ਪਹਿਲੀ ਭਾਦਰੋਂ ੨੦੧੭ ਬਿਕ੍ਰਮੀ ਦਰਬਾਰ ਵਿਚ ਦਇਆ ਹੋਈ ਜੇਠੂਵਾਲ
ਸੋ ਪੁਰਖ ਨਿਰੰਜਣ ਸਤਿਗੁਰ ਪੂਰਾ, ਸਾਹਿਬ ਸੁਲਤਾਨ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਹਾਜ਼ਰ ਹਜ਼ੂਰਾ, ਆਦਿ ਜੁਗਾਦਿ ਸੱਚਾ ਸ਼ਹਿਨਸ਼ਾਹੀਆ। ਏਕੰਕਾਰਾ ਵਸਣਹਾਰਾ ਨੇਰਨ ਦੂਰਾ, ਦਰ ਘਰ ਸਾਚਾ ਇਕ ਸੁਹਾਈਆ। ਆਦਿ ਨਿਰੰਜਣ ਨੂਰਨ ਨੂਰਾ, ਜੋਤ ਉਜਾਲਾ ਦੀਪ ਜਗਾਈਆ। ਅਬਿਨਾਸ਼ੀ ਕਰਤਾ ਸਰਬ ਕਲ ਭਰਪੂਰਾ, ਨਾ ਮਰੇ ਨਾ ਜਾਈਆ। ਸ੍ਰੀ ਭਗਵਾਨ ਨਾਤਾ ਤੋੜੇ ਕੂੜੋ ਕੂੜਾ, ਸਚ ਸੁੱਚ ਵੱਡੀ ਵਡਿਆਈਆ। ਪਾਰਬ੍ਰਹਮ ਆਸਾ ਮਨਸਾ ਕਰੇ ਪੂਰਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਗਹਿਰ ਗੰਭੀਰਾ, ਮਿਹਰਵਾਨ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਚੋਟੀ ਚਾੜ੍ਹੇ ਇਕ ਅਖ਼ੀਰਾ, ਮਹੱਲ ਅਟੱਲ ਨਾ ਕੋਇ ਦਸਾਈਆ। ਏਕੰਕਾਰਾ ਵਡ ਪੀਰਨ ਪੀਰਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਆਦਿ ਨਿਰੰਜਣ ਏਕਾ ਰਸ ਅੰਮ੍ਰਿਤ ਸੀਰਾ, ਹਰਿ ਮੰਦਰ ਆਪ ਭਰਾਈਆ। ਸ੍ਰੀ ਭਗਵਾਨ ਦੇਵਣਹਾਰ ਧੀਰਾ, ਧੀਰਜ ਧੀਰ ਨਾ ਕੋਇ ਵਡਿਆਈਆ। ਅਬਿਨਾਸ਼ੀ ਕਰਤਾ ਸ਼ਾਹ ਹਕੀਰਾ, ਊਚ ਨੀਚ ਨਾ ਰੂਪ ਧਰਾਈਆ। ਪਾਰਬ੍ਰਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਲ ਆਪ ਵਖਾਈਆ। ਸੋ ਪੁਰਖ ਨਿਰੰਜਣ ਵਡ ਬਲਕਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਪੁਰਖ ਨਿਰੰਜਣ ਖੇਲ ਅਪਾਰਾ, ਇਕ ਇਕੱਲਾ ਆਪ ਕਰਾਈਆ। ਏਕੰਕਾਰਾ ਵਸਣਹਾਰਾ ਸਚ ਦਵਾਰਾ, ਸਚਚੰਡ ਸਾਚਾ ਆਪ ਸੁਹਾਈਆ। ਆਦਿ ਨਿਰੰਜਣ ਬੇਐਬ ਪਰਵਰਦਿਗਾਰਾ, ਨੂਰੀ ਜਲਵਾ ਨੂਰ ਇਲਾਹੀਆ। ਸ੍ਰੀ ਭਗਵਾਨ ਸਾਂਝਾ ਯਾਰਾ, ਦੂਸਰ ਵੰਡ ਨਾ ਕੋਇ ਵੰਡਾਈਆ। ਅਬਿਨਾਸ਼ੀ ਕਰਤਾ ਨਿਰਗੁਣ ਧਾਰਾ, ਨਿਰਗੁਣ ਆਪਣੀ ਆਪ ਚਲਾਈਆ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਆਪਣੀ ਰਚਨਾ ਵੇਖ ਵਖਾਈਆ। ਆਪੇ ਵਸੇ ਸਭ ਤੋਂ ਬਾਹਰਾ, ਭੇਵ ਅਭੇਦਾ ਭੇਵ ਛੁਪਾਈਆ। ਰੂਪ ਰੰਗ ਨਾ ਕਿਸੇ ਵਿਚਾਰਾ, ਰੇਖ ਭੇਖ ਨਾ ਕੋਇ ਦਰਸਾਈਆ। ਪੰਜ ਤਤ ਨਾ ਕੋਇ ਆਕਾਰਾ, ਰੱਤੀ ਰੱਤ ਨਾ ਕੋਇ ਵਡਿਆਈਆ। ਆਪੇ ਜਾਣੇ ਆਪਣੀ ਕਾਰਾ, ਕਰਤਾ ਪੁਰਖ ਆਪਣਾ ਨਾਉਂ ਧਰਾਈਆ। ਵਸਣਹਾਰਾ ਠਾਂਡੇ ਦਰਬਾਰਾ, ਥਿਰ ਘਰ ਸਾਚਾ ਇਕ ਉਪਾਈਆ। ਨਾ ਪੁਰਖ ਨਾ ਦਿਸੇ ਨਾਰਾ, ਨਰ ਹਰਿ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਆਪ ਆਪੇ ਬਣੇ ਮਲਾਹ, ਖੇਵਟ ਖੇਟਾ ਰੂਪ ਵਟਾਈਆ। ਖੇਵਟ ਖੇਟਾ ਹਰਿ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਆਪੇ ਵਸੇ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਨਾ ਜ਼ਿਮੀਂ ਨਾ ਕੋਇ ਅਸਮਾਨ, ਗਗਨ ਮੰਡਲ ਨਾ ਕੋਇ ਸੁਹਾਈਆ। ਸੂਰਜ ਚੰਨ ਨਾ ਕੋਇ ਭਾਨ, ਤੇਜ਼ ਪਰਕਾਸ਼ ਨਾ ਕੋਇ ਚਮਕਾਈਆ। ਸ਼ਬਦ ਰਾਗ ਨਾ ਕੋਇ ਗਾਨ, ਤਾਰ ਸਤਾਰ ਨਾ ਕੋਇ ਹਲਾਈਆ। ਪਵਣ ਪਾਣੀ ਨਾ ਕੋਇ ਮਸਾਣ, ਤਤਵ ਤਤ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰਾ, ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਈਆ। ਅਲੱਖ ਅਗੋਚਰ ਹਰਿ ਬੇਅੰਤ, ਭੇਵ ਕੋਇ ਨਾ ਪਾਇੰਦਾ। ਆਪਣੀ ਮਹਿਮਾ ਜਾਣੇ ਬੇਅੰਤ, ਲੇਖਾ ਲੇਖ ਨਾ ਕੋਇ ਵਖਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਸਚ ਦਵਾਰਾ ਆਪ ਉਪਾਏ ਹਰਿ ਨਿਰੰਕਾਰਾ, ਨਿਰਗੁਣ ਆਪਣਾ ਧਾਮ ਆਪ ਸੁਹਾਇੰਦਾ। ਨਿਰਗੁਣ ਧਾਮ ਅਵੱਲੜਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਇਕ ਇਕੱਲੜਾ, ਏਕੰਕਾਰਾ ਆਸਣ ਲਾਈਆ। ਆਦਿ ਨਿਰੰਜਣ ਦੀਪਕ ਬਲੜਾ, ਨਿਜ ਘਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸਚ ਸਿੰਘਾਸਣ ਏਕਾ ਮਲੜਾ, ਸਾਚੇ ਤਖ਼ਤ ਬੈਠਾ ਬੇਪਰਵਾਹੀਆ। ਸ੍ਰੀ ਭਗਵਾਨ ਫੜਾਏ ਪਲੜਾ, ਏਕਾ ਪੱਲੂ ਆਪਣਾ ਆਪ ਵਖਾਈਆ। ਪਾਰਬ੍ਰਹਮ ਸਚ ਸੰਦੇਸ਼ ਏਕਾ ਘਲੜਾ, ਧੁਰ ਫ਼ਰਮਾਨਾ ਹਰਿ ਜਣਾਈਆ। ਸੁਹਾਏ ਧਾਮ ਨੇਹਚਲ ਅਟੱਲ ਅਟੱਲੜਾ, ਉਚ ਦਵਾਰਾ ਵੇਖ ਵਖਾਈਆ। ਆਪਣੀ ਜੋਤੀ ਆਪੇ ਰਲੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਵੈਰ ਨਿਰਾਕਾਰ ਮੂਰਤ ਅਕਾਲ ਬੇਐਬ ਪਰਵਰਦਿਗਾਰ ਦਰ ਘਰ ਸਾਚੇ ਆਪ ਸੁਹਾਈਆ। ਦਰ ਘਰ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਆਪ ਤਰਾਈਆ। ਦੀਨ ਦਿਆਲ ਦਇਆ ਨਿਧ ਸਾਗਰ ਗਹਿਰ ਗੰਭੀਰ ਏਕਾ ਪਾਏ ਆਪਣਾ ਅੰਞਣਾ, ਨੇਤਰ ਨੈਣ ਇਕ ਦਰਸਾਈਆ। ਦੋ ਜਹਾਨਾਂ ਖੇਲ ਮਹਾਨਾਂ ਪਾਰਬ੍ਰਹਮ ਅਬਿਨਾਸ਼ੀ ਕਰਤਾ ਸਾਕ ਸੈਣ ਸੱਜਣਾ, ਸਗਲਾ ਸੰਗ ਆਪ ਨਿਭਾਈਆ। ਨਾ ਘੜਿਆ ਨਾ ਭੱਜਣਾ, ਜਨਮ ਮਰਨ ਨਾ ਕੋਇ ਵਡਿਆਈਆ। ਆਪ ਚਲਾਏ ਆਪਣਾ ਸਚ ਜਹਾਜ਼ਨਾ, ਨਿਰਗੁਣ ਬੇੜਾ ਆਪ ਤਰਾਈਆ। ਸਚਖੰਡ ਨਿਵਾਸੀ ਆਪ ਰਚਾਏ ਆਪਣਾ ਕਾਜਣਾ, ਨਾ ਕੋਈ ਦੂਸਰ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚੇ ਵੜ, ਆਪਣੀ ਇਛਿਆ ਆਪੇ ਪੂਰ ਕਰਾਈਆ। ਥਿਰ ਘਰ ਸਾਚੇ ਹਰਿ ਹਰਿ ਵੜਿਆ, ਰੂਪ ਰੰਗ ਨਾ ਕੋਇ ਜਣਾਇਆ। ਸਚਖੰਡ ਦਵਾਰੇ ਸਾਚੇ ਪੌੜੇ ਆਪੇ ਚੜ੍ਹਿਆ, ਮਹੱਲ ਅਟੱਲ ਆਪ ਸੁਹਾਇਆ। ਆਪਣੇ ਮੰਦਰ ਆਪੇ ਖੜਿਆ, ਆਪ ਆਪਣਾ ਵੇਖ ਵਖਾਇਆ। ਨਾ ਕੋਈ ਸੀਸ ਨਾ ਕੋਈ ਧੜਿਆ, ਤਤਵ ਤਤ ਨਾ ਕੋਇ ਧਰਾਇਆ। ਅੱਖਰ ਵਿਦਿਆ ਕੋਇ ਨਾ ਪੜ੍ਹਿਆ, ਰਾਗ ਰਾਗਨੀ ਨਾ ਕੋਇ ਸਾਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਸਚ ਦਵਾਰਾ, ਪੁਰਖ ਅਬਿਨਾਸ਼ੀ ਖੇਲ ਅਪਾਰਾ, ਦਰ ਘਰ ਸਾਚੇ ਆਪ ਕਰਾਇੰਦਾ। ਦਰ ਘਰ ਸਾਚਾ ਹਰਿ ਸੁਹਾਵਣਾ, ਨਿਰਗੁਣ ਜੋਤ ਨੂਰ ਉਜਿਆਰ। ਦੀਪਕ ਜੋਤ ਇਕ ਜਗਾਵਣਾ, ਤੇਲ ਬਾਤੀ ਨਾ ਕੋਇ ਪਿਆਰ। ਰਵ ਸਸ ਨਾ ਕੋਇ ਚੜ੍ਹਾਵਣਾ, ਮੰਡਲ ਮੰਡਪ ਨਾ ਕੋਇ ਸਤਾਰ। ਗਗਨ ਗਗਨੰਤਰ ਨਾ ਕੋਇ ਵਖਾਵਣਾ, ਜਲ ਬਿੰਬ ਨਾ ਕੋਇ ਧਾਰ। ਧਰਤ ਧਵਲ ਨਾ ਕੋਇ ਉਪਾਵਣਾ, ਆਕਾਸ਼ ਪਰਕਾਸ਼ ਨਾ ਹੋਏ ਉਜਿਆਰ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਵਖਾਵਣਾ, ਤ੍ਰੈਗੁਣ ਤਤ ਨਾ ਕੋਇ ਭੰਡਾਰ। ਬ੍ਰਹਮ ਵੰਡ ਨਾ ਕੋਇ ਵੰਡਾਵਣਾ, ਲੱਖ ਚੁਰਾਸੀ ਨਾ ਕੋਇ ਪਸਾਰ। ਜੰਗਲ ਜੂਹ ਉਜਾੜ ਪਹਾੜ ਨਾ ਕੋਇ ਵਖਾਵਣਾ, ਸਮੁੰਦ ਸਾਗਰ ਨਾ ਕੋਇ ਜਾਣੇ ਪਾਰ ਕਿਨਾਰ। ਕਾਇਆ ਗਾਗਰ ਨਾ ਕੋਇ ਰਖਾਵਣਾ, ਮਨ ਮਤ ਬੁਧ ਨਾ ਕੋਇ ਪਿਆਰ। ਜਾਗਰਤ ਜੋਤ ਇਕ ਜਗਾਵਣਾ, ਦਰ ਘਰ ਸਾਚੇ ਆਪ ਕਰਤਾਰ। ਗੁਰ ਪੀਰ ਅਵਤਾਰ ਨਾ ਕੋਇ ਵਖਾਵਣਾ, ਸਾਧ ਸੰਤ ਨਾ ਪਾਵੇ ਸਾਰ। ਨਿਰਗੁਣ ਆਪਣਾ ਰੂਪ ਆਪ ਵਟਾਵਣਾ, ਸਾਚੇ ਤਖ਼ਤ ਬੈਠ ਸੱਚਾ ਸਿਕਦਾਰ। ਸ਼ਾਹੋ ਭੂਪ ਆਪ ਅਖਵਾਵਣਾ, ਦੋ ਜਹਾਨਾਂ ਖੇਲ ਅਪਾਰ। ਤਖ਼ਤ ਨਿਵਾਸੀ ਏਕਾ ਤਖ਼ਤ ਹੰਢਾਵਣਾ, ਦੂਸਰ ਕੋਇ ਨਾ ਚੋਬਦਾਰ। ਲੋਆਂ ਪੁਰੀਆਂ ਨਾ ਕੋਇ ਬਣਾਵਣਾ, ਕਰੋੜ ਤੇਤੀਸ ਨਾ ਕੋਇ ਸ਼ੰਗਾਰ। ਗਣ ਗੰਧਰਬ ਨਾ ਨਾਚ ਨਚਾਵਣਾ, ਯਸ ਅਪੱਛਰਾਂ ਨਾ ਗਾਏ ਆਪਣੀ ਵਾਰ। ਪੁਰਖ ਅਬਿਨਾਸ਼ੀ ਆਪਣੀ ਕਲ ਆਪ ਵਰਤਾਵਣਾ, ਕਾਗਦ ਕਲਮ ਨਾ ਲਿਖਣਹਾਰ। ਬ੍ਰਹਮਾ ਵੇਦ ਲਿਖ ਨਾ ਗਾਏ ਚਾਰ ਚਾਰ ਜੁਗ ਨਾ ਕੋਇ ਧਰਾਵਣਾ, ਚਾਰੇ ਖਾਣੀ ਨਾ ਕੋਇ ਪਸਾਰ। ਚਾਰੇ ਬਾਣੀ ਨਾ ਕੋਇ ਅਲਾਵਣਾ, ਚਾਰ ਵਰਨ ਨਾ ਕੋਇ ਪਸਾਰ। ਚਾਰ ਯਾਰੀ ਨਾ ਮੇਲ ਮਿਲਾਵਣਾ, ਇਕ ਇਕੱਲਾ ਏਕੰਕਾਰ। ਦਰਗਹਿ ਸਾਚੀ ਧਾਮ ਸੁਹਾਵਣਾ, ਨਿਰਗੁਣ ਜੋਤ ਕਰ ਉਜਿਆਰ। ਘਰ ਮੰਦਰ ਡੇਰਾ ਲਾਵਣਾ, ਸਚਖੰਡ ਦਵਾਰੇ ਪਾਏ ਸਾਰ। ਸਤਿ ਸਤਿ ਸਤਿ ਆਪਣਾ ਰੂਪ ਧਰਾਵਣਾ, ਬ੍ਰਹਮ ਮਤ ਨਾ ਕੋਇ ਵਿਚਾਰ। ਤਤਵ ਤਤ ਨਾ ਕੋਇ ਰਖਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਖੇਲ ਅਪਾਰਾ ਕਰੇ ਕਰਾਏ ਕਰਨੇਹਾਰਾ, ਨਾ ਕੋਈ ਵੇਖੇ ਜੀਵ ਸੰਸਾਰਾ, ਏਕਾ ਇਕ ਬੇਪਰਵਾਹੀਆ। ਇਕ ਇਕੱਲਾ ਬੇਪਰਵਾਹ, ਆਦਿ ਜੁਗਾਦਿ ਸਮਾਇਆ। ਸਤਿ ਪੁਰਖ ਨਿਰੰਜਣ ਨਾਉਂ ਧਰਾ, ਆਪਣੀ ਕਲ ਵਰਤਾਇਆ। ਅਗੰਮ ਅਗੰਮੜਾ ਥਾਨ ਸੁਹਾ, ਥਾਨ ਥਨੰਤਰ ਆਪ ਸੁਹਾਇਆ। ਅਲੱਖ ਅਲੱਖਣਾ ਅਲੱਖ ਜਗਾ, ਅਲੱਖ ਅਲੱਖਣਾ ਆਪਣੀ ਮੰਗ ਆਪ ਮੰਗਾਇਆ। ਸੁੰਨ ਸਮਾਧੀ ਰਿਹਾ ਸਮਾ, ਮੋਨ ਰੂਪ ਆਪ ਵਟਾਇਆ। ਗੁਣ ਅਵਗੁਣ ਨਾ ਸਕੇ ਕੋਇ ਜਣਾ, ਨਿਰਗੁਣ ਆਪਣੀ ਧਾਰ ਆਪ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਸੇ ਏਕਾ ਘਰ, ਘਰ ਮੰਦਰ ਆਪ ਸੁਹਾਇਆ। ਘਰ ਮੰਦਰ ਹਰਿ ਸੁਹਾਇੰਦਾ, ਚਾਰ ਦੀਵਾਰ ਨਾ ਕੋਇ ਬਣਾਈਆ। ਮੂਰਤ ਅਕਾਲ ਵਿਚ ਟਿਕਾਇੰਦਾ, ਦੂਸਰ ਇਸ਼ਟ ਨਾ ਕੋਇ ਮਨਾਈਆ। ਰਸਨਾ ਜਿਹਵਾ ਨਾ ਕੋਇ ਹਲਾਇੰਦਾ, ਧੁਨ ਨਾਦ ਨਾ ਕੋਇ ਵਜਾਈਆ। ਅੱਖਰ ਵਿਦਿਆ ਨਾ ਕੋਇ ਪੜ੍ਹਾਇੰਦਾ। ਕਾਗਦ ਕਲਮ ਨਾ ਲਿਖੇ ਸ਼ਾਹੀਆ। ਮਾਤ ਪਿਤ ਨਾ ਕੋਇ ਬਣਾਇੰਦਾ, ਨਾਤਾ ਦਿਸੇ ਨਾ ਭੈਣਾਂ ਭਾਈਆ। ਜ਼ਾਤ ਪਾਤ ਨਾ ਕੋਇ ਰਖਾਇੰਦਾ, ਵਰਨ ਗੋਤ ਨਾ ਕੋਇ ਰਖਾਈਆ। ਏਕਾ ਆਪਣਾ ਥਾਨ ਸੁਹਾਇੰਦਾ, ਦਰਗਹਿ ਸਾਚੀ ਵੱਡੀ ਵਡਿਆਈਆ। ਸਾਚੀ ਸੇਜ ਆਪ ਹੰਢਾਇੰਦਾ, ਆਪ ਆਪਣਾ ਮੇਲ ਮਿਲਾਈਆ। ਨਾਰੀ ਕੰਤ ਆਪ ਪਰਨਾਇੰਦਾ, ਨਾਰ ਭਤਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਸਾਚਾ ਘਰ, ਆਪੇ ਵਸੇ ਏਕਾ ਹਰਿ, ਦੂਜਾ ਦਰ ਨਾ ਕੋਇ ਸੁਹਾਇੰਦਾ। ਸਾਚਾ ਦਰ ਸੁਹਾਵਣਾ, ਪੁਰਖ ਅਬਿਨਾਸ਼ੀ ਆਪ ਸੁਹਾਇਆ। ਸੋ ਪੁਰਖ ਨਿਰੰਜਣ ਏਕਾ ਪਾਵਣਾ, ਹਰਿ ਪੁਰਖ ਨਿਰੰਜਣ ਮੇਲ ਮਿਲਾਇਆ। ਏਕੰਕਾਰਾ ਨਜ਼ਰੀ ਆਵਣਾ, ਆਦਿ ਨਿਰੰਜਣ ਦਏ ਦਰਸਾਇਆ। ਸ੍ਰੀ ਭਗਵਾਨ ਸਗਨ ਮਨਾਵਣਾ, ਅਬਿਨਾਸ਼ੀ ਕਰਤਾ ਵੇਖ ਵਖਾਇਆ। ਪਾਰਬ੍ਰਹਮ ਪ੍ਰਭ ਝੋਲੀ ਪਾਵਣਾ, ਸਾਚੀ ਵਸਤ ਅਮੋਲਕ ਆਪਣੀ ਆਪ ਵਰਤਾਇਆ। ਸਚਖੰਡ ਦਵਾਰ ਬਣਾਏ ਸਾਚੀ ਗੋਲਕ, ਆਪਣਾ ਕੁੰਡਾ ਆਪੇ ਲਾਹਿਆ। ਆਪੇ ਜਾਣੇ ਆਪਣੀ ਖੇਲ ਅਨ ਬੋਲਤ, ਬੋਲਤ ਬੋਲਤ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵੇਖੇ ਸਾਚਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਦਰ ਦਰਵਾਜ਼ਾ ਸਾਹਿਬ ਬੇਐਬ ਪਰਵਰਦਿਗਾਰ, ਆਪਣਾ ਖੇਲ ਆਪ ਖਲਾਈਆ। ਮੁਕਾਮੇ ਹੱਕ ਹੱਕ ਹੋ ਤਿਆਰ, ਹੱਕ ਹੱਕ ਵਿਚ ਟਿਕਾਈਆ। ਆਪਣੀ ਲਜਿਆ ਆਪੇ ਰੱਖ, ਆਪਣਾ ਹੋਏ ਆਪ ਸਹਾਈਆ। ਆਪਣਾ ਪੜਦਾ ਆਪੇ ਢਕ, ਆਪੇ ਪੱਲੂ ਰਿਹਾ ਪਾਈਆ। ਆਪੇ ਲੇਖਾ ਜਾਣੇ ਪੁਰਖ ਸਮਰਥ, ਸਮਰਥ ਪੁਰਖ ਭੇਵ ਨਾ ਰਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਆਪਣੀ ਮਹਿਮਾ ਗਾਏ ਅਕਥ, ਕਥਨੀ ਕਥ ਨਾ ਸਕੇ ਰਾਈਆ। ਨਿਰਗੁਣ ਚਲਾਏ ਆਪਣਾ ਰਥ, ਆਪਣੀ ਸੇਵਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪਣੀ ਵੰਡਨ ਆਪ ਵੰਡਾਈਆ। ਸਾਚੀ ਵੰਡਣ ਹਰਿ ਕਰਤਾਰ, ਸਚਖੰਡ ਦਵਾਰੇ ਆਪ ਵੰਡਾਇੰਦਾ। ਨਿਰਗੁਣ ਦਾਤਾ ਨਿਰਗੁਣ ਭਿਖਾਰ, ਨਿਰਗੁਣ ਭਿੱਖਕ ਨਿਰਗੁਣ ਭਿਛਿਆ ਝੋਲੀ ਪਾਇੰਦਾ। ਨਿਰਗੁਣ ਵਣਜ ਨਿਰਗੁਣ ਵਪਾਰ, ਨਿਰਗੁਣ ਹੱਟ ਪਸਾਰਾ ਆਪ ਵਖਾਇੰਦਾ। ਨਿਰਗੁਣ ਮੀਤ ਨਿਰਗੁਣ ਮੁਰਾਰ, ਨਿਰਗੁਣ ਕੰਤ ਨਿਰਗੁਣ ਨਾਰ, ਨਿਰਗੁਣ ਸਾਚੀ ਸੇਜ ਹੰਢਾਇੰਦਾ। ਨਿਰਗੁਣ ਪੂਤ ਸੁੱਤ ਦੁਲਾਰ, ਨਿਰਗੁਣ ਮਾਤ ਪਿਤ ਕਰੇ ਪਿਆਰ, ਰੂਪ ਰੰਗ ਨਾ ਕੋਇ ਵਖਾਇੰਦਾ। ਨਿਰਗੁਣ ਸਤਿ ਸਤਿ ਦਏ ਹੁਲਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਮੰਦਰ ਆਪੇ ਵੜ, ਆਪਣਾ ਬਲ ਆਪ ਧਰਾਇੰਦਾ। ਆਪਣਾ ਬਲ ਆਪੇ ਧਾਰ, ਆਪਣੀ ਕਰਨੀ ਆਪ ਕਮਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰ, ਨਿਰਗੁਣ ਨਿਰਗੁਣ ਲਏ ਉਪਜਾਈਆ। ਨਿਰਗੁਣ ਕਰੇ ਸਤਿ ਵਰਤਾਰ, ਨਿਰਗੁਣ ਸਾਂਤਕ ਸਹਿਜ ਸੁਖਦਾਈਆ। ਨਿਰਗੁਣ ਰਾਜ ਨਿਰਗੁਣ ਜੋਗ ਸੱਚਾ ਸਿਕਦਾਰ, ਨਿਰਗੁਣ ਸ਼ਾਹ ਸੱਚਾ ਪਾਤਸ਼ਾਹ ਨਿਰਗੁਣ ਦਰ ਦਰਵੇਸ਼ ਬਣੇ ਭਿਖਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪੇ ਰਿਹਾ ਚਲਾਈਆ। ਕਲ ਕਲਵੰਤਾ ਮਹਾਂਕਾਲ, ਭੇਵ ਅਭੇਦ ਛੁਪਾਇੰਦਾ। ਸਤਿ ਸਰੂਪ ਦੀਨ ਦਿਆਲ, ਦਇਆ ਨਿਧ ਆਪ ਅਖਵਾਇੰਦਾ। ਸ਼ਾਹੋ ਭੂਪ ਆਪਣਾ ਕਾਰਜ ਕਰੇ ਸਿਧ, ਸਾਚਾ ਮਾਰਗ ਆਪੇ ਲਾਇੰਦਾ। ਪੁਰਖ ਅਬਿਨਾਸ਼ੀ ਆਪੇ ਜਾਣੇ ਆਪਣੀ ਬਿਧ, ਆਪਣੀ ਧਾਰ ਆਪ ਬੰਧਾਇੰਦਾ। ਨਾ ਕੋਈ ਦਿਸੇ ਨਵ ਨਿਧ, ਅਠਾਰਾਂ ਸਿਧ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸਚ ਪਸਾਰਾ, ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਆਪਣੀ ਖੇਲ ਖਿਲਾਇੰਦਾ। ਕਰਤਾ ਪੁਰਖ ਸੱਚਾ ਸੁਲਤਾਨ, ਕਾਦਰ ਕਰੀਮ ਆਪ ਅਖਵਾਇੰਦਾ। ਸਚ ਦਵਾਰੇ ਸਚ ਨਿਸ਼ਾਨ, ਸਚਖੰਡ ਨਿਵਾਸੀ ਆਪ ਝੁਲਾਇੰਦਾ। ਸਾਚੇ ਤਖ਼ਤ ਸ੍ਰੀ ਭਗਵਾਨ, ਸਚ ਸਿੰਘਾਸਣ ਆਸਣ ਲਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨ, ਆਪਣੀ ਇਛਿਆ ਆਪ ਉਪਾਇੰਦਾ। ਸ਼ਬਦੀ ਸ਼ਬਦ ਦੇਵੇ ਮਾਣ, ਪੂਤ ਸਪੂਤਾ ਏਕਾ ਜਾਇੰਦਾ। ਆਪੇ ਗੋਪੀ ਆਪੇ ਕਾਹਨ, ਆਪੇ ਆਪਣੀ ਰਾਸ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸੇ ਸਾਚੇ ਘਰ, ਦਰ ਦਰਵਾਜ਼ਾ ਦਰ ਦਰਬਾਰਾ ਇਕ ਸੁਹਾਇੰਦਾ। ਦਰ ਦਰਬਾਰਾ ਹਰਿ ਸੁਹਾਇਆ, ਸਚਖੰਡ ਵੱਜੀ ਵਧਾਈਆ। ਪੁਰਖ ਅਗੰਮੜੇ ਅਗੰਮੜਾ ਹੁਕਮ ਚਲਾਇਆ, ਲੇਖਾ ਲਿਖਣ ਵਿਚ ਨਾ ਆਈਆ। ਆਪਣਾ ਨਾਮਾ ਆਪਣਾ ਸ਼ਬਦ ਆਪੇ ਗਾਇਆ, ਆਪੇ ਕਰੇ ਸ਼ਨਵਾਈਆ। ਆਪਣਾ ਮਰਦੰਗ ਸਾਰੰਗ ਆਪ ਵਜਾਇਆ, ਦੂਸਰ ਹੱਥ ਨਾ ਕੋਇ ਵਡਿਆਈਆ । ਆਪਣਾ ਮਰਦੰਗ ਆਪ ਉਠਾਇਆ, ਆਪਣੀ ਸੇਵਾ ਆਪ ਕਮਾਈਆ। ਆਪਣਾ ਰੰਗ ਆਪ ਚੜ੍ਹਾਇਆ, ਉਤਰ ਕਦੇ ਨਾ ਜਾਈਆ। ਆਪਣਾ ਸੰਗ ਆਪ ਨਿਭਾਇਆ, ਸਗਲਾ ਸਾਥੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਨਰ ਨਰੇਸ਼ ਸਾਚੇ ਤਖ਼ਤ ਆਪ ਸੁਣਾਈਆ। ਸ਼ਬਦ ਸੰਦੇਸਾ ਸਚ ਵਰਤਾਰਾ, ਹਰਿ ਸਾਚੇ ਸਚ ਜਣਾਇਆ। ਪੂਤ ਸਪੂਤਾ ਕਰ ਉਜਿਆਰਾ, ਏਕਾ ਸ਼ਬਦ ਉਠਾਇਆ। ਨਿਰਗੁਣ ਨਿਰਗੁਣ ਖੇਲ ਅਪਾਰਾ, ਨਿਰਗੁਣ ਨਿਰਗੁਣ ਲਏ ਕਰਾਇਆ। ਨਿਰਗੁਣ ਹੁਕਮ ਨਿਰਗੁਣ ਵਰਤਾਰਾ, ਨਿਰਗੁਣ ਹੁਕਮੀ ਹੁਕਮ ਸੁਣਾਇਆ। ਨਿਰਗੁਣ ਘਰ ਨਿਰਗੁਣ ਮੰਦਰ ਨਿਰਗੁਣ ਦਵਾਰਾ, ਨਿਰਗੁਣ ਦਰ ਦਰ ਅਲਖ ਜਗਾਇਆ। ਨਿਰਗੁਣ ਵਣਜ ਨਿਰਗੁਣ ਵਪਾਰਾ, ਨਿਰਗੁਣ ਝੋਲੀ ਆਪ ਭਰਾਇਆ। ਨਿਰਗੁਣ ਸ਼ਾਹ ਸਿਕਦਾਰਾ, ਨਿਰਗੁਣ ਆਪਣੀ ਝੋਲੀ ਅੱਗੇ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸਮਝਾਇਆ। ਧੁਰ ਫ਼ਰਮਾਣਾ ਹਰਿ ਸਮਝਾਇੰਦਾ, ਸ਼ਬਦ ਸੁੱਤ ਕਰ ਤਿਆਰ। ਆਪਣਾ ਖੇਲ ਆਪ ਖਿਲਾਇੰਦਾ, ਖੇਲਣਹਾਰ ਆਪ ਨਿਰੰਕਾਰ। ਰੂਪ ਰੰਗ ਨਾ ਕੋਇ ਵਖਾਇੰਦਾ, ਰੰਗ ਰਤੜਾ ਸਾਚਾ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਕਰੇ ਵਰਤਾਰ। ਹਰਿ ਹੁਕਮ ਵਰਤਾਇਆ, ਸ਼ਬਦੀ ਸ਼ਬਦ ਜਣਾਈਆ। ਸਾਚਾ ਭਾਣਾ ਆਪ ਸੁਣਾਇਆ, ਹਰਿ ਭਾਣੇ ਰਿਹਾ ਸਮਾਈਆ। ਰਾਜਾ ਰਾਣਾ ਆਪ ਅਖਵਾਇਆ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਅਦਲ ਅਦਾਲਤ ਇਕ ਵਖਾਇਆ, ਸਾਖਿਆਤ ਨੂਰ ਰੁਸ਼ਨਾਈਆ। ਆਪਣਾ ਲੇਖਾ ਆਪੇ ਰਿਹਾ ਪੜ੍ਹਾਇਆ, ਆਪ ਆਪਣੀ ਦਇਆ ਕਮਾਈਆ। ਆਪਣੀ ਵੰਡਣ ਰਿਹਾ ਵੰਡਾਇਆ, ਵੰਡ ਵੰਡ ਵੇਖੇ ਥਾਉਂ ਥਾਈਂਆ। ਏਕਾ ਸ਼ਬਦ ਸੇਵਾ ਲਾਇਆ, ਸਤਿਗੁਰ ਸਾਚਾ ਸੇਵ ਕਮਾਈਆ। ਸਚਖੰਡ ਦਵਾਰਾ ਵੇਖ ਵਖਾਇਆ, ਵੇਖਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੁਲਾਰਾ ਇਕ ਉਠਾਈਆ । ਸ਼ਬਦ ਦੁਲਾਰਾ ਜਾਗਿਆ, ਕਿਰਪਾ ਕਰੀ ਆਪ ਕਰਤਾਰ। ਸਰਨ ਸਰਨਾਈ ਸਾਚੀ ਲਾਗਿਆ, ਨਿਉਂ ਨਿਉਂ ਕਰੇ ਨਿਮਸਕਾਰ। ਧੰਨ ਧੰਨ ਸੁਭਾਗ ਮੇਰੇ ਵਡਭਾਗਿਆ, ਪ੍ਰਭ ਪਾਇਆ ਏਕਾ ਵਾਰ। ਆਦਿ ਜੁਗਾਦਿ ਮੰਨਾਂ ਤੇਰੀ ਆਗਿਆ, ਤੇਰਾ ਹੁਕਮ ਮੇਰਾ ਸਿਕਦਾਰ। ਤੇਰੇ ਹੁਕਮੇ ਅੰਦਰ ਫਿਰਾਂ ਭਾਗਿਆ, ਕਰਾਂ ਕਰਾਵਾਂ ਸਾਚੀ ਕਾਰ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਵਸਤ ਇਕ ਅਪਾਰ। ਸ਼ਬਦ ਸੁੱਤ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਸਤਿਗੁਰ ਦਾਤੇ ਚਾੜ੍ਹ ਰੰਗ, ਸਤਿ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਏਕਾ ਵਾਰ ਮੇਰਾ ਕੱਜਣਾ ਨੰਗ, ਪੜਦਾ ਉਤਰ ਕਦੇ ਨਾ ਜਾਈਆ। ਤੇਰਾ ਨਾਉਂ ਮੇਰਾ ਮਰਦੰਗ, ਵੱਜਦਾ ਰਹੇ ਸਭਨੀ ਥਾਈਂਆ। ਤੂੰ ਦਾਤਾ ਸੂਰਾ ਸਰਬੰਗ, ਹਉਂ ਸੇਵਕ ਸੇਵ ਕਮਾਈਆ। ਤੇਰੀ ਗੋਦ ਮੇਰਾ ਅੰਗ, ਅੰਗੀਕਾਰ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦ ਦੁਲਾਰਾ ਢਹਿ ਢਹਿ ਪਏ ਸਰਨਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਦਇਆ ਕਮਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਆਪਣੇ ਅੰਗ ਲਗਾਇੰਦਾ। ਪਿਤਾ ਪੂਤ ਇਕ ਪਿਆਰ, ਸਾਚਾ ਨਾਤਾ ਜੋੜ ਜੁੜਾਇੰਦਾ। ਸਾਚੇ ਦੂਤ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਵਖਾਇੰਦਾ। ਤੇਰਾ ਹੁਕਮ ਵਰਤੇ ਕੂਟ ਚਾਰ, ਦਹਿ ਦਿਸ਼ਾ ਤੇਰੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਆਪ ਸਮਝਾਇੰਦਾ। ਹਰਿ ਸ਼ਬਦੀ ਸ਼ਬਦ ਸਮਝਾਇਆ, ਆਪ ਆਪਣਾ ਪੜਦਾ ਲਾਹ। ਏਕਾ ਮਾਰਗ ਸਚ ਵਖਾਇਆ, ਪੁਰਖ ਅਬਿਨਾਸ਼ੀ ਬਣੇ ਮਲਾਹ। ਤੇਰੀ ਸੇਵਾ ਇਕ ਵਖਾਇਆ, ਨਿਰਗੁਣ ਆਪਣਾ ਭੇਵ ਦਏ ਖੁਲ੍ਹਾ। ਤੇਰੀ ਰਚਨਾ ਆਪ ਰਚਾਇਆ, ਰਚ ਰਚ ਵੇਖੇ ਸਰਬ ਰਜ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਿਤਾ ਸੁਣਾ। ਸ਼ਬਦ ਸੁਣਾਇਆ ਹਰਿ ਨਿਰੰਕਾਰ, ਸੁੱਤ ਦੁਲਾਰਾ ਮਾਣ ਰਖਾਈਆ। ਏਕੰਕਾਰਾ ਕਰੇ ਪਿਆਰ, ਨਿਰਾਕਾਰ ਸਹਿਜ ਸੁਖਦਾਈਆ। ਜੋਤੀ ਦੇਵੇ ਸਾਚੀ ਧਾਰ, ਜੋਤ ਸ਼ਬਦ ਕਰੇ ਕੁੜਮਾਈਆ। ਪੁਰਖ ਅਬਿਨਾਸ਼ੀ ਅਗੰਮ ਅਪਾਰ, ਅਗੰਮੜੀ ਕਾਰ ਆਪ ਕਮਾਈਆ। ਵਰਤੇ ਵਰਤਾਵੇ ਆਪਣਾ ਵਰਤਾਰ, ਵਰਤੰਤ ਭਗਵੰਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਹਰਿ ਖੁਲ੍ਹਾਇਆ ਆਪਣਾ ਭੇਵ, ਆਪਣਾ ਪੜਦਾ ਆਪੇ ਲਾਹਿੰਦਾ। ਪੁਰਖ ਅਬਿਨਾਸ਼ੀ ਅਲੱਖ ਅਭੇਵ, ਮਹਿਮਾ ਗਣਤ ਨਾ ਕੋਇ ਗਣਾਇੰਦਾ। ਸਾਚੇ ਸ਼ਬਦ ਤੇਰੀ ਸਾਚੀ ਸੇਵ, ਸਾਚਾ ਕਰਮੀ ਕਰਮ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚਾ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸ਼ ਅਲਾਇਆ, ਕਰ ਕਿਰਪਾ ਆਪ ਨਿਰੰਕਾਰ। ਆਪ ਆਪਣਾ ਹੁਕਮ ਜਣਾਇਆ, ਆਪੇ ਖੋਲ੍ਹਿਆ ਬੰਦ ਕਿਵਾੜ। ਆਪਣੀ ਰਚਨਾ ਆਪ ਵਖਾਇਆ, ਨਿਰਗੁਣ ਨਿਰਗੁਣ ਕਰ ਪਸਾਰ। ਸੁੱਤ ਦੁਲਾਰਾ ਆਪ ਉਠਾਇਆ, ਸਿਰ ਰੱਖ ਹੱਥ ਸਮਰਥ ਕਰਤਾਰ। ਮਹਿਮਾ ਅਕਥ ਆਪ ਜਣਾਇਆ, ਏਕਾ ਲਿਵ ਇਕ ਗੁਫ਼ਤਾਰ। ਤਾਰ ਸਤਾਰ ਨਾ ਕੋਇ ਹਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇਆ। ਭੇਵ ਜਣਾਇਆ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਦਇਆ ਕਮਾਇੰਦਾ। ਸ਼ਬਦ ਦੁਲਾਰੇ ਤੇਰਾ ਖੇਲ ਤਮਾਸ਼, ਤੇਰੀ ਮੰਡਲ ਰਾਸ ਰਚਾਇੰਦਾ। ਤੇਰਾ ਗਗਨ ਹੋਏ ਪਰਕਾਸ਼, ਲੋਆਂ ਪੁਰੀਆਂ ਤੇਰਾ ਰੂਪ ਧਰਾਇੰਦਾ। ਬ੍ਰਹਿਮੰਡ ਖੰਡ ਹੋਏ ਤੇਰਾ ਨਿਵਾਸ, ਤੇਰੀ ਡੋਰੀ ਬੰਧਨ ਪਾਇੰਦਾ। ਤੇਰਾ ਰੰਗ ਪ੍ਰਿਥਮੀ ਆਕਾਸ਼, ਰੰਗ ਰੰਗੀਲਾ ਆਪ ਚੜ੍ਹਾਇੰਦਾ। ਤੇਰਾ ਨੇਤਰ ਰਵ ਸਸ ਕਰੇ ਪਰਕਾਸ਼, ਨਿਜ ਨੇਤਰ ਸੇਵਾ ਆਪ ਕਰਾਇੰਦਾ। ਇਕ ਕਿਰਨ ਹੋਏ ਦਾਸੀ ਦਾਸ, ਇਕ ਇਕ ਇਕ ਨਾਲ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਝੋਲੀ ਪਾਇੰਦਾ। ਸ਼ਬਦ ਸੁੱਤ ਵਰ ਹਰਿ ਸਾਚਾ ਪਾਇਆ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਗਗਨ ਮੰਡਲ ਰਚਨ ਰਚਾਇਆ, ਰਵ ਸਸ ਤਾਰ ਸਤਾਰ ਆਪ ਲਟਕਾਇੰਦਾ। ਬਹਿਮੰਡ ਖੰਡ ਰੂਪ ਵਟਾਇਆ, ਆਪ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵਾ ਆਪ ਲਗਾਇੰਦਾ। ਸੇਵ ਲਗਾਇਆ ਸੇਵਾਦਾਰ, ਸੇਵਕ ਸੇਵਾ ਸੇਵ ਕਮਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਸਾਚੇ ਸ਼ਬਦ ਬਖ਼ਸ਼ੀ ਇਕ ਸਰਨਾਈਆ। ਤੇਰਾ ਮਹੱਲ ਅਟੱਲ ਮੁਨਾਰ, ਉਚ ਦਵਾਰ ਹਰਿ ਵੇਖ ਵਖਾਈਆ। ਆਦਿ ਆਦਿ ਬੰਨ੍ਹ ਆਪੇ ਧਾਰ, ਆਦਿ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪਣਾ ਮੇਲਾ ਮੇਲ ਮਿਲਾਈਆ। ਮੇਲ ਮਿਲਾਵਾ ਹਰਿ ਹਰਿ ਕੰਤ, ਕੰਤ ਕੰਤੂਹਲ ਆਪ ਹੰਢਾਈਆ। ਆਪੇ ਆਦਿ ਆਪੇ ਅੰਤ, ਆਪੇ ਮਧ ਰਿਹਾ ਸਮਾਇਆ। ਆਪੇ ਜਾਣੇ ਆਪਣੀ ਬਣਤ, ਆਪ ਆਪਣੀ ਰਚਨ ਰਚਾਈਆ। ਆਪੇ ਨਾਮ ਆਪੇ ਮੰਤ, ਆਪ ਆਪਣਾ ਰਿਹਾ ਦ੍ਰਿੜਾਈਆ। ਆਪੇ ਪੂਰਨ ਜੋਤ ਸ੍ਰੀ ਭਗਵੰਤ, ਪਾਰਬ੍ਰਹਮ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਾਹਿਬ ਸ਼ਬਦ ਸੁਲਤਾਨ ਏਕਾ ਏਕ ਵਖਾਈਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਰਚਨ ਰਚਾਇਆ, ਹਰਿ ਸ਼ਬਦੀ ਖੇਲ ਖਿਲਾਇੰਦਾ। ਆਪਣਾ ਅੰਗ ਸੂਰਾ ਸਰਬੰਗ ਭੰਗ ਕਰਾਇਆ, ਆਪਣੀ ਵੰਡਣ ਆਪਣੇ ਹੱਥ ਰਖਾਇੰਦਾ। ਆਪਣਾ ਅਨੰਦ ਆਪਣੇ ਵਿਚ ਟਿਕਾਇਆ, ਦੂਸਰ ਰਸ ਨਾ ਕੋਇ ਸੁਹਾਇੰਦਾ। ਆਪਣਾ ਬੰਦ ਆਪ ਖੁਲ੍ਹਾਇਆ, ਆਪ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸ਼ਬਦ ਖੇਲ ਪਸਾਰ, ਆਪੇ ਸ਼ਬਦ ਵਰਤੇ ਵਰਤਾਰ, ਗੁਪਤ ਜ਼ਾਹਰ ਆਪ ਹੋ ਆਇੰਦਾ। ਗੁਪਤ ਜ਼ਾਹਰ ਹਰਿ ਖੇਲ ਅਪਾਰਾ, ਸਾਚੇ ਸ਼ਬਦ ਦਏ ਵਡਿਆਈਆ। ਨਿਰਗੁਣ ਅੰਦਰ ਨਿਰਗੁਣ ਧਾਰਾ, ਨਿਰਗੁਣ ਨਿਰਗੁਣ ਦਏ ਟਿਕਾਈਆ। ਨਿਰਗੁਣ ਬੀਜ ਨਿਰਗੁਣ ਫਲ ਕਿਆਰਾ, ਨਿਰਗੁਣ ਪਤ ਡਾਲ੍ਹੀ ਆਪ ਮਹਿਕਾਈਆ। ਨਿਰਗੁਣ ਭਵਰਾ ਗੂੰਜੇ ਅਪਰ ਅਪਾਰਾ, ਨਿਰਗੁਣ ਰਸ ਰਸੀਆ ਸਾਚਾ ਮਾਹੀਆ। ਨਿਰਗੁਣ ਭੋਗੀ ਨਿਰਗੁਣ ਵਿਯੋਗੀ ਨਿਰਗੁਣ ਸੰਜੋਗੀ ਕਰੇ ਖੇਲ ਆਪ ਕਰਤਾਰਾ, ਆਪਣੀ ਕਰਨੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣੇ ਵਿਚ ਸਮਾਈਆ। ਆਪਣੀ ਇਛਿਆ ਆਪਣੇ ਅੰਦਰ ਧਰ, ਆਪਣਾ ਬੀਜ ਆਪ ਬਿਜਾਇੰਦਾ। ਨਾ ਕੋਈ ਪੁਰਖ ਨਾਰੀ ਨਰ, ਨਰ ਨਰਾਇਣ ਆਪਣਾ ਮੇਲ ਆਪ ਮਿਲਾਇੰਦਾ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਅਧਵਿਚਕਾਰ ਨਾ ਕੋਇ ਸੁਹਾਇੰਦਾ। ਆਪਣੇ ਅੰਦਰ ਆਪੇ ਵੜ, ਆਪਣਾ ਬੂਟਾ ਆਪੇ ਲਾਇੰਦਾ। ਆਪੇ ਵੇਖੇ ਅੱਗੇ ਖੜ, ਆਪ ਆਪਣਾ ਰੂਪ ਵਟਾਇੰਦਾ। ਆਪਣਾ ਘਾੜਨ ਆਪੇ ਘੜ, ਘੜਨ ਭੰਨਣਹਾਰ ਆਪਣੀ ਖੇਲ ਖਿਲਾਇੰਦਾ। ਆਪਣਾ ਲੜ ਆਪੇ ਫੜ, ਆਪਣਾ ਪੱਲੂ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚੇ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸੁਹਾਵਣਾ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਪੁਰਖ ਅਬਿਨਾਸ਼ੀ ਵੇਸ ਵਟਾਵਣਾ, ਸ਼ਬਦੀ ਸ਼ਬਦ ਦਏ ਸਲਾਹੀਆ। ਆਪਣਾ ਨਾਉਂ ਆਪ ਪਰਗਟਾਵਣਾ, ਪਰਮ ਪੁਰਖ ਬੇਪਰਵਾਹੀਆ। ਆਪਣੀ ਕਲ ਆਪ ਵਰਤਾਵਣਾ, ਅਕਲ ਕਲ ਆਪ ਧਰਾਈਆ। ਆਪਣੀ ਅੰਸ ਆਪ ਉਪਜਾਵਣਾ, ਆਪਣਾ ਬੰਸ ਆਪ ਅਖਵਾਈਆ। ਵਿਸ਼ਵ ਆਪਣਾ ਨਾਉਂ ਧਰਾਵਣਾ, ਵਿਸ਼ਨੂੰ ਖੇਲ ਕਰੇ ਸ਼ਹਿਨਸ਼ਾਹੀਆ। ਸ਼ਬਦੀ ਮੇਲਾ ਮੇਲ ਮਿਲਾਵਣਾ, ਵਿਛੜ ਕਦੇ ਨਾ ਜਾਈਆ। ਸਾਚਾ ਮੰਦਰ ਆਪ ਸੁਹਾਵਣਾ, ਦੀਵਾ ਬਾਤੀ ਕਰ ਰੁਸ਼ਨਾਈਆ। ਆਪ ਆਪਣਾ ਵੇਖ ਵਖਾਵਣਾ, ਨੇਤਰ ਨੈਣ ਆਪ ਖੁਲ੍ਹਾਈਆ। ਆਪਣਾ ਰਾਗ ਆਪੇ ਗਾਵਣਾ, ਗਾਵਣਹਾਰਾ ਦਿਸ ਨਾ ਆਈਆ। ਵਿਸ਼ਨੂੰ ਆਪਣਾ ਮੇਲ ਮਿਲਾਵਣਾ, ਵਾਸਤਕ ਰੂਪ ਆਪ ਸਮਾਈਆ। ਮਾਤ ਪਿਤ ਨਾ ਕੋਇ ਬਣਾਵਣਾ, ਰਕਤ ਬੂੰਦ ਨਾ ਕੋਇ ਵਖਾਈਆ। ਦਸ ਦਸ ਮਾਸ ਨਾ ਗਰਭ ਤਪਾਵਣਾ, ਹਵਨ ਕੁੰਡ ਨਾ ਅਗਨ ਜਲਾਈਆ। ਆਪਣੀ ਇਛਿਆ ਆਪ ਪਰਗਟਾਵਣਾ, ਆਪੇ ਬਣੇ ਪਿਤਾ ਮਾਈਆ। ਸੁਰਤ ਸੀਰ ਇਕ ਪਿਆਵਣਾ, ਚਰਨ ਚਰਨੋਦਕ ਮੁਖ ਚੁਆਈਆ। ਸਾਚੀ ਧਾਰ ਵਿਚ ਟਿਕਾਵਣਾ, ਕਵਲ ਕਵਲ ਰੂਪ ਵਟਾਈਆ। ਕਵਲ ਆਪਣੀ ਨਾਭ ਸੁਹਾਵਣਾ, ਨਾਭੀ ਰੂਪ ਬੇਪਰਵਾਹੀਆ। ਬੇਆਬੀ ਖੇਲ ਖਲਾਵਣਾ, ਆਬ ਹਯਾਤ ਲਏ ਪਰਗਟਾਈਆ। ਬੇਆਫ਼ਤਾਬੀ ਆਫ਼ਤਾਬ ਚਮਕਾਵਣਾ, ਕਰ ਕਿਰਪਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਈਆ। ਵਿਸ਼ਨ ਹਰਿ ਉਪਜਾਇਆ, ਕਰ ਕਿਰਪਾ ਮਿਹਰਵਾਨ। ਆਪਣੀ ਬੂਝ ਆਪ ਬੁਝਾਇਆ, ਆਪੇ ਦੇਵਣਹਾਰਾ ਦਾਨ। ਆਪਣਾ ਭੇਵ ਆਪ ਖੁਲ੍ਹਾਇਆ, ਪਰਗਟ ਹੋ ਸ੍ਰੀ ਭਗਵਾਨ। ਆਪਣਾ ਸੰਜੋਗ ਆਪ ਜਣਾਇਆ, ਆਦਿ ਜੁਗਾਦੀ ਖੇਲ ਮਹਾਨ। ਆਪਣਾ ਭੋਗ ਆਪ ਭੋਗਾਇਆ, ਭਸਮੜ ਹੋਏ ਨਾ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਇਆ। ਸੋ ਪੁਰਖ ਨਿਰੰਜਣ ਰੂਪ ਵਟਾਏ, ਹੰ ਵਿਸ਼ਨੂੰ ਰੂਪ ਸਮਾਈਆ। ਓਅੰਕਾਰਾ ਏਕੰਕਾਰਾ ਨਿਰਾਕਾਰ ਖੇਲ ਖਲਾਏ, ਸਾਕਾਰ ਨਾ ਕੋਇ ਵਡਿਆਈਆ। ਪੁਰਖ ਅਕਾਲ ਆਪਣੀ ਮੂਰਤ ਆਪ ਪਰਗਟਾਏ, ਅਨਭਵ ਪਰਕਾਸ਼ ਟਿਕਾਈਆ। ਨੇਹਚਲ ਧਾਮ ਇਕ ਵਖਾਏ, ਅਸਥਲ ਬੈਠਾ ਸਾਚਾ ਮਾਹੀਆ। ਅੰਮ੍ਰਿਤ ਜਾਮ ਇਕ ਪਿਆਏ, ਅਮਰ ਅਮਰ ਅਮਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਵੰਸ ਆਪ ਸੁਹਾਈਆ। ਵਿਸ਼ਨੂੰ ਉਠਿਆ ਜਾਗਿਆ, ਨੇਤਰ ਨੈਣ ਖੁਲ੍ਹਾਇਆ। ਅੰਤਰ ਉਪਜਿਆ ਇਕ ਵੈਰਾਗਿਆ, ਪੁਰਖ ਅਬਿਨਾਸ਼ੀ ਭੇਵ ਨਾ ਪਾਇਆ। ਕਵਣ ਕੰਤ ਕਵਣ ਨਾਰੀ ਮਿਲੇ ਸਚ ਸੁਹਾਗਿਆ, ਨਾ ਮਰੇ ਨਾ ਜਾਇਆ। ਕਵਣ ਸੇਵਕ ਰਹੇ ਸਦਾ ਵਿਚ ਆਗਿਆ, ਧੁਰ ਫ਼ਰਮਾਣਾ ਸੀਸ ਉਠਾਇਆ। ਕਵਣ ਭਿਖਾਰੀ ਫਿਰੇ ਭਾਗਿਆ, ਦਰ ਦਰ ਘਰ ਘਰ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗੇ ਸਾਚਾ ਵਰ, ਪੁਰਖ ਅਬਿਨਾਸ਼ੀ ਅੱਗੇ ਸੀਸ ਝੁਕਾਇਆ। ਵਿਸ਼ਨੂੰ ਸੀਸ ਝੁਕਾਇੰਦਾ, ਪ੍ਰਭ ਚਰਨ ਕਵਲ ਧਿਆਨ। ਨੇਤਰ ਰੋ ਰੋ ਨੀਰ ਵਹਾਇੰਦਾ, ਖ਼ਾਲੀ ਝੋਲੀ ਮੰਗੇ ਦਾਨ। ਆਪਣਾ ਗੁਣ ਨਾ ਕੋਇ ਵਖਾਇੰਦਾ, ਨੇਤਰ ਨੈਣ ਸਰਬ ਸ਼ਰਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗੇ ਸਾਚਾ ਵਰ, ਆਦਿ ਜੁਗਾਦੀ ਤੇਰੀ ਆਣ। ਵਿਸ਼ਨੂੰ ਮੰਗਿਆ ਘਰ ਅਪਾਰਾ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਮੇਰਾ ਨਾਮ ਤੇਰਾ ਜੈਕਾਰਾ, ਵਿਸ਼ਨੂੰ ਤੇਰੀ ਚੋਲੀ ਆਪ ਹੰਢਾਇੰਦਾ। ਮੇਰਾ ਸ਼ਬਦ ਤੇਰਾ ਆਧਾਰਾ, ਤੇਰਾ ਆਧਾਰ ਮੋਹੇ ਰਖਾਇੰਦਾ। ਮੇਰਾ ਭੰਡਾਰ ਤੇਰਾ ਵਰਤਾਰਾ, ਤੇਰੀ ਵਸਤ ਤੇਰੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਪੜਦਾ ਆਪੇ ਲਾਹਿੰਦਾ। ਪੁਰਖ ਅਬਿਨਾਸ਼ੀ ਪੜਦਾ ਲਾਹ, ਵਿਸ਼ਨ ਆਪ ਸਮਝਾਈਆ। ਵਿਸ਼ਨੂੰ ਤੇਰਾ ਬਣਾਂ ਮਲਾਹ, ਮੇਰੇ ਹੱਥ ਤੇਰੀ ਵਡਿਆਈਆ। ਤੇਰੇ ਅੰਦਰ ਆਪਣੀ ਵਸਤ ਟਿਕਾ, ਆਪਣੀ ਵੰਡਣ ਲਵਾਂ ਵੰਡਾਈਆ। ਕਵਲ ਨੈਣ ਕਵਲ ਆਪ ਉਗਾ, ਕਵਲ ਕਵਲ ਵਿਚ ਸਮਾਈਆ। ਕਵਲ ਬਣਿਆ ਆਪ ਸ਼ਹਿਨਸ਼ਾਹ, ਪੱਤ ਡਾਲ੍ਹੀ ਨਾ ਕੋਇ ਵਖਾਈਆ। ਆਪਣਾ ਮੁਖ ਆਪ ਖੁਲ੍ਹਾ, ਆਪੇ ਵੇਖਣਹਾਰਾ ਵੇਖੇ ਆਪਣੀ ਥਾਈਂਆ। ਆਪਣੀ ਅੰਸ ਆਪ ਬਣਾ, ਬ੍ਰਹਮ ਬ੍ਰਹਮ ਬ੍ਰਹਮ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਏਕਾ ਰਾਹ ਦਸਾਈਆ । ਸਾਚਾ ਮਾਰਗ ਹਰਿ ਦਰਸਾਇਆ, ਵਿਸ਼ਵ ਵਿਸ਼ਨੂੰ ਕਰ ਪਿਆਰ। ਏਕਾ ਆਪਣਾ ਭੇਵ ਖੁਲ੍ਹਾਇਆ, ਆਪ ਆਪਣੀ ਕਿਰਪਾ ਧਾਰ। ਤੇਰੀ ਸਾਚੀ ਸੇਵ ਲਗਾਇਆ, ਸੇਵਕ ਕਰ ਅਪਰ ਅਪਾਰ। ਤੇਰਾ ਲੇਖਾ ਆਪਣੇ ਹੱਥ ਰਖਾਇਆ, ਦੂਸਰ ਕੋਇ ਨਾ ਲਿਖਣੇਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸੱਚੀ ਸਰਕਾਰ। ਵਿਸ਼ਨੂੰ ਦਰ ਦਰਬਾਰ ਖੜ, ਆਪਣੀ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਪਕੜੌਣਾ ਲੜ, ਛੁੱਟ ਕਦੇ ਨਾ ਜਾਈਆ। ਆਦਿ ਜੁਗਾਦਿ ਚੁਕੌਣਾ ਡਰ, ਨਿਰਭੌ ਆਪਣਾ ਭੈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ, ਸ਼ਾਹ ਸੁਲਤਾਨ ਆਪ ਅਖਵਾਈਆ। ਵਰ ਦੀਆ ਜੀਆ ਹਰਿ ਭਗਵਾਨਾ, ਦਇਆਨਿਧ ਦਇਆ ਕਮਾਈਆ। ਅੰਮ੍ਰਿਤ ਪੀਆ ਕਰ ਕਰ ਹੀਆ ਹੋਇਆ ਨੌਜਵਾਨਾ, ਬਲ ਆਪਣਾ ਆਪ ਵਖਾਈਆ। ਬੀਜ ਬੀਆ ਮਿਲਿਆ ਪੀਆ ਸ੍ਰੀ ਭਗਵਾਨਾ, ਸਿਰ ਸਿਰ ਆਪਣਾ ਰਿਜ਼ਕ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਚੜ੍ਹਾਈਆ। ਵਿਸ਼ਨੂੰ ਚੜ੍ਹਿਆ ਰੰਗ ਚਲੂਲ, ਸਚ ਲਲਾਰੀ ਆਪ ਚੜ੍ਹਾਇੰਦਾ। ਆਦਿ ਜੁਗਾਦਿ ਨਾ ਜਾਏ ਭੂਲ, ਅਭੁੱਲ ਆਪਣੀ ਖੇਲ ਖਿਲਾਇੰਦਾ। ਆਪ ਚੁਕਾਏ ਆਪਣਾ ਮੂਲ, ਲਹਿਣਾ ਹੋਰ ਨਾ ਕੋਇ ਜਣਾਇੰਦਾ। ਸਾਹਿਬ ਸੱਚਾ ਕੰਤ ਕੰਤੂਹਲ ਘਰ ਸਾਚਾ ਆਪ ਸੁਹਾਇੰਦਾ। ਆਪੇ ਨਾਭੀ ਆਪੇ ਫੂਲ, ਆਪੇ ਬ੍ਰਹਮ ਰੂਪ ਪਰਗਟਾਇੰਦਾ। ਆਪੇ ਲਾਏ ਆਪਣੀ ਧੂਲ, ਆਪੇ ਮਸਤਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਵਖਾਇੰਦਾ। ਸਾਚੀ ਵਸਤ ਹਰਿ ਨਰਾਇਣ, ਆਪਣੀ ਆਪ ਬੁਝਾਈਆ। ਵਿਸ਼ਨੂੰ ਵੇਖੇ ਆਪਣੇ ਨੈਣ, ਕਵਲ ਨੈਣ ਨੈਣ ਖੁਲ੍ਹਾਈਆ। ਪੀਆ ਪ੍ਰੀਤਮ ਸਾਕ ਸੈਣ, ਸੱਜਣ ਸੱਚਾ ਇਕ ਅਖਵਾਈਆ। ਮੰਗੇ ਦਰ ਸਾਚਾ ਘਰ ਨੇਤਰ ਪਾਵੇ ਵੈਣ, ਨੇਤਰ ਨੈਣਾਂ ਧਾਰ ਬੰਧਾਈਆ। ਆਪ ਚੁਕੌਣਾ ਮੇਰਾ ਲਹਿਣ ਦੇਣ, ਜੁਗ ਜੁਗ ਤੇਰੀ ਸੇਵ ਕਮਾਈਆ। ਹਉਂ ਮੰਨਾਂ ਸਦਾ ਤੇਰਾ ਕਹਿਣ, ਤੇਰਾ ਹੁਕਮ ਮੇਰੀ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਅੰਤਮ ਵਰ, ਕਵਣ ਖੇਲ ਰਿਹਾ ਖਲਾਈਆ। ਹਰਿ ਆਪਣੀ ਖੇਲ ਜਣਾਇੰਦਾ, ਵਿਸ਼ਨੂੰ ਖੋਲ੍ਹ ਕਿਵਾੜ। ਬ੍ਰਹਮਾ ਤੇਰੀ ਧਾਰ ਬੰਧਾਇੰਦਾ, ਤੇਰੇ ਅੰਦਰ ਵਾੜ। ਵਿਸ਼ਨੂੰ ਆਪਣਾ ਅੰਗ ਰੰਗਾਇੰਦਾ, ਸ਼ੰਕਰ ਕਰੇ ਆਪ ਪਿਆਰ। ਧੂੰਆਂਧਾਰ ਆਪ ਸਮਾਇੰਦਾ, ਸੁੰਨ ਅਗੰਮੀ ਆਪ ਉਜਿਆਰ। ਤਖ਼ਤ ਤਾਜ ਆਪ ਸੁਹਾਇੰਦਾ, ਆਪੇ ਬਣੇ ਸੱਚਾ ਸਿਕਦਾਰ। ਹੱਥ ਤ੍ਰਿਸੂਲ ਆਪ ਉਠਾਇੰਦਾ, ਕਰਨੀ ਕਰੇ ਆਪ ਵਿਚਾਰ। ਤਿੰਨਾਂ ਮੇਲਾ ਮੇਲ ਮਿਲਾਇੰਦਾ, ਦਰ ਵਖਾਏ ਚਰਨ ਦਵਾਰ। ਮਸਤਕ ਟਿੱਕਾ ਏਕਾ ਲਾਇੰਦਾ, ਧੂੜੀ ਧੂੜ ਕਰੇ ਸ਼ੰਗਾਰ। ਸਾਚਾ ਸਿੱਕਾ ਆਪ ਚਲਾਇੰਦਾ, ਭਾਣਾ ਵਰਤੇ ਹਰਿ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਸਾਚਾ ਵਰ, ਬ੍ਰਹਮਾ ਫੜੇ ਏਕਾ ਲੜ, ਸ਼ੰਕਰ ਪੌੜੇ ਜਾਏ ਚੜ੍ਹ ਆਪਣਾ ਪੌੜਾ ਆਪ ਵਖਾਇੰਦਾ। ਸਾਚਾ ਪੌੜਾ, ਹਰਿ ਬਲਵਾਨ, ਆਪਣੇ ਹੱਥ ਰਖਾਈਆ। ਨਾ ਕੋਈ ਜ਼ਿਮੀ ਨਾ ਅਸਮਾਨ, ਧਰਤ ਧਵਲ ਨਾ ਕੋਇ ਵਡਿਆਈਆ। ਖੇਲੇ ਖੇਲ ਦੋ ਜਹਾਨ, ਤ੍ਰਿਲੋਕੀ ਰਚਨ ਨਾ ਕੋਇ ਰਚਾਈਆ। ਚੌਦਾਂ ਲੋਕ ਨਾ ਕੋਇ ਮਕਾਨ, ਹੱਟੋ ਹੱਟ ਨਾ ਕੋਇ ਵਿਕਾਈਆ। ਪੁਰਖ ਅਬਿਨਾਸ਼ੀ ਮਿਹਰਵਾਨ, ਆਪਣੀ ਦਇਆ ਆਪ ਕਮਾਈਆ। ਵਿਸ਼ਨ ਵਖਾਇਆ ਇਕ ਨਿਸ਼ਾਨ, ਸਚ ਦਵਾਰੇ ਰਿਹਾ ਝੁਲਾਈਆ। ਬ੍ਰਹਮਾ ਵੇਖੇ ਮਾਰ ਧਿਆਨ, ਨੇਤਰ ਨੈਣ ਨੈਣ ਉਠਾਈਆ। ਸ਼ੰਕਰ ਮੰਗੇ ਮੰਗਣਹਾਰਾ ਦਾਨ, ਦਰ ਆਪਣੀ ਅਲਫ਼ੀ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਦੇਵੇ ਏਕਾ ਵਰ, ਏਕਾ ਰੂਪ ਰਿਹਾ ਦਰਸਾਈਆ । ਤ੍ਰੈ ਸਮਝਾਏ ਆਪ ਪ੍ਰਭ, ਤ੍ਰੈ ਤ੍ਰੈ ਆਪਣਾ ਰੂਪ ਵਟਾਇੰਦਾ। ਆਪਣਾ ਰੂਪ ਆਪੇ ਲੱਭ, ਆਪੇ ਵੇਖ ਵਖਾਇੰਦਾ। ਆਪਣਾ ਅੰਮ੍ਰਿਤ ਆਪਣੀ ਨਭ, ਆਪਣੇ ਕਵਲ ਚੁਆਇੰਦਾ । ਆਪਣਾ ਰਸ ਆਪਣੀ ਮਦਿ, ਆਪਣਾ ਸਰਵਰ ਆਪ ਰਖਾਇੰਦਾ। ਆਪੇ ਕਰੇ ਆਪਣੀ ਪਾਰ ਹੱਦ, ਆਪ ਆਪਣਾ ਵੇਸ ਵਟਾਇੰਦਾ। ਆਪ ਉਪਜਾਏ ਆਪਣੀ ਯੱਦ, ਯੱਦ ਆਪਣੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਘਾੜਨ ਘੜ, ਆਪਣੇ ਲੜ ਆਪ ਬੰਧਾਇੰਦਾ। ਘਾੜਨ ਘੜਿਆ ਹਰਿ ਅਪਾਰਾ, ਬ੍ਰਹਮਾ ਵਿਸ਼ਨ ਸ਼ਿਵ ਉਪਜਾਈਆ। ਅੰਦਰ ਰੱਖ ਨਿਰਗੁਣ ਧਾਰਾ, ਆਪਣੀ ਬੂਝ ਬੁਝਾਈਆ। ਸ਼ਬਦੀ ਹੁਕਮ ਵਰਤੇ ਵਰਤਾਰਾ, ਹੁਕਮ ਹਾਕਮ ਇਕ ਸੁਣਾਈਆ। ਮਾਰਗ ਪੰਥ ਵਖਾਏ ਆਪ ਨਿਰੰਕਾਰਾ, ਆਪਣੇ ਮਾਰਗ ਆਪੇ ਲਾਈਆ। ਵਿਸ਼ਨੂੰ ਹੋਏ ਸੇਵਾਦਾਰਾ, ਘਰ ਘਰ ਸਾਚੀ ਸੇਵ ਕਮਾਈਆ। ਬ੍ਰਹਮਾ ਤੇਰਾ ਬ੍ਰਹਮ ਪਸਾਰਾ, ਪਾਰਬ੍ਰਹਮ ਪ੍ਰਭ ਵੰਡ ਵੰਡਾਈਆ। ਸ਼ੰਕਰ ਤੇਰੀ ਸਾਚੀ ਧਾਰਾ, ਹਰਿ ਸਾਚੇ ਆਪ ਬੰਧਾਈਆ। ਜੋ ਉਪਜੇ ਸੋ ਪਾਰ ਕਿਨਾਰਾ, ਜੋ ਘੜਿਆ ਭੰਨ ਵਖਾਈਆ। ਤਿੰਨਾਂ ਵਿਚੋਲਾ ਬਣੇ ਨਿਰੰਕਾਰਾ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਤ ਰਿਹਾ ਸਮਝਾਈਆ। ਏਕਾ ਏਕ ਹਰਿ ਸਮਝਾਇਆ, ਇਕ ਇਕ ਨਾਲ ਜੋੜ ਜੁੜਾਇੰਦਾ। ਏਕਾ ਇਕ ਇਕ ਰਘੁਰਾਇਆ, ਇਕ ਏਕਾ ਵੇਖ ਵਖਾਇੰਦਾ। ਏਕਾ ਇਕ ਸਹਿਜ ਸੁਖਦਾਇਆ, ਏਕ ਏਕਾ ਮੇਲ ਮਿਲਾਇੰਦਾ। ਏਕਾ ਗੀਤ ਏਕਾ ਗਾਇਆ, ਸ਼ਬਦ ਸਾਚਾ ਨਾਉਂ ਧਰਾਇੰਦਾ। ਵਿਸ਼ਨੂੰ ਤੇਰੇ ਅੰਗ ਲਗਾਇਆ, ਬ੍ਰਹਮਾ ਆਪਣਾ ਬੰਧ ਵਖਾਇੰਦਾ। ਸ਼ੰਕਰ ਆਪਣੇ ਕੰਠ ਸੁਹਾਇਆ, ਕੰਠ ਮਾਲਾ ਆਪ ਲਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵਾ ਇਕ ਵਖਾਇੰਦਾ। ਸਾਚੀ ਸੇਵ ਕਮਾਵਣੀ, ਤ੍ਰੈ ਤ੍ਰੈ ਲੇਖਾ ਹਰਿ ਸਮਝਾਇਆ। ਪੁਰਖ ਅਬਿਨਾਸ਼ੀ ਪੂਰੀ ਕਰੇ ਭਾਵਣੀ, ਤ੍ਰੈਗੁਣ ਮੇਲਾ ਮੇਲ ਮਿਲਾਇਆ। ਦੇਵੇ ਧੁਰਦਰਗਾਹੀ ਸਾਚੀ ਜ਼ਾਮਨੀ, ਜੁਗ ਜੁਗ ਆਪਣਾ ਵੇਸ ਵਟਾਇਆ। ਸਾਚਾ ਨਗਰ ਖੇੜਾ ਗਰਾਮਨੀ, ਹਰਿ ਮੰਦਰ ਦਏ ਸੁਹਾਇਆ। ਸਾਂਤਕ ਰਾਜਸ ਵੇਖੇ ਤਮੋ ਤਾਮਨੀ, ਤਾਮਸ ਆਪਣੀ ਧਾਰ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਖੜ, ਆਪ ਆਪਣਾ ਹੁਕਮ ਸੁਣਾਇਆ। ਸੁਣਿਆ ਹੁਕਮ ਧੁਰ ਫ਼ਰਮਾਨ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ। ਤੂੰ ਦਾਤਾ ਸ੍ਰੀ ਭਗਵਾਨ, ਤੇਰਾ ਭੇਵ ਕੋਇ ਨਾ ਪਾਇੰਦਾ। ਤੂੰ ਤਖ਼ਤ ਨਿਵਾਸੀ ਸ਼ਾਹ ਸੁਲਤਾਨ, ਹਉਂ ਚਾਕਰ ਸੇਵ ਕਮਾਇੰਦਾ। ਆਦਿ ਜੁਗਾਦੀ ਤੇਰੀ ਰਹੇ ਆਣ, ਸੀਸ ਅੱਗੇ ਨਾ ਕੋਇ ਉਠਾਇੰਦਾ। ਹਉਂ ਸਖੀਆਂ ਤੂੰ ਸਾਚਾ ਕਾਹਨ, ਤੇਰੀ ਮੰਡਲ ਤੇਰੀ ਰਾਸ ਤੇਰੀ ਸਮਗਰੀ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਦਵਾਰਾ ਮੇਲ ਕੰਤ ਭਤਾਰਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਕਵਣ ਵੇਲਾ ਮੁੱਕੇ ਪੰਧ, ਬ੍ਰਹਮਾ ਵਿਸ਼ਨ ਸ਼ਿਵ ਰਹੇ ਕੁਰਲਾਇਆ। ਤੇਰਾ ਭੇਵ ਨਾ ਪਾਵਣ ਸੂਰਜ ਚੰਨ, ਮੰਡਲ ਮੰਡਪ ਤੇਰੇ ਹੁਕਮ ਰਿਹਾ ਫਿਰਾਇਆ। ਕਵਣ ਗਾਏ ਸੁਹਾਗੀ ਛੰਦ, ਤਾਰ ਸਤਾਰ ਨਾ ਕੋਇ ਹਲਾਇਆ। ਕਵਣ ਰੂਪ ਖ਼ੁਸ਼ੀ ਕਰੇ ਬੰਦ ਬੰਦ, ਬੰਦੀ ਛੋੜ ਬੇਪਰਵਾਹੀਆ। ਕਵਣ ਰੂਪ ਹੋਏ ਬਖ਼ਸ਼ੰਦ, ਬਖ਼ਸ਼ਣਹਾਰ ਤੂੰ ਅਖਵਾਇਆ। ਕਵਣ ਰੂਪ ਦੇਵੇ ਦੰਡ, ਤੇਰਾ ਦੰਡ ਕੋਈ ਸਹਿ ਨਾ ਸਕੇ ਰਾਇਆ। ਕਵਣ ਰੂਪ ਵੇਖੇ ਭੇਖ ਪਖੰਡ, ਤੇਰਾ ਭੇਖ ਨਾ ਕਿਸੇ ਜਣਾਇਆ। ਕਵਣ ਰੂਪ ਵੇਖੇ ਨਾਰ ਦੁਹਾਗਣ ਰੰਡ, ਕਵਣ ਰੂਪ ਸਾਚਾ ਕੰਤ ਮੇਲ ਮਿਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਅੱਗੇ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਦਇਆ ਕਮਾਏ, ਦੀਨਾਂ ਨਾਥ ਆਪ ਅਖਵਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਸੇਵਾ ਲਾਏ, ਤ੍ਰੈਗੁਣ ਤੇਰੀ ਝੋਲੀ ਪਾਇੰਦਾ। ਲੱਖ ਚੁਰਾਸੀ ਭਾਂਡਾ ਆਪ ਘੜਾਏ, ਪੰਜ ਤਤ ਮੇਲ ਮਿਲਾਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਖੇਲ ਖਲਾਏ, ਮਨ ਮਤ ਬੁਧ ਆਪ ਧਰਾਇੰਦਾ। ਘਟ ਘਟ ਅੰਦਰ ਡੇਰਾ ਲਾਏ, ਸਿੰਘਾਸਣ ਆਸਣ ਲਾਇੰਦਾ। ਦੀਵਾ ਬਾਤੀ ਜੋਤ ਜਗਾਏ, ਜੋਤ ਨਿਰੰਜਣ ਡਗਮਗਾਇੰਦਾ। ਧੁਨ ਅਨਾਦਿ ਅਨਹਦ ਸ਼ਬਦ ਵਜਾਏ, ਸੁਰ ਤਾਲ ਨਾ ਕੋਇ ਰਖਾਇੰਦਾ। ਆਪੇ ਬਹਿ ਬਹਿ ਮੰਗਲ ਗਾਏ, ਬੋਧ ਅਗਾਧਾ ਆਪ ਸੁਣਾਇੰਦਾ। ਸਾਚੀ ਵੰਡਣ ਵੰਡ ਵੰਡਾਏ, ਆਪਣਾ ਸ਼ਬਦ ਆਪ ਅਲਾਇੰਦਾ। ਚਾਰੇ ਵੇਦਾਂ ਲਏ ਲਿਖਾਏ, ਚਾਰੇ ਜੁਗ ਖੇਲ ਕਰਾਇੰਦਾ। ਨਿਰਗੁਣ ਸਰਗੁਣ ਰੂਪ ਪਰਗਟਾਏ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਭੇਵ ਅਭੇਦਾ ਭੇਵ ਖੁਲ੍ਹਾਏ, ਕਾਇਆ ਚੋਲਾ ਆਪ ਬਦਲਾਇੰਦਾ। ਗੁਰ ਪੀਰ ਸਾਧ ਸੰਤ ਆਪ ਮੇਲ ਮਿਲਾਏ, ਗੁਰਮੁਖ ਗੁਰਸਿਖ ਸਾਚੇ ਮੇਲ ਮਿਲਾਇੰਦਾ। ਜੁਗ ਚੌਕੜੀ ਜੁਗ ਜੁਗ ਖੇਲ ਖਿਲਾਏ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਬੰਧਨ ਪਾਇੰਦਾ। ਚਾਰੇ ਬਾਣੀ ਆਪ ਅਲਾਏ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਚਾਰੇ ਵਰਨ ਆਪ ਬਣਾਏ ਸ਼ਾਸਤਰ ਸਿਮਰਤ ਵੇਦ ਪੁਰਾਨ ਆਪ ਲਿਖਾਇੰਦਾ। ਆਪਣਾ ਰੂਪ ਆਪ ਪਰਗਟਾਏ, ਕੋਟਨ ਕੋਟੀ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਉਪਦੇਸ਼ ਇਕ ਸੁਣਾਇੰਦਾ। ਸਚ ਉਪਦੇਸ਼ ਸੁਣਨਾ ਕਰ ਧਿਆਨ, ਭੁੱਲ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਪਰਗਟ ਹੋਵੇ ਵਿਚ ਜਹਾਨ, ਲੋਕਮਾਤ ਕਰੇ ਰੁਸ਼ਨਾਈਆ। ਜੁਗਾ ਜੁਗੰਤਰ ਦੇਵੇ ਦਾਨ, ਆਪਣੀ ਭਿਛਿਆ ਆਪ ਵਰਤਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਖੇਲ ਮਹਾਨ, ਬ੍ਰਹਮੇ ਵਿਸ਼ਨ ਸ਼ਿਵ ਤੇਰੀ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਲ ਛਲ ਆਪਣੀ ਧਾਰ ਚਲਾਈਆ। ਅਛਲ ਅਛਲ ਹਰਿ ਅਛੇਦਾ, ਵਲ ਛਲ ਧਾਰੀ ਖੇਲ ਕਰਾਇੰਦਾ। ਭੇਵ ਨਾ ਪਾਇਣ ਚਾਰੇ ਵੇਦਾ, ਬ੍ਰਹਮਾ ਲਿਖ ਲਿਖ ਮੁਖ ਸਾਲਾਹਿੰਦਾ। ਅੰਤ ਨਾ ਜਾਣੇ ਰਸਨਾ ਜਿਹਵਾ, ਬੱਤੀ ਦੰਦ ਨਾ ਕੋਇ ਗਾਇੰਦਾ। ਭੇਵ ਨਾ ਪਾਏ ਜਗਤ ਕਤੇਬਾ, ਕਾਦਰ ਕੁਦਰਤ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪਣਾ ਵਕ਼ਤ ਆਪਣੇ ਹੱਥ ਰਖਾਇੰਦਾ। ਵੇਲਾ ਵਕ਼ਤ ਵਾਰ ਥਿਤ, ਹਰਿ ਆਪਣੇ ਹੱਥ ਰਖਾਈਆ। ਜੁਗ ਜੁਗ ਜਨ ਭਗਤਾਂ ਕਰੇ ਸਾਚਾ ਹਿਤ, ਨਿਤ ਨਵਿਤ ਜੋਤ ਪਰਗਟਾਈਆ। ਆਪੇ ਮਾਤ ਆਪੇ ਪਿਤ, ਬਾਲ ਅਞਾਣੇ ਗੋਦ ਉਠਾਈਆ। ਅੰਮ੍ਰਿਤ ਆਤਮ ਦੇਵੇ ਸਿਤ, ਕਾਇਆ ਕੰਚਨ ਗੜ੍ਹ ਸੁਹਾਈਆ। ਮਨ ਮਨੂਆਂ ਮਨ ਲਏ ਜਿਤ, ਮਨ ਕੀ ਮਨਸਾ ਦਏ ਮਿਟਾਈਆ। ਇਕ ਵਖਾਏ ਧਾਮ ਅਨਡਿਠ, ਛੱਪਰ ਛੰਨ ਨਾ ਕੋਇ ਬਣਾਈਆ। ਆਪਣੀ ਰੱਖੇ ਸਾਇਆ ਹੇਠ, ਸਮਰਥ ਪੁਰਖ ਵੱਡੀ ਵਡਿਆਈਆ। ਜੁਗ ਜੁਗ ਭੰਨੇ ਕੌੜੇ ਰੇਠ, ਰੀਠਾ ਕੌੜਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਲੇਖਾ ਹਰਿ ਸਮਝਾਇਆ, ਨੌ ਸੌ ਚੁਰਾਨਵੇ ਚੌਕੜੀ ਜੁਗ ਕਰ ਵਿਚਾਰ। ਬ੍ਰਹਮੇ ਵਿਸ਼ਨ ਸ਼ਿਵ ਇਹ ਵਖਾਇਆ, ਪੁਰਖ ਅਬਿਨਾਸ਼ੀ ਖੇਲ ਅਪਾਰ। ਘਟ ਘਟ ਅੰਦਰ ਵਿਸ਼ਨੂੰ ਤੇਰਾ ਡੇਰਾ ਲਾਇਆ, ਬ੍ਰਹਮ ਮੇਲਾ ਕੰਤ ਭਤਾਰ। ਸ਼ੰਕਰ ਆਪਣਾ ਮੁਖ ਛੁਪਾਇਆ, ਵਸਣਹਾਰਾ ਧੂੰਆਂਧਾਰ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਦੇਵੇ ਪੰਧ ਮੁਕਾਇਆ, ਜੁਗਾ ਜੁਗੰਤਰ ਸਾਚੀ ਕਾਰ। ਲੱਗੀ ਬਸੰਤਰ ਦਏ ਬੁਝਾਇਆ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਸ੍ਰਿਸ਼ਟ ਸਬਾਈ ਵੇਖ ਵਖਾਇਆ, ਲੱਖ ਚੁਰਾਸੀ ਪਾਵੇ ਸਾਰ। ਸੁਰ ਅਸੁਰ ਆਪ ਤਰਾਇਆ, ਕਰੇ ਕਰਾਏ ਆਪਣੀ ਕਾਰ। ਗੁਰ ਸਤਿਗੁਰ ਨਾਉਂ ਆਪ ਧਰਾਇਆ, ਪੁਰਖ ਅਬਿਨਾਸ਼ੀ ਖੇਲ ਅਪਾਰ। ਧੁਰ ਦਾ ਲੇਖਾ ਦਏ ਸਮਝਾਇਆ, ਕਲਜੁਗ ਆਏ ਅੰਤਮ ਵਾਰ। ਲੱਖ ਚੁਰਾਸੀ ਫੋਲ ਫੋਲਾਇਆ, ਨੌ ਸੌ ਚੁਰਾਨਵੇ ਚੌਕੜੀ ਕਰੇ ਖ਼ਵਾਰ। ਗੁਰਮੁਖ ਸਾਚੇ ਲਏ ਜਗਾਇਆ, ਬਖ਼ਸ਼ੇ ਸਾਚਾ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਤੇਰਾ ਕਰਜ਼ਾ ਦਏ ਉਤਾਰ। ਤ੍ਰੈ ਤ੍ਰੈ ਤੇਰਾ ਕਰਜ਼ਾ ਲੌਹਣਾ, ਤ੍ਰੈਗੁਣ ਮਾਤ ਰਹਿਣ ਨਾ ਪਾਈਆ। ਕਲਜੁਗ ਵੇਲਾ ਅੰਤਮ ਔਣਾ, ਚੌਥੇ ਜੁਗ ਦਏ ਦੁਹਾਈਆ। ਨਿਰਗੁਣ ਨਿਰਗੁਣ ਜੋਤੀ ਜੋਤ ਜਗੌਣਾ, ਨੂਰੋ ਨੂਰ ਨੂਰ ਰੁਸ਼ਨਾਈਆ। ਨਿਹਕਲੰਕੀ ਜਾਮਾ ਪੌਣਾ, ਮਾਤ ਪਿਤ ਨਾ ਕੋਈ ਭੈਣ ਭਾਈਆ। ਸੱਜਣ ਸਾਕ ਸੈਣ ਨਾ ਕੋਇ ਅਖਵੌਣਾ, ਜਗਤ ਬੰਧਨ ਨਾ ਕੋਇ ਰਖਾਈਆ। ਪੰਜ ਤਤ ਨਾ ਕੋਇ ਉਪਜੌਣਾ, ਰਕਤ ਬੂੰਦ ਨਾ ਮੇਲ ਮਿਲਾਈਆ। ਮਨ ਮਤ ਬੁਧ ਨਾ ਕੋਇ ਧਰੌਣਾ, ਨੌ ਦਵਾਰ ਨਾ ਖੋਜ ਖੋਜਾਈਆ। ਏਕਾ ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ ਆਪਣਾ ਰੂਪ ਆਪ ਪਰਗਟੌਣਾ, ਪਰਗਟ ਹੋਵੇ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਗੁਰ ਸ਼ਬਦ ਉਪਜੌਣਾ, ਗੁਰ ਗੋਬਿੰਦ ਮਰੇ ਨਾ ਜਾਈਆ। ਵਿਸ਼ਨੂੰ ਤੇਰਾ ਸੀਸ ਝੁਕੌਣਾ, ਆਪਣਾ ਚਰਨ ਕਵਲ ਵਖਾਈਆ। ਬ੍ਰਹਮੇ ਤੇਰਾ ਪੰਧ ਮੁਕੌਣਾ, ਤੇਰੀ ਜੋਤ ਜੋਤ ਵਿਚ ਟਿਕਾਈਆ। ਆਪਣੀ ਜੋਤ ਫੇਰ ਪਰਗਟੌਣਾ, ਗੁਰਮੁਖ ਦੇਵੇ ਮਾਣ ਵਡਿਆਈਆ। ਸ਼ੰਕਰ ਤੇਰਾ ਬਾਸ਼ਕ ਤਸ਼ਕਾ ਗਲੋਂ ਲੌਹਣਾ, ਹੱਥ ਤ੍ਰਿਸੂਲ ਨਾ ਕੋਇ ਰਖਾਈਆ। ਅੰਤਮ ਆਪਣੇ ਪੇਟੇ ਪੌਣਾ, ਤੇਰਾ ਪੇਟ ਨਾ ਭਰਿਆ ਲੱਖ ਚੁਰਾਸੀ ਖਾ ਖਾ ਖ਼ਲਕ ਖ਼ੁਦਾਈਆ। ਤੇਰੇ ਦਰ ਸਾਚਾ ਬਾਲਾ ਆਪ ਬਹੌਣਾ, ਨਿਰਗੁਣ ਨਿਰਗੁਣ ਰੂਪ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਅੱਖਰ ਕਰੇ ਪੜ੍ਹਾਈਆ। ਨਿਰਗੁਣ ਅੱਖਰ ਜਣਾਇਆ, ਨਿਸ਼ਅੱਖਰ ਆਪ ਉਪਾਇੰਦਾ। ਵਿਸ਼ਨੂੰ ਅੱਖਰ ਇਕ ਪੜ੍ਹਾਇਆ, ਸੋਇਮ ਰੂਪ ਨਜ਼ਰੀ ਆਇੰਦਾ। ਬ੍ਰਹਮਾ ਪਾਰਬ੍ਰਹਮ ਵੇਖ ਵਖਾਇਆ, ਬੇਅੰਤ ਬੇਅੰਤ ਬੇਅੰਤ ਰਸਨਾ ਗਾਇੰਦਾ। ਸ਼ੰਕਰ ਆਪਣਾ ਬਲ ਧਰਾਇਆ, ਬਲਧਾਰੀ ਆਪਣਾ ਹੁਕਮ ਸੁਣਾਇੰਦਾ। ਤਿੰਨਾਂ ਅੰਤਮ ਵੇਖ ਵਖਾਇਆ, ਲੋਕਮਾਤ ਵੇਸ ਵਟਾਇੰਦਾ। ਜੋਤੀ ਨੂਰ ਕਰੇ ਰੁਸ਼ਨਾਇਆ, ਦੀਪਕ ਦੀਆ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਲੇਖਾ ਪੂਰ ਕਰਾਇੰਦਾ। ਹਰਿ ਲੇਖਾ ਪੂਰ ਕਰਾਵਣਾ, ਭੁੱਲ ਰਹੇ ਨਾ ਰਾਈਆ। ਬ੍ਰਹਮਾ ਵਿਸ਼ਨ ਸ਼ਿਵ ਆਪਣੇ ਵਿਚ ਮਿਲਾਵਣਾ, ਤ੍ਰੈਗੁਣ ਮਾਇਆ ਆਪਣਾ ਤਤ ਵਖਾਈਆ। ਏਕਾ ਜੋਤੀ ਲੰਬੂ ਲਾਵਣਾ, ਸ੍ਰਿਸ਼ਟ ਸਬਾਈ ਏਕਾ ਹਵਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਨਰਾਇਣ ਆਪ ਅਖਵਾਈਆ। ਨਰ ਹਰਿ ਆਪ ਅਖਵਾਇਆ, ਸਤਿਗੁਰ ਦਾਤਾ ਦੀਨਾਂ ਨਾਥ। ਆਪਣਾ ਮੰਦਰ ਆਪ ਸੁਹਾਇਆ, ਆਪੇ ਗਾਏ ਆਪਣੀ ਗਾਥ। ਦੂਸਰ ਇਸ਼ਟ ਨਾ ਕੋਇ ਮਨਾਇਆ, ਨਾ ਕੋਈ ਪੂਜਾ ਨਾ ਕੋਈ ਪਾਠ। ਸੋਹੰ ਮੰਤਰ ਇਕ ਦ੍ਰਿੜਾਇਆ, ਆਪ ਉਤਾਰੇ ਆਪਣੇ ਘਾਟ। ਹੰ ਬ੍ਰਹਮ ਪਾਰਬ੍ਰਹਮ ਵਿਚ ਟਿਕਾਇਆ, ਕੋਈ ਸਾੜੇ ਨਾ ਅਗਨੀ ਕਾਠ। ਮੜੀ ਗੋਰ ਨਾ ਕਿਸੇ ਦਬਾਇਆ, ਨਾ ਕੋਈ ਸੁੱਟੇ ਡੂੰਘੇ ਖਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਪੁੱਛਣਹਾਰਾ ਵਾਤ। ਨਿਰਗੁਣ ਵਕ਼ਤ ਪਛਾਣਿਆ, ਕਲ ਕਲਕੀ ਲੈ ਅਵਤਾਰ। ਸ੍ਰਿਸ਼ਟ ਸਬਾਈ ਗਾਏ ਗਾਣਿਆ, ਦਿਸ ਨਾ ਆਏ ਹਰਿ ਨਿਰੰਕਾਰ। ਜਗਤ ਮਧਾਣਾ ਪਾਣੀ ਛਾਣਿਆ, ਸੀਰ ਦਿਸੇ ਨਾ ਵਿਚ ਸੰਸਾਰ। ਕੋਇ ਚਲੇ ਨਾ ਹਰਿ ਹਰਿ ਭਾਣਿਆ, ਮੂਰਖ ਮੂੜ੍ਹ ਹੋਏ ਗਵਾਰ। ਤਖ਼ਤੋਂ ਲਾਹੇ ਰਾਜੇ ਰਾਣਿਆਂ ਦਰ ਦਰ ਮੰਗਣ ਫਿਰਨ ਭਿਖਾਰ। ਗੁਰਮੁਖ ਵਿਰਲਾ ਆਪ ਪਛਾਣਿਆ, ਮੇਲ ਮਿਲਾਏ ਵਿਚ ਸੰਸਾਰ। ਮੇਲ ਮਿਲਾਵਾ ਸਾਚੇ ਹਾਣੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਲਏ ਅਵਤਾਰ। ਨਿਹਕਲੰਕ ਹਰਿ ਅਵਤਾਰਾ, ਦਰਗਹਿ ਸਾਚੀ ਆਪ ਸੁਹਾਇੰਦਾ। ਸਚਖੰਡ ਨਿਵਾਸੀ ਸਚ ਘਰ ਬਾਰਾ, ਸਚਖੰਡ ਸਾਚਾ ਆਪ ਵਸਾਇੰਦਾ। ਥਿਰ ਘਰ ਵਾਸੀ ਖੋਲ੍ਹ ਕਿਵਾੜਾ, ਘਰ ਮੰਦਰ ਵੇਖ ਵਖਾਇੰਦਾ। ਅਬਿਨਾਸ਼ੀ ਕਰਤਾ ਹੋ ਉਜਿਆਰਾ, ਲੋਕਮਾਤ ਜੋਤ ਜਗਾਇੰਦਾ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰਾ, ਜੀਵ ਜੰਤ ਸਾਧ ਸੰਤ ਆਪ ਉਠਾਇੰਦਾ। ਕਰੇ ਖੇਲ ਅਗੰਮ ਅਪਾਰਾ, ਕਲਜੁਗ ਆਪਣੀ ਕਲ ਵਰਤਾਇੰਦਾ। ਚਾਰੋਂ ਕੁੰਟ ਦਏ ਲਲਕਾਰਾ, ਸ਼ਬਦ ਹੁਲਾਰਾ ਇਕ ਲਗਾਇੰਦਾ। ਦੋ ਜਹਾਨਾਂ ਸਚ ਜੈਕਾਰਾ, ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਆਪ ਸੁਣਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਕਲਜੁਗ ਕਲ ਵਰਤੇ ਕਲਕੀ ਅਵਤਾਰਾ, ਕਾਲ ਦਿਆਲ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਖੇਲ ਖਿਲਾਇੰਦਾ। ਨਰ ਹਰਿ ਖੇਲ ਖਿਲਾਇਆ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜਾਮਾ ਭੇਖ ਵਟਾਇਆ, ਸ਼ਬਦ ਸੁਣਾਏ ਸਾਚੀ ਵਾਰ। ਬੋਧ ਅਗਾਧਾ ਆਪ ਅਖਵਾਇਆ, ਵਿਦਿਆ ਪੜ੍ਹੇ ਨਾ ਕੋਇ ਸੰਸਾਰ। ਚੌਦਾਂ ਵਿਦਿਆ ਚਰਨਾਂ ਹੇਠ ਦਬਾਇਆ, ਪੁਰਖ ਅਬਿਨਾਸ਼ੀ ਖੇਲ ਨਿਆਰ। ਗੁਰਮੁਖ ਸਾਚੇ ਲਏ ਉਠਾਇਆ, ਉਠਿਆ ਜੋਧਾ ਸੂਰਬੀਰ ਬਲਕਾਰ। ਨਿਰਗੁਣ ਸਰਗੁਣ ਉਪਰ ਤੁਠਿਆ, ਤ੍ਰੈਗੁਣ ਮਾਇਆ ਕੱਟ ਜੰਜਾਲ। ਪੰਚ ਵਿਕਾਰਾ ਫੜ ਫੜ ਕੁਠਿਆ, ਲੁਟਿਆ ਜਾਏ ਨਾ ਸੱਚਾ ਧਨ ਮਾਲ। ਗੁਰਮੁਖ ਵਿਰਲਾ ਸਿਖੇ ਸਾਚੀ ਸਿਖਿਆ, ਕਾਇਆ ਮੰਦਰ ਵੇਖੇ ਸੱਚੀ ਧਰਮਸਾਲ। ਸਤਿਗੁਰ ਬੈਠਾ ਅੰਦਰ ਲੁਕਿਆ, ਨਾ ਸ਼ਾਹ ਨਾ ਦਿਸੇ ਕੰਗਾਲ। ਆਦਿ ਜੁਗਾਦਿ ਏਕਾ ਸ਼ਬਦ ਬੁੱਕਿਆ, ਉਪਰ ਪਹਿਨੇ ਬੁਰਕਾ ਖਾਲ। ਕਲਜੁਗ ਵੇਲਾ ਅੰਤਮ ਢੁਕਿਆ, ਆਪਣਾ ਜਲਵਾ ਦਏ ਵਖਾਲ। ਜੀਵਾਂ ਜੰਤਾਂ ਭਾਗ ਨਿਖੁਟਿਆ, ਸਾਚੀ ਵਸਤ ਨਾ ਸਕੇ ਸੰਭਾਲ। ਕਲਜੁਗ ਦਿਨ ਦਿਹਾੜੇ ਰਿਹਾ ਪੁੱਟਿਆ, ਫਲ ਰਹਿਣ ਨਾ ਦੇਵੇ ਕਿਸੇ ਡਾਲ। ਜਗਤ ਵਿਦਿਆ ਬੂਟਾ ਪੁੱਟਿਆ, ਗੁਰਮੁਖ ਵਿਰਲੇ ਘਾਲਣ ਰਹੇ ਘਾਲ। ਸਤਿਗੁਰ ਦਵਾਰੇ ਲਾਹਾ ਏਕਾ ਲੁੱਟਿਆ, ਨਾਤਾ ਤੁਟਾ ਜਗਤ ਜੰਜਾਲ। ਅੰਮ੍ਰਿਤ ਪੀਤਾ ਏਕਾ ਘੁੱਟਿਆ, ਸਤਿ ਪੁਰਖ ਨਿਰੰਜਣ ਦਏ ਪਿਆਲ। ਆਵਣ ਜਾਵਣ ਨਾਤਾ ਛੁੱਟਿਆ, ਰਾਏ ਧਰਮ ਨਾ ਕਰੇ ਬੇਹਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਭਾਲ। ਗੁਰਸਿਖ ਸਾਚਾ ਭਾਲਿਆ ਗੁਰ ਗੋਬਿੰਦ ਕਰ ਪਿਆਰ। ਸਾਚੀ ਨਗਰੀ ਆਪ ਬਹਾ ਲਿਆ, ਸੰਬਲ ਦੇਸ ਕਰ ਉਜਿਆਰ। ਹਰਿ ਮੰਦਰ ਆਪ ਸੁਹਾਲਿਆ, ਨਿਰਗੁਣ ਜੋਤ ਕਰ ਉਜਿਆਰ। ਬੋਧ ਅਗਾਧ ਸ਼ਬਦ ਸੁਣਾ ਲਿਆ, ਲਿਖੇ ਪੜ੍ਹੇ ਨਾ ਵਿਚ ਸੰਸਾਰ। ਸਾਚੇ ਪੌੜੇ ਆਪ ਚੜ੍ਹਾ ਲਿਆ, ਲੇਖਾ ਜਾਣੇ ਪਾਰ ਕਿਨਾਰ। ਬ੍ਰਹਿਮਣ ਗੌੜੇ ਆਪ ਉਠਾ ਲਿਆ, ਪੂਤ ਸਪੂਤਾ ਕਰ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਲਗਾਏ ਆਪਣੇ ਲੜ, ਲੱਖ ਚੁਰਾਸੀ ਵਿਚੋਂ ਫੜ, ਕਿਲ੍ਹਾ ਤੋੜ ਹੰਕਾਰੀ ਗੜ੍ਹ, ਬਜਰ ਕਪਾਟ ਨਾ ਕੋਇ ਰਖਾ ਲਿਆ। ਬਜਰ ਕਪਾਟ ਤੁੜਾਇਆ, ਕਰ ਕਿਰਪਾ ਸਤਿਗੁਰ ਬਲਵਾਨ। ਰਾਤੀਂ ਸੁਤਿਆਂ ਦਰਸ ਦਿਖਾਇਆ, ਫੜ ਸੱਚਾ ਹੱਥ ਨਿਸ਼ਾਨ। ਸਚਖੰਡ ਦਵਾਰੇ ਆਪ ਝੁਲਾਇਆ, ਅੰਤਮ ਵੇਖੇ ਜ਼ਿਮੀਂ ਅਸਮਾਨ। ਸਾਧਾ ਸੰਤਾਂ ਉਚੀ ਕੂਕ ਕੂਕ ਸੁਣਾਇਆ, ਚਾਰੇ ਜੁਗ ਕਰਨ ਗਾਨ। ਨਾਨਕ ਨਾਮ ਇਕ ਅਲਾਇਆ, ਮੰਤਰ ਸਤਿ ਕਰ ਪਰਧਾਨ। ਗੋਬਿੰਦ ਪੁਰਖ ਇਕ ਮਨਾਇਆ, ਪੁਰਖ ਅਕਾਲ ਸ੍ਰੀ ਭਗਵਾਨ। ਸਾਚਾ ਸੁੱਤ ਆਪ ਅਖਵਾਇਆ, ਜੋਧਾ ਸੂਰਬੀਰ ਬਲੀ ਬਲਵਾਨ। ਅੰਤਮ ਲੇਖਾ ਗਿਆ ਸਮਝਾਇਆ, ਨਾਤਾ ਛੁਟਾ ਵਿਚ ਜਹਾਨ। ਸੰਬਲ ਨਗਰੀ ਧਾਮ ਵਖਾਇਆ, ਧਾਮ ਅਵਲੱੜਾ ਬੇਪਹਿਚਾਨ। ਰਵਦਾਸ ਚੁਮਾਰਾ ਲੇਖ ਲਿਖਾਇਆ, ਸਾਢੇ ਤਿੰਨ ਹੱਥ ਮੰਦਰ ਮਕਾਨ। ਗਣਪਤ ਗਣੇਸ਼ ਨਾ ਕੋਇ ਮਨਾਇਆ, ਇਸ਼ਟ ਦੇਵ ਨਾ ਕੋਇ ਵਖਾਨ। ਨਿਰਗੁਣ ਨਿਰਾਕਾਰ ਨਿਰਵੈਰ ਏਕਾ ਨਜ਼ਰੀ ਆਇਆ, ਮੂਰਤ ਅਕਾਲ ਚਤਰ ਸੁਜਾਨ। ਚਿਤ ਵਿਤ ਠਗੌਰੀ ਕੋਇ ਨਾ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਦੇਵੇ ਸਾਚਾ ਮਾਣ। ਮਾਣ ਨਿਮਾਣਿਆਂ ਆਪ ਹਰਿ, ਜੁਗ ਜੁਗ ਸੇਵ ਕਮਾਇੰਦਾ। ਨਿਰਗੁਣ ਸਰਗੁਣ ਰੂਪ ਧਰ, ਧਰਨੀ ਧਰਤ ਧਵਲ ਸੁਹਾਇੰਦਾ। ਹੰਕਾਰੀਆਂ ਤੋੜੇ ਹੰਕਾਰੀ ਗੜ੍ਹ, ਦੂਤਾਂ ਦੁਸ਼ਟਾਂ ਆਪ ਮਿਟਾਇੰਦਾ। ਜਨ ਭਗਤਾਂ ਵਖਾਏ ਸਾਚਾ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਆਪ ਖੁਲ੍ਹਾਇੰਦਾ। ਆਪ ਨੁਹਾਏ ਸਾਚੇ ਸਰ, ਸਰ ਸਰੋਵਰ ਆਪਣਾ ਤਾਲ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋ ਘੜਿਆ ਸੋ ਭੰਨ ਵਖਾਇੰਦਾ। ਜੋ ਘੜਿਆ ਸੋ ਭੰਨਣਾ, ਕਲਜੁਗ ਤੇਰੀ ਅੰਤਮ ਵਾਰ। ਲੱਖ ਚੁਰਾਸੀ ਦੇਵੇ ਡੰਨਣਾ, ਉਤਭੁਜ ਸੇਤਜ ਜੇਰਜ ਅੰਡ ਨਾ ਕੋਇ ਵਿਚਾਰ। ਗੁਰਮੁਖ ਵਿਰਲਾ ਜਨਣੀ ਜਨਣਾ, ਜਿਸ ਮੇਲਾ ਹਰਿ ਕਰਤਾਰ। ਅੰਤਮ ਬੇੜਾ ਆਪਣਾ ਬੰਨ੍ਹਣਾ, ਭਵ ਸਾਗਰ ਡੁੱਬੇ ਨਾ ਵਿਚ ਮੰਝਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਸੰਤ ਕੰਤ ਆਪ ਵਸਾਏ ਸਚ ਘਰ ਸਚ ਸੱਚੇ ਦਰਬਾਰ। ਰਸਨਾ ਕਹਿਣਾ ਰਾਮ ਰਾਮ, ਰਾਮ ਰਾਮ ਨਜ਼ਰ ਨਾ ਆਈਆ। ਰਸਨਾ ਕਹਿਣਾ ਜਾਮ ਜਾਮ, ਜਾਮ ਮਦਿ ਨਾ ਕੋਇ ਪਿਆਈਆ। ਰਸਨਾ ਕਹਿਣਾ ਸ਼ਾਮ ਸ਼ਾਮ, ਸ਼ਾਮ ਬੰਸਰੀ ਨਾ ਕੋਇ ਵਜਾਈਆ। ਰਸਨਾ ਕਹਿਣਾ ਭਾਨ ਭਾਨ, ਭਾਨ ਪਰਕਾਸ਼ ਨਾ ਕੋਇ ਵਖਾਈਆ। ਰਸਨਾ ਕਹਿਣਾ ਗਾਨ ਗਾਨ, ਗਾ ਗੀਤ ਨਾ ਕੋਇ ਸੁਣਾਈਆ । ਰਸਨਾ ਕਹਿਣਾ ਦਾਨ ਦਾਨ, ਜੀਅ ਦਾਨ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੀਰ ਕਰੀ ਇਕ ਪੜ੍ਹਾਈਆ। ਕਬੀਰ ਕੀਆ ਜੀਆ ਦਾਨ, ਜੀਅ ਜਗਤ ਰਹਿਣ ਨਾ ਪਾਇਆ। ਕਬੀਰ ਹੀਆ ਕੀਆ ਗਾਇਆ ਰਾਮ, ਰਸਨਾ ਜਿਹਵਾ ਨਾ ਕੋਇ ਹਲਾਈਆ। ਕਬੀਰ ਨਗਰ ਖੇੜਾ ਵਸਾਇਆ ਸਾਢੇ ਤਿੰਨ ਹੱਥ ਗਰਾਮ, ਛੱਪਰ ਛੰਨ ਨਾ ਕੋਇ ਛੁਹਾਇਆ। ਕਬੀਰ ਭੇਖ ਰਖਾਇਆ ਮਾਟੀ ਚਾਮ, ਮਾਟੀ ਅੰਦਰ ਰਾਮ ਆਪਣਾ ਬੰਦ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਮ ਆਪੇ ਦਏ ਵਖਾਇਆ। ਆਪੇ ਕਬੀਰ ਆਪੇ ਰਾਮਾ, ਆਪੇ ਰਾਮਾ ਨੰਦ ਗੋਸਾਈਂਆ। ਆਪੇ ਪਹਿਰੇ ਆਪਣਾ ਜਾਮਾ, ਆਪੇ ਚੋਲਾ ਪੰਜ ਤਤ ਹੰਢਾਈਆ। ਆਪੇ ਰੈਣ ਅੰਧੇਰੀ ਹੋਏ ਸ਼ਾਮਾ, ਆਪੇ ਪ੍ਰਕਾਸ਼ ਪ੍ਰਕਾਸ਼ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਸਨਾ ਰਾਮ ਦਏ ਸਮਝਾਈਆ। ਰਸਨਾ ਗਾਏ ਰਾਮ ਜਗਤ, ਗਾ ਗਾ ਥੱਕੀ ਸਰਬ ਲੋਕਾਈਆ। ਰਾਮ ਗਾਏ ਏਕਾ ਭਗਤ, ਬੱਤੀ ਦੰਦ ਨਾ ਦੇਣ ਸਾਲਾਹੀਆ। ਅੱਠੇ ਪਹਿਰ ਨਾ ਕੋਈ ਵੇਲਾ ਨਾ ਕੋਈ ਵਕਤ, ਸੰਝ ਸਵੇਰ ਨਾ ਕੋਇ ਬਣਾਈਆ। ਜਗਤ ਔਕੜ ਨਾ ਸਕੇ ਕੋਈ ਹਟਕ, ਜੋ ਕਬੀਰਾ ਰਾਮ ਰਿਹਾ ਗਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਮਨ ਦੇ ਫੱਟੇ ਉਤੇ ਰਹੀ ਲਟਕ, ਰਾਮ ਨਾਮ ਡੋਰੀ ਗਲ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੀਰਾ ਏਕਾ ਰਾਮ ਸਮਝਾਈਆ। ਕਬੀਰ ਗਾਇਆ ਰਾਮ ਅਵਲੜਾ, ਰੂਪ ਰੇਖ ਨਾ ਕੋਇ ਜਣਾਇੰਦਾ। ਧਾਮ ਵਸਾਇਆ ਇਕ ਅਵੱਲੜਾ, ਦਰ ਦਰਵਾਜ਼ਾ ਨਾ ਕੋਇ ਖੁਲ੍ਹਾਇੰਦਾ। ਆਪਣੇ ਰਾਮ ਅੰਦਰ ਆਪੇ ਰਲੜਾ, ਕਬੀਰ ਰਾਮ ਰਾਮ ਕਬੀਰ ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਮੰਦਰ ਮਸਜਿਦ ਕਰ ਕਰ ਜਾਏ ਹਲੜਾ, ਚਾਰ ਦੀਵਾਰੀ ਅੰਦਰ ਰਾਮ ਹੱਥ ਕਿਸੇ ਨਾ ਆਇੰਦਾ। ਉਚੀ ਕੂਕਣ ਗਲ ਪਾਇਣ ਪਲੜਾ, ਮੱਥੇ ਤਿਲਕ ਸਰਬ ਵਖਾਇੰਦਾ। ਰਾਮ ਚਰਨ ਸ਼ਰਨ ਕੋਇ ਨਾ ਰਲੜਾ, ਚਰਨ ਕਵਲ ਕਵਲ ਚਰਨ ਧਿਆਨ ਨਾ ਕੋਇ ਰਖਾਇੰਦਾ। ਕਬੀਰ ਏਕਾ ਰਾਮ ਫੜ੍ਹਿਆ ਪੱਲੜਾ, ਲੋਕਾਈ ਕਹਿਣ ਕਬੀਰ ਸ਼ਰਮਾਇੰਦਾ। ਕਬੀਰ ਰਸਨਾ ਨਾ ਸਕੇ ਕਹਿ, ਜੋ ਰਾਮ ਰਾਮਾ ਪਾਇਆ। ਏਕਾ ਮੰਦਰ ਬੈਠਾ ਰਹੇ, ਘਰ ਏਕਾ ਬੰਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੀਰ ਕਾ ਰਾਮ ਕਹਿਣ ਵਿਚ ਨਾ ਆਇਆ। ਕਬੀਰ ਰਾਮ ਕਿਸੇ ਨਾ ਜਾਣਿਆ, ਰਵਿਆ ਅੰਤਰ ਮੀਤ। ਕਬੀਰ ਏਕਾ ਰਾਮ ਪਛਾਣਿਆ, ਨਾ ਠੰਡਾ ਨਾ ਸੀਤ। ਕਬੀਰ ਏਕਾ ਰੰਗ ਮਾਣਿਆ, ਆਦਿ ਜੁਗਾਦੀ ਗਾਏ ਏਕਾ ਗੀਤ। ਆਪ ਸੁਣਾਏ ਆਪਣੀ ਅਕਥ ਕਹਾਣੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਵਸਤ ਅਨਡੀਠ। ਲੋਗੋ ਰਾਮ ਪਛਾਣੋ, ਕਬੀਰ ਕੂਕੇ ਦਏ ਦੁਹਾਈਆ। ਆਪਣੇ ਅੰਦਰ ਆਪਣਾ ਰਾਮ ਜਾਣੋ, ਬਾਹਿਰ ਲੱਭੇ ਨਾ ਕਿਸੇ ਥਾਈਆ। ਏਕਾ ਸਤਿਗੁਰ ਸਾਚਾ ਚਰਨ ਕਵਲ ਧਿਆਨੋ, ਧਰਤ ਧਵਲ ਦਏ ਵਡਿਆਈਆ। ਗੁਰ ਕਾ ਸ਼ਬਦ ਮਿਲੇ ਬਬਾਣੋ, ਸਾਚੇ ਰਾਮ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੀਰ ਦਿਤਾ ਏਕਾ ਵਰ, ਏਕਾ ਰਾਮ ਰਾਜਾ ਰਾਮ ਆਪ ਦਰਸਾਈਆ।
