Granth 09 Likhat 165: 13 Bhadro 2017 Bikarmi Gulzar Singh de Greh Pind Shahoke Jila Ferozepur

੧੩ ਭਾਦਰੋਂ ੨੦੧੭ ਬਿਕ੍ਰਮੀ ਗੁਲਜ਼ਾਰ ਸਿੰਘ ਦੇ ਗ੍ਰਹਿ ਪਿੰਡ ਸ਼ਾਹੋਕੇ ਜ਼ਿਲਾ ਫਿਰੋਜ਼ ਪੁਰ

ਸਤਿ ਪੁਰਖ ਨਿਰੰਜਣ ਵਡ ਮਿਹਰਵਾਨ, ਅਕਲ ਕਲ ਬੇਪਰਵਾਹੀਆ। ਸੋ ਪੁਰਖ ਨਿਰੰਜਣ ਰੂਪ ਮਹਾਨ, ਜੋਤੀ ਜੋਤ ਨੂਰ ਰੁਸ਼ਨਾਈਆ। ਹਰਿ ਪੁਰਖ ਨਿਰੰਜਣ ਗੁਣ ਨਿਧਾਨ, ਗੁਣਵੰਤਾ ਭੇਵ ਨਾ ਰਾਈਆ। ਏਕੰਕਾਰਾ ਖੇਲੇ ਖੇਲ ਮਹਾਨ, ਕੁਲ ਆਪਣੀ ਆਪ ਉਪਜਾਈਆ। ਸ੍ਰੀ ਭਗਵਾਨ ਵਸੇ ਸਚ ਮਕਾਨ, ਸਚਖੰਡ ਦਵਾਰਾ ਆਪ ਸੁਹਾਈਆ। ਅਬਿਨਾਸ਼ੀ ਕਰਤਾ ਹੋ ਮਿਹਰਵਾਨ, ਥਿਰ ਘਰ ਸਾਚੀ ਸੇਜ ਸੁਹਾਈਆ। ਪਾਰਬ੍ਰਹਮ ਆਪਣਾ ਘਰ ਪਛਾਣ, ਆਪਣਾ ਪਰਦਾ ਦਏ ਚੁਕਾਈਆ। ਇਕ ਅਕੱਲਾ ਜੋਧਾ ਸੂਰਬੀਰ ਬਲਵਾਨ, ਸ਼ਾਹ ਸੁਲਤਾਨ ਆਪ ਅਖਵਾਈਆ। ਦੋ ਜਹਾਨਾਂ ਰਾਜ ਰਾਜਾਨ, ਸਚ ਸਿੰਘਾਸਣ ਸੋਭਾ ਪਾਈਆ। ਤਖ਼ਤ ਤਾਜ ਇਕ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਧਰਾਈਆ। ਨਿਰਗੁਣ ਦਾਤਾ ਹਰਿ ਨਿਰੰਕਾਰ, ਨਿਰਵੈਰ ਆਪਣੀ ਖੇਲ ਖਿਲਾਇੰਦਾ। ਪੁਰਖ ਬਿਧਾਤਾ ਸ਼ਾਹ ਸਿਕਦਾਰ, ਘਰ ਸਾਚਾ ਤਖ਼ਤ ਸੁਹਾਇੰਦਾ। ਉਤਮ ਜ਼ਾਤਾ ਗਿਰਵਰ ਗਿਰਧਾਰ, ਕਮਲਾਪਾਤਾ ਨੂਰ ਨੂਰ ਵਿਚ ਟਿਕਾਇੰਦਾ। ਨਾਦੀ ਗਾਥਾ ਧੁਰ ਜੈਕਾਰ, ਸ਼ਬਦ ਸ਼ਬਦੀ ਰਾਗ ਅਲਾਇੰਦਾ। ਪੁਰਖ ਸਮਰਥਾ ਅਗੰਮ ਅਪਾਰ, ਅਲੱਖ ਅਗੋਚਰ ਆਪਣੀ ਖੇਲ ਖਿਲਾਇੰਦਾ। ਚਲਾਏ ਰਾਥਾ ਬੇਐਬ ਪਰਵਰਦਿਗਾਰ, ਸਾਚੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਵੇਸ ਵਟਾਇੰਦਾ। ਇਕ ਅਕੱਲਾ ਏਕੰਕਾਰ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਵਸੇ ਸਚ ਦਵਾਰ, ਸਤਿ ਸਤਿਵਾਦੀ ਬੇਪਰਵਾਹੀਆ। ਥਿਰ ਘਰ ਖੋਲ੍ਹ ਇਕ ਕਿਵਾੜ, ਨਿਝ ਘਰ ਬੈਠਾ ਜੋਤ ਜਗਾਈਆ। ਤਖ਼ਤ ਨਿਵਾਸੀ ਬੇਐਬ ਪਰਵਰਦਿਗਾਰ, ਨੂਰੋ ਨੂਰ ਨੂਰ ਅਲਾਹੀਆ। ਸ਼ਾਹੋ ਭੂਪ ਬਣ ਸਿਕਦਾਰ, ਹੁਕਮੀ ਹੁਕਮ ਆਪ ਸੁਣਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਰੱਖ ਕਰਤਾਰ, ਆਪਣੀ ਖੇਲ ਆਪ ਖਲਾਇੰਦਾ। ਨਿਰਗੁਣ ਰੂਪ ਹੋ ਉਜਿਆਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਕੰਤ ਨਿਰਗੁਣ ਭਤਾਰ, ਨਿਰਗੁਣ ਸਾਚੀ ਸੇਜ ਹੰਢਾਇੰਦਾ। ਨਿਰਗੁਣ ਮੀਤ ਨਿਰਗੁਣ ਮੁਰਾਰ, ਨਿਰਗੁਣ ਸਾਚਾ ਸੰਗ ਨਿਭਾਇੰਦਾ। ਨਿਰਗੁਣ ਦਰ ਘਰ ਸਾਚੇ ਵਸੇ ਵਸਣਹਾਰ, ਤਖ਼ਤ ਸੁਹੰਜਣਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਲ ਰਖਾਇੰਦਾ। ਆਪਣਾ ਬਲ ਰੱਖਣਹਾਰਾ, ਆਦਿ ਜੁਗਾਦਿ ਸਮਾਇਆ। ਇਕ ਅਕੱਲਾ ਏਕੰਕਾਰਾ, ਆਪਣੀ ਕਰਨੀ ਆਪ ਕਮਾਇਆ। ਸਚਖੰਡ ਵਸੇ ਸਚ ਦਵਾਰਾ, ਮਹੱਲ ਅਟੱਲ ਆਪ ਸੁਹਾਇਆ। ਛੱਪਰ ਛੰਨ ਨਾ ਕੋਈ ਸਹਾਰਾ, ਚਾਰ ਦਿਵਾਰ ਨਾ ਕੋਈ ਬਣਾਇਆ। ਨਾ ਕੋਈ ਰਾਗੀ ਨਾਦੀ ਗਾਏ ਵਾਰਾ, ਤਾਲ ਤਲਵਾੜਾ ਨਾ ਕੋਈ ਵਜਾਇਆ। ਨਾ ਕੋਈ ਖਾਣੀ ਬਾਣੀ ਕਰੇ ਪੁਕਾਰਾ, ਊਚੀ ਕੂਕ ਨਾ ਕੋਈ ਸੁਣਾਇਆ। ਨਾ ਕੋਈ ਬ੍ਰਹਮਾ ਵਿਸ਼ਨ ਸ਼ਿਵ ਵੰਡੇ ਭੰਡਾਰਾ, ਤ੍ਰੈਗੁਣ ਮੂਲ ਨਾ ਕੋਈ ਰਖਾਇਆ। ਪੰਜ ਤਤ ਨਾ ਕਰੇ ਕੋਈ ਅਕਾਰਾ, ਸਰਗੁਣ ਰੂਪ ਨਾ ਕੋਈ ਵਟਾਇਆ। ਸਾਧ ਸੰਤ ਨਾ ਕੋਈ ਦੁਲਾਰਾ, ਭਗਤ ਭਗਵੰਤ ਨਾ ਕੋਈ ਉਠਾਇਆ। ਗੁਰ ਪੀਰ ਨਾ ਕੋਇ ਅਵਤਾਰਾ, ਰੂਪ ਰੇਖ ਨਾ ਕੋਇ ਪਰਗਟਾਇਆ। ਇਕ ਅਕੱਲਾ ਖੇਲ ਨਿਆਰਾ, ਨਿਰਗੁਣ ਨਰ ਹਰਿ ਨਰਾਇਣ ਆਪਣਾ ਆਪ ਕਰਾਇਆ। ਸ਼ਾਹੋ ਭੂਪ ਬਣ ਵਣਜਾਰਾ, ਪੁਰਖ ਅਬਿਨਾਸ਼ੀ ਆਪਣਾ ਵਣਜ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪ ਪਰਗਟਾਇਆ। ਆਪਣਾ ਰੂਪ ਅਨਭਵ ਪਰਕਾਸ਼, ਪੁਰਖ ਅਬਿਨਾਸ਼ੀ ਆਪ ਉਪਜਾਈਆ। ਆਦਿ ਜੁਗਾਦਿ ਰਹੇ ਅਬਿਨਾਸ਼, ਨਿਹਚਲ ਧਾਮ ਡੇਰਾ ਲਾਈਆ। ਦਰਗਹਿ ਸਾਚੀ ਰੱਖੇ ਵਾਸ, ਘਰ ਆਪਣੇ ਜੋਤ ਜਗਾਈਆ। ਆਪ ਆਪਣੀ ਪੂਰੀ ਕਰੇ ਆਸ, ਆਸਾ ਮਨਸਾ ਨਾ ਕੋਇ ਬਣਾਈਆ। ਨਾ ਕੋਈ ਪ੍ਰਿਥਮੀ ਨਾ ਅਕਾਸ਼, ਗਗਨ ਮੰਡਲ ਨਾ ਕੋਇ ਉਪਾਈਆ। ਨਾ ਕੋਈ ਗੋਪੀ ਕਾਹਨ ਪਾਏ ਰਾਸ, ਸਗਲਾ ਯਾਰ ਨਾ ਕੋਇ ਵਖਾਈਆ। ਨਾ ਕੋਈ ਪਵਣ ਨਾ ਸਵਾਸ, ਪਵਣ ਪਵਣ ਨਾ ਕੋਈ ਸਮਾਈਆ। ਨਾ ਕੋਈ ਸੇਵਕ ਨਾ ਕੋਈ ਦਾਸ, ਦਾਸੀ ਰੂਪ ਨਾ ਕੋਇ ਵਟਾਈਆ। ਨਾ ਕੋਈ ਕਰੇ ਬੰਦ ਖ਼ਲਾਸ, ਲੱਖ ਚੁਰਾਸੀ ਨਾ ਕੋਇ ਭਵਾਈਆ। ਨਾ ਕੋਈ ਲੇਖਾ ਦਸ ਦਸ ਮਾਸ, ਮਾਤ ਗਰਭ ਨਾ ਡੇਰਾ ਲਾਈਆ। ਪਾਰਬ੍ਰਹਮ ਆਪਣੇ ਘਰ ਖੇਲੇ ਖੇਲ ਤਮਾਸ਼, ਨਿਰਗੁਣ ਦਾਤਾ ਬੇਪਰਵਾਹੀਆ। ਆਪਣੀ ਜੋਤੀ ਜੋਤ ਪਰਕਾਸ਼, ਜੋਤੀ ਜਾਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਸਚ ਮਹੱਲਾ, ਨਿਰਗੁਣ ਨਿਰਵੈਰ ਨਿਰਾਕਾਰ ਵਸਿਆ ਇਕ ਅਕੱਲਾ, ਆਪਣਾ ਬੰਕ ਆਪ ਸੁਹਾਈਆ। ਅਬਿਨਾਸ਼ ਸੁਹਾਏ ਸੋਭਾਵੰਤ ਹਰਿ ਕਰਤਾਰ, ਜੂਨੀ ਰਹਿਤ ਰੂਪ ਵਟਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਮੂਰਤ ਅਕਾਲ ਆਪ ਪਰਗਟਾਇੰਦਾ। ਆਪ ਉਪਜਾਏ ਆਪਣੀ ਧਾਰ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਮਰੇ ਨਾ ਜੰਮੇ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸੁਹਾਏ ਸਚ ਦਵਾਰ। ਸਚਖੰਡ ਦਵਾਰਾ ਭੇਵ ਅਵੱਲਾ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ। ਆਪ ਵਸਾਏ ਆਪਣਾ ਸਚ ਮਹੱਲਾ, ਦੀਵਾ ਬਾਤੀ ਕਰ ਰੁਸ਼ਨਾਈਆ। ਸਚ ਸਿੰਘਾਸਣ ਏਕਾ ਮੱਲਾ, ਸ਼ਾਹੋ ਭੂਪ ਬਣ ਵਡ ਵਡਿਆਈਆ। ਆਪਣਾ ਸੰਦੇਸ਼ ਨਰ ਨਰੇਸ਼ ਆਪੇ ਘੱਲਾ, ਧੁਰ ਦੀ ਬਾਣੀ ਬਾਣ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਏ ਵਡਿਆਈਆ। ਸਚਖੰਡ ਉਪਾਇਆ ਆਪ ਹਰਿ, ਆਪਣੀ ਸੇਵਾ ਆਪ ਕਮਾਇੰਦਾ। ਚਾਰ ਦੀਵਾਰੀ ਨਾ ਦਿਸੇ ਘਰ, ਸੂਰਜ ਚੰਨ ਨਾ ਕੋਇ ਚੜ੍ਹਾਇੰਦਾ। ਇਕ ਅਕੱਲਾ ਅੰਦਰ ਬੈਠਾ ਵੜ, ਰੂਪ ਰੰਗ ਨਾ ਕੋਇ ਵਖਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਚੇਤਨ ਜੜ ਨਾ ਰੂਪ ਧਰਾਇੰਦਾ। ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਇਸ਼ਟ ਦੇਵ ਨਾ ਕੋਇ ਮਨਾਇੰਦਾ। ਧੁਰ ਦਰਬਾਰ ਹਰਿ ਨਿਰੰਕਾਰ ਸਚ ਦਵਾਰੇ ਆਪੇ ਖੜ੍ਹ, ਆਪ ਆਪਣੀ ਅਲੱਖ ਜਗਾਇੰਦਾ। ਸਾਚੇ ਪੌੜੇ ਆਪੇ ਚੜ੍ਹ, ਸਾਚੇ ਮੰਦਰ ਸੋਭਾ ਪਾਇੰਦਾ। ਆਪਣਾ ਘਾੜਨ ਆਪੇ ਘੜ, ਹਰਿ ਜੂ ਹਰਿ ਮੰਦਰ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕੰਕਾਰਾ ਆਪਣਾ ਦਵਾਰਾ ਆਪ ਸੁਹਾਇੰਦਾ। ਸਾਚੀ ਸੇਜਾ ਸੁਤਾ ਹਰਿ ਹਰਿ ਕੰਤ, ਆਪਣੀ ਸੇਜ ਆਪ ਹੰਢਾਇੰਦਾ। ਆਪੇ ਰੰਗ ਰੰਗੀਲਾ ਰੰਗ ਰੰਗਾਏ ਇਕ ਬਸੰਤ, ਉਤਰ ਕਦੇ ਨਾ ਜਾਇੰਦਾ। ਆਪੇ ਆਦਿ ਆਪੇ ਅੰਤ, ਮਧ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰਾ ਆਪ ਵਡਿਆਇੰਦਾ। ਸਚਖੰਡ ਦਵਾਰਾ ਵਡ ਵਡਿਆਈ, ਪੁਰਖ ਅਕਾਲ ਆਪ ਵਡਿਆਇੰਦਾ। ਆਦਿ ਨਿਰੰਜਣ ਨਿਰਗੁਣ ਜੋਤ ਕਰ ਰੁਸ਼ਨਾਈ, ਦੀਪ ਉਜਾਲਾ ਇਕ ਵਖਾਇੰਦਾ। ਆਪਣੇ ਮੰਦਰ ਆਪਣੇ ਘਰ ਹਰਿ ਹਰਿ ਕਰੇ ਆਪ ਕੁੜਮਾਈ, ਸਾਚਾ ਸਗਨ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਦੇਵੇ ਵਰ, ਸਚਖੰਡ ਦਰਵਾਜ਼ਾ ਆਪ ਸੁਹਾਇੰਦਾ। ਸਚਖੰਡ ਸਚ ਦਰਵਾਜਾ, ਹਰਿ ਹਰਿ ਆਪ ਖੁਲ੍ਹਾਇੰਦਾ। ਅੰਦਰ ਵੜ ਗ਼ਰੀਬ ਨਵਾਜਾ, ਆਪਣਾ ਪਰਦਾ ਆਪੇ ਲਾਹਿੰਦਾ। ਆਪੇ ਸ਼ਾਹੋ ਭੂਪ ਬਣ ਰਾਜਨ ਰਾਜਾ, ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾਇੰਦਾ। ਆਪੇ ਚਲਾਏ ਆਪਣਾ ਜਹਾਜਾ, ਆਪਣਾ ਬੇੜਾ ਆਪ ਤਰਾਇੰਦਾ। ਆਪੇ ਰੱਖੇ ਆਪਣੀ ਲਾਜਾ, ਲਾਜਾਵੰਤ ਆਪ ਹੋ ਜਾਇੰਦਾ। ਆਪੇ ਆਦਿ ਜੁਗਾਦਿ ਫਿਰੇ ਭਾਜਾ, ਨਿਰਗੁਣ ਨਿਰਗੁਣ ਸੇਵ ਕਮਾਇੰਦਾ। ਸਚਖੰਡ ਦਵਾਰੇ ਰਚਿਆ ਕਾਜਾ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਉਪਾਇੰਦਾ। ਸਚਖੰਡ ਦਵਾਰਾ ਪਾਇਆ, ਸਾਚਾ ਹਰਿ ਬੇਅੰਤ। ਆਪਣਾ ਰੂਪ ਆਪ ਪਰਗਟਾਇਆ, ਦਰ ਘਰ ਸਾਚੇ ਸੋਭਾਵੰਤ। ਸ਼ਬਦ ਅਗੰਮੀ ਇਕ ਚਲਾਇਆ, ਤੁਰੀਆ ਰਾਗ ਨਾਦ ਸੁਨੰਤ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਮਹਿਮਾ ਗਾਏ ਹਰਿ ਬੇਅੰਤ। ਵੇਦ ਕਤੇਬ ਭੇਵ ਨਾ ਰਾਇਆ, ਰਾਹ ਤੱਕਣ ਸਾਧ ਸੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੋਲ੍ਹਿਆ, ਏਕੰਕਾਰਾ ਆਪੇ ਬੋਲਿਆ, ਆਪੇ ਮਣੀਆ ਆਪੇ ਮਣਤ। ਸਚਖੰਡ ਦਵਾਰਾ ਹਰਿ ਸੁਹੰਜਣਾ, ਨਰ ਹਰਿ ਨਰਾਇਣ ਆਪ ਸੁਹਾਈਆ। ਦੀਪਕ ਜੋਤ ਜਗੇ ਇਕ ਨਿਰੰਜਣਾ, ਆਦਿ ਨਿਰੰਜਣ ਆਪ ਜਗਾਈਆ। ਸਾਚੇ ਤਖ਼ਤ ਬੈਠਾ ਦਰਦ ਦੁਖ ਭੈ ਭੰਜਨਾ, ਭੈ ਭੌ ਆਪਣੇ ਹੱਥ ਰਖਾਈਆ। ਨਾ ਘੜਿਆ ਨਾ ਭੱਜਣਾ, ਮਰਨ ਜਨਮ ਵਿਚ ਨਾ ਆਈਆ। ਆਦਿ ਜੁਗਾਦੀ ਸਾਚਾ ਸੱਜਣਾ, ਸਚਖੰਡ ਬੈਠਾ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਆਪੇ ਚਲੇ ਆਪਣੀ ਚਾਲਾ, ਧੁਰ ਦੀ ਚਾਲ ਇਕ ਰਖਾਈਆ। ਪੁਰਖ ਅਕਾਲ ਦੀਨ ਦਿਆਲ, ਦਇਆਨਿਧ ਹਰਿ ਅਖਵਾਇੰਦਾ। ਸਚਖੰਡ ਸੱਚੀ ਧਰਮਸਾਲ, ਸਚ ਸਿੰਘਾਸਣ ਸੋਭਾ ਪਾਇੰਦਾ। ਏਕਾ ਜੋਤੀ ਏਕਾ ਬਾਲ, ਪਰਕਾਸ਼ ਪਰਕਾਸ਼ ਵਿਚ ਟਿਕਾਇੰਦਾ। ਆਪਣੀ ਘਾਲੇ ਆਪੇ ਘਾਲ, ਘਾਲ ਘਾਲੀ ਆਪੇ ਲੇਖੇ ਪਾਇੰਦਾ। ਨਿਰਗੁਣ ਨਿਰਗੁਣ ਬਣ ਦਲਾਲ, ਨਿਰਗੁਣ ਸਾਚੀ ਸੇਵ ਕਮਾਇੰਦਾ। ਨਿਰਗੁਣ ਮਾਤ ਨਿਰਗੁਣ ਪਿਤਾ ਨਿਰਗੁਣ ਉਪਜੇ ਆਪਣਾ ਲਾਲ, ਸ਼ਬਦ ਦੁਲਾਰਾ ਨਾਉਂ ਪਰਗਟਾਇੰਦਾ। ਦੇਵੇ ਸਚ ਸੱਚਾ ਧਨ ਮਾਲ, ਆਪ ਆਪਣੀ ਝੋਲੀ ਵਿਚ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਦਵਾਰਾ ਸ੍ਰੀ ਭਗਵਾਨ, ਸਾਚਾ ਤਖ਼ਤ ਸੁਹਾਈਆ। ਸਤਿ ਸਰੂਪੀ ਸਤਿ਼ ਨਿਸ਼ਾਨ, ਨੌਜਵਾਨ ਆਪ ਝੁਲਾਈਆ। ਦੋ ਜਹਾਨਾਂ ਰੱਖੇ ਆਣ, ਹੁਕਮੀ ਹੁਕਮ ਹੁਕਮ ਸੁਣਾਈਆ। ਆਦਿ ਜੁਗਾਦਿ ਆਪਣੀ ਕਰੇ ਆਪ ਪਛਾਣ, ਬੇਪਛਾਣ ਬੇਪਰਵਾਹੀਆ। ਸ਼ਬਦੀ ਸ਼ਬਦ ਦੇਵੇ ਦਾਨ, ਸਾਚੀ ਵਸਤ ਵੰਡ ਵੰਡਾਈਆ। ਘਰ ਵਿਚ ਘਰ ਸਚ ਮਕਾਨ, ਥਿਰ ਘਰ ਸਾਚਾ ਲਏ Tਪਾਈਆ। ਅੰਦਰ ਵੜ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਆਪੇ ਵਸੇ ਵਸਣਹਾਰਾ, ਦਿਸ ਨਾ ਆਈਆ। ਸੁਤ ਦੁਲਾਰਾ ਇਕ ਉਠਾਵਨਾ, ਸ਼ਬਦ ਨਾਦ ਧੁਨ ਜੈਕਾਰ। ਆਪਣੇ ਮਾਰਗ ਆਪੇ ਪਾਵਣਾ, ਪੁਰਖ ਅਗੰਮਾ ਕਰੇ ਕਰਾਏ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਆਪ ਦਰਬਾਰ। ਕਰੇ ਖੇਲ ਪੁਰਖ ਕਰਤਾਰ, ਕਰਤਾ ਕੀਮਤ ਆਪਣੀ ਆਪੇ ਪਾਈਆ। ਵੇਖੇ ਵਿਗਸੇ ਕਰੇ ਵਿਚਾਰ, ਨੇਤਰ ਲੋਚਣ ਨੈਣ ਆਪ ਖੁਲਾਈਆ। ਆਪੇ ਬਣੇ ਵਡ ਸਿਕਦਾਰ, ਦਰ ਦਰਵੇਸ਼ ਆਪੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਏਕਾ ਦਰ, ਦਰ ਦਵਾਰਾ ਸੋਭਾ ਪਾਈਆ। ਥਿਰ ਘਰ ਅੰਮ੍ਰਿਤ ਰਸ, ਹਰਿ ਸਾਚੇ ਚਰਨ ਟਿਕਾਇਆ। ਪੁਰਖ ਅਬਿਨਾਸ਼ੀ ਹੋ ਪਰਤਖ, ਆਪਣਾ ਪਿਆਲਾ ਹੱਥ ਉਠਾਇਆ। ਆਪਣੇ ਮੰਦਰ ਆਪੇ ਰੱਖ, ਆਪੇ ਵੇਖ ਵਖਾਇਆ। ਸਰਬ ਕਲਾ ਆਪ ਸਮਰਥ, ਸਮਰਥ ਪੁਰਖ ਨਾਉਂ ਧਰਾਇਆ। ਆਪਣੀ ਬਾਣੀ ਗਾਏ ਅਕਥ, ਅਕਥ ਕਥਾ ਆਪ ਅਲਾਇਆ। ਥਿਰ ਘਰ ਦਵਾਰਾ ਆਦਿ ਜੁਗਾਦਿ ਨਾ ਜਾਏ ਢੱਠ, ਪਾਰਬ੍ਰਹਮ ਪ੍ਰਭ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਦਰ, ਦਰ ਆਪਣਾ ਵੇਖ ਵਖਾਇਆ। ਥਿਰ ਘਰ ਸਾਚਾ ਉਚ ਮਹੱਲ ਅਟੱਲ ਮਨਾਰਾ, ਘਰ ਘਰ ਵਿਚ ਆਪ ਸੁਹਾਇੰਦਾ। ਸਚਖੰਡ ਵੇਖੇ ਚਾਰ ਦੀਵਾਰਾ, ਚਾਰੋਂ ਕੁੰਟ ਆਪ ਸੁਹਾਇੰਦਾ। ਆਪੇ ਵਸੇ ਡੂੰਘੀ ਗਾਰਾ, ਆਪਣਾ ਮੁਖ ਆਪ ਛੁਪਾਇੰਦਾ। ਆਪੇ ਹੋਏ ਆਪ ਉਜਿਆਰਾ, ਨੇਤਰ ਨੈਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰੇ ਆਪੇ ਵੜ, ਥਿਰ ਘਰ ਵੇਖੇ ਹਰਿ ਹਰਿ ਖੜ, ਆਪਣਾ ਭੇਵ ਆਪ ਖੁਲਾਇੰਦਾ। ਇਕ ਅਕੱਲਾ ਕਰੇ ਕਰਾਏ ਸਾਚੀ ਸੇਵ, ਸੇਵਕ ਸੇਵਾਦਾਰ ਆਪ ਹੋ ਜਾਈਆ। ਨਿਰਗੁਣ ਨਿਰਵੈਰ ਨਿਰੰਕਾਰ, ਨਿਰਾਕਾਰ ਅਜੂਨੀ ਰਹਿਤ ਪੁਰਖ ਅਕਾਲ ਆਪਣੇ ਹੱਥ ਰੱਖੇ ਵਡਿਆਈਆ। ਸ਼ਬਦੀ ਸ਼ਬਦ ਭੰਡਾਰਾ ਦਾਤਾ ਦਾਨੀ ਬਣੇ ਦਾਤਾਰ, ਸਾਚੀ ਵੰਡ ਆਪ ਵੰਡਾਈਆ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਕਰ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਡਜ ਜੇਰਜ ਉਤਭੁਜ ਸੇਤਜ ਬ੍ਰਹਮਾ ਵਿਸ਼ਨ ਸ਼ਿਵ ਝੋਲੀ ਪਾਈਆ। ਤ੍ਰੈਗੁਣ ਮਾਇਆ ਕਰ ਤਿਆਰ, ਪੰਜ ਤਤ ਦਏ ਅਧਾਰ, ਮਨ ਮਤ ਬੁਧ ਕਰੇ ਕੁੜਮਾਈਆ। ਪਾਰਬ੍ਰਹਮ ਪ੍ਰਭ ਪਾਏ ਸਾਰ, ਸ਼ਬਦ ਸ਼ਬਦੀ ਹੋ ਤਿਆਰ, ਲੋਕਮਾਤ ਲੈ ਅਵਤਾਰ, ਸਤਿਗੁਰ ਆਪਣੀ ਖੇਲ ਖਿਲਾਈਆ। ਗੁਰ ਗੁਰ ਨਾਉਂ ਬੋਲ ਜੈਕਾਰ, ਸ੍ਰਿਸ਼ਟ ਸਬਾਈ ਪਾਵੇ ਸਾਰ, ਨੌਂ ਖੰਡ ਦਏ ਹਲਾਰ, ਸਤ ਸਤਿ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ, ਨਾਦ ਅਨਾਦੀ ਆਪ ਵਜਾਈਆ। ਸ਼ਬਦ ਅਨਾਦੀ ਸਚ ਤਰਾਨਾ, ਪਾਰਬ੍ਰਹਮ ਪ੍ਰਭ ਆਪ ਸੁਣਾਇੰਦਾ। ਸਚ ਮਹੱਲਾ ਏਕਾ ਗਾਣਾ, ਸੁਰ ਤਾਲ ਇਕ ਵਖਾਇੰਦਾ। ਏਕਾ ਮਰਦ ਇਕ ਮਰਦਾਨਾ, ਰੂਪ ਅਨੂਪ ਇਕ ਵਟਾਇੰਦਾ। ਏਕਾ ਵਰਤੇ ਆਪਣਾ ਭਾਣਾ, ਭਾਣੇ ਵਿਚ ਆਪ ਸਮਾਇੰਦਾ। ਏਕਾ ਰਾਜ ਏਕਾ ਰਾਜਾਨਾ, ਸ਼ਾਹ ਸੁਲਤਾਨ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਸ ਕਰ, ਗੁਰ ਸਤਿਗੁਰ ਆਪਣਾ ਰੂਪ ਪਰਗਟਾਇੰਦਾ। ਸਤਿਗੁਰ ਸੱਚਾ ਪਾਤਸ਼ਾਹ, ਪਾਰਬ੍ਰਹਮ ਕਰਤਾਰ। ਗੁਰ ਗੁਰ ਬਣੇ ਜਗਤ ਮਲਾਹ, ਲੋਕਮਾਤ ਲੈ ਅਵਤਾਰ। ਭਗਤਾਂ ਦੇਵੇ ਸਚ ਸਲਾਹ, ਹਰਿ ਸਿਫ਼ਤੀ ਨਾਮ ਭੰਡਾਰ। ਸੰਤਾਂ ਪਕੜੇ ਆਪੇ ਬਾਂਹ, ਨਿਰਗੁਣ ਸਰਗੁਣ ਕਰ ਪਿਆਰ। ਗੁਰਮੁਖ ਵੇਖੇ ਥਾਉਂ ਥਾਂ, ਜੁਗਾਂ ਜੁਗੰਤਰ ਸਾਚੀ ਕਾਰ। ਗੁਰਸਿਖ ਗੋਦ ਬਹਾਏ ਜਿਉਂ ਬਾਲਕ ਪਿਤਾ ਮਾਂ, ਸਿਰ ਰੱਖ ਹੱਥ ਸਮਰਥ ਪੁਰਖ ਨਿਰੰਕਾਰ। ਦੋ ਜਹਾਨਾਂ ਦੇਵੇ ਠੰਡੀ ਛਾਂ, ਨਾਤਾ ਤੋੜ ਜਗਤ ਸੰਸਾਰ। ਫੜ ਫੜ ਹੰਸ ਬਣਾਏ ਕਾਂ, ਕਾਗ ਹੰਸ ਉਡਾਏ ਏਕਾ ਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਪਾਵੇ ਸਾਰ। ਨਿਰਗੁਣ ਰੂਪ ਪੁਰਖ ਅਕਾਲ, ਸ਼ਬਦ ਗੁਰ ਮਾਤ ਵਡਿਆਈਆ। ਸ਼ਬਦ ਰੂਪ ਹਰਿ ਮਹਾਂਕਾਲ, ਭੂਪਤ ਭੂਪ ਆਪ ਅਖਵਾਈਆ। ਸੁਤ ਦੁਲਾਰਾ ਵੇਖੇ ਲਾਲ, ਲਾਲ ਲਾਲਨ ਰੰਗ ਰੰਗਾਈਆ। ਜੁਗ ਜੁਗ ਚਲੇ ਅਵੱਲੜੀ ਚਾਲ, ਜੁਗ ਕਰਤਾ ਬੇਪਰਵਾਹੀਆ। ਲੱਖ ਚੁਰਾਸੀ ਬਣ ਦਲਾਲ, ਲੋਕਮਾਤ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਫਲ ਲੱਗਾ ਵੇਖੇ ਕਾਇਆ ਡਾਲ੍ਹ, ਪਤ ਡਾਲ੍ਹੀ ਫੋਲ ਫੁਲਾਈਆ। ਗੁਰਮੁਖ ਸੱਜਣ ਸਾਚੇ ਲਾਲ, ਆਪ ਆਪਣਾ ਮੇਲ ਮਿਲਾਈਆ। ਜੁਗ ਜੁਗ ਚਲਿਆ ਆਇਆ ਨਾਲ, ਨਾ ਮਰੇ ਨਾ ਜਾਈਆ। ਅੰਤ ਕੰਤ ਨਾ ਖਾਏ ਕਾਲ, ਜਮ ਕਾ ਭੈ ਨਾ ਕੋਇ ਡਰਾਈਆ। ਸੁਰਤੀ ਸ਼ਬਦ ਕਰੇ ਸੰਭਾਲ, ਨਾਰੀ ਕੰਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਰ ਸ਼ਬਦ ਵਡਿਆਈਆ। ਸ਼ਬਦ ਗੁਰ ਸੂਰਬੀਰ, ਜੋਧਾ ਜੋਧ ਬਲ ਬਲਕਾਰਿਆ। ਜੁਗਾ ਜੁਗੰਤਰ ਸੰਗਤੀ ਆਏ ਵੇਰ ਲੋਕਮਾਤ ਖੇਲੇ ਖੇਲ ਅਪਰ ਅਪਾਰਿਆ। ਦੋ ਜਹਾਨਾਂ ਪਾਂਧੀ ਪੰਧ ਦਏ ਚੀਰ, ਲੋਆਂ ਪੁਰੀਆਂ ਚਰਨਾਂ ਹੇਠ ਲਤਾੜਿਆ। ਗੁਰਮੁਖਾਂ ਮਿਟਾਏ ਹਉਮੇ ਹੰਗਤ ਦੂਈ ਦਵੈਤੀ ਲੱਗੀ ਪੀੜ, ਏਕਾ ਮੰਤਰ ਨਾਮ ਦ੍ਰਿੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਰਖਾ ਰਿਹਾ। ਜੁਗ ਜੁਗ ਸਤਿਗੁਰ ਖੇਲ ਖਿਲਾਇੰਦਾ, ਅਲੱਖ ਅਗੋਚਰ ਅਗੰਮ ਅਥਾਹ। ਗੁਰ ਗੁਰ ਆਪਣਾ ਨਾਉਂ ਧਰਾਇੰਦਾ, ਪਿਤਾ ਪੂਤ ਦਏ ਸਚ ਸਲਾਹ। ਸਾਚਾ ਮਾਰਗ ਏਕਾ ਲਾਇੰਦਾ, ਏਕਾ ਅੱਖਰ ਦਏ ਪੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਵਖਾ। ਆਪਣਾ ਬਲ ਆਪੇ ਧਾਰ, ਗੁਰ ਸ਼ਬਦ ਲਏ ਅੰਗੜਾਈਆ। ਪਰਗਟ ਹੋਵੇ ਵਿਚ ਸੰਸਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਕਰੇ ਖੇਲ ਅਗੰਮ ਅਪਾਰ, ਮਹਿਮਾ ਅਕਥ ਕਥੀ ਨਾ ਜਾਈਆ। ਕਾਗਦ ਕਲਮ ਨਾ ਲਿਖਣਹਾਰ, ਲਖ ਲਖ ਲਿਖਤ ਜਗਤ ਸ਼ਾਹੀਆ। ਸਤਿਗੁਰ ਪੂਰਾ ਆਪ ਆਪਣੀ ਪਾਵੇ ਸਾਰ, ਦੂਸਰ ਭੇਵ ਕੋਇ ਨਾ ਰਾਈਆ। ਜੁਗਾਂ ਜੁਗੰਤਰ ਹੋ ਤਿਆਰ, ਹਰਿਜਨ ਸਾਚੇ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਕਲਜੁਗ ਅੰਤਮ ਦਏ ਦੁਹਾਈਆ। ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਨਾਤਾ ਤੁਟਾ ਕੰਤ ਭਤਾਰ ਵਿਭਚਾਰ, ਤਿੰਨਾਂ ਲੋਕਾਂ ਮਾਇਆ ਮਮਤਾ ਕਰਨ ਅਹਾਰ, ਆਸਾ ਤ੍ਰਿਸ਼ਨਾ ਜਗਤ ਵਧਾਈਆ। ਨਾਤਾ ਜੁੜਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ, ਹਉਮੇ ਹੰਗਤਾ ਗੜ੍ਹ ਬਣਾਈਆ। ਜੂਠਾ ਝੂਠਾ ਵਣਜ ਵਾਪਾਰ, ਮਨ ਸਿਕਦਾਰ ਰਿਹਾ ਕਰਾਈਆ। ਮਤ ਮਤਵਾਲੀ ਹੋ ਖ਼ਵਾਰ, ਦਰ ਦਰ ਕੂਕੇ ਦਏ ਦੁਹਾਈਆ। ਬੁਧ ਕੜੂਮਨੀ ਗਈ ਹਾਰ, ਕਲਜੁਗ ਮਿਲਿਆ ਡੂਮ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਆਪਣਾ ਰੂਪ ਵਟਾਈਆ। ਆਪੇ ਗੁਰ ਆਪ ਅਵਤਾਰਾ, ਆਪ ਆਪਣਾ ਬਲ ਧਰਾਇੰਦਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਦਏ ਸਹਾਰਾ, ਆਪੇ ਆਪਣੀ ਸੇਵਾ ਲਾਇੰਦਾ। ਆਪੇ ਤ੍ਰੈਗੁਣ ਵਸੇ ਬਾਹਰਾ, ਆਪੇ ਤਤਵ ਤਤ ਰਖਾਇੰਦਾ। ਆਪੇ ਖੜਗ ਖੰਡਾ ਤੇਜ ਕਟਾਰਾ, ਚੰਡ ਪਰਚੰਡ ਆਪ ਚਮਕਾਇੰਦਾ। ਆਪੇ ਨਿਰਗੁਣ ਸਰਗੁਣ ਦਏ ਅਧਾਰਾ, ਆਪੇ ਸਰਗੁਣ ਨਿਰਗੁਣ ਪਰਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਏਕਾ ਸ਼ਬਦ ਚਲਾਇੰਦਾ। ਏਕਾ ਸ਼ਬਦ ਗੁਰ ਸਾਚਾ ਪੀਰ, ਪੀਰਨ ਪੀਰਾਂ ਆਪ ਅਖਵਾਈਆ। ਆਪੇ ਸ਼ਾਹ ਸੁਲਤਾਨਾ ਦਸਤਗੀਰ, ਦਸਤਬਰਦਾਰ ਕਰੇ ਸਰਬ ਲੋਕਾਈਆ । ਆਪੇ ਚੋਟੀ ਚੜ੍ਹੇ ਅਖ਼ੀਰ, ਮੁਕਾਮੇ ਹਕ ਨੂਰ ਅਲਾਹੀਆ। ਆਪੇ ਲੱਖ ਚੁਰਾਸੀ ਪਾਏ ਜੰਜੀਰ, ਆਪੇ ਬੰਧਨ ਤੋੜ ਤੁੜਾਈਆ। ਆਪੇ ਕੱਟਣਹਾਰਾ ਪੀੜ, ਜਮ ਕੀ ਫ਼ਾਸੀ ਰਿਹਾ ਲਟਕਾਈਆ। ਆਪੇ ਅੰਮ੍ਰਿਤ ਸਿੰਚ ਠਾਂਡਾ ਸੀਰ, ਆਪੇ ਅੱਗਨੀ ਤਤ ਤਪਾਈਆ। ਆਪੇ ਸ਼ਾਹ ਆਪ ਹਕੀਰ, ਆਪੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੁਰ ਸਤਿਗੁਰ ਆਪਣਾ ਨਾਉਂ ਧਰਾਈਆ। ਸਤਿਗੁਰ ਸਚ ਸੁਲਤਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਆਪੇ ਗੁਰ ਗੁਰ ਰੂਪ ਸ੍ਰੀ ਭਗਵਾਨਾ, ਲੋਕਮਾਤ ਵੇਸ ਧਰਾਇੰਦਾ। ਆਪੇ ਭਗਤਾਂ ਕਰੇ ਪਛਾਣ, ਭਗਵੰਤ ਭਗਤੀ ਲੇਖੇ ਲਾਇੰਦਾ। ਆਪੇ ਸੰਤਨ ਦੇਵੇ ਬ੍ਰਹਮ ਗਿਆਨ, ਆਤਮ ਬ੍ਰਹਮ ਇਕ ਜਣਾਇੰਦਾ। ਆਪੇ ਗੁਰਮੁਖਾਂ ਬਖ਼ਸ਼ੇ ਸਚ ਅਸ਼ਨਾਨ, ਦੁਰਮਤ ਮੈਲ ਮਾਤ ਧਵਾਇੰਦਾ। ਆਪੇ ਗੁਰਸਿਖਾਂ ਮੇਲ ਮਿਲਾਏ ਸਾਚੇ ਕਾਹਨ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਆਪੇ ਦੇਵਣਹਾਰਾ ਧੁਰ ਫ਼ਰਮਾਣ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ। ਆਪੇ ਜਾਣੇ ਆਪਣੀ ਸਚ ਕਲਾਮ, ਕਾਇਨਾਤ ਆਪ ਪੜ੍ਹਾਇੰਦਾ। ਆਪੇ ਬਿਦਰ ਸੁਦਾਮਾ ਹੋਏ ਅਮਾਮ, ਆਪਣੀ ਰੰਗਣ ਆਪ ਰੰਗਾਇੰਦਾ। ਆਪੇ ਦਰ ਦਰਵੇਸ਼ ਬਣੇ ਗੁਲਾਮ, ਆਪਣਾ ਬੰਧਨ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਗੁਰ ਸਤਿਗੁਰ ਨਾਉਂ ਧਰਾਇੰਦਾ। ਸਤਿਗੁਰ ਆਪਣਾ ਨਾਉਂ ਰੱਖ, ਹਰਿ ਸਾਚਾ ਵੇਸ ਵਟਾਇੰਦਾ। ਗੁਰ ਗੁਰ ਰੂਪ ਹੋ ਪਰਤੱਖ, ਲੋਕਮਾਤ ਫੇਰੀ ਪਾਇੰਦਾ। ਭਗਤ ਭਗਵੰਤ ਲਏ ਰੱਖ, ਆਪ ਆਪਣਾ ਮੇਲ ਮਿਲਾਇੰਦਾ। ਸੰਤਨ ਮਾਰਗ ਏਕਾ ਦੱਸ, ਸਾਚੇ ਮਾਰਗ ਆਪ ਚਲਾਇੰਦਾ। ਗੁਰਮੁਖਾਂ ਹਿਰਦੇ ਅੰਦਰ ਵਸ, ਜਗਤ ਤ੍ਰਿਸ਼ਨਾ ਹਿਰਸ ਮਿਟਾਇੰਦਾ। ਗੁਰਸਿਖਾਂ ਕਰੇ ਪਰਕਾਸ਼ ਕੋਟਨ ਰਵ ਸਸ, ਦੀਪਕ ਜੋਤੀ ਆਪ ਜਗਾਇੰਦਾ। ਜਗਤ ਵਿਕਾਰਾ ਦੇਵੇ ਮਥ, ਹਰਿ ਖੰਡਾ ਹੱਥ ਚਮਕਾਇੰਦਾ। ਨਿਰਗੁਣ ਸਰਗੁਣ ਮੇਲ ਮਿਲਾਏ ਨੱਸ ਨੱਸ, ਹਰਿ ਜੂ ਹਰਿ ਮੰਦਰ ਸੋਭਾ ਪਾਇੰਦਾ। ਭਗਤਨ ਭਗਵਨ ਹੋਇਆ ਵਸ, ਸ਼ਬਦ ਡੋਰੀ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਗੁਰ ਸ਼ਬਦੀ ਆਪਣਾ ਨਾਉਂ ਉਪਜਾਇੰਦਾ। ਸ਼ਬਦ ਗੁਰ ਸ਼ਬਦ ਦਾਤਾਰ, ਸ਼ਬਦ ਸਿਖ਼ਿਆ ਸਚ ਸਿਖਾਇੰਦਾ। ਸ਼ਬਦ ਚਰਨ ਸ਼ਬਦ ਦਵਾਰ, ਸ਼ਬਦ ਕਵਲਾ ਵਿਚ ਰਖਾਇੰਦਾ। ਸ਼ਬਦ ਨਾਮ ਸ਼ਬਦ ਜੈਕਾਰ, ਸ਼ਬਦ ਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ। ਬਾਸ਼ਕ ਤਸ਼ਕਾ ਸ਼ੰਕਰ ਗਲੋਂ ਲਾਹਿਆ, ਹੱਥ ਤ੍ਰਸ਼ੂਲ ਲਏ ਏਕਾ ਵਾਰ। ਵਿਸ਼ਨੂੰ ਸਾਂਗੋਂ ਪਾਂਗ ਸੇਜ ਬੈਠਾ ਰਾਹ ਤੱਕੇ ਸਾਚੇ ਯਾਰ। ਸਤਿਗੁਰ ਪੂਰਾ ਸ਼ਬਦ ਮਿਹਰਵਾਨ, ਸਤਿ ਦਵਾਰੇ ਸੋਭਾ ਪਾਇੰਦਾ। ਆਦਿ ਜੁਗਾਦੀ ਬਣਾਇਆ ਹੱਟ, ਹੱਟ ਵੇਖ ਵਖਾਇੰਦਾ। ਇਕ ਨਿਸ਼ਾਨਾ ਸਤਿ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਤਖ਼ਤ ਨਿਵਾਸੀ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਬੰਧਾਇੰਦਾ। ਆਪੇ ਦਾਤਾ ਦੇਵੇ ਦਾਨ, ਦਾਨੀ ਆਪ ਅਖਵਾਇੰਦਾ। ਆਪੇ ਨਿਰਗੁਣ ਸਰਗੁਣ ਹੋ ਪਰਧਾਨ, ਪਾਰਬ੍ਰਹਮ ਪ੍ਰਭ ਆਪਣਾ  ਆਪ ਧਰਾਇੰਦਾ। ਆਪੇ ਕਾਇਆ ਮੰਦਰ ਵਸੇ ਪੰਜ ਤਤ ਮਕਾਨ, ਘਰ ਘਰ ਵਿਚ ਸੋਭਾ ਪਾਇੰਦਾ। ਆਪੇ ਚੌਦਾਂ ਲੋਕਾਂ ਖੋਲ੍ਹ ਦੁਕਾਨ, ਚੌਦਾਂ ਹੱਟ ਆਪਣਾ ਵਣਜ ਕਰਾਇੰਦਾ। ਚੌਦਾਂ ਤਬਕਾਂ ਪਾਏ ਆਣ, ਏਕਾ ਹੁਕਮੀ ਹੁਕਮ ਸੁਣਾਇੰਦਾ। ਕਲਜੁਗ ਅੰਤਮ ਕਰੇ ਪਛਾਣ, ਲੇਖਾ ਲੇਖ ਨਾ ਕੋਇ ਰਖਾਇੰਦਾ। ਨਾਤਾ ਤੋੜੇ ਜੀਵ ਸ਼ੈਤਾਨ, ਪੰਚਮ ਤਤ ਮੇਟ ਮਿਟਾਇੰਦਾ। ਤੀਰ ਨਿਰਾਲਾ ਮਾਰੇ ਬਾਣ, ਸ਼ਬਦੀ ਚਿਲਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਗੁਰ ਏਕਾ ਰੂਪ ਪਰਗਟਾਇੰਦਾ। ਪਰਗਟਿਓ ਰੂਪ ਹਰਿ ਗੋਬਿੰਦ, ਅਨਭਵ ਪਰਕਾਸ਼ ਸਮਾਇਆ। ਸਗਲ ਸ੍ਰਿਸ਼ਟੀ ਮੇਟੇ ਚਿੰਦ, ਚਿੰਤਾ ਚਿਖਾ ਵੇਖ ਵਖਾਇਆ। ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹਿੰਦ, ਸਮੁੰਦ ਸਾਗਰ ਨਾਮ ਮਧਾਣੇ ਵਰੋਲ ਵਖਾਇਆ । ਜਨ ਭਗਤ ਉਭਾਰੇ ਆਪਣੀ ਬਿੰਦ, ਆਪ ਆਪਣਾ ਮੇਲ ਮਿਲਾਇਆ। ਮਨਮੁਖ ਲਗਾਏ ਜਗਤ ਨਿੰਦ, ਨਿੰਦਕ ਨਿੰਦਿਆ ਮੁਖ ਸਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨਿਰਵੈਰ ਨਰ ਹਰਿ, ਆਪਣਾ ਰੂਪ ਆਪ ਪਰਗਟਾਇਆ। ਰੂਪ ਪਰਗਟਾਏ ਨਿਹਕਲੰਕ, ਪਾਰਬ੍ਰਹਮ ਵੱਡੀ ਵਡਿਆਈਆ। ਸਤਿ ਸਰੂਪ ਵਜਾਏ ਡੰਕ, ਏਕਾ ਡੌਰੂ ਨਾਮ ਵਜਾਈਆ। ਆਪ ਉਠਾਏ ਰਾਓ ਰੰਕ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਹਲਾਈਆ। ਵੇਸ ਵਟਾਏ ਵਾਸੀ ਪੁਰੀ ਘਨਕ, ਘਨਕ ਪੁਰ ਵਾਸੀ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਅਧਾਰੇ ਜਿਉਂ ਜਨ ਜਨਕ, ਜਨ ਜਨਣੀ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੇ ਨੂਰ ਕਰੇ ਰੁਸ਼ਨਾਈਆ। ਹਰਿ ਕਾ ਨੂਰ ਨੂਰ ਉਜਿਆਰਾ, ਨੂਰੋ ਨੂਰ ਸਮਾਇਆ। ਬ੍ਰਹਮਾ ਚਾਰੇ ਵੇਦਾਂ ਪਾਵੇ ਸਾਰਾ, ਅਠਾਰਾਂ ਪੁਰਾਨ ਰਹੇ ਜਸ ਗਾਇਆ। ਗੀਤਾ ਗਿਆਨ ਕਰੇ ਨਿਮਸਕਾਰਾ, ਪਾਰਬ੍ਰਹਮ ਪ੍ਰਭ ਸਿਫ਼ਤ ਸਲਾਹਿਆ। ਅਗੰਮ ਅਥਾਹ ਬੇਪਰਵਾਹ, ਵਸਣਹਾਰਾ ਧਾਮ ਨਿਆਰਾ, ਧਾਮ ਅਵੱਲੜਾ ਇਕ ਉਪਾਇਆ, ਜੁਗਾਂ ਜੁਗੰਤਰ ਜਾਣੇ ਆਪਣੀ ਕਾਰਾ। ਦੂਸਰ ਭੇਵ ਨਾ ਕੋਇ ਖੁਲ੍ਹਾਇਆ, ਪੁਰਖ ਅਕਾਲ ਖੇਲ ਨਿਆਰਾ। ਨਿਰਗੁਣ ਆਪਣਾ ਆਪ ਲਏ ਪਰਗਟਾਇਆ, ਸੰਬਲ ਨਗਰੀ ਵੇਖੇ ਧਾਮ ਨਿਆਰਾ, ਸਾਢੇ ਤਿੰਨ ਤਿੰਨ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਵੇਖੇ ਅੰਤਮ ਅੰਤਰਜਾਮੀ, ਅੰਤਸਕਰਣ ਵੇਖ ਵਖਾਈਆ। ਨਿਰਗੁਣ ਨਿਰਵੈਰ ਸਦਾ ਨਿਹਕਾਮੀ, ਨਿਹਕਰਮੀ ਵਡ ਵਡਿਆਈਆ। ਸ਼ਬਦੀ ਸ਼ਬਦ ਬਣਿਆ ਬਾਨੀ, ਦਾਤਾ ਦਾਨੀ ਸਹਿਜ ਸੁਖਦਾਈਆ। ਕਲਜੁਗ ਤੇਰੀ ਵੇਖੇ ਜਗਤ ਕਹਾਣੀ, ਰਸਨਾ ਜਿਹਵਾ ਖੋਜ ਖੁਜਾਈਆ। ਕਵਣ ਗੁਰਮੁਖ ਗਾਏ ਅੰਮ੍ਰਿਤ ਬਾਣੀ, ਚੌਥੇ ਪਦ ਰਿਹਾ ਸਮਾਈਆ। ਕਵਣ ਹਰਿ ਮੇਲ ਮਿਲਾਏ ਸਾਚੇ ਹਾਣੀ, ਜਗਤ ਵਿਛੋੜਾ ਦਏ ਕਟਾਈਆ। ਕਵਣ ਅੰਮ੍ਰਿਤ ਆਤਮ ਪੀਵੇ ਠੰਡਾ ਪਾਣੀ, ਅਠਸਠ ਤੀਰਥ ਭੁੱਲ ਨਾ ਜਾਈਆ। ਕੌਣ ਸੁਰਤ ਹੋਏ ਸਚ ਸਵਾਣੀ, ਘਰ ਸਾਚਾ ਕੰਤ ਲਏ ਮਿਲਾਈਆ। ਕਲਜੁਗ ਅੰਤਮ ਸ੍ਰਿਸ਼ਟ ਸਬਾਈ ਜਗਤ ਦੁਹਾਗਣ ਆਪਣਾ ਆਪ ਨਾ ਸਕੀ ਪਛਾਣੀ, ਮਾਇਆ ਪਰਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਹਿਰਦਾ ਆਪ ਬਣਾਈਆ। ਗੁਰਮੁਖ ਹਿਰਦਾ ਸੇਵਕ ਸੇਵਾਦਾਰ, ਚਾਕਰ ਚਾਕ ਅਖਵਾਇੰਦਾ। ਸਤਿਗੁਰ ਪੂਰਾ ਕਰੇ ਪਿਆਰ, ਆਪਣੇ ਦਰ ਆਪ ਬਹਾਇੰਦਾ। ਗੁਰ ਗੁਰ ਖੋਲ੍ਹੇ ਬੰਦ ਕਿਵਾੜ, ਨਿਜ ਨੇਤਰ ਪਰਦਾ ਲਾਹਿੰਦਾ। ਡੂੰਘੀ ਭਵਰੀ ਕੱਢੇ ਬਾਹਰ, ਸਾਚੇ ਧਾਮ ਆਪ ਸੁਹਾਇੰਦਾ। ਬੰਸ ਹੰਸ ਰਲਾਏ ਹੰਸਾ ਡਾਰ, ਸੋਹੰ ਮਾਣਕ ਮੋਤੀ ਚੋਗ ਚੁਗਾਇੰਦਾ। ਝਿਰਨਾ ਝਿਰੇ ਠੰਡਾ ਠਾਰ, ਅੰਮ੍ਰਿਤ ਮੇਵਾ ਰਸਨ ਆਪ ਖੁਆਇੰਦਾ। ਦੁਰਮਤ ਮੈਲ ਆਪ ਉਤਾਰ, ਨਿਰਮਲ ਨਿਰਵੈਰ ਆਪ ਕਰਾਇੰਦਾ। ਬਜਰ ਕਪਾਟੀ ਪਰਦਾ ਆਪੇ ਪਾੜ, ਆਪਣਾ ਉਹਲਾ ਆਪ ਹਟਾਇੰਦਾ। ਆਤਮ ਸੇਜਾ ਕਰ ਸ਼ੰਗਾਰ, ਸੇਜ ਸੁਹੰਜਣੀ ਸਚ ਸੁਹਾਇੰਦਾ। ਨਿਰਗੁਣ ਜੋਤ ਕਰ ਉਜਿਆਰ, ਜੋਤ ਨਿਰੰਜਣ ਡਗਮਗਾਇੰਦਾ। ਪਾਰਬ੍ਰਹਮ ਬ੍ਰਹਮ ਪਾਵੇ ਸਾਰ, ਗੁਰ ਚੇਲਾ ਏਕਾ ਰੰਗ ਰੰਗਾਇੰਦਾ। ਸੱਜਣ ਸੁਹੇਲਾ ਹਰਿ ਨਿਰੰਕਾਰ, ਸਾਚਾ ਸਾਕੀ ਸਾਚਾ ਜਾਮ ਪਿਆਇੰਦਾ। ਇਕ ਅਕੱਲਾ ਏਕੰਕਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਗੁਰਮੁਖ ਮੇਲਾ ਨਾਰੀ ਕੰਤ ਭਤਾਰ, ਕੰਤ ਕੰਤੂਲ ਸਾਚੀ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿ ਪੁਰਖ ਅਕਾਲ ਆਪ ਅਖਵਾਇੰਦਾ। ਨਿਹਕਲੰਕ ਸ੍ਰੀ ਭਗਵੰਤ, ਦੂਸਰ ਅਵਰ ਨਾ ਕੋਇ ਜਣਾਈਆ। ਖੇਲੇ ਖੇਲ ਜੁਗਾ ਜੁਗੰਤ, ਗੁਰ ਪੀਰ ਅਵਤਾਰ ਦੇਣ ਗਵਾਹੀਆ। ਮੇਲ ਮਿਲਾਵਾ ਸਾਚੇ ਸੰਤ, ਸਤਿ ਸਤਿਵਾਦੀ ਵੇਖੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵਿਛੜੇ ਮੇਲੇ ਹਰਿ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਸਾਚਾ ਆਪ ਜਗਾਇਆ, ਜਾਗਰਤ ਜੋਤ ਇਕ ਜਗਾਏ। ਸਵਛ ਸਰੂਪੀ ਦਰਸ ਵਿਖਾਇਆ, ਅੰਧ ਅੰਧੇਰ ਮਿਟਾਏ। ਚਾਰੇ ਕੂਟ ਨਜ਼ਰੀ ਆਇਆ, ਇਕ ਅਕੱਲਾ ਹਰਿ ਰਘੁਰਾਏ। ਜੂਠਾ ਝੂਠਾ ਨਾਤਾ ਤੋੜ ਤੁੜਾਇਆ, ਬਖ਼ਸ਼ੀ ਚਰਨ ਸੱਚੀ ਸਰਨਾਏ। ਜੁਗ ਜੁਗ ਰੁਠਾ ਆਪ ਮਨਾਇਆ, ਸਿਰ ਆਪਣਾ ਹੱਥ ਟਿਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਏ। ਗੁਰਮੁਖ ਸਾਚਾ ਜਾਗਿਆ, ਕਲਜੁਗ ਤੇਰੀ ਅੰਤਮ ਵਾਰ। ਸਤਿਗੁਰ ਸਰਨਾਈ ਸਾਚੀ ਲਾਗਿਆ, ਏਕਾ ਸ਼ਬਦ ਗੁਰ ਕਰ ਪਿਆਰ। ਦਿਵਸ ਰੈਣ ਰਹੇ ਵੈਰਾਗਿਆ, ਇਕ ਵੈਰਾਗ ਸਿਰਜਣਹਾਰ। ਲੋਕਮਾਤ ਵਡ ਵਡ ਭਾਗਿਆ, ਪਾਇਆ ਪੁਰਖ ਪੁਰਖ ਕਰਤਾਰ। ਦੁਰਮਤ ਮੈਲ ਧੋਵੇ ਦਾਗਿਆ, ਪਤਿਤ ਪਾਪੀ ਲਏ ਉਭਾਰ। ਚਰਨ ਧੂੜ ਕਰਾਏ ਸਾਚਾ ਮਜਨ ਮਾਘਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਕਰ ਪਿਆਰ। ਗੁਰਮੁਖ ਸਾਚਾ ਮੀਤੜਾ, ਮੇਲ ਮਿਲਾਇਆ ਹਰਿ ਭਗਵਾਨ। ਅੰਤਮ ਰੱਖੇ ਕਾਇਆ ਚੋਲੀ ਚੀਥੜਾ, ਦੇਵੇ ਨਾਮ ਸਚ ਨਿਸ਼ਾਨ। ਮਿੱਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਰਸ ਭਰ ਸ੍ਰੀ ਭਗਵਾਨ। ਇਕ ਸੁਣਾਏ ਸੁਹਾਗੀ ਗੀਤੜਾ, ਸੋਹੰ ਸ਼ਬਦ ਗੁਣ ਨਿਧਾਨ। ਧਾਮ ਵਖਾਏ ਇਕ ਅਨਡੀਠੜਾ, ਸਤਿਗੁਰ ਏਕਾ ਰਾਜ ਰਾਜਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਸਾਚੇ ਲਏ ਪਛਾਨ। ਗੁਰਸਿਖ ਪਛਾਨਿਆ ਸਾਚੇ ਘਰ, ਲੋਕਮਾਤ ਵੱਜੀ ਵਧਾਈਆ। ਕਿਰਪਾ ਕਰ ਹਰੀ ਹਰਿ, ਹਰਿਜਨ ਸਾਚੇ ਵੇਖ ਵਖਾਈਆ। ਸ਼ਬਦ ਬੰਧਾਏ ਨਾਮ ਲੜ, ਸਾਚੀ ਡੋਰੀ ਹੱਥ ਉਠਾਈਆ। ਕਲਜੁਗ ਕਿਲਾ ਕੋਟ ਤੋੜ ਹੰਕਾਰੀ ਗੜ੍ਹ,  ਨਿਵਣ ਸੋ ਅੱਖਰ ਇਕ ਪੜ੍ਹਾਈਆ। ਚਾਰ ਵਰਨਾਂ ਲੜ ਰਿਹਾ ਫੜ, ਊਚ ਨੀਚ ਨਾ ਕੋਇ ਵਡਿਆਈਆ। ਘਟ ਘਟ ਅੰਦਰ ਆਪੇ ਵੜ, ਪਾਰਬ੍ਰਹਮ ਬ੍ਰਹਮ ਆਪਣਾ ਰੂਪ ਪਰਗਟਾਈਆ। ਮਾਇਆ ਭੁੱਲੇ ਨਾਰੀ ਨਰ, ਨਰ ਨਰਾਇਣ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸੱਜਣ ਮੇਲੇ ਚਾਈਂ ਚਾਈਆ। ਗੁਰਸਿਖ ਮਨ ਚਾਓ ਘਨੇਰਾ, ਗੁਰ ਸਤਿਗੁਰ ਦਰਸਨ ਪਾਇਆ। ਸਤਿਗੁਰ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇਆ। ਹਰਿਜਨ ਵੇਖ ਕਾਇਆ ਖੇੜਾ, ਬੰਕ ਦਵਾਰਾ ਆਪ ਖੁਲਾਇਆ। ਕਲਜੁਗ ਅੰਤਮ ਬੰਨ੍ਹੇ ਬੇੜਾ, ਸ਼ੌਹ ਦਰਯਾਏ ਨਾ ਕੋਇ ਰੁੜਾਇਆ। ਕਰੇ ਕਰਾਏੇ ਹਕ ਨਬੇੜਾ, ਅੰਤ ਕੰਤ ਭਗਵੰਤ ਹਰਿਜਨ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਦਰ, ਦਰ ਭਿਖਾਰੀ ਆਪਣਾ ਮੇਲ ਮਿਲਾਇਆ।