੰਡ ਖੰਡ ਨਾ ਵੰਡ ਵੰਡਾਏ, ਜੇਰਜ ਅੰਡ ਉਤਭੁਜ ਸੇਤਜ ਨਾ ਕੋਈ ਵਖਾਏ ਰੰਗ ਗੂੜ੍ਹਾ। ਵੈਰਾਗ ਤਿਆਗ ਨਾ ਕੋਈ ਜਣਾਏ, ਤ੍ਰਿਸ਼ਨਾ ਅੱਗ ਨਾ ਕੋਈ ਬੁਝਾਏ, ਗਿਆਨ ਧਿਆਨ ਕੋਈ ਦਿਸ ਨਾ ਆਏ, ਭੇਵ ਨਾ ਪਾਏ ਮੂਰਖ ਮੂੜ੍ਹਾ। ਚਤਰਭੁਜ ਆਪ ਅਖਵਾਏ, ਭੇਵ ਗੁਝ ਕੋਈ ਦੇਵੀ ਦੇਵ ਨਾ ਪਾਏ, ਬ੍ਰਹਮਾ ਸੁਰਪਤ ਸ਼ਿਵ ਗਣੇਸ਼ ਵਿਸ਼ਨੂੰ ਹਰਿ ਸੇਵਾ ਲਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਿਹਾ ਉਪਾਏ। ਆਪ ਆਪਣਾ ਕਰ ਪਸਾਰਾ, ਆਪਣੀ ਕਲ ਵਰਤਾਈਆ। ਜੋਤੀ ਨੂਰ ਕਰ ਉਜਿਆਰਾ, ਘਰ ਬੈਠਾ ਆਸਣ ਲਾਈਆ। ਜੀਵ ਜੰਤ ਨਾ ਕੋਈ ਅਧਾਰਾ, ਲੱਖ ਚੁਰਾਸੀ ਦਿਸ ਨਾ ਆਈਆ। ਸਾਧ ਸੰਤ ਨਾ ਕੋਈ ਅਵਤਾਰਾ, ਗੁਰ ਪੀਰ ਨਾ ਕੋਈ ਰਖਾਈਆ। ਮੁੱਲਾ ਕਾਜ਼ੀ ਸ਼ੇਖ਼ ਪੀਰ ਫ਼ਕੀਰ ਦਸਤਗੀਰ ਨਾ ਕੋਈ ਨਾਰੀ ਨਾਰਾ, ਨਰ ਨਰਾਇਣ ਨਾ ਕੋਈ ਗਾਈਆ। ਰਵ ਸਸ ਸੂਰਜ ਚੰਦ ਨਾ ਕੋਈ ਦਿਸੇ ਮੰਡਲ ਤਾਰਾ, ਧਰਤ ਧਵਲ ਨਾ ਕੋਈ ਉਪਾਈਆ। ਲੋਆਂ ਪੁਰੀਆਂ ਨਾ ਕੋਈ ਪਸਾਰਾ, ਬ੍ਰਹਮਾ ਸ਼ਿਵ ਨਜ਼ਰ ਨਾ ਆਈਆ। ਰਾਜ ਰਾਜਾਨ ਸ਼ਾਹ ਸੁਲਤਾਨ ਰਾਓ ਰੰਕ ਨਾ ਦੀਸੇ ਕੋਈ ਬੰਕ ਦਵਾਰਾ, ਦਰ ਦਵਾਰ ਕੋਈ ਵੇਖ ਨਾ ਪਾਈਆ। ਸੰਤ ਕੰਤ ਭਗਵੰਤ ਜੰਤ ਨਾ ਮੇਲ ਭਤਾਰਾ, ਪਵਣ ਹੁਲਾਰਾ ਨਾ ਕੋਈ ਵਖਾਈਆ। ਨਾ ਕੋਈ ਸ਼ਬਦ ਧੁਨ ਸੱਚੀ ਧੁਨਕਾਰਾ, ਅਨਹਦ ਰਾਗ ਨਾ ਕੋਈ ਅਲਾਈਆ। ਅਵਣ ਗਵਣ ਨਾ ਕੋਈ ਪਸਾਰਾ, ਬ੍ਰਹਿਮੰਡ ਖੰਡ ਨਾ ਕੋਈ ਵੰਡ ਵੰਡਾਈਆ। ਆਪ ਆਪਣਾ ਕਰ ਆਕਾਰਾ, ਪਾਰਬ੍ਰਹਮ ਪ੍ਰਭ ਪੁਰਖ ਅਪਾਰਾ, ਘਰ ਏਕਾ ਏਕ ਸੁਹਾਈਆ। ਆਪ ਆਪਣਾ ਕਰ ਪਰਕਾਸ਼, ਅਕਲ ਕਲਾ ਵਰਤਾਈਆ। ਆਦਿ ਅੰਤ ਨਾ ਹੋਏ ਵਿਨਾਸ, ਭੇਵ ਕੋਈ ਨਾ ਪਾਈਆ। ਆਪ ਆਪਣਾ ਦਾਸੀ ਦਾਸ, ਆਪ ਆਪਣੀ ਸੇਵ ਕਮਾਈਆ। ਨਾ ਕੋਈ ਹੱਡ ਨਾੜੀ ਦਿਸੇ ਮਾਸ, ਪੰਜ ਤਤ ਨਾ ਕੋਇ ਰਖਾਈਆ। ਪਵਣ ਨਾ ਗਾਏ ਰਸਨ ਸਵਾਸ, ਜਿਹਵਾ ਮੁਖ ਨਾ ਕੋਇ ਹਿਲਾਈਆ। ਮਾਤ ਗਰਭ ਨਾ ਆਏ ਦਸ ਦਸ ਮਾਸ, ਪਿਤਾ ਪੂਤ ਨਾ ਕੋਈ ਅਖਵਾਈਆ। ਆਪ ਆਪਣੇ ਘਰ ਰੱਖੇ ਵਾਸ, ਆਪ ਆਪਣਾ ਆਸਣ ਲਾਈਆ। ਆਪੇ ਦਾਤਾ ਸ਼ਾਹ ਸ਼ਾਬਾਸ, ਸ਼ਾਹ ਸੁਲਤਾਨ ਆਪ ਅਖਵਾਈਆ। ਥਿਰ ਘਰ ਵੇਖੇ ਸਾਚੀ ਰਾਸ, ਦਰ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤੀ ਨੂਰ ਉਪਾਈਆ। ਜੋਤੀ ਨੂਰ ਇਕ ਇਕੱਲਾ, ਏਕਾ ਏਕ ਉਪਾਇਆ। ਆਪ ਵਸਾਇਆ ਸਚ ਮਹੱਲਾ, ਦਿਸ ਕਿਸੇ ਨਾ ਆਇਆ। ਨਾ ਕੋਈ ਦੀਸੇ ਜਲ ਥਲਾ, ਜੰਗਲ ਜੂਹ ਉਜਾੜ ਪਹਾੜ ਬਨ ਖੰਡਾ ਨਾ ਡੇਰਾ ਲਾਇਆ। ਦਿਵਸ ਰੈਣ ਨਾ ਕੋਈ ਘੜੀ ਪੱਲਾ, ਵੇਲਾ ਵਕਤ ਨਾ ਕੋਈ ਵਖਾਇਆ। ਨਾ ਕੋਈ ਵੇਖੇ ਦੂਈ ਦਵੈਤੀ ਸੱਲਾ, ਏਕਾ ਦੂਜਾ ਦੂਜਾ ਏਕਾ ਨਜ਼ਰ ਨਾ ਆਇਆ। ਇਕ ਵਸਾਇਆ ਨਿਹਚਲ ਧਾਮ ਅਟੱਲਾ, ਹਰਿ ਥਿਰ ਘਰ ਨਾਉਂ ਰਖਾਇਆ। ਆਪ ਆਪਣਾ ਦਵਾਰਾ ਮੱਲਾ, ਆਪ ਆਪਣੀ ਅਲਖ ਜਗਾਇਆ। ਅਲੱਖ ਨਿਰੰਜਣ ਭੇਖ ਵਟਾਇਆ। ਅਗੰਮ ਅਗੋਚਰ ਨਾ ਕੋਈ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਰਖਾਇਆ। ਆਪ ਆਪਣਾ ਨਾਉਂ ਰਖਾਏ, ਏਕਾ ਏਕ ਅਕਾਲਾ। ਸਾਚਾ ਧਾਮ ਇਕ ਸੁਹਾਏ, ਆਪੇ ਹੋਏ ਆਪ ਰਖਵਾਲਾ। ਪੰਖੀ ਪੰਛੀ ਕੋਈ ਦਿਸ ਨਾ ਆਏ, ਨਾ ਕੋਈ ਦੀਸੇ ਸ਼ਾਹ ਕੰਗਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਬਣਾਏ ਆਪਣੀ ਮਾਲਾ। ਆਪਣੀ ਜੋਤ ਆਪ ਜਗਾ, ਆਪਣੀ ਬਣਤ ਬਣਾਈਆ। ਆਪਣੇ ਭਾਣੇ ਰਿਹਾ ਸਮਾ, ਹਰਿ ਭਾਣਾ ਭੇਵ ਨਾ ਰਾਈਆ। ਦੂਸਰ ਨਾ ਕੋਈ ਵੇਖ ਵਿਖਾ, ਤੀਜੇ ਨਾ ਕੋਈ ਬਣਤ ਬਣਾਈਆ। ਚੌਥੇ ਘਰ ਨਾ ਨਾਦ ਸੁਣਾ, ਸਾਧ ਸੰਤ ਨਾ ਵੇਖ ਵਖਾਈਆ। ਪੰਚਮ ਰਾਗ ਨਾ ਕੋਈ ਅਲਾ, ਖਾਣੀ ਬਾਣੀ ਨਜ਼ਰ ਨਾ ਆਈਆ। ਛੇਵੇਂ ਛੱਪਰ ਛੰਨ ਨਾ ਕੋਈ ਵਖਾ, ਮੰਦਰ ਅੰਦਰ ਜੋਤ ਜਗਾਈਆ। ਸੱਤਵੇਂ ਸਤਿ ਪੁਰਖ ਆਪ ਅਖਵਾ, ਆਪ ਆਪਣਾ ਨਾਉਂ ਰਖਾਈਆ। ਅੱਠ ਤਤ ਨਾ ਜਣੇਂਦੀ ਕੋਈ ਮਾਂ, ਧਰਤਮਾਤ ਨਾ ਖ਼ੁਸ਼ੀ ਮਨਾਈਆ। ਨੌ ਦਰ ਨਾ ਬਣਤ ਬਣਾ, ਲੱਖ ਚੁਰਾਸੀ ਨਾ ਵੇਖ ਵਖਾਈਆ। ਦਸਮ ਦਵਾਰੀ ਰਾਹ ਰਿਹਾ ਤਕਾ, ਅੱਧਵਿਚਕਾਰੀ ਡੇਰਾ ਲਾਈਆ। ਪਾਰਬ੍ਰਹਮ ਤੇਰਾ ਸਾਚਾ ਥਾਂ, ਏਕਾ ਏਕ ਅਖਵਾਈਆ। ਆਪ ਉਪਾਏ ਆਪਣਾ ਨਾਂ, ਆਪ ਆਪਣੀ ਇਛਿਆ ਆਪਣੀ ਝੋਲੀ ਪਾਈਆ। ਜੋਤੀ ਨੂਰ ਜੋਤ ਜਗਾ, ਦੇ ਮਤ ਰਿਹਾ ਸਮਝਾਈਆ। ਨਾਰੀ ਕੰਤ ਆਪ ਅਖਵਾ, ਆਪ ਆਪਣੀ ਸੇਜ ਹੰਢਾਈਆ। ਪੂਤ ਸਪੂਤਾ ਇਕ ਆਪਣਾ, ਹਰਿ ਸ਼ਬਦੀ ਨਾਉਂ ਰਖਾਈਆ। ਹਰਿ ਜੋਤ ਬਣਾਏ ਸਾਚੀ ਮਾਂ, ਏਕਾ ਤਤ ਝੋਲੀ ਪਾਈਆ। ਆਪ ਆਪਣੀ ਬਣਤ ਬਣਾ, ਆਪਣੇ ਹੱਥ ਰੱਖੀ ਵਡਿਆਈਆ। ਬ੍ਰਹਿਮੰਡ ਵਿਚ ਗਿਆ ਸਮਾ, ਪ੍ਰਭ ਅੱਗੇ ਸੀਸ ਝੁਕਾਈਆ। ਦਿਸ ਨਾ ਆਏ ਕਿਸੇ ਥਾਂ, ਹਰ ਘਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਸ਼ਬਦ ਸੁਤ ਸਚ ਬਲਵਾਨ, ਸੁਣੇ ਧੁਰ ਫ਼ਰਮਾਨਿਆ। ਦੇਵਣਹਾਰਾ ਗੁਣ ਨਿਧਾਨ, ਕਰੇ ਜਾਣ ਪਛਾਨਿਆ। ਹੱਥ ਫੜਾਏ ਇਕ ਨਿਸ਼ਾਨ, ਜੋਤੀ ਨੂਰ ਮਹਾਨਿਆ। ਇਕ ਰਖਾਏ ਆਪਣੀ ਆਨ, ਏਕਾ ਏਕ ਵਖਾਨਿਆ। ਏਕਾ ਏਕ ਨਾਉਂ ਵਖਾਨ, ਏਕਾ ਏਕ ਸ੍ਰੀ ਭਗਵਾਨਿਆ। ਏਕਾ ਏਕ ਦੇਵੇ ਮਾਣ, ਏਕਾ ਏਕ ਮਾਣ ਨਿਮਾਣਿਆਂ। ਏਕਾ ਏਕ ਦੇਵੇ ਦਾਨ, ਦਾਤਾ ਦਾਨੀ ਆਪ ਅਖਵਾਨਿਆ। ਏਕਾ ਏਕ ਜਾਣੀ ਜਾਣ, ਜਾਨਣਹਾਰ ਆਪ ਪਛਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਤਤ ਦੇਵੇ ਵਰ, ਦਰ ਘਰ ਕਰੇ ਪਰਵਾਨਿਆ। ਸ਼ਬਦ ਸੁਤ ਸਚ ਦੁਲਾਰਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਆਪ ਆਪਣੀ ਕਰ ਨਿਮਸਕਾਰਾ, ਏਕਾ ਮੰਗ ਮੰਗਾਇੰਦਾ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਇੰਦਾ। ਪਾਰਬ੍ਰਹਮ ਕਰੇ ਵਿਚਾਰਾ, ਕਵਣ ਖੇਲ ਖਿਲਾਇੰਦਾ। ਸੁਤ ਸ਼ਬਦ ਖ਼ਬਰਦਾਰਾ, ਏਕਾ ਨਾਅਰਾ ਲਾਇੰਦਾ। ਕਵਣ ਦਰ ਕਵਣ ਘਰ ਲੈ ਅਵਤਾਰਾ, ਕਵਣ ਧਾਮ ਰਹਾਇੰਦਾ। ਪੁਰਖ ਅਗੰਮਾ ਪਾਵੇ ਸਾਰਾ, ਆਪ ਆਪਣਾ ਵੇਖ ਵਖਾਇੰਦਾ। ਇਕ ਇਕੱਲਾ ਏਕ ਏਕੰਕਾਰਾ, ਏਕਾ ਰੂਪ ਸਮਾਇੰਦਾ। ਆਪ ਆਪਣਾ ਕਰ ਪਸਾਰਾ, ਓਅੰਕਾਰਾ ਰੂਪ ਵਟਾਇੰਦਾ। ਸੋ ਪੁਰਖ ਨਿਰੰਜਣ ਸਿਰਜਣਹਾਰਾ, ਸਾਚੀ ਕਲ ਵਰਤਾਇੰਦਾ। ਪੂਤ ਸਪੂਤਾ ਕਰ ਪਿਆਰਾ, ਸ਼ਬਦ ਸੁਤ ਅਲਾਇੰਦਾ। ਲੋਆਂ ਪੁਰੀਆਂ ਇਕ ਪਸਾਰਾ, ਆਪ ਆਪਣੀ ਝਲਕ ਵਖਾਇੰਦਾ। ਆਪੇ ਬਖ਼ਸ਼ੇ ਚਰਨ ਪਿਆਰਾ, ਦੇ ਮਤ ਆਪ ਸਮਝਾਇੰਦਾ। ਸਚ ਸੁੱਚ ਜਗਤ ਵਰਤਾਰਾ, ਹਰਿ ਗਿਰਧਾਰਾ ਆਪ ਰਖਾਇੰਦਾ। ਏਕਾ ਭਰਿਆ ਨਾਮ ਭੰਡਾਰਾ, ਭਰਨਹਾਰਾ ਆਪ ਹੋ ਜਾਇੰਦਾ। ਨਿਖੁੱਟ ਨਾ ਜਾਏ ਵਾਰੋ ਵਾਰਾ, ਆਦਿ ਅੰਤ ਏਕਾ ਧਾਰ ਰਖਾਇੰਦਾ। ਆਪੇ ਤੋਲਾ ਤੋਲਣਹਾਰਾ, ਸਾਚਾ ਤੋਲ ਤੁਲਾਇੰਦਾ। ਆਪਣਾ ਬੋਲਾ ਆਪੇ ਬੋਲਣਹਾਰਾ, ਹਰਿ ਸ਼ਬਦੀ ਨਾਉਂ ਰਖਾਇੰਦਾ। ਲੋਆਂ ਪੁਰੀਆਂ ਕਰ ਪਸਾਰਾ, ਇਕ ਦਵਾਰਾ ਆਪ ਰਖਾਇੰਦਾ। ਆਪ ਆਪਣਾ ਕਰ ਉਜਿਆਰਾ, ਰੂਪ ਅਨੂਪ ਸਤਿ ਸਰੂਪ ਸਾਚੀ ਕੂਟ ਸੁਹਾਇੰਦਾ। ਜੋਤ ਨਿਰੰਜਣ ਕਰ ਪਿਆਰਾ, ਆਦਿ ਨਿਰੰਜਣ ਦਇਆ ਕਮਾਇੰਦਾ। ਆਪ ਆਪਣਾ ਕਰ ਵਿਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਤ ਦੁਲਾਰਾ ਸੰਗ ਰਲਾਇੰਦਾ। ਸ਼ਬਦ ਸੁਤ ਇਕ ਧਿਆਨ, ਇਕ ਓਟ ਰਖਾਈਆ। ਏਕਾ ਨਾਮ ਇਕ ਗਿਆਨ, ਏਕਾ ਚੋਟ ਲਗਾਈਆ। ਏਕਾ ਧਰਮ ਇਕ ਨਿਸ਼ਾਨ, ਏਕਾ ਏਕ ਵਖਾਈਆ। ਏਕਾ ਰਾਗ ਏਕਾ ਗਾਨ, ਏਕਾ ਕਾਨ ਸੁਣਾਈਆ। ਏਕਾ ਦਾਨੀ ਏਕਾ ਦਾਨ, ਦੇਵਣਹਾਰ ਇਕ ਅਖਵਾਈਆ। ਏਕਾ ਮਾਣ ਏਕਾ ਤਾਨ, ਏਕਾ ਨਾਮ ਚਲਾਈਆ। ਆਪ ਆਪਣੀ ਕਰ ਪਛਾਨ, ਆਪਣਾ ਨੇਤਰ ਵੇਖ ਵਖਾਈਆ। ਆਪੇ ਮੇਲੇ ਆਪਣਾ ਹਾਣ, ਆਪ ਆਪਣੀ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਸਾਚੇ ਵਰ, ਘਰ ਸਾਚੇ ਰਿਹਾ ਸੁਹਾਈਆ। ਸਾਚੇ ਦਰ ਕਰ ਪਰਵਾਨ, ਏਕਾ ਖ਼ੁਸ਼ੀ ਮਨਾਈਆ। ਆਪੇ ਵੇਖੇ ਮਾਰ ਧਿਆਨ, ਆਪ ਆਪਣੀ ਉਤਪਤ ਰਿਹਾ ਕਰਾਈਆ। ਆਪੇ ਦੇਵਣਹਾਰਾ ਮਾਣ, ਦਰ ਦਵਾਰਾ ਰਿਹਾ ਸੁਹਾਈਆ। ਸਚਖੰਡ ਇਕ ਗਿਆਨ, ਏਕਾ ਰਾਗ ਅਲਾਈਆ। ਨਾ ਕੋਈ ਪਵਣ ਨਾ ਮਸਾਨ, ਨਾ ਕੋਈ ਹਵਨ ਕਰਾਈਆ। ਨਾ ਕੋਈ ਪੂਜਾ ਪਾਠ ਗਿਆਨ ਧਿਆਨ, ਖਾਣੀ ਬਾਣੀ ਰਸਨਾ ਜਿਹਵਾ ਕੋਈ ਨਾ ਗਾਈਆ। ਨਾ ਕੋਈ ਪੜ੍ਹੇ ਵੇਦ ਪੁਰਾਨ, ਬ੍ਰਹਮਾ ਮੁਖ ਨਾ ਕੋਈ ਰਖਾਈਆ। ਨਾ ਕੋਈ ਦੀਸੇ ਅੰਜੀਲ ਕੁਰਾਨ, ਅੱਲਾ ਹੂ ਨਾਅਰਾ ਕੋਈ ਨਾ ਲਾਈਆ। ਨਾ ਕੋਈ ਦੀਸੇ ਜੰਤ ਜਹਾਨ, ਜੀਵ ਜੁਗਤ ਨਾ ਕੋਈ ਰਖਾਈਆ। ਨਾ ਕੋਈ ਭੂਮਿਕਾ ਨਾ ਅਸਥਾਨ, ਮੰਡਲ ਮੰਡਪ ਕੋਈ ਦਿਸ ਨਾ ਆਈਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਨਾ ਕੋਈ ਬੰਸਰੀ ਰਿਹਾ ਵਜਾਈਆ। ਨਾ ਕੋਈ ਸੀਤਾ ਨਾ ਕੋਈ ਰਾਮ, ਲੰਕਾ ਗੜ੍ਹ ਨਾ ਕੋਈ ਵਖਾਈਆ। ਨਾਨਕ ਗੋਬਿੰਦ ਕੋਇ ਨਾ ਨਾਮ, ਨਾ ਕੋਈ ਬਣਤ ਬਣਾਈਆ। ਏਕਾ ਏਕ ਸ੍ਰੀ ਭਗਵਾਨ, ਜੋਤੀ ਜੋਤ ਸਮਾਈਆ। ਸਾਚਾ ਸੁਤ ਨੌਜਵਾਨ, ਆਪਣੇ ਸੰਗ ਰਲਾਈਆ। ਆਪ ਆਪਣਾ ਕਰ ਧਿਆਨ, ਲੋਆਂ ਪੁਰੀਆਂ ਬਣਤ ਬਣਾਈਆ। ਪੁਰਖ ਅਬਿਨਾਸ਼ੀ ਚਤਰ ਸੁਜਾਨ, ਆਪਣਾ ਭੇਖ ਵਟਾਈਆ। ਆਪੇ ਖੇਲੇ ਖੇਲ ਮਹਾਨ, ਆਪਣਾ ਅੰਗ ਕਟਾਈਆ। ਵਿਸ਼ਨੂੰ ਰੂਪ ਇਕ ਨਿਸ਼ਾਨ, ਏਕਾ ਏਕ ਰਖਾਈਆ। ਆਪੇ ਵੇਖੇ ਅੰਦਰ ਮੰਦਰ ਮਾਰ ਧਿਆਨ, ਕਵਣ ਧਾਮ ਦਵਾਰਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਿਹਾ ਉਪਾਈਆ। ਆਪ ਆਪਣੀ ਮਾਰੇ ਝਾਕੀ, ਆਪਣਾ ਖੋਲ੍ਹ ਦਵਾਰਿਆ। ਨਾ ਕੋਈ ਦੀਸੇ ਬੰਦਾ ਖ਼ਾਕੀ, ਨਾ ਕੋਈ ਮਹੱਲ ਅਟਾਰਿਆ। ਨਾ ਕੋਈ ਦੀਸੇ ਸੱਜਣ ਸਾਕੀ, ਭਰ ਪਿਆਲਾ ਨਾ ਕੋਈ ਪਿਲਾ ਰਿਹਾ। ਨਾ ਕੋਈ ਲੇਖਾ ਮੰਗੇ ਬਾਕੀ, ਧਰਮ ਰਾਏ ਚਿਤਰ ਗੁਪਤ ਨਾ ਕੋਈ ਉਪਾ ਰਿਹਾ। ਨਾ ਕੋਈ ਜਾਣੇ ਭਵਿਖਤ ਵਾਕੀ, ਲੇਖਾ ਲੇਖ ਨਾ ਕੋਈ ਲਿਖਾ ਰਿਹਾ। ਨਾ ਕੋਈ ਅਸਤਰ ਸ਼ਸਤਰ ਘੋੜਾ ਰਾਕੀ, ਬਸਤਰ ਕੋਈ ਨਾ ਤਨ ਸਜਾ ਲਿਆ। ਨਾ ਕੋਈ ਚਲੇ ਚਾਲ ਬਾਂਕੀ, ਕਲਗੀ ਤੋੜਾ ਨਾ ਸੀਸ ਟਿਕਾ ਲਿਆ। ਖੇਲ ਜਾਣੇ ਪ੍ਰਭ ਖੇਲਣਹਾਰਾ ਬਾਂਕੀ, ਦੂਸਰ ਕੋਈ ਨਾ ਵੇਖ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਘਰ, ਘਰ ਮੰਦਰ ਇਕ ਸੁਹਾ ਲਿਆ। ਆਪ ਆਪਣਾ ਆਪੇ ਵੇਖੇ, ਵੇਖਣਹਾਰ ਅਖਵਾਇਆ। ਨਾ ਕੋਈ ਲਿਖੇ ਲੇਖੇ, ਰੇਖੇ ਨਾ ਕੋਈ ਮਿਟਾਇਆ। ਆਪਣੀ ਜੋਤੀ ਆਪੇ ਭੇਖੇ, ਵੇਸ ਅਨੇਕੇ ਰਿਹਾ ਕਰਾਇਆ। ਨਾ ਕੋਈ ਦਿਸੇ ਧਾਰੀ ਕੇਸੇ, ਨਾ ਕੋਈ ਮੂੰਡ ਮੁੰਡਾਇਆ। ਨਾ ਕੋਈ ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਗਣੇਸ਼ੇ, ਸੁਰਪਤ ਰਾਜਾ ਇੰਦ ਦਿਸ ਨਾ ਆਇਆ। ਨਾ ਕੋਈ ਲੋਕ ਪਰਲੋਕ ਦੇਸ ਪਰਦੇਸੇ, ਗਗਨ ਪਾਤਾਲ ਨਾ ਕੋਈ ਰਹਾਇਆ। ਨਾ ਕੋਈ ਰਾਜ ਰਾਜਾਨ ਨਰ ਨਰੇਸ਼ੇ, ਸ਼ਾਹ ਸੁਲਤਾਨ ਨਾ ਵੇਖ ਵਖਾਇਆ। ਨਾ ਕੋਈ ਕਾਇਆ ਗੋਬਿੰਦ ਦਸ ਦਸਮੇਸ਼ੇ, ਪੰਜ ਤਤ ਨਾ ਨਜ਼ਰੀ ਆਇਆ। ਆਦਿ ਪੁਰਖ ਸਦਾ ਅਡੋਲ ਰਹੇ ਹਮੇਸ਼ੇ, ਨਾ ਮਰੇ ਨਾ ਜਾਇਆ। ਆਪੇ ਜਾਣੇ ਆਪਣਾ ਵੇਸੇ, ਆਪ ਆਪਣਾ ਰੂਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਟਿਕਾਇਆ। ਆਪ ਆਪਣਾ ਨੂਰ ਟਿਕਾਏ, ਆਪਣੀ ਬਣਤ ਬਣਾਈਆ। ਕਵਲੀ ਕਵਲਾ ਇਕ ਉਪਾਏ, ਅੰਮ੍ਰਿਤ ਮੁਖ ਚੁਆਈਆ। ਧਰਤ ਧਵਲ ਨਾ ਕੋਈ ਦਿਸਾਏ, ਆਫ ਤਾਬ ਨਾ ਕੋਈ ਚੜ੍ਹਾਈਆ। ਸ਼ਾਹ ਨਵਾਬ ਕੋਈ ਨਜ਼ਰ ਨਾ ਆਏ, ਇਕ ਅਹਿਬਾਬ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਆਬ ਕਵਲ ਨਾਭ ਬਣਾਏ ਦੋ ਆਬ, ਸਾਚੀ ਰਚਨ ਰਚਾਈਆ। ਆਪ ਆਪਣਾ ਨੂਰ ਉਜਿਆਰਾ, ਆਪੇ ਰਿਹਾ ਕਰਾਇਆ। ਕਵਲ ਕਵਲਾ ਕਰ ਪਿਆਰਾ, ਕਵਲਾ ਮੁਖ ਛੁਪਾਇਆ। ਜੁਗ ਸਤਾਈ ਬੰਨ੍ਹੇ ਧਾਰਾ, ਧਰਨੀ ਧਰਨਾ ਆਪ ਅਖਵਾਇਆ। ਆਪੇ ਵੇਖੇ ਪਾਰ ਕਿਨਾਰਾ, ਆਪੇ ਬੇੜਾ ਰਿਹਾ ਚਲਾਇਆ। ਪਾਰਬ੍ਰਹਮ ਪ੍ਰਭ ਪੁਰਖ ਅਪਾਰਾ, ਭੇਵ ਕਿਸੇ ਨਾ ਪਾਇਆ। ਪੁਰਖ ਅਗੰਮੜਾ ਅਗੰਮੜੀ ਕਾਰਾ, ਆਪ ਆਪਣੀ ਕਰਦਾ ਆਇਆ। ਨਾਭੀ ਕਵਲਾ ਕਰ ਉਜਿਆਰਾ, ਬ੍ਰਹਮਾ ਸੁਤ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਅਚੁਤ ਬੁੱਤ ਆਪਣੇ ਰੂਪ ਸਮਾਇਆ। ਆਪ ਆਪਣਾ ਕਰ ਸਹਾਰਾ, ਆਪਣਾ ਭੇਖ ਵਟਾਇਆ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਖੇਲਣਹਾਰ ਅਖਵਾਇਆ। ਮੰਗੇ ਮੰਗ ਬਣ ਭਿਖਾਰਾ, ਦਰ ਦਰਵੇਸ਼ ਅਖਵਾਇਆ। ਲਿਖੇ ਲੇਖ ਲਿਖਣਹਾਰਾ, ਲੇਖਾ ਆਪਣੇ ਹੱਥ ਰਖਾਇਆ। ਵੇਖ ਵਿਖਾਏ ਵੇਖਣਹਾਰਾ, ਦਿਸ ਕਿਸੇ ਨਾ ਆਇਆ। ਰੂਪ ਅਨੂਪਾ ਹਰਿ ਗਿਰਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਆਪ ਆਪਣਾ ਕਰ ਆਕਾਰਾ, ਆਪਣੀ ਕਲ ਵਰਤਾਈਆ। ਆਪ ਆਪਣਾ ਕਰ ਵਿਚਾਰਾ, ਆਪਣੀ ਬੂਝ ਬੁਝਾਈਆ। ਤ੍ਰੈਗੁਣ ਮਾਇਆ ਕਰ ਪਸਾਰਾ, ਆਪਣੇ ਹੱਥ ਰੱਖੀ ਵਡਿਆਈਆ। ਰਾਜਸ ਤਾਮਸ ਸਤਿ ਵਿਚਾਰਾ, ਸਾਂਤਕ ਸਹਿਜ ਸੁਖਦਾਈਆ। ਬ੍ਰਹਮਾ ਮੇਲਾ ਇਕ ਦਵਾਰਾ, ਏਕਾ ਝੋਲੀ ਪਾਈਆ। ਸ਼ਬਦ ਜਣਾਏ ਅਪਰ ਅਪਾਰਾ, ਆਤਮਕ ਧੁਨ ਉਪਜਾਈਆ। ਸੁਣੇ ਸੁਣਾਏ ਸੁਣਨੇਹਾਰਾ, ਏਕਾ ਨਾਦ ਰਖਾਈਆ। ਬ੍ਰਹਮਾ ਬ੍ਰਹਮ ਕਰੇ ਵਿਚਾਰਾ, ਪਾਰਬ੍ਰਹਮ ਭੇਵ ਨਾ ਰਾਈਆ। ਆਪ ਆਪਣਾ ਲਿਆ ਵਿਚਾਰਾ, ਨਾ ਆਪਣੀ ਬੂਝ ਬੁਝਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰਾ, ਦੇਵੇ ਸ਼ਬਦ ਜਣਾਈਆ। ਸੁਣਿਆ ਸ਼ਬਦ ਅਗੰਮ ਅਪਾਰਾ, ਬ੍ਰਹਮਾ ਵੇਖ ਵਖਾਈਆ। ਚਰਨ ਕਵਲ ਪ੍ਰਭ ਇਕ ਧਿਆਨਾ, ਇਕ ਆਵਾਜ਼ ਲਗਾਈਆ। ਇਕ ਸ਼ਬਦ ਇਕ ਗਿਆਨਾ, ਆਪਣਾ ਆਪ ਸੁਣਾਈਆ। ਮੁਖ ਪ੍ਰਮੁਖ ਵਿਚ ਜਹਾਨਾਂ, ਉਤਪਤ ਆਪ ਕਰਾਈਆ। ਆਪੇ ਦੇਵੇ ਦਾਨੀ ਦਾਨਾ, ਇਕ ਭੰਡਾਰ ਵਖਾਈਆ। ਆਪ ਕਰਾਏ ਆਪਣੀ ਪਛਾਨਾ, ਆਪਣਾ ਮੁਖ ਵਖਾਈਆ। ਚਾਰੇ ਮੁਖ ਹੋਏ ਹੈਰਾਨਾ, ਪ੍ਰਭ ਨੇਤਰ ਦਰਸ਼ਨ ਪਾਈਆ। ਅੱਠੇ ਨੇਤਰ ਬ੍ਰਹਮੇ ਸ਼ਰਮਾਨਾ, ਨਰ ਹਰਿ ਨਾ ਵੇਖ ਵਖਾਈਆ। ਪਰਕਾਸ਼ ਪਰਕਾਸ਼ ਕੋਟਨ ਭਾਨਾ, ਅੰਧ ਅੰਧੇਰ ਮਿਟਾਈਆ। ਨਿਵਾਸ ਨਿਵਾਸਾ ਸਚ ਅਸਥਾਨਾ, ਬ੍ਰਹਮੇ ਧਾਮ ਭੂਮਿਕਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਨਾਮ ਵੱਡੀ ਵਡਿਆਈਆ। ਬ੍ਰਹਮੇ ਦਰ ਘਰ ਸਾਚਾ ਪਾਇਆ, ਏਕਾ ਨਾਮ ਅਨਮੁੱਲਾ। ਪ੍ਰਭ ਅਬਿਨਾਸ਼ੀ ਰਿਹਾ ਜਣਾਇਆ, ਦਰ ਦਵਾਰਾ ਏਕਾ ਖੁਲ੍ਹਾ। ਏਕਾ ਰੰਗਣ ਰੰਗ ਰੰਗਾਇਆ, ਇਕ ਰਖਾਏ ਆਪਣੀ ਕੁਲਾ। ਆਪਣੇ ਤੰਦਨ ਤੰਦ ਬੰਨ੍ਹਾਇਆ, ਆਦਿ ਅੰਤ ਸਦਾ ਅਤੁੱਲਾ। ਆਪਣੇ ਅੰਗਣ ਆਪ ਰਖਾਇਆ, ਆਪੇ ਫਲਿਆ ਆਪੇ ਫੁੱਲਾ। ਨਾਮ ਮਰਦੰਗਨ ਇਕ ਵਜਾਇਆ, ਇਕ ਸੁਣਾਇਆ ਸਾਚਾ ਢੋਲਾ। ਹੱਥੀਂ ਕੰਗਣ ਇਕ ਪਹਿਨਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਗ ਲਗਾਇਆ ਬ੍ਰਹਮਾ ਚੋਲਾ। ਬ੍ਰਹਮੇ ਚੋਲੀ ਰੰਗ ਕਰਤਾਰ, ਆਪਣੀ ਕਲ ਵਰਤਾਈਆ। ਹੌਲੀ ਹੌਲੀ ਸ਼ਬਦ ਧੁਨਕਾਰ, ਆਪਣੀ ਰਿਹਾ ਸੁਣਾਈਆ। ਨਾਭੀ ਕਵਲੀ ਅੰਮ੍ਰਿਤ ਧਾਰ, ਨਿਝਰ ਝਿਰਨਾ ਰਿਹਾ ਝਿਰਾਈਆ। ਲੱਖ ਚੁਰਾਸੀ ਕਰ ਤਿਆਰ, ਆਪ ਆਪਣੀ ਸੇਵਾ ਲਾਈਆ। ਵਿਸ਼ਨੂੰ ਮੇਲਾ ਮੀਤ ਮੁਰਾਰ, ਸਾਚਾ ਸੰਗ ਨਿਭਾਈਆ। ਸ਼ਿਵ ਸ਼ੰਕਰ ਬਣੇ ਦਰ ਭਿਖਾਰ, ਪ੍ਰਭ ਸਾਚਾ ਸੰਗ ਨਿਭਾਈਆ। ਤਿੰਨਾਂ ਮੇਲਾ ਇਕ ਦਵਾਰ, ਦਰ ਦਵਾਰਾ ਇਕ ਸੁਹਾਈਆ। ਆਪ ਆਪਣੀ ਕਿਰਪਾ ਧਾਰ, ਆਪਣੇ ਰੂਪ ਸਮਾਈਆ। ਨਿਰਗੁਣ ਸਰਗੁਣ ਖੇਲ ਸੰਸਾਰ, ਆਪਣੀ ਰਚਨ ਰਚਾਈਆ। ਤ੍ਰੈਗੁਣ ਮਾਇਆ ਕਰ ਤਿਆਰ, ਪ੍ਰਭ ਤਿੰਨਾਂ ਮੁਖ ਲਗਾਈਆ। ਆਪਣੀ ਹੱਥੀਂ ਗਲ ਪਾਇਆ ਹਾਰ, ਨਾ ਕੋਈ ਸਕੇ ਹੋਰ ਲੁਹਾਈਆ। ਛੱਤੀ ਜੁਗ ਵੇਖ ਵਿਚਾਰ, ਫੂਲਨ ਬਰਖਾ ਏਕਾ ਲਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਆਪੇ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਰਿਹਾ ਬਣਾਈਆ। ਪੰਜ ਤਤ ਤਤ ਕਰ ਤਿਆਰ, ਏਕਾ ਤਤ ਰਖਾਈਆ। ਹੱਡ ਮਾਸ ਨਾੜੀ ਰੱਤ ਬਖ਼ਸ਼ੇ ਸਾਚੀ ਧਾਰ, ਆਪ ਆਪਣਾ ਰੰਗ ਰੰਗਾਈਆ। ਭਗਵੰਤ ਭਗਤ ਬਣ ਭਿਖਾਰ, ਦੇਵਣਹਾਰ ਆਪ ਅਖਵਾਈਆ। ਸ੍ਰਿਸ਼ਟ ਸਬਾਈ ਕਰ ਤਿਆਰ, ਬ੍ਰਹਮੇ ਤੇਰੀ ਸੇਵਾ ਲਾਈਆ। ਵਿਸ਼ਨੂੰ ਵੰਸਾ ਰਹਿਣਾ ਖ਼ਬਰਦਾਰ, ਬਾਲ ਅੰਞਾਣੇ ਜੋਤ ਜਗਾਈਆ। ਸ਼ਿਵ ਸ਼ੰਕਰ ਮਾਰੀ ਏਕਾ ਮਾਰ, ਆਪਣੀ ਗੋਦੀ ਲਏ ਉਠਾਈਆ। ਤਿੰਨਾਂ ਮੇਲਾ ਇਕ ਦਵਾਰ, ਪ੍ਰਭ ਸਾਚਾ ਰਿਹਾ ਸਮਝਾਈਆ। ਆਪੇ ਵਸਿਆ ਸਭ ਤੋਂ ਬਾਹਰ, ਘਰ ਆਪਣਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਦਿਤਾ ਵਰ, ਤ੍ਰੈ ਤ੍ਰੈ ਵੇਖ ਵਖਾਈਆ। ਤ੍ਰੈਗੁਣ ਮਾਇਆ ਕਰ ਪਰਵਾਨ, ਬ੍ਰਹਮਾ ਸੀਸ ਝੁਕਾਇੰਦਾ। ਵਿਸ਼ਨੂੰ ਵੇਖੇ ਮਾਰ ਧਿਆਨ, ਪ੍ਰਭ ਸਾਚਾ ਖ਼ੁਸ਼ੀ ਮਨਾਇੰਦਾ। ਸ਼ਿਵ ਸ਼ੰਕਰ ਬੈਠਾ ਹੋ ਹੈਰਾਨ, ਭੇਵ ਕੋਈ ਨਾ ਪਾਇੰਦਾ। ਪੁਰਖ ਅਬਿਨਾਸ਼ੀ ਖੋਲ੍ਹੀ ਇਕ ਦੁਕਾਨ, ਤਿੰਨੇ ਸੇਵਾ ਲਾਇੰਦਾ। ਆਦਿ ਸ਼ਕਤ ਬਣੀ ਮਾਤ ਪਰਧਾਨ, ਜਗਤ ਮਾਤ ਆਪ ਹੋ ਜਾਇੰਦਾ। ਆਪੇ ਦੇਵੇ ਸਾਚਾ ਦਾਨ, ਜੋਤੀ ਨੂਰ ਇਕ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਘਰ ਆਪੇ ਆਪ ਅਪਣਾਇੰਦਾ। ਤ੍ਰੈਗੁਣ ਮਾਇਆ ਤੇਰਾ ਘਰ, ਪ੍ਰਭ ਸਾਚੇ ਆਪ ਸੁਹਾਇਆ। ਆਪੇ ਦੇਵਣਹਾਰਾ ਵਰ, ਆਪੇ ਲਏ ਉਪਾਇਆ। ਆਪਣੀ ਕਿਰਪਾ ਆਪੇ ਕਰ, ਕਰਨ ਕਰਾਵਣਹਾਰ ਅਖਵਾਇਆ। ਆਪਣਾ ਭਾਣਾ ਆਪੇ ਜਰ, ਆਪਣੇ ਭਾਣੇ ਸਦ ਸਮਾਇਆ। ਇਕ ਇਕੱਲਾ ਹਰੀ ਹਰ, ਨਿਰਗੁਣ ਰੂਪ ਅਖਵਾਇਆ। ਤ੍ਰੈਗੁਣ ਮਾਇਆ ਵੇਸ ਕਰ, ਵਿਸ਼ਨੂੰ ਵੰਸ ਉਪਾਇਆ। ਬ੍ਰਹਮਾ ਦਰ ਦਰਵੇਸ ਕਰ, ਦਰ ਦਰਬਾਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਖਿਲਾਇਆ। ਬ੍ਰਹਮਾ ਸ਼ਿਵ ਕਰਨ ਸਲਾਹ, ਵਿਸ਼ਨੂੰ ਸੰਗ ਰਲਾਇਆ। ਆਪ ਆਪਣਾ ਮਤਾ ਪਕਾ, ਆਪਣਾ ਅੰਗ ਉਪਾਇਆ। ਪੰਜ ਤਤ ਏਕਾ ਨਾਂ, ਏਕਾ ਥਾਂ ਸਮਾਇਆ। ਅਪ ਤੇਜ ਵਾਏ ਪ੍ਰਿਥਮੀ ਆਕਾਸ, ਵਾਸ ਨਿਵਾਸਾ ਵਿਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਤ ਆਪਣੇ ਹੱਥ ਰਖਾਇਆ। ਪੰਜ ਤਤ ਕਰ ਤਿਆਰੀ, ਤਿੰਨਾਂ ਵੇਖ ਵਖਾਨਿਆ। ਬੁੱਤ ਸੁਤ ਅਪਰ ਅਪਾਰੀ, ਵੇਖਣ ਵੇਖ ਵਖਾਨਿਆ। ਵੱਜੇ ਧੁਨ ਨਾਦ ਧੁਨਕਾਰੀ, ਨਾ ਕੋਈ ਬੋਲ ਬੁਲਾਨਿਆ। ਤੁੱਟਾ ਮਾਣ ਗੜ੍ਹ ਹੰਕਾਰੀ, ਹੋਏ ਬਾਲ ਅੰਞਾਨਿਆ। ਨੇਤਰ ਵੇਖੇ ਖੋਲ੍ਹ ਉਘਾੜੀ, ਚਾਰੋਂ ਕੁੰਟ ਸੁੰਞ ਮਸਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਏਕਾ ਏਕ ਪਛਾਨਿਆ। ਪੰਜ ਤਤ ਕਰ ਤਿਆਰੀ, ਬ੍ਰਹਮਾ ਵੇਖ ਵਖਾਇੰਦਾ। ਸਰਗੁਣ ਰੂਪ ਪਸਰ ਪਸਾਰੀ, ਨਿਰਗੁਣ ਕੋਇ ਨਾ ਵੇਖ ਵਖਾਇੰਦਾ। ਨਾ ਕੋਈ ਬੋਲੇ ਸ਼ਬਦ ਜੈਕਾਰੀ, ਨਾ ਕੋਈ ਚਾਲ ਚਲਾਇੰਦਾ। ਵਿਸ਼ਨੂੰ ਵੇਖੇ ਚਾਰ ਦਿਵਾਰੀ, ਚਾਰੇ ਕੁੰਟਾਂ ਨਾ ਕੋਈ ਨਜ਼ਰੀ ਆਇੰਦਾ। ਦੋਵੇਂ ਰੋਵਣ ਮਾਰਨ ਧਾਹੀਂ, ਪੂਰਨ ਇਛਿਆ ਨਾ ਕੋਈ ਕਰਾਇੰਦਾ। ਪਾਰਬ੍ਰਹਮ ਦਰ ਕਰ ਨਿਮਸਕਾਰੀ, ਦੋਏ ਜੋੜ ਚਰਨ ਸੀਸ ਝੁਕਾਇੰਦਾ। ਬਖ਼ਸ਼ੀ ਬਖ਼ਸ਼ਣਹਾਰ ਵਸਤ ਅਪਾਰੀ, ਬ੍ਰਹਮਾ ਅੱਗੇ ਝੋਲੀ ਡਾਹਿੰਦਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ, ਆਦਿ ਨਿਰੰਜਣ ਆਦਿ ਸ਼ਕਤ ਆਪਣੀ ਅੰਸ ਉਪਾਇੰਦਾ। ਜੋਤ ਨਿਰੰਜਣ ਕਰ ਤਿਆਰੀ, ਬ੍ਰਹਮੇ ਝੋਲੀ ਪਾਇੰਦਾ। ਲੱਖ ਚੁਰਾਸੀ ਦਏ ਅਧਾਰੀ, ਆਪ ਆਪਣੇ ਵਿਚ ਸਮਾਇੰਦਾ। ਮਨ ਮਤ ਬੁਧ ਤੇਰੀ ਸਿਕਦਾਰੀ, ਬ੍ਰਹਮੇ ਹੱਥ ਫੜਾਇੰਦਾ। ਜੋਤੀ ਸ਼ਬਦੀ ਖੇਲ ਅਪਾਰੀ, ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਆਪਣਾ ਵਰ, ਘਰ ਆਪਣਾ ਇਕ ਸੁਹਾਇੰਦਾ। ਬ੍ਰਹਮੇ ਵਰ ਸਾਚਾ ਪਾਇਆ, ਜੀਵ ਜੰਤ ਉਪਾਇੰਦਾ। ਥਾਨ ਥਨੰਤਰ ਕੋਈ ਦਿਸ ਨਾ ਆਇਆ, ਕਵਣ ਧਾਮ ਟਿਕਾਇੰਦਾ। ਗਗਨ ਗਗਨੰਤਰ ਵੇਖ ਵਖਾਇਆ, ਜੋਤ ਬਸੰਤਰ ਇਕ ਡਰਾਇੰਦਾ। ਪ੍ਰਭ ਅਬਿਨਾਸ਼ੀ ਜਾਣੀ ਅੰਤਰ, ਅੰਤਰ ਧਿਆਨ ਲਗਾਇੰਦਾ। ਬ੍ਰਹਮੇ ਫੁਰਨਾ ਸਾਚਾ ਮੰਤਰ, ਹਰਿ ਪੂਰਨ ਪੂਰ ਕਰਾਇੰਦਾ। ਧਰਤ ਧਵਲ ਧਾਮ ਸੁਹੰਤਰ, ਜਲ ਬਿੰਬ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਧਰਤ ਧਵਲ ਹਰਿ ਉਪਾਈ, ਬ੍ਰਹਮੇ ਮਿਲੀ ਵਧਾਈਆ। ਜੀਵ ਜੰਤ ਰਿਹਾ ਉਪਾਈ, ਦਵਾਰ ਬੰਕਾ ਰਿਹਾ ਸੁਹਾਈਆ। ਆਪੇ ਲੇਖਾ ਰਿਹਾ ਲਿਖਾਈ, ਬ੍ਰਹਮੇ ਸੁਤ ਸ਼ਬਦ ਜਣਾਈ, ਦਿਵਸ ਰੈਣ ਰਿਹਾ ਸੁਣਾਈਆ। ਆਪਣੀ ਵੰਡ ਆਪ ਵੰਡਾਈ, ਸ਼ਬਦ ਖੇਲ ਬ੍ਰਹਿਮੰਡ ਚਲਾਈ, ਜੇਰਜ ਅੰਡ ਰਿਹਾ ਉਪਾਈ, ਉਤਭੁਜ ਸੇਤਜ ਸੰਗ ਮਿਲਾਈ, ਚਾਰੇ ਕੂਟਾਂ ਵੇਖ ਵਖਾਈਆ। ਮਾਤ ਪਾਤਾਲ ਆਕਾਸ਼ ਸੁਹਾਈ, ਲੋਕ ਪਰਲੋਕ ਰਿਹਾ ਉਪਾਈ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਇਛਿਆ ਆਪੇ ਪੂਰ ਕਰਾਈਆ। ਆਪਣੀ ਇਛਿਆ ਬ੍ਰਹਮੇ ਭਿਛਿਆ, ਏਕਾ ਏਕ ਪਾਈਆ। ਵਿਸ਼ਨੂੰ ਵੰਸੀ ਕਰੇ ਰੱਛਿਆ, ਪ੍ਰਭ ਸਾਚੇ ਸੇਵਾ ਲਾਈਆ। ਲੋਕਮਾਤ ਕਿਸੇ ਨਾ ਦਿਸਿਆ, ਵੇਖਣਹਾਰ ਹਰਿ ਹਰ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਲੇਖਾ ਰਿਹਾ ਲਿਖਾਈਆ। ਬ੍ਰਹਮੇ ਲੇਖ ਲਿਖਾਵਣਹਾਰਾ, ਏਕਾ ਏਕ ਏਕੰਕਾਰਿਆ। ਆਪਣਾ ਭੇਵ ਖੁਲ੍ਹਾਵਣਹਾਰਾ, ਦੇਵੇ ਸ਼ਬਦ ਹੁਲਾਰਿਆ। ਅੱਖਰ ਵੱਖਰ ਚਲਾਵਣਹਾਰਾ, ਵੇਖ ਵਖਾਣੇ ਸਰਬ ਘਟ ਜਾਣੇ, ਅੰਦਰ ਬਾਹਰ ਗੁਪਤ ਜਾਹਰਿਆ। ਚਾਰੇ ਮੁਖ ਚਾਰੇ ਲੇਖ, ਧੁਰਦਰਗਾਹੀ ਲਾਏ ਮੇਖ, ਅੱਠੇ ਨੇਤਰ ਬ੍ਰਹਮਾ ਵੇਖ, ਵੇਦ ਵਿਦਾਂਤਾਂ ਆਪ ਲਿਖਾ ਰਿਹਾ। ਸ਼ਾਮ ਰਿਗ ਯੁਜਰ ਕਿਤੇਬ, ਅਥਰਬਣ ਨਾਲ ਰਲਾ ਲਿਆ। ਸਤਿਜੁਗ ਤ੍ਰੇਤਾ ਦੁਆਪਰ ਕਰ ਹਸੇਬ, ਕਲਜੁਗ ਵੇਖ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾ ਲਿਆ। ਬ੍ਰਹਮਾ ਲੇਖ ਲਿਖਾਰੀ ਬਣਿਆ, ਪ੍ਰਭ ਸਾਚਾ ਵੇਖ ਵਖਾਇੰਦਾ। ਮਾਤ ਪਿਤ ਕਿਸੇ ਨਾ ਜਣਿਆ, ਨਾ ਕੋਈ ਗੋਦ ਉਠਾਇੰਦਾ। ਨਾ ਕੋਈ ਘੜੇ ਨਾ ਕਿਸੇ ਭੰਨਿਆ, ਨਾ ਕੋਈ ਬਣਤ ਬਣਾਇੰਦਾ। ਬਿਨ ਹਰਿ ਦੇਵੇ ਨਾ ਕੋਈ ਡੰਨਿਆ, ਨਾ ਕੋਈ ਡੰਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਇੰਦਾ। ਆਪ ਆਪਣਾ ਸੰਗ ਨਿਭਾਏ, ਆਪਣੀ ਕਲ ਵਰਤਾਈਆ। ਬ੍ਰਹਮੇ ਸੁਤ ਆਪ ਉਪਾਏ, ਸਨਕ ਸਨੰਦਨ ਸਨਾਤਨ ਸੰਤ ਕੁਮਾਰ ਅਖਵਾਈਆ। ਏਕਾ ਗਾਨ ਏਕਾ ਧਿਆਨ (ਕਰਾਏ), ਬ੍ਰਹਮ ਗਿਆਨ ਜਣਾਈਆ। ਦਰ ਦਵਾਰੇ ਆਪ ਮਿਲਾਏ, ਆਪ ਆਪਣੀ ਬਣਤ ਬਣਾਈਆ। ਵਰ ਸਰਾਪ ਹੋ ਜਾਏ, ਦਵਾਰ ਪਾਲ ਆਪ ਅਖਵਾਈਆ। ਬ੍ਰਹਮਾ ਸੁਤ ਸੇਵਾ ਲਾਏ, ਲੋਕਮਾਤ ਹਰਿ ਰਘੁਰਾਈਆ। ਵਿਸ਼ਨੂੰ ਰੂਪ ਭਗਵਨ ਵਟਾਏ, ਭਗਤਨ ਮੇਲ ਮਿਲਾਈਆ। ਹੰਕਾਰ ਵਿਕਾਰ ਸੰਗ ਰਖਾਏ, ਨਾਮ ਧਾਰ ਇਕ ਚਲਾਈਆ। ਸ਼ਬਦ ਵਿਚੋਲਾ ਵਿਚ ਸੰਸਾਰ ਧਰਾਏ, ਨਾ ਮਰੇ ਨਾ ਜਾਈਆ। ਏਕਾ ਢੋਲਾ ਆਪ ਉਪਾਏ, ਆਪਣਾ ਰਾਗ ਅਲਾਈਆ। ਸਤਿਜੁਗ ਚੋਲਾ ਮਾਤ ਸੁਹਾਏ, ਸਤਿ ਸੰਤੋਖੀ ਰੰਗ ਚੜ੍ਹਾਈਆ। ਸੇਵਕ ਗੋਲਾ ਆਪ ਅਖਵਾਏ, ਸਾਚੀ ਸੇਵਾ ਰਿਹਾ ਕਮਾਈਆ। ਵਾਰ ਅਠਾਰਾਂ ਜੋਤ ਜਗਾਏ, ਬਾਵਨ ਹੰਸਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਲੇਖਾ ਲੇਖ ਲਿਖਾਈਆ। ਸਤਿਜੁਗ ਬੈਠਾ ਪਾਰ ਕਿਨਾਰਾ, ਅੰਤਮ ਮੇਲ ਮਿਲਾਇਆ। ਸਤਾਰਾਂ ਲੱਖ ਅਠਾਈ ਹਜ਼ਾਰਾ, ਆਰਜੂ ਆਪ ਲਿਖਾਇਆ। ਲੇਖਾ ਲੇਖ ਨਾ ਕਿਸੇ ਵਿਚਾਰਾ, ਮੁਨ ਰਿਖ ਭੇਵ ਨਾ ਪਾਇਆ। ਪੜ੍ਹ ਪੜ੍ਹ ਥੱਕੇ ਵੇਦ ਕਿਤੇਬਾਂ ਮਿਲਿਆ ਮੇਲ ਨਾ ਪੁਰਖ ਭਤਾਰਾ, ਨਰ ਨਿਰੰਕਾਰ ਦਿਸ ਨਾ ਆਇਆ। ਅਲਖ ਅਗੰਮ ਅਥਾਹ ਬੇਪਰਵਾਹ ਵਸਿਆ ਊਚ ਮੁਨਾਰਾ, ਧਾਮ ਅਟੱਲ ਸ਼ਬਦ ਮਹੱਲ ਡੇਰਾ ਲਾਇਆ। ਜੋਤੀ ਦੀਪਕ ਰਿਹਾ ਬਲ, ਦਿਵਸ ਰੈਣ ਨਾ ਕੋਈ ਰਖਾਇਆ। ਆਪਣਾ ਧਾਮ ਆਪੇ ਮੱਲ, ਆਪ ਆਪਣਾ ਸੰਗ ਨਿਭਾਇਆ। ਲੋਕਮਾਤ ਖੇਲ ਸੂਰਾ ਸਰਬੰਗ, ਆਪ ਆਪਣੀ ਰਿਹਾ ਖਿਲਾਇਆ। ਧਰਤ ਮਾਤ ਮੰਗੇ ਆਪਣੀ ਮੰਗ, ਪ੍ਰਭ ਅੱਗੇ ਝੋਲੀ ਡਾਹਿਆ। ਦੇਵਣਹਾਰ ਨਾ ਜਾਏ ਸੰਗ, ਜੁਗ ਜੁਗ ਦੇਂਦਾ ਆਇਆ। ਰਿਗ ਵੇਦ ਤੇਰਾ ਚਾੜ੍ਹੇ ਰੰਗ, ਰਘੁਬੰਸਾ ਦਏ ਉਪਾਇਆ। ਭਗਤ ਸੁਹੇਲਾ ਸਾਚਾ ਸੰਗ, ਆਪ ਆਪਣਾ ਦਏ ਨਿਭਾਇਆ। ਹਰਿਜਨ ਲਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਇਆ। ਗੜ੍ਹ ਹੰਕਾਰੀ ਦੇਵੇ ਭੰਨ, ਏਕਾ ਤੀਰ ਨਿਸ਼ਾਨ ਚਲਾਇਆ। ਤ੍ਰੇਤੇ ਮੰਗੇ ਤ੍ਰੀਆ ਮੰਗ, ਪ੍ਰਭ ਆਪਣਾ ਰੂਪ ਵਟਾਇਆ। ਰਾਮ ਪਰਸਾ ਨਾਤਾ ਸਾਚਾ ਗੰਗ, ਜੋਤੀ ਜੋਤ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤੇ ਤੇਰੇ ਦੋ ਪਰ, ਦੋਏ ਰੂਪ ਵਖਾਇਆ। ਤ੍ਰੇਤਾ ਤੇਰਾ ਪਾਰ ਕਿਨਾਰਾ, ਅੰਤ ਰਹਿਣ ਨਾ ਪਾਇਆ। ਦੁਆਪਰ ਪਰਗਟੇ ਵਿਚ ਸੰਸਾਰਾ। ਆਪ ਚਲਾਏ ਆਪਣੀ ਧਾਰਾ। ਵੇਦ ਵਿਆਸਾ ਲਏ ਅਵਤਾਰਾ। ਬਨ ਖੰਡ ਵੇਖ ਬਣਿਆ ਲੇਖ ਲਿਖਾਰਾ। ਨਾਰਦ ਮੁਨ ਪੁਕਾਰ ਸੁਣ, ਆਏ ਦਰ ਬਣ ਭਿਖਾਰਾ। ਚਾਰ ਸਲੋਕ ਧੁਰ ਦਾ ਮੋਖ, ਗੀਤਾ ਗਿਆਨ ਨਾ ਕੋਈ ਵਿਚਾਰਾ। ਪੁਰਾਨ ਅਠਾਰਾਂ ਸਲੋਕ ਇਕ ਲੱਖ ਹਜ਼ਾਰ ਸਤਾਰਾਂ, ਲੇਖਾ ਗਿਆ ਲਿਖਾਰਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਪੁਰਖ ਅਬਿਨਾਸ਼ੀ ਫੇਰਾ ਪਾਏ, ਵਰਨ ਗੋਤ ਜ਼ਾਤ ਪਾਤ ਊਚਾਂ ਨੀਚਾਂ ਵਸੇ ਬਾਹਰਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਨਾ ਕੋਈ ਸੰਗ ਰਖਾਏ, ਭਗਤਨ ਮੀਤਾ ਕਰ ਪਿਆਰਾ। ਆਪਣਾ ਰੰਗ ਚੜ੍ਹਾਏ ਪੂਤ ਸਪੂਤਾ ਬ੍ਰਹਮਣ ਗੌੜਾ, ਏਕਾ ਲਾਏ ਆਪਣਾ ਪੌੜਾ, ਨਾ ਕੋਈ ਜਾਣੇ ਲੰਮਾ ਚੌੜਾ, ਦੋ ਜਹਾਨੀ ਉਚ ਮੁਨਾਰਾ। ਵੇਖੇ ਖੇਲ ਮਿੱਠਾ ਕੌੜਾ, ਧੁਰਦਰਗਾਹੀ ਆਇਆ ਦੌੜਾ, ਸ਼ਬਦ ਘੋੜਾ ਮਾਰੇ ਪੌੜਾ, ਸੰਮਤ ਚੌਦਾਂ ਪਹਿਲੀ ਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਆਪਰ ਤੇਰਾ ਵੇਖ ਘਰ, ਵੇਦ ਵਿਆਸ ਕਰੇ ਪਿਆਰਾ। ਕਲਜੁਗ ਤੇਰੀ ਕਾਲੀ ਧਾਰ, ਦਿਸ ਕਿਸੇ ਨਾ ਆਈਆ। ਦੁਆਪਰ ਤੇਰੀ ਪਾਵੇ ਸਾਰ, ਦੋ ਜਹਾਨਾਂ ਵੇਖ ਵਖਾਈਆ। ਸਾਵਲ ਸੁੰਦਰ ਰੂਪ ਅਪਾਰ, ਕਾਹਨਾ ਕ੍ਰਿਸ਼ਨਾ ਭੇਖ ਵਟਾਈਆ। ਕਵਲ ਨੈਣ ਮਧੁਰ ਬੈਨ ਸਾਚੇ ਕੁੰਡਲ ਮੋਰ ਮੁਕਟ ਸੀਸ ਸਾਚਾ ਤਾਜ ਸੁਹਾਈਆ। ਬਿਦਰ ਸੁਦਾਮਾ ਉਧਾਰੇ ਜੁਗਤੀ ਜਗਤ ਦਰੋਪਦ ਲੱਜਿਆ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਆਪਰ ਤੇਰਾ ਵੇਖੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦੁਆਪਰ ਤੇਰਾ ਅੰਤ ਕਿਨਾਰਾ। ਪ੍ਰਭ ਖੇਲੇ ਖੇਲ ਨਿਆਰਾ। ਸੋਲਾਂ ਕਲ ਲੈ ਅਵਤਾਰਾ। ਮੇਲ ਮਿਲਾਏ ਭਗਤ ਦਵਾਰਾ। ਅਰਜਨ ਇਕ ਗਿਆਨ ਸੁਣਾਏ, ਅਠਾਰਾਂ ਧਿਆਏ ਗੀਤਾ ਇਕ ਅਧਾਰਾ। ਗਿਆਨ ਧਿਆਨ ਕੋਈ ਰਹਿਣ ਨਾ ਪਾਏ, ਹੰਕਾਰ ਵਿਕਾਰਾ ਦਿਸ ਨਾ ਆਏ, ਜੋਧੇ ਸੂਰਬੀਰ ਰਣਭੂਮੀ ਸੁੱਤੇ ਪੈਰ ਪਸਾਰਾ। ਰਥ ਰਥਵਾਹੀ ਆਪ ਹੋ ਜਾਏ, ਨਾਥ ਤ੍ਰੈਲੋਕੀ ਵਿਚ ਸੰਸਾਰਾ। ਸਾਚਾ ਧਾਮ ਇਕ ਸੁਹਾਏ, ਭਗਤਨ ਮੀਤਾ ਹਰਿ ਪਿਆਰਾ। ਹਾਰ ਜੀਤ ਆਪਣੇ ਹੱਥ ਰਖਾਏ, ਖੇਲੇ ਖੇਲ ਖੇਲਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਵੇ ਜਾਵੇ ਵਾਰੋ ਵਾਰਾ। ਦੁਆਪਰ ਤੇਰਾ ਅੰਤ ਚੁਕਾਇਆ, ਯੁਜਰ ਪੰਧ ਮੁਕਾਈਆ। ਕਲਜੁਗ ਕਾਲਾ ਚੰਦ ਚੜ੍ਹਾਇਆ, ਅੰਧ ਅੰਧੇਰ ਕਰਾਈਆ। ਸਵੇਰ ਸੰਞ ਕੋਈ ਦਿਸ ਨਾ ਆਇਆ, ਨਾ ਕੋਈ ਦੀਪ ਕਰੇ ਰੁਸ਼ਨਾਈਆ। ਮਾਇਆ ਮਮਤਾ ਘੇਰਾ ਪਾਇਆ, ਹਉਮੇ ਹੰਗਤਾ ਰੋਗ ਗਵਾਈਆ। ਲੋਭ ਵਿਕਾਰਾ ਸੰਗ ਰਲਾਇਆ, ਕਾਮ ਕਰੋਧ ਹੋਈ ਕੁੜਮਾਈਆ। ਜੂਠਾ ਝੂਠਾ ਤਨ ਸ਼ਿੰਗਾਰਾ, ਵੇਸ ਅਵੇਸਾ ਆਪ ਅਖਵਾਈਆ। ਈਸਾ ਮੂਸਾ ਕਰ ਤਿਆਰਾ, ਕਾਲਾ ਸੂਸਾ ਤਨ ਛੁਹਾਈਆ। ਸੰਗ ਮੁਹੰਮਦ ਚਾਰ ਯਾਰਾ, ਏਕਾ ਰਾਹ ਵਖਾਈਆ। ਮੁਹੰਮਦ ਰੋਵੇ ਜ਼ਾਰੋ ਜ਼ਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਕਿਰਪਾ ਕਰ ਪਰਵਰਦਿਗਾਰਾ, ਏਕਾ ਬਖ਼ਸ਼ੇ ਸਚ ਸਲਾਹੀਆ। ਪੁਰਖ ਅਬਿਨਾਸ਼ੀ ਕਰ ਪਿਆਰਾ, ਦੇਵੇ ਵਰ ਚਾਈਂ ਚਾਈਂਆ। ਕਲਜੁਗ ਵੇਖੇ ਖੇਲ ਨਿਆਰਾ, ਚਾਰੇ ਕੁੰਟਾਂ ਦਹਿ ਦਿਸ਼ਾ ਰਿਹਾ ਵਖਾਈਆ। ਨਾ ਕੋਈ ਮੀਤ ਮੀਤ ਮੁਰਾਰਾ, ਸੱਜਣ ਸੁਹੇਲ ਨਾ ਕੋਈ ਅਖਵਾਈਆ। ਧਰਤ ਮਾਤ ਤੇਰਾ ਸੁਤ ਦੁਲਾਰਾ, ਏਕਾ ਲਏ ਅੰਗੜਾਈਆ। ਪੁਰਖ ਅਬਿਨਾਸ਼ੀ ਦਏ ਸਹਾਰਾ, ਏਕਾ ਹੁਕਮ ਪੜ੍ਹਾਈਆ। ਹੂ ਅੱਲਾ ਏਕਾ ਨਾਅਰਾ, ਅੱਲਾ ਹੂ ਸਮਝਾਈਆ। ਅਹਿਨਲ ਹੱਕ ਕਰ ਪਿਆਰਾ, ਹੱਕ ਹਕੀਕਤ ਵੇਖ ਵਖਾਈਆ। ਆਪੇ ਹੋਏ ਸ਼ਾਹ ਅਸਵਾਰਾ, ਐਲੀ ਅੱਲਾ ਨੂਰ ਵਖਾਈਆ। ਮਿਲੇ ਮੇਲ ਸਖੀ ਸਰਵਰ ਸੱਚੀ ਸਰਕਾਰਾ, ਅਜਮਤੋ ਕਸਮਤੋ ਅਜ਼ਿਬਵਾ ਅਤਿਲਹੇ ਮਹਿਬਾਨ ਰਹਿਮਾਨ ਰਹੀਮ ਏਕਾ ਏਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗ ਮੁਹੰਮਦ ਮੇਲ ਕਰ, ਏਕਾ ਏਕ ਕਰੇ ਜਣਾਈਆ। ਸੰਗ ਮੁਹੰਮਦ ਸਾਚਾ ਮੀਤਾ, ਏਕਾ ਏਕ ਅਖਵਾਇਆ। ਕਲਜੁਗ ਤੇਰੀ ਵੇਖੇ ਨੀਤਾ, ਨੇਤਰ ਨੈਣ ਉਠਾਇਆ। ਵਾਸਾ ਕਰੇ ਵਿਚ ਮਸੀਤਾ, ਉਚੇ ਮੰਦਰ ਢਾਹਿਆ। ਏਕਾ ਕਲਮਾ ਲਾਗਾ ਮੀਠਾ, ਰਸਨ ਰਸਾਇਨੀ ਗਾਇਆ। ਨਾਮ ਖ਼ੁਦਾਈ ਇਕ ਅਨਡੀਠਾ, ਖ਼ੁਦਾਵੰਦ ਕਰੀਮ ਰਖਾਇਆ। ਕਲਜੁਗ ਤੇਰਾ ਜਗਤ ਅੰਗੀਠਾ, ਅੰਤਮ ਅੰਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਸੰਗ ਮੁਹੰਮਦ ਸ਼ਬਦ ਸਲਾਹ, ਹਰਿ ਸਾਚੇ ਮਤਾ ਪਕਾਈਆ। ਲੱਖ ਚੁਰਾਸੀ ਬਣ ਮਲਾਹ, ਮੰਞਧਾਰਾ ਰਿਹਾ ਵਖਾਈਆ। ਪਕੜ ਉਠਾਏ ਥਾਂ ਥਾਂ, ਸੋਇਆ ਕੋਈ ਰਹਿਣ ਨਾ ਪਾਈਆ। ਇਕ ਮੁਹੰਮਦ ਕਰੇ ਹਾਂ, ਪ੍ਰਭ ਅੱਗੇ ਸੀਸ ਝੁਕਾਈਆ। ਸਦੀ ਚੌਦਵੀਂ ਉਡਾਵਾਂ ਕਾਂ, ਇਕ ਤੇਰੀ ਓਟ ਰਖਾਈਆ। ਹੋਏ ਵਿਛੋੜਾ ਪੁੱਤਰਾਂ ਮਾਂ, ਨਾ ਦੀਸੇ ਧੀ ਜਵਾਈਆ। ਕੋਈ ਨਾ ਗਾਏ ਬੇਐਬ ਤੇਰਾ ਨਾਂ, ਮੁੱਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਦੇਣ ਦੁਹਾਈਆ। ਮੱਕਾ ਕਾਅਬਾ ਦੋ ਦੋ ਆਬਾ ਨਾ ਦੇਵੇ ਠੰਢੀ ਛਾਂ, ਨਾ ਕੋਈ ਹਾਜੀ ਹੱਜ ਕਰਾਈਆ। ਅਹਿਮਦੀ ਮੁਹੰਮਦੀ ਰੋਵਣ ਮਾਰਨ ਧਾਹ, ਐਲੀ ਅੱਲਾ ਦਿਸ ਨਾ ਆਈਆ। ਕੋਈ ਨਾ ਪਕੜੇ ਕਿਸੇ ਬਾਂਹ, ਨਾ ਹੋਵੇ ਕੋਈ ਸਹਾਈਆ। ਪੁਰਖ ਅਬਿਨਾਸ਼ੀ ਇਕ ਤੇਰੀ ਓਟ ਰਿਹਾ ਤਕਾ, ਵੇਲੇ ਅੰਤ ਨਾ ਹੋਏ ਜੁਦਾਈਆ। ਪੁਰਖ ਅਬਿਨਾਸ਼ੀ ਇਕ ਸੁਣਾਏ ਨਾਮ ਸਦਾ, ਮੁਹੰਮਦ ਆਪ ਸਮਝਾਈਆ। ਅਮਾਮ ਅਮਾਮਾ ਆਪ ਅਖਵਾ, ਏਕਾ ਰੰਗਣ ਨਾਮ ਮਹਿੰਦੀ ਹੱਥੀਂ ਲਾਈਆ। ਦਿਸ਼ਾ ਲਹਿੰਦੀ ਫੇਰੀ ਦੇਵੇ ਪਾ, ਨੀਲੇ ਬਸਤਰ ਤਨ ਛੁਹਾਈਆ। ਉਮਤ ਉਮਤੀ ਦਏ ਉਠਾ, ਨਬੀ ਰਸੂਲਾਂ ਆਪ ਹਿਲਾਈਆ। ਇਕ ਹਦੀਸਾ ਦਏ ਪੜ੍ਹਾ, ਕੁਰਾਨ ਕੁਰਾਨਾ ਭੇਵ ਚੁਕਾਈਆ। ਈਸਾ ਮੂਸਾ ਵਿਚ ਸਮਾ, ਕਾਲਾ ਸੂਸਾ ਵੇਖ ਵਖਾਈਆ। ਅੱਲਾ ਰਾਣੀ ਜਾਏ ਸ਼ਰਮਾ, ਲਾਲ ਚੁੰਨੀ ਮੁਖ ਬੈਠੀ ਘੁੰਗਟ ਪਾਈਆ। ਪ੍ਰਭ ਅਬਿਨਾਸ਼ੀ ਪੜਦਾ ਦੇਵੇ ਲਾਹ, ਅਮਾਮ ਮਹਿੰਦੀ ਨਾਮ ਰਖਾਈਆ। ਗੁਰ ਚੇਲੇ ਉਠਾਏ ਫੜ ਫੜ ਥਾਂ ਥਾਂ, ਲੁਕਿਆ ਕੋਈ ਰਹਿਣ ਨਾ ਪਾਈਆ। ਚੌਦਾਂ ਤਬਕਾਂ ਦਏ ਹਿਲਾ, ਏਕਾ ਖੰਡਾ ਨਾਮ ਉਠਾਈਆ। ਚਤੁਰਭੁਜ ਆਪ ਅਖਵਾ, ਏਕਾ ਦੂਜਾ ਭੇਵ ਚੁਕਾਈਆ। ਮਾਤਲੋਕ ਪ੍ਰਭ ਜੋਤ ਜਗਾ, ਜੋਤੀ ਨੂਰ ਕਰੇ ਰੁਸ਼ਨਾਈਆ। ਕੋਹਨੂਰ ਕੋਹਤੂਰ ਦਏ ਚਮਕਾ, ਜਲਵਾ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੁਹੰਮਦ ਦੇਵੇ ਸਾਚਾ ਵਰ, ਵਰ ਦਾਤਾ ਆਪ ਅਖਵਾਈਆ। ਮੁਹੰਮਦ ਵਰ ਘਰ ਸਾਚਾ ਪਾਇਆ, ਆਤਮ ਵੱਜੀ ਵਧਾਈਆ। ਆਪਣਾ ਕਰਮ ਰਿਹਾ ਕਮਾਇਆ, ਦਿਵਸ ਰੈਣ ਸੇਵ ਕਮਾਈਆ। ਤਤ ਮਤ ਪ੍ਰਭ ਮੇਲ ਮਿਲਾਇਆ, ਨਾੜੀ ਰੱਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਛਲ ਅਛੱਲ ਆਪਣਾ ਛਲ ਕਰਾਈਆ। ਆਪ ਆਪਣਾ ਛਲ ਕਰਾਏ, ਜੁਗ ਜੁਗ ਵੇਸ ਅਨੇਕਾ। ਸ੍ਰਿਸ਼ਟ ਸਬਾਈ ਵੇਖ ਵਖਾਏ, ਲੇਖ ਲਿਖਾਏ ਬੁਧ ਬਿਬੇਕਾ। ਦਰ ਦਰਵੇਸ਼ਾ ਫੇਰਾ ਪਾਏ, ਆਪੇ ਜਾਣੇ ਆਪਣਾ ਭੇਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਵੇਖੇ ਰੇਖਾ। ਕਲਜੁਗ ਤੇਰੀ ਲਿਖੀ ਰੇਖੇ, ਵੇਖੇ ਹਰਿ ਤਕਦੀਰਿਆ। ਚਾਰੋਂ ਕੁੰਟ ਮੁੱਲਾ ਸ਼ੇਖ਼ੇ, ਪੀਰ ਦਸਤਗੀਰ ਸ਼ਾਹ ਫ਼ਕੀਰਿਆ। ਜੀਵ ਜੰਤ ਭਰਮ ਭੁਲੇਖੇ, ਨਾ ਕੋਈ ਦੇਵੇ ਕਿਸੇ ਧੀਰਿਆ। ਅਗੰਮ ਅਗੰਮੜਾ ਧਾਮ ਵੇਖੇ, ਵਰਨ ਬਰਨ ਜਗਤ ਜੰਜ਼ੀਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਪੀਰਨ ਪੀਰਿਆ। ਆਪ ਆਪਣੀ ਕਿਰਪਾ ਕਰ, ਨਾਨਕ ਨਾਮ ਉਪਾਇਆ। ਜੋਤੀ ਨੂਰ ਸਾਚਾ ਧਰ, ਲੋਕਮਾਤ ਵਡਿਆਇਆ। ਇਕ ਕਬੀਰਾ ਮੇਲ ਕਰ, ਸੌਦਾ ਸਚ ਕਰਾਇਆ। ਸਾਚਾ ਸੱਜਣ ਸੁਹੇਲ ਇਕ ਦਰ, ਦਵਾਰਾ ਰਿਹਾ ਸੁਹਾਇਆ। ਪੁਰਖ ਅਬਿਨਾਸ਼ੀ ਖੇਲ ਕਰ, ਨਾਨਕ ਨਿਰਧਨ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਰਿਹਾ ਜਣਾਇਆ। ਨਾਨਕ ਮਿਲੀ ਨਾਮ ਵਡਿਆਈ, ਦਿਵਸ ਰੈਣ ਜਣਾਈਆ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਆਪਣੀ ਬੂਝ ਬੁਝਾਈਆ। ਸ਼ਬਦ ਸ਼ਬਦੀ ਮੇਲ ਮਿਲਾਈ, ਮੇਲਣਹਾਰ ਆਪ ਅਖਵਾਈਆ। ਪੰਜ ਤਤ ਲੋਕ ਤਜਾਈ, ਸਚ ਵਸਤ ਹਰਿ ਸਾਚੇ ਪਾਸ ਟਿਕਾਈਆ। ਧਰੂ ਪ੍ਰਹਿਲਾਦ ਵੇਖਣ ਚਾਈਂ ਚਾਈਂ, ਦੋਏ ਜੋੜ ਸੀਸ ਝੁਕਾਈਆ। ਦਰ ਦਵਾਰਾ ਵੇਖੇ ਸਾਚਾ ਥਾਈਂ, ਦਰ ਦਰਵੇਸ਼ ਏਕਾ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਬੈਠਾ ਆਸਣ ਲਾਈਆ। ਨਾਨਕ ਗੁਰ ਕਰ ਪੁਕਾਰ, ਨਿਰੰਕਾਰ ਨਿਰੰਕਾਰ ਨਿਰੰਕਾਰ ਪੁਕਾਰਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਖੋਲ੍ਹੇ ਬੰਦ ਕਿਵਾੜਿਆ। ਸਤਿ ਪੁਰਖ ਨਿਰੰਜਣ ਆਇਆ ਬਾਹਰ, ਘਰ ਸੋਹਿਆ ਬੰਕ ਦਵਾਰਿਆ। ਸਾਚਾ ਮੇਲਾ ਮੀਤ ਮੁਰਾਰ, ਏਕਾ ਦੂਜਾ ਭਉ ਨਿਵਾਰਿਆ। ਤੀਜਾ ਨੇਤਰ ਵੇਖ ਉਘਾੜ, ਮਿਲਿਆ ਮੇਲ ਪਰਵਰਦਿਗਾਰਿਆ। ਨਾਨਕ ਗੁਰ ਜਾਏ ਬਲਿਹਾਰ, ਢਹਿ ਪਿਆ ਪ੍ਰਭ ਚਰਨ ਦਵਾਰਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪਣੇ ਗਲੇ ਲਗਾ ਰਿਹਾ। ਦੋ ਜਹਾਨੀ ਪਾਵੇ ਸਾਰ, ਏਕਾ ਨਾਮ ਸੁਣਾ ਲਿਆ। ਸਤਿ ਨਾਮ ਮੰਤਰ ਜਗਤ ਅਧਾਰ, ਗੁਰ ਨਾਨਕ ਝੋਲੀ ਅੱਗੇ ਡਾਹ ਲਿਆ। ਦੇਵੇ ਦੇਵਣਹਾਰ ਦਾਤਾਰ, ਸਿਰ ਆਪਣਾ ਹੱਥ ਟਿਕਾ ਲਿਆ। ਏਕਾ ਸ਼ਬਦ ਸੱਚੀ ਧੁਨਕਾਰ, ਦਿਵਸ ਰੈਣ ਸੁਣਾ ਲਿਆ। ਜੋਤੀ ਜਗੇ ਅਗੰਮ ਅਪਾਰ, ਨਾ ਕੋਈ ਮਾਤ ਬੁਝਾ ਲਿਆ। ਆਪੇ ਹੋਇਆ ਪਹਿਰੇਦਾਰ, ਨਾਨਕ ਤੇਰੀ ਸੇਵਾ ਆਪ ਕਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚੇਲਾ ਆਪ ਅਖਵਾ ਲਿਆ। ਨਾਨਕ ਚੇਲਾ ਦਰ ਦਵਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਸਤਿਗੁਰ ਮੇਲਾ ਨਰ ਨਿਰੰਕਾਰ, ਗੁਰ ਪੂਰਾ ਆਪ ਅਖਵਾਇੰਦਾ। ਖਾਣੀ ਬਾਣੀ ਰਹੀ ਪੁਕਾਰ, ਸੱਚਾ ਸ਼ਾਹੋ ਇਕ ਅਖਵਾਇੰਦਾ। ਗੁਰ ਪੀਰ ਜੋ ਲਏ ਮਾਤ ਅਵਤਾਰ, ਪ੍ਰਭ ਸਾਚੇ ਦੀ ਸਾਚੀ ਸੇਵ ਕਮਾਇੰਦਾ। ਇਕ ਇਕੱਲਾ ਖ਼ਬਰਦਾਰ, ਸਾਧਾਂ ਸੰਤਾਂ ਆਪ ਜਗਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਜੁਗ ਜੁਗ ਆਪਣੇ ਹੱਥ ਰਖਾਇੰਦਾ। ਪਾਵੇ ਵੰਡਾਂ ਵਿਚ ਸੰਸਾਰ, (ਦੀਨਾਂ ਮਜ਼੍ਹਬਾਂ ਵੰਡ) ਵੰਡਾਇੰਦਾ। ਨਾਨਕ ਮੇਲਾ ਇਕ ਗਿਰਧਾਰ, ਰਸਨਾ ਨਿਰੰਕਾਰ ਗਾਇੰਦਾ। ਆਪੇ ਤੋਲਾ ਤੋਲਣਹਾਰ, ਸਾਚਾ ਤੋਲ ਤੁਲਾਇੰਦਾ। ਮੋਦੀਖਾਨਾ ਹੱਟ ਪਸਾਰ, ਤੇਰਾਂ ਤੇਰਾਂ ਨਾਮ ਅਲ੍ਹਾਇੰਦਾ। ਸੰਮਤ ਤੇਰਾਂ ਗਿਆ ਹਾਰ, ਪ੍ਰਭ ਚੌਦਾਂ ਰੁੱਤ ਸੁਹਾਇੰਦਾ। ਨਾਨਕ ਮੇਲਾ ਇਕ ਦਵਾਰ, ਨਿਰਗੁਣ ਆਪ ਕਰਾਇੰਦਾ। ਸਰਗੁਣ ਖੇਲੇ ਵਿਚ ਸੰਸਾਰ, ਭੇਵ ਕੋਈ ਨਾ ਪਾਇੰਦਾ। ਅੱਖਰ ਵੱਖਰ ਵਸਿਆ ਬਾਹਰ, ਲਿਖਤ ਲੇਖ ਵਿਚ ਨਾ ਆਇੰਦਾ। ਬਾਣੀ ਰਹੀ ਗੁਣ ਵਿਚਾਰ, ਗੁਰ ਗੁਰ ਜੋ ਆਪ ਅਲਾਇੰਦਾ। ਗੁਰ ਮੂਰਤ ਅਕਾਲ, ਜੋਤ ਨਿਰੰਜਣ ਸਤਿ ਪੁਰਖ ਆਪ ਅਖਵਾਇੰਦਾ। ਜੁਗ ਜੁਗ ਬੰਨਣਹਾਰਾ ਧਾਰ, ਭੇਵ ਕੋਈ ਨਾ ਪਾਇੰਦਾ। ਪਰਗਟ ਹੋ ਵਿਚ ਸੰਸਾਰ, ਨਾਨਕ ਗੁਰ ਅਖਵਾਇੰਦਾ। ਲਹਿਣਾ ਦੇਵੇ ਕਰਜ਼ ਉਤਾਰ, ਅੰਗਦ ਅੰਗ ਲਗਾਇੰਦਾ। ਅਮਰਦਾਸ ਕਰ ਪਿਆਰ, ਸੇਵਕ ਸੇਵਾ ਝੋਲੀ ਪਾਇੰਦਾ। ਸੋਢੀ ਬੰਸ ਖ਼ਬਰਦਾਰ, ਰਾਮਦਾਸ ਸੀਸ ਹੱਥ ਟਿਕਾਇੰਦਾ। ਸਰ ਸਰੋਵਰ ਕਰ ਤਿਆਰ, ਅੰਮ੍ਰਿਤ ਤਾਲ ਸੁਹਾਇੰਦਾ। ਹਰਿਮੰਦਰ ਤੇਰਾ ਇਕ ਦਵਾਰ, ਚਾਰ ਵਰਨਾਂ ਇਕ ਵਖਾਇੰਦਾ। ਰਸਨਾ ਗਾਏ ਨਰ ਨਿਰੰਕਾਰ, ਸੇਵਕ ਸੇਵ ਕਮਾਇੰਦਾ। ਅਰਜਨ ਮੀਤਾ ਇਕ ਮੁਰਾਰ, ਏਕਾ ਹੁਕਮ ਜਣਾਇੰਦਾ। ਠਾਂਢਾ ਸੀਤਾ ਵਿਚ ਸੰਸਾਰ, ਸਾਂਤਕ ਸਤਿ ਸਮਾਇੰਦਾ। ਬੋਧ ਅਗਾਧ ਜਣਾਏ ਸ਼ਬਦ ਅਪਾਰ, ਗੁਰੂ ਗ੍ਰੰਥ ਉਪਾਇੰਦਾ। ਪੰਥੀ ਪੰਧ ਨਾ ਹੋਇਆ ਖ਼ਬਰਦਾਰ, ਕਲਜੁਗ ਮਾਇਆ ਪੜਦਾ ਪਾਇੰਦਾ। ਹਰਿਗੋਬਿੰਦ ਸ਼ਬਦ ਕਟਾਰ, ਸਾਚਾ ਖੰਡਾ ਹੱਥ ਫੜਾਇੰਦਾ। ਸਾਚੇ ਘੋੜੇ ਹੋ ਅਸਵਾਰ, ਚਾਰੋਂ ਕੁੰਟ ਭਵਾਇੰਦਾ। ਗੁਰਮੁਖ ਕਰੇ ਖ਼ਬਰਦਾਰ, ਆਪਣੇ ਲੜ ਬੰਧਾਇੰਦਾ। ਆਪੇ ਬੰਦੀਖਾਨੇ ਜਾਏ ਵਿਚ ਸੰਸਾਰ, ਕਿਲ੍ਹਾ ਇਕ ਸੁਹਾਇੰਦਾ। ਰਾਜਨ ਰਾਜ ਕਰ ਪਿਆਰ, ਆਪਣਾ ਪੱਲੂ ਆਪ ਫੜਾਇੰਦਾ। ਬਵੰਜਾ ਅੱਖਰ ਬਵੰਜਾ ਰਾਜਨ ਕਰੇ ਪਾਰ, ਸਾਚਾ ਚੋਲਾ ਤਨ ਛੁਹਾਇੰਦਾ। ਗੁਰ ਅੰਗਦ ਪੈਂਤੀ ਅੱਖਰ ਲਿਖੇ ਵਿਚ ਸੰਸਾਰ, ਸਤਾਰਾਂ ਕੋਇ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਵੰਜਾ ਦੇਸ਼ਾਂ ਬਵੰਜਾ ਰਾਜਾਨ ਰਾਜ ਪ੍ਰਮੁਖ ਕਲ ਬਣਾਇੰਦਾ। ਹਰਿਗੋਬਿੰਦ ਤੇਰਾ ਸਿਕਦਾਰ, ਪ੍ਰਭ ਸਾਚੇ ਮਾਤ ਰਖਾਈਆ। ਬਵੰਜਾ ਦੇਸ਼ਾਂ ਕਰੇ ਖ਼ਬਰਦਾਰ, ਸੰਮਤ ਪੰਦਰਾਂ ਰੁੱਤ ਸੁਹਾਈਆ। ਹਾੜ ਸਤਾਰਾਂ ਦਿਵਸ ਵਿਚਾਰ, ਲੇਖਾ ਲੇਖ ਪੁਜਾਈਆ। ਲਹਿਣਾ ਦੇਣਾ ਕਰਜ਼ ਉਤਾਰ, ਮੰਗੀ ਮੰਗ ਦੇਵੇ ਝੋਲੀ ਪਾਈਆ। ਸ਼ਬਦ ਖੰਡਾ ਤੇਜ ਕਟਾਰ, ਸੋਹੰ ਏਕਾ ਦਏ ਵਖਾਈਆ। ਸੋ ਪੁਰਖ ਨਿਰੰਜਣ ਸ਼ਬਦ ਧਾਰ, ਜੀਵ ਹੰ ਹੰਗਤਾ ਦਏ ਮਿਟਾਈਆ। ਸਾਚੀ ਸੰਗਤਾ ਕਰ ਪਿਆਰ, ਦੇ ਮਤ ਦਏ ਸਮਝਾਈਆ। ਅੰਤਮ ਮੰਗਤਾ ਸਰਬ ਸੰਸਾਰ, ਨੌ ਖੰਡ ਪ੍ਰਿਥਮੀ ਫਿਰੇ ਹਲਕਾਈਆ। ਨਿਹਕਲੰਕਾ ਲਏ ਅਵਤਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਡੰਕ ਵਜਾਈਆ। ਹਰਿਰਾਏ ਤੇਰੀ ਸਾਚੀ ਰਾਸ, ਪ੍ਰਭ ਸਾਚਾ ਆਪ ਪੁਆਇੰਦਾ। ਗੁਰਮੁਖਾਂ ਲੇਖੇ ਲਾਏ ਦਸ ਦਸ ਮਾਸ, ਲੱਖ ਚੁਰਾਸੀ ਫੰਦ ਕਟਾਇੰਦਾ। ਸ਼ਬਦ ਡੋਰੀ ਆਪ ਉਡਾਏ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਪਾਰ ਕਰਾਇੰਦਾ। ਚਰਨ ਦਵਾਰ ਸਚ ਨਿਵਾਸ, ਸਾਚਾ ਧਾਮ ਸੁਹਾਇੰਦਾ। ਅੱਠੇ ਪਹਿਰ ਵਸੇ ਪਾਸ, ਦਿਸ ਕਿਸੇ ਨਾ ਆਇੰਦਾ। ਹਰਿਕ੍ਰਿਸ਼ਨ ਤੇਰੀ ਪੂਰੀ ਕਰੇ ਆਸ, ਬਾਲ ਅਵਸਥਾ ਲੇਖੇ ਲਾਇੰਦਾ। ਚਰਨ ਛੁਹਾਏ ਦਿੱਲੀ ਗੁਣਤਾਸ, ਵੇਲਾ ਵਕਤ ਨੇੜੇ ਆਇੰਦਾ। ਗੁਰ ਤੇਗ ਬਹਾਦਰ ਲੇਖੇ ਲੱਗੇ ਸਵਾਸ ਸਵਾਸ, ਮਾਤਲੋਕ ਹਿਸਾਬ ਮੁਕਾਇੰਦਾ। ਸ੍ਰਿਸ਼ਟ ਸਬਾਈ ਕਰੇ ਨਾਸ, ਸੀਸ ਗੰਜ ਚਰਨ ਛੁਹਾਇੰਦਾ। ਆਪਣੇ ਅੰਦਰ ਆਪੇ ਕਰੇ ਵਾਸ, ਨਾ ਕੋਈ ਬਾਹਰ ਕਢਾਇੰਦਾ। ਵਾਲੀ ਹਿੰਦ ਰੱਖਣੀ ਆਸ, ਪੰਦਰਾਂ ਕੱਤਕ ਬੀਸ ਬੀਸਾ, ਹਰਿ ਸਾਚੀ ਜੋਤ ਜਗਾਇੰਦਾ। ਜਮਨ ਕਿਨਾਰਾ ਵੇਖ ਨਿਰੰਕਾਰ, ਵੇਲਾ ਵਕਤ ਸੁਹਾਇੰਦਾ। ਕਲਜੁਗ ਤੇਰੀ ਬੰਨ੍ਹੇ ਧਾਰ, ਗੁਰ ਗੋਬਿੰਦਾ ਲੈ ਅਵਤਾਰ, ਸ਼ਬਦ ਖੰਡਾ ਤੇਜ ਕਟਾਰ, ਪੰਜ ਸਿਕਦਾਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵਰ ਦਾਤਾ ਆਪ ਅਖਵਾਇੰਦਾ। ਗੋਬਿੰਦ ਗੁਰ ਜਗਤ ਬਲਵਾਨਾ, ਏਕਾ ਏਕ ਅਖਵਾਇਆ। ਪੂਤ ਸਪੂਤਾ ਸ੍ਰੀ ਭਗਵਾਨਾ, ਏਕਾ ਏਕ ਅਖਵਾਇਆ। ਚਾਰੇ ਕੂਟਾਂ ਵੇਖੇ ਮਾਰ ਧਿਆਨਾ, ਗਊ ਗਰੀਬਾਂ ਗਲੇ ਲਗਾਇਆ। ਸ਼ਬਦ ਖੰਡਾ ਕਾਇਆ ਤਨ ਪਹਿਨਾਨਾ, ਦਿਸ ਕਿਸੇ ਨਾ ਆਇਆ। ਰਸਨਾ ਚਿੱਲਾ ਤੀਰ ਕਮਾਨਾ, ਪ੍ਰਭ ਆਪੇ ਰਿਹਾ ਚੜ੍ਹਾਇਆ। ਆਪ ਉਠਾਏ ਮੁਗਲ ਪਠਾਨਾ, ਸ਼ਾਹ ਈਰਾਨਾ ਸੰਗ ਰਲਾਇਆ। ਈਸਾ ਮੂਸਾ ਹੋਏ ਹੈਰਾਨਾ, ਚੀਨਾ ਰੂਸਾ ਮਰਦੰਗ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਮੇਲ ਦਰ ਦਰ, ਦਰ ਦਵਾਰਾ ਵੇਖ ਵਖਾਇਆ। ਗੁਰ ਗੋਬਿੰਦਾ ਜੋਧਾ ਬਲਕਾਰਾ, ਏਕਾ ਏਕ ਅਖਵਾਇੰਦਾ। ਪੁਰ ਅਨੰਦ ਕਰ ਤਿਆਰਾ, ਆਪਣਾ ਆਸਣ ਲਾਇੰਦਾ। ਸ਼ਬਦ ਛੰਦ ਹਰਿ ਕਰਤਾਰਾ, ਏਕਾ ਏਕ ਸੁਣਾਇੰਦਾ। ਦੂਸਰ ਨਾ ਕੋਈ ਜਾਣੇ ਬੱਤੀ ਦੰਦ, ਲਿਖੀ ਰੇਖ ਨਾ ਕੋਈ ਮਿਟਾਇੰਦਾ। ਤ੍ਰੈਗੁਣ ਮਾਇਆ ਪਾਇਆ ਅੰਧ, ਨੇਤਰ ਨੈਣ ਨਾ ਕੋਈ ਖੁਲ੍ਹਾਇੰਦਾ। ਕਲਜੁਗ ਮੁਕਾਵਣ ਆਇਆ ਪੰਧ, ਦੇ ਮਤ ਆਪ ਸਮਝਾਇੰਦਾ। ਪੁਰ ਅਨੰਦ ਸਾਚੀ ਕੰਧ, ਨਾ ਕੋਈ ਮਾਤ ਢਾਹਿੰਦਾ। ਸਤਿ ਸੰਤੋਖ ਰੱਖਣਾ ਬੰਦ ਬੰਦ, ਮਾਤਾ ਗੁਜਰੀ ਆਪ ਸਮਝਾਇੰਦਾ। ਕਲਜੁਗ ਝੂਠਾ ਚੜ੍ਹਿਆ ਚੰਦ, ਗੁਰ ਪੂਰਾ ਦਿਸ ਨਾ ਆਇੰਦਾ। ਗੁਰਸਿਖਾਂ ਨਾ ਪਾਇਆ ਨਿਜ਼ਾਨੰਦ, ਪਰਮਾਨੰਦ ਨਾ ਕੋਈ ਸਮਾਇੰਦਾ। ਤ੍ਰਿਸ਼ਨਾ ਭੁੱਖ ਰੱਖਿਆ ਆਤਮ ਗੰਦ, ਚਰਨ ਧਿਆਨ ਗਵਾਇੰਦਾ। ਗੁਰਮਤ ਗੁਰ ਸਾਚਾ ਸੁਣਾਏ ਇਕ ਛੰਦ, ਹਰਿ ਹਰਿ ਭਾਣਾ ਸਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਵਾਲੀ ਹਿੰਦੇ ਏਕਾ ਰਾਹ ਵਖਾਇੰਦਾ। ਗੁਰ ਗੋਬਿੰਦਾ ਦਏ ਸਲਾਹ, ਗੁਰਸਿਖਾਂ ਆਪ ਸਮਝਾਈਆ। ਕੋਈ ਨਾ ਦਿਸੇ ਹੋਰ ਮਲਾਹ, ਜੇ ਕੋਈ ਪਾਰ ਲੰਘਾਈਆ। ਸਰਸਾ ਦਏ ਨਾ ਅੱਗੇ ਰਾਹ, ਪ੍ਰਭ ਸਾਚੇ ਖੇਲ ਖਿਲਾਈਆ। ਨਾ ਕੋਈ ਪਿਤਾ ਨਾ ਕੋਈ ਮਾਂ, ਸਾਕ ਸੱਜਣ ਨਾ ਕੋਈ ਅਖਵਾਈਆ। ਗੁਰ ਗੋਬਿੰਦੇ ਚਰਨ ਮਾਣੇ ਸਾਚੀ ਛਾਂ, ਕਿਲ੍ਹਾ ਪੁਰ ਅਨੰਦ ਦਏ ਸੁਹਾਈਆ। ਸਿੱਖ ਅੱਗੋਂ ਕਰ ਗਏ ਨਾਹ, ਵਿਚ ਹਾਂ ਨਾ ਕਿਸੇ ਹਾਂ ਮਿਲਾਈਆ। ਗੁਰ ਗੋਬਿੰਦਾ ਨੇਤਰ ਨੀਰ ਰਿਹਾ ਵਹਾ, ਪ੍ਰਭ ਅੱਗੇ ਬੈਠਾ ਸੀਸ ਝੁਕਾਈਆ। ਪਾਰਬ੍ਰਹਮ ਬਿਨਾ ਤੇਰੇ ਕੋਈ ਨਾ ਪਕੜੇ ਮੇਰੀ ਬਾਂਹ, ਸਾਰੇ ਬੈਠੇ ਮੁਖ ਭਵਾਈਆ। ਸਿੰਘ ਦਇਆ ਲਿਆ ਉਠਾ, ਛਾਤੀ ਨਾਲ ਲਗਾਈਆ। ਗੁਰਮੁਖ ਸਾਚੇ ਦਿਆਂ ਸਮਝਾ, ਕਲਜੁਗ ਵੇਲ ਅੱਜ ਵਧਾਈਆ। ਦੇਣਾ ਸੀ ਛੇਤੀ ਪੰਧ ਮੁਕਾ, ਗੁਰਮੁਖਾਂ ਸਿਰ ਏਕਾ ਛਤਰ ਝੁਲਾਈਆ। ਮਾਤਾ ਗੁਜਰੀ ਰੋ ਰੋ ਪੱਲੂ ਗਲ ਵਿਚ ਪਾ, ਮੇਰਾ ਹਿਰਦਾ ਰਹੀ ਡੁਲਾਈਆ। ਪਾਰਬ੍ਰਹਮ ਤੇਰੀ ਸਾਚੀ ਸਰਨਾ, ਮਸਤਕ ਧੂੜੀ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਰਿਹਾ ਸਮਝਾਈਆ। ਗੁਰ ਗੋਬਿੰਦ ਪੂਤ ਸਪੂਤੇ, ਪ੍ਰਭ ਸਾਚੇ ਸ਼ਬਦ ਸੁਣਾਇਆ। ਕਲਜੁਗ ਸੰਗੀ ਸਾਥੀ ਝੂਠੇ, ਖਾਲੀ ਠੂਠੇ ਹੱਥ ਫੜਾਇਆ। ਦਰ ਦਵਾਰਿਉਂ ਜੋ ਗਏ ਰੂਠੇ, ਦੋ ਜਹਾਨੀ ਦਏ ਸਜ਼ਾਇਆ। ਪੁਰਖ ਅਬਿਨਾਸ਼ੀ ਅੰਤਮ ਤੁੱਠੇ, ਤੇਰਾ ਬੇੜਾ ਦਏ ਬੰਧਾਇਆ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠੇ, ਆਪ ਆਪੇ ਲਏ ਮਿਲਾਇਆ। ਆਪ ਬੰਧਾਏ ਏਕਾ ਮੁੱਠੇ, ਸਾਚੀ ਤੰਦਨ ਤੰਦ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾਇਆ। ਗੁਰ ਗੋਬਿੰਦਾ ਕਰ ਨਿਮਸਕਾਰ, ਦੋਏ ਨੈਣਾਂ ਨੀਰ ਵਹਾਈਆ। ਸਾਚੀ ਸਿੱਖੀ ਕਰ ਤਿਆਰ, ਜਗਤ ਵਿਛੋੜਾ ਝੱਲਿਆ ਨਾ ਜਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਫਲ ਫੁਲਵਾੜੀ ਆਪਣੀ ਹੱਥੀਂ ਮਾਤ ਮਹਿਕਾਈਆ। ਕੇਸ ਦਾਹੜੀ ਮੁੱਛ ਕਰ ਤਿਆਰ, ਵੱਖਰੀ ਚਾਲ ਚਲਾਈਆ। ਅੰਮ੍ਰਿਤ ਆਤਮ ਸਾਚੀ ਧਾਰ, ਬੈਠਾ ਮੁਖ ਚੁਆਈਆ। ਸਾਚਾ ਖੰਡਾ ਤਨ ਸ਼ਿੰਗਾਰ, ਪੰਜਾਂ ਰਿਹਾ ਪਹਿਨਾਈਆ। ਆਪੇ ਮੰਗਿਆ ਬਣ ਭਿਖਾਰ, ਦੋਵੇਂ ਜੋੜ ਅੱਗੇ ਡਾਹੀਆ। ਦੋਹਾਂ ਵਿਚੋਲਾ ਨਰ ਨਿਰੰਕਾਰ, ਗੁਰ ਗੋਬਿੰਦਾ ਗਿਆ ਬਣਾਈਆ। ਗੁਰ ਗੋਬਿੰਦੇ ਸੁਣ ਪੁਕਾਰ, ਪ੍ਰਭ ਸਾਚੇ ਖ਼ੁਸ਼ੀ ਮਨਾਈਆ। ਅੰਤਮ ਮੇਲਾ ਵਿਚ ਸੰਸਾਰ, ਬੀਸ ਬੀਸਾ ਦਏ ਕਰਾਈਆ। ਖੇਲੇ ਖੇਲ ਹਰਿ ਨਿਰੰਕਾਰ, ਛਤਰ ਸੀਸ ਇਕ ਝੁਲਾਈਆ। ਚਰਨ ਛੁਹਾਏ ਦਿੱਲੀ ਦਰਬਾਰ, ਨੌ ਖੰਡ ਪ੍ਰਿਥਮੀ ਏਕਾ ਰਾਹ ਵਖਾਈਆ। ਸੱਤਾਂ ਦੀਪਾਂ ਦਏ ਹੁਲਾਰ, ਆਪ ਆਪਣਾ ਦਏ ਜਣਾਈਆ। ਬ੍ਰਹਮਾ ਦੇਵਤ ਸੁਰ ਆਇਣ ਬੰਕ ਦਵਾਰ, ਮੰਗਣ ਭਿਛਿਆ ਵਾਹੋ ਦਾਹੀਆ। ਪਾਰਬ੍ਰਹਮ ਨਾ ਪਾਏ ਸਾਰ, ਵੇਲਾ ਵਕਤ ਚੁਕਾਈਆ। ਇਕ ਇਕੀਸਾ ਨਰ ਨਿਰੰਕਾਰ, ਜਗਤ ਜਗਦੀਸਾ ਆਪ ਅਖਵਾਈਆ। ਸੁਰਪਤ ਰਾਜਾ ਇੰਦ ਦਏ ਉਤਾਰ, ਆਪ ਆਪਣੇ ਅੰਕ ਸਮਾਈਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਗਲ ਲਾਹੇ ਹਾਰ, ਤ੍ਰਿਸੂਲ ਦਏ ਹੱਥ ਸੁਟਾਈਆ। ਪ੍ਰਭ ਅਬਿਨਾਸ਼ੀ ਕਰ ਪਿਆਰ, ਆਪ ਆਪਣੀ ਗੋਦ ਉਠਾਈਆ। ਬ੍ਰਹਮਾ ਅੱਠੇ ਨੇਤਰ ਵੇਖੇ ਉਘਾੜ, ਕਵਣ ਕੂਟੇ ਪ੍ਰਭ ਸਾਚੇ ਜੋਤ ਜਗਾਈਆ। ਸੰਮਤ ਇੱਕੀ ਸਤਾਰਾਂ ਹਾੜ, ਬ੍ਰਹਮਾ ਬ੍ਰਹਮ ਰੂਪ ਸਮਾਈਆ। ਕਲਜੁਗ ਤੇਰਾ ਮਿਟੇ ਅੰਤ ਅਖਾੜ, ਸਤਿਜੁਗ ਸਾਚੀ ਚਲਤ ਚਲਾਈਆ। ਗੁਰ ਗੋਬਿੰਦਾ ਮੀਤ ਮੁਰਾਰ, ਹੋਵੇ ਆਣ ਸਹਾਈਆ। ਜੋਧਾ ਸੂਰ ਬਲੀ ਬਲਕਾਰ, ਏਕਾ ਖੰਡਾ ਹੱਥ ਉਠਾਈਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਕਲਜੁਗ ਤੇਰੀ ਅੰਤਮ ਵਾਰ, ਪ੍ਰਭ ਸਾਚੇ ਜੋਤ ਜਗਾਈਆ। ਲਿਖਤ ਲੇਖ ਗੋਬਿੰਦ ਅਪਾਰ, ਨਾ ਕੋਈ ਮੇਟ ਮਿਟਾਈਆ। ਮਾਛੂਵਾੜੇ ਕਰੇ ਪੁਕਾਰ, ਨੰਗੀ ਪੈਰੀ ਆਸਣ ਲਾਈਆ। ਸਚ ਸੁਨੇਹੜਾ ਮੀਤ ਮੁਰਾਰ, ਏਕਾ ਏਕ ਅਖਵਾਈਆ। ਪਾਏ ਝੇੜੇ ਕਲ ਦਸਤਾਰ, ਕਲਗੀ ਤੋੜਾ ਦਿਸ ਨਾ ਆਈਆ। ਨੀਲਾ ਘੋੜਾ ਨਾ ਮਾਰੇ ਝਨਕਾਰ, ਨਾ ਪੌੜਾ ਰਿਹਾ ਉਠਾਈਆ। ਪੰਜ ਪਿਆਰੇ ਨਾ ਮੀਤ ਮੁਰਾਰ, ਨਾ ਕੋਈ ਵਾਗਾਂ ਰਿਹਾ ਭਵਾਈਆ। ਸੁਤ ਮਾਤ ਨਾ ਕੋਈ ਦੁਲਾਰ, ਰਣਭੂਮੀ ਸੁੱਤੇ ਆਸਣ ਲਾਈਆ। ਸਿੱਖ ਸਾਜਣ ਨਾ ਮੀਤ ਮੁਰਾਰ, ਧਰਤਮਾਤ ਗੋਦ ਬੈਠੇ ਸੇਜ ਵਛਾਈਆ। ਬਿਨ ਹਰਿ ਤੇਰੇ ਕੋਈ ਨਾ ਦਿਸੇ ਯਾਰ, ਏਕਾ ਸੱਥਰ ਬੈਠਾ ਵਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਸੁਣ ਪੁਕਾਰ, ਏਕਾ ਸ਼ਬਦ ਸੁਣਾਈਆ। ਗੁਰ ਗੋਬਿੰਦੇ ਤੇਰਾ ਰੰਗ, ਪ੍ਰਭ ਸਾਚਾ ਵੇਖ ਵਖਾਇੰਦਾ। ਪਾਟੇ ਚੀਰ ਚੜ੍ਹਨਾ ਰੰਗ, ਪ੍ਰਭ ਸਾਚਾ ਆਪ ਚੜ੍ਹਾਇੰਦਾ। ਸੂਲਾਂ ਸੇਜ ਧੁਰਦਰਗਾਹੀ ਸ਼ਬਦ ਪਲੰਘ, ਲੋਕਮਾਤ ਆਪ ਵਿਛਾਇੰਦਾ। ਪੁਰਖ ਅਗੰਮਾ ਤੇਰੇ ਸਦਾ ਸੰਗ, ਦੋ ਜਹਾਨ ਨਾ ਮੁਖ ਭਵਾਇੰਦਾ। ਏਕਾ ਮੰਗ ਅੰਤਮ ਮੰਗ, ਪ੍ਰਭ ਅਬਿਨਾਸ਼ੀ ਪੂਰ ਕਰਾਇੰਦਾ। ਚਿੱਟੇ ਅਸਵ ਕਸਿਆ ਤੰਗ, ਨੀਲੇ ਵਾਲੇ ਕੋਲ ਫੇਰੀ ਪਾਇੰਦਾ। ਗੁਰ ਗੋਬਿੰਦੇ ਤੇਰੀ ਕਾਇਆ ਜਗਤ ਵੱਜੇ ਮਰਦੰਗ, ਹਰਿ ਕਾ ਸ਼ਬਦ ਡੰਕਾ ਆਪ ਵਜਾਇੰਦਾ। ਲੱਖ ਚੁਰਾਸੀ ਕਰੇ ਭੰਗ, ਤੇਰੀ ਚੋਲੀ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਤੇਰਾ ਵਰ ਆਪੇ ਪੂਰ ਕਰਾਇੰਦਾ। ਸਤਿਗੁਰ ਪੁਰਖ ਦਿਆਲ ਸਰਬ ਸਮਾਇਆ। ਦੀਨਾ ਬੰਧਪ ਦੀਨ ਦਿਆਲ, ਦੀਨਾ ਨਾਥ ਆਪ ਅਖਵਾਇਆ। ਸੰਗ ਰਖਾਏ ਕਾਲ ਮਹਾਂਕਾਲ, ਕਾਲ ਨਗਾਰਾ ਹੱਥ ਫੜਾਇਆ। ਲਾੜੀ ਮੌਤ ਵਜਾਏ ਤਾਲ, ਤਾਲ ਤਲਵਾੜਾ ਇਕ ਰਖਾਇਆ। ਧਰਮ ਰਾਏ ਹੋਇਆ ਕੰਗਾਲ, ਲੇਖਾ ਮੰਗੇ ਦਰ ਦਰ ਦਏ ਦੁਹਾਇਆ। ਚਿਤਰ ਗੁਪਤ ਖੋਲ੍ਹ ਹਿਸਾਬ, ਜੀਆਂ ਜੰਤਾਂ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਏਕਾ ਹੋ ਆਇਆ। ਸਤਿਗੁਰ ਸਾਚਾ ਸਾਚਾ ਮੀਤ, ਅਕਲ ਕਲਾ ਭਰਪੂਰਾ। ਆਪੇ ਬਖ਼ਸ਼ੇ ਚਰਨ ਪ੍ਰੀਤ, ਆਪੇ ਵਸੇ ਨੇੜੇ ਦੂਰਾ। ਆਪ ਚਲਾਏ ਰੀਤ, ਜਗ ਤੋੜੇ ਨਾਤਾ ਕੂੜਾ। ਗੁਰਮੁਖ ਕਾਇਆ ਠੰਢੀ ਸੀਤ, ਫਲ ਵੇਖੇ ਮਿੱਠਾ ਕੌੜਾ। ਕਰੇ ਕਰਾਏ ਪਤਤ ਪੁਨੀਤ, ਧੁਰਦਰਗਾਹੀ ਆਇਆ ਦੌੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰ ਗੋਬਿੰਦੇ ਆਪੇ ਬਹੁੜਾ। ਸਤਿਗੁਰ ਸਾਜਣ ਸਾਖਿਆਤ, ਸਖਾ ਸੁਹੇਲਾ ਆਪ। ਮੇਟ ਮਿਟਾਏ ਤੀਨੋਂ ਤਾਪ, ਨਾ ਕੋਈ ਜਾਣੇ ਪੁੰਨ ਪਾਪ। ਕਲਜੁਗ ਲੇਖਾ ਰੋਗ ਸੰਤਾਪ, ਨਾ ਕੋਈ ਮਾਈ ਨਾ ਕੋਈ ਬਾਪ। ਏਕਾ ਏਕ ਹਰਿ ਹਰਿ ਜਪਾਏ ਅਜਪਾ ਜਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖਣਹਾਰਾ ਆਪ। ਕਲਜੁਗ ਅੰਤਮ ਕਾਲਾ ਪੱਲਾ, ਚਾਰੋਂ ਕੁੰਟ ਹਿਲਾਇੰਦਾ। ਵੇਖੇ ਖੇਲ ਇਕ ਇਕੱਲਾ, ਏਕਾ ਧਾਮ ਸੁਹਾਇੰਦਾ। ਨੌ ਖੰਡ ਪ੍ਰਿਥਮੀ ਜਗਤ ਮਹੱਲਾ, ਸਾਚਾ ਨਾਉਂ ਉਪਾਇੰਦਾ। ਕੁਲਾਖੰਡ ਪਏ ਤਰਥਲਾ, ਨਾ ਕੋਈ ਧੀਰ ਧਰਾਇੰਦਾ। ਇਲਾਬੁਤ ਪਹਿਲਾ ਬੁਲਾ, ਹਰਿ ਸਾਚਾ ਆਪ ਲਗਾਇੰਦਾ। ਕੇਤਮਾਲ ਫਲ ਝੂਠਾ ਹੁੱਲਾ, ਪਤ ਡਾਲੀ ਨਾ ਕੋਈ ਰਖਾਇੰਦਾ। ਕਿੰਪੁਰਖ ਤੇਰਾ ਕੋਈ ਨਾ ਪੈਣਾ ਮੁੱਲਾ, ਕਲਜੁਗ ਮੁਖ ਭਵਾਇੰਦਾ। ਹਰਵਰਖ ਅੰਮ੍ਰਿਤ ਆਤਮ ਡੁੱਲ੍ਹਾ, ਸੀਰ ਨੀਰ ਨਾ ਕੋਈ ਮੁਖ ਚੁਆਇੰਦਾ। ਹਰਣਯਮਹ ਤਨ ਖ਼ਾਕੀ ਰੁੱਲਾ, ਬਸਤਰ ਸ਼ਸਤਰ ਨਾ ਤਨ ਸਜਾਇੰਦਾ। ਭਦਰ ਦਰ ਦਵਾਰਾ ਤੇਰਾ ਖੁਲ੍ਹਾ, ਝੂਠਾ ਗੜ੍ਹ ਤੁੜਾਇੰਦਾ। ਰਮਕ ਵੇਖੇ ਆਪਣੀ ਕੁੱਲਾ, ਕੁਲਾਵੰਤ ਅੰਤ ਪਛਤਾਇੰਦਾ। ਭਾਰਤ ਖੰਡ ਤੇਰਾ ਪੈਣਾ ਮੁੱਲਾ, ਪ੍ਰਭ ਸਾਚਾ ਆਪ ਪੁਆਇੰਦਾ। ਤ੍ਰੈਗੁਣ ਮਾਇਆ ਬਣਾਏ ਚੁੱਲ੍ਹਾ, ਸਾਚਾ ਭੱਠ ਤਪਾਇੰਦਾ। ਲੱਖ ਚੁਰਾਸੀ ਆਪੇ ਫਲਿਆ ਆਪੇ ਫੁੱਲਾ, ਆਪਣੀ ਜੜ੍ਹ ਆਪ ਉਖੜਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਮਤ ਤਤ ਜਗਤ ਰੁੱਲਾ, ਨਾ ਕੋਈ ਮੁੱਲ ਪਵਾਇੰਦਾ। ਜੂਠ ਝੂਠ ਗਾਇਆ ਢੋਲਾ, ਸ਼ਬਦ ਅਨਾਦੀ ਬੋਧ ਅਗਾਧੀ ਨਾ ਕੋਈ ਜਣਾਇੰਦਾ। ਕੂੜ ਕੁੜਿਆਰਾ ਵੱਜੇ ਬੋਲਾ, ਚਾਰ ਵਰਨਾਂ ਆਪ ਜਣਾਇੰਦਾ। ਗੁਰਮੁਖ ਵਿਰਲਾ ਪੂਰੇ ਤੋਲ ਤੁਲਾ, ਤੋਲਣਹਾਰ ਆਪ ਅਖਵਾਇੰਦਾ। ਪਰਗਟ ਹੋਏ ਕਲਾ ਸੋਲਾ, ਨਿਹਕਲੰਕਾ ਨਾਉਂ ਰਖਾਇੰਦਾ। ਕਲਜੁਗ ਕਾਇਆ ਬਦਲਿਆ ਚੋਲਾ, ਗੋਬਿੰਦ ਸੰਗ ਨਿਭਾਇੰਦਾ। ਸਾਚੇ ਮੰਦਰ ਅੰਦਰ ਆਪੇ ਮੌਲਾ, ਜੋਤੀ ਨੂਰ ਉਪਾਇੰਦਾ। ਭਾਗ ਲਗਾਏ ਧਰਨੀ ਧਵਲਾ, ਧਰਤ ਧਵਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਖੰਡ ਪ੍ਰਿਥਮੀ ਵੇਖੇ ਦਰ, ਆਪ ਆਪਣਾ ਫੇਰਾ ਪਾਇੰਦਾ। ਨੌ ਖੰਡ ਪ੍ਰਿਥਮੀ ਤੇਰਾ ਘਰ, ਹਰਿ ਸਾਚਾ ਵੇਖ ਵਖਾਇੰਦਾ। ਸੱਤਾਂ ਦੀਪਾਂ ਦੇਵੇ ਵਰ, ਲੇਖਾ ਲੇਖ ਲਿਖਾਇੰਦਾ। ਲੱਖਣ ਦੀਪ ਆਏ ਡਰ, ਘਰ ਸੱਖਣ ਵੇਖ ਵਖਾਇੰਦਾ। ਕ੍ਰੋਚ ਵਿਛੋੜਾ ਨਾਰੀ ਨਰ, ਨਾ ਕੋਈ ਸੰਗ ਨਿਭਾਇੰਦਾ। ਪੁਸ਼ਕਰ ਰੋਵੇ ਜ਼ਾਰੋ ਜ਼ਰ, ਜ਼ਰ ਦੌਲਤ ਖ਼ਾਕ ਮਿਲਾਇੰਦਾ। ਜੰਬੁ ਦੀਪ ਪ੍ਰਭ ਜੋਤ ਧਰ, ਜੋਬਨ ਏਕਾ ਏਕ ਵਖਾਇੰਦਾ। ਭਾਰਤ ਖੰਡ ਮਿਲਿਆ ਵਰ, ਬ੍ਰਹਿਮੰਡੀ ਵੇਖ ਵਖਾਇੰਦਾ। ਸਾਨ ਦੀਪ ਜਾਏ ਹਰ, ਹਰਿ ਹਰਿ ਸਾਚਾ ਮੁਖ ਭਵਾਇੰਦਾ। ਸਲਮਲ ਨਾ ਸੀਸ ਨਾ ਧੜ, ਨਾ ਕਿਲ੍ਹਾ ਨਾ ਗੜ੍ਹ, ਜਲ ਧਾਰ ਵਹਾਏ ਸਾਚਾ ਹੜ, ਨਾ ਕੋਈ ਮੇਟ ਮਿਟਾਇੰਦਾ। ਕੁਸ਼ਾ ਵੇਖੇ ਇਕ ਅਖਾੜ, ਕਲਜੁਗ ਤੇਰਾ ਘਾੜਨ ਘੜ, ਸੰਮਤ ਚੌਦਾਂ ਲਾਏ ਜੜ੍ਹ, ਤ੍ਰੈਗੁਣ ਮਾਇਆ ਹੱਥੀਂ ਫੜ, ਆਪ ਬਣਾਏ ਗੋਰ ਮੜ੍ਹ, ਜੋਤੀ ਲੰਬੂ ਲਾਇੰਦਾ। ਸੱਤ ਦੀਪ ਤੇਰਾ ਜਗਤ ਨਿਸ਼ਾਨਾ, ਏਕਾ ਏਕ ਰਖਾਇਆ। ਧਰਮ ਝੁਲਾਏ ਹਰਿ ਨਿਸ਼ਾਨਾ, ਦਹਿ ਦਿਸ਼ਾ ਵੇਖ ਵਖਾਇਆ। ਚਾਰੇ ਕੁੰਟਾਂ ਇਕ ਗਿਆਨਾ, ਪ੍ਰਭ ਸਾਚਾ ਰਿਹਾ ਸੁਣਾਇਆ। ਜੂਠਾ ਝੂਠਾ ਢਹਿ ਮਕਾਨਾ, ਕੱਲਰ ਕੰਧ ਰਹਿਣ ਨਾ ਪਾਇਆ। ਤ੍ਰੈਗੁਣ ਮਾਇਆ ਤੇਰਾ ਦਾਨਾ, ਪ੍ਰਭ ਬ੍ਰਹਮੇ ਝੋਲੀ ਪਾਇਆ। ਇੱਕੀ ਜੇਠ ਕਰ ਇਸ਼ਨਾਨਾ, ਤੇਰੀ ਅਰਥੀ ਰਿਹਾ ਬਣਾਇਆ। ਸ਼ਬਦ ਸ਼ਸਤਰ ਪੀਲਾ ਬਸਤਰ ਖੇਲ ਮਹਾਨਾ, ਭੇਵ ਕੋਈ ਨਾ ਪਾਇਆ। ਸ਼ਬਦ ਨਿਰਾਲਾ ਮਾਰੇ ਬਾਨਾ, ਰਸਨਾ ਚਿੱਲੇ ਤੀਰ ਚੜ੍ਹਾਇਆ। ਨੌ ਖੰਡ ਪ੍ਰਿਥਮੀ ਲੱਥੇ ਘਾਨਾ, ਬੂਰੇ ਕੱਕੇ ਬਿੱਲੇ ਦਏ ਹਿਲਾਇਆ। ਤ੍ਰੈ ਦੇਸ਼ ਵਖਾਏ ਇਕ ਅਸਥਾਨਾ, ਕੁਸ਼ਾ ਖੇਲ ਖਿਲਾਇਆ। ਚੌਦਾਂ ਜੋਜਨ ਸਚ ਭੂਮਿਕਾ ਅਸਥਾਨਾ, ਕਲਜੁਗ ਤੇਰੀ ਵੰਡ ਵੰਡਾਇਆ। ਚੌਦਾਂ ਚੌਦਾਂ ਜੀਵ ਜਹਾਨਾ, ਪ੍ਰਭ ਸਾਚਾ ਰਿਹਾ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨੌ ਖੰਡ ਪ੍ਰਿਥਮੀ ਸੱਤ ਦੀਪ ਏਕਾ ਰੰਗ ਰੰਗਾਇਆ। ਦੀਪ ਖੰਡ ਜਗਤ ਅਖਾੜਾ, ਬ੍ਰਹਿਮੰਡ ਪਏ ਦੁਹਾਈਆ। ਵਡ ਵਡ ਭਾਗੀ ਸਤਾਰਾਂ ਹਾੜਾ, ਪ੍ਰਭ ਸਾਚੀ ਬਣਤ ਬਣਾਈਆ। ਇੱਕੀ ਜੇਠ ਬਣਿਆ ਲਾੜਾ, ਤ੍ਰੈਗੁਣ ਮਾਇਆ ਲਏ ਪਰਨਾਈਆ। ਤ੍ਰੈਗੁਣ ਮਾਇਆ ਤੇਰੀ ਧਾੜਾ, ਪੰਚਮ ਕਰੇ ਲੜਾਈਆ। ਪੰਚਮ ਰੋਵੇ ਜ਼ਾਰੋ ਜ਼ਾਰਾ, ਕਲਜੁਗ ਦਏ ਦੁਹਾਈਆ। ਕਲਜੁਗ ਬਣੇ ਦਰ ਭਿਖਾਰਾ, ਆਵੇ ਵਾਹੋ ਵਾਹੀਆ। ਸੰਮਤ ਚੌਦਾਂ ਸਚ ਦਵਾਰਾ, ਚੌਦਾਂ ਲੋਕਾਂ ਰਿਹਾ ਵਖਾਈਆ। ਭੂਅ ਦੂਵਹ ਸਵਰਗ ਮਹਰ ਜਪ ਤਪ ਸਤਿ ਅਵਤਾਰਾ, ਧਾਮ ਭੂਮਿਕਾ ਵੇਖ ਵਖਾਈਆ। ਇਤਲ ਵਿਤਲ ਸਿਤਲ ਤੇਰਾ ਪਾਰ ਕਿਨਾਰਾ, ਤਲਾਤਲ ਮਹਾਤਲ ਰਸਾਤਲ ਖੋਜ ਖੁਜਾਈਆ। ਪਾਤਾਲ ਲੋਕ ਪ੍ਰਭ ਲੈ ਅਵਤਾਰਾ, ਸਾਂਗੋ ਪਾਂਗ ਬਾਸ਼ਕ ਸੇਜ ਰਿਹਾ ਹੰਢਾਈਆ। ਸਹੰਸਰ ਮੁਖ ਗੁਣ ਦੋ ਸਹੰਸਰ ਜਿਹਵਾ ਰਿਹਾ ਹਿਲਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਜਪ ਲੋਕ ਤਪ ਲੋਕ ਬੈਠਾ ਮੁਖ ਛੁਪਾਈਆ। ਸਤ ਲੋਕ ਪ੍ਰਭ ਕਰ ਪਸਾਰਾ, ਸਤਿ ਪੁਰਖਾ ਰੰਗ ਵਟਾਈਆ। ਆਦਿ ਸ਼ਕਤ ਇਕ ਆਕਾਰਾ, ਏਕਾ ਏਕ ਵਖਾਈਆ। ਕਲਜੁਗ ਤੇਰੀ ਅੰਤਮ ਵਾਰਾ, ਦਸ ਦਸਮੇਸ਼ ਜਗਾਈਆ। ਸ਼ਬਦ ਸਰੂਪੀ ਕਰ ਪਿਆਰਾ, ਆਪਣੀ ਗੋਦ ਉਠਾਈਆ। ਅੰਮ੍ਰਿਤ ਆਤਮ ਬਖ਼ਸ਼ੇ ਠੰਢੀ ਧਾਰਾ, ਦਿਵਸ ਰੈਣ ਮੁਖ ਚੁਆਈਆ। ਬਸਤਰ ਸ਼ਸਤਰ ਇਕ ਕਟਾਰਾ, ਨਾਮ ਖੰਡਾ ਹੱਥ ਫੜਾਈਆ। ਆਪੇ ਹੋਇਆ ਪਹਿਰੇਦਾਰਾ, ਬ੍ਰਹਿਮੰਡਾਂ ਸੇਵ ਕਮਾਈਆ। ਤ੍ਰੈਗੁਣ ਮਾਇਆ ਕਰ ਪਸਾਰਾ, ਲੱਖ ਚੁਰਾਸੀ ਰਚਨ ਰਚਾਈਆ। ਆਪੇ ਹੋਇਆ ਮੇਟਣਹਾਰਾ, ਆਪ ਆਪਣੀ ਜੋਤ ਜਗਾਈਆ। ਆਪੇ ਖੇਵਟ ਖੇਟਾ ਵਿਚ ਸੰਸਾਰਾ, ਜੀਵ ਜੀਵਣ ਨਈਆ ਰਿਹਾ ਚਲਾਈਆ। ਮਾਂ ਪਿਉ ਬੇਟਾ ਹਰਿ ਗਿਰਧਾਰਾ, ਪਿਤਾ ਪੂਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਤ੍ਰੈਗੁਣ ਮਾਇਆ ਤੇਰੀ ਧਾਰ, ਗੋਬਿੰਦ ਵੇਖ ਵਖਾਈਆ। ਚਲੇ ਚਲਾਏ ਵਿਚ ਸੰਸਾਰ, ਭਰਮ ਭੁਲਾਏ ਰਾਜੇ ਰਾਣਿਆ। ਮਨਮੁਖ ਡੋਬੇ ਅੱਧ ਵਿਚਕਾਰ, ਨਾ ਕੋਈ ਦੀਸੇ ਵੰਞ ਮੁਹਾਨਿਆ। ਗੁਰਮੁਖ ਵਿਰਲੇ ਉਤਰੇ ਪਾਰ, ਜਿਸ ਜਨ ਮਿਲਿਆ ਹਰਿ ਭਗਵਾਨਿਆ। ਦੇਵਣਹਾਰਾ ਨਾਮ ਸਹਾਰ, ਸਤਿਗੁਰ ਸਾਚਾ ਸਖੀ ਸੁਲਤਾਨਿਆ। ਦਰ ਦਵਾਰੇ ਕਰ ਪਰਵਾਨ, ਹੱਥੀਂ ਬੰਨ੍ਹੇ ਸਾਚਾ ਗਾਨਿਆ। ਭਗਤ ਵਛਲ ਦੇਵੇ ਇਕ ਨਿਸ਼ਾਨ, ਹਉਮੇ ਸਹਿੰਸਾ ਰੋਗ ਮਿਟਾਨਿਆ। ਆਤਮ ਜੋਤੀ ਬ੍ਰਹਮ ਗਿਆਨ, ਸ਼ਬਦ ਧੁਨ ਇਕ ਉਪਜਾਨਿਆ। ਖਾਣੀ ਬਾਣੀ ਹੋਏ ਹੈਰਾਨ, ਵੇਦ ਪੁਰਾਨੀ ਆਈ ਹਾਨਿਆ। ਅੰਜ਼ੀਲ ਕੁਰਾਨ ਬਹਿ ਬਹਿ ਕੁਰਲਾਨ, ਇਕ ਦੂਜੇ ਮਾਰਨ ਤਾਅਨਿਆ। ਪਰਗਟ ਹੋਇਆ ਹਰਿ ਵਾਲੀ ਦੋ ਜਹਾਨ, ਚਾਰ ਵਰਨ ਸੁਣਾਏ ਏਕਾ ਸੱਚੀ ਬਾਣੀਆ। ਸੋਹੰ ਸ਼ਬਦ ਧੁਰ ਫ਼ਰਮਾਣ, ਘਰ ਚੌਥੇ ਮੇਲ ਮਿਲਾਨਿਆ। ਏਕਾ ਪਦ ਪਦ ਨਿਰਬਾਨ, ਘਰ ਸਾਚਾ ਵੇਖ ਵਿਖਾਨਿਆ। ਸੰਤ ਸੁਹੇਲੇ ਲਏ ਵਰ ਸਦ ਨਿਗਾਹਬਾਨ, ਭਰਮ ਭੁਲੇਖਾ ਦੂਰ ਕਰਾਨਿਆ। ਆਪ ਚੁਕਾਏ ਆਵਣ ਜਾਣ ਕਾਨ, ਜਗਤ ਝੇੜਾ ਫੰਦ ਕਟਾਨਿਆ। ਸ੍ਰਿਸ਼ਟ ਸਬਾਈ ਫਨਾਹ ਮਕਾਨ, ਥਿਰ ਰਹੇ ਨਾ ਕੋਈ ਸ਼ਾਹ ਸੁਲਤਾਨਿਆ। ਬਿਨ ਗੁਰ ਪੂਰੇ ਨਾ ਕਰੇ ਕੋਈ ਪਛਾਨ, ਦਰਗਹਿ ਦੇਵੇ ਨਾ ਸੱਚਾ ਮਾਨਿਆ। ਆਪਣਾ ਕੀਤਾ ਆਪੇ ਪਾਣ, ਮਨਮੁਖ ਭੁੱਲੇ ਗੁਣ ਨਿਧਾਨਿਆ। ਰਾਮ ਸੀਤਾ ਸਾਰੇ ਗਾਣ, ਸੀਤਾ ਸੁਰਤੀ ਰਾਮ ਸ਼ਬਦ ਨਾ ਕੋਈ ਪ੍ਰਨਾਨਿਆ। ਰਾਧਾ ਕ੍ਰਿਸ਼ਨ ਬੋਲ ਸੁਣਾਨ, ਨਾਮ ਬੰਸਰੀ ਨਾ ਕੋਈ ਵਜਾਨਿਆ। ਨਾਨਕ ਗੋਬਿੰਦ ਰਹੇ ਵਖਾਨ, ਮਿਲਿਆ ਮੇਲ ਨਾ ਹਰਿ ਸੁਲਤਾਨਿਆ। ਖਾਣੀ ਬਾਣੀ ਵੇਖਣ ਮਾਰ ਧਿਆਨ, ਹੱਥ ਆਏ ਨਾ ਵੇਦ ਪੁਰਾਨਿਆ। ਗੁਰਮੁਖ ਤੇਰਾ ਸਚ ਨਿਸ਼ਾਨ, ਪ੍ਰਭ ਸਾਚਾ ਆਪ ਝੁਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਲਏ ਵਰ, ਨਾਰੀ ਕੰਤ ਆਪ ਅਖਵਾਨਿਆ। ਗੁਰ ਗੋਬਿੰਦਾ ਸਾਚਾ ਵਰਿਆ, ਪੁਰਖ ਅਬਿਨਾਸ਼ੀ ਕੰਤਾ। ਇਕ ਵਖਾਏ ਸਾਚਾ ਸਰਿਆ, ਸਰ ਸਰੋਵਰ ਇਕ ਵਿਖੰਤਾ। ਅੰਮ੍ਰਿਤ ਤਾਲ ਸਾਚਾ ਭਰਿਆ, ਨਾ ਕੋਈ ਮੇਟ ਮਿਟੰਤਾ। ਜੰਗਲ ਉਜਾੜ ਹੋਇਆ ਹਰਿਆ, ਡੱਲਾ ਵੇਖ ਵੇਖ ਡਰਿਆ, ਪ੍ਰਭ ਸਾਚਾ ਧੀਰ ਧਰੰਤਾ। ਫਲ ਫੁਲਵਾੜੀ ਬਗ਼ੀਚਾ ਭਰਿਆ, ਊਚਾਂ ਨੀਚਾਂ ਭੇਵ ਨਿਵਰਿਆ, ਏਕਾ ਰੰਗ ਰੰਗਾਏ ਹਸਤ ਕੀਟਾ। ਚਾਰ ਵਰਨ ਅਠਾਰਾਂ ਬਰਨ ਇਕ ਖੁਲ੍ਹਾਏ ਦਰਿਆ, ਦਰ ਦਰਵਾਜ਼ਾ ਇਕ ਅਨਡੀਠਾ। ਤ੍ਰੈਗਣ ਮਾਇਆ ਆਪਣਾ ਕੀਤਾ ਭਰਿਆ, ਕਲਜੁਗ ਅੰਤ ਬਣਾਏ ਇਕ ਅੰਗੀਠਾ। ਲਹਿਣਾ ਦੇਣਾ ਕਾਰਜ ਸਰਿਆ, ਗੁਰ ਗੋਬਿੰਦੇ ਲੱਗਾ ਭਾਣਾ ਮੀਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖੇ ਲਾਏ ਕੌੜਾ ਰੀਠਾ। ਡੱਲਾ ਝੱਲਾ ਸਾਂਝਾ ਯਾਰ, ਗੁਰ ਪੂਰੇ ਇਕ ਰਖਾਇਆ। ਕਲਜੁਗ ਮੇਲਾ ਅੰਤਮ ਵਾਰ, ਸੱਜਣ ਸੁਹੇਲਾ ਮੇਲ ਮਿਲਾਇਆ। ਗੁਰ ਚੇਲਾ ਸੋਹੇ ਇਕ ਦਵਾਰ, ਚੇਲਾ ਗੁਰ ਰੂਪ ਵਟਾਇਆ। ਇਕ ਇਕੇਲਾ ਨਰ ਨਿਰੰਕਾਰ, ਨਿਝ ਘਰ ਵੇਖਣ ਆਇਆ। ਗੁਰ ਗੋਬਿੰਦਾ ਕਰ ਪਿਆਰ, ਸਦ ਬਖ਼ਸ਼ਿੰਦਾ ਫੇਰਾ ਪਾਇਆ। ਸਾਚੀ ਬਿੰਦਾ ਕਰ ਤਿਆਰ, ਮਾਨਸ ਜਨਮ ਦਵਾਇਆ। ਮਨਮੁਖ ਕਰਨ ਨਿੰਦਾ ਨਾ ਪਾਇਣ ਸਾਰ, ਭਰਮੀ ਭਰਮ ਭੁਲਾਇਆ। ਹਰਿਜਨ ਮੇਟੇ ਆਪੇ ਚਿੰਦਾ, ਤਨ ਸਾਚਾ ਚੰਦ ਚੜ੍ਹਾਇਆ। ਬਜਰ ਕਪਾਟੀ ਤੋੜੇ ਜਿੰਦਾ, ਅੰਧ ਅੰਧੇਰ ਮਿਟਾਇਆ। ਰਾਗ ਸੁਣਾਏ ਸੁਹਾਗੀ ਛੰਦਾ, ਪੰਚਮ ਸੇਵਾ ਲਾਇਆ। ਜੋਤ ਜਗਾਏ ਬੰਦ ਬੰਦਾ, ਬੰਦੀ ਤੋੜ ਆਪ ਅਖਵਾਇਆ। ਗੁਰਮੁਖ ਸਾਚਾ ਚੰਦ ਨੌ ਚੰਦਾ, ਸੀਤਲ ਸਾਂਤਕ ਠਾਂਢੀ ਧਾਰ ਰਿਹਾ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਚੌਦਾਂ ਵੇਖ ਵਖਾਇਆ। ਸੰਮਤ ਚੌਦਾਂ ਸਾਚਾ ਰੰਗ, ਹਰਿ ਏਕਾ ਵੇਖ ਵਖਾਨਿਆ। ਗੋਬਿੰਦ ਡੱਲੇ ਮੰਗੀ ਮੰਗ, ਮਿਲੇ ਮੇਲ ਵਿਚ ਜਹਾਨਿਆ। ਆਪ ਆਪਣਾ ਵੇਖੇ ਸੰਗ, ਲੇਖਾ ਜਾਣੇ ਧੁਰ ਫ਼ਰਮਾਣਿਆ। ਆਪੇ ਕੱਟਣਹਾਰਾ ਭੁੱਖ ਨੰਗ, ਗਊ ਗਰੀਬਾਂ ਦੇਵੇ ਦਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤ ਸਰੂਪੀ ਪਹਿਰਿਆ ਬਾਨਿਆ। ਜੋਤ ਸਰੂਪੀ ਪਹਿਰੇ ਬਾਣਾ, ਗੋਬਿੰਦ ਸੰਗ ਰਲਾਇਆ। ਡੱਲਾ ਵੇਖੇ ਮਾਰ ਧਿਆਨਾ, ਚਾਰੇ ਕੂਟਾਂ ਵੇਖ ਵਖਾਇਆ। ਪੁਰਖ ਅਗੰਮਾ ਹਰਿ ਭਗਵਾਨਾ, ਏਕਾ ਝੂਟਾ ਰਿਹਾ ਦਵਾਇਆ। ਸ਼ਬਦ ਸੁਹਾਗੀ ਬੰਨ੍ਹੇ ਗਾਨਾ, ਨਾਮ ਮੋਤੀ ਤੰਦ ਬੰਨ੍ਹਾਇਆ। ਸਾਚਾ ਬਖ਼ਸ਼ੇ ਤੀਰ ਨਿਸ਼ਾਨਾ, ਸੋਹੰ ਭੱਥਾ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋ ਹਰਿ ਸਮਰਥਾ, ਸਰਬ ਕਲ ਵਰਤਾਇਆ। ਗੁਰ ਗੋਬਿੰਦੇ ਮੇਲ ਮਿਲਾਏ, ਡੱਲੇ ਜੋਤ ਜਗਾਈਆ। ਡੱਲੇ ਝੱਲੇ ਵਡ ਵਡਿਆਏ, ਵਡ ਵੱਡਾ ਵੇਖ ਵਖਾਈਆ। ਜਗਤ ਨਿਸ਼ਾਨਾ ਰਿਹਾ ਬਣਾਏ, ਹਰਿ ਸਾਚਾ ਆਪ ਝੁਲਾਈਆ। ਇਕੀਸ ਇਕੀਸਾ ਵੇਖ ਵਿਖਾਏ, ਸੰਮਤ ਇੱਕੀ ਕਰ ਰੁਸ਼ਨਾਈਆ। ਪੰਦਰਾਂ ਕੱਤਕ ਰੁੱਤ ਸੁਹਾਏ, ਪ੍ਰਭ ਸਾਚੀ ਮੇਖ ਲਗਾਈਆ। ਸਿੰਘ ਨਾਜਰ ਸਤਿ ਸੁਤ ਤਰਾਏ, ਮੁਖ ਲਾਹੇ ਕਾਲਾ ਟਿੱਕਾ ਮਸਤਕ ਛਾਹੀਆ। ਫਲ ਫੁਲਵਾੜੀ ਇਕ ਵਖਾਏ, ਹਰਿ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਵਿਛੋੜੇ ਆਪੇ ਜੋੜੇ, ਮੇਲਣਹਾਰ ਆਪ ਅਖਵਾਈਆ। ਮੇਲ ਵਿਛੋੜਾ ਹਰਿ ਸਮਰਥ, ਜੁਗ ਜੁਗ ਕਰਦਾ ਆਇਆ। ਗੁਰਮੁਖ ਸੁਹੇਲੇ ਲਏ ਰੱਖ, ਆਪ ਆਪਣੇ ਅੰਗ ਲਗਾਇਆ। ਪਰਗਟ ਹੋ ਹਰਿ ਪਰਤੱਖ, ਸਵੱਛ ਸਰੂਪੀ ਦਰਸ ਦਿਖਾਇਆ। ਚਾਰੋਂ ਕੁੰਟ ਲਾਉਂਦੇ ਭੱਖ, ਇਕ ਅੰਗਿਆਰ ਤਪਾਇਆ। ਲੱਖ ਚੁਰਾਸੀ ਤੇਰੇ ਬਣੇ ਕੱਖ, ਹੱਡੀ ਬਾਲਣ ਰਿਹਾ ਤਪਾਇਆ। ਗੁਰਮੁਖ ਵਿਰਲੇ ਲਏ ਰੱਖ, ਜਿਸ ਜਨ ਆਪਣੀ ਚਰਨੀ ਲਾਇਆ। ਨੌ ਖੰਡ ਪ੍ਰਿਥਮੀ ਦੀਪ ਸੱਤ ਕਰੇ ਸੱਖ, ਏਕਾ ਗੇੜ ਰਿਹਾ ਦਵਾਇਆ। ਤ੍ਰੈਗੁਣ ਮਾਇਆ ਕਰ ਵਿਛੋੜਾ ਹੋਈ ਵੱਖ, ਪ੍ਰਭ ਸਾਚਾ ਰਿਹਾ ਕਰਾਇਆ। ਉਤਰ ਪੂਰਬ ਪੱਛਮ ਦੱਖਣ ਵੱਖ ਵੱਖ, ਦਹਿ ਦਿਸ਼ਾ ਵੇਖ ਵਖਾਇਆ। ਦਰ ਦਰ ਘਰ ਘਰ ਮੰਦਰ ਅੰਦਰ ਕਲ ਜਗਾਉਂਦੀ ਰਹੀ ਅਲੱਖ, ਅਲਖ ਅਲਖ ਗੁਣ ਗਾਇਆ। ਅੰਤਮ ਭਾਂਡਾ ਹੋਇਆ ਸੱਖ, ਸਚ ਵਸਤ ਨਜ਼ਰ ਨਾ ਆਇਆ। ਸ਼ਬਦ ਸਰੂਪੀ ਤਪਿਆ ਮੱਠ, ਪ੍ਰਭ ਸਾਚੇ ਆਪ ਤਪਾਇਆ। ਸਚ ਸਪੁੱਤਰੀ ਪਈ ਭੱਠ, ਜੂਠਾ ਝੂਠਾ ਭਾਰ ਬੰਧਾਇਆ। ਕਲਜੁਗ ਕਾਲਾ ਰਿਹਾ ਨੱਠ, ਚਾਰੋਂ ਕੁੰਟ ਫਿਰੇ ਹਲਕਾਇਆ। ਪੰਜ ਤਤ ਮੁਨਾਰਾ ਜਾਣਾ ਢੱਠ, ਢਾਵਣਹਾਰਾ ਰਿਹਾ ਢਾਹਿਆ। ਹੋਏ ਵਿਛੋੜਾ ਅਸ਼ਟਮ ਅੱਠ, ਨੌ ਦਰ ਨਾ ਵੇਖ ਵਖਾਇਆ। ਗੁਰਮੁਖਾਂ ਮੇਲਾ ਇਕ ਇਕੱਠ, ਹਰਿ ਚਰਨ ਦਵਾਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਮੱਠ, ਲੋਕਮਾਤੀ ਰਿਹਾ ਤਪਾਇਆ। ਮਾਇਆ ਮਠ ਕਰ ਤਿਆਰ, ਅਗਨੀ ਇਕ ਲਗਾਈਆ। ਹੱਡ ਨਾੜੀ ਮਾਸ ਭਰ ਭੰਡਾਰ, ਸਾਚਾ ਹਵਨ ਕਰਾਈਆ। ਤਤ ਮਤ ਰੋਵੇ ਜ਼ਾਰੋ ਜ਼ਾਰ, ਅੰਤ ਵਿਛੋੜਾ ਆਈਆ। ਬੁਧ ਮਤ ਨਾ ਬੰਨ੍ਹੇ ਧਾਰ, ਬੈਠੀ ਸੱਥ ਵਿਛਾਈਆ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰ, ਬ੍ਰਹਮਾ ਦਏ ਦੁਹਾਈਆ। ਵਿਸ਼ਨੂੰ ਬੰਸੀ ਸੁਣ ਪੁਕਾਰ, ਬੈਠਾ ਮੁਖ ਛੁਪਾਈਆ। ਸ਼ਿਵ ਸ਼ੰਕਰ ਹੋਇਆ ਖ਼ਬਰਦਾਰ, ਇਕ ਤ੍ਰਿਸੂਲ ਹੱਥ ਉਠਾਈਆ। ਕਲਜੁਗ ਲਹਿਣਾ ਦੇਣਾ ਕਰਜ ਉਤਾਰ, ਹੌਲਾ ਭਾਰ ਕਰਾਈਆ। ਭਾਣਾ ਸਹਿਣਾ ਵਿਚ ਸੰਸਾਰ, ਗੁਰਮੁਖਾਂ ਰਿਹਾ ਸਮਝਾਈਆ। ਜੂਠਾ ਝੂਠਾ ਮੇਟ ਪਸਾਰ, ਕੂੜ ਕੁੜਿਆਰਾ ਰਿਹਾ ਮਿਟਾਈਆ। ਸਚ ਸੁੱਚ ਸਚ ਵਰਤਾਰ, ਗੁਰਮਤ ਗੁਰ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਮੱਠ, ਜੋਤ ਨਿਰੰਜਣ ਕਰ ਇਕੱਠ, ਆਪੇ ਰਹੀ ਤਪਾਈਆ। ਜੋਤ ਨਿਰੰਜਣ ਸੇਵ ਕਮਾਏ, ਏਕਾ ਮੱਠ ਤਪਾਇਆ। ਦੇਵੀ ਦੇਵ ਸੰਗ ਰਲਾਏ, ਕਰੋੜ ਤੇਤੀਸਾ ਆਪ ਬੁਲਾਇਆ। ਰਸਨਾ ਜਿਹਵਾ ਨਾ ਕੋਈ ਧਿਆਏ, ਹਰਿ ਹਰਿ ਗੁਣ ਗਏ ਭੁਲਾਇਆ। ਕੌਸਤਕ ਮਨੀ ਮਸਤਕ ਥੇਵ ਨਾ ਕੋਈ ਲਗਾਏ, ਨਾ ਕੋਈ ਰੂਪ ਵਟਾਏ, ਅਲਖ ਅਭੇਵ ਨਾ ਰਾਏ, ਅਛਲ ਅਛੱਲ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤ੍ਰੈਗੁਣ ਮਾਇਆ ਬੰਦ ਦਰ, ਆਪੇ ਆਪ ਰਿਹਾ ਕਰਾਇਆ। ਤ੍ਰੈਗੁਣ ਮਾਇਆ ਬੰਦ ਦਰਵਾਜ਼ਾ, ਪੰਜ ਤਤ ਵਿਛੋੜਾ। ਕਰੇ ਕਰਾਏ ਗਰੀਬ ਨਿਵਾਜਾ, ਹੋਏ ਮਾਤ ਅਜੋੜਾ। ਆਪੇ ਆਪ ਸਾਜਣ ਸਾਜਾ, ਆਪੇ ਤੋਨੜਹਾਰ ਰਿਹਾ ਤੋੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਘਰ ਘਰ ਚਿੱਟੇ ਅਸਵ ਚੜ੍ਹ ਚੜ੍ਹ ਸਾਚੇ ਘੋੜਾ। ਦਸਮ ਦਵਾਰੀ ਸਾਚੀ ਧਾਰ, ਲੋਕਮਾਤ ਉਪਜਾਈਆ। ਚਿੱਟਾ ਰੰਗ ਅਪਰ ਅਪਾਰ, ਏਕਾ ਨੂਰ ਸਵਾਈਆ। ਪਾਰਬ੍ਰਹਮ ਕਰ ਪਿਆਰ, ਬ੍ਰਹਮ ਵੇਖ ਵਖਾਈਆ। ਦੋਹਾਂ ਮੇਲਾ ਅੱਧ ਵਿਚਕਾਰ, ਆਰ ਪਾਰ ਆਪ ਸੁਹਾਈਆ। ਗੁਰਮੁਖ ਗੁਰਸਿਖ ਫੜ ਫੜ ਲਾਏ ਪਾਰ, ਸਾਚਾ ਬੇੜਾ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਥੇ ਵਾਲਾ ਖੇੜਾ ਰਿਹਾ ਤਰਾਈਆ। ਸਾਚਾ ਖੇੜਾ ਕਰੇ ਉਤਪਤ, ਹੋਏ ਮਾਤ ਪਸਾਰਾ। ਸਾਲ ਵਸਾਲ ਰਹੇ ਸਤਿ, ਦੀਪਕ ਜੋਤ ਕਰੇ ਉਜਿਆਰਾ। ਸਾਚਾ ਧਾਮ ਸਚ ਭੂਮਿਕਾ ਸਚ ਅਸਥਾਨ ਰੰਗ ਚੜ੍ਹਾਏ ਸਤਿ, ਏਕਾ ਏਕ ਏਕੰਕਾਰਾ। ਸਤਿਜੁਗ ਤੇਰਾ ਬੰਨ੍ਹੇ ਸਾਚਾ ਨੱਤ, ਸੁਹਾਏ ਤਾਲ ਅਪਰ ਅਪਾਰਾ। ਗੇੜ ਰਖਾਏ ਕਰਮ ਤਿੰਨ ਸੌ ਸੱਠ, ਪੂਰਬ ਦੱਖਣ ਹਰਿ ਗੋਬਿੰਦ ਅੱਧਵਿਚਕਾਰਾ। ਤ੍ਰੈਗੁਣ ਮਾਇਆ ਬਣਿਆ ਮੱਠ, ਆਪ ਬਣਾਏ ਬਣਾਵਣਹਾਰਾ। ਕਲਜੁਗ ਅੰਤਮ ਗਿੜਨੀ ਉਲਟੀ ਲੱਠ, ਗੁਰ ਸੰਗਤ ਰਲ ਮਿਲ ਕੀਆ ਸਸਕਾਰਾ। ਇੱਕੀ ਜੇਠ ਹਰਿ ਸਮਰਥ, ਖੇਲ ਕਰੇ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦੇਵੇ ਦਾਨ, ਸਤਿਜੁਗ ਤੇਰਾ ਚਲਦਾ ਰਹੇ ਸਦਾ ਭੰਡਾਰਾ। ਸੰਮਤ ਵੀਹ ਸੌ ਇੱਕੀ ਪੰਦਰਾਂ ਕੱਤਕ ਪ੍ਰਭ ਆਏ ਚਰਨ ਦਵਾਰਾ। ਰੱਖੇ ਸ਼ਬਦ ਪੰਥ ਪੰਥਕ, ਗੁਰ ਗੋਬਿੰਦਾ ਸ਼ਬਦ ਸੀਸ ਜਗਦੀਸ ਇਕ ਦਸਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜ ਕੁੜਿਆਰਾ ਮੇਟੇ ਮਾਤ ਪਸਾਰਾ। ਤ੍ਰੈਗੁਣ ਮਾਇਆ ਕਰ ਪੁਕਾਰ, ਉਠ ਚਲੀ ਕਰ ਕਰ ਧਾਈਆ। ਨੇਤਰ ਨੈਣ ਨੀਰ ਵਹਾਏ ਰੋਵੇ ਜ਼ਾਰੋ ਜ਼ਾਰ, ਲੋਕਮਾਤ ਰਾਹ ਤਕਾਈਆ। ਖੁਲ੍ਹੜੇ ਕੇਸ ਗਲ ਵਿਚ ਹਾਰ, ਸੀਸ ਖ਼ਾਕ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇੱਕੀ ਜੇਠ ਪੰਚਮ ਜੇਠਾ ਸੋਲਾਂ ਕਲੀਆਂ ਏਕਾ ਸੇਜਾ ਆਪਣੇ ਹੇਠ ਵਿਛਾਈਆ। ਪੰਚਮ ਜੇਠਾ ਕਰ ਵਿਹਾਰ, ਆਪਣੀ ਕਲ ਵਰਤਾਇੰਦਾ। ਸ਼ਬਦ ਸਿੰਘਾਸਣ ਮੂਧਾ ਮਾਰ, ਉਪਰ ਆਸਣ ਲਾਇੰਦਾ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਕੁਲਾਖੰਡ ਡੇਰਾ ਲਾਇੰਦਾ। ਛੇ ਜੇਠ ਤੇਰਾ ਜਗਤ ਵਿਹਾਰ, ਭੇਵ ਨਾ ਕੋਈ ਪਾਇੰਦਾ। ਸੱਤ ਜੇਠ ਪ੍ਰਭ ਬੰਨ੍ਹੇ ਧਾਰ, ਇਲਾਬੁਤ ਜੋਤ ਜਗਾਇੰਦਾ। ਅੱਠ ਜੇਠ ਪ੍ਰਭ ਵਸਿਆ ਬਾਹਰ, ਕੇਤਮਾਲ ਹਿਲਾਇੰਦਾ। ਨੌ ਜੇਠ ਪ੍ਰਭ ਸੁਣ ਪੁਕਾਰ, ਕਿੰਪੁਰਖ ਉਲਟਾਇੰਦਾ। ਦਸ ਜੇਠ ਦਰ ਦਰਬਾਰ, ਹਰਵਰਖ ਸੁਹਾਇੰਦਾ। ਗਿਆਰਾਂ ਜੇਠ ਇਕ ਕਰਤਾਰ, ਹਰਣਯਮਹ ਹਰੀ ਹਰਿ ਰੰਗ ਰੰਗਾਇੰਦਾ। ਬਾਰਾਂ ਜੇਠ ਹੋ ਤਿਆਰ, ਭਦਰ ਫੇਰਾ ਪਾਇੰਦਾ। ਤੇਰਾਂ ਜੇਠ ਕਲ ਆਪਣੀ ਧਾਰ, ਰਮਕ ਰਾਮ ਜਪਾਇੰਦਾ। ਚੌਦਾਂ ਜੇਠ ਸਾਂਝਾ ਯਾਰ, ਚੌਦਾਂ ਲੋਕਾਂ ਭਾਰਤ ਖੰਡ ਵੰਡ ਵੰਡਾਇੰਦਾ। ਪੰਦਰਾਂ ਜੇਠ ਮੋੜ ਮੁਹਾਰ, ਦੀਪ ਲੱਖਣ ਲੇਖ ਲਿਖਾਇੰਦਾ। ਸੋਲਾਂ ਜੇਠ ਤਨ ਸ਼ਿੰਗਾਰ, ਕਰੌਚ ਰੂਪ ਵਟਾਇੰਦਾ। ਸਤਾਰਾਂ ਜੇਠ ਤੇਜ ਕਟਾਰ, ਪੁਸ਼ਕਰ ਆਪ ਹਿਲਾਇੰਦਾ। ਅਠਾਰਾਂ ਜੇਠ ਬੰਨ੍ਹੇ ਧਾਰ, ਜੰਬੂ ਆਪ ਜਗਾਇੰਦਾ। ਉਨੀ ਜੇਠ ਵਿਚ ਸੰਸਾਰ, ਸਲਮਲ ਸੋਭਾ ਪਾਇੰਦਾ। ਵੀਹ ਜੇਠ ਕਰ ਉਜਿਆਰ, ਸਾਨ ਸਖੀ ਤਰਾਇੰਦਾ। ਇੱਕੀ ਜੇਠ ਕਰ ਨਿਰੰਕਾਰ, ਕੁਸ਼ਾ ਫੇਰਾ ਪਾਇੰਦਾ। ਤ੍ਰੈਗੁਣ ਮਾਇਆ ਮੱਠ ਅਪਾਰ, ਸੋਲਾਂ ਸੋਲਾਂ ਸੋਲਾਂ ਤਨ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇੱਕੀ ਜੇਠ ਆਪਣੀ ਬਣਤ ਬਣਾਇੰਦਾ।