Granth 06 Likhat 143: 20 Maghar 2014 Bikarmi Balwant Singh Harbans Singh de Greh Pind Mahal Jila Amritsar

੨੦ ਮੱਘਰ ੨੦੧੪ ਬਿਕ੍ਰਮੀ ਬਲਵੰਤ ਸਿੰਘ, ਹਰਬੰਸ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਹਰਿ ਸਾਜਨ ਜਗ ਮੀਤੜਾ, ਆਦਿ ਪੁਰਖ ਅਬਿਨਾਸ਼। ਕਾਇਆ ਚੋਲੀ ਰੰਗੇ ਚੀਥੜਾ, ਜਨ ਭਗਤਾਂ ਦਾਸੀ ਦਾਸ। ਮਿੱਠਾ ਕਰੇ ਕੌੜਾ ਰੀਠੜਾ, ਲੇਖੇ ਲਾਏ ਦਸ ਦਸ ਮਾਸ। ਏਕਾ ਚਾੜ੍ਹੇ ਰੰਗ ਬਸੀਠੜਾ, ਆਦਿ ਅੰਤ ਨਾ ਹੋਏ ਵਿਨਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਪ੍ਰਿਥਮੀ ਆਕਾਸ਼। ਹਰਿਜਨ ਸਾਚਾ ਹਰਿ ਰੰਗ ਰੱਤਿਆ, ਹਰਿ ਸਾਜਨ ਮੇਲ ਮਿਲਾਏ। ਆਪੇ ਦੇ ਸਮਝਾਏ ਮੱਤਿਆ, ਏਕਾ ਨਾਮ ਗਿਆਨ ਦ੍ਰਿੜਾਏ। ਕਲਜੁਗ ਵਾ ਨਾ ਲੱਗੇ ਤਤੀਆ, ਨਾਮ ਦੁਸ਼ਾਲਾ ਉਪਰ ਪਾਏ। ਮਿਲਿਆ ਮੇਲ ਕਮਲਾਪਤੀਆ, ਨਾਰ ਸੁਹਾਗਣ ਇਕ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਮੇਲ ਮਿਲਾਏ। ਮਿਲਿਆ ਮੇਲ ਆਦਿ ਨਿਰੰਜਣ, ਘਰ ਸਾਚੇ ਵੱਜੇ ਵਧਾਈਆ। ਚਰਨ ਧੂੜ ਬਖ਼ਸ਼ੇ ਸਾਚਾ ਮਜਨ, ਦੁਰਮਤ ਮੈਲ ਰਿਹਾ ਗਵਾਈਆ। ਭਾਂਡੇ ਭਰਮ ਗੜ੍ਹ ਪ੍ਰਭ ਅਬਿਨਾਸ਼ੀ ਤੇਰੇ ਦਰ ਤੇ ਭੱਜਣ, ਜਨ ਭਗਤਾਂ ਆਇਆ ਪੜਦੇ ਕੱਜਣ, ਦੇ ਮਤ ਸਮਝਾਏ ਜਿਉਂ ਨਾਨਕ ਸੱਜਣ, ਠੱਗ ਚੋਰ ਰਹਿਣ ਨਾ ਪਾਈਆ। ਅਨਹਦ ਤਾਲ ਨਗਾਰੇ ਆਤਮ ਧੁਨੀ ਧੁਨ ਨਾਦੀ ਵੱਜਣ, ਵਜਾਵਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਪਤਿ ਪਤਿਵੰਤ, ਹਰਿ ਸਾਚੇ ਆਪ ਮਿਲਾਇਆ। ਆਪੇ ਨਾਰੀ ਆਪੇ ਕੰਤ, ਆਪ ਆਪਣੀ ਸੇਜ ਹੰਢਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਫੂਲਨ ਬਰਖਾ ਆਪੇ ਲਾਇਆ। ਜੀਵ ਜੰਤ ਉਧਾਰੇ ਸੰਘਾਰੇ ਦੂਤ ਦੁਸ਼ਟ, ਥਿਰ ਕੋਈ ਰਹਿਣ ਨਾ ਪਾਇਆ। ਕਲਜੁਗ ਮਾਇਆ ਪਾਏ ਬੇਅੰਤ, ਲੱਖ ਚੁਰਾਸੀ ਹੋਏ ਹਲਕਾਇਆ। ਗੁਰਮੁਖ ਵਿਰਲਾ ਜਾਗੇ ਸੰਤ, ਜਿਸ ਜਨ ਸਾਚੇ ਆਪ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚਾ ਲਾਲ ਅਨਮੁਲ, ਨੌਂ ਖੰਡ ਵਿਚਾਰਿਆ। ਲੱਖ ਚੁਰਾਸੀ ਕੋਈ ਨਾ ਮੁੱਲ, ਏਕਾ ਭੁੱਲਿਆ ਹਰਿ ਨਿਰੰਕਾਰਿਆ। ਅੰਤਮ ਫਲ ਸੁੱਕਣਾ ਟੁੱਟੇ ਡਾਲ੍ਹ, ਪਤਝੜ ਵੇਲਾ ਅੰਤਮ ਆ ਗਿਆ। ਲਾਲ ਅਨਮੁਲੜਾ ਮਾਨਸ ਮਾਨੁਖ ਜਾਣਾ ਰੁਲ, ਨਾ ਕੋਈ ਸਾਚਾ ਵਣਜ ਕਰਾ ਰਿਹਾ। ਗੁਰਮੁਖ ਵਿਰਲੇ ਭਾਗ ਲਗਾਏ ਆਪਣੀ ਕੁਲ, ਗੁਰ ਗੋਬਿੰਦ ਮੇਲ ਮਿਲਾ ਰਿਹਾ। ਸਚ ਦਵਾਰਾ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਗਿਆ ਖੁਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਡੰਕ ਵਜਾ ਰਿਹਾ। ਨਿਹਕਲੰਕਾ ਹਰਿ ਕਰਤਾਰ, ਅਕਲ ਕਲਾ ਅਖਵਾਇੰਦਾ। ਗੁਰਮੁਖ ਸਾਜਨ ਲਏ ਉਭਾਰ, ਚਾਰੋਂ ਕੁੰਟ ਵੇਖ ਵਖਾਇੰਦਾ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇੰਦਾ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਜੁਗ ਜੁਗ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਹੋਇਆ ਪਾਰ, ਕਲਜੁਗ ਵੇਲਾ ਅੰਤਮ ਆਇੰਦਾ। ਨਾਨਕ ਗੋਬਿੰਦ ਬਣ ਲਿਖਾਰ, ਵੇਦ ਵਿਆਸਾ ਸੰਗ ਰਖਾਇੰਦਾ। ਪਰਗਟ ਜੋਤ ਹਰਿ ਨਿਰੰਕਾਰ, ਆਪ ਆਪਣੀ ਬਣਤ ਬਣਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਲੱਖ ਚੁਰਾਸੀ ਕਰੇ ਖ਼ਬਰਦਾਰ, ਏਕਾ ਡੰਡਾ ਹੱਥ ਉਠਾਇੰਦਾ। ਚਾਰ ਵਰਨ ਸੁਹਾਏ ਇਕ ਦਵਾਰ, ਊਚਾਂ ਨੀਚਾਂ ਭੇਵ ਮਿਟਾਇੰਦਾ। ਦੇਵੇ ਦਰਸ ਅਗੰਮ ਅਪਾਰ, ਆਤਮ ਜੋਤੀ ਜੋਤ ਜਗਾਇੰਦਾ। ਪੰਚਮ ਗਾਵਣ ਵਾਰੋ ਵਾਰ, ਸੇਵਕ ਸਾਚੀ ਸੇਵ ਕਮਾਇੰਦਾ। ਹਰਿਜਨ ਮੇਲ ਪ੍ਰਭ ਚਰਨ ਦਵਾਰ, ਚਰਨ ਚਰਨੋਦਕ ਮੁਖ ਪਿਆਇੰਦਾ। ਅਠ ਸਠ ਤੀਰਥ ਹੋਇਆ ਛਾਰ, ਨਾ ਕੋਈ ਧੀਰ ਧਰਾਇੰਦਾ। ਮਾਇਆ ਮੋਹ ਲੋਭ ਹੰਕਾਰ, ਕਾਮ ਕਰੋਧ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਘਰ ਮੰਦਰ ਸਚ ਸੁਲਤਾਨ, ਨਿਰਗੁਣ ਜੋਤ ਜਗਾਈਆ। ਦੀਵਾ ਬਾਤੀ ਇਕ ਮਹਾਨ, ਆਪ ਆਪਣੇ ਹੱਥ ਰਖਾਈਆ। ਸੁਰਤ ਸ਼ਬਦ ਇਕ ਗਿਆਨ, ਏਕਾ ਬ੍ਰਹਮ ਜਣਾਈਆ। ਪਾਰਬ੍ਰਹਮ ਚਤੁਰ ਸੁਜਾਨ, ਜਗਤ ਵਿਦਿਆ ਭੇਵ ਨਾ ਰਾਈਆ। ਖੇਲੇ ਖੇਲ ਦੋ ਜਹਾਨ, ਜੁਗ ਜੁਗ ਆਪਣੀ ਰਚਨ ਰਚਾਈਆ। ਗੁਰੂਆਂ ਪੀਰਾਂ ਦੇਵੇ ਦਾਨ, ਨਾਮ ਵਸਤ ਝੋਲੀ ਪਾਈਆ। ਰਸਨਾ ਬਹਿ ਬਹਿ ਸਾਰੇ ਗਾਣ, ਦਿਸ ਕਿਸੇ ਨਾ ਆਈਆ। ਅੰਤਮ ਝੁਲਣਾ ਸਚ ਨਿਸ਼ਾਨ, ਨੌਂ ਖੰਡ ਪ੍ਰਿਥਮੀ ਆਪ ਝੁਲਾਈਆ। ਸਤਿਜੁਗ ਦੇਵੇ ਸਾਚਾ ਦਾਨ, ਆਪ ਆਪਣੀ ਦਇਆ ਕਮਾਈਆ। ਗੁਰਮੁਖ ਮੇਲਾ ਵਿਚ ਜਹਾਨ, ਸਤਿਜੁਗ ਸਾਚਾ ਰਿਹਾ ਕਰਾਈਆ। ਆਵਣ ਜਾਵਣ ਚੁੱਕੇ ਕਾਨ, ਲੱਖ ਚੁਰਾਸੀ ਫੰਦ ਕਟਾਈਆ। ਰਾਏ ਧਰਮ ਮੁਖ ਸ਼ਰਮਾਨ, ਚਿਤਰ ਗੁਪਤ ਨਾ ਵੇਖ ਵਖਾਈਆ। ਬ੍ਰਹਮਾ ਵੇਖੇ ਮਾਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਜਗਤ ਵਡਿਆਈਆ। ਜਗਤ ਵਡਿਆਈ ਹਰਿਜਨ ਪਾਈ, ਪ੍ਰਭ ਸਾਚਾ ਦਇਆ ਕਮਾਇਆ। ਕਾਗੋਂ ਹੰਸ ਰਿਹਾ ਬਣਾਈ, ਹਰਿ ਸਾਚੀ ਚੋਗ ਚੁਗਾਇਆ । ਜੋ ਜਨ ਚਰਨ ਸਰਨ ਢਹਿ ਪਏ ਸਰਨਾਈ, ਮਾਤ ਗਰਭ ਫੇਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਆਪ ਅਖਵਾਇਆ। ਕਰਨਹਾਰ ਆਪ ਕਰਤਾਰਾ, ਆਪਣੀ ਕਲ ਵਰਤਾਇੰਦਾ। ਜਨ ਭਗਤਾਂ ਦੇਵੇ ਨਾਮ ਅਧਾਰਾ, ਆਪਣਾ ਨਾਮ ਦ੍ਰਿੜਾਇੰਦਾ। ਅੰਦਰ ਮੰਦਰ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਨੇੜ ਨਾ ਆਏ ਪੰਚਮ ਧਾੜਾ, ਸ਼ਬਦ ਖੰਡਾ ਇਕ ਵਖਾਇੰਦਾ। ਗੁਰਮੁਖ ਸਾਜਨ ਸਾਚਾ ਲਾੜਾ, ਏਕਾ ਏਕ ਬਣਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਚੰਗਾ ਮਾੜਾ, ਕਲਜੁਗ ਤੇਰਾ ਰੰਗ ਚੜ੍ਹਾਇਆ ਗਾੜ੍ਹਾ, ਨਾ ਕੋਈ ਮਾਤ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਭੇਖ ਵਟਾਇੰਦਾ। ਆਪਣਾ ਲੜ ਹਰਿ ਫੜਾ, ਆਪਣਾ ਦਰ ਵਖਾਇੰਦਾ। ਪੌੜੇ ਪੌੜੇ ਲਏ ਚੜ੍ਹਾ, ਏਕਾ ਮਾਰਗ ਲਾਇੰਦਾ। ਏਕਾ ਦੂਜਾ ਭਉ ਚੁਕਾ, ਤੀਜੇ ਨੈਣ ਦਰਸ ਦਿਖਾਇੰਦਾ। ਚੌਥੇ ਘਰ ਦਏ ਸੁਹਾ, ਪੰਚਮ ਸ਼ਬਦ ਅਲਾਇੰਦਾ। ਛੇਵੇਂ ਛੱਪਰ ਛੰਨ ਨਾ ਕੋਈ ਰਖਾ, ਸੱਤਵੇਂ ਸਤਿ ਪੁਰਖ ਸਮਾਇੰਦਾ। ਦਸਮ ਦਵਾਰੀ ਗੁਰਮੁਖ ਬੈਠਾ ਬੇਪਰਵਾਹ, ਨਿਤ ਤੇਰਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਾਚੇ ਦਰ, ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਕਾਇਆ ਮੰਦਰ ਸਚ ਮਹੱਲ, ਹਰਿ ਸਾਚੀ ਜੋਤ ਜਗਾਈਆ। ਦਰਸ ਦਿਖਾਏ ਘੜੀ ਘੜੀ ਪਲ ਪਲ, ਵਿਛੜ ਕਦੇ ਨਾ ਜਾਈਆ। ਸੁਰਤ ਸਵਾਣੀ ਹਾਲ ਬੇਹਾਲ, ਰੋ ਰੋ ਰਹੀ ਕੁਰਲਾਈਆ। ਪੁਰਖ ਅਬਿਨਾਸ਼ੀ ਅਵਲੱੜੀ ਚਾਲ, ਜਨ ਭਗਤਾਂ ਇਕ ਸਿਖਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਦਰ ਦਵਾਰੇ ਬੈਠੇ ਮੁਖ ਛੁਪਾਈਆ। ਜਨ ਭਗਤਾਂ ਕਰੇ ਅੰਤਮ ਅੰਤ ਸੰਭਾਲ, ਧੁਰਦਰਗਾਹੀ ਸ਼ਬਦ ਦਲਾਲ, ਜਗਤ ਦਲਾਲੀ ਰਿਹਾ ਚੁਕਾਈਆ। ਜੋਤ ਜਗਾਏ ਜਗਤ ਅਕਾਲ, ਅਕਲ ਕਲਾ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਦਰ ਦਰਵਾਜ਼ਾ ਗਰੀਬ ਨਿਵਾਜਾ ਜਨ ਹਰਿ ਹਰਿ ਜਨ ਆਪ ਸੁਹਾਈਆ । ਗ੍ਰਹਿ ਮੰਦਰ ਸਚ ਸਿੰਘਾਸਣ, ਹਰਿ ਸਾਚੀ ਸੇਜ ਵਿਛਾਈਆ। ਜੋਤੀ ਨੂਰ ਪੁਰਖ ਅਬਿਨਾਸ਼ਨ, ਘਟ ਘਟ ਬੈਠਾ ਆਸਣ ਲਾਈਆ। ਜਨ ਭਗਤਾਂ ਦਾਸੀ ਦਾਸਨ, ਦਾਸੀ ਦਾਸ ਆਪ ਅਖਵਾਈਆ। ਕਾਇਆ ਮੰਡਲ ਪਾਵੇ ਰਾਸਨ, ਆਪ ਆਪਣੀ ਰਚਨ ਰਚਾਈਆ। ਨਾਮ ਜਪਾਏ ਰਸਨ ਸਵਾਸਨ, ਜਿਸ ਜਨ ਬੂਝ ਬੁਝਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼ਨ, ਗਗਨ ਪਾਤਾਲਾਂ ਫੇਰਾ ਪਾਈਆ। ਪਰਗਟ ਹੋਏ ਘਨਕਪੁਰ ਵਾਸਨ, ਘਨੀ ਸ਼ਾਮ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਰਿਹਾ ਸੁਹਾਈਆ। ਗ੍ਰਹਿ ਮੰਦਰ ਸਾਚਾ ਹਰਿ ਹਰਿ ਪਾਇਆ, ਘਰ ਸਾਚੇ ਵੱਜੀ ਵਧਾਈਆ। ਹਉਮੇ ਹੰਗਤਾ ਰੋਗ ਗਵਾਇਆ, ਮਾਇਆ ਮਮਤਾ ਮੋਹ ਚੁਕਾਈਆ। ਸਾਚੀ ਸੰਗਤਾ ਮੇਲ ਮਿਲਾਇਆ, ਦਰ ਦਵਾਰਾ ਇਕ ਵਖਾਈਆ। ਭੁੱਖਾ ਨੰਗਤਾ ਕੋਈ ਰਹਿਣ ਨਾ ਪਾਇਆ, ਨਾਮ ਖ਼ਜ਼ਾਨਾ ਇਕ ਟਿਕਾਈਆ। ਜਿਉਂ ਨਾਨਕ ਅੰਗਦ ਅੰਗ ਲਗਾਇਆ, ਗੁਰਮੁਖ ਮਿਲੀ ਵਡਿਆਈਆ। ਦਾਤਾ ਸੂਰਾ ਸਰਬੰਗ ਹਰਿ ਆਪ ਅਖਵਾਇਆ, ਦੇਵਣਹਾਰ ਸ੍ਰਿਸ਼ਟ ਸਬਾਈਆ। ਜੁਗ ਜੁਗ ਜਨ ਭਗਤਾਂ ਦਵਾਰੇ ਮੰਗਦਾ ਆਇਆ, ਆਪ ਆਪਣੀ ਝੋਲੀ ਅੱਗੇ ਡਾਹੀਆ। ਹਰਿ ਜਨ ਕਾਇਆ ਚੋਲੀ ਰੰਗਦਾ ਆਇਆ, ਏਕਾ ਰੰਗਣ ਰੰਗ ਚੜ੍ਹਾਈਆ। ਸ਼ਬਦ ਘੋੜੇ ਚਿੱਟੇ ਅਸਵ ਤੰਗ ਕਸਦਾ ਆਇਆ, ਸੋਲਾਂ ਕਲੀਆਂ ਆਸਣ ਲਾਈਆ। ਦੂਈ ਦਵੈਤੀ ਹਉਮੇ ਹੰਗਤਾ ਕਲਜੁਗ ਅੰਤਮ ਭੰਨਦਾ ਆਇਆ, ਨਾਮ ਖੰਡਾ ਇਕ ਚਮਕਾਈਆ। ਲੋਆਂ ਪੁਰੀਆਂ ਲੰਘਦਾ ਆਇਆ, ਲੋਕਮਾਤ ਕਰੇ ਜੋਤ ਰੁਸ਼ਨਾਈਆ। ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਵੰਡਾਂ ਵੰਡਦਾ ਆਇਆ, ਉਤਭੁਜ ਸੇਤਜ ਬੈਠਾ ਆਸਣ ਲਾਈਆ। ਭੇਖ ਪਖੰਡਾ ਜੁਗ ਜੁਗ ਡੰਨਦਾ ਆਇਆ, ਆਪ ਆਪਣਾ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਸੁਹਾਈਆ। ਘਰ ਮੰਦਰ ਸਚ ਹਰਿ ਰੰਗ ਰੂਪ, ਹਰਿ ਏਕਾ ਰੰਗ ਰੰਗਾਇਆ। ਸ਼ਾਹ ਸੁਲਤਾਨ ਵੱਡਾ ਭੂਪ, ਬੈਠਾ ਆਸਣ ਲਾਇਆ। ਮਨਮੁਖ ਕਾਇਆ ਅੰਧ ਕੂਪ, ਦੀਪਕ ਜੋਤ ਨਾ ਕੋਈ ਜਗਾਇਆ । ਦਰ ਦਰ ਘਰ ਘਰ ਮੰਦਰ ਅੰਦਰ ਧੁੱਖਦੇ ਧੂਪ, ਕੋਟੀ ਕੋਟਨ ਹਵਨ ਕਰਾਇਆ। ਕਿਸੇ ਨਾ ਮਿਲਿਆ ਸਤਿ ਸਰੂਪ, ਸਤਿ ਪੁਰਖ ਨਿਰੰਜਣ ਨਜ਼ਰ ਨਾ ਆਇਆ। ਹਾਹਾਕਾਰ ਚਾਰੋਂ ਕੂਟ, ਦਹਿ ਦਿਸ਼ਾ ਰਿਹਾ ਕੁਰਲਾਇਆ। ਜਗਤ ਨਾਤਾ ਕਿਸੇ ਨਾ ਗਿਆ ਛੂਟ, ਨਾ ਕੋਈ ਬੰਧਨ ਬੰਧ ਬੰਧਾਇਆ। ਵਰਨ ਬਰਨ ਪਈ ਫੂਟ, ਸਾਚੀ ਸਰਨ ਨਾ ਕੋਈ ਰਖਾਇਆ। ਪੰਚ ਵਿਕਾਰਾ ਰਿਹਾ ਕੂਟ, ਦਿਵਸ ਰੈਣ ਰਿਹਾ ਕੁਰਲਾਇਆ। ਗੁਰ ਗੋਬਿੰਦੇ ਤੇਰਾ ਤੀਰ ਨਿਰਾਲਾ ਏਕਾ ਜਾਏ ਛੂਟ, ਰਸਨਾ ਚਿੱਲੇ ਆਪ ਚੜ੍ਹਾਇਆ । ਨੌਂ ਖੰਡ ਨਾ ਦਿਸੇ ਜੂਠ ਝੂਠ, ਬੀਸ ਸਦ ਬੀਸ ਦਏ ਰੁੜ੍ਹਾਇਆ। ਮਨਮੁਖ ਜੀਵਾਂ ਟੰਗੇ ਪੁੱਠ, ਰਾਏ ਧਰਮ ਹੱਥ ਫੜਾਇਆ। ਗੁਰਮੁੁਖ ਲੁਕਿਆ ਰਹੇ ਨਾ ਕੋਈ ਗੁੱਠ, ਆਪੇ ਆਪ ਲਏ ਉਠਾਇਆ। ਹਰਬੰਸ ਬਲਵੰਤ ਪ੍ਰਭ ਗਿਆ ਤੁਠ, ਘਰ ਸਾਚੇ ਡੇਰਾ ਲਾਇਆ। ਜੁਗਾਂ ਜੁਗਾਂ ਦੇ ਵਿਛੜੇ ਗਏ ਰੁਠ, ਕਲਜੁਗ ਵੇਲਾ ਅੰਤਮ ਮੇਲ ਮਿਲਾਇਆ। ਮਨਮੁਖਾਂ ਹੱਥ ਫੜਾਏ ਖਾਲੀ ਠੂਠ, ਨਾਮ ਭਿਛਿਆ ਨਾ ਕੋਈ ਪਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗਏ ਤੁਠ, ਪਾਰਬ੍ਰਹਮ ਸਰਨਾਇਆ। ਏਕਾ ਲਾਹਾ ਰਹੇ ਲੁੱਟ, ਅੰਮ੍ਰਿਤ ਆਤਮ ਜਾਮ ਪਿਆਇਆ। ਨਾਮ ਨਿਧਾਨਾ ਪਿਆਏ ਏਕਾ ਘੁੱਟ, ਅੱਠੇ ਪਹਿਰ ਖੁਮਾਰ ਰਖਾਇਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਜਿਸ ਜਨ ਆਪਣਾ ਲੜ ਫੜਾਇਆ। ਪੰਚਮ ਪੰਚਾਂ ਜੜ੍ਹ ਦੇਵੇ ਪੁੱਟ, ਪੰਚਮ ਸ਼ਬਦ ਕਰੇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੇ ਕਾਇਆ ਘਰ, ਏਕਾ ਅਨਹਦ ਤਾਲ ਵਜਾਇਆ। ਅਨਹਦ ਤਾਲ ਸ਼ਬਦ ਵੈਰਾਗ, ਪ੍ਰਭ ਸਾਚਾ ਆਪ ਵਜਾਇੰਦਾ। ਗੁਰਮੁਖ ਨਾਰੀ ਮਿਲਿਆ ਕੰਤ ਸੁਹਾਗ, ਕੰਤ ਕੰਤਹੂਲਾ ਮੇਲ ਮਿਲਾਇੰਦਾ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇੰਦਾ। ਕੂੜ ਕੁੜਿਆਰਾ ਧੋਵੇ ਦਾਗ਼, ਸਚ ਸੁੱਖ ਰਖਾਇੰਦਾ। ਸਾਚਾ ਮਜਨ ਏਕਾ ਮਾਘ, ਆਤਮ ਸਰ ਸਰੋਵਰ ਆਪ ਕਰਾਇੰਦਾ। ਮਾਇਆ ਡੱਸੇ ਨਾ ਡੱਸਣੀ ਨਾਗ, ਤ੍ਰਿਸਨਾ ਤ੍ਰਿਪਤ ਕਰਾਇੰਦਾ। ਦੋ ਜਹਾਨੀ ਆਪੇ ਪਕੜੇ ਵਾਗ, ਨਾਮ ਘੋੜੇ ਆਪ ਚੜ੍ਹਾਇੰਦਾ। ਗੁਰ ਪੂਰਾ ਨਾ ਸੋਇਆ ਨਾ ਗਿਆ ਜਾਗ, ਅੱਠੇ ਪਹਿਰ ਏਕਾ ਰੰਗ ਰੰਗਾਇੰਦਾ। ਹਰਬੰਸ ਬਲਵੰਤ ਹੋਏ ਵਡ ਵਡ ਭਾਗ, ਵਡ ਭਾਗੀ ਹਰਿ ਹਰਿ ਪਾਇੰਦਾ। ਵਡਭਾਗੀ ਵਡ ਭਾਗ, ਹਰਿ ਹਰਿ ਪਾਇਆ। ਦੀਪਕ ਦੀਪ ਜਗੇ ਚਿਰਾਗ, ਦੀਪਕ ਦੀਪ ਕਰੇ ਰੁਸ਼ਨਾਇਆ। ਪੰਚ ਵਿਕਾਰਾ ਲੱਗੀ ਆਗ, ਤ੍ਰੈਗੁਣ ਮਾਇਆ ਲਹਿਣਾ ਰਿਹਾ ਚੁਕਾਇਆ । ਧੁਨ ਆਤਮਕ ਉਪਜੇ ਸਾਚਾ ਰਾਗ, ਅਨਾਦੀ ਧੁਨ ਰਿਹਾ ਸੁਣਾਇਆ। ਚਰਨ ਕਵਲ ਜਨ ਗਿਆ ਲਾਗ, ਧੰਨ ਧੰਨ ਜਣੇਂਦੀ ਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ੍ਰਹਿ ਮੰਦਰ ਸਾਚੇ ਅੰਦਰ ਆਪ ਆਪਣਾ ਡੇਰਾ ਲਾਇਆ।

Leave a Reply

This site uses Akismet to reduce spam. Learn how your comment data is processed.