੧੮ ਫੱਗਣ ੨੦੧੬ ਬਿਕਰਮੀ ਭਗਤ ਸਿੰਘ ਦੇ ਸਪੂਤ ਸਵਿੰਦਰ ਸਿੰਘ ਦੇ ਘਰ ਲਿਖਤ ਹੋਈ ਅਟਾਰਸੀ
ਭਗਤਨ ਹਰਿ ਭੰਡਾਰ, ਨਾਮ ਵਰਤਾਇਆ। ਸੰਤਨ ਸੰਗ ਅਪਾਰ, ਆਦਿ ਜੁਗਾਦਿ ਰਖਾਇਆ। ਗੁਰਮੁਖ ਮੀਤ ਮੁਰਾਰ, ਗੁਰ ਬੰਧਨ ਏਕਾ ਪਾਇਆ। ਗੁਰਸਿਖ ਸੱਜਣ ਲਏ ਉਭਾਰ, ਘਰ ਸਾਚਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੰਗ ਰੰਗੀਲਾ ਇਕ ਅਖਵਾਇਆ। ਭਗਤਨ ਨਾਮ ਅਨਮੋਲ, ਝੋਲੀ ਪਾਇੰਦਾ। ਸੰਤਨ ਵਸੇ ਕੋਲ, ਵਿਛੜ ਕਦੇ ਨਾ ਜਾਇੰਦਾ। ਗੁਰਮੁਖ ਸਦਾ ਅਡੋਲ, ਆਪ ਕਰਾਇੰਦਾ। ਗੁਰਸਿਖ ਪੜਦਾ ਖੋਲ੍ਹ, ਸ਼ਬਦ ਜਣਾਇੰਦਾ। ਤੋਲਣਹਾਰਾ ਸਾਚਾ ਤੋਲ, ਕੰਡਾ ਨਾਮ ਵਖਾਇੰਦਾ। ਲੱਖ ਚੁਰਾਸੀ ਲਏ ਵਰੋਲ, ਨਾਮ ਹੁਲਾਰਾ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਹਰਿ ਭਗਤਨ ਹਰਿ ਮਲਾਹ, ਆਪ ਅਖਵਾਇਆ। ਸੰਤਨ ਸਚ ਸਲਾਹ, ਨਾਮ ਜਪਾਇਆ। ਗੁਰਸਿਖ ਫੜ ਫੜ ਬਾਂਹ, ਪਾਰ ਕਰਾਇਆ। ਗੁਰਸਿਖ ਦੇਵੇ ਸਾਚਾ ਥਾਂ, ਚਰਨ ਛੁਹਾਇਆ। ਕਰੇ ਕਰਾਏ ਸਚ ਨਿਆਂ, ਜੁਗ ਜੁਗ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇਆ। ਭਗਤਨ ਹਰਿ ਦਵਾਰ, ਹਰਿ ਹਰਿ ਸਮਾਇੰਦਾ। ਸੰਤਨ ਖੋਲ੍ਹ ਕਿਵਾੜ, ਭੇਵ ਜਣਾਇੰਦਾ। ਗੁਰਮੁਖ ਅੰਦਰ ਵਾੜ, ਰੰਗ ਰੰਗਾਇੰਦਾ। ਗੁਰਸਿਖ ਜਾਏ ਤਾਰ, ਤਰਨੀ ਤਰਨ ਦਯਾ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਾਰ ਕਮਾਇੰਦਾ। ਭਗਤ ਵਡਿਆਈ ਆਪਣੇ ਹੱਥ, ਘਰ ਸਾਚੇ ਸੋਭਾ ਪਾਈਆ। ਸੰਤ ਚਲਾਏ ਏਕਾ ਰਥ, ਰਥ ਰਥਵਾਹੀ ਬੇਪਰਵਾਹੀਆ। ਗੁਰਮੁਖ ਮੇਲਾ ਹਰਿ ਸਮਰਥ, ਘਰ ਸਾਚੇ ਵੱਜੇ ਵਧਾਈਆ। ਗੁਰਸਿਖ ਸਗਲ ਵਿਸੂਰੇ ਜਾਇਣ ਲਥ, ਨੇਤਰ ਨੈਣਾ ਦਰਸਨ ਪਾਈਆ। ਹਰਿ ਹਰਿ ਮਹਿਮਾ ਅਕਥਨਾ ਅਕਥ, ਕੋਈ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਚਰਜ ਆਪਣੀ ਰੀਤ ਚਲਾਈਆ। ਭਗਤਨ ਅੰਦਰ ਵਸਿਆ, ਏਕਾ ਏਕੰਕਾਰ। ਸੰਤਨ ਮਾਰਗ ਦੱਸਿਆ, ਕਰ ਕਿਰਪਾ ਅਪਰ ਅਪਾਰ। ਗੁਰਮੁਖ ਦਵਾਰੇ ਫਿਰੇ ਨੱਸਿਆ, ਆਦਿ ਜੁਗਾਦੀ ਏਕਾ ਕਾਰ। ਗੁਰਸਿਖ ਘਰ ਘਰ ਬਹਿ ਬਹਿ ਵਸਿਆ, ਆਪ ਆਪਣਾ ਖੋਲ੍ਹ ਕਿਵਾੜ। ਲੇਖਾ ਚੁੱਕੇ ਰੈਣ ਅੰਧੇਰੀ ਮੱਸਿਆ, ਸੂਰਜ ਚੰਨ ਕਰਾਏ ਸੇਵਾਦਾਰ। ਤੀਰ ਨਿਰਾਲਾ ਏਕਾ ਕਸਿਆ, ਮਾਰਨਹਾਰਾ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਕਰੇ ਸਚ ਸ਼ੰਗਾਰ। ਭਗਤਨ ਤਨ ਸ਼ੰਗਾਰ, ਸਚ ਸਮਾਈਆ। ਸੰਤਨ ਅੰਮ੍ਰਿਤ ਧਾਰ, ਮੇਘ ਬਰਸਾਈਆ। ਗੁਰਮੁਖ ਮੇਲਾ ਅਗੰਮ ਅਪਾਰ, ਘਰ ਮੇਲੇ ਸਹਿਜ ਸੁਭਾਈਆ। ਗੁਰਸਿਖ ਮੰਗੇ ਇਕ ਦਵਾਰ, ਦੂਜਾ ਦਰ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਿਖੇ ਲੇਖ ਆਪਣੇ ਹੱਥ ਰਖਾਈਆ। ਭਗਤਨ ਲੇਖ ਅਪਾਰ, ਹਰਿ ਜਣਾਇੰਦਾ। ਸੰਤਨ ਸਾਚੀ ਕਾਰ, ਸੇਵ ਕਮਾਇੰਦਾ। ਗੁਰਮੁਖ ਜੋਤ ਉਜਿਆਰ ਡਗਮਗਾਇੰਦਾ। ਗੁਰਸਿਖ ਉਧਰੇ ਪਾਰ, ਦਰਸ ਕਰਾਇੰਦਾ। ਦਿਸ ਨਾ ਆਏ ਵਿਚ ਸੰਸਾਰ, ਨਜ਼ਰ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਾਗਦ ਆਪੇ ਛਾਹੀ, ਆਪੇ ਕਲਮ ਚਲਾਇੰਦਾ। ਭਗਤ ਲੇਖਾ ਕਾਗਦ ਕਲਮ, ਲੇਖ ਲਿਖ ਨਾ ਕੋਈ ਜਣਾਈਆ। ਸੰਤਨ ਜਾਣੇ ਆਪੇ ਜਨਮ, ਆਪਣਾ ਰੂਪ ਦਰਸਾਈਆ। ਗੁਰਸਿਖਾਂ ਲੇਖੇ ਲਾਏ ਕਰਮ, ਨੇਹਕਰਮੀ ਵਡ ਵਡਿਆਈਆ। ਗੁਰਸਿਖ ਵਖਾਏ ਏਕਾ ਧਰਮ, ਵਰਨ ਜੋਤ ਇਕ ਜਣਾਈਆ। ਪੁਰਖ ਅਬਿਨਾਸ਼ੀ ਸਾਚੀ ਸਰਨ, ਸਰਨਗਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਵੇਖ ਵਿਖਾਈਆ। ਭਗਤਨ ਮੇਲਾ ਇਕ ਅਕੱਲਾ, ਹਰਿ ਸਾਚੇ ਘਰ ਕਰਾਇੰਦਾ। ਸੰਤਨ ਵਸਾਏ ਸਚ ਮਹੱਲਾ, ਦਰ ਘਰ ਸਾਚਾ ਆਪ ਸੁਹਾਇੰਦਾ। ਗੁਰਮੁਖ ਫੜਾਏ ਏਕਾ ਪੱਲਾ, ਆਪ ਆਪਣੇ ਰੰਗ ਰੰਗਾਇੰਦਾ। ਗੁਰਸਿਖ ਦੱਸੇ ਰਾਹ ਸੁਖਾਲਾ, ਔਝੜ ਮਾਰਗ ਨਾ ਕੋਈ ਜਣਾਇੰਦਾ। ਸਤਿ ਸੰਦੇਸ਼ ਆਪੇ ਘੱਲਾ, ਆਪ ਆਪਣਾ ਹੁਕਮ ਸੁਣਾਇੰਦਾ। ਆਪੇ ਕਰੇ ਵਲ ਛਲਾ, ਅਛੱਲ ਛਲਧਾਰੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਜੋਤ ਧਰ, ਆਪ ਆਪਣਾ ਬੀਜ ਬਿਜਾਇੰਦਾ । ਭਗਤਨ ਬੀਜ ਅਪਾਰ, ਹਰਿ ਉਪਾਇਆ। ਸੰਤਨ ਸਿੰਚ ਕਿਆਰ, ਹਰਾ ਕਰਾਇਆ। ਗੁਰਮੁਖ ਫੁਲ ਫੁਲਵਾੜ, ਮਾਤ ਲਗਾਇਆ। ਗੁਰਸਿਖ ਤੋੜ ਹਾਰ, ਗਲ ਪਹਿਨਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਨਿਰਗੁਣ ਸਰਗੁਣ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰਾਗ ਸੁਣਾਇਆ। ਭਗਤਨ ਰਾਗ ਅਨਾਦਿ, ਨਾਦੀ ਨਾਦ ਸੁਣਾਇੰਦਾ। ਸੰਤਨ ਖੇਲ ਬ੍ਰਹਮਾਦਿ, ਬ੍ਰਹਮੰਡ ਖੰਡ ਵੇਖ ਵਿਖਾਇੰਦਾ। ਗੁਰਮੁਖ ਆਦਿ ਜੁਗਾਦਿ, ਜੁਗ ਜੁਗ ਮਾਤ ਪ੍ਰਗਟਾਇੰਦਾ। ਗੁਰਸਿਖਾਂ ਦੇਵੇ ਸਾਚੀ ਦਾਦ, ਏਕਾ ਵਸਤ ਝੋਲੀ ਪਾਇੰਦਾ। ਲਖ ਚੁਰਾਸੀ ਵਿਚੋਂ ਲਾਧ, ਲਾਲਨ ਲਾਲ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਚ ਵਡਿਆਇੰਦਾ। ਭਗਤ ਵਡਿਆਈ ਹਰਿ ਭਗਵੰਤ, ਜੁਗ ਜੁਗ ਆਪ ਕਰਾਈਆ। ਲੇਖਾ ਜਾਣੇ ਸਾਚੇ ਸੰਤ, ਦੂਸਰ ਹੱਥ ਨਾ ਕਿਸੇ ਫੜਾਈਆ। ਗੁਰਮੁਖ ਮਹਿਮਾ ਅਗਣਤ, ਵੇਦ ਕਤੇਬ ਰਹੇ ਜਸ ਗਾਈਆ। ਗੁਰਸਿਖ ਵਡਿਆਈ ਜੀਵ ਜੰਤ, ਲਾਲ ਅਨਮੁਲਾ ਇਕ ਵਖਾਈਆ। ਮੀਤ ਸਖਾਈ ਸਾਚਾ ਕੰਤ, ਪੀਤ ਪੀਤੰਬਰ ਸੀਸ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਟ ਆਪਣੀ ਸੇਜ ਸੁਹਾਈਆ। ਭਗਤਨ ਅੰਦਰ ਸੇਜ ਸੁਹੰਜਣੀ, ਹਰਿ ਸਾਚਾ ਆਪ ਵਛਾਇੰਦਾ। ਸੰਤਨ ਮੇਲਾ ਜੋਤ ਨਿਰੰਜਣੀ, ਨਿਰਗੁਣ ਨਿਰਗੁਣ ਵੇਖ ਵਿਖਾਇੰਦਾ। ਗੁਰਮੁਖ ਪਾਇਆ ਦਰਦ ਦੁਖ ਭੈ ਭੰਜਨੀ, ਭੈ ਭਿਆਨਕ ਦਏ ਮਿਟਾਇਆ। ਗੁਰਸਿਖ ਤੀਰ ਮਾਰੇ ਨਾਮ ਅੰਜਣੀ, ਅਗਿਆਨ ਅੰਧੇਰ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਆਪਣਾ ਵੇਸ ਵਟਾਇਆ। ਭਗਤਨ ਵੇਸ ਵਟੰਦੜਾ, ਪਰਮ ਪੁਰਖ ਕਰਤਾਰ। ਸੰਤ ਸਾਜਨ ਵੇਖ ਵਿਖੰਦੜਾ, ਆਪ ਆਪਣੀ ਕਿਰਪਾ ਧਾਰ। ਗੁਰਮੁਖ ਸਾਚਾ ਥਾਨ ਸੁਹੰਦੜਾ, ਥਾਨ ਥਨੰਤਰ ਅਪਰ ਅਪਾਰ। ਗੁਰਸਿਖ ਏਕਾ ਰੰਗ ਰੰਗਦੜਾ, ਰੰਗ ਰੰਗੀਲਾ ਹਰਿ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਰਬ ਸੰਸਾਰਾ, ਲੇਖਾ ਲਿਖਣਹਾਰਾ ਗੋਪਾਲਾ, ਦੀਨ ਦਿਆਲਾ ਏਕਾ ਏਕ ਵਡਿਆਈਆ। ਜੁਗਾ ਜੁਗੰਤਰ ਅਵਲੜੀ ਚਾਲਾ, ਖੇਲ ਨਿਰਾਲਾ ਪੁਰਖ ਅਬਿਨਾਸ਼ੀ ਆਪ ਕਰਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਜੋਤ ਅਕਾਲਾ ਨੂਰੋ ਨੂਰ ਨੂਰ ਰੁਸ਼ਨਾਈਆ। ਭਗਤਨ ਪਾਏ ਫੂਲਨ ਮਾਲਾ, ਲੋਕਮਾਤ ਬਣ ਦਲਾਲਾ, ਸੇਵਕ ਸੇਵਾ ਸਚ ਕਮਾਈਆ। ਸ਼ਬਦ ਅਨਾਦਿ ਵਜਾਏ ਤਾਲਾ, ਫਲ ਲਗਾਏ ਸਾਚੇ ਡਾਲਾ, ਪਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਲੇਖਾ ਸਹਿਜ ਸਭਾਈਆ। ਭਗਤਨ ਪਾਇਆ ਭੇਵ ਗੋਬਿੰਦ, ਭਾਵੀ ਭਗਤਨ ਵਿਚ ਸਮਾਈਆ। ਸੰਤਨ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਆਪ ਜਲਾਈਆ। ਗੁਰਮੁਖ ਵਿਰਲਾ ਗੁਣੀ ਗਹਿੰਦ, ਘਰ ਵੇਖੇ ਬੇਪਰਵਾਹੀਆ। ਗੁਰਸਿਖ ਧਾਰ ਸਾਗਰ ਸਿੰਧ, ਅੰਮ੍ਰਿਤ ਆਤਮ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਵਖਾਈਆ। ਭਗਤਨ ਖੇਲ ਅਪਾਰ, ਹਰਿ ਵਖਾਇੰਦਾ। ਸੰਤਨ ਦਰ ਭਿਖਾਰ, ਮੰਗਣ ਆਇੰਦਾ। ਗੁਰਮੁਖਾਂ ਬਣ ਵਣਜਾਰ, ਵਣਜ ਕਰਾਇੰਦਾ। ਗੁਰਮੁਖਾਂ ਵਸਤ ਅਪਾਰ, ਝੋਲੀ ਪਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਦਿਸ ਨਾ ਆਇੰਦਾ। ਜੁਗ ਜੁਗ ਖੇਲ ਅਪਾਰ, ਨਿਰਗੁਣ ਸਰਗੁਣ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲ ਅਪਾਰਾ ਹਰਿ ਨਿਰੰਕਾਰਾ, ਭੇਵ ਅਭੇਦਾ ਭੇਵ ਰਖਾਈਆ। ਆਦਿ ਜੁਗਾਦੀ ਲੈ ਅਵਤਾਰਾ ਵਿਚ ਸੰਸਾਰਾ, ਲੱਖ ਚੁਰਾਸੀ ਵੇਖ ਵਿਖਾਈਆ। ਭਗਤਨ ਭਰ ਭੰਡਾਰਾ, ਨਾਮ ਅਧਾਰਾ, ਇਕ ਅਕੱਲਾ ਆਪ ਵਰਤਾਈਆ। ਸੰਤਨ ਮੀਤਾ ਸੁਤ ਦੁਲਾਰਾ ਸਚ ਸਹਾਰਾ, ਸ਼ਬਦੀ ਸ਼ਬਦ ਸ਼ਬਦ ਕੁੜਮਾਈਆ। ਗੁਰਮੁਖ ਬੋਲ ਇਕ ਜੈਕਾਰਾ ਲਾਏ ਨਾਅਰਾ, ਸੋ ਪੁਰਖ ਨਿਰੰਜਣ ਸਚ ਪੜ੍ਹਾਈਆ। ਗੁਰਸਿਖ ਢਹਿ ਢਹਿ ਪਏ ਦਵਾਰਾ ਕਰੇ ਨਮਸਕਾਰਾ, ਮਸਤਕ ਟਿੱਕਾ ਧੂੜੀ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕ ਅਖਵਾਈਆ। ਦੇਵਣ ਕੋ ਗੁਰ ਏਕਾ ਦੀਨਾ, ਅਵਰ ਨਾ ਕੋਇ ਵਖਾਇੰਦਾ। ਜਨ ਭਗਤਾਂ ਕਰੇ ਠਾਂਡਾ ਸੀਨਾ, ਸਾਂਤਕ ਸਤਿ ਸਤਿ ਵਰਤਾਇੰਦਾ। ਸੰਤਨ ਮੇਲਾ ਜਿਉਂ ਜਲ ਮੀਨਾ, ਆਪ ਆਪਣਾ ਮੇਲ ਮਿਲਾਇੰਦਾ। ਗੁਰਮੁਖ ਪਾਰ ਕਿਨਾਰਾ ਲੋਕਾਂ ਤੀਨਾ, ਤ੍ਰੈਗੁਣ ਵਿਚ ਫੇਰ ਨਾ ਆਇੰਦਾ। ਗੁਰਸਿਖ ਰੰਗ ਚਾੜ੍ਹੇ ਭੀਨਾ, ਉਤਰ ਕਦੇ ਨਾ ਜਾਇੰਦਾ। ਅਬਿਨਾਸ਼ੀ ਕਰਤਾ ਦਾਨਾ ਬੀਨਾ, ਬੀਨਾ ਦਾਨਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਜਗਾਇੰਦਾ। ਜਾਗਰਤ ਜੋਤ ਪੁਰਖ ਕਰਤਾਰ, ਏਕੰਕਾਰਾ ਆਪਣੀ ਆਪ ਜਗਾਈਆ। ਦੀਪਕ ਬਾਤੀ ਕਰ ਉਜਿਆਰ ਖੇਲ ਅਪਾਰ ਬਾਤੀ ਤੇਲ ਨਾ ਕੋਇ ਰਖਾਈਆ। ਲੇਖਾ ਲਿਖੇ ਲਿਖਣਹਾਰ ਅਗੰਮ ਅਪਾਰ, ਅਲਖ ਅਗੋਚਰ ਵਡ ਵਡਿਆਈਆ। ਭਗਤਨ ਦੇਵੇ ਇਕ ਆਧਾਰ ਵਿਚ ਸੰਸਾਰ, ਪੁਰਖ ਅਕਾਲ ਓਟ ਤਕਾਈਆ। ਸੰਤਨ ਮੇਲਾ ਕੰਤ ਭਤਾਰ, ਨਰ ਨਰਾਇਣ ਕਰੇ ਪਿਆਰ, ਨਾਰੀ ਰੂਪ ਸਰਬ ਦਰਸਾਈਆ। ਗੁਰਮੁਖ ਜੀਤੇ ਆਪ ਆਪਣਾ ਆਪਣੀ ਵਾਰ, ਪੰਜ ਤਤ ਕਰੇ ਖ਼ਵਾਰ, ਏਕਾ ਮੰਤਰ ਨਾਮ ਦ੍ਰਿੜਾਈਆ। ਗੁਰਸਿਖ ਉਤਰੇ ਪਾਰ ਕਿਨਾਰ, ਮਿਲੇ ਮੇਲ ਧੁਰ ਦਰਬਾਰ, ਦਰ ਘਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵਾਰ ਬਣ ਬਣ ਢਾਡੀ ਆਪੇ ਗਾਈਆ। ਗਾਵਣਹਾਰਾ ਗਾਵਿਓ, ਗਹਿਰ ਗੰਭੀਰ ਸੁੰਨ। ਭਗਤਨ ਮੇਲ ਅਗੰਮ ਅਪਾਰਿਓ, ਆਪੇ ਜਾਣੇ ਗੁਣ ਅਵਗੁਣ। ਸੰਤਨ ਉਪਜਿਓ ਸੁਤ ਦੁਲਾਰਿਓ, ਲਖ ਚੁਰਾਸੀ ਵਿਚੋਂ ਲਏ ਚੁਣ। ਗੁਰਮੁਖ ਭਰੇ ਇਕ ਭੰਡਾਰਿਓ, ਸ਼ਬਦ ਅਨਾਦਿ ਨਾਦੀ ਧੁਨ। ਗੁਰਸਿਖ ਏਕਾ ਰੂਪ ਦਿਖਾਰਿਓ, ਕਿਸੇ ਹੱਥ ਨਾ ਆਵੇ ਰਿਖ ਮੁਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਪੁਕਾਰ ਆਪੇ ਰਿਹਾ ਸੁਣ। ਸੁਣੇ ਪੁਕਾਰ ਹਰਿ ਨਿਰੰਕਾਰ, ਆਦਿ ਜੁਗਾਦੀ ਖੇਲ ਅਪਾਰਿਆ। ਭਗਤ ਭਗਤੀ ਕੂਕਾਂ ਰਹੇ ਮਾਰ, ਉਚ ਮਹੱਲ ਅਟਾਰ ਏਕਾ ਰਾਗ ਅਲਾ ਲਿਆ। ਸੰਤਨ ਦਿਸੇ ਠੰਡਾ ਦਰਬਾਰ, ਨੇਤਰ ਨਿਉਂ ਨਿਉਂ ਕਰਨ ਨਿਮਸਕਾਰ ਬੇਐਬ ਪਰਵਰਦਗਾਰਿਆ। ਗੁਰਮੁਖ ਪਾਇਣ ਵਰ ਏਕਾ ਵਾਰ, ਲੜ ਛੁਟੇ ਸਰਬ ਸੰਸਾਰਿਆ। ਗੁਰਸਿਖ ਤ੍ਰਿਖਾ ਦਏ ਨਵਾਰ, ਨੇਤਰ ਨੈਣ ਇਕ ਉਘਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮੰਦਰ ਆਪੇ ਵਾੜਿਆ। ਮੰਦਰ ਉਚ ਮਹੱਲ, ਭਗਤ ਸੁਹਾਇੰਦਾ। ਸੰਤਨ ਨੇਹਚਲ ਧਾਮ ਅਟੱਲ, ਇਕ ਵਿਖਾਇੰਦਾ। ਗੁਰਮੁਖ ਰਵਿਆ ਜਲ ਥਲ, ਰੂਪ ਦਰਸਾਇੰਦਾ। ਗੁਰਸਿਖ ਦੂਈ ਦਵੈਤੀ ਮੇਟੇ ਸਲ, ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਬਹਿ ਸਮਝਾਇੰਦਾ । ਲੇਖਾ ਹਰਿ ਸੁਲਤਾਨ, ਏਕਾ ਏਕ ਏਕ ਰਖਾਇਆ। ਤ੍ਰੈ ਤ੍ਰੈ ਮੰਗਣ ਸਾਚਾ ਦਾਨ, ਹਰਿ ਹਰਿ ਝੋਲੀ ਆਪ ਭਰਾਇਆ। ਭਗਤਨ ਬਖ਼ਸ਼ੇ ਸਾਚਾ ਮਾਣ, ਜੁਗ ਜੁਗ ਸਿਰ ਆਪਣਾ ਹੱਥ ਰਖਾਇਆ। ਸੰਤਨ ਦੇਵੇ ਇਕ ਗਿਆਨ, ਦੂਈ ਦਵੈਤੀ ਪੜਦਾ ਲਾਹਿਆ। ਗੁਰਮੁਖ ਬਣਾਏ ਚਤਰ ਸੁਘੜ ਸਿਆਣ, ਬੁਧ ਬਬੇਕੀ ਆਪ ਕਰਾਇਆ। ਗੁਰਸਿਖ ਸਾਜਣ ਕਰੇ ਪਛਾਣ, ਰੂਪ ਅਨੂਪ ਆਪ ਦਰਸਾਇਆ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਇਆ। ਚਰਨ ਕਵਲ ਰਖਾਏ ਏਕਾ ਆਣ, ਹੁਕਮੀ ਹੁਕਮ ਆਪ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਏਕਾ ਘਰ, ਦਰ ਦਰਵਾਜਾ ਇਕ ਖੁਲ੍ਹਾਇਆ। ਦਰ ਦਰਵਾਜਾ ਸਚਖੰਡ, ਹਰਿ ਸਤਿਗੁਰ ਆਪ ਖੁਲਾਇੰਦਾ। ਗੁਰ ਗੁਰ ਮਾਤ ਵੰਡਾਏ ਵੰਡ, ਹਰਿ ਸੰਤਨ ਵੇਖ ਵਖਾਇੰਦਾ। ਸੰਤ ਸੁਹੇਲੇ ਮੰਗਾਂ ਰਹੇ ਮੰਗ, ਆਪਣੀ ਰੀਤੀ ਆਪ ਚਲਾਇੰਦਾ। ਗੁਰਮੁਖ ਸੇਜਾ ਸਚ ਪਲੰਘ, ਮੰਡਲ ਮੰਡਪ ਆਪ ਸੁਹਾਇੰਦਾ। ਗੁਰਸਿਖ ਕੱਟਣਹਾਰਾ ਭੁੱਖ ਨੰਗ, ਸਚ ਖ਼ਜ਼ੀਨਾ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਦ੍ਰਿਸ਼ਟੀ ਦੇਵੇ ਦਾਨ, ਇਸ਼ਟ ਸ੍ਰਿਸ਼ਟ ਇਕ ਜਣਾਇੰਦਾ।
