੧੭ ਹਾੜ ੨੦੧੭ ਬਿਕ੍ਰਮੀ ਪਿੰਡ ਜੇਠੂਵਾਲ ਦਰਬਾਰ ਵਿਚ ਸ਼ਬਦ ਧਾਰ
ਸਤਿ ਪੁਰਖ ਨਿਰੰਜਣ ਨਿਰਗੁਣ ਗੁਣ ਨਿਧਾਨ, ਗੁਣਵੰਤਾ ਵਡ ਵਡਿਆਈਆ । ਅਲੱਖ ਅਗੋਚਰ ਅਗੰਮ ਅਥਾਹ ਬੇਪਹਿਚਾਨ, ਰੂਪ ਰੰਗ ਰੇਖ ਨਾ ਕੋਈ ਜਣਾਈਆ। ਸਚਖੰਡ ਦਵਾਰੇ ਵਸੇ ਧਾਮ ਮਕਾਨ, ਥਿਰ ਘਰ ਸਾਚੇ ਆਸਣ ਲਾਈਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਧੁਰ ਦਰਬਾਰੇ ਆਪ ਸੁਣਾਈਆ। ਆਦਿ ਜੁਗਾਦੀ ਖੇਲ ਮਹਾਨ, ਅਗੰਮ ਅਗੰਮੜਾ ਖੇਲ ਖਿਲਾਈਆ। ਸਤਿ ਸਰੂਪੀ ਨੌਜਵਾਨ, ਨਾ ਮਰੇ ਨਾ ਜਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਆਪਣੀ ਕਲ ਵਰਤਾਈਆ। ਹਰਿ ਪੁਰਖ ਨਿਰੰਜਣ ਦੇਵੇ ਦਾਨ, ਦੇਵਣਹਾਰ ਬੇਪਰਵਾਹੀਆ। ਏਕੰਕਾਰਾ ਸਚ ਨਿਸ਼ਾਨ, ਸਤਿ ਸਤਿਵਾਦੀ ਇਕ ਬਣਾਈਆ। ਆਦਿ ਨਿਰੰਜਣ ਨੂਰ ਮਹਾਨ, ਨੂਰ ਨੁਰਾਨਾ ਜੋਤ ਜਗਾਈਆ। ਅਬਿਨਾਸ਼ੀ ਕਰਤਾ ਆਪ ਆਪਣੀ ਕਰ ਪਛਾਨ, ਨਿਰਗੁਣ ਨਿਰਗੁਣ ਵੇਖ ਵਖਾਈਆ। ਸ੍ਰੀ ਭਗਵਾਨ ਕਰੇ ਖੇਲ ਮਹਾਨ, ਘਰ ਮੰਦਰ ਸੋਭਾ ਪਾਈਆ। ਪਾਰਬ੍ਰਹਮ ਆਪ ਆਪਣੀ ਰੱਖੇ ਆਣ, ਦੂਸਰ ਹੁਕਮ ਨਾ ਕੋਇ ਫਿਰਾਈਆ। ਤਖ਼ਤ ਨਿਵਾਸੀ ਰਾਜ ਰਾਜਾਨ, ਸ਼ਾਹੋ ਭੂਪ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸੇ ਨਿਰਗੁਣ ਘਰ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਹਰਿ ਹਰਿ ਵਸਿਆ, ਸਾਚੇ ਤਖ਼ਤ ਸਚ ਸੁਲਤਾਨ। ਭੇਵ ਅਭੇਦ ਕਿਸੇ ਨਾ ਦੱਸਿਆ, ਜੁਗਾ ਜੁਗੰਤਰ ਖੇਲ ਮਹਾਨ। ਆਪਣੀ ਸੇਜਾ ਆਪੇ ਬਹਿ ਬਹਿ ਹੱਸਿਆ, ਆਪੇ ਜਾਣੇ ਧੁਰ ਫ਼ਰਮਾਣ। ਆਪੇ ਰਸ ਮਾਣੇ ਬਣ ਬਣ ਰਸੀਆ, ਆਪੇ ਵੇਖੇ ਮਾਰ ਧਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਸਰਬ ਗੁਣਵੰਤਾ, ਗੁਣ ਅਵਗੁਣ ਕਹਿਣ ਨਾ ਜਾਈਆ। ਆਪੇ ਆਦਿ ਆਪੇ ਅੰਤਾ, ਮਧ ਆਪਣੀ ਰਚਨ ਰਚਾਈਆ। ਆਪੇ ਲੇਖਾ ਜਾਣੇ ਜੁਗਾ ਜੁਗੰਤਾ, ਜਾਗਰਤ ਜੋਤ ਆਪ ਵਖਾਈਆ। ਆਪੇ ਧਾਮ ਖੰਡ ਸਚ ਸੁਹੰਤਾ, ਆਪੇ ਥਿਰ ਘਰ ਕਰੇ ਰੁਸ਼ਨਾਈਆ। ਆਪੇ ਮਹੱਲ ਅਟੱਲ ਰਚਨ ਰਚੰਤਾ, ਉਚ ਮਿਨਾਰ ਵੇਖ ਵਖਾਈਆ। ਆਪੇ ਜੋਬਨ ਰੂਪ ਹਢੰਤਾ, ਆਪੇ ਨੂਰ ਨੂਰ ਦਰਸਾਈਆ। ਆਪੇ ਨਾਰੀ ਆਪੇ ਕੰਤਾ, ਆਪੇ ਫੂਲਨ ਬਰਖਾ ਲਾਈਆ। ਆਪੇ ਦਰ ਦਰਵੇਸ਼ ਬਣੇ ਮੰਗਤਾ, ਆਪ ਆਪਣੀ ਅਲਖ ਜਗਾਈਆ। ਆਪੇ ਸਾਲਸ ਚੋਲੀ ਰੰਗਨ ਰੰਗਤਾ, ਨਿਰਗੁਣ ਰੰਗੀਲਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਗੰਮ ਅਥਾਹੀਆ। ਅਗੰਮ ਅਥਾਹ ਬੇਪਰਵਾਹ, ਪਰਵਰਦਿਗਾਰ ਅਖਵਾਇੰਦਾ। ਨੂਰ ਨੁਰਾਨਾ ਸਿਫ਼ਤ ਸਲਾਹ, ਸਿਫ਼ਤੀ ਸਿਫ਼ਤ ਵਿਚ ਨਾ ਆਇੰਦਾ। ਦੋ ਜਹਾਨਾਂ ਧੁਰ ਮਲਾਹ, ਸਾਚਾ ਬੇੜਾ ਆਪ ਉਠਾਇੰਦਾ। ਏਕਾ ਆਪਣਾ ਨਾਉਂ ਧਰਾ, ਏਕਾ ਅਲਫੀ ਤਨ ਹੰਢਾਇੰਦਾ। ਏਕਾ ਬਸਤੀ ਦਏ ਵਖਾ, ਏਕਾ ਨਗਰ ਗਰਾਮ ਸੁਹਾਇੰਦਾ। ਏਕਾ ਮੀਤ ਘੋੜਾ ਲਏ ਦੌੜਾ, ਸ਼ਾਹ ਅਸਵਾਰ ਇਕ ਬਣਾਇੰਦਾ। ਏਕਾ ਪੌੜਾ ਲਏ ਚੜ੍ਹਾ, ਦਰਗਹ ਸਾਚੀ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲੇ ਖੇਲ ਪੁਰਖ ਸਮਰਥ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਚਲਾਏ ਰਥ, ਮਹਿਮਾ ਅਕਥ ਕਥੀ ਨਾ ਜਾਈਆ। ਏਕੰਕਾਰਾ ਆਪਣੀ ਝੋਲੀ ਪਾਵੇ ਵੱਥ, ਆਪਣੀ ਵਸਤ ਆਪ ਵੰਡਾਈਆ। ਆਦਿ ਨਿਰੰਜਣ ਨਿਰਗੁਣ ਨੂਰ ਘਤ, ਸਾਚਾ ਦੀਪ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਆਪੇ ਵੇਖੇ ਆਪਣੀ ਪਤ, ਪਤਿਪਰਮੇਸ਼ਵਰ ਨਾਉਂ ਧਰਾਈਆ। ਅਬਿਨਾਸ਼ੀ ਕਰਤਾ ਆਪ ਆਪਣਾ ਕਰ ਉਤਪਤ, ਆਪੇ ਲੇਖਾ ਲਏ ਲਖਾਈਆ। ਪਾਰਬ੍ਰਹਮ ਆਪੇ ਵੇਖੇ ਜਾਣੇ ਆਪਣਾ ਹੱਟ, ਦੂਸਰ ਦਰ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਲਏ ਉਪਾਈਆ। ਨਿਰਗੁਣ ਪੁਰਖ ਅਕਾਲ, ਆਪਣੀ ਕਲ ਵਰਤਾਇੰਦਾ। ਨਿਰਗੁਣ ਪੁਰਖ ਦਿਆਲ, ਦੀਨ ਦਿਆਲ ਆਪ ਹੋ ਜਾਇੰਦਾ। ਨਿਰਗੁਣ ਰੂਪ ਮਹਾਂਕਾਲ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਕਰੇ ਕਰਾਏ ਸਦਾ ਪ੍ਰਿਤਪਾਲ, ਪ੍ਰਿਤਪਾਲਕ ਦਿਸ ਨਾ ਆਇੰਦਾ। ਨਿਰਗੁਣ ਪਾਏ ਆਪਣਾ ਆਪ ਜੰਜਾਲ, ਕਾਲ ਰੂਪ ਆਪ ਵਟਾਇੰਦਾ। ਨਿਰਗੁਣ ਵਸੇ ਸਚ ਸੱਚੀ ਧਰਮਸਾਲ, ਸਚਖੰਡ ਦਵਾਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਅਛਲ ਅਛੇਦਾ ਆਪ ਆਪਣਾ ਭੇਵ ਖੁਲ੍ਹਾਇੰਦਾ। ਸਚਖੰਡ ਵਸੇ ਆਪ ਨਿਰੰਕਾਰ, ਨਿਰਗੁਣ ਨੂਰ ਆਪ ਰੁਸ਼ਨਾਈਆ। ਦੂਸਰ ਦਿਸੇ ਨਾ ਕੋਇ ਧਾਰ, ਕੁਦਰਤ ਕਰਤਾ ਨਾ ਕੋਇ ਬਣਾਈਆ। ਰਵ ਸਸ ਨਾ ਕੋਇ ਉਜਿਆਰ, ਗਗਨ ਮੰਡਲ ਨਾ ਕੋਇ ਵਡਿਆਈਆ। ਧਰਤ ਧਵਲ ਨਾ ਕੋਇ ਸਹਾਰ, ਜ਼ਿਮੀਂ ਅਸਮਾਨ ਨਾ ਕੋਇ ਬਣਾਈਆ। ਜੰਗਲ ਜੂਹ ਨਾ ਕੋਇ ਪਹਾੜ, ਸਮੁੰਦ ਸਾਗਰ ਨਾ ਕੋਇ ਵਖਾਈਆ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਜਾਣੇ ਨਾ ਕੋਇ ਛਾਹੀਆ। ਪੰਜ ਤਤ ਨਾ ਕੋਇ ਵਰਤਾਰ, ਤ੍ਰੈਗੁਣ ਰੰਗ ਨਾ ਕੋਇ ਰੰਗਾਈਆ। ਮਨਮਤ ਬੁਧ ਨਾ ਕੋਇ ਵਿਚਾਰ, ਚਤੁਰ ਸੁਘੜ ਨਾ ਕੋਇ ਵਖਾਈਆ। ਮਨਮੁਖ ਮੂੜ੍ਹੇ ਨਾ ਕੋਇ ਗਵਾਰ, ਹਉਮੇ ਹੰਗਤਾ ਨਾ ਕੋਇ ਵਰਤਾਈਆ। ਭੁੱਖਾ ਨੰਗਤਾ ਨਾ ਦਿਸੇ ਕੋਇ ਦਰਬਾਰ, ਸ਼ਾਹ ਸੁਲਤਾਨ ਨਾ ਸੀਸ ਤਾਜ ਟਿਕਾਈਆ। ਖੜਗ ਖੰਡਾ ਨਾ ਦਿਸੇ ਕਟਾਰ, ਸ਼ਸਤਰ ਬਸਤਰ ਨਾ ਕੋਇ ਸਜ਼ਾਈਆ। ਜੋਰੂ ਜ਼ਰ ਨਾ ਕੋਇ ਭਤਾਰ, ਤੀਰ ਕਮਾਨ ਨਾ ਹੱਥ ਉਠਾਈਆ। ਸ਼ਾਹੀ ਲਸ਼ਕਰ ਨਾ ਸ਼ਾਹ ਅਸਵਾਰ, ਅਸਵ ਘੋੜਾ ਨਾ ਕੋਇ ਦੌੜਾਈਆ। ਤੀਰ ਤੁਫ਼ੰਗ ਨਾ ਮਾਰੇ ਮਾਰ, ਕਾਲ ਰੂਪ ਨਾ ਕੋਇ ਵਟਾਈਆ। ਲਾੜੀ ਮੌਤ ਨਾ ਕਰੇ ਸ਼ੰਗਾਰ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਨਾ ਕਰੇ ਵਿਚਾਰ, ਲੇਖਾ ਲਿਖੇ ਨਾ ਥਾਉਂ ਥਾਈਂਆ। ਲੱਖ ਚੁਰਾਸੀ ਨਾ ਕੋਇ ਪਸਾਰ, ਚਾਰੇ ਖਾਣੀ ਨਾ ਵੇਖ ਵਖਾਈਆ। ਚਾਰੇ ਬਾਣੀ ਨਾ ਕੋਇ ਸ਼ਬਦ ਨਗਾਰ, ਚਾਰੇ ਵੇਦ ਨਾ ਕੋਇ ਪੜ੍ਹਾਈਆ। ਚਾਰੇ ਮੁਖ ਨਾ ਕੋਇ ਪੁਕਾਰ, ਚਾਰੋਂ ਕੁੰਟ ਨਾ ਕੋਇ ਸੁਣਾਈਆ। ਚਾਰ ਜੁਗ ਨਾ ਕੋਇ ਕਲਿਆਣ, ਚਾਰ ਚਾਰ ਨਾ ਵੱਜੇ ਵਧਾਈਆ। ਨੌ ਖੰਡ ਨਾ ਕੋਇ ਨਿਸ਼ਾਨ, ਸੱਤ ਦੀਪ ਨਾ ਰੂਪ ਦਰਸਾਈਆ। ਬ੍ਰਹਿਮੰਡ ਖੰਡ ਨਾ ਕੋਇ ਪਰਧਾਨ, ਬ੍ਰਹਮਾ ਵਿਸ਼ਨ ਸ਼ਿਵ ਨਾ ਹੁਕਮ ਜਣਾਈਆ। ਇਸ਼ਟ ਦੇਵ ਨਾ ਪੂਜਾ ਗਿਆਨ, ਸਿਮਰਤ ਰੂਪ ਨਾ ਕੋਇ ਵਖਾਈਆ। ਦ੍ਰਿਸ਼ਟ ਵਸ਼ਿਸ਼ਟ ਰਾਮ ਨਾ ਦੇਵੇ ਕੋਇ ਮਾਣ, ਕਾਹਨਾ ਬੰਸਰੀ ਨਾ ਕੋਇ ਉਠਾਈਆ। ਨਿਰਗੁਣ ਖੇਲ ਸ੍ਰੀ ਭਗਵਾਨ, ਨਰ ਹਰਿ ਆਪਣਾ ਆਪ ਕਰਾਈਆ। ਸਚਖੰਡ ਨਿਵਾਸੀ ਵਸੇ ਸਚ ਮਕਾਨ, ਆਪ ਆਪਣਾ ਘਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਸੇ ਸਚ ਦਵਾਰ, ਇਕ ਇਕੱਲਾ ਏਕੰਕਾਰ, ਨਿਰਗੁਣ ਰੂਪ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਸਚਖੰਡ ਦਵਾਰ ਹਰਿ ਨਿਰੰਕਾਰ, ਏਕਾ ਏਕ ਵਸਾਇੰਦਾ। ਨਿਰਗੁਣ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਸਚ ਸਿੰਘਾਸਣ ਕਰ ਤਿਆਰ, ਪੁਰਖ ਅਬਿਨਾਸ਼ਨ ਆਸਣ ਲਾਇੰਦਾ। ਉਪਰ ਬੈਠ ਸੱਚੀ ਸਰਕਾਰ, ਸੋ ਪੁਰਖ ਨਿਰੰਜਣ ਏਕਾ ਨਾਉਂ ਧਰਾਇੰਦਾ। ਹਰਿ ਪੁਰਖ ਨਿਰੰਜਣ ਬਣੇ ਚੋਬਦਾਰ, ਦਰ ਦਰਬਾਨ ਅਲੱਖ ਜਗਾਇੰਦਾ। ਏਕੰਕਾਰਾ ਬੋਲ ਜੈਕਾਰ, ਉਚੀ ਨਾਅਰਾ ਇਕ ਅਲਾਇੰਦਾ। ਆਦਿ ਨਿਰੰਜਣ ਹੋ ਉਜਿਆਰ, ਘਰ ਦੀਪਕ ਡਗਮਗਾਇੰਦਾ। ਸ੍ਰੀ ਭਗਵਾਨ ਬਣ ਪਨਹਾਰ, ਦਰ ਸਾਚੀ ਸੇਵ ਕਮਾਇੰਦਾ। ਅਬਿਨਾਸ਼ੀ ਕਰਤਾ ਕਰੇ ਸਚ ਵਿਹਾਰ, ਘਰ ਸਾਚੇ ਸਚ ਕਮਾਇੰਦਾ। ਪਾਰਬ੍ਰਹਮ ਢਹਿ ਢਹਿ ਪਏ ਚਰਨ ਦਵਾਰ, ਆਪ ਆਪਣਾ ਸੀਸ ਝੁਕਾਇੰਦਾ। ਸਤਿ ਪੁਰਖ ਨਿਰੰਜਣ ਸਚ ਵਿਚਾਰ, ਆਦਿ ਪੁਰਖ ਆਦਿ ਜੁਗਾਦੀ ਖੇਲ ਅਪਾਰ, ਆਪਣੀ ਧਾਰ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਵੇਸ ਵਟਾਇੰਦਾ। ਇਕ ਅਕੱਲਾ ਅਕਲ ਧਾਰ, ਆਪ ਆਪਣੀ ਕਲ ਵਰਤਾਇੰਦਾ। ਸਚਖੰਡ ਦਵਾਰ ਖੋਲ੍ਹ ਕਿਵਾੜ, ਆਪ ਆਪਣਾ ਆਸਣ ਲਾਇੰਦਾ। ਆਪੇ ਬਣੇ ਸੱਚੀ ਸਰਕਾਰ, ਸਾਚੇ ਤਖ਼ਤ ਆਪ ਸੁਹਾਇੰਦਾ। ਆਪਣੀ ਕਰਨੀ ਕਰ ਵਿਚਾਰ, ਕਰਤਾ ਪੁਰਖ ਆਪ ਅਖਵਾਇੰਦਾ। ਆਪਣੀ ਸਰਨੀ ਪੜ ਮੰਗੇ ਮੰਗ ਬਣ ਭਿਖਾਰ, ਆਪਣੀ ਝੋਲੀ ਅੱਗੇ ਡਾਹਿੰਦਾ। ਆਪੇ ਵਰ ਦੇਵੇ ਦੇਵਣਹਾਰ, ਦਾਤਾ ਦਾਨੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਏਕੰਕਾਰਾ ਨਿਰਾਧਾਰਾ ਨਿਰਵੈਰ ਆਪਣਾ ਨਾਉਂ ਰਖਾਇੰਦਾ। ਨਿਰਵੈਰ ਅਕਾਲ ਮੂਰਤ, ਅਜ਼ੂਨੀ ਰਹਿਤ ਭੇਵ ਨਾ ਆਇੰਦਾ। ਪੁਰਖ ਅਬਿਨਾਸ਼ੀ ਸਾਚੀ ਸੂਰਤ, ਸਚਖੰਡ ਦਵਾਰੇ ਆਪ ਬਣਾਇੰਦਾ। ਆਪਣੀ ਮਨਸਾ ਆਪੇ ਪੂਰਤ, ਏਕਾ ਰੰਗ ਰੰਗਾਇੰਦਾ। ਨਾ ਕੋਈ ਨੇੜ ਨਾ ਕੋਈ ਦੂਰਤ, ਘਰ ਘਰ ਵਿਚ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਘਰ ਵਿਚ ਕਰ ਤਿਆਰ, ਆਪੇ ਵੇਖੇ ਵੇਖਣਹਾਰ, ਆਦਿ ਜੁਗਾਦੀ ਸਾਚੀ ਕਾਰ, ਹਰਿ ਸਾਚਾ ਆਪ ਕਰਾਇੰਦਾ। ਘਰ ਵਿਚ ਘਰ ਘਰ ਨਿਆਰ, ਹਰਿ ਸਾਚੇ ਖੇਲ ਖਿਲਾਇਆ। ਸਚਖੰਡ ਨਿਵਾਸੀ ਨਿਰਾਕਾਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਥਿਰ ਘਰ ਪਾਏ ਆਪੇ ਸਾਰ, ਆਪ ਆਪਣਾ ਬੰਕ ਵਖਾਇਆ। ਊਚੋ ਊਚ ਬੇਐਬ ਪਰਵਰਦਿਗਾਰ, ਜਲਵਾ ਨੂਰ ਨੂਰ ਟਿਕਾਇਆ। ਤਖ਼ਤ ਨਿਵਾਸੀ ਸ਼ਾਹੋ ਸ਼ਬਾਸ਼ੀ ਭੇਵ ਨਿਆਰ, ਆਪ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਕ ਆਪ ਵਡਿਆਇਆ। ਸਾਚਾ ਬੰਕ ਸੋਹੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਪੁਰਖ ਅਬਿਨਾਸ਼ੀ ਹਰੀ ਹਰਿ, ਹਰੀ ਹਰਿ ਆਪਣਾ ਰੂਪ ਵਟਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਿਲਾਈਆ। ਏਕੰਕਾਰਾ ਏਕਾ ਹਰਿ, ਨਿਰੰਕਾਰਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਚੁਕਾਇਆ ਆਪਣਾ ਡਰ, ਨਿਰਭੈ ਆਪਣਾ ਨਾਉਂ ਰਖਾਈਆ। ਨਿਰਭੈ ਹੋਇਆ ਸ਼ਾਹੋ ਭੂਪ, ਸ਼ਾਹ ਸੁਲਤਾਨਾ ਆਪ ਅਖਵਾਇੰਦਾ। ਨਾ ਕੋਈ ਰੰਗ ਨਾ ਕੋਈ ਰੂਪ, ਰੂਪ ਰੰਗ ਨਾ ਕੋਈ ਰਖਾਇੰਦਾ। ਨਾ ਕੋਈ ਦਿਸ਼ਾ ਨਾ ਕੋਈ ਕੂਟ, ਨਾ ਕੋਈ ਵੰਡਨ ਵੰਡ ਵੰਡਾਇੰਦਾ। ਨਾ ਕੋਈ ਸਚ ਨਾ ਕੋਈ ਝੂਠ, ਨਾ ਕੋਈ ਵਣਜੀ ਵਣਜ ਵਖਾਇੰਦਾ। ਨਾ ਕੋਈ ਠੱਗ ਚੋਰ ਯਾਰ ਸਕੇ ਲੂਟ, ਚੋਗ ਨਖੁੱਟ ਨਾ ਕੋਈ ਵਖਾਇੰਦਾ। ਪੁਰਖ ਅਕਾਲ ਨਿਰਗੁਣ ਸ਼ਾਹੋ ਭੂਪ, ਮੂਰਤ ਅਕਾਲ ਆਪਣਾ ਨਾਉਂ ਧਰਾਇੰਦਾ। ਏਕਾ ਖੇਲ ਬਾਰ ਅਨਕ ਕੋਟਨ ਕੋਟ ਕੋਟ ਰੂਪ, ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਚ ਦਵਾਰ, ਏਕਾ ਵਸੇ ਵਸਣਹਾਰ, ਦੂਸਰ ਕੋਇ ਨਾ ਸੰਗ ਰਖਾਇੰਦਾ। ਨਾ ਕੋਈ ਸੰਗ ਸਗਲਾ ਸਾਥਾ, ਨਾ ਕੋਈ ਮੇਲ ਮਿਲੰਨਿਆ। ਨਾ ਕੋਈ ਬਹਿ ਬਹਿ ਗਾਏ ਗਾਥਾ, ਵੇਦ ਪੁਰਾਨ ਨਾ ਕੋਈ ਪੜ੍ਹੰਨਿਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਮੰਦਰ ਮਸਜਿਦ ਚਾਰ ਦਿਵਾਰ ਨਾ ਕੋਈ ਰਖੰਨਿਆ। ਅੰਮ੍ਰਿਤ ਰਸ ਨਾ ਮਾਰੇ ਠਾਠਾ, ਸਰ ਸਰੋਵਰ ਨਾ ਕੋਈ ਨੁਹੰਨਿਆ। ਨਾ ਕੋਈ ਪਵਣ ਪਵਣੀ ਨਾ ਕੋਈ ਜੋਤ ਲਿਲਾਟਾ, ਅਗਨੀ ਲਾਟਾ ਨਾ ਕੋਈ ਰਖੰਨਿਆ। ਨਾ ਕੋਈ ਪੰਜ ਤਤ ਵਸੇ ਕਾਇਆ ਮਾਟਾ, ਨਾ ਕੋਈ ਨਿਉਂ ਨਿਉਂ ਸੀਸ ਝੁਕੰਨਿਆ। ਚੌਦਾਂ ਲੋਕ ਨਾ ਦਿਸੇ ਚੌਦਾਂ ਤਬਕ ਵਿਛਾਈ ਖਾਟਾ, ਨਾ ਕੋਈ ਸੇਜ ਹਢੰਨਿਆ। ਕਰੇ ਖੇਲ ਪੁਰਖ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਇਕ ਸੁਹੰਨਿਆ। ਸਚਖੰਡ ਦਵਾਰ ਸੋਭਾਵੰਤ, ਨਿਰਗੁਣ ਸਾਚਾ ਇਕ ਸੁਹਾਇੰਦਾ। ਪੁਰਖ ਅਬਿਨਾਸ਼ੀ ਸਾਚਾ ਕੰਤ, ਹਰਿ ਹਰਿ ਨਾਰੀ ਨਰ ਨਰਾਇਣ ਆਪ ਪਰਨਾਇੰਦਾ। ਆਪ ਆਪਣੀ ਬਣਾਏ ਬਣਤ, ਵਾਹ ਵਾਹ ਅਪਣਾ ਖੇਲ ਖਿਲਾਇੰਦਾ। ਆਦਿ ਜੁਗਾਦਿ ਜੁਗਾਂ ਜੁਗੰਤਰ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਨਾ ਕੋਈ ਸਾਧ ਨਾ ਕੋਈ ਸੰਤ, ਗੁਰ ਪੀਰ ਅਵਤਾਰ ਨਾ ਕੋਈ ਅਖਵਾਇੰਦਾ। ਨਾ ਕੋਈ ਰਸਨਾ ਜਿਹਵਾ ਮਣੀਆ ਮੰਤ, ਮਨ ਮਤ ਬੁਧ ਨਾ ਕੋਈ ਧਰਾਇੰਦਾ। ਨਾ ਕੋਈ ਹਉਮੇ ਨਾ ਕੋਈ ਹੰਗਤ, ਨਾ ਕੋਈ ਗੜ੍ਹ ਹੰਕਾਰ ਵਖਾਇੰਦਾ। ਨਾ ਕੋਈ ਵਰਨ ਬਰਨ ਏਕਾ ਰੂਪ ਨਾ ਦਿਸੇ ਕੋਈ ਸੰਗਤ, ਤਤਵ ਤਤ ਨਾ ਕੋਈ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੇਲ ਅਪਾਰ, ਕਰੇ ਕਰਾਏ ਕਰਨੇਹਾਰ, ਕਾਦਰ ਆਪਣੀ ਖੇਲ ਖਿਲਾਇੰਦਾ। ਕਾਦਰ ਕਰੀਮ ਬੇਐਬ ਪਰਵਰਦਿਗਾਰ, ਨੂਰੋ ਨੂਰ ਜਲਵਾ ਅਲਾਹੀਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਪੁਰਖ ਅਬਿਨਾਸ਼ੀ ਦਿਸ ਨਾ ਆਈਆ। ਸ੍ਰੀ ਭਗਵਾਨ ਹੋ ਤਿਆਰ, ਆਪ ਆਪਣਾ ਘਰ ਵਸਾਈਆ। ਸਾਚੇ ਤਖ਼ਤ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਈਆ। ਰਾਜ ਜੋਗ ਇਕ ਨਿਰੰਕਾਰ, ਨਿਰਗੁਣ ਆਪਣਾ ਰੂਪ ਦਰਸਾਈਆ। ਹੁਕਮੀ ਹੁਕਮ ਕਰ ਵਿਚਾਰ, ਹੁਕਮੀ ਹੁਕਮ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਵਖਾਈਆ। ਬਣਤ ਬਣਾਏ ਹਰਿ ਭਗਵਾਨ, ਸਚਖੰਡ ਦਵਾਰ ਸੁਹਾਇੰਦਾ। ਨਿਰਗੁਣ ਨਿਰਗੁਣ ਹੋ ਮਿਹਰਵਾਨ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਗੋਪੀ ਬਣ ਬਣ ਕਾਹਨ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਸਤਿ ਬਣ ਸੰਤਾਨ, ਨਿਰਗੁਣ ਅਪਣਾ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਆਪ ਸੁਹਾਇੰਦਾ। ਸਚਖੰਡ ਦਵਾਰ ਵਡ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਪੁਰਖ ਅਬਿਨਾਸ਼ੀ ਕਰੀ ਕੁੜਮਾਈ, ਨਿਰਗੁਣ ਨਿਰਗੁਣ ਆਪਣਾ ਆਪ ਪਰਨਾਇੰਦਾ। ਸੋ ਪੁਰਖ ਨਿਰੰਜਣ ਘਰ ਵੱਜੇ ਵਧਾਈ, ਹਰਿ ਪੁਰਖ ਨਿਰੰਜਣ ਗੀਤ ਸੁਹਾਗੀ ਆਪੇ ਗਾਇੰਦਾ। ਏਕੰਕਾਰਾ ਵੇਖੇ ਚਾਈਂ ਚਾਈਂ, ਆਦਿ ਨਿਰੰਜਣ ਨਾਲ ਰਲਾਇੰਦਾ। ਸ੍ਰੀ ਭਗਵਾਨ ਪਕੜੇ ਬਾਂਹੀ, ਅਬਿਨਾਸ਼ੀ ਕਰਤਾ ਆਪ ਉਠਾਇੰਦਾ। ਪਾਰਬ੍ਰਹਮ ਆਪਣੀ ਸੇਵਾ ਰਿਹਾ ਕਮਾਈ, ਸੇਵਕ ਸੇਵਾਦਾਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰ ਆਪ ਸੁਹਾਏ ਕਰੇ ਖੇਲ ਬੇਪਰਵਾਹੇ, ਬੇਪਰਵਾਹ ਆਪਣੀ ਕਲ ਵਰਤਾਇੰਦਾ। ਸਚਖੰਡ ਦਵਾਰ ਸੁਹੰਜਣਾ, ਹਰਿ ਸਾਚਾ ਆਪ ਸੁਹਾਇੰਦਾ। ਜੋਤ ਜਗਾਏ ਆਦਿ ਨਿਰੰਜਣਾ, ਆਦਿ ਅੰਤ ਵੇਖ ਵਖਾਇੰਦਾ। ਦਾਤਾ ਬਣ ਦਰਦ ਦੁੱਖ ਭੈ ਭੰਜਨਾ, ਨਿਰਭੈ ਆਪਣਾ ਨਾਉਂ ਧਰਾਇੰਦਾ। ਨਿਰਮਲ ਨਿਰਵੈਰ ਕਰ ਕਰ ਮਜਨਾ, ਅੰਮ੍ਰਿਤ ਸਾਚਾ ਤਾਲ ਸੁਹਾਇੰਦਾ। ਸਦਾ ਸੁਹੇਲਾ ਬਣ ਬਣ ਸੱਜਣਾ, ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਏਕੰਕਾਰਾ, ਆਪੇ ਜਾਣੇ ਆਪਣਾ ਆਪ ਪਸਾਰਾ, ਦੂਸਰ ਹੋਰ ਨਾ ਕੋਈ ਵਖਾਇੰਦਾ। ਏਕੰਕਾਰਾ ਪੁਰਖ ਅਗੰਮ, ਅਲੱਖ ਅਗੋਚਰ ਭੇਵ ਨਾ ਰਾਇਆ। ਆਪਣੀ ਗੋਦੀ ਆਪੇ ਪਿਆ ਜੰਮ, ਮਾਤ ਪਿਤ ਨਾ ਕੋਈ ਬਣਾਇਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਰਿਹਾ ਚਲਾਇਆ। ਆਪੇ ਵਸਿਆ ਆਪਣੀ ਛੱਪਰ ਛੰਨ, ਸਚਖੰਡ ਦਵਾਰਾ ਆਪ ਸੁਹਾਇਆ। ਆਪ ਰਾਗ ਸੁਣਾਏ ਆਪਣੇ ਕੰਨ, ਨਾਦ ਅਨਾਦੀ ਆਪ ਵਜਾਇਆ। ਆਪ ਆਪਣੇ ਮੰਦਰ ਬਹਿ ਬਹਿ ਗਿਆ ਮੰਨ, ਆਪ ਆਪਣਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਇਆ। ਭੇਵ ਖੁਲ੍ਹਾਏ ਸਚਖੰਡ, ਸਤਿ ਪੁਰਖ ਨਿਰੰਜਣ ਵਡ ਵਡਿਆਈਆ। ਪਹਿਲੀ ਵੰਡੀ ਆਪਣੀ ਵੰਡ, ਸੋ ਪੁਰਖ ਨਿਰੰਜਣ ਨਾਉਂ ਧਰਾਈਆ। ਦੂਜੀ ਖੋਲ੍ਹੀ ਨਿਰਗੁਣ ਗੰਢ, ਹਰਿ ਪੁਰਖ ਨਿਰੰਜਣ ਵੇਖ ਵਖਾਈਆ। ਤੀਜੇ ਹੋਇਆ ਆਪ ਬਖ਼ਸ਼ੰਦ, ਏਕੰਕਾਰਾ ਨਾਉਂ ਉਪਜਾਈਆ। ਚੌਥੇ ਆਪੇ ਜਾਣੇ ਆਪਣਾ ਪੰਧ, ਆਦਿ ਨਿਰੰਜਣ ਕਰ ਰੁਸ਼ਨਾਈਆ। ਪੰਜਵੇਂ ਮੇਲ ਗੁਣੀ ਗਹਿੰਦ, ਅਬਿਨਾਸ਼ੀ ਕਰਤਾ ਸੰਗ ਰਖਾਈਆ। ਛੇਵੇਂ ਘਰ ਦਰ ਵਰ ਹਰਿ ਨਰ ਏਕਾ ਬਿੰਦ, ਸ੍ਰੀ ਭਗਵਾਨ ਲਏ ਉਪਜਾਈਆ। ਸੱਤਵੇਂ ਦਰ ਗੁਣੀ ਗਹਿੰਦ, ਪਾਰਬ੍ਰਹਮ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਬੁਝਾਈਆ। ਪਹਿਲਾ ਲੇਖਾ ਹਰਿ ਕਰਤਾਰ, ਸੋ ਪੁਰਖ ਨਿਰੰਜਣ ਨਾਉਂ ਧਰਾਇਆ। ਦੂਜਾ ਲੇਖਾ ਧੁਰ ਦਰਬਾਰ, ਹਰਿ ਪੁਰਖ ਨਿਰੰਜਣ ਵੇਸ ਵਟਾਇਆ। ਤੀਜਾ ਦਰ ਖੋਲ੍ਹ ਕਿਵਾੜ, ਏਕੰਕਾਰਾ ਅੰਗ ਲਗਾਇਆ। ਚੌਥਾ ਅੰਦਰ ਕਰ ਤਿਆਰ, ਆਦਿ ਨਿਰੰਜਣ ਜੋਤ ਜਗਾਇਆ। ਪੰਚਮ ਮੇਲਾ ਮੇਲਣਹਾਰ, ਅਬਿਨਾਸ਼ੀ ਕਰਤਾ ਵੇਖ ਵਖਾਇਆ। ਪੰਚਮ ਮੇਲਾ ਧੁਰ ਦਰਬਾਰ, ਨਿਰਗੁਣ ਨਿਰਗੁਣ ਆਪ ਕਰਾਇਆ। ਸਾਚਾ ਤਖ਼ਤ ਕਰ ਤਿਆਰ, ਸਚ ਸਿੰਘਾਸਣ ਆਸਣ ਲਾਇਆ । ਪੰਚਮ ਪੰਚਮ ਕਰ ਪਿਆਰ, ਪੰਚਮ ਵੇਖੇ ਥਾਉਂ ਥਾਇਆ। ਪੰਚਮ ਏਕਾ ਦਏ ਆਧਾਰ, ਪੰਚਮ ਏਕਾ ਰੂਪ ਸਮਾਇਆ। ਪੰਚਮ ਇਕ ਕਰ ਸਿਕਦਾਰ, ਪੰਚਮ ਏਕਾ ਤਾਜ ਵਖਾਇਆ। ਪੰਚਮ ਵਖਾਇਆ ਇਕ ਦਰਬਾਰ, ਪੰਚਮ ਏਕਾ ਹੁਕਮ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪ ਆਪਣੀ ਕਲ ਵਰਤਾਇਆ। ਸੋ ਪੁਰਖ ਨਿਰੰਜਣ ਹਰਿ ਪੁਰਖ ਨਿਰੰਜਣ ਪਾਇਆ, ਆਦਿ ਨਿਰੰਜਣ ਵੱਜੀ ਵਧਾਈਆ। ਅਬਿਨਾਸ਼ੀ ਕਰਤਾ ਮੰਗਲ ਗਾਇਆ, ਆਪ ਆਪਣਾ ਗੀਤ ਅਲਾਈਆ। ਸਾਚਾ ਬੰਕ ਆਪ ਸੁਹਾਇਆ, ਘਰ ਸਾਚਾ ਸਿਫ਼ਤ ਸਾਲਾਹੀਆ। ਸ਼ਾਹੋ ਭੂਪ ਇਕ ਧਰਾਇਆ, ਸ਼ਾਹ ਸੁਲਤਾਨਾ ਵੇਖ ਵਖਾਈਆ। ਪੰਚਮ ਮੁਖ ਮੁਖ ਸਾਲਾਹਿਆ, ਪੰਚਮ ਦੇਵੇ ਆਪ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਣਾ ਆਪ ਬਣਾਈਆ। ਸਾਚਾ ਰਾਣਾ ਹਰਿ ਸੁਲਤਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਪੰਚਮ ਪੰਚ ਕਰ ਪਰਵਾਨ, ਪੰਚਮ ਪੰਚ ਪਰਧਾਨ ਆਪ ਬਣਾਇੰਦਾ। ਪੰਚਮ ਦੇਵੇ ਸਚ ਨਿਸ਼ਾਨ, ਪੰਚਮ ਤਾਜ ਮੁਖ ਸਾਲਾਹਿੰਦਾ। ਪੰਚਮ ਜਾਣੇ ਇਕ ਗਿਆਨ, ਪੰਚਮ ਇਕ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚਾ ਭੂਪ, ਹਰਿ ਸਾਚਾ ਆਪ ਅਖਵਾਇੰਦਾ। ਪੰਚ ਮੁਖ ਪੰਚ ਨਿਸ਼ਾਨਾ, ਹਰਿ ਸਾਚੇ ਸਚ ਉਪਾਇਆ। ਨਿਰਗੁਣ ਬਣ ਬਣ ਰਾਜ ਰਾਜਾਨਾ, ਰਾਜਨ ਰਾਜ ਆਪ ਅਖਵਾਇਆ। ਸਤਿ ਸੰਤੋਖੀ ਬੱਧਾ ਗਾਨਾਂ, ਸਤਿ ਸਤਿ ਅਪਣਾ ਸਗਨ ਮਨਾਇਆ। ਗਤ ਮਿਤ ਜਾਣੇ ਆਪ ਭਗਵਾਨਾ, ਭਗਵਨ ਆਪਣੀ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਤਾਜ ਸੋਭਾਵੰਤ, ਆਪ ਸੁਹਾਏ ਸ੍ਰੀ ਭਗਵੰਤ, ਆਦਿ ਅੰਤ ਆਪ ਸੁਹਾਇਆ। ਪੰਚਮ ਤਾਜ ਕਰ ਤਿਆਰ, ਪੰਚਮ ਮੁਖ ਮੁਖ ਸਾਲਾਹੀਆ। ਤਖ਼ਤ ਨਿਵਾਸੀ ਬੈਠ ਤਖ਼ਤ ਸਰਕਾਰ, ਨਿਰਗੁਣ ਆਪਣੇ ਸੀਸ ਟਿਕਾਈਆ। ਸਚਖੰਡ ਨਿਵਾਸੀ ਆਪ ਪਰਵਰਦਿਗਾਰ, ਜਲਵਾ ਜਲਵਾ ਵਿਚ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੁਖ ਸੱਚਾ ਤਾਜ, ਆਪ ਰਖਾਏ ਸੀਸ ਗ਼ਰੀਬ ਨਿਵਾਜ਼, ਦੂਸਰ ਹੋਰ ਨਾ ਕੋਇ ਵਡਿਆਈਆ। ਸੀਸ ਰੱਖ ਤਾਜ ਨਿਰੰਕਾਰ, ਨਿਰਗੁਣ ਸੱਚੀ ਖੇਲ ਖਿਲਾਇੰਦਾ। ਦੂਜੀ ਬੰਨ੍ਹੇ ਸਾਚੀ ਧਾਰ, ਸ੍ਰੀ ਭਗਵਾਨ ਸੇਵ ਲਗਾਇੰਦਾ। ਪਾਰਬ੍ਰਹਮ ਕਰੇ ਖ਼ਬਰਦਾਰ, ਆਪ ਆਪਣਾ ਹੁਕਮ ਸੁਣਾਇੰਦਾ। ਸਤਿ ਸਰੂਪੀ ਸਤਿ ਵਰਤਾਰ, ਘਰ ਸਾਚੇ ਆਪ ਵਰਤਾਇੰਦਾ। ਨਿਰਗੁਣ ਜੋਤ ਹੋਏ ਉਜਿਆਰ, ਆਪ ਆਪਣਾ ਰੰਗ ਵਟਾਇੰਦਾ। ਸੁਤੇ ਪਰਕਾਸ਼ ਕਰ ਨਿਰੰਕਾਰ, ਨਿਰਾਕਾਰ ਖੇਲ ਖਿਲਾਇੰਦਾ। ਲਾਲ ਗੁਲਾਲਾ ਰੰਗ ਚਾੜ੍ਹ, ਕੰਚਨ ਆਪਣਾ ਰੂਪ ਵਟਾਇੰਦਾ। ਸੂਹਾ ਵੇਸ ਹਰਿ ਆਪ ਸਰਕਾਰ, ਚਿੱਟੀ ਧਾਰ ਮੇਲ ਮਿਲਾਇੰਦਾ। ਪੀਲਾ ਮੇਲ ਅਗੰਮ ਅਪਾਰ, ਨੀਲਾ ਨੀਲੀ ਧਾਰ ਪਾਰ ਕਰਾਇੰਦਾ। ਕਾਲਾ ਵੇਸ ਕਰੇ ਅਨੇਕ ਅਨਕ ਕਲ ਕਲ ਵਿਚਾਰ, ਆਪ ਆਪਣੀ ਕਲ ਵਰਤਾਇੰਦਾ। ਏਕਾ ਜੋਤ ਖੇਲ ਨਿਆਰ, ਘਰ ਘਰ ਵਿਚ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਇਕ ਝਮਕਾਰ, ਆਪੇ ਵੇਖੇ ਖੋਲ੍ਹ ਆਪਣੀ ਅੱਖ, ਆਪਣਾ ਨੈਣ ਆਪ ਖੁਲ੍ਹਾਇੰਦਾ। ਏਕਾ ਜੋਤੀ ਸਾਚੀ ਧਾਰ, ਸਤ ਸਤ ਰੰਗ ਸਮਾਈਆ। ਸਚਖੰਡ ਦਵਾਰੇ ਕਰ ਉਜਿਆਰ, ਥਿਰ ਘਰ ਸਾਚੇ ਦਏ ਬਹਾਈਆ। ਥਿਰ ਘਰ ਸਾਚੇ ਆਪੇ ਵਾੜ, ਆਪਣਾ ਕੁੰਡਾ ਆਪਣੀ ਹੱਥੀਂ ਲਾਹੀਆ। ਸਚਖੰਡ ਦਵਾਰੇ ਕਰ ਉਜਿਆਰ, ਥਿਰ ਘਰ ਸਾਚੇ ਦਏ ਬਹਾਈਆ। ਨਾ ਕੋਈ ਪੁਰਖ ਨਾ ਦਿਸੇ ਨਾਰ, ਨਿਰਗੁਣ ਖੇਲ ਕਰੇ ਬੇਪਰਵਾਹੀਆ। ਸੋਲਾਂ ਕਰੇ ਨਾ ਕੋਈ ਸ਼ੰਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਏਕਾ ਜੋਤੀ ਸਤ ਰੰਗ, ਸਤਿ ਸਤਿਵਾਦੀ ਆਪ ਵਟਾਇੰਦਾ। ਆਪੇ ਲਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਇੰਦਾ। ਆਪ ਵਖਾਏ ਆਪਣਾ ਇਸ਼ਟ ਇਸ਼ਟ ਵਿਚ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਘਰ, ਘਰ ਸਾਚਾ ਆਪ ਵਖਾਇੰਦਾ। ਸਾਚੇ ਘਰ ਖੇਲ ਅਪਾਰ, ਸਾਚੀ ਜੋਤ ਜੋਤ ਰੁਸ਼ਨਾਈਆ। ਰੰਗੇ ਰੰਗ ਨਿਰਗੁਣ ਨਿਰਗੁਣ ਧਾਰ, ਏਕਾ ਰੰਗ ਚੜ੍ਹਾਈਆ। ਵੰਡੇ ਵੰਡ ਸੱਚੀ ਸਰਕਾਰ, ਵੰਡਣਹਾਰਾ ਦਿਸ ਨਾ ਆਈਆ। ਏਕੰਕਾਰਾ ਖੇਲ ਅਪਾਰ, ਨਿਰਾਧਾਰ ਸੱਚੀ ਸਰਕਾਰ, ਸ਼ਾਹੋ ਭੂਪ ਆਪ ਅਖਵਾਈਆ। ਸਾਚੇ ਤਖ਼ਤ ਬੈਠ ਕਰੇ ਵਿਚਾਰ, ਸਾਚੇ ਹੱਥ ਸੱਚੀ ਵਡਿਆਈਆ। ਆਦਿ ਜੁਗਾਦੀ ਹੁਕਮੀ ਹੁਕਮ ਵਰਤੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਉਚਾ ਮੰਦਰ ਹੋ ਉਜਿਆਰ, ਸਚਖੰਡ ਵਸੇ, ਵਸਣਹਾਰ ਆਪ ਅਖਵਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਪੁਰਖ ਅਬਿਨਾਸ਼ੀ ਸਰਬ ਘਟ ਵਾਸੀ ਆਪਣਾ ਮਾਰਗ ਆਪੇ ਦੱਸੇ, ਦੂਸਰ ਮਾਰਗ ਕੋਈ ਨਾ ਲਾਈਆ। ਸਾਚੇ ਮੰਦਰ ਆਪੇ ਵਸੇ, ਥਿਰ ਘਰ ਸਾਚਾ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲਾ ਸਚ ਪਸਾਰਾ, ਕਰੇ ਕਰਾਏ ਹਰਿ ਕਰਤਾਰਾ, ਸਚ ਸਿੰਘਾਸਣ ਖੇਲ ਅਪਾਰਾ, ਪੰਚਮ ਤਾਜ ਸੀਸ ਦਸਤਾਰਾ, ਸਤਿ ਪੁਰਖ ਨਿਰੰਜਣ ਆਪ ਸਜ਼ਾਈਆ। ਪੁਰਖ ਨਿਰੰਜਣ ਸਾਜਣ ਸਾਜਿਆ, ਸੁਹਾਏ ਸਾਚਾ ਘਰ। ਪੁਰਖ ਅਬਿਨਾਸ਼ੀ ਗ਼ਰੀਬ ਨਿਵਾਜਿਆ, ਆਪੇ ਦੇਵਣਹਾਰਾ ਵਰ। ਆਪੇ ਰੱਖੇ ਸੀਸ ਤਾਜਿਆ, ਆਪੇ ਦਰ ਦਰਵੇਸ਼ ਬਣੇ ਦਰ। ਆਪੇ ਰਚਿਆ ਆਪਣਾ ਕਾਜਿਆ, ਆਪੇ ਘਾੜਨ ਲਏ ਘੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ। ਸਾਚਾ ਹਰਿ ਹਰਿ ਸੁਲਤਾਨਾ, ਹਰਿ ਸੱਜਣ ਬੇਪਰਵਾਹ ਅਖਵਾਇੰਦਾ। ਪੰਚਮ ਤਾਜ ਤਾਜ ਮਹਾਨਾ, ਤਖ਼ਤ ਨਿਵਾਸੀ ਸੀਸ ਟਿਕਾਇੰਦਾ। ਛੇਵੇਂ ਘਰ ਘਰ ਫ਼ਰਮਾਨਾ, ਦਰ ਦਰ ਆਪ ਸਮਝਾਇੰਦਾ। ਸੱਤਵੇਂ ਸਤਿ ਪੁਰਖ ਨਿਰੰਜਣ ਗੁਣ ਨਿਧਾਨਾ, ਆਪਣਾ ਗੁਣ ਆਪ ਵਖਾਇੰਦਾ। ਸੱਤ ਰੰਗ ਨਿਸ਼ਾਨਾ ਦੋ ਜਹਾਨਾਂ, ਹਰਿ ਭਗਵਾਨਾ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡਣ ਆਪ ਵੰਡਾਇੰਦਾ। ਸੱਤ ਰੰਗ ਨਿਸ਼ਾਨਾ ਦੇਵੇ ਚਾੜ੍ਹ, ਸਚਖੰਡ ਵੱਜੀ ਵਧਾਈਆ। ਆਪੇ ਬੰਨ੍ਹੇ ਆਪਣੀ ਧਾਰ, ਹਾਰ ਜਿਤ ਨਾ ਕੋਇ ਵਖਾਈਆ। ਨਾ ਕੋਈ ਸੱਜਣ ਮੀਤ ਮੁਰਾਰ, ਦੂਤੀ ਦੁਸ਼ਮਣ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਖੇਲ ਕਰੇ ਹਰਿ, ਹਰਿ ਕੀ ਗਤ ਨਾ ਕੋਇ ਜਣਾਈਆ। ਸੱਤ ਰੰਗ ਨਿਸ਼ਾਨਾ ਸਚ ਦਵਾਰੇ, ਹਰਿ ਸਾਚਾ ਸਚ ਚੜ੍ਹਾਇੰਦਾ। ਸੋ ਪੁਰਖ ਨਿਰੰਜਣ ਕਰ ਵਿਚਾਰੇ, ਹਰਿ ਪੁਰਖ ਨਿਰੰਜਣ ਆਖ ਸੁਣਾਇੰਦਾ। ਏਕੰਕਾਰੇ ਤੇਰੀ ਕਾਰੇ, ਕਾਰ ਕਰਤਾ ਆਪ ਕਮਾਇੰਦਾ। ਆਦਿ ਨਿਰੰਜਣ ਹੋ ਉਜਿਆਰੇ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਪਾਵੇ ਸਾਰੇ, ਲੈ ਅਵਤਾਰੇ ਖੇਲ ਖਿਲਾਇੰਦਾ। ਪਾਰਬ੍ਰਹਮ ਭੇਵ ਨਿਆਰੇ, ਆਪ ਆਪਣੀ ਕਲ ਵਰਤਾਇੰਦਾ। ਸਾਚੇ ਮੰਦਰ ਅਸਥਲ ਬੈਠ ਚੁਬਾਰੇ, ਆਪ ਆਪਣਾ ਮਤਾ ਪਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਾਚਾ ਮਤਾ ਹਰਿ ਪਕਾਇਆ, ਸਚਖੰਡ ਵੱਜੀ ਵਧਾਈਆ। ਸੱਤ ਰੰਗ ਨਿਸ਼ਾਨਾ ਇਕ ਚੜ੍ਹਾਇਆ, ਆਦਿ ਜੁਗਾਦਿ ਝੁੁਲਾਈਆ। ਪੰਚਮ ਮੁਖ ਤਾਜ ਪਹਿਨਾਇਆ, ਪੰਚਮ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣੇ ਵਿਚ ਰਖਾਈਆ। ਆਪਣੀ ਇਛਿਆ ਆਪਣੇ ਅੰਦਰ ਧਰ, ਆਪੇ ਬਾਹਰ ਕਢਾਇੰਦਾ। ਆਪੇ ਦੇਵਣਹਾਰਾ ਵਰ, ਵਰ ਦਾਤਾ ਨਾਉਂ ਰਖਾਇੰਦਾ। ਆਪੇ ਆਪਣੀ ਕਿਰਪਾ ਕਰ, ਕਰ ਕਿਰਪਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਇੰਦਾ। ਕਿਰਪਾ ਕਰ ਸ੍ਰੀ ਭਗਵਾਨ, ਆਪਣੀ ਇਛਿਆ ਪੂਰ ਕਰਾਈਆ। ਕਰੇ ਖੇਲ ਵਾਲੀ ਦੋ ਜਹਾਨ, ਦੋ ਦੋ ਧਾਰ ਆਪ ਚਲਾਈਆ। ਆਪੇ ਨਿਰਗੁਣ ਨੂਰ ਮਹਾਨ, ਆਪੇ ਆਦਿ ਆਦਿ ਵਡਿਆਈਆ। ਆਪੇ ਸ਼ਕਤ ਹੋਏ ਪਰਧਾਨ, ਆਪ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਘਰ ਆਪਣੀ ਰਚਨਾ ਵੇਖ ਵਖਾਈਆ। ਘਰ ਵਿਚ ਘਰ ਰਚਨ ਰਚਾਇਆ, ਰਚ ਰਚਨਾ ਵੇਖ ਵਖਾਈਆ। ਸਾਚੇ ਮੰਦਰ ਹੋ ਉਜਿਆਰ ਆਪ ਆਪਣਾ ਰੰਗ ਰੰਗਾਇਆ, ਹਰਿ ਸਾਚਾ ਮੇਲ ਮਿਲਾਈਆ। ਨਾਤਾ ਬਿਧਾਤਾ ਜੋੜ ਜੁੜਾਇਆ, ਇਕ ਇਕਾਂਤਾ ਖੇਲ ਖਿਲਾਈਆ। ਦਿਵਸ ਰਾਤਾ ਨਾ ਖੇਲ ਖਿਲਾਇਆ, ਦਾਈ ਦਾਇਆ ਨਾ ਸੇਵ ਕਮਾਈਆ। ਜੋਤੀ ਜਾਤਾ ਆਪ ਹਰਿ ਜਾਇਆ, ਜਾਗਰਤ ਜੋਤ ਇਕ ਜਣਾਈਆ। ਆਪਣਾ ਨੂਰ ਨੂਰ ਦਰਸਾਇਆ, ਨੂਰ ਨੁਰਾਨਾ ਨੂਰੋ ਨੂਰ ਡਗਮਗਾਈਆ। ਆਪ ਆਪਣਾ ਵੇਲਾ ਵਕ਼ਤ ਸੁਹਾਇਆ, ਥਿਤ ਵਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੀਜ ਬਜਾਈਆ। ਬੋਇਆ ਬੀਜ ਆਪਣੇ ਖੇਤਰ, ਆਪੇ ਹਲ ਚਲਾਇੰਦਾ। ਆਪੇ ਵੇਖੇ ਆਪਣੇ ਨੇਤਰ, ਆਪਣੀ ਦ੍ਰਿਸ਼ਟੀ ਆਪ ਖੁਲ੍ਹਾਇੰਦਾ। ਆਪੇ ਰੁੱਤ ਜਾਣੇ ਆਪਣੀ ਬਸੰਤ ਬਸੰਤੀ ਚੇਤਰ, ਆਪੇ ਮੇਲ ਮਿਲਾਇੰਦਾ। ਆਪੇ ਕਰੇ ਸਾਚਾ ਹੇਤੜ, ਨਿਤ ਨਵਿਤ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਪੜਦਾ ਲਾਹਿੰਦਾ। ਹਰਿ ਪੜਦਾ ਆਪ ਚੁਕਾਇਆ, ਆਪ ਆਪਣੀ ਕਿਰਪਾ ਧਾਰ। ਸਚਖੰਡ ਦਵਾਰ ਸਚ ਵਸਾਇਆ, ਨਿਰੰਕਾਰ ਨਿਰੰਕਾਰ ਨਿਰਾਕਾਰ। ਜੋਤੀ ਜੋਤ ਮੇਲ ਮਿਲਾਇਆ, ਘਰ ਘਰ ਵਿਚ ਭਰਿਆ ਭੰਡਾਰ। ਘਰ ਘਰ ਵਿਚ ਕਰ ਰੁਸ਼ਨਾਇਆ, ਘਰ ਘਰ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਣਿਆ ਨਾਰੀ ਕੰਤ ਭਤਾਰ। ਨਾਰੀ ਕੰਤ ਬਣਿਆ ਹਰਿ ਹਰਿ, ਹਰਿ ਸੱਚਾ ਬੇਪਰਵਾਹਿਆ। ਆਪਣੀ ਜੋਤ ਆਪਣੇ ਅੰਦਰ ਧਰ ਧਰ, ਆਪ ਆਪਣਾ ਮੇਲ ਮਿਲਾਇਆ। ਆਪਣੇ ਮੰਦਰ ਆਪੇ ਖੜ ਖੜ, ਆਪ ਆਪਣਾ ਦਰਸ ਦਿਖਾਇਆ। ਆਪਣੇ ਪੌੜੇ ਆਪੇ ਚੜ੍ਹ ਚੜ੍ਹ, ਆਪ ਆਪਣਾ ਕੁੰਡਾ ਲਾਹਿਆ। ਆਪ ਆਪਣਾ ਨੂਰ ਆਪੇ ਧਰ ਧਰ, ਆਪ ਆਪਣਾ ਅੰਗ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਆਪਣਾ ਲੇਖਾ ਦਏ ਸਮਝਾਇਆ। ਸੋ ਪੁਰਖ ਨਿਰੰਜਣ ਇਛਿਆ ਧਾਰ, ਆਪਣੀ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਕਰ ਪਿਆਰ, ਆਪਣੀ ਗੋਦ ਬਹਾਇੰਦਾ। ਏਕੰਕਾਰਾ ਅੰਦਰ ਦੇਵੇ ਵਾੜ, ਅੰਤਰ ਆਪਣਾ ਬੀਜ ਬਜਾਇੰਦਾ। ਆਦਿ ਨਿਰੰਜਣ ਨਿਰਗੁਣ ਜੋਤ ਕਰ ਤਿਆਰ, ਆਪ ਆਪਣਾ ਮੇਲ ਮਿਲਾਇੰਦਾ। ਅਬਿਨਾਸ਼ੀ ਕਰਤਾ ਆਪੇ ਅੰਦਰ ਆਪੇ ਬਾਹਰ, ਰਸੀਆ ਭੋਗੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸੰਜੋਗੀ ਆਪਣਾ ਨਾਉਂ ਧਰਾਇੰਦਾ। ਸਚਖੰਡ ਦਵਾਰੇ ਭੋਗੇ ਭੋਗ, ਭਸਮੜ ਆਪਣਾ ਰੂਪ ਵਟਾਇਆ। ਏਕਾ ਏਕ ਨਿਰਗੁਣ ਜੋਤ, ਆਪ ਆਪਣਾ ਖੇਲ ਖਿਲਾਇਆ। ਨਾ ਕੋਈ ਕਿਲਾ ਨਾ ਕੋਈ ਕੋਟ, ਨਾ ਕੋਈ ਦਰ ਸਹਾਇਆ। ਨਾ ਕੋਈ ਨਗਾਰਾ ਨਾ ਕੋਈ ਚੋਟ, ਤਾਲ ਤਲਵਾੜਾ ਨਾ ਕੋਈ ਵਜਾਇਆ। ਕਿਸੇ ਰੱਖੇ ਨਾ ਕੋਈ ਓਟ, ਆਪ ਆਪਣਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਆਪਣਾ ਨਾਉਂ ਧਰਾਇਆ। ਕਰਤਾ ਪੁਰਖ ਨਾਉਂ ਰੱਖ, ਆਪ ਆਪਣੀ ਕਲ ਵਰਤਾਇੰਦਾ। ਸਚਖੰਡ ਦਵਾਰੇ ਹੋ ਪਰਤੱਖ, ਨਿਰਗੁਣ ਨਿਰਗੁਣ ਰੂਪ ਵਟਾਇੰਦਾ। ਸਾਚੇ ਮੰਦਰ ਆਪੇ ਵਸ, ਆਪ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸੋਭਾ ਪਾਇਆ। ਸਤਿ ਪੁਰਖ ਨਿਰੰਜਣ ਧਰਿਆ ਭੇਸ, ਹਰਿ ਪੁਰਖ ਨਿਰੰਜਣ ਆਪ ਵਟਾਇੰਦਾ। ਏਕੰਕਾਰਾ ਤੇਰੇ ਲਿਖੇ ਲੇਖ, ਆਦਿ ਨਿਰੰਜਣ ਨਾਲ ਰਲਾਇੰਦਾ। ਸ੍ਰੀ ਭਗਵਾਨ ਕਰੇ ਆਦੇਸ, ਦੇਸ ਆਪਣਾ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਨਰ ਨਰੇਸ਼, ਆਪਣੀ ਅਲਫੀ ਆਪ ਹੰਢਾਇੰਦਾ। ਪਾਰਬ੍ਰਹਮ ਆਪ ਆਪਣਾ ਰਿਹਾ ਵੇਖ, ਸ਼ਾਹੋ ਭੂਪ ਸਚਖੰਡ ਸਾਚੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪ ਕਰਾਇੰਦਾ। ਏਕਾ ਵਸਿਆ ਸਚਖੰਡ ਨਿਰੰਕਾਰਾ, ਆਪ ਆਪਣੀ ਜੋਤ ਜਗਾਇਆ। ਇਕ ਸੁਹਾਏ ਸਚ ਦਵਾਰਾ, ਸਾਚਾ ਤਖ਼ਤ ਸੁਹਾਇਆ। ਸ਼ਾਹੋ ਭੂਪ ਸੱਚੀ ਸਰਕਾਰਾ, ਸਚਖੰਡ ਆਪਣਾ ਆਸਣ ਲਾਇਆ। ਸਤ ਰੰਗ ਨਿਸ਼ਾਨਾ ਕਰ ਤਿਆਰਾ, ਦੋ ਜਹਾਨਾਂ ਆਪ ਚੜ੍ਹਾਇਆ। ਸਤਿ ਪੁਰਖ ਨਿਰੰਜਣ ਸਾਚੀ ਧਾਰਾ, ਧੁਰ ਦੀ ਧਾਰ ਆਪ ਸੁਹਾਇਆ। ਸਤਿ ਪੁਰਖ ਨਿਰੰਜਣ ਬੋਲ ਜੈਕਾਰਾ, ਏਕਾ ਆਪਣੀ ਅਲੱਖ ਜਗਾਇਆ। ਥਿਰ ਘਰ ਵਸਿਆ ਵਸਣਹਾਰਾ, ਬੰਦ ਕਿਵਾੜਾ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇਆ। ਸਤਿ ਦਵਾਰਾ ਖੋਲ੍ਹਿਆ, ਖੋਲਣਹਾਰ ਆਪ ਨਿਰੰਕਾਰ। ਆਪਣਾ ਵਜ਼ੂਦ ਨਿਰਗੁਣ ਨਿਰਗੁਣ ਆਪੇ ਤੋਲਿਆ, ਤੋਲਣਹਾਰਾ ਬੋਲੇ ਏਕਾ ਧਾਰ। ਆਦਿ ਜੁਗਾਦਿ ਰਹੇ ਅਡੋਲਿਆ, ਨਾ ਡੋਲੇ ਡੋਲਣਹਾਰ। ਸਚਖੰਡ ਨਿਵਾਸੀ ਸਚ ਦਵਾਰਾ ਏਕਾ ਖੋਲ੍ਹਿਆ, ਅਤੋਟ ਅਤੁਟ ਰੱਖੇ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਅਪਾਰ। ਆਦਿ ਜੁਗਾਦੀ ਏਕਾ ਹਰਿ ਸੱਚਾ ਪਾਤਸ਼ਾਹ, ਸਾਚੇ ਤਖ਼ਤ ਹੋਏ ਤੁਠਿਆ। ਧੁਰਦਰਗਾਹੀ ਇਕ ਮਲਾਹ, ਜੁਗਾ ਜੁਗੰਤਰ ਕਦੇ ਨਾ ਰੁੱਠਿਆ। ਦੇਵਣਹਾਰਾ ਸਚ ਸਲਾਹ, ਲੁਕਿਆ ਬੈਠਾ ਏਕਾ ਗੁੱਠਿਆ। ਸਚਖੰਡ ਦਵਾਰੇ ਮੁਖ ਛੁਪਾ, ਕਿਸੇ ਕੋਲੋਂ ਜਾਵੇ ਨਾ ਕਦੇ ਲੁੱਟਿਆ। ਠੱਗ ਚੋਰ ਨਾ ਲਏ ਚੁਰਾ, ਹਰਿ ਕਾ ਚੋਗ ਨਾ ਕਦੇ ਨਖੁਟਿਆ। ਭੰਡਾਰਾ ਆਪਣਾ ਰਿਹਾ ਵਰਤਾ, ਪੁਰਖ ਅਬਿਨਾਸ਼ੀ ਬੂਟਾ ਕਦੇ ਨਾ ਜਾਵੇ ਪੁੱਟਿਆ। ਲੱਖ ਚੁਰਾਸੀ ਰਿਹਾ ਲਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਆਦਿ ਆਪੇ ਸਮਝਾ। ਆਦਿ ਪੁਰਖ ਆਪ ਉਪਾਇਆ, ਆਪਣੀ ਦਇਆ ਕਮਾਈਆ। ਆਪਣੀ ਵੰਡ ਰਿਹਾ ਵੰਡਾਇਆ, ਆਪ ਆਪਣੀ ਸੇਵ ਲਗਾਈਆ। ਸਚ ਦਵਾਰਾ ਆਪ ਉਪਜਾਇਆ, ਵਸਤ ਅਤੋਟ ਅਤੁਟ ਝੋਲੀ ਪਾਈਆ। ਆਪਣੀ ਲੱਜਿਆ ਆਪ ਰਖਾਇਆ, ਆਪੇ ਦੇਦਾਂ ਰਹੇ ਵਧਾਈਆ। ਆਪਣਾ ਮੰਦਰ ਆਪ ਸੁਹਾਇਆ, ਆਪਣੀ ਜੋਤ ਕਰ ਰੁਸ਼ਨਾਈਆ। ਆਪਣਾ ਮੰਗਲ ਆਪੇ ਗਾਇਆ, ਸੁਰ ਤਾਲ ਨਾ ਕੋਈ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰ ਏਕੰਕਾਰ, ਕਰੇ ਖੇਲ ਅਗੰਮ ਅਪਾਰ, ਪਾਰਬ੍ਰਹਮ ਆਪਣੀ ਕਲ ਵਰਤਾਈਆ। ਕੁਲਵੰਤਾ ਕਾਲ ਦਿਆਲ, ਆਪਣੀ ਕਲ ਵਰਤਾਇੰਦਾ। ਸਰ ਸਰੋਵਰ ਇਕ ਉਛਾਲ, ਪੁਰਖ ਅਬਿਨਾਸ਼ੀ ਆਪ ਲਗਾਇੰਦਾ। ਆਪਣੀ ਕਰੇ ਆਪ ਸੰਭਾਲ, ਆਪ ਆਪਣਾ ਵੇਖ ਵਖਾਇੰਦਾ। ਆਪਣਾ ਤੋੜ ਆਪ ਜੰਜਾਲ, ਆਪ ਆਪਣੀ ਚਾਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਬੰਕ ਇਕ ਸੁਹਾਇੰਦਾ। ਘਰ ਬੰਕ ਹਰਿ ਸੁਹਾਵਣਾ, ਸੁਹਾਏ ਹਰਿ ਕਰਤਾਰ। ਪੁਰਖ ਅਬਿਨਾਸ਼ੀ ਭੇਵ ਖੁਲਾਵਨਾ, ਘਰ ਮੰਦਰ ਬੈਠ ਸੱਚੀ ਸਰਕਾਰ। ਏਕਾ ਸੁੱਤ ਸੁੱਤ ਉਪਜਾਵਨਾ, ਅਬਿਨਾਸ਼ੀ ਅਚੁੱਤ ਖੇਲ ਅਪਾਰ। ਪੰਜ ਤਤ ਨਾ ਤਤ ਬਣਾਵਨਾ, ਰਕਤ ਬੂੰਦ ਨਾ ਕੋਈ ਪਿਆਰ। ਬ੍ਰਹਮ ਜੋਤ ਨਾ ਕੋਇ ਜਗਾਵਨਾ, ਮਨਮਤ ਨਾ ਦਏ ਅਧਾਰ। ਕਾਇਆ ਬੰਕ ਨਾ ਕੋਈ ਵਸਾਵਨਾ, ਕਰੇ ਖੇਲ ਅਗੰਮ ਅਪਾਰ। ਆਪ ਆਪਣੀ ਗੋਦ ਧਰਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਦੇਵਣਹਾਰ। ਸੋ ਪੁਰਖ ਨਿਰੰਜਣ ਵਰ ਘਰ ਪਾਇਆ, ਵਡ ਦਾਤਾ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਖ਼ੁਸ਼ੀ ਮਨਾਇਆ, ਘਰ ਵੱਜਦੀ ਰਹੇ ਵਧਾਈਆ। ਏਕੰਕਾਰਾ ਗਾਵਣ ਆਇਆ, ਆਪ ਆਪਣਾ ਰੂਪ ਵਟਾਈਆ। ਜੋਤ ਨਿਰੰਜਣ ਕਰ ਰੁਸ਼ਨਾਇਆ, ਆਦਿ ਨਿਰੰਜਣ ਖੇਲ ਖਿਲਾਈਆ। ਸ੍ਰੀ ਭਗਵਾਨ ਬਣੇ ਮਲਾਹਿਆ, ਆਪਣਾ ਬੇੜਾ ਰਿਹਾ ਚਲਾਈਆ। ਅਬਿਨਾਸ਼ੀ ਕਰਤਾ ਚੱਪੂ ਲਾਇਆ, ਆਪ ਆਪਣਾ ਬਲ ਧਰਾਈਆ। ਪਾਰਬ੍ਰਹਮ ਬ੍ਰਹਮ ਸਲਾਹਿਆ, ਘਰ ਸਾਚੇ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਈਆ। ਸੋ ਪੁਰਖ ਨਿਰੰਜਣ ਵਸਤ ਅਮੋਲ, ਆਪਣੀ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਤੋਲੇ ਤੋਲ, ਏਕਾ ਕੰਡਾ ਹੱਥ ਰਖਾਇੰਦਾ। ਏਕੰਕਾਰਾ ਧਾਰਨ ਬੋਲ, ਸਚ ਜੈਕਾਰਾ ਏਕਾ ਲਾਇੰਦਾ। ਆਦਿ ਨਿਰੰਜਣ ਮੰਦਰ ਖੋਲ੍ਹ, ਆਪਣੇ ਅੰਦਰ ਆਪ ਟਿਕਾਇੰਦਾ। ਅਬਿਨਾਸ਼ੀ ਕਰਤਾ ਜਾਏ ਮੌਲ, ਮੌਲਾ ਆਪਣਾ ਨਾਉਂ ਰਖਾਇੰਦਾ। ਸ੍ਰੀ ਭਗਵਾਨ ਪੂਰਾ ਕਰੇ ਕੌਲ, ਕੀਤਾ ਕੌਲ ਆਪ ਨਿਭਾਇੰਦਾ। ਪਾਰਬ੍ਰਹਮ ਨਾ ਕੋਈ ਰੂਪ ਸਾਵਲ ਸੌਲ, ਅਲੱਖ ਅਭੇਦ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਇੰਦਾ। ਸੋ ਪੁਰਖ ਨਿਰੰਜਣ ਸਚ ਪਿਆਰ, ਹਰਿ ਪੁਰਖ ਨਿਰੰਜਣ ਨਾਲ ਕਰਾਇੰਦਾ। ਏਕੰਕਾਰਾ ਸਾਚੀ ਸੇਜ ਕਰ ਤਿਆਰ, ਘਰ ਸਾਚੇ ਆਪ ਸੁਹਾਇੰਦਾ। ਆਦਿ ਨਿਰੰਜਣ ਫਿਰੇ ਚਾਰੋਂ ਤਰਫ਼ ਏਕਾ ਵਾਰ, ਚਾਰੋਂ ਕੁੰਟ ਫੇਰਾ ਪਾਇੰਦਾ। ਅਬਿਨਾਸ਼ੀ ਕਰਤਾ ਅੰਦਰੇ ਅੰਦਰ ਭੁੰਚ ਭੰਡਾਰ, ਸਚ ਭੰਡਾਰ ਆਪ ਵਰਤਾਇੰਦਾ। ਸ੍ਰੀ ਭਗਵਾਨ ਆਏ ਬਾਹਰ, ਆਪ ਆਪਣੀ ਕਲ ਵਰਤਾਇੰਦਾ। ਪਾਰਬ੍ਰਹਮ ਹੋ ਉਜਿਆਰ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਸਮਾਇੰਦਾ। ਜੋਤ ਉਜਾਲਾ ਹਰਿ ਗੋਪਾਲਾ, ਜੋਤੀ ਜੋਤ ਕਰੀ ਰੁਸ਼ਨਾਈਆ । ਪੁਰਖ ਅਬਿਨਾਸ਼ੀ ਦੀਨ ਦਿਆਲਾ, ਦਇਆ ਨਿਧ ਵੱਡੀ ਵਡਿਆਈਆ। ਸਚਖੰਡ ਵਸਾਏ ਸੱਚੀ ਧਰਮਸਾਲਾ, ਥਿਰ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵੇਸ ਵਟਾਈਆ। ਨਿਰਗੁਣ ਰੂਪ ਸ੍ਰੀ ਭਗਵਾਨਾ, ਆਪਣੀ ਖੇਲ ਖਿਲਾਇੰਦਾ। ਨਿਰਗੁਣ ਮਾਤ ਪਿਤ ਬਣੇ ਬਾਲ ਨਿਧਾਨਾ, ਬਾਲੀ ਬਾਲਾ ਆਪ ਅਖਵਾਇੰਦਾ। ਨਿਰਗੁਣ ਵਿਸ਼ਨੂੰ ਬਣ ਅਞਾਣਾ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਸਾਚਾ ਮਾਣਾ, ਆਪ ਆਪਣਾ ਮਾਣ ਰਖਾਇੰਦਾ। ਆਪੇ ਵਸਿਆ ਨਿਰਾਕਾਰ, ਨਿਰਗੁਣ ਨੂਰ ਨੂਰ ਉਪਾਇਆ। ਆਪ ਆਪਣਾ ਭਰ ਭੰਡਾਰ, ਆਪੇ ਦਏ ਵਰਤਾਇਆ। ਆਪੇ ਅੰਤਮ ਕਰੇ ਪਿਆਰ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵਿਚ ਟਿਕਾਇਆ। ਆਪੇ ਅੰਦਰ ਹਰਿ ਕਰਤਾਰ, ਆਪੇ ਕਲ ਵਰਤਾਇੰਦਾ। ਆਪੇ ਅੰਮ੍ਰਿਤ ਭਰ ਭੰਡਾਰ, ਨਾਭੀ ਆਪ ਉਲਟਾਇੰਦਾ। ਆਪੇ ਨੂਰ ਕਰ ਉਜਿਆਰ, ਆਪੇ ਬਾਹਰ ਵਖਾਇੰਦਾ। ਆਪੇ ਪਾਰਬ੍ਰਹਮ ਪਾਵੇ ਸਾਰ, ਬ੍ਰਹਮ ਆਪਣਾ ਆਪ ਉਪਾਇੰਦਾ। ਆਪੇ ਫੁਲ ਖਿੜੀ ਗੁਲਜ਼ਾਰ, ਆਪੇ ਪੰਖੜੀਆਂ ਮੁਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਪਾਰਬ੍ਰਹਮ ਵੇਖ ਵਖਾਇੰਦਾ। ਕਰੇ ਕੰਮ ਸੱਚੀ ਸਰਕਾਰ, ਨੇਹਕਰਮੀ ਕਰਮ ਕਮਾਇੰਦਾ। ਮਾਨਸ ਜਨਮ ਆਪਣੇ ਹੱਥ ਵੰਡੇ ਕਰਤਾਰ, ਆਪਣਾ ਭਾਣਾ ਆਪ ਸਮਝਾਇੰਦਾ। ਵਰਨ ਬਰਨ ਨਾ ਕੋਇ ਪਿਆਰ, ਸਾਚੀ ਸਰਨ ਇਕ ਰਖਾਇੰਦਾ। ਚਰਨ ਸਰਨ ਸਰਨ ਚਰਨ ਇਕ ਸਰਕਾਰ, ਸੱਚੀ ਸਰਨ ਇਕ ਵਖਾਇੰਦਾ। ਤਰਨੀ ਤਰਨ ਤਾਰਨਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੋਤ ਜਗਾਇੰਦਾ। ਬ੍ਰਹਮਾ ਵੇਤਾ ਪਾਰਬ੍ਰਹਮ, ਬ੍ਰਹਮ ਬ੍ਰਹਮ ਕਰੀ ਕੁੜਮਾਈਆ। ਵਿਸ਼ਨੂੰ ਅੰਦਰ ਆਪੇ ਜੰਮ, ਆਪ ਆਪਣਾ ਰੂਪ ਵਟਾਈਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਖੇਲ ਖਿਲਾਈਆ। ਆਪੇ ਸ਼ੰਕਰ ਚਾੜ੍ਹੇ ਚੰਨ, ਧੂੰਆਂਧਾਰ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਵਿਚੋਂ ਬਾਹਰ ਕਢਾਇਆ। ਬ੍ਰਹਮਾ ਵਿਸ਼ਨ ਕਰ ਤਿਆਰ, ਹਰਿ ਆਪਣਾ ਖੇਲ ਖਿਲਾਇਆ। ਦਰਗਹ ਸਾਚੀ ਸਚ ਦਰਬਾਰ, ਤਖ਼ਤ ਨਿਵਾਸੀ ਹੁਕਮ ਸੁਣਾਇਆ। ਸ਼ਬਦ ਅਨਾਦੀ ਧੁਰ ਜੈਕਾਰ, ਅਨਾਦੀ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਏਕਾ ਅੱਖਰ ਆਪ ਪੜ੍ਹਾਇਆ। ਏਕਾ ਵਾਰ ਏਕਾ ਅੱਖਰ ਆਪ ਪੜ੍ਹਾਏ, ਪਾਰਬ੍ਰਹਮ ਬ੍ਰਹਮ ਸਮਝਾਇੰਦਾ। ਵਿਸ਼ਨੂੰ ਤੇਰਾ ਲੇਖਾ ਪ੍ਰਭ ਆਪਣੇ ਹੱਥ ਰਖਾਏ, ਤੇਰੀ ਸੇਵਾ ਆਪ ਕਮਾਇੰਦਾ। ਸ਼ੰਕਰ ਤੇਰਾ ਜੋਰ ਤੇਰਾ ਬਲ ਧਰਾਏ, ਤੇਰਾ ਤੇਰੀ ਝੋਲੀ ਪਾਇੰਦਾ। ਤਿੰਨਾ ਵਿਚੋਲਾ ਆਪ ਰਘੁਰਾਏ, ਤ੍ਰੈ ਤ੍ਰੈ ਸਾਚਾ ਵੇਸ ਵਟਾਇੰਦਾ। ਆਪਣੀ ਵਸਤ ਦਏ ਵਰਤਾਏ, ਤ੍ਰੈਗੁਣ ਤਤ ਉਪਜਾਇੰਦਾ। ਰਜੋ ਤਮੋ ਸਤੋ ਅੰਗ ਲਗਾਏ, ਆਪ ਆਪਣੀ ਕਲ ਵਖਾਇੰਦਾ। ਤਿੰਨਾ ਤ੍ਰੈ ਤ੍ਰੈ ਰੰਗ ਚੜ੍ਹਾਏ, ਰੰਗਣਹਾਰਾ ਰੰਗ ਰੰਗਾਇੰਦਾ। ਸੂਰਾ ਸਰਬੰਗ ਆਪ ਅਖਵਾਏ, ਆਪਣਾ ਅੰਗ ਨਾ ਭੰਗ ਕਰਾਇੰਦਾ। ਸਤਿ ਸਰੂਪ ਸਰਬ ਸਮਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਵਰਤਾਇੰਦਾ। ਸਾਚੀ ਰਚਨਾ ਰਚ ਕਰਤਾਰ, ਤ੍ਰੈਗੁਣ ਤ੍ਰੈ ਤ੍ਰੈ ਮੇਲ ਮਿਲਾਇਆ। ਏਕਾ ਹੁਕਮ ਧੁਰ ਦਰਬਾਰ, ਧੁਰ ਫ਼ਰਮਾਣਾ ਆਪ ਜਣਾਇਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਸ਼ਬਦ ਗੁਰ ਆਪ ਵਖਾਇਆ। ਸ਼ਬਦ ਨੂਰ ਨੂਰ ਉਜਿਆਰ, ਸ਼ਬਦ ਸ਼ਬਦ ਪਰਕਾਸ਼ ਵਖਾਇਆ। ਸ਼ਬਦ ਲੋਆਂ ਪੁਰੀਆਂ ਲਏ ਉਸਾਰ, ਸ਼ਬਦ ਬ੍ਰਹਿਮੰਡ ਖੰਡ ਬਣਤ ਬਣਾਇਆ। ਸ਼ਬਦ ਸੂਰਜ ਚੰਨ ਕਰੇ ਉਜਿਆਰ, ਮੰਡਲ ਮੰਡਪ ਵੇਖ ਵਖਾਇਆ। ਸ਼ਬਦ ਵਣਜ ਸ਼ਬਦ ਵਾਪਾਰ, ਸ਼ਬਦ ਹੱਟੋ ਹੱਟ ਵਿਕਾਇਆ। ਸ਼ਬਦ ਮਹੱਲ ਸ਼ਬਦ ਅਟਾਰ, ਸ਼ਬਦ ਸਾਚੀ ਸੇਜ ਹੰਢਾਇਆ। ਸ਼ਬਦ ਨਾਰੀ ਸ਼ਬਦ ਕੰਤ ਭਤਾਰ, ਸ਼ਬਦ ਅੰਗੀ ਅੰਗੀਕਾਰ ਕਰਾਇਆ। ਸ਼ਬਦ ਸੁੱਤ ਹੋਏ ਦੁਲਾਰ, ਸ਼ਬਦ ਗੋਦੀ ਗੋਦ ਸੁਹਾਇਆ। ਸ਼ਬਦ ਜੋਧਾ ਸੂਰਬੀਰ ਬਲਕਾਰ, ਸ਼ਬਦ ਖੜਗ ਖੰਡਾ ਤੇਜ਼ ਚਮਕਾਇਆ। ਸ਼ਬਦ ਗੁਰ ਪੀਰ ਹੋਏ ਅਵਤਾਰ, ਸ਼ਬਦ ਸਾਧ ਸੰਤ ਰੂਪ ਵਟਾਇਆ। ਸ਼ਬਦ ਵਿਸ਼ਨੂੰ ਭਰੇ ਭੰਡਾਰ, ਸਾਚੀ ਵਸਤ ਝੋਲੀ ਪਾਇਆ। ਸ਼ਬਦ ਬ੍ਰਹਮਾ ਕਰੇ ਪਿਆਰ, ਆਪਣਾ ਲੇਖਾ ਆਪ ਸਮਝਾਇਆ। ਸ਼ਬਦ ਵਿਸ਼ਨੂੰ ਕਰੇ ਸ਼ੰਗਾਰ, ਸਚ ਅਲਫੀ ਇਕ ਰਖਾਇਆ। ਸ਼ਬਦ ਅੰਦਰ ਆਪ ਨਿਰੰਕਾਰ, ਦੂਸਰ ਹੱਟ ਨਾ ਕੋਈ ਵਖਾਇਆ। ਸ਼ਬਦੀ ਸ਼ਬਦ ਕਰੇ ਪਰਉਪਕਾਰ, ਉਪਕਾਰ ਆਪਣਾ ਇਕ ਕਮਾਇਆ। ਸ਼ਬਦ ਜਿਤ ਸ਼ਬਦ ਹਾਰ, ਸ਼ਬਦ ਝੰਡਾ ਇਕ ਲਹਿਰਾਇਆ। ਸ਼ਬਦ ਖੰਡ ਬ੍ਰਹਿਮੰਡ ਜੇਰਜ ਅੰਡ ਹੋਏ ਉਜਿਆਰ, ਲੋਕ ਪਰਲੋਕ ਹੋਏ ਸਹਾਇਆ। ਸ਼ਬਦ ਕਰੇ ਖੰਡ ਖੰਡ ਸ਼ਬਦ ਨਾਰ ਦੁਹਾਗਣ ਰੰਡ, ਸ਼ਬਦ ਸਾਚਾ ਕੰਤ ਹੰਢਾਇਆ। ਸ਼ਬਦ ਭੇਖ ਸ਼ਬਦ ਪਖੰਡ, ਸ਼ਬਦ ਸਚ ਸਚ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਆਪ ਸਮਝਾਇਆ। ਏਕਾ ਸ਼ਬਦ ਸਾਚੀ ਵਸਤ ਅਨਮੋਲ, ਵਿਸ਼ਨੂੰ ਹਰਿ ਸਮਝਾਇੰਦਾ। ਆਪੇ ਤੇਰਾ ਤੋਲੇ ਤੋਲ, ਹਰਿ ਸ਼ਬਦੀ ਖੰਡਾ ਹੱਥ ਉਠਾਇੰਦਾ। ਸ਼ੰਕਰ ਤੇਰਾ ਤੈਨੂੰ ਰੱਖੇ ਅਡੋਲ, ਤੇਰੀ ਧਾਰਨ ਆਪ ਚਲਾਇੰਦਾ। ਸ਼ਬਦ ਅਗੰਮੀ ਵਸੇ ਕੋਲ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਇਕ ਸਮਝਾਇੰਦਾ। ਸਾਚਾ ਸ਼ਬਦ ਹਰਿ ਨਿਰੰਕਾਰ, ਵਿਸ਼ਨੂੰ ਆਪ ਦਰਸਾਇਆ। ਸ਼ਬਦ ਵਸੇ ਸਚਖੰਡ ਦਵਾਰ, ਏਕਾ ਗੂੰਜ ਗੂੰਜ ਵਿਚ ਟਿਕਾਇਆ। ਸ਼ਬਦ ਸੁਣਾਏ ਏਕਾ ਧਾਰ, ਧੁਰ ਫ਼ਰਮਾਣਾ ਇਕ ਸੁਣਾਇਆ। ਵਿਸ਼ਨੂੰ ਚਾਰੇ ਕੁੰਟ ਕਰੇ ਵਿਚਾਰ, ਹਰਿ ਕਾ ਸ਼ਬਦ ਦਿਸ ਨਾ ਆਇਆ। ਦੋਏ ਜੋੜ ਕਰੇ ਨਿਮਸਕਾਰ, ਪੁਰਖ ਅਬਿਨਾਸ਼ੀ ਤੇਰੀ ਦਾਸੀ ਸੇਵ ਕਮਾਇਆ। ਸੇਵਕ ਬਣ ਸੇਵਾਦਾਰ, ਚਰਨ ਧੂੜੀ ਮਸਤਕ ਖਾਕ ਰਮਾਇਆ। ਤੇਰੀ ਵਸਤ ਮੇਰਾ ਆਧਾਰ, ਮੇਰਾ ਅਧਾਰ ਤੇਰੀ ਸਹਾਇਆ। ਤੂੰ ਪਿਤਾ ਹਉਂ ਸੁੱਤ ਦੁਲਾਰ, ਕਿਉਂ ਬੈਠਾ ਮੁਖ ਛੁਪਾਇਆ। ਹਉ ਭਿੱਖਕ ਮੰਗੇ ਬਣ ਭਿਖਾਰ, ਵਿਸ਼ਨੂੰ ਅੱਗੇ ਝੋਲੀ ਡਾਹਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸ਼ਬਦ ਅਗੰਮੀ ਹੁਕਮ ਸੁਣਾਇਆ। ਵਿਸ਼ਨੂੰ ਵੰਸੀ ਕਰ ਉਜਿਆਰ, ਤੇਰਾ ਮੇਰਾ ਰੂਪ ਵਟਾਇਆ। ਮੇਰਾ ਹੁਕਮ ਤੇਰੀ ਨਿਮਸਕਾਰ, ਮੇਰੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਇਆ। ਵਿਸ਼ਨੂੰ ਸੁਣ ਕਰ ਧਿਆਨ, ਹਰਿ ਸਾਚਾ ਆਪ ਸਮਝਾਇੰਦਾ। ਪਹਿਲਾਂ ਬਣਾਇਆ ਤੇਰਾ ਮਕਾਨ, ਆਪਣਾ ਆਸਣ ਵਿਚ ਲਗਾਇੰਦਾ। ਦੂਸਰ ਨਾ ਦਿਸੇ ਕੋਈ ਨਿਸ਼ਾਨ, ਰੂਪ ਰੰਗ ਨਾ ਕੋਇ ਵਖਾਇੰਦਾ। ਨਾ ਕੋਈ ਸਖੀ ਨਾ ਕੋਈ ਕਾਹਨ, ਨਾ ਕੋਈ ਨਾਰੀ ਕੰਤ ਹੰਢਾਇੰਦਾ। ਕਿਸੇ ਹੱਟ ਨਾ ਦਿਸੇ ਦੁਕਾਨ, ਨਾ ਕੋਈ ਵਣਜ ਵਣਜਾਰਾ ਵਣਜ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਵਿਸ਼ਨੂੰ ਸੁਣਿਆ ਧੁਰ ਫ਼ਰਮਾਣ, ਨੇਤਰ ਨੈਣਾਂ ਨੀਰ ਵਹਾਈਆ। ਤੂੰ ਸ਼ਾਹ ਪਾਤਸ਼ਾਹ ਸਚ ਸੁਲਤਾਨ, ਸ਼ਹਿਨਸ਼ਾਹ ਵੱਡੀ ਵਡਿਆਈਆ। ਹਉਂ ਦਰ ਦਰਵੇਸ਼ਾ ਬਣੇ ਦਰਬਾਨ, ਤੇਰੀ ਅਲਫੀ ਗਲ ਵਿਚ ਪਾਈਆ। ਤੇਰਾ ਮੰਦਰ ਇਕ ਮਕਾਨ, ਤੂੰ ਵਸੇ ਬੇਪਰਵਾਹੀਆ। ਹਉਂ ਮੰਗਣ ਆਏ ਦਾਨ, ਦਾਤਾ ਦਾਨੀ ਏਕਾ ਭਿਛਿਆ ਝੋਲੀ ਪਾਈਆ। ਤੂੰ ਮੇਰਾ ਜਾਣੀ ਜਾਣ, ਮੈਂ ਤੇਰੀ ਅੰਸ ਅਖਵਾਈਆ। ਤੂੰ ਮੇਰਾ ਨਿਗਹਵਾਨ, ਮੈਂ ਤੇਰੀ ਓਟ ਤਕਾਈਆ। ਤੂੰ ਮੇਰਾ ਸਚ ਨਿਸ਼ਾਨ, ਹਉਂ ਮੰਗਾਂ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਿਸ਼ਨੂੰ ਦਏ ਸਮਝਾਈਆ। ਵਿਸ਼ਨੂੰ ਤੈਨੂੰ ਆਦਿ ਉਪਾਇਆ, ਤੇਰਾ ਪਿਤਾ ਆਪ ਨਿਰੰਕਾਰ। ਤੇਰਾ ਬੂਟਾ ਆਪ ਲਗਾਇਆ, ਮਾਲੀ ਬਣਿਆ ਸਿਰਜਨਹਾਰ। ਸਾਚਾ ਅੰਮ੍ਰਿਤ ਆਪ ਚਵਾਇਆ, ਆਪਣੀ ਬਰਖੇ ਨਿਝਰ ਧਾਰ। ਕਰੋੜ ਛਿਆਨਵੇ ਮੇਘ ਨਾ ਕੋਇ ਵਖਾਇਆ, ਨਾ ਕੋਈ ਸੇਵਾ ਕਰੇ ਸੇਵਾਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੋਲ੍ਹੇ ਭੇਵ ਆਪ ਨਿਰੰਕਾਰ। ਵਿਸ਼ਨੂੰ ਤੇਰਾ ਮਾਣ ਰਖਾਵਣਾ, ਹਰਿ ਸਾਚੇ ਸਚ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਮੁਖ ਨਾ ਕਿਸੇ ਦਿਸਾਵਣਾ, ਚਾਰ ਚਾਰ ਜੁਗ ਚੌਕੜੀ ਗੇੜਾ ਦਏ ਗਿੜਾਈਆ। ਤੇਰਾ ਭੰਡਾਰਾ ਆਪ ਵਰਤਾਵਣਾ, ਤੇਰੀ ਵਸਤ ਹੱਥ ਰੱਖੀ ਰਘੁਰਾਈਆ। ਤੇਰਾ ਅੰਤਮ ਖੇਲ ਖਿਲਾਵਣਾ, ਸਿਰ ਆਪਣਾ ਹੱਥ ਰਖਾਈਆ। ਅੰਤ ਤੇਰਾ ਚੋਲਾ ਆਪ ਵਟਾਵਣਾ, ਕਾਇਆ ਚੋਲੀ ਭੇਵ ਨਾ ਰਾਈਆ। ਤੇਰਾ ਗੋਲਾ ਹਰਿ ਅਖਵਾਵਣਾ, ਤੇਰਾ ਤੋਲਾ ਬਣੇ ਸਹਾਈਆ। ਤੇਰਾ ਡੋਲਾ ਆਪਣੇ ਕੰਧ ਉਠਾਵਣਾ, ਹੋਏ ਕਹਾਰ ਸੱਚਾ ਸ਼ਹਿਨਸ਼ਾਹੀਆ। ਤੇਰਾ ਮੁਖ ਨਾ ਕਿਸੇ ਵਖਾਵਣਾ, ਘੁੰਘਟ ਏਕਾ ਲਏ ਕਢਾਈਆ। ਆਪਣਾ ਪੜਦਾ ਆਪ ਉਠਾਵਣਾ, ਆਪਣੀ ਨਾਰ ਆਪਣੇ ਅੰਗ ਲਗਾਈਆ। ਦੂਸਰ ਹੱਥ ਨਾ ਕਿਸੇ ਲਗਾਵਣਾ, ਲੋਕਮਾਤ ਤੇਰੀ ਕੋਇ ਨਾ ਕਰੀ ਕੁੜਮਾਈਆ। ਤੇਰੀ ਜੋਤ ਆਪਣੇ ਵਿਚ ਟਿਕਾਵਣਾ, ਜੋਤੀ ਜੋਤ ਕਰੇ ਰੁਸ਼ਨਾਈਆ। ਵਰਨ ਗੋਤ ਵਿਚ ਨਾ ਆਵਣਾ, ਕੋਟਨ ਕੋਟ ਜਨਮ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਏਕਾ ਵਰ, ਏਕਾ ਅੱਖਰ ਦਏ ਸਮਝਾਈਆ। ਵਿਸ਼ਨੂੰ ਸੁਣਿਆ ਸਚ ਸੰਦੇਸ਼, ਪੁਰਖ ਅਬਿਨਾਸ਼ੀ ਆਪ ਸੁਣਾਇਆ। ਨਿਉਂ ਨਿਉਂ ਕਰੇ ਚਰਨ ਕਵਲ ਅਦੇਸ਼, ਮਸਤਕ ਧੂੜੀ ਟਿੱਕਾ ਲਾਇਆ। ਕਵਣ ਰੂਪ ਮਿਲੇ ਨਰ ਨਰੇਸ਼, ਤੇਰਾ ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਏਕਾ ਵਰ, ਨਿਰਗੁਣ ਰੂਪ ਦਏ ਦਰਸਾਇਆ। ਵਿਸ਼ਨੂੰ ਹਰਿ ਸੁਣਾਇੰਦਾ, ਉਠ ਸੁੱਤ ਬਾਲ ਨਾਦਾਨ। ਤੇਰਾ ਨੇਤਰ ਇਕ ਖੁਲ੍ਹਾਇੰਦਾ, ਸਚਖੰਡ ਵੇਖ ਸੱਚਾ ਮਕਾਨ। ਪੁਰਖ ਅਬਿਨਾਸ਼ੀ ਆਸਣ ਲਾਇੰਦਾ, ਸਤ ਰੰਗ ਝੁਲਾਏ ਇਕ ਨਿਸ਼ਾਨ। ਪੰਚਮ ਮੁਖ ਸੀਸ ਤਾਜ ਟਿਕਾਇੰਦਾ, ਨਿਰਗੁਣ ਜੋਤ ਸ੍ਰੀ ਭਗਵਾਨ। ਤੇਰਾ ਵੇਲਾ ਅੰਤਮ ਸੁਹਾਇੰਦਾ, ਲੋਕਮਾਤ ਕਰੇ ਖੇਲ ਮਹਾਨ। ਜੋਤੀ ਜਾਮਾ ਰੂਪ ਵਟਾਇੰਦਾ, ਤੇਰਾ ਲੇਖਾ ਚੁਕਾਏ ਆਣ। ਨਿਰਗੁਣ ਸਰਗੁਣ ਖੇਲ ਖਿਲਾਇੰਦਾ, ਖੇਲੇ ਖੇਲ ਖੇਲਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਭਿਛਿਆ ਝੋਲੀ ਪਾਇੰਦਾ। ਵਿਸ਼ਨੂੰ ਵੇਲਾ ਅੰਤਮ ਆਵਣਾ, ਹਰਿ ਸਾਚਾ ਦਏ ਸਮਝਾਈਆ। ਆਪ ਆਪਣਾ ਰੂਪ ਵਟਾਵਣਾ, ਆਪ ਆਪਣਾ ਖੇਲ ਖਿਲਾਈਆ। ਤੇਰਾ ਨਾਮ ਵਡਿਆਵਣਾ, ਆਪ ਆਪਣੀ ਕਰ ਕੁੜਮਾਈਆ। ਨਿਰਗੁਣ ਤੇਰਾ ਮੇਲ ਮਿਲਾਵਣਾ, ਨਿਰਗੁਣ ਵੱਜਦੀ ਰਹੇ ਵਧਾਈਆ। ਸਾਚੀ ਸੇਜਾ ਆਪ ਸੁਹਾਵਣਾ, ਸੁੰਞੀ ਸੇਜ ਸਰਬ ਵਖਾਈਆ। ਨਿਰਗੁਣ ਨਿਰਗੁਣ ਮੇਲ ਮਿਲਾਵਣਾ, ਨੌ ਨੌ ਚਾਰ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਤਖ਼ਤ ਸੁਹਾਈਆ। ਸਾਚਾ ਸਗਨ ਬੰਨੇ ਡੋਰ, ਹਰਿ ਸਾਚੇ ਸਚ ਕਮਾਇਆ। ਆਪ ਆਪਣੇ ਨਾਲ ਲਏ ਤੋਰ, ਆਪ ਆਪਣੇ ਭਾਣੇ ਵਿਚ ਰਖਾਇਆ। ਜੁਗ ਜੁਗ ਚਲਣ ਨਾ ਦੇਵੇ ਦਿਸੇ ਦਾ ਜ਼ੋਰੂ ਜ਼ੋਰ, ਬਲ ਬਾਵਨ ਆਪਣੀ ਖੇਲ ਖਿਲਾਇਆ। ਹਰਿ ਬਿਨ ਅਵਰ ਨਾ ਦਿਸੇ ਕੋਈ ਹੋਰ, ਰੂਪ ਅਨੂਪ ਨਾ ਕੋਈ ਵਟਾਇਆ। ਲੇਖਾ ਜਾਣੇ ਅੰਧ ਘੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਇਆ। ਵਿਸ਼ਨੂੰ ਲੇਖਾ ਜਾਣਿਆ, ਹਰਿ ਸੱਚੇ ਸ਼ਹਿਨਸ਼ਾਹ। ਤੇਰਾ ਹੁਕਮ ਧੁਰ ਫਰਮਾਣਿਆ, ਮੇਰਾ ਬਣੇ ਜਗਤ ਮਲਾਹ। ਤੂੰ ਸਾਹਿਬ ਸੱਚਾ ਰਾਣਿਆ, ਤੂੰ ਸਿਫ਼ਤੀ ਸਿਫ਼ਤ ਸਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਆਪਣਾ ਨਾਂ। ਵਿਸ਼ਨੂੰ ਮੰਗੇ ਨਾਮ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਕਰ ਕਲਿਆਣ, ਤੇਰੀ ਕਲ ਵੱਡੀ ਵਡਿਆਈਆ। ਕਵਣ ਰੂਪ ਤੇਰਾ ਧਿਆਨ, ਨਿਰਗੁਣ ਨਿਰਗੁਣ ਲਏ ਮਿਲਾਈਆ। ਪੁਰਖ ਅਬਿਨਾਸ਼ੀ ਆਪਣਾ ਦੇਵੇ ਆਪ ਬਿਆਨ, ਦੂਸਰ ਕੋਈ ਨਾ ਗਵਾਹ ਰਖਾਈਆ। ਸੋ ਰੂਪ ਸ੍ਰੀ ਭਗਵਾਨ, ਹੰ ਤੇਰੀ ਕਰੇ ਕੁੜਮਾਈਆ। ਤੂੰ ਅੰਸ ਮੇਰਾ ਨਿਸ਼ਾਨ, ਸਰਬੰਸ ਤੇਰਾ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਈਆ। ਵਿਸ਼ਨੂੰ ਸੋਹੰ ਗਾਇਆ, ਪਾਇਆ ਹਰਿ ਭਗਵਾਨ। ਦੂਸਰ ਕੋਇ ਨਜ਼ਰ ਨਾ ਆਇਆ, ਏਕਾ ਦੱਸਿਆ ਸਚ ਨਿਸ਼ਾਨ। ਘਰ ਮੰਦਰ ਇਕ ਦਿਸਾਇਆ, ਉਚ ਅਟੱਲ ਮਕਾਨ। ਗੀਤ ਗੋਬਿੰਦ ਇਕ ਅਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਜਾਣੀ ਜਾਣ। ਜਾਣੀ ਜਾਣ ਪਾਰਬ੍ਰਹਮ, ਏਕਾ ਆਪਣੇ ਹੱਥ ਰੱਖੇ ਵਡਿਆਈਆ। ਬ੍ਰਹਮ ਉਪਜਾਏ ਆਪਣੀ ਧੁਨ, ਧੁਨ ਧੁਨ ਵਿਚ ਸਮਾਈਆ। ਆਪ ਬੁਝਾਏ ਆਪਣਾ ਗੁਣ, ਗੁਣਵੰਤਾ ਗੁਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਈਆ। ਬ੍ਰਹਮੇ ਹਰਿ ਸਮਝਾਇੰਦਾ, ਪਾਰਬ੍ਰਹਮ ਹਰਿ ਕਰਤਾਰ। ਏਕਾ ਸ਼ਬਦੀ ਸ਼ਬਦ ਅਲਾਇੰਦਾ, ਅਲਾਹੀ ਨੂਰ ਆਪ ਨਿਰੰਕਾਰ। ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿੰਦਾ, ਸਿਫ਼ਤ ਸਲਾਹੀ ਪਰਵਰਦਿਗਾਰ। ਉਲਫਤ ਆਪਣੀ ਆਪ ਕਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅਲਫ ਕਰ ਉਜਿਆਰ। ਸ਼ਬਦ ਉਚਾਰਨ ਕਰ ਭਗਵਾਨ, ਏਕਾ ਅੱਖਰ ਆਪ ਪੜ੍ਹਾਇਆ। ਏਕਾ ਬਖ਼ਸ਼ੇ ਚਰਨ ਧਿਆਨ, ਦੂਸਰ ਸੱਥ ਨਾ ਕੋਈ ਵਿਛਾਇਆ। ਬਖ਼ਸ਼ਣਹਾਰਾ ਦਾਨੀ ਦਾਨ, ਦਾਤਾ ਦਾਨੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਵਿਚ ਰਖਾਇਆ। ਆਪਣੀ ਕਲ ਅੰਦਰ ਧਾਰ, ਧਰਮ ਦਇਆ ਆਪ ਕਮਾਈਆ। ਸੂਤਕ ਸੂਤਕ ਕਰ ਵਿਚਾਰ, ਪਰਸੂਤਕ ਵੇਖ ਵਖਾਈਆ। ਦਰ ਘਰ ਸਾਚੇ ਖੇਲ ਅਪਾਰ, ਹਰਿ ਸਾਚਾ ਆਪ ਕਰਾਈਆ। ਉਲਟਾ ਰੁਖ ਨਾ ਕੋਈ ਵਿਚਾਰ, ਏਕਾ ਮੁਖ ਮੁਖ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਹਝ ਗੋਹਝ ਦਏ ਖੁਲ੍ਹਾਈਆ। ਗੋਹਝ ਗਿਆਨ ਧਿਆਨ ਪ੍ਰਭ ਦੇਵੇ ਬ੍ਰਹਮ ਵਿਚਾਰ, ਏਕਾ ਅੱਖਰ ਨਾਮ ਪੜ੍ਹਾਇਆ। ਚੇਤਨ ਚਿਤ ਹਰਿ ਨਿਰੰਕਾਰ, ਸਾਚਾ ਗੇੜਾ ਆਪ ਵਖਾਇਆ। ਗੇੜਾ ਗੇੜੇ ਗੇੜਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਕਰਨੇਹਾਰ। ਏਕਾ ਗੇੜਾ ਸ਼ਬਦ ਨਾਦ, ਨਾਦ ਅਨਾਦੀ ਆਪ ਵਜਾਈਆ। ਬ੍ਰਹਮੇ ਬ੍ਰਹਮ ਵਖਾਏ ਬ੍ਰਹਿਮਾਦਿ, ਬ੍ਰਹਮ ਬ੍ਰਹਮ ਵੱਜੀ ਵਧਾਈਆ। ਰੂਪ ਵਖਾਏ ਆਦਿ ਜੁਗਾਦਿ, ਆਦਿ ਅੰਤ ਬੇਪਰਵਾਹੀਆ। ਏਕਾ ਨਾਰੀ ਮਿਲੇ ਕੰਤ ਸੁਹਾਗ, ਸੁਹਾਗੀ ਕੰਤ ਇਕ ਅਖਵਾਈਆ। ਏਕਾ ਨੇਤਰ ਖੋਲ੍ਹੇ ਜਾਗ, ਨੈਣਾਂ ਏਕਾ ਰੂਪ ਦਰਸਾਈਆ। ਏਕਾ ਘਰ ਲਾਏ ਭਾਗ, ਸ੍ਰੀ ਭਗਵਾਨ ਆਪਣੀ ਦਇਆ ਕਮਾਈਆ। ਏਕਾ ਇਕ ਉਪਜਾਏ ਵੈਰਾਗ, ਵੈਰਾਗੀ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਅੰਦਰ ਧਰ, ਧਰ ਧਰ ਵੇਖ ਵਖਾਈਆ। ਅੰਦਰ ਧਰਿਆ ਧਾਮ ਅਪਾਰਾ, ਨੂਰੋ ਨੂਰ ਨੂਰ ਉਜਿਆਰਿਆ। ਪੁਰਖ ਅਬਿਨਾਸ਼ੀ ਭਰਿਆ ਸਚ ਭੰਡਾਰਾ, ਕਰਾਏ ਵਣਜ ਵਣਜ ਵਣਜਾਰਿਆ। ਆਪੇ ਬਣੇ ਹਰਿ ਵਰਤਾਰਾ, ਵਰਤਾਵਣਹਾਰ ਅਗੰਮ ਅਪਾਰਿਆ। ਲੇਖਾ ਜਾਣੇ ਲਿਖਣਹਾਰਾ, ਲੇਖਾ ਲਿਖ ਨਾ ਪਾਵੇ ਕੋਈ ਸਾਰਿਆ। ਚਾਰੇ ਵੇਦਾਂ ਖੋਲ੍ਹ ਕਿਵਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਲਗਾਏ ਏਕਾ ਨਾਅਰਿਆ। ਆਪਣਾ ਨਾਅਰਾ ਸਚ ਜੈਕਾਰ, ਓਅੰ ਰੂਪ ਆਪ ਲਗਾਇਆ। ਸੋਹੰ ਰੂਪ ਸਾਚੀ ਧਾਰ, ਬ੍ਰਹਮ ਪਾਰਬ੍ਰਹਮ ਚਲਾਇਆ। ਦੋਇਮ ਰੰਗ ਰੰਗੇ ਸੱਚੀ ਸਰਕਾਰ, ਘਰ ਸਾਚੇ ਰੰਗ ਚੜ੍ਹਾਇਆ। ਸ਼ਬਦ ਮਰਦੰਗ ਵੱਜੇ ਸੱਚੀ ਧੁਨਕਾਰ, ਨਾਦ ਅਨਾਦੀ ਆਪ ਸੁਣਾਇਆ। ਬੋਧ ਅਗਾਧੀ ਸ਼ਬਦ ਜੈਕਾਰ, ਭੇਵ ਅਭੇਦਾ ਆਪ ਸੁਣਾਇਆ । ਚਾਰੇ ਵੇਦਾ ਬਣ ਲਿਖਾਰ, ਚਾਰੇ ਖਾਣੀ ਮੇਲ ਮਿਲਾਇਆ । ਚਾਰੇ ਬਾਣੀ ਕਰ ਪਿਆਰ, ਚਾਰੇ ਜੁਗ ਗੇੜ ਗਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਬ੍ਰਹਮੇ ਮਿਲਿਆ ਸਚ ਦਰਬਾਰ, ਹਰਿ ਸਾਚੇ ਤਖ਼ਤ ਸੁਹਾਇਆ। ਉਪਰ ਬੈਠ ਸੱਚੀ ਸਰਕਾਰ, ਆਪ ਆਪਣਾ ਰੂਪ ਦਰਸਾਇਆ। ਨਿਉਂ ਨਿਉਂ ਕਰੇ ਨਿਮਸਕਾਰ, ਨੇਤਰ ਨੈਣ ਨੈਣ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇਆ। ਬ੍ਰਹਮਾ ਨੈਣ ਨੀਰ ਵਰੋਲੇ, ਨੇਤਰ ਨੈਣ ਨਾ ਧੀਰ ਧਰਾਈਆ । ਪੁਰਖ ਅਬਿਨਾਸ਼ੀ ਤਖ਼ਤ ਨਿਵਾਸੀ ਬੈਠਾ ਅਡੋਲ ਨਾ ਬੋਲੇ, ਸ਼ਬਦੀ ਸ਼ਬਦ ਜਣਾਈਆ। ਆਪ ਸੁਣਾਏ ਆਪਣੇ ਸੋਹਲੇ, ਗੀਤ ਗਿਆਨ ਵਿਚ ਟਿਕਾਈਆ। ਆਪੇ ਵਸਿਆ ਆਪਣੇ ਓਹਲੇ, ਆਪਣਾ ਪਰਦਾ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਬ੍ਰਹਮ ਰੱਖੇ ਸਰਨਾਈਆ। ਪਾਰਬ੍ਰਹਮ ਬ੍ਰਹਮ ਉਪਾਇਆ, ਘਰ ਮੰਦਰ ਇਕ ਸੁਹਾਇੰਦਾ। ਪੁਰੀ ਬ੍ਰਹਮ ਵੇਖ ਵਖਾਇਆ, ਚਰਨਾਂ ਆਪਣਿਆਂ ਹੇਠ ਦਬਾਇੰਦਾ। ਉਪਰ ਆਪਣਾ ਭਾਰ ਟਿਕਾਇਆ, ਬ੍ਰਹਮਾ ਭਾਰ ਨਾ ਸੀਸ ਉਠਾਇੰਦਾ। ਚਾਰੇ ਮੁਖ ਰੌਲਾ ਪਾਇਆ, ਚਾਰੋਂ ਕੁੰਟ ਕੂਕ ਸੁਣਾਇੰਦਾ। ਨਿਉਂ ਨਿਉਂ ਸੀਸ ਦਏ ਝੁਕਾਇਆ, ਸਚ ਹਦੀਸ ਇਕ ਪੜ੍ਹਾਇੰਦਾ। ਆਪ ਆਪਣਾ ਹੁਕਮ ਚਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਚੁਕਾਇੰਦਾ। ਭੇਵ ਚੁਕਾਇਆ ਹਰਿ ਭਗਵੰਤ, ਬ੍ਰਹਮੇ ਬ੍ਰਹਮ ਜਣਾਇਆ। ਤੇਰੀ ਬਣਾਈ ਆਪ ਬਣਤ, ਤੇਰਾ ਰੂਪ ਵਟਾਇਆ। ਤੂੰ ਨਾਰੀ ਹਰਿ ਸਾਚਾ ਕੰਤ, ਤੇਰੀ ਸੇਜ ਹੰਢਾਇਆ। ਤੇਰਾ ਲੇਖਾ ਆਦਿ ਅੰਤ, ਹਰਿ ਆਪਣੇ ਹੱਥ ਰਖਾਇਆ। ਤੇਰੀ ਮਹਿਮਾ ਨਾਮ ਮੰਤ, ਸਾਚਾ ਮੰਤਰ ਸੁਣਾਇਆ। ਹਰਿ ਕੀ ਮਹਿਮਾ ਸਦਾ ਬੇਅੰਤ, ਤੇਰੇ ਮੁਖ ਸਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਘਰ ਵਖਾਇਆ। ਬ੍ਰਹਮੇ ਪਾਇਆ ਹਰਿ ਕਾ ਭਾਓ, ਭੇਵ ਅਭੇਦ ਮਿਟਾਇਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਮੰਗਨ ਦਰ ਦਰਵਾਜੇ ਤੇਰੇ ਆਇਆ। ਪੁਰਖ ਅਬਿਨਾਸ਼ੀ ਪਕੜੀ ਬਾਂਹੋਂ, ਹਉਂ ਸੇਵਕ ਸੇਵ ਕਮਾਇਆ। ਤੂੰਹੀ ਪਿਤਾ ਤੂੰਹੀ ਮਾਉਂ, ਹਉਂ ਬਾਲਕ ਰੂਪ ਰਖਾਇਆ। ਤੇਰਾ ਨਾਉਂ ਹੰਸ ਹਉਂ ਕਾਉਂ, ਹੰਸ ਮੁਖ ਚੋਗ ਚੁਗਾਇਆ। ਸਦਾ ਦੇਣੀ ਠੰਡੀ ਛਾਉਂ, ਸਿਰ ਮੇਰੇ ਹੱਥ ਰਖਾਇਆ। ਮੇਰਾ ਨਗਰ ਤੇਰਾ ਗਾਉਂ, ਤੇਰਾ ਖੇੜਾ ਤੂਹੀ ਦਈਂ ਵਸਾਇਆ। ਤੇਰੇ ਚਰਨਾਂ ਬਲ ਬਲ ਜਾਓ, ਚਰਨ ਧੂੜ ਮਸਤਕ ਟਿੱਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਏ ਬੁਝਾਇਆ। ਬ੍ਰਹਮੇ ਦਿਤੀ ਏਕਾ ਬੂਝ, ਪਾਰਬ੍ਰਹਮ ਸਮਝਾਇੰਦਾ। ਤੇਰਾ ਬ੍ਰਹਮ ਨਾ ਕੋਈ ਦੂਜ, ਮੇਰੀ ਅੰਸ ਅਖਵਾਇੰਦਾ। ਤੇਰੀ ਅੰਸ ਮੇਰੇ ਚਰਨ ਕਵਲਾਂ ਜਾਏ ਜੂਝ, ਚਰਨ ਚਰਨ ਕਵਲਾਂ ਵਿਚ ਟਿਕਾਇੰਦਾ। ਏਕਾ ਭੇਵ ਰੱਖੇ ਗੂਝ, ਤੇਰੀ ਝੋਲੀ ਨਾ ਕੋਈ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਸੁਣਾਇੰਦਾ। ਸੁਣਿਆ ਹੁਕਮ ਬ੍ਰਹਮ ਧਾਰ, ਧੀਰਜ ਧੀਰ ਨਾ ਕੋਈ ਧਰਾਈਆ। ਪੁਰਖ ਅਬਿਨਾਸ਼ੀ ਤੇਰੀ ਧਾਰ, ਤੇਰੇ ਵਿਚ ਸਮਾਈਆ। ਹਉਂ ਮੂਰਖ ਮੁਗਧ ਕੀ ਜਾਣਾ ਗਵਾਰ, ਤੂੰ ਬੇਅੰਤ ਬੇਪਰਵਾਹੀਆ। ਹਉਂ ਬਾਲਕ ਮੰਗਾਂ ਬਣ ਭਿਖਾਰ, ਤੂੰ ਸਮਰਥ ਦਾਤਾਰ, ਦੇਵਣਹਾਰ ਅਖਵਾਈਆ। ਹਉਂ ਮੂਰਖ ਲੌਣਾ ਆਪਣੀ ਕਾਰ, ਸੇਵਕ ਸੇਵਾ ਲਏ ਕਮਾਈਆ। ਤੇਰੇ ਦਰ ਬਣਿਆ ਰਹਾਂ ਭਿਖਾਰ, ਤੇਰੀ ਭਿਛਿਆ ਮੋਹੇ ਭਾਈਆ। ਤੇਰਾ ਮੰਗਦਾ ਰਹਾਂ ਦਵਾਰ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਹੱਥ ਅਡੋਲ, ਦਸਤਗੀਰ ਬਣਿਆ ਸਾਚਾ ਮਾਹੀਆ। ਦਸਤਗੀਰ ਹਰਿ ਆਪ ਸੁਣਾਇਆ, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਬ੍ਰਹਮੇ ਸੀਰ ਇਕ ਪਿਆਇਆ, ਅੰਮ੍ਰਿਤ ਆਪ ਚੁਆਇੰਦਾ। ਸਚ ਜੰਜੀਰ ਇਕ ਬੰਧਾਇਆ, ਆਪਣਾ ਬੰਧਨ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਲਿਖਾਇੰਦਾ। ਲੇਖਾ ਬ੍ਰਹਮੇ ਬ੍ਰਹਮ ਧਾਰ, ਪਾਰਬ੍ਰਹਮ ਜਣਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਰਹੇ ਪਸਾਰ, ਲੋਕਮਾਤ ਵੇਖ ਵਖਾਇਆ। ਲੱਖ ਚੁਰਾਸੀ ਤੇਰਾ ਕਰੇ ਜੈ ਜੈਕਾਰ, ਤੇਰਾ ਰੰਗ ਰੰਗਾਇਆ। ਅੰਤਮ ਅੰਤ ਪ੍ਰਭ ਕਰਿਆ ਖੇਲ ਆਪਣੀ ਵਾਰ, ਆਪ ਆਪਣੀ ਕਲ ਵਰਤਾਇਆ। ਚਾਰੇ ਵੇਦ ਨਾ ਪਾਵਨ ਸਾਰ, ਤੇਰੀ ਵਿਦਿਆ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇਆ। ਸੁਣਿਆ ਭੇਵ ਹਰਿ ਭਗਵਾਨ, ਬ੍ਰਹਮਾ ਖ਼ੁਸ਼ੀ ਮਨਾਇੰਦਾ। ਤੂੰ ਸਾਹਿਬ ਸੱਚਾ ਸੁਲਤਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਤੇਰਾ ਝੁਲਾਏ ਆਪ ਨਿਸ਼ਾਨ, ਜੁਗਾ ਜੁਗੰਤਰ ਆਪ ਝੁਲਾਇੰਦਾ। ਤੂੰ ਮਿਹਰਬਾਨਾ ਮਿਹਰਵਾਨ, ਮਿਹਰ ਆਪਣੀ ਇਕ ਰਖਾਇੰਦਾ। ਤੇਰਾ ਪ੍ਰੇਮ ਨਿਰਾਲਾ ਬਾਣ, ਹਉਂ ਆਪਣੇ ਵਿਚ ਲਗਾਇੰਦਾ। ਤੇਰੇ ਚਰਨ ਮੇਰਾ ਮਾਣ, ਨਿਮਾਣਿਆ ਮਾਣ ਆਪ ਰਖਾਇੰਦਾ। ਤੇਰਾ ਹੁਕਮ ਧੁਰ ਫ਼ਰਮਾਣ, ਤੇਰੀ ਆਣ ਸਰਬ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇੰਦਾ। ਦਇਆ ਨਿਧ ਸਹਿਜ ਗੁਣ ਪੂਰਾ, ਆਪਣੀ ਦਇਆ ਕਮਾਇੰਦਾ। ਬ੍ਰਹਮੇ ਤੇਰਾ ਅੰਤ ਕਰੇ ਪੂਰਾ, ਵਕ਼ਤ ਆਪਣੇ ਹੱਥ ਰਖਾਇੰਦਾ। ਲੋਕਮਾਤ ਪਰਗਟ ਹੋਏ ਹਾਜ਼ਰ ਹਜ਼ੂਰਾ, ਨਿਰਗੁਣ ਆਪਣੀ ਖੇਲ ਖਿਲਾਇੰਦਾ। ਆਪਣਾ ਸ਼ਬਦ ਨਾਦ ਵਜਾਏ ਤੂਰਾ, ਤੁਰੀਆ ਰਾਗ ਆਪ ਅਲਾਇੰਦਾ। ਨਾਤਾ ਤੋੜੇ ਕੂੜੋ ਕੂੜਾ, ਕੂੜੀ ਕਿਰਿਆ ਆਪ ਮਿਟਾਇੰਦਾ। ਤੇਰੇ ਮਸਤਕ ਲਾਏ ਆਪਣੀ ਧੂੜਾ, ਤੇਰਾ ਲੇਖਾ ਲੇਖੇ ਪਾਇੰਦਾ। ਕਰਿਆ ਕੌਲ ਕਰੇ ਪੂਰਾ, ਭੁੱਲ ਕਦੇ ਨਾ ਜਾਇੰਦਾ। ਅਬਿਨਾਸ਼ੀ ਕਰਤਾ ਸਤਿਗੁਰ ਸੂਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਸੁਣਾਇੰਦਾ। ਬ੍ਰਹਮੇ ਵੇਲਾ ਅੰਤਮ ਔਣਾ, ਹਰਿ ਸਾਚਾ ਦਏ ਜਣਾਈਆ। ਪੁਰਖ ਅਬਿਨਾਸ਼ੀ ਵੇਸ ਵਟੌਣਾ, ਦਿਸ ਕਿਸੇ ਨਾ ਆਈਆ। ਵਿਸ਼ਨੂੰ ਆਪਣੇ ਅੰਗ ਲਗੌਣਾ, ਤੇਰਾ ਲੇਖਾ ਦਏ ਮੁਕਾਈਆ। ਤੇਰੀ ਜੋਤ ਆਪਣੇ ਵਿਚ ਟਿਕੌਣਾ, ਜੋਤੀ ਜੋਤ ਲਏੇ ਮਿਲਾਈਆ। ਆਪਣਾ ਕਿਲਾ ਕੋਟ ਫੇਰ ਵਸੌਣਾ, ਤੇਰੀ ਪੁਰੀ ਨਾ ਕੋਈ ਦਰਸਾਈਆ। ਆਪਣਾ ਡੰਕ ਆਪ ਵਜੌਣਾ, ਚਾਰੇ ਵੇਦ ਦਏ ਖਪਾਈਆ। ਸਾਚਾ ਭੇਵ ਕਿਸੇ ਨਾ ਪੌਣਾ, ਨੌ ਸੌ ਚੁਰਾਨਵੇ ਚੌਕੜੀ ਜੁਗ ਦਏ ਦੁਹਾਈਆ। ਉਚੀ ਕੂਕ ਸ਼ਬਦ ਸੁਣੌਣਾ, ਵਾਹ ਵਾਹ ਤੇਰੀ ਕੁਦਰਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਈਆ। ਬ੍ਰਹਮੇ ਸੁਣਿਆ ਲਾ ਕਰ ਕੰਨ, ਪ੍ਰਭ ਤੇਰਾ ਭੇਵ ਨਿਆਰਾ। ਤੇਰੇ ਦਰ ਸੋਹੇ ਸੂਰਜ ਚੰਨ, ਕੋਟੀ ਕੋਟ ਕਰਨ ਨਿਮਸਕਾਰਾ। ਹਉਂ ਜਣਿਆ ਤੂੰ ਬਣ ਕੇ ਜਨਨੀ ਜਨ, ਉਪਜਿਆ ਸੁੱਤ ਦੁਲਾਰਾ। ਤੂੰ ਬੇੜਾ ਦਿਤਾ ਬੰਨ, ਹਉਂ ਖੜਾ ਅਧਵਿਚਕਾਰਾ। ਤੇਰਾ ਹੁਕਮ ਲਿਆ ਮੰਨ, ਦੋਏ ਦੋਏ ਜੋੜ ਕਰਾਂ ਨਿਮਸਕਾਰਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਪਿਆਰ। ਬ੍ਰਹਮੇ ਤੇਰਾ ਸਚ ਪਿਆਰ, ਹਰਿ ਸਾਚੇ ਅੰਤ ਕਮਾਵਨਾ। ਤੇਰਾ ਲਹਿਣਾ ਦੇਣਾ ਦਏ ਉਤਾਰ, ਆਪ ਆਪਣਾ ਕਰਜ਼ਾ ਲਾਹਵਣਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਜੋਤੀ ਜਾਮਾ ਭੇਖ ਵਟਾਵਨਾ। ਸ਼ਾਹ ਸੁਲਤਾਨਾ ਨਾਉਂ ਧਰ ਪੰਚਮ ਮੁਖ ਸੀਸ ਰੱਖ ਦਸਤਾਰ, ਲੋਕਮਾਤ ਵੇਖ ਵਖਾਵਣਾ। ਆਪਣੀ ਅੰਸ ਕਰ ਉਜਿਆਰ, ਸਾਚਾ ਰਥ ਫੇਰ ਚਲਾਵਣਾ। ਤੇਰੀ ਪੁਰੀ ਕਰ ਖਵਾਰ, ਆਪਣਾ ਧਾਮ ਆਪ ਵਸਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਆਪੇ ਕਰੇ ਪੂਰਾ ਕੌਲ, ਭੁੱਲ ਕਦੇ ਨਾ ਜਾਵਣਾ। ਲੇਖਾ ਜਾਣੇ ਧਰਤੀ ਧਰਤ ਧਵਲ ਧੌਲ, ਆਕਾਸ਼ ਆਕਾਸ਼ਾ ਵੇਖ ਵਖਾਈਆ। ਆਪੇ ਘਟ ਘਟ ਰਿਹਾ ਮੌਲ, ਆਪ ਆਪਣੀ ਕਲ ਵਰਤਾਈਆ। ਆਪੇ ਅੰਮ੍ਰਿਤ ਭਰਿਆ ਨਾਭ ਕਵਲ, ਆਪੇ ਭਰਿਆ ਦਏ ਡੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸ਼ੰਕਰ ਧੂੰਆਂਧਾਰ, ਰੂਪ ਅਨੂਪ ਦਰਸਾਈਆ। ਏਕਾ ਰੂਪ ਸੱਚੀ ਸਰਕਾਰ, ਜੋਤੀ ਜੋਤ ਜਗਾਇੰਦਾ। ਏਕਾ ਵਸੇ ਉਚ ਮੁਨਾਰ, ਮਹੱਲ ਅਟੱਲ ਇਕ ਸੁਹਾਇੰਦਾ। ਸ਼ੰਕਰ ਕਰ ਆਪ ਪਿਆਰ, ਆਪ ਆਪਣੀ ਅੰਸ ਸੁਹਾਇੰਦਾ। ਬਾਸ਼ਕ ਤਸ਼ਕਾ ਕਰ ਤਿਆਰ, ਕੰਠ ਮਾਲਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਤ੍ਰਿਸੂਲ ਹੱਥ ਫੜਾਇੰਦਾ। ਸ਼ੰਕਰ ਮੰਗੀ ਚਰਨ ਧੂੜੀ, ਹਰਿ ਸਾਚਾ ਦਇਆ ਕਮਾਇੰਦਾ। ਏਕਾ ਰੰਗਨ ਚਾੜ੍ਹੇ ਗੂੜ੍ਹੀ, ਇਕ ਭਿਬੂਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਵਰਤਾਇੰਦਾ। ਚਰਨ ਧੂੜੀ ਮਿਲਿਆ ਦਾਨ, ਸ਼ੰਕਰ ਖ਼ੁਸ਼ੀ ਮਨਾਈਆ। ਇਕ ਝੁਲਾਏ ਸਚ ਨਿਸ਼ਾਨ, ਆਪਣਾ ਬਲ ਧਰਾਈਆ। ਪੁਰਖ ਅਬਿਨਾਸ਼ੀ ਮਿਲਿਆ ਸਾਚਾ ਕਾਹਨ, ਨਾਰੀ ਕੰਤ ਮੇਲ ਮਿਲਾਈਆ। ਵਾਹ ਵਾਹ ਵਸਿਆ ਘਰ ਮਕਾਨ, ਪੀਆ ਪ੍ਰੀਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੰਕਰ ਏਕਾ ਵਸਤ ਆਪ ਵਰਤਾਈਆ। ਸ਼ੰਕਰ ਮੰਗੇ ਵਸਤ ਅਪਾਰ, ਪੁਰਖ ਅਬਿਨਾਸ਼ੀ ਆਪ ਵਰਤਾਇੰਦਾ। ਮੇਰਾ ਦਰਸ ਨੂਰ ਅਪਾਰ, ਏਕਾ ਆਪਣੀ ਮੰਗ ਵਖਾਇੰਦਾ। ਤੇਰੀ ਲੱਗੀ ਰਹੇ ਪਿਆਸ, ਨਾਤਾ ਕੋਇ ਨਾ ਤੋੜ ਤੁੜਾਇੰਦਾ। ਤੇਰੇ ਨੈਣ ਮੇਰਾ ਸ਼ਿੰਗਾਰ, ਮੇਰਾ ਸੰਗ ਤੇਰੀ ਤੋੜ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ । ਰੱਖਿਆ ਹੱਥ ਸਿਰ ਹਰਿ ਕਰਤਾਰ, ਸਮਰਥ ਸਮਰਥ ਦਇਆ ਕਮਾਇੰਦਾ। ਪਾਏ ਨੱਥ ਆਪ ਨਿਰੰਕਾਰ, ਆਪਣੀ ਡੋਰੀ ਨਾਲ ਬੰਧਾਇੰਦਾ। ਬ੍ਰਹਮਾ ਵਿਸ਼ਨ ਕਰ ਪਿਆਰ, ਏਕਾ ਸ਼ੰਕਰ ਸੰਗ ਨਿਭਾਇੰਦਾ। ਥਿਰ ਰਹੇ ਨਾ ਕੋਈ ਵਿਚ ਸੰਸਾਰ, ਜੋ ਘੜਿਆ ਸੋ ਭੰਨ ਵਖਾਇੰਦਾ। ਤਿੰਨਾਂ ਲੋਕਾਂ ਪਾਵੇ ਸਾਰ, ਤ੍ਰੈਗੁਣ ਤੇਰੇ ਨਾਲ ਪਰਨਾਇੰਦਾ। ਤੇਰਾ ਤਤ ਕਰੇ ਵਿਚਾਰ, ਆਪ ਆਪਣੀ ਰੱਤ ਵਖਾਇੰਦਾ। ਸਚ ਸਚ ਸੱਚੀ ਸਰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲ ਮਿਲਾਇੰਦਾ । ਸ਼ਿਵ ਸ਼ੰਕਰ ਮੰਗੀ ਸਚ ਭਿਬੂਤੀ, ਪ੍ਰਭ ਚਰਨ ਧੂੜ ਲਗਾਇਆ। ਪੁਰਖ ਅਬਿਨਾਸ਼ੀ ਤੇਰੀ ਇਕ ਅਹੂਤੀ, ਜਗਤ ਹਵਨ ਤਪਾਇਆ। ਲੱਖ ਚੁਰਾਸੀ ਵੇਖਾਂ ਚਾਰੇ ਕੂਟੀ, ਜੋ ਘੜਿਆ ਸੋ ਭੰਨ ਵਖਾਇਆ। ਤੇਰੀ ਭੁੱਲੇ ਨਾ ਕਦੇ ਅਕਾਲ ਮੂਰਤੀ, ਮੂਰਤ ਅਕਾਲ ਦਇਆ ਕਮਾਇਆ। ਤੇਰਾ ਵੱਜਦਾ ਰਹੇ ਨਾਦ ਤੂਰਤੀ, ਤੂਰਤ ਤੁਰੀਆ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਆਪਣਾ ਵਰ, ਆਪਣਾ ਲੇਖਾ ਦਏ ਸਮਝਾਇਆ। ਸ਼ੰਕਰ ਤੇਰਾ ਸਾਚਾ ਨਾਤਾ, ਹਰਿ ਸਾਚਾ ਜੋੜ ਜੁੜਾਇੰਦਾ। ਤੇਰੀ ਗਾਏ ਆਪੇ ਗਾਥਾ, ਤੇਰਾ ਹੁਕਮ ਸੁਣਾਇੰਦਾ। ਤੇਰੀ ਧੂੜ ਲਾਏ ਮਾਥਾ, ਤੇਰਾ ਮਸਤਕ ਆਪ ਚਮਕਾਇੰਦਾ। ਜਟਾ ਜੂਟ ਤੇਰੀ ਹਰਿ ਪੂਜਾ ਪਾਠਾ, ਤੇਰਾ ਸਾਚਾ ਮੱਠ ਖੁਲ੍ਹਾਇੰਦਾ। ਤੇਰੇ ਅੰਦਰ ਭਰਿਆ ਏਕਾ ਬਾਟਾ, ਅੱਖਰ ਲੇਖ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇੰਦਾ। ਦਇਆਨਿਧ ਗਹਿਰ ਗੁਣ ਸਾਗਰ, ਸ਼ੰਕਰ ਇਹ ਸਮਝਾਇਆ। ਆਪੇ ਵੇਖਣਹਾਰਾ ਗਾਗਰ, ਆਪ ਆਪਣਾ ਰੂਪ ਵਟਾਇਆ। ਤੇਰਾ ਸਿੰਧ ਤੇਰਾ ਸਾਗਰ, ਤੇਰੀ ਲਹਿਰ ਲਹਿਰ ਵਿਚ ਸਮਾਇਆ। ਤੇਰਾ ਕਰਮ ਕਰੇ ਉਜਾਗਰ, ਨੇਹਕਰਮੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਸੁਣਾਇਆ। ਸ਼ੰਕਰ ਸੁਣ ਗੋਬਿੰਦ ਗੀਤ, ਹਰਿ ਸਾਚਾ ਆਪ ਸੁਣਾਈਆ। ਆਦਿ ਬੰਧਾਈ ਤੇਰੀ ਰੀਤ, ਤੇਰਾ ਭੇਵ ਦਏ ਖੁਲ੍ਹਾਈਆ। ਨਾ ਕੋਈ ਮੰਦਰ ਨਾ ਮਸੀਤ, ਸ਼ਿਵਦਵਾਲਾ ਮੱਠ ਨਾ ਕੋਈ ਵਖਾਈਆ। ਏਕਾ ਏਕ ਪਤਤ ਪੁਨੀਤ, ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਆਪਣੇ ਹੱਥ ਰਖਾਈਆ। ਵਿਸ਼ਨੂੰ ਸੁਣਿਆ ਅੰਤਮ ਲੇਖਾ, ਲਿਖਿਆ ਹਰਿ ਭਗਵਾਨ। ਆਪ ਮੇਟੇ ਆਪਣਾ ਭਰਮ ਭੁਲੇਖਾ, ਸਤਿਵਾਦੀ ਸਤਿ ਦਿਸੇ ਇਕ ਨਿਸ਼ਾਨ। ਨਿਰਗੁਣ ਰੂਪ ਦਰਸਾਇਆ ਮੁੱਛ ਦਾੜ੍ਹੀ ਨਾ ਦਿਸੇ ਕੇਸਾ, ਮੂੰਡ ਮੁੰਡਾਏ ਨਾ ਕੋਈ ਜਹਾਨ। ਭੇਵ ਅਭੇਦ ਕਰੇ ਅਵੱਲੜਾ ਵੇਸਾ, ਲੇਖਾ ਲਿਖੇ ਨਾ ਕੋਈ ਮਹਾਨ। ਸ਼ੰਕਰ ਨਿਉਂ ਨਿਉਂ ਕਰ ਅਦੇਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਫ਼ਰਮਾਣ। ਧੁਰ ਫ਼ਰਮਾਣਾ ਸ਼ਬਦ ਜਣਾਈ, ਹਰਿ ਸਾਚੇ ਸਚ ਜਣਾਇਆ। ਸ਼ੰਕਰ ਤੇਰੀ ਬਣਤ ਬਣਾਈ, ਬਨਾਵਣਹਾਰਾ ਆਪ ਅਖਵਾਇਆ। ਅੰਤਮ ਲਹਿਣਾ ਦੇਣ ਚੁਕਾਈ, ਨੌ ਨੌ ਚਾਰ ਪੰਧ ਮੁਕਾਇਆ। ਤੇਰਾ ਬੰਕ ਆਪ ਸੁਹਾਈ, ਆਪ ਆਪਣਾ ਖੇਲ ਖਿਲਾਇਆ। ਤੇਰੀ ਜੋਤੀ ਜੋਤ ਮਿਲਾਈ, ਜੋਤੀ ਜੋਤ ਲਏ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇਆ। ਵਿਸ਼ਨੂੰ ਅੰਤਮ ਜਾਣਿਆ, ਹਰਿ ਕਾ ਖੇਲ ਅਪਾਰ। ਪੁਰਖ ਅਬਿਨਾਸ਼ੀ ਤੇਰਾ ਸੱਚਾ ਭਾਣਿਆ, ਹਉਂ ਮੰਨਾਂ ਮੰਨਣਹਾਰ। ਤੂੰ ਦਾਨੀ ਦੇਵਣਹਾਰ ਦਾਨਿਆ, ਹਉਂ ਭਿੱਖਕ ਮੰਗਦੇ ਰਹੇ ਭਿਖਾਰ। ਤੇਰਾ ਵੇਲਾ ਵਕ਼ਤ ਨਾ ਕਿਸੇ ਜਾਣਿਆ, ਕਵਣ ਰੂਪ ਹੋਏ ਉਜਿਆਰ। ਹਉਂ ਗਾਵਾਂ ਤੇਰਾ ਗਾਣਿਆ, ਲਿਵ ਅੰਤਰ ਕਰ ਪਿਆਰ। ਤੇਰੀ ਬਸੰਤਰ ਜਗੇ ਦੋ ਜਹਾਨਿਆ, ਮੰਤਰ ਫਿਰੇ ਵਿਚ ਸੰਸਾਰ। ਤੇਰਾ ਮੰਤਰ ਗੁਣ ਨਿਧਾਨਿਆ, ਤਤਵ ਤਤ ਕਰੇ ਖਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਲਿਖਣਹਾਰ। ਲੇਖਾ ਲਿਖਣਹਾਰ ਗੋਪਾਲਾ, ਏਕਾ ਖੇਲ ਖਿਲਾਇੰਦਾ। ਸ਼ੰਕਰ ਤੇਰਾ ਤੋੜ ਜੰਜਾਲਾ, ਤੇਰੀ ਜੋਤੀ ਜੋਤ ਮਿਲਾਇੰਦਾ। ਅੰਤ ਆਦਿ ਹੋਏ ਰਖਵਾਲਾ, ਆਪ ਆਪਣੀ ਸੇਵ ਕਮਾਇੰਦਾ। ਆਪਣੇ ਗਲ ਪਾਵੇ ਤੇਰੀ ਮਾਲਾ, ਮੂੰਡ ਮਣਕੇ ਆਪ ਬਣਾਇੰਦਾ। ਆਪੇ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਹਰਿ ਮਿਹਰਵਾਨਾ, ਬ੍ਰਹਮਾ ਵਿਸ਼ਨੂੰ ਸ਼ਿਵ ਸੁਣਾਇਆ। ਲੱਖ ਚੁਰਾਸੀ ਕਰ ਪਰਧਾਨਾ, ਜੀਵ ਈਸ਼ ਮੇਲ ਮਿਲਾਇਆ। ਪੰਜ ਤਤ ਤਤ ਮਕਾਨਾ, ਹਰਿ ਹਰਿਜਨ ਬ੍ਰਹਮ ਮਤ ਵਿਚ ਟਿਕਾਇਆ। ਬੂੰਦ ਰਕਤ ਇਕ ਨਿਸ਼ਾਨਾ, ਲੋਕਮਾਤ ਇਕ ਵਖਾਇਆ। ਸ਼ਬਦ ਸ਼ਬਦੀ ਧੁਰ ਫ਼ਰਮਾਣਾ, ਘਰ ਘਰ ਵਿਚ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਦਏ ਪੜ੍ਹਾਇਆ। ਏਕਾ ਅੱਖਰ ਸਚ ਪੜ੍ਹਾਈ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਬ੍ਰਹਮੇ ਵਿਸ਼ਨ ਸ਼ਿਵ ਕਰੀ ਕੁੜਮਾਈ, ਤਿੰਨਾਂ ਮੇਲਾ ਮੇਲ ਮਿਲਾਇੰਦਾ। ਸਾਚੇ ਦਰ ਵੱਜੇ ਵਧਾਈ, ਦਰ ਦਵਾਰ ਆਪ ਸੁਹਾਇੰਦਾ। ਕਰੇ ਖੇਲ ਬੇਪਰਵਾਹੀ, ਬੇਪਰਵਾਹ ਆਪਣੀ ਬਣਤ ਬਣਾਇੰਦਾ। ਕਲ ਵਰਤੰਤਾ ਗਹਿਰ ਗੰਭੀਰ, ਭੇਵ ਕੋਈ ਨਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਧੀਰ, ਸਾਚੀ ਸਿਖਿਆ ਇਕ ਸਮਝਾਇੰਦਾ। ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ, ਅਵਰ ਹੱਥ ਕਿਸੇ ਨਾ ਆਇੰਦਾ। ਬ੍ਰਹਿਮੰਡ ਖੇਲੇ ਖੇਲ ਅਖ਼ੀਰ, ਆਪਣਾ ਬੇੜਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮੜੀ ਕਾਰ ਕਮਾਇੰਦਾ। ਤਿੰਨਾ ਸ਼ਬਦ ਇਕ ਹੁਲਾਰਾ, ਹਰਿ ਸਾਚੇ ਆਪ ਸੁਣਾਇਆ। ਲੱਖ ਚੁਰਾਸੀ ਕਰ ਪਸਾਰਾ, ਲੋਕਮਾਤ ਵੇਸ ਵਟਾਇਆ। ਰਵ ਸਸ ਕਰ ਉਜਿਆਰਾ, ਸੂਰਜ ਚੰਨ ਮੰਡਲ ਮੰਡਪ ਆਪ ਸੁਹਾਇਆ। ਜ਼ਿਮੀਂ ਅਸਮਾਨਾ ਲਾਏ ਪੌੜਾ, ਆਪ ਆਪਣੀ ਕਲ ਵਰਤਾਇਆ। ਧਰਤ ਧਵਲ ਵੇਖ ਵਖਾਇਆ, ਜਲ ਬਿੰਬ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇਆ। ਸਾਚਾ ਭੇਵ ਹਰਿ ਕਰਤਾਰ, ਅਭੇਦ ਭੇਦ ਖੁਲ੍ਹਾਇੰਦਾ। ਪਾਰਬ੍ਰਹਮ ਬ੍ਰਹਮ ਆਪ ਉਪਾਇਆ, ਆਪ ਆਪਣੀ ਧਾਰ ਬੰਧਾਇੰਦਾ। ਸ਼ੰਕਰ ਤੇਰੀ ਸੇਵ ਕਮਾਇਆ, ਵਿਸ਼ਨੂੰ ਖੇਲ ਖਿਲਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹਿਆ, ਥਿਰ ਘਰ ਬੈਠਾ ਵੇਖ ਵਖਾਇੰਦਾ। ਸਚਖੰਡ ਨਿਵਾਸੀ ਸਚ ਦਵਾਰਾ ਇਕ ਸੁਹਾਇਆ, ਜੋਤੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਚੜ੍ਹਾਇੰਦਾ। ਚੜ੍ਹਿਆ ਰੰਗ ਤ੍ਰੈਗੁਣ ਤਤ, ਹਰਿ ਸਾਚਾ ਆਪ ਚੜ੍ਹਾਇੰਦਾ। ਆਪ ਆਪਣੀ ਉਪਜਾਏ ਮੱਤ, ਬ੍ਰਹਮ ਮੱਤ ਭੇਵ ਖੁਲਾਇੰਦਾ। ਆਪੇ ਬੀਜੇ ਆਪਣੇ ਵੱਤ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਵਿਸ਼ਨ ਸ਼ਿਵ ਆਪ ਸਮਝਾਇਆ। ਬ੍ਰਹਮੇ ਵਿਸ਼ਨ ਸ਼ਿਵ ਸ਼ਾਹ ਸੁਲਤਾਨ, ਹਰਿ ਸਾਚਾ ਆਪ ਸਮਝਾਇੰਦਾ। ਤਿੰਨਾਂ ਮੇਲਾ ਆਪ ਜਹਾਨ, ਦੋ ਜਹਾਨਾਂ ਵਾਲੀ ਹਰਿ ਕਰਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਸਚ ਨਿਸ਼ਾਨ ਆਪ ਝੁਲਾਇੰਦਾ। ਚਾਰੇ ਜੁਗ ਕਰੇ ਕਲਿਆਨ, ਚਾਰੇ ਵੇਦਾਂ ਆਪ ਪੜ੍ਹਾਇੰਦਾ। ਸਾਧ ਸੰਤ ਦੇਵੇ ਮਾਣ, ਗੁਰ ਪੀਰ ਅਵਤਾਰ ਆਪ ਉਪਾਇੰਦਾ। ਸ਼ਬਦ ਜਣਾਏ ਧੁਰ ਫ਼ਰਮਾਣ, ਨਾਦੀ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਛੁਪਾਇੰਦਾ। ਭੇਵ ਛੁਪੌਣਾ ਸਾਹਿਬ ਜਨ ਮੀਤ, ਅਭੇਦ ਅਭੇਦ ਅਖਵਾਇੰਦਾ। ਚਾਰੇ ਜੁਗ ਬੋਧ ਅਗਾਧ ਗਾਏ ਗੀਤ, ਗੁਰ ਪੀਰ ਅਵਤਾਰ ਆਪ ਆਪਣਾ ਰਾਗ ਅਲਾਇੰਦਾ। ਆਪੇ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਸਦਾ ਸੁਹੇਲਾ ਵਸੇ ਮੰਦਰ ਮਸੀਤ, ਸਾਂਤਕ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਚਲਾਏ ਆਪਣੀ ਰੀਤ, ਜੁਗ ਚੌਕੜੀ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਇੰਦਾ। ਬੰਨੇ ਧਾਰ ਲੋਕਮਾਤ, ਤ੍ਰੈਗੁਣ ਜੋੜ ਜੁੜਾਇਆ। ਪੰਜ ਤਤ ਜਗਤ ਕਰਾਮਾਤ, ਕਰਮ ਕਰਮੀ ਬੰਧਨ ਪਾਇਆ। ਅਗੰਮ ਅਗੰਮੜੀ ਅੰਦਰ ਧਰ ਸੁਗਾਤ, ਸਾਚਾ ਸੰਗ ਰਖਾਇਆ। ਨੌ ਦਵਾਰੇ ਵੇਖੇ ਮਾਰ ਝਾਤ, ਵਾਸਨਾ ਵਾਸਨਾ ਵਿਚ ਟਿਕਾਇਆ। ਆਪੇ ਅੰਦਰ ਵੇਖੇ ਡੂੰਘਾ ਖਾਤ, ਦਰ ਘਰ ਸਾਚੇ ਡੇਰਾ ਲਾਇਆ। ਆਪੇ ਵੇਖੇ ਆਪਣਾ ਖਾਤ, ਆਪਣਾ ਲੇਖਾ ਆਪ ਜਣਾਇਆ। ਆਪੇ ਵਿਕਾਏ ਆਪਣੇ ਹਾਟ, ਦੂਸਰ ਹੱਟ ਨਾ ਕੋਈ ਵਖਾਇਆ। ਆਪੇ ਖੋਲ੍ਹੇ ਚੌਦਾਂ ਹਾਟ, ਚੌਦਾਂ ਤਬਕਾਂ ਵੰਡ ਵੰਡਾਇਆ। ਆਪੇ ਹੋਏ ਆਤਮ ਪਰਮਾਤਮ ਸੱਚਾ ਸਾਕ, ਸੱਜਣ ਸੈਣ ਨਾਉਂ ਧਰਾਇਆ। ਆਪੇ ਈਸ਼ ਜੀਵ ਹੋਏ ਪਾਕੀ ਪਾਕ, ਜਗਦੀਸਰ ਜਗਦੀਸ ਸੇਵ ਕਮਾਇਆ। ਆਪੇ ਅਸਵ ਸ਼ਬਦ ਘੋੜੇ ਚੜ੍ਹੇ ਮਾਰ ਪਲਾਕ, ਆਪੇ ਆਪਣਾ ਆਸਣ ਲਾਇਆ। ਆਪੇ ਬੋਧ ਅਗਾਧ ਬੋਲੇ ਸ਼ਬਦ ਭਵਿਖਤ ਵਾਕ, ਆਪੇ ਖਾਣੀ ਬਾਣੀ ਲਏ ਸਮਝਾਇਆ। ਆਪੇ ਹੋਏ ਸਭ ਤੋਂ ਆਕ, ਆਪੇ ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਲਏ ਸਮਝਾਇਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਸਮਝਾਇਆ, ਭੁੱਲ ਰਹੇ ਨਾ ਰਾਈਆ। ਨੌ ਸੌ ਚੁਰਾਨਵੇ ਚੌਕੜੀ ਆਪਣਾ ਗੇੜ ਬਣਾਇਆ, ਗੇੜਾ ਗੇੜਾ ਦਏ ਗਵਾਈਆ। ਜੁਗ ਜੁਗ ਆਪਣਾ ਪੰਧ ਮੁਕਾਇਆ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਜੁਗ ਜੁਗ ਰਾਮਾ ਕ੍ਰਿਸ਼ਨ ਬਾਵਨ ਭੇਖ ਵਟਾਇਆ, ਈਸਾ ਮੂਸਾ ਸੰਗ ਮੁਹੰਮਦ ਦਏ ਸਲਾਹੀਆ। ਜੁਗ ਜੁਗ ਨਾਨਕ ਗੋਬਿੰਦ ਭੇਖ ਵਟਾਇਆ, ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਨਿਰਗੁਣ ਰੂਪ ਨਾ ਕਿਸੇ ਦਰਸਾਇਆ, ਨਿਹਕਲੰਕ ਨਾ ਨਾਉਂ ਧਰਾਈਆ। ਬ੍ਰਹਮੇ ਵਿਸ਼ਨ ਸ਼ਿਵ ਪੁਰਖ ਅਬਿਨਾਸ਼ੀ ਫੜ ਕੇ ਆਪ ਉਠਾਇਆ, ਫੜ ਬਾਂਹੋਂ ਲਏ ਮਿਲਾਈਆ। ਮੇਰਾ ਹੁਕਮ ਭੁੱਲ ਨਾ ਜਾਇਆ, ਵੇਦ ਸ਼ਾਸਤਰ ਸਿਮਰਤ ਪੁਰਾਨ ਅੰਜੀਲ ਕੁਰਾਨ ਦੇਣ ਗਵਾਹੀਆ। ਗੁਰ ਪੀਰ ਅਵਤਾਰ ਸਾਧ ਸੰਤ ਚਾਰ ਕੁੰਟ ਲੋਕਮਾਤ ਜੋ ਉਪਜਾਇਆ, ਅੰਤਮ ਆਪਣੇ ਵਿਚ ਮਿਲਾਈਆ। ਉਚੀ ਕੂਕ ਨਾ ਕੋਇ ਦੇਵੇ ਦੁਹਾਇਆ, ਹਉਂ ਭਾਣਾ ਦੇਣਾ ਉਲਟਾਈਆ। ਸ਼ਾਹ ਪਾਤਸ਼ਾਹ ਆਪ ਅਖਵਾਇਆ, ਵਿਸ਼ਨੂੰ ਤੇਰਾ ਸੰਗ ਨਿਭਾਈਆ। ਬ੍ਰਹਮੇ ਤੇਰਾ ਪੰਧ ਦਏ ਮੁਕਾਇਆ, ਤੇਰੀ ਪੁਰੀ ਆਪਣੇ ਚਰਨਾਂ ਹੇਠ ਦਬਾਈਆ। ਚਾਰ ਚੌਕੜੀ ਨੌ ਸੌ ਚੁਰਾਨਵੇ ਜੁਗ ਗੇੜਾ ਦਏ ਮੁਕਾਇਆ, ਕੋਹਲੂ ਚੱਕੀ ਚੱਕ ਆਪ ਭਵਾਈਆ। ਨਾਨਕ ਨਿਰਗੁਣ ਸੇਵਾਦਾਰ ਬਣਕੇ ਆਇਆ, ਉਚੀ ਕੂਕੇ ਦਏ ਦੁਹਾਈਆ। ਛੱਤੀ ਜੁਗ ਭੇਵ ਖੁਲ੍ਹਾਇਆ, ਕੋਇ ਹਰਿ ਕਾ ਭੇਵ ਨਾ ਪਾਈਆ। ਨਿਰਗੁਣ ਆਪੇ ਆਪ ਆਪਣਾ ਪੜਦਾ ਪਾਇਆ, ਨਾ ਸਕੇ ਕੋਈ ਲਾਹੀਆ। ਸਚਖੰਡ ਬੈਠਾ ਆਪੇ ਆਸਣ ਲਾਇਆ, ਦੋ ਜਹਾਨਾਂ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਲੇਖਾ ਦਏ ਜਣਾਇਆ, ਤੇਰਾ ਜਨਮ ਆਪਣੇ ਹੱਥ ਰਖਾਈਆ। ਤੇਰਾ ਜਨਮ ਆਪਣੇ ਵਿਚ ਟਿਕਾਇਆ, ਤੇਰਾ ਵਰਨ ਨਾ ਕੋਈ ਬਣਾਈਆ। ਕਰਨੀ ਕਰਤਾ ਆਪ ਅਖਵਾਇਆ, ਕਰਤਾ ਪੁਰਖ ਸੱਚੀ ਸਰਨਾਈਆ। ਧਰਨੀ ਧਰਤ ਧਵਲ ਦਏ ਵਡਿਆਇਆ, ਆਕਾਸ਼ ਪਰਕਾਸ਼ ਕਰੇ ਰੁਸ਼ਨਾਈਆ। ਰਵ ਸਸ ਸੂਰਜ ਚੰਨ ਚਰਨਾਂ ਹੇਠ ਲਏ ਦਬਾਇਆ, ਆਪ ਆਪਣਾ ਭਾਰ ਟਿਕਾਈਆ। ਨਿਰਗੁਣ ਜੋਤ ਕਰੇ ਰੁਸ਼ਨਾਇਆ, ਇਕ ਅਕੱਲਾ ਫੇਰੀ ਪਾਈਆ। ਦੂਸਰ ਅੱਗੇ ਨਾ ਸੀਸ ਝੁਕਾਇਆ, ਆਪ ਆਪਣਾ ਬਲ ਧਰਾਈਆ। ਜੋ ਘੜੇ ਸੋ ਭੰਨ ਵਖਾਇਆ, ਬ੍ਰਹਮਾ ਵਿਸ਼ਨ ਸ਼ਿਵ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੇ ਦੇਵੇ ਸਾਚਾ ਵਰ, ਵਿਸ਼ਨ ਸ਼ਿਵ ਅੱਗੇ ਖੜ, ਸ਼ੰਕਰ ਲੇਖਾ ਚੁੱਕੇ ਸੀਸ ਧੜ, ਤਨ ਖ਼ਾਕੀ ਖ਼ਾਕ ਨਾ ਕੋਈ ਰਮਾਈਆ। ਤਿੰਨਾਂ ਸੁਣਿਆ ਹਰਿ ਕਾ ਹਰਿ ਸੰਦੇਸ਼, ਤ੍ਰੈ ਚੇਲੇ ਨਿਉਂ ਨਿਉਂ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਤੇਰੇ ਅੱਗੇ ਚਲੇ ਨਾ ਕੋਈ ਪੇਸ਼, ਤੇਰਾ ਵੇਸ ਅਵੱਲੜਾ ਦਿਸ ਨਾ ਆਇਆ। ਕੋਟਨ ਕੋਟ ਜਨਮ ਅਜਨਮ ਧਾਰੇ ਵੇਸ, ਬ੍ਰਹਮਾ ਵਿਸ਼ਨ ਮਹੇਸ਼ ਤੇਰੀ ਸੇਵਕ ਸੇਵ ਕਮਾਇਆ। ਤੂੰ ਆਦਿ ਜੁਗਾਦੀ ਰਹੇ ਹਮੇਸ਼, ਜੁਗ ਜੁਗ ਤੇਰੀ ਸਾਚੀ ਸਾਇਆ। ਹਉਂ ਭਾਣਾ ਤੇਰਾ ਲਏ ਵੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਏਕ ਦਏ ਜਣਾਇਆ। ਅੰਤਮ ਭਾਣਾ ਹਰਿ ਵਖਾਵਨਾ, ਕਰਿਆ ਕੌਲ ਇਕਰਾਰ। ਪੁਰਖ ਅਬਿਨਾਸ਼ੀ ਜਾਮਾ ਪਾਵਣਾ, ਨਿਰਗੁਣ ਨੂਰ ਹੋਏ ਉਜਿਆਰ। ਸ਼ਬਦ ਡੰਕਾ ਇਕ ਵਜਾਵਣਾ, ਸ਼ਬਦ ਅਗੰਮੀ ਏਕਾ ਤਾਰ। ਪੰਜ ਤਤ ਨਾ ਕੋਈ ਰਖਾਵਣਾ, ਤ੍ਰੈਗੁਣ ਵੇਸ ਨਾ ਵਿਚ ਸੰਸਾਰ। ਦੀਪਕ ਦੀਆ ਇਕ ਜਗਾਵਣਾ, ਵਿਸ਼ਨੂੰ ਨੂਰ ਉਜਿਆਰ। ਬ੍ਰਹਮ ਪਾਰਬ੍ਰਹਮ ਮਿਲਾਵਣਾ, ਪਾਰਬ੍ਰਹਮ ਕਰੇ ਪਿਆਰ। ਬ੍ਰਹਮ ਤੇਰਾ ਰੂਪ ਪਾਰਬ੍ਰਹਮ ਮਿਲਾਵਣਾ, ਪਾਰਬ੍ਰਹਮ ਕਰੇ ਪਿਆਰ। ਸ਼ੰਕਰ ਤੇਰਾ ਠੂਠਾ ਆਪਣੇ ਹੱਥ ਰਖਾਵਣਾ, ਨਿਰਗੁਣ ਚਾਰੋਂ ਕੁੰਟ ਬਣੇ ਭਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਖੇਲਣਹਾਰ। ਵਿਸ਼ਨੂੰ ਸ਼ਿਵ ਕਰਨ ਪੁਕਾਰ, ਸ਼ੰਕਰ ਨਾਲ ਰਲਾਇਆ। ਕਵਣ ਰੂਪ ਲਏ ਅਵਤਾਰ, ਲੋਕਮਾਤ ਹੋਏ ਰੁਸ਼ਨਾਇਆ। ਕਵਣ ਜਨ ਲਏ ਅਧਾਰ, ਜਨ ਜਨਨੀ ਲੇਖੇ ਲਾਇਆ। ਕਵਣ ਮਨ ਲਏ ਸਵਾਰ, ਮਨ ਮਨਕਾ ਦਏ ਫਿਰਾਇਆ। ਕਵਣ ਤਨ ਕਰੇ ਅਧਾਰ, ਤਨ ਤਨ ਕਾ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਦਏ ਸਮਝਾਇਆ। ਅੰਤਮ ਅੰਤ ਖੇਲ ਖਿਲਾਵਣਾ, ਭੇਵ ਅਭੇਦ ਹੱਥ ਰਖਾਇੰਦਾ। ਨਿਰਗੁਣ ਨਿਰਗੁਣ ਜਾਮਾ ਪਾਵਣਾ, ਨਿਰਗੁਣ ਨਿਰਗੁਣ ਵੰਡ ਵੰਡਾਇੰਦਾ। ਵਿਸ਼ਨੂੰ ਤੇਰਾ ਸੰਗ ਨਿਭਾਵਣਾ, ਸਗਲਾ ਸੰਗ ਨਿਭਾਇੰਦਾ। ਸ਼ਬਦ ਗੁਰ ਇਕ ਉਪਜਾਵਣਾ, ਗੁਰ ਗੁਰ ਮੇਲ ਮਿਲਾਇੰਦਾ। ਚਾਰ ਜੁਗ ਆਪਣੇ ਹੱਥ ਰਖਾਵਣਾ, ਸੰਤ ਸਾਜਨ ਮੇਲ ਮਿਲਾਇੰਦਾ। ਭਗਤਾਂ ਭਗਤੀ ਲੇਖੇ ਲਾਵਣਾ, ਪੂਰਬ ਲਹਿਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇੰਦਾ। ਚਾਰ ਜੁਗ ਹਰਿ ਕਰੇ ਧਿਆਨਾ, ਪਾਰਬ੍ਰਹਮ ਵੱਡੀ ਵਡਿਆਈਆ। ਗੁਰਮੁਖ ਸਾਚੇ ਚਤੁਰ ਸੁਘੜ ਮੇਲ ਮਿਲਾਣਾ, ਮੇਲ ਮਿਲਾਏ ਸਹਿਜ ਸੁਭਾਈਆ। ਗੁਰਸਿਖਾਂ ਅੰਤਮ ਦੇਵੇ ਇਕ ਦਰਬਾਨਾ, ਏਕਾ ਰੂਪ ਦਰਸਾਈਆ। ਹਰਿ ਭਗਤਨ ਦੇਵੇ ਬ੍ਰਹਮ ਗਿਆਨਾ, ਪਾਰਬ੍ਰਹਮ ਮੇਲ ਮਿਲਾਈਆ। ਸੰਤਨ ਹੱਥੀਂ ਬੰਨੇ ਗਾਨਾ, ਸਾਚਾ ਸਗਨ ਆਪ ਕਰਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਅੰਤਮ ਜੁਗ ਲੋਕਮਾਤ ਹੋਏ ਪਰਧਾਨਾ, ਨਿਹਕਲੰਕ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਲਏ ਉਪਜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਵੇਲਾ ਅੰਤਮ ਔਣਾ, ਅੰਤ ਅੰਤ ਖੇਲ ਖਿਲਾਇੰਦਾ। ਗੁਰਮੁਖ ਸਾਚੇ ਸ਼ਬਦ ਜਗੌਣਾ, ਸਤਿਗੁਰ ਸਾਚਾ ਆਪਣੀ ਦਇਆ ਕਮਾਇੰਦਾ। ਗੁਰਮੁਖ ਗੁਰਮੁਖ ਸਾਚਾ ਬੇੜਾ ਉਠੌਣਾ, ਦਿਵਸ ਰੈਣ ਸੇਵ ਕਮਾਇੰਦਾ। ਏਕਾ ਏਕ ਮੇਲ ਮਿਲੌਣਾ, ਦੂਈ ਦਵੈਤੀ ਹਰਿ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਕਲਜੁਗ ਵੇਲਾ ਅੰਤਮ ਆਇਆ, ਹਰਿ ਸਾਚਾ ਦਇਆ ਕਮਾਇੰਦਾ। ਚੌਥੇ ਜੁਗ ਫੇਰਾ ਪਾਇਆ, ਨਿਹਕਲੰਕਾ ਨਾਉਂ ਰਖਾਇੰਦਾ। ਜੁਗ ਜੁਗ ਵਿਛੜੇ ਮੇਲ ਮਿਲਾਇਆ, ਪੂਰਬ ਲਹਿਣਾ ਮੂਲ ਚੁਕਾਇੰਦਾ। ਆਪ ਆਪਣਾ ਸੰਗ ਨਿਭਾਇਆ, ਸਗਲਾ ਸੰਗ ਰਖਾਇੰਦਾ। ਰਾਮ ਕ੍ਰਿਸ਼ਨਾ ਰੂਪ ਵਟਾਇਆ, ਰਾਮ ਰਾਮਾ ਆਪ ਹੋ ਜਾਇੰਦਾ। ਈਸਾ ਮੂਸਾ ਅੰਗ ਲਗਾਇਆ, ਸੰਗ ਮੁਹੰਮਦ ਜੋਤ ਜਗਾਇੰਦਾ। ਨਾਨਕ ਨਿਰਗੁਣ ਨਾਉਂ ਧਰਾਇਆ, ਮੰਤਰ ਸਤਿਨਾਮ ਦ੍ਰਿੜਾਇੰਦਾ। ਗੋਬਿੰਦ ਜੋਤ ਆਪ ਜਗਾਇਆ, ਵਾਹਿਗੁਰੂ ਫਤਿਹ ਆਪ ਗਜਾਇੰਦਾ। ਨਿਰਗੁਣ ਨਿਰਗੁਣ ਖੇਲ ਖਿਲਾਇਆ, ਖੇਲਣਹਾਰਾ ਦਿਸ ਨਾ ਆਇੰਦਾ। ਆਪਣੀ ਚੌਕੜ ਫੇਰਾ ਪਾਇਆ, ਚੌਥੇ ਜੁਗ ਮੁਖ ਭਵਾਇੰਦਾ। ਗੁਰਮੁਖਾਂ ਔਕੜ ਕੱਟਣ ਆਇਆ, ਆਪ ਆਪਣਾ ਭੇਟ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਕੱਟਣ ਆਇਆ ਧੁਰ ਦੀ ਫਾਸੀ, ਜਮ ਕੀ ਫਾਸੀ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਕਲੀਆਂ ਚੋਲੀ ਪਾਈ ਚੁਰਾਸੀ, ਗੁਰਸਿਖ ਚੁਰਾਸੀ ਵਿਚ ਕੋਈ ਨਾ ਆਈਆ। ਪਰਗਟ ਹੋਇਆ ਘਨਕਪੁਰ ਵਾਸੀ, ਸ਼ਾਹੋ ਸ਼ਬਾਸ਼ੀ ਨਾਉਂ ਧਰਾਈਆ। ਅੰਦਰ ਵੜ ਵੜ ਆਪਣੇ ਮੰਦਰ ਕਰੇ ਵਾਸੀ, ਵਾਸ ਨਿਵਾਸਾ ਆਪ ਵਖਾਈਆ। ਭੇਵ ਨਾ ਪਾਇਣ ਪੰਡਤ ਕਾਸੀ, ਗਿਆਨੀ ਧਿਆਨੀ ਦਿਸ ਨਾ ਆਈਆ। ਹਰਿਜਨ ਮਾਨਸ ਜਨਮ ਕਰੇ ਰਹਿਰਾਸੀ, ਘਰ ਮੰਡਲ ਰਾਸ ਰਚਾਈਆ। ਸੋਹੰ ਸ਼ਬਦ ਪਵਣ ਸਵਾਸੀ, ਸੋ ਪੁਰਖ ਨਿਰੰਜਣ ਆਪ ਜਪਾਈਆ। ਜੁਗ ਜੁਗ ਕਰਦਾ ਆਇਆ ਪੂਰਨ ਆਸੀ, ਪੂਰਨ ਪਤਿਪਰਮੇਸ਼ਵਰ ਨਾਉਂ ਧਰਾਈਆ। ਕਲਜੁਗ ਅੰਤਮ ਨਿਰਗੁਣ ਜੋਤ ਹੋਏ ਪਰਕਾਸ਼ੀ, ਸੰਬਲ ਨਗਰੀ ਧਾਮ ਸੁਹਾਈਆ। ਜਨ ਭਗਤਾਂ ਬਣਿਆ ਦਾਸਨ ਦਾਸੀ, ਸੇਵਕ ਸੇਵਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇਲੇ ਖੇਲ ਬੇਪਰਵਾਹੀਆ। ਗੁਰਸਿਖਾਂ ਫਾਸੀ ਕੱਟਣ ਆਇਆ, ਹਰਿਜਨ ਬਣ ਜਗਤ ਮਲਾਹ। ਸਵਾਸ ਸਵਾਸੀ ਗੁਰਸਿਖਾਂ ਦਾ ਨਾਮ ਜਪਣ ਆਇਆ, ਆਪਣਾ ਤਨ ਕਰ ਸਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਲੇਖਾ ਦਏ ਲਿਖਾ। ਹਰਿ ਸੰਗਤ ਲੇਖਾ ਆਪ ਲਿਖਾਵਣਾ, ਲਿਖਣਹਾਰ ਆਪ ਅਖਵਾਇਆ। ਸੰਮਤ ਸਤਾਰਾਂ ਹਾੜ ਸਤਾਰਾਂ ਦਿਵਸ ਵਡਿਆਵਣਾ, ਵਡ ਵੱਡਾ ਵੇਖ ਵਖਾਇਆ। ਸੋ ਪੁਰਖ ਨਿਰੰਜਣ ਦਰਸ਼ਨ ਪਾਵਣਾ, ਦਰਦੀਆਂ ਦਰਦ ਦਏ ਮਿਟਾਇਆ। ਚੌਥੇ ਜੁਗ ਹਰਿ ਸੰਗਤ ਤੇਰੀ ਚਰਨ ਧੂੜੀ ਮਸਤਕ ਤਿਲਕ ਆਪ ਲਗਾਵਣਾ, ਤੇਰੀ ਲਿਲਾਟ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਵਾ ਰੱਤੀ ਏਕਾ ਕੇਸਰ ਜੁਗ ਜੁਗ ਆਪਣੇ ਹੱਥ ਰਖਾਇਆ। ਸਵਾ ਰੱਤੀ ਕੇਸਰ ਜਗਤ ਜਲਾਲ, ਲਾਲੋ ਲਾਲ ਰੰਗ ਚੜ੍ਹਾਇੰਦਾ। ਗੁਰਸਿਖ ਨੇੜ ਨਾ ਆਏ ਕਾਲ, ਮਹਾਂਕਾਲ ਸੀਸ ਝੁਕਾਇੰਦਾ। ਹਰਿਜਨ ਮੇਲਾ ਦੀਨ ਦਿਆਲ, ਸਤਿਗੁਰ ਪੂਰਾ ਆਪ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣਾ ਤੋਲ ਤੁਲਾਇੰਦਾ। ਭਾਗ ਲਗਾਏ ਕਾਇਆ ਮਾਟੀ ਖਾਲ, ਪੰਜ ਤਤ ਕਾਇਆ ਵੇਖ ਵਖਾਇੰਦਾ। ਜਨਮ ਜਨਮ ਘਾਲਨ ਜੋ ਰਹੇ ਘਾਲ, ਕੀਤੀ ਘਾਲ ਲੇਖੇ ਲਾਇੰਦਾ। ਸਚ ਸੁਹਾਏ ਸੱਚੀ ਧਰਮਸਾਲ, ਛੱਪਰ ਛੰਨ ਨਾ ਕੋਈ ਛੁਹਾਇੰਦਾ। ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜਾਨਾ ਇਕ ਵਖਾਇੰਦਾ। ਆਪੇ ਬਣਿਆ ਰਹੇ ਕੰਗਾਲ, ਗੁਰਸਿਖ ਆਪਣੇ ਸ਼ਾਹ ਬਣਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਸਾਚਾ ਲੇਖਾ, ਲਿਖਣਹਾਰ ਦਸ ਦਸਮੇਸਾ, ਦਰ ਘਰ ਸਾਚੇ ਆਪ ਲਿਖਾਇੰਦਾ। ਕੇਸਰ ਸਵਾ ਰੱਤੀ, ਗੁਰ ਗੋਬਿੰਦ ਲੋਕਮਾਤ ਵੰਡ ਵੰਡਾਈਆ। ਗੁਰਮੁਖਾਂ ਵਾ ਨਾ ਲੱਗੇ ਤੱਤੀ, ਅਗਨੀ ਤਪੇ ਸ੍ਰਿਸ਼ਟ ਸਬਾਈਆ। ਪੁਰਖ ਅਬਿਨਾਸ਼ੀ ਦੇਵੇ ਏਕਾ ਮਤੀ, ਏਕਾ ਬ੍ਰਹਮ ਚਾਰ ਵਰਨ ਜਣਾਈਆ। ਗੁਰ ਚਰਨ ਦਵਾਰਾ ਸਾਚੀ ਹੱਟੀ, ਦੂਸਰ ਹੱਟ ਨਾ ਕੋਈ ਵਖਾਈਆ। ਗੁਰਮੁਖ ਲਾਹਾ ਰਹੇ ਖੱਟੀ, ਮਨਮੁਖ ਗੂੜ੍ਹੀ ਨੀਂਦ ਸਵਾਈਆ। ਕੂੜ ਕੁੜਿਆਰਾ ਜੜ ਰਿਹਾ ਪੁੱਟੀ, ਝੂਠਾ ਬੂਟਾ ਕੋਈ ਰਹਿਣ ਨਾ ਪਾਈਆ। ਸਤਿਜੁਗ ਸਾਚੀ ਪੌਹ ਆਪੇ ਫੁੱਟੀ, ਸਤਿਗੁਰ ਨੂਰ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨ ਜੁਗ ਦਾ ਸਾਚਾ ਲੇਖਾ, ਰਾਮ ਭਰਤ ਜਿਉਂ ਆਪੇ ਵੇਖਾ, ਸ਼ਤਰੂਘਨ ਮੇਲ ਮਿਲਾਈਆ। ਭਰਤ ਭਾਰਤ ਭਵਨ ਭੈ ਕਰ, ਭੈ ਭਿਆਨਕ ਖੇਲ ਖਿਲਾਇੰਦਾ। ਗੁਰ ਗੁਰ ਚਰਨ ਸੀਸ ਧਰ, ਧੁਰ ਮਸਤਕ ਟਿੱਕਾ ਲਾਇੰਦਾ। ਰਾਮ ਨਾਮ ਏਕਾ ਹਰਿ, ਹਰਿ ਹਰਿ ਰੂਪ ਸਮਾਇੰਦਾ। ਰਾਜ ਤਿਲਕ ਮਿਲਿਆ ਸੱਚੇ ਘਰ, ਪਿਤਾ ਪੂਤ ਨਾ ਕੋਈ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਕਰ, ਆਪੇ ਹੁਕਮ ਸੁਣਾਇੰਦਾ। ਹੁਕਮ ਸੁਣਨਾ ਸਿੰਘ ਪਰਗਟ, ਪਰਗਟ ਹੋ ਹਰਿ ਜਣਾਈਆ। ਪੁਰਖ ਅਬਿਨਾਸ਼ੀ ਵਸਣਹਾਰਾ ਘਟ ਘਟ, ਘਟ ਘਟ ਜੋਤ ਕਰੇ ਰੁਸ਼ਨਾਈਆ। ਸਵਾ ਰੱਤੀ ਕੇਸਰ ਲਿਔਣਾ ਝੱਟ, ਪਹਿਲੀ ਚੇਤ ਜੋ ਮੰਗ ਮੰਗਾਈਆ। ਤਿਲਕ ਜੋਤ ਲਗਾਏ ਲਲਾਟ, ਆਪਣੀ ਲਿਲਾਟ ਗੁਰਸਿਖਾਂ ਵਿਚ ਟਿਕਾਈਆ। ਦੂਈ ਦਵੈਤੀ ਮਿਟੇ ਫੱਟ, ਫੱਟੜ ਗੁਰਸਿਖ ਕੋਈ ਦਿਸ ਨਾ ਆਈਆ। ਸਤਿਗੁਰ ਪੂਰਾ ਤੋਲੇ ਆਪਣੇ ਤੱਕੜ, ਆਪਣਾ ਕੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲੱਖ ਲੇਖਾ ਫੇਰ ਦਏ ਸਮਝਾਈਆ। ਚੌਥੇ ਜੁਗ ਖੇਲ ਅਪਾਰਾ, ਚਾਰ ਵਰਨਾਂ ਆਪ ਕਰਾਇੰਦਾ। ਨਿਰਗੁਣ ਨਰ ਨਰਾਇਣ ਲਏ ਅਵਤਾਰਾ, ਨਰ ਹਰਿ ਆਪਣਾ ਰੂਪ ਵਟਾਇੰਦਾ। ਜੁਗਾ ਜੁਗੰਤਰ ਵੇਖਣਹਾਰਾ, ਜੁਗ ਜੁਗ ਆਪਣੀ ਕਲ ਵਰਤਾਇੰਦਾ। ਸੰਤਨ ਦਏ ਨਾਮ ਹੁਲਾਰਾ, ਰਾਮ ਨਾਮ ਇਕ ਵਡਿਆਇੰਦਾ। ਭਗਤਨ ਮੇਲਾ ਧੁਰ ਦਰਬਾਰਾ, ਹਰਿ ਗਿਰਧਾਰਾ ਆਪ ਕਰਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਗੁਰਸਿਖ ਮੇਲਾ ਵਿਚ ਸੰਸਾਰਾ, ਚੇਲਾ ਗੁਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਵੰਡਨ ਵੰਡ ਵੰਡਾਇੰਦਾ। ਵੰਡੀ ਵੰਡ ਸਤਿਗੁਰ ਪੂਰੇ, ਸਾਚਾ ਹਿੱਸਾ ਆਪਣੇ ਹੱਥ ਰਖਾਈਆ। ਕਲਜੁਗ ਨਾਤੇ ਦਿਸਨ ਕੂੜੇ, ਕੂੜੋ ਕੂੜ ਜਗਤ ਵਡਿਆਈਆ। ਮਨਮੁਖ ਜੀਵ ਮਾਇਆ ਮਮਤਾ ਮੂੜੇ, ਹਉਮੇ ਹੰਗਤਾ ਘਰ ਹਲਕਾਈਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧੂੜੇ, ਚਰਨ ਕਵਲ ਸੱਚੀ ਸਰਨਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹੇ, ਸਿਰ ਆਪਣਾ ਹੱਥ ਰਖਾਈਆ। ਕਾਇਆ ਰੰਗਨ ਰੰਗ ਚੜ੍ਹਾਏ ਗੂੜ੍ਹੇ, ਉਤਰ ਕਦੇ ਨਾ ਜਾਈਆ। ਦਰਸ਼ਨ ਪਾ ਉਤਰਨ ਸਗਲ ਵਿਸੂਰੇ, ਵਿਖ ਆਤਮ ਰਹੇ ਨਾ ਰਾਈਆ। ਸ਼ਬਦ ਸਰੂਪੀ ਦੇਵੇ ਤਤ, ਰੱਤੀ ਰੱਤ ਵਿਚ ਟਿਕਾਇੰਦਾ। ਸਤਿ ਸੰਤੋਖੀ ਧੀਰਜ ਜਤ, ਹਠ ਤਪ ਆਪ ਸਿਖਾਇੰਦਾ। ਏਕਾ ਬੀਜ ਆਤਮ ਘਤ, ਫੁਲ ਫੁਲਵਾੜੀ ਮਾਤ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਬੂਟਾ ਮਾਤ ਲਗਾਇੰਦਾ। ਨੌ ਜਨਮ ਮਾਨੁਸ ਮਾਨੁਖ, ਮਨ ਮਮਤਾ ਵਿਚ ਭਵਾਈਆ। ਮਾਤ ਗਰਭ ਆਏ ਉਲਟਾ ਰੁੱਖ, ਅਗਨ ਕੁੰਡ ਆਪ ਤਪਾਈਆ। ਦਿਵਸ ਰੈਣ ਸੁਖਣਾ ਸੁਖ, ਨੌ ਅਠਾਰਾਂ ਪੰਧ ਮੁਕਾਈਆ। ਸੁਫ਼ਲ ਕਰਾਏ ਮਾਤ ਕੁੱਖ, ਮੁਖ ਆਪਣਾ ਬਾਹਰ ਰਖਾਈਆ। ਦਰਸ ਦੇਵੇ ਜੀਓ ਅੰਦਰ ਲੁਕ, ਬੈਠਾ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਦਏ ਸਮਝਾਈਆ। ਨੌ ਜਨਮ ਨੌ ਵਾਰ, ਮਾਨਸ ਮਾਨਸ ਆਪ ਉਪਾਇੰਦਾ। ਆਪ ਆਪਣਾ ਦਏ ਆਧਾਰ, ਆਪ ਆਪਣਾ ਨਾਮ ਦ੍ਰਿੜਾਇੰਦਾ। ਆਪ ਆਪਣੀ ਕਿਰਪਾ ਧਾਰ, ਆਪ ਆਪਣਾ ਮੇਲ ਮਿਲਾਇੰਦਾ। ਨੌ ਜਨਮ ਜਪ ਤਪ ਕਰੇ ਸੰਸਾਰ, ਹਠ ਮਠ ਆਪ ਰਖਾਇੰਦਾ। ਤੀਰਥ ਤਟ ਕਰੇ ਖਵਾਰ, ਤਟ ਕਿਨਾਰੇ ਆਪ ਫਿਰਾਇੰਦਾ। ਗੁਰ ਦਰ ਮੰਦਰ ਮੱਠ ਕਰੇ ਪੁਕਾਰ, ਸ਼ਿਵਦਵਾਲੇ ਰਾਹ ਤਕਾਇੰਦਾ। ਜੋਤ ਜਵਾਲਾ ਲਟ ਲਟ ਕਰੇ ਉਜਿਆਰ, ਘਰ ਘਰ ਦੀਪਕ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾਇੰਦਾ। ਨੌ ਜਨਮ ਲੋਕਮਾਤ, ਮਾਨਸ ਰੂਪ ਵਟਾਈਆ। ਦੇਵਣਹਾਰਾ ਸਾਚੀ ਦਾਤ, ਸਾਚੀ ਵਸਤ ਝੋਲੀ ਪਾਈਆ। ਏਕਾ ਅੱਖਰ ਵਡ ਕਰਾਮਾਤ, ਹਰਿ ਹਰਿ ਕੀ ਕਰੇ ਪੜ੍ਹਾਈਆ। ਉਤਮ ਰੱਖੇ ਗੁਰਮੁਖ ਜ਼ਾਤ, ਵਰਨ ਬਰਨ ਨਾ ਕੋਈ ਰਖਾਈਆ। ਇਕ ਰੰਗ ਰੰਗਾਏ ਦਿਵਸ ਰਾਤ, ਰੈਣ ਅੰਧੇਰੀ ਨਾ ਕੋਈ ਵਖਾਈਆ। ਆਪੇ ਵੇਖੇ ਮਾਰ ਝਾਤ, ਆਪ ਆਪਣਾ ਪੜਦਾ ਲਾਹੀਆ। ਖੋਲ੍ਹਣਹਾਰਾ ਬੰਦ ਤਾਕ, ਬੰਦ ਕਿਵਾੜ ਆਪ ਤੁੜਾਈਆ। ਪੁੱਛਣਹਾਰ ਉਤਮ ਜ਼ਾਤ, ਪੁਰਖ ਅਬਿਨਾਸ਼ੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਸਮਝਾਈਆ। ਪਹਿਲਾ ਜਨਮ ਮਾਨਸ ਪਾ, ਆਪਣੀ ਬੂਝ ਨਾ ਕੋਈ ਰਖਾਇੰਦਾ। ਬਾਲ ਜਵਾਨੀ ਲਏ ਗਵਾ, ਹਰਿ ਕਾ ਨਾਮ ਨਾ ਕੋਈ ਧਿਆਇੰਦਾ। ਅੰਤਮ ਵੇਲਾ ਰਾਹ ਤਕਾ, ਨਿਉਂ ਨਿਉਂ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾ, ਆਪ ਆਪਣਾ ਹੱਥ ਰਖਾਇੰਦਾ। ਮਾਨਸ ਜਨਮ ਦਏ ਦਵਾ, ਦੂਜੀ ਵਾਰ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਆਪ ਸਮਝਾਇੰਦਾ। ਦੂਜੀ ਵਾਰ ਮਾਨਸ ਜੋਤ, ਤਨ ਮਾਟੀ ਆਪ ਮਹਿਕਾਈਆ। ਆਪ ਬੰਧਾਏ ਵਿਚ ਵਰਨ ਗੋਤ, ਬ੍ਰਹਮ ਰੂਪ ਨਾ ਕੋਈ ਜਣਾਈਆ। ਤਨ ਨਾ ਲੱਗੇ ਸ਼ਬਦ ਚੋਟ, ਮਨ ਮਨਕਾ ਨਾ ਕੋਈ ਭਵਾਈਆ। ਵਾਸਨਾ ਕੱਢੇ ਨਾ ਕੋਈ ਖੋਟ, ਨਿਰਵੈਰ ਨਾ ਕੋਈ ਦਰਸਾਈਆ। ਪੁਰਖ ਅਕਾਲ ਨਾ ਦਿਸੇ ਓਟ, ਏਕਾ ਇਸ਼ਟ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਈਆ। ਵੇਲਾ ਅੰਤਮ ਬਿਰਧ ਅਵਸਥ, ਜਨਮੀ ਜਨਮ ਸਵਾਰਦਾ। ਆਪ ਜਣਾਏ ਆਪਣਾ ਅਸਤ, ਆਪੇ ਪੈਜ ਸਵਾਰਦਾ। ਲੇਖਾ ਜਾਣੇ ਕੀਟ ਹਸਤ, ਖੇਲੇ ਖੇਲ ਸਚ ਸਰਕਾਰ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਧੁਰ ਦਰਬਾਰ ਦਾ। ਅੰਤ ਬੁੜ੍ਹੇਪਾ ਸੰਤਨ ਸੰਗ, ਹਰਿਜਨ ਆਪ ਕਰਾਈਆ। ਕਰ ਦਰਸ ਨਾ ਕੋਈ ਸਕੇ ਮੰਗੇ ਮੰਗ, ਨੇਤਰ ਨੈਣ ਰਹੇ ਸ਼ਰਮਾਈਆ। ਮਾਨਸ ਜਨਮ ਨਾ ਹੋਏ ਭੰਗ, ਲੇਖਾ ਲੇਖੇ ਲਏ ਲਗਾਈਆ। ਤੀਜੇ ਚੋਲੇ ਚਾੜ੍ਹੇ ਰੰਗ, ਮਾਨਸ ਜਨਮ ਦਏ ਉਪਾਈਆ। ਆਪ ਫਿਰਾਏ ਤੀਰਥ ਤਟ ਜਮਨਾ ਸੁਰਸਤੀ ਗੰਗ, ਚਾਰੋਂ ਕੁੰਟ ਫੇਰਾ ਪਾਈਆ। ਹਰਿ ਕਾ ਨਾਮ ਨਾ ਲਾਏ ਅੰਗ, ਦੁਰਮਤ ਮੈਲ ਨਾ ਕੋਈ ਧਵਾਈਆ। ਬਣ ਬਣ ਸੰਤ ਭਿਛਿਆ ਰਿਹਾ ਮੰਗ, ਸਾਚੀ ਭਿਛਿਆ ਨਾ ਕੋਈ ਵਖਾਈਆ। ਸ੍ਰਿਸ਼ਟ ਸਬਾਈ ਦਰ ਦਰਵਾਜ਼ਾ ਰਿਹਾ ਲੰਘ, ਆਪਣਾ ਕੁੰਡਾ ਨਾ ਕੋਈ ਖੁਲ੍ਹਾਈਆ। ਅੰਤ ਬੁੜ੍ਹੇਪਾ ਆਏ ਪੰਧ, ਜਮ ਕੀ ਫਾਸੀ ਨਾ ਕੋਈ ਕਟਾਈਆ। ਸਾਚੇ ਭਗਤ ਮੇਲ ਮਿਲਾਏ ਕਰੇ ਵਿਛੋੜਾ ਬੰਦੀ ਬੰਦ, ਏਕਾ ਬੰਦਨਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਲੇਖਾ ਦਏ ਵਖਾਈਆ। ਚੌਥਾ ਜਨਮ ਲੋਕਮਾਤ, ਮਾਨਸ ਮਨੁਖ ਆਪ ਧਰਾਇਆ। ਬਿਰਧ ਜਵਾਨਾ ਨਾ ਪੁੱਛੇ ਵਾਤ, ਵੇਲਾ ਗਿਆ ਹੱਥ ਨਾ ਆਇਆ। ਹਰਿ ਹਰਿ ਨਾਉਂ ਨਾ ਗਾਏ ਗਾਥ, ਹਿਰਦੇ ਹਰਿ ਨਾ ਕੋਈ ਵਸਾਇਆ। ਮਨ ਮਤ ਫਿਰੇ ਹਾਟੋ ਹਾਟ, ਸਾਚੇ ਹੱਟ ਨਾ ਕੋਈ ਵਿਕਾਇਆ। ਅੰਤਮ ਕਾਇਆ ਚੋਲਾ ਜਾਏ ਪਾਟ, ਥਿਰ ਕੋਈ ਰਹਿਣ ਨਾ ਪਾਇਆ। ਆਤਮ ਹਿਰਦੇ ਰੱਖੇ ਵਾਸ, ਹਰਿ ਕਾ ਨਾਮ ਨਾ ਮਾਤ ਧਿਆਇਆ। ਪੁਰਖ ਅਬਿਨਾਸ਼ੀ ਕਰ ਪਰਕਾਸ਼, ਆਪਣੀ ਦਇਆ ਕਮਾਇਆ। ਪੰਚਮ ਜਾਮਾ ਦਏ ਧਰਵਾਸ, ਪੂਤ ਸਪੂਤਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਪੰਚਮ ਜਾਮਾ ਮਾਤ ਧਰ, ਧਰਤ ਧਵਲ ਸੁਹਾਇੰਦਾ। ਜਵਾਨੀ ਅਵਸਥਾ ਮਿਲੇ ਵਰ, ਆਪ ਆਪਣਾ ਮੁਲ ਪੁਆਇੰਦਾ। ਸੰਤ ਸਾਜਨ ਲੱਭੇ ਘਰ ਘਰ, ਦਰ ਦਰ ਫੇਰੀ ਪਾਇੰਦਾ। ਵਕ਼ਤ ਲੰਘਾਏ ਡਰ ਡਰ, ਭੈ ਭਿਆਨਕ ਇਕ ਜਣਾਇੰਦਾ। ਹਰਿ ਕੇ ਪੌੜੇ ਨਾ ਸਕੇ ਚੜ੍ਹ, ਡੰਡਾ ਹੱਥ ਨਾ ਕੋਈ ਫੜਾਇੰਦਾ। ਮਾਇਆ ਮਮਤਾ ਬੈਠੇ ਅੜ, ਦੂਸਰ ਭਾਰ ਨਾ ਕੋਈ ਵੰਡਾਇੰਦਾ। ਕਾਚੇ ਪੱਤਰ ਜਾਇਣ ਝੜ, ਸਾਚਾ ਫਲ ਨਾ ਕੋਈ ਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾਇੰਦਾ। ਜਵਾਨ ਅਵਸਥਾ ਜੋਬਨ ਜਵਾਨੀ, ਜੁਗ ਜੁਗ ਹੰਢਾਈਆ। ਹਰਿ ਕਾ ਨਾਮ ਨਾਮ ਨਿਸ਼ਾਨੀ, ਲੱਭਦੇ ਫਿਰਦੇ ਥਾਉਂ ਥਾਈਂਆ। ਤੀਰ ਨਿਸ਼ਾਨਾ ਨਾ ਵੱਜੇ ਕਾਨੀ, ਤੀਰ ਅਣਿਆਲਾ ਨਾ ਕੋਈ ਚਲਾਈਆ। ਅੰਮ੍ਰਿਤ ਹੱਥ ਨਾ ਆਏ ਠੰਡਾ ਪਾਣੀ, ਸਰ ਸਰੋਵਰ ਫੇਰੀ ਪਾਈਆ। ਵੇਲੇ ਅੰਤਮ ਗਾਏ ਹਰਿ ਕੀ ਬਾਣੀ, ਅੰਤਮ ਹਰਿ ਹਰਿ ਲਿਵ ਲਾਈਆ। ਪੁਰਖ ਅਬਿਨਾਸ਼ੀ ਜਾਣ ਜਾਣੀ, ਜਾਨਣਹਾਰ ਦਇਆ ਕਮਾਈਆ। ਛੇਵਾਂ ਜਾਮਾ ਦੇਵੇ ਦੋ ਜਹਾਨੀ, ਲੋਕਮਾਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤ ਸਵਾਣੀ ਲਏ ਉਠਾਈਆ। ਸੁਰਤ ਸਵਾਣੀ ਆਪ ਜਗਾਏ, ਆਪਣੀ ਦਇਆ ਕਮਾਇੰਦਾ। ਜੋਬਨ ਅਵਸਥਾ ਰੰਗ ਰੰਗਾਏ, ਏਕਾ ਤਤ ਸਮਝਾਇੰਦਾ। ਜਗਤ ਵਿਦਿਆ ਆਪ ਪੜ੍ਹਾਏ, ਗੁਰ ਗੁਰਮੁਖਾਂ ਗਿਣ ਗਿਣ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੇਵਾਂ ਰੂਪ ਆਪ ਦਰਸਾਇੰਦਾ ਛੇਵਾਂ ਜਾਮਾ ਛੇ ਛੇ ਧਾਰ, ਛੇ ਘਰ ਆਪ ਲਗਾਈਆ। ਜੋਬਨ ਜਵਾਨੀ ਪਾਏ ਸਾਰ, ਮਸਤ ਮਸਤਾਨੀ ਰਹੇ ਨਾ ਰਾਈਆ। ਲੱਭੇ ਹਾਣੀ ਵਿਚ ਸੰਸਾਰ, ਸੁਰਤ ਸਵਾਣੀ ਦਏ ਦੁਹਾਈਆ। ਉਚੀ ਕੂਕੇ ਕਰੇ ਪੁਕਾਰ, ਚਾਰੋਂ ਕੁੰਟ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਆਸਾ ਵਿਚ ਸਮਾਈਆ। ਅੰਤਮ ਆਸਾ ਪ੍ਰਭ ਮਿਲਣ ਕਾ ਚਾਓ, ਚਾਓ ਘਨੇਰਾ ਇਕ ਰਖਾਇੰਦਾ। ਆਦਿ ਜੁਗਾਦੀ ਕਰੇ ਪਸਾਓ, ਆਪ ਆਪਣਾ ਖੇਲ ਖਿਲਾਇੰਦਾ। ਵੇਖਣਹਾਰਾ ਥਾਈਂ ਥਾਉਂ, ਥਾਨ ਥਨੰਤਰ ਆਪ ਸੁਹਾਇੰਦਾ। ਕਾਇਆ ਖੇੜਾ ਵੇਖੇ ਨਗਰ ਗਰਾਉਂ, ਆਪਣਾ ਭੇਵ ਖੁਲ੍ਹਾਇੰਦਾ। ਆਪੇ ਮਾਰਗ ਪਾਏ ਫੜ ਫੜ ਬਾਂਹੋਂ, ਪਾਰ ਕਿਨਾਰਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਆਪਣਾ ਰੂਪ ਵਟਾਇੰਦਾ। ਸੱਤਵਾਂ ਜਾਮਾ ਲੋਕਮਾਤ ਦੇ, ਏਕਾ ਮਤ ਸਮਝਾਇੰਦਾ। ਸਤਿਗੁਰ ਲੱਗੇ ਸਾਚਾ ਨੇਹ, ਬਿਨ ਸਤਿਗੁਰ ਕੋਇ ਨਾ ਪਾਰ ਕਰਾਇੰਦਾ। ਅੰਮ੍ਰਿਤ ਬਰਖੇ ਨਾ ਕੋਈ ਮੇਂਹ, ਮੇਘ ਰੂਪ ਨਾ ਕੋਈ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇੰਦਾ। ਅੱਠਵੇਂ ਜਾਮੇ ਸੁਰਤ ਪਿਆਸੀ, ਆਤਮ ਅੰਤਰ ਰਹੀ ਬਿਲਲਾਈਆ। ਚਾਰ ਕੁੰਟ ਦਹਿ ਦਿਸ਼ਾ ਫਿਰੇ ਬਣ ਬਣ ਦਾਸੀ, ਕੋਈ ਸੰਤ ਲਏ ਮਿਲਾਈਆ। ਕਵਣ ਰੂਪ ਨਿਝ ਘਰ ਕਰੇ ਵਾਸੀ, ਸਵਾਸੀ ਸਵਾਸ ਕਵਣ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਿਧ ਆਪਣੇ ਹੱਥ ਰਖਾਈਆ। ਅੱਠਵੇਂ ਜਾਮੇ ਹਰਿ ਬਿਲਲਾਏ, ਸਾਂਤਕ ਸਤਿ ਸਤਿ ਨਾ ਕੋਈ ਕਰਾਇੰਦਾ। ਬਾਲ ਜਵਾਨੀ ਬਿਰਧ ਅਵਸਥਾ ਹਰੀ ਗੁਣ ਗਾਏ, ਗੁਣ ਗਾ ਗਾ ਸੇਵ ਕਮਾਇੰਦਾ। ਅੱਠੇ ਪਹਿਰ ਏਕ ਲਿਵ ਲਾਏ, ਨੇਤਰ ਨੈਣ ਨਾ ਕੋਈ ਖੁਲ੍ਹਾਇੰਦਾ। ਵਿਕਾਰ ਹੰਕਾਰ ਸਰਬ ਗਵਾਏ, ਪਿਆਰ ਅਧਾਰ ਇਕ ਰਖਾਇੰਦਾ। ਕਵਣ ਯਾਰ ਮੇਲ ਮਿਲਾਏ, ਸੁੰਞੀ ਸੇਜ ਕਵਣ ਹੰਢਾਇੰਦਾ। ਕਵਣ ਨਾਰ ਕੰਤ ਰਲਾਏ, ਦੋ ਜਹਾਨਾਂ ਪੰਧ ਮੁਕਾਇੰਦਾ। ਕਵਣ ਨੈਣ ਸ਼ੰਗਾਰ ਕਰਾਏ, ਸੋਲਾਂ ਇਛਿਆ ਪੂਰ ਕਰਾਇੰਦਾ। ਕਵਣ ਕੰਗਨ ਤਨ ਪਹਿਨਾਏ, ਠੱਗ ਚੋਰ ਯਾਰ ਕਵਣ ਵਖਾਇੰਦਾ। ਕਵਣ ਸੁਰਤ ਮਿਸ਼ਰਾਣੀ ਲਏ ਮਨਾਏ, ਕਵਣ ਬ੍ਰਹਿਮਣ ਰੂਪ ਵਟਾਇੰਦਾ। ਕਵਣ ਗੰਗਾ ਤੀਰਥ ਯਾਤਰਾ ਲਏ ਕਰਾਏ, ਰਾਮ ਨਾਮ ਕਵਣ ਸੁਣਾਇੰਦਾ। ਕਵਣ ਅੱਠਾਂ ਤੱਤਾਂ ਲੇਖਾ ਦਏ ਮੁਕਾਏ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਸਮਝਾਇੰਦਾ। ਕਵਣ ਮਾਨਸ ਜਨਮ ਰਾਸ ਕਰਾਏ, ਕਵਣ ਜਮ ਕੀ ਫਾਸੀ ਫੰਦ ਕਟਾਇੰਦਾ। ਕਵਣ ਚੌਥੇ ਪਦ ਲਏ ਮਿਲਾਏ, ਚੌਥੇ ਘਰ ਕਵਣ ਬਹਾਇੰਦਾ। ਕਵਣ ਬ੍ਰਹਮ ਨਦ ਵਜਾਏ, ਰਾਗ ਅਨਾਦੀ ਸੁਣਾਇੰਦਾ। ਕਵਣ ਸਾਚੀ ਹੱਦ ਟਪਾਏ, ਆਦਿ ਜੁਗਾਦੀ ਖੇਲ ਖਿਲਾਇੰਦਾ। ਧੁਰ ਦੀ ਵਾਦੀ ਕਵਣ ਰਖਾਏ, ਏਕਾ ਸ਼ਬਦ ਬੋਲ ਸੁਣਾਇੰਦਾ। ਪੁਰਖ ਅਬਿਨਾਸ਼ੀ ਹਰਿ ਰਘੁਰਾਏ, ਹਰਿਜਨ ਸਾਚੇ ਮੇਲ ਮਿਲਾਇੰਦਾ। ਸੰਤ ਸਾਜਣ ਦਏ ਸਮਝਾਏ, ਭਰਮ ਭੁਲੇਖਾ ਸਰਬ ਕਢਾਇੰਦਾ। ਵੇਲੇ ਅੰਤ ਹਰਿ ਭਗਵੰਤ ਜੋ ਜਨ ਲਿਵ ਅੰਤਰ ਲਾਏ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਵਾਂ ਜਾਮਾ ਫੇਰ ਦਵਾਇੰਦਾ। ਨੌਵਾਂ ਜਾਮਾ ਮਾਨੁਸ ਧਾਰ, ਲੋਕਮਾਤ ਲਏ ਅੰਗੜਾਈਆ। ਗੁਰਸਿਖ ਬਣੇ ਵਿਚ ਸੰਸਾਰ, ਸਤਿਗੁਰ ਪੂਰਾ ਲਏ ਬਣਾਈਆ। ਪੁਰਖ ਅਬਿਨਾਸ਼ੀ ਲਏ ਅਵਤਾਰ, ਆਪ ਆਪਣਾ ਮੇਲ ਮਿਲਾਈਆ। ਸਿਰ ਰੱਖ ਹੱਥ ਸਮਰਥ ਕਰਤਾਰ, ਪਿਛਲਾ ਲਹਿਣਾ ਝੋਲੀ ਪਾਈਆ। ਚੜ੍ਹੇ ਰਥ ਸੱਚੀ ਸਰਕਾਰ, ਰਥ ਰਥਵਾਹੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਜਨਮ ਦਏ ਸਮਝਾਈਆ। ਨੌਵੇਂ ਜਾਮੇ ਜਨਮ ਰੱਖ, ਸਤਿਗੁਰ ਸੱਚੇ ਮੇਲ ਮਿਲਾਇਆ। ਜੁਗਾਂ ਜੁਗੰਤਰ ਹੋ ਪਰਤੱਖ, ਗੁਰਮੁਖ ਸਾਚੇ ਗੋਦ ਬਹਾਇਆ। ਲੱਖ ਚੁਰਾਸੀ ਵਿਚੋਂ ਕਰੇ ਵੱਖ, ਨੌ ਦਵਾਰੇ ਨਾ ਕੋਈ ਫਿਰਾਇਆ। ਕਰਨਹਾਰਾ ਕੱਖੋਂ ਲੱਖ, ਲੱਖੋਂ ਕੱਖ ਦਏ ਬਣਾਇਆ। ਦਰਸ ਦਿਖਾਏ ਹੋ ਪਰਤੱਖ, ਜੋਤੀ ਨੂਰ ਨੂਰ ਰੁਸ਼ਨਾਇਆ। ਕਲਜੁਗ ਵਿਚੋਂ ਅੰਤਮ ਲਏ ਰੱਖ, ਸਿਰ ਆਪਣਾ ਹੱਥ ਟਿਕਾਇਆ। ਮਾਨਸ ਜਨਮ ਨਾ ਹੋਏ ਭੱਠ, ਕਲਜੁਗ ਭਠਿਆਲੇ ਨਾ ਕੋਈ ਤਮਾਇਆ। ਨਾ ਕੋਈ ਪੂਜਾ ਨਾ ਕੋਈ ਪਾਠ, ਪਿਛਲਾ ਲੇਖਾ ਆਪਣੇ ਹੱਥ ਰਖਾਇਆ। ਨਾ ਕੋਈ ਧੂਣੀ ਲਾਏ ਫੜ ਫੜ ਕਾਠ, ਅਗਨੀ ਹਵਨ ਨਾ ਕੋਈ ਕਰਾਇਆ। ਨਾ ਕੋਈ ਜਾਏ ਤੀਰਥ ਤਾਟ, ਸਰ ਸਰੋਵਰ ਨਾ ਕੋਈ ਨਹਾਇਆ। ਨਾ ਕੋਈ ਮੰਦਰ ਮਸਜਿਦ ਮੱਠ, ਸ਼ਿਵਦਵਾਲਾ ਨਾ ਕੋਈ ਵਖਾਇਆ। ਏਕਾ ਚਰਨ ਦਵਾਰੇ ਕਰ ਅਕੱਠ, ਆਪ ਆਪਣੇ ਗਲੇ ਲਗਾਇਆ। ਗੁਰਮੁਖ ਤੇਰਾ ਖੋਲ੍ਹਿਆ ਸਾਚਾ ਹੱਟ, ਸਤਿਗੁਰ ਵਣਜਾਰਾ ਬਣ ਕੇ ਆਇਆ। ਤੇਰੀ ਸੇਜਾ ਸੁੱਤਾ ਸਾਚੇ ਪਟ, ਆਪ ਆਪਣਾ ਆਸਣ ਲਾਇਆ। ਤੂੰ ਆਪਣੀ ਕਰਵਟ ਆਪੇ ਲਈ ਵੱਟ, ਵੇਲਾ ਅੰਤਮ ਦਏ ਦੁਹਾਇਆ। ਬਿਨ ਨਿਹਕਲੰਕ ਕਿਸੇ ਨਾ ਮੇਟਣਾ ਲੱਗਾ ਫਟ, ਕੋਟਨ ਕੋਟ ਸਾਧ ਸੰਤ ਦੇਣ ਦੁਹਾਇਆ। ਸਾਵਣ ਰਸ ਹਰਿ ਚਰਨ ਰਹੇ ਚੱਟ, ਦਿਵਸ ਰੈਣ ਇਕ ਧਿਆਨ ਲਗਾਇਆ। ਗੁਰਸਿਖ ਤੇਰੀ ਨੇੜੇ ਵਾਟ, ਪਿਛਲਾ ਦੂਰ ਦੁਰਾਡਾ ਪੰਧ ਮੁਕਾਇਆ। ਅੰਤਮ ਉਤਰਨਾ ਆਪਣੇ ਘਾਟ, ਅਧਵਿਚਕਾਰ ਨਾ ਕੋਈ ਰੁੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੌ ਨੌ ਲੇਖਾ ਦਏ ਮੁਕਾਇਆ। ਨੌ ਜਨਮ ਦਰ ਚੁਕਿਆ ਭਾਰ, ਨੌ ਨੌ ਚੁਰਾਸੀ ਗੇੜੇ ਆਪ ਭਵਾਈਆ। ਨੌ ਚਾਰ ਵਾਸ਼ਨਾ ਕਰ ਖਵਾਰ, ਨੌ ਨੌ ਕਰੇ ਹਲਕਾਈਆ। ਨੌ ਦਵਾਰੇ ਰੋ ਰੋ ਜ਼ਾਰ, ਨੌ ਨੌ ਦਏ ਦੁਹਾਈਆ। ਕਲਜੁਗ ਆਈ ਅੰਤਮ ਵਾਰ, ਪੁਰਖ ਅਬਿਨਾਸ਼ੀ ਖੇਲ ਖਿਲਾਈਆ। ਹਰਿਜਨ ਸਾਚੇ ਲਏ ਉਭਾਰ, ਜਿਉਂ ਬਾਲਕ ਮਾਤਾ ਗੋਦ ਬਿਠਾਈਆ। ਸਾਲਸ ਬਣੇ ਆਪ ਨਿਰੰਕਾਰ, ਹੱਕ ਹਕੀਕਤ ਦਏ ਵਖਾਈਆ। ਖਾਲਸ ਕਰੇ ਸਰਬ ਸੰਸਾਰ, ਚਾਰ ਵਰਨ ਇਕ ਪੜ੍ਹਾਈਆ। ਬਾਲਕ ਬਿਰਧ ਨਾ ਕਰੇ ਵਿਚਾਰ, ਜੋ ਜਨ ਜਗਤ ਨਾ ਦਏ ਵਡਿਆਈਆ। ਗੁਰਮੁਖ ਸੱਜਣ ਕਰ ਪਿਆਰ, ਚਰਨ ਧੂੜੀ ਮਜਨ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚਾ ਤਾਰਿਆ, ਗੁਰਸਿਖ ਗੋਬਿੰਦ ਜ਼ਾਤ। ਕਰ ਕਿਰਪਾ ਪਾਰ ਉਤਾਰਿਆ, ਵੇਲੇ ਅੰਤਮ ਪੁੱਛੀ ਵਾਤ। ਝੂਠਾ ਖੇਲ ਨਾ ਕੋਈ ਖਿਲਾਰਿਆ, ਜਿਉਂ ਲਿਖਿਆ ਲੇਖ ਸੁਲਖਣੀ ਸਚ ਦਵਾਤ। ਆਪੇ ਆਪਾ ਉਤੋਂ ਵਾਰਿਆ, ਕਲਜੁਗ ਮਿਟੀ ਅੰਧੇਰੀ ਰਾਤ। ਗੁਰਸਿਖ ਤੇਰੀ ਪੈਜ ਸਵਾਰਿਆ, ਅੰਦਰ ਬਹਿ ਬਹਿ ਰਿਹਾ ਝਾਤ। ਤੇਰਾ ਝੂਠਾ ਮੰਦਰ ਪਾੜਿਆ, ਆਪ ਵਖਾਇਆ ਆਪਣਾ ਘਾਟ। ਦਿਵਸ ਸੁਹਾਇਆ ਸਤਾਰਾਂ ਹਾੜਿਆ, ਸਤਿਗੁਰ ਪੂਰਾ ਪੁੱਛੇ ਵਾਤ। ਗੁਰਸਿਖ ਸਾਚੇ ਲਾੜਿਆ, ਤੇਰੀ ਚੜ੍ਹੀ ਸਚ ਬਰਾਤ। ਸਚਖੰਡ ਦਵਾਰੇ ਤੇਰੀ ਜੋਤੀ ਮਾਤਾ ਤੇਰੇ ਉਤੋਂ ਪਾਣੀ ਵਾਰਿਆ, ਨਿਰਗੁਣ ਬੱਧਾ ਸਾਚਾ ਨਾਤ। ਤੇਰੀ ਸੁਰਤ ਨਾ ਰਹੇ ਕਵਾਰਿਆ, ਨਾਮ ਮਿਲੇ ਸੋਹੰ ਸੱਚੀ ਦਾਤ। ਤੇਰਾ ਵੱਜਦਾ ਰਹੇ ਨਗਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਵਾਟ। ਗੁਰਸਿਖ ਸੋਹਣੇ ਸੱਜਣ, ਉਠ ਮੀਤ ਪਿਆਰੇ ਮੀਤ। ਕਲਜੁਗ ਕਾਇਆ ਭਾਂਡੇ ਭੱਜਣ, ਨਾ ਦਿਸਨ ਦੇਹੁਰੇ ਮਸੀਤ। ਸ਼ਾਹ ਸੁਲਤਾਨ ਰਾਜ ਰਾਜਾਨ ਘਰ ਤਜਣ, ਸੁਹਾਗੀ ਗਾਏ ਨਾ ਕੋਈ ਗੀਤ। ਮੱਕਾ ਕਾਅਬਾ ਹਾਜੀ ਨਾ ਹਜਨ, ਮੁੱਲਾ ਸ਼ੇਖ਼ ਨਾ ਦਿਸੇ ਮਸੀਤ। ਗੁਰਸਿਖ ਗੁਰ ਚਰਨ ਦਵਾਰੇ ਬਹਿ ਬਹਿ ਸਜਣ, ਲੋਕਮਾਤ ਹੋਏ ਪਤਤ ਪੁਨੀਤ। ਮਦਿਰਾ ਮਾਸ ਜੋ ਜਨ ਤਜਣ, ਅੰਤਮ ਮਿੱਟੀ ਨਾ ਹੋਏ ਪਲੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਰੰਗਾਏ ਹਸਤ ਕੀਟ। ਗੁਰਸਿਖ ਸੱਚੇ ਦੂਲ੍ਹਿਆ, ਤੇਰੀ ਦੂਲ੍ਹਨ ਹਰਿ ਨਿਰੰਕਾਰ। ਤੇਰੇ ਗਲ ਅਦ੍ਰਿਸ਼ ਫੂਲਿਆ, ਫੁਲ ਫੁਲਵਾੜੀ ਹੋਈ ਉਜਿਆਰ। ਪੁਰਖ ਅਬਿਨਾਸ਼ੀ ਚੁਕਾਏ ਮੂਲਿਆ, ਬਣ ਮਾਲਣ ਪਾਏ ਹਾਰ। ਤੇਰੀ ਸੂਲੀ ਹੋਈ ਸੂਲਿਆ, ਸਤਿਗੁਰ ਪੂਰੇ ਚੁਕਿਆ ਭਾਰ। ਗੁਰਸਿਖ ਬੂਟਾ ਕਦੇ ਨਾ ਹੁੱਲਿਆ, ਲੋਕਮਾਤ ਖਿੜੀ ਗੁਲਜ਼ਾਰ। ਆਏ ਦਰ ਜੋ ਫਿਰੇ ਭੁੱਲਿਆ, ਦੂਜੇ ਘਰ ਨਾ ਕੋਈ ਵਾਪਾਰ। ਕਿਸੇ ਅੱਗ ਨਾ ਮਿਲਣੀ ਚੁੱਲਿਆ, ਨਾਰੀ ਕੰਤ ਨਾ ਕਰੇ ਪਿਆਰ। ਕਲਜੁਗ ਮਾਇਆ ਮਮਤਾ ਅੰਦਰ ਰੁਲਿਆ, ਫਲ ਦਿਸੇ ਨਾ ਕਿਸੇ ਡਾਲ। ਗੁਰਸਿਖ ਤੇਰਾ ਸਤਿਗੁਰ ਪੂਰਾ ਪਾਏ ਮੁੱਲਿਆ, ਕੀਮਤ ਕਰਤਾ ਦਰ ਵਿਚਾਰ। ਲਾਲ ਅਨਮੁਲੜਾ ਕਦੇ ਨਾ ਰੁਲਿਆ, ਲਾਲ ਲਾਲਾਂ ਵਿਚ ਕਰੇ ਸ਼ੰਗਾਰ। ਜੋ ਜਨ ਦਰ ਦਰ ਆਏ ਭੁਲਿਆ, ਚਰਨ ਸਰਨ ਕਰੇ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਗੁਰਸਿਖ ਹਰਿਜਨ ਹਰਿਭਗਤ ਕਰ ਕਿਰਪਾ ਜਾਏ ਤਾਰ।
