੯ ਜੇਠ ੨੦੧੭ ਬਿਕ੍ਰਮੀ ਗਿਆਨ ਚੰਦ ਦੇ ਘਰ ਪਿੰਡ ਖ਼ੈਰ ਵਾਲਾ ਜ਼ਿਲਾ ਜੰਮੂ
ਸਤਿ ਪੁਰਖ ਨਿਰੰਜਣ ਸਾਹਿਬ ਸੁਲਤਾਨ, ਸਤਿ ਸਤਿਵਾਦੀ ਸਤਿ ਸਮਾਈਆ। ਅਗੰਮ ਅਗੰਮੜਾ ਖੇਲ ਮਹਾਨ, ਘਰ ਅਗੰਮੜੇ ਆਪ ਕਰਾਈਆ। ਅਲੱਖ ਨਿਰੰਜਣ ਵਡ ਮਿਹਰਵਾਨ, ਅਲੱਖ ਅਲੱਖਣਾ ਲਖਿਆ ਨਾ ਜਾਈਆ। ਸੋ ਪੁਰਖ ਨਿਰੰਜਣ ਗੁਣ ਨਿਧਾਨ, ਗੁਣਵੰਤਾ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਨੌਜਵਾਨ, ਇਕ ਇਕੱਲਾ ਆਪ ਅਖਵਾਈਆ। ਏਕੰਕਾਰਾ ਵਸੇ ਸਚ ਮਕਾਨ, ਸਚ ਮਹੱਲਾ ਆਪ ਸੁਹਾਈਆ। ਆਦਿ ਨਿਰੰਜਣ ਜੋਤ ਮਹਾਨ, ਨੂਰੋ ਨੂਰ ਡਗਮਗਾਈਆ। ਅਬਿਨਾਸ਼ੀ ਕਰਤਾ ਸ਼ਾਹ ਸੁਲਤਾਨ, ਤਖ਼ਤ ਨਿਵਾਸੀ ਇਕ ਅਖਵਾਈਆ। ਸ੍ਰੀ ਭਗਵਾਨ ਸਾਚਾ ਕਾਹਨ, ਰੂਪ ਰੰਗ ਨਾ ਕੋਇ ਵਖਾਈਆ। ਪਾਰਬ੍ਰਹਮ ਖੇਲੇ ਖੇਲ ਮਹਾਨ, ਦਰ ਘਰ ਸਾਚੇ ਖੇਲ ਖਿਲਾਈਆ। ਸਚਖੰਡ ਦੁਆਰਾ ਸਚ ਮਕਾਨ, ਹਰਿ ਹਰਿ ਸਾਚਾ ਆਸਣ ਲਾਈਆ। ਸ਼ਾਹੋ ਭੂਪ ਵਡ ਰਾਜ ਰਾਜਾਨ, ਅਕਲ ਕਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇਵੇ ਵਡਿਆਈਆ। ਸਤਿ ਪੁਰਖ ਨਿਰੰਜਣ ਸੋਭਾਵੰਤ, ਅਲੱਖਣਾ ਅਲੱਖ ਨਾ ਲਖਿਆ ਜਾਈਆ। ਅਬਿਨਾਸ਼ੀ ਕਰਤਾ ਏਕਾ ਕੰਤ, ਏਕੰਕਾਰਾ ਰੂਪ ਵਟਾਈਆ। ਸੋ ਪੁਰਖ ਨਿਰੰਜਣ ਬਣਾਏ ਬਣਤ, ਹਰਿ ਪੁਰਖ ਨਿਰੰਜਣ ਵੇਖ ਵਖਾਈਆ। ਸਚਖੰਡ ਦੁਆਰਾ ਆਪ ਸੁਹਾਏ ਸਾਚਾ ਧਾਮ ਸੁਹੰਤ, ਨਿਰਗੁਣ ਬਾਤੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਏਕਾ ਨੂਰ ਕਰੇ ਰੁਸ਼ਨਾਈਆ। ਦਰਗਹਿ ਸਾਚੀ ਸਚ ਟਿਕਾਣਾ, ਥਿਰ ਘਰ ਸਾਚੇ ਆਸਣ ਲਾਇੰਦਾ। ਪਾਰਬ੍ਰਹਮ ਪ੍ਰਭ ਸ੍ਰੀ ਭਗਵਾਨਾ, ਪਰਮ ਪੁਰਖ ਆਪਣਾ ਨਾਉਂ ਧਰਾਇੰਦਾ। ਆਪਣਾ ਖੇਲ ਕਰੇ ਹਰਿ ਮਹਾਨਾ, ਭੇਵ ਅਭੇਦਾ ਭੇਵ ਛੁਪਾਇੰਦਾ। ਸਾਚੇ ਮੰਦਰ ਹੋ ਪਰਧਾਨਾ, ਆਪ ਆਪਣਾ ਹੁਕਮ ਚਲਾਇੰਦਾ। ਆਪੇ ਦੇਵੇ ਧੁਰ ਫ਼ਰਮਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਤਖ਼ਤ ਆਸਣ ਲਾਇੰਦਾ। ਸਾਚੇ ਤਖ਼ਤ ਆਸਣ ਲਾਇਆ, ਸਚਖੰਡ ਸਾਚਾ ਸੋਭਾ ਪਾਇੰਦਾ। ਨਿਰਗੁਣ ਦਾਤਾ ਇਕ ਅਖਵਾਇਆ, ਦਾਤਾ ਦਾਨੀ ਰੂਪ ਵਟਾਇੰਦਾ। ਆਪਣੀ ਭਿਛਿਆ ਇਕ ਵਖਾਇਆ, ਸਾਚੀ ਭਿਛਿਆ ਝੋਲੀ ਪਾਇੰਦਾ। ਆਪਣੀ ਇਛਿਆ ਆਪ ਕਰਾਇਆ, ਸਿਰ ਆਪਣਾ ਹੱਥ ਰਖਾਇੰਦਾ। ਆਪਣਾ ਲੇਖਾ ਆਪ ਲਿਖਾਇਆ, ਦੂਸਰ ਕੋਇ ਨਾ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਮਹੱਲੇ ਬੈਠਾ ਚੜ੍ਹ, ਆਸਣ ਸਿੰਘਾਸਣ ਆਪ ਵਿਛਾਇੰਦਾ। ਸਚ ਮਹੱਲਾ ਉਚ ਮੁਨਾਰਾ, ਹਰਿ ਸਾਚਾ ਆਪ ਸੁਹਾਇੰਦਾ। ਇਕ ਇਕੱਲਾ ਵਸੇ ਸਿਰਜਣਹਾਰਾ, ਆਪ ਆਪਣਾ ਧਾਮ ਸੁਹਾਇੰਦਾ। ਆਪੇ ਪੁਰਖ ਆਪੇ ਨਾਰਾ, ਆਪੇ ਸਾਚੀ ਸੇਜ ਹੰਢਾਇੰਦਾ। ਆਪੇ ਉਪਜੇ ਸੁੱਤ ਦੁਲਾਰਾ, ਹਰਿ ਸ਼ਬਦੀ ਨਾਉਂ ਧਰਾਇੰਦਾ। ਆਪੇ ਵੇਖੇ ਆਪਣਾ ਸਚ ਅਖਾੜਾ, ਆਪਣੀ ਧਾਰਾ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪ ਕਰਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰਾ, ਨਿਰਗੁਣ ਆਪਣਾ ਆਪ ਕਰਾਈਆ। ਸਾਰ ਸ਼ਬਦ ਸੁੱਤ ਕਰ ਤਿਆਰਾ, ਆਦਿ ਜੁਗਾਦਿ ਵੇਸ ਵਟਾਈਆ। ਏਕਾ ਨਾਦ ਸੱਚੀ ਧੁਨਕਾਰਾ, ਸ਼ਬਦ ਅਗੰਮੀ ਆਪ ਅਲਾਈਆ। ਏਕਾ ਹੁਕਮ ਸੱਚੀ ਸਰਕਾਰਾ, ਧੁਰ ਫ਼ਰਮਾਣਾ ਆਪ ਜਣਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰਾ, ਤ੍ਰੈਗੁਣ ਮਾਇਆ ਰੰਗ ਰੰਗਾਈਆ। ਪੰਜ ਤਤ ਹਰਿ ਭਰ ਭੰਡਾਰਾ, ਆਪਣੀ ਵਸਤ ਹੱਥ ਫੜਾਈਆ। ਗਗਨ ਮੰਡਲ ਲੋਆਂ ਪੁਰੀਆਂ ਹੋ ਉਜਿਆਰਾ, ਰਵ ਸਸ ਕਰੇ ਰੁਸ਼ਨਾਈਆ। ਸੁਨ ਅਗੰਮੀ ਪਾਰ ਕਿਨਾਰਾ, ਰੂਪ ਅਨੂਪਾ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਈਆ। ਨਿਰਗੁਣ ਧਾਰ ਸਰਗੁਣ ਰੂਪ, ਸਤਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਲੇਖਾ ਜਾਣੇ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇੰਦਾ। ਸ਼ਬਦ ਹੁਲਾਰਾ ਏਕਾ ਜੋਤ, ਲੋਆਂ ਪੁਰੀਆਂ ਫੇਰੀ ਪਾਇੰਦਾ। ਏਕਾ ਤਾਗਾ ਏਕਾ ਸੂਤ, ਏਕਾ ਤੰਦਨ ਬੰਧ ਬੰਧਾਇੰਦਾ। ਏਕਾ ਪਿਤ਼ਾ ਏਕਾ ਪੂਤ, ਪੂਤ ਸਪੂਤਾ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਗਣਾਇੰਦਾ। ਸਾਚਾ ਲੇਖਾ ਲਿਖਣਹਾਰਾ, ਆਦਿ ਜੁਗਾਦਿ ਸਮਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰਾ, ਲੱਖ ਚੁਰਾਸੀ ਬਣਤ ਬਣਾਇਆ। ਘਰ ਘਰ ਮੰਦਰ ਕਰ ਤਿਆਰਾ, ਨੌ ਦਰ ਜਗਤ ਵੇਖ ਵਖਾਇਆ। ਅੰਦਰ ਵੜ ਸੱਚੀ ਸਰਕਾਰਾ, ਪੁਰਖ ਅਬਿਨਾਸ਼ੀ ਆਸਣ ਲਾਇਆ। ਪੰਚਮ ਰੱਖੇ ਬਾਹਰ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਆਪ ਵਸਾਇਆ। ਪੰਚਮ ਬੋਲ ਸ਼ਬਦ ਜੈਕਾਰਾ, ਘਰ ਸਾਚੀ ਧੁਨ ਸੁਣਾਇਆ। ਅੰਮ੍ਰਿਤ ਭਰੇ ਠੰਡੀ ਠਾਰਾ, ਕਵਲ ਨਾਭੀ ਆਪ ਟਿਕਾਇਆ। ਆਪੇ ਕਰਿਆ ਬੰਦ ਕਿਵਾੜਾ, ਬਜ਼ਰ ਕਪਾਟੀ ਕੁੰਡਾ ਲਾਇਆ। ਆਪੇ ਆਤਮ ਸੇਜਾ ਹੋ ਉਜਿਆਰਾ, ਸਾਚਾ ਤਖ਼ਤ ਰਿਹਾ ਸੁਹਾਇਆ। ਆਪੇ ਬ੍ਰਹਮ ਰੂਪ ਪ੍ਰਗਟ ਹੋ ਸੰਸਾਰਾ, ਬੰਕ ਆਪਣਾ ਨਾਉਂ ਰਖਾਇਆ। ਸੋ ਪੁਰਖ ਨਿਰੰਜਣ ਨਾ ਮਰੇ ਨਾ ਪਏ ਜੰਮ, ਨੂਰੋ ਨੂਰ ਸਦਾ ਰੁਸ਼ਨਾਇਆ। ਨਾ ਖ਼ੁਸ਼ੀ ਨਾ ਕੋਈ ਗ਼ਮ, ਹਰਖ਼ ਸੋਗ ਵਿਚ ਨਾ ਆਇਆ। ਨਾ ਤ੍ਰਿਸ਼ਨਾ ਨਾ ਕੋਇ ਤਮ, ਆਲਸ ਨਿੰਦਰਾ ਨਾ ਕੋਇ ਵਖਾਇਆ। ਜੁਗ ਜੁਗ ਬੇੜਾ ਲੋਕਮਾਤ ਬੰਨ੍ਹ, ਲੱਖ ਚੁਰਾਸੀ ਆਪ ਚਲਾਇਆ। ਵਸਣਹਾਰਾ ਛੱਪਰ ਛੰਨ, ਮਹੱਲ ਅਟੱਲ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸਰਗੁਣ ਬਣੇ ਸ਼ਬਦ ਮਲਾਹ, ਸਾਚਾ ਰਾਗ ਇਕ ਸੁਣਾਇਆ। ਸ਼ਬਦ ਉਪਾਏ ਹਰਿ ਨਿਰੰਕਾਰ, ਆਪਣੀ ਇਛਿਆ ਆਪ ਜਣਾਈਆ। ਲੋਆਂ ਪੁਰੀਆਂ ਮਹੱਲ ਉਸਾਰ, ਬ੍ਰਹਿਮੰਡ ਖੰਡ ਆਪ ਵਸਾਈਆ। ਲੱਖ ਚੁਰਾਸੀ ਕਰ ਤਿਆਰ, ਘਰ ਘਰ ਵਿਚ ਆਪ ਬਹਾਈਆ। ਸਰਗੁਣ ਨਿਰਗੁਣ ਕਰ ਪਿਆਰ, ਆਪਣਾ ਜੋੜਾ ਆਪ ਜੁੜਾਈਆ। ਬਖ਼ਸ਼ੇ ਨਾਦ ਸੱਚੀ ਧੁਨਕਾਰ, ਘਰ ਮੰਦਰ ਵੱਜੇ ਵਧਾਈਆ। ਆਪੇ ਸਾਧ ਸੰਤ ਗੁਰ ਪੀਰ ਬਣ ਅਵਤਾਰ, ਲੋਕਮਾਤ ਕਰੇ ਜਣਾਈਆ। ਆਪੇ ਹਰਿ ਹਰਿ ਨਾਉਂ ਲਏ ਉਚਾਰ, ਆਪੇ ਬੈਠਾ ਮੁਖ ਭਵਾਈਆ। ਆਪੇ ਇਸ਼ਟ ਬਣੇ ਗਿਰਧਾਰ, ਆਪੇ ਸ੍ਰਿਸ਼ਟ ਵੇਖ ਵਖਾਈਆ। ਆਪੇ ਨਿਰਗੁਣ ਨੂਰ ਹੋਏ ਉਜਿਆਰ, ਆਪੇ ਸਰਗੁਣ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸੰਤ ਕੰਤ ਭਗਵੰਤ ਆਪਣੀ ਧਾਰ ਚਲਾਈਆ। ਆਪੇ ਸੰਤਨ ਹੋਏ ਮੀਤ, ਬ੍ਰਹਮ ਵਿਦਿਆ ਆਪ ਪੜ੍ਹਾਈਆ। ਆਪੇ ਤ੍ਰੈਗੁਣ ਰਹੇ ਅਤੀਤ, ਮਾਇਆ ਬੰਧਨ ਕੋਇ ਨਾ ਪਾਈਆ। ਆਪੇ ਠਾਂਡਾ ਆਪੇ ਸੀਤ, ਸਾਂਤਕ ਸਤਿ ਆਪ ਵਰਤਾਈਆ। ਆਪੇ ਗਾਏ ਗੋਬਿੰਦ ਗੀਤ, ਲੱਖ ਚੁਰਾਸੀ ਆਪ ਪੜ੍ਹਾਈਆ। ਆਪੇ ਵਸੇ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਆਪੇ ਸੇਜ ਸੁਹਾਏ ਧਾਮ ਅਨਡੀਠ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਆਪੇ ਬ੍ਰਹਮ ਪਾਰਬ੍ਰਹਮ ਕਰਾਏ ਸਚ ਪ੍ਰੀਤ, ਈਸ਼ ਜੀਵ ਮੇਲ ਮਿਲਾਈਆ। ਆਪੇ ਜੁਗ ਜੁਗ ਚਲਾਏ ਆਪਣੀ ਰੀਤ, ਆਪਣਾ ਢੋਲਾ ਆਪੇ ਗਾਈਆ। ਆਪੇ ਲੇਖਾ ਜਾਣੇ ਮੰਦਰ ਮਸੀਤ, ਆਪੇ ਗੁਰ ਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਾਧਾਰ, ਨਿਰਾਕਾਰ ਇਕ ਅਖਵਾਈਆ। ਨਿਰਾਕਾਰ ਹਰਿ ਹਰਿ ਗੋਪਾਲਾ, ਵੇਦ ਕਤੇਬ ਭੇਵ ਨਾ ਪਾਇੰਦਾ। ਜੁਗ ਜੁਗ ਚਲੇ ਆਪਣੀ ਚਾਲਾ, ਲੇਖਾ ਆਪਣੇ ਹੱਥ ਰਖਾਇੰਦਾ। ਸੇਵਾ ਲਾਏ ਕਾਲ ਮਹਾਂਕਾਲਾ, ਜਗਤ ਜੰਜਾਲਾ ਵੇਖ ਵਖਾਇੰਦਾ। ਭਗਤਾਂ ਭਗਤੀ ਫਲ ਲਗਾਏ ਡਾਲ੍ਹਾ, ਅੰਮ੍ਰਿਤ ਮੇਵਾ ਇਕ ਖਵਾਇੰਦਾ। ਹਰਿ ਸੰਤਨ ਵਖਾਏ ਕਾਇਆ ਮੰਦਰ ਸੱਚੀ ਧਰਮਸਾਲਾ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਜੋਤ ਨਿਰੰਜਣ ਕਰ ਉਜਾਲਾ, ਘਰ ਸਾਚਾ ਦੀਪਕ ਜਗਾਇੰਦਾ। ਸੋਹੰ ਪਾਏ ਸੱਚੀ ਗਲ ਮਾਲਾ, ਹੰ ਬ੍ਰਹਮ ਰੰਗ ਰੰਗਾਇੰਦਾ। ਭਾਗ ਲਗਾਏ ਕਾਇਆ ਮਾਟੀ ਖਾਲਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਅਨਹਦ ਵੱਜੇ ਸਾਚਾ ਤਾਲਾ, ਤਾਲ ਤਲਵਾੜਾ ਆਪ ਵਜਾਇੰਦਾ। ਅੰਮ੍ਰਿਤ ਸਰੋਵਰ ਮਾਰੇ ਇਕ ਉਛਾਲਾ, ਮਾਨਸਰੋਵਰ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰਤਾ ਕਰਨੇਹਾਰ, ਆਦਿ ਜੁਗਾਦੀ ਇਕ ਅਵਤਾਰ, ਸਾਧਾਂ ਸੰਤਾਂ ਪਾਵੇ ਸਾਰ, ਲੇਖਾ ਜਾਣੇ ਗੁਰ ਪੀਰ ਅਵਤਾਰ, ਹੁਕਮੀ ਹੁਕਮ ਆਪ ਫਿਰਾਇੰਦਾ। ਸਤਿ ਪੁਰਖ ਨਿਰੰਜਣ ਸੱਚਾ ਪਾਤਸ਼ਾਹ, ਪੁਰਖ ਅਕਾਲ ਵੱਡੀ ਵਡਿਆਈਆ। ਅਲੱਖ ਨਿਰੰਜਣ ਏਕਾ ਅਲੱਖ ਲਏ ਜਗਾ, ਦੋ ਜਹਾਨਾ ਆਪ ਸੁਣਾਈਆ। ਨਿਰਗੁਣ ਸਰਗੁਣ ਰੂਪ ਵਟਾ, ਸਤਿਗੁਰ ਗੁਰ ਗੁਰ ਨਾਉਂ ਧਰਾਈਆ। ਸੰਤ ਸੁਹੇਲੇ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਭਗਤ ਭਗਵੰਤ ਲਏ ਉਠਾ, ਆਤਮ ਦ੍ਰਿਸ਼ਟੀ ਆਪ ਖੁਲ੍ਹਾਈਆ। ਗੁਰਮੁਖ ਸਾਚੇ ਲਏ ਮਿਲਾ, ਆਪ ਆਪਣਾ ਪਰਦਾ ਲਾਹੀਆ। ਗੁਰਸਿਖ ਸਾਚੇ ਅੰਗੀਕਾਰ ਲਏ ਕਰਾ, ਆਪਣੀ ਗੋਦ ਆਪ ਬਹਾਈਆ। ਸਤਿਜੁਗ ਤ੍ਰੇਤਾ ਵੇਖਿਆ ਦੁਆਪਰ ਆਪਣੀ ਫੇਰੀ ਪਾ, ਆਪਣੀ ਕਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੀ ਕਾਰ ਕਰਾਈਆ। ਨਿਰਗੁਣ ਸਰਗੁਣ ਏਕਾ ਰੰਗ, ਜਿਸ ਜਨ ਆਪਣੀ ਦਇਆ ਕਮਾਇੰਦਾ। ਸਾਹਿਬ ਸੁਲਤਾਨ ਸੂਰਾ ਸਰਬੰਗ, ਪੁਰਖ ਅਬਿਨਸ਼ੀ ਆਪ ਅਖਵਾਇੰਦਾ। ਜਨ ਭਗਤਾਂ ਆਤਮ ਸੇਜਾ ਸੁੱਤਾ ਸਚ ਪਲੰਘ, ਦੂਸਰ ਸੇਜ ਨਾ ਕੋਇ ਹੰਢਾਇੰਦਾ। ਨਾਮ ਅਨਡੀਠਾ ਵਜਾਏ ਮਰਦੰਗ, ਸਾਚੀ ਸੇਵਾ ਆਪ ਕਮਾਇੰਦਾ। ਇਕ ਚੜ੍ਹਾਏ ਸਾਚਾ ਚੰਦ, ਰਵ ਸਸ ਮੁਖ ਸ਼ਰਮਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਲੇਖਾ ਚੁਕਾਏ ਜੇਰਜ ਅੰਡ, ਉਤਭੁਜ ਸੇਤਜ ਪਾਰ ਕਰਾਇੰਦਾ। ਚਰਨਾਂ ਹੇਠ ਦਬਾਏ ਕੋਟਨ ਬ੍ਰਹਿਮੰਡ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਲੇਖਾ ਜਾਣੇ ਸਰਬ ਵਰਭੰਡ, ਲੱਖ ਚੁਰਾਸੀ ਨਾਚ ਨਚਾਇੰਦਾ। ਜਨ ਭਗਤਾਂ ਸੁਣਾਏ ਆਪਣਾ ਛੰਦ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਨਾ ਕੋਈ ਗਾਏ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਕਰੇ ਅਵੱਲਾ, ਕਾਇਆ ਮੰਦਰ ਵੇਖੇ ਸਚ ਮਹੱਲਾ, ਉਚ ਅਟੱਲਾ ਆਸਣ ਲਾਈਆ। ਨਿਰਗੁਣ ਸਰਗੁਣ ਸਾਚਾ ਮੀਤ, ਮੀਤ ਮੁਰਾਰਾ ਆਪ ਅਖਵਾਈਆ। ਨਿਰਗੁਣ ਸੁਣਾਏ ਸੁਹਾਗੀ ਗੀਤ, ਸਰਗੁਣ ਕੂਕੇ ਦਏ ਦੁਹਾਈਆ। ਨਿਰਗੁਣ ਬੈਠਾ ਰਹੇ ਅਤੀਤ, ਸਰਗੁਣ ਚਾਰੋਂ ਕੁੰਟ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਜੁਗ ਜੁਗ ਧਾਰ ਹਰਿ ਨਿਰੰਕਾਰ, ਲੋਕਮਾਤ ਆਪ ਚਲਾਇੰਦਾ। ਲੱਖ ਚੁਰਾਸੀ ਲੇਖਾ ਕਰੇ ਆਰ ਪਾਰ, ਸਰਬ ਸੰਸਾਰ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੇਵੇ ਹੁਲਾਰ, ਦੁਆਪਰ ਵੇਲਾ ਅੰਤ ਵਖਾਇੰਦਾ। ਕਲਜੁਗ ਕੂਕੇ ਕਰੇ ਪੁਕਾਰ, ਚਾਰ ਕੁੰਟ ਆਪਣਾ ਡੋਰੂ ਵਾਹਿੰਦਾ। ਜੂਠ ਝੂਠ ਕਰ ਪਸਾਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਇੰਦਾ। ਆਸਾ ਤ੍ਰਿਸ਼ਨਾ ਭਰ ਭੰਡਾਰ, ਦਰ ਦਰ ਆਪਣੀ ਵੰਡਣ ਵੰਡ ਵੰਡਾਇੰਦਾ। ਸ੍ਰਿਸ਼ਟ ਸਬਾਈ ਕਰ ਨਾਰ ਵਿਭਚਾਰ, ਆਪਣਾ ਹੁਕਮ ਚਲਾਇੰਦਾ। ਕਿਸੇ ਨਾ ਮਿਲੇ ਕੰਤ ਭਤਾਰ, ਖੁਲ੍ਹੀ ਮੀਂਢੀ ਸਰਬ ਵਖਾਇੰਦਾ। ਸਾਧ ਸੰਤ ਗਏ ਹਾਰ, ਹਰਿ ਕਾ ਪੌੜਾ ਨਾ ਕੋਇ ਚੜ੍ਹਾਇੰਦਾ। ਚਾਰ ਵੇਦ ਰੋਵਣ ਜ਼ਾਰੋ ਜ਼ਾਰ, ਡੁਬਦਾ ਬੇੜਾ ਨਾ ਕੋਇ ਤਰਾਇੰਦਾ। ਪੁਰਾਨ ਅਠਾਰਾਂ ਕਰਨ ਵਿਚਾਰ, ਸਾਚਾ ਮਤਾ ਨਾ ਕੋਇ ਪਕਾਇੰਦਾ। ਗੀਤਾ ਗਿਆਨ ਪਾਏ ਸਾਰ, ਇਕ ਧਿਆਨ ਭਗਤ ਰਖਾਇੰਦਾ। ਅੰਜੀਲ ਕੁਰਾਨ ਕਰ ਪਰਧਾਨ, ਸੰਗ ਮੁਹੰਮਦ ਚਾਰ ਯਾਰ ਵੇਖ ਵਖਾਇੰਦਾ। ਦੀਨ ਈਮਾਨ ਸਰਬ ਕੁਰਲਾਣ, ਸਚ ਰਸੂਲ ਨਾ ਕੋਇ ਨਜ਼ਰੀ ਆਇੰਦਾ। ਮੱਕਾ ਕਾਅਬਾ ਹੋਏ ਵੈਰਾਨ, ਸਾਚਾ ਹੱਜ ਨਾ ਕੋਇ ਕਰਾਇੰਦਾ। ਖਾਣੀ ਬਾਣੀ ਭੁੱਲੇ ਜੀਵ ਨਿਧਾਨ, ਨਿਰਗੁਣ ਮੇਲ ਨਾ ਕੋਇ ਮਿਲਾਇੰਦਾ। ਘਰ ਲੱਗੇ ਪੰਜ ਸ਼ੈਤਾਨ, ਪੰਚ ਸ਼ਬਦ ਨਾ ਕੋਇ ਸੁਣਾਇੰਦਾ। ਏਕਾ ਭੁੱਲਿਆ ਹਰਿ ਭਗਵਾਨ, ਸਾਚਾ ਮਾਰਗ ਨਾ ਕੋਇ ਵਖਾਇੰਦਾ। ਵਰਨ ਬਰਨ ਮੁਖ ਸ਼ਰਮਾਣ, ਸਾਚਾ ਕਾਹਨ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਕੂੜਾ ਕਰ ਪਸਾਰਾ, ਚਾਰ ਵਰਨਾਂ ਰਿਹਾ ਲੜਾਈਆ। ਅਠਸਠ ਤੀਰਥ ਕਰਿਆ ਪਾਰ ਕਿਨਾਰਾ, ਗੰਗਾ ਗੋਦਾਵਰੀ ਦਏ ਦੁਹਾਈਆ। ਮੰਦਰ ਮਸਜਿਦ ਗੁਰੂਦਵਾਰ ਹਾਹਾਕਾਰਾ, ਮਾਇਆ ਰਾਣੀ ਆਪਣਾ ਰੰਗ ਚੜ੍ਹਾਈਆ। ਸਾਧਾਂ ਸੰਤਾਂ ਮਨ ਹੰਕਾਰਾ, ਹਰਿ ਕਾ ਰੂਪ ਨਾ ਕੋਇ ਦਰਸਾਈਆ। ਸਾਚਾ ਮੰਦਰ ਕਾਇਆ ਵਸਾਏ ਨਾ ਕੋਈ ਗੁਰੂਦੁਆਰਾ, ਘਰ ਠਾਕਰ ਨਜ਼ਰ ਨਾ ਆਈਆ। ਅੰਦਰ ਹਵਨ ਧੂਪ ਨਾ ਹੋਏ ਕੋਇ ਉਜਿਆਰਾ, ਸਾਚਾ ਘਿਰਤ ਨਾ ਕੋਇ ਵਖਾਈਆ। ਜੋਤ ਲਲਾਟ ਨਾ ਕੋਇ ਪਸਾਰਾ, ਜੰਗਲ ਜੂਹ ਉਜਾੜ ਪਹਾੜ ਖੋਜਣ ਦਰ ਦਰ ਆਪਣੀ ਅਲਖ ਜਗਾਈਆ। ਘਰ ਸ਼ਬਦ ਨਾ ਸੁਣੇ ਕੋਇ ਧੁਨਕਾਰਾ, ਜਗਤ ਤਾਲ ਰਹੇ ਵਜਾਈਆ। ਘਰ ਅੰਮ੍ਰਿਤ ਪੀਏ ਨਾ ਠੰਡਾ ਠਾਰਾ, ਦਿਵਸ ਰੈਣ ਹੋਏ ਹਲਕਾਈਆ। ਗੁਰਮੁਖ ਵਿਰਲੇ ਪ੍ਰਭ ਮਿਲਿਆ ਏਕੰਕਾਰਾ, ਘਰ ਸਾਚੇ ਵੱਜੀ ਵਧਾਈਆ। ਸਤਿਗੁਰ ਰੂਪ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਰਾਈਆ। ਪਰਗਟ ਹੋਏ ਵਿਚ ਸੰਸਾਰਾ, ਨਿਰਗੁਣ ਸਰਗੁਣ ਨਾਉਂ ਧਰਾਈਆ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲੇਖ ਨਾ ਕੋਇ ਜਣਾਈਆ। ਜਿਸ ਜਨ ਕਿਰਪਾ ਕਰ ਵਖਾਏ ਆਪਣਾ ਦਰ ਦਵਾਰਾ, ਸੋ ਜਨ ਬੂਝਣ ਪਾਈਆ। ਕਲਜੁਗ ਅੰਤਮ ਨਿਹਕਲੰਕ ਨਰਾਇਣ ਨਰ ਲਏ ਅਵਤਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਏਕਾ ਸ਼ਬਦ ਬੋਲੇ ਜੈਕਾਰਾ, ਸੋਹੰ ਅੱਖਰ ਇਕ ਪੜ੍ਹਾਈਆ। ਨਾਮ ਸਤਿ ਅੰਤ ਨਾ ਪਾਰਾਵਾਰਾ, ਓਅੰਕਾਰਾ ਖੇਲ ਖਿਲਾਈਆ। ਆਦਿ ਨਿਰੰਜਣ ਕਰ ਉਜਿਆਰਾ, ਓਅੰ ਰੂਪ ਸਰਬ ਸਮਾਈਆ। ਤ੍ਰੈਗੁਣ ਮਾਇਆ ਵਸੇ ਬਾਹਰਾ, ਪੰਜ ਤਤ ਖੇਲ ਖਿਲਾਈਆ। ਲੱਖ ਚੁਰਾਸੀ ਘਰ ਘਰ ਮੰਦਰ ਪਾਵੇ ਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਇਕੱਲਾ ਖੇਲ ਅਪਾਰਾ, ਆਪ ਕਰਾਏ ਹਰਿ ਕਰਤਾਰਾ, ਲੋਕਮਾਤ ਲਏ ਅਵਤਾਰਾ, ਤਾਰਨਹਾਰ ਆਪ ਅਖਵਾਈਆ। ਕਲਜੁਗ ਤੇਰਾ ਕੂੜਾ ਭੇਖ, ਚਾਰੋਂ ਕੁੰਟ ਵੇਖ ਵਖਾਇਆ। ਨਾ ਕੋਈ ਨਰ ਨਾ ਨਰੇਸ਼, ਰਾਜ ਰਾਜਾਨ ਦਿਸ ਨਾ ਆਇਆ। ਬੁੱਧ ਬਬੇਕੀ ਖੁਲ੍ਹੜੇ ਕੇਸ, ਨੇਤਰ ਨੈਣਾਂ ਨੀਰ ਵਹਾਈਆ। ਮਤ ਮਤਵਾਲੀ ਆਪਣੇ ਵੇਖੇ ਲੇਖ, ਲੇਖਾ ਲਿਖਿਆ ਨਾ ਕੋਇ ਮਿਟਾਇਆ। ਮਨ ਮਨੂਆ ਮੁੱਛ ਦਾੜੀ੍ਹ ਨਾ ਦਿਸੇ ਕੇਸ, ਆਪਣਾ ਮੂੰਡ ਆਪੇ ਰਿਹਾ ਮੁੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਤੇਰਾ ਘਰ, ਨੌ ਖੰਡ ਪ੍ਰਿਥਮੀ ਫੋਲ ਫੁਲਾਇਆ। ਕਲਜੁਗ ਅੰਤਮ ਵੇਖਣ ਆਇਆ, ਨਿਰਗੁਣ ਆਪਣਾ ਜਾਮਾ ਧਾਰ। ਚੌਥੇ ਜੁਗ ਗੇੜਾ ਰਿਹਾ ਦਵਾਇਆ, ਚਾਰੇ ਕੁੰਟਾਂ ਦਏ ਹੁਲਾਰ। ਬ੍ਰਹਮਾ ਵਿਸ਼ਨ ਸ਼ਿਵ ਰਿਹਾ ਉਠਾਇਆ, ਆਪ ਕਰਾਏ ਸ਼ਬਦ ਬੇਦਾਰ। ਏਕਾ ਹੁਕਮੀ ਹੁਕਮ ਰਿਹਾ ਸੁਣਾਇਆ, ਲੱਖ ਚੁਰਾਸੀ ਦਏ ਹੁਲਾਰ। ਸ਼ਾਹ ਸੁਲਤਾਨ ਕੋਇ ਰਹਿਣ ਨਾ ਪਾਇਆ, ਰਾਜ ਰਾਜਾਨ ਹੋਏ ਵੈਰਾਨ। ਗੜ੍ਹ ਹੰਕਾਰੀ ਦਏ ਤੁੜਾਇਆ, ਬਿਨ ਹਰਿ ਨਾਮੇ ਖ਼ਾਲੀ ਦਿਸਣ ਮਕਾਨ। ਮਨਮੁੱਖ ਜੀਵ ਦਏ ਖਪਾਇਆ, ਲੇਖਾ ਚੁੱਕੇ ਪੰਜ ਸ਼ੈਤਾਨ। ਏਕਾ ਕਲਮਾ ਨੌ ਖੰਡ ਪ੍ਰਿਥਮੀ ਦਏ ਪੜ੍ਹਾਇਆ, ਸ੍ਰਿਸ਼ਟ ਸਬਾਈ ਇਕ ਈਮਾਨ। ਏਕਾ ਸ਼ਬਦ ਅਨਾਦੀ ਦਏ ਸੁਣਾਇਆ, ਮੇਲ ਮਿਲਾਵਾ ਸ੍ਰੀ ਭਗਵਾਨ। ਨੌ ਦਵਾਰੇ ਬੰਦ ਕਰਾਇਆ, ਦਸਵੇਂ ਜੋਤ ਜਗਾਏ ਇਕ ਮਹਾਨ। ਅੱਠਾਂ ਤੱਤਾਂ ਫੇਰਾ ਪਾਇਆ, ਸਤਿ ਸਰੂਪ ਵਖਾਏ ਇਕ ਨਿਸ਼ਾਨ। ਛੇਵੇਂ ਛੱਪਰ ਛੰਨ ਛੁਹਾਇਆ, ਪੰਚਮ ਸ਼ਬਦ ਰਾਗ ਧੁਨਕਾਨ। ਚੌਥੇ ਪਦ ਡੇਰਾ ਲਾਇਆ, ਤੀਜਾ ਨੇਤਰ ਖੋਲ੍ਹੇ ਹੋ ਨਿਗਹਬਾਨ। ਦੂਜਾ ਘਰ ਇਕ ਸੁਹਾਇਆ, ਸਚਖੰਡ ਨਿਵਾਸੀ ਵਸੇ ਸਚ ਅਸਥਾਨ। ਏਕਾ ਏਕੰਕਾਰਾ ਵੇਖ ਵਖਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਕਲਜੁਗ ਅੰਤਮ ਫੇਰਾ ਪਾਇਆ, ਪਰਗਟ ਹੋਇਆ ਵਾਲੀ ਦੋ ਜਹਾਨ। ਗੁਰਮੁਖ ਸਾਚੇ ਲਏ ਜਗਾਇਆ, ਦੇਵੇ ਨਾਮ ਸੱਚਾ ਧਨ ਮਾਲ। ਮਨਮਤ ਝੂਠੀ ਦਏ ਗਵਾਇਆ, ਗੁਰਮਤ ਕਰੇ ਘਰ ਪਰਧਾਨ। ਮਨ ਪੰਖੀ ਉਡ ਉਡ ਦਹਿ ਦਿਸ਼ ਨਾ ਜਾਇਆ, ਆਪ ਪਾਏ ਆਪਣੀ ਆਣ। ਸੁਖਮਨ ਤੇਰਾ ਟੇਢਾ ਪੰਧ ਮੁਕਾਇਆ, ਗੁਰਸਿਖਾਂ ਹੋ ਆਪ ਮਿਹਰਵਾਨ। ਈੜਾ ਪਿੰਗਲ ਚਰਨਾਂ ਹੇਠ ਦਬਾਇਆ, ਪੁਰਖ ਅਬਿਨਾਸ਼ੀ ਜਾਣੀ ਜਾਣ। ਹਰਿਜਨ ਸਾਚੇ ਸੰਗ ਰਲਾਇਆ, ਅੰਮ੍ਰਿਤ ਆਤਮ ਸਰੋਵਰ ਆਪ ਵਖਾਏ ਆਪਣਾ ਕਰ ਧਿਆਨ। ਕਾਗੋਂ ਹੰਸ ਆਪ ਵਟਾਇਆ, ਸਾਚੇ ਸਰ ਕਰਾਏ ਅਸ਼ਨਾਨ। ਏਕਾ ਰਾਗ ਬ੍ਰਹਿਮਾਦੀ ਆਪ ਸੁਣਾਇਆ, ਸੁਣਨ ਨਾ ਪਾਏ ਕਿਸੇ ਕਾਨ। ਅਗਾਧ ਬੋਧੀ ਭੇਵ ਖੁਲ੍ਹਾਇਆ, ਲੇਖਾ ਜਣਾਏ ਧੁਰ ਫ਼ਰਮਾਣ। ਸੁਰਤੀ ਸ਼ਬਦੀ ਮੇਲ ਮਿਲਾਇਆ, ਕਰ ਕਿਰਪਾ ਆਪ ਮਿਹਰਵਾਨ। ਆਤਮ ਅੰਤ ਸੇਜ ਹੰਢਾਇਆ, ਗੁਰ ਸਤਿਗੁਰ ਨੌਜਵਾਨ। ਨਾ ਮਰੇ ਨਾ ਕਦੇ ਜਾਇਆ, ਆਦਿ ਜੁਗਾਦੀ ਸਾਚਾ ਕਾਹਨ। ਸਾਚੀ ਸਖੀਆਂ ਵੇਖ ਵਖਾਇਆ, ਗੁਰਮੁਖ ਕਰੇ ਪਰਵਾਨ। ਦਸਮ ਦੁਆਰੀ ਵਿਚੋਂ ਬਾਹਰ ਕਢਾਇਆ, ਆਪ ਆਪਣਾ ਫੜਾਏ ਸਚ ਨਿਸ਼ਾਨ। ਸੁਨ ਅਗੰਮੀ ਪਾਰ ਕਰਾਇਆ, ਜੋਧਾ ਸੂਰਬੀਰ ਬਲਵਾਨ। ਥਿਰ ਘਰ ਸਾਚੇ ਆਪ ਟਿਕਾਇਆ, ਪੰਜ ਤਤ ਨਾ ਕੋਇ ਨਿਸ਼ਾਨ। ਸਚਖੰਡ ਦਵਾਰਾ ਆਪ ਖੁਲ੍ਹਾਇਆ, ਗੁਰਮੁਖ ਸਾਚੇ ਆਪ ਪਛਾਣ। ਅਲੱਖ ਅਗੋਚਰ ਮੇਲ ਮਿਲਾਇਆ, ਮਿਲਿਆ ਮੇਲ ਸ੍ਰੀ ਭਗਵਾਨ। ਸਤਿ ਸਤਿਵਾਦੀ ਵੇਖ ਵਖਾਇਆ, ਸਤਿ ਪੁਰਖ ਨਿਰੰਜਣ ਜਾਣੀ ਜਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਹਰਿ ਕਰੇ ਦਰ ਪਰਵਾਨ। ਹਰਿਜਨ ਸਾਚਾ ਸੋਭਾਵੰਤ, ਵੇਦ ਪੁਰਾਨ ਸਰਬ ਜਸ ਗਾਇੰਦਾ। ਜਿਸ ਜਨ ਮਿਲਿਆ ਹਰਿ ਹਰਿ ਕੰਤ, ਖਾਣੀ ਬਾਣੀ ਰੂਪ ਪ੍ਰਗਟਾਇੰਦਾ। ਲੇਖਾ ਚੁੱਕੇ ਮਣੀਆ ਮੰਤ, ਰਸਨਾ ਸ਼ਬਦ ਨਾ ਕੋਇ ਗਾਇੰਦਾ। ਧੰਨ ਸੁਭਾਗੀ ਸਾਚਾ ਸੰਤ, ਜੋ ਹਰਿ ਹਰਿ ਦਰਸ਼ਨ ਪਾਇੰਦਾ। ਜਗਤ ਜੀਵਾਂ ਮਾਇਆ ਪਾਈ ਬੇਅੰਤ, ਕਲਜੁਗ ਆਪਣਾ ਪਰਦਾ ਪਾਇੰਦਾ। ਚਾਰੋਂ ਕੁੰਟ ਭੁੱਖ ਨੰਗਤ, ਹਰਿ ਕਾ ਨਾਮ ਨਾ ਕੋਇ ਵਰਤਾਇੰਦਾ। ਬਿਨ ਹਰਿ ਦਿਸੇ ਨਾ ਕੋਇ ਸਾਚੀ ਸੰਗਤ, ਸਗਲਾ ਸੰਗ ਨਾ ਕੋਇ ਰਖਾਇੰਦਾ। ਬਿਨ ਹਰਿ ਨਾਮੇ ਕੋਇ ਨਾ ਚਾੜ੍ਹੇ ਰੰਗਤ, ਰੰਗ ਮਜੀਠ ਨਾ ਕੋਇ ਰੰਗਾਇੰਦਾ। ਬਿਨ ਸਤਿਗੁਰ ਕੋਇ ਨਾ ਤੋੜੇ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਵਖਾਇੰਦਾ। ਬਿਨ ਗੁਰ ਮਾਣਸ ਜਨਮ ਹੋਏ ਭੰਗਤ, ਲੱਖ ਚੁਰਾਸੀ ਫੰਦ ਨਾ ਕੋਇ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾਇੰਦਾ। ਕਲਜੁਗ ਤੇਰਾ ਕੂੜਾ ਡੰਕ, ਨੌ ਖੰਡ ਪ੍ਰਿਥਮੀ ਵੱਜਿਆ। ਨਾਤਾ ਤੁੱਟਾ ਰਾਓ ਰੰਕ, ਪੰਚ ਵਿਕਾਰਾ ਫਿਰੇ ਭੱਜਿਆ। ਨਾ ਕੋਈ ਮੇਟੇ ਕਿਸੇ ਦਾ ਸ਼ੰਕ, ਨਾ ਕੋਈ ਰੱਖੇ ਕਿਸੇ ਲਜਿਆ। ਗੁਰਮੁਖ ਵਿਰਲਾ ਉਧਰੇ ਜਿਉਂ ਜਨ ਜਨਕ, ਜਿਸ ਜਨ ਚਰਨ ਧੂੜ ਕਰਾਏ ਸਾਚਾ ਮਜਿਆ, ਜੋਤੀ ਸ਼ਬਦ ਲਾਏ ਤਨਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਹਰਿਜਨ ਰੱਖੇ ਸਾਚੀ ਲੱਜਿਆ। ਹਰਿਜਨ ਤੇਰਾ ਸਚ ਨਿਸ਼ਾਨਾ, ਸਤਿਗੁਰ ਪੂਰਾ ਆਪ ਝੁਲਾਇੰਦਾ। ਗੁਰ ਗੁਰ ਦੇਵੇ ਸ਼ਬਦ ਬਬਾਣਾ, ਲੋਕਮਾਤ ਆਪ ਚੜ੍ਹਾਇੰਦਾ। ਆਤਮ ਅੰਤਰ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਆਤਮ ਅੰਮ੍ਰਿਤ ਪੀਣਾ ਖਾਣਾ, ਜਗਤ ਤ੍ਰਿਸ਼ਨਾ ਭੁੱਖ ਗਵਾਇੰਦਾ। ਇਕ ਵਖਾਏ ਪਦ ਨਿਰਬਾਣਾ, ਨਿਰਭੈ ਆਪਣਾ ਰੂਪ ਜਣਾਇੰਦਾ। ਸਾਚੇ ਤਖ਼ਤ ਸਚ ਸੁਲਤਾਨਾ, ਹਰਿ ਭਗਵਾਨਾ ਆਸਣ ਲਾਇੰਦਾ। ਜਨ ਭਗਤਾਂ ਬੰਨ੍ਹੇ ਏਕਾ ਗਾਨਾ, ਲੋਕਮਾਤ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਬਦ ਅਖੰਡ ਵਿਚ ਬ੍ਰਹਿਮੰਡ ਆਪਣਾ ਆਪ ਚਲਾਇੰਦਾ। ਸ਼ਬਦ ਗੁਰੂ ਗੁਰ ਮਿਹਰਵਾਨ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਰੱਖੇ ਸਚ ਨਿਸ਼ਾਨ, ਲੋਆਂ ਪੁਰੀਆਂ ਆਪ ਝੁਲਾਇਆ। ਜੁਗ ਜੁਗ ਪਾਏ ਆਪਣੀ ਆਣ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇਆ। ਜੁਗ ਜੁਗ ਹੋਏ ਮਾਤ ਪਰਧਾਨ, ਆਪਣਾ ਡੰਕਾ ਆਪ ਵਜਾਇਆ। ਜੁਗ ਜੁਗ ਮੇਟੇ ਝੂਠ ਨਿਸ਼ਾਨ, ਸਚ ਸੁੱਚ ਦਏ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਗ ਜੁਗਤ ਆਪਣੇ ਹੱਥ ਰਖਾਇਆ। ਜੁਗ ਜੁਗ ਵੇਸ ਅਵੱਲੜਾ, ਸ਼ਬਦੀ ਗੁਰ ਰੂਪ ਵਟਾਏ। ਜਨ ਭਗਤਾਂ ਮਾਰਗ ਦੱਸੇ ਇਕ ਸੁਖੱਲੜਾ, ਮਨਮੁਖ ਜੀਵ ਸਰਬ ਭੁਲਾਏ। ਦਰ ਦਵਾਰੇ ਆਤਮ ਸੇਜਾ ਸਚ ਸਿੰਘਾਸਣ ਆਪੇ ਖਲੜਾ, ਆਪ ਅਪਣਾ ਦਰਸ ਦਿਖਾਏ। ਨਿਰਗੁਣ ਸਰਗੁਣ ਫੜਾਏ ਪਲੜਾ, ਆਪ ਆਪਣੇ ਨਾਲ ਬੰਧਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੁਰ ਸਤਿਗੁਰ ਨਾਉਂ ਧਰਾਏ। ਸਤਿਗੁਰ ਸ਼ਬਦ ਹਰਿ ਜਗਦੀਸ਼, ਨਿਰਗੁਣ ਸਰਗੁਣ ਵਿਚ ਸਮਾਇੰਦਾ। ਆਪਣੀ ਪੜ੍ਹਾਏ ਇਕ ਹਦੀਸ, ਸ਼ਰਅ ਸ਼ਰੀਅਤ ਆਪ ਜਣਾਇੰਦਾ। ਆਪੇ ਲੇਖਾ ਜਾਣੇ ਰਾਗ ਛਤੀਸ, ਸਤਿ ਸੁਰਸਤੀ ਆਪ ਸਮਝਾਇੰਦਾ। ਆਪੇ ਲਹਿਣਾ ਦੇਣ ਚੁਕਾਏ ਬੀਸ ਇਕੀਸ, ਜੋ ਘੜਿਆ ਸੋ ਭੰਨ ਵਖਾਇੰਦਾ। ਆਪੇ ਹਰਿਜਨ ਤੇਰੇ ਛਤਰ ਝੁਲਾਏ ਸੀਸ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖੇ ਘਰ, ਹਰਿਜਨ ਤੇਰਾ ਬੰਕ ਵਡਿਆਇੰਦਾ। ਸਾਚਾ ਬੰਕ ਬੰਕ ਦਵਾਰਾ, ਦਰ ਘਰ ਸਾਚਾ ਇਕ ਸੁਹਾਈਆ। ਸਾਚਾ ਭਗਤ ਭਗਵੰਤ ਵਣਜਾਰਾ, ਪੁਰਖ ਅਬਿਨਾਸ਼ੀ ਏਕਾ ਵਣਜ ਕਰਾਈਆ। ਸਾਚਾ ਸੰਤ ਹਰਿ ਸੁੱਤ ਦੁਲਾਰਾ, ਸੰਤ ਪੁਰਖ ਨਿਰੰਜਣ ਆਪ ਉਪਜਾਈਆ। ਸਾਚਾ ਗੁਰਮੁਖ ਸੋਹੇ ਇਕ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸਾਚਾ ਗੁਰਸਿਖ ਮੰਗੇ ਮੰਗ ਬਣ ਭਿਖਾਰਾ, ਆਪਣੀ ਝੋਲੀ ਅੱਗੇ ਡਾਹੀਆ। ਸਾਚਾ ਸਤਿਗੁਰ ਬਣਿਆ ਰਹੇ ਵਰਤਾਰਾ, ਦੇਂਦਿਆਂ ਤੋਟ ਕੋਇ ਨਾ ਆਈਆ। ਆਦਿ ਜੁਗਾਦੀ ਇਕ ਅਵਤਾਰਾ, ਏਕਾ ਗੁਰ ਅਖਵਾਈਆ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਨਵ ਨਵ ਲੇਖਾ ਦਏ ਚੁਕਾਈਆ। ਏਕਾ ਸ਼ਬਦ ਬੋਲ ਜੈਕਾਰਾ, ਸੋਹੰ ਢੋਲਾ ਆਪੇ ਗਾਈਆ। ਸਾਚਾ ਤੋਲਾ ਬਣ ਨਿਰੰਕਾਰਾ, ਸ੍ਰਿਸ਼ਟ ਸਬਾਈ ਤੋਲ ਤੁਲਾਈਆ। ਗੁਰਸਿਖ ਨਾ ਆਏ ਪਾਸਾ ਹਾਰਾ, ਹਾਰ ਜੀਤ ਪ੍ਰਭ ਆਪਣੇ ਹੱਥ ਰਖਾਈਆ। ਭਰਮੇ ਭੁੱਲਾ ਭਰਮ ਗਵਾਰਾ, ਭਰਮ ਗੜ੍ਹ ਨਾ ਕੋਇ ਤੁੜਾਈਆ। ਜੂਠਾ ਝੂਠਾ ਤਨ ਸ਼ਿੰਗਾਰਾ, ਵੇਸਵਾ ਰੂਪ ਰਿਹਾ ਵਟਾਈਆ। ਘਰ ਮਿਲਿਆ ਨਾ ਪੁਰਖ ਅਪਾਰਾ, ਸਾਚਾ ਕੰਤ ਨਾ ਦਰਸ ਦਖਾਈਆ। ਆਤਮ ਸੇਜ ਨਾ ਕਰੇ ਕੋਈ ਪਿਆਰਾ, ਸੁੰਜੀ ਸੇਜ ਦਏ ਦੁਹਾਈਆ। ਸੁਰਤ ਸਵਾਣੀ ਕੂਕੇ ਰੋਵੇ ਜ਼ਾਰੋ ਜ਼ਾਰਾ, ਸਤਿਗੁਰ ਸ਼ਬਦ ਸਾਚਾ ਹਾਣੀ, ਮਿਲਿਆ ਨਾ ਬੇਪਰਵਾਹੀਆ। ਆਰ ਪਾਰ ਨਾ ਦਿਸੇ ਕੋਇ ਕਿਨਾਰਾ, ਡੂੰਘੇ ਸਾਗਰ ਭਵਰੀ ਭਵਰ ਰਹੀ ਭਵਾਈਆ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰਾ, ਦਰ ਘਰ ਆਏ ਦਰਸ਼ਨ ਦੇਵੇ ਜਮ ਕੀ ਫਾਹੀ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਗੁਰਸਿਖ ਕਲਜੁਗ ਸਾਗਰ ਜਾਏ ਤਰ, ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਈਆ। ਕਲਜੁਗ ਸਾਗਰ ਕਰਨਾ ਪਾਰ, ਏਕਾ ਨਾਮ ਬੋਲ ਜੈਕਾਰਾ। ਗੁਰਸਿਖ ਤੇਰਾ ਜਪ ਤਪ ਉਤਰਿਆ ਪਾਰ, ਤੇਰੇ ਅੰਦਰ ਵੜਿਆ ਆਪ ਨਿਰੰਕਾਰਾ। ਤੇਰਾ ਜਨਮ ਜਨਮ ਦਾ ਉਤਰਿਆ ਭਾਰ, ਤੇਰਾ ਭਾਰ ਚੁੱਕੇ ਆਪ ਗਿਰਧਾਰਾ। ਤੇਰਾ ਦਵਾਰਾ ਠੰਡਾ ਠਾਰ, ਹਰਿ ਅੰਮ੍ਰਿਤ ਬਰਸੇ ਮੇਘਾ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰਾ। ਸਚ ਪਿਆਰ ਸੁਹਾਵੀ ਰਾਤ, ਰੈਣ ਭਿੰਨੜੀ ਰੰਗ ਰੰਗਾਈਆ। ਸਤਿਗੁਰ ਬਖ਼ਸ਼ੀ ਸਾਚੀ ਦਾਤ, ਆਤਮ ਝੋਲੀ ਨਾਮ ਭਰਾਈਆ। ਆਪਣਾ ਦਰਸ ਦਖਾਏ ਆਪ ਵਡ ਕਰਾਮਾਤ, ਕਰਮ ਧਰਮ ਜਰਮ ਲੇਖੇ ਲਾਈਆ। ਮਨ ਮਤ ਨੇੜ ਨਾ ਆਏ ਦੁਹਾਗਣ ਨਾਰ ਕਮਜ਼ਾਤ, ਗੁਰਮਤ ਏਕਾ ਏਕ ਸਿਖਾਈਆ। ਆਦਿ ਅੰਤ ਪੁੱਛੇ ਵਾਤ, ਨਿਰਗੁਣ ਸਰਗੁਣ ਰੂਪ ਵਟਾਈਆ। ਦਰਸ ਦਿਖਾਏ ਬਹੁ ਬਿਧ ਭਾਂਤ, ਕਰ ਕਿਰਪਾ ਬੇਪਰਵਾਹੀਆ। ਆਪੇ ਬਣੇ ਪਿਤਾ ਮਾਤ, ਗੁਰਮੁਖ ਬਾਲ ਅੰਞਾਣੇ ਗੋਦ ਉਠਾਈਆ। ਦਰਸ ਦਖਾਏ ਇਕ ਇਕਾਂਤ, ਇਕ ਇਕੱਲਾ ਫੇਰੀ ਪਾਈਆ। ਸ਼ਬਦੀ ਸ਼ਬਦ ਸੁਣਾਏ ਸਾਚੀ ਗਾਥ, ਸੋਹੰ ਨਾਮ ਵੱਡੀ ਵਡਿਆਈਆ। ਹਰਿ ਸੰਗਤ ਚੜ੍ਹੀ ਸਾਚੇ ਰਾਥ, ਰਥ ਰਥਵਾਹੀ ਰਿਹਾ ਰਥ ਚਲਾਈਆ। ਨਾ ਕੋਈ ਪੂਜਾ ਨਾ ਕੋਇ ਪਾਠ, ਜੋਗ ਅਭਿਆਸ ਨਾ ਕੋਇ ਕਰਾਈਆ। ਨਾ ਕੋਈ ਤੀਰਥ ਨਾ ਕੋਇ ਤਾਟ, ਮੰਦਰ ਗੁਰੂਦੁਆਰ ਨਾ ਕੋਇ ਰਖਾਈਆ । ਕਰ ਕਿਰਪਾ ਚੜ੍ਹਾਏ ਆਪਣੇ ਘਾਟ, ਆਪਣਾ ਬੇੜਾ ਆਪ ਉਠਾਈਆ। ਗੁਰਸਿਖ ਤੇਰੀ ਲੱਖ ਚੁਰਾਸੀ ਮੁੱਕੀ ਵਾਟ, ਮਾਤ ਗਰਭ ਨਾ ਫੇਰੀ ਪਾਈਆ। ਪ੍ਰਭ ਸੇਜ ਵਿਛਾਈ ਸਾਚੀ ਖਾਟ, ਦਰਗਹਿ ਸਾਚੀ ਇਕ ਰਖਾਈਆ। ਗੁਰ ਚਰਨ ਦਵਾਰੇ ਵਿਕਣਾ ਏਕਾ ਹਾਟ, ਚੌਦਾਂ ਲੋਕ ਨਾ ਭਰਮ ਭੁਲਾਈਆ। ਕਲਜੁਗ ਖੇਲ ਬਾਜ਼ੀਗਰ ਨਾਟ, ਸਵਾਂਗੀ ਰਿਹਾ ਸਵਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਦੇਵੇ ਸ਼ਬਦ ਗਿਆਨਾ, ਗਿਆਨ ਧਿਆਨ ਵਿਚ ਰਖਾਈਆ। ਗਿਆਨ ਧਿਆਨ ਚਰਨ ਗੁਰ ਟੇਕ, ਦੂਜੀ ਟੇਕ ਨਾ ਕੋਇ ਤਕਾਇੰਦਾ। ਸਤਿਗੁਰ ਪੂਰਾ ਕਰੇ ਕਰਾਏ ਬੁੱਧ ਬਬੇਕ ਕਾਇਆ ਖੋਟ ਆਪ ਗਵਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਹਾੜ ਨਾ ਕੋਇ ਤਪਾਇੰਦਾ। ਪੂਰਬ ਵੇਖਣਹਾਰਾ ਲੇਖ, ਅੱਗੇ ਲੇਖਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਵਸਾਏ ਸਾਚੇ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਆਪਣਾ ਹੱਥ ਟਿਕਾਇੰਦਾ।
