੨ ਸਾਵਣ ੨੦੧੮ ਬਿਕ੍ਰਮੀ ਅਮਰੀਕ ਸਿੰਘ ਦੇ ਗ੍ਰਹਿ ਰੂਪੋਵਾਲੀ ਜ਼ਿਲਾ ਅੰਮ੍ਰਿਤਸਰ
ਸੋ ਸਾਹਿਬ ਪੁਰਖ ਸੁਲਤਾਨਾ, ਆਦਿ ਜੁਗਾਦਿ ਖੇਲ ਖਿਲਾਇੰਦਾ। ਹਰਿ ਪੁਰਖ ਰੂਪ ਮਹਾਨਾ, ਨਿਰਗੁਣ ਨਿਰਵੈਰ ਨਜ਼ਰ ਨਾ ਆਇੰਦਾ। ਏਕੰਕਾਰਾ ਨੌਜਵਾਨਾ, ਬਿਰਧ ਬਾਲ ਨਾ ਰੂਪ ਧਰਾਇੰਦਾ। ਆਦਿ ਨਿਰੰਜਣ ਨੂਰ ਮਹਾਨਾ, ਜੋਤੀ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਸ਼ਾਹ ਸੁਲਤਾਨਾ, ਭੂਪਤ ਭੂਪ ਆਪ ਅਖਵਾਇੰਦਾ। ਅਬਿਨਾਸ਼ੀ ਕਰਤਾ ਮਰਦ ਮਰਦਾਨਾ, ਭੇਵ ਅਭੇਦ ਆਪ ਛੁਪਾਇੰਦਾ। ਪਾਰਬ੍ਰਹਮ ਵਸਣਹਾਰਾ ਸਚ ਮਕਾਨਾ, ਸਾਚੇ ਮੰਦਰ ਸੋਭਾ ਪਾਇੰਦਾ। ਅਗੰਮ ਅਗੰਮੜਾ ਅਲਖ ਅਲਖਨਾ ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪਣਾ ਰੂਪ ਆਪ ਪਰਗਟਾਇੰਦਾ। ਆਦਿ ਪੁਰਖ ਹਰਿ ਖੇਲ ਅਪਾਰਾ, ਆਦਿ ਆਦਿ ਆਪ ਕਰਾਇੰਦਾ। ਆਪਣੀ ਇਛਿਆ ਹੋ ਉਜਿਆਰਾ, ਨਿਰਗੁਣ ਆਪਣਾ ਨੂਰ ਧਰਾਇੰਦਾ। ਆਪਣੀ ਭਿਛਿਆ ਭਰ ਭੰਡਾਰਾ, ਸਾਚੀ ਵਸਤ ਆਪ ਵਰਤਾਇੰਦਾ। ਆਪੇ ਵੇਖੇ ਵੇਖਣਹਾਰਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਰੂਪ ਆਪ ਧਰਾਇੰਦਾ। ਆਪਣਾ ਰੂਪ ਆਪੇ ਧਰ ਧਰ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਆਪਣਾ ਖੇਲ ਆਪੇ ਕਰ ਕਰ, ਹਰਿ ਪੁਰਖ ਨਿਰੰਜਣ ਸੋਭਾ ਪਾਈਆ। ਆਪਣੇ ਦਰ ਆਪੇ ਖੜ ਖੜ, ਏਕੰਕਾਰਾ ਵੇਖ ਵਖਾਈਆ। ਆਪਣਾ ਘਾੜਨ ਆਪੇ ਘੜ ਘੜ, ਆਦਿ ਨਿਰੰਜਣ ਸੋਭਾ ਪਾਈਆ। ਆਪਣਾ ਪੱਲੂ ਆਪੇ ਫੜ ਫੜ, ਅਬਿਨਾਸ਼ੀ ਕਰਤਾ ਖ਼ੁਸ਼ੀ ਮਨਾਈਆ। ਆਪੇ ਪੁਰਖ ਨਾਰੀ ਕਰ ਕਰ, ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹੀਆ। ਆਪਣਾ ਆਪ ਆਪੇ ਵਰ ਵਰ, ਪਾਰਬ੍ਰਹਮ ਪ੍ਰਭ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ ਆਪਣਾ ਨੂਰ ਕਰੇ ਰੁਸ਼ਨਾਈਆ। ਸੋ ਪੁਰਖ ਨਿਰੰਜਣ ਨੂਰ ਉਜਾਲਾ, ਨੂਰ ਨੁਰਾਨਾ ਡਗਮਗਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਰਾਲਾ, ਨਰ ਹਰਿ ਨਰਾਇਣ ਆਪ ਕਰਾਇੰਦਾ। ਏਕੰਕਾਰ ਆਪ ਉਪਾਏ ਆਪਣਾ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਆਦਿ ਨਿਰੰਜਣ ਦੀਪਕ ਦੀਪ ਜਗਾਏ ਮਹਾਨਾ, ਦੀਆ ਬਾਤੀ ਨਾ ਕੋਇ ਰਖਾਇੰਦਾ। ਸ੍ਰੀ ਭਗਵਾਨ ਬੀਨਾ ਦਾਨਾ, ਦਾਨਾ ਬੀਨਾ ਆਪਣਾ ਨਾਉਂ ਉਪਜਾਇੰਦਾ। ਅਬਿਨਾਸ਼ੀ ਕਰਤਾ ਵਡ ਮਿਹਰਵਾਨਾ, ਮਿਹਰਵਾਨ ਆਪਣਾ ਰੂਪ ਵਟਾਇੰਦਾ। ਪਾਰਬ੍ਰਹਮ ਆਪਣਾ ਆਪ ਕਰ ਪਰਵਾਨਾ, ਆਪ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਪਾਏ ਭਿਛਿਆ, ਸਾਚਾ ਘਰ ਆਪ ਸੁਹਾਇੰਦਾ। ਸਾਚਾ ਘਰ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਆਪਣਾ ਪਾਏ ਆਪੇ ਅਞਣਾ, ਅਗਿਆਨ ਅੰਧੇਰ ਨਾ ਕੋਇ ਵਖਾਈਆ। ਏਕੰਕਾਰਾ ਆਪੇ ਕਰੇ ਆਪਣਾ ਮਜਨਾ, ਸਰ ਸਰੋਵਰ ਆਪੇ ਨਹਾਈਆ। ਆਦਿ ਨਿਰੰਜਣ ਆਪਣੇ ਦਰ ਦਵਾਰ ਆਪੇ ਬਹਿ ਬਹਿ ਸਜਣਾ, ਮੀਤ ਮੁਰਾਰਾ ਬਣ ਬੇਪਰਵਾਹੀਆ। ਅਬਿਨਾਸ਼ੀ ਕਰਤਾ ਨਾ ਘੜਿਆ ਨਾ ਭੱਜਣਾ, ਸਮਰਥ ਪੁਰਖ ਵਡੀ ਵਡਿਆਈਆ। ਸ੍ਰੀ ਭਗਵਾਨ ਆਦਿ ਆਦਿ ਪਰਦਾ ਆਪੇ ਕੱਜਣਾ, ਸੀਸ ਜਗਦੀਸ ਆਪਣਾ ਹੱਥ ਰਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੇ ਮੰਦਰ ਆਪੇ ਬਹਿ ਬਹਿ ਸਜਣਾ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਪੁਰਖ ਹਰਿ ਖੇਲ ਅਪਾਰਾ, ਅਲਖ ਅਗੋਚਰ ਆਪ ਕਰਾਇੰਦਾ। ਅਗੰਮ ਅਗੰਮੜਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰਾ, ਮੂਰਤ ਅਕਾਲ ਅਜੂਨੀ ਰਹਿਤ ਦਿਸ ਕਿਸੇ ਨਾ ਆਇੰਦਾ। ਆਪਣੀ ਇਛਿਆ ਭਰ ਭੰਡਾਰਾ, ਸਾਚੀ ਭਿਛਿਆ ਵੇਖ ਵਖਾਇੰਦਾ। ਕਰੇ ਖੇਲ ਕਰਨੇਹਾਰਾ, ਕਰਤਾ ਪੁਰਖ ਆਪਣੀ ਕਰਨੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਸੰਗ ਨਾ ਕੋਇ ਰਲਾਇੰਦਾ। ਨਾ ਕੋਈ ਸੰਗ ਨਾ ਕੋਈ ਸਾਥਾ, ਆਦਿ ਪੁਰਖ ਵਡੀ ਵਡਿਆਈਆ। ਇਕ ਇਕੱਲਾ ਹਰਿ ਸਮਰਾਥਾ, ਸਮਰਥ ਬੇਪਰਵਾਹੀਆ। ਆਪੇ ਹੋਏ ਆਪਣਾ ਰਾਖਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਜੋਤ ਜਗਾ, ਜੋਤੀ ਜਾਤਾ ਵੇਖ ਵਖਾਇੰਦਾ। ਨਿਰਗੁਣ ਆਪਣਾ ਰੂਪ ਧਰਾ, ਆਪ ਆਪਣਾ ਮਤਾ ਪਕਾਇੰਦਾ। ਕਵਣ ਦਵਾਰ ਵਸਾਂ ਕਵਣ ਥਾਂ, ਕਵਣ ਘਰ ਸੋਭਾ ਪਾਇੰਦਾ। ਕਵਣ ਪਿਤਾ ਕਵਣ ਮਾਂ, ਕਵਣ ਬਾਲ ਰੂਪ ਵਟਾਇੰਦਾ। ਕਵਣ ਦੇਵੇ ਠੰਡੀ ਛਾਂ, ਕਵਣ ਸਾਚੀ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਵਰ ਦਾਤਾ ਆਪ ਹੋ ਜਾਇੰਦਾ। ਆਪੇ ਦੇਵੇ ਵਰ ਦਾਤਾਰ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਆਪਣੀ ਇਛਿਆ ਕਰ ਵਿਚਾਰ, ਆਪਣਾ ਲੇਖਾ ਆਪ ਗਣਾਈਆ। ਸਚ ਮਹੱਲਾ ਕਰਾਂ ਤਿਆਰ, ਇਕ ਇਕੱਲਾ ਸੇਵ ਕਮਾਈਆ। ਨਾ ਕੋਈ ਬਾਢੀ ਹੋਰ ਕਰੇ ਪਿਆਰ, ਸਗਲਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਖਿਲਾਈਆ। ਖੇਲੇ ਖੇਲ ਪੂਰੀ ਆਸਾ, ਆਸਾ ਪੂਰ ਆਪ ਹੋ ਜਾਇੰਦਾ। ਨਿਰਗੁਣ ਨੂਰ ਕਰ ਪਰਕਾਸ਼ਾ, ਜੋਤੀ ਜੋਤ ਡਗਮਗਾਇੰਦਾ। ਆਪਣਾ ਕਰ ਆਪ ਭਰਵਾਸਾ, ਆਪਣਾ ਬਲ ਆਪ ਧਰਾਇੰਦਾ। ਆਪਣੇ ਅੰਦਰ ਕਰ ਕੇ ਆਪਣਾ ਵਾਸਾ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਆਪੇ ਰੰਗ ਰੰਗੇ ਕਰਤਾਰ, ਰੰਗਣਹਾਰ ਆਪ ਹੋ ਜਾਈਆ। ਆਪੇ ਨਾਰ ਆਪ ਭਤਾਰ, ਆਪੇ ਕੰਤ ਸੇਜ ਸੁਹਾਈਆ। ਆਪੇ ਕਰੇ ਸਚ ਪਿਆਰ, ਆਪ ਆਪਣਾ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਨਿਰਗੁਣ ਮੇਲਾ ਨਿਰਗੁਣ ਧਾਰ, ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਨਿਰਗੁਣ ਪੁਰਖ ਨਿਰਗੁਣ ਨਾਰ, ਨਿਰਗੁਣ ਸਾਚਾ ਕੰਤ ਹੰਢਾਇੰਦਾ। ਨਿਰਗੁਣ ਨਿਰਗੁਣ ਸੇਜਾ ਕਰ ਤਿਆਰ, ਨਿਰਗੁਣ ਨਿਰਗੁਣ ਆਸਣ ਲਾਇੰਦਾ। ਕਰਿਆ ਖੇਲ ਅਗੰਮ ਅਪਾਰ, ਆਦਿ ਪੁਰਖ ਆਪਣੀ ਖੇਲ ਖਿਲਾਇੰਦਾ। ਨਾ ਮਰੇ ਨਾ ਪਏ ਜੰਮ, ਜੋਤੀ ਜੋਤ ਵੇਸ ਵਟਾਇੰਦਾ। ਆਪੇ ਕਰੇ ਆਪਣਾ ਕੰਮ, ਕਰਤਾ ਪੁਰਖ ਨਾਉਂ ਧਰਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਹਰਿ ਜੂ ਆਪੇ ਵੇਖ ਵਖਾਇੰਦਾ। ਆਪੇ ਜਨਨੀ ਆਪੇ ਜਨ, ਜਨ ਜਣੇਂਦੀ ਮਾਉਂ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਅੰਦਰ ਨਿਰਗੁਣ ਵੜ, ਸਾਚਾ ਮੇਲ ਮਿਲਾਇੰਦਾ। ਨਿਰਗੁਣ ਅੰਦਰ ਨਿਰਗੁਣ ਵੜਿਆ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਆਪਣਾ ਪੱਲੂ ਆਪੇ ਫੜਿਆ, ਆਪਣਾ ਦਰ ਆਪੇ ਵੇਖ ਵਖਾਈਆ। ਆਪਣਾ ਕਾਰਜ ਆਪੇ ਕਰਿਆ, ਪਾਰਬ੍ਰਹਮ ਵਡੀ ਵਡਿਆਈਆ। ਆਪੇ ਵਸੇ ਆਪਣੇ ਘਰਿਆ, ਆਪਣਾ ਘਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰੀ ਕੰਤ ਆਪੇ ਬਣ ਨਿਰਗੁਣ ਨਿਰਗੁਣ ਵੇਖ ਵਖਾਈਆ। ਨਾਰੀ ਕੰਤ ਬਣ ਭਤਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਆਪੇ ਜਾਣੇ ਆਪਣੀ ਧਾਰਾ, ਧਾਰ ਧਾਰ ਵਿਚ ਮਿਲਾਇੰਦਾ। ਨਾ ਕੋਈ ਜਾਣੇ ਅਵਰ ਪਸਾਰਾ, ਪਸਰ ਪਸਾਰੀ ਆਪ ਅਖਵਾਇੰਦਾ। ਛੱਪਰ ਛੰਨ ਨਾ ਕੋਇ ਸਹਾਰਾ, ਬੰਧਨ ਬੰਧ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦਾਤਾ ਬਣ ਭਿਖਾਰੀ, ਭਿਖਕ ਭਿਖਿਆ ਝੋਲੀ ਪਾਇੰਦਾ। ਆਪੇ ਦਾਤਾ ਹਰਿ ਨਿਰੰਕਾਰ, ਨਿਰਾਕਾਰ ਰੂਪ ਵਟਾਈਆ। ਆਪੇ ਭਿਖਾਰੀ ਬਣੇ ਦਵਾਰ, ਦਰ ਦਰਵੇਸ਼ ਮੰਗ ਮੰਗਾਈਆ। ਆਪੇ ਸ਼ਾਹ ਆਪੇ ਸਿਕਦਾਰ, ਰਾਜ ਰਾਜਾਨ ਆਪ ਹੋ ਜਾਈਆ। ਆਪੇ ਹੁਕਮ ਆਪ ਵਰਤਾਰ, ਆਪ ਸੰਦੇਸਾ ਰਿਹਾ ਸੁਣਾਈਆ। ਆਪੇ ਹੋਏ ਸੁਣਨੇਹਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦੇਵੇ ਨਿਰਗੁਣ ਵਰ, ਨਿਰਗੁਣ ਵਸਤ ਅਮੋਲਕ ਝੋਲੀ ਪਾਈਆ। ਨਿਰਗੁਣ ਵਸਤ ਇਕ ਅਨਮੋਲ, ਭੇਵ ਅਭੇਦ ਨਾ ਕੋਇ ਰਖਾਇੰਦਾ। ਸੋ ਪੁਰਖ ਨਿਰੰਜਣ ਤੋਲੇ ਆਪਣੇ ਤੋਲ, ਹਰਿ ਪੁਰਖ ਨਿਰੰਜਣ ਤੋਲ ਤੁਲਾਇੰਦਾ। ਏਕੰਕਾਰਾ ਰੱਖੇ ਕੋਲ, ਆਦਿ ਨਿਰੰਜਣ ਹੱਥ ਰਖਾਇੰਦਾ। ਅਬਿਨਾਸ਼ੀ ਕਰਤਾ ਬੈਠ ਅਡੋਲ, ਸ੍ਰੀ ਭਗਵਾਨ ਝੋਲੀ ਪਾਇੰਦਾ। ਪਾਰਬ੍ਰਹਮ ਪ੍ਰਭ ਜਾਏ ਮੌਲ, ਆਪਣੀ ਖ਼ੁਸ਼ੀ ਆਪ ਮਨਾਇੰਦਾ। ਨਿਰਗੁਣ ਨਿਰਗੁਣ ਨਾਲ ਕਰੇ ਕੌਲ, ਕੀਤਾ ਕੌਲ ਭੁਲ ਨਾ ਜਾਇੰਦਾ। ਆਪਣੇ ਅੰਦਰ ਆਪੇ ਮੌਲ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਰਚਾਇੰਦਾ। ਆਪਣੀ ਰਚਨ ਰਚਾਵਣਹਾਰਾ, ਦਇਆਨਿਧ ਦਇਆ ਕਮਾਈਆ। ਆਪਣੀ ਵਸਤ ਵਸਤ ਹਰਿ ਥਾਰਾ, ਹਰਿ ਸਾਚਾ ਆਪ ਵਰਤਾਈਆ। ਲੇਵਣਹਾਰਾ ਹੋਏ ਨਿਰੰਕਾਰਾ, ਨਿਰਾਕਾਰਾ ਸੇਵ ਕਮਾਈਆ। ਪਹਿਲੋਂ ਬਣਾਵਾਂ ਸਚ ਦਰਬਾਰਾ, ਦਰ ਦਰਵਾਜ਼ਾ ਨਾ ਕੋਇ ਵਖਾਈਆ। ਨਾ ਕੋਈ ਇੱਟ ਨਾ ਕੋਈ ਗਾਰਾ, ਨਾ ਕੋਈ ਬਾਢੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਮੰਦਰ ਲਏ ਉਪਾਈਆ। ਆਪਣਾ ਮੰਦਰ ਹਰਿ ਉਪੌਣਾ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਦਵਾਰਾ ਨਾਉਂ ਧਰੌਣਾ, ਚਾਰ ਦੀਵਾਰ ਨਾ ਕੋਇ ਵਖਾਈਆ। ਨਿਰਗੁਣ ਦੀਵਾ ਇਕ ਜਗੌਣਾ, ਤੇਲ ਬਾਤੀ ਨਾ ਕੋਇ ਪਾਈਆ। ਸਾਚਾ ਮਾਹੀ ਘਰ ਵਸੌਣਾ, ਦੂਸਰ ਅਵਰ ਨਾ ਚਰਨ ਟਿਕਾਈਆ। ਅੱਠੇ ਪਹਿਰ ਰੰਗ ਰੰਗੌਣਾ, ਦਿਵਸ ਰੈਣ ਨਾ ਕੋਇ ਵਡਿਆਈਆ। ਨਾਰੀ ਕੰਤ ਆਪ ਅਖਵੌਣਾ, ਵਾਹ ਵਾ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰਾ ਲਏ ਉਪਾਈਆ। ਸਚਖੰਡ ਦਵਾਰ ਉਪਾਇੰਦਾ, ਕਰ ਕਿਰਪਾ ਗੁਣ ਨਿਧਾਨ। ਨਿਰਗੁਣ ਆਪਣਾ ਆਸਣ ਲਾਇੰਦਾ, ਜੋਧਾ ਸੂਰ ਬਲੀ ਬਲਵਾਨ। ਸਚ ਸਿੰਘਾਸਣ ਇਕ ਵਿਛਾਇੰਦਾ, ਕਰ ਕਿਰਪਾ ਆਪ ਭਗਵਾਨ। ਪਾਵਾ ਚੂਲ ਨਾ ਕੋਇ ਜਣਾਇੰਦਾ, ਨਾ ਕੋਈ ਘਾੜਤ ਘੜੇ ਤਰਖਾਨ। ਸਾਚੀ ਸੇਜਾ ਆਪ ਹੰਢਾਇੰਦਾ, ਆਪੇ ਮਰਦ ਆਪ ਮਰਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰਾ ਆਪ ਉਪਾਇੰਦਾ। ਸਚਖੰਡ ਦਵਾਰਾ ਵੰਡੀ ਵੰਡ, ਆਦਿ ਪੁਰਖ ਦਇਆ ਕਮਾਈਆ। ਕਰੇ ਖੇਲ ਸੂਰਾ ਸਰਬੰਗ, ਪਾਰਬ੍ਰਹਮ ਬੇਪਰਵਾਹੀਆ। ਨਿਰਾਕਾਰ ਚੜ੍ਹਾਏ ਰੰਗ, ਰੰਗ ਰੰਗੀਲਾ ਉਤਰ ਕਦੇ ਨਾ ਜਾਈਆ। ਚਾਰ ਦੀਵਾਰ ਨਾ ਦਿਸੇ ਕੰਧ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਘਾੜਨ ਘੜ, ਆਪਣਾ ਆਸਣ ਲਏ ਸੁਹਾਈਆ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਬਣਾਇਆ। ਹਰਿ ਪੁਰਖ ਨਿਰੰਜਣ ਬਣ ਬਣ ਕੰਤ, ਏਕੰਕਾਰਾ ਸੇਜ ਹੰਢਾਇਆ। ਜੋਤ ਨਿਰੰਜਣ ਆਦਿ ਨਿਰੰਜਣ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਅਬਿਨਾਸ਼ੀ ਕਰਤਾ ਮਹਿਮਾ ਅਗਣਤ, ਭੇਵ ਅਭੇਦ ਰਿਹਾ ਰਖਾਇਆ। ਸ੍ਰੀ ਭਗਵਾਨ ਆਪੇ ਜਾਣੇ ਲੇਖਾ ਆਪਣਾ ਆਦਿ ਅੰਤ, ਆਦਿ ਅੰਤ ਰੂਪ ਰੇਖ ਨਾ ਕੋਇ ਵਖਾਇਆ। ਪਾਰਬ੍ਰਹਮ ਆਪੇ ਮੰਨੇ ਆਪਣੀ ਮੰਨਤ, ਸੀਸ ਜਗਦੀਸ ਆਪਣਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਸਚ ਸਿੰਘਾਸਣ ਸੋਭਾ ਪਾਇਆ। ਸਚਖੰਡ ਦਵਾਰਾ ਹਰਿ ਨਿਰੰਕਾਰਾ, ਆਪਣਾ ਆਪ ਸੁਹਾਈਆ। ਸਤਿ ਸਿੰਘਾਸਣ ਕਰ ਤਿਆਰਾ, ਸਤਿ ਸਤਿਵਾਦੀ ਚਰਨ ਟਿਕਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਰਾਜ ਰਾਜਾਨ ਵਡ ਵਡਿਆਈਆ। ਆਪਣਾ ਹੁਕਮ ਕਰ ਵਰਤਾਰਾ, ਹੁਕਮੀ ਹੁਕਮ ਆਪ ਸੁਣਾਈਆ। ਘਾੜਨ ਘੜੇ ਅਪਰ ਅਪਾਰਾ, ਘੜ ਘੜ ਵੇਖੇ ਥਾਉਂ ਥਾਈਂਆ। ਆਪਣਾ ਖੋਲ੍ਹੇ ਫੇਰ ਕਿਵਾੜਾ, ਕਿਰਪਾ ਕਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਆਪਣਾ ਖੋਲ੍ਹ ਕਿਵਾੜ, ਦਇਆ ਕਮਾਇੰਦਾ। ਸਚਖੰਡ ਵਸੇ ਸਾਚਾ ਲਾੜ, ਦਿਸ ਕਿਸੇ ਨਾ ਆਇੰਦਾ। ਥਿਰ ਘਰ ਵੇਖੇ ਪਾਵੇ ਸਾਰ, ਚਰਨ ਕਵਲ ਆਪ ਟਿਕਾਇੰਦਾ। ਜੋਤੀ ਜੋਤ ਕਰੇ ਪਿਆਰ, ਜੋਤੀ ਜੋਤ ਜੋਤ ਹੰਢਾਇੰਦਾ। ਦਾਈ ਦਾਇਆ ਬਣ ਨਿਰੰਕਾਰ, ਸਾਚੀ ਸੇਵਾ ਆਪ ਕਮਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਰੂਪ ਵਟਾਇੰਦਾ। ਆਪੇ ਸੁਤ ਆਪੇ ਦੁਲਾਰ, ਮਾਤ ਪਿਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਬੈਠਾ ਚੜ੍ਹ, ਥਿਰ ਘਰ ਆਪਣਾ ਚਰਨ ਧਰ, ਚਰਨ ਕਵਲ ਆਪ ਸੁਹਾਇੰਦਾ। ਥਿਰ ਘਰ ਥਿਰ ਦਵਾਰਾ, ਹਰਿ ਚਰਨ ਕਵਲ ਟਿਕਾਈਆ। ਸਚਖੰਡ ਵਸੇ ਆਪ ਨਿਰੰਕਾਰਾ, ਰੂਪ ਅਨੂਪ ਬੇਪਰਵਾਹੀਆ। ਆਪੇ ਵਿਚੋਲਾ ਬਣ ਸੱਚੀ ਸਰਕਾਰਾ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਆਪੇ ਜਨਨੀ ਜਨ ਜਣੇ ਸੁਤ ਦੁਲਾਰਾ, ਹਰਿ ਸ਼ਬਦੀ ਨਾਉਂ ਧਰਾਈਆ । ਸ਼ਬਦੀ ਸ਼ਬਦ ਕਰੇ ਪਿਆਰਾ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਸ ਆਪ ਸੁਹਾਈਆ। ਨਿਰਗੁਣ ਬਣਾ ਨਿਰਗੁਣ ਪੂਤ, ਸ਼ਬਦੀ ਸ਼ਬਦ ਉਪਾਇਆ। ਨਿਰਗੁਣ ਵਸੇ ਆਪਣੀ ਕੂਟ, ਸਾਚੀ ਦਿਸ਼ਾ ਵੇਖ ਵਖਾਇਆ। ਨਿਰਗੁਣ ਤਾਗਾ ਨਿਰਗੁਣ ਸੂਤ, ਨਿਰਗੁਣ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰਾ ਇਕ ਪਰਗਟਾਇਆ। ਸੁਤ ਦੁਲਾਰਾ ਜਾਇਆ, ਜਨਨੀ ਜਨ ਬਣ ਨਿਰੰਕਾਰ। ਥਿਰ ਘਰ ਸਾਚੇ ਆਪ ਬਹਾਇਆ, ਕਰ ਕਿਰਪਾ ਓਅੰਕਾਰ। ਤੇਰੀ ਸੇਵ ਇਕ ਲਗਾਇਆ, ਹੋਣਾ ਖ਼ਬਰਦਾਰ। ਪੁਰਖ ਅਬਿਨਾਸ਼ੀ ਹੁਕਮ ਸੁਣਾਇਆ, ਆਦਿ ਪੁਰਖ ਏਕਾ ਵਾਰ । ਤੇਰਾ ਲਹਿਣਾ ਤੇਰੀ ਝੋਲੀ ਪਾਇਆ, ਦੇਵਣਹਾਰ ਆਪ ਨਿਰੰਕਾਰ। ਭਾਣਾ ਸਹਿਣਾ ਹੁਕਮ ਮਨਾਇਆ, ਹੁਕਮੀ ਹੁਕਮ ਵਰਤੇ ਵਰਤਾਰ। ਤੇਰੇ ਅੰਦਰ ਭਰੇ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਿਤਾ ਵਰ, ਸਿਰ ਆਪਣਾ ਹੱਥ ਟਿਕਾਇਆ। ਸੁਤ ਸ਼ਬਦ ਉਠ ਬਲਵਾਨ, ਸੋ ਪੁਰਖ ਨਿਰੰਜਣ ਆਪ ਉਠਾਈਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਵਸਤ ਅਮੋਲਕ ਆਪਣੀ ਆਪ ਆਪ ਵਰਤਾਈਆ। ਏਕੰਕਾਰਾ ਦੇਵੇ ਦਾਨ, ਆਪਣਾ ਰੰਗ ਰੰਗ ਚੜ੍ਹਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਸ਼ਬਦ ਸ਼ਬਦ ਕੁੜਮਾਈਆ। ਅਬਿਨਾਸ਼ੀ ਕਰਤਾ ਵੇਖੇ ਮਾਰ ਧਿਆਨ, ਆਦਿ ਜੁਗਾਦਿ ਸੰਗ ਨਿਭਾਈਆ। ਸ੍ਰੀ ਭਗਵਾਨ ਤੇਰਾ ਰੱਖੇ ਮਾਣ, ਦੋ ਜਹਾਨਾਂ ਵੇਖ ਵਖਾਈਆ। ਪਾਰਬ੍ਰਹਮ ਹੋ ਪਰਧਾਨ, ਸਚ ਪਰਧਾਨਗੀ ਦਏ ਜਣਾਈਆ। ਤੂੰ ਬਣਨਾ ਸਾਚਾ ਕਾਹਨ, ਸੀਸ ਤੇਰੇ ਤਾਜ ਟਿਕਾਈਆ। ਤੇਰਾ ਝੁਲੇ ਸਚ ਨਿਸ਼ਾਨ, ਸਚਖੰਡ ਵੱਜੇ ਵਧਾਈਆ। ਤੇਰਾ ਪਿਤਾ ਸ੍ਰੀ ਭਗਵਾਨ, ਤੇਰੀ ਜਨਨੀ ਨਜ਼ਰ ਕਿਸੇ ਨਾ ਆਈਆ। ਤੇਰਾ ਚਿੱਲਾ ਤੀਰ ਕਮਾਨ, ਮੇਰਾ ਨਾਉਂ ਵਡਿਆਈਆ। ਤੇਰਾ ਪੀਣ ਖਾਣ, ਮੇਰੀ ਆਸਾ ਆਸ ਤਕਾਈਆ। ਤੇਰਾ ਬਲ ਵਡ ਬਲਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਪਾਰਬ੍ਰਹਮ ਬੇਪਰਵਾਹੀਆ। ਸ਼ਬਦ ਸੁਤ ਚੜ੍ਹਿਆ ਚਾ, ਉਠ ਉਠ ਖ਼ੁਸ਼ੀ ਮਨਾਇੰਦਾ। ਅਬਿਨਾਸ਼ੀ ਕਰਤਾ ਮਿਲਿਆ ਇਕ ਮਲਾਹ, ਸਾਚਾ ਪੱਲੂ ਹੱਥ ਫੜਾਇੰਦਾ। ਆਦਿ ਦੇਵੇ ਇਕ ਸਲਾਹ, ਸਾਚਾ ਮਾਰਗ ਇਕ ਜਣਾਇੰਦਾ। ਮੇਰਾ ਰੂਪ ਤੇਰਾ ਨਾਂ, ਤੇਰਾ ਨਾਉਂ ਮੇਰਾ ਰੂਪ ਅਖਵਾਇੰਦਾ। ਸਦਾ ਸੁਹੇਲਾ ਬਣ ਬਣ ਪਕੜਾਂ ਬਾਂਹ, ਸਗਲਾ ਸੰਗ ਰਖਾਇੰਦਾ। ਤੇਰੇ ਹੱਥ ਦੇਵਾਂ ਨਿਆਂ, ਜੋ ਕਰਨੀ ਕਿਰਤ ਕਮਾਇੰਦਾ। ਆਪਣਾ ਲਹਿਣਾ ਦੇਣਾ ਦਿਆਂ ਸਮਝਾ, ਤੇਰਾ ਪਰਦਾ ਆਪ ਉਠਾਇੰਦਾ। ਬ੍ਰਹਿਮੰਡ ਖੰਡ ਤੇਰੀ ਝੋਲੀ ਦੇਵਾਂ ਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਖਯਾਤ ਰੂਪ ਧਰਾਇੰਦਾ। ਸ਼ਬਦ ਸੁਤ ਸੁਣ ਸੰਦੇਸ, ਦਰ ਆਪਣੇ ਖ਼ੁਸ਼ੀ ਮਨਾਇੰਦਾ। ਤੂੰ ਸਾਹਿਬ ਸਤਿਗੁਰ ਨਰ ਨਰੇਸ਼, ਤੇਰਾ ਕੀਤਾ ਭੁਲ ਨਾ ਜਾਇੰਦਾ। ਹਉਂ ਸੇਵਕ ਬਣ ਕਰਾਂ ਆਦੇਸ਼, ਨਿਉਂ ਨਿਉਂ ਸੀਸ ਝੁਕਾਇੰਦਾ। ਆਦਿ ਜੁਗਾਦਿ ਮੈਂ ਤੇਰਾ ਦਰਸ਼ਨ ਲਵਾਂ ਪੇਖ, ਤੁਧ ਬਿਨ ਅਵਰ ਨਾ ਕੋਇ ਮੋਹੇ ਸੁਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਬਿਧ ਤੇਰਾ ਕਾਰਜ ਕਰਾਂ ਸਿਧ ਹੁਕਮੀ ਹੁਕਮ ਹੁਕਮ ਮਨਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਗੁਣ ਜਣਾਈਆ। ਸ਼ਬਦ ਸੁਤ ਤੇਰੀ ਧਾਰ ਬੰਧਾ, ਤੇਰਾ ਤੇਰੇ ਨਾਂ ਵਡਿਆਈਆ। ਆਪਣਾ ਨੂਰ ਲਵਾਂ ਪਰਗਟਾ, ਜਲਵਾ ਨੂਰ ਨੂਰ ਦਰਸਾਈਆ। ਆਪਣਾ ਨਾਉਂ ਲਵਾਂ ਰਖਾ, ਵਿਸ਼ਨ ਆਪਣੀ ਖੇਲ ਖਿਲਾਈਆ। ਵਿਸ਼ਵ ਰੂਪ ਹੋ ਰਿਹਾ ਸਮਾ, ਵਿਸ਼ਾ ਆਪਣਾ ਨਾ ਕਿਸੇ ਜਣਾਈਆ। ਤੇਰਾ ਸੰਗ ਲਵਾਂ ਨਿਭਾ, ਵਿਛੜ ਕਦੇ ਨਾ ਜਾਈਆ। ਸਾਚਾ ਮਾਰਗ ਲਵਾਂ ਲਗਾ, ਦੇ ਮਤ ਏਕਾ ਤੱਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਰਿਹਾ ਵੰਡਾਈਆ। ਵਿਸ਼ਨ ਉਪਾਵਾਂ ਵਿਸ਼ਵ ਧਾਰ, ਆਪਣਾ ਖੇਲ ਖਿਲਾਵਣਾ। ਸ਼ਬਦ ਸੁਤ ਤੇਰਾ ਸਚ ਪਿਆਰ, ਤੇਰੇ ਨਾਲ ਪਰਨਾਵਣਾ। ਆਪਣੇ ਚਰਨ ਕਵਲ ਬਖ਼ਸ਼ਾਂ ਧੂੜ ਖ਼ਾਕ ਛਾਰ, ਚਰਨ ਚਰਨ ਉਪਰ ਟਿਕਾਵਣਾ। ਵਿਚੋਂ ਕੱਢਾਂ ਅੰਮ੍ਰਿਤ ਧਾਰ, ਅੰਮਿਉਂ ਰਸ ਆਪ ਚੁਆਵਣਾ। ਵਿਸ਼ਨੂੰ ਅੰਦਰ ਧਰਾਂ ਭੰਡਾਰ, ਸਾਚੀ ਸੇਵਾ ਆਪ ਕਮਾਵਣਾ। ਅੰਦਰ ਖਿੜੇ ਸੱਚੀ ਗੁਲਜ਼ਾਰ, ਪਾਰਬ੍ਰਹਮ ਪ੍ਰਭ ਵੰਡ ਵੰਡਾਵਣਾ। ਬ੍ਰਹਮ ਉਤਪਤ ਹੋਏ ਅਗੰਮ ਅਪਾਰ, ਕਵਲ ਕਵਲਾ ਸੋਭਾ ਪਾਵਣਾ। ਰੁੱਤੀ ਰੁੱਤ ਵੇਖ ਬਹਾਰ, ਅਬਿਨਾਸ਼ੀ ਅਚੁਤ ਖ਼ੁਸ਼ੀ ਮਨਾਵਣਾ। ਸਾਚੇ ਸੁਤ ਮੇਰੇ ਦੁਲਾਰ, ਤੇਰਾ ਮਾਰਗ ਆਪੇ ਲਾਵਣਾ। ਥਿਰ ਘਰ ਵਸਾਏ ਦਇਆ ਕਮਾਏ ਤੇਰਾ ਵੇਖੇ ਸਚ ਦਰਬਾਰ, ਸਚਖੰਡ ਆਪਣਾ ਆਸਣ ਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਅੰਦਰ ਆਪਾ ਧਰ, ਕਵਲ ਨਾਭੀ ਆਪੇ ਭਰ, ਕਵਲ ਕਵਲਾ ਆਪ ਖਿਲਾਵਣਾ। ਕਵਲ ਖਲਾਏ ਕਮਲਾਪਾਤੀ, ਕਵਲ ਨੈਣ ਵਡੀ ਵਡਿਆਈਆ। ਪਿਆਏ ਜਾਮ ਬਣ ਬਣ ਸਾਕੀ, ਸਚ ਪਿਆਲਾ ਹੱਥ ਰਖਾਈਆ। ਵਿਸ਼ਨ ਖੋਲ੍ਹੇ ਆਪੇ ਤਾਕੀ, ਨਾਭੀ ਕਵਲ ਵਡ ਵਡਿਆਈਆ। ਲੇਖਾ ਜਾਣੇ ਆਪਣਾ ਬਾਕੀ, ਦੇਣਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਏਕਾ ਹਰਿ, ਵਿਸ਼ਨ ਬ੍ਰਹਮਾ ਲਏ ਉਪਜਾਈਆ। ਵਿਸ਼ਨ ਬ੍ਰਹਮਾ ਆਪੇ ਜਾ, ਜਨਨੀ ਜਨ ਆਪ ਅਖਵਾਇੰਦਾ। ਜੋਤੀ ਜੋਤ ਬਣ ਬਣ ਮਾਂ, ਜੋਤੀ ਜਾਤਾ ਆਪਣੇ ਰੰਗ ਰੰਗਾਇੰਦਾ। ਦਾਈ ਦਾਇਆ ਬੇਪਰਵਾਹ, ਪਰਵਰਦਿਗਾਰ ਖੇਲ ਖਿਲਾਇੰਦਾ। ਥਿਰ ਘਰ ਦਵਾਰਾ ਪਾਰ ਕਰਾ, ਸੁੰਨ ਅਗੰਮ ਵੇਖ ਵਖਾਇੰਦਾ। ਧੂਆਂਧਾਰ ਰੰਗ ਰੰਗਾ, ਆਪ ਆਪਣੀ ਕਲ ਵਰਤਾਇੰਦਾ। ਏਕਾ ਰੂਪ ਲਏ ਵਟਾ, ਸ਼ੰਕਰ ਆਪਣੇ ਗਲ ਲਗਾਇੰਦਾ। ਸੋਭਾਵੰਤ ਬੇਪਰਵਾਹ, ਭੋਲਾ ਨਾਥ ਆਪ ਸਮਝਾਇੰਦਾ। ਤਿੰਨਾਂ ਮੇਲਾ ਸਹਿਜ ਸੁਭਾ, ਏਕਾ ਗੁਣ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੇਲ ਮਿਲਾ, ਆਸਾ ਮਨਸਾ ਪੂਰ ਕਰਾਇੰਦਾ। ਏਕਾ ਵਿਦਿਆ ਦਏ ਪੜ੍ਹਾ, ਨਿਸ਼ਅੱਖਰ ਆਪ ਜਣਾਇੰਦਾ। ਸੋ ਆਪਣਾ ਨਾਉਂ ਧਰਾ, ਹੰ ਰੂਪ ਵਿਸ਼ਨ ਬ੍ਰਹਮਾ ਸ਼ਿਵ ਬਣਾਇੰਦਾ। ਸੋਹੰ ਆਪਣੀ ਧਾਰ ਚਲਾ, ਸ਼ਬਦੀ ਤੇਰਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਸਾਚਾ ਰਾਣਾ, ਪੁਰਖ ਅਕਾਲਾ ਦੀਨ ਦਿਆਲਾ ਹਰਿ ਗੋਪਾਲਾ, ਆਪਣਾ ਆਪ ਜਣਾਇੰਦਾ। ਧੁਰ ਫ਼ਰਮਾਨਾ ਸਚ ਸੰਦੇਸਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਕਰਨ ਆਦੇਸਾ, ਬੈਠੇ ਸੀਸ ਝੁਕਾਈਆ। ਸਾਹਿਬ ਸੁਲਤਾਨ ਸ਼ਾਹ ਤੂੰ ਨਰ ਨਰੇਸ਼ਾ, ਬੇਪਰਵਾਹ ਤੇਰੀ ਸੱਚੀ ਸ਼ਹਿਨਸ਼ਾਹੀਆ। ਕਵਣ ਦਵਾਰ ਤੇਰਾ ਨੇਤਰ ਪੇਖਾਂ, ਕਵਣ ਘਰ ਖ਼ੁਸ਼ੀ ਮਨਾਈਆ। ਕਵਣ ਦਵਾਰ ਲਿਖੇਂ ਲੇਖਾ, ਸਾਚਾ ਮਾਰਗ ਦਈਂ ਜਣਾਈਆ। ਕਵਣ ਰੂਪ ਧਾਰੇਂ ਭੇਸਾ, ਨਿਰਾਕਾਰ ਸਾਕਾਰ ਰੂਪ ਹੋ ਜਾਈਆ। ਕਵਣ ਰੂਪ ਜੋਤੀ ਜੋਤ ਪਰਵੇਸਾ, ਨਾਰੀ ਕੰਤ ਕਵਣ ਵਡਿਆਈਆ। ਕਵਣ ਰੂਪ ਖੇਡ ਖੇਡਾ, ਸਚਖੰਡ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤਿੰਨੇ ਮੰਗਦੇ ਤੇਰਾ ਦਰ, ਦਰ ਬੈਠੇ ਸੀਸ ਝੁਕਾਈਆ। ਦਰ ਦਰਵੇਸ ਬਣ ਭਿਖਾਰੀ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ। ਤੂੰ ਦਾਤਾ ਨਿਰਾਕਾਰ ਨਿਰੰਕਾਰੀ, ਨਿਰੰਕਾਰ ਤੇਰਾ ਭੇਵ ਕੋਇ ਨਾ ਆਇੰਦਾ। ਏਕਾ ਵਸਤ ਬਖ਼ਸ਼ ਅਪਾਰੀ, ਅਪਰ ਅਪਾਰ ਵੇਖ ਵਖਾਇੰਦਾ। ਲੇਖਾ ਤੇਰਾ ਲਿਖੇ ਨਾ ਕੋਇ ਲਿਖਾਰੀ, ਲਿਖ ਲਿਖ ਲੇਖ ਨਾ ਕੋਇ ਜਣਾਇੰਦਾ। ਏਕਾ ਦੇਣਾ ਦਰਸ ਆਧਾਰੀ, ਦਰਸ ਤੇਰਾ ਏਕਾ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਏਕਾ ਵਾਰ ਸਰਬ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣ ਕਰ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਈਆ। ਸਚ ਸੰਦੇਸਾ ਧੁਰ ਫ਼ਰਮਾਨ, ਸ਼ਬਦੀ ਸ਼ਬਦ ਨਾਉਂ ਵਡਿਆਈਆ। ਆਦਿ ਜੁਗਾਦੀ ਮੰਨਣੀ ਆਣ, ਭੁਲ ਕਦੇ ਨਾ ਜਾਈਆ। ਜੁਗ ਜੁਗ ਖੇਲਾਂ ਖੇਲ ਮਹਾਨ, ਨਿਰਗੁਣ ਸਰਗੁਣ ਖੇਲ ਖਿਲਾਈਆ। ਤਿੰਨਾਂ ਦੇਵਾਂ ਏਕਾ ਦਾਨ, ਅਤੋਟ ਅਤੁਟ ਰਖਾਈਆ। ਵਿਸ਼ਨੂੰ ਤੇਰਾ ਵਿਸ਼ਵ ਪਕਵਾਨ, ਪਾਰਬ੍ਰਹਮ ਵੇਖ ਵਖਾਈਆ। ਬ੍ਰਹਮੇ ਤੇਰਾ ਬ੍ਰਹਮ ਨਿਸ਼ਾਨ, ਲੱਖ ਚੁਰਾਸੀ ਘਾੜਤ ਲਏ ਘੜਾਈਆ। ਸ਼ੰਕਰ ਤੇਰਾ ਤੀਰ ਨਿਸ਼ਾਨ, ਅੰਤਮ ਲੇਖਾ ਦਏ ਚੁਕਾਈਆ। ਤਿੰਨਾਂ ਵਿਚੋਲਾ ਹਰਿ ਭਗਵਾਨ, ਜੁਗ ਜੁਗ ਵੇਖੇ ਥਾਉਂ ਥਾਈਂਆ। ਏਕਾ ਦੇਵੇ ਵਸਤ ਮਹਾਨ, ਤ੍ਰੈਗੁਣ ਮਾਇਆ ਝੋਲੀ ਪਾਈਆ। ਪੰਜ ਤੱਤ ਕਰੇ ਪਰਧਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਈਆ। ਨਿਰਗੁਣ ਸਰਗੁਣ ਵਖਾਏ ਨਿਸ਼ਾਨ, ਮਨ ਮਤ ਬੁਧ ਵਡ ਵਡਿਆਈਆ। ਲੇਖਾ ਜਾਣੇ ਚਤੁਰ ਸੁਜਾਨ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਆਦਿ ਪੁਰਖ ਆਪਣੀ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣਨਾ ਕੰਨ ਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਏਕਾ ਢੋਲਾ ਲੈਣਾ ਗਾ, ਵਿਸ਼ਨੂੰ ਆਪਣਾ ਮੇਲ ਮਿਲਾਇੰਦਾ। ਬ੍ਰਹਮੇ ਰਾਗ ਦਏ ਸੁਣਾ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਚਾਰੇ ਵੇਦਾਂ ਲਏ ਲਿਖਾ, ਆਪਣਾ ਲੇਖਾ ਬੰਦ ਕਰਾਇੰਦਾ। ਚਾਰੇ ਯੁਗਾਂ ਵੰਡ ਵੰਡਾ, ਚਾਰੇ ਖਾਣੀ ਵੇਸ ਵਟਾਇੰਦਾ। ਚਾਰੇ ਬਾਣੀ ਆਪ ਉਪਾ, ਚਾਰੇ ਕੁੰਟ ਆਪ ਸੁਣਾਇੰਦਾ। ਚਾਰ ਵਰਨ ਲਏ ਤਰਾ, ਚਾਰ ਜੁਗ ਬੰਧਨ ਪਾਇੰਦਾ। ਚਾਰੋਂ ਕੁੰਟ ਫੇਰਾ ਪਾ, ਚਾਰ ਯਾਰੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਸਾਚਾ ਨਾਮ ਆਪ ਸਮਝਾਇੰਦਾ। ਸਾਚਾ ਨਾਮ ਹਰਿ ਨਿਰੰਕਾਰਾ, ਆਪਣਾ ਆਪ ਜਣਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰਾ, ਪਾਰਬ੍ਰਹਮ ਵੇਖ ਵਖਾਈਆ। ਲੱਖ ਚੁਰਾਸੀ ਦਏ ਆਧਾਰਾ, ਘੜ ਭਾਂਡੇ ਲਏ ਬਣਾਈਆ। ਅੰਡਜ ਜੇਰਜ ਉਤਭੁਜ ਸੇਤਜ ਕਰ ਤਿਆਰਾ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਵੇਖੇ ਵਿਗਸੇ ਕਰੇ ਵਿਚਾਰਾ, ਵੇਖਣਹਾਰਾ ਦਿਸ ਨਾ ਆਈਆ। ਵਸਣਹਾਰਾ ਸਚਖੰਡ ਸੱਚੇ ਦਰਬਾਰਾ, ਧੁਰ ਫ਼ਰਮਾਨਾ ਆਪ ਜਣਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਬੋਧ ਅਗਾਧੀ ਕਰੇ ਪੜ੍ਹਾਈਆ। ਥਿਰ ਘਰ ਵੇਖੇ ਖੋਲ੍ਹ ਕਿਵਾੜਾ, ਦਰ ਦਰਵਾਜ਼ਾ ਨਾ ਕੋਇ ਰਖਾਈਆ। ਸੁੰਨ ਅਗੰਮੀ ਧੂੰਆਂਧਾਰਾ, ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦਿਤਾ ਏਕਾ ਵਰ, ਲੱਖ ਚੁਰਾਸੀ ਝੋਲੀ ਪਾਈਆ। ਬ੍ਰਹਮਾ ਮੰਗੇ ਮੰਗ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਸਾਹਿਬ ਸੂਰਾ ਸਰਬੰਗ, ਤੇਰਾ ਭੇਵ ਕੋਇ ਨਾ ਆਇੰਦਾ। ਏਕਾ ਜੋਤ ਧਾਰ ਆਪਣੀ ਬਖ਼ਸ਼ਿਸ਼ ਕਰ ਬਖ਼ਸ਼ੰਦ, ਜਗਤ ਅੰਧੇਰਾ ਨਾ ਮੋਹੇ ਭਾਇੰਦਾ। ਤੇਰਾ ਨੂਰ ਸੂਰਜ ਚੰਦ, ਰਵ ਸਸ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੁਕੌਣਾ ਅੰਤਮ ਪੰਧ, ਜੁਗੋ ਜੁਗ ਗੇੜਾ ਕਵਣ ਭਵਾਇੰਦਾ। ਜੁਗ ਜੁਗ ਗੇੜਾ ਹਰਿ ਨਿਰੰਕਾਰ, ਆਪਣਾ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਸਾਚੇ ਸੇਵਕ ਸੇਵ ਲਗਾਈਆ। ਰਵ ਸਸ ਕਰ ਤਿਆਰ, ਕਿਰਨ ਕਿਰਨ ਕਿਰਨ ਰੁਸ਼ਨਾਈਆ। ਮੰਡਲ ਮੰਡਪ ਲਏ ਉਭਾਰ, ਗਗਨ ਗਗਨੰਤਰ ਸੋਭਾ ਪਾਈਆ। ਜਲ ਜਲ ਰੂਪ ਆਪ ਕਰਤਾਰ, ਬਿੰਬ ਆਪਣੀ ਧਾਰ ਵਖਾਈਆ। ਧੂੜੀ ਬਖ਼ਸ਼ੇ ਏਕਾ ਛਾਰ, ਧਵਲ ਦਏ ਵਡਿਆਈਆ। ਲੱਖ ਚੁਰਾਸੀ ਭਰ ਭੰਡਾਰ, ਲੋਕਮਾਤ ਦਏ ਟਿਕਾਈਆ। ਨਿਰਗੁਣ ਸਰਗੁਣ ਹੋ ਉਜਿਆਰ, ਪੰਜ ਤੱਤ ਖੇੜਾ ਆਪ ਵਸਾਈਆ। ਬ੍ਰਹਮੇ ਹੋਣਾ ਖ਼ਬਰਦਾਰ, ਤੇਰਾ ਲੇਖਾ ਦਏ ਵਖਾਈਆ। ਨੌਂ ਖੰਡ ਵੰਡੇ ਵਿਚ ਸੰਸਾਰ, ਨੌਂ ਦਵਾਰੇ ਫੋਲ ਫੋਲਾਈਆ। ਚਾਰ ਚਾਰ ਕਰੇ ਵਿਹਾਰ, ਚਾਰ ਚਾਰ ਬੰਧਨ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਉਤਰੇ ਪਾਰ, ਜੁਗ ਜੁਗ ਗੇੜਾ ਆਪ ਭਵਾਈਆ। ਕੋਟਨ ਕੋਟ ਭੇਜੇ ਗੁਰ ਅਵਤਾਰ, ਸਾਧ ਸੰਤ ਲੋਕਮਾਤ ਕਰ ਰੁਸ਼ਨਾਈਆ। ਭਗਤ ਭਗਵੰਤ ਵੇਖੇ ਆਣ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਗੁਰਮੁਖਾਂ ਦੇਵੇ ਸਾਚਾ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਗੁਰਸਿਖ ਕਰੇ ਦਰ ਪਰਵਾਨ, ਜੋ ਬੈਠੇ ਰਾਹ ਤਕਾਈਆ। ਸਭ ਦਾ ਦਾਤਾ ਇਕ ਭਗਵਾਨ, ਇਕ ਇਕੱਲਾ ਹਰ ਘਟ ਵੇਖੇ ਥਾਉਂ ਥਾਈਂਆ। ਬ੍ਰਹਮੇ ਤੇਰੀ ਅੰਤ ਕਰੇ ਕਲਿਆਣ, ਥਿਰ ਕੋਇ ਰਹਿਣ ਨਾ ਪਾਈਆ। ਸਭ ਦਾ ਮੇਟੇ ਆਪ ਨਿਸ਼ਾਨ, ਆਦਿ ਆਦਿ ਜੁਗਾਦਿ ਜੁਗਾਦਿ ਆਪਣੀ ਖੇਲ ਖਿਲਾਈਆ। ਇਕ ਸੁਣਾਵੇੇ ਧੁਰ ਫ਼ਰਮਾਨ, ਸਚ ਸੰਦੇਸਾ ਆਪ ਸਮਝਾਈਆ। ਲੋਕਮਾਤ ਬਣੌਣਾ ਇਕ ਮਕਾਨ, ਆਤਮ ਪਰਮਾਤਮ ਏਕਾ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਦਏ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸਾਚੀ ਸੇਵ, ਹਰਿ ਸਾਚਾ ਸਚ ਲਗਾਇੰਦਾ। ਲੇਖਾ ਜਾਣੇ ਕਰੋੜ ਤੇਤੀਸਾ ਦੇਵੀ ਦੇਵ, ਸੁਰਪਤ ਰਾਜਾ ਇੰਦ ਮੇਲ ਮਿਲਾਇੰਦਾ। ਪਾਰਬ੍ਰਹਮ ਪ੍ਰਭ ਅਲਖ ਅਭੇਵ, ਅਲਖ ਅਲਖਨਾ ਆਪਣੇ ਰੰਗ ਆਪ ਸਮਾਇੰਦਾ। ਨਾ ਕੋਈ ਰਸਨਾ ਨਾ ਕੋਈ ਜੇਹਵ, ਬੱਤੀ ਦੰਦ ਨਾ ਕੋਇ ਹਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਅੰਤ ਆਪਣੇ ਹੱਥ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਅੰਤ ਕਰੌਣਾ, ਹਰਿ ਸਾਚਾ ਸਚ ਜਣਾਈਆ। ਨੌਂ ਸੋ ਚੁਰਾਨਵੇ ਚੌਕੜੀ ਜੁਗ ਲੋਕਮਾਤ ਵੇਖ ਵਖੌਣਾ, ਗੇੜਾ ਗੇੜੇ ਵਿਚ ਭਵਾਈਆ। ਸਤਿਜੁਗ ਤ੍ਰੇਤਾ ਦੁਆਪਰ ਵੰਡ ਵੰਡੌਣਾ, ਕਲਜੁਗ ਖੇਲ ਕਰੇ ਬੇਪਰਵਾਹੀਆ। ਅਵਤਾਰ ਗੁਰ ਤੇਰੀ ਸੇਵ ਲਗੌਣਾ, ਲੱਖ ਚੁਰਾਸੀ ਤੇਰਾ ਸੰਗ ਨਿਭਾਈਆ। ਧੁਰ ਫ਼ਰਮਾਨਾ ਆਪ ਸੁਣੌਣਾ, ਸਚ ਸੰਦੇਸਾ ਇਕ ਵਖਾਈਆ। ਜੁਗਾ ਜੁਗੰਤਰ ਵੰਡ ਵੰਡੌਣਾ, ਬ੍ਰਹਿਮੰਡ ਖੰਡ ਵੇਖੇ ਥਾਉਂ ਥਾਈਂਆ। ਜੇਰਜ ਅੰਡ ਤੇਰਾ ਪੰਧ ਮੁਕੌਣਾ, ਉਤਭੁਜ ਸੇਤਜ ਰਹਿਣ ਨਾ ਪਾਈਆ। ਲੋਕਮਾਤ ਤੇਰਾ ਖੇੜਾ ਢੌਣਾ, ਆਪ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਵਿਸ਼ਨ ਸੁਣ ਹਰਿ ਜਣਾਇਆ, ਆਦਿ ਜੁਗਾਦੀ ਕਾਰ। ਜੋ ਘੜਿਆ ਸੋ ਭੰਨ ਵਖਾਇਆ, ਥਿਰ ਰਹੇ ਨਾ ਵਿਚ ਸੰਸਾਰ। ਚਾਰ ਜੁਗ ਚੌਕੜੀ ਇਕ ਬਣਾਇਆ, ਚਾਰ ਵੇਦ ਕਰੇ ਪਿਆਰ। ਚਾਰੇ ਵਰਨ ਰਹੇ ਜਸ ਗਾਇਆ, ਚਾਰੋਂ ਕੁੰਟ ਕੁੰਟ ਜੈਕਾਰ। ਚਾਰੇ ਵਰਨ ਅਠਾਰਾਂ ਬਰਨ ਰੂਪ ਧਰਾਇਆ, ਨਾਲ ਰਲਾਇਆ ਵਿਭਚਾਰ। ਪੁਰਾਨ ਅਠਾਰਾਂ ਆਪੇ ਗਾਇਆ, ਵੇਦ ਵਿਆਸਾ ਦੇ ਆਧਾਰ। ਵੇਦ ਕਤੇਬ ਭੇਵ ਨਾ ਰਾਇਆ, ਸ਼ਾਸਤਰ ਸਿਮਰਤ ਕਰਨ ਪੁਕਾਰ। ਗੀਤਾ ਗਿਆਨ ਦਏ ਦੁਹਾਇਆ, ਹਰਿ ਹਰਿ ਅੰਤ ਨਾ ਪਾਰਾਵਾਰ। ਅੰਜੀਲ ਕ਼ੁਰਾਨ ਮੁਖ ਸ਼ਰਮਾਇਆ, ਨੇਤਰ ਰੋਵਣ ਜ਼ਾਰੋ ਜ਼ਾਰ। ਖਾਣੀ ਬਾਣੀ ਪੱਲੂ ਪਾਇਆ, ਦੋਏ ਦੋਏ ਜੋੜ ਕਰੇ ਨਿਮਸਕਾਰ। ਤੇਈ ਅਵਤਾਰਾਂ ਸੀਸ ਝੁਕਾਇਆ, ਬੈਠੇ ਦਰ ਦਰਬਾਰ। ਗੁਰ ਦਸ ਖ਼ੁਸ਼ੀ ਮਨਾਇਆ, ਏਕਾ ਬੋਲ ਸ਼ਬਦ ਜੈਕਾਰ। ਭਗਤ ਭਗਵੰਤ ਮੰਗਲ ਗਾਇਆ, ਅਠ ਦਸ ਅਠਾਰਾਂ ਹੋਏ ਪਾਰ। ਵਿਸ਼ਨੂੰ ਤੇਰਾ ਸੰਗਲ ਤੇਰੇ ਹੱਥ ਫੜਾਇਆ, ਚਾਰੋਂ ਕੁੰਟ ਹੋਣਾ ਖ਼ਬਰਦਾਰ। ਬ੍ਰਹਮਾ ਤੇਰਾ ਬ੍ਰਹਮ ਰੂਪ ਪ੍ਰਭ ਮੰਗਣ ਆਇਆ, ਬ੍ਰਹਮ ਵੇਖੇ ਵੇਖਣਹਾਰ। ਜਗਤ ਅੰਧੇਰਾ ਝੂਠਾ ਛਾਇਆ, ਸਾਚਾ ਚੰਦ ਨਾ ਕੋਇ ਉਜਿਆਰ। ਗੁਰ ਕਾ ਰੂਪ ਕਿਸੇ ਨਜ਼ਰ ਨਾ ਆਇਆ, ਨੇਤਰ ਖੁਲ੍ਹੇ ਨਾ ਕੋਇ ਕਿਵਾੜ। ਰਸਨਾ ਜੇਹਵਾ ਰਹੇ ਗਾਇਆ, ਉਚੀ ਕੂਕ ਕੂਕ ਪੁਕਾਰ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਦੇਣ ਦੁਹਾਇਆ, ਮਿਲਿਆ ਮੇਲ ਨਾ ਪਰਵਰਦਿਗਾਰ। ਪੰਡਤ ਪਾਂਧੇ ਕਿਸੇ ਹੱਥ ਨਾ ਆਇਆ। ਰਾਮ ਰਾਮ ਸੱਚਾ ਕਰਤਾਰ। ਗ੍ਰੰਥੀ ਪੰਥੀ ਰਾਹ ਭੁਲਾਇਆ, ਗੋਬਿੰਦ ਮਿਲਿਆ ਨਾ ਮੀਤ ਮੁਰਾਰ। ਮੰਤਰ ਨਾਮ ਸਚ ਨਾ ਕਿਸੇ ਦ੍ਰਿੜਾਇਆ, ਕਾਮ ਕਰੋਧ ਲੋਭ ਮੋਹ ਮਿਲਿਆ ਹੰਕਾਰ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਵੇਲਾ ਅੰਤਮ ਆਇਆ, ਧਰਨੀ ਰੋਵੇ ਕਰੇ ਪੁਕਾਰ। ਖੁਲ੍ਹੜੇ ਕੇਸ ਗਲ ਵਿਚ ਪਾਇਆ, ਪ੍ਰਭ ਦੀ ਬਣੀ ਆਣ ਭਿਖਾਰ। ਗੁਰ ਦਸਮੇਸ ਕਿਉਂ ਮੁਖ ਭਵਾਇਆ, ਮੈਨੂੰ ਦਿਸੇ ਨਾ ਕੋਈ ਸਹਾਰ। ਗੁਰਮੁਖ ਕੋਈ ਨਜ਼ਰ ਨਾ ਆਇਆ, ਘਰ ਘਰ ਹੋਇਆ ਵਿਭਚਾਰ। ਤੂੰ ਲਿਖ ਲਿਖ ਲੇਖਾ ਗਿਆ ਸਮਝਾਇਆ, ਜੀਵਾਂ ਜੰਤਾਂ ਕਰ ਪਿਆਰ। ਕਲਜੁਗ ਵੇਲੇ ਅੰਤਮ ਹੋਏ ਸਹਾਇਆ, ਨਿਹਕਲੰਕ ਨਰਾਇਣ ਨਰ ਅਵਤਾਰ। ਮਾਤ ਪਿਤ ਨਾ ਕਿਸੇ ਜਾਇਆ, ਮਹਾਂਬਲੀ ਉਤਰੇ ਆਪਣੀ ਵਾਰ। ਨਾਨਕ ਨਿਰਗੁਣ ਰਿਹਾ ਧਿਆਇਆ, ਨਿਰਵੈਰ ਪੁਰਖ ਅਕਾਲ। ਵੇਦ ਵਿਆਸਾ ਸੀਸ ਝੁਕਾਇਆ, ਦੋਏ ਜੋੜ ਮੰਗੇ ਦਾਨ। ਮੂਸਾ ਉਚੀ ਕੂਕ ਕੂਕ ਅਲਾਇਆ, ਦੇਵੇ ਆਪ ਫ਼ਰਮਾਨ। ਈਸਾ ਤੇਰਾ ਲੇਖਾ ਆਪਣੇ ਅੱਗੇ ਟਿਕਾਇਆ, ਤੂੰ ਦੇਣਾ ਸਾਚਾ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਕੀਤਾ ਕੌਲ ਭੁਲ ਨਾ ਜਾਇਆ। ਆਦਿ ਜੁਗਾਦਿ ਕਦੇ ਨਾ ਭੁੱਲਿਆ, ਅਭੁਲ ਬੇਪਰਵਾਹ। ਆਦਿ ਜੁਗਾਦਿ ਕਦੇ ਨਾ ਡੁੱਲਿਆ, ਅਡੁਲ ਇਕ ਖ਼ੁਦਾ। ਲੱਖ ਚੁਰਾਸੀ ਆਪੇ ਮੌਲਿਆ, ਮੌਲਾ ਆਪਣਾ ਨਾਮ ਧਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਤੇਰਾ ਲੇਖਾ ਦਏ ਚੁਕਾ। ਤਿੰਨਾਂ ਲੇਖਾ ਅੰਤ ਚੁਕੌਣਾ, ਕਲਜੁਗ ਵਾਰੀ ਅੰਤਮ ਆਈਆ। ਤਿੰਨਾਂ ਲੇਖਾ ਆਪ ਮੁਕੌਣਾ, ਭਰਮ ਭੁਲੇਖਾ ਦਏ ਕਢਾਈਆ। ਕਾਲ ਮਹਾਕਾਲ ਦਰ ਮੰਗੌਣਾ, ਏਕਾ ਹੁਕਮ ਸੁਣਾਈਆ। ਤੇਈ ਅਵਤਾਰਾਂ ਭੇਵ ਖੁਲ੍ਹੌਣਾ, ਚਾਰ ਜੁਗ ਵੇਖ ਵਖਾਈਆ। ਭਗਤ ਅਠਾਰਾਂ ਪਰਦਾ ਲੌਹਣਾ, ਭਗਵਨ ਦਏ ਵਡ ਵਡਿਆਈਆ। ਗੁਰ ਗੁਰ ਦੱਸ ਜੋਤ ਜਗੌਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਗੋਬਿੰਦ ਲੇਖਾ ਪੂਰ ਕਰੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸੰਬਲ ਨਗਰੀ ਧਾਮ ਸੁਹੌਣਾ, ਸਾਢੇ ਤਿੰਨ ਹੱਥ ਬਣਤ ਬਣਾਈਆ। ਪੁਰਖ ਅਬਿਨਾਸ਼ੀ ਆਸਣ ਲੌਣਾ, ਨਿਹਕਲੰਕਾ ਨਾਉਂ ਧਰਾਈਆ। ਸ਼ਬਦ ਡੰਕਾ ਇਕ ਵਜੌਣਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਿਹਾ ਉਠਾਈਆ। ਧੁਰ ਫ਼ਰਮਾਨਾ ਹੁਕਮ ਸੁਣੌਣਾ, ਕਲਜੁਗ ਮੇਟੇ ਕੂੜੀ ਸ਼ਾਹੀਆ। ਰਾਜ ਰਾਜਾਨਾਂ ਤਖ਼ਤੋਂ ਲੌਹਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਚਾਰ ਵਰਨ ਏਕਾ ਘਰ ਬਹੌਣਾ, ਊਚ ਨੀਚ ਨਾ ਕੋਇ ਵਡਿਆਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਪੰਧ ਮੁਕੌਣਾ, ਵਰਨ ਬਰਨ ਨਾ ਕੋਇ ਪੜ੍ਹਾਈਆ। ਰਾਮ ਰਹੀਮ ਏਕਾ ਰੰਗ ਰੰਗੌਣਾ, ਨਾਨਕ ਗੋਬਿੰਦ ਮੇਲਾ ਸਹਿਜ ਸੁਭਾਈਆ। ਈਸਾ ਮੂਸਾ ਬੰਧਨ ਪੌਣਾ, ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰ ਚਾਰ ਯਾਰੀ ਨੂਰ ਇਲਾਹੀਆ। ਸਚਖੰਡ ਦਵਾਰਾ ਸੋਭਾ ਪੌਣਾ, ਥਿਰ ਘਰ ਵਜਦੀ ਰਹੇ ਵਧਾਈਆ। ਮੁਕਾਮੇ ਹੱਕ ਡੇਰਾ ਲੌਣਾ, ਬੇਪਰਵਾਹ ਬੇਐਬ ਪਰਵਰਦਿਗਾਰ ਆਪਣਾ ਨੂਰ ਧਰਾਈਆ। ਏਕਾ ਕਲਮਾ ਅਮਾਮ ਪੜ੍ਹੌਣਾ, ਕਾਇਨਾਤ ਕਰੇ ਸ਼ਨਵਾਈਆ। ਏਕਾ ਆਬਹਯਾਤ ਪਿਔਣਾ, ਸਚ ਪਿਆਲਾ ਹੱਥ ਉਠਾਈਆ। ਸ਼ਰਅ ਸ਼ਰੀਅਤ ਇਕ ਰਖੌਣਾ, ਲਾਸ਼ਰੀਕ ਇਕ ਖ਼ੁਦਾਈਆ। ਰਾਮਾ ਕ੍ਰਿਸ਼ਨਾ ਨਜ਼ਰੀ ਔਣਾ, ਆਦਿ ਸ਼ਕਤ ਜੋਤ ਜਗਾਈਆ। ਚਤੁਰਭੁਜ ਰੂਪ ਧਰੌਣਾ, ਚਾਰੋਂ ਕੁੰਟ ਫੇਰਾ ਪਾਈਆ। ਫ਼ਤਹਿ ਡੰਕਾ ਇਕ ਵਜੌਣਾ, ਏਕਾ ਢੋਲਾ ਰਿਹਾ ਸੁਣਾਈਆ। ਰਾਓ ਰੰਕਾਂ ਏਕਾ ਧਾਮ ਬਹੌਣਾ, ਝੂਠੀ ਮੇਟੇ ਜਗਤ ਸ਼ਾਹੀਆ। ਫੜ ਫੜ ਕਾਗ ਹੰਸ ਬਣੌਣਾ, ਸੋਹੰ ਹੰਸਾ ਚੋਗ ਚੁਗਾਈਆ। ਦੂਈ ਦਵੈਤੀ ਰੋਗ ਮਿਟੌਣਾ, ਅੰਮ੍ਰਿਤ ਜਾਮ ਇਕ ਪਿਆਈਆ। ਹਰਖ ਸੋਗ ਸਰਬ ਗਵੌਣਾ, ਚਿੰਤਾ ਦੁੱਖ ਨਾ ਕੋਇ ਰਖਾਈਆ। ਚੌਦਾਂ ਲੋਕ ਏਕਾ ਨਾਮ ਧਿਔਣਾ, ਤ੍ਰੈਭਵਨ ਵੱਜੇ ਵਧਾਈਆ। ਚੌਦਾਂ ਤਬਕਾਂ ਨਿਉਂ ਨਿਉਂ ਸੀਸ ਝੁਕੌਣਾ, ਦੀਨ ਇਸਲਾਮ ਇਕ ਸਮਝਾਈਆ। ਸਭ ਨੇ ਸਯਦਾ ਇਕ ਦਵਾਰ ਕਰੌਣਾ, ਪੁਰਖ ਅਕਾਲ ਇਸ਼ਟ ਦੇਵ ਹੋ ਜਾਈਆ। ਈਸਾ ਮੂਸਾ ਮੁਹੰਮਦ ਨਾਲ ਰਲੌਣਾ, ਪੱਲੂ ਨਾਲ ਪੱਲੂ ਬੰਧਾਈਆ। ਜਮ ਕਾ ਫਾਸ ਕਾਲ ਕਾ ਤਰਾਸ ਮੇਟ ਮਿਟੌਣਾ, ਮਹਾਕਾਲ ਹੋਏ ਸਹਾਈਆ। ਗੁਰਮੁਖਾਂ ਪੂਰੀ ਆਸ ਕਰੌਣਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਨਿਜ ਘਰ ਆਤਮ ਵਾਸ ਧਰੌਣਾ, ਨਿਜ ਨੇਤਰ ਦਏ ਖੁਲ੍ਹਾਈਆ। ਏਕਾ ਮੰਦਰ ਸੋਭਾ ਪੌਣਾ, ਦੂਜੀ ਸ਼ਬਦ ਵੱਜੇ ਸ਼ਨਵਾਈਆ। ਤੀਜੇ ਨੇਤਰ ਦਰਸ ਦਿਖੌਣਾ, ਚੌਥੇ ਪਦ ਕਰੇ ਰਸਾਈਆ। ਪੰਚਮ ਘਰ ਆਪ ਬਹੌਣਾ, ਛੇਵਾਂ ਛੱਪਰ ਛੰਨ ਨਾ ਕੋਇ ਵਡਿਆਈਆ। ਸੱਤਵਾਂ ਸਤਿ ਸਤਿਵਾਦੀ ਆਪਣੇ ਰੰਗ ਰੰਗੌਣਾ, ਬ੍ਰਹਮ ਪਾਰਬ੍ਰਹਮ ਮੇਲ ਮਿਲਾਈਆ। ਅੱਠਾਂ ਤੱਤਾਂ ਪੰਧ ਮੁਕੌਣਾ, ਨੌਂ ਦਰ ਡੇਰਾ ਢਾਹੀਆ। ਬਜਰ ਕਪਾਟੀ ਖੋਲ੍ਹ ਖੁਲੌਣਾ, ਸ਼ਬਦ ਖੰਡਾ ਇਕ ਚਮਕਾਈਆ। ਪੰਚ ਵਿਕਾਰਾ ਸੱਥਰ ਢੌਣਾ, ਆਸਾ ਤ੍ਰਿਸਨਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਲੇਖਾ ਦਏ ਵਖਾਈਆ। ਤੇਰਾ ਲੇਖ ਵਖਾਵਣ ਆਇਆ, ਨਿਹਕਲੰਕਾ ਜਾਮਾ ਧਾਰ। ਲੱਖ ਚੁਰਾਸੀ ਲਏ ਸਮਝਾਇਆ, ਆਤਮ ਅੰਤਰ ਵਜਾਏ ਇਕ ਸਤਾਰ। ਕਾਇਆ ਮੰਦਰ ਡੇਰਾ ਲਾਇਆ, ਹਰਿ ਮੰਦਰ ਵੇਖੇ ਆਪ ਨਿਰੰਕਾਰ। ਡੂੰਘੀ ਕੰਦਰ ਕਿਸੇ ਦਿਸ ਨਾ ਆਇਆ, ਜੀਵ ਜੰਤ ਸੁੱਤੇ ਪੈਰ ਪਸਾਰ। ਅੰਦਰੇ ਅੰਦਰ ਖੇਲ ਕਰਾਇਆ, ਕਰੇ ਕਰਾਏ ਸਚ ਗੁਫ਼ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕ਼ਰਜ਼ਾ ਦਏ ਉਤਾਰ। ਜੁਗ ਜੁਗ ਕਰਜ਼ਾ ਲਾਹੇ ਮਕਰੂਜ਼, ਲਹਿਣਾ ਦੇਣ ਜਗਤ ਚੁਕਾਇੰਦਾ। ਆਦਿ ਜੁਗਾਦਿ ਰੱਖੇ ਆਪਣੀ ਸੂਝ, ਜੀਵ ਜੰਤ ਸੂਝ ਨਾ ਕੋਇ ਵਖਾਇੰਦਾ। ਜੁਗਾ ਜੁਗੰਤ ਖੁਲ੍ਹਾਏ ਭੇਵ ਗੂਝ, ਭੇਵ ਅਭੇਦਾ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਜੁਗਾ ਜੁਗੰਤਰ, ਜੁਗ ਕਰਤਾ ਬੇਪਰਵਾਹੀਆ। ਗੁਰ ਅਵਤਾਰਾਂ ਦੇਵੇ ਮੰਤਰ, ਏਕਾ ਨਾਮ ਸ਼ਬਦ ਵਡਿਆਈਆ। ਲੇਖਾ ਜਾਣੇ ਗਗਨ ਗਗਨੰਤਰ, ਗਗਨ ਪਾਤਾਲਾਂ ਫੋਲ ਫੋਲਾਈਆ। ਲੱਖ ਚੁਰਾਸੀ ਬੁਝਾਏ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਿਰਗੁਣ ਦਾਤਾ ਬੇਪਰਵਾਹ, ਪਰਵਰਦਿਗਾਰ ਨਾਉਂ ਅਖਵਾਇੰਦਾ। ਦੇਵਣਹਾਰਾ ਸਚ ਸਲਾਹ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਫੇਰਾ ਪਾ, ਰੂਪ ਅਨੂਪ ਧਰਾਇੰਦਾ। ਕਾਗਦ ਕ਼ਲਮ ਕੋਈ ਲਿਖੇ ਨਾ, ਸੱਤ ਸਮੁੰਦਰ ਨੇਤਰ ਨੈਣਾਂ ਨੀਰ ਵਹਾਇੰਦਾ। ਬਨਾਸਪਤ ਮਾਰੇ ਧਾਹ, ਅਠਾਰਾਂ ਭਾਰ ਨਾ ਵੰਡ ਵੰਡਾਇੰਦਾ। ਬ੍ਰਹਮਾ ਮੰਗੇ ਅੰਤ ਪਨਾਹ, ਤੇਰਾ ਅੰਤ ਕੋਇ ਨਾ ਪਾਇੰਦਾ। ਵਿਸ਼ਨੂੰ ਢਹਿ ਪਿਆ ਸਰਨਾ, ਦੋਏ ਜੋੜ ਸੀਸ ਝੁਕਾਇੰਦਾ। ਸ਼ੰਕਰ ਮੰਗੇ ਬਖ਼ਸ਼ ਮੇਰੇ ਗੁਨਾਹ, ਅਵਗੁਣ ਆਪਣਾ ਤੇਰੇ ਅੱਗੇ ਫੋਲ ਵਖਾਇੰਦਾ। ਤੇਈ ਅਵਤਾਰ ਆਪਣਾ ਪੱਲੂ ਅੱਗੇ ਰਹੇ ਡਾਹ, ਚਾਰ ਜੁਗ ਦੇ ਚਾਰ ਦਿਨ ਸਾਡੀ ਝੋਲੀ ਪਾ, ਈਸਾ ਮੂਸਾ ਮੁਹੰਮਦ ਸਯਦਾ ਸੀਸ ਝੁਕਾਇੰਦਾ। ਕਲਮਾ ਏਕਾ ਪੜ੍ਹ ਖ਼ੁਦਾ, ਨਬੀ ਰਸੂਲ ਤੂੰ ਸਮਝਾਇੰਦਾ। ਅਮਾਮ ਅਮਾਮਾਂ ਦੇਵਾਂ ਪਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਸ਼ਹਿਨਸ਼ਾਹ ਹਰਿ ਵਡ ਸੁਲਤਾਨਾ ਆਦਿ ਜੁਗਾਦਿ ਵਡੀ ਵਡਿਆਈਆ। ਜੁਗਾ ਜੁਗੰਤਰ ਖੇਲ ਮਹਾਨਾ, ਜੁਗ ਕਰਤਾ ਆਪ ਕਰਾਈਆ। ਕਲਜੁਗ ਅੰਤਮ ਹੋ ਪਰਧਾਨਾ, ਨਿਹਕਲੰਕਾ ਨਾਉਂ ਰਖਾਈਆ। ਸਤਿ ਸਰੂਪੀ ਸਤਿ ਨਿਸ਼ਾਨਾ, ਸਤਿ ਸਤਿਵਾਦੀ ਹੱਥ ਉਠਾਈਆ। ਲੇਖਾ ਜਾਣੇ ਗੋਪੀ ਕਾਹਨਾ, ਮੰਡਲ ਰਾਸ ਵੇਖ ਵਖਾਈਆ। ਦੇਵਣ ਆਇਆ ਧੁਰ ਫ਼ਰਮਾਨਾ, ਸ਼ਬਦ ਸੰਦੇਸਾ ਆਪੇ ਗਾਈਆ। ਲੱਖ ਚੁਰਾਸੀ ਹੋਈ ਨਾਦਾਨਾ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਸਾਚਾ ਦਿਸੇ ਨਾ ਮੰਦਰ ਮਕਾਨਾ, ਹਰਿ ਮੰਦਰ ਸੀਸ ਨਾ ਕੋਇ ਝੁਕਾਈਆ। ਅੰਮ੍ਰਿਤ ਮਿਲਿਆ ਨਾ ਪੀਣਾ ਖਾਣਾ, ਅਠਸਠ ਬੈਠੇ ਫੇਰੀਆਂ ਪਾਈਆ। ਅਨਹਦ ਸੁਣਿਆ ਨਾ ਸਾਚਾ ਗਾਨਾ, ਝੂਠੇ ਤਾਲ ਰਹੇ ਵਜਾਈਆ। ਘਰ ਮਿਲਿਆ ਨਾ ਹਰਿ ਭਗਵਾਨਾ, ਮੰਦਰ ਟੱਲ ਰਹੇ ਖੜਕਾਈਆ। ਜਿਸ ਦਾ ਦਿਤਾ ਪੀਣਾ ਖਾਣਾ, ਸੋ ਭੁੱਲਿਆ ਬੇਪਰਵਾਹੀਆ। ਕਲਜੁਗ ਤੇਰਾ ਅੰਤਮ ਮੇਟੇ ਝੂਠ ਨਿਸ਼ਾਨਾ, ਕੂੜੀ ਕਿਰਿਆ ਦਏ ਗਵਾਈਆ। ਸਤਿਜੁਗ ਸਤਿ ਕਰੇ ਪਰਧਾਨਾ, ਸਤਿ ਸਤਿਵਾਦੀ ਮਾਰਗ ਲਾਈਆ। ਏਕਾ ਸ਼ਬਦ ਚੜ੍ਹਾਏ ਬਬਾਣਾ, ਲੋਆਂ ਪੁਰੀਆਂ ਪਾਰ ਕਰਾਈਆ। ਏਕਾ ਰਾਗ ਏਕਾ ਗਾਣਾ, ਛੱਤੀ ਰਾਗ ਮੁਖ ਸ਼ਰਮਾਈਆ। ਏਕਾ ਕਲਮਾ ਕਲਾਮ ਇਲਾਹੀ ਕਰ ਪਰਧਾਨਾ, ਕਾਮਲ ਆਪਣਾ ਨਾਉਂ ਦਏ ਜਣਾਈਆ। ਸੋਹੰ ਸ਼ਬਦ ਲੱਖ ਚੁਰਾਸੀ ਦੇਵੇ ਦਾਨਾ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਮੇਲਾ ਹਰਿ ਗੋਬਿੰਦ, ਹਰਿ ਸੱਜਣ ਮੇਲ ਮਿਲਾਇਆ। ਗੁਰ ਸਤਿਗੁਰ ਮੇਟੇ ਸਗਲੀ ਚਿੰਦ, ਨਿਰਭੌ ਭੈ ਨਾ ਕੋਇ ਜਣਾਇਆ। ਗਹਿਰ ਗੰਭੀਰ ਗੁਣੀ ਗਹਿੰਦ, ਗੁਣਵੰਤਾ ਹੋਏ ਸਹਾਇਆ। ਅੰਮ੍ਰਿਤ ਜਾਮ ਪਿਆਏ ਸਾਗਰ ਸਿੰਧ, ਸਤਿ ਪਿਆਲਾ ਹੱਥ ਰਖਾਇਆ। ਗੁਰਮੁਖ ਬਣਾਏ ਆਪਣੀ ਬਿੰਦ, ਸੁਤ ਅਨਾਦੀ ਏਕਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਠਾਇਆ। ਹਰਿਜਨ ਉਠਾਏ ਆਪ ਪ੍ਰਭ, ਦੀਨਨ ਦੀਨਾਂ ਦਇਆ ਕਮਾ। ਉਲਟਾ ਕਰੇ ਕਵਲ ਨਭ, ਅੰਮ੍ਰਿ਼ਤ ਝਿਰਨਾ ਦਏ ਝਿਰਾ। ਪੰਚ ਵਿਕਾਰਾ ਦੇਵੇ ਦੱਬ, ਸ਼ਬਦ ਅਗੰਮੀ ਭਾਰ ਟਿਕਾ। ਲਹਿਣਾ ਦੇਣਾ ਮੁਕਾਏ ਝੱਬ, ਲੱਖ ਚੁਰਾਸੀ ਫੰਦ ਕਟਾ। ਅੰਦਰੇ ਅੰਦਰ ਮੁਕਾਏ ਪੰਧ, ਦਸਮ ਦਵਾਰੀ ਦਏ ਚੜ੍ਹਾ। ਸ਼ਬਦ ਅਨਾਦ ਸੁਣਾਏ ਸੁਹਾਗੀ ਛੰਦ, ਪੰਚਮ ਸਖ਼ੀਆਂ ਨਾਲ ਰਲਾ। ਆਤਮ ਜਣਾਏ ਪਰਮਾਨੰਦ, ਪਰਮਾਤਮ ਮੇਲਾ ਸਹਿਜ ਸੁਭਾ। ਨਿਰਗੁਣ ਜੋਤ ਚੜ੍ਹਾਏ ਚੰਦ, ਨਿਰਗੁਣ ਜੋਤ ਕਰ ਰੁਸ਼ਨਾ। ਹੱਥ ਫੜਾਏ ਨਾਮ ਚੰਡ ਪਰਚੰਡ, ਸਾਚਾ ਖੰਡਾ ਇਕ ਚਮਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖਾਂ ਅੰਦਰ ਆਪਣਾ ਨੂਰ ਆਪ ਦਰਸਾ। ਗੁਰਸਿਖਾਂ ਅੰਦਰ ਆਪੇ ਵੜ, ਗੁਰ ਪੂਰਾ ਦਇਆ ਕਮਾਈਆ। ਡੂੰਘੀ ਭਵਰੀ ਪਾਰ ਕਰ, ਸੁਖਮਨ ਤੇਰਾ ਪੰਧ ਮੁਕਾਈਆ। …………….. ਪੰਚ ਵਿਕਾਰਾ ਜਾਏ ਝੜ, ਜਿਸ ਦਵਾਰੇ ਸਤਿਗੁਰ ਜਾਈਆ। ਅੰਮ੍ਰਿਤ ਪਿਆਲਾ ਪਿਆਏ ਭਰ, ਨਿਝਰ ਆਪਣੀ ਦਇਆ ਕਮਾਈਆ। ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਰੂਪ ਵਟਾਈਆ। ਆਤਮ ਸੇਜਾ ਬਹੇ ਚੜ੍ਹ, ਸਚ ਸਿੰਘਾਸਣ ਦਏ ਵਡਿਆਈਆ। ਨਾ ਕੋਈ ਸੀਸ ਨਾ ਕੋਈ ਧੜ, ਸਤਿਗੁਰ ਪੂਰਾ ਸੋ ਅਖਵਾਈਆ। ਆਪਣੀ ਵਿਦਿਆ ਗਿਆ ਪੜ੍ਹ, ਲੱਖ ਚੁਰਾਸੀ ਕਰੇ ਪੜ੍ਹਾਈਆ। ਅਗਨੀ ਹਵਨ ਨਾ ਜਾਏ ਸੜ, ਨਾ ਮਰੇ ਨਾ ਜਾਈਆ। ਨਾ ਉਹ ਪੁਰਖ ਨਾ ਉਹ ਨਾਰ, ਨਰ ਨਰਾਇਣ ਆਪਣਾ ਨਾਉਂ ਧਰਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਵਰਨ ਬਰਨ ਨਾ ਕੋਇ ਰਖਾਈਆ। ਜੋ ਜਨ ਕਰੇ ਸਚ ਪਿਆਰ, ਤਿਸ ਦਰ ਆਵੇ ਦੇਵੇ ਦਰਸ ਬੇਪਰਵਾਹੀਆ। ਗੁਰਸਿਖ ਤੇਰੀ ਮਹਿਮਾ ਅਪਰ ਅਪਾਰ, ਕਾਗਦ ਕ਼ਲਮ ਨਾ ਲਿਖੇ ਸ਼ਾਹੀਆ। ਤੇਰਾ ਦਰਸ ਮੰਗੇ ਬ੍ਰਹਮਾ ਵਿਸ਼ਨ ਸ਼ਿਵ ਬਣ ਭਿਖਾਰ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਜਿਸ ਸਤਿਗੁਰ ਪੂਰਾ ਮਿਲਿਆ ਵਿਚ ਸੰਸਾਰ, ਲਹਿਣਾ ਦੇਣਾ ਗਿਆ ਮੁਕਾਈਆ। ਅੰਤਮ ਵੇਖੇ ਆਪਣਾ ਘਰ ਬਾਰ, ਥਿਰ ਘਰ ਸਾਚੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਲਏ ਫੜ, ਗੁਰ ਅਵਤਾਰਾਂ ਕੋਲੋਂ ਮੰਗੇ ਇਕ ਗਵਾਹੀਆ। ਗੁਰ ਅਵਤਾਰ ਬਣੋ ਗਵਾਹ, ਹਰਿ ਸਾਚਾ ਸਚ ਜਣਾਇੰਦਾ। ਚਾਰ ਵਰਨ ਪਏ ਔਝੜ ਰਾਹ, ਸਾਚਾ ਰਾਹ ਦਿਸ ਕਿਸੇ ਨਾ ਆਇੰਦਾ। ਏਕਾ ਨੂਰ ਨੂਰ ਖ਼ੁਦਾ, ਏਕਾ ਰੂਪ ਰਾਮ ਰਿਹਾ ਅਖਵਾ, ਏਕਾ ਗੋਬਿੰਦ ਪਿਤਾ ਪੁਰਖ ਅਕਾਲ ਮਨਾਇੰਦਾ। ਨੌਂ ਖੰਡ ਪ੍ਰਿਥਮੀ ਜੀਵ ਜੰਤ ਕਿਉਂ ਵੰਡੀ ਬੈਠੇ ਪਾ, ਵੰਡ ਵੰਡ ਹਿੱਸਾ ਆਪਣੇ ਹੱਥ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚੇ ਅਸਵ ਆਪੇ ਚੜ੍ਹ, ਨਵ ਨੌਂ ਫੇਰਾ ਆਪੇ ਪਾਇੰਦਾ। ਨਵ ਨੌਂ ਸ਼ਾਹ ਸਵਾਰਾ, ਸ਼ਾਹ ਸੁਲਤਾਨਾ ਫੇਰਾ ਪਾਈਆ। ਨੀਲਾ ਨੀਲੀ ਧਾਰੋਂ ਆਇਆ ਪਾਰਾ, ਔਂਦਾ ਜਾਂਦਾ ਦਿਸ ਨਾ ਆਈਆ। ਸ਼ਬਦ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਰਿਹਾ ਚਮਕਾਈਆ। ਦੋ ਜਹਾਨਾਂ ਪਾਵੇ ਵੰਡਾਂ ਵੰਡਣਹਾਰਾ, ਤ੍ਰਿਲੋਕੀ ਆਪਣੇ ਚਰਨਾਂ ਹੇਠ ਦਬਾਈਆ। ਚੌਦਾਂ ਲੋਕਾਂ ਦਏ ਹੁਲਾਰਾ, ਚੌਦਾਂ ਤਬਕਾਂ ਮਾਰੇ ਮਾਰਾ, ਲੇਖਾ ਚੁੱਕੇ ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਬੈਠਾ ਰਹੇ ਇਕ ਇਕਾਂਤਾ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਸ਼ਾਹੋ ਸ਼ਾਬਾਸਾ ਰਾਜ ਰਾਜਾਨਾ ਸ਼ਾਹ ਸੁਲਤਾਨਾ ਏਕਾ ਏਕ ਆਪਣਾ ਹੁਕਮ ਸੁਣਾਈਆ। ਏਕਾ ਹੁਕਮ ਧੁਰ ਫ਼ਰਮਾਨ, ਧੁਰ ਦਰਬਾਰੀ ਆਪ ਜਣਾਇੰਦਾ। ਤਖ਼ਤ ਨਿਵਾਸੀ ਸਾਚੇ ਤਖ਼ਤ ਬੈਠ ਭਗਵਾਨ, ਅਦਲ ਅਦਾਲਤ ਆਪ ਕਮਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਬਣਿਆ ਰਿਹਾ ਨਿਗਹਬਾਨ, ਗੁਰ ਅਵਤਾਰ ਸੇਵਾ ਲਾਇੰਦਾ। ਕਲਜੁਗ ਅੰਤਮ ਕਰੇ ਪਹਿਚਾਨ, ਮਿਹਬਾਨ ਬੀਦੋ ਆਪਣਾ ਖੇਲ ਖਿਲਾਇੰਦਾ। ਰੂਪ ਰੰਗ ਨਾ ਕੋਇ ਨਿਸ਼ਾਨ, ਜੋਤੀ ਜਾਤਾ ਹੋ ਪਰਧਾਨ, ਪਰਮ ਪੁਰਖ ਆਪਣਾ ਹੁਕਮ ਆਪ ਅਲਾਇੰਦਾ। ਕਾਲ ਰਹਿਤ ਨੌਜਵਾਨ, ਸਾਹਿਬ ਸੱਚਾ ਜਾਣੀ ਜਾਣ, ਬੇਪਹਿਚਾਨ ਬੈਵਾ ਰੂਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰੋਂ ਕੁੰਟ ਵੇਖ ਵਖਾਇੰਦਾ। ਚਾਰੋਂ ਕੁੰਟ ਸ਼ਬਦੀ ਫੇਰਾ, ਹਰਿ ਸਤਿਗੁਰ ਆਪ ਭਵਾਈਆ। ਚਾਰੋਂ ਕੁੰਟ ਅਗੰਮੀ ਘੇਰਾ, ਨਿਰਗੁਣ ਰਿਹਾ ਰਖਾਈਆ। ਚਾਰੋਂ ਕੁੰਟ ਵੇਖੇ ਝੇੜਾ, ਭਰਮੇ ਭੁੱਲੀ ਲੋਕਾਈਆ। ਚਾਰੋਂ ਕੁੰਟ ਉਜੜੇ ਖੇੜਾ, ਹਰਿ ਸਾਚਾ ਦਏ ਉਖੜਾਈਆ। ਚਾਰੋਂ ਕੁੰਟ ਖੁਲ੍ਹਾ ਵੇਹੜਾ, ਧਰਤ ਮਾਤ ਖ਼ੁਸ਼ੀ ਮਨਾਈਆ। ਚਾਰੋਂ ਕੁੰਟ ਕੋਇ ਨਾ ਦਿਸੇ ਸੰਝ ਸਵੇਰਾ, ਅੰਧ ਅੰਧੇਰਾ ਏਕਾ ਛਾਈਆ। ਚਾਰੋਂ ਕੁੰਟ ਏਕਾ ਗੇੜਾ, ਚੌਥੇ ਜੁਗ ਆਪ ਦਵਾਈਆ। ਵਕ਼ਤ ਲੰਘਾਇਆ ਕਰ ਕਰ ਹੇਰਾ ਫੇਰਾ, ਸੰਮਤ ਸੰਮਤੀ ਵੇਖ ਵਖਾਈਆ। ਸਿੰਘ ਸ਼ੇਰ ਹਰਿ ਬੈਠਾ ਰਿਹਾ ਕਰ ਕੇ ਜੇਰਾ, ਆਪ ਆਪਣਾ ਮੁਖ ਛੁਪਾਈਆ। ਅੰਤਮ ਕਰੇ ਹੱਕ ਨਬੇੜਾ, ਖ਼ਾਲਕ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਲਹਿਣਾ ਦੇਣਾ ਦੇਣਾ ਲਹਿਣਾ ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪਾਈਆ। ਲਹਿਣਾ ਦੇਣਾ ਝੋਲੀ ਪੌਣਾ, ਵੇਲਾ ਅੰਤਮ ਆਇਆ। ਨੇਤਰ ਨੈਣਾਂ ਸਰਬ ਵਖੌਣਾ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਜਿਸ ਨਾ ਮੰਨਿਆ ਗੁਰ ਕਾ ਕਹਿਣਾ, ਤਿਸ ਦੇਵੇ ਫੜ ਸਜ਼ਾਇਆ। ਲਾੜੀ ਮੌਤ ਖਾਏ ਡੈਣਾ, ਚਾਰੋਂ ਕੁੰਟ ਰਿਹਾ ਕੁਰਲਾਇਆ। ਗੁਰਮੁਖ ਵਿਰਲੇ ਸਤਿਗੁਰ ਦਵਾਰੇ ਏਕਾ ਬਹਿਣਾ, ਜਿਸ ਹਰਿ ਜਸ ਰਸਨਾ ਗਾਇਆ। ਹਰਿਜਨ ਦਰਸਨ ਪੇਖੇ ਨੈਣਾ, ਨੈਨਣ ਨੈਨ ਨੈਨ ਮਿਲਾਇਆ। ਸੰਤ ਸਾਜਨ ਮਨ ਪਾਏ ਗਹਿਣਾ, ਤਨ ਚੋਲਾ ਨਾਮ ਹੰਢਾਇਆ। ਭਗਤ ਭਗਵੰਤ ਭਾਣਾ ਸਹਿਣਾ, ਕਲਜੁਗ ਵੇਲਾ ਅੰਤਮ ਆਇਆ। ਸ਼ਾਹ ਸੁਲਤਾਨ ਕੋਇ ਨਾ ਰਹਿਣਾ, ਖ਼ਾਕੀ ਖ਼ਾਕ ਖ਼ਾਕ ਮਿਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਲੇਖੇ ਪਾਇਆ। ਲੇਖਾ ਲੇਖੇ ਪਾਏ ਭਗਵਾਨ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਈਆ। ਕਲਜੁਗ ਤੇਰਾ ਮੇਟੇ ਝੂਠ ਨਿਸ਼ਾਨ, ਦੀਨ ਦੁਨੀ ਵੇਖੇ ਸਰਬ ਲੋਕਾਈਆ। ਤੇਰਾ ਝੂਠ ਹੋਇਆ ਪਰਧਾਨ, ਤੇਰਾ ਜੂਠ ਰਿਹਾ ਹਲਕਾਈਆ। ਚਾਰ ਵਰਨ ਤੇਰੀ ਮੰਨੀ ਬੈਠੇ ਆਣ, ਹਰਿ ਭੁੱਲਿਆ ਬੇਪਰਵਾਹੀਆ। ਨਾਰ ਵਿਭਚਾਰ ਹੋਈ ਰਕਾਨ, ਕੰਤ ਸੁਹਾਗ ਨਾ ਕੋਇ ਹੰਢਾਈਆ। ਮਦਿਰਾ ਮਾਸ ਪੀਣ ਖਾਣ, ਅੰਮ੍ਰਿਤ ਰਸ ਨਾ ਕੋਇ ਚੁਆਈਆ। ਰਸਨਾ ਜੇਹਵਾ ਸਾਰੇ ਗਾਣ, ਹਿਰਦੇ ਰਾਮ ਨਾ ਕੋਇ ਵਸਾਈਆ। ਬਾਹਰੋਂ ਕਰਦੇ ਤੇਰਾ ਧਿਆਨ, ਅੰਦਰੋਂ ਰਸਾਈ ਕੋਇ ਨਜ਼ਰ ਨਾ ਆਈਆ। ਜੀਵਾਂ ਜੰਤਾਂ ਦੇਣ ਗਿਆਨ, ਆਪਣੀ ਮਤ ਸਰਬ ਭੁਲਾਈਆ। ਪੜ੍ਹ ਪੜ੍ਹ ਰਸਨਾ ਕਰਨ ਵਖਿਆਣ, ਤੇਰੀ ਵਿਆਖਿਆ ਤੇਰੇ ਵਿਚੋਂ ਨਜ਼ਰ ਕਿਸੇ ਨਾ ਆਈਆ। ਬਣ ਬਣ ਸੰਤ ਕਰਨ ਕਲਿਆਣ, ਆਪਣਾ ਫੰਦ ਨਾ ਕੋਇ ਕਟਾਈਆ। ਘਰ ਘਰ ਵਖੌਦੇ ਫਿਰਨ ਸ਼ਬਦ ਬਬਾਣ, ਹਰਿ ਕਾ ਸ਼ਬਦ ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਸਭ ਦੀ ਕਰੇ ਇਕ ਪਛਾਣ, ਨਿਹਕਲੰਕਾ ਜਾਮਾ ਪਾਈਆ। ਤੀਰ ਅਗੰਮੀ ਮਾਰੇ ਬਾਣ, ਝੂਠਾ ਡੇਰਾ ਦੇਵੇ ਢਾਹੀਆ। ਦੋ ਸੌ ਛਪੰਜਾ ਦਿਨ ਇਕ ਦੂਜੇ ਦੀ ਮੰਨਣੀ ਆਣ, ਵੇਲਾ ਗਿਆ ਹੱਥ ਨਾ ਆਈਆ। ਫਿਰ ਪਾਰਬ੍ਰਹਮ ਪੁਰਖ ਅਬਿਨਾਸ਼ਾ ਆਪਣੇ ਹੱਥ ਲਏ ਕਮਾਨ, ਲੱਖ ਚੁਰਾਸੀ ਤੇਰਾ ਦਿਸੇ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਚਲਾਈਆ। ਨਿਰਗੁਣ ਧਾਰ ਸ਼ਬਦ ਅਪਾਰਾ, ਸਰਗੁਣ ਗੁਰ ਗੁਰ ਰੂਪ ਜਣਾਇੰਦਾ। ਗੁਰ ਗੁਰ ਮੇਲ ਹਰਿ ਕਰਤਾਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਗੁਰ ਗੁਰ ਨਾਮ ਨਾਮ ਵਣਜਾਰਾ, ਸਾਚੇ ਹੱਟ ਆਪ ਵਿਕਾਇੰਦਾ। ਗੁਰ ਗੁਰ ਗੁਰਮੁਖ ਦਏ ਆਧਾਰਾ, ਦਰ ਦਰ ਸਾਚੀ ਸੇਵ ਕਮਾਇੰਦਾ। ਗੁਰ ਗੁਰਸਿਖਾਂ ਕਰੇ ਪਿਆਰਾ, ਗੁਰਸਿਖ ਗੋਦੀ ਆਪ ਉਠਾਇੰਦਾ। ਕਲਜੁਗ ਆਈ ਅੰਤਮ ਵਾਰਾ, ਕਾਲ ਡੌਰੂ ਆਪਣਾ ਹੱਥ ਉਠਾਇੰਦਾ। ਚਾਰੋਂ ਕੁੰਟ ਵੱਜੇ ਨਗਾਰਾ, ਨਿਗਹਬਾਨ ਆਪ ਸੁਣਾਇੰਦਾ। ਹਰਿਜਨ ਹੋਏ ਖ਼ਬਰਦਾਰਾ, ਲੱਖ ਚੁਰਾਸੀ ਤ੍ਰੈਗੁਣ ਮਾਇਆ ਆਲਸ ਨਿੰਦਰਾ ਪਰਦਾ ਇਕ ਵਖਾਇੰਦਾ। ਕ਼ਾਦਰ ਕ਼ੁਦਰਤ ਵੇਖੇ ਵੇਖਣਹਾਰਾ, ਖ਼ਾਲਕ ਖ਼ਲਕ ਭੇਵ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰੀ ਹਰਿ ਆਪਣਾ ਰੂਪ ਧਰਾਇੰਦਾ। ਹਰੀ ਹਰਿ ਹਰਿ ਨਿਰੰਕਾਰਾ, ਹਰੀ ਓਮ ਸਤਿ ਤੱਤ ਜਣਾਈਆ। ਯਨਮ ਸੁੰਦਰੀ ਬਾਲਾ, ਸੋਇਮ ਰੂਪ ਬੇਪਰਵਾਹੀਆ। ਨਾਮ ਅਗੰਮੀ ਏਕਾ ਮਾਲਾ, ਮਨ ਮਨ ਹੀ ਆਪ ਬਣਾਈਆ। ਕਰੇ ਖੇਲ ਪੁਰਖ ਅਕਾਲਾ, ਅਕਾਲ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਮਾਰਗ ਦੱਸੇ ਇਕ ਸੁਖਾਲਾ, ਚਾਰ ਵਰਨਾਂ ਦਏ ਸਮਝਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਘਰ ਘਰ ਵਿਚ ਸੋਭਾ ਪਾਈਆ। ਅੱਠੇ ਪਹਿਰ ਰਹੇ ਉਜਾਲਾ, ਅੰਧ ਅੰਧੇਰ ਨਾ ਕੋਇ ਵਖਾਈਆ। ਸ਼ਬਦ ਨਾਦ ਵੱਜੇ ਧੁਨਕਾਨਾ, ਧੁਨੀ ਨਾਦ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਆਪਣੀ ਬੂਝ ਦਏ ਬੁਝਾਈਆ। ਜਿਸ ਬੁਝਾਏ ਸੋ ਬੁਝਿਆ, ਕਲਜੁਗ ਤੇਰਾ ਅੰਧੇਰਾ ਅੰਧ। ਗੁਰਸਿਖ ਲੇਖਾ ਚੁੱਕੇ ਏਕਾ ਦੂਜਿਆ, ਤੀਜੇ ਲੋਇਣ ਮੁੱਕੇ ਪੰਧ। ਚੌਥਾ ਘਰ ਏਕਾ ਸੁਝਿਆ, ਪੰਚਮ ਗਾਏ ਸੁਹਾਗੀ ਛੰਦ। ਸਤਿਗੁਰ ਚਰਨ ਜੋ ਜਨ ਲੁਝਿਆ, ਇਕ ਵਖਾਏ ਪਰਮਾਨੰਦ। ਨਾਭ ਕਵਲ ਕਰੇ ਮੂਧਿਆ, ਦੀਨ ਦਿਆਲ ਸਾਹਿਬ ਬਖ਼ਸ਼ੰਦ। ਗੁਰਮੁਖ ਵਿਰਲਾ ਮਾਤ ਉਠਿਆ, ਜਿਸ ਤ੍ਰੈਗੁਣ ਤੋੜਿਆ ਫੰਦ। ਸਤਿਗੁਰ ਪਿਆਏ ਅੰਮ੍ਰਿਤ ਜਾਮ ਘੁੱਟਿਆ, ਦਿਵਸ ਰੈਣ ਅਨੰਦ। ਮਾਣਸ ਜਨਮ ਨਾ ਜਾਏ ਲੁੱਟਿਆ, ਕਾਮ ਕਰੋਧ ਲੋਭ ਮੋਹ ਹੰਕਾਰ ਪੰਜੇ ਚੋਰ ਕਰੇ ਖੰਡ। ਗੁਰਸਿਖ ਆਪ ਮਨਾਇਆ ਰੁੱਸਿਆ, ਸ਼ਬਦ ਸੁਣਾਇਆ ਸੁਹਾਗੀ ਛੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਚੜ੍ਹਾਏ ਸਾਚਾ ਚੰਦ। ਹਰਿਜਨ ਚੰਦ ਕਰੇ ਪਰਕਾਸ਼, ਸਤਿਗੁਰ ਸਾਚੇ ਵੱਜੇ ਵਧਾਈਆ। ਲੱਖ ਚੁਰਾਸੀ ਜਾਏ ਵਿਨਾਸ, ਗੁਰਮੁਖ ਸਾਚੇ ਕਰੇ ਰੁਸ਼ਨਾਈਆ। ਦੇਵੇ ਵਡਿਆਈ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਪਾਰ ਕਰਾਈਆ। ਸਤਿਗੁਰ ਪੂਰਾ ਵਸੇ ਸਦਾ ਪਾਸ, ਏਥੇ ਓਥੇ ਹੋਏ ਸਹਾਈਆ। ਗੁਰਸਿਖ ਹੋਏ ਨਾ ਕਦੇ ਨਰਾਸ, ਆਸਾ ਪੂਰਨ ਆਪ ਕਰਾਈਆ। ਵੇਲੇ ਅੰਤ ਕਰੇ ਬੰਦ ਖ਼ਲਾਸ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਨਾ ਪੁਛੇ ਵਾਤ, ਲਾੜੀ ਮੌਤ ਨਾ ਲਏ ਪਰਨਾਈਆ। ਵੇਲੇ ਅੰਤਮ ਪੁਛੇ ਆਪ, ਪਾਰਬ੍ਰਹਮ ਬੇਪਰਵਾਹੀਆ। ਜਨ ਭਗਤਾਂ ਬਣੇ ਮਾਈ ਬਾਪ, ਪਿਤਾ ਪੂਤ ਸੇਵ ਕਮਾਈਆ। ਜਗਤ ਜਲੰਦਾ ਲਏ ਰਾਖ, ਸਿਰ ਆਪਣਾ ਹੱਥ ਟਿਕਾਈਆ। ਦਰਸ ਦਿਖਾਏ ਸਾਖਿਆਤ, ਸਵੱਛ ਸਰੂਪ ਰੂਪ ਵਟਾਈਆ। ਹਰਿਜਨ ਬਣਾਏ ਪਾਰਜਾਤ, ਆਪ ਆਪਣਾ ਮੇਲ ਮਿਲਾਈਆ। ਚਰਨ ਕਵਲ ਬੰਧਾਏ ਨਾਤ, ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਨਾ ਕੋਈ ਦਿਵਸ ਨਾ ਕੋਈ ਰਾਤ, ਗੁਰਸਿਖ ਏਕਾ ਰੰਗ ਸਮਾਈਆ। ਸਤਿਗੁਰ ਪੂਰਾ ਜਨਮ ਜਨਮ ਦਾ ਪੂਰਾ ਕਰੇ ਘਾਟ, ਜੋ ਜਨ ਆਏ ਸਰਨਾਈਆ। ਮਸਤਕ ਜੋਤ ਜਗਾਏ ਲਲਾਟ, ਲਾਟਾਂ ਵਾਲੀ ਨਾ ਕੋਇ ਮਨਾਈਆ। ਗੁਰਸਿਖ ਤੇਰਾ ਲਹਿਣਾ ਦੇਣਾ ਚੁੱਕੇ ਤੀਰਥ ਤਾਟ, ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇਰੇ ਚਰਨਾਂ ਹੇਠ ਵਗਾਈਆ। ਤੇਰਾ ਲੇਖਾ ਚੁਕਿਆ ਪੂਜਾ ਪਾਠ, ਏਕਾ ਪੁਰਖ ਅਕਾਲ ਮਨਾਈਆ। ਤੂੰ ਵਿਕਿਆ ਸਾਚੇ ਹਾਟ, ਤੇਰੀ ਕਰਤਾ ਕੀਮਤ ਪਾਈਆ। ਤੂੰ ਉਤਰੇਂ ਆਪਣੇ ਘਾਟ, ਦੂਜਾ ਪੱਤਣ ਕੋਇ ਰਹਿਣ ਨਾ ਪਾਈਆ। ਤੇਰੀ ਨੇੜੇ ਆਈ ਵਾਟ, ਕਲਜੁਗ ਬੈਠਾ ਪੰਧ ਮੁਕਾਈਆ। ਲੱਖ ਚੁਰਾਸੀ ਚੋਲਾ ਜਾਣਾ ਪਾਟ, ਜੋ ਘੜਿਆ ਭੰਨ ਵਖਾਈਆ । ਕਿਸੇ ਕੋਲ ਨਾ ਦਿਸੇ ਨਾਮ ਦਾਤ, ਖ਼ਾਲੀ ਝੋਲੀ ਰਹੇ ਵਖਾਈਆ। ਮਨ ਮਤ ਰੋਵੇ ਨਾਰ ਕਮਜ਼ਾਤ, ਗੋਬਿੰਦ ਸੂਰਾ ਰਿਹਾ ਡਰਾਈਆ। ਭਰਮੇ ਭੁੱਲੇ ਜ਼ਾਤ ਪਾਤ, ਨਾਨਕ ਤੇਰੀ ਰੀਤੀ ਨਜ਼ਰ ਨਾ ਆਈਆ। ਕਲਜੁਗ ਜੀਵ ਪੈਣੇ ਡੂੰਘੇ ਖਾਤ, ਖਾਤਾ ਧਰਮ ਰਾਏ ਪੁਟਾਈਆ। ਵੀਹ ਸੌ ਉਨੀ ਬਿਕ੍ਰਮੀ ਪਹਿਲੀ ਚੇਤਰ ਵੇਖਣਾ ਮਾਰ ਝਾਤ, ਚਾਰੋਂ ਕੁੰਟ ਪਏ ਦੁਹਾਈਆ। ਗੁਰਮੁਖ ਵਿਰਲਾ ਰੱਖੇ ਆਪਣੀ ਜ਼ਾਤ, ਜਿਸ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰ ਪੀਰ ਅਵਤਾਰਾਂ ਕੋਲੋਂ ਮੰਗੇ ਅੰਤ ਗਵਾਹੀਆ। ਬਣ ਗਵਾਹ ਹੋਣਾ ਜ਼ਾਮਨ, ਹਰਿ ਸਾਚਾ ਸਚ ਜਣਾਇੰਦਾ। ਗੁਰ ਅਵਤਾਰ ਪਕੜੋ ਦਾਮਨ, ਜੋ ਤੇਰਾ ਮਾਤ ਅਖਵਾਇੰਦਾ। ਰੈਣ ਅੰਧੇਰੀ ਹੋਈ ਸ਼ਾਮਨ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਸਾਧ ਸੰਤਾਂ ਵਰਿਆ ਕਾਮਨੀ ਕਾਮਨ, ਕਾਮ ਕਰੋਧ ਸਰਬ ਹਲਕਾਇੰਦਾ। ਵਸਿਆ ਖੇੜਾ ਨਾ ਕੋਇ ਗਰਾਮਨ, ਕਾਇਆ ਬੰਕ ਨਾ ਕੋਇ ਵਡਿਆਇੰਦਾ। ਪਕੜੇ ਬਾਂਹ ਨਾ ਕੋਇ ਬ੍ਰਾਹਮਣ, ਛੱਤ੍ਰੀ ਬਲ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਬਣ ਕੇ ਜ਼ਾਮਨ ਫੜਾਓ ਪੱਲਾ, ਹਰਿ ਸਾਚਾ ਸਚ ਜਣਾਈਆ। ਪੁਰਖ ਅਕਾਲ ਏਕਾ ਵਾਰ ਕਰਾਏ ਹੱਲਾ, ਹੱਲਾ ਸ਼ਬਦੀ ਨਾਮ ਹਿਲਾਈਆ। ਨਾਮ ਕਟਾਰਾ ਫੜੇ ਭੱਲਾ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਕਰਨ ਦੇਵੇ ਨਾ ਵਲ ਛਲਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਚੜ੍ਹ ਕੇ ਬੈਠਾ ਨੇਹਚਲ ਧਾਮ ਅਟੱਲਾ, ਸਚ ਸਿੰਘਾਸਣ ਆਸਣ ਲਾਈਆ। ਆਦਿ ਖੇਲ ਕਰਾਇਆ ਇਕ ਇਕੱਲਾ, ਅੰਤ ਆਪੇ ਵੇਖਣ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਮੰਗੇ ਸਚ ਸਫ਼ਾਈਆ। ਸਚ ਸਫ਼ਾਈ ਦੇਣੀ ਗੁਰ ਅਵਤਾਰ, ਹਰਿ ਸਾਚਾ ਸਚ ਜਣਾਇੰਦਾ। ਆਪਣੇ ਫੜ ਫੜ ਕੱਢਣੇ ਬਾਹਰ, ਏਕਾ ਵਾਰ ਹੁਕਮ ਫ਼ਰਮਾਇੰਦਾ। ਚਾਰ ਜੁਗ ਜੋ ਕਰਿਆ ਵਿਹਾਰ, ਜੁਗ ਕਰਤਾ ਵੇਖ ਵਖਾਇੰਦਾ। ਜਨਮ ਜਨਮ ਦਾ ਕ਼ਰਜ਼ਾ ਦਏ ਉਤਾਰ, ਪੂਰਬ ਜਨਮਾਂ ਵੇਖ ਵਖਾਇੰਦਾ। ਹਰਜ ਕਰੇ ਨਾ ਸੱਚੀ ਸਰਕਾਰ, ਹੱਕ ਹਕ਼ੀਕ਼ਤ ਆਪ ਸਾਲਾਹਿੰਦਾ। ਸਚ ਰਫ਼ਾਕਤ ਵੇਖੇ ਸਾਂਝਾ ਯਾਰ, ਆਪ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸੰਦੇਸਾ ਨਰ ਨਰੇਸ਼ਾ, ਨਿਰਗੁਣ ਨਿਰਾਕਾਰ ਆਪਣਾ ਆਪ ਸੁਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਅੰਤ ਹੋਏ ਆਪ ਪਰਧਾਨ, ਦੋ ਜਹਾਨ ਪਰਧਾਨਗੀ ਆਪਣੇ ਹੱਥ ਰਖਾਇੰਦਾ।
