Granth 09 Likhat 154: 5 Bhadro 2017 Bikarmi Ujagar Singh de Ghar RamuWala Nava Jila Ferozepur

੫ ਭਾਦਰੋਂ ੨੦੧੭ ਬਿਕ੍ਰਮੀ ਉਜਾਗਰ ਸਿੰਘ ਦੇ ਘਰ ਰਾਮੂ ਵਾਲਾ (ਨਵਾਂ) ਜ਼ਿਲਾ ਫਿਰੋਜ਼ਪੁਰ

ਸੋ ਪੁਰਖ ਨਿਰੰਜਣ ਠਾਂਡਾ ਦਰਬਾਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਨਿਰਗੁਣ ਧਾਰਾ, ਆਪ ਆਪਣੀ ਵਿਚ ਰਖਾਇੰਦਾ। ਏਕੰਕਾਰਾ ਕਰ ਪਸਾਰਾ, ਆਪ ਆਪਣੀ ਕਲ ਵਰਤਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੋਤੀ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਸਚ ਸਿਕਦਾਰਾ, ਸਾਚਾ ਤਖ਼ਤ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਪਾਰਬ੍ਰਹਮ ਵਰਤੇ ਵਰਤਾਵੇ ਸਚ ਭੰਡਾਰਾ, ਵਡ ਭੰਡਾਰੀ ਨਾਉਂ ਧਰਾਇੰਦਾ। ਸਚਖੰਡ ਦੁਆਰਾ ਖੋਲ੍ਹ ਕਿਵਾੜਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਸ਼ਬਦ ਅਗੰਮੀ ਸੁੱਤ ਦੁਲਾਰਾ, ਹਰਿ ਨਿਰੰਕਾਰਾ ਆਪ ਉਪਜਾਇੰਦਾ। ਏਕਾ ਰੰਗ ਰੰਗੇ ਕਰਤਾਰਾ, ਸਾਚੀ ਰੰਗਣ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਆਪਣੇ ਹੱਥ ਰਖਾਇੰਦਾ। ਸਾਚਾ ਸ਼ਬਦ ਹਰਿ ਮਿਹਰਵਾਨ, ਨਿਰਗੁਣ ਆਪਣਾ ਆਪ ਉਪਾਈਆ। ਆਪਣੇ ਮੰਦਰ ਬੈਠ ਮਕਾਨ, ਥਿਰ ਦਰਬਾਰੇ ਵੇਖ ਵਖਾਈਆ। ਸਾਚੇ ਤਖ਼ਤ ਰਾਜ ਰਾਜਾਨ, ਆਸਣ ਸਿੰਘਾਸਣ ਸੋਭਾ ਪਾਈਆ। ਦਰ ਦਰਵੇਸ਼ ਬਣ ਦਰਬਾਨ, ਦਰ ਭਿਖਾਰੀ ਮੰਗ ਮੰਗਾਈਆ। ਵਸਤ ਅਮੋਲਕ ਇਕ ਮਹਾਨ, ਪੁਰਖ ਅਬਿਨਾਸ਼ੀ ਆਪਣੇ ਹੱਥ ਰਖਾਈਆ। ਦੇਵਣਹਾਰਾ ਸਾਚਾ ਦਾਨ, ਦਾਤਾ ਦਾਨੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਈਆ। ਜੋਤੀ ਖੇਲ ਪੁਰਖ ਅਕਾਲਾ, ਨਿਰਗੁਣ ਨੂਰ ਡਗਮਗਾਇੰਦਾ। ਸਚਖੰਡ ਵਸੇ ਸੱਚੀ ਧਰਮਸਾਲਾ, ਬ੍ਰਹਿਮੰਡ ਸੋਭਾ ਪਾਇੰਦਾ। ਜੁਗਾ ਜੁਗੰਤਰ ਅਵੱਲੜੀ ਚਾਲਾ, ਜਾਗਰਤ ਜੋਤ ਆਪ ਜਗਾਇੰਦਾ। ਆਪਣਾ ਮਾਰਗ ਇਕ ਸੁਖਾਲਾ, ਸਤਿ ਸਤਿਵਾਦੀ ਆਪ ਲਗਾਇੰਦਾ। ਲੇਖਾ ਜਾਣੇ ਕਾਲ ਮਹਾਂਕਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਆਪ ਸੁਹਾਇੰਦਾ। ਮਹਿਮਾ ਅਗਣਤ ਅਨੂਪ, ਹਰਿ ਮੰਦਰ ਬਹਿ ਬਹਿ ਆਸਣ ਲਾਇੰਦਾ। ਆਦਿ ਜੁਗਾਦੀ ਸਤਿ ਸਰੂਪ, ਦੀਵਾ ਬਾਤੀ ਇਕ ਜਗਾਇੰਦਾ। ਏਕਾ ਦੇਵਣਹਾਰਾ ਧੂਪ, ਸ਼ਬਦ ਅਨਾਦੀ ਤਾਲ ਵਜਾਇੰਦਾ। ਆਪ ਸੁਣਾਏ ਦਹਿ ਦਿਸ਼ਾ ਚਾਰੇ ਕੂਟ, ਪਾਰਬ੍ਰਹਮ ਪ੍ਰਭ ਖੇਲ ਖਿਲਾਇੰਦਾ। ਆਪਣੇ ਉਪਰ ਆਪੇ ਤੁਠ, ਥਿਰ ਘਰ ਸਾਚੇ ਸੋਭਾ ਪਾਇੰਦਾ। ਆਪੇ ਚੜ੍ਹਿਆ ਸਾਚੀ ਚੋਟ, ਸਾਚਾ ਤਖ਼ਤ ਆਪ ਸੁਹਾਇੰਦਾ। ਦੋ ਜਹਾਨਾਂ ਆਪਣੀ ਰੱਖੇ ਆਪੇ ਓਟ, ਆਪਣੇ ਭਾਣੇ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਗਾਰੇ ਲਾਏ ਚੋਟ। ਸਚ ਨਗਾਰਾ ਹਰਿ ਨਿਰੰਕਾਰ, ਦਰਗਹਿ ਸਾਚੀ ਆਪ ਰਖਾਈਆ। ਸ਼ਬਦ ਅਨਾਦਿ ਸੱਚੀ ਧੁਨਕਾਰ, ਹਰਿ ਮੰਦਰ ਆਪ ਵਜਾਈਆ। ਸੁਣੇ ਸੁਣਾਏ ਸੁਨਣੇਹਾਰ, ਗਹਿਰ ਗੰਭੀਰ ਬੇਪਰਵਾਹੀਆ। ਗਾਵਤ ਗਾਏ ਅਗੰਮ ਅਪਾਰ, ਰਾਗ ਰਾਗਨੀ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਦਏ ਵਡਿਆਈਆ। ਸ਼ਬਦ ਵਡਾ ਹਰਿ ਵਡਿਆਇੰਦਾ, ਵਡ ਦਾਤਾ ਬੇਪਰਵਾਹ। ਸ਼ਬਦ ਆਪਣਾ ਰੂਪ ਪਰਗਟਾਇੰਦਾ, ਜੋਤੀ ਜੋਤ ਜੋਤ ਜਗਾ। ਸ਼ਬਦ ਸਾਚਾ ਮਾਰਗ ਲਾਇੰਦਾ, ਲੋਆਂ ਪੁਰੀਆਂ ਮਹੱਲ ਵਸਾ। ਸ਼ਬਦ ਏਕਾ ਰੰਗ ਰੰਗਾਇੰਦਾ, ਬ੍ਰਹਿਮੰਡ ਖੰਡ ਰਚਨ ਰਚਾਏ ਥਾਉਂ ਥਾਂ। ਸ਼ਬਦ ਏਕਾ ਹੁਕਮ ਸੁਣਾਇੰਦਾ, ਨਿਰਗੁਣ ਸਰਗੁਣ ਰੂਪ ਲਏ ਵਟਾ। ਸ਼ਬਦ ਏਕਾ ਵੇਖ ਵਖਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਪਕੜੇ ਬਾਂਹ। ਸ਼ਬਦ ਤ੍ਰੈਗੁਣ ਪੰਧ ਚੁਕਾਇੰਦਾ, ਰਜੋ ਤਮੋ ਸਤੋ ਪਕੜਣਹਾਰਾ ਬਾਂਹ। ਸ਼ਬਦ ਏਕਾ ਗੁਣ ਜਣਾਇੰਦਾ, ਪੰਜ ਤਤ ਸਾਚੀ ਗੋਦੀ ਲਏ ਬਹਾ। ਸ਼ਬਦ ਏਕਾ ਨਾਦ ਵਜਾਇੰਦਾ, ਬੋਧ ਅਗਾਧਾ ਭੇਵ ਖੁਲ੍ਹਾ। ਸ਼ਬਦ ਏਕਾ ਹੁਕਮ ਜਣਾਇੰਦਾ, ਬ੍ਰਹਮਾ ਚਾਰੇ ਵੇਦਾਂ ਦਏ ਲਿਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਸ਼ਬਦ ਉਪਜਾਇੰਦਾ। ਸ਼ਬਦ ਸੰਦੇਸ਼ਾ ਹਰਿ ਨਿਰੰਕਾਰ, ਆਪਣਾ ਆਪ ਸੁਣਾਈਆ। ਸ਼ਬਦ ਨਰੇਸ਼ਾ ਵਡ ਸੰਸਾਰ, ਸਿਕਦਾਰ ਸੱਚਾ ਪਾਤਸ਼ਾਹੀਆ। ਸ਼ਬਦੀ ਕਰੇ ਕਰਾਏ ਸਾਚੀ ਕਾਰ, ਕਰਤਾ ਪੁਰਖ ਆਪਣੀ ਖੇਲ ਕਰਾਈਆ। ਸ਼ਬਦ ਸ਼ਬਦੀ ਸ਼ਬਦ ਦਵਾਰ, ਸ਼ਬਦ ਇਸ਼ਟ ਦੇਵ ਰੂਪ ਵਟਾਈਆ। ਸ਼ਬਦ ਕੰਤ ਸ਼ਬਦ ਭਤਾਰ, ਸ਼ਬਦ ਨਾਰੀ ਸੇਜ ਵਿਛਾਈਆ। ਸ਼ਬਦ ਗੀਤ ਗੋਬਿੰਦ ਗਾਏ ਮੰਗਲਾਚਾਰ, ਸ਼ਬਦ ਅੰਮ੍ਰਿਤ ਮੇਘ ਬਰਸਾਈਆ। ਸ਼ਬਦ ਵਖਾਏ ਠਾਂਡਾ ਦਰ ਦਰਬਾਰ, ਥਿਰ ਘਰ ਸਾਚਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਸ਼ਬਦ ਸੱਚੀ ਸਰਨਾਈਆ। ਸ਼ਬਦ ਸੂਰਾ ਹਰਿ ਬਲਵਾਨ, ਮਹਿਮਾ ਗਣਤ ਗਣੀ ਨਾ ਜਾਈਆ। ਸੋ ਪੁਰਖ ਨਿਰੰਜਣ ਦੇਵੇ ਮਾਣ, ਹਰਿ ਪੁਰਖ ਨਿਰੰਜਣ ਹੋਏ ਸਹਾਈਆ। ਏਕੰਕਾਰਾ ਵਡ ਦਾਤਾ ਦਾਨੀ ਦਾਨ, ਸਾਚੀ ਵਸਤ ਅਮੋਲਕ ਏਕਾ ਝੋਲੀ ਪਾਈਆ। ਆਦਿ ਨਿਰੰਜਣ ਖੇਲ ਮਹਾਨ, ਜੋਤੀ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬਖ਼ਸ਼ੇ ਇਕ ਧਿਆਨ, ਦੂਜਾ ਦਰ ਨਾ ਕੋਇ ਵਖਾਈਆ। ਸ੍ਰੀ ਭਗਵਾਨ ਨਜ਼ਰੀ ਆਏ ਏਕਾ ਕਾਹਨ, ਏਕਾ ਮੰਡਲ ਸਾਚੀ ਸਖੀਆਂ ਨਾਚ ਨਚਾਈਆ। ਪਾਰਬ੍ਰਹਮ ਹੋਏ ਨਿਗਹਬਾਨ, ਨਿਜ ਨੇਤਰ ਇਕ ਦਰਸਾਈਆ। ਸ਼ਬਦ ਗੁਰ ਆਦਿ ਜੁਗਾਦਿ ਰੱਖੇ ਆਪਣੀ ਆਣ, ਨਾ ਮਰੇ ਨਾ ਜਾਈਆ। ਜੁਗਾ ਜੁਗੰਤਰ ਹੋਏ ਬੇਪਹਿਚਾਨ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਦਾਤਾ ਪੁਰਖ ਬਿਧਾਤਾ, ਪਾਰਬ੍ਰਹਮ ਅਖਵਾਇੰਦਾ। ਸ਼ਬਦ ਪਿਤਾ ਸ਼ਬਦ ਮਾਤਾ, ਸ਼ਬਦ ਰੂਪ ਅਨੂਪ ਧਰਾਇੰਦਾ। ਸ਼ਬਦ ਦਿਵਸ ਸ਼ਬਦ ਰਾਤਾ, ਰਵ ਸਸ ਸੂਰਜ ਚੰਨ ਆਪ ਚੜ੍ਹਾਇੰਦਾ । ਸ਼ਬਦ ਪੂਜਾ ਸ਼ਬਦ ਪਾਠਾ, ਸ਼ਬਦ ਮੰਤਰ ਨਾਮ ਦ੍ਰਿੜਾਇੰਦਾ। ਸ਼ਬਦ ਸਰੋਵਰ ਤੀਰਥ ਤਾਟਾ, ਘਰ ਘਰ ਤਾਲ ਸੁਹਾਇੰਦਾ। ਸ਼ਬਦ ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਾਂਗ ਰਚਾਇੰਦਾ। ਸ਼ਬਦ ਸੋਇਆ ਆਤਮ ਸੇਜਾ ਸਾਚੀ ਖਾਟਾ, ਕਾਇਆ ਮੰਦਰ ਅੰਦਰ ਆਸਣ ਲਾਇੰਦਾ। ਸ਼ਬਦ ਖੋਲ੍ਹੇ ਚੌਦਾਂ ਹਾਟਾ, ਚੌਦਾਂ ਤਬਕਾਂ ਫੋਲ ਫੁਲਾਇੰਦਾ। ਸ਼ਬਦ ਚਲਾਏ ਜੁਗਾ ਜੁਗੰਤਰ ਆਪਣੀ ਗਾਥਾ, ਏਕਾ ਅੱਖਰ ਆਪ ਪੜ੍ਹਾਇੰਦਾ। ਸ਼ਬਦ ਰੂਪ ਵਟਾਏ ਤ੍ਰਲੋਕੀ ਨਾਥਾ, ਭੇਵ ਅਭੇਦਾ ਭੇਵ ਰਖਾਇੰਦਾ। ਸ਼ਬਦ ਗੁਰ ਸਰਬ ਕਲਾ ਸਮਰਾਥਾ, ਅਕਲ ਕਲਧਾਰੀ ਆਪਣਾ ਨਾਉਂ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਏਕਾ ਹਰਿ, ਏਕਾ ਗੁਰ ਗੁਰ ਬੰਧਨ ਪਾਇੰਦਾ। ਏਕਾ ਸ਼ਬਦ ਗੁਰਦੇਵ ਇਸ਼ਟ, ਆਦਿ ਜੁਗਾਦਿ ਸਮਾਇਆ। ਏਕਾ ਰੂਪ ਦਰਸਾਏ ਸਰਬ ਸ੍ਰਿਸ਼ਟ, ਵੇਸ ਅਨੇਕਾ ਆਪ ਧਰਾਇਆ। ਲੇਖਾ ਜਾਣੇ ਜਗਤ ਪਰਵਿਸ਼ਟ, ਘੜੀ ਪਲ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ ਨਿਰਗੁਣ ਆਪਣਾ ਖੇਲ ਖਿਲਾਈਆ। ਨਿਰਗੁਣ ਸ਼ਬਦੀ ਧਾਰ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਨਿਰਗੁਣ ਜੋਤ ਨਿਰਾਕਾਰ, ਨਿਰਵੈਰ ਰੂਪ ਵਟਾਈਆ। ਨਿਰਗੁਣ ਕੋਟ ਕਰ ਤਿਆਰ, ਮਹੱਲ ਅਟੱਲ ਸੋਭਾ ਪਾਈਆ। ਨਿਰਗੁਣ ਭੂਪ ਬਣ ਸਿਕਦਾਰ, ਤਖ਼ਤ ਤਾਜ ਰਿਹਾ ਹੰਢਾਈਆ। ਨਿਰਗੁਣ ਚਾਰੋਂ ਕੂਟ ਹੋਇਆ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸ਼ਬਦ ਸੂਰਾ ਸਰਬੰਗ, ਜੁਗ ਜੁਗ ਵਜਾਏ ਇਕ ਮਰਦੰਗ, ਤੁਰੀਆ ਨਾਦ ਹੱਥ ਉਠਾਈਆ । ਤੁਰੀਆ ਰਾਗ ਹਰਿ ਤਰਾਨਾ, ਪੁਰਖ ਅਬਿਨਾਸ਼ੀ ਆਪੇ ਗਾਇੰਦਾ। ਸਾਚੇ ਮੰਦਰ ਹੋ ਪਰਧਾਨਾ, ਆਪ ਆਪਣਾ ਤਾਲ ਵਜਾਇੰਦਾ। ਸਚਖੰਡ ਦਵਾਰ ਝੁਲਾਏ ਇਕ ਨਿਸ਼ਾਨਾ, ਨਾਮ ਨਿਸ਼ਾਨਾ ਹੱਥ ਉਠਾਇੰਦਾ। ਪੁਰਖ ਪੁਰਖੋਤਮ ਵਡ ਮਿਹਰਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਤੁਰੀਆ ਰਾਗ, ਤ੍ਰੈਗੁਣ ਭੇਵ ਨਾ ਰਾਈਆ। ਪਾਰਬ੍ਰਹਮ ਪ੍ਰਭ ਗਾਏ ਆਦਿ ਜੁਗਾਦਿ, ਸੁਰ ਤਾਲ ਨਾ ਕੋਇ ਰਖਾਇਆ। ਨਿਸ਼ਅੱਖਰ ਵੇਖੋ ਬੋਧ ਅਗਾਧ, ਰੂਪ ਰੇਖ ਨਾ ਕੋਇ ਦਰਸਾਇਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦਿ, ਭੇਵ ਅਭੇਦਾ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਇਆ। ਤੁਰੀਆ ਰਾਗ ਸ਼ਬਦ ਤੁਰੰਗ, ਤ੍ਰੈਕਾਲ ਦਰਸੀ ਆਪ ਦੌੜਾਈਆ। ਨਿਰਵੈਰ ਵਜਾਏ ਇਕ ਮਰਦੰਗ, ਮੂਰਤ ਅਕਾਲ ਸੇਵ ਕਮਾਈਆ। ਪੁਰਖ ਅਕਾਲ ਨਿਭਾਏ ਸਾਚਾ ਸੰਗ, ਕਰਨੀ ਕਰਤਾ ਕਰਤਾ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਸਾਚੇ ਮੰਦਰ ਆਪੇ ਲੰਘ, ਸ੍ਰੀ ਭਗਵਾਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਏਕਾ ਨਾਦ, ਆਪ ਵਜਾਏ ਆਦਿ ਜੁਗਾਦਿ, ਜੁਗ ਜੁਗ ਤਾਰ ਸਤਾਰ ਆਪ ਹਲਾਈਆ। ਤੁਰੀਆ ਰਾਗ ਸੁਣਾਇੰਦਾ, ਹਰਿ ਸਤਿਗੁਰ ਸੱਚਾ ਸ਼ਹਿਨਸ਼ਾਹ। ਗੁਰ ਗੁਰ ਆਪੇ ਮੇਲ ਮਿਲਾਇੰਦਾ, ਸਤਿਗੁਰ ਪੂਰਾ ਬੇਪਰਵਾਹ। ਭਗਤਨ ਭੌ ਇਕ ਚੁਕਾਇੰਦਾ, ਨਿਰਭੌ ਆਪਣਾ ਨਾਉਂ ਧਰਾ। ਸੰਤਨ ਸਿਖਿਆ ਇਕ ਸਮਝਾਇੰਦਾ, ਸਾਖ਼ਯਾਤ ਜੋਤ ਦਏ ਜਗਾ। ਗੁਰਮੁਖ ਆਪਣੇ ਲੜ ਬੰਧਾਇੰਦਾ, ਸ਼ਬਦ ਸਰੂਪੀ ਬੰਧਨ ਪਾ। ਗੁਰਸਿਖ ਸੋਏ ਮਾਤ ਉਠਾਇੰਦਾ, ਲਖ ਚੁਰਾਸੀ ਫੰਦਨ ਪਰਦਾ ਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਬਣੇ ਮਲਾਹ। ਹਰਿ ਸ਼ਬਦ ਖੇਵਟ ਖੇਟਿਆ, ਆਦਿ ਜੁਗਾਦਿ ਸਮਾਏ। ਪੁਰਖ ਅਬਿਨਾਸ਼ੀ ਉਪਜਾਇਆ ਬੇਟਿਆ, ਜੁਗਾ ਜੁਗੰਤਰ ਸੇਵ ਕਮਾਏ। ਸਚਖੰਡ ਦਵਾਰੇ ਆਪੇ ਲੇਟਿਆ, ਦਰਗਹਿ ਸਾਚੀ ਧਾਮ ਸੁਹਾਏ। ਆਪਣਾ ਮੰਦਰ ਆਪਣੇ ਨੇਤਰ ਆਪੇ ਪੇਖਿਆ, ਆਪੇ ਬੈਠਾ ਆਸਣ ਲਾਏ। ਆਪੇ ਭੂਪ ਨਰ ਨਰੇਸ਼ਿਆ, ਹੁਕਮੀ ਹੁਕਮ ਰਿਹਾ ਵਰਤਾਏ। ਆਪੇ ਬਣੇ ਭਿਖਾਰੀ ਦਰ ਦਰਵੇਸ਼ਿਆ, ਅਲਖ ਅਲਖਣਾ ਅਲਖ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਏ। ਸ਼ਬਦ ਸੁਲਤਾਨਾ ਸ੍ਰੀ ਭਗਵਾਨਾ, ਦਰ ਘਰ ਸਾਚੇ ਸੋਭਾ ਪਾਇੰਦਾ। ਰਾਗ ਤਰਾਨਾ ਏਕਾ ਗਾਣਾ, ਤੁਰਤ ਤੁਰੀਆ ਨਾਦ ਵਜਾਇੰਦਾ। ਕਰੇ ਪ੍ਰਕਾਸ਼ ਰਵ ਸਸ ਭਾਨਾ, ਸੂਰਜ ਚੰਨ ਆਪ ਚਮਕਾਇੰਦਾ। ਮੰਡਲ ਮੰਡਪ ਆਪ ਸੁਹਾਨਾ, ਸ਼ਬਦ ਸ਼ਬਦੀ ਵੇਖ ਵਖਾਇੰਦਾ। ਆਪਣੀ ਹੱਥੀਂ ਬੰਨ੍ਹੇ ਆਪੇ ਗਾਨਾਂ, ਆਪ ਆਪਣਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੰਦਰ ਆਪ ਸੁਹਾਇੰਦਾ। ਸਾਚਾ ਗਾਨਾਂ ਹੱਥ ਕਰਤਾਰ, ਆਪਣੀ ਇਛਿਆ ਪੂਰ ਕਰਾਈਆ। ਸ਼ਬਦੀ ਸ਼ਬਦ ਕਰੇ ਵਰਤਾਰ, ਸ਼ਹਿਨਸ਼ਾਹ ਸਿਫ਼ਤ ਸਾਲਾਹੀਆ। ਜੋਤੀ ਸ਼ਬਦੀ ਇਕ ਪਿਆਰ, ਏਕਾ ਘਰ ਦਏ ਵਡਿਆਈਆ। ਸਾਚੀ ਚੋਟੀ ਚੜ੍ਹ ਮਹੱਲ ਮੁਨਾਰ, ਉਚਾ ਟਿੱਲਾ ਵੇਖੇ ਚਾਈਂ ਚਾਈਆ। ਵਰਨ ਗੋਤੀ ਵਸਿਆ ਬਾਹਿਰ, ਨਿਰਮਲ ਜੋਤ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਹਰਿ ਅਵਤਾਰਾ, ਗੁਰ ਗੁਰ ਰੂਪ ਵਿਚ ਸੰਸਾਰਾ, ਭਗਤਨ ਦੇਵੇ ਨਾਮ ਅਧਾਰਾ, ਨਾਮ ਆਪਣੀ ਝੋਲੀ ਪਾਈਆ। ਨਾਮ ਆਧਾਰਾ ਹਰਿ ਨਿਰੰਕਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਸ਼ਾਹੋ ਭੂਪ ਵਡ ਸਿਕਦਾਰਾ, ਮੀਤ ਮੁਰਾਰਾ ਧੁਰ ਦਰਬਾਰਾ ਵੇਖ ਵਖਾਈਆ। ਆਦਿ ਜੁਗਾਦੀ ਕਰ ਪਸਾਰਾ, ਏਕੰਕਾਰ ਆਪਣੀ ਕਲ ਆਪ ਵਰਤਾਈਆ। ਸ਼ਬਦ ਭੰਡਾਰਾ ਹਰਿ ਵਰਤਾਰਾ, ਦੋ ਜਹਾਨਾਂ ਪਾਵੇ ਸਾਰਾ, ਲੋਆਂ ਪੁਰੀਆਂ ਫੋਲ ਫੋਲਾਈਆ। ਲਖ ਚੁਰਾਸੀ ਕਰ ਤਿਆਰਾ, ਅੰਦਰ ਬਾਹਿਰ ਗੁਪਤ ਜ਼ਾਹਰ ਆਪਣੀ ਸੇਜਾ ਆਪ ਹੰਢਾਈਆ। ਗੁਰ ਪੀਰ ਲਏ ਅਵਤਾਰਾ, ਸਾਧਾਂ ਸੰਤਾ ਕਰੇ ਪਿਆਰਾ, ਅੰਤਰ ਮੰਤਰ ਨਾਮ ਦ੍ਰਿੜਾਈਆ। ਜੋਤੀ ਬਾਤੀ ਕਰ ਉਜਿਆਰਾ, ਕਮਲਾਪਾਤੀ ਦਏ ਸਹਾਰਾ, ਦਿਵਸ ਰਾਤੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਰੂਪ ਆਪ ਵਟਾਈਆ। ਸ਼ਬਦੀ ਰੂਪ ਵਟਾਇੰਦਾ, ਪਾਰਬ੍ਰਹਮ ਕਰਤਾਰ। ਆਪਣੇ ਮੰਦਰ ਬਹਿ ਬਹਿ, ਆਪਣਾ ਲੇਖਾ ਆਪ ਸਮਝਾਇੰਦਾ। ਗੁਣਵੰਤਾ ਗੁਣ ਵਿਚਾਰ। ਕਾਗਦ ਕਲਮ ਨਾ ਕੋਇ ਰਖਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਵਰਤੇ ਸ਼ਬਦ ਵਰਤਾਰ। ਸ਼ਬਦ ਵਰਤਾਇਆ ਹਰਿ ਨਿਰੰਕਾਰ, ਆਪਣੀ ਵਸਤੂ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਕਰ ਤਿਆਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਲੱਖ ਚੁਰਾਸੀ ਭਰ ਭੰਡਾਰ, ਘਟ ਘਟ ਵਾਸੀ ਡੇਰਾ ਲਾਇੰਦਾ। ਜੋਤ ਪ੍ਰਕਾਸ਼ੀ ਵਿਚ ਸੰਸਾਰ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਦੇਵੇ ਸਾਚਾ ਵਰ, ਵਰ ਦਾਤਾ ਦਰ ਘਰ ਆਪੇ ਪਾਇੰਦਾ। ਸ਼ਬਦ ਦਾਤਾ ਦਾਤਾਰ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੁਗਾ ਜੁਗੰਤਰ ਲਏ ਅਵਤਾਰ, ਲੋਕਮਾਤ ਫੇਰਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਸਾਧਾਂ ਸੰਤਾਂ ਦੇਵੇ ਇਕ ਆਧਾਰ, ਭਗਤਾਂ ਭਗਤੀ ਵੇਖ ਵਖਾਇੰਦਾ। ਗੁਰ ਗੁਰ ਰੂਪ ਪਰਗਟ ਹੋਏ ਗੁਪਤ ਜ਼ਾਹਰ, ਆਪ ਆਪਣੀ ਕਲ ਧਰਾਇੰਦਾ। ਉਚੀ ਕੂਕ ਕਰੇ ਪੁਕਾਰ, ਆਪਣਾ ਢੋਲਾ ਆਪੇ ਗਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰ, ਹੰ ਬ੍ਰਹਮ ਆਪਣੀ ਅੰਸ ਬਣਾਇੰਦਾ। ਜਗਤ ਵਿਚੋਲਾ ਬਣ ਗਿਰਧਾਰ, ਸ਼ਬਦ ਸੋਹਲਾ ਆਪ ਸੁਣਾਇੰਦਾ। ਸਾਚਾ ਤੋਲਾ ਬਣੇ ਤੋਲਣਹਾਰ, ਤੇਰਾਂ ਤੇਰਾਂ ਧਾਰ ਚਲਾਇੰਦਾ। ਚੋਲਾ ਬਦਲੇ ਵਾਰੋ ਵਾਰ, ਏਕਾ ਜੋਤੀ ਡਗਮਗਾਇੰਦਾ। ਪਰਦਾ ਉਹਲਾ ਵੇਖੇ ਵਿਚ ਸੰਸਾਰ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਅਖਵਾਇੰਦਾ। ਏਕਾ ਸ਼ਬਦ ਏਕਾ ਗੁਰ, ਸਤਿਗੁਰ ਸਾਚਾ ਆਪ ਉਪਜਾਈਆ। ਏਕਾ ਤਾਲ ਏਕਾ ਸੁਰ, ਏਕਾ ਨਾਦ ਵਜਾਈਆ। ਏਕਾ ਚੜ੍ਹੇ ਸਾਚੇ ਘੋੜ, ਚਾਰੋਂ ਕੁੰਟ ਫੇਰੀ ਪਾਈਆ। ਇਕ ਇਕੱਲਾ ਰਿਹਾ ਦੌੜ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਸ਼ਬਦ ਅਗੰਮੀ ਲਾਏ ਪੌੜ, ਚੌਥਾ ਡੰਡਾ ਹੱਥ ਉਠਾਈਆ। ਲੱਖ ਚੁਰਾਸੀ ਵੇਖੇ ਜੀਵ ਜੰਤ ਮਿੱਠਾ ਕੌੜ, ਲੁਕਿਆ ਕੋਈ ਰਹਿਣ ਨਾ ਪਾਈਆ। ਜਨ ਭਗਤਾਂ ਬੁਝਾਏ ਲੱਗੀ ਔੜ, ਸਤਿਗੁਰ ਸ਼ਬਦ ਅੰਮ੍ਰਿਤ ਜਾਮ ਪਿਆਲਾ ਹੱਥ ਉਠਾਈਆ। ਆਦਿ ਜੁਗਾਦੀ ਬੁਝਾਏ ਔੜ, ਆਸਾ ਤ੍ਰਿਸ਼ਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸ਼ਬਦ ਸਮਝਾਈਆ। ਗੁਰ ਸ਼ਬਦ ਸੱਚਾ ਪਾਤਸ਼ਾਹ, ਮਾਤ ਪਿਤ ਨਾ ਕੋਇ ਰਖਾਇੰਦਾ। ਆਦਿਨ ਅੰਤਾ ਬੇਪਰਵਾਹ, ਨਿਰਗੁਣ ਨਿਰਧਨ ਆਪ ਅਖਵਾਇੰਦਾ। ਹੁਕਮੀ ਹੁਕਮ ਦਏ ਸਲਾਹ, ਸ਼ਬਦ ਸ਼ਬਦੀ ਨਾਉਂ ਪਰਗਟਾਇੰਦਾ। ਜਨ ਭਗਤਾਂ ਬਣੇ ਪਿਤਾ ਮਾਂ, ਆਪ ਆਪਣੀ ਗੋਦ ਬਹਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਆਪ ਸੁਹਾਇੰਦਾ। ਕਾਗ ਹੰਸ ਲਏ ਬਣਾ, ਮਾਣਕ ਮੋਤੀ ਚੋਗ ਆਪ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਭੰਡਾਰਾ ਹਰਿ ਨਿਰੰਕਾਰਾ, ਜੁਗਾ ਜੁਗੰਤਰ ਲੈ ਅਵਤਾਰਾ, ਏਕਾ ਗੁਰ ਸਮਝਾਇੰਦਾ। ਏਕਾ ਗੁਰ ਇਕ ਅਵਤਾਰ, ਸ਼ਬਦੀ ਸ਼ਬਦ ਵੱਜੇ ਵਧਾਈਆ। ਏਕਾ ਮੰਦਰ ਇਕ ਦਰਬਾਰ, ਏਕਾ ਘਰ ਰਿਹਾ ਦਿਸਾਈਆ। ਏਕਾ ਅੰਦਰ ਕਰ ਪਿਆਰ, ਸਾਚੀ ਸੇਜ ਰਿਹਾ ਹੰਢਾਈਆ। ਏਕਾ ਖੰਡਾ ਤੇਜ਼ ਕਟਾਰ, ਏਕਾ ਸ਼ਸਤਰ ਹੱਥ ਚਮਕਾਈਆ। ਏਕਾ ਬ੍ਰਹਿਮੰਡਾਂ ਪਾਵੇ ਸਾਰ, ਜੇਰਜ ਅੰਡਾਂ ਫੋਲ ਫੁਲਾਈਆ। ਏਕਾ ਪਾਰ ਕੰਢਾ ਜਾਣੇ ਕਿਨਾਰ, ਸਤਿਜੁਗ ਤ੍ਰੇਤਾ ਦੁਆਪਰ ਆਪੇ ਪੰਧ ਮੁਕਾਈਆ। ਏਕਾ ਵੇਖੇ ਉਚੇ ਟਿੱਲੇ ਚੜ੍ਹ ਮਿਨਾਰ, ਚੋਟੀ ਪਰਬਤ ਆਪਣਾ ਆਸਣ ਲਾਈਆ। ਏਕਾ ਢਹਿ ਢਹਿ ਪਏ ਚਰਨ ਦਵਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਏਕਾ ਦਰ ਦਰ ਬਣੇ ਭਿਖਾਰ, ਏਕਾ ਅਲਫ਼ੀ ਗਲ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਵਸੇ ਏਕਾ ਘਰ, ਘਟ ਮੰਦਰ ਆਪ ਸੁਹਾਈਆ। ਘਟ ਮੰਦਰ ਹਰਿ ਸੁਹਾਇੰਦਾ, ਨਿਰਗੁਣ ਸਰਗੁਣ ਕਰ ਪਿਆਰ। ਧਰਮਸਾਲਾ ਇਕ ਵਖਾਇੰਦਾ, ਧਰਮ ਧਰਮੀ ਕਰ ਵਿਚਾਰ। ਦੀਪਕ ਜੋਤ ਜਗਾਇੰਦਾ, ਨਿਰਗੁਣ ਦੀਪਕ ਇਕ ਉਜਿਆਰ। ਸ਼ਬਦ ਰਾਗ ਇਕ ਸੁਣਾਇੰਦਾ, ਅਨਹਦ ਬੋਲ ਧੁਨ ਜੈਕਾਰ। ਅੰਮ੍ਰਿਤ ਜਾਮ ਇਕ ਪਿਆਇੰਦਾ, ਭਰ ਪਿਆਲਾ ਠੰਡਾ ਠਾਰ। ਗੁਰਮੁਖ ਸਾਚੇ ਮੇਲ ਮਿਲਾਇੰਦਾ, ਏਥੇ ਉਥੇ ਪਾਵੇ ਸਾਰ। ਸ਼ਬਦ ਗੁਰ ਇਕ ਸਮਝਾਇੰਦਾ, ਹਰਿ ਮੂਰਤ ਅਕਾਲ। ਕਾਲ ਵਿਚ ਕਦੇ ਨਾ ਆਇੰਦਾ, ਮਹਾਂਕਾਲ ਕਰੇ ਨਾ ਕੋਈ ਸਵਾਲ। ਆਪਣਾ ਭਾਣਾ ਆਪ ਵਰਤਾਇੰਦਾ, ਜੁਗਾ ਜੁਗੰਤਰ ਅਵੱਲੜੀ ਚਾਲ। ਕਲਜੁਗ ਅੰਤਮ ਵੇਖ ਵਖਾਇੰਦਾ, ਸਤਿਗੁਰ ਪੂਰਾ ਦੀਨ ਦਿਆਲ। ਜੋਤੀ ਜਾਮਾ ਭੇਖ ਵਟਾਇੰਦਾ, ਆਪੇ ਚਲੇ ਅਵੱਲੜੀ ਚਾਲ। ਸ਼ਬਦ ਸ਼ਬਦੀ ਨਾਦ ਵਜਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਗਲ ਆਪੇ ਗਾਇੰਦਾ। ਸ਼ਬਦ ਗਾਏ ਸੁਹਾਗੀ ਗੀਤ, ਸੋਭਾਵੰਤ ਬੇਪਰਵਾਹੀਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਬੈਠਾ ਰਹੇ ਅਤੀਤ ਠਾਂਡਾ ਸੀਤ, ਦਰ ਦਰਬਾਰਾ ਆਪ ਸੁਹਾਈਆ। ਆਦਿ ਜੁਗਾਦੀ ਪਤਿਤ ਪੁਨੀਤ, ਗੁਰ ਸ਼ਬਦ ਚਲਾਏ ਸਾਚੀ ਰੀਤ, ਮੰਦਰ ਮਸੀਤ ਵੇਖ ਵਿਖਾਈਆ। ਚਾਰ ਕੁੰਟ ਏਕਾ ਰੰਗ ਰੰਗਾਏ ਹਸਤ ਕੀਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਉਠਾਇਆ ਹਰਿ ਬਲਵਾਨ, ਲੱਖ ਚੁਰਾਸੀ ਲਏ ਨਚਾਈਆ। ਹੱਥ ਫੜਾਇਆ ਹਰਿ ਨਿਸ਼ਾਨ, ਲੋਆਂ ਪੁਰੀਆਂ ਆਪ ਝੁਲਾਈਆ। ਏਕਾ ਦੇਵੇ ਧੁਰ ਫ਼ਰਮਾਣ, ਦਰ ਘਰ ਸਾਚੇ ਹੁਕਮ ਸੁਣਾਈਆ। ਨੌਂ ਖੰਡ ਪ੍ਰਿਥਮੀ ਹੋਏ ਹੈਰਾਨ, ਨੌਂ ਸਤ ਭੇਵ ਨਾ ਰਾਈਆ। ਮਨ ਮਤ ਬੁਧ ਨਾ ਸਕੇ ਪਛਾਣ, ਗੁਰਮਤ ਹੱਥ ਕਿਸੇ ਨਾ ਆਈਆ। ਚਾਰੇ ਵੇਦ ਜਗਤ ਕੁਰਲਾਨ, ਪੁਰਾਨ ਅਠਾਰਾਂ ਦੇਣ ਦੁਹਾਈਆ। ਗੀਤਾ ਗਾਏ ਆਪਣਾ ਗਾਣ, ਅੱਠ ਦਸ ਵੱਜੇ ਵਧਾਈਆ। ਅੰਜੀਲ ਕੁਰਾਨ ਸਰਬ ਕੁਰਲਾਨ, ਹਰਿ ਦਾ ਮਸਲਾ ਹਲ ਨਾ ਕੋਇ ਕਰਾਈਆ। ਖਾਣੀ ਬਾਣੀ ਪੜ੍ਹਨ ਵਿਦਵਾਨ, ਜਗਤ ਵਿਦਿਆ ਮਾਤ ਵਡਿਆਈਆ। ਹਰਿ ਕਾ ਰੂਪ ਲਏ ਪਛਾਣ, ਪਰਾ ਪਸੰਤੀ ਰਹੀ ਗਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਨਿਰਗੁਣ ਆਪਣਾ ਬਲ ਧਰਾਈਆ। ਪਰਗਟ ਹੋਵੇ ਵਾਲੀ ਦੋ ਜਹਾਨ, ਦੋਏ ਦੋਏ ਆਪਣਾ ਨਾਮ ਧਰਾਈਆ। ਗੋਬਿੰਦ ਕਰੇ ਪਛਾਣ, ਲੇਖਾ ਲਿਖਿਆ ਧੁਰ ਆਪ ਸਮਝਾਈਆ। ਅਨੰਦ ਪੁਰ ਸਚ ਮਕਾਨ, ਸਾਢੇ ਤਿੰਨ ਹੱਥ ਸੰਬਲ ਨਗਰ ਆਪ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਆਪਣਾ ਆਪ ਦਰਸਾਈਆ। ਸ਼ਬਦ ਉਪਾਇਆ ਆਪ ਹਰਿ, ਆਦਿ ਜੁਗਾਦੀ ਕਾਰ। ਆਪਣਾ ਨੂਰ ਆਪੇ ਧਰ, ਵੇਖ ਵਖਾਏ ਸਰਬ ਸੰਸਾਰ। ਲਖ ਚੁਰਾਸੀ ਭਾਂਡੇ ਘੜ, ਆਪੇ ਬਣੇ ਠਠਿਆਰ। ਗੁਰਮੁਖ ਸੱਜਣ ਲਏ ਫੜ, ਜੁਗਾ ਜੁਗੰਤਰ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਦੇਵੇ ਸਾਚਾ ਵਰ, ਘਰ ਸਾਚੇ ਸਚ ਦਰਬਾਰ। ਦਰ ਦਰਬਾਰਾ ਖੋਲ੍ਹਿਆ, ਕਰ ਕਿਰਪਾ ਗੁਣ ਨਿਧਾਨ। ਸ਼ਬਦ ਅਮੋਲਾ ਆਪੇ ਬੋਲਿਆ, ਨਿਰਗੁਣ ਸਰਗੁਣ ਕਰ ਪਛਾਣ। ਕਾਇਆ ਪਰਦਾ ਲਾਹੇ ਚੋਲਿਆ, ਤ੍ਰੈ ਤ੍ਰੈ ਵੇਖੇ ਜਗਤ ਦੁਕਾਨ। ਲਖ ਚੁਰਾਸੀ ਚੁੱਕੇ ਡੋਲਿਆ, ਚਾਰ ਕੁੰਟ ਹੋਏ ਹੈਰਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਤਿਗੁਰ ਸ਼ਬਦ ਹੋਏ ਬਲਵਾਨ। ਸਤਿਗੁਰ ਸ਼ਬਦ ਸਾਖ਼ਯਾਤ, ਗੁਣਵੰਤਾ ਗਹਿਰ ਗੰਭੀਰਿਆ। ਕਲਜੁਗ ਮਿਟੇ ਅੰਧੇਰੀ ਰਾਤ, ਕਾਲਾ ਬਸਤਰ ਲਾਹੇ ਚੀਰਿਆ। ਚਾਰ ਵਰਨ ਬਣਾਏ ਏਕਾ ਜਾਤ, ਅੰਮ੍ਰਿਤ ਜਾਮ ਪਿਆਏ ਸਾਚਾ ਸੀਰਿਆ। ਚਰਨ ਕਵਲ ਬੰਧਾਏ ਏਕਾ ਨਾਤ, ਊਚ ਨੀਚ ਸ਼ਾਹ ਹਕੀਰਿਆ। ਇਕ ਵਖਾਏ ਪੂਜਾ ਪਾਠ, ਤੀਰਥ ਤਟ ਬਖ਼ਸ਼ੇ ਅੰਮ੍ਰਿਤ ਸੀਰਿਆ। ਇਕ ਖੁਲ੍ਹਾਏ ਸਾਚਾ ਹਾਟ, ਚੌਂਦਾਂ ਲੋਕ ਹੋਏ ਫਕੀਰਿਆ। ਪਾਰ ਕਰਾਏ ਅੰਤਮ ਘਾਟ, ਦੋ ਜਹਾਨਾਂ ਪੰਧ ਚੀਰਿਆ। ਕਲਜੁਗ ਅੰਤਮ ਨੇੜੇ ਵਾਟ, ਕੋਈ ਨਾ ਬੰਨ੍ਹੇ ਕਿਸੇ ਧੀਰਿਆ। ਘਰ ਘਰ ਸਵਾਂਗੀ ਸਵਾਂਗ ਕਰੇ ਨਟੂਆ ਨਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਤੋੜੇ ਜਗਤ ਜੰਜੀਰਿਆ। ਜਗਤ ਜੰਜੀਰ ਸਤਿਗੁਰ ਤੋੜ, ਗੁਰਮੁਖਾਂ ਪੰਧ ਮੁਕਾਈਆ। ਸ਼ਬਦ ਚੜ੍ਹਾਏ ਏਕਾ ਘੋੜ, ਲੋਆਂ ਪੁਰੀਆਂ ਪਾਰ ਕਰਾਈਆ। ਨਿਰਗੁਣ ਸਰਗੁਣ ਜਾਏ ਬੌਹੜ, ਜੁਗਾ ਜੁਗੰਤਰ ਮੇਲ ਮਿਲਾਈਆ। ਕਲਜੁਗ ਅੰਤਮ ਬੁਝਾਏ ਔੜ, ਪ੍ਰੇਮ ਪਿਆਲਾ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿ ਸੱਜਣ ਵੇਖ ਵਖਾਈਆ। ਹਰਿ ਸੱਜਣ ਗੁਰਸਿਖ ਮਿਠੜਾ, ਬਿਰਹੋਂ ਰੋਗ ਨਾ ਕੋਈ ਵਖਾਇੰਦਾ। ਮੇਲ ਮਿਲਾਏ ਧਾਮ ਅਨਡਿਠੜਾ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਲੇਖ ਚੁਕਾਏ ਮਾਤ ਗਰਭ ਉਲਟਾ ਰੁੱਖੜਾ, ਦਸ ਦਸ ਮਾਸ ਨਾ ਕੋਇ ਤਪਾਇੰਦਾ। ਉਜਲ ਕਰੇ ਮਾਤ ਮੁਖੜਾ, ਜੋ ਜਨ ਹਰਿ ਹਰਿ ਰਸਨਾ ਗਾਇੰਦਾ। ਤਨ ਵਜੂਦ ਲੱਥਾ ਦੁਖੜਾ, ਦੁਖ ਦਰਦ ਨਾ ਕੋਈ ਮਿਟਾਇੰਦਾ। ਗੁਰਸਿਖ ਦਰਸ ਪਿਆਸਾ ਰਹੇ ਭੁਖੜਾ, ਤ੍ਰਿਸ਼ਨਾ ਭੁੱਖ ਜਗਤ ਆਪ ਗਵਾਇੰਦਾ। ਸੁਫਲ ਕਰਾਏ ਮਾਤ ਕੁੱਖੜਾ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਸਾਚਾ ਤਾਰਿਆ, ਦੁਖ ਦਲਿਦਰ ਦਏ ਨਿਵਾਰ। ਕਰ ਕਿਰਪਾ ਪਾਰ ਉਤਾਰਿਆ, ਛਲ ਛਿਦਰ ਨਾ ਮਾਰੇ ਮਾਰ। ਘਰ ਮੰਦਰ ਪੈਜ ਸਵਾਰਿਆ, ਦੁਖੀ ਦੁਖੜਾ ਛੁੱਟਾ ਵਿਚ ਸੰਸਾਰ। ਇਕ ਸੁਣਾਏ ਸ਼ਬਦ ਜੈਕਾਰਿਆ, ਸੋਹੰ ਢੋਲਾ ਅਗੰਮ ਅਪਾਰ। ਬਦਲੇ ਚੋਲਾ ਆਪ ਨਿਰੰਕਾਰਿਆ, ਕਲਜੁਗ ਤੇਰੀ ਅੰਤਮ ਵਾਰ। ਦਰ ਦਰ ਗੋਲਾ ਬਣੇ ਭਿਖਾਰਿਆ, ਗੁਰਮੁਖ ਸੱਜਣ ਲਏ ਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਗੁਰ ਬਣਾਏ ਦਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤ ਭਗਤ ਭਗਵੰਤ ਸਾਚੇ ਸੰਤ ਕਰੇ ਕਰਾਏ ਸਦਾ ਪ੍ਰਿਤਪਾਲ।