Granth 09 Likhat 156: 7 Bhadro 2017 Bikarmi Boorh Singh de Ghar Nathewal Jila Ferozepur

੭ ਭਾਦਰੋਂ ੨੦੧੭ ਬਿਕ੍ਰਮੀ ਬੂੜ ਸਿੰਘ ਦੇ ਘਰ ਨਾਥੇਵਾਲ ਜ਼ਿਲਾ ਫਿਰੋਜ਼ਪੁਰ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਦਰ ਘਰ ਸਾਚੇ ਸੋਭਾ ਪਾਈਆ। ਹਰਿ ਪੁਰਖ ਨਿਰੰਜਣ ਗੁਣ ਨਿਧਾਨਾ, ਨਿਰਗੁਣ ਨਿਰਵੈਰ ਆਪਣਾ ਨਾਉਂ ਰਖਾਈਆ। ਏਕੰਕਾਰਾ ਖੇਲ ਮਹਾਨਾ, ਅਕਲ ਕਲ ਆਪਣੀ ਆਪ ਉਪਜਾਈਆ। ਆਦਿ ਨਿਰੰਜਣ ਜੋਤ ਮਹਾਨਾ, ਨੂਰੋ ਨੂਰ ਡਗਮਗਾਈਆ। ਅਬਿਨਾਸ਼ੀ ਕਰਤਾ ਜੋਧਾ ਸੂਰ ਬਲੀ ਬਲਵਾਨਾ, ਬਲਧਾਰੀ ਭੇਵ ਨਾ ਰਾਈਆ। ਸ੍ਰੀ ਭਗਵਾਨ ਸਚ ਨਿਸ਼ਾਨਾ, ਦਰਗਹਿ ਸਾਚੀ ਆਪ ਝੁਲਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨਾ, ਲੋਕਮਾਤ ਵੇਸ ਵਟਾਈਆ। ਏਕਾ ਬ੍ਰਹਮ ਲੱਖ ਚੁਰਾਸੀ ਵੰਡ ਵੰਡਾਨਾ, ਘੜ ਭਾਂਡੇ ਆਪ ਟਿਕਾਈਆ। ਜੁਗਾ ਜੁਗੰਤਰ ਵੇਖ ਵਖਾਨਾ, ਨਿਰਗੁਣ ਸਰਗੁਣ ਰੂਪ ਵਟਾਈਆ। ਨਾਮ ਸੁਣਾਏ ਸਚ ਤਰਾਨਾ, ਸ਼ਬਦ ਅਨਾਦੀ ਨਾਦ ਵਜਾਈਆ। ਜੁਗਾ ਜੁਗੰਤਰ ਵੇਖ ਵਖਾਨਾ, ਜੁਗ ਕਰਤਾ ਸ਼ਹਿਨਸ਼ਾਹੀਆ। ਜਨ ਭਗਤਾਂ ਬੰਨ੍ਹੇ ਸਾਚਾ ਗਾਨਾਂ, ਨਾਮ ਡੋਰੀ ਤੰਦਨ ਪਾਈਆ। ਹਰਿ ਸੰਤਾਂ ਬਖ਼ਸ਼ੇ ਚਰਨ ਧਿਆਨਾ, ਚਰਨ ਕਵਲ ਵੱਡੀ ਵਡਿਆਈਆ। ਗੁਰਮੁਖਾਂ ਰਾਗ ਸੁਣਾਏ ਕਾਨਾ, ਸਾਚਾ ਰਾਗ ਇਕ ਸਮਝਾਈਆ। ਗੁਰਸਿਖ ਵਖਾਏ ਸਚ ਨਿਸ਼ਾਨਾ, ਦਰ ਘਰ ਸਾਚੇ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਹਿਮਾ ਆਪਣੇ ਹੱਥ ਰਖਾਈਆ। ਹਰਿ ਮਹਿਮਾ ਅਕਥ, ਕਥਨੀ ਕਥ ਸਕੇ ਨਾ ਰਾਈਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਈਆ। ਲਖ ਚੁਰਾਸੀ ਬੈਠਾ ਕਾਇਆ ਮੱਠ, ਸਾਚੇ ਮੰਦਰ ਸੋਭਾ ਪਾਈਆ। ਜੁਗ ਜੁਗ ਖੁਲ੍ਹਾਏ ਏਕਾ ਹੱਟ, ਨਾਮ ਵਸਤ ਇਕ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਸੋ ਪੁਰਖ ਨਿਰੰਜਣ ਗਹਿਰ ਗੰਭੀਰਾ ਗੁਣਵੰਤ, ਗੋਬਿੰਦ ਆਪਣੀ ਧਾਰ ਰਖਾਇੰਦਾ। ਆਦਿ ਜੁਗਾਦਿ ਸ੍ਰੀ ਭਗਵੰਤ, ਪੁਰਖ ਅਕਾਲ ਇਸ਼ਟ ਵਖਾਇੰਦਾ। ਵਸਣਹਾਰਾ ਸਾਚੇ ਧਾਮ ਆਪਣਾ ਗੁਣ ਵਖਾਏ ਬੇਅੰਤ, ਲੇਖਾ ਲਿਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾਇੰਦਾ। ਵੇਸ ਧਰਾਏ ਹਰਿ ਭਗਵਾਨਾ, ਪਾਰਬ੍ਰਹਮ ਵੱਡੀ ਵਡਿਆਈਆ। ਸਤਿ ਪੁਰਖ ਨਿਰੰਜਣ ਖੇਲ ਮਹਾਨਾ, ਸਤਿ ਸਤਿਵਾਦੀ ਆਪ ਕਰਾਈਆ। ਸੋ ਪੁਰਖ ਨਿਰੰਜਣ ਧੁਰ ਫ਼ਰਮਾਣਾ, ਹਰਿ ਪੁਰਖ ਨਿਰੰਜਣ ਦਏ ਸੁਣਾਈਆ। ਆਦਿ ਨਿਰੰਜਣ ਮੰਗੇ ਦਾਨਾ, ਸ੍ਰੀ ਭਗਵਾਨ ਝੋਲੀ ਪਾਈਆ। ਅਬਿਨਾਸ਼ੀ ਕਰਤਾ ਕਰੇ ਪਰਵਾਨਾ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਵੇਖੇ ਸਚ ਟਿਕਾਣਾ, ਸਰਗੁਣ ਸਾਚੀ ਸੇਜ ਹੰਢਾਈਆ। ਆਸਾ ਤ੍ਰਿਸ਼ਨਾ ਲੇਖਾ ਜਾਣੇ ਗੁਣ ਨਿਧਾਨਾ, ਗੁਣ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਈਆ। ਭੇਵ ਖੁਲੰਦੜਾ ਵਡ ਮਿਹਰਵਾਨਾ, ਆਪਣੀ ਦਇਆ ਆਪ ਕਮਾਇੰਦਾ। ਆਪੇ ਯਾਚਕ ਬਣ ਬਣ ਮੰਗੇ ਦਾਨਾ, ਜਗਤ ਭਿਖਾਰੀ ਰੂਪ ਵਟਾਇੰਦਾ। ਆਪੇ ਸਾਹਿਬ ਸੁਲਤਾਨ ਸਤਿਗੁਰ ਬਣ ਬਣ ਦੇਵੇ ਮਾਣਾ, ਚਰਨ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਹਰਿ ਹਰਿ ਭੇਵ ਜਣਾਈਆ, ਜਾਗਰਤ ਜੋਤ ਇਕ ਜਗਾ। ਲੋਕਮਾਤ ਵੇਸ ਵਟਾਈਆ, ਇਕ ਇਕੱਲਾ ਜਾਮਾ ਪਾ। ਲੱਖ ਚੁਰਾਸੀ ਵੇਖ ਵਖਾਈਆ, ਨਿਰਗੁਣ ਸਰਗੁਣ ਮੇਲਾ ਸਹਿਜ ਸੁਭਾ। ਗੁਰਮੁਖਾਂ ਗੁਰਸਿਖਾਂ ਏਕਾ ਅੱਖਰ ਕਰੇ ਪੜ੍ਹਾਈਆ, ਇਕ ਜਪਾਏ ਆਪਣਾ ਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾ। ਹਰਿ ਮਿਲਾਇੰਦਾ, ਮੇਲਣਹਾਰਾ ਆਪ ਨਿਰੰਕਾਰ। ਨੌਂ ਨੌਂ ਜਾਮੇ ਮਾਣਸ ਧਰਾਇੰਦਾ, ਇਕ ਸੌ ਇਕ ਕਰੇ ਆਧਾਰ। ਇਕ ਘਰ ਆਪਣਾ ਰੂਪ ਵਖਾਇੰਦਾ, ਇਕ ਇਕੱਲਾ ਖੋਲ੍ਹ ਕਿਵਾੜ। ਸਚ ਮਹੱਲਾ ਆਪ ਵਸਾਇੰਦਾ, ਕਰੇ ਕਰਾਏ ਸਚ ਪਿਆਰ। ਸਚ ਸਿੰਘਾਸਣ ਸੋਭਾ ਪਾਇੰਦਾ, ਤਖ਼ਤ ਨਿਵਾਸੀ ਮੀਤ ਮੁਰਾਰ। ਜੋਤੀ ਜਾਮਾ ਭੇਖ ਵਟਾਇੰਦਾ, ਗੁਰਮੁਖ ਸੱਜਣ ਲਾਏ ਪਾਰ। ਦਹਿ ਦਿਸ਼ਾਂ ਫੇਰੀ ਪਾਇੰਦਾ, ਚਾਰੋਂ ਕੁੰਟ ਕਰ ਵਿਚਾਰ। ਗਗਨ ਮੰਡਲ ਫੋਲ ਫੁਲਾਇੰਦਾ, ਲੋਆਂ ਪੁਰੀਆਂ ਪਰਦਾ ਦਏ ਉਤਾਰ। ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਇੰਦਾ, ਕਰੋੜ ਤੇਤੀਸ ਦਏ ਹੁਲਾਰ। ਨਿਰਗੁਣ ਨਿਰਗੁਣ ਵੇਖ ਵਖਾਇੰਦਾ, ਸਰਗੁਣ ਦਿਸੇ ਨਾ ਵਿਚ ਸੰਸਾਰ। ਨੌਂ ਨੌਂ ਜਾਮੇ ਗੁਰਸਿਖ ਆਪ ਭੁਗਤਾਇੰਦਾ, ਨੌਂ ਨੌਂ ਦਵਾਰੇ ਕਰੇ ਪਾਰ। ਕਲਜੁਗ ਵੇਲਾ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਕਲਜੁਗ ਅੰਤਮ ਆਇੰਦਾ, ਕਰੇ ਖੇਲ ਸ੍ਰੀ ਭਗਵਾਨ। ਹਰਿਜਨ ਸਾਚੇ ਵੇਖ ਵਖਾਇੰਦਾ, ਪਰਗਟ ਹੋਏ ਦੋ ਜਹਾਨ। ਏਕਾ ਅੰਕ ਨਾਮ ਦ੍ਰਿੜਾਇੰਦਾ, ਸ਼ਬਦ ਧੁਨ ਨਾਦ ਮਹਾਨ। ਆਪਣਾ ਸੰਸਾ ਆਪ ਚੁਕਾਇੰਦਾ, ਸੰਸੇ ਭਰਿਆ ਜੀਵ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਆਣ। ਨੌਂ ਨੌਂ ਵੇਸ ਅਵੱਲੜਾ, ਏਕੰਕਾਰ ਵੇਖ ਵਖਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਆਪ ਫੜਾਏ ਆਪਣਾ ਪੱਲੜਾ, ਏਕਾ ਪੱਲੂ ਹੱਥ ਫੜਾਈਆ। ਸਚ ਸੰਦੇਸ਼ ਨਰ ਨਰੇਸ਼ ਸਚ ਦਵਾਰੇ ਏਕਾ ਘੱਲੜਾ, ਹੁਕਮੀ ਹੁਕਮ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਨੌਂ ਲੇਖਾ ਦਏ ਮੁਕਾਈਆ। ਨੌਂ ਨੌਂ ਲੇਖ ਮੁਕਾਵਣਾ, ਜਨਮ ਮਰਣ ਨਾ ਕੋਇ ਵਿਚਾਰ। ਹਰਿਜਨ ਸਾਚੇ ਆਪ ਉਠਾਵਣਾ, ਕਲਜੁਗ ਤੇਰੀ ਅੰਤਮ ਵਾਰ। ਸਾਚਾ ਮੰਤਰ ਇਕ ਦ੍ਰਿੜਾਵਨਾ, ਸੋਹੰ ਸ਼ਬਦ ਨਾਮ ਜੈਕਾਰ। ਰਸਨਾ ਜਿਹਵਾ ਹਰਿ ਗੁਣ ਗਾਵਣਾ, ਦਿਵਸ ਰੈਣ ਰਹੇ ਖ਼ਮਾਰ। ਸਾਚਾ ਭਾਂਡਾ ਆਪ ਸੁਹਾਵਣਾ, ਰੱਖੇ ਵਸਤ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਵਿਹਾਰ। ਸਚ ਵਿਹਾਰਾ ਕਰਨੇ ਆਇਆ, ਕਾਦਰ ਕੁਦਰਤ ਵੇਖ ਵਖਾਈਆ। ਗੁਰਮੁਖ ਸਾਚੇ ਵਰਨੇ ਆਇਆ, ਵਰ ਦਾਤਾ ਬੇਪਰਵਾਹੀਆ। ਡੁੱਬਦੇ ਸਾਗਰ ਲਏ ਤਰਾਇਆ, ਸਿਰ ਆਪਣਾ ਹੱਥ ਰਖਾਈਆ। ਕਾਇਆ ਗਾਗਰ ਭੇਵ ਚੁਕਾਇਆ, ਨਾਮ ਰੱਤੀ ਰੱਤ ਏਕਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਈਆ। ਹਰਿ ਹਰਿ ਭੇਵ ਖੁਲ੍ਹਣਾ, ਨੌਂ ਨੌਂ ਉਤਰੇ ਪਾਰ। ਪੁਰਖ ਅਬਿਨਾਸ਼ੀ ਕਦੇ ਨਾ ਭੁੱਲਣਾ, ਵਰਤੇ ਵਰਤਾਵੇ ਵਿਚ ਸੰਸਾਰ। ਸਾਚਾ ਨਿਸ਼ਾਨ ਏਕਾ ਝੁਲਣਾ, ਆਪ ਝੁਲਾਏ ਏਕੰਕਾਰ। ਨਾ ਕੋਈ ਕੀਮਤ ਨਾ ਕੋਈ ਮੁਲਣਾ, ਨਾ ਕੋਈ ਵਣਜ ਨਾ ਵਪਾਰ। ਜਿਸ ਜਨ ਸਾਚੇ ਕੰਡੇ ਤੁਲਣਾ, ਦੋਵੇਂ ਛਾਬੇ ਦਏ ਹੁਲਾਰ। ਕਲਜੁਗ ਅੰਤਮ ਆਤਮ ਡੁਲਣਾ, ਰੋਵੇ ਜ਼ਾਰੋ ਜ਼ਾਰ। ਗੁਰਮੁਖ ਕਰ ਦਰਸ ਚਰਨ ਪ੍ਰੀਤੀ ਘੋਲ ਘੁਲਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਰੇ ਵਿਚਾਰ। ਸਚ ਵਿਹਾਰ ਸਚ ਵਿਚਾਰ ਸਰਬ ਦੁਖ ਦੀਨਨ, ਦੀਨਾਂ ਨਾਥਾ ਦਇਆ ਕਮਾਈਆ। ਗੁਰਸਿਖ ਨਾਤਾ ਜੋੜੇ ਜਿਉਂ ਜਲ ਮੀਨਨ, ਥਲ ਮਾਰੂ ਨਾ ਕੋਇ ਤਪਾਈਆ। ਕਾਇਆ ਚੋਲੀ ਰੰਗ ਚੜ੍ਹਾਏ ਭੀਨਨ, ਭਿੰਨੜੀ ਰੈਣ ਦਏ ਸਾਲਾਹੀਆ। ਜਨ ਭਗਤਾਂ ਕਰੇ ਠਾਂਡਾ ਸੀਨਨ, ਸਿਖ਼ਿਆ ਆਪਣੇ ਹੱਥ ਰਖਾਈਆ। ਕਰੇ ਪ੍ਰਕਾਸ਼ ਲੋਕ ਤੀਨਨ, ਤ੍ਰੈਗੁਣ ਪੈਂਡਾ ਪੰਧ ਮੁਕਾਈਆ। ਮਨਮੁਖਾਂ ਤੋੜੇ ਹੰਕਾਰੀ ਬੀਨਨ, ਏਕਾ ਖੰਡਾ ਹੱਥ ਚਮਕਾਈਆ। ਲੇਖ ਚੁਕਾਏ ਚੌਦਾਂ ਲੋਕ ਚੌਦਾਂ ਹੱਟ ਭੀਨਨ, ਲਾਸ਼ਰੀਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਹਰਿ ਹਰਿ ਛੇੜਾਂ ਛੇੜਦਾ, ਨੌਂ ਖੰਡ ਪ੍ਰਿਥਮੀ ਖੇਲ ਅਪਾਰ। ਰਾਸ਼ਟਰ ਰਾਜਾਨਾ ਆਪੇ ਭੇੜਦਾ, ਮੁਲਾਂ ਸ਼ੇਖ ਮੁਸਾਇਕ ਅੰਤਮ ਪਾਇਣ ਸਾਰ। ਅੰਤਮ ਸਾਚਾ ਵੇਲਾ ਹਕ ਨਬੇੜਦਾ, ਨਾਤਾ ਛੁੱਟੇ ਵਿਚ ਸੰਸਾਰ। ਸਤਿਗੁਰ ਪੂਰਾ ਆਪਣੇ ਸ਼ਬਦ ਲਪੇਟਦਾ, ਤਨ ਤਨ ਦਏ ਆਧਾਰ। ਕਰੇ ਖੇਲ ਖੇਵਟ ਖੇਟਦਾ, ਫੜ ਫੜ ਬਾਂਹੋ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੱਸੇ ਸਚ ਪਿਆਰ। ਚਾਰ ਵਰਨ ਸਚ ਪਿਆਰ, ਹਰਿ ਸਤਿਗੁਰ ਆਪ ਸਮਝਾਇੰਦਾ। ਵੇਦ ਵਿਆਸਾ ਲਿਖਿਆ ਲੇਖ ਅਪਾਰ, ਲੇਖਾ ਆਪਣਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬਾਣੀ ਸਾਚੇ ਹਾਣੀ, ਦਰ ਘਰ ਸਾਚੇ ਆਪ ਸੁਣਾਇੰਦਾ। ਸ਼ਬਦ ਹਾਣੀ ਦਰ ਪਰਵਾਨ, ਪਾਰਬ੍ਰਹਮ ਪ੍ਰਭ ਮੁਖ ਸਾਲਾਹਿੰਦਾ। ਪੂਰਬ ਕਰਮਾਂ ਚੁੱਕੇ ਆਣ, ਲਹਿਣਾ ਦੇਣ ਨਾ ਕੋਇ ਵਖਾਇੰਦਾ। ਸਰਬ ਜੀਆਂ ਹੋਏ ਜਾਣੀ ਜਾਣ, ਜਾਣਨਹਾਰਾ ਭੁੱਲ ਨਾ ਜਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਬਾਵਨ ਰੂਪ ਵਟਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਆਪਣਾ ਲੇਖਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਏਕਾ ਮੰਤਰ ਅੰਤਰ ਨਾਮ ਦ੍ਰਿੜਾਇੰਦਾ। ਅੰਤਰ ਨਾਮ ਆਤਮ ਰਸ, ਰਸਕ ਰਸੀਆ  ਵੇਖ ਵਖਾਇੰਦਾ। ਆਪ ਬੁਝਾਏ ਲੱਗੀ ਬਸੰਤਰ, ਅਗਨੀ ਤਤ ਨਾ ਕੋਇ ਰਖਾਇੰਦਾ। ਏਕਾ ਨਾਮ ਸ਼ਬਦ ਗੁਰ ਮੰਤਰ, ਸ੍ਰਿਸ਼ਟ ਸਬਾਈ ਆਪ ਪੜ੍ਹਾਇੰਦਾ। ਸਾਚਾ ਮਾਰਗ ਦੱਸੇ ਸੁਤੰਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਲੀਲਾ ਆਪ ਰਚਾਇੰਦਾ। ਸਤਿਜੁਗ ਤੇਰਾ ਵੇਖ ਪਸਾਰਾ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਖ਼ਾਲੀ ਛੱਡੇ ਸਰਬ ਪਰਵਾਰਾ, ਮਾਇਆ ਮਮਤਾ ਨਾ ਕੋਇ ਰਖਾਇੰਦਾ। ਹਠੀਆ ਹਠ ਕਰੇ ਅਪਾਰ, ਤੀਰਥ ਤਟ ਨਾ ਕੋਇ ਨੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਸਾਚਾ ਆਪ ਜਗਾਇਆ, ਕਲਜੁਗ ਅੰਤਮ ਵਾਰ ਵੇਖ ਵਖਾਈਆ। ਰਕਤ ਬੂੰਦ ਲੇਖੇ ਲਾਇਆ, ਚਾਰ ਜੁਗ ਵੱਡੀ ਵਡਿਆਈਆ। ਕਲਜੁਗ ਅੰਤਮ ਵੇਖ ਵਖਾਇਆ, ਰੂਪ ਅਨੂਪ ਆਪ ਦਰਸਾਈਆ। ਸ਼ਾਹੋ ਭੂਪ ਨਾਉਂ ਧਰਾਇਆ, ਰਾਜ ਰਾਜਾਨਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਗੁਰਮੁਖ ਵੇਖਣਾ, ਪੀਆ ਪ੍ਰੀਤਮ ਸਾਚਾ ਯਾਰ। ਏਕਾ ਲਿਖਣਹਾਰਾ ਲੇਖਣਾ, ਲੇਖਾ ਹੱਥ ਰੱਖੇ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਹੋਏ ਵਰਤਾਰ। ਨਾਮ ਵਰਤਾਏ ਏਕਾ ਹਰਿ ਹਰਿ, ਨਾਮ ਨਾਮਾ ਝੋਲੀ ਪਾਈਆ। ਭਗਤ ਜਗਾਏ ਕਿਰਪਾ ਕਰ ਕਰ, ਕਰ ਕਿਰਪਾ ਹੋਏ ਸਹਾਈਆ। ਦੋਹਾਂ ਵਿਚੋਲਾ ਆਪੇ ਬਣ ਬਣ, ਲੋਕਮਾਤ ਵੇਖ ਵਖਾਈਆ। ਜਨ ਭਗਤਾਂ ਲੇਖਾ ਚੁਕਾਏ ਗਿਣ ਗਿਣ, ਆਪਣਾ ਪੱਲੂ ਸਾਫ ਕਰਾਈਆ। ਲੱਖ ਚੁਰਾਸੀ ਜੀਵ ਜੰਤ ਸਾਢੇ ਤਿੰਨ ਹੱਥ ਸੀਵਾਂ ਦੇਵਾਂ ਮਿਣ ਮਿਣ, ਖ਼ਾਲੀ ਦਸਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜ੍ਹ ਪੁਸਤਕ ਵਾਦ ਵਧਾਈਆ। ਗੁਰਸਿਖ ਪੁਸਤਕ ਪੜ੍ਹਿਆ ਹਰਿ ਹਰਿ ਗੀਤ, ਰਸਨਾ ਜਿਹਵਾ ਨਾ ਕੋਇ ਹਲਾਈਆ। ਘਰ ਮੰਦਰ ਨਾ ਕੋਇ ਮਸੀਤ, ਇਸ਼ਟ ਦੇਵ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵੇਖੇ ਥਾਉਂ ਥਾਈਂਆ। ਗੁਰਸਿਖ ਸਾਚਾ ਵੇਖਿਆ, ਗੁਰ ਸੱਜਣ ਮੀਤ ਮੁਰਾਰ। ਜਗਤ ਸੰਸਾ ਚੁੱਕੇ ਭੁਲੇਖਿਆ, ਭਰਮੀ ਭਰਮ ਨਾ ਕੋਇ ਵਿਚਾਰ। ਸਤਿਗੁਰ ਪੂਰਾ ਲਿਖਣਹਾਰਾ ਲੇਖਿਆ, ਗੋਬਿੰਦ ਲੇਖਾ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਾਏ ਪਾਰ। ਗੁਰਮੁਖ ਪਾਰ ਉਤਾਰਦਾ, ਪੁਰਖ ਅਬਿਨਾਸ਼ੀ ਹਰਿ ਕਰਤਾਰ। ਕਰੇ ਖੇਲ ਸੱਚੀ ਸਰਕਾਰ ਦਾ, ਆਪ ਆਪਣੀ ਬੰਨ੍ਹ ਧਾਰ। ਨਿਉਂ ਨਿਉਂ ਸੀਸ ਸਰਬ ਝੁਕਾਇੰਦਾ, ਘਰ ਠਾਂਡਾ ਦਿਸੇ ਦਰਬਾਰ। ਚਾਰੇ ਵਰਨਾਂ ਰੰਗ ਰੰਗਾਇੰਦਾ, ਆਪ ਆਪਣੀ ਕਿਰਪਾ ਧਾਰ। ਦੂਸਰ ਦਰ ਨਾ ਕੋਇ ਵਖਾਇੰਦਾ, ਖ਼ਾਲੀ ਭਰੇ ਦਿਸਣ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਏ ਸਾਰ। ਹਰਿਜਨ ਹਰਿ ਹਰਿ ਏਕ ਹੈ, ਦੋਅੰ ਦੂਸਰ ਨਾ ਕੋਇ ਹੋਏ। ਮਨ ਮਤ ਬੁਧ ਆਪ ਬਿਬੇਕ ਹੈ, ਨਿਰਮਲ ਅੰਮ੍ਰਿਤ ਆਤਮ ਆਪੇ ਚੋਏ। ਉਲਟੀ ਕਰੇ ਨਾਭ ਕਵਲ ਹੈ, ਅੰਮ੍ਰਿਤ ਰਸ ਇਕ ਭਰੋਏ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੇ ਢੋਏ। ਸਾਚਾ ਢੋਆ ਲੈ ਕੇ ਆਇਆ, ਕਲਜੁਗ ਤੇਰੀ ਅੰਤਮ ਵਾਰ। ਆਪਣਾ ਮਾਰਗ ਕਹਿ ਕੇ ਆਇਆ, ਭੁੱਲ ਨਾ ਜਾਏ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬਖ਼ਸ਼ੇ ਚਰਨ ਦਵਾਰ। ਚਰਨ ਦਵਾਰਾ ਸਚ ਘਰ ਬਾਰਾ, ਹਰਿ ਕਰਤਾਰਾ ਆਪ ਵਡਿਆਈਆ। ਨਾਮ ਨਗਾਰਾ ਜੋਤ ਉਜਿਆਰਾ, ਨਾਦ ਅਨਾਦੀ ਇਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਆਪ ਲਿਖਾਈਆ। ਹਰਿਜਨ ਲੇਖਾ ਲਿਖਿਆ, ਲਿਖਣਹਾਰ ਗੋਪਾਲ। ਚਾਰੇ ਕੁੰਟ ਏਕਾ ਰੰਗ ਵਸੇ ਦਹਿ ਦਿਸ਼ਿਆ, ਸ਼ਬਦ ਪੰਘੂੜਾ ਲੈਣਾ ਝੂਲ। ਦੂਈ ਦਵੈਤੀ ਮੇਟੇ ਵਿਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਦਲੀਲ, ਸਚ ਦਲੀਲ ਜਗਤ ਭਰਵਾਸਾ, ਭਰਮੀ ਭਰਮ ਰਹਿਣ ਨਾ ਪਾਈਆ। ਸਾਚੇ ਸੰਤ ਇਕ ਧਰਵਾਸਾ, ਧੀਰਜ ਜਤ ਦਏ ਵਖਾਈਆ। ਕਰੇ ਖੇਲ ਮੰਡਲ ਮੰਡਪ ਆਪਣੀ ਰਾਸਾ, ਗੋਪੀ ਕਾਹਨ ਆਪ ਨਚਾਈਆ। ਆਪੇ ਰਾਮ ਰਾਵਣ ਪੂਰੀ ਕਰੇ ਆਸਾ, ਆਪਣੇ ਬਾਣਾ ਆਪੇ ਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਹਰਿਜਨ ਲਏ ਮਿਲਾਈਆ। ਸਤਿਗੁਰ ਮੇਲ ਮਿਲੰਦੜਾ, ਦੀਨਾਂ ਅਨਾਥਾਂ ਨਾਥ। ਦਰ ਘਰ ਸਾਚੇ ਆਪ ਸੁਹੰਦੜਾ, ਸਦਾ ਸੁਹੇਲਾ ਰੱਖੇ ਏਕਾ ਸਾਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖਾਂ ਲਾਹੇ ਤੀਨੋ ਤਾਪ। ਤ੍ਰੈਗੁਣ ਤਾਪ ਮਿਟਾਇੰਦਾ, ਹਰਿ ਪੁਰਖ ਨਿਰੰਜਣ ਏਕੰਕਾਰ। ਗੀਤ ਸੁਹਾਗੀ ਇਕ ਸੁਣਾਇੰਦਾ, ਸੋਹੰ ਸ਼ਬਦ ਇਕ ਪੁਕਾਰ। ਸੱਜਣ ਸਾਚੇ ਮੇਲ ਮਿਲਾਇੰਦਾ, ਮੇਲਾ ਮਿਲਿਆ ਰਹੇ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਖ਼ਸ਼ੇ ਇਕ ਆਧਾਰ। ਇਕ ਆਧਾਰਾ ਸਤਿਗੁਰ ਚਰਨ, ਧਰਤ ਧਵਲ ਵਡਿਆਈਆ। ਸਵਛ ਸਰੂਪੀ ਰੂਪ ਦਰਸਾਏ ਆਪਣੇ ਨੈਣ ਕਵਲ, ਕਵਲ ਕਵਲਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਇਕ ਦਏ ਬੁਝਾਈਆ। ਇਕ ਦੇਹ ਇਕ ਦੇਹ, ਦੇਹ ਦਾਤਾ ਆਪ ਹੋ ਜਾਈਆ। ਏਕਾ ਘਰ ਲਗਾ ਨੇਹ, ਪਿਤਾ ਪੂਤ ਵੇਖ ਵਖਾਈਆ। ਕਰ ਕਿਰਪਾ ਬਰਖੇ ਅੰਮ੍ਰਿਤ ਮੇਹ, ਸਾਚਾ ਝਿਰਨਾ ਦਏ ਝਿਰਾਈਆ। ਲੱਗਾ ਤੁਟ ਨਾ ਜਾਏ ਨੇਹ, ਨਿਹਕਲੰਕਾ ਆਪ ਲਗਾਈਆ। ਲੱਖ ਚੁਰਾਸੀ ਭਾਂਡਾ ਫੁੱਟੇ ਹੋਵੇ ਖ਼ਾਕੀ ਦੇਹ, ਖ਼ਾਕ ਖ਼ਾਕ ਆਪਣੇ ਚਰਨਾ ਹੇਠ ਦਬਾਈਆ। ਅੰਮ੍ਰਿਤ ਧਾਰਾ ਬਰਸੇ ਮੇਹ, ਸਾਵਲ ਸੁੰਦਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਆ। ਥਾਨ ਥਨੰਤਰ ਫੋਲਿਆ, ਕਰ ਕਿਰਪਾ ਹਰਿ ਨਿਰੰਕਾਰ। ਲੱਖ ਚੁਰਾਸੀ ਖ਼ਾਕ ਵਿਰੋਲਿਆ, ਘਰ ਘਰ ਦਿਸੇ ਛਾਰ। ਉਚਾ ਕੂਕ ਆਪੇ ਬੋਲਿਆ, ਪੁਰਖ ਅਬਿਨਾਸ਼ੀ ਬੇਐਬ ਪਰਵਰਦਿਗਾਰ। ਧੁਰ ਦਰਗਾਹੀ ਲੈ ਕੇ ਆਇਆ ਢੋਲਿਆ, ਸੋਹੰ ਸ਼ਬਦ ਸਚ ਜੈਕਾਰ। ਆਸਾ ਮਨਸਾ ਆਪੇ ਮੌਲਿਆ, ਨਿਰਗੁਣ ਸਰਗੁਣ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਲ ਕਲਕੀ ਲੈ ਅਵਤਾਰ। ਕਲ ਕਲਕੀ ਹਰਿ ਸੀਸ ਧਰ, ਧਰਨੀ ਧਰਤ ਧਵਲ ਸੁਹਾਇੰਦਾ। ਗੁਰਮੁਖਾਂ ਦੇਵੇ ਏਕਾ ਵਰ, ਏਕਾ ਵਸਤ ਝੋਲੀ ਪਾਇੰਦਾ। ਆਵਣ ਜਾਵਣ ਚੁੱਕੇ ਡਰ, ਜਮ ਕੀ ਫ਼ਾਸੀ ਆਪ ਤੁੜਾਇੰਦਾ। ਆਪਣੀ ਕਿਰਪਾ ਆਪੇ ਕਰ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸਾਚੀ ਵਸਤ ਅੰਦਰ ਧਰ, ਧਰਨਾਪਤ ਸਾਚਾ ਮੰਦਰ ਆਪ ਸੁਹਾਇੰਦਾ। ਦਰਸ ਦਿਖਾਏ ਅੱਗੇ ਖੜ, ਰੂਪ ਅਨੂਪਾ ਰੂਪ ਵਟਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਸਾਚੀ ਵਿਦਿਆ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਜਗਤ ਵਿਛੋੜਾ ਪੰਧ ਮੁਕਾਇੰਦਾ। ਮੁਕਾਏ ਪੰਧ ਦੋ ਜਹਾਨਾ, ਨੇਰਨ ਨੇਰਨ ਵੇਖ ਵਖਾਈਆ। ਸ਼ਬਦ ਸਰੂਪੀ ਬੰਨ੍ਹੇ ਗਾਨਾਂ ਚੌਦਾਂ ਚੌਦਸ ਕਰੇ ਮੱਸਿਆ, ਰੈਣ ਅੰਧੇਰ ਏਕਾ ਛਾਈਆ। ਗੁਰਸਿਖ ਅੰਮ੍ਰਿਤ ਆਤਮ ਸਾਚੀ ਪੌਹਲ ਛਕੇ, ਪਲ ਪਲ ਵਿਸਰ ਨਾ ਜਾਈਆ। ਆਪਣੀ ਇਛਿਆ ਆਪੇ ਪਲੇ, ਆਪੇ ਦਾਤਾ ਰਿਜ਼ਕ ਸਬਾਈਆ। ਸਚ ਸੁਨੇਹੜਾ ਆਪੇ ਘੱਲੇ, ਰਸਨਾ ਜਿਹਵਾ ਬੱਤੀ ਦੰਦ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਪੂਰਬ ਲੇਖਾ ਵੇਖ ਵਖਾਈਆ। ਪੂਰਬ ਲੇਖਾ ਮੁੱਕਿਆ, ਆਈ ਅੰਤਮ ਵਾਰ। ਸਤਿਗੁਰ ਪੂਰਾ ਸ਼ੇਰ ਦਲੇਰਾ ਹੋ ਹੋ ਬੁਕਿਆ, ਸਿੰਘ ਸਰੂਪੀ ਲੈ ਅਵਤਾਰ। ਲੱਖ ਚੁਰਾਸੀ ਜੀਵ ਜੰਤ ਕਲਜੁਗ ਸੰਗ ਦਿਨ ਦਿਹਾੜੇ ਜਾਏ ਲੁੱਟਿਆ, ਖ਼ਾਲੀ ਭਰੇ ਰਹਿਣ ਭੰਡਾਰ। ਮਾਣਸ ਜੀਵਾਂ ਚੋਗ ਨਿਖੁਟਿਆ, ਮਿਲੇ ਮੇਲ ਨਾ ਹਰਿ ਕਰਤਾਰ। ਦੂਤੀ ਦੁਸ਼ਮਣ ਬੂਟਾ ਪੁੱਟਿਆ, ਫਲ ਲੱਗੇ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਜਗਤ ਨੁਹਾਰ। ਜਗਤ ਨੁਹਾਰੀ ਨੂਰ ਉਜਾਲਾ, ਨਿਰਗੁਣ ਆਪਣਾ ਵੇਖ ਵਖਾਈਆ। ਸ਼ਬਦ ਜਣਾਈ ਕਾਲ ਮਹਾਂਕਾਲਾ, ਕਾਲਖ ਟਿੱਕਾ ਦਏ ਵਖਾਈਆ। ਇਕ ਵਖਾਏ ਸਚਖੰਡ ਸਾਚੀ ਧਰਮਸਾਲਾ, ਥਿਰ ਦਰਬਾਰਾ ਆਪ ਖੁਲ੍ਹਾਈਆ। ਸਚਖੰਡ ਦਵਾਰੇ ਕਰਿਆ ਖੇਲ ਨਿਰਾਲਾ, ਹਾਲੀ ਸਾਚਾ ਹਲ ਚਲਾਈਆ। ਆਪੇ ਤਿੱਖਾ ਰਖਿਆ ਫਾਲਾ, ਮਨਮੁਖਾਂ ਜੜ ਉਖ਼ੜਾਈਆ। ਫਲ ਲੱਗੇ ਸਾਚੇ ਡਾਲ੍ਹਾ, ਡਾਲ੍ਹੀ ਪਤ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਚਲੇ ਅਵੱਲੜੀ ਚਾਲਾ, ਸਚ ਸੰਦੇਸ਼ ਨਰ ਨਰੇਸ਼ ਇਕ ਸੁਣਾਈਆ। ਸਚ ਸੰਦੇਸ਼ ਮਨ ਚਾਓ ਘਨੇਰਾ, ਗੁਰਸਿਖ ਖ਼ੁਸ਼ੀ ਮਨਾਈਆ। ਸਤਿਗੁਰ ਨਜ਼ਰੀ ਆਏ ਨੇਰਨ ਨੇਰਾ, ਨਿਰਗੁਣ ਆਪਣੀ ਜੋਤ ਜਗਾਈਆ। ਬ੍ਰਹਿਮੰਡ ਖੰਡ ਨਾ ਪਾਏ ਫੇਰਾ, ਅਵਣ ਗਵਣ ਨਾ ਕੋਇ ਜਣਾਈਆ। ਆਪੇ ਦੇਵਣਹਾਰਾ ਗੇੜਾ, ਗੇੜਾ ਆਪਣੇ ਹੱਥ ਰਖਾਈਆ। ਦਿਵਸ ਰੈਣ ਕਰੇ ਝੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੇੜਾ ਆਪ ਤਰਾਈਆ। ਸਾਚਾ ਬੇੜਾ ਤਾਰਨਾ, ਗੁਰਮੁਖ ਕਰਮ ਵਿਚਾਰ। ਮਾਣਸ ਮਾਨੁਖ ਜਨਮ ਸਵਾਰਨਾ, ਲੇਖਾ ਜਾਣੇ ਧੁਰ ਦਰਬਾਰ। ਹਰਖ ਸੋਗ ਨਾ ਕੋਇ ਵਖਾਵਣਾ, ਨੇਤਰ ਰੋਵੇ ਨਾ ਜ਼ਾਰੋ ਜ਼ਾਰ। ਸੁੱਤ ਦੁਲਾਰਾ ਖ਼ਾਕੀ ਖ਼ਾਕ ਨਾ ਕੋਇ ਦਬਾਵਣਾ, ਅਗਨੀ ਤਤ ਕਰੇ ਭੰਡਾਰ। ਪੁਰਖ ਅਬਿਨਾਸ਼ੀ ਬੂਝ ਬੁਝਾਵਣਾ, ਭੁੱਲ ਰਹੇ ਨਾ ਵਿਚ ਸੰਸਾਰ। ਕਲਜੁਗ ਅੰਤਮ ਸੰਗ ਨਿਭਾਵਣਾ, ਨਿਹਕਲੰਕ ਕਲ ਕਲਕੀ ਲਏ ਅਵਤਾਰ। ਸਾਚਾ ਛਤਰ ਸੀਸ ਝੁਲੌਣਾ, ਝੁਲੋਂਦਾ ਰਹੇ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਦਵਾਰ। ਚਰਨ ਦਵਾਰਾ ਭੇਟਿਆ, ਮਿਲਿਆ ਹਰਿ ਹਰਿ ਰਾਏ। ਦਰ ਘਰ ਸਾਚੇ ਬਣੇ ਖੇਵਟ ਖੇਟਿਆ, ਏਕਾ ਬੇੜਾ ਲਏ ਉਠਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਆਪੇ ਪਾਏ। ਕਲਜੁਗ ਅੰਤਮ ਬੰਧਨ ਪਾਇਆ, ਲੇਖਾ ਲਿਖੇ ਨਾ ਕੋਈ ਰਾਈਆ। ਸੋਹੰ ਸ਼ਬਦ ਸੁਹਾਗੀ ਛੰਦਨ ਏਕਾ ਗਾਇਆ, ਏਕਾ ਦਏ ਸਮਝਾਈਆ। ਦੀਨ ਦਿਆਲਾ ਸਰਬ ਬਖ਼ਸ਼ੰਦਨ, ਗੁਰਮੁਖ ਸਾਚੇ ਵੇਖ ਵਖਾਈਆ। ਗ਼ਰੀਬ ਨਿਮਾਣੇ ਗਲੇ ਲਗਾਏ ਜਿਉਂ ਸੁਦਾਮਾ ਚੱਬੇ ਤੰਦਨ, ਆਪਣੀ ਮੁੱਠੀ ਆਪ ਭਰਾਈਆ। ਗੁਰਮੁਖਾਂ ਤੋੜੇ ਖ਼ਾਨਾ ਬੰਦਨ, ਬੰਦੀ ਛੋੜ ਆਪ ਹੋ ਜਾਈਆ। ਮਸਤਕ ਟਿੱਕਾ ਲਾਏ ਏਕਾ ਚੰਦਨ, ਨਿਮ ਵਾਸ ਸੰਗ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਣਾਏ ਸੁਹਾਗੀ ਛੰਦਨ, ਗੀਤ ਗੋਬਿੰਦ ਆਪ ਅਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਧਾਏ ਸਾਚਾ ਤੰਦਨ, ਗੁਰਮੁਖ ਆਪਣੀ ਵੰਡ ਵੰਡਾਈਆ।