Granth 09 Likhat 150: 4 Bhadro 2017 Bikarmi Mal Singh de Ghar Raji Wala Jila Ferozepur

੪ ਭਾਦਰੋਂ ੨੦੧੭ ਬਿਕ੍ਰਮੀ ਮਲ ਸਿੰਘ ਦੇ ਘਰ ਰਜੀ ਵਾਲਾ ਜ਼ਿਲਾ ਫਿਰੋਜ਼ਪੁਰ

ਭੈਰੋਂ ਭਵਰੀ ਦੇਵੇ ਸੁੱਟ, ਭਾਵੀ ਆਪਣੇ ਹੱਥ ਰਖਾਇੰਦਾ। ਦਰ ਦਵਾਰਿਉਂ ਕੱਢੇ ਕੁੱਟ, ਘਰ ਸਾਚੇ ਰਹਿਣ ਨਾ ਪਾਇੰਦਾ। ਫੜ ਫੜ ਬਾਂਹੋਂ ਲਏ ਲੁੱਟ, ਖ਼ਾਲੀ ਹੱਥ ਫਿਰਾਇੰਦਾ। ਔਣਾ ਜਾਣਾ ਜਾਏ ਛੁੱਟ, ਦਰ ਘਰ ਮੁਖ ਨਾ ਫੇਰ ਫਿਰਾਇੰਦਾ। ਗੁਰ ਸ਼ਬਦ ਕਮਾਏ ਏਕਾ ਓਟ, ਓਤ ਪੋਤ ਵੇਖ ਵਖਾਇੰਦਾ। ਕਿਰਪਾ ਨਿਧ ਨਿਰਮਲ ਜੋਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਜ ਬਲ ਆਪ ਚੁਕਾਇੰਦਾ। ਤੇਜ ਬਲ ਚੁਕੇ ਭੌ, ਭਿਆਨਕ ਰੂਪ ਨਜ਼ਰ ਨਾ ਆਈਆ। ਆਪਣੀ ਸੇਜੇ ਜਾਏ ਸੌਂ, ਨੇਤਰ ਨੈਣ ਨਾ ਕੋਇ ਉਠਾਈਆ। ਨਾਤਾ ਤੁਟੇ ਗ੍ਰਹਿ ਗ੍ਰਾਉਂ, ਸਤਿਗੁਰ ਪੂਰਾ ਆਪ ਛੁਡਾਈਆ। ਗੁਰਸਿਖ ਮਨ ਸਦਾ ਚਾਓ, ਚਾਓ ਘਨੇਰਾ ਹਰਿ ਹਰਿ ਦਰਸ਼ਨ ਪਾਈਆ। ਨਿਰਧਨ ਨਿਰਗੁਣ ਕਰੇ ਨਿਆਉਂ, ਨਿਗਹਵਾਨ ਹਰ ਘਟ ਥਾਈਆ। ਪਕੜ ਉਠਾਏ ਡਿਗੇ ਬਾਹੋਂ, ਆਪ ਆਪਣੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਕਰੇ ਸਫਾਈਆ। ਗ੍ਰਹਿ ਮੰਦਰ ਹੋਇਆ ਸਾਫ, ਸੁਥਰਾ ਤਾਲ ਨਾ ਕੋਇ ਵਜਾਇੰਦਾ। ਹਰਿਜਨ ਬੂਝੇ ਆਪਣਾ ਆਪ, ਆਪ ਆਪਾ ਵਿਚੋਂ ਮੋਹ ਚੁਕਾਇੰਦਾ। ਸਾਚੀ ਥਾਪਣ ਜਾਏ ਥਾਪ, ਹੁਕਮੀ ਹੁਕਮ ਆਪ ਵਰਤਾਇੰਦਾ। ਤ੍ਰੈਗੁਣ ਮਾਇਆ ਕੰਬੇ ਤਾਪ, ਤਿੰਨੋਂ ਤਾਪ ਮੇਟ ਮਿਟਾਇੰਦਾ । ਦੁੱਖਾਂ ਮਿਟੇ ਅੰਧੇਰੀ ਰਾਤ, ਸੁਖ ਸਹਿਜ ਸਹਿਜ ਸਮਾਇੰਦਾ। ਰੋਗ ਸੋਗ ਦੁੱਖੜਾ ਕਾਟ, ਤੀਰ ਕਟਾਕਸ਼ ਏਕਾ ਲਾਇੰਦਾ। ਸਵਾਮੀ ਸੁੰਦਰ ਆਪਣਾ ਜਾਪ, ਤਨ ਮੰਦਰ ਆਪ ਕਰਾਇੰਦਾ। ਸੱਜਣ ਸੁਹੇਲਾ ਮਾਈ ਬਾਪ, ਪਿਤਾ ਪੂਤ ਮੇਲ ਮਿਲਾਇੰਦਾ। ਜਗਤ ਪਰਦਾ ਜਾਏ ਪਾਟ, ਦੂਈ ਦਵੈਤੀ ਪਰੇ ਹਟਾਇੰਦਾ। ਭੈਰੋਂ ਖੇਲ ਨਾ ਨਟੂਆ ਨਾਟ, ਕਾਲਾ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਾਤ ਏਕਾ ਵਸਤ ਝੋਲੀ ਪਾਇੰਦਾ।