Granth 09 Likhat 047: 16 Faggan 2016 Bikarmi Bhagat Singh de Ghar Itarsi

੧੬ ਫੱਗਣ ੨੦੧੬ ਬਿਕ੍ਰਮੀ ਭਗਤ ਸਿੰਘ ਦੇ ਘਰ ਅਟਾਰਸੀ

ਅਜੂਨੀ ਰਹਿਤ ਨਿਰਗੁਣ ਧਾਰ, ਪੁਰਖ ਅਕਾਲ ਵਡ ਵਡਿਆਈਆ। ਆਦਿ ਜੁਗਾਦੀ ਏਕੰਕਾਰ, ਇਕ ਅਕੱਲਾ ਖੇਲ ਖਿਲਾਈਆ। ਨਿਰਗੁਣ ਸਰਗੁਣ ਰੂਪ ਕਰਤਾਰ, ਅਨਭਵ ਪ੍ਰਕਾਸ਼ ਭੇਵ ਨਾ ਰਾਈਆ । ਸ਼ਾਹੋ ਭੂਪ ਵਡ ਸਿਕਦਾਰ, ਤਖ਼ਤ ਤਾਜ ਆਪ ਸੁਹਾਈਆ। ਸੁਣੇ ਸੁਣਾਏ ਸੁਣਨੇਹਾਰ, ਹੁਕਮੀ ਹੁਕਮ ਆਪ ਚਲਾਈਆ। ਸਚਖੰਡ ਸੁਹਾਏ ਸਚ ਦਵਾਰ, ਥਿਰ ਘਰ ਆਪਣਾ ਆਸਣ ਲਾਈਆ। ਕਾਗਦ ਕਲਮ ਨਾ ਲਿਖਣਹਾਰ, ਗੁਰ ਪੀਰ ਅਵਤਾਰ ਦੇਣ ਗਵਾਹੀਆ। ਜਾਗਰਤ ਜੋਤ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਨੂਰ ਨੁਰਾਨਾ ਬੇਐਬ ਪਰਵਰਦਿਗਾਰ, ਬੇਪਰਵਾਹ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਅਜੂਨੀ ਰਹਿਤ ਸਤਿ ਸਰੂਪ, ਸਤਿ ਪੁਰਖ ਨਿਰੰਜਣ ਵਡ ਵਡਿਆਈਆ। ਆਦਿ ਜੁਗਾਦੀ ਸ਼ਾਹੋ ਭੂਪ, ਜੁਗਾ ਜੁਗੰਤਰ ਵੇਸ ਵਟਾਈਆ। ਨਾ ਕੋਈ ਰੰਗ ਨਾ ਕੋਈ ਰੂਪ, ਘਟ ਘਟ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਅਜੂਨੀ ਰਹਿਤ ਪੁਰਖ ਅਕਾਲਾ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਦੀਨ ਦਿਆਲਾ, ਜੁਗ ਜੁਗ ਵੇਸ ਵਟਾਇਆ। ਜੁਗਾ ਜੁਗੰਤਰ ਖੇਲ ਨਿਰਾਲਾ, ਕਰਨੀ ਕਰਤਾ ਆਪ ਕਰਾਇਆ। ਸੇਵਾ ਲਾਏ ਕਾਲ ਮਹਾਂਕਾਲਾ, ਅਵਲੜੀ ਚਾਲਾ ਆਪ ਚਲਾਇਆ। ਲੇਖਾ ਜਾਣੇ ਆਦਿ ਸ਼ਕਤ ਜੋਤ ਜਵਾਲਾ, ਹਵਨ ਹਵਨੀ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਆਪ ਅਖਵਾਈਆ। ਆਦਨ ਅੰਤਾ ਹਰਿ ਭਗਵਾਨਾ, ਜੁਗ ਜੁਗ ਵੱਡੀ ਵਡਿਆਈਆ। ਖੇਲੇ ਖੇਲ ਦੋ ਜਹਾਨਾਂ, ਤ੍ਰੈ ਤ੍ਰੈ ਲੇਖਾ ਆਪ ਚੁਕਾਈਆ। ਚੌਦਾਂ ਚੌਦਾਂ ਹੋ ਪਰਧਾਨਾ, ਆਪ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਈਆ। ਰੰਗ ਅਵੱਲਾ ਇਕ ਅਕੱਲਾ, ਏਕਾ ਇਕ ਅਖਵਾਇੰਦਾ। ਵਸਣਹਾਰਾ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਪਾਇੰਦਾ। ਆਦਿ ਨਿਰੰਜਣ ਆਪਣਾ ਦੀਪਕ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸਚਖੰਡ ਨਿਵਾਸੀ ਸੋਭਾ ਪਾਇੰਦਾ। ਆਪੇ ਵਸੇ ਨੇਹਚਲ ਧਾਮ ਅਟੱਲਾ, ਉਚ ਮਹੱਲ ਅਟੱਲ ਮੁਨਾਰ ਵਖਾਇੰਦਾ। ਕਰੇ ਖੇਲ ਵਲ ਛਲਾ, ਵਲ ਛਲਧਾਰੀ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਰਚਨ ਰਚਾਵਣਹਾਰ ਕਰਤਾਰ, ਏਕਾ ਖੇਲ ਖਿਲਾਇੰਦਾ। ਆਦਿ ਜੁਗਾਦੀ ਲੈ ਅਵਤਾਰ, ਜੁਗ ਜੁਗ ਵੇਸ ਵਟਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰ, ਖੇਲਣਹਾਰ ਆਪ ਖਲਾਇੰਦਾ। ਬਰਨਾਂ ਵਰਨਾਂ ਵਸੇ ਬਾਹਰ, ਪੰਜ ਤਤ ਨਾ ਕੋਇ ਹੰਢਾਇੰਦਾ। ਘਟ ਘਟ ਅੰਦਰ ਖੇਲ ਅਪਾਰ, ਕਮਲਾਪਾਤੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਜਗਾਇੰਦਾ। ਜਾਗਰਤ ਜੋਤ ਹਰਿ ਜਗਾ, ਆਪਣਾ ਵੇਸ ਵਟਾਇੰਦਾ। ਨਿਰਗੁਣ ਸਰਗੁਣ ਨਾਉਂ ਰਖਾ, ਲੋਕਮਾਤ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾ, ਬ੍ਰਹਮ ਬ੍ਰਹਮ ਆਪ ਬੁਝਾਇੰਦਾ। ਵਿਸ਼ਨੂੰ ਮੇਲਾ ਸਹਿਜ ਸੁਭਾ, ਸ਼ੰਕਰ ਸੰਗ ਰਖਾਇੰਦਾ। ਆਪ ਆਪਣਾ ਮੁਖ ਛੁਪਾ, ਆਪਣੀ ਕਾਰ ਆਪ ਕਰਾਇੰਦਾ। ਪੜਦਾ ਓਹਲਾ ਜਗਤ ਵਖਾ, ਜਗਤ ਵਿਚੋਲਾ ਨਾਉਂ ਧਰਾਇੰਦਾ। ਆਪਣਾ ਢੋਲਾ ਆਪੇ ਗਾ, ਸਾਚਾ ਬੋਲਾ ਆਪ ਅਲਾਇੰਦਾ। ਲੱਖ ਚੁਰਾਸੀ ਤੋਲਾ ਏਕਾ ਤੋਲ ਲਏ ਤੁਲਾ, ਦੂਸਰ ਕੰਡਾ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੂਪ ਧਰਾਇੰਦਾ। ਆਪਣਾ ਰੂਪ ਆਪੇ ਰੱਖ, ਆਪ ਆਪਣੇ ਵਿਚ ਟਿਕਾਈਆ। ਆਪੇ ਭਾਂਡੇ ਕਰੇ ਸਖ, ਆਪੇ ਸਖਣੇ ਲਏ ਭਰਾਈਆ। ਆਪ ਆਪਣੇ ਆਪੇ ਪਰਖ, ਹਰਿਜਨ ਸਾਚੇ ਮਾਤ ਤਰਾਈਆ। ਸਤਿ ਸਰੂਪੀ ਮਾਰਗ ਦੱਸ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਕਰੇ ਕਰਾਏ ਕੱਖੋਂ ਲੱਖ, ਲੱਖੋਂ ਕੱਖ ਆਪ ਵਖਾਈਆ। ਸਰਬ ਕਲ ਆਪ ਸਮਰਥ, ਪੁਰਖ ਅਕਾਲ ਵਡ ਵਡਿਆਈਆ। ਸ੍ਰਿਸ਼ਟ ਸਬਾਈ ਪਾਏ ਨੱਥ, ਲੋਆਂ ਪੁਰੀਆਂ ਆਪ ਉਪਾਈਆ। ਜੁਗਾ ਜੁਗੰਤਰ ਰਿਹਾ ਨੱਠ, ਆਪ ਆਪਣਾ ਰਥ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਮ ਅਵੱਲਾ ਇਕ ਉਪਾਈਆ। ਧਾਮ ਅਵੱਲੜਾ ਹਰਿ ਨਿਰੰਕਾਰ, ਆਦਿ ਜੁਗਾਦਿ ਉਪਾਇੰਦਾ। ਖੇਲ ਕਰੰਦੜਾ ਸਿਰਜਣਹਾਰ, ਸਾਕਤ ਨਿੰਦਕ ਵੇਖ ਵਖਾਇੰਦਾ। ਭਗਤ ਵਛਲ ਹਰਿ ਮੀਤ ਮੁਰਾਰ, ਭਗਤ ਭਗਤੀ ਇਕ ਵਖਾਇੰਦਾ। ਆਪ ਆਪਣੀ ਪ੍ਰਭ ਕਿਰਪਾ ਧਾਰ, ਆਪ ਆਪਣਾ ਨਾਉਂ ਧਰਾਇੰਦਾ। ਆਪ ਆਪਣੇ ਰੰਗ ਰਵੇ ਕਰਤਾਰ, ਕਰਨੀ ਕਰਤਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਇਕ ਸੁਹਾਇੰਦਾ। ਦਰ ਸੁਹਾਇਆ ਸਰਬ ਸੁਖ, ਹਰਿ ਸਤਿਗੁਰ ਆਪ ਕਰਾਇੰਦਾ। ਮੇਟਣਹਾਰਾ ਤ੍ਰਿਸ਼ਨਾ ਭੁੱਖ, ਹਰਿਜਨ ਸਾਚਾ ਆਪ ਜਗਾਇੰਦਾ। ਉਜਲ ਕਰੇ ਮਾਤ ਮੁਖ, ਦੁਰਮਤ ਮੈਲ ਧਵਾਇੰਦਾ। ਲੱਖ ਚੁਰਾਸੀ ਵਿਚੋਂ ਪੁੱਟ, ਆਪਣਾ ਬੂਟਾ ਸਾਚਾ ਮਾਲੀ ਆਪ ਲਗਾਇੰਦਾ। ਅੰਮ੍ਰਿਤ ਜਾਮ ਪਿਆਏ ਸਾਚਾ ਘੁੱਟ, ਦੋ ਜਹਾਨੀ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਇੰਦਾ। ਹਰਿਜਨ ਸਾਚਾ ਹਰਿ ਰੰਗ ਰਾਤਾ, ਸੋ ਪੁਰਖ ਨਿਰੰਜਣ ਆਪ ਰੰਗਾਈਆ। ਹਰਿ ਪੁਰਖ ਨਿਰੰਜਣ ਪਿਤਾ ਮਾਤਾ, ਏਕੰਕਾਰ ਗੁਰ ਸਹਾਈਆ। ਆਦਿ ਨਿਰੰਜਣ ਦੇਵੇ ਦਾਤਾ, ਸ੍ਰੀ ਭਗਵਾਨ ਸਹਿਜ ਸੁਖਦਾਈਆ। ਪੁਰਖ ਅਬਿਨਾਸ਼ੀ ਬੰਨ੍ਹੇ ਨਾਤਾ, ਚਰਨ ਪ੍ਰੀਤੀ ਇਕ ਸਿਖਾਈਆ। ਪਾਰਬ੍ਰਹਮ ਬ੍ਰਹਮ ਰਖਾਏ ਉਤਮ ਜ਼ਾਤਾ, ਨਾ ਮਰੇ ਨਾ ਜਾਈਆ। ਨਿਰਗੁਣ ਬੈਠਾ ਇਕ ਇਕਾਂਤਾ, ਸਚਖੰਡ ਦਵਾਰਾ ਇਕ ਸੁਹਾਈਆ। ਨਾ ਕੋਈ ਦਿਵਸ ਨਾ ਕੋਈ ਰਾਤਾ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਸ਼ਬਦ ਅਗੰਮੀ ਏਕਾ ਗਾਥਾ, ਜੁਗਾ ਜੁਗੰਤਰ ਆਪ ਚਲਾਈਆ। ਆਪੇ ਹੋ ਤ੍ਰੈਲੋਕੀ ਨਾਥਾ, ਤ੍ਰੈ ਤ੍ਰੈ ਆਪਣਾ ਬੰਧਨ ਪਾਈਆ। ਆਪੇ ਪੂਜਾ ਆਪੇ ਪਾਠਾ, ਨਿਸ਼ਅੱਖਰ ਆਪੇ ਕਰੇ ਪੜ੍ਹਾਈਆ। ਆਪੇ ਤੀਰਥ ਆਪੇ ਤਾਟਾ, ਅਠਸਠ ਆਪਣਾ ਰੂਪ ਧਰਾਈਆ। ਆਪੇ ਵਸੇ ਆਨ ਬਾਟਾ, ਆਪ ਆਪਣਾ ਵੇਸ ਵਟਾਈਆ। ਆਪੇ ਕਰੇ ਪੂਰਾ ਘਾਟਾ, ਪੂਰਬ ਲਹਿਣਾ ਝੋਲੀ ਪਾਈਆ। ਆਪੇ ਰੱਖੇ ਨੇੜੇ ਵਾਟਾ, ਪਿਛਲਾ ਪੰਧ ਮੁਕਾਈਆ। ਆਪੇ ਅੰਗੀ ਅੰਗ ਮਿਲਾਤਾ, ਆਦਿ ਸ਼ਕਤ ਨਾਉਂ ਧਰਾਈਆ । ਆਪੇ ਬਾਸ਼ਕ ਸੇਜਾ ਸੁਤਾ ਖਾਟਾ, ਸਾਂਗੋ ਪਾਂਗ ਆਪ ਹੰਢਾਈਆ। ਆਪੇ ਵਸੇ ਕਾਇਆ ਮਾਟਾ, ਲੱਖ ਚੁਰਾਸੀ ਫੋਲ ਫੁਲਾਈਆ। ਆਪੇ ਭਰਿਆ ਅੰਮ੍ਰਿਤ ਬਾਟਾ, ਸਤਿ ਪਿਆਲਾ ਹੱਥ ਉਠਾਈਆ। ਆਪੇ ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਆਪੇ ਸੰਮਣ ਮੂਸਣ ਬਣ ਬਣ ਚੁੱਕ ਲਿਆਏ ਆਟਾ, ਆਪਣੀ ਕਲ ਆਪ ਚਲਾਈਆ। ਵਣਜ ਵਣਜਾਰਾ ਦਰ ਦਰਬਾਰਾ ਆਪੇ ਬੈਠਾ ਹਾਟਾ, ਆਪਣਾ ਕੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਈਆ। ਰੰਗ ਰਤੜਾ ਪੁਰਖ ਅਕਾਲ, ਸੋ ਪੁਰਖ ਨਿਰੰਜਣ ਇਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਬਣ ਦਲਾਲ, ਏਕੰਕਾਰਾ ਮੇਲ ਮਿਲਾਇੰਦਾ। ਆਦਿ ਨਿਰੰਜਣ ਸਚਖੰਡ ਬੈਠ ਸੱਚੀ ਧਰਮਸਾਲ, ਅਬਿਨਾਸ਼ੀ ਕਰਤਾ ਵੇਖ ਵਖਾਇੰਦਾ। ਸ੍ਰੀ ਭਗਵਾਨ ਵਜਾਏ ਤਾਲ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਪਾਰਬ੍ਰਹਮ ਪ੍ਰਭ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪ ਅਖਵਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤ ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪੇ ਭਾਲ, ਆਪ ਆਪਣੇ ਮੇਲ ਮਿਲਾਇੰਦਾ। ਗੁਰਮੁਖ ਉਠਾਏ ਸਾਚੇ ਲਾਲ, ਪੂਤ ਸਪੂਤਾ ਰੰਗ ਰੰਗਾਇੰਦਾ। ਦਿਵਸ ਰੈਣ ਵਸੇ ਨਾਲ, ਵਿਛੜ ਕਦੇ ਨਾ ਜਾਇੰਦਾ। ਭਾਗ ਲਗਾਏ ਕਾਇਆ ਮਾਟੀ ਖਾਲ, ਪੰਜ ਤਤ ਚੋਲਾ ਆਪ ਹੰਢਾਇੰਦਾ। ਫਲ ਲਗਾਏ ਸਾਚੇ ਡਾਲ, ਪਤ ਡਾਲੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਲਿਖਣਹਾਰ ਗੋਬਿੰਦ, ਦੂਸਰ ਅਵਰ ਨਾ ਕੋਇ ਵਖਾਇੰਦਾ। ਆਦਿ ਜੁਗਾਦੀ ਗੁਣੀ ਗਹਿੰਦ, ਗਹਿਰ ਗੰਭੀਰ ਨਾਉਂ ਧਰਾਇੰਦਾ। ਅਬਿਨਾਸ਼ੀ ਕਰਤਾ ਸਾਗਰ ਸਿੰਧ, ਸਾਚਾ ਅੰਮ੍ਰਿਤ ਤਾਲ ਭਰਾਇੰਦਾ। ਹਰਿਜਨ ਉਪਜਾਏ ਆਪਣੀ ਬਿੰਦ, ਸੁਤ ਅਨਾਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਆਪੇ ਲਿਖ, ਦੂਸਰ ਹੱਟ ਨਾ ਕਿਸੇ ਵਿਕਾਇੰਦਾ। ਨਾ ਕੋਈ ਹੱਟ ਨਾ ਹਟਵਾਣਾ, ਸ਼ਿਵ ਗੱਦੀ ਨਾ ਕੋਇ ਹੰਢਾਈਆ। ਨਾ ਕੋਈ ਰਾਜਾਨ ਨਾ ਕੋਈ ਰਾਣਾ, ਹੁਕਮੀ ਹੁਕਮ ਨਾ ਕੋਇ ਸੁਣਾਈਆ। ਨਾ ਕੋਈ ਬਿਰਧ ਨਾ ਬਾਲ ਦਿਸੇ ਨੌਜਵਾਨਾ, ਬਲਧਾਰੀ ਨਾ ਕੋਇ ਵਡਿਆਈਆ। ਨਾ ਕੋਈ ਸ਼ਸਤਰ ਬਸਤਰ ਦਿਸੇ ਤੀਰ ਕਮਾਨਾ, ਖੜਗ ਖੰਡਾ ਨਾ ਹੱਥ ਉਠਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨਾ, ਮੰਡਲ ਰਾਸ ਨਾ ਕੋਇ ਵਖਾਈਆ। ਨਾ ਕੋਈ ਸੀਤਾ ਨਾ ਕੋਈ ਰਾਮਾ, ਜਨਕ ਸਪੁਤਰੀ ਨਾ ਕੋਇ ਪਰਨਾਈਆ। ਨਾ ਕੋਈ ਰਾਵਣ ਮਾਰੇ ਬਾਣਾ, ਤੀਰ ਕਮਾਨ ਨਾ ਹੱਥ ਉਠਾਈਆ। ਨਾ ਕੋਈ ਭੇਖ ਧਰੇ ਬਲ ਬਾਵਣ ਵਿਚ ਜਹਾਨਾ, ਚਾਰ ਵੇਦ ਨਾ ਕੋਇ ਪੜ੍ਹਾਈਆ। ਨਾ ਕੋਈ ਸ਼ਾਸਤਰ ਸਿਮਰਤ ਦਏ ਗਿਆਨਾ, ਸਿਫ਼ਤੀ ਸਿਫ਼ਤ ਨਾ ਕੋਇ ਸਲਾਹੀਆ। ਨਾ ਕੋਈ ਸਤਿ ਸੰਤੋਖੀ ਬੰਨ੍ਹੇ ਗਾਨਾ, ਧੀਰਜ ਜਤ ਨਾ ਕੋਇ ਜਣਾਈਆ। ਇਕ ਅਕੱਲਾ ਸ੍ਰੀ ਭਗਵਾਨਾ, ਨਿਰਗੁਣ ਆਪਣਾ ਖੇਲ ਖਿਲਾਈਆ। ਹਰਿਜਨ ਵੇਖੇ ਚਤਰ ਸੁਜਾਨਾ, ਲਖ ਚੁਰਾਸੀ ਫੋਲ ਫੁਲਾਈਆ। ਏਕਾ ਦੇਵੇ ਨਾਮ ਨਿਧਾਨਾ, ਧੁਰਦਰਗਾਹੀ ਸਚ ਪੜ੍ਹਾਈਆ। ਆਤਮ ਅੰਤਰ ਪਦ ਨਿਰਬਾਣਾ, ਨਿਰਭੈ ਆਪਣਾ ਰੂਪ ਵਖਾਈਆ। ਦੋ ਜਹਾਨੀ ਸਾਚਾ ਮਾਣਾ, ਮਾਣ ਅਭਿਮਾਨਾ ਦਏ ਗਵਾਈਆ। ਆਪ ਰਖਾਏ ਆਪਣੇ ਭਾਣਾ, ਹਰਿ ਭਾਣਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਵੇਖ ਵਖਾਈਆ। ਪੂਰਬ ਲੇਖਾ ਹਰਿ ਚੁਕਾਵਣਾ, ਕਲਜੁਗ ਤੇਰੀ ਅੰਤਮ ਵਾਰ। ਚੌਥੇ ਜੁਗ ਭਾਰ ਲਾਹਵਣਾ, ਤ੍ਰੈਗੁਣ ਸੁੱਤਾ ਕਰ ਪਸਾਰ। ਤ੍ਰੈ ਤ੍ਰੈ ਲੇਖਾ ਮੂਲ ਮੁਕਾਵਣਾ, ਬ੍ਰਹਮਾ ਵਿਸ਼ਨ ਸ਼ਿਵ ਰਹੇ ਪੁਕਾਰ। ਹਰਿਜਨ ਤੇਰਾ ਸੰਗ ਨਿਭਾਵਣਾ, ਤੇਰੀ ਬੰਨ੍ਹ ਸੀਸ ਦਸਤਾਰ। ਦੋ ਜਹਾਨਾ ਏਕਾ ਰੰਗ ਰੰਗਾਵਣਾ, ਰੰਗ ਬਸੰਤੀ ਖਿੜੀ ਗੁਲਜ਼ਾਰ। ਤੇਰਾ ਪੀਸਣ ਪੀਸਾ ਲੇਖੇ ਲਾਵਣਾ, ਸੀਸ ਜਗਦੀਸ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਆਪਣਾ ਵਰ, ਵਰ ਦਾਤਾ ਆਪ ਨਿਰੰਕਾਰ।