੧੭ ਸਾਵਣ ੨੦੧੩ ਬਿਕ੍ਰਮੀ ਡਾਕਟਰ ਤੇਜਾ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਘਰ ਸ਼ਬਦ ਅਪਾਰ, ਘਰ ਜਣਾਈਆ। ਘਰ ਰੰਗ ਅਪਾਰ, ਰੰਗ ਮਹੱਲ ਇਕ ਟਿਕਾਈਆ। ਘਰ ਸੰਗ ਗਿਰਧਾਰ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਆਤਮ ਘਰ, ਦਰ ਦਰਵਾਜ਼ਾ ਇਕ ਰਖਾਈਆ। ਦਰ ਦਰਵਾਜ਼ਾ ਇਕ ਦਰ, ਚਾਰੇ ਮੁਖ ਖੁਲ੍ਹਾਇੰਦਾ। ਆਪੇ ਬੈਠਾ ਅੰਦਰ ਵੜ, ਦਿਸ ਕਿਸੇ ਨਾ ਆਇੰਦਾ। ਸ਼ਬਦ ਸਿੰਘਾਸਣ ਸਾਚੀ ਖਾਟ, ਸਾਚੀ ਸੇਜ ਵਿਛਾਇੰਦਾ। ਜੋਤ ਪਰਕਾਸ਼ ਏਕਾ ਕਰ, ਦੀਪਕ ਜੋਤ ਜਗਾਇੰਦਾ। ਰਵ ਸਸ ਹੇਠਾਂ ਜੜ੍ਹ, ਉਪਰ ਚਰਨ ਛੁਹਾਇੰਦਾ। ਮੰਡਲ ਰਾਸੀ ਘਾੜਨ ਘੜ, ਆਕਾਸ਼ ਆਕਾਸ਼ ਭੇਵ ਨਾ ਪਾਇੰਦਾ। ਸਚ ਮਹੱਲੇ ਆਪੇ ਖੜ, ਗੁਰਮੁਖ ਸਾਚੇ ਮਾਤ ਜਗਾਇੰਦਾ। ਆਪੇ ਲਾਏ ਆਪਣੀ ਜੜ੍ਹ, ਸੀਸ ਧੜ ਨਾ ਕੋਇ ਰਖਾਇੰਦਾ। ਪੰਚਾਂ ਵੱਜੇ ਸਾਚਾ ਤੜ, ਤਾਲ ਤਲਵਾੜਾ ਇਕ ਰਖਾਇੰਦਾ। ਕਿਲ੍ਹਾ ਕੋਟ ਹੰਕਾਰੀ ਗੜ੍ਹ, ਗੜ੍ਹ ਕੰਚਨ ਇਕ ਵਖਾਇੰਦਾ। ਡੂੰਘੀ ਭਵਰੇ ਆਪੇ ਵੜ, ਸਰ ਸਰੋਵਰ ਵੇਖ ਵਖਾਇੰਦਾ। ਕਾਇਆ ਕਵਰੀ ਰਿਹਾ ਸੜ, ਜੀਵ ਅੰਞਾਣਾ ਭੇਵ ਨਾ ਪਾਇੰਦਾ। ਗੁਰ ਸ਼ਬਦ ਅੱਖਰ ਏਕਾ ਪੜ੍ਹ, ਚਰਨ ਧਿਆਨ ਮਾਤ ਰਖਾਇੰਦਾ। ਨੇਤਨ ਨੇਤਾ ਬਾਹੋਂ ਫੜ, ਸਾਚਾ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੰਗ ਨਿਭਾਇੰਦਾ। ਸਾਚਾ ਸੰਗ ਸਗਲਾ ਸਾਥੀ, ਸਤਿਗੁਰ ਸ੍ਰਿਸ਼ਟ ਸਬਾਈਆ। ਲਹਿਣਾ ਦੇਣਾ ਲੋਕਮਾਤ ਮਾਤੀ, ਕਮਲਾਪਾਤੀ ਆਪ ਚੁਕਾਈਆ। ਹਰਿਜਨ ਤੇਰੀ ਉਤਮ ਜ਼ਾਤੀ, ਅੰਮ੍ਰਿਤ ਮਿਲੀ ਬੂੰਦ ਸਵਾਂਤੀ, ਧਾਰੀ ਧਾਰ ਆਪ ਵਹਾਈਆ। ਵਣਜ ਵਣਜਾਰਾ ਸਾਚੀ ਹਾਟੀ, ਜੋਤ ਨਿਰੰਜਣ ਇਕ ਲਿਲਾਟੀ, ਔਖੀ ਘਾਟੀ ਆਪ ਚੜ੍ਹਾਈਆ। ਵੇਖ ਵਖਾਣੇ ਕਾਇਆ ਮਾਟੀ, ਬਜਰ ਕਪਾਟੀ ਜਿਸ ਜਨ ਪਾਟੀ, ਤੀਰਥ ਤਾਟੀ ਤੱਟ ਕਿਨਾਰਾ ਇਕ ਵਖਾਈਆ। ਨੌ ਦਵਾਰੇ ਖੇਲ ਬਾਜੀਗਰ ਨਾਟੀ, ਨਟ ਨਟੂਆ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲਾ ਸਤਿਗੁਰ ਮੀਤਾ, ਵੇਖ ਵਖਾਣੇ ਇਕ ਅਤੀਤਾ, ਪੱਤਤ ਪੁਨੀਤਾ ਕਵਣ ਅਖਵਾਈਆ। ਸੰਤ ਸਤਿਗੁਰ ਸਚ ਘਰ, ਸਚ ਸ਼ਬਦ ਪਰਨਾਈਆ। ਪੁਰਖ ਅਬਿਨਾਸ਼ੀ ਏਕਾ ਵਰ, ਏਕਾ ਨਾਰੀ ਕੰਤ ਸੁਹਾਈਆ। ਆਪੇ ਹੋਏ ਧਰਨੀ ਧਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਇਕ ਨੁਹਾਏ ਸਾਚੇ ਸਰ, ਸਰ ਸਰੋਵਰ ਚਰਨ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਅੰਤਰ ਖੋਜ ਖੁਜਾਈਆ। ਆਤਮ ਅੰਤਰ ਖੋਜ ਖੋਜੀਨਾ, ਨਿਝ ਘਰ ਆਤਮ ਵਸਿਆ। ਆਪੇ ਹੋਏ ਦਾਨਾ ਬੀਨਾ, ਆਪੇ ਦਰ ਤੋਂ ਜਾਏ ਨੱਸਿਆ। ਆਪੇ ਹੋਏ ਭਿੰਨੜਾ ਭੀਨਾ, ਆਪੇ ਆਪ ਦੂਰ ਦੁਰਾਡਾ ਵਸਿਆ। ਆਪੇ ਕਰੇ ਠੰਡਾ ਸੀਨਾ, ਆਪੇ ਦੂਈ ਦਵੈਤੀ ਤੀਰ ਕਸਿਆ। ਆਪੇ ਦਾਨਾ ਆਪੇ ਬੀਨਾ, ਆਪੇ ਮਰਨਾ ਆਪੇ ਜੀਣਾ, ਆਪੇ ਰੋਵੇ ਆਪੇ ਬਹਿ ਬਹਿ ਹੱਸਿਆ। ਆਪੇ ਦਾਣਾ ਪਾਣੀ ਖਾਣਾ ਪੀਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵੇਖੇ ਸਚ ਘਰ ਸਚ ਦਵਾਰੇ ਕੌਣ ਵਸਿਆ। ਕਵਣ ਦਵਾਰਾ ਸਚ, ਸਚ ਵਣਜਾਰਿਆ। ਕਾਇਆ ਮਾਟੀ ਭਾਂਡਾ ਕੱਚ, ਅੰਤਮ ਭੰਨੇ ਭੰਨਣਹਾਰਿਆ। ਨੌ ਦਵਾਰੇ ਜੋ ਜਨ ਰਿਹਾ ਨੱਚ, ਸੁਣੇ ਸੁਣਾਏ ਨਾ ਹਰਿ ਪੁਕਾਰਿਆ। ਗੁਰ ਸ਼ਬਦ ਜਣਾਏ ਸਾਚੋ ਸਚ, ਚਰਨ ਕਵਲ ਇਕ ਪਿਆਰਿਆ। ਤ੍ਰਿਸ਼ਨਾ ਅਗਨੀ ਜਾਏ ਮੱਚ, ਕਾਮ ਕਰੋਧ ਲੋਭ ਮੋਹ ਜਾਏ ਹੰਕਾਰਿਆ। ਹਰਿ ਨਾਉਂ ਅੰਦਰ ਜਾਏ ਪਚ, ਕਾਇਆ ਹਰੀ ਹੋਏ ਕਿਆਰਿਆ। ਨਾੜ ਬਹੱਤਰ ਜਾਏ ਰਚ, ਦੇਵੇ ਦਰਸ ਅਗੰਮ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਸਚ ਘਰ, ਕਵਣ ਵਣਜ ਕਰੇ ਵਪਾਰਿਆ। ਕਵਣ ਵਣਜ ਨਾਮ ਵਾਪਾਰ, ਕਵਣ ਲਾਹਾ ਖੱਟਿਆ। ਕਵਣ ਮਿਲਿਆ ਸ਼ਬਦ ਅਧਾਰ, ਕਵਣ ਜੋਤੀ ਜਗੇ ਲਟ ਲਟਿਆ। ਕਵਣ ਦੀਪਕ ਹੋਏ ਉਜਿਆਰ, ਸਚ ਤਤ ਕਾਇਆ ਮੱਟਿਆ। ਕਵਣ ਗੋਤੀ ਖ਼ਬਰਦਾਰ, ਕਵਣ ਕਿਨਾਰਾ ਤੀਰਥ ਤੱਟਿਆ। ਕਵਣ ਸੋਟੀ ਸ਼ਬਦ ਅਧਾਰ, ਕਵਣ ਅੰਮ੍ਰਿਤ ਆਤਮ ਰਸ ਸਾਚਾ ਚੱਟਿਆ। ਕਵਣ ਜੋਤੀ ਵਿਚ ਸੰਸਾਰ, ਚੜ੍ਹ ਚੜ੍ਹ ਵੇਖੇ ਔਖੀ ਘਾਟੀਆ। ਗੁਰ ਸਤਿਗੁਰ ਮਿਲਿਆ ਕਵਣ ਬਜਾਰ, ਕਵਣ ਖੋਲ੍ਹੇ ਸਾਚੀ ਹਾਟੀਆ। ਕਵਣ ਫਲ ਫੁਲਵਾੜੀ ਖਿੜੇ ਗੁਲਜ਼ਾਰ, ਕਵਣ ਪੱਤੀ ਕਵਣ ਪਾਤੀਆ। ਕਵਣ ਪੁਰਖ ਕਵਣ ਨਾਰ, ਕਵਣ ਰੰਗ ਰੱਤੀ ਸਾਚੀ ਰਾਤੀਆ। ਕਵਣ ਸੇਜਾ ਮੀਤ ਮੁਰਾਰ, ਕਵਣ ਦੇ ਸਮਝਾਵੇ ਮਤੀਆ। ਕਵਣ ਕਰੇ ਸ਼ਬਦ ਸ਼ਿੰਗਾਰ, ਵਾ ਨਾ ਲੱਗੇ ਤਤੀਆ। ਕਵਣ ਕਰਾਏ ਨਾਮ ਆਹਾਰ, ਏਕਾ ਬਖ਼ਸ਼ੇ ਧੀਰਜ ਸਤੀਆ। ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸਚ ਘਰ, ਕਵਣ ਰਸਨਾ ਰਸਨ ਭੋਗ ਪਦਾਰਥ ਵੇਖੇ ਛੱਤੀਆ। ਕਵਣ ਰਸ ਰਸਨਾ ਚੋਗ, ਕਵਣ ਮੁਖ ਚੁਗਾਇੰਦਾ। ਕਵਣ ਮੇਟੇ ਜਗਤ ਦੋਖ, ਤ੍ਰਿਸ਼ਨਾ ਦੁੱਖ ਗਵਾਇੰਦਾ। ਕਵਣ ਦੇਵੇ ਅੰਤਮ ਮੋਖ, ਸੁਫਲ ਕੁੱਖ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵੇਖੇ ਸਚ ਘਰ, ਕਵਣ ਕੰਤ ਕਵਣ ਸੰਤ ਕਵਣ ਨਾਰੀ ਹਰਿ ਭਤਾਰੀ, ਸਾਚੀ ਸੇਜ ਹੰਢਾਇੰਦਾ। ਆਤਮ ਸੇਜਾ ਫੂਲ ਕਿਆਰੀ, ਗੁਰ ਪੂਰੇ ਮਾਤ ਲਗਾਈਆ। ਗੁਰਮੁਖਾਂ ਵੇਖੇ ਵਾਰੋ ਵਾਰੀ, ਰੁੱਤ ਬਸੰਤੀ ਇਕ ਕਰਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਸਾਂਤਕ ਸੀਤਲ ਸਤਿ ਕਰਾਈਆ। ਸੁਰਤ ਸ਼ਬਦ ਮੇਲ ਮਿਲਾਏ ਸਾਚੇ ਹਾਣੀ, ਪੱਲੂ ਏਕਾ ਨਾਮ ਫੜਾਈਆ। ਆਪ ਜਪਾਏ ਆਪਣੀ ਬਾਣੀ, ਪੰਚਮ ਦਰ ਰਾਗ ਅਲਾਈਆ। ਭੇਵ ਨਾ ਜਾਣੇ ਜੇਰਜ ਖਾਣੀ, ਲੱਖ ਚੁਰਾਸੀ ਬਣਤ ਬਣਾਈਆ। ਹਰਿਜਨ ਸਾਚਾ ਸੁਘੜ ਸਿਆਣ ਸਵਾਣੀ, ਪ੍ਰਭ ਪੂਰਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਨਿਧਾਨੀ ਨਾਮ ਸਿੰਘਾਸਣ ਵੇਖ ਵਖਾਈਆ। ਨਾਮ ਸਿੰਘਾਸਣ ਸ਼ਬਦ ਭੰਡਾਰ, ਜਗਤ ਗੁਰ ਵਰਤਾਇੰਦਾ। ਦੇਵਣਹਾਰ ਵਿਚ ਸੰਸਾਰ, ਲੇਖਾ ਧੁਰ ਚੁਕਾਇੰਦਾ। ਆਪੇ ਬਖ਼ਸ਼ੇ ਬਖ਼ਸ਼ਣਹਾਰ, ਆਤਮ ਸੁਰ ਇਕ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸਚ ਘਰ, ਕਵਣ ਵੰਡ ਜੀਓ ਪਿੰਡ ਵਿਚ ਬ੍ਰਹਿਮੰਡ, ਹਰਿਜਨ ਮਾਤ ਕਰਾਇੰਦਾ।