Granth 08 Likhat 030: Pahili Faggan 2015 Bikarmi Darbar wich Jethuwal

ਪਹਿਲੀ ਫੱਗਣ ੨੦੧੫ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਪੂਰਨ ਸਤਿਗੁਰ ਪੂਰਾ, ਪਾਰਬ੍ਰਹਮ ਵਡਿਆਈਆ। ਆਦਿ ਜੁਗਾਦਿ ਹਾਜ਼ਰ ਹਜ਼ੂਰਾ, ਨਿਰਗੁਣ ਨੂਰ ਰੁਸ਼ਨਾਈਆ। ਸ਼ਬਦ ਵਜਾਏ ਸਾਚੀ ਤੂਰਾ, ਏਕਾ ਤਾਲ ਰਖਾਈਆ। ਨਾਤਾ ਤੋੜੇ ਕੂੜੋ ਕੂੜਾ, ਘਰ ਸਾਚਾ ਮੇਲ ਮਿਲਾਈਆ। ਸਤਿਗੁਰ ਪੂਰੇ ਬਖ਼ਸ਼ੀ ਆਪਣੀ ਧੂੜਾ, ਧੂੜੀ ਧੂੜ ਸਮਾਈਆ। ਸਾਚੀ ਨਾਰੀ ਏਕਾ ਨਾਮ ਰੰਗਣ ਸਾਚਾ ਚਾੜ੍ਹੇ ਚੂੜਾ, ਲਾਲ ਮੈਂਹਦੀ ਹੱਥ ਰੰਗਾਈਆ। ਮੇਲ ਮਿਲਾਵਾ ਕੰਤ ਸਤਿ ਸਰੂਰਾ, ਸਾਂਤਕ ਸਤਿ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਪੂਰਾ ਆਪ ਕਰਾਈਆ। ਪੂਰਨ ਪੂਰਾ ਹਰਿ ਸਮਰਥ, ਆਦਿ ਜੁਗਾਦਿ ਅਖਵਾਇਆ। ਪੂਰਨ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਇਆ। ਪੂਰਨ ਪਾਈ ਆਪਣੀ ਨੱਥ, ਸ਼ਬਦ ਡੋਰੀ ਆਪ ਬੰਧਾਇਆ। ਪੂਰਨ ਚਲਾਏ ਹਰਿ ਹਰਿ ਰਥ, ਰਥ ਰਥਵਾਹੀ ਵੇਸ ਵਟਾਇਆ। ਪੂਰਨ ਅਬਿਨਾਸ਼ੀ ਕਰਤਾ ਰੂਪ ਦਸਾਇਆ। ਪੂਰਨ ਲਹਿਣਾ ਚੁਕਿਆ ਸਾਢੇ ਤਿੰਨ ਤਿੰਨ ਹਾਥਾ, ਮਹੱਲ ਅਟੱਲ ਇਕ ਵਖਾਇਆ। ਪੂਰਨ ਜਣਾਈ ਆਪਣੀ ਗਾਥਾ, ਲੇਖਾ ਲਿਖਤ ਵਿਚ ਨਾ ਆਇਆ। ਪੂਰਨ ਹੋਇਆ ਹਰਿ ਹਰਿ ਦਾਸੀ ਦਾਸਾ, ਸੇਵਕ ਸੇਵਾ ਰਿਹਾ ਕਮਾਇਆ। ਪੂਰਨ ਪਾਰ ਕਿਨਾਰਾ ਪੂਜਾ ਪਾਠਾ, ਤ੍ਰੈਲੋਕੀ ਵਿਚ ਨਾ ਆਇਆ। ਪੂਰਨ ਨਾ ਕੋਈ ਪਵਣ ਨਾ ਸਵਾਸਾ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਪੂਰਨ ਖੇਲ ਪੁਰਖ ਅਬਿਨਾਸ਼ਾ, ਘਟ ਘਟ ਆਪੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਪੂਰੇ ਵਿਚ ਸਮਾਇਆ। ਪੂਰਨ ਪੂਰਾ ਆਪ ਕਰਤਾਰ, ਏਕਾ ਏਕਉਂਕਾਰਿਆ। ਭਰਿਆ ਨਾਮ ਸ਼ਬਦ ਭੰਡਾਰ, ਸਤਿਗੁਰ ਪੂਰਾ ਨਾਉਂ ਧਰਾ ਰਿਹਾ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਸਾਚਾ ਨਾਅਰਾ ਅਲਖ ਲਗਾ ਲਿਆ। ਸਚ ਮਹੱਲਾ ਉਚ ਮੁਨਾਰ, ਪੁਰਖ ਅਬਿਨਾਸ਼ੀ ਆਪ ਸੁਹਾ ਲਿਆ। ਪੂਰਨ ਪੂਰਾ ਕਰ ਤਿਆਰ, ਆਦਿ ਨਿਰੰਜਣ ਉਪਰ ਬਹਾ ਲਿਆ। ਨਿਰਗੁਣ ਜੋਤ ਜਗੇ ਅਗੰਮ ਅਪਾਰ, ਨੂਰੋ ਨੂਰ ਡਗਮਗਾ ਲਿਆ। ਇਕ ਅਕੱਲਾ ਕਰਾ ਅਕਾਰ, ਨਿਰਾਕਾਰ ਵੇਸ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਜੋਤ ਆਪ ਉਪਾ ਲਿਆ। ਪੂਰਨ ਜੋਤ ਪੁਰਖ ਅਕਾਲ, ਏਕਾ ਰੂਪ ਸਮਾਈਆ। ਪਾਰਬ੍ਰਹਮ ਪ੍ਰਭ ਦੀਨ ਦਿਆਲ, ਦਇਆ ਨਿਧ ਆਪ ਅਖਵਾਈਆ। ਆਪੇ ਵਸਿਆ ਧਰਮ ਸੱਚੀ ਧਰਮਸਾਲ, ਥਿਰ ਘਰ ਬੈਠਾ ਆਸਣ ਲਾਈਆ। ਨੂਰੀ ਜਲਵਾ ਨੂਰ ਜਲਾਲ, ਬੇਐਬ ਆਪ ਖ਼ੁਦਾਈਆ। ਆਪੇ ਬਣੇ ਸਚ ਦਲਾਲ, ਸਚ ਵਣਜਾਰਾ ਆਪ ਹੋ ਜਾਈਆ। ਆਪੇ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਅਖਵਾਈਆ। ਪੂਰਨ ਕਰੇ ਸਰਬ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਪੂਰਨ ਹਰਿ ਪੁਰਖ ਅਬਿਨਾਸ਼ਾ ਏਕਾ ਏਕ ਅਖਵਾਇੰਦਾ। ਆਦਿ ਜੁਗਾਦਿ ਖੇਲੇ ਖੇਲ ਹਰਿ ਤਮਾਸ਼ਾ, ਆਪ ਆਪਣੀ ਰਚਨ ਰਚਾਇੰਦਾ। ਆਪਣੇ ਮੰਡਲ ਪਾਵੇ ਰਾਸਾ, ਆਪੇ ਵੇਖ ਵਖਾਇੰਦਾ। ਆਦਿ ਅੰਤ ਨਾ ਕਦੇ ਵਿਨਾਸਾ, ਜੁਗ ਜੁਗ ਵੇਸ ਵਟਾਇੰਦਾ। ਪੂਰਨ ਹੋਇਆ ਦਾਸੀ ਦਾਸਾ, ਸੇਵਕ ਸੇਵਕ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਜੋਤ ਆਪ ਜਗਾਇੰਦਾ। ਪੂਰਨ ਜੋਤ ਹਰਿ ਭਗਵਾਨ, ਏਕਾ ਏਕ ਜਗਾਈਆ। ਏਕਾ ਸ਼ਬਦ ਇਕ ਨਿਸ਼ਾਨ, ਏਕਾ ਵੇਖ ਵਖਾਈਆ। ਏਕਾ ਮੰਦਰ ਇਕ ਮਕਾਨ, ਏਕਾ ਮੇਲ ਮਿਲਾਈਆ। ਏਕਾ ਰਾਗ ਏਕਾ ਧੁਨਕਾਨ, ਏਕਾ ਰਿਹਾ ਸੁਣਾਈਆ। ਏਕਾ ਜੋਧਾ ਸੂਰ ਬਲੀ ਬਲਵਾਨ, ਏਕਉਂਕਾਰਾ ਆਪ ਅਖਵਾਈਆ। ਏਕਾ ਖੇਲੇ ਖੇਲ ਦੋ ਜਹਾਨ, ਦੋ ਜਹਾਨਾਂ ਵੇਖ ਵਖਾਈਆ। ਏਕਾ ਰੂਪ ਸ੍ਰੀ ਭਗਵਾਨ, ਦੂਸਰ ਕੋਇ ਦਿਸ ਨਾ ਆਈਆ। ਤਿੰਨਾਂ ਲੋਕਾਂ ਏਕਾ ਆਣ, ਚੌਥੇ ਪਦ ਆਪ ਸਮਾਈਆ। ਪੰਚਮ ਬੈਠਾ ਹੋ ਪਰਧਾਨ, ਭੇਵ ਕੋਇ ਨਾ ਪਾਈਆ। ਛੇਵਾਂ ਛੱਪਰ ਛੰਨ ਨਾ ਕੋਇ ਮਕਾਨ, ਸਚਖੰਡ ਬੈਠਾ ਬੇਪਰਵਾਹੀਆ। ਸੱਤਵਾਂ ਸਤਿ ਪੁਰਖ ਹਰਿ ਮਿਹਰਵਾਨ, ਆਪ ਆਪਣੀ ਕਲ ਵਰਤਾਈਆ। ਪੂਰਨ ਦੇਵੇ ਪੂਰਾ ਦਾਨ, ਪੂਰਨ ਪਾਰਬ੍ਰਹਮ ਵਡਿਆਈਆ। ਪੂਰਨ ਪਤਵੰਤਾ ਹਰਿ ਨਿਰੰਕਾਰ, ਏਕਾ ਧਾਮ ਬਹਾਇੰਦਾ। ਏਕਾ ਜੋਤੀ ਜੋਤ ਜੁਗੰਤਾ, ਜੋਤੀ ਜੋਤ ਡਗਮਗਾਇੰਦਾ। ਏਕਾ ਨੂਰ ਨੂਰ ਵਖੰਤਾ, ਨੂਰੋ ਨੂਰ ਆਪ ਅਖਵਾਇੰਦਾ। ਏਕਾ ਤੂਰ ਤੂਰ ਸੁਨੰਤਾ, ਨਾਦ ਅਨਾਦੀ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਆਦਿ ਅੰਤ ਇਕ ਅਖਵਾਇੰਦਾ। ਆਦਿ ਅੰਤ ਪ੍ਰਭ ਏਕਾ ਪੂਰਨ, ਆਦਿ ਅੰਤ ਅਖਵਾਇਆ। ਆਪੇ ਵਜਾਏ ਆਪਣਾ ਨਾਦ ਤੂਰਨ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਵੇਸ ਵਟਾਇਆ। ਆਪੇ ਵਸੇ ਨੇੜੇ ਦੂਰਨ, ਦੂਰ ਨੇੜਾ ਆਪ ਜਣਾਇਆ। ਆਪੇ ਸਰਬ ਕਲਾ ਭਰਪੂਰਨ, ਸਮਰਥ ਪੁਰਖ ਨਾਉਂ ਧਰਾਇਆ। ਆਪੇ ਨਾਤਾ ਤੋੜੇ ਕੂੜ ਕੂੜਨ, ਕੂੜੀ ਕਿਰਿਆ ਮੇਟ ਮਿਟਾਇਆ। ਆਪੇ ਚਤੁਰ ਸੁਘੜ ਬਣਾਏ ਮੂਰਖ ਮੂੜ੍ਹਨ, ਜਿਸ ਜਨ ਦਇਆ ਕਮਾਇਆ। ਆਪੇ ਬਖ਼ਸ਼ੇ ਚਰਨ ਧੂੜਨ, ਚਰਨ ਚਰਨੋਦਕ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਨੂਰੋ ਨੂਰ ਦਰਸਾਇਆ। ਨੂਰੋ ਨੂਰ ਨੂਰ ਉਜਾਲਾ, ਹਰਿ ਸਤਿਗੁਰ ਰੂਪ ਵਟਾਇੰਦਾ। ਪੂਰਨ ਪੁਰਖ ਦੀਨ ਦਿਆਲਾ, ਦੀਨ ਦਿਆਲਾ ਆਪ ਹੋ ਜਾਇੰਦਾ। ਪੂਰਨ ਪੂਰਾ ਹੋਏ ਰਖਵਾਲਾ, ਆਪ ਆਪਣੀ ਸੇਵ ਕਮਾਇੰਦਾ। ਪੂਰਨ ਵੇਖੇ ਸਚ ਸੱਚੀ ਧਰਮਸਾਲਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਪੂਰਨ ਪੂਰਨ ਸਾਚਾ ਲਾਲਾ, ਲਾਲ ਅਨਮੁਲੜਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਪੂਰਨ ਪੂਰਨ ਬੂਝ ਬੁਝਾਇੰਦਾ। ਪੂਰਨ ਬੁੱਝਿਆ ਨਰ ਨਿਰੰਕਾਰ, ਹਰਿ ਸਾਚੇ ਬੂਝ ਬੁਝਾਈਆ। ਪੂਰਨ ਛੁਪਿਆ ਸਰਬ ਸੰਸਾਰ, ਮਿਲਿਆ ਮੇਲ ਸਾਚੇ ਮਾਹੀਆ। ਪੂਰਨ ਤੁਟਾ ਗੜ੍ਹ ਹੰਕਾਰ, ਕਾਮ ਕਰੋਧ ਲੋਭ ਮੋਹ ਰਹੇ ਨਾ ਰਾਈਆ । ਪੂਰਨ ਲੁੱਟਿਆ ਸੱਚਾ ਘਰ ਬਾਰ, ਹਰਿ ਖ਼ਜ਼ਾਨਾ ਆਪ ਲੁਟਾਈਆ। ਪੂਰਨ ਆਪਣੇ ਘਰ ਭਰਿਆ ਆਪ ਭੰਡਾਰ, ਨਾਮ ਵਸਤ ਵਿਚ ਟਿਕਾਈਆ। ਪੂਰਨ ਗੁਰ ਹਰਿ ਕਿਰਪਾ ਧਾਰ, ਪੂਰ ਰਿਹਾ ਵਖਾਏ ਸਭਨੀ ਥਾਈਂਆ। ਪੂਰਨ ਬਣਿਆ ਸਾਚੀ ਨਾਰ, ਮਿਲਿਆ ਕੰਤ ਬੇਪਰਵਾਹੀਆ। ਪੂਰਨ ਭਗਤੀ ਭਗਤ ਆਧਾਰ, ਪੂਰਨ ਲੇਖੇ ਲਏ ਲਗਾਈਆ। ਪੂਰਨ ਸਾਚਾ ਸੁੱਤ ਦੁਲਾਰ, ਸਤਿਗੁਰ ਪੂਰਾ ਆਪ ਉਪਜਾਈਆ। ਪੂਰਨ ਰੁੱਤ ਬਸੰਤ ਬਹਾਰ, ਫੁਲ ਫੁਲਵਾੜੀ ਵੇਖ ਵਖਾਈਆ। ਪੂਰਨ ਅਬਿਨਾਸ਼ੀ ਅਚੁੱਤ ਮੀਤ ਮੁਰਾਰ, ਦੂਜਾ ਸੰਗ ਨਾ ਕੋਇ ਵਖਾਈਆ। ਪੂਰਨ ਪਾਇਆ ਪੁਰਖ ਅਪਾਰ, ਵਿਛੜ ਕਦੇ ਨਾ ਜਾਈਆ। ਪੂਰਨ ਘਰ ਵਿਚ ਘਰ ਕਰ ਤਿਆਰ, ਘਰ ਮੇਲਾ ਸਹਿਜ ਸੁਭਾਈਆ। ਪੂਰਨ ਸੇਵ ਲਗਾਈ ਜੋਤ ਨਿਰੰਜਣ ਸੇਵਾਦਾਰ, ਆਦਿ ਨਿਰੰਜਣ ਵਡ ਵਡਿਆਈਆ। ਪੂਰਨ ਸ਼ਬਦ ਸੱਚੀ ਧੁਨਕਾਰ, ਪੂਰਨ ਪੂਰਾ ਰਿਹਾ ਸੁਣਾਈਆ। ਪੂਰਨ ਤੋੜੇ ਬੰਦ ਕਿਵਾੜ, ਦੂਈ ਦਵੈਤੀ ਮੇਟ ਮਿਟਾਈਆ। ਪੂਰਨ ਨਾਤਾ ਤੁਟਾ ਪੰਚਮ ਧਾੜ, ਆਸਾ ਤ੍ਰਿਸਨਾ ਰਹਿਣ ਨਾ ਪਾਈਆ। ਆਦਿ ਪੂਰਨ ਵੇਖੇ ਇਕ ਅਖਾੜ, ਘਰ ਸਾਚਾ ਇਕ ਸੁਹਾਈਆ। ਪੂਰਨ ਸਾਚੇ ਪੌੜੇ ਆਪੇ ਦੇਵੇ ਚਾੜ੍ਹ, ਚਾੜ੍ਹਨਹਾਰਾ ਬੇਪਰਵਾਹੀਆ। ਪੂਰਨ ਬਣਿਆ ਸਾਚਾ ਲਾੜ, ਸ਼ਬਦ ਸਿਹਰਾ ਸੀਸ ਗੁੰਦਾਈਆ। ਸਾਚੀ ਸਖੀਆਂ ਵੇਖਣ ਆਏ ਸਤਾਰਾਂ ਹਾੜ, ਭੁੱਲ ਰਹੇ ਨਾ ਰਾਈਆ। ਗੁਰਸਿਖਾਂ ਦਰਸ ਦਿਖਾਏ ਨਾੜ ਨਾੜ, ਬਹੱਤਰ ਨਾੜ ਕਰੇ ਰੁਸ਼ਨਾਈਆ। ਪੂਰਨ ਲਾਏ ਸਚ ਅਖਾੜ, ਹਰਿ ਸੰਗਤ ਮੇਲ ਮਿਲਾਈਆ। ਫੜ ਫੜ ਬਾਂਹ ਅੰਦਰ ਦੇਵੇ ਵਾੜ, ਪੂਜਾ ਪਾਠ ਨਾ ਕੋਇ ਕਰਾਈਆ। ਵਾ ਨਾ ਲੱਗੇ ਤੱਤੀ ਹਾੜ, ਅੰਮ੍ਰਿਤ ਅੰਮ੍ਰਿਤ ਬਰਖਾ ਏਕਾ ਲਾਈਆ। ਪੂਰਨ ਘੜਨਹਾਰਾ ਸਾਚੇ ਘਾੜ, ਆਪੇ ਘੜੇ ਆਪੇ ਭੰਨ ਵਖਾਈਆ। ਪੂਰਨ ਵਸਣਹਾਰਾ ਜੰਗਲ ਜੂਹ ਉਜਾੜ ਪਹਾੜ, ਜਲਾਂ ਥਲਾਂ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪੇ ਕਰ, ਪੂਰਨ ਵਿਚ ਸਮਾਈਆ। ਪੂਰਨ ਸਤਿਗੁਰ ਪੂਰਾ ਪਾਇਆ, ਆਦਿ ਪੁਰਖ ਅਬਿਨਾਸ਼ਿਆ। ਨਾ ਮਰੇ ਨਾ ਕਦੇ ਜਾਇਆ, ਮੜੀ ਗੋਰ ਨਾ ਰੱਖੇ ਵਾਸਿਆ। ਸਾਚੇ ਤਖ਼ਤ ਸਚ ਸੁਲਤਾਨ ਸੁਹਾਇਆ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਵੇਖੇ ਖੇਲ ਤਮਾਸਿਆ। ਉਤਭੁਜ ਸੇਤਜ ਜੇਰਜ ਅੰਡਜ ਵਿਚ ਕਦੇ ਨਾ ਆਇਆ, ਤ੍ਰੈਗੁਣ ਬੰਧਨ ਨਾ ਬੰਧਾਸਿਆ। ਪੰਜ ਤੱਤ ਨਾ ਕੋਇ ਵਖਾਇਆ, ਜੋਤੀ ਸ਼ਬਦੀ ਮੇਲ ਮਿਲਾਸਿਆ । ਪਿਤਾ ਪੂਤ ਨਾ ਕੋਇ ਬਣਾਇਆ, ਮਾਤ ਗੋਦ ਨਾ ਕੋਇ ਉਠਾਸਿਆ। ਭੈਣਾਂ ਭੱਯਾ ਨਾ ਸਾਕ ਜਣਾਇਆ, ਨਾ ਕੋਈ ਗੇੜਾ ਲੱਖ ਚੁਰਾਸੀਆ। ਪੂਰਨ ਪੂਰਾ ਪੂਰੇ ਨਜ਼ਰੀ ਏਕੋ ਆਇਆ, ਥਿਰ ਘਰ ਬੈਠਾ ਸ਼ਾਹੋ ਸ਼ਾਬਾਸੀਆ। ਕਰਤਾ ਕਾਦਰ ਆਪਣੀ ਕਰਨੀ ਕਰਦਾ ਆਇਆ, ਆਪੇ ਜਾਣੇ ਆਪਣੀ ਰਾਸੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਮੇਲਾ ਸਾਚੇ ਘਰ ਘਰ ਮੇਲਾ ਸ਼ਾਹੋ ਸ਼ਾਬਾਸੀਆ। ਸ਼ਾਹੋ ਭੂਪ ਸਚ ਸੁਲਤਾਨ, ਘਰ ਸਾਚੇ ਆਪ ਸੁਹਾਇੰਦਾ। ਸਤਿ ਪੁਰਖ ਸਦਾ ਮਿਹਰਵਾਨ, ਸਤਿ ਸਤਿਵਾਦੀ ਆਪ ਅਖਵਾਇੰਦਾ। ਆਪ ਉਪਾਏ ਦਇਆ ਕਮਾਏ ਆਪ ਜਣਾਏ ਆਪਣਾ ਧੁਰ ਫ਼ਰਮਾਨ, ਆਪੇ ਬੰਦ ਕਰਾਸੀਆ। ਪੂਰਨ ਪੂਰਾ ਦੇਵੇ ਦਾਨ, ਸਚ ਭੰਡਾਰ ਇਕ ਵਰਤਾਸੀਆ। ਛੱਤਰ ਝੁਲੇ ਦੋ ਜਹਾਨ, ਨਿਰਗੁਣ ਰੂਪ ਆਪ ਝੁਲਾਸੀਆ। ਏਕਾ ਏਕ ਰੱਖੇ ਆਣ, ਦੂਜਾ ਹੁਕਮ ਨਾ ਕੋਇ ਸੁਣਾਸੀਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਦੋ ਜਹਾਨਾਂ ਹਰਿ ਮਿਹਰਵਾਨਾਂ ਏਕਾ ਦੇਵੇ ਧੁਰ ਫ਼ਰਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਪੂਰੀ ਧਾਰ ਆਪ ਚਲਾਸੀਆ। ਪੂਰਨ ਧਾਰ ਵਿਚ ਸੰਸਾਰ, ਹਰਿ ਜੁਗ ਜੁਗ ਆਪ ਚਲਾਇੰਦਾ। ਪੂਰਨ ਗੁਰ ਲੈ ਅਵਤਾਰ, ਗੁਰ ਪੂਰਾ ਵੇਸ ਵਟਾਇੰਦਾ। ਸ਼ਬਦ ਡੰਕਾ ਅਪਰ ਅਪਾਰ, ਨਾਮ ਜੈਕਾਰਾ ਇਕ ਸੁਣਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਇੰਦਾ। ਕਰੋੜ ਤੇਤੀਸਾ ਦਏ ਹੁਲਾਰ,  ਸੁਰਪਤ ਰਾਜਾ ਇੰਦ ਸੋਇਆ ਰਹਿਣ ਨਾ ਪਾਇੰਦਾ। ਗਣ ਗੰਧਰਬ ਨੇਤਰ ਦਏ ਉਘਾੜ, ਏਕਾ ਨਾਦ ਵਜਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਨੂਰ ਕਰ ਉਜਿਆਰ, ਏਕਾ ਡਗਮਗਾਇੰਦਾ। ਲੱਖ ਚੁਰਾਸੀ ਕਰੇ ਖ਼ਬਰਦਾਰ, ਆਪ ਆਪਣੀ ਕਲ ਵਰਤਾਇੰਦਾ। ਜੂਠ ਝੂਠ ਮਾਰੇ ਮਾਰ, ਸਾਧ ਸੰਤ ਵੇਖ ਵਖਾਇੰਦਾ। ਗੁਰਮੁਖ ਸਾਜਣ ਮੀਤ ਮੁਰਾਰ, ਕਾਇਆ ਮੰਦਰ ਅੰਦਰ ਫੋਲ ਫੋਲਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਡੂੰਘੀ ਭਵਰੀ ਪਾਰ ਕਰਾਇੰਦਾ। ਨਾਤਾ ਛੁੱਟੇ ਨੌ ਦਵਾਰ, ਨੇਤਰ ਨੈਣ ਇਕ ਖੁਲ੍ਹਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਨਾਭ ਕਵਲੀ ਊਧੇ ਭਾਰ, ਮੁੱਖੜਾ ਮੁਖ ਭਵਾਇੰਦਾ। ਜੋਤੀ ਨੂਰ ਨੂਰ ਉਜਿਆਰ, ਏਕਾ ਨੂਰ ਵਖਾਇੰਦਾ। ਬਜਰ ਕਪਾਟੀ ਦੇਵੇ ਪਾੜ, ਨਾਮ ਖੰਡਾ ਏਕਾ ਰੂਪ ਦਸਮ ਦਵਾਰੀ ਖੋਲ੍ਹ ਕਿਵਾੜ, ਆਪ ਆਪਣਾ ਰਾਹ ਚਲਾਇੰਦਾ। ਆਤਮ ਸੇਜਾ ਵੇਖ ਵਿਚਾਰ, ਆਪ ਆਪਣਾ ਮੇਲ ਮਿਲਾਇੰਦਾ। ਚਤਰਭੁਜ ਹੋ ਤਿਆਰ, ਆਪ ਆਪਣੀ ਗੋਦ ਉਠਾਇੰਦਾ। ਨਿਰਗੁਣ ਰੂਪ ਅਪਰ ਅਪਾਰ, ਜਗਤ ਨੇਤਰ ਦਿਸ ਨਾ ਆਇੰਦਾ। ਬ੍ਰਹਮ ਬ੍ਰਹਮ ਇਕ ਆਧਾਰ, ਪਾਰਬ੍ਰਹਮ ਵਿਚ ਸਮਾਇੰਦਾ । ਸੁਰਤੀ ਸ਼ਬਦ ਪੁਰਖ ਨਾਰ, ਸਾਚੀ ਸੇਜ ਸੁਹਾਇੰਦਾ। ਦੋਹਾਂ ਸਾਂਝਾ ਇਕ ਪਿਆਰ, ਏਕਾ ਸਗਨ ਮਨਾਇੰਦਾ। ਆਪੇ ਖਿਚੇ ਅੰਦਰੋਂ ਬਾਹਰ, ਆਪ ਆਪਣੇ ਅੰਗ ਲਗਾਇੰਦਾ । ਦਸਮ ਦਵਾਰੀ ਵੇਖ ਵਿਚਾਰ, ਸੁੰਨ ਅਗੰਮੋਂ ਪਾਰ ਕਰਾਇੰਦਾ। ਸਚ ਘਰ ਆਪੇ ਦੇਵੇ ਵਾੜ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹੰ ਬ੍ਰਹਮ ਨਾ ਕੋਇ ਵਿਚਾਰ, ਏਕਾ ਰੰਗ ਰੰਗਾਇੰਦਾ। ਸੰਤ ਸੁਹੇਲੇ ਕਰ ਤਿਆਰ, ਸਚਖੰਡ ਦਵਾਰਾ ਇਕ ਵਖਾਇੰਦਾ। ਗੁਰੂ ਗੁਰ ਚੇਲੇ ਇਕ ਆਧਾਰ, ਏਕਾ ਵੇਖ ਵਖਾਇੰਦਾ। ਅਲੱਖ ਨਿਰੰਜਣ ਭੇਵ ਨਿਆਰ, ਭੇਵ ਕੋਇ ਨਾ ਪਾਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਆਪਣੀ ਆਪ ਕਮਾਇੰਦਾ। ਸਤਿ ਪੁਰਖ ਨਿਰੰਜਣ ਸਤਿ ਪਿਆਰ, ਪੂਰਨ ਪੂਰਾ ਵਿਚ ਸਮਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪ ਹੋ ਆਇੰਦਾ। ਆਪੇ ਜੁਗ ਜੁਗ ਪਾਵੇ ਸਾਰ, ਜੁਗ ਕਰਤਾ ਨਾਉਂ ਰਖਾਇੰਦਾ। ਆਪੇ ਲੋਆਂ ਪੁਰੀਆਂ ਮਹੱਲ ਲਏ ਉਸਾਰ, ਰਵ ਸਸ ਸਤਾਰ ਆਪ ਲਟਕਾਇੰਦਾ। ਆਪੇ ਬ੍ਰਹਿਮੰਡ ਖੰਡ ਕਰ ਉਜਿਆਰ, ਸ਼ਬਦ ਡੋਰੀ ਬੰਧ ਬੰਧਾਇੰਦਾ। ਗਗਨ ਪਾਤਾਲਾਂ ਇਕ ਆਧਾਰ, ਧਰਤ ਧਵਲ ਆਪ ਸੁਹਾਇੰਦਾ। ਆਕਾਸ਼ ਪਰਕਾਸ਼ ਖੇਲ ਅਪਾਰ, ਜੋਤੀ ਨੂਰ ਡਗਮਗਾਇੰਦਾ। ਆਪੇ ਵਿਸ਼ਨੂੰ ਵੇਸ ਨਿਆਰ, ਬਾਸ਼ਕ ਸੇਜਾ ਆਪ ਹੰਢਾਇੰਦਾ। ਆਪ ਆਪਣਾ ਕਰ ਪਿਆਰ, ਕਵਲ ਨਾਭੀ ਖੇਲ ਖਿਲਾਇੰਦਾ। ਪੂਰਨ ਜੋਤ ਅਗੰਮ ਅਪਾਰ, ਭੇਵ ਕੋਇ ਨਾ ਪਾਇੰਦਾ। ਵਿਸ਼ਨੂੰ ਮੇਲਾ ਅਪਰ ਅਪਾਰ, ਸਾਚਾ ਫਲ ਲਗਾਇੰਦਾ। ਫੁਲ ਫੁਲਵਾੜ ਖਿੜੀ ਗੁਲਜ਼ਾਰ, ਪਾਰਬ੍ਰਹਮ ਆਪਣਾ ਰੂਪ ਬ੍ਰਹਮ ਵਖਾਇੰਦਾ। ਬ੍ਰਹਮਾ ਵੇਤਾ ਕਰ ਤਿਆਰ, ਚਾਰੇ ਮੁਖ ਸਲਾਹਿੰਦਾ। ਉਤਰ ਪੂਰਬ ਪੱਛਮ ਦੱਖਣ ਇਕ ਆਧਾਰ, ਦਹਿ ਦਿਸ਼ਾਂ ਫੋਲ ਫੋਲਾਇੰਦਾ। ਏਕਾ ਸ਼ਬਦ ਇਕ ਧੁਨਕਾਰ, ਏਕਾ ਨਾਦ ਵਜਾਇੰਦਾ। ਆਪੇ ਬਖ਼ਸ਼ੇ ਚਰਨ ਪਿਆਰ, ਆਪੇ ਮੇਲ ਮਿਲਾਇੰਦਾ। ਤ੍ਰੈਗੁਣ ਮਾਇਆ ਵਸਤ ਅਪਾਰ, ਬ੍ਰਹਮੇ ਝੋਲੀ ਪਾਇੰਦਾ। ਪੰਜ ਤੱਤ ਏਕਾ ਧਾਰ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਆਪ ਬਣਾਇੰਦਾ। ਲੱਖ ਚੁਰਾਸੀ ਖ਼ਬਰਦਾਰ, ਆਪ ਆਪਣੀ ਵੰਡ ਵੰਡਾਇੰਦਾ। ਤ੍ਰੈ ਤ੍ਰੈ ਮੀਤ ਆਪ ਨਿਰੰਕਾਰ, ਆਪਣਾ ਅੰਗ ਕਟਾਇੰਦਾ। ਮਨ ਮਤ ਬੁਧ ਨਿਰਾਕਾਰ, ਨਿਰਗੁਣ ਜੋਤੀ ਜੋਤ ਵਖਾਇੰਦਾ। ਅੱਠ ਤੱਤ ਇਕ ਆਧਾਰ, ਨੌ ਦਰ ਆਪ ਖੁਲ੍ਹਾਇੰਦਾ। ਆਪੇ ਵਸਿਆ ਮੀਤ ਮੁਰਾਰ, ਘਟ ਘਟ ਆਸਣ ਲਾਇੰਦਾ। ਮਹੱਲ ਅਟੱਲ ਉਚ ਮੁਨਾਰ, ਦਸਮ ਦਵਾਰੀ ਆਪ ਸੁਹਾਇੰਦਾ। ਆਪੇ ਭਰੇ ਸ਼ਬਦ ਭੰਡਾਰ ਆਪੇ ਬੰਦ ਰਖਾਇੰਦਾ। ਆਪੇ ਅੰਮ੍ਰਿਤ ਆਤਮ ਸਰ ਸਰੋਵਰ ਲਏ ਨੁਹਾਲ, ਆਪੇ ਬਾਹਰ ਕਢਾਇੰਦਾ। ਆਪੇ ਨਾਦ ਅਨਾਦੀ ਵਜਾਏ ਤਾਲ, ਤਾਲ ਤਲਵਾੜਾ ਆਪਣੇ ਹੱਥ ਰਖਾਇੰਦਾ। ਆਪੇ ਕਾਲ ਮਹਾਂਕਾਲ ਆਪਣੇ ਦਰ ਦਵਾਰੇ ਲਏ ਬਹਾਲ, ਆਪ ਆਪਣਾ ਹੁਕਮ ਸੁਣਾਇੰਦਾ। ਆਪੇ ਤ੍ਰੈਗੁਣ ਮਾਇਆ ਪਾਇਆ ਜਾਲ, ਆਪੇ ਤੋੜ ਤੁੜਾਇੰਦਾ। ਆਪੇ ਧਰਮ ਰਾਏ ਦੇਵੇ ਸੁਰਤ ਸੰਭਾਲ, ਆਪਣੀ ਸੇਵਾ ਆਪੇ ਲਾਇੰਦਾ। ਆਪੇ ਚਿਤਰ ਗੁਪਤ ਰਿਹਾ ਉਠਾਲ, ਲੇਖਾ ਲਿਖਿਆ ਆਪ ਸਮਝਾਇੰਦਾ। ਆਪੇ ਲਾੜੀ ਮੌਤ ਕਰ ਸ਼ੰਗਾਰ, ਸਿਰ ਆਪਣਾ ਹੱਥ ਟਿਕਾਇੰਦਾ। ਬ੍ਰਹਮਾ ਸੇਵਕ ਸੇਵਾਦਾਰ, ਸਾਚੀ ਸੇਵ ਕਮਾਇੰਦਾ। ਉਪਜਣਹਾਰਾ ਲੱਖ ਚੁਰਾਸੀ ਦਏ ਅਧਾਰ, ਅੱਠੇ ਨੇਤਰ ਵੇਖ ਵਖਾਇੰਦਾ। ਵਿਸ਼ਨੂੰ ਵੰਸੀ ਕਰ ਪਿਆਰ, ਘਰ ਘਰ ਰਿਜ਼ਕ ਪੁਚਾਇੰਦਾ। ਸ਼ਿਵ ਸ਼ੰਕਰ ਅੰਤਮ ਰਿਹਾ ਸ਼ੰਘਾਰ, ਸਾਚਾ ਮਾਰਗ ਇਕ ਵਖਾਇੰਦਾ। ਲਾੜੀ ਮੌਤ ਨਾਲ ਕਰੇ ਤਿਆਰ, ਲੋਕਮਾਤ ਵੇਸ ਵਟਾਇੰਦਾ। ਆਦਿ ਜੁਗਾਦੀ ਅਬਿਨਾਸ਼ੀ ਕਰਤਾ ਖੇਲੇ ਖੇਲ ਅਪਰ ਅਪਾਰ, ਖੇਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਜੋਤੀ ਪੂਰਨ ਵਿਚ ਟਿਕਾਇੰਦਾ। ਪੂਰਨ ਜੋਤ ਆਪ ਜਗਾਈ, ਘਟ ਘਟ ਵਾਸ ਰਖਾਇਆ। ਆਦਿ ਪੁਰਖ ਹਰਿ ਵਡ ਵਡਿਆਈ, ਭੇਵ ਕਿਸੇ ਨਾ ਪਾਇਆ। ਜੁਗ ਜੁਗ ਵੱਜਦੀ ਰਹੇ ਵਧਾਈ, ਘਰ ਸਾਚੇ ਮੰਗਲ ਗਾਇਆ। ਸ਼ਬਦ ਜੋਤ ਹੋਏ ਕੁੜਮਾਈ, ਸਾਚਾ ਨਾਤਾ ਜੋੜ ਜੁੜਾਇਆ। ਇਕ ਦੂਜੇ ਨੂੰ ਵੇਖਣ ਚਾਈਂ ਚਾਈਂ, ਏਕਾ ਦੂਜਾ ਮੇਲ ਮਿਲਾਇਆ। ਨਿਰਗੁਣ ਨਿਰਗੁਣ ਪਕੜੇ ਬਾਂਹੀਂ, ਰੂਪ ਰੰਗ ਨਾ ਕੋਇ ਰਖਾਇਆ। ਥਿਰ ਘਰ ਬੈਠਾ ਆਸਣ ਲਾਈ, ਮਹੱਲ ਅਟੱਲ ਇਕ ਸੁਹਾਇਆ। ਚਾਰ ਦੀਵਾਰ ਨਾ ਕੋਇ ਬਣਾਈ, ਛੱਪਰ ਛੰਨ ਨਾ ਕੋਇ ਬਣਾਇਆ। ਸਚ ਸਿੰਘਾਸਣ ਏਕਾ ਡਾਹੀ, ਪਾਵਾ ਚੂਲ ਨਾ ਕੋਇ ਜਣਾਇਆ। ਉਪਰ ਬੈਠਾ ਬੇਪਰਵਾਹੀ, ਘਰ ਸੁਹੰਜਣਾ ਇਕ ਸੁਹਾਇਆ। ਨਿਰਗੁਣ ਜੋਤ ਕਰ ਰੁਸ਼ਨਾਈ, ਨੂਰੋ ਨੂਰ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਪੂਰਨ ਪੂਰੇ ਵਿਚ ਸਮਾਇਆ। ਪੂਰਨ ਮੇਲਾ ਧੁਰ ਦਰਗਹਿ, ਹਰਿ ਸਾਚੇ ਆਪ ਕਰਾਇਆ। ਪੁਰਖ ਅਕਾਲ ਬਣ ਮਲਾਹ, ਆਪਣੇ ਬੇੜੇ ਆਪ ਚੜ੍ਹਾਇਆ। ਦੂਸਰ ਕਿਸੇ ਨਾਲ ਨਾ ਕਰੀ ਸਲਾਹ, ਸਾਧ ਸੰਤ ਭੇਵ ਨਾ ਆਇਆ। ਆਦਿ ਜੁਗਾਦਿ ਜਪੌਣ ਵਾਲਾ ਆਪਣਾ ਨਾਂ, ਪੂਰਨ ਅੰਦਰ ਡੇਰਾ ਲਾਇਆ। ਲੱਖ ਚੁਰਾਸੀ ਪਿਤਾ ਮਾਂ, ਘਰ ਸਾਚਾ ਰਿਹਾ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਰੰਗ ਰੰਗਾਇਆ । ਨਿਰਗੁਣ ਰੰਗ ਅਗੰਮ ਅਪਾਰ, ਹਰਿ ਸਾਚਾ ਆਪ ਰੰਗਾਈਆ। ਨਾ ਕੋਈ ਰੰਗੇ ਵਿਚ ਸੰਸਾਰ, ਜਗਤ ਲਲਾਰੀ ਦਿਸ ਨਾ ਆਈਆ। ਆਪ ਆਪਣਾ ਕਰ ਪਿਆਰ, ਸਚ ਪ੍ਰੀਤੀ ਰੰਗ ਵਖਾਈਆ। ਨਿਰਗੁਣ ਨਿਰਗੁਣ ਨਿਰਗੁਣ ਧਾਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਾਮ ਮਰਦੰਗ ਸਚ ਜੈਕਾਰ, ਸਾਚਾ ਢੋਲਾ ਏਕਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਮੇਲਾ ਸਾਚੇ ਘਰ, ਜਗਤ ਤੋਲਾ ਆਪ ਅਖਵਾਈਆ। ਪੂਰਨ ਤੋਲਾ ਵਿਚ ਸੰਸਾਰ, ਹਰਿ ਸਾਚਾ ਆਪ ਉਪਾਇੰਦਾ। ਬਦਲਿਆ ਚੋਲਾ ਆਪ ਨਿਰੰਕਾਰ, ਲੇਖਾ ਲਿਖਤ ਨਾ ਕੋਇ ਲਿਖਾਇੰਦਾ। ਸਾਚਾ ਢੋਲਾ ਇਕ ਜੈਕਾਰ, ਏਕਾ ਪੁਰਖ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਧਾਰ ਬੰਧਾਇੰਦਾ। ਨਿਰਗੁਣ ਧਾਰ ਹਰਿ ਨਿਰੰਕਾਰ, ਜੁਗ ਜੁਗ ਆਪ ਚਲਾਈਆ। ਸਤਿਜੁਗ ਖੇਲੇ ਖੇਲ ਅਪਾਰ, ਸਤਿ ਸਤਿਵਾਦੀ ਨਾਉਂ ਧਰਾਈਆ। ਚਾਰੇ ਵੇਦਾਂ ਦਏ ਅਧਾਰ, ਏਕਾ ਹਰਿ ਹਰਿ ਪੜ੍ਹਾਈਆ। ਵੰਡੇ ਵੰਡ ਵਿਚ ਸੰਸਾਰ, ਸਾਚੀ ਸੇਵਾ ਆਪ ਲਗਾਈਆ। ਮਾਨਸ ਮਾਨੁਖ ਕਰ ਤਿਆਰ, ਆਪ ਆਪਣਾ ਖੇਲ ਖਿਲਾਈਆ। ਆਪੇ ਬਣੇ ਗੜ੍ਹ ਹੰਕਾਰ, ਨਿਉਂ ਨਿਉਂ ਸੀਸ ਝੁਕਾਈਆ। ਆਪੇ ਬੁਧ ਬਿਬੇਕੀ ਕਰ ਉਜਿਆਰ, ਆਪੇ ਮਨ ਮਤ ਕਰੇ ਵਡਿਆਈਆ। ਆਪੇ ਮਨੂਆ ਮਨ ਦਹਿ ਦਿਸ਼ਾਂ ਦਏ ਉਡਾਰ, ਆਪੇ ਬੰਧਨ ਪਾਈਆ। ਆਪੇ ਸ਼ਬਦੀ ਨਾਮ ਭਰ ਭੰਡਾਰ, ਆਪੇ ਰਿਹਾ ਵਰਤਾਈਆ। ਆਪੇ ਸਾਧਾਂ ਸੰਤਾਂ ਦਏ ਅਧਾਰ, ਆਪ ਆਪਣੀ ਜੋਤ ਜਗਾਈਆ। ਨਿਰਗੁਣ ਖੇਲ ਅਪਰ ਅਪਾਰ, ਲੋਕਮਾਤ ਵੇਖ ਵਖਾਈਆ। ਸਰਗੁਣ ਰੂਪ ਕਰਤਾਰ, ਬ੍ਰਹਮ ਪਾਰਬ੍ਰਹਮ ਮਿਲਾਈਆ। ਗੁਰ ਪੀਰ ਬਣ ਅਵਤਾਰ, ਭਗਤ ਭਗਵੰਤ ਵੱਡੀ ਵਡਿਆਈਆ। ਜੀਆਂ ਜੰਤਾਂ ਦਏ ਅਧਾਰ, ਜੀਵਣ ਦਾਤਾ ਆਪ ਅਖਵਾਈਆ। ਜਨਮਾਂ ਕਰਮਾਂ ਧਰਮਾਂ ਨਿਹਕਰਮੀ ਜਾਣੇ ਸਾਰ, ਕਰਮ ਗਤ ਆਪ ਜਣਾਈਆ। ਵਰਨਾਂ ਬਰਨਾਂ ਕਰ ਉਜਿਆਰ, ਆਪੇ ਵੇਖ ਵਖਾਈਆ। ਖੇਲੇ ਖੇਲ ਅਗੰਮ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖਣਹਾਰਾ ਹਰਿ, ਪੂਰਨ ਜੋਤ ਕਰੇ ਰੁਸ਼ਨਾਈਆ। ਸਤਿਜੁਗ ਤੇਰਾ ਸਚ ਦਵਾਰ, ਹਰਿ ਸਾਚਾ ਵੇਖ ਵਖਾਇੰਦਾ। ਨਿਤ ਨਵਿਤ ਭਗਤ ਅਧਾਰ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਤਾਰਨਹਾਰਾ, ਏਕਾ ਪੁਰਖ ਅਖਵਾਇਆ। ਰਾਮ ਰੂਪ ਵਟਾਵਣਹਾਰਾ, ਤ੍ਰੈ ਤ੍ਰੈ ਮੇਲ ਮਿਲਾਇਆ। ਗੜ੍ਹ ਹੰਕਾਰੀ ਤੋੜਨਹਾਰਾ, ਆਪੇ ਵੇਖੇ ਵੇਖ ਵਖਾਇਆ। ਦੁਆਪਰ ਦੋਏ ਦੋਏ ਹੋ ਉਜਿਆਰਾ, ਆਪ ਆਪਣਾ ਰੰਗ ਰੰਗਾਇਆ। ਰਥ ਰਥਵਾਹੀ ਪਾਵੇ ਸਾਰਾ, ਮਹਾਂਸਾਰਥੀ ਨਾਉਂ ਧਰਾਇਆ। ਕਲਜੁਗ ਕਲ ਡੰਕ ਡੰਫਾਰਾ, ਆਪੇ ਰਿਹਾ ਵਜਾਇਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਖੇਲ ਖਿਲਾਇਆ। ਨਾਨਕ ਨਿਰਗੁਣ ਕਰ ਪਿਆਰਾ, ਪੰਜ ਤੱਤ ਵਡਿਆਇਆ। ਨਾਮ ਸਤਿ ਭਰ ਭੰਡਾਰਾ, ਲੋਕਮਾਤ ਵਰਤਾਇਆ। ਚਾਰ ਵਰਨਾਂ ਇਕ ਦਵਾਰਾ, ਏਕਾ ਘਰ ਵਖਾਇਆ। ਏਕਾ ਪੁਰਖ ਸ੍ਰਿਸ਼ਟ ਸਬਾਈ ਨਾਰਾ, ਸਾਚੀ ਬੂਝ ਬੁਝਾਇਆ। ਸਾਚਾ ਮੇਲ ਕੰਤ ਭਤਾਰਾ, ਆਤਮ ਸੇਜਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਰੁਸ਼ਨਾਇਆ। ਪੂਰਨ ਜੋਤ ਗੁਰ ਅਵਤਾਰ, ਏਕਾ ਰੂਪ ਵਟਾਇੰਦਾ। ਨਾਨਕ ਸਾਜਣ ਮੀਤ ਮੁਰਾਰ, ਪੁਰਖ ਅਕਾਲ ਅਖਵਾਇੰਦਾ। ਸ੍ਰਿਸ਼ਟ ਸਬਾਈ ਦਏ ਅਧਾਰ, ਸ਼ਬਦ ਵਿਚੋਲਾ ਇਕ ਰਖਾਇੰਦਾ। ਤੋਲਾ ਤੋਲੇ ਸਾਚੀ ਧਾਰ, ਤੇਰਾਂ ਤੇਰਾਂ ਨਾਉਂ ਰਖਾਇੰਦਾ। ਏਕਾ ਜੋਤੀ ਦਸ ਨੂਰ ਉਜਿਆਰ, ਦਹਿ ਦਿਸ਼ਾ ਵੇਖ ਵਖਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਆਇੰਦਾ। ਪੰਚਮ ਮੇਲਾ ਵਿਚ ਸੰਸਾਰ, ਸਾਚੀ ਰੀਤੀ ਆਪ ਚਲਾਇੰਦਾ। ਜੁਗ ਜੁਗ ਖੇਲੇ ਖੇਲ ਕਰਤਾਰ, ਕਰਨੀ ਕਰਤਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਇਛਿਆ ਨਾਮ ਭਿਛਿਆ ਝੋਲੀ ਪਾਇੰਦਾ। ਪੂਰਨ ਭਿਛਿਆ ਭਰ ਭੰਡਾਰ, ਹਰਿ ਸਾਚਾ ਦਰ ਸੁਹਾਇੰਦਾ। ਕਰੇ ਰੱਛਿਆ ਵਿਚ ਸੰਸਾਰ, ਸਮਰਥ ਪੁਰਖ ਅਖਵਾਇੰਦਾ। ਇਕ ਲਗਾਏ ਸਾਚਾ ਨਾਅਰਾ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਮੇਲ ਮਿਲਾਇੰਦਾ। ਸਰਗੁਣ ਨਿਰਗੁਣ ਹਰਿ ਹਰਿ ਮੇਲਾ, ਹਰਿ ਸਾਚਾ ਆਪ ਕਰਾਈਆ। ਏਕਾ ਰੂਪ ਗੁਰੂ ਗੁਰ ਚੇਲਾ, ਗੁਰ ਚੇਲਾ ਵਿਚ ਸਮਾਈਆ। ਏਕਾ ਮੀਤ ਸੱਜਣ ਸੁਹੇਲਾ, ਹਰਿ ਸੱਜਣ ਆਪ ਅਖਵਾਈਆ। ਏਕਾ ਖੇਲ ਅਗੰਮੀ ਖੇਲਾ, ਖੇਲ ਖਿਲੰਤਾ ਭੇਵ ਨਾ ਰਾਈਆ। ਏਕਾ ਵਸਿਆ ਰੰਗ ਨਵੇਲਾ, ਏਕਾ ਘਟ ਘਟ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜਾਣੇ ਖੇਲ ਬੇਪਰਵਾਹੀਆ। ਬੇਪਰਵਾਹ ਬੇਐਬ ਪਰਵਰਦਿਗਾਰ, ਨੂਰੋ ਨੂਰ ਅਲਾਹਿਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਪੂਰਨ ਵਿਚ ਸਮਾਇਆ। ਖ਼ਲਕ ਖ਼ੁਦਾਈ ਕਰੇ ਪਿਆਰ, ਖ਼ਾਲਕ ਖ਼ਲਕ ਵਿਚ ਰਮਾਇਆ। ਅਰਸ਼ ਫਰਸ ਕੁਰਸ਼ ਇਕ ਆਧਾਰ, ਆਪੇ ਖ਼ਲਕ ਹੋਏ ਰੁਸ਼ਨਾਇਆ। ਆਪੇ ਰਬਾਬ ਵਜਾਏ ਇਕ ਸਤਾਰ, ਸਚ ਝੂਠ ਲਏ ਵਜਾਇਆ। ਹੱਕ ਜਨਾਬ ਸੱਚੀ ਸਰਕਾਰ, ਹੱਕ ਹਕੀਕਤ ਵੇਖ ਵਖਾਇਆ। ਲਾਸ਼ਰੀਕ ਅਪਰ ਅਪਾਰ, ਵਾਹਦ ਖ਼ੁਦਾ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਦੇਵੇ ਪੂਰਾ ਵਰ, ਜਗਤ ਤ੍ਰਿਸਨਾ ਰਹੇ ਨਾ ਰਾਇਆ। ਪੂਰਨ ਮੇਲਾ ਹਰਿ ਹਰਿ ਰਾਮ, ਹਰਿ ਸਾਚੇ ਆਪ ਕਰਾਇਆ। ਇਕ ਪਿਆਇਆ ਸਾਚਾ ਜਾਮ, ਨਾਮ ਪਿਆਲਾ ਹੱਥ ਉਠਾਇਆ। ਵਸਿਆ ਖੇੜਾ ਨਗਰ ਗਰਾਮ, ਜਿਸ ਘਰ ਬੈਠਾ ਆਸਣ ਲਾਇਆ। ਲਹਿਣਾ ਦੇਣਾ ਚੁਕਾਏ ਹੱਡ ਮਾਸ ਨਾੜੀ ਚਾਮ, ਘਰ ਘਰ ਵਿਚ ਤਖ਼ਤ ਸੁਹਾਇਆ। ਸ਼ਬਦ ਘੋੜੇ ਸਚ ਲਗਾਮ, ਸੋਲਾਂ ਕਲੀਆਂ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਮੇਲਾ ਸਾਚੇ ਘਰ, ਘਰ ਸਾਚੇ ਹੋਏ ਰੁਸ਼ਨਾਇਆ। ਪੂਰਨ ਮੇਲਾ ਕ੍ਰਿਸ਼ਨਾ ਕਾਹਨ, ਰੂਪ ਆਪ ਅਖਵਾਇੰਦਾ। ਸਾਚੀ ਗੋਪੀ ਕਰ ਪਰਵਾਨ, ਆਪਣੇ ਅੰਗ ਲਗਾਇੰਦਾ। ਅੱਠੇ ਪਹਿਰ ਵੇਖੇ ਮਾਰ ਧਿਆਨ, ਆਲਸ ਨਿੰਦਰਾ ਵਿਚ ਨਾ ਆਇੰਦਾ। ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਪੂਰਨ ਪੂਰਾ ਦੇਵੇ ਮਾਣ, ਦਰ ਘਰ ਸਾਚੇ ਮਾਣ ਆਪਣਾ ਆਪ ਰਖਾਇੰਦਾ। ਸ਼ਬਦ ਜਣਾਈ ਧੁਰ ਫ਼ਰਮਾਣ, ਲੋਕਮਾਤ ਡੰਕ ਵਜਾਇੰਦਾ। ਸਾਧ ਸੰਤ ਜੀਵ ਜੰਤ ਪੰਡਤ ਪਾਂਧੇ ਗ੍ਰੰਥੀ ਪੰਥੀ ਮੁੱਲਾਂ ਸ਼ੇਖ਼ ਮੁਸਾਇਕ ਕੋਈ ਨਾ ਸਕੇ ਪਛਾਣ, ਨੇਤਰ ਦਿਸ ਕਿਸੇ ਨਾ ਆਇੰਦਾ। ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਪਾ ਪਾ ਦੱਸਣ  ਕਖਾਣ, ਹੱਥ ਨਾ ਕੋਇ ਫੜਾਇੰਦਾ। ਉਚੀ ਕੂਕਣ ਵਡ ਵਿਦਵਾਨ, ਹਰਿ ਕਾ ਰੂਪ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਕਲਜੁਗ ਅੰਤਮ ਘੱਟਾ ਰਹੀ ਛਾਣ, ਨਾਮ ਅਨਮੁਲੜਾ ਸਾਚਾ ਲਾਲ ਹੱਥ ਕਿਸੇ ਨਾ ਆਇੰਦਾ। ਜਗਤ ਪ੍ਰੀਤੀ ਪੀਣ ਖਾਣ, ਆਤਮ ਤ੍ਰਿਪਤ ਨਾ ਕੋਇ ਕਰਾਇੰਦਾ। ਘਰ ਘਰ ਮਨਮਤ ਵੇਸਵਾ ਨਾਰ ਰਕਾਨ, ਕੂੜ ਕੁੜਿਆਰੀ ਸੇਜ ਹੰਢਾਇੰਦਾ। ਪੀਰ ਫਕੀਰਾਂ ਭੁੱਲਿਆ ਹਰਿ ਮਿਹਰਵਾਨ, ਜਗਤ ਪਨਾਹ ਨਾ ਕੋਇ ਸੁਣਾਇੰਦਾ। ਦੀਨ ਮਜ਼੍ਹਬ ਈਮਾਨ ਆਪਣਾ ਆਪ ਰਹੇ ਵਖਾਣ, ਸਾਚਾ ਕਲਮਾ ਅਮਾਮ ਨਾ ਕੋਇ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੂਰਨ ਪੂਰਨ ਮੇਲ ਮਿਲਾਇੰਦਾ। ਪੂਰਨ ਮੇਲਾ ਸੱਚੇ ਪਾਤਸ਼ਾਹ, ਹਰਿ ਸਤਿਗੁਰ ਆਪ ਮਿਲਾਇਆ। ਪਾਰਬ੍ਰਹਮ ਬਣਿਆ ਵਿਚ ਮਲਾਹ, ਸ਼ਬਦ ਵਿਚੋਲਾ ਵਿਚ ਰਲਾਇਆ। ਏਕਉਂਕਾਰਾ ਦੇਵੇ ਸਚ ਸਲਾਹ, ਨਾਮ ਸਤਿ ਵੱਡੀ ਵਡਿਆਇਆ। ਕਰਤਾ ਪੁਰਖ ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਆਪੇ ਕਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਪੂਰਨ ਪਾਇਆ ਹਰਿ ਹਰਿ ਮੀਤਾ, ਹਰੀ ਹਰਿ ਵਿਚ ਰੂਪ ਵਟਾਈਆ। ਏਕ ਵਸਿਆ ਧਾਮ ਅਨਡੀਠਾ, ਦਿਸ ਕਿਸੇ ਨਾ ਆਈਆ। ਆਦਿ ਜੁਗਾਦਿ ਪਤਿਤ ਪੁਨੀਤਾ, ਪਤਿਤ ਪਾਵਨ ਵਡ ਵਡਿਆਈਆ। ਕਿਸੇ ਹੱਥ ਨਾ ਆਏ ਗੁਰੂਦਵਾਰੇ ਮੰਦਰ ਮਸੀਤਾ, ਕਾਇਆ ਕਾਅਬਾ ਸਚ ਮਹਿਰਾਬਾ ਬੈਠਾ ਆਸਣ ਲਾਈਆ। ਅੰਮ੍ਰਿਤ ਮੁਖ ਚੁਆਏ ਕਵਲ ਨਾਭਾ, ਆਬੇ ਹਯਾਤ ਪਿਆਈਆ। ਸਤਿਗੁਰ ਪੂਰਨ ਹੱਥ ਵਡਿਆਈ ਨਾ ਕੋਈ ਪੁਨ ਨਾ ਸਵਾਬਾ, ਨਜ਼ਰ ਮਿਹਰ ਨਾਲ ਤਰਾਈਆ। ਨਾ ਕੋਈ ਦੇਵੇ ਦੋਜ਼ਖ਼ ਬਹਿਸ਼ਤ ਅਜ਼ਾਬਾ, ਅਜਰਾਈਲ ਜਬਰਾਈਲ ਅਸਰਾਫੀਲ ਮੇਕਾਈਲ ਨਾ ਕੋਈ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਦਿਤਾ ਆਪਣਾ ਵਰ, ਆਪਣੀ ਨਕ਼ਾਬ ਆਪਣਾ ਪੜਦਾ ਦੇਵੇ ਲਾਹੀਆ। ਆਪਣੀ ਨਕ਼ਾਬ ਪੜਦਾ ਖੋਲ੍ਹ, ਨੂਰੀ ਮੁਖ ਵਖਾਇਆ। ਆਪਣੀ ਸਦਾ ਆਪੇ ਬੋਲ, ਆਪਣਾ ਨਾਅਰਾ ਲਾਇਆ। ਆਪੇ ਨਿਉਂ ਨਿਉਂ ਸਜਦਾ ਕਰੇ ਅੰਦਰ ਬੈਠਾ ਕੋਲ, ਆਪ ਆਪਣਾ ਨਾਅਰਾ ਲਾਇਆ। ਆਪ ਵਜਾਏ ਸਚ ਮਰਦੰਗਾ ਏਕਾ ਢੋਲ, ਚੌਦਾਂ ਤਬਕਾਂ ਦਏ ਸੁਣਾਇਆ। ਆਪੇ ਨਬੀ ਰਸੂਲਾਂ ਆਪਣੇ ਕੰਡੇ ਰਿਹਾ ਤੋਲ, ਕਲਜੁਗ ਅੰਤਮ ਤੋਲਾ ਬਣ ਕੇ ਆਇਆ। ਜੂਠ ਝੂਠ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਕੱਢੇ ਪੋਲ, ਪੜਦਾ ਕੋਇ ਰਹਿਣ ਨਾ ਪਾਇਆ। ਪੂਰਨ ਵਡਿਆਈ ਕੀਤੀ ਪੰਜ ਤੱਤ ਕਰ ਮਖੌਲ, ਪੂਰਨ ਪੂਰੇ ਨਾਲ ਸਮਾਇਆ। ਪੂਰਨ ਪੂਰਾ ਕਰੇ ਕੋਲ, ਗੁਰ ਗੋਬਿੰਦ ਜੋ ਆਪ ਕਰਾਇਆ। ਅਕਾਲ ਪੁਰਖ ਨਿਰਗੁਣ ਜੋਤੀ ਰਿਹਾ ਮੌਲ, ਮੌਲਾ ਰੂਪ ਆਪ ਵਟਾਇਆ। ਆਪੇ ਕਾਹਨਾ ਕ੍ਰਿਸ਼ਨਾ ਸਾਂਵਲ ਸੌਲ, ਰਾਮ ਨਾਮ ਆਪ ਉਪਾਇਆ। ਆਪੇ ਜਾਨਣਹਾਰ ਪੰਡਤ ਪਾਂਧੇ ਰੌਲ, ਹਿਸਾਬ ਵਿਚ ਕਿਸੇ ਨਾ ਆਇਆ। ਨਾਨਕ ਗੋਬਿੰਦ ਤੇਰਾ ਲੇਖਾ ਮਿਟੇ ਨਾ ਰੱਤੀ ਚੌਲ, ਹਰਿ ਸਾਚਾ ਪੂਰਾ ਦਏ ਕਰਾਇਆ। ਸਤਿਗੁਰ ਪੂਰਾ ਪੂਰਨ ਅੰਦਰ ਰਿਹਾ ਬੋਲ, ਸ਼ਬਦ ਗੁਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪੇ ਦਿਸ ਨਾ ਆਇਆ।