੫ ਭਾਦਰੋਂ ੨੦੧੭ ਬਿਕਰਮੀ ਗੁਰਦਿਆਲ ਸਿੰਘ ਦੇ ਘਰ ਰਾਮੂਵਾਲਾ ਜ਼ਿਲਾ ਫਿਰੋਜ਼ਪੁਰ
ਪੁਰਖ ਅਗੰਮੜਾ ਬੇਪਰਵਾਹ, ਅਲੱਖ ਅਭੇਵ ਭੇਵ ਨਾ ਰਾਈਆ। ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਸਚਖੰਡ ਨਿਵਾਸੀ ਸਚ ਮਲਾਹ, ਸਾਚਾ ਬੇੜਾ ਰਿਹਾ ਚਲਾਈਆ। ਜੁਗਾ ਜੁਗੰਤਰ ਚਲਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਕਰੇ ਕਰਾਏ ਸਚ ਨਿਆ, ਨਿਰਗੁਣ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਆਪ ਅਖਵਾਈਆ। ਜੂਨੀ ਰਹਿਤ ਪੁਰਖ ਅਕਾਲਾ, ਦਰ ਘਰ ਸਾਚਾ ਆਪ ਸੁਹਾਇੰਦਾ। ਸ਼ਾਹੋ ਭੂਪ ਦੀਨ ਦਿਆਲਾ, ਦੀਨਾਂ ਨਾਥ ਆਪ ਅਖਵਾਇੰਦਾ। ਜੁਗਾ ਜੁਗੰਤਰ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇੰਦਾ। ਵਸਣਹਾਰਾ ਸੱਚਖੰਡ ਸੱਚੀ ਧਰਮਸਾਲਾ, ਹਰਿ ਮੰਦਰ ਸੋਭਾ ਪਾਇੰਦਾ। ਤਖ਼ਤ ਨਿਵਾਸੀ ਤਖ਼ਤ ਨਿਰਾਲਾ, ਪੁਰਖ ਅਬਿਨਾਸ਼ੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਆਪਣਾ ਰੂਪ ਵਟਾਇੰਦਾ। ਅਨਭਵ ਰੂਪ ਸ੍ਰੀ ਭਗਵਾਨ, ਰੂਪ ਰੇਖ ਨਾ ਕੋਇ ਜਣਾਈਆ। ਸਾਚੇ ਤਖ਼ਤ ਸਚ ਰਾਜਾਨ, ਰਾਜ ਰਾਜਾਨਾ ਸੋਭਾ ਪਾਈਆ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿਗੁਰ ਸਾਚਾ ਆਪ ਝੁਲਾਈਆ। ਏਕੰਕਾਰਾ ਇਕ ਇਕੱਲਾ ਦੇਵਣਹਾਰਾ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਚਲਾਈਆ। ਪਾਵੇ ਸਾਰ ਦੋ ਜਹਾਨ, ਪੁਰੀਆਂ ਲੋਆਂ ਵੇਖ ਵਖਾਈਆ। ਬ੍ਰਹਿਮੰਡ ਖੰਡ ਹੋਏ ਪਰਧਾਨ, ਅਲੱਖ ਅਗੋਚਰ ਅਗੰਮ ਅਥਾਹ, ਦਿਸ ਨਾ ਆਈਆ। ਲੱਖ ਚੁਰਾਸੀ ਜੀਵ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਵੇਸ ਅਵੱਲੜਾ ਗੁਣ ਨਿਧਾਨ, ਨਿਰਗੁਣ ਸਰਗੁਣ ਰੂਪ ਵਟਾਈਆ। ਗੁਰ ਗੁਰ ਰੂਪ ਹੋਏ ਆਪ ਮਿਹਰਵਾਨ, ਸ਼ਬਦੀ ਡੰਕਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਸਾਚੀ ਸੇਜ ਆਪ ਸੁਹਾਈਆ। ਗੁਰ ਗੁਰ ਖੇਲ ਅਗੰਮ ਅਪਾਰ, ਨਿਰਗੁਣ ਸਰਗੁਣ ਆਪ ਕਰਾਇੰਦਾ। ਲੋਕਮਾਤੀ ਲੈ ਅਵਤਾਰ, ਪੰਜ ਤਤ ਕਾਇਆ ਚੋਲਾ ਆਪ ਹੰਢਾਇੰਦਾ। ਏਕਾ ਬ੍ਰਹਮ ਕਰੇ ਵਿਚਾਰ, ਪਾਰਬ੍ਰਹਮ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਏਕੰਕਾਰਾ ਕੰਤ ਭਤਾਰ, ਆਦਿ ਨਿਰੰਜਣ ਸੰਗ ਨਿਭਾਇੰਦਾ। ਅਬਿਨਾਸ਼ੀ ਕਰਤਾ ਗੁਪਤ ਜ਼ਾਹਰ, ਸ੍ਰੀ ਭਗਵਾਨ ਭੇਵ ਖੁਲਾਇੰਦਾ। ਪਾਰਬ੍ਰਹਮ ਨਿਰਾਕਾਰ ਸਾਕਾਰ, ਆਪਣੀ ਕਲ ਧਰਾਇੰਦਾ। ਸ਼ਬਦ ਵਿਚੋਲਾ ਬਣ ਸੰਸਾਰ, ਸਾਚਾ ਢੋਲਾ ਆਪੇ ਗਾਇੰਦਾ। ਤੋਲਾ ਬਣੇ ਤੋਲਣਹਾਰ, ਏਕਾ ਕੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਆਪ ਵਖਾਇੰਦਾ। ਗੁਰ ਗੁਰ ਹਰਿ ਹਰਿ ਖੇਲ ਅਪਾਰਾ, ਕੁਦਰਤ ਕਾਦਰ ਆਪ ਕਰਾਈਆ। ਨੂਰ ਇਲਾਹੀ ਹੋ ਉਜਿਆਰਾ, ਏਕਾ ਕਲਮਾ ਆਪ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਸੇ ਬਾਹਿਰਾ, ਭੇਵ ਅਭੇਦਾ ਭੇਵ ਛੁਪਾਈਆ। ਸਾਧ ਸੰਤ ਰਹੇ ਪੁਕਾਰਾ, ਆਦਿ ਜੁਗਾਦਿ ਇਕ ਲਿਵ ਲਾਈਆ। ਸਰਗੁਣ ਨਿਰਗੁਣ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਈਆ। ਆਦਿ ਜੁਗਾਦੀ ਇਕ ਵਰਤਾਰਾ, ਸਤਿਗੁਰ ਸੱਚਾ ਆਪ ਅਖਵਾਈਆ। ਗੁਰ ਗੁਰ ਕਰੇ ਸਾਚੀ ਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਬੇਐਬ ਆਪ ਅਖਵਾਈਆ। ਗੁਰ ਗੁਰ ਸੂਰਾ ਸੂਰਬੀਰ, ਸਾਚੇ ਤਖ਼ਤ ਸੁਹਾਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਰਾਓ ਰੰਕ ਰਾਜ ਰਾਜਾਨ ਵੇਖ ਵਖਾਇੰਦਾ। ਏਕਾ ਬਖ਼ਸ਼ੇ ਅੰਮ੍ਰਿਤ ਆਤਮ ਠੰਡਾ ਸੀਰ, ਆਦਿ ਜੁਗਾਦੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰ ਲੇਖਾ ਜਾਣੇ ਆਪਣਾ ਧੁਰ, ਧੁਰ ਦਾ ਲੇਖਾ ਆਪ ਸਮਝਾਇੰਦਾ। ਗੁਰ ਗੁਰ ਹੱਥ ਵਡਿਆਈਆ, ਹਰਿ ਸਾਚਾ ਸ਼ਬਦ ਜਣਾਇੰਦਾ। ਲੱਖ ਚੁਰਾਸੀ ਆਪ ਸਮਝਾਈਆ, ਭਰਮ ਭੁਲੇਖਾ ਭਰਮ ਮਿਟਾਇੰਦਾ। ਬ੍ਰਹਮ ਗਿਆਨ ਇਕ ਦ੍ਰਿੜਾਈਆ, ਬ੍ਰਹਮ ਮੇਲਾ ਆਪ ਕਰਾਇੰਦਾ। ਨੇਤਰ ਨੈਣ ਇਕ ਖੁਲਾਈਆ, ਅਗਿਆਨ ਅੰਧੇਰ ਚੁਕਾਇੰਦਾ। ਸ਼ਬਦ ਨਾਦ ਧੁੰਨ ਵਜਾਈਆ, ਅਨਹਦ ਸਾਚੀ ਸੇਵਾ ਲਾਇੰਦਾ। ਆਤਮ ਸੇਜਾ ਇਕ ਸੁਹਾਈਆ, ਘਰ ਮੰਦਰ ਸੋਭਾ ਪਾਇੰਦਾ। ਜੋਤ ਨਿਰੰਜਣ ਕਰ ਰੁਸ਼ਨਾਈਆ, ਦਿਵਸ ਰੈਣ ਡਗਮਗਾਇੰਦਾ। ਸਤਿਗੁਰ ਪੂਰਾ ਸੱਚਾ ਸ਼ਹਿਨਸ਼ਾਹੀਆ, ਆਪ ਆਪਣਾ ਹੁਕਮ ਸੁਣਾਇੰਦਾ। ਵੇਖਣਹਾਰਾ ਥਾਉਂ ਥਾਈਆ, ਨਵ ਨਵ ਆਪੇ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਨਾਉਂ ਵਟਾਇੰਦਾ। ਗੁਰ ਮੰਤਰ ਹਰਿ ਨਾਮ ਦ੍ਰਿੜਾਇਆ, ਏਕਾ ਬੂਝ ਬੁਝਾਈਆ। ਨਿਸ਼ਅੱਖਰ ਵੱਖਰ ਆਪ ਪੜ੍ਹਾਇਆ, ਕਲਮ ਦਵਾਤ ਨਾ ਲਿਖੇ ਸ਼ਾਹੀਆ। ਬਸੁਧਾ ਕਾਗਜ਼ ਨਾ ਕੋਇ ਬਣਾਇਆ, ਸਤ ਸਮੁੰਦ ਮਸ ਵਰੋਲੇ ਨਾ ਰਾਈਆ। ਬੋਧ ਅਗਾਧਾ ਸ਼ਬਦ ਜਣਾਇਆ, ਘਰ ਸਾਚੇ ਵੱਜੇ ਵਧਾਈਆ। ਆਦਿ ਜੁਗਾਦੀ ਨਾਉਂ ਧਰਾਇਆ, ਨਾ ਮਰੇ ਨਾ ਜਾਈਆ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇਆ, ਘਟ ਘਟ ਆਪਣੀ ਸੇਜ ਹੰਢਾਈਆ। ਚੌਦਾਂ ਲੋਕਾਂ ਵੇਸ ਵਟਾਇਆ, ਚੌਦਾਂ ਤਬਕਾਂ ਦਏ ਸਲਾਹੀਆ। ਤ੍ਰੈਗੁਣ ਮਾਇਆ ਤੋੜ ਤੁੜਾਇਆ, ਬੰਦੀ ਬੰਦ ਨਾ ਕੋਇ ਰਖਾਈਆ। ਪੰਚਮ ਮੇਲਾ ਸਹਿਜ ਸੁਭਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣੀ ਖੇਲ ਖਿਲਾਈਆ। ਗੁਰੂ ਗੁਰੂ ਗੁਰ ਗੁਰ ਸੂਰਾ ਸੂਰਬੀਰ, ਸਾਹਿਬ ਸੁਲਤਾਨ ਸੱਚਾ ਪਾਤਸ਼ਾਹੀਆ। ਜਨ ਭਗਤਾਂ ਕੱਟੇ ਜਗਤ ਜੰਜੀਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ, ਸਾਂਤਕ ਸਤਿ ਸਤਿ ਵਰਤਾਈਆ। ਭਰ ਪਿਆਲਾ ਪਿਆਏ ਸਾਚਾ ਨੀਰ, ਬਿਰਹੋਂ ਅੱਗ ਨਾ ਕੋਇ ਤਪਾਈਆ। ਬਜਰ ਕਪਾਟੀ ਦੇਵੇ ਚੀਰ, ਦੂਈ ਦਵੈਤੀ ਪਰਦਾ ਲਾਹੀਆ। ਹਉਮੇ ਹੰਗਤਾ ਕੱਢੇ ਪੀੜ, ਮਾਇਆ ਮਮਤਾ ਰਹੇ ਨਾ ਰਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਕਬੀਰ ਜੋਲਾਹਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਕਬੀਰ ਕਬੀਰਾ ਪਾਇਆ, ਕਾਇਆ ਕੰਚਨ ਗੜ੍ਹ ਅਪਾਰ। ਚੜ੍ਹ ਅਖ਼ੀਰਾ ਦਰਸ਼ਨ ਪਾਇਆ, ਮਹੱਲ ਅਟੱਲ ਉਚ ਮੁਨਾਰ। ਨੇਰਨ ਨੇਰਾ ਨਜ਼ਰੀ ਆਇਆ, ਦੂਰ ਦੁਰਾਡਾ ਪੰਧ ਕਰਿਆ ਪਾਰ। ਪੀਰਨ ਪੀਰਾ ਦਰਸ ਦਿਖਾਇਆ, ਸ਼ਾਹ ਹਕੀਰਾ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਇਕ ਆਧਾਰ। ਭਗਤ ਉਧਾਰੀਅਨ ਆਪ ਹਰਿ, ਚਾਰ ਵੇਦ ਰਹੇ ਜਸ ਗਾਈਆ। ਏਕਾ ਜੋਤ ਏਕਾ ਸ਼ਬਦ ਅੰਦਰ ਧਰ, ਧਰਤ ਧਵਲ ਦਏ ਵਡਿਆਈਆ। ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਰੂਪ ਵਟਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਿਰਗੁਣ ਨਿਰਵੈਰ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਇਕ ਅਤੀਤਾ, ਆਦਿ ਜੁਗਾਦੀ ਠੰਡਾ ਸੀਤਾ, ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਪੀ ਆਪ ਤਰਾਈਆ। ਭਗਤਨ ਮੇਲਾ ਹਰਿ ਭਗਵੰਤ, ਪਾਰਬ੍ਰਹਮ ਸ਼ਰਨਾਇਆ। ਨਾਤਾ ਤੁੱਟੇ ਲਖ ਚੁਰਾਸੀ ਜੀਵ ਜੰਤ, ਹਰਿ ਹਰਿ ਸੱਜਣ ਏਕਾ ਪਾਇਆ। ਰਸਨਾ ਜਿਹਵਾ ਮਣੀਆ ਮੰਤ, ਮਨ ਅੰਤਰ ਨਾਮ ਦ੍ਰਿੜਾਇਆ। ਮੇਲ ਮਿਲਾਵਾ ਸਾਚੇ ਕੰਤ, ਆਤਮ ਸੇਜਾ ਆਪ ਸੁਹਾਇਆ। ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਮਹਿਮਾ ਗਾਏ ਅਕਥ ਕਹਾਣੀ ਬੇਅੰਤ, ਅਗਣਤ ਰਸਨਾ ਜਿਹਵਾ ਨਾ ਕੋਇ ਹਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਵੇਖੇ ਸਹਿਜ ਸੁਭਾਇਆ। ਭਗਤਨ ਮੇਲ ਮਿਲੰਦੜਾ, ਕਰ ਕਿਰਪਾ ਗੁਣ ਨਿਧਾਨ। ਦੀਪਕ ਜੋਤੀ ਇਕ ਜਗੰਦੜਾ, ਘਰ ਵਖਾਏ ਸਚ ਨਿਸ਼ਾਨ। ਸ਼ਬਦ ਨਾਦ ਇਕ ਵਜੰਦੜਾ, ਅਨਹਦ ਧੁਨ ਸੱਚੀ ਧੁੰਨਕਾਨ। ਅੰਮ੍ਰਿਤ ਜਾਮ ਪਲੰਦੜਾ, ਏਕਾ ਘਰ ਸੱਚਾ ਬੇਨਾਮ। ਅੰਧ ਅੰਧੇਰ ਆਪ ਮਿਟੰਦੜਾ, ਜੋਤ ਨਿਰੰਜਣ ਕਰ ਪਰਧਾਨ। ਗੀਤ ਸੁਹਾਗੀ ਇਕ ਸੁਣੰਦੜਾ, ਸੋ ਪੁਰਖ ਵਡ ਮਿਹਰਵਾਨ। ਹੰ ਬ੍ਰਹਮ ਮੇਲ ਮਿਲੰਦੜਾ, ਨਾਤਾ ਤੁੱਟੇ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਭਗਤੀ ਦਾਨ। ਭਗਤ ਭਗਵੰਤ ਘਰ ਸੁਹਾਇਆ, ਦਿਵਸ ਰੈਣ ਪਰਭਾਤ। ਸਤਿਗੁਰ ਸਾਚਾ ਰੰਗ ਰੰਗਾਇਆ, ਬੈਠਾ ਰਹੇ ਇਕ ਇਕਾਂਤ। ਗੁਰ ਗੁਰ ਆਪਣਾ ਰੂਪ ਵਟਾਇਆ, ਦੇਵਣਹਾਰਾ ਸਾਚੀ ਦਾਤ। ਹਰਿ ਭਗਤ ਆਪਣੇ ਲੇਖੇ ਲਏ ਲਗਾਇਆ, ਆਦਿ ਅੰਤ ਪੁਛੇ ਵਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਬੰਧਾਏ ਨਾਤ। ਚਰਨ ਕਵਲ ਜਨ ਨਾਤਾ ਜੋੜਿਆ, ਘਰ ਪਾਇਆ ਬੇਪਰਵਾਹ। ਸ਼ਬਦ ਮਿਲਾਏ ਗੁਰੂ ਗੁਰ ਘੋੜਿਆ, ਵੇਖ ਵਖਾਏ ਸ਼ਹਿਨਸ਼ਾਹ। ਭਗਤਾਂ ਅੰਤਮ ਆਪੇ ਬੌਹੜਿਆ, ਲੋਕਮਾਤ ਹੋਏ ਸਹਾ। ਜੁਗਾ ਜੁਗੰਤਰ ਫਿਰੇ ਦੌੜਿਆ, ਵਸਣਹਾਰਾ ਸਾਚੇ ਥਾਂ। ਚੌਥੇ ਘਰ ਲਾਇਆ ਪੌੜਿਆ, ਆਪ ਆਪਣਾ ਪੰਧ ਮੁਕਾ। ਰਸ ਵੇਖੇ ਮਿੱਠਾ ਕੌੜਿਆ, ਆਪਣਾ ਰਸ ਆਪ ਵਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਪਕੜਨਹਾਰਾ ਬਾਂਹ। ਭਗਤਨ ਪੈਜ ਸਵਾਰਿਅਨ, ਜੁਗਾ ਜੁਗੰਤਰ ਸਾਚੀ ਕਾਰ। ਸੰਤਾਂ ਦੇਵੇ ਨਾਮ ਆਧਾਰਿਅਨ, ਆਪ ਆਪਣਾ ਕਰ ਪਿਆਰ। ਨਿਰਗੁਣ ਜੋਤੀ ਕਰ ਉਜਿਆਰਿਅਨ, ਨਿਰਗੁਣ ਨੂਰ ਕਰੇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਵਸਾਏ ਸਾਚੇ ਘਰ, ਆਪ ਵਖਾਏ ਸਚ ਦਵਾਰ। ਸੰਤ ਦਵਾਰਾ ਸਚਖੰਡ, ਸਤਿਗੁਰ ਸਾਚੀ ਵੰਡ ਵੰਡਾਈਆ। ਗੁਰ ਗੁਰ ਦਰਸ ਮੰਗਣ ਮੰਗ, ਰਸਨਾ ਜਿਹਵਾ ਨੇਤਰ ਨੈਣ ਜਗਤ ਜਗਦੀਸ਼ ਸੀਸ ਝੁਕਾਈਆ। ਸੂਰਾ ਸੁਰਬੰਗ ਲਾਏ ਅੰਗ, ਵਜਾਏ ਨਾਮ ਮਰਦੰਗ ਕਰੇ ਸ਼ਨਵਾਈਆ। ਆਤਮ ਸੇਜ ਪਲੰਘ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਮੇਲਾ ਮੇਲ ਮਿਲਾਈਆ। ਸੰਤਨ ਮੇਲ ਮਲੰਦੜਾ, ਕਰ ਕਿਰਪਾ ਗੁਣ ਨਿਧਾਨ। ਲੋਕਮਾਤ ਵੇਖ ਵਖੰਦੜਾ, ਲੱਖ ਚੁਰਾਸੀ ਕਰ ਪਛਾਣ। ਆਪ ਆਪਣੇ ਆਪ ਉਠੰਦੜਾ, ਦੇਵਣਹਾਰਾ ਧੁਰ ਫ਼ਰਮਾਣ। ਸ਼ਬਦ ਅਨਾਦੀ ਰਾਗ ਸੁਣੰਦੜਾ ,ਆਪ ਸੁਣਾਏ ਆਪਣੇ ਕਾਨ। ਘਰ ਮੰਦਰ ਜੋਤ ਜਗੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਬਖ਼ਸ਼ੇ ਚਰਨ ਧਿਆਨ। ਸੰਤ ਮਿਲਾਵਾ ਏਕਾ ਹਰਿ, ਹਰਿ ਜੂ ਵੇਖ ਵਖਾਈਆ। ਨਾਤਾ ਤੋੜੇ ਨਵ ਦਰ, ਜਗਤ ਵਾਸਨਾ ਰਹੇ ਨਾ ਰਾਈਆ। ਆਸ਼ਾ ਤ੍ਰਿਸ਼ਨਾ ਜਾਏ ਮਰ, ਮਾਇਆ ਮਮਤਾ ਨਾ ਕੋਇ ਸਤਾਈਆ। ਵਰ ਘਰ ਪਾਏ ਏਕਾ ਨਰ, ਨਰ ਨਰਾਇਣ ਇਕ ਹੰਢਾਈਆ। ਨਿਰਭੌਂ ਚੁਕਾਏ ਜਗਤ ਡਰ, ਭੈ ਭਿਆਨਕ ਹੋਏ ਸਹਾਈਆ। ਇਕ ਨੁਹਾਏ ਸਾਚੇ ਸਰ, ਅੰਮ੍ਰਿਤ ਸਰੋਵਰ ਆਪ ਭਰਾਈਆ। ਦਰਸ ਦਿਖਾਏ ਅੱਗੇ ਖੜ, ਨਿਰਗੁਣ ਸਰਗੁਣ ਰੂਪ ਵਟਾਈਆ। ਆਪਣੀ ਵਿਦਿਆ ਆਪੇ ਪੜ੍ਹ, ਸਾਚੇ ਸੰਤਾਂ ਕਰੇ ਪੜ੍ਹਾਈਆ। ਨਾ ਕੋਈ ਚੋਟੀ ਨਾ ਕੋਈ ਜੜ, ਸਚਖੰਡ ਦਵਾਰੇ ਬੈਠਾ ਆਸਣ ਲਾਈਆ। ਨਾ ਕੋਈ ਸਕੇ ਘਾੜਨ ਘੜ, ਨੇਤਰ ਨੈਣ ਨਾ ਕੋਇ ਵਖਾਈਆ। ਆਪਣੇ ਮੰਦਰ ਬੈਠਾ ਵੜ, ਪਾਰਬ੍ਰਹਮ ਵੱਡੀ ਵਡਿਆਈਆ। ਸੰਤਨ ਫੜਾਏ ਆਪਣਾ ਲੜ, ਜੁਗ ਜੁਗ ਆਪਣੀ ਖੇਲ ਖਿਲਾਈਆ। ਆਪੇ ਤੋੜੇ ਹੰਕਾਰੀ ਗੜ, ਨਿਵਣ ਸੋ ਅੱਖਰ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਸਤਿ ਸਤਿ ਵਰਤਾਈਆ। ਸਤਿ ਸਤਿਵਾਦੀ ਸਤਿ ਭੰਡਾਰਾ, ਹਰਿ ਸੰਤਨ ਆਪ ਵਰਤਾਇੰਦਾ । ਸੋ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਆਪਣਾ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਸਾਂਝਾ ਯਾਰਾ, ਸਗਲਾ ਸੰਗ ਵਖਾਇੰਦਾ। ਏਕੰਕਾਰਾ ਪਾਵੇ ਸਾਰਾ, ਆਪਣੀ ਧਾਰਾ ਆਪ ਬੰਧਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਘਰ ਦੀਪਕ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਲਾਏ ਨਾਅਰਾ, ਉਚੀ ਕੂਕ ਆਪ ਸੁਣਾਇੰਦਾ। ਸ੍ਰੀ ਭਗਵਾਨ ਬੋਲ ਜੈਕਾਰਾ, ਆਪਣੀ ਕਲ ਆਪ ਵਰਤਾਇੰਦਾ। ਪਾਰਬ੍ਰਹਮ ਪ੍ਰਭ ਆਪਣਾ ਕਰ ਪਸਾਰਾ, ਆਪਣੀ ਰਚਨਾ ਵੇਖ ਵਖਾਇੰਦਾ। ਤ੍ਰੈਗੁਣ ਤਤ ਆਪ ਵਿਚਾਰਾ, ਤ੍ਰੈ ਤ੍ਰੈ ਮੇਲਾ ਆਪ ਮਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਨਿਆਰਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਰੂਪ ਆਪ ਸਮਝਾਇੰਦਾ। ਵਿਸ਼ਨ ਵਟਾਇਆ ਰੂਪ ਹਰਿ, ਬ੍ਰਹਮੇ ਬ੍ਰਹਮ ਜੋਤ ਜਗਾਈਆ। ਸ਼ੰਕਰ ਆਪਣੇ ਅੱਗੇ ਧਰ, ਵੇਖੇ ਸ਼ਹਿਨਸ਼ਾਹੀਆ। ਤਿੰਨਾਂ ਫੜਾਇਆ ਏਕਾ ਲੜ, ਛੁੱਟ ਕਦੇ ਨਾ ਜਾਈਆ। ਆਪਣਾ ਘਾੜਨ ਆਪੇ ਘੜ, ਆਪੇ ਭਾਂਡੇ ਬੰਦ ਕਰਾਈਆ। ਆਪਣੇ ਅੰਦਰ ਆਪੇ ਵੜ, ਆਪੇ ਆਸਣ ਲਾਈਆ। ਅਗਨੀ ਹਵਨ ਨਾ ਜਾਏ ਸੜ, ਨਾ ਮਰੇ ਨਾ ਜਾਈਆ। ਆਪਣੀ ਕਿਰਪਾ ਆਪੇ ਕਰ, ਆਪਣੀ ਵਸਤ ਝੋਲੀ ਰਿਹਾ ਪਾਈਆ। ਬ੍ਰਹਮੇ ਦੇਵਣਹਾਰਾ ਵਰ, ਲੱਖ ਚੁਰਾਸੀ ਰਚਨ ਰਚਾਈਆ। ਈਸ਼ ਜੀਵ ਏਕਾ ਘਰ, ਬੈਠਾ ਸੇਜ ਹੰਢਾਈਆ। ਧਰਨੀ ਧਰਤ ਧਵਲ ਧਰਨਾਪਤ, ਧਰ ਧਰ ਆਪਣੀ ਧੀਰ ਧਰਾਈਆ। ਰਕਤ ਬੂੰਦ ਨਾ ਦਿਸੇ ਰਤ, ਰਤੀ ਰਤ ਨਾ ਜੋੜ ਜੁੜਾਈਆ। ਰੂਪ ਆਕਾਰਾ ਨਾ ਕੋਇ ਪੰਜ ਤਤ, ਸਾਕਾਰ ਨਾ ਕੋਇ ਵਡਿਆਈਆ। ਖੇਲੇ ਖੇਲ ਹਰਿ ਕਮਲਾਪਤ, ਨਾਰੀ ਸੇਜ ਨਾ ਕੋਇ ਹੰਢਾਈਆ। ਆਪਣੀ ਵਸਤ ਆਪਣੇ ਅੰਦਰ ਰੱਖ, ਆਪੇ ਵੇਖੇ ਵੇਖਣਹਾਰਾ ਦਿਸ ਨਾ ਆਈਆ। ਸਰਬ ਕਲ ਆਪੇ ਸਮਰਥ, ਸਮਰਥ ਹੱਥ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਭਾਂਡਾ ਘੜਿਆ, ਨਿਰਗੁਣ ਸਰਗੁਣ ਅੰਦਰ ਵੜਿਆ, ਆਪਣੀ ਵਿਦਿਆ ਆਪੇ ਪੜ੍ਹਿਆ, ਬ੍ਰਹਮਾ ਮੁਖ ਚਾਰ ਸਾਲਾਹੀਆ। ਚਾਰ ਮੁਖ ਸਲਾਹਿਣ, ਚਾਰ ਜੁਗ ਰਚਨ ਰਚਾਈਆ। ਆਪਣੀ ਜਿਹਵਾ ਆਪੇ ਗਾਇਣ, ਚਾਰ ਵੇਦ ਕਰੇ ਪੜ੍ਹਾਈਆ। ਚਾਰ ਬਾਣੀ ਰੰਗ ਰੰਗਾਇਣ, ਚਾਰੇ ਖਾਣੀ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਹਿਮਾ ਆਪਣੇ ਹੱਥ ਰਖਾਈਆ। ਲਖ ਚੁਰਾਸੀ ਕਰ ਪਸਾਰ, ਪੰਜ ਤਤ ਚੋਲਾ ਆਪ ਹੰਢਾਇੰਦਾ। ਘਰ ਵਿਚ ਘਰ ਕਰ ਤਿਆਰ, ਘਰ ਆਸਣ ਸੇਜ ਸੁਹਾਇੰਦਾ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵੇਖਾਇੰਦਾ। ਬੂੰਦ ਸਵਾਤੀ ਠੰਡੀ ਠਾਰ, ਕਵਲਾ ਮੁਖ ਆਪ ਭਰਾਇੰਦਾ । ਸਾਚਾ ਸਾਕੀ ਹੋ ਤਿਆਰ, ਭਰ ਪਿਆਲਾ ਜਾਮ ਪਿਆਇੰਦਾ। ਬੰਦ ਤਾਕੀ ਖੋਲ੍ਹ ਕਿਵਾੜ, ਅਨਹਦ ਤਾਲ ਵਜਾਇੰਦਾ। ਅੰਦਰ ਬੈਠਾ ਮਾਰੇ ਝਾਕੀ ਸਿਰਜਣਹਾਰ, ਮੁਖ ਆਪਣਾ ਪਰਦਾ ਪਾਇੰਦਾ। ਆਪਣੀ ਪੁਛੇ ਆਪੇ ਵਾਤੀ ਪਰਗਟ ਹੋਵੇ ਵਿਚ ਸੰਸਾਰ, ਭਗਵਨ ਸੰਤਨ ਆਪਣਾ ਰੂਪ ਦਰਸਾਇੰਦਾ। ਫੜ ਫੜ ਬਾਹੋਂ ਜਾਏ ਤਾਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਅੱਠੇ ਪਹਿਰ ਇਕ ਗੁਫਤਾਰ, ਗੁਫਤਮ ਆਪਣੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਵਸਤ, ਆਪਣੀ ਕਿਰਨ ਇਕ ਇਕ ਨਾਲ ਵੰਡ ਵੰਡਆਇੰਦਾ। ਇਕ ਕਿਰਨ ਰਚ ਬ੍ਰਹਿਮੰਡ, ਇਕ ਇਕ ਵਿਚ ਟਿਕਾਈਆ। ਇਕ ਇਕ ਇਕ ਕਰੇ ਖੰਡ ਖੰਡ, ਇਕ ਇਕ ਲੇਖਾ ਲਿਖ ਨਾ ਪਾਈਆ। ਇਕ ਇਕ ਆਪਣੀ ਵੰਡਣ ਸਾਚੀ ਵੰਡ, ਇਕ ਏਕਾ ਇਕ ਆਪੇ ਦਏ ਮਿਲਾਈਆ। ਬ੍ਰਹਮ ਮੰਗੇ ਸਾਚੀ ਮੰਗ, ਆਪਣੇ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਸੂਰਾ ਸਰਬੰਗ, ਸੂਰਬੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਸੰਤਨ ਅੰਤਰ ਆਪਣੀ ਬੂਝ ਬੁਝਾਈਆ। ਸੰਤਨ ਅੰਤਰ ਕਿਰਨ ਕਟਾਕਸ, ਤੀਰ ਨਿਰਾਲਾ ਆਪ ਲਗਾਇੰਦਾ। ਮਨ ਵਿਕਾਰ ਮਾਰੇ ਰਾਕਸ਼, ਰਕਸ਼ਸ਼ ਆਪਣੇ ਹੱਥ ਰਖਾਇੰਦਾ। ਆਪਣੀ ਕਰਾਏ ਆਪ ਸ਼ਨਾਖ਼ਤ, ਆਪਣਾ ਪਰਦਾ ਆਪੇ ਲਾਹਿੰਦਾ। ਆਪਣੀ ਬਖ਼ਸ਼ੇ ਆਪ ਵਰਾਸਤ, ਆਪਣਾ ਲੇਖਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵਖਾਏ ਸਾਚਾ ਘਰ, ਘਰ ਸਾਚਾ ਆਪ ਸੁਹਾਇੰਦਾ। ਸੰਤਨ ਪਰਦਾ ਲਾਹਿੰਦਾ, ਦੂਈ ਦਵੈਤੀ ਦਏ ਉਤਾਰ। ਏਕਾ ਅੰਮ੍ਰਿਤ ਜਾਮ ਪਿਆਇੰਦਾ, ਕਾਇਆ ਕਰੇ ਠੰਡੀ ਠਾਰ। ਸਾਚਾ ਮੰਤਰ ਇਕ ਦ੍ਰਿੜਾਇੰਦਾ, ਸੋ ਪੁਰਖ ਨਿਰੰਜਣ ਕਿਰਪਾ ਧਾਰ। ਹੰ ਬ੍ਰਹਮ ਮੇਲ ਮਿਲਾਇੰਦਾ, ਮੇਲ ਮਿਲਾਵਾ ਅਗੰਮ ਅਪਾਰ। ਹੱਡ ਮਾਸ ਨਾੜੀ ਚੰਮ ਪੰਜ ਤਤ ਵੇਖ ਵਖਾਇੰਦਾ, ਮਨ ਮਤ ਬੁਧ ਪਾਏ ਸਾਰ। ਖ਼ੁਸ਼ੀ ਗਮ ਨਾ ਕੋਇ ਜਣਾਇੰਦਾ, ਹਰਖ ਸੋਗ ਵਸਿਆ ਬਾਹਿਰ। ਸਾਚੀ ਚੋਗ ਇਕ ਚੁਗਾਇੰਦਾ, ਮਾਣਕ ਮੋਤੀ ਕਰ ਤਿਆਰ। ਸੁਰਤੀ ਸੋਤੀ ਆਪ ਉਠਾਇੰਦਾ, ਸ਼ਬਦ ਸੋਟੀ ਫੜ ਹਥਿਆਰ। ਕੋਟਨ ਕੋਟੀ ਪਾਪੀ ਤਰਾਇੰਦਾ, ਕਰ ਕਿਰਪਾ ਆਪ ਨਿਰੰਕਾਰ। ਵਾਸਨਾ ਖੋਟੀ ਬਾਹਿਰ ਕਢਾਇੰਦਾ, ਤਿਰਿਆ ਵੇਸ ਨਾ ਕਰੇ ਕਬੁੱਧੀ ਨਾਰ। ਨਿਰਮਲ ਦੀਆ ਜੋਤ ਜਗਾਇੰਦਾ, ਦਿਵਸ ਰੈਣ ਹੋਏ ਉਜਿਆਰ। ਸਾਚਾ ਨਾਦ ਸ਼ਬਦ ਵਜਾਇੰਦਾ, ਧੁਨ ਆਤਮਕ ਸੱਚੀ ਧੁਨਕਾਰ। ਸੰਤਨ ਪਰਦਾ ਆਪੇ ਲਾਹਿੰਦਾ, ਸ਼ਬਦ ਵਿਚੋਲਾ ਬਣ ਸੰਸਾਰ। ਆਪਣਾ ਲੇਖਾ ਆਪ ਜਣਾਇੰਦਾ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਭਰਮ ਭੁਲੇਖਾ ਸਰਬ ਕਢਾਇੰਦਾ, ਹਉਮੇ ਹੰਗਤਾ ਰੋਗ ਨਿਵਾਰ। ਏਕਾ ਅੱਖਰ ਆਪ ਸਿਖਾਇੰਦਾ, ਨਿਸ਼ਅੱਖਰ ਦਏ ਆਧਾਰ। ਸਾਚੇ ਸੰਤਾਂ ਸਵਾਲ ਆਪੇ ਹੱਲ ਕਰਾਇੰਦਾ। ਦੂਸਰ ਪੱਟੀ ਕੋਇ ਨਾ ਕਰੇ ਤਿਆਰ। ਹੋਰ ਤਾਪਾ ਨਾ ਕੋਇ ਵਖਾਇੰਦਾ, ਪੂਰਨ ਗੁਰ ਇਕ ਅਵਤਾਰ। ਪੂਰਬ ਲਿਖਿਆ ਲੇਖਾ ਜਣਾਇੰਦਾ, ਆਪ ਆਪਣੀ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਬਖ਼ਸ਼ੇ ਚਰਨ ਪਿਆਰ। ਸੰਤਨ ਹਰਿ ਰੰਗ ਮਾਣਿਆ, ਦੇਵਣਹਾਰਾ ਦੀਨ ਦਿਆਲਾ। ਆਪਣਾ ਆਪ ਲੋਕਮਾਤ ਪਛਾਣਿਆ, ਨਾਤਾ ਤੁੱਟਾ ਸ਼ਾਹ ਕੰਗਾਲਾ। ਪਾਇਆ ਪੁਰਖ ਸ੍ਰੀ ਭਗਵਾਨਿਆ, ਸਤਿਗੁਰ ਪੂਰਾ ਗੁਰ ਗੋਪਾਲਾ। ਚਲੇ ਚਲਾਏ ਸਾਚੇ ਭਾਣਿਆ, ਜੁਗਾ ਜੁਗੰਤਰ ਖੇਲ ਨਿਰਾਲਾ। ਤਖ਼ਤੋਂ ਲਾਹੇ ਰਾਜੇ ਰਾਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਮੇਲਾ ਸਾਚੇ ਘਰ, ਘਰ ਸਾਚਾ ਏਕਾ ਜਾਣਿਆ। ਘਰ ਸਾਚਾ ਸਚ ਗੁਰ ਦਰ, ਘਰ ਸਾਚੇ ਸੋਭਾ ਪਾਈਆ। ਸੰਤਨ ਮਿਲਿਆ ਏਕਾ ਵਰ, ਵਰ ਦਾਤਾ ਝੋਲੀ ਪਾਈਆ। ਸਚ ਭੰਡਾਰਾ ਦੇਵੇ ਭਰ, ਅਤੋਟ ਅਤੁਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਕੰਤ ਏਕਾ ਰੰਗ ਰੰਗਾਈਆ। ਸੰਤ ਕੰਤ ਸੇਜ ਸੁਹਾਇੰਦਾ, ਆਤਮ ਅੰਤਰ ਕਰ ਪਿਆਰ। ਪਲੰਘ ਰੰਗੀਲਾ ਇਕ ਵਿਛਾਇੰਦਾ, ਛੈਲ ਛਬੀਲਾ ਸਤਿ ਕਰਤਾਰ। ਆਪਣੀ ਦਿਸ਼ਾ ਵੇਖ ਵਖਾਇੰਦਾ, ਕਰ ਕਰ ਹੀਲਾ ਏਕੰਕਾਰ। ਆਪਣਾ ਕਬੀਲਾ ਆਪ ਬਣਾਇੰਦਾ, ਸੰਤ ਭਗਤ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਸਤ ਅਗੰਮ ਅਪਾਰ। ਸੰਤਨ ਵਸਤ ਅਮੋਲਕ, ਝੋਲੀ ਪਾਈਆ। ਸ਼ਬਦ ਅਨਾਦੀ ਵੱਜੇ ਢੋਲਕ, ਦਰ ਘਰ ਮੰਦਰ ਆਪ ਵਜਾਈਆ। ਹਰਿ ਕਾ ਨਾਉਂ ਰਖਾਏ ਕਾਇਆ ਗੋਲਕ, ਤ੍ਰੈਗੁਣ ਆਪਣਾ ਕੁੰਡਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਸੰਤ ਵਜਾਏ ਸਚ ਨਗਾਰਾ, ਮਰਦੰਗਾ ਆਪਣੇ ਹੱਥ ਉਠਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਜੁਗ ਕਰਤਾ ਆਪ ਕਰਾਇੰਦਾ। ਜੁਗਾ ਜੁਗੰਤਰ ਲਏ ਅਵਤਾਰਾ, ਲੋਕਮਾਤ ਵੇਸ ਵਟਾਇੰਦਾ। ਭਗਤ ਮਿਲਾਏ ਸਚ ਦਵਾਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਸੰਤਨ ਮੇਲਾ ਵਿਚ ਸੰਸਾਰਾ, ਸਾਖ਼ਯਾਤ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਵਾਲੀ ਵੇਖ ਵਖਾਇੰਦਾ। ਜਗਤ ਸਵਾਲੀ, ਜਗਤ ਜਗ ਜਗ ਮਾਇਆ ਬੰਧਨ ਪਾਇੰਦਾ। ਦੋਹਾਂ ਹੱਥਾਂ ਰੱਖੇ ਖ਼ਾਲੀ, ਸ੍ਰਿਸ਼ਟ ਸਬਾਈ ਆਪ ਭਵਾਇੰਦਾ। ਕਲਜੁਗ ਰੈਣ ਅੰਧੇਰੀ ਕਾਲੀ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਕਾਮ ਕਰੋਧ ਕਰੇ ਦਲਾਲੀ, ਜੂਠ ਝੂਠ ਵਣਜ ਵਖਾਇੰਦਾ। ਆਪਣੀ ਹੱਥੀਂ ਬੂਟਾ ਪੁੱਟੇ ਮਾਲੀ, ਹਰੀ ਸਿੰਚ ਕਿਆਰੀ ਨਾ ਕੋਇ ਕਰਾਇੰਦਾ। ਫਲ ਨਾ ਦਿਸੇ ਕਿਸੇ ਡਾਲ੍ਹੀ, ਸਿਮਲ ਰੂਪ ਸਰਬ ਲਹਿਰਾਇੰਦਾ। ਜਗਤ ਨਾ ਦਿਸੇ ਕੋਇ ਪਾਲੀ, ਪ੍ਰਿਤਪਾਲਕ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਇਕ ਸਵਾਲੀ, ਰਸਨਾ ਜਿਹਵਾ ਆਪ ਸਮਝਾਇੰਦਾ। ਭਗਤ ਸਵਾਲ ਭਗਤੀ ਦਾਨ, ਭਗਵਨ ਵੇਖ ਵਖਾਈਆ। ਸੰਤਨ ਮੰਗੇ ਹਰਿ ਹਰਿ ਨਾਮ, ਹਰਿ ਹਰਿ ਜੂ ਝੋਲੀ ਪਾਈਆ। ਜੁਗਾ ਜੁਗੰਤਰ ਪੂਰਾ ਕਰੇ ਕਾਮ, ਕਾਮ ਕਾਮਨੀ ਦਏ ਮਿਟਾਈਆ। ਵੇਖਣਹਾਰਾ ਨਗਰ ਖੇੜਾ ਸਚ ਗਰਾਮ, ਕਾਇਆ ਮਾਟੀ ਚਾਮ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਸੰਤ ਸਵਾਲ ਸੁਣਾਇਆ, ਮਨ ਮਤ ਬੁਧ ਕਰ ਵਿਚਾਰ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਤ੍ਰੈਗੁਣ ਮਾਇਆ ਵਸੇ ਬਾਹਿਰ। ਆਪਣਾ ਤਤ ਨਾ ਕੋਇ ਰਖਾਇਆ, ਤੱਤਵ ਤਤ ਲਏ ਉਭਾਰ। ਲੱਖ ਚੁਰਾਸੀ ਰਿਹਾ ਸਮਾਇਆ, ਨਿਰਗੁਣ ਜੋਤ ਕਰ ਉਜਿਆਰ। ਸਰਗੁਣ ਸਾਚਾ ਸੰਗ ਨਿਭਾਇਆ, ਮੇਲ ਮਿਲਾਏ ਵਿਚ ਸੰਸਾਰ। ਗੁਰਸਿਖ ਸਾਚੀ ਮੰਗ ਮੰਗਾਇਆ, ਗੁਰਮੁਖ ਬਣੇ ਦਰ ਭਿਖਾਰ। ਸਿੰਘ ਤਾਰਾ ਕਿਉਂ ਰਿਹਾ ਕੁਰਲਾਇਆ, ਪ੍ਰਭ ਭਰੇ ਵਸਤ ਭੰਡਾਰ। ਦੂਜਾ ਸਵਾਲ ਨਾ ਕੋਇ ਜਣਾਇਆ, ਨੇਹਕਰਮੀ ਕਰਮ ਰਿਹਾ ਵਿਚਾਰ। ਪਹਿਲਾ ਲੇਖਾ ਜੋ ਲਿਆ ਲਿਖਾਇਆ, ਕਲਜੁਗ ਅੰਤਮ ਲਾਹੇ ਭਾਰ। ਵੇਸ ਅਨੇਕਾ ਆਪ ਕਰਾਇਆ, ਦਾੜ੍ਹੀ ਮੁਛ ਦਿਸੇ ਨਾ ਸਿਰਜਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਲਏ ਵਿਚਾਰ । ਗੁਰਸਿਖ ਅੱਖਰ ਇਕ ਇਕ ਬੋਲਿਆ, ਹਰਿ ਸਾਚਾ ਸਚ ਵਿਚਾਰ। ਘਟ ਮੰਦਰ ਬੈਠਾ ਬਣਕੇ ਤੋਲਿਆ, ਸਾਚਾ ਕੰਡਾ ਲਏ ਹੁਲਾਰ। ਪਿਛਲਾ ਫੋਲਣ ਗੁਰਸਿਖ ਤੇਰਾ ਕਦੇ ਨਾ ਫੋਲਿਆ, ਅਵਗੁਣ ਪਾਪੀ ਲਏ ਤਾਰ। ਕਲਰ ਕਵਲ ਆਪੇ ਮੌਲਿਆ, ਖਿੜੀ ਰਹੇ ਸਦਾ ਗੁਲਜ਼ਾਰ। ਦਰਸ ਦਿਖਾਇਆ ਉਪਰ ਧਵਲਿਆ, ਨਿਹਕਲੰਕਾ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੁਧ ਕੁਲਖਣੀ ਦੇਵੇ ਮਾਰ। ਕਬੁਧ ਕਲੱਖਨੀ ਡੂਮਨੀ, ਨਾਰ ਦੁਹਾਗਨ ਰੰਗ। ਜੁਗ ਜੁਗ ਰਹੀ ਸੂਮਨੀ, ਸਿਰ ਚੁਕਿਆ ਭਾਰ ਗੰਢ। ਥਾਨ ਨਾ ਸੋਹੇ ਭੁਮਕਾ ਭੂਮਨੀ, ਜਿਸ ਘਰ ਬੈਠੀ ਦੁਹਾਗਣ ਆਪਣੀ ਆਪਣੀ ਵੰਡਣ ਵੰਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਰਬ ਬ੍ਰਹਿਮੰਡ। ਸਵਾਲੀਆਂ ਹਲ ਸਵਾਲ ਕਰਾਇੰਦਾ, ਸਦਾ ਹੱਥ ਸਮਰਥ ਮਹਿਮਾ ਕਥੀ ਨਾ ਜਾਈਆ। ਘੜੀ ਪਲ ਮਾਨਸ ਜਨਮ ਲੇਖੇ ਲਾਇੰਦਾ, ਵਲ ਛਲ ਖੇਲ ਕਰਾਈਆ । ਨੌਂ ਜਾਮਾ ਮਾਨਸ ਜਨਮ ਦਵਾਇੰਦਾ, ਗੁਰਸਿਖ ਸਿੱਖ ਫੇਰ ਬਣਾਈਆ। ਇਕ ਸੌ ਇਕ ਵਾਰ ਦਰਸ ਦਿਖਾਇੰਦਾ, ਇਕ ਇਕੱਲੜਾ ਆਪ ਹੋ ਜਾਈਆ। ਬਾਲ ਨਾਦਾਨਾ ਤਾਰਾ ਸਿੰਘ ਕਿਉਂ ਘਬਰਾਇੰਦਾ, ਹਰਿ ਜੂ ਹਰਿ ਮੰਦਰ ਬੈਠਾ ਭੁਲ ਨਾ ਜਾਈਆ। ਗੁਰਮੁਖਾਂ ਦੀ ਖ਼ਾਕ ਫਿਰੇ ਛਾਣਦਾ, ਆਪਣੀ ਹੱਥੀਂ ਭਾਰ ਉਠਾਈਆ। ਆਪਣੀ ਕੁਰੀਤੀ ਕਰਤਾ ਪੁਰਖ ਆਪੇ ਜਾਣਦਾ, ਗੁਰ ਪੀਰ ਦੇਣ ਗਵਾਹੀਆ। ਸੰਤ ਸਾਚੇ ਘਰ ਮਿਲ ਸਤਿਗੁਰ ਹਰਿ ਰੰਗ ਮਾਣਦਾ, ਰੰਗ ਰੰਗ ਵਿਚ ਟਿਕਾਈਆ। ਵੇਲਾ ਚੁਕਿਆ ਪੁਛ ਪਛਾਣਦਾ, ਪੁਛਣਹਾਰਾ ਅੰਦਰ ਬੈਠਾ ਤਾੜੀ ਲਾਈਆ। ਨਾਤਾ ਤੁਟਿਆ ਜਗਤ ਹਾਣ ਦਾ, ਹਾਣੀ ਮਿਲਿਆ ਸ਼ਹਿਨਸ਼ਾਹੀਆ। ਭੇਵ ਚੁਕਿਆ ਜਗਤ ਮਕਾਨ ਦਾ, ਹਰਿ ਜੂ ਹਰਿ ਮੰਦਰ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਆਪ ਪਛਾਣਦਾ, ਭੁੱਲ ਰਹੇ ਨਾ ਰਾਈਆ। ਬੰਧਨ ਪਾਏ ਨਾਮ ਡੋਰ, ਅਡੋਲ ਅਡੁੱਲ ਦੱਯਾ ਕਮਾਇੰਦਾ। ਬੰਨ੍ਹਣਹਾਰਾ ਪੰਜੇ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਗਵਾਇੰਦਾ। ਵੇਖਣਹਾਰਾ ਅੰਧ ਘੋਰ, ਜੋਤ ਨਿਰੰਜਣ ਦੀਪ ਜਗਾਇੰਦਾ। ਸ਼ਬਦ ਸੁਣਾਏ ਸੱਚੀ ਘਨਘੋਰ, ਆਪ ਆਪਣਾ ਬੋਲ ਅਲਾਇੰਦਾ। ਲੇਖਾ ਚੁੱਕੇ ਤੋਰ ਮੋਰ, ਤੇਰਾ ਤੇਰਾ ਨਾ ਕੋਇ ਵਖਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਵਾਗਾਂ ਆਪਣੇ ਘਰ ਰਖਾਇੰਦਾ। ਲੱਗੀ ਪ੍ਰੀਤ ਨਿਭੇ ਤੋੜ, ਅਧਵਿਚਕਾਰ ਨਾ ਕੋਈ ਤੁੜਾਇੰਦਾ। ਹਰਿਜਨ ਸਾਚੇ ਲਏ ਜੋੜ, ਆਪ ਆਪਣਾ ਮੇਲ ਮਿਲਾਇੰਦਾ। ਮਨਮੁਖ ਦਰ ਤੋਂ ਦੇਵੇ ਹੋੜ। ਹਰਿ ਕਾ ਰੂਪ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਨੁਹਾਏ ਸਾਚੇ ਸਰ, ਦੁਰਮਤ ਮੈਲ ਆਪ ਧੁਆਇੰਦਾ। ਦੁਰਮਤ ਮੈਲ ਦੇਵੇ ਕੱਟ, ਸਤਿਗੁਰ ਹੱਥ ਵੱਡੀ ਵਡਿਆਈਆ। ਦਾਤਾ ਦਾਨੀ ਮੇਟੇ ਫੱਟ, ਏਕਾ ਰੰਗਣ ਨਾਮ ਰੰਗਾਈਆ। ਅੰਮ੍ਰਿਤ ਆਤਮ ਦੇਵੇ ਝਟ, ਨਿਝਰ ਝਿਰਨਾ ਆਪ ਝਿਰਾਈਆ। ਸ਼ਬਦ ਨਗਾਰੇ ਮਾਰੇ ਸੱਟ, ਅਨਹਦ ਤਾਲ ਆਪ ਵਜਾਈਆ। ਆਤਮ ਸੇਜ ਸੁਹਾਏ ਖਾਟ, ਸ੍ਰੀ ਭਗਵਾਨ ਆਪਣਾ ਆਸਣ ਲਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਵਰਨ ਬਰਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਇਕ ਗੋਸਾਈਆ।
