੬ ਭਾਦਰੋਂ ੨੦੧੭ ਬਿਕ੍ਰਮੀ ਹਰਬੰਸ ਸਿੰਘ ਦੇ ਘਰ ਪਿੰਡ ਚੂਹੜ ਚੱਕ ਜ਼ਿਲਾ ਫਿਰੋਜ਼ ਪੁਰ
ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਆਦਿ ਜੁਗਾਦਿ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਖੇਲ ਮਹਾਨਾ, ਰੂਪ ਰੰਗ ਨਾ ਕੋਈ ਵਖਾਈਆ। ਏਕੰਕਾਰਾ ਵਸਣਹਾਰਾ ਸਚ ਮਕਾਨਾ, ਦਰ ਘਰ ਸਾਚਾ ਆਪ ਸੁਹਾਈਆ। ਆਦਿ ਨਿਰੰਜਣ ਜੋਤ ਮਹਾਨਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਨੌਜਵਾਨਾ, ਬਿਰਧ ਬਾਲ ਨਾ ਕੋਇ ਅਖਵਾਈਆ। ਅਬਿਨਾਸ਼ੀ ਕਰਤਾ ਦੇਵਣਹਾਰਾ ਦਾਨਾ, ਸਾਚੀ ਵਸਤ ਹੱਥ ਰਖਾਈਆ। ਪਾਰਬ੍ਰਹਮ ਉਠਾਏ ਇਕ ਨਿਸ਼ਾਨਾ, ਦਰ ਘਰ ਸਾਚੇ ਆਪ ਝੁਲਾਈਆ। ਇਕ ਅਕੱਲਾ ਰਾਜ ਰਾਜਾਨਾ, ਤਖ਼ਤ ਨਿਵਾਸੀ ਸ਼ਹਿਨਸ਼ਾਹੀਆ। ਦਰ ਦੁਆਰ ਬਣੇ ਦਰਬਾਨਾ, ਆਪ ਆਪਣੀ ਸੇਵ ਕਮਾਈਆ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜੀ ਕਾਰ ਕਮਾਈਆ। ਅਗੰਮ ਅਗੰਮੜਾ ਹਰਿ ਨਿਰੰਕਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਏਕਾ ਵਸੇ ਧਾਮ ਨਿਆਰਾ, ਸਚ ਮਹੱਲਾ ਆਪ ਵਸਾਈਆ। ਸਚਖੰਡ ਨਿਵਾਸੀ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸਾਚੇ ਤਖ਼ਤ ਸੋਭਾ ਪਾਈਆ। ਸਚ ਨਿਸ਼ਾਨਾ ਕਰ ਉਜਿਆਰਾ, ਸ੍ਰੀ ਭਗਵਾਨ ਆਪ ਝੁਲਾਈਆ। ਦੋ ਜਹਾਨਾਂ ਪਾਵੇ ਸਾਰਾ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਥਿਰ ਘਰ ਬੈਠਾ ਆਸਣ ਲਾਈਆ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਇ ਵਖਾਇੰਦਾ। ਆਪੇ ਨਾਰੀ ਆਪੇ ਕੰਤ, ਕੰਤ ਕੰਤੂਲ ਸਾਚੀ ਸੇਜ ਆਪ ਹੰਢਾਇੰਦਾ। ਆਪ ਬਣਾਏ ਆਪਣੀ ਬਣਤ, ਦੂਸਰ ਕੋਇ ਨਾ ਸੰਗ ਰਖਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਨਿਰਗੁਣ ਜੋਤੀ ਨਿਰਾਕਾਰ, ਸਾਕਾਰ ਨਾ ਰੂਪ ਵਟਾਇੰਦਾ। ਏਕੰਕਾਰਾ ਖੇਲ ਅਪਾਰਾ, ਆਦਿ ਜੁਗਾਦਿ ਵੱਡੀ ਵਡਿਆਈਆ। ਸਾਚੇ ਧਾਮ ਵਸੇ ਵਸਣਹਾਰਾ, ਨੇਹਚਲ ਧਾਮ ਮਹੱਲ ਅਟੱਲ ਆਪ ਸੁਹਾਈਆ। ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਨੀ ਰਹਿਤ ਪੁਰਖ ਅਕਾਲਾ, ਆਪੇ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਈਆ। ਚਾਲ ਨਿਰਾਲੀ ਹਰਿ ਭਗਵੰਤ, ਆਪਣੀ ਆਪ ਰਖਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਸ਼ਬਦ ਨਾਦ ਵਜਾਏ ਸਾਚਾ ਤੁਰੀਆ ਨਾਦ ਸੁਣਾਏ ਤੁਰੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਖੇਲ ਅਪਾਰਾ, ਨਿਰਗੁਣ ਨਿਰਾਕਾਰ ਆਪ ਕਰਾਇੰਦਾ। ਸਚਖੰਡ ਦਵਾਰਾ ਖੋਲ੍ਹਿਆ, ਹਰਿ ਆਪਣੀ ਕਿਰਪਾ ਧਾਰ। ਸੋ ਪੁਰਖ ਨਿਰੰਜਣ ਏਕਾ ਬੋਲਿਆ, ਆਪ ਆਪਣੀ ਇਛਿਆ ਭਰ ਭੰਡਾਰ। ਹਰਿ ਪੁਰਖ ਨਿਰੰਜਣ ਵਸੇ ਕੋਲਿਆ, ਰੂਪ ਰੇਖ ਰੰਗ ਨਾ ਕੋਇ ਵਿਚਾਰ। ਏਕੰਕਾਰਾ ਰਹੇ ਅਡੋਲਿਆ, ਅਡੋਲ ਅਡੁਲ ਵਡ ਬੇਪਰਵਾਹ ਪਰਵਰਦਿਗਾਰ। ਆਦਿ ਨਿਰੰਜਣ ਆਪਣੀ ਜੋਤੀ ਆਪੇ ਮੌਲਿਆ, ਨੂਰੋ ਨੂਰ ਨੂਰ ਉਜਿਆਰ। ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਰ। ਸਾਚੀ ਕਾਰ ਕਰਾਇੰਦਾ, ਹਰਿ ਪੁਰਖ ਹਰਿ ਨਿਰੰਕਾਰਾ। ਅਨਭਵ ਪ੍ਰਕਾਸ਼ ਆਪ ਵਖਾਇੰਦਾ, ਜੂਨੀ ਰਹਿਤ ਖੇਲ ਨਿਆਰਾ। ਪੁਰਖ ਅਕਾਲ ਨਾਉਂ ਧਰਾਇੰਦਾ, ਅਕਲ ਕਲ ਵਰਤੇ ਵਰਤਣਹਾਰਾ। ਆਪਣਾ ਭੇਵ ਆਪ ਜਣਾਇੰਦਾ, ਨਿਰਭੈ ਵਸੇ ਧਾਮ ਨਿਆਰਾ। ਅਟੱਲ ਮਹੱਲ ਆਪ ਸੁਹਾਇੰਦਾ, ਸਚਖੰਡ ਨਵਾਸੀ ਸਚ ਦਵਾਰਾ। ਸਚ ਸਿੰਘਾਸਣ ਇਕ ਸੁਹਾਇੰਦਾ, ਪੁਰਖ ਅਬਿਨਾਸ਼ਨ ਹੋ ਉਜਿਆਰਾ। ਸੀਸ ਤਾਜ ਇਕ ਟਿਕਾਇੰਦਾ, ਪੰਚਮ ਰੂਪ ਅਗੰਮ ਅਪਾਰਾ। ਛੱਪਰ ਛੰਨ ਨਾ ਕੋਇ ਜਣਾਇੰਦਾ, ਦਰ ਘਰ ਸਾਚੇ ਖੇਲ ਅਪਾਰਾ। ਸਤ ਰੰਗ ਨਿਸ਼ਾਨਾ ਆਪ ਚੜ੍ਹਾਇੰਦਾ, ਏਕਾ ਜੋਤੀ ਸਾਚੀ ਧਾਰਾ। ਨਿਰਗੁਣ ਆਪਣਾ ਰੂਪ ਧਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਕ ਸੁਹਾਇੰਦਾ। ਬੰਕ ਸੁਹਾਏ ਹਰਿ ਭਗਵਾਨਾ, ਏਕਾ ਏਕ ਵੱਡੀ ਵਡਿਆਈਆ। ਸਤਿ ਸਰੂਪ ਸਤਿ ਨਿਸ਼ਾਨਾ, ਦਰ ਘਰ ਸਾਚੇ ਆਪ ਝੁਲਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਇਕ ਦੁਆਰ ਸੁਹਾਈਆ। ਏਕਾ ਦੇਵੇ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਲਗਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨਾ, ਆਪਣੀ ਦਇਆ ਆਪ ਕਮਾਈਆ। ਹਰਿ ਪੁਰਖ ਨਿਰੰਜਣ ਕਰੇ ਧਿਆਨਾ, ਆਪ ਆਪਣਾ ਵੇਖ ਵਖਾਈਆ। ਏਕੰਕਾਰਾ ਆਪਣੇ ਆਪ ਪਛਾਣਾ, ਨਿਰਗੁਣ ਨਿਰਗੁਣ ਵੇਖ ਵਖਾਈਆ। ਆਦਿ ਨਿਰੰਜਣ ਜੋਤ ਜਗਾਏ ਇਕ ਮਹਾਨਾ, ਆਦਿ ਜੁਗਾਦਿ ਡਗਮਗਾਈਆ। ਸ੍ਰੀ ਭਗਵਾਨ ਹੋ ਪਰਧਾਨਾ, ਘਰ ਦਰ ਸਾਚਾ ਆਪ ਸੁਹਾਈਆ। ਅਬਿਨਾਸ਼ੀ ਕਰਤਾ ਗਾਏ ਇਕ ਤਰਾਨਾ, ਤੁਰੀਆ ਰਾਗ ਆਪ ਅਲਾਈਆ। ਪਾਰਬ੍ਰਹਮ ਵੇਖੇ ਪਦ ਨਿਰਬਾਨਾ, ਘਰ ਸਾਚੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਜ ਰਾਜਾਨ ਸ਼ਾਹ ਸੁਲਤਾਨ ਆਪ ਅਖਵਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸਾਚੇ ਤਖ਼ਤ ਆਪ ਸੁਹਾਇੰਦਾ। ਨਿਰਗੁਣ ਦਾਤਾ ਨਿਰਗੁਣ ਭਿਖਾਰਾ, ਨਿਰਗੁਣ ਆਪਣੀ ਭਿਛਿਆ ਇਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਭੇਵ ਖੁਲਾਏ ਪਾਰਬ੍ਰਹਮ, ਆਪਣਾ ਪਰਦਾ ਆਪੇ ਲਾਹੀਆ। ਆਪਣੇ ਮੰਦਰ ਆਪੇ ਪਏ ਜੰਮ, ਮਾਤ ਪਿਤ ਨਾ ਕੋਇ ਬਣਾਈਆ। ਆਪ ਸੁਆਰੇ ਆਪਣਾ ਕੰਮ, ਕਰਨੀ ਕਰਤਾ ਕਿਰਤ ਆਪ ਕਮਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਹਰਖ ਸੋਗ ਨਾ ਕੋਇ ਵਡਿਆਈਆ। ਨਾ ਕੋਈ ਪਵਣ ਸਵਾਸੀ ਲਏ ਦਮ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਹਰਖ ਸੋਗ ਨਾ ਕੋਈ ਜਣਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਇ ਤਮ, ਆਲਸ ਨਿੰਦਰਾ ਨਾ ਕੋਈ ਜਣਾਈਆ। ਨਾ ਕੋਈ ਘੜੇ ਨਾ ਦੇਵੇ ਭੰਨ, ਘੜਨ ਭਨਣਹਾਰ ਭੇਵ ਨਾ ਆਈਆ। ਨਾ ਕੋਈ ਜਨਨੀ ਨਾ ਕੋਈ ਜਨ, ਪੂਤ ਸਪੂਤ ਨਾ ਕੋਈ ਅਖਵਾਈਆ। ਨਾ ਕੋਈ ਛੱਪਰ ਨਾ ਕੋਈ ਛੰਨ, ਮੰਦਰ ਮਸਜਿਦ ਗੁਰਦਵਾਰ ਨਾ ਕੋਈ ਬਣਾਈਆ। ਨਾ ਕੋਈ ਤਤ ਨਾ ਕੋਈ ਤਨ, ਮਾਟੀ ਖਾਕ ਨਾ ਕੋਈ ਸਮਾਈਆ। ਨਾ ਕੋਈ ਦੇਵਣਹਾਰਾ ਡੰਨ, ਰਾਏ ਧਰਮ ਨਾ ਕੋਇ ਜਣਾਈਆ। ਨਾ ਕੋਈ ਛੱਪਰ ਨਾ ਕੋਈ ਛੰਨ, ਮੰਦਰ ਮਸਜਿਦ ਗੁਰੂਦਵਾਰ ਨਾ ਕੋਈ ਜਣਾਈਆ। ਇਕ ਇਕੱਲਾ ਏਕ ਓਅੰਕਾਰ, ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਆਪਣਾ ਰੂਪ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਖੇਲ ਅਪਾਰਾ, ਨਿਰੰਕਾਰਾ ਆਪ ਕਰਾਈਆ। ਸਾਚੀ ਖੇਲ ਕਰਾਵਣਹਾਰਾ, ਏਕਾ ਰੰਗ ਸਮਾਇਆ। ਸੋ ਪੁਰਖ ਨਿਰੰਜਣ ਹੋ ਤਿਆਰਾ, ਨਿਰਗੁਣ ਆਪਣਾ ਨਾਉਂ ਰਖਾਇਆ। ਹਰਿ ਪੁਰਖ ਨਿਰੰਜਣ ਬਣ ਵਣਜਾਰਾ, ਸਾਚਾ ਹੱਟ ਇਕ ਸਮਝਾਇਆ। ਏਕੰਕਾਰਾ ਵਸਤ ਰੱਖੇ ਥਾਰਾ, ਦੇਵਣਹਾਰਾ ਹਰਿ ਸਬਾਇਆ। ਆਦਿ ਨਿਰੰਜਣ ਹੋ ਉਜਿਆਰਾ, ਏਕਾ ਨੂਰ ਕਰੇ ਰੁਸ਼ਨਾਇਆ। ਸ੍ਰੀ ਭਗਵਾਨ ਪਾਵੇ ਸਾਰਾ, ਆਪਣਾ ਭੇਵ ਆਪ ਖੁਲ੍ਹਾਇਆ। ਅਬਿਨਾਸ਼ੀ ਕਰਤਾ ਬਣ ਵਰਤਾਰਾ, ਸਾਚਾ ਏਕਾ ਤੋਲ ਤੁਲਾਇਆ। ਪਾਰਬ੍ਰਹਮ ਪ੍ਰਭ ਬਣੇ ਭਿਖਾਰਾ, ਆਪਣੀ ਅੱਗੇ ਝੋਲੀ ਡਾਹਿਆ। ਸਤਿ ਪੁਰਖ ਨਿਰੰਜਣ ਆਪੇ ਜਾਣੇ ਆਪਣੀ ਧਾਰਾ, ਧਾਰ ਧਾਰ ਵਿਚ ਟਿਕਾਇਆ। ਆਪੇ ਕੰਤ ਆਪੇ ਨਾਰਾ, ਨਾਰੀ ਨਰ ਨਰਾਇਣ ਆਪ ਪਰਨਾਇਆ। ਆਪ ਉਪਜਾਏ ਸੁਤ ਦੁਲਾਰਾ, ਹਰਿ ਸ਼ਬਦੀ ਨਾਉਂ ਧਰਾਇਆ। ਸਚਖੰਡ ਸੁਹਾਏ ਉਚ ਮੁਨਾਰਾ, ਥਿਰ ਘਰ ਆਪਣਾ ਆਸਣ ਲਾਇਆ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਨਾ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁੱਤ ਦਿਤਾ ਵਰ, ਭੁੱਲ ਕਦੇ ਨਾ ਜਾਇਆ। ਸ਼ਬਦ ਸੁੱਤ ਕਰੇ ਖ਼ਬਰਦਾਰ, ਏਕਾ ਹੁਕਮ ਜਣਾਈਆ। ਥਿਰ ਘਰ ਸਾਚੇ ਹੋ ਤਿਆਰ, ਆਪ ਆਪਣੀ ਧਾਰ ਬੰਧਾਈਆ। ਪੁਰਖ ਅਬਿਨਾਸ਼ੀ ਤੇਰਾ ਹੁਕਮ ਸੱਚੀ ਸਰਕਾਰ, ਨਿਉਂ ਨਿਉਂ ਸੀਸ ਝੁਕਾਈਆ। ਹਉਂ ਸੇਵਕ ਸੇਵਾਦਾਰ ਹੋਏ ਦੋ ਜਹਾਨਾ, ਆਦਿ ਜੁਗਾਦਿ ਤੇਰੀ ਸੇਵ ਕਮਾਈਆ। ਤੇਰਾ ਰਾਗ ਤੇਰਾ ਤਰਾਨਾ, ਤੇਰੀ ਧੁਨ ਤੇਰੀ ਸ਼ਨਵਾਈਆ। ਸਚ ਸੁਲਤਾਨ ਤੂੰ ਸਾਹਿਬ ਗੁਣ ਨਿਧਾਨ ਬੀਨਾ ਦਾਨਾ, ਹਉਂ ਭਿਖਕ ਭਿਖਿਆ ਦਰ ਦੁਆਰੇ ਮੰਗੇ ਏਕਾ ਮੰਗਣ ਰਿਹਾ ਮੰਗਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨਾ, ਸਚਖੰਡ ਦਵਾਰੇ ਆਪ ਕਰਾਈਆ। ਸੁੱਤ ਦੁਲਾਰਾ ਕਰ ਪਰਵਾਨਾ, ਏਕਾ ਹੁਕਮੀ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਖੇਲ ਕਰੇ ਅਗੰਮ ਅਪਾਰ, ਭੇਵ ਅਭੇਦ ਆਪ ਜਣਾਈਆ। ਸ਼ਬਦ ਸੁੱਤ ਉਠ ਨੌਜਵਾਨ, ਹਰਿ ਸਾਚਾ ਆਪ ਜਗਾਇੰਦਾ। ਤੇਰਾ ਮੇਰਾ ਇਕ ਧਿਆਨ, ਧਿਆਨ ਧਿਆਨ ਵਿਚ ਰਖਾਇੰਦਾ। ਮੇਰਾ ਤੇਰਾ ਇਕ ਨਿਸ਼ਾਨ, ਏਕਾ ਏਕ ਵਖਾਇੰਦਾ। ਤੇਰਾ ਮੇਰਾ ਏਕਾ ਮਾਣ, ਮਾਣ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦਰ ਸੁਹੰਜਣਾ ਹਰਿ ਹਰਿ ਸੋਭਾ ਪਾਇੰਦਾ। ਸੁੱਤ ਦੁਲਾਰਾ ਉਠਿਆ, ਦੋਏ ਜੋੜ ਕਰੇ ਅਰਦਾਸ। ਪੁਰਖ ਅਕਾਲ ਸਾਹਿਬ ਸਾਚਾ ਤੁਠਿਆ, ਸਦ ਵਸੇ ਤੇਰੇ ਪਾਸ। ਲੇਖਾ ਜਾਣੇ ਚਾਰੇ ਕੂਟ ਗੁਠਿਆ, ਦਹਿ ਦਿਸ਼ਾ ਵੇਖੇ ਵੇਖਣਹਾਰ ਪੂਰੀ ਕਰੇ ਆਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਧਰਵਾਸ। ਸਚ ਧਰਵਾਸਾ ਸਤਿਗੁਰ ਮੀਤ, ਹਰਿ ਸ਼ਬਦੀ ਸ਼ਬਦ ਜਣਾਈਆ। ਪੁਰਖ ਅਬਿਨਾਸ਼ੀ ਚਲਾਏ ਆਪਣੀ ਰੀਤ, ਆਪ ਆਪਣਾ ਬਲ ਧਰਾਈਆ। ਮੇਰਾ ਨਾਦ ਤੇਰਾ ਗੀਤ, ਗਹਿਰ ਗੰਭੀਰ ਵਡ ਵਡਿਆਈਆ। ਤੇਰਾ ਮੰਦਰ ਇਕ ਅਤੀਤ, ਥਿਰ ਦਰਬਾਰਾ ਆਪ ਵਖਾਈਆ। ਆਦਿ ਜੁਗਾਦੀ ਠੰਡਾ ਸੀਤ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣਾ ਮੇਲਾ ਆਪ ਮਿਲਾਈਆ। ਸ਼ਬਦ ਮਿਲਾਇਆ ਸਾਚਾ ਮੇਲਾ, ਨਿਰਗੁਣ ਜੋਤ ਜੋਤ ਜਗਾਇੰਦਾ। ਆਪੇ ਗੁਰੂ ਆਪੇ ਚੇਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਆਦਿ ਜੁਗਾਦੀ ਵਸੇ ਇਕ ਇਕੇਲਾ, ਅਕਲ ਕਲਧਾਰੀ ਆਪਣੀ ਖੇਲ ਖਿਲਾਇੰਦਾ। ਨਾ ਕੋਈ ਵਕਤ ਨਾ ਕੋਈ ਵੇਲਾ, ਥਿਤ ਵਾਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁੱਤ ਆਪ ਸਮਝਾਇੰਦਾ। ਸ਼ਬਦ ਦੁਲਾਰਾ ਜਾਗਿਆ, ਨਿਰਗੁਣ ਆਪਣੀ ਲਏ ਅੰਗੜਾਈਆ। ਏਕਾ ਉਪਜੇ ਹਰਿ ਵੈਰਾਗਿਆ, ਦੂਸਰ ਹੋਰ ਨਾ ਵੰਡ ਵੰਡਾਈਆ। ਸਰਨ ਸਰਨਾਈ ਸਾਚੀ ਲਾਗਿਆ, ਨਾ ਮਰੇ ਨਾ ਜਾਈਆ। ਸਚਖੰਡ ਦਵਾਰੇ ਫਿਰੇ ਭਾਗਿਆ, ਮਿਲਿਆ ਮੇਲ ਸੱਚੇ ਸ਼ਹਿਨਸ਼ਾਹੀਆ। ਨਾ ਕੋਈ ਮੈਲ ਨਾ ਕੋਈ ਦਾਗਿਆ, ਨਿਰਮਲ ਨੂਰ ਇਕ ਦਰਸਾਈਆ। ਦੀਵਾ ਬਾਤੀ ਨਾ ਜਗੇ ਚਿਰਾਗਿਆ, ਏਕਾ ਜੋਤੀ ਜੋਤ ਡਗਮਗਾਈਆ। ਪੀਆ ਪ੍ਰੀਤਮ ਕੰਤ ਸੁਹਾਗਿਆ, ਵਰ ਪਾਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬੂਝ ਆਪ ਬੁਝਾਈਆ। ਹਰਿ ਸਾਚਾ ਬੂਝ ਬੁਝਾਇੰਦਾ, ਸ਼ਬਦੀ ਸ਼ਬਦ ਕਰ ਤਿਆਰ। ਆਪਣਾ ਭੇਵ ਆਪ ਖੁਲ੍ਹਾਇੰਦਾ, ਨਿਰਗੁਣ ਨਿਰਗੁਣ ਕਰ ਪਿਆਰ। ਸਾਚੇ ਤਖ਼ਤ ਆਪ ਸੁਹਾਇੰਦਾ, ਸ਼ਾਹੋ ਭੂਪ ਸੱਚੀ ਸਰਕਾਰ। ਧੁਰ ਫ਼ਰਮਾਣਾ ਆਪ ਅਲਾਇੰਦਾ, ਸੋ ਪੁਰਖ ਨਿਰੰਜਣ ਹੋ ਉਜਿਆਰ। ਹਰਿ ਪੁਰਖ ਨਿਰੰਜਣ ਢੋਲਾ ਗਾਇੰਦਾ, ਏਕੰਕਾਰਾ ਸੁਣਨੇਹਾਰ। ਆਦਿ ਨਿਰੰਜਣ ਸੰਗ ਨਿਭਾਇੰਦਾ, ਸ੍ਰੀ ਭਗਵਾਨ ਵਜਾਏ ਤਾਲ। ਅਬਿਨਾਸ਼ੀ ਕਰਤਾ ਵੇਖ ਵਖਾਇੰਦਾ, ਪਾਰਬ੍ਰਹਮ ਪ੍ਰਭ ਚਲੇ ਨਾਲ ਨਾਲ। ਸ਼ਬਦ ਦੁਲਾਰਾ ਸੀਸ ਝੁਕਾਇੰਦਾ, ਸਤਿ ਪੁਰਖ ਨਿਰੰਜਣ ਕਰਨੀ ਸਦਾ ਪ੍ਰਿਤਪਾਲ। ਦਰ ਤੇਰਾ ਇਕ ਸੋਭਾ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇਵੇ ਵਸਤ ਸੱਚਾ ਧੰਨ ਮਾਲ। ਦੇਵਣਹਾਰਾ ਹਰਿ ਨਿਰੰਕਾਰਾ, ਸ਼ਬਦ ਕਰੇ ਜਣਾਈਆ। ਅਤੋਟ ਅਤੁਟ ਹਰਿ ਭੰਡਾਰਾ, ਤੇਰੇ ਹੱਥ ਫੜਾਈਆ। ਆਪਣੀ ਕਲ ਵਰਤੇ ਵਰਤਾਰਾ, ਤੇਰਾ ਰੂਪ ਬੇਪਰਵਾਹੀਆ। ਤੇਰਾ ਰੰਗ ਅਗੰਮ ਅਪਾਰਾ, ਅਲੱਖ ਅਗੋਚਰ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸ਼ਬਦੀ ਸ਼ਬਦ ਦਏ ਵਡਿਆਈਆ। ਸ਼ਬਦ ਸੁੱਤ ਉਠ ਦੁਲਾਰੇ, ਹਰਿ ਸਾਚਾ ਸਚ ਜਣਾਇੰਦਾ। ਤੇਰੀ ਸੇਵਾ ਅਪਰ ਅਪਾਰੇ, ਨਿਰਗੁਣ ਨਿਰੰਕਾਰਾ ਆਪ ਲਗਾਇੰਦਾ। ਬ੍ਰਹਿਮੰਡ ਖੰਡ ਕਰ ਪਸਾਰੇ, ਲੋਆਂ ਪੁਰੀਆਂ ਤੇਰੀ ਰਚਨ ਵਖਾਇੰਦਾ। ਰਵ ਸਸ ਕਰ ਉਜਿਆਰੇ, ਮੰਡਲ ਮੰਡਪ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰੇ, ਤੇਰਾ ਬੰਧਨ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਿਤਾ ਵਰ, ਏਕਾ ਦਰ ਬੁਝਾਇੰਦਾ। ਸ਼ਬਦ ਦਾਤਾ ਬੋਲਿਆ, ਏਕਾ ਸਚ ਜੈਕਾਰ। ਪੁਰਖ ਅਬਿਨਾਸ਼ੀ ਤੇਰਾ ਤੋਲਣ ਤੋਲਿਆ, ਤੇਰਾ ਤੇਰੀ ਜਾਣੇ ਧਾਰ। ਤੇਰਾ ਰੂਪ ਮੇਰਾ ਵਿਚੋਲਿਆ, ਦੋ ਜਹਾਨਾਂ ਸਚ ਪਿਆਰ। ਸਚ ਭੰਡਾਰਾ ਏਕਾ ਖੋਲ੍ਹਿਆ, ਕਰਿਆ ਵਣਜ ਵਣਜ ਵਪਾਰ। ਤੂੰ ਬਦਲਣਹਾਰਾ ਆਪਣਾ ਚੋਲਿਆ, ਹਉਂ ਸੇਵਕ ਸੇਵਾਦਾਰ। ਦਰ ਭਿਖਾਰੀ ਬੈਠਾ ਗੋਲਿਆ, ਗ੍ਰਹਿ ਮੰਦਰ ਕਰੇ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਲਏ ਵਿਚਾਰ। ਪੁਰਖ ਅਬਿਨਾਸ਼ੀ ਜਾਣਿਆ, ਭੇਵ ਅਭੇਦਾ ਭੇਵ। ਆਪਣਾ ਰੂਪ ਆਪ ਪਛਾਣਿਆ, ਏਕੰਕਾਰ ਬਣ ਨੇਹਕੇਵ। ਆਪਣਾ ਮੰਦਰ ਆਪ ਸੁਹਾਨਿਆ, ਆਪੇ ਕਰੇ ਸਾਚੀ ਸੇਵ। ਆਪੇ ਵਰਤੇ ਆਪਣੇ ਭਾਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਲੱਖ ਅਭੇਵ। ਅਲੱਖ ਅਭੇਵ ਅਗੰਮ ਅਥਾਹ, ਆਪਣੀ ਰਚਨਾ ਰਚਾਇੰਦਾ। ਸ਼ਬਦੀ ਸ਼ਬਦ ਬਣ ਮਲਾਹ, ਸਾਚਾ ਬੇੜਾ ਆਪ ਤਰਾਇੰਦਾ। ਹੁਕਮੀ ਹੁਕਮ ਹੁਕਮ ਸਲਾਹ, ਧੁਰ ਫ਼ਰਮਾਣਾ ਆਪ ਜਣਾਇੰਦਾ। ਆਪਣਾ ਨਾਉਂ ਆਪ ਪਰਗਟਾ, ਨਾਉਂ ਨਿਰੰਕਾਰਾ ਆਪ ਧਰਾਇੰਦਾ। ਆਪਣਾ ਮੰਦਰ ਆਪ ਸੁਹਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਥਿਰ ਘਰ ਸਾਚੇ ਜੋਤ ਜਗਾ, ਰੂਪ ਅਨੂਪ ਆਪ ਹੋ ਜਾਇੰਦਾ। ਸਾਚੇ ਸ਼ਬਦ ਮੇਲ ਮਿਲਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਣਾ ਇਕ ਅਲਾਇੰਦਾ। ਧੁਰ ਫ਼ਰਮਾਣ ਅਲਾਇਆ, ਨਿਰਗੁਣ ਆਪਣੀ ਕਰ ਵਿਚਾਰ। ਸਾਚੇ ਸ਼ਾਹ ਹੁਕਮ ਸੁਣਾਇਆ, ਬੈਠ ਤਖ਼ਤ ਸਾਚੇ ਦਰਬਾਰ। ਦਰਗਹਿ ਸਾਚੀ ਧਾਮ ਸੁਹਾਇਆ, ਆਪ ਆਪਣੀ ਕਿਰਪਾ ਧਾਰ। ਦੂਸਰ ਸੰਗ ਨਾ ਕੋਇ ਰਲਾਇਆ, ਨਾ ਕੋਈ ਮੀਤ ਮੁਰਾਰ। ਗੁਰ ਪੀਰ ਅਵਤਾਰ ਨਾ ਕੋਇ ਅਖਵਾਇਆ, ਨਾ ਕੋਈ ਸਾਧ ਸੰਤ ਕਰੇ ਪਿਆਰ। ਭਗਤ ਭਗਵੰਤ ਨਾ ਕੋਇ ਗਾਇਆ, ਨਾ ਕੋਇ ਸਿੱਖ ਸੱਜਣ ਸੋਹੇ ਬੰਕ ਦਵਾਰ। ਗੁਰਮੁਖ ਰੰਗ ਨਾ ਕੋਇ ਰੰਗਾਇਆ, ਰੰਗੇ ਰੰਗ ਨਾ ਰੰਗਣਹਾਰ। ਲੱਖ ਚੁਰਾਸੀ ਨਾ ਖੇਲ ਖਿਲਾਈਆ, ਨਿਰਗੁਣ ਸਰਗੁਣ ਨਾ ਬੰਨ੍ਹੇ ਧਾਰ। ਧਰਤ ਧਵਲ ਨਾ ਕੋਇ ਸੁਹਾਇਆ, ਜਲ ਬਿੰਬ ਨਾ ਕੋਇ ਪਸਾਰ। ਜੰਗਲ ਜੂਹ ਉਜਾੜ ਪਹਾੜ ਨਾ ਡੇਰਾ ਲਾਇਆ, ਸਮੁੰਦ ਸਾਗਰ ਨਾ ਵਸੇ ਡੂੰਘੀ ਗਾਰ। ਜਲ ਥਲ ਮਹੀਅਲ ਨਾ ਕੋਇ ਰਖਾਇਆ, ਉਚੇ ਟਿੱਲੇ ਨਾ ਦਏ ਹੁਲਾਰ। ਰਾਗ ਨਾਦ ਨਾ ਕੋਇ ਸੁਣਾਇਆ, ਨਾ ਕੋਇ ਗਾਏ ਆਪਣੀ ਵਾਰ। ਬ੍ਰਹਮ ਬ੍ਰਹਿਮਾਦੀ ਨਾ ਕੋਇ ਦਸਾਇਆ, ਗਗਨ ਮੰਡਲ ਮੰਡਪ ਨਾ ਕੋਇ ਵਿਚਾਰ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਰਖਾਇਆ, ਤ੍ਰੈਗੁਣ ਮਾਇਆ ਨਾ ਕੋਇ ਵਰਤਾਰ। ਇਕ ਇਕੱਲਾ ਸਚ ਸਿੰਘਾਸਣ ਬੈਠਾ ਆਸਣ ਲਾਇਆ, ਪੁਰਖ ਅਬਿਨਾਸ਼ੀ ਖੇਲ ਅਪਾਰ। ਸਾਚਾ ਸ਼ਬਦ ਆਪ ਉਪਜਾਇਆ, ਆਪਣੀ ਇਛਿਆ ਕਰ ਭਰ ਭੰਡਾਰ। ਆਪਣਾ ਵਰ ਝੋਲੀ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸ਼ਬਦ ਦੇਵੇ ਵਰ, ਏਕਾ ਸਿਖਿਆ ਸਚ ਸਮਝਾਇਆ। ਸਾਚੀ ਸਿਖਿਆ ਹਰਿ ਸਮਝਾਇੰਦਾ, ਸ਼ਬਦੀ ਸ਼ਬਦ ਅਗੰਮੀ ਬੋਲ। ਸੁੱਤ ਦੁਲਾਰਾ ਆਪ ਉਠਾਇੰਦਾ, ਆਪੇ ਵਸਣਹਾਰਾ ਕੋਲ। ਤੇਰੀ ਸੇਵਾ ਸਚ ਕਰਾਇੰਦਾ, ਪੂਰਾ ਕਰੇ ਤੇਰਾ ਕੌਲ। ਲੋਆਂ ਪੁਰੀਆਂ ਤੇਰੀ ਰਚਨ ਵਖਾਇੰਦਾ, ਬ੍ਰਹਿਮੰਡ ਖੰਡ ਵੱਜੇ ਤੇਰਾ ਢੋਲ। ਰਵ ਸਸ ਤੇਰੀ ਅੰਸ ਬਣਾਇੰਦਾ, ਗਗਨ ਗਗਨੰਤਰ ਤੋਲੇ ਤੇਰੇ ਤੋਲ। ਜਲ ਬਿੰਬ ਤੇਰੇ ਚਰਨ ਸੁਹਾਇੰਦਾ, ਧਰਤ ਧਵਲ ਜਾਏ ਮੌਲ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਗੋਦ ਬਹਾਇੰਦਾ, ਤੂੰ ਦੇਵਣਹਾਰਾ ਸਾਚੀ ਪੌਹਲ। ਤ੍ਰੈਗੁਣ ਤੇਰਾ ਰੰਗ ਰੰਗਾਇੰਦਾ, ਆਦਿ ਜੁਗਾਦੀ ਰੱਖੇ ਅਡੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦਾਤਾ ਪੁਰਖ ਬਿਧਾਤਾ, ਏਕਾ ਇਕ ਆਪ ਅਖਵਾਇੰਦਾ। ਹਰਿ ਸੱਚਾ ਸਚ ਜਣਾਈਆ, ਸੁਣ ਲਾਲ ਅਮੁਲੜੇ ਲਾਲ। ਲੱਖ ਚੁਰਾਸੀ ਤੇਰੀ ਵੰਡ ਵੰਡਾਈਆ, ਤੇਰੇ ਚਰਨ ਬਹਾਏ ਕਾਲ ਮਹਾਂਕਾਲ। ਵਿਸ਼ਨੂੰ ਤੇਰਾ ਰੰਗ ਰੰਗਾਈਆ, ਆਪੇ ਬਣੇ ਦਲਾਲ। ਘਰ ਮੰਦਰ ਵੇਖ ਵਖਾਈਆ, ਨਾਭੀ ਕਵਲ ਲਏ ਉਛਾਲ। ਸਾਚਾ ਫੁਲ ਇਕ ਖਿਲਾਈਆ, ਰੰਗ ਚਾੜ੍ਹੇ ਲਾਲ ਗੁਲਾਲ। ਅੰਦਰ ਬਾਹਿਰ ਆਪ ਸਮਾਈਆ, ਵੇਖਣਹਾਰਾ ਪਤ ਡਾਲ੍ਹ। ਪਾਰਬ੍ਰਹਮ ਬ੍ਰਹਮ ਆਪਣਾ ਰੂਪ ਵਟਾਈਆ, ਹੱਡ ਮਾਸ ਨਾੜੀ ਨਾ ਦਿਸੇ ਖਾਲ। ਰਕਤ ਬੂੰਦ ਨਾ ਕੋਇ ਮਿਲਾਈਆ, ਦਸ ਦਸ ਮਾਸ ਨਾ ਕੋਇ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਹੁਲਾਰਾ ਸਾਚੇ ਸੁਤ, ਹਰਿ ਸਾਚਾ ਆਪ ਦੁਆਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਭੇਵ ਕੋਇ ਨਾ ਪਾਇੰਦਾ। ਆਪ ਸੁਹਾਈ ਆਪਣੀ ਰੁੱਤ, ਵਾਰ ਥਿਤ ਨਾ ਕੋਇ ਵਖਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਆਪਣਾ ਬੰਧਨ ਆਪ ਰਖਾਇੰਦਾ। ਨਾ ਕੋਈ ਕਿਲਾ ਨਾ ਕੋਈ ਕੋਟ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਨਾ ਕੋਈ ਨਗਾਰਾ ਨਾ ਕੋਈ ਚੋਟ, ਨਾ ਤਾਲ ਕੋਈ ਵਜਾਇੰਦਾ। ਪੁਰਖ ਅਕਾਲ ਏਕਾ ਓਟ, ਹਰਿ ਸ਼ਬਦੀ ਸ਼ਬਦ ਸਮਝਾਇੰਦਾ। ਆਦਿ ਜੁਗਾਦ ਭੰਡਾਰਾ ਦਏ ਇਕ ਅਤੋਟ, ਨਿਖੁਟ ਕਦੇ ਨਾ ਜਾਇੰਦਾ। ਵੇਸ ਵਟਾਏ ਕੋਟਨ ਕੋਟ, ਤੇਰੀ ਧਾਰ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਬਦ ਏਕਾ ਰੰਗ ਰੰਗਾਇੰਦਾ। ਰੰਗੇ ਰੰਗ ਰੰਗਣਹਾਰਾ, ਰੰਗ ਰੰਗ ਵਿਚ ਚੜ੍ਹਾਈਆ। ਦੇਵੇ ਸਚ ਸਚ ਹੁਲਾਰਾ, ਹਰਿ ਹਰਿ ਮਹਿਮਾ ਕਹਿਣ ਨਾ ਜਾਈਆ। ਕਰੇ ਖੇਲ ਅਪਰ ਅਪਾਰਾ, ਦਰ ਘਰ ਸਾਚੇ ਸੋਭਾ ਪਾਈਆ। ਆਪੇ ਵਣਜ ਆਪ ਵਣਜਾਰਾ, ਆਪੇ ਸਾਚਾ ਹੱਟ ਖੁਲਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰਾ, ਤ੍ਰੈਗੁਣ ਮਾਇਆ ਝੋਲੀ ਪਾਈਆ। ਪੰਜ ਤਤ ਤਤ ਕਰ ਪਿਆਰਾ, ਘਰ ਘਰ ਬੈਠਾ ਸੋਭਾ ਪਾਈਆ। ਆਪੇ ਗਾਏ ਆਪਣੀ ਵਾਰਾ, ਬੋਧ ਅਗਾਧ ਵੱਡੀ ਵਡਿਆਈਆ। ਕਰੇ ਖੇਲ ਸੱਚੀ ਸਰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵੰਡਣ ਵੰਡ ਵੰਡਾਈਆ। ਪੁਰਖ ਅਬਿਨਾਸ਼ੀ ਵੰਡੀ ਵੰਡ, ਹਰਿ ਸ਼ਬਦੀ ਝੋਲੀ ਪਾਇੰਦਾ। ਲੇਖਾ ਜਾਣੇ ਖੰਡ ਬ੍ਰਹਿਮੰਡ, ਚੌਦਾਂ ਲੋਕ ਵੇਸ ਵਟਾਇੰਦਾ। ਆਪੇ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਬਣਤ ਬਣਾਇੰਦਾ। ਸ਼ਬਦ ਸੁਤ ਸਾਚੇ ਪੌੜੇ ਚੜ੍ਹਿਆ, ਹਰਿ ਹਰਿ ਦਰਸ਼ਨ ਪਾਇਆ। ਸ਼ਾਹ ਪਾਤਸ਼ਾਹ ਮੇਰਾ ਘਾੜਨ ਘੜਿਆ, ਬੇਪਰਵਾਹ ਦਏ ਸਲਾਹਿਆ। ਆਦਿ ਜੁਗਾਦ ਕਦੇ ਨਾ ਮਰਿਆ, ਤੇਰੇ ਤੇਰੇ ਵਿਚ ਰਖਾਇਆ। ਥਿਰ ਦਰਬਾਰਾ ਸਾਚਾ ਘਰਿਆ, ਘਰ ਮੇਰਾ ਇਕ ਵਸਾਇਆ। ਏਕਾ ਲੜ ਤੇਰਾ ਫੜਿਆ, ਛੁੱਟ ਕਦੇ ਨਾ ਜਾਇਆ। ਲੱਖ ਚੁਰਾਸੀ ਭਾਂਡਾ ਘੜਿਆ, ਘਟ ਘਟ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਕਵਣ ਸੋ ਵੇਲਾ ਮੇਲਾ ਹੋਏ ਸਾਚੇ ਘਰ, ਘਰ ਸਾਚਾ ਲਏ ਸੁਹਾਇਆ। ਪੁਰਖ ਅਬਿਨਾਸ਼ੀ ਬੋਲ ਸੁਣਾਇਆ, ਸ਼ਬਦ ਸੁੱਤ ਤੇਰੀ ਵਡਿਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਸੇਵਾ ਲਾਇਆ, ਲੋਕਮਾਤ ਕਰੇ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਨਾਲ ਰਲਾਇਆ, ਹੁਕਮੀ ਹੁਕਮ ਲਏ ਫਿਰਾਈਆ। ਲੱਖ ਚੁਰਾਸੀ ਵੰਡ ਵੰਡਾਇਆ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਵੇਖ ਵਖਾਈਆ। ਤੇਰਾ ਨਾਦ ਇਕ ਵਜਾਇਆ, ਚਾਰੇ ਬਾਣੀ ਰੂਪ ਵਟਾਈਆ। ਚਾਰੇ ਜੁਗ ਰਚਨ ਰਚਾਇਆ, ਚਾਰੇ ਮੁਖ ਰਿਹਾ ਚਾਰੇ ਵੇਦ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਵੇੇਖੇ ਥਾਉਂ ਥਾਈਆ। ਲੱਖ ਚੁਰਾਸੀ ਰਚਿਆ ਕਾਜ, ਹਰਿ ਸਤਿਗੁਰ ਹੁਕਮ ਸੁਣਾਇਆ। ਸ਼ਬਦ ਅਗੰਮੀ ਸਾਜਣ ਸਾਜ, ਤ੍ਰੈਗੁਣ ਮੇਲ ਮਿਲਾਇਆ। ਪੰਚਮ ਮਾਰੀ ਇਕ ਆਵਾਜ਼, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਲਏ ਰਲਾਇਆ। ਮਨ ਮਤ ਬੁਧ ਦੇਵੇ ਦਾਜ, ਨਿਰਗੁਣ ਆਪਣੀ ਵੰਡ ਵੰਡਾਇਆ। ਤਨ ਮਾਟੀ ਚਲਾਏ ਇਕ ਜਹਾਜ, ਹੱਡ ਮਾਸ ਨਾੜੀ ਜੋੜ ਜੁੜਾਇਆ। ਨਿਰਗੁਣ ਬਣਿਆ ਆਪ ਮੁਹਤਾਜ, ਘਰ ਘਰ ਵਿਚ ਦਏ ਉਪਾਇਆ। ਆਪ ਹੋਏ ਗ਼ਰੀਬ ਨਿਵਾਜ਼, ਨਿਜ ਘਰ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਆਪਣਾ ਵੇਸ ਵਟਾਇਆ। ਵੇਸ ਵਟੰਦੜਾ ਹਰਿ ਭਗਵੰਤਾ, ਭਗਵਨ ਆਪਣੀ ਧਾਰ ਚਲਾਈਆ। ਲੋਕਮਾਤ ਆਪਣੀ ਖੇਲ ਖਿਲੰਤਾ, ਵਰਭੰਡੀ ਖੋਜ ਖੁਜਾਈਆ। ਏਕਾ ਨਾਉਂ ਨਿਧਾਨਾ ਨਾਦ ਸੁਣੰਤਾ, ਸੋ ਪੁਰਖ ਨਿਰੰਜਣ ਆਪੇ ਗਾਈਆ। ਹੰ ਬ੍ਰਹਮ ਪ੍ਰਭ ਵੇਖ ਵਖੰਤਾ, ਆਪ ਆਪਣਾ ਨੈਣ ਖੁਲਾਈਆ । ਨਿਰਗੁਣ ਬਣਾਏ ਨਿਰਗੁਣ ਬਣਤਾ, ਨਿਰਗੁਣ ਚੋਲਾ ਤਨ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਵੇਖ ਵਖਾਈਆ। ਸ਼ਬਦ ਸ਼ਬਦੀ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇਆ। ਕਵਣ ਸੋ ਵੇਲਾ ਕਵਣ ਕਰੇ ਵਿਚਾਰ, ਆਪਣਾ ਮੇਲਾ ਮੇਲ ਮਿਲਾਇਆ। ਜੋ ਉਪਜਿਆ ਸੋ ਭੰਨੇ ਕਰੇ ਖਵਾਰ, ਘੜਨ ਭੰਨਣਹਾਰ ਤੂੰ ਬੇਪਰਵਾਹਿਆ। ਜੁਗ ਜੁਗ ਵਰਤੇ ਤੇਰਾ ਵਰਤਾਰ, ਤੇਰੇ ਭਾਣੇ ਸਦ ਰਹਾਇਆ। ਤੂੰ ਖੇਲੇਂ ਖੇਲ ਖੇਲਣਹਾਰ, ਖ਼ਾਲਕ ਖ਼ਲਕ ਰੂਪ ਵਟਾਇਆ। ਤੂੰ ਨੂਰ ਇਲਾਹੀ ਬੇਐਬ ਪਰਵਰਦਿਗਾਰ, ਜਲਵਾ ਜਲਵਾ ਆਪ ਧਰਾਇਆ। ਮੁਕਾਮੇ ਹਕ ਹੋ ਤਿਆਰ, ਦਰ ਘਰ ਸਾਚਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਲੱਖ ਚੁਰਾਸੀ ਲਿਆ ਘੜ, ਕਵਣ ਵੇਲੇ ਭੰਨ ਵਖਾਇਆ। ਪੁਰਖ ਅਬਿਨਾਸ਼ੀ ਇਕ ਜਣਾਈ, ਹਰਿ ਹਰਿ ਸਾਚਾ ਆਪ ਸੁਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਆਪ ਭਵਾਈ, ਚਾਰ ਚਾਰ ਕਰੇ ਕੁੜਮਾਈਆ। ਚਾਰ ਵੇਦ ਨਾ ਸਕੇ ਗਾਇਆ, ਮਹਿਮਾ ਅਕਥ ਕਥੀ ਨਾ ਜਾਈਆ। ਆਪਣਾ ਭਾਣਾ ਆਪਣੇ ਹੱਥ ਰਖਾਇਆ, ਜੁਗਾ ਜੁਗੰਤਰ ਆਪਣੀ ਵੰਡ ਵੰਡਾਈਆ। ਸਤਿਜੁਗ ਸਾਚਾ ਮਾਰਗ ਲਾਇਆ, ਏਕਾ ਬ੍ਰਹਮ ਦਏ ਦਰਸਾਈਆ। ਦੂਸਰ ਤਤ ਨਾ ਕੋਇ ਰਖਾਇਆ, ਤ੍ਰੈਗੁਣ ਵਿਚ ਕਦੇ ਨਾ ਆਈਆ। ਜਾਗਰਤ ਜੋਤ ਕਰੇ ਰੁਸ਼ਨਾਇਆ, ਨੂਰ ਨੁਰਾਨਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਲੱਖ ਚੁਰਾਸੀ ਪੰਧ ਮੁਕੌਣਾ, ਨੌਂ ਨੌਂ ਚਾਰ ਗੇੜ ਦੁਆਇੰਦਾ। ਸ਼ਬਦ ਸੁਤ ਤੇਰੀ ਆਸਾ ਮਨਸਾ ਪੂਰ ਕਰੌਣਾ, ਆਸ ਨਿਰਾਸ ਨਾ ਕੋਇ ਵਖਾਇੰਦਾ। ਸਾਲਸ ਬਣ ਬਣ ਆਪੇ ਔਣਾ, ਲੋਕਮਾਤ ਵੇਖ ਵਖਾਇੰਦਾ। ਆਲਸ ਨਿੰਦਰਾ ਵਿਚ ਨਾ ਸੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਆਪਣਾ ਖੇਲ ਖਿਲਾਇੰਦਾ। ਸਤਿਜੁਗ ਸਾਚਾ ਮਾਰਗ ਲਾ, ਲੋਕਮਾਤ ਦਏ ਵਡਿਆਈਆ। ਸੋ ਪੁਰਖ ਨਿਰੰਜਣ ਬੇਪਰਵਾਹ, ਹੰ ਬ੍ਰਹਮ ਲਏ ਸਮਝਾਈਆ। ਏਕਾ ਮੰਤਰ ਨਾਮ ਦ੍ਰਿੜਾ, ਤਨ ਮੰਦਰ ਦਏ ਸੁਹਾਈਆ। ਨਿਰਗੁਣ ਬਾਤੀ ਜੋਤ ਜਗਾ, ਅੰਧ ਅੰਧੇਰਾ ਦਏ ਗਵਾਈਆ। ਅੰਮ੍ਰਿਤ ਆਤਮ ਜਾਮ ਪਿਆ, ਸਰ ਸਰੋਵਰ ਏਕਾ ਰੰਗ ਵਿਖਾਈਆ। ਬਜਰ ਕਪਾਟੀ ਤੋੜ ਤੁੜਾ, ਦੂਈ ਦਵੈਤੀ ਪਰਦਾ ਲਾਹੀਆ। ਆਤਮ ਸੇਜਾ ਆਪ ਸੁਹਾ, ਸਚ ਸਿੰਘਾਸਣ ਸੋਭਾ ਪਾਈਆ। ਸ਼ਬਦ ਅਨਾਦੀ ਏਕਾ ਨਾਦ ਵਜਾ, ਅਨਹਦ ਰਾਗ ਅਲਾਈਆ। ਪੰਚਮ ਸਖੀਆਂ ਮਿਲੇ ਏਕਾ ਥਾਂ, ਥਾਨ ਥਨੰਤਰ ਦਏ ਵਡਿਆਈਆ। ਮੇਲ ਮਿਲਾਵਾ ਸਹਿਜ ਸੁਭਾ, ਆਪ ਆਪਣੇ ਹੱਥ ਰੱਖੇ ਵਡਿਆਈਆ। ਕਾਗਦ ਕਲਮ ਕੋਈ ਲਿਖੇ ਨਾ, ਸੱਤ ਸਮੁੰਦਰ ਮਸ ਰੋ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਵੇਸ ਵਟਾਈਆ। ਸਤਿਜੁਗ ਵੇਸ ਵਟੰਦੜਾ, ਪਾਰਬ੍ਰਹਮ ਕਰਤਾਰ। ਆਪਣੇ ਖੇਲ ਆਪ ਖਿਲੰਦੜਾ, ਖੇਲੇ ਖੇਲ ਅਗੰਮ ਅਪਾਰ। ਭਗਤਨ ਸਾਚਾ ਮੇਲ ਮਿਲੰਦੜਾ, ਕਾਇਆ ਮੰਦਰ ਹੋ ਤਿਆਰ। ਸੰਤਨ ਸਾਚਾ ਰਾਹ ਵਖੰਦੜਾ, ਥਿਰ ਘਰ ਵਾਸੀ ਏਕਾ ਧਾਰ। ਏਕਾ ਹਰਿ ਹਰਿ ਜਾਪ ਜਪੰਦੜਾ, ਸੋ ਪੁਰਖ ਨਿਰੰਜਣ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਬੰਨ੍ਹੇ ਆਪਣੀ ਧਾਰ। ਜੁਗ ਜੁਗ ਧਾਰ ਬੰਧਾਇੰਦਾ, ਧਰਤ ਧਵਲ ਹੋ ਉਜਿਆਰ। ਸਾਚਾ ਮਾਰਗ ਆਪੇ ਲਾਇੰਦਾ, ਆਪੇ ਵੇਖੇ ਵੇਖਣਹਾਰ। ਲੱਖ ਚੁਰਾਸੀ ਆਪ ਸਮਝਾਇੰਦਾ, ਸਾਚੇ ਸੰਤਨ ਕਰ ਪਿਆਰ। ਕਾਇਆ ਚੋਲਾ ਆਪ ਬਦਲਾਇੰਦਾ, ਜੋਤੀ ਜਾਮਾ ਭੇਖ ਨਿਆਰ। ਵਰਨ ਗੋਤੀ ਨਾ ਕੋਇ ਬਣਾਇੰਦਾ, ਜਾਤਾਂ ਪਾਤਾਂ ਵਸਿਆ ਬਾਹਿਰ। ਏਕਾ ਡੰਕਾ ਨਾਮ ਰਖਾਇੰਦਾ, ਆਪ ਵਜਾਏ ਵਜਾਵਣਹਾਰ। ਰਾਓ ਰੰਕਾਂ ਆਪ ਉਠਾਇੰਦਾ, ਦਰ ਘਰ ਸਾਚਾ ਸੋਹੇ ਦਰਬਾਰ। ਦਰਬਾਰ ਬੰਕਾ ਆਪ ਸੁਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਕਰੇ ਕਾਰ ਆਦਿ ਨਿਰੰਜਣ, ਆਪਣੀ ਕਲ ਆਪ ਵਰਤਾਇੰਦਾ। ਦਾਤਾ ਦਾਨੀ ਦਰਦ ਦੁਰਖ ਭੈ ਭੰਜਣ, ਭਵ ਸਾਗਰ ਬੇੜਾ ਆਪ ਤਰਾਇੰਦਾ। ਗੁਰਮੁਖਾਂ ਪਾਏ ਨੇਤਰ ਨਾਮ ਅੰਜਣ, ਅਗਿਆਨ ਅੰਧੇਰ ਚੁਕਾਇੰਦਾ। ਧੁਰ ਦਰਗਾਹੀ ਮਿਲੇ ਸਾਚਾ ਸੱਜਣ, ਘਰ ਦਰ ਸਾਚੇ ਆਪਣਾ ਮੇਲ ਮਿਲਾਇੰਦਾ। ਨਾ ਘੜਿਆ ਨਾ ਭੱਜਣ, ਘੜਨ ਭੰਨਣਹਾਰ ਆਪ ਅਖਵਾਇੰਦਾ। ਲਖ ਚੁਰਾਸੀ ਜੀਵ ਜੰਤ ਸਾਧ ਸੰਤ ਆਦਿ ਜੁਗਾਦਿ ਪਰਦੇ ਕੱਜਣ, ਨਾਮ ਦੋਸ਼ਾਲਾ ਹੱਥ ਉਠਾਇੰਦਾ। ਜੁਗ ਜੁਗ ਰੱਖੇ ਆਪ ਆਪਣੀ ਲੱਜਣ, ਦੂਸਰ ਹੱਕ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ, ਕਰੇ ਕਰਾਏ ਕਰਨੇਹਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖ ਵਖਾਵਣਾ, ਪੰਜ ਤਤ ਰਹੇ ਕੁਰਲਾਈਆ। ਪੁਰਖ ਅਬਾਨਾਸ਼ੀ ਖੇਲ ਖਿਲਾਵਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਲੱਖ ਚੁਰਾਸੀ ਭਾਂਡਾ ਵੇਖ ਵਖਾਵਣਾ, ਜਗਤ ਬੈਠਾ ਸੇਜ ਵਿਛਾਈਆ। ਅੰਧ ਅੰਧੇਰ ਆਪ ਮਿਟਾਵਣਾ, ਕੂੜ ਕੁੜਿਆਰਾ ਮੇਟੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਦਸ ਅਵਤਾਰ, ਏਕਾ ਸ਼ਬਦ ਸ਼ਾਹ ਸੱਚਾ ਸਿਕਦਾਰ, ਸਤਿਗੁਰ ਸਾਚਾ ਆਪ ਅਖਵਾਈਆ। ਗੋਬਿੰਦ ਸਿੰਘ ਸਤਿਗੁਰ ਪੂਰਾ, ਪੁਰਖ ਅਕਾਲ ਮਨਾਇਆ। ਆਦਿ ਜੁਗਾਦੀ ਹਾਜਰ ਹਜੂਰਾ, ਨਾ ਮਰੇ ਨਾ ਜਾਇਆ। ਆਸਾ ਮਨਸਾ ਆਪੇ ਕਰੇ ਪੂਰਾ, ਦੂਸਰ ਦਰ ਨਾ ਮੰਗਣ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਆਪ ਪੜ੍ਹਾਇਆ। ਏਕਾ ਅੱਖਰ ਆਪ ਪੜ੍ਹਾਇੰਦਾ, ਆਪ ਆਪਣਾ ਪਰਦਾ ਖੋਲ੍ਹ, ਪੁਰਖ ਅਕਾਲ ਦਇਆ ਕਮਾਇੰਦਾ। ਸੁਤ ਦੁਲਾਰੇ ਵਸੇ ਕੋਲ, ਏਕਾ ਵਸਤ ਵਿਚ ਟਿਕਾਇੰਦਾ, ਆਪ ਆਪਣਾ ਨਾਮ ਅਡੋਲ। ਚਿੰਤਾ ਫਿਕਰ ਨਾ ਕੋਈ ਰਖਾਇੰਦਾ, ਬ੍ਰਹਿਮੰਡ ਖੰਡ ਤੋਲੇ ਆਪਣਾ ਤੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਅੰਦਰ ਆਪੇ ਜਾਏ ਮੌਲ। ਆਪਣੇ ਅੰਦਰ ਮੌਲਣਹਾਰਾ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਆਪੇ ਗੁਰ ਗੁਰ ਰੂਪ ਕਰ ਪਸਾਰਾ, ਲੋਕਮਾਤ ਵੇਖ ਵਿਖਾਇੰਦਾ। ਦਰ ਦਰਬਾਰ ਖੋਲ੍ਹ ਦਵਾਰਾ, ਠਾਂਡਾ ਘਰ ਆਪ ਵਸਾਇੰਦਾ। ਆਪੇ ਫੜ ਤੇਜ ਕਟਾਰਾ, ਆਪਣੇ ਹੱਥ ਚਮਕਾਇੰਦਾ। ਆਪੇ ਸ਼ਬਦ ਬੋਲ ਜੈਕਾਰਾ, ਵਾਹ ਵਾਹ ਗੁਰੂ ਆਪ ਹੋ ਜਾਇੰਦਾ। ਆਪੇ ਅੰਮ੍ਰਿਤ ਕਰ ਤਿਆਰਾ, ਭਰ ਪਿਆਲਾ, ਜਾਮ ਪਿਆਇੰਦਾ। ਆਪੇ ਕਰੇ ਸਚ ਪਿਆਰਾ, ਚਤਰ ਸੁਘੜ ਆਪ ਬਣਾਇੰਦਾ। ਆਪੇ ਰੱਖੇ ਤਿਖੀ ਧਾਰਾ, ਆਰ ਪਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਇਕ ਵਖਾਈਆ। ਖੇਲੇ ਖੇਲ ਪੁਰਖ ਅਕਾਲ, ਮਹਿਮਾ ਗਣਤ ਗਣੀ ਨਾ ਜਾਈਆ। ਆਪਣੀ ਕਰੇ ਆਪ ਪ੍ਰਿਤਪਾਲ, ਆਪੇ ਵੇਖੇ ਥਾਉਂ ਥਾਈਆ। ਆਪਣਾ ਪਾਏ ਆਪ ਜੰਜਾਲ, ਆਪੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਏਕਾ ਰੰਗ ਸ੍ਰੀ ਭਗਵਾਨ, ਆਪਣਾ ਆਪ ਜਣਾਇਆ। ਸੂਰਬੀਰ ਵਡ ਬਲਵਾਨ, ਏਕਾ ਏਕ ਅਖਵਾਇਆ। ਸਤਿ ਸਰੂਪੀ ਲੈ ਨਿਸ਼ਾਨ, ਲੋਕਮਾਤ ਉਠ ਧਾਇਆ। ਗੁਰ ਗੋਬਿੰਦ ਸਿੰਘ ਨੌਜਵਾਨ, ਨਾ ਮਰੇ ਨਾ ਜਾਇਆ। ਸਾਚਾ ਚਿਲਾ ਤੀਰ ਕਮਾਨ, ਏਕਾ ਹੱਥ ਉਠਾਇਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਚਾਰੇ ਕੂਟਾਂ ਫੋਲ ਫੁਲਾਇਆ। ਸ੍ਰਿਸ਼ਟ ਸਬਾਈ ਦਏ ਗਿਆਨ, ਗੁਰੂ ਗ੍ਰੰਥ ਇਕ ਵਡਿਆਇਆ। ਜੀਵ ਜੰਤ ਹੋਵਣ ਬੇਈਮਾਨ, ਸਾਧ ਸੰਤ ਧੀਰਜ ਧੀਰ ਨਾ ਕੋਇ ਧਰਾਇਆ। ਨਾਰੀ ਕੰਤ ਨਾ ਕੋਈ ਖੇਲੇ ਖੇਲ ਮਹਾਨ, ਕੁੰਟ ਚਾਰ ਸ੍ਰਿਸ਼ਟ ਸਬਾਈ ਹੋਏ ਹਲਕਾਇਆ। ਅਠਸਠ ਤੀਰਥ ਨਾ ਕੋਈ ਅਸ਼ਨਾਨ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾ ਕੋਈ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਏ ਸਮਝਾਇਆ। ਬਾਈ ਸੋ ਕੋਸ ਵੇਖ ਖੜ, ਆਪਣਾ ਨੈਣ ਖੁਲਾਇੰਦਾ। ਧਰਨੀ ਧਰਤ ਧਵਲ ਦਇਆ ਕਰ, ਹਰਿ ਸਾਚਾ ਆਪ ਸਮਝਾਇੰਦਾ। ਪੁਤ ਸਪੂਤਾ ਦੇਵੇ ਵਰ, ਸਤਿ ਸੰਤੋਖ ਝੋਲੀ ਪਾਇੰਦਾ। ਗਿਆਨ ਧਿਆਨ ਅੱਗੇ ਧਰ, ਏਕਾ ਮੁਖ ਸਲਾਹਿੰਦਾ। ਭੈ ਭਿਆਨਕ ਚੁੱਕੇ ਡਰ, ਨਿਰਭੌ ਭੈ ਵਖਾਇੰਦਾ। ਸਾਚੀ ਤਰਨੀ ਜਾਣਾ ਤਰ, ਸਰ ਸਰੋਵਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਇੰਦਾ। ਆਪਣਾ ਵੇਲਾ ਸੁਹਾਵਣ ਆਏ, ਪਾਰਬ੍ਰਹਮ ਵੱਡੀ ਵਡਿਆਈਆ। ਧਵਲਾ ਤੇਰਾ ਭਾਰ ਚੁਕਾਏ, ਹੌਲਾ ਭਾਰ ਇਕ ਵਖਾਈਆ। ਦੁਸ਼ਟ ਹੰਕਾਰੀ ਮੇਟ ਮਿਟਾਏ, ਲੋਕਮਾਤ ਰਹਿਣ ਨਾ ਪਾਈਆ। ਏਕਾ ਖੰਡਾ ਹੱਥ ਚਮਕਾਏ, ਦੁਸ਼ਟ ਦਮਨ ਆਪਣਾ ਆਪ ਚਮਕਾਈਆ। ਬ੍ਰਹਿਮੰਡਾਂ ਖੰਡਾਂ ਖੋਜ ਖੁਜਾਏ, ਤ੍ਰੈ ਭਵਨ ਫੇਰਾ ਪਾਈਆ। ਅਵਣ ਗਵਣ ਡੇਰਾ ਢਾਏ, ਕਲਜੁਗ ਵੇਖੇ ਝੂਠੀ ਸ਼ਾਹੀਆ। ਨਿਹਕਲੰਕਾ ਨਾਉਂ ਧਰਾਏ, ਤੇਰਾ ਸ਼ੰਕਾ ਦਏ ਮਿਟਾਈਆ। ਸਨਕ ਸਨੰਦਨ ਸਨਾਤਨ ਸੰਗ ਰਲਾਏ, ਸੰਤ ਕੁਮਾਰਾ ਢਹਿ ਪਏ ਸਰਨਾਈਆ। ਬਰਾਹ ਯਗੈ ਰੂਪ ਵਟਾਏ, ਹਾਵ ਗ਼ਰੀਬ ਸੱਚੀ ਸਰਨਾਈਆ। ਨਰ ਨਰਾਇਣ ਸੀਸ ਝੁਕਾਏ, ਕਪਲਮੁਨ ਰਿਹਾ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਹੌਲਾ ਭਾਰ ਕਰਾਈਆ। ਹੌਲਾ ਭਾਰ ਕਰਾਵਣ ਆਏ , ਦਤਾ ਤ੍ਰੈ ਸੀਸ ਝੁਕਾਇੰਦਾ । ਰਿਖਵ ਦੇਵ ਭੇਵ ਨਿਆਰ, ਆਪਣਾ ਰੰਗ ਰੰਗਾਇੰਦਾ। ਪ੍ਰਿਥੂ ਧਰਨੀ ਪਾਵੇ ਸਾਰ, ਅੰਨ ਧਾਰ ਵਖਾਇੰਦਾ। ਮਤਸਯ ਮੇਲਾ ਅਪਾਰ, ਕੱਛਪ ਏਕਾ ਭਾਰ ਉਠਾਇੰਦਾ। ਧਨੰਤਰ ਔਖਦ ਕਰ ਤਿਆਰ, ਮੋਹਣ ਮਾਧਵ ਮੋਹਣੀ ਰੂਪ ਵਟਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਹੋ ਤਿਆਰ, ਆਪ ਆਪਣੀ ਜੋਤ ਆਦਿ ਜੁਗਾਦਿ ਜਗਾਇੰਦਾ। ਹੰਸਾ ਚੋਗ ਆਪ ਚੁਗਾਏ, ਮਾਣਕ ਮੋਤੀ ਵੇਖ ਵਖਾਇੰਦਾ। ਨਰ ਸਿੰਘ ਰੂਪ ਰੂਪ ਵਖਾਏ, ਭਗਤ ਪ੍ਰਹਿਲਾਦ ਗੋਦ ਬਹਾਇੰਦਾ। ਨਰ ਨਰਾਇਣ ਆਪ ਹੋ ਜਾਏ, ਬਾਲੀ ਬੁਧ ਧਰੂ ਸਮਝਾਇੰਦਾ। ਨਰ ਹਰਿ ਆਪਣੀ ਖੇਲ ਖਲਾਏ, ਗਜ ਫੰਦਨ ਫੰਦ ਕਟਾਇੰਦਾ। ਸ਼ੱਤਰੀ ਖੱਤਰੀ ਵੇਖ ਵਖਾਏ, ਪਾਰਸ ਪਰਸ ਰੂਪ ਧਰਾਇੰਦਾ। ਲੰਕਾ ਗੜ੍ਹ ਹੰਕਾਰ ਤੁੜਾਏ, ਰਾਮਾ ਹੱਥ ਚੱਕਰ ਰਖਾਇੰਦਾ। ਸੀਤਾ ਸਵਾਣੀ ਆਪ ਪਰਨਾਏ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸਤਿ ਸਰੋਵਰ ਵੇਖ ਵਖਾਏ, ਜਗਤ ਭੀਲਣੀ ਮੇਲ ਮਿਲਾਇੰਦਾ। ਆਪਣਾ ਬੇੜਾ ਆਪ ਚਲਾਏ, ਰੂਪ ਅਨੂਪਾ ਨਾਉਂ ਧਰਾਇੰਦਾ। ਵੇਦ ਵਿਆਸਾ ਲੇਖ ਲਿਖਾਏ, ਕਵਾਰੀ ਕੰਨਿਆ ਭਾਗ ਲਗਾਇੰਦਾ। ਅਠਾਰਾਂ ਪੁਰਾਨ ਆਪ ਜਣਾਏ, ਬ੍ਰਹਮਾ ਨਾਰਦ ਸੰਗ ਰਲਾਇੰਦਾ। ਬਾਰਾਂ ਅਕਸ਼ਰ ਧਾਰ ਬੰਧਾਏ, ਵਿਸਮਾਦ ਆਪਣਾ ਰੂਪ ਧਰਾਇੰਦਾ। ਕਾਹਨਾ ਕੰਸ ਮੇਟ ਮਿਟਾਏ, ਨਾਮ ਬੰਸਰੀ ਇਕ ਸੁਣਾਇੰਦਾ। ਮੋਰ ਮੁਕਟ ਸੀਸ ਟਿਕਾਏ, ਮੁਕੰਦ ਮਨੋਹਰ ਲੱਖਮੀ ਨਰਾਇਣ ਨਾਉਂ ਉਪਜਾਇੰਦਾ। ਪੰਚਮ ਪਾਂਡੋ ਮੇਲ ਮਿਲਾਏ, ਦਰੋਪਦ ਲੱਜਿਆ ਆਪ ਰਖਾਇੰਦਾ। ਗੀਤਾ ਗਿਆਨ ਇਕ ਦ੍ਰਿੜਾਏ, ਅਠਾਰਾਂ ਧਿਆਏ ਭੇਵ ਖੁਲਾਇੰਦਾ। ਅਰਜਨ ਸ਼ਬਦ ਇਕ ਸਮਝਾਏ, ਏਕਾ ਬੂਝ ਆਪ ਬੁਝਾਇੰਦਾ। ਬਿਦਰ ਸੁਦਾਮਾ ਪਾਰ ਕਰਾਏ, ਘਰ ਅਲੂਣੇ ਸਾਗ ਭੋਗ ਲਗਾਇੰਦਾ। ਏਕਾ ਤੰਦਲ ਮੁੱਠ ਵਖਾਏ, ਯਾਰ ਯਾਰੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਅਪਾਰਾ, ਜੁਗਾ ਜੁਗੰਤਰ ਲੈ ਅਵਤਾਰਾ, ਧਰਤ ਕਰਾਏ ਹੌਲਾ ਭਾਰਾ, ਰਥ ਰਥਵਾਹੀ ਸੇਵ ਕਮਾਇੰਦਾ। ਸੇਵ ਕਮਾਏ ਹਰਿ ਕਰਤਾਰ, ਜੁਗ ਜੁਗ ਵੇਸ ਵਟਾਇੰਦਾ। ਬੁਧ ਬਿਬੇਕ ਕਰ ਤਿਆਰ, ਕਲਜੁਗ ਵੇਖ ਵਖਾਇੰਦਾ। ਏਕਾ ਬ੍ਰਹਮ ਮਤ ਪਾਵੇ ਸਾਰ, ਏਕਾ ਤਤ ਵਖਾਇੰਦਾ। ਏਕਾ ਜੋਤ ਕਰ ਉਜਿਆਰ, ਘਰ ਘਰ ਦੀਪਕ ਆਪ ਜਗਾਇੰਦਾ। ਏਕਾ ਰਤ ਭਰੇ ਭੰਡਾਰ, ਅਤੋਟ ਅਤੁਟ ਵਖਾਇੰਦਾ। ਏਕਾ ਨਬੀ ਏਕਾ ਰਸੂਲ ਏਕਾ ਬੇਐਬ ਪਰਵਰਦਿਗਾਰ, ਏਕਾ ਆਪਣਾ ਨਾਉਂ ਵਟਾਇੰਦਾ। ਏਕਾ ਈਸਾ ਏਕਾ ਮੂਸਾ ਕਰ ਤਿਆਰ, ਸੰਗ ਮੁਹੰਮਦ ਚਾਰ ਯਾਰ ਆਪਣਾ ਕਲਮਾ ਆਪ ਪੜ੍ਹਾਇੰਦਾ। ਏਕਾ ਨਬੀ ਉਮਤ ਰਸੂਲ, ਸ਼ਰਅ ਸ਼ਰੀਅਤ ਇਕ ਵਖਾਈਆ। ਏਕਾ ਉਮਤ ਕਰੇ ਕਬੂਲ, ਏਕਾ ਆਪਣਾ ਹੁਕਮ ਵਰਤਾਈਆ। ਏਕਾ ਕੰਤ ਇਕ ਕੰਤੂਲ, ਏਕਾ ਵੇਖੇ ਥਾਉਂ ਥਾਈਆ। ਆਦਿ ਜੁਗਾਦਿ ਨਾ ਜਾਏ ਭੂਲ, ਆਪਣੀ ਕਾਰ ਆਪ ਕਮਾਈਆ। ਧਰਤ ਧਵਲ ਚੁਕਾਏ ਤੇਰਾ ਮੂਲ, ਹੌਲਾ ਭਾਰ ਕਰਾਈਆ। ਆਪਣਾ ਜਾਣੇ ਆਪ ਅਸੂਲ, ਅੰਜੀਲ ਕੁਰਾਨ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਆਪ ਖੁਲਾਣਾ, ਆਪਣੀ ਬੂਝ ਬੁਝਾਇੰਦਾ। ਆਪੇ ਵਰਤੇ ਆਪਣਾ ਭਾਣਾ, ਆਪਣੇ ਭਾਣੇ ਸਦ ਰਹਾਇੰਦਾ। ਆਪੇ ਚਾਰ ਯਾਰੀ ਸੁਣਾਏ ਇਕ ਤਰਾਨਾ, ਹਕ ਹਕ ਆਪ ਸਮਝਾਇੰਦਾ। ਆਪੇ ਵਰਤੇ ਵਰਤਾਵੇ ਦੋ ਜਹਾਨਾ, ਦੋਜ਼ਖ ਬਹਿਸ਼ਤ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਧਰਨੀ ਤੇਰਾ ਭਾਰ ਵੰਡਾਇੰਦਾ। ਤੇਰਾ ਭਾਰ ਵੰਡਾਵਨ ਆਇਆ, ਨਾਨਕ ਨਿਰਗੁਣ ਜਾਮਾ ਧਾਰ। ਚਾਰ ਵਰਨਾਂ ਆਪ ਸਮਝਾਵਨ ਆਇਆ, ਸਤਿਨਾਮ ਕਰ ਉਜਿਆਰ। ਪੰਡਤ ਪਾਂਧੇ ਆਪ ਸਮਝਾਵਣ ਆਇਆ, ਬ੍ਰਹਮ ਮਤ ਕਰ ਉਜਿਆਰ। ਮੁਲਾਂ ਸ਼ੇਖ ਮੁਸਾਇਕ ਪੀਰ ਮਾਰਗ ਲਾਵਨ ਆਇਆ, ਦਸਤਗੀਰਾਂ ਦਰਸ ਦਿਖਾਏ ਗੁਪਤ ਜ਼ਾਹਿਰ। ਸੱਤਾ ਦੀਪਾਂ ਏਕਾ ਰੰਗ ਰੰਗਾਵਣ ਆਇਆ, ਵਡ ਪੀਰਨ ਗੁਰ ਅਵਤਾਰ। ਏਕਾ ਜੋਤੀ ਜਾਮਾ ਵੇਸ ਵਟਾਵਣ ਆਇਆ, ਦਸ ਦਸ ਮੇਲਾ ਗੁਣੀ ਗਹੀਰ। ਆਪਣੀ ਕਲ ਆਪ ਵਰਤਾਵਨ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਚੋਲਾ ਬਦਲੇ ਚੀਰ। ਕਾਇਆ ਬਦਲਿਆ ਹਰਿ ਹਰਿ ਚੋਲਾ, ਚੋਲੀ ਰੰਗਣ ਰੰਗ ਰੰਗਾਈਆ। ਜੁਗਾ ਜੁਗੰਤਰ ਬਣਿਆ ਗੋਲਾ, ਲੋਕਮਾਤ ਸੇਵ ਕਮਾਈਆ। ਸਤਿ ਸਤਿਵਾਦੀ ਏਕਾ ਤੋਲਾ, ਤ੍ਰੈਗੁਣ ਮਾਇਆ ਤੋਲ ਤੁਲਾਈਆ। ਕਲਜੁਗ ਅੰਤਮ ਪਾਏ ਰੌਲਾ, ਗੁਰ ਗੋਬਿੰਦ ਵੇਖ ਵਖਾਈਆ। ਜਨ ਭਗਤਾਂ ਗ਼ਰੀਬ ਨਿਮਾਣਿਆਂ ਅੰਮ੍ਰਿਤ ਭਰਾਏ ਆਤਮ ਕਵਲਾ, ਸਚ ਪਿਆਲਾ ਜਾਮ ਪਿਆਈਆ। ਮਿਲੇ ਵਡਿਆਈ ਉਪਰ ਧਵਲਾ, ਧਰਤ ਧਵਲ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਮੇਟੇ ਝੂਠੀ ਸ਼ਾਹੀਆ। ਕਲਜੁਗ ਅੰਤਮ ਹੌਲਾ ਭਾਰ, ਗੁਰ ਗੋਬਿੰਦ ਆਪ ਕਰਾਈਆ। ਚਾਰੇ ਸੁੱਤ ਦੁਲਾਰੇ ਵਾਰ, ਮਾਤ ਪਿਤ ਭੇਟ ਚੜ੍ਹਾਈਆ। ਸਤਿਜੁਗ ਰੰਗ ਚੜ੍ਹੇ ਅਜੀਤ ਤ੍ਰੇਤਾ ਤੇਰਾ ਰੂਪ ਜੁਝਾਰ, ਝੂਝ ਝੂਝ ਖ਼ੁਸ਼ੀ ਮਨਾਈਆ। ਦੁਆਪਰ ਫਤਿਹ ਡੰਕਾ ਵੱਜੇ ਅਪਾਰ, ਵਜਾਵਣਹਾਰਾ ਇਕ ਵਜਾਈਆ। ਕਲਜੁਗ ਜੋਰਾਵਰ ਜ਼ੋਰ ਧਰੇ ਵਿਚ ਸੰਸਾਰ, ਬਲ ਆਪਣਾ ਆਪ ਵਖਾਈਆ। ਸਤਿਜੁਗ ਸਾਚੀ ਨੀਆਂ ਗਏ ਉਸਾਰ, ਕਲਜੁਗ ਕੂੜਾ ਕੂੜੀ ਜੜ ਉਖੜਾਈਆ। ਸਾਚਾ ਬੂਟਾ ਕਰ ਤਿਆਰ, ਲੋਕਮਾਤ ਗੁਰ ਲਗਾਈਆ। ਫੁਲ ਫੁਲਵਾੜੀ ਕਰੇ ਤਿਆਰ, ਸਾਚੀ ਹਾੜ੍ਹੀ ਵੇਖ ਵਖਾਈਆ। ਕਲਜੁਗ ਅੰਤਮ ਵਾਰੀ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਨੌਂ ਖੰਡ ਪ੍ਰਿਥਮੀ ਵੇਖ ਵਿਖਾਈਆ। ਧਰਤ ਧਵਲ ਤੇਰਾ ਹੌਲਾ ਕਰੇ ਭਾਰ, ਸਾਵਲ ਸੁੰਦਰ ਮੀਤ ਮੁਰਾਰ, ਰਾਮ ਰਮਈਆ ਆਪ ਨਿਰੰਕਾਰ, ਈਸਾ ਮੂਸਾ ਖੇਲ ਕਰੇ ਸੰਸਾਰ, ਨਿਰਗੁਣ ਆਪਣਾ ਵਰਨ ਨਾ ਕੋਈ ਰਖਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਨਿਹਕਲੰਕ ਹਰਿ ਆਪ ਅਖਵਾਇੰਦਾ। ਥਿਰ ਘਰ ਸਾਚੇ ਨਿਰਮਲ ਜੋਤ, ਜੋਤੀ ਜਾਤਾ ਜੋਤ ਜਗਾਇੰਦਾ। ਆਦਿ ਜੁਗਾਦੀ ਏਕਾ ਓਟ, ਪੁਰਖ ਅਕਾਲ ਆਪ ਰਖਾਇੰਦਾ। ਜੁਗਾ ਜੁਗੰਤਰ ਸ਼ਬਦ ਨਗਾਰੇ ਲਾਏ ਚੋਟ, ਗੁਰ ਅਵਤਾਰ ਆਪ ਉਪਜਾਇੰਦਾ। ਅੰਤਮ ਕੱੱਢੇ ਲੱਖ ਚੁਰਾਸੀ ਵਾਸਨਾ ਖੋਟ, ਜਗਤ ਜੁਗ ਮਨਵੰਤਰ ਗੇੜਾ ਆਪ ਦਵਾਇੰਦਾ। ਆਪੇ ਜਾਣੇ ਆਪਣਾ ਓਤ ਪੋਤ, ਬੰਸ ਸਰਬੰਸਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਪਾਰ ਕਰਾਵਣਾ, ਕਰ ਕਿਰਪਾ ਹਰਿ ਕਰਤਾਰ। ਘਰ ਮੰਦਰ ਇਕ ਸੁਹਾਵਣਾ, ਮੇਲ ਮਿਲਾਏ ਹਰਿ ਹਰਿ ਮੀਤ ਮੁਰਾਰ। ਲੱਖ ਚੁਰਾਸੀ ਫੰਦ ਕਟਾਵਣਾ, ਮਾਨਸ ਜਨਮ ਪੈਜ ਸਵਾਰ। ਮਾਤ ਗਰਭ ਫੇਰ ਨਾ ਆਵਣਾ, ਜਿਸ ਜਨ ਦਰਸਨ ਪਾਇਆ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਉਭਾਰ। ਗੁਰਮੁਖ ਸੱਜਣ ਸਚ ਘਰ, ਹਰਿ ਸਾਚਾ ਸਚ ਸੁਹਾਇੰਦਾ। ਧਰਨੀ ਦੇਵੇ ਏਕਾ ਵਰ, ਹੁਕਮੀ ਹੁਕਮ ਸੁਣਾਇੰਦਾ। ਗੁਰਮੁਖਾਂ ਲੜ ਆਪਣਾ ਫੜ, ਸਤਿਗੁਰ ਪੂਰਾ ਆਪ ਫੜਾਇੰਦਾ। ਤੇਰਾ ਭਾਰ ਹੌਲਾ ਦੇਣਾ ਕਰ, ਵੇਲੇ ਅੰਤ ਵੰਡ ਵੰਡਾਇੰਦਾ। ਦਿਵਸ ਰੈਣ ਅੱਠੇ ਪਹਿਰ ਏਕਾ ਜਪਣ ਹਰੀ ਹਰਿ, ਹਰਿ ਬਿਨ ਅਵਰ ਨਾ ਕੋਈ ਭਾਇੰਦਾ। ਸਾਚੀ ਤਰਨੀ ਜਾਇਣ ਤਰ, ਸਤਿਗੁਰ ਪੂਰਾ ਆਪ ਤਰਾਇੰਦਾ। ਕੂੜ ਕੁੜਿਆਰਾ ਚੁੱਕੇ ਡਰ, ਭੈ ਭਿਆਨਕ ਨਾ ਕੋਈ ਵਖਾਇੰਦਾ। ਸਤਿ ਦਵਾਰੇ ਜਾਣਾ ਵੜ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਭਾਣਾ ਹਰਿ ਹਰਿ ਰਾਣਾ, ਆਪਣੇ ਹੱਥ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਚਲਾਏ ਏਕਾ ਗਾਣਾ, ਰਾਗ ਨਾਦ ਇਕ ਵਜਾਇੰਦਾ। ਹਰਿ ਕਾ ਨਾਮ ਸਾਚਾ ਗੁਰ ਮੰਤਰ, ਪੁਰਖ ਅਬਿਨਾਸ਼ੀ ਆਪ ਉਪਾਇੰਦਾ। ਜੁਗਾ ਜੁਗੰਤਰ ਬੁਝਾਏ ਬਸੰਤਰ, ਤ੍ਰੈਗੁਣ ਮਾਇਆ ਤਤ ਗਵਾਇੰਦਾ। ਨਿਰਗੁਣ ਸਰਗੁਣ ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਰ ਆਤਮ ਵੇਖ ਵਿਖਾਇੰਦਾ। ਲੋਕਮਾਤ ਬਣਾਏ ਆਪਣੀ ਬਣਤਰ, ਨਿਰਗੁਣ ਸਰਗੁਣ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਉਪਾਇੰਦਾ। ਹਰਿ ਕਾ ਨਾਉਂ ਅਗੰਮ ਅਪਾਰ, ਹਰਿ ਸਾਚਾ ਆਪ ਉਪਾਈਆ। ਥਿਰ ਘਰ ਵਾਸੀ ਖੋਲ੍ਹ ਕਿਵਾੜ, ਸਚਖੰਡ ਦਵਾਰਾ ਆਪ ਸੁਹਾਈਆ। ਸੁੰਨ ਅਗੰਮੀ ਕੱਢੇ ਬਾਹਿਰ, ਅਲੱਖ ਅਲੱਖਣਾ ਭੇਵ ਨਾ ਰਾਈਆ। ਲੱਖ ਚੁਰਾਸੀ ਕਰ ਪਸਾਰ, ਘਰ ਘਰ ਵਿਚ ਆਪ ਟਿਕਾਈਆ। ਆਪੇ ਕਰੇ ਬੰਦ ਕਿਵਾੜ, ਬਜਰ ਕਪਾਟੀ ਕੁੰਡਾ ਲਾਈਆ। ਨੇਤਰ ਨੈਣ ਦਿਸ ਨਾ ਆਏ ਵਿਚ ਸੰਸਾਰ, ਲੱਖ ਚੁਰਾਸੀ ਬੈਠੀ ਰਾਹ ਤਕਾਈਆ। ਸਾਚੇ ਮੰਦਰ ਭਰ ਭੰਡਾਰ, ਪੁਰਖ ਅਬਿਨਾਸ਼ੀ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸਮਝਾਈਆ। ਆਪਣਾ ਨਾਉਂ ਅੰਦਰ ਧਰ, ਆਪੇ ਵੇਖ ਵਖਾਇੰਦਾ। ਆਪਣੀ ਕਿਰਪਾ ਆਪੇ ਕਰ, ਆਪੇ ਮੇਲ ਮਿਲਾਇੰਦਾ। ਆਪੇ ਦੇਵਣਹਾਰਾ ਵਰ, ਵਰ ਘਰ ਸਾਚਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਜਗਤ ਵੱਖਰ, ਆਪਣਾ ਨਾਉਂ ਆਪ ਦ੍ਰਿ਼ੜਾਇੰਦਾ। ਹਰਿ ਕਾ ਨਾਮ ਨਾਮ ਅਮੋਲਾ, ਦਿਸ ਕਿਸੇ ਨਾ ਆਇੰਦਾ। ਆਦਿ ਜੁਗਾਦੀ ਸ਼ਬਦ ਵਿਚੋਲਾ, ਗੁਰ ਗੁਰ ਰੂਪ ਵਟਾਇੰਦਾ। ਲੱਖ ਚੁਰਾਸੀ ਬਣੇ ਤੋਲਾ, ਜੀਵ ਜੰਤ ਆਪ ਤੁਲਾਇੰਦਾ। ਆਪੇ ਬੋਲੇ ਆਪਣਾ ਬੋਲਾ, ਅੱਖਰ ਵੱਖਰ ਨਾਮ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਅੱਖਰ ਵੱਖਰ ਨਿਰਗੁਣ ਸਾਚਾ ਉਪਾਇੰਦਾ। ਨਾਮ ਵਸਤ ਅਮੋਲਕ, ਪੁਰਖ ਅਬਿਨਾਸ਼ੀ ਆਪ ਉਪਜਾਈਆ। ਆਪੇ ਰੱਖੇ ਆਪਣੀ ਗੋਲਕ, ਆਪ ਆਪਣੇ ਵਿਚ ਟਿਕਾਈਆ। ਸੇਵਾ ਕਮਾਏ ਨਾਦ ਵਜਾਏ ਅਨਹਦ ਢੋਲਕ, ਤਾਲ ਤਲਵਾੜਾ ਆਪਣੇ ਹੱਥ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਹਰਿ ਨੇਹਕੇਵ, ਆਪੇ ਆਪ ਸਮਝਾਈਆ। ਹਰਿ ਹਰਿ ਆਪ ਬੁਝਾਇੰਦਾ, ਕਰ ਕਿਰਪਾ ਆਪ ਨਿਰੰਕਾਰ । ਨਿਰਗੁਣ ਸਰਗੁਣ ਰੂਪ ਵਟਾਇੰਦਾ, ਗੁਰ ਗੁਰ ਲਏ ਮਾਤ ਅਵਤਾਰ। ਜੋਤੀ ਜੋਤ ਜੋਤ ਜਗਾਇੰਦਾ, ਨੂਰ ਨੁਰਾਨਾ ਹੋ ਉਜਿਆਰ। ਧੁਰ ਫ਼ਰਮਾਣਾ ਆਪ ਸੁਣਾਇੰਦਾ, ਏਕਾ ਸ਼ਬਦ ਨਾਦ ਜੈਕਾਰ। ਸਾਚੀ ਸੇਵਾ ਆਪ ਕਮਾਇੰਦਾ, ਲੱਖ ਚੁਰਾਸੀ ਪਾਵੇ ਸਾਰ। ਭਗਤ ਭਗਵੰਤ ਵੇਖ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਸਚ ਪਿਆਰ। ਗੁਰ ਗੁਰ ਸਦਾ ਸਲਾਹੀਏ, ਲੋਕਮਾਤ ਲਏ ਅਵਤਾਰ। ਏਕਾ ਮੰਤਰ ਨਾਮ ਦ੍ਰਿੜਾਈਏ, ਸਤਿਗੁਰ ਰਸਨਾ ਦਏ ਉਚਾਰ। ਗੁਰ ਚਰਨ ਧਿਆਨ ਲਗਾਈਏ, ਭਵਜਲ ਉਤਰੇ ਪਾਰ। ਗੁਰ ਸਤਿਗੁਰ ਦਰਸਨ ਪਾਈਏ, ਮਿਟੇ ਅੰਧ ਅੰਧਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਨਾਮ ਅਧਾਰ। ਸ਼ਬਦ ਭੰਡਾਰੀ ਆਪ ਹਰਿ, ਗੁਰ ਗੁਰ ਰੂਪ ਸਮਾਇੰਦਾ। ਜਿਸ ਜਨ ਕਿਰਪਾ ਦੇਵੇ ਕਰ, ਆਪ ਆਪਣੀ ਬੂਝ ਬੁਝਾਇੰਦਾ। ਪੰਚ ਵਿਕਾਰਾ ਜਾਏ ਹਰ, ਹਰਿ ਕਾ ਸ਼ਬਦ ਧੁਨ ਉਪਜਾਇੰਦਾ। ਆਪ ਨੁਹਾਏ ਸਾਚੇ ਸਰ, ਸਤਿਗੁਰ ਪੂਰਾ ਚਰਨ ਧੂੜੀ ਮਸਤਕ ਟਿੱਕਾ ਲਾਇੰਦਾ। ਗੁਰਸਿਖ ਗ਼ਰੀਬ ਨਿਮਾਣੇ ਸ਼ਬਦ ਸਰੂਪੀ ਲਏ ਫੜ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਕਿਲਾ ਤੋੜ ਹੰਕਾਰੀ ਗੜ੍ਹ, ਮਾਇਆ ਮਮਤਾ ਮੋਹ ਚੁਕਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਗੁਰਮੁਖਾਂ ਆਪ ਪੜ੍ਹਾਇੰਦਾ। ਕਾਇਆ ਮੰਦਰ ਬੈਠਾ ਵੜ, ਆਪਣਾ ਪਰਦਾ ਆਪੇ ਲਾਹਿੰਦਾ। ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਆਪਣਾ ਖੇਲ ਖਿਲਾਇੰਦਾ। ਸਤਿਗੁਰ ਸਾਚਾ ਸੇਵਣਾ, ਅਲੱਖ ਅਗੋਚਰ ਅਗੰਮ ਅਪਾਰ। ਗੁਰ ਗੁਰ ਰੂਪ ਨੇਤਰ ਪੇਖਣਾ, ਨਿਜ ਨੇਤਰ ਨੈਣ ਉਘਾੜ। ਮੁਛ ਦਾੜ੍ਹੀ ਨਾ ਦਿਸੇ ਕੇਸਣਾ, ਮੂੰਡ ਮੰਡਾਏ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਵਖਾਏ ਸਾਚੀ ਧਾਰ। ਨਾਮ ਧਾਰ ਧਾਰ ਨਿਰਾਲੀ, ਪੁਰਖ ਅਕਾਲ ਆਪ ਚਲਾਈਆ। ਸੇਵਾ ਕਰੇ ਜੋਤ ਅਕਾਲੀ, ਜੁਗ ਜੁਗ ਵੇਸ ਵਟਾਈਆ। ਗੁਰ ਗੁਰ ਸ਼ਬਦ ਬਣੇ ਦਲਾਲੀ, ਜਗਤ ਦਲਾਲ ਆਪ ਅਖਵਾਈਆ। ਜੋ ਜਨ ਘਾਲਣ ਰਹੇ ਘਾਲੀ, ਹਰਿ ਹਰਿ ਘਾਲ ਥਾਏਂ ਪਾਈਆ। ਫਲ ਲਗਾਏ ਕਾਇਆ ਡਾਲ੍ਹੀ, ਫੁਲ ਫਲਵਾੜੀ ਆਪ ਮਹਿਕਾਈਆ। ਜੁਗ ਜੁਗ ਚਲੇ ਅਵੱਲੜੀ ਚਾਲੀ, ਆਪਣਾ ਨਾਉਂ ਆਪ ਉਪਜਾਈਆ। ਲੇਖਾ ਜਾਣੇ ਧੁਰ ਦਾ ਵਾਲੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਧੁਰ ਦਰਗਾਹੀ ਸਾਚਾ ਮਾਲੀ, ਨਾਮ ਬੂਟਾ ਮਾਤ ਲਗਾਈਆ। ਮਨਮੁਖ ਜੀਵ ਰਹਿਣ ਖ਼ਾਲੀ, ਫਲ ਅੰਮ੍ਰਿਤ ਨਾ ਕੋਇ ਵਖਾਈਆ। ਸਤਿਗੁਰ ਦਵਾਰੇ ਜੋ ਬਣੇ ਸਵਾਲੀ, ਨਾਮ ਭਿਛਿਆ ਝੋਲੀ ਪਾਈਆ। ਸੁਰਤ ਸਵਾਣੀ ਨਾ ਹੋਏ ਬੇਹਾਲੀ, ਮਨ ਮਨੂਆ ਨਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਏਕਾ ਮਾਰਗ ਲਾਈਆ। ਜੁਗ ਜੁਗ ਮਾਰਗ ਲਾਇੰਦਾ, ਗੁਰ ਸਤਿਗੁਰ ਲੈ ਅਵਤਾਰ। ਏਕਾ ਮੰਤਰ ਨਾਮ ਦ੍ਰਿੜਾਇੰਦਾ, ਸ਼ਬਦ ਅਗੰਮੀ ਬੋਲ ਜੈਕਾਰ। ਗੁਰਮੁਖ ਸਾਚੇ ਆਪ ਉਠਾਇੰਦਾ, ਬਖ਼ਸ਼ੇ ਚਰਨ ਕਵਲ ਪਿਆਰ। ਦੁਰਮਤ ਮੈਲ ਆਪ ਧੁਆਇੰਦਾ, ਪਤਿਤ ਪਾਪੀ ਦੇਵੇ ਤਾਰ। ਨੌਂ ਦਵਾਰੇ ਖੋਜ ਖੋਜਾਇੰਦਾ, ਸੁਖਮਨ ਨਾੜੀ ਪਾਵੇ ਸਾਰ। ਟੇਢੀ ਬੰਕ ਪਾਰ ਕਰਾਇੰਦਾ, ਤ੍ਰਬੈਣੀ ਨੈਣੀ ਦਏ ਹੁਲਾਰ। ਅੰਮ੍ਰਿਤ ਸਾਚਾ ਜਾਮ ਪਿਆਇੰਦਾ, ਨਿਝਰ ਝਿਰਨਾ ਖੋਲ੍ਹ ਕਿਵਾੜ। ਕਾਗੋਂ ਹੰਸ ਆਪ ਉਡਾਇੰਦਾ, ਮਾਣਕ ਮੋਤੀ ਚੋਗ ਚੁਗਾਏ ਅਗੰਮ ਅਪਾਰ। ਸਾਚੀ ਸੋਟੀ ਹੱਥ ਫੜਾਇੰਦਾ, ਗੁਰ ਮੰਤਰ ਸ਼ਬਦ ਆਧਾਰ। ਹਰਿ ਕਾ ਮੰਤਰ ਲਿਖਣ ਪੜ੍ਹਣ ਵਿਚ ਨਾ ਆਇੰਦਾ, ਵੇਦ ਸ਼ਾਸਤਰ ਸਿਮਰਤ ਖਾਣੀ ਬਾਣੀ ਅੰਜੀਲ ਕੁਰਾਨ ਕਰਨ ਪੁਕਾਰ। ਨਿਸ਼ਅੱਖਰ ਆਪ ਰਖਾਇੰਦਾ, ਬੋਧ ਅਗਾਧਾ ਖੇਲ ਅਪਾਰ। ਕਾਗਦ ਕਲਮ ਮੁਖ ਸ਼ਰਮਾਇੰਦਾ, ਲੇਖਾ ਲਿਖ ਨਾ ਸਕੇ ਕੋਈ ਜੀਵ ਸੰਸਾਰ। ਸਤਿਗੁਰ ਪੂਰਾ ਏਕਾ ਮੰਤਰ ਗੁਰਮੁਖ ਸਾਚੇ ਆਪ ਬੁਝਾਇੰਦਾ, ਆਪ ਆਪਣੀ ਕਿਰਪਾ ਧਾਰ। ਬਜਰ ਕਪਾਟੀ ਤੋੜ ਤੁੜਾਇੰਦਾ, ਸ਼ਬਦ ਖੰਡਾ ਏਕਾ ਮਾਰ। ਦਸਮ ਦਵਾਰੀ ਪਰਦਾ ਲਾਹਿੰਦਾ, ਨਿਰਗੁਣ ਨੂਰ ਕਰ ਉਜਿਆਰ। ਆਤਮ ਸੇਜਾ ਆਪ ਸੁਹਾਇੰਦਾ, ਆਪ ਆਪਣਾ ਕਰ ਪਿਆਰ। ਸਾਚੇ ਮੰਦਰ ਸੋਭਾ ਪਾਇੰਦਾ, ਸੋਭਾਵੰਤ ਪੁਰਖ ਭਤਾਰ। ਗੁਰਸਿਖ ਵਿਛੜ ਕਦੇ ਨਾ ਜਾਇੰਦਾ, ਜਿਸ ਮਿਲਿਆ ਗੁਰ ਕਰਤਾਰ। ਸਾਚਾ ਮਾਰਗ ਇਕ ਵਖਾਇੰਦਾ, ਸਤਿਗੁਰ ਪੂਰੇ ਚਰਨ ਦਵਾਰ। ਰਸਨਾ ਜਿਹਵਾ ਆਪ ਸੁਹਾਇੰਦਾ, ਬੱਤੀ ਦੰਦ ਕਰੇ ਵਿਚਾਰ। ਆਤਮ ਅੰਤਰ ਅਜਪਾ ਜਾਪ ਆਪ ਕਰਾਇੰਦਾ, ਸੁਰਤੀ ਲਿਵ ਗਾਏ ਗੁਫ਼ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚਾ ਮੰਤਰ, ਏਕਾ ਆਪਣਾ ਆਪ ਬੁਝਾਇੰਦਾ। ਲੱਖ ਚੁਰਾਸੀ ਜੀਵ ਜੰਤ, ਜੁਗ ਜੁਗ ਕੁਰਲਾਈਆ। ਭੇਵ ਖੁਲਾਏ ਵਿਰਲੇ ਸੰਤ, ਜਿਸ ਜਨ ਆਪਣੀ ਦਇਆ ਕਮਾਈਆ। ਮੇਲ ਮਿਲਾਵਾ ਨਾਰੀ ਕੰਤ, ਘਰ ਸੁਹੰਜਣੀ ਸੇਜ ਹੰਢਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਗੁਰ ਏਕਾ ਮੰਤ, ਇਸ਼ਟ ਦੇਵ ਇਕ ਅਖਵਾਈਆ। ਲੇਖਾ ਜਾਣੇ ਪੂਰਨ ਭਗਤ, ਪਾਰਬ੍ਰਹਮ ਪਾਰਬ੍ਰਹਮ ਬੇਪਰਵਾਹੀਆ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਪਰਦਾ ਕੋਈ ਨਾ ਲਾਹੀਆ। ਗੜ੍ਹ ਬਣਾਏ ਹਉਮੇ ਹੰਗਤ, ਪੰਜ ਤਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਗੁਰ ਵਖਾਈਆ। ਸ਼ਬਦ ਗੁਰ ਸੂਰਬੀਰ ਸੁਲਤਾਨਾ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਏਕਾ ਸ਼ਬਦ ਧੁਰ ਫ਼ਰਮਾਣਾ, ਧੁਰ ਦੀ ਬਾਣੀ ਆਪ ਅਲਾਇੰਦਾ। ਆਤਮ ਅੰਤਰ ਇਕ ਬ੍ਰਹਮ ਗਿਆਨਾ, ਪਾਰਬ੍ਰਹਮ ਆਪ ਸਮਝਾਇੰਦਾ। ਸਾਚਾ ਮੰਦਰ ਸਚ ਮਕਾਨਾ, ਨਿਰਗੁਣ ਦੀਆ ਬਾਤੀ ਆਪ ਟਿਕਾਇੰਦਾ। ਅਨਹਦ ਰਾਗ ਸੁਣਾਏ ਗਾਣਾ, ਛੱਤੀ ਰਾਗ ਨਾ ਕੋਇ ਅਲਾਇੰਦਾ। ਆਪ ਵਖਾਏ ਆਪਣਾ ਸਚ ਟਿਕਾਣਾ, ਸਚ ਬਬਾਣ ਆਪ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਸ਼ਬਦ ਆਪ ਉਪਜਾਇੰਦਾ। ਸ਼ਬਦ ਚਲਾਏ ਆਪ ਹਰਿ, ਨਿਰਗੁਣ ਸਰਗੁਣ ਲੈ ਅਵਤਾਰਾ। ਗੁਰਮੁਖ ਵਖਾਏ ਇਕ ਦਰ, ਲੱਖ ਚੁਰਾਸੀ ਕਰੇ ਖਵਾਰਾ। ਨਿਰਭੌ ਚੁਕਾਏ ਜਗਤ ਡਰ, ਪੰਜ ਤਤ ਮਾਰੇ ਮਾਰ ਵਿਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਰਾਹ ਸੁਖਾਲਾ। ਜੁਗ ਜੁਗ ਰਾਹ ਚਲਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਾਰ। ਓਅੰ ਸੋਹੰ ਰੂਪ ਆਪ ਹੋ ਜਾਇੰਦਾ, ਨਿਰਗੁਣ ਸਰਗੁਣ ਖੇਲ ਅਪਾਰ। ਓਅੰਕਾਰਾ ਆਪਣਾ ਰੂਪ ਵਟਾਇੰਦਾ, ਦੂਸਰ ਹੋਏ ਨਾ ਕੋਇ ਸੰਸਾਰ। ਬ੍ਰਹਮ ਪਾਰਬ੍ਰਹਮ ਉਪਜਾਇੰਦਾ, ਕਰੇ ਖੇਲ ਅਪਰ ਅਪਾਰ। ਏਕਾ ਅੱਖਰ ਆਪ ਬੁਝਾਇੰਦਾ, ਬਾਵਣ ਅੱਖਰ ਕਰ ਤਿਆਰ। ਬਾਵਨ ਰੂਪ ਆਪ ਵਟਾਇੰਦਾ, ਪੁਰਖ ਅਬਿਨਾਸ਼ੀ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕ ਇਕੱਲਾ ਏਕੰਕਾਰਾ, ਸਚ ਮਹੱਲਾ ਆਪ ਵਖਾਇੰਦਾ। ਸਤਿਜੁਗ ਸਤਿ ਮਹੱਲ ਵਸਾਇੰਦਾ, ਕਰ ਕਿਰਪਾ ਹਰਿ ਨਿਰੰਕਾਰ। ਏਕਾ ਆਪਣਾ ਨਾਮ ਦ੍ਰਿੜਾਇੰਦਾ, ਸੋ ਪੁਰਖ ਨਿਰੰਜਣ ਅਲੱਖ ਅਗੰਮ ਅਪਾਰ। ਹੰ ਬ੍ਰਹਮ ਮੇਲ ਮਿਲਾਇੰਦਾ, ਨਾਤਾ ਤੋੜ ਸਰਬ ਸੰਸਾਰ। ਆਪਣੀ ਧਾਰ ਬੰਧਾਇੰਦਾ, ਏਕਾ ਰਾਗ ਸੱਚੀ ਧੁਨਕਾਰ। ਹਰਿ ਸ਼ਬਦ ਨਾਦ ਸੁਣਾਇੰਦਾ, ਦਿਵਸ ਰੈਣ ਰਹੇ ਧੁਨਕਾਰ। ਠਾਂਡਾ ਜਲ ਆਪ ਪਿਆਇੰਦਾ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਜਿਸ ਸਿਰ ਆਪਣਾ ਹੱਥ ਟਿਕਾਇੰਦਾ, ਕਰ ਕਿਰਪਾ ਜਾਏ ਤਾਰ। ਪੂਜਾ ਪਾਠ ਨਾ ਕੋਇ ਵਖਾਇੰਦਾ, ਏਕਾ ਦਰਸ ਸਤਿਗੁਰ ਸੱਚਾ ਦੀਦਾਰ। ਅੰਦਰ ਮੰਦਰ ਖੋਜ ਖੁਜਾਇੰਦਾ, ਜੰਗਲ ਜੂਹ ਉਜਾੜ ਪਹਾੜ ਪਾਏ ਸਾਰ। ਉਚੇ ਟਿੱਲੇ ਆਪ ਬਹਾਇੰਦਾ, ਰੋਗ ਸੋਗ ਚਿੰਤਾ ਦੁੱਖ ਦਏ ਨਿਵਾਰ। ਮਾਇਆ ਮਮਤਾ ਮੋਹ ਚੁਕਾਇੰਦਾ, ਆਸਾ ਤ੍ਰਿਸ਼ਨਾ ਕਰੇ ਖ਼ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚਾ ਦਰ, ਆਪਣੇ ਘਰ ਆਪ ਵਖਾਇੰਦਾ। ਨਾਮ ਦ੍ਰਿੜਾਏ ਦਇਆ ਕਮਾਏ, ਰਸਨਾ ਜਿਹਵਾ ਆਪ ਹਿਲਾਈਆ। ਭਗਤ ਭਗਵੰਤ ਭਗਤੀ ਲਾਏ, ਭਾਵਨਾ ਭਾਵਨਾ ਵਿਚ ਟਿਕਾਈਆ। ਸੰਤ ਕੰਤ ਜੀਵ ਜੰਤ ਹਰਿ ਆਪ ਸਮਝਾਏ, ਗੁਰ ਮੰਤਰ ਨਾਮ ਪੜ੍ਹਾਈਆ। ਰਾਮ ਰਾਮਾ ਰੂਪ ਵਟਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਅੱਖਰ ਹਰਿ ਨਾਉਂ ਵਡਿਆਈਆ। ਜਗਤ ਅੱਖਰ ਸਰਗੁਣ ਧਾਰ, ਨਿਰਗੁਣ ਨਾਮ ਸਾਲਾਹਿੰਦਾ। ਨਿਰਗੁਣ ਦਾਤਾ ਖੇਲ ਕਰੇ ਅਪਾਰ, ਦਿਸ ਕਿਸੇ ਨਾ ਆਇੰਦਾ। ਸ਼ਬਦ ਵਿਚੋਲਾ ਬਣ ਸੰਸਾਰ, ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖ ਵਖਾਇੰਦਾ। ਆਪਣਾ ਢੋਲਾ ਗਾਏ ਆਪਣੀ ਵਾਰ, ਆਪ ਆਪਣਾ ਰਾਗ ਅਲਾ੍ਹ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਪੰਥ ਆਪ ਰਖਾਇੰਦਾ। ਸਾਚਾ ਮਾਰਗ ਸਵੱਛ ਸਰੂਪ, ਏਕਾ ਏਕਾ ਆਪ ਲਗਾਈਆ। ਧੁਰ ਦਰਗਾਹੀ ਸਾਚਾ ਭੂਪ, ਸਿੰਘਾਸਣ ਆਸਣ ਬੈਠਾ ਸੋਭਾ ਪਾਈਆ। ਏਕਾ ਨਾਮ ਚਲਾਏ ਚਾਰੇ ਕੂਟ, ਦਹਿ ਦਿਸ਼ਾ ਇਕ ਵਡਿਆਈਆ। ਸਤਿਗੁਰ ਪੂਰਾ ਆਪੇ ਤੁਠ, ਗੁਰ ਗੁਰ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚਾ ਹਰਿ, ਹਰਿਜਨ ਸਾਚੇ ਲਏ ਮਿਲਾਈਆ। ਗੁਰ ਗੁਰ ਦੇਹ ਬੁਝਾਇੰਦਾ, ਤੱਤਵ ਤਤ ਕਰ ਵਿਚਾਰ। ਏਕਾ ਸ਼ਬਦ ਨਾਮ ਸੁਣਾਇੰਦਾ, ਅਗੰਮ ਅਗੰਮੜਾ ਅਗੰਮੜੀ ਕਾਰ। ਅਲੱਖ ਅਲੱਖਨਾ ਪਾਰਬ੍ਰਹਮ ਕਰਤਾਰ। ਪਰਤੱਖ ਆਪਣਾ ਰੂਪ ਵਟਾਇੰਦਾ, ਨਿਰਗੁਣ ਸਰਗੁਣ ਹੋ ਉਜਿਆਰ। ਸਮਰਥ ਪੁਰਖ ਆਪਣਾ ਬੇੜਾ ਆਪ ਚਲਾਇੰਦਾ, ਨਾਮ ਮੁਹਾਣਾ ਕਰ ਤਿਆਰ। ਜਗਤ ਸਾਗਰ ਵੇਖ ਵਖਾਇੰਦਾ, ਡੂੰਘੀ ਭਵਰੀ ਕਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਆਧਾਰ। ਨਾਮ ਅਪਾਰਾ ਹਰਿ ਨਿਰੰਕਾਰਾ, ਸਤਿਗੁਰ ਹੱਥ ਫੜ੍ਹਾਈਆ। ਸਤਿਗੁਰ ਬਣੇ ਆਪ ਵਰਤਾਰਾ, ਗੁਰ ਗੁਰ ਝੋਲੀ ਦਏ ਭਰਾਈਆ। ਗੁਰ ਗੁਰ ਹੋਏ ਸੇਵਾਦਾਰਾ, ਭਗਤਾਂ ਸੇਵ ਕਮਾਈਆ। ਭਗਤ ਵਖਾਏ ਇਕ ਦਵਾਰਾ, ਸੰਤਨ ਮੇਲਾ ਸਹਿਜ ਸੁਭਾਈਆ। ਸੰਤਨ ਖੋਲ੍ਹੇ ਬੰਦ ਕਿਵਾੜਾ, ਗੁਰਮੁਖਾਂ ਏਹ ਸਮਝਾਈਆ। ਗੁਰਮੁਖਾਂ ਕਰਾਏ ਵਣਜ ਵਪਾਰਾ, ਸਚ ਵਣਜਾਰਾ ਹੱਟ ਖੁਲ੍ਹਾਈਆ। ਸਾਚਾ ਹੱਟ ਖੋਲ੍ਹ ਦਵਾਰਾ, ਗੁਰਸਿਖਾਂ ਦਏ ਲੁਟਾਈਆ। ਮਨਮੁਖ ਨਾ ਪਾਏ ਕੋਈ ਸਾਰਾ, ਜੁਗ ਜੁਗ ਬੈਠੇ ਮੁਖ ਛੁਪਾਈਆ। ਜਿਸ ਜਨ ਮਿਲਿਆ ਗੁਰ ਕਰਤਾਰਾ, ਏਕਾ ਰੂਪ ਦਏ ਦਰਸਾਈਆ। ਪਤ ਪਰਮੇਸ਼ਵਰ ਸਚ ਸਵਾਮੀ ਮੇਲ ਮਿਲਾਏ ਕੰਤ ਭਤਾਰਾ, ਸੁਰਤ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰੇ ਦਏ ਵਡਿਆਈਆ। ਸਤਿਗੁਰ ਪੂਰਾ ਸਾਖ਼ਯਾਤ, ਜੁਗ ਜੁਗ ਦਇਆ ਕਮਾਇੰਦਾ। ਮੇਟ ਮਿਟਾਏ ਅੰਧੇਰੀ ਰਾਤ, ਸਾਚਾ ਚੰਦ ਚੜ੍ਹਾਇੰਦਾ। ਗੁਰਸਿਖਾਂ ਨਾਤਾ ਚਰਨ ਕਵਲ ਬੰਧਾਏ ਨਾਤ, ਆਪ ਆਪਣਾ ਬੰਧਨ ਪਾਇੰਦਾ। ਸ਼ਬਦ ਸੁਣਾਏ ਆਪਣੀ ਗਾਥ, ਰਸਨਾ ਜਿਹਵਾ ਨਾ ਕੋਈ ਹਲਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਕਰਮਾਂ ਵੇਖ ਵਖਾਇੰਦਾ। ਦਿਵਸ ਰੈਣ ਏਕਾ ਪਾਠ, ਸ਼ਬਦ ਅਨਾਦ ਧੁਨ ਵਜਾਇੰਦਾ। ਘਰ ਮੰਦਰ ਸਰੋਵਰ ਮਾਰੇ ਠਾਠ, ਅੰਮ੍ਰਿਤ ਆਤਮ ਜਲ ਭਰਾਇੰਦਾ। ਇਕ ਵਖਾਏ ਸਾਚਾ ਘਾਟ, ਤੀਰਥ ਤਟ ਨਾ ਕੋਇ ਜਣਾਇੰਦਾ। ਆਪੇ ਖੋਲ੍ਹੇ ਬਜਰ ਕਪਾਟ, ਤੀਜਾ ਲੋਇਣ ਆਪ ਪਰਗਟਾਇੰਦਾ। ਪੰਧ ਮੁਕਾਏ ਚੌਥੇ ਪਦ ਵਾਟ, ਸਾਚੇ ਪੌੜੇ ਆਪ ਚੜ੍ਹਾਇੰਦਾ। ਸਤਿਗੁਰ ਪੂਰਾ ਖੇਵਟ ਖੇਟ, ਗੁਰਸਿਖ ਬੇੜਾ ਆਪ ਤਰਾਇੰਦਾ। ਸ਼ਬਦ ਦੋਸ਼ਾਲੇ ਲਏ ਲਪੇਟ, ਆਪ ਆਪਣੀ ਗੋਦ ਬਹਾਇੰਦਾ। ਲੱਭਦੇ ਫਿਰਦੇ ਕੋਟੀ ਕੋਟ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਜੀਵ ਜੰਤ ਸਰਬ ਕੁਰਲਾਇੰਦਾ। ਗੁਰਮੁਖ ਵਿਰਲਾ ਦਇਆ ਕਮਾਏ, ਦਰਸ ਵਿਖਾਏ ਨੇਤਨ ਨੇਤ, ਨਿਤ ਨਵਿਤ ਆਪਣੀ ਕਾਰ ਕਮਾਇੰਦਾ। ਜੁਗ ਜੁਗ ਕਰੇ ਸਾਚਾ ਹੇਤ, ਹਿਤਕਾਰੀ ਆਪ ਹੋ ਜਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪੇ ਵੇਖ, ਗੁਰ ਸਤਿਗੁਰ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਭਿਆਸ ਇਕ ਦ੍ਰਿੜਾਇੰਦਾ। ਸਚ ਅਭਿਆਸ ਗੁਰ ਚਰਨ ਧਿਆਨਾ, ਨੇਤਰ ਨੈਣ ਨੈਣ ਸ਼ਰਮਾਈਆ। ਸਚ ਅਭਿਮਾਸ ਗੁਰ ਮੰਨਣਾ ਭਾਣਾ, ਹਰਿਜਨ ਭਾਣੇ ਸਦ ਸਮਾਈਆ। ਸਚ ਅਭਿਆਸ ਗੁਰ ਸ਼ਬਦ ਗਾਣਾ, ਸਚ ਤਰਾਨਾ ਇਕ ਸੁਣਾਈਆ। ਸਚ ਅਭਿਆਸ ਮਨ ਕਾ ਮਣਕਾ ਫਿਰਾਣਾ, ਮਨ ਚਿੰਦਿਆ ਰਹਿਣ ਨਾ ਪਾਈਆ। ਸਚ ਅਭਿਆਸ ਸਤਿਗੁਰ ਪੂਰਾ ਏਕਾ ਦਏ ਸ਼ਬਦ ਬਬਾਣਾ, ਗੁਰਸਿਖ ਸਾਚੇ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਮੇਲ ਮਿਲਾਈਆ। ਕਲਜੁਗ ਜੀਵ ਭੁਲਿਆ, ਪੰਜ ਤਤ ਦਏ ਦੁਹਾਈਆ। ਤ੍ਰੈਗੁਣ ਮਾਇਆ ਅੰਦਰ ਰੁਲਿਆ, ਮਾਇਆ ਮਮਤਾ ਹੋਈ ਹਲਕਾਈਆ । ਮਿਲਿਆ ਨਾਮ ਜਗਤ ਅਨਮੁਲਿਆ, ਨਾਮ ਅਮੋਲਕ ਹੀਰਾ ਬੈਠੇ ਗਵਾਈਆ। ਸਤਿਗੁਰ ਨਾਨਕ ਭੰਡਾਰਾ ਏਕਾ ਖੋਲ੍ਹਿਆ, ਨਾਮ ਸਤਿ ਗਿਆ ਵਰਤਾਈਆ। ਚਰਨ ਪ੍ਰੀਤੀ ਜੋ ਜਨ ਘੋਲੀ ਘੋਲਿਆ, ਘੋਲ ਘੁਮਾਈ ਲੇਖੇ ਲਾਈਆ। ਆਠ ਪਹਿਰ ਦਿਵਸ ਰੈਣ ਕਦੇ ਨਾ ਭੁੱਲਿਆ, ਸਾਚਾ ਮਾਰਗ ਇਕ ਵਖਾਈਆ । ਅੰਮ੍ਰਿਤ ਆਤਮ ਗੁਰਸਿਖ ਕਦੇ ਨਾ ਡੁਲਿਆ, ਮੂਧਾ ਕਵਲ ਆਪ ਭਰਾਈਆ। ਜੋ ਜਨ ਸਾਚੇ ਕੰਡੇ ਗੁਰ ਗੁਰ ਪੂਰੇ ਤੋਲ ਤੁਲਿਆ, ਤੇਰਾ ਤੇਰਾ ਤੇਰੀ ਧਾਰ ਚਲਾਈਆ । ਲੋਕਮਾਤ ਫਲਿਆ ਫੁਲਿਆ, ਫੁਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਿਧ ਦਏ ਬਤਾਈਆ। ਹਰਿ ਕਾ ਨਾਮ ਸਾਚੀ ਬਿਧ, ਗੁਰ ਸਤਿਗੁਰ ਆਪ ਸਮਝਾਇੰਦਾ। ਚਰਨ ਦਾਸੀ ਕਰੇ ਨੌ ਨਿਧ, ਅਠਾਰਾਂ ਸਿਧ ਸੇਵ ਕਮਾਇੰਦਾ। ਗੁਰਸਿਖ ਉਪਜਾਏ ਆਪਣੀ ਬਿੰਦ, ਨਾਦੀ ਸੁੱਤ ਨਾਮ ਧਰਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗੁਰ ਸਤਿਗੁਰ ਆਪਣਾ ਰੂਪ ਵਟਾਇੰਦਾ। ਆਦਿ ਜੁਗਾਦਿ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਮਨਮੁਖ ਲਗਾਏ ਆਪਣੀ ਨਿੰਦ, ਗੁਰਮੁਖ ਰਸਨਾ ਜਿਹਵਾ ਆਪਣਾ ਨਾਮ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਹ ਵਾ ਗੁਰੂ ਰੂਪ ਵਟਾਇੰਦਾ। ਵਾਹ ਵਾ ਗੁਰੂ ਗੁਰ ਗੁਰ ਕਰਤਾਰ, ਗੁਰ ਗੋਬਿੰਦ ਸ਼ਬਦ ਜਣਾਇੰਦਾ। ਚਰਨ ਕਵਲ ਕਵਲ ਚਰਨ ਸਚ ਪਿਆਰ, ਧਰਤ ਧਵਲ ਵੇਖ ਵਖਾਇੰਦਾ। ਆਤਮ ਮਵਲ ਪਵਣ ਹੁਲਾਰ, ਉਣੰਜਾ ਪਵਣ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਆਪ ਲਗਾਇੰਦਾ। ਸਾਚਾ ਮਾਰਗ ਸਤਿਗੁਰ ਲਾਇਆ, ਲੋਕਮਾਤ ਵੱਜੀ ਵਧਾਈਆ। ਗੁਰਸਿਖ ਮਨਮਤ ਦਏ ਤਜਾਇਆ, ਮਨਮਤ ਰਹਿਣ ਨਾ ਪਾਇਆ, ਗੁਰਮਤ ਸਾਚੀ ਲਏ ਪਰਨਾਇਆ। ਗੁਰ ਇਸ਼ਟ ਦੇਵ ਇਕ ਮਨਾਇਆ, ਸ਼ਬਦ ਗੁਰੂ ਗੁਰ ਜਗਤ ਅਖਵਾਇਆ, ਜੁਗ ਜੁਗ ਆਪਣੀ ਧੀਰ ਧਰਾਈਆ। ਅਲੱਖ ਅਭੇਵ ਆਦਿ ਨਿਰੰਜਣ ਜੋਤ ਜਗਾਇਆ, ਨਾ ਮਰੇ ਨਾ ਜਾਈਆ। ਚਾਰੇ ਬਾਣੀ ਰਹੀ ਜਸ ਗਾਇਆ, ਪਰਾ ਪਸੰਤੀ ਮਧਮ ਬੈਖਰੀ ਆਪਣੀ ਵਾਰ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੰਥ ਇਕ ਚਲਾਈਆ। ਸਾਚਾ ਪੰਥ ਮਾਰਗ ਅਵੱਲਾ, ਗੁਰ ਗੁਰ ਬੰਸ ਚਲਾਇਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਨਿਰਗੁਣ ਸਰਗੁਣ ਰੂਪ ਧਰਾਇਆ। ਗੁਰਮੁਖਾਂ ਅੰਦਰ ਸਚ ਸਿੰਘਾਸਣ ਮੱਲਾ, ਆਪ ਆਪਣੀ ਸੇਜ ਹੰਢਾਇਆ। ਮਨਮੁਖ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਭੇਵ ਨਾ ਆਇਆ। ਪੰਚ ਵਿਕਾਰਾ ਬੋਲੇ ਹੱਲਾ, ਕਾਮ ਕਰੋਧ ਲੋਭ ਮੋਹ ਹੰਕਾਰ ਕੂਕ ਕੂਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਛੜੀ ਸੁਰਤ ਅਕਾਲ ਮੂਰਤ, ਆਪਣੀ ਅੰਸ ਆਪਣੇ ਬੰਸ ਲਏ ਮਿਲਾਇਆ। ਸੁਰਤ ਸਵਾਣੀ ਜਗਤ ਕੁਰਲਾਏ, ਨਰ ਹਰਿ ਸਾਚਾ ਨਜ਼ਰ ਨਾ ਆਈਆ। ਏਕਾ ਸਤਿਗੁਰ ਵੇਖ ਵਖਾਏ, ਘਰ ਮੰਦਰ ਬੈਠਾ ਆਸਣ ਲਾਈਆ। ਜਗਤ ਦੁਹਾਗਣ ਲਏ ਤਰਾਏ, ਸਚ ਸੁਹਾਗਣ ਆਪ ਕਰਾਈਆ। ਮਨ ਵੈਰਾਗਣ ਇਕ ਉਪਜਾਏ, ਆਪਣਾ ਤੀਰ ਲਗਾਈਆ। ਵਿਕਾਰ ਤਿਆਗਣ ਮੇਲ ਮਿਲਾਏ, ਆਪ ਆਪਣੇ ਅੰਗਣ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦਏ ਸਮਝਾਈਆ। ਸ਼ਬਦ ਗੁਰ ਗੁਰੂ ਗੁਰ ਬਲਵਾਨਾ, ਗੁਰ ਗੁਰ ਏਕਾ ਰੰਗ ਸਮਾਇਆ। ਗੁਰਮੁਖਾਂ ਬੰਨ੍ਹੇ ਸਾਚਾ ਗਾਨਾ, ਜੁਗ ਜੁਗ ਆਪਣਾ ਸਗਨ ਮਨਾਇਆ। ਕਲਜੁਗ ਅੰਤਮ ਹੋ ਪਰਧਾਨਾ, ਨਾਨਕ ਨਿਰਗੁਣ ਜਾਮਾ ਪਾਇਆ। ਸਤਿਨਾਮ ਧੁਰ ਫ਼ਰਮਾਣਾ, ਲੋਕਮਾਤ ਆਪ ਸੁਣਾਇਆ। ਏਕਾ ਮਾਰਗ ਇਕ ਟਿਕਾਣਾ, ਇਸ਼ਟ ਦੇਵ ਇਕ ਵਖਾਇਆ। ਚਾਰ ਵਰਨਾਂ ਇਕ ਧਿਆਨਾ, ਊਚ ਨੀਚ ਨਾ ਕੋਇ ਬਣਾਇਆ । ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਸਣ ਇਕ ਮਕਾਨਾ, ਦੂਈ ਦਵੈਤ ਰਹਿਣ ਨਾ ਪਾਇਆ। ਗੁਰਮੁਖ ਚਲੇ ਹਰਿ ਹਰਿ ਭਾਣਾ, ਹਰਿ ਭਾਣਾ ਵਡ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਮੇਲ ਮਿਲਾਇਆ। ਈਸ਼ ਜੀਵ ਹਰਿ ਹਰਿ ਮੇਲਾ, ਘਰ ਮੰਦਰ ਆਪ ਕਰਾਇੰਦਾ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਵੇਖ ਵਖਾਇੰਦਾ। ਸੂਰਾ ਸਰਬੰਗ ਸੱਜਣ ਸੁਹੇਲਾ, ਨਾਮ ਮਰਦੰਗ ਇਕ ਵਜਾਇੰਦਾ। ਜਗਤ ਵਿਕਾਰਾ ਕਰੇ ਭੰਗ, ਇਕ ਇਕੱਲਾ ਖੇਲ ਖਿਲਾਇੰਦਾ। ਅਸਵ ਘੋੜੇ ਕਸੇ ਤੰਗ, ਲੋਆਂ ਪੁਰੀਆਂ ਪਾਰ ਕਰਾਇੰਦਾ। ਗੁਰਮੁਖਾਂ ਦਵਾਰਾ ਆਪੇ ਲੰਘ, ਆਪਣੀ ਝੋਲੀ ਅੱਗੇ ਡਾਹਿੰਦਾ। ਹਰਿਜਨ ਨਾ ਹੋਏ ਕਦੇ ਨੰਗ, ਖਿਮਾ ਗ਼ਰੀਬੀ ਆਪ ਹੰਢਾਇੰਦਾ। ਸਤਿਗੁਰ ਪੂਰਾ ਵਸੇ ਸਦਾ ਸੰਗ, ਵਿਛੜ ਕਦੇ ਨਾ ਜਾਇੰਦਾ। ਦੂਰ ਦੁਰਾਡਾ ਮੁਕਾਏ ਪੰਧ, ਸ਼ਬਦ ਬਿਬਾਣੇ ਆਪ ਬਿਠਾਇੰਦਾ। ਜਗਤ ਮਿਟਾਏ ਅੰਧੇਰਾ ਅੰਧ, ਗਿਆਨ ਭਾਨ ਇਕ ਵਖਾਇੰਦਾ। ਸ਼ਬਦ ਸੁਣਾਏ ਸੁਹਾਗੀ ਛੰਦ, ਆਪਣਾ ਰਾਗ ਆਪ ਅਲਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀ ਤੋੜ ਦਇਆ ਕਮਾਇੰਦਾ। ਘਰ ਮੰਦਰ ਚਾੜ੍ਹੇ ਸਾਚਾ ਚੰਦ, ਜੋਤ ਨਿਰੰਜਣ ਆਪ ਜਗਾਇੰਦਾ। ਦੂਈ ਦਵੈਤ ਭਰਮਾਂ ਮੇਟੇ ਕੰਧ, ਢਾਹ ਢਾਹ ਢੇਰੀ ਆਪ ਕਰਾਇੰਦਾ। ਇਕ ਉਪਜਾਏ ਪਰਮਾਨੰਦ, ਨਿਝ ਆਤਮ ਵੇਖ ਵਿਖਾਇੰਦਾ। ਹਰਿਜਨ ਰਸਨਾ ਲਾਏ ਨਾ ਮਦਿਰਾ ਮਾਸ ਗੰਦ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਸ਼ਬਦ ਅਨਾਦਿ ਬੱਤੀ ਦੰਦ, ਧੁਨ ਸਤਾਰ ਆਪ ਵਜਾਇੰਦਾ। ਜਗਤ ਜਗਦੀਸ਼ਰ ਜੁਗ ਜੁਗ ਆਪਣੀ ਵੰਡਣ ਆਪੇ ਵੰਡ, ਗੁਰਮੁਖਾਂ ਝੋਲੀ ਪਾਇੰਦਾ। ਨਾਤਾ ਤੋੜੇ ਭੇਖ ਪਖੰਡ, ਗੁਰਮਤ ਸਾਚੀ ਇਕ ਸਮਝਾਇੰਦਾ। ਗੁਰਸਿਖ ਨਾਰ ਨਾ ਹੋਏ ਰੰਡ, ਜੋ ਜਨ ਹਰਿ ਹਰਿ ਕੰਤ ਮਨਾਇੰਦਾ। ਲੇਖਾ ਚੁਕਾਏ ਜੇਰਜ ਅੰਡ, ਲੱਖ ਚੁਰਾਸੀ ਪੰਧ ਮੁਕਾਇੰਦਾ। ਗੁਰਸਿਖਾਂ ਭਾਰ ਸਤਿਗੁਰ ਪੂਰਾ ਆਪਣੇ ਸਿਰ ਚੁੱਕੇ ਪੰਡ, ਗੁਰ ਗੋਬਿੰਦ ਸਾਚਾ ਮਾਰਗ ਮਾਤ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵਿਛੜੇ ਆਪ ਮਿਲਾਇੰਦਾ। ਸਤਿਗੁਰ ਪੂਰੇ ਰਾਖੋ ਟੇਕ, ਦੂਸਰ ਅਵਰ ਨਾ ਕੋਇ ਸਰਨਾਈਆ। ਬੁਧ ਸਵਾਣੀ ਕਰੇ ਬਬੇਕ, ਨਾਮ ਬਬੇਕ ਨਾਲ ਮਿਲਾਈਆ। ਮਤ ਮਤਵਾਲੀ ਲਏ ਵੇਖ, ਦਰ ਦਵਾਰਾ ਫੋਲ ਫੁਲਾਈਆ। ਮਨ ਮਨੂਆਂ ਨਾ ਕਰੇ ਭੇਖ, ਦਹਿ ਦਿਸ਼ਾਂ ਨਾ ਫੇਰੀ ਪਾਈਆ। ਮੇਟਣਹਾਰਾ ਬਿਧਨਾ ਲੇਖ, ਆਪਣੀ ਬਿਧ ਦਏ ਜਣਾਈਆ। ਨੇਤਰ ਲੋਚਣ ਨੈਣਾ ਦਰਸਨ ਲੈਣਾ ਪੇਖ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪੂਜਾ ਪਾਠ ਕਰੇ ਪੜ੍ਹਾਈਆ। ਸਾਚੀ ਪੂਜਾ ਪਾਠ ਕਾਇਆ ਘਰ, ਹਰਿ ਮੰਦਰ ਆਪ ਸੁਹਾਇੰਦਾ। ਗੁਰਮੁਖ ਅੱਖਰ ਲੈਣਾ ਪੜ੍ਹ, ਜਗਤ ਵਿਦਿਆ ਮੋਹ ਚੁਕਾਇੰਦਾ। ਸਾਚੀ ਕਿਰਪਾ ਆਪੇ ਕਰ, ਅਕਿਰਤਘਨ ਆਪ ਤਰਾਇੰਦਾ। ਆਲਸ ਨਿੰਦਰਾ ਦੇਵੇ ਹਰਿ, ਸੁਫ਼ਨ ਸਖੋਪਤ ਵੇਖ ਵਖਾਇੰਦਾ। ਜਾਗਰਤ ਫੜਾਏ ਆਪਣਾ ਲੜ, ਤੁਰੀਆ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਮੇਲ ਮਿਲਾਇੰਦਾ। ਸਤਿਗੁਰ ਪੂਰਾ ਦੀਨ ਦਿਆਲ, ਗੁਰਸਿਖਾਂ ਆਪ ਤਰਾਈਆ। ਏਕਾ ਵਸਤ ਦੇਵੇ ਨਾਮ ਸੱਚਾ ਧੰਨ ਮਾਲ, ਚੋਰ ਯਾਰ ਲੁੱਟ ਕੋਇ ਨਾ ਜਾਈਆ। ਰਾਮ ਕ੍ਰਿਸ਼ਨ ਨਾਮ ਸਤਿ ਵਾਹਿਗੁਰੂ ਅੱਖਰ ਇਕ ਸਖਾਲ, ਮਨ ਸੁਖ ਏਕਾ ਰੰਗ ਰੰਗਾਈਆ। ਐਨਲਹਕ ਬਣ ਦਲਾਲ, ਕਲਮਾ ਅਮਾਮ ਨਬੀ ਰਸੂਲ ਆਪ ਪੜ੍ਹਾਈਆ। ਦੋ ਜਹਾਨਾਂ ਰਿਹਾ ਰਾਹ ਤੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਮ ਰੱਖੇ ਵਡਿਆਈਆ। ਹਰਿ ਨਾਮ ਵਡਿਆਈ ਵਡ, ਵਡ ਵੱਡਾ ਆਪ ਉਪਾਇੰਦਾ। ਜੁਗ ਜੁਗ ਨਿਸ਼ਾਨਾ ਮਾਤ ਗੱਡ, ਲੋਕਮਾਤ ਆਪ ਝੁਲਾਇੰਦਾ। ਗੁਰਮੁਖ ਗੁਰਸਿਖ ਲਖ ਚੁਰਾਸੀ ਵਿਚੋਂ ਕੱਢ, ਆਪ ਆਪਣਾ ਲਾਡ ਲਡਾਇੰਦਾ। ਲੇਖਾ ਜਾਣੇ ਅੰਧੇਰੀ ਖੱਡ, ਡੂੰਘੀ ਕੰਦਰ ਫੋਲ ਫੁਲਾਇੰਦਾ। ਜਿਸ ਜਨ ਅੰਮ੍ਰਿਤ ਜਾਮ ਪਿਆਏ ਮਦਿ, ਅੱਠੇ ਪਹਿਰ ਖ਼ੁਮਾਰ ਵਖਾਇੰਦਾ। ਨਾਮ ਵਜਾਏ ਧੁਨ ਨਾਦ, ਸਾਚਾ ਅਨਹਦ ਆਪ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਸ਼ਟ ਰੂਪ ਦ੍ਰਿੜਾਇੰਦਾ। ਏਕਾ ਇਸ਼ਟ ਪੁਰਖ ਅਕਾਲ, ਨਿਰਗੁਣ ਦਾਤਾ ਬੇਪਰਵਾਹੀਆ। ਕਲਜੁਗ ਚਲੇ ਅਵੱਲੜੀ ਚਾਲ, ਬੇਹੰਗਮ ਇਕ ਰਖਾਈਆ। ਨਾਲ ਰਖਾਏ ਕਾਲ ਮਹਾਂਕਾਲ, ਦੋ ਜਹਾਨਾਂ ਫੇਰਾ ਪਾਈਆ। ਲੋਆਂ ਪੁਰੀਆਂ ਬਣ ਦਲਾਲ, ਬ੍ਰਹਿਮੰਡ ਖੰਡ ਵੇਖੇ ਥਾਉਂ ਥਾਈਆ। ਲੱਖ ਚੁਰਾਸੀ ਆਦਿ ਜੁਗਾਦਿ ਕਰੇ ਪ੍ਰਿਤਪਾਲ, ਸ਼ਬਦ ਸਰੂਪੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਹ ਦਏ ਵਖਾਈਆ। ਸਤਿਗੁਰ ਸੱਚਾ ਰਾਹ, ਲੋਕਮਾਤ ਚਲਾਇੰਦਾ। ਗੁਰਮੁਖਾਂ ਦੇਵੇ ਸਚ ਸਲਾਹ, ਜਗਤ ਹੰਕਾਰ ਵਿਕਾਰ ਮਿਟਾਇੰਦਾ। ਸ੍ਰਿਸ਼ਟ ਸਬਾਈ ਜਾਨਣਾ ਭੈਣ ਭਰਾ, ਪਿਤਾ ਮਾਂ ਸਰਬ ਰੂਪ ਵਟਾਇੰਦਾ। ਏਕਾ ਨਾਰੀ ਅੰਗ ਲਗਾ, ਕੰਤ ਸੁਹਾਗੀ ਸੇਜ ਸੁਹਾਇੰਦਾ। ਏਕਾ ਇਸ਼ਟ ਗੁਰਦੇਵ ਮਨਾ, ਘਰ ਏਕਾ ਸੀਸ ਝੁਕਾਇੰਦਾ। ਸਾਧ ਸੰਤ ਏਕਾ ਮੰਤ ਰਹੇ ਜਪਾ, ਜਪਤ ਜਪਤ ਜਪਤ ਸੁਖ ਪਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਪਕੜੇ ਬਾਂਹ, ਬੇੜਾ ਪਾਰ ਨਾ ਕੋਇ ਕਰਾਇੰਦਾ। ਕੋਟੀ ਕੋਟ ਸਹੰਸਰ ਮੁਖ ਸ਼ੇਸ਼ ਗਾਏ ਨਾਂ, ਦੋ ਸਹੰਸਰ ਜਿਹਵਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਵਖਾਇੰਦਾ। ਜੁਗ ਜੁਗ ਨਾਉਂ ਵਖਾਣਦਾ, ਬੇਅੰਤ ਬੇਪਰਵਾਹ। ਸੰਤ ਸੁਹੇਲੇ ਆਪੇ ਜਾਣਦਾ, ਆਪ ਆਪਣੀ ਦਇਆ ਕਮਾ। ਨਾਤਾ ਤੋੜੇ ਜੀਵ ਜਹਾਨ ਦਾ, ਜੀਵਣ ਜੁਗਤ ਇਕ ਜਣਾ। ਮੇਲ ਮਿਲਾਏ ਸ੍ਰੀ ਭਗਵਾਨ ਦਾ, ਜੋ ਜਨ ਚਰਨੀ ਡਿਗੇ ਆ। ਪੰਧ ਮੁੱਕੇ ਮਨ ਸ਼ੈਤਾਨ ਦਾ, ਪੰਚਮ ਚੋਟ ਨਾ ਸਕੇ ਲਾ। ਪਰਕਾਸ਼ ਵਖਾਏ ਸਚ ਮਕਾਨ ਦਾ, ਨਿਰਗੁਣ ਦੀਪ ਜੋਤ ਜਗਾ। ਰਾਗ ਸੁਣਾਏ ਸ਼ਬਦ ਧੁਨਕਾਨ ਦਾ, ਘਰ ਅਨਹਦ ਸ਼ਬਦ ਵਜਾ। ਪੰਧ ਮੁਕਾਏ ਦੋ ਜਹਾਨ ਦਾ, ਫੜ ਬਾਹੋਂ ਗਲੇ ਲਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਦਏ ਸਮਝਾ। ਏਕਾ ਮਾਰਗ ਸਤਿਗੁਰ ਚਰਨ, ਦੂਸਰ ਓਟ ਨਾ ਕੋਇ ਰਖਾਈਆ। ਸਤਿਗੁਰ ਪੂਰਾ ਖੋਲ੍ਹੇ ਹਰਨ ਫਰਨ, ਨਿਜ ਨੇਤਰ ਕਰ ਰੁਸ਼ਨਾਈਆ। ਰਾਏ ਧਰਮ ਚੁੱਕੇ ਡਰਨ, ਲਾੜੀ ਮੌਤ ਨਾ ਕਰੇ ਕੁੜਮਾਈਆ। ਆਪਣੀ ਵਰਨੀ ਆਪੇ ਵਰੇ, ਵਰਨ ਗੋਤ ਨਾ ਕੋਇ ਵਖਾਈਆ। ਆਪਣੀ ਕਿਰਪਾ ਆਪੇ ਕਰੇ ਹਰਿ ਹਰੇ, ਆਪਣੀ ਸੇਵ ਆਪ ਲਗਾਈਆ। ਗੁਰਸਿਖ ਵਿਰਲਾ ਮਾਤ ਨਾ ਡਰੇ, ਧਰਮ ਰਾਏ ਨਾ ਦਏ ਸਜ਼ਾਈਆ। ਚਿਤਰ ਗੁਪਤ ਨਾ ਹੱਥ ਲੇਖਾ ਫੜੇ, ਹਿਸਾਬ ਕਿਤਾਬ ਨਾ ਕੋਇ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਫੇਰ ਘਾੜਨ ਘੜੇ, ਘੜ ਭਾਂਡੇ ਨਾ ਕੋਇ ਭੰਨਾਈਆ। ਸਤਿਗੁਰ ਪੂਰਾ ਆਪ ਬੰਧਾਏ ਆਪਣੇ ਲੜੇ, ਨਾਮ ਪੱਲੂ ਇਕ ਰਖਾਈਆ। ਉਚ ਮਹੱਲੇ ਲੈ ਕੇ ਚੜ੍ਹੇ, ਦਿਸ ਕਿਸੇ ਨਾ ਆਈਆ । ਆਪ ਵਸਾਏ ਆਪਣੇ ਘਰੇ, ਸਚਖੰਡ ਦਵਾਰਾ ਸੋਭਾ ਪਾਈਆ। ਜੋਤੀ ਜੋਤ ਆਪੇ ਰਲੇ, ਜੋਤੀ ਜੋਤ ਜੋਤ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਈਆ। ਤਾਰਨਹਾਰਾ ਇਕ ਗੁਰਦੇਵ, ਸ਼ਬਦੀ ਸ਼ਬਦ ਸੁਣਾਇੰਦਾ। ਅੰਦਰ ਮੰਦਰ ਸਾਚੀ ਸੇਵ, ਦਿਵਸ ਰੈਣ ਕਰਾਇੰਦਾ। ਦੁਖ ਨਿਵਾਰਨ ਅਲੱਖ ਅਭੇਵ, ਸੁਖ ਸਹਿਜ ਸਹਿਜ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਸਚ ਸਲਾਹ, ਸਤਿਗੁਰ ਪੂਰਾ ਬਣੇ ਮਲਾਹ, ਇਕ ਜਪਾਏ ਸਾਚਾ ਨਾਂ, ਨਾਮ ਨਿਧਾਨਾ ਸ੍ਰੀ ਭਗਵਾਨਾ ਆਦਿ ਜੁਗਾਦਿ ਵਿਚ ਬ੍ਰਹਿਮਾਦ, ਬ੍ਰਹਮ ਪਾਰਬ੍ਰਹਮ ਈਸ਼ ਜੀਵ ਜਗਤ ਜਗਦੀਸ਼ਰ ਸਰਬ ਜੀਆਂ ਬਣ ਏਕਾ ਈਸ਼ਰ, ਏਕ ਦੇਵ ਦੇਵ ਆਤਮਾ ਆਪ ਸਮਝਾਇੰਦਾ। ਜੀਵ ਜੰਤ, ਸਤਿਗੁਰ ਪੂਰਾ ਸ਼ਬਦ ਚਲਾਇੰਦਾ। ਜੁਗ ਜੁਗ ਮਹਿਮਾ ਗਣਤ ਅਗਣਤ, ਆਪਣਾ ਲੇਖਾ ਆਪ ਲਿਖਾਇੰਦਾ । ਕਰੇ ਖੇਲ ਆਦਿ ਅੰਤ, ਅਕਲ ਕਲਧਾਰੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕੀ ਬਾਣੀ ਹਰਿ ਹਰਿ ਆਪ ਅਲਾਇੰਦਾ। ਹਰਿ ਕੀ ਬਾਣੀ ਹਰਿ ਕਾ ਰੂਪ, ਜੀਵ ਜੰਤ ਸਕੇ ਨਾ ਕੋਇ ਜਣਾਈਆ। ਮਨ ਮਤ ਬੁਧ ਦਰ ਦਵਾਰ ਖਲੋਤੀ ਮੰਗੇ ਮੰਗ, ਪੁਰਖ ਅਬਿਨਾਸ਼ੀ ਸਾਚੀ ਵਸਤ ਨਾ ਝੋਲੀ ਪਾਈਆ । ਦਰਗਹਿ ਸਾਚੀ ਵੱਜੇ ਇਕ ਮਰਦੰਗ, ਸੂਰਾ ਸਰਬੰਗ ਆਪ ਹੋ ਵਜਾਈਆ। ਸਾਚੇ ਪੌੜ੍ਹੇ ਸਚਖੰਡ ਦਵਾਰ ਸੁਹਾਏ ਲੰਘ, ਆਪਣਾ ਆਸਣ ਪੁਰਖ ਅਬਿਨਾਸ਼ਨ ਆਪੇ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਕਰ, ਸ਼ਬਦੀ ਆਪਣਾ ਨਾਉਂ ਧਰਾਈਆ। ਸ਼ਬਦੀ ਬੋਲੇ ਆਪਣਾ ਬੋਲ, ਬੋਲ ਜੈਕਾਰਾ ਇਕ ਰਖਾਇੰਦਾ। ਏਕਾ ਕੰਡਾ ਏਕਾ ਤੋਲ, ਤੋਲਣਹਾਰਾ ਇਕ ਅਖਵਾਇੰਦਾ। ਏਕਾ ਹੱਟ ਵਣਜਾਰਾ ਖੋਲ੍ਹ, ਸਾਚੀ ਵਸਤ ਆਪ ਧਰਾਇੰਦਾ। ਆਦਿ ਜੁਗਾਦੀ ਰਹੇ ਅਡੋਲ, ਸ੍ਰਿਸ਼ਟ ਸਬਾਈ ਆਪ ਡੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਦ ਹਰਿ ਬ੍ਰਹਿਮਾਦ, ਆਦਿ ਜੁਗਾਦਿ ਵਜਾਇੰਦਾ।
