੧ ਫਗਣ ੨੦੧੭ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਜਗਤ ਮਸਲਾ ਜਗਤ ਧਰਤ ਮਹੱਲਾ, ਹਰਿ ਦਾਤਾਰ ਆਪ ਬਣਾਇੰਦਾ। ਨੂਰ ਨੂਰਾਨੀ ਨੂਰੀ ਅੱਲਾ, ਅੱਲਾ ਹੂ ਆਪਣਾ ਖੇਲ ਖਿਲਾਇੰਦਾ। ਪਰਵਰਦਿਗਾਰ ਇਕ ਅਕੱਲਾ, ਲਾਸ਼ਰੀਕ ਰੂਪ ਵਟਾਇੰਦਾ। ਕਰੇ ਖੇਲ ਅਛਲ ਅਛੱਲਾ, ਭੇਵ ਕੋਇ ਨਾ ਪਾਇੰਦਾ। ਆਦਿ ਅੰਤ ਸਦਾ ਸਦ ਸਹੇਲਾ, ਬਿਸਮਲ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਸਲਾ ਆਪਣੇ ਹੱਥ ਰਖਾਇੰਦਾ। ਜਗਤ ਮਸਲਾ ਖ਼ਾਕੀ ਖ਼ਾਕ, ਖ਼ਲਕ ਖ਼ਾਲਕ ਵੇਖ ਵਖਾਈਆ। ਸ਼ਾਹ ਅਸਵਾਰਾ ਚੜ੍ਹਿਆ ਸਾਚੇ ਰਾਕ, ਸਾਚੀ ਜ਼ੀਨਤ ਜੀਨ ਕਸਾਈਆ। ਵੇਖਣਹਾਰਾ ਮੁਕਾਮੇ ਹੱਕ ਉਚ ਮਹਿਰਾਬ, ਆਫ਼ਤਾਬ ਨਾ ਕੋਈ ਰੁਸ਼ਨਾਈਆ। ਆਪਣਾ ਜਾਣੇ ਹੱਕ ਹਕ਼ੀਕ਼ਤ ਪੁੰਨ ਸਵਾਬ, ਸਾਬਤ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਸਲਾ ਇਕ ਸਮਝਾਈਆ। ਜਗਤ ਮਸਲਾ ਪੀਰਨ ਪੀਰ, ਪਰਵਰਦਿਗਾਰ ਆਪ ਬਣਾਇੰਦਾ। ਆਪੇ ਜਾਣੇ ਆਪਣਾ ਬਸਤਰ ਚੀਰ, ਆਪ ਆਪਣਾ ਰੂਪ ਧਰਾਇੰਦਾ। ਆਪੇ ਸ਼ਹਿਨਸ਼ਾਹ ਸ਼ਾਹ ਹੋਏ ਦਸਤਗੀਰ, ਦਸਤ ਬਰਦਾਰ ਭੇਵ ਨਾ ਆਇੰਦਾ। ਲੇਖਾ ਜਾਣੇ ਆਕ਼ਬਤ ਉਕ਼ਬਤ ਇਕ ਹਕੀਰ, ਰੱਜਤ ਆਪਣਾ ਮੁਖ ਸਮਝਾਇੰਦਾ। ਸੋਹਬਤ ਸਾਬਤ ਸਈਆਦ ਨਾ ਬਦਲੇ ਕੋਈ ਤਦਬੀਰ, ਤਕ਼ਦੀਰ ਤਕਸੀਰ ਆਪਣੀ ਖੇਲ ਖਿਲਾਇੰਦਾ। ਕਰੇ ਖੇਲ ਹਰਿ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਮਸਲਾ ਇਕ ਵਖਾਇੰਦਾ। ਜਗਤ ਮਸਲਾ ਏਕਾ ਅਲਿਫ, ਖ਼ੁਦਾਵੰਦ ਆਪ ਉਪਾਈਆ। ਆਪਣਾ ਲੈ ਲੈ ਆਇਆ ਆਪੇ ਹਲਫ, ਦੂਸਰ ਸੰਗ ਨਾ ਕੋਈ ਰਖਾਈਆ। ਆਪਣੇ ਉਤੇ ਕਦੇ ਨਾ ਕਰੇ ਤਰਸ, ਆਪਣਾ ਕੀਤਾ ਨਾ ਕਦੇ ਉਲਟਾਈਆ। ਲੇਖਾ ਜਾਣੇ ਅਰਸ਼ ਕੁਰਸ਼, ਫ਼ਰਸ਼ ਚਰਨਾਂ ਹੇਠ ਫਿਰਾਈਆ। ਦੋ ਜਹਾਨਾ ਮਿਟਾਏ ਆਪਣੀ ਹਰਸ, ਹਵਸ ਹੋਰ ਨਾ ਕੋਈ ਦਰਸਾਈਆ। ਆਪਣੀ ਕਰਨ ਆਇਆ ਆਪੇ ਪਰਖ, ਬੇਐਬ ਨਾਮ ਖ਼ੁਦਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਈ ਰਖਾਈਆ। ਨਾ ਕੋਈ ਲਿਖਤ ਨਾ ਕੋਈ ਪੜ੍ਹਤ, ਸ਼ਬਦੀ ਸ਼ਬਦ ਨਾ ਕੋਈ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਮਸਲਾ ਦਏ ਸਮਝਾਈਆ। ਸਾਚਾ ਮਸਲਾ ਹਰਿ ਖ਼ੁਦਾ, ਆਪਣਾ ਆਪ ਬਣਾਇਆ। ਆਪਣੇ ਨਾਲੋਂ ਹੋ ਜੁਦਾ, ਆਪਣੀ ਖੇਲ ਖਿਲਾਇਆ। ਆਪਣੇ ਉਤੋਂ ਹੋ ਫ਼ਿਦਾ, ਏਕਾ ਨਾਮ ਮਿਟਾਇਆ। ਆਪਣਾ ਲੇਖਾ ਆਪ ਮੁਕਾ, ਆਪੇ ਦਏ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਸਲਾ ਹੱਥ ਰਖਾਇਆ। ਜਗਤ ਮਸਲਾ ਹਰਿ ਮਿਹਰਵਾਨ, ਆਪਣੇ ਹੱਥ ਰਖਾਇੰਦਾ। ਸ਼ਾਹ ਪਾਤਸ਼ਾਹ ਨੌਜਵਾਨ, ਨੂਰ ਨੂਰਾਨਾ ਰੂਪ ਧਰਾਇੰਦਾ। ਤਾਲਬ ਤਾਲਬਾ ਵੇਖੇ ਦੋ ਜਹਾਨ, ਆਪ ਆਪਣਾ ਭੇਵ ਖੁਲਾਇੰਦਾ। ਆਦਿ ਜੁਗਾਦਿ ਜਾਨਣਹਾਰਾ ਸਚ ਈਮਾਨ ਰਹਿਮਾਨ, ਆਪਣੀ ਦਯਾ ਕਮਾਇੰਦਾ। ਆਪੇ ਲੇਖਾ ਜਾਣੇ ਆਪਣੇ ਮਕਤਬ ਆਪੇ ਪੜ੍ਹੇ ਸਚ ਕ਼ੁਰਾਨ, ਆਪਣੀ ਹਦੀਸ ਆਪ ਅਲਾਇੰਦਾ। ਆਪ ਵਖਾਏ ਸਚ ਨਿਸ਼ਾਨ, ਸਚ ਨਿਸ਼ਾਨਾ ਆਪ ਸੁਹਾਇੰਦਾ। ਆਪੇ ਹਕ ਹਕ਼ੀਕ਼ਤ ਦੇਵੇ ਦਾਨ, ਹੱਕ ਬਹੱਕ ਆਪਣਾ ਬੰਧਨ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਸਲਾ ਦੋ ਜਹਾਨ, ਆਪੇ ਵੇਖ ਵਖਾਇੰਦਾ। ਮਸਲਾ ਵੇਖਣ ਆਇਆ, ਨਿਰਗੁਣ ਨੂਰੀ ਨੂਰ ਅੱਲਾ। ਜਲਵਾ ਜਲਵਾ ਆਪ ਉਪਜਾਇਆ, ਬੇਐਬ ਹੋ ਰੁਸ਼ਨਾ। ਕਲਮੀ ਕਲਮਾ ਆਪ ਸੁਣਾਇਆ, ਆਪ ਆਪਣਾ ਢੋਲਾ ਗਾ। ਬਣ ਬਣ ਕਾਤਬ ਆਪ ਲਿਖਾਇਆ, ਨਾ ਕੋਈ ਲਿਖੇ ਕ਼ਲਮ ਸ਼ਾਹ। ਮਕੀਰ ਆਪਣਾ ਰੂਪ ਧਰਾਇਆ, ਆਕ਼ਬਤ ਜਾਣੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਸਲਾ ਆਪੇ ਲਿਆ ਬਣਾ। ਸਾਚਾ ਮਸਲਾ ਹਰਿ ਬਣਾਇਆ, ਭੇਵ ਕੋਈ ਨਾ ਪਾਇੰਦਾ। ਪੀਰ ਫ਼ਕੀਰ ਸ਼ਾਹ ਹਕੀਰ ਦਸਤਗੀਰ ਆਪ ਉਪਜਾਇਆ, ਆਪੇ ਖੇਲ ਖਿਲਾਇੰਦਾ। ਮੁਲਾ ਮੁਸਾਇਕ ਆਪੇ ਲੈਣ ਪੜ੍ਹਾਇਆ, ਆਇਤ ਸ਼ਰਾਇਤ ਆਪ ਜਣਾਇੰਦਾ। ਸਚ ਈਮਾਨ ਧੁਰ ਫ਼ਰਮਾਨ ਨਿਗਹਬਾਨ ਇਕ ਦਰਸਾਇਆ, ਰਹਿਮਾਨ ਆਪਣੀ ਦਯਾ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਸਲਾ ਆਪ ਸੁਣਾਇੰਦਾ। ਮਸਲਾ ਬਣਾਇਆ ਸ੍ਰੀ ਭਗਵੰਤ, ਆਦਿ ਪੁਰਖ ਵਡੀ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਪਾਰਬ੍ਰਹਮ ਆਪ ਬਣਾਏ ਆਪਣੀ ਬਣਤ, ਅਨੁਭਵ ਪ੍ਰਕਾਸ਼ ਕਰਾਈਆ। ਆਪਣੀ ਇਛਿਆ ਪਾਏ ਭਿਛਿਆ ਕਰੇ ਰਿਛਿਆ ਸਰਬ ਗੁਣਵੰਤ, ਦੂਸਰ ਅਵਰ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਭੇਵ ਖਲ੍ਹਾਏ ਹਰਿ ਨਿਰੰਕਾਰਾ, ਆਦਿ ਪੁਰਖ ਵਡੀ ਵਡਿਆਈਆ। ਖੇਲੇ ਖੇਲ ਅਪਰ ਅਪਾਰਾ, ਅਲਖ ਅਗੋਚਰ ਭੇਵ ਨਾ ਰਾਈਆ। ਸਾਚੇ ਮੰਦਰ ਹੋ ਉਜਿਆਰਾ, ਸਚਖੰਡ ਕਰੇ ਰੁਸ਼ਨਾਈਆ। ਘਰ ਵਿਚ ਘਰ ਕਰ ਤਿਆਰਾ, ਥਿਰ ਘਰ ਘਾੜਨ ਲਏ ਘੜਾਈਆ। ਬਾਢੀ ਬਣ ਆਪ ਕਰਤਾਰਾ, ਆਪਣੀ ਸੇਵਾ ਆਪਣੇ ਹੱਥ ਰਖਾਈਆ। ਸਚ ਸਿੰਘਾਸਣ ਸਾਚੀ ਧਾਰਾ, ਪੁਰਖ ਅਬਿਨਾਸ਼ੀ ਆਪ ਸੁਹਾਈਆ। ਪਾਵਾ ਚੂਲ ਨਾ ਕੋਈ ਸਹਾਰਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਆਪਣਾ ਬਲ ਆਪੇ ਧਾਰਾ, ਆਪਣੀ ਸ਼ਕਤੀ ਸ਼ਕਤ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਾਚਾ ਇਕ ਸੁਹਾਈਆ। ਸਚਖੰਡ ਸਚ ਹਰਿ ਸੁਹਾਇੰਦਾ, ਆਦਿ ਪੁਰਖ ਸੱਚੀ ਸਰਕਾਰ। ਸਚ ਸਿੰਘਾਸਣ ਇਕ ਵਿਛਾਇੰਦਾ, ਪੁਰਖ ਅਗੰਮ ਅਗੰਮੜੀ ਕਾਰ। ਆਪਣਾ ਚਰਨ ਆਪ ਟਿਕਾਇੰਦਾ, ਜੋਤੀ ਜਾਤਾ ਹੋ ਉਜਿਆਰ। ਆਪਣਾ ਹੁਕਮ ਆਪਣੇ ਵਿਚੋਂ ਆਪ ਪ੍ਰਗਟਾਇੰਦਾ, ਆਪੇ ਹੋਏ ਸੁਣਨੇਹਾਰ। ਆਪੇ ਸਚ ਫ਼ਰਮਾਨਾ ਆਪਣਾ ਰਾਗ ਅਲਾਇੰਦਾ, ਆਪੇ ਕਰੇ ਕਰਾਏ ਸਾਚੀ ਕਾਰ। ਆਪੇ ਸਚ ਸਚ ਦਰ ਸੁਹਾਇੰਦਾ, ਘਰ ਸਾਚੇ ਜੈ ਜੈਕਾਰ। ਆਪੇ ਸਚ ਸਚ ਧਾਰ ਵਖਾਇੰਦਾ, ਸਤਿ ਸਤਿਵਾਦੀ ਏਕੰਕਾਰ। ਆਪੇ ਸਚਖੰਡ ਡੇਰਾ ਲਾਇੰਦਾ, ਆਪੇ ਥਿਰ ਘਰ ਖੋਲ੍ਹੇ ਚਰਨ ਕਿਵਾੜ। ਆਪੇ ਸੁਤ ਦੁਲਾਰਾ ਸ਼ਬਦ ਵਸਾਇੰਦਾ, ਕਰੇ ਕਰਾਏ ਸਚ ਪਿਆਰ। ਆਪੇ ਹੁਕਮੀ ਹੁਕਮ ਵਰਤਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਸੱਚਾ ਸ਼ਾਹ ਕਾਰ। ਹਰਿ ਹਰਿ ਖੇਲ ਖਿਲਾਇਆ, ਮਹਿਮਾ ਅਕਥ ਕਥੀ ਨਾ ਜਾਈਆ। ਆਪਣਾ ਘਾੜਨ ਆਪ ਘੜਾਇਆ, ਰੂਪ ਰੰਗ ਨਾ ਕੋਈ ਰਖਾਈਆ। ਆਪਣੇ ਮੰਦਰ ਕਰ ਰੁਸ਼ਨਾਇਆ, ਦੀਵਾ ਬਾਤੀ ਇਕ ਜਗਾਈਆ। ਆਪਣਾ ਹਾਣੀ ਆਪ ਮਨਾਇਆ, ਆਪੇ ਨਾਰ ਸੁਹਾਗਨ ਹੋ ਹੋ ਖ਼ੁਸ਼ੀ ਮਨਾਈਆ। ਆਪਣਾ ਨਾਮ ਬੈਰਾਗਨ ਹੋ ਹੋ ਆਪੇ ਗਾਇਆ, ਗੀਤ ਆਪਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਭੇਵ ਆਪਣੇ ਵਿਚ ਛੁਪਾਈਆ। ਆਦਿ ਪੁਰਖ ਏਕੰਕਾਰਾ, ਅਕਲ ਕਲ ਅਖਵਾਇੰਦਾ। ਜੋਤੀ ਨੂਰ ਨੂਰ ਉਜਿਆਰਾ, ਜਲਵਾ ਨੂਰ ਆਪ ਧਰਾਇੰਦਾ। ਆਪੇ ਹੋਏ ਸਾਚਾ ਯਾਰਾ, ਸਾਚੇ ਤਖ਼ਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਛੁਪਾਇੰਦਾ। ਸਚਖੰਡ ਦਵਾਰ ਸੁਹਾਇਆ, ਕਰ ਕਿਰਪਾ ਹਰਿ ਮਿਹਰਵਾਨ। ਥਿਰ ਘਰ ਸਾਚਾ ਆਪ ਉਪਾਇਆ, ਸ਼ਬਦ ਵਸਾਏ ਨੌਜਵਾਨ। ਏਕਾ ਬੰਧਨ ਆਪ ਵਖਾਇਆ, ਆਦਿ ਪੁਰਖ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਧਨ ਪਾਏ ਗੁਣ ਨਿਧਾਨ। ਸਾਚਾ ਬੰਧਨ ਹਰਿ ਕਰਤਾਰਾ, ਸ਼ਬਦੀ ਸ਼ਬਦ ਬੰਧਾਇੰਦਾ। ਏਕਾ ਹੁਕਮ ਇਕ ਵਰਤਾਰਾ, ਏਕਾ ਵਾਰ ਸੁਣਾਇੰਦਾ। ਏਕਾ ਮੰਦਰ ਇਕ ਦਵਾਰਾ, ਏਕਾ ਘਰ ਵਸਾਇੰਦਾ। ਏਕਾ ਨੂਰ ਇਕ ਉਜਿਆਰਾ, ਏਕਾ ਦੀਪ ਟਿਕਾਇੰਦਾ। ਏਕਾ ਮੀਤ ਇਕ ਮੁਰਾਰਾ, ਏਕਾ ਸੰਗ ਨਿਭਾਇੰਦਾ। ਏਕਾ ਗੀਤ ਇਕ ਜੈਕਾਰਾ, ਏਕਾ ਹਰਿ ਸੁਣਾਇੰਦਾ। ਏਕਾ ਦਰ ਇਕ ਭਿਖਾਰਾ, ਏਕਾ ਵਸਤ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਹਰਿ ਸਾਚਾ ਰਾਹ ਚਲਾਇਆ, ਸ਼ਬਦ ਅਨਾਦੀ ਹੋ ਮਿਹਰਵਾਨ। ਆਪਣਾ ਰੂਪ ਆਪ ਪਰਗਟਾਇਆ, ਆਪੇ ਦੇਵਣਹਾਰਾ ਦਾਨ। ਆਪੇ ਵਿਸ਼ਨੂੰ ਵਿਸ਼ਵ ਸਮਾਇਆ, ਆਪੇ ਪਾਰਬ੍ਰਹਮ ਬ੍ਰਹਮ ਲੇਖਾ ਜਾਣੇ ਆਣ। ਆਪੇ ਸ਼ੰਕਰ ਰੰਗ ਰੰਗਾਇਆ, ਕਰੇ ਖੇਲ ਸ੍ਰੀ ਭਗਵਾਨ। ਤਿੰਨਾਂ ਏਕਾ ਬੰਧਨ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਫ਼ਰਮਾਨ। ਧੁਰ ਫ਼ਰਮਾਨ ਜਣਾਇੰਦਾ, ਹਰਿ ਦਾਤਾ ਪਾਤਸ਼ਾਹ। ਏਕਾ ਸ਼ਬਦ ਰਾਹ ਵਖਾਇੰਦਾ, ਆਪ ਆਪਣਾ ਪਰਦਾ ਲਾਹ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇੰਦਾ, ਨਿਰਗੁਣ ਨਿਰਵੈਰ ਬਣ ਮਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਦੇਵੇ ਸਚ ਸਲਾਹ। ਆਦਿ ਪੁਰਖ ਆਦਿ, ਸਚ ਸਲਾਹ ਇਕ ਜਣਾਇੰਦਾ। ਮੇਰੀ ਇਛਿਆ ਸਾਚਾ ਨਾਦ, ਸ਼ਬਦੀ ਨਾਉਂ ਉਪਜਾਇੰਦਾ। ਸਾਚੀ ਸੇਵਾ ਬ੍ਰਹਮ ਬ੍ਰਹਿਮਾਦਿ, ਘਾੜਨ ਘੜਨਹਾਰ ਆਪ ਘੜਾਇੰਦਾ। ਮੇਰੀ ਮਹਿਮਾ ਬੋਧ ਅਗਾਧ, ਸਾਚੀ ਵਸਤ ਇਕ ਦਰਸਾਇੰਦਾ। ਮੇਰਾ ਅੰਤ ਮੇਰਾ ਮਧ ਮੇਰਾ ਆਦਿ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰੱਖਣਾ ਯਾਦ, ਨਿਰਗੁਣ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਭੇਵ ਖੁਲ੍ਹਾਏ ਹਰਿ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਇਆ। ਬਾਲ ਅਞਾਣੇ ਫੜ ਨਾਦਾਨ, ਬਾਲੀ ਬਾਲਾ ਵੇਖ ਵਖਾਇਆ। ਚਰਨ ਸਰਨ ਸਰਨ ਚਰਨ ਬਖ਼ਸ਼ੇ ਇਕ ਧਿਆਨ, ਦੀਨਨ ਨਾਥ ਦਯਾ ਕਮਾਇਆ। ਆਤਮ ਅੰਤਰ ਇਕ ਗਿਆਨ, ਲਿਖਣ ਪੜ੍ਹਣ ਵਿਚ ਨਾ ਆਇਆ। ਸਾਚੀ ਸੇਵਾ ਦੇਵੇ ਦਾਨ, ਜੁਗ ਜੁਗ ਸੇਵ ਲਗਾਇਆ। ਕਰੇ ਖੇਲ ਸ੍ਰੀ ਭਗਵਾਨ, ਆਦਿ ਪੁਰਖ ਪੁਰਖ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਰੂਪ ਸਮਝਾਇਆ। ਹਰਿ ਆਪਣਾ ਰੂਪ ਸਮਝਾਇੰਦਾ, ਸੋ ਪੁਰਖ ਨਿਰੰਜਣ ਹੋ ਮਿਹਰਵਾਨ। ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ, ਏਕੰਕਾਰਾ ਦੇਵੇ ਦਾਨ। ਆਦਿ ਨਿਰੰਜਣ ਜੋਤ ਜਗਾਇੰਦਾ, ਸ੍ਰੀ ਭਗਵਾਨ ਬਖ਼ਸ਼ੇ ਮਾਣ। ਅਬਿਨਾਸ਼ੀ ਕਰਤਾ ਰੰਗ ਰੰਗਾਇੰਦਾ, ਪਾਰਬ੍ਰਹਮ ਨੌਜਵਾਨ। ਸ਼ਬਦ ਸਾਚਾ ਸੁਤ ਉਠਾਇੰਦਾ, ਬਖ਼ਸ਼ਣਹਾਰਾ ਚਰਨ ਧਿਆਨ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇੰਦਾ, ਆਦਿ ਪੁਰਖ ਰੱਖੇ ਏਕਾ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਭੁਲ ਨਾ ਜਾਣਾ ਬਣ ਨਾਦਾਨ। ਵਿਸ਼ਨ ਬ੍ਰਹਮਾ ਸ਼ਿਵ ਹਰਿ ਸਮਝਾਇਆ, ਏਕਾ ਤੱਤ ਦ੍ਰਿੜਾਇੰਦਾ। ਸ਼ਬਦ ਵਿਚੋਲਾ ਨਾਲ ਮਿਲਾਇਆ, ਸਗਲਾ ਸੰਗ ਰਖਾਇੰਦਾ। ਆਪਣਾ ਰੂਪ ਦਏ ਦਰਸਾਇਆ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਮੇਰਾ ਰੂਪ ਸੋ ਧਾਰ, ਆਦਿ ਪੁਰਖ ਸਮਝਾਇਆ। ਹੰ ਰੂਪ ਸ਼ਬਦ ਪਿਆਰ, ਸੁਤ ਅਨਾਦੀ ਜਾਇਆ। ਸ਼ਬਦ ਸੋ ਖ਼ਬਰਦਾਰ, ਨਾ ਮਰੇ ਨਾ ਜਾਇਆ। ਹੰ ਰੂਪ ਵਿਸ਼ਨ ਬ੍ਰਹਮਾ ਸ਼ਿਵ ਕਰੇ ਪਿਆਰ, ਪੂਤ ਸਪੂਤਾ ਇਕ ਵਖਾਇਆ। ਮੇਰਾ ਨਾਉਂ ਵਿਸ਼ਨ ਬ੍ਰਹਮਾ ਸ਼ਿਵ ਸੋ ਰੰਗ ਰੰਗਾਇਆ, ਤ੍ਰੈਗੁਣ ਮਾਇਆ ਦਏ ਆਧਾਰ, ਜਗਤ ਰੂਪ ਪਰਗਟਾਇਆ। ਮੇਰਾ ਨਾਉਂ ਤ੍ਰੈਗੁਣ ਵਿਚਾਰ, ਹੰ ਪੰਜ ਤੱਤ ਖੇਲ ਖਿਲਾਇਆ। ਆਦਿ ਜੁਗਾਦੀ ਕਰਾਂ ਕਾਰ, ਭੇਵ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਇਆ। ਸੋ ਪੁਰਖ ਨਿਰੰਜਣ ਆਪ ਸਮਝਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ। ਪਾਰਬ੍ਰਹਮ ਆਪਣਾ ਨਾਉਂ ਧਰਾਇੰਦਾ, ਹੰ ਵੰਡਣ ਵੰਡੇ ਆਪ ਕਰਤਾਰ। ਲੱਖ ਚੁਰਾਸੀ ਘਾੜਨ ਆਪ ਘੜਾਇੰਦਾ, ਨਿਰਗੁਣ ਸਰਗੁਣ ਲਏ ਉਭਾਰ। ਸੋਹੰ ਆਪਣਾ ਅੰਗ ਬਣਾਇੰਦਾ, ਆਦਿ ਪੁਰਖ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਿਤਾ ਵਰ, ਲੱਖ ਚੁਰਾਸੀ ਭਰ ਭੰਡਾਰ। ਲੱਖ ਚੁਰਾਸੀ ਸੋਹੰ ਧਾਰਾ, ਹਰਿ ਸਾਚਾ ਸਚ ਜਣਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਪਿਆਰਾ, ਏਕਾ ਘਰ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਮੇਲਾ ਨਾਰੀ ਕੰਤ ਭਤਾਰਾ, ਹਰਿ ਸਾਚੀ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਖੇਲ ਖਿਲਾਇੰਦਾ। ਲੱਖ ਚੁਰਾਸੀ ਖੇਲ ਖਿਲਾਇਆ, ਪੁਰਖ ਅਬਿਨਾਸ਼ੀ ਭੇਵ ਨਾ ਰਾਇਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ, ਸੇਵਕ ਸੇਵਾ ਇਕ ਸਮਝਾਇਆ। ਸੋ ਪੁਰਖ ਨਿਰੰਜਣ ਵੇਖ ਵਖਾਇਆ, ਹੰ ਬਣ ਬਣ ਦਾਈ ਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚੇ ਹਰਿ, ਸੋਹੰ ਆਪਣਾ ਨਾਉਂ ਪਰਗਟਾਇਆ। ਸੋਹੰ ਸਾਚੀ ਧਾਰ, ਹਰਿ ਸਾਚੇ ਆਪ ਚਲਾਈਆ। ਪਾਰਬ੍ਰਹਮ ਬ੍ਰਹਮ ਉਜਿਆਰ, ਦੂਸਰ ਅਵਰ ਨਾ ਕੋਇ ਵਡਿਆਈਆ। ਕਰੇ ਖੇਲ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕਾ ਹੁਕਮ ਇਕ ਗੁਫ਼ਤਾਰ, ਆਪਣੀ ਆਪ ਸਮਝਾਈਆ। ਜੁਗ ਚੌਕੜੀ ਲਏ ਵਿਚਾਰ, ਜਗਤ ਜੁਗਤ ਆਪਣੇ ਹੱਥ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਭੁਲ ਨਾ ਜਾਣਾ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਜਣਾਈਆ। ਸੁਣਿਆ ਹੁਕਮ ਧੁਰ ਫ਼ਰਮਾਨ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਇੰਦਾ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਹਉਂ ਸੇਵਕ ਸੇਵ ਕਮਾਇੰਦਾ । ਤੇਰਾ ਦਰ ਸੱਚਾ ਦਰਬਾਰ, ਹਉਂ ਬਾਲ ਅਞਾਣਾ ਬਣਾਂ ਦਰਬਾਨ, ਦਰ ਦਰਵੇਸ਼ ਸੀਸ ਝੁਕਾਇੰਦਾ। ਤੇਰੀ ਸੇਵਾ ਕਰਾਂ ਵਿਚ ਜਹਾਨ, ਭੁਲ ਕਦੇ ਨਾ ਜਾਇੰਦਾ। ਕਿਰਪਾ ਕਰ ਏਕਾ ਦੇਣਾ ਵਰ, ਕਵਣ ਵੇਲਾ ਕਵਣ ਵਕ਼ਤ ਮੇਲਾ ਕਰੇਂ ਆਣ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵੰਡ ਆਪ ਵੰਡਾਇੰਦਾ। ਸਾਚੀ ਵੰਡ ਵੰਡੇ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਸਮਝਾਇਆ। ਜੇਰਜ ਅੰਡ ਉਤਭੁਜ ਸੇਤਜ ਖੋਲ੍ਹੇ ਮਾਤ ਦੁਕਾਨ, ਚਾਰੇ ਕੁੰਟਾਂ ਵੇਸ ਵਟਾਇਆ। ਚਾਰੇ ਜੁਗ ਕਰੇ ਪਰਧਾਨ, ਭੱਯਾ ਭੱਯਾ ਮੇਲ ਮਿਲਾਇਆ। ਚਾਰੇ ਹੁਕਮ ਦਏ ਫ਼ਰਮਾਨ, ਪਰਾ ਪਸੰਤੀ ਮਧਮ ਬੈਖਰੀ ਗਾਇਆ। ਚਾਰੇ ਵੇਦ ਬਣਾਏ ਵਿਧਾਨ, ਵਿਦਤ ਆਪਣੇ ਵਿਚ ਟਿਕਾਇਆ। ਨੌਂ ਨੌਂ ਵੇਖੇ ਜੀਵ ਜਹਾਨ, ਚਾਰ ਚਾਰ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਇਆ। ਹਰਿ ਲੇਖਾ ਸਚ ਸਮਝਾਇੰਦਾ, ਨੌਂ ਨੌਂ ਚਾਰ ਖੇਲ ਅਵੱਲਾ। ਜੁਗ ਚੌਕੜੀ ਰੂਪ ਵਟਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਫੜਾਏ ਪੱਲਾ। ਨਿਰਗੁਣ ਸਰਗੁਣ ਖੇਲ ਖਿਲਾਇੰਦਾ, ਦੀਪਕ ਜੋਤੀ ਆਪੇ ਬਲਾ। ਸ਼ਬਦ ਅਨਾਦੀ ਨਾਦ ਵਜਾਇੰਦਾ, ਸਚ ਸਿੰਘਾਸਣ ਬੈਠ ਇਕ ਇਕੱਲਾ। ਬੋਧ ਅਗਾਧੀ ਆਪ ਸੁਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਬਲਾ। ਬਲਧਾਰੀ ਵਡ ਬਲਕਾਰ, ਏਕਾ ਇਕ ਅਖਵਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰ, ਮੁਕਾਮੇ ਹਕ ਡੇਰਾ ਲਾਇੰਦਾ। ਸਚਖੰਡ ਖੋਲ੍ਹੇ ਆਪ ਕਿਵਾੜ, ਆਪਣੀ ਹੱਥੀਂ ਕੁੰਡਾ ਆਪ ਤੁੜਾਇੰਦਾ। ਬ੍ਰਹਿਮੰਡ ਪਾਵਣਹਾਰਾ ਸਾਰ, ਸੂਰਜ ਚੰਨ ਆਪ ਚਮਕਾਇੰਦਾ। ਲੋਆਂ ਪੁਰੀਆਂ ਬੰਨ੍ਹੇ ਧਾਰ, ਗਗਨ ਪਾਤਾਲਾਂ ਡਗਮਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਿਆਰ, ਅਭੁਲ ਭੁਲ ਕਦੇ ਨਾ ਜਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬੀਤਣ ਵਿਚ ਸੰਸਾਰ, ਗੁਰ ਪੀਰ ਅਵਤਾਰ ਸੇਵਾ ਆਪ ਲਗਾਇੰਦਾ। ਨਿਰਗੁਣ ਸਰਗੁਣ ਰੂਪ ਧਰ ਆਏ ਆਪ ਨਿਰੰਕਾਰ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਆਪੇ ਮੰਗੇ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹਿੰਦਾ। ਆਪੇ ਦੇਵਣਹਾਰ ਦਾਤਾਰ, ਵਸਤ ਅਮੋਲਕ ਆਪ ਵਰਤਾਇੰਦਾ। ਆਪੇ ਬਣੇ ਸੱਚਾ ਸਿਕਦਾਰ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਆਪੇ ਦਰ ਦਰਵੇਸ਼ ਬਣੇ ਭਿਖਾਰ, ਆਪੇ ਆਪਣੀ ਅਲਖ ਜਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰਹਿਣਾ ਖ਼ਬਰਦਾਰ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਆਏ ਅੰਤਮ ਵਾਰ, ਨੌਂ ਨੌਂ ਚਾਰ ਰਹਿਣ ਨਾ ਪਾਇੰਦਾ। ਗੁਰ ਪੀਰ ਅਵਤਾਰ ਉਚੀ ਕੂਕਣ ਕਰਨ ਪੁਕਾਰ, ਪੀਰ ਦਸਤਗੀਰ ਰਾਹ ਤਕਾਇੰਦਾ। ਸਭ ਤੋਂ ਵੱਖਰਾ ਸਭ ਦਾ ਯਾਰ, ਹਰ ਘਟ ਮੇਲ ਮਿਲਾਇੰਦਾ। ਉਲਫ਼ਤ ਵਿਚ ਨਾ ਆਏ ਕਦੇ ਸੰਸਾਰ, ਗ਼ਫ਼ਲਤ ਵਿਚ ਨੀਂਦ ਵਖਾਇੰਦਾ। ਸਾਚਾ ਮਸਲਾ ਕਰੇ ਤਿਆਰ, ਦੂਸਰ ਸੰਗ ਨਾ ਕੋਇ ਜਣਾਇੰਦਾ। ਆਲਮ ਉਲਮਾ ਆਪ ਕਰੇ ਵਿਚਾਰ, ਆਲਮਗੀਰ ਭੇਵ ਕੋਇ ਨਾ ਪਾਇੰਦਾ। ਕੋਟਨ ਕੋਟ ਪੀਰ ਪੈਗ਼ੰਬਰ ਬਣਾਏ ਤੁਲਬਾ ਵਿਚ ਸੰਸਾਰ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਮੁਖ ਆਪਣੇ ਪਰਦਾ ਪਾਇੰਦਾ। ਕਿਆ ਕੋਈ ਕਰੇ ਜੀਵ ਵਿਚਾਰ, ਹਰਿ ਕਾ ਰੂਪ ਦਿਸ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਆਪ ਉਠਾਇੰਦਾ। ਪਰਗਟ ਹੋ ਕੇ ਆਵੇ ਨਰ ਨਿਰੰਕਾਰ, ਸਰਗੁਣ ਲੇਖਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹਾਇੰਦਾ, ਸੋਭਾਵੰਤ ਗਹਿਰ ਗੰਭੀਰ। ਜੁਗ ਚੌਕੜੀ ਪੰਧ ਮੁਕਾਇੰਦਾ, ਚੋਲਾ ਬਸਤਰ ਪਹਿਰੇ ਨੀਲ। ਕਲਜੁਗ ਅੰਤਮ ਵੇਖ ਵਖਾਇੰਦਾ, ਪਾਰਬ੍ਰਹਮ ਬ੍ਰਹਮ ਛੈਲ ਛਬੀਲ। ਕੀਲ ਵਿਚ ਕਿਸੇ ਨਾ ਆਇੰਦਾ, ਨਾ ਕਦੀ ਮੰਨੇ ਕਿਸੇ ਦੀ ਦਲੀਲ। ਜਗਤ ਵਕੀਲ ਨਾ ਕੋਇ ਬਣਾਇੰਦਾ, ਆਪੇ ਚੋਟੀ ਚੜ੍ਹਿਆ ਇਕ ਅਖ਼ੀਰ। ਜਗਤ ਫ਼ਕੀਰ ਨਾ ਕੋਇ ਮਨਾਇੰਦਾ, ਨਾ ਪੜ੍ਹੇ ਕਿਸੇ ਦੀ ਕੋਈ ਤਕਬੀਰ। ਗਲ ਤਸਬੀ ਨਾ ਕੋਇ ਪਾਇੰਦਾ, ਸ਼ਾਹ ਪਾਤਸ਼ਾਹ ਵਡ ਪੀਰਨ ਪੀਰ। ਸਯਦਾ ਸੀਸ ਨਾ ਕਿਸੇ ਝੁਕਾਇੰਦਾ, ਕਰੇ ਖੇਲ ਬਣ ਹਕੀਰ। ਵੁਜ਼ੂ ਬਾਂਗ ਨਾ ਕੋਇ ਰਖਾਇੰਦਾ, ਸਯਦਾ ਪਾਵੇ ਨਾ ਕੋਇ ਜ਼ੰਜੀਰ। ਆਇਤ ਸ਼ਰਾਇਤ ਪੜ੍ਹਨ ਕਿਤੇ ਨਾ ਜਾਇੰਦਾ, ਨਾ ਕੋਈ ਕਾਅਬਾ ਵੇਖੇ ਗੁਣੀ ਗਹੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ, ਕਰੇ ਖੇਲ ਆਪ ਅਖ਼ੀਰ। ਹਰਿ ਮਸਲਾ ਸ਼ਬਦ ਬਣਾਇਆ, ਨੂਰੀ ਸਦਾ ਬਾਂਗ ਆਵਾਜ਼ । ਆਪਣੇ ਹੁਜਰੇ ਬਹਿ ਬਹਿ ਗਾਇਆ, ਪੁਰਖ ਅਬਿਨਾਸ਼ੀ ਸ਼ਾਹ ਨਵਾਬ। ਤਾਬ ਕੋਇ ਝੱਲੇ ਨਾ ਰਾਇਆ, ਦੇਵਣਹਾਰਾ ਸਰਬ ਅਜ਼ਾਬ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਾਹ ਨਵਾਬ। ਸ਼ਾਹ ਨਵਾਬ ਸ਼ਾਹ ਸੁਲਤਾਨਾ ਕਰੇ ਮੁਖ਼ਾਤਬ, ਮਖ਼ਲੂਕ ਆਪ ਜਣਾਈਆ। ਲੇਖਾ ਲਿਖਣ ਆਇਆ ਬਣ ਕੇ ਕਾਤਬ, ਕਲਮਾ ਆਲਮੀਨ ਆਪਣੇ ਹੱਥ ਰਖਾਈਆ। ਕਾਇਨਾਤ ਪੀਰ ਪੈਗ਼ੰਬਰ ਔਲੀਆ ਸ਼ੇਖ ਅੰਤ ਰਿਹਾ ਨਾ ਕੋਇ ਸਾਬਤ, ਤਕ਼ਦੀਰ ਸਭ ਦੇ ਸਿਰ ਤੇ ਆਪ ਭਵਾਈਆ। ਜੋ ਆਇਆ ਵਜਾ ਕੇ ਗਿਆ ਮੇਰਾ ਨਾਉਂ ਨੌਬਤ, ਉਚੀ ਕੂਕ ਕੂਕ ਸੁਣਾਈਆ। ਚੌਦਾਂ ਲੋਕ ਸੁਣਦੇ ਮੇਰੀ ਸੋਹਬਤ, ਚੌਦਾਂ ਤਬਕ ਰਾਹ ਤਕਾਈਆ। ਕਲਜੁਗ ਅੰਤਮ ਆਏ ਹੈਬਤ, ਚਾਰੋਂ ਕੁੰਟ ਕੁੰਟ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਏ ਸੁਣਾਈਆ। ਹਰਿ ਸੁਣਾਇਆ ਧੁਰ ਫ਼ਰਮਾਨਾ, ਲਿਖਣ ਪੜ੍ਹਨ ਵਿਚ ਨਾ ਆਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨਾ, ਚਰਨ ਕਵਲ ਸੀਸ ਝੁਕਾਇਆ। ਨੌਂ ਸੌ ਚੁਰਾਨਵੇ ਚੌਕੜੀ ਚੋਲਾ ਹੋਏ ਪੁਰਾਨਾ, ਥਿਰ ਕੋਇ ਰਹਿਣ ਨਾ ਪਾਇਆ। ਗੁਰ ਅਵਤਾਰ ਜਾ ਜਾ ਗਾਇਣ ਤੇਰਾ ਗਾਨਾ, ਬੇਅੰਤ ਤੇਰਾ ਨਾਉਂ ਵਡਿਆਇਆ। ਤੇਰਾ ਭੇਵ ਕਿਸੇ ਨਾ ਪਾਨਾ, ਭੇਵ ਅਭੇਦਾ ਆਪ ਛੁਪਾਇਆ। ਕਲਜੁਗ ਅੰਤਮ ਹੋਵੇ ਆਪ ਮਿਹਰਵਾਨਾ, ਪਾਰਬ੍ਰਹਮ ਸਚ ਸੱਚੀ ਤੇਰੀ ਸਰਨਾਇਆ। ਲੋਕਮਾਤ ਜੋਤੀ ਪਹਿਰੇ ਜਾਮਾ, ਜੋਤੀ ਜੋ਼ਤ ਨੂਰ ਰੁਸ਼ਨਾਇਆ। ਸ਼ਬਦ ਵਜਾਏ ਸਚ ਦਮਾਮਾ, ਕਾਇਨਾਤ ਆਪ ਸੁਣਾਇਆ। ਜਬਰਾਈਲ ਮੇਕਾਈਲ ਅਸਰਾਈਲ ਅਸਰਾਫ਼ੀਲ ਬਣਨ ਤੇਰੇ ਗੁਲਾਮਾ, ਸਾਚੀ ਸੇਵਾ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਦਰ ਮੰਗ ਮੰਗਾਇਆ। ਵਰ ਦੇਣਾ ਹਰਿ ਨਿਰੰਕਾਰਾ, ਹਉਂ ਬਾਲ ਸੇਵ ਅੰਜਾਣਿਆ। ਜੁਗ ਚੌਕੜੀ ਵਰਤੇ ਤੇਰਾ ਭਾਣਾ, ਗੁਰ ਕੋਈ ਰਹੇ ਨਾ ਸੁਘੜ ਸਿਆਣਾ, ਜਗ ਖੇਲੇੇ ਖੇਲ ਬੇਮੁਹਾਣਿਆ। ਲੱਖ ਚੁਰਾਸੀ ਤਣਿਆ ਤਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚੇ ਵੱਡਾ ਮਾਣਿਆ। ਦੇਵੇ ਵਡਿਆਈ ਮਾਣ, ਹਰਿ ਏਕਾ ਸ਼ਬਦ ਸੁਣਾਇਆ। ਜੁਗ ਚੌਕੜੀ ਬੀਤ ਜਾਇਣ, ਹਰਿ ਕੋਟਨ ਕੋਟ ਰੂਪ ਖਲਾਇਆ। ਕਲਜੁਗ ਅੰਤਮ ਨਿਰਗੁਣ ਜੋਤ ਲਏ ਧਰ, ਪਾਰਬ੍ਰਹਮ ਰੂਪ ਵਟਾਇਆ। ਸਤਿਜੁਗ ਤ੍ਰੇਤਾ ਦਵਾਪਰ ਆਪਣਾ ਖੇਲ ਕੀਤਾ ਵੇਖੇ ਖੜ, ਭੁਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਗਿਆਨ ਦਏ ਦ੍ਰਿੜਾਇਆ। ਹਰਿ ਸਚ ਗਿਆਨ ਦ੍ਰਿੜਾਇੰਦਾ, ਏਕਾ ਅੰਤਰ ਧਿਆਨ। ਕਲਜੁਗ ਅੰਤਮ ਵੇਖ ਵਖਾਇੰਦਾ, ਚਾਰ ਕੁੰਟ ਹੋ ਪਰਧਾਨ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਇੰਦਾ, ਚਾਰ ਵਰਨ ਕਰਨ ਪਰਵਾਨ। ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ, ਨਵ ਨੌਂ ਹੋਏ ਅੰਧਾਨ। ਚਾਰ ਚਾਰ ਨਾ ਕੋਇ ਸਮਾਇੰਦਾ, ਸਾਚਾ ਦਰ ਨਾ ਦਿਸੇ ਕੋਇ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰੇ ਸ੍ਰੀ ਭਗਵਾਨ। ਕਲਜੁਗ ਵੇਲਾ ਅੰਤਮ ਆਉਣਾ, ਹਰਿ ਸਾਚਾ ਸਚ ਸਮਝਾਇੰਦਾ। ਪੁਰਖ ਅਬਿਨਾਸ਼ੀ ਖੇਲ ਖਿਲਾਉਣਾ, ਨਿਰਗੁਣ ਨੂਰ ਨੂਰ ਆਪ ਉਪਜਾਇੰਦਾ। ਸ਼ਬਦੀ ਸੁਤ ਨਾਲ ਰਲਾਉਣਾ, ਸ਼ਬਦ ਸ਼ਬਦੀ ਵੇਖ ਵਖਾਇੰਦਾ। ਮਾਣਸ ਮੰਦਰ ਆਪ ਟਿਕਾਉਣਾ, ਸਾਢੇ ਤਿੰਨ ਹੱਥ ਮੇਲ ਮਿਲਾਇੰਦਾ । ਸੱਸਾ ਸਤਿਗੁਰ ਇਕ ਅਖਵਾਉਣਾ, ਸ਼ਾਹ ਪਾਤਸ਼ਾਹ ਆਪਣਾ ਬਲ ਧਰਾਇੰਦਾ। ਬੱਬਾ ਬੋਧ ਅਗਾਧੀ ਸ਼ਬਦ ਸੁਣਾਉਣਾ, ਚਾਰ ਜੁਗ ਭੇਵ ਨਾ ਆਇੰਦਾ। ਲੱਲਾ ਲੇਖਾ ਪਿਛਲਾ ਆਪ ਮਿਟਾਉਣਾ, ਅਗਲਾ ਆਪਣੇ ਹੱਥ ਰਖਾਇੰਦਾ। ਗੱਗਾ ਗੁਰ ਇਕ ਅਖਵਾਉਣਾ, ਦੂਸਰ ਧਾਰ ਨਾ ਕੋਇ ਚਲਾਇੰਦਾ। ਬੱਬਾ ਬਿੰਦ ਇਕ ਉਪਜਾਉਣਾ, ਪੂਤ ਸਪੂਤਾ ਨਾਉਂ ਧਰਾਇੰਦਾ। ਦੱਦਾ ਦੁੱਖ ਦਲਿਦ੍ਰ ਆਪੇ ਲਾਹੁਣਾ, ਆਪ ਆਪਣੇ ਰੰਗ ਰੰਗਾਇੰਦਾ। ਸੰਬਲ ਆਪਣਾ ਘਰ ਬਣਾਉਣਾ, ਗੋਬਿੰਦ ਗੋਬਿੰਦ ਵਿਚ ਸੁਹਾਇੰਦਾ। ਪੁਰਖ ਅਬਿਨਾਸ਼ੀ ਭੇਖ ਵਟਾਉਣਾ, ਜੋਤੀ ਜਲਵਾ ਆਪ ਪਰਗਟਾਇੰਦਾ। ਚਾਰ ਵਰਨਾਂ ਖੇਲ ਖਿਲਾਉਣਾ, ਘਟ ਘਟ ਏਕਾ ਰੂਪ ਧਰਾਇੰਦਾ। ਕਲਜੁਗ ਅੰਤਮ ਐੜਾ ਅਥਰਬਨ ਆਪਣੀ ਗੋਦ ਬਹਾਉਣਾ, ਆਪ ਆਪਣਾ ਸੰਗ ਨਿਭਾਇੰਦਾ। ਐੜਾ ਅੱਖ ਇਕ ਖੁਲ੍ਹਾਉਣਾ, ਐਨਲਹਕ ਰਾਹ ਤਕਾਇੰਦਾ। ਐੜਾ ਆਸ ਇਕ ਪੁਚਾਉਣਾ, ਪੀਰ ਫ਼ਕੀਰ ਧਿਆਨ ਲਗਾਇੰਦਾ। ਐੜਾ ਆਬੇਹਯਾਤ ਆਪਣੇ ਹੱਥ ਰਖਾਉਣਾ, ਸਭ ਦੇ ਠੂਠੇ ਆਪ ਰੁੜ੍ਹਾਇੰਦਾ। ਹੋ ਪਰਤਖ ਖੇਲ ਖਿਲਾਉਣਾ, ਆਪਣਾ ਪਰਦਾ ਆਪ ਚੁਕਾਇੰਦਾ। ਆਪਣੇ ਵਿਚੋਂ ਹੋਏ ਵੱਖ ਗੋਬਿੰਦ ਮੇਲ ਮਿਲਾਉਣਾ, ਦਿਸ ਕਿਸੇ ਨਾ ਆਇੰਦਾ। ਸੰਬਲ ਨਗਰੀ ਭਾਗ ਲਗਾਉਣਾ, ਸਾਢੇ ਤਿੰਨ ਹੱਥ ਗੜ੍ਹ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਮਸਲਾ ਹੱਥ ਕਰਤਾਰ, ਕਿਆ ਕੋਈ ਕਰੇ ਜੀਵ ਵਿਚਾਰ, ਜਗਤ ਜੁਗਤ ਨਾ ਕੋਇ ਜਣਾਇੰਦਾ। ਸਾਚਾ ਮਸਲਾ ਘੜ ਕੇ ਆਇਆ, ਪਾਰਬ੍ਰਹਮ ਕਰਤਾਰ । ਨਿਰਗੁਣ ਰੂਪ ਧਰ ਕੇ ਆਇਆ, ਇਕ ਇਕੱਲਾ ਏਕੰਕਾਰ। ਸ਼ਬਦ ਘੋੜੇ ਚੜ੍ਹ ਕੇ ਆਇਆ, ਸ਼ਹਿਨਸ਼ਾਹ ਸੱਚਾ ਅਸਵਾਰ। ਆਪਣੀ ਵਿਦਿਆ ਪੜ੍ਹ ਕੇ ਆਇਆ, ਜਗਤ ਵਿਦਿਆ ਵਸੇ ਬਾਹਰ। ਆਪਣਾ ਖੰਡਾ ਫੜ ਕੇ ਆਇਆ, ਤਿਖੀ ਰੱਖੇ ਦੋਵੇਂ ਧਾਰ। ਆਪਣੀ ਜੋਤੀ ਆਪੇ ਸੜ ਕੇ ਆਇਆ, ਆਪਣੇ ਦੀਪ ਹੋਏ ਉਜਿਆਰ। ਆਪਣੇ ਅੱਗੇ ਆਪੇ ਖੜ ਕੇ ਆਇਆ, ਆਪੇ ਸ਼ਾਹ ਆਪੇ ਸਿਕਦਾਰ। ਆਪਣੀ ਚਰਨੀ ਆਪੇ ਪੜ ਕੇ ਆਇਆ, ਆਪੇ ਨਿਉਂ ਨਿਉਂ ਕਰੇ ਨਿਮਸਕਾਰ। ਆਪਣੇ ਹੁਕਮ ਬ੍ਰਹਮਾ ਵਿਸ਼ਨ ਸ਼ਿਵ ਚਰਨ ਫੜ ਕੇ ਲਿਆਇਆ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚ ਸਰਕਾਰ ਸ਼ਾਹ ਸੁਲਤਾਨਾ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਅੰਤਮ ਪਰਗਟਿਆ ਨਿਹਕਲੰਕ ਬਲੀ ਬਲਵਾਨਾ, ਪਾਰਬ੍ਰਹਮ ਰੂਪ ਵਟਾਈਆ। ਕਰੇ ਖੇਲ ਦੋ ਜਹਾਨਾਂ, ਲੋਆਂ ਪੁਰੀਆਂ ਵੇਖ ਵਖਾਈਆ। ਨਵ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਲੱਖ ਚੁਰਾਸੀ ਵੇਖ ਵਖਾਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਬੀਆਬਾਨਾ, ਸਮੁੰਦ ਸਾਗਰ ਫੋਲ ਫੁਲਾਈਆ। ਆਦਿ ਜੁਗਾਦੀ ਬਣਿਆ ਦਾਨਾ, ਦਾਨਾ ਬੀਨਾ ਆਪ ਹੋ ਜਾਈਆ। ਲੇਖਾ ਚੁਕਾਏ ਲੋਕ ਤੀਨਾਂ, ਚੌਦਾਂ ਹੱਟ ਖੋਲ੍ਹ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਬ੍ਰਹਮਾ ਵਿਸ਼ਨ ਸ਼ਿਵ ਪ੍ਰਭ ਦਿਤਾ ਵਰ, ਅੰਤ, ਆਪਣੇ ਵਿਚ ਮਿਲਾਈਆ। ਅੰਤ ਮਿਲਾਵਾ ਹਰਿ ਕਰਤਾਰਾ, ਕਰਨੀ ਕਰਤਾ ਆਪ ਕਰਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਪੁਰਖ ਨਿਆਰਾ ਖੇਲ ਖਿਲਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਜਗਤ ਵਿਦਿਆ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਿਛਲਾ ਲੇਖਾ ਆਪ ਚੁਕਾਇੰਦਾ। ਪਿਛਲਾ ਲੇਖਾ ਹਰਿ ਚੁਕਾਉਣਾ, ਭੁਲ ਰਹੇ ਨਾ ਰਾਇਆ। ਨਿਰਗੁਣ ਸਰਗੁਣ ਮੇਲ ਮਿਲਾਉਣਾ, ਮਿਲਿਆ ਮੇਲ ਵਿਛੜ ਕਦੇ ਨਾ ਜਾਇਆ। ਏਕਾ ਦੋਆ ਰੰਗ ਰੰਗਾਉਣਾ, ਦੋ ਦੋ ਆਪਣਾ ਸੰਗ ਰਖਾਇਆ। ਦੋਹਾਂ ਨਿਸ਼ਾਨਾ ਦਿਸ ਨਾ ਆਉਣਾ, ਸਿਫ਼ਰਾ ਨਾਉਂ ਧਰਾਇਆ। ਸਿਫ਼ਰੇ ਅੱਗੇ ਏਕਾ ਲਾਉਣਾ, ਏਕੰਕਾਰਾ ਆਪਣਾ ਰੂਪ ਵਟਾਇਆ। ਏਕੇ ਅੱਗੇ ਸਾਤਾ ਧਰਾਉਣਾ, ਸਤਿ ਪੁਰਖ ਨਿਰੰਜਣ ਖੇਲ ਖਿਲਾਇਆ। ਸਾਤਾ ਆਪਣੇ ਰੰਗ ਰੰਗਾਉਣਾ, ਏਕਾ ਆਪਣਾ ਬੰਧਨ ਪਾਇਆ। ਸਿਫ਼ਰੇ ਮਾਣ ਸਾਚਾ ਦਵਾਉਣਾ, ਦੋਆ ਦੋ ਜਹਾਨਾਂ ਵੇਖ ਵਖਾਇੰਦਾ। ਵੀਹ ਸੌ ਸਤਾਰਾਂ ਪੰਧ ਮੁਕਾਉਣਾ, ਦੋਆ ਸਿਫ਼ਰਾ ਏਕਾ ਸਾਤਾ ਆਪਣਾ ਭੇਵ ਚੁਕਾਇਆ। ਹਰਿ ਦੋਆਂ ਭੇਵ ਖੁਲ੍ਹਾਇੰਦਾ, ਨਿਰਗੁਣ ਸਰਗੁਣ ਧਾਰ। ਹਰਿ ਦੋਆ ਭੇਵ ਚੁਕਾਇੰਦਾ, ਨਿਰਗੁਣ ਨਿਰਗੁਣ ਪਿਆਰ। ਨਿਰਗੁਣ ਆਪਣਾ ਪਰਦਾ ਲਾਹਿੰਦਾ, ਆਪੇ ਹੋਏ ਖ਼ਬਰਦਾਰ। ਪੁਰਖ ਅਕਾਲ ਨਿਰਗੁਣ ਆਪਣਾ ਨਾਉਂ ਧਰਾਇੰਦਾ, ਨਿਰਗੁਣ ਗੋਬਿੰਦ ਮੀਤ ਮੁਰਾਰ। ਗੋਬਿੰਦ ਨਿਰੰਕਾਰ ਦਿਸ ਕਿਸੇ ਨਾ ਆਇੰਦਾ, ਅੱਗੇ ਸਿਫ਼ਰਾ ਕਰੇ ਵਿਚਾਰ। ਸਿਫ਼ਰ ਰੂਪ ਹੋ ਸਰਬ ਵਿਚ ਸਮਾਇੰਦਾ, ਆਪਣਾ ਅੰਕ ਕਿਸੇ ਨਾ ਦੱਸੇ ਕਦੇ ਵਿਚਾਰ। ਸਿਫ਼ਰਾ ਆਪਣਾ ਬਲ ਉਪਜਾਇੰਦਾ, ਇਕ ਇਕ ਓਅੰਕਾਰ ਕਰੇ ਆਕਾਰ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਆਪਣਾ ਸੰਗ ਰਖਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਵੀਹ ਸੌ ਸਤਾਰਾਂ ਬਿਕ੍ਰਮੀ ਹਰਿ ਸਾਲਾਹਿੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਕਲਜੁਗ ਤੇਰੀ ਅੰਤਮ ਵਾਰ। ਤੇਰਾ ਅੰਤਮ ਮਾਸ ਵੇਖ ਵਖਾਇੰਦਾ, ਫਲਗੁਣ ਰੁੱਤ ਖਿੜੀ ਬਹਾਰ। ਪੁਰਖ ਅਬਿਨਾਸ਼ੀ ਆਪਣੀ ਜੋਤ ਧਰਾਇੰਦਾ, ਸਾਚੇ ਤਖ਼ਤ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਫਲਗੁਣ ਰੁੱਤ ਸੁਹਾਇੰਦਾ, ਪਾਰਬ੍ਰਹਮ ਨਿਰੰਕਾਰਾ। ਕਲਜੁਗ ਉਠ ਉਠ ਵੇਖ ਵਖਾਇੰਦਾ। ਨੇਤਰ ਨੈਣ ਹੋਇਆ ਸ਼ਰਮਸਾਰਾ। ਜੀਵ ਜੰਤ ਸਰਬ ਭੁਲਾਇੰਦਾ, ਘਰ ਵੜਿਆ ਕਾਮ ਕਰੋਧ ਲੋਭ ਮੋਹ ਹੰਕਾਰਾ। ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰਾ। ਵੀਹ ਸੌ ਸਤਾਰਾਂ ਬਿਕ੍ਰਮੀ ਅੰਤ ਧਾਰ, ਵਿਸ਼ਨ ਬ੍ਰਹਮਾ ਸ਼ਿਵ ਆਪ ਜਣਾਇਆ। ਪਹਿਲੀ ਫਲਗੁਣ ਖਿਚ ਲਿਆਇਆ ਆਪਣੇ ਚਰਨ ਦਵਾਰ, ਪੁਰੀ ਵਿਚ ਰਹਿਣ ਨਾ ਪਾਇਆ। ਕਰੋੜ ਤੇਤੀਸ ਬਣ ਭਿਖਾਰ, ਸੁਰਪਤ ਰਾਜਾ ਇੰਦ ਮੰਗਣ ਆਇਆ। ਮਿਲਨ ਆਏ ਗੁਰ ਅਵਤਾਰ, ਲੋਕਮਾਤ ਸਰਗੁਣ ਰੂਪ ਜੋ ਗਏ ਸੇਵ ਕਮਾਇਆ। ਭਗਤ ਆਏ ਬਣ ਪਰਵਾਰ, ਸੰਤ ਸਾਚਾ ਮੰਗਲ ਗਾਇਆ। ਗੁਰਮੁਖ ਨਿਉਂ ਨਿਉਂ ਕਰਨ ਨਿਮਸਕਾਰ, ਗੁਰਸਿਖ ਬੈਠੇ ਸੀਸ ਝੁਕਾਇਆ। ਰੁੱਤ ਬਸੰਤ ਖਿੜੀ ਗੁਲਜ਼ਾਰ, ਪੁਰਖ ਅਬਿਨਾਸ਼ੀ ਆਪ ਮਹਿਕਾਇਆ। ਇਕ ਕਬੀਰਾ ਬਣ ਵਰਤਾਰ, ਸਚ ਸੁਗੰਧੀ ਰਿਹਾ ਸੁੰਘਾਇਆ। ਇਕ ਨਾਨਕ ਬੋਲ ਜੈਕਾਰ, ਸਤਿ ਸਤਿ ਦਏ ਸਮਝਾਇਆ। ਦੋਹਾਂ ਵਿਚੋਲਾ ਬਣਿਆ ਅੰਤਮ ਵਾਰ, ਨਿਹਕਲੰਕ ਆਪਣਾ ਨਾਉਂ ਰਖਾਇਆ। ਚਾਰ ਜੁਗ ਦੇ ਗੁਰ ਪੀਰ ਅਵਤਾਰ ਸਾਧ ਸੰਤ ਖਿਚ ਲਿਆਇਆ ਚਰਨ ਦਵਾਰ, ਪਹਿਲੀ ਫਲਗੁਣ ਰੁੱਤ ਸੁਹਾਇਆ। ਔਲੀਏ ਪੀਰ ਸ਼ੇਖ਼ ਮਸਾਇਕ ਨੌਂ ਨੌਂ ਜੋਜਨ ਖੜੇ ਦਵਾਰ, ਗਲ ਵਿਚ ਪੱਲੂ ਏਕਾ ਪਾਇਆ। ਅੱਲਾ ਰਾਣੀ ਕਰੇ ਪੁਕਾਰ, ਤੇਰਾ ਕਲਮਾ ਤੇਰੇ ਵਿਚ ਸਮਾਇਆ। ਤੂੰ ਸਾਚਾ ਸੱਯਾ ਮੀਤ ਮੁਰਾਰ, ਕਿ਼ਉਂ ਸਨਮ ਬੈਠਾ ਮੁਖ ਛੁਪਾਇਆ। ਹਉਂ ਫਿਰਾਂ ਦੁਹਾਗਣ ਜਗਤ ਨਾਰ, ਕੰਤ ਸੁਹਾਗੀ ਨਜ਼ਰ ਕੋਇ ਨਾ ਆਇਆ। ਫਿਰੀ ਦਰੋਹੀ ਚਾਰ ਯਾਰ, ਉਚੀ ਕੂਕ ਕੂਕ ਸੁਣਾਇਆ। ਮੱਕਾ ਕਾਅਬਾ ਸੁਣੇ ਨਾ ਤੇਰੀ ਕੋਈ ਆਵਾਜ਼, ਉਚ ਮੁਨਾਰ ਬੈਠੇ ਮੁਖ ਸ਼ਰਮਾਇਆ। ਸਚ ਮਜ਼ਾਰ ਨਾ ਦੇਵੇ ਦੀਦਾਰ, ਹਜ਼ਾਰ ਬੈਠੇ ਤਸਬੀਆਂ ਪਾਇਆ। ਬਿਨ ਤੁਧ ਕੋਇ ਨਾ ਕਰੇ ਮੇਰਾ ਸ਼ੰਗਾਰ, ਮੇਰੀ ਅਲਫ਼ੀ ਨਾ ਕੋਈ ਸਵਾਇਆ। ਤੁਧ ਬਿਨ ਨਾ ਕਰੇ ਕੋਇ ਪਿਆਰ, ਆਪਣੇ ਗਲੇ ਲੈ ਲਗਾਇਆ। ਬਿਰਹੋਂ ਵਿਛੋੜਾ ਮਾਰੇ ਮਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਤੇਰੇ ਨਾਉਂ ਦੀ ਕਰਾਂ ਪੁਕਾਰ, ਮਿਲ ਮਹਿਬੂਬ ਮੈਖ਼ਾਨਾ ਇਕ ਸੁਹਾਇਆ। ਤੇਰੇ ਬਿਨਾਂ ਮਨਜ਼ੂਰ ਕਰਾਂ ਨਾ ਕੋਇ ਕਲਬੂਤ, ਕੁਫ਼ਰ ਕਲਮਾ ਨਾ ਕੋਇ ਸੁਣਾਇਆ। ਤੇਰਾ ਨੈਣ ਦਰਸ ਮੇਰਾ ਹਜਾਰਾ ਦਰੂਦ, ਬਸਰੀ ਇਸਮ ਤੇਰੀ ਸਰਨਾਇਆ। ਮੈਂ ਹੋਈ ਵੈਰਾਗਣ ਤੇਰੀ ਹੂਰ, ਸ਼ਾਹ ਗ਼ਫ਼ੂਰ ਨਾ ਮੇਲ ਮਿਲਾਇਆ। ਬਿਨ ਤੁਧ ਕੋਈ ਨਾ ਦੇਵੇ ਸੱਚਾ ਸਰੂਰ, ਜਗਤ ਪਿਆਲੇ ਪੀ ਪੀ ਆਪਣਾ ਵਕ਼ਤ ਗਵਾਇਆ। ਨੂਰੀ ਬਖ਼ਸ਼ ਸਾਚਾ ਨੂਰ, ਨੂਰ ਤੇਰਾ ਮੋਹੇ ਭਾਇਆ। ਸਦਾ ਰਹੋ ਹਾਜ਼ਰ ਹਜ਼ੂਰ, ਹਜ਼ਰਤ ਤੇਰਾ ਵੇਸ ਦੂਸਰ ਦਰ ਦਿਸ ਕਿਤੇ ਨਾ ਆਇਆ। ਤੂੰ ਮੇਰੇ ਪਿਛੇ ਬਣ ਦਰਵੇਸ਼, ਮੁਰਸ਼ਦ ਮੁਰੀਦ ਮੁਰੀਦ ਮੁਰਸ਼ਦ ਏਕਾ ਘਰ ਸੁਹਾਇਆ। ਕਰ ਕਰ ਅਵਲੜਾ ਵੇਸ, ਅਮਾਮ ਅਮਾਮਾ ਸਿਰ ਤੂੰ ਸੱਚਾ ਸ਼ਹਿਨਸ਼ਾਹਿਆ। ਮੇਰੀ ਮਹਿੰਦੀ ਹੱਥੀਂ ਲਿਖੀ ਰੇਖ, ਅਮਾਮ ਮਹਿੰਦੀ ਆਪਣੇ ਨੇਤਰ ਆਪਣਾ ਰੰਗ ਚੜ੍ਹਾਇਆ। ਦਰ ਦਰ ਫਿਰਦੀ ਖੁਲ੍ਹੜੇ ਕੇਸ, ਮੇਰਾ ਸੀਸ ਨਾ ਕੋਇ ਗੁੰਦਾਇਆ। ਪੁਰਖ ਅਬਿਨਾਸ਼ੀ ਵੀਹ ਸੌ ਸਤਾਰਾਂ ਬਿਕ੍ਰਮੀ ਪਹਿਲੀ ਫੱਗਣ ਘਲਾਇਆ ਸੰਦੇਸ਼, ਜਗਤ ਸੁਵਾਣੀ ਲਏ ਮਨਾਇਆ। ਅਗਲੇ ਸੰਮਤ ਆਪੇ ਲਏ ਵੇਖ, ਨਾਰੀ ਵਰ ਨਿਰਗੁਣ ਕੰਤ ਰੂਪ ਪਰਗਟਾਇਆ। ਸਾਚੇ ਤਖ਼ਤ ਬਹੇ ਸਚਾ ਨਰੇਸ਼, ਆਪ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਸਤਾਰਾਂ ਬਿਕ੍ਰਮੀ ਅੰਤਮ ਆਪਣਾ ਭੇਵ ਖੁਲ੍ਹਾਇਆ। ਹਰਿ ਸੱਜਣ ਭੇਵ ਖੁਲ੍ਹਾਇੰਦਾ, ਪਾਰਬ੍ਰਹਮ ਬੇਅੰਤ। ਨਵ ਨਵ ਵੇਖ ਵਖਾਇੰਦਾ, ਲੱਖ ਚੁਰਾਸੀ ਜੀਵ ਜੰਤ। ਘਟ ਘਟ ਅੰਦਰ ਫੋਲ ਫੁਲਾਇੰਦਾ, ਆਪੇ ਹੋਏ ਖੋਜ ਖੁਜੰਤ। ਗੁਰਮੁਖ ਸਾਚੇ ਆਪ ਉਠਾਇੰਦਾ, ਸ਼ਬਦ ਜਣਾਏ ਮਣੀਆ ਮੰਤ। ਸਿਰ ਆਪਣਾ ਹੱਥ ਰਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਰਖਾਇੰਦਾ। ਸੰਮਤ ਸਤਾਰਾਂ ਵੀਹ ਸਦ ਬਿਕ੍ਰਮੀ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਗੁਰਸਿਖ ਸਾਚੇ ਕਰੇ ਪਿਆਰਾ, ਚਰਨ ਕਵਲ ਇਕ ਦਰਸਾਇੰਦਾ। ਗੁਰਮੁਖਾਂ ਦੇਵੇ ਨਾਮ ਅਧਾਰਾ, ਆਪਣਾ ਨਾਉਂ ਆਪ ਸੁਣਾਇੰਦਾ। ਸੰਤਾਂ ਮੇਲ ਮਿਲਾਵਾ ਕੰਤ ਭਤਾਰਾ, ਨਾਰੀ ਕੰਤ ਰੰਗ ਰੰਗਾਇੰਦਾ। ਭਗਤ ਭਗਵੰਤ ਸੋਹਣ ਇਕ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਪਹਿਲੀ ਫਲਗੁਣ ਸਾਚੀ ਵਾਰ ਥਿਤ ਵਿਚਾਰਾ, ਚਾਰ ਜੁਗ ਪੂਰਬ ਲੇਖਾ ਵੇਖ ਵਖਾਇੰਦਾ। ਭੁਲ ਨਾ ਜਾਏ ਹਰਿ ਅਭੁਲ ਨਿਰੰਕਾਰਾ, ਭਰਮ ਭੁਲੇਖਾ ਸਰਬ ਕਢਾਇੰਦਾ। ਗੁਰਮੁਖ ਗੁਰਸਿਖ ਸੰਤ ਭਗਤ ਆਪੇ ਕਰੇ ਸਚ ਪਿਆਰਾ, ਅੰਤਰ ਆਤਮ ਮੇਲ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰਾ, ਜਿਸ ਜਨ ਆਪਣੇ ਖਾਤੇ ਪਾਇੰਦਾ। ਸ੍ਰਿਸ਼ਟ ਸਬਾਈ ਨਾ ਮਿਲੇ ਕੋਇ ਦਵਾਰਾ, ਰਾਏ ਧਰਮ ਹੱਥ ਫੜਾਇੰਦਾ। ਵੀਹ ਸੌ ਵੀਹ ਬਿਕ੍ਰਮੀ ਤਕ ਗਿਆਰਾਂ ਲੱਖ ਦਏ ਆਧਾਰਾ, ਬਾਕੀ ਸ਼ੌਹ ਦਰਯਾਏ ਆਪ ਰੁੜ੍ਹਾਇੰਦਾ। ਵੀਹ ਸੌ ਸਤਾਰਾਂ ਬਿਕ੍ਰਮੀ ਆਪਣੀ ਹੱਥੀਂ ਲਾਏ ਪਾਰ ਕਿਨਾਰਾ, ਜਿਸ ਜਨ ਆਪਣੇ ਬੇੜੇ ਆਪ ਚੜ੍ਹਾਇੰਦਾ। ਲੋਕਮਾਤ ਨਾ ਆਏ ਦੂਜੀ ਵਾਰਾ, ਮਾਤ ਗਰਭ ਨਾ ਫੇਰਾ ਪਾਇੰਦਾ। ਤੀਰਥ ਤੱਟਾਂ ਮਾਰੇ ਮਾਰਾ, ਭੇਖ ਪਖੰਡਾ ਸਰਬ ਗਵਾਇੰਦਾ। ਨਿਹਕਲੰਕ ਨਰ ਨਰਾਇਣ ਨਾ ਕਿਸੇ ਵਿਚਾਰਾ, ਅੰਤ ਜੀਵਣ ਮੁਕਤ ਨਾ ਕੋਇ ਕਹਾਇੰਦਾ। ਸੋ ਉਤਰੇ ਪਾਰ ਜਿਸ ਦੇਵੇ ਦਰਸ ਆਪ ਕਰਤਾਰਾ, ਜਪ ਤਪ ਹਠ ਜੋਗ ਅਭਿਆਸ ਕੋਇ ਰਹਿਣ ਨਾ ਪਾਇੰਦਾ । ਜਮਨਾ ਸੁਰਸਤੀ ਗੋਦਾਵਰੀ ਗੰਗਾ ਨਾ ਬੁਝਾਏ ਕਿਸੇ ਦੀ ਪਿਆਸ, ਪਿਆਸਾ ਜੀਵ ਸਰਬ ਕੁਰਲਾਇੰਦਾ। ਬਿਨ ਹਰਿ ਪੂਰੀ ਕਰੇ ਨਾ ਕੋਇ ਆਸ, ਨਾਨਕ ਗੋਬਿੰਦ ਏਹ ਸਮਝਾਇੰਦਾ। ਮੂਸੇ ਈਸੇ ਸੰਗ ਮੁਹੰਮਦ ਕਰਨ ਤਰਾਸ ਤਰਾਸ, ਨੇਤਰ ਨੈਣ ਨਾ ਕੋਇ ਉਠਾਇੰਦਾ। ਲਾੜੀ ਮੌਤ ਧਰਮ ਰਾਏ ਸੰਗ ਹੱਥ ਵਿਚ ਫੜ ਕੇ ਬੈਠੀ ਫਾਸ, ਪੁਰਖ ਅਬਿਨਾਸ਼ੀ ਸ਼ਬਦ ਫਾਸੀ ਇਕ ਲਟਕਾਇੰਦਾ। ਬਚਿਆ ਰਹੇ ਨਾ ਕੋਇ ਪੰਡਤ ਕਾਂਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਚੁਕਾਇੰਦਾ। ਵੀਹ ਸੌ ਸਤਾਰਾਂ ਬਿਕ੍ਰਮੀ ਅੰਤਮ ਮਾਸ, ਭਗਤਨ ਹਰਿ ਵਡਿਆਇਆ। ਹਰਿ ਸੰਗਤ ਪੂਰੀ ਕਰੇ ਆਸ, ਸ੍ਰਿਸ਼ਟ ਸਬਾਈ ਸ਼ੋਹ ਦਰਯਾ ਰੁੜ੍ਹਾਇਆ। ਲੇਖਾ ਜਾਣੇ ਪ੍ਰਿਥਮੀ ਆਕਾਸ, ਗਗਨ ਗਗਨੰਤਰ ਵੇਖ ਵਖਾਇਆ। ਜਿਸ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਇਆ ਆਪਣੇ ਇਕ ਸਵਾਸ, ਸਵਾਸ ਲੈਣ ਮੁੜ ਕੇ ਲੋਕਮਾਤ ਵਿਚ ਨਾ ਆਇਆ। ਲੇਖੇ ਲਾਏ ਜਗਤ ਗਰਾਸ, ਰਸਨਾ ਚਖ ਜੋ ਰਸ ਵਖਾਇਆ। ਗੁਰਸਿਖਾਂ ਬਣੇ ਪਹਿਲੋਂ ਆਪ ਦਾਸ, ਫਿਰ ਗੁਰਸਿਖਾਂ ਸਾਚੀ ਸੇਵ ਕਮਾਇਆ। ਗੁਰਸਿਖ ਹੋਇ ਨਾ ਕੋਇ ਵਿਨਾਸ, ਵਿਸ਼ਨ ਬ੍ਰਹਮਾ ਸ਼ਿਵ ਆਦਿ ਜੁਗਾਦਿ ਰਹੇ ਜਸ ਗਾਇਆ। ਜਿਸ ਜਨ ਮਿਲਿਆ ਆਪ ਪੁਰਖ ਅਬਿਨਾਸ਼, ਜੰਗਲ ਜੂਹ ਉਜਾੜ ਪਹਾੜ ਲੱਭਣ ਕਿਉਂ ਕਿਸੇ ਘਰ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਸੌ ਚੁਰਾਨਵੇ ਚੌਕੜੀ ਜੁਗ ਬਿਨ ਗੁਰਸਿਖਾਂ ਰਿਹਾ ਉਦਾਸ, ਗੁਰਸਿਖ ਉਪਜਾਵਣ ਖ਼ਾਤਰ ਗੁਰ ਅਵਤਾਰ ਰਿਹਾ ਘਲਾਇਆ। ਕਲਜੁਗ ਅੰਤਮ ਪਰਗਟਾਏ ਆਪਣੇ ਅੱਖਰ ਨਾ ਕੋਈ ਲਾਏ ਲਗ ਮਾਤਰ, ਸਿਹਾਰੀ ਬਿਹਾਰੀ ਕੰਨਾ ਔਂਕੜ ਬਿੰਦੀ ਟਿਪੀ ਨਾ ਮੇਲ ਮਿਲਾਇਆ। ਏਕਾ ਅੱਖਰ ਦੱਸੇ ਸੁਧਾਖਰ, ਸੁਧ ਅਸੁਧ ਹੋਇ ਕਦੇ ਨਾ ਜਾਇਆ। ਲੱਖ ਚੁਰਾਸੀ ਨਾਮ ਮਧਾਣਾ ਵਰੋਲ ਗੁਰਸਿਖ ਕੱਢੇ ਮਾਖਣ, ਪਰੇਮ ਨੇਤਰਾ ਏਕਾ ਪਾਇਆ। ਗੁਰਸਿਖ ਸਦਾ ਬਣਿਆ ਰਹੇ ਚਾਤਰ, ਹਰਿ ਜੂ ਹਰਿ ਹਰਿ ਮੂਰਖ ਮੁਗਧ ਆਪਣਾ ਨਾਉਂ ਧਰਾਇਆ। ਗੁਰਸਿਖਾਂ ਕਰਨ ਆਇਆ ਅੰਤਮ ਖ਼ਾਤਰ, ਆਪ ਆਪਣਾ ਭਸਮ ਕਰਾਇਆ। ਸ਼ਬਦ ਸੁਣਾਏ ਸਾਚੀ ਗਾਥੜ, ਪਾਰਬ੍ਰਹਮ ਪ੍ਰਭ ਆਪ ਅਲਾਇਆ। ਕਿਆ ਕੋਈ ਭੇਵ ਜਾਣੇ ਬਾਤਨ, ਜਮਾਲ ਬਾਤਨ ਗੁਰਮੁਖਾਂ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ, ਬੀਸ ਸਤਾਰਾਂ ਸਾਚੀ ਧਾਰ, ਹਰਿ ਸੱਜਣ ਆਪ ਚਲਾਇੰਦਾ। ਬਾਵਨ ਬਾਵਨ ਭੇਵ ਨਿਆਰ, ਬਾਵਨ ਆਪਣਾ ਰੂਪ ਵਟਾਇੰਦਾ। ਬਾਵਨ ਅੱਖਰ ਕਰ ਪਿਆਰ, ਨਿਸ਼ਅੱਖਰ ਵਿਚ ਟਿਕਾਇੰਦਾ। ਬਾਵਨ ਬਰਸ ਵਿਚ ਸੰਸਾਰ, ਰੂਪ ਅਨੂਪ ਆਪ ਵਖਾਇੰਦਾ। ਬਾਵਨ ਸਭ ਤੋਂ ਵਸੇ ਬਾਹਰ, ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਈ ਅਠਾਰਾਂ ਦਸ ਇਕ ਆਪਣਾ ਖੇਲ ਖਿਲਾਇੰਦਾ। ਇਕ ਦਸ ਖੇਲ ਖਿਲਾਇਆ, ਅਠਾਰਾਂ ਚਰਨ ਵਡਿਆਈਆ। ਤੇਈ ਰੂਪ ਮਾਤ ਵਟਾਇਆ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਇਕਾਵਨ ਆਪਣਾ ਅੰਗ ਲਗਾਇਆ, ਬਾਵਨ ਨਿਰਗੁਣ ਸੰਗ ਰਖਾਈਆ। ਨਿਰਗੁਣ ਸਾਚਾ ਰਾਹ ਚਲਾਇਆ, ਮਹਾਂਸਾਰਥੀ ਬਣ ਸ਼ਹਿਨਸ਼ਾਹੀਆ। ਕਲਜੁਗ ਅੰਤਮ ਵੇਖ ਵਖਾਇਆ, ਵੇਖਣਹਾਰਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਆਪ ਉਠਾਇਆ, ਦੀਨਾਂ ਨਾਥ ਦੀਨ ਦਿਆਲ। ਕਲਜੁਗ ਅੰਤਮ ਵੇਖ ਵਖਾਇਆ, ਲੇਖਾ ਜਾਣੇ ਸ਼ਾਹ ਕੰਗਾਲ। ਗੁਰਮੁਖ ਸਾਚਾ ਪਾਰ ਕਰਾਇਆ, ਗੁਰ ਸ਼ਬਦੀ ਬਣ ਦਲਾਲ। ਹਾਲ ਮੁਰੀਦਾਂ ਆਪ ਸੁਣਾਇਆ, ਸਤਿ ਪੁਰਖ ਪੁਰਖ ਅਕਾਲ। ਦੀਦਾ ਦਾਨਿਸਤਾ ਰੂਪ ਵਟਾਇਆ, ਦੀਨਨ ਹਰਿ ਨਰ ਗੋਪਾਲ। ਆਹਿਸਤਾ ਆਹਿਸਤਾ ਆਪਣੀ ਧਾਰ ਚਲਾਇਆ, ਚਾਲ ਅਵਲੜੀ ਆਪ ਵਖਾਲ। ਸਚ ਫ਼ਰਿਸ਼ਤਾ ਇਕ ਉਡਾਇਆ, ਸ਼ਬਦ ਸਰੂਪੀ ਕਾਲ ਮਹਾਕਾਲ। ਮੇਲ ਮਿਲਾਇਆ, ਪਾਰਬ੍ਰਹਮ ਸੁਰਤ ਸੰਭਾਲ। ਅਗੰਮ ਰੰਗ ਰੰਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਜਾਣੀ ਜਾਣ। ਜਾਨਣਹਾਰਾ ਜਾਣਦਾ, ਆਦਿ ਜੁਗਾਦੀ ਕਾਰ। ਵੇਦ ਕਤੇਬ ਨਾ ਕੋਈ ਪਛਾਣਦਾ, ਖਾਣੀ ਬਾਣੀ ਨਾ ਕੋਈ ਵਿਚਾਰ। ਜੁਗਾ ਜੁਗੰਤਰ ਖੇਲ ਸ੍ਰੀ ਭਗਵਾਨ ਦਾ, ਜਾਗਰਤ ਜੋਤ ਕਰੇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਲਏ ਉਭਾਰ। ਗੁਰਸਿਖ ਆਪ ਉਭਾਰਿਆ, ਕਰ ਕਿਰਪਾ ਕਰਤਾਰ। ਮਾਣਸ ਜਨਮ ਸਵਾਰਿਆ, ਜਿਸ ਬਖ਼ਸ਼ੇ ਚਰਨ ਪਿਆਰ। ਨਾਤਾ ਤੁਟੇ ਅੰਤ ਸੰਸਾਰਿਆ, ਮਿਲੇ ਹਰਿ ਜੂ ਮੀਤ ਮੁਰਾਰ। ਮਸਲਾ ਆਪਣਾ ਆਪ ਬਣਾ ਲਿਆ, ਹਰਿ ਸੰਗਤ ਨਾਲ ਕਰ ਪਿਆਰ। ਸ੍ਰਿਸ਼ਟ ਸਬਾਈ ਧੱਕਾ ਲਾ ਲਿਆ, ਗੁਰਸਿਖਾਂ ਦਾ ਲਏ ਸਹਾਰ। ਧਰਤ ਮਾਤ ਮਾਣ ਦਿਵਾ ਲਿਆ, ਹਰਿ ਸੰਗਤ ਬਖ਼ਸ਼ੇ ਤੇਰੀ ਚਰਨ ਧੂੜ ਛਾਰ। ਆਪਣਾ ਨਾਉਂ ਤੇਰੀ ਝੋਲੀ ਪਾ ਲਿਆ, ਤੇਰਾ ਵਿਕਾਰਾ ਆਪਣੀ ਝੋਲੀ ਡਾਰ। ਆਪਣਾ ਭਾਨ ਤੇਰੇ ਅੰਦਰ ਚਮਕਾ ਲਿਆ, ਤੇਰਾ ਅੰਧੇਰਾ ਆਪਣੀ ਰੱਖੇ ਸਾਚੀ ਖਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖਾਂ ਉਪਰ ਹੋਇਆ ਆਪ ਮਿਹਰਵਾਨ। ਮਿਹਰਵਾਨ ਸਦਾ ਜਗ ਮੰਗਦਾ, ਮੰਗੇ ਮੰਗ ਕਰਤਾਰਾ। ਗੁਰਮੁਖ ਤੇਰਾ ਦਵਾਰਾ ਇਕੋ ਲੰਘਦਾ, ਨਾਤਾ ਤੋੜ ਸਰਬ ਸੰਸਾਰਾ। ਗੁਰਸਿਖ ਕੋਲ ਆ ਕਦੇ ਨਾ ਸੰਗਦਾ, ਲੱਖ ਚੁਰਾਸੀ ਕੋਲੋਂ ਸੁਤਾ ਪੈਰ ਪਸਾਰਾ। ਕਲਜੁਗ ਅੰਤਮ ਗੁਰਸਿਖ ਤੇਰਾ ਕਾਇਆ ਚੋਲਾ ਆਪਣੀ ਹੱਥੀਂ ਰੰਗਦਾ, ਨਿਰਗੁਣ ਬਣਿਆ ਸਰਗੁਣ ਲਲਾਰਾ। ਕਰਿਆ ਖੇਲ ਸੂਰੇ ਸਰਬੰਗ ਦਾ, ਦੂਜੇ ਦਰ ਨਾ ਬਣੇ ਭਿਖਾਰਾ। ਮਨਮੁਖਾਂ ਏਕਾ ਹੁਕਮ ਧਰਮ ਰਾਏ ਦਰ ਟੰਗਦਾ, ਸ਼ਬਦ ਅਗੰਮੀ ਬਣ ਲਿਖਾਰਾ। ਗੁਰਸਿਖਾਂ ਵੇਲਾ ਆਇਆ ਪਰਮਾਨੰਦ ਦਾ, ਨਿਜ ਆਤਮ ਦੇ ਹੁਲਾਰਾ। ਮਨਮੁਖ ਕਾਚੀ ਵੰਗ ਭੰਨਦਾ, ਘੜਨ ਭੰਨਣਹਾਰ ਇਕ ਠਠਿਆਰਾ। ਲੇਖਾ ਜਾਣੇ ਕੋਟਨ ਕੋਟ ਬ੍ਰਹਿਮੰਡ ਦਾ, ਬ੍ਰਹਮਾ ਵਿਸ਼ਨ ਸ਼ਿਵ ਕੀ ਕਰੇ ਵਿਚਾਰਾ। ਜੇਰਜ ਅੰਡਜ ਉਤਭੁਜ ਸੇਤਜ ਤ੍ਰੈਗੁਣ ਮਾਇਆ ਪੰਜ ਤੱਤ ਇਕੋ ਦਾਨ ਮੰਗਦਾ, ਹਰਿ ਕਾ ਨਾਉਂ ਅਪਰ ਅਪਾਰਾ। ਨੌ ਸੌ ਚੁਰਾਨਵੇ ਚੌਕੜੀ ਜੁਗ ਯੁਗ ਜੁਗ ਟੁੱਟੀ ਆਪਣੀ ਹੱਥੀਂ ਗੰਢ ਦਾ, ਗੰਢ ਦੇਵੇ ਦੇਵਣਹਾਰਾ। ਲੇਖਾ ਜਾਣੇ ਇੰਡ ਪਿੰਡ ਬ੍ਰਹਿਮੰਡ ਦਾ, ਸਚਖੰਡ ਵਸਿਆ ਆਪ ਨਿਰੰਕਾਰਾ। ਸਚੇ ਸਾਹਿਬ ਨੂੰ ਕਿਆ ਕੋਈ ਨਿੰਦ ਦਾ, ਨਿੰਦਿਆ ਉਸਤਤ ਵਸਿਆ ਬਾਹਰਾ। ਵੇਖੋ ਖੇਲ ਗੁਣੀ ਗਹਿੰਦ ਦਾ, ਕਲਜੁਗ ਅੰਤਮ ਹੋਏ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਬੈਠ ਠਾਂਡੇ ਦਰਬਾਰਾ। ਠਾਂਡੇ ਘਰ ਹਰਿ ਜੂ ਵਸਿਆ, ਸਚਖੰਡ ਸੱਚਾ ਦਰਬਾਰ। ਆਦਿ ਜੁਗਾਦਿ ਫਿਰੇ ਨੱਸਿਆ, ਜਨ ਭਗਤਾਂ ਰਿਹਾ ਪੈਜ ਸਵਾਰ। ਹਿਰਦੇ ਅੰਦਰ ਚਤੁਰਭੁਜ ਹੋ ਹੋ ਆਪੇ ਵਸਿਆ, ਹਰਿ ਕਾ ਚਿੱਤਰ ਚਿਤਰ ਨਾ ਸਕੇ ਕੋਇ ਵਿਚ ਸੰਸਾਰ। ਮਨਮੁਖ ਜੀਵਾਂ ਕੋਲੋਂ ਸਦਾ ਨੱਸਿਆ, ਭੱਜਿਆ ਜਾਏ ਵਾਹੋ ਦਾਹ ਪਾਰ ਕਰਾਏ ਜੰਗਲ ਜੂਹ ਉਜਾੜ ਪਹਾੜ। ਗੁਰਸਿਖ ਗ਼ਰੀਬ ਨਿਮਾਣਿਆਂ ਅਗੇ ਹੋ ਹੋ ਆਪੇ ਹੱਸਿਆ, ਬਣਿਆ ਰਹੇ ਫ਼ਰਮਾਬਰਦਾਰ। ਫੜ ਫੜ ਬਾਹੋਂ ਮਾਰਗ ਆਪੇ ਦੱਸਿਆ, ਦਿਵਸ ਰੈਣ ਨਾ ਕਰੇ ਕੋਇ ਵਿਚਾਰ। ਆਪਣਾ ਮੰਤਰ ਗੁਰਸਿਖਾਂ ਮਨ ਉਤੇ ਆਪ ਝਸਿਆ, ਦੂਈ ਦਵੈਤ ਦੁਰਮਤ ਮੈਲ ਦਏ ਉਤਾਰ। ਸ਼ਬਦ ਨਿਰਾਲਾ ਤੀਰ ਏਕਾ ਕਸਿਆ, ਏਕਾ ਵਾਰ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਕਰੇ ਪਿਆਰ ਪਿਆਰਾ ਮੀਤੜਾ, ਬਿਰਹੋਂ ਰੋਗ ਕੱਢੇ ਅੱਗ। ਕਾਇਆ ਚੋਲੀ ਰੰਗੇ ਚੀਥੜਾ, ਦਰਸ ਵਖਾਏ ਉਪਰ ਸ਼ਾਹ ਰਗ। ਅੰਮ੍ਰਿਤ ਜਾਮ ਪਿਆਏ ਇਕ ਅਨਡੀਠੜਾ, ਭਰ ਪਿਆਲਾ ਸੂਰਾ ਸਰਬੱਗ। ਪਤਿਤ ਪਾਪੀ ਕਰੇ ਪੁਨੀਤੜਾ, ਜੋ ਜਨ ਸਰਨਾਈ ਜਾਏ ਲੱਗ। ਮਿਠਾ ਕਰੇ ਕੌੜਾ ਰੀਠੜਾ, ਮਾਣਸ ਹੰਸ ਰੂਪ ਵਟਾਏ ਕਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਸਾਚੇ ਹੀਰੇ ਨਗ। ਹੀਰਾ ਨਗ ਜਵਾਹਰ ਮਾਣਕ ਮੋਤੀ, ਗੁਰਸਿਖ ਗੁਰ ਗੁਰ ਵਡਿਆਇੰਦਾ। ਨਿਰਗੁਣ ਨਿਰਵੈਰ ਜਗਾਏ ਨਿਰਮਲ ਜੋਤੀ, ਨੂਰ ਨੁਰਾਨਾ ਡਗਮਗਾਇੰਦਾ। ਫੜ ਬਹਾਏ ਏਕਾ ਚੋਟੀ, ਸਚ ਸਿੰਘਾਸਣ ਸੋਭਾ ਪਾਇੰਦਾ। ਏਕਾ ਵਾਰ ਕੱਢੇ ਵਾਸਨਾ ਖੋਟੀ, ਵਾਸਤਕ ਆਪਣਾ ਰੂਪ ਦਰਸਾਇੰਦਾ। ਲੱਭਦੇ ਫਿਰਦੇ ਕੋਟਨ ਕੋਟੀ, ਕਾਇਆ ਕੋਟ ਨਾ ਕੋਇ ਫੋਲਾਇੰਦਾ। ਮਨੀ ਸਿੰਘ ਤੇਰਾ ਪੂਰਾ ਕੀਤਾ ਕੌਲ ਕਰਮ ਸਿੰਘ ਦਰ ਆਇਆ ਡੇਰਾ ਲਗਾਇਆ ਮਰਦਾਨ ਹੋਤੀ, ਸੁਰਤੀ ਸੁਰਤੀ ਸੋਤੀ ਆਪ ਜਗਾਈਆ। ਵੀਹ ਸੌ ਸਤਾਰਾਂ ਬਿਕ੍ਰਮੀ ਪਹਿਲੀ ਫੱਗਣ ਆਪ ਮਨਾਈ ਆਤਮਾ ਰੋਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੀ ਵਡਿਆਈਆ। ਕਰਮ ਸਿੰਘ ਤੇਰਾ ਕਰਮ ਗੁਣ, ਨਿਹਕਰਮੀ ਵੇਖ ਵਖਾਇੰਦਾ। ਸੰਤ ਭਗਵੰਤ ਪੁਕਾਰ ਰਿਹਾ ਸੁਣ, ਭੁੱਲ ਕਦੇ ਨਾ ਜਾਇੰਦਾ। ਦੂਜੇ ਜਾਮੇ ਲਿਆ ਚੁਣ, ਪਿਛਲਾ ਲੇਖਾ ਲੇਖੇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲੀ ਬੁਧ ਮੇਲ ਮਿਲਾਇੰਦਾ। ਬਾਲੀ ਬੁਧ ਹਰਿ ਮੇਲ ਮਿਲਾਇਆ, ਦਇਆ ਕਰੇ ਦੀਨ ਕਾ ਨਾਥ। ਕਰਮ ਘਾਟ ਹਰਿ ਪਾਰ ਕਰਾਇਆ, ਲੇਖਾ ਮੁਕਾਇਆ ਆਪਣੀ ਵਾਟ। ਮਾਣਸ ਰੂਪ ਮਾਣਸ ਧਰਾਇਆ, ਮਾਣਸ ਰਖਾਈ ਸਾਚੀ ਜ਼ਾਤ। ਓਤ ਪੋਤ ਪੁਤ ਪੋਤਰਾ ਏਕਾ ਰੰਗ ਵਖਾਇਆ, ਮਿਟੇ ਅੰਧੇਰੀ ਰਾਤ। ਵਿਚਲਾ ਲੇਖਾ ਨਾ ਕਿਸੇ ਜਣਾਇਆ, ਪੁਰਖ ਅਬਿਨਾਸ਼ੀ ਆਪਣੇ ਵਿਚ ਸਮਾਈ ਤੇਰੀ ਗਾਥ। ਮਾਣ ਸਿੰਘ ਤੇਰਾ ਬਾਪ ਬਣਾਇਆ, ਸਿੰਘ ਨਰਾਇਣ ਪੋਤਰਾ ਦਾਤ। ਮਨੀ ਸਿੰਘ ਮਿਲ ਹਰਿ ਦਰਸਨ ਪਾਇਆ, ਪਹਿਲੀ ਫੱਗਣ ਸੁਹਾਵੀ ਰਾਤ। ਭਿੰਨੜੀ ਰੈਣ ਖ਼ੁਸ਼ੀ ਮਨਾਇਆ, ਹਰਿ ਮਿਲਿਆ ਕਮਲਾਪਾਤ। ਗੁਰਮੁਖ ਸਖ਼ੀਆਂ ਮੰਗਲ ਗਾਇਆ, ਘਰ ਵੱਜਿਆ ਸਾਚਾ ਨਾਦ। ਹਰਿ ਸੰਗਤ ਤੇਰਾ ਮੇਲ ਮਿਲਾਇਆ, ਮੇਲ ਮਿਲਾਵਾ ਆਦਿ ਜੁਗਾਦਿ। ਕਲਜੁਗ ਜੀਵਾਂ ਲੇਖਾ ਰਹੇ ਨਾ ਰਾਇਆ, ਪੂਰਾ ਕਰੇ ਨਾ ਕੋਇ ਘਾਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਸਤਾਰਾ ਰਾਏ ਧਰਮ ਸੁਹਾਏ ਤੇਰੀ ਖਾਟ। ਰਾਏ ਧਰਮ ਤੇਰਾ ਖਾਟ ਖਟੋਲਾ, ਹਰਿ ਸਾਚਾ ਵੇਖ ਵਖਾਇੰਦਾ। ਅਠ ਅਠਾਰਾਂ ਅਠਾਈ ਤੇਰਾ ਗੋਲਾ, ਸਾਚਾ ਹੁਕਮ ਸੁਣਾਇੰਦਾ। ਨਿਰਗੁਣ ਨਿਰਵੈਰ ਬਣਿਆ ਤੋਲਾ, ਸਾਚਾ ਕੰਡਾ ਇਕ ਉਠਾਇੰਦਾ। ਗੋਬਿੰਦ ਗੁਰ ਬਣ ਵਿਚੋਲਾ, ਸਾਚਾ ਮੇਲ ਮਿਲਾਇੰਦਾ। ਅੰਤਮ ਸਭ ਦਾ ਪੜਦਾ ਖੋਲ੍ਹਾ, ਜਗਤ ਪੜਦਾ ਨਾ ਕੋਇ ਰਖਾਇੰਦਾ। ਕਲਜੁਗ ਮਿਟੇ ਝੂਠਾ ਬੋਲਾ, ਸੋਹੰ ਢੋਲਾ ਇਕ ਸੁਣਾਇੰਦਾ। ਮਨ ਮਤ ਬੁਧ ਪਾਏ ਰੌਲਾ, ਚੌਦਾਂ ਚੌਦਾਂ ਸਰਬ ਕੁਰਲਾਇੰਦਾ। ਪੰਦਰਾਂ ਅੰਦਰਾਂ ਚੁੱਕਿਆ ਡੋਲਾ, ਮੰਦਰਾਂ ਕੰਦਰਾਂ ਫੋਲ ਫੁਲਾਇੰਦਾ। ਸੋਲਾਂ ਸੋਲਾਂ ਸੋਲਾਂ ਖੇਲੇ ਹੋਲਾ, ਗੁਰਮੁਖਾਂ ਰੰਗ ਰੰਗਾਇੰਦਾ। ਸੰਮਤ ਸਤਾਰਾਂ ਬਣਿਆ ਭਾਲਾ ਭੋਲਾ, ਸ੍ਰਿਸ਼ਟ ਸਬਾਈ ਆਪ ਰੁੜ੍ਹਾਇੰਦਾ। ਰੂਪ ਵਟਾਏ ਮੌਲਾ ਮੌਲਾ, ਮੌਲਾ ਆਪਣੀ ਕਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਸਲਾ ਹਰਿ ਸੰਗਤ ਤੇਰਾ ਪਿਆਰ, ਵਿਚ ਸੰਸਾਰ ਆਪ ਧਰਾਇੰਦਾ। ਸਾਚਾ ਮਸਲਾ ਹਰਿ ਸੰਗਤ ਮੇਲਾ, ਸ੍ਰੀ ਭਗਵਾਨ ਬਣਾਇਆ। ਏਕਾ ਰੰਗ ਰੰਗਾਏ ਗੁਰੂ ਗੁਰ ਚੇਲਾ, ਰੰਗਣਹਾਰਾ ਇਕ ਅਖਵਾਇਆ। ਏਕਾ ਘਰ ਮਿਲੇ ਸੱਜਣ ਸੁਹੇਲਾ, ਘਰ ਸੁਹੰਜਣਾ ਇਕ ਵਡਿਆਇਆ। ਏਕਾ ਦਰ ਚੜ੍ਹੇ ਤੇਲਾ, ਏਕਾ ਸਾਚਾ ਸਗਨ ਮਨਾਇਆ। ਏਕਾ ਵਕ਼ਤ ਏਕਾ ਵੇਲਾ, ਏਕਾ ਹਰਿ ਜੂ ਹੋਏ ਸਹਾਇਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਏਕਾ ਏਕ ਭੇਵ ਕਿਸੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਸਲਾ ਇਕ ਸਮਝਾਇਆ। ਸਾਚਾ ਮਸਲਾ ਸੁਣਨਾ ਕਰ ਧਿਆਨ, ਹਰਿ ਸੰਗਤ ਹਰਿ ਜਣਾਇੰਦਾ। ਵੇਲੇ ਅੰਤ ਹੋਣਾ ਪਰਵਾਨ, ਗੁਰਸਿਖ ਵਿਛੜ ਕਦੇ ਨਾ ਜਾਇੰਦਾ। ਸ੍ਰਿਸ਼ਟ ਸਬਾਈ ਕਾਇਆ ਪੰਜ ਤੱਤ ਹੋਏ ਵੈਰਾਨ, ਤੱਤ ਤੱਤਾਂ ਵਿਚ ਸਮਾਇੰਦਾ। ਧੰਨ ਗੁਰਸਿਖ ਧੰਨ ਗੁਰਸਿਖ ਧੰਨ ਗੁਰਸਿਖ ਜਿਸ ਹਰਿ ਜੂ ਕਰੇ ਪਛਾਣ, ਹਰਿ ਹੋ ਨਿਮਾਣਾ ਗੁਰਸਿਖਾਂ ਦਰ ਦਰ ਲੱਭਣ ਆਇੰਦਾ। ਆਪ ਮੰਨਦਾ ਰਹੇ ਆਪਣਾ ਭਾਣਾ, ਗੁਰਸਿਖਾਂ ਭਾਣਾ ਆਪਣੇ ਸਿਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੂਰ ਇਲਾਹੀ ਆਪਣਾ ਦੇਵੇ ਇਕ ਬਿਆਨਾ, ਬਿਆਨ ਆਪਣੇ ਅੱਗੇ ਰਖਾਇੰਦਾ । ਭੁਲਿਆਂ ਮਾਰਗ ਪਾਂਵਦਾ, ਪਿਤਾ ਪੂਤ ਆਧਾਰ। ਜਗਤ ਦੁੱਖ ਭੁੱਖ ਗਵਾਂਵਦਾ, ਕਿਰਪਾ ਕਰ ਆਪ ਕਰਤਾਰ। ਜਗਤ ਸੁਖ ਇਕ ਵਖਾਂਵਦਾ, ਚਰਨ ਕਵਲ ਦੇ ਆਧਾਰ। ਸਚ ਪਰੀਤ ਮਾਣਸ ਮਨੁਖ ਗੁਰਮੁਖ ਆਪ ਉਪਜਾਂਵਦਾ, ਦੇਵੇ ਨਾਮ ਸ਼ਬਦ ਖ਼ੁਮਾਰ। ਕਾਗ ਹੰਸ ਰੂਪ ਵਟਾਂਵਦਾ, ਮਾਣਕ ਮੋਤੀ ਚੋਗ ਚੁਗੇ ਇਕ ਦਵਾਰ। ਬੁਝੀ ਜੋਤੀ ਫੇਰ ਜਗਾਂਵਦਾ, ਜੋਤੀ ਜਾਤਾ ਜਗਾਵਣਹਾਰ। ਮਾਣਕ ਮੋਤੀ ਆਪ ਵਖਾਂਵਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਵੇਖ ਵਿਚਾਰ। ਪੂਰਬ ਦੁਖ ਨਵਾਰਿਆ, ਸੁਖ ਸਾਂਤਕ ਸਤਿ ਕਿਰਪਾਲ। ਆਪਣਾ ਦਰਸ ਆਪ ਵਖਾ ਲਿਆ, ਪਤ ਰਖੇ ਦੀਨ ਦਿਆਲ। ਪਿਛਲਾ ਘਾਟਾ ਮੂਲ ਚੁਕਾ ਲਿਆ, ਅਗੇ ਭਰੇ ਇਕ ਭੰਡਾਰ। ਜਗਤ ਨਿਮਾਣੀ ਗਲੇ ਲਗਾ ਲਿਆ, ਵਡ ਗੁਣ ਹੋਏ ਵਿਚ ਸੰਸਾਰ। ਸਿਰ ਸਮਰਥ ਹੱਥ ਟਿਕਾ ਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਹਾਏ ਦਰ ਬੰਕ ਦਵਾਰ। ਬੰਕ ਦਵਾਰ ਸੁਹਾਵਣਾ, ਘਰ ਹੋਏ ਸੋਭਾਵੰਤ। ਸਤਿਗੁਰ ਜਗਤ ਦੁੱਖ ਮਿਟਾਵਣਾ, ਘਰ ਉਪਜੇ ਰੁੱਤ ਬਸੰਤ। ਬੰਸ ਅੰਸ ਇਕ ਵਖਾਵਣਾ, ਪਤ ਰਖੇ ਹਰਿ ਪਤਵੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਭੰਡਾਰਾ ਅਤੁਟ ਅਗਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਚੁਕਾਏ ਬਾਲ ਨਾਦਾਨ, ਅੱਗੇ ਬਣਾਏ ਸਾਚੀ ਬਣਤ।
