Granth 04 Likhat 039: 21 Harh 2011 Bikarmi Pind Bhalaipur Jila Amritsar Gurmukh Singh de Greh

੨੧ ਹਾੜ ੨੦੧੧ ਬਿਕ੍ਰਮੀ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ ਗੁਰਮੁਖ ਸਿੰਘ ਦੇ ਗ੍ਰਹਿ

ਹਰਿ ਨਿਰਧਨ ਮਾਣ ਦੇਵੇ ਨਿਰਹਾਰਾ। ਸ਼ਬਦ ਬਬਾਣ ਦੇਵੇ ਕਰਤਾਰਾ। ਆਤਮ ਪਵਣ ਅਸਵਾਰਾ, ਕਰੇ ਖੇਲ ਨਰ ਹਰਿ ਹਰਿ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਸਾਚੇ ਭਗਤ ਵਡਿਆਈ ਜਗਤ, ਲੇਖੇ ਲਾਏ ਬੂੰਦ ਰਕਤ, ਮਾਤ ਸੀਰ ਬੱਤੀ ਧਾਰਾ। ਬੱਤੀ ਧਾਰ ਮਾਤ ਪਿਆਰੀ। ਬਾਲ ਅਵਸਥਾ ਮੁਖ ਲਗਾਇਆ, ਆਤਮ ਦਿੱਤੀ ਸਚ ਅਧਾਰੀ। ਜਗਤ ਮਾਇਆ ਤਨ ਦੁੱਖ ਲਗਾਇਆ, ਭੁੱਲਾ ਜੀਵ ਗਵਾਰੀ। ਉਲਟਾ ਮੁਖ ਹਰਿ ਰਖਾਇਆ, ਉਪਰ ਪਸਰ ਪਸਾਰੀ। ਸੁੱਖਣਾ ਸੁੱਖ ਸੁੱਖ ਵਕਤ ਲੰਘਾਇਆ, ਮਿਲਿਆ ਹਰਿ ਨਿਰੰਕਾਰੀ। ਸੁਫ਼ਲ ਕਰਾਏ ਮਾਤ ਕੁੱਖ, ਲੋਕਮਾਤ ਜਨਮ ਦਵਾਇਆ ਕਿਰਪਾ ਧਾਰੀ। ਉਜਲ ਹੋਇਆ ਗੁਰਮੁਖ ਮੁਖ, ਗੁਰ ਪੂਰੇ ਚਰਨ ਕੀਨੀ ਨਿਮਸਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਜੀਆ ਦਾਨ, ਦਰਗਹਿ ਸਚ ਕਰੇ ਪ੍ਰਵਾਨ, ਆਪ ਵਸਾਏ ਦਰ ਘਰ ਸੱਚੇ ਦਰਬਾਰੀ। ਗੁਰਮੁਖ ਗੁਰ ਗੁਰ ਇਕ ਰੰਗ ਰੱਤਾ। ਮਿਲਿਆ ਮੇਲ ਲਿਖਿਆ ਧੁਰ, ਆਪੇ ਦੇਵੇ ਮਾਣ ਜੋਗੀ ਜਟਾ ਜੂਟ ਧਾਰ, ਆਤਮ ਯਤੀ ਸਤਾ। ਸਾਚਾ ਦੇਵੇ ਸ਼ਬਦ ਵੈਰਾਗ, ਜਗਤ ਤਿਆਗ ਅਭਿਆਸ ਜੋਗ, ਸਰਬ ਜਗ ਪਿਤਾ। ਜੋਤੀ ਜੋਤ ਸਰੂਪ ਹਰਿ, ਅੰਮ੍ਰਿਤ ਆਤਮ ਬਰਖ ਕਿਰਪਾ ਕਰ ਤੱਤੀ ਹਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਦਏ ਜਗਾਏ, ਅਲਖ ਅਪਾਰ ਨਿਰੰਜਣ, ਸਰਬ ਦੁੱਖ ਭੰਜਨ, ਮੇਲ ਮਿਲਾਏ ਸੰਗ ਏਕਾ ਕਨਕਾ। ਸਾਚੇ ਘਰ ਵਜੀ ਵਧਾਈ। ਗੁਰਮੁਖ ਤੇਰੀ ਆਤਮ ਨਾ ਹੋਏ ਕਦੇ ਜੁਦਾਈ। ਏਕਾ ਮੇਲ ਸੱਚੇ ਹਰਿ ਪਰਮਾਤਮਾ, ਸਾਚਾ ਰਿਸ਼ਤਾ ਆਪ ਬਣਾਈ। ਆਪੇ ਬਣਿਆ ਮਾਤ ਪਿਤ ਸਾਕ ਸੱਜਣ ਭੈਣ ਭਾਈ, ਸਰਬ ਵਥ ਆਤਮ ਜਾਤਮ, ਗੁਰ ਮਤ ਸਾਚੀ ਬਣਤ ਬਣਾਈ। ਆਤਮ ਲਾਇਆ ਸ਼ਬਦ ਘਾਤਮ, ਨਾ ਕੋਈ ਮੇਟੇ ਮੇਟ ਮਿਟਾਈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਗੁਰਸਿਖ ਪਿਆਰਿਆ, ਗੁਰ ਸੰਗਤ ਮੇਲ ਦਏ ਮਿਲਾਈ। ਖਾਣ ਪਕਾਵਣ ਦਰ ਹਰਿ ਭਗਵਾਨ ਹੋਏ ਪ੍ਰਵਾਨ, ਜਮ ਕੀ ਛੁਟਕੀ ਕਾਨ, ਅੰਮ੍ਰਿਤ ਫ਼ਲ ਪ੍ਰਭ ਸਾਚਾ ਦੇਵੇ ਜਗਤ ਨਾਮ ਨਿਸ਼ਾਨ। ਅੰਤਮ ਬਖ਼ਸ਼ੇ ਸਾਚੇ ਮੇਵੇ, ਗੁਰਮੁਖ ਸਾਚੇ ਦਰਗਹਿ ਸਾਚੀ ਖਾਣ। ਅੱਠੇ ਪਹਿਰ ਜਨ ਰਸਨਾ ਸੇਵੇ, ਨਾ ਹੋਏ ਵਿਛੋੜਾ ਸ੍ਰੀ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਗੁਰਮੁਖ ਗੁਰ ਸੰਗਤ ਮੇਲ ਮਿਲਾਇਆ ਆਣ। ਮਿਲਿਆ ਮੇਲ ਭਗਤ ਦਵਾਰੇ। ਵਜਦੇ ਰਹਿਣ ਸ਼ਬਦ ਨਗਾਰੇ। ਘਰ ਸਚ ਇਕੱਠੇ ਸਾਰੇ ਬਹਿਣ, ਦਰਸ਼ਨ ਪਾਇਣ ਪੁਰਖ ਅਪਾਰੇ। ਪੜਦੇ ਲਾਹਣ ਤੀਜੇ ਨੈਣ, ਆਤਮ ਜੋਤੀ ਨੂਰ ਅਪਾਰੇ। ਰਸਨਾ ਸਕੇ ਨਾ ਗੁਰਸਿਖ ਕਹਿਣ, ਵੇਖੇ ਰੰਗ ਕਰਤਾਰੇ। ਪ੍ਰਭ ਕਾ ਭਾਣਾ ਸਿਰ ਤੇ ਸਹਿਣ, ਕਾਗ ਵਿਰੋਲੇ ਝੂਠੇ ਗੋਲੇ ਕਲਜੁਗ ਜੀਵ ਗਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਹਰਿ ਝੋਲੀ ਪਾਏ, ਸੋਹੰ ਸ਼ਬਦ ਸਿਰ ਆਪ ਬੰਨ੍ਹਾਏ, ਮਾਤ ਸੱਚੇ ਦਸਤਾਰੇ। ਮਨ ਮਤ ਜਗਤ ਤਿਆਗ। ਗੁਰ ਦਰ ਜਾਗਣਾ, ਜਨ ਹੋਇਣ ਵਡ ਵਡ ਭਾਗ। ਹਰਿ ਦੇਵੇ ਨਾਮ ਸਾਚਾ ਰਾਗਨਾ, ਹਰਿ ਸਰਨ ਜਨ ਜਾਏ ਲਾਗ। ਮਦਿਰਾ ਮਾਸ ਰਸਨਾ ਤਿਆਗਣਾ, ਪ੍ਰਭ ਆਪ ਬੁਝਾਏ ਤ੍ਰਿਸ਼ਨਾ ਆਗ। ਹੰਸ ਬਣਾਏ ਕਾਗਣਾ, ਔਖੇ ਵੇਲੇ ਪਕੜੇ ਵਾਗ। ਛੱਡ ਦਰ ਮੂਲ ਨਾ ਭਾਗਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ ਏਕਾ ਪੁਰਖ ਅਬਿਨਾਸ਼ੀ ਸਾਚਾ ਕੰਤ ਸੁਹਾਗ। ਢੋਲ ਮਰਦੰਗ ਨਾ ਸਾਰੰਗ ਧੁਰ ਅਚੱਲ ਕਰੇ ਖੇਲ ਮਾਤ ਬਹੁ ਰੰਗ, ਅੰਤ ਨਾ ਪਾਰਾਵਾਰਾ। ਸਦਾ ਸਹਾਈ ਅੰਗ ਸੰਗ, ਜਨ ਭਗਤਾਂ ਮੰਗਿਆ ਸੱਚਾ ਇਕ ਦਵਾਰਾ। ਆਤਮ ਕਟੇ ਭੁੱਖ ਨੰਗ, ਭਰਿਆ ਰਹੇ ਸਦ ਭੰਡਾਰਾ। ਕਾਇਆ ਝੂਠੀ ਕਾਚੀ ਵੰਗ, ਅੰਤ ਭੰਨੇ ਘੜਨਹਾਰਾ। ਜਨ ਭਗਤਾਂ ਨਿਭਾਏ ਸਾਚਾ ਸੰਗ, ਸਿਰ ਰੱਖੇ ਹੱਥ ਗਿਰਵਰ ਗਿਰਧਾਰਾ। ਕਲਜੁਗ ਅੰਤਮ ਚੜ੍ਹਾਏ ਕਾਂਗ, ਬੇਮੁਖ ਡੋਬੇ ਅੱਧ ਵਿਚਕਾਰਾ। ਸ਼ਬਦ ਘੋੜੇ ਕਸੇ ਤੰਗ, ਉਤੇ ਹੋਏ ਹਰਿ ਅਸਵਾਰਾ। ਵਡ ਦਾਤ਼ਾ ਸੂਰਾ ਸਰਬੰਗ, ਨੀਤ ਅਨੀਤੀ ਪਰਖਣਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸਾਧ ਸਦਾ ਸਦਾ ਤਾਰਨਹਾਰਾ। ਸੰਤ ਸਾਧ ਆਤਮ ਸਾਧੇ। ਮਿਟੇ ਜਗਤ ਵਿਵਾਦ, ਸ਼ਬਦ ਵੱਜੇ ਸਾਚਾ ਨਾਦੇ। ਦਰ ਘਰ ਸਾਚੇ ਮਿਲੇ ਏਕਾ ਦਾਦ, ਸਾਚਾ ਸ਼ਬਦ ਬੋਧ ਅਗਾਧੇ। ਕਿਰਪਾ ਕਰ ਹਰਿ ਮਾਧਵ ਮਾਧ, ਗੁਰਮੁਖ ਸਾਚੇ ਵਿਚ ਮਾਤ ਲਾਧੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ ਨਿਧਾਨ, ਪੰਜਾਂ ਚੋਰਾਂ ਆਪੇ ਬਾਂਧੇ। ਪੰਜ ਚੋਰ ਜਗਤ ਗਵਾਰਨ। ਅੱਠੇ ਪਹਿਰ ਪਾਇਣ ਸ਼ੋਰ, ਆਤਮ ਹੰਕਾਰਨ। ਦਿਸ ਨਾ ਆਇਣ ਕਾਇਆ ਘੋਰ, ਵਡ ਵਡ ਪੁਕਾਰਨ। ਜਨ ਗੁਰਮੁਖਾਂ ਭਾਗ ਮਥੌਰ, ਮਿਲਿਆ ਹਰਿ ਭਗਵਾਨਣ। ਚਰਨ ਪ੍ਰੀਤੀ ਲਏ ਜੋੜ, ਆਤਮ ਦੇਵੇ ਬ੍ਰਹਮ ਗਿਆਨਣ। ਏਕਾ ਸ਼ਬਦ ਚੜ੍ਹਾਏ ਘੋੜ, ਜਗਤ ਘਾਲ ਨਾ ਗੁਰਮੁਖ ਘਾਲਣ। ਏਕਾ ਨਾਮ ਲਗਾਇਆ ਪੌੜ, ਆਪ ਬਿਠਾਏ ਸੱਚੇ ਦਰ ਉਚੇ ਅਸਮਾਨਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਰ ਚਰਨ ਛੁਹਾਇਆ, ਗੁਰ ਸੰਗਤ ਸੰਗ ਰਲਾਇਆ, ਆਪੇ ਬਖ਼ਸ਼ੇ ਪੀਣ ਖਾਨਣ। ਪੀਆ ਖਾਧਾ ਪੁਰਖ ਅਬਿਨਾਸ਼ੀ ਲਾਧਾ। ਆਪੇ ਮਾਤ ਪਿਤ ਪਿਉ ਦਾਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਕਿਰਪਾ ਧਾਰੀ ਹਰਿ ਬਨਵਾਰੀ, ਜਗੀ ਜੋਤ ਇਕ ਨਿਰੰਕਾਰੀ, ਗੁਰਸਿਖ ਸਾਚਾ ਸਾਧੂ ਸਿੰਘ ਸ਼ਬਦ ਡੋਰੀ ਬਾਂਧਾ। ਗੁਰਮੁਖ ਬੀਜ ਸੱਚੀ ਫੁਲਵਾੜੀ। ਤਨ ਮਨ ਜਾਏ ਸੀਝ, ਦੂਈ ਦਵੈਤੀ ਪੜਦਾ ਪਾੜੀ। ਪੁਰਖ ਅਬਿਨਾਸ਼ੀ ਆਪ ਕਰਾਏ ਤੇਰੀ ਰੀਝ, ਜੋਤ ਜਗਾਏ ਬਹੱਤਰ ਨਾੜੀ। ਸਦਾ ਵਸੇ ਆਤਮ ਦਰ ਦਹਿਲੀਜ਼, ਕਦੇ ਅੰਦਰ ਕਦੇ ਬਾਹਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਇਆ ਕਮਾਏ, ਮਾਨਸ ਜਨਮ ਲੇਖੇ ਲਾਏ, ਘਰ ਲੈਣ ਨਾ ਆਏ ਮੌਤ ਲਾੜੀ। ਲਾੜੀ ਮੌਤ ਦਰ ਨਾ ਲੰਘੇ। ਗੁਰਮੁਖ ਵੇਖ ਦੂਰ ਦੁਰਾਡੀ ਸੰਗੇ। ਅੱਗੇ ਦਿਸੇ ਹਰਿ ਜੀ ਜੋਤ ਸਰੂਪੀ ਧਾਰੇ ਭੇਖ, ਘਰ ਸਿੱਖਾਂ ਫਿਰੇ ਪੈਰੀਂ ਨੰਗੇ। ਖੁਲ੍ਹੜੇ ਰੱਖੇ ਸਤਿਜੁਗ ਸਾਚੇ ਕੇਸ, ਏਕਾ ਚੋਲੀ ਨਾਮ ਰੰਗੇ। ਬਾਲ ਅਵਸਥਾ ਇਕ ਵਿਛੋੜਾ ਸ੍ਰੀ ਦਸਮੇਸ਼, ਵੇਲੇ ਅੰਤਮ ਪਾਰ ਲੰਘੇ। ਦਰਸ਼ਨ ਕਰੇ ਸਦਾ ਹਮੇਸ਼, ਪੁਰਖ ਅਬਿਨਾਸ਼ੀ ਹੋਏ ਅੰਗ ਸੰਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਜੀਆ ਦਾਨ ਬੰਸ ਸਰਬੰਸ ਭਵ ਸਾਗਰ ਪਾਰ ਲੰਘੇ। ਭਵ ਸਾਗਰ ਸਿੰਧ ਦੀ ਧਾਰ। ਗੁਰਮੁਖਾਂ ਉਪਜੇ ਏਕਾ ਬਿੰਦੀ, ਏਕਾ ਇੱਕੀ ਦਏ ਉਧਾਰ। ਹਰਿ ਨਾ ਜਾਣੇ ਜਗਤ ਪਛਾਣੇ ਜੋ ਕਰਨ ਨਿੰਦੀ, ਜਨ ਭਗਤਾਂ ਰਿਹਾ ਪੈਜ ਸਵਾਰ। ਏਕਾ ਹਰਿ ਸਰਬ ਮਰਗਿੰਦੀ, ਕਦੇ ਨਾ ਆਵੇ ਹਾਰ। ਗੁਣ ਦਾਤਾ ਵਡ ਗੁਣ ਗਹਿੰਦੀ ਸਦ ਬਖ਼ਸ਼ਿੰਦੀ, ਆਦਿ ਜੁਗਾਦਿ ਬਖ਼ਸ਼ਣਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਦਵਾਰੇ ਭਾਗ ਲਗਾਏ ਦਇਆ ਕਮਾਏ, ਆਤਮ ਦਰ ਸਾਚੇ ਘਰ ਸਦਾ ਭਰੇ ਰਹਿਣ ਭੰਡਾਰ। ਆਤਮ ਘਰ ਭਰੇ ਭੰਡਾਰਾ। ਨਾਮ ਵਸਤ ਦੇਵੇ ਦਸਤ, ਗੁਰਮੁਖ ਸਾਚਾ ਰਹੇ ਮਸਤ, ਸਾਚੀ ਰਹੇ ਨਾਮ ਖੁਮਾਰਾ। ਆਪ ਚੜ੍ਹਾਏ ਸ਼ਬਦ ਸਾਚੇ ਹਸਤ, ਪਵਣ ਸਰੂਪੀ ਕਰ ਅਸਵਾਰਾ। ਚਿੱਟਾ ਪਹਿਨਾਏ ਤਨ ਸ਼ਬਦ ਬਸਤਰ, ਕੋਈ ਰੰਗ ਨਾ ਰੰਗੇ ਦੂਜੀ ਵਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਗੁਰਮੁਖ ਸਾਚੇ ਸੰਤ ਜਨਾਂ, ਲੋਕਮਾਤ ਸਾਚੀ ਸਾਰਾ। ਕਾਇਆ ਚੋਲੀ ਤਨ ਰੰਗਾਇਆ। ਸੋਹੰ ਸ਼ਬਦ ਸਾਚੀ ਡੋਲੀ, ਗੁਰਮੁਖ ਸਾਚਾ ਵਿਚ ਬਹਾਇਆ। ਦਰ ਘਰ ਸਾਚੇ ਆਪ ਬਣਾਏ ਸਾਚੀ ਗੋਲੀ, ਚਰਨ ਪ੍ਰੀਤੀ ਇਕ ਲਗਾਇਆ। ਕਲਜੁਗ ਤੇਰੀ ਵਿਆਹੇ ਬੋਲੀ, ਨਿਹਕਲੰਕੀ ਬਾਣਾ ਪਾਇਆ। ਚਰਨ ਪ੍ਰੀਤੀ ਘੋਲ ਘੋਲੀ, ਜੋਤ ਸਰੂਪੀ ਦਰਸ ਦਿਖਾਇਆ। ਆਤਮ ਜਗੇ ਜੋਤ ਅਨਮੋਲੀ , ਮਾਤਲੋਕ ਕਰੇ ਰੁਸ਼ਨਾਇਆ। ਕਲਜੁਗ ਜੀਵ ਕਿਸੇ ਨਾ ਤੋਲੀ, ਸਾਚਾ ਕੰਡਾ ਕਿਸੇ ਹੱਥ ਨਾ ਆਇਆ। ਏਕਾ ਪੁਰਖ ਅਬਿਨਾਸ਼ੀ ਜਨ ਭਗਤਾਂ ਭੇਵ ਰਿਹਾ ਖੋਲ੍ਹੀ, ਸਦ ਭਾਣੇ ਆਪ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜਗਤ ਟੇਕ ਕਰੇ ਬੁਧ ਬਬੇਕ, ਕਲਜੁਗ ਮਾਇਆ ਤਨ ਨਾ ਲਾਏ ਸੇਕ, ਸਾਚੇ ਸ਼ਬਦ ਰੰਗ ਰੰਗਾਇਆ। ਸ਼ਬਦ ਰੰਗ ਸਚ ਰੰਗੀਲਾ। ਗੁਰਮੁਖ ਵਿਰਲਾ ਰੰਗੇ, ਕਾਇਆ ਚੋਲੀ ਮਾਤ ਕਰ ਕਰ ਹੀਲਾ। ਲੋਕ ਲੱਜਿਆ ਜਗਤ ਤਿਆਗੇ ਮੂਲ ਨਾ ਸੰਗੇ, ਏਕਾ ਬਣੇੇ ਸੁਹੇਲਾ। ਆਪੇ ਹੋਏ ਸਦਾ ਅੰਗ ਸੰਗੇ, ਦਰਸ ਦਿਖਾਏ ਹਰਿ ਦਾਤਾਰ, ਸ਼ਬਦ ਘੋੜ ਵਖਾਏ ਰੰਗ ਨੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਚਤੁਰ ਸੁਜਾਨ, ਲੱਖ ਚੁਰਾਸੀ ਬੰਦ ਛੁਡਾਨ, ਅੰਤਮ ਵੇਲੇ ਦਰਗਹਿ ਸਾਚੀ, ਸੰਗ ਸ਼ਬਦ ਰਲਾਏ ਦਇਆ ਕਮਾਏ, ਬਣੇ ਸਚ ਵਕੀਲਾ। ਸਚ ਵਕੀਲਾ ਧੁਰ ਦਰਗਾਹ। ਧਰਮ ਰਾਏ ਨਾ ਦੇਵੇ ਫਾਹ। ਅੰਤਮ ਵੇਲੇ ਹੋਏ ਸਹਾਈ, ਆਪਣੀ ਗੋਦ ਹਰਿ ਲਏ ਉਠਾ। ਮਾਤ ਪਿਤ ਨਾ ਕੋਈ ਭੈਣ ਭਰਾਏ, ਜੂਠੇ ਝੂਠੇ ਮਾਨਣ ਠੰਡੀ ਛਾਂ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਭਗਤ ਭਗਵੰਤ, ਸਾਚੇ ਸੰਤ ਵਿਚ ਜੀਵ ਜੰਤ, ਆਪੇ ਬਣੇ ਪਿਤਾ ਮਾਂ। ਮਾਤ ਪਿਤਾ ਹਰਿ ਪੂਤ ਦੁਲਾਰਾ। ਗੁਰਮੁਖ ਸਾਚਾ ਸੁਤ ਦੁਲਾਰਾ। ਜਿਸ ਦਰ ਸਾਚਾ ਮੰਗਿਆ ਏਕਾ, ਦੂਜੇ ਦਰ ਨਾ ਹੋਏ ਭਿਖਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦਏ ਵਧਾਈ, ਆਤਮ ਜੋਤੀ ਦੀਪ ਜਗਾਈ, ਵਜਦਾ ਰਹੇ ਸ਼ਬਦ ਨਗਾਰਾ। ਦੁਰਜਨ ਦੁਰਮਤ ਇਕ ਦਵਾਰੇ। ਇਕ ਦੂਜੇ ਦੇ ਮੀਤ ਪਿਆਰੇ। ਤਨ ਮਨ ਕਾਇਆ ਝੂਠੀ ਭੀਜੇ, ਝੂਠਾ ਕਰੇ ਤਨ ਸ਼ਿੰਗਾਰੇ। ਜੋਤੀ ਜੋਤ ਸਰੂਪ ਹਰਿ, ਸਰਬ ਜੀਆਂ ਹਰਿ ਜਾਣੇ ਸਾਰੇ। ਦੁਰਜਨ ਦੁਹਾਗਨ ਨਾਰ ਕੰਤ ਵਿਛੋੜਿਆ। ਨਾ ਮਿਲਿਆ ਮੀਤ ਮੁਰਾਰ, ਘਰ ਸਾਚੇ ਸਚ ਨਾ ਬਹੁੜਿਆ। ਕਲਜੁਗ ਮਾਇਆ ਨਾਰ ਹੰਕਾਰੀ, ਕੰਤ ਝੂਠਾ ਤਨ ਸ਼ਿੰਗਾਰਿਆ। ਝੂਠੀ ਬਣਾਏ ਆਪਣੀ ਬਣਤਰ, ਆਪਣਾ ਆਪ ਨਾ ਜਨ ਵਿਚਾਰਿਆ। ਤੁਟਾ ਨਾਤਾ ਹਰਿ ਭਗਵੰਤ, ਹੋਏ ਨੀਚੋ ਨੀਚ ਸੁਘੜ ਸਿਆਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ, ਜਿਸ ਜਨ ਮਾਤ ਭੁਲਾਣਿਆ। ਭਰਮ ਭੁਲੇਖਾ ਮਾਤ ਝੂਠਾ ਹੱਟ ਵਿਕਾਇੰਦਾ। ਜਨ ਆਪ ਗਵਾਏ ਸਾਚੀ ਦਾਤ, ਖਾਲੀ ਹੱਥ ਪਛਤਾਇੰਦਾ। ਘਰ ਸਾਚੇ ਕੋਈ ਨਾ ਪੁੱਛੇ ਵਾਤ, ਗੁਰ ਸੰਗਤ ਨਾਤਾ ਤੋੜ ਤੁੜਾਇੰਦਾ। ਨਾ ਕੋਈ ਭੈਣ ਭਰਾ ਪਿਤ ਮਾਤ, ਜਾਮਨ ਹੋਏ ਕਿਸੇ ਛੁਡਾਇੰਦਾ। ਆਪੇ ਲੈ ਜਾਏ ਆਪਣੀ ਦਾਤ, ਕਾਇਆ ਥੋਥੀ ਖਾਲੀ ਪਿੰਜਰ ਮਾਤ ਰਹਿ ਜਾਇੰਦਾ। ਹੰਸ ਵਿਚਾਰੀ ਜਾਏ ਰੋਤੀ, ਪ੍ਰਭ ਬਿਰਹੋਂ ਰੋਗ ਸਤਾਇੰਦਾ। ਹੱਥ ਨਾ ਆਇਆ ਮਾਣਕ ਮੋਤੀ, ਮਾਨਸ ਜਨਮ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਸਰਬ ਜੀਆਂ ਆਪੇ ਲੇਖ ਲਿਖਾਇੰਦਾ। ਲੇਖਾ ਚੁੱਕੇ ਵਾਰੋ ਵਾਰੀ। ਭੁੱਲ ਨਾ ਜਾਵੇ ਜੀਵ ਗਵਾਰੀ। ਆਪੇ ਪਿਤਾ ਮਾਤ ਮਹਿਤਾਰੀ। ਧੀਆਂ ਪੁੱਤ ਸਾਚਾ ਸੰਗ ਹਰਿ ਹਰਿ ਰੰਗ, ਏਕਾ ਪੁਰਖ ਅਬਿਨਾਸ਼ੀ, ਜਨ ਸਾਚੀ ਨਾਰੀ। ਸਾਚੀ ਜੋਤ ਮਾਤ ਪ੍ਰਕਾਸ਼ੀ ਘਨਕਪੁਰ ਵਾਸੀ ਜਨ ਭਗਤਾਂ ਜਾਏ ਤਾਰੀ। ਬੇਮੁਖਾਂ ਮਾਰੇ ਮਾਰ ਕਰੇ ਖ਼ਵਾਰੀ, ਕਲਜੁਗ ਤੇਰੀ ਅੰਤਮ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵ ਦੁਰਜਨਾਂ ਏਕਾ ਦੇਵੇ ਪਾਸਾ ਹਾਰੀ। ਛਡਿਆ ਇਕ ਦਰ ਦਵਾਰਾ। ਕਵਣ ਮਿਟਾਏ ਲਿਖੇ ਲੇਖ, ਅੰਤਮ ਲੇਖਾ ਦੇਣਾ ਭਰ, ਸਰਬ ਘਟਾਂ ਘਟ ਰਿਹਾ ਵੇਖ, ਜੋਤ ਸਰੂਪੀ ਕਰ ਪਸਾਰਾ। ਆਤਮ ਲੱਗੀ ਝੂਠੀ ਮੇਖ, ਹਰਿ ਦੇਵੇ ਕੱਲਰ ਕੰਧ ਉਖਾੜਾ। ਧਰ ਧਰ ਧਰ ਹਰਿ ਸਾਚਾ ਭੇਖ, ਲੋਕਮਾਤ ਇਕ ਸ਼ਬਦ ਲਗਾਏ ਸਾਚਾ ਅਖਾੜਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦਰ ਦੁਰਕਾਰੇ, ਚਾਰੋਂ ਕੁੰਟ ਪੈਣ ਝਾੜਾਂ। ਗੁਰ ਮਤ ਗੁਰ ਜਾਣ, ਗੁਰ ਗੁਰ ਗੁਰ ਮਿਲ ਏਕ ਹੈ। ਦੂਜੇ ਘਰ ਨਾ ਦਿਸੇ ਧੀਰਜ ਯਤ, ਅਛਲ ਅਛਲ ਜਗਤ ਬੇਈਮਾਨ ਹੈ। ਏਕਾ ਰਹੇ ਹਰਿ ਅਟੱਲ, ਅੰਤਮ ਮਿਟਣੇ ਸਰਬ ਨਿਸ਼ਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਦਵਾਰੇ ਕਰੇ ਪੁਕਾਰ ਹੈ।

Leave a Reply

This site uses Akismet to reduce spam. Learn how your comment data is processed.