Granth 08 Likhat 111: Amarjit Singh de Anand Karj de Picho Shubh Ashish Satjug Dhar

ਅਮਰਜੀਤ ਸਿੰਘ ਦੇ ਅਨੰਦ ਕਾਰਜ ਦੇ ਪਿਛੋਂ ਸ਼ੁਭ ਅਸ਼ੀਸ਼ ਸਤਿਜੁਗ ਧਾਰ

ਪੂਤ ਸਪੂਤਾ ਸੁੱਤ ਦੁਲਾਰ, ਗੁਰ ਗੁਰਮੁਖ ਰੰਗ ਰੰਗਾਇਆ। ਦਰ ਘਰ ਸਾਚੇ ਕਰ ਪਿਆਰ, ਆਪ ਆਪਣਾ ਦਰਸ ਦਿਖਾਇਆ। ਦੇਵੇ ਦਰਸ ਅਗੰਮ ਅਪਾਰ, ਨੇਤਰ ਲੋਚਣ ਨੈਣ ਖੁਲ੍ਹਾਇਆ। ਅੰਮ੍ਰਿਤ ਅਮਰ ਬਖ਼ਸ਼ੇ ਠੰਡੀ ਧਾਰ, ਅਮਰਜੀਤ ਸਿੰਘ ਅਤੀਤ ਵਖਾਇਆ। ਸਾਚੀ ਰੀਤ ਚਲੀ ਸੰਸਾਰ, ਗੋਬਿੰਦ ਲੇਖਾ ਦਏ ਮੁਕਾਇਆ । ਨਾ ਕੋਈ ਮੰਦਰ ਮਸਜਿਦ ਗੁਰੂਦਵਾਰ, ਗੁਰਸਿਖ ਤੇਰਾ ਖੁਲ੍ਹਾ ਵੇਹੜਾ ਆਪ ਬਣਾਇਆ। ਭਰਿਆ ਰਹੇ ਨਾਮ ਭੰਡਾਰ, ਤੋਟ ਰਹੇ ਨਾ ਰਾਇਆ। ਨਜ਼ਰੀ ਆਏ ਹਰਿ ਕਰਤਾਰ, ਦੂਸਰ ਨੈਣ ਨਾ ਕੋਈ ਵਖਾਇਆ। ਗੁਰਸਿਖ ਨਾ ਉਡੇ ਕਾਗ ਉਡਾਰ, ਹੰਸ ਹੰਸਾ ਆਪ ਬਣਾਇਆ। ਸੋਹੰ ਮਾਣਕ ਮੋਤੀ ਚੁਗੇ ਵਿਚ ਸੰਸਾਰ, ਗੁਰ ਨਾਨਕ ਰਸਨਾ ਗਾਇਆ। ਦੁਰਮਤ ਮੈਲ ਗਈ ਧੋਤੀ, ਸਤਿਗੁਰ ਪੂਰੇ ਕਾਜ ਰਚਾਇਆ। ਜਗਤ ਜੋੜੀ ਨਾਲ ਬੀਬੀ ਜਗੀਰੋ ਚੜ੍ਹੀ ਚੋਟੀ, ਬੇਮੁਖਾਂ ਰਾਹ ਦਿਸ ਨਾ ਆਇਆ। ਤੀਰਥ ਤੱਟਾਂ ਲੱਭਦੇ ਫਿਰਦੇ ਕੋਟਨ ਕੋਟੀ, ਡੂੰਘੀ ਕੰਦਰ ਬੈਠੇ ਆਸਣ ਲਾਇਆ। ਜਿਸ ਜਨ ਦੇਵੇ ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕੰਕਾਰ ਏਕਾ ਸ਼ਬਦ ਸੋਟੀ, ਲੋਆਂ ਪੁਰੀਆਂ ਪਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਬਾਰਾਂ ਹਾੜ ਹੋ ਤਿਆਰ, ਵੀਹ ਸੌ ਸੋਲਾਂ ਬਿਕ੍ਰਮੀ ਸਤਿਜੁਗ ਤੇਰਾ ਸਾਚਾ ਮਾਰਗ ਆਪ ਲਗਾਇਆ।