੨੫ ਕਤਕ ੨੦੧੭ ਬਿਕ੍ਰਮੀ ਨਰਾਇਣ ਸਿੰਘ ਦੇ ਘਰ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਖੇਲ ਸਾਚਾ ਹਰਿ, ਸਾਚਾ ਭਾਣਾ ਇਕ ਸਮਝਾਈਆ। ਸਾਚਾ ਭਾਣਾ ਹਰਿ ਸਮਝਾਇੰਦਾ, ਭੁੱਲ ਰਹੇ ਨਾ ਰਾਇਆ। ਕਲਜੁਗ ਆਪਣੀ ਖੇਲ ਖਿਲਾਇੰਦਾ, ਮੇਟਣਹਾਰਾ ਆਪ ਹੋ ਜਾਇਆ। ਲੋਕਮਾਤ ਵੇਖ ਵਖਾਇੰਦਾ, ਜਗਤ ਨਾਤਾ ਜੋੜ ਜੁੜਾਇਆ। ਚਾਰੇ ਜੁਗ ਫੋਲ ਫੁਲਾਇੰਦਾ, ਚਾਰੇ ਸੁਤ ਲਏ ਪਰਗਟਾਇਆ। ਸਤਿਜੁਗ ਅਜੀਤ ਨਾਉਂ ਧਰਾਇੰਦਾ, ਜੁਝਾਰ ਤ੍ਰੇਤਾ ਵੰਡ ਵੰਡਾਇਆ। ਜ਼ੋਰਾਵਰ ਸਿੰਘ ਦਵਾਪਰ ਅੰਗ ਲਗਾਇੰਦਾ, ਕਲਜੁਗ ਫ਼ਤਿਹ ਸਿੰਘ ਫ਼ਤਿਹ ਡੰਕਾ ਇਕ ਵਜਾਇਆ। ਚੌਵਾਂ ਆਪਣੀ ਹੱਥੀਂ ਭੇਟ ਚੜ੍ਹਾਇੰਦਾ, ਪੁਰਖ ਅਕਾਲ ਸ਼ੁਕਰ ਇਕ ਮਨਾਇਆ। ਮਾਤਾ ਪਿਤਾ ਨਾ ਸੰਗ ਰਖਾਇੰਦਾ, ਬਿਰਧ ਅਵਸਥਾ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਦਰਵੇਸ਼ ਆਪਣਾ ਭੇਵ ਖੁਲ੍ਹਾਇਆ। ਦਰ ਦਰਵੇਸ਼ ਗੁਰ ਗੋਬਿੰਦ, ਆਪਣਾ ਖੇਲ ਖਿਲਾਇੰਦਾ। ਗੜ੍ਹੀ ਤਾਜ ਗੁਣੀ ਗਹਿੰਦ, ਰੂਪ ਅਨੂਪ ਆਪ ਪਰਗਟਾਇੰਦਾ। ਸਿੰਘ ਸੰਗਤ ਕੋਲੋਂ ਮੰਗੀ ਇਕ ਮੰਗ, ਸੀਸ ਸੀਸ ਨਾਲ ਵਟਾਇੰਦਾ। ਗੁਰਸਿਖ ਤੇਰੇ ਉਤੋਂ ਆਪਣਾ ਆਪ ਵਾਰੇ ਵਾਲੀ ਹਿੰਦ, ਹਿੰਦ ਦੀ ਖ਼ਾਕ ਆਪਣਾ ਸੱਥਰ ਹੇਠ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੁਰਖ ਅਕਾਲ ਸਾਚਾ ਸੁਤ, ਗੋਬਿੰਦ ਏਕਾ ਜਾਇੰਦਾ। ਗੋਬਿੰਦ ਸੁਤ ਗੁਜਰੀ ਲਾਲ, ਸੂਲਾਂ ਸੇਜ ਹੇਠ ਵਛਾਈਆ। ਉਪਰ ਬੈਠਾ ਮਾਰ ਛਾਲ, ਜਗਤ ਜਹਾਨਾ ਸਾਚਾ ਮਾਹੀਆ। ਆਪੇ ਬਣਿਆ ਸ਼ਾਹ ਕੰਗਾਲ, ਨੰਗੀ ਪੈਂਰੀ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪਣੇ ਦਰ, ਦੂਸਰ ਅਵਰ ਨਾ ਕੋਇ ਜਣਾਈਆ। ਯਾਰੜਾ ਸਥਰ ਹੰਢਾਇੰਦਾ, ਗੁਰ ਗੋਬਿੰਦ ਨੌਜਵਾਨ। ਪੁਰਖ ਅਕਾਲ ਇਕ ਮਨਾਇੰਦਾ, ਦੇਵਣਹਾਰਾ ਧੁਰ ਫ਼ਰਮਾਣ। ਹਾਲ ਮੁਰੀਦਾਂ ਇਕ ਸੁਣਾਇੰਦਾ, ਆਪ ਆਪਣੀ ਕਰ ਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਵੱਲੜੀ ਚਾਲ। ਗੁਰ ਗੋਬਿੰਦ ਸ਼ਬਦ ਸੁਣਾਇਆ, ਸਿੰਘ ਰੂਪ ਅਸਵ ਅਸਵਾਰ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਲੋਕਮਾਤ ਬਣ ਦਲਾਲ। ਲੇਖਾ ਲੇਖੇ ਆਪੇ ਪਾਇਆ, ਸੁਤ ਸਾਚੇ ਕਰ ਸੰਭਾਲ। ਤੇਰਾ ਲਹਿਣਾ ਦਏ ਚੁਕਾਇਆ, ਤੇਰੀ ਪੂਰੀ ਕਰੇ ਘਾਲ। ਕਲਜੁਗ ਅੰਤਮ ਹੋਏ ਸਹਾਇਆ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਨੌਂ ਖੰਡ ਪ੍ਰਿਥਮੀ ਤੇਰਾ ਵਜਾਏ ਤਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਿਰਗੁਣ ਰੂਪ ਪੁਰਖ ਅਕਾਲ। ਪੁਰਖ ਅਕਾਲ ਦਇਆ ਕਮਾਇੰਦਾ, ਗੁਰ ਗੋਬਿੰਦ ਗਲੇ ਲਗਾ। ਤੇਰਾ ਰੂਪ ਅਨੂਪ ਮਾਤ ਪਰਗਟਾਇੰਦਾ, ਸ਼ਬਦ ਸ਼ਬਦੀ ਨਾਉਂ ਧਰਾ। ਪੰਜ ਤਤ ਚੋਲਾ ਤੇਰਾ ਆਪ ਹੰਢਾਇੰਦਾ, ਸੰਬਲ ਨਗਰੀ ਨਾਉਂ ਰਖਾ। ਜੋਤੀ ਜੋਤ ਡਗਮਗਾਇੰਦਾ, ਨੂਰੋ ਨੂਰ ਕਰੇ ਰੁਸ਼ਨਾ। ਦਿਸ ਕਿਸੇ ਨਾ ਆਇੰਦਾ, ਕੋਟਨ ਕੋਟ ਰਾਹ ਰਹੇ ਤਕਾ। ਧਿਆਨ ਵਿਚ ਕਿਸੇ ਨਾ ਆਇੰਦਾ, ਸਾਧ ਸੰਤ ਆਦਿ ਅੰਤ ਆਪਣਾ ਬੈਠੇ ਧਿਆਨ ਲਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾ। ਲੇਖਾ ਹਰਿ ਸਮਝਾਇਆ, ਕਰ ਕਿਰਪਾ ਗੁਣ ਨਿਧਾਨ। ਗੋਬਿੰਦ ਸੂਰਾ ਆਪ ਮਨਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਤੇਰਾ ਨਾਉਂ ਨਾਦ ਸਾਚੀ ਤੂਰਾ ਦਏ ਵਜਾਇਆ, ਪੁਰੀਆਂ ਲੋਆਂ ਹੋਣ ਹੈਰਾਨ। ਕਲਜੁਗ ਨਾਤਾ ਕੂੜਾ ਦਏ ਤੁੜਾਇਆ, ਸਚ ਸੁੱਚ ਕਰੇ ਪਰਧਾਨ। ਤੇਰੀ ਮਸਤਕ ਧੂੜਾ ਗੁਰਮੁਖਾਂ ਮਸਤਕ ਦਏ ਲਗਾਇਆ, ਚਤਰ ਸੁਘੜ ਬਣਾਏ ਮੂਰਖ ਮੁਗਧ ਅਞਾਣ। ਤੇਰਾ ਬੇੜਾ ਲਏ ਤਰਾਇਆ, ਏਕਾ ਚੱਪੂ ਲਾਏ ਆਣ। ਜੋ ਸਰਸੇ ਆਇਆ ਰੁੜ੍ਹਾਇਆ, ਲੋਕਮਾਤ ਕਰੇ ਪਰਧਾਨ। ਪਹਿਲੋਂ ਆਪਣੇ ਚਰਨ ਮਿਲਾਇਆ, ਨਾਤਾ ਤੋੜ ਸਰਬ ਜਹਾਨ। ਨਿਹਕਲੰਕ ਆਪਣਾ ਨਾਉਂ ਰਖਾਇਆ, ਪਰਗਟ ਹੋਏ ਜੋਧਾ ਸੂਰਬੀਰ ਬਲੀ ਬਲਵਾਨ। ਏਕਾ ਬੰਕਾ ਦਏ ਸੁਹਾਇਆ, ਬੰਕ ਦਵਾਰੀ ਹਰਿ ਭਗਵਾਨ। ਏਕਾ ਡੰਕਾ ਦਏ ਵਜਾਇਆ, ਪਕੜ ਉਠਾਏ ਰਾਜ ਰਾਜਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਦਿ ਆਦਿ, ਨਿਰਗੁਣ ਨਿਰਗੁਣ ਕਰਿਆ ਕੌਲ, ਪੂਰਾ ਕਰੇ ਉਪਰ ਧੌਲ, ਧਰਨੀ ਧਰਤ ਧਵਲ ਵੇਖ ਵਖਾਣ। ਕਲਜੁਗ ਅੰਤਮ ਪੂਰ ਕਰੌਣਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਰੰਗ ਰੰਗੌਣਾ, ਲੱਖ ਚੁਰਾਸੀ ਏਕਾ ਮੰਤਰ ਨਾਮ ਦ੍ਰਿੜਾਈਆ। ਸ਼ਾਹੋ ਭੂਪ ਰਾਜ ਰਾਜਾਨ ਇਕ ਅਖਵੌਣਾ, ਜਗਤ ਜਗਦੀਸ ਵੱਡੀ ਵਡਿਆਈਆ। ਸਾਚਾ ਛਤਰ ਸੀਸ ਝੁਲੌਣਾ, ਬੀਸ ਬੀਸ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪਣੇ ਦਰ, ਦਰ ਦਰਵੇਸ਼ਾ ਨਰ ਨਰੇਸ਼ਾ, ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਸ਼ੰਕਰ ਲੇਖਾ ਰਹੇ ਨਾ ਰਾਈਆ। ਬ੍ਰਹਮਾ ਵਿਸ਼ਨ ਸ਼ਿਵ ਪੰਧ ਮਕੌਣਾ, ਤ੍ਰੈ ਤ੍ਰੈ ਆਪਣੀ ਖੇਲ ਖਿਲਾਇੰਦਾ। ਏਕਾ ਡੰਕਾ ਨਾਮ ਵਜੌਣਾ, ਕਰੋੜ ਤੇਤੀਸ ਸਫ਼ਾ ਉਠਾਇੰਦਾ। ਮਨਮਤ ਮਲੇਛ ਕੋਇ ਰਹਿਣ ਨਾ ਪੌਣਾ, ਗਣਪਤ ਗਣੇਸ਼ ਨਾ ਕੋਇ ਮਨਾਇੰਦਾ। ਰਿਖੀ ਕੇਸ਼ ਗੋਵਰਧਨ ਨਾ ਕਿਸੇ ਸੀਸ ਝੁਕੌਣਾ, ਮਸਤਕ ਤਿਲਕ ਨਾ ਕੋਇ ਲਗਾਇੰਦਾ। ਪੁਰਖ ਅਬਿਨਾਸ਼ੀ ਰੂਪ ਪਰਗਟੌਣਾ, ਪੁਰਖ ਅਕਾਲ ਨਾਉਂ ਰਖਾਇੰਦਾ। ਗੋਬਿੰਦ ਸੂਰਾ ਨਾਲ ਰਲੌਣਾ, ਸ਼ਬਦ ਸ਼ਬਦੀ ਮੇਲ ਮਿਲਾਇੰਦਾ । ਸੰਬਲ ਨਗਰੀ ਧਾਮ ਸੁਹੌਣਾ, ਸਾਢੇ ਤਿੰਨ ਹੱਥ ਗੜ੍ਹ ਉਪਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਡੇਰਾ ਲੌਣਾ, ਉਚ ਮਹੱਲ ਅਟੱਲ ਮੁਨਾਰਾ ਏਕਾ ਵਸੇ ਹਰਿ ਨਿਰੰਕਾਰਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਗੋਬਿੰਦ ਸੁਤ ਸੁਤ ਦੁਲਾਰਾ, ਆਦਿ ਜੁਗਾਦੀ ਇਕ ਪਿਆਰਾ, ਜੁਗਾ ਜੁਗੰਤਰ ਬੰਨ੍ਹੇ ਧਾਰਾ, ਕਲਜੁਗ ਵੇਖੇ ਅੰਤਮ ਵਾਰਾ, ਕੂੜ ਕੁੜਿਆਰਾ ਪੰਧ ਮੁਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤਾ ਖੇਲ ਮਹਾਨ, ਦੇਵਣਹਾਰਾ ਸਾਚਾ ਦਾਨ, ਜੁਗਾਂ ਜੁਗੰਤਰ ਆਪਣੀ ਰਚਨਾ ਆਪੇ ਰਚ, ਆਪੇ ਵੇਖ ਵਖਾਇੰਦਾ।
