੨੬ ਪੋਹ ੨੦੧੭ ਬਿਕਰਮੀ ਜੇਠੂਵਾਲ ਦਰਬਾਰ ਵਿਚ
ਆਦਿ ਪੁਰਖ ਅਗੰਮ ਅਥਾਹ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਨਿਰਵੈਰ ਪੁਰਖ ਅਕਾਲ ਨਾਉਂ ਧਰਾ, ਅਜੂਨੀ ਰਹਿਤ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਬੇਪਰਵਾਹ, ਹਰਿ ਪੁਰਖ ਨਿਰੰਜਣ ਰੂਪ ਵਟਾਈਆ। ਏਕੰਕਾਰਾ ਵੇਸ ਵਟਾ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਭੇਵ ਨਾ ਰਾ, ਅਬਿਨਾਸ਼ੀ ਕਰਤਾ ਧਾਰ ਚਲਾਈਆ। ਪਾਰਬ੍ਰਹਮ ਆਪ ਆਪਣਾ ਆਪ ਪ੍ਰਗਟਾ, ਅਲਖ ਅਲਖਣਾ ਖੇਲ ਖਿਲਾਈਆ। ਆਪਣੀ ਇਛਿਆ ਆਪ ਫੁਰਾ, ਆਪਣੀ ਬਣਤ ਆਪ ਬਣਾਈਆ। ਆਪਣਾ ਮੰਦਰ ਆਪ ਉਪਾ, ਸਚਖੰਡ ਦੁਆਰਾ ਨਾਉਂ ਧਰਾਈਆ। ਆਪਣੀ ਜੋਤ ਆਪ ਜਗਾ, ਨਿਰਗੁਣ ਨਿਰਾਕਾਰ ਕਰੇ ਰੁਸ਼ਨਾਈਆ। ਆਪਣਾ ਖੇਲ ਆਪ ਖਿਲਾ, ਵੇਖਣਹਾਰ ਆਪ ਹੋ ਜਾਈਆ। ਆਪਣਾ ਹੁਕਮ ਆਪ ਵਰਤਾ, ਆਪੇ ਉਚੀ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪਣਾ ਨਾਉਂ ਰਖਾਈਆ। ਆਦਿ ਪੁਰਖ ਹਰਿ ਖੇਲ ਅਪਾਰਾ, ਇਕ ਇਕੱਲਾ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ। ਏਕੰਕਾਰਾ ਬਣ ਭਤਾਰਾ, ਆਦਿ ਨਿਰੰਜਣ ਜੋਤ ਪਰਨਾਇੰਦਾ। ਅਬਿਨਾਸ਼ੀ ਕਰਤਾ ਸਚ ਦੁਆਰਾ, ਸ੍ਰੀ ਭਗਵਾਨ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰਾ, ਸਚਖੰਡ ਦੁਆਰੇ ਆਸਣ ਲਾਇੰਦਾ। ਸਚ ਸਿੰਘਾਸਣ ਖੇਲ ਅਪਾਰਾ, ਨਿਰਾਕਾਰਾ ਆਪ ਕਰਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਆਪਣੀ ਕਰਨੀ ਕਰੇ ਕਾਰਾ, ਕਰਤਾ ਪੁਰਖ ਖੇਲ ਖਿਲਾਇੰਦਾ। ਘਾੜਨ ਘੜੇ ਅਗੰਮ ਅਪਾਰਾ, ਦੂਸਰ ਸੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਬੰਧਾਇੰਦਾ। ਸਾਚੀ ਧਾਰ ਹਰਿ ਨਿਰੰਕਾਰ, ਆਦਿ ਪੁਰਖ ਆਪ ਬੰਧਾਈਆ। ਆਪਣੀ ਇਛਿਆ ਕਰ ਵਰਤਾਰ, ਆਪੇ ਵੇਖੇ ਸੱਚਾ ਸ਼ਹਿਨਸ਼ਾਹੀਆ। ਆਪਣੇ ਮੰਦਰ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਆਪਣੇ ਤਖ਼ਤ ਬੈਠ ਸੱਚੀ ਸਰਕਾਰ, ਰਾਜ ਰਾਜਾਨ ਆਪ ਅਖਵਾਈਆ। ਆਪਣਾ ਹੁਕਮ ਵਰਤੇ ਵਡ ਮਿਹਰਵਾਨ, ਇਕ ਇਕੱਲਾ ਏਕਾ ਮਾਰਗ ਆਪ ਲਗਾਈਆ। ਸਚ ਮਹੱਲਾ ਖੋਲ੍ਹ ਕਿਵਾੜ, ਸਚਖੰਡ ਦੁਆਰੇ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਆਦਿ ਪੁਰਖ ਹਰਿ ਰਚਨਾ ਰਚ, ਆਪਣੀ ਖੇਲ ਆਪ ਖਿਲਾਇੰਦਾ। ਆਪਣਾ ਰੂਪ ਧਰਿਆ ਸੱਚ, ਦੂਸਰ ਰੂਪ ਨਾ ਕੋਇ ਵਖਾਇੰਦਾ। ਆਪਣੇ ਮੰਦਰ ਆਪੇ ਵਸ, ਆਪਣਾ ਸੰਗ ਆਪ ਨਿਭਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਬਿਨਾਸ਼ਾ ਆਪਣਾ ਵੇਖੇ ਆਪ ਤਮਾਸ਼ਾ, ਵੇਖਣਹਾਰ ਦਿਸ ਨਾ ਆਇੰਦਾ। ਆਦਿ ਪੁਰਖ ਹਰਿ ਬੇਅੰਤ, ਮਹਿਮਾ ਅਕਥ ਕਥੀ ਨਾ ਜਾਈਆ। ਸੋ ਪੁਰਖ ਨਿਰੰਜਣ ਖੇਲੇ ਖੇਲ ਨਾਰੀ ਕੰਤ, ਹਰਿ ਪੁਰਖ ਨਿਰੰਜਣ ਸੇਜ ਸੁਹਾਈਆ। ਏਕੰਕਾਰਾ ਮੰਗੇ ਮੰਗਤ, ਆਦਿ ਨਿਰੰਜਣ ਝੋਲੀ ਡਾਹੀਆ। ਅਬਿਨਾਸ਼ੀ ਕਰਤਾ ਆਪ ਲਗਾਏ ਆਪਣੇ ਅੰਗਤ, ਸ੍ਰੀ ਭਗਵਾਨ ਮੇਲਾ ਸਹਿਜ ਸੁਭਾਈਆ। ਪਾਰਬ੍ਰਹਮ ਆਪੇ ਜਾਣੇ ਆਪਣੀ ਮੰਨਤ, ਦੂਸਰ ਇਸ਼ਟ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਵਤਾਰਾ, ਕਰੇ ਖੇਲ ਅਗੰਮ ਅਪਾਰਾ, ਜੋਤੀ ਨੂਰ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਆਦਿ ਪੁਰਖ ਪ੍ਰਭ ਹੋ ਤਿਆਰ, ਆਪਣੀ ਕਲ ਆਪ ਵਰਤਾਇੰਦਾ। ਸਚਖੰਡ ਦੁਆਰਾ ਖੋਲ੍ਹ ਕਿਵਾੜ, ਆਪਣੀ ਇਛਿਆ ਇਛਿਆ ਵਿਚ ਸਮਾਇੰਦਾ। ਸਾਚੇ ਤਖ਼ਤ ਬੈਠ ਹਰਿ ਨਿਰੰਕਾਰ, ਨਿਰਗੁਣ ਆਪਣਾ ਰੂਪ ਆਪ ਵਖਾਇੰਦਾ। ਆਪੇ ਹੋਏ ਵੇਖਣਹਾਰ, ਨੇਤਰ ਲੋਚਣ ਨੈਣ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਦਰ ਘਰ ਸਾਚੇ ਸੋਭਾ ਪਾਇੰਦਾ। ਦਰ ਘਰ ਸਚ ਸੁਹਾਇਆ, ਕਰ ਕਿਰਪਾ ਗੁਣ ਨਿਧਾਨ। ਨਿਰਗੁਣ ਆਪਣਾ ਆਸਣ ਲਾਇਆ, ਰੂਪ ਰੰਗ ਰੇਖ ਨਾ ਕੋਇ ਨਿਸ਼ਾਨ। ਜੋਤੀ ਜੋਤ ਜੋਤ ਡਗਮਗਾਇਆ, ਆਪੇ ਜਾਣੇ ਆਪਣੀ ਜਾਣ ਪਛਾਣ। ਸਾਚੇ ਤਖ਼ਤ ਆਪ ਸੁਹਾਇਆ, ਦੇਵਣਹਾਰਾ ਧੁਰ ਫ਼ਰਮਾਨ। ਆਪਣਾ ਰਾਗ ਆਪ ਅਲਾਇਆ, ਆਪੇ ਬੋਲ ਸਚ ਧੁਨਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪੇ ਰਿਹਾ ਸੁਣਾਇਆ। ਸਾਚਾ ਹੁਕਮ ਧੁਰ ਫ਼ਰਮਾਨਾ, ਤਖ਼ਤ ਨਿਵਾਸੀ ਆਪ ਸੁਣਾਇੰਦਾ। ਆਪੇ ਜਾਣੇ ਆਪਣਾ ਭਾਣਾ, ਆਪਣੇ ਭਾਣੇ ਸਦ ਸਮਾਇੰਦਾ। ਆਪਣਾ ਖੇਲ ਕਰੇ ਮਹਾਨਾ, ਖੇਲਣਹਾਰਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਵੇਸ ਆਪ ਵਟਾਇੰਦਾ। ਵੇਸ ਅਵੱਲੜਾ ਏਕੰਕਾਰਾ, ਆਪਣਾ ਆਪ ਧਰਾਈਆ। ਆਪਣੀ ਬੰਨ੍ਹੇ ਆਪੇ ਧਾਰਾ, ਸਚਖੰਡ ਵੱਜੇ ਵਧਾਈਆ। ਕਰੇ ਖੇਲ ਅਪਰ ਅਪਾਰਾ, ਖੇਲਣਹਾਰਾ ਬੇਪਰਵਾਹੀਆ। ਰੂਪ ਅਨੂਪ ਸੱਚੀ ਸਰਕਾਰਾ, ਆਪਣਾ ਆਪ ਆਪ ਪ੍ਰਗਟਾਈਆ। ਆਪਣਾ ਚਰਨ ਵਖਾਏ ਥਿਰ ਘਰ ਦੁਆਰਾ, ਘਰ ਘਰ ਵਿਚ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਅੰਦਰ ਆਪੇ ਵੜ, ਆਪਣਾ ਰੂਪ ਆਪ ਪ੍ਰਗਟਾਈਆ। ਥਿਰ ਘਰ ਅੰਦਰ ਹਰਿ ਹਰਿ ਵੜਿਆ, ਲੇਖਾ ਲੇਖ ਨਾ ਕੋਇ ਜਣਾਇੰਦਾ। ਆਪਣੀ ਸੇਜਾ ਆਪੇ ਚੜ੍ਹਿਆ, ਨਾਰੀ ਕੰਤ ਰੂਪ ਵਟਾਇੰਦਾ। ਆਪਣਾ ਘਾੜਣ ਆਪੇ ਘੜਿਆ, ਘਾੜਣਹਾਰ ਨਾ ਕੋਇ ਅਖਵਾਇੰਦਾ। ਆਪਣੀ ਕਰਨੀ ਆਪੇ ਕਰਿਆ, ਕਰਨੀ ਕਿਰਤ ਆਪ ਕਮਾਇੰਦਾ। ਆਪਣੇ ਅੰਦਰ ਆਪਾ ਧਰਿਆ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਆਪੇ ਵੜ, ਆਪਣਾ ਰੂਪ ਆਪ ਪ੍ਰਗਟਾਇੰਦਾ। ਥਿਰ ਘਰ ਹਰਿ ਹਰਿ ਆਦਿਨ ਅੰਤਾ, ਨਿਰਗੁਣ ਆਪਣੀ ਧਾਰ ਆਪ ਚਲਾਇੰਦਾ। ਖੇਲੇ ਖੇਲ ਅਬਿਨਾਸ਼ੀ ਕਰਤਾ, ਅਬਿਨਾਸ਼ੀ ਕਰਤਾ ਵੇਖ ਵਖਾਇੰਦਾ। ਆਪਣੀ ਕਰੇ ਪੂਰੀ ਆਸਾ, ਵਸਤ ਅਮੋਲਕ ਝੋਲੀ ਪਾਇੰਦਾ। ਆਪੇ ਹੋਏ ਦਾਸੀ ਦਾਸਾ, ਦਾਈ ਦਾਇਆ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਮੇਲ ਮਿਲਾਇੰਦਾ। ਥਿਰ ਘਰ ਸਾਚਾ ਹਰਿ ਸੁਹਾਇਆ, ਸੁਹਾਵਣਹਾਰ ਇਕ ਅਖਵਾਇੰਦਾ। ਸਰਗੁਣ ਅੰਦਰ ਨਿਰਗੁਣ ਆਪ ਟਿਕਾਇਆ, ਨਿਰਗੁਣ ਮਾਤ ਪਿਤ ਬਣ ਜਾਇੰਦਾ। ਨਿਰਗੁਣ ਦਾਈ ਦਾਇਆ ਨਾਉਂ ਧਰਾਇਆ, ਨਿਰਗੁਣ ਵੇਲਾ ਵਕ਼ਤ ਨਾ ਕੋਇ ਜਣਾਇੰਦਾ। ਨਿਰਗੁਣ ਅੰਦਰ ਨਿਰਗੁਣ ਬਾਹਰ, ਨਿਰਗੁਣ ਗੁਪਤ ਨਿਰਗੁਣ ਜ਼ਾਹਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰੇ ਆਪੇ ਖੜ, ਆਪਣਾ ਚਰਨ ਆਪ ਟਿਕਾਇੰਦਾ। ਸਾਚਾ ਚਰਨ ਸਚਖੰਡ, ਹਰਿ ਸਾਚਾ ਆਪ ਉਠਾਇੰਦਾ। ਥਿਰ ਘਰ ਵੰਡੇ ਤੇਰੀ ਵੰਡ, ਵੰਡਣਹਾਰਾ ਆਪ ਅਖਵਾਇੰਦਾ। ਆਪੇ ਜਾਣੇ ਆਪਣਾ ਪਰਮਾਨੰਦ, ਅਨੰਦ ਅਨੰਦ ਆਪਣਾ ਮੰਗਲ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਬਹਿ ਆਪਣਾ ਖੇਲ ਆਪ ਖਿਲਾਇੰਦਾ। ਹਰਿ ਸਾਚਾ ਖੇਲ ਖਿਲਾਇਆ, ਥਿਰ ਘਰ ਖੋਲ੍ਹ ਕਿਵਾੜ। ਨਾਰੀ ਕੰਤ ਆਪ ਅਖਵਾਇਆ, ਪੁਰਖ ਅਬਿਨਾਸ਼ੀ ਬੇਐਬ ਪਰਵਰਦਿਗਾਰ। ਸਾਚੀ ਸੇਜ ਆਪ ਸੁਹਾਇਆ, ਮੇਲ ਮਿਲਾਵਾ ਅਪਰ ਅਪਾਰ। ਜਨਣੀ ਜਨ ਆਪ ਬਣ ਜਾਇਆ, ਦਾਈ ਦਾਇਆ ਬਣ ਆਪ ਨਿਰੰਕਾਰ। ਸ਼ਬਦ ਦੁਲਾਰਾ ਏਕਾ ਜਾਇਆ, ਨਾਉਂ ਰਖਾਇਆ ਨਾਉਂ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਮਾਤ ਪਿਤਾ ਆਪੇ ਬਣ, ਆਪਣੀ ਦਇਆ ਕਮਾਇੰਦਾ। ਆਪੇ ਹੋਏ ਜਨਨੀ ਜਨ, ਜਨ ਜਨਨੀ ਵੇਖ ਵਖਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਘਾੜਣ ਘੜ, ਘੜਣਹਾਰ ਆਪ ਹੋ ਜਾਇੰਦਾ। ਸਾਚਾ ਘਾੜਨ ਥਿਰ ਦੁਆਰੇ, ਹਰਿ ਸਾਚਾ ਸਚ ਘੜਾਇੰਦਾ। ਏਕਾ ਜਣਿਆ ਸੁਤ ਦੁਲਾਰੇ, ਪੂਤ ਸਪੂਤਾ ਨਾਉਂ ਰਖਾਇੰਦਾ। ਰੂਪ ਰੰਗ ਰੇਖ ਨਾ ਕੋਇ ਵਿਚਾਰੇ, ਜ਼ਾਤ ਪਾਤ ਨਾ ਕੋਇ ਬਣਾਇੰਦਾ। ਸ਼ਬਦ ਅਗੰਮੀ ਏਕਾ ਨਾਉਂ ਵਿਚਾਰੇ, ਦੂਸਰ ਧਾਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਏਕਾ ਹਰਿ, ਸੁਤ ਦੁਲਾਰਾ ਆਪੇ ਫੜ, ਆਪ ਆਪਣਾ ਮੇਲ ਮਿਲਾਇੰਦਾ। ਸੁਤ ਦੁਲਾਰ ਸ਼ਬਦ ਅਪਾਰ, ਥਿਰ ਘਰ ਦੁਆਰ ਸੁਹਾਈਆ। ਕਰੇ ਖੇਲ ਆਪ ਨਿਰੰਕਾਰ, ਨਿਰਵੈਰ ਨਾਉਂ ਧਰਾਈਆ। ਸੋ ਪੁਰਖ ਨਿਰੰਜਣ ਹੋ ਉਜਿਆਰ, ਹਰਿ ਪੁਰਖ ਨਿਰੰਜਣ ਦਏ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਦਏ ਸਮਝਾਈਆ। ਨਿਰਗੁਣ ਮਾਤ ਪਿਤ ਸੁਤ ਜਾਇਆ, ਸ਼ਬਦ ਸ਼ਬਦੀ ਕਰ ਪਿਆਰ। ਨਿਰਗੁਣ ਜਨਨੀ ਗੋਦ ਬਹਾਇਆ, ਨਿਰਗੁਣ ਵੇਖੇ ਵਿਗਸੇ ਕਰੇ ਵੀਚਾਰ। ਨਿਰਗੁਣ ਆਪਣਾ ਧੀਰ ਧਰਵਾਸ ਧਰਾਇਆ, ਨਿਰਗੁਣ ਨਿਰਗੁਣ ਕਰੇ ਸਚ ਵਿਹਾਰ। ਨਿਰਗੁਣ ਆਪ ਬਣਾਇਆ, ਆਪ ਆਪਾ ਉਤੋਂ ਵਾਰ। ਨਿਰਗੁਣ ਜਗਤ ਜਗਦੀਸ਼ ਅਖਵਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਸੁਤ ਦੁਲਾਰ ਬਾਲਕ ਅਣਮੁਲਾ, ਪੁਰਖ ਅਬਿਨਾਸ਼ੀ ਆਪ ਉਠਾਇੰਦਾ। ਭਾਗ ਲਗਾਏ ਆਪਣੀ ਕੁਲਾ, ਕੁਲ ਕੁਲਵੰਤਾ ਨਾਉਂ ਧਰਾਇੰਦਾ। ਸਾਚੇ ਤੋਲ ਏਕਾ ਤੁਲਾ, ਤੋਲਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਕਰ ਪਿਆਰ, ਥਿਰ ਘਰ ਸਾਚੇ ਦਏ ਵਾੜ, ਸਚਖੰਡ ਆਪਣਾ ਆਸਣ ਲਾਇੰਦਾ। ਸਚਖੰਡ ਆਸਣ ਹਰਿ ਨਿਰੰਕਾਰ, ਅਚਰਜ ਖੇਲ ਖਿਲਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜ, ਹਰਿ ਸ਼ਬਦ ਦਏ ਵਡਿਆਈਆ। ਸੇਵਾ ਲਾਏ ਸੁਤ ਦੁਲਾਰ, ਹੁਕਮੀ ਹੁਕਮ ਜਣਾਈਆ। ਅਲਖ ਅਗੋਚਰ ਅਗੰਮ ਅਥਾਹ ਆਪੇ ਜਾਣੇ ਆਪਣੀ ਕਾਰ, ਕਰਨੀ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਮੰਗੇ ਵਰ, ਦੋਏ ਜੋੜ ਸੀਸ ਝੁਕਾਈਆ। ਸ਼ਬਦ ਸੁਤ ਹੋ ਤਿਆਰ, ਏਕਾ ਏਕ ਲਏ ਅੰਗੜਾਈਆ । ਮਾਤ ਪਿਤਾ ਵੇਖੇ ਹਰਿ ਨਿਰੰਕਾਰ, ਦੂਸਰ ਅਵਰ ਨਾ ਕੋਇ ਦਿਸਾਈਆ। ਦੋਏ ਜੋੜ ਕਰੇ ਨਿਮਸਕਾਰ, ਨਿਉਂ ਨਿਉਂ ਜਗਦੀਸ਼ ਸੀਸ ਝੁਕਾਈਆ। ਹਉਂ ਬਾਲਕ ਸੇਵਾ ਸੇਵਾਦਾਰ, ਸਾਚੀ ਸੇਵ ਕਮਾਈਆ। ਤੂੰ ਬਖ਼ਸ਼ਣਹਾਰਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸਿਕਦਾਰ, ਰਾਜ ਰਾਜਾਨ ਆਪ ਅਖਵਾਈਆ। ਹਉਂ ਦਰ ਦਰਵੇਸ਼ ਬਣ ਮੰਗਾਂ ਦਰ ਦੁਆਰ, ਭਿਖਕ ਭਿਛਿਆ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੂੰ ਮਾਤ ਤੂੰ ਪਿਤਾ ਤੂੰ ਹੀ ਸੱਚੀ ਮਾਈਆ। ਪੁਰਖ ਅਕਾਲ ਦਇਆ ਕਮਾਇੰਦਾ, ਸੁਤ ਦੁਲਾਰਾ ਗੋਦ ਬਹਾ। ਸੋ ਪੁਰਖ ਨਿਰੰਜਣ ਵੇਖ ਵਖਾਇੰਦਾ, ਆਪ ਆਪਣਾ ਪਰਦਾ ਲਾਹ। ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ, ਮੇਲ ਮਿਲਾਵਾ ਸਹਿਜ ਸੁਭਾ। ਏਕੰਕਾਰਾ ਅੰਗ ਸਮਾਇੰਦਾ, ਅੰਗੀਕਾਰ ਆਪ ਅਖਵਾ। ਆਦਿ ਨਿਰੰਜਣ ਨੂਰ ਧਰਾਇੰਦਾ, ਜੋਤੀ ਰੂਪ ਕਰ ਰੁਸ਼ਨਾ। ਸ੍ਰੀ ਭਗਵਾਨ ਸੰਗ ਨਿਭਾਇੰਦਾ, ਸਗਲਾ ਸੰਗ ਆਪ ਰਖਾ। ਅਬਿਨਾਸ਼ੀ ਕਰਤਾ ਸਿਰ ਹੱਥ ਟਿਕਾਇੰਦਾ, ਸ਼ਹਿਨਸ਼ਾਹ ਸੱਚਾ ਪਾਤਸ਼ਾਹ। ਪਾਰਬ੍ਰਹਮ ਆਪਣੇ ਮਾਰਗ ਆਪੇ ਲਾਇੰਦਾ, ਆਪੇ ਦੇਵੇ ਸਤਿ ਸਲਾਹ। ਤੇਰਾ ਨਾਉਂ ਆਪਣੇ ਵਿਚ ਟਿਕਾਇੰਦਾ, ਆਪ ਆਪਾ ਵਿਚ ਸਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਦਿ ਜੁਗਾਦਿ ਹੋਏ ਸਹਾ। ਸਾਚਾ ਵਰ ਹਰਿ ਕਰਤਾਰ, ਸ਼ਬਦ ਸੁਤ ਦਏ ਜਣਾਈਆ। ਆਦਿ ਜੁਗਾਦਿ ਤੇਰਾ ਰਹੇ ਪਿਆਰ, ਤੁਟ ਨਾ ਜਾਏ ਰਾਈਆ। ਸਿਰ ਹੱਥ ਰੱਖੇ ਸਮਰਥ ਕਰਤਾਰ, ਮਹਿਮਾ ਅਕਥ ਕਥੀ ਨਾ ਜਾਈਆ। ਮੇਰੀ ਵਥ ਤੇਰੀ ਧਾਰ, ਤੇਰੀ ਧਾਰ ਸਰਬ ਸਮਾਈਆ। ਸਗਲ ਵਸੂਰੇ ਜਾਇਣ ਲਥ, ਪਿਤਾ ਪੂਤ ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਅਭੁੱਲ ਭੁਲ ਕਦੇ ਨਾ ਜਾਈਆ। ਸ਼ਬਦ ਸੁਤ ਉਪਾਇਆ, ਘਰ ਘਰ ਵਿਚ ਖ਼ੁਸ਼ੀ ਮਨਾਇੰਦਾ। ਥਿਰ ਘਰ ਸਾਚੇ ਕਰ ਰੁਸ਼ਨਾਇਆ, ਆਪਣਾ ਨੂਰ ਨੂਰ ਚਮਕਾਇੰਦਾ। ਸਚਖੰਡ ਦੁਆਰਾ ਰਾਹ ਤਕਾਇਆ, ਨੇਤਰ ਨੈਣ ਉਠਾਇੰਦਾ। ਦੋਏ ਜੋੜ ਸੀਸ ਝੁਕਾਇਆ, ਸਚ ਸਿੰਘਾਸਣ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਆਸਣ ਲਾਇਆ, ਸੀਸ ਤਾਜ ਇਕ ਟਿਕਾਇੰਦਾ। ਪੰਚਮ ਪੰਚਮ ਮੁਖ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਆਪ ਆਪਣਾ ਖੇਲ ਖਿਲਾਵਣਹਾਰਾ, ਸੀਸ ਤਾਜ ਇਕ ਦਰਸਾਈਆ। ਪੰਚਮ ਮੁਖ ਹੋ ਉਜਿਆਰਾ, ਨਿਰਗੁਣ ਨਿਰਗੁਣ ਨਿਰਗੁਣ ਰੂਪ ਵਟਾਈਆ। ਨਿਰਗੁਣ ਸੁਤ ਸ਼ਬਦ ਦੁਲਾਰਾ, ਨਿਰਗੁਣ ਪਿਤਾ ਨਿਰਗੁਣ ਮਾਈਆ। ਨਿਰਗੁਣ ਮੰਦਰ ਘਰ ਦਰਬਾਰਾ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਆਪੇ ਖੋਲ੍ਹ ਕਿਵਾੜਾ, ਨਿਰਗੁਣ ਬੈਠਾ ਮੁਖ ਛੁਪਾਈਆ। ਨਿਰਗੁਣ ਸਾਚਾ ਤਾਜ ਰੱਖ ਸੀਸ, ਨਿਰੰਕਾਰ ਨਿਰਵੈਰ ਆਪਣੀ ਖੇਲ ਖਿਲਾਈਆ। ਪੰਚਮ ਮੁਖ ਦਏ ਸਹਾਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਈਆ। ਪਹਿਲਾ ਮੁਖ ਦਏ ਸਹਾਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਰੂਪ ਕਰ ਕਰਤਾਰ, ਸ਼ਬਦ ਸੁਤ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਲੇਖਾ ਹਰਿ ਸਮਝਾਇੰਦਾ, ਸੁਤ ਦੁਲਾਰੇ ਪਕੜ ਉਠਾ। ਪੰਚਮ ਮੁਖ ਆਪ ਖੁਲ੍ਹਾਇੰਦਾ, ਅਗੰਮ ਅਗੰਮੜਾ ਬੇਪਰਵਾਹ। ਆਪਣਾ ਰੂਪ ਆਪ ਦਰਸਾਇੰਦਾ, ਜੋਤੀ ਜੋਤ ਜੋਤ ਰੁਸ਼ਨਾ। ਆਪਣਾ ਹੁਕਮ ਆਪ ਸੁਣਾਇੰਦਾ, ਨਾਦ ਅਨਾਦੀ ਨਾਦ ਵਜਾ। ਦੂਜਾ ਮੁਖ ਤੇਰੀ ਕੁੱਖ ਪਾਇੰਦਾ, ਸੁਤ ਦੁਲਾਰੇ ਸੱਚਾ ਸ਼ਹਿਨਸ਼ਾਹ। ਆਦਿ ਜੁਗਾਦੀ ਵੇਖ ਵਖਾਇੰਦਾ, ਮੁਖ ਉਜਲ ਆਪ ਕਰਾ। ਲੁਕ ਲੁਕ ਆਪਣਾ ਵਕ਼ਤ ਲੰਘਾਇੰਦਾ, ਤੇਰਾ ਨਾਉਂ ਕਰੇ ਰੁਸ਼ਨਾ। ਤੇਰਾ ਪਲੰਘ ਰੰਗੀਲਾ ਇਕ ਵਿਛਾਇੰਦਾ, ਹਰਿ ਥਿਰ ਘਰ ਸਾਚੇ ਦਏ ਡਾਹ। ਪਾਵਾ ਚੂਲ ਨਾ ਕੋਇ ਬਣਾਇੰਦਾ, ਬਾਢੀ ਬਣਿਆ ਬੇਪਰਵਾਹ। ਸਚ ਪ੍ਰੇਮ ਨਾਲ ਉਣਾਇੰਦਾ, ਸੇਵਾ ਕਰੇ ਸੱਚਾ ਸ਼ਾਹ। ਆਦਿ ਜੁਗਾਦਿ ਵਿਛੜ ਨਾ ਜਾਇੰਦਾ, ਮੇਲ ਵਿਛੋੜਾ ਕੋਈ ਜਾਣੇ ਨਾ। ਏਕਾ ਆਪਣੇ ਰੰਗ ਰੰਗਾਇੰਦਾ, ਆਪਣੇ ਅੰਗਣ ਲਏ ਬਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਦਏ ਸਮਝਾ। ਸ਼ਬਦ ਸੁਤ ਹਰਿ ਸਮਝਾਇਆ, ਕਰ ਕਿਰਪਾ ਗੁਣ ਨਿਧਾਨ। ਸੁਤ ਦੁਲਾਰੇ ਤੇਰੀ ਸਾਚੀ ਸੇਵਾ ਲਾਇਆ, ਪੰਚਮ ਮੁਖ ਇਕ ਨਿਸ਼ਾਨ। ਚੌਥਾ ਤੇਰਾ ਘਰ ਵਸਾਇਆ, ਬੈਠਾ ਰਹੇ ਦਰ ਦਰਬਾਨ। ਤੇਰਾ ਮੰਦਰ ਦਏ ਸੁਹਾਇਆ, ਹਰਿ ਹੋਏ ਨਿਗਹਬਾਨ। ਆਪੇ ਵੇਖੇ ਆਪੇ ਜਾਣੇ ਆਪਣਾ ਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਦਏ ਝੋਲੀ ਪਾ। ਸਾਚੀ ਵਸਤ ਹਰਿ ਝੋਲੀ ਪਾਇੰਦਾ, ਆਪਣੀ ਇਛਿਆ ਭਰ ਭੰਡਾਰ। ਪਹਿਲਾ ਆਪਣਾ ਮੁਖ ਸਾਲਾਹਿੰਦਾ, ਦੂਜਾ ਸ਼ਬਦ ਕਰ ਤਿਆਰ। ਤੀਜੇ ਆਪਣਾ ਰੰਗ ਰੰਗਾਇੰਦਾ, ਆਪਣੀ ਕਿਰਪਾ ਕਰੇ ਕਰਤਾਰ। ਰੂਪ ਅਨੂਪ ਆਪ ਧਰਾਇੰਦਾ, ਸ਼ਬਦੀ ਸ਼ਬਦ ਕਰ ਪਸਾਰ, ਸਚਖੰਡ ਦੁਆਰਾ ਆਪਣਾ ਆਪ ਸੁਹਾਇੰਦਾ, ਸਾਚੇ ਤਖ਼ਤ ਬੈਠ ਸੱਚੀ ਸਰਕਾਰ। ਥਿਰ ਘਰ ਆਪੇ ਡਗਮਗਾਇੰਦਾ, ਨੂਰ ਨੁਰਾਨਾ ਏਕਾ ਧਾਰ। ਧਾਰ ਧਾਰ ਵਿਚ ਚਲਾਇੰਦਾ, ਧਰਨੀ ਧਰ ਕਰੇ ਪਿਆਰ। ਰਕਤ ਬੂੰਦ ਨਾ ਕੋਇ ਵਖਾਇੰਦਾ, ਨਾਰੀ ਕੰਤ ਨਾ ਕੋਇ ਸ਼ਿੰਗਾਰ। ਆਪਣੀ ਸੇਜ ਆਪ ਵਿਛਾਇੰਦਾ, ਪੀਆ ਪ੍ਰੀਤਮ ਮੀਤ ਮੁਰਾਰ। ਆਪਣਾ ਆਪ ਆਪੇ ਬਾਹਰ ਕਢਾਇੰਦਾ, ਆਪੇ ਵੇਖੇ ਵੇਖਣਹਾਰ। ਨੂਰ ਨੂਰ ਵਿਚੋਂ ਪ੍ਰਗਟਾਇੰਦਾ, ਨੂਰ ਨੁਰਾਨਾ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੀਜਾ ਮੁਖ ਆਪ ਪ੍ਰਗਟਾਈਆ। ਤੀਜਾ ਮੁਖ ਖੇਲ ਕਰਤਾਰ, ਹਰਿ ਸਾਚਾ ਆਪ ਕਰਾਈਆ। ਆਪੇ ਜਾਣੇ ਆਪਣੀ ਕਾਰ, ਸ਼ਬਦੀ ਸ਼ਬਦ ਸਾਰ ਰੂਪ ਵਟਾਈਆ। ਸਾਰ ਸ਼ਬਦ ਖੇਲ ਅਪਾਰ, ਬਿਨ ਹਰਿ ਅਵਰ ਨਾ ਕੋਇ ਜਣਾਈਆ। ਸਾਰ ਸ਼ਬਦ ਕਰੇ ਪਿਆਰ, ਪਿਆਰ ਸ਼ਬਦ ਵਿਚ ਟਿਕਾਈਆ। ਬਣੇ ਵਿਚੋਲਾ ਗਿਰਵਰ ਗਿਰਧਾਰ, ਗਹਿਰ ਗੰਭੀਰ ਵਡੀ ਵਡਿਆਈਆ। ਸਾਰ ਸ਼ਬਦ ਵਿਚੋਂ ਵਿਸ਼ਨੂੰ ਕਢੇ ਬਾਹਰ, ਦਾਈ ਦਾਇਆ ਇਕ ਅਖਵਾਈਆ। ਤੀਜਾ ਮੁਖ ਖੋਲ੍ਹ ਕਿਵਾੜ, ਮੁਖ ਮੁਖ ਮੁਖ ਸਾਲਾਹੀਆ। ਆਪਣੀ ਕਰਨੀ ਕਰ ਅਪਰ ਅਪਾਰ, ਹਰਿ ਹਰਿ ਕਰੇ ਖੇਲ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਕਲ ਕਲਾ ਨਾਉਂ ਧਰਾਈਆ। ਅਕਲ ਕਲਾ ਹਰਿ ਨਾਉਂ ਰੱਖ, ਆਪਣੀ ਧਾਰ ਹਰਿ ਸਾਚਾ ਆਪ ਚਲਾਇੰਦਾ। ਸ਼ਬਦ ਸੁਤ ਕਰ ਕਰ ਵੱਖ, ਜੋਤ ਸ਼ਬਦ ਵਿਚ ਸਮਾਇੰਦਾ। ਵਿਸ਼ਵ ਰੂਪ ਆਪੇ ਦੱਸ, ਨਿਰਗੁਣ ਆਪਣਾ ਨਾਉਂ ਆਪ ਪ੍ਰਗਟਾਇੰਦਾ। ਵਿਸ਼ਨੂੰ ਅੰਦਰ ਆਪੇ ਵਸ, ਆਪ ਆਪਣੀ ਖੇਲ ਖਿਲਾਇੰਦਾ। ਆਪੇ ਦੇਵੇ ਆਪਣਾ ਰਸ, ਰਸ ਰਸੀਆ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਵਸੇ ਏਕਾ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਏਕਾ ਘਰ ਇਕ ਦਰਬਾਰ, ਦਰ ਦੁਆਰ ਇਕ ਸੁਹਾਈਆ। ਏਕਾ ਨੂਰ ਇਕ ਉਜਿਆਰ, ਨੂਰ ਨੁਰਾਨਾ ਏਕਾ ਡਗਮਗਾਈਆ। ਸ਼ਬਦ ਸੁਤ ਇਕ ਦੁਲਾਰ, ਏਕਾ ਪਿਤਾ ਏਕਾ ਮਾਈਆ। ਏਕਾ ਵਸਤ ਇਕ ਭੰਡਾਰ, ਏਕਾ ਰਿਹਾ ਵਰਤਾਈਆ। ਏਕਾ ਵਿਸ਼ਨੂੰ ਇਕ ਆਕਾਰ, ਨਿਰਾਕਾਰ ਆਪ ਕਰਾਈਆ। ਏਕਾ ਰਸ ਅੰਮ੍ਰਿਤ ਧਾਰ, ਅਮਰ ਅਮਰ ਆਪ ਬਰਸਾਈਆ। ਏਕਾ ਕਵਲ ਇਕ ਗੁਲਜ਼ਾਰ, ਏਕਾ ਏਕ ਰਿਹਾ ਮਹਿਕਾਈਆ। ਏਕਾ ਨਾਭੀ ਭਰੇ ਭੰਡਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਰਚਨਾ ਆਪ ਰਚਾਈਆ। ਏਕਾ ਕਵਲ ਏਕਾ ਫੁੱਲ, ਏਕਾ ਆਪੇ ਵੇਖ ਵਖਾਇੰਦਾ। ਏਕ ਕਰਤਾ ਏਕਾ ਪਾਏ ਮੁਲ, ਏਕਾ ਕ਼ੀਮਤ ਹਰਿ ਚੁਕਾਇੰਦਾ। ਏਕਾ ਧਾਰਨ ਏਕਾ ਬੋਲ, ਏਕਾ ਬੋਲ ਸੁਣਾਇੰਦਾ। ਏਕਾ ਬੈਠਾ ਰਹੇ ਅਡੋਲ, ਆਦਿ ਜੁਗਾਦਿ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਆਪਣਾ ਬੰਕ ਆਪ ਵਡਿਆਇੰਦਾ। ਬੰਕ ਦੁਆਰੀ ਆਪੇ ਹਰਿ ਹਰਿ, ਹਰਿ ਬਿਨ ਅਵਰ ਨਾ ਕੋਇ ਰਹਾਇੰਦਾ। ਆਪੇ ਆਪਣੇ ਘਾੜਨ ਘੜ ਘੜ, ਘੜਣਹਾਰ ਆਪ ਹੋ ਜਾਇੰਦਾ। ਆਪੇ ਆਪਣੀ ਸੇਜਾ ਚੜ੍ਹ ਚੜ੍ਹ, ਸਾਚੀ ਸੇਜ ਆਪ ਸੁਹਾਇੰਦਾ। ਆਪੇ ਆਪਣੇ ਅੰਦਰ ਵੜ ਵੜ, ਰੂਪ ਅਨੂਪ ਆਪ ਪ੍ਰਗਟਾਇੰਦਾ। ਆਪੇ ਦਰਸ ਦਖਾਏ ਅੱਗੇ ਖੜ, ਸਵਛ ਸਰੂਪੀ ਨਾਉਂ ਧਰਾਇੰਦਾ। ਆਪੇ ਵਿਸ਼ਨੂੰ ਲਗਾਏ ਆਪਣੇ ਲੜ ਲੜ, ਏਕਾ ਪੱਲੂ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਕਰਤਾਰ। ਹਰਿ ਕਾ ਭੇਵ ਸਮਝ ਤੋਂ ਨਿਆਰ, ਲੇਖਾ ਲੇਖ ਨਾ ਕੋਇ ਜਣਾਈਆ। ਵਿਸ਼ਨ ਅੰਦਰ ਬ੍ਰਹਮ ਧਾਰ, ਸ਼ਬਦੀ ਸ਼ਬਦ ਟਿਕਾਈਆ। ਸ਼ਬਦ ਕਵਲ ਸ਼ਬਦ ਗੁਲਜ਼ਾਰ, ਸ਼ਬਦ ਫੂਲ ਫੂਲ ਸਮਾਈਆ। ਸ਼ਬਦ ਪੰਖੜੀ ਆਏ ਬਾਹਰ, ਸ਼ਬਦ ਵੇਖੇ ਸਾਚਾ ਸ਼ਹਿਨਸ਼ਾਹੀਆ। ਸ਼ਬਦ ਰੂਪ ਅਪਰ ਅਪਾਰ, ਰੇਖ ਰੰਗ ਨਾ ਕੋਇ ਜਣਾਈਆ। ਸ਼ਬਦ ਪਿਤਾ ਸ਼ਬਦ ਮਾਤਾ ਸ਼ਬਦ ਬਣੇ ਸੁਤ ਦੁਲਾਰ, ਸ਼ਬਦ ਵਿਸ਼ਨੂੰ ਘਾੜਤ ਲਏ ਘੜਾਈਆ। ਸ਼ਬਦ ਅੰਮ੍ਰਿਤ ਸ਼ਬਦ ਰਸ ਸ਼ਬਦ ਅੰਦਰ ਜਾਏ ਵਸ, ਸ਼ਬਦ ਸ਼ਬਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਬੈਠਾ ਚੜ੍ਹ, ਤਖ਼ਤ ਨਿਵਾਸੀ ਏਕਾ ਸੱਚਾ ਸ਼ਹਿਨਸ਼ਾਹੀਆ। ਸ਼ਬਦ ਖੇਲ ਹਰਿ ਕਰਾਇੰਦਾ, ਜਨਨੀ ਜਨ ਨਾ ਕੋਇ। ਵਿਸ਼ਨ ਤੇਰੀ ਗੋਦ ਸੁਹਾਇੰਦਾ, ਕਵਲ ਨਾਭੀ ਫੁੱਲ ਪਰੋਏ। ਆਪਣੀ ਵਸਤ ਵਿਚ ਟਿਕਾਇੰਦਾ, ਆਦਿ ਨਿਰੰਜਣ ਕਰੇ ਲੋਏ। ਆਪਣਾ ਨਾਉਂ ਆਪ ਪ੍ਰਗਟਾਇੰਦਾ, ਪਾਰਬ੍ਰਹਮ ਆਪੇ ਜਾਣੇ ਆਪਣੀ ਸੋਏ। ਆਪਣਾ ਅੰਗ ਆਪ ਕਟਾਇੰਦਾ, ਆਪੇ ਲੈ ਕੇ ਆਇਆ ਢੋਏ। ਬ੍ਰਹਮ ਆਪਣਾ ਨਾਉਂ ਧਰਾਇੰਦਾ, ਆਪੇ ਅੰਮ੍ਰਿਤ ਮੁਖ ਮੁਖ ਚੋਏ। ਚੌਥਾ ਮੁਖ ਆਪ ਸਾਲਾਹਿੰਦਾ, ਸੀਸ ਤਾਜ ਏਕਾ ਸੋਹੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਘਰ ਸਾਚੇ ਆਪੇ ਟੋਹੇ। ਚੌਥਾ ਮੁਖ ਖੇਲ ਅਵੱਲਾ, ਹਰਿ ਸਾਚੇ ਸਚ ਕਰਾਇਆ। ਬ੍ਰਹਮੇ ਫੜਾਇਆ ਆਪਣਾ ਪੱਲਾ, ਪਾਰਬ੍ਰਹਮ ਸੰਗ ਨਿਭਾਇਆ। ਕਰਿਆ ਖੇਲ ਵਲ ਛਲਾ, ਅਛਲ ਛਲ ਧਾਰੀ ਨਾਉਂ ਧਰਾਇਆ। ਆਪੇ ਵਸਿਆ ਨਿਹਚਲ ਧਾਮ ਅਟੱਲਾ, ਮਹੱਲ ਅਟਲ ਇਕ ਵਸਾਇਆ। ਆਦਿ ਜੁਗਾਦੀ ਇਕ ਇਕੱਲਾ, ਅਕਲ ਕਲ ਆਪਣੀ ਲਏ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇਆ। ਹਰਿ ਸਾਚਾ ਭੇਵ ਜਣਾਇੰਦਾ, ਆਪ ਆਪਣੀ ਕਿਰਪਾ ਧਾਰ। ਸ਼ਬਦੀ ਸ਼ਬਦ ਸ਼ਬਦ ਸਮਝਾਇੰਦਾ, ਨਾਦ ਅਨਾਦੀ ਬੋਲ ਜੈਕਾਰ। ਵਿਸ਼ਨੂੰ ਆਪਣਾ ਬੰਸ ਸੁਹਾਇੰਦਾ, ਕਰੇ ਕਰਾਏ ਸਚ ਪਿਆਰ। ਬ੍ਰਹਮ ਸੁਤ ਆਪ ਪ੍ਰਗਟਾਇੰਦਾ, ਪਾਰਬ੍ਰਹਮ ਦਏ ਆਧਾਰ। ਪਹਿਲਾ ਮੁਖ ਆਪਣਾ ਆਪ ਖੁਲ੍ਹਾਇੰਦਾ, ਦੂਜੇ ਸ਼ਬਦ ਕਰੇ ਪਿਆਰ। ਤੀਜੇ ਵਿਸ਼ਨੂੰ ਗੋਦ ਬਹਾਇੰਦਾ, ਚੌਥੇ ਬ੍ਰਹਮਾ ਕਰੇ ਉਜਿਆਰ। ਪੰਜਵਾਂ ਆਪਣਾ ਰੰਗ ਰੰਗਾਇੰਦਾ, ਥਿਰ ਘਰ ਵਿਚੋਂ ਆਏ ਬਾਹਰ। ਸੁਨ ਅਗੰਮ ਸਰਬ ਵਖਾਇੰਦਾ, ਏਕਾ ਦਿਸੇ ਧੂਆਂਧਾਰ। ਸੂਰਜ ਚੰਦ ਨਾ ਕੋਈ ਚੜ੍ਹਾਇੰਦਾ, ਰਵ ਸਸ ਨਾ ਕੋਇ ਉਜਿਆਰ। ਮੰਡਲ ਮੰਡਪ ਨਾ ਕੋਈ ਵਖਾਇੰਦਾ, ਧਰਤ ਧਵਲ ਨਾ ਕੋਈ ਸਹਾਰ। ਜਲ ਬਿੰਬ ਨਾ ਰੂਪ ਪ੍ਰਗਟਾਇੰਦਾ, ਕਰੇ ਖੇਲ ਅਪਰ ਅਪਾਰ। ਸੁਤ ਦੁਲਾਰਾ ਆਪ ਹਿਲਾਇੰਦਾ, ਇਕ ਹਲੂਣਾ ਦੇਵੇ ਮਾਰ। ਆਪਣਾ ਖੇਲ ਆਪ ਕਰਾਇੰਦਾ, ਆਪਣੀ ਜੋਤੀ ਆਪਣੇ ਅੰਦਰ ਵਾੜ। ਲੋਕਮਾਤ ਨਾ ਕੋਈ ਵਖਾਇੰਦਾ, ਜੰਗਲ ਜੂਹ ਉਜਾੜ ਪਹਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦੁਆਰਾ ਇਕ ਸੁਹਾਇੰਦਾ। ਸਚਖੰਡ ਦੁਆਰਾ ਖੋਲ੍ਹਿਆ, ਨਿਰਗੁਣ ਦਾਤਾ ਬੇਪਰਵਾਹ। ਥਿਰ ਘਰ ਸ਼ਬਦ ਅਨਾਦੀ ਆਪਣਾ ਬੋਲਿਆ, ਆਪੇ ਜਾਣੇ ਆਪਣਾ ਸਾਚਾ ਰਾਹ। ਵਿਸ਼ਨੂੰ ਅੰਦਰ ਵਿਸ਼ਵ ਧਾਰ ਆਪੇ ਮੌਲਿਆ, ਆਪੇ ਕਵਲ ਕਵਲਾ ਲਏ ਖਿੜਾ। ਆਪੇ ਬ੍ਰਹਮਾ ਰੱਖੇ ਅਡੋਲਿਆ, ਪਾਰਬ੍ਰਹਮ ਸਿਰ ਹੱਥ ਟਿਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣੀ ਰਚਨਾ ਆਪੇ ਜਾਣੇ, ਦੂਸਰ ਸਕੇ ਨਾ ਕੋਇ ਲਿਖਾ। ਦੂਸਰ ਲੇਖਾ ਕੋਇ ਨਾ ਲਿਖਦਾ, ਹਰਿ ਵੱਡਾ ਵਡ ਵਡਿਆਈਆ। ਆਪਣਾ ਮਾਰਗ ਆਪੇ ਦੱਸਦਾ, ਆਪਣਾ ਸ਼ਬਦ ਆਪ ਉਪਜਾਈਆ। ਵਿਸ਼ਨੂੰ ਅੰਦਰ ਆਪੇ ਵਸਦਾ, ਆਪਣੀ ਕਰੇ ਆਪ ਕੁੜਮਾਈਆ। ਬ੍ਰਹਮੇ ਅੱਗੇ ਆਪੇ ਬਹਿ ਬਹਿ ਹੱਸਦਾ, ਆਪੇ ਕਰੇ ਸਚ ਪੜ੍ਹਾਈਆ। ਆਪਣਾ ਮੁਖ ਆਪੇ ਕਜਦਾ, ਆਪੇ ਪਰਦਾ ਰਿਹਾ ਵਖਾਈਆ। ਆਪੇ ਸ਼ਬਦ ਹੋ ਹੋ ਗੱਜਦਾ, ਦੂਜਾ ਦਰ ਆਪ ਖੁਲ੍ਹਾਈਆ। ਆਪੇ ਵਿਸ਼ਨੂੰ ਨਾਲ ਨਾਲ ਰਹਿ ਰਹਿ ਸਜਦਾ, ਘਰ ਸਾਚਾ ਸਹਿਜ ਸੁਖਦਾਈਆ। ਆਪੇ ਬ੍ਰਹਮੇ ਘਾੜਨ ਘੜ ਸਾਚਾ ਮਾਰਗ ਦੱਸਦਾ, ਸਾਚੀ ਕਰੇ ਪੜ੍ਹਾਈਆ। ਆਪੇ ਥਿਰ ਘਰ ਵਿਚੋਂ ਬਾਹਿਰ ਨੱਸਦਾ, ਸੁੰਨ ਅਗੰਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਬ੍ਰਹਮਾ ਧਰ, ਬ੍ਰਹਮਾ ਇਛਿਆ ਆਪਣੇ ਅੰਦਰ ਕਰ, ਬ੍ਰਹਮ ਪਾਰਬ੍ਰਹਮ ਵੇਖ ਵਖਾਈਆ। ਬ੍ਰਹਮੇ ਇਛਿਆ ਪਾਰਬਬ੍ਰਹਮ ਧਾਰ, ਹਰਿ ਸਾਚਾ ਖੇਲ ਖਿਲਾਇੰਦਾ। ਸੁੰਨ ਅਗੰਮ ਕਰ ਵਿਚਾਰ, ਧੂਆਂਧਾਰ ਫੋਲ ਫੁਲਾਇੰਦਾ। ਆਪਣੀ ਕਰਨੀ ਕਰ ਵਿਚਾਰ, ਕਰਤਾ ਪੁਰਖ ਵੇਸ ਵਟਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਹੋ ਤਿਆਰ, ਰੂਪ ਅਨੂਪ ਆਪ ਵਖਾਇੰਦਾ। ਬ੍ਰਹਮਾ ਪਾਵੇ ਨਾ ਕੋਈ ਸਾਰ, ਕਵਣ ਨਾਰੀ ਕੰਤ ਪਿਆਰ, ਕਵਣ ਜਨਨੀ ਜਨ ਗੋਦ ਬਹਾਇੰਦਾ। ਆਪਣੀ ਕੁੱਖੋਂ ਆਪੇ ਕੱਢੇ ਬਾਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੂਆਂਧਾਰ ਆਪੇ ਵੜ, ਸੁੰਨ ਅਗੰਮ ਵੇਖੇ ਖੜ, ਸ਼ੰਕਰ ਆਪਣਾ ਖੇਲ ਖਿਲਾਇੰਦਾ। ਸ਼ੰਕਰ ਖੇਲ ਕਰ ਕਰਤਾਰ, ਪੰਚਮ ਮੁਖ ਦਏ ਸੁਹਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਸਰਗੁਣ ਸਰਗੁਣ ਵਿਚ ਟਿਕਾਈਆ। ਸਰਗੁਣ ਸਰਗੁਣ ਦਏ ਆਧਾਰ, ਨਿਰਗੁਣ ਦਾਤਾ ਸੱਚਾ ਸ਼ਹਿਨਸ਼ਾਹੀਆ। ਕਰੇ ਖੇਲ ਅਪਰ ਅਪਾਰ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਕਰਤਾਰ, ਕਰੇ ਕਰਾਏ ਆਪਣੀ ਕਾਰ, ਕਰਨਹਾਰ ਆਪ ਹੋ ਜਾਈਆ। ਸ਼ੰਕਰ ਬ੍ਰਹਮਾ ਵਿਸ਼ਨ ਧਾਰ, ਹਰਿ ਹਰਿ ਆਪ ਚਲਾਇੰਦਾ। ਸ਼ਬਦ ਅਗੰਮੀ ਕਰ ਪਿਆਰ, ਜੋਤੀ ਜੋਤ ਮਿਲਾਇੰਦਾ। ਜੋਤੀ ਜੋਤ ਕਰ ਉਜਿਆਰ, ਨੂਰੋ ਨੂਰ ਦਰਸਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਹੁਕਮੀ ਹੁਕਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਆਦਿ ਪੁਰਖ ਆਪਣਾ ਖੇਲ ਖਿਲਾਇੰਦਾ। ਆਦਿ ਪੁਰਖ ਖੇਲ ਖਿਲਾਵਣਹਾਰਾ, ਏਕਾ ਰੰਗ ਸਮਾਇਆ। ਥਿਰ ਘਰ ਖੇਲੇ ਖੇਲ ਅਪਾਰਾ, ਸ਼ਬਦ ਸ਼ਬਦੀ ਮੇਲ ਮਿਲਾਇਆ। ਸਚਖੰਡ ਦੁਆਰਾ ਖੋਲ੍ਹ ਕਿਵਾੜਾ, ਸਚ ਸਿੰਘਾਸਣ ਆਸਣ ਲਾਇਆ। ਪੰਚਮ ਮੁਖ ਸੀਸ ਦਸਤਾਰਾ, ਰਾਜ ਰਾਜਾਨਾ ਆਪ ਸੁਹਾਇਆ। ਸ਼ਾਹੋ ਭੂਪ ਬਣ ਸਿਕਦਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਿਸ਼ਾਨ ਹਰਿ ਮਿਹਰਬਾਨ, ਦੋ ਜਹਾਨ ਰਿਹਾ ਵੰਡਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਸ਼ਬਦੀ ਮੇਲ ਮਿਲਾਇਆ। ਏਕਾ ਹੁਕਮ ਹਰਿ ਨਿਰੰਕਾਰ, ਧੁਰ ਫ਼ਰਮਾਨ ਜਣਾਇਆ। ਮੇਰਾ ਨਾਦ ਸੱਚੀ ਧੁਨਕਾਰ, ਆਦਿ ਜੁਗਾਦਿ ਵਜਾਇਆ। ਮੇਰੀ ਇਛਿਆ ਸਚ ਭੰਡਾਰ, ਸਤਿ ਭੰਡਾਰ ਦਏ ਵਖਾਇਆ। ਸ਼ਬਦ ਤੇਰੀ ਸੇਵਾ ਅਪਰ ਅਪਾਰ, ਹਰਿ ਨਿਰੰਕਾਰਾ ਦਏ ਲਗਾਇਆ। ਲੋਆਂ ਪੁਰੀਆਂ ਮਹੱਲ ਉਸਾਰ, ਬ੍ਰਹਿਮੰਡ ਖੰਡ ਤੇਰੀ ਰਚਨ ਰਚਾਇਆ। ਵਿਸ਼ਨੂੰ ਦੇਵੇ ਇਕ ਆਧਾਰ, ਘਰ ਘਰ ਰਿਜ਼ਕ ਸਬਾਇਆ। ਬ੍ਰਹਮਾ ਲੇਖਾ ਲਿਖੇ ਅਪਾਰ, ਭੇਵ ਅਭੇਦਾ ਭੇਵ ਖੁਲ੍ਹਾਇਆ। ਚਾਰੋਂ ਕੁੰਟ ਕਰ ਵਿਚਾਰ, ਚਾਰੇ ਮੁਖ ਮੁਖ ਸਾਲਾਹਿਆ। ਚਾਰੇ ਵੇਦ ਦਏ ਆਧਾਰ, ਅੱਖਰ ਅੱਖਰ ਨਿਸ਼ਅੱਖਰ ਦਏ ਪ੍ਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤੱਤ ਦਏ ਸਮਝਾਇਆ। ਹਰਿ ਸਾਚਾ ਤੱਤ ਸਮਝਾਇੰਦਾ, ਨਿਰਗੁਣ ਨਿਰਗੁਣ ਨਿਰਗੁਣ ਧਾਰ। ਵਿਸ਼ਨੂੰ ਬ੍ਰਹਮਾ ਸੇਵਾ ਇਕ ਵਖਾਇੰਦਾ, ਆਦਿ ਜੁਗਾਦਿ ਕਰਨਾ ਇਕ ਪਿਆਰ। ਬ੍ਰਹਮਾ ਤੇਰੀ ਵੰਡ ਵੰਡਾਇੰਦਾ, ਲੱਖ ਚੁਰਾਸੀ ਕਰ ਪਸਾਰ। ਸ਼ੰਕਰ ਤੇਰਾ ਹਿੱਸਾ ਇਕ ਰਖਾਇੰਦਾ, ਤੇਰੀ ਤ੍ਰਿਸ਼ਨਾ ਮਿਟੇ ਨਾ ਵਿਚ ਸੰਸਾਰ। ਜੋ ਘੜਿਆ ਭੰਨ ਵਖਾਇੰਦਾ, ਥਿਰ ਰਹੇ ਨਾ ਅੰਤਮ ਵਾਰ। ਤਿੰਨਾਂ ਵਿਚੋਲਾ ਆਪ ਹੋ ਜਾਇੰਦਾ, ਕਰੇ ਕਰਾਏ ਸਾਚੀ ਕਾਰ। ਨਵ ਨੌਂ ਚਾਰ ਵੰਡ ਵੰਡਾਇੰਦਾ, ਚੌਕੜ ਜੁਗ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਕਰੇ ਆਪ ਵਰਤਾਰ। ਬ੍ਰਹਮਾ ਵਿਸ਼ਨ ਸ਼ਿਵ ਸੁਣ ਫ਼ਰਮਾਨਾ, ਨੇਤਰ ਨੈਣਾਂ ਨੀਰ ਵਹਾਈਆ। ਹਉਂ ਬਾਲਕ ਸੁਤ ਬਾਲ ਨਾਦਾਨਾ, ਤੂੰ ਪਿਤਾ ਸਾਹਿਬ ਸੱਚੀ ਮਾਈਆ। ਤੂੰ ਬੀਨਾ ਤੂੰ ਦਾਨਾ, ਹਉਂ ਭੁਲ ਤੂੰ ਅਭੁਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਹੱਥ ਸਮਰਥ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਮੰਗ, ਨੇਤਰ ਨੈਣ ਨੈਣ ਵਿਗਸਾਇਆ। ਕਵਣ ਸੋ ਵੇਲਾ ਚਾੜ੍ਹੇਂ ਰੰਗ, ਕਵਣ ਰੂਪ ਹੋਏ ਸਹਾਇਆ। ਕਵਣ ਸ਼ਬਦ ਵਜਾਏ ਮਰਦੰਗ, ਕਵਣ ਨਾਦ ਸੁਣਾਇਆ। ਕਵਣ ਘਰ ਸੁਹਾਏ ਪਲੰਘ, ਕਵਣ ਸਿੰਘਾਸਣ ਆਸਣ ਲਾਇਆ। ਕਵਣ ਸੁਤ ਦੁਲਾਰਾ ਉਪਜੇ ਚੰਦ, ਕਵਣ ਗੋਦੀ ਗੋਦ ਦਏ ਸੁਹਾਇਆ। ਕਵਣ ਧਾਰ ਨੌਂ ਸੌ ਚੁਰਾਨਵਾਂ ਚੌਕੜੀ ਜੁਗ ਮੁਕੇ ਪੰਧ, ਜੁਗ ਗੇੜਾ ਕਵਣ ਰਖਾਇਆ। ਕਵਣ ਰੂਪ ਸੁਣਾਏ ਸੁਹਾਗੀ ਛੰਦ, ਬੱਤੀ ਦੰਦ ਲੱਖ ਚੁਰਾਸੀ ਮਾਤ ਸਮਝਾਇਆ। ਕਵਣ ਰੂਪ ਸੋਏ ਦੇ ਕਰ ਕੰਡ, ਆਪਣੀ ਕਰਵਟ ਨਾ ਲਏ ਬਦਲਾਇਆ। ਕਵਣ ਰੂਪ ਬਖ਼ਸ਼ੇ ਆਪਣਾ ਪਰਮਾਨੰਦ, ਅਨੰਦ ਅਨੰਦ ਵਿਚ ਟਿਕਾਇਆ। ਕਵਣ ਰੂਪ ਨਿਰਗੁਣ ਤੇਰੇ ਨਾਲੋਂ ਤੁਟੀ ਸਰਗੁਣ ਰੂਪ ਵਿਚ ਲਈਂ ਗੰਢ, ਤੰਦੀ ਤੰਦ ਕਵਣ ਬੰਧਾਇਆ। ਕਵਣ ਜਵਾਨੀ ਕਵਣ ਬੁਢੇਪਾ ਕਵਣ ਬਾਲ ਅਵਸਥਾ ਜਾਣੇ ਪੰਧ, ਕਵਣ ਜੋਤੀ ਲਈਂ ਬੰਧਾਇਆ। ਕਵਣ ਸੁਹਾਗਣ ਕਵਣ ਨਾਰ ਦਿਸੇ ਰੰਡ, ਕਵਣ ਕੰਤ ਅੰਗ ਲਗਾਇਆ। ਕਵਣ ਰੂਪ ਲੇਖੇ ਲਾਈਂ ਭਾਗਣ ਮੰਦ, ਨੌਂ ਸੌ ਚੁਰਾਨਵਾਂ ਚੌਕੜੀ ਜੁਗ ਧੱਕੇ ਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰਾ ਵਿਸ਼ਨ ਬ੍ਰਹਮਾ ਸ਼ਿਵ ਬਾਲ ਨਾਦਾਨਾ ਮੰਗਣ ਆਇਆ। ਬਾਲ ਨਿਦਾਨਾ ਬਾਲੀ ਬੁੱਧ, ਚਰਨ ਕਵਲ ਸੀਸ ਝੁਕਾਇੰਦਾ। ਆਦਿ ਜੁਗਾਦਿ ਨਾ ਆਵੇ ਸੁੱਧ, ਤੇਰਾ ਭੇਵ ਨਾ ਕੋਇ ਪਾਇੰਦਾ। ਕਵਣ ਰੂਪ ਅਸਵ ਚੜ੍ਹੇਂ ਕੁੱਦ, ਲੋਆਂ ਪੁਰੀਆਂ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਵਸਤ ਏਕਾ ਮੰਗਣ ਮੰਗ ਮੰਗਾਇੰਦਾ। ਮੰਗਣ ਆਏ ਚਲ ਭਿਖਾਰੀ, ਬ੍ਰਹਮਾ ਵਿਸ਼ਨ ਸ਼ਿਵ ਚਰਨ ਧਿਆਨ ਲਗਾਇਆ। ਨਿਰਗੁਣ ਰੂਪ ਸਾਡੀ ਜੋਤ ਬਿਨ ਹਰਿ ਹਰਿ ਰਹੇ ਕੁਆਰੀ, ਸਿਰ ਹੱਥ ਨਾ ਕੋਇ ਟਿਕਾਇਆ। ਕਵਣ ਘਰ ਮਿਲੇ ਅਟਾਰੀ, ਕਵਣ ਮਹੱਲ ਦਈਂ ਵਸਾਇਆ। ਕਵਣ ਰੂਪ ਪੁਰਖ ਮਿਲੇ ਸਾਚੀ ਨਾਰੀ, ਕਰਤਾ ਪੁਰਖ ਆਪਣਾ ਨਾਉਂ ਧਰਾਇਆ। ਕਵਣ ਰੂਪ ਨੌਂ ਸੌ ਚੁਰਾਨਵੇ ਚੌਕੜੀ ਜੁਗ ਉਤਰੇ ਪਾਰ ਵਾਰੋ ਵਾਰੀ, ਆਪਣਾ ਗੇੜਾ ਆਪ ਦਵਾਇਆ । ਕਵਣ ਰੂਪ ਲੋਕਮਾਤ ਨਿਰਗੁਣ ਲਈਂ ਅਵਤਾਰੀ, ਗੁਰ ਅਵਤਾਰ ਆਪ ਅਖਵਾਇਆ। ਕਵਣ ਰੂਪ ਲੱਖ ਚੁਰਾਸੀ ਦਏਂ ਆਧਾਰੀ, ਆਪ ਆਪਣਾ ਭੇਵ ਖੁਲ੍ਹਾਇਆ। ਕਵਣ ਰੂਪ ਸਤਿਜੁਗ ਲਾਈਂ ਸਾਚੀ ਫੁਲਵਾੜੀ, ਹਰਿ ਕਵਣ ਰੂਪ ਸਿਚ ਅੰਮ੍ਰਿਤ ਹਰਾ ਕਰਾਇਆ। ਕਵਣ ਰੂਪ ਤ੍ਰੇਤਾ ਬੰਨ੍ਹੇ ਧਾਰੀ, ਤ੍ਰੈਗੁਣ ਆਪਣਾ ਖੇਲ ਖਿਲਾਇਆ। ਕਵਣ ਰੂਪ ਦੁਆਪਰ ਕਰੇਂ ਫੇਰੀ, ਆਪ ਆਪਣੀ ਸੇਵ ਕਮਾਇਆ। ਕਵਣ ਰੂਪ ਕਲਜੁਗ ਵੱਢੇਂ ਆਪਣੀ ਹਾੜੀ, ਕਵਣ ਕਿਰਸਾਣ ਵੇਸ ਧਰਾਇਆ। ਕਵਣ ਰੂਪ ਲੇਖਾ ਜਾਣੇ ਬਹੱਤਰ ਨਾੜੀ, ਕਵਣ ਰੂਪ ਹੱਡ ਮਾਸ ਚੋਲੀ ਸੁਹਾਇਆ। ਕਵਣ ਰੂਪ ਲੋਆਂ ਪੁਰੀਆਂ ਮਾਰੇਂ ਉਡਾਰੀ, ਕਵਣ ਰੂਪ ਬ੍ਰਹਿਮੰਡ ਖੰਡ ਆਪਣਿਆਂ ਚਰਨਾਂ ਹੇਠ ਰਖਾਇਆ । ਕਵਣ ਰੂਪ ਲੱਖ ਚੁਰਾਸੀ ਪਰਖੇਂ ਨਰ ਨਾਰੀ, ਚਾਰੇ ਖਾਣੀ ਫੋਲ ਫੁਲਾਇਆ। ਕਵਣ ਰੂਪ ਬੋਲੇਂ ਸਚ ਜੈਕਾਰੀ, ਪਰਾ ਪਸੰਤੀ ਮਧਮ ਬੈਖਰੀ, ਬਾਣੀ ਆਪੇ ਗਾਇਆ। ਕਵਣ ਰੂਪ ਆਪੇ ਲੱਭੇਂ ਆਪਣੇ ਹਾਣੀ, ਘਰ ਘਰ ਫੇਰੀ ਪਾਇਆ। ਕਵਣ ਰੂਪ ਦੇਵਾਂ ਠੰਡਾ ਪਾਣੀ, ਅੰਮ੍ਰਿਤ ਤਾਲ ਇਕ ਭਰਾਇਆ। ਕਵਣ ਰੂਪ ਆਪਣੇ ਭਗਤ ਸੰਤ ਗੁਰਮੁਖ ਗੁਰਸਿਖ ਬਣਾਈਂ ਸਾਚੀ ਸਵਾਣੀ, ਸਿਰ ਆਪਣਾ ਹੱਥ ਟਿਕਾਇਆ। ਆਪਣੀ ਦੱਸੇ ਸਚ ਨਿਸ਼ਾਨੀ, ਤੇਰਾ ਨਿਸ਼ਾਨਾ ਹੱਥ ਕਿਸੇ ਨਾ ਆਇਆ। ਬ੍ਰਹਮਾ ਵਿਸ਼ਨ ਸ਼ਿਵ ਤੇਰੇ ਦਰ ਆਏ ਭੁੱਲੇ ਪ੍ਰਾਣੀ, ਪ੍ਰਾਣਪਤ ਤੂੰ ਇਕ ਰਘੁਰਾਇਆ। ਮੰਗਣ ਆਏ ਤੂੰ ਦਿਸਿਆ ਸੱਚਾ ਦਾਨੀ, ਭਿਖਕ ਭਿਛਿਆ ਝੋਲੀ ਕਵਣ ਦਏ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਮਿਲੇ ਆਇਆ। ਵਿਸ਼ਨੂੰ ਨਾ ਰੋ, ਹਰਿ ਸਾਚਾ ਸਚ ਸਮਝਾਇੰਦਾ। ਬ੍ਰਹਮੇ ਉਠ ਮੁਖੜਾ ਧੋ, ਹਰਿ ਸਾਚਾ ਦਇਆ ਕਮਾਇੰਦਾ। ਸ਼ੰਕਰ ਹਰਿ ਚਰਨ ਛੋਹ, ਤੇਰੀ ਧੂੜ ਦਰਦ ਮਿਟਾਇੰਦਾ। ਤੇਰੇ ਅੰਦਰ ਵਾੜੇ ਏਕਾ ਨਿਰਗੁਣ ਸੋ, ਸੋ ਪੁਰਖ ਨਿਰੰਜਣ ਆਪਣਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਕਰਨ ਆਏ ਮੋਹ, ਮੋਹ ਵਿਕਾਰਾ ਸਰਬ ਮਿਟਾਇੰਦਾ। ਏਕਾ ਅੰਮ੍ਰਿਤ ਮੁਖ ਚੋ, ਸ਼ਬਦ ਪਿਆਲਾ ਹੱਥ ਰਖਾਇੰਦਾ। ਆਦਿ ਨਿਰੰਜਣ ਜੋਤੀ ਜੋਤ ਕਰੇ ਲੋਅ, ਦੀਵਾ ਬਾਤੀ ਨਾ ਕੋਇ ਜਗਾਇੰਦਾ। ਪੁਰਖ ਅਬਿਨਾਸ਼ੀ ਦਰਸ ਦਖਾਏ ਅੱਗੇ ਹੋ, ਆਪਣਾ ਰੂਪ ਆਪੇ ਪ੍ਰਗਟਾਇੰਦਾ। ਸ੍ਰੀ ਭਗਵਾਨ ਦੇਵੇ ਸਾਚਾ ਢੋ, ਢੋਆ ਆਪਣੇ ਹੱਥ ਰਖਾਇੰਦਾ। ਪਾਰਬ੍ਰਹਮ ਆਪਣਾ ਬੀਜ ਦੇਵੇ ਬੋ, ਸ਼ਬਦ ਬੂਟਾ ਏਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਦੇਵੇ ਵਰ, ਦਰ ਆਇਆਂ ਆਸ ਪੁਜਾਇੰਦਾ। ਆਸਾ ਮਨਸਾ ਪੂਰ ਕਰੰਦੜਾ, ਹਰਿ ਸੱਚਾ ਸ਼ਹਿਨਸ਼ਾਹ। ਵਿਸ਼ਨੂੰ ਆਪਣੀ ਗੋਦ ਬਹੰਦੜਾ, ਸਿਰ ਸਮਰਥ ਹੱਥ ਰਖਾ। ਬ੍ਰਹਮੇ ਏਕਾ ਮਾਣ ਵਖੰਦੜਾ, ਚਰਨ ਕਵਲ ਧਿਆਨ ਲਗਾ। ਸ਼ੰਕਰ ਸੇਵਾ ਸਚ ਕਮੰਦੜਾ, ਕੇਸੀ ਚਰਨ ਚਵਰ ਝੁਲਾ। ਨੌਂ ਸੌ ਚੁਰਾਨਵਾਂ ਚੌਕੜੀ ਗੇੜਾ ਆਪਣੇ ਹੱਥ ਰਖੰਦੜਾ, ਨਿਰਗੁਣ ਦਾਤਾ ਦਏ ਸਮਝਾ। ਚਾਰ ਜੁਗ ਵੰਡ ਵਡੰਦੜਾ, ਜੁਗ ਚੌਕੜੀ ਗੇੜਾ ਦਏ ਗਿੜਾ। ਨਿਰਗੁਣ ਸਰਗੁਣ ਵੇਖ ਵਖੰਦੜਾ, ਪੰਜ ਤੱਤ ਚੋਲਾ ਲਏ ਹੰਢਾ। ਰਜੋ ਤਮੋ ਸਤੋ ਸੰਗ ਸਾਚਾ ਸੰਗ ਵਖੰਦੜਾ, ਆਪ ਆਪਣਾ ਵਿਚ ਛੁਪਾ। ਆਪ ਆਪਣੀ ਧਾਰ ਰਖੰਦੜਾ, ਜੋਤੀ ਜੋਤ ਡਗਮਗਾ। ਥਿਰ ਘਰ ਆਪਣਾ ਚਰਨ ਉਠੰਦੜਾ, ਏਕਾ ਧੱਕਾ ਦੇਵੇ ਲਾ। ਸ਼ਬਦ ਸ਼ਬਦੀ ਖੇਲ ਖਿਲੰਦੜਾ, ਆਪਣੀ ਧਾਰ ਸੁੰਨ ਅਗੰਮੀ ਵਿਚੋਂ ਦਏ ਵਹਾ। ਆਪ ਆਪਣਾ ਰਾਹ ਤਕੰਦੜਾ, ਲੋਕਮਾਤ ਬੇਪਰਵਾਹ। ਮਾਣਸ ਮਾਨੁਖ ਆਪ ਉਠੰਦੜਾ, ਲੱਖ ਚੁਰਾਸੀ ਵਿਚੋਂ ਮਾਣ ਦੁਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਏਕਾ ਅੱਖਰ ਦਏ ਸਮਝਾ। ਨਿਸ਼ਅੱਖਰ ਹਰਿ ਸਮਝਾਇੰਦਾ, ਸ਼ਬਦੀ ਰੂਪ ਅਗੰਮ। ਲਿਖਣ ਪੜ੍ਹਣ ਵਿਚ ਨਾ ਆਇੰਦਾ, ਆਦਿ ਜੁਗਾਦਿ ਕਰੇ ਕਰਾਏ ਆਪਣਾ ਕੰਮ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਸੰਗ ਸਮਾਇੰਦਾ, ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ। ਨਵ ਨੌਂ ਚਾਰ ਖੇਲ ਖਿਲਾਇੰਦਾ, ਆਪੇ ਬੇੜਾ ਦੇਵੇ ਬੰਨ੍ਹ। ਲੱਖ ਚੁਰਾਸੀ ਘਾੜਨ ਆਪ ਘੜਾਇੰਦਾ, ਆਪੇ ਹੋਏ ਜਨਨੀ ਜਨ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਇੰਦਾ, ਆਪੇ ਦੇਵੇ ਆਪਣਾ ਸੱਚਾ ਨਾਮ ਧਨ। ਸਚ ਖ਼ਜ਼ੀਨਾ ਇਕ ਭਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਲੇਖਾ ਆਪ ਲਿਖਾਇੰਦਾ। ਹਰਿ ਲੇਖਾ ਲਿਖਿਆ ਨਿਰਗੁਣ ਧਾਰ, ਕ਼ਲਮ ਸ਼ਾਹੀ ਨਾ ਕੋਇ ਰਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਆਪੇ ਪੜ੍ਹੇ ਆਪ ਨਿਰੰਕਾਰ, ਦੂਸਰ ਪੜ੍ਹਣ ਕੋਇ ਨਾ ਜਾਈਆ। ਜੁਗ ਜੁਗ ਖੇਲ ਕਰੇ ਅਗੰਮ ਅਪਾਰ, ਅਲਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਅਵਤਾਰ ਗੁੁਰ ਭੇਜੇ ਵਿਚ ਸੰਸਾਰ, ਆਪਣਾ ਅੱਖਰ ਹੱਥ ਨਾ ਕਿਸੇ ਫੜਾਈਆ। ਮਾਤ ਗਰਭੋਂ ਕੱਢੇ ਬਾਹਰ, ਫਿਰ ਧੁਨ ਨਾਦ ਵਜਾਈਆ। ਸੁਰਤੀ ਖਿੱਚੇ ਸ਼ਬਦ ਸਤਾਰ, ਸਤਾਰ ਨਿਰਾਕਾਰ ਵਿਚ ਟਿਕਾਈਆ। ਨਿਰਾਕਾਰ ਜਾਣੇ ਆਪਣੀ ਕਾਰ, ਸਾਕਾਰ ਭੇਵ ਨਾ ਰਾਈਆ। ਆਪਣਾ ਹੁਕਮ ਦੇਵੇ ਧੁਰ ਫ਼ਰਮਾਨ, ਧੁਰ ਦੀ ਬਾਣੀ ਬਾਣ ਲਗਾਈਆ। ਲੋਕਮਾਤ ਭਗਤ ਭਗਵੰਤ ਮੰਗਦੇ ਰਹਿਣ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਦੇਵਣਹਾਰ ਸੱਚੀ ਸਰਕਾਰ, ਸੀਸ ਆਪਣੇ ਪੰਚਮ ਮੁਖੀ ਤਾਜ ਟਿਕਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬਣਿਆ ਰਹੇ ਵਰਤਾਰ, ਤੋਟ ਕਦੇ ਨਾ ਆਈਆ । ਕੋਟਨ ਕੋਟ ਜੁਗ ਬੀਤੇ ਵਾਰੋ ਵਾਰ, ਕੋਟਨ ਕੋਟ ਗੁਰ ਪੀਰ ਅਵਤਾਰ ਮੁਖ ਮੁਖ ਗਏ ਸਾਲਾਹੀਆ। ਕੋਟਨ ਕੋਟ ਮੰਗਦੇ ਰਹੇ ਭਿਖਾਰ, ਪ੍ਰਭ ਅੱਗੇ ਝੋਲੀ ਡਾਹੀਆ। ਜਿਸ ਉਪਰ ਹੋਇਆ ਆਪ ਕਿਰਪਾਲ, ਆਪਣੀ ਕਿਰਨ ਇਕ ਇਕ ਇਕ ਹਿੱਸਾ ਲੋਕਮਾਤ ਝੋਲੀ ਪਾਈਆ। ਜਿਸ ਮਿਲਿਆ ਬਣ ਸੱਚਾ ਦੁਲਾਰ, ਤਿਸ ਪਾਇਆ ਸਾਚਾ ਮਾਹੀਆ। ਬ੍ਰਹਮਾ ਵਿਸ਼ਨ ਸ਼ਿਵ ਜੁਗੋ ਜੁਗ ਰੋਵਣ ਜ਼ਾਰੋ ਜ਼ਾਰ, ਰਾਹ ਤੱਕਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਿੰਘਾਸਣ ਬੈਠਾ ਚੜ੍ਹ ਨਾ ਕੋਈ ਸੀਸ ਨਾ ਕੋਈ ਧੜ, ਬ੍ਰਹਮਾ ਵਿਸ਼ਨ ਸ਼ਿਵ ਬਠਾਏ ਆਪਣੇ ਚਰਨ ਦੁਆਰ, ਚਰਨ ਕਵਲ ਨਾਲ ਨਾ ਕਿਸੇ ਛੁਹਾਈਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਚਰਨ ਛੋਹ ਨਾ ਸਕਿਆ, ਪ੍ਰਭ ਬੈਠਾ ਮੁਖ ਛੁਪਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਪੈਂਡਾ ਅਜੇ ਨਾ ਮੁਕਿਆ, ਭੁੱਲੇ ਪਾਂਧੀ ਰਾਹੀਆ। ਕੋਟਨ ਕੋਟ ਰੂਪ ਕਰ ਕਰ ਕਦੇ ਨਾ ਅੱਕਿਆ, ਅੰਮ੍ਰਿਤ ਦੇਵੇ ਸੱਚਾ ਮਾਹੀਆ। ਜਿਸ ਸੁਫ਼ਨੇ ਅੰਦਰ ਮੇਰਾ ਨਾਮ ਰਸ ਚਖਿਆ, ਸੋ ਭਗਤ ਮਿਲੇ ਸੱਚੇ ਸ਼ਹਿਨਸ਼ਾਹੀਆ । ਤੇਰਾ ਭਾਣਾ ਕਿਸੇ ਨਾ ਡੱਕਿਆ, ਦੋਏ ਜੋੜ ਜੋੜ ਗਏ ਸੀਸ ਝੁਕਾਈਆ। ਆਦਿ ਜੁਗਾਦਿ ਤੂੰ ਸਾਹਿਬ ਸੁਲਤਾਨ ਕਦੇ ਨਾ ਅੱਕਿਆ, ਆਪੇ ਘੜੇ ਆਪੇ ਭੰਨੇ ਆਪੇ ਵੇਖੇ ਜਗਤ ਲੋਕਾਈਆ। ਤੇਰਾ ਖੇਲ ਜੁਗਾ ਜੁਗੰਤਰ ਆਪੇ ਤੱਕਿਆ, ਵਿਸ਼ਨ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦੇਵੇ ਏਕਾ ਵਰ, ਅਭੁਲ ਅਭੁਲ ਅਭੁਲ ਆਪ ਅਖਵਾਈਆ। ਬਿਸ਼ਨ ਬ੍ਰਹਮਾ ਸ਼ਿਵ ਕਰਨ ਫ਼ਰਯਾਦ, ਪ੍ਰਭ ਤੇਰੀ ਵਡ ਵਡਿਆਈਆ। ਤੇਰਾ ਨਾਮ ਸਾਡੀ ਦਾਦ, ਆਦਿ ਜੁਗਾਦਿ ਏਕਾ ਵਸਤ ਝੋਲੀ ਪਾਈਆ। ਜੁਗ ਜੁਗ ਰੱਖੀਏ ਤੈਨੂੰ ਯਾਦ, ਭੁਲ ਕਦੇ ਨਾ ਜਾਈਆ। ਕਵਣ ਸੁ ਵੇਲਾ ਆਪਣੇ ਗੇੜੇ ਵਿਚੋਂ ਲਏ ਕਾਢ, ਖੇਵਟ ਖੇਟਾ ਬਣ ਸੱਚਾ ਮਲਾਹੀਆ। ਕਵਣ ਸਿੰਘਾਸਣ ਲਡਾਏ ਲਾਡ, ਬਾਲ ਅੰਞਾਣੇ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਲਿਖਣ ਪੜ੍ਹਣ ਵਿਚ ਨਾ ਆਈਆ। ਸਾਚਾ ਵਰ ਹਰਿ ਸੁਣਾਇਆ, ਲੇਖਾ ਲੇਖ ਨਾ ਕਿਸੇ ਰਖਾਇਆ। ਵਿਸ਼ਨੂੰ ਅੰਦਰ ਆਪ ਟਿਕਾਇਆ, ਬ੍ਰਹਮੇ ਝੋਲੀ ਆਪੇ ਪਾਇਆ। ਸ਼ੰਕਰ ਸੀਸ ਆਪ ਟਿਕਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਖੁਲ੍ਹਾਇਆ। ਭੇਵ ਖੁਲ੍ਹਾਵਣਹਾਰ ਹਰਿ ਨਿਰੰਕਾਰਾ, ਨਿਹਕਰਮੀ ਕਰਮ ਕਮਾਇੰਦਾ। ਆਦਿ ਪੁਰਖ ਹੋ ਉਜਿਆਰਾ, ਸਚਖੰਡ ਖੋਲ੍ਹ ਇਕ ਕਿਵਾੜਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਸ਼ਬਦ ਉਠਾਏ ਇਕ ਦੁਲਾਰਾ, ਬ੍ਰਹਮਾ ਵਿਸ਼ਨ ਸ਼ਿਵ ਦਏ ਆਧਾਰਾ, ਆਪ ਆਪਣਾ ਮੇਲ ਮਿਲਾਇੰਦਾ। ਜੁਗਾ ਜੁਗੰਤਰ ਵਰਤੇ ਵਰਤਾਰਾ, ਤ੍ਰੈਗੁਣ ਮਾਇਆ ਬਣੇ ਸਹਾਰਾ, ਪੰਚਮ ਤੱਤ ਮੇਲਾ ਮੇਲ ਮਿਲਾਇੰਦਾ। ਲੱਖ ਚੁਰਾਸੀ ਬਣੇ ਇਕ ਅਖਾੜਾ, ਨੌਂ ਖੰਡ ਪ੍ਰਿਥਮੀ ਬਣੇ ਧਾਰਾ, ਲੋਆਂ ਪੁਰੀਆਂ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਵੇਸ ਵਟਾਇੰਦਾ। ਜਗਤ ਵੇਸ ਵਟਾਵਣਾ, ਨਿਰਗੁਣ ਸਰਗੁਣ ਧਾਰ। ਸਤਿਜੁਗ ਸਾਚਾ ਸੰਗ ਨਿਭਾਵਣਾ, ਭਗਤ ਭਗਵੰਤ ਲਏ ਆਧਾਰ। ਸਾਚੇ ਸੰਤ ਮੇਲ ਮਿਲਾਵਣਾ, ਸਾਚੀ ਦੇਵੇ ਇਕ ਗੁਫ਼ਤਾਰ। ਅਨਹਦ ਸਾਚੀ ਧੁਨ ਸੁਨਾਵਣਾ, ਬ੍ਰਹਮ ਬ੍ਰਹਿਮਾਦੀ ਖੋਲ੍ਹ ਕਿਵਾੜ। ਗੁਰ ਅਵਤਾਰ ਆਪਣੇ ਰੰਗ ਰੰਗਾਵਣਾ, ਰੰਗ ਰੰਗਾਏ ਬਹੱਤਰ ਨਾੜ। ਗੁਰਮੁਖ ਸਾਚੀ ਸੇਜ ਸੁਹਾਵਣਾ, ਸਾਚੇ ਪੌੜੇ ਦੇਵੇ ਚਾੜ੍ਹ। ਏਕਾ ਘਰ ਆਪ ਵਖਾਵਣਾ, ਨਾਤਾ ਤੋੜ ਨੌਂ ਦੁਆਰ। ਦਸਮ ਦੁਆਰੀ ਕੁੰਡਾ ਲਾਹਵਣਾ, ਨਿਰਗੁਣ ਜੋਤ ਕਰ ਉਜਿਆਰ। ਸੁਰਤੀ ਸ਼ਬਦੀ ਮੇਲ ਮਿਲਾਵਣਾ, ਨਾਰੀ ਕੰਤ ਕਰੇ ਪਿਆਰ। ਰੁੱਤ ਬਸੰਤੀ ਇਕ ਸੁਹਾਵਣਾ, ਅੱਠੇ ਪਹਿਰ ਰਹੇ ਗੁਲਜ਼ਾਰ। ਅੰਮ੍ਰਿਤ ਮੇਘ ਇਕ ਬਰਸਾਵਣਾ, ਬਰਖਣਹਾਰ ਠੰਡਾ ਠਾਰ। ਬੂੰਦ ਸਵਾਂਤੀ ਇਕ ਪਿਆਵਣਾ, ਸਾਂਤਕ ਸਤਿ ਕਰੇ ਵਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਵਰ, ਆਪ ਆਪਣੀ ਕਿਰਪਾ ਧਾਰ। ਕਿਰਪਾ ਧਾਰੇ ਹਰਿ ਨਿਰੰਕਾਰੇ, ਹਰਿ ਸਾਚਾ ਸਚ ਸੁਲਤਾਨਿਆ। ਜੁਗ ਜੁਗ ਕਰੇ ਖੇਲ ਅਪਾਰੇ ਸਿਰਜਣਹਾਰੇ, ਲੋਕਮਾਤ ਹੋਏ ਪ੍ਰਧਾਨਿਆ। ਨਿਰਗੁਣ ਸਰਗੁਣ ਲੈ ਅਵਤਾਰੇ, ਬੋਲੇ ਸ਼ਬਦ ਜੈਕਾਰੇ, ਏਕਾ ਨਾਮ ਕਰੇ ਪ੍ਰਵਾਨਿਆ। ਦੁਸ਼ਟ ਸੰਘਾਰੇ ਹਉਮੇ ਮਾਰੇ, ਮਾਇਆ ਮਮਤਾ ਮੋਹ ਚੁਕਾਨਿਆ। ਗ਼ਰੀਬ ਨਿਮਾਣੇ ਦਏ ਸਹਾਰੇ, ਬਖ਼ਸ਼ੇ ਚਰਨ ਕਵਲ ਪਿਆਰੇ, ਧਰਤ ਧਵਲ ਆਪ ਵਡਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਸ਼ਹਿਨਸ਼ਾਹ ਸੱਚਾ ਸੁਲਤਾਨਿਆ। ਸ਼ਹਿਨਸ਼ਾਹ ਹਰਿ ਸੁਲਤਾਨਾ, ਤਖ਼ਤ ਨਿਵਾਸੀ ਇਕ ਅਖਵਾਇੰਦਾ। ਸਤਿ ਸਰੂਪੀ ਨੌਂਜਵਾਨਾ, ਬਿਰਧ ਬਾਲ ਨਾ ਰੂਪ ਵਟਾਇੰਦਾ। ਜੁਗਾ ਜੁਗੰਤਰ ਖੇਲ ਮਹਾਨਾ, ਜਗਤ ਕਰਤਾ ਆਪ ਕਰਾਇੰਦਾ। ਸਤਿਜੁਗ ਸਾਚੇ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਤ੍ਰੇਤਾ ਤੇਰੀ ਧਾਰ ਮਹਾਨਾ, ਤ੍ਰੈ ਤ੍ਰੈ ਮੀਤਾ ਆਪ ਕਰਾਇੰਦਾ। ਦੁਸ਼ਟ ਹੰਕਾਰੀ ਮਾਰੇ ਰਾਵਣ ਰਾਮਾ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਦੋ ਦੋ ਲਹਿਣਾ ਆਪ ਚੁਕਾਣਾ, ਜਗਤ ਲੋਚਣ ਵੇਖ ਵਖਾਇੰਦਾ। ਨੈਣ ਮੁੰਧਾਰੀ ਕਵਲ ਮੁੰਧਾਨਾ, ਕਵਲ ਨੈਣ ਆਪ ਮਟਕਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਕਲ ਵਰਤਾਇੰਦਾ। ਲੇਖਾ ਜਾਣੇ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਆਪ ਲਗਾਇੰਦਾ। ਆਪਣੀ ਕਰੇ ਆਪ ਕਲਿਆਨਾ, ਵੇਖਣਹਾਰ ਆਪ ਹੋ ਜਾਇੰਦਾ। ਆਪਣਾ ਰੂਪ ਆਪ ਪ੍ਰਗਟਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਉਠ ਕਰ ਧਿਆਨ, ਹਰਿ ਸਾਚਾ ਸਚ ਸਮਝਾਈਆ। ਕੋਟਨ ਕੋਟ ਬੀਤਨ ਕਾਲ, ਕਾਲ ਗਰਾਸ ਇਕ ਕਰਾਈਆ। ਮਹਾਕਾਲ ਖੇਲ ਨਿਰਾਲ, ਦੀਨ ਦਿਆਲ ਆਪ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਕਾਹਨਾ ਕ੍ਰਿਸ਼ਨਾ ਬਣ ਦਲਾਲ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਈਆ। ਫਲ ਵੇਖੇ ਲੱਖ ਚੁਰਾਸੀ ਲੱਗਾ ਡਾਲ, ਪੱਤ ਡਾਹਲੀ ਫੋਲ ਫੁਲਾਈਆ। ਨਾਲ ਰਖਾਏ ਏਕਾ ਕਾਲ, ਸ੍ਰਿਸ਼ਟ ਸਬਾਈ ਦਾੜਾਂ ਹੇਠ ਚਬਾਈਆ। ਗੁਰਮੁਖਾਂ ਦੇਵੇ ਨਾਮ ਸੱਚਾ ਧਨ ਮਾਲ, ਭਗਤ ਭਗਵੰਤ ਲਏ ਮਿਲਾਈਆ। ਤ੍ਰਿਲੋਕੀ ਦਾ ਬਣਿਆ ਰਹੇ ਦਲਾਲ, ਸਚਖੰਡ ਸੱਚਾ ਪਾਤਸ਼ਾਹ ਨਜ਼ਰ ਨਾ ਆਈਆ। ਅੰਤਮ ਹੋਵੇ ਹੱਲ ਨਾ ਇਕ ਸੁਆਲ, ਗੀਤਾ ਗਿਆਨ ਅਠਾਰਾਂ ਧਿਆਏ ਅਰਜਨ ਗਿਆ ਸੁਣਾਈਆ। ਤ੍ਰਿਲੋਕੀ ਕਰਦਾ ਰਿਹਾ ਭਾਲ, ਗਊਆਂ ਚਾਰੇ ਬਛੜੇ ਬੰਨ੍ਹੇ ਬਣ ਬਣ ਮਾਹੀਆ। ਅੰਤਮ ਕੂਕ ਕੂਕ ਧੁਰਦਰਗਾਹੀ ਕਰ ਕਰ ਪੁਕਾਰ, ਇਕ ਆਵਾਜ਼ ਗਿਆ ਮਾਰ, ਪੁਰਖ ਅਕਾਲ ਮਿਲੇ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦੁਆਪਰ ਨਵ ਨੌਂ ਚਾਰ ਬੀਤੇ ਵਿਚ ਜਹਾਨ, ਕੋਟਨ ਕੋਟ ਰਾਮ ਕ੍ਰਿਸ਼ਨ ਗਏ ਫੇਰਾ ਪਾਈਆ। ਤੇਰਾ ਮੰਦਰ ਉਚ ਮਕਾਨ ਸੱਚੀ ਧਰਮਸਾਲ, ਧੁਰ ਦਰਬਾਰੇ ਬੈਠਾ ਆਸਣ ਲਾਈਆ। ਜਗਤ ਜੁਗਤ ਜਗ ਸਖ਼ੀਆਂ ਪਾਵੇ ਰਾਸ, ਮੰਡਲ ਗਿਆ ਵਖਾਈਆ। ਸਾਚਾ ਕਾਹਨਾ ਆਦਿ ਜੁਗਾਦਿ ਜੁਗਾ ਜੁਗੰਤਰ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਹਰਿ ਕਾ ਧੁਨ ਨਾਦ ਸ਼ਬਦ ਸਾਚੀ ਬੰਸਰੀ ਹੋਵੇ ਕਦੇ ਨਾ ਨਾਸ, ਮਟੀ ਵੰਞ ਨਾ ਕੋਇ ਰਚਨ ਰਚਾਈਆ। ਏਕਾ ਜੋਤ ਪੁਰਖ ਅਬਿਨਾਸ਼, ਜੁਗ ਜੁਗ ਗੁਰ ਪੀਰ ਅਵਤਾਰ ਸਾਧ ਸੰਤ ਰਿਹਾ ਜੋਤ ਟਿਕਾਈਆ। ਕਰਦਾ ਆਇਆ ਪੂਰੀ ਆਸ, ਜਿਸ ਸਿਰ ਆਪਣਾ ਹੱਥ ਟਿਕਾਈਆ। ਬ੍ਰਹਿਮੰਡ ਖੰਡ ਕੋਟਨ ਕੋਟ ਤ੍ਰਿਲੋਕੀ ਰਹੇ ਸਾਜ ਇਕ ਨਾ ਲੱਗੇ ਪਾਸ, ਚਰਨ ਧੂੜੀ ਰਤੀ ਖ਼ਾਕ ਕੋਟਨ ਕੋਟ ਗੁਰ ਪੀਰ ਅਵਤਾਰ ਤ੍ਰਿਪਤ ਕਰਾਈਆ। ਬ੍ਰਹਮਾ ਵਿਸ਼ਨ ਸ਼ਿਵ ਆਦਿ ਜੁਗਾਦਿ ਧਿਆਵਣਹਾਰ, ਹਰਿ ਕਾ ਭੇਵ ਕੋਈ ਨਾ ਪਾਈਆ। ਆਪਣੀ ਕੀਮਤ ਜਾਣੇ ਆਪ ਕਰਤਾਰ, ਦੂਸਰ ਕੀਮਤ ਨਾ ਕੋਈ ਵਖਾਈਆ। ਸਚਖੰਡ ਬੈਠ ਸੱਚੀ ਸਰਕਾਰ, ਆਪਣੀ ਰਚਨਾ ਆਪ ਰਚਾਈਆ। ਮਰੇ ਨਾ ਜਨਮੇ ਵਿਚ ਸੰਸਾਰ, ਜੁਗ ਜੁਗ ਗੇੜਾ ਆਪ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਦੇਵੇ ਏਕਾ ਵਰ, ਤ੍ਰੈਗੁਣ ਨਾਤਾ ਦਏ ਸਮਝਾਈਆ। ਵਿਸ਼ਨ ਬ੍ਰਹਮੇ ਸ਼ਿਵ ਤੇਰਾ ਪਿਆਰ, ਰਜੋ ਤਮੋ ਸਤੋ ਤੇਰੇ ਅੰਗ ਲਗਾਇੰਦਾ। ਆਪਣੀ ਚਰਨ ਧੂੜੀ ਪਾਏ ਖ਼ਾਕ ਛਾਰ, ਨੌਂ ਸੌ ਚੁਰਾਨਵਾਂ ਚੌਕੜੀ ਜੁਗ ਜੁਗ ਜੁਗ ਖੇਲ ਆਪ ਖਿਲਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਕਲਜੁਗ ਅੰਤਮ ਵੇਖ ਵਖਾਇੰਦਾ। ਲੋਕਮਾਤ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਅੱਖਰ ਨੌਂ ਸੌ ਚੁਰਾਨਵੇ ਚੌਕੜੀ ਜੁਗ, ਕਿਸੇ ਕ਼ਲਮ ਨਾ ਕੋਈ ਲਿਖਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਕ਼ਲਮ ਸ਼ਾਹੀ ਲੇਖ ਨਾ ਲਿਖਿਆ, ਹਰਿ ਕਾ ਭੇਵ ਨਾ ਦਏ ਜਣਾਈਆ। ਜੋ ਆਇਆ ਸੋ ਹੋਇਆ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਪੰਜ ਤੱਤ ਚੋਲਾ ਗੁਰ ਅਵਤਾਰ ਕਿਸੇ ਨਾ ਰੱਖਿਆ, ਘੜਨ ਭੰਨਣਹਾਰ ਇਕ ਸ਼ਹਿਨਸ਼ਾਹੀਆ। ਆਪੇ ਜਾਣੇ ਆਪਣੀ ਕੀਤਿਆ, ਕਰਤਾ ਕਰਨ ਆਪ ਅਖਵਾਈਆ। ਕਲਜੁਗ ਅੰਤਮ ਚੌਥਾ ਜੁਗ ਜਾਏ ਬੀਤਿਆ, ਕਰੇ ਖੇਲ ਹਰਿ ਰਘੁਰਾਈਆ। ਆਦਿ ਜੁਗਾਦਿ ਇਕ ਅਜੀਤਿਆ, ਊਚਾਂ ਨੀਚਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਦੇਵੇ ਏਕਾ ਵਰ, ਬ੍ਰਹਮੇ ਫੜੌਣਾ ਆਪਣਾ ਲੜ, ਸ਼ੰਕਰ ਭੁਲ ਰਹੇ ਨਾ ਰਾਈਆ। ਕਲਜੁਗ ਉਪਜੇ ਕਾਲੀ ਧਾਰ, ਹਰਿ ਸਾਚਾ ਸਚ ਸੁਣਾਇੰਦਾ। ਮੰਗਣ ਆਏ ਮੇਰੇ ਦੁਆਰ, ਦਰ ਸੁਆਲੀ ਇਕ ਵਖਾਇੰਦਾ। ਸਾਚੀ ਵਸਤ ਦੇਵੇ ਝੋਲੀ ਡਾਰ, ਆਪਣਾ ਹੁਕਮ ਪੱਲੇ ਗੰਢ ਬੰਧਾਇੰਦਾ। ਚੌਥੇ ਵੇਦ ਕਰੇ ਸ਼ਿੰਗਾਰ, ਐੜਾ ਅੱਖ ਇਕ ਖੁਲ੍ਹਾਇੰਦਾ। ਅਥਰਬਣ ਊਚੀ ਕੂਕੇ ਕਰੇ ਪੁਕਾਰ, ਬ੍ਰਹਮਾ ਚਾਰੇ ਮੁਖ ਖੁਲ੍ਹਾਇੰਦਾ। ਪੁਰਖ ਅਬਿਨਾਸ਼ੀ ਹੋ ਤਿਆਰ, ਸੁੰਨ ਅਗੰਮ ਫੋਲ ਫੁਲਾਇੰਦਾ। ਸੁੰਨ ਅਗੰਮ ਸਾਚੀ ਕਾਰ, ਕਰਨੀ ਕਰਨ ਆਪ ਕਰਾਇੰਦਾ। ਧੂਆਂਧਾਰ ਵਿਚੋਂ ਈਸਾ ਮੂਸਾ ਕੱਢੇ ਬਾਹਰ, ਲੋਕਮਾਤ ਜਨਮ ਦਵਾਇੰਦਾ। ਕਿਰਨ ਕਿਰਨ ਕਿਰਨ ਇਕ ਇਕ ਇਕ ਪੰਜ ਤਿੰਨ ਅੱਠ ਅੰਦਰ ਦੇਵੇ ਵਾੜ, ਤ੍ਰੈ ਸੌ ਸੱਠ ਵੇਖ ਵਖਾਈਆ। ਆਪੇ ਗੇੜੇ ਆਪਣੀ ਲੱਠ ਕਰਤਾਰ, ਗੇੜਾ ਆਪੇ ਰਿਹਾ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਸਾਚੀ ਕਾਰ ਕਰੇ ਕਰਤਾਰ, ਕਾਲਾ ਰੰਗ ਰੰਗੇ ਸੂਰਾ ਸਰਬੰਗ, ਕਾਲਾ ਸੂਸਾ ਤਨ ਛੁਹਾਈਆ। ਕਾਲਾ ਸੂਸਾ ਖੇਲ ਅਪਾਰ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਆਪ ਆਪਣਾ ਬਲ ਧਰਾਇੰਦਾ। ਕਲਮੀ ਕਲਮਾ ਕਰ ਪਿਆਰ, ਏਕਾ ਹੁਕਮ ਸੁਣਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਹੁਕਮ ਸੁਣਾਇੰਦਾ। ਕਾਲਾ ਸੂਸਾ ਤਨ ਸ਼ਿੰਗਾਰ, ਕਾਲੀ ਧਾਰ ਕਲਕਾਤੀ ਆਪ ਚਲਾਈਆ। ਲੇਖਾ ਜਾਣੇ ਮੁਹੰਮਦ ਸੰਗ ਚਾਰ ਯਾਰ, ਅੱਲਾ ਰਾਣੀ ਆਪ ਪ੍ਰਨਾਈਆ। ਤੀਸ ਬਤੀਸਾ ਕੂਕ ਕੂਕ ਕਰੇ ਪੁਕਾਰ, ਆਇਤ ਸ਼ਰਾਇਤ ਕਰੇ ਪੜ੍ਹਾਈਆ। ਸ਼ਰਅ ਸ਼ਰੀਅਤ ਵੇਖ ਵਿਚਾਰ, ਧਰਤ ਧਵਲ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬ੍ਰਹਮਾ ਵਿਸ਼ਨ ਸ਼ਿਵ ਮੇਰਾ ਲੇਖ ਲਿਖ ਨਾ ਸਕੇ ਕੋਈ ਰਾਈਆ। ਕਲਜੁਗ ਅੰਤਮ ਵੇਸ ਵਟਾਵਣਾ, ਜੋਤੀ ਜੋਤ ਹੋ ਉਜਿਆਰ। ਨਿਰਗੁਣ ਸਰਗੁਣ ਮੇਲ ਮਿਲਾਵਣਾ, ਪੰਜ ਤੱਤ ਦਏ ਆਧਾਰ। ਨਾਨਕ ਨਾਨਕ ਨਾਨਕ ਨਾਉਂ ਰਖਾਵਣਾ, ਵੇਖੇ ਕਾਇਆ ਗੜ੍ਹ ਬੰਕ ਘਰ ਬਾਰ। ਏਕਾ ਨਾਮ ਵਿਚ ਟਿਕਾਵਣਾ, ਨਾਮ ਸਤਿ ਸਤਿ ਜੈਕਾਰ। ਪੁਰਖ ਅਕਾਲ ਵੇਖ ਵਖਾਵਣਾ, ਨਾ ਕੋਈ ਦੂਸਰ ਮੀਤ ਮੁਰਾਰ। ਚਾਰ ਵਰਨਾ ਸੰਗ ਨਿਭਾਵਣਾ, ਊਚਾਂ ਨੀਚਾਂ ਪਾਰ ਕਿਨਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਦੇਵੇ ਏਕਾ ਵਰ, ਕਰੇ ਖੇਲ ਵਿਚ ਸੰਸਾਰ। ਏਕਾ ਜੋਤੀ ਦਸ ਦਸ ਧਾਰ, ਹਰਿ ਸਾਚਾ ਖੇਲ ਖਿਲਾਇੰਦਾ। ਪੁਰਖ ਅਕਾਲ ਦੀਨ ਦਿਆਲ ਆਪਣੀ ਕਿਰਪਾ ਆਪੇ ਧਾਰ, ਨਾਨਕ ਜੋਤੀ ਜੋਤ ਜਗਾਇੰਦਾ। ਜਾਮਾ ਬਦਲੇ ਵਿਚ ਸੰਸਾਰ, ਭੇਵ ਕੋਈ ਨਾ ਪਾਇੰਦਾ। ਕੋਈ ਕਹੇ ਅੰਗਦ ਕੋਈ ਕਹੇ ਅਮਰਦਾਸ, ਕੋਈ ਰਾਮਦਾਸ ਕਹਿ ਕਹਿ ਗਾਇੰਦਾ। ਕੋਈ ਕਹੇ ਅਰਜਨ ਕੋਈ ਕਹੇ ਹਰਿਗੋਬਿੰਦ, ਕੋਈ ਹਰਿਰਾਏ ਸੀਸ ਝੁਕਾਇੰਦਾ। ਕੋਈ ਕਹੇ ਹਰਿਕਿਸ਼ਨ ਕੋਈ ਕਹੇ ਤੇਗ਼ ਬਹਾਦਰ, ਬਹਾਦਰ ਤੇਰਾ ਦਰ ਦਿਸ ਕਿਸੇ ਨਾ ਆਇੰਦਾ। ਆਦਿ ਸੱਚਖੰਡ ਤਾਣੀ ਬੈਠਾ ਚਿੱਟੀ ਚਾਦਰ, ਸੰਤਾਂ ਭਗਤਾਂ ਉਪਰ ਪਰਦਾ ਆਪੇ ਪਾਇੰਦਾ। ਗੁਰ ਅਵਤਾਰਾਂ ਦੇਵੇ ਆਦਰ, ਸਗਲਾ ਸੰਗ ਆਪ ਨਿਭਾਇੰਦਾ। ਕਰੇ ਖੇਲ ਹਰਿ ਕਰਤਾ ਕ਼ਾਦਰ, ਕਰੀਮ ਰਹੀਮ ਰਹਿਮਤ ਰਹਿਮਾਨ ਆਪਣੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਆਪ ਪ੍ਰਗਟਾਇੰਦਾ। ਨੌ ਗੁਰ ਨੌ ਦੁਆਰ, ਪੰਧ ਗਏ ਚੁਕਾਈਆ। ਜੋਤੀ ਮਿਲੇ ਜੋਤੀ ਧਾਰ, ਜੋਤੀ ਜੋਤ ਵਿਚ ਸਮਾਈਆ। ਪੁਰਖ ਅਕਾਲ ਭੇਵ ਨਿਆਰ, ਚਾਰੇ ਬਾਣੀ ਭੇਵ ਨਾ ਪਾਈਆ। ਸ਼ਾਹ ਪਾਤਸ਼ਾਹ ਹੋ ਤਿਆਰ, ਸ਼ਹਿਨਸ਼ਾਹ ਸਾਚੀ ਖੇਲ ਆਪ ਕਰਾਈਆ। ਸਾਚੇ ਤਖ਼ਤ ਬੈਠ ਆਪ ਨਿਰੰਕਾਰ, ਪੰਚਮ ਤਾਜ ਸੀਸ ਟਿਕਾਈਆ। ਥਿਰ ਘਰ ਵਿਚੋਂ ਸ਼ਬਦ ਦੁਲਾਰਾ ਸੁਤ ਲਿਆ ਉਠਾਲ, ਏਕਾ ਧੁਰ ਫ਼ਰਮਾਨਾ ਦਏ ਜਣਾਈਆ। ਗੁਜਰੀ ਘਰ ਨਾ ਜਨਮੇ ਬਣ ਕੇ ਲਾਲ, ਪੁਰਖ ਅਕਾਲ ਤੇਰਾ ਪਿਤਾ ਮਾਈਆ। ਤੇਰੀ ਜੋਤੀ ਬੇਮਿਸਾਲ, ਪਾਇਆ ਏਕਾ ਏਕ ਸੱਚਾ ਸ਼ਹਿਨਸ਼ਾਹੀਆ। ਤੇਰੇ ਫਲ ਲੱਗੇ ਡਾਲ, ਪੁਰਖ ਅਕਾਲ ਆਪ ਲਗਾਈਆ। ਚਾਰੇ ਜੁਗ ਤੇਰੇ ਚਰਨਾਂ ਹੇਠ ਵਗਾਏ ਧਾਰ, ਧਰਨੀ ਧਰਤ ਧਵਲ ਤੇਰਾ ਰਾਹ ਤਕਾਈਆ। ਤੇਰਾ ਕਰੇ ਸਚ ਪਿਆਰ, ਜੁਗਾ ਜੁਗੰਤਰ ਭੁਲ ਨਾ ਜਾਈਆ। ਸਤਿਜੁਗ ਆਇਆ ਰੂਪ ਧਾਰ, ਸਿੰਘ ਅਜੀਤ ਨਾਉਂ ਰਖਾਈਆ। ਤ੍ਰੇਤਾ ਆਇਆ ਆਪਣੀ ਵਾਰ, ਝੁਜਾਰ ਝੂਜ ਝੂਜ ਧਰਤ ਮਾਤ ਪਿਆਸ ਬੁਝਾਈਆ। ਜੋਰਾਵਰ ਜਾਏ ਦਰ ਬਲਿਹਾਰ, ਦੁਆਪਰ ਤੇਰਾ ਕਰੇ ਹੌਲਾ ਪਿਛਲਾ ਭਾਰ, ਕਵਲ ਨੈਣ ਗਿਆ ਰਾਹ ਤਕਾਈਆ। ਕਲਜੁਗ ਕੂੜਾ ਕਰੇ ਖੁਆਰ, ਫ਼ਤਹਿ ਡੰਕਾ ਵੱਜੇ ਵਿਚ ਸੰਸਾਰ, ਸਿੰਘ ਫ਼ਤਹਿ ਇਕ ਗਜਾਈਆ । ਮੇਰਾ ਨਾਮ ਤੇਰੀ ਧਾਰ, ਤੇਰੀ ਧਾਰ ਮੇਰਾ ਪਿਆਰ, ਤੇਰੇ ਵਿਚ ਸਮਾਈਆ। ਮੇਰਾ ਰੂਪ ਅਗੰਮ ਅਪਾਰ, ਸੋ ਪੁਰਖ ਨਿਰੰਜਣ ਰਿਹਾ ਸਮਝਾਈਆ। ਹੰ ਰੂਪ ਸਰਬ ਸੰਸਾਰ, ਗੋਬਿੰਦ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਏਕਾ ਵਰ, ਆਪਣੀ ਕਰਨੀ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਨੌਂ ਸੌ ਚੁਰਾਨਵੇ ਚੌਕੜੀ ਤੇਰਾ ਪੰਧ ਮੁਕਾਵਣਾ, ਜੁਗ ਜੁਗ ਆਪਣਾ ਖੇਲ ਖਿਲਾਈਆ। ਕਲਜੁਗ ਅੰਤਮ ਵੇਖ ਵਖਾਵਣਾ, ਰੂਪ ਅਨੂਪ ਆਪ ਦਰਸਾਈਆ। ਆਪਣਾ ਸੁਤ ਇਕ ਉਪਜਾਵਣਾ, ਆਦਿ ਪੁਰਖ ਆਦਿ ਆਦਿ ਜੋ ਲਿਆ ਉਪਜਾਈਆ। ਗੋਬਿੰਦ ਨਾਉਂ ਮਾਤ ਰਖਾਵਣਾ, ਦੇਵੇ ਵਡ ਵਡੀ ਵਡਿਆਈਆ। ਕਲਗੀ ਤੋੜਾ ਸੀਸ ਟਿਕਾਵਣਾ, ਜੋਤੀ ਜੋੜਾ ਮੇਲ ਮਿਲਾਈਆ। ਸਾਚੇ ਘੋੜੇ ਆਪ ਚੜ੍ਹਾਵਣਾ, ਵਾਗ ਫੜੇ ਆਦਿ ਸ਼ਕਤ ਸਹਾਈ ਹੋਵੇ ਸੱਚਾ ਸ਼ਹਿਨਸ਼ਾਹੀਆ। ਆਪਣਾ ਖੇਲ ਆਪ ਕਰਾਵਣਾ, ਚੌਥੇ ਜੁਗ ਦਏ ਗਵਾਹੀਆ। ਚਾਰ ਖਾਣੀ ਪੰਧ ਮੁਕਾਵਣਾ, ਚਾਰੋਂ ਕੁੰਟ ਵੇਖ ਵਖਾਈਆ। ਚਾਰੇ ਬਾਣੀ ਭੇਵ ਖੁਲ੍ਹਾਵਣਾ, ਚਾਰੇ ਵੇਦ ਦੇਣ ਗਵਾਹੀਆ। ਚਾਰੇ ਵਰਨਾਂ ਏਕਾ ਰੰਗ ਰੰਗਾਵਣਾ, ਏਕਾ ਲਾਏ ਮਸਤਕ ਟਿੱਕਾ ਬੇਪਰਵਾਹੀਆ। ਪੰਜ ਪਿਆਰੇ ਮਾਣ ਦਵਾਵਣਾ, ਪੰਚਮ ਵੇਖੇ ਆਪ ਆਪਣਾ ਰਾਹੀਆ। ਪੰਚਮ ਮੁਖ ਤਾਜ ਸੁਹਾਵਣਾ, ਹਰਿ ਹਰਿ ਜੂ ਲਏ ਸੁਹਾਈਆ। ਗੋਬਿੰਦ ਗੁਰ ਗੁਰ ਨਾਮ ਵਡਿਆਵਣਾ, ਸਿੰਘ ਸਿੰਘ ਆਪਣਾ ਰੂਪ ਧਰਾਈਆ। ਸਾਚਾ ਖੰਡਾ ਹੱਥ ਫੜਾਵਣਾ, ਲੁਹਾਰ ਤ੍ਰਖ਼ਾਣ ਨਾ ਕੋਈ ਘੜਾਈਆ। ਉਚੇ ਟਿੱਲੇ ਚੜ੍ਹ ਕੇ ਹਵਨ ਕਰਾਵਣਾ, ਪ੍ਰੇਮ ਅਹੂਤੀ ਏਕਾ ਪਾਈਆ। ਏਕਾ ਗੜ੍ਹ ਕੇਸ ਵਖਾਵਣਾ, ਕੇਸ ਦਸਮੇਸ਼ ਸੀਸ ਸੁਹਾਈਆ। ਜਗਤ ਜਗਦੀਸ਼ ਵੇਖ ਵਖਾਵਣਾ, ਨਰ ਨਰੇਸ਼ ਵਡੀ ਵਡਿਆਈਆ। ਆਪਣਾ ਰੂਪ ਆਪ ਧਰਾਵਣਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਪੰਚਮ ਅੰਗ ਪੰਚ ਲਗਾਵਣਾ, ਪੰਚਮ ਵੇਖੇ ਥਾਉਂ ਥਾਈਂਆ। ਪੰਚਮ ਪ੍ਰਧਾਨ ਆਪ ਬਣਾਵਣਾ, ਪੰਚਮ ਨਿਉਂ ਨਿਉਂ ਸੀਸ ਝੁਕਾਈਆ। ਪੰਚਮ ਸਾਚੀ ਜੋਤ ਜਗਾਵਣਾ, ਪੰਚਮ ਅੰਮ੍ਰਿਤ ਰਸ ਆਪ ਪਿਆਈਆ। ਪੰਚਮ ਸੀਸ ਧੜ ਆਪਣੇ ਲੇਖੇ ਲਾਵਣਾ, ਰਤੀ ਰਤ ਪ੍ਰੇਮ ਨਾਲ ਆਪਣਾ ਤਨ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਜਣਾਈਆ। ਪੰਚਮ ਪਿਆਰੇ ਆਪ ਪ੍ਰਗਟਾ, ਗੁਰ ਚੇਲਾ ਰੂਪ ਧਰਾਇੰਦਾ। ਪੰਚਮ ਬੈਠਾ ਸੀਸ ਝੁਕਾ, ਪੰਚਮ ਰਾਜ ਜੋਗ ਸਮਝਾਇੰਦਾ। ਪੰਚਮ ਮਾਰਗ ਰਿਹਾ ਵਖਾ, ਚਾਰ ਵਰਨਾਂ ਮੇਲ ਮਿਲਾਇੰਦਾ। ਪੰਚਮ ਸੋਗ ਰਿਹਾ ਗਵਾ, ਹਰਖ ਸੋਗ ਨਾ ਕੋਈ ਰਖਾਇੰਦਾ। ਪੰਚਮ ਅੰਗ ਰਿਹਾ ਲਗਾ, ਮਾਇਆ ਮਮਤਾ ਹਉਮੇ ਹੰਗਤਾ ਰੋਗ ਨੇੜ ਕੋਈ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਸੰਦੇਸ਼ ਨਰ ਨਰੇਸ਼ ਨਿਰਵੈਰ ਆਪ ਸੁਣਾਇੰਦਾ। ਗੋਬਿੰਦ ਵੇਲਾ ਅੰਤ ਚੁਕਾਵਣਾ, ਹਰਿ ਸਾਚਾ ਖੇਲ ਖਿਲਾਈਆ। ਸੂਲਾਂ ਸੱਥਰ ਇਕ ਵਛਾਵਣਾ, ਸੱਥਰ ਯਾਰੜਾ ਆਪ ਹੰਢਾਈਆ। ਆਪਣਾ ਸੁਨੇਹੜਾ ਆਪ ਸੁਣਾਵਣਾ, ਸੁਨਣਹਾਰ ਆਪ ਹੋ ਜਾਈਆ। ਆਪਣਾ ਮੇਲਾ ਆਪ ਮਿਲਾਵਣਾ, ਮਿਲਿਆ ਮੇਲ ਵਿਛੜ ਨਾ ਜਾਈਆ। ਪੁਰਖ ਅਕਾਲ ਇਕ ਮਨਾਵਣਾ, ਦੂਜਾ ਇਸ਼ਟ ਨਾ ਕੋਈ ਵਖਾਈਆ। ਅੰਤਮ ਪਿਤਾ ਗੋਦ ਬਹਾਵਣਾ, ਬਿਨਾ ਪੂਤ ਨਾ ਸੋਹੇ ਮਾਈਆ। ਚਾਰੇ ਕੂਟਾਂ ਵੇਖ ਵਖਾਵਣਾ, ਗੁਰਸਿਖ ਸਾਚੇ ਲਏ ਜਗਾਈਆ। ਹੁਕਮੀ ਹੁਕਮ ਇਕ ਦਰਸਾਵਣਾ, ਭੁਲ ਕੋਈ ਨਾ ਜਾਈਆ। ਕਲਜੁਗ ਵੇਲਾ ਅੰਤਮ ਆਵਣਾ, ਵਾਕ ਭਵਿਖਤ ਆਪਣੇ ਵਿਚ ਟਿਕਾਈਆ। ਆਪਣਾ ਲਿਖਿਆ ਸਰਸਾ ਭੇਟ ਕਰਾਵਣਾ, ਸ਼ਬਦ ਸ਼ਬਦ ਕਰੇ ਕੁੜਮਾਈਆ। ਨਿਹਕਲੰਕ ਹਰਿ ਜਾਮਾ ਪਾਵਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੋਬਿੰਦ ਸੰਗ ਸਦਾ ਨਿਭਾਵਣਾ, ਸ਼ਬਦ ਗੁਰ ਦਏ ਵਡਿਆਈਆ। ਸੰਬਲ ਨਗਰੀ ਧਾਮ ਸੁਹਾਵਣਾ, ਸਾਢੇ ਤਿੰਨ ਹੱਥ ਬਣਤ ਬਣਾਈਆ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਪੈਂਡਾ ਫਿਰ ਮੁਕਾਵਣਾ, ਵੇਖਣਹਾਰਾ ਆਪ ਹੋ ਜਾਈਆ। ਨਿਰਗੁਣ ਲੇਖਾ ਆਦਿ ਆਦਿ ਅੰਤ ਲੋਕਮਾਤ ਲਿਖਾਵਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਪੰਚਮ ਮੁਖ ਤਾਜ ਸੀਸ ਲਗਾਵਣਾ, ਬਣ ਆਏ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਆਪਣੇ ਗਲ ਪਰੋਵਣਾ, ਕਲੀ ਕਲੀ ਨਾਲ ਬੰਧਾਈਆ। ਸਾਢੇ ਤਿੰਨ ਹੱਥ ਤੇਰਾ ਪੰਧ ਮੁਕਾਵਣਾ, ਰਵਿਦਾਸ ਚਮਿਆਰਾ ਦਏ ਗਵਾਹੀਆ । ਵੇਦ ਵਿਆਸਾ ਲਿਖਿਆ ਪੂਰ ਕਰਾਵਣਾ, ਉਚੇ ਟਿੱਲੇ ਪ੍ਰਬਤ ਪੂਤ ਸਪੂਤਾ ਬ੍ਰਹਿਮਣ ਗੌੜਾ ਘਰ ਮੰਦਰ ਡੇਰਾ ਲਾਈਆ। ਨਾਨਕ ਤੇਰਾ ਨਿਰਗੁਣ ਰੂਪ ਸਚ ਦਰਸਾਵਣਾ, ਪੰਜ ਤੱਤ ਨਾ ਕੋਇ ਵਡਿਆਈਆ। ਅਰਜਨ ਗੁਰ ਗੁਰ ਸ਼ਬਦ ਧਾਰ ਵੇਖ ਵਖਾਵਣਾ, ਬੋਧ ਅਗਾਧ ਅਗਾਧ ਬੋਧ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਵਖਾਏ ਏਕਾ ਘਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਲੇਖ ਚੁਕਾਵਣਾ, ਚੌਥੇ ਜੁਗ ਜਹਾਨ। ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਆਪਣਾ ਜਾਮਾ ਪਾਵਣਾ, ਆਪਣਾ ਪਦ ਰਖਾਏ ਇਕ ਨਿਰਬਾਣ। ਸ਼ਬਦ ਬਿਬਾਨਾ ਇਕ ਉਡਾਵਣਾ, ਲੇਖਾ ਜਾਣੇ ਦੋ ਜਹਾਨ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਫੇਰਾ ਪਾਵਣਾ, ਕਰੇ ਖੇਲ ਸ੍ਰੀ ਭਗਵਾਨ। ਲੋਕਮਾਤ ਵੇਖ ਵਖਾਵਣਾ, ਵੀਹ ਸੌ ਬਿਕ੍ਰਮੀ ਹੋ ਪ੍ਰਧਾਨ। ਛੱਬੀ ਪੋਹ ਮਾਣ ਦਿਵਾਵਣਾ, ਜੋਤੀ ਨੂਰ ਨੂਰ ਮਹਾਨ। ਸ਼ਬਦ ਰੂਪ ਗੋਬਿੰਦ ਦੁਲਾਰਾ ਨਾਲ ਰਲਾਵਣਾ, ਲੱਖ ਚੁਰਾਸੀ ਕਰੇ ਕਲਿਆਣ। ਸੰਬਲ ਨਗਰੀ ਭਾਗ ਲਗਾਵਣਾ, ਆਪਣਾ ਵੇਖੇ ਸਚ ਨਿਸ਼ਾਨ। ਇਕ ਦੋ ਤਿੰਨ ਚਾਰ ਪੰਧ ਮੁਕਾਵਣਾ, ਪੰਚਮ ਲੇਖਾ ਜਾਣੇ ਗੁਣ ਨਿਧਾਨ। ਛੇਵਾਂ ਛੱਪਰ ਛੰਨ ਨਾ ਕੋਇ ਸੀਸ ਧਰਾਵਣਾ, ਸੱਤਵਾਂ ਸਤਿ ਪੁਰਖ ਨਿਰੰਜਣ ਹੋ ਮਿਹਰਵਾਨ, ਅੱਠਾਂ ਤੱਤਾਂ ਪੰਧ ਮੁਕਾਵਣਾ, ਸੁੰਨ ਅਗੰਮ ਨਾ ਕਰੇ ਕੋਈ ਪਛਾਣ। ਥਿਰ ਘਰ ਆਪਣਾ ਰੂਪ ਦਰਸਾਵਣਾ, ਆਪੇ ਵੇਖੇ ਆਪਣਾ ਹਾਣੀ ਹਾਣ। ਸਚਖੰਡ ਸੱਚੇ ਆਸਣ ਲਾਵਣਾ, ਪ੍ਰਗਟ ਹੋਏ ਆਪ ਗੁਣ ਨਿਧਾਨ। ਲੋਕਮਾਤ ਫੇਰਾ ਪਾਵਣਾ, ਨਿਹਕਲੰਕ ਬਣ ਬਲੀ ਬਲਵਾਨ। ਮਾਤਾ ਕੁੱਖ ਨਾ ਕੋਈ ਟਿਕਾਵਣਾ, ਭੈਣ ਭਾਈ ਨਾ ਸਕੇ ਕੋਈ ਪਛਾਣ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕੁਲ ਨਾ ਕੋਈ ਬਣਾਵਣਾ, ਮੰਦਰ ਮਸਜਿਦ ਮਠ ਸ਼ਿਵਦੁਆਲਾ ਨਾ ਕਰੇ ਕੋਈ ਕਲਿਆਣ। ਪੰਡਤ ਪਾਂਧੇ ਦਾਨ ਨਾ ਕੋਈ ਦਵਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਦੇਵੇ ਵਰ, ਤੇਰੀ ਅੰਤ ਕਰੇ ਕਲਿਆਣ। ਤੇਰੀ ਅੰਤ ਕਰਨ ਕਲਿਆਣ, ਹਰਿ ਸਾਚਾ ਖੇਲ ਖਿਲਾਈਆ। ਕਲਜੁਗ ਅੰਤਮ ਹੋਏ ਪ੍ਰਧਾਨ, ਨਿਹਕਲੰਕਾ ਨਾਉਂ ਰਖਾਈਆ। ਨਿਰਗੁਣ ਸਰਗੁਣ ਖੇਲ ਮਹਾਨ, ਸਰਗੁਣ ਨਿਰਗੁਣ ਭੇਵ ਚੁਕਾਈਆ। ਨਿਰਗੁਣ ਸਰਗੁਣ ਹੋ ਪ੍ਰਧਾਨ, ਨਿਰਗੁਣ ਸਰਗੁਣ ਲਏ ਉਠਾਈਆ। ਦੀਵਾ ਬਾਤੀ ਇਕ ਮਹਾਨ, ਕਮਲਾਪਾਤੀ ਲਏ ਜਗਾਈਆ। ਸਾਚੀ ਖਾਟੀ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸਿਖਿਆ ਰਿਹਾ ਸਮਝਾਈਆ। ਕਲਜੁਗ ਵੇਲਾ ਅੰਤ ਸੁਹਾਵਣਾ, ਹਰਿ ਸਾਚਾ ਖੇਲ ਖਿਲਾਈਆ। ਇਕ ਦਸ ਮੇਲ ਮਿਲਾਵਣਾ, ਸਾਢੇ ਤਿੰਨ ਹੱਥ ਕਰ ਰੁਸ਼ਨਾਈਆ। ਦੋ ਦਸ ਦਰ ਵਖਾਵਣਾ, ਹਰਿਸੰਗਤ ਲਏ ਜਗਾਈਆ। ਤ੍ਰੈ ਦਸ ਤਾਰ ਹਿਲਾਵਣਾ, ਰਾਜ ਰਾਜਾਨਾ ਸ਼ਾਹ ਸੁਲਤਾਨਾ ਸਾਧਾਂ ਸੰਤਾਂ ਦਏ ਹੁਲਾਈਆ। ਚਾਰ ਦਸ ਚੌਦਾਂ ਲੋਕ ਵੇਖ ਵਖਾਵਣਾ, ਚੌਦਾਂ ਤਬਕਾਂ ਪੰਧ ਮੁਕਾਵਣਾ, ਆਪ ਆਪਣਾ ਫੇਰਾ ਪਾਈਆ। ਪੰਦਰਾਂ ਅੰਦਰਾਂ ਰੰਗ ਰੰਗਾਵਣਾ, ਤੀਰਥ ਤੱਟਾਂ ਆਪਣੇ ਚਰਨ ਬਹਾਵਣਾ, ਗੰਗਾ ਸੁਰਸਤੀ ਜਮਨਾ ਗੋਦਾਵਰੀ ਅਠਸਠ ਅੰਮ੍ਰਿਤ ਸੀਰ ਰਹਿਣ ਨਾ ਪਾਈਆ। ਦਸ ਛੇ ਸੋਲਾਂ ਸੋਲਾਂ ਸ਼ਿੰਗਾਰ ਜਗਤ ਮਿਟਾਵਣਾ, ਭਗਤਾਂ ਸੋਲਾਂ ਇਛਿਆ ਪੂਰ ਕਰਾਵਣਾ, ਸਾਚੀ ਭਿਛਿਆ ਝੋਲੀ ਪਾਵਣਾ, ਵਿਸ਼ਨੂੰ ਤੇਰਾ ਮਾਣ ਚੁਕਾਵਣਾ, ਤੇਰਾ ਆਪ ਵਿਚ ਸਮਾਈਆ। ਦਸ ਸਤ ਸਤਾਰਾਂ ਖੇਲ ਖਿਲਾਵਣਾ, ਆਪਣਾ ਬਲ ਆਪ ਧਰਾਵਣਾ, ਸੀਸ ਤਾਜ ਇਕ ਰਖਾਵਣਾ, ਸ਼ਹਿਨਸ਼ਾਹ ਬਣੇ ਸੱਚਾ ਸ਼ਹਿਨਸ਼ਾਹੀਆ। ਛੱਬੀ ਪੋਹ ਦਿਨ ਵਡਿਆਵਣਾ, ਆਪਣਾ ਹੁਕਮ ਆਪ ਵਰਤਾਵਣਾ, ਨੌਂ ਖੰਡ ਪ੍ਰਿਥਮੀ ਸ਼ਬਦ ਘੋੜਾ ਇਕ ਦੌੜਾਵਣਾ, ਨੌਂ ਦਸ ਵਕ਼ਤ ਭੁਲ ਨਾ ਜਾਈਆ। ਨੌਂ ਸੌ ਨਿੜਨਵੇ ਸ਼ਾਹ ਪਾਤਸ਼ਾਹ ਰਾਜ ਰਾਜਾਨ ਪਕੜ ਉਠਾਵਣਾ, ਰਾਤੀਂ ਸੁਤਿਆਂ ਲਏ ਦਬਾਈਆ। ਕੀਤਾ ਕੌਲ ਪੂਰ ਨਿਭਾਵਣਾ, ਕੀਤਾ ਕੌਲ ਭੁਲ ਨਾ ਜਾਈਆ। ਪੰਚ ਪਿਆਰੇ ਆਪਣੇ ਅੰਗ ਲਗਾਵਣਾ, ਅੰਗੀਕਾਰ ਆਪ ਅਖਵਾਈਆ। ਪਿਛਲਾ ਲਹਿਣਾ ਮੂਲ ਚੁਕਾਵਣਾ, ਪੂਰਬ ਲੇਖਾ ਰਹੇ ਨਾ ਰਾਈਆ। ਇਕ ਸੱਤ ਪੰਜ ਛੇ ਸਾਢੇ ਦਸ ਆਪਣਾ ਖੇਲ ਖਿਲਾਵਣਾ, ਖੇਲਣਹਾਰ ਆਪ ਹੋ ਜਾਈਆ। ਆਪਣਾ ਖੰਡਾ ਆਰ ਪਾਰ ਗੁਰਸਿਖ ਪਿਆਰ ਆਪ ਕਰਾਵਣਾ, ਰਤ ਬ੍ਰਹਮ ਰਤ ਨਾਲ ਰੰਗਾਈਆ। ਕਲਜੁਗ ਬੀਜ ਸਾਚਾ ਗਿਆ ਘੱਤ, ਬਣ ਕੇ ਮਾਲੀ ਬੂਟਾ ਗਿਆ ਲਾਈਆ। ਅੰਤ ਸੰਭਾਲਣ ਆਇਆ ਆਪਣਾ ਵਤ, ਵਡ ਕਿਰਸਾਨਾ ਭੁਲ ਨਾ ਜਾਈਆ। ਬਣਿਆ ਆਪ ਗਵਾਰ ਜੱਟ, ਪੰਡਤ ਪਾਂਧੇ ਮੁਲਾਂ ਸ਼ੇਖ਼ ਮੁਸਾਇਕ ਪੀਰ ਗ੍ਰੰਥੀ ਪੰਥੀ ਦਏ ਭੁਲਾਈਆ। ਕਰੇ ਨਿਬੇੜਾ ਹੱਕ ਹੱਕ, ਹਕ਼ੀਕ਼ਤ ਵੇਖੇ ਖ਼ਲਕ ਖ਼ੁਦਾਈਆ। ਬ੍ਰਹਮਾ ਵਿਸ਼ਨ ਸ਼ਿਵ ਰਾਹ ਰਹੇ ਤੱਕ, ਕਵਣ ਵੇਲਾ ਮਿਲੇ ਸੱਚਾ ਮਾਹੀਆ। ਪਲੰਘ ਰੰਗੀਲਾ ਵਛਾਏ ਸੁਹਾਈ ਖਾਟ, ਜੋ ਆਪਣੀ ਆਪ ਵਛਾਈਆ। ਤ੍ਰੈਗੁਣ ਨਾਤਾ ਤੁਟੇ ਮੋਹ ਚੁੱਕੇ ਚੌਦਾਂ ਹਾਟ, ਚੌਦਾਂ ਲੋਕ ਨਾ ਕੋਇ ਫਿਰਾਈਆ। ਅੰਤਮ ਪੂਰੀ ਕਰਨ ਆਇਆ ਘਾਟ, ਘਾਟਾ ਕੋਇ ਰਹਿਣ ਨਾ ਪਾਈਆ। ਪਹਿਲੋਂ ਗੁਰਸਿਖ ਲੱਖ ਚੁਰਾਸੀ ਵਿਚੋਂ ਕਢ ਜਮ ਕੀ ਫਾਸੀ ਦਿਤੀ ਕਾਟ, ਲੱਖ ਚੁਰਾਸੀ ਗੁਰਸਿਖ ਤੇਰੀ ਆਪਣੀ ਝੋਲੀ ਪਾਈਆ। ਗੁਰਸਿਖ ਵਿਕੇ ਨਾ ਕਿਸੇ ਹਾਟ, ਮੰਗਣ ਦਰ ਨਾ ਕੋਈ ਜਾਈਆ। ਕਾਇਆ ਚੋਲਾ ਸਭ ਦਾ ਜਾਏ ਪਾਟ, ਸ਼ਾਹ ਪਾਤਸ਼ਾਹ ਰਹਿਣ ਨਾ ਪਾਈਆ। ਘਰ ਘਰ ਆਪ ਜਗਾਏ ਜੋਤ ਲਿਲਾਟ, ਜੋਤੀ ਆਪਣੀ ਆਪ ਜਗਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਤੇਰੀ ਮੁਕਾਵਣ ਆਇਆ ਵਾਟ, ਗੁਰ ਗੋਬਿੰਦ ਦਏ ਸਾਲਾਹੀਆ। ਰਚਿਆ ਸਵਾਂਗ ਬਣਿਆ ਨਟੂਆ ਨਾਟ, ਬਾਜ਼ੀਗਰ ਆਪਣਾ ਖੇਲ ਆਪ ਖਿਲਾਈਆ। ਨਾ ਕੋਈ ਪੂਜਾ ਕਰੇ ਕਿਸੇ ਦਾ ਪਾਠ, ਨਾ ਕੋਈ ਤੀਰਥ ਨਹਾਵਣ ਜਾਈਆ। ਨਾ ਕੋਈ ਲੇਖਾ ਜਾਣੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਨਾ ਕੋਈ ਸੱਜਣ ਨਾ ਕੋਈ ਸਾਕ, ਮਾਤ ਪਿਤ ਭੈਣ ਭਾਈ ਨਾ ਕੋਇ ਅਖਵਾਈਆ। ਨਾ ਕੋਈ ਘੋੜਾ ਨਾ ਕੋਈ ਸ਼ਾਹ ਸਵਾਰ ਨਾ ਕੋਈ ਚੜ੍ਹੇ ਮਾਰ ਪਲਾਕ, ਨਾ ਕੋਈ ਵਾਗਾਂ ਹੱਥ ਉਠਾਈਆ। ਆਪਣਾ ਕਰਨ ਆਇਆ ਪੂਰਾ ਭਵਿਖਤ ਵਾਕ, ਜੋ ਲੇਖਾ ਗਿਆ ਲਿਖਾਈਆ। ਬਣ ਕੇ ਆਇਆ ਪਾਕੀ ਪਾਕ, ਕੋਟਨ ਕੋਟ ਨਬੀ ਰਸੂਲ ਬੈਠੇ ਰਾਹ ਤਕਾਈਆ। ਚੌਥੇ ਜੁਗ ਖੋਲ੍ਹਣ ਆਇਆ ਤਾਕ, ਆਪਣੀ ਹੱਥੀਂ ਕੁੰਜੀ ਲਾਈਆ। ਹਰਿ ਸੰਗਤ ਬਨ੍ਹਾਵਣ ਆਇਆ ਨਾਤ, ਚਰਨ ਕਵਲ ਦਏ ਵਡਿਆਈਆ। ਪੰਜ ਪਿਆਰੇ ਮੇਟਣ ਕਲਜੁਗ ਤੇਰੀ ਅੰਧੇਰੀ ਰਾਤ, ਸਤਿਗੁਰ ਪੂਰਾ ਨਾਲ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਆਪਣੇ ਨਾਲ ਰਲਾਈਆ। ਛੱਬੀ ਪੋਹ ਦਿਵਸ ਸੁਹਾਇਆ, ਵਿਸ਼ਨੂੰ ਦਰ ਬੁਲਾਇੰਦਾ। ਪੂਰਬ ਲਹਿਣਾ ਝੋਲੀ ਪਾਇਆ, ਖ਼ਾਲੀ ਝੋਲੀ ਆਪ ਭਰਾਇੰਦਾ। ਸਾਚੀ ਡੋਲੀ ਆਪ ਬਹਾਇਆ, ਆਪਣੇ ਕੰਧ ਉਠਾਇੰਦਾ। ਹੌਲੀ ਹੌਲੀ ਰਿਹਾ ਤੁਰਾਇਆ, ਔਂਦਾ ਜਾਂਦਾ ਦਿਸ ਨਾ ਆਇੰਦਾ। ਸਾਚਾ ਬਚਨ ਰਿਹਾ ਸਮਝਾਇਆ, ਪੁਰਖ ਅਕਾਲ ਸੁਣਾਇੰਦਾ। ਬਿਨ ਗੁਰਸਿਖਾਂ ਤੇਰਾ ਪੰਧ ਨਾ ਸਕੇ ਕੋਇ ਮੁਕਾਇਆ, ਗੇੜਾ ਗੇੜੇ ਵਿਚ ਰਖਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਰਿਹਾ ਲੁਕਾ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਕਲਜੁਗ ਅੰਤਮ ਸਿੰਘ ਸ਼ੇਰ ਸ਼ੇਰ ਰੂਪ ਹੋ ਕੇ ਬੁੱਕਾ, ਆਪਣੀ ਭਬਕ ਸਰਬ ਵਖਾਇੰਦਾ। ਤੀਰ ਨਿਰਾਲਾ ਪੁਰਖ ਅਕਾਲਾ ਆਪ ਚਲਾਏ ਗੋਬਿੰਦ ਨਿਸ਼ਾਨਾ ਕਦੇ ਨਾ ਉਕਾ, ਦੋ ਜਹਾਨਾਂ ਆਪ ਲਗਾਇੰਦਾ। ਕਲਜੁਗ ਤੇਰਾ ਅੰਤਮ ਵੇਲਾ ਢੁਕਾ, ਪਾਰਬ੍ਰਹਮ ਅਬਿਨਾਸ਼ੀ ਕਰਤਾ ਗੁਰਮੁਖ ਸਾਚੇ ਸਾਚੇ ਹਾਜੀ ਆਪਣੇ ਨਾਲ ਲਿਆਇੰਦਾ। ਮੂਧਾ ਕਰੇ ਸੰਗ ਮੁਹੰਮਦ ਚਾਰ ਯਾਰ ਹੁੱਕਾ, ਅਗਨੀ ਕੋਲਾ ਉਪਰ ਇਕ ਲਗਾਇੰਦਾ। ਪਾਣੀ ਅੰਮ੍ਰਿਤ ਦੋ ਦੋ ਆਬ ਸਭ ਦਾ ਮੁੱਕਾ, ਹਯਾਤੇ ਆਬ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਦੇਵੇ ਏਕਾ ਵਰ, ਏਕਾ ਸ਼ਬਦ ਸੁਣਾਇੰਦਾ। ਬ੍ਰਹਮਾ ਆਏ ਦਰ ਭਿਖਾਰ, ਹਰਿ ਸਾਚੇ ਆਪ ਬੁਲਾਇਆ, ਰਾਹ ਤੱਕੇ ਦੂਰ ਦੁਰਾਡਾ ਨਿਉਂ ਨਿਉਂ ਉੱਤਰ ਪੂਰਬ ਪੱਛਮ ਦੱਖਣ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਇਆ। ਚਾਰੋਂ ਕੁੰਟ ਗੁਰ ਸੰਗਤ ਲਾਇਆ ਅਖਾੜ, ਰਾਹ ਖਹਿੜਾ ਨਜ਼ਰ ਨਾ ਆਇਆ। ਪੁਰਖ ਅਬਿਨਾਸ਼ੀ ਦਏ ਹੁਲਾਰ, ਛੋਟੇ ਬਾਲ ਆਪਣੀ ਉਂਗਲੀ ਲਾਏ ਖਿਚੇ ਚਰਨ ਦੁਆਰ, ਦੇਵੇ ਮਾਣ ਸੱਚੀ ਸਰਕਾਰ, ਸ਼ਾਹ ਸੁਲਤਾਨ ਵਡੀ ਵਡਿਆਈਆ। ਬ੍ਰਹਮੇ ਮੰਗ ਮੰਗ ਹਰਿ ਸੰਗਤ ਬਣ ਜਗਤ ਵਣਜਾਰ, ਵਸਤ ਅਮੋਲਕ ਗੁਰਸਿਖਾਂ ਕੋਲੋਂ ਤੇਰੀ ਝੋਲੀ ਭਰਾਇੰਦਾ। ਤੇਰਾ ਗੇੜਾ ਦਏ ਹਰਿ ਆਪ ਨਿਵਾਰ, ਨੌਂ ਸੌ ਚੁਰਨਵਾਂ ਚੌਕੜੀ ਜੁਗ ਜੋ ਦੇਂਦਾ ਆਇਆ ਲਾਰਾ, ਅੰਤਮ ਆਪਣੀ ਜੋਤ ਮਿਲਾਇੰਦਾ। ਕੋਟਨ ਕੋਟ ਜਨਮ ਰਿਹਾ ਕਵਾਰਾ, ਹਰਿ ਕੰਤ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਏਕਾ ਨਰ, ਨਰ ਨਰਾਇਣ ਆਪ ਅਖਵਾਇੰਦਾ। ਵਿਸ਼ਨੂੰ ਉਠ ਖੇਲ ਵੇਖ, ਹਰਿ ਕਰਤਾਰ ਆਪ ਕਰਾਈਆ। ਬ੍ਰਹਮੇ ਉਠ ਪਾਰਬ੍ਰਹਮ ਧਰਿਆ ਭੇਖ, ਰੂਪ ਰੇਖ ਨਾ ਕੋਇ ਜਣਾਈਆ। ਸ਼ੰਕਰ ਆਇਆ ਖੁਲੜੇ ਕੇਸ, ਤਨ ਬਭੂਤੀ ਖ਼ਾਕ ਰਮਾਈਆ। ਹੱਥ ਤ੍ਰਿਸੂਲ ਕਰੇ ਆਦੇਸ, ਨੌਂ ਨੌਂ ਜੋਜਨ ਨੇੜ ਨਾ ਆਈਆ। ਪਾਰਬ੍ਰਹਮ ਤੇਰਾ ਰਾਹ ਨੈਣ ਮੂੰਦ ਮੈਂ ਰਿਹਾ ਵੇਖ, ਰਾਹ ਖਹਿੜਾ ਦਿਸ ਨਾ ਆਈਆ। ਆਪਣਾ ਦੱਸ ਸਚ ਵੇਸ, ਕਵਣ ਦੁਆਰਾ ਬੈਠਾ ਆਸਣ ਲਾਈਆ। ਪੁਰਖ ਅਬਿਨਾਸ਼ੀ ਪੰਜਾਂ ਪਿਆਰਿਆਂ ਹੱਥ ਘੱਲਿਆ ਇਕ ਸੰਦੇਸ਼, ਸ਼ਬਦ ਸੁਨੇਹੜਾ ਇਕ ਸੁਣਾਈਆ। ਕਰਿਆ ਵੇਸ ਮਾਝੇ ਦੇਸ, ਪਰਗਟ ਹੋਇਆ ਨਰ ਨਰੇਸ਼, ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਈਆ। ਵਿਸ਼ਨ ਬ੍ਰਹਮੇ ਸ਼ਿਵ ਤੇਰੀ ਕੋਈ ਨਾ ਚਲੇ ਅੱਗੇ ਪੇਸ਼, ਹੁਕਮੀ ਹੁਕਮ ਸਰਬ ਰਿਹਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਆਦਿ ਆਦਿ ਆਦਿ ਆਪਣਾ ਆਪ ਲਏ ਪ੍ਰਗਟਾਈਆ। ਸ਼ੰਕਰ ਸੁਨੇਹੜਾ ਹਰਿ ਸੁਣਾਇਆ, ਅੰਤਰ ਅੰਤਰ ਧਿਆਨ। ਮੰਤਰ ਸ਼ਬਦ ਇਕ ਜਣਾਇਆ, ਨੌਂ ਨੌਂ ਹੋਏ ਪਰਧਾਨ। ਨੌਂ ਨੌਂ ਪੰਧ ਆਪ ਮੁਕਾਇਆ, ਸੂਰਬੀਰ ਬਲੀ ਬਲਵਾਨ। ਆਪਣਾ ਦਰ ਆਪ ਸੁਹਾਇਆ, ਚਰਨ ਕਵਲ ਵਖਾਏ ਇਕ ਧਿਆਨ। ਧੂੜੀ ਮਸਤਕ ਰਿਹਾ ਲਗਾਇਆ, ਬਣਿਆ ਬਾਲ ਅਜਾਣ। ਹਰਿ ਸੰਗਤ ਤੇਰੀ ਸੇਵਾ ਕਰਨ ਆਇਆ, ਕਲਜੁਗ ਅੰਤਮ ਰੁੱਤ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਬਿਨ ਅਵਰ ਨਾ ਕੋਇ ਸਹਾਇਆ। ਪੰਚ ਪਿਆਰੇ ਪੰਚਮ ਮਾਣਾ, ਪੰਚਮ ਹਰਿ ਸਮਾਇਆ। ਪੰਚਮ ਸ਼ਾਹ ਪੰਚਮ ਸੁਲਤਾਨਾ, ਪੰਚਮ ਰਾਜ ਜੋਗ ਕਮਾਇਆ। ਪੰਚਮ ਧਰਮ ਪੰਚਮ ਧਿਆਨਾ, ਪੰਚਮ ਧੁਰ ਦੀ ਧਾਰ ਜਣਾਇਆ। ਪੰਚਮ ਸ਼ਬਦ ਨਾਦ ਧੁਨ ਪੰਚਮ ਰੂਪ ਬ੍ਰਹਮ ਪਛਾਣਾ, ਪੰਚਮ ਪਾਰਬ੍ਰਹਮ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪੂਰਬ ਲੇਖਾ ਰਿਹਾ ਮੁਕਾਇਆ। ਪੂਰਬ ਲੇਖਾ ਮੁਕਾਵਣ ਆਇਆ, ਪਾਰਬ੍ਰਹਮ ਹਰਿ ਕਰਤਾਰ। ਗੋਬਿੰਦ ਮੇਲਾ ਮੇਲ ਮਿਲਾਵਣ ਆਇਆ, ਪੰਚਮ ਪੰਚਮ ਕਰ ਉਧਾਰ। ਸਾਚੀ ਸਿਖਿਆ ਇਕ ਸਮਝਾਵਣ ਆਇਆ, ਸਾਖਯਾਤ ਰੂਪ ਕਰਤਾਰ। ਚਾਰੇ ਵਰਨਾਂ ਏਕਾ ਰੰਗ ਰੰਗਾਵਣ ਆਇਆ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਇਕ ਪਿਆਰ। ਪੰਚ ਪਿਆਰਿਆਂ ਪੰਚਮ ਮੋਹ ਚੁਕਾਵਣ ਆਇਆ, ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ। ਗੁਰਸਿਖਾਂ ਸਾਚੀ ਸੇਜ ਹੰਢਾਵਣ ਆਇਆ, ਨਾਰੀ ਕੰਤ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਅਪਾਰ। ਖੇਲ ਅਪਾਰ ਕਰਾਵਣਾ, ਕਲਜੁਗ ਤੇਰੀ ਅੰਤਮ ਵਾਰ। ਵੀਹ ਸਦ ਸਤਾਰਾਂ ਬਿਕ੍ਰਮੀ ਛੱਬੀ ਪੋਹ ਦਿਵਸ ਮਨਾਵਣਾ, ਨਿਰਗੁਣ ਨਿਰਗੁਣ ਹੋ ਉਜਿਆਰ। ਗੋਬਿੰਦ ਲਹਿਣਾ ਲਹਿਣੇ ਪਾਵਣਾ, ਲੇਖਾ ਚੁੱਕੇ ਪੂਰਬ ਉਧਾਰ। ਪੰਜਾਂ ਪਿਆਰਿਆਂ ਆਪ ਉਠਾਵਣਾ, ਰਤੀ ਰਤ ਮੰਗੇ ਸਚ ਦਰਬਾਰ। ਇਕ ਇਕ ਬੂੰਦ ਆਪਣੇ ਲੇਖੇ ਲਾਵਣਾ, ਲੱਖ ਚੁਰਾਸੀ ਉਤਰੇ ਪਾਰ। ਸਿਖ ਸਿਖਿਆ ਵਿਚ ਸਮਾਵਣਾ, ਸਾਚੀ ਸਿਖਿਆ ਇਕ ਕਰਤਾਰ। ਧੁਰ ਦਾ ਲਿਖਿਆ ਆਪੇ ਪੜ੍ਹ ਵਖਾਵਣਾ, ਬ੍ਰਹਮਾ ਵੇਦ ਨਾ ਪਾਵੇ ਸਾਰ। ਗੁਰਸਿਖ ਤੇਰੀ ਰਤ ਰਤੀ ਮਸਤਕ ਟਿੱਕਾ ਲਾਵਣਾ, ਸ੍ਰਿਸ਼ਟ ਸਬਾਈ ਹੋਏ ਖਵਾਰ। ਸ਼ਾਹ ਸੁਲਤਾਨਾਂ ਖ਼ਾਕ ਮਿਟਾਵਣਾ, ਰਾਜ ਰਾਜਾਨਾਂ ਮਾਰੇ ਮਾਰ। ਪਹਿਲੀ ਚੇਤਰ ਦਿਵਸ ਸੁਹਾਵਣਾ, ਪੁਰਖ ਅਬਿਨਾਸ਼ੀ ਹੋ ਤਿਆਰ। ਪੰਜ ਪਿਆਰੇ ਨਾਲ ਰਲਾਵਣਾ, ਬਸਤਰ ਪੀਲੇ ਤਨ ਸ਼ਿੰਗਾਰ। ਸੀਸ ਤਾਜ ਆਪ ਟਿਕਾਵਣਾ, ਚੁਰਾਸੀ ਕਲੀਆਂ ਗਲ ਵਿਚ ਹਾਰ। ਵਾਲੀ ਹਿੰਦ ਆਪ ਉਠਾਵਣਾ, ਸ਼ਬਦ ਹਲੂਣਾ ਦੇਵੇ ਮਾਰ। ਸਾਚਾ ਲੇਖ ਆਪ ਲਿਖਾਵਣਾ, ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ। ਭੁਲਿਆ ਕੋਇ ਰਹਿਣ ਨਾ ਪਾਵਣਾ, ਪੁਰਖ ਅਬਿਨਾਸ਼ੀ ਏਕਾ ਦੱਸੇ ਜਗਤ ਵਿਚਾਰ। ਅੰਤਮ ਸਭ ਨੇ ਏਕਾ ਰਾਹ ਤਕਾਵਣਾ, ਨਿਹਕਲੰਕ ਚਰਨ ਦੁਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸਾਚਾ ਹਰਿ, ਬ੍ਰਹਮਾ ਵਿਸ਼ਨ ਸ਼ਿਵ ਤੇਰਾ ਪੰਧ ਦਏ ਨਿਵਾਰ। ਮੁਕਾਏ ਪੰਧ, ਪਾਂਧੀ ਬਣੇ ਸੱਚਾ ਮਾਹੀਆ। ਲੇਖਾ ਮੁੱਕੇ ਸੂਰਜ ਚੰਨ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਧਰੂ ਪ੍ਰਹਿਲਾਦ ਮਿਲਾਏ ਆਪਣੇ ਅਨੰਦ, ਅਨੰਦ ਅਨੰਦ ਆਪਣੇ ਵਿਚ ਮਿਲਾਈਆ। ਆਦਿ ਜੁਗਾਦਿ ਕਰੇ ਖੇਲ ਸ੍ਰੀ ਭਗਵੰਤ, ਗੁਰ ਪੀਰ ਅਵਤਾਰ ਭਗਤ ਭਗਵੰਤ ਦੇਂਦੇ ਆਏ ਗਵਾਹੀਆ। ਆਪੇ ਜਾਣੇ ਆਦਿ ਆਪੇ ਜਾਣੇ ਅੰਤ, ਬੇਅੰਤ ਆਪ ਅਖਵਾਈਆ। ਆਪੇ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਆਪੇ ਤੋੜੇ ਗੜ੍ਹ ਹਉਮੇ ਹੰਗਤ, ਸਾਚੀ ਸੰਗਤ ਲਏ ਮਿਲਾਈਆ। ਗੁਰਸਿਖ ਦੂਜੇ ਦਰ ਨਾ ਜਾਏ ਮੰਗਤ, ਸਤਿਗੁਰ ਪੂਰਾ ਨੌਂ ਖੰਡ ਪ੍ਰਿਥਮੀ ਗੁਰਸਿਖ ਤੇਰੇ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਡੰਕ ਆਪ ਵਜਾਈਆ। ਗੋਬਿੰਦ ਅੰਕ ਸੁਹਾਵਣਾ, ਛੱਬੀ ਪੋਹ ਹੋ ਤਿਆਰ। ਗੁਰਸਿਖਾਂ ਰਤ ਆਪਣਾ ਤਿਲਕ ਲਗਾਵਣਾ, ਉਠ ਦਇਆ ਸਿੰਘ ਕਰ ਪਿਆਰ। ਸਾਚਾ ਸੁਤ ਆਪ ਜਗਾਵਣਾ, ਆਪੇ ਹੋਏ ਪਹਿਰੇਦਾਰ। ਰੁੱਤ ਮਾਸ ਬਰਖ਼ ਨਾ ਕੋਇ ਵਖਾਵਣਾ, ਘੜੀ ਪਲ ਨਾ ਕੋਇ ਵਿਚਾਰ। ਅਬਿਨਾਸ਼ੀ ਅਚੁਤ ਆਪਣਾ ਹੁਕਮ ਆਪ ਜਣਾਵਣਾ, ਹੁਕਮੇ ਅੰਦਰ ਸਰਬ ਸੰਸਾਰ। ਭੁਲੇ ਭਟਕੇ ਆਪ ਉਠਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪਰਗਟ ਹੋਏ ਹਰਿ ਕਰਤਾਰ। ਹਰਿ ਕਰਤਾਰ ਪਰਗਟ ਹੋਇਆ, ਭੁਲ ਰਹੇ ਨਾ ਰਾਈਆ। ਪੰਥ ਖ਼ਾਲਸਾ ਕਿਉਂ ਰਿਹਾ ਰੋਇਆ, ਸੋਇਆਂ ਸੋਇਆਂ ਰੈਣ ਵਿਹਾਈਆ। ਪੁਰਖ ਅਬਿਨਾਸ਼ੀ ਨਵਾਂ ਨਰੋਇਆ, ਨਾ ਮਰੇ ਨਾ ਜਾਈਆ। ਗੋਬਿੰਦ ਸੂਰਾ ਜਿਸ ਤੇਰੇ ਅੰਦਰ ਅੰਮ੍ਰਿਤ ਚੋਇਆ, ਭਰ ਪਿਆਲਾ ਰਾਹ ਤੱਕੇ ਸੱਚਾ ਮਾਹੀਆ। ਦੂਜੇ ਦਰੋਂ ਮਿਲੇ ਨਾ ਕਦੀ ਕੋਈ ਢੋਆ, ਕੋਟਨ ਕੋਟ ਸਵਾਲੀ ਭਿਖਕ ਭੁਖਿਆਂ ਨੰਗਿਆਂ ਕੋਲੋਂ ਮੰਗਦੇ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਦਿਲੀ ਦੁਆਰੇ ਜਾਏ ਬੇਪਰਵਾਹੀਆ। ਦਿਲੀ ਦੁਆਰੇ ਜਾਵਣਾ, ਹਰਿ ਸਾਚੀ ਖੇਲ ਖਿਲਾਈਆ। ਪੰਚਮ ਤਾਜ ਸੀਸ ਛੁਹਾਵਣਾ, ਸ਼ਾਹੋ ਭੂਪ ਵਡੀ ਵਡਿਆਈਆ। ਖਿੱਚ ਕਟਾਰ ਹੱਥ ਰਖਾਵਣਾ, ਨਿਰਭੌ ਭੈ ਨਾ ਕੋਈ ਰਖਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨਾ ਆਪਣਾ ਹੁਕਮ ਸੁਣਾਵਣਾ, ਦੂਸਰ ਹੁਕਮ ਮੰਨਣ ਕਦੇ ਨਾ ਜਾਈਆ। ਕਲਜੁਗ ਵਰਤੇ ਆਪਣਾ ਭਾਣਾ, ਮੇਟੇ ਜੂਠੀ ਝੂਠੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਅੰਤ ਕੰਤ ਭਗਵੰਤ ਸਾਚੇ ਸੰਤ ਲਏ ਮਿਲਾਈਆ। ਸਾਚੇ ਸੰਤ ਸੰਗ ਰਲਾਏ, ਆਦਿ ਜੁਗਾਦੀ ਕਾਰ। ਗੁਰਮੁਖਾਂ ਅੰਦਰ ਮਰਦੰਗ ਵਜਾਏ, ਆਪ ਹਿਲਾਏ ਆਪਣੀ ਨਾਮ ਸਿਤਾਰ। ਆਪ ਬਣ ਮਲੰਗ ਵਿਚ ਨੱਚਣ ਜਾਏ, ਸ੍ਰਿਸ਼ਟ ਵੇਖੇ ਅਪਰ ਅਪਾਰ। ਨਾ ਹਿੰਦੂ ਨਾ ਸਿਖ ਮੁਸਲਮਾਨ ਕਿਸੇ ਨਜ਼ਰ ਨਾ ਆਏ, ਦਰਸ਼ਨ ਸਿੰਘ ਬੰਨਿਆ ਕਾਲਾ ਸੂਸਾ ਤਨ ਸ਼ਿੰਗਾਰ। ਈਸਾ ਮੂਸਾ ਇਹਦੇ ਤਨ ਰਖਾਏ, ਮੱਕਾ ਕਾਅਬਾ ਚਰਨਾਂ ਹੇਠ ਲਤਾੜ। ਪੁਰਖ ਅਬਿਨਾਸ਼ੀ ਵੇਖੇ ਜਗਤ ਤਮਾਸ਼ਾ, ਆਪੇ ਰੋਵੇ ਆਪੇ ਕਰੇ ਹਾਸਾ, ਆਪੇ ਭਰੇ ਖ਼ਾਲੀ ਕਾਸਾ, ਜਗਤ ਭੰਡਾਰਾ ਵੇਖ ਵਖਾਇਆ। ਆਪੇ ਪੰਚਾਂ ਬਣੇ ਦਾਸੀ ਦਾਸਾ, ਦਾਸਨ ਦਾਸ ਲਏ ਸੇਵ ਕਮਾਇਆ। ਸਤਿਜੁਗ ਤੇਰਾ ਸਤਿ ਭਰਵਾਸਾ, ਸਤਿਗੁਰ ਪੂਰਾ ਦਏ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਬਲ ਆਪ ਧਰਾਇਆ। ਏਕਾ ਸੂਰਬੀਰ ਬਲਕਾਰਾ, ਹਰਿ ਸੱਚਾ ਸ਼ਹਿਨਸ਼ਾਹੀਆ। ਲੋਕਮਾਤ ਦੇਵੇ ਸ਼ਬਦ ਲਲਕਾਰਾ, ਨਿਰਗੁਣ ਆਪ ਸੁਣਾਈਆ। ਜਿਸ ਉਪਜਿਆ ਸੋ ਪਾਵੇ ਸਾਰਾ, ਭੁਲ ਭੁਲ ਪੰਥ ਖ਼ਾਲਸਾ ਕਿਉਂ ਗਿਆ ਵਕ਼ਤ ਗਵਾਈਆ। ਅੰਤਮ ਸਭ ਨੂੰ ਔਣਾ ਪਏ ਚਰਨ ਦੁਆਰਾ, ਵੀਹ ਸੌ ਵੀਹ ਬਿਕ੍ਰਮੀ ਵੇਖ ਵਖਾਈਆ। ਸਿਆਸਤ ਵਿਰਾਸਤ ਰੋਵੇ ਜ਼ਾਰੋ ਜ਼ਾਰਾ, ਘਰ ਕੂਕੇ ਦਏ ਦੁਹਾਈਆ। ਬਿਨ ਕੰਤ ਦੁਹਾਗਣ ਦਿਸੇ ਨਾਰਾ, ਕਲਜੁਗ ਕੂੜੇ ਯਾਰ ਰਹੀ ਹੰਢਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਤਮ ਲਾਇਆ ਇਕ ਅਖਾੜਾ, ਹਰਿ ਸੰਗਤ ਸੰਗ ਰਲਾਈਆ। ਮੇਟਣ ਆਇਆ ਝੂਠੀ ਧਾੜਾ, ਫੜ ਖੰਡਾ ਸ਼ਬਦ ਤੇਜ ਸੱਚਾ ਸ਼ਹਿਨਸ਼ਾਹੀਆ। ਚਾਰ ਕੁੰਟ ਕਰੇ ਏਕਾ ਵਾਰਾ, ਨਾਮ ਨਾਮਾ ਚਾਰ ਕੁੰਟ ਆਪ ਫਿਰਾਈਆ। ਗੁਰ ਸੰਗਤ ਹਰਿ ਸੰਗਤ ਪਹਿਲੀ ਦੂਜੀ ਵਾਰ ਕੀਤਾ ਇਕ ਪਿਆਰਾ, ਏਕਾ ਢਈਆ ਵਿਚ ਰਖਾਈਆ। ਅੰਤਮ ਬਖ਼ਸ਼ੇ ਮਾਣ ਵਿਚ ਸੰਸਾਰਾ, ਮਾਨਸ ਜਨਮ ਨਾ ਜਾਏ ਹਾਰਾ, ਹਰਿ ਕੀ ਪੌੜੀ ਦਏ ਚੜ੍ਹਾਈਆ। ਠਾਂਡਾ ਵਖਾਏ ਇਕ ਦਰਬਾਰਾ, ਦਰ ਦਰਵੇਸ਼ ਬਣੇ ਨਿਰੰਕਾਰਾ, ਗੁਰਸਿਖ ਬਾਹੋਂ ਫੜ ਫੜ ਲਏ ਲੰਘਾਈਆ। ਬ੍ਰਹਮਾ ਵਿਸ਼ਨ ਸ਼ਿਵ ਰਾਹ ਤੱਕਣ ਅੱਧਵਿਚਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਸੰਗ ਮੁਹੰਮਦ ਚਾਰ ਯਾਰ ਕਰਨ ਪੁਕਾਰਾ, ਊਚੀ ਕੂਕ ਕੂਕ ਦੇਣ ਦੁਹਾਈਆ। ਦੇ ਦਰਸ ਜਿਸ ਮਿਲਿਆ ਨਿਹਕਲੰਕ ਨਰਾਇਣ ਨਰ ਅਵਤਾਰਾ, ਸਾਡਾ ਫਾਂਦੀ ਫੰਦ ਦਏ ਕਟਾਈਆ। ਸਾਡਾ ਵਾਸ ਹੋਇਆ ਚੌਦਾਂ ਲੋਕ ਬਣਿਆ ਇਕ ਅਖਾੜਾ, ਚੌਦਾਂ ਲੋਕ ਹਰਿ ਕੀ ਸਾਰ ਨਾ ਰਾਈਆ। ਗੁਰਸਿਖ ਸੱਜਣ ਦਰ ਆਏ ਪੁਕਾਰਾ, ਦੋਏ ਜੋੜ ਕਰੇ ਬੇਨੰਤੀ ਇਕ ਇਕ ਇਕ ਅੱਖਰ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ, ਆਪਣੀ ਰਚਨਾ ਆਪ ਰਚਾਈਆ।
