੩ ਮੱਘਰ ੨੦੧੫ ਬਿਕ੍ਰਮੀ ਭਗਤ ਸਿੰਘ ਦੇ ਘਰ ਇਟਾਰਸੀ ਸ਼ਹਿਰ ਮਧਿਆ ਪ੍ਰਦੇਸ਼
ਆਦਿ ਪੁਰਖ ਏਕੰਕਾਰ, ਅਕਲ ਕਲਾ ਕਲ ਧਾਰਿਆ। ਆਦਿ ਨਿਰੰਜਣ ਖੇਲ ਅਪਾਰ, ਆਦਿ ਪੁਰਖ ਰੂਪ ਵਟਾ ਲਿਆ। ਨਿਰਗੁਣ ਜੋਤੀ ਕਰ ਉਜਿਆਰ, ਨੂਰੋ ਨੂਰ ਡਗਮਗਾ ਰਿਹਾ। ਆਦਿ ਸ਼ਕਤ ਵੇਸ ਕਰਤਾਰ, ਆਪ ਆਪਣਾ ਖੇਲ ਖਿਲਾ ਰਿਹਾ। ਅਕਾਲ ਮੂਰਤ ਹੋ ਤਿਆਰ, ਅਨਭਵ ਪ੍ਰਕਾਸ਼ ਸਮਾ ਰਿਹਾ। ਇਕ ਇਕੱਲਾ ਪਾਵੇ ਸਾਰ, ਆਦਿ ਜੁਗਾਦੀ ਵੇਸ ਵਟਾ ਲਿਆ। ਸਚ ਮਹੱਲਾ ਅਪਰ ਅਪਾਰ, ਥਿਰ ਘਰ ਆਸਣ ਲਾ ਲਿਆ। ਸਚ ਸਿੰਘਾਸਣ ਬੈਠ ਸੱਚੀ ਸਰਕਾਰ, ਪੁਰਖ ਅਬਿਨਾਸ਼ੀ ਖੇਲ ਖਿਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਵਰਤਾ ਲਿਆ। ਖੇਲਣਹਾਰ ਹਰਿ ਭਗਵਾਨਾ, ਆਦਿ ਜੁਗਾਦਿ ਅਖਵਾਇਆ। ਖੇਲੇ ਖੇਲ ਦੋ ਜਹਾਨਾਂ, ਭੇਦ ਅਭੇਦ ਛੁਪਾਇਆ। ਇਕ ਵਖਾਏ ਧਰਮ ਨਿਸ਼ਾਨਾ, ਦਰਗਹਿ ਸਾਚੀ ਆਪ ਝੁਲਾਇਆ। ਜੋਤੀ ਦੀਪਕ ਇਕ ਮਹਾਨਾ, ਆਪ ਆਪਣਾ ਕਰ ਰੁਸ਼ਨਾਇਆ। ਆਪ ਆਪਣਾ ਗਾਏ ਗਾਣਾ, ਆਪ ਆਪਣਾ ਸ਼ਬਦ ਅਲਾਇਆ। ਆਪ ਸੁਣਾਏ ਅਨਾਦੀ ਤਰਾਨਾ, ਧੁਨੀ ਨਾਦ ਆਪ ਉਪਜਾਇਆ। ਆਪੇ ਵੇਖੇ ਮਾਰ ਧਿਆਨਾ, ਵੇਖਣਹਾਰ ਆਪ ਹੋ ਜਾਇਆ। ਆਪ ਸੁਹਾਏ ਸਾਚਾ ਥਾਨਾ, ਥਾਨ ਸੁਹਾਵਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲਏ ਉਪਾਇਆ। ਜੋਤੀ ਨੂਰ ਹਰਿ ਕਰਤਾਰ, ਨਿਰਗੁਣ ਜੋਤ ਜਗਾਈਆ। ਥਿਰ ਘਰ ਬੈਠ ਆਪਣੇ ਅੰਦਰ, ਅਲੱਖ ਨਿਰੰਜਣ ਵੇਸ ਵਟਾਈਆ। ਅਗੰਮ ਅਗੋਚਰ ਭੇਵ ਨਿਆਰ, ਵੇਦ ਕਤੇਬ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਈਆ। ਰੰਗ ਰੰਗਾਏ ਹਰਿ ਭਗਵੰਤਾ, ਆਪਣਾ ਆਪ ਰੰਗਾਇਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇਆ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇਆ। ਆਪ ਬਣਾਏ ਆਪਣੀ ਬਣਤਾ, ਮਾਤ ਪਿਤ ਨਾ ਕੋਈ ਰਖਾਇਆ। ਆਪਣੀ ਮਹਿਮਾ ਜਾਣੇ ਅਗਣਤਾ, ਲੇਖਾ ਲਿਖਤ ਵਿਚ ਨਾ ਆਇਆ । ਆਪ ਉਪਾਏ ਜੀਵ ਜੰਤਾਂ, ਜੀਵਾਂ ਜੰਤਾਂ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਹਰਿ ਹਰਿ ਵੇਸ ਹਰਿ ਅਵੱਲਾ, ਆਪਣਾ ਆਪ ਕਰਾਈਆ। ਖੇਲੇ ਖੇਲ ਇਕ ਇਕੱਲਾ, ਆਪਣੀ ਕਲ ਵਰਤਾਈਆ। ਆਪੇ ਵਸਿਆ ਜਲਾ ਥਲਾਂ, ਜੰਗਲ ਜੂਹ ਉਜਾੜ ਪਹਾੜ ਆਪੇ ਡੇਰਾ ਲਾਈਆ। ਪਾਰਬ੍ਰਹਮ ਜੋਤੀ ਸ਼ਬਦੀ ਆਪੇ ਰਲਾ, ਨਿਰਗੁਣ ਸਰਗੁਣ ਵੇਸ ਵਟਾਈਆ। ਆਪ ਆਪਣਾ ਦਰ ਆਪੇ ਮੱਲਾ, ਆਪ ਆਪਣਾ ਵੇਖ ਵਖਾਈਆ। ਆਪ ਫੜਾਏ ਆਪਣਾ ਪੱਲਾ, ਆਪੇ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਰਚਨ ਰਚਾਏ ਹਰਿ ਨਰਾਇਣ, ਆਪਣਾ ਰੂਪ ਸਮਾਇਆ। ਵੇਦ ਕਤੇਬ ਸ਼ਾਸਤਰ ਸਿਮਰਤ ਸਾਰੇ ਕਹਿਣ, ਭੇਵ ਕਿਸੇ ਨਾ ਪਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਨਾਮ ਨਾਮਾ ਹਰਿ ਹਰਿ ਲੈਣ, ਆਪ ਆਪਣਾ ਸੀਸ ਝੁਕਾਇਆ। ਪੁਰੀਆਂ ਲੋਆਂ ਧਾਮ ਅਵੱਲੇ ਸਾਚੇ ਬਹਿਣ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਸ ਵਟਾਇਆ। ਨਿਰਗੁਣ ਜੋਤੀ ਹਰਿ ਉਜਾਲਾ, ਆਪਣੀ ਕਿਰਪਾ ਧਾਰਿਆ। ਦੀਨਾਂ ਬੰਧਪ ਦੀਨ ਦਿਆਲਾ, ਜੁਗ ਜੁਗ ਲਏ ਅਵਤਾਰਿਆ। ਵੇਖ ਵਖਾਏ ਦੋ ਜਹਾਨਾਂ, ਏਕਾ ਏਕ ਹਰਿ ਨਿਰੰਕਾਰਿਆ। ਆਪ ਤੋੜਨਹਾਰ ਜੰਜਾਲਾ, ਜਾਗਰਤ ਜੋਤ ਇਕ ਜਗਾ ਰਿਹਾ। ਲੱਖ ਚੁਰਾਸੀ ਕਾਇਆ ਵੇਖ ਧਰਮਸਾਲਾ, ਤ੍ਰੈਗੁਣ ਵੇਸ ਵਟਾ ਲਿਆ। ਪੰਜ ਤਤ ਹੋਏ ਰਖਵਾਲਾ, ਤ੍ਰੈ ਸੰਗ ਮਿਲਾ ਲਿਆ। ਮਨ ਮਤ ਬੁੱਧ ਕਰੇ ਪ੍ਰਿਤਪਾਲਾ, ਹਰਿ ਏਕਾ ਏਕ ਨਾਉਂ ਧਰਾ ਲਿਆ। ਅੰਤਮ ਖੇਲੇ ਖੇਲ ਨਿਰਾਲਾ, ਘਰ ਘਰ ਵਿਚ ਆਪ ਟਿਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਚਲਾ ਰਿਹਾ। ਜੋਤੀ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਨਿਰਗੁਣ ਨਿਰਗੁਣ ਖੇਲ ਅਪਾਰ, ਪਾਰਬ੍ਰਹਮ ਰੂਪ ਵਟਾਈਆ। ਸਤਿ ਪੁਰਖ ਨਿਰੰਜਣ ਕਿਰਪਾ ਧਾਰ, ਸਾਚਾ ਮੀਤੜਾ ਆਪ ਹੋ ਜਾਈਆ। ਸੋਹੰ ਸ਼ਬਦ ਤਿਖੀ ਧਾਰ, ਏਕਾ ਰੂਪ ਅਖਵਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਸਚ ਤਖ਼ਤ ਸੁਲਤਾਨ ਬੈਠਾ ਬੇਪਰਵਾਹੀਆ । ਸ੍ਰਿਸ਼ਟ ਸਬਾਈ ਨਿਗਹਬਾਨ, ਏਕਾ ਏਕ ਅਖਵਾਈਆ। ਨੇਤਰ ਨੈਣਾਂ ਕਰ ਧਿਆਨ, ਦ੍ਰਿਸ਼ਟ ਇਸ਼ਟ ਵਿਖਾਈਆ। ਆਪੇ ਵਿਸ਼ਨੂੰ ਹੋ ਭਗਵਾਨ, ਚਤੁਰਭੁਜ ਨਾਉਂ ਧਰਾਈਆ। ਬ੍ਰਹਮਾ ਮੀਤਾ ਕਰ ਪਰਵਾਨ, ਕਵਲ ਕਵਲਾ ਆਪ ਖੁਲ੍ਹਾਈਆ। ਚਾਰੇ ਮੁਖ ਸਾਰੇ ਗਾਣ, ਏਕਾ ਮੁਖ ਖੁਲ੍ਹਾਈਆ। ਏਕਾ ਅੱਖਰ ਕਰ ਪਛਾਣ, ਏਕਾ ਵਿਦਿਆ ਦਏ ਪੜ੍ਹਾਈਆ। ਏਕਾ ਬ੍ਰਹਮ ਬ੍ਰਹਮ ਗਿਆਨ, ਪਾਰਬ੍ਰਹਮ ਸ਼ਰਨਾਈਆ। ਪਾਰਬ੍ਰਹਮ ਵੇਖੇ ਮਾਰ ਧਿਆਨ, ਨਾ ਕੋਈ ਦੂਸਰ ਸੰਗ ਰਖਾਈਆ। ਮੰਡਲ ਮੰਡਪ ਸਾਰੇ ਗਾਣ, ਰਵ ਸਸ ਰਹੇ ਸ਼ਰਨਾਈਆ। ਲੋਆਂ ਪੁਰੀਆਂ ਕਰ ਪਛਾਣ, ਚੌਦਾਂ ਹੱਟਾਂ ਵੇਖ ਵਖਾਈਆ। ਤਿੰਨਾਂ ਲੋਕਾਂ ਇਕ ਗਿਆਨ, ਆਪ ਆਪਣਾ ਦਏ ਸੁਣਾਈਆ। ਸਰਬ ਜੀਆਂ ਦਾਤਾ ਸ੍ਰੀ ਭਗਵਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਦਿ ਅੰਤ ਖੇਲ ਮਹਾਨ, ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਕ ਸਮਾਈਆ। ਆਪ ਆਪਣੇ ਅੰਕ ਸਮਾ, ਆਪਣੀ ਜੋਤ ਜਗਾਇੰਦਾ। ਆਪ ਆਪਣਾ ਰੰਗ ਰੰਗਾ, ਆਪੇ ਵੇਖ ਵਖਾਇੰਦਾ । ਆਪ ਆਪਣਾ ਸੰਗ ਨਿਭਾ, ਸਗਲਾ ਸੰਗ ਨਿਭਾਇੰਦਾ। ਆਪ ਆਪਣੀ ਧਾਰਾ ਗੰਗ ਵਹਾ, ਆਪ ਆਪਣੀ ਧਾਰ ਵਹਾਇੰਦਾ। ਆਪ ਆਪਣਾ ਦਰ ਸੁਹਾ, ਜੋਤ ਨਿਰੰਜਣ ਦੀਵਾ ਬਾਤੀ ਇਕ ਜਗਾਇੰਦਾ। ਆਪ ਆਪਣਾ ਆਸਣ ਲਾ, ਆਪਣੀ ਸੇਜਾ ਡੇਰਾ ਲਾਇੰਦਾ। ਪੁਰਖ ਅਬਿਨਾਸ਼ੀ ਖੇਲ ਖਿਲਾ, ਨਿਰਗੁਣ ਜੋਤ ਡਗਮਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਏਕੰਕਾਰਾ ਨਾਉਂ ਧਰਾਈਆ। ਕਰਤਾ ਪੁਰਖ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ । ਜਾਗਰਤ ਜੋਤ ਜਗੇ ਅਪਾਰ, ਏਕਾ ਨੂਰ ਕਰੇ ਰੁਸ਼ਨਾਈਆ। ਵੰਡੇ ਵੰਡ ਹਰਿ ਕਰਤਾਰ, ਆਪ ਆਪਣਾ ਅੰਗ ਕਟਾਈਆ। ਬ੍ਰਹਿਮੰਡ ਖੰਡ ਵਰਭੰਡ ਜੇਰਜ ਅੰਡ ਪਾਵੇ ਸਾਰ, ਉਤਭੁਜ ਸੇਤਜ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੀਤਾ ਏਕਾ ਨੀਤਾ ਏਕਾ ਰੂਪ ਦਰਸਾਈਆ। ਏਕਾ ਨੇਤਰ ਇਕ ਗਿਆਨ, ਏਕਾ ਸ਼ਬਦ ਜਣਾਈਆ। ਏਕਾ ਚਰਨ ਇਕ ਧਿਆਨ, ਏਕਾ ਰੂਪ ਦਰਸਾਈਆ। ਏਕਾ ਬ੍ਰਹਮ ਕਰ ਪਛਾਣ, ਏਕਾ ਬ੍ਰਹਮ ਜਣਾਈਆ। ਏਕਾ ਜੋਤੀ ਜਗੇ ਮਹਾਨ, ਏਕਾ ਨੂਰ ਕਰੇ ਰੁਸ਼ਨਾਈਆ। ਏਕਾ ਸ਼ਬਦ ਸੁਣਾਏ ਕਾਨ, ਏਕਾ ਤਾਲ ਸੁਹਾਈਆ। ਏਕਾ ਦਰ ਮੇਲ ਮਿਲਾਏ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤਾ ਹਰਿ ਭਗਵੰਤਾ ਰੂਪ ਵਟਾਈਆ। ਜੁਗ ਜੁਗ ਪੁਰਖ ਅਬਿਨਾਸ਼ਾ, ਆਪ ਅਪਣੀ ਕਲ ਧਾਰਿਆ। ਵੇਖਣਹਾਰਾ ਜਗਤ ਤਮਾਸ਼ਾ, ਨਿਰਗੁਣ ਸਰਗੁਣ ਵੇਸ ਵਟਾ ਲਿਆ। ਪੁਰੀਆਂ ਲੋਆਂ ਪਾਵੇ ਰਾਸਾ, ਮੰਡਲ ਮੰਡਪ ਆਪ ਸੁਹਾ ਰਿਹਾ। ਵੇਖ ਵਖਾਏ ਪ੍ਰਿਥਮੀ ਅਕਾਸ਼ਾ, ਗਗਨ ਪਤਾਲਾਂ ਫੇਰਾ ਪਾ ਰਿਹਾ। ਹਰ ਘਟ ਆਪੇ ਰੱਖੇ ਵਾਸਾ, ਆਪ ਆਪਣਾ ਮੁਖ ਛੁਪਾ ਰਿਹਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਆਪ ਆਪਣੇ ਰੰਗ ਸਮਾ ਰਿਹਾ। ਭਾਗ ਲਗਾਏ ਕਾਇਆ ਕਾਸਾ, ਸੰਤ ਸੁਹੇਲੇ ਆਪ ਉਠਾ ਰਿਹਾ। ਭਗਤਨ ਮੀਤਾ ਦਰਸ ਪਿਆਸਾ, ਨਾਮ ਭਗਤੀ ਇਕ ਦ੍ਰਿੜਾ ਰਿਹਾ । ਰਸਨ ਚਲਾਏ ਸਵਾਸ ਸਵਾਸਾ, ਦੰਦ ਬਤੀਸਾ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਮ ਧਰਾ ਲਿਆ। ਜਗ ਦੂਲ੍ਹਾ ਹਰਿ ਗੋਬਿੰਦ, ਸਗਲੀ ਚਿੰਦ ਮਿਟਾਈਆ। ਵਾਰ ਅਠਾਰਾਂ ਗੁਣੀ ਗਹਿੰਦ, ਗਹਿਰ ਗੰਭੀਰ ਸਮਾਈਆ। ਮੇਟਣਹਾਰ ਸਗਲੀ ਚਿੰਦ, ਰੂਪ ਅਨੂਪ ਦਰਸਾਈਆ । ਹਰਿ ਸੰਤ ਬਣਾਏ ਆਪਣੀ ਬਿੰਦ, ਆਪ ਆਪਣੇ ਅੰਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦਏ ਵਧਾਈਆ। ਸਤਿਜੁਗ ਤੇਰਾ ਰੂਪ ਅਵੱਲਾ, ਹਰਿ ਹਰਿ ਜੋਤ ਜਗਾਇੰਦਾ। ਆਪੇ ਬੈਠਾ ਇਕ ਇਕੱਲਾ, ਥਿਰ ਘਰ ਡੇਰਾ ਲਾਇੰਦਾ। ਏਕਾ ਰੰਗ ਇਕ ਮਹੱਲਾ, ਏਕਾ ਸ਼ਬਦ ਅਲਾਇੰਦਾ। ਵੇਖ ਵਖਾਏ ਜਲਾਂ ਥਲਾਂ, ਹਰ ਘਟ ਖੇਲ ਖਲਾਇੰਦਾ। ਏਕਾ ਦੀਪਕ ਜੋਤੀ ਬਲਾ, ਅਗਿਆਨ ਅੰਧੇਰ ਮਿਟਾਇੰਦਾ। ਸੋ ਪੁਰਖ ਨਿਰੰਜਣ ਇਕ ਇਕੱਲਾ, ਆਪਣਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੁੜਾ ਸਾਚੇ ਘਰ, ਏਕਾ ਏਕ ਸੁਣਾਇੰਦਾ। ਸ਼ਬਦ ਸੁਨੇਹੁੜਾ ਹਰਿ ਨਿਰੰਕਾਰ, ਏਕਾ ਰੂਪ ਉਪਾਇੰਦਾ। ਲੇਖਾ ਲਿਖ ਨਾ ਸਕੇ ਵਿਚ ਕੋਈ ਸੰਸਾਰ, ਭੇਦ ਅਭੇਦ ਛੁਪਾਇੰਦਾ। ਰਾਗਾਂ ਨਾਦਾਂ ਵਸਿਆ ਬਾਹਰ, ਰਸਨਾ ਜਿਹਵਾ ਨਾ ਕੋਈ ਗਾਇੰਦਾ । ਬੋਧ ਅਗਾਧਾ ਸ਼ਬਦ ਅਪਾਰ, ਜੁਗ ਜੁਗ ਆਪ ਸੁਣਾਇੰਦਾ। ਆਪ ਸੁਣਾਏ ਆਪਣਾ ਨਾਦ, ਆਪ ਆਪਣੀ ਦਇਆ ਕਮਾਇੰਦਾ। ਸਤਿਜੁਗ ਤੇਰਾ ਸਤਿ ਪਿਆਰ, ਸਾਂਤਕ ਸਤਿ ਵਰਤਾਇੰਦਾ। ਤ੍ਰੈਗੁਣ ਤੇਰਾ ਸਤਿ ਪਿਆਰ, ਦੂਸਰ ਨਾ ਕੋਈ ਵੇਖ ਵਖਾਇੰਦਾ। ਏਕਾ ਏਕ ਰਿਹਾ ਵਿਚਾਰ, ਏਕਾ ਬ੍ਰਹਮ ਜਣਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਆਪਣੀ ਕਰਨੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇੰਦਾ। ਆਪੇ ਪੁਰਖ ਅਬਿਨਾਸ਼ੀ ਕਰਤਾ, ਆਪਣੀ ਜੋਤ ਜਗਾਈਆ। ਆਪ ਆਪਣਾ ਖੇਲ ਆਪੇ ਕਰਦਾ, ਆਪਣੇ ਹੱਥ ਰੱਖੇ ਵਡਿਆਈਆ। ਨਾ ਜਨਮੇ ਨਾ ਕਦੇ ਮਰਦਾ, ਆਵਣ ਜਾਵਣ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਆਪ ਆਪਣਾ ਫਲ ਖਵਾਈਆ। ਵਿਸ਼ਨੂੰ ਮੀਤਾ ਹਰਿ ਭਗਵਾਨ, ਹਰਿ ਹਰਿ ਰੂਪ ਸਮਾਇਆ। ਬ੍ਰਹਮਾ ਸ਼ਿਵ ਵੇਖੇ ਮਾਰ ਧਿਆਨ, ਏਕਾ ਰੰਗ ਸਮਾਇਆ। ਸ਼ਿਵ ਸ਼ੰਕਰ ਵੇਖੇ ਹਰਿ ਮਿਹਰਵਾਨ, ਬਾਸ਼ਕ ਤਸ਼ਕਾ ਗਲ ਲਟਕਾਇਆ। ਇਕ ਤ੍ਰਸੂਲ ਹੱਥ ਫੜਾਣਾ, ਏਕਾ ਵੇਖ ਵਖਾਇਆ। ਪਾਰ ਕਰਾਏ ਜੀਆਂ ਜੰਤਾਂ, ਜਿਸ ਜਨ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਚਲਾਇਆ। ਆਪਣੀ ਧਾਰ ਆਪ ਚਲਾ, ਆਪੇ ਦਇਆ ਕਮਾਇੰਦਾ। ਆਪੇ ਦੇਵਣਹਾਰਾ ਵਰ, ਆਪੇ ਵੇਖ ਵਖਾਇੰਦਾ। ਆਪੇ ਵਸਣਹਾਰਾ ਘਰ, ਆਪੇ ਫੇਰਾ ਪਾਇੰਦਾ। ਆਪ ਚੁਕਾਵੇ ਆਪਣਾ ਡਰ, ਨਿਰਭੈ ਆਪ ਹੋ ਜਾਇੰਦਾ। ਆਪ ਨੁਹਾਏ ਆਪਣੇ ਸਰ, ਆਪ ਆਪਣਾ ਤਾਲ ਸੁਹਾਇੰਦਾ। ਆਪਣਾ ਭਾਣਾ ਆਪੇ ਜ਼ਰ, ਆਪ ਆਪਣਾ ਹੁਕਮ ਚਲਾਇੰਦਾ। ਜੁਗ ਜੁਗ ਵੇਸੀ ਵੇਸ ਕਰ, ਨਿਰਗੁਣ ਸਰਗੁਣ ਖੇਲ ਖਲਾਇੰਦਾ। ਸਾਧ ਸੰਤ ਲਏ ਵਰ, ਭਗਵੰਤ ਭਗਤ ਮੇਲ ਮਿਲਾਇੰਦਾ। ਆਪਣੀ ਤਰਨੀ ਆਪੇ ਤਰ, ਤਾਰਨਹਾਰ ਆਪ ਅਖਵਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਕਰਨੀ ਆਪ ਕਮਾਇੰਦਾ। ਆਪਣੀ ਵਰਨੀ ਆਪੇ ਵਰ, ਵਰਨ ਗੋਤ ਨਾ ਕੋਈ ਰਖਾਇੰਦਾ। ਸਾਚੇ ਸੰਤਾਂ ਅੰਦਰ ਮੰਦਰ ਜਾਏ ਚੜ੍ਹ, ਨੌਂ ਦਵਾਰੇ ਪਾਰ ਕਰਾਇੰਦਾ। ਦਸਮ ਦਵਾਰੀ ਅੱਗੇ ਖੜ੍ਹ, ਆਪ ਆਪਣਾ ਦਰਸ ਦਿਖਾਇੰਦਾ । ਨਾ ਕੋਈ ਸੀਸ ਨਾ ਕੋਈ ਧੜ੍ਹ, ਪੰਜ ਤਤ ਨਾ ਕੋਈ ਰਖਾਇੰਦਾ। ਤੋੜਣਹਾਰਾ ਕਿਲਾ ਹੰਕਾਰੀ ਗੜ੍ਹ, ਜੂਠ ਝੂਠ ਮੇਟ ਮਿਟਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇੰਦਾ। ਲੋਕ ਵਿਦਿਆ ਨਾ ਰਿਹਾ ਪੜ੍ਹ, ਨਾ ਕੋਈ ਨਾਮ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਵੇਖ ਵਖਾਇੰਦਾ। ਸਤਿਜੁਗ ਸਾਚੀ ਰੁੱਤ ਬਸੰਤਾ, ਹਰਿ ਹਰਿ ਵੇਸ ਵਟਾਇਆ। ਆਪਣੀ ਸੇਜਾ ਆਪੇ ਸੁੱਤਾ, ਨਾਰੀ ਕੰਤਾ ਕੰਤਾ ਨਾਰੀ ਰੂਪ ਸਮਾਇਆ। ਗੁਰਮੁਖਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਸੋ ਪੁਰਖ ਨਿਰੰਜਣ ਬਣਾਏ ਬਣਤ, ਆਪਣਾ ਨਾਮ ਆਪ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲੇਖ ਚੁਕਾਇਆ। ਆਪਣਾ ਲੇਖ ਆਪ ਚੁਕਾਏ, ਹਰਿ ਹਰਿ ਵੱਡੀ ਵਡਿਆਈਆ। ਸਤਿਜੁਗ ਸਾਚਾ ਵੇਖ ਵਖਾਏ, ਸ਼ਬਦ ਸੁਤ ਕਰੇ ਕੁੜਮਾਈਆ। ਯਤ ਸਤਿ ਧੀਰਜ ਆਪ ਰਖਾਏ, ਆਪ ਆਪਣੀ ਬੂਝ ਬੁਝਾਈਆ। ਚਰਨ ਕਵਲ ਨਾਤਾ ਆਪ ਬੰਧਾਏ, ਤੰਦਨ ਤੰਦ ਇਕ ਰਖਾਈਆ । ਆਪੇ ਰਥ ਰਥਵਾਹੀ ਰਥ ਚਲਾਏ, ਆਪ ਆਪਣਾ ਰਥ ਚਲਾਈਆ। ਮਹਿਮਾ ਅਕਥਨੀ ਅਕੱਥ ਜਣਾਏ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਖੇਲੇ ਖੇਲ ਖੇਲਣਹਾਰਾ, ਏਕਾ ਖੇਲ ਖਲਾਈਆ। ਏਕਾ ਦੂਜਾ ਭੇਵ ਖੁਲ੍ਹਾਵਣਹਾਰਾ, ਤੀਜੇ ਨੈਣ ਦਰਸ ਦਿਖਾਈਆ। ਚੌਥੇ ਪਦ ਸਹਿਜ ਸੁੱਖ ਧਾਰਾ, ਸਾਚਾ ਦਰ ਸੁਹਾਈਆ। ਪੰਚਮ ਮੇਲਾ ਮੇਲਣਹਾਰਾ, ਜਿਸ ਜਨ ਦਇਆ ਕਮਾਈਆ। ਛੇਵੇਂ ਛੱਪਰ ਨਾ ਕੋਈ ਸਹਾਰਾ, ਨਾ ਕੋਈ ਮੰਦਰ ਸੁਹਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਆਪ ਕਰਤਾਰਾ, ਕਰਨੀ ਕਰਤਾ ਨਾਉਂ ਧਰਾਈਆ। ਅੱਠਾਂ ਤੱਤਾਂ ਵਸਿਆ ਬਾਹਿਰ, ਦਿਸ ਕਿਸੇ ਨਾ ਆਈਆ। ਨੌ ਦਵਾਰ ਜਗਤ ਦਵਾਰ, ਭਰਮੇ ਭੁੱਲੀ ਸਰਬ ਲੋਕਾਈਆ। ਦਸਵੇਂ ਮੇਲਾ ਮੀਤ ਮੁਰਾਰ, ਘਰ ਬੈਠਾ ਬੇਪਰਵਾਹੀਆ। ਰਾਮਾ ਰਾਮ ਲੈ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪੰਜ ਤਤ ਹੋ ਉਜਿਆਰ, ਲੋਕਮਾਤ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਆਪ ਆਪਣੇ ਕੰਧ ਉਠਾਈਆ। ਆਪੇ ਬਣਿਆ ਮੀਤ ਮੁਰਾਰ, ਚਾਰੋਂ ਕੁੰਟ ਵੇਖ ਵਖਾਈਆ। ਸਾਚੀ ਸੀਤਾ ਕਰ ਪਿਆਰ, ਆਪ ਆਪਣਾ ਸੰਗ ਨਿਭਾਈਆ। ਤੋੜਨਹਾਰ ਗੜ੍ਹ ਹੰਕਾਰ, ਆਪ ਆਪਣੀ ਬਣਤ ਬਣਾਈਆ। ਸ਼ਸਤਰ ਬਸਤਰ ਤਨ ਸ਼ਿੰਗਾਰ, ਏਕਾ ਬਾਣ ਉਠਾਈਆ। ਰਸਨਾ ਚਿੱਲਾ ਜੁਗ ਜੁਗ ਮਾਰਨਹਾਰ ਮਾਰ, ਆਪ ਅਪਣੀ ਦਇਆ ਕਮਾਈਆ। ਕਰੇ ਖੇਲ ਅਗੰਮ ਅਪਾਰ, ਭੇਵ ਕੋਈ ਨਾ ਪਾਈਆ। ਆਪੇ ਹੋਏ ਵਿਸ਼ਿਸ਼ਟ ਗਿਰਧਾਰ, ਆਪ ਆਪਣੀ ਬੂਝ ਬੁਝਾਈਆ। ਆਦਿ ਜੁਗਾਦਿ ਖੇਲ ਨਿਆਰ, ਕਰਨੀ ਕਰਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਰਾਮ ਰਾਮਾ ਹਰਿ ਅਵਤਾਰ, ਰਾਮ ਰੂਪ ਅਖਵਾਇੰਦਾ। ਖੇਲੇ ਖੇਲ ਖੇਲਣਹਾਰ, ਸਾਚੀ ਖੇਲ ਆਪ ਖਲਾਇੰਦਾ। ਆਪ ਆਪਣਾ ਕਰ ਪਿਆਰ, ਸਾਚਾ ਮੀਤਾ ਆਪ ਅਖਵਾਇੰਦਾ। ਬੈਠਾ ਰਹੇ ਇਕ ਅਤੀਤਾ, ਵੇਖਣਹਾਰ ਦਿਸ ਨਾ ਆਇੰਦਾ। ਨਾ ਕੋਈ ਮੰਦਰ ਨਾ ਮਸੀਤਾ, ਗੁਰਦਵਾਰ ਨਾ ਕੋਈ ਰਖਾਇੰਦਾ। ਰਾਮ ਨਾਮ ਇਕ ਅਨਡੀਠਾ, ਨਾਮ ਰਾਮ ਇਕ ਜਪਾਇੰਦਾ। ਪੰਜ ਤਤ ਨਾ ਤਪੇ ਅੰਗੀਠਾ, ਤ੍ਰੈਗੁਣ ਨਾ ਅਗਨੀ ਲਾਇੰਦਾ। ਹਰਿ ਕਾ ਭਾਣਾ ਲਾਗਾ ਮੀਠਾ, ਹਰਿ ਭਾਣਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇੰਦਾ। ਖੇਲਣਹਾਰ ਸਰਬ ਕੁਲਵੰਤਾ, ਹਰਿ ਹਰਿ ਜੋਤ ਜਗਾਈਆ। ਆਪ ਬੁਝਾਏ ਲੱਗੀ ਬਸੰਤਰ, ਆਪ ਆਪਣੀ ਦਇਆ ਕਮਾਈਆ। ਬਣਤ ਬਣਾਏ ਜੁਗਾ ਜੁਗੰਤਰ, ਆਪ ਆਪਣਾ ਸੰਗ ਨਿਭਾਈਆ। ਏਕ ਨਾਮ ਸੱਚਾ ਮਨਮੰਤਰ, ਏਕਾ ਬੂਝ ਬੁਝਾਈਆ। ਪਾਰ ਕਰਾਏ ਗਗਨ ਗਗਨੰਤਰ, ਗਗਨ ਪਤਾਲਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਈਆ। ਬਣਤ ਬਣਾਈ ਹਰਿ ਭਗਵਾਨ, ਅਚਰਜ ਖੇਲ ਖਲਾਇੰਦਾ। ਜੂਠਾ ਝੂਠਾ ਵੇਖ ਨਿਸ਼ਾਨ, ਆਪ ਆਪਣਾ ਰੰਗ ਰੰਗਾਇੰਦਾ। ਹੰਕਾਰੀ ਵੇਖ ਜਗਤ ਮਕਾਨ, ਲੰਕਾ ਗੜ੍ਹ ਤੁੜ੍ਹਾਇੰਦਾ। ਰਾਮ ਰਾਮਾ ਵੇਖ ਮ਼ੈਦਾਨ, ਆਪ ਆਪਣਾ ਤੇਜ ਵਖਾਇੰਦਾ। ਲਹਿਣਾ ਦੇਣਾ ਚੁੱਕੇ ਕਾਨ, ਬ੍ਰਹਮਾ ਸ਼ਿਵ ਜੋ ਲੇਖ ਲਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਆਰਪਾਲ ਵੇਖ ਵਖਾਇੰਦਾ। ਪੂਤ ਸਪੂਤਾ ਆਪ ਉਪਾਵਣਾ, ਹਰਿ ਹਰਿ ਵੱਡੀ ਵਡਿਆਈਆ। ਰਾਵਣ ਰਾਮਾ ਲੇਖੇ ਲਾਵਣਾ, ਏਕਾ ਬ੍ਰਹਮ ਰਖਾਈਆ। ਸ੍ਰਿਸ਼ਟ ਸਬਾਈ ਏਕਾ ਮਾਰਗ ਲਾਵਣਾ, ਏਕਾ ਨਾਮ ਜਪਾਈਆ। ਏਕਾ ਭੇਵ ਆਪ ਖੁਲਾ੍ਹਵਣਾ, ਭੇਵ ਰਹੇ ਨਾ ਰਾਈਆ। ਚਾਰ ਵਰਨ ਸੰਗ ਨਿਭਾਵਣਾ, ਸਾਚੇ ਸੰਤ ਵੱਜੀ ਵਧਾਈਆ। ਕਾਇਆ ਘਰ ਫੇਰਾ ਪਾਵਣਾ, ਆਪ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਕਲ ਵਰਤੰਤਾ ਹਰਿ ਹਰਿ ਮੀਤਾ, ਭੇਵ ਅਭੇਦ ਸਮਾਇਆ। ਜੁਗ ਜੁਗ ਬਣਾਏ ਸਾਚੀ ਬਣਤਾ, ਆਪ ਆਪਣਾ ਵੇਸ ਵਟਾਇਆ। ਲੱਖ ਚੁਰਾਸੀ ਪਤਿਤ ਪੁਨੀਤਾ, ਪਤਿਤ ਪੁਨੀਤ ਆਪ ਹੋ ਜਾਇਆ। ਆਪੇ ਹਸਤ ਆਪੇ ਕੀਟਾ, ਊਚਾਂ ਨੀਚਾਂ ਆਪ ਸਮਾਇਆ। ਆਪੇ ਹੋਏ ਕੌੜਾ ਰੀਠਾ, ਰਸ ਮਿੱਠਾ ਆਪ ਹੋ ਜਾਇਆ। ਆਪੇ ਸੁੱਤਾ ਦੇ ਕਰ ਪੀਠਾ, ਆਪ ਆਪਣਾ ਮੁਖ ਛੁਪਾਇਆ। ਆਪੇ ਦੇਵਣਹਾਰਾ ਨਾਮ ਅਨਡੀਠਾ, ਲਿਖਣ ਪੜ੍ਹਣ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਆਪ ਅਖਵਾਇਆ। ਲੇਖਾ ਲਿਖਣਹਾਰ ਕਰਤਾਰ, ਆਪ ਆਪਣੀ ਖੇਲ ਖਲਾਇੰਦਾ। ਵੇਦ ਵਿਆਸਾ ਕਰ ਪਿਆਰ, ਨਾਰਦ ਮੁਨ ਸੰਗ ਰਖਾਇੰਦਾ। ਸਾਚਾ ਮੀਤਾ ਮੀਤ ਮੁਰਾਰ, ਆਪ ਆਪਣਾ ਭੇਵ ਚੁਕਾਇੰਦਾ। ਪੁਰਾਨ ਅਠਾਰਾਂ ਕਰ ਤਿਆਰ, ਲੱਖ ਚਾਰ ਸਤਾਰਾਂ ਹਜ਼ਾਰ ਸਲੋਕ ਲਿਖਾਇੰਦਾ। ਬਾਰਾਂ ਅੱਖਰ ਕਰ ਉਜਿਆਰ, ਪਾਰਬ੍ਰਹਮ ਜਣਾਇੰਦਾ। ਭੇਵ ਅਭੇਦਾ ਖੇਲ ਨਿਆਰ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਮੇਲਾ ਪੰਜ ਤਤ ਪਿਆਰ, ਕਾਹਨਾ ਕ੍ਰਿਸ਼ਨਾ ਰੂਪ ਵਟਾਇੰਦਾ। ਤ੍ਰਲੋਕੀ ਨੰਦਨ ਜੀਵਾਂ ਜੰਤਾਂ ਦਏ ਅਧਾਰ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਆਪੇ ਤੋੜਨਹਾਰਾ ਗੜ੍ਹ ਹੰਕਾਰ, ਪੰਚਮ ਮੇਲ ਮਿਲਾਇੰਦਾ। ਤਿਲਕ ਲਿਲਾਟੀ ਲਾਏ ਚੰਦਨ, ਦੁਰਮਤ ਮੈਲ ਗਵਾਇੰਦਾ। ਆਤਮ ਉਪਜਾਏ ਪਰਮਾਨੰਦਨ, ਆਪ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬੰਧਨ ਆਪੇ ਆਪ ਕਰਾਇੰਦਾ। ਆਪਣਾ ਬੰਧਨ ਹਰਿ ਮਿਹਰਵਾਨਾ, ਆਪੇ ਆਪ ਕਰਾਇੰਦਾ। ਆਪੇ ਗਾਏ ਆਪਣਾ ਬੱਤੀ ਦੰਦ ਗਾਣਾ, ਰਸਨਾ ਜਿਹਵਾ ਸਰਬ ਸਮਾਇੰਦਾ । ਮਾਇਆ ਮਮਤਾ ਪੀਸਣ ਦਏ ਪੀਸ, ਧੀਰਜ ਧੀਰ ਨਾ ਕੋਈ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਤਾ ਕਰਨੇਹਾਰ ਆਪ ਅਖਵਾਇੰਦਾ । ਮੁਕੰਦ ਮਨੋਹਰ ਲਖ਼ਮੀ ਨਰਾਇਣ ਹਰਿ ਭਗਵੰਤ, ਕਵਲ ਨੈਣ ਆਪ ਅਖਵਾਈਆ। ਗ਼ਰੀਬ ਨਿਮਾਣੇ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਬਿਦਰ ਸੁਦਾਮਾ ਗਲੇ ਲਗਾਈਆ। ਆਪੇ ਜਾਣੇ ਮਹਿਮਾ ਅਗਣਤ, ਆਪਣੇ ਹੱਥ ਹੱਖੇ ਵਡਿਆਈਆ। ਪੰਚਮ ਮੀਤਾ ਪੰਚ ਬਣਾਏ ਸਾਚੇ ਸੁੱਤ, ਆਪ ਆਪਣਾ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਆਪੇ ਮੀਤ ਆਪ ਮੁਰਾਰ, ਆਪਣੀ ਕਲ ਵਰਤਾਈਆ। ਲੇਖਾ ਲਿਖੇ ਸਰਬ ਸੰਸਾਰ, ਆਪੇ ਮੁਖ ਛੁਪਾਈਆ। ਆਪੇ ਰਥ ਰਥਵਾਹੀ ਹੋ ਉਜਿਆਰ, ਆਪੇ ਰਿਹਾ ਚਲਾਈਆ। ਆਪੇ ਦੇਵੇ ਤਨ ਹੰਕਾਰ, ਆਪੇ ਮੂਰਛਾ ਰੂਪ ਸਮਾਈਆ। ਆਪੇ ਵੇਖੇ ਰੋਵੇ ਧਾਹਾਂ ਮਾਰ, ਚਾਰੋਂ ਕੁੰਟ ਫੇਰਾ ਪਾਈਆ। ਦੇਵੇ ਦਰਸ ਅਗੰਮ ਅਪਾਰ, ਧੀਰਜ ਯਤ ਆਪ ਰਖਾਈਆ। ਕਰੇ ਕਰਾਏ ਕਰਨੇਹਾਰ, ਜੀਵ ਜੰਤ ਹੱਥ ਰੱਖੇ ਵਡਿਆਈਆ । ਏਕਾ ਸ਼ਬਦ ਦਏ ਉਚਾਰ, ਗੀਤਾ ਗਿਆਨ ਜਣਾਈਆ। ਅਠਾਰਾਂ ਧਿਆਏ ਕਰ ਪ੍ਰਵਾਨ, ਸ੍ਰਿਸ਼ਟ ਕਰੇ ਰੁਸ਼ਨਾਈਆ। ਪੰਜ ਤਤ ਜੀਵ ਨਿਧਾਨ, ਪ੍ਰਭ ਬੇੜਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਦਇਆ ਕਮਾਈਆ। ਭੇਖ ਅਵੱਲੜਾ ਹਰਿ ਨਿਰੰਕਾਰ, ਹਰਿ ਹਰਿ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰ, ਆਪ ਆਪਣਾ ਮੂਲ ਚੁਕਾਇੰਦਾ। ਆਪ ਸੁਹਾਏ ਜਮਨ ਕਿਨਾਰ, ਏਕਾ ਘਾਟ ਵਖਾਇੰਦਾ। ਸਾਗਰ ਤ੍ਰੈ ਅੱਧਵਿਚਕਾਰ, ਡੂੰਘੀ ਗਾਰ ਸਮਾਇੰਦਾ। ਪੂਤ ਸਪੂਤਾ ਸੁਤ ਦੁਲਾਰ, ਸਾਚਾ ਕਲਜੁਗ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਖੇਲ ਨਿਆਰ, ਆਪਣੇ ਰੰਗ ਰੰਗਾਇੰਦਾ। ਕਲਜੁਗ ਕੂੜਾ ਹੋ ਤਿਆਰ, ਆਪ ਆਪਣਾ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਧਰਤ ਮਾਤ ਸੰਗ ਕਰ ਪਿਆਰ, ਸਾਚੀ ਕੁੱਖ ਸੁਹਾਇੰਦਾ। ਲੋਕਮਾਤ ਹੋ ਉਜਿਆਰ, ਆਪ ਆਪਣਾ ਨਾਉਂ ਧਰਾਇੰਦਾ। ਰਾਜ ਰਾਜਾਨਾ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਜੀਵਾਂ ਜੰਤਾਂ ਦੇਵੇ ਇਕ ਹੁਲਾਰ, ਮਾਇਆ ਮਮਤਾ ਮੋਹ ਧਰਾਇੰਦਾ। ਹਉਮੇ ਹੰਗਤਾ ਭਰ ਭੰਡਾਰ, ਮਨਮਤ ਸੰਗ ਰਲਾਇੰਦਾ। ਏਕਾ ਅੱਖਰ ਕਰ ਉਜਿਆਰ, ਲੱਖ ਚੁਰਾਸੀ ਵਿਚ ਟਿਕਾਇੰਦਾ। ਜੂਠ ਝੂਠ ਬੋਲ ਜੈਕਾਰ, ਪ੍ਰਭ ਆਪਣਾ ਨਾਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਰੰਗ ਤੇਰੇ ਰੰਗ ਚੜ੍ਹਾਇੰਦਾ। ਕਲਜੁਗ ਕਰਿਆ ਆਪਣਾ ਵੇਸ, ਆਪਣੀ ਕਲ ਵਰਤਾਈਆ। ਧਰਤ ਮਾਤ ਕਰੇ ਆਦੇਸ, ਦਰ ਦਰਵੇਸਾ ਅਲੱਖ ਜਗਾਈਆ। ਆਪਣੇ ਰੱਖੇ ਖੁਲ੍ਹੜੇ ਕੇਸ, ਪ੍ਰਭ ਅੱਗੇ ਦਏ ਦੁਹਾਈਆ। ਵਿਸ਼ਨੂ ਵੇਖੇ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਈਆ। ਏਕਾ ਦਾਤਾ ਨਰ ਨਰੇਸ਼, ਏਕਾ ਬੂਝ ਬੁਝਾਈਆ। ਏਕਾ ਬ੍ਰਹਮਾ ਵਿਸ਼ਨ ਮਹੇਸ਼, ਏਕਾ ਗਣਪਤ ਰਿਹਾ ਪੁਜਾਈਆ। ਏਕਾ ਰਾਮਾ ਦਏ ਅਦੇਸ਼, ਏਕਾ ਕ੍ਰਿਸ਼ਨ ਮਨਾਈਆ। ਚਾਰੇ ਵੇਦ ਵੇਖੇ ਸਦਾ ਅਭੇਦ, ਏਕਾ ਮੰਤਰ ਰਿਹਾ ਸੁਣਾਈਆ। ਪੁਰਾਨ ਅਠਾਰਾਂ ਲਿਖੇ ਲੇਖ, ਲਿਖਿਆ ਲੇਖ ਨਾ ਕੋਈ ਮਿਟਾਈਆ। ਸਿਮਰਤ ਸ਼ਾਸਤਰ ਰਹੇ ਵੇਖ, ਮਨਮਤ ਨਾਲ ਰਲਾਈਆ। ਕਰੋੜ ਤੇਤੀਸਾ ਰਿਹਾ ਵੇਖ, ਸੁਰਪਤ ਰਾਜਾ ਇੰਦ ਸੰਗ ਰਲਾਈਆ। ਪਾਰਬ੍ਰਹਮ ਪ੍ਰਭ ਅਲੱਖ ਅਭੇਦ, ਦਿਸ ਕਿਸੇ ਨਾ ਆਈਆ। ਕਲਜੁਗ ਕੂੜਾ ਰਿਹਾ ਵੇਖ, ਨੇਤਰ ਨੈਣਾਂ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਕਲਜੁਗ ਕੂੜਾ ਮੰਗੇ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਪਾਰਬ੍ਰਹਮ ਹਰਿ ਨਿਭੌਣਾ ਸਾਚਾ ਸੰਗ, ਵਿਛੜ ਕਦੇ ਨਾ ਜਾਈਆ। ਵੇਖ ਵਖਾਣਾ ਸੁਰਸਤੀ ਗੰਗ, ਜਮਨ ਕਿਨਾਰੇ ਡੇਰਾ ਲਾਈਆ। ਲੱਖ ਚੁਰਾਸੀ ਅੰਦਰ ਮੰਦਰ ਹੋਣਾ ਭੰਗ, ਦਰ ਦਵਾਰਾ ਖੋਜ ਖੁਜਾਈਆ। ਜੂਠ ਝੂਠ ਚੜ੍ਹੇ ਕੰਗ, ਸਤਿ ਧਰਮ ਦਏ ਰੁੜ੍ਹਾਈਆ। ਸਾਧ ਸੰਤ ਨਾ ਲਾਏ ਕੋਈ ਅੰਗ, ਬੈਠਣ ਮੁਖ ਛੁਪਾਈਆ। ਕੋਈ ਨਾ ਚੜ੍ਹੇ ਆਤਮ ਸੇਜ ਪਲੰਘ, ਨੌਂ ਦਰ ਸ੍ਰਿਸ਼ਟ ਸਬਾਈਆ। ਘਰ ਘਰ ਦਿਸੇ ਭੁੱਖ ਨੰਗ, ਤਾਮਸ ਤ੍ਰਿਸ਼ਨਾ ਨਾ ਕੋਇ ਮਿਟਾਈਆ। ਪੰਚ ਵਿਕਾਰਾ ਕਰੇ ਜੰਗ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਹਉਮੇ ਹੰਗਤਾ ਵੱਜੇ ਮਰਦੰਗ, ਚਾਰੋਂ ਕੁੰਟ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਬੂਝਣਹਾਰਾ ਹਰਿ ਨਿਰੰਕਾਰਾ, ਆਪਣੀ ਦਇਆ ਕਮਾਇੰਦਾ। ਮਨ ਮਤ ਕਰ ਉਜਿਆਰਾ, ਤੇਰਾ ਸੰਗ ਨਿਭਾਇੰਦਾ। ਮਤ ਮਤਵਾਲੀ ਹੋਏ ਖ਼ਵਾਰਾ, ਨਾ ਕੋਈ ਸਤਿ ਰਖਾਇੰਦਾ। ਬੁੱਧ ਬਬੇਕੀ ਕਰ ਬੋਧ, ਬੋਧ ਜਣਾਇੰਦਾ। ਆਪ ਬਠਾਏ ਆਪਣੀ ਗੋਦ, ਆਪ ਆਪਣੇ ਰੰਗ ਰੰਗਾਇੰਦਾ। ਪਾਰਬ੍ਰਹਮ ਪ੍ਰਭ ਜੋਧਨ ਜੋਧ, ਸੂਰਬੀਰ ਆਪ ਹੋ ਜਾਇੰਦਾ। ਮੇਟ ਮਿਟਾਏ ਕਾਮ ਕਰੋਧ, ਕਾਇਆ ਗੜ੍ਹ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਗਿਆਨ ਸਮਝਾਇੰਦਾ। ਇਕ ਲਿਵ ਇਕ ਧਿਆਨਾ, ਏਕਾ ਨੇਤਰ ਦਏ ਖੁਲ੍ਹਾਈਆ। ਏਕਾ ਰਾਗ ਏਕਾ ਗਾਣਾ, ਏਕਾ ਰਿਹਾ ਸੁਣਾਈਆ। ਏਕਾ ਨਾਮ ਬੰਨ੍ਹੇ ਗਾਨਾ, ਏਕਾ ਸਗਨ ਮਨਾਈਆ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਜਾਣਾ, ਏਕਾ ਰੰਗ ਰੰਗਾਈਆ। ਊਚ ਨੀਚ ਭੇਵ ਚੁਕਾਣਾ, ਏਕਾ ਬ੍ਰਹਮ ਜਣਾਈਆ। ਏਕਾ ਬ੍ਰਹਮ ਬ੍ਰਹਮ ਪਛਾਣਾ, ਏਕਾ ਰਿਹਾ ਸਮਾਈਆ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਣਾ, ਏਕਾ ਧਾਰ ਚਲਾਈਆ। ਸਚਖੰਡ ਵਖਾਏ ਸਚ ਨਿਸ਼ਾਨਾ, ਥਿਰ ਘਰ ਬੈਠਾ ਬੇਪਰਵਾਹੀਆ। ਏਕਾ ਹਰਿ ਹਰਿ ਮਿਹਰਵਾਨਾ, ਏਕਾ ਅਲੱਖ ਜਗਾਈਆ। ਅਗੰਮ ਅਗੋਚਰ ਜੋਤੀ ਜੋਤ ਮਹਾਨਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਵੰਡ ਵੰਡਾਈਆ। ਕਲਜੁਗ ਤੇਰੀ ਵੰਡ ਹਰਿ ਬ੍ਰਹਿਮੰਡ, ਆਪੇ ਆਪ ਵੰਡਾਇੰਦਾ। ਵੇਖਣਹਾਰਾ ਜੇਰਜ ਅੰਡ, ਉਤਭੁਜ ਸੇਤਜ ਡੇਰਾ ਲਾਇੰਦਾ। ਆਪੇ ਕਰਨਹਾਰਾ ਖੰਡ ਖੰਡ, ਆਪੇ ਜੋੜ ਜੁੜਾਇੰਦਾ। ਆਪੇ ਦੇਵਣਹਾਰਾ ਦੰਡ, ਦੇ ਮੱਤ ਆਪ ਸਮਝਾਇੰਦਾ। ਆਪੇ ਮੇਟਣਹਾਰਾ ਭੇਖ ਪਖੰਡ, ਆਪੇ ਮੇਟ ਮਿਟਾਇੰਦਾ । ਆਪੇ ਹੋਏ ਦੁਹਾਗਣ ਨਾਰ ਰੰਡ, ਕੰਤ ਸੁਹਾਗੀ ਆਪ ਹੰਢਾਇੰਦਾ। ਆਪੇ ਵਸੇ ਗੋਦਾਵਰੀ ਗੰਗ, ਸਾਗਰ ਸਿੰਧ ਆਪ ਸਮਾਇੰਦਾ। ਆਪ ਆਪਣੀ ਮੰਗੇ ਮੰਗ, ਆਪ ਆਪਣੀ ਝੋਲੀ ਅੱਗੇ ਡਾਹਿੰਦਾ। ਆਪ ਆਪਣੇ ਵਸੇ ਸੰਗ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਕਲਜੁਗ ਤੇਰਾ ਜਗਤ ਮਰਦੰਗ, ਹਰਿ ਸਾਚਾ ਆਪ ਵਜਾਇੰਦਾ। ਅਥਰਬਣ ਏਕਾ ਮੰਗੇ ਮੰਗ, ਐੜਾ ਅੱਖਰ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਿਰਗੁਣ ਸਰਗੁਣ ਵੇਸ ਅਵੱਲਾ, ਹਰਿ ਹਰਿਜਨ ਲਏ ਜਗਾਈਆ। ਈਸਾ ਮੂਸਾ ਸਚ ਮਹੱਲਾ, ਆਪੇ ਦਏ ਉਪਾਈਆ। ਸੰਗ ਮੁਹੰਮਦ ਚਾਰ ਯਾਰੀ ਰਲਾ, ਆਪ ਆਪਣੀ ਕਲ ਵਰਤਾਈਆ। ਆਪ ਆਪਣਾ ਨਾਉਂ ਰਖਾਇਆ ਅੱਲਾ, ਆਪੇ ਨਾਅਰਾ ਲਾਈਆ। ਆਪੇ ਬੇਐਬ ਵਸਿਆ ਸਚ ਮਹੱਲਾ, ਆਪੇ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੇਐਬ ਪਰਵਰਦਿਗਾਰ ਖ਼ਲਕ ਖ਼ੁਦਾਈ ਡੇਰਾ ਲਾਈਆ। ਖ਼ਲਕ ਖ਼ੁਦਾਈ ਬੇਐਬ ਪਰਵਰਦਿਗਾਰ, ਹਰ ਘਟ ਡੇਰਾ ਲਾਇੰਦਾ । ਸਰਬ ਜੀਆਂ ਦਾ ਸਾਂਝਾ ਯਾਰ, ਏਕਾ ਰੂਪ ਦਰਸਾਇੰਦਾ। ਹੱਕ ਹਕੀਕਤ ਕਰ ਵਿਚਾਰ, ਲਾਸ਼ਰੀਕ ਨਾਉਂ ਧਰਾਇੰਦਾ। ਮੁਕਾਮੇ ਹੱਕ ਪਾਵੇ ਸਾਰ, ਆਪ ਆਪਣਾ ਦਰ ਸੁਹਾਇੰਦਾ। ਨੂਰ ਇਲਾਹੀ ਹੋ ਉਜਿਆਰ, ਏਕਾ ਰੰਗ ਰੰਗਾਇੰਦਾ। ਐਨਲਹੱਕ ਕਰ ਪਿਆਰ, ਸਾਚਾ ਮਾਰਗ ਇਕ ਜਣਾਇੰਦਾ। ਖ਼ਾਲਕ ਖ਼ਲਕ ਵੇਖੇ ਵਿਗਸੇ ਕਰੇ ਵਿਚਾਰ, ਖ਼ਾਲਕ ਰੂਪ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਚਾਰ ਯਾਰ ਇਕ ਮੁਹੰਮਦ, ਏਕਾ ਰਾਹ ਚਲਾਈਆ। ਵੇਖ ਵਖਾਣੇ ਸਾਚਾ ਕਰਮ, ਏਕਾ ਧਰਮ ਜਣਾਈਆ। ਆਪੇ ਦੋਏ ਹੋਏ ਸਰਨ, ਦਰ ਆਪੇ ਵਰਨ ਉਪਾਈਆ। ਆਪਣੀ ਕਾਰ ਆਪੇ ਕਰਨ, ਕਰ ਕਿਰਪਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪੇ ਦੇਣਾ ਆਪੇ ਰਿਹਾ ਮੁਕਾਈਆ। ਸੰਗ ਮੁਹੰਮਦ ਮੀਤ ਮੁਰਾਰ, ਇਲਾਹੀ ਨੂਰ ਸਮਾਇਆ। ਮੰਗੇ ਮੰਗ ਮੰਗ ਦੁਆਰ, ਸਾਚੇ ਕਾਅਬੇ ਸੀਸ ਝੁਕਾਇਆ। ਦੋ ਦੋਆਬਾ ਖੇਲ ਨਿਆਰ, ਪੁੰਨ ਸਵਾਬ ਨਾ ਕੋਈ ਵਖਾਇਆ। ਏਕਾ ਚਰਨ ਰਖਾਏ ਰਕਾਬਾ, ਸ਼ਾਹ ਅਸਵਾਰ ਆਪ ਅਖਵਾਇਆ। ਵੇਖਣਹਾਰਾ ਮੱਕਾ ਕਾਅਬਾ, ਆਪ ਆਪਣਾ ਡੇਰਾ ਲਾਇਆ। ਦੇਵਣਹਾਰਾ ਜਗਤ ਅਜ਼ਾਬਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰੇ ਰੁਸ਼ਨਾਇਆ। ਜੋਤੀ ਨੂਰ ਹਰਿ ਹਰਿ ਅੰਤ, ਨੂਰੋ ਨੂਰ ਸਮਾਇੰਦਾ। ਚੌਦਾਂ ਤਬਕਾਂ ਵੇਖੇ ਇਕ ਮਹੱਲਾ, ਚੌਦਾਂ ਹੱਟਾਂ ਖੋਲ੍ਹ ਖੁਲ੍ਹਾਇੰਦਾ। ਤੀਸ ਬਤੀਸ ਆਪੇ ਮੱਲਾ, ਇਕ ਹਦੀਸ ਪੜ੍ਹਾਇੰਦਾ। ਆਪੇ ਕਰਿਆ ਵਲਾ ਛਲਾ, ਆਪੇ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਖੁਲ੍ਹਾਇੰਦਾ। ਦਰ ਦਰਵਾਜ਼ਾ ਆਪਣਾ ਖੋਲ੍ਹ, ਆਪਣੀ ਕਰੇ ਜਣਾਈਆ। ਏਕਾ ਕਲਮਾ ਏਕਾ ਬੋਲ, ਨਬੀ ਰਸੂਲਾਂ ਕਰੇ ਜਣਾਈਆ। ਧਰਨੀ ਧਰਤ ਧਵਲ ਆਪੇ ਮੌਲ, ਕਵਲ ਕਵਲਾ ਆਪ ਖੁਲ੍ਹਾਈਆ। ਆਪੇ ਹੋਏ ਪੰਡਤ ਪਾਂਧਾ ਰੌਲ, ਗੁਰ ਪੀਰ ਆਪ ਹੋ ਜਾਈਆ। ਆਪ ਆਪਣਾ ਪਰਦਾ ਖੋਲ੍ਹ, ਆਪ ਆਪਣਾ ਦਏ ਦਰਸਾਈਆ। ਆਪੇ ਲਹਿਣਾ ਚੁਕਾਏ ਧੌਲ, ਅਰਸ਼ ਕੁਰਸ਼ ਆਪ ਸੁਣਾਈਆ। ਨੂਰ ਕੁਰਸ਼ ਰਿਹਾ ਹੌਲ, ਆਪੇ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਦੀਨ ਅਸਲਾਮ ਬੇਪਰਵਾਹੀਆ। ਦੀਨ ਅਸਲਾਮੀ ਸਾਚਾ ਹੱਜ, ਹਰਿ ਹਰਿ ਆਪ ਕਰਾਇਆ, ਆਪੇ ਪਰਦੇ ਰਿਹਾ ਕੱਜ, ਆਪੇ ਫੁੱਲ ਖਿਲਾਇਆ। ਆਪੇ ਕਾਇਆ ਕਾਅਬਾ ਵੇਖੇ ਭੱਜ ਭੱਜ, ਦਿਵਸ ਰੈਣ ਫੇਰਾ ਪਾਇਆ। ਦੂਈ ਦਵੈਤੀ ਦੇਵੇ ਤਜ, ਸਚ ਅਮਾਮ ਵੇਖ ਵਖਾਇਆ। ਰੱਖਣਹਾਰਾ ਸਾਚੀ ਲੱਜ, ਸਚ ਖ਼ੁਦਾਈ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਚਲਾਇਆ। ਧਾਰ ਚਲਾਈ ਸ਼ਾਹ ਹਕੀਰ, ਨੂਰੋ ਨੂਰ ਸਮਾਇੰਦਾ। ਆਪੇ ਪੀਰ ਦਸਤਗੀਰ, ਮੁਸਾਇਕ ਸ਼ੇਖ਼ ਮੁਲਾ ਆਪ ਅਖਵਾਇੰਦਾ। ਆਪੇ ਦੇਵੇ ਆਬਹਯਾਤ ਸਾਚਾ ਨੀਰ, ਆਪੇ ਮਸੱਲਾ ਹੇਠ ਵਿਛਾਇੰਦਾ। ਪੰਜ ਤਤ ਕੱਢੇ ਪੀੜ, ਨਿਉਂ ਨਿਉਂ ਸਯਦਾ ਆਪ ਕਰਾਇੰਦਾ। ਆਪੇ ਚਿੱਟੇ ਉਤੇ ਖਿਚੀ ਲਕੀਰ, ਹੱਕ ਬਹੱਕ ਆਪ ਵਖਾਇੰਦਾ। ਆਪੇ ਹੋਏ ਦਸਤਗੀਰ, ਆਪ ਆਪਣਾ ਸੰਗ ਰਖਾਇੰਦਾ। ਆਪੇ ਤੋੜੇ ਜਗਤ ਜੰਜ਼ੀਰ, ਬੰਧਨ ਬੰਧ ਆਪ ਤੁੜਾਇੰਦਾ। ਆਪੇ ਬੰਨਣਹਾਰਾ ਬੀੜ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਨੂਰ ਇਲਾਹੀ, ਦੋ ਜਹਾਨਾਂ ਸਚ ਮਲਾਹੀ, ਚੌਦਾਂ ਲੋਕਾਂ ਚੌਦਾਂ ਹੱਟਾਂ ਵਣਜਾਰਾ ਆਪ ਹੋ ਜਾਇੰਦਾ। ਦੀਨ ਇਸਲਾਮ ਕਰ ਪਰਧਾਨ, ਕਲਜੁਗ ਡੰਕ ਵਜਾਇਆ। ਵੇਖ ਵਖਾਣ ਰਾਜ ਰਾਜਾਨ, ਸ਼ਾਹ ਨਵਾਬ ਵੇਖ ਵਖਾਇਆ। ਪੁੰਨ ਸਵਾਬ ਇਕ ਗਿਆਨ, ਅਹਿਬਾਬ ਰਵਾਬ ਵਜਾਇਆ। ਏਕਾ ਕਲਮਾ ਏਕਾ ਗਾਣ, ਏਕਾ ਕੰਨ ਸੁਣਾਇਆ। ਏਕਾ ਵੇਖੇ ਮਾਰ ਧਿਆਨ, ਜਨਮ ਮਰਨ ਵਿਚ ਨਾ ਆਇਆ। ਮੜ੍ਹੀ ਗੋਰ ਪਵਣ ਮਸਾਣ, ਖ਼ਾਕੀ ਖ਼ਾਕ ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇਆ। ਨਾਉਂ ਧਰ ਨਿਰਗੁਣ ਰੂਪ ਨਿਰੰਕਾਰ, ਨਾਨਕ ਜੋਤ ਜਗਾਈਆ। ਪਾਰਬ੍ਰਹਮ ਪ੍ਰਭ ਹੋ ਉਜਿਆਰ, ਪੰਜ ਤਤ ਬੈਠਾ ਡੇਰਾ ਲਾਈਆ। ਸਤਿ ਸਰੂਪ ਸੱਚੀ ਸਰਕਾਰ, ਸ਼ਾਹੋ ਭੂਪ ਆਪ ਅਖਵਾਈਆ। ਮਾਤ ਪਿਤਾ ਘਰ ਸੁਤ ਦੁਲਾਰ, ਤ੍ਰੈਲੋਕ ਵੱਜੀ ਵਧਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਫੂਲਣ ਬਰਖ਼ਾ ਲਾਇਣ, ਗਣ ਗਧੰਰਬ ਕਰਨ ਸ਼ਨਵਾਈਆ। ਗ਼ਰੀਬ ਨਿਮਾਣਿਆਂ ਜੈ ਜੈਕਾਰ, ਕਾਇਆ ਮੰਦਰ ਸਭ ਕਰਾਈਆ। ਤੋੜਨਹਾਰਾ ਗੜ੍ਹ ਹੰਕਾਰ, ਲੋਕਮਾਤ ਕਰੇ ਰੁਸ਼ਨਾਈਆ। ਸਾਚੇ ਮੰਦਰ ਹੋ ਉਜਿਆਰ, ਪੰਜ ਤਤ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਆਪੇ ਵੇਖ ਵਖਾਈਆ। ਨਾਨਕ ਹਰਿ ਹਰਿ ਹਰਿ ਮੀਤਾ, ਹਰਿ ਹਰਿ ਆਪ ਸਮਾਇਆ। ਆਪੇ ਹੋਇਆ ਠਾਂਡਾ ਸੀਤਾ, ਸਾਂਤਕ ਸਤਿ ਆਪ ਵਰਤਾਇਆ। ਰਸਨਾ ਗਾਇਆ ਇਕ ਅਤੀਤਾ, ਨਿਰਗੁਣ ਨੂਰ ਹੋਏ ਰੁਸ਼ਨਾਇਆ। ਆਪਣਾ ਮਨੂਆ ਆਪੇ ਜੀਤਾ, ਮਾਇਆ ਮੋਹ ਚੁਕਾਇਆ। ਆਪੇ ਹੋਇਆ ਪਤਿਤ ਪੁਨੀਤਾ, ਪਤਿਤ ਪਾਵਣ ਨਾਮ ਧਰਾਇਆ। ਆਪ ਚਲਾਈ ਆਪਣੀ ਰੀਤਾ, ਆਪ ਆਪਣਾ ਰੂਪ ਵਟਾਇਆ। ਦਰ ਦਵਾਰ ਵੇਖਿਆ ਇਕ ਅਨਡੀਠਾ, ਪੁਰਖ ਅਬਿਨਾਸ਼ੀ ਬੈਠਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਥਾਨ ਸੁਹਾਇਆ। ਨਿਰਗੁਣ ਜੋਤ ਕਰ ਉਜਿਆਰ, ਸ਼ਬਦ ਸਿੰਘਾਸਣ ਡੇਰਾ ਲਾਈਆ। ਨਾਨਕ ਵੇਖੇ ਸਚ ਦਵਾਰ, ਨਿਉਂ ਨਿਉਂ ਸੀਸ ਝੁਕਾਈਆ। ਇਕ ਇਕੱਲਾ ਏਕੰਕਾਰ, ਏਕਾ ਨੂਰ ਦਰਸਾਈਆ। ਨਾਨਕ ਮੀਤਾ ਮਿਲਿਆ ਪਿਆਰ, ਸਾਚਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਮੇਲਾ ਏਕਾ ਘਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਦੂਸਰ ਦਰ ਨਾ ਕੋਈ ਰਖਾਈਆ। ਨਾਨਕ ਦਰਸ਼ਨ ਹਰਿ ਹਰਿ ਪਾ, ਜੋਤੀ ਜੋਤ ਸਮਾਇਆ। ਨਿਉਂ ਨਿਉਂ ਸੀਸ ਝੁਕਾ, ਆਪ ਆਪਣਾ ਭੇਟ ਚੜ੍ਹਾਇਆ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਸ਼ਬਦ ਸੁਣਾਇਆ। ਨਾਮ ਸਤਿ ਝੋਲੀ ਪਾ, ਸ਼ਬਦੀ ਰੰਗ ਰੰਗਾਇਆ। ਲੋਕਮਾਤ ਦੇਣਾ ਸੁਣਾ, ਸਾਚਾ ਮਾਰਗ ਇਕ ਵਖਾਇਆ। ਫੜ ਫੜ ਹੰਸ ਬਣਾਏ ਕਾਂ, ਜੀਵ ਜੰਤ ਲਏ ਤਰਾਇਆ। ਗੁਰਮੁਖਾਂ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇਆ। ਅੰਤਮ ਵੇਲੇ ਪਕੜੇ ਬਾਂਹ, ਤੇਰਾ ਮੇਰਾ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਨਾਮ ਦਿਤਾ ਵਰ, ਏਕਾ ਨਾਮ ਸਮਝਾਇਆ। ਨਾਨਕ ਵਰ ਘਰ ਸਾਚਾ ਪਾ, ਲੋਕਮਾਤ ਵੇਖ ਵਖਾਇੰਦਾ। ਚਾਰੇ ਵਰਨਾਂ ਦਏ ਸੁਣਾ, ਏਕਾ ਦੂਜਾ ਭੇਵ ਚੁਕਾਇੰਦਾ। ਨਾਮ ਸਤਿ ਮੰਤਰ ਦ੍ਰਿੜਾ, ਹਉਮੇ ਗੜ੍ਹ ਤੁੜ੍ਹਾਇੰਦਾ। ਅੰਦਰ ਚੜ੍ਹ ਫੇਰਾ ਪਾ, ਆਪ ਆਪਣਾ ਦਰਸ ਦਿਖਾਇੰਦਾ। ਜਿਸ ਜਨ ਲੜ ਦਏ ਫੜਾ, ਕਰ ਕਿਰਪਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਚਾਰ ਕੁੰਟ ਦਹਿ ਦਿਸ਼ਾ ਫੇਰੀ ਪਾਇੰਦਾ। ਨਾਨਕ ਗੁਰ ਚਾਰ ਕੁੰਟ ਜੈਕਾਰਾ, ਏਕਾ ਏਕ ਲਗਾਇਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਤੇਰਾ ਭੇਵ ਕਿਸੇ ਨਾ ਪਾਇਆ। ਸਾਧ ਸੰਤ ਗੁਰ ਪੀਰ ਅਵਤਾਰ ਰਹੇ ਗਾ, ਦਿਵਸ ਰੈਣ ਧਿਆਨ ਲਗਾਇਆ। ਕਲਜੁਗ ਕੂੜ ਕੁੜਿਆਰਾ ਗਿਆ ਛਾ, ਚਾਰੋਂ ਕੁੰਟ ਅੰਧੇਰਾ ਪਾਇਆ। ਰਾਜ ਰਾਜਾਨ ਕਰੇ ਨਾ ਕੋਈ ਨਿਆ, ਧਰਤ ਮਾਤ ਰਹੀ ਕੁਰਲਾਈਆ। ਨਾ ਕੋਈ ਸਹਾਈ ਗਊ ਮਾਂ, ਬਰਾਹ ਰੂਪ ਨਾ ਕੋਇ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਧੁਰ ਫ਼ਰਮਾਣ, ਹਰਿ ਹਰਿ ਆਪ ਜਣਾਇਆ। ਧੁਰ ਫ਼ਰਮਾਣਾ ਹਰਿ ਭਗਵਾਨਾ, ਨਾਨਕ ਗੁਰ ਜਣਾਈਆ। ਪਾਰਬ੍ਰਹਮ ਪ੍ਰਭ ਸਦ ਮਿਹਰਬਾਨਾ, ਜੁਗ ਜੁਗ ਵੇਸ ਵਟਾਈਆ। ਸੱਤਾਂ ਦੀਪਾਂ ਬੰਨ੍ਹੇ ਗਾਨਾ, ਲੱਖ ਚੁਰਾਸੀ ਕਰੇ ਕੁੜਮਾਈਆ। ਜੋਤੀ ਨੂਰ ਪ੍ਰਗਟ ਹੋਏ ਨਿਹਕਲੰਕ ਬਲੀ ਬਲਵਾਨਾ, ਮਾਤ ਪਿਤ ਨਾ ਕੋਈ ਰਖਾਈਆ। ਵੇਦ ਵਿਆਸਾ ਹੋ ਪਰਧਾਨਾ, ਏਕਾ ਲੇਖਾ ਗਿਆ ਲਿਖਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ, ਦੋ ਜਹਾਨਾ ਉਚੇ ਟਿੱਲੇ ਸਾਚੇ ਪ੍ਰਬਤ ਫੇਰਾ ਪਾਈਆ। ਦੀਨ ਇਲਾਹੀ ਬੰਨ੍ਹੇ ਗਾਨਾ, ਇਕ ਅਮਾਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਮੇਲਾ ਸਾਚੇ ਘਰ, ਸਾਚੀ ਬੂਝ ਬੁਝਾਈਆ। ਏਕਾ ਤਤ ਹਰਿ ਸਮਝਾ, ਆਤਮ ਬ੍ਰਹਮ ਜਣਾਇਆ। ਨਾਨਕ ਸਤਿਗੁਰ ਲੇਖ ਲਿਖਾ, ਆਪ ਆਪਣਾ ਵੇਖ ਵਖਾਇਆ। ਗੁਰਮੁਖ ਸਾਚੇ ਲਏ ਜਗਾ, ਅੰਗਦ ਅੰਗੀਕਾਰ ਕਰਾਇਆ। ਏਕਾ ਜੋਤੀ ਦਏ ਜਗਾ, ਦੂਜਾ ਦਰ ਸੁਹਾਇਆ। ਤੀਜਾ ਨੇਤਰ ਦਏ ਖੁਲ੍ਹਾ, ਅੰਧ ਅੰਧੇਰ ਮਿਟਾਇਆ। ਚੌਥੇ ਪਦ ਜਾਏ ਸਮਾ, ਭੇਵ ਰਹੇ ਨਾ ਰਾਇਆ। ਪੰਚਮ ਮੀਤਾ ਦਏ ਸੁਣਾ, ਅਨਹਦ ਤਾਲ ਵਜਾਇਆ। ਅੰਮ੍ਰਿਤ ਜਾਮ ਦਏ ਪਿਲਾ, ਤ੍ਰਿਸ਼ਨਾ ਭੁੱਖ ਮਿਟਾਇਆ। ਬਜ਼ਰ ਕਪਾਟੀ ਦਏ ਤੁੜਾ, ਦੂਈ ਦਵੈਤੀ ਪਰਦਾ ਲਾਹਿਆ। ਆਤਮ ਸੇਜਾ ਦਏ ਬਹਾ, ਸਚ ਸਿੰਘਾਸਣ ਇਕ ਵਿਛਾਇਆ। ਆਪਣੀ ਜੋਤੀ ਆਪੇ ਲਏ ਮਿਲਾ, ਨਾਨਕ ਗੁਰ ਵੱਡੀ ਵਡਿਆਇਆ। ਨਜ਼ਰੀ ਆਏ ਬੇਪ੍ਰਵਾਹ, ਅਲੱਖ ਨਿਰੰਜਣ ਵੇਸ ਵਟਾਇਆ । ਸਚਖੰਡ ਦਵਾਰਾ ਸਾਚਾ ਥਾਂ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜਗਾਇਆ। ਜਗੇ ਜੋਤ ਅੰਗਦ ਦਰ, ਆਪਣਾ ਸ਼ਬਦ ਜਣਾਈਆ। ਆਪੇ ਦੇਵਣਹਾਰਾ ਵਰ, ਆਪੇ ਕਰੇ ਕੁੜਮਾਈਆ। ਆਪ ਆਪਣਾ ਅੱਗੇ ਧਰ, ਆਪੇ ਸੀਸ ਝੁਕਾਈਆ। ਅਮਰਦਾਸ ਲਿਆ ਫੜ, ਬਿਰਧ ਅਵਸਥਾ ਲੇਖੇ ਲਾਈਆ। ਗ਼ਰੀਬ ਨਿਮਾਣੇ ਅੰਦਰ ਵੜ, ਏਕਾ ਬੂਝ ਬੁਝਾਈਆ। ਆਪੇ ਪਰਦਾ ਦੇਵੇ ਪਾੜ, ਏਕਾ ਬੈਠਾ ਆਸਣ ਲਾਈਆ। ਆਪਣਾ ਅੱਖਰ ਆਪੇ ਪੜ੍ਹ, ਆਪੇ ਕਰੇ ਪੜ੍ਹਾਈਆ। ਅਮਰਦਾਸ ਗੁਰ ਫੜਿਆ ਲੜ, ਘਰ ਸਾਚੇ ਵੱਜੀ ਵਧਾਈਆ। ਰਾਮਦਾਸ ਅੱਗੇ ਖੜ੍ਹ, ਏਕਾ ਰੂਪ ਵਟਾਈਆ। ਸਰ ਸਰੋਵਰ ਸਾਚਾ ਭਰ, ਸਾਚਾ ਤਾਲ ਸੁਹਾਈਆ। ਚਾਰ ਵਰਨਾਂ ਵਿਖਾਏ ਏਕਾ ਘਰ, ਊਚ ਨੀਚ ਨਾ ਕੋਇ ਜਣਾਈਆ। ਗੁਰ ਅਰਜਨ ਤੋੜਣਹਾਰਾ ਗੜ੍ਹ, ਸ਼ਬਦ ਖੰਡਾ ਹੱਥ ਉਠਾਈਆ। ਕਰੇ ਪ੍ਰਕਾਸ਼ ਨਾੜੀ ਨੜ, ਸ਼ਬਦੀ ਸ਼ਬਦ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੋਤ ਜਗਾਈਆ। ਅਰਜਨ ਗੁਰ ਹਰਿ ਮਿਹਰਵਾਨ, ਏਕਾ ਏਕ ਉਠਾਇਆ। ਧੁਰਦਰਗਾਹੀ ਵਖਾਏ ਸਚ ਨਿਸ਼ਾਨ, ਸਚਖੰਡ ਆਪ ਝੁਲਾਇਆ। ਬੋਧ ਅਗਾਧ ਸ਼ਬਦ ਮਹਾਨ, ਆਤਮ ਅੰਤਰ ਆਪ ਉਪਾਇਆ। ਨਾਨਕ ਗੁਰ ਵੇਖੇ ਮਾਰ ਧਿਆਨ, ਅੰਗਦ ਅੰਗ ਲਗਾਇਆ। ਅਮਰਦਾਸ ਕਰ ਪਰਵਾਨ, ਰਾਮਦਾਸ ਨਜ਼ਰੀ ਆਇਆ। ਅਰਜਨ ਗੁਰ ਕਰ ਪਛਾਨ, ਆਪਣਾ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਦੇਵੇ ਧੁਰ ਫ਼ਰਮਾਣ, ਸਾਚਾ ਲੇਖਾ ਲੇਖ ਲਿਖਾਇਆ। ਸਾਧ ਸੰਤ ਕਰ ਪਰਵਾਨ, ਭਗਤ ਭਗਵੰਤ ਮੇਲ ਮਿਲਾਇਆ। ਏਕਾ ਧਾਮ ਬਹਾਏ ਗੋਪੀ ਕਾਹਨ, ਸੀਤਾ ਰਾਮ ਲਏ ਤਰਾਇਆ। ਗੁਰੂ ਗ੍ਰੰਥ ਜਗਤ ਮਹਾਨ, ਬੋਧ ਅਬੋਧਾ ਆਪ ਲਿਖਾਇਆ। ਸਾਚੀ ਸਿਖਿਆ ਜੀਵ ਜਹਾਨ, ਆਪਣੀ ਦਏ ਸੁਣਾਇਆ। ਹਿੰਦੂ ਮੁਸਲਮ ਸਿਖ ਈਸਾਈ ਕੁਰਾਨ, ਅੰਜੀਲ ਪੁਰਾਨ ਇਕ ਪੜ੍ਹਾਇਆ। ਆਪ ਖੁਲ੍ਹਾਈ ਸਚ ਦੁਕਾਨ, ਚੌਦਾਂ ਹੱਟਾਂ ਵੇਖ ਵਖਾਇਆ। ਬ੍ਰਹਮਾ ਵੇਤਾ ਆਪੇ ਗਾਣ, ਚਾਰੇ ਮੁਖ ਖੁਲ੍ਹਾਇਆ। ਸ਼ਿਵ ਸ਼ੰਕਰ ਉਠੇ ਨੌਜਵਾਨ, ਆਪ ਆਪਣਾ ਵੇਖ ਵਖਾਇਆ। ਕਰੋੜ ਤੇਤੀਸਾ ਸੰਗ ਪਰਧਾਨ, ਦੋਏ ਜੋੜ ਬੈਠੇ ਸੀਸ ਝੁਕਾਇਆ। ਯਸ਼ ਗਣ ਗਧਰਬ ਸਾਰੇ ਗਾਣ, ਏਕਾ ਦਰ ਸੁਹਾਇਆ। ਭਗਤ ਭਗਵੰਤ ਵੇਖ ਵਖਾਏ ਦੋ ਜਹਾਨ, ਤ੍ਰੈਲੋਕਾਂ ਫੇਰੀ ਪਾਇਆ। ਅਵਣ ਗਵਣ ਮੇਟ ਮਿਟਾਣ, ਤ੍ਰੈ ਭਵਣ ਹੋਏ ਸਹਾਇਆ। ਆਵਣ ਜਾਵਣ ਚੁੱਕੇ ਕਾਣ, ਜਿਸ ਜਨ ਆਪਣੀ ਬੂਝ ਬੁਝਾਇਆ। ਆਤਮ ਬ੍ਰਹਮ ਇਕ ਗਿਆਨ, ਪਾਰਬ੍ਰਹਮ ਸਮਝਾਇਆ। ਜੂਠਾ ਝੂਠਾ ਮੋਹ ਤੁੜਾਨ, ਨਾਤਾ ਬਿਧਾਤਾ ਇਕ ਬੰਧਾਇਆ। ਰਾਗੀ ਨਾਦੀ ਏਕਾ ਗਾਣ, ਧੁਨੀ ਨਾਦ ਇਕ ਵਜਾਇਆ। ਅੰਮ੍ਰਿਤ ਆਤਮ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਇਆ। ਨੇੜ ਨਾ ਆਇਣ ਪੰਜ ਸ਼ੈਤਾਨ, ਜੋ ਜਨ ਨੇਤਰ ਲੋਚਣ ਦਰਸ਼ਨ ਪਾਇਆ। ਆਤਮ ਮਧ ਇਕ ਬਿਬਾਣ, ਗੁਰ ਪੂਰੇ ਜਗਤ ਦਵਾਇਆ। ਪਾਰਬ੍ਰਹਮ ਪ੍ਰਭ ਕਰ ਪਛਾਣ, ਜਗ ਜਲੰਦਾ ਪਾਰ ਕਰਾਇਆ। ਘਰ ਸਾਚੇ ਸਦਾ ਮਿਹਰਵਾਨ, ਆਪ ਆਪਣਾ ਰੰਗ ਚੜ੍ਹਾਇਆ। ਵੇਦੀ ਸੋਢੀ ਯਦ ਸੁਲਤਾਨ, ਹਰਿ ਸਾਚਾ ਜੋਤ ਜਗਾਇਆ। ਹਰਿਗੋਬਿੰਦ ਨੌਜਵਾਨ, ਬਸਤਰ ਸ਼ਸਤਰ ਤਨ ਸਜਾਇਆ। ਹਰਿਰਾਏ ਹਰਿ ਮਿਹਰਵਾਨ, ਹਰਿ ਕਾ ਰੂਪ ਸਮਾਇਆ। ਬਾਲ ਅਵਸਥਾ ਬਾਲ ਨਿਧਾਨ, ਨਿਰਗੁਣ ਕਰੇ ਰੁਸ਼ਨਾਇਆ। ਨਾਵਾਂ ਗੁਰ ਨੌਂ ਦਰ ਕਰ ਪਛਾਣ, ਆਪ ਆਪਣਾ ਭੇਟ ਚੜ੍ਹਾਇਆ। ਦਿੱਲੀ ਦਵਾਰ ਕਰ ਪਰਧਾਨ, ਦਰਦ ਦੀਨਾ ਆਪ ਵੰਡਾਇਆ। ਪੂਤ ਸਪੂਤਾ ਸੁਤ ਦੁਲਾਰ, ਗੋਬਿੰਦ ਵੇਖ ਵਖਾਇਆ। ਲੋਕਮਾਤ ਕਰ ਉਜਿਆਰ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇਆ। ਗੋਬਿੰਦ ਗੁਰ ਸੁਤ ਦੁਲਾਰਾ, ਹਰਿ ਹਰਿ ਆਪ ਜਗਾਈਆ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਮੇਲ ਮਿਲਾਈਆ। ਸ੍ਰਿਸ਼ਟ ਸਬਾਈ ਕਰੇ ਉਜਿਆਰਾ, ਦੇਵੇ ਵਡ ਵਡਿਆਈਆ। ਏਕਾ ਬੰਨ੍ਹੇ ਸੀਸ ਦਸਤਾਰਾ, ਕਲਗੀ ਤੋੜਾ ਆਪ ਵਖਾਈਆ। ਸ਼ਾਹੋ ਭੂਪ ਸੱਚਾ ਅਸਵਾਰਾ, ਸ਼ਾਹ ਅਸਵਾਰ ਨਾਉਂ ਧਰਾਈਆ। ਨਾਮ ਖੰਡਾ ਤੇਜ ਕਟਾਰਾ, ਤਨ ਗਾਤਰੇ ਆਪ ਲਟਕਾਈਆ। ਅੱਠੇ ਪਹਿਰ ਦੇਵੇ ਪਹਿਰਾ, ਅਕਾਲ ਪੁਰਖ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਏਕਾ ਨਗਰ ਏਕਾ ਘਰ, ਏਕਾ ਜੋਤ ਜਗਾਈਆ। ਆਪੇ ਰੱਖਿਆ ਖੁਲ੍ਹਾ ਵੇਹੜਾ, ਚਾਰੋਂ ਕੁੰਟ ਫੇਰਾ ਪਾਈਆ। ਕਰਨਹਾਰਾ ਹੱਕ ਨਬੇੜਾ, ਭੁੱਲ ਰਹੇ ਨਾ ਰਾਈਆ। ਜੁਗ ਜੁਗ ਦੇਵਣਹਾਰਾ ਗੇੜਾ, ਆਪੇ ਲੱਠ ਰਿਹਾ ਭਵਾਈਆ। ਗ਼ਰੀਬ ਨਿਮਾਣਿਆਂ ਬੰਨ੍ਹੇ ਬੇੜਾ, ਸੱਤਾਂ ਦੀਪਾਂ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਹਰਿ ਉਜਾਲਾ, ਗੋਬਿੰਦ ਰੂਪ ਸਮਾਇਆ। ਦੀਨਾਂ ਬੰਧਪ ਦੀਨ ਦਿਆਲਾ, ਦਇਆ ਨਿਧ ਅਖਵਾਇਆ। ਕਲਜੁਗ ਅੰਤਮ ਹੋਏ ਕਿਰਪਾਲਾ, ਆਪ ਆਪਣਾ ਵੇਸ ਵਟਾਇਆ। ਸੰਗ ਰਖਾਏ ਕਾਲ ਮਹਾਂਕਾਲਾ, ਆਦਿ ਸ਼ਕਤ ਰੰਗ ਰੰਗਾਇਆ। ਆਦਿ ਭਵਾਨੀ ਬਾਲੀ ਬਾਲਾ, ਸਗਲਾ ਸੰਗ ਰਖਾਇਆ। ਤੋੜਨਹਾਰਾ ਜਗਤ ਜੰਜਾਲਾ, ਨੌਂ ਦਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਨਿਭਾਇਆ। ਸਗਲਾ ਸੰਗ ਹਰਿ ਰਘਨਾਥ, ਆਪਣਾ ਆਪ ਨਿਭਾਇੰਦਾ। ਆਪੇ ਹੋ ਤ੍ਰਲੋਕੀ ਨਾਥ, ਤਿੰਨਾਂ ਲੋਕਾਂ ਫੇਰਾ ਪਾਇੰਦਾ। ਆਪ ਚਲਾਏ ਆਪਣੀ ਗਾਥ, ਆਪ ਆਪਣਾ ਨਾਮ ਜਪਾਇੰਦਾ। ਆਪ ਚਲਾਏ ਆਪਣਾ ਰਾਥ, ਰਥ ਰਥਵਾਹੀ ਆਪ ਅਖਵਾਇੰਦਾ। ਲਹਿਣਾ ਚੁਕਾਏ ਪੂਜਾ ਪਾਠ, ਆਪ ਆਪਣਾ ਸੰਗ ਰਖਾਇੰਦਾ। ਆਪੇ ਆਪ ਸਰ ਸਰੋਵਰ ਮਾਰੇ ਠਾਠ, ਆਪ ਆਪਣਾ ਤਾਲ ਸੁਹਾਇੰਦਾ। ਆਪ ਬਣਾਏ ਆਪਣਾ ਹਾਠ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ, ਘਰ ਸਾਚਾ ਇਕ ਵਖਾਇੰਦਾ। ਗੋਬਿੰਦ ਤੇਰਾ ਮੇਲ ਮਿਲਾਵਾ, ਘਰ ਸਾਚੇ ਵੱਜੀ ਵਧਾਈਆ। ਸਤਿ ਪੁਰਖ ਬੰਧਾਏ ਸਾਚਾ ਦਾਅਵਾ, ਗਊ ਗਰੀਬਾਂ ਹੋਏ ਸਹਾਈਆ। ਲਹਿਣਾ ਦੇਣਾ ਚੁਕਾਏ ਪੁੱਤਰਾਂ ਮਾਵਾਂ, ਗਿਰਿਆਜ਼ਾਰੀ ਰਿਹਾ ਕਰਾਈਆ। ਬਲ ਧਾਰੇ ਭੁਜਾਂ ਬਾਹਵਾਂ, ਬਸਤਰ ਸ਼ਸਤਰ ਇਕ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਮਾਹੀਆ। ਗੋਬਿੰਦ ਗੁਰ ਸੂਰਾ ਬਲਕਾਰ, ਹਰਿ ਹਰਿ ਆਪ ਉਪਾਇਆ। ਦੇਵੇ ਦਰਸ ਅਗੰਮ ਅਪਾਰ, ਆਪ ਆਪਣਾ ਦਰ ਸੁਹਾਇਆ। ਪੰਚਮ ਮੀਤਾ ਪੰਚਮ ਕਰ ਪਿਆਰ, ਆਪਣੇ ਰੰਗ ਰੰਗਾਇਆ। ਪਾਰ ਵਖਾਏ ਕੰਡੇ ਧਾਰ, ਧੀਰਜ ਧੀਰ ਧਰਾਇਆ। ਆਪ ਆਪਣਾ ਉਤੋਂ ਵਾਰ, ਆਪ ਆਪਣਾ ਸੀਸ ਝੁਕਾਇਆ। ਪੰਚਮ ਰੰਗ ਰੰਗੇ ਕਰਤਾਰ, ਰੰਗਣਹਾਰਾ ਦਿਸ ਨਾ ਆਇਆ। ਸਾਚੀ ਸਿਖਿਆ ਗੁਰ ਵਿਚਾਰ, ਗੁਰਮਤ ਏਹ ਸਮਝਾਇਆ। ਪੰਜ ਕੱਕ ਲਏ ਰੱਖ, ਹੋ ਪ੍ਰਤੱਖ ਆਪਣਾ ਰੂਪ ਆਪ ਉਪਾਇਆ। ਸ੍ਰਿਸ਼ਟ ਸਬਾਈ ਨੇਤਰ ਪੇਖ ਉਡਣੇ ਕੱਖ, ਚਾਰੋਂ ਕੁੰਟ ਬੈਠੇ ਰਾਹ ਤਕਾਇਆ। ਸੰਤ ਭਗਤ ਭਗਵੰਤ ਲਏ ਰੱਖ, ਬੇਮੁਖਾਂ ਦਏ ਸਜਾਇਆ। ਜੂਠ ਝੂਠ ਨਕੇਲ ਪਾਏ ਨੱਕ, ਚਾਰੋਂ ਕੁੰਟ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਮੇਲ ਮਿਲਾਇਆ। ਪੰਚਮ ਮੀਤਾ ਪੰਚਮ ਸ਼ਿੰਗਾਰ, ਤਨ ਹਰਿ ਆਪ ਕਰਾਇੰਦਾ। ਸ਼ਸਤਰ ਬਸਤਰ ਅਪਰ ਅਪਾਰ, ਆਪੇ ਵੇਖ ਵਖਾਇੰਦਾ। ਆਪੇ ਬੰਨ੍ਹ ਸੱਚੀ ਦਸਤਾਰ, ਤਨ ਗਾਤਰੇ ਆਪ ਲਟਕਾਇੰਦਾ। ਚਾਰ ਵਰਨਾਂ ਕਰ ਉਜਿਆਰ, ਏਕਾ ਧਾਮ ਸੁਹਾਇੰਦਾ। ਦੋਏ ਜੋੜ ਕਰ ਨਿਮਸਕਾਰ, ਪੁਰਖ ਅਕਾਲ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਲਹਿਣਾ ਜੁਗ ਜੁਗ ਦੇਣਾ, ਨੇਤਰ ਨੈਣਾਂ ਆਪ ਰੰਗਾਇੰਦਾ। ਗੁਰ ਗੋਬਿੰਦ ਹਰਿ ਰੰਗ ਰਾਤਾ, ਏਕਾ ਰੰਗ ਰੰਗਾਇਆ। ਆਪਣਾ ਘਰ ਆਪ ਪਛਾਤਾ, ਆਪੇ ਖੇਲ ਖਲਾਇਆ। ਸੰਗ ਤਜਾਇਆ ਪੁੱਤਰਾਂ ਮਾਤਾ, ਸਰਸਾ ਪਾਰ ਕਿਨਾਰਿਆ। ਗੁਰਮੁਖਾਂ ਦੇਵਣਹਾਰਾ ਸਾਚੀ ਦਾਤਾ, ਗੜ੍ਹੀ ਅਨੰਦ ਤਜਾ ਰਿਹਾ। ਮਿਟੀ ਰੈਣ ਅੰਧੇਰੀ ਰਾਤਾ, ਸਾਚਾ ਚੰਦ ਚੜ੍ਹਾ ਰਿਹਾ। ਸਾਚੀ ਸੇਜ ਇਕ ਸੁਹਾਤਾ, ਸੱਥਰ ਸੂਲਾਂ ਹੇਠ ਵਿਛਾ ਰਿਹਾ। ਆਪ ਸੁਣਾਏ ਆਪਣੀ ਗਾਥਾ, ਸ਼ਬਦ ਸੁਨੇਹੜਾ ਇਕ ਘਲਾਇਆ। ਮੁਖੀ ਤੀਰ ਟੇਕੇ ਮਾਥਾ, ਚਿੱਲਾ ਕਮਾਨ ਉਠਾ ਰਿਹਾ। ਤੇਰਾ ਨਿਭਿਆ ਸਾਚਾ ਸਾਥਾ, ਸਮਰਥ ਪੁਰਖ ਇਕ ਧਿਆ ਲਿਆ। ਲਹਿਣ ਦੇਣ ਨਾਥ ਅਨਾਥਾ, ਸਰਨ ਤੁਹਾਰੀ ਓਟ ਰਖਾਇਆ। ਤੂਹੀ ਪਿਤਾ ਤੂਹੀ ਮਾਤਾ, ਹਉਂ ਬਾਲਕ ਰੂਪ ਸਮਾਇਆ। ਬੈਠਾ ਰਹੇ ਇਕ ਇਕਾਂਤਾ, ਤੇਰਾ ਭੇਵ ਕਿਸੇ ਨਾ ਪਾਇਆ। ਆਦਿ ਜੁਗਾਦੀ ਮਾਰੇ ਝਾਤਾ, ਜੁਗ ਜੁਗ ਵੇਸ ਵਟਾਇਆ। ਚਰਨ ਕਵਲ ਬੰਧਾਏ ਨਾਤਾ, ਚਾਰ ਵਰਨਾਂ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਵੇਖੇ ਸਾਚੇ ਘਰ, ਘਰ ਸਾਚੇ ਡੇਰਾ ਆਪੇ ਲਾਇਆ। ਪੰਜ ਤਤ ਹਰਿ ਗੋਬਿੰਦ, ਕਾਇਆ ਸ਼ਬਦ ਸ਼ਿੰਗਾਰਿਆ। ਮੇਟ ਮਿਟਾਈ ਸਗਲੀ ਚਿੰਦ, ਪਿਤਾ ਪੂਤ ਆਪ ਵਾਰਿਆ। ਪਾਰਬ੍ਰਹਮ ਤੇਰੀ ਏਕਾ ਅੰਸ, ਦੁਸ਼ਟ ਦਮਨ ਵੇਖ ਵਖਾਇਆ। ਤੇਰੀ ਧਾਰ ਤੇਰਾ ਸਾਗਰ ਸਿੰਧ, ਤੇਰੀ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਬੇਅੰਤ ਬੇਅੰਤ ਨਾਨਕ ਰਸਨਾ ਗਾਇਆ। ਤਨ ਨਗਾਰੇ ਲੱਗੇ ਚੋਟ, ਰਣਜੀਤ ਨਗਾਰਾ ਇਕ ਵਜਾਇਆ। ਗੁਰਮੁਖਾਂ ਕੱਢੇ ਕਾਇਆ ਖੋਟ, ਦੇ ਮਤ ਆਪ ਸਮਝਾਇਆ। ਕਲਜੁਗ ਭਰੀ ਨਾ ਅਜੇ ਪੋਟ, ਮਾਇਆ ਮਮਤਾ ਮੋਹ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਸਾਚਾ ਸੰਗ ਨਿਭਾਇਆ। ਸ਼ਬਦ ਜਣਾਈ ਹਰਿ ਨਿਰੰਕਾਰਾ, ਏਕਾ ਡੰਕ ਵਜਾਇੰਦਾ। ਗੁਰ ਗੋਬਿੰਦ ਸੁਤ ਦੁਲਾਰਾ, ਏਕਾ ਧੁਨ ਸੁਣਾਇੰਦਾ। ਤੇਰਾ ਮੇਰਾ ਇਕ ਪਿਆਰਾ, ਏਕਾ ਰੰਗ ਰੰਗਾਇੰਦਾ। ਹਉਂ ਪੁਰਖ ਤੂੰ ਸਾਚੀ ਨਾਰਾ, ਸਾਚੀ ਸੇਜ ਹੰਢਾਇੰਦਾ। ਚਾਰ ਵਰਨਾਂ ਕਰਨਾ ਇਕ ਪਿਆਰਾ, ਸਾਚਾ ਮਾਰਗ ਲਾਇੰਦਾ। ਪੰਥ ਖ਼ਾਲਸਾ ਕਰ ਤਿਆਰਾ, ਏਕਾ ਰੂਪ ਦਰਸਾਇੰਦਾ। ਏਕਾ ਅੱਲਾ ਏਕਾ ਨਾਅਰਾ, ਐਨਲਹੱਕ ਇਕ ਵਖਾਇੰਦਾ। ਏਕਾ ਰਾਮ ਕਰ ਪਿਆਰਾ, ਸੀਤਾ ਸੁਰਤੀ ਆਪ ਪ੍ਰਨਾਇੰਦਾ। ਏਕਾ ਕ੍ਰਿਸ਼ਨਾ ਸੋਹੇ ਦਵਾਰਾ, ਏਕਾ ਮੋਰ ਮੁਕਟ ਟਿਕਾਇੰਦਾ। ਏਕਾ ਵਿਸ਼ਨੂੰ ਮਾਰੇ ਨਾਅਰਾ, ਚਤੁਰਭੁਜ ਇਕ ਜਣਾਇੰਦਾ। ਏਕਾ ਬ੍ਰਹਮਾ ਗਾਏ ਵਾਰੋ ਵਾਰਾ, ਦਰ ਦਰਬਾਰੇ ਵੇਖ ਵਖਾਇੰਦਾ। ਏਕਾ ਸ਼ੰਕਰ ਮੀਤ ਮੁਰਾਰਾ, ਗੁਰ ਗੁਰ ਆਪ ਅਖਵਾਇੰਦਾ। ਏਕਾ ਅੰਦਰ ਬਖ਼ਸ਼ੇ ਧਾਰਾ, ਏਕਾ ਰੰਗ ਰੰਗਾਇੰਦਾ। ਕਰੋੜ ਤੇਤੀਸਾ ਕਰੇ ਪਿਆਰਾ, ਤੇਰਾ ਰਾਹ ਤਕਾਇੰਦਾ। ਅਠਾਰਾਂ ਬਰਨ ਪਾਰ ਕਰਾਣਾ, ਚੌਹਾਂ ਵਰਨਾਂ ਵੇਖ ਵਖਾਇੰਦਾ। ਏਕਾ ਬ੍ਰਹਮ ਸਰਬ ਪਸਾਰਾ, ਏਕਾ ਨੂਰ ਦਰਸਾਇੰਦਾ । ਕਲਜੁਗ ਅੰਤਮ ਖੇਲ ਨਿਆਰਾ, ਭੇਵ ਕੋਈ ਨਾ ਪਾਇੰਦਾ। ਗੋਬਿੰਦ ਗੋਬਿੰਦ ਢਹਿ ਢਹਿ ਪਏ ਦਵਾਰਾ, ਦੋਏ ਜੋੜ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਿਤ ਆਪਣੀ ਗਤ ਆਪੇ ਆਪ ਜਣਾਇੰਦਾ। ਮਿਤਗਤ ਪੁਰਖ ਕਰਤਾਰ, ਗੋਬਿੰਦ ਬੂਝ ਬੁਝਾਈਆ। ਆਤਮ ਬਖ਼ਸ਼ੇ ਸਚ ਪਿਆਰ, ਨਾਨਕ ਹੱਥ ਵਡਿਆਈਆ। ਦੀਨ ਅਸਲਾਮ ਨਾ ਉਬਲੇ ਰੱਤ, ਨੂਰ ਇਲਾਹੀ ਦਰਸ਼ਨ ਪਾਈਆ। ਰਾਮ ਰੱਤ ਜੋ ਗਏ ਰੱਤ, ਰੱਤੀ ਰੱਤ ਰਹੇ ਨਾ ਰਾਈਆ। ਕ੍ਰਿਸ਼ਨਾ ਦ੍ਰੋਪਤੀ ਰੱਖਿਆ ਸਤਿ, ਜਗਤ ਪਰਦਾ ਨਾ ਕੋਈ ਹਟਾਈਆ। ਵੇਦ ਵਿਦਾਤਾ ਉਪਜੇ ਬੀਜੇ ਵਤ, ਚਾਰੋਂ ਕੁੰਟ ਵੱਜੇ ਵਧਾਈਆ। ਪੁਰਾਨ ਅਠਾਰਾਂ ਬੰਨ੍ਹੇ ਨਤਿ, ਨਾਤਾ ਬਿਧਾਤਾ ਵੇਖ ਵਖਾਈਆ। ਆਪੇ ਦੇਵਣਹਾਰਾ ਸਤਿ, ਸਤਿ ਸੰਤੋਖ ਇਕ ਜਣਾਈਆ। ਅੰਜੀਲ ਕੁਰਾਨ ਗਾਏ ਗਥ, ਬੰਸ ਬੰਸਾ ਦਏ ਸਮਝਾਈਆ। ਪੰਚਮ ਮੀਤਾ ਪੰਚਮ ਵੇਲਾ ਵੇਖੇ ਵਤ, ਜੋ ਜਨ ਰਹੇ ਸੀਸ ਝੁਕਾਈਆ। ਸਜਦਾ ਧਾਮ ਏਕਾ ਬਾਂਗ ਏਕਾ ਧਾਮ ਇਕੱਠ, ਏਕਾ ਰਿਹਾ ਸੁਣਾਈਆ। ਏਕਾ ਤੀਰਥ ਏਕਾ ਤੱਟ, ਗੰਗਾ ਗੋਦਾਵਰੀ ਇਕ ਜਣਾਈਆ। ਏਕਾ ਪੂਜਾ ਏਕਾ ਪਾਠ, ਏਕਾ ਦਰ ਸੁਣਾਈਆ। ਏਕਾ ਨੁਹੌਣਾ ਏਕਾ ਨੁਹਾਤ, ਸਰ ਸਰੋਵਰ ਇਕ ਰਖਾਈਆ। ਏਕਾ ਦੀਵਾ ਏਕਾ ਬਾਤ, ਏਕਾ ਰਿਹਾ ਜਗਾਈਆ। ਏਕਾ ਮੀਤਾ ਕਮਲਾਪਾਤ, ਏਕਾ ਕੰਤ ਅਖਵਾਈਆ। ਏਕਾ ਪੁੱਛਣਹਾਰਾ ਵਾਤ, ਜੁਗ ਜੁਗ ਵੇਸ ਵਟਾਈਆ। ਗੁਰਮੁਖਾਂ ਗੁਰਸਿਖਾਂ ਹਰਿਜਨ ਦੇਵੇ ਸਾਚੀ ਦਾਤ, ਸ਼ਬਦ ਭੰਡਾਰ ਆਪ ਵਰਤਾਈਆ। ਹਰਿ ਕਾ ਨਾਮ ਸੱਚੀ ਕਰਾਮਾਤ, ਪਾਰਬ੍ਰਹਮ ਦਏ ਮਿਲਾਈਆ। ਬੰਦ ਕਿਵਾੜੀ ਖੋਲ੍ਹੇ ਤਾਕ, ਜੋ ਜਨ ਰਸਨਾ ਗਾਈਆ। ਸ਼ਬਦ ਚੜ੍ਹਾਏ ਸਾਚੇ ਰਾਕ, ਦੋ ਜਹਾਨਾਂ ਪਾਰ ਕਰਾਈਆ। ਆਪੇ ਹੋਇਆ ਪਾਕੀ ਪਾਕ, ਪਰਵਰਦਿਗਾਰ ਸੇਜ ਹੰਢਾਈਆ। ਲੇਖੇ ਲਾਏ ਖ਼ਾਕੀ ਖ਼ਾਕ, ਖ਼ਾਕੀ ਖ਼ਾਕ ਆਪ ਰਮਾਈਆ। ਆਦਿ ਅੰਤ ਕੋਈ ਨਾ ਦਿਸੇ ਆਕੀ ਆਕ, ਮੇਟ ਮਿਟਾਵੇ ਖ਼ੁਦੀ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਆਪ ਆਪਣਾ ਰਿਹਾ ਬੁਝਾਈਆ। ਗੋਬਿੰਦ ਉਠ ਸੁਤ ਦੁਲਾਰ, ਹਰਿ ਸਾਚੇ ਸ਼ਬਦ ਜਣਾਇਆ। ਪਾਰਬ੍ਰਹਮ ਹੋਇਆ ਖ਼ਬਰਦਾਰ, ਤੇਰਾ ਤੇਰੀ ਝੋਲੀ ਪਾਇਆ। ਚੌਦਾਂ ਤਬਕ ਵੇਖੇ ਮੁਹੰਮਦ ਯਾਰ, ਚਾਰ ਯਾਰੀ ਸੰਗ ਰਲਾਇਆ। ਅੰਜੀਲ ਕੁਰਾਨਾ ਬੰਨ੍ਹੀ ਧਾਰ, ਆਪੇ ਮੇਲ ਮਿਲਾਇਆ। ਵੇਦ ਪੁਰਾਨਾਂ ਕਰ ਉਜਿਆਰ, ਰਾਗ ਰਾਗਨੀ ਸੇਵਾ ਲਾਇਆ। ਨਾਰਦ ਮੁਨ ਖ਼ਬਰਦਾਰ, ਚਾਰੋਂ ਕੁੰਟ ਰਿਹਾ ਦੌੜਾਇਆ। ਸੁਰਸਤੀ ਸੁਤ ਕਰ ਉਜਿਆਰ, ਨਾਮ ਬੀਨਾ ਇਕ ਵਜਾਇਆ। ਨੌਂ ਨੌਂ ਸੁਤ ਰੂਪ ਅਪਾਰ, ਭੁਜਾਂ ਵੇਖ ਵਖਾਇਆ। ਚਾਰ ਸੁਤ ਬ੍ਰਹਮ ਉਤਪਤ, ਆਪ ਆਪਣੇ ਰੰਗ ਰੰਗਾਇਆ। ਬਰਾਹ ਤੇਰੀ ਪਾਵੇ ਸਾਰ, ਯਗਹ ਪੁਰਸ਼ ਨਾਉਂ ਧਰਾਇਆ। ਹਾਵ ਗ਼ਰੀਵ ਹੋ ਉਜਿਆਰ, ਨਰਾਇਣ ਨਰ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਰੰਗਣਹਾਰਾ ਹਰਿ ਭਗਵਾਨਾ, ਏਕਾ ਨੂਰ ਅਲਾਹੀਆ। ਜੁਗ ਜੁਗ ਵੇਖੇ ਮਾਰ ਧਿਆਨਾ, ਦੂਰ ਦੁਰਾਡਾ ਬੇਪਰਵਾਹੀਆ। ਜਗਤ ਜੁਗ ਜੀਵ ਹੋਏ ਨਾਦਾਨਾ, ਪੰਜ ਸ਼ੈਤਾਨਾ ਵਸੇ ਆਪਣਾ ਆਪੇ ਰਹੇ ਕੁਰਲਾਈਆ। ਸਚ ਨਾ ਮਿਲਿਆ ਨਾ ਸਚ ਗਿਆਨਾ, ਸਚ ਸੁੱਚ ਨਾ ਕੋਈ ਜਣਾਈਆ। ਕਾਇਆ ਪੰਚਮ ਹੋ ਪਰਧਾਨਾ, ਮਨ ਮਨੂਆ ਦਹਿ ਦਿਸ਼ਾ ਫਿਰੇ ਵਾਹੋ ਦਾਹੀਆ। ਮਤ ਮਤਵਾਲੀ ਹੋਈ ਨਦਾਨਾ, ਦੋਏ ਨੈਣ ਰਹੀ ਸ਼ਰਮਾਈਆ। ਬੁੱਧ ਬਿਬੇਕ ਨਾ ਕੋਈ ਰਖਾਨਾ, ਸਚ ਨਾ ਕੋਈ ਜਣਾਈਆ। ਸ਼ਬਦ ਗੁਰ ਮਿਹਰਵਾਨਾ, ਏਕਾ ਇਸ਼ਟ ਦੇਵ ਅਖਵਾਈਆ। ਗੁਰ ਗੋਬਿੰਦ ਮੰਗੇ ਮੰਗ ਦੇਵਣਹਾਰਾ ਧੁਰ ਫ਼ਰਮਾਣਾ, ਅਕਾਲ ਪੁਰਖ ਵੱਡੀ ਵਡਿਆਈਆ। ਅਜੂਨੀ ਰਹਿਤ ਰੂਪ ਰੰਗ ਨਾ ਕੋਈ ਪਛਾਣਾ, ਨਿਰਗੁਣ ਨਿਰਗੁਣ ਖੇਲ ਖਲਾਈਆ। ਸਾਚੀ ਮੂਰਤ ਹਰਿ ਧਰ, ਨਾਦ ਤੂਰਤ ਇਕ ਵਜਾਈਆ। ਜੀਆਂ ਜੰਤਾਂ ਦੇਵੇ ਸ਼ਬਦ ਵਰ, ਸ਼ਬਦੀ ਸ਼ਬਦ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਦੇਵੇ ਸਾਚਾ ਵਰ, ਅੰਤ ਤੇਰਾ ਬੇੜਾ ਬੰਨ੍ਹੇ ਲਾਈਆ। ਹਰਿ ਭਗਵੰਤ ਹਰਿ ਮਿਹਰਵਾਨਾ, ਹਰਿ ਹਰਿ ਮੇਲ ਮਿਲੰਨਿਆ। ਹਰਿ ਹਰਿ ਦੇਵੇ ਸਾਚਾ ਦਾਨਾ, ਜੁਗ ਜੁਗ ਵੇਖ ਵਖੰਨਿਆ। ਆਪੇ ਸੀਤਾ ਆਪੇ ਰਾਮਾ, ਆਪੇ ਬੇੜਾ ਬੰਨਿਆ। ਆਪੇ ਗੋਪੀ ਆਪੇ ਕਾਹਨਾ, ਆਪੇ ਮੰਡਲ ਰਾਸ ਵਖੰਨਿਆ। ਆਪੇ ਈਸਾ ਮੂਸਾ ਹੋ ਪ੍ਰਧਾਨਾ, ਆਪੇ ਸੰਗ ਮੁਹੰਮਦ ਚਾਰ ਯਾਰੀ ਬੇੜਾ ਬੰਨ੍ਹਿਆ। ਆਪੇ ਨਾਨਕ ਗੁਰ ਕਰ ਪ੍ਰਧਾਨਾ, ਲੋਕਮਾਤ ਦੇਵੇ ਨਾਮ ਧਨਿਆ। ਗੋਬਿੰਦ ਸੁਤ ਇਕ ਪਛਾਣਾ, ਦੋ ਜਹਾਨਾਂ ਚੜ੍ਹਿਆ ਸਾਚਾ ਚੰਨਿਆ। ਸਤਿ ਸੰਤੋਖੀ ਬੰਨ੍ਹੇ ਗਾਨਾ, ਦਿਸ ਨਾ ਆਏ ਆਤਮ ਅੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਦਿਤਾ ਸਾਚਾ ਵਰ, ਘਰ ਸਾਚਾ ਇਕ ਸੁਹੰਨਿਆ। ਘਰ ਸੁਹਾਏ ਧੁਰ ਦਰਬਾਰ, ਹਰਿ ਬੈਠਾ ਬੇਪਰਵਾਹੀਆ। ਨਿਰਗੁਣ ਜੋਤੀ ਕਰ ਉਜਿਆਰ, ਸ਼ਬਦ ਸਿੰਘਾਸਣ ਡੇਰਾ ਲਾਈਆ। ਪਾਵਾ ਚੂਲ ਨਾ ਕੋਈ ਤਿਆਰ, ਨਾ ਕੋਈ ਬਾਢੀ ਬਣਤ ਬਣਾਈਆ। ਨਾ ਕੋਈ ਦਿਸੇ ਚੋਬਦਾਰ, ਨਾ ਕੋਈ ਚਵਰ ਝੁਲਾਈਆ। ਪੰਜ ਤਤ ਨਾ ਕੋਈ ਅਕਾਰ, ਰਕਤ ਬੂੰਦ ਨਾ ਕੋਈ ਰਖਾਈਆ। ਨਾ ਕੋਈ ਧੁਨੀ ਨਾਦ ਵੱਜੇ ਧੁਨਕਾਰ, ਸੁਰ ਤਾਲ ਨਾ ਕੋਈ ਰਖਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਪਿਆਰ, ਕਰੋੜ ਤੇਤੀਸਾ ਨਾ ਸੰਗ ਰਖਾਈਆ। ਖਾਣੀ ਬਾਣੀ ਨਾ ਕੋਈ ਉਜਿਆਰ, ਅੰਜੀਲ ਕੁਰਾਨ ਨਾ ਕੋਈ ਪੜ੍ਹਾਈਆ। ਵੇਦ ਵਿਦਾਂਤਾ ਨਾ ਕੋਈ ਪਸਾਰ, ਨਾ ਕੋਈ ਰਚਨ ਰਚਾਈਆ। ਜਲ ਥਲ ਜੰਗਲ ਜੂਹ ਨਾ ਕੋਈ ਪਹਾੜ, ਡੂੰਘੀ ਕੰਦਰ ਨਾ ਕੋਈ ਨਜ਼ਰੀ ਆਈਆ। ਲੱਖ ਚੁਰਾਸੀ ਨਾ ਰੰਗ ਅਪਾਰ, ਤ੍ਰੈਗੁਣ ਨਾ ਕੋਇ ਕੁੜਮਾਈਆ। ਗੁਰ ਪੀਰ ਨਾ ਕੋਈ ਅਵਤਾਰ, ਸਾਧ ਸੰਤ ਨਜ਼ਰ ਨਾ ਆਈਆ। ਇਕ ਅਕੱਲਾ ਏਕੰਕਾਰ, ਅਕਾਲ ਮੂਰਤ ਅਖਵਾਈਆ। ਜੋਤ ਸਰੂਪੀ ਕਰ ਅਕਾਰ, ਨਿਰਾਕਾਰ ਬੈਠਾ ਡੇਰਾ ਲਾਈਆ। ਹਰਿ ਹਰਿ ਖੇਲ ਅਪਾਰ, ਜੁਗ ਜੁਗ ਵੇਸ ਵਟਾਈਆ। ਗੁਰ ਗੋਬਿੰਦ ਦਏ ਸਹਾਰ, ਏਕਾ ਸ਼ਬਦ ਸੁਣਾਈਆ। ਸ਼ਬਦ ਸੁਤ ਦੋ ਜਹਾਨ, ਜਗਤ ਦਲਾਲ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪੇ ਪੂਰ ਕਰਾਈਆ। ਸਾਚਾ ਵਰ ਹਰਿ ਮਿਹਰਵਾਨ, ਏਕਾ ਬੂਝ ਬੁਝਾਇੰਦਾ। ਗੋਬਿੰਦ ਲੇਖਾ ਦਏ ਜਣਾ, ਕਲਜੁਗ ਅੰਤਮ ਵੇਖ ਵਖਾਇੰਦਾ। ਵੇਦ ਵਿਆਸਾ ਗਿਆ ਲਿਖਾ, ਚਾਰ ਲੱਖ ਬੱਤੀ ਹਜ਼ਾਰ ਕਲਜੁਗ ਔਧ ਚੁਕਾਇੰਦਾ। ਆਪ ਆਪਣੀ ਵੰਡ ਵੰਡਾ, ਆਪ ਆਪਣਾ ਤੇਜ ਧਰਾਇੰਦਾ। ਖੰਡ ਖੰਡ ਆਪ ਕਰਾ, ਸਾਚਾ ਖੰਡਾ ਹੱਥ ਉਠਾਇੰਦਾ। ਭੇਖ ਪਖੰਡਾ ਦਏ ਮਿਟਾ, ਸੋਇਆ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਿਤਾ ਵਰ, ਅੰਤਮ ਵੇਲਾ ਪ੍ਰਗਟ ਹੋਏ ਸਾਚਾ ਸੱਜਣ ਸੁਹੇਲਾ, ਨਿਹਕਲੰਕ ਆਪ ਆਪਣਾ ਨਾਉਂ ਧਰਾਇੰਦਾ। ਜੋਤ ਧਰਾਏ ਅੰਤਮ ਵੇਲਾ ਹਰਿ, ਹਰਿ ਜੋਤ ਜਗਾਇੰਦਾ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਆਪ ਆਪਣਾ ਰੂਪ ਵਟਾਇੰਦਾ। ਗੁਰ ਗੋਬਿੰਦ ਤੇਰਾ ਧਾਮ ਅਵੱਲਾ ਲਏ ਮੱਲ, ਦਿਸ ਕਿਸੇ ਨਾ ਆਇੰਦਾ। ਆਪ ਵਸਿਆ ਨਿਹਚਲ ਘਰ ਅਟੱਲ, ਉਚ ਮਹੱਲ ਸੁਹਾਇੰਦਾ। ਜੋਤੀ ਸ਼ਬਦੀ ਰਿਹਾ ਰਲ, ਨੂਰੋ ਨੂਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਾਹ ਵਖਾਇੰਦਾ। ਕਲਜੁਗ ਅੰਤਮ ਵੇਸ ਵਟਾਵਣਾ, ਹਰਿ ਹਰਿ ਵੱਡੀ ਵਡਿਆਈਆ। ਗੋਬਿੰਦ ਤੇਰਾ ਸੰਗ ਨਿਭਾਵਣਾ, ਸੰਬਲ ਨਗਰੀ ਵੇਖ ਵਖਾਈਆ। ਸਾਢੇ ਤਿੰਨ ਹੱਥ ਬਣਤ ਬਣਾਵਣਾ, ਘਰ ਘਰ ਵਿਚ ਦਏ ਲਟਕਾਈਆ। ਜੀਵ ਜੰਤ ਕਿਸੇ ਦਿਸ ਨਾ ਆਵਣਾ, ਲੇਖਾ ਲੇਖਾ ਨਾ ਕੋਈ ਲਾਈਆ। ਨੀਲਾ ਨੀਲੀ ਧਾਰੋਂ ਪਾਰ ਕਰਾਵਣਾ, ਸੋਲਾਂ ਕਲੀਆਂ ਆਸਣ ਪਾਈਆ। ਸ਼ਾਹ ਅਸਵਾਰ ਡੇਰਾ ਲਾਵਣਾ, ਕਲਗੀ ਤੋੜਾ ਨਾਮ ਲਟਕਾਈਆ। ਬ੍ਰਹਿਮਣ ਗੌੜਾ ਵੇਖ ਵਖਾਵਣਾ, ਪੂਤ ਸਪੂਤਾ ਬੇਪਰਵਾਹੀਆ। ਉਚਾ ਟਿੱਲਾ ਪਾਰ ਕਰਾਵਣਾ, ਬਜ਼ਰ ਕਪਾਟੀ ਆਪ ਤੁੜਾਈਆ। ਸ਼ਬਦ ਗੁਰ ਨਾਲ ਰਲਾਵਣਾ, ਏਕਾ ਡੰਕ ਵਜਾਈਆ। ਲੋਆਂ ਪੁਰੀਆਂ ਆਪ ਉਠਾਵਣਾ, ਲੋਕਮਾਤ ਵੇਖ ਵਖਾਈਆ। ਧਰਤ ਮਾਤ ਸਗਨ ਮਨਾਵਣਾ, ਨਾਲ ਲਛਮੀ ਕਰੇ ਕੁੜਮਾਈਆ। ਵਿਸ਼ਨੂੰ ਵੰਸੀ ਖੇਲ ਖਿਲਾਵਣਾ, ਰਤਨ ਬਸਤਰ ਲਾਲ ਛੁਹਾਈਆ। ਪੀਲਾ ਵੇਸ ਨਜ਼ਰੀ ਆਵਣਾ, ਰੰਗ ਰੰਗੀਲਾ ਮਾਧਵ ਮਾਹੀਆ। ਕੰਚਨ ਰੰੰਗ ਵੇਖ ਵਖਾਵਣਾ, ਹਰਿ ਕਾਲੀ ਧਾਰ ਮਿਟਾਈਆ। ਨੌਂ ਸਤ ਤੇਲ ਚੜ੍ਹਾਵਣਾ, ਲੋਆਂ ਪੁਰੀਆਂ ਵੇਖ ਵਖਾਈਆ। ਜੋਤ ਨਿਰੰਜਣ ਸੇਵ ਲਗਾਵਣਾ, ਅਨਹਦ ਸੇਵ ਰਖਾਈਆ। ਕਾਗੀ ਕਾਗ ਹੰਸ ਬਣਾਵਣਾ, ਰਾਗੀ ਰਾਗ ਅਲਾਈਆ। ਅਨਾਦੀ ਨਾਦ ਇਕ ਵਜਾਵਣਾ, ਬ੍ਰਹਮਾ ਆਪ ਸੁਣਾਈਆ। ਬੋਧ ਅਗਾਧ ਸ਼ਬਦ ਚਲਾਵਣਾ, ਵੇਦ ਪੁਰਾਨ ਭੇਵ ਨਾ ਰਾਈਆ। ਗੋਬਿੰਦ ਸੁਤ ਆਪ ਉਠਾਵਣਾ, ਹਰਿ ਵਡ ਵੱਡੀ ਵਡਿਆਈਆ। ਸਾਚਾ ਮਾਰਗ ਸ੍ਰਿਸ਼ਟ ਲਗਾਵਣਾ, ਊਚ ਨੀਚ ਰਹੇ ਨਾ ਰਾਈਆ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਥਾਨ ਬਹਾਵਣਾ, ਏਕਾ ਜਾਪ ਜਪਾਈਆ। ਏਕਾ ਵਿਦਿਆ ਗਿਆਨ ਦ੍ਰਿੜਾਵਣਾ, ਏਕਾ ਬ੍ਰਹਮ ਸਮਾਈਆ। ਏੇੇਕਾ ਮੰਦਰ ਗੁਰੂਦਵਾਰ ਮਸਜਿਦ ਆਪ ਰਖਾਵਣਾ, ਸ਼ਿਵਦਵਾਲਾ ਮੱਠ ਇਕ ਕਰਾਈਆ। ਲੱਖ ਚੁਰਾਸੀ ਕਾਇਆ ਚੀਥੜਾ ਆਪ ਰੰਗਾਵਣਾ, ਰੰਗਣ ਵਾਲਾ ਇਕ ਹੋ ਜਾਈਆ। ਏਕਾ ਜੋਤੀ ਨੂਰ ਦਰਸਾਵਣਾ, ਘਰ ਘਰ ਫੇਰਾ ਪਾਈਆ। ਜੂਠ ਝੂਠ ਰਹਿਣ ਨਾ ਪਾਵਣਾ, ਕਾਮ ਕਰੋਧ ਨਾ ਹੋਏ ਹਲਕਾਈਆ। ਸਤਿ ਸੰਤੋਖ ਧੀਰਜ ਯਤ ਆਪ ਬੰਧਾਵਨਾ, ਹਰਿ ਨਾਮੇ ਵਡ ਵਡਿਆਈਆ। ਪੁਰਖ ਅਬਿਨਾਸ਼ੀ ਸ਼ਬਦ ਗਾਵਣਾ, ਅਕਾਲ ਪੁਰਖ ਇਕ ਮਨਾਈਆ। ਚਰਨ ਸਰੋਵਰ ਸਾਚੇ ਤੀਰਥ ਸ੍ਰਿਸ਼ਟ ਸਬਾਈ ਨੁਹਾਵਨਾ, ਦੁਰਮਤ ਮੈਲ ਗਵਾਈਆ । ਏਕਾ ਕੱਟਣਹਾਰਾ ਅਵਣ ਗਵਣਾ, ਲੱਖ ਚੁਰਾਸੀ ਫੰਦ ਕਟਾਈਆ। ਏਕਾ ਲੇਖਾ ਲਾਏ ਉਨੰਜਾ ਪਵਣਾ, ਪਵਣ ਸਵਾਸੀ ਇਕ ਵਖਾਈਆ। ਆਪੇ ਮਾਰੇ ਮਨੂਆ ਰਾਵਣਾ, ਰਾਮ ਨਾਮ ਵੱਡੀ ਵਡਿਆਈਆ। ਏਕਾ ਦੂਜਾ ਭੇਵ ਚੁਕਾਵਣਾ, ਆਪ ਆਪਣਾ ਲੜ ਫੜਾਈਆ। ਏਕਾ ਮੇਟੇ ਕਾਮਨੀ ਕਾਮਨਾ, ਏਕਾ ਤ੍ਰਿਸ਼ਨਾ ਭੁੱਖ ਗਵਾਈਆ। ਏਕਾ ਚੰਡੀ ਚਮਕਾਏ ਦੀਪਕ ਦਾਮਨਾ, ਏਕਾ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਕਲਜੁਗ ਵੇਖੇ ਝੂਠੀ ਛਾਹੀਆ। ਕਲਜੁਗ ਝੂਠਾ ਲਸ਼ਕਰ, ਹਰਿ ਹਰਿ ਵੇਖ ਵਿਖਾਨਿਆ। ਪ੍ਰਗਟ ਹੋਏ ਬੇਪਰਵਾਹ, ਆਪ ਆਪਣਾ ਬੇੜਾ ਬੰਨਿਆ। ਇਕ ਦਿਸਾਏ ਸਾਚਾ ਨਾਂ, ਚੇਤਨ ਰੂਪ ਆਪ ਚੇਤੰਨਿਆ। ਅਸਥੂਲ ਫੜੇ ਆਪੇ ਬਾਂਹ, ਕਾਰਨ ਹਰਿ ਹਰਿ ਮੰਨਿਆ। ਸਵਛ ਕਰੇ ਸਚ ਨਿਆਂ, ਵਡ ਦਾਤਾ ਹਰਿ ਹਰਿ ਧਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਹਰਿ, ਹਰਿ ਜੁਗ ਜੁਗ ਖੇਲ ਖਿਲੰਨਿਆ। ਕਲਜੁਗ ਅੰਤਮ ਵੇਸ ਵਟਾਵਣਾ, ਗੋਬਿੰਦ ਬੂਝ ਬੁਝਾਇਆ। ਪੁਰਖ ਅਬਿਨਾਸ਼ੀ ਜਾਮਾ ਪਾਵਣਾ, ਆਪ ਆਪਣਾ ਨਾਉਂ ਰਖਾਇਆ। ਪੰਜ ਤਤ ਕੋਈ ਦਿਸ ਨਾ ਆਵਣਾ, ਗੋਬਿੰਦ ਸੰਗ ਨਿਭਾਇਆ। ਸ਼ਬਦ ਡੰਕ ਇਕ ਵਜਾਵਣਾ, ਮਰਦੰਗ ਹੱਥ ਉਠਾਇਆ। ਆਪ ਆਪਣਾ ਨਾਉਂ ਧਰਾਵਣਾ, ਆਪ ਆਪਣਾ ਆਪੇ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਆਪਣੀ ਝੋਲੀ ਆਪੇ ਪਾਇਆ। ਕਲਜੁਗ ਤੇਰਾ ਸਤਿ ਨਗਾਰਾ, ਹਰਿ ਹਰਿ ਆਪ ਵਜਾਇੰਦਾ। ਵੇਖ ਵਖਾਏ ਸ੍ਰਿਸ਼ਟ ਸਬਾਈ ਚਾਰੋਂ ਕੁੰਟ ਦਹਿ ਦਿਸ਼ ਧਾਰਾ, ਜੀਵ ਅੰਧਿਆਰਾ ਆਪ ਜਗਾਇੰਦਾ। ਪਾਰਬ੍ਰਹਮ ਪ੍ਰਭ ਪਾਏ ਸਾਰਾ, ਰੂਪ ਅਨੂਪ ਦਰਸਾਇੰਦਾ। ਨਾਮ ਡੰਕ ਅਗੰਮ ਅਪਾਰਾ, ਏਕਾ ਏਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇੰਦਾ। ਨਾਉਂ ਧਰ ਹਰਿ ਨਿਰੰਕਾਰ, ਆਪ ਆਪਣੀ ਜੋਤ ਜਗਾਈਆ। ਨਿਹਕਲੰਕ ਲਏ ਅਵਤਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਸੰਤ ਸੁਹੇਲੇ ਲਏ ਉਭਾਰ, ਹਰਿ ਭਗਤ ਮੇਲ ਮਿਲਾਈਆ। ਦੁਸ਼ਟਾਂ ਕਰੇ ਮਾਤ ਸੰਘਾਰ, ਦੇਵੇ ਆਪ ਸਜਾਈਆ। ਸਾਚਾ ਦਰ ਸੁਹਾਏ ਇਕ ਦਰਬਾਰ, ਏਕਾ ਰੰਗ ਰੰਗਾਈਆ। ਮੇਲ ਮਿਲਾਵਾ ਨਾਰੀ ਨਾਰ, ਨਰ ਨਰਾਇਣ ਆਪ ਕਰਾਈਆ। ਬਿਰਧ ਬਾਲ ਜਵਾਨਾ ਲਾਏ ਪਾਰ, ਜੋ ਜਨ ਰਹੇ ਸ਼ਰਨਾਈਆ। ਚਾਰ ਵਰਨਾਂ ਸੱਚਾ ਸਿਕਦਾਰ, ਏਕਾ ਏਕ ਪੁਰਖ ਅਖਵਾਈਆ। ਮੀਤ ਮੁਰਾਰ ਹੋ ਤਿਆਰ, ਆਵੇ ਜਾਵੇ ਵੇਸ ਵਟਾਈਆ। ਗੀਤ ਸੁਹਾਗੀ ਗਾਏ ਵਾਰੋ ਵਾਰ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਭੁੱਖਾ ਨੰਗਤਾ ਉਤਰੇ ਪਾਰ ਜੋ ਜਨ ਦਰਸ਼ਨ ਪਾਈਆ। ਏਕਾ ਦਰ ਸੁਹੰਤਾ ਜੀਵ ਜੰਤ ਸਾਧ ਸੰਤ ਕਰ ਪਿਆਰ, ਏਕਾ ਇਸ਼ਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣੀ ਜੋਤ ਕਰੇ ਰੁਸ਼ਨਾਈਆ। ਸਾਚੇ ਘਰ ਹਰਿ ਹਰਿ ਭੋਗ, ਹਰਿ ਹਰਿ ਆਪ ਲਗਾਇਆ। ਗੁਰ ਸੰਗਤ ਮੇਲਾ ਧੁਰ ਸੰਜੋਗ, ਜੁਗ ਵਿਛੜੇ ਜਗ ਮੇਲ ਮਿਲਾਇਆ। ਦੇਵੇ ਦਰਸ ਦਰ ਅਮੋਘ, ਨੇਤਰ ਨੈਣ ਖੁਲ੍ਹਾਇਆ। ਹਉਮੇ ਕੱਟਣਹਾਰਾ ਰੋਗ, ਅੰਮ੍ਰਿਤ ਆਤਮ ਜਾਮ ਪਿਆਇਆ। ਗੁਰ ਪ੍ਰਸਾਦੀ ਗੁਰ ਪ੍ਰਸਾਦਿ ਮਿਲੇ ਸਾਚੀ ਚੋਗ, ਤ੍ਰਿਸ਼ਨਾ ਭੁੱਖ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਸਾਚਾ ਵਰ, ਵਰ ਦਾਤਾ ਇਕ ਹੋ ਜਾਇਆ। ਹਰਿਸੰਗਤ ਹਰਿ ਮੇਲਿਆ, ਪਾਰਬ੍ਰਹਮ ਕਰਤਾਰ। ਦਰ ਸੋਹਿਆ ਗੁਰੂ ਗੁਰ ਚੇਲਿਆ, ਗੁਰ ਗੋਬਿੰਦ ਮੀਤ ਮੁਰਾਰ। ਰਾਮ ਰਾਮਾ ਸੱਜਣ ਸੁਹੇਲਿਆ, ਕਾਹਨਾ ਕ੍ਰਿਸ਼ਨਾ ਆਪ ਮੁਰਾਰ। ਕੱਟਣਹਾਰਾ ਧਰਮ ਰਾਏ ਦੀ ਜੇਲ੍ਹਿਆ, ਭਵ ਸਾਗਰ ਉਤਰੇ ਪਾਰ। ਅਚਰਜ ਖੇਲ ਪਾਰਬ੍ਰਹਮ ਕਲ ਖੇਲਿਆ, ਕਲ ਕਲਕੀ ਲਏ ਅਵਤਾਰ। ਆਪੇ ਵਸੇ ਧਾਮ ਨਿਵੇਲਿਆ, ਦਿਸ ਨਾ ਆਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਬਖ਼ਸ਼ੇ ਚਰਨ ਪਿਆਰ। ਚਰਨ ਪਿਆਰ ਹਰਿ ਹਰਿ ਰੀਤ, ਹਰਿਜਨ ਆਪ ਚਲਾਈਆ। ਦੋ ਜਹਾਨਾਂ ਸਾਚਾ ਮੀਤ, ਘਰ ਮੰਦਰ ਵੇਖ ਵਖਾਈਆ। ਆਦਿ ਜੁਗਾਦੀ ਅਚਰਜ ਰੀਤ, ਆਪ ਆਪਣੇ ਹੱਥ ਰਖਾਈਆ। ਦੇਹੁਰਾ ਮੰਦਰ ਕਾਇਆ ਸਚ ਮਸੀਤ, ਗੁਰ ਪੂਰਾ ਬੈਠਾ ਆਸਣ ਲਾਈਆ। ਹਰਿਜਨ ਮਾਨਸ ਦੇਹੀ ਜਾਏ ਜੀਤ, ਚਰਨ ਕਵਲ ਉਪਰ ਧਵਲ ਸਾਵਲ ਸਵਲ ਜੋ ਜਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਸਾਚੇ ਫੁੱਲ ਕਵਲ, ਫਲ ਫੁਲਵਾੜੀ ਮਾਤ ਲਗਾਈਆ। ਹਰਿ ਸੱਜਣ ਹਰਿ ਪਾਇਆ, ਨੇਤਰ ਨੈਣ ਉਘਾੜ। ਘਰ ਮੰਦਰ ਇਕ ਸੁਹਾਇਆ, ਜੰਗਲ ਜੂਹ ਉਜਾੜ ਪਹਾੜ। ਮੰਗਲ ਸਾਚਾ ਗਾਇਆ, ਅਨਹਦ ਸ਼ਬਦ ਸੱਚੀ ਧੁਨਕਾਰ। ਡੂੰਘੀ ਭਵਰੀ ਪਾਰ ਕਰਾਇਆ, ਕਰ ਕਿਰਪਾ ਪਾਰ ਉਤਾਰ। ਜੋਤ ਨਿਰੰਜਣ ਕਰ ਰੁਸ਼ਨਾਇਆ, ਮੇਟ ਮਿਟਾਏ ਅੰਧ ਅੰਧਿਆਰ, ਦਸਮ ਦੁਆਰੀ ਕੁੰਡਾ ਲਾਹਿਆ, ਗੁਰਮੁਖਾਂ ਕਰੇ ਖ਼ਬਰਦਾਰ। ਆਤਮ ਸੇਜਾ ਮੇਲ ਮਿਲਾਇਆ, ਸੁਹਾਇਆ ਬੰਕ ਸੱਚਾ ਦਰਬਾਰ। ਨਾਰੀ ਕੰਤਾ ਰੂਪ ਵਟਾਇਆ, ਮੇਲ ਮਿਲਿਆ ਪੁਰਖ ਭਤਾਰ। ਹਉਮੇ ਸਹਿਸਾ ਰੋਗ ਮਿਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਾਏ ਪਾਰ। ਹਰਿ ਸੱਜਣ ਹਰਿ ਮੀਤੜਾ, ਏਕਾ ਏਕੰਕਾਰ। ਜਨ ਭਗਤਾਂ ਕਾਇਆ ਚੋਲੀ ਰੰਗੇ ਚੀਥੜਾ, ਦੁਰਮਤ ਮੈਲ ਉਤਾਰ। ਮਿੱਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਭਰੇ ਸਚ ਭੰਡਾਰ। ਵਸਿਆ ਧਾਮ ਇਕ ਅਨਡੀਠੜਾ, ਬਿਨ ਸਤਿਗੁਰ ਪੂਰੇ ਕੋਇ ਨਾ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਜਣ ਲਏ ਉਭਾਰ। ਹਰਿ ਸਾਜਣ ਮੀਤ ਸੱਜਣਾ, ਨਿਰਗੁਣ ਰੂਪ ਅਪਾਰ । ਗੁਰਮੁਖ ਮੇਲਾ ਆਦਿ ਨਿਰੰਜਣਾ, ਸੋਹੇ ਬੰਕ ਸੱਚਾ ਦਵਾਰ। ਚਰਨ ਧੂੜ ਕਰਾਏ ਸਾਚਾ ਮਜਨਾ, ਮਾਇਆ ਮੋਹ ਨਿਵਾਰ। ਜੋ ਘੜਿਆ ਸੋ ਭੱਜਣਾ, ਥਿਰ ਰਹੇ ਨਾ ਵਿਚ ਸੰਸਾਰ। ਸਤਿਗੁਰ ਪੂਰੇ ਪਰਦਾ ਕੱਜਣਾ, ਆਦਿ ਜੁਗਾਦਿ ਲਏ ਅਵਤਾਰ। ਨਾਮ ਚਲਾਏ ਸਚ ਜਹਾਜਨਾ, ਚਾਰ ਵਰਨਾਂ ਲਾਏ ਪਾਰ। ਆਪੇ ਰਚਿਆ ਆਪਣਾ ਕਾਜਨਾ, ਕਰਤਾ ਪੁਰਖ ਖੇਲ ਨਿਆਰ। ਸ਼ਬਦ ਅਗੰਮਾ ਮਾਰੇ ਵਾਜਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਇਕ ਦਵਾਰ। ਹਰਿ ਮੰਦਰ ਹਰਿ ਪਾਇਆ, ਗਹਿਰ ਗੰਭੀਰ ਸਰੂਪ। ਏਕਾ ਦੂਜਾ ਭੌ ਚੁਕਾਇਆ, ਮੇਲ ਮਿਲਾਵਾ ਸ਼ਾਹੋ ਭੂਪ। ਤੀਜਾ ਨੈਣ ਇਕ ਖੁਲ੍ਹਾਇਆ, ਦਰਸ ਦਿਖਾਇਆ ਚੌਥੀ ਕੂਟ। ਚੌਥੇ ਪਦ ਹੋਏ ਸਹਾਇਆ, ਪੰਜ ਤਤ ਵਿਕਾਰਾ ਗਿਆ ਛੂਟ। ਛੇਵੇਂ ਛੱਪਰ ਨਾ ਕੋਈ ਜਣਾਇਆ, ਗੁਰਮੁਖਾਂ ਗੁਰਮੁਖਾਂ ਆਪੇ ਗਿਆ ਤੂਠ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਹਰਿਜਨ ਮੇਲਾ ਸਾਚੇ ਦਰ, ਤਨ ਨਗਾਰੇ ਲਾਏ ਚੋਟ।
