Granth 09 Likhat 044: 7 Faggan 2016 Bikarmi Tara Singh de Ghar Pind Chambal Jila Amritsar

੭ ਫੱਗਣ ੨੦੧੬ ਬਿਕ੍ਰਮੀ ਤਾਰਾ ਸਿੰਘ ਦੇ ਘਰ ਪਿੰਡ ਚੰਬਲ ਜਿਲਾ ਅੰਮ੍ਰਿਤਸਰ

ਹਰਿ ਸਤਿਗੁਰ ਸਚਾ ਪਾਤਸ਼ਾਹ, ਰੂਪ ਰੰਗ ਨਾ ਕੋਇ ਜਣਾਈਆ। ਪੁਰਖ ਅਬਿਨਾਸ਼ੀ ਦਾਤਾ ਬੇਪਰਵਾਹ, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਜੁਗਾਦੀ ਇਕ ਮਲਾਹ, ਆਪਣਾ ਵੇਸ ਵਟਾਈਆ। ਏਕੰਕਾਰਾ ਸਿਫਤ ਸਲਾਹ, ਮਹਿਮਾ ਗਣਤ ਗਣੀ ਨਾ ਜਾਈਆ। ਅਲੱਖ ਅਗੋਚਰ ਅਗੰਮ ਅਥਾਹ, ਹਰਿ ਪੁਰਖ ਨਿਰੰਜਣ ਸਹਿਜ ਸੁਖਦਾਈਆ। ਵਸਣਹਾਰਾ ਸਾਚੇ ਥਾਂ, ਸਚਖੰਡ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਚਾ ਇਕ ਅਖਵਾਈਆ। ਸਤਿਗੁਰ ਸਚਾ ਏਕੰਕਾਰ, ਇਕ ਅਕੱਲਾ ਹਰਿ ਅਖਵਾਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਜੁਗ ਕਰਤਾ ਆਪ ਕਰਾਇੰਦਾ। ਨਿਰਗੁਣ ਸਰਗੁਣ ਸਾਚੀ ਧਾਰ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਦੋ ਜਹਾਨਾਂ ਇਕ ਆਧਾਰ, ਏਕਾ ਬੰਧਨ ਪਾਇੰਦਾ। ਲੋਕਮਾਤ ਲੈ ਅਵਤਾਰ, ਲੱਖ ਚੁਰਾਸੀ ਵੇਖ ਵਖਾਇੰਦਾ। ਭਗਤਨ ਕਰੇ ਇਕ ਪਿਆਰ, ਆਪ ਆਪਣੀ ਬੂਝ ਬੁਝਾਇੰਦਾ। ਸੰਤਨ ਮੇਲਾ ਧੁਰ ਦਰਬਾਰ, ਦਰ ਘਰ ਸਾਚਾ ਇਕ ਸੁਹਾਇੰਦਾ। ਗੁਰਮੁਖ ਸੱਜਣ ਲਏ ਉਭਾਰ, ਆਪ ਆਪਣਾ ਮੇਲ ਮਿਲਾਇੰਦਾ। ਗੁਰਸਿਖ ਨੱਯਾ ਜਾਏ ਤਾਰ, ਆਪਣਾ ਬੇੜਾ ਆਪ ਚਲਾਇੰਦਾ। ਖੇਲੇ ਖੇਲ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਭੇਵ ਨਾ ਆਇੰਦਾ। ਸਤਿਗੁਰ ਪੂਰਾ ਹਰਿ ਭਗਵੰਤ, ਪਾਰਬ੍ਰਹਮ ਵੱਡੀ ਵਡਿਆਈਆ। ਹਰਿਜਨ ਮੇਲੇ ਸਾਚੇ ਸੰਤ, ਆਪ ਆਪਣੇ ਰੰਗ ਰੰਗਾਈਆ। ਗੁਰਮੁਖ ਬਣਾਏ ਆਪਣੀ ਬਣਤ, ਆਪ ਆਪਣਾ ਭੇਵ ਖੁਲਾਈਆ। ਗੁਰਸਿਖ ਰਲਾਏ ਸਾਚੀ ਸੰਗਤ, ਸਗਲਾ ਸੰਗ ਆਪ ਨਿਭਾਈਆ। ਦੂਸਰ ਦਰ ਨਾ ਜਾਏ ਮੰਗਤ, ਗੁਰ ਪੂਰੇ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਵਡਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਵਡ ਸੁਲਤਾਨ, ਮਹਿਮਾ ਅਪਰ ਅਪਾਰਿਆ। ਵਸਣਹਾਰਾ ਸਚ ਮਕਾਨ, ਥਿਰ ਘਰ ਵਾਸੀ ਕਰ ਪਸਾਰਿਆ। ਦੇਵਣਹਾਰਾ ਏਕਾ ਦਾਨ, ਏਕੰਕਾਰਾ ਆਪ ਅਖਵਾ ਰਿਹਾ। ਸਾਚਾ ਖੇਲ ਸ੍ਰੀ ਭਗਵਾਨ, ਭਗਤਨ ਆਪਣਾ ਵੇਸ ਵਟਾ ਲਿਆ। ਸ਼ਬਦ ਅਨਾਦੀ ਇਕ ਗਿਆਨ, ਵਡ ਧਨਾਡੀ ਆਪ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾ ਲਿਆ। ਸਤਿਗੁਰ ਪੂਰਾ ਹਰਿ ਭਗਵਾਨਾ, ਅਵਰ ਨਾ ਕੋਇ ਦਸਾਇੰਦਾ। ਗੁਰ ਗੁਰ ਰੂਪ ਵਿਚ ਜਹਾਨਾ, ਆਪਣਾ ਮੇਲ ਮਿਲਾਇੰਦਾ। ਗੁਰਮੁਖ ਕਰੇ ਜਗਤ ਪਰਧਾਨਾ, ਸ਼ਬਦ ਸ਼ਬਦੀ ਨਾਦ ਵਜਾਇੰਦਾ। ਗੁਰਸਿਖਾਂ ਬਖਸ਼ੇ ਚਰਨ ਧਿਆਨਾ, ਚਾਤ੍ਰਿਕ ਤ੍ਰਿਖਾ ਆਪ ਬੁਝਾਇੰਦਾ। ਜੁਗਾ ਜੁਗੰਤਰ ਦੇਵੇ ਧੁਰ ਫ਼ਰਮਾਨਾ, ਸ਼ਬਦ ਅਗੰਮੀ ਬੋਲ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਸਤਿਗੁਰ ਪੂਰਾ ਸ਼ਬਦ ਭੰਡਾਰ, ਗੁਰ ਗੁਰ ਝੋਲੀ ਆਪ ਭਰਾਈਆ। ਗੁਰ ਗੁਰ ਪੂਰਾ ਬਣ ਵਰਤਾਰ, ਗੁਰਮੁਖਾਂ ਦੇਵੇ ਥਾਉਂ ਥਾਈਂਆ। ਗੁਰਮੁਖ ਸਾਚਾ ਬੋਲ ਜੈਕਾਰ, ਗੁਰਸਿਖ ਸੱਜਣ ਲਏ ਉਠਾਈਆ। ਗੁਰਸਿਖ ਨਿਉਂ ਨਿਉਂ ਕਰੇ ਸਦਾ ਨਿਮਸਕਾਰ, ਦਰ ਸਾਚੇ ਸੀਸ ਝੁਕਾਈਆ। ਲੋਕਮਾਤੀ ਖੇਲ ਨਿਆਰ, ਨਿਰਗੁਣ ਸਰਗੁਣ ਆਪ ਕਰਾਈਆ। ਕਮਲਾਪਾਤੀ ਮੀਤ ਮੁਰਾਰ, ਪੀਤ ਪੀਤੰਬਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖਤ ਤਾਜ ਇਕ ਸੁਹਾਈਆ। ਤਖ਼ਤ ਤਾਜ ਹਰਿ ਨਰਾਇਣ, ਨਿਰਗੁਣ ਆਪਣਾ ਆਪ ਸੁਹਾਇੰਦਾ। ਗੁਰ ਗੁਰ ਬਖ਼ਸ਼ੇ ਏਕਾ ਨੈਣ, ਆਪ ਆਪਣੀ ਅੱਖ ਵਖਾਇੰਦਾ। ਗੁਰਮੁਖਾਂ ਚੁਕਾਏ ਲਹਿਣਾ ਦੇਣ, ਜੁਗ ਜੁਗ ਮਾਰਗ ਆਪੇ ਲਾਇੰਦਾ। ਗੁਰਸਿਖ ਬਣਾਏ ਸਾਕ ਸੱਜਣ ਸੈਣ, ਬੰਸ ਸਰਬੰਸ ਵੇਖ ਵਖਾਇੰਦਾ। ਧਾਮ ਇਕੱਠੇ ਏਕਾ ਬਹਿਣ, ਦਰ ਘਰ ਸਾਚਾ ਇਕ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਸਤਿਗੁਰ ਸਚਾ ਹਰਿ ਨਿਰੰਕਾਰ, ਘਰ ਸਾਚੇ ਸੋਭਾ ਪਾਇੰਦਾ। ਸਤਿਗੁਰ ਪੂਰਾ ਬਣ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਗੁਰਮੁਖਾਂ ਦੇਵੇ ਸ਼ਬਦ ਆਧਾਰ, ਨਿਰਗੁਣ ਬਾਤੀ ਜੋਤ ਜਗਾਇੰਦਾ। ਗੁਰਸਿਖਾਂ ਦਰ ਬਣੇ ਭਿਖਾਰ, ਏਕਾ ਅਲਫ਼ੀ ਗਲ ਹੰਢਾਇੰਦਾ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹੋ ਭੂਪ ਆਪ ਅਖਵਾਇੰਦਾ। ਸ਼ਾਹੋ ਭੂਪ ਹਰਿ ਸਿਕਦਾਰ, ਦਰਗਾਹ ਸਾਚੀ ਆਪ ਸੁਹਾਈਆ। ਸਤਿਗੁਰ ਪੂਰਾ ਬਣ ਚੋਬਦਾਰ, ਲੋਕਮਾਤ ਸੇਵ ਕਮਾਈਆ। ਗੁਰਮੁਖਾਂ ਵਾਜਾਂ ਰਿਹਾ ਮਾਰ, ਸੋਏ ਲੋਕਮਾਤ ਉਠਾਈਆ। ਗੁਰਮੁਖਾਂ ਫੜ ਫੜ ਬਾਹੋਂ ਦਏ ਉਠਾਲ, ਆਲਸ ਨਿੰਦਰਾ ਦਏ ਮਿਟਾਈਆ। ਲੱਖ ਚੁਰਾਸੀ ਵਿਚੋਂ ਭਾਲ, ਜਮ ਕੀ ਫਾਸੀ ਫੰਦ ਕਟਾਈਆ। ਸ਼ਬਦ ਸਰੂਪੀ ਬਣ ਦਲਾਲ, ਜਗਤ ਵਿਚੋਲਾ ਬੇਪਰਵਾਹੀਆ। ਏਕਾ ਦੱਸੇ ਰਾਹ ਸੁਖਾਲ, ਮਾਰਗ ਪੰਥ ਆਪ ਵਖਾਈਆ। ਆਪਣੀ ਘਾਲਨ ਆਪੇ ਘਾਲ, ਗੁਰਸਿਖਾਂ ਪੂਰਨ ਘਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਤਿਗੁਰ ਪੂਰਾ ਹਰਿ ਬਲਵਾਨ, ਬਲਧਾਰੀ ਆਪ ਅਖਵਾਇੰਦਾ। ਸਚਖੰਡ ਵਸੇ ਸਚ ਮਕਾਨ, ਥਿਰ ਘਰ ਆਪਣਾ ਆਸਣ ਲਾਇੰਦਾ। ਸਤਿ ਵਖਾਏ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਝੁਲਾਇੰਦਾ। ਤਖ਼ਤ ਤਾਜ ਸ੍ਰੀ ਭਗਵਾਨ, ਆਪ ਆਪਣਾ ਵੇਖ ਵਖਾਇੰਦਾ। ਆਪੇ ਬੈਠਾ ਸਾਚਾ ਕਾਹਨ, ਆਪ ਆਪਣਾ ਦਰ ਸੁਹਾਇੰਦਾ। ਆਪੇ ਦੇਵੇ ਧੁਰ ਫ਼ਰਮਾਨ, ਆਪ ਆਪਣਾ ਹੁਕਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੂਸ਼ਨ ਆਪ ਸੁਹਾਇੰਦਾ। ਆਪਣਾ ਭੂਸ਼ਨ ਹਰਿ ਨਿਰੰਕਾਰ, ਆਪੇ ਆਪ ਬਣਾਈਆ। ਆਪਣੇ ਘਰ ਕਰ ਤਿਆਰ, ਆਪੇ ਵੇਖ ਵਖਾਈਆ। ਆਪੇ ਤਾਗਾ ਸੂਤਰ ਵਟ ਚਾੜ੍ਹੇ ਗਿਰਵਰ ਗਿਰਧਾਰ, ਗਹਿਰ ਗੰਭੀਰ ਵੱਡੀ ਵਡਿਆਈਆ। ਆਪੇ ਤਾਣਾ ਤਣੇ ਅਪਰ ਅਪਾਰ, ਆਪੇ ਪੇਟਾ ਦੇਵੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਸਤਰ ਆਪ ਉਪਾਈਆ। ਆਪਣਾ ਬਸਤਰ ਕਰ ਤਿਆਰ, ਹਰਿ ਹਰਿ ਵੇਖ ਵਖਾਇੰਦਾ। ਆਪੇ ਸੀਵੇ ਸੀਵਣਹਾਰ, ਸਾਚੀ ਸੂਈ ਆਪ ਚਲਾਇੰਦਾ। ਲੇਖਾ ਜਾਣੇ ਏਕੰਕਾਰ, ਦੂਸਰ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਚਲਾਇੰਦਾ। ਸਤ ਰੰਗ ਸਤਿ ਕਰਤਾਰ, ਸਤਿ ਸਤਿਵਾਦ ਬਣਾਈਆ। ਆਪਣੀ ਵੰਡ ਵੰਡੇ ਬੇਐਬ ਪਰਵਰਦਿਗਾਰ, ਬਾਰਾਂ ਬਾਰਾਂ ਮੂਲ ਚੁਕਾਈਆ। ਏਕਾ ਦੂਜਾ ਕਰ ਪਿਆਰ, ਅੱਠ ਚਾਰ ਵੇਖ ਵਖਾਈਆ। ਚਾਰ ਮੁਖ ਖੋਲ੍ਹ ਕਿਵਾੜ, ਅੱਠ ਤਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਅਲਫ਼ੀ ਆਪ ਬਣਾਈਆ। ਸਾਚੀ ਅਲਫ਼ੀ ਹਰਿ ਮਿਹਰਵਾਨ, ਆਪਣੀ ਆਪ ਬਣਾਇੰਦਾ। ਸੱਤ ਰੰਗ ਵਖਾਏ ਇਕ ਨਿਸ਼ਾਨ, ਬਾਰਾਂ ਬਾਰਾਂ ਜੋੜ ਜੁੜਾਇੰਦਾ। ਸਚਖੰਡ ਦਵਾਰ ਕਰ ਪਰਵਾਨ, ਆਪਣਾ ਹੁਕਮ ਆਪ ਜਣਾਇੰਦਾ। ਨੌ ਸੌ ਚੁਰਾਨਵੇ ਚੌਕੜੀ ਸੁੱਤਾ ਰਿਹਾ ਬਣ ਅੰਞਾਣ, ਲੋਕਮਾਤ ਨਾ ਫੇਰਾ ਪਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਰਗੁਣ ਆਪਣਾ ਰੂਪ ਵਟਾਇੰਦਾ। ਖੇਲੇ ਖੇਲ ਦੋ ਜਹਾਨ, ਖੇਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਆਪਣੀ ਅਲਫ਼ੀ ਆਪ ਉਪਾਇੰਦਾ। ਏਕਾ ਅਲਫ਼ੀ ਹਰਿ ਹਰਿ ਉਲਫ਼ਤ, ਮਹਿਮਾ ਗਣਤ ਗਣੀ ਨਾ ਜਾਈਆ। ਲੇਖਾ ਜਾਣੇ ਨਾ ਕੋਈ ਨਬੀ ਰਸੂਲ ਉਮਤ, ਅਮਾਮ ਅਮਾਮਾ ਵਡ ਵਡਿਆਈਆ। ਆਪੇ ਵਦੀ ਸੁਦੀ ਜਾਣੇ ਆਪਣਾ ਸੰਮਤ, ਗਹਿਰ ਗੰਭੀਰ ਭੇਵ ਨਾ ਰਾਈਆ। ਆਪੇ ਆਦਿ ਆਪੇ ਅੰਤ, ਹਰਿ ਭਗਵੰਤ ਖੇਲ ਖਿਲਾਈਆ। ਆਪ ਉਠਾਏ ਸਾਚੇ ਸੰਤ, ਸਾਚੀ ਸਿਖਿਆ ਇਕ ਸਿਖਾਈਆ । ਆਪੇ ਗੁਰਮੁਖ ਮਣੀਆ ਬਣੇ ਮੰਤ, ਨਾਮ ਨਾਮਾ ਆਪ ਦ੍ਰਿੜਾਈਆ। ਆਪੇ ਗੁਰਸਿਖ ਉਪਜਾਏ ਵਿਚੋਂ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਸ਼ੰਗਾਰ ਇਕ ਵਖਾਈਆ। ਨਿਰਗੁਣ ਆਪਣਾ ਵੇਸ ਵਟੌਣਾ, ਕਲਜੁਗ ਅੰਤਮ ਵੇਖ ਵਖਾਇੰਦਾ। ਸੱਤ ਰੰਗ ਨਿਸ਼ਾਨਾ ਇਕ ਚੜ੍ਹੌਣਾ, ਲੋਕਮਾਤ ਫੇਰਾ ਪਾਇੰਦਾ। ਸੀਸ ਤਾਜ ਇਕ ਰਖੌਣਾ, ਦਰ ਘਰ ਸਾਚਾ ਇਕ ਵਡਿਆਇੰਦਾ। ਬਸਤਰ ਤਨ ਇਕ ਛੁਹੌਣਾ, ਚੁਰਾਸੀ ਕਲੀਆਂ ਵੇਖ ਵਖਾਇੰਦਾ। ਸਤ ਬਾਰਾਂ ਜੋੜ ਜੁੜੌਣਾ, ਰੰਗ ਰੰਗੀਲਾ ਰੰਗ ਰੰਗਾਇੰਦਾ। ਸਾਢੇ ਤਿੰਨ ਹੱਥ ਲੰਬਾ ਮਿਣ ਕਰੌਣਾ, ਵਧ ਘਟ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਸਾਢੇ ਤਿੰਨ ਹੱਥ ਅਲਫ਼ੀ ਗਲ ਹਰਿ ਪਾ, ਲੋਕਮਾਤ ਵੇਖ ਵਖਾਈਆ। ਏਕਾ ਅਲਫ਼ ਦਏ ਪੜ੍ਹਾ, ਨਿਰਗੁਣ ਸਰਗੁਣ ਬੇਪਰਵਾਹੀਆ। ਐਨ ਅੱਖ ਦਏ ਖੁਲਾ, ਗੈਨ ਗ਼ਫਲਤ ਨਾ ਕੋਇ ਰਖਾਈਆ। ਨੁਕਤਾ ਨੂਨ ਦਏ ਮਿਟਾ, ਸੀਸ ਮੁਖ ਆਪ ਉਠਾਈਆ। ਆਪਣੀ ਤਰਮੀਮ ਆਪੇ ਦਏ ਕਰਾ, ਆਪਣਾ ਲੇਖਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅਲਫ਼ੀ ਤਨ ਸ਼ੰਗਾਰ, ਖੇਲੇ ਖੇਲ ਪੁਰਖ ਕਰਤਾਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਸਾਚੀ ਡੋਰ, ਹਰਿ ਸ਼ਬਦੀ ਸ਼ਬਦ ਬੰਧਾਇੰਦਾ। ਵਸਣਹਾਰਾ ਅੰਧ ਘੋਰ, ਜੋਤ ਉਜਾਲਾ ਰੂਪ ਵਟਾਇੰਦਾ। ਸਤਿ ਸਤਿਵਾਦੀ ਚੜ੍ਹਿਆ ਘੋੜ, ਸ਼ਾਹ ਸਵਾਰ ਨਾਉਂ ਧਰਾਇੰਦਾ। ਲੋਆਂ ਪੁਰੀਆਂ ਰਿਹਾ ਦੌੜ, ਬ੍ਰਹਿਮੰਡਾਂ ਖੰਡਾਂ ਫੇਰਾ ਪਾਇੰਦਾ। ਗੁਰਮੁਖਾਂ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਵੇਖਣਹਾਰਾ ਮਿਠਾ ਕੌੜ, ਕੌੜਾ ਰੀਠਾ ਆਪ ਭੰਨਾਇੰਦਾ। ਕਲਜੁਗ ਅੰਤਮ ਗਿਆ ਬੌਹੜ, ਗੁਰ ਗੋਬਿੰਦ ਮੇਲਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅਲਫ਼ੀ ਹਰਿ ਕਰਤਾਰ, ਆਪਣੀ ਆਪ ਬਣਾਇੰਦਾ। ਅਲਫ਼ੀ ਤਨ ਸ਼ੰਗਾਰ, ਤ੍ਰੈਗੁਣ ਤਤ ਮਿਟਾਈਆ। ਖੇਲੇ ਖੇਲ ਅਗੰਮ ਅਪਾਰ, ਬ੍ਰਹਮ ਮਤ ਕਰੇ ਕੁੜਮਾਈਆ। ਚਾਰ ਵਰਨਾਂ ਇਕ ਅਧਾਰ, ਪੁਰਖ ਅਕਾਲ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਚੇਤਰ ਕਲਜੁਗ ਖੇਤਰ ਆਪਣੇ ਨੇਤਰ ਵੇਖ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਨਾਉਂ ਧਰਾਈਆ।