੩ ਭਾਦਰੋਂ ੨੦੧੭ ਬਿਕ੍ਰਮੀ ਕੇਹਰ ਸਿੰਘ ਦੇ ਘਰ ਰਜੀ ਵਾਲਾ ਜ਼ਿਲਾ ਫਿਰੋਜ਼ ਪੁਰ
ਸੋ ਪੁਰਖ ਨਿਰੰਜਣ ਖੇਲ ਅਪਾਰਾ, ਆਦਿਨ ਅੰਤਾ ਆਪ ਕਰਾਈਆ। ਹਰਿ ਪੁਰਖ ਨਿਰੰਜਣ ਕਰੇ ਵਿਚਾਰਾ, ਆਪਣੀ ਇਛਿਆ ਆਪਣੇ ਵਿਚ ਟਿਕਾਈਆ। ਏਕੰਕਾਰਾ ਪਾਵੇ ਸਾਰਾ, ਆਪਣਾ ਲੇਖਾ ਜਾਣੇ ਸਹਿਜ ਸੁਭਾਈਆ। ਆਦਿ ਨਿਰੰਜਣ ਹੋ ਉਜਿਆਰਾ, ਆਪਣਾ ਪਰਦਾ ਦਏ ਚੁਕਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜਾ, ਹਰਿ ਮੰਦਰ ਦਏ ਸੁਹਾਈਆ। ਸ੍ਰੀ ਭਗਵਾਨ ਠਾਂਡਾ ਦਰਬਾਰਾ, ਹਰਿ ਘਰ ਸਾਚਾ ਇਕ ਵਖਾਈਆ। ਪਾਰਬ੍ਰਹਮ ਬ੍ਰਹਮ ਪ੍ਰਭ ਬੈਠ ਨਿਆਰਾ, ਨਿਰਗੁਣ ਆਪਣੀ ਕਲ ਵਰਤਾਈਆ। ਤਖ਼ਤ ਨਿਵਾਸੀ ਬਣ ਸਿਕਦਾਰਾ, ਸ਼ਾਹੋ ਭੂਪ ਆਪਣੇ ਹੱਥ ਰੱਖੇ ਵਡਿਆਈਆ। ਆਸਣ ਸਿੰਘਾਸਣ ਖੇਲ ਨਿਆਰਾ, ਪੁਰਖ ਅਬਿਨਾਸ਼ਨ, ਆਪ ਕਰਾਈਆ। ਸਚਖੰਡ ਸੁਹਾਏ ਅਸਥਲ ਚੁਬਾਰਾ, ਮਹੱਲ ਅਟੱਲ ਸੱਚਾ ਸ਼ਹਿਨਸ਼ਾਹੀਆ। ਦਰ ਦਰਬਾਨ ਬਣੇ ਭਿਖਾਰਾ, ਦਰ ਦਰਵੇਸ਼ ਅਲੱਖ ਨਿਰੰਜਣ ਆਪਣੀ ਅਲੱਖ ਜਗਾਈਆ। ਅਗੰਮ ਅਗੰਮੜਾ ਭਰੇ ਭੰਡਾਰਾ, ਅਗੰਮੜੀ ਵਸਤ ਆਪ ਉਪਜਾਈਆ। ਥਿਰ ਘਰ ਸਾਚੇ ਹੋ ਉਜਿਆਰਾ, ਕਰੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਹਿਬ ਸੁਲਤਾਨ ਇਕ ਅਖਵਾਈਆ। ਸਾਹਿਬ ਸੁਲਤਾਨ ਹਰਿ ਕਰਤਾਰਾ, ਇਕ ਇਕੱਲਾ ਖੇਲ ਖਿਲਾਇੰਦਾ। ਸਚਖੰਡ ਸੁਹਾਏ ਸਚ ਦਵਾਰਾ, ਥਿਰ ਘਰ ਸਾਚੇ ਆਪ ਉਪਾਇੰਦਾ। ਹੁਕਮੇ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਣਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਭੇਵ ਅਭੇਦ ਖੁਲ੍ਹਾਇਆ, ਸੋ ਪੁਰਖ ਨਿਰੰਜਣ ਕਿਰਪਾ ਧਾਰ। ਆਪਣਾ ਰੂਪ ਆਪ ਪ੍ਰਗਟਾਇਆ, ਹਰਿ ਪੁਰਖ ਨਿਰੰਜਣ ਹੋ ਉਜਿਆਰ। ਏਕੰਕਾਰਾ ਨਾਉਂ ਧਰਾਇਆ, ਨਿਰਗੁਣ ਬੰਨ੍ਹੇ ਸਾਚੀ ਧਾਰ। ਆਦਿ ਨਿਰੰਜਣ ਡਗਮਗਾਇਆ, ਰੂਪ ਅਨੂਪਾ ਸ਼ਾਹ ਅਸਵਾਰ। ਸ੍ਰੀ ਭਗਵਾਨ ਸੰਗ ਰਖਾਇਆ, ਸਗਲਾ ਸੰਗ ਅਗੰਮ ਅਪਾਰ। ਅਬਿਨਾਸ਼ੀ ਕਰਤਾ ਵੇਖ ਵਖਾਇਆ, ਵੇਖਣਹਾਰਾ ਬੇਐਬ ਪਰਵਰਦਿਗਾਰ। ਪਾਰਬ੍ਰਹਮ ਪ੍ਰਭ ਮੇਲ ਮਿਲਾਇਆ, ਘਰ ਮੇਲਾ ਕੰਤ ਭਤਾਰ। ਸਚ ਸੁਹੰਜਣੀ ਸੇਜ ਸੁਹਾਇਆ, ਦਰਗਹਿ ਸਾਚੀ ਖੋਲ੍ਹ ਕਿਵਾੜ। ਨਿਰਗੁਣ ਨਰ ਨਰਾਇਣ ਹਰਿ ਨਰ ਆਪਣਾ ਆਸਣ ਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਰ। ਕਾਰ ਕਰਾਏ ਹਰਿ ਨਿਰੰਕਾਰਾ, ਨਿਰਗੁਣ ਭੇਵ ਕੋਇ ਨਾ ਪਾਇੰਦਾ। ਵੇਖੇ ਵਿਗਸੇ ਕਰੇ ਵਿਚਾਰਾ, ਕਲਧਾਰੀ ਕਲ ਵਰਤਾਇੰਦਾ। ਸਾਚੇ ਮੰਦਰ ਖੇਲ ਨਿਆਰਾ, ਥਿਰ ਘਰ ਵਾਸੀ ਆਪ ਕਰਾਇੰਦਾ। ਨਿਰਮਲ ਦੀਆ ਕਰ ਉਜਿਆਰਾ, ਦੀਪਕ ਆਪਣਾ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਲ ਆਪ ਵਖਾਇੰਦਾ। ਆਪਣਾ ਬਲ ਆਪੇ ਧਰ, ਆਪ ਆਪਣੇ ਵਿਚ ਸਮਾਈਆ। ਆਪਣਾ ਭੰਡਾਰਾ ਆਪੇ ਭਰ, ਆਪੇ ਵੇਖੇ ਬੇਪਰਵਾਹੀਆ। ਆਪੇ ਨਾਰੀ ਆਪੇ ਨਰ, ਨਾਰ ਕੰਤ ਆਪ ਹੰਢਾਈਆ। ਹਰਿ ਮੰਦਰ ਸੁਹਾਏ ਸਾਚਾ ਘਰ, ਸਚਖੰਡ ਦਵਾਰ ਸੱਚੀ ਵਡਿਆਈਆ। ਆਪੇ ਚੋਟੀ ਬੈਠਾ ਚੜ੍ਹ, ਦੂਰ ਦੁਰਾਡਾ ਸਾਚਾ ਮਾਹੀਆ। ਆਪੇ ਨਿਰਗੁਣ ਆਪਣਾ ਘਾੜਨ ਘੜ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਆਪ ਫੜ੍ਹਾਏ ਆਪਣਾ ਲੜ, ਆਦਿ ਜੁਗਾਦਿ ਵੱਡੀ ਵਡਿਆਈਆ। ਜੁਗਾ ਜੁਗੰਤਰ ਲਾਏ ਜੜ, ਜੁਗ ਕਰਤਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਹਰਿ ਮਹਿਮਾ ਅਗਣਤ ਗਣੀ ਨਾ ਜਾਈਆ। ਮਹਿਮਾ ਅਗਣਤ ਅਗੰਮ ਅਥਾਹ, ਲੇਖਾ ਲੇਖ ਨਾ ਕੋਇ ਜਣਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਬੇਐਬ ਆਪਣਾ ਨਾਉਂ ਧਰਾਇੰਦਾ। ਜੁਗਾ ਜੁਗੰਤਰ ਬਣੇ ਮਲਾਹ, ਖੇਵਟ ਖੇਟਾ ਆਪਣਾ ਰੂਪ ਵਟਾਇੰਦਾ। ਏਕਾ ਸ਼ਬਦ ਜਣਾਏ ਸਾਚਾ ਨਾਂ, ਗੁਰ ਮੰਤਰ ਇਕ ਵਖਾਇੰਦਾ। ਏਕਾ ਵੇਖਣਹਾਰਾ ਥਾਉਂ ਥਾਂ, ਗਗਨ ਮੰਡਲ ਫੋਲ ਫੋਲਾਇੰਦਾ। ਏਕਾ ਪਕੜਨਹਾਰਾ ਬਾਂਹ, ਆਪ ਆਪਣੀ ਸੇਵ ਕਮਾਇੰਦਾ। ਇਕ ਇਕੱਲਾ ਕਰੇ ਸਚ ਨਿਆਂ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪਣੀ ਕਲ ਵਰਤਾਇੰਦਾ। ਅਲੱਖ ਅਗੋਚਰ ਹਰਿ ਬੇਅੰਤ, ਲੇਖਾ ਲਿਖ ਨਾ ਸਕੇ ਰਾਈਆ। ਸਚਖੰਡ ਨਿਵਾਸੀ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਪਾਈਆ। ਲੇਖਾ ਜਾਣੇ ਜੀਵ ਜੰਤ, ਸਾਧ ਸੰਤ ਦਏ ਵਡਿਆਈਆ। ਰਸ ਜਣਾਏ ਮਣਿਆ ਮੰਤ, ਰਸ ਆਤਮ ਇਕ ਭਰਾਈਆ। ਪੂਰਨ ਜੋਤ ਸ੍ਰੀ ਭਗਵੰਤ, ਪਾਰਬ੍ਰਹਮ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਅਛੱਲ ਅਛੇਦਾ ਵਲ ਛਲ ਧਾਰੀ ਆਪਣੀ ਖੇਲ ਆਪ ਕਰਾਈਆ। ਖੇਲ ਅਵੱਲਾ ਇਕ ਇਕੱਲਾ, ਏਕੰਕਾਰਾ ਆਪ ਕਰਾਇੰਦਾ। ਸਚਖੰਡ ਦਵਾਰ ਮੱਲਿਆ ਸਚ ਮਹੱਲਾ, ਊਚ ਅਟੱਲਾ ਆਪ ਸੁਹਾਇੰਦਾ। ਆਪਣੀ ਜੋਤੀ ਆਪੇ ਰੱਲਾ, ਮਾਤ ਪਿਤ ਨਾ ਕੋਈ ਬਣਾਇੰਦਾ। ਆਪਣਾ ਫੜਿਆ ਆਪੇ ਪੱਲਾ, ਆਪਣਾ ਸੰਗ ਆਪ ਨਿਭਾਇੰਦਾ। ਆਪਣਾ ਸਿੰਘਾਸਣ ਆਪੇ ਮੱਲਾ, ਸ਼ਾਹ ਸੁਲਤਾਨ ਸਾਚਾ ਚਰਨ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ, ਆਪ ਆਪਣੀ ਧਾਰ ਵਹਾਇੰਦਾ। ਧਾਰ ਵਹਾਏ ਹਰਿ ਕਰਤਾਰਾ, ਧਰਤ ਧਵਲ ਨਾ ਕੋਇ ਵਡਿਆਈਆ। ਜਲ ਬਿੰਬ ਨਾ ਕੋਇ ਪਸਾਰਾ, ਪਵਣ ਹਵਣ ਨਾ ਕੋਇ ਕਰਾਈਆ। ਤ੍ਰੈਗੁਣ ਮਾਇਆ ਨਾ ਕੋਇ ਭੰਡਾਰਾ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਵਰਤਾਈਆ। ਗੁਰ ਪੀਰ ਨਾ ਕੋਇ ਅਵਤਾਰਾ, ਸਾਧ ਸੰਤ ਨਾ ਕੋਇ ਵਖਾਈਆ। ਲਖ ਚੁਰਾਸੀ ਨਾ ਕੋਇ ਪਸਾਰਾ, ਪੰਚਮ ਨਾਤਾ ਨਾ ਕੋਇ ਜੁੜਾਈਆ। ਕਾਮ ਕ੍ਰੋਧ ਲੋਭ ਮੋਹ ਨਾ ਕੋਇ ਹੰਕਾਰਾ, ਆਸਾ ਤ੍ਰਿਸ਼ਨਾ ਨਾ ਮੇਲ ਮਿਲਾਈਆ। ਨਾਦ ਧੁਨ ਸ਼ਬਦ ਨਾ ਕੋਇ ਜੈਕਾਰਾ, ਰਸਨਾ ਜਿਹਵਾ ਨਾ ਕੋਇ ਹਲਾਈਆ। ਨਾਰ ਕੰਤ ਨਾ ਕਰੇ ਪਿਆਰਾ, ਜਗਤ ਸੇਜ ਨਾ ਕੋਇ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸੋਭਾਵੰਤ, ਆਪ ਸੁਹਾਏ ਹਰਿ ਹਰਿ ਕੰਤ, ਦਰ ਘਰ ਬੈਠਾ ਆਸਣ ਲਾਈਆ। ਦਰ ਸੁਹਾਇਆ ਹਰਿ ਕਰਤਾਰ, ਕਰਨੀ ਕਰਤਾ ਆਪ ਕਮਾਇੰਦਾ। ਜੁਗਾ ਜੁਗੰਤਰ ਭੇਵ ਨਿਆਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਥਿਰ ਘਰ ਸਾਚਾ ਖੋਲ੍ਹ ਕਿਵਾੜ, ਆਪਣੀ ਇਛਿਆ ਵਿਚ ਟਿਕਾਇੰਦਾ। ਸੁਨ ਸਮਾਧ ਕਰੇ ਪਾਰ, ਸ਼ਬਦ ਨਾਦ ਇਕ ਵਜਾਇੰਦਾ। ਲੋਆਂ ਪੁਰੀਆਂ ਖੰਡ ਬ੍ਰਹਿਮੰਡ ਮਹੱਲ ਉਸਾਰ, ਆਪਣੀ ਰਚਨਾ ਵੇਖ ਵਖਾਇੰਦਾ। ਰਵ ਸਸ ਕਰ ਉਜਿਆਰ, ਮੰਡਲ ਮੰਡਪ ਆਪ ਸੁਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰ, ਤ੍ਰੈ ਤ੍ਰੈ ਮੇਲਾ ਆਪ ਮਿਲਾਇੰਦਾ। ਏਕਾ ਵਸਤ ਅਗੰਮ ਅਪਾਰ, ਆਪਣੀ ਆਪ ਆਪ ਵਰਤਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਲੇਖ ਨਾ ਕੋਇ ਵਖਾਇੰਦਾ। ਬ੍ਰਹਮਾ ਲਿਖੇ ਵੇਦ ਚਾਰ, ਹਰਿ ਕਾ ਭੇਵ ਨਾ ਕੋਇ ਜਣਾਇੰਦਾ। ਨੇਤਰ ਰੋਵੇ ਜ਼ਾਰੋ ਜ਼ਾਰ, ਨੈਣ ਨੈਣਾ ਨੀਰ ਬਰਸਾਇੰਦਾ। ਵਿਸ਼ਨੂੰ ਕਰੇ ਵਿਸ਼ਵ ਪੁਕਾਰ, ਵਾਸਤਕ ਰੂਪ ਨਾ ਕੋਇ ਦਰਸਾਇੰਦਾ। ਸ਼ੰਕਰ ਖੇਲ ਧੁਰ ਦਰਬਾਰ, ਸੰਸਾ ਰੋਗ ਨਾ ਕੋਇ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਆਪ ਸੁਹਾਇੰਦਾ। ਹਰਿ ਮੰਦਰ ਹਰਿ ਹਰਿ ਉਪਾਇਆ, ਦੂਸਰ ਹੋਰ ਨਾ ਕੋਇ ਬਣਾਈਆ। ਸਾਚਾ ਦੀਪਕ ਆਪ ਜਗਾਇਆ, ਨਿਰਗੁਣ ਜੋਤ ਕਰ ਰੁਸ਼ਨਾਈਆ। ਗੀਤ ਸੁਹਾਗੀ ਏਕਾ ਗਾਇਆ, ਸ਼ਬਦ ਨਾਦ ਧੁਨ ਸੁਣਾਈਆ। ਕੰਤ ਸੁਹਾਗੀ ਇਕ ਹੰਢਾਇਆ, ਨਾ ਮਰੇ ਨਾ ਜਾਈਆ। ਪ੍ਰੀਤ ਲਾਗੀ ਨਾ ਕੋਈ ਦਏ ਤੁੜਾਇਆ, ਏਕਾ ਰੰਗਣ ਆਪ ਰੰਗਾਈਆ। ਅੰਦਰ ਵੜ ਆਪ ਆਪਣਾ ਆਸਣ ਲਾਇਆ, ਸਚ ਮਹੱਲਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਵੇਖ ਵਖਾਈਆ। ਸਚ ਦਵਾਰਾ ਸਚਖੰਡ, ਹਰਿ ਸਾਚਾ ਆਪ ਸੁਹਾਇੰਦਾ। ਆਪ ਵੰਡਾਏ ਆਪਣੀ ਵੰਡ, ਬ੍ਰਹਿਮੰਡ ਆਪਣੀ ਰਚਨ ਰਚਾਇੰਦਾ। ਆਪੇ ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਆਪੇ ਖੇਲ ਖਿਲਾਇੰਦਾ। ਆਪੇ ਗਾਏ ਸੁਹਾਗੀ ਛੰਦ, ਆਪਣਾ ਨਾਉਂ ਆਪ ਧਰਾਇੰਦਾ। ਆਪੇ ਦੋ ਜਹਾਨਾਂ ਮੇਟੇ ਪੰਧ, ਜੁਗਾ ਜੁਗੰਤਰ ਵੇਸ ਵਟਾਇੰਦਾ। ਆਪੇ ਭਰਮਾਂ ਤੋੜਨਹਾਰਾ ਕੰਧ, ਭਾਂਡਾ ਭਰਮ ਭੌ ਆਪ ਭੰਨਾਇੰਦਾ। ਆਪੇ ਰਸੀਆ ਸਮਾਏ ਪਰਮਾਨੰਦ, ਨਿਜਾਨੰਦ ਆਪਣੀ ਧਾਰ ਵਖਾਇੰਦਾ। ਆਪੇ ਦਾਤਾ ਦਾਨੀ ਹੋਏ ਬਖ਼ਸ਼ੰਦ, ਗਹਿਰ ਗੰਭੀਰ ਆਪਣੀ ਦਇਆ ਆਪ ਕਰਾਇੰਦਾ। ਆਪੇ ਕਰਨਹਾਰਾ ਖੰਡ ਖੰਡ, ਖੜਗ ਖੰਡਾ ਇਕ ਚਮਕਾਇੰਦਾ। ਆਪੇ ਨਾਰ ਦੁਹਾਗਣ ਹੋਏ ਰੰਡ, ਸਾਚਾ ਕੰਤ ਆਪ ਹੰਢਾਇੰਦਾ। ਆਪੇ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਆਪ ਬਦਲਾਇੰਦਾ। ਲੇਖਾ ਜਾਣੇ ਸੂਰਜ ਚੰਦ, ਰਵ ਸਸ ਹੁਕਮੀ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਹਰਿ ਦਵਾਰ, ਆਪੇ ਵਸੇ ਏਕੰਕਾਰ, ਨਿਰਗੁਣ ਨਿਰਾਕਾਰ ਆਪਣੀ ਕਲ ਆਪ ਵਰਤਾਇੰਦਾ। ਕਲ ਵਰਤਾਏ ਹਰਿ ਭਗਵਾਨਾ, ਦਿਸ ਕਿਸੇ ਨਾ ਆਇੰਦਾ। ਜੋਧਾ ਸੂਰ ਬਲੀ ਬਲਵਾਨਾ, ਬਲ ਆਪਣਾ ਆਪ ਧਰਾਇੰਦਾ। ਮੰਦਰ ਵੇਖ ਸਚ ਮਕਾਨਾ, ਸਚ ਸਿੰਘਾਸਣ ਆਪ ਸੁਹਾਇੰਦਾ। ਸ਼ਾਹੋ ਭੂਪ ਰਾਜ ਰਾਜਾਨਾ, ਤਖਤ ਤਾਜ ਆਪ ਹੰਢਾਇੰਦਾ। ਨਿਰਗੁਣ ਚੜ੍ਹਾਏ ਸਚ ਨਿਸ਼ਾਨਾ, ਸਤਿ ਸਤਿਵਾਦੀ ਸਾਚਾ ਰੰਗ ਰੰਗਾਇੰਦਾ। ਆਪਣਾ ਰੱਖੇ ਆਪੇ ਮਾਣਾ, ਜੋਤੀ ਜੋਤ ਸਰੂਪ ਹਰਿ ਆਪ ਅਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਮਗਰੀ ਸਾਚੀ ਰਾਸ, ਪੁਰਖ ਅਬਿਨਾਸ਼ੀ ਰੱਖੇ ਪਾਸ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਸਾਚੀ ਵਸਤ ਹਰਿ ਮਿਹਰਵਾਨ, ਆਪਣੇ ਹੱਥ ਰਖਾਈਆ। ਸ਼ਬਦੀ ਸ਼ਬਦ ਦੇਵੇ ਦਾਨ, ਸ਼ਬਦੀ ਸ਼ਬਦ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਬਖ਼ਸ਼ੇ ਇਕ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸਨਾ ਭੁੱਖ ਨਾ ਕੋਇ ਵਖਾਈਆ। ਏਕਾ ਨੈਣ ਨੈਣ ਮਹਾਨ, ਨੈਨਣ ਨੈਣ ਦਏ ਖੁਲਾਈਆ। ਏਕਾ ਗੋਪੀ ਏਕਾ ਕਾਹਨ, ਏਕਾ ਰਾਮਾ ਰਾਮ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਸੱਚਖੰਡ ਦਵਾਰਾ ਸਾਚਾ ਘਰ, ਏਕੰਕਾਰਾ ਵੇਖੇ ਖੜ, ਨਿਰਗੁਣ ਆਪਣਾ ਰੂਪ ਆਪ ਪਰਗਟਾਈਆ। ਨਿਰਗੁਣ ਵੇਸ ਅਵੱਲੜਾ, ਰੂਪ ਰੇਖ ਰੰਗ ਨਾ ਕੋਇ ਜਣਾਇੰਦਾ। ਆਦਿ ਜੁਗਾਦੀ ਇਕ ਇਕੱਲੜਾ, ਦਰਗਹਿ ਸਾਚੀ ਸੋਭਾ ਪਾਇੰਦਾ। ਸਚ ਸਿੰਘਾਸਣ ਏਕਾ ਮਲੜਾ, ਸੀਸ ਆਪਣਾ ਤਾਜ ਟਿਕਾਇੰਦਾ। ਸਚ ਸੰਦੇਸ਼ ਨਰ ਨਰੇਸ਼ ਏਕਾ ਘੱਲੜਾ, ਹੁਕਮੀ ਹੁਕਮ ਆਪ ਵਰਤਾਇੰਦਾ। ਆਪਣੇ ਦੀਪਕ ਜੋਤੀ ਆਪੇ ਬਲੜਾ, ਆਦਿ ਅੰਤ ਨਾ ਕੋਇ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹਾਇਆ, ਸਾਹਿਬ ਸੁਲਤਾਨ ਸਤਿਗੁਰ ਵੱਡੀ ਵਡਿਆਈਆ। ਏਕਾ ਵਸਤ ਆਪ ਵਰਤਾਇਆ, ਬ੍ਰਹਮਾ ਵਿਸ਼ਨ ਸ਼ਿਵ ਉਠਾਈਆ। ਤ੍ਰੈਗੁਣ ਨਾਤਾ ਜੋੜ ਜੁੜਾਇਆ, ਤ੍ਰੈ ਤ੍ਰੈ ਲੇਖਾ ਜਾਣੇ ਸ਼ਹਿਨਸ਼ਾਹੀਆ। ਏਕਾ ਏਕ ਦਏ ਸਮਝਾਇਆ, ਇਕ ਇਕੱਲਾ ਜਲਵਾ ਨੂਰ ਇਲਾਹੀਆ। ਏਕਾ ਅਲਫੀ ਗਲ ਹੰਢਾਇਆ, ਰੰਗ ਰੰਗੇ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਆਪ ਉਪਜਾਈਆ। ਸਾਚਾ ਘਰ ਉਪਜਾਇਆ, ਆਪ ਆਪਣੀ ਕਿਰਪਾ ਧਾਰ। ਬਾਢੀ ਬਣਤ ਨਾ ਕੋਇ ਬਣਾਇਆ, ਨਾ ਕੋਈ ਦਿਸੇ ਚਾਰ ਦੀਵਾਰ। ਦੀਪਕ ਦੀਵਾ ਨਾ ਕੋਇ ਜਗਾਇਆ, ਤੇਲ ਬਾਤੀ ਨਾ ਕੋਇ ਪਸਾਰ। ਸੂਰਜ ਚੰਨ ਨਾ ਕੋਇ ਚੜ੍ਹਾਇਆ, ਮੰਡਲ ਮੰਡਪ ਨਾ ਕੋਇ ਸਹਾਰ। ਆਪਣੀ ਕਲ ਆਪ ਵਰਤਾਇਆ, ਨਿਰਗੁਣ ਕਰੇ ਖੇਲ ਅਪਾਰ। ਰੂਪ ਅਨੂਪ ਆਪ ਪਰਗਟਾਇਆ, ਪੁਰਖ ਅਬਿਨਾਸ਼ੀ ਹੋ ਤਿਆਰ। ਦਰ ਘਰ ਸਾਚਾ ਆਪ ਸੁਹਾਇਆ, ਸੁਹਾਵਣਹਾਰਾ ਬੰਕ ਦਵਾਰ। ਜੋਤ ਉਜਾਲਾ ਹਰਿ ਗੋਪਾਲਾ ਨਜਰੀ ਆਇਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਏਕਾ ਵਸਤ ਕਰੇ ਵਰਤਾਰ। ਸਾਚੀ ਵਸਤ ਹਰਿ ਵਰਤਾਏ, ਆਪਣੀ ਸੇਵਾ ਆਪ ਕਮਾਈਆ। ਏਕਾ ਮੰਤਰ ਨਾਮ ਦ੍ਰਿੜਾਏ, ਸੋ ਪੁਰਖ ਨਿਰੰਜਣ ਸਹਿਜ ਸੁਖਦਾਈਆ। ਹਰਿ ਪੁਰਖ ਨਿਰੰਜਣ ਰਿਹਾ ਸਮਝਾਏ, ਭੁੱਲ ਰਹੇ ਨਾ ਰਾਈਆ। ਏਕੰਕਾਰਾ ਉਚੀ ਕੂਕੇ ਕੂਕ ਕੂਕ ਸੁਣਾਏ, ਆਪ ਆਪਣਾ ਰਾਗ ਅਲਾਈਆ। ਆਦਿ ਨਿਰੰਜਣ ਕਰ ਪ੍ਰਕਾਸ਼ ਆਪਣਾ ਮੰਦਰ ਵੇਖਣ ਆਏ, ਆਪ ਅਪਣਾ ਪਰਦਾ ਪਾਈਆ। ਅਬਿਨਾਸ਼ੀ ਕਰਤਾ ਦਰ ਘਰ ਬੈਠਾ ਸਗਨ ਮਨਾਏ, ਘਰ ਘਰ ਵਿਚ ਵੱਜੇ ਵਧਾਈਆ। ਸ੍ਰੀ ਭਗਵਾਨ ਮਿਲ ਮਿਲ ਮੰਗਲ ਗਾਏ, ਨਿਰਗੁਣ ਦਾਤਾ ਵਡ ਵਡਿਆਈਆ। ਪਾਰਬ੍ਰਹਮ ਪ੍ਰਭ ਨਿਉਂ ਨਿਉਂ ਸੀਸ ਝੁਕਾਏ, ਨਿਵਣ ਸੋ ਅੱਖਰ ਇਕ ਸਮਝਾਈਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਹਰਿ ਦਰਸ਼ਨ ਪਾਏ, ਚਰਨ ਕਵਲ, ਧਿਆਨ ਲਗਾਈਆ। ਤ੍ਰੈਗੁਣ ਮਾਇਆ ਝੋਲੀ ਦਏ ਭਰਾਏ, ਸਾਤਕ ਰਾਜਸ ਤਾਮਸ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰੇ ਆਪੇ ਖੜ, ਥਿਰ ਘਰ ਸਾਚਾ ਆਪ ਸੁਹਾਈਆ। ਥਿਰ ਘਰ ਸਾਚਾ ਸਚ ਦਵਾਰਾ, ਹਰਿ ਸਾਚਾ ਆਪ ਸੁਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਾਵੇ ਸਾਰਾ, ਤਿੰਨਾਂ ਮੇਲਾ ਮੇਲ ਮਿਲਾਇੰਦਾ। ਏਕਾ ਬੰਨ੍ਹਣਹਾਰਾ ਧਾਰਾ, ਧੁਰ ਦੀ ਬਾਣ ਆਪਣੇ ਹੱਥ ਰਖਾਇੰਦਾ। ਏਕਾ ਹੁਕਮ ਧੁਰ ਫ਼ਰਮਾਣਾ, ਸ਼ਬਦ ਨਿਰਬਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਭੇਵ ਖੁਲਾਇਆ, ਪ੍ਰਭ ਸਾਚੇ ਸ਼ਬਦ ਜਣਾਈਆ। ਤਿੰਨਾ ਸੇਵਾ ਇਕ ਵਖਾਇਆ, ਨੇਤਰ ਨੈਣ ਆਪ ਦਰਸਾਈਆ। ਲੁਕ ਲੁਕ ਆਪਣਾ ਪਰਦਾ ਲਾਹਿਆ, ਸਵਛ ਸਰੂਪੀ ਰੂਪ ਵਟਾਈਆ। ਫੜ ਫੜ ਬਾਹੋਂ ਆਪ ਜਗਾਇਆ, ਆਲਸ ਨਿੰਦਰਾ ਰਹੇ ਨਾ ਰਾਈਆ। ਵਿਸ਼ਨੂੰ ਦਾਤਾ ਆਪ ਬਣਾਇਆ, ਦੇਵਣਹਾਰਾ ਰਿਜ਼ਕ ਸਬਾਈਆ। ਬ੍ਰਹਮੇ ਘਾੜਤ ਘੜ ਵਖਾਇਆ, ਲੱਖ ਚੁਰਾਸੀ ਭਾਂਡੇ ਲਏ ਘੜਾਈਆ। ਸ਼ੰਕਰ ਤੇਰੀ ਸੇਵਾ ਇਕ ਵਖਾਇਆ, ਜੋ ਘੜਿਆ ਭੰਨ ਵਖਾਈਆ। ਤਿੰਨਾਂ ਮੇਲਾ ਮੇਲ ਮਿਲਾਇਆ, ਡੋਰੀ ਬੰਧਨ ਏਕਾ ਪਾਈਆ। ਸ਼ਬਦ ਵਿਚੋਲਾ ਵਿਚ ਧਰਾਇਆ, ਪੁਰਖ ਅਬਿਨਾਸ਼ੀ ਖੇਲ੍ਹ ਖਲ੍ਹਾਈਆ। ਸਾਚਾ ਢੋਲਾ ਏਕਾ ਗਾਇਆ, ਸੋ ਪੁਰਖ ਨਿਰੰਜਣ ਆਪਣੀ ਧੁਨ ਆਪ ਜਣਾਈਆ। ਹੰ ਰੂਪ ਸਰਬ ਦ੍ਰਿਸ਼ਟਾਇਆ, ਲੱਖ ਚੁਰਾਸੀ ਜੀਵ ਆਤਮ ਆਪਣੀ ਵੰਡ ਵੰਡਾਈਆ। ਬ੍ਰਹਮ ਪਾਰਬ੍ਰਹਮ ਏਕਾ ਰੂਪ ਬਣੇ ਪਰਮ ਆਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਅੱਖਰ ਖੋਲ੍ਹ ਅੱਖ, ਆਪਣੀ ਕਲ ਆਪ ਵਰਤਾਇੰਦਾ। ਨਿਰਗੁਣ ਸਰਗੁਣ ਕਰ ਪਰਤੱਖ, ਦੋਏ ਧਾਰਾ ਆਪ ਚਲਾਇੰਦਾ। ਸੋ ਪੁਰਖ ਨਿਰੰਜਣ ਸਾਹਿਬ ਸਮਰਥ, ਹੰ ਆਪਣਾ ਅੰਗ ਕਟਾਇੰਦਾ। ਆਪਣੀ ਵਸਤ ਆਪਣੇ ਅੰਦਰ ਆਪੇ ਘੱਤ, ਆਪੇ ਬਾਹਿਰ ਕਢਾਇੰਦਾ। ਆਪੇ ਵਸਣਹਾਰਾ ਘਟ ਘਟ, ਘਰ ਘਰ ਮੰਦਰ ਆਪ ਸੁਹਾਇੰਦਾ। ਆਪੇ ਖੋਲ੍ਹੇ ਸਾਚਾ ਹੱਟ, ਵਣਜ ਵਣਜਾਰਾ ਇਕ ਵਖਾਇੰਦਾ। ਆਪੇ ਜੋਤੀ ਨੂਰ ਉਜਾਲਾ ਬਲੇ ਲਟ ਲਟ, ਅਗਿਆਨ ਅੰਧੇਰ ਆਪ ਚੁਕਾਇੰਦਾ। ਆਪੇ ਸੋਇਆ ਆਪਣੀ ਸਾਚੀ ਸੇਜਾ ਖਾਟ, ਆਸਣ ਸਿੰਘਾਸਣ ਪੁਰਖ ਅਬਿਨਾਸ਼ੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਇੰਦਾ। ਤ੍ਰੈ ਤ੍ਰੈ ਭੇਵ ਆਪ ਖੁਲ੍ਹਾਇਆ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਤਿੰਨਾਂ ਸੇਵਾ ਇਕ ਵਖਾਇਆ, ਤ੍ਰੈ ਲੋਕਾਂ ਬਣਤ ਬਣਾਈਆ। ਸ਼ਬਦ ਸਲੋਕੀ ਏਕਾ ਗਾਇਆ, ਸੋਹੰ ਆਪਣਾ ਨਿਰਗੁਣ ਸਰਗੁਣ ਰੂਪ ਧਰਾਈਆ। ਆਦਿ ਆਦਿ ਆਪਣੀ ਧਾਰ ਬੰਧਾਇਆ, ਗੁਰ ਪੀਰ ਅਵਤਾਰ ਨਾ ਕੋਇ ਵਖਾਈਆ। ਲੱਖ ਚਰਾਸੀ ਰਚਨ ਰਚਾਇਆ, ਘੜ ਭਾਂਡੇ ਵੇਖੇ ਥਾਉਂ ਥਾਈਆ। ਮਨ ਮਤ ਬੁਧ ਵਿਚ ਟਿਕਾਇਆ, ਨਿਰਗੁਣ ਨਿਰਗੁਣ ਆਪਣਾ ਅੰਗ ਕਟਾਈਆ। ਪਾਰਬ੍ਰਹਮ ਬ੍ਰਹਮ ਆਪਣੀ ਅੰਸ ਉਪਜਾਇਆ, ਬੰਸ ਸਰਬੰਸਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਏਕਾ ਧਾਰ, ਸੋ ਪੁਰਖ ਨਿਰੰਜਣ ਕਰ ਉਜਿਆਰ, ਹੰ ਮੇਲਾ ਸਹਿਜ ਸੁਭਾਈਆ। ਹੰ ਬ੍ਰਹਮ ਜੁੜਿਆ ਨਾਤਾ, ਪੁਰਖ ਅਬਿਨਾਸ਼ੀ ਆਪ ਜੁੜਾਇਆ। ਕਰੇ ਖੇਲ ਇਕ ਇਕਾਂਤਾ, ਦਿਸ ਕਿਸੇ ਨਾ ਆਇਆ। ਆਪੇ ਗਾਏ ਆਪਣੀ ਗਾਥਾ, ਆਪਣਾ ਮੰਤਰ ਨਾਮ ਆਪ ਦ੍ਰਿੜਾਇਆ। ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਬੇਪਰਵਾਹਿਆ। ਆਪੇ ਪੂਜਾ ਆਪੇ ਪਾਠਾ, ਇਸ਼ਟ ਦੇਵ ਆਪ ਮਨਾਇਆ। ਆਪੇ ਜੋਤ ਲਲਾਟੀ ਹੋਏ ਲਲਾਟਾ, ਆਦਿ ਨਿਰੰਜਣ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦਿਤਾ ਏਕਾ ਵਰ, ਸੋਹੰ ਸਾਚਾ ਮੰਤਰ ਨਾਮ ਦ੍ਰਿੜਾਇਆ। ਸੋਹੰ ਮੰਤਰ ਤ੍ਰੈਗੁਣ ਗਾ, ਤ੍ਰੈਗੁਣ ਭਿਨ ਨਜ਼ਰ ਨਾ ਆਈਆ। ਇਕ ਅਤੀਤਾ ਬੈਠਾ ਬੇਪਰਵਾਹ, ਠਾਂਡਾ ਸੀਤਾ ਨਜ਼ਰ ਨਾ ਆਈਆ। ਪਤਿਤ ਪੁਨੀਤਾ ਵਸੇ ਏਕਾ ਥਾਂ, ਦਰਗਹਿ ਸਾਚੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਆਪਣਾ ਆਪਣੇ ਅੱਗੇ ਧਰ, ਆਪੇ ਵੇਖ ਵਖਾਈਆ। ਸੋਹੰ ਸ਼ਬਦ ਕਰ ਪਸਾਰਾ, ਬ੍ਰਹਮ ਪਾਰਬ੍ਰਹਮ ਉਪਜਾਇਆ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਅੰਦਰ ਆਸਣ ਲਾਇਆ। ਨੌਂ ਦਵਾਰੇ ਖੋਲ੍ਹ ਕਿਵਾੜਾ, ਜਗਤ ਵਾਸਨਾ ਵੇਖ ਵਖਾਇਆ। ਘਰ ਵਿਚ ਘਰ ਕਰ ਤਿਆਰਾ, ਆਪਣਾ ਮੰਦਰ ਆਪਣਾ ਦੀਪ ਜਗਾਇਆ। ਬੋਧ ਅਗਾਧ ਬੋਲ ਜੈਕਾਰਾ, ਧੁਨ ਆਤਮਕ ਰਾਗ ਸੁਣਾਇਆ। ਲਿਖਣ ਪੜ੍ਹਨ ਵਿਚ ਨਾ ਆਏ ਲੇਖਾ ਲਿਖੇ ਨਾ ਕੋਈ ਸੰਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇਆ। ਹਰਿ ਹਰਿ ਮਾਰਗ ਸਾਚਾ ਲਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹੰ ਬ੍ਰਹਮ ਸ੍ਰਿਸ਼਼ਟ ਉਪਾ, ਲੱਖ ਚੁਰਾਸੀ ਵੇਖ ਵਖਾਇੰਦਾ। ਆਪਣਾ ਨਾਉਂ ਆਪ ਉਪਜਾ, ਮੰਤਰ ਅੰਤਰ ਆਪ ਪੜ੍ਹਾਇੰਦਾ। ਬ੍ਰਹਮਾ ਵਿਸ਼ਨੂੰ ਸ਼ਿਵ ਵੇਖੇ ਥਾਉਂ ਥਾਂ, ਥਾਨ ਥਨੰਤਰ ਫੋਲ ਫੁਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੂਪ ਸਤਿ ਸਰੂਪ, ਦੋਏ ਦੋਏ ਧਾਰ ਆਪ ਬੰਧਾਇੰਦਾ। ਏਕਾ ਧਾਰ ਏਕੰਕਾਰ, ਆਪਣੀ ਆਪ ਚਲਾਈਆ। ਦੂਜੀ ਕੁਦਰਤ ਵੇਖ ਸੰਸਾਰ, ਸ੍ਰਿਸ਼ਟ ਸਬਾਈ ਬੈਠਾ ਆਸਣ ਲਾਈਆ। ਤੀਜਾ ਨੇਤਰ ਖੋਲ੍ਹ ਕਿਵਾੜ, ਘਰ ਮੰਦਰ ਆਪਣਾ ਪਰਦਾ ਦਏ ਚੁਕਾਈਆ। ਚੌਥੇ ਘਰ ਚੌਥਾ ਪਦ ਮੇਲ ਮਿਲਾਵਾ ਸੱਚੀ ਸਰਕਾਰ, ਮਿਲਿਆ ਮੇਲ ਵਿਛੜ ਨਾ ਜਾਈਆ। ਪੰਚਮ ਨਾਦ ਸ਼ਬਦ ਧੁਨਕਾਰ, ਧੁਨੀ ਧੁਨੀ ਵਿਚ ਟਿਕਾਈਆ। ਛੱਪਰ ਛੰਨਾਂ ਵਸਿਆ ਬਾਹਿਰ, ਛੇਵੇਂ ਘਰ ਵੱਡੀ ਵਡਿਆਈਆ। ਸਤਿ ਸਤਿਵਾਦੀ ਖੇਲ੍ਹ ਅਪਾਰ, ਸਤਿ ਸਰੂਪੀ ਆਪ ਕਰਾਈਆ। ਅੱਠਾਂ ਤੱਤਾਂ ਕਰੇ ਪਾਰ ਕਿਨਾਰ, ਪੰਜ ਤਤ ਵੇਖੇ ਥਾਉਂ ਥਾਈਆ। ਨੌਂ ਦਵਾਰੇ ਦਏ ਹੁਲਾਰ, ਨੱਯਾ ਨੌਕਾ ਆਪ ਚਲਾਈਆ। ਦਸਮ ਦਵਾਰੀ ਖੇਲ ਅਪਾਰ, ਆਤਮ ਸੇਜਾ ਆਪ ਖੁਲ੍ਹਾਈਆ। ਏਕਾ ਬ੍ਰਹਮ ਕਰ ਉਜਿਆਰ, ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਈਸ਼ ਜੀਵ ਕੰਤ ਭਤਾਰ, ਘਰ ਸਾਚੇ ਰੰਗ ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਸੋਹੰ ਸ਼ਬਦ ਦਿਤੀ ਦਾਦ, ਬ੍ਰਹਮਾ ਵਿਸ਼ਨ ਸ਼ਿਵ ਕਰ ਫ਼ਰਯਾਦ, ਨੇਤਰ ਰੋ ਰੋ ਨੀਰ ਵਹਾਈਆ। ਬ੍ਰਹਮਾ ਵਿਸ਼ਨ ਸ਼ਿਵ ਕੁਰਲਾਇਆ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੇਰਾ ਹੁਕਮੀ ਹੁਕਮ ਵਰਤਾਇਆ, ਆਦਿ ਜੁਗਾਦਿ ਸਮਾਇੰਦਾ। ਹਉਂ ਸੇਵਕ ਬਣ ਬਣ ਸੇਵ ਕਮਾਇਆ, ਸੇਵਕ ਸੇਵਾ ਲੇਖੇ ਲੇਖੇ ਕਵਣ ਲਗਾਇੰਦਾ। ਦਰ ਭਿਖਾਰੀ ਮੰਗਣ ਆਇਆ, ਵਿਸ਼ਨੂੰ ਅੱਗੇ ਝੋਲੀ ਡਾਹਿੰਦਾ। ਕਵਣ ਰੂਪ ਸ਼ਾਹੋ ਭੂਪ ਤੇਰੀ ਰਚਨਾ ਵੇਖ ਵਖਾਇਆ, ਲੋਕਮਾਤ ਜੋਤ ਪ੍ਰਗਟਾਇੰਦਾ। ਚੌਦਾਂ ਹੱਟ ਕਵਣ ਖੁਲ੍ਹਾਇਆ, ਚੌਦਾਂ ਤਬਕਾਂ ਕਵਣ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਅੰਤ ਤੇਰਾ ਭੇਵ ਕੋਇ ਨਾ ਪਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾਏ, ਸਿਰ ਆਪਣਾ ਹੱਥ ਰਖਾਈਆ। ਵਿਸ਼ਨੂੰ ਤੇਰਾ ਪੰਧ ਮੁਕਾਏ, ਨੌਂ ਨੌਂ ਚਾਰ ਪਾਰ ਕਰਾਈਆ। ਬ੍ਰਹਮੇ ਤੇਰਾ ਬ੍ਰਹਮ ਵੇਖ ਵਖਾਏ, ਲੱਖ ਚੁਰਾਸੀ ਫੋਲ ਫੁਲਾਈਆ । ਸ਼ੰਕਰ ਤੇਰੀ ਤ੍ਰੈਸ਼ੂਲ ਹੱਥੋਂ ਦਏ ਸੁਟਾਏ, ਬਾਸ਼ਕ ਤਸਕਾਂ ਗਲੋਂ ਲਾਹੀਆ। ਜੁਗ ਚੌਕੜੀ ਆਪਣਾ ਗੇੜਾ ਆਪ ਦਵਾਏ, ਜੁਗ ਜੁਗ ਆਪਣੀ ਖੇਲ ਖਿਲਾਈਆ। ਨਿਰਗੁਣ ਸਰਗੁਣ ਵੇਸ ਧਰ ਧਰ ਆਏ, ਪੰਜ ਤਤ ਵੱਜੇ ਵਧਾਈਆ। ਸਾਧ ਸੰਤ ਲਏ ਮਿਲਾਏ, ਭਗਤ ਭਗਵੰਤ ਵੇਖ ਵਖਾਈਆ। ਗ਼ਰੀਬ ਨਿਮਾਣੇ ਲਏ ਉਠਾਏ, ਹੰਕਾਰੀਆਂ ਗੜ੍ਹ ਤੁੜਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਏ, ਕਲਿਜੁਗ ਅੰਤਮ ਵੇਖੇ ਚਾਈਂ ਚਾਈਆ। ਨਿਰਾਕਾਰ ਨਿਰਾਕਾਰ ਨਿਰਗੁਣ ਨਿਰਵੈਰ ਮੂਰਤ ਅਕਾਲ ਜੂਨੀ ਰਹਿਤ ਆਪਣੀ ਜੋਤ ਆਪ ਪ੍ਰਗਟਾਏ, ਲੋਕਮਾਤ ਕਰੇ ਰੁਸ਼ਨਾਈਆ। ਨਿਹਕਲੰਕਾ ਨਾਉਂ ਧਰਾਏ, ਲੱਖ ਚੁਰਾਸੀ ਵੇਖ ਵਖਾਈਆ। ਸਾਚਾ ਡੰਕਾ ਇਕ ਵਜਾਏ, ਸੋਹੰ ਢੋਲਾ ਏਕਾ ਗਾਈਆ। ਰਾਓ ਰੰਕਾਂ ਆਪ ਉਠਾਏ, ਜਗਤ ਵਿਚੋਲਾ ਬਣੇ ਸ਼ਹਿਨਸ਼ਾਹੀਆ। ਏਕਾ ਬੋਲਾ ਕੂਕ ਸੁਣਾਏ, ਨੌਂ ਖੰਡ ਪ੍ਰਿਥਮੀ ਪਏ ਦੁਹਾਈਆ। ਪਰਦਾ ਉਹਲਾ ਦਏ ਚੁਕਾਏ, ਨੂਰ ਨੂਰਾਨਾ ਏਕਾ ਨਜ਼ਰੀ ਆਈਆ। ਏਕਾ ਮਾਰਗ ਦਏ ਵਖਾਏ, ਚਾਰ ਵਰਨ ਬਖ਼ਸ਼ੇ ਸਚ ਸੱਚੀ ਸ਼ਰਨਾਈਆ। ਊਚਾਂ ਨੀਚਾਂ ਰਾਓ ਰੰਕਾਂ ਏਕਾ ਥਾਨ ਬਹਾਏ, ਧਾਮ ਅਵੱਲੜਾ ਇਕ ਦਰਸਾਈਆ। ਸਾਚਾ ਪਲੜਾ ਹਰਿ ਕਾ ਨਾਮ ਫੜਾਏ, ਦੂਸਰ ਕਰੇ ਨਾ ਕੋਇ ਪੜ੍ਹਾਈਆ। ਰਾਹ ਸੁਖਲੜਾ ਇਕ ਚਲਾਏ, ਕੂੜੀ ਕਿਰਿਆ ਦਏ ਮਿਟਾਈਆ। ਸਚ ਸੁਚ ਮਾਰਗ ਏਕਾ ਲਾਏ, ਜੂਠ ਝੂਠ ਰਹਿਣ ਨਾ ਪਾਈਆ। ਚਾਰੇ ਕੁੰਟ ਏਕਾ ਰੂਪ ਨਜ਼ਰੀ ਆਏ, ਪਾਰਬ੍ਰਹਮ ਬ੍ਰਹਮ ਵੇਖਿਆ ਚਾਈਂ ਚਾਈਂਆ । ਸੋਹੰ ਰੂਪ ਸਰਬ ਦਰਸਾਏ, ਓਅੰਕਾਰਾ ਆਪਣਾ ਮੇਲ ਮਿਲਾਏ, ਏਕੰਕਾਰਾ ਵੇਖ ਵਖਾਈਆ। ਭਗਤ ਦੁਲਾਰਾ ਆਪ ਜਗਾਏ, ਜਾਗਰਤ ਜੋਤ ਕਰ ਰੁਸ਼ਨਾਈਆ। ਲੱਖ ਚੁਰਾਸੀ ਗੂੜੀ ਨੀਂਦ ਸਵਾਏ, ਨੇਤਰ ਸਕੇ ਨਾ ਕੋਇ ਖੁਲ੍ਹਾਈਆ। ਤ੍ਰੈਗੁਣ ਮਾਇਆ ਪਰਦਾ ਪਾਏ, ਪਾਪਾਂ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਵਟਾਇੰਦਾ, ਸਤਿਗੁਰ ਸਾਚਾ ਦੀਨ ਦਿਆਲ। ਨਿਰਗੁਣ ਸਰਗੁਣ ਜੋਤ ਜਗਾਇੰਦਾ, ਲੇਖਾ ਜਾਣੇ ਕਾਲ ਮਹਾਂਕਾਲ। ਗੁਰਮੁਖ ਸਾਚੇ ਆਪ ਉਠਾਇੰਦਾ, ਲੱਖ ਚੁਰਾਸੀ ਵਿਚੋਂ ਭਾਲ। ਸਾਚੇ ਸੰਤਾਂ ਮੇਲ ਮਿਲਾਇੰਦਾ, ਸ਼ਬਦ ਸਰੂਪੀ ਬਣ ਦਲਾਲ। ਭਗਤ ਭਗਵੰਤ ਰੰਗ ਰੰਗਾਇੰਦਾ, ਨਾਤਾ ਤੋੜ ਜਗਤ ਜੰਜਾਲ। ਗੁਰਸਿਖ ਆਪਣੇ ਚਰਨ ਬਹਾਇੰਦਾ, ਸਚ ਦਵਾਰ ਵਖਾਏ ਸੱਚੀ ਧਰਮਸਾਲ। ਹਰਿਜਨ ਕਾਇਆ ਕੰਚਨ ਸੋਨਾ ਆਪੇ ਢਾਲਦਾ, ਨਾਮ ਕੁਠਾਲੀ ਪਾਏ ਹਰਿ ਗੋਪਾਲ। ਲੇਖ ਚੁਕਾਏ ਤ੍ਰੈਦਰਸੀ ਤ੍ਰੈਕਾਲ ਦਾ, ਤ੍ਰੈਗੁਣ ਮਾਇਆ ਨੇੜ ਨਾ ਆਏ। ਨਾਤਾ ਤੋੜੇ ਰਾਏ ਧਰਮ ਪੰਜ ਸ਼ੈਤਾਨ ਦਾ, ਚਿਤਰ ਗੁਪਤ ਨਾ ਲੇਖ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਆਪ ਆਪਣੀ ਬੂਝ ਬੁਝਾਏ। ਬੂਝ ਬੁਝਾਏ ਹਰਿਜਨ, ਸਤਿਗੁਰ ਪੂਰਾ ਦਇਆ ਕਮਾਈਆ। ਕਲਜੁਗ ਅੰਤਮ ਚਾੜ੍ਹੇ ਚੰਨ, ਗੁਰਸਿਖ ਸਾਚੀ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਬੇੜਾ ਦੇਵੇ ਬੰਨ੍ਹ, ਮੰਝਧਾਰ ਨਾ ਕੋਇ ਡੁਬਾਈਆ। ਏਕਾ ਵਸਤ ਦੇਵੇ ਨਾਮ ਧਨ, ਸਚ ਖ਼ਜ਼ੀਨਾ ਇਕ ਭਰਾਈਆ। ਏਕਾ ਰਾਗ ਸੁਣਾਏ ਕੰਨ, ਅਨਹਦ ਧੁਨ ਨਾਦ ਵਜਾਈਆ। ਗੁਰਸਿਖ ਆਤਮ ਜਾਏ ਮੰਨ, ਮਨ ਮਨਕਾ ਭੌ ਰਹਿਣ ਨਾ ਪਾਈਆ। ਭਾਗ ਲਗਾਏ ਕਾਇਆ ਤਨ, ਜਿਸ ਜਨ ਚਰਨ ਸ਼ਰਨ ਬਖ਼ਸ਼ੇ ਸਚ ਸ਼ਰਨਾਈਆ। ਰਾਏ ਧਰਮ ਨਾ ਦੇਵੇ ਡੰਨ, ਲਾੜੀ ਮੌਤ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਆ। ਥਾਨ ਥਨੰਤਰ ਫੋਲਿਆ, ਬ੍ਰਹਿਮੰਡ ਖੰਡ ਕਰ ਵਿਚਾਰ। ਸਤਿਗੁਰ ਪੂਰਾ ਬਣਿਆ ਸਾਚਾ ਤੋਲਿਆ, ਲੇਖਾ ਜਾਣੇ ਅਠਾਰਾਂ ਭਾਰ। ਜੁਗਾ ਜੁਗੰਤ ਰਹੇ ਅਡੋਲਿਆ, ਅਡੋਲ ਅਡੁੱਲ ਆਪ ਕਰਤਾਰ। ਕਲਜੁਗ ਅੰਤਮ ਵਿਸ਼ਨੂੰ ਰੂਪ ਹੋ ਹੋ ਮੌਲਿਆ, ਸੋਹੰ ਸ਼ਬਦ ਸਾਚੀ ਜੈਕਾਰ। ਬ੍ਰਹਮੇ ਬ੍ਰਹਮ ਰੂਪ ਹਰਿ ਮੌਲਿਆ, ਕਵਲਾ ਕਵਲ ਖਿਲੇ ਗੁਲਜ਼ਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ। ਹਰਿਜਨ ਆਪ ਸੰਭਾਲਦਾ, ਜੁਗਾ ਜੁਗੰਤਰ ਸਾਚੀ ਕਾਰ। ਦਿਵਸ ਰੈਣ ਸਦਾ ਪ੍ਰਿਤਪਾਲਦਾ, ਪ੍ਰਿਤਪਾਲਕ ਆਪ ਨਿਰੰਕਾਰ। ਦਰ ਦਰ ਘਰ ਘਰ ਪੈਜ ਸਵਾਰਦਾ, ਜੋ ਜਨ ਸਤਿਗੁਰ ਚਰਨ ਕਰੇ ਨਿਮਸਕਾਰ। ਲੇਖਾ ਚੁਕਾਏ ਸ਼ਾਹ ਕੰਗਾਲ ਦਾ, ਏਕਾ ਰੰਗ ਰੰਗੇ ਸੰਸਾਰ। ਕਲਜੁਗ ਅੰਤਮ ਵੇਸ ਕਰਿਆ ਆਪ ਦਲਾਲ ਦਾ, ਦਿਸ ਨਾ ਆਏ ਜੀਵ ਗਵਾਰ। ਭੌ ਚੁਕਾਵੇ ਕਾਲ ਮਹਾਂਕਾਲ ਦਾ, ਦੀਨ ਦਿਆਲ ਕਰੇ ਪਿਆਰ। ਗੁਰਸਿਖ ਸਾਚੇ ਆਪੇ ਭਾਲਦਾ, ਲੱਖ ਚੁਰਾਸੀ ਵਿਚੋਂ ਲਏ ਨਿਕਾਲ। ਮਨ ਕਾ ਮਣਕਾ ਵੇਖੇ ਆਪਣੇ ਹਾਰ ਦਾ, ਆਪਣੀ ਹੱਥੀਂ ਲਏ ਉਠਾਲ। ਕਲਜੁਗ ਅੰਤਮ ਆਪ ਸ਼ਿੰਗਾਰਦਾ, ਵੇਖਣਹਾਰਾ ਫੁਲ ਫੁਲਵਾੜੀ ਪਤ ਡਾਲ੍ਹ। ਕਦੇ ਨਾ ਆਵੇ ਪਾਸਾ ਹਾਰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਉਠਾਏ ਸਾਚੇ ਲਾਲ, ਲਾਲ ਅਨਮੁਲੜਾ ਮਾਣਕ ਮੋਤੀ, ਰਤਨ ਜਵਾਹਰ ਗੁਰਮੁਖ ਇਕ ਵਖਾਈਆ। ਆਦਿ ਜੁਗਾਦਿ ਜਗਦੀ ਰਹੇ ਨਿਰਮਲ ਜੋਤੀ, ਜਗਤ ਜੁਗਤ ਨਾ ਸਕੇ ਕੋਇ ਬੁਝਾਈਆ। ਲੱਭਦੇ ਫਿਰਦੇ ਕੋਟਨ ਕੋਟੀ, ਹਰਿ ਹਰਿ ਨਜ਼ਰ ਕਿਸੇ ਨਾ ਆਈਆ। ਤੀਰਥ ਤਟਾਂ ਫਿਰਦੇ ਬੰਨ੍ਹ ਲੰਗੋਟੀ, ਤਨ ਬੋਟੀ ਬੋਟੀ ਰਹੇ ਕਟਾਈਆ। ਕੋਟਨ ਕੋਟੀ ਮੁੰਨੀ ਬੈਠੇ ਚੋਟੀ, ਤਨ ਬੈਠੇ ਖ਼ਾਕ ਰਮਾਈਆ। ਕੋਟਨ ਕੋਟੀ ਭੰਗ ਬੈਠੇ ਘੋਟੀ, ਧਤੂਰਾ ਸੁਰਾ ਪਾਨ ਰਸਨਾ ਜਿਹਵਾ ਕਰੀ ਹਲਕਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਕੱਢੇ ਵਾਸਨਾ ਖੋਟੀ, ਗੁਰੂ ਗੁਰ ਸਤਿਗੁਰ ਨਾਨਕ ਦਏ ਗਵਾਹੀਆ। ਬਿਨ ਹਰਿ ਭਗਤ ਨਾ ਚੜ੍ਹੇ ਕੋਇ ਚੋਟੀ, ਕਬੀਰਾ ਕੂਕ ਕੂਕ ਰਿਹਾ ਸੁਣਾਈਆ। ਕਲਜੁਗ ਅੰਤਮ ਗੁਰਸਿਖਾਂ ਉਠਾਏ ਆਤਮਾ ਸੋਤੀ, ਸ਼ਬਦ ਸੋਟੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਲੇਖਾ ਆਪਣੇ ਲੇਖੇ ਲਾਈਆ। ਗੁਰਸਿਖ ਲੇਖਾ ਲਾਵਣਾ, ਆਪਣੇ ਘਰ ਕਰਤਾਰ। ਪੂਰਬ ਲਹਿਣਾ ਆਪ ਚੁਕਾਵਣਾ, ਮਾਣਸ ਜਨਮ ਸੁਆਰ। ਪਤਿਤ ਪਵਿਤ ਆਪ ਕਰਾਵਣਾ, ਪਤਿਤ ਪਾਪੀ ਜਾਏ ਤਾਰ। ਸਾਚਾ ਹਿਤ ਇਕ ਕਰਾਵਣਾ, ਨਿਤ ਨਵਿਤ ਸਾਚੀ ਕਾਰ। ਅੰਮ੍ਰਿਤ ਸਿੰਚ ਹਰਾ ਕਰਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਸੰਭਾਲ। ਗੁਰਸਿਖ ਆਪ ਸੰਭਾਲਦਾ, ਹਰਿ ਸਤਿਗੁਰ ਸੱਚਾ ਮੀਤ। ਆਪਣੀ ਗੋਦੀ ਆਪ ਉਠਾਲ ਦਾ, ਆਦਿ ਜੁਗਾਦੀ ਸਾਚੀ ਰੀਤ। ਲੇਖਾ ਜਾਣੇ ਗਗਨ ਮਸਤਕ ਥਾਲ ਦਾ, ਪਤਿ ਪਰਮੇਸ਼ਵਰ ਠਾਂਡਾ ਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਿਖਾਏ ਇਕ ਪ੍ਰੀਤ। ਸਚ ਪ੍ਰੀਤ ਚਰਨ ਗੁਰ ਦੇਵਾ, ਗੁਰ ਗੁਰ ਇਸ਼ਟ ਜਣਾਈਆ। ਪੁਰਖ ਅਬਿਨਾਸ਼ੀ ਸਾਚੀ ਸੇਵਾ, ਏਕਾ ਏਕ ਇਕ ਲਿਵ ਲਾਈਆ। ਪਾਰਬ੍ਰਹਮ ਪ੍ਰਭ ਅਲੱਖ ਅਭੇਦਾ, ਅਲੱਖ ਅਗੋਚਰ ਅਗੰਮ ਅਥਾਹ, ਆਪਣਾ ਮਾਰਗ ਦਏ ਵਖਾਈਆ। ਏਕਾ ਨਾਉਂ ਗੌਣਾ ਰਸਨਾ ਜਿਹਵਾ, ਅੱਠ ਪਹਿਰ ਇਕ ਲਿਵ ਲਾਈਆ। ਅੰਮ੍ਰਿਤ ਆਤਮ ਸਾਚਾ ਮੇਵਾ, ਪੁਰਖ ਅਬਿਨਾਸ਼ੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਮੇਲ ਮਿਲਾਇਆ ਮਿਲਣ ਯੋਗ, ਮਿਲਿਆ ਮੇਲ ਵਿਛੜ ਨਾ ਜਾਈਆ। ਦਰ ਘਰ ਸਾਚੇ ਹੋਇਆ ਸਚ ਸੰਜੋਗ, ਏਕਾ ਪੱਲੂ ਨਾਮ ਫੜ੍ਹਾਈਆ। ਜਗਤ ਜੁਗ ਕੱਟਿਆ ਵਿਜੋਗ, ਲੋਕ ਪਰਲੋਕ ਵੱਜੀ ਵਧਾਈਆ। ਚਰਨ ਭਿਖਾਰੀ ਕਰੇ ਮੁਕਤ ਮੋਕਸ਼ ਮੋਖ, ਗੁਰਸਿਖ ਤੇਰੇ ਚਰਨਾਂ ਹੇਠ ਦਬਾਈਆ। ਤੇਰਾ ਨਾਉਂ ਗਾਇਣ ਚੌਦਾਂ ਲੋਕ, ਬ੍ਰਹਮਾ ਵਿਸ਼ਨ ਸ਼ਿਵ ਰਹੇ ਜਸ ਸੁਣਾਈਆ। ਤੇਰਾ ਢੋਲਾ ਸਚ ਸਲੋਕ, ਸੋਹੰ ਬੋਲਾ ਵਡ ਵਡਿਆਇਆ। ਹਰਿ ਕਾ ਭਾਣਾ ਕੋਈ ਨਾ ਸਕੇ ਰੋਕ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਲੱਖ ਚੁਰਾਸੀ ਦੇਵੇ ਝੋਕ, ਜੋ ਘੜਿਆ ਭੰਨ ਵਖਾਈਆ। ਇਕ ਨਗਾਰੇ ਲਾਏ ਚੋਟ, ਲੋਆਂ ਪੁਰੀਆ ਆਪ ਸੁਣਾਈਆ। ਜੀਵ ਜੰਤ ਆਹਲਣਿਉਂ ਡਿਗੇ ਬੋਟ, ਨਾ ਸਕੇ ਕੋਇ ਉਠਾਈਆ। ਕਲਜੁਗ ਮਾਇਆ ਮਮਤਾ ਆਸ਼ਾ ਤ੍ਰਿਸ਼ਨਾ ਭਰੀ ਨਾ ਪੋਟ, ਦਿਵਸ ਰੈਣ ਰਸਨਾ ਜਿਹਵਾ ਹੋਈ ਹਲਕਾਈਆ। ਗੁਰਸਿਖਾਂ ਅੰਦਰੋਂ ਕੱਢੇ ਵਿਕਾਰੀ ਖੋਟ, ਚਰਨ ਧਿਆਨ ਇਕ ਵਖਾਈਆ। ਵਿਸ਼ਨੂੰ ਵੇਖੇ ਆਪਣਾ ਓਤ ਪੋਤ, ਬ੍ਰਹਮਾ ਬ੍ਰਹਮ ਜੋਤ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵਸਾਏ ਆਪਣੇ ਘਰ, ਹਰੀ ਹਰਿ ਹਰਿ ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਵ ਰੂਪ ਆਦਿ ਜੁਗਾਦਿ ਸ਼ਾਹੋ ਭੂਪ ਨਾ ਮਰੇ ਨਾ ਜਾਈਆ।
