੨੬ ਕੱਤਕ ੨੦੧੭ ਬਿਕ੍ਰਮੀ ਕੁੰਦਨ ਸਿੰਘ ਦੇ ਘਰ ਪਿੰਡ ਮਾਲਚਕ ਜ਼ਿਲਾ ਅੰਮ੍ਰਿਤਸਰ
ਸਤਿਗੁਰ ਪੂਰਾ ਹਰਿ ਨਿਰੰਕਾਰਾ, ਅਕਲ ਕਲਧਾਰੀ ਨਾਉਂ ਧਰਾਇੰਦਾ। ਗੁਰ ਗੁਰ ਰੂਪ ਅਪਰ ਅਪਾਰਾ, ਹਰਿ ਸ਼ਬਦੀ ਸ਼ਬਦ ਪਰਗਟਾਇੰਦਾ। ਭਗਤਨ ਮੀਤਾ ਵਿਚ ਸੰਸਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਸੰਤਨ ਵਖਾਏ ਇਕ ਦਰਬਾਰਾ, ਠਾਂਡਾ ਘਰ ਬਾਰਾ ਇਕ ਜਣਾਇੰਦਾ। ਗੁਰਮੁਖਾਂ ਦੇਵੇ ਨਾਮ ਆਧਾਰਾ, ਨਾਮ ਨਾਮਾ ਝੋਲੀ ਪਾਇੰਦਾ। ਗੁਰਸਿਖਾਂ ਬਖ਼ਸ਼ੇ ਅੰਮ੍ਰਿਤ ਆਤਮ ਠੰਡੀ ਠਾਰਾ, ਭਰ ਪਿਆਲਾ ਜਾਮ ਪਿਆਇੰਦਾ। ਜੁਗਾ ਜੁਗੰਤਰ ਸਾਚੀ ਕਾਰਾ, ਕਰਤਾ ਪੁਰਖ ਆਪ ਕਰਾਇੰਦਾ। ਲੋਕਮਾਤ ਲੈ ਅਵਤਾਰਾ, ਆਪ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਆਪਣਾ ਭੇਵ ਆਪ ਖੁਲ੍ਹਾਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰਾ, ਏਕਾ ਰੰਗ ਸਮਾਈਆ। ਗੁਰ ਗੁਰ ਦਾਤਾ ਜੋਧਾ ਸੂਰਬੀਰਾ, ਵਡ ਬਲਵਾਨ ਸਤਿ ਨਿਸ਼ਾਨ ਹੱਥ ਉਠਾਈਆ। ਸਰਗੁਣ ਚੋਟੀ ਚਾੜ੍ਹੇ ਇਕ ਅਖ਼ੀਰਾ, ਸਚਾ ਮੰਦਰ ਦਏ ਵਖਾਈਆ। ਸੰਤਨ ਬਖ਼ਸ਼ੇ ਸਾਚੀ ਧੀਰਾ, ਧਰਤ ਧਵਲ ਦਏ ਵਡਿਆਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਨੀਰਾ, ਸਾਂਤਕ ਸਤਿ ਸਤਿ ਵਰਤਾਈਆ। ਗੁਰਸਿਖਾਂ ਕੱਢੇ ਹਉਮੇ ਪੀੜਾ, ਵਿਰਹੋ ਅਗਨ ਨਾ ਕੋਇ ਜਲਾਈਆ। ਨਾਤਾ ਤੋੜੇ ਜਗਤ ਜ਼ੰਜ਼ੀਰਾ, ਤ੍ਰੈਗੁਣ ਬੰਧਨ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਾਚਾ ਹਰਿ, ਮਹਿਮਾ ਅਕਥ ਕਥੀ ਨਾ ਜਾਈਆ। ਸਤਿਗੁਰ ਪੂਰਾ ਦੀਨ ਦਿਆਲਾ, ਅਗੰਮ ਅਥਾਹ ਬੇਪਰਵਾਹ ਆਪ ਅਖਵਾਇੰਦਾ। ਗੁਰ ਗੁਰ ਖੇਲੇ ਖੇਲ ਨਿਰਾਲਾ, ਖੇਲਣਹਾਰਾ ਦਿਸ ਨਾ ਆਇੰਦਾ। ਭਗਤਨ ਬਣੇ ਆਪ ਦਲਾਲਾ, ਦਰ ਘਰ ਸਾਚੇ ਮੇਲ ਮਿਲਾਇੰਦਾ । ਸੰਤਨ ਹੋਏ ਸਦਾ ਰਖਵਾਲਾ, ਜੁਗਾ ਜੁਗੰਤਰ ਸੇਵ ਕਮਾਇੰਦਾ। ਗੁਰਮੁਖਾਂ ਦੱਸੇ ਨਾਮ ਸੁਖ਼ਾਲਾ, ਅੰਤਰ ਆਤਮ ਆਪ ਦ੍ਰਿੜਾਇੰਦਾ। ਗੁਰਸਿਖ ਬਹਾਏ ਸੱਚੀ ਧਰਮਸਾਲਾ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਸ਼ਬਦ ਅਨਾਦ ਵਜਾਏ ਧੁਨ ਸਾਚਾ ਤਾਲਾ, ਅਨਾਦ ਅਨਾਦੀ ਆਪਣਾ ਨਾਦ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਜਣ ਹਰਿ ਹਰਿ ਮੀਤ, ਆਦਿ ਜੁਗਾਦੀ ਠੰਡਾ ਸੀਤ, ਅਗਨੀ ਤਤ ਨਾ ਕੋਇ ਵਖਾਇੰਦਾ। ਸਤਿਗੁਰ ਸੱਚਾ ਸਾਹਿਬ ਸੁਲਤਾਨਾ, ਆਦਿ ਜੁਗਾਦਿ ਸਮਾਇਆ। ਗੁਰ ਗੁਰ ਰੂਪ ਸ੍ਰੀ ਭਗਵਾਨਾ, ਵੇਸ ਅਨੇਕਾ ਆਪ ਕਰਾਇਆ। ਭਗਵਨ ਭਗਤੀ ਦੇਵੇ ਭਗਤਨ ਦਾਨਾ, ਇਛਿਆ ਭਿਛਿਆ ਝੋਲੀ ਪਾਇਆ। ਸੰਤਨ ਦੇਵੇ ਧੁਰ ਫ਼ਰਮਾਣਾ, ਤੁਰੀਆ ਰਾਗ ਨਾਦ ਵਜਾਇਆ। ਗੁਰਮੁਖਾਂ ਵਖਾਏ ਇਕ ਟਿਕਾਣਾ, ਘਰ ਘਰ ਵਿਚ ਕਰ ਰੁਸ਼ਨਾਇਆ। ਗੁਰਸਿਖਾਂ ਹੋਏ ਜਾਣੀ ਜਾਣਾ, ਲੱਖ ਚੁਰਾਸੀ ਵਿਚੋਂ ਲਏ ਤਰਾਇਆ। ਏਕਾ ਬੰਨ੍ਹੇ ਸਤਿ ਸਰੂਪੀ ਸੱਚਾ ਗਾਨਾ, ਹਰਿ ਜੂ ਹਰਿ ਹਰਿ ਸਾਚਾ ਸਗਨ ਮਨਾਇਆ। ਆਪ ਰਖਾਏ ਆਪਣੇ ਭਾਣਾ, ਹਰਿ ਭਾਣਾ ਦਏ ਵਖਾਇਆ। ਲੇਖਾ ਜਾਣੇ ਆਵਣ ਜਾਣਾ, ਜੂਨ ਅਜੂਨੀ ਫੋਲ ਫੁਲਾਇਆ। ਸ਼ਾਹੋ ਭੂਪ ਬਣ ਸਾਚਾ ਰਾਣਾ, ਤਖ਼ਤ ਨਿਵਾਸੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਸਤਿਗੁਰ ਸੱਜਣ, ਹਰਿ ਵੱਡਾ ਵਡ ਵਡਿਆਈਆ। ਗੁਰ ਗੁਰ ਕਰਾਏ ਏਕਾ ਮਜਨ, ਸਰ ਸਰੋਵਰ ਇਕ ਨੁਹਾਈਆ। ਭਗਤਨ ਸੁਆਰੇ ਆਪੇ ਕਾਜਨ, ਕਰਤਾ ਪੁਰਖ ਆਪਣੀ ਕਿਰਤ ਕਮਾਈਆ। ਸੰਤਨ ਮਾਰੇ ਸਾਚੀ ਵਾਜਨ, ਰਸਨਾ ਜਿਹਵਾ ਨਾ ਕੋਇ ਹਲਾਈਆ। ਗੁਰਮੁਖ ਚੜ੍ਹਾਏ ਸਾਚੇ ਤਾਜਨ, ਸ਼ਬਦ ਘੋੜਾ ਇਕ ਦੌੜਾਈਆ। ਗੁਰਸਿਖਾਂ ਮੇਲ ਮਿਲਾਏ ਗ਼ਰੀਬ ਨਿਵਾਜ਼ਨ, ਗ਼ਰੀਬ ਨਿਮਾਣੇ ਗਲੇ ਲਗਾਈਆ। ਲੇਖਾ ਜਾਣੇ ਕਲ ਕਿ ਆਜਨ, ਜੁਗ ਚੌਕੜੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਸੱਚਾ ਸ਼ਹਿਨਸ਼ਾਹ, ਸਾਚੇ ਤਖ਼ਤ ਸੁਹਾਇੰਦਾ। ਗੁਰ ਗੁਰ ਰੂਪ ਬਣ ਮਲਾਹ, ਲੋਕਮਾਤ ਫੇਰਾ ਪਾਇੰਦਾ। ਜੁਗ ਜੁਗ ਆਪਣਾ ਵੇਸ ਵਟਾ, ਹਰਿ ਭਗਤਨ ਵੇਖ ਵਖਾਇੰਦਾ। ਸਾਚੇ ਸੰਤਾਂ ਲਏ ਜਗਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਗੁਰਮੁਖ ਪੱਲੂ ਲਏ ਫੜਾ, ਨਾਮ ਪੱਲਾ ਹੱਥ ਉਠਾਇੰਦਾ। ਗੁਰਸਿਖਾਂ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਕਾਦਰ ਕੁਦਰਤ ਵਿਚ ਸਮਾਇੰਦਾ। ਕਾਦਰ ਕੁਦਰਤ ਵਸਿਆ, ਨਿਰਗੁਣ ਰੂਪ ਅਗੰਮ ਅਪਾਰ। ਸਤਿਗੁਰ ਪੂਰਾ ਨਿਰਾਕਾਰ ਹੋ ਹੋ ਨੱਸਿਆ, ਆਦਿ ਜੁਗਾਦੀ ਸਾਚੀ ਕਾਰ। ਗੁਰ ਗੁਰ ਮਾਰਗ ਏਕਾ ਦੱਸਿਆ, ਪਾਰਬ੍ਰਹਮ ਪ੍ਰਭ ਹੋ ਤਿਆਰ। ਭਗਤਨ ਅੰਦਰ ਬਹਿ ਬਹਿ ਹੱਸਿਆ, ਕਾਇਆ ਮੰਦਰ ਖੋਲ੍ਹ ਕਿਵਾੜ। ਸੰਤਨ ਦੇਵੇ ਰਸ ਰਸਿਆ, ਆਤਮ ਰਸ ਅਪਰ ਅਪਾਰ। ਗੁਰਮੁਖਾਂ ਅੰਦਰ ਕਰੇ ਪਰਕਾਸ਼ ਕੋਟਨ ਰਵ ਸੱਸਿਆ, ਜੋਤੀ ਜਾਤਾ ਹੋ ਉਜਿਆਰ। ਗੁਰਸਿਖ ਹਿਰਦੇ ਅੰਦਰ ਆਪੇ ਵਸਿਆ, ਆਪੇ ਪਾਵਣਹਾਰਾ ਸਾਰ। ਸ਼ਬਦ ਨਿਰਾਲਾ ਤੀਰ ਏਕਾ ਕਸਿਆ, ਡੂੰਘੀ ਕੰਦਰ ਮਾਰੇ ਮਾਰ । ਤਤ ਵਿਕਾਰਾ ਚਰਨਾਂ ਹੇਠ ਝੱਸਿਆ, ਨਾਤਾ ਤੋੜ ਸਰਬ ਸੰਸਾਰ। ਮੇਟੇ ਰੈਣ ਅੰਧੇਰੀ ਮੱਸਿਆ, ਸਾਚਾ ਚੰਨ ਕਰੇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਭਾਰ। ਗੁਰਮੁਖ ਦਇਆ ਕਮਾਇੰਦਾ, ਗੁਰਮੁਖ ਮੀਤਾ ਹਰਿ ਨਿਰੰਕਾਰ। ਸੰਤ ਸਾਜਣ ਮੇਲ ਮਿਲਾਇੰਦਾ, ਭਗਤ ਵਛਲ ਆਪ ਕਰਤਾਰ। ਗੁਰ ਗੁਰ ਆਪਣਾ ਨਾਉਂ ਧਰਾਇੰਦਾ, ਜਨਮੇ ਨਾ ਮਰੇ ਵਿਚ ਸੰਸਾਰ। ਸਤਿਗੁਰ ਆਪਣਾ ਧਾਮ ਆਪ ਸਮਝਾਇੰਦਾ, ਅਬਿਨਾਸ਼ੀ ਕਰਤਾ ਪੁਰਖ ਅਕਾਲ। ਜੁਗ ਜੁਗ ਆਪਣਾ ਰੂਪ ਆਪ ਪਰਗਟਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਚਲੇ ਅਵੱਲੜੀ ਚਾਲ। ਕਲਜੁਗ ਰੂਪ ਅਨੂਪ ਸ਼ਾਹੋ ਭੂਪ ਸਤਿ ਸਰੂਪ ਆਪ ਵਟਾਇੰਦਾ, ਹੱਡ ਮਾਸ ਨਾੜੀ ਨਾ ਦਿਸੇ ਖਾਲ। ਰੱਤੀ ਰਤ ਨਾ ਕੋਈ ਉਪਜਾਇੰਦਾ, ਮਾਤ ਪਿਤ ਨਾਤਾ ਜੋੜੇ ਨਾ ਕੋਈ ਬਾਲ। ਜੋਤੀ ਜੋਤ ਜੋਤ ਡਗਮਗਾਇੰਦਾ, ਪੁਰਖ ਅਬਿਨਾਸ਼ੀ ਖੇਲ ਨਿਰਾਲ। ਗੁਰ ਸ਼ਬਦੀ ਨਾਲ ਰਲਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਜਾਏ ਸਾਚਾ ਤਾਲ। ਅੰਡਜ ਜੇਰਜ ਵੇਖ ਵਖਾਇੰਦਾ, ਉਤਭੁਜ ਸੇਤਜ ਰਿਹਾ ਸੁਰਤ ਸੰਭਾਲ। ਚੌਥੇ ਜੁਗ ਡੇਰਾ ਢਾਹਿੰਦਾ, ਲੇਖਾ ਜਾਣੇ ਸ਼ਾਹ ਕੰਗਾਲ, ਸਾਚਾ ਖੰਡਾ ਹੱਥ ਚਮਕਾਇੰਦਾ, ਭੈ ਰਖਾਏ ਕਾਲ ਮਹਾਂਕਾਲ। ਨਿਰਭੌ ਆਪਣਾ ਨਾਉਂ ਧਰਾਇੰਦਾ, ਵਸਣਹਾਰਾ ਸਚਖੰਡ ਸੱਚੀ ਧਰਮਸਾਲ। ਦਰਗਾਹਿ ਸਾਚੀ ਵੇਖ ਵਖਾਇੰਦਾ, ਪਰਵਰਦਿਗਾਰ ਜਲਵਾ ਨੂਰ ਜਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਏਕਾ ਹਰਿ, ਗੁਰ ਗੁਰ ਰੂਪ ਮਾਤ ਧਰ, ਭਗਤ ਭਗਵੰਤ ਲਏ ਫੜ, ਸੰਤ ਸਹੇਲੇ ਲਾਏ ਲੜ, ਗੁਰਮੁਖਾਂ ਅੰਦਰ ਆਪੇ ਵੜ, ਗੁਰਸਿਖਾਂ ਲੇਖਾ ਜਾਣੇ ਚੋਟੀ ਚੜ੍ਹ, ਭੇਵ ਅਭੇਦਾ ਭੇਵ ਖੁਲਾਇੰਦਾ। ਭੇਵ ਅਭੇਦ ਭੇਵ ਖੁਲਾਵਣਾ, ਕਲਜੁਗ ਤੇਰੀ ਅੰਤਮ ਵਾਰ। ਨਿਰਗੁਣ ਜੋਤੀ ਜਾਮਾ ਵੇਸ ਵਟਾਵਨਾ, ਕਲ ਕਲਕੀ ਲਏ ਅਵਤਾਰ। ਨਿਹਕਲੰਕਾ ਏਕਾ ਡੰਕ ਵਜਾਵਣਾ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਬ੍ਰਹਮਾ ਵਿਸ਼ਨ ਸ਼ਿਵ ਉਠਾਵਨਾ, ਕ੍ਰੋੜ ਤੇਤੀਸਾ ਨੇਤਰ ਰੋਵੇ ਜ਼ਾਰੋ ਜ਼ਾਰ। ਨੌਂ ਖੰਡ ਪ੍ਰਿਥਮੀ ਦਹਿ ਦਿਸ਼ਾ ਆਪਣਾ ਫੇਰਾ ਪਾਵਣਾ, ਅਸਵ ਘੋੜੇ ਸਾਚੇ ਹੋ ਅਸਵਾਰ। ਸੋਲਾਂ ਕਲੀਆਂ ਆਸਣ ਲਾਵਣਾ, ਸੋਲਾਂ ਇਛਿਆ ਭਰੇ ਭੰਡਾਰ। ਨਾਮ ਖੰਡਾ ਹੱਥ ਉਠਾਵਣਾ, ਦੋ ਜਹਾਨਾ ਤਿਖੀ ਰੱਖੇ ਦੋਵੇਂ ਧਾਰ। ਗੁਰਮੁਖ ਸਾਚੇ ਮੇਲ ਮਿਲਾਵਣਾ, ਸਨਮੁਖਾ ਕਰੇ ਪਿਆਰ। ਸਚ ਕੁਠਾਲੀ ਹੱਥ ਉਠਾਵਣਾ, ਸੇਵਾ ਕਰੇ ਆਪ ਨਿਰੰਕਾਰ। ਜੋਤੀ ਲੰਬੂ ਲਾਵਣਾ, ਅਗਨੀ ਦੇਵੇ ਆਪੇ ਆਪਣੀ ਵਾਰ। ਗੁਰਸਿਖ ਸੋਨਾ ਕੰਚਨ ਕੁੰਦਨ ਵਿਚ ਰਖਾਵਣਾ, ਕਰ ਕਿਰਪਾ ਹਰਿ ਗਿਰਧਾਰ। ਸਿੰਘ ਪਾਰਸ ਰੂਪ ਵਟਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਸੋਇਨਾ ਕੰਚਨ ਕੁੰਦਨ ਸਚ ਕੁਠਾਲੀ, ਸਤਿਗੁਰ ਪੂਰਾ ਆਪੇ ਪਾਇੰਦਾ। ਆਪੇ ਕਰਤਾ ਕੀਮਤ ਪਾਏ ਬਣ ਦਲਾਲੀ, ਕਿਸੇ ਹੱਟ ਲੋਕਮਾਤ ਨਾ ਜਗਤ ਵਿਕਾਇੰਦਾ। ਦਰਗਹਿ ਸਾਚੀ ਸਚਖੰਡ ਦਵਾਰੇ ਜਨ ਭਗਤਾਂ ਥਾਂ ਰੱਖੇ ਖ਼ਾਲੀ, ਚਾਰ ਜੁਗ ਆਪਣਾ ਗੇੜਾ ਆਪ ਭੁਵਾਇੰਦਾ। ਜੁਗਾਂ ਜੁਗੰਤਰ ਬਣਿਆ ਰਹੇ ਮਾਲੀ, ਹਰਿਜਨ ਬੂਟੇ ਲੋਕਮਾਤ ਫੁਲ ਫਲਵਾੜੀ ਆਪ ਮਹਿਕਾਇੰਦਾ। ਨਿਰਗੁਣ ਆਦਿ ਜੁਗਾਦਿ ਜੁਗਾ ਜੁਗੰਤਰ ਆਪਣੇ ਹੱਥ ਰੱਖੇ ਖ਼ਾਲੀ, ਗੁਰਮੁਖਾਂ ਨਾਮ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਏਕਾ ਹਰਿ, ਸੀਸ ਨਾ ਰੱਖੇ ਕੋਇ ਡਰ, ਜਗਦੀਸ ਆਪਣਾ ਖੇਲ ਖਿਲਾਇੰਦਾ। ਜਗਤ ਜਗਦੀਸ ਹਰਿ ਨਿਰੰਕਾਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿ ਪੁਰਖ ਨਿਰੰਜਣ ਅਗੰਮ ਅਪਾਰਾ, ਅਗੰਮ ਅਗੰਮੜੀ ਕਾਰ ਕਮਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰਾ, ਸਚਖੰਡ ਦਵਾਰਾ ਇਕ ਪਰਗਟਾਈਆ। ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਘਰ ਸਾਚੇ ਸੋਭਾ ਪਾਈਆ। ਏਕੰਕਾਰਾ ਨਿਰਾਕਾਰਾ, ਨਿਰਵੈਰ ਆਪਣਾ ਨਾਉਂ ਧਰਾਈਆ। ਆਦਿ ਨਿਰੰਜਣ ਹੋ ਉਜਿਆਰਾ, ਜੋਤ ਨਿਰੰਜਣ ਲੱਖ ਚੁਰਾਸੀ ਵਿਚ ਟਿਕਾਈਆ। ਅਬਿਨਾਸ਼ੀ ਕਰਤਾ ਸਾਂਝਾ ਯਾਰਾ, ਸਗਲਾ ਸੰਗ ਆਪ ਰਖਾਈਆ। ਸ੍ਰੀ ਭਗਵਾਨ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਸਮੁੰਦ ਸਾਗਰ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਦਏ ਆਧਾਰਾ, ਬ੍ਰਹਮ ਮੇਲਾ ਸਾਚੇ ਮਾਹੀਆ। ਭਗਤ ਭਗਵੰਤ ਸਾਚੇ ਸੰਤ ਬਖ਼ਸ਼ੇ ਚਰਨ ਪਿਆਰਾ, ਗੁਰਮੁਖ ਗੁਰਸਿਖ ਏਕਾ ਰੰਗ ਰੰਗਾਈਆ। ਕਲਜੁਗ ਅੰਤਮ ਨਿਹਕਲੰਕ ਨਰਾਇਣ ਨਰ ਲੈ ਅਵਤਾਰਾ, ਗੁਰਮੁਖ ਸਾਚੇ ਲਏ ਜਗਾਈਆ। ਸਤਿਜੁਗ ਤ੍ਰੇਤਾ ਦਵਾਪਰ ਉਤਰਿਆ ਪਾਰ ਕਿਨਾਰਾ, ਕਲਜੁਗ ਕੂਕੇ ਦਏ ਦੁਹਾਈਆ। ਜੂਠਾ ਝੂਠਾ ਨਾਤਾ ਸਰਬ ਸੰਸਾਰਾ, ਬਿਨ ਸਤਿਗੁਰ ਪੂਰੇ ਨਾ ਕੋਇ ਸਹਾਈਆ। ਸਾਕ ਸੱਜਣ ਸੈਣ ਨਾ ਕੋਈ ਮੀਤ ਮੁਰਾਰਾ, ਮਾਤ ਪਿਤ ਭਾਈ ਭੈਣ ਅੰਤ ਕਾਲ ਨਾ ਸਕੇ ਕੋਇ ਗਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਸਾਚੇ ਲਏ ਫੜ, ਔਂਦਾ ਜਾਂਦਾ ਦਿਸ ਨਾ ਆਈਆ। ਔਂਦਾ ਜਾਂਦਾ ਕਦੇ ਨਾ ਦਿਸਿਆ, ਨਿਰਗੁਣ ਰੂਪ ਅਗੰਮ ਅਪਾਰ। ਜੁਗ ਜੁਗ ਵੰਡਾਏ ਆਪਣਾ ਹਿਸਿਆ, ਗੁਰਮੁਖ ਸਾਚੇ ਲਏ ਉਭਾਰ। ਜਗਤ ਵਿਕਾਰਾ ਲਾਹਵੇ ਵਿਸਿਆ, ਅੰਮ੍ਰਿਤ ਦੇਵੇ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਬਹਾਏ ਸਚ ਸੱਚੇ ਦਰਬਾਰ। ਸਚ ਦਵਾਰ ਗੁਰ ਚਰਨ, ਗੁਰੂਦਵਾਰ ਇਕ ਸਮਝਾਇੰਦਾ। ਸਤਿਗੁਰ ਪੂਰਾ ਤਰਨੀ ਤਰਨ, ਤਾਰਨਹਾਰ ਇਕ ਹੋ ਆਇੰਦਾ। ਨੇਤਰ ਖੋਲ੍ਹੇ ਹਰਨ ਫਰਨ, ਅਗਿਆਨ ਅੰਧੇਰ ਚੁਕਾਇੰਦਾ। ਨਾਤਾ ਤੋੜੇ ਮਰਨ ਡਰਨ, ਜਮ ਕਾ ਭੌ ਨਾ ਕੋਇ ਰਖਾਇੰਦਾ। ਲੇਖਾ ਚੁੱਕੇ ਵਰਨ ਬਰਨ, ਜ਼ਾਤ ਪਾਤ ਨਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵਖਾਏ ਏਕਾ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸੋਭਾਵੰਤ, ਸਤਿਗੁਰ ਪੂਰਾ ਆਪ ਸੁਹਾਈਆ। ਗੁਰਮੁਖ ਮੇਲੇ ਸਾਚੇ ਸੰਤ, ਧੰਨ ਧੰਨ ਜਣੇਂਦੀ ਮਾਈਆ। ਮੇਲ ਮਿਲਾਵਾ ਨਾਰੀ ਕੰਤ, ਨਰ ਨਰਾਇਣ ਵੱਡੀ ਵਡਿਆਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਜਿਸ ਜਨ ਆਪਣੀ ਦਇਆ ਕਮਾਈਆ ਗੜ੍ਹ ਤੋੜੇ ਹਉਮੇ ਹੰਗਤ, ਹੰਕਾਰ ਵਿਕਾਰ ਰਹੇ ਨਾ ਰਾਈਆ। ਮੇਲ ਮਿਲਾਏ ਸਾਚੀ ਸੰਗਤ, ਸੰਗਤ ਰੂਪ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਜਗਤ ਦਵਾਰੇ ਨਾ ਚੜ੍ਹੇ ਮੰਗਤ, ਸਤਿਗੁਰ ਪੂਰਾ ਪੂਰੀ ਇਛਿਆ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਅੰਦਰ ਬੈਠਾ ਵੜ, ਚਾਰ ਕੁੰਟ ਦਹਿ ਦਿਸ਼ਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਆਪਣਾ ਰੂਪ ਘਟ ਘਟ ਰਿਹਾ ਦਰਸਾਈਆ। ਆਪਣਾ ਰੂਪ ਹਰਿ ਦਰਸਾਏ, ਗੁਰਮੁਖਾਂ ਦਇਆ ਕਮਾਇੰਦਾ। ਘਟ ਘਟ ਏਕਾ ਨਜ਼ਰੀ ਆਏ, ਦੂਸਰ ਹੋਰ ਨਾ ਕੋਇ ਜਣਾਇੰਦਾ। ਵਰਨ ਬਰਨ ਨਾ ਵੰਡ ਵੰਡਾਏ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਆਤਮ ਬ੍ਰਹਮ ਪਾਰਬ੍ਰਹਮ ਪ੍ਰਭ ਰੁਸ਼ਨਾਏ, ਨੂਰੋ ਨੂਰ ਡਗਮਗਾਇੰਦਾ। ਦੀਵਾ ਬਾਤੀ ਇਕ ਜਗਾਏ, ਕਮਲਾਪਾਤੀ ਵੇਖ ਵਖਾਇੰਦਾ। ਸਾਚਾ ਸਾਕੀ ਬਣ ਬਣ ਜਾਮ ਪਿਆਏ, ਅੰਮ੍ਰਿਤ ਪਿਆਲਾ ਹੱਥ ਉਠਾਇੰਦਾ। ਲਹਿਣਾ ਦੇਣਾ ਬਾਕੀ ਦਏ ਚੁਕਾਏ, ਪੂਰਬ ਕਰਮ ਵੇਖ ਵਖਾਇੰਦਾ। ਆਤਮ ਤਾਕੀ ਬੰਦ ਖੁਲ੍ਹਾਏ, ਬਜਰ ਕਪਾਟੀ ਕੁੰਡਾ ਲਾਹਿੰਦਾ। ਗੁਰਮੁਖ ਸਾਚੇ ਗਲੇ ਲਗਾਏ ਆਪ ਆਪਣੇ ਅੰਗ ਸਮਾਇੰਦਾ। ਕੁੰਦਨ ਪਾਰਸ ਆਪ ਬਣਾਏ, ਆਪਣੀ ਭੱਠੀ ਆਪੇ ਪਾਇੰਦਾ। ਸਾਲਸ ਬਣਕੇ ਮੇਲ ਮਿਲਾਏ, ਗੁਰ ਸ਼ਬਦੀ ਨਾਉਂ ਧਰਾਇੰਦਾ। ਗੁਰ ਗੋਬਿੰਦ ਮੇਲਾ ਸਹਿਜ ਸੁਭਾਏ, ਸਿੰਘ ਰੂਪ ਹਰਿ ਆਪ ਅਖਵਾਇੰਦਾ। ਦੋਹਾਂ ਵਿਚੋਲਾ ਏਕਾ ਥਾਏਂ, ਦੋ ਜਹਾਨਾਂ ਖੇਲ ਖਿਲਾਇੰਦਾ। ਆਦਿ ਅੰਤ ਪਕੜਨਹਾਰਾ ਬਾਹੇਂ, ਬਾਹੋਂ ਪਕੜ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਦਰ ਦਵਾਰੇ ਅੱਗੇ ਖੜ, ਲੇਖਾ ਜਾਣੇ ਸੀਸ ਧੜ, ਕਿਲਾ ਕੋਟ ਕਾਇਆ ਗੜ੍ਹ ਕੰਚਨ, ਕੁਠਾਲੀ ਆਪੇ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਭਗਵਾਨ, ਲੇਖਾ ਜਾਣੇ ਸ਼ਾਹ ਸੁਲਤਾਨ, ਦੀਨ ਦਿਆਲ ਆਪਣੀ ਦਇਆ ਕਮਾਇੰਦਾ।
