੧੭ ਜੇਠ ੨੦੧੮ ਬਿਕ੍ਰਮੀ ਫ਼ਰੰਗੀ ਰਾਮ ਦੇ ਘਰ ਪਿੰਡ ਝੰਡੇ ਜੰਮੂ
ਨਿਰਗੁਣ ਜੁਗ ਜੁਗ ਰੂਪ ਵਟਾਇੰਦਾ, ਸਰਗੁਣ ਆਪਣਾ ਵੇਸ ਕਰਾ। ਲੱਖ ਚੁਰਾਸੀ ਵੇਖ ਵਖਾਇੰਦਾ, ਜੀਵ ਜੰਤ ਹਰ ਘਟ ਥਾਂ। ਏਕਾ ਦੂਜਾ ਅੱਖਰ ਪੜ੍ਹਾਇੰਦਾ, ਰਾਮ ਨਾਮ ਦ੍ਰਿੜਾ। ਪੰਜ ਤੱਤ ਕਾਇਆ ਚੋਲਾ ਭਾਗ ਲਗਾਇੰਦਾ, ਜੋਤ ਨਿਰੰਜਣ ਡਗਮਗਾ। ਅਨਹਦ ਸ਼ਬਦ ਨਾਦ ਵਜਾਇੰਦਾ, ਡੂੰਘੀ ਭਵਰੀ ਖੇਲ ਖਿਲਾ। ਸਾਚਾ ਸਾਗਰ ਆਪ ਭਰਾਇੰਦਾ, ਅੰਮ੍ਰਿਤ ਕਵਲ ਫੁਲ ਧਰਾ। ਗੁਰਮੁਖ ਵਿਰਲੇ ਮਾਤ ਜਗਾਇੰਦਾ, ਭਗਤਨ ਆਪਣੀ ਬੂਝ ਬੁਝਾ। ਨਰ ਹਰਿ ਨਰਾਇਣ ਮੇਲ ਮਿਲਾਇੰਦਾ, ਮੇਲ ਮਿਲਾਵਾ ਏਕਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ। ਜੁਗ ਜੁਗ ਵੇਸ ਅਵੱਲੜਾ, ਹਰਿ ਸਾਚਾ ਆਪ ਵਟਾਈਆ। ਜਨ ਭਗਤਾਂ ਫੜਾਏ ਪਲੜਾ, ਰਾਮ ਨਾਮ ਪੱਲੇ ਗੰਡ ਬੰਧਾਈਆ। ਸਚ ਸੰਦੇਸ ਏਕਾ ਘਲੜਾ, ਜੁਗਾ ਜੁਗੰਤਰ ਨਾਦ ਸੁਣਾਈਆ। ਬ੍ਰਹਮ ਪਾਰਬ੍ਰਹਮ ਆਪੇ ਰਲੜਾ, ਈਸ਼ ਜੀਵ ਰੂਪ ਵਟਾਈਆ। ਸਚ ਸਿੰਘਾਸਣ ਏਕਾ ਮਲੜਾ, ਆਤਮ ਸੇਜਾ ਆਪ ਸੁਹਾਈਆ। ਪੰਜ ਤੱਤ ਵਸਾਏ ਕਾਇਆ ਮਹੱਲੜਾ, ਘਰ ਘਰ ਵਿਚ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਕਰਾਈਆ। ਜੁਗ ਜੁਗ ਖੇਲ ਹਰਿ ਭਗਤਨ ਮੀਤਾ, ਏਕਾ ਭਗਤੀ ਭਗਤ ਦ੍ਰਿੜਾਇੰਦਾ। ਹਰਿ ਕਾ ਨਾਮ ਵਖਾਏ ਠੰਡਾ ਸੀਤਾ, ਘਰ ਮੰਦਰ ਆਪ ਟਿਕਾਇੰਦਾ। ਪਤਿਤ ਪਾਪੀ ਕਰੇ ਪੁਨੀਤਾ, ਰਸਨਾ ਜਿਹਵਾ ਜੋ ਜਨ ਗਾਇੰਦਾ। ਏਕਾ ਰੰਗ ਵਖਾਏ ਹਸਤ ਕੀਟਾ, ਊਚ ਨੀਚ ਨਾ ਕੋਈ ਵਖਾਇੰਦਾ। ਅੰਮ੍ਰਿਤ ਰਸ ਦੇਵੇ ਮੀਠਾ, ਅਮਿਉਂ ਰਸ ਪਿਆਲਾ ਆਪ ਪਿਆਇੰਦਾ। ਸਦਾ ਸੁਹੇਲਾ ਵਸੇ ਚੀਤਾ, ਵਿਛੜ ਕਦੇ ਨਾ ਜਾਇੰਦਾ। ਏਕਾ ਅੱਖਰ ਮਾਣ ਰਖਾਏ ਅਠਾਰਾਂ ਧਿਆਏ ਗੀਤਾ, ਏਕਾ ਭਗਤ ਭਗਵੰਤ ਮੇਲ ਮਿਲਾਇੰਦਾ। ਜੁਗਾ ਜੁਗੰਤਰ ਆਪ ਚਲਾਏ ਆਪਣੀ ਰੀਤਾ, ਵੇਸ ਅਨੇਕ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਲਖ ਅਗੰਮ ਆਪਣੀ ਖੇਲ ਖਿਲਾਇੰਦਾ। ਅਲਖ ਅਗੰਮ ਹਰਿ ਹਰਿ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰ, ਨਿਰਾਕਾਰ ਆਪਣਾ ਖੇਲ ਖਿਲਾਈਆ। ਏਕੰਕਾਰਾ ਵਸੇ ਧਾਮ ਨਿਆਰ, ਜੋਤੀ ਜਾਤਾ ਪੁਰਖ ਬਿਧਾਤਾ ਏਕਾ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਖੋਲ੍ਹ ਕਿਵਾੜ, ਸਾਚੇ ਮੰਦਰ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰ, ਆਦਿ ਜੁਗਾਦਿ ਜੁਗਾ ਜੁਗੰਤਰ ਨਾ ਮਰੇ ਨਾ ਜਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਬ੍ਰਹਮ ਵੇਤਾ ਕਰੇ ਤਿਆਰ, ਲੱਖ ਚੁਰਾਸੀ ਲੇਖਾ ਆਪ ਲਿਖਾਈਆ। ਵਿਸ਼ਨੂੰ ਖੇਵਟ ਖੇਟਾ ਹੋ ਉਜਿਆਰ, ਸ਼ੰਕਰ ਆਤਮ ਬੰਨ੍ਹੇ ਧਾਰ, ਸਭ ਦਾ ਬੇੜਾ ਆਪ ਉਠਾਈਆ। ਸਤਿਜੁਗ ਤ੍ਰੇਤਾ ਹੋ ਉਜਿਆਰ, ਦੁਆਪਰ ਜਾਣੇ ਆਪਣੀ ਕਾਰ, ਕ਼ੁਦਰਤ ਕਰਤਾ ਵੇਖ ਵਖਾਈਆ। ਰਾਮ ਨਾਮ ਕਰ ਪਸਾਰ, ਜੀਵਾਂ ਜੰਤਾਂ ਦਏ ਆਧਾਰ, ਸਾਚੇ ਭਗਤਾਂ ਮੇਲ ਮਿਲਾਈਆ। ਹਉਮੇ ਹੰਗਤਾ ਗੜ੍ਹ ਤੋੜ ਹੰਕਾਰ, ਦੁਸ਼ਟ ਹੰਕਾਰੀ ਦੇਵੇ ਮਾਰ, ਨਿਵਣ ਸੁ ਅੱਖਰ ਇਕ ਸਮਝਾਈਆ। ਮਾਇਆ ਮਮਤਾ ਮੋਹ ਚੁੱਕੇ ਸੰਸਾਰ, ਦੁਖ ਦਲਿਦ੍ਰ ਦਏ ਨਿਵਾਰ, ਹਰਖ ਸੋਗ ਚਿੰਤਾ ਕੋਈ ਰਹਿਣ ਨਾ ਪਾਈਆ। ਕਾਗ ਰਲੇ ਹੰਸਾ ਡਾਰ, ਜਿਸ ਜਨ ਰਾਮ ਨਾਮ ਕੀਆ ਪਿਆਰ, ਘਰ ਸੋਹੇ ਬੰਕ ਦਵਾਰ, ਸੀਤਾ ਸੁਰਤੀ ਰਾਮ ਲਏ ਬੰਧਾਈਆ। ਏਕਾ ਮੇਲਾ ਏਕਾ ਵਾਰ, ਨਾਰੀ ਕੰਤ ਕੰਤ ਭਤਾਰ, ਸਾਚੀ ਸੇਜਾ ਸੁੱਤਾ ਪੈਰ ਪਸਾਰ, ਘਰ ਮਿਲਿਆ ਸਾਚਾ ਮਾਹੀਆ। ਦੁੱਖੜਾ ਦੱਸੇ ਰੋਵੇ ਜ਼ਾਰੋ ਜ਼ਾਰ, ਮੁਖੜਾ ਹੱਸੇ ਕਰ ਦਰਸ ਨਿਰੰਕਾਰ, ਜਗਤ ਵਿਛੋੜਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸ਼ ਜੀਵ ਜਗਤ ਜਗਦੀਸ਼ਰ ਆਪਣਾ ਬੰਧਨ ਪਾਈਆ। ਜੁਗ ਜੁਗ ਖੇਲ ਹਰਿ ਨਿਰੰਕਾਰਾ, ਲੋਕਮਾਤ ਆਪ ਕਰਾਇੰਦਾ। ਏਕਾ ਨਾਮ ਨਾਮ ਜੈਕਾਰਾ, ਤ੍ਰੈਭਵਨ ਧਨੀ ਆਪ ਲਗਾਇੰਦਾ। ਚੌਦਾਂ ਲੋਕਾਂ ਦਏ ਸਹਾਰਾ, ਆਪ ਆਪਣਾ ਰੰਗ ਰੰਗਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਵੇਦ ਕਤੇਬ ਸਰਬ ਜਸ ਗਾਇੰਦਾ। ਨਿਰਗੁਣ ਵਸੇ ਸਭ ਤੋਂ ਬਾਹਰਾ, ਨਿਰਾਕਾਰ ਆਪਣਾ ਨਾਉਂ ਧਰਾਇੰਦਾ। ਸੱਜਣ ਸੁਹੇਲਾ ਵਿਚ ਸੰਸਾਰਾ, ਸਾਖਿਆਤ ਜਾਗਰਤ ਜੋਤ ਆਪ ਜਗਾਇੰਦਾ। ਆਪਣਾ ਨਾਉਂ ਧਰ ਗੁਰ ਅਵਤਾਰਾ, ਹਰਿਜਨ ਸਾਚੇ ਮੇਲ ਮਿਲਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਤੋੜ ਤੁੜਾਇੰਦਾ। ਪਾਵੇ ਸਾਰ ਡੂੰਘੀ ਗਾਰਾ, ਸੁਖਮਨ ਟੇਢੀ ਬੰਕ ਵੇਖ ਵਖਾਇੰਦਾ। ਅੰਮ੍ਰਿਤ ਸਰੋਵਰ ਠਾਂਡਾ ਠਾਰਾ, ਨਿਜ ਘਰ ਰੱਖੇ ਵਸਤ ਹਰਿ ਨਿਰੰਕਾਰਾ, ਹਰਿਜਨ ਵਿਰਲੇ ਮਾਤ ਪਿਆਇੰਦਾ। ਆਤਮ ਬ੍ਰਹਮ ਬ੍ਰਹਮ ਵਿਚਾਰਾ, ਪਾਰਬ੍ਰਹਮ ਪ੍ਰਭ ਦਏ ਸਹਾਰਾ, ਏਕਾ ਮੇਲਾ ਏਕਾ ਰੰਗ, ਏਕਾ ਸੇਜਾ ਇਕ ਪਲੰਘ, ਏਕਾ ਮੰਦਰ ਆਪ ਸੁਹਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਆਪੇ ਵੇਖੇ ਵੇਖਣਹਾਰਾ, ਨੇਤਰ ਲੋਚਣ ਨੈਣ ਨਾ ਕੋਈ ਖੁਲ੍ਹਾਇੰਦਾ। ਭਗਤਨ ਵਖਾਏ ਇਕ ਦਵਾਰਾ, ਮਹੱਲ ਅਟਲ ਉਚ ਮੁਨਾਰਾ, ਛੱਪਰ ਛੰਨ ਨਾ ਕੋਈ ਛੁਹਾਇੰਦਾ। ਸਚਖੰਡ ਨਿਵਾਸੀ ਵਸੇ ਸਚਖੰਡ ਦਵਾਰਾ, ਰੂਪ ਰੰਗ ਰੇਖ ਤੋਂ ਵਸੇ ਬਾਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰ, ਆਦਿ ਜੁਗਾਦੀ ਕਰ ਪਸਾਰ, ਲੱਖ ਚੁਰਾਸੀ ਵੇਖਣਹਾਰ, ਵਿਸ਼ਨ ਬ੍ਰਹਮਾ ਸ਼ਿਵ ਪਾਵੇ ਸਾਰ, ਤ੍ਰੈਗੁਣ ਅਤੀਤਾ ਠੰਡਾ ਸੀਤਾ ਪੰਚਮ ਨਾਤਾ ਪੁਰਖ ਬਿਧਾਤਾ ਲੋਕਮਾਤ ਜੋੜ ਜੁੜਾਇੰਦਾ। ਜੁਗ ਜੁਗ ਵੇਸ ਸ੍ਰੀ ਭਗਵਾਨ, ਲੋਕਮਾਤ ਧਰਾਇੰਦਾ। ਸਤਿਜੁਗ ਸਾਚਾ ਕਰ ਪਰਵਾਨ, ਵਾਰ ਅਠਾਰਾਂ ਰੂਪ ਵਟਾਇੰਦਾ। ਤ੍ਰੇਤਾ ਰੂਪ ਬਲੀ ਬਲਵਾਨ, ਦੋਏ ਦੋਏ ਰੰਗ ਆਪ ਰੰਗਾਇੰਦਾ। ਦੁਆਪਰ ਲੇਖਾ ਵਿਚ ਜਹਾਨ, ਪੁਰਖ ਅਬਿਨਾਸ਼ੀ ਆਪ ਲਿਖਾਇੰਦਾ। ਦੂਆ ਏਕਾ ਧਰ ਧਿਆਨ, ਵੇਦ ਵਿਆਸਾ ਦਏ ਗਿਆਨ, ਕ੍ਰਿਸ਼ਨਾ ਕਾਹਨਾ ਰਥ ਚਲਾਇੰਦਾ। ਭਗਤ ਭਗਵੰਤ ਕਰੇ ਪਰਵਾਨ, ਬਾਲ ਅਞਾਣੇ ਵੇਖੇ ਬਾਲ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਅੰਤਮ ਸਭ ਨੂੰ ਖਾਏ ਕਾਲ, ਮਹਾਕਾਲ ਆਪਣਾ ਖੇਲ ਖਿਲਾਇੰਦਾ। ਰਥ ਰਥਵਾਹੀ ਬਣੇ ਵਿਚ ਬੀਆਬਾਨ, ਮਹਾਂਸਾਰਥੀ ਏਕਾ ਰਥ ਚਲਾਇੰਦਾ। ਜੁਗ ਜੁਗ ਖੇਲ ਸ੍ਰੀ ਭਗਵਾਨ, ਚੌਦਾਂ ਹੱਟਾਂ ਵੇਖੇ ਆਪ ਮਕਾਨ, ਘਰ ਘਰ ਮੰਦਰ ਫੋਲ ਫੋਲਾਇੰਦਾ। ਕਲਜੁਗ ਅੰਤਮ ਹੋ ਮਿਹਰਵਾਨ, ਆਪਣਾ ਖੇਲ ਖਿਲਾਇੰਦਾ। ਈਸਾ ਮੂਸਾ ਕਰ ਪਰਧਾਨ, ਕਾਲਾ ਸੂਸਾ ਤਨ ਪਹਿਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਤਰ ਰਾਮ ਨਾਮ ਦ੍ਰਿੜਾਇੰਦਾ। ਏਕਾ ਮੰਤਰ ਮੁਕਾਮੇ ਹੱਕ, ਹਰਿ ਸਾਚਾ ਆਪ ਜਣਾਈਆ। ਲਾਸ਼ਰੀਕ ਪਰਵਰਦਿਗਾਰ ਉਚ ਮਹੱਲੇ ਬੈਠਾ ਰਿਹਾ ਤੱਕ, ਆਪਣਾ ਮਾਰਗ ਆਪ ਲਗਾਈਆ। ਸਰਬ ਕਲਾ ਹਰਿ ਜੂ ਸਮਰਥ, ਮਹਿਮਾ ਅਕਥਨਾ ਅਕਥ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਮਾਤ ਧਰਾਈਆ। ਏਕਾ ਨਾਮ ਹੱਕ ਜੈਕਾਰਾ, ਜੰਤ ਆਪਣੀ ਵੇਖ ਵਖਾਇੰਦਾ। ਲਾਸ਼ਰੀਕ ਪਰਵਰਦਿਗਾਰਾ, ਨੂਰ ਇਲਾਹੀ ਜਲਵਾ ਨੂਰ ਆਪ ਰਖਾਇੰਦਾ। ਖ਼ਾਲਕ ਖ਼ਲਕ ਪਾਵੇ ਸਾਰਾ, ਮਖ਼ਲੂਕ ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਮਾਤ ਧਰਾਇੰਦਾ। ਏਕਾ ਅੱਖਰ ਅਲਿਫ਼ ਆਲਮੀਨ, ਉਲਫ਼ਤ ਆਪਣੀ ਆਪ ਜਣਾਈਆ। ਏਕਾ ਦਏ ਤਾਲੀਮ ਤਾਜ਼ੀਮ, ਤਾਲਬ ਤਾਲਬਾ ਆਪ ਪੜ੍ਹਾਈਆ। ਆਪਣੀ ਸ਼ਾਨ ਰੱਖੇ ਅਜ਼ੀਮ, ਆਜ਼ਮ ਆਪਣਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਕਲਜੁਗ ਰਾਣੀ ਅੱਲਾ, ਬਿਸਮਿਲ ਆਪਣਾ ਰੂਪ ਧਰਾਇੰਦਾ। ਵਸਣਹਾਰਾ ਇਕ ਅਕੱਲਾ, ਵੇਸ ਅਨੇਕ ਆਪ ਵਟਾਇੰਦਾ। ਨੂਰ ਇਲਾਹੀ ਸਚ ਸੰਦੇਸ ਏਕਾ ਘੱਲਾ, ਕਲਮਾ ਅਮਾਮ ਆਪ ਪੜ੍ਹਾਇੰਦਾ। ਸੰਗ ਮੁਹੰਮਦ ਚਾਰ ਯਾਰ ਫੜਾਏ ਪੱਲਾ, ਏਕਾ ਡੋਰੀ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਏਕਾ ਨਾਮ ਏਕਾ ਦੇਵੇ ਸਚ ਪੈਗ਼ਾਮ ਸਚ ਸੰਦੇਸਾ ਆਪ ਸੁਣਾਇੰਦਾ। ਇਕ ਪੈਗ਼ਾਮ ਇਕ ਹਦੀਸ, ਏਕਾ ਹਰਿ ਪੜ੍ਹਾਈਆ। ਏਕਾ ਰਾਗ ਤੀਸ ਬਤੀਸ, ਰਸਨਾ ਜਿਹਵਾ ਇਕ ਸੁਣਾਈਆ। ਏਕਾ ਲੇਖਾ ਜਾਣੇ ਬੀਸ ਇਕੀਸ, ਭੇਵ ਅਭੇਦ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਮ ਹਰਿ ਕਾ ਸਤਿ, ਸਤਿ ਸਤਿਵਾਦੀ ਆਪ ਰਖਾਇੰਦਾ। ਏਕਾ ਦੇਵੇ ਬ੍ਰਹਮ ਮਤ, ਸਾਚੀ ਮਤ ਆਪ ਜਣਾਇੰਦਾ। ਏਕਾ ਬੀਜ ਬੀਜੇ ਸਾਚੇ ਵਤ, ਕਾਇਆ ਕਿਆਰੀ ਸਿੰਚ ਹਰੀ ਕਰਾਇੰਦਾ। ਨਾੜ ਬਹੱਤਰ ਨਾ ਉਬਲੇ ਰਤ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਦਿ ਜੁਗਾਦਿ ਜੁਗਾ ਜੁਗੰਤਰ ਇਕ ਦੂਜੇ ਕੋਲ ਰਹੇ ਵਸ, ਏਕਾ ਬੰਧਨ ਆਪਣਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਨਾਮ ਦ੍ਰਿੜਾ, ਆਪਣਾ ਪਰਦਾ ਦਏ ਉਠਾ, ਸਚ ਸਮਗਰੀ ਝੋਲੀ ਪਾ, ਸਾਚਾ ਹਵਨ ਇਕ ਵਖਾਇੰਦਾ। ਸਾਚਾ ਹਵਨ ਆਤਮ ਜੋਤ, ਜੋਤੀ ਜੋਤ ਲਟ ਲਟ ਜਗਾਈਆ। ਦੂਈ ਦਵੈਤੀ ਕੱਢੇ ਖੋਟ, ਸਚ ਸੁਗੰਧੀ ਦਏ ਪਾਈਆ। ਰਾਮ ਨਾਮ ਪਾਏ ਅਤੋਟ, ਤੋਟ ਰਹੇ ਨਾ ਰਾਈਆ। ਆਪੇ ਵੇਖੇ ਚੜ੍ਹਕੇ ਚੋਟ, ਉਚੀ ਚੋਟੀ ਬੈਠਾ ਆਸਣ ਲਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਈ ਰਖਾਈਆ। ਨਾ ਕੋਈ ਕਿਲਾ ਨਾ ਕੋਈ ਕੋਟ, ਜਨ ਭਗਤਾਂ ਅੰਦਰ ਡੇਰਾ ਲਾਈਆ। ਇਕ ਨਗਾਰਾ ਵਜਾਏ ਚੋਟ, ਸ਼ਬਦ ਅਗੰਮੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਬੁਝਾਈਆ। ਏਕਾ ਨਾਮ ਸੱਚਾ ਸੁਧਾਖਰ, ਹਰਿ ਸਾਚਾ ਆਪ ਉਪਾਇੰਦਾ। ਨਾਤਾ ਤੋੜੇ ਕਾਇਆ ਪਾਥਰ, ਝੂਠੀ ਹਾਟੀ ਵੇਖ ਵਖਾਇੰਦਾ। ਨੇਤਰ ਨੀਰ ਵਰੋਲੇ ਆਥਰ, ਨੈਣਾਂ ਨੀਰ ਆਪ ਦਰਸਾਇੰਦਾ। ਲੇਖਾ ਜਾਣੇ ਡੂੰਘਾ ਸਾਗਰ, ਕਾਇਆ ਗਾਗਰ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਉਂ ਸਮਝਾਇੰਦਾ। ਏਕਾ ਨਾਉਂ ਨਾਨਕ ਧਾਰ, ਨਿਰਗੁਣ ਮਾਤ ਚਲਾਈਆ। ਚਾਰ ਵਰਨਾਂ ਕਰੇ ਇਕ ਪਿਆਰ, ਊਚ ਨੀਚ ਨਾ ਕੋਈ ਵਖਾਈਆ। ਏਕਾ ਘਰ ਵਸੇ ਰਾਮਾ ਕ੍ਰਿਸ਼ਨਾ ਹੋ ਉਜਿਆਰ, ਦੂਸਰ ਦਰ ਨਾ ਕੋਈ ਵਡਿਆਈਆ। ਏਕਾ ਮੂਸਾ ਈਸਾ ਬੰਨ੍ਹੇ ਬੇੜਾ ਵਿਚ ਸੰਸਾਰ, ਏਕਾ ਮੁਹੰਮਦ ਰਿਹਾ ਉਠਾਈਆ। ਸਾਕਤ ਨਿੰਦਕ ਦੁਸ਼ਟ ਦੁਰਾਚਾਰ ਕਰੇ ਖ਼ਵਾਰ, ਹਰਿਜਨ ਸਾਚੇ ਲਏ ਤਰਾਈਆ। ਏਕਾ ਜੋਤੀ ਦਸ ਅਵਤਾਰ, ਗੋਬਿੰਦ ਏਕਾ ਢੋਲਾ ਗਾਈਆ। ਪੁਰਖ ਅਕਾਲ ਸਦ ਕਰੇ ਪ੍ਰਿਤਪਾਲ, ਆਦਿ ਜੁਗਾਦਿ ਜੁਗਾ ਜੁਗੰਤਰ ਰੂਪ ਅਨੂਪਾ ਸ਼ਾਹੋ ਭੂਪਾ ਸਤਿ ਸਰੂਪਾ ਆਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਖੇਲ ਅਗੰਮ ਅਪਾਰ, ਬੋਧ ਗਿਆਨ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਾਚੇ ਨਾਉਂ ਦਏ ਵਡਿਆਈਆ। ਸਾਚਾ ਨਾਉਂ ਹਰਿ ਨਿਰੰਕਾਰਾ, ਏਕਾ ਏਕ ਰਖਾਇੰਦਾ। ਜੁਗ ਜੁਗ ਲੋਕਮਾਤ ਕਰ ਪਸਾਰਾ, ਨਾਦ ਅਨਾਦੀ ਨਾਦ ਵਜਾਇੰਦਾ। ਕਲਜੁਗ ਵੇਖੇ ਖੇਲ ਨਿਆਰਾ, ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਵਰਨ ਅਠਾਰਾਂ ਬਰਨ ਜ਼ਾਤ ਪਾਤ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ। ਕਲਜੁਗ ਅੰਤਮ ਕਾਲੀ ਧਾਰ, ਚਾਰ ਕੁੰਟ ਅੰਧੇਰੀ ਛਾਈਆ। ਕੋਈ ਕਹੇ ਰਾਮ ਅਵਤਾਰ, ਕੋਈ ਕ੍ਰਿਸ਼ਨਾ ਰਹੇ ਮਨਾਈਆ। ਕੋਈ ਅਸ਼ਟਭੁਜ ਕਰੇ ਨਿਮਸਕਾਰ, ਕੋਈ ਵਿਸ਼ਨੂੰ ਸੀਸ ਝੁਕਾਈਆ। ਕੋਈ ਬ੍ਰਹਮਾ ਰਿਹਾ ਪੁਕਾਰ, ਕੋਈ ਸ਼ੰਕਰ ਭੇਟ ਚੜ੍ਹਾਈਆ। ਕੋਈ ਚਤੁਰਭੁਜ ਬੋਲ ਜੈਕਾਰ, ਕੋਈ ਆਦਿ ਸ਼ਕਤ ਮਨਾਈਆ। ਕੋਈ ਭੈਰੋਂ ਕਰੇ ਪਿਆਰ, ਕੋਈ ਗੌਰਜਾਂ ਰਾਹ ਤਕਾਈਆ। ਕੋਈ ਕਹੇ ਈਸਾ ਮੂਸਾ ਪੈਗ਼ੰਬਰ ਖ਼ੁਦਾਈ ਯਾਰ, ਖ਼ਾਲਕ ਖ਼ਲਕ ਵਿਚ ਸਮਾਈਆ। ਕੋਈ ਕਹੇ ਸੰਗ ਮੁਹੰਮਦ ਚਾਰ ਯਾਰ, ਸਭ ਦਾ ਬੇੜਾ ਪਾਰ ਕਰਾਈਆ। ਕੋਈ ਕਹੇ ਨਾਨਕ ਅਵਤਾਰ, ਸਤਿਨਾਮ ਮੰਤਰ ਰਿਹਾ ਦ੍ਰਿੜਾਈਆ। ਕੋਈ ਕਹੇ ਗੋਬਿੰਦ ਸੂਰਬੀਰ ਬਲਕਾਰ, ਜੋਧਾ ਬਲੀ ਮਾਤ ਅਖਵਾਈਆ। ਗੁਰ ਕਾ ਸ਼ਬਦ ਨਾ ਸਕੇ ਕੋਈ ਵਿਚਾਰ, ਭੁੱਲੀ ਸਰਬ ਲੋਕਾਈਆ। ਕਾਇਆ ਗੜ੍ਹ ਹਉਮੇ ਰੋਗ ਨਾ ਸਕੇ ਨਿਵਾਰ, ਮਾਇਆ ਮਮਤਾ ਨਾ ਮੋਹ ਚੁਕਾਈਆ। ਮਨ ਰਾਵਣ ਨਾ ਸਕੇ ਮਾਰ, ਮਿਲੇ ਰਾਮ ਨਾ ਬੇਪਰਵਾਹੀਆ। ਰਾਧਾ ਸੁਰਤੀ ਕਰੇ ਨਾ ਸਚ ਪਿਆਰ, ਸਵਾਮੀ ਕ੍ਰਿਸ਼ਨ ਨਜ਼ਰ ਨਾ ਆਈਆ। ਆਦਿ ਸ਼ਕਤ ਨਾ ਜੋਤ ਉਜਿਆਰ, ਅਸ਼ਟਭੁਜ ਭਵਾਨੀ ਬੈਠੀ ਮੁਖ ਭਵਾਈਆ। ਵਿਸ਼ਨੂੰ ਦੇਵੇ ਨਾ ਕੋਈ ਭੰਡਾਰ, ਸ਼ੰਕਰ ਰਿਹਾ ਤ੍ਰਿਸੂਲ ਸੁਟਾਈਆ । ਬ੍ਰਹਮਾ ਬ੍ਰਹਮ ਨਾ ਲਏ ਅਧਾਰ, ਚਾਰੇ ਵੇਦ ਗਏ ਭੁਲਾਈਆ। ਬਾਵਨ ਮੰਗੇ ਨਾ ਬਲ ਦਵਾਰ, ਬਲ ਰੂਪ ਨਾ ਕੋਈ ਵਟਾਈਆ। ਧਰੂ ਪ੍ਰਹਿਲਾਦ ਦਿਸੇ ਨਾ ਕੋਈ ਵਿਚ ਸੰਸਾਰ, ਨਰ ਸਿੰਘ ਆਵੇ ਵਾਹੋ ਦਾਹੀਆ। ਕਲਮਾ ਕਲਾਮ ਨਾ ਕਰੇ ਕੋਈ ਵਿਚਾਰ, ਚਾਰ ਕੁੰਟ ਅੰਧੇਰਾ ਛਾਈਆ। ਨਾਤਾ ਤੁਟਾ ਮੁਹੰਮਦ ਯਾਰ, ਅਹਿਮਦ ਮੇਲ ਨਾ ਕੋਈ ਵਖਾਈਆ। ਨਾਨਕ ਕਰੇ ਨਾ ਕੋਈ ਪਿਆਰ, ਚਾਰ ਵਰਨ ਏਕਾ ਨਜ਼ਰ ਕਿਸੇ ਨਾ ਆਈਆ। ਦੂਈ ਦਵੈਤੀ ਤਨ ਵਿਕਾਰ, ਸਾਚਾ ਰੂਪ ਨਾ ਕੋਈ ਦਰਸਾਈਆ। ਗੋਬਿੰਦ ਕਰੇ ਨਾ ਕੋਈ ਅਧਾਰ, ਮਨਮੁਖ ਬੈਠੇ ਮੁਖ ਭਵਾਈਆ। ਛੱਤ੍ਰੀ ਬ੍ਰਹਮਣ ਸ਼ੂਦਰ ਵੈਸ਼ ਏਕਾ ਰੰਗ ਦਿਸੇ ਨਾ ਕਿਸੇ ਵਿਚ ਸੰਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਸਰਬ ਜੀਆਂ ਦਾ ਇਕ ਦਾਤਾਰ, ਆਦਿ ਪੁਰਖ ਅਖਵਾਈਆ। ਕਲਜੁਗ ਅੰਤਮ ਵੇਖ ਵਿਚਾਰ, ਆਪਣੀ ਇਛਿਆ ਆਪ ਪਰਗਟਾਈਆ। ਪਰਗਟ ਹੋ ਵਿਚ ਸੰਸਾਰ, ਨਿਹਕਰਮੀ ਕਰਮ ਕਮਾਈਆ। ਨਿਰਗੁਣ ਜੋਤ ਕਰੇ ਉਜਿਆਰ, ਜੋਤੀ ਜਾਮਾ ਭੇਸ ਵਟਾਈਆ। ਚਾਰ ਵਰਨਾਂ ਦਏ ਆਧਾਰ, ਏਕਾ ਅੱਖਰ ਕਰ ਪੜ੍ਹਾਈਆ। ਸੋਹੰ ਸ਼ਬਦ ਸਚ ਜੈਕਾਰ, ਆਤਮ ਪਰਮਾਤਮ ਦਏ ਮਿਲਾਈਆ। ਹਿੰਦੂ ਮੁਸਲਿਮ ਸਿਖ ਈਸਾਈ ਨਾ ਕੋਈ ਵਿਚਾਰ, ਏਕਾ ਰੰਗ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਮ ਹਰਿ ਪਸਾਰਾ, ਰਾਮ ਰਾਮ ਜਣਾਇੰਦਾ। ਏਕਾ ਕ੍ਰਿਸ਼ਨ ਰੂਪ ਅਵਤਾਰਾ, ਸੋਲਾਂ ਕਲ ਧਰਾਇੰਦਾ। ਏਕਾ ਐਨਲਹਕ ਨਾਅਰਾ, ਮੁਕਾਮੇ ਹਕ ਸੁਣਾਇੰਦਾ। ਏਕਾ ਨਾਮ ਸਤਿ ਅਖਾੜਾ, ਲੋਕਮਾਤ ਜਣਾਇੰਦਾ। ਏਕਾ ਫ਼ਤਿਹ ਡੰਕ ਜੈਕਾਰਾ, ਜੋ ਜਨ ਕਾਇਆ ਤਨ ਪੰਜ ਸ਼ੈਤਾਨ ਮਿਟਾਇੰਦਾ। ਏਕਾ ਪੁਰਖ ਅਗੰਮ ਅਪਾਰਾ, ਹਰੀ ਹਰਿ ਨਰਾਇਣ ਆਪਣਾ ਨਾਉਂ ਧਰਾਇੰਦਾ। ਏਕਾ ਵਿਸ਼ਨੂੰ ਦਏ ਭੰਡਾਰਾ, ਸ੍ਰਿਸ਼ਟ ਸਬਾਈ ਰਿਜ਼ਕ ਪੁਚਾਇੰਦਾ। ਏਕਾ ਬ੍ਰਹਮ ਬ੍ਰਹਮ ਪਸਾਰਾ, ਬ੍ਰਹਮ ਲੇਖਾ ਆਪ ਰਖਾਇੰਦਾ। ਏਕਾ ਸ਼ੰਕਰ ਕਰੇ ਸ਼ੰਗਾਰਾ, ਜੋ ਘੜਿਆ ਭੰਨ ਵਖਾਇੰਦਾ। ਏਕਾ ਨਾਮ ਰਾਮ ਸਹਾਰਾ, ਵੇਲੇ ਅੰਤਮ ਸੰਗ ਰਖਾਇੰਦਾ। ਬਿਨ ਹਰਿ ਨਾਮੇ ਕੋਇ ਨਾ ਉਤਰੇ ਪਾਰਾ, ਕਲਜੁਗ ਧਾਰਾ ਸਰਬ ਰੁੜ੍ਹਾਇੰਦਾ। ਸਰਬ ਜੀਆਂ ਦਾ ਇਕ ਦਰਬਾਰਾ, ਸਚਖੰਡ ਦਵਾਰਾ ਆਪ ਵਖਾਇੰਦਾ। ਸੋਹੰ ਸ਼ਬਦ ਸਤਿ ਸਤਿਵਾਦੀ ਨਾਅਰਾ, ਸਤਿਜੁਗ ਧਾਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਰੂਪ ਧਰ, ਨਿਹਕਲੰਕ ਨਾਉਂ ਰਖਾਈਆ। ਸੰਤ ਸੁਹੇਲੇ ਲਏ ਫੜ, ਹਰਿ ਭਗਤ ਦਏ ਵਡਿਆਈਆ। ਗੁਰਮੁਖਾਂ ਅੰਦਰ ਆਪੇ ਵੜ, ਆਪ ਆਪਣਾ ਪਰਦਾ ਦਏ ਚੁਕਾਈਆ। ਗੁਰਸਿਖ ਨਹਾਏ ਸਾਚੇ ਸਰ, ਸਰ ਅੰਮ੍ਰਿਤ ਸਰੋਵਰ ਆਪ ਨੁਹਾਈਆ। ਦੂਈ ਦਵੈਤੀ ਚੁੱਕੇ ਡਰ, ਸ਼ਰਅ ਸ਼ਰੀਅਤ ਇਕ ਜਣਾਈਆ। ਪੁਰਖ ਅਬਿਨਾਸ਼ੀ ਸਰਨ ਸਰਨਾਈ ਜਾਣਾ ਪੜ, ਸਰਨਗਤ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਜੰਤ ਸਾਧ ਸੰਤ, ਭਗਤ ਭਗਵੰਤ ਆਦਿ ਅੰਤ ਏਕਾ ਰੰਗ ਰਖਾਈਆ। ਏਕਾ ਰੰਗ ਹਰਿ ਚਲੂਲ, ਚਾਰ ਵਰਨ ਚੜ੍ਹਾਇੰਦਾ। ਹਰਿਜਨ ਹਰਿ ਹਰਿ ਨਾ ਜਾਏ ਭੂਲ, ਅਭੁਲ ਆਪ ਸਮਝਾਇੰਦਾ। ਮਾਨਸ ਜਨਮ ਲੱਖ ਚੁਰਾਸੀ ਮੂਲ, ਵੇਲਾ ਗਿਆ ਹੱਥ ਨਾ ਆਇੰਦਾ। ਹਰਿਜਨ ਵਿਰਲਾ ਹਰਿ ਨਾਮ ਪੰਘੂੜਾ ਲਏ ਝੂਲ, ਪੁਰਖ ਅਬਿਨਾਸ਼ੀ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਮੇਲ ਮਿਲਾਇੰਦਾ। ਜੋਤੀ ਜੋਤ ਮੇਲ ਮਿਲੰਨਾ, ਮਿਲੇ ਮੇਲ ਗਿਰਵਰ ਗਿਰਧਾਰਿਆ। ਦੁੱਖ ਦਰਦ ਦਾ ਡੇਰਾ ਭੰਨਾ, ਜਿਸ ਮਿਲਿਆ ਰਾਮ ਅਵਤਾਰਿਆ। ਸੁਣਿਆ ਰਾਗ ਸੰਦੇਸਾ ਕੰਨਾ, ਗੀਤਾ ਗਿਆਨ ਗੋਝ ਵਿਚਾਰਿਆ। ਹਰਿਜਨ ਵਿਰਲਾ ਮਾਤ ਮੰਨਾ, ਲੱਖ ਚੁਰਾਸੀ ਤਪੇ ਵਾਂਗ ਅੰਗਿਆਰਿਆ। ਰਾਏ ਧਰਮ ਅੰਤ ਦੇਵੇ ਡੰਨਾ, ਜੀਵ ਜੰਤ ਜੋ ਫਿਰੇ ਮਾਤ ਹੰਕਾਰਿਆ। ਹਰਿ ਬਿਨ ਬੇੜਾ ਕਿਸੇ ਨਾ ਬੰਨ੍ਹਾ, ਹਰਿ ਭਗਤ ਕੂਕ ਕੂਕ ਪੁਕਾਰਿਆ। ਭੋਲੇ ਭਾਓ ਮਿਲੇ ਜਿਉਂ ਜੱਟ ਧੰਨਾ, ਸਿਲ ਪੂਜਸ ਪਰਗਟ ਹੋਏ ਹਰਿ ਨਿਰੰਕਾਰਿਆ। ਕਲਜੁਗ ਜੀਵ ਨਾ ਜਾਣੇ ਅੰਨ੍ਹਾ, ਨੇਤਰ ਨੈਣ ਨਾ ਕਿਸੇ ਖੁਲ੍ਹਾ ਲਿਆ। ਕਾਮੀ ਕਰੋਧੀ ਫਿਰੇ ਭੰਨਾ, ਮਾਇਆ ਮਮਤਾ ਮੋਹ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨਾਂ ਦੇਵੇ ਇਕ ਸਹਾਰਿਆ। ਚਾਰ ਵਰਨਾਂ ਇਕ ਗਿਆਨ, ਏਕਾ ਮਤ ਸਮਝਾਈਆ। ਚਾਰ ਵਰਨਾਂ ਇਕ ਧਿਆਨ, ਏਕਾ ਦਰ ਵਖਾਈਆ। ਚਾਰ ਵਰਨਾਂ ਇਕ ਭਗਵਾਨ, ਹਰ ਘਟ ਬੈਠਾ ਆਸਣ ਲਾਈਆ। ਚਾਰ ਵਰਨਾਂ ਦੇਵੇ ਬ੍ਰਹਮ ਪਛਾਨ, ਆਤਮ ਬ੍ਰਹਮ ਆਪ ਵਖਾਈਆ। ਚਾਰ ਵਰਨਾਂ ਕਰੇ ਪਰਵਾਨ, ਜੋ ਜਨ ਰਹੇ ਸਰਨਾਈਆ। ਚਾਰ ਵਰਨਾਂ ਇਕ ਦਾਨ, ਰਾਮ ਨਾਮ ਇਕ ਵਰਤਾਈਆ। ਚਾਰ ਵਰਨ ਏਕਾ ਕਾਹਨ, ਲੱਖ ਚੁਰਾਸੀ ਗੋਪੀ ਆਪ ਨਚਾਈਆ। ਚਾਰ ਵਰਨ ਇਕ ਮਕਾਨ, ਹਰਿ ਮੰਦਰ ਦਏ ਵਖਾਈਆ। ਹਰਿ ਮੰਦਰ ਗੁਰਮੁਖ ਵਿਰਲਾ ਸਕੇ ਪਛਾਣ, ਜਿਸ ਜਨ ਆਤਮ ਬੂਝ ਬੁਝਾਈਆ। ਇੱਟਾਂ ਗਾਰਾ ਨਾ ਬਣਾਏ ਕੋਈ ਦੁਕਾਨ, ਗੁਰਮੁਖ ਤੇਰੇ ਅੰਦਰ ਡੇਰਾ ਲਾਈਆ। ਤੇਰਾ ਮੇਲ ਹੋਏ ਮਿਹਰਵਾਨ, ਮੇਲ ਮਿਲਾਵਾ ਸਹਿਜ ਸੁਭਾਈਆ। ਆਵਣ ਜਾਵਣ ਚੁੱਕੇ ਕਾਨ, ਜਮ ਕਾ ਭੈ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਦੇਵੇ ਏਕਾ ਸਰਨ ਨੇਤਰ ਲੋਚਣ ਨੈਣ ਖੋਲ੍ਹੇ ਹਰਨ ਫਰਨ, ਆਤਮ ਦਰਸੀ ਆਪਣਾ ਦਰਸ ਦਿਖਾਈਆ। ਆਤਮ ਦਰਸੀ ਦੇਵੇ ਦਰਸ, ਹਰਿਜਨ ਹਉਮੇਂ ਰੋਗ ਨਿਵਾਰ, ਖੋਟੇ ਖਰੇ ਲਏ ਪਰਖ, ਲੋਕਮਾਤ ਵੇਖ ਵਿਚ ਸੰਸਾਰ, ਹਰਿ ਭਗਤਾਂ ਉਪਰ ਕਰੇ ਤਰਸ, ਮਨਮੁਖ ਦੇਵੇ ਅਗਨ ਸਾੜ। ਨਾ ਸੋਗ ਨਾ ਕੋਈ ਹਰਖ, ਹਰਖ ਸੋਗ ਤੋਂ ਵਸਿਆ ਬਾਹਰ। ਲੇਖਾ ਜਾਣੇ ਅਰਸ਼ ਫ਼ਰਸ਼, ਕਾਇਆ ਕੁਰਾ ਕਰੇ ਵਿਚਾਰ। ਜਿਸ ਜਨ ਬਣਾਈ ਤੇਰੀ ਘੜਤ, ਘੜੇ ਭੰਨੇ ਹਰਿ ਭੰਨਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਹਰਿ ਉਭਾਰਦਾ, ਚਾਰ ਵਰਨ ਜਗ ਮੀਤ। ਏਕਾ ਦਰ ਵਖਾਏ ਸੱਚੀ ਸਰਕਾਰ ਦਾ, ਸ਼ਾਹ ਪਾਤਸ਼ਾਹ ਬੈਠਾ ਪਤਿਤ ਪੁਨੀਤ। ਗੁਣ ਅਵਗੁਣ ਨਾ ਕੋਈ ਵਿਚਾਰਦਾ, ਜਿਸ ਜਨ ਦੇਵੇ ਨਾਮ ਅਨਡੀਠ। ਕੋਝੇ ਕਮਲੇ ਪਾਰ ਉਤਾਰਦਾ, ਆਦਿ ਜੁਗਾਦੀ ਸਾਚੀ ਰੀਤ। ਲੇਖਾ ਜਾਣੇ ਦੋ ਜਹਾਨ ਦਾ, ਵਿਸ਼ਨੂੰ ਭਗਵਾਨ ਬੈਠਾ ਅਤੀਤ। ਸੋਹੰ ਸ਼ਬਦ ਇਕ ਵਖਾਣ ਦਾ, ਲੱਖ ਚੁਰਾਸੀ ਪਰਖੇ ਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਸੇ ਤੇਰੇ ਘਰ, ਸਚ ਮਹੱਲੇ ਬੈਠਾ ਚੜ੍ਹ, ਕਿਸੇ ਹੱਥ ਨਾ ਆਏ ਗੁਰ ਦਰ ਮੰਦਰ ਮਸੀਤ।
