Granth 04 Likhat 038: 20 Harh 2011 Bikarmi Pal Singh de Greh Pind Bhalaipur Jila Amritsar

੨੦ ਹਾੜ ੨੦੧੧ ਬਿਕ੍ਰਮੀ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ

ਪਵਣ ਜੋਤ ਜੋਤ ਪਵਣ ਜਗਤ ਮਸਾਣਾ। ਸ਼ਬਦ ਗੋਤ ਗੋਤ ਸ਼ਬਦ, ਵਰਨ ਅਵਰਨ ਹਰਿ ਆਪ ਚਲਾਨਾ। ਸਾਚਾ ਹਲ ਹਰਿ ਰਿਹਾ ਜੋਤ, ਤਿੰਨਾਂ ਲੋਕਾਂ ਵਡ ਕਿਰਸਾਣਾ। ਦੁਰਮਤ ਮੈਲ ਰਿਹਾ ਧੋਤ, ਆਤਮ ਉਪਜੇ ਨਾਮ ਨਿਧਾਨਾ। ਕਲਜੁਗ ਜੀਵ ਰਿਹਾ ਸੋਤ, ਵਿਸਾਰਿਆ ਨਰ ਹਰਿ ਸ੍ਰੀ ਭਗਵਾਨਾ। ਗੁਰਮੁਖਾਂ ਖੋਲ੍ਹੇ ਬੰਦ ਸੋਤ, ਜੋਤ ਜਗਾਏ ਤਨ ਮਹਾਨਾ। ਮੂਰਖ ਮੁਗਧ ਅੰਞਾਣੇ ਰਹੇ ਰੋਤ, ਪਰਮ ਪੁਰਖ ਨਾ ਮਾਤ ਪਛਾਣਾ। ਸ੍ਰਿਸ਼ਟ ਸਬਾਈ ਏਕਾ ਦਿਸੇ ਚਰਨ ਪ੍ਰੀਤੀ ਸਾਚੀ ਗੋਤ, ਭਰਮ ਭੁਲੇਖੇ ਦੂਰ ਕਰਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਘਰ ਸਾਚਾ ਹਲ ਆਪ ਚਲਾਨਾ। ਅੰਮ੍ਰਿਤ ਪਾਏ ਸਾਚਾ ਜਲ, ਧਰਤ ਕਾਇਆ ਸਿੰਚ ਵਖਾਇੰਦਾ। ਨਾਮ ਲਗਾਏ ਸਾਚਾ ਫਲ ਮਨਮੁਖਾਂ ਹੱਥ ਨਾ ਆਇੰਦਾ। ਆਪ ਰਖਾਏ ਨਿਹਚਲ ਧਾਮ ਅਟੱਲ, ਗੁਰਮੁਖਾਂ ਚੋਗ ਚੁਗਾਇੰਦਾ। ਹਰੀ ਕਰੇ ਕਾਇਆ ਖੱਲ, ਜੋਤ ਨੂਰ ਇਕ ਵਸਾਇੰਦਾ। ਆਤਮ ਸੇਜਾ ਬੈਠਾ ਮੱਲ, ਜੰਗਲ ਜੂਹ ਉਜਾੜ ਪਹਾੜ ਰੋਜ਼ੀ ਰਿਜ਼ਕ ਆਪ ਪੁਚਾਇੰਦਾ। ਨਾ ਵੇਖੇ ਅੱਜ ਕਿ ਕਲ, ਅੱਠੇ ਪਹਿਰ ਸੰਗ ਸਮਾਇੰਦਾ। ਸਦ ਵਸੇ ਜਲ ਥਲ, ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਹਰਿ ਆਪ ਰਹਾਇੰਦਾ। ਲੱਖ ਚੁਰਾਸੀ ਜਾਏ ਦਲ, ਏਕਾ ਗੇੜਾ ਕਲਜੁਗ ਦਵਾਇੰਦਾ। ਗੁਰਮੁਖ ਸਾਚਾ ਰਹੇ ਅਟੱਲ, ਚਰਨ ਪ੍ਰੀਤੀ ਸੇਵ ਕਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਹਾੜੀ ਗੁਰਮੁਖ ਸਾਚੇ ਸੰਤ ਜਨਾਂ ਲੋਕਮਾਤ ਸਾਚੀ ਨੀਂਹ ਰਖਾਇੰਦਾ। ਗੁਰਮੁਖ ਸਦਾ ਅਟੱਲ, ਸ਼ਬਦ ਜੈਕਾਰ ਹੈ। ਲੋਕਮਾਤ ਦਰ ਜਾਏ ਮੱਲ, ਏਕਾ ਟੇਕ ਪੁਰਖ ਕਰਤਾਰ ਹੈ। ਚਰਨ ਪ੍ਰੀਤੀ ਜਾਏ ਬਲ ਬਲ, ਮਾਨਸ ਜਨਮ ਰਿਹਾ ਸਵਾਰ ਹੈ। ਬੇਮੁਖ ਭੁਲਾਏ ਕਰ ਕਰ ਵਲ ਛਲ, ਮਨ ਮੁਗਧ ਨਾ ਪਏ ਸਾਰ ਹੈ। ਜਨ ਭਗਤਾਂ ਦਰਸ ਦਿਖਾਏ ਘੜੀ ਘੜੀ ਪਲ ਪਲ, ਦਰ ਘਰ ਆਏ ਗਿਰਵਰ ਗਿਰਧਾਰ ਹੈ। ਆਪ ਮਿਟਾਏ ਬਿਰਹੋਂ ਵਿਛੋੜਾ ਆਤਮ ਸੱਲ, ਕਾਇਆ ਕਰੇ ਠੰਡੀ ਠਾਰ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ ਹੈ। ਇਕ ਬਣਾਏ ਮਹੱਲ ਅਟਾਰੀ, ਗੁਰਮੁਖਾਂ ਪੈਜ ਰਿਹਾ ਸਵਾਰ ਹੈ। ਗੁਰਮੁਖ ਤੇਰਾ ਨਾਮ ਨਿਧਾਨ, ਏਕਾ ਜਾਣੇ ਹਰਿ ਭਗਵਾਨ, ਜੀਵ ਜੰਤ ਸਾਧ ਸੰਤ ਨਾ ਕਰੇ ਕੋਈ ਪਛਾਣ ਹੈ। ਕਲਜੁਗ ਤੇਰਾ ਵੇਲਾ ਅੰਤ, ਪ੍ਰਭ ਮਾਇਆ ਪੜਦਾ ਪਾਏ ਬੇਅੰਤ, ਧਨ ਧਨ ਵਣਜਾਰਾ ਗੁਰਸਿਖ ਪਿਆਰਾ, ਜਿਸ ਮਿਲਿਆ ਕੰਤ ਭਗਵਾਨ ਹੈ। ਬੇਮੁਖ ਤਨ ਰਹੇ ਅਫਾਰਾ ਅੱਠੇ ਪਹਿਰ ਹੈ। ਜਨ ਭਗਤਾਂ ਦੇਵੇ ਨਾਮ ਅਧਾਰਾ, ਝੁੱਲਦਾ ਰਹੇ ਜਗਤ ਨਿਸ਼ਾਨ ਹੈ। ਆਪੇ ਬਣੇ ਹਰਿ ਸਹਾਰਾ, ਦਰਗਹਿ ਸਾਚੀ ਦੇਵੇ ਮਾਣ ਹੈ। ਆਤਮ ਜੋਤੀ ਨੂਰ ਅਪਾਰਾ, ਜਗੇ ਜੋਤ ਗੁਣਵੰਤ ਗੁਣ ਨਿਧਾਨ ਹੈ। ਸ਼ਬਦ ਦੇਵੇ ਸਾਚੀ ਧਾਰਾ, ਆਤਮ ਸਰ ਸਚ ਇਸ਼ਨਾਨ ਪੰਜਾਂ ਚੋਰਾਂ ਮਾਰੇ ਮਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਆਪ ਚੜ੍ਹਾਏ ਸ਼ਬਦ ਸੱਚੇ ਬਬਾਣ ਹੈ। ਸ਼ਬਦ ਬਬਾਣ ਸਚ ਉਡਾਰੀ। ਆਪ ਲਵਾਏ ਸ੍ਰੀ ਭਗਵਾਨ, ਮਾਤਲੋਕ ਕਰ ਖੇਲ ਨਿਆਰੀ। ਸਾਚਾ ਦੇਵੇ ਨਾਮ ਦਾਨ, ਜਗਤ ਪਿਤ ਕਰ ਸਾਚਾ ਹਿਤ, ਨਿਤ ਨਵਿਤ ਭੇਖਾ ਭੇਖੀ ਭੇਖ ਧਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਹਾੜੀ। ਗੁਰਸਿਖ ਫੁਲਵਾੜੀ ਕਰੇ ਸ਼ਬਦ ਵਾੜੀ ਕਲਜੁਗ ਤੇਰੀ ਅੰਤਮ ਵਾਰ ਹੈ। ਪਹਿਲੀ ਹਾੜ ਜਗਤ ਪ੍ਰਕਾਸ਼। ਹਰਿ ਦਾਸਨ ਦਾਸ ਨਿਜ ਘਰ ਵਾਸ। ਆਪੇ ਵਸੇ ਚਲੇ ਵਿਚ ਸਵਾਸ ਸਵਾਸ। ਸਦ ਵਸੇ ਆਸ ਪਾਸ। ਸਚ ਸਨੇੁਹੜਾ ਏਕਾ ਘੱਲੇ, ਸਚ ਮੰਡਲ ਦੀ ਸਾਚੀ ਰਾਸ। ਧੁਰ ਦਰਗਾਹੋਂ ਆਇਆ ਥੱਲੇ, ਗੁਰਸਿਖ ਆਤਮ ਕਰੇ ਨਿਵਾਸ। ਏਕਾ ਵਸੇ ਧਾਮ ਇਕੱਲੇ ਸਚ ਮਹੱਲੇ, ਆਦਿ ਅੰਤ ਨਾ ਜਾਏ ਵਿਨਾਸ। ਗੁਰਸਿਖ ਸਾਚਾ ਸਦਾ ਜਗ ਫਲੇ ਫੁੱਲੇ, ਪੁਰਖ ਅਬਿਨਾਸ਼ੀ ਜਿਸ ਹੋਇਆ ਦਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤੀ ਏਕਾ ਨੂਰਾ, ਸਰਬ ਕਲਾ ਭਰਪੂਰਾ, ਮਾਤ ਪਤਾਲ ਅਕਾਸ਼। ਦੂਜਾ ਦੋਏ ਕਰੇ ਅਕਾਰ। ਨਿਰਗੁਣ ਸਰਗੁਣ ਖੇਲ ਅਪਾਰ। ਨਿਰਗੁਣ ਨਿਰਾਹਾਰ ਸਰਗੁਣ ਸ਼ਬਦ ਅਧਾਰ। ਦੇਵੇ ਵਸਤ ਇਕ ਅਟੱਲ, ਲੋਕਮਾਤ ਅਪਾਰ। ਸਾਚੀ ਜੋਤੀ ਆਪ ਟਿਕਾਏ ਸਚ ਮਹੱਲ, ਕਾਇਆ ਕਰ ਅਕਾਰ। ਸ਼ਬਦ ਸੁਨੇਹੁੜਾ ਰਿਹਾ ਘੱਲ, ਲੱਖ ਚੁਰਾਸੀ ਕਰਨੀ ਖ਼ਬਰਦਾਰ। ਅੰਤ ਕਰਾਏ ਜਲ ਥਲ, ਬੇਮੁਖ ਵਹਾਏ ਵਹਿੰਦੀ ਧਾਰ। ਕਲਜੁਗ ਤੇਰਾ ਅੰਤਮ ਕਲ, ਆਤਮ ਹੰਕਾਰੀ ਜਗਤ ਵਿਕਾਰੀ ਹੋਵਣ ਛਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਤਮ ਭਰੇ ਸ਼ਬਦ ਭੰਡਾਰ। ਤੀਜਾ ਤਿੰਨਾਂ ਲੋਕਾਂ ਧਾਰਾ। ਹੋਇਆ ਹਰਿ ਸ਼ਬਦ ਅਸਵਾਰਾ। ਰੂਪ ਰੰਗ ਕਿਸੇ ਦਿਸ ਨਾ ਆਏ, ਕਰੇ ਖੇਲ ਅਪਰ ਅਪਾਰਾ। ਗੁਰਮੁਖਾਂ ਆਤਮ ਜਗਤ ਤ੍ਰਿਸ਼ਨਾ ਵਿਸ ਲਾਹੇ, ਅੰਮ੍ਰਿਤ ਦੇਵੇ ਸਾਚੀ ਧਾਰਾ। ਜੋਤੀ ਜੋਤ ਸਰੂਪ ਹਰਿ, ਤਿੰਨਾਂ ਲੋਆਂ ਪਾਵੇ ਸਾਰਾ। ਚੌਥੇ ਚਾਰ ਦਰ ਦਰਵਾਜੇ। ਆਪੇ ਜਾਣੇ ਗਰੀਬ ਨਿਵਾਜੇ। ਜਿਥੇ ਬੈਠ ਗੁਰ ਪੈਗ਼ੰਬਰ ਪੀਰ ਜਨ ਭਗਤਾਂ ਸਾਜਨ ਸਾਜੇ। ਪੰਚਮ ਦੇਸ ਇਕ ਆਇਆ ਹਰਿ ਹਿੱਸੇ, ਹੋਰ ਕਿਸੇ ਨਾ ਦਿਸੇ, ਸ਼ਬਦ ਸਰੂਪੀ ਮਾਰੇ ਅਵਾਜੇ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਆਪਣਾ ਸਾਜ ਆਪੇ ਸਾਜੇ। ਪੰਚਮ ਘਰ ਪੰਚ ਦਵਾਰਾ। ਪਵਣ ਸ਼ਬਦ ਜੋਤ ਏਕਾ ਧਾਰਾ। ਇਕ ਅਕਾਲ ਓਥੇ ਵਸੇ, ਸਦਾ ਸਦਾ ਸਦ ਖਿੜ ਖਿੜ ਹੱਸੇ, ਲੋਕਮਾਤ ਜੋਤੀ ਘੱਲੇ, ਆਪ ਵਸੇ ਸਚ ਮਹੱਲੇ, ਆਵੇ ਜਾਵੇ ਘੜੀ ਘੜੀ ਪਲੇ ਪਲੇ, ਕਦੇ ਉਪਰ ਕਦੇ ਥੱਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਅਪਰ ਅਪਾਰਾ। ਸੰਤ ਜਨ ਕੀ ਜਾਣ ਪਛਾਨਣ। ਏਕਾ ਰੱਖਣ ਗੁਰ ਚਰਨ ਧਿਆਨਣ। ਜੋਤ ਨਾ ਜਾਨਣ ਹਰਿ ਭਗਵਾਨਣ। ਜਿਹੜਾ ਦੇਵੇ ਜਗਤ ਗੁਰੂਆਂ ਚਾਨਣ। ਸ੍ਰਿਸ਼ਟ ਸਬਾਈ ਸਦਾ ਸਦਾ ਹਰਿ ਬੰਨ੍ਹੇ ਬਾਨਣ। ਜਾਤ ਪਾਤ ਨਾ ਕੋਈ ਵਖਾਏ, ਨਾ ਕੋਈ ਵੇਖੇ ਗੌੜ ਬ੍ਰਾਹਮਣ। ਜਨ ਭਗਤਾਂ ਹਰਿ ਆਪ ਪਛਾਣੇ, ਧੁਰਦਰਗਾਹੀ ਸੱਚਾ ਜਾਮਨ। ਜਗਤ ਵਿਕਾਰਾ ਆਪੇ ਮਾਰੇ, ਨੇੜ ਨਾ ਆਏ ਕੋਈ ਕਾਮਨੀ ਕਾਮਨ। ਗੁਰਮੁਖ ਸਾਚੇ ਤੇਰੀ ਆਤਮ ਨਾ ਕਦੇ ਹੰਕਾਰੇ, ਫੜਿਆ ਗੁਰ ਪੂਰੇ ਦਾ ਸਾਚਾ ਦਾਮਨ। ਵੱਜੇ ਇਕ ਸ਼ਬਦ ਖੰਡਾ ਦੋ ਧਾਰੇ, ਹੋਏ ਆਰ ਪਾਰੇ, ਵਿਚ ਸੰਸਾਰੇ ਪਹਿਲੀ ਵਾਰੇ, ਗੁਰਮੁਖ ਵਿਰਲੇ ਜਾਨਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜੋਤ ਜਗਾਈ, ਜਨ ਭਗਤਾਂ ਦਏ ਵਧਾਈ, ਘਰ ਸਾਚੇ ਅੰਮ੍ਰਿਤ ਆਤਮ ਸਰ ਕਰਾਏ ਇਸ਼ਨਾਨਣ। ਪੰਚਮ ਪੁਰਖ ਸੁਜਾਨਾ। ਸਾਚਾ ਦੱਸੇ ਇਕ ਬ੍ਰਹਮ, ਜਾਤ ਪਾਤ ਨਾ ਕੋਇ ਵਖਾਨਾ। ਹਰਿ ਚਰਨ ਪ੍ਰੀਤੀ ਸਾਚਾ ਧਰਮ, ਏਕਾ ਚਰਨ ਧਿਆਨਾ। ਆਤਮ ਅਤੀਤੀ ਸਚ ਕਰਮ, ਹਰਿ ਹਿਰਦੇ ਸਦ ਵਸਾਣਾ। ਮਾਨਸ ਦੇਹੀ ਸਚ ਜਨਮ, ਮਿਲੇ ਮੇਲ ਹਰਿ ਭਗਵਾਨਾ। ਜਗਤ ਸਨੇਹੀ ਮਿਟੇ ਭਰਮ, ਦਰਸ ਪਾਏ ਪਦ ਨਿਰਬਾਣਾ। ਦੂਈ ਦਵੈਤੀ ਮਿਟੇ ਵਰਮ, ਸ਼ਬਦ ਧੀਰ ਇਕ ਰਖਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਏਕਾ ਏਕ ਦਿਸਾਏ ਸਾਚਾ ਘਰ ਸਚ ਟਿਕਾਣਾ। ਛੇਵੇਂ ਛੱਪਰ ਛੰਨ ਨਾ ਕੋਇ। ਜਿਥੇ ਆਪ ਹਰਿ ਜੀ ਸੋਏ। ਏਕਾ ਜੋਤ ਹਰਿ ਬਲੋਏ। ਕਰੇ ਰੁਸ਼ਨਾਏ ਤਿੰਨਾਂ ਲੋਏ। ਗੁਰਮੁਖ ਉਠਾਏ ਮਾਤ ਸੋਏ। ਅਵਰ ਨਾ ਜਾਣੇ ਜੀਵ ਕੋਇ। ਪੁਰਖ ਅਬਿਨਾਸ਼ੀ ਸਚ ਭਤਾਰਾ ਵਿਚ ਸੰਸਾਰਾ, ਕੰਤ ਸੁਹਾਗੀ ਵਡ ਵਡਭਾਗੀ, ਗੁਰਸਿਖ ਨਾਰ ਸਾਚੀ ਹੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਧੋਏ ਕਾਇਆ ਦਾਗ਼ੀ, ਸਾਚਾ ਸ਼ਬਦ ਸੁਣਾਏ ਸਾਚਾ ਰਾਗੀ, ਹੰਸ ਬਣਾਏ ਕਾਗੀ ਚਰਨ ਪ੍ਰੀਤੀ ਸਾਚੀ ਲਾਗੀ, ਨਾ ਅੰਤ ਵਿਛੋੜਾ ਹੋਏ। ਸਤਵੇਂ ਸਤਿ ਪੁਰਖ ਕਲ ਧਾਰਾ। ਜੋਤ ਨਿਰੰਜਣ ਅਲਖ ਅਗੰਮ, ਸਰਬ ਘਟਾਂ ਪਸਾਰਾ। ਆਪ ਉਪਜਾਏ ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਦੇਵੇ ਜੋਤ ਅਕਾਰਾ। ਲੋਕਮਾਤ ਨਾ ਆਏ ਹੱਥ ਬਿਨ ਪੂਰਬ ਕਰਮਾਂ, ਪਹਿਲੇ ਬਣੇ ਆਪ ਲਿਖਾਰਾ। ਸੁਫ਼ਲ ਕਰਾਏ ਮਾਨਸ ਜਨਮਾ, ਜਿਸ ਜਨ ਦੇਵੇ ਦਰਸ ਦਿਖਾਏ, ਦਰ ਘਰ ਆਏ ਹਰਿ ਗਿਰਧਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਭਗਤ ਭਗਵੰਤ, ਏਕਾ ਸੇਜਾ ਦੋਵੇ ਸੁੱਤੇ ਰਹਿਣ, ਇਕੱਠੇ ਬਹਿਣ ਹਰਿ ਸਾਚਾ ਕੰਤ ਭਤਾਰਾ। ਗੁਰਮੁਖ ਸਾਚੀ ਨਾਰਾ। ਅੱਠ ਤੱਤ ਤੱਤ ਵਿਚਾਰੇ। ਕਾਇਆ ਕੋਟ ਪ੍ਰਭ ਉਸਾਰੇ। ਵਿਚੋਂ ਕੱਢਣ ਵਾਲਾ ਖੋਟ, ਨੌਂ ਦਰ ਸੁੱਤਾ ਰਹੇ ਹਰਿ ਕਰਤਾਰੇ। ਲਗਾਉਂਦਾ ਰਹੇ ਸ਼ਬਦ ਚੋਟ, ਅੱਠੇ ਪਹਿਰ ਆਤਮ ਦਰ ਸੱਚੇ ਦਵਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਤਮ ਵਸੇ ਨਾ ਹੋਏ ਕਦੇ ਬਾਹਰੇ। ਦਸਵੇਂ ਦਿਸ਼ਾ ਜਿਸ ਵਖਾਨੀ। ਗੁਰਮੁਖ ਪੜ੍ਹੇ ਮਾਤ ਨਾ ਬਾਣੀ। ਏਕਾ ਮਿਲੇ ਜੋਤ ਭਗਵਾਨੀ। ਮਿਟੇ ਦੂਈ ਜਗਤ ਨਿਸ਼ਾਨੀ। ਏਕਾ ਵੱਜੇ ਸ਼ਬਦ ਕਾਨੀ। ਮਿਲਿਆ ਹਰਿ ਸੱਚਾ ਦਿਲ ਜਾਨੀ। ਲੋਕਮਾਤ ਆਵਣ ਨਾ ਦੇਵੇ ਹਾਨੀ। ਗੁਰ ਪੀਰ ਸਾਧ ਸੰਤ ਔਲੀਏ ਗੌਂਸ ਪੀਰ ਫ਼ਕੀਰ ਦਸਤਗੀਰ ਅੰਤਮ ਹੋਏ ਖਾਲੀ। ਗੁਰਮੁਖ ਸਾਚੇ ਤੇਰੀ ਜੋਤ ਇਕ ਗੋਤ ਅਟੱਲ ਰਹਿ ਜਾਣੀ। ਜੋਤੀ ਜੋਤ ਸਰੂਪ ਹਰਿ, ਆਤਮ ਸਾਚਾ ਮੇਲ ਮਿਲਾਏ, ਜੋਤ ਨੂਰ ਹਰਿ ਭਗਵਾਨੀ। ਦਸਵੀਂ ਦਿਸ਼ਾ ਸੱਚਾ ਤਰਾਨਾ। ਨਾ ਕੋਈ ਸ਼ਬਦ ਰਾਗ ਨਾ ਗਾਨਾ। ਏਕਾ ਜੋਤ ਜਗੇ ਭਗਵਾਨਾ। ਝੁਲੇ ਸਚਾ ਇਕ ਨਿਸ਼ਾਨਾ। ਜੋਤ ਸਰੂਪੀ ਆਪ ਆਪੇ ਵਡ ਪ੍ਰਤਾਪ ਡਗਮਗਾਨਾ। ਆਪੇ ਦੇਵੇ ਗੁਰੂਆਂ ਜਾਪ, ਮਾਤਲੋਕ ਜਨ ਆਏ ਜਪਾਨਾ। ਪਿੱਛੇ ਰੱਖੇ ਵਡ ਪ੍ਰਤਾਪ ਮਾਈ ਬਾਪ, ਸਾਰਿਆਂ ਦੇਵੇ ਇਕ ਧਿਆਨਾ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਆਪਣੇ ਘਰ, ਏਕਾ ਭਗਤ ਦੇਵੇ ਜਗਤ ਨਾਮ ਧੁਰ ਨਿਸ਼ਾਨਾ। ਭਗਤ ਜਨਾਂ ਦਾ ਉਚ ਟਿਕਾਣਾ। ਆਪੇ ਵਸੇ ਹਰਿ ਭਗਵਾਨਾ। ਦੋਏ ਜਹਾਨੀ ਦੇਵੇ ਮਾਣਾ। ਸਚ ਝੁਲਾਏ ਇਕ ਨਿਸ਼ਾਨਾ। ਲੋਕਮਾਤ ਹਰਿ ਆਏ ਮੰਗਣਦਾਨਾ। ਚਰਨ ਪ੍ਰੀਤੀ ਸ੍ਰੀ ਭਗਵਾਨਾ। ਗੁਰਮੁਖਾਂ ਸ੍ਰਿਸ਼ਟ ਸਬਾਈ ਜੀਤੀ, ਏਕਾ ਰੱਖੀ ਕਾਇਆ ਅਤੀਤੀ, ਮਿਲਿਆ ਪੁਰਖ ਸੁਜਾਨਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਹੱਥੀਂ ਬੰਨ੍ਹਣ ਆਇਆ ਗਾਨਾ। ਸ਼ਬਦ ਗਾਨਾ ਹਰਿ ਸਾਚੀ ਡੋਰੀ। ਆਪਣੇ ਸੰਗ ਪ੍ਰਭ ਜਾਏ ਤੋਰੀ। ਕੋਈ ਨਾ ਜਾਣੇ ਆਤਮ ਘੋਰੀ। ਗੁਰ ਪੂਰੇ ਤੋਂ ਕਰਨ ਚੋਰੀ। ਮਾਨਸ ਦੇਹੀ ਜੀਵ ਢੋਰੀ। ਪੂਰਾ ਹਰਿ ਨਾ ਪਾਇਆ ਜਾਏ, ਨਾ ਚੜ੍ਹਾਏ ਸ਼ਬਦ ਘੋੜੀ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਆਪ ਬਣਾਏ ਬਣਦੀ ਆਏ ਭਗਤ ਭਗਵੰਤ ਏਕਾ ਜੋੜੀ। ਹਰਿ ਏਕਾ ਇਕ ਅਕਾਰ ਹੈ। ਦੂਜੀ ਜੋਤ ਵਸਤ ਅਪਾਰ ਹੈ। ਤੀਜੇ ਪਵਣ ਰਹੇ ਅਸਵਾਰ ਹੈ। ਚੌਥੇ ਸ਼ਬਦ ਸਾਚੀ ਧਾਰ ਹੈ। ਪੰਜਵੇਂ ਸੱਚਾ ਸਿਰ ਸਰਦਾਰ ਹੈ। ਛੇਵੇਂ ਸ਼ਾਸਤਰ ਵਿਦਿਆ ਵਸੇ ਬਾਹਰ ਹੈ। ਸਤਵੇਂ ਸਤਿਵਾਦੀ ਪੁਰਖ ਅਪਾਰ ਹੈ। ਅੱਠਵੇਂ ਅੱਠਾਂ ਤੱਤਾਂ ਦਏ ਅਧਾਰ ਹੈ। ਨੌਵੇਂ ਨੌਂ ਦਰ ਦੇ ਸਮਝਾਵੇ ਮਤਾਂ, ਭਾਣਾ ਨਾ ਜਾਣੇ ਜੀਵ ਗਵਾਰ ਹੈ। ਦਸਵੇਂ ਘਰ ਵਖਾਏ ਦਇਆ ਕਮਾਏ, ਨੌਂ ਖੰਡਾਂ ਤਿੰਨਾਂ ਲੋਆਂ ਏਕਾ ਏਕ ਸਾਚੀ ਧਾਰ ਹੈ। ਏਕਾ ਬੈਠਾ ਕਮਲਾਪਤਾ, ਪਰਖੇ ਵੇਖੇ ਲੱਖ ਚੁਰਾਸੀ ਵਿਚ ਮਾਤ ਸੁਹਾਗਣ ਦੁਹਾਗਣ ਨਾਰ ਹੈ। ਸਾਚੇ ਮੰਦਰ ਡੇਰਾ ਲਾਏ, ਨਾ ਕੋਈ ਦਿਸੇ ਉਪਰ ਧਵਲ ਛੱਤਾ, ਏਕਾ ਮਹੱਲ ਅਪਾਰ ਹੈ। ਜਨ ਭਗਤਾਂ ਨਿਭਾਏ ਚਰਨ ਨਾਤਾ, ਮਾਨਸ ਜਨਮ ਦਏ ਸੁਧਾਰ ਹੈ। ਸਾਚਾ ਸ਼ਬਦ ਦੇਵੇ ਜਗਤ ਸਾਚੀ ਦਾਤਾ, ਭਰਿਆ ਰਹੇ ਸਦ ਭੰਡਾਰ ਹੈ। ਬੈਠਾ ਰਹੇ ਇਕ ਇਕਾਂਤਾ, ਸ੍ਰਿਸ਼ਟ ਸਬਾਈ ਪਾਉਂਦਾ ਰਹੇ ਸਾਰ ਹੈ। ਨਾ ਕੋਈ ਵੇਖੇ ਜਾਤਾਂ ਪਾਤਾਂ, ਸਰਬ ਜੀਆਂ ਦਾ ਏਕਾ ਹਰਿ ਨਿਰੰਕਾਰ ਹੈ। ਜਨ ਭਗਤਾਂ ਅੰਤਮ ਪੁੱਛੇ ਵਾਤਾਂ, ਜੋਤ ਸਰੂਪੀ ਜਾਮਾ ਧਾਰ ਹੈ। ਗੁਰਮੁਖ ਸਾਚੇ ਆਪ ਉਠਾਏ ਜਿਉਂ ਬਾਲਕ ਮਾਤਾ, ਅੰਮ੍ਰਿਤ ਸੀਰ ਪਿਆਏ ਕਰ ਪਿਆਰ ਹੈ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਹਰਿ ਭਗਵੰਤ ਪਾਉਂਦਾ ਰਹੇ ਸਾਰ ਹੈ। ਦਸਮ ਦਰ ਸਚ ਦਵਾਰਾ। ਸਾਚਾ ਘਰ ਵਸੇ ਨਿਰੰਕਾਰਾ। ਅੰਮ੍ਰਿਤ ਖੋਲ੍ਹੇ ਸਾਚਾ ਸਰ, ਚਲਦੀ ਰਹੇ ਨਾਮ ਫੁਹਾਰਾ। ਗੁਰਮੁਖ ਕਾਇਆ ਆਤਮ ਕਰੇ ਠੰਡੀ ਠਾਰਾ। ਬੇਮੁਖਾਂ ਦਰ ਆਏ ਡਰ, ਪਾਪ ਹੰਕਾਰੀ ਤਨ ਚੜ੍ਹਿਆ ਰਹੇ ਬੁਖ਼ਾਰਾ। ਝੂਠੇ ਭਾਂਡੇ ਪ੍ਰਭ ਅੰਤਮ ਵੇਲੇ ਦੇਵੇ ਭੰਨ, ਨਾ ਹੋਵੇ ਕੋਈ ਸਹਾਰਾ। ਬੇਮੁਖ ਜੀਵ ਆਤਮ ਅੰਧ ਨਾ ਜਾਨਣ ਰੰਗ ਕਰਤਾਰਾ। ਪੰਜੇ ਚੋਰ ਅੱਠੇ ਪਹਿਰ ਲਾਉਂਦੇ ਰਹਿਣ ਸੰਨ੍ਹ, ਖ਼ਾਲੀ ਹੱਥ ਜਾਏ ਕਲਜੁਗ ਜੀਵ ਜਗਤ ਵਣਜਾਰਾ। ਗੁਰਮੁਖਾਂ ਪ੍ਰਭ ਬੇੜਾ ਬੰਨ੍ਹ, ਸਾਚੀ ਦੇਵੇ ਨਾਮ ਦਾਤ ਜਗਤ ਬਣੇ ਵਰਤਾਰਾ। ਏਕਾ ਸ਼ਬਦ ਸੁਣਾਏ ਕੰਨ, ਝੂਠਾ ਕਢਾਏ ਜੰਨ, ਅੰਤਮ ਵੇਲੇ ਉਤਰੇ ਪਾਰਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਆਪੇ ਖੋਲੇ ਸਾਚਾ ਸ਼ਬਦ ਪੂਰੇ ਤੋਲ ਤੋਲੇ, ਸਦ ਵਸੇ ਕੋਲੇ, ਨਾ ਦਿਸੇ ਬੰਦ ਕਿਵਾੜਾ। ਖੋਲ੍ਹੇ ਬੰਦ ਕੁਆੜ, ਹਰਿ ਨਿਰੰਕਾਰਿਆ। ਪਰੇ ਹਟਾਏ ਝੂਠੀ ਧਾੜ, ਮਾਰੇ ਸ਼ਬਦ ਖੰਡਾ ਦੋ ਧਾਰਿਆ। ਘਰ ਸਾਚੇ ਦੇਵੇ ਵਾੜ, ਜਨ ਕਰੇ ਚਰਨ ਨਿਮਸਕਾਰਿਆ। ਜੋਤੀ ਜੋਤ ਸਰੂਪ ਹਰਿ, ਦਰਗਹਿ ਸਾਚੀ ਜਨ ਸਾਚੇ ਸੰਤ ਜਨਾਂ ਜਗਤ ਭਗਤਾਂ ਆਪ ਬਣਾਏ ਸਾਚੇ ਲਾੜਿਆ। ਦਸਵੇਂ ਦਰ ਖੇਲ ਰਚਾਇੰਦਾ। ਸ਼ਬਦ ਸਰੂਪੀ ਡੰਕ ਵਜਾਇੰਦਾ। ਪਵਣ ਸਰੂਪੀ ਆਤਮ ਸਵਾਸੀ, ਏਕਾ ਧਾਮ ਵਸਾਇੰਦਾ। ਸਾਚੀ ਜੋਤ ਕਰੇ ਪ੍ਰਕਾਸ਼ੀ, ਅੰਧ ਅੰਧੇਰ ਮਿਟਾਇੰਦਾ। ਜਨ ਭਗਤਾਂ ਮੇਲ ਮਿਲਾਵਾ ਪੁਰਖ ਅਬਿਨਾਸ਼ੀ, ਸਾਚੇ ਧਾਮ ਸੁਹਾਇੰਦਾ। ਕਾਇਆ ਚੋਲੀ ਬਣ ਬੈਠਾ ਦਾਸੀ, ਸਾਚੀ ਸੇਵ ਕਮਾਇੰਦਾ। ਗੁਰਮੁਖ ਸਾਚੇ ਸਦ ਬਲ ਬਲ ਜਾਸੀ, ਸਾਚਾ ਕੰਤ ਮੀਤ ਮੁਰਾਰਾ, ਪੁਰਖ ਅਪਾਰਾ ਹਰਿ ਗਿਰਧਾਰਾ, ਘਰ ਆਪਣੇ ਸਾਚੇ ਪਾਇੰਦਾ। ਦੇਵੇ ਨਾਮ ਸ਼ਬਦ ਉਡਾਰਾ, ਤਿੰਨਾਂ ਲੋਕਾਂ ਕਰੇ ਬਾਹਰਾ, ਪ੍ਰਗਟ ਹੋਵੇ ਗੁਪਤ ਜ਼ਾਹਰਾ, ਸਾਚੇ ਧਾਮ ਆਪ ਬਹਾਇੰਦਾ। ਇਕ ਲਗਾਏ ਸ਼ਬਦ ਨਾਅਰਾ, ਜੋਤੀ ਜੋਤ ਸਰੂਪ ਹਰਿ, ਪੂਰਨ ਕਾਮ ਗੁਰਮੁਖ ਸਾਚੇ ਆਪੇ ਆਪ ਕਰਾਇੰਦਾ। ਸਾਚਾ ਧਾਮ ਹਰਿ ਧਨਵੰਤਿਆ। ਜਨ ਭਗਤਾਂ ਦੇਵੇ ਮਾਣ, ਪੂਰਨ ਭਗਵੰਤਿਆ। ਮਾਰੇ ਆਤਮ ਸ਼ਬਦ ਬਾਣ, ਸਤਿ ਸਤਵੰਤਿ਼ਆ। ਅੰਤਮ ਮੇਲ ਮਿਲਾਏ ਆਣ, ਘਰ ਸਾਚੇ ਸਾਚਾ ਕੰਤਿਆ। ਧੁਰ ਫੁਰਮਾਣ ਨਾ ਕੋਈ ਮੇਟੇ ਮੇਟ ਮਿਟੰਤਿਆ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਾਚੇ ਘਰ, ਦਸਮ ਘਰ ਗੁਰਮੁਖ ਵਿਰਲਾ ਖੋਜ ਖੁਜੰਤਿਆ। ਏਕਾ ਏਕ ਦਾਤਾਰ, ਜਗਤ ਭਿਖਾਰ ਹੈ। ਗੁਰਮੁਖ ਵਿਰਲਾ ਕਰੇ ਵਪਾਰ, ਸ਼ਬਦ ਅਪਾਰ ਹੈ। ਜਿਸ ਜਨ ਬਖਸ਼ੇ ਕਿਰਪਾ ਧਾਰ, ਲੱਖ ਚੁਰਾਸੀ ਹੋਏ ਪਾਰ ਹੈ। ਦਰਸ ਦੇਵੇ ਆਪ ਨਿਰੰਕਾਰ, ਹਉਮੇ ਮਾਰੇ ਦਰ ਦੁਆਰੇ ਕਰੇ ਖੁਆਰ ਹੈ। ਸਾਚੀ ਦੇਵੇ ਸ਼ਬਦ ਉਡਾਰ, ਇਕ ਵਖਾਏ ਸੱਚਾ ਦਰਬਾਰ ਹੈ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸ੍ਰਿਸ਼ਟ ਸਬਾਈ ਰਿਹਾ ਕਰਮ ਵਿਚਾਰ ਹੈ। ਕਰਮ ਵਿਚਾਰ ਸਰਬ ਕਿਛ ਜਾਣੇ। ਮਾਨਸ ਜਨਮ ਜਾਏ ਸਵਾਰ, ਜਨ ਭਗਤਾਂ ਚਲਾਏ ਆਪਣੇ ਭਾਣੇ। ਦੇਵੇ ਦਾਤ ਵਡ ਕਰਾਮਾਤ, ਕਿਰਪਾ ਕਰ ਹਰਿ ਭਗਵਾਨੇ। ਚਰਨ ਪ੍ਰੀਤੀ ਆਪ ਬੰਨ੍ਹਾਏ ਸਾਚਾ ਨਾਤ, ਚਰਨ ਧੂੜ ਕਰੇ ਇਸ਼ਨਾਨੇ। ਅੰਤਮ ਵੇਲੇ ਪੁੱਛੇ ਵਾਤ, ਦਰ ਘਰ ਸਾਚੇ ਮਾਣ ਦਵਾਨੇ। ਜੋਤੀ ਜੋਤ ਸਰੂਪ ਹਰਿ, ਮਾਨਸ ਜਨਮ ਰਿਹਾ ਸਵਾਰ, ਜਨ ਭਗਤ ਚਲਾਏ ਆਪਣੇ ਭਾਣੇ, ਆਪਣਾ ਭੇਵ ਆਪੇ ਜਾਣੇ। ਕਾਇਆ ਕੋਟ ਦਸ ਦਵਾਰ ਹੈ। ਦਸਵੇਂ ਨਿਕਲੇ ਝੂਠਾ ਖੋਟ, ਵਸੇ ਹਰਿ ਨਿਰੰਕਾਰ ਹੈ। ਆਪ ਲਗਾਏ ਸ਼ਬਦ ਚੋਟ, ਉਪਜੇ ਧੁਨ ਸੱਚੀ ਧੁਨਕਾਰ ਹੈ। ਜੋਤੀ ਜੋਤ ਸਰੂਪ ਹਰਿ, ਕਦੇ ਗੁਪਤ ਕਦੇ ਜ਼ਾਹਰ ਹੈ। ਦਸ ਘਰ ਲੋਕਮਾਤ ਵਖਾਣੇ। ਕਾਇਆ ਮੰਦਰ ਵਿਚ ਸੁਹਾਣੇ। ਨੌਵੇਂ ਪ੍ਰਗਟ ਰਸ ਭੋਗ ਲਗਾਣੇ। ਦਸਵੇਂ ਭੇਵ ਹਰਿ ਆਪੇ ਜਾਣੇ। ਜੋ ਜਨ ਕਰੇ ਘਰ ਸਾਚੇ ਸਾਚੀ ਸੇਵ, ਦੇਵੇ ਫ਼ਲ ਸ੍ਰੀ ਭਗਵਾਨੇ। ਪ੍ਰਗਟ ਵਖਾਏ ਵਡ ਦੇਵੀ ਦੇਵ, ਆਤਮ ਜੋਤ ਜਗੇ ਮਹਾਨੇ। ਜੋਤੀ ਜੋਤ ਸਰੂਪ ਹਰਿ, ਕਾਇਆ ਮੰਦਰ ਆਪ ਸੁਹਾਏ, ਝੂਠਾ ਜੰਦਰ ਤੋੜ ਵਖਾਏ, ਕਿਰਪਾ ਕਰ ਗੁਣਵੰਤ ਗੁਣ ਨਿਧਾਨੇ। ਕਾਇਆ ਮੰਦਰ ਜੰਦਰ ਤੋੜੇ। ਹਰਿ ਸਾਚਾ ਵਸੇ ਅੰਦਰ, ਪੰਜਾਂ ਦੂਤਾਂ ਸਦਾ ਹੋੜੇ। ਬੇਮੁਖ ਫਿਰਦੇ ਬਾਹਰ ਬੰਦਰ, ਨੰਗੀ ਪੈਰੀਂ ਫਿਰਨ ਪਾਉਣ ਨਾ ਜੋੜੇ। ਆਪੇ ਵਸੇ ਕਾਇਆ ਅੰਧੇਰੀ ਕੰਦਰ, ਸਾਚੇ ਫਲ ਖਵਾਏ ਵਿਚ ਮਾ਼ਤ ਮਿੱਠੇ ਕੌੜੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਦੇਵੇ ਨਾਮ ਧਨ, ਸੱਚਾ ਸ਼ਬਦ ਸੁਣਾਏ ਕੰਨਾਂ, ਅੰਤਮ ਵੇਲੇ ਆਏ ਬਹੁੜੇ। ਸਾਚਾ ਸ਼ਬਦ ਸੁਣ ਕਾਨ। ਮਾਤਲੋਕ ਜਾਏ ਜਾਗ। ਮਿਲਿਆ ਹਰਿ ਸੱਚਾ ਸੁਹੇਲਾ, ਹੋਏ ਵਡ ਵਡਭਾਗ। ਮੇਲ ਮਿਲਾਵੇ ਇਕ ਅਕੇਲਾ, ਆਤਮ ਧੋਏ ਦਾਗ। ਆਪੇ ਗੁਰ ਆਪੇ ਚੇਲਾ, ਹੱਥ ਆਪਣੇ ਪਕੜੇ ਵਾਗ। ਅਚਰਜ ਖੇਲ ਪਾਰਬ੍ਰਹਮ ਖੇਲਾ, ਲੱਖ ਚੁਰਾਸੀ ਆਤਮ ਬੁਝਿਆ ਚਰਾਗ। ਗੁਰਮੁਖ ਸਾਚੇ ਸੰਤ ਜਨਾਂ ਘਰ ਸਾਚੇ ਸਦਾ ਮੇਲਾ, ਹਰਿ ਮਿਲਣਾ ਕੰਤ ਸੁਹਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸਾਚਾ ਵਰ, ਜਨ ਭਗਤਾਂ ਬੁਝਾਏ ਆਤਮ ਤ੍ਰਿਸ਼ਨਾ ਆਗ। ਆਤਮ ਤ੍ਰਿਸ਼ਨਾ ਅਗਨ ਆਪ ਬੁਝਾਇੰਦਾ। ਗੁਰ ਚਰਨ ਸਾਚੀ ਲਗਨ, ਸਾਚਾ ਰਾਹ ਵਖਾਇੰਦਾ। ਆਤਮ ਦੀਪਕ ਜੋਤੀ ਜਗਣ ਗਗਨ, ਅਗਿਆਨ ਅੰਧੇਰ ਮਿਟਾਇੰਦਾ। ਗੁਰਮੁਖ ਕੋਈ ਨਾ ਦਿਸੇ ਨਗਨ, ਸ਼ਬਦ ਚੋਲੀ ਤਨ ਪਹਿਨਾਇੰਦਾ। ਆਪ ਰਖਾਏ ਆਪਣੇ ਅੰਗਣ, ਸਾਚੀ ਡੋਲੀ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਸਚ ਦਵਾਰੇ ਨਰ ਨਿਰੰਕਾਰੇ, ਏਕਾ ਧਾਮ ਵਸਾਇੰਦਾ। ਏਕਾ ਧਾਮ ਅਟੱਲ ਅਸਥੂਲ। ਗੁਰਮੁਖ ਸਾਚੇ ਵਿਚ ਮਾਤ ਨਾ ਜਾਣਾ ਭੂਲ। ਸਾਚਾ ਦੇਵੇ ਸ਼ਬਦ ਪੰਘੂੜਾ, ਘਰ ਸਾਚੇ ਲੈਣਾ ਝੂਲ। ਇਕ ਚੜ੍ਹਾਏ ਨਾਮ ਘੋੜੇ ਸੋਹੰ ਰੰਗ ਚਲੂਲ। ਚਤੁਰ ਸੁਜਾਨ ਬਣਾਏ ਮੂਰਖ ਮੁਗਧ ਦੇਵੇ ਨਾਮ ਨਿਧਾਨ, ਸ੍ਰਿਸ਼ਟ ਸਬਾਈ ਕੂੜੋ ਕੂੜ। ਅੰਤਮ ਅੰਤ ਸਰਬ ਪਛਤਾਣ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਸਰਬ ਜੀਆਂ ਏਕਾ ਭਗਵਾਨ। ਸਾਚਾ ਸ਼ਬਦ ਤੀਰ ਗੁਣ ਨਿਧਾਨ ਦਾ। ਬਜ਼ਰ ਕਪਾਟੀ ਜਾਏ ਚੀਰ, ਤੋੜੇ ਕਿਲ੍ਹਾ ਮਾਣ ਹੰਕਾਰ ਦਾ। ਅੰਮ੍ਰਿਤ ਵਹਾਏ ਸੋਮਾ ਸੀਰ, ਮਾਇਆ ਚੀਰ ਤਨ ਲੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਪਹਿਲੀ ਹਾੜ ਦਇਆ ਕਮਾਏ, ਸ਼ਬਦ ਵਾੜ ਦਰ ਭਗਤ ਕਰਾਵੇ, ਕਲਜੁਗ ਤੇਰੀ ਅੰਤਮ ਬੀੜ ਬੰਨ੍ਹਾਇੰਦਾ। ਪਹਿਲੀ ਹਾੜ ਹਰਿ ਨਿਰੰਕਾਰ। ਦੂਜੀ ਵਸਤ ਕਰ ਅਕਾਰ। ਤੀਜੇ ਲੋਇਣ ਪਾਵੇ ਸਾਰ। ਚੌਥਾ ਵਖਾਏ ਇਕ ਦਰਬਾਰ। ਪੰਜਵੇਂ ਮਿਲੇ ਵਿਚ ਸੰਸਾਰ। ਛੇਵੇਂ ਛੱਪਰ ਛਾਏ ਅੰਧ ਅੰਧਿਆਰ। ਸੱਤਵੇਂ ਸਹਿਜ ਸੁਭਾਏ, ਮੇਟ ਮਿਟਾਏ ਔਲੀਏ ਪੀਰ ਗੌਂਸ ਮੁਹੰਮਦੀ ਯਾਰ। ਅੱਠਵੇਂ ਉਠ ਉਠ ਧਾਏ, ਚਾਰ ਕੁੰਟ ਜਾਏ ਮਾਰ ਸ਼ਬਦ ਉਡਾਰ। ਨੌਵੇਂ ਨੌਂ ਦਰ ਹਰਿ ਵੇਖੇ, ਜੋਤ ਸਰੂਪੀ ਧਾਰੇ ਭੇਖੇ, ਗੁਰਮੁਖ ਸਾਚੇ ਲਾਏ ਲੇਖੇ, ਕਲਜੁਗ ਅੰਤਮ ਵਾਰ। ਦਸਵੇਂ ਦੀਨ ਰੋਗ ਹਰਿ ਹਰਨਾ, ਚਾਰ ਵਰਨ ਏਕਾ ਕਰਨਾ, ਲੋਕਮਾਤ ਜੋਤ ਧਰਨਾ, ਨਾ ਜਨਮੇ ਨਾ ਕਦੇ ਮਰਨਾ, ਏਕਾ ਰੰਗ ਕਰਤਾਰ। ਗਿਆਰਵੇਂ ਹਾੜ ਵੱਜੀ ਵਧਾਈ। ਬਾਰਵੇਂ ਭੇਵ ਰਿਹਾ ਖੁਲ੍ਹਾਈ। ਤੇਰਵੇਂ ਖ਼ੁਸ਼ੀ ਇਕ ਮਨਾਈ। ਚੌਧਵੇਂ ਚੌਦਾਂ ਲੋਕ ਦਏ ਹਿਲਾਈ। ਪੰਦਰਵੇਂ ਪੰਜਾਂ ਦਸਾਂ ਦਸਾਂ ਪੰਜਾਂ ਸ਼ਬਦ ਡੋਰ ਬੰਨ੍ਹਾਈ। ਦਸ ਛੇ ਸੋਲਾਂ, ਸੋਲਾਂ ਕਲੀਆਂ ਸਾਚੀ ਬਣਤ ਬਣਾਈ। ਪ੍ਰਗਟ ਹੋਏ ਵਲੀਆ ਛਲੀਆ, ਭੇਵ ਨਾ ਜਾਣੇ ਕੋਈ ਰਾਈ। ਲੋਕਮਾਤ ਅਚਲ ਚਾਲ ਹਰਿ ਚਲੀਆ, ਸਤਿਜੁਗ ਤੇਰੀ ਨੀਂਹ ਰਖਾਈ। ਸਤਾਰਾਂ ਹਾੜ ਵਡ ਵਡ ਬਲੀਆ, ਅੰਤਮ ਪੂਰ ਕਰਾਈ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਇਕ ਨਿਸ਼ਾਨੀ ਮਾਤ ਟਿਕਾਈ। ਮਾਤ (ਜੋਤ) ਧਰ ਪ੍ਰਭ ਅਬਿਨਾਸ਼ੀ ਦੇਵੇ ਵਰ ਸਰਬ ਘਟ ਵਾਸੀ। ਕਿਰਪਾ ਕਰ ਲੱਖ ਚੁਰਾਸੀ ਹੋਏ ਦਾਸਨ ਦਾਸੀ। ਘਨਕਪੁਰ ਵਾਸੀ ਜਗਤ ਨਿਸ਼ਾਨੀ। ਆਪ ਬਣਾਏ ਸਾਚਾ ਹਰਿ, ਚੜ੍ਹਦੇ ਰਖਿਆ ਸਾਚਾ ਦਰ, ਸੂਰਜ ਦੇਵਤਾ ਮੰਗੇ ਵਰ, ਜਗੇ ਜੋਤ ਆਦਿ ਭਵਾਨੀ। ਦਸ ਅਠ ਅਠਾਰਾਂ। ਪ੍ਰਭ ਅਬਿਨਾਸ਼ੀ ਆਪੇ ਵੇਖੇ ਪੁਰਖਾਂ ਨਾਰਾਂ। ਜਨ ਭਗਤਾਂ ਰਾਹ ਸਾਚਾ ਦੱਸੇ, ਸਾਚਾ ਸ਼ਬਦ ਸਾਚੀ ਧਾਰਾ। ਜੋਤੀ ਜੋਤ ਸਰੂਪ ਹਰਿ, ਸਾਚਾ ਖੇਲ ਆਪੇ ਖੇਲੇ, ਸੰਤਾਂ ਭਗਤਾਂ ਘਰ ਸਚ ਕਰਾਏ ਮੇਲੇ, ਆਪੇ ਬਣੇ ਵਣਜ ਵਪਾਰਾ। ਸੰਤ ਭਗਤ ਆਏ ਦਰ ਦਵਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਅਠਾਰਾਂ ਹਾੜ ਦਿਵਸ ਵਿਚਾਰੇ। ਲੱਖ ਚੁਰਾਸੀ ਕਲਜੁਗ ਅਗਨੀ ਰਹੀ ਸਾੜੇ। ਗੁਰਮੁਖਾਂ ਕਾਇਆ ਰੱਖੇ ਠੰਡੀ ਠਾਰੇ। ਸ਼ਬਦ ਡੰਡੇ ਰਿਹਾ ਤਾੜੇ। ਆਪੇ ਪਰਖੇ ਚੰਗੇ ਮਾੜੇ। ਧੁਰਦਰਗਾਹੀ ਸਾਚੇ ਲਾੜੇ। ਅੰਤ ਬਹਾਏ ਸਾਚੇ ਦਰਬਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਰੰਗੇ ਸਾਚਾ ਹਰਿ, ਗੁਰਮੁਖ ਸਾਚੇ ਜਾਇਣ ਚਰਨ ਬਲਿਹਾਰੇ। ਉਨੀਂ ਹਾੜ ਵੱਜੀ ਵਧਾਈ, ਗੀਤ ਸੁਹਾਗੀ ਗੁਰ ਸੰਗਤ ਗਾਈ। ਸੋਈ ਕਿਸਮਤ ਮਾਤ ਜਾਗੀ, ਕਾਇਆ ਹੋਈ ਵਡ ਵਡਭਾਗੀ, ਹਰਿ ਦੇਵੇ ਸੱਚੀ ਰੁਸ਼ਨਾਈ। ਮੂਰਖ ਮੁਗਧ ਬਾਲ ਅੰਞਾਣੇ, ਆਪ ਬਣਾਏ ਸੁਘੜ ਸਿਆਣੇ, ਇਕ ਸੁਣਾਇਆ ਸਾਚਾ ਰਾਗੀ। ਸਦਾ ਚਲਾਏ ਆਪਣੇ ਭਾਣੇ, ਗੁਰਮੁਖ ਰੰਗ ਸਾਚਾ ਮਾਣੇ, ਹੱਥ ਨਾ ਆਏ ਕਿਸੇ ਰਾਜੇ ਰਾਣੇ, ਕੋਟਨ ਕੋਟ ਬੈਠੇ ਜਗਤ ਤਿਆਗੀ। ਜੋਤ ਸਰੂਪੀ ਪਹਿਰੇ ਬਾਣਾ, ਨਰ ਹਰਿ ਸ੍ਰੀ ਭਗਵਾਨਾ, ਦਿਸ ਕਿਸੇ ਨਾ ਆਏ, ਕਲਜੁਗ ਜੀਵ ਬੇਅੰਤ ਬੈਰਾਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਜਗਾਏ, ਦਇਆ ਕਮਾਏ ਦਰਸ ਦਿਖਾਏ, ਨਾ ਕੋਈ ਸੁਣਾਏ ਅਨਹਦ ਰਾਗੀ। ਦੇਵੇ ਦਰਸ ਅਗੰਮ ਅਪਾਰਾ। ਆਤਮ ਮਿਟੇ ਅੰਧ ਅੰਧਿਆਰਾ, ਲੋਕਮਾਤ ਤੋੜੇ ਝੂਠਾ ਬੰਧਨ, ਆਪੇ ਬੰਨ੍ਹੇ ਸ਼ਬਦ ਤੰਦਨ ਰੰਗੇ ਰੰਗ ਇਕ ਅਪਾਰਾ। ਮਿਲਿਆ ਮੇਲ ਮੁਕੰਦ ਮੁਕੰਦਨ, ਰਸਨਾ ਗਾਇਣ ਬੱਤੀ ਦੰਦਨ, ਆਪ ਉਪਜਾਏ ਆਤਮ ਪਰਮਾਨੰਦਨ, ਅੰਮ੍ਰਿਤ ਦੇਵੇ ਸਾਚੀ ਧਾਰਾ। ਗੁਰਮੁਖ ਸਾਚੇ ਮਾਤ ਬਣਾਏ ਸਾਚੇ ਚੰਦਨ, ਸੁਹਾਗੀ ਗੀਤ ਇਕ ਸੁਣਾਏ ਸਾਚਾ ਛੰਦਨ, ਲਾਹੇ ਤਨ ਬੁਖ਼ਾਰਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਭੰਡਾਰਾ। ਅਚਰਜ਼ ਖੇਲ ਹਰਿ ਵਰਤਾਇੰਦਾ। ਉਨੀਂ ਹਾੜ ਦਇਆ ਕਮਾਇੰਦਾ। ਗੁਰ ਸੰਗਤ ਸੰਗ ਰਲਾਇੰਦਾ। ਸਾਚੀ ਚੋਲੀ ਚਾੜ੍ਹੇ ਨਾਮ ਰੰਗ, ਆਪਣੇ ਰੰਗ ਰੰਗਾਇੰਦਾ। ਸ਼ਬਦ ਘੋੜੇ ਕਸ ਤੰਗ, ਸਚ ਅਸਵਾਰਾ ਆਪ ਅਖਵਾਇੰਦਾ। ਸਚ ਦਵਾਰਾ ਲੈਣਾ ਮੰਗ, ਧੁਰਦਰਗਾਹੀ ਇਹ ਫੁਰਮਾਇੰਦਾ। ਜਨ ਭਗਤਾਂ ਹੋਏ ਸੰਗ ਅੰਗ ਅੰਗ ਸੰਗ, ਸਾਚੀ ਬਣਤ ਬਣਾਇੰਦਾ। ਸ਼ਬਦ ਸਰੂਪੀ ਕਰਨਾ ਜੰਗ, ਖਾਲੀ ਹੱਥ ਰਖਾਇੰਦਾ। ਲੱਖ ਚੁਰਾਸੀ ਭੰਨੇ ਜਿਉਂ ਕਾਚੀ ਵੰਗ, ਸ਼ਬਦ ਹਥੌੜਾ ਇਕ ਉਠਾਇੰਦਾ। ਵਡ ਦਾਤਾ ਸੂਰਾ ਸਰਬੰਗ, ਆਪਣਾ ਭੇਵ ਆਪੇ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਉਨੀਂ ਹਾੜ ਸਾਚਾ ਮਾਣ ਦਵਾਇੰਦਾ। ਉਨੀਂ ਹਾੜ ਮਾਤ ਫੁਲਵਾੜੀ। ਗੁਰਮੁਖਾਂ ਲਾਜ ਰਖਾਏ ਚਰਨ ਛੁਹਾਏ ਦਾਹੜੀ। ਸ਼ਬਦ ਸਰੂਪੀ ਅਵਾਜ਼ ਲਗਾਏ, ਫਿਰੇ ਪਿਛੇ ਅਗਾੜੀ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਉਠਾਏ ਦਇਆ ਕਮਾਏ ਜੋਤ ਜਗਾਏ ਬਹੱਤਰ ਨਾੜੀ। ਜਗਤ ਵੇਖੇ ਹਰਿ ਤਮਾਸ਼ਾ। ਜਨ ਭਗਤਾਂ ਹੋਇਆ ਦਾਸਨ ਦਾਸਾ। ਆਤਮ ਜੋਤੀ ਪਾਵੇ ਰਾਸਾ। ਮਿਲਿਆ ਮੇਲ ਹਰਿ ਸਾਚੇ ਸ਼ਾਹੋ ਸ਼ਾਬਾਸ਼ਾ। ਜੋਤੀ ਜੋਤ ਸਰੂਪ ਹਰਿ, ਆਪੇ ਕਰੇ ਅੰਤਮ ਬੰਦ ਖੁਲਾਸਾ। ਸਾਚੀ ਕਰ ਹਰਿ ਤਿਆਰੀ। ਲੋਕਮਾਤ ਪਹਿਲੀ ਵਾਰੀ। ਸ਼ਬਦ ਪਵਣ ਕਰ ਅਸਵਾਰੀ। ਜੋਤ ਨੂਰ ਇਕ ਅਕਾਰੀ। ਆਇਆ ਚਲ ਸਚ ਦਰਬਾਰੀ। ਏਕਾ ਮੰਗੇ ਸਾਚਾ ਵਰ, ਨਾਮ ਵਸਤ ਅਪਰ ਅਪਾਰੀ। ਗੁਰ ਪੂਰਾ ਦੇਵੇ ਸਾਚੇ ਘਰ, ਕਾਇਆ ਦੁਖੜਾ ਲੱਥੇ ਭਾਰੀ। ਆਪ ਚੁਕਾਏ ਜਮ ਕਾ ਡਰ, ਲੱਖ ਚੁਰਾਸੀ ਰੋਗ ਨਿਵਾਰੀ। ਆਤਮ ਖੋਲ੍ਹੇ ਸਾਚਾ ਸਰ, ਅੰਮ੍ਰਿਤ ਚਲੇ ਸਾਚੀ ਧਾਰੀ। ਜੋਤੀ ਜੋਤ ਸਰੂਪ ਹਰਿ, ਉਨੀਂ ਹਾੜ ਲੋਕਮਾਤ ਦੇਵੇ ਸੱਚੀ ਸਰਦਾਰੀ। ਉਨੀਂ ਹਾੜ ਦਇਆ ਕਮਾਇਆ। ਜੋਤ ਸਰੂਪੀ ਖੇਲ ਰਚਾਇਆ। ਚਰਨ ਬਿਆਸਾ ਜਾ ਛੁਹਾਇਆ। ਆਪਣਾ ਭੇਵ ਆਪ ਛੁਪਾਇਆ। ਵਡ ਦੇਵੀ ਦੇਵ ਮਾਇਆ ਪੜਦਾ ਪਾਇਆ। ਜਗਤ ਵਿਹਾਰਾ ਹਰਿ ਦਾਤਾਰਾ, ਆਪੇ ਆਪ ਕਰਦਾ ਆਇਆ। ਏਕਾ ਸ਼ਬਦ ਚਲਾਇਆ ਧੁਰ ਫਰਮਾਣਾ। ਗੁਰਮੁਖ ਸਾਚਾ ਕਰੇ ਪਛਾਣਾ। ਆਤਮ ਵੱਜੇ ਬਾਨਾ। ਏਕਾ ਦੇਵੇ ਨਾਮ ਨਿਧਾਨਾ। ਗੁਣਵੰਤ ਗੁਣ ਨਿਧਾਨਾ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਰੰਗਾਏ ਸਾਚਾ ਸੰਗ ਅੰਤ ਨਿਭਾਏ, ਲਿਖਿਆ ਲੇਖ ਨਾ ਕਿਸੇ ਮਿਟਾਨਾ। ਸਾਚਾ ਲੇਖਾ ਆਪ ਲਿਖਾਵਣਾ। ਗੁਰਮੁਖ ਸਾਚੇ ਸੰਤ ਜਨਾਂ ਦੇ ਮਤ ਆਪ ਸਮਝਾਵਣਾ। ਆਪੇ ਜਾਣੇ ਮਿਤ ਗਤ, ਸਰਬ ਤਤ ਜਗਤ ਜਤ ਜਗਤ ਭੇਖ ਸਰਬ ਮਿਟਾਵਣਾ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਸਾਚਾ ਸੰਗ ਆਪਣਾ ਆਪ ਨਿਭਾਵਣਾ। ਘਰ ਸਾਚੇ ਚਰਨ ਛੁਹਾਇੰਦਾ। ਜਨ ਸੋਏ ਆਪ ਉਠਾਇੰਦਾ। ਦੁਰਮਤ ਮੈਲ ਰਿਹਾ ਧੋਏ, ਅੰਮ੍ਰਿਤ ਜਾਮ ਪਿਆਇੰਦਾ। ਸਾਚਾ ਬੀਜ ਰਿਹਾ ਬੋਏ, ਅੰਮ੍ਰਿਤ ਫਲ ਖਵਾਇੰਦਾ। ਗੁਰਮੁਖ ਵਿਰਲਾ ਜਾਣੇ ਕੋਇ, ਜਿਸ ਜਨ ਦਇਆ ਕਮਾਇੰਦਾ। ਕਲਜੁਗ ਜੀਵ ਰਹੇ ਸੋਏ, ਵੇਲਾ ਗਿਆ ਹੱਥ ਨਾ ਆਇੰਦਾ। ਸ਼ਬਦ ਹਲ ਹਰਿ ਸਾਚਾ ਜੋਏ, ਗੁਰਮੁਖਾਂ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਧਾਮ ਏਕਾ ਕਾਮ ਏਕਾ ਨਾਮ ਰਖਾਇੰਦਾ। ਸਾਚਾ ਧਾਮ ਚਰਨ ਦਵਾਰਾ। ਏਕਾ ਮਿਲੇ ਸਾਚਾ ਜਾਮ, ਲਾਹੇ ਤਨ ਅਫਾਰਾ। ਕੋਇ ਨਾ ਲੱਗੇ ਘਰ ਸਾਚੇ ਦਾਮ, ਮਿਲਦਾ ਰਹੇ ਸ਼ਬਦ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਸ੍ਰਿਸ਼ਟ ਸਬਾਈ ਬਣੇ ਆਪ ਵਰਤਾਰਾ। ਬਣੇ ਇਕ ਵਰਤਾਰ, ਸ਼ਬਦ ਭੰਡਾਰਿਆ। ਕਲਜੁਗ ਤੇਰੀ ਅੰਤਮ ਵਾਰ, ਹਰਿ ਨਿਰੰਕਾਰਿਆ। ਸਤਿਜੁਗ ਬੰਨ੍ਹੇ ਸਾਚੀ ਧਾਰ, ਕਰੇ ਖੇਲ ਅਪਰ ਅਪਾਰਿਆ। ਗੁਰਮੁਖ ਸਾਚੇ ਲਾਏ ਪਾਰ, ਪੂਰਬ ਕਰਮ ਹਰਿ ਵਿਚਾਰਿਆ। ਮਾਨਸ ਜਨਮ ਰਿਹਾ ਸੁਧਾਰ, ਮਾਤ ਗਰਭ ਨਾ ਆਏ ਦੂਜੀ ਵਾਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣੇ ਭਾਣੇ ਸਰਬ ਚਲਾ ਰਿਹਾ। ਸਾਚੀ ਰਚਨਾ ਹਰਿ ਰਚਾਇੰਦਾ। ਪਹਿਲਾ ਫੇਰਾ ਬਿਆਸਾ ਪਾਇੰਦਾ। ਗੁਰਮੁਖਾਂ ਦੇਵੇ ਆਤਮ ਧਰਵਾਸਾ, ਦਰ ਸਾਚਾ ਇਕ ਖੁਲ੍ਹਾਇੰਦਾ। ਬੇਮੁਖਾਂ ਦਰ ਆਵੇ ਹਾਸਾ, ਮੂੜ੍ਹ ਮਤ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣਾ ਭੇਵ ਵਡ ਦੇਵੀ ਦੇਵ ਆਪੇ ਆਪ ਖੁਲ੍ਹਾਇੰਦਾ। ਦੂਜੀ ਮਾਰੇ ਸ਼ਬਦ ਉਡਾਰੀ ਦਿੱਲੀ ਜਾਏ ਹਰਿ ਨਿਰੰਕਾਰੀ। ਅੱਸੂ ਤਿੰਨ ਦਿਵਸ ਵਿਚਾਰੀ। ਮਾਤਲੋਕ ਤੇਰਾ ਸਾਚਾ ਚਿੰਨ੍ਹ, ਕਲਜੁਗ ਅੰਤਮ ਵਾਰੀ। ਦਿਨ ਲੰਘਾਏ ਗਿਣ ਗਿਣ, ਜੋਤ ਸਰੂਪੀ ਹਰਿ ਗਿਰਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਲੇਖ ਲਿਖਾਰੀ। ਤਿੰਨ ਅੱਸੂ ਦਿਵਸ ਸੁਹਾਵਣਾ। ਦਿੱਲੀ ਜਾਏ ਚਰਨ ਛੁਹਾਵਣਾ। ਕਿਲ੍ਹਾ ਕੋਟ ਗੜ੍ਹ ਮੰਦਰ ਹਰਿ ਸੁਹਾਵਣਾ। ਸ਼ਬਦ ਘੋੜੇ ਉਪਰ ਚੜ੍ਹ, ਜਮਨ ਕਿਨਾਰਾ ਪਾਰ ਕਰਾਵਣਾ। ਆਪੇ ਵੇਖੇ ਕਿਲ੍ਹੇ ਗੜ੍ਹ, ਸ਼ਬਦ ਸਰੂਪੀ ਡੇਰਾ ਲਾਵਣਾ। ਜੋਤ ਸਰੂਪੀ ਅੰਦਰ ਵੜ, ਪਵਣ ਸਰੂਪੀ ਸ਼ਬਦ ਚਲਾਵਣਾ। ਰਾਜੇ ਰਾਣੇ ਬਾਹੋਂ ਫੜ, ਪੁਰਖ ਅਬਿਨਾਸ਼ੀ ਆਪ ਹਿਲਾਵਣਾ। ਝੂਠੇ ਭਾਂਡੇ ਜੋ ਲਏ ਘੜ, ਆਪੇ ਭੰਨੇ ਭੰਨ੍ਹ ਵਖਾਵਣਾ। ਵਾਲੀ ਹਿੰਦ ਦਰ ਦਵਾਰੇ ਅੱਗੇ ਖੜ੍ਹ, ਜੋਤ ਸਰੂਪੀ ਦਰਸ ਦਿਖਾਵਣਾ। ਨਾ ਕਾਇਆ ਨਾ ਛਾਇਆ ਨਾ ਮਿੱਟੀ ਧੜ, ਨਰ ਨਿਰੰਕਾਰੀ ਨਜ਼ਰੀ ਆਵਣਾ। ਸ਼ਬਦ ਸਰੂਪੀ ਅੰਦਰ ਜਾਏ ਵੜ, ਆਤਮ ਸੇਜਾ ਡੇਰਾ ਲਾਵਣਾ। ਪਹਿਰੇਦਾਰ ਬਾਹਰ ਰਹਿਣ ਖੜ੍ਹ, ਕੁਫ਼ਲ ਦਵਾਰ ਨਾ ਕੋਈ ਖੁਲ੍ਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਤ ਮਾਤ ਤੇਰਾ ਸੋਇਆ ਪੂਤ ਬਾਹੋਂ ਪਕੜ ਆਪ ਉਠਾਵਣਾ। ਧਰਤ ਮਾਤ ਦੇ ਸਚ ਦੁਲਾਰੇ। ਪ੍ਰਭ ਅਬਿਨਾਸ਼ੀ ਵਾਜਾਂ ਮਾਰੇ। ਘਨਕਪੁਰ ਵਾਸੀ ਪ੍ਰਗਟ ਹੋਏ, ਅਸਥਿਲ ਸੋਹਣ ਸਚ ਚੁਬਾਰੇ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰੇ। ਅਠਾਰਾਂ ਭਾਦਰੋਂ ਹਰਿ ਭਗਵਾਨਾ। ਲਿਖੇ ਲੇਖ ਇਕ ਮਹਾਨਾ। ਸ਼ਬਦ ਵੱਜੇ ਤੀਰ ਨਿਸ਼ਾਨਾ। ਜੋਤ ਸਰੂਪੀ ਪਹਿਰਿਆ ਬਾਣਾ। ਗੁਰਮੁਖ ਸਾਚੇ ਵਿਚ ਸਮਾਣਾ। ਭਰਮ ਭੁਲੇਖੇ ਜਗਤ ਭੁਲਾਣਾ। ਰਾਜੇ ਰਾਣਿਆਂ ਤੋੜੇ ਮਾਣਾ। ਵਡ ਵਡ ਸੁਘੜ ਸਿਆਣਿਆਂ, ਪ੍ਰਭ ਅਬਿਨਾਸ਼ੀ ਏਕਾ ਆਨ ਰਖਾਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਰੰਗ ਰੰਗਾਣਾ। ਸਾਚਾ ਸ਼ਬਦ ਸਾਚਾ ਰਾਗ। ਘੱਲੇ ਸੁਨੇਹੜਾ ਦਿਆਲ ਬਾਗ਼। ਗੁਰ ਗੁਰ ਪੂਰੇ ਉਠ ਉਠ ਜਾਗ। ਪ੍ਰਭ ਪ੍ਰਗਟ ਹੋਇਆ ਹਾਜ਼ਰ ਹਜ਼ੂਰੇ, ਵਰਤੇ ਸਵਾਂਗੀ ਸਵਾਂਗ। ਸਰਬ ਕਲਾ ਭਰਪੂਰੇ, ਸ੍ਰਿਸ਼ਟ ਸਬਾਈ ਹੱਥ ਪਕੜੇ ਵਾਗ। ਜਨ ਭਗਤਾਂ ਦੇਵੇ ਸਾਚਾ ਨੂਰੇ, ਹੰਸ ਬਣਾਏ ਕਾਗ। ਜੋਤੀ ਜੋਤ ਸਰੂਪ ਹਰਿ, ਇਕ ਖੁਲ੍ਹਾਇਆ ਸਾਚਾ ਦਰ, ਚਾਰ ਵਰਨ ਦਰ ਆਇਣ ਭਾਗ। ਦਿਆਲ ਬਾਗ਼ ਆਗਰਾ ਵਾਸੀ। ਜੋਤ ਜਗਾਏ ਘਨਕਪੁਰ ਵਾਸੀ। ਲੱਖ ਚੁਰਾਸੀ ਜਿਸ ਦੇਣੀ ਫ਼ਾਸੀ। ਮੇਟ ਮਿਟਾਏ ਮਦਿਰਾ ਮਾਸੀ। ਕੋਈ ਨਾ ਪੰਡਤ ਦਿਸੇ ਕਾਸ਼ੀ। ਪ੍ਰਗਟ ਹੋਏ ਪੁਰਖ ਅਬਿਨਾਸ਼ੀ। ਜਨ ਭਗਤਾਂ ਹੋਏ ਦਾਸਨ ਦਾਸੀ। ਆਪੇ ਸਾਚਾ ਜਾਪ ਜਪਾਏ, ਸੋਹੰ ਸਵਾਸ ਸਵਾਸੀ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਗੁਰਮੁਖ ਸਾਚੇ ਸੰਤ ਕਰੇ ਬੰਦ ਖ਼ਲਾਸੀ। ਆਗਰਾ ਵਾਸੀ ਗੁਰ ਸਚ ਸਵਾਮੀ। ਸਰਬ ਘਟਾ ਘਟ ਅੰਤਰਜਾਮੀ। ਚਾਰ ਕੁੰਟ ਜਪਾਏ ਨਾਮ ਵਡੀ ਨੇਕਨਾਮੀ। ਅੰਤਰ ਪੂਰਾ ਹੋਇਆ ਤੇਰਾ ਕਾਮ, ਪ੍ਰਗਟ ਹੋਏ ਹਰਿ ਮੁਦਾਮੀ। ਲੇਖੇ ਲਾਏ ਆਪਣਾ ਚਾਮ, ਪੂਰਨ ਹੋਏ ਅੰਤਰ ਕਾਮੀ। ਏਕਾ ਜੋਤ ਘਨਈਆ ਸ਼ਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੀ। ਨਾਮ ਸਵਾਮੀ ਸਰਬ ਗੁਣ ਗਿਆਤਾ। ਅੰਤਰ ਯਾਮਤਾ ਵੇਖੇ ਅੰਤਰਜਾਮੀ ਪੁਰਖ ਬਿਧਾਤਾ। ਸਾਧ ਸੰਤ ਔਲੀਏ ਪੀਰ ਕੁਤਬ ਗੌਂਸ ਸ਼ੇਖ਼ ਮੁਸਾਇਕ ਸਭ ਆਤਮ ਵੇਖੇ ਕਰ ਕਰ ਕਰ ਹਰਿ ਮਿਹਰਬਾਨੀ। ਜਗਤ ਭਗਤ ਹਰਿ ਆਪ ਪਛਾਣੇ, ਕਿਰਪਾ ਕਰ ਮਹਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਸ੍ਰਿਸ਼ਟ ਸਬਾਈ ਏਕਾ ਬਣੇ ਵਡਾ ਦਾਨੀ। ਦੇਵੇ ਦਾਨ ਨਾਮ ਦਾਤਾਰਾ। ਸਰਬ ਘਟਾਂ ਘਟ ਜਾਣੀ ਜਾਣ, ਇਕ ਕਰਾਏ ਵਣਜ ਵਪਾਰਾ। ਗੁਰ ਪੀਰਾਂ ਕਰੇ ਆਪ ਪਛਾਣ, ਆਪੇ ਕਰੇ ਲਹਿੰਦੀ ਚੜ੍ਹਦੀ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਪਵਣ ਅਸਵਾਰਾ। ਸਰਬ ਘਟਾਂ ਘਟ ਜਾਣੀ ਜਾਣ ਕਿਰਪਾ ਆਪਣੀ ਕਰੇ। ਪਵਣ ਅਸਵਾਰੀ ਜੋ ਜਨ ਕਰੇ। ਮਾਤਲੋਕ ਨਾ ਕਾਹੂੰ ਡਰੇ। ਨਾ ਜਨਮੇ ਨਾ ਉਹ ਮਰੇ। ਮੰਗਣ ਨਾ ਜਾਏ ਕਿਸੇ ਦਰੇ। ਏਕਾ ਵਸੇ ਸਾਚੇ ਘਰੇ। ਏਕਾ ਜੋਤੀ ਇਕ ਅਕਾਲ ਦੀਨ ਦਿਆਲ, ਕਰ ਦਰਸ ਕਾਜ ਸਭ ਸਰੇ। ਆਦਿ ਅੰਤ ਸਦਾ ਰਖਵਾਲ, ਪ੍ਰਭ ਅਬਿਨਾਸ਼ੀ ਸਾਚਾ ਹਰੇ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲ, ਸਾਚਾ ਦੇਵੇ ਨਾਮ ਵਰੇ। ਤਿੰਨ ਨੌਂ ਪੰਜ ਸੱਤ, ਸਰਬ ਜਾਣੇ ਪ੍ਰਭ ਆਪ ਤੱਤ, ਆਤਮ ਤੋੜੇ ਜਗਤ ਜੰਜ਼ਾਲ, ਲੱਖ ਚੁਰਾਸੀ ਪਾਰ ਕਰੇ। ਜੋਤੀ ਜੋਤ ਸਰੂਪ ਹਰਿ, ਨਾ ਜਨਮੇ ਨਾ ਕਦੇ ਮਰੇ। ਇਕ ਦਸ ਬੀਸ ਇਕੀਸ। ਛਤਰ ਝੁੱਲੇ ਹਰਿ ਸਾਚੇ ਜਗਦੀਸ਼। ਅੱਠ ਦਸ ਦਸ ਅੱਠ ਅਠਾਰਾਂ। ਵੇਖੇ ਵਿਗਸੇ ਕਰ ਵਿਚਾਰਾ। ਨੌਂ ਸੱਤ ਸੱਤ ਨੌਂ ਸੋਲਾਂ, ਜੋਤੀ ਜੋਤ ਸਰੂਪ ਹਰਿ, ਸਦਾ ਸਦਾ ਹਰਿ ਵਸੇ ਕੋਲੇ। ਭਾਰਤ ਖੰਡ ਤੇਰੀ ਸਚ ਕਿਆਰੀ। ਜਨ ਭਗਤਾਂ ਲੱਗੇ ਸਚ ਫੁਲਵਾੜੀ। ਅੰਤਮ ਫਲ ਸਚਾ ਲੱਗੇ, ਗੁਰ ਪੂਰੇ ਦੀ ਪੱਕੀ ਹਾੜੀ। ਸ੍ਰਿਸ਼ਟ ਸਬਾਈ ਵਾ ਤੱਤੀ ਵਗੇ, ਦਰ ਦਰ ਘਰ ਘਰ ਜਾਏ ਵਾੜੀ। ਜੋਤੀ ਜੋਤ ਸਰੂਪ ਹਰਿ, ਸ੍ਰਿਸ਼ਟ ਸਬਾਈ ਅੰਤ ਮਿਟਾਏ ਪਹਿਲੀ ਹਾੜੀ। ਬਣਤ ਬਣਾਏ ਸਤਾਰਾਂ ਹਾੜ। ਵਿਰਲਾ ਗੁਰਮੁਖ ਸਾਚਾ ਸੰਤ ਕੰਤ ਹੰਢਾਏ, ਬੇਮੁਖਾਂ ਕਿਸਮਤ ਹੋਈ ਮਾੜੀ। ਭਾਰਤ ਖੰਡ ਸਤਿ ਸਤਿ ਸਤਿ ਅਸਥਾਨਾ। ਕਲਜੁਗ ਤੇਰੀ ਅੰਤਮ ਆਈ ਵੰਡ, ਧਰੇ ਜੋਤ ਹਰਿ ਭਗਵਾਨਾ। ਆਪੇ ਕਰੇ ਖੰਡ ਖੰਡ, ਨੌਂ ਖੰਡ ਚਤੁਰ ਸੁਜਾਨਾ। ਲੱਖ ਚੁਰਾਸੀ ਦੇਵੇ ਵੰਡ, ਧਰੇ ਜੋਤ ਹਰਿ ਭਗਵਾਨਾ। ਬੇਮੁਖਾਂ ਦੇਵੇ ਦੰਡ, ਇਕ ਚਮਕਾਏ ਚੰਡ ਪ੍ਰਚੰਡ, ਫਲ ਨਾ ਦਿਸੇ ਕਿਸੇ ਡਾਹਨਾ। ਨਾਰ ਦੁਹਾਗਣ ਆਤਮ ਰੰਡ, ਅੰਤਮ ਵੇਲੇ ਆਏ ਕੰਡ, ਭੁੱਲਿਆ ਹਰਿ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਚਲੇ ਚਲਾਏ ਆਪਣੇ ਭਾਣਾ। ਗੁਰਮੁਖ ਪਾਲ ਪ੍ਰਭ ਭਏ ਦਿਆਲ, ਆਪੇ ਵੇਖੇ ਵੇਖ ਸੰਭਾਲੇ ਅਨਮੁੱਲੜੇ ਲਾਲੇ। ਜੁਗਾ ਜੁਗੰਤ ਪ੍ਰਭ ਕਰਦਾ ਆਇਆ ਪ੍ਰਿਤਪਾਲੇ। ਕਲਜੁਗ ਫਲ ਲੱਗੇ ਡਾਲ, ਵੇਲੇ ਅੰਤ ਹੋਇਆ ਰਖਵਾਲ, ਕਲਜੁਗ ਘਟਾ ਦਿਸੇ ਕਾਲੇ। ਆਪੇ ਤੋੜੇ ਜਗਤ ਜੰਜ਼ਾਲ, ਚਰਨ ਪ੍ਰੀਤੀ ਨਿਭੇ ਨਾਲੇ। ਗੁਰਮੁਖ ਆਤਮ ਨਾ ਹੋਏ ਕੰਗਾਲੇ। ਸੱਚਾ ਦੇਵੇ ਨਾਮ ਸ਼ਬਦ ਧਨ ਮਾਲ, ਆਤਮ ਹੋਏ ਮਾਲੋ ਮਾਲੇ। ਮਿਲੇ ਇਕ ਸ਼ਬਦ ਅਨਮੁੱਲੜਾ ਲਾਲ, ਗੁਰਮੁਖ ਵਿਰਲਾ ਮਾਤ ਭਾਲੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਦਇਆ ਕਮਾਏ ਆਪੇ ਭੇਜੇ ਸ਼ਬਦ ਦਲਾਲੇ। ਸ਼ਬਦ ਦਲਾਲ ਵਿਚ ਵਿਚੋਲਾ। ਆਪ ਵਸਾਏ ਕਾਇਆ ਚੋਲਾ। ਗੁਰਮੁਖ ਬਣਾਏ ਦਰ ਘਰ ਸਾਚੇ ਦਾ ਸਾਚਾ ਗੋਲਾ। ਇਕ ਸੁਣਾਏ ਸ਼ਬਦ ਢੋਲਾ। ਆਤਮ ਦਰ ਪ੍ਰਭ ਪੜਦਾ ਖੋਲ੍ਹਾ। ਇਕ ਵਖਾਣੇ ਸਾਚਾ ਘਰ, ਆਪ ਚੁਕਾਏ ਮਾਇਆ ਉਹਲਾ। ਆਪ ਨੁਹਾਏ ਸਾਚੇ ਸਰ, ਦੁਰਮਤ ਮੈਲ ਪਾਪਾਂ ਧੋ ਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ, ਰਸਨਾ ਸਾਚੀ ਤੀਰ ਕਮਾਨ, ਪਿਛਲਾ ਲਹਿਣਾ ਗੁਰ ਚਰਨ ਬਹਿਣਾ ਦਰਸ਼ਨ ਨੈਣਾਂ ਵਿਚ ਮਾਤ ਪਾ ਲਾ। ਦਰਸ਼ਨ ਨੈਣ ਹਰਿ ਹਰਿ ਹਜ਼ੂਰ। ਅੰਤ ਨਾ ਵਹਿਣਾ ਝੂਠਾ ਵਹਿਣ, ਏਕਾ ਆਪ ਆਪਣਾ ਭਰਨਾ ਸਾਰਾ ਪੂਰ। ਆਪ ਚੁਕਾਏ ਲਹਿਣ ਦੇਣ, ਪੁਰਖ ਅਬਿਨਾਸ਼ੀ ਸਰਬ ਕਲਾ ਭਰਪੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਆਤਮ ਬਾਤੀ, ਉੱਤਮ ਜਾਤੀ ਜੋਤੀ ਸਾਚਾ ਨੂਰ। ਆਤਮ ਜੋਤ ਨੂਰ ਨੁਰਾਨੀ। ਉਤਮ ਬੁੱਧੀ ਅੰਮ੍ਰਿਤ ਰਸ ਗੁੱਧੀ, ਸਦਾ ਰਹੇ ਮਸਤਾਨੀ। ਪਾਇਆ ਸ਼ਬਦ ਸੁਹਾਗਾ ਕੀਨੀ ਸੁੱਧੀ, ਸੋਹੰ ਸੁਣਾਈ ਸਾਚੀ ਬਾਣੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਏ ਦਇਆ ਕਮਾਏ, ਸਚ ਵਸਤ ਹਰਿ ਝੋਲੀ ਪਾਏ, ਆਦਿ ਅੰਤ ਹਰਿ ਵਡ ਵਡਾ ਦਾਨ ਦਾਨੀ। ਦੇਵੇ ਨਾਮ ਨਿਹਕਲੰਕਾ। ਵਜਾਏ ਆਤਮ ਸ਼ਬਦ ਡੰਕਾ। ਸੁਹਾਏ ਦਵਾਰ ਬੰਕਾ। ਆਪ ਫਿਰਾਏ ਮਨ ਕਾ ਮਣਕਾ। ਦਇਆ ਕਮਾਏ ਵਾਸੀ ਪੁਰੀ ਘਨਕਾ। ਸਾਚੀ ਜੋਤ ਜਗਾਏ ਦਇਆ ਕਮਾਏ ਕਰੇ ਰੁਸ਼ਨਾਏ ਜਿਉਂ ਰਾਜਾ ਜਨਕਾ। ਸਚ ਵਸਤ ਹਰਿ ਝੋਲੀ ਪਾਏ, ਨਿਖੁਟ ਨਾ ਜਾਏ ਕਰੇ ਸ਼ਿੰਗਾਰ ਤਨ ਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਉਪਜਾਏ, ਲੋਕਮਾਤ ਹਰਿ ਜਾਮਾ ਪਾਏ, ਆਦਿ ਅੰਤ ਜੁਗਾ ਜੁਗੰਤ ਵਾਰ ਅਨਕਾ। ਅਨਕ ਬਾਰ ਹਰਿ ਜੋਤ ਜਗਾਏ। ਗੁਰਮੁਖ ਸਾਚੇ ਸੰਤ ਉਪਜਾਏ। ਸਾਚਾ ਕੰਤ ਹਰਿ ਆਪ ਅਖਵਾਏ। ਲੋਕਮਾਤ ਜਾਣੇ ਸਾਚੀ ਬਣਤ, ਜਨ ਭਗਤਾਂ ਦਇਆ ਕਮਾਏ। ਬੇਮੁਖਾਂ ਪਾਏ ਮਾਇਆ ਬੇਅੰਤ, ਦਿਸ ਕਿਸੇ ਨਾ ਆਏ। ਏਕਾ ਜੋਤੀ ਆਦਿ ਅੰਤ, ਸਾਧ ਸੰਤ ਰਿਹਾ ਦਿਸਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਪਾਲ ਨਾਰ ਸੁਹਾਗਣ ਵਡ ਵਡ ਭਾਗਣ। ਸਾਚਾ ਕੰਤ ਸਦਾ ਹੰਢਾਏ। ਸਾਚਾ ਕੰਤ ਨਰਾਇਣ ਨਰ। ਗੁਰਮੁਖ ਸਾਚੇ ਲਿਆ ਵਰ। ਅੰਤਮ ਆਇਆ ਦਰ ਘਰ। ਸਾਚਾ ਮੇਲ ਮਿਲਾਇਆ ਲੋਕਮਾਤ ਬਾਹੋਂ ਫੜ। ਦਸਵੇਂ ਦਰ ਤੇਲ ਚੁਆਇਆ, ਸ਼ਬਦ ਘੋੜੇ ਉਪਰ ਚੜ੍ਹ। ਅਚਰਜ਼ ਖੇਲ ਆਪ ਵਰਤਾਇਆ। ਜੋਤ ਸਰੂਪੀ ਆਪੇ ਅੰਦਰ ਗਿਆ ਵੜ। ਗੁਰਮੁਖ ਸੋਇਆ ਆਪ ਜਗਾਇਆ, ਆਤਮ ਦਰ ਦਵਾਰੇ ਅੱਗੇ ਖੜ੍ਹ। ਆਪ ਆਪਣੀ ਚਰਨੀ ਲਾਇਆ, ਕਰਮ ਕੁਕਰਮ ਮਾਨਸ ਜਨਮ ਗਏ ਝੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮਾਰਗ ਆਪੇ ਲਾਇਆ, ਕਲਜੁਗ ਅਗਨ ਵਿਚ ਨਾ ਜਾਏ ਸੜ। ਕਲਜੁਗ ਅਗਨ ਨਾ ਲੱਗੇ ਤੱਤੀ। ਪ੍ਰਭ ਦੇ ਸਮਝਾਵੇ ਮਤੀ। ਸਾਚਾ ਸ਼ਬਦ ਜਨ ਰਸਨਾ ਗਾਵੇ ਦੰਦ ਬੱਤੀ। ਪੁਰਖ ਅਬਿਨਾਸ਼ੀ ਸਾਚਾ ਪਾਵੇ, ਸਤਿ ਸਤਵੰਤੀ ਨਾਰ ਸਤੀ। ਚਰਨ ਧੂੜ ਗੁਰ ਸੰਗਤ ਲਾਵੇ, ਧੀਰਜ ਧੀਰਜ ਜਤੀ। ਪੁਰਖ ਅਬਿਨਾਸ਼ੀ ਸਾਚਾ ਪਾਵੇ, ਚਰਨ ਬੰਧਾਵੇ ਸਾਚਾ ਨਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਵੇ, ਆਪੇ ਦੇ ਸਮਝਾਵੇ ਮਤੀ। ਖੰਡ ਮੰਡਲ ਬ੍ਰਹਿਮਾਦ। ਏਕਾ ਸ਼ਬਦ ਸਾਚਾ ਨਾਦ। ਜਨ ਭਗਤਾਂ ਦੇਵੇ ਲੋਕਮਾਤ ਸਾਚੀ ਦਾਦ। ਗੁਰਮੁਖ ਵਿਰਲਾ ਪ੍ਰਭ ਦਰ ਸੇਵੇ, ਸਦ ਰਸਨਾ ਰਿਹਾ ਅਰਾਧ। ਪ੍ਰਭ ਅਬਿਨਾਸ਼ੀ ਅਲਖ ਅਭੇਵੇ, ਸ਼ਬਦ ਲਿਖਾਵੇ ਬੋਧ ਅਗਾਧ। ਗੁਰਮੁਖ ਸਾਚੇ ਪਾਰ ਉਤਾਰੇ, ਕਿਰਪਾ ਧਾਰੇ ਹਰਿ ਨਿਰੰਕਾਰੇ, ਪੈਜ ਸਵਾਰੇ ਦਰ ਦਰਬਾਰੇ, ਆਪ ਮਿਟਾਏ ਕਲਜੁਗ ਮਾਇਆ ਕਲਜੁਗ ਵਿਵਾਦ। ਕਲਜੁਗ ਮਾਇਆ ਮੋਹ ਅੰਧ ਗਵਾਰ ਹੈ। ਗੁਰਮੁਖ ਨਾ ਜਾਏ ਮਰ, ਨਰ ਹਰਿ ਸੱਚੀ ਸਰਕਾਰ ਹੈ। ਅੰਤਮ ਵੇਲਾ ਜਾਣੇ ਕੋ, ਸ੍ਰਿਸ਼ਟ ਸਬਾਈ ਜਾਏ ਹਾਰ ਹੈ। ਗੁਰ ਚਰਨੀ ਜਾਣਾ ਛੋਹ, ਦੁਰਮਤ ਮੈਲ ਰਿਹਾ ਉਤਾਰ ਹੈ। ਤਨ ਕਾਇਆ ਲੈਣੀ ਧੋ, ਮੈਲ ਲੱਗੇ ਨਾ ਦੂਜੀ ਵਾਰ ਹੈ। ਹਲ ਸਾਚਾ ਲੈਣਾ ਜੋ, ਬੀਜੋ ਬੀਜ ਨਾਮ ਕਰਤਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰਬਾਰੇ ਪੈਜ ਸਵਾਰੇ, ਲੋਕਮਾਤ ਨਾ ਆਏ ਹਾਰ ਹੈ। ਸ਼ਬਦ ਨਾਮ ਦੇਵੇ ਡੋਲੀ, ਆਪੇ ਰੰਗੇ ਕਾਇਆ ਚੋਲੀ, ਦੂਈ ਦਵੈਤੀ ਪੜਦੇ ਦੇਵੇ ਖੋਲ੍ਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਦੁਲਾਰੇ, ਆਪ ਬਣਾਏ ਦਰ ਦਰ ਘਰ ਘਰ, ਦਰ ਸਾਚੇ ਦੀ ਸਾਚੀ ਗੋਲੀ। ਗੁਰਮੁਖ ਨੇਤਰ ਨੀਰ ਵਿਰੋਲੇ। ਦੁਰਜਨਾਂ ਦੇ ਪੜਦੇ ਖੋਲ੍ਹੇ। ਹਰਿ ਜਨਾਂ ਦੇ ਅੰਦਰ ਬੋਲੇ। ਜੋ ਜਨ ਸਰਨੀ ਜਾਇਣ ਪੜ, ਸ਼ਬਦ ਸਰੂਪੀ ਜੰਦੇ ਖੋਲ੍ਹੇ। ਆਪੇ ਤੋੜੇ ਹੰਕਾਰੀ ਕਾਇਆ ਕਿਲ੍ਹਾ ਗੜ੍ਹ, ਵਿਚੋਂ ਕਾਇਆ ਚੋਲੇ। ਪੰਜਾਂ ਚੋਰਾਂ ਲਏ ਫੜ, ਮਾਰੇ ਮਾਰ ਸ਼ਬਦ ਗੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਚਰਨ ਪ੍ਰੀਤੀ ਘੋਲ ਘੋਲੇ। ਚਰਨ ਪ੍ਰੀਤੀ ਘੋਲ ਆਤਮ ਰੰਗ ਰਤੀਆ। ਪੁਰਖ ਅਬਿਨਾਸ਼ੀ ਸਾਚਾ ਪਾਏ, ਵਾਓ ਨਾ ਲੱਗੇ ਤੱਤੀਆ। ਘਨਕਪੁਰ ਵਾਸੀ ਦਇਆ ਕਮਾਏ, ਆਤਮ ਰੱਖੇ ਜਤੀ ਸਤੀਆ। ਸਾਚੀ ਸੇਵਾ ਆਪੇ ਲਾਏ, ਵਡ ਸਰਬੰਸੀ ਆਪ ਅਖਵਾਏ, ਆਪੇ ਜਾਣੇ ਮਿਤ ਗਤ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਤੋੜ ਨਿਭਾਏ, ਜਨ ਆਪ ਲਗਾਈ ਸਾਚੀ ਨਤੀਆ। ਵੀਹ ਹਾੜ ਜਨ ਭਗਤ ਦਵਾਰਾ। ਗਗਨ ਪਤਾਲੀ ਆਇਆ ਛੱਤਾਂ ਪਾੜ, ਪੁਰਖ ਅਗੰਮੜਾ ਹਰਿ ਨਿਰੰਕਾਰਾ। ਕਲਜੁਗ ਮਾਇਆ ਰਿਹਾ ਸਾੜ, ਆਪ ਹਟਾਏ ਪੰਚਾਂ ਚੋਰਾਂ ਧਾੜਾਂ, ਮਾਰੇ ਸ਼ਬਦ ਕਟਾਰਾ। ਹੋਏ ਸਹਾਈ ਵਿਚ ਜੰਗਲ ਜੂਹ ਉਜਾੜਾਂ, ਰਿਹਾ ਪੈਜ ਸਵਾਰਾ। ਕੰਤ ਸੁਹਾਗੀ ਸਾਚਾ ਪਾਇਆ, ਜਗਤ ਸੁਹਾਗਣ ਨਾਰਾਂ, ਮਿਲਿਆ ਹਰਿ ਭਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਰ, ਏਕਾ ਦੇਵੇ ਸਾਚਾ ਵਰ, ਜਨਮ ਮਰਨ ਪ੍ਰਭ ਜਾਏ ਹਰ, ਘਰ ਸਾਚੇ ਦਰ ਸਾਚੇ ਹਰਿ ਦਾਤਾਰਾ। ਗੁਰਮੁਖ ਵਧਾਈ ਭਲਾਈ ਪੁਰ। ਸਾਚੀ ਖ਼ੁਸ਼ੀ ਮਨਾਈ ਪ੍ਰਭ ਦਇਆ ਕਮਾਈ, ਲਿਖਿਆ ਧੁਰ। ਪੂਰਬ ਲੇਖ ਰਿਹਾ ਜਣਾਈ, ਫੜ ਫੜ ਬਾਹੋਂ ਰਾਹੇ ਪਾਈ, ਨਾ ਕੋਈ ਜਾਣੇ ਜੀਵ ਦਾਨਾਈ, ਆਪ ਬਣਾਏ ਗੁਰਮੁਖ ਸੁਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਸੀ ਘਨਕਪੁਰ। ਦੋ ਦੋ ਚਾਰ ਚਵ੍ਹਾਂ ਸਿਰਾਂ ਹਰਿ ਇਕ ਸੱਚਾ ਸਰਦਾਰ। ਆਪੇ ਵਣਜ ਕਰਾਏ, ਜਗਤ ਸੱਚਾ ਵਪਾਰ। ਸਾਧੂ ਸਿੰਘ ਪਾਲ ਨਾਲ ਰਲਾਏ, ਏਕਾ ਧਾਮ ਬਹਾਏ, ਲਹਿਣਾ ਦੇਣ ਆਪ ਚੁਕਾਏ, ਇਕੱਠੇ ਹੋਏ ਚੂੜ੍ਹੇ ਚਮਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਵਿਦਾਸ ਤੇਰੀ ਪੂਰ ਕਰਾਏ ਆਸ, ਨਾਲ ਰਲਾਇਆ ਬਾਲਮੀਕ ਬਿਜਵਾੜ। ਸ਼ਤਰੂ ਗਨ ਧਰਮ ਪੁਜਾਰੀ। ਪਾਰਬ੍ਰਹਮ ਚਰਨ ਸਰਨ ਕਰੇ ਨਿਮਸਕਾਰੀ। ਇਕ ਵਖਾਣੇ ਆਪਣਾ ਕਰਮ, ਲੋਕਮਾਤ ਸਚ ਬ੍ਰਹਮ, ਰਾਮ ਨਾਮ ਨਾਮ ਰਾਮ ਅਵਤਾਰੀ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਆਪ ਸਮਾਣੇ, ਸਰਬ ਜੀਆਂ ਗਤ ਆਪੇ ਜਾਣੇ, ਆਪਣਾ ਰੰਗ ਰੰਗੇ ਕਰਤਾਰੀ। ਸਚ ਪੁਜਾਰੀ, ਦਰ ਦਵਾਰੇ ਅੱਠੇ ਪਹਿਰ ਕਰਨ ਨਿਮਸਕਾਰੀ। ਚਰਨ ਪੂਜੇ ਗਿਰਵਰ ਗਿਰਧਾਰੀ। ਚੌਦਾਂ ਬਰਸ ਤਨ ਖੁਆਰੀ ਹੋਏ ਵਿਛੋੜਾ ਭਾਰੀ। ਸਾਲ ਪੰਦਰਵੇਂ ਰਾਮ ਰਮਇਆ ਆਏ ਪੈਜ ਸਵਾਰੀ। ਸਾਚਾ ਮੰਗੇ ਇਕ ਵਰ, ਕਿਰਪਾ ਕਰ ਦੇਵੇ ਹਰਿ, ਮਿਲੇ ਮੇਲ ਕਦ ਫਿਰ ਦੂਜੀ ਵਾਰੀ। ਤਰੇਤੇ ਜੁਗ ਭਾਈ ਭਾਈ, ਇਕ ਕੁਸ਼ਲਿਆ ਜੋ ਰਾਮ ਉਪਜਾਈ, ਸਾਚਾ ਦਰ ਦਰਬਾਰਾ ਜਿਸ ਮਾਤ ਮਿਲਿਆ। ਜੋਤੀ ਜੋਤ ਸਰੂਪ ਹਰਿ, ਤਰੇਤੇ ਜੁਗ ਮਾਤ ਆਇਆ ਗੌਤਮ ਰਿਖ ਬਾਣ ਚਲਾਇਆ, ਮਿਲਿਆ ਸਰਾਫ ਅਹਲਿਆ। ਸਮਿਤਰਾ ਜਾਇਆ ਕਰੇ ਪੁਕਾਰ। ਸ਼ਤਰੂਗਨ ਦਰ ਦਾਤਾਰ। ਬੇੜਾ ਮੇਰਾ ਦੇਣਾ ਬੰਨ੍ਹ, ਆਪ ਉਠਾਉਣਾ ਆਪਣਾ ਭਾਰ। ਲਹਿਣਾ ਦੇਣਾ ਆਪ ਚੁਕਾਉਣਾ ਮੇਰੇ ਕੰਨ੍ਹ, ਮਾਤਲੋਕ ਲਏ ਅਵਤਾਰ। ਸਾਚਾ ਸ਼ਬਦ ਸੁਣਾਇਆ ਕੰਨ, ਰਾਮ ਰਘੁਬੰਸੀ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰ। ਛੋਟਾ ਭਾਈ ਕਰ ਪਿਆਰ, ਸਾਚਾ ਬਚਨ ਰਿਹਾ ਸੁਣਾਈ। ਦਸਰਥ ਸੁਤ ਪੂਤ ਦੁਲਾਰਾ, ਕਲਜੁਗ ਅੰਤਮ ਮਿਲੇ ਵਡਿਆਈ। ਨਿਹਕਲੰਕ ਲਏ ਅਵਤਾਰ, ਆਤਮ ਜੋਤੀ ਦਏ ਜਗਾਈ। ਸੁਣੇ ਤੇਰੀ ਪੁਕਾਰ, ਸਾਚੀ ਸੇਵਾ ਲਏ ਲਾਈ। ਆਤਮ ਬੰਨ੍ਹੇ ਇਕ ਪਿਆਰ, ਸਾਚੇ ਘਰ ਮਿਲੇ ਵਡਿਆਈ। ਚਾਰ ਵਰਨ ਦਏ ਸੱਚਾ ਇਕ ਦਰਬਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜਗਤ ਕਾਇਆ ਦਏ ਤਜਾਏ, ਜੋਤ ਸਰੂਪੀ ਖੇਲ ਰਚਾਈ। ਸ਼ਬਦ ਸਰੂਪੀ ਆਪ ਉਠਾਏ, ਆਪਣੀ ਕਿਰਪਾ ਧਾਰ। ਆਪਣੀ ਕਿਰਪਾ ਧਾਰੇ, ਹਰਿ ਦੀਨ ਦਿਆਲ। ਕਲਜੁਗ ਅੰਤਮ ਪੈਜ ਸਵਾਰੇ, ਆਪ ਬਣਾਏ ਸਾਚੇ ਲਾਲ। ਹਉਮੇ ਹੰਗਤਾ ਰੋਗ ਨਿਵਾਰੇ, ਭਾਗ ਲਗਾਏ ਕਾਇਆ ਸਚ ਚੁਬਾਰੇ, ਇਕ ਵਖਾਏ ਅਨਮੁੱਲੜਾ ਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜਾਮਾ ਪਾਇਆ, ਗੁਰਮੁਖ ਸਾਚੇ ਪਾਰ ਉਤਾਰੇ, ਪੂਤ ਉਜਾਗਰ ਸਿੰਘ ਪਾਲ।

Leave a Reply

This site uses Akismet to reduce spam. Learn how your comment data is processed.