੩ ਜੇਠ ੨੦੧੭ ਬਿਕ੍ਰਮੀ ਲੈਫਟੀਨੈਂਟ ਚੇਲਾ ਸਿੰਘ ਦੇ ਘਰ ਵਜ਼ਾਰਤ ਰੋਡ ਜੰਮੂ
ਸੋ ਪੁਰਖ ਨਿਰੰਜਣ ਹਰਿ ਸੁਲਤਾਨ, ਇਕ ਇਕੱਲਾ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਮਹਿਬਾਨ, ਬੀਦੋ ਬੀਖ਼ੈਰ ਯਾ ਇਲਾਹੀਆ। ਏਕ ਓਅੰਕਾਰਾ ਨੌਜਵਾਨ, ਪਰਵਰਦਿਗਾਰ ਇਕ ਖ਼ੁਦਾਈਆ। ਆਦਿ ਨਿਰੰਜਣ ਜੋਤ ਮਹਾਨ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਦੋ ਜਹਾਨ, ਆਦਿ ਜੁਗਾਦਿ ਵੇਸ ਵਟਾਈਆ। ਅਬਿਨਾਸ਼ੀ ਕਰਤਾ ਇਕ ਨਿਸ਼ਾਨ, ਅਕਲ ਕਲ ਆਪ ਝੁਲਾਈਆ। ਪਾਰਬ੍ਰਹਮ ਬ੍ਰਹਮ ਇਕ ਗਿਆਨ, ਏਕਾ ਕਲਮਾ ਰਿਹਾ ਪੜ੍ਹਾਈਆ। ਧੁਨ ਅਨਾਦਿ ਸੱਚੀ ਧੁਨਕਾਨ, ਅਮਾਮ ਅਮਾਮਾ ਆਪ ਸੁਣਾਈਆ। ਸਚਖੰਡ ਦੁਆਰਾ ਖੋਲ੍ਹ ਦੁਕਾਨ, ਸਚ ਸਿੰਘਾਸਣ ਆਸਣ ਲਾਈਆ। ਹੁਕਮੀ ਹੁਕਮ ਧੁਰ ਫ਼ਰਮਾਣ, ਏਕਾ ਇਸਮ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਲਵਾ ਨੂਰ ਇਕ ਵਖਾਈਆ। ਜਲਵਾ ਨੂਰ ਹਰਿ ਜਲਾਲ ਰਹਿਮਾਨ, ਰਹਿਮਤ ਵਿਚ ਰਖਾਇੰਦਾ। ਜੁਗਾ ਜੁਗੰਤਰ ਏਕਾ ਆਣ, ਆਲਮਗੀਰ ਆਪ ਰਖਾਇੰਦਾ। ਸਚ ਝੁਲਾਏ ਨਾਮ ਨਿਸ਼ਾਨ, ਚੌਦਾਂ ਲੋਕਾਂ ਵੇਖ ਵਖਾਇੰਦਾ। ਚੌਦਾਂ ਤਬਕਾਂ ਹੋ ਪਰਧਾਨ, ਹੱਕ ਹਕੀਕਤ ਫੋਲ ਫੁਲਾਇੰਦਾ। ਲਾਸ਼ਰੀਕ ਨਿਗਹਬਾਨ, ਵਾਹਿਦ ਆਪਣਾ ਨਾਉਂ ਉਪਜਾਇੰਦਾ। ਮਾਲਕ ਕੁਲ ਗੁਣ ਨਿਧਾਨ, ਖ਼ਾਲਕ ਆਪਣਾ ਰੂਪ ਵਟਾਇੰਦਾ। ਸਾਲਸ ਬਣੇ ਦੇਵੇ ਜੀਆਂ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਰਾਮ ਰਹੀਮ ਆਪ ਅਖਵਾਇੰਦਾ। ਰਾਮ ਰਹੀਮ ਬੇਐਬ ਪਰਵਰਦਿਗਾਰਾ, ਏਕ ਓਅੰਕਾਰਾ ਖੇਲ ਖਿਲਾਇੰਦਾ । ਆਦਿ ਜੁਗਾਦੀ ਸਾਂਝਾ ਯਾਰਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਏਕਾ ਕਲਮਾ ਕਰ ਤਿਆਰਾ, ਨਬੀ ਰਸੂਲਾਂ ਆਪ ਪੜ੍ਹਾਇੰਦਾ। ਏਕਾ ਨਾਮ ਕਰ ਉਜਿਆਰਾ, ਰਾਮ ਨਾਮ ਆਪ ਲਖਾਇੰਦਾ। ਏਕਾ ਸ਼ਬਦ ਬੋਲ ਜੈਕਾਰਾ, ਜਾਗਰਤ ਜੋਤ ਆਪ ਜਗਾਇੰਦਾ। ਏਕਾ ਵਸੇ ਧਾਮ ਨਿਆਰਾ, ਉਚ ਮਹੱਲ ਅਟੱਲ ਆਪ ਬਣਾਇੰਦਾ। ਪੰਜ ਤਤ ਨਾ ਕੋਇ ਅਕਾਰਾ, ਹੱਡ ਮਾਸ ਨਾੜੀ ਰੱਤ ਨਾ ਕੋਇ ਵਖਾਇੰਦਾ। ਮੜੀ ਗੋਰ ਨਾ ਕੋਇ ਪਸਾਰਾ, ਅਗਨੀ ਹਵਨ ਨਾ ਕੋਇ ਕਰਾਇੰਦਾ। ਰੰਗ ਰੂਪ ਨਾ ਗੁਪਤ ਜ਼ਾਹਰਾ, ਜ਼ਾਹਰ ਜ਼ਹੂਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਾਹ ਇਕ ਸੁਲਤਾਨ, ਏਕਾ ਹੁਕਮ ਇਕ ਫ਼ਰਮਾਣ, ਆਪ ਆਪਣਾ ਹੁਕਮ ਚਲਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਕਲਮਾ ਅਮਾਮ ਆਪ ਪੜ੍ਹਾਈਆ। ਆਪੇ ਜਾਣੇ ਆਪਣਾ ਭਾਣਾ, ਵਰਤੇ ਵਰਤਾਵੇ ਵੱਡਾ ਸ਼ਹਿਨਸ਼ਾਹੀਆ। ਰਾਜ ਜੋਗ ਇਕ ਵਖਾਣਾ, ਹੁਕਮੀ ਹੁਕਮ ਸਰਬ ਫਿਰਾਈਆ। ਏਕਾ ਗਾਏ ਰਾਗ ਤਰਾਨਾ, ਨਾਦਿ ਅਨਾਦੀ ਆਪ ਸੁਣਾਈਆ। ਏਕਾ ਬ੍ਰਹਮ ਕਰੇ ਪਛਾਣਾ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਜੋਧਾ ਸੂਰਬੀਰ ਬਲੀ ਬਲਵਾਨਾ, ਸ਼ਾਹ ਸਵਾਰ ਇਕ ਅਖਵਾਈਆ। ਏਕਾ ਬੰਨ੍ਹੇ ਸਾਚਾ ਗਾਨਾ, ਏਕਾ ਮੌਲੀ ਮਹਿੰਦੀ ਰੰਗ ਰੰਗਾਈਆ। ਏਕਾ ਵੇਖੇ ਮਾਰ ਧਿਆਨਾ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਏਕਾ ਰੱਖੇ ਤੀਰ ਕਮਾਨਾ, ਏਕਾ ਸ਼ਾਸਤਰ ਆਪ ਚਮਕਾਈਆ। ਏਕਾ ਦੇਵੇ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਸਰਬ ਪੜ੍ਹਾਈਆ। ਏਕਾ ਕਰੇ ਸਚ ਸੰਤਾਨਾ, ਵਿਸ਼ਨੂੰ ਅੰਸ ਉਪਜਾਈਆ। ਏਕਾ ਰੰਗ ਦੋ ਜਹਾਨਾਂ, ਹਰਿ ਭਗਵਾਨਾ ਆਪ ਚੜ੍ਹਾਈਆ। ਏਕਾ ਦੇਵੇ ਵਿਸ਼ਨੂੰ ਦਾਨਾ, ਦੇਵੇ ਰਿਜ਼ਕ ਸ੍ਰਿਸ਼ਟ ਸਬਾਈਆ। ਏਕਾ ਸ਼ੰਕਰ ਮਾਰੇ ਬਾਣਾ, ਏਕਾ ਹੱਥ ਤਰਸੂਲ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਬੇਪਰਵਾਹੀਆ। ਲੇਖਾ ਲੇਖ ਇਕ ਇਕੱਲਾ, ਹਰਿ ਸਾਚਾ ਸਚ ਰਖਾਇੰਦਾ। ਆਪੇ ਵਸੇ ਸਚ ਮਹੱਲਾ, ਨੂਰੀ ਅੱਲਾ ਨਾਉਂ ਧਰਾਇੰਦਾ। ਆਪਣੀ ਜੋਤ ਆਪਣੇ ਨੂਰ ਬਿਸਮਿਲ ਹੋਏ ਆਪੇ ਰਲਾ, ਭੇਵ ਕੋਇ ਨਾ ਪਾਇੰਦਾ। ਜੁਗ ਜੁਗ ਗੁਰ ਪੀਰ ਅਵਤਾਰ ਸਾਧ ਸੰਤ ਦਸਤਗੀਰ ਆਪੇ ਘੱਲਾ, ਮੁਲਾਂ ਸ਼ੇਖ਼ ਮੁਸਾਇਕ ਆਪ ਅਖਵਾਇੰਦਾ। ਪੰਡਤ ਪਾਂਧੇ ਅੰਦਰ ਆਪੇ ਰਲਾ, ਆਪਣਾ ਗਿਆਨ ਆਪ ਦ੍ਰਿੜਾਇੰਦਾ। ਚਾਰ ਵਰਨ ਫੜਾਏ ਏਕਾ ਪੱਲਾ, ਸਾਚੀ ਸਿਖਿਆ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਆਪ ਆਪਣੀ ਕਲ ਵਰਤਾਇੰਦਾ। ਅਕਲ ਕਲਾ ਹਰਿ ਮਿਹਰਵਾਨਾ, ਦੂਸਰ ਅਵਰ ਨਾ ਕੋਇ ਜਣਾਇੰਦਾ। ਲੋਕਮਾਤ ਖੇਲੇ ਖੇਲ ਮਹਾਨਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਏਕਾ ਦੇਵੇ ਧੁਰ ਫ਼ਰਮਾਣਾ, ਹੁਕਮੀ ਹੁਕਮ ਆਪ ਸੁਣਾਇੰਦਾ। ਆਪੇ ਵਸੇ ਸਚ ਮਕਾਨਾ, ਦਰਗਹਿ ਸਾਚੀ ਧਾਮ ਵਖਾਇੰਦਾ। ਸਰਬ ਜੀਆਂ ਹਰਿ ਜਾਣੀ ਜਾਣਾ, ਆਪ ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਰੰਗ ਕਰਤਾਰਾ, ਖੇਲੇ ਖੇਲ ਅਗੰਮ ਅਪਾਰਾ, ਆਦਿ ਜੁਗਾਦੀ ਸਾਚੀ ਕਾਰਾ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਜੁਗ ਜੁਗ ਧਾਰ ਬੇਪਰਵਾਹ, ਬੇਅੰਤ ਆਪ ਬੰਧਾਈਆ। ਆਪੇ ਬਣੇ ਸੱਚਾ ਸ਼ਹਿਨਸ਼ਾਹ, ਰਾਜ ਰਾਜਾਨ ਆਪ ਅਖਵਾਈਆ। ਹੱਕ ਹਕੀਕਤ ਵੇਖੇ ਥਾਉਂ ਥਾਂ, ਥਾਨ ਥਨੰਤਰ ਵੇਖ ਵਖਾਈਆ। ਲੋਆਂ ਪੁਰੀਆਂ ਫੇਰਾ ਪਾ, ਚੌਦਾਂ ਤਬਕਾਂ ਖੋਜ ਖੁਜਾਈਆ। ਮੁਕਾਮੇ ਹੱਕ ਹੱਕ ਏਕਾ ਨਾਅਰਾ ਲਾ, ਆਪ ਆਪਣਾ ਦਏ ਜਣਾਈਆ। ਏਕਾ ਬਾਂਗ ਇਕ ਸਦਾ, ਇਕ ਮਹਿਰਾਬ ਦਏ ਸੁਣਾਈਆ। ਏਕਾ ਮੇਟੇ ਸਰਬ ਅਜ਼ਾ, ਸਰਬ ਗਿਜ਼ਾ ਰਿਹਾ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਮਿਹਰਵਾਨ, ਏਕਾ ਮਾਰਗ ਦਏ ਵਖਾਈਆ। ਏਕਾ ਮਾਰਗ ਹਰਿ ਭਗਵਾਨ, ਦੋ ਜਹਾਨ ਆਪ ਚਲਾਇੰਦਾ । ਸੋ ਪੁਰਖ ਨਿਰੰਜਣ ਗੁਣ ਨਿਧਾਨ, ਹਰਿ ਹਰਿ ਆਪਣਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਨੌਜਵਾਨ, ਬਾਲ ਬਿਰਧ ਨਾ ਰੂਪ ਵਟਾਇੰਦਾ। ਏਕਓਅੰਕਾਰਾ ਏਕਾ ਰੱਖੇ ਆਣ, ਦੂਸਰ ਸੀਸ ਨਾ ਕੋਇ ਉਠਾਇੰਦਾ। ਆਦਿ ਨਿਰੰਜਣ ਦਾਨੀ ਦਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਸ੍ਰੀ ਭਗਵਾਨ ਖੇਲ ਮਹਾਨ, ਦਰਗਹਿ ਸਾਚੀ ਆਪ ਖਿਲਾਇੰਦਾ। ਅਬਿਨਾਸ਼ੀ ਕਰਤਾ ਗਾਏ ਏਕਾ ਗਾਣ, ਗੀਤ ਇਲਾਹੀ ਆਪ ਅਲਾਇੰਦਾ। ਪਾਰਬ੍ਰਹਮ ਹੋ ਪਰਧਾਨ, ਲੋਕਮਾਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਆਪੇ ਬਿਧ ਜਾਣੇ ਅੰਤਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਵੱਲਾ ਇਕ ਇਕੱਲਾ, ਹਰਿ ਸਾਚਾ ਆਪ ਖੁਲ੍ਹਾਇੰਦਾ। ਆਪੇ ਰੂਪ ਵਟਾਏ ਨੂਰੀ ਅੱਲਾ, ਐਨਲਹੱਕ ਆਪੇ ਨਾਅਰਾ ਲਾਇੰਦਾ। ਆਪੇ ਵਸੇ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਆਪ ਸਮਾਇੰਦਾ। ਸਚ ਸੰਦੇਸ਼ ਨਰ ਨਰੇਸ਼ ਆਪਣਾ ਆਪ ਆਪੇ ਘੱਲਾ, ਇਜ਼ਰਾਈਲ ਜ਼ਬਰਾਈਲ ਮੇਕਾਈਲ ਅਸਰਾਫੀਲ ਸਾਚੀ ਸੇਵਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਡਗਮਗਾਇੰਦਾ। ਨੂਰੋ ਨੂਰ ਨਰ ਨਰਾਇਣ, ਹਰੀ ਹਰਿ ਆਪ ਅਖਵਾਇੰਦਾ। ਰਸਨਾ ਜਿਹਵਾ ਨਾ ਸਕੇ ਕੋਈ ਕਹਿਣ, ਵੇਦ ਕਤੇਬ ਭੇਵ ਨਾ ਪਾਇੰਦਾ। ਹਰਿਜਨ ਵਿਰਲਾ ਲੇਖਾ ਜਾਣੇ ਮੇਟੇ ਨੁਕਤਾ ਗ਼ੈਨ, ਐਨ ਆਪਣੀ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅਲਫ਼ ਅਲਫ਼ੀ ਪਰਵਰਦਿਗਾਰ ਨਿਰਗੁਣ ਸਰਗੁਣ ਬੰਨ੍ਹੇ ਧਾਰ, ਆਪ ਆਪਣੀ ਧਾਰ ਚਲਾਇੰਦਾ। ਸਾਚੀ ਧਾਰ ਪੁਰਖ ਅਕਾਲ, ਪਾਰਬ੍ਰਹਮ ਆਪ ਚਲਾਈਆ। ਆਪੇ ਵੇਖੇ ਚਾਰੇ ਲਾਲ, ਚਾਰ ਯਾਰੀ ਕਰੇ ਕੁੜਮਾਈਆ। ਸੰਗ ਮੁਹੰਮਦ ਕਰ ਪ੍ਰਿਤਪਾਲ, ਏਕਾ ਜਲਵਾ ਦਏ ਵਖਾਈਆ। ਖ਼ਾਲਕ ਖ਼ਲਕ ਰਿਹਾ ਸੰਭਾਲ, ਘਰ ਘਰ ਆਪਣੀ ਜੋਤ ਕਰ ਰੁਸ਼ਨਾਈਆ। ਏਕਾ ਏਕ ਬਣੇ ਦਲਾਲ, ਦੂਸਰ ਹੋਰ ਨਾ ਕੋਇ ਸੁਹਾਈਆ। ਘਰ ਘਰ ਦੀਪਕ ਆਪਣਾ ਬਾਲ, ਸਚ ਚਿਰਾਗ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਕਾਇਨਾਤ, ਆਪੇ ਰਿਹਾ ਪੜ੍ਹਾਈਆ। ਕਾਇਨਾਤ ਹਰਿ ਕਾ ਰੂਪ, ਚਾਰ ਵਰਨ ਦਰਸਾਇਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇਆ। ਲੇਖਾ ਜਾਣੇ ਜੂਠ ਝੂਠ, ਸਚ ਸੁੱਚ ਇਕ ਦ੍ਰਿੜਾਇਆ। ਜੁਗ ਜੁਗ ਪੀਰ ਫਕੀਰ ਸ਼ਾਹ ਸੁਲਤਾਨ ਆਪੇ ਜਾਏ ਤੁਠ, ਮਿਹਰਵਾਨ ਆਪਣਾ ਨਾਉਂ ਧਰਾਇਆ। ਪੰਜ ਸ਼ੈਤਾਨ ਜਗਤ ਵਿਕਾਰਾ ਦੇਵੇ ਕੁਠ, ਸਾਚਾ ਮੰਤਰ ਨਾਮ ਇਕ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇਆ। ਜੁਗਾ ਜੁਗੰਤਰ ਵੇਸ ਅਵੱਲੜਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਦਰਗਹਿ ਸਾਚੀ ਸਾਚੇ ਧਾਮ ਇਕ ਇਕੱਲੜਾ, ਨੂਰ ਨੁਰਾਨਾ ਡਗਮਗਾਇੰਦਾ। ਆਪਣੀ ਜੋਤੀ ਆਪੇ ਰਲੜਾ, ਜੋਤੀ ਜੋਤ ਜੋਤ ਜਗਾਇੰਦਾ। ਖੇਲੇ ਖੇਲ ਅਛੱਲ ਅਛੱਲੜਾ, ਵਲ ਛਲਧਾਰੀ ਆਪਣਾ ਨਾਉਂ ਧਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਆਪ ਫੜਾਇਆ ਆਪਣਾ ਪੱਲੜਾ, ਜਨ ਭਗਤਾਂ ਆਪ ਉਠਾਇੰਦਾ। ਸ਼ਬਦ ਅਗੰਮੀ ਏਕਾ ਘਲੜਾ, ਲਿਖਣ ਪੜ੍ਹਣ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਿਦਿਆ ਆਪ ਪੜ੍ਹਾਇੰਦਾ। ਆਪਣੀ ਵਿਦਿਆ ਚਾਰੇ ਵੇਦ, ਬ੍ਰਹਮੇ ਚਾਰੇ ਮੁਖ ਸੁਣਾਈਆ। ਆਪਣਾ ਲੇਖਾ ਰੱਖੇ ਅਭੇਦ, ਭੇਵ ਅਭੇਦਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਿਖਿਆ ਸਾਖਿਆਤ ਲੋਕਮਾਤ ਲਏ ਪਰਗਟਾਈਆ। ਸਾਚੀ ਸਿਖਿਆ ਲੋਕਮਾਤ, ਹਰਿ ਸਾਚਾ ਆਪ ਚਲਾਇੰਦਾ। ਆਪੇ ਵੇਖੇ ਮਾਰ ਝਾਤ, ਮੁਖ ਨਕਾਬ ਆਪੇ ਲਾਹਿੰਦਾ, ਆਪੇ ਲੇਖਾ ਜਾਣੇ ਸ਼ਾਹ ਨਵਾਬ, ਆਪ ਆਪਣਾ ਹੁਕਮ ਸੁਣਾਇੰਦਾ। ਆਪੇ ਅਰਸ਼ ਫ਼ਰਸ਼ ਕੁਰਸ਼ ਵੇਖੇ ਹੋ ਬੇਤਾਬ, ਆਬਹਯਾਤ ਆਪਣੇ ਹੱਥ ਰਖਾਇੰਦਾ। ਆਪੇ ਸਹਰ ਹੋਏ ਬਾਦ, ਬਾਦਬਾਨਾ ਆਪ ਝੁਲਾਇੰਦਾ। ਆਪ ਵਜਾਏ ਅਗੰਮੀ ਨਾਦ, ਤੁਰੀਆ ਰਾਗ ਆਪ ਸੁਣਾਇੰਦਾ। ਆਪੇ ਹੋਏ ਸੱਚਾ ਗਾਡ, ਆਪ ਆਪਣੇ ਰੰਗ ਰੰਗਾਇੰਦਾ। ਜਨ ਭਗਤਾਂ ਕਰੇ ਸਾਚਾ ਲਾਡ, ਸਾਚੀ ਗੋਦੀ ਆਪ ਸੁਹਾਇੰਦਾ। ਜਗਤ ਚੁਰਾਸੀ ਵਿਚੋਂ ਦੇਵੇ ਕਾਢ, ਜਮ ਕੀ ਫਾਂਸੀ ਆਪ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਸਮਾਇੰਦਾ। ਰੰਗ ਸਮਾਇਆ ਹਰਿ ਭਗਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਲੇਖਾ ਜਾਣੇ ਸਾਚੇ ਸੰਤ, ਸਤਿਗੁਰ ਪੂਰਾ ਆਪ ਅਖਵਾਈਆ। ਮੇਲ ਮਿਲਾਵਾ ਨਾਰੀ ਕੰਤ, ਘਰ ਸਾਚੀ ਸੇਜ ਹੰਢਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਰਾਮ ਨਾਮ ਮਨੂਆ ਮੰਤ, ਸੀਤਾ ਸੁਰਤੀ ਰਾਮ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਖੇਲੇ ਖੇਲ ਦੋ ਜਹਾਨ, ਆਦਿ ਨਿਰੰਜਣ ਜੋਤ ਜਗਾਇੰਦਾ। ਆਪੇ ਬਣੇ ਸਾਚਾ ਕਾਹਨ, ਸਾਚੀ ਸਖੀਆਂ ਮੇਲ ਮਿਲਾਇੰਦਾ। ਨਾਮ ਬੰਸਰੀ ਵਜਾਏ ਆਪ ਭਗਵਾਨ, ਭਗਵਨ ਭਗਤੀ ਭਗਵੰਤ ਆਪ ਅਲਾਇੰਦਾ। ਆਪੇ ਗਰੀਬ ਨਿਮਾਣਿਆਂ ਦੇਵੇ ਦਾਨ, ਬਾਲ ਅੰਞਾਣਿਆਂ ਆਪ ਉਠਾਇੰਦਾ। ਆਪੇ ਸ਼ਾਹ ਸੁਲਤਾਨਾਂ ਕਰੇ ਹੈਰਾਨ, ਤਖ਼ਤ ਤਾਜ ਵੇਖ ਵਖਾਇੰਦਾ। ਆਪੇ ਮੇਟਣਹਾਰ ਜੀਵ ਸ਼ੈਤਾਨ, ਲੇਖ ਅੰਤ ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਮਿਹਰਵਾਨਾ, ਆਪਣਾ ਆਪ ਕਰਾਇਆ। ਈਸਾ ਮੂਸਾ ਹੋ ਪਰਧਾਨਾ, ਕਾਲਾ ਸੂਸਾ ਰੰਗ ਰੰਗਾਇਆ। ਸੰਗ ਮੁਹੰਮਦ ਚਾਰ ਯਾਰ ਹੋਇਆ ਪਰਧਾਨਾ, ਏਕਾ ਪੱਲੂ ਪਰਵਰਦਿਗਾਰ ਆਪ ਫੜਾਇਆ। ਅੰਜੀਲ ਕੁਰਾਨਾ ਕਰ ਪਰਧਾਨਾ, ਬੀਸ ਬੀਸਾ ਆਪੇ ਗਾਇਆ। ਚੌਦਾਂ ਤਬਕਾਂ ਇਕ ਨਿਸ਼ਾਨਾ, ਜ਼ਿਮੀ ਅਸਮਾਨਾਂ ਆਪ ਝੁਲਾਇਆ। ਮੱਕਾ ਕਾਅਬਾ ਇਕ ਗਿਆਨਾ, ਦੋ ਦੋ ਆਬਾ ਮੇਲ ਮਿਲਾਇਆ। ਆਪੇ ਸਾਚੇ ਘੋੜੇ ਚੜ੍ਹਿਆ ਸ਼ਾਹ ਨਵਾਬਾ, ਆਪਣਾ ਅਸਵ ਆਪ ਦੌੜਾਇਆ। ਆਪੇ ਚਰਨ ਛੁਹਾਏ ਵਿਚ ਰਕਾਬਾ, ਮਹਿਬਾਨ ਆਪਣਾ ਰੂਪ ਵਟਾਇਆ। ਆਪੇ ਹੋਏ ਖ਼ਾਦਮ ਖ਼ਾਦਾ, ਦਰ ਦਰਵੇਸ਼ ਆਪ ਕਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਅਪਾਰਾ, ਕਰੇ ਕਰਾਏ ਵਿਚ ਸੰਸਾਰਾ, ਨਿਰਗੁਣ ਰੂਪ ਨੂਰ ਉਜਿਆਰਾ, ਪੰਜ ਤਤ ਨਾ ਕੋਇ ਵਖਾਇੰਦਾ। ਸਾਚਾ ਨਾਅਰਾ ਹਰੀ ਹਰਿ ਰਾਮ, ਆਪਣਾ ਆਪ ਸੁਣਾਈਆ। ਓਅੰ ਰੂਪ ਸ੍ਰੀ ਭਗਵਾਨ, ਸੋਹੰ ਸਾਚੀ ਧਾਰ ਬੰਧਾਈਆ। ਲੇਖਾ ਜਾਣੇ ਕ੍ਰਿਸ਼ਨਾ ਕਾਹਨ, ਨਾਮ ਬੰਸਰੀ ਆਪ ਵਜਾਈਆ। ਏਕਾ ਅੱਖਸ਼ਰ ਕਰ ਪਰਵਾਨ, ਨਿਸ਼ਅੱਖਰ ਕਰੇ ਪੜ੍ਹਾਈਆ। ਏਕਾ ਕਲਮਾ ਵਖਾਏ ਸਚ ਅਮਾਮ, ਅਮਾਮ ਅਮਾਮਾ ਵਡ ਸ਼ਹਿਨਸ਼ਾਹੀਆ। ਏਕਾ ਹਕੀਕੀ ਪਿਆਏ ਜਾਮ, ਸੁਰਾਹੀ ਆਪਣੇ ਹੱਥ ਉਠਾਈਆ। ਅਹਿਬਾਬ ਰਬਾਬ ਵਜਾਏ ਵਿਚ ਜਹਾਨ, ਸਚ ਸਿਤਾਰ ਆਪ ਹਿਲਾਈਆ। ਲੇਖਾ ਜਾਣੇ ਪੁੰਨ ਸਵਾਬ, ਮਹਿਬਾਨਬੀਦੋ ਨਾ ਕੋਇ ਖ਼ੁਦਾਈਆ। ਏਕਾ ਲੇਖਾ ਲਿਖੇ ਹਜ਼ਾਰਾ ਦਰੂਦ, ਬਸਰੀ ਇਸਮ ਆਪ ਪੜ੍ਹਾਈਆ। ਆਪੇ ਹੋਏ ਸੱਚਾ ਮਹਿਬੂਬ, ਆਸ਼ਕ ਇਸ਼ਕ ਵਿਚ ਰਖਾਈਆ। ਆਪੇ ਵਸੇ ਵਿਚ ਕਲਬੂਤ, ਆਪੇ ਨੂਰੋ ਨੂਰ ਨੂਰ ਅਖਵਾਈਆ। ਆਪਣਾ ਦੇਵੇ ਆਪ ਸਬੂਤ, ਗੁਰ ਪੀਰ ਅਵਤਾਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਕਰੇ ਰੁਸ਼ਨਾਈਆ। ਜੋਤੀ ਨੂਰ ਹਰਿ ਗੋਬਿੰਦ, ਏਕਾ ਰੰਗ ਉਪਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਆਪ ਅਖਵਾਇਆ। ਅੰਮ੍ਰਿਤ ਬਰਖੇ ਸਾਗਰ ਸਿੰਧ, ਆਬ ਹਯਾਤ ਆਪਣੇ ਵਿਚ ਟਿਕਾਈਆ। ਹਰਿਜਨ ਬਣਾਏ ਆਪਣੀ ਬਿੰਦ, ਨਾਦੀ ਸੁੱਤ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇਆ। ਜੁਗ ਜੁਗ ਖੇਲ ਹਰਿ ਭਗਵਾਨ, ਲੋਕਮਾਤ ਕਰਾਇੰਦਾ। ਕਲਜੁਗ ਵੇਖੇ ਮਾਰ ਧਿਆਨ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਾਨਕ ਦੇਵੇ ਪਦ ਨਿਰਬਾਣ, ਏਕਾ ਰੂਪ ਦਰਸਾਇੰਦਾ। ਏਕਾ ਸ਼ਬਦ ਇਕ ਗਿਆਨ, ਰਾਗ ਤਰਾਨਾ ਇਕ ਸੁਣਾਇੰਦਾ। ਹਿੰਦੂ ਮੁਸਲਮ ਬੱਧਾ ਗਾਨ, ਦੂਈ ਦਵੈਤ ਨਾ ਕੋਇ ਦਖਾਇੰਦਾ। ਮੱਕਾ ਕਾਅਬਾ ਆਪ ਪਛਾਣ, ਕਾਂਸ਼ੀ ਅਯੁਧਿਆ ਪਰਾਗ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਿਖਿਆ ਹਰਿ ਸੁਲਤਾਨ, ਲੋਕਮਾਤ ਆਪ ਜਣਾਇੰਦਾ। ਏਕਾ ਕਲਮਾ ਨਬੀ ਰਸੂਲ, ਚਾਰ ਵਰਨ ਕਰੇ ਪੜ੍ਹਾਈਆ। ਏਕਾ ਕੰਤ ਇਕ ਕੰਤੂਹਲ, ਪੁਰਖ ਅਕਾਲ ਇਕ ਅਖਵਾਈਆ। ਏਕਾ ਸ਼ਬਦ ਪੰਘੂੜਾ ਲੈਣਾ ਝੂਲ, ਸਚ ਬਹਿਸ਼ਤੀ ਆਪ ਝੁਲਾਈਆ। ਏਕਾ ਬਰਖਣਹਾਰਾ ਫੂਲ, ਆਪਣਾ ਰਹਿਮ ਰਿਹਾ ਕਮਾਈਆ। ਹਰਿ ਕਾ ਸ਼ਬਦ ਨਾ ਜਾਣਾ ਭੂਲ, ਘਰ ਘਰ ਅੰਦਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ ਏਕਾ ਵਰ, ਏਕਾ ਮੇਲਾ ਸਹਿਜ ਸੁਭਾਈਆ। ਏਕਾ ਅਲਫ਼ੀ ਗਲ ਵਿਚ ਪਾ, ਨਾਨਕ ਨਿਰਗੁਣ ਰੂਪ ਵਟਾਇਆ। ਏਕਾ ਸਿਖਿਆ ਗਿਆ ਸਮਝਾ, ਊਚ ਨੀਚ ਭੇਵ ਨਾ ਰਾਇਆ। ਸ੍ਰਿਸ਼ਟ ਸਬਾਈ ਮਿਥਿਆ ਗਿਆ ਗਣਾ, ਥਿਰ ਕੋਇ ਰਹਿਣ ਨਾ ਪਾਇਆ। ਹਿੰਦੂ ਮੁਸਲਮ ਬਣਾਏ ਭੈਣ ਭਰਾ, ਸਾਚਾ ਨਾਤਾ ਜੋੜ ਜੁੜਾਇਆ। ਦਰਗਹਿ ਸਾਚੀ ਮਿਲੇ ਏਕਾ ਥਾਂ, ਪਰਵਰਦਿਗਾਰ ਨਾ ਵੰਡ ਵੰਡਾਇਆ। ਰਾਮ ਅੱਲਾ ਏਕੋ ਨਾਂ, ਏਕਾ ਧਾਮ ਰਿਹਾ ਸੁਹਾਇਆ। ਏਕਾ ਸਜਦਾ ਸਭ ਨੂੰ ਰਿਹਾ ਕਰਾ, ਏਕਾ ਸੀਸ ਝੁਕਾਇਆ। ਏਕਾ ਨਿਮਾਜ਼ ਰਿਹਾ ਪੜ੍ਹਾ, ਏਕਾ ਬਾਂਗ ਦਏ ਸੁਣਾਇਆ। ਏਕਾ ਹੁਜਰਾ ਦਏ ਵਖਾ, ਏਕਾ ਹਜ਼ਰਤ ਲਏ ਮਿਲਾਇਆ। ਏਕਾ ਸ਼ਜਰਾ ਸਭ ਦਾ ਦਏ ਬਣਾ, ਆਪ ਆਪਣੀ ਕਲਮ ਚਲਾਇਆ। ਕਲਮੀ ਕਲਮਾ ਆਪ ਉਪਾ, ਆਲਮ ਉਲਮਾ ਦਏ ਪੜ੍ਹਾਇਆ। ਸ਼ਰਫ਼ੁਲ ਮੌਲਾ ਆਪ ਖ਼ੁਦਾ, ਹਰਫ਼ਨ ਮੌਲਾ ਦਏ ਸੁਹਾਇਆ। ਰਾਮ ਨਾਮ ਇਕ ਜਪਾ, ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਐਲੀ ਸ਼ਾਹ ਆਪ ਅਖਵਾ, ਸਾਚਾ ਖੰਡਾ ਰਿਹਾ ਚਮਕਾਇਆ। ਦੁਲਦੁਲ ਆਪਣਾ ਆਪ ਦੌੜਾ, ਆਪੇ ਵੇਖ ਵਖਾਇਆ। ਨਾਨਕ ਸਿਖਿਆ ਸਹਿਜ ਸੁਭਾ, ਸ੍ਰਿਸ਼ਟ ਸਬਾਈ ਰਿਹਾ ਜਣਾਇਆ। ਉਚੀ ਕੂਕੇ ਦਏ ਸੁਣਾ, ਆਪ ਆਪਣਾ ਪਰਦਾ ਲਾਹਿਆ। ਬਿਨ ਹਰਿ ਭਗਵੰਤ ਨਾ ਕੋਈ ਕੰਤ, ਸਾਚੀ ਨਾਰ ਨਾ ਕੋਇ ਅਖਵਾਇਆ। ਇਸ਼ਕ ਹਕੀਕੀ ਨਾ ਦਏ ਕੋਈ ਕਰਾ, ਸਚ ਮਾਸ਼ੂਕ ਨਾ ਕੋਇ ਮਿਲਾਇਆ। ਪਤਿਤ ਪੁਨੀਤੀ ਕਰੇ ਇਕ ਖ਼ੁਦਾ, ਜੋ ਜਨ ਨੇਤਰ ਨੈਣ ਦਰਸ਼ਨ ਪਾਇਆ। ਏਕਾ ਅੰਮ੍ਰਿਤ ਜਾਮ ਦਏ ਪਿਲਾ, ਗੋਬਿੰਦ ਮੇਲਾ ਸਹਿਜ ਸੁਭਾਇਆ। ਊਚਾਂ ਨੀਚਾਂ ਰਾਓ ਰੰਕਾਂ ਏਕਾ ਰੰਗ ਰੰਗਾ, ਏਕਾ ਵਿਦਿਆ ਰਿਹਾ ਪੜ੍ਹਾਇਆ। ਦੂਤੀ ਦੁਸ਼ਟਾਂ ਦਏ ਖਪਾ, ਗੜ੍ਹ ਹੰਕਾਰੀ ਤੋੜ ਤੁੜਾਇਆ। ਪੀਰ ਫ਼ਕੀਰਾਂ ਸ਼ਾਹ ਹਕੀਰਾਂ ਬੇਨਜ਼ੀਰਾਂ ਦਏ ਮਿਲਾ, ਪੀਰਨ ਪੀਰਾ ਆਪ ਅਖਵਾਇਆ। ਸਾਚਾ ਸੀਰਾ ਮੁਖ ਚੁਆ, ਸਾਂਤਕ ਸਤਿ ਦਏ ਵਰਤਾਇਆ। ਅੰਤ ਅਖੀਰਾ ਗਿਆ ਜਣਾ, ਕਲਜੁਗ ਵੇਲਾ ਕੂਕੇ ਦਏ ਦੁਹਾਇਆ। ਚਾਰੋਂ ਕੁੰਟ ਅੰਧੇਰਾ ਜਾਏ ਛਾ, ਸਚ ਸੁੱਚ ਨਾ ਕੋਇ ਰੁਸ਼ਨਾਇਆ। ਰਵ ਸਸ ਰਹੇ ਮੁਖ ਸ਼ਰਮਾ, ਆਫ਼ਤਾਬ ਤਲੂਅ ਨਾ ਕਿਸੇ ਕਰਾਇਆ। ਪਾਂਧੀ ਭੁੱਲੇ ਆਪਣਾ ਰਾਹ, ਥੱਕੇ ਮਾਂਦੇ ਦੇਣ ਦੁਹਾਇਆ। ਕਲਜੁਗ ਆਂਧੀ ਵਗੇ ਵਾਹੋ ਦਾਹ, ਸ਼ਾਹ ਸੁਲਤਾਨਾਂ ਰਹੀ ਹਿਲਾਇਆ। ਹਰਿ ਕੀ ਬਾਂਧੀ ਨਾ ਸਕੇ ਕੋਇ ਛੁਡਾ, ਸਦੀ ਚੌਧਵੀਂ ਮੁਹੰਮਦ ਏਹ ਸਮਝਾਇਆ। ਵੇਦ ਵਿਆਸਾ ਗਿਆ ਲਿਖਾ, ਬ੍ਰਹਿਮਣ ਗੌੜਾ ਪੂਤ ਸਪੂਤਾ ਭੇਵ ਖੁਲ੍ਹਾਇਆ। ਨਾਨਕ ਨਿਰਗੁਣ ਧਾਰ ਰਿਹਾ ਚਲਾ, ਨਿਰਗੁਣ ਰੂਪ ਕਰੇ ਰੁਸ਼ਨਾਇਆ। ਗੁਰ ਗੋਬਿੰਦ ਪਰਦਾ ਗਿਆ ਲਾਹ, ਸ੍ਰਿਸ਼ਟ ਸਬਾਈ ਆਪ ਉਠਾਇਆ। ਪੁਰਖ ਅਬਿਨਾਸ਼ੀ ਪਰਗਟ ਹੋਵੇ ਬੇਪਰਵਾਹ, ਮੰਦਰ ਮਸਜਿਦ ਗੁਰੂਦੁਆਰ ਬੰਦ ਨਾ ਕਿਸੇ ਕਰਾਇਆ। ਸ਼ਿਵਦੁਆਲੇ ਮੱਠ ਨਾ ਬੈਠਾ ਡੇਰਾ ਲਾ, ਘਟ ਘਟ ਅੰਦਰ ਨੂਰ ਕਰੇ ਰੁਸ਼ਨਾਇਆ। ਕਲਜੁਗ ਅੰਤ ਜੋਤ ਜਗਾ, ਨਿਹਕਲੰਕਾ ਆਪਣਾ ਨਾਉਂ ਰਖਾਇਆ। ਸੰਬਲ ਨਗਰੀ ਦਏ ਵਸਾ, ਉਚੇ ਟਿੱਲੇ ਪਰਬਤ ਆਸਣ ਲਾਇਆ। ਸਾਚਾ ਸ਼ਬਦ ਸੁਨੇਹੁੜਾ ਦਏ ਘਲਾ, ਸ੍ਰਿਸ਼ਟ ਸਬਾਈ ਆਪ ਉਠਾਇਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਲਏ ਜਗਾ, ਸੋਇਆ ਕੋਇ ਰਹਿਣ ਨਾ ਪਾਇਆ। ਸੱਤ ਰੰਗ ਨਿਸ਼ਾਨਾ ਲਏ ਬਣਾ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਲਏ ਵਖਾਇਆ। ਸੋਲਾਂ ਸਾਲ ਭੇਵ ਲਏ ਛੁਪਾ, ਸੰਮਤ ਸਤਾਰਵੇਂ ਕਰੇ ਰੁਸ਼ਨਾਇਆ। ਭਾਰਤ ਖੰਡ ਜੋਤ ਜਗਾ, ਬ੍ਰਹਿਮੰਡ ਵੇਖ ਵਖਾਇਆ। ਜੇਰਜ ਅੰਡ ਫੇਰੀ ਪਾ, ਉਤਭੁਜ ਸੇਤਜ ਫੋਲ ਫੁਲਾਇਆ। ਚਾਰੇ ਵਰਨਾਂ ਏਕਾ ਰਾਗ ਦਏ ਸੁਣਾ, ਦੂਈ ਦਵੈਤੀ ਦਏ ਮਿਟਾਇਆ। ਸ਼ਾਹ ਭਬੀਖਣ ਲਏ ਜਗਾ, ਆਪ ਆਪਣਾ ਇਸ਼ਟ ਵਖਾਇਆ। ਰਾਸ਼ਟਰ ਪਤ ਨੇਤਰ ਦਏ ਖੁਲ੍ਹਾ, ਅੱਸੂ ਤਿੰਨ ਦਿਵਸ ਸੁਹਾਇਆ। ਪੰਚਮ ਤਾਜ ਝੋਲੀ ਦਿਤਾ ਪਾ, ਭੁੱਲ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਖੇਲੇ ਖੇਲ ਇਕ ਇਕਾਂਤਾ, ਆਪ ਚਲਾਏ ਆਪਣੀ ਗਾਥਾ, ਖੇਲੇ ਖੇਲ ਤ੍ਰਲੋਕੀ ਨਾਥਾ, ਲਹਿਣਾ ਜਾਣੇ ਸੀਆਂ ਸਾਢੇ ਤਿੰਨ ਤਿੰਨ ਹਾਥਾ, ਪੂਜਾ ਪਾਠ ਵੇਖ ਵਖਾਈਆ। ਪੂਜਾ ਪਾਠ ਅਠਸਠ ਨੀਰ, ਹਰਿ ਹਰਿ ਸਾਚਾ ਵੇਖ ਵਖਾਇੰਦਾ। ਕਾਇਆ ਕਾਅਬਾ ਵੇਖੇ ਪੀਰ ਫ਼ਕੀਰ, ਅੰਦਰ ਮੰਦਰ ਡੇਰਾ ਲਾਇੰਦਾ। ਆਪੇ ਕੱਟੇ ਆਪਣੀ ਜਗਤ ਜੰਜ਼ੀਰ, ਸਾਚੀ ਡੋਰੀ ਨਾਮ ਬੰਧਾਇੰਦਾ। ਆਪੇ ਚੋਟੀ ਚਾੜ੍ਹੇ ਫੜ ਅਖੀਰ, ਮੰਜ਼ਲ ਆਪਣੇ ਹੱਥ ਰਖਾਇੰਦਾ। ਆਪੇ ਬਖ਼ਸ਼ੇ ਅੰਮ੍ਰਿਤ ਸਾਚਾ ਸੀਰ, ਨਿਝਰ ਧਾਰਾ ਆਪ ਵਹਾਇੰਦਾ। ਆਪੇ ਲੇਖਾ ਜਾਣੇ ਸ਼ਾਹ ਹਕੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਵਟਾਇਆ, ਖੇਲੇ ਖੇਲ ਸ਼ਾਹ ਨਵਾਬਾ। ਸ਼ਾਹ ਸੁਲਤਾਨਾਂ ਰਿਹਾ ਜਗਾਇਆ, ਪੁਰਖ ਅਬਿਨਾਸ਼ੀ ਬੈਠ ਸੱਚੀ ਮਹਿਰਾਬਾ। ਏਕਾ ਹੁਕਮ ਰਿਹਾ ਸੁਣਾਇਆ, ਲੇਖਾ ਜਾਣੇ ਸਾਚਾ ਕਾਅਬਾ। ਏਕਾ ਰੂਪ ਰਿਹਾ ਦਰਸਾਇਆ, ਹਰਿ ਸਾਚਾ ਮੋਹਣ ਮਾਧਵ ਮਾਧਾ। ਮੁਕੰਦ ਮਨੋਹਰ ਲਖ਼ਮੀ ਨਰਾਇਣ ਨਰ ਹਰਿ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਰੰਗ ਰਤੜਾ ਹਰਿ ਸਾਚਾ ਮੀਤ, ਏਕਾ ਰੰਗ ਸਮਾਇਆ। ਸ੍ਰਿਸ਼ਟ ਸਬਾਈ ਪਰਖੇ ਨੀਤ, ਲੁਕਿਆ ਕੋਇ ਰਹਿਣ ਨਾ ਪਾਇਆ। ਲੇਖਾ ਜਾਣੇ ਹਸਤ ਕੀਟ, ਕੀਟ ਕੀਟਾਂ ਰੂਪ ਵਟਾਇਆ। ਲੱਖ ਚੁਰਾਸੀ ਲਏ ਜੀਤ, ਸ਼ਬਦ ਖੰਡਾ ਹੱਥ ਉਠਾਇਆ। ਆਪੇ ਭੰਨੇ ਕੌੜੇ ਰੀਠ, ਆਪ ਆਪਣੀ ਖੇਲ ਕਰਾਇਆ। ਕਲਜੁਗ ਤਪਿਆ ਇਕ ਅੰਗੀਠ, ਤ੍ਰੈਗੁਣ ਅਗਨੀ ਰਿਹਾ ਲਾਇਆ। ਕੋਇ ਨਾ ਕਰੇ ਠੰਡਾ ਸੀਤ, ਨੌ ਖੰਡ ਰਹੇ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਜੋਤ ਕਰੇ ਰੁਸ਼ਨਾਇਆ। ਜੋਤ ਜਗਾਏ ਸ੍ਰੀ ਭਗਵਾਨਾ, ਸ੍ਰੀ ਧਰ ਆਪਣਾ ਨਾਉਂ ਧਰਾਇੰਦਾ। ਚਾਰ ਵਰਨਾਂ ਦੇਵੇ ਇਕ ਗਿਆਨਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਸਮਝਾਇੰਦਾ । ਹਿੰਦੂ ਮੁਸਲਮ ਸਿਖ ਈਸਾਈ ਗਾਇਣ ਇਕ ਤਰਾਨਾ, ਏਕਾ ਕਲਮਾ ਆਪ ਸਿਖਾਇੰਦਾ। ਏਕਾ ਘਰ ਇਕ ਮਕਾਨਾ, ਦਰਗਹਿ ਸਾਚੀ ਇਕ ਵਖਾਇੰਦਾ। ਏਕਾ ਮੰਦਰ ਮਸਜਿਦ ਸਚ ਨਿਸ਼ਾਨਾ, ਜੋ ਹਰਿ ਹਰਿ ਧਿਆਨ ਲਗਾਇੰਦਾ। ਏਕਾ ਹੋਏ ਦਾਤਾ ਦਾਨੀ ਦਾਨਾ, ਸਾਚੀ ਭਿਛਿਆ ਝੋਲੀ ਪਾਇੰਦਾ। ਏਕਾ ਬਖ਼ਸ਼ੇ ਧੁਰ ਧੁਰ ਆਪਣਾ ਮਾਣਾ, ਮਾਣ ਅਭਿਮਾਨਾ ਆਪ ਗਵਾਇੰਦਾ। ਏਕਾ ਹੋਏ ਸਾਚਾ ਰਾਣਾ, ਸੀਸ ਸਾਚਾ ਤਾਜ ਟਿਕਾਇੰਦਾ। ਏਕਾ ਹੋਏ ਸ਼ਾਹ ਸ਼ਹਾਨਾ, ਸ਼ਾਹ ਸੁਲਤਾਨਾ ਰੂਪ ਰੰਗ ਨਾ ਕੋਇ ਵਖਾਇੰਦਾ। ਏਕਾ ਹੋਏ ਨਰ ਨਰ ਕਾਹਨਾ, ਸਾਚੀ ਬੰਸਰੀ ਨਾਮ ਵਜਾਇੰਦਾ। ਏਕਾ ਰਾਮ ਰਾਮ ਹੋਏ ਪਰਧਾਨਾ, ਕਲਜੁਗ ਰਾਵਣ ਹੰਕਾਰੀ ਮੇਟ ਮਿਟਾਇੰਦਾ। ਏਕਾ ਕਰਬਲਾ ਫੜੇ ਤੀਰ ਕਮਾਨਾ, ਏਕਾ ਜਲ ਜਲ ਆਪ ਤਰਸਾਇੰਦਾ। ਏਕਾ ਦੇਵੇ ਪਦ ਨਿਰਬਾਨਾ, ਘਰ ਸਾਚੇ ਆਪ ਬਹਾਇੰਦਾ। ਏਕਾ ਮੁਕਾਮੇ ਹੱਕ ਵਖਾਏ ਸਚ ਨਿਸ਼ਾਨਾ, ਜਗਤ ਤਾਰੀਕੀ ਆਪ ਮਿਟਾਇੰਦਾ। ਏਕਾ ਕਰੇ ਪਰਕਾਸ਼ ਕੋਟਨ ਭਾਨਾ, ਸੂਰਜ ਚੰਦ ਨਾ ਕੋਇ ਚੜ੍ਹਾਇੰਦਾ। ਏਕਾ ਬੰਨ੍ਹੇ ਸਗਨੀ ਗਾਨਾ, ਅੰਤਮ ਆਪਣਾ ਸਗਨ ਮਨਾਇੰਦਾ। ਏਕਾ ਦੋਜ਼ਖ਼ ਵਖਾਏ ਰਾਹ ਸ਼ੈਤਾਨਾ, ਸਚ ਬਹਿਸ਼ਤੀ ਇਕ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਹੁਕਮ ਸਰਬ ਸੁਣਾਇੰਦਾ। ਹੁਕਮ ਸੁਨੇਹੁੜਾ ਧੁਰ ਦਰਗਹਿ, ਹਰਿ ਸਾਚਾ ਸਚ ਜਣਾਇੰਦਾ। ਸ੍ਰਿਸ਼ਟ ਸਬਾਈ ਰਿਹਾ ਉਠਾ, ਪਰਦਾ ਉਹਲਾ ਨਾ ਕੋਇ ਰਖਾਇੰਦਾ। ਰਾਸ਼ਟਰਪਤੀ ਦਏ ਹਲਾ, ਨੇਤਰ ਨੈਣ ਆਪ ਖੁਲ੍ਹਾਇੰਦਾ। ਚਾਰ ਕੁੰਟ ਨੌ ਖੰਡ ਪ੍ਰਿਥਮੀ ਰੋਵੇ ਮਾਰੇ ਧਾਹ, ਨੇਤਰ ਨੀਰ ਸਰਬ ਵਹਾਇੰਦਾ। ਉਚੇ ਮੰਦਰ ਉਡਣੇ ਕਾਂ, ਸਾਚਾ ਰਾਗ ਨਾ ਕੋਇ ਅਲਾਇੰਦਾ। ਦੀਨ ਮਜ਼੍ਹਬ ਅੰਤਮ ਬੈਠਣੇ ਏਕਾ ਥਾਂ, ਵੰਡੀ ਵੰਡ ਨਾ ਕੋਇ ਰਖਾਇੰਦਾ। ਸਾਂਝਾ ਯਾਰ ਲੋਕਮਾਤ ਜਾਏ ਆ, ਆਪ ਅਪਣਾ ਪਰਦਾ ਲਾਹ ਮੁਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾਂ ਏਕਾ ਰੂਪ ਦਰਸਾਇੰਦਾ। ਚਾਰ ਵਰਨ ਹਰਿ ਕਾ ਰੂਪ, ਪਾਰਬ੍ਰਹਮ ਬ੍ਰਹਮ ਉਪਜਾਇੰਦਾ। ਅੰਦਰ ਵਸੇ ਸਤਿ ਸਰੂਪ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਨੌ ਦਵਾਰੇ ਨਾਤਾ ਝੂਠ, ਪੰਜ ਸ਼ੈਤਾਨ ਨਾਲ ਰਲਾਇੰਦਾ। ਜਿਸ ਜਨ ਉਪਰ ਜਾਏ ਤੁਠ, ਆਪ ਆਪਣੀ ਬੂਝ ਬੁਝਾਇੰਦਾ। ਸਾਚਾ ਜਾਮ ਪਿਆਏ ਘੁੱਟ, ਅੰਮ੍ਰਿਤ ਮੁਖ ਚੁਆਇੰਦਾ। ਦੂਈ ਦਵੈਤੀ ਜਾਏ ਛੁਟ, ਮਾਇਆ ਮਮਤਾ ਮੋਹ ਚੁਕਾਇੰਦਾ। ਜਗਤ ਵਿਕਾਰਾ ਜੜ੍ਹ ਦੇਵੇ ਪੁੱਟ, ਸਚ ਸੁੱਚ ਬੂਟਾ ਏਕਾ ਲਾਇੰਦਾ। ਵਰਨਾਂ ਬਰਨਾਂ ਨਾਤਾ ਜਾਏ ਛੁੱਟ, ਏਕਾ ਰੂਪ ਸਰਬ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਆਪ ਸੁਹਾਇੰਦਾ। ਕਾਇਆ ਮੰਦਰ ਹਰਿ ਜੂ ਵੜ, ਸਾਚਾ ਗੜ੍ਹ ਸੁਹਾਈਆ। ਨਾ ਕੋਈ ਸੀਸ ਨਾ ਕੋਈ ਧੜ, ਏਕਾ ਨੂਰ ਨੂਰ ਰੁਸ਼ਨਾਈਆ। ਨਾ ਕੋਈ ਵਿਦਿਆ ਰਿਹਾ ਪੜ੍ਹ, ਚੌਦਾਂ ਵਿਦਿਆ ਕਰੇ ਪੜ੍ਹਾਈਆ। ਬਜ਼ਰ ਕਪਾਟੀ ਤੋੜੇ ਗੜ੍ਹ, ਸੁਖਮਨ ਟੇਢੀ ਬੰਕ ਪਾਰ ਕਰਾਈਆ। ਅੰਮ੍ਰਿ਼ਤ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਵਖਾਈਆ। ਕਾਗੋਂ ਹੰਸ ਦਏ ਕਰ, ਸਤਿਗੁਰ ਪੂਰੇ ਵਡ ਵਡਿਆਈਆ। ਏਕਾ ਰੰਗ ਰੰਗਾਏ ਨਾਰੀ ਨਰ, ਨਰ ਨਰਾਇਣ ਬੇਪਰਵਾਹੀਆ। ਆਤਮ ਸੇਜਾ ਦਰਸ ਦਖਾਏ ਖੜ, ਸਚ ਸਰੂਪੀ ਰੂਪ ਵਟਾਈਆ। ਸੰਤ ਸੁਹੇਲੇ ਲਏ ਫੜ, ਮਨਮੁਖਾਂ ਦਿਸ ਨਾ ਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਕੁਦਰਤ ਵੇਖ ਵਖਾਈਆ। ਨਿਰਭੈ ਰੂਪ ਨਾ ਰੱਖੇ ਕੋਈ ਡਰ, ਭੈ ਭਿਆਨਕ ਆਪਣੀ ਖੇਲ ਖਿਲਾਈਆ। ਸ਼ਾਹ ਸੁਲਤਾਨਾਂ ਲਏ ਫੜ, ਰਾਜ ਮੰਤਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਘਰ ਵਿਚ ਦੀਪਕ ਬਾਲਿਆ, ਨਿਰਗੁਣ ਰੂਪ ਅਪਾਰ। ਘਰ ਵਿਚ ਵਖਾਏ ਸੱਚੀ ਧਰਮਸਾਲਿਆ, ਘਰ ਮੇਲਾ ਮੀਤ ਮੁਰਾਰ। ਘਰ ਘਰ ਵਿਚ ਜਗੇ ਜੋਤ ਜੁਆਲਿਆ, ਘਰ ਸਵਾਣੀ ਕਰੇ ਸ਼ਿੰਗਾਰ। ਘਰ ਘਰ ਵਿਚ ਸਿੰਘ ਸ਼ੇਰ ਹੋਏ ਅਸਵਾਰ। ਵੇਖੇ ਖੇਲ ਲਾਟਾਂ ਵਾਲੀਆ, ਲਟ ਲਟ ਨੂਰ ਹੋਏ ਉਜਿਆਰ। ਘਰ ਘਰ ਲੇਖਾ ਚੁੱਕੇ ਮਾਤਾ ਕਾਲੀਆ, ਕਾਲਖ ਟਿੱਕਾ ਦਏ ਉਤਾਰ। ਘਰ ਘਰ ਕਰੇ ਆਪ ਰਖਵਾਲੀਆ, ਪਾਰਬ੍ਰਹਮ ਬੇਐਬ ਪਰਵਰਦਿਗਾਰ। ਜੁਗ ਚਲੇ ਅਵੱਲੜੀ ਚਾਲੀਆ, ਵੇਦ ਕਤੇਬ ਨਾ ਪਾਵਣ ਸਾਰ। ਜਗੀ ਜੋਤ ਇਕ ਅਕਾਲੀਆ, ਅਕਲ ਕਲਾ ਕਲ ਆਪਣੀ ਧਾਰ। ਚੌਥੇ ਜੁਗ ਬਣ ਆਇਆ ਹਾਲੀਆ, ਲੇਖਾ ਮੰਗੇ ਸਰਬ ਸੰਸਾਰ। ਰਾਜ ਰਾਜਾਨ ਫਿਰਨ ਹੱਥਾਂ ਖਾਲੀਆ, ਵੇਲੇ ਅੰਤ ਨਾ ਕਰੇ ਕੋਈ ਵਿਚਾਰ। ਫਲ ਦਿਸੇ ਨਾ ਕਿਸੇ ਡਾਲੀਆ, ਸਿੰਮਲ ਰੁੱਖ ਲਏ ਹੁਲਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਲਗੀ ਤੋੜਾ ਸੀਸ ਰੱਖੇ ਦਸਤਾਰ। ਕਲਗੀ ਤੋੜਾ ਹਰਿ ਭਗਵੰਤ, ਏਕਾ ਏਕ ਰਖਾਇਆ। ਸ਼ਬਦ ਵਜਾਏ ਏਕਾ ਡੰਕ, ਬ੍ਰਹਮਾ ਵਿਸ਼ਨ ਸ਼ਿਵ ਲਏ ਉਠਾਇਆ। ਕਰੋੜ ਤੇਤੀਸਾ ਵੇਖੇ ਬੰਕ, ਗਣ ਗੰਧਰਬ ਫੋਲ ਫੁਲਾਇਆ। ਲੋਕਮਾਤ ਆਪ ਜਗਾਏ ਰਾਓ ਰੰਕ, ਨੇਤਰ ਨੈਣ ਇਕ ਵਖਾਇਆ। ਪਰਗਟ ਹੋਇਆ ਵਾਸੀ ਪੁਰੀ ਘਨਕ, ਵਾਰ ਅਨਕ ਵੇਖ ਵਖਾਇਆ। ਗੁਰਮੁਖ ਉਧਾਰੇ ਜਿਉਂ ਜਨ ਜਨਕ, ਜਨਕ ਸਪੁਤਰੀ ਸੀਤਾ ਸੁਰਤੀ ਲਏ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖੇ ਵਿਚ ਸੰਸਾਰ, ਚਾਰੋਂ ਕੁੰਟ ਹਾਹਾਕਾਰ, ਦੀਨ ਮਜ਼੍ਹਬ ਰਹੇ ਕੁਰਲਾਇਆ। ਦੀਨ ਇਲਾਹੀ ਦੀਨਾਂ ਨਾਥ, ਦਰਦ ਦੁੱਖ ਭੈ ਭੰਜਣ ਆਪਣਾ ਨਾਉਂ ਰਖਾਇੰਦਾ। ਸ੍ਰਿਸ਼ਟ ਸਬਾਈ ਸਗਲਾ ਸਾਥ, ਵਿਛੜ ਕਦੇ ਨਾ ਜਾਇੰਦਾ। ਲੇਖਾ ਜਾਣੇ ਮਸਤਕ ਮਾਥ, ਪੂਰਬ ਲਹਿਣਾ ਆਪ ਗਿਣਾਇੰਦਾ। ਆਪ ਚਲਾਏ ਆਪਣਾ ਰਾਥ, ਰਥ ਰਥਵਾਹੀ ਵੇਸ ਕਰਾਇੰਦਾ। ਸਰਬ ਕਲਾ ਆਪੇ ਸਮਰਾਥ, ਸਮਰਥ ਪੁਰਖ ਭੇਵ ਨਾ ਆਇੰਦਾ। ਹਰਿ ਕੀ ਮਹਿਮਾ ਅਕਥਨਾ ਅਕਥ, ਕਾਗਜ਼ ਕਲਮ ਲਿਖਣ ਨਾ ਪਾਇੰਦਾ। ਜੋ ਦੀਸੇ ਸੋ ਜਾਏ ਢੱਠ, ਥਿਰ ਕੋਇ ਨਜ਼ਰ ਨਾ ਆਇੰਦਾ। ਅੰਜੀਲ ਕੁਰਾਨ ਕਰ ਕੱਠ, ਏਕਾ ਮਸੱਲਾ ਹੇਠ ਵਛਾਇੰਦਾ। ਆਪੇ ਸਜਦਾ ਕਰੇ ਢੱਠ, ਆਪੇ ਆਪਣੇ ਹੱਥ ਖ਼ਾਲੀ ਵਖਾਇੰਦਾ। ਆਪੇ ਬਹੇ ਮਸਜਿਦ ਮੱਠ, ਆਪ ਆਪਣਾ ਰੂਪ ਪ੍ਰਗਟਾਇੰਦਾ। ਆਪੇ ਲੇਖਾ ਜਾਣੇ ਨੱਠ ਨੱਠ, ਤਬਕ ਤਬਕਾਂ ਫੋਲ ਫੁਲਾਇੰਦਾ। ਆਪੇ ਕਰਤਬ ਕਰੇ ਪੁਰਖ ਸਮਰਥ, ਆਪ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਪਾਵੇ ਸਾਰ, ਸ੍ਰਿਸ਼ਟ ਸਬਾਈ ਦਏ ਹੁਲਾਰ, ਜਗਤ ਹੁਲਾਰਾ ਆਪ ਦਵਾਇੰਦਾ। ਸ੍ਰਿਸ਼ਟ ਸਬਾਈ ਅੰਤ ਹੁਲਾਰਾ, ਸੋ ਪੁਰਖ ਨਿਰੰਜਣ ਆਪ ਦੁਆਇੰਦਾ। ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਜੂਠ ਝੂਠ ਸਰਬ ਰੁੜਾਇੰਦਾ। ਚਾਰ ਵਰਨਾਂ ਵਖਾਏ ਇਕ ਦੁਆਰਾ, ਦੂਈ ਦਵੈਤੀ ਮੇਟ ਮਿਟਾਇੰਦਾ। ਸਤਿ ਸੰਤੋਖੀ ਭਰੇ ਨਾਮ ਭੰਡਾਰਾ, ਆਤਮ ਦੋਸ਼ੀ ਸਰਬ ਮਿਟਾਇੰਦਾ। ਸੱਚਾ ਗੋਸ਼ਾ ਕਰੇ ਵਿਚ ਸੰਸਾਰਾ, ਸੋਹੰ ਕੋਸ਼ ਇਕ ਪੜ੍ਹਾਇੰਦਾ। ਨਿਰਦੋਸ਼ ਰਹੇ ਪਰਵਰਦਿਗਾਰਾ, ਦੋਸ਼ ਸਭਨਾ ਸਿਰ ਲਗਾਇੰਦਾ। ਆਪ ਖਾਮੋਸ਼ ਸੁੱਤਾ ਪੈਰ ਪਸਾਰਾ, ਸ੍ਰਿਸ਼ਟ ਸਬਾਈ ਆਪ ਲੜਾਇੰਦਾ। ਮਦਹੋਸ਼ ਨਾ ਹੋਏ ਕਦੇ ਨਿਰੰਕਾਰਾ, ਹਰਖ ਸੋਗ ਨਾ ਕੋਇ ਜਣਾਇੰਦਾ। ਲੋਕ ਪਰਲੋਕ ਇਕ ਜੈਕਾਰਾ, ਸੱਚਾ ਸਲੋਕ ਆਪ ਅਲਾਇੰਦਾ। ਜੋਤੀ ਜੋਸ਼ ਲਏ ਹੁਲਾਰਾ, ਘਰ ਘਰ ਜੋਤੀ ਡਗਮਗਾਇੰਦਾ। ਜੋਤਸ਼ੀ ਜੋਤਸ਼ ਨਾ ਕਿਸੇ ਕੋਇ ਵਿਚਾਰਾ, ਪੰਡਤ ਪਾਂਧਾ ਪਤਰੀ ਫੋਲ ਹਿਸਾਬ ਨਾ ਕੋਇ ਲਗਾਇੰਦਾ। ਅਜ਼ਮਤੋ ਕਸਮਤੋ ਅਜ਼ਿਬਵਾ ਅਤੁਲਹੇ ਆਪੇ ਵਸੇ ਸਭ ਤੋਂ ਬਾਹਰਾ, ਆਪਣਾ ਆਸਣ ਆਪ ਸੁਹਾਇੰਦਾ। ਆਪੇ ਜਾਣੇ ਆਰ ਪਾਰ ਕਿਨਾਰਾ, ਮੰਝਧਾਰ ਆਪ ਰੁੜ੍ਹਾਇੰਦਾ। ਆਪੇ ਸੰਞ ਸਵੇਰ ਪਾਏ ਸਾਰਾ, ਰੈਣ ਅੰਧੇਰੀ ਆਪ ਮਿਟਾਇੰਦਾ। ਆਪੇ ਲੇਖਾ ਜਾਣੇ ਸੂਰਜ ਚੰਦ ਸਿਤਾਰਾ, ਚੌਦਵੀਂ ਚੰਦਨ ਚੰਦਾ ਰੂਪ ਆਪ ਵਟਾਇੰਦਾ। ਆਪੇ ਵੇਖੇ ਸ੍ਰਿਸ਼ਟ ਸਬਾਈ ਸਤਿ ਅਖਾੜਾ, ਚੰਡ ਪਰਚੰਡ ਆਪ ਚਮਕਾਇੰਦਾ। ਆਪੇ ਆਪਣੇ ਬ੍ਰਹਿਮੰਡ ਕਰ ਪਸਾਰਾ, ਆਪ ਆਪਣੀ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਖੇਲ ਨਿਰੰਕਾਰਾ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਜਾਗਰਤ ਜੋਤ ਨੂਰ ਹੋਏ ਉਜਿਆਰਾ, ਕੂੜ ਕੁੜਿਆਰਾ ਪੰਧ ਮੁਕਾਇੰਦਾ। ਸੰਮਤ ਸਤਾਰਾਂ ਖੇਲ ਅਪਾਰਾ, ਹਰਿ ਨਿਰੰਕਾਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰਾ, ਅਪਰ ਅਪਾਰ ਆਪਣੀ ਧਾਰ ਚਲਾਇੰਦਾ। ਸਾਚੀ ਧਾਰ ਸਾਚੀ ਰੀਤ, ਹਰਿ ਸਾਚੇ ਸਚ ਚਲਾਈਆ। ਏਕਾ ਮੰਦਰ ਇਕ ਮਸੀਤ, ਏਕਾ ਗੁਰ ਦਰ ਵੇਖ ਵਖਾਈਆ। ਏਕਾ ਹਸਤ ਏਕਾ ਕੀਟ, ਅਣਡੀਠ ਏਕਾ ਰੰਗ ਰੰਗਾਈਆ। ਏਕਾ ਸਾਜਣ ਏਕਾ ਮੀਤ, ਦਾਮਨਗੀਰ ਇਕ ਅਖਵਾਈਆ। ਏਕਾ ਠਾਂਡਾ ਏਕਾ ਸੀਤ, ਏਕਾ ਅਗਨੀ ਤਤ ਵਖਾਈਆ। ਏਕਾ ਸ਼ਬਦ ਏਕਾ ਨਾਦ ਏਕਾ ਗੀਤ, ਏਕਾ ਕਲਮਾ ਆਪ ਪੜ੍ਹਾਈਆ। ਏਕਾ ਬ੍ਰਹਮ ਕਰੇ ਪੁਨੀਤ, ਏਕਾ ਰੂਹ ਲਏ ਬਖ਼ਸ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਏਕਾ ਸਾਜਣ ਏਕਾ ਹਰਿ, ਏਕਾ ਗੁਰ ਏਕਾ ਘਰ, ਏਕਾ ਦਰ ਸੁਹਾਇੰਦਾ। ਏਕਾ ਨਾਰੀ ਏਕਾ ਨਰ, ਨਰ ਹਰਿ ਨਰਾਇਣ ਏਕਾ ਰੂਪ ਵਟਾਇੰਦਾ। ਏਕਾ ਕਰਨੀ ਆਪ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਏਕਾ ਧਰਤ ਧਵਲ ਧਰਨੀ ਉਪਰ ਚਰਨ ਧਰ, ਹੌਲਾ ਭਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੱਢੇ ਭਰਮ ਭੁਲੇਖਿਆ, ਲੇਖਾ ਜਾਣੇ ਧਾਰੀ ਕੇਸਿਆ, ਮੂੰਡ ਮੁੰਡਾਏ ਵੇਖ ਵਖਾਇੰਦਾ। ਵੇਖਣਹਾਰਾ ਘਟ ਘਟ ਅੰਦਰ, ਦਿਸ ਕਿਸੇ ਨਾ ਆਇੰਦਾ। ਕਾਇਆ ਵਸਿਆ ਸਾਚੇ ਮੰਦਰ, ਘਰ ਘਰ ਵਿਚ ਜੋਤ ਜਗਾਇੰਦਾ। ਕਰੇ ਪਰਕਾਸ਼ ਡੂੰਘੀ ਕੰਦਰ, ਕਾਫ਼ਰ ਮੋਮਨ ਰੂਪ ਵਟਾਇੰਦਾ। ਆਪੇ ਤੋੜੇ ਲੱਗਾ ਜੰਦਰ, ਬੰਦ ਕਿਵਾੜਾ ਆਪ ਖੁਲ੍ਹਾਇੰਦਾ। ਲੇਖਾ ਜਾਣੇ ਗੋਰਖ ਮਛੰਦਰ, ਉਚੇ ਟਿੱਲੇ ਫੋਲ ਫੁਲਾਇੰਦਾ। ਮਨਮੁਖ ਜੀਵ ਚਾਰੋਂ ਕੁੰਟ ਭੌਦੇ ਬੰਦਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਤ ਏਕਾ ਬੁੱਧ ਏਕਾ ਤਤ ਏਕਾ ਸੁੱਧ, ਏਕਾ ਬ੍ਰਹਮ ਨਿਰਮਲ ਦੁੱਧ, ਏਕਾ ਨੀਰ ਦਏ ਵਖਾਈਆ। ਏਕਾ ਨੀਰ ਹਰਿ ਵਿਰੋਲੇ, ਕਾਇਆ ਮੰਦਰ ਵੇਖ ਵਖਾਈਆ। ਜੂਠੀ ਝੂਠੀ ਛਾਛ ਕਲਜੁਗ ਕੰਡੇ ਤੋਲੇ, ਕਰਤਾ ਕੀਮਤ ਕੋਇ ਨਾ ਪਾਈਆ। ਅੰਦਰ ਵੜ ਆਪੇ ਬੋਲੇ, ਆਪਣਾ ਬਿਸਮਿਲ ਰੂਪ ਵਟਾਈਆ। ਨਿਰਗੁਣ ਹੋਏ ਵਸੇ ਚੋਲੇ, ਕਾਇਆ ਅਲਫ਼ੀ ਆਪ ਹੰਢਾਈਆ। ਆਪੇ ਰੱਖੇ ਆਪਣੇ ਪਰਦੇ ਓਹਲੇ, ਆਪ ਆਪਣਾ ਮੁਖ ਛੁਪਾਈਆ। ਮੁਰੀਦ ਮੁਰਸ਼ਦ ਗਾਏ ਢੋਲੇ, ਜਿਸ ਮਿਲਿਆ ਬੇਪਰਵਾਹੀਆ। ਸਦਾ ਸੁਹੇਲਾ ਵਸਿਆ ਕੋਲੇ, ਦੂਰ ਦੁਰਾਡਾ ਪੰਧ ਮੁਕਾਈਆ। ਚਾਰ ਵਰਨ ਪਾਏ ਆਪਣੇ ਰੌਲੇ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਕੋਟੀ ਅੰਦਰ ਵੜ ਵੜ ਲੱਭਦੇ ਅੱਖਾਂ ਖੋਲ੍ਹੇ, ਕੋਈ ਉਚੀ ਕੂਕੇ ਦਏ ਦੁਹਾਈਆ। ਮੌਲਾ ਕਾਇਆ ਅੰਦਰ ਕਿਸੇ ਦੇ ਨਾ ਮੌਲੇ, ਮਲਕੁਲ ਮੌਤ ਦਏ ਦੁਹਾਈਆ। ਆਪੇ ਗਾਏ ਆਪਣੇ ਸੋਹਲੇ, ਸਾਲੇਬਾਂ ਸਾਹਿਬ ਆਪਣਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਵਖਾਏ ਇਕ ਦਰਵਾਜ਼ਾ, ਪਾਰਬ੍ਰਹਮ ਪ੍ਰਭ ਗਰੀਬ ਨਿਵਾਜ਼ਾ, ਆਪ ਵਜਾਏ ਆਪਣਾ ਅਨਹਦ ਵਾਜਾ, ਤਾਰ ਸਿਤਾਰ ਨਾ ਕੋਇ ਰਖਾਈਆ। ਅਨਹਦ ਵਾਜਾ ਵੱਜੇ ਸਿਤਾਰ, ਹਰਿ ਸਾਚਾ ਆਪ ਵਜਾਈਆ। ਗੁਰਮੁਖ ਵਿਰਲੇ ਕਰੇ ਆਪ ਗੁਫ਼ਤਾਰ, ਗੁਪਤ ਜ਼ਾਹਰ ਬਾਤਨੀ ਰੂਪ ਵਟਾਈਆ। ਸਚ ਸੁਹੰਜਣੀ ਸੇਜਾ ਕਰੇ ਪਿਆਰ, ਆਪ ਆਪਣਾ ਰੰਗ ਵੇਖੇ ਨੂਰ ਇਲਾਹੀਆ। ਤਾਲਬ ਤਲਬ ਕਰੇ ਸੰਸਾਰ, ਆਲਮ ਇਲਮ ਭੇਵ ਨਾ ਰਾਈਆ। ਗੁਰਬਤ ਤੋੜੇ ਗੜ੍ਹ ਹੰਕਾਰ, ਆਪ ਆਪਣਾ ਬਲ ਧਰਾਈਆ। ਮੁਰਸ਼ਦ ਮਿਲੇ ਹੋ ਹੋ ਜ਼ਾਹਰ, ਮੱਕਾ ਕਾਅਬਾ ਕਾਇਆ ਵਿਚ ਵਖਾਈਆ। ਸਚ ਮੁਹੰਮਦ ਉਚੀ ਕੂਕੇ ਕਰੇ ਪੁਕਾਰ, ਆਲਮੀਨ ਯਾਮੁਬੀਨ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਨਿਆਰਾ, ਕਰੇ ਕਰਾਏ ਵਿਚ ਸੰਸਾਰਾ, ਸਤਿਜੁਗ ਸਾਚੀ ਬੰਨ੍ਹੇ ਧਾਰਾ, ਸਾਚਾ ਮਾਰਗ ਇਕ ਰਖਾਇੰਦਾ। ਸਾਚਾ ਮਾਰਗ ਸਚ ਸੰਦੇਸ਼, ਨੌ ਨੌ ਸਤ ਸਤ ਆਪ ਜਣਾਇਆ। ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਗਣਪਤ ਲੇਖਾ ਬੂਝ ਬੁਝਾਇਆ। ਭੇਵ ਚੁਕਾਏ ਦੇਵੀ ਦੇਵਤ, ਦਰ ਦਰਵੇਸ਼ ਅਖਵਾ ਸਚ ਸੁੱਚ ਲਿਖਾਇਆ। ਪਰਗਟ ਹੋਏ ਆਦਿ ਨਿਰੰਜਣ ਸਦ ਆਦੇਸ, ਆਦਿ ਅੰਤ ਵੇਸ ਵਟਾਇਆ। ਲੇਖਾ ਜਾਣੇ ਰਿਖੀ ਕੇਸ਼, ਜਗਤ ਗਵਰਧਨ ਆਪ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਬੰਨ੍ਹੇ ਧਾਰ, ਧਰ ਧਰਨੀ ਧਰਤ ਧਵਲ ਏਕਾ ਰੰਗ ਰੰਗਾਇਆ। ਧਰਨੀ ਧਰਤ ਧਵਲ ਪ੍ਰਭ ਦੇਵੇ ਰੰਗ, ਕਲਜੁਗ ਏਕਾ ਰੰਗ ਰੰਗਾਈਆ। ਇਕ ਵਜਾਏ ਨਾਮ ਮਰਦੰਗ, ਲੋਆਂ ਪੁਰੀਆਂ ਆਪ ਸੁਣਾਈਆ। ਲੋਆਂ ਪੁਰੀਆਂ ਆਪੇ ਲੰਘ, ਬ੍ਰਹਿਮੰਡ ਖੰਡ ਵੇਖ ਵਖਾਈਆ। ਕਲਜੁਗ ਢਾਹੇ ਭਰਮਾਂ ਕੰਧ, ਭਰਮ ਭੁਲੇਖਾ ਦਏ ਮਿਟਾਈਆ। ਸਤਿ ਸਤਿਵਾਦੀ ਚੜ੍ਹੇ ਚੰਦ, ਨੂਰ ਉਜਾਲਾ ਕਰ ਰੁਸ਼ਨਾਈਆ। ਚਾਰ ਵਰਨ ਗਾਣ ਏਕਾ ਛੰਦ, ਸੋ ਪੁਰਖ ਨਿਰੰਜਣ ਹਰਿ ਮਨਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਛੋੜ ਬੰਦ ਕਟਾਈਆ। ਲੇਖਾ ਜਾਣੇ ਬੱਤੀ ਦੰਦ, ਰਸਨਾ ਰਸ ਆਪ ਭਰਾਈਆ। ਇਕ ਵਖਾਏ ਪਰਮਾਨੰਦ, ਨਿਜ ਆਤਮ ਅੰਮ੍ਰਿਤ ਰਸ ਚੁਆਈਆ। ਆਪ ਗਵਾਏ ਮਦਿਰਾ ਮਾਸ ਗੰਦ, ਨੌ ਖੰਡ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਵੇਲਾ, ਲੇਖਾ ਜਾਣੇ ਗੁਰੂ ਗੁਰ ਚੇਲਾ, ਮੁਰੀਦ ਮੁਰਸ਼ਦ ਏਕਾ ਰੰਗ ਰੰਗਾਈਆ। ਏਕਾ ਰੰਗ ਮੁਰਸ਼ਦ ਮੁਰੀਦ, ਹਰਿ ਸਾਚਾ ਸਚ ਰੰਗਾਇੰਦਾ। ਏਕਾ ਏਕ ਕਰੇ ਸਾਚੀ ਦੀਦ, ਦ੍ਰਿਸ਼ਟ ਇਸ਼ਟ ਸ੍ਰਿਸ਼ਟ ਆਪ ਖੁਲ੍ਹਾਇੰਦਾ। ਇਕ ਵਖਾਏ ਸਾਚੀ ਈਦ, ਨਿਰਗੁਣ ਆਪਣਾ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਅਪਾਰਾ, ਲੋਕਮਾਤ ਆਪ ਕਰਾਇੰਦਾ। ਖੇਲ ਅਪਾਰਾ ਹਰਿ ਨਿਰੰਕਾਰਾ, ਕਲਜੁਗ ਅੰਤਮ ਅੰਤ ਕਰਾਈਆ। ਬੀਸ ਬੀਸਾ ਹੋ ਉਜਿਆਰਾ, ਸ਼ਾਹ ਅਸਵਾਰਾ ਚਾਰੋਂ ਕੁੰਟ ਫੇਰਾ ਪਾਈਆ। ਸੰਗਤ ਹਰਿ ਹਰਿ ਭਰੇ ਭੰਡਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਚ ਨਿਸ਼ਾਨਾ, ਸੱਤ ਰੰਗ ਝੁੱਲੇ ਦੋ ਜਹਾਨਾਂ, ਦੋ ਜਹਾਨ ਵਾਲੀ ਆਪ ਝੁਲਾਈਆ। ਲੋਕਮਾਤ ਤੇਰਾ ਰਾਜ, ਪੰਚਮ ਪੰਚ ਵਡਿਆਇੰਦਾ। ਵੀਹ ਸੌ ਬੀਸ ਬਿਕ੍ਰਮੀ ਹੋਏ ਕਾਜ, ਹਰਿ ਸਾਚਾ ਆਪ ਕਰਾਇੰਦਾ। ਸੀਸ ਕਿਸੇ ਨਾ ਦਿਸੇ ਤਾਜ, ਤਖ਼ਤ ਤਾਜ ਸਰਬ ਉਲਟਾਇੰਦਾ। ਨੌ ਖੰਡ ਪ੍ਰਿਥਮੀ ਉਠਾਏ ਇਕ ਆਵਾਜ਼, ਸਿਆਸਤ ਵਰਾਸਤ ਨਾ ਕੋਇ ਬਣਾਇੰਦਾ। ਗ਼ਰੀਬ ਨਿਮਾਣਿਆਂ ਪ੍ਰਭ ਰੱਖੇ ਲਾਜ, ਸ੍ਰਿਸ਼ਟ ਸਬਾਈ ਏਕਾ ਰੰਗ ਰੰਗਾਇੰਦਾ। ਸਤਿਜੁਗ ਸਾਚਾ ਸਾਜਨ ਸਾਜ, ਸਾਚੀ ਸਿਖਿਆ ਇਕ ਸਮਝਾਇੰਦਾ। ਏਕਾ ਸ਼ਾਹ ਇਕ ਨਵਾਬ, ਏਕਾ ਅਦਲੀ ਅਦਲ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਨਿਸ਼ਾਨਾ ਹਰਿ ਮਿਹਰਵਾਨਾ, ਏਕਾ ਏਕ ਉਠਾਇੰਦਾ। ਸੱਤ ਰੰਗ ਨਿਸ਼ਾਨਾ ਸਤਿ ਸਤਿਵਾਦ, ਲੋਕਮਾਤ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਰੱਖਣਾ ਯਾਦ, ਭੁੱਲ ਕੋਇ ਨਾ ਜਾਈਆ। ਹਰਿ ਕਾ ਸ਼ਬਦ ਬੋਧ ਅਗਾਧ, ਲਿਖਣ ਪੜ੍ਹਣ ਵਿਚ ਨਾ ਆਈਆ। ਸੱਤਾਂ ਦੀਪਾਂ ਲੇਖਾ ਜਾਣੇ ਸੰਤ ਸਾਧ, ਲੋਕਮਾਤ ਸੋਏ ਲਏ ਉਠਾਈਆ । ਜਮਨ ਕਿਨਾਰੇ ਵੱਜੇ ਨਾਦ, ਨਾਦੀ ਸੁੱਤ ਆਪ ਵਜਾਈਆ। ਅਮਾਮ ਅਮਾਮਾ ਸਿਰ ਹੋਏ ਨਵਾਬ, ਸਚ ਦਮਾਮਾ ਇਕ ਰਖਾਈਆ। ਆਪਣਾ ਨੂਰ ਆਪਣੇ ਵਿਚੋਂ ਕਾਢ, ਲੋਕਮਾਤ ਕਰੇ ਰੁਸ਼ਨਾਈਆ। ਇਕਾ ਖ਼ੁਦਾ ਇਕ ਆਦਿ, ਇਕ ਵਾਹਿਗੁਰੂ ਰਾਮ ਨਾਮ ਰਹੇ ਵਿਸਮਾਦ, ਏਕਾ ਕ੍ਰਿਸ਼ਨ ਰੂਪ ਦਰਸਾਈਆ। ਏਕਾ ਨਾਨਕ ਗੋਬਿੰਦ ਸੁਣੇ ਫ਼ਰਿਆਦ, ਆਪ ਆਪਣਾ ਦਰਸ ਦਿਖਾਈਆ। ਏਕਾ ਮੇਟੇ ਵਾਦ ਵਿਵਾਦ, ਕੂੜੀ ਕਿਰਿਆ ਰਹਿਣ ਨਾ ਪਾਈਆ। ਸੱਚਾ ਪੀਰ ਸਭ ਨੂੰ ਜਾਏ ਲਾਧ, ਹਉਮੇ ਪੀੜ ਦਏ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਘਾੜਣ ਘੜ, ਸਾਚੇ ਪੌੜੇ ਆਪ ਚੜ੍ਹਾਈਆ। ਸਾਚਾ ਪੌੜਾ ਹਰਿ ਨਿਰੰਕਾਰ, ਲੋਕਮਾਤ ਲਗਾਇੰਦਾ। ਬ੍ਰਹਿਮਣ ਗੌੜਾ ਰੂਪ ਅਪਾਰ, ਪੂਤ ਸਪੂਤਾ ਵੇਸ ਵਟਾਇੰਦਾ। ਮੁਹੰਮਦ ਲੇਖਾ ਵਿਚ ਸੰਸਾਰ, ਚੌਦਾਂ ਤਬਕਾਂ ਵੇਖ ਵਖਾਇੰਦਾ। ਨਾਨਕ ਨਿਰਗੁਣ ਲਏ ਉਧਾਰ, ਨਿਹਕਲੰਕ ਰੂਪ ਵਟਾਇੰਦਾ। ਗੋਬਿੰਦ ਖੰਡਾ ਤੇਜ ਕਟਾਰ, ਨਾਮ ਪਰਚੰਡ ਆਪ ਚਮਕਾਇੰਦਾ। ਬ੍ਰਹਿਮੰਡ ਖੰਡ ਦਏ ਹੁਲਾਰ, ਵਰਭੰਡ ਵੰਡ ਵੰਡਾਇੰਦਾ। ਖੰਡ ਖੰਡ ਕਰੇ ਸੰਸਾਰ, ਨਾਰ ਦੁਹਾਗਣ ਰੰਡ ਨਾ ਕੋਇ ਦਖਾਇੰਦਾ। ਕਲਰ ਕੰਧ ਢਹਿ ਢਹਿ ਹੋਏ ਗਾਰ, ਸਚ ਮਹੱਲ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਹੋ ਉਜਿਆਰ, ਖੇਲੇ ਖੇਲ ਅਪਰ ਅਪਾਰ, ਅਗੰਮ ਅਗੰਮੜਾ ਅਗੰਮੜੀ ਕਾਰ ਕਰਾਇੰਦਾ। ਅਗੰਮ ਅਗੰਮੜਾ ਨੂਰੀ ਅੱਲਾ, ਏਕਾ ਏਕ ਅਖਵਾਇੰਦਾ। ਹੱਡ ਮਾਸ ਨਾੜੀ ਚੰਮੜਾ ਪੰਜ ਤਤ ਕਦੇ ਨਾ ਰੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੁਗਾ ਜੁਗੰਤਰ ਸਚ ਸੰਦੇਸ਼ ਨਰ ਨਰੇਸ਼ ਹੋ ਪ੍ਰਵੇਸ਼ ਆਪਣਾ ਘੱਲਾ, ਹੁਕਮੀ ਹੁਕਮ ਆਪ ਸੁਣਾਇੰਦਾ। ਕਲਜੁਗ ਅੰਤਮ ਕਰਿਆ ਵਲਾ ਛਲਾ, ਬਲ ਬਾਵਣ ਭੇਖ ਵਟਾਇੰਦਾ। ਹਜ਼ਰਤ ਨੂਰ ਦਰ ਦਵਾਰ ਏਕਾ ਮੱਲਾ, ਸਾਚੀ ਨੱਯਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਗਿਰਵਰ ਗਿਰਧਾਰ, ਗ੍ਰਹਿ ਆਪਣਾ ਵੇਖ ਵਖਾਇੰਦਾ। ਗ੍ਰਹਿ ਮੰਦਰ ਹਰਿ ਵੇਖਿਆ, ਕਾਇਆ ਕਾਅਬਾ ਖੋਲ੍ਹ ਕਿਵਾੜ। ਆਪਣੇ ਨੇਤਰ ਆਪੇ ਪੇਖਿਆ, ਆਪਣਾ ਰੂਪ ਅਗੰਮ ਅਪਾਰ। ਆਪਣਾ ਆਪੇ ਲਿਖਿਆ ਲੇਖਿਆ, ਜਗਤ ਭਗਤ ਨਾ ਪਾਵੇ ਸਾਰ। ਰੂਪ ਵਟਾਏ ਧਾਰੀ ਕੇਸਿਆ, ਮੂੰਡ ਮੁੰਡਾਏ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਤ ਸਪੂਤਾ ਬ੍ਰਹਿਮਣ ਗੌੜਾ, ਉਚੇ ਟਿੱਲੇ ਪਰਬਤ ਲਾਏ ਪੌੜਾ, ਬਜ਼ਰ ਕਪਾਟੀ ਆਪੇ ਬੌਹੜਾ, ਸ਼ਬਦ ਸਰੂਪੀ ਰੱਖੇ ਹਥੌੜਾ, ਲੱਖ ਚੁਰਾਸੀ ਵੇਖੇ ਜੀਵ ਮਿੱਠਾ ਕੌੜਾ, ਕੌੜਾ ਰੀਠਾ ਆਪੇ ਭੰਨ ਵਖਾਈਆ। ਆਪੇ ਭੰਨੇ ਭੰਨਣਹਾਰਾ, ਬਿਧ ਆਪਣੀ ਆਪ ਕਰਾਇੰਦਾ। ਜੁਗ ਜੁਗ ਕਰੇ ਪਾਰ ਕਿਨਾਰਾ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਇੰਦਾ। ਲੇਖਾ ਜਾਣੇ ਗੁਰ ਗੁਰ ਅਵਤਾਰਾ, ਸਾਧ ਸੰਤ ਹੁਕਮ ਸੁਣਾਇੰਦਾ। ਭਗਤਾਂ ਭਰੇ ਭਗਤੀ ਨਾਮ ਭੰਡਾਰਾ, ਵਣਜ ਵਣਜਾਰਾ ਇਕ ਵਣਜ ਕਰਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਪੀਰ ਸੋਹਣ ਸਚ ਦਵਾਰਾ, ਭਿਖਕ ਭਿਛਿਆ ਏਕਾ ਝੋਲੀ ਪਾਇੰਦਾ। ਏਕਾ ਕੂਕ ਏਕਾ ਨਾਅਰਾ, ਹੱਕ ਬਹੱਕ ਆਪ ਸਮਝਾਇੰਦਾ। ਏਕਾ ਰਾਮ ਨਾਮ ਕਰ ਪਿਆਰਾ, ਏਕਾ ਇਸ਼ਟ ਰੂਪ ਦਰਸਾਇੰਦਾ। ਏਕਾ ਨਾਨਕ ਸਤਿਨਾਮ ਬੋਲ ਜੈਕਾਰਾ, ਨਾਮ ਸਤਿ ਸਰਬ ਦ੍ਰਿੜਾਇੰਦਾ। ਏਕਾ ਗੋਬਿੰਦ ਦਏ ਹੁਲਾਰਾ, ਵਾਹਵਾ ਗੁਰੂ ਫ਼ਤਿਹ ਗਜਾਇੰਦਾ। ਆਪੇ ਵਸਿਆ ਸਭ ਤੋਂ ਨਿਆਰਾ, ਨੇਹਚਲ ਧਾਮ ਆਪ ਵਖਾਇੰਦਾ। ਕਲਜੁਗ ਅੰਤਮ ਖੇਲ ਅਪਾਰਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਆਪੇ ਮੇਲ ਮਿਲਾਏ ਮੁਹੰਮਦੀ ਯਾਰਾ, ਅਹਿਮਦ ਮੁਹੰਮਦ ਖੇਲ ਖਿਲਾਇੰਦਾ। ਆਪ ਈਸਾ ਮੂਸਾ ਹੋਏ ਉਜਿਆਰਾ, ਆਪ ਆਪਣਾ ਰੂਪ ਵਟਾਇੰਦਾ। ਆਪੇ ਨਰ ਨਰਾਇਣ ਖੇਲ ਕਰੇ ਵਿਚ ਸੰਸਾਰਾ, ਨਿਹਕਲੰਕਾ ਕਲੰਕ ਸਰਬ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਜੀਵਣਦਾਤਾ ਪੁਰਖ ਬਿਧਾਤਾ, ਇਕ ਸੁਣਾਏ ਸਾਚੀ ਗਾਥਾ, ਲੇਖਾ ਚੁੱਕੇ ਮਸਤਕ ਮਾਥਾ, ਸਾਢੇ ਤਿੰਨ ਤਿੰਨ ਹੱਥ ਮੂਲ ਮੁਕਾਇੰਦਾ। ਸਾਢੇ ਤਿੰਨ ਤਿੰਨ ਹੱਥ ਮੜ੍ਹੀ ਗੋਰ, ਹਿੰਦੂ ਮੁਸਲਮ ਵੇਖ ਵਖਾਈਆ। ਬਿਨ ਹਰਿ ਨਾਮੇ ਸਾਚੇ ਕਲਮੇ ਹੋਏ ਚੋਰ, ਜਗਤ ਬੇੜੀ ਨਾ ਸਕੇ ਕੋਇ ਤੁੜਾਈਆ । ਸਚ ਈਮਾਨ ਸਾਚੀ ਸ਼ਰਅ ਕਿਸੇ ਵਿਰਲੇ ਕੋਲ, ਹਰਾਮਖ਼ੋਰ ਸਰਬ ਲੋਕਾਈਆ। ਆਪਣੇ ਨੇਤਰ ਖਾਂਦੇ ਵੇਖੇ ਢੋਰ, ਡੋਰ ਹੱਥ ਨਾ ਨਬੀ ਫੜਾਈਆ। ਅੰਤਮ ਵਸਣਾ ਪਏ ਅੰਧੇਰ ਘੋਰ, ਗੁਰ ਪੀਰ ਨਾ ਕੋਇ ਛੁਡਾਈਆ। ਚਾਰੋਂ ਕੁੰਟ ਕਰਨ ਗੁਲ ਸ਼ੋਰ, ਜ਼ੋਰੋ ਜ਼ੋਰ ਰਹੇ ਵਖਾਈਆ। ਪੁਰਖ ਅਬਿਨਾਸ਼ੀ ਪਰਵਰਦਿਗਾਰ ਸਭ ਨੂੰ ਫੜ ਕੇ ਅੱਗੇ ਲਏ ਤੋਰ, ਹਾਕਮ ਹੁਕਮ ਨਾ ਕੋਇ ਛੁਡਾਈਆ। ਚੜ੍ਹ ਕੇ ਆਇਆ ਸਾਚੇ ਘੋੜ, ਅਰਸ਼ ਫ਼ਰਸ਼ ਜ਼ਿਮੀਂ ਅਸਮਾਨ ਬ੍ਰਹਿਮੰਡ ਖੰਡ ਆਪਣਾ ਫੇਰਾ ਪਾਈਆ। ਸੰਤ ਭਗਤ਼ ਭਗਵੰਤ ਗੁਰਮੁਖ ਗੁਰਸਿਖ ਸਾਚੇ ਸੂਫ਼ੀ ਆਪਣੇ ਅੰਗ ਲਏ ਜੋੜ, ਆਪ ਆਪਣਾ ਸੰਗ ਨਿਭਾਈਆ। ਏਕਾ ਅਲਫ਼ ਚੁਕਾਏ ਮੋਰ ਤੋਰ, ਦੂਸਰ ਰਾਹ ਨਾ ਕੋਇ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਮੁਸਲਮ ਹਿੰਦੂ ਸਿਖ ਈਸਾਈ ਏਕਾ ਮਿਲੇ ਸਚ ਗੁਸਾਈਂ, ਲੇਖਾ ਜਾਣੇ ਥਾਉਂ ਥਾਈਂ, ਯਸੂਹ ਕਰਿਸਚਅਨ ਗਿਆ ਸਮਝਾਈਆ। ਯਸੂਹ ਬੇਟਾ ਮਰੀਆ ਜਾਇਆ, ਨਬੀ ਖ਼ੁਦਾ ਅਖਵਾਇੰਦਾ। ਅੰਤ ਅੰਧੇਰਾ ਸ੍ਰਿਸ਼ਟ ਸਬਾਈ ਛਾਇਆ, ਸਾਚਾ ਨੂਰ ਨਾ ਕੋਇ ਧਰਾਇੰਦਾ। ਮੇਰਾ ਖ਼ੂਨ ਰਹੇ ਧਿਆਇਆ, ਯੋਰੋਸ਼ਲਮ ਸਰਬ ਕੁਰਲਾਇੰਦਾ। ਵੇਲਾ ਅੰਤਮ ਵੇਖ ਵਖਾਇਆ, ਆਪ ਆਪਣਾ ਰੂਪ ਪਰਗਟਾਇੰਦਾ। ਸੋਇਆ ਕੋਇ ਰਹਿਣ ਨਾ ਪਾਇਆ, ਘਰ ਖ਼ਾਲੀ ਸਰਬ ਦਸਾਇੰਦਾ। ਭੈਣ ਭਾਈ ਨਾ ਸਾਥ ਰਖਾਇਆ, ਪਿਤਾ ਪੂਤ ਨਾ ਮੇਲ ਮਿਲਾਇੰਦਾ। ਬੀਵੀ ਖ਼ੌਤ ਨਾ ਕੋਇ ਹੰਢਾਇਆ, ਸਾਚੀ ਸੇਜ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਬੀ ਹੋਏ ਉਜਿਆਰ, ਏਕਾ ਗੁਰ ਲਏ ਅਵਤਾਰ, ਏਕਾ ਰਾਮ ਖੇਲ ਸੰਸਾਰ, ਏਕਾ ਨਾਨਕ ਜੋਤ ਉਜਿਆਰ, ਏਕਾ ਗੋਬਿੰਦ ਬੰਨ੍ਹੇ ਧਾਰ, ਏਕਾ ਸ਼ਬਦ ਕਰੇ ਜੈਕਾਰ, ਨਿਹਕਲੰਕ ਆਪਣਾ ਨਾਉਂ ਰਖਾਈਆ। ਨਿਹਕਲੰਕ ਹਰਿ ਭਗਵੰਤ, ਦੂਸਰ ਅਵਰ ਨਾ ਕੋਇ ਵਖਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਚਾਰੇ ਵੇਦ ਸਰਬ ਅਲਾਇੰਦਾ। ਅਠਾਰਾਂ ਪੁਰਾਨ ਵੇਖ ਮਣੀਆ ਮੰਤ, ਵੇਦ ਵਿਆਸਾ ਭੇਵ ਖੁਲ੍ਹਾਇੰਦਾ। ਸ਼ਾਸਤਰ ਸਿਮਰਤ ਪੜ੍ਹ ਪੜ੍ਹ ਥੱਕੇ ਜੰਤ, ਹਰਿ ਹਰਿ ਦਿਸ ਕਿਸੇ ਨਾ ਆਇੰਦਾ। ਅਠਾਰਾਂ ਧਿਆਏ ਗਾਏ ਗੀਤਾ ਬੇਅੰਤ ਬੇਅੰਤ, ਕਾਹਨਾ ਕ੍ਰਿਸ਼ਨਾ ਆਪਣਾ ਰੂਪ ਦਰਸਾਇੰਦਾ। ਅੰਜੀਲ ਕੁਰਾਨ ਖੇਲ ਮਹਾਨਾ ਏਕਾ ਨੂਰ ਦਰਸਾਏ ਸ੍ਰੀ ਭਗਵੰਤ, ਸਰ ਸਾਗਰ ਆਪ ਨੁਹਾਇੰਦਾ। ਖਾਣੀ ਬਾਣੀ ਇਕ ਨਿਸ਼ਾਨੀ ਆਪੇ ਜਾਣੇ ਜੁਗਾ ਜੁਗੰਤ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਖੁਲ੍ਹਾਏ ਸਾਚਾ ਦਰ, ਦੂਸਰ ਦਰ ਨਾ ਕੋਇ ਵਖਾਇੰਦਾ। ਸਾਚਾ ਦਰ ਇਕ ਖੁਲੌਣਾ, ਚਾਰ ਵਰਨ ਸਰਨਾਈਆ। ਦੀਨ ਮਜ਼੍ਹਬ ਇਸਲਾਮ ਇਕ ਬਣੌਣਾ, ਆਲਮਗੀਰ ਬੇਪਰਵਾਹੀਆ। ਦਾਮਨਗੀਰ ਦਾਮਨ ਇਕ ਫੜੌਣਾ, ਦੂਲ੍ਹੋ ਦੂਲ੍ਹ ਆਪ ਅਖਵਾਈਆ। ਜ਼ਾਲਮਾ ਜ਼ੁਲਮ ਆਪ ਗਵੌਣਾ, ਜ਼ਿਮਨੀ ਆਪਣੀ ਆਪੇ ਲਏ ਲਿਖਾਈਆ। ਰਾਮ ਨਾਮ ਇਸ਼ਟ ਇਕ ਕਰੌਣਾ, ਵਸ਼ਿਸ਼ਟ ਗੁਰ ਸ਼ਬਦ ਕੁੜਮਾਈਆ। ਲੰਕਾ ਗੜ੍ਹ ਹੰਕਾਰੀ ਤੋੜ ਤੁੜੌਣਾ, ਪੰਡਤ ਰਾਵਣ ਦਹਿ ਸਿਰ ਘਾਈਆ। ਕੂੜ ਕੁੜਿਆਰਾ ਕੰਸ ਮੇਟ ਮਿਟੌਣਾ, ਕਾਹਨਾ ਕ੍ਰਿਸ਼ਨਾ ਬਲ ਵਖਾਈਆ। ਪੰਚਮ ਪੰਚ ਗਲੇ ਲਗੌਣਾ, ਦਰ ਦਰਯੋਧਨ ਦਏ ਦੁਰਕਾਈਆ। ਕਲਜੁਗ ਨਫ਼ਸ ਬੰਦ ਕਰੌਣਾ, ਹਵਸ ਹਿਰਸ ਦਏ ਖਪਾਈਆ। ਮੋਮਨ ਰੂਪ ਸਰਬ ਅਖਵੌਣਾ, ਘਰ ਮਿਲਿਆ ਮੇਲ ਸੱਚੇ ਮਲਾਹੀਆ। ਨਾਮ ਮੰਤਰ ਸਤਿ ਇਕ ਦ੍ਰਿੜੌਣਾ, ਸਤਿ ਨਾਮ ਦਏ ਗਵਾਹੀਆ। ਵਾਹਿਗੁਰੂ ਫ਼ਤਿਹ ਜੈਕਾਰਾ ਜਗਤ ਬੁਲੌਣਾ, ਜੋ ਆਪਣਾ ਤਨ ਮਨ ਚਿਤ ਲਏ ਗੁਰੂ ਭੇਟ ਚੜ੍ਹਾਈਆ। ਪਾਰਬ੍ਰਹਮ ਆਪਣਾ ਭੇਵ ਖੁਲੌਣਾ, ਸੋ ਪੁਰਖ ਨਿਰੰਜਣ ਅਕਾਲ ਪੁਰਖ ਜੂਨੀ ਰਹਿਤ ਏਕਾ ਰੂਪ ਦਰਸਾਈਆ। ਹੰ ਬ੍ਰਹਮ ਜੀਵ ਜੰਤ ਸਰਬ ਬੁਝੌਣਾ, ਪ੍ਰਭ ਆਪਣੀ ਅੰਸ ਉਪਜਾਈਆ। ਤ੍ਰੈ ਤ੍ਰੈ ਮੇਲਾ ਵੇਖ ਵਖੌਣਾ, ਰਜੋ ਤਮੋ ਸਤੋ ਤ੍ਰੈਗੁਣ ਮਾਇਆ ਬੰਧਨ ਬ੍ਰਹਮ ਵਿਸ਼ਨ ਸ਼ਿਵ ਵੰਡ ਵੰਡਾਈਆ। ਨਿਰਗੁਣ ਸਰਗੁਣ ਅੰਦਰ ਰਖਿਆ ਆਪਣਾ ਪਰਮਾਨੰਦਨ, ਚੰਦਨ ਨਿਜ ਵਾਸ ਮਹਿਕਾਈਆ। ਆਪ ਸੁਣਾਏ ਸਾਚਾ ਛੰਦਨ, ਪਾਬੰਦ ਰੱਖੇ ਇਕ ਖ਼ੁਦਾ ਸਰਬ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਵੇ ਖੋਲ੍ਹ, ਸੰਮਤ ਸੰਮਤੀ ਲੋਕਮਾਤ ਬੋਲ, ਸਾਚਾ ਢੋਲ ਦਏ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਨਾਮ ਨਿਧਾਨ ਰੱਖੇ ਕੋਲ, ਸ੍ਰਿਸ਼ਟ ਸਬਾਈ ਦਏ ਵਰਤਾਈਆ।
