Granth 10 Likhat 097: 12 Jeth 2018 Bikarmi Prem Chand de Ghar Pind Sardari Jammu

੧੨ ਜੇਠ ੨੦੧੮ ਬਿਕ੍ਰਮੀ ਪ੍ਰੇਮ ਚੰਦ ਦੇ ਘਰ ਪਿੰਡ ਸਰਦਾਰੀ ਜੰਮੂ

ਮਾਨਸ ਜਨਮ ਸਤਿ ਪ੍ਰੇਮ, ਪਰਮ ਪੁਰਖ ਸਰਨਾਈਆ। ਸਤਿ ਪੁਰਖ ਨਿਰੰਜਣ ਜਾਣੇ ਏਕਾ ਸਾਚਾ ਨੇਮ, ਨਿਤ ਨਵਿਤ ਵੇਖ ਵਖਾਈਆ। ਲੇਖਾ ਜਾਣੇ ਕੁੰਟ ਹੇਮ, ਪਰਬਤ ਆਪਣੇ ਰੰਗ ਰੰਗਾਈਆ। ਸੇਵਾ ਜਾਣੇ ਬਾਨਰ ਬੇਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੁਗ ਜੁਗ ਚੁਕਾਏ ਲਹਿਣ ਦੇਣ, ਲਹਿਣਾ ਦੇਣਾ ਆਪ ਮੁਕਾਇਆ। ਜਨ ਭਗਤਾਂ ਸਦਾ ਸਦ ਦਰਸ਼ਨ ਦੇਵੇ ਨੈਣ, ਨੈਣ ਅਣਿਆਲਾ ਆਪ ਖੁਲ੍ਹਾਈਆ। ਏਕਾ ਨਾਉਂ ਸੁਣਾਏ ਸਾਚਾ ਕਹਿਣ, ਸਾਚਾ ਨਾਉਂ ਸਿਫ਼ਤ ਸਾਲਾਹੀਆ । ਏਕਾ ਮੇਲਾ ਹਰਿ ਸੰਗਤ ਬਹਿਣ, ਬਿਨ ਹਰਿਜਨ ਅਵਰ ਨਾ ਕੋਇ ਭਾਈਆ। ਏਕਾ ਮੰਦਰ ਵਸੇ ਰਹਿਣ, ਹਰਿ ਮੰਦਰ ਦਏ ਵਡਿਆਈਆ। ਏਕਾ ਬਸਤਰ ਪਾਏ ਗਹਿਣ, ਭੂਸ਼ਨ ਨਾਮ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਸਮਾਈਆ। ਏਕਾ ਪ੍ਰੇਮ ਹਰਿ ਗੁਰਦੇਵਾ, ਲੋਕਮਾਤ ਵੇਖ ਵਖਾਈਆ। ਆਦਿ ਚੁਗਾਦਿ ਜੁਗਾ ਜੁਗੰਤਰ ਅਲਖ ਅਭੇਵਾ, ਅਲਖ ਅਲਖਣਾ ਵੇਸ ਵਟਾਈਆ। ਭਗਤਨ ਬਖ਼ਸ਼ੇ ਭਗਤੀ ਸੇਵਾ, ਸੇਵਾ ਰੂਪ ਨਜ਼ਰ ਕਿਸੇ ਨਾ ਆਈਆ । ਲੇਖਾ ਜਾਣੇ ਆਤਮਾ ਦੇਵਾ, ਦੇਵ ਅਤਮਾ ਵੇਖ ਵਖਾਈਆ। ਫਲ ਖਵਾਏ ਅੰਮ੍ਰਿਤ ਮੇਵਾ, ਅੰਮਿਉਂ ਰਸ ਆਪਣਾ ਰਸ ਚੁਆਈਆ। ਟਿੱਕਾ ਲਾਏ ਮਸਤਕ ਥੇਵਾ, ਕੌਸਤਕ ਮਣੀਆਂ ਮਾਣ ਗਵਾਈਆ। ਨਾਮ ਜਣਾਏ ਰਸਨਾ ਜਿਹਵਾ, ਏਕਾ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਤਾ ਇਕ ਸਮਝਾਈਆ। ਸਾਚਾ ਨਾਤਾ ਪ੍ਰੇਮ ਹਰਿ, ਚਰਨ ਚਰਨ ਕਵਲ ਵਡਿਆਈਆ। ਚੁੱਕੇ ਰੋਗ ਮਰਨ ਡਰਨ, ਚਿੰਤਾ ਸੋਗ ਨਾ ਕੋਇ ਰਖਾਈਆ। ਨੇਤਰ ਖੋਲ੍ਹੇ ਹਰਨ ਫਰਨ, ਨਿਝ ਨੇਤਰ ਕਰ ਰੁਸ਼ਨਾਈਆ। ਸਤਿਗੁਰ ਸਾਹਿਬ ਤਰਨੀ ਤਰਨ, ਤਾਰਨਹਾਰ ਇਕ ਹੋ ਜਾਈਆ। ਕਿਰਪਾ ਕਰੇ ਹਰਿ ਕਰਨੀ ਕਰਨ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਹਰਿ ਪ੍ਰੇਮ ਸਚ ਸੰਜੋਗ, ਜੁਗਾ ਜੁਗੰਤਰ ਆਪ ਜਣਾਇੰਦਾ। ਹਰਿ ਪ੍ਰੇਮ ਆਤਮ ਰਸ ਭੋਗ, ਭੋਗੀ ਭੋਗ ਆਪ ਭੁਗਾਇੰਦਾ। ਹਰਿ ਪ੍ਰੇਮ ਮੁੱਕੇ ਵਿਯੋਗ, ਸਹਿੰਸਾ ਰੋਗ ਜਗਤ ਚੁਕਾਇੰਦਾ। ਹਰਿ ਪ੍ਰੇਮ ਸੁਣੇ ਸਚ ਸਲੋਕ, ਰਾਮ ਨਾਮਾ ਆਪ ਪੜ੍ਹਾਇੰਦਾ । ਹਰਿ ਪ੍ਰੇਮ ਲੇਖਾ ਚੁੱਕੇ ਚੌਦਾਂ ਲੋਕ, ਲੋਕ ਪਰਲੋਕ ਪਾਰ ਕਰਾਇੰਦਾ। ਹਰਿ ਪ੍ਰੇਮ ਨਾਤਾ ਤੁੱਟੇ ਝੂਠ ਕਿਲਾ ਕੋਟ, ਸਚਖੰਡ ਦੁਆਰਾ ਸੋਭਾ ਪਾਇੰਦਾ। ਹਰਿ ਪ੍ਰੇਮ ਜਗੇ ਨਿਰਮਲ ਜੋਤ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰ ਆਪ ਸੁਹਾਇੰਦਾ। ਹਰਿ ਪ੍ਰੇਮ ਸਚ ਪਿਆਰ, ਪੀਆ ਪ੍ਰੀਤਮ ਆਪ ਜਣਾਈਆ। ਹਰਿ ਪ੍ਰੇਮ ਭਗਤ ਭੰਡਾਰ, ਭਗਵਨ ਭਗਤੀ ਝੋਲੀ ਪਾਈਆ। ਹਰਿ ਪ੍ਰੇਮ ਤਨ ਸ਼ਿੰਗਾਰ, ਸੋਲਾਂ ਇਛਿਆ ਰੰਗ ਰੰਗਾਈਆ। ਹਰਿ ਪ੍ਰੇਮ ਠਾਂਡਾ ਦਰਬਾਰ, ਦਰ ਘਰ ਸਾਚੇ ਸੋਭਾ ਪਾਈਆ। ਹਰਿ ਪ੍ਰੇਮ ਮੰਗਲਾਚਾਰ, ਮਿਲ ਮਿਲ ਸਖ਼ੀਆਂ ਮੰਗਲ ਗਾਈਆ। ਹਰਿ ਪ੍ਰੇਮ ਨਾਤਾ ਤੁੱਟੇ ਸਰਬ ਸੰਸਾਰ, ਨਾਤਾ ਬਿਧਾਤਾ ਜੋੜ ਜੁੜਾਈਆ। ਹਰਿ ਪ੍ਰੇਮ ਹਰਿਜਨ ਹਰਿ ਕਰੇ ਨਿਮਸਕਾਰ, ਨਿਵਣ ਸੁ ਅੱਖਰ ਇਕ ਸਮਝਾਈਆ। ਹਰਿ ਪ੍ਰੇਮ ਲੇਖਾ ਜਾਣੇ ਆਰ ਪਾਰ ਕਿਨਾਰ, ਮੰਝਧਾਰ ਰਹਿਣ ਨਾ ਪਾਈਆ। ਹਰਿ ਪ੍ਰੇਮ ਮੇਲੇ ਸਾਚੇ ਯਾਰ, ਸੱਥਰ ਯਾਰੜਾ ਇਕ ਹੰਢਾਈਆ। ਹਰਿ ਪ੍ਰੇਮ ਲੇਖਾ ਚੁਕਾਏ ਪੁਰਖ ਨਾਰ, ਨਰ ਨਰਾਇਣ ਦਏ ਵਡਿਆਈਆ। ਹਰਿ ਪ੍ਰੇਮ ਮਾਨਸ ਜਨਮ ਜਾਏ ਪੈਜ ਸਵਾਰ, ਮਾਨਵ ਆਪਣੇ ਲੇਖੇ ਪਾਈਆ। ਹਰਿ ਪ੍ਰੇਮ ਕਾਗਦ ਕ਼ਲਮ ਨਾ ਲਿਖਣਹਾਰ, ਸੱਤ ਸਮੁੰਦਰ ਮਸ ਬਨਾਸਪਤ ਰੋ ਰੋ ਦਏ ਦੁਹਾਈਆ । ਹਰਿ ਪ੍ਰੇਮ ਸਭ ਤੋਂ ਵਸੇ ਬਾਹਰ, ਬਿਨ ਗੁਰਮੁਖ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਦਏ ਦਰਸਾਈਆ। ਹਰਿ ਪ੍ਰੇਮ ਆਤਮ ਰੰਗ, ਰੰਗ ਰੰਗੀਲਾ ਆਪ ਜਣਾਇੰਦਾ। ਹਰਿ ਪ੍ਰੇਮ ਸੁਹਾਏ ਸਚ ਪਲੰਘ, ਪਾਵਾ ਚੂਲ ਨਾ ਕੋਇ ਬਣਾਇੰਦਾ। ਹਰਿ ਪ੍ਰੇਮ ਵਜਾਏ ਨਾਮ ਮਰਦੰਗ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਹਰਿ ਪ੍ਰੇਮ ਪੰਜ ਵਿਕਾਰਾ ਕਰੇ ਖੰਡ ਖੰਡ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਹਰਿ ਪ੍ਰੇਮ ਸਾਚੇ ਮੰਦਰ ਪਾਏ ਵੰਡ, ਘਰ ਘਰ ਵਿਚ ਵੇਖ ਵਖਾਇੰਦਾ। ਹਰਿ ਪ੍ਰੇਮ ਉਪਜਾਏ ਪਰਮਾਨੰਦ, ਨਿਜਾਨੰਦ ਆਪ ਸਮਾਇੰਦਾ। ਹਰਿ ਪ੍ਰੇਮ ਖ਼ੁਸ਼ੀ ਕਰਾਏ ਬੰਦ ਬੰਦ, ਹਰਖ ਸੋਗ ਨਾ ਕੋਇ ਰਖਾਇੰਦਾ। ਹਰਿ ਪ੍ਰੇਮ ਢਾਏ ਝੂਠੀ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਹਰਿ ਪੇਮ ਚੜ੍ਹਾਏ ਸਾਚਾ ਚੰਦ, ਅੰਧ ਅੰਧੇਰਾ ਮਾਤ ਗਵਾਇੰਦਾ। ਹਰਿ ਪ੍ਰੇਮ ਮਿਲੇ ਹਰਿ ਬਖ਼ਸ਼ੰਦ, ਬਖ਼ਸ਼ਣਹਾਰਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਪ੍ਰਗਟਾਇੰਦਾ। ਹਰਿ ਪ੍ਰੇਮ ਮਿਲੇ ਹਰਿ ਨਾਮਾ, ਜਨਮ ਜਨਮ ਦੀ ਮੈਲ ਗਵਾਈਆ। ਹਰਿ ਪ੍ਰੇਮ ਪੂਰਨ ਹੋਏ ਕਾਮਾ, ਕਾਮ ਕਾਮਨੀ ਰਹਿਣ ਨਾ ਪਾਈਆ। ਹਰਿ ਪ੍ਰੇਮ ਵੱਜੇ ਦਮਾਮਾ, ਅਨਡਿਠ ਤਾਲ ਵਜਾਈਆ। ਹਰਿ ਪ੍ਰੇਮ ਪਰਕਾਸ਼ ਹੋਏ ਕੋਟਨ ਭਾਨਾ, ਜੋਤ ਨੂਰ ਨੂਰ ਰੁਸ਼ਨਾਈਆ। ਹਰਿ ਪ੍ਰੇਮ ਮਿਲੇ ਸਾਚਾ ਕਾਹਨਾ, ਗੋਪੀ ਸੁਰਤੀ ਲਏ ਪਰਨਾਈਆ। ਹਰਿ ਪ੍ਰੇਮ ਘਰ ਆਏ ਰਾਮਾ, ਸੀਤਾ ਸਤਿਵੰਤੀ ਲਏ ਉਠਾਈਆ। ਹਰਿ ਪ੍ਰੇਮ ਹੋਏ ਅੰਤਰਜਾਮਾ, ਅੰਤਰ ਪਰਦਾ ਦਏ ਖੁਲ੍ਹਾਈਆ। ਹਰਿ ਪ੍ਰੇਮ ਵਸੇ ਨਗਰ ਗਰਾਮਾ, ਸਾਚਾ ਖੇੜਾ ਮਿਲੇ ਵਡਿਆਈਆ। ਹਰਿ ਪ੍ਰੇਮ ਹਰਿਜਨ ਮਿਲੇ ਸਾਚਾ ਮਾਣਾ, ਮਾਣ ਨਿਮਾਣਿਆਂ ਆਪ ਦਵਾਈਆ। ਹਰਿ ਪ੍ਰੇਮ ਮੰਨੇ ਭਾਣਾ, ਸੋ ਭਾਣੇ ਵਿਚ ਸਮਾਈਆ। ਹਰਿ ਪ੍ਰੇਮ ਦੇਵੇ ਸ਼ਬਦ ਬਬਾਨਾ, ਹਰਿਜਨ ਸਾਚੇ ਲਏ ਚੜ੍ਹਾਈਆ। ਹਰਿ ਪ੍ਰੇਮ ਚੁਕਾਏ ਆਵਣ ਜਾਣਾ, ਆਵਣ ਜਾਵਣ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਰਿਹਾ ਪੜ੍ਹਾਈਆ। ਹਰਿ ਕਾ ਪ੍ਰੇਮ ਏਕਾ ਅੱਖਰ, ਲਿਖਣ ਪੜ੍ਹਨ ਵਿਚ ਨਾ ਆਇਆ। ਹਰਿ ਕਾ ਪ੍ਰੇਮ ਵਖਾਏ ਸੱਥਰ, ਸਾਚਾ ਸੱਥਰ ਇਕ ਰਖਾਇਆ। ਹਰਿ ਕਾ ਪ੍ਰੇਮ ਬਜਰ ਕਪਾਟੀ ਤੋੜੇ ਪੱਥਰ, ਪ੍ਰੇਮ ਨਿਸ਼ਾਨਾ ਇਕ ਲਗਾਇਆ। ਹਰਿ ਕਾ ਪ੍ਰੇਮ ਨੇਤਰ ਨੀਰ ਵਰੋਲੇ ਅੱਥਰ, ਜੋਤੀ ਲੰਬੂ ਏਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੇਮ ਰੂਪ ਵਟਾਇਆ। ਪਾਰਬ੍ਰਹਮ ਪ੍ਰੇਮ ਪੁਰਖ ਪੁਰਖ ਦਾਤਾ ਸਰਬ ਗੁਣਵੰਤ, ਸਚ ਸੁੱਚ ਕਰੇ ਜਣਾਈਆ। ਅਲਖ ਅਗੋਚਰ ਆਦਿ ਜੁਗਾਦ ਬੇਅੰਤ, ਸ੍ਰੀ ਭਗਵੰਤ ਵਡੀ ਵਡਿਆਈਆ। ਨਰ ਨਰਾਇਣ ਸਾਚੇ ਧਾਮ ਸੋਭਾਵੰਤ, ਮਹੱਲ ਅਟਲ ਉਚ ਮਨਾਰ ਕਰੇ ਰੁਸ਼ਨਾਈਆ। ਗੁਰਮੁਖ ਸੁਹਾਗਣ ਨਾਰ ਭਤਾਰ ਮਿਲੇ ਹਰਿ ਹਰਿ ਕੰਤ, ਕੰਤ ਸੁਹਾਗ ਇਕ ਸਮਝਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਆਦਿ ਜੁਗਾਦਿ ਉਤਰ ਨਾ ਜਾਈਆ। ਰਸਨਾ ਜਿਹਵਾ ਮਣੀਆ ਮੰਤ, ਧਨ ਜੋਬਨ ਨਾਮ ਝੋਲੀ ਪਾਈਆ। ਗੀਤ ਗੋਬਿੰਦ ਸੁਹਾਗੀ ਛੰਤ, ਸੌਹਰੇ ਪੇਈਏ ਸਦਾ ਜਸ ਗਾਈਆ। ਗੜ੍ਹ ਤੋੜੇ ਹਉਮੇ ਹੰਗਤ, ਖ਼ਿਮਾ ਗ਼ਰੀਬੀ ਇਕ ਦਰਸਾਈਆ। ਲੱਖ ਚੁਰਾਸੀ ਵਿਚੋਂ ਕੱਢੇ ਜੀਵ ਜੰਤ, ਜੀਵ ਆਤਮਾ ਮੇਲ ਮਿਲਾਈਆ। ਆਪਣਾ ਲੇਖਾ ਮੇਟੇ ਤੁਰੰਤ, ਦੂਜਾ ਲੇਖਾ ਨਾ ਕੋਇ ਵਖਾਈਆ। ਗੁਰਸਿਖ ਗੁਰਮੁਖ ਗੁਰ ਗੁਰ ਉਪਜਾਏ ਸਾਚੇ ਸੰਤ, ਜਿਸ ਆਪਣਾ ਦਰਸ ਵਖਾਈਆ। ਲੋਕ ਪਰਲੋਕ ਬਣਾਏ ਬਣਤ, ਸਾਚਾ ਘਾੜਨ ਘੜਤ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰੂ ਗੁਰ ਚੇਲ ਚੇਲਾ ਗੁਰ ਗੁਰ ਚੇਲਾ ਏਕਾ ਰੰਗ ਸਮਾਈਆ।