Granth 10 Likhat 102: 13 Jeth 2018 Bikarmi Inder Singh de Ghar Pind Dhingali Jammu

੧੩ ਜੇਠ ੨੦੧੮ ਬਿਕ੍ਰਮੀ ਇੰਦਰ ਸਿੰਘ ਦੇ ਘਰ ਪਿੰਡ ਧਗਾਲੀ ਜੰਮੂ

ਹਰਿ ਸੁਹਾਏ ਛੱਪਰੀ ਛੰਨ, ਕਰੋੜ ਛਿਆਨਵੇ ਸੇਵ ਲਗਾਈਆ। ਕਰੋੜ ਤੇਤੀਸਾ ਕਹੇ ਧੰਨ ਧੰਨ, ਵਾਹ ਵਾ ਤੇਰੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਮੰਨ, ਨਿਉਂ ਨਿਉਂ ਸੀਸ ਝੁਕਾਈਆ। ਗਣ ਗੰਧਰਬ ਸੁਨਣ ਰਾਗ ਲਾ ਲਾ ਕੰਨ, ਇਕ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਲੋਕਮਾਤ ਪਰਗਟਾਇਆ ਏਕਾ ਜਨ, ਹਰਿਜਨ ਸਾਚਾ ਨਾਉਂ ਧਰਾਈਆ। ਨੌਂ ਖੰਡ ਪ੍ਰਿਥਮੀ ਕਰੇ ਧੰਨ ਧੰਨ, ਧੰਨ ਤੇਰੀ ਵਡਿਆਈਆ। ਆਦਿ ਜੁਗਾਦਿ ਜੁਗਾ ਜੁਗੰਤਰ ਠੱਗਾਂ ਚੋਰਾਂ ਦੇਂਦਾ ਆਇਆ ਡੰਨ, ਗੁਰਮੁਖ ਸਾਚੇ ਲਏ ਤਰਾਈਆ। ਗ਼ਰੀਬ ਨਿਮਾਣਿਆਂ ਬੇੜਾ ਬੰਨ੍ਹ, ਜੁਗਾ ਜੁਗੰਤਰ ਆਪ ਚਲਾਈਆ। ਮਨਮੁਖ ਹਰਿ ਕਾ ਨਾਉਂ ਸੁਣ ਨਾ ਸਕੇ ਕੰਨ, ਹਰਿ ਸਤਿਗੁਰ ਅਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚਾ ਖੇਲ ਹਰਿ ਨਿਰੰਕਾਰਾ, ਕੋਹ ਕਰੋੜੀ ਵੇਖ ਵਖਾਇੰਦਾ। ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੇਐਬ ਪਰਵਰਰਦਿਗਾਰਾ, ਦੋ ਜਹਾਨਾ ਵੇਖ ਵਖਾਇੰਦਾ। ਸ਼ਾਹੋ ਭੂਪ ਸੁਲਤਾਨ ਰਾਜ ਰਾਜਾਨ ਸ੍ਰੀ ਭਗਵਾਨ ਬਣ ਸਿਕਦਾਰਾ, ਸਚ ਨਾਮ ਨਿਸ਼ਾਨ ਹੱਥ ਰਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇਵੇ ਇਕ ਹੁਲਾਰਾ, ਸ਼ਬਦ ਹਲੂਣਾ ਏਕਾ ਲਾਇੰਦਾ। ਲੱਖ ਚੁਰਾਸੀ ਹੋੋ ਉਜਿਆਰਾ, ਘਟ ਘਟ ਅੰਦਰ ਕਰ ਪਸਾਰਾ, ਅੰਦਰ ਮੰਦਰ ਵੇਖ ਵਖਾਇੰਦਾ। ਲੇਖਾ ਜਾਣੇ ਡੂੰਘੀ ਗਾਰਾ, ਪਵਣ ਮਸਾਨੀ ਧੂਆਂਧਾਰਾ, ਸੁੰਨ ਸਮਾਧ ਆਪ ਸਮਾਇੰਦਾ। ਗਗਨ ਮੰਡਲ ਇਕ ਅਖਾੜਾ, ਨਾਚ ਨਚਾਏ ਰਵ ਸਸ ਸਤਾਰਾ, ਸਾਚੀ ਸੇਵਾ ਆਪ ਸਮਝਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਵਿਸ਼ਨੂੰ ਦੇਵੇ ਇਕ ਭੰਡਾਰਾ, ਹਰਿਜਨ ਬਣੇ ਜਗਤ ਲਿਖਾਰਾ, ਸ਼ੰਕਰ ਕਰੇ ਅੰਤ ਸ਼ਿੰਘਾਰਾ, ਸਾਚਾ ਹੁਕਮ ਆਪ ਜਣਾਈਆ। ਨਿਰਗੁਣ ਸਰਗੁਣ ਖੇਲ ਅਪਾਰਾ, ਆਦਿ ਆਦਿ ਆਵੇ ਜਾਵੇ ਵਾਰੋ ਵਾਰਾ, ਨਾਰੀ ਕੰਤ ਬਣ ਭਤਾਰਾ, ਸੇਜ ਸੁਹੰਜਣੀ ਆਪ ਹੰਢਾਈਆ। ਪੂਤ ਸਪੂਤਾ ਕਰ ਪਿਆਰਾ, ਚਾਰੇ ਕੂਟਾਂ ਪਾਵੇ ਸਾਰਾ, ਦਹਿ ਦਿਸ਼ਾ ਵੇਖ ਵਖਾਈਆ। ਰਾਤੀ ਰੁੱਤੀ ਜਾਣੇ ਥਿਤ ਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰ ਕਿਰਪਾ ਕਰੇ ਬੇਪਰਵਾਹੀਆ। ਬੇਪਰਵਾਹ ਕਿਰਪਾ ਕਰ, ਕਰੋੜ ਛਿਆਨਵਾਂ ਆਪ ਸਮਝਾਇੰਦਾ। ਇੰਦਰ ਇੰਦਰਾਸਣ ਆਪੇ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਬ੍ਰਹਿਮੰਡ ਖੰਡ ਡੋਰੀ ਆਪਣੇ ਹੱਥ ਫੜ, ਆਦਿ ਜੁਗਾਦਿ ਭੁਆਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਸਮਰਥ ਆਪਣਾ ਘਾੜਨ ਘੜ, ਸਾਚਾ ਬਾਢੀ ਆਪਣਾ ਨਾਉਂ ਆਪ ਧਰਾਇੰਦਾ। ਦਰ ਦਰਵਾਜ਼ਾ ਦਰ ਦਰਵੇਸ਼ ਖੋਲ੍ਹੇ ਦਰ, ਦਰ ਘਰ ਸਾਚੇ ਸੋਭਾ ਪਾਇੰਦਾ। ਨਰ ਨਰੇਸ਼ ਬਣੇ ਨਰਾਇਣ ਨਰ, ਨਰ ਹਰਿ ਬਨਵਾਰੀ ਆਪਣਾ ਰੂਪ ਧਰਾਇੰਦਾ। ਜਾਗਰਤ ਜੋਤ ਜੋਤ ਉਜਾਲਾ ਏਕਾ ਕਰ, ਦੀਨ ਦਿਆਲਾ ਹਰਿ ਗੋਪਾਲਾ ਨੂਰ ਨੂਰ ਆਪਣਾ ਆਪ ਪਰਗਟਾਇੰਦਾ । ਆਪਣਾ ਅੰਸ ਬੰਸ ਬਣਾਏ ਕਾਲ ਮਹਾਕਾਲਾ, ਸਾਚਾ ਮੰਦਰ ਇਕ ਸੁਹਾਨਾ, ਸਚਖੰਡ ਦੁਆਰੇ ਆਸਣ ਲਾਇੰਦਾ। ਰੂਪ ਅਨੂਪ ਸ੍ਰੀ ਭਗਵਾਨਾ, ਦੇਵੇ ਪਰਕਾਸ਼ ਕੋਟਨ ਭਾਨਾ, ਆਦਿ ਜੁਗਾਦੀ ਖੇਲ ਮਹਾਨਾ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਗੋਪੀ ਕਾਹਨਾ, ਕਰੇ ਖੇਲ ਮਰਦ ਮਰਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਛੱਪਰ ਛੰਨ ਆਪ ਵਡਿਆਇੰਦਾ। ਛੱਪਰ ਛੰਨ ਲੱਗੇ ਭਾਗ, ਹਰਿ ਛੱਪਰ ਛੰਨ ਨਾਮ ਖਾਣ ਹੰਸ ਬਣਾਏ ਫੜ ਫੜ ਕਾਗ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਜੋਤੀ ਜਗਾਏ ਇਕ ਚਿਰਾਗ, ਤੇਲ ਬਾਤੀ ਨਾ ਕੋਇ ਟਿਕਾਈਆ। ਅੱਠੇ ਪਹਿਰ ਦਏ ਵੈਰਾਗ, ਆਤਮ ਧੁਨ ਇਕ ਵਜਾਈਆ। ਖੋਲ੍ਹ ਵਖਾਏ ਸੁੰਨ ਸਮਾਧ, ਸੁੰਨ ਅਗੰਮੀ ਡੇਰਾ ਢਾਈਆ। ਡੂੰਘੀ ਭਵਰੀ ਆਪੇ ਕਾਢ, ਸਚ ਮਹੱਲੇ ਲਏ ਬਹਾਈਆ। ਲੇਖਾ ਜਾਣੇ ਆਦਿ ਜੁਗਾਦਿ, ਜੁਗਾ ਜੁਗੰਤਰ ਭੁਲ ਨਾ ਜਾਈਆ। ਜੋਤੀ ਜਾਤਾ ਹੋ ਵਿਸਮਾਦ, ਬਿਸਮਿਲ ਆਪਣਾ ਖੇਲ ਖਿਲਾਈਆ। ਭਗਤਨ ਦੇਵੇ ਏਕਾ ਦਾਦ, ਵਸਤ ਅਮੋਲਕ ਝੋਲੀ ਪਾਈਆ। ਅੰਤਮ ਸੁਣ ਸੁਣ ਗ਼ਰੀਬ ਨਿਮਾਣਿਆਂ ਹਰਿ ਫ਼ਰਿਆਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਗੁਰਸਿਖ ਆਪੇ ਲਾਧ, ਆਪ ਆਪਣਾ ਬੰਧਨ ਪਾਈਆ। ਮੇਟ ਮਿਟਾਏ ਵਾਦ ਵਿਵਾਦ, ਕੂੜੀ ਕਿਰਿਆ ਰਹੇ ਨਾ ਰਾਈਆ। ਸ਼ਬਦ ਸੁਣਾਏ ਬੋਧ ਅਗਾਧ, ਅਗਾਧ ਬੋਧ ਆਪ ਅਖਵਾਈਆ। ਰੂਪ ਧਰਾਏ ਮੋਹਣ ਮਾਧਵ ਮਾਧ, ਮੋਹਣੀ ਰੂਪ ਨਜ਼ਰ ਨਾ ਆਈਆ। ਤੁਰੀਆ ਰਾਗ ਵਜਾਏ ਨਾਦ, ਸੋਵਤ ਜਾਗਤ ਖੇਲ ਖਿਲਾਈਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਬੇਪਰਵਾਹੀਆ। ਹਰਿਜਨ ਸੰਤ ਸੁਹੇਲੇ ਲੱਖ ਚੁਰਾਸੀ ਵਿਚੋਂ ਕਾਢ, ਚਰਨ ਦੁਆਰੇ ਆਪ ਬਹਾਈਆ। ਬਾਲ ਅੰਞਾਣੇ ਲਡਾਵੇ ਲਾਡ, ਮਾਤਾ ਪਿਤਾ ਰੂਪ ਧਰਾਈਆ। ਗੁਰਮੁਖ ਨਾਰੀ ਮੇਲੇ ਕੰਤ ਸੁਹਾਗ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਕਰੋੜ ਤੇਤੀਸਾ ਕਰਨ ਯਾਦ, ਸੁਰਪਤ ਰਾਜਾ ਇੰਦ ਨਾਲ ਰਲਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਮਾਂਗ, ਦੋਏ ਜੋੜ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਰੂਪ ਵਟਾਇਆ ਸਵਾਂਗੀ ਆਪਣਾ ਸਵਾਂਗ, ਲੇਖਾ ਅਲਖ ਨਾ ਲਖਿਆ ਜਾਈਆ। ਸੋ ਪੁਰਖ ਨਿਰੰਜਣ ਆਪ ਚੜ੍ਹਾਈ ਆਪਣੀ ਕਾਂਗ, ਹੰ ਬ੍ਰਹਮ ਲਏ ਰੁੜ੍ਹਾਈਆ। ਚਾਰ ਜੁਗ ਸਤਿਜੁਗ ਤ੍ਰੇਤਾ ਦੁਆਪਰ ਗੁਰਮੁਖਾਂ ਰੱਖੀ ਤਾਂਘ, ਕਲਜੁਗ ਅੰਤਮ ਪੂਰ ਕਰਾਈਆ। ਧੰਨ ਵਡਿਆਈ ਵਡ ਵਡ ਭਾਗ, ਗੁਰਮੁਖ ਸੋਇਆ ਗਿਆ ਜਾਗ, ਸਤਿਗੁਰ ਪੂਰਾ ਆਪ ਜਗਾਈਆ। ਮਾਇਆ ਮਮਤਾ ਡੱਸੇ ਨਾ ਨਾਗ, ਹਉਮੇ ਹੰਗਤਾ ਨਾ ਰੋਗ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਫੜ, ਮਨਮੁਖਾਂ ਰਿਹਾ ਦੁਰਕਾਈਆ। ਕਰੋੜ ਛਿਆਨਵਾਂ ਕਰ ਪੁਕਾਰ, ਨੇਤਰ ਰੋ ਰੋ ਨੀਰ ਵਹਾਇੰਦਾ। ਤੇਰੀ ਛੱਪਰ ਹਰਿ ਨਿਰੰਕਾਰ, ਗੁਰਮੁਖ ਵਿਰਲਾ ਪਾਇੰਦਾ। ਮੈਂ ਕੰਗਾਲ, ਤੇਰਾ ਮੰਗਾਂ ਦਰਸ ਦੀਦਾਰ, ਕੋਟਨ ਕੋਟ ਕਾਲ ਬੀਤੇ ਤੇਰਾ ਦਰਸ ਨਜ਼ਰ ਨਾ ਆਇੰਦਾ। ਕਰ ਤਰਸ ਦੀਨ ਦਿਆਲ, ਮੈਂ ਹੋਇਆ ਅੰਤ ਬੇਹਾਲ, ਮੇਰਾ ਦਰਦ ਨਾ ਕੋਇ ਵੰਡਾਇੰਦਾ। ਜਗਤ ਅਵੱਲੜੀ ਚਲੀ ਚਾਲ, ਵਸੇਂ ਸਚਖੰਡ ਸੱਚੀ ਧਰਮਸਾਲ, ਲੋਕਮਾਤ ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਵਿਰਲੇ ਲਏ ਭਾਲ, ਸ਼ਬਦ ਸਰੂਪੀ ਬਣ ਦਲਾਲ, ਜਗਤ ਵਣਜਾਰਾ ਨਾਉਂ ਧਰਾਇੰਦਾ। ਹਰਿ ਹਰਿ ਫੁਲਵਾੜੀ ਲਾਏ ਪਤ ਡਾਲ੍ਹ, ਅੰਮ੍ਰਿਤ ਫਲ ਵੇਖੇ ਆਣ, ਗੁਰਮੁਖ ਸਾਚੇ ਆਪ ਉਪਾਇੰਦਾ। ਗੁਰਸਿਖਾਂ ਪਿਛੇ ਘਾਲਣ ਰਿਹਾ ਘਾਲ, ਨੂਰੀ ਜਲਵਾ ਨੂਰ ਜਲਾਲ, ਜਾਗਰਤ ਜੋਤ ਰੂਪ ਵਟਾਇੰਦਾ। ਹਰਿਜਨ ਤੇਰਾ ਹਲ ਕਰੇ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੱਟੀ ਪੜ੍ਹਾਏ ਸਾਚੀ ਧਰਮਸਾਲ, ਪਾਂਧਾ ਨਜ਼ਰ ਕੋਇ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਗੁਰਮੁਖ ਮੇਲੇ ਆਪਣੇ ਘਰ, ਮਨਮੁਖ ਕੋਇ ਰਹਿਣ ਨਾ ਪਾਇੰਦਾ। ਕਰੋੜ ਛਿਆਨਵੇ ਉਠ ਉਠ ਵੇਖ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਰੂਪ ਰੰਗ ਨਾ ਦਿਸੇ ਰੇਖ, ਲੋਕਮਾਤ ਵੱਜੀ ਵਧਾਈਆ। ਗੁਰਸਿਖ ਸੱਜਣ ਰਿਹਾ ਪੇਖ, ਪੇਖਤ ਪੇਖਤ ਆਪਣੀ ਤ੍ਰਿਖਾ ਬੁਝਾਈਆ। ਨਾਲ ਰਖਾਏ ਬ੍ਰਹਮਾ ਵਿਸ਼ਨ ਮਹੇਸ਼, ਪਿਛੇ ਚਲਣ ਵਾਹੋ ਦਾਹੀਆ। ਚਿਤਰ ਗੁਪਤ ਨਿਉਂ ਨਿਉਂ ਲਿਖੇ ਮੇਟਦਾ ਜਾਏ ਲੇਖ, ਲੇਖਾ ਕੋਇ ਰਹਿਣ ਨਾ ਪਾਈਆ। ਮੰਗੇ ਮੰਗ ਦਰ ਦਸਮੇਸ਼, ਪੁਰਖ ਅਕਾਲ ਹੋ ਸਹਾਈਆ। ਮੈਂ ਆਪਣਾ ਆਪ ਕੀਤਾ ਤੇਰੇ ਪੇਸ਼, ਤੇਰਾ ਰੂਪ ਸਰਬ ਲੋਕਾਈਆ। ਬਿਨ ਤੇਰੇ ਨਾਉਂ ਚਿੜੀਆਂ ਚੁਗਿਆ ਖੇਤ, ਖ਼ਾਲੀ ਸ੍ਰਿਸ਼ਟ ਰਿਹਾ ਵਖਾਈਆ। ਰੁੱਤ ਬਸੰਤ ਨਾ ਦਿਸੇ ਮਹੀਨਾ ਚੇਤ, ਫੁੱਲ ਫੁਲਵਾੜੀ ਨਾ ਕੋਇ ਮਹਿਕਾਈਆ। ਕਿਰਪਾ ਕਰ ਹਰਿ ਨੇਤਰ ਨੇਤ, ਨਿਤ ਨਵਿਤ ਤੇਰੀ ਵਡਿਆਈਆ। ਮੈਂ ਬੇੜਾ ਚਲਾਇਆ ਤੂੰ ਬਣ ਖੇਵਟ ਖੇਟ, ਵੇਲਾ ਅੰਤ ਦਏ ਦੁਹਾਈਆ। ਤੂੰ ਪਿਤਾ ਹਉਂ ਤੇਰਾ ਬੇਟ, ਪਿਤਾ ਪੂਤ ਇਕ ਸਰਨਾਈਆ। ਗ਼ਰੀਬ ਨਿਮਾਣਿਆਂ ਆਪਣੀ ਹੱਥੀਂ ਲਿਖਦੇ ਲੇਖ, ਲੇਖਾ ਲਿਖਿਆ ਹੱਥ ਕਿਸੇ ਨਾ ਆਈਆ। ਫੜ ਪੱਲਾ ਲੈ ਜਾ ਆਪਣੇ ਦੇਸ, ਤੇਰਾ ਦੇਸ ਮੋਹੇ ਭਾਈਆ। ਤੂੰ ਵਸਦਾ ਰਹੀਂ ਸਦਾ ਹਮੇਸ਼, ਆਦਿ ਜੁਗਾਦਿ ਤੇਰੀ ਵਡੀ ਵਡਿਆਈਆ। ਤੇਰੀ ਪੁਕਾਰ ਕਰੇ ਕੇਸ਼ਵ ਕੇਸ਼, ਉਚੀ ਕੂਕ ਕੂਕੇ ਦਏ ਦੁਹਾਈਆ। ਤੂੰ ਸ਼ਾਹ ਪਾਤਸ਼ਾਹ ਸਚ ਸੁਲਤਾਨਾ ਨਰ ਨਰੇਸ਼, ਆਦਿ ਜੁਗਾਦਿ ਸੱਚੀ ਤੇਰੀ ਪਾਤਸ਼ਾਹੀਆ। ਮੈਂ ਆਪਣਿਆਂ ਗੁਰਸਿਖਾਂ ਤੇਰੇ ਦੁਆਰੇ ਲਵਾਂ ਵੇਖ, ਮੇਰੀ ਸੇਵਾ ਤੇਰੇ ਲੇਖੇ ਲੱਗੇ, ਮੈਂ ਲੱਖ ਲੱਖ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸੁਣਾਈਆ। ਏਕਾ ਹੁਕਮ ਹਰਿ ਸੁਣਾਇਆ, ਗੋਬਿੰਦ ਮੀਤ ਜਗਾ। ਤੇਰਾ ਦੇਣਾ ਭੁਲ ਨਾ ਜਾਇਆ, ਦਿਤਾ ਸੁਨੇਹੜਾ ਸੱਥਰ ਸੂਲਾਂ ਹੇਠ ਵਿਛਾ। ਅੰਤਮ ਪੂਰਾ ਦਏ ਕਰਾਇਆ, ਕਲਜੁਗ ਅੰਤਮ ਫੇਰਾ ਪਾ। ਗੁਰਸਿਖ ਲੁਕਿਆ ਰਹੇ ਨਾ ਰਾਇਆ, ਜੋ ਸਰਸੇ ਦਿਤਾ ਰੁੜ੍ਹਾ। ਅੰਤਮ ਕੰਢੇ ਦਏ ਲਗਾਇਆ, ਆਪਣੇ ਬੇੜੇ ਆਪ ਚੜ੍ਹਾ। ਸਾਚੇ ਖੰਡੇ ਪਾਹੁਲ ਛਕਾਇਆ, ਅੰਮ੍ਰਿਤ ਖੰਡਾ ਵਿਚ ਫਿਰਾ। ਨਾਮ ਖੰਡਾ ਇਕ ਰਖਾਇਆ, ਲੋਹਾਰ ਤਰਖਾਣ ਸਕੇ ਨਾ ਕੋਇ ਘੜਾ। ਦੋ ਜਹਾਨਾਂ ਨਜ਼ਰ ਕਿਸੇ ਨਾ ਆਇਆ, ਕੋਟਨ ਕੋਟ ਜੀਵ ਰਹੇ ਨੈਣ ਉਠਾ। ਤੇਰਾ ਅੰਤਮ ਵੇਲਾ ਦਏ ਸੁਹਾਇਆ, ਸਿਰ ਤੇਰੇ ਹੱਥ ਟਿਕਾ। ਆਪਣਾ ਰੂਪ ਤੇਰੇ ਵਿਚ ਟਿਕਾਇਆ, ਤੇਰਾ ਰੂਪ ਆਪਣਾ ਲਏ ਵਟਾ। ਕਲਜੁਗ ਜੀਵਾਂ ਭਰਮ ਭੁਲੇਖਾ ਪਾਇਆ, ਪੰਜ ਤੱਤ ਚੋਲਾ ਹਰਿ ਜੂ ਦਿਸੇ ਨਾ। ਏਕਾ ਸੋਹਲਾ ਆਪਣਾ ਰਿਹਾ ਗਾਇਆ, ਸਾਚਾ ਢੋਲਾ ਰਿਹਾ ਜਣਾ। ਗੁਰਮੁਖ ਵਿਰਲੇ ਉਹਲਾ ਪਰਦਾ ਦਏ ਚੁਕਾਇਆ, ਜਿਸ ਜਨ ਆਪਣਾ ਮੇਲ ਲਏ ਮਿਲਾ। ਸਾਚਾ ਤੋਲਾ ਬਣ ਕੇ ਆਇਆ, ਸਾਚਾ ਕੰਡਾ ਹੱਥ ਰਖਾ। ਗੁਰਮੁਖ ਸਾਚੇ ਆਪਣੇ ਕੰਡੇ ਲਏ ਤੁਲਾਇਆ, ਏਕਾ ਵੱਟਾ ਨਾਮ ਰਖਾ, ਮਨਮੁਖ ਮੂੜ੍ਹੇ ਦਏ ਰੁੜ੍ਹਾਇਆ, ਕਲਜੁਗ ਅੰਤਮ ਧੱਕਾ ਲਾ। ਵੇਲੇ ਅੰਤ ਨਾ ਸਕੇ ਕੋਇ ਬਚਾਇਆ, ਰਾਏ ਧਰਮ ਦਏ ਸਜ਼ਾ। ਕਰੋੜ ਛਿਆਨਵੇ ਗੁਰਸਿਖ ਤੇਰੇ ਚਰਨਾਂ ਰਾਹ ਤਕਾਇਆ। ਤੇਰੇ ਅੰਤਰ ਆਤਮਾ ਮੰਗੇ ਠੰਡਾ ਸਾਹ। ਤੇਰੇ ਪਵਣ ਸਵਾਸ ਹਰਿ ਜੂ ਰਿਹਾ ਸਮਾਇਆ, ਮੇਰੀ ਬੰਦ ਖਲਾਸ ਦਏ ਕਰਾ। ਕਲਜੁਗ ਜੀਵ ਕਰ ਕਰ ਹਾਸ ਵਕ਼ਤ ਚੁਕਾਇਆ, ਅੰਤਮ ਪੈਣਾ ਏਕਾ ਫਾਹ। ਸਾਕ ਸੱਜਣ ਨਾ ਸਕੇ ਕੋਇ ਬਚਾਇਆ, ਮਾਤ ਪਿਤ ਨਾ ਹੋਏ ਸਹਾ। ਨਾਰੀ ਕੰਤ ਨਾ ਸੰਗ ਰਖਾਇਆ, ਪੁਤਰ ਧੀਆਂ ਰੋਵਣ ਮਾਰਨ ਧਾ। ਲਾੜੀ ਮੌਤ ਲਏ ਪਰਨਾਇਆ, ਲਾਲ ਮਹਿੰਦੀ ਹੱਥ ਰੰਗਾ। ਸੂਹਾ ਵੇਸ ਲਏ ਕਰਾਇਆ, ਨੇਤਰ ਕਜਲਾ ਪਾ। ਆਪਣੀ ਮੇਂਢੀ ਲਏ ਗੁੰਦਾਇਆ, ਤੇਰੀ ਨਾਰ ਖੁਲੜੀ ਗੁੱਤ ਦਏ ਰਖਾ। ਘਰ ਘਰ ਸਿਆਪਾ ਦੇਵੇ ਪਾਇਆ, ਨਾ ਕੋਈ ਸਕੇ ਧੀਰ ਧਰਾ। ਲੱਖ ਚੁਰਾਸੀ ਜੂਨ ਭਵਾਇਆ, ਜੁਗ ਜੁਗ ਗੇੜਾ ਗੇੜ ਰਖਾ। ਜਿਸ ਜਨ ਹਰਿ ਹਰਿ ਰਸਨਾ ਗਾਇਆ, ਪੁਰਖ ਅਬਿਨਾਸ਼ੀ ਹੋਏ ਸਹਾ। ਕਲਜੁਗ ਅੰਤਮ ਦਇਆ ਕਮਾਇਆ, ਸੋਹੰ ਮੰਤਰ ਇਕ ਪੜ੍ਹਾ। ਜੰਤਰ ਤੰਤਰ ਕੋਈ ਨੇੜ ਨਾ ਆਇਆ, ਜਗਤ ਬਸੰਤਰ ਰੂਪ ਦਏ ਵਟਾ। ਸਾਚੀ ਬਣਤਰ ਆਪ ਬਣਾਇਆ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾ। ਗਗਨ ਗਗਨੰਤਰ ਪਾਰ ਕਰਾਇਆ, ਗਗਨ ਮੰਡਲ ਦਏ ਠੁਕਰਾ। ਸਾਚੇ ਮੰਦਰ ਦਏ ਬਹਾਇਆ, ਨਿਰਗੁਣ ਜੋਤ ਕਰ ਰੁਸ਼ਨਾ। ਸੂਰਜ ਚੰਦ ਨਾ ਕੋਇ ਚੜ੍ਹਾਇਆ, ਕਰੇ ਖੇਲ ਬੇਪਰਵਾਹ। ਪੁਰਖ ਅਬਿਨਾਸ਼ੀ ਸਚ ਸਿੰਘਾਸਣ ਡੇਰਾ ਲਾਇਆ, ਸਾਚੇ ਤਖ਼ਤ ਬਹੇ ਸੱਚਾ ਸ਼ਹਿਨਸ਼ਾਹ। ਹਰਿਜਨ ਸਾਚੇ ਲਏ ਮਿਲਾਇਆ, ਆਪਣੇ ਚਰਨ ਦੇਵੇ ਸਚ ਪਨਾਹ। ਦਾਮਨਗੀਰ ਦਾਮਨ ਲਏ ਫੜਾਇਆ, ਦਾਮਨ ਦਾਮਨ ਨਾਲ ਬੰਧਾ। ਧੁਰ ਦਾ ਜ਼ਾਮਨ ਕਲਜੁਗ ਅੰਤਮ ਵੇਖਣ ਆਇਆ, ਨਿਹਕਲੰਕਾ ਨਾਉਂ ਰਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਪਰ ਛੰਨ ਰਿਹਾ ਸੁਹਾ। ਛੱਪਰ ਛੰਨ ਸੋਭਾਵੰਤ, ਸੋਭਨੀਕ ਕਰਾਈਆ। ਹਰਿ ਸਖ਼ੀਆਂ ਮੇਲਾ ਹਰਿ ਜੂ ਕੰਤ, ਹਰਿ ਮੰਗਲ ਏਕਾ ਗਾਈਆ। ਚਾਰ ਕੁੰਟ ਰੁੱਤ ਬਸੰਤ, ਗੁਰਸਿਖ ਪੰਖੜੀਆਂ ਆਪ ਮਹਿਕਾਈਆ। ਹਰਿ ਸੂਰਾ ਗੂੰਜੇ ਆਦਿ ਅੰਤ, ਹਰਿਜਨ ਤੇਰੀ ਮਹਿਕ ਸਾਚਾ ਰਸ ਚਖ ਚਖ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਾਲੀ ਬਣ ਬਣ ਆਈਆ। ਜਗਤ ਮਾਲੀ ਬਣੇ ਬਨ ਮਾਲਣ, ਜੋਤ ਅਕਾਲਣ ਦਇਆ ਕਮਾਈਆ। ਸਿਰ ਤੇੇ ਖਾਰੀ ਚਲੀ ਭਾਲਣ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਘਰ ਘਰ ਵਜਾਉਂਦੀ ਫਿਰੇ ਆਪਣਾ ਤਾਲਣ, ਬਿਨ ਗੁਰਸਿਖ ਸੁਣਨ ਕੋਇ ਨਾ ਪਾਈਆ। ਮਨਮੁਖ ਜੀਵ ਕੱਢਣ ਗਾਲਣ, ਚੁਗਲੀ ਨਿੰਦਿਆ ਮੁਖ ਵਖਾਈਆ। ਧੰਨ ਵਡਿਆਈ ਗੁਰਮੁਖ ਜੋ ਘਾਲ ਘਾਲਣ, ਘਾਲ ਘਾਲੀ ਲੇਖੇ ਪਾਈਆ। ਕਲਜੁਗ ਅੰਤਮ ਬਣ ਸਵਾਲਣ, ਏਕਾ ਮੰਗ ਮੰਗਣ ਆਈਆ। ਮੈਂ ਅੰਞਾਣੀ ਬਾਲ ਅੰਞਾਨਣ, ਲੋਕਮਾਤ ਬਿਨ ਗੁਰਸਿਖ ਮੇਰੀ ਪਤ ਨਾ ਕੋਇ ਰਖਾਈਆ। ਨੌਂ ਖੰਡ ਪ੍ਰਿਥਮੀ ਹੱਡੀਆਂ ਹੋਇਆ ਬਾਲਣ, ਮੇਰੀ ਜੋਤੀ ਲੰਬੂ ਲਾਈਆ। ਮੈਂ ਤੇਰੀ ਕਰਾਂ ਸਦਾ ਪ੍ਰਿਤਪਾਲਣ, ਪ੍ਰਿਤਪਾਲਕ ਰੂਪ ਵਟਾਈਆ। ਤੇਰੀ ਸੁਗੰਧ ਮੈਂ ਭਰਾਂ ਖਾਰੀ ਫੁੱਲ ਮਾਲਣ, ਧੁਰ ਦਰਬਾਰੇ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸੱਚੇ ਏਕਾ ਮਾਣ, ਮਹੱਲ ਮੰਦਰ ਵਖਾਏ ਇਕ ਮਕਾਨ, ਏਕਾ ਬੈਠਾ ਆਸਣ ਲਾਈਆ। ਆਉਂਦਾ ਜਾਂਦਾ ਜਗਤ ਨਾ ਦਿਸੇ, ਭੁੱਲੀ ਸਰਬ ਲੋਕਾਈਆ। ਗੁਰਮੁਖਾਂ ਵੰਡਾਏ ਆਪਣੇ ਹਿੱਸੇ, ਸਤਿਗੁਰ ਪੂਰਾ ਵੰਡ ਵੰਡਾਈਆ। ਸਾਚੀ ਸਿਖਿਆ ਜੋ ਜਨ ਸਿਖੇ, ਸਿਖੀ ਸਿਖਿਆ ਵਿਚ ਰਖਾਈਆ। ਆਪਣਾ ਲੇਖਾ ਆਪਣੀ ਹੱਥੀਂ ਲਿਖੇ, ਲਿਖਿਆ ਲੇਖ ਨਾ ਕੋਇ ਮਿਟਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਲਗਾਏ ਏਥੇ ਓਥੇ, ਪਰਗਟ ਹੋ ਹੋ ਦਰਸ ਵਖਾਈਆ। ਪੰਜ ਤੱਤ ਕਾਇਆ ਚੋਲੀ ਪਤਾ ਨਾ ਲੱਗੇ ਲੁਕਿਆ ਕਿਹੜੀ ਵਿਥੇ, ਦਿਨ ਰਾਤ ਬਣ ਮਨੁੱਖ ਜਗਤ ਵਿਹਾਰਾ ਗਾਏ ਕਿੱਸੇ, ਆਪਣਾ ਭੇਵ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੈਠਾ ਮੁਖ ਛੁਪਾਈਆ। ਜਗਤ ਦਿਸੇ ਨਾ ਹਰਿ ਨਿਰੰਕਾਰਾ, ਰੂਪ ਰੰਗ ਨਾ ਕੋਇ ਜਣਾਈਆ। ਗੁਰਮੁਖਾਂ ਕਰੇ ਸਚ ਪਿਆਰਾ, ਆਪਾ ਧਰ ਆਪਣੀ ਖ਼ਾਕ ਖ਼ਾਕੀ ਖ਼ਾਕ ਮਿਲਾਈਆ। ਹੱਡ ਮਾਸ ਨਾੜੀ ਰਤ ਨਾ ਰੱਖਿਆ ਗਾਰਾ, ਤਤਵ ਤਤ ਨਾ ਕੋਇ ਵਡਿਆਈਆ। ਜਗਤ ਵਾਂਹਦਿਆਂ ਸੜ ਗਿਆ ਵਿਚ ਸੰਸਾਰਾ, ਅਗਨੀ ਭੇਟ ਆਪਣਾ ਆਪ ਕਰਾਈਆ। ਆਪਣਾ ਰੂਪ ਧਰ ਨਿਰਾਕਾਰਾ, ਨਿਰਗੁਣ ਅਚਰਜ ਖੇਲ ਰਚਾਈਆ। ਕਰਿਆ ਕੌਲ ਪੂਰਾ ਕਰੇ ਆਪ ਆਪਣੀ ਵਾਰਾ, ਕੀਤਾ ਕੌਲ ਭੁਲ ਨਾ ਜਾਈਆ। ਗੋਬਿੰਦ ਕੀਤਾ ਇਕ ਪਿਆਰਾ, ਪਿਆਰਾ ਪਿਆਰ ਵਿਛੜ ਨਾ ਜਾਈਆ। ਫੇਰ ਬੋਲਿਆ ਆਪਣਾ ਸਚ ਜੈਕਾਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਉਂ ਰਖਾਈਆ। ਅੰਦਰ ਵੜ ਹੋਇਆ ਜ਼ਾਹਰਾ, ਆਪ ਆਪਣੀ ਕਲ ਧਰਾਈਆ। ਲੋਕਮਾਤ ਬਣਾਇਆ ਸਚਖੰਡ ਦੁਆਰਾ, ਸਾਚੇ ਤਖ਼ਤ ਸੋਭਾ ਪਾਈਆ। ਕਰਿਆ ਕੰਮ ਜਗਤ ਵਿਹਾਰਾ, ਬਣ ਤਰਖਾਣ ਸਾਚਾ ਸੂਤਰ ਮਾਤ ਲਗਾਈਆ। ਗਵਾਰ ਜੱਟ ਹੱਥ ਫੜਾਇਆ ਕੁਹਾੜਾ, ਤਿਖ਼ੀ ਧਾਰ ਆਪ ਰਖਾਈਆ। ਚੀਰ ਚੀਰ ਕੀਆ ਦੋ ਫਾੜਾ, ਅੱਧਵਿਚਕਾਰਾ ਆਪਣਾ ਆਪ ਛੁਪਾਈਆ। ਨਾਰੀ ਅੰਦਰ ਲੁਕਿਆ ਸਾਚਾ ਲਾੜਾ, ਸਾਚੀ ਪ੍ਰੀਤ ਇਕ ਵਖਾਈਆ। ਆਵੇ ਜਾਵੇ ਦਿਨ ਦਿਹਾੜਾ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਗੁਰਸਿਖ ਉਚੀ ਕੂਕ ਕਰੇ ਪੁਕਾਰਾ, ਸਚ ਜੈਕਾਰਾ ਏਕਾ ਵਾਰਾ ਲਾਈਆ। ਮਹਾਂਬਲੀ ਉਤਰੇ ਅਵਤਾਰਾ, ਸਨਮੁਖ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਕਰਿਆ ਕੌਲ ਕਰਨਾ ਪੂਰਾ, ਆਪਣਾ ਤਨ ਤਜਾਇਆ। ਪਰਗਟ ਹੋਏ ਹਾਜ਼ਰ ਹਜ਼ੂਰਾ, ਬੇੜਾ ਬੰਨ ਵਖਾਇਆ। ਗੁਰਸਿਖ ਪਕੜੇ ਨੇੜੇ ਦੂਰਾ, ਪੂਰਬ ਜਨਮ ਵੇਖ ਵਖਾਇਆ। ਸੋ ਸਤਿਗੁਰ ਸਾਹਿਬ ਸੱਚਾ ਪੂਰਾ, ਜੋ ਵਿਛੜੇ ਲਏ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਇਆ। ਗੁਰਸਿਖ ਇਕ ਕਰਨਾ ਚਰਨ ਧਿਆਨ, ਕਰਮ ਕਾਂਡ ਰਹਿਣ ਨਾ ਪਾਈਆ। ਨਾਤਾ ਤੁਟੇ ਪੰਜ ਸ਼ੈਤਾਨ, ਮਾਇਆ ਮਮਤਾ ਨਾ ਹੋਏ ਹਲਕਾਈਆ। ਮੰਗਣ ਜਾਣਾ ਨਾ ਕਿਸੇ ਦੁਕਾਨ, ਦੂਸਰ ਹੱਟ ਨਾ ਕੋਇ ਵਖਾਈਆ। ਪੂਜਾ ਕਰੇ ਨਾ ਮੜ੍ਹੀ ਮਸਾਨ, ਦੇਵੀ ਦੇਵ ਨਾ ਕੋਇ ਰਖਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕਰਨ ਗਿਆਨ, ਏਕਾ ਅੱਖਰ ਰਿਹਾ ਸੁਣਾਈਆ। ਤੇਰੇ ਦੁਆਰ ਸੇਵਾ ਕਰੇ ਪਵਣ ਪਾਣੀ ਬਣ ਮਸਾਨ, ਜ਼ਮੀਨ ਅਸਮਾਨ ਤੇਰੀ ਧੂੜ ਖ਼ਾਕ ਰਮਾਈਆ। ਤੇਰਾ ਸੋਹਲਾ ਮੇਰਾ ਗਾਣ, ਰਸਨਾ ਜਿਹਵਾ ਏਕਾ ਰਸ ਵਖਾਈਆ। ਤੇਰਾ ਮੰਦਰ ਮੇਰਾ ਮਕਾਨ, ਤੇਰਾ ਕੂੜਾ ਹੂੰਝ ਵਖਾਈਆ। ਤੇਰੇ ਕੁਕਰਮ ਆਪਣੀ ਝੋਲੀ ਪਾਏ ਆਣ, ਏਕਾ ਵਾਰ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਸਾਚਾ ਵਰ, ਚਰਨ ਧਿਆਨ ਇਕ ਸਮਝਾਈਆ। ਚਰਨ ਧਿਆਨ ਰੱਖਣੀ ਆਸ, ਜਗਤ ਆਸਾ ਸਰਬ ਮਿਟਾਈਆ। ਜਨਮ ਜਨਮ ਦੀ ਮੇਟੇ ਪਿਆਸ, ਅੰਮ੍ਰਿਤ ਆਤਮ ਰਸ ਚਖਾਈਆ। ਗੁਰਸਿਖ ਤੇਰੇ ਅੰਦਰ ਕਰੇ ਵਾਸ, ਗੁਰਸਿਖ ਲੱਭਣ ਕਿਤੇ ਨਾ ਜਾਈਆ। ਤੇਰੀ ਕਾਇਆ ਜੰਗਲ ਜੂਹ ਉਜਾੜ ਪਹਾੜ ਜੋ ਦਿਸੇ ਪਰਭਾਸ, ਸਾਚੀ ਰੁੱਤ ਦਏ ਸੁਹਾਈਆ। ਤੇਰਾ ਕਟੇ ਜਮ ਕਾ ਫਾਸ, ਜਮ ਕਾ ਦੂਤ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਈਆ। ਮੰਨ ਪੰਖੀ ਕੀ ਮਾਰੇ ਉਡਾਰ, ਦਹਿ ਦਿਸ਼ ਉਠ ਉਠ ਮੂਲ ਨਾ ਧਾਈਆ। ਡੰਡਾ ਘੜਿਆ ਬਣ ਤਰਖਾਣ, ਪਿਛੇ ਜੱਟ ਹੱਥ ਫੜਾਈਆ। ਮਾਰਨ ਲੱਗਾ ਨਾ ਪੁਛੇ ਵਾਰ, ਆਂਢ ਗੁਆਂਢ ਰਿਹਾ ਡਰਾਈਆ। ਪੰਜ ਤੱਤ ਲਾਗੇ ਰੋਵਣ ਜ਼ਾਰੋ ਜ਼ਾਰ, ਸਾਡੀ ਵਾਰੀ ਨੇੜੇ ਆਈਆ। ਪਤਾ ਨਹੀਂ ਕਿਸ ਤਰਾਂ ਕਰੇ ਖੁਆਰ, ਨਾ ਕਿਸੇ ਦੀ ਮੰਨੇ ਨਾ ਕੋਈ ਸੁਣੇ, ਆਪਣਾ ਬਲ ਆਪ ਰਖਾਈਆ। ਹਾਏ ਹਾਏ ਹਾਏ ਕਰੇ ਪੁਕਾਰ, ਮੈਂ ਭੁੱਲਾ ਵਿਚ ਸੰਸਾਰ, ਤੂੰ ਬਖ਼ਸ਼ ਬਖ਼ਸ਼ਣਹਾਰ, ਮੈਂ ਤੇਰੇ ਗੁਰਸਿਖਾਂ ਦੀ ਚਰਨ ਧੂੜ ਛਾਰ, ਖ਼ਾਕੀ ਖ਼ਾਕ ਮਸਤਕ ਟਿੱਕਾ ਲਾਈਆ। ਲੱਖ ਚੁਰਾਸੀ ਅੰਦਰ ਵੜ ਵੜ ਕਰਦਾ ਰਿਹਾ ਹੰਕਾਰ, ਸਾਧਾਂ ਸੰਤਾਂ ਮਾਰਦਾ ਰਿਹਾ ਮਾਰ, ਆਪਣੀ ਵਾਸਨਾ ਵਿਚ ਫਸਾਈਆ। ਮੇਰਾ ਰੂਪ ਨਿਰਾਕਾਰ, ਤੇਰੀ ਜੋਤ ਮੇਰਾ ਸ਼ਿੰਗਾਰ, ਤੇਰੀ ਅੰਸ ਮੈਂ ਅਖਵਾਈਆ। ਤੇਰਾ ਬੰਸ ਗੁਰਸਿਖ ਸਾਚਾ ਪਰਵਾਰ, ਮੈਂ ਇਕ ਇਕੱਲਾ ਮੰਨ ਕੇ ਬੈਠਾ ਹਾਰ, ਮੇਰੀ ਪੇਸ਼ ਕੋਈ ਨਾ ਜਾਈਆ। ਤੂੰ ਬਖ਼ਸ਼ ਹਰਿ ਬਖ਼ਸ਼ਣਹਾਰ, ਢਹਿ ਢਹਿ ਮੰਗੇ ਮੰਗ ਭਿਖਾਰ, ਨਿਉਂ ਨਿਉਂ ਚਰਨ ਕਵਲ ਕਰੇ ਨਿਮਸਕਾਰ, ਮਨ ਮਨੂਆ ਸੀਸ ਝੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਆਪਣੇ ਦਰ ਕਰੇ ਪਰਵਾਨ, ਮਨ ਮਤ ਬੁਧ ਰਹਿਣ ਦੇਵੇ ਨਾ ਕੋਇ ਚਤੁਰਾਈਆ।