੭ ਅਸੂ ੨੦੧੭ ਬਿਕ੍ਰਮੀ ਹਰਬੰਸ ਸਿੰਘ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ
ਪਾਰਬ੍ਰਹਮ ਬ੍ਰਹਮ ਉਪਾਇਆ, ਆਪ ਆਪਣੀ ਉਤਪਤ ਕਰ ਸੰਤਾਨ। ਸਾਚੇ ਮੰਦਰ ਆਪ ਬਹਾਇਆ, ਸਤਿ ਜਣਾਏ ਧੁਰ ਫ਼ਰਮਾਣ। ਹੁਕਮੀ ਰਾਜਾ ਇਕ ਅਖਵਾਇਆ, ਅਬਿਨਾਸ਼ੀ ਕਰਤਾ ਵਾਲੀ ਦੋ ਜਹਾਨ। ਆਪਣਾ ਪਰਦਾ ਆਪ ਉਠਾਇਆ, ਨਰ ਨਿਰੰਕਾਰਾ ਹੋਏ ਨਿਗਹਬਾਨ। ਦਰ ਘਰ ਬਰਦਾ ਆਪ ਬਣਾਇਆ, ਸੇਵਾ ਬਖ਼ਸ਼ੇ ਸ੍ਰੀ ਭਗਵਾਨ। ਆਪਣਾ ਪੱਲੂ ਆਪ ਫੜਾਇਆ, ਲੇਖਾ ਜਾਣੇ ਆਵਣ ਜਾਣ। ਸਾਚਾ ਸਾਲੂ ਰੰਗ ਰੰਗਾਇਆ, ਰੰਗ ਵੇਖੇ ਗੁਣ ਨਿਧਾਨ। ਦੀਨ ਦਿਆਲੂ ਦਇਆ ਕਮਾਇਆ, ਚਰਨ ਦਵਾਰੇ ਬਖ਼ਸ਼ੇ ਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਆਪਣੀ ਆਣ। ਬ੍ਰਹਮ ਉਪਾਇਆ ਹਰਿ ਹਰਿ ਸੁਤ, ਕਰੇ ਖੇਲ ਵੱਡੀ ਵਡਿਆਈਆ। ਲੇਖਾ ਜਾਣੇ ਅਬਿਨਾਸ਼ੀ ਅਚੁਤ, ਦੂਸਰ ਭੇਵ ਕੋਇ ਨਾ ਰਾਈਆ। ਪੰਜ ਤਤ ਨਾ ਦੀਸੇ ਬੁੱਤ, ਰਕਤ ਬੂੰਦ ਨਾ ਸੰਗ ਨਿਭਾਈਆ। ਆਪ ਸੁਹਾਏ ਬਸੰਤੀ ਰੁਤ, ਸੋਭਾਵੰਤ ਬੇਪਰਵਾਹੀਆ। ਲੇਖਾ ਜਾਣੇ ਓਤ ਪੋਤ, ਬੰਸ ਸਰਬੰਸਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੂਪ ਅਨੂਪ ਪਰਗਟਾਈਆ। ਪਾਰਬ੍ਰਹਮ ਬ੍ਰਹਮ ਸੁਤ ਉਪਾਇਆ, ਜਨ ਜਨਨੀ ਆਪ ਅਖਵਾਇੰਦਾ। ਸਾਚੀ ਗੋਦੀ ਆਪ ਸੁਹਾਇਆ, ਦਰ ਘਰ ਸਾਚੇ ਮੇਲ ਮਿਲਾਇੰਦਾ। ਅੰਮ੍ਰਿਤ ਸਾਚਾ ਸੀਰ ਪਿਆਇਆ, ਰਸ ਰਸੀਆ ਏਕਾ ਰਸ ਚਖਾਇੰਦਾ। ਥਿਰ ਘਰ ਠਾਂਡੇ ਨੀਰ ਵਹਾਇਆ, ਸਾਚਾ ਝਿਰਨਾ ਆਪ ਝਿਰਾਇੰਦਾ। ਸ਼ਬਦ ਨਿਰਾਲਾ ਤੀਰ ਲਗਾਇਆ, ਤਿਖੀ ਮੁਖੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਜਣਾਇਆ। ਸੁਤ ਉਪਜਾਇਆ ਸਚ ਦੁਲਾਰਾ, ਦੂਲ੍ਹਾ ਦੁਲਹਨ ਖ਼ੁਸ਼ੀ ਮਨਾਈਆ। ਸੋ ਪੁਰਖ ਨਿਰੰਜਣ ਕਰੇ ਖੇਲ ਅਗੰਮ ਅਪਾਰਾ, ਹਰਿ ਪੁਰਖ ਨਿਰੰਜਣ ਆਪਣੇ ਹੱਥ ਰੱਖੇ ਵਡਿਆਈਆ। ਏਕੰਕਾਰਾ ਕਰ ਪਸਾਰਾ, ਆਪਣੀ ਰਚਨਾ ਆਪ ਰਚਾਈਆ। ਆਦਿ ਨਿਰੰਜਣ ਗੁਪਤ ਜ਼ਾਹਰਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਦੇਵੇ ਸਚ ਭੰਡਾਰਾ, ਵਸਤ ਅਮੋਲਕ ਆਪ ਵਰਤਾਈਆ। ਸ੍ਰੀ ਭਗਵਾਨ ਬਣ ਸਿਕਦਾਰਾ, ਹੁਕਮੀ ਹੁਕਮ ਆਪ ਸੁਣਾਈਆ। ਪਾਰਬ੍ਰਹਮ ਪ੍ਰਭ ਦਏ ਆਧਾਰਾ, ਨਿਰਗੁਣ ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਲਾਲ ਦੀਨ ਦਿਆਲ ਵੇਖ ਵਖਾਈਆ। ਏਕਾ ਲਾਲ ਬਾਲ ਨਿਧਾਨਾ, ਪਾਰਬ੍ਰਹਮ ਪ੍ਰਭ ਆਪ ਉਪਜਾਇੰਦਾ। ਸ਼ਬਦ ਸੁਣਾਏ ਅਗੰਮ ਤਰਾਨਾ, ਸ੍ਰੀ ਭਗਵਾਨ ਆਪ ਅਲਾਇੰਦਾ। ਏਕਾ ਬਖ਼ਸ਼ੇ ਪੀਣਾ ਖਾਣਾ, ਅਬਿਨਾਸ਼ੀ ਕਰਤਾ ਅੰਮ੍ਰਿਤ ਜਾਮ ਪਿਆਇੰਦਾ। ਚਰਨ ਕਵਲ ਸਚ ਧਿਆਨਾ, ਆਦਿ ਨਿਰੰਜਣ ਰਾਹ ਵਖਾਇੰਦਾ। ਏਕਾ ਤਤ ਚਤਰ ਸੁਘੜ ਸਿਆਣਾ, ਏਕੰਕਾਰਾ ਵੇਖ ਵਖਾਇੰਦਾ। ਏਕਾ ਰਤ ਪਦ ਨਿਰਬਾਨਾ, ਹਰਿ ਪੁਰਖ ਨਿਰੰਜਣ ਸੋਭਾ ਪਾਇੰਦਾ। ਏਕਾ ਸਮਰਥ ਪੁਰਖ ਖੇਲ ਮਹਾਨਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਸਚਖੰਡ ਸਾਚੇ ਸੋਭਾ ਪਾਇੰਦਾ। ਥਿਰ ਘਰ ਰਖਾਏ ਇਕ ਬਬਾਣਾ, ਆਦਿ ਜੁਗਾਦੀ ਆਪ ਉਡਾਇੰਦਾ। ਇਕ ਇਕੱਲਾ ਹੋ ਪਰਧਾਨਾ, ਸੁੰਨ ਅਗੰਮੀ ਰੂਪ ਸਮਾਇੰਦਾ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਭੇਵ ਨਾ ਆਇੰਦਾ। ਤਖ਼ਤ ਨਿਵਾਸੀ ਬਣ ਸੁਲਤਾਨਾ ਸ਼ਾਹੋ ਭੂਪ ਰਾਜ ਕਮਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਮਾਣਾ, ਨਿਮਾਣ ਨਿਮਾਣਿਆਂ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇੰਦਾ। ਛੋਟਾ ਬਾਲਾ ਬਾਲੀ ਬੁੱਧ, ਬ੍ਰਹਮ ਪਾਰਬ੍ਰਹਮ ਸਮਝਾਈਆ। ਚਰਨ ਧਿਆਨ ਸਾਚੀ ਸੁਧ, ਦੂਸਰ ਅਵਰ ਨਾ ਕੋਇ ਪੜ੍ਹਾਈਆ । ਸਚ ਪ੍ਰੀਤੀ ਜਾਣਾ ਲੁਝ, ਅੰਤਰ ਗਤ ਇਕ ਲਿਵ ਲਾਈਆ। ਆਪਣਾ ਆਪ ਲੈਣਾ ਬੁਝ, ਕਵਣ ਪਿਤਾ ਕਵਣ ਮਾਈਆ। ਭੇਵ ਖੁਲ੍ਹਾਏ ਹਰਿ ਹਰਿ ਗੁਝ, ਗੁਪਤ ਜ਼ਾਹਰ ਵਡ ਵਡਿਆਈਆ। ਏਕਾ ਰੂਪ ਨਾਉਂ ਦੁਜ, ਸੋਹੰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਸੁਣਾਈਆ। ਬ੍ਰਹਮੇ ਸੁਣ ਪਾਰਬ੍ਰਹਮ ਜਣਾਇਆ, ਬ੍ਰਹਮ ਭੇਵ ਰਹੇ ਨਾ ਰਾਈਆ। ਅੰਸ ਬੰਸਾ ਰੂਪ ਧਰਾਇਆ, ਸਹੰਸ ਸਹੰਸਾ ਖੇਲ ਖਿਲਾਈਆ। ਸਾਚਾ ਮਾਰਗ ਪੰਥਾ ਆਪ ਲਗਾਇਆ, ਨਾਮ ਗ੍ਰੰਥਾ ਕਰੇ ਪੜ੍ਹਾਈਆ। ਚਾਰੇ ਵੇਦ ਅੱਖਰ ਇਕ ਜਣਾਇਆ, ਏਕੰਕਾਰ ਰੂਪ ਦਰਸਾਈਆ। ਓਅੰਕਾਰ ਤੇਰੀ ਸੇਵਾ ਲਾਇਆ, ਕੁਦਰਤ ਵੇਖੇ ਬੇਪਰਵਾਹੀਆ। ਦੋਹਾਂ ਵਿਚੋਲਾ ਆਪ ਬੇਪਰਵਾਹਿਆ, ਆਪਣੀ ਰਚਨਾ ਆਪ ਰਚਾਈਆ। ਸਾਚਾ ਢੋਲਾ ਇਕ ਸੁਣਾਇਆ, ਨਾਦ ਅਨਾਦੀ ਧੁਨ ਉਪਜਾਈਆ। ਸੋਹੰ ਬੋਲਾ ਬੋਲ ਬੁਲਾਇਆ, ਪਾਰਬ੍ਰਹਮ ਬ੍ਰਹਮ ਏਕਾ ਰੂਪ ਜਣਾਈਆ। ਧੁਰ ਦਾ ਤੋਲਾ ਇਕ ਅਖਵਾਇਆ, ਸਾਚਾ ਕੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਆਦਿ ਬ੍ਰਹਮ, ਪਾਰਬ੍ਰਹਮ ਸਹਿਜ ਸੁਖਦਾਈਆ। ਬ੍ਰਹਮ ਬਾਲ ਉਤਪਤ ਹਰਿ, ਦਰ ਘਰ ਸਾਚੇ ਵੱਜੀ ਵਧਾਈਆ। ਨਾਰੀ ਨਰ ਕਿਰਪਾ ਕਰ, ਨਰ ਨਰਾਇਣ ਖ਼ੁਸ਼ੀ ਮਨਾਈਆ। ਆਪਣੇ ਮੰਦਰ ਆਪੇ ਵੜ, ਆਪੇ ਵੇਖੇ ਬੇਪਰਵਾਹੀਆ। ਆਪੇ ਫਿਰੇ ਪਿਛੇ ਅਗਾੜ, ਆਪਣੀ ਸੇਵਾ ਆਪ ਕਮਾਈਆ। ਆਪ ਬਣਾਏ ਸਾਚਾ ਲਾੜ, ਸਾਚੀ ਚੋਲੀ ਆਪ ਰੰਗਾਈਆ। ਆਪ ਵਖਾਏ ਸਚ ਅਖਾੜ, ਜਗਤ ਅਖਾੜਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਉਠਾਏ ਫੜ, ਆਪ ਆਪਣਾ ਹੁਕਮ ਵਰਤਾਈਆ। ਹੁਕਮ ਵਰਤਾਏ ਹਰਿ ਭਗਵਾਨ, ਬ੍ਰਹਮ ਪਾਰਬ੍ਰਹਮ ਜਣਾਇਆ। ਵਿਸ਼ਨੂੰ ਸੰਗ ਮੇਲ ਮਹਾਨ, ਬ੍ਰਹਮ ਮਿਤਰ ਸਖਾਈ ਆਪ ਹੋ ਆਇਆ। ਏਕਾ ਦੇਵੇ ਦੇਵਣਹਾਰਾ ਦਾਨ, ਦਾਤਾ ਦਾਨੀ ਨਾਮ ਵਰਤਾਇਆ। ਹੰ ਬ੍ਰਹਮ ਰੂਪ ਪਛਾਣ, ਸੋ ਪੁਰਖ ਨਿਰੰਜਣ ਖੇਲ ਖਿਲਾਇਆ। ਇਕ ਵਖਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇਆ। ਸਾਚੇ ਤਖ਼ਤ ਬੈਠ ਵਡ ਰਾਜ ਰਾਜਾਨ, ਸੀਸ ਤਾਜ ਇਕ ਟਿਕਾਇਆ। ਆਦਿ ਆਦਿ ਦੇਵੇ ਇਕ ਫ਼ਰਮਾਣ, ਸਚ ਸੰਦੇਸ਼ਾ ਸ਼ਬਦ ਅਲਾਇਆ। ਨੌਂ ਨੌਂ ਚਾਰ ਕਰਨਾ ਪਰਵਾਨ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਏਕਾ ਹੁਕਮ ਵਰਤਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰੱਖੇ ਏਕਾ ਆਣ, ਲੋਕਮਾਤ ਆਪਣਾ ਵੇਸ ਧਰਾਇਆ। ਤ੍ਰੈਗੁਣ ਮਾਇਆ ਬਖਸ਼ੇ ਮਾਣ, ਆਪਣੀ ਇਛਿਆ ਤੇਰੀ ਭਿਛਿਆ ਝੋਲੀ ਪਾਇਆ। ਲੱਖ ਚੁਰਾਸੀ ਕਰ ਪਰਧਾਨ, ਚਾਰੇ ਖਾਣੀ ਵੰਡ ਵੰਡਾਇਆ। ਜੇਰਜ ਰੂਪ ਹੋਏ ਨਿਗਹਬਾਨ, ਬ੍ਰਹਮੇ ਰਤ ਤਤ ਤਪਾਇਆ। ਅੰਡਜ ਖੇਲੇ ਖੇਲ ਮਹਾਨ, ਬ੍ਰਹਮ ਪਥ ਇਕ ਵਖਾਇਆ। ਉਤਭੁਜ ਵੇਖੇ ਮਾਰ ਧਿਆਨ, ਚਰਨ ਕਵਲ ਦਏ ਵਡਿਆਇਆ। ਸੇਤਜ ਬਖ਼ਸ਼ੇ ਏਕਾ ਦਾਨ, ਆਪਣਾ ਰੋਮ ਰੋਮ ਖਲਾਇਆ। ਲੇਖਾ ਜਾਣ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਏਕਾ ਅੱਖਰ ਪੜ੍ਹਾਇਆ। ਏਕਾ ਅੱਖਰ ਸੋ ਸੋ ਸੋ ਧਾਰ, ਤ੍ਰੈ ਤ੍ਰੈ ਤ੍ਰੈ ਰੰਗਣ ਰੰਗ ਰੰਗਾਈਆ। ਹੰ ਹੰ ਹੰ ਸਰਬ ਪਸਾਰ, ਹੰ ਬ੍ਰਹਮ ਰੂਪ ਦਰਸਾਈਆ। ਸੋਹੰ ਰੂਪ ਆਪ ਨਿਰੰਕਾਰ, ਪੰਜ ਤਤ ਨਾ ਕੋਇ ਰਖਾਈਆ। ਲੱਖ ਚੁਰਾਸੀ ਕਰੇ ਪਿਆਰ, ਪੰਜ ਤਤ ਕਾਇਆ ਚੋਲਾ ਆਪ ਹੰਢਾਈਆ। ਜੁਗ ਜੁਗ ਚਲਾਏ ਆਪਣੀ ਕਾਰ, ਕੁਦਰਤ ਕਾਦਰ ਵੇਖ ਵਖਾਈਆ। ਬ੍ਰਹਮ ਤੇਰਾ ਰੂਪ ਅਪਾਰ, ਘਟ ਭੀਤਰ ਡੇਰਾ ਲਾਈਆ। ਤੇਰੇ ਮੰਦਰ ਮੰਗਲਾਚਾਰ, ਘਰ ਖ਼ੁਸ਼ੀ ਵੱਜੇ ਵਧਾਈਆ। ਤੇਰੀ ਆਵਾਜ਼ ਅਨਹਦ ਧੁਨਕਾਰ, ਸਾਚਾ ਸ਼ਬਦ ਤੇਰੀ ਰਸਾਈਆ। ਤੇਰੀ ਸੇਜ ਅਪਰ ਅਪਾਰ, ਪਾਵਾ ਚੂਲ ਨਾ ਕੋਇ ਬਣਾਈਆ। ਤੇਰਾ ਕੰਤ ਹਰਿ ਭਤਾਰ, ਦੂਸਰ ਅੰਗ ਨਾ ਕੋਇ ਲਗਾਈਆ। ਤੇਰਾ ਰੰਗ ਬਸੰਤ ਬਹਾਰ, ਤੇਰੀ ਮਹਿਕ ਨਾਮ ਮਹਿਕਾਈਆ। ਤੇਰਾ ਅੰਤ ਘਰ ਹਰਿ ਦਵਾਰ, ਦੂਸਰ ਮੰਦਰ ਨਾ ਸੋਭਾ ਪਾਈਆ । ਤੇਰਾ ਅੰਦਰ ਇਕ ਗੁਲਜਾਰ, ਗ਼ਰੀਬ ਨਵਾਜ਼ ਆਪ ਖਲਾਈਆ। ਤੇਰਾ ਰਾਜ ਸੱਚਾ ਸਿਕਦਾਰ, ਲੱਖ ਚੁਰਾਸੀ ਜੋਗ ਵਖਾਈਆ। ਤੇਰਾ ਤਾਜ ਭੂਪ ਨਿਰੰਕਾਰ, ਧੁਰ ਫ਼ਰਮਾਣਾ ਸ਼ਬਦ ਸੁਣਾਈਆ। ਤੇਰੀ ਲਾਜ ਰੱਖੇ ਵਿਚ ਸੰਸਾਰ, ਜੁਗ ਜੁਗ ਆਪਣਾ ਰੂਪ ਧਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਕਰ ਵਿਹਾਰ, ਅੰਤਮ ਲੇਖਾ ਲੇਖੇ ਪਾਈਆ। ਆਪਣਾ ਰੂਪ ਜਣਾਏ ਪੁਰਖ ਕਰਤਾਰ, ਕੁਦਰਤ ਕਾਦਰ ਵੇਖੇ ਥਾਉਂ ਥਾਈਆ। ਹੰ ਬ੍ਰਹਮ ਲਏ ਉਭਾਰ, ਸੋ ਪੁਰਖ ਨਿਰੰਜਣ ਸਹਿਜ ਸੁਖਦਾਈਆ। ਸੋਹੰ ਸ਼ਬਦ ਬੋਲ ਜੈਕਾਰ, ਪੰਜ ਤਤ ਪੂਜਾ ਦਏ ਮਿਟਾਈਆ। ਏਕਾ ਰੂਪ ਦਰਸਾਏ ਹਰਿ ਨਿਰੰਕਾਰ, ਘਰ ਘਰ ਪੁਰਖ ਅਕਾਲ ਵੱਜੇ ਵਧਾਈਆ। ਜਗਤ ਜੁਗ ਜੁਗਤ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਸੋ ਪੁਰਖ ਨਿਰੰਜਣ ਬਣ ਦਲਾਲ, ਹੰ ਬ੍ਰਹਮ ਲਏ ਮਿਲਾਈਆ। ਲੇਖਾ ਜਾਣੇ ਕਾਲ ਮਹਾਂਕਾਲ, ਕਾਲ ਦਿਆਲ ਆਪਣਾ ਰੂਪ ਵਟਾਈਆ। ਰਾਏ ਧਰਮ ਭੇਵ ਖੁਲ੍ਹਾਏ ਆਣ, ਚਿਤਰ ਗੁਪਤ ਗੁਪਤ ਸਮਝਾਈਆ। ਲਾੜੀ ਮੌਤ ਵਖਾਏ ਹਾਣੀ ਹਾਣ, ਲੱਖ ਚੁਰਾਸੀ ਨਾਰੀ ਕੰਤ ਪੂਰਨ ਭਗਵੰਤ ਵੇਖੇ ਥਾਉਂ ਥਾਈਆ। ਹਰਿਜਨ ਗੁਰਮੁਖ ਗੁਰਸਿਖ ਜੋ ਜਨ ਘਾਲਨ ਰਹੇ ਘਾਲ, ਘਾਲੀ ਘਾਲ ਲੇਖੇ ਲਾਈਆ। ਗਗਨ ਮੰਡਲ ਵੇਖੇ ਮਸਤਕ ਥਾਲ, ਰਵ ਸਸ ਸੂਰਜ ਚੰਨ ਤਾਰਕਾ ਮੰਡਲ ਆਪਣੇ ਗੇੜੇ ਆਪ ਭਵਾਈਆ। ਏਕਾ ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜ਼ਾਨਾ ਬੇਪਰਵਾਹੀਆ। ਗੁਰਸਿਖ ਨਾ ਹੋਏ ਕਦੇ ਕੰਗਾਲ, ਧਨ ਦੌਲਤ ਜਗਤ ਬਦੌਲਤ ਦੀਨ ਦੁਨੀ ਦਏ ਗਵਾਹੀਆ। ਇਕ ਵਖਾਏ ਸਚਖੰਡ ਸੱਚੀ ਧਰਮਸਾਲ, ਦਰਗਹਿ ਸਾਚੀ ਧਾਮ ਸੁਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਸਦਾ ਚਲੇ ਨਾਲ, ਬਿਖਮ ਮਾਰਗ ਨਾ ਕੋਈ ਜਣਾਈਆ। ਸ਼ਬਦ ਅਨਾਦਿ ਵਜਾਏ ਤਾਲ, ਸੁਰਤ ਸਵਾਣੀ ਆਪ ਉਠਾਈਆ। ਮੂਰਤ ਅਕਾਲ ਬੇਮਿਸਾਲ, ਜੋਤੀ ਨੂਰ ਕਰੇ ਰੁਸ਼ਨਾਈਆ। ਸੰਤ ਸੁਹੇਲੇ ਸਾਚੇ ਭਾਲ, ਨੌਂ ਖੰਡ ਪ੍ਰਿਥਮੀ ਆਪ ਉਠਾਈਆ। ਤਨ ਪਹਿਨਾਏ ਸਾਚੀ ਮਾਲ, ਮਨ ਕਾ ਮਣਕਾ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਮਿਲਾਏ ਸਾਚੇ ਘਰ, ਪਾਰਬ੍ਰਹਮ ਆਪਣੀ ਦਇਆ ਕਮਾਈਆ। ਪਾਰਬ੍ਰਹਮ ਬ੍ਰਹਮ ਮੇਲ ਮਿਲੌਣਾ, ਏਕਾ ਰੰਗ ਵਖਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਸ੍ਰਿਸ਼ਟ ਸਬਾਈ ਅੰਧੇਰਾ ਛਾਇੰਦਾ। ਗਿਆਨ ਧਿਆਨ ਨਾ ਕਿਸੇ ਦ੍ਰਿੜੌਣਾ, ਜੋਗ ਅਭਿਆਸ ਨਾ ਕੋਇ ਵਖਾਇੰਦਾ। ਸੁਰਤ ਸ਼ਬਦ ਨਾ ਕਿਸੇ ਮੇਲ ਮਿਲੌਣਾ, ਸਾਧ ਸੰਤ ਸਰਬ ਕੁਰਲਾਇੰਦਾ। ਪੰਜ ਤਤ ਨਾਤਾ ਨਾ ਕਿਸੇ ਤੁੜੌਣਾ, ਪੰਚਮ ਸ਼ਬਦ ਨਾ ਜੋੜ ਜੁੜਾਇੰਦਾ। ਅਨਹਦ ਰਾਗ ਨਾ ਕਿਸੇ ਅਲੌਣਾ, ਸਾਰੰਗ ਢੋਲਕ ਸਰਬ ਵਜਾਇੰਦਾ। ਅਗੰਮੀ ਸ਼ਬਦ ਨਾ ਕਿਸੇ ਅਲ੍ਹੌਣਾ, ਰਸਨਾ ਬੋਲ ਸਰਬ ਕੁਰਲਾਇੰਦਾ। ਤੁਰੀਆ ਰਾਗ ਨਾ ਕਿਸੇ ਉਪਜੌਣਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮੌਣਾ, ਜੁਗ ਜੁਗ ਜਨ ਭਗਤਾਂ ਮੇਲ ਮਿਲਾਇੰਦਾ। ਆਪ ਆਪਣਾ ਪਰਦਾ ਲੌਹਣਾ, ਬਜਰ ਕਪਾਟੀ ਤੋੜ ਤੁੜਾਇੰਦਾ। ਬਣ ਬਣ ਸਾਕੀ ਜਾਮ ਪਿਔਣਾ, ਨਾਮ ਸੁਰਾਹੀ ਹੱਥ ਉਠਾਇੰਦਾ। ਖੋਲ੍ਹ ਤਾਕੀ ਦਰਸ ਦਿਖੌਣਾ, ਆਤਮ ਬ੍ਰਹਮ ਆਪ ਜਣਾਇੰਦਾ। ਸਾਚੀ ਸੇਜਾ ਡੇਰਾ ਲੌਣਾ, ਸਚ ਸਿੰਘਾਸਣ ਸੋਭਾ ਪਾਇੰਦਾ। ਪਾਰਬ੍ਰਹਮ ਬ੍ਰਹਮ ਰੰਗ ਚੜ੍ਹੌਣਾ, ਉਤਰ ਕਦੇ ਨਾ ਜਾਇੰਦਾ। ਸੋ ਪੁਰਖ ਨਿਰੰਜਣ ਖੇਲ ਖਲੌਣਾ, ਹੰ ਬ੍ਰਹਮ ਸਰਬ ਉਠਾਇੰਦਾ। ਲੱਖ ਚੁਰਾਸੀ ਪੰਧ ਮੁਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਜਣੌਣਾ। ਪਾਰਬ੍ਰਹਮ ਬ੍ਰਹਮ ਕਰੇ ਜਣਾਈ, ਜਾਗਰਤ ਜੋਤ ਕਰ ਰੁਸ਼ਨਾਈਆ। ਏਕਾ ਘਰ ਵਖਾਏ ਸਾਚਾ ਥਾਈਂ, ਥਾਨ ਥਨੰਤਰ ਸੋਭਾ ਪਾਈਆ। ਏਕਾ ਬਖ਼ਸ਼ੇ ਸਚ ਸਰਨਾਈ, ਸਰਨਗਤ ਬੇਪਰਵਾਹੀਆ। ਏਕਾ ਪਕੜ ਉਠਾਏ ਫੜ ਫੜ ਬਾਂਹੀ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਏਕਾ ਮੇਲ ਮਿਲਾਏ ਚਾਈਂ ਚਾਈਂ, ਚਾਤਰਕ ਤ੍ਰਿਖਾ ਦਏ ਬੁਝਾਈਆ। ਏਕਾ ਕਰੇ ਸਚ ਨਿਆਈਂ, ਜੁਗਾਂ ਜੁਗੰਤਰ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਮੇਟੇ ਕੂੜੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਬ੍ਰਹਮ ਪਾਰਬ੍ਰਹਮ ਜਾਏ ਸਮਾਈ, ਨਿਰਗੁਣ ਨਿਰਗੁਣ ਅੰਗ ਲਗਾਈਆ। ਸੋਹੰ ਸ਼ਬਦ ਅਗੰਮ ਪੜ੍ਹਾਈ, ਚਾਰੇ ਬਾਣੀ ਜਿਸ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੇ ਦੇਵੇ ਪਾਰਬ੍ਰਹਮ ਵਰ, ਬ੍ਰਹਮ ਤੇਰੀ ਅੰਸ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦਿ ਸ੍ਰੀ ਭਗਵੰਤ, ਖੇਲੇ ਖੇਲ ਜੁਗਾ ਜੁਗੰਤ, ਬ੍ਰਹਮ ਪਾਰਬ੍ਰਹਮ ਆਪਣੀ ਖੇਲ ਖਿਲਾਈਆ।
