Granth 10 Likhat 036: 11 Falgun 2017 Bikarmi Kaka Surjit Singh Saputtar Bibi Ranjit Kaur de Janam Din Terve Saal Manaun de samen Jethuwal Darbar wich dayea Hoyi

੧੧ ਫਲਗੁਣ ੨੦੧੭ ਬਿਕ੍ਰਮੀ ਕਾਕਾ ਸਰਜੀਤ ਸਿੰਘ ਸਪੁਤਰ ਬੀਬੀ ਰਣਜੀਤ ਕੌਰ ਦੇ ਜਨਮ ਦਿਨ ਤੇਰਵੇ ਸਾਲ ਮਨੌਣ ਦੇ ਸਮੇਂ ਜੇਠੂਵਾਲ ਦਰਬਾਰ ਵਿਚ ਦਇਆ ਹੋਈ

ਗੁਰਸਿਖ ਸਦਾ ਪ੍ਰਿਤਪਾਲਦਾ, ਆਦਿ ਜੁਗਾਦੀ ਏਕੰਕਾਰ। ਲੇਖਾ ਜਾਣੇ ਦੋ ਜਹਾਨ ਦਾ, ਪਾਰਬ੍ਰਹਮ ਬੇਐਬ ਪਰਵਰਦਿਗਾਰ। ਕਰੇ ਖੇਲ ਸ੍ਰੀ ਭਗਵਾਨ ਦਾ, ਨਿਰਗੁਣ ਰੂਪ ਅਗੰਮ ਅਪਾਰ। ਆਪਣਾ ਖੇਲ ਆਪੇ ਜਾਣਦਾ, ਜਾਨਣਹਾਰ ਸ਼ਹਿਨਸ਼ਾਹ ਸੱਚੀ ਸਰਕਾਰ। ਕ਼ੁਦਰਤ ਕ਼ਾਦਰ ਵੇਖ ਵਖਾਣਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ। ਗੁਰਸਿਖ ਰੰਗ ਰੰਗਾਇੰਦਾ, ਰੰਗ ਰੰਗੀਲਾ ਹਰਿ ਨਿਰੰਕਾਰ। ਸਚ ਕ਼ਬੀਲਾ ਆਪ ਬਣਾਇੰਦਾ, ਜੁਗਾ ਜੁਗੰਤਰ ਹੋ ਉਜਿਆਰ। ਛੈਲ ਛਬੀਲਾ ਮੇਲ ਮਿਲਾਇੰਦਾ, ਤਖ਼ਤ ਨਿਵਾਸੀ ਸ਼ਾਹ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ। ਗੁਰਮੁਖ ਰੰਗ ਅਪਾਰ, ਸੋ ਪੁਰਖ ਨਿਰੰਜਣ ਆਪ ਚੜ੍ਹਾਈਆ। ਗੁਰਸਿਖ ਮੀਤ ਮੁਰਾਰ, ਹਰਿ ਪੁਰਖ ਨਿਰੰਜਣ ਮੇਲ ਮਿਲਾਈਆ। ਗੁਰਸਿਖ ਵਸੇ ਠਾਂਡੇ ਦਰ ਸੱਚੇ ਦਰਬਾਰ, ਏਕੰਕਾਰਾ ਏਕਾ ਘਰ ਬਹਾਈਆ। ਗੁਰਸਿਖ ਮੇਲਾ ਹਰਿ ਹਰਿ ਨਾਰੀ ਕੰਤ ਭਤਾਰ, ਨਾਉਂ ਨਿਰੰਜਣ ਵਡ ਵਡਿਆਈਆ। ਗੁਰਸਿਖ ਸੋਹੇ ਬੰਕ ਦਵਾਰ, ਸ੍ਰੀ ਭਗਵਾਨ ਸਿਰ ਆਪਣਾ ਹੱਥ ਰਖਾਈਆ। ਗੁਰਸਿਖ ਮੰਗੇ ਮੰਗ ਬਣ ਭਿਖਾਰ, ਅਬਿਨਾਸ਼ੀ ਕਰਤਾ ਵਸਤ ਅਮੋਲਕ ਝੋਲੀ ਪਾਈਆ। ਗੁਰਸਿਖ ਚਰਨ ਕਵਲ ਚਰਨ ਹੋਏ ਸੇਵਾਦਾਰ, ਪਾਰਬ੍ਰਹਮ ਏਕਾ ਘਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਮਾਣ ਰਖਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਨਿਰਗੁਣ ਸਰਗੁਣ ਰੂਪ ਧਰਾਇੰਦਾ, ਲੋਕਮਾਤ ਖੇਲ ਅਪਾਰ। ਵਿਸ਼ਨ ਬ੍ਰਹਮਾ ਸ਼ਿਵ ਵੇਖ ਵਖਾਇੰਦਾ, ਵੇਖਣਹਾਰਾ ਸਰਬ ਸੰਸਾਰ। ਲੱਖ ਚੁਰਾਸੀ ਫੋਲ ਫੁਲਾਇੰਦਾ, ਘਟ ਘਟ ਅੰਤਰ ਹੋ ਉਜਿਆਰ। ਆਪਣੀ ਕਰਨੀ ਕਰਤਾ ਕਿਰਤ ਕਮਾਇੰਦਾ, ਕਾਗਦ ਕ਼ਲਮ ਨਾ ਲਿਖਣਹਾਰ। ਬੰਕ ਦਵਾਰਾ ਇਕ ਸੁਹਾਇੰਦਾ, ਘਰ ਮੰਦਰ ਕਰ ਤਿਆਰ। ਸ਼ਬਦ ਅਨਾਦੀ ਗੀਤ ਅਲਾਇੰਦਾ, ਗੋਬਿੰਦ ਢੋਲਾ ਬੋਲ ਜੈਕਾਰ। ਸਾਚਾ ਅੰਮ੍ਰਿਤ ਜਾਮ ਪਿਆਇੰਦਾ, ਭਰ ਪਿਆਲਾ ਨਿਝਰ ਠੰਡਾ ਠਾਰ। ਦੀਪਕ ਜੋਤੀ ਆਪ ਜਗਾਇੰਦਾ, ਬਣ ਕਮਲਾਪਾਤੀ ਮੀਤ ਮੁਰਾਰ। ਸਾਚੇ ਮੰਦਰ ਆਪ ਬਹਾਇੰਦਾ, ਗੁਰਮੁਖ ਸੱਜਣ ਲਏ ਉਭਾਰ। ਸੀਸ ਜਗਦੀਸ਼ ਛਤਰ ਝੁਲਾਇੰਦਾ, ਪਵਣ ਉਣੰਜਾ ਨਿਮਸਕਾਰ। ਤਖ਼ਤ ਨਿਵਾਸੀ ਸ਼ਾਹੋ ਸ਼ਬਾਸੀ ਸਾਚੇ ਤਖ਼ਤ ਸੋਭਾ ਪਾਇੰਦਾ, ਰਾਜ ਰਾਜਾਨਾ ਵਡ ਸਿਕਦਾਰ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤੀ ਜਾਤਾ ਭੇਵ ਨਿਆਰ। ਰੂਪ ਅਨੂਪ ਆਪ ਧਰਾਇੰਦਾ, ਵੇਦ ਕਤੇਬ ਨਾ ਪਾਵਣ ਸਾਰ। ਗੁਰ ਅਵਤਾਰ ਸਰਬ ਰਾਹ ਤਕਾਇੰਦਾ, ਰਾਹ ਤਕੇ ਪਰਵਰਦਿਗਾਰ। ਪੀਰ ਦਸਤਗੀਰ ਨੇਤਰ ਨੈਣ ਉਠਾਇੰਦਾ, ਮੰਗਣ ਧੂੜੀ ਖ਼ਾਕ ਸਾਰ। ਕਾਤਬ ਲਿਖ ਲਿਖ ਲੇਖ ਵਖਾਇੰਦਾ, ਕਾਇਆ ਕੁਰਾ ਕਰ ਵਿਚਾਰ। ਆਪਣਾ ਨਾਮ ਆਪਣੇ ਹੱਥ ਰਖਾਇੰਦਾ, ਲੇਖਾ ਜਾਣੇ ਹੱਡ ਮਾਸ ਨਾੜੀ ਚਾਮ। ਪੰਜ ਤੱਤ ਖੇਲ ਖਿਲਾਇੰਦਾ, ਕਾਇਆ ਖੇੜਾ ਨਗਰ ਗਰਾਮ। ਮਨ ਮਤ ਬੁਧ ਬੰਧਨ ਪਾਇੰਦਾ, ਲੇਖਾ ਜਾਣੇ ਜੀਵ ਜਹਾਨ। ਲੱਖ ਚੁਰਾਸੀ ਜੋਤ ਜਗਾਇੰਦਾ, ਚਾਰੇ ਖਾਣੀ ਕਰ ਪ੍ਰਵਾਨ। ਸ਼ਬਦ ਨਿਧਾਨੀ ਬਾਣੀ ਆਪ ਅਲਾਇੰਦਾ, ਸੁਣੇ ਸੁਣਾਏ ਧੁਰ ਫ਼ਰਮਾਨ। ਸਾਚੀ ਹਾਟੀ ਹਟ ਖੁਲ੍ਹਾਇੰਦਾ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਵਣਜ ਵਣਜਾਰਾ ਜਗਤ ਕਰਾਇੰਦਾ, ਦੀਨ ਦੁਨੀ ਹੋ ਪਰਧਾਨ। ਗੁਰਮੁਖ ਆਪਣੇ ਲੇਖੇ ਲਾਇੰਦਾ, ਏਕਾ ਦੇਵੇ ਧੁਰ ਫ਼ਰਮਾਨ। ਸ਼ਬਦ ਸੰਜੋਗੀ ਮੇਲ ਮਿਲਾਇੰਦਾ, ਨਾਤਾ ਤੋੜ ਜਗਤ ਜਹਾਨ। ਜਨਮ ਜਨਮ ਆਪਣੇ ਅੰਗ ਲਗਾਇੰਦਾ, ਅੰਗੀਕਾਰ ਕਰੇ ਸ੍ਰੀ ਭਗਵਾਨ। ਗ੍ਰਹਿ ਮੰਦਰ ਨਾਦ ਵਜਾਇੰਦਾ, ਘਟ ਭੀਤਰ ਸਚ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਗੁਰ ਗੁਰ ਲਏ ਪਛਾਣ। ਗੁਰਸਿਖ ਗੁਰ ਗੁਰ ਜਾਣਦਾ, ਗੁਰਮੀਤਾ ਗੁਰ ਗੁਰਦੇਵ। ਗੁਰਸਿਖ ਗੁਰ ਗੁਰ ਰੰਗ ਮਾਣਦਾ, ਗੁਰ ਸਤਿਗੁਰ ਮਿਲੇ ਅਲਖ ਅਭੇਵ। ਗੁਰਸਿਖ ਮੇਲਾ ਗੁਰੂ ਗੁਰ ਸਾਚੇ ਹਾਣਦਾ, ਗ੍ਰਹਿ ਮੰਦਰ ਅੰਦਰ ਕਰੇ ਸਾਚੀ ਸੇਵ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲੇ ਆਪਣੇ ਘਰ, ਮੇਲ ਮਿਲਾਵਾ ਵਡ ਦੇਵੀ ਦੇਵ। ਦੇਵੀ ਦੇਵ ਵਡ ਦੀਨ ਦਿਆਲਾ, ਦਯਾ ਨਿਧ ਵਡੀ ਵਡਿਆਈਆ। ਇਕ ਅਕੱਲਾ ਪੁਰਖ ਅਕਾਲਾ, ਅਕਲ ਕਲ ਆਪਣੀ ਖੇਲ ਖਿਲਾਈਆ। ਸਚਖੰਡ ਸੱਚੀ ਧਰਮਸਾਲਾ, ਥਿਰ ਮੰਦਰ ਦਏ ਸੁਹਾਈਆ। ਲੇਖਾ ਜਾਣੇ ਕਾਲ ਮਹਾਕਾਲਾ, ਜੁਗਾ ਜੁਗੰਤਰ ਵੇਸ ਵਟਾਈਆ। ਗੁਰਸਿਖਾਂ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਬੇਪਰਵਾਹੀਆ। ਨਾਤਾ ਤੋੜੇ ਸ਼ਾਹ ਕੰਗਾਲਾ, ਸ਼ਹਿਨਸ਼ਾਹ ਏਕਾ ਨਾਮ ਵਸਤ ਝੋਲੀ ਪਾਈਆ। ਕਲਜੁਗ ਅੰਤਮ ਬਣ ਦਲਾਲਾ, ਜਗਤ ਵਿਛੜੇ ਜੁਗਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਿਤਾ ਪੂਤ ਪੋਤ ਏਕਾ ਗੰਢ ਪਵਾਈਆ। ਪਿਤਾ ਪੂਤ ਪੋਤ, ਪਾਰਬ੍ਰਹਮ ਆਪਣੇ ਰੰਗ ਰੰਗਾਇੰਦਾ। ਲੇਖਾ ਜਾਣੇ ਕਾਇਆ ਗੜ੍ਹ ਕਿਲਾ ਕੋਟ, ਕੰਚਨ ਆਪਣਾ ਖੇਲ ਖਿਲਾਇੰਦਾ। ਸ਼ਬਦ ਨਗਾਰੇ ਲੱਗੇ ਚੋਟ, ਨਾਦ ਧੁੰਨ ਧੁੰਨ ਆਤਮ ਪਰਮਾਤਮ ਬ੍ਰਹਮ ਬ੍ਰਹਿਮਾਦਿ ਆਪ ਵਜਾਇੰਦਾ। ਕਰੇ ਪ੍ਰਕਾਸ਼ ਨਿਰਗੁਣ ਜੋਤ, ਅੰਧ ਅੰਧੇਰ ਸਰਬ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਗੋਦ ਸੁਹਾਇੰਦਾ। ਗੁਰਸਿਖ ਗੁਰ ਗੁਰ ਪਾਇਆ, ਹਰਿ ਸਤਿਗੁਰ ਗਹਿਰ ਗੰਭੀਰ। ਗ੍ਰਹਿ ਮੰਦਰ ਹਰਿ ਵਸਾਇਆ, ਤਨ ਮਨ ਸ਼ਾਂਤ ਸਰੀਰ। ਮਾਇਆ ਮਮਤਾ ਮੋਹ ਚੁਕਾਇਆ, ਨਾਤਾ ਤੁੱਟਾ ਜਗਤ ਜ਼ੰਜੀਰ। ਆਪਣਾ ਮੰਦਰ ਆਪ ਸੁਹਾਇਆ, ਆਪੇ ਚੋਟੀ ਚੜ੍ਹੇ ਅਖ਼ੀਰ। ਗੁਰਮੁਖ ਸਾਚੇ ਵੇਖ ਵਖਾਇਆ, ਵੇਖਣਹਾਰਾ ਬੇਨਜ਼ੀਰ। ਨਜ਼ਰ ਵਿਚ ਕਿਸੇ ਨਾ ਆਇਆ, ਵਡ ਦਾਤਾ ਪੀਰਨ ਪੀਰ। ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇਆ, ਲੇਖਾ ਜਾਣੇ ਸ਼ਾਹ ਹਕੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਬਖ਼ਸ਼ੇ ਏਕਾ ਧੀਰਜ ਧੀਰ। ਧੀਰਜ ਧੀਰ ਸਤਿ ਸੰਤੋਖ ਗਿਆਨ, ਹਰਿ ਸਾਚਾ ਸਚ ਜਣਾਇੰਦਾ। ਚਰਨ ਕਵਲ ਕਵਲ ਚਰਨ ਗੁਰ ਧਿਆਨ, ਗੁਰ ਮੰਤਰ ਇਕ ਸਮਝਾਇੰਦਾ। ਧ੍ਰਿਗ ਜੀਵਣ ਜੀਵ ਨਾਦਾਨ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਕਰਾਇੰਦਾ। ਮਨਮੁਖ ਭੁੱਲੇ ਜੀਵ ਅਞਾਣ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਮਿਲਿਆ ਮੇਲ ਪੰਜ ਸ਼ੈਤਾਨ, ਘਰ ਘਰ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਨਾਚ ਨਚਾਇੰਦਾ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਤਿਸ ਜਨ ਆਪਣਾ ਮਾਰਗ ਆਪ ਵਖਾਇੰਦਾ। ਸ਼ਬਦੀ ਸ਼ਬਦ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਆਸਾ ਤ੍ਰਿਸ਼ਨਾ ਤ੍ਰਿਖਾ ਤ੍ਰੈਕਾਲ ਸਰਬ ਮਿਟ ਜਾਣ, ਤ੍ਰੈਕਾਲ ਦਰਸੀ ਆਪ ਮਿਟਾਇੰਦਾ। ਗੁਰਸਿਖ ਹੋਏ ਚਤੁਰ ਸੁਘੜ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੁਰਸਿਖ ਗੋਬਿੰਦ ਘਾਟ ਗੁਰ ਸਤਿਗੁਰ ਆਪ ਬਹਾਇੰਦਾ। ਗੋਬਿੰਦ ਘਾਟ ਹਰਿ ਚਰਨ ਕਵਲ, ਦੂਸਰ ਅਵਰ ਨਾ ਕੋਇ ਵਡਿਆਈਆ। ਜਨ ਭਗਤਾਂ ਮੇਲੇ ਉਪਰ ਧਵਲ, ਧਰਨੀ ਧਰਤ ਆਪ ਸੁਹਾਈਆ। ਅੰਮ੍ਰਿਤ ਬਖ਼ਸ਼ੇ ਨਾਭ ਕਵਲ, ਕਵਲ ਨਾਭੀ ਨਿਝਰ ਝਿਰਨਾ ਆਪ ਝਿਰਾਈਆ। ਸੁਰਤੀ ਸ਼ਬਦੀ ਜਾਏ ਮਵਲ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲੇਖਾ ਦਏ ਸਮਝਾਈਆ। ਗੁਰਸਿਖ ਲੇਖਾ ਹਰਿ ਸਮਝਾਇੰਦਾ, ਕਲਜੁਗ ਅੰਤਮ ਵਾਰ। ਨੌਂ ਸੌਂ ਚੁਰਾਨਵੇ ਚੌਕੜੀ ਜੁਗ ਗੁਰਸਿਖ ਸੇਵ ਕਮਾਇੰਦਾ, ਮਾਣਸ ਮਾਣਸ ਧਰ ਪਿਆਰ। ਸਤਿਜੁਗ ਤ੍ਰੇਤਾ ਦਵਾਪਰ ਮਾਤ ਹੰਢਾਇੰਦਾ, ਕਲਜੁਗ ਆਏ ਅੰਤਮ ਵਾਰ। ਨਿਰਗੁਣ ਆਪਣਾ ਖੇਲ ਖਿਲਾਇੰਦਾ, ਜੋਤੀ ਜਾਮਾ ਵਿਚ ਸੰਸਾਰ। ਪੰਜ ਤਤ ਨਾ ਕੋਇ ਰਖਾਇੰਦਾ, ਤ੍ਰੈਗੁਣ ਰੂਪ ਨਾ ਧਰੇ ਹਰਿ ਨਿਰੰਕਾਰ। ਸ਼ਬਦੀ ਡੰਕ ਇਕ ਵਜਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਗੁਰਸਿਖ ਗੁਰਮੁਖ ਮੇਲ ਮਿਲਾਇੰਦਾ, ਗੁਰ ਚੇਲਾ ਇਕ ਦਵਾਰ। ਪੂਰਬ ਲੇਖਾ ਆਪਣੇ ਹੱਥ ਰਖਾਇੰਦਾ, ਚਿਤਰ ਗੁਪਤ ਨਾ ਕਰੇ ਕੋਇ ਵਿਚਾਰ। ਰਾਏ ਧਰਮ ਨਾ ਮੁਖ ਵਖਾਇੰਦਾ, ਲਾੜੀ ਮੌਤ ਨਾ ਕਰੇ ਸ਼ੰਗਾਰ। ਕਾਇਆ ਗਗਰੀ ਆਪਣੇ ਖਾਤੇ ਪਾਇੰਦਾ, ਆਪੇ ਹੋਏ ਘੜਨ ਭੰਨਣਹਾਰ। ਆਪੇ ਗੋਦੀ ਗੋਦ ਸੁਹਾਇੰਦਾ, ਲੇਖਾ ਜਾਣੇ ਗੋਦਾਵਰੀ ਧਾਰ। ਆਪੇ ਅੰਤਮ ਮੋਖ ਵਖਾਇੰਦਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਆਪੇ ਮੋਹਣ ਆਪਣੇ ਰੰਗ ਰੰਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚੀ ਕਾਰ। ਸਾਚੀ ਕਾਰ ਕਮਾਵਣਹਾਰਾ, ਮੋਹਣ ਮਾਇਆ ਮੋਹ ਚੁਕਾਈਆ। ਧੁਰ ਦਾ ਲੇਖਾ ਧੁਰ ਦਰਬਾਰਾ, ਧੁਰ ਮੰਦਰ ਦਏ ਸਮਝਾਈਆ। ਧੁਰ ਦਾ ਕਾਤਬ ਬਣ ਲਿਖਾਰਾ, ਲਿਖਤ ਭਵਿਖਤ ਆਪ ਜਣਾਈਆ। ਉਚ ਮਹੱਲ ਅਟਲ ਮਨਾਰਾ, ਏਕਾ ਏਕ ਏਕ ਸਮਝਾਈਆ। ਲੇਖਾ ਜਾਣੇ ਅੰਤਮ ਧਾਰਾ, ਭਗਵੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲੇਖਾ ਲੇਖੇ ਲਾਈਆ। ਗੁਰਸਿਖ ਲੇਖਾ ਭਗਤਨ ਨਾਉਂ, ਨਾਉਂ ਨਿਰੰਕਾਰ ਜਣਾਇੰਦਾ। ਦਸਵੇਂ ਘਰ ਗਿਆ ਸੌਂ, ਸੋਇਆ ਸੁਤ ਨਾ ਕੋਇ ਜਗਾਇੰਦਾ। ਦੂਜੀ ਵਾਰ ਆਇਆ ਭੌਂਂ, ਇਕ ਇਕ ਨਾਲ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਰਖਾਇੰਦਾ। ਇਕ ਇਕ ਦਿਵਸ ਸੁਹਾਇਆ, ਦੋਏ ਦੋਏ ਧਾਰ ਚਲਾਈਆ। ਦੋਏ ਦੋਏ ਲੋਚਣ ਪੇਖਣ ਨਜ਼ਰ ਨਾ ਆਇਆ, ਲੋਇਣ ਲੋਇਣ ਵਿਚ ਸਮਾਈਆ। ਪੂਰਬ ਲੇਖਨ ਲੇਖੇ ਪਾਇਆ, ਲੇਖਾ ਆਪਣੇ ਹੱਥ ਰਖਾਈਆ। ਸਰਗੁਣ ਸਰਗੁਣ ਰੂਪ ਧਰਾਇਆ, ਨਿਰਗੁਣ ਨਿਰਗੁਣ ਬਣੇ ਆਪ ਮਲਾਹੀਆ। ਪਿਤਾ ਪੂਤ ਪੋਤ ਪਤਵੰਤ ਆਪਣੀ ਕਲ ਧਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕ ਇਕ ਤ੍ਰੈ ਇਕ ਏਕਾ ਤੱਤ ਜਣਾਈਆ। ਇਕ ਇਕੱਲਾ ਏਕੰਕਾਰ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਤ੍ਰੈਗੁਣ ਮੀਤਾ ਖੇਲ ਅਪਾਰ, ਇਕ ਇਕੱਲਾ ਵੇਖ ਵਖਾਇੰਦਾ। ਇਕ ਇਕੱਲਾ ਤ੍ਰੈਗੁਣ ਵਸਿਆ ਬਾਹਰ, ਭੇਵ ਅਭੇਦਾ ਭੇਵ ਛੁਪਾਇੰਦਾ। ਤ੍ਰੈਗੁਣ ਸੰਗ ਸੱਚਾ ਸੰਸਾਰ, ਇਕ ਇਕੱਲਾ ਖੇਲ ਖਿਲਾਇੰਦਾ। ਇਕ ਇਕੱਲਾ ਨਾਮ ਮਰਦੰਗ ਵਜਾਏ ਅਪਾਰ, ਤ੍ਰੈਗੁਣ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਸਿਖ ਗੁਰ ਗੁਰ ਧਾਰ, ਗੁਰ ਗੁਰ ਗੁਰ ਆਪ ਉਪਜਾਈਆ। ਗੁਰ ਸੱਜਣ ਗੁਰ ਮੀਤ ਮੁਰਾਰ, ਗੁਰਸਿਖ ਗੁਰ ਗੁਰ ਸਗਲਾ ਸੰਗ ਨਿਭਾਈਆ। ਗੁਰਸਿਖ ਗੁਰ ਸੋਹਣ ਇਕ ਦਵਾਰ, ਦਰ ਘਰ ਸਾਚੇ ਵੱਜੀ ਵਧਾਈਆ। ਗੁਰਸਿਖ ਗੁਰ ਜੀਤੇ ਜਗਤ ਸੰਸਾਰ, ਜੁਗਤ ਜੋਗ ਏਕਾ ਦਏ ਸਮਝਾਈਆ। ਧੰਨ ਗੁਰਸਿਖ ਗੁਰ ਕਰੇ ਪਿਆਰ, ਧੰਨ ਧੰਨ ਧੰਨ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰਸਿਖਾਂ ਬਿਧ ਜਾਣੇ ਅੰਤਰ, ਅੰਤਰ ਆਤਮ ਆਪਣਾ ਮੇਲ ਮਿਲਾਈਆ। ਮਾਹਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਗਿਆਨ ਗਿਆਨ ਗੁਰ ਮੰਤਰ, ਆਤਮ ਪਰਮਾਤਮ ਪਰਮ ਪੁਰਖ ਆਪਣਾ ਮੇਲ ਮਿਲਾਈਆ।