੧੪ ਫੱਗਣ ੨੦੧੬ ਬਿਕ੍ਰਮੀ ਦਿਲੀ ਦਰਬਾਰ ਵਿਚ ਲਿਖਤ ਹੋਈ ਪਹਾੜ ਗੰਜ ਗਲੀ ਨੰ ੭ ਮੁਲਤਾਨੀ ਢਾਂਡਾ ਮਕਾਨ ਨੰ ੯੭੮੯
ਪੀਤ ਪੀਤੰਬਰ ਸੋਹੇ ਸੀਸ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਹਰਿ ਜਗਦੀਸ, ਏਕੰਕਾਰਾ ਭੇਵ ਨਾ ਰਾਈਆ। ਆਦਿ ਨਿਰੰਜਣ ਬੀਸ ਇਕੀਸਾ, ਰਾਗ ਛਤੀਸ ਭੇਵ ਨਾ ਰਾਈਆ। ਸ੍ਰੀ ਭਗਵਾਨ ਤੀਸ ਬਤੀਸ, ਰਸਨਾ ਜੇਹਵਾ ਨਾ ਸਕੇ ਗਾਈਆ। ਅਬਿਨਾਸ਼ੀ ਕਰਤਾ ਇਕ ਹਦੀਸ, ਆਦਿ ਜੁਗਾਦੀ ਆਪ ਚਲਾਈਆ। ਪਾਰਬ੍ਰਹਮ ਨਿਰਗੁਣ ਆਪਣਾ ਪੀਸਣ ਪੀਸ, ਸੇਵਕ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਖੇਲ ਖਿਲਾਈਆ। ਪੀਤ ਪਿਤੰਬਰ ਹਰਿ ਭਗਵਾਨ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਸਚ ਸਵੰਬਰ ਦੋ ਜਹਾਨ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਏਕੰਕਾਰਾ ਨੌਜਵਾਨ, ਆਪ ਆਪਣਾ ਸਗਨ ਮਨਾਇੰਦਾ। ਆਦਿ ਨਿਰੰਜਣ ਜੋਤ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਕਰ ਧਿਆਨ, ਆਪ ਆਪਣਾ ਬਲ ਧਰਾਇੰਦਾ। ਸ੍ਰੀ ਭਗਵਾਨ ਖੇਲ ਮਹਾਨ, ਖੇਲ ਆਪਣਾ ਆਪ ਖਿਲਾਇੰਦਾ। ਪਾਰਬ੍ਰਹਮ ਪ੍ਰਭ ਹੋ ਪ੍ਰਧਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਸਤਿ ਸਤਿਵਾਦੀ ਸਤਿ ਵਿਧਾਨ, ਸਤਿ ਸਰੂਪੀ ਆਪ ਬਣਾਇੰਦਾ। ਆਪੇ ਸਖੀ ਆਪੇ ਕਾਹਨ, ਆਪ ਆਪਣਾ ਮੰਗਲ ਗਾਇੰਦਾ। ਆਪੇ ਸ਼ਾਹ ਭੂਪ ਰਾਜ ਰਾਜਾਨ, ਆਪ ਆਪਣਾ ਹੁਕਮ ਸੁਣਾਇੰਦਾ। ਆਪੇ ਤਖ਼ਤ ਤਾਜ ਵੇਖੇ ਮਾਰ ਧਿਆਨ, ਥਿਰ ਘਰ ਵਾਸੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਖੇਲ ਖਿਲਾਇੰਦਾ। ਪੀਤ ਪੀਤੰਬਰ ਹਰਿ ਭਗਵੰਤ, ਪਾਰਬ੍ਰਹਮ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਸਾਚਾ ਕੰਤ, ਹਰਿ ਪੁਰਖ ਨਿਰੰਜਣ ਲਏ ਪ੍ਰਨਾਈਆ। ਏਕੰਕਾਰਾ ਏਕਾ ਚਾੜ੍ਹੇ ਰੰਗ ਬਸੰਤ, ਅਜੂਨੀ ਰਹਿਤ ਆਪ ਰੰਗਾਈਆ। ਆਦਿ ਨਿਰੰਜਣ ਆਦਿ ਅੰਤ, ਆਪ ਆਪਣਾ ਦੀਪ ਜਗਾਈਆ। ਅਬਿਨਾਸ਼ੀ ਕਰਤਾ ਖੇਲ ਬੇਅੰਤ, ਅਗੰਮ ਅਗੰਮੜਾ ਕਾਰ ਕਮਾਈਆ। ਸ੍ਰੀ ਭਗਵਾਨ ਸੋਭਾਵੰਤ, ਸਚਖੰਡ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਧਰਾਈਆ। ਪੀਤ ਪੀਤੰਬਰ ਨਿਰਗੁਣ ਧਾਰ, ਪੁਰਖ ਅਕਾਲ ਵੇਖ ਵਿਖਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ। ਏਕੰਕਾਰਾ ਕਰ ਪਿਆਰ, ਆਪ ਆਪਣਾ ਸੰਗ ਰਖਾਇੰਦਾ। ਆਦਿ ਨਿਰੰਜਣ ਹੋ ਉਜਿਆਰ, ਸਤਿ ਸਰੂਪੀ ਡਗਮਗਾਇੰਦਾ। ਪੁਰਖ ਅਬਿਨਸ਼ੀ ਬਣ ਭਿਖਾਰ, ਦਰ ਆਪਣੇ ਮੰਗ ਮੰਗਾਇੰਦਾ। ਸ੍ਰੀ ਭਗਵਾਨ ਹੋ ਤਿਆਰ, ਸਾਚੀ ਭਿਛਿਆ ਝੋਲੀ ਪਾਇੰਦਾ। ਪਾਰਬ੍ਰਹਮ ਪ੍ਰਭ ਬਣ ਵਰਤਾਰ, ਆਪਣੀ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਵੇਖ ਵਖਾਇੰਦਾ। ਪੀਤ ਪੀਤੰਬਰ ਹਰਿ ਭਗਵਾਨ, ਹਰਿ ਜੂ ਹਰ ਘਟ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਵਡ ਮਿਹਰਬਾਨ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਏਕੰਕਾਰਾ ਖੇਲ ਮਹਾਨ, ਆਦਿ ਨਿਰੰਜਣ ਆਪ ਖਿਲਾਇੰਦਾ। ਸ੍ਰੀ ਭਗਵਾਨ ਬੰਨੇ ਗਾਨ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਪਾਹਬ੍ਰਹਮ ਪ੍ਰਭ ਚਤਰ ਸੁਘੜ ਸਿਆਨ, ਆਪਣਾ ਲੇਖਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸੁਹੰਜਣਾ ਇਕ ਸੁਹਾਇੰਦਾ। ਪੀਤ ਪੀਤੰਬਰ ਹਰਿ ਨਰਾਇਣ, ਨਿਰਗੁਣ ਆਪਣਾ ਆਪ ਉਪਜਾਈਆ। ਸੋ ਪੁਰਖ ਨਿਰੰਜਣ ਬਣੇ ਸਾਕ ਸੱਜਣ ਸੈਣ, ਹਰਿ ਪੁਰਖ ਨਿਰੰਜਣ ਸੱਜਣ ਮੇਲ ਮਿਲਾਈਆ। ਏਕੰਕਾਰਾ ਵੇਖੇ ਆਪਣਾ ਨੈਣ, ਆਦਿ ਨਿਰੰਜਣ ਸੰਗ ਰਖਾਈਆ। ਅਬਿਨਾਸ਼ੀ ਕਰਤਾ ਚੁਕਾਏ ਲਹਿਣ ਦੇਣ, ਸ੍ਰੀ ਭਗਵਾਨ ਆਪਣੀ ਵਸਤ ਆਪ ਉਠਾਈਆ। ਪਾਰਬ੍ਰਹਮ ਪ੍ਰਭ ਏਕਾ ਧਾਮ ਅਕੱਠੇ ਬਹਿਣ, ਨਿਰਗੁਣ ਨਿਰਗੁਣ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚੇ ਵਡ ਵਡਿਆਈਆ। ਥਿਰ ਘਰ ਸਾਚਾ ਹਰਿ ਸੁਹਾਵਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਖੇਲ ਖਿਲਾਵਣਾ, ਏਕੰਕਾਰਾ ਰੰਗ ਰੰਗਾਇੰਦਾ। ਆਦਿ ਨਿਰੰਜਣ ਡਗਮਗਾਵਣਾ, ਅਬਿਨਾਸ਼ੀ ਕਰਤਾ ਰੂਪ ਵਟਾਇੰਦਾ। ਸ੍ਰੀ ਭਗਵਾਨ ਸੰਗ ਰਖਾਵਣਾ, ਪਾਰਬ੍ਰਹਮ ਨਾਉਂ ਧਰਾਇੰਦਾ। ਸਚਖੰਡ ਦਵਾਰਾ ਇਕ ਸੁਹਾਵਣਾ, ਛੱਪਰ ਛੰਨ ਨਾ ਕੋਈ ਵਖਾਇੰਦਾ। ਸਾਚਾ ਤਖ਼ਤ ਇਕ ਵਿਛਾਵਨਾ, ਆਸਣ ਸੇਜ ਨਾ ਕੋਈ ਹੰਢਾਇੰਦਾ। ਸਾਚਾ ਕਾਹਨ ਇਕ ਅਖਵਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਘਰ ਸਾਚਾ ਆਪ ਸੁਹਾਇੰਦਾ। ਥਿਰ ਘਰ ਸਾਚਾ ਉਚ ਮਹੱਲਾ, ਸੋ ਪੁਰਖ ਨਿਰੰਜਣਾ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਬੈਠ ਇਕ ਅਕੱਲਾ, ਏਕੰਕਾਰਾ ਸੋਭਾ ਪਾਈਆ। ਆਦਿ ਨਿਰੰਜਣ ਦੀਪਕ ਬਲਾ, ਅਬਿਨਾਸ਼ੀ ਕਰਤਾ ਕਰ ਰੁਸ਼ਨਾਈਆ। ਸ੍ਰੀ ਭਗਵਾਨ ਆਪਣਾ ਆਸਣ ਆਪੇ ਮੱਲਾ, ਪਾਰਬ੍ਰਹਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮਗਰੀ ਸਾਚੀ ਰਾਸ, ਘਰ ਮੰਦਰ ਆਪ ਟਿਕਾਈਆ। ਸਾਚੀ ਰਾਸ ਪੁਰਖ ਕਰਤਾਰ, ਕਰਨੀ ਕਰਤਾ ਆਪ ਉਪਜਾਇੰਦਾ। ਸਾਚੇ ਮੰਦਰ ਬੈਠ ਨਿਰੰਕਾਰ, ਸਚਖੰਡ ਸਾਚਾ ਆਪ ਸੁਹਾਇੰਦਾ। ਥਿਰ ਘਰ ਦੀਪਕ ਕਰ ਉਜਿਆਰ, ਰੂਪ ਅਨੂਪ ਡਗਮਗਾਇੰਦਾ। ਸਚ ਸਿੰਘਾਸਣ ਬੈਠ ਸੱਚੀ ਸਰਕਾਰ, ਹੁਕਮੀ ਹੁਕਮ ਆਪ ਚਲਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਨਾਰੀ ਕੰਤ ਰੂਪ ਵਟਾਇੰਦਾ। ਬਣ ਵਿਚੋਲਾ ਸਿਰਜਣਹਾਰ, ਘਰ ਘਰ ਵਿਚ ਫੇਰੇ ਪਾਇੰਦਾ। ਮੇਲ ਮਿਲਾਵਾ ਕੰਤ ਭਤਾਰ, ਨਰ ਨਰਾਇਣ ਰੰਗ ਰੰਗਾਇੰਦਾ। ਸਾਚੀ ਸਖੀਆਂ ਮੰਗਲਚਾਰ, ਅਜੂਨੀ ਰਹਿਤ ਆਪ ਕਰਾਇੰਦਾ। ਆਪੇ ਗਾਏ ਗਾਵਣਹਾਰ, ਦੂਸਰ ਕੋਇ ਨਾ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰਾ ਖੇਲ ਅਪਾਰਾ, ਨਿਰਗੁਣ ਧਾਰਾ ਆਪ ਚਲਾਇੰਦਾ। ਨਿਰਗੁਣ ਧਾਰ ਸਤਿ ਸਰੂਪ, ਸੋ ਪੁਰਖ ਨਿਰੰਜਣ ਆਪ ਚਲਾਈਆ। ਹਰਿ ਪੁਰਖ ਨਿਰੰਜਣ ਚਾਰੇ ਕੂਟ, ਏਕੰਕਾਰਾ ਦਹਿ ਦਿਸ਼ਾ ਵੇਖ ਵਖਾਈਆ। ਆਦਿ ਨਿਰੰਜਣ ਆਪਣੇ ਨੂਰ ਆਪੇ ਫੁਟ, ਨੂਰੋ ਨੂਰ ਕਰੇ ਰੁਸ਼ਨਾਈਆ । ਅਬਿਨਾਸ਼ੀ ਕਰਤਾ ਉਚ ਮਹੱਲ ਅਟੱਲ ਮੁਨਾਰ ਚੜ੍ਹੇ ਚੋਟ, ਸਚ ਸਿੰਘਾਸਣ ਆਸਣ ਲਾਈਆ। ਸ੍ਰੀ ਭਗਵਾਨ ਵੇਸ ਵਟਾਏ ਕੋਟਨ ਕੋਟ, ਕੋਟਨ ਕੋਟੀ ਭੇਵ ਨਾ ਰਾਈਆ। ਪਾਰਬ੍ਰਹਮ ਸਚ ਲਗਾਏ ਆਪਣੀ ਚੋਟ, ਸਤਿ ਨਗਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਗੰਮਾ ਨਾ ਮਰਾ ਨਾ ਕਦੇ ਜੰਮਾ, ਆਵਣ ਜਾਵਣ ਖੇਲ ਖਿਲਾਈਆ। ਆਵਣ ਜਾਵਣ ਹਰਿ ਕਰਤਾਰ, ਆਪਣਾ ਖੇਲ ਖਿਲਾਇੰਦਾ। ਸਚਖੰਡ ਨਿਵਾਸੀ ਏਕੰਕਾਰ, ਅਕਲ ਕਲ ਆਪ ਵਰਤਾਇੰਦਾ। ਥਿਰ ਘਰ ਬੈਠ ਸਚੇ ਦਰਬਾਰ, ਸਚ ਸੁਲਤਾਨਾ ਨਾਉਂ ਧਰਾਇੰਦਾ। ਸਚ ਤਰਾਨਾ ਗਾਏ ਆਪਣੀ ਵਾਰ, ਨਾਦ ਅਨਾਦੀ ਗੀਤ ਅਲਾਇੰਦਾ। ਸੁਤ ਦੁਲਾਰਾ ਕਰ ਤਿਆਰ, ਪੂਤ ਸਪੂਤਾ ਨਾਉਂ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰੰਗੀਲਾ ਹਰਿ ਹਰਿ ਮੀਤ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਸਤਿ ਅਤੀਤ, ਘਰ ਸਾਚੇ ਸੋਭਾ ਪਾਈਆ। ਏਕੰਕਾਰਾ ਵਸੇ ਧਾਮ ਅਨਡੀਠ, ਦਿਸ ਕਿਸੇ ਨਾ ਆਈਆ। ਆਦਿ ਨਿਰੰਜਣ ਆਪ ਆਪਣਾ ਆਪੇ ਜੀਤ, ਘਰ ਆਪਣੇ ਸੋਭਾ ਪਾਈਆ। ਪੁਰਖ ਅਬਿਨਾਸ਼ੀ ਹਸਤ ਕੀਟ, ਆਪ ਆਪਣਾ ਰੂਪ ਵਟਾਈਆ। ਸ੍ਰੀ ਭਗਵਾਨ ਸਾਚੀ ਰੀਤ, ਸਚਖੰਡ ਸਾਚੇ ਆਪ ਚਲਾਈਆ। ਪਾਰਬ੍ਰਹਮ ਵਸਣਹਾਰਾ ਸਚ ਮਸੀਤ, ਥਿਰ ਘਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਪੀਤ ਪੀਤੰਬਰ ਨਿਰਗੁਣ ਤਾਜ, ਪੁਰਖ ਨਿਰੰਜਣ ਆਪ ਬਣਾਇੰਦਾ। ਆਦਿਨ ਆਦਿ ਰਚਿਆ ਕਾਜ, ਅੰਤ ਮਧ ਨਾ ਕੋਇ ਵਖਾਇੰਦਾ। ਆਪਣਾ ਸਾਜਣ ਆਪੇ ਸਾਜ, ਸਚ ਸਿੰਘਾਸਣ ਆਪ ਵਿਛਾਇੰਦਾ। ਆਪੇ ਬਣਿਆ ਰਾਜਨ ਰਾਜ, ਆਪ ਆਪਣਾ ਆਸਣ ਲਾਇੰਦਾ। ਆਪ ਆਪਣੀ ਮਾਰ ਆਵਾਜ, ਦਰ ਦਰਬਾਨ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇੰਦਾ। ਵੇਖਣਹਾਰਾ ਪੁਰਖ ਸਮਰਥ, ਦੂਸਰ ਅਵਰ ਨਾ ਕੋਈ ਜਣਾਇੰਦਾ। ਆਪਣੀ ਮਹਿਮਾ ਜਾਣੇ ਅਕਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਖੇਲੇ ਖੇਲ ਆਪਣੇ ਘਾਟ, ਸਚ ਦਵਾਰਾ ਵੇਖ ਵਖਾਇੰਦਾ। ਆਪੇ ਅੰਦਰ ਵੜਿਆ ਆਨ ਬਾਟ, ਆਪ ਆਪਣਾ ਰੂਪ ਪਰਗਟਾਇੰਦਾ। ਆਪੇ ਸੋਇਆ ਆਪਣੀ ਖਾਟ, ਆਪ ਆਪਣਾ ਬਿਰਧ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲਾਇੰਦਾ। ਭੇਵ ਅਵੱਲਾ ਹਰਿ ਭਗਵਾਨ, ਆਪਣਾ ਆਪ ਖੁਲ੍ਹਾਈਆ। ਨਿਰਗੁਣ ਜੋਤ ਨੂਰ ਮਹਾਨ, ਆਦਿ ਜੁਗਾਦਿ ਡਗਮਗਾਈਆ। ਆਪੇ ਜਾਣੇ ਆਪਣਾ ਸਚ ਨਿਸ਼ਾਨ, ਆਪ ਆਪਣੇ ਰੰਗ ਰੰਗਾਈਆ। ਵਸਣਹਾਰਾ ਸਚਖੰਡ ਮਕਾਨ, ਚਾਰ ਦੀਵਾਰ ਨਾ ਕੋਇ ਬਣਾਈਆ। ਨਾ ਕੋਈ ਰਵ ਸਸ ਦਿਸੇ ਸੂਰਜ ਚੰਨ ਭਾਨ, ਮੰਡਲ ਮੰਡਪ ਨਾ ਕੋਇ ਵਖਾਈਆ। ਪ੍ਰਿਥਮੀ ਅਕਾਸ਼ ਗਗਨ ਮੰਡਲ ਬ੍ਰਹਿਮੰਡ ਖੰਡ ਨਾ ਕੋਇ ਨਿਸ਼ਾਨ, ਉਤਭੁਜ ਸੇਤਜ ਜੇਰਜ ਅੰਡ ਨਾ ਕੋਇ ਵਡਿਆਈਆ। ਸ਼ਬਦ ਧੁਨ ਨਾ ਕੋਇ ਗਿਆਨ, ਨਾਮ ਨਾਮਾ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਕ ਵਖਾਈਆ। ਬੰਕ ਦਵਾਰਾ ਹਰਿ ਸੁਹੰਜਣਾ, ਏਕਾ ਏਕ ਉਪਾਇਆ। ਸੋ ਪੁਰਖ ਨਿਰੰਜਣ ਆਦਿ ਨਿਰੰਜਣਾ, ਹਰਿ ਹਰਿ ਬੈਠਾ ਆਸਣ ਲਾਇਆ। ਏਕੰਕਾਰਾ ਘਰ ਸਾਚੇ ਬਹਿ ਬਹਿ ਸਜਣਾ, ਸਾਚਾ ਤਖ਼ਤ ਆਪ ਵਡਿਆਇਆ। ਆਪ ਕਰਾਏ ਆਪਣਾ ਮਜਣਾ, ਅਬਿਨਾਸ਼ੀ ਕਰਤਾ ਨਾਉਂ ਧਰਾਇਆ। ਸ੍ਰੀ ਭਗਵਾਨ ਨਾ ਘੜਿਆ ਨਾ ਭੱਜਣਾ, ਨਾ ਮਰੇ ਨਾ ਜਾਇਆ। ਪਾਰਬ੍ਰਹਮ ਆਪਣੇ ਮੰਦਰ ਆਪੇ ਬਹਿ ਬਹਿ ਸਜਣਾ, ਥਿਰ ਘਰ ਸਾਚਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪੀਤੰਬਰ ਆਪ ਉਪਾਇਆ। ਸਚ ਪੀਤੰਬਰ ਸਾਚੀ ਧਾਰ, ਪਰਮ ਪੁਰਖ ਆਪ ਉਪਜਾਈਆ । ਸਚ ਪਰੀਤਮ ਕਰ ਪਿਆਰ, ਪਰਮ ਪੁਰਖ ਵੇਖ ਵਖਾਈਆ। ਸਚ ਸਚ ਘਰ ਸਚ ਸ਼ੰਗਾਰ, ਸਚ ਸਾਚਾ ਆਪ ਕਰਾਈਆ। ਸਚ ਪੁਰਖ ਹਰਿ ਸਾਚੀ ਨਾਰ, ਸਚ ਸਚ ਕਰੇ ਕੁੜਮਾਈਆ। ਸਚ ਮੰਦਰ ਸਚ ਘਰ ਬਾਰ, ਸਚ ਅੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਸਾਈਆ। ਘਰ ਵਸਾਏ ਹਰਿ ਪੁਰਖ ਅਗੰਮੜਾ, ਏਕਾ ਵੇਸ ਵਟਾਇੰਦਾ। ਕੀਮਤ ਕੋਇ ਨਾ ਪਾਏ ਦਮੜੀ ਦਮੜਾ, ਹੱਟੋ ਹੱਟ ਨਾ ਕੋਇ ਵਿਕਾਇੰਦਾ। ਵਸਣਹਾਰਾ ਬਿਨ ਨਾੜੀ ਚਮੜਾ, ਤਤਵ ਤਤ ਨਾ ਕੋਇ ਜਣਾਇੰਦਾ। ਮਾਤ ਪਿਤ ਨਾ ਅੰਮੀ ਅੰਮੜਾ, ਬਾਲ ਗੋਦ ਨਾ ਕੋਇ ਉਠਾਇੰਦਾ। ਕਰੇ ਖੇਲ ਅਗੰਮ ਅਗੰਮੜਾ, ਆਪ ਆਪਣੀ ਖੇਲ ਖਿਲਾਇੰਦਾ। ਸਾਚਾ ਥਾਨ ਇਕ ਸੁਹੰਦੜਾ, ਸਚਖੰਡ ਸਾਚੇ ਆਸਣ ਲਾਇੰਦਾ। ਸਚ ਸਿੰਘਾਸਣ ਜੋਤ ਜਗੰਦੜਾ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਸ਼ਾਹੋ ਭੂਪ ਰੂਪ ਵਟੰਦੜਾ, ਮਹਿਮਾ ਰੂਪ ਨਾ ਕੋਇ ਗਣਾਇੰਦਾ। ਹੁਕਮੀ ਹੁਕਮ ਆਪ ਸੁਣੰਦੜਾ, ਧੁਰ ਫ਼ਰਮਾਨਾ ਆਪ ਅਲਾਇੰਦਾ। ਚਾਰੋਂ ਕੁੰਟ ਵੇਖ ਵਖੰਦੜਾ, ਦਹਿ ਦਿਸ਼ਾ ਫੇਰੀ ਪਾਇੰਦਾ। ਸ਼ਬਦ ਸੁਤ ਇਕ ਉਠੰਦੜਾ, ਆਪ ਆਪਣੇ ਮਾਰਗ ਲਾਇੰਦਾ। ਤਖ਼ਤ ਤਾਜ ਇਕ ਵਖੰਦੜਾ, ਦੋ ਜਹਾਨਾਂ ਖੇਲ ਖਿਲਾਇੰਦਾ। ਸੱਤ ਰੰਗ ਸਾਚੀ ਧਾਰ ਵਹੰਦੜਾ, ਸਤਿ ਸਤਿਵਾਦੀ ਆਪ ਰੰਗਾਇੰਦਾ। ਪੰਚਮ ਮੁਖ ਖੋਲ੍ਹ ਖੁਲੰਦੜਾ, ਆਪ ਆਪਣਾ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਮੇਲਾ ਬੇਪਰਵਾਹ, ਹਰਿ ਸਾਚਾ ਆਪ ਕਰਾਈਆ। ਸੋ ਪੁਰਖ ਨਿਰੰਜਣ ਬਣ ਮਲਾਹ, ਹਰਿ ਪੁਰਖ ਨਿਰੰਜਣ ਸੇਵ ਕਮਾਈਆ। ਏਕੰਕਾਰਾ ਦਏ ਸਲਾਹ, ਆਦਿ ਨਿਰੰਜਣ ਭੈਣਾ ਭਾਈਆ। ਅਬਿਨਾਸ਼ੀ ਕਰਤਾ ਫੜਾਏ ਬਾਂਹ, ਸ੍ਰੀ ਭਗਵਾਨ ਆਪ ਉਠਾਈਆ। ਪਾਰਬ੍ਰਹਮ ਵੇਖੇ ਸਾਚਾ ਥਾਂ, ਥਿਰ ਘਰ ਸਾਚਾ ਇਕ ਵਖਾਈਆ। ਸਚਖੰਡ ਨਿਵਾਸੀ ਕਰੇ ਸਚ ਨਿਆ, ਨਿਰਗੁਣ ਮੀਤਾ ਹੁਕਮ ਸੁਣਾਈਆ। ਪੀਤ ਪੀਤੰਬਰ ਆਪ ਬਣਾ, ਆਪ ਆਪਣੇ ਹੱਥ ਉਠਾਈਆ। ਸਚ ਸਵੰਬਰ ਵੇਖ ਵਖਾ, ਆਪ ਆਪਣਾ ਨੈਣ ਲਗਾਈਆ। ਕਾਗਦ ਕਲਮ ਨਾ ਲਿਖੇ ਸ਼ਾਹ, ਲਿਖਣਹਾਰਾ ਕੋਇ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਉਪਾਈਆ। ਸਾਚੀ ਵਸਤ ਸਚ ਅਨਮੋਲ, ਹਰਿ ਸਾਚਾ ਆਪ ਉਪਾਇੰਦਾ। ਕੋਇ ਨਾ ਸਕੇ ਕੰਡੇ ਤੋਲ, ਕੀਮਤ ਕਰਤਾ ਨਾ ਕੋਇ ਵਖਾਇੰਦਾ। ਆਪਣਾ ਅੱਖਰ ਆਪੇ ਬੋਲ, ਸ਼ਬਦ ਸ਼ਬਦੀ ਆਪ ਉਪਾਇੰਦਾ। ਆਪਣੀ ਜੋਤੀ ਆਪੇ ਮੌਲ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਖੇਲ ਖਿਲੰਦੜਾ ਹਰਿ ਸੁਲਤਾਨ, ਤਖ਼ਤ ਤਾਜ ਵਡਿਆਈਆ। ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਦੋ ਜਹਾਨਾਂ ਨਿਗਹਬਾਨ, ਦੂਈ ਦਵੈਤੀ ਨਾ ਕੋਇ ਰਖਾਈਆ। ਆਪੇ ਜਾਣੇ ਆਪਣਾ ਧੁਰ ਫ਼ਰਮਾਨ, ਆਪਣੇ ਭਾਣੇ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪ ਉਠਾਈਆ। ਆਪਣੀ ਵਸਤ ਸਾਚੀ ਰਾਸ, ਸੋ ਪੁਰਖ ਨਿਰੰਜਣ ਆਪ ਉਠਾਇੰਦਾ। ਹਰਿ ਪੁਰਖ ਨਿਰੰਜਣ ਵਸੇ ਪਾਸ, ਏਕੰਕਾਰਾ ਸੰਗ ਨਿਭਾਇੰਦਾ। ਆਦਿ ਨਿਰੰਜਣ ਕਰ ਪ੍ਰਕਾਸ਼, ਅੰਧ ਅੰਧੇਰ ਗਵਾਇੰਦਾ। ਸ੍ਰੀ ਭਗਵਾਨ ਸਰਬ ਗੁਣਤਾਸ, ਅਬਿਨਾਸ਼ੀ ਕਰਤਾ ਆਸ ਪੁਜਾਇੰਦਾ। ਪਾਰਬ੍ਰਹਮ ਪਾਵੇ ਰਾਸ, ਆਪਣਾ ਮੰਡਲ ਆਪ ਸੁਹਾਇੰਦਾ। ਨਿਰਗੁਣ ਰੂਪ ਸ਼ਾਹੋ ਸ਼ਾਬਾਸ, ਸਾਚੀ ਰਚਨਾ ਵੇਖ ਵਖਾਇੰਦਾ। ਨਾ ਕੋਈ ਪ੍ਰਿਥਮੀ ਨਾ ਆਕਾਸ, ਮੰਡਲ ਮੰਡਪ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਨਾ ਕੋਇ ਵਿਨਾਸ, ਅਬਿਨਾਸ਼ੀ ਕਰਤਾ ਆਪ ਅਖਵਾਇੰਦਾ। ਆਪਣੇ ਮੰਦਰ ਕਰ ਕਰ ਵਾਸ, ਥਿਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਸੁਣਾਇੰਦਾ। ਹੁਕਮੀ ਹੁਕਮ ਸਚ ਦਰਬਾਰ, ਹਰਿ ਸਾਚਾ ਸਚ ਸੁਣਾਈਆ। ਆਪੇ ਬਣ ਬਣ ਚੋਬਦਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਆਪੇ ਹੋਏ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਆਪੇ ਅੰਦਰ ਫਿਰੇ ਬਾਹਰ, ਗੁਪਤ ਜ਼ਾਹਰ ਵਡ ਵਡਿਆਈਆ। ਆਪੇ ਪੁਰਖ ਆਪੇ ਨਾਰ, ਕੰਤ ਕੰਤੂਲ ਆਪ ਹੋ ਜਾਈਆ। ਆਪੇ ਪੂਤ ਸਪੂਤਾ ਬਣ ਸੁਤ ਦੁਲਾਰ, ਆਪ ਆਪਣੀ ਕੁੱਖ ਸੁਹਾਈਆ। ਆਪੇ ਬਹਿ ਬਹਿ ਕਰੇ ਪਿਆਰ, ਆਪ ਆਪਣਾ ਮੇਲ ਮਿਲਾਈਆ। ਆਪੇ ਵਣਜ ਵਣਜਾਰਾ ਕਰੇ ਵਪਾਰ, ਆਪ ਆਪਣਾ ਹੱਟ ਖੁਲਾਈਆ। ਆਪੇ ਵਸਤ ਰੱਖੇ ਹਰਿ ਅਪਰ ਅਪਾਰ, ਰੂਪ ਰੰਗ ਨਾ ਕੋਇ ਜਣਾਈਆ। ਆਪੇ ਘਾੜਨ ਘੜੇ ਸੱਚਾ ਸੁਨਿਆਰ, ਆਪਣੀ ਕੁਠਾਲੀ ਆਪੇ ਤਾਈਆ। ਆਪੇ ਸੁਹਾਗਾ ਦੇਵੇ ਡਾਰ, ਆਪੇ ਸੋਨਾ ਕੰਚਨ ਰੂਪ ਵਟਾਈਆ। ਆਪੇ ਜੜਤੀ ਜੜੇ ਕਰਤਾਰ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਆਪੇ ਬਣ ਸਚ ਸਿਕਦਾਰ, ਸ਼ਾਹ ਸੁਲਤਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲੱਖ ਅਲੱਖਨਾ ਅਲੱਖ ਜਗਾਈਆ। ਅਲੱਖ ਨਿਰੰਜਣ ਬੋਲ ਅਲੱਖ, ਦਰ ਘਰ ਸਾਚਾ ਮੰਗ ਮੰਗਾਇੰਦਾ। ਸਚਖੰਡ ਨਿਵਾਸੀ ਹੋ ਪ੍ਰਤਖ, ਆਪ ਆਪਣਾ ਰੂਪ ਵਟਾਇੰਦਾ। ਆਪਣੀ ਕੀਮਤ ਆਪੇ ਪਾਏ ਕਰੋੜ ਲੱਖ, ਲਿਖਿਆ ਲੇਖ ਨਾ ਕੋਈ ਜਣਾਇੰਦਾ। ਆਪ ਆਪਣੇ ਨਾਲੋਂ ਕਰ ਕਰ ਵੱਖ, ਆਪ ਆਪਣੀ ਸੇਵ ਕਮਾਇੰਦਾ। ਆਪਣੇ ਚਰਨਾ ਉਪਰ ਜਾਏ ਢੱਠ, ਆਪੇ ਫੜ ਫੜ ਗਲੇ ਲਗਾਇੰਦਾ। ਆਪੇ ਖੇਲ ਪੁਰਖ ਸਮਰਥ, ਆਪ ਆਪਣਾ ਹੱਥ ਰਖਾਇੰਦਾ। ਆਪੇ ਮਹਿਮਾ ਅਕਥਨਾ ਅਕਥ, ਅਕਥ ਕਹਾਣੀ ਆਪ ਜਣਾਇੰਦਾ। ਆਪੇ ਆਪਣਾ ਚਲਾਏ ਆਪ ਰਥ, ਰਥ ਰਥਵਾਹੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਆਪੇ ਰਈਯਤ ਆਪੇ ਰਾਜਾ, ਸ਼ਾਹੋ ਭੂਪ ਆਪ ਅਖਵਾਈਆ। ਆਪੇ ਸੀਸ ਪਹਿਨੇ ਤਾਜਾ, ਆਪੇ ਕਫਨੀ ਆਪਣੀ ਆਪ ਹੰਢਾਈਆ। ਆਪਣੇ ਗਲ ਪਾਏ ਅਲਫੀ ਮਾਰੇ ਵਾਜਾ, ਆਪੇ ਬਣਿਆ ਵੱਡਾ ਸ਼ਹਿਨਸ਼ਾਹੀਆ। ਆਪੇ ਚਾਰੋਂ ਕੁੰਟ ਫਿਰੇ ਭਾਜਾ, ਆਦਿ ਜੁਗਾਦਿ ਵੇਖ ਵਿਖਾਈਆ। ਆਪੇ ਅਸਵ ਚੜ੍ਹੇ ਸਾਚੇ ਤਾਜਾ, ਆਪ ਆਪਣਾ ਆਪ ਦ੍ਰਿੜਾਈਆ। ਆਪੇ ਹੋ ਗਰੀਬ ਨਿਵਾਜਾ, ਆਪਣੀ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਤ ਪੀਤੰਬਰ ਇਕ ਵਿਖਾਈਆ। ਪੀਤ ਪੀਤੰਬਰ ਸੀਸ ਰੱਖ, ਰੱਖਣਹਾਰਾ ਆਪ ਅਖਵਾਇੰਦਾ। ਆਪਣਾ ਲੇਖਾ ਆਪੇ ਲਿਖ, ਆਪਣੀ ਗਿਣਤੀ ਆਪ ਗਿਣਾਇੰਦਾ। ਆਪਣਾ ਮਾਰਗ ਆਪੇ ਦੱਸ, ਆਪ ਆਪਣਾ ਭੇਵ ਖੁਲਾਇੰਦਾ। ਆਪਣੇ ਅੰਦਰ ਆਪੇ ਵਸ, ਆਪ ਆਪਣੀ ਬੂਝ ਬੁਝਾਇੰਦਾ। ਆਪਣੇ ਹੁਕਮੇ ਆਪੇ ਨੱਸ, ਹੁਕਮੀ ਹੁਕਮ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਸ਼ਾਹ ਸੁਲਤਾਨ ਵਡ ਰਾਜਨ ਰਾਜਾ, ਤਖ਼ਤ ਤਾਜ ਬਰਾਜਿਆ । ਸੀਸ ਸੁਹਾਏ ਸਾਚਾ ਤਾਜਾ, ਲੇਖਾ ਜਾਣੇ ਵਡ ਵਡ ਮਹਾਰਾਜਿਆ। ਆਪਣੇ ਆਸਣ ਬਹਿ ਬਹਿ ਆਪਣਾ ਰਚਿਆ ਆਪੇ ਕਾਜਾ, ਆਪੇ ਰੱਖਣਹਾਰਾ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਦੇਵੇ ਏਕਾ ਦਾਜਿਆ। ਪਾਰਬ੍ਰਹਮ ਉਠ ਜਾਗ, ਸੋ ਪੁਰਖ ਨਿਰੰਜਣ ਆਪ ਜਗਾਈਆ। ਮੇਰਾ ਨਾਉਂ ਤੇਰਾ ਰਾਗ, ਤੇਰਾ ਰਾਗ ਮੇਰੀ ਸ਼ਨਵਾਈਆ। ਮੇਰੀ ਧੁਨ ਤੇਰਾ ਸਾਜ, ਮੇਰੀ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਤਾਰ ਹਿਲਾਈਆ। ਸੋ ਪੁਰਖ ਨਿਰੰਜਣ ਸਚ ਸਤਾਰ, ਆਪਣੀ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰ, ਆਪਣਾ ਪੜਦਾ ਆਪੇ ਲਾਹਿੰਦਾ। ਏਕੰਕਾਰਾ ਨੈਣ ਉਘਾੜ, ਪ੍ਰਤਖ ਰੂਪ ਵਟਾਇੰਦਾ। ਆਦਿ ਨਿਰੰਜਣ ਸਚ ਅਖਾੜ, ਘਰ ਸਾਚੇ ਆਪ ਵਖਾਇੰਦਾ। ਅਬਿਨਾਸ਼ੀ ਕਰਤਾ ਸਾਂਝਾ ਯਾਰ, ਮੀਤ ਮੁਰਾਰਾ ਮੇਲ ਮਿਲਾਇੰਦਾ। ਸ੍ਰੀ ਭਗਵਾਨ ਖੇਲ ਅਪਾਰ, ਸਵਾਂਗੀ ਆਪਣਾ ਸਾਂਗ ਰਚਾਇੰਦਾ। ਅਬਿਨਾਸ਼ੀ ਕਰਤਾ ਹੋ ਤਿਆਰ, ਸਚ ਮਰਦੰਗ ਹੱਥ ਉਠਾਇੰਦਾ। ਪਾਰਬ੍ਰਹਮ ਦਏ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਸਚ ਮਰਦੰਗ, ਆਪਣੇ ਹੱਥ ਉਠਾਈਆ। ਸ੍ਰੀ ਭਗਵਾਨ ਇਕ ਸਾਰਿੰਗ, ਸਾਰਿੰਗ ਸਾਰਿੰਗਾ ਇਕ ਵਜਾਈਆ। ਅਬਿਨਾਸ਼ੀ ਕਰਤਾ ਸਚ ਤਰੰਗ, ਤੁਰੀਆ ਧਾਰ ਉਡਾਈਆ। ਆਦਿ ਨਿਰੰਜਣ ਸੂਰਾ ਸਰਬੰਗ, ਸੂਰਬੀਰ ਵੇਖ ਵਖਾਈਆ। ਏਕੰਕਾਰ ਕਸ ਤੰਗ, ਆਸਣ ਸਿੰਘਾਸਣ ਇਕ ਵਿਛਾਈਆ। ਹਰਿ ਪੁਰਖ ਨਿਰੰਜਣ ਬੈਠ ਪਲੰਘ, ਆਪ ਆਪਣਾ ਨੈਣ ਉਠਾਈਆ। ਸੋ ਪੁਰਖ ਨਿਰੰਜਣ ਉਚ ਮਹੱਲੇ ਆਪੇ ਲੰਘ, ਆਪ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਭੇਵ ਖੁਲ੍ਹਾਈਆ। ਸੋ ਪੁਰਖ ਨਿਰੰਜਣ ਧੁਰ ਫੁਰਮਾਣਾ, ਹਰਿ ਪੁਰਖ ਨਿਰੰਜਣ ਆਪ ਜਣਾਇੰਦਾ। ਏਕੰਕਾਰਾ ਕਰ ਧਿਆਨਾ, ਅੰਦਰ ਬਾਹਿਰ ਵੇਖ ਵਿਖਾਇੰਦਾ। ਆਦਿ ਨਿਰੰਜਣ ਸਤ ਸਹਾਣਾ, ਚਤਰ ਸੁਘੜ ਵਡ ਵਡਿਆਇੰਦਾ। ਸ੍ਰੀ ਭਗਵਾਨ ਇਕ ਨਿਸ਼ਾਨਾ, ਏਕਾ ਨਾਉਂ ਵਖਾਇੰਦਾ। ਅਬਿਨਾਸ਼ੀ ਕਰਤਾ ਗਾਏ ਗਾਣਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਪਾਰਬ੍ਰਹਮ ਸਚ ਮੰਨੇ ਭਾਣਾ, ਆਪਣੇ ਭਾਣੇ ਆਪ ਸਮਾਇੰਦਾ। ਪਾਰਬ੍ਰਹਮ ਮੰਨਿਆ ਸਾਚਾ ਭਾਣਾ, ਹਰਿ ਸਾਚਾ ਆਪ ਸੁਣਾਇੰਦਾ। ਪੁਰਖ ਅਬਿਨਾਸ਼ੀ ਸਾਚਾ ਰਾਣਾ, ਘਰ ਸਾਚੇ ਅਦਲ ਕਮਾਇੰਦਾ। ਆਪਣਾ ਵੇਸ ਆਪ ਵਟਾਨਾ, ਵੇਸ ਅਨੇਕਾ ਆਪ ਕਰਾਇੰਦਾ। ਆਪਣੀ ਜੋਤ ਆਪੇ ਡਗਮਗਾਨਾ, ਜੋਤੀ ਨੂਰੋ ਨੂਰ ਆਪ ਅਖਵਾਇੰਦਾ। ਆਪੇ ਰਵ ਸਸ ਕਰ ਪ੍ਰਧਾਨਾ, ਆਪ ਆਪਣਾ ਚਰਨ ਛੁਹਾਇੰਦਾ। ਚਰਨ ਕਵਲ ਵਿਖਾਏ ਇਕ ਗਿਆਨਾ, ਸਾਚੇ ਨੇਤਰ ਮੇਲ ਮਿਲਾਇੰਦਾ । ਆਪ ਰਖਾਏ ਪੰਧ ਜਿਮੀ ਅਸਮਾਨਾ, ਆਪਣੀ ਇਛਿਆ ਆਪ ਟਿਕਾਇੰਦਾ । ਹਰਿ ਕਾ ਭੇਵ ਦਿਸੇ ਨਾ ਪਾਣਾ, ਭੇਵ ਅਭੇਦ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਰਵ ਸਸ ਕਰ ਤਿਆਰ, ਪਾਰਬ੍ਰਹਮ ਆਪ ਉਪਜਾਈਆ। ਆਦਿ ਨਿਰੰਜਣ ਜੋਤ ਕਰ ਉਜਿਆਰ, ਨੂਰ ਨੁਰਾਨਾ, ਵਿਚ ਟਿਕਾਈਆ। ਏਕੰਕਾਰਾ ਬਣ ਸਿਕਦਾਰ, ਸਾਚਾ ਹੁਕਮ ਸੁਣਾਈਆ। ਆਦਿ ਜੁਗਾਦੀ ਏਕਾ ਧਾਰ, ਆਪਣੇ ਹੱਥ ਰੱਖੀ ਵਡਿਆਈਆ। ਤੀਜਾ ਲੋਚਣ ਇਕ ਉਘਾੜ, ਚਰਨ ਕਵਲ ਦਰਸਾਈਆ। ਦੋਏ ਲੋਚਨ ਅਪਰ ਅਪਾਰ, ਨੈਣ ਮੂੰਦ ਆਪ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪ੍ਰਵਾਹੀਆ। ਰਵ ਸਸ ਕਰ ਪ੍ਰਕਾਸ਼, ਜੋਤੀ ਜੋਤ ਟਿਕਾਇਆ। ਦੋਹਾਂ ਵਿਚੋਲਾ ਪੁਰਖ ਅਬਿਨਾਸ਼, ਦੂਸਰ ਸੰਗ ਨਾ ਕੋਈ ਰਖਾਇਆ। ਸਾਚੇ ਮੰਡਲ ਸਾਚੀ ਰਾਸ, ਮੰਡਲ ਮੰਡਪ ਨਾਲ ਰਲਾਇਆ। ਕੋਟਨ ਕੋਟ ਕਰ ਕਰ ਵਾਸ, ਤਾਰ ਸਤਾਰ ਆਪ ਹਿਲਾਇਆ। ਗ੍ਰਹਿ ਗ੍ਰਹਿ ਮੇਲਾ ਵਿਚ ਅਕਾਸ਼, ਤ੍ਰੈ ਤ੍ਰੈ ਦਿਸ ਨਾ ਆਇਆ। ਆਪਣਾ ਕਰ ਕਰ ਆਪੇ ਵਾਸ, ਆਪਣੇ ਭਾਣੇ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਪ੍ਰਭ ਸਾਚੀ ਸੇਵ ਕਮਾਇਆ। ਪਾਰਬ੍ਰਹਮ ਪ੍ਰਭ ਅੰਦਰ ਵੜ, ਰਵ ਸਸ ਕਰੇ ਰੁਸ਼ਨਾਈਆ। ਆਪੇ ਅਗੇ ਰਿਹਾ ਖੜ, ਆਪੇ ਮੁਖ ਭਵਾਈਆ। ਆਪੇ ਉਪਰ ਬੈਠਾ ਚੜ, ਚਰਨਾ ਹੇਠ ਦਬਾਈਆ। ਨਾ ਕੋਈ ਸੀਸ ਨਾ ਕੋਈ ਧੜ, ਪੁਰਖ ਅਬਿਨਾਸ਼ੀ ਭੇਵ ਨਾ ਰਾਈਆ। ਨਾ ਕੋਈ ਚੋਟੀ ਨਾ ਕੋਈ ਜੜ, ਸਾਚਾ ਬੀਜ ਨਾ ਕੋਈ ਵਖਾਈਆ। ਦੋ ਦੋ ਹੱਥੀਂ ਨਾ ਸਕੇ ਕੋਈ ਫੜ, ਨੇਤਰ ਨੈਣ ਨਾ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਵ ਸਸ ਬੂਝ ਬੁਝਾਈਆ। ਰਵ ਸਸ ਕਰ ਪੁਕਾਰ, ਨੇਤਰ ਰੋ ਰੋ ਨੀਰ ਵਹਾਇਆ। ਪਾਰਬ੍ਰਹਮ ਤੇਰੀ ਸਾਚੀ ਧਾਰ, ਜੋਤੀ ਨੂਰ ਨੂਰ ਰੁਸ਼ਨਾਇਆ। ਏਕਾ ਕਿਰਨ ਇਕ ਵਪਾਰ, ਇਕ ਇਕ ਇਕ ਨਾਲ ਦਏ ਮਿਲਾਇਆ। ਤੇਰਾ ਚਰਨ ਸਚ ਪਿਆਰ, ਸਚਖੰਡ ਸਾਚੇ ਵੇਖ ਵਖਾਇਆ। ਤੇਰਾ ਮੁਖ ਸਚੀ ਸਰਕਾਰ, ਪੰਚਮ ਬਹਿ ਬਹਿ ਨਾਲ ਸੁਹਾਇਆ। ਅਧਵਿਚਕਾਰੇ ਖੇਲ ਅਪਾਰ, ਨਿਰਗੁਣ ਆਪਣਾ ਨਾਉਂ ਉਪਜਾਇਆ। ਆਪਣਾ ਕਰ ਬੰਦ ਕਿਵਾੜ, ਆਪਣੀ ਵਸਤ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸ਼ਾਹੋ ਸ਼ਾਬਾਸੀ ਭੇਵ ਛੁਪਾਇਆ। ਸ਼ਾਹੋ ਸ਼ਾਬਾਸੀ ਭੇਵ ਨਿਰਾਲਾ, ਸੋ ਪੁਰਖ ਨਿਰੰਜਣ ਭੇਵ ਛੁਪਾਇੰਦਾ। ਹਰਿ ਪੁਰਖ ਨਿਰੰਜਣ ਜੋਤ ਅਕਾਲਾ, ਅਕਲ ਕਲ ਧਾਰੀ ਦਿਸ ਨਾ ਆਇੰਦਾ। ਏਕੰਕਾਰਾ ਅਵਲੜੀ ਚਾਲਾ, ਆਦਿਨ ਅੰਤਾ ਆਪ ਚਲਾਇੰਦਾ। ਆਦਿ ਨਿਰੰਜਣ ਜੋਤ ਉਜਾਲਾ, ਹਰਿ ਗੋਪਾਲਾ ਦਿਸ ਨਾ ਆਇੰਦਾ। ਅਬਿਨਾਸ਼ੀ ਕਰਤਾ ਰਾਹ ਸੁਖਾਲਾ, ਨਿਰਗੁਣ ਆਪਣਾ ਰੂਪ ਵਖਾਇੰਦਾ। ਸ੍ਰੀ ਭਗਵਾਨ ਬਣ ਦਲਾਲਾ, ਥਿਰ ਘਰ ਸਾਚਾ ਵੇਖ ਵਖਾਇੰਦਾ। ਪਾਰਬ੍ਰਹਮ ਬਣ ਰਖਵਾਲਾ, ਸਾਚੀ ਸੇਵ ਕਮਾਇੰਦਾ। ਰਵ ਸਸ ਦੋਵੇਂ ਲਾਲਾ, ਲਾਲਨ ਲਾਲ ਆਪ ਉਪਜਾਇੰਦਾ। ਆਪ ਉਪਜਾਏ ਦਇਆ ਕਮਾਏ, ਨੂਰੀ ਕਿਰਨ ਕਿਰਨ ਸਮਾਈਆ। ਕਰਨੀ ਕਰਤਾ ਕਿਰਤ ਕਮਾਏ, ਕਰਨਹਾਰਾ ਦਿਸ ਨਾ ਆਈਆ। ਆਪਣਾ ਨੂਰ ਨੂਰ ਰੁਸ਼ਨਾਏ, ਨੂਰੋ ਨੂਰ ਡਗਮਗਾਈਆ। ਤਖ਼ਤ ਤਾਜ ਹਰਿ ਇਕ ਸੁਹਾਏ, ਸ਼ਾਹ ਸੁਲਤਾਨ ਦਏ ਵਡਿਆਈਆ। ਸਾਚਾ ਰਾਜ ਆਪ ਕਮਾਏ, ਧੁਰਦਰਗਾਹੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪੀਤੰਬਰ ਦਏ ਵਡਿਆਈਆ। ਸਚ ਪੀਤੰਬਰ ਪੰਚਮ ਮੁਖ, ਹਰਿ ਮੁਖੜਾ ਮੁਖ ਸਲਾਹੀਆ। ਨਾ ਕੋਈ ਚਿੰਤਾ ਨਾ ਕੋਈ ਦੁੱਖ, ਹਰਖ ਸੋਗ ਨਾ ਕੋਇ ਜਣਾਈਆ। ਨਾ ਕੋਈ ਜਨਨੀ ਰੱਖੇ ਕੁੱਖ, ਪਿਤਾ ਮਾਤ ਨਾ ਕੋਇ ਵਡਿਆਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਭੁੱਖ, ਤ੍ਰੈਗੁਣ ਬੰਧ ਨਾ ਕੋਇ ਬੰਧਾਈਆ। ਨਾ ਕੋਈ ਕਾਇਆ ਨਾ ਕੋਈ ਮੁਖ, ਰਸਨਾ ਜੇਹਵਾ ਨਾ ਕੋਇ ਵਖਾਈਆ। ਸਚਖੰਡ ਨਿਵਾਸੀ ਸਚਖੰਡ ਦਵਾਰੇ ਬੈਠਾ ਲੁਕ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਲੇਖ ਵਖਾਈਆ। ਆਪਣਾ ਲੇਖਾ ਲਿਖਣਹਾਰਾ, ਭੇਵ ਅਭੇਦ ਰਖਾਇੰਦਾ। ਸਚਖੰਡ ਨਿਵਾਸੀ ਹਰਿ ਨਿਰੰਕਾਰ, ਥਿਰ ਘਰ ਸਾਚੇ ਸੋਭਾ ਪਾਇੰਦਾ। ਸਤਿ ਸਰੂਪੀ ਬਣ ਸਿਕਦਾਰ, ਅਦਲ ਅਦਾਲਤ ਇਕ ਵਖਾਇੰਦਾ। ਪੀਤ ਪੀਤੰਬਰ ਸੋਹੇ ਦਸਤਾਰ, ਦਸਤਗੀਰ ਰੂਪ ਵਟਾਇੰਦਾ। ਆਪਣੀ ਇਛਿਆ ਸਾਚਾ ਹਾਰ, ਤਨ ਸਾਚੇ ਆਪ ਲਟਕਾਇੰਦਾ। ਆਪਣੀ ਭਿਛਿਆ ਭਰ ਭੰਡਾਰ, ਘਰ ਆਪਣੇ ਆਪ ਵਰਤਾਇੰਦਾ। ਆਪਣੀ ਭਿਛਿਆ ਮੰਗੇ ਬਣ ਭਿਖਾਰ, ਆਪ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਚ ਦਰਵਾਜਾ, ਆਪੇ ਖੋਲ੍ਹੇ ਗਰੀਬ ਨਿਵਾਜਾ, ਬਹਿ ਬਹਿ ਆਪਣਾ ਕਾਜ ਰਚਾਇੰਦਾ। ਕਾਜ ਰਚਦੰੜਾ ਪੁਰਖ ਸੁਲਤਾਨ, ਨਿਰਗੁਣ ਦਾਤਾ ਬੇਪਰਵਾਹੀਆ। ਆਦਿ ਪੁਰਖ ਖੇਲ ਮਹਾਨ, ਅੰਤ ਆਪਣੇ ਹੱਥ ਰਖਾਈਆ। ਆਪਣੀ ਉਪਜ ਆਪ ਸੁਲਤਾਨ, ਆਪ ਆਪਣਾ ਨਾਉਂ ਧਰਾਈਆ। ਪੰਚਮ ਮੁਖ ਇਕ ਗਿਆਨ, ਏਕਾ ਪੜਦਾ ਲਾਹੀਆ। ਏਕਾ ਵੇਖ ਸਚ ਨਿਸ਼ਾਨ, ਏਕਾ ਲਏ ਉਠਾਈਆ। ਨਿਰਾਕਾਰ ਪਾਏ ਆਨ, ਸਾਕਾਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਸੀਸ ਰਖਾਈਆ।
