੨੬ ਭਾਦਰੋਂ ੨੦੧੭ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਉਸਮਾ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਸੱਚਾ ਪਾਤਸ਼ਾਹ, ਸਤਿ ਸਤਿਵਾਦੀ ਸਤਿ ਸਮਾਇੰਦਾ । ਸੋ ਪੁਰਖ ਨਿਰੰਜਣ ਗੁਣਵੰਤਾ ਬੇਪਰਵਾਹ, ਅਲੱਖ ਅਗੋਚਰ ਆਪਣਾ ਨਾਉਂ ਧਰਾਇੰਦਾ। ਹਰਿ ਪੁਰਖ ਨਿਰੰਜਣ ਸਿਫ਼ਤ ਸਲਾਹ, ਸਲਾਹੀ ਭੇਵ ਨਾ ਆਇੰਦਾ। ਏਕੰਕਾਰਾ ਨਿਰਗੁਣ ਰੂਪ ਆਪ ਧਰਾ, ਨਿਰਵੈਰ ਆਪਣੀ ਧਾਰ ਬੰਧਾਇੰਦਾ। ਆਦਿ ਨਿਰੰਜਣ ਜੋਤ ਉਜਾਲਾ ਡਗਮਗਾ, ਨੂਰ ਨੁਰਾਨਾ ਆਪ ਅਖਵਾਇੰਦਾ। ਸ੍ਰੀ ਭਗਵਾਨ ਵਸਣਹਾਰਾ ਸਾਚੇ ਥਾਂ, ਦਰਗਹਿ ਸਾਚੀ ਧਾਮ ਸੁਹਾਇੰਦਾ। ਅਬਿਨਾਸ਼ੀ ਕਰਤਾ ਇਕ ਉਪਜਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਰਖਾਇੰਦਾ। ਪਾਰਬ੍ਰਹਮ ਆਪੇ ਬਣੇ ਪਿਤਾ ਮਾਂ, ਪੂਤ ਸਪੂਤਾ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਕਰ ਪਸਾਰ, ਆਪੇ ਵੇਖੇ ਵੇਖਣਹਾਰ, ਨਿਰਗੁਣ ਆਪਣੀ ਕਲ ਵਰਤਾਇੰਦਾ। ਨਿਰਗੁਣ ਰੂਪ ਅਕਲ ਕਲ ਧਾਰ, ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਕਰ ਉਜਿਆਰ, ਨੂਰ ਜ਼ਹੂਰ ਆਪ ਪਰਗਟਾਇੰਦਾ। ਵਸਣਹਾਰਾ ਦਰ ਘਰ ਸੱਚੇ ਦਰਬਾਰ, ਸਚਖੰਡ ਦਵਾਰਾ ਸੋਭਾ ਪਾਇੰਦਾ। ਸਚਖੰਡ ਅੰਦਰ ਖੇਲ ਨਿਆਰ, ਪੁਰਖ ਅਕਾਲ ਆਪ ਕਰਾਇੰਦਾ। ਥਿਰ ਘਰ ਖੋਲ੍ਹੇ ਇਕ ਕਿਵਾੜ, ਆਪ ਆਪਣਾ ਪਰਦਾ ਲਾਹਿੰਦਾ। ਸਾਚਾ ਮੰਦਰ ਕਰ ਤਿਆਰ, ਸ਼ਾਹ ਸੁਲਤਾਨ ਵੇਖ ਵਖਾਇੰਦਾ। ਛੱਪਰ ਛੰਨ ਨਾ ਕੋਇ ਸਹਾਰ, ਬਾਢੀ ਬਣਤ ਨਾ ਕੋਈ ਬਣਾਇੰਦਾ। ਨਿਰਗੁਣ ਦੀਪਕ ਦੀਆ ਕਰ ਉਜਿਆਰ, ਜੋਤੀ ਨੂਰ ਡਗਮਗਾਇੰਦਾ। ਕਮਲਾਪਾਤੀ ਖੇਲ ਨਿਆਰ, ਨਿਝ ਘਰ ਆਪਣੇ ਆਪ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਵਡਿਆਇੰਦਾ । ਦਰ ਘਰ ਸਾਚਾ ਸਚਖੰਡ ਦਵਾਰਾ, ਸਤਿ ਪੁਰਖ ਨਿਰੰਜਣ ਆਪ ਉਪਾਇੰਦਾ। ਇਕ ਇਕੱਲਾ ਕਰ ਪਸਾਰਾ, ਆਪ ਆਪਣਾ ਬਲ ਰਖਾਇੰਦਾ। ਆਪਣੇ ਨੂਰ ਹੋ ਉਜਿਆਰਾ, ਨੂਰ ਨੂਰ ਵਿਚ ਸਮਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਤਾਜ ਵੇਖ ਵਖਾਇੰਦਾ। ਸਿੰਘਾਸਣ ਬੈਠ ਸੱਚੀ ਸਰਕਾਰਾ, ਹੁਕਮੀ ਹੁਕਮ ਆਪ ਸੁਣਾਇੰਦਾ। ਆਦਿ ਜੁਗਾਦਿ ਵਰਤੇ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਲਾਇੰਦਾ। ਖੇਲਣਹਾਰਾ ਪੁਰਖ ਸਮਰਥ, ਇਕ ਇਕੱਲਾ ਏਕੰਕਾਰਿਆ। ਆਪ ਚਲਾਏ ਆਪਣਾ ਰਥ, ਨਿਰਗੁਣ ਰਥਵਾਹੀ ਸ਼ਾਹ ਅਸਵਾਰਿਆ। ਹਰਿ ਕੀ ਮਹਿਮਾ ਕਥਨੀ ਅਕਥ, ਕਥਨੀ ਕਥ ਨਾ ਕਰੇ ਵਿਚਾਰਿਆ। ਦਰਗਹਿ ਸਾਚੀ ਧਾਮ ਨਿਆਰ ਆਪ ਉਪਾਏ ਆਪਣੀ ਵਥ, ਆਪੇ ਵਣਜ ਕਰੇ ਵਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਦਰ, ਦਰ ਦਵਾਰ ਕਰੇ ਪਿਆਰਿਆ। ਦਰ ਦੁਆਰ ਸੁਹਾਇੰਦਾ, ਸੋਭਾਵੰਤ ਕਰਤਾਰ। ਸੋ ਪੁਰਖ ਨਿਰੰਜਣ ਵੇਖ ਵਖਾਇੰਦਾ, ਹਰਿ ਪੁਰਖ ਨਿਰੰਜਣ ਪਾਵੇ ਸਾਰ। ਏਕੰਕਾਰਾ ਭੇਵ ਚੁਕਾਇੰਦਾ, ਆਦਿ ਨਿਰੰਜਣ ਕਰ ਉਜਿਆਰ। ਸ੍ਰੀ ਭਗਵਾਨ ਖੇਲ ਖਿਲਾਇੰਦਾ, ਅਬਿਨਾਸ਼ੀ ਕਰਤਾ ਦਏ ਅਧਾਰ। ਪਾਰਬ੍ਰਹਮ ਪ੍ਰਭ ਏਕਾ ਨਾਉਂ ਧਰਾਇੰਦਾ, ਅਜੂਨੀ ਰਹਿਤ ਬੇਐਬ ਪਰਵਰਦਿਗਾਰ। ਸਾਚੇ ਤਖ਼ਤ ਸੋਭਾ ਪਾਇੰਦਾ, ਸ਼ਾਹ ਸੁਲਤਾਨ ਸੱਚੀ ਸਰਕਾਰ। ਆਪਣੀ ਇਛਿਆ ਭਿਛਿਆ ਆਪੇ ਵੇਖ ਵਖਾਇੰਦਾ, ਨਾ ਕੋਈ ਦੂਸਰ ਮੀਤ ਮੁਰਾਰ। ਥਿਰ ਘਰ ਵਾਸੀ ਥਿਰ ਦਰਬਾਰੇ ਰੰਗ ਰੰਗਾਇੰਦਾ, ਰੰਗੇ ਰੰਗ ਅਗੰਮ ਅਪਾਰ। ਅਲੱਖ ਅਲੱਖਣਾ ਆਪਣੀ ਅਲੱਖ ਜਗਾਇੰਦਾ, ਸ਼ਬਦ ਅਗੰਮੀ ਬੋਲ ਜੈਕਾਰ। ਸੁਰ ਤਾਲ ਨਾ ਕੋਈ ਵਜਾਇੰਦਾ, ਸਤਿ ਸਰੂਪੀ ਸਾਚੀ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਥਿਰ ਘਰ ਵੇਖੇ ਅਗੇ ਖੜ, ਆਪ ਆਪਣਾ ਕਰ ਪਸਾਰ। ਸਚਖੰਡ ਦੁਆਰਾ ਖੋਲ੍ਹਿਆ, ਕਰ ਕਿਰਪਾ ਗੁਣ ਨਿਧਾਨ। ਥਿਰ ਘਰ ਸਾਚੇ ਮੰਦਰ ਬਹਿ ਬਹਿ ਬੋਲਿਆ, ਸ਼ਬਦ ਅਗੰਮੀ ਧੁਰ ਫ਼ਰਮਾਣ। ਨਿਰਗੁਣ ਨਿਰਵੈਰ ਆਪੇ ਬਣੇ ਵਿਚੋਲਿਆ, ਆਪੇ ਵੇਖੇ ਮਾਰ ਧਿਆਨ। ਸਚਖੰਡ ਥਿਰ ਘਰ ਆਪਣੇ ਕੰਡੇ ਆਪੇ ਤੋਲਿਆ, ਤੋਲਣਹਾਰ ਸ੍ਰੀ ਭਗਵਾਨ । ਆਦਿ ਜੁਗਾਦਿ ਰਹੇ ਅਡੋਲਿਆ, ਤਖ਼ਤ ਨਿਵਾਸੀ ਸ਼ਾਹ ਸੁਲਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਣੇ ਆਪ ਮਲਾਹ, ਖੇਵਟ ਖੇਟਾ ਆਪ ਅਖਵਾ ਰਿਹਾ। ਖੇਵਟ ਖੇਟਾ ਪਾਰਬ੍ਰਹਮ ਕਰਤਾਰਾ, ਏਕਾ ਰੰਗ ਸਮਾਇਆ। ਦਰਗਾਹਿ ਸਾਚੀ ਹੋ ਉਜਿਆਰਾ, ਰੂਪ ਅਨੂਪ ਆਪ ਵਟਾਇਆ। ਸਤਿ ਸਰੂਪੀ ਹੋ ਨਿਆਰਾ, ਅਨਰੰਗ ਰੂਪੀ ਦਿਸ ਨਾ ਆਇਆ। ਆਪ ਆਪਣਾ ਖੋਲ੍ਹੇ ਬੰਦ ਕਿਵਾੜਾ, ਆਪਣਾ ਮੰਦਰ ਆਪ ਸੁਹਾਇਆ। ਆਪੇ ਬਣੇ ਸਾਚਾ ਲਾੜਾ, ਆਪ ਆਪਣਾ ਵੇਸ ਵਟਾਇਆ । ਆਪੇ ਨਾਰੀ ਕੰਤ ਭਤਾਰਾ, ਆਪੇ ਸਾਚੀ ਸੇਜ ਹੰਢਾਇਆ। ਆਪੇ ਦਰ ਮੰਗੇ ਬਣ ਭਿਖਾਰਾ, ਆਪੇ ਲਹਿਣਾ ਝੋਲੀ ਪਾਇਆ। ਆਪੇ ਸ਼ਾਹ ਆਪੇ ਦਾਰਾ, ਆਪੇ ਦਰ ਦਰਬਾਨ ਸੀਸ ਝੁਕਾਇਆ। ਪੁਰਖ ਅਗੰਮ ਅਗੰਮੜੀ ਕਾਰਾ, ਇਕ ਇਕੱਲਾ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇਆ। ਅਗੰਮ ਅਗੰਮੜੀ ਕਾਰ, ਨਿਰਗੁਣ ਜੋਤੀ ਜੋਤ ਡਗਮਗਾਇੰਦਾ। ਸਤਿ ਸਰੂਪ ਸੱਚੀ ਸਰਕਾਰ, ਸ਼ਬਦ ਅਗੰਮੀ ਨਾਦ ਵਜਾਇੰਦਾ। ਤੁਰੀਆ ਰਾਗ ਕਰ ਤਿਆਰ, ਹਰਿ ਮੰਦਰ ਸਾਚੇ ਸੋਭਾ ਪਾਇੰਦਾ। ਥਿਰ ਘਰ ਖੋਲ੍ਹੇ ਬੰਦ ਕਿਵਾੜ, ਅੰਦਰ ਬਹਿ ਬਹਿ ਮੰਗਲ ਗਾਇੰਦਾ। ਆਪ ਆਪਣਾ ਕਰ ਪਿਆਰ, ਆਪਣਾ ਬੰਧਨ ਆਪੇ ਵੇਖ ਵਖਾਇੰਦਾ। ਨਿਰਗੁਣ ਨਿਰਗੁਣ ਕਰ ਪਸਾਰ, ਸੂਰਜ ਚੰਨ ਨਾ ਕੋਈ ਚੜ੍ਹਾਇੰਦਾ। ਦੀਵਾ ਬਾਤੀ ਨਾ ਕੋਈ ਅਧਾਰ, ਪਰਕਾਸ਼ ਪਰਕਾਸ਼ ਵਿਚ ਟਿਕਾਇੰਦਾ। ਪਾਰਬ੍ਰਹਮ ਹਰਿ ਪੁਰਖ ਕਰਤਾਰ, ਖ਼ੁਸ਼ੀ ਗ਼ਮ ਨਾ ਕੋਈ ਰਖਾਇੰਦਾ। ਹਰਖ ਸੋਗ ਵਸਿਆ ਬਾਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰਗਹਿ ਸਾਚੀ ਧਾਮ ਸੁਹਾਇੰਦਾ। ਦਰਗਹਿ ਸਾਚੀ ਸਚ ਦਵਾਰ , ਸਤਿ ਪੁਰਖ ਨਿਰੰਜਣ ਆਪ ਵਸਾਇਆ। ਸੋ ਪੁਰਖ ਵਸੇ ਇਕ ਇਕੱਲਾ, ਹਰਿ ਪੁਰਖ ਨਿਰੰਜਣ ਰੰਗ ਰੰਗਾਇਆ। ਏਕੰਕਾਰਾ ਸਚ ਸਿੰਘਾਸਣ ਬੈਠਾ ਮਲਾ, ਆਦਿ ਨਿਰੰਜਣ ਕਰੇ ਰੁਸ਼ਨਾਇਆ। ਸ੍ਰੀ ਭਗਵਾਨ ਸ਼ਬਦ ਸਨੇਹੜਾ ਏਕਾ ਘੱਲਾ, ਅਬਿਨਾਸ਼ੀ ਕਰਤਾ ਹੁਕਮੀ ਹੁਕਮ ਆਪ ਵਰਤਾਇਆ। ਪਾਰਬ੍ਰਹਮ ਪ੍ਰਭ ਫੜਿਆ ਪੱਲਾ, ਆਪ ਆਪਣਾ ਅੰਗ ਲਗਾਇਆ। ਆਦਿ ਜੁਗਾਦੀ ਇਕ ਇਕੱਲਾ, ਅਕਲ ਕਲਧਾਰੀ ਖੇਲ ਖਿਲਾਇਆ। ਆਪਣੀ ਜੋਤੀ ਆਪੇ ਰਲਾ, ਮਾਤ ਪਿਤ ਨਾ ਕੋਈ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਸੁਹਾਇਆ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਕਰੇ ਖੇਲ ਨਾਰੀ ਕੰਤ, ਕੰਤ ਕੰਤੂਲ ਸੇਜ ਹੰਢਾਇੰਦਾ। ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਨਾ ਕੋਈ ਅਖਵਾਇੰਦਾ। ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਆਪਣਾ ਬਲ ਧਰਾਇੰਦਾ। ਆਪੇ ਉਪਜਾਏ ਆਪਣਾ ਨਾਉਂ ਮਣੀਆ ਮੰਤ, ਸ਼ਬਦ ਸ਼ਬਦੀ ਨਾਦ ਵਜਾਇੰਦਾ। ਪੁਰਖ ਅਬਿਨਾਸ਼ੀ ਮਹਿਮਾ ਅਗਣਤ, ਭੇਵ ਅਭੇਦ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਬੰਕ ਦਵਾਰਾ ਇਕ ਸੁਹਾਇੰਦਾ। ਬੰਕ ਦਵਾਰ ਸੁਹਾਇਆ, ਹਰਿ ਸਤਿਗੁਰ ਗਹਿਰ ਗੰਭੀਰ। ਆਪ ਆਪਣਾ ਦਰ ਖੁਲਾਇਆ, ਆਪੇ ਵੇਖੇ ਬੇਨਜ਼ੀਰ। ਆਪ ਆਪਣਾ ਘਰ ਵਸਾਇਆ, ਆਪੇ ਸ਼ਾਹ ਆਪੇ ਫ਼ਕੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਏਕਾ ਘਰ, ਹਰਿ ਮੰਦਰ ਸੋਭਾ ਪਾਇਆ। ਹਰਿ ਮੰਦਰ ਉਚ ਮੁਨਾਰਾ, ਪੁਰਖ ਅਕਾਲ ਆਪ ਉਪਾਇੰਦਾ। ਜੂਨੀ ਰਹਿਤ ਕਰ ਪਸਾਰਾ, ਨਿਰਵੈਰ ਆਸਣ ਲਾਇੰਦਾ। ਮੂਰਤ ਅਕਾਲ ਖੇਲ ਨਿਆਰਾ, ਨਿਰਭੈ ਆਪਣਾ ਵੇਸ ਵਟਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ। ਆਪਣਾ ਹੁਕਮ ਆਪ ਕਰ ਵਰਤਾਰਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਸ਼ਬਦ ਉਠਾਏ ਸੁਤ ਦੁਲਾਰਾ, ਸਾਚੀ ਸੇਵਾ ਇਕ ਵਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਪਸਾਰਾ, ਵਿਸ਼ਨ ਆਪਣੀ ਅੰਸ ਸੁਹਾਇੰਦਾ। ਕਵਲ ਕਵਲਾ ਕਰ ਉਜਿਆਰਾ, ਨਾਭੀ ਏਕਾ ਅੰਮ੍ਰਿਤ ਰਖਾਇੰਦਾ। ਪਾਰਬ੍ਰਹਮ ਬ੍ਰਹਮ ਕਰ ਨਿਆਰਾ, ਨਿਰਗੁਣ ਨਿਰਾਕਾਰਾ ਸਾਚੀ ਵੰਡ ਵੰਡਾਇੰਦਾ। ਲੇਖਾ ਜਾਣੇ ਧੂਆਂਧਾਰਾ, ਸਾਚਾ ਸ਼ੰਕਰ ਆਪ ਪਰਗਟਾਇੰਦਾ। ਤ੍ਰੈ ਤ੍ਰੈ ਮੇਲਾ ਪੁਰਖ ਕਰਤਾਰਾ, ਕਰਤਾ ਪੁਰਖ ਆਪ ਕਰਾਇੰਦਾ। ਆਪੇ ਵਸੇ ਸਭ ਤੋ ਬਾਹਿਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹਿ ਸਾਚੀ ਧਾਮ ਸੁਹਾਇੰਦਾ। ਤ੍ਰੈ ਤ੍ਰੈ ਮੀਤਾ ਇਕ ਅਤੀਤਾ, ਵਿਸ਼ਨ ਬ੍ਰਹਮਾ ਸ਼ਿਵ ਲਏ ਉਪਜਾਈਆ। ਧਾਮ ਵਖਾਏ ਇਕ ਅਨਡੀਠਾ, ਪੁਰਖ ਅਗੰਮ ਵੱਡੀ ਵਡਿਆਈਆ। ਧੁਰ ਦਰਬਾਰਾ ਠਾਂਡਾ ਸੀਤਾ, ਸਾਂਤਕ ਸਤਿ ਸਤਿ ਵਰਤਾਈਆ। ਆਪ ਚਲਾਏ ਆਪਣੀ ਰੀਤਾ, ਰਾਜ ਜੋਗ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚੇ ਦਏ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਪੁਰਖ ਅਕਾਲ ਖੇਲ ਖਿਲਾਇੰਦਾ। ਨਾਮ ਅਨਾਦੀ ਬੋਲ ਜੈਕਾਰ, ਸਾਚਾ ਨਾਦ ਆਪ ਸੁਣਾਇੰਦਾ। ਸਾਚੀ ਵਸਤ ਅਗੰਮ ਅਪਾਰ, ਵੰਡਣਹਾਰਾ ਵੰਡ ਵੰਡਾਇੰਦਾ। ਤ੍ਰੈਗੁਣ ਮਾਇਆ ਤਤ ਵਿਚਾਰ, ਰਜੋ ਤਮੋ ਸਤੋ ਆਪਣੀ ਇਛਿਆ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਸਾਚੇ ਘਰ ਹੋ ਪਰਧਾਨ, ਆਪਣੀ ਦਇਆ ਕਮਾਈਆ। ਬ੍ਰਹਮਾ ਵਿਸ਼ਨ ਸ਼ਿਵ ਮਿਲਿਆ ਦਾਨ, ਪੁਰਖ ਅਬਿਨਾਸ਼ੀ ਆਪ ਵਰਤਾਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਤ੍ਰੈ ਤ੍ਰੈ ਅੰਗ ਲਗਾਈਆ। ਲੱਖ ਚੁਰਾਸੀ ਬ੍ਰਹਮ ਨਿਸ਼ਾਨ, ਘਟ ਭਾਂਡਾ ਆਪ ਬਣਾਈਆ। ਘਰ ਵਿਚ ਘਰ ਸਚ ਮਕਾਨ, ਮਿਹਰਬਾਨ ਆਪ ਉਪਾਈਆ। ਆਦਿ ਜੁਗਾਦੀ ਵੇਖੇ ਨਿਗਹਬਾਨ, ਨਿਰਵੈਰ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਏਕ ਏਕ ਸੁਹਾਈਆ। ਬ੍ਰਹਮਾ ਵਿਸ਼ਨ ਸ਼ਿਵ ਲੈ ਅਗੰੜਾਈ, ਪ੍ਰਭ ਚਰਨ ਧਿਆਨ ਲਗਾਇਆ। ਪੁਰਖ ਅਬਿਨਾਸ਼ੀ ਤੇਰੀ ਸਰਨਾਈ, ਹਉਂ ਸੇਵਕ ਭੁੱਲ ਨਾ ਜਾਇਆ। ਤੂੰ ਕਰਤਾ ਕਰਤਾਰ ਤੇਰੀ ਚਲਨਾ ਹੁਕਮ ਰਜ਼ਾਈ, ਹੁਕਮੀ ਹੁਕਮ ਆਪ ਵਰਤਾਇਆ। ਲੱਖ ਚੁਰਾਸੀ ਤੇਰੀ ਰਚਨਾ ਰਚ ਵੇਖੇ ਥਾਉਂ ਥਾਈਂ, ਥਾਨ ਥਨੰਤਰ ਆਪ ਸੁਹਾਇਆ। ਆਦਿ ਅੰਤ ਪਕੜੀ ਬਾਂਹੀ, ਦੂਸਰ ਦਰ ਨਾ ਕੋਈ ਜਣਾਇਆ। ਜੁਗਾ ਜੁਗੰਤਰ ਰੱਖੀ ਠੰਡੀ ਛਾਈਂ, ਸਮਰਥ ਪੁਰਖ ਤੇਰੀ ਵਡ ਵਡਿਆਇਆ। ਕਵਣ ਵੇਲਾ ਕਰੇ ਨਿਆਂਈ, ਨਿਰਗੁਣ ਸਰਗੁਣ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਹਉਂ ਢਹਿ ਪਏ ਸਰਨਾਇਆ। ਸਰਨ ਸਰਨਾਈ ਤ੍ਰੈ ਤ੍ਰੈ ਮੀਤ, ਦੋਏ ਜੋੜ ਸੀਸ ਝੁਕਾਇਆ। ਏਕਾ ਗਾਇਣ ਤੇਰਾ ਗੀਤ, ਤੇਰਾ ਨਾਮ ਢੋਲਾ ਇਕ ਸੁਣਾਇਆ। ਸਦਾ ਸਹੇਲਾ ਵਸਣਾ ਚੀਤ, ਵਿਸਰ ਕਦੇ ਨਾ ਜਾਇਆ। ਲੋਕਮਾਤ ਚਲੇ ਤੇਰੀ ਰੀਤ, ਤੇਰਾ ਤੇਰੀ ਸੇਵ ਕਮਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਹੋਏ ਸਹਾਇਆ। ਪੁਰਖ ਅਬਿਨਾਸ਼ੀ ਦਇਆ ਕਮਾ, ਵਿਸ਼ਨ ਬ੍ਰਹਮਾ ਸ਼ਿਵ ਸਮਝਾਈਆ। ਜੁਗ ਜੁਗ ਤੇਰੀ ਸੇਵਾ ਲਾ, ਤੇਰਾ ਰੂਪ ਸ੍ਰਿਸ਼ਟ ਸਬਾਈਆ। ਪਾਰਬ੍ਰਹਮ ਬ੍ਰਹਮ ਵੰਡ ਵੰਡਾ, ਆਪਣਾ ਅੰਗ ਕਟਾਈਆ। ਵਿਸ਼ਨੂੰ ਦੇਣਾ ਰਿਜ਼ਕ ਸਬਾ, ਸਿਦਕ ਸਬੂਰੀ ਤੇਰੇ ਹੱਥ ਰਖਾਈਆ। ਸ਼ੰਕਰ ਲੇਖਾ ਦੇਣਾ ਚੁਕਾ, ਅੰਤ ਰਹਿਣ ਨਾ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੇੜਾ ਦਏ ਦਵਾ, ਗੇੜਾ ਆਪਣਾ ਆਪ ਰਖਾਈਆ। ਗੁਰ ਪੀਰ ਅਵਤਾਰ ਸਾਧ ਸੰਤ ਲਏ ਉਪਜਾ, ਏਕਾ ਨਾਮ ਸ਼ਬਦ ਕਰੇ ਕੁੜਮਾਈਆ। ਭਗਤ ਭਗਵੰਤ ਵੇਖੇ ਥਾਉਂ ਥਾਂ, ਆਪ ਆਪਣੇ ਲਏ ਜਗਾਈਆ। ਗੁਰਮੁਖਾਂ ਪਕੜੇ ਆਪੇ ਬਾਂਹ, ਜਗਤ ਵਿਛੋੜਾ ਫੰਦ ਕਟਾਈਆ। ਜੁਗ ਜੁਗ ਕਰੇ ਸਚ ਨਿਆਂ, ਸ਼ਾਹ ਸੁਲਤਾਨਾ ਬੇਪਰਵਾਹੀਆ। ਚਿਤਰ ਗੁਪਤ ਲੇਖਾ ਰਿਹਾ ਲਿਖਾ, ਹਰਿ ਹਰਿ ਸਾਚੀ ਸੇਵ ਲਗਾਈਆ। ਰਾਏ ਧਰਮ ਦਏ ਸਜ਼ਾ, ਭੁਲਿਆ ਕੋਇ ਰਹਿਣ ਨਾ ਪਾਈਆ। ਲਾੜੀ ਮੌਤ ਲਏ ਪਰਨਾ, ਲੱਖ ਚੁਰਾਸੀ ਵੇਖੇ ਥਾਉਂ ਥਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਗੁਰਮੁਖ ਵਿਰਲੇ ਲਏ ਬਚਾ, ਜੁਗ ਜੁਗ ਆਪਣਾ ਮੇਲ ਮਿਲਾਈਆ। ਨਿਸ਼ਅੱਖਰ ਵੱਖਰ ਲਏ ਪੜ੍ਹਾ, ਧੁਨ ਅਨਾਦੀ ਨਾਦ ਵਜਾਈਆ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾ, ਲੇਖਾ ਲੇਖੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਰ ਸਾਚਾ ਝੋਲੀ ਪਾਈਆ। ਹਰਿ ਕਰਤਾ ਸ਼ਬਦ ਜਣਾਇੰਦਾ, ਧੁਰਦਰਗਾਹੀ ਅਗੰਮੀ ਬੋਲ। ਵਿਸ਼ਨ ਤੇਰੀ ਸੇਵ ਲਗਾਇੰਦਾ, ਨੌਂ ਨੌਂ ਚਾਰ ਕਰਨਾ ਘੋਲ। ਬ੍ਰਹਮਾ ਤੇਰੀ ਵੰਡ ਵੰਡਾਇੰਦਾ, ਲੱਖ ਚੁਰਾਸੀ ਜਾਣਾ ਮੌਲ। ਸ਼ੰਕਰ ਤੇਰਾ ਕੌਲ ਨਿਭਾਇੰਦਾ, ਲੇਖਾ ਚੁੱਕੇ ਉਪਰ ਧੌਲ। ਰਵ ਸਸ ਤੇਰਾ ਪੰਧ ਮੁਕਾਇੰਦਾ, ਪੁਰਖ ਅਬਿਨਾਸ਼ੀ ਰਹੇ ਅਡੋਲ। ਦੋ ਜਹਾਨਾਂ ਵੇਖ ਵਖਾਇੰਦਾ, ਨਵ ਸਤ ਫੋਲਣ ਲਏੇ ਫੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਤੋਲੇ ਆਪਣਾ ਤੋਲ। ਹਰਿ ਸਤਿਗੁਰ ਆਪ ਸਮਝਾਇੰਦਾ, ਵਿਸ਼ਨੂੰ ਕਰ ਧਿਆਨ। ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ, ਲੇਖਾ ਜਾਣੇ ਦੋ ਜਹਾਨ। ਤੇਰਾ ਸਗਲਾ ਸੰਗ ਨਿਭਾਇੰਦਾ, ਮੇਲ ਮਿਲਾਵਾ ਸ੍ਰੀ ਭਗਵਾਨ। ਆਪਣੇ ਅੰਗੀ ਅੰਗ ਰਖਾਇੰਦਾ, ਆਪ ਆਪਣੀ ਦਏ ਪਛਾਣ। ਸਾਚਾ ਨਾਮ ਮਰਦੰਗ ਵਜਾਇੰਦਾ, ਧੁਰ ਦਰਗਾਹੀ ਧੁਰ ਫ਼ਰਮਾਣ। ਸਾਂਗੋ ਪਾਂਗ ਸੇਜ ਵਿਛਾਇੰਦਾ, ਕਵਲ ਨੈਣ ਸਿੰਘਾਸਣ ਵੇਖੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲਾਇੰਦਾ। ਪਾਰਬ੍ਰਹਮ ਬ੍ਰਹਮ ਆਪ ਜਣਾਇਆ, ਏਕਾ ਹੁਕਮ ਸੁਣਾਈਆ। ਨੌਂ ਨੌਂ ਚਾਰ ਤੇਰਾ ਮਰਦੰਗ ਵਜਾਇਆ, ਘਟ ਘਟ ਤੇਰੀ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਮੰਦਰ ਕਾਇਆ ਪਲੰਘ ਵਿਛਾਇਆ, ਸਾਚੀ ਸੇਜਾ ਦਏ ਵਸਾਈਆ। ਪਰਮਾਨੰਦ ਧਾਮ ਵਖਾਇਆ, ਨਿਜਨੰਦ ਵੱਜੇ ਵਧਾਈਆ। ਅਨਹਦ ਸ਼ਬਦ ਮਰਦੰਗ ਤੇਰੇ ਹੱਥ ਫੜਾਇਆ, ਪੁਰਖ ਅਬਿਨਾਸ਼ੀ ਵਜਾਏ ਚਾਈਂ ਚਾਈਆ। ਜਗਤ ਦਵਾਰਾ ਲੰਘ ਤੇਰਾ ਬੰਕ ਸੁਹਾਇਆ, ਸੋਹੇ ਬੰਕ ਇਕ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਏਕਾ ਬ੍ਰਹਮ ਜਣਾਈਆ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਬੋਲੇ ਸ਼ਬਦ ਜੈਕਾਰ। ਸ਼ੰਕਰ ਅੱਖਰ ਇਕ ਪੜ੍ਹਾਇੰਦਾ, ਨਿਸ਼ਅੱਖਰ ਕਰ ਪਿਆਰ। ਏਕਾ ਚੌਕੜੀ ਜੁਗ ਵੰਡ ਵੰਡਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਚਲੇ ਕਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਆਪ ਦਵਾਇੰਦਾ, ਲੇਖਾ ਲਿਖੇ ਲਿਖਣਹਾਰ। ਦੂਸਰ ਭੇਵ ਨਾ ਕੋਇ ਰਖਾਇੰਦਾ, ਲਿਖ ਲਿਖ ਸਕੇ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਵਕਤ ਆਪ ਸੁਹਾਇੰਦਾ। ਸਾਚਾ ਵੇਲਾ ਅੰਤਮ ਔਣਾ, ਨੌਂ ਨੌਂ ਚਾਰ ਰਹਿਣ ਨਾ ਪਾਈਆ। ਲੱਖ ਚੁਰਾਸੀ ਮੂਲ ਚੁਕੌਣਾ, ਜੋ ਘੜਿਆ ਭੰਨ ਵਖਾਈਆ। ਚਾਰ ਵੇਦ ਕਿਸੇ ਨਾ ਗੌਣਾ, ਪੁਰਾਨ ਅਠਾਰਾਂ ਨਾ ਕੋਇ ਅਲਾਈਆ। ਗੀਤਾ ਗਿਆਨ ਨਾ ਕੋਇ ਦ੍ਰਿੜੌਣਾ, ਅੰਜੀਲ ਕੁਰਾਨ ਨਾ ਕੋਇ ਸੁਣਾਈਆ। ਖਾਣੀ ਬਾਣੀ ਨਾ ਰਾਗ ਅਲੌਣਾ, ਛੱਤੀ ਰਾਗ ਨਾ ਦੇਣ ਗਵਾਹੀਆ। ਪੁਰਖ ਅਬਿਨਾਸ਼ੀ ਵੇਸ ਵਟੌਣਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੁਰ ਪੀਰ ਅਵਤਾਰ ਸਾਧ ਸੰਤ ਕੋਈ ਦਿਸ ਨਾ ਔਣਾ, ਚਾਰੋਂ ਕੁੰਟ ਅੰਧੇਰਾ ਛਾਈਆ। ਸ਼ਬਦ ਸੁਹਾਗੀ ਛੰਦ ਕਿਸੇ ਨਾ ਗੌਣਾ, ਘਰ ਘਰ ਵਿਦਿਆ ਜਗਤ ਪੜ੍ਹਾਈਆ । ਸੁਰਤ ਸਵਾਣੀ ਸੀਤਾ ਰਾਮ ਨਾ ਕਿਸੇ ਪਰਨੌਣਾ, ਰਾਧਾ ਕ੍ਰਿਸ਼ਨ ਨਾ ਕੋਇ ਮਿਲਾਈਆ। ਈਸਾ ਮੂਸਾ ਚੋਲੀ ਰੰਗ ਨਾ ਕਿਸੇ ਰੰਗੌਣਾ, ਕਾਲਾ ਸੂਸਾ ਵੇਖੇ ਲੱਗੀ ਸ਼ਾਹੀਆ। ਸੰਗ ਮੁਹੰਮਦ ਚਾਰ ਯਾਰ ਕਲਮਾ ਨਬੀ ਅਮਾਮ ਨਾ ਕਿਸੇ ਪੜ੍ਹੌਣਾ, ਅੱਲਾ ਰਾਣੀ ਨੇਤਰ ਰੋਵੇ ਨੀਰ ਵਹਾਈਆ। ਪੀਰ ਦਸਤਗੀਰ ਸਿਰ ਹੱਥ ਨਾ ਕਿਸੇ ਟਿਕੌਣਾ, ਮੁਲਾਂ ਸ਼ੇਖ਼ ਮਸਾਇਕ ਬੈਠਣ ਮੁਖ ਛੁਪਾਈਆ। ਪੰਡਤ ਪਾਂਧੇ ਗਿਆਨ ਨਾ ਕਿਸੇ ਦ੍ਰਿੜੌਣਾ, ਸਾਚਾ ਮਾਰਗ ਨਾ ਕੋਇ ਰਖਾਈਆ। ਚਾਰ ਵਰਨ ਨਾ ਸਰਨ ਕੋਇ ਤਕੌਣਾ, ਅਠਾਰਾਂ ਬਰਨ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਸਾਚੇ ਮੰਦਰ ਦਿਸ ਕਿਸੇ ਨਾ ਔਣਾ, ਕਾਇਆ ਮੰਦਰ ਨਾ ਕੋਇ ਸੁਹਾਈਆ। ਸਚ ਸਰੋਵਰ ਕਿਸੇ ਨਾ ਨਹੌਣਾ, ਅੰਮ੍ਰਿਤ ਤਾਲ ਨਾ ਕੋਇ ਵਡਿਆਈਆ। ਸਾਚਾ ਚੰਦ ਨਾ ਕਿਸੇ ਚੜ੍ਹੌਣਾ, ਰਵ ਸਸ ਬੈਠਣ ਮੁਖ ਸ਼ਰਮਾਈਆ। ਨਾਰੀ ਕੰਤ ਨਾ ਕਿਸੇ ਹੰਢੌਣਾ, ਵਿਭਚਾਰ ਸਰਬ ਲੋਕਾਈਆ। ਗੁਰ ਇਸ਼ਟ ਦੇਵ ਨਾ ਕਿਸੇ ਮਨੌਣਾ, ਸਤਿ ਸਤਿ ਨਾ ਕੋਇ ਵਰਤਾਈਆ। ਬ੍ਰਹਮ ਤਤ ਨਾ ਕਿਸੇ ਵਟੌਣਾ, ਹੱਡ ਮਾਸ ਨਾੜੀ ਉਬਲੇ ਰਤ ਘਰ ਘਰ ਅਗਨ ਲਗਾਈਆ। ਕਮਲਾਪਤ ਸਾਚੀ ਸੇਜ ਨਾ ਕਿਸੇ ਸੁਹੌਣਾ, ਅੰਗੀਕਾਰ ਨਾ ਕੋਇ ਕਰਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਸਾਚਾ ਸੰਗ ਨਾ ਕਿਸੇ ਨਿਭੌਣਾ, ਚਾਰੇ ਬਾਣੀ ਵੇਖ ਵਖਾਈਆ। ਚਾਰੇ ਜੁਗ ਪੰਧ ਮੁਕੌਣਾ, ਨੌਂ ਨੌਂ ਵੇਲਾ ਦਏ ਵਖਾਈਆ। ਹਉਮੇਂ ਹੰਗਤਾ ਭਰਮਾਂ ਕੰਧ ਕਿਸੇ ਨਾ ਢੌਣਾ, ਦੂਈ ਦਵੈਤੀ ਨਾ ਕੋਇ ਮਿਟਾਈਆ। ਪਰਮਾਨੰਦ ਨਾ ਕਿਸੇ ਸਮੌਣਾ, ਚੌਥੇ ਪਦ ਨਾ ਵੱਜੇ ਵਧਾਈਆ। ਪੰਚਮ ਨਾਦ ਧੁਨ ਸ਼ਬਦ ਕਿਸੇ ਨਾ ਗੌਣਾ, ਸੁੰਜੀ ਸੇਜ ਸ੍ਰਿਸ਼ਟ ਸਬਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਨੇਹਕਰਮੀ ਆਪਣਾ ਕਰਮ ਕਮੌਣਾ, ਆਪਣਾ ਵੇਲਾ ਲਏ ਸੁਹਾਈਆ। ਜੋਤੀ ਜਾਮਾ ਜੋਤ ਜਗੌਣਾ, ਨਿਰਗੁਣ ਨਿਰਗੁਣ ਜੋਤ ਕਰੇ ਰੁਸ਼ਨਾਈਆ। ਵਿਸ਼ਨੂੰ ਤੇਰਾ ਮਾਣ ਰਖੌਣਾ, ਆਪ ਆਪਣੇ ਅੰਗ ਲਗਾਈਆ। ਬ੍ਰਹਮੇ ਤੇਰਾ ਪੰਧ ਮੁਕੌਣਾ, ਬ੍ਰਹਮ ਪਾਰਬ੍ਰਹਮ ਸਮਾਈਆ। ਸ਼ੰਕਰ ਤਸ਼ਕਾ ਹਾਰ ਲੌਹਣਾ, ਤ੍ਰਸ਼ੂਲ ਹੱਥ ਨਾ ਕੋਇ ਉਠਾਈਆ। ਅੰਤਮ ਜੋ਼ਤੀ ਜੋਤ ਮਿਲੌਣਾ, ਜੋਤੀ ਜਾਤਾ ਇਕ ਅਖਵਾਈਆ। ਤਿੰਨਾਂ ਵਚੋਲਾ ਆਪ ਅਖਵੌਣਾ, ਆਦਿ ਜੁਗਾਦਿ ਖੇਲ ਖਿਲਾਈਆ। ਆਪਣਾ ਢੋਲਾ ਆਪੇ ਗੌਣਾ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਹੰ ਬ੍ਰਹਮ ਪ੍ਰਭ ਮੇਲ ਮਿਲੌਣਾ, ਦਰਗਹਿ ਸਾਚੀ ਧਾਮ ਸੁਹਾਈਆ। ਪਿਛਲਾ ਲਹਿਣਾ ਝੋਲੀ ਪੌਣਾ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੂਪ ਪਰਗਟਾਈਆ। ਜੁਗ ਜੁਗ ਖੇਲ ਅਵੱਲੜਾ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਕਲਜੁਗ ਅੰਤਮ ਪਰਗਟ ਹੋਏ ਇਕ ਇਕੱਲੜਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਜਨ ਭਗਤਾਂ ਫੜਾਏ ਆਪਣਾ ਪਲੜਾ, ਨਾਮ ਪੱਲੂ ਆਪ ਵਖਾਇੰਦਾ। ਸਾਚੇ ਸੰਤਾਂ ਨਾਮ ਸੰਦੇਸ਼ ਏਕਾ ਘਲੜਾ, ਬੋਧ ਅਗਾਧੀ ਸ਼ਬਦ ਜਣਾਇੰਦਾ। ਗੁਰਮੁਖਾਂ ਜੋਤੀ ਸੁਰਤੀ ਸ਼ਬਦੀ ਆਪੇ ਰਲੜਾ, ਆਪ ਆਪਣਾ ਮੇਲ ਮਿਲਾਇੰਦਾ। ਗੁਰਸਿਖਾਂ ਦੱਸੇ ਰਾਹ ਸੁਖ਼ਲੜਾ, ਸੋਹੰ ਅਜਪਾ ਜਾਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਖੇਲ ਖਿਲਾਇੰਦਾ। ਜੁਗ ਕਰਤਾ ਹਰਿ ਕਰਨੇਹਾਰਾ, ਕੁਦਰਤ ਕਾਦਰ ਵੇਖ ਵਖਾਈਆ। ਕਾਦਰ ਕਰਤਾ ਖੇਲ ਅਪਾਰਾ, ਕਰੇ ਖੇਲ ਬੇਪਰਵਾਹੀਆ। ਮੁਕਾਮੇ ਹੱਕ ਖੋਲ੍ਹ ਕਿਵਾੜਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਅਮਾਮ ਅਮਾਮਾਂ ਸਿਰ ਸ਼ਾਹ ਸਿਕਦਾਰਾ, ਸ਼ਾਹ ਸੁਲਤਾਨਾ ਵਡ ਵਡਿਆਈਆ। ਉਚੀ ਕੂਕ ਬੋਲੇ ਏਕਾ ਨਾਅਰਾ, ਹਕ ਹਕੀਕਤ ਵੇਖੇ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਲਾਈਆ। ਆਪਣਾ ਖੇਲ ਖਿਲਾਇੰਦਾ, ਪਾਰਬ੍ਰਹਮ ਬੇਅੰਤ। ਨੌਂ ਨੌਂ ਚਾਰ ਪੰਧ ਮੁਕਾਇੰਦਾ, ਜੁਗਾ ਜੁਗੰਤਰ ਮਹਿਮਾ ਅਗਣਤ। ਕਲਜੁਗ ਅੰਤਮ ਵੇਸ ਵਟਾਇੰਦਾ, ਪਾਰਬ੍ਰਹਮ ਸ੍ਰੀ ਭਗਵੰਤ। ਜੋਤੀ ਜਾਮਾ ਆਪੇ ਪਾਇੰਦਾ, ਸਾਚਾ ਧਾਮ ਸੁਹਾਏ ਸੋਭਾਵੰਤ। ਹਰਿ ਮੰਦਰ ਆਸਣ ਲਾਇੰਦਾ, ਪੁਰਖ ਅਬਿਨਾਸ਼ੀ ਸਾਚਾ ਕੰਤ। ਸੰਬਲ ਨਗਰ ਆਪ ਵਡਿਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਫੜ, ਆਪ ਆਪਣਾ ਮੇਲ ਮਿਲਾਇੰਦਾ। ਹਰਿਜਨ ਸਾਚਾ ਹਰਿ ਜੂ ਫੜਿਆ, ਲੇਖਾ ਲਿਖਤ ਵਿਚ ਨਾ ਆਈਆ। ਨਿਰਗੁਣ ਸਰਗੁਣ ਅੰਦਰ ਵੜਿਆ, ਕਾਇਆ ਮੰਦਰ ਫੋਲ ਫੁਲਾਈਆ। ਡੂੰਘੀ ਭਵਰੀ ਆਪੇ ਖੜਿਆ, ਸੁਖਮਨ ਟੇਢੀ ਬੰਕ ਪਾਰ ਕਰਾਈਆ। ਅੰਮ੍ਰਿਤ ਆਤਮ ਸਰ ਸਰੋਵਰ ਵੇਖੇ ਠਾਂਡਾ ਠਰਿਆ, ਕਵਲ ਨਾਭੀ ਮੁਖ ਭਵਾਈਆ। ਅਨਹਦ ਸ਼ਬਦ ਅਨਾਦੀ ਤੂਰ ਆਪ ਵਜਾਏ ਸਾਚੇ ਘਰਿਆ, ਘਰ ਮੰਗਲ ਗੀਤ ਗੋਬਿੰਦ ਅਲਾਈਆ। ਆਪੇ ਗੜ੍ਹ ਹੰਕਾਰੀ ਤੋੜੇ ਸ਼ਬਦ ਖੰਡਾ ਏਕਾ ਫੜਿਆ, ਤਿਖੀ ਧਾਰ ਵਖਾਈਆ। ਬਜਰ ਕਪਾਟੀ ਪਾਰ ਕਰਿਆ, ਆਰ ਪਾਰ ਆਪਣੀ ਖੇਲ ਵਖਾਈਆ। ਆਤਮ ਪਰਮ ਆਤਮ ਆਤਮ ਸੇਜਾ ਆਪੇ ਚੜ੍ਹਿਆ, ਅਨਭਵ ਆਪਣਾ ਰੂਪ ਪਰਗਟਾਈਆ। ਕੰਤ ਸੁਹਾਗੀ ਆਪੇ ਵਰਿਆ, ਵਾਹ ਵਾ ਘਰ ਸਾਚੇ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਨਿਰਗੁਣ ਸਰਗੁਣ ਖੇਲ ਕਰਿਆ, ਸਰਗੁਣ ਨਿਰਗੁਣ ਮੇਲਾ ਏਕਾ ਥਾਈਂਆ। ਦਸਮ ਦਵਾਰੀ ਸੋਹੇ ਦਰਿਆ, ਦਰ ਘਰ ਸਾਚੇ ਮਿਲਿਆ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਸਹਿਜ ਸੁਭਾਏ ਹਰਿਜਨ ਮੇਲਿਆ, ਕਰ ਕਿਰਪਾ ਗੁਰ ਕਰਤਾਰ। ਗ੍ਰਹਿ ਮੰਦਰ ਵਸੇ ਗੁਰੂ ਗੁਰ ਚੇਲਿਆ, ਘਰ ਸਾਚੇ ਹੋਏ ਉਜਿਆਰ। ਬ੍ਰਹਮ ਪਾਰਬ੍ਰਹਮ ਬਣਿਆ ਸੱਜਣ ਸੁਹੇਲਿਆ, ਆਦਿ ਜੁਗਾਦਿ ਕਰੇ ਪਿਆਰ। ਥਿਤ ਵਾਰ ਸੁਹਾਏ ਸਾਚਾ ਵੇਲਿਆ, ਵਕਤ ਸੁਹੰਜਣਾ ਮੀਤ ਮੁਰਾਰ। ਧਾਮ ਵਖਾਏ ਇਕ ਨਵੇਲਿਆ, ਨਿਰਗੁਣ ਵਸੇ ਸਚਖੰਡ ਸੱਚੇ ਦਰਬਾਰ। ਕਲਜੁਗ ਅੰਤਮ ਖੇਲ ਆਪਣਾ ਖੇਲਿਆ, ਅਕਲ ਕਲਧਾਰੀ ਬੇਐਬ ਪਰਵਰਦਿਗਾਰ। ਗੁਰਮੁਖਾਂ ਕੱਟੇ ਧਰਮ ਰਾਏ ਦੀ ਜੇਲਿਆ, ਲੱਖ ਚੁਰਾਸੀ ਉਤਰੇ ਪਾਰ। ਕਰ ਕਿਰਪਾ ਆਪੇ ਮੇਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਬੂੰਦ ਸਵਾਂਤੀ ਬਖ਼ਸ਼ੇ ਠੰਡੀ ਠਾਰ। ਅੰਮ੍ਰਿਤ ਬੂੰਦ ਸ਼ਬਦ ਪਿਆਲਾ, ਸਤਿਗੁਰ ਪੂਰਾ ਆਪ ਪਿਆਇੰਦਾ। ਜੁਗਾ ਜੁਗੰਤ ਬਣੇ ਰਖਵਾਲਾ, ਜਨ ਭਗਤਾਂ ਸੇਵ ਕਮਾਇੰਦਾ। ਦੀਨਾ ਬੰਧਪ ਦੀਨ ਦਿਆਲਾ, ਦਇਆਨਿਧ ਗਹਿਰ ਗੁਣ ਸਾਗਰ ਆਪਣੀ ਕਾਰ ਆਪ ਕਮਾਇੰਦਾ। ਕਲਜੁਗ ਅੰਤਮ ਚਲੀ ਅਵੱਲੜੀ ਚਾਲਾ, ਵੇਦ ਕਤੇਬ ਭੇਵ ਨਾ ਪਾਇੰਦਾ। ਸ਼ਬਦ ਗੁਰੂ ਬਣ ਦਲਾਲਾ, ਲੋਕਮਾਤ ਖੇਲ ਖਿਲਾਇੰਦਾ। ਚਰਨਾਂ ਹੇਠ ਦਬਾਏ ਕਾਲ ਮਹਾਂਕਾਲਾ, ਕਲਜੁਗ ਕਾਲੀ ਧਾਰ ਮਿਟਾਇੰਦਾ। ਗੁਰਮੁਖ ਵੇਖੇ ਸਾਚੇ ਲਾਲਾ, ਲਾਲ ਅਨਮੁਲੜੇ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੋ ਜਹਾਨਾਂ ਵੇਖ ਵਖਾਇੰਦਾ। ਦੋ ਜਹਾਨਾਂ ਵੇਖਣ ਆਇਆ, ਵਿਸ਼ਨੂੰ ਪਾਵੇ ਸਾਰ। ਚਤਰਭੁਜ ਹਰਿ ਖੇਲ ਖਿਲਾਇਆ, ਆਦਿ ਸ਼ਕਤ ਹੋ ਉਜਿਆਰ। ਨਾਦੀ ਸੁਤ ਏਕਾ ਜਾਇਆ, ਸ਼ਬਦੀ ਸ਼ਬਦ ਕਰੇ ਪਿਆਰ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇਆ, ਖੋਜਣਹਾਰਾ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰ ਹਰਿ ਹਰਿ ਲੇਖਾ, ਪਾਰਬ੍ਰਹਮ ਬ੍ਰਹਮ ਵੰਡ ਵੰਡਾਈਆ। ਰੂਪ ਰੰਗ ਨਾ ਦਿਸੇ ਰੇਖਾ, ਨਿਰਗੁਣ ਨਿਰਗੁਣ ਵਿਚ ਸਮਾਈਆ। ਮੁਛ ਦਾੜ੍ਹੀ ਨਾ ਦਿਸੇ ਕੇਸਾ, ਮੂੰਡ ਮੁੰਡਾਏ ਨਾ ਸ਼ਹਿਨਸ਼ਾਹੀਆ । ਲੇਖਾ ਚੁਕਾਏ ਵਿਸ਼ਨ ਮਹੇਸ਼ਾ, ਬ੍ਰਹਮਾ ਸ਼ੰਕਰ ਭੇਵ ਨਾ ਰਾਈਆ। ਪੁਰਖ ਅਕਾਲ ਇਕ ਰਖਾਏ ਸਦ ਅਦੇਸਾ, ਦੂਸਰ ਸੀਸ ਨਾ ਕੋਈ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਈਆ। ਨੌਂ ਨੌਂ ਚਾਰ ਚੌਕੜੀ ਖੇਲ ਮਹਾਨ, ਹਰਿ ਸਾਚਾ ਦਇਆ ਕਮਾਈਆ। ਸ਼ਬਦ ਮਾਰੇ ਤੀਰ ਨਿਸ਼ਾਨ, ਸਚ ਨਿਸ਼ਾਨ ਲਗਾਈਆ। ਕਲਜੁਗ ਮੇਟੇ ਝੂਠ ਦੁਕਾਨ, ਕੂੜੀ ਕਿਰਿਆ ਰਹਿਣ ਨਾ ਪਾਈਆ। ਚੌਦਾਂ ਲੋਕ ਵੇਖੇ ਮਾਰ ਧਿਆਨ, ਤ੍ਰੈ ਤ੍ਰੈ ਆਪਣਾ ਵੇਸ ਵਟਾਈਆ। ਜਨ ਭਗਤਾਂ ਰਾਗ ਸੁਣਾਏ ਕਾਨ, ਧੁਨ ਅਗੰਮੀ ਨਾਦ ਵਜਾਈਆ। ਸਤਿ ਸਰੂਪੀ ਦੇਵੇ ਧੁਰ ਫ਼ਰਮਾਣ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸੰਤ ਮੇਲੇ ਆਪਣੇ ਘਰ, ਗੁਰਮੁਖਾਂ ਚੁਕਾਏ ਜਮ ਕਾ ਡਰ, ਗੁਰਸਿਖ ਲਗਾਏ ਆਪਣੇ ਲੜ, ਆਪਣਾ ਬੰਧਨ ਆਪੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਦੋ ਜਹਾਨ, ਦਾਤਾ ਦਾਨੀ ਸ਼ਾਹ ਸੁਲਤਾਨ, ਸ਼ਹਿਨਸ਼ਾਹ ਪਾਤਸ਼ਾਹ ਆਪ ਹੋ ਜਾਈਆ।
