ਮਹਾਰਾਜ ਪੂਰਨ ਸਿੰਘ ਅੰਦਰ ਪਰਵੇਸ਼ ##ਪੂਰਨ ਜੋਤ## ਧਾਰ ਪਰਥਾਏ ਲਿਖਤ ਹੋਈ
ਪੱਪਾ ਪੁਰਖ ਸੁਜਾਨ ਪੁਰੀ ਬਣਾਈਆ। ਪੌੜਾ ਲਾਏ ਕਰ ਧਿਆਨ, ਉਚ ਮਹੱਲ ਇਕ ਰਖਾਈਆ। ਪੋਹ ਨਾ ਸਕੇ ਕਦੇ ਕਾਲ, ਆਦਿ ਅੰਤ ਹੋਏ ਰੁਸ਼ਨਾਈਆ। ਪੰਜਾਂ ਤੱਤਾਂ ਛੁੱਟੇ ਜਗਤ ਜੰਜਾਲ, ਸਚ ਸਿੰਘਾਸਣ ਸਦਾ ਸੁਹਾਈਆ। ਪਿਤਾ ਮਾਤ ਨਾਂ ਜਾਏ ਕਦੇ ਬਾਲ, ਨਾ ਕੋਈ ਗੋਦ ਉਠਾਈਆ। ਪੀਤ ਪੀਤੰਬਰ ਸੋਹੇ ਸਾਚਾ ਲਾਲ, ਸਾਚੀ ਛਹਿਬਰ ਆਪ ਲਗਾਈਆ। ਪੰਡਤ ਪਾਂਧੇ ਕਰਨ ਧਿਆਨ, ਨੇਤਰ ਨੈਣ ਨਾ ਕਿਸੇ ਦਿਸਾਈਆ। ਪੰਚ ਪੰਚਾਇਣਾ ਵਸੇ ਬਾਹਰ, ਅਵੱਲੜੀ ਚਾਲ ਸਦਾ ਰਘੁਰਾਈਆ। ਪੁਰਖ ਨਿਰੰਜਣ ਜੋਤ ਅਕਾਰ, ਲੱਖ ਚੁਰਾਸੀ ਵਿਚ ਸਮਾਈਆ। ਪਾਵਣ ਆਇਆ ਅੰਤਮ ਸਾਰ, ਕਰੇ ਵੇਸ ਹਰਿ ਰਘੁਰਾਈਆ। ਪੱਪਾ ਪੂਰਨ ਪੁਰਖ ਸੁਜਾਨ, ਪੂਰੀ ਮਿਲੀ ਮਾਤ ਵਡਿਆਈਆ। ਰਾਰਾ ਰਾਮ ਰਹੀਮ ਕਰੀਮ ਸਦਾ ਉਜਾਲਿਆ। ਨਾ ਕੋਈ ਕੱਢੇ ਸਵਾਲ ਨਾ ਕੋਈ ਪੜ੍ਹੇ ਮਾਤ ਤਾਅਲੀਮ, ਸ਼ਬਦ ਅੱਖਰ ਨਾ ਕਿਸੇ ਸਿਖਾ ਲਿਆ। ਨਾ ਕੋਈ ਨਾੜੀ ਫੜੇ ਹਕੀਮ, ਬੱਤੀ ਧਾਰਾ ਭੇਵ ਨਿਰਾਲੀਆ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਚਾਲਿਆ। ਰਾਰਾ ਰਮਈਆ ਰਾਮ ਰਹੀਮਾ, ਦੇਵੇ ਰਿਜਕ ਸਬਾਈਆ। ਆਪੇ ਵੇਖੇ ਹੋ ਹੋ ਨੀਵਾਂ, ਦਿਸ ਕਿਸੇ ਨਾ ਆਈਆ। ਕਲਜੁਗ ਅੰਤਮ ਲੇਖਾ ਮੁੱਕੇ ਵੰਡ ਵੰਡਾਏ ਸਾਢੇ ਤਿੰਨ ਹੱਥ ਸੀਆਂ, ਰਾਜੇ ਰਾਣਿਆਂ ਰਿਹਾ ਸੁਣਾਈਆ। ਮਾਇਆ ਰਾਣੀ ਵਡ ਜਰਵਾਣੀ ਭਰਮ ਭੁਲੇਖਾ ਪਾਇਆ, ਖਾਣੀ ਬਾਣੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਹਰਿ ਜੋਤ ਧਰ, ਸਾਚਾ ਰਾਹ ਰਿਹਾ ਵਖਾਈਆ। ਦੱਸੇ ਰਾਹ ਜਗਤ ਮਹਾਨਿਆ। ਮਿਲਣਾ ਮੇਲ ਬੇਪਰਵਾਹ, ਮਾਤ ਚੁੱਕੇ ਆਵਣ ਜਾਣਿਆ। ਇਕ ਬਹਾਏ ਸਾਚੇ ਥਾਂ, ਦਰਗਾਹ ਸਾਚੀ ਦੇਵੇ ਮਾਣਿਆ। ਨਾ ਕੋਈ ਪਿਤਾ ਨਾ ਕੋਈ ਮਾਂ, ਆਪ ਆਪਣੇ ਰੰਗ ਸਮਾਣਿਆ। ਸਦਾ ਰੱਖੇ ਠੰਡੀ ਛਾਂ, ਗੁਰਮੁਖ ਸਾਚੇ ਬਾਲ ਅੰਞਾਣਿਆ। ਅੰਮ੍ਰਿਤ ਰੂਪੀ ਸਾਚੀ ਗਾਂ, ਪਿਆਵੇ ਸੀਰ ਹਰਿ ਭਗਵਾਨਿਆ। ਰਾਰਾ ਰੇਖ ਮਿਟਾਏ ਥਾਂ ਥਾਂ, ਵੇਖ ਵਖਾਣੇ ਰਾਜ ਰਜਾਨਿਆ। ਘਰ ਘਰ ਅੰਤਮ ਉਡਦੇ ਕਾਂ, ਬੇਮੁਖ ਭੁੰਨੇ ਜਿਉਂ ਭਠਿਆਲੇ ਦਾਣਿਆ। ਪੁਰਖ ਅਬਿਨਾਸ਼ੀ ਏਕਾ ਭੁੱਲਿਆ ਤੇਰਾ ਨਾਂ, ਸ੍ਰਿਸ਼ਟ ਸਬਾਈ ਵਹਿਣ ਵਹੇ ਬੇਮੁਹਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਗੁਣ ਨਿਧਾਨਿਆ। ਨਾਮ ਨਿਰੰਜਣ ਨਰ ਨਿਰੰਕਾਰਿਆ। ਜਨ ਭਗਤਾਂ ਨੇਤਰ ਪਾਵਣ ਆਇਆ ਅੰਜਨ, ਸੋਹੰ ਸ਼ਬਦ ਅਪਰ ਅਪਾਰਿਆ। ਕਾਇਆ ਮਾਟੀ ਝੂਠੀ ਦੇਹੀ ਆਪ ਬਣਾਏ ਸਾਚਾ ਕੰਚਨ, ਸ਼ਬਦ ਕੁਠਾਲੀ ਰਿਹਾ ਚਾੜ੍ਹਿਆ। ਜੋਤੀ ਜੋਤ ਸਰੂਪ ਹਰਿ, ਲੇਖਾ ਲਿਖੇ ਨੌਂ ਦਰ ਦਰਬਾਰਿਆ। ਨੌਂ ਦਰ ਵੇਖ ਕਾਜ ਰਚਾਇਆ। ਲੱਖ ਚੁਰਾਸੀ ਤੇਰਾ ਸਾਜਨ ਸਾਜ, ਸਚ ਦਵਾਰਾ ਮਾਤ ਖੁਲ੍ਹਾਇਆ। ਭਗਤ ਜਨਾਂ ਹਰਿ ਰੱਖੇ ਲਾਜ, ਨੌਂ ਦਰ ਪੇਖੇ ਦੇ ਮਤ ਰਿਹਾ ਸਮਝਾਇਆ। ਆਪ ਆਪਣੇ ਸਵਾਰੇ ਕਾਜ, ਅੰਦਰੇ ਅੰਦਰ ਦਸਮ ਦਵਾਰੇ ਕੁੰਡਾ ਦੇਵੇ ਲਾਹਿਆ। ਜਗਤ ਜਗਦੀਸਾ ਛਤਰ ਝੁਲੇ ਸੀਸਾ, ਛੋਟਾ ਮੁੰਡਾ ਅੱਗੇ ਲਾਇਆ। ਕੋਈ ਭੇਵ ਨਾ ਪਾਵੇ ਰਾਗ ਛਤੀਸਾ, ਰਿਖ ਮੁਨ ਗਾਵਣ ਨਾਲ ਅਜੇਬਾ, ਭੇਦ ਅਭੇਦਾ ਸ਼ਾਮ ਸਫੇਦਾ ਦਿਸ ਕਿਸੇ ਨਾ ਆਇਆ। ਯੁਜਰ ਵਿਚਾਰੇ ਆਪ ਕਿਤੇਬਾ, ਵੇਦ ਅਥਰਬਣ ਰਿਹਾ ਘਬਰਾਇਆ। ਪੁਰਾਨ ਅਠਾਰਾਂ ਅਛਲ ਅਛੇਦਾ, ਗੌੜ ਬ੍ਰਾਹਮਣ ਕਿਸੇ ਬ੍ਰਹਮ ਚਿਤ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਸੰਬਲ ਨਗਰੀ ਵਾਸ ਰਖਾਇਆ। ਪੂਰਨ ਪੁਰਖ ਸੁਜਾਨ, ਭਗਤ ਉਜਾਗਰਾ। ਪੁਰਖ ਅਬਿਨਾਸ਼ੀ ਧੁਰ ਦਰਗਾਹੀ ਲੋਕਮਾਤ ਮਾਰੇ ਧਿਆਨ, ਕਵਣ ਕਰੇ ਨਾਮ ਸੁਦਾਗਰਾ। ਸਿੰਘ ਪੂਰਨ ਦਰ ਪਰਵਾਨ, ਪ੍ਰਭ ਆਸਣ ਲਾਇਆ ਆਣ, ਲੱਖ ਚੁਰਾਸੀ ਚੁੱਕੇ ਕਾਣ, ਇਕ ਵਸਾਇਆ ਦਸ ਉਂਗਲ ਸਾਚੀ ਗਿਰਾ ਆਗਰਾ। ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਵੇਸ ਕਰ, ਕਰੇ ਖੇਲ ਹਰਿ ਰਤੀ ਰਤਨਾਗਰਾ। ਪੂਰਨ ਪੂਰਨ ਤਾਲ ਹਰਿ ਸੁਹਾਇਆ। ਹਰਿਜਨ ਪਹਿਲੀ ਮਾਰੇ ਛਾਲ, ਸਚ ਸਰੋਵਰ ਇਕ ਅਸ਼ਨਾਨ ਕਰਾਇਆ। ਅਕਾਲ ਕਾਲ ਸ਼ਬਦ ਸਾਗਰਾ, ਮਸਤਕ ਦੀਪਕ ਜਗੇ ਜੋਤ ਨਿਰੰਜਣ ਹਰਿ ਰਘੁਰਾਈਆ। ਕਦੇ ਨਾ ਖਾਏ ਜਮਕਾਲ, ਧਰਮ ਰਾਏ ਦੁਹਾਇਆ। ਗੁਰਮੁਖ ਸਾਚੇ ਚਰਨ ਪ੍ਰੀਤੀ ਨਿਭੇ ਨਾਲ, ਪ੍ਰਭ ਸਾਚਾ ਮੇਵਾ ਦਏ ਖਵਾਇਆ। ਆਪੇ ਚਲੇ ਨਾਲ ਨਾਲ, ਅੱਠੇ ਪਹਿਰ ਹਰਿ ਰਖਵਾਲ, ਅੰਦਰ ਬਾਹਰ ਦਿਸ ਕਿਸੇ ਨਾ ਆਇਆ। ਕਲਜੁਗ ਚਲੇ ਅਵੱਲੜੀ ਚਾਲ, ਜੋਤੀ ਜੋਤ ਸਰੂਪ ਹਰਿ, ਸੰਬਲ ਨਗਰੀ ਵਾਸ ਰਖਾਇਆ। ਸੰਬਲ ਦੇਸ ਅਪਾਰ ਸੁਰਤ ਭੁਲਾਇੰਦਾ। ਜੋਤੀ ਨੂਰ ਇਕ ਅਕਾਰ, ਦਿਸ ਨਾ ਆਇੰਦਾ। ਮਾਇਆ ਭੁਲਾ ਸਰਬ ਸੰਸਾਰ, ਗੁਰ ਗੋਬਿੰਦਾ ਭੇਖ ਵਟਾਇੰਦਾ। ਪਰਗਟ ਹੋਏ ਆਪ ਕਰਤਾਰ, ਵਾਲੀ ਹਿੰਦ ਦਇਆ ਕਮਾਇੰਦਾ। ਸੋਲਾ ਕਰੇ ਤਨ ਸ਼ਿੰਗਾਰ, ਚਿੱਟਾ ਅਸਵ ਨਾਲ ਲਿਆਇੰਦਾ। ਸਾਚੇ ਘੋੜੇ ਹੋ ਅਸਵਾਰ, ਚਾਰੋਂ ਕੁੰਟਾਂ ਆਪ ਦੁੜਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸਾਧਾਂ ਸੰਤਾਂ ਆਪ ਉਠਾਇੰਦਾ। ਪਰਗਟ ਹੋਇਆ ਸੱਚਾ ਯਾਰ, ਭਰਮ ਭੁਲੇਖਾ ਦੂਰ ਕਰਾਇੰਦਾ। ਨਾ ਕੋਈ ਵੇਖੇ ਮੁਹੰਮਦੀ ਬੇਮੁਹਾਰ, ਮਾਇਆ ਪੜਦਾ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਸੰਬਲ ਸਾਚਾ ਵੇਸ ਕਰ, ਆਪਣਾ ਭੇਵ ਆਪ ਛੁਪਾਇੰਦਾ। ਸੱਸਾ ਸਗਲ ਪਸਾਰ ਸਗਲ ਅਕਾਰਿਆ। ਆਪੇ ਜਾਣੇ ਆਪਣੀ ਸਾਰ, ਵਿਚ ਸੰਸਾਰਿਆ। ਕਰੇ ਕਰਾਏ ਸਚ ਵਿਹਾਰ, ਧਰਮ ਜੈਕਾਰਿਆ। ਪਵਣ ਉਨੰਜਾ ਛਤਰ ਝੁਲਾਰ, ਅੱਠੇ ਪਹਿਰ ਝੁਲਾਰਿਆ। ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਅੱਠੇ ਪਹਿਰ ਕਰਨ ਆਦੇਸ, ਜੁਗਾ ਜੁਗੰਤਰ ਪਾਵੇ ਸਾਰ, ਆਵੇ ਮਾਤ ਵਾਰੋ ਵਾਰਿਆ। ਪੁਰੀਆਂ ਲੋਆਂ ਦਏ ਪਿਆਰ, ਰੱਖ ਹੱਥ ਸਮਰਥ ਪਾਰ ਉਤਾਰਿਆ। ਆਪੇ ਵਸੇ ਸਭ ਤੋਂ ਬਾਹਰ, ਸਾਚਾ ਭੇਵ ਖੇਲ ਨਿਆਰ, ਸਾਚੇ ਭਾਣੇ ਆਪ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਬਲ ਸਾਚਾ ਵੇਸ ਕਰ, ਸਾਚੇ ਘਰ ਬਹਾ ਰਿਹਾ। ਬੱਬਾ ਬੁਧ ਬਿਬੇਕ ਆਪ ਵਿਚਾਰਿਆ। ਕਲਜੁਗ ਜੀਵ ਨਾ ਆਏ ਸੁਧ, ਅੰਤਮ ਬੇਮੁਹਾਰਿਆ। ਭੇਖਾਧਾਰੀ ਲੱਭਦੇ ਫਿਰਦੇ ਦਰ ਦਰ ਘਰ ਘਰ ਨੌਂ ਨਿਧ, ਭੇਖ ਪਖੰਡਾ ਜਗਤ ਵਧਾ ਰਿਹਾ। ਧਰਮ ਨਾ ਕਰੇ ਕੋਈ ਯੁੱਧ, ਸ਼ਬਦ ਖੰਡਾ ਨਾ ਕੋਈ ਫੜਾ ਰਿਹਾ ਪੁਰਖ ਅਬਿਨਾਸ਼ੀ ਪਰਗਟ ਜੋਤ ਲੱਖ ਚੁਰਾਸੀ ਕਰਨ ਆਇਆ ਸੁਧ, ਏਕਾ ਨਾਮ ਸਬਕ ਸਿਖਾ ਰਿਹਾ। ਚਿੱਟੇ ਅਸਵ ਮਾਰ ਛਾਲ ਬਹੇ ਕੁੱਦ, ਦਿਸ ਕਿਸੇ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਬੁੱਧ ਬਿਬੇਕ ਆਪ ਕਰਾ ਰਿਹਾ। ਬੱਬਾ ਬਲ ਬਲ ਧਾਰ ਬਲੀ ਬਲਵਾਨਿਆ। ਵੇਖ ਵਖਾਣੇ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਿਚ ਜਹਾਨਿਆ। ਚਾਰੋਂ ਕੁੰਟ ਦਿਸਣ ਬੇਈਮਾਨ, ਸ਼ਬਦ ਗਾਨਾ ਨਾਮ ਤਰਾਨਾ, ਕਿਸੇ ਨਾ ਮਾਤ ਪਛਾਣਿਆ। ਝੂਠਾ ਦਿਸੇ ਖਾਣਾ ਪੀਣਾ, ਮਾਤਲੋਕ ਦਾ ਝੂਠ ਟਿਕਾਣਾ, ਦਰ ਘਰ ਸਾਚਾ ਇਕ ਟਿਕਾਣਿਆ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਆਪਣੇ ਭਾਣਿਆ। ਲੱਲਾ ਲੰਗਰ ਲਵਾਏ ਲਾਲ ਅਮੋਲਿਆ। ਗੁਰ ਸੰਗਤ ਰਿਹਾ ਖਵਾਏ, ਪੂਰਾ ਤੋਲ ਆਪੇ ਤੋਲਿਆ। ਲੱਖ ਚੁਰਾਸੀ ਰਿਹਾ ਕਟਾਏ, ਨਾ ਰੱਖੇ ਰੋਲ ਘਚੋਲਿਆ। ਧਰਮ ਰਾਏ ਰਿਹਾ ਦੁਰਕਾਏ, ਲਾੜੀ ਮੌਤ ਰੱਖੇ ਪੜਦਾ ਉਹਲਿਆ। ਪਰਗਟ ਹੋਏ ਸੱਚੀ ਸਰਨਾਈ, ਗੁਰਮੁਖ ਤੇਰੇ ਅੰਦਰੇ ਅੰਦਰ ਬੋਲਿਆ। ਹੋਏ ਸਹਾਈ ਸਭਨੀਂ ਥਾਈਂ, ਜੰਗਲ ਜੂਹ ਉਜਾੜ ਪਹਾੜ ਕਿਲ੍ਹੇ ਕੋਟ ਆਪੇ ਕੁੰਡਾ ਖੋਲ੍ਹਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਦਿ ਅੰਤ ਕਦੇ ਨਾ ਡੋਲਿਆ। ਲੱਲਾ ਲਈ ਸੁਰਤ ਸੰਭਾਲ, ਹਰਿ ਸਿਰਜਨਹਾਰਿਆ । ਗੁਰਮੁਖਾਂ ਦੇਵੇ ਸੱਚਾ ਧਨ ਮਾਲ, ਕਰੇ ਵਣਜ ਵਪਾਰਿਆ। ਤੋੜੇ ਜਗਤ ਜੰਜਾਲ, ਜਮ ਕੀ ਫਾਸੀ ਦੂਰ ਕਰਾ ਰਿਹਾ। ਸਾਧ ਸੰਤ ਨਾ ਹੋਏ ਕੰਗਾਲ, ਸਾਚੀ ਝੋਲੀ ਨਾਮ ਭਰਾ ਰਿਹਾ। ਫਲ ਲਗਾਏ ਕਾਇਆ ਡਾਲ੍ਹ, ਕਲਜੁਗ ਜੂਠੇ ਝੂਠੇ ਸਿਮਲ ਰੁੱਖੜੇ ਆਪ ਵਖਾ ਰਿਹਾ। ਗੁਰਮੁਖ ਸਾਚੇ ਸੰਤ ਸੁਹੇਲੇ ਗੁਰ ਚਰਨ ਪ੍ਰੀਤੀ ਨਿਭੇ ਨਾਲ, ਆਪੇ ਮਾਲਣ ਆਪੇ ਪਾਲਣ, ਕੌਸਤਕ ਮਣੀਆ ਮਸਤਕ ਆਪ ਵਖਾ ਰਿਹਾ। ਮਸਤਕ ਟਿਕਾ ਗੁਣ ਨਿਧਾਨ। ਸੋਹੰ ਸੱਚਾ ਸਿੱਕਾ ਚਲੇ ਦੋ ਜਹਾਨ। ਪੁਰਖ ਅਬਿਨਾਸ਼ੀ ਆਪੇ ਹੋਏ ਸਭ ਤੋਂ ਨਿੱਕਾ, ਅੰਦਰ ਬੈਠਾ ਕਰੇ ਧਿਆਨ। ਕਲਜੁਗ ਜੀਵ ਰਸਨ ਵਿਕਾਰੀ, ਜੂਠਾ ਝੂਠਾ ਫਲ ਖਾਏ ਫਿਕਾ, ਅੰਮ੍ਰਿਤ ਨਾ ਜਾਣੇ ਗੁਣ ਨਿਧਾਨ। ਕਾਇਆ ਮਾਟੀ ਚਿੱਟੇ ਚਮੜੇ ਉਤੇ ਵਿੱਕਾ, ਕਾਲਾ ਦਾਗ਼ ਦਿਸਦਾ ਰਹੇ ਮਾਤ ਨਿਸ਼ਾਨ। ਗੁਰਮੁਖ ਸਾਚਾ ਸੰਤ ਸੁਹੇਲਾ ਅੱਠੇ ਪਹਿਰ ਪ੍ਰਭ ਅਬਿਨਾਸ਼ੀ ਤੇਰੇ ਮਿਲਣ ਦੀ ਰੱਖੇ ਸਿੱਕਾ, ਦੇਣਾ ਦਰਸ ਹੋ ਮਿਹਰਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਲਿਆ ਪਛਾਣ। ਸੰਬਲ ਦੇਸ ਹਰਿ ਪਰਵੇਸ਼ਿਆ। ਕਲਜੁਗ ਪਿਆ ਕਲੇਸ਼, ਘਰ ਘਰ ਵੇਖੇ ਕਾਲਾ ਵੇਸ, ਨਾ ਕੋਈ ਨਰ ਨਾ ਨਰੇਸ਼, ਨਾ ਕੋਈ ਬ੍ਰਹਮਾ ਵਿਸ਼ਨ ਮਹੇਸ਼, ਸ਼ਿਵ ਸ਼ੰਕਰ ਫਿਰੇ ਪਰਦੇਸ਼, ਘਰ ਘਰ ਮੰਨਦੇ ਪਏ ਗਣੇਸ਼, ਨਾ ਕੋਈ ਦਿਸੇ ਖੁਲ੍ਹੇ ਕੇਸ, ਚਾਰੋਂ ਕੁੰਟ ਲੱਭਦੇ ਫਿਰਦੇ ਉਚੇ ਨੀਵੇਂ ਹੋ ਹੋ ਸ੍ਰੀ ਦਸਮੇਸ, ਘਰ ਸਾਚਾ ਦਰ ਮਾਤ ਕਿਸੇ ਨਾ ਵੇਖਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸੰਬਲ ਵੇਖੇ ਸਾਚਾ ਘਰ, ਆਏ ਆਪ ਪਰਦੇਸ। ਸੰਬਲ ਦੇਸ ਕਲਕੀ ਅਵਤਾਰਾ। ਨੀਲਾ ਘੋੜਾ ਆਪ ਸ਼ਿੰਗਾਰਾ। ਨੀਲੀ ਛੱਤੇ ਲਾਇਆ ਪਾੜਾ। ਬੇਮੁਖਾਂ ਲੁੱਟੀ ਜਾਏ ਦਿਨ ਦਿਹਾੜਾ। ਚਾਰੋਂ ਕੁੰਟ ਲੱਭਦੇ ਫਿਰਦੇ, ਜੋਤ ਸਰੂਪੀ ਪਰਗਟ ਹੋਇਆ ਕਿਹੜੀ ਕੂਟੇ ਸੱਚਾ ਲਾਡਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਧਰਤ ਮਾਤ ਤੇਰਾ ਵੇਖਣ ਆਇਆ ਕਲਜੁਗ ਅੰਤਮ ਵਾੜਾ। ਇਕ ਅਕਾਰੀ ਸੰਬਲ ਨਗਰੀ ਅਪਰ ਅਪਾਰੀ। ਪੁਰਖ ਅਬਿਨਾਸ਼ੀ ਲੱਗੀ ਪਿਆਰੀ। ਕਲਜੁਗ ਤੇਰੀ ਅੰਤਮ ਵਾਰੀ। ਮਾਰੀ ਸ਼ਬਦ ਛਾਲ ਉਡਾਰੀ। ਕਾਇਆ ਮੰਦਰ ਵਿਚ ਪਸਾਰੀ। ਅੰਦਰ ਕੁੰਡਾ ਬੈਠਾ ਮਾਰੀ। ਗੁਰਮੁਖਾਂ ਕਰੇ ਖ਼ਬਰਦਾਰੀ। ਬੇਮੁਖ ਰੋਂਦੇ ਧਾਹਾਂ ਮਾਰੀ। ਨਾਰ ਦੁਹਾਗਣ ਜੀਵ ਵਿਭਚਾਰੀ। ਖੁਲ੍ਹੇ ਕੇਸ ਦਰ ਭਿਖਾਰੀ। ਦਿਸ ਨਾ ਆਏ ਸ੍ਰੀ ਦਸਮੇਸ, ਜੋਤ ਨਿਰੰਜਣ ਖੇਲ ਅਪਾਰੀ। ਦਰ ਖੜੇ ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼, ਸਾਚਾ ਜਨਮ ਦੇਵੇ ਸੱਚੀ ਸਰਦਾਰੀ। ਸਤਿ ਪੁਰਖ ਕੋ ਸਦਾ ਆਦੇਸ, ਆਪੇ ਜਾਣੇ ਆਪਣੀ ਕਾਰੀ। ਸੌ ਸਾਖੀ ਘਰ ਘਰ ਬੈਠੇ ਰਹੇ ਵੇਖ, ਸੌ ਚਾਰ ਨਾ ਪਾਵਣ ਸਾਰੀ। ਗੁਰ ਗੋਬਿੰਦੇ ਧਾਰਿਆ ਭੇਖ, ਸਰਸੇ ਤੇਰੀ ਵਹਿੰਦੀ ਧਾਰੀ। ਆਪੇ ਲਿਖਣ ਆਇਆ ਲੇਖ, ਸ੍ਰਿਸ਼ਟ ਸਬਾਈ ਤੇਰਾ ਦੂਜੀ ਵਾਰੀ। ਮੇਟ ਮਿਟਾਏ ਕਲਜੁਗ ਜੀਵਾਂ ਕਾਲੀ ਰੇਖ, ਰੱਖੇ ਹੱਥ ਸ਼ਬਦ ਆਰੀ। ਨਾ ਕੋਈ ਦਿਸੇ ਔਲੀਆ ਪੀਰ ਸ਼ੇਖ਼, ਨਾ ਝੂਠਾ ਦਿਸੇ ਹੱਟ ਬਜਾਰੀ। ਗੁਰਮੁਖ ਸਾਚਾ ਸੰਤ ਬਣਾਇਆ ਵੇਖ, ਜੋਤੀ ਜੋਤ ਸਰੂਪ ਹਰਿ, ਗੌੜ ਬ੍ਰਹਿਮਣ ਨਾਲ ਤੇਰੇ ਲਾਈ ਸੱਚੀ ਯਾਰੀ। ਸਤਿ ਬ੍ਰਹਮ ਹਰਿ ਸਮਝਾਇੰਦਾ। ਆਤਮ ਬ੍ਰਹਮ ਪਾਰਬ੍ਰਹਮ ਕਵਣ ਅਖਵਾਇੰਦਾ। ਨਾ ਕੋਈ ਜਾਣੇ ਸਾਚੇ ਧਰਮ, ਕਰਮ ਲੇਖਾ ਕਵਣ ਲਿਖਾਇੰਦਾ। ਕਵਣ ਮਿਟਾਏ ਮਾਟੀ ਚਰਮ, ਪੰਜਾਂ ਤੱਤਾਂ ਕਵਣ ਰਖਾਇੰਦਾ। ਕਵਣ ਲਗਾਏ ਉਤੇ ਮਰ੍ਹਮ, ਤਿੰਨ ਸੌ ਸੱਠ ਹਾਡੀ ਜੋਤ ਜਗਾਇੰਦਾ। ਕਵਣ ਮਿਟਾਏ ਅੰਦਰ ਭਰਮ, ਕਿਲ੍ਹਾ ਕੋਟ ਕਵਣ ਬਣਾਏ, ਕਵਣ ਅੰਤਮ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਵੇਸ ਕਰ, ਸੰਬਲ ਨਗਰੀ ਸਚ ਸਮਗਰੀ ਆਪਣੀ ਆਪ ਰਖਾਇੰਦਾ। ਸਚ ਸਮਗਰੀ ਹਰਿ ਦਾਤਾਰ। ਸੋਹੰ ਨਗਰੀ ਅਪਰ ਅਪਾਰ। ਜੋਤ ਉਜਗਰੀ ਵਿਚ ਸੰਸਾਰ। ਗੁਰਮੁਖ ਵਿਰਲੇ ਚਰਨ ਪ੍ਰੀਤੀ ਲਗਰੀ, ਮਿਲਿਆ ਮੇਲ ਹਰਿ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਆਪ ਬਣਾਏ ਸਚ ਦਰਬਾਰ। ਸਚ ਦਰਬਾਰਾ ਇਕ ਸੁਹਾਇਆ। ਸਿੰਘ ਸਿੰਘਾਸਣ ਡੇਰਾ ਲਾਇਆ। ਨੌਂ ਦਵਾਰੇ ਪੜਦਾ ਲਾਹਿਆ। ਬੰਦ ਕਵਾੜਾ ਇਕ ਰਖਾਇਆ। ਸਤਾਰਾਂ ਹਾੜੀ ਦਇਆ ਕਮਾਇਆ। ਬੇਮੁਖਾਂ ਆਤਮ ਤ੍ਰਿਸਨਾ ਅਗਨ ਰਿਹਾ ਸਾੜੀ, ਅੰਮ੍ਰਿਤ ਸਾਚਾ ਮੇਘ ਬਰਸਾਇਆ। ਸ਼ਬਦ ਘੋੜੇ ਰਿਹਾ ਚਾੜ੍ਹੀ, ਸਾਚਾ ਤਿਲਕ ਆਪ ਲਗਾਇਆ। ਆਪੇ ਹੋਏ ਪਿੱਛੇ ਅਗਾੜੀ, ਪੁਰੀਆਂ ਲੋਆਂ ਰਿਹਾ ਫਿਰਾਇਆ। ਦਰ ਘਰ ਸਾਚੇ ਜਾਏ ਵਾੜੀ, ਜੋਤ ਨਿਰੰਜਣ ਵਿਚ ਸਮਾਇਆ। ਜਗੇ ਜੋਤ ਬਹੱਤਰ ਨਾੜੀ, ਪੁਰਖ ਅਬਿਨਾਸ਼ੀ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਜਗਤ ਜਗਦੀਸ਼ ਤੇਰਾ ਮਹੱਲ ਅਟੱਲ, ਲੋਕਮਾਤ ਹਰਿ ਇਕ ਸੁਹਾਇਆ। ਸਚ ਮਹੱਲ ਅਪਾਰ ਨੌਂ ਦਵਾਰਿਆ। ਕਲਜੁਗ ਲੱਗਾ ਝੂਠਾ ਸਲ, ਨਾ ਦੀਸੇ ਕੋਈ ਸਹਾਰਿਆ। ਰੰਕ ਰਾਜਾਨਾਂ ਕਰੇ ਵਲ ਛਲ, ਜੂਠੀ ਝੂਠੀ ਸੱਚੀ ਸਰਕਾਰਿਆ। ਜੋਤੀ ਜੋਤ ਸਰੂਪ ਹਰਿ, ਚਾਰੋਂ ਕੁੰਟ ਵੇਖ ਵਖਾਣੇ ਇਕ ਹੰਕਾਰਾ ਜਗਤ ਵਿਕਾਰਾ ਲੋਕਮਾਤ ਪਸਾਰਿਆ। ਕਲਜੁਗ ਪਸਾਰਾ ਏਕਾ ਵਡ ਹੰਕਾਰਿਆ। ਕਲਜੁਗ ਜੀਵਾਂ ਕਾਇਆ ਰਹੇ ਸੇਕ, ਕਰੇ ਖੁਆਰਿਆ। ਕੋਈ ਨਾ ਕਰੇ ਕੰਮ ਨੇਕ, ਜੂਠਾ ਝੂਠਾ ਸਰਬ ਵਿਹਾਰਿਆ। ਹਰਿਜਨ ਵਿਰਲੇ ਸੰਤ ਸੁਹੇਲੇ ਪੁਰਖ ਅਬਿਨਾਸ਼ੀ ਤੇਰੀ ਟੇਕ, ਰਖੇ ਇਕ ਸਹਾਰਿਆ। ਸਾਚੇ ਨੇਤਰ ਰਹੇ ਵੇਖ, ਦੇਵੇ ਦਰਸ ਅਗੰਮ ਅਪਾਰਿਆ। ਲੱਖ ਚੁਰਾਸੀ ਮਿਟੇ ਲੇਖ, ਗਰਭਵਾਸ ਨਾ ਹੋਏ ਦੂਜੀ ਵਾਰਿਆ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਆਪ ਬਿਰਾਜੇ, ਸ਼ਬਦ ਘੋੜੇ ਚਿੱਟੇ ਤਾਜੇ, ਲੱਖ ਚੁਰਾਸੀ ਸਾਜਨ ਸਾਜੇ, ਆਪੇ ਵਸੇ ਬਾਹਰਿਆ। ਹਰਿ ਸੰਗਤ ਸੇਵਾਦਾਰ, ਸੇਵ ਕਮਾਇੰਦਾ। ਰਾਤੀਂ ਸੁਤਿਆਂ ਪਹਿਰੇਦਾਰ, ਚੋਰ ਯਾਰ ਆਪ ਦੁਰਕਾਇੰਦਾ। ਅੱਠੇ ਪਹਿਰ ਖ਼ਬਰਦਾਰ, ਨਿੰਦਰਾ ਆਲਸ ਮਗਰੋਂ ਲਾਹਿੰਦਾ। ਸਦਾ ਕਰਦਾ ਰਹੇ ਪਿਆਰ, ਨਾ ਰਖੇ ਕੋਈ ਅਧਾਰ, ਦੋ ਜਹਾਨੀ ਦਇਆ ਕਮਾਇੰਦਾ। ਚਲਦਾ ਰਹੇ ਮਾਤ ਭੰਡਾਰ, ਨਿਹਕਲੰਕੀ ਖੇਲ ਅਪਾਰ, ਗੁਰ ਸੰਗਤ ਤੇਰਾ ਮੀਤ ਮੁਰਾਰ, ਸਾਚਾ ਦਰ ਖੁਲ੍ਹਾਇੰਦਾ। ਸਾਚੇ ਵਿਕਣਾ ਹੱਟ ਬਜਾਰ, ਏਕਾ ਕਰਨਾ ਵਣਜ ਵਪਾਰ, ਨਾਮ ਵਸਤ ਸਾਚੀ ਦਸਤ ਫੜਾਇੰਦਾ। ਨਾ ਕੋਈ ਦੂਸਰ ਵਿਚ ਸੰਸਾਰ, ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਝੂਠੇ ਯਾਰ, ਵੇਲੇ ਅੰਤ ਨਾ ਕੋਈ ਛੁਡਾਇੰਦਾ। ਸੋਹੰ ਸ਼ਬਦ ਫੂਲਨਹਾਰ, ਸਾਚਾ ਕਰੇ ਤਨ ਸ਼ਿੰਗਾਰ ਗਲ ਲਟਕਾਇੰਦਾ। ਦੀਪਕ ਜੋਤੀ ਕਰ ਉਜਿਆਰ, ਮੇਟ ਮਿਟਾਏ ਅੰਧ ਅੰਧਿਆਰ, ਬੈਠ ਸਚ ਸੱਚੇ ਦਰਬਾਰ, ਨੌਂ ਦਰਵਾਜੇ ਬੰਦ ਕਿਵਾੜ, ਦਸਵਾਂ ਵੇਖੇ ਇਕ ਦਵਾਰ, ਸਾਚੀ ਸੇਜਾ ਆਸਣ ਲਾਇੰਦਾ। ਖੁਸ਼ੀ ਮਨਾਈ ਸਤਾਰਾਂ ਹਾੜੀ, ਨੇੜ ਨਾ ਆਏ ਮੌਤ ਲਾੜੀ, ਦਰ ਘਰ ਸਾਚੇ ਦੇਵੇ ਵਾੜੀ, ਸ਼ਬਦ ਘੋੜੇ ਜਾਏ ਚਾੜ੍ਹੀ, ਆਵਣ ਜਾਵਣ ਗੇੜ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰ ਸੰਗਤ ਤੇਰਾ ਸੇਵਾਦਾਰ, ਕਲਜੁਗ ਤੇਰੀ ਅੰਤਮ ਵਾਰ, ਪਹਿਰੇਦਾਰ ਅਖਵਾਇੰਦਾ। ਹੋਏ ਸੇਵਾਦਾਰ ਚਾਕਰ ਚਾਕਰਾ। ਸਦਾ ਸੁਹੇਲਾ ਕਰੇ ਕਰਾਏ ਖ਼ਬਰਦਾਰ, ਪਾਕੀ ਪਾਕ ਆਪੇ ਪਾਕਰਾ। ਹਉਮੇ ਰੋਗ ਦਏ ਨਿਵਾਰ, ਨਾ ਕੋਈ ਦਿਸੇ ਅੱਗੇ ਆਕੀ ਆਕਰਾ। ਨਾ ਕੋਈ ਗੁਰ ਨਾ ਕੋਈ ਚੇਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਦਇਆ ਕਮਾਏ, ਮਾਨਸ ਦੇਹੀ ਮੇਲ ਮਿਲਾਏ, ਕਰਮ ਕਰੇ ਉਜਾਗਰਾ। ਮਾਨਸ ਦੇਹੀ ਲੇਖੇ ਲਾਏ। ਸ਼ਬਦ ਗਹਿਣਾ ਤਨ ਪਹਿਨਾਏ। ਭਾਣਾ ਸਹਿਣਾ ਹੁਕਮ ਸੁਣਾਏ। ਝੂਠੇ ਵਹਿਣ ਮਾਤ ਨਾ ਵਹਿਣਾ, ਸੋਹੰ ਅੱਖਰ ਇਕ ਪੜ੍ਹਾਏ। ਦਰਸ ਦਿਖਾਏ ਨੇਤਰ ਨੈਣਾ, ਬੰਦ ਕਿਵਾੜੀ ਆਪ ਖੁਲ੍ਹਾਏ। ਪੁਰਖ ਅਬਿਨਾਸ਼ੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚੀ ਮਿਲ ਕੇ ਬਹਿਣਾ, ਸਾਚਾ ਹੁਕਮ ਸੁਣਾਏ। ਗੁਰ ਸੰਗਤ ਤੇਰਾ ਸਾਚਾ ਨਾਤਾ। ਚਾਰ ਵਰਨ ਭੈਣ ਭਰਾਤਾ। ਉਤਮ ਰੱਖੀ ਹਰਿ ਜੀ ਜ਼ਾਤਾ। ਨੇੜ ਨਾ ਆਏ ਦੂਈ ਦਵੈਤੀ ਵਡ ਕਮਜ਼ਾਤਾ। ਗੁਰਮੁਖਾਂ ਮੇਲ ਪੁਰਖ ਬਿਧਾਤਾ, ਕਾਇਆ ਮੰਦਰ ਅੰਦਰ ਮਸੀਤ ਗੁਰਦਵਾਰਾ ਏਕਾ ਜਾਤਾ। ਬੇਮੁਖ ਜੀਵਾਂ ਕਾਇਆ ਅੰਦਰ ਏਕਾ ਦਿਸੇ ਅੰਧੇਰੀ ਰਾਤਾ। ਵੇਲੇ ਅੰਤ ਬਣਤ ਬਣਾਈ, ਸਾਧ ਸੰਤ ਰਿਹਾ ਜਗਾਈ, ਬੈਠਾ ਰਹੇ ਇਕ ਇਕਾਂਤਾ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਦੇਵੇ ਇਕ ਵਰ, ਆਪ ਆਪਣੀ ਕਿਰਪਾ ਕਰ, ਵੇਲੇ ਅੰਤਮ ਪੁੱਛੇ ਵਾਤਾ। ਗੁਰ ਸੰਗਤ ਸਾਚਾ ਮਾਣ ਧੁਰ ਦਰਗਾਹੀ ਏਕਾ ਮਿਲੇ ਨਾਮ ਬਿਬਾਣ, ਹਰਿ ਸਾਚਾ ਵਿਚ ਮਲਾਹ। ਝੁਲਦਾ ਜਾਏ ਨਾਮ ਨਿਸ਼ਾਨ, ਵੇਖ ਵਖਾਣੇ ਥਾਉਂ ਥਾਂ। ਆਪ ਰਖਾਏ ਆਪਣੀ ਆਣ, ਵੇਲੇ ਅੰਤ ਹੋਏ ਸਹਾਏ, ਪਕੜ ਉਠਾਏ ਫੜ ਕੇ ਬਾਂਹ। ਗੁਰਮੁਖ ਤੇਰੀ ਵੱਧਦੀ ਜਾਏ ਸ਼ਾਨ, ਮਿਲਿਆ ਪੁਰਖ ਅਗੰਮੜਾ ਆਪੇ ਪਿਤਾ ਆਪੇ ਮਾਂ। ਨਾ ਕੋਈ ਪੱਲੇ ਰਖੇ ਦਮੜਾ, ਧੁਰ ਦਰਗਾਹੀ ਹਰਿ ਮਲਾਹ ਸਦਾ ਸੁਹੇਲਾ ਇਕ ਅਕੇਲਾ ਰੱਖੇ ਠੰਡੀ ਛਾਂ। ਨਿਹਕਲੰਕ ਨਰਾਇਣ ਨਰ, ਗੁਰ ਸੰਗਤ ਦੇਵੇ ਇਕ ਵਰ, ਰਸਨਾ ਧਿਆਉਣਾ ਹਰਿ ਹਰਿ ਸਾਚਾ ਨਾਂ। ਹਰਿ ਹਰਿ ਸੱਚਾ ਨਾਮ ਧਿਆਵਣਾ। ਆਤਮ ਘਰ ਇਕ ਵਸਾਵਣਾ। ਦਰ ਦਰਵਾਜਾ ਬੰਦ ਖੁਲ੍ਹਾਵਣਾ। ਗਰੀਬ ਨਿਵਾਜਾ ਵਿਚ ਬਹਾਵਣਾ। ਜਿਸ ਜਨ ਤੇਰਾ ਸਾਜਨ ਸਾਜਾ, ਦਰ ਘਰ ਸਾਚੇ ਦਰਸ਼ਨ ਪਾਵਣਾ। ਲਾੜੀ ਮੌਤ ਮਾਰੇ ਵਾਜਾਂ, ਅਜ ਕਲ ਭੇਵ ਕਿਸੇ ਨਾ ਪਾਵਣਾ। ਚਾਰੋਂ ਕੁੰਟ ਪੈਣ ਭਾਜਾਂ, ਹੋਏ ਸਹਾਈ ਨਾ ਕਿਸੇ ਛੁਡਾਵਣਾ। ਰਾਜੇ ਰਾਣਿਆ ਸੀਸ ਲੱਥੇ ਤਾਜਾ, ਦਰ ਦਰਬਾਨ ਨਾ ਕੋਈ ਰਖਾਵਣਾ। ਪਰਗਟੇ ਜੋਤ ਸੰਬਲ ਦੇਸ ਦੇਸ ਮਾਝਾ, ਕਾਇਆ ਨਗਰੀ ਆਸਣ ਲਾਵਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਵਾਜਾ ਧੁਨੀ ਨਾਦ ਅਨਾਹਦ ਧਾਰਾ ਇਕ ਵਜਾਵਣਾ। ਅੰਮ੍ਰਿਤ ਬਰਖੇ ਠੰਡੀ ਧਾਰ। ਦਸਮ ਦਵਾਰੀ ਤਾਲ ਸੁਹਾਵਾ, ਝਿਰੇ ਝਿਰਨਾ ਅਪਰ ਅਪਾਰ। ਵੇਖੇ ਕਵਲ ਮੁਖ ਉਘਾੜ, ਕਵਣ ਕਪਾਟੀ ਦੇਵੇ ਪਾੜ। ਸਾਚਾ ਤੀਰਥ ਸਾਚੀ ਤਾਟੀ, ਕਾਇਆ ਮੰਦਰ ਚਾਰ ਦਵਾਰ। ਨੌਂ ਦਰਵਾਜੇ ਖੁਲ੍ਹੀ ਹਾਟੀ, ਕਲਜੁਗ ਕਾਲਾ ਵਣਜ ਵਪਾਰ। ਦਸਮ ਦਵਾਰੇ ਸਚ ਪਾਟੀ, ਸ਼ਬਦ ਸ਼ਿੰਗਾਰਾ ਤਨ ਸ਼ਿੰਗਾਰ। ਅੰਮ੍ਰਿਤ ਰਸ ਗੁਰਮੁਖ ਵਿਰਲਾ ਰਿਹਾ ਚਾਟੀ, ਚਰਨ ਸਰਨ ਸਰਨ ਗੁਰ ਚਰਨ ਕਰ ਨਿਮਸਕਾਰ। ਦੁਰਮਤ ਮੈਲ ਰਿਹਾ ਕਾਟੀ, ਅੰਮ੍ਰਿਤ ਬਰਖੇ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਕਲਜੁਗ ਬੇੜਾ ਲਾਏ ਪਾਰ। ਅੰਮ੍ਰਿਤ ਆਤਮ ਧਾਰ ਆਪ ਵਹਾਇੰਦਾ। ਗੁਰਮੁਖਾਂ ਕਰ ਵਿਚਾਰ, ਦਇਆ ਕਮਾਇੰਦਾ। ਮਾਨਸ ਦੇਹੀ ਜਨਮ ਸਵਾਰ, ਲੱਖ ਚੁਰਾਸੀ ਪਾਰ ਕਰਾਇੰਦਾ। ਆਦਿ ਅੰਤ ਨਾ ਜਾਏ ਹਾਰ, ਸੱਚੀ ਸਰਕਾਰ ਸਾਚੇ ਮਾਰਗ ਆਪੇ ਪਾਇੰਦਾ। ਕਾਇਆ ਕਰੇ ਠੰਡੀ ਠਾਰ, ਵਿਚ ਸੰਸਾਰ ਤਨ ਬੁਖਾਰ ਹਉਮੇ ਰੋਗ ਗਵਾਇੰਦਾ। ਅੰਮ੍ਰਿਤ ਭਰਿਆ ਹਰਿ ਭੰਡਾਰ, ਗੁਰ ਸੰਗਤ ਬਣਿਆ ਆਪ ਵਰਤਾਰ, ਸਾਚੇ ਮੁਖੜੇ ਆਪ ਚੁਆਇੰਦਾ। ਗੁਰਮੁਖਾਂ ਲਾਹੇ ਦੁੱਖੜੇ, ਸਿਰੋਂ ਭਾਰੇ ਲਾਹਿੰਦਾ। ਨਿਰਮਲ ਕਰੇ ਮਾਤ ਮੁੱਖੜੇ, ਚਰਨ ਦੁਲਾਰੇ ਸੁਫਲ ਕੁੱਖੜੇ ਉਲਟਾ ਬਿਰਛ ਨਾ ਕੋਈ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਅੰਮ੍ਰਿਤ ਧਾਰ ਵਿਚ ਸੰਸਾਰ, ਗੁਰ ਸੰਗਤ ਇਕ ਵਖਾਇੰਦਾ। ਅੰਮ੍ਰਿਤ ਧਾਰੀ ਜੀਆ ਨੂਰ। ਭਗਤ ਜਨਾਂ ਘਰ ਸਤਿ ਸਰੂਰ। ਸਰਬ ਜੀਆਂ ਪ੍ਰਭ ਆਸਾ ਪੂਰੇ, ਬੇਮੁਖਾਂ ਹਰਿ ਦਿਸੇ ਦੂਰ। ਗੁਰਮੁਖ ਸਾਚੇ ਸੰਤ ਜਨਾਂ, ਆਪੇ ਹਾਜਰ ਹਜ਼ੂਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚੀ ਧਾਰ ਵਹਾਏ, ਗੁਰ ਸੰਗਤ ਸਾਚੀ ਦਇਆ ਕਮਾਏ, ਸ੍ਰਿਸ਼ਟ ਸਬਾਈ ਕੂੜੋ ਕੂੜ। ਕੂੜ ਕੁੜਿਆਰੀ ਸ੍ਰਿਸ਼ਟ ਝੂਠ ਪਰਧਾਨਿਆ। ਇਕ ਇਕੱਲਾ ਸਾਚਾ ਇਸ਼ਟ, ਜੋਤ ਨਿਰੰਜਣ ਸ੍ਰੀ ਭਗਵਾਨਿਆ। ਆਪ ਖੁਲ੍ਹਾਏ ਕੂਟ ਦ੍ਰਿਸ਼ਟ ਦਇਆਵਾਨ ਦਇਆਵਾਨਿਆ। ਸੰਤ ਮੰਡਲੀ ਸੋਭਾ ਪਾਏ ਜਿਉਂ ਵਸ਼ਿਸ਼ਟ, ਮਿਲੇ ਆਣ ਦੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਦੇਵੇ ਆਤਮ ਦਾਨ, ਕਿਰਪਾ ਕਰ ਪੁਰਖ ਸੁਜਾਨਿਆ। ਅੰਮ੍ਰਿਤ ਫਲ ਅੰਮ੍ਰਿਤ ਮੇਵਾ, ਹਰਿਜਨ ਲਾਏ ਦਰ ਘਰ ਸਾਚੇ ਸਾਚੀ ਜਿਹਵਾ। ਅੰਮ੍ਰਿਤ ਆਤਮ ਸਰ ਸਾਚੇ ਨੁਹਾਏ, ਪੂਰਨ ਘਾਲ ਹੋਈ ਸੇਵਾ। ਪੁਰਖ ਅਬਿਨਾਸ਼ੀ ਦਇਆ ਕਮਾਏ, ਨਾਮ ਲਗਾਏ ਮਸਤਕ ਥੇਵਾ। ਰੰਗਣ ਰੰਗ ਇਕ ਚੜ੍ਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਤਿਗੁਰ ਸੁਰਤ ਗਿਆਨ ਆਪ ਦਵਾਈਆ। ਮਿਲਿਆ ਚਰਨ ਧਿਆਨ, ਬਿਠਾਏ ਵਿਚ ਬਿਬਾਣ, ਪੂਰਨ ਬੂਝ ਬੁਝਾਈਆ। ਮਿਲੇ ਮੇਲ ਸ੍ਰੀ ਭਗਵਾਨ, ਵਾਹ ਵਾਹ ਗੁਰ ਜਿਸ ਬਣਤ ਬਣਾਈਆ। ਲਿਖਿਆ ਲੇਖਾ ਧੁਰ ਮਸਤਕ, ਲੇਖ ਰਿਹਾ ਲਿਖਾਈਆ। ਸਚ ਦਵਾਰੇ ਪ੍ਰੀਤੀ ਗਈ ਜੁੱੜ, ਗੁਰ ਗੋਬਿੰਦਾ ਰਿਹਾ ਧਿਆਈਆ। ਲੋਕਮਾਤ ਨਾ ਰਹੇ ਥੁੜ, ਮਨਮੁਖ ਨਿੰਦਾ ਦਏ ਤਜਾਈਆ। ਦੋਹਾ ਧਿਰਾਂ ਦਾ ਏਕਾ ਪੁੜ, ਬੇਮੁਖ ਜੀਵਾਂ ਰਹੇ ਪਿਸਾਈਆ। ਜੋਤੀ ਜੋਤ ਸਰੂਪ ਹਰਿ, ਸਾਚੀ ਰਚਨਾ ਆਪ ਰਚਾਈਆ। ਵਾਹ ਵਾਹ ਗੁਰ, ਵਾਹ ਵਾਹ ਗੁਰਦਵਾਰਿਆ। ਆਪੇ ਫੜੇ ਪੰਜੇ ਚੋਰ, ਹੱਥ ਫੜ ਸ਼ਬਦ ਕਟਾਰਿਆ। ਕਲਜੁਗ ਕਾਇਆ ਰੈਣ ਘੋਰ, ਦੀਪਕ ਕਰੇ ਆਪ ਉਜਿਆਰਿਆ। ਪੰਜ ਪੂਤ ਨਾ ਪਾਇਣ ਸ਼ੋਰ, ਆਪੇ ਹੋਏ ਪਹਿਰੇਦਾਰਿਆ। ਸਾਚੇ ਸੂਤਰ ਬੰਨ੍ਹੇ ਡੋਰ, ਸੁਰਤੀ ਖਿੱਚੇ ਦਸਮ ਦਵਾਰਿਆ। ਹਰਿਜਨ ਅਵਰ ਨਾ ਦੀਸੇ ਹੋਰ, ਜੋ ਜਨ ਪਰਸੇ ਚਰਨ ਕਮਲਾਰਿਆ। ਆਪ ਚੁਕਾਏ ਮੋਰ ਤੋਰ, ਗੁਰ ਗੋਬਿੰਦਾ ਸਾਚੀ ਰੀਤ ਵਖਾ ਰਿਹਾ। ਗੁਰ ਗੋਬਿੰਦ ਨਾਮ ਨਿਸ਼ਾਨ, ਜਗਤ ਵਡਿਆਈਆ। ਆਪ ਝੁਲਾਏ ਹਰਿ ਮਿਹਰਬਾਨ, ਸਾਚੀ ਰਿਹਾ ਬਣਤ ਬਣਾਈਆ। ਮਾਇਆ ਸੁੱਤੇ ਹੋ ਨਿਧਾਨ, ਸਾਚੀ ਸਾਰ ਕਿਸੇ ਨਾ ਪਾਈਆ। ਸਾਲ ਬਾਰਵ੍ਹੇਂ ਨੌਜਵਾਨ, ਕਮਰ ਕਸੇ ਆਪ ਕਰਾਈਆ। ਤੇਰਵ੍ਹੇਂ ਤੋਲੇ ਹਰਿ ਮਿਹਰਬਾਨ, ਨਾਨਕ ਸਾਚੀ ਰੀਤ ਚਲਾਈਆ। ਵਾਲੀ ਹਿੰਦਾ ਉਠ ਬਲਵਾਨ, ਪ੍ਰਭ ਸਾਚਾ ਮੇਲ ਰਿਹਾ ਮਿਲਾਈਆ। ਆਪੇ ਵੇਖੇ ਮਾਰ ਧਿਆਨ, ਕਿਹੜੀ ਕਾਇਆ ਕੰਦਰ ਅੰਦਰ ਵਿਚ ਟਿਕਾਈਆ। ਅੰਤਮ ਮਿਟੇ ਜਗਤ ਨਿਸ਼ਾਨ, ਰਾਜ ਦਰਬਾਰ ਨਾ ਕੋਈ ਸੰਗ ਨਿਭਾਈਆ। ਏਕਾ ਏਕ ਪੁਰਖ ਕਰਤਾਰ, ਸਭ ਦੀ ਰਿਹਾ ਪੈਜ ਸਵਾਰ, ਰੱਖੇ ਸਦਾ ਸਰਨਾਈਆ। ਮਾਨਸ ਦੇਹੀ ਨਾ ਆਏ ਹਾਰ, ਪਰਗਟ ਹੋ ਚਵੀਆਂ ਅਵਤਾਰ, ਲੱਖ ਚੁਰਾਸੀ ਵੇਖ ਵਿਚਾਰ, ਗੁਰਮੁਖ ਸਾਚੇ ਰਿਹਾ ਜਗਾਈਆ। ਆਪੇ ਕਰੇ ਆਪਣੀ ਕਾਰ, ਨਾ ਕੋਈ ਦੱਸੇ ਹੋਰ ਵਿਹਾਰ, ਸੱਤਾਂ ਦੀਪਾਂ ਬੰਨ੍ਹੇ ਧਾਰ, ਸਚ ਸਿੰਘਾਸਣ ਡੇਰਾ ਲਾਈਆ। ਸੋਲਾਂ ਕਲੀਆਂ ਕਰ ਤਿਆਰ, ਉਤੇ ਆਸਣ ਲਾਏ ਅਪਾਰ, ਸ਼ਬਦ ਘੋੜਾ ਨਾਮ ਦੁਲਾਰ, ਸਾਚਾ ਪੌੜਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਵੇਸ ਕਰ, ਆਪ ਆਪਣਾ ਭੇਖ ਧਰ, ਭਾਣਾ ਆਪਣੇ ਹੱਥ ਰਖਾਈਆ। ਨੇਤਰ ਖੋਲ੍ਹੇ ਨੈਣ ਮੁਧਾਣਾ ਹੈ। ਅੰਦਰੇ ਅੰਦਰ ਆਪੇ ਬੋਲੇ, ਆਪੇ ਸੁਘੜ ਸਿਆਣਾ ਹੈ। ਭਗਤ ਜਨਾਂ ਦਾ ਕੁੰਡਾ ਖੋਲ੍ਹੇ, ਆਪ ਵਿਛਾਏ ਸਾਚੀ ਸੇਜਾ, ਨਾਮ ਪਿਆਰਾ ਲੇਫ ਤਲਾਈ ਸਰਹਾਣਾ ਹੈ। ਆਦਿ ਅੰਤ ਨਾ ਕਦੇ ਡੋਲੇ, ਸਦ ਜੀਉਂਦਾ ਬੇਪੁਰਾਣਾ ਹੈ। ਆਪੇ ਵਸੇ ਪੜਦੇ ਉਹਲੇ, ਮਾਇਆ ਪੜਦਾ ਇਕ ਰਖਾਨਾ ਹੈ। ਗੁਰਮੁਖਾਂ ਹਰਿ ਸਦ ਵਸੇ ਕੋਲੇ, ਕਾਇਆ ਮੰਦਰ ਸਾਚਾ ਮੌਲੇ, ਹੋਏ ਰੁਤ ਸੁਹਾਨਾ ਹੈ। ਮਿਲੇ ਵਡਿਆਈ ਉਪਰ ਧਵਲੇ, ਬਾਸ਼ਕ ਨਾਗਾਂ ਕਰੇ ਭਾਰ ਆਪੇ ਹੌਲੇ, ਜ਼ਾਤੀ ਜੁਲਮ ਮਿਟਾਨਾ ਹੈ। ਗੁਰਮੁਖਾਂ ਘਰ ਆਏ ਕੋਲੇ, ਅੰਮ੍ਰਿਤ ਧਾਰ ਬਰਸਾਨਾ ਹੈ। ਜੋਤੀ ਜੋਤ ਸਰੂਪ ਹਰਿ, ਵੇਖੇ ਖੇਲ ਵਾਲੀ ਦੋ ਜਹਾਨਾ ਹੈ। ਆਤਮ ਰੰਗ ਗੂੜ੍ਹਾ, ਲਾਲ ਦੁਲਾਰਿਆ। ਜਨ ਭਗਤਾਂ ਹੱਥੀਂ ਪਾਵਣ ਆਇਆ ਚੂੜਾ, ਹਰਿ ਜੀ ਬਣਿਆ ਜਗਤ ਦਲਾਲਿਆ। ਨਾਲ ਲਿਆਇਆ ਇਕ ਪੰਘੂੜਾ, ਸੋਹੰ ਪਾਏ ਉਤੇ ਦੁਸ਼ਾਲਿਆ। ਪੰਜਾਂ ਤੱਤਾਂ ਨਾਤਾ ਕੂੜਾ, ਏਕਾ ਦੱਸੇ ਰਾਹ ਸੁਖਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਨਿਧਾਨ, ਧੁਰ ਦਰਗਾਹ ਨਾ ਹੋਏ ਕੰਗਾਲਿਆ। ਸਤਿ ਫਿਰਕੀ ਹਰਿ ਚਲਾਈਆ। ਨਾਮ ਸੂਈ ਸੱਚੀ ਲਗਾਈਆ। ਕਾਇਆ ਪਾਟੀ ਝੂਠੀ ਚੋਲੀ, ਆਪਣੀ ਹੱਥੀਂ ਰਿਹਾ ਸਵਾਈਆ। ਧਰਮ ਰਾਏ ਦੀ ਨਾ ਹੋਏ ਗੋਲੀ, ਵੇਲੇ ਅੰਤ ਰਿਹਾ ਛੁਡਾਈਆ। ਕਲਜੁਗ ਜੀਵ ਮਾਰਨ ਬੋਲੀ, ਨਿਹਕਲੰਕ ਕਿਥੇ ਜੋਤ ਜਗਾਈਆ। ਹੌਲੀ ਹੌਲੀ ਸਭ ਦੇ ਪੜਦੇ ਜਾਏ ਖੋਲ੍ਹੀ, ਅਚਰਜ ਖੇਲ ਰਚਾਈਆ। ਪੂਰੇ ਤੋਲ ਜਾਏ ਤੋਲੀ, ਸਾਚਾ ਕੰਡਾ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਮਾਤ ਸੱਚੀ ਵਡਿਆਈਆ। ਮਨ ਧਾਗਾ ਹਰਿ ਬੰਨ੍ਹਾਇਆ ਏ। ਉਤੇ ਲਾਇਆ ਸ਼ਬਦ ਸੁਹਾਗਾ, ਵਾਹਵਾ ਕੰਚਨ ਰੰਗ ਚੜ੍ਹਾਇਆ ਏ। ਆਪੇ ਸੋਇਆ ਮਾਤ ਜਾਗਾ, ਗੁਰ ਸਾਚੇ ਨਾਲ ਜਗਾਇਆ ਏ। ਪੁਰਖ ਅਬਿਨਾਸ਼ੀ ਚਰਨੀ ਲਾਗਾ, ਮਸਤਕ ਲੇਖ ਰਿਹਾ ਲਿਖਾਇਆ ਏ। ਹੰਸ ਬਣਾਵੇ ਹਰਿ ਜੀ ਕਾਗਾ, ਲੱਖ ਚੁਰਾਸੀ ਫੰਦ ਕਟਾਇਆ ਏ। ਹੱਥ ਆਪਣੇ ਪਕੜੇ ਵਾਗਾ, ਧੁਰ ਦਰਗਾਹੀ ਰਾਹ ਵਖਾਇਆ ਏ। ਚਾਰੇ ਕੁੰਟ ਫਿਰੇ ਸੁਹਾਗਾ, ਦਿਸ ਕਿਸੇ ਨਾ ਆਇਆ ਏ। ਲਹਿੰਦੀ ਕੂਟੇ ਵੇਖ ਵਾਗਾ, ਲਕੋਂ ਤਾਗਾ ਆਪਣੀ ਹੱਥੀਂ ਆਪ ਤੁੜਾਇਆ ਏ। ਕਾਲੀ ਨਾਗ ਕਾਲਾ ਨਾਗਾ, ਡੱਸਣ ਆਪ ਆਇਆ ਏ। ਕਲਜੁਗ ਰੈਣ ਅੰਧੇਰੀ ਮੱਸ, ਕੋਈ ਨਾ ਜਾਵੇ ਕਿਸੇ ਪਾਸੇ ਨੱਸ, ਪ੍ਰਭ ਸਾਚੇ ਘੇਰਾ ਪਾਇਆ ਏ। ਭਗਤ ਜਨਾਂ ਰਾਹ ਰਿਹਾ ਦੱਸ, ਮਸਤੂਆਣਾ ਧਾਮ ਸੁਹਾਇਆ ਏ। ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਆਪੇ ਧਰ, ਸੰਬਲ ਦੇਸ ਫੇਰਾ ਪਾਇਆ ਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਆਪਣਾ ਲੇਖ ਆਪ ਛੁਪਾਇਆ ਏ। ਕੋਈ ਨਾ ਜਾਣੇ ਗ੍ਰੰਥੀ ਪੰਥੀ ਪੜ੍ਹ ਪੜ੍ਹ ਥੱਕੇ, ਗੁਰ ਗੋਬਿੰਦੇ ਤੇਰਾ ਭੇਵ ਨਾ ਪਾਇਆ ਏ। ਕਿਸੇ ਹੱਥ ਨਾ ਆਏ ਮਦੀਨੇ ਮੱਕੇ, ਬੂਰੇ ਕੱਕੇ ਸਾਰੇ ਨਿਉਂ ਨਿਉਂ ਸੀਸ ਝੁਕਾਇਆ ਏ। ਚਾਰੋਂ ਕੁੰਟ ਪੈਣ ਧੱਕੇ, ਲਾੜੀ ਮੌਤ ਆਪੇ ਹੱਕੇ, ਧਰਮ ਰਾਏ ਨੇ ਹੁਕਮ ਸੁਣਾਇਆ ਏ। ਨਾਤਾ ਤੁੱਟੇ ਭਾਈ ਭੈਣ ਸੱਕੇ, ਨਾ ਕੋਈ ਕਿਸੇ ਸਹਾਇਆ ਏ। ਗੁਰਮੁਖਾਂ ਪ੍ਰਭ ਆਪਣੀ ਗੋਦ ਆਪੇ ਚੁਕੇ, ਸਾਚਾ ਪੱਲੂ ਅੱਗੇ ਡਾਹਿਆ ਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਾਰਾਂ ਹਾੜੀ ਫੁਲ ਫੁਲਵਾੜੀ ਸਾਚਾ ਬਾਗ ਲਗਾਇਆ ਏ। ਲੱਗਾ ਬਾਗ ਮਾਤ ਬਗੀਚਾ। ਨਾ ਕੋਈ ਵੇਖੇ ਊਚਾ ਨੀਚਾ। ਏਕਾ ਏਕ ਸੂਚੋ ਸੂਚਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਗਾਏ ਏਕਾ ਸ਼ਬਦ ਪਲੀਤਾ ਏ। ਗੁਰ ਚਰਨ ਦਵਾਰੇ ਸੀਰ ਪਾਈਏ। ਜਨ ਹੋਏ ਨਿਮਾਣਾ। ਪ੍ਰਭ ਨੇਤ ਨੇਤਨ ਨੇਤ ਨੇਤ ਦਰਸਾਈਏ। ਚੁੱਕੇ ਪੀਣਾ ਖਾਣਾ। ਕਾਇਆ ਖੇਤ ਖੇਤ ਖੇਤ ਮੇਘ ਅੰਮ੍ਰਿਤ ਬਰਸਾਈਏ, ਨਾਮ ਬੀਜੇ ਸਾਚਾ ਦਾਣਾ। ਏਥੇ ਓਥੇ ਫਿਰ ਕਿਉਂ ਤਰਸਾਈਏ, ਜੇ ਮੇਲ ਮਿਲੇ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਸਰਬ ਜੀਆਂ ਦਾ ਬੀਨਾ ਦਾਨਾ। ਕਾਇਆ ਖੇਤ ਅਪਾਰ, ਸਦਾ ਹਰਿਆਵਲਾ। ਪ੍ਰਭ ਰੁੱਤ ਸਹਾਈ ਮਹੀਨਾ ਚੇਤ, ਬਣਾਇਆ ਤਾਲ ਸੱਚਾ ਬਉਲਾ। ਅੰਮ੍ਰਿਤ ਬਰਖੇ ਸਾਚਾ ਮੇਘ, ਧਾਰ ਆਪਣੀ ਆਪ ਬਹਾਵਲਾ। ਜੋਤੀ ਜੋਤ ਸਰੂਪ ਹਰਿ, ਸਾਚਾ ਰੰਗਣ ਆਪੇ ਰੰਗੇ, ਕਰ ਕਰ ਵੇਸ ਸਦਾ ਪੀਲਾ ਸਾਵਲਾ। ਕਾਇਆ ਖੇਤ ਘੇਰਾ ਪਾਈ ਜਾ। ਆਪੇ ਵੇਖ ਸੰਞ ਸਵੇਰਾ, ਸਾਚਾ ਮਨ ਆਪ ਸਮਝਾਈ ਜਾ। ਗੁਰਮੁਖ ਸਾਚੇ ਹੋ ਦਲੇਰਾ, ਭਰਮਾ ਡੇਰਾ ਆਪੇ ਢਾਹੀ ਜਾ। ਮਾਨਸ ਜਨਮ ਨਾ ਆਏ ਦੂਜੀ ਵੇਰਾ, ਸਚ ਨਿਬੇੜਾ ਦਰ ਘਰ ਸਾਚੇ ਆਪ ਕਰਾਈ ਜਾ। ਸਾਚਾ ਮੰਦਰ ਖੁਲ੍ਹਾ ਵਿਹੜਾ, ਰਸਨਾ ਹੱਲ ਚਲਾਈ ਜਾ। ਆਪੇ ਬੰਨ੍ਹੇ ਹਰਿ ਜੀ ਬੇੜਾ, ਅੰਮ੍ਰਿਤ ਤਾਲ ਟਿਕਾਈ ਜਾ। ਵਸਦਾ ਰਹੇ ਕਾਇਆ ਨਗਰ ਖੇੜਾ, ਹਰਿ ਹਿਰਦੇ ਜੋਤ ਜਗਾਈ ਜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਨਾਮ ਵਰ, ਪ੍ਰੇਮ ਸੁਹਾਗਾ ਉਤੇ ਲਾਈ ਜਾ। ਪ੍ਰੇਮ ਸੁਹਾਗਾ ਲਾ ਕੇ ਜਾਣਾ। ਸਾਚਾ ਬੀਜ ਆਪੇ ਮੌਲੇ, ਦਰ ਘਰ ਸਾਚੇ ਬਹਿ ਕੇ ਖਾਣਾ। ਅੰਮ੍ਰਿਤ ਬਰਖੇ ਸਾਚੇ ਕਵਲੇ, ਸਾਚੀ ਧਾਰਾ ਮੁਖ ਚੁਆ ਕੇ ਜਾਣਾ। ਪ੍ਰਭ ਅਬਿਨਾਸ਼ੀ ਕਰਮ ਵਿਚਾਰ, ਆਪ ਆਪਣੇ ਰੰਗ ਸੁਹਾਣਾ। ਮਾਨਸ ਦੇਹੀ ਕੂੜ ਕੁੜਿਆਰ, ਸ਼ਬਦ ਸਨੇਹੀ ਦਰਸ਼ਨ ਪਾਣਾ। ਅੰਤਮ ਢਹਿਣੀ ਚਾਰ ਦਿਵਾਰ, ਸਚ ਮਕਾਨ ਨਾ ਕਿਸੇ ਬਣਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਨਾਮ ਧਨ ਗੁਣਵੰਤ ਗੁਣ ਗੁਣ ਨਿਧਾਨਾ। ਘਟ ਸਾਜਨ ਪ੍ਰਭ ਆਪਣਾ, ਬਾਹਰ ਵਥ ਨਾ ਕੋਇ। ਘਟ ਸਾਜਨ ਪ੍ਰਭ ਆਪਣਾ, ਹੱਥ ਪੈਰ ਨਾ ਦਿਸੇ ਕੋਇ। ਘਟ ਸਾਜਨ ਪ੍ਰਭ ਆਪਣਾ, ਉਚਾ ਲੰਮਾ ਕਿਤਨਾ ਹੋਏ। ਘਟ ਸਾਜਨ ਪ੍ਰਭ ਆਪਣਾ, ਹਰਿ ਜਨ ਪਾਵੇ ਸੋਏ। ਸਭ ਘਟ ਮਾਰੇ ਤੀਨੋ ਤਾਪਨਾ, ਦੁੱਖ ਦਰਦ ਰਹੇ ਨਾ ਕੋਇ। ਸਦ ਰੱਖੇ ਵਡ ਵਡ ਪਰਤਾਪਨਾ, ਅਲੱਖਨਾ ਲੱਖ ਨਾ ਸਕੇ ਕੋਇ। ਜੋਤੀ ਜੋਤ ਸਰੂਪ ਹਰਿ, ਸਭ ਘਟ ਮੇਂ ਰਿਹਾ ਸੋਏ। ਸਭ ਘਟ ਸੋਇਆ ਆਪ ਪ੍ਰਭ, ਦੋਵੇਂ ਭੁਜਾ ਪਸਾਰ। ਬੇਮੁਖ ਦਰ ਦਰ ਫਿਰਦਾ ਰੋਇਆ, ਮਿਲੇ ਨਾ ਮੇਲ ਹਰਿ ਕਰਤਾਰ। ਅੰਮ੍ਰਿਤ ਮੇਘ ਕਿਸੇ ਨਾ ਚੋਇਆ, ਸੁੰਞੀ ਕਾਇਆ ਹੋਏ ਵੈਰਾਨ। ਨਾ ਜਨਮੇ ਨਾ ਕਦੇ ਮੋਇਆ, ਬੈਠਾ ਰਹੇ ਸਦ ਮੈਦਾਨ। ਜੋਤੀ ਜੋਤ ਸਰੂਪ ਹਰਿ, ਸਭ ਘਟ ਆਪਣਾ ਵਾਸ ਕਰ, ਆਪ ਕਰਾਏ ਆਪਣੀ ਪਛਾਨ। ਸਭ ਘਟਾ ਹਰਿ ਪਸਾਰਾ ਹੈ। ਕਾਇਆ ਮਟਾਂ ਖੇਲ ਨਿਆਰਾ ਹੈ। ਸ਼ਬਦ ਪਹਿਨਾਏ ਸਾਚਾ ਪਟਾ, ਕਲਜੁਗ ਮਾਇਆ ਦਰ ਦੁਰਕਾਰਾ ਹੈ। ਲੇਖਾ ਚੁੱਕੇ ਅੱਠ ਸੱਠਾ, ਕਾਇਆ ਮੰਦਰ ਸੱਚਾ ਗੁਰਦਵਾਰਾ ਹੈ। ਜੋਤੀ ਜਗੇ ਸਾਚੇ ਮੱਠਾ, ਅਗਨੀ ਲੰਬੂ ਲੱਗਾ ਭਾਰਾ ਹੈ। ਅੰਮ੍ਰਿਤ ਆਤਮ ਹੋਏ ਇਕੱਠਾ, ਦਸਮ ਦਵਾਰੀ ਚਾਰ ਦਵਾਰਾ ਹੈ। ਸੰਪਟ ਦੇਵੇ ਹਰਿ ਸਮਰਥਾ, ਧੁੰਦੂਕਾਰਾ ਖੇਲ ਨਿਆਰਾ ਹੈ। ਜੋਤੀ ਜੋਤ ਸਰੂਪ ਹਰਿ, ਕਾਇਆ ਮੰਦਰ ਜੋਤ ਧਰ, ਰੱਖੇ ਲਾਲ ਇਕ ਅੰਗਿਆਰਾ ਹੈ। ਕਾਇਆ ਮੱਠ ਭੱਠ ਤਪਾਇਆ। ਆਪੇ ਗੇੜੇ ਉਲਟੀ ਲੱਠ, ਜੀਆਂ ਜੰਤਾਂ ਹੱਠ ਗਵਾਇਆ। ਹਰਿਜਨ ਸਾਚਾ ਆਏ ਨੱਠ, ਜਿਸ ਪੂਰਬ ਲੇਖ ਲਿਖਾਇਆ। ਦਰ ਦਵਾਰੇ ਸਦਾ ਇਕੱਠ, ਗੁਰ ਮੰਤਰ ਨਾਮ ਧਿਆਇਆ। ਜੋਤੀ ਜੋਤ ਸਰੂਪ ਹਰਿ, ਕਾਇਆ ਮੰਦਰ ਜੋਤ ਧਰ, ਦੀਪਕ ਸਾਚਾ ਇਕ ਟਿਕਾਇਆ। ਦੀਪਕ ਜੋਤ ਜਗੇ ਨਿਰਾਲਾ। ਉਤੇ ਚਾਨਣ ਹੇਠਾ ਕਾਲਾ। ਪੰਜਾਂ ਚੋਰਾਂ ਰੱਖੇ ਨਾਲਨ, ਕਾਇਆ ਹਾਡੀ ਹਰਿ ਗੁਲਾਲਾ। ਭਗਤ ਜਨਾਂ ਕਰੇ ਪ੍ਰਿਤਪਾਲਨ, ਦੱਸੇ ਰਾਹ ਇਕ ਸੁਖਾਲਾ। ਸ਼ਬਦ ਸਰੂਪੀ ਸਾਚਾ ਮਾਲਣ, ਤਨ ਪਹਿਨਾਏ ਸਾਚੀ ਮਾਲਾ। ਨਾਮ ਉਠਾਏ ਫੂਲਨ ਖਾਰੀ, ਸ਼ਬਦ ਲਪੇਟੇ ਚਿੱਟੇ ਰੁਮਾਲਾ। ਆਪੇ ਖੋਲ੍ਹੇ ਕਾਇਆ ਮੰਦਰ ਚੌਥੇ ਪਦ ਨਿੱਕੀ ਬਾਰੀ, ਹਉਮੇ ਹੰਗਤਾ ਤੋੜੇ ਤਾਲਾ। ਸਾਚੀ ਜੋਤ ਜੋਤ ਨਿਰੰਜਣ ਇਕ ਅਕਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰ ਕਰਾਏ ਗੁਰਮੁਖ ਘਾਲਾ। ਸਭ ਘਟ ਵੱਸਿਆ ਰਾਮ ਰਾਮਾ, ਰਾਮ ਰਮਈਆ ਸਭ ਥਾਈਂ। ਕਾਇਆ ਮਾਟੀ ਝੂਠਾ ਚਾਮਾ, ਬੇਮੁਖ ਜਾਣੇ ਨਾਹੀ। ਸਚ ਦਵਾਰੇ ਇਕ ਦਮਾਮਾ, ਵੱਜੇ ਨਾਦ ਅਗੰਮ ਅਥਾਹੀ। ਸੋਨਾ ਰੂਪਾ ਨਾ ਕੋਈ ਦਿਸੇ ਤਾਂਬਾ, ਨਾ ਕੋਈ ਦਿਸੇ ਚਾਂਦੀ, ਨਾਮ ਵਸਤ ਘਰ ਸਾਚੇ ਮਾਹੀਂ। ਪੂਰ ਕਰਾਏ ਆਪਣਾ ਕਾਮਾ, ਭਗਤ ਜਨਾਂ ਹਰਿ ਪਾਰ ਕਰਾਏ ਅੰਤਮ ਫੜ ਫੜ ਬਾਹੀਂ। ਕਲਜੁਗ ਮਿਟੇ ਰੈਣ ਅੰਧੇਰੀ ਸ਼ਾਮਾ, ਜੋਤ ਜਗਾਏ ਥਾਉਂ ਥਾਈਂ। ਹਰਿਆ ਹੋਵੇ ਹਰਿ ਹਰਿ ਨਾਮਾ, ਸਾਚਾ ਫਲ ਰਿਹਾ ਲਗਾਈ। ਹਰਿ ਜਨ ਉਧਾਰੇ ਜਿਉਂ ਭਗਤ ਸੁਦਾਮਾ, ਗਊ ਗਰੀਬ ਨਿਮਾਣਿਆਂ ਸਦ ਦੇਵੇ ਠੰਡੀਆਂ ਛਾਈਂ। ਹਰ ਘਟ ਮੇਂ ਹਰਿ ਹਰਿ ਵਸੇ, ਕਲ ਦਿਸੇ ਕਿਸੇ ਨਾਹੀ। ਹਰ ਘਟ ਵਾਸਾ ਰਾਮ ਰੂਪ। ਗੁਰਮੁਖ ਸਾਚੇ ਸਚ ਭਰਵਾਸਾ, ਮਿਲਿਆ ਮੇਲ ਸਾਚਾ ਭੂਪ। ਅਠੇ ਪਹਿਰ ਦਏ ਦਿਲਾਸਾ, ਕਲਜੁਗ ਕਾਲਾ ਅੰਧ ਕੂਪ। ਸ਼ਬਦ ਸਰੂਪੀ ਕਰੇ ਹਾਸਾ, ਪਟ ਲਪੇਟੇ ਸਾਚੇ ਸੂਤ। ਲੇਖੇ ਲਾਏ ਨੌਂ ਅਠਾਰਾਂ ਦਸ ਦਸ ਮਾਸਾ, ਹਰਿ ਜਨ ਸੱਚਾ ਸਚ ਸਪੂਤ। ਹੱਥ ਫੜਾਏ ਸੋਹੰ ਸਾਚਾ ਕਾਸਾ, ਨੇੜ ਨਾ ਆਏ ਜਿਨ ਭੂਤ। ਮਾਨਸ ਜਨਮ ਕਰੇ ਰਹਿਰਾਸਾ, ਹੋਏ ਸਹਾਈ ਚਾਰੋਂ ਕੂਟ। ਆਦਿ ਅੰਤ ਨਾ ਕਦੇ ਵਿਨਾਸਾ, ਸ਼ਬਦ ਪੰਘੂੜਾ ਰਿਹਾ ਝੂਟ। ਹਰ ਘਟ ਮੇਂ ਹਰਿ ਵਸੇ, ਬੇਮੁਖ ਕੋਈ ਨਾ ਜਾਣੇ ਕਲਜੁਗ ਜੀਵ ਮਾਇਆ ਊਤ। ਤਖ਼ਤ ਤਾਜ ਦਰਬਾਰ ਸੱਚੀ ਸਰਕਾਰਿਆ। ਜਗਤ ਸਵਾਰੇ ਕਾਜ, ਭਗਤ ਰਖਾਏ ਲਾਜ, ਸਚ ਸੁਲਤਾਨਾ ਨਰ ਨਿਰੰਕਾਰਿਆ। ਗਊ ਗਰੀਬਾਂ ਰਖੇ ਲਾਜ, ਹੋਏ ਸਹਾਈ ਗਰੀਬ ਨਿਵਾਜ, ਚਾਰੇ ਵਰਨਾਂ ਇਕ ਪਿਆਰਿਆ। ਏਕਾ ਧਾਮ ਵਖਾਏ ਦਇਆ ਕਮਾਏ ਮੱਕਾ ਕਾਅਬਾ ਹਾਜਨ ਹਾਜ ਗਿਰਵਰ ਹਰਿ ਗਿਰਧਾਰਿਆ। ਮੰਦਰ ਮਠ ਸ਼ਿਵਦਵਾਲਾ ਸਾਚੀ ਸਾਜਣ ਰਿਹਾ ਸਾਜ, ਹਰਿ ਚਰਨ ਦਵਾਰ ਸੱਚੀ ਸਰਕਾਰਿਆ। ਗੁਰਦਵਾਰਾ ਮੰਦਰ ਕੰਦਰ ਆਪ ਵਖਾਏ ਕਾਇਆ ਮਹੱਲ ਅੱਟਲ ਉਚ ਮੁਨਾਰਿਆ। ਸਚ ਸਿੰਘਾਸਣ ਡੇਰਾ ਲਾਏ, ਕਲਜੁਗ ਜੀਵਾਂ ਦਿਸ ਨਾ ਆਏ, ਆਤਮ ਸੇਜਾ ਆਪ ਸੁੱਤਾ ਪੈਰ ਪਸਾਰਿਆ। ਦੀਪਕ ਜੋਤੀ ਰਿਹਾ ਜਗਾਏ, ਅਗਿਆਨ ਅੰਧੇਰ ਰਿਹਾ ਮਿਟਾਏ, ਹੋਏ ਆਪ ਮਾਤ ਉਜਿਆਰਿਆ। ਅੰਮ੍ਰਿਤ ਸਾਚਾ ਜਾਮ ਪਿਆਏ, ਆਪ ਆਪਣੀ ਦਇਆ ਕਮਾਏ, ਨਿਝਰ ਧਾਰ ਹਰਿ ਵਹਾ ਰਿਹਾ। ਕਵਲ ਨਾਭੀ ਫੁਲ ਖਿੜਾਏ, ਪਕੜ ਸ਼ਤਾਬੀ ਆਪ ਉਲਟਾਏ, ਬੂੰਦਾ ਬੂੰਦੀ ਆਪ ਕਰਾ ਰਿਹਾ। ਸਾਚੇ ਲੋਚਨ ਅੰਜਨ ਪਾਏ, ਜੋਤ ਨਿਰੰਜਣ ਆਪ ਜਗਾਏ, ਪੁਰਖ ਅਬਿਨਾਸ਼ੀ ਦਰਸ ਦਿਖਾ ਰਿਹਾ। ਸਾਚਾ ਸੱਜਣ ਆਪ ਹੋ ਜਾਏ, ਏਕਾ ਮਜਨ ਚਰਨ ਰਘੁਰਾਏ, ਜਗਤ ਭੁਲੇਖਾ ਆਪ ਮਿਟਾ ਰਿਹਾ। ਸ਼ਬਦ ਤਾਲ ਘਰ ਸਾਚੇ ਵੱਜਣ, ਮਿਲੇ ਭਗਤ ਜਨ ਸੱਜਣ, ਦਰ ਘਰ ਸਾਚੇ ਮੇਲ ਮਿਲਾ ਰਿਹਾ। ਭਰਮੀ ਭਾਂਡੇ ਸਾਰੇ ਭੱਜਣ, ਪੰਜ ਤੱਤ ਨਾ ਲਾਏ ਪਜਨ, ਪ੍ਰਭ ਅਬਿਨਾਸ਼ੀ ਪੜਦੇ ਕੱਜਣ, ਜਨ ਭਗਤਾਂ ਦਇਆ ਕਮਾ ਰਿਹਾ। ਅੰਮ੍ਰਿਤ ਪੀ ਪੀ ਦਰ ਤੇ ਰੱਜਣ, ਜੋਤੀ ਜੋਤ ਸਰੂਪ ਹਰਿ, ਘਟ ਘਟ ਰੱਖੇ ਵਾਸ, ਪਿਆਸ ਆਸ ਗੁਰਮੁਖ ਸਾਚੇ ਤੇ ਰੀ ਆਪ ਬੁਝਾ ਰਿਹਾ। ਮਿੱਟੇ ਪਿਆਸ ਤ੍ਰਿਸਨਾ ਅੱਗ, ਹਉਮੇ ਰੋਗ ਜਲਾਈਆ। ਮਾਇਆ ਮਮਤਾ ਨਾ ਜਾਏ ਦਗ, ਹੰਸ ਬਣਾਏ ਹਰਿ ਜੀ ਕਗ, ਸਚ ਸਰੋਵਰ ਇਕ ਇਸ਼ਨਾਨ ਕਰਾਈਆ। ਵਡ ਦਾਤਾ ਸੂਰਾ ਸਰਬਗ, ਗੁਰਮੁਖ ਲਗਾਏ ਆਪਣੇ ਪਗ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਸਭ ਘਟ ਰੱਖੇ ਵਾਸ, ਦਿਸ ਨਾ ਆਈਆ। ਕਾਮ ਕਰੋਧ ਚੰਡਾਲ, ਹੰਕਾਰ ਵਿਕਾਰਿਆ। ਫਲ ਨਾ ਦਿਸੇ ਕਿਸੇ ਡਾਲ੍ਹ, ਕਲਜੁਗ ਵੇਲਾ ਜੀਵ ਗਵਾਰਿਆ। ਧਰਮ ਰਾਏ ਦੀ ਚਲੇ ਚੱਕੀ, ਪੀਸੇ ਦਾਲ ਦੋ ਫਾੜਿਆ। ਨਾ ਹੋਏ ਕੋਈ ਸਹਾਰਿਆ। ਕਲਜੁਗ ਵਾੜੀ ਅੰਤਮ ਪੱਕੀ, ਮਾਨਸ ਦੇਹੀ ਜਾਮਾ ਗਾਲਿਆ। ਸ਼ਬਦ ਸ਼ਿੰਗਾਰ ਨਾ ਤਨ ਕਰਾਇਆ, ਮਾਨਸ ਜਨਮ ਨਾ ਮਾਤ ਸੰਭਾਲਿਆ। ਲਾੜੀ ਮੌਤ ਰਹੀ ਤੱਕੀ, ਜੋਤੀ ਜੋਤ ਸਰੂਪ ਹਰਿ, ਕਿਹੜੀ ਕੂਟੇ ਕਾਇਆ ਬੂਟੇ ਆਪਣੀ ਹੱਥੀਂ ਆਪ ਉਠਾ ਰਿਹਾ। ਨਰ ਨਿਰੰਕਾਰ ਆਪ ਖੇਲ ਰਚਾਇੰਦਾ। ਜੁਗਾ ਜੁਗੰਤਰ ਵਾਰੋ ਵਾਰਾ ਭੇਖ ਵਟਾਇੰਦਾ। ਆਪੇ ਬਣੇ ਸਨਕ ਸਨੰਦਨ ਸਨਾਤਨ ਸੰਤ ਕੁਮਾਰਾ, ਨਾਮ ਵਸਤ ਰੱਖੀ ਦਸਤ, ਬਰਾਹ ਰੂਪ ਹਰਿ ਜੀ ਧਾਰਾ, ਹਰਨ ਕਸਪ ਮਾਰ ਆਪ ਸੰਘਾਰਾ, ਧਰਤੀ ਚੁੱਕ ਹਰਿ ਦਾਤਾਰ ਉਪਰ ਜਲ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਏਕਾ ਆਪਣਾ ਨਾਮ ਜਪਾਇੰਦਾ। ਯਗਯ ਪੁਰਸ਼ ਆਪ ਅਖਵਾਇਆ। ਸਾਚਾ ਯੱਗ ਆਪ ਰਚਾਇਆ। ਪੁਰਖ ਅਬਿਨਾਸ਼ੀ ਅੱਗੇ ਲੱਗ, ਆਪਣਾ ਕਾਮ ਆਪ ਸੁਹਾਇਆ। ਸ੍ਰਿਸ਼ਟ ਸਬਾਈ ਰਹੀ ਦਗ, ਕਲਜੁਗ ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਭੇਖ ਧਰ, ਕਲਜੁਗ ਤੇਰੀ ਅੰਤਮ ਵਾਰੀ, ਨਿਹਕਲੰਕ ਨਰਾਇਣ ਨਰ, ਦਿਸ ਕਿਸੇ ਨਾ ਆਇਆ। ਨਾ ਕੋਈ ਜਾਣੇ ਨਾਰੀ ਨਰ, ਨਿਹਕਲੰਕ ਅਵਤਾਰ ਅੰਤਮ ਅੰਤਿਆ। ਕਰੇ ਕਰਾਏ ਆਪਣਾ ਭੇਸ, ਮਾਝੇ ਦੇਸ ਪੂਰਨ ਭਗਵੰਤਿਆ। ਨਾ ਕੋਈ ਜਾਣੇ ਨਰ ਨਰੇਸ਼, ਨਾ ਜਾਣੇ ਸਾਧਨ ਸੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਬਣਾਏ ਆਪਣੀ ਬਣਤਿਆ। ਸਾਚੀ ਬਣਤ ਹਰਿ ਬਣਾਈਆ। ਲੱਛਮੀ ਸੁੱਤੀ ਆਪ ਜਗਾਈਆ। ਸਿਰ ਤੇ ਲਈ ਲਾਲ ਚੁੰਨੀ, ਨੇਤਰ ਨੀਰ ਰਹੀ ਵਹਾਈਆ। ਬੇਮੁਖਾਂ ਚੋਟੀ ਮੁਨੀ, ਚਾਰੋਂ ਕੁੰਟ ਪਏ ਦੁਹਾਈਆ। ਗੁਰਮੁਖ ਸਾਚੇ ਛਾਣੀ ਪੁਣੀ, ਵਡ ਵਡ ਦਾਤੇ ਦੋਵੇਂ ਜੋੜ ਰਹੇ ਕੁਰਲਾਈਆ। ਨਾ ਕੋਈ ਵੇਖੇ ਜ਼ਾਤਾ ਪਾਤਾ ਊਚਾਂ ਨੀਚਾਂ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਸੁੱਤੀ ਲਛਮੀ ਇਕ ਜਗਾਈਆ। ਉਠੀ ਲਛਮੀ ਆਲਸ ਲਾਹਿਆ। ਪੁਰਖ ਅਬਿਨਾਸ਼ੀ ਇਕ ਬਹਾਇਆ। ਚਰਨ ਕਵਲ ਵਿਚ ਬਹਿ ਬਹਿ ਸਾਜਨ ਆਪਣਾ ਆਪ ਮਨਾਇਆ। ਸ਼ਬਦ ਘੋੜਾ ਕਸ ਤਾਜਨ, ਸਾਚਾ ਹੁਕਮ ਸੁਣਾਇਆ। ਵੇਖ ਵਖਾਣੇ ਰਾਜ ਰਾਜਨ, ਰੰਗ ਲਾਲ ਗੂੜ੍ਹਾ ਇਕ ਰੰਗਾਇਆ। ਪਰਗਟ ਹੋਏ ਦੇਸ ਮਾਝਨ, ਆਪ ਆਪਣਾ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਦਿਸ ਕਿਸੇ ਨਾ ਆਇਆ। ਉਤੇ ਹਰਿ ਜੀ ਲਏ ਦੁਪਟਾ, ਖੇਲ ਨਿਰਾਲੀਆ। ਲੱਖ ਚੁਰਾਸੀ ਭੰਨੇ ਕਾਇਆ ਮਟਾ, ਚਲੇ ਅਵੱਲੜੀ ਚਾਲਿਆ। ਗੁਰਮੁਖ ਸਾਚੇ ਨਿਤ ਉਧਾਰੇ ਜਿਉਂ ਭਗਤ ਜਟੇਟਾ, ਬਣਿਆ ਰਹੇ ਆਪੇ ਹਾਲੀਆ। ਨਾ ਕੋਈ ਦਿਸੇ ਤੀਰਥ ਤਟਾ, ਗੁਰਦਵਾਰ ਦਰ ਮਸਜਿਦ ਮੰਦਰ ਸਾਰੇ ਹੋਏ ਖਾਲੀਆ। ਹਰਿ ਜੀ ਵਸੇ ਘਟ ਘਟਾ, ਗੁਰਮੁਖ ਵੇਖੇ ਮਾਤ ਕਵਣ ਦਵਾਰੇ ਸਚ ਰਘੁਰਾਈਆ। ਦੂਰ ਦੁਰਾਡਾ ਮਾਰ ਝਾਤ, ਬੈਠਾ ਰਹੇ ਇਕ ਇਕਾਂਤ, ਕਲਜੁਗ ਰੈਣ ਅੰਧੇਰ ਘਟਾ ਕਾਲੀਆ। ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਵੇਸ ਕਰ, ਰੰਗੇ ਰੰਗ ਇਕ ਗੁਲਾਲੀਆ। ਰੰਗਣ ਰੰਗ ਲਾਲ ਰੰਗਾਇਆ ਏ। ਲੱਛਮੀ ਪੜਦਾ ਹਰਿ ਜੀ ਪਾਇਆ ਏ। ਆਪ ਬਣਾਏ ਦਰ ਦਰ ਬਰਦਾ, ਚਰਨ ਪ੍ਰੀਤੀ ਸੇਵਾ ਲਾਇਆ ਏ। ਕਿਤ ਬਿਧ ਸ੍ਰਿਸ਼ਟੀ ਮਾਤ ਧਰਦਾ, ਆਪਣੀ ਦ੍ਰਿਸ਼ਟੀ ਖੇਲ ਰਚਾਇਆ ਏ। ਬ੍ਰਹਮਾ ਦੇਵੇ ਏਕਾ ਇਸ਼ਟੀ, ਕਵਲ ਨਾਭੀ ਫੁੱਲ ਖਿਲਾਇਆ ਏ। ਜੋਤੀ ਜੋਤ ਸਰੂਪ ਹਰਿ, ਮੁਖ ਚਾਰੇ ਕਰ ਵਿਚਾਰੇ, ਚਹੁੰ ਜੁਗਾਂ ਭੇਵ ਖੁਲ੍ਹਾਇਆ ਏ। ਚੌਥੇ ਜੁਗ ਭੇਵ ਖੁਲ੍ਹਾਇਆ ਏ। ਬ੍ਰਹਮੇ ਲਿਖਿਆ ਵੇਦ ਅਥਰਬਨ, ਵੇਦ ਵਿਆਸਾ ਫੇਰ ਦੁਹਰਾਇਆ ਏ। ਆਪੇ ਵੇਖੇ ਪ੍ਰਿਥਮੀ ਅਕਾਸੇ, ਅਲ੍ਹੋ ਅਲ੍ਹਾ ਨੂਰ ਅਖਵਾਇਆ ਏ। ਸੰਗ ਮੁਹੰਮਦ ਹੋਇਆ ਦਾਸੇ, ਚਾਰ ਯਾਰਾ ਮਤਾ ਪਕਾਇਆ ਏ। ਪੁਰਖ ਅਬਿਨਾਸ਼ੀ ਘਟ ਘਟ ਵਾਸੇ, ਸਾਚਾ ਰਾਹ ਰਿਹਾ ਤਕਾਇਆ ਏ। ਸੰਗ ਮੁਹੰਮਦ ਚਾਰ ਯਾਰ ਕਰਨ ਵਿਚਾਰ, ਦਰ ਦਰਬਾਰਿਆ। ਨੂਰ ਅਲਾਹੀ ਕਿਰਪਾ ਧਾਰ, ਜਗਤ ਮਲਾਹੀ ਪਰ ਉਤਾਰ, ਸਾਚਾ ਬੇੜਾ ਕਰੇ ਤਿਆਰਿਆ। ਦੇਵਣਹਾਰ ਸੱਚੀ ਸਰਕਾਰ, ਦੋ ਜਹਾਨੀ ਪਹਿਰੇਦਾਰ, ਕਰੇ ਕਰਾਏ ਖ਼ਬਰਦਾਰਿਆ। ਸਾਚਾ ਚੋਲੀ ਕਰ ਤਿਆਰ, ਅਲ੍ਹਾ ਰਾਣੀ ਹੋਈ ਮੁਟਿਆਰ, ਸਾਚੀ ਡੋਲੀ ਆਪ ਬਣਾ ਰਿਹਾ। ਇਕ ਰਲਾਈ ਸਾਚੀ ਗੋਲੀ, ਜੂਠੀ ਝੂਠੀ ਇਕੋ ਬੋਲੀ, ਲੋਕਮਾਤ ਆਪ ਟਿਕਾ ਰਿਹਾ। ਪੂਰੇ ਤੋਲ ਰਿਹਾ ਤੋਲੀ, ਸਚ ਦਵਾਰਾ ਆਪੇ ਖੋਲ੍ਹੀ, ਵਾਧਾ ਘਾਟਾ ਨਾ ਕੋਈ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾ ਰਿਹਾ। ਸਾਚਾ ਡੋਲਾ ਕਰ ਤਿਆਰ, ਪ੍ਰਭ ਕਿਰਪਾ ਆਪ ਕਰਾਈਆ। ਅਸਰਾਈਲ ਜ਼ਬਰਾਈਲ ਮੇਕਾਈਲ ਅਸਰਾਫ਼ੀਲ ਹੋਏ ਹੁਸ਼ਿਆਰ, ਆਪਣੀ ਕੰਧੀ ਰਹੇ ਉਠਾਈਆ। ਸਚ ਦਰਵਾਜਿਓ ਆਏ ਬਾਹਰ, ਲੋਕਮਾਤ ਕਰੀ ਧਾਈਆ। ਮੱਕਾ ਕਾਅਬਾ ਕਰ ਵਿਚਾਰ, ਮਿਲੇ ਮੇਲ ਜਿਥੇ ਦੋਆਬਾ, ਸਾਚਾ ਕਿਰਿਆ ਕਰਮ ਕਰਾਈਆ। ਪਿੱਛੇ ਛੱਡਿਆ ਹਰਿ ਜਨਾਬਾ, ਨਾ ਕੋਈ ਪੁੰਨ ਨਾ ਸਵਾਬਾ, ਕਰੇ ਖੇਲ ਆਪਣੀ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗ ਮੁਹੰਮਦ ਅਲ੍ਹਾ ਰਾਣੀ ਇਕ ਪਰਨਾਈਆ। ਅਲ੍ਹਾ ਰਾਣੀ ਨੌਜਵਾਨ। ਅੱਠੇ ਪਹਿਰ ਕਰੇ ਧਿਆਨ। ਕਵਣ ਗਾਏ ਤੀਸ ਬਤੀਸ ਹਦੀਸ ਕੁਰਾਨ। ਕਵਣ ਉਪਜਾਏ ਸ਼ਾਹ ਅਬਲੀਸ ਜੀਵ ਸ਼ੈਤਾਨ। ਕਵਣ ਝੁਲਾਏ ਛਤਰ ਸੀਸ, ਮੰਗੇ ਵਰ ਸ੍ਰੀ ਭਗਵਾਨ। ਲੇਖਾ ਚੁੱਕੇ ਬੀਸ ਇਕੀਸ, ਸਾਚਾ ਦਿਤਾ ਹਰਿ ਜੀ ਦਾਨ। ਜੂਠਾ ਝੂਠਾ ਪੀਸਣ ਲੈਣਾ ਪੀਸ, ਨਿਹਕਲੰਕ ਨਰਾਇਣ ਨਰ, ਤੇਰਾ ਆਣ ਚੁਕਾਵੇ ਮਾਣ ਤਾਣ ਬਲੀ ਬਲਵਾਨ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰਾ ਵਸਿਆ ਘਰ, ਅਠੇ ਪਹਿਰ ਕਰੇ ਧਿਆਨ। ਅੱਲਾ ਰਾਣੀ ਚੱਕੀ ਚਲਾਈਆ। ਪੁਰਖ ਅਬਿਨਾਸ਼ੀ ਸੇਵਾ ਲਾਈਆ। ਕਾਲਾ ਡੰਡਾ ਹੱਥ ਫੜਾਈਆ। ਮਗਰ ਲਗਾਇਆ ਸਾਚਾ ਖੰਡਾ, ਚਾਰੋਂ ਕੁੰਟਾਂ ਰਿਹਾ ਭਵਾਈਆ। ਪੀਣ ਨਾ ਦੇਵੇ ਪਾਣੀ ਠੰਡਾ, ਜਲਾਂ ਥਲਾਂ ਫਿਰੇ ਹਲਕਾਈਆ। ਆਪੇ ਖੋਲ੍ਹੇ ਆਤਮ ਗੰਢਾਂ, ਘੁੱਟ ਘੁੱਟ ਬੰਧੀਆਂ ਸ੍ਰਿਸ਼ਟ ਸਬਾਈਆ। ਹੱਥ ਉਠਾਏ ਇਕ ਪਰਚੰਡਾ, ਸੋਹੰ ਨਾਮ ਰਖਾਈਆ। ਪੁਰਖ ਅਬਿਨਾਸ਼ੀ ਪਾਈ ਵੰਡਾ, ਆਪਣੀ ਖੇਲ ਆਪ ਰਚਾਈਆ। ਅੱਲਾ ਰਾਣੀ ਪੀਸਣ ਪੀਸੇ, ਸਾਚੀ ਸੇਵ ਕਮਾਉਂਦੀਆ। ਉਮਤ ਨਬੀ ਰਸੂਲਾਂ ਇਕ ਪੜ੍ਹਾਏ ਕੁਰਾਨ ਹਦੀਸੇ, ਆਪ ਆਪਣਾ ਭੇਵ ਛੁਪਾਉਂਦੀਆ। ਛਤਰ ਨਾ ਰਹਿਣਾ ਕਿਸੇ ਸੀਸੇ, ਕਲ ਕਾਲਖ ਸ਼ਾਹੀ ਲਾਉਂਦੀਆ। ਮਿਲਣਾ ਮੇਲ ਮੁਸੇ ਈਸੇ, ਦੋਹਾਂ ਰੰਗ ਵਖਾਉਂਦੀਆ। ਕਾਲਾ ਰੰਗ ਖਾਲੀ ਖੀਸੇ, ਹੱਥ ਚਿਟਿਆ ਅਗੇ ਡਾਹੁੰਦੀਆ। ਮਿਟਣਾ ਭੇਵ ਬੀਸ ਇਕੀਸੇ, ਦਿਨ ਦਿਹਾੜੇ ਰੋ ਰੋ ਪਈ ਸੁਣਾਉਂਦੀਆ। ਅੱਲਾ ਰਾਣੀ ਰੋ ਰੋ ਧਾਹਾਂ ਮਾਰਦੀ। ਵੇਲਾ ਅੰਤਮ ਨੇੜੇ ਆਇਆ, ਮਿਟੇ ਯਾਰੀ ਸੰਗ ਮੁਹੰਮਦ ਸਾਚੇ ਯਾਰ ਦੀ। ਸਾਚੀ ਕੂਟੇ ਹੋਏ ਖੁਆਰੀ, ਕਲਜੁਗ ਤੇਰੀ ਪਹਿਲੀ ਵਾਰੀ, ਲਾੜੀ ਮੌਤ ਫੜੀ ਬਹਾਰੀ, ਪਹਿਲਾ ਫੇਰਾ ਮਾਰਦੀ। ਕੋਈ ਨਾ ਛੱਡੇ ਨਰ ਨਾਰੀ, ਉਚੇ ਕਿਲੇ ਚਾਰ ਦਵਾਰੀ ਜੰਗਲ ਜੂਹਾਂ ਅੰਦਰ ਤਾੜਦੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਵੇਖ ਵਖਾਣੇ ਸਾਰੇ ਘਰ, ਖ਼ੁਸ਼ੀ ਮਨਾਈ ਦਇਆ ਕਮਾਈ, ਥਿਤ ਵਾਰ ਵਖਾਈ ਉਨੀਂ ਹਾੜ ਦੀ। ਉਨੀਂ ਹਾੜੀ ਲੇਖ ਲਿਖਾਇਆ। ਕਲਜੁਗ ਤੇਰਾ ਮੁੱਕੇ ਗੇੜ, ਝੂਠਾ ਝੇੜਾ ਰਿਹਾ ਚੁਕਾਇਆ। ਅੰਤਮ ਲੇਖਾ ਦਏ ਨਿਬੇੜ, ਸਾਚਾ ਫਤਵਾ ਇੱਕੋ ਲਾਇਆ। ਕੋਈ ਨਾ ਦੀਸੇ ਨਗਰ ਖੇੜ, ਸ਼ਬਦ ਚਿਲ੍ਹਾ ਇਕ ਚੜ੍ਹਾਇਆ। ਆਪੇ ਮਾਰੇ ਭੇੜ ਭੇੜ, ਭਰਮ ਭੁਲੇਖੇ ਆਪ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਕਾਲਾ ਵੇਸ ਕਰ, ਆਪ ਆਪਣਾ ਮੁਖ ਛੁਪਾਇਆ। ਆਪ ਛੁਪਾਏ ਮੁਖ ਹਰਿ ਨਿਰੰਕਾਰਿਆ। ਅੱਲਾ ਰਾਣੀ ਹੋਏ ਦੁੱਖ, ਡਿਗੇ ਮੂੰਹ ਦੇ ਭਾਰਿਆ। ਸਦੀ ਚੌਧਵੀਂ ਬੂਟਾ ਜਾਏ ਸੁੱਕ, ਹਰੀ ਦਿਸੇ ਨਾ ਕੋਈ ਕਿਆਰੀਆ। ਦਾਣਾ ਪਾਣੀ ਜਾਣਾ ਮੁੱਕ, ਨਾ ਦੇਵੇ ਕੋਈ ਹੁਦਾਰਿਆ। ਚਾਰੇ ਕੁੰਟ ਮੂੰਹ ਵਿਚ ਪੈਣਾ ਥੁੱਕ, ਹੋਏ ਬੇਮੁਹਾਰਿਆ। ਵੇਲਾ ਅੰਤਮ ਆਇਆ ਢੁੱਕ, ਪਰਗਟ ਹੋਏ ਹਰਿ ਨਿਰੰਕਾਰਿਆ। ਪ੍ਰਭ ਕਾ ਭਾਣਾ ਨਾ ਜਾਏ ਰੁੱਕ, ਚਾਰੋਂ ਕੁੰਟ ਪਾਸਾ ਹਾਰਿਆ। ਕਲਜੁਗ ਪੈਂਡਾ ਗਿਆ ਮੁੱਕ, ਅੱਗੇ ਦਿਸੇ ਡੂੰਘੀ ਗਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਿਰਪਾ ਕਰ, ਜੋਤ ਸਰੂਪੀ ਭੇਖ ਧਰ, ਆਪਣਾ ਆਪ ਛੁਪਾ ਰਿਹਾ। ਛੁਪਿਆ ਮੁਖ ਚੰਦ ਸਤਾਰਿਆ। ਵੇਲੇ ਅੰਤਮ ਆਈ ਹਾਰਿਆ। ਸੰਗ ਮੁਹੰਮਦ ਨਾਤਾ ਤੁੱਟਾ, ਏਕਾ ਤੀਰ ਰਸਨ ਕਮਾਨੋ ਛੁੱਟਾ, ਹੋਏ ਖੁਆਰੀ ਚਾਰ ਯਾਰਿਆ। ਕੋਈ ਨਾ ਦੇਵੇ ਆਬੇ ਹਯਾਤ, ਦੁਆਬਾ ਏਕਾ ਡਿੱਠਾ ਸਾਗਰ ਗਹਿਰ ਨਾ ਕੋਈ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਵੇਖੇ ਮਿਹਰ, ਕਲਜੁਗ ਤੇਰਾ ਵਰਤੇ ਕਹਿਰ, ਕਾਲਾ ਵੇਸ ਹਰਿ ਵਟਾ ਲਿਆ। ਕਾਲਾ ਵੇਸ ਦਰ ਦਰਵੇਸ ਸ਼ਾਹ ਫ਼ਕੀਰਿਆ। ਕਿਸੇ ਨਾ ਚਲੇ ਅੱਗੇ ਪੇਸ਼, ਆਪ ਮਿਟਾਏ ਨਰ ਨਰੇਸ਼, ਸ਼ਾਹ ਸੁਲਤਾਨ ਹੋਏ ਹਕੀਰਿਆ। ਜੋਤੀ ਜਾਮਾ ਧਰਿਆ ਭੇਸ ਅੱਲਾ ਰਾਣੀ ਰਹੀ ਵੇਖ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਾਝੇ ਦੇਸ ਪਾਵੇ ਫੇਰਿਆ। ਮਾਝੇ ਦੇਸ ਪਾਇਆ ਫੇਰਾ, ਰਾਣੀ ਅੱਲਾ ਮਾਤ ਘਬਰਾਈਆ। ਸੰਬਲ ਦੇਸ ਲਾਇਆ ਡੇਰਾ, ਹਾਣੀਆ ਪਾਣੀ ਪਾਣੀ ਹਾਣੀਆ ਨਾ ਦੇਵੇ ਕੋਈ ਪਿਲਾਈਆ। ਚਲੇ ਤੀਰ ਪਦ ਇਕ ਨਿਰਬਾਨੀ, ਸਾਚੀ ਰੈਣ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਮਾਝੇ ਦੇਸ ਵੇਸ ਕਰ, ਕਾਲੀ ਕਫਨੀ ਮੁਖ ਛੁਪਾਈਆ। ਕਲ ਕਲੰਦਰ ਵੇਸ ਕਲਜੁਗ ਧਾਰਿਆ। ਵੇਖ ਵਖਾਣੇ ਦਰ ਦਰਵੇਸ਼, ਮੱਕਾ ਕਾਅਬਾ ਦੋ ਦੋਆਬਾ, ਸਾਲ ਅਠਰਵੇਂ ਪੈਣਾ ਦਾਬਾ, ਪਰਗਟ ਹੋਏ ਹਰਿ ਜ਼ਨਾਬਾ, ਇਕ ਵਜਾਏ ਸ਼ਬਦ ਰਬਾਬਾ, ਸੋਹੰ ਨਗਾਰੇ ਸਾਚਾ ਗਾਣਿਆ। ਨੂਰ ਅਲਾਹੀ ਨੂਰ ਇਕ ਮਹਿਤਾਬਾ, ਆਪੇ ਆਪ ਜਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਮੇਟ ਮਿਟਾਏ ਤਹਿਸੀਲਾਂ ਥਾਣਿਆ। ਕਲਜੁਗ ਕਾਲਾ ਵੇਸ ਪ੍ਰਭ ਦਰ ਮੰਗਿਆ। ਸੰਗ ਮੁਹੰਮਦ ਏਕਾ ਏਕ ਰੰਗ ਕਾਲਾ ਮਾਤ ਰੰਗਿਆ। ਜੋਤੀ ਜਾਮਾ ਧਰਿਆ ਭੇਸ, ਪੁਰਖ ਅਬਿਨਾਸ਼ੀ ਮਾਤ ਨਾ ਸੰਗਿਆ। ਦਰ ਦਵਾਰੇ ਰਿਹਾ ਵੇਖ, ਅੱਲਾ ਨੂਰ ਕਿਹੜੀ ਕਿਲੀ ਟੰਗਿਆ। ਪੁਣੇ ਛਾਣੇ ਪੀਰ ਫ਼ਕੀਰ ਔਲੀਏ ਸ਼ੇਖ਼, ਸ਼ਬਦ ਘੋੜੇ ਕਸਿਆ ਤੰਗਿਆ। ਕਾਲੀ ਧਾਰ ਜਾਏ ਲੰਘ, ਵੱਜੇ ਨਾਮ ਸ਼ਬਦ ਮਰਦੰਗਿਆ। ਜੋਤੀ ਜਾਮਾ ਸ੍ਰੀ ਭਗਵਾਨਾ ਪਰਗਟ ਹੋਏ ਗਹਿਰ ਗੰਭੀਰ ਸਾਗਰ ਸਿੰਧ ਸਾਂਤ ਸਰੀਰਾ ਵਡ ਦਾਤਾ ਸੂਰਾ ਸਰਬੰਗਿਆ। ਲਾਲਾ ਰੰਗ ਅਪਾਰ ਜੋਤ ਜੁਵਾਲਿਆ। ਕਰੇ ਵਣਜ ਵਪਾਰ, ਬਣੇ ਮਾਤ ਦਲਾਲਿਆ। ਸੂਹਾ ਨਾਲ ਸ਼ਿੰਗਾਰ, ਸਾਚਾ ਰੰਗਣ ਰੰਗ ਰੰਗਾ ਲਿਆ। ਅੱਲਾ ਰਾਣੀ ਹੋਈ ਮੁਟਿਆਰ, ਸਾਚਾ ਵਟਣਾ ਆਪ ਮਲਾ ਲਿਆ। ਬੀਰ ਬੇਤਾਲੇ ਕਰ ਤਿਆਰ, ਕਾਲੀ ਮਾਤ ਹੁਕਮ ਸੁਣਾ ਲਿਆ। ਚੌਸਠ ਜੋਜਨ ਚੁੱਕਣਾ ਭਾਰ, ਪਹਿਲਾ ਮਤਾ ਇਹ ਪਕਾ ਲਿਆ। ਮਗਰ ਲਗਾਏ ਰੂਸਾ ਧਾੜ, ਅੱਗਾ ਪਿਛਾ ਨਾ ਕਿਸੇ ਵਖਾ ਲਿਆ। ਤੀਰ ਤੁਫੰਗਾ ਚਲੇ ਕਾੜ ਕਾੜ, ਧਰਤ ਮਾਤ ਕਾਲਾ ਵੇਸ ਛੱਡ ਦਰਵੇਸ, ਲਾਲ ਰੰਗ ਰੰਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਬਣਾ ਰਿਹਾ। ਧਰਤ ਮਾਤ ਖ਼ੁਸ਼ੀ ਮਨਾਉਂਦੀ। ਅੱਠੇ ਪਹਿਰ ਪ੍ਰਭ ਧਿਆਉਂਦੀ। ਗਿਣ ਗਿਣ ਗਿਟੀਆਂ ਵਕਤ ਲੰਘਾਉਂਦੀ। ਅੱਠੇ ਪਹਿਰ ਰਹੇ ਸ਼ਰਮਾਉਂਦੀ। ਕਲਜੁਗ ਜੀਵ ਬੇਮੁਖ ਬੇਮੁਹਾਣੇ, ਲੱਜਿਆ ਮਾਤ ਨਾ ਆਉਂਦੀ। ਰਾਜੇ ਰਾਣੇ ਅੰਨ੍ਹੇ ਕਾਣੇ, ਸਚ ਸਰਕਾਰ ਨਾ ਕੋਈ ਅਖਵਾਉਂਦੀ। ਜੀਵ ਜੰਤ ਸਾਧ ਸੰਤ ਬੇਮੁਹਾਣੇ, ਮਾਇਆ ਭਰਮ ਭੁਲੇਖਾ ਪਾਉਂਦੀ। ਗੁਰਮੁਖ ਸਾਚੇ ਸੁਘੜ ਸਿਆਣੇ, ਨਿਉਂ ਨਿਉਂ ਸੀਸ ਝੁਕਾਉਂਦੀ। ਸਰਬ ਘਟਾ ਘਟ ਆਪੇ ਜਾਣੇ, ਨਿਹਕਲੰਕ ਨਰਾਇਣ ਨਰ, ਮੰਗਣ ਆਈ ਤੇਰੇ ਦਰ, ਕਾਲਾ ਵੇਸ ਆਪਣਾ ਕਰ, ਨੇਤਰ ਮੁਖੜਾ ਦੋਵੇਂ ਛੁਪਾਉਂਦੀ। ਨੇਤਰ ਮੁਖੜਾ ਦੋਵੇਂ ਗਏ ਛੱਪ। ਦਰ ਦਵਾਰੇ ਅੱਗੇ ਖਲੋਤੀ ਅੱਲਾ ਰਾਣੀ ਚੁੱਪ। ਚਾਰੋਂ ਕੁੰਟ ਅੰਧੇਰਾ ਹੋਇਆ, ਨਾ ਕੋਈ ਧੀਆ ਨਾ ਕੋਈ ਪੁੱਤ। ਜੂਠਾ ਝੂਠਾ ਝੇੜਾ ਹੋਇਆ, ਨਾ ਕੋਈ ਪਿਤਾ ਮਾਤ ਨਾ ਪੁੱਤ। ਜੋਤੀ ਜੋਤ ਸਰੂਪ ਹਰਿ, ਮੰਗਣ ਆਇਆ ਇਕ ਵਰ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਇਕ ਉਪਜਾਏ ਸਾਚਾ ਸੁੱਤ, ਕਾਲੀ ਕਫਣੀ ਮੁਖ ਛੁਪਾਇਆ ਏ। ਅੱਲਾ ਰਾਣੀ ਪੜਦਾ ਪਾਇਆ ਏ। ਮਾਇਆਧਾਰੀ ਚਾਰੋਂ ਕੁੰਟ ਵੇਖੇ ਰੁੱਠੇ ਕੂੜੇ ਸੇਠ, ਗਊ ਗਰੀਬਾਂ ਜਿਨ੍ਹਾਂ ਸਤਾਇਆ ਏ। ਪੁਰਖ ਅਬਿਨਾਸ਼ੀ ਰੱਖੀਂ ਸਾਇਆ ਹੇਠ, ਕਲਜੁਗ ਤੇਰੀ ਅਗਨੀ ਤਨ ਤਪਾਇਆ । ਲੱਗੀ ਧੁੱਪ ਮਹੀਨਾ ਜੇਠ, ਨਾ ਹੋਏ ਕੋਈ ਸਹਾਇਆ ਏ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਦਰ ਦਵਾਰਾ ਇਕ ਖੁਲ੍ਹਾਇਆ ਏ। ਆਈ ਚਰਨ ਦਵਾਰ ਭੁੱਜਾ ਪਸਾਰਦੀ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਹੋ ਸਹਾਈ ਅਰਜ ਗੁਜਾਰਦੀ। ਬੇਮੁਖਾਂ ਪਾਇਆ ਡਾਹਢਾ ਭਾਰ, ਧਰਤ ਮਾਤ ਨਾ ਅੰਤ ਸਹਾਰਦੀ। ਮੈਂ ਪੁੱਛ ਕੇ ਆਈ ਚਾਰ ਯਾਰ, ਵੇਖੀ ਸਰਦਾਰੀ ਸੰਗ ਮੁਹੰਮਦ ਚਾਰ ਯਾਰ ਦੀ। ਘਰ ਘਰ ਦਿਸੇ ਨਰ ਨਾਰੀ, ਦੁੱਖਾਂ ਰੋਗਾਂ ਪਾਏ ਫੇਰਾ, ਹੋਏ ਪੁਕਾਰ ਹਾਹਾਕਾਰ ਦੀ। ਜੋਤੀ ਜੋਤ ਸਰੂਪ ਹਰਿ, ਮੰਗਣ ਆਈ ਇਕ ਵਰ, ਦਰ ਦਵਾਰੇ ਜੋੜ ਦੋਏ ਸਰਨ ਤੇਰੀ ਨਿਮਸਕਾਰਦੀ। ਚਰਨ ਨਿਮਸਕਾਰ ਗੁਰ ਮਿਹਰਬਾਨਿਆ। ਮੈਂ ਮੰਗਣ ਆਈ ਬਣ ਭਿਖਾਰ, ਦੇ ਮਸਤੀ ਸ਼ਾਹ ਮਸਤਾਨਿਆ। ਜੀਵ ਜੰਤ ਹੋਏ ਦੁਸ਼ਟ ਦੁਰਾਚਾਰ, ਵਿਭਚਾਰ ਨਾਰ ਸਵਾਣੀਆ। ਕਿਸੇ ਨਾ ਮਿਲਿਆ ਕੰਤ ਭਤਾਰ, ਚਾਰੇ ਕੁੰਟਾਂ ਪੁਣੀਆਂ ਛਾਣੀਆਂ। ਕੋਈ ਨਾ ਦਿਸੇ ਸੁਹਾਗਣ ਨਾਰ, ਆਤਮ ਰੰਡੀ ਬੇਮੁਹਾਣਿਆ। ਕਲਜੁਗ ਵਿਚ ਵਰਭੰਡ, ਘਰ ਘਰ ਪਈ ਭੰਡੀ, ਵੜਿਆ ਵਿਚ ਹੰਕਾਰ ਸ਼ੈਤਾਨਿਆ। ਜੋਤੀ ਜੋਤ ਸਰੂਪ ਹਰਿ, ਮੰਗਣ ਆਈ ਇਕ ਵਰ, ਆਪਣੀ ਕਿਰਪਾ ਦੇਣੀ ਕਰ, ਸਦੀ ਚੌਧਵੀਂ ਹੋਈ ਹੈਰਾਨਿਆ। ਇਕ ਮੰਗਿਆ ਹਰਿ ਦਵਾਰਾ ਹੈ। ਜਿਸ ਕੀਆ ਸਗਲ ਪਸਾਰਾ ਹੈ। ਆਦਿ ਪੁਰਖ ਨਿਰਜੰਣ ਅਗੰਮ ਅਗੰਮਾ ਕਰੇ ਕਰਾਏ ਆਪਣੀ ਕਾਰਾ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਲਾ ਰਾਣੀ ਦੇ ਸਹਾਰਾ ਹੈ। ਅੱਲਾ ਰਾਣੀ ਹੋਸ਼ ਸੰਭਾਲ, ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਾਲ ਉਨੀਸੇ ਕਰੇ ਤੇਰੀ ਸੰਭਾਲ। ਇਕ ਸੁਣਾਏ ਸ਼ਬਦ ਹਦੀਸੇ, ਸੋਹੰ ਤੇਰੀ ਗੋਦ ਬਿਠਾਏ ਇਕ ਸੱਚਾ ਲਾਲ। ਫਲ ਲਗਾਏ ਬੀਸ ਇਕੀਸੇ, ਬਣੇ ਆਪ ਦਲਾਲ। ਛਤਰ ਝੁੱਲੇ ਇਕ ਜਗਦੀਸੇ, ਸ੍ਰਿਸ਼ਟ ਸਬਾਈ ਹੋਏ ਕੰਗਾਲ। ਖ਼ਾਲੀ ਹੋਣੇ ਸਭ ਦੇ ਖੀਸੇ, ਰਾਜੇ ਰਾਣੇ ਹੋਇਣ ਬੇਹਾਲ। ਜੂਠਾ ਝੂਠਾ ਪੀਸਣ ਪੀਸੇ, ਪੱਲੇ ਕੋਈ ਨਾ ਦਿਸੇ ਧਨ ਮਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸੱਚਾ ਵਰ, ਉਠ ਸਵਾਣੀ ਸੁਰਤ ਸੰਭਾਲ। ਅੱਲਾ ਰਾਣੀ ਉਠ ਸਵਾਣੀ, ਨੇਤਰ ਨੈਣ ਉਘਾੜਦੀ। ਚਾਰੋਂ ਕੁੰਟ ਉਠ ਉਠ ਵੇਖੇ, ਸੰਗ ਮੁਹੰਮਦ ਨਾ ਕੋਈ ਦਿਸੇ ਚਾਰ ਯਾਰ ਸੱਚਾ ਹਾਣੀ, ਨਿਹਕਲੰਕ ਤੇਰੇ ਚਰਨਾਂ ਏਕਾ ਧਾੜ ਧਾੜਦੀ। ਕਿਹੜੀ ਕੂਟੇ ਮਿਲਣਾ ਪਾਣੀ, ਕਿਹੜੀ ਪੜ੍ਹਨੀ ਅੰਤਮ ਬਾਣੀ, ਕਿਹੜੀ ਰਹਿਣੀ ਹਰਿ ਜੀ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸਾਰੇ ਵੇਖ ਵਖਾਣਦੀ। ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸੱਚਾ ਘਰ, ਜੋੜ ਹੱਥਾਂ ਅਰਜ ਗੁਜਾਰਦੀ। ਪੁਰਖ ਅਬਿਨਾਸ਼ੀ ਦਏ ਦਿਲਾਸਾ। ਹੱਥ ਫੜਾਏ ਪ੍ਰੇਮ ਕਾਸਾ। ਅਚਰਜ ਖੇਲ ਇਕ ਰਚਾਉਣੀ, ਮੇਟ ਮਿਟਾਏ ਮਦਿਰਾ ਮਾਸਾ। ਸ੍ਰਿਸ਼ਟ ਸਬਾਈ ਬਣਤ ਬਣਾਉਣੀ, ਸੰਮਤ ਪੰਦਰ੍ਹਾਂ ਸੋਲਾਂ, ਸਤਾਰਾਂ ਅਠਾਰਾਂ ਵੇਖ ਤਮਾਸ਼ਾ। ਸਾਲ ਉਨੀਵੇਂ ਦੇਵੇ ਚੁੰਨੀ। ਕਵਾਰ ਕੰਨਿਆਂ ਕਦੇ ਨਾ ਆਵੇ ਹਾਰ ਪਾਸਾ, ਰਾਜੇ ਰਾਣਿਆ ਚੋਟੀ ਮੁਨੀ, ਨਾ ਕੋਈ ਜਾਣੇ ਗੁਣ ਗੁਣੀ। ਲਾਏ ਅੱਗ ਸਾਧਾਂ ਸੰਤਾਂ ਕੋਈ ਨਾ ਜਾਣੇ ਸੁਨ ਸੁਨੀ। ਨਿਹਕਲੰਕ ਨਰਾਇਣ ਨਰ, ਏਕਾ ਦੇਵੇ ਨਾਮ ਵਰ, ਸਚ ਪੁਕਾਰ ਹਰਿ ਜੀ ਸੁਣੀ। ਮਿਲਿਆ ਵਰ ਸੱਚੀ ਸਰਕਾਰ। ਖ਼ੁਸ਼ੀ ਹੋਈ ਨਾਰ ਮੁਟਿਆਰ। ਕਰੇ ਤਨ ਸੱਚਾ ਸ਼ਿੰਗਾਰ। ਮਿਲੇ ਮੇਲ ਪੁਰਖ ਭਤਾਰ। ਸਦੀ ਚੌਧਵੀਂ ਜਾਏ ਹਾਰ। ਬੀਸ ਇਕੀਸਾ ਨਰ ਨਿਰੰਕਾਰ। ਆਏ ਚਰਨ ਦਵਾਰ। ਸਾਚੀ ਸੇਵਾ ਆਪ ਲਗਾਏ, ਜੋਤੀ ਜੋਤ ਸਰੂਪ ਹਰਿ, ਸਚ ਸੁਲੱਖਣੀ ਏਕਾ ਨਾਰ। ਸਾਚੀ ਸੇਵਾ ਇਕ ਲਗਾਉਣੀ। ਚਾਰ ਕੁੰਟ ਦਹਿ ਦਿਸ਼ਾ, ਸੋਹੰ ਤਾਰ ਆਪ ਹਿਲਾਉਣੀ। ਸੱਤਾਂ ਦੀਪਾਂ ਪਾਏ ਵੰਡਾ, ਨੌਵਾ ਖੰਡਾਂ ਖੇਡ ਰਚਾਉਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਕਾਲਾ ਵੇਸ ਆਪੇ ਕਰ, ਦਰ ਦਰਵੇਸ਼ ਝੂਠੀ ਚੁੰਨੀ ਮੁਖ ਤੋਂ ਲਾਹੁਣੀ। ਕਲਜੁਗ ਕਾਲਾ ਵੇਸ ਆਪ ਉਤਾਰਿਆ। ਪਰਗਟ ਹੋਏ ਮਾਝੇ ਦੇਸ, ਸਾਚਾ ਤਨ ਆਪ ਸ਼ਿੰਗਾਰਿਆ। ਜੋ ਲਿਖਿਆ ਗੁਰ ਦਸਮੇਸ, ਸਦਾ ਅਟੱਲ ਰਹੇ ਹਮੇਸ਼, ਹਰਿ ਸੁਣੇ ਸੱਚੀ ਪੁਕਾਰਿਆ। ਹਰਿ ਜੀ ਖੁਲ੍ਹੜੇ ਰੱਖੇ ਕੇਸ, ਆਪੇ ਸੱਦੇ ਦਰ ਬੁਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸੁਰਪਤ ਰਾਜਾ ਇੰਦ ਦਰ ਦਵਾਰੇ ਸੀਸ ਝੁਕਾ ਲਿਆ। ਪਰਗਟ ਹੋਏ ਹਰਿ ਮਰਗਿੰਦ, ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਸਦ ਸਮਾ ਰਿਹਾ। ਸਾਚਾ ਰੰਗਣ ਹਰਿ ਰੰਗਾਇਆ। ਸੰਬਲ ਦੇਸ ਭੇਸ ਵਟਾਇਆ। ਗੌੜ ਬ੍ਰਾਹਮਣ ਸੰਗ ਰਲਾਇਆ। ਦੂਜੇ ਦਰ ਨਾ ਜਾਏ ਮੰਗਣ, ਆਪੇ ਹੋਏ ਆਪਣੇ ਅੰਗਣ, ਆਪ ਆਪਣੀ ਗੋਦ ਉਠਾਇਆ। ਸ਼ਬਦ ਘੋੜੇ ਕਸੇ ਤੰਗਨ, ਵੇਖਣ ਆਇਆ ਹਰਿ ਜੀ ਜੰਗਨ, ਨਾਮ ਮਰਦੰਗ ਇਕ ਵਜਾਇਆ। ਜਨ ਭਗਤਾਂ ਪਾਏ ਹੱਥੀਂ ਕੰਗਣ, ਨਾਮ ਮਹਿੰਦੀ ਸਾਚੀ ਰੰਗਣ, ਮਾਨਸ ਦੇਹੀ ਨਾ ਹੋਏ ਭੰਗਣ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਸਾਚਾ ਚੋਲਾ ਇਕ ਰੰਗਾਇਆ। ਸਾਚਾ ਚੋਲਾ ਤਨ ਸ਼ਿੰਗਾਰਦਾ। ਗੁਰਮੁਖਾਂ ਨੂੰ ਅਵਾਜਾਂ ਮਾਰਦਾ। ਸ਼ਬਦ ਘੋੜਾ ਸੱਚੀ ਸਰਕਾਰ ਦਾ। ਕਲਗੀ ਤੋੜਾ ਨਰ ਹਰਿ ਨਿਰੰਕਾਰ ਦਾ। ਜੁੜਿਆ ਜੋੜਾ ਗੁਰ ਸੰਗਤ ਤੇਰੇ ਚਰਨ ਪਿਆਰ ਦਾ। ਧੁਰ ਦਰਗਾਹੀ ਆਇਆ ਦੌੜਾ, ਸਭ ਕੁੱਛ ਉਤੋਂ ਵਾਰਦਾ। ਸਿੰਘ ਮਨਜੀਤਾ ਜਗਤ ਜਗਦੀਸ਼ਾ ਸਾਚਾ ਲਾੜਾ ਘੋੜੀ ਚਾੜ੍ਹਦਾ। ਧਰਤ ਮਾਤ ਤੇਰਾ ਵੇਖੇ ਅਖਾੜਾ, ਦਿਨ ਦਿਹਾੜੇ ਡਾਕਾ ਮਾਰਦਾ। ਮੰਗਣ ਨਾ ਜਾਏ ਕੋਈ ਭਾੜਾ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਚਾਰੋਂ ਕੁੰਟ ਉਠ ਉਠ ਵੇਖੇ, ਲੱਖ ਚੁਰਾਸੀ ਤੀਜੇ ਨੇਤਰ ਤਾੜਦਾ। ਸਾਚਾ ਘੋੜਾ ਛੈਲ ਛਬੀਲਾ ਹੈ। ਪੁਰਖ ਅਬਿਨਾਸ਼ੀ ਇਕ ਰਖਾਇਆ, ਸਾਚਾ ਰੰਗਣ ਰੰਗ ਨੀਲ ਨੀਲਾ ਹੈ। ਕਲਜੁਗ ਜੀਵਾਂ ਦਿਸ ਨਾ ਆਇਆ, ਚਾਰ ਪਾਂਓ ਨਾ ਕੋਈ ਵਸੀਲਾ ਹੈ। ਸ੍ਰਿਸ਼ਟ ਸਬਾਈ ਉਪਰ ਛਾਇਆ, ਪੁਰਖ ਅਬਿਨਾਸ਼ੀ ਸਚ ਸਿੰਘਾਸਣ ਉਪਰ ਡਾਇਆ, ਜੋਤ ਨਿਰੰਜਣ ਲੋਕਮਾਤ ਬਣੇ ਵਕੀਲਾ ਹੈ। ਸਤਵੇਂ ਆਸਣ ਚਰਨ ਉਠਾਇਆ। ਦੱਖਣ ਦਿਸ਼ਾ ਕਦਮ ਟਿਕਾਇਆ। ਚਿੱਟਾ ਅਸਵ ਨਾਲ ਰਲਾਇਆ। ਸ਼ਬਦ ਘੋੜਾ ਇਕ ਸਮਝਾਇਆ। ਦੋਹਾਂ ਧਿਰਾਂ ਦਾ ਜੁੜਿਆ ਜੋੜਾ, ਪੰਜਵੇਂ ਘਰ ਲਏ ਬਹਾਇਆ। ਭਗਤ ਜਨਾਂ ਹਰਿ ਸਾਚਾ ਬਹੁੜਾ, ਚੌਥੇ ਪਦ ਬਾਹਰ ਰਖਾਇਆ। ਧੁਰ ਦਰਗਾਹੀ ਇਕ ਲਗਾਇਆ ਸੱਚਾ ਪੌਡਾ, ਸੋਹੰ ਡੰਡਾ ਨਾਮ ਰਖਾਇਆ। ਸਚ ਵਡਿਆਈ ਤੇਰੀ ਬ੍ਰਾਹਮਣ ਗੌੜਾ, ਸੰਬਲ ਦੇਸ ਡੇਰਾ ਲਾਇਆ। ਨਾ ਕੋਈ ਜਾਣੇ ਲੰਮਾ ਚੌੜਾ, ਸਾਢੇ ਤਿੰਨ ਹੱਥ ਸਾਚਾ ਨਾਪ ਕਰਾਇਆ। ਆਪੇ ਵੇਖੇ ਮਿੱਠਾ ਕੌੜਾ, ਅੰਮ੍ਰਿਤ ਫਲ ਆਤਮ ਅੰਦਰ ਪ੍ਰਭ ਅਬਿਨਾਸ਼ੀ ਢੇਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਾਚਾ ਰੰਗ ਇਕ ਰੰਗਾਇਆ। ਕਾਲਾ ਰੰਗ ਅਪਰ ਅਪਾਰਾ ਹੈ। ਜਗੇ ਜੋਤ ਅਗੰਮ ਅਪਾਰਾ ਹੈ। ਚੁਰਾਸੀ ਕਲੀਆਂ ਨਾਲ ਸ਼ਿੰਗਾਰਾ ਹੈ। ਵਿਚ ਲੁਕਿਆ ਹਰਿ ਨਿਰੰਕਾਰਾ ਹੈ। ਲੱਖ ਚੁਰਾਸੀ ਵਿਚ ਪਸਾਰਾ ਹੈ। ਸਿੰਘ ਪੂਰਨ ਦਰ ਭਿਖਾਰਾ ਹੈ। ਸਚ ਤਖ਼ਤ ਸੱਚੀ ਸਰਕਾਰਾ ਹੈ। ਸ੍ਰਿਸ਼ਟ ਸਬਾਈ ਪਰਖਣਹਾਰਾ ਹੈ। ਕੋਈ ਨਾ ਜਾਣੇ ਜੀਵ ਲੋਕਾਈ, ਮਾਇਆ ਰਾਣੀ ਅੰਧ ਅੰਧਿਆਰਾ ਹੈ। ਵੈਰ ਵਰੋਧ ਘਰ ਘਰ ਰਿਹਾ ਵਧਾਈ, ਪੰਡਤ ਪਾਂਧੇ ਗਿਆਨੀ ਧਿਆਨੀ ਵੇਦ ਪੁਰਾਨੀ ਕਰਦੇ ਹਾਹਾਕਾਰਾ ਹੈ। ਪੁਰਖ ਅਬਿਨਾਸ਼ੀ ਸਾਚੇ ਮੰਦਰ ਇਕ ਰਖਾਏ ਸਾਚੀ ਬਾਣੀ, ਓਅੰਕਾਰ ਓਅੰਕਾਰ ਓਅੰਕਾਰ ਸੋਹੰ ਸਾਚੀ ਧਾਰਾ ਹੈ। ਵੇਦ ਕਰਾਇਆ ਵੇਸ ਬ੍ਰਹਮਾ ਵਿਸ਼ਨ ਮਹੇਸ਼ ਜੁਗ ਵਿਚਾਰਿਆ। ਦਰ ਘਰ ਸਾਚੇ ਹਰਿ ਪਰਵੇਸ਼, ਆਪੇ ਨਰ ਨਰਾਇਣ ਨਰੇਸ਼, ਆਪੇ ਪਰਜਾ ਆਪੇ ਸ਼ਾਹੁਕਾਰਿਆ। ਆਪੇ ਆਪਣਾ ਧਾਰੇ ਭੇਸ, ਜੋਤੀ ਜਾਮਾ ਖੇਲ ਨਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਵਰ, ਅੰਮ੍ਰਿਤ ਸਾਚੀ ਧਾਰ ਪਿਆ ਰਿਹਾ। ਹਰਿ ਅੰਮ੍ਰਿਤ ਆਪ ਬਣਾਇੰਦਾ। ਵਿਚ ਸਮਾਏ ਸੋਹੰ ਜਾਪ, ਆਦਿ ਅੰਤ ਬਾਹਰ ਨਾ ਜਾਇੰਦਾ। ਮਾਰਨ ਆਇਆ ਤੀਨੋ ਤਾਪ, ਕਲਜੁਗ ਪਾਪ ਰਿਹਾ ਕਾਂਪ, ਸ਼ਬਦ ਖੰਡਾ ਹੱਥ ਉਠਾਇੰਦਾ। ਗੁਰ ਸੰਗਤ ਤੇਰਾ ਮਿਟੇ ਸਰਾਪ, ਧਰਮ ਰਾਏ ਦਾ ਟੁੱਟੇ ਫੰਦਾ, ਲੱਖ ਚੁਰਾਸੀ ਵਿੱਚੋਂ ਵਡ ਪਰਤਾਪ, ਸਤਾਰਾਂ ਹਾੜੀ ਜੋ ਜਨ ਆਏ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਸਾਚਾ ਫਲ ਅੰਮ੍ਰਿਤ ਮੇਵਾ ਆਪ ਖੁਵਾਇੰਦਾ। ਸਾਚਾ ਅੰਮ੍ਰਿਤ ਸਚ ਦਵਾਰਿਆ। ਪ੍ਰਭ ਅਬਿਨਾਸ਼ੀ ਆਪ ਚੁਆਏ, ਜਨ ਖੋਲ੍ਹੇ ਬੰਦ ਕਵਾੜਿਆ। ਦੁਰਮਤ ਮੈਲ ਰਿਹਾ ਲਾਹੇ। ਬਜਰ ਕਪਾਟੀ ਸੀਨਾ ਪਾੜਿਆ। ਧਰਮ ਰਾਏ ਦੀ ਕਟੇ ਫਾਹੇ, ਸਾਚੇ ਘੋੜੇ ਸ਼ਬਦ ਚਾੜ੍ਹਿਆ ਹੋਏ ਸਹਾਈ ਸਭਨੀਂ ਥਾਈਂ, ਜੰਗਲ ਜੂਹ ਪਹਾੜ ਉਜਾੜਿਆ। ਆਪੇ ਪਿਤਾ ਆਪੇ ਮਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਚਰਨ ਨਿਮਸਕਾਰਿਆ। ਪ੍ਰਭ ਸਾਚੀ ਇਕ ਸਵਾਣੀ ਏ। ਸੋਹੰ ਫੜੀ ਹੱਥ ਮਧਾਣੀ ਏ। ਰਿੜਕਣ ਆਇਆ ਕਲਜੁਗ ਬਾਣੀ ਏ। ਝਿੜਕਣ ਆਇਆ ਲੱਖ ਚੁਰਾਸੀ ਬੇਮੁਹਾਣੀ ਏ। ਜੋਤੀ ਜੋਤ ਸਰੂਪ ਹਰਿ, ਹਰਿ ਅਕਥ ਕਥਾ ਕਹਾਣੀ ਏ। ਸਚ ਮਧਾਣਾ ਨਾਮ ਕੁੜ। ਦੋਹਾਂ ਪ੍ਰੀਤੀ ਗਈ ਜੁੜ। ਪ੍ਰਭ ਅਬਿਨਾਸ਼ੀ ਰਿੜਕਣ ਆਇਆ, ਸ਼ਬਦ ਸਾਚੇ ਚੜ੍ਹ, ਘੋੜ। ਲੱਖ ਚੁਰਾਸੀ ਵੇਖਣ ਆਇਆ, ਅੰਮ੍ਰਿਤ ਆਤਮ ਆਈ ਥੁੜ। ਗੁਰਮੁਖ ਸਾਚੇ ਪਰਖਣ ਆਇਆ, ਵੇਲੇ ਅੰਤਮ ਪਈ ਲੋੜ। ਨਿਹਕਲੰਕ ਜਾਮਾ ਪਾਇਆ, ਬੀਸ ਇਕੀਸਾ ਵਿਚ ਸਮਾਇਆ, ਕਲਜੁਗ ਸਤਿਜੁਗ ਤੇਰਾ ਪੁੜ। ਸ਼ਬਦ ਮਧਾਣੀ ਛਾਛ ਵਰੋਲਦੀ। ਮੁਖੋਂ ਰੋ ਰੋ ਏਹੋ ਬੋਲਦੀ। ਬੇਮੁਖਾਂ ਦੇ ਪੜਦੇ ਖੋਲ੍ਹਦੀ। ਗੁਰਮੁਖਾਂ ਦੇ ਉਤੋਂ ਆਪਣਾ ਆਪ ਘੋਲਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰੇ ਤੋਲ ਮਾਤ ਤੋਲਦੀ। ਸਾਚਾ ਗੇੜਾ ਆਪ ਦਵਾਇਆ ਏ। ਜਗਤ ਝੇੜਾ ਰਿਹਾ ਮਿਟਾਇਆ ਏ। ਖਿਚ ਨੇਤਰਾ ਹੱਥੀਂ ਪਾਇਆ ਮਹੀਨੇ ਚੇਤ ਲੇਖ ਲਿਖਾਇਆ ਏ। ਲੱਖ ਚੁਰਾਸੀ ਕਾਇਆ ਖੇਤਰ ਸਭ ਛਾਣ ਵਖਾਇਆ ਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਏਕਾ ਅੰਮ੍ਰਿਤ ਆਪ ਬਣਾਇਆ ਏ। ਅੰਮ੍ਰਿਤ ਸਾਚਾ ਆਪ ਬਣਾਏ, ਨਾਉਂ ਰਖਾਏ ਸੀਰਾ। ਪੁਰਖ ਅਬਿਨਾਸ਼ੀ ਦਇਆ ਕਮਾਏ, ਗੁਰਮੁਖਾਂ ਕੱਟਣ ਆਇਆ ਭੀੜਾ। ਆਪ ਆਪਣਾ ਵਿਚ ਟਿਕਾਏ, ਮਾਰ ਮੁਕਾਏ ਹੰਕਾਰੀ ਕੀੜਾ। ਸ਼ਬਦ ਦ੍ਰਿਸ਼ਟੀ ਵਿਚ ਸਮਾਏ, ਜੋਤ ਉਠਾਏ ਸਾਚਾ ਬੀੜਾ। ਜੋਤੀ ਜੋਤ ਸਰੂਪ ਹਰਿ, ਚਾਰ ਵਰਨਾਂ ਇਕ ਕਰਾਏ ਸਾਚਾ ਹਰਿ, ਨਾ ਕੋਈ ਹਸਤ ਨਾ ਕੋਈ ਕੀੜਾ। ਸਾਚਾ ਅੰਮ੍ਰਿਤ ਆਪ ਬਣਾਇਆ ਏ। ਗੁਰ ਸੰਗਤ ਸਦ ਬਹਾਇਆ ਏ। ਮਾਤਲੋਕ ਬਣ ਕੇ ਆਇਆ ਮੰਗਤ, ਪੱਲੂ ਆਪਣਾ ਅੱਗੇ ਡਾਹਿਆ ਏ। ਨਾਮ ਭਿਛਿਆ ਏਕਾ ਪਾਉਣੀ, ਸਤਾਰਾਂ ਹਾੜੀ ਬਣਤ ਬਣਾਉਣੀ, ਸਾਚਾ ਹੁਕਮ ਸੁਣਾਇਆ ਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਅੰਮ੍ਰਿਤ ਆਤਮ ਸਾਚਾ ਸੀਰ ਚਿੱਟਾ ਦੁੱਧ ਰਖਾਇਆ ਏ। ਚਿੱਟਾ ਦੁੱਧ ਆਤਮ ਤਾਲ। ਭਗਤ ਜਨਾਂ ਕਰੇ ਆਤਮ ਸੁਧ, ਕਲਜੁਗ ਮਾਇਆ ਤੋੜ ਜੰਜਾਲ। ਸ਼ਬਦ ਘੋੜੇ ਬਹਿਣਾ ਕੁੱਦ, ਗੁਰ ਸੰਗਤ ਮਾਰੇ ਇਕੋ ਛਾਲ। ਪੰਜਾਂ ਨਾਲ ਹਰਿ ਜੀ ਕਰੇ ਯੁੱਧ, ਸੋਹੰ ਰੱਖੇ ਸਾਚੀ ਢਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਸਾਚਾ ਮੁਖ ਚੁਆਏ, ਦਰ ਘਰ ਸਾਚੇ ਸਾਚੇ ਲਾਲ। ਸਾਚੇ ਲਾਲ ਚਰਨ ਦਵਾਰਿਆ। ਮਿਲੇ ਨਾਮ ਸੱਚਾ ਧਨ ਮਾਲ, ਅੰਮ੍ਰਿਤ ਧਾਰਿਆ। ਦੇਵਣ ਆਇਆ ਹਰਿ ਆਪੇ ਸ਼ਾਹ ਆਪੇ ਕੰਗਾਲ, ਗੁਰਮੁਖ ਸਾਚੇ ਖਿਚ ਬਹਾਏ ਚਰਨ ਦਵਾਰਿਆ। ਭਰਿਆ ਰਹੇ ਸਰੋਵਰ ਤਾਲ, ਝਿਰਨਾ ਝਿਰੇ ਅਪਰ ਅਪਾਰਿਆ। ਆਪੇ ਹੋਏ ਵਿਚ ਦਲਾਲ, ਕਵਲ ਨਾਭੀ ਆਪ ਭਵਾ ਰਿਹਾ। ਗੁਰਮੁਖ ਸਾਚੇ ਸੰਤ ਜਨਾਂ ਆਪੇ ਰਿਹਾ ਸੁਰਤ ਸੰਭਾਲ, ਬੇਮੁਖਾਂ ਦਰ ਦੁਰਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਦੇ ਮਤ ਆਪ ਸਮਝਾ ਰਿਹਾ। ਹਰਿ ਅੰਮ੍ਰਿਤ ਗੁਰ ਕੀ ਧਾਰਾ। ਗੁਰ ਅੰਮ੍ਰਿਤ ਜਗਤ ਪਿਆਰਾ। ਹਰਿ ਹਰਿ ਦੇਵਣਹਾਰ ਦਾਤਾਰਾ। ਗੁਰ ਵਰਤੇ ਮਾਤ ਭੰਡਾਰਾ। ਸ਼ਬਦ ਭਾਂਡਾ ਕਲਸ ਅਪਾਰਾ। ਕਲਜੁਗ ਮਾਟੀ ਕਾਇਆ ਕੱਚਾ ਆਵਾ, ਵਿਚ ਧਰੇ ਆਪ ਗਿਰਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦਏ ਅਧਾਰਾ। ਅੰਮ੍ਰਿਤ ਪੀ ਪੀ ਕਲਜੁਗ ਜੀਣਾ, ਪ੍ਰਭ ਸਾਚੇ ਆਪ ਬਣਾਇਆ। ਜੂਠਾ ਝੂਠਾ ਪੀਣਾ ਖਾਣਾ, ਵੇਲੇ ਅੰਤਮ ਕੰਮ ਨਾ ਆਇਆ। ਏਕਾ ਅੰਮ੍ਰਿਤ ਸਾਚਾ ਵਰਨਾ, ਧੁਰ ਦਰਗਾਹੀ ਲੈ ਕੇ ਆਇਆ। ਦਰਗਾਹ ਸਾਚੀ ਦੇਵੇ ਮਾਣਾ, ਜਿਸ ਜਨ ਰਸਨਾ ਮੁਖ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਰਿਹਾ ਵਰਤਾਇਆ। ਅੰਮ੍ਰਿਤ ਹੋਏ ਤਿਆਰ, ਭਰੇ ਭੰਡਾਰਿਆ। ਗੁਰਮੁਖ ਜਾਗੇ ਸੋਏ, ਪ੍ਰਭ ਸਾਚਾ ਪਾਵੇ ਸਾਰਿਆ। ਅਵਰ ਨਾ ਜਾਣੇ ਕੋਇ, ਕਲਜੁਗ ਜੀਵ ਹੋਏ ਹੰਕਾਰਿਆ। ਦੁਰਮਤ ਮੈਲ ਪਾਪਾਂ ਧੋਏ, ਜੋ ਜਨ ਆਏ ਚਰਨ ਦਵਾਰਿਆ। ਅੰਮ੍ਰਿਤ ਮੇਘ ਸਾਚਾ ਚੋਏ, ਕਾਇਆ ਕਰੇ ਠੰਡੀ ਠਾਰਿਆ। ਗੁਰ ਗੋਬਿੰਦਾ ਏਕਾ ਧਾਮ ਇਕੱਠੇ ਹੋਏ, ਗੁਣ ਅਵਗੁਣ ਨਾ ਕਿਸੇ ਵਿਚਾਰਿਆ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੁਰ ਸੰਗਤ ਕਰੇ ਏਕਾ ਪਿਆਰਿਆ। ਉਨੀ ਹਾੜੀ ਖ਼ੁਸ਼ੀ ਮਨਾਈਆ। ਵੀਹ ਸੌ ਬਾਰਾਂ ਬਿਕ੍ਰਮੀ ਸਾਚਾ ਲੇਖ ਰਿਹਾ ਲਿਖਾਈਆ। ਬੇਮੁਖ ਜੀਵਾਂ ਭਰਮ ਭੁਲੇਖਾ, ਵੇਖੀ ਵੇਖਾ ਜਨਮ ਗਵਾਈਆ। ਭਗਤ ਜਨਾਂ ਦੀ ਲਿਖੇ ਰੇਖਾ, ਏਕਾ ਰਸਨਾ ਕਲਮ ਚਲਾਈਆ। ਨੇਤਰ ਨੈਣ ਜਿਸ ਜਨ ਵੇਖਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਅੰਮ੍ਰਿਤ ਆਤਮ ਦੇਵੇ ਭਰ, ਅਤੁਟ ਭੰਡਾਰ ਰਖਾਈਆ। ਗੁਰਮੁਖਾਂ ਦੇਵੇ ਅੰਮ੍ਰਿਤ ਧਾਰ, ਹਰਿ ਨਿਰੰਕਾਰ ਕਰ ਪਿਆਰ ਹਰਿ ਕਰਤਾਰਿਆ। ਮਦਿਰਾ ਮਾਸੀ ਕਰਨ ਵਿਚਾਰ, ਮਾਨਸ ਦੇਹੀ ਆਈ ਹਾਰ, ਵੇਲੇ ਅੰਤਮ ਹੋਣ ਖੁਆਰਿਆ। ਪੁਰਖ ਅਬਿਨਾਸ਼ੀ ਬਣਿਆ ਆਪ ਵਰਤਾਰ, ਗੁਰਮੁਖਾਂ ਕਰੇ ਨਾਮ ਪਿਆਰ, ਦੇਂਦਾ ਜਾਏ ਵਾਰੋ ਵਾਰਿਆ। ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਿਆ। ਗੁਰਮੁਖਾਂ ਅੰਮ੍ਰਿਤ ਆਤਮ ਚੋਏ, ਕਵਲ ਉਘਾੜਿਆ। ਦੁਰਮਤ ਮੈਲ ਕਲਜੁਗ ਧੋਏ, ਉਪਰ ਧਵਲ ਮਾਇਆ ਰਾਣੀ ਰਿਹਾ ਸਾੜਿਆ। ਸਾਚਾ ਅੰਮ੍ਰਿਤ ਰਿਹਾ ਮਵਲ, ਦਸਮ ਦਵਾਰੀ ਪੜਦਾ ਪਾੜਿਆ। ਖੁਲ੍ਹਿਆ ਰਹੇ ਨਾਭ ਕਵਲ, ਅੰਮ੍ਰਿਤ ਆਤਮ ਸਾਚੀ ਮਧ ਆਪ ਪਿਆਏ ਅੰਮ੍ਰਿਤ ਸਤਿ ਸਰੂਰਿਆ। ਗੁਰਮੁਖ ਸਾਚੇ ਸਦ ਭਾਏ, ਸਰਬ ਕਲਾ ਭਰਪੂਰਿਆ। ਸੋਹੰ ਸਾਚਾ ਨਾਦ ਵਜਾਏ, ਨਾਦ ਅਨਾਦਾ ਸਾਚੀ ਤੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਦੇਵੇ ਸਾਚਾ ਵਰ, ਆਸਾ ਮਨਸਾ ਸਰਬ ਦੀ ਪੂਰਿਆ। ਆਸਾ ਮਨਸਾ ਦਏ ਵਡਿਆਈਆ। ਹਉਮੇ ਦੁਖੜਾ ਹੋਏ ਦੂਰ, ਮਿਲੇ ਰਘੁਰਾਈਆ। ਦੀਪਕ ਜਗੇ ਜੋਤੀ ਨੂਰ, ਹੋਏ ਰੁਸ਼ਨਾਈਆ। ਵੱਜੇ ਨਾਦ ਅਨਾਹਦ ਤੂਰ, ਸਾਚਾ ਰਾਗ ਰਿਹਾ ਸੁਣਾਈਆ। ਭਰਿਆ ਰਹੇ ਤਾਲ ਭਰਪੂਰ, ਅੰਮ੍ਰਿਤ ਸਾਚਾ ਵਿਚ ਟਿਕਾਈਆ। ਬੇਮੁਖ ਜਾਨਣ ਨੇੜੇ ਦੂਰ, ਗੁਰਮੁਖਾਂ ਵਿਚ ਸਮਝਾਈਆ। ਪ੍ਰਭ ਅਬਿਨਾਸ਼ੀ ਹਾਜ਼ਰ ਹਜ਼ੂਰ, ਗੁਰ ਸੰਗਤ ਤੇਰੀ ਸਾਚੀ ਸੇਵਾ ਰਿਹਾ ਕਮਾਈਆ। ਸਾਚੀ ਸੇਵ ਕਮਾਏ, ਨੰਗੇ ਪੈਰਿਆ। ਦੇਵੀ ਦੇਵਤ ਕਰੋੜ ਤੇਤੀਸ ਜਗਾਏ ਜੋਤ, ਮਾਤ ਪਾਏ ਫੇਰਿਆ। ਸ਼ਿਵ ਸ਼ੰਕਰ ਰਸਨ ਧਿਆਏ, ਦੋਏ ਜੋੜ ਮੰਗਣ ਕਰ ਕਰ ਮਿਹਰਿਆ। ਬ੍ਰਹਮਾ ਅੱਠੇ ਨੇਤਰ ਰਿਹਾ ਉਠਾਏ, ਅੰਮ੍ਰਿਤ ਧਾਰ ਕਿਥੋਂ ਆਏ, ਮਿਲੇ ਏਕਾ ਸਤਿ ਸਰੂਰਿਆ। ਗੁਰਮੁਖਾਂ ਰਿਹਾ ਕਰਮ ਵਿਚਾਰ, ਆਪਣੀ ਕਿਰਪਾ ਧਾਰ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਵਰ, ਆਤਮ ਦਰ ਸਾਚੇ ਘਰ, ਅੰਮ੍ਰਿਤ ਸਰ ਸੱਚਾ ਭਰਪੂਰਿਆ। ਮਦਿਰਾ ਮਾਸ ਜੋ ਰਸਨ ਲਗਾਏ। ਅੰਮ੍ਰਿਤ ਅੱਗੇ ਹੱਥ ਨਾ ਡਾਹੇ। ਨੇਤਰ ਦੋਵੇਂ ਬੰਦ ਕਰਾਏ। ਪ੍ਰਭ ਅਬਿਨਾਸ਼ੀ ਦਿਸ ਨਾ ਆਏ। ਦੋਵੇਂ ਸਰਵਣ ਲਏ ਛੁਪਾਏ। ਸੋਹੰ ਰਾਗ ਨਾ ਸੁਣਨ ਪਾਏ। ਦਸਮ ਦਵਾਰੀ ਮੁਖ ਭਵਾਏ। ਨੌਂ ਦਵਾਰਿਆ ਰਾਹ ਵਖਾਏ। ਚਾਰੋਂ ਕੁੰਟ ਫਿਰਨ ਹਲਕਾਏ। ਮਦਿਰਾ ਮਾਸ ਜਿਸ ਰਸਨ ਆਹਾਰਾ। ਦਸਮ ਦਵਾਰੀ ਵਸੇ ਬਾਹਰਾ। ਨੌਂ ਦਵਾਰੇ ਕਰੇ ਪਿਆਰ, ਕਾਮੀ ਕਰੋਧੀ ਲੋਭੀ ਕੁਸ਼ਟੀ ਭਰਿਆ ਤਨ ਹੰਕਾਰਾ। ਦੀਰਘ ਰੋਗ ਲੱਗਾ ਦ੍ਰਿਸ਼ਟੀ, ਵਿਸਰਿਆ ਕਰਤਾਰਾ। ਭਗਤ ਜਨਾਂ ਹਰਿ ਸਾਚਾ ਇਸ਼ਟੀ, ਮਿਲਿਆ ਮੇਲ ਧੁਰ ਸੰਜੋਗ, ਨਰ ਹਰਿ ਸੱਚੀ ਸਰਕਾਰਾ। ਆਦਿ ਅੰਤ ਨਾ ਹੋਏ ਵਿਜੋਗ, ਅਠੇ ਪਹਿਰ ਆਤਮ ਰਸ ਲੈਣ ਭੋਗ, ਪ੍ਰਭ ਆਪ ਵਖਾਏ ਦਰਸ ਅਮੋਘ, ਚਤੁਰਭੁਜ ਸੱਚੀ ਸਰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਇਕ ਰਖਾਏ ਸਚ ਸੱਚਾ ਦਵਾਰਾ। ਮਦਿਰਾ ਮਾਸ ਕੀਆ ਪਿਆਰ, ਜਨਮ ਗਵਾਇਆ। ਨਾਤਾ ਤੁੱਟਾ ਪੁਰਖ ਭਤਾਰ, ਨਾਰ ਦੁਹਾਗਣ ਜੀਵ ਗਵਾਰਿਆ। ਕਾਇਆ ਝੂਠੀ ਵੱਜੇ ਸਿਤਾਰ, ਸਾਚਾ ਰਾਗ ਨਾ ਕੋਈ ਅਲਾਇਆ। ਤਨ ਮਨ ਵਸੇ ਕਾਮ ਕਰੋਧ ਹੰਕਾਰ, ਪ੍ਰਭ ਅਬਿਨਾਸ਼ੀ ਨਾ ਰਸਨਾ ਗਾਇਆ। ਅੰਤਮ ਵੇਲੇ ਦੇਵੇ ਦਰ ਦੁਰਕਾਰ, ਧਰਮ ਰਾਏ ਪੱਲੂ ਗਲ ਵਿਚ ਪਾਇਆ। ਖਿਚੀ ਜਾਏ ਵਾਰੋ ਵਾਰ, ਜਮ ਰਾਜ ਕੁੰਡਾ ਲਾਹਿਆ। ਅੱਗੇ ਵੇਖੇ ਇਕ ਦਰਬਾਰ। ਚਿਤਰ ਗੁਪਤ ਲੇਖ ਲਿਖਾਇਆ। ਓਥੇ ਪੈਣੀ ਕਰਮਾਂ ਮਾਰ, ਮਾਤ ਪਿਤ ਭੈਣ ਭਾਈ ਸੱਜਣ ਸੈਣ ਨਾ ਹੋਏ ਕੋਈ ਸਹਾਇਆ। ਲੱਖ ਚੁਰਾਸੀ ਜਾਂਦੀ ਵੇਖ ਸਾਚੇ ਨੈਣ, ਫੜ ਬਾਹੋਂ ਨਾ ਕਿਸੇ ਮਾਤ ਉਠਾਇਆ। ਗੁਰਮੁਖਾਂ ਚੁਕਾਏ ਲਹਿਣਾ ਦੇਣ, ਨਿਹਕਲੰਕ ਨਰਾਇਣ ਨਰ, ਅੰਮ੍ਰਿਤ ਆਤਮ ਏਕਾ ਸੱਚਾ ਜਾਮ ਪਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸਾਧ ਸੰਤ ਪੂਰਨ ਭਗਵੰਤ ਹੋਏ ਸਦਾ ਸਹਾਈ, ਆਪ ਕਰੇ ਰਖਵਾਲਿਆ। ਆਪੇ ਮਾਈ ਆਪੇ ਬਾਪ, ਆਪੇ ਕਰੇ ਕਰਾਏ ਪ੍ਰਿਤਪਾਲਿਆ। ਆਪੇ ਅੱਖਰ ਆਪੇ ਵੱਖਰ ਆਪੇ ਸੋਹੰ ਸੱਚਾ ਜਾਪ, ਆਪੇ ਰੱਖੇ ਕਾਇਆ ਭਾਂਡਾ ਖਾਲੀਆ। ਆਪੇ ਤਾਪ ਆਪੇ ਸਰਾਫ, ਆਪੇ ਚਲੇ ਚਾਲ ਨਿਰਾਲੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੰਮ੍ਰਿਤ ਮਧ ਆਪ ਪਿਆਏ, ਸੋਹੰ ਭਰੀ ਇਕ ਪਿਆਲੀਆ। ਸੋਹੰ ਪਿਆਲੀ ਪੀ ਪੀ ਜਾਣਾ। ਸਦਾ ਜੀਣਾ ਨਾਮ ਲਿਖਾਣਾ। ਪ੍ਰਭ ਅਬਿਨਾਸ਼ੀ ਦਾਨਾ ਬੀਨਾ, ਆਪ ਆਪਣਾ ਸੰਗ ਨਿਭਾਣਾ। ਹੋਏ ਸਹਾਈ ਲੋਕਾ ਤੀਨਾ, ਦਰਗਾਹ ਸਾਚੀ ਮਾਣ ਦਵਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਜੀਆ ਦਾਨ, ਵੇਲੇ ਅੰਤਮ ਹੋਏ ਸਹਾਈ, ਦਰ ਘਰ ਸਾਚੇ ਆਪ ਬਹਾਣਾ। ਗੁਰ ਪੂਰਾ ਭੋਗ ਲਗਾਇੰਦਾ। ਗੁਰਮੁਖਾਂ ਚੁਗਾਏ ਚੋਗ, ਕਾਗ ਹੰਸ ਬਣਾਇੰਦਾ। ਕਲ ਦੇਵੇ ਦਰਸ ਅਮੋਘ, ਆਪਣੀ ਦਇਆ ਕਮਾਇੰਦਾ। ਲਿਖਿਆ ਧੁਰ ਸੰਜੋਗ, ਲਹਿਣਾ ਦੇਣਾ ਮਾਤ ਚੁਕਾਇੰਦਾ। ਕਦੇ ਨਾ ਹੋਏ ਅੰਤ ਵਿਜੋਗ, ਸਾਚਾ ਨਾਤਾ ਚਰਨ ਜੁੜਾਇੰਦਾ। ਬੇਮੁਖ ਜੀਵ ਰਹੇ ਸੋਤ, ਪ੍ਰਭ ਮਾਇਆ ਪੜਦਾ ਪਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਗੁਰ ਸੰਗਤ ਸਾਚੀ ਆਪ ਬਣਾਇੰਦਾ। ਏਕਾ ਏਕ ਨਿਰੰਜਣ ਜੋਤ, ਘਟ ਭੀਤਰ ਆਪ ਸਮਾਇੰਦਾ। ਵਰਨ ਗੋਤ ਨਾ ਕਰੇ ਵਿਚਾਰਿਆ। ਸਾਚਾ ਮਾਰਗ ਇਕ ਵਖਾ ਰਿਹਾ। ਚਾਰ ਵਰਨਾਂ ਏਕਾ ਧਾਮ ਏਕਾ ਨਾਮ ਏਕਾ ਅੰਮ੍ਰਿਤ ਏਕਾ ਜਾਮ, ਆਪਣੀ ਹੱਥੀਂ ਆਪ ਪਿਆ ਰਿਹਾ। ਕਲਜੁਗ ਮੇਟ ਮਿਟਾਏ ਅੰਧੇਰੀ ਸ਼ਾਮ, ਆਪ ਸੁਣਾਇਆ ਸਾਚਾ ਨਾਮ, ਕਲਜੁਗ ਮੇਟੇ ਭੇਖ ਤਮਾਮ, ਫੜ ਡੰਕ ਇਕ ਵਜਾ ਰਿਹਾ। ਸ਼ਬਦ ਰੱਖੇ ਇਕ ਦਮਾਮ, ਰਾਓ ਰੰਕਾਂ ਹਰਿ ਸੁਣਾ ਰਿਹਾ। ਨਿਹਕਲੰਕ ਨਰਾਇਣ ਨਰ, ਗੁਰ ਸੰਗਤ ਆਪਣੀ ਕਿਰਪਾ ਕਰ, ਗੁਰ ਪਰਸਾਦੀ ਗੁਰ ਗੁਰ ਪੂਰਾ ਸ਼ਬਦ ਪਰਸਾਦਿ ਆਪ ਵਰਤਾ ਰਿਹਾ। ਸਤਿਗੁਰ ਪੂਰਾ ਜਾਣੀਏ, ਕਲ ਸੁਰਤ ਸੰਭਾਲੇ। ਸਤਿਗੁਰ ਪੂਰਾ ਜਾਣੀਏ, ਦਿਵਸ ਰੈਣ ਹੋਏ ਰਖਵਾਲੇ। ਸਤਿਗੁਰ ਪੂਰਾ ਜਾਣੀਏ, ਦੇਵੇ ਨਾਮ ਸੱਚਾ ਧਨ ਮਾਲੇ। ਸਤਿਗੁਰ ਪੂਰਾ ਜਾਣੀਏ, ਖਾਲੀ ਭਾਂਡੇ ਭਰੇ ਪਿਆਲੇ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਰੰਗਾਲੇ। ਸਾਚੀ ਰੰਗਣ ਰੰਗਣ ਆਇਆ, ਬਣ ਕੇ ਆਪ ਲਲਾਰੀ। ਭਗਤ ਜਨਾਂ ਹਰਿ ਭੁੱਖ ਨੰਗ ਕੱਟਣ ਆਇਆ, ਬਣਿਆ ਵਡ ਭੰਡਾਰੀ। ਸੋਹੰ ਨਾਮ ਰਸਨ ਸਵਾਸੀ ਜਪਾਵਣ ਆਇਆ, ਬਣਿਆ ਆਪ ਲਿਖਾਰੀ। ਕਾਇਆ ਮਾਟੀ ਨਿਰਮਲ ਜੋਤੀ ਸਾਚੇ ਮੰਦਰ ਰੱਖਣ ਆਇਆ, ਜੋਤ ਨਿਰੰਜਣ ਕਰ ਵਿਚਾਰੀ। ਬੇਮੁਖ ਜੀਵ ਭਾਂਡੇ ਕਾਚੇ ਕਲਜੁਗ ਅੰਤਮ ਭੰਨਣ ਆਇਆ, ਸ਼ਬਦ ਹਥੌੜਾ ਫੜਿਆ ਭਾਰੀ। ਗੁਰਮੁਖ ਲੱਭਣ ਆਇਆ, ਪੁਰਖ ਅਬਿਨਾਸ਼ੀ ਪਰਉਪਕਾਰੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਿਰਪਾ ਧਾਰੀ। ਤ੍ਰੈਗੁਣ ਮਾਇਆ ਵੇਸ ਮਾਤ ਉਪਜਾਈਆ। ਆਪ ਉਪਾਇਆ ਬ੍ਰਹਮਾ ਸ਼ਿਵ, ਵਿਸ਼ਨੂੰ ਸੰਗ ਰਲਾਈਆ। ਚਵੀਆਂ ਤੱਤਾਂ ਆਪੇ ਗਣਾ, ਬ੍ਰਹਮੇ ਦੇ ਮਤ ਰਿਹਾ ਸਮਝਾਈਆ। ਲੱਖ ਚੁਰਾਸੀ ਕਰਨੀ ਉਤਪਤ, ਸਾਚਾ ਹੁਕਮ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਬ੍ਰਹਮੇ ਦੇਵੇ ਇਕ ਵਡਿਆਈਆ। ਬ੍ਰਹਮੇ ਆਪਣਾ ਆਪ ਵਿਚਾਰ, ਸਰਬ ਕੁਛ ਪਛਾਣਿਆ। ਜਿਸ ਕੀਆ ਮੇਰਾ ਅਕਾਰ, ਨਰ ਹਰਿ ਸ੍ਰੀ ਭਗਵਾਨਿਆ। ਦਿਤੀ ਵਸਤ ਇਕ ਅਪਾਰ, ਤ੍ਰੈਗੁਣ ਵਸਤ ਸਰਬ ਕੁਛ ਜਾਣਿਆ। ਜੋਤੀ ਜੋਤ ਸਰੂਪ ਹਰਿ, ਆਪਣਾ ਭੇਵ ਆਪ ਛੁਪਾਨਿਆ। ਬ੍ਰਹਮੇ ਕੀਆ ਇਕ ਅਕਾਰਾ। ਮਾਇਆ ਰੂਪੀ ਸਗਲ ਪਸਾਰਾ। ਚਵੀ ਤੱਤ ਕਰ ਇਕੱਠੇ, ਇਕ ਬਣਾਇਆ ਪੁਤਲਾ ਭਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਸਭ ਤੋਂ ਬਾਹਰਾ। ਚਵੀ ਤੱਤਾਂ ਕਰੀ ਤਿਆਰੀਆ। ਖਾਲੀ ਬੁੱਤ ਮੂੰਹ ਦੇ ਭਾਰੀਆ। ਕਿਰਪਾ ਕਰੇ ਆਪ ਅਚੁਤ, ਪਾਰਬ੍ਰਹਮ ਖੇਲ ਨਿਆਰੀਆ। ਉਪਜੇ ਜਲ ਨਾ ਸਾਚਾ ਸੁੱਤ, ਬ੍ਰਹਮਾ ਕਰ ਕਰ ਥੱਕਾ ਕਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਏਕਾ ਦੇਵੇ, ਕਰੇ ਆਪ ਹੁਸ਼ਿਆਰੀਆ। ਬ੍ਰਹਮੇ ਬੁੱਤ ਬਣਾਇਆ, ਨਾ ਮਾਤ ਜਵਾ ਲਿਆ। ਆਪਣਾ ਮਾਣ ਗਵਾਇਆ, ਪੁਰਖ ਅਬਿਨਾਸ਼ੀ ਇਕ ਧਿਆ ਲਿਆ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਪੰਝੀਵਾਂ ਤੱਤ ਜੋਤੀ ਦੀਪਕ ਇਕ ਜਗਾ ਲਿਆ। ਹੱਡ ਨਾੜ ਉਬਲੀ ਰਤ, ਵਾਹ ਵਾਹ ਸੰਪਟ ਸੁਹਣੀ ਲਾ ਲਿਆ। ਵਿਚ ਰਖਾਈ ਮਨ ਮਤ, ਬੁਧੀ ਤੀਜਾ ਸਾਥ ਰਖਾ ਲਿਆ। ਸਿਰ ਮੂੰਹ ਨੱਕ ਹੱਥ, ਕੰਨਾਂ ਪੈਰਾਂ ਨਾਲ ਸਜਾ ਲਿਆ। ਸਾਚੀ ਵਸਤ ਇਕ ਟਿਕਾਈ ਹਰਿ ਸਮਰਥ, ਕਾਇਆ ਮੰਦਰ ਇਕ ਸੁਹਾ ਲਿਆ। ਪ੍ਰਭ ਕਾ ਭੇਵ ਸਦਾ ਅਕੱਥ, ਜੁਗਾ ਜੁਗੰਤਰ ਭੇਵ ਕਿਸੇ ਨਾ ਪਾ ਲਿਆ। ਆਪੇ ਰਿਹਾ ਸਭ ਨੂੰ ਮਥ, ਆਪੇ ਮਾਰੇ ਆਪ ਜਵਾ ਲਿਆ। ਸਗਲ ਵਸੂਰੇ ਜਾਇਣ ਲੱਥ, ਜਿਸ ਜਨ ਹਿਰਦੇ ਆਪ ਵਸਾ ਲਿਆ। ਸ਼ਬਦ ਚੜ੍ਹਾਏ ਸਾਚੇ ਰਥ, ਸਾਚਾ ਡੋਲਾ ਇਕ ਸਜਾ ਲਿਆ। ਪੰਜਾਂ ਚੋਰਾਂ ਪਕੜੇ ਨੱਥ, ਵਾਗਾਂ ਅੰਦਰੇ ਅੰਦਰ ਭਵਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਬਣਾ ਲਿਆ। ਬ੍ਰਹਮੇ ਬਣਤ ਬਣਾਈ, ਜੋਤ ਉਪਾਈਆ। ਨਾ ਕੋਈ ਦਿਸੇ ਥਾਈਂ ਵਿਚ ਜਿਮੀਂ ਅਕਾਸੇ ਜਿਥੇ ਦਏ ਬਹਾਈ, ਉਪਰ ਜਲ ਦੇ ਰਿਹਾ ਟਿਕਾਈ, ਕਵਲ ਫੁਲ ਨਾ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਦੋਵੇਂ ਜੋੜ ਰਿਹਾ ਧਿਆਈਆ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਮਾਇਆ ਆਪ ਪਸਾਰੀਆ। ਧਰਤ ਮਾਤ ਜਲ ਉਪਰ ਧਰ, ਲਾਈ ਇਕ ਕਿਆਰੀਆ। ਜੁਗਾ ਜੁਗੰਤਰ ਭੇਖ ਧਰ, ਆਪੇ ਪਾਵੇ ਆਪਣੀ ਸਾਰਿਆ। ਜੀਆਂ ਜੰਤਾਂ ਵੇਖ ਹਰਿ, ਜੀਆ ਦਾਨ ਅੰਨ ਉਭਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਰਬ ਪਸਾਰਿਆ। ਬ੍ਰਹਮੇ ਸੇਵਾ ਲਾਈ ਬ੍ਰਹਮ ਸਮਾਇਆ। ਸ੍ਰਿਸ਼ਟ ਸਬਾਈ ਉਤਪਤ ਆਪ ਕਰਾਈ, ਵਿਚ ਆਪਣਾ ਆਪ ਟਿਕਾਇਆ। ਵਿਸ਼ਨੂੰ ਰਚਨਾ ਇਕ ਰਚਾਈ, ਦੇਵਣਹਾਰ ਦਾਤ ਅਖਵਾਇਆ। ਸ਼ਿਵ ਸ਼ੰਕਰ ਵਡਿਆਈ, ਅੰਤਮ ਸਭ ਦਾ ਲੇਖ ਮਿਟਾਇਆ। ਅੱਠੇ ਪਹਿਰ ਕਬੇਰ ਰਿਹਾ ਧਿਆਈ, ਪ੍ਰਭ ਸਾਚੀ ਸੇਵਾ ਲਾਇਆ। ਅੰਨ ਭੰਡਾਰਾ ਦਏ ਦਾਤਾਰਾ, ਸਿਰ ਆਪਣਾ ਹੱਥ ਰਖਾਇਆ। ਵੰਡਦਾ ਰਹੇ ਵਾਰੋ ਵਾਰਾ, ਜੁਗਾ ਜੁਗੰਤਰ ਰਚਨਾ ਆਪ ਰਚਾਈਆ। ਕਲਜੁਗ ਤੇਰੀ ਅੰਤਮ ਵਾਰਾ, ਪੁਰਖ ਅਬਿਨਾਸ਼ੀ ਕਿਰਪਾ ਧਾਰੀ ਖੰਡ ਮੰਡਲ ਬ੍ਰਹਿਮੰਡ ਵਰਭੰਡ ਲੋਆਂ ਪੁਰੀਆਂ ਰਿਹਾ ਉਲਟਾਈਆ। ਬ੍ਰਹਮਪੁਰੀ ਬ੍ਰਹਮ ਨਿਵਾਸ, ਕਲਜੁਗ ਵੇਲਾ ਅੰਤਮ ਆਇਆ। ਜੁਗ ਚੌਥੜੇ ਹੋਣਾ ਨਾਸ, ਗੁਰਮੁਖ ਸਾਚਾ ਸੰਤ ਜਗਾਇਆ। ਸ਼ਬਦ ਚਲਾਇਆ ਇਕ ਸਵਾਸ, ਸਾਚੀ ਪੁਰੀ ਧਾਮ ਬਹਾਇਆ। ਕਿਰਪਾ ਕਰੀ ਆਪ ਰਘੁਨਾਥ, ਬੀਸ ਇਕੀਸੇ ਭੇਵ ਚੁਕਾਇਆ। ਆਪ ਨਿਭਾਏ ਆਪਣਾ ਸਾਥ, ਨਿਹਕਲੰਕ ਨਰਾਇਣ ਨਰ, ਏਕਾ ਸਾਚਾ ਸ਼ਬਦ ਚਲਾਇਆ, ਲੋਆਂ ਪੁਰੀਆਂ ਰਿਹਾ ਵਖਾਇਆ। ਸੋਹੰ ਸਾਚਾ ਰਥ, ਸਾਚੀ ਖੇਲ ਰਚਾਇਆ। ਸਾਚੀ ਖੇਲ ਹਰਿ ਕਰਤਾਰ, ਜੁਗਾਂ ਜੁਗੰਤ ਵੇਸਿਆ। ਸ਼ਿਵ ਸ਼ੰਕਰ ਵੇਖੇ ਜਾਏ ਦਵਾਰ, ਜਟਾ ਜੂਟ ਧਾਰੀ ਖੁਲ੍ਹੇ ਕੇਸਿਆ। ਬਾਸ਼ਕ ਤਸ਼ਕਾਂ ਗਲ ਵਿਚ ਹਾਰ, ਏਕਾ ਸੂਤਰ ਤੇੜ ਲੰਗੋਟਿਆ। ਪੂਰਬ ਕਰਮ ਰਿਹਾ ਵਿਚਾਰ, ਕਲਜੁਗ ਵੇਲਾ ਅੰਤਮ ਆਇਆ ਖੋਟਿਆ। ਗੁਰਮੁਖ ਸਾਚਾ ਕਰ ਤਿਆਰ, ਆਪ ਚੜ੍ਹਾਏ ਉਚੇ ਪਰਬਤ ਸਚ ਸਮੇਰੂ ਚੋਟੀਆ। ਨਿਹਕਲੰਕ ਨਰਾਇਣ ਨਰ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਗਾਏ, ਵਿਚੋਂ ਕੋਟਨ ਕੋਟਿਆ। ਸੁਰਪਤ ਰਾਜਾ ਇੰਦ ਹੋਏ ਹੈਰਾਨਿਆ। ਪੁਰਖ ਅਬਿਨਾਸ਼ੀ ਇਕ ਉਪਜਾਏ ਸਾਚੀ ਬਿੰਦ, ਲੋਕਮਾਤ ਸਚ ਮਹਾਨਿਆ। ਕਰੋੜਤੇਤੀਸਾ ਕਰੇ ਨਿੰਦ ਗੁਣਵੰਤ ਨਾ ਜਾਣੇ ਗੁਣੀ ਗਹਿੰਦ, ਅੱਠੇ ਪਹਿਰ ਰਹੇ ਮਸਤਾਨਿਆ। ਹਰਿਜਨ ਸਾਚਾ ਸਾਚੀ ਬਿੰਦ, ਜੋਤੀ ਜੋਤ ਸਰੂਪ ਹਰਿ, ਸਾਚੇ ਧਾਮ ਆਪ ਸੁਹਾਨਿਆ। ਸਾਚੇ ਧਾਮ ਸੁਹਾਏ ਆਪ ਬਹਾਇੰਦਾ। ਕਰੋੜ ਤੇਤੀਸਾ ਹੁਕਮ ਚਲਾਏ, ਸੋਹੰ ਸਾਚਾ ਜਾਪ ਜਪਾਏ, ਸੁਰਪਤ ਰਾਜਾ ਇੰਦ ਏਕਾ ਰਾਹ ਵਖਾਏ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਭੇਖ ਵਟਾਇੰਦਾ। ਜਾ ਕੇ ਸਰਨੀ ਜਾਣਾ ਪੜ, ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਖੇਲ ਰਚਾਇੰਦਾ। ਸ੍ਰਿਸ਼ਟ ਸਬਾਈ ਨਾਲ ਰਿਹਾ ਲੜ, ਉਚ ਮਹੱਲੇ ਅੰਦਰ ਚੜ੍ਹ, ਕਾਇਆ ਮੰਦਰ ਆਪੇ ਢਾਹਿੰਦਾ। ਭਗਤ ਜਨਾਂ ਦਰ ਦਵਾਰੇ ਖੜ, ਜੋਤ ਸਰੂਪੀ ਕਿਰਪਾ ਕਰ, ਸਾਚਾ ਰਾਹ ਵਖਾਇੰਦਾ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀਆਂ ਲੋਆਂ ਏਕਾ ਡੰਕ ਵਜਾਇੰਦਾ। ਏਕਾ ਵੱਜੇ ਡੰਕ, ਸ਼ਬਦ ਸੁਣਾਈਆ। ਸੋਹੰ ਸੱਚਾ ਦਵਾਰ ਬੰਕ, ਗੁਰ ਪੂਰੇ ਖ਼ੁਸ਼ੀ ਮਨਾਈਆ। ਨਾ ਕੋਈ ਰਾਓ ਨਾ ਕੋਈ ਰੰਕ, ਨਾ ਕੋਈ ਸ਼ਾਹ ਨਾ ਕੋਈ ਸੁਲਤਾਨ, ਰਾਜ ਰਾਜਾਨਾਂ ਏਕਾ ਧਾਮ ਹਰਿ ਬਹਾਈਆ। ਗਰੀਬ ਨਿਮਾਣਿਆ ਦੇਵੇ ਮਾਣ, ਪੱਲਾ ਆਪਣਾ ਆਪ ਫੜਾਈਆ। ਕਲਜੁਗ ਮਿਟਣਾ ਨਿਸ਼ਾਨ, ਸੱਤਾਂ ਦੀਪਾਂ ਰੰਗ ਰੰਗਾਈਆ। ਸ੍ਰਿਸ਼ਟ ਸਬਾਈ ਹੋਈ ਵੇਖ ਹੈਰਾਨ, ਨਾ ਕੋਈ ਪਿਤਾ ਪੂਤ ਨਾ ਮਾਈਆ। ਏਕਾ ਮਿਲਿਆ ਤੀਰ ਨਿਸ਼ਾਨ, ਰਸਨਾ ਖਿੱਚ ਵਖਾਈਆ। ਸੋਹੰ ਵੱਜੇ ਮਸਤਕ ਬਾਣ, ਗੁਰਮੁਖਾਂ ਰਿਹਾ ਜੋਤ ਜਗਾਈਆ। ਆਪੇ ਬਖ਼ਸ਼ੇ ਪੀਣ ਖਾਣ, ਗੁਰ ਸੰਗਤ ਤੇਰਾ ਭੰਡਾਰ ਰਿਹਾ ਵਰਤਾਈਆ। ਆਪ ਚੁਕਾਏ ਜਮ ਕੀ ਕਾਨ, ਧਰਮ ਰਾਏ ਦਰ ਦੁਰਕਾਈਆ। ਸੰਤ ਸੁਹੇਲੇ ਮਾਤ ਪਛਾਣ, ਆਪਣੀ ਗੋਦ ਰਿਹਾ ਉਠਾਈਆ। ਗੁਰ ਪੂਰਾ ਮਿਲਿਆ ਮਿਹਰਵਾਨ, ਆਪੇ ਕਰੇ ਸਚ ਪਛਾਣ, ਭੈਣਾਂ ਭਾਈਆ ਨਾਤ ਜੁੜਾਈਆ। ਨਿਹਕਲੰਕ ਨਰਾਇਣ ਨਰ ਲੋਆਂ ਪੁਰੀਆਂ ਮਾਰ ਧਿਆਨ, ਏਕਾ ਰਾਹ ਵਖਾਈਆ। ਗੁਰ ਸੰਗਤ ਤੇਰਾ ਭੰਡਾਰ, ਸ਼ਬਦ ਖਜਾਨਿਆ। ਕਦੇ ਨਾ ਮੁੱਕੇ ਵਿਚ ਸੰਸਾਰ, ਵਧਦਾ ਜਾਏ ਅੰਤ ਜਹਾਨਿਆ। ਬੈਠੀ ਹਰਿ ਸੱਚੀ ਸਰਕਾਰ, ਜਨ ਭਗਤਾਂ ਵੇਖੇ ਖੇਲ ਪਰਧਾਨਿਆ। ਚਿੱਤਰ ਗੁਪਤ ਕਰੇ ਪੁਕਾਰ, ਬਖ਼ਸ਼ੀਂ ਹਰਿ ਸਾਚੇ ਦਰ, ਆਵੇ ਡਰ ਮੈਂ ਰਹਾਂ ਦੂਰ ਦੁਰਾਨਿਆ। ਗੁਰ ਸੰਗਤ ਤੇਰਾ ਵਸਦਾ ਰਹੇ ਘਰ, ਸ਼ਬਦ ਝੁੱਲਦਾ ਰਹੇ ਨਿਸ਼ਾਨਿਆ। ਹਰਿਜਨ ਸਾਚਾ ਕਦੇ ਨਾ ਜਾਏ ਮਰ, ਅੰਮ੍ਰਿਤ ਆਤਮ ਰਸ ਪਛਾਨਿਆ। ਆਪਣੀ ਕਰਨੀ ਰਿਹਾ ਕਰ, ਗੁਰ ਸੰਗਤ ਦੇਵਣ ਆਇਆ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਨਰ ਹਰਿ ਸਾਚਾ ਖੇਲ ਗੁਣੀ ਗੁਣਕਾਰਿਆ। ਗੁਰ ਸੰਗਤ ਲਾਈ ਸੇਵਾ ਸੋ ਪਿਆਰਿਆ। ਕਾਇਆ ਲੱਗਾ ਸੱਚਾ ਮੇਵਾ, ਨੌਂ ਅਠਾਰਾਂ ਜਿਸ ਵਿਚਾਰਿਆ। ਲੇਖਾ ਮੁੱਕਾ ਵਿਚ ਬਾਰਾਂ, ਸਾਲ ਬਾਰ੍ਹਵੇਂ ਖ਼ੁਸ਼ੀ ਮਨਾ ਰਿਹਾ। ਨਾ ਕੋਈ ਕੀਆ ਮਾਤ ਅਧਾਰਾ, ਜੁਗਾਂ ਜੁਗਾਂ ਦੇ ਵਿਛੜੇ ਅੰਤਮ ਮੇਲ ਮਿਲਾ ਰਿਹਾ। ਆਪੇ ਪਰਖੇ ਪਰਖਣਹਾਰਾ, ਨਾਮ ਘਸਵਟੀ ਇਕ ਲਗਾ ਰਿਹਾ। ਸ਼ਬਦ ਜੌਹਰੀ ਨਾਮ ਦਲਾਲਾ, ਦੀਨਾ ਬੰਧੂ ਗੁਰ ਗੋਪਾਲਾ, ਸਾਚੇ ਹੀਰੇ ਆਪ ਚਮਕਾ ਰਿਹਾ। ਅਗਨੀ ਜੋਤੀ ਇਕ ਜਵਾਲਾ, ਨਾ ਕੋਈ ਵਰਨ ਨਾ ਕੋਈ, ਸਰਬ ਜੀਆਂ ਕਰੇ ਪਿਤਪਾਲਾ, ਪਾਲਨਹਾਰ ਹਰਿ ਦਾਤਾਰ, ਸਰਬ ਜੀਆਂ ਰਿਜਕ ਸਬਾ ਰਿਹਾ। ਕਲਜੁਗ ਜੀਵ ਮਾਇਆ ਰੁੱਲੇ ਆਤਮ ਭੁਲੇ ਹੋਏ ਗਵਾਰ, ਦਰ ਦਵਾਰਾ ਇਕ ਖੁਲ੍ਹਾ ਰਿਹਾ। ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਕਾਇਆ ਝੋਲੀ ਆਪ ਭਰਾ ਰਿਹਾ। ਗੁਰ ਸੰਗਤ ਤੇਰਾ ਭੰਡਾਰ, ਮੋਖ ਦਵਾਰਿਆ। ਬਣੇ ਆਪੇ ਆਪ ਵਰਤਾਰ, ਜਨ ਭਗਤਾਂ ਕਾਜ ਸਵਾਰਿਆ। ਮਾਨਸ ਦੇਹੀ ਕਦੇ ਨਾ ਆਏ ਹਾਰ, ਦਰ ਘਰ ਘਰ ਦਰ ਸਾਚੇ ਆਪ ਸੁਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚੀ ਆਪ ਖਵਾਏ, ਬੀਸ ਇਕੀਸਾ ਖੇਲ ਰਚਾ ਲਿਆ। ਪ੍ਰਭ ਭੱਤਾ ਆਪ ਉਠਾਇਆ ਏ। ਨਾ ਕੋਈ ਵੇਖੇ ਠੰਡਾ ਤੱਤਾ, ਮਾਤ ਧਰਤ ਰਹੀ ਸ਼ਰਮਾਇਆ ਏ। ਭਗਤ ਜਨਾਂ ਬੰਨ੍ਹਣ ਚਲਿਆ ਧੀਰਜ ਜਤਾ, ਸਾਚਾ ਨਾਤਾ ਆਪ ਬੰਧਾਇਆ ਏ। ਆਪੇ ਦੇ ਸਮਝਾਵੇ ਮਤਾਂ, ਗੁਰ ਸੰਗਤ ਤੇਰਾ ਇਕ ਭੰਡਾਰ ਸਾਂਝਾ ਆਪ ਉਠਾਇਆ ਏ। ਗੁਰ ਸੰਗਤ ਸੇਵਾ ਲਾਈਆ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਚ ਖਾਰੀ ਸਿਰ ਉਠਾਈਆ। ਗੁਰ ਸੰਗਤ ਕਰਦਾ ਪਿਆਰੀ, ਆਪੇ ਬਣਿਆ ਰਹੇ ਭਿਖਾਰੀ, ਅਚਰਜ ਰੀਤ ਚਲਾਈਆ। ਭੱਤਾ ਲੈ ਕੇ ਜਾਏ ਸਵਾਣੀ, ਗੁਰਮੁਖ ਵੇਖੇ ਸਾਚੇ ਹਾਣੀ, ਅੰਮ੍ਰਿਤ ਪਾਣੀ ਨਾਲ ਉਠਾਈਆ। ਲੱਖ ਚੁਰਾਸੀ ਪੁਣੀ ਛਾਣੀ, ਗੁਰਮੁਖ ਸਾਚੇ ਮਾਤ ਪਛਾਣੀ, ਲੱਖ ਚੁਰਾਸੀ ਫੰਦ ਕਟਾਈਆ। ਪ੍ਰਭ ਅਬਿਨਾਸ਼ੀ ਆਪ ਉਠਾਇਆ ਗੁਰ ਸੰਗਤ ਤੇਰਾ ਤੋਸਾ। ਅੰਮ੍ਰਿਤ ਲਿਆ ਸਾਚਾ ਜਲ ਨਾਲ ਦੁੱਧ ਲਿਆ ਕੋਸਾ, ਸਚ ਭੰਡਾਰਾ ਭਰਨੇ ਆਇਆ। ਆਪ ਚੁਕਾਇਆ ਪਿਛਲਾ ਰੋਸਾ, ਸਾਚਾ ਮੇਲਾ ਮੇਲ ਮਿਲਾਵਣ ਆਇਆ। ਸਾਚਾ ਖੇਲ ਖਿਲਾਵਣ ਆਇਆ। ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਸਾਚੀ ਰਾਹ ਵਖਾਇਆ। ਪੰਚ ਪੰਚਾਇਨੀ ਵੇਖ ਵਿਚਾਰ। ਵਿਚ ਬਵੰਜਾ ਬੰਨ੍ਹੇ ਧਾਰ। ਕਲਜੁਗ ਖੇਲ ਰਿਹਾ ਵਿਚਾਰ। ਲੱਖ ਚੁਰਾਸੀ ਕੱਟਣਹਾਰਾ, ਜੋਤ ਨਿਰੰਜਣ ਕਰ ਅਕਾਰ। ਸੋਹੰ ਦੇਵੇ ਸ਼ਬਦ ਅਪਾਰ। ਕਿਸੇ ਹੱਥ ਨਾ ਆਏ ਰਿੱਖੀ ਮੁਨੀ, ਲੱਖ ਚੁਰਾਸੀ ਹੋਣੀ ਮਾਤ ਖਵਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰ ਸੰਗਤ ਕੀਆ ਇਕ ਪਿਆਰ। ਸਚ ਭੰਡਾਰਾ ਆਪ ਵਰਤਾ ਰਿਹਾ, ਆਪੇ ਦਾਨਾ ਆਪੇ ਬੀਨਾ। ਆਪੇ ਪੀਣਾ ਆਪੇ ਖਾਣਾ। ਆਪੇ ਦੇਵੇ ਨਾਮ ਨਿਧਾਨਾ। ਆਪ ਝੁਲਾਏ ਜਗਤ ਨਿਸ਼ਾਨਾ। ਆਪੇ ਵੇਖੇ ਬੀਆਬਾਨਾ। ਆਪ ਸੁਣਾਏ ਰਾਜ ਰਾਜਾਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਦਇਆ ਕਮਾਏ ਬਿਰਧ ਬਾਲ ਜਵਾਨਾ। ਆਪੇ ਬਿਰਧ ਬਾਲ ਅੰਞਾਣਾ। ਆਪੇ ਚਤੁਰ ਸੁਘੜ ਸਿਆਣਾ। ਆਪੇ ਜੋਧਾ ਸੂਰਾ ਰਾਣਾ। ਆਪੇ ਹੋਏ ਗਰੀਬ ਨਿਮਾਣਾ। ਆਪੇ ਚਤੁਰਭੁਜ ਅਖਵਾਨਾ। ਆਪੇ ਭੇਵ ਖੁਲ੍ਹਾਏ ਗੁਝ, ਸੋਹੰ ਅੱਖਰ ਇਕ ਮਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਸੇਵ ਕਰੇ ਮਹਾਨਾ। ਹਰਿ ਸਾਚਾ ਮੇਲ ਮਿਲਾਇਆ। ਗੁਰ ਚੇਲਾ ਏਕਾ ਧਾਮ ਬਹਾਇਆ। ਆਪੇ ਆਪ ਬਣਿਆ ਸੱਜਣ, ਊਚੋ ਨੀਚ ਕਰ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੰਗਣ ਰਿਹਾ ਚੜ੍ਹਾਇਆ। ਗੁਰ ਸੰਗਤ ਗੁਰਮਤ ਪ੍ਰਭ ਦਰ ਪਾਈਆ। ਸ਼ਬਦ ਸੰਤੋਖ ਨਾਮ ਧੀਰਜ, ਪ੍ਰੇਮ ਜਤ ਆਪੇ ਆਪ ਰਖਾਈਆ। ਕਰਮ ਤੱਤ ਸ਼ਬਦ ਮਤ ਦੇ ਆਪ ਰਿਹਾ ਸਮਝਾਈਆ। ਪੰਚਮ ਨਥ ਹਰਿ ਸਮਰਥ ਸਾਚੀ ਡੋਰੀ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਮੇਲਾ ਇਕ ਮਿਲਾਈਆ। ਧਰਮ ਕੋਟ ਦਵਾਰ, ਹਰਿ ਚੰਦਨ ਨਾਮ ਬਾਲਿਆ। ਸ਼ਬਦ ਚੋਟ ਨਗਾਰ, ਕਾਇਆ ਮੰਦਰ ਅੰਦਰ ਰੱਖੇ ਵਾਸਿਆ। ਤੱਤ ਕਾਲ ਹੋਏ ਜੈ ਜੈਕਾਰ, ਮਾਤ ਪਤਾਲ ਅਕਾਸਿਆ। ਅੰਮ੍ਰਿਤ ਸੋਮਾ ਮੇਘ ਅਪਾਰ, ਦੇਵੇ ਹਰਿ ਦਾਸਨ ਦਾਸਿਆ। ਕਾਇਆ ਹੋਈ ਠੰਡੀ ਠਾਰ, ਜਿਸ ਜਨ ਤਜਾਇਆ ਮਦਿਰਾ ਮਾਸਿਆ। ਹਰਿਜਨ ਭਵਜਲ ਉਤਰੇ ਪਾਰ, ਲੇਖੇ ਲਾਇਆ ਰਸਨ ਸਵਾਸਿਆ। ਕੂੜ ਪਤੰਗ ਕੁਰੰਗ ਰੰਗ ਚੜ੍ਹਾਇਆ। ਕਲਜੁਗ ਕਾਲਾ ਰੰਗ, ਟੁੱਟੇ ਅੰਗ ਅੰਗ ਨਾ ਹੋਏ ਕੋਈ ਸਹਾਇਆ। ਚਾਰੋਂ ਕੁੰਟ ਭੁੱਖ ਨੰਗ, ਪ੍ਰਭ ਅਬਿਨਾਸ਼ੀ ਦਿਸੇ ਨਾਹੀ ਸੰਗ, ਮਾਇਆ ਪੜਦਾ ਹਰਿ ਜੀ ਪਾਇਆ। ਗੁਰ ਸੰਗਤ ਸਾਚੀ ਆਤਮ ਇਕ ਉਮੰਗ, ਚਿੱਟੇ ਅਸਵ ਕਸੇ ਤੰਗ, ਜਗਤ ਦਰਵਾਜਾ ਜਾਏ ਲੰਘ, ਪਰਗਟ ਹੋਏ ਦਰਸ ਦਿਖਾਇਆ। ਸਤਿ ਗੁਣ ਵਿਚਾਰ ਸਤਿ ਸੰਤੋਖਿਆ। ਜਨ ਭਗਤਾਂ ਸੁਣ ਪੁਕਾਰ, ਆਵੇ ਮਾਤ ਮਿਟਾਵੇ ਦੋਖਿਆ। ਸਾਚਾ ਗਹਿਣਾ ਤਨ ਸ਼ਿੰਗਾਰ, ਸਾਚਾ ਮਾਰਗ ਰਾਹ ਸੌਖਿਆ। ਦੇਣਾ ਦਰਸ ਹਰਿ ਕਰਤਾਰ, ਹੋਏ ਸਹਾਈ ਵੇਲੇ ਔਖਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਅੰਤਮ ਮੋਖਿਆ। ਮੋਖ ਮੁਕਤ ਜਗ ਰੀਤ ਆਪ ਚਲਾਇੰਦਾ। ਆਪੇ ਦਾਤਾ ਕਰਤਾ ਸ਼ਕਤ ਭੁਗਤ, ਆਪੇ ਜੋਗ ਕਮਾਇੰਦਾ। ਆਪੇ ਸਾਧੂ ਤਨ ਬੈਰਾਗੀ ਆਤਮ ਰਹੇ ਵਿਕਰਤ ਆਪੇ ਮੋਹ ਜੰਜਾਲਾ ਤੋੜ ਵਖਾਇੰਦਾ। ਆਪ ਅਮੋਲਾ ਆਪੇ ਤੋਲਾ, ਪੁਰਖ ਅਬਿਨਾਸ਼ੀ ਸਾਚੇ ਜਗਤ, ਨਾ ਦੂਸਰ ਕੋਈ ਰਹਾਇੰਦਾ। ਹਰਿਜਨ ਲੇਖੇ ਲਾਏ ਬੂੰਦ ਰਕਤ, ਕਾਇਆ ਪਿੰਜਰ ਨਾੜੀ ਚਾਮ ਆਪੇ ਲੇਖੇ ਲਾਇੰਦਾ। ਜਨ ਭਗਤਾਂ ਕਟੇ ਭੁੱਖ ਨੰਗਤ, ਸਾਚਾ ਮੇਲਾ ਸਾਧ ਸੰਗਤ, ਸਤਿਗੁਰ ਸਾਖੀ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਰੰਗਤ ਆਪ ਚੜ੍ਹਾਇੰਦਾ। ਸੁਰਤ ਸਵਾਣੀ ਭਰੇ ਪਾਣੀ, ਮਨ ਪਹਿਰੇਦਾਰ ਬਣਾਇਆ ਏ। ਮਾਇਆ ਰਾਣੀ ਲੱਭੇ ਹਾਣੀ, ਸਾਚਾ ਦਰ ਨਾ ਨਜ਼ਰੀ ਆਇਆ ਏ। ਜਨ ਭਗਤਾਂ ਦੇਵੇ ਸਾਚੀ ਬਾਣੀ, ਸਾਚੀ ਖਾਣੀ ਆਪ ਸਮਾਇਆ ਏ। ਜੋਤ ਨਿਰੰਜਣ ਕਰੇ ਪਛਾਣੀ, ਚਰਨ ਧਿਆਨੀ ਲਏ ਬਚਾਇਆ ਏ। ਕਲਜੁਗ ਸੁਹੰਜਣੀ ਰੈਣ ਸੁਹਾਣੀ, ਸਤਿ ਪੁਰਖ ਨਿਰੰਜਣ ਦਰਸ ਦਿਖਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਰੰਗ ਰੰਗਾਇਆ ਏ। ਵਟਿਆ ਰੰਗ ਭੇਸ ਕਲ ਧਾਰੇ। ਆਪੇ ਹੋਏ ਅੰਗ ਸੰਗ, ਆਪੇ ਪੱਖਾ ਫੇਰੇ ਪਵਣ ਚਲਾਏ ਸਚ ਚੁਬਾਰੇ। ਏਕਾ ਨਾਮ ਵਜਾਏ ਸੱਚਾ ਮਰਦੰਗ, ਸੁਣੇ ਸੁਣਾਏ ਉਪਰ ਧਵਲਾਰੇ। ਸਾਕੀ ਸੱਜਣ ਸਾਚਾ ਸੰਗ, ਪਾਰਬ੍ਰਹਮ ਅਵਤਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਅਧਾਰੇ। ਦੇਵੇ ਨਾਮ ਅਧਾਰ ਸੰਤੋਖ, ਜਤ ਧੀਰਜ ਸਾਚਾ ਥਾਪਿਆ। ਵੇਲੇ ਅੰਤਮ ਹੋਏ ਮੋਖ, ਰੱਖੇ ਪਤਿ ਨਾਥ ਅਨਾਥਿਆ। ਹੋਏ ਸਹਾਈ ਵੇਲੇ ਔਖ, ਪੰਜਾਂ ਤੱਤਾਂ ਸਗਲਾ ਸਾਥਿਆ। ਲੱਖ ਚੁਰਾਸੀ ਗਈ ਔਂਤ, ਮਿਲਿਆ ਮੇਲ ਨਾ ਹਰਿ ਰਘੁਨਾਥਿਆ। ਗੁਰਮੁਖ ਨਾਰੀ ਪਾਏ ਸਾਚਾ ਖੌਂਤ, ਮਸਤਕ ਟਿਕਾ ਚੜ੍ਹੇ ਸ਼ਬਦ ਸਾਚੇ ਰਾਥਿਆ। ਘਰ ਸਾਚੇ ਜਗੇ ਨਿਰਾਲਮ ਜੋਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਨਿਭਾਏ ਆਪਣਾ ਸਾਥਿਆ। ਸੰਗੀ ਸਾਥੀ ਸਗਲ ਪਸਾਰਾ, ਕੂੜੀ ਰੈਣ ਸਵਾਣੀਏ। ਅਸਤਰ ਸ਼ਸਤਰ ਘੋੜੇ ਹਾਥੀ ਤਨ ਬਸਤਰ ਨਾ ਕੋਈ ਜਾਣੇ ਜੀਵ ਪਰਾਨੀਏ। ਸ਼ਬਦ ਗੁਰ ਗੁਰੂ ਗੁਰ ਮੰਤਰ, ਹੋਏ ਸਹਾਈ ਵੇਲੇ ਅੰਤਮ, ਅੰਤਰ ਬੁੱਧ ਸਤੋ ਗੁਣ ਮਧਾਣੀਏ। ਤੱਤ ਵਿਰੋਲੇ ਸ਼ਬਦ ਵਿਚੋਲੇ ਵਸੇ ਸਰਬ ਘਟਾ ਘਟ ਅੰਦਰ, ਘਟ ਭੀਤਰ ਖੇਲ ਨਿਰਾਲੀਏ। ਆਦਿ ਅੰਤ ਨਾ ਕਦੇ ਡੋਲੇ, ਕਾਇਆ ਮੰਦਰ ਕੁੰਡਾ ਖੋਲ੍ਹੇ ਜਗੇ ਜੋਤ ਅਗੰਮ ਨਿਰਾਲੀਏ। ਹਰਿਜਨ ਕਾਇਆ ਸਾਚੀ ਮੌਲੇ, ਜੋਤੀ ਜੋਤ ਸਰੂਪ ਹਰਿ, ਕਾਇਆ ਰੰਗਣ ਰੰਗ ਰੰਗਾਇਆ ਏ। ਰੰਗੇ ਰੰਗ ਕਾਇਆ ਚੋਲੀ, ਸ਼ਬਦ ਰਤਨ ਜੁੜਾਉ। ਨਾਮ ਬਣਾਏ ਸਾਚੀ ਡੋਲੀ, ਪ੍ਰੇਮ ਲਗਾਏ ਬਾਹੂ। ਆਤਮ ਪੜਦੇ ਰਿਹਾ ਖੋਲ੍ਹੀ, ਆਤਮ ਰਾਮਾ ਵੇਖ ਵਖਾਣੇ ਥਾਉਂ ਥਾਉਂ। ਸਚ ਦਵਾਰੇ ਏਕਾ ਗੋਲੀ, ਨਾ ਕੋਈ ਰੋਕੇ ਕਥਾਹੂ। ਸਪਤ ਰਿਖੀ ਆ ਮਾਰੇ ਬੋਲੀ, ਭਗਤ ਧਰੂਆ ਵੇਖਿਆ ਥਾਉਂ। ਪੂਰੇ ਤੋਲ ਰਿਹਾ ਤੋਲੀ, ਜੋਤੀ ਜੋਤ ਸਰੂਪ ਹਰਿ, ਦੂਸਰ ਕੋ ਨਾਹੀ। ਸਪਤ ਸੁਰਿਖ ਰਿਖੀ ਰਖਵਾਰੇ। ਸਾਚੇ ਮੰਡਲ ਲੇਖਾ ਲਿਖ, ਵੇਖੇ ਖੇਲ ਹਰਿ ਅਪਾਰੇ। ਵਸ਼ਿਸ਼ਟ ਕੇਸਪ ਅਤਰੀ ਸਾਚਾ ਥਾਪਨ ਥਾਪੇ। ਗੋਤਮ ਰੱਖੇ ਸਾਚੀ ਛਤਰੀ, ਸ਼ਬਦ ਅਜਪਾ ਜਾਪੇ। ਭਾਰਦੁਵਾਜ ਮਿੱਤਰ ਮਤਲਵੀ, ਕਰੇ ਖੇਲ ਕਾਲੀ ਰਾਤੇ। ਜਗਭਦਰ ਆਪੇ ਨਾਚੇ। ਜੋਤ ਜੁਗਤ ਜੁਗਤ ਜੋਤ ਆਤਮ ਰੱਖੇ ਦਾਤੇ। ਜੋਤੀ ਜੋਤ ਸਰੂਪ ਹਰਿ, ਗੋਤਮ ਗਵਰਾ ਵੇਖੇ ਅਵਰਾ ਕਰਮ ਕਾਂਡ ਕਲ ਸਾਚੇ। ਕਰਮ ਕਾਂਡ ਕਲ ਆਇਆ ਲਿਖਣ, ਸਰਬ ਲੋਕ ਤ੍ਰੈਗੁਣੀਆ। ਜਨ ਭਗਤਾਂ ਆਇਆ ਲਾਜ ਰੱਖਣ, ਸਚ ਪੁਕਾਰ ਆਪ ਸੁਣਈਆ। ਕਲਜੁਗ ਛਾਛ ਵਰੋਲਣ ਆਇਆ ਮੱਖਣ, ਵਡ ਦਾਤਾ ਹਰਿ ਗੁਣਗਈਆ। ਚਾਰੋਂ ਕੁੰਟ ਅੰਗਿਆਰੇ ਭਖਣ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪੇ ਆਪ ਚੁਣਈਆ। ਗੁਰਮੁਖ ਸਾਚੇ ਚੁਣ ਚੁਣ ਮੋਤੀ, ਸ਼ਬਦ ਹਾਰ ਬਣਾਇਆ ਏ। ਆਪੇ ਵੇਖੇ ਸਾਚੀ ਜੋਤੀ, ਪ੍ਰੇਮ ਸ਼ਿੰਗਾਰ ਕਰਾਇਆ ਏ। ਸੁਰਤ ਸੁਵਾਣੀ ਉਠ ਸੋਤੀ, ਰੰਗ ਰੰਗੀਲਾ ਸਾਚਾ ਪੀਹੜਾ ਨਜ਼ਰ ਨਾ ਆਇਆ ਏ। ਚਾਰੋਂ ਕੁੰਟ ਭੱਜਦੀ ਫਿਰਦੀ, ਗੁਰੂ ਦਰ ਦਵਾਰ ਨਾ ਕਿਸੇ ਵਖਾਇਆ ਏ। ਨੈਣ ਵਿਹੁਣੀ ਕਲ ਕਲ ਰੋਤੀ, ਨੇਤਰ ਨੀਰ ਵਹਾਇਆ ਏ। ਕੀ ਕਰਾਂ ਮੈਂ ਇਕ ਇਕਲੌਤੀ, ਕਲ ਕਲੰਦਰ ਘੇਰਾ ਪਾਇਆ ਏ। ਦੁਰਮਤ ਮੈਲ ਨਾ ਗਈ ਧੋਤੀ, ਨਰ ਹਰਿ ਨਾ ਦਰਸ਼ਨ ਪਾਇਆ ਏ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰ ਮੰਤਰ ਬਣਾਏ ਬਣਤਰ, ਸਾਚਾ ਨਾਮ ਧਰਾਇਆ ਏ। ਗੁਰ ਮੰਤਰ ਨਾਮ ਧਿਆਨ, ਸ਼ਬਦ ਉਜਾਗਰਾ। ਅੰਮ੍ਰਿਤ ਜਾਮ ਪਿਆਏ ਸ਼ਾਮ, ਸੁਰਤ ਰਾਮ ਸੁਦਾਗਰਾ। ਪੂਰਨ ਦੇਵੇ ਨਾਮ, ਕਰੇ ਕਾਮ ਕਾਇਆ ਗਾਗਰਾ। ਅੰਮ੍ਰਿਤ ਦੇਵੇ ਜਾਮ ਤਾਮ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰਤੀ ਰਤਨਾਗਰਾ। ਨਾਮ ਰਤੀ ਰਤਨ ਅਪਾਰਿਆ। ਦੇਵੇ ਸ਼ਬਦ ਗੁਰ ਗੁਰਮਤੀ, ਧੀਰਜ ਜਤੀ ਆਪ ਦਵਾ ਰਿਹਾ। ਚਰਨ ਪ੍ਰੀਤੀ ਨੀਤੀ ਮਾਤ ਸਤੀ, ਸਤਿ ਪੁਰਖ ਨਿਰੰਜਣ ਸਾਚਾ ਰਾਹ ਵਖਾ ਰਿਹਾ। ਕਲਜੁਗ ਵਾ ਨਾ ਲੱਗੇ ਤੱਤੀ, ਸਾਚੀ ਬੱਤੀ ਇਕ ਜਗਾ ਰਿਹਾ। ਏਕਾ ਨਰ ਕਮਲਾਪਾਤੀ, ਮਿਤੀ ਗਤੀ ਆਪੇ ਆਪ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਾਮ ਤਰਾਨਾ ਹਰਿ ਸੁਣਾਨਾ, ਸ਼ਬਦ ਗਾਨਾ ਵਿਚ ਜਹਾਨਾ ਆਪਣੀ ਹੱਥੀਂ ਆਪ ਬੰਨ੍ਹਾ ਰਿਹਾ। ਬੰਨ੍ਹੇ ਡੋਰੀ ਨਾਮ ਕਰਤਾਰ। ਲੋਕਮਾਤ ਕਲ ਕਰੇ ਚੋਰੀ, ਭਗਤ ਜਨਾਂ ਦਾ ਮੀਤ ਮੁਰਾਰ। ਨਾ ਕੋਈ ਜਾਣੇ ਆਤਮ ਘੋਰੀ, ਕਵਣ ਕਰਾਏ ਹਰਿ ਜੀ ਕਾਰ। ਡੂੰਘੀ ਸਾਗਰ ਰਹੇ ਦੌੜੀ, ਜਗਤ ਵਿਚੋਲਾ ਚੁੱਭੀ ਮਾਰ। ਹੱਥ ਨਾ ਆਏ ਸਾਚੀ ਪੌੜੀ, ਉਪਰ ਨੀਚੇ ਨਾ ਅੱਧਵਿਚਕਾਰ।ਨਾ ਕੋਈ ਜਾਣੇ ਰਾਗ ਗੌਰੀ, ਨਾ ਕੋਈ ਜਾਣੇ ਦੀਪਕ ਮਲ੍ਹਾਰ। ਮਾਇਆ ਮਮਤਾ ਕਿੰਨੀ ਲੰਮੀ ਚੌੜੀ, ਕਲਜੁਗ ਲਿਖ ਨਾ ਸਕੇ ਕੋਈ ਕਿਸੇ ਡਾਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਬੇੜਾ ਬੰਨ੍ਹ, ਵਖਾਇਆ ਵਿਚ ਸੰਸਾਰ। ਗੁਰ ਸੰਗਤ ਗੁਰ ਕਾਜ ਰਚਾਇਆ, ਬਣਿਆ ਵਿਚੋਲਾ। ਸ਼ਬਦ ਸੁਨੇਹੜਾ ਦੇਵਣ ਆਇਆ, ਬਜਰ ਕਪਾਟੀ ਪੜਦਾ ਖੋਲ੍ਹਾ। ਹਉਮੇ ਪੀੜ ਜਗਤ ਗਵਾਵਣ ਆਇਆ ਸਾਚਾ ਤੋਲਾ। ਗੁਰ ਸੰਗਤ ਬੇੜਾ ਆਪ ਉਠਾਵਣ ਆਇਆ, ਦਰ ਦਵਾਰੇ ਹੋਇਆ ਗੋਲਾ। ਦਰਗਾਹ ਸਾਚੀ ਸਾਚਾ ਧਾਮ ਸੁਹਾਵਣ ਆਇਆ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਰਿਆ ਖੇਲ ਉਪਰ ਧਵਲਾ। ਉਪਰ ਧਰਤੀ ਧਰਮ ਦੀ ਜੜ੍ਹ, ਪ੍ਰਭ ਸਾਚੇ ਮਾਤ ਲਗਾਈਆ। ਗੁਰ ਸਾਚੇ ਘਰ ਘਰ ਫੜ, ਚਰਨ ਦਵਾਰੇ ਇਕ ਰਖਾਈਆ। ਕਾਇਆ ਤੋੜ ਹੰਕਾਰੀ ਕਿਲ੍ਹਾ ਗੜ੍ਹ, ਚੋਟ ਇਕ ਨਗਾਰੇ ਲਾਈਆ। ਉਚ ਮਹੱਲੇ ਉਤੇ ਚੜ੍ਹ, ਸ਼ਬਦ ਜੈਕਾਰਾ ਇਕ ਸੁਣਾਈਆ। ਸਚ ਦਵਾਰੇ ਜਾਏ ਵੜ, ਕਲਜੁਗ ਵੇਲਾ ਅੰਤਮ ਦਏ ਦੁਹਾਈਆ। ਪ੍ਰਭ ਅਬਿਨਾਸ਼ੀ ਬਾਂਹ ਲਏ ਫੜ, ਜਿਸ ਜਨ ਸਾਚੀ ਸੇਵ ਕਮਾਈਆ। ਸੋਹੰ ਅੱਖਰ ਜਾਣਾ ਪੜ੍ਹ, ਦੂਸਰ ਲੋੜ ਰਹੇ ਨਾ ਰਾਈਆ। ਕਾਇਆ ਮਾਟੀ ਝੂਠਾ ਧੜ, ਚਰਨ ਪ੍ਰੀਤ ਸਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਕਲਜੁਗ ਭਾਰ ਆਪੇ ਰਿਹਾ ਉਠਾਈਆ। ਉਠਾਏ ਭਾਰ ਦਇਆ ਕਮਾਇੰਦਾ। ਹੋਏ ਸੁਵਾਣੀ ਸੀਸ ਉਠਾਏ ਦਿਸ ਨਾ ਆਇੰਦਾ। ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਸਾਚਾ ਪਾਣੀ, ਅਤੁਟ ਭੰਡਾਰ ਇਕ ਰਖਾਇੰਦਾ। ਆਪੇ ਕਟੇ ਜਮ ਕੀ ਕਾਣੀ, ਖਾਣੀ ਬਾਣੀ ਭੇਦ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੁਰ ਗੁਰ ਕਿਰਪਾ ਕਰ, ਹਰਿ ਮੰਤਰ ਨਾਮ ਜਪਾਇੰਦਾ। ਸਚ ਸਮਗਰੀ ਸਾਚੀ ਰਾਸ। ਸਦ ਪੁਰਖ ਸਦ ਰਖੇ ਵਾਸ। ਪੂਰਨ ਬ੍ਰਹਮ ਪਾਰਬ੍ਰਹਮ ਅਬਿਨਾਸ਼। ਸਚ ਕਰਮ ਧਰਮ ਜਗਤ ਜਗਿਆਸ। ਮਾਨਸ ਜਨਮ ਭਰਮ ਕਟੇ ਜਮ ਕੀ ਫਾਸ। ਲੇਖੇ ਲੱਗੇ ਕਾਇਆ ਚਰਮ, ਜਪਤ ਜਪਤ ਸਵਾਸ ਸਵਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਕੀਨੀ ਬੰਦ ਖੁਲਾਸ। ਬੰਦੀ ਤੋੜ ਬੰਦ ਕਟਵਾਇਆ। ਚਰਨ ਪ੍ਰੀਤੀ ਜੋੜ ਧਰਮ ਧਰਾਇਆ। ਧੁਰ ਦਰਗਾਹੀ ਵਾਗਾਂ ਮੋੜ, ਘੋੜ ਸ਼ਬਦ ਚੜ੍ਹਾਇਆ। ਕਲਜੁਗ ਅੰਤਮ ਗਿਆ ਬਹੁੜ, ਦੇ ਮਤ ਆਪ ਸਮਝਾਇਆ। ਕਾਇਆ ਭੱਜਣਾ ਰੀਠਾ ਕੌੜ, ਨਾ ਹੋਏ ਕੋਈ ਸਹਾਇਆ। ਗੁਪਤੀ ਗੁਪਤਾ ਬ੍ਰਹਿਮਣ ਗੌੜ, ਗਊ ਗਰੀਬਾਂ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਵਟਾਇਆ। ਸੁਵਾਂਗੀ ਭੇਖੀ ਵੈਰਾਗ ਅਤੀਤਿਆ। ਨੂਰ ਨੁਰੰਤਰ ਅੰਤਰ ਵੇਖਾ, ਸਚ ਸਮਗਰੀ ਅਚਰਜ ਰੀਤਾ। ਜਗਤ ਭਿਖਾਰੀ ਦਰ ਦਵਾਰੀ ਲਿਖਿਆ ਲੇਖਾ। ਆਸਾ ਕੀਨੀ ਵਡ ਗੁਣ ਗੁਣੀ ਹੋਇਆ ਪਤਤ ਪੁਨੀਤਾ। ਸੁਣੀ ਸ਼ਬਦ ਨਾਦ ਧੁਨੀ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਰਖਾਏ ਮਾਣ ਅਠਾਰਾਂ ਧਿਆਏ ਗੀਤਾ। ਗੁਣ ਗਾਵਤ ਪਾਵਤ ਨਰ ਹਰਿ ਧਰਮ ਕੁੰਡ ਕੁੰਡਿਆਲਾ। ਆਤਮ ਦਰ ਆਪ ਸਮਝਾਵਤ, ਕਲਜੁਗ ਕਾਇਆ ਖੇਲ ਨਿਰਾਲਾ। ਸਰੋਵਰ ਸਤਿ ਸਤਿ ਸਰੋਵਰ ਗੁਰਮੁਖ ਵਿਰਲਾ ਨਹਾਵਤ, ਤੋੜੇ ਜਗਤ ਜੰਜਾਲਾ। ਪਾਰਬ੍ਰਹਮ ਦਰ ਸਾਚਾ ਪਾਵਤ, ਗੁਣ ਗਾਵਤ ਗੁਣੀ ਰਸਾਲਾ। ਹਰਿ ਰਸਨਾ ਸਦ ਧਿਆਵਤ, ਚਤੁਰਭੁਜ ਹੋਏ ਰਖਵਾਲਾ। ਗੁਰਮੁਖ ਸੋਏ ਆਪ ਜਗਾਵਤ ਦੀਨਾਂ ਬੰਧੂ ਦੀਨ ਦਿਆਲਾ। ਮੋਰ ਮੁਕਟ ਸਿਰ ਨਾਮ ਸਜਾਵਟ, ਘੂੰਗਟ ਰਖੇ ਕਾਲਾ। ਤ੍ਰੈਬੈਣੀ ਤੀਰਥ ਚਰਨ ਗੁਰ ਨਹਾਵਤ, ਕਾਇਆ ਸਾਚੀ ਧਰਮਸਾਲਾ। ਪਾਰਬ੍ਰਹਮ ਪਦ ਸਾਚਾ ਪਾਵਤ, ਗੋਬਿੰਦ ਗੁਰ ਗੋਪਾਲਾ। ਤੂਰ ਅਨਾਦੀ ਧੁਨ ਨਾਦ ਵਜਾਵਤ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਹੋਏ ਆਪ ਦਲਾਲਾ। ਗੁਰ ਸੰਗਤ ਗੁਣ ਵਿਚਾਰ, ਕਰਮ ਕਮਾਇਆ। ਸਾਚਾ ਧਰਮ ਵਿਚ ਸੰਸਾਰ, ਗੁਰ ਚਰਨ ਸੀਸ ਨਿਵਾਇਆ। ਭਾਂਡਾ ਭਰਮ ਭਉ ਨਿਵਾਰ, ਜਗਤ ਜਗਦੀਸ ਆਪ ਸਮਝਾਇਆ। ਲੱਖ ਚੁਰਾਸੀ ਉਤਰੀ ਪਾਰ, ਸਤਾਰਾਂ ਹਾੜੀ ਜਿਸ ਜਨ ਦਰਸ਼ਨ ਪਾਇਆ। ਆਪ ਉਠਾਇਆ ਆਪਣਾ ਭਾਰ, ਨਾ ਕੋਈ ਉਧਾਰ ਕਰਾਇਆ। ਸਾਚਾ ਨਿਆਉਂ ਸੱਚੀ ਸਰਕਾਰ, ਸਚ ਦਰਬਾਰੇ ਆਪ ਕਰਾਇਆ। ਬਣਿਆ ਆਪ ਮਾਤ ਭਿਖਾਰ, ਗੁਰਮੁਖ ਕਾਇਆ ਅੰਦਰ ਸੱਚਾ ਧਨ ਮਾਲ ਸੁਹਾਇਆ। ਕੀਰਤ ਕਰਨੀ ਕਰੀ ਵਿਚਾਰ, ਪੂਰਬ ਲਹਿਣਾ ਕਰਮ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਿਰਪਾ ਕਰ, ਵਿਹਾਰ ਗੁਰ ਸੰਗਤ ਵਿਦਾ ਕਰਾਇਆ।