ਪਹਿਲੀ ਸਾਵਣ ੨੦੧੮ ਬਿਕ੍ਰਮੀ ਦਰਬਾਰ ਵਿਚ ਦਇਆ ਹੋਈ ਜੇਠੂਵਾਲ
ਸਤਿ ਪੁਰਖ ਨਿਰੰਜਣ ਨੌਜਵਾਨ, ਆਦਿ ਅੰਤ ਸੋਭਾ ਪਾਇੰਦਾ। ਸਤਿ ਸਰੂਪੀ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਨਾਦ ਅਨਾਦੀ ਧੁਰ ਫ਼ਰਮਾਨ, ਬੋਧ ਅਗਾਧੀ ਆਪ ਅਲਾਇੰਦਾ। ਖੇਲਣਹਾਰਾ ਖੇਲੇ ਖੇਲ ਮਹਾਨ, ਭੇਵ ਅਭੇਦ ਆਪ ਰਖਾਇੰਦਾ। ਜੋਤੀ ਜੋਤ ਨੂਰ ਦੋ ਜਹਾਨ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਹਰਿ ਨਿਰੰਕਾਰਾ, ਆਦਿ ਜੁਗਾਦਿ ਕਰਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਲੇਖਾ ਜਾਣੇ ਧੁਰ ਦਰਬਾਰਾ, ਸਚਖੰਡ ਵੱਜੇ ਵਧਾਈਆ। ਥਿਰ ਘਰ ਖੋਲ੍ਹੇ ਇਕ ਕਿਵਾੜਾ, ਅਗੰਮ ਅਗੰਮੜਾ ਅਲਖ ਅਲਖਨਾ ਆਪਣਾ ਆਸਣ ਲਾਈਆ। ਏਕਾ ਹੁਕਮ ਇਕ ਵਰਤਾਰਾ, ਹੁਕਮੀ ਹੁਕਮ ਇਕ ਫਿਰਾਈਆ। ਏਕਾ ਨਾਦ ਏਕਾ ਸ਼ਬਦ ਧੁੰਨਕਾਰਾ, ਇਕ ਜੈਕਾਰਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਨਰ ਨਰੇਸ਼, ਏਕਾ ਏਕ ਆਪ ਪਰਗਟਾਈਆ। ਸਚ ਸੰਦੇਸਾ ਸ੍ਰੀ ਭਗਵਾਨ, ਦਰ ਘਰ ਸਾਚੇ ਆਪ ਸੁਣਾਇੰਦਾ। ਤਖ਼ਤ ਨਿਵਾਸੀ ਹੋ ਮਿਹਰਵਾਨ, ਆਪ ਆਪਣੀ ਦਇਆ ਕਮਾਇੰਦਾ। ਏਕਾ ਦਾਤਾ ਦੋ ਜਹਾਨ, ਦੋਏ ਦੋਏ ਆਪਣਾ ਰੂਪ ਧਰਾਇੰਦਾ। ਜੁਗਾ ਜੁਗੰਤਰ ਖੇਲ ਮਹਾਨ, ਜੁਗ ਕਰਤਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਸਾਚੀ ਕਾਰ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਸਾਚੀ ਕਾਰਾ, ਕਰਨੀ ਕਰਤਾ ਆਪ ਕਮਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਆਪਣਾ ਬਲ ਆਪ ਧਰਾਈਆ। ਏਕੰਕਾਰ ਕਰ ਪਸਾਰਾ, ਆਪਣੀ ਮਹਿਮਾ ਆਪ ਜਣਾਈਆ। ਆਦਿ ਨਿਰੰਜਣ ਜੋਤੀ ਧਾਰਾ, ਨੂਰੋ ਨੂਰ ਡਗਮਗਾਈਆ। ਅਬਿਨਾਸ਼ੀ ਕਰਤਾ ਵਸੇ ਧਾਮ ਨਿਆਰਾ, ਨਿਹਚਲ ਧਾਮ ਵਡ ਵਡਿਆਈਆ। ਸ੍ਰੀ ਭਗਵਾਨ ਸਾਂਝਾ ਯਾਰਾ, ਸਾਖਿਆਤ ਖੇਲ ਖਿਲਾਈਆ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਆਪਣਾ ਘਾੜਨ ਆਪ ਘੜਾਈਆ। ਆਪਣੀ ਇਛਿਆ ਕਰ ਵਿਚਾਰਾ, ਸਾਚੀ ਭਿਛਿਆ ਲਏ ਉਪਾਈਆ। ਬਾਢੀ ਬਣ ਹਰਿ ਤਰਖਾਣਾ, ਸਾਚੀ ਸੇਵਾ ਸੇਵ ਕਮਾਈਆ। ਸਚਖੰਡ ਨਿਵਾਸੀ ਸਚਖੰਡ ਬਣਾਏ ਸਚ ਦਵਾਰਾ, ਛੱਪਰ ਛੰਨ ਨਾ ਕੋਇ ਛੁਹਾਈਆ। ਏਕਾ ਜੋਤ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ । ਏਕਾ ਤਖ਼ਤ ਕਰ ਪਿਆਰਾ, ਤਖ਼ਤ ਨਿਵਾਸੀ ਆਪ ਸੁਹਾਈਆ। ਇਕ ਸਿੰਘਾਸਣ ਦਏ ਸਹਾਰਾ, ਪੁਰਖ ਅਬਿਨਾਸ਼ਨ ਆਸਣ ਲਾਈਆ। ਏਕਾ ਤਾਜ ਸੀਸ ਦਸਤਾਰਾ, ਤਾਜਨ ਤਾਜ ਵਡ ਵਡਿਆਈਆ। ਏਕਾ ਰਾਗ ਧੁੰਨ ਜੈਕਾਰਾ, ਅਗੰਮ ਅਗੰਮੜਾ ਆਪ ਸੁਣਾਈਆ। ਆਪਣਾ ਕਰ ਸਤਿ ਪਸਾਰਾ, ਨਿਰਗੁਣ ਨਿਰਵੈਰ ਵੇਖ ਵਖਾਈਆ। ਅਕਾਲ ਮੂਰਤ ਕਰ ਪਸਾਰਾ, ਅਜੂਨੀ ਰਹਿਤ ਵੇਸ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉੁਠਾਈਆ। ਆਪਣਾ ਪਰਦਾ ਆਪ ਉਠਾਏ, ਸੋ ਪੁਰਖ ਨਿਰੰਜਣ ਹਰਿ ਨਿਰੰਕਾਰਾ। ਸਚਖੰਡ ਨਿਵਾਸੀ ਦਰ ਘਰ ਸਾਚੇ ਸੋਭਾ ਪਾਏ, ਸ਼ਾਹੋ ਭੂਪ ਬਣ ਸਿਕਦਾਰਾ। ਹੁਕਮੀ ਹੁਕਮ ਇਕ ਵਰਤਾਏ, ਬੇਪਰਵਾਹ ਬੇਐਬ ਪਰਵਰਦਿਗਾਰਾ। ਆਪਣਾ ਮੰਦਰ ਆਪ ਸੁਹਾਏ, ਆਪੇ ਹੋਏ ਵੇਖਣਹਾਰਾ। ਦੂਸਰ ਨਾ ਕੋਈ ਸੰਗ ਰਲਾਏ, ਨਾ ਕੋਈ ਦਿਸੇ ਮੀਤ ਮੁਰਾਰਾ। ਆਪਣੀ ਕਰਨੀ ਆਪ ਕਰਾਏ, ਹਰਿ ਕਰਤਾ ਕਰਨੇਹਾਰਾ। ਜੋਤੀ ਬਾਤੀ ਡਗਮਗਾਏ, ਕਵਲ ਕਵਲ ਨੈਣ ਮੁੰਧਾਰਾ। ਸਾਚੀ ਤਾਕੀ ਆਪ ਖੁਲ੍ਹਾਏ, ਖੋਲ੍ਹੇ ਬੰਦ ਕਿਵਾੜਾ। ਘਰ ਵਿਚ ਘਰ ਲਏ ਪਰਗਟਾਏ, ਕਰੇ ਖੇਲ ਅਪਰ ਅਪਾਰਾ। ਥਿਰ ਘਰ ਆਪਣਾ ਰੂਪ ਵਖਾਏ ਚਰਨ ਕਵਲ ਕਵਲ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪੇ ਜਾਣੇ ਆਪਣੀ ਕਾਰਾ। ਆਦਿ ਜੁਗਾਦੀ ਕਾਰ ਕਮਾਇੰਦਾ, ਕਰਤਾ ਪੁਰਖ ਅਗੰਮ। ਜੁਗ ਚੌਕੜੀ ਵੇਖ ਵਖਾਇੰਦਾ, ਅਲਖ ਅਲਖਣਾ ਹਰਿ ਅਗੰਮ। ਸ਼ਬਦ ਸ਼ਬਦੀ ਰੂਪ ਪਰਗਟਾਇੰਦਾ, ਜੋਤੀ ਜਾਤਾ ਜੋਤੀ ਜਨ। ਕਰਨੀ ਕਰਤਾ ਆਪ ਕਰਾਇੰਦਾ, ਆਪ ਆਪਣਾ ਬੇੜਾ ਬੰਨ੍ਹ। ਸਚਖੰਡ ਸਾਚਾ ਆਪ ਸੁਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਅੰਦਰ ਆਪੇ ਜਾਏ ਮੰਨ। ਹਰਿ ਜਗਦੀਸਾ ਖੇਲ ਅਪਾਰਾ, ਨਿਰਗੁਣ ਨਿਰਵੈਰ ਆਪ ਕਰਾਈਆ। ਜੋਤੀ ਜੋਤ ਹੋ ਉਜਿਆਰਾ, ਨੂਰੋ ਨੂਰ ਨੂਰ ਰੁਸ਼ਨਾਈਆ। ਨਾਦੀ ਨਾਦ ਨਾਦ ਜੈਕਾਰਾ, ਬੋਧ ਅਗਾਧ ਸ਼ਬਦ ਪੜ੍ਹਾਈਆ। ਦੋ ਜਹਾਨਾਂ ਪਾਵੇ ਸਾਰਾ, ਲੋਆਂ ਪੁਰੀਆਂ ਵੇਖ ਵਖਾਈਆ। ਬ੍ਰਹਿਮੰਡਾਂ ਖੰਡਾਂ ਖੋਲ੍ਹ ਕਿਵਾੜਾ, ਤ੍ਰੈਭਵਨ ਵੇਸ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸੋਇਆ ਕੋਇ ਰਹਿਣ ਨਾ ਪਾਈਆ। ਏਕਾ ਹੁਕਮ ਹਰਿ ਵਰਤਾਰਾ, ਧੁਰ ਦਰਬਾਰਾ ਰਿਹਾ ਸੁਣਾਈਆ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣੇ ਹੱਥ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠਾਇਆ, ਪੁਰਖ ਅਬਿਨਾਸ਼ੀ ਦਇਆ ਕਮਾ। ਤ੍ਰੈਗੁਣ ਮੇਲਾ ਮੇਲ ਮਿਲਾਇਆ, ਪੰਜ ਤੱਤ ਝੋਲੀ ਪਾ। ਤੇਈ ਅਵਤਾਰ ਲਏ ਬੁਲਾਇਆ, ਸ਼ਬਦ ਸੰਦੇਸਾ ਇਕ ਸੁਣਾ। ਭਗਤ ਅਠਾਰਾਂ ਲਏ ਉਠਾਇਆ, ਨਾਮ ਹਲੂਣਾ ਏਕਾ ਲਾ। ਦਸ ਦਸ ਮੇਲਾ ਆਪ ਕਰਾਇਆ, ਆਪ ਆਪਣਾ ਪਰਦਾ ਚੁਕਾ। ਏਕਾ ਰੂਪ ਸਰਬ ਦਰਸਾਇਆ, ਨਿਰਗੁਣ ਜੋਤ ਜੋਤ ਰੁਸ਼ਨਾ। ਨਿਹਕਲੰਕਾ ਬਣ ਕੇ ਆਇਆ, ਸ਼ਬਦੀ ਡੰਕਾ ਇਕ ਵਜਾ। ਮਾਤ ਪਿਤ ਭੈਣ ਭਾਈ ਨਾ ਕੋਇ ਰਖਾਇਆ, ਸਾਕ ਸੱਜਣ ਸੈਣ ਗਿਆ ਤਜਾ। ਆਪਣੀ ਅਗਨੀ ਆਪੇ ਸੜ ਕੇ ਆਇਆ, ਸਰਗੁਣ ਰੂਪ ਵਟਾ। ਸਿੰਘ ਸ਼ੇਰ ਸ਼ੇਰ ਬਣ ਕੇ ਆਇਆ, ਸ਼ਹਿਨਸ਼ਾਹ ਸੱਚਾ ਪਾਤਸ਼ਾਹ। ਲੱਖ ਚੁਰਾਸੀ ਵੇਖ ਵਖਾਇਆ, ਜੀਵ ਜੰਤ ਕੋਈ ਭੁੱਲੇ ਨਾ। ਹਰ ਘਟ ਅੰਦਰ ਡੇਰਾ ਲਾਇਆ, ਲੱਖ ਚੁਰਾਸੀ ਦਿਸੇ ਨਾ। ਧੁਰ ਫ਼ਰਮਾਨਾ ਰਿਹਾ ਸੁਣਾਇਆ, ਸ਼ਬਦ ਅਗੰਮ ਢੋਲਾ ਗਾ। ਰਾਜ ਰਾਜਾਨਾਂ ਰਿਹਾ ਮਿਟਾਇਆ, ਤਖ਼ਤ ਨਿਵਾਸੀ ਤਖ਼ਤੋਂ ਦੇਵੇ ਲਾਹ। ਸੀਸ ਤਾਜ ਨਾ ਕੋਇ ਟਿਕਾਇਆ, ਚਾਰੋਂ ਕੁੰਟ ਵੇਖੇ ਥਾਉਂ ਥਾਂ। ਨਵ ਸਤ ਆਪਣਾ ਹੁਕਮ ਫਿਰਾਇਆ, ਨਵ ਨੌਂ ਗੇੜਾ ਆਪ ਭਵਾ। ਏਕਾ ਖੰਡਾ ਨਾਮ ਚਮਕਾਇਆ, ਦੋ ਜਹਾਨਾਂ ਕਰ ਰੁਸ਼ਨਾ। ਸੁਤ ਦੁਲਾਰਾ ਮੇਲ ਮਿਲਾਇਆ, ਗੋਬਿੰਦ ਮੇਲਾ ਸਹਿਜ ਸੁਭਾ। ਗੁਰ ਚੇਲਾ ਏਕਾ ਰੰਗ ਵਖਾਇਆ, ਰੂਪ ਰੰਗ ਆਪਣਾ ਆਪ ਗਵਾ। ਸਾਚੇ ਅਸਵ ਤੰਗ ਕਸਾਇਆ, ਸੋਲਾਂ ਕਲੀਆਂ ਆਸਣ ਪਾ। ਸੋਲਾਂ ਇਛਿਆ ਪੂਰ ਕਰਾਇਆ, ਪੁਰਖ ਅਬਿਨਾਸ਼ੀ ਬੇਪਰਵਾਹ। ਧੁਰ ਦਾ ਲੇਖਾ ਲੇਖ ਵਖਾਇਆ, ਵੇਖਣਹਾਰਾ ਬਣ ਮਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਹ। ਅਗੰਮ ਅਥਾਹ ਪੁਰਖ ਅਕਾਲਾ, ਅਕਲ ਕਲ ਵਡੀ ਵਡਿਆਈਆ। ਸਚਖੰਡ ਬਣਾਏ ਸੱਚੀ ਧਰਮਸਾਲਾ, ਸੰਬਲ ਆਪਣਾ ਆਸਣ ਲਾਈਆ। ਆਪਣੇ ਹੱਥ ਰੱਖੇ ਕਾਲ ਮਹਾਕਾਲਾ, ਹੁਕਮੀ ਹੁਕਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲਣ ਆਇਆ, ਖੇਲ ਅਗੰਮੜੀ ਕਾਰ। ਜੁਗ ਚੌਕੜੀ ਪਾਰ ਕਰਾਵਣ ਆਇਆ, ਨਵ ਨੌਂ ਲੇਖਾ ਦਏ ਉਤਾਰ। ਵਿਸ਼ਨ ਬ੍ਰਹਮਾ ਸ਼ਿਵ ਆਪਣੇ ਸੰਗ ਮਿਲਾਇਆ, ਕਰੋੜ ਤੇਤੀਸਾ ਦਏ ਆਧਾਰ। ਗੁਰ ਅਵਤਾਰਾਂ ਲਏ ਉਠਾਇਆ, ਸ਼ਬਦ ਅਗੰਮੀ ਕਰ ਗੁਫ਼ਤਾਰ। ਨਿਹਕਰਮੀ ਆਪਣਾ ਕਰਮ ਕਮਾਇਆ, ਆਦਿ ਜੁਗਾਦੀ ਏਕੰਕਾਰ। ਧੁਰ ਦੀ ਵਾਦੀ ਬਾਣ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬੈਠ ਸੱਚੇ ਦਰਬਾਰ। ਸਚ ਦਰਬਾਰ ਸੁਹੰਜਣਾ, ਸੋਭਾਵੰਤ ਨਿਰੰਕਾਰ। ਜਗੇ ਜੋਤ ਆਦਿ ਨਿਰੰਜਣਾ, ਸਚਖੰਡ ਨਿਵਾਸੀ ਕਰੇ ਉਜਿਆਰ। ਦੀਨਾਂ ਨਾਥ ਦਰਦ ਦੁਖ ਭੈ ਭੰਜਨਾ, ਦੀਨ ਦੁਨੀ ਪਾਵੇ ਸਾਰ। ਸਿੰਘ ਰੂਪ ਹੋ ਹੋ ਗੱਜਣਾ, ਸ਼ੇਰ ਸ਼ੇਰ ਮਾਰੇ ਭਬਕਾਰ। ਰਾਜ ਰਾਜਾਨਾਂ ਉਠ ਉਠ ਭੱਜਣਾ, ਚਾਰੋਂ ਕੁੰਟ ਹੋਏ ਖ਼ਵਾਰ। ਲੱਖ ਚੁਰਾਸੀ ਪਰਦਾ ਕਿਸੇ ਨਾ ਕੱਜਣਾ, ਨਵ ਨੌਂ ਰੋਵੇ ਜ਼ਾਰੋ ਜ਼ਾਰ। ਗੁਰਮੁਖ ਵਿਰਲੇ ਬਹਿ ਬਹਿ ਸਚ ਦਵਾਰੇ ਸਜਣਾ, ਜਿਸ ਮਿਲਿਆ ਆਪ ਕਰਤਾਰ। ਦੋ ਜਹਾਨਾਂ ਪਰਦਾ ਕੱਜਣਾ, ਬਣ ਸਤਿਗੁਰ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਵਿਹਾਰ। ਸਚ ਵਿਹਾਰਾ ਸ੍ਰੀ ਭਗਵਾਨ, ਆਪਣਾ ਆਪ ਕਰਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਵੇਖ ਨਿਸ਼ਾਨ, ਲੋਕਮਾਤ ਫੇਰਾ ਪਾਈਆ। ਦੋ ਜਹਾਨਾਂ ਕਰੇ ਧਿਆਨ, ਲੁਕਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਲੇਖਾ ਹਰਿ ਭਗਵੰਤ, ਸ੍ਰੀ ਭਗਵਾਨ ਆਪ ਜਣਾਇੰਦਾ। ਜੁਗ ਚੌਕੜੀ ਕਰੇ ਅੰਤ, ਆਪਣਾ ਖੇਲ ਆਪ ਖਿਲਾਇੰਦਾ। ਜੁਗ ਜੁਗ ਚਲਾਏ ਸਾਚਾ ਮੰਤ, ਸਤਿਜੁਗ ਤ੍ਰੇਤਾ ਦੁਆਪਰ ਰੂਪ ਵਟਾਇੰਦਾ। ਕਲਜੁਗ ਮਹਿਮਾ ਜਣਾਏ ਅਗਣਤ, ਚਾਰ ਵੇਦ ਭੇਵ ਨਾ ਆਇੰਦਾ। ਚਾਰੇ ਬਾਣੀ ਚਾਰੇ ਖਾਣੀ ਹੋਈ ਭਸਮੰਤ, ਚਾਰੋਂ ਕੁੰਟ ਸਰਬ ਕੁਰਲਾਇੰਦਾ। ਚਾਰ ਵਰਨ ਮਿਲੇ ਨਾ ਹਰਿ ਹਰਿ ਕੰਤ, ਅਠਾਰਾਂ ਬਰਨ ਨੇਤਰ ਰੋ ਰੋ ਨੀਰ ਵਹਾਇੰਦਾ। ਕਾਇਆ ਚੋਲੀ ਚੜ੍ਹੇ ਨਾ ਰੰਗ ਬਸੰਤ, ਗੋਬਿੰਦ ਦਰਸ ਨਾ ਕਿਸੇ ਵਖਾਇੰਦਾ। ਰਸਨਾ ਜਿਹਵਾ ਨਾ ਮਣੀਆ ਮੰਤ, ਮਨ ਕਾ ਮਣਕਾ ਨਾ ਕੋਇ ਭਵਾਇੰਦਾ। ਗੜ੍ਹ ਬਣਿਆ ਹਉਮੇ ਹੰਗਤ, ਹੰ ਰੂਪ ਨਾ ਕੋਇ ਸਮਝਾਇੰਦਾ। ਮਿਲਿਆ ਮੇਲ ਨਾ ਸਾਚੀ ਸੰਗਤ, ਦੀਨ ਮਜ਼੍ਹਬ ਵੰਡ ਵੰਡਾਇੰਦਾ। ਪਾਏ ਸਾਰ ਨਾ ਨਾਨਕ ਅੰਗਦ, ਅੰਗੀਕਾਰ ਨਾ ਕੋਇ ਵਖਾਇੰਦਾ। ਮਾਣਸ ਜਨਮ ਹੋਇਆ ਭੰਗਤ, ਕਲਜੁਗ ਜੀਵ ਸਰਬ ਕੁਰਲਾਇੰਦਾ। ਮੰਦਰ ਮਸਜਿਦ ਮਠ ਹੋਏ ਮੰਗਤ, ਸ਼ਿਵਦਵਾਲਾ ਧੀਰ ਨਾ ਕੋਇ ਧਰਾਇੰਦਾ। ਸਾਧ ਸੰਤ ਹੋਏ ਨੰਗਤ, ਧੀਰਜ ਜਤ ਸਤਿ ਟੁੱਟਾ ਜਤ, ਸਤਿ ਸੰਤੋਖ ਨਾ ਕੋਇ ਬਣਾਇੰਦਾ। ਗੁਰ ਅਵਤਾਰ ਨਾ ਕੋਇ ਮੰਨਤ, ਨਿਰਭੈ ਭੈ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਟਾਇੰਦਾ। ਰੂਪ ਵਟਾਏ ਓਅੰਕਾਰਾ, ਏਕੰਕਾਰ ਆਪਣੀ ਖੇਲ ਖਿਲਾਈਆ। ਵਿਸ਼ਨੂੰ ਦੇਵੇ ਇਕ ਹੁਲਾਰਾ, ਵਿਸ਼ਵ ਸੋਇਆ ਰਹਿਣ ਨਾ ਪਾਈਆ। ਤੇਰਾ ਦਿਸੇ ਨਾ ਸਚ ਭੰਡਾਰਾ, ਸਾਚੀ ਵਸਤ ਨਾ ਕੋਇ ਵਰਤਾਈਆ। ਬ੍ਰਹਮਾ ਤੇਰਾ ਬ੍ਰਹਮ ਨਾ ਹੋਏ ਉਜਿਆਰਾ, ਜਗਤ ਅੰਧੇਰਾ ਰਿਹਾ ਛਾਈਆ। ਸ਼ੰਕਰ ਤੇਰੀ ਤ੍ਰਿਸੂਲ ਕਰੇ ਨਾ ਸਚ ਵਿਹਾਰਾ, ਭੈ ਜੰਤ ਨਾ ਕੋਇ ਜਣਾਈਆ। ਚਿਤਰ ਗੁਪਤ ਤੇਰਾ ਲੇਖ ਨਾ ਮਾਰੇ ਮਾਰਾ, ਰਾਏ ਧਰਮ ਤੇਰੀ ਨਜ਼ਰ ਨਾ ਕੋਇ ਸਜ਼ਾਈਆ। ਤ੍ਰੈਗੁਣ ਮਾਇਆ ਤੇਰਾ ਸਤਿ ਨਾ ਦਿਸੇ ਕੋਇ ਪਸਾਰਾ, ਰਜੋ ਰੰਗ ਨਾ ਕੋਇ ਵਖਾਈਆ । ਤਮੋ ਰੂਪ ਹੋਇਆ ਨਾਰੀ ਨਾਰਾ, ਧੀਰਜ ਧੀਰ ਨਾ ਕੋਇ ਵਡਿਆਈਆ। ਗੁਰ ਅਵਤਾਰ ਨਾ ਕੋਇ ਸਹਾਰਾ, ਭਰਮੇ ਭੁੱਲੀ ਸਰਬ ਲੋਕਾਈਆ। ਭਗਤ ਭਗਵੰਤ ਨਾ ਕੋਇ ਜੈਕਾਰਾ, ਭਗਵਨ ਮਿਲੇ ਨਾ ਸਾਚਾ ਮਾਹੀਆ। ਚਾਰੋਂ ਕੁੰਟ ਅੰਧ ਅੰਧਿਆਰਾ, ਨੌਂ ਖੰਡ ਪ੍ਰਿਥਮੀ ਅੰਧੇਰਾ ਛਾਈਆ। ਚਾਰ ਵਰਨ ਲੱਗਾ ਅਖਾੜਾ, ਦੀਨ ਮਜ਼੍ਹਬ ਪਈ ਲੜਾਈਆ। ਸਾਚਾ ਘਰ ਨਾ ਕਿਸੇ ਵਿਚਾਰਾ, ਮਿਲੇ ਮੇਲ ਨਾ ਸਾਚੇ ਮਾਹੀਆ। ਉਚੀ ਕੂਕ ਕੂਕ ਜਗਤ ਜੀਵ ਪੁਕਾਰਾ, ਸਚ ਆਵਾਜ਼ ਨਾ ਕੋਇ ਸੁਣਾਈਆ। ਕੋਈ ਵਿਸ਼ਨ ਬ੍ਰਹਮਾ ਸ਼ਿਵ ਮੰਗੇ ਭੰਡਾਰਾ, ਕੋਈ ਆਦਿ ਸ਼ਕਤ ਮਨਾਈਆ। ਕੋਈ ਚਤੁਰਭੁਜ ਲਏ ਸਹਾਰਾ, ਕੋਈ ਸ਼ੰਕਰ ਸੀਸ ਨਿਵਾਈਆ। ਕੋਈ ਰਾਮ ਕਰੇ ਨਿਮਸਕਾਰਾ, ਕੋਈ ਕਾਹਨਾ ਕ੍ਰਿਸ਼ਨ ਦਏ ਵਡਿਆਈਆ। ਕੋਈ ਈਸਾ ਮੂਸਾ ਕਰੇ ਪਿਆਰਾ, ਕੋਈ ਸੰਗ ਮੁਹੰਮਦ ਰਿਹਾ ਨਿਭਾਈਆ। ਕੋਈ ਨਾਨਕ ਨਿਰਗੁਣ ਕਰੇ ਵਿਚਾਰਾ, ਕੋਈ ਗੋਬਿੰਦ ਰਿਹਾ ਮਨਾਈਆ। ਹਰਿ ਕਾ ਰੂਪ ਨਾ ਕਿਸੇ ਵਿਚਾਰਾ, ਪੁਰਖ ਅਕਾਲ ਨਾ ਨਜ਼ਰੀ ਆਈਆ। ਚੌਥੇ ਜੁਗ ਆਈ ਹਾਰਾ, ਬੇੜਾ ਬੰਨ੍ਹ ਨਾ ਕੋਇ ਤਰਾਈਆ। ਪੁਰਖ ਅਬਿਨਾਸ਼ੀ ਹੋ ਤਿਆਰਾ, ਲੋਕਮਾਤ ਵੇਸ ਵਟਾਈਆ। ਵੇਦ ਵਿਆਸਾ ਬਣ ਲਿਖਾਰਾ, ਏਕਾ ਗੁਣ ਗਿਆ ਸਮਝਾਈਆ। ਗੋਬਿੰਦ ਸੂਰਾ ਬਣ ਵਰਤਾਰਾ, ਏਕਾ ਵਸਤ ਗਿਆ ਵਰਤਾਈਆ। ਨਾਨਕ ਸਰਗੁਣ ਨਾਨਕ ਨਿਰਗੁਣ ਕਰ ਪੁਕਾਰਾ, ਏਕਾ ਆਵਾਜ਼ ਸੁਣਾਈਆ। ਕਲਜੁਗ ਆਵੇ ਅੰਤਮ ਵਾਰਾ, ਪਾਰਬ੍ਰਹਮ ਪ੍ਰਭ ਹੋਏ ਸਹਾਈਆ। ਨਿਹਕਲੰਕ ਲਏ ਅਵਤਾਰਾ, ਆਪਣਾ ਬਲ ਆਪ ਧਰਾਈਆ। ਸੰਬਲ ਨਗਰ ਵਸੇ ਧਾਮ ਨਿਆਰਾ, ਸਾਢੇ ਤਿੰਨ ਹੱਥ ਸੇਜ ਹੰਢਾਈਆ। ਗੋਬਿੰਦ ਕਰੇ ਮੇਲ ਅਪਾਰਾ, ਸੁਤ ਦੁਲਾਰਾ ਗਲੇ ਲਗਾਈਆ। ਪੁਰਖ ਅਕਾਲਾ ਬੋਲ ਜੈਕਾਰਾ, ਬ੍ਰਹਮ ਪਾਰਬ੍ਰਹਮ ਸਮਝਾਈਆ। ਮੁਕਾਮੇ ਹੱਕ ਸਾਂਝਾ ਯਾਰਾ, ਏਕਾ ਨਾਅਰਾ ਦਏ ਲਗਾਈਆ। ਚੌਦਾਂ ਤਬਕਾਂ ਵੇਖੇ ਇਕ ਅਖਾੜਾ, ਚੌਦਾਂ ਲੋਕ ਦਏ ਉਠਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵਸੇ ਬਾਹਰਾ, ਰਜੋ ਤਮੋ ਸਤੋ ਨਾ ਅੰਗ ਲਗਾਈਆ। ਏਕਾ ਜੋਤ ਨੂਰ ਉਜਿਆਰਾ, ਨੂਰ ਨੁਰਾਨਾ ਸੱਚਾ ਸ਼ਹਿਨਸ਼ਾਹੀਆ। ਏਕਾ ਹੁਕਮ ਸੱਚਾ ਵਰਤਾਰਾ, ਏਕਾ ਨਾਦ ਅਨਾਦ ਸੁਣਾਈਆ। ਏਕਾ ਮੰਦਰ ਇਕ ਦਵਾਰਾ, ਏਕਾ ਆਸਣ ਸੋਭਾ ਪਾਈਆ। ਏਕਾ ਗੁਰ ਇਕ ਅਵਤਾਰਾ, ਏਕਾ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਵ ਨੌਂ ਚਾਰ ਪਾਰ ਕਰਾਈਆ। ਨਵ ਨੌਂ ਚਾਰ ਉਤਰੇ ਪਾਰ, ਹਰਿ ਲੇਖਾ ਲੇਖ ਮੁਕਾਇੰਦਾ। ਨਿਰਗੁਣ ਨਿਰਵੈਰ ਪਰਗਟ ਹੋਵੇ ਚਵੀਆਂ ਅਵਤਾਰ, ਤੇਈਆਂ ਆਪਣਾ ਹੁਕਮ ਸੁਣਾਇੰਦਾ। ਮਾਤਲੋਕ ਬਣਾਏ ਸਚਖੰਡ ਸੱਚਾ ਦਵਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਚਾਰ ਜੁਗ ਦੀ ਪੁਛੇ ਵਿਸਥਾਰ, ਕੀਤਾ ਕੌਲ ਭੁਲ ਨਾ ਜਾਇੰਦਾ। ਨਿਰਗੁਣ ਜੋਤ ਸਰਬ ਪਸਾਰ, ਪੰਜ ਤੱਤ ਕਾਇਆ ਚੋਲਾ ਸਰਬ ਹੰਢਾਇੰਦਾ। ਘਰ ਘਰ ਅੰਮ੍ਰਿਤ ਠੰਡਾ ਠਾਰ, ਘਰ ਘਰ ਝਿਰਨਾ ਆਪ ਝਿਰਾਇੰਦਾ। ਘਰ ਘਰ ਵੇਖੇ ਅੰਧ ਅੰਧਿਆਰ, ਘਰ ਘਰ ਜੋਤ ਪਰਕਾਸ਼ ਕਰਾਇੰਦਾ। ਘਰ ਘਰ ਸੱਚਾ ਕੰਤ ਭਤਾਰ, ਘਰ ਘਰ ਮੇਲੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਰਨੀ ਆਪ ਕਰਾਇੰਦਾ। ਆਪਣੀ ਕਰਨੀ ਕਰਨੇ ਆਇਆ, ਕਰਤਾ ਪੁਰਖ ਕਰਤਾਰਾ। ਨਿਹਕਰਮੀ ਨਿਹਕਰਮ ਕਮਾਇਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਉਜਿਆਰਾ। ਆਪਣਾ ਲੇਖਾ ਆਪ ਮੁਕਾਇਆ, ਲੇਖਾ ਵੇਖੇ ਫੇਰ ਸੰਸਾਰਾ। ਗੁਰ ਅਵਤਾਰ ਦਰ ਬਹਾਇਆ, ਪੁੱਛੇ ਵਾਰੋ ਵਾਰਾ। ਮੇਰਾ ਨਾਉਂ ਸਰਬ ਭੁਲਾਇਆ, ਲੋਕਮਾਤ ਕਰ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ। ਤੇਰਾ ਭੁੱਲਿਆ ਨਾਉਂ, ਤੇਰੀ ਵਡਿਆਈਆ। ਤੂੰ ਵਸੇ ਸਭਨੀ ਥਾਉਂ, ਤੇਰੀ ਚਤੁਰਾਈਆ। ਤੂੰ ਕਰੇ ਸਚ ਨਿਆਉਂ, ਆਦਿ ਜੁਗਾਦਿ ਬੇਪਰਵਾਹੀਆ। ਤੂੰ ਭੁੱਲੇ ਫੜ ਫੜ ਪਾਈਂ ਰਾਹੋਂ, ਹਉਂ ਬੈਠੇ ਸੀਸ ਝੁਕਾਈਆ। ਤੂੰ ਮਾਤ ਪਿਤਾ ਆਦਿ ਜੁਗਾਦਿ ਸਿਰ ਦੇਣੀ ਠੰਡੀ ਛਾਉਂ, ਸਮਰਥ ਤੇਰੀ ਵਡਿਆਈਆ। ਤੇਰਾ ਹੰਸ ਬਣਿਆ ਕਾਉਂ, ਕਾਗ ਤੇਰੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਸੀਸ ਝੁਕਾ, ਨੇਤਰ ਨੈਣ ਨੀਰ ਵਹਾਇਆ। ਤੂੰ ਦਾਤਾ ਬੇਪਰਵਾਹ, ਆਦਿ ਜੁਗਾਦਿ ਸੱਚਾ ਸ਼ਹਿਨਸ਼ਾਹਿਆ। ਤੇਰੀ ਸੇਵਾ ਲੋਕਮਾਤ ਆਏ ਕਮਾ, ਜੋ ਸੁਣਿਆ ਸੋ ਸੁਣਾਇਆ। ਉਚੀ ਕੂਕ ਕੂਕ ਤੇਰਾ ਨਾਉਂ ਆਏ ਗਾ, ਤੇਰਾ ਮਾਰਗ ਇਕ ਰਖਾਇਆ। ਤੂੰ ਆਪਣਾ ਪਰਦਾ ਦਿਤਾ ਪਾ ਲੱਖ ਚੁਰਾਸੀ ਜੀਵ ਭੁਲਾਇਆ। ਤੇਰੇ ਅੱਗੇ ਜ਼ੋਰ ਚਲੇ ਨਾ ਰਾ, ਸੂਰਬੀਰ ਤੂੰ ਵਡ ਵਡਿਆਇਆ। ਜੋ ਹੁਕਮ ਸੋ ਦੇ ਸਜ਼ਾ, ਅਭੁਲ ਹਉਂ ਭੁਲ ਭੁਲ ਤੇਰਾ ਸ਼ੁਕਰ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਬਣਨਾ ਮਲਾਹ, ਤੇਰਾ ਬੇੜਾ ਤੇਰੇ ਅੱਗੇ ਟਿਕਾਇਆ। ਭਗਤ ਅਠਾਰਾਂ ਕਰ ਪੁਕਾਰ, ਉਚੀ ਕੂਕ ਰਹੇ ਸੁਣਾਈਆ। ਆਦਿ ਅੰਤ ਤੂੰ ਕਰਿਆ ਸਾਡੇ ਨਾਲ ਪਿਆਰ, ਕਲਜੁਗ ਅੰਤ ਕਿਉਂ ਗਿਆ ਭੁਲਾਈਆ। ਤੂੰ ਸਭ ਦਾ ਸਾਂਝਾ ਯਾਰ, ਤੇਰੀ ਜ਼ਾਤ ਨਜ਼ਰ ਨਾ ਆਈਆ। ਤੂੰ ਦੋ ਜਹਾਨਾਂ ਪਾਵੇਂ ਸਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੇਰਾ ਦਰਸ ਅਗੰਮ ਅਪਾਰ, ਤੇਰਾ ਜਲਵਾ ਨੂਰ ਇਲਾਹੀਆ। ਤੂੰ ਸਿਫ਼ਤ ਸਾਲਾਹੋਂ ਵਸੇਂ ਬਾਹਰ, ਤੇਰਾ ਗੁਣ ਕੋਇ ਕਹਿ ਨਾ ਸਕੇ ਰਾਈਆ। ਅਸਾਂ ਚੁਣਿਆ ਇਕ ਸਰਦਾਰ, ਤੂੰ ਮੰਨ ਸਾਡੀ ਅਰਜ਼ੋਈਆ। ਕਬੀਰ ਜੋਲਾਹਾ ਤੇਰਾ ਤੇਰੇ ਨਾਲ ਕਰੇ ਪਿਆਰ, ਤਾਣਾ ਪੇਟਾ ਤੇਰਾ ਰੂਪ ਵਟਾਈਆ। ਕਲਜੁਗ ਅੰਤਮ ਹੋ ਉਜਿਆਰ, ਦਰ ਤੇਰੇ ਸੀਸ ਝੁਕਾਈਆ। ਤੂੰ ਸੱਜਣ ਮੈਂਡਾ ਯਾਰ, ਹਉਂ ਤੇਰਾ ਰਾਹ ਤਕਾਈਆ। ਤੇਰਾ ਕੰਢਾ ਦਿਸੇ ਪਾਰ ਕਿਨਾਰ, ਏਕਾ ਬੇੜਾ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬੈਠੇ ਸੀਸ ਝੁਕਾਈਆ। ਸੁਣ ਕਬੀਰ ਹਰਿ ਸੁਣਾਇਆ, ਪੁਰਖ ਅਗੰਮਾ ਏਕਾ ਬੋਲ। ਤੇਰਾ ਬਸਤਰ ਚੀਰ ਮੈਂ ਆਪਣਾ ਤਨ ਸਜਾਇਆ, ਤੇਰਾ ਨਾਮ ਤੋਲਿਆ ਆਪਣੇ ਤੋਲ। ਆਪਣਾ ਨੀਰ ਤੇਰਾ ਸੀਰ ਏਕਾ ਰੰਗ ਰੰਗਾਇਆ, ਸਾਚੀ ਵਸਤ ਅਮੋਲਕ ਦਿਤੀ ਇਕ ਅਨਮੋਲ। ਤੇਰਾ ਜ਼ੰਜੀਰ ਕੱਟ ਵਖਾਇਆ, ਗੰਗਾ ਨਿਮਾਣੀ ਵਜਾਏ ਢੋਲ। ਤੇਰਾ ਪਰਦਾ ਖੋਲ੍ਹ ਆਪਣਾ ਦਰਸ ਦਿਖਾਇਆ, ਚੁਕਿਆ ਉਹਲਾ ਉਹਲ। ਤੂੰ ਕਲਜੁਗ ਜੀਵਾਂ ਬਹਿ ਸਮਝਾਇਆ, ਕੋਇ ਨਾ ਆਇਆ ਤੇਰੇ ਕੋਲ। ਜਿਸ ਨੂੰ ਕਹੇਂ ਰਾਮ ਮੈਂ ਪਾਇਆ, ਸੋ ਕਰਨ ਤੈਨੂੰ ਮਖ਼ੌਲ। ਤੇਰਾ ਕੀਤਾ ਕੌਲ ਮੈਂ ਪੂਰਾ ਕਰਨ ਆਇਆ, ਕਰਾਂ ਭਾਰ ਹੌਲਾ ਧਰਤੀ ਧੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਹਰਿਜਨ ਸਾਚੇ ਰਹਿਣਾ ਅਡੋਲ। ਭਗਤ ਸੀਸ ਝੁਕਾਇੰਦਾ, ਦੋਏ ਜੋੜ ਨਿਮਸਕਾਰ। ਪਿਤਾ ਪੂਤ ਗਲੇ ਲਗਾਇੰਦਾ, ਨਾ ਦੇਵੇ ਦਰ ਦੁਰਕਾਰ। ਚਾਰੋਂ ਕੁੰਟ ਤੂ ਹੀ ਤੂ ਨਜ਼ਰੀ ਆਇੰਦਾ, ਤੁਧ ਬਿਨ ਅਵਰ ਨਾ ਕੋਇ ਆਧਾਰ। ਤੇਰਾ ਰੰਗ ਮੋਹੇ ਭਾਇੰਦਾ, ਰੰਗ ਦਿਸੇ ਨਾ ਵਿਚ ਸੰਸਾਰ। ਤੇਰਾ ਸੰਗ ਸਰਬ ਰਖਾਇੰਦਾ, ਕਰ ਕਿਰਪਾ ਪਰਵਰਦਿਗਾਰ। ਹਉਂ ਏਕਾ ਮੰਗ ਮੰਗਾਇੰਦਾ, ਕਲਜੁਗ ਬਖ਼ਸ਼ ਅੰਤਮ ਵਾਰ। ਭੁੱਖਾ ਨੰਗਾ ਤੇਰੇ ਦਰ ਸੋਭਾ ਪਾਇੰਦਾ, ਤੇਰਾ ਨਾਮ ਇਕ ਆਧਾਰ। ਤੇਰਾ ਸ਼ਬਦ ਮਰਦੰਗ ਵਜਾਇੰਦਾ, ਵਾਹ ਵਾ ਬਖ਼ਸ਼ੀ ਸਾਚੀ ਕਾਰ। ਤੇਰਾ ਵਿਛੋੜਾ ਮੋਹੇ ਨਾ ਭਾਇੰਦਾ, ਮੈਂ ਆਇਆ ਤੇਰੇ ਦਰਬਾਰ। ਸਿੰਘ ਸ਼ੇਰ ਤੇਰੀ ਓਟ ਸਰਬ ਤਕਾਇੰਦਾ, ਤੂੰ ਸ਼ਾਹਾਂ ਦਾ ਸਰਦਾਰ। ਚੌਦਾਂ ਲੋਕ ਤੇਰੇ ਅੱਗੇ ਸੀਸ ਝੁਕਾਇੰਦਾ, ਬ੍ਰਹਮਾ ਵਿਸ਼ਨੂੰ ਸ਼ਿਵ ਕਰਨ ਨਿਮਸਕਾਰ। ਗੁਰ ਅਵਤਾਰ ਤੇਰਾ ਰਾਹ ਤਕਾਇੰਦਾ, ਤੇਰਾ ਖੇਲ ਅਗੰਮ ਅਪਾਰ। ਭੇਵ ਕੋਇ ਨਾ ਪਾਇੰਦਾ, ਤੇਰਾ ਖੇਲ ਅਪਰ ਅਪਾਰ। ਤੇਰਾ ਰੂਪ ਬਿਨ ਤੇਰੇ ਭਗਤਾਂ ਨਜ਼ਰ ਕਿਸੇ ਨਾ ਆਇੰਦਾ, ਲੱਖ ਚੁਰਾਸੀ ਹੋਇਆ ਅੰਧ ਅੰਧਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬਣੇ ਚਰਨ ਭਿਖਾਰ। ਪੁਰਖ ਅਬਿਨਾਸ਼ੀ ਦਇਆ ਕਮਾ, ਦੀਨਨ ਆਪਣਾ ਰਾਹ ਜਣਾਇੰਦਾ। ਮੈਂ ਕਲਜੁਗ ਅੰਤਮ ਆਇਆ ਵੇਸ ਵਟਾ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਸਚਖੰਡ ਦਵਾਰਾ ਆਪਣਾ ਆਪ ਸੁਹਾ, ਸਾਚੇ ਤਖ਼ਤ ਸੋਭਾ ਪਾਇੰਦਾ। ਨੌਂ ਖੰਡ ਪ੍ਰਿਥਮੀ ਨੌਂ ਵਾਰ ਨੌਂ ਨੌਂ ਚਾਰ ਚੌਕੜੀ ਵੇਖੇ ਥਾਉਂ ਥਾਂ, ਅਭੁਲ ਭੁਲ ਕਦੇ ਨਾ ਜਾਇੰਦਾ। ਭਗਤ ਭਗਵੰਤ ਕਰੇ ਸਚ ਨਿਆਂ, ਸਾਲਸ ਹੋਰ ਨਾ ਕੋਇ ਵਖਾਇੰਦਾ। ਅਦਲ ਅਦਾਲਤ ਏਕਾ ਰਿਹਾ ਕਮਾ, ਮੁਨਸਫ਼ ਹੋਰ ਨਾ ਕੋਇ ਵਡਿਆਇੰਦਾ। ਕਰੇ ਖੇਲ ਆਪ ਖ਼ੁਦਾ, ਖ਼ਾਲਕ ਖ਼ਲਕ ਫੋਲ ਫੋਲਾਇੰਦਾ। ਆਲਮ ਉਲਮਾ ਸਰਬ ਭੁਲਾ, ਆਲਮੀਨ ਡੰਕ ਵਜਾਇੰਦਾ। ਕਾਗਦ ਕ਼ਲਮ ਨਾ ਲਿਖੇ ਸ਼ਾਹ, ਹਰਿ ਕਾ ਲੇਖਾ ਲਿਖਤ ਵਿਚ ਨਾ ਆਇੰਦਾ। ਕਲਜੁਗ ਅੰਤਮ ਕਰੇ ਸਚ ਨਿਆਂ, ਲਹਿਣਾ ਦੇਣਾ ਸਰਬ ਮੁਕਾਇੰਦਾ। ਈਸਾ ਮੂਸਾ ਮੰਗੇ ਪਨਾਹ, ਦੋਏ ਜੋੜ ਸੀਸ ਝੁਕਾਇੰਦਾ। ਚਾਰ ਯਾਰ ਆਪਣਾ ਮੰਨਣ ਆਪ ਗੁਨਾਹ, ਉਮਤ ਉਮਤੀ ਖੇਲ ਖਿਲਾਇੰਦਾ। ਮੁਹੰਮਦ ਰੋ ਰੋ ਧਾਹਾਂ ਮਾਰ ਉਚੀ ਕੂਕ ਰਿਹਾ ਸੁਣਾ, ਮੇਰਾ ਸੰਗ ਨਾ ਕੋਇ ਰਖਾਇੰਦਾ। ਚਾਰੋਂ ਕੁੰਟ ਵੇਖਿਆ ਜੰਗਲ ਜੂਹ ਉਜਾੜ ਪਰਭਾਸ਼, ਟਿੱਲੇ ਪਰਬਤ ਕੋਇ ਨਾ ਪਕੜੇ ਮੇਰੀ ਬਾਂਹ, ਪਰਵਰਦਿਗਾਰ ਨਾ ਮੇਲ ਮਿਲਾਇੰਦਾ। ਪੁਰਖ ਅਕਾਲ ਦੀਨ ਦਿਆਲ ਸਚ ਸਿੰਘਾਸਣ ਆਸਣ ਬੈਠਾ ਲਾ, ਜੋਤੀ ਜਲਵਾ ਨੂਰ ਡਗਮਗਾਇੰਦਾ। ਗੋਬਿੰਦ ਨਾਲ ਕਰੇ ਇਕ ਸਲਾਹ, ਸਲਾਹਗੀਰ ਆਪ ਹੋ ਜਾਇੰਦਾ। ਲੱਖ ਚੁਰਾਸੀ ਭੁੱਲੀ ਰਾਹ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰਾ, ਕ਼ੁਦਰਤ ਆਪਣੀ ਵੰਡ ਵੰਡਾਈਆ। ਲੋਕਮਾਤ ਲਗਾਏ ਸਚ ਦਰਬਾਰਾ, ਦਰ ਦਰਬਾਰੀ ਆਪ ਹੋ ਜਾਈਆ। ਕਰੇ ਖੇਲ ਆਪ ਨਿਰੰਕਾਰਾ, ਨਿਰਗੁਣ ਰੂਪ ਨਾ ਕੋਇ ਵਖਾਈਆ। ਹੁਕਮੀ ਹੁਕਮ ਅਗੰਮ ਵਰਤਾਰਾ, ਅਲਖ ਅਲਖਨਾ ਚਾਲ ਚਲਾਈਆ। ਚਾਰ ਵੇਦ ਨਾ ਪਾਵਣ ਸਾਰਾ, ਪੁਰਾਨ ਅਠਾਰਾਂ ਨਾ ਕੋਇ ਗਵਾਹੀਆ। ਗੀਤਾ ਗਿਆਨ ਨਾ ਕੋਇ ਆਧਾਰਾ, ਅੰਜੀਲ ਕ਼ੁਰਾਨ ਨਾ ਕੋਇ ਵਡਿਆਈਆ। ਖਾਣੀ ਬਾਣੀ ਕਰੇ ਪੁਕਾਰਾ, ਹਰਿ ਕਾ ਭੇਵ ਅਭੇਦ ਨਾ ਕੋਈ ਪਾਈਆ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਕਹਿ ਕਹਿ ਗਏ ਗੁਰ ਅਵਤਾਰਾ, ਰਸਨਾ ਜੇਹਵਾ ਹਰਿ ਗੁਣ ਗਾਈਆ। ਕਲਜੁਗ ਅੰਤਮ ਹੋ ਉਜਿਆਰਾ, ਨਿਹਕਲੰਕਾ ਨਾਉਂ ਰਖਾਈਆ। ਚਾਰ ਜੁਗ ਦਾ ਲਾਹੇ ਉਧਾਰਾ, ਮਕ਼ਰੂਜ਼ ਕ਼ਰਜ਼ਾ ਕੋਇ ਰਹਿਣ ਨਾ ਪਾਈਆ। ਮਖ਼ਲੂਕ ਲੇਖਾ ਮੁਕਾਏ ਆਪ ਖ਼ੁਦਾਈ ਸੁਹਬਤ ਜਾਣੇ ਵਿਚ ਸੰਸਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੋਆ ਦੋਏ ਧਾਰ, ਨਿਰਗੁਣ ਸਰਗੁਣ ਖੇਲ ਅਪਾਰ, ਤਿੰਨਾਂ ਲੋਕਾਂ ਵਸੇ ਬਾਹਰ, ਚੌਥੇ ਪਦ ਹੋਏ ਉਜਿਆਰ, ਪੰਚਮ ਸ਼ਬਦ ਕਰ ਉਜਿਆਰ, ਛੇਵਾਂ ਘਰ ਕਰੇ ਖੇਲ ਅਪਾਰ, ਸਤਵਾਂ ਸਤਿ ਪੁਰਖ ਨਿਰੰਜਣ ਏਕੰਕਾਰ, ਅੱਠਾਂ ਤੱਤਾਂ ਦਏ ਆਧਾਰ, ਨੌਂ ਦਵਾਰੇ ਵਸੇ ਬਾਹਿਰ, ਦਸਵਾਂ ਆਪਣਾ ਮੇਲ ਮਿਲਾਈਆ। ਲੇਖਾ ਜਾਣੇ ਗੁਰ ਅਵਤਾਰ, ਸਾਧ ਸੰਤ ਪਾਵੇ ਸਾਰ, ਭਗਤ ਭਗਵੰਤ ਮੀਤ ਮੁਰਾਰ, ਈਸਾ ਮੂਸਾ ਸੰਗ ਮੁਹੰਮਦ ਅੱਲਾ ਰਾਣੀ ਆਪਣੇ ਦਰ ਬਹਾਈਆ। ਰਾਮ ਕ੍ਰਿਸ਼ਨ ਬਣਾਏ ਭਿਖਾਰ, ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਦੇਵਤ ਸੁਰ ਨਾ ਪਾਏ ਸਾਰ, ਨਿਰਗੁਣ ਸਰਗੁਣ ਵਸੇ ਸਭ ਤੋਂ ਬਾਹਰ, ਰੂਪ ਰੰਗ ਰੇਖ ਨਾ ਕੋਈ ਰਖਾਈਆ। ਹਰਿ ਜੋਧਾ ਸੂਰਬੀਰ ਬਲਕਾਰ, ਪਰਗਟ ਹੋ ਵਿਚ ਸੰਸਾਰ, ਸਿੰਘ ਸ਼ੇਰ ਸ਼ੇਰ ਰਿਹਾ ਲਲਕਾਰ, ਲੋਕਮਾਤ ਆਪਣਾ ਬਲ ਧਰਾਈਆ। ਨਿਰਗੁਣ ਖੇਲ ਕਰੇ ਅਪਾਰ, ਨਾਨਕ ਨੂਰ ਕਰੇ ਆਪ ਰੁਸ਼ਨਾਈਆ। ਗੋਬਿੰਦ ਸੂਰਾ ਆਇਆ ਬਾਹਰ, ਨੌਂ ਖੰਡ ਪ੍ਰਿਥਮੀ ਲਏ ਉਭਾਰ, ਸਾਚਾ ਖੰਡਾ ਏਕਾ ਖੜਗ ਰਿਹਾ ਚਮਕਾਈਆ । ਗੁਰ ਪੀਰ ਅਵਤਾਰ ਕਰਨ ਨਿਮਸਕਾਰ, ਸਾਚੇ ਦਰ ਆਏ ਦਰਬਾਰ, ਪੁਰਖ ਅਬਿਨਾਸ਼ੀ ਕਿਰਪਾ ਧਾਰ, ਤੇਰੇ ਅੱਗੇ ਸੀਸ ਝੁਕਾਈਆ। ਚਾਰ ਜੁਗ ਤੇਰਾ ਲੇਖਾ ਵਿਚ ਸੰਸਾਰ, ਜੁਗ ਜੁਗ ਸੇਵਕ ਸੇਵ ਕਮਾਈਆ। ਹਉਂ ਭਿਖਕ ਬਣੇ ਭਿਖਾਰ, ਭਿਛਿਆ ਪੌਣੀ ਏਕਾ ਵਾਰ, ਖੁਲ੍ਹੜੇ ਕੇਸ ਰਹੇ ਪੁਕਾਰ, ਦਰ ਦਰਵੇਸ਼ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਣ ਅਵਗੁਣ ਆਪਣੇ ਹੱਥ ਰਖਾਈਆ। ਗੁਣ ਅਵਗੁਣ ਹੱਥ ਸਮਰਥ, ਸਰਬ ਕਲ ਅਖਵਾਇੰਦਾ। ਸਤਿਜੁਗ ਤੇਰਾ ਵੇਖਿਆ ਰਥ, ਤ੍ਰੇਤਾ ਤੇਰੀ ਚਾਲ ਚਲਾਇੰਦਾ। ਦੁਆਪਰ ਤੇਰਾ ਰੂਪ ਕਰ ਪਰਗਟ, ਆਪਣੀ ਕਲ ਆਪ ਵਰਤਾਇੰਦਾ। ਕਲਜੁਗ ਵੇਸ ਨਟੂਆ ਨਟ, ਨੌਂ ਖੰਡ ਪ੍ਰਿਥਮੀ ਨਾਚ ਨਚਾਇੰਦਾ। ਦੂਈ ਦਵੈਤੀ ਲੱਗਾ ਫੱਟ, ਮਾਇਆ ਮਮਤਾ ਮੋਹ ਵਧਾਇੰਦਾ। ਸਾਚਾ ਦਿਸੇ ਨਾ ਕੋਇ ਹੱਟ, ਸਾਚਾ ਮੰਦਰ ਨਾ ਕੋਇ ਸੁਹਾਇੰਦਾ। ਗੁਰਦਰ ਮੰਦਰ ਮਸਜਿਦ ਹਰਿ ਕੇ ਨਾਮ ਉਤੋਂ ਪੈਸੇ ਰਹੇ ਵੱਟ, ਕਰਤਾ ਦਮੜੀ ਦਮੜੀ ਹੱਟ ਵਿਕਾਇੰਦਾ। ਮਨਮੁਖ ਆਪਣਾ ਕੀਤਾ ਆਪੇ ਰਹੇ ਕੱਟ, ਚਾਰੋਂ ਕੁੰਟ ਜੂਠ ਝੂਠ ਮੁਖ ਭਰਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਆਪਣੀ ਬਦਲੇ ਆਪ ਕਰਵਟ, ਸ੍ਰਿਸ਼ਟ ਸਬਾਈ ਆਪ ਬਦਲਾਇੰਦਾ। ਨੌਂ ਖੰਡ ਪ੍ਰਿਥਮੀ ਵਖਾਏ ਏਕਾ ਸੱਥ, ਸੱਥਰ ਸੂਲਾਂ ਆਪਣੀ ਯਾਦ ਕਰਾਇੰਦਾ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਹੱਥ, ਹੱਥੋ ਹੱਥ ਲਹਿਣਾ ਆਪ ਮੁਕਾਇੰਦਾ। ਕਿਸੇ ਨਾ ਮਾਰਗ ਸਕੇ ਕੋਇ ਦੱਸ, ਜਗਤ ਮਾਰਗ ਆਪ ਗਵਾਇੰਦਾ। ਜਨ ਭਗਤਾਂ ਅੰਦਰ ਆਪੇ ਵਸ, ਆਪਣਾ ਰੂਪ ਆਪ ਦਰਸਾਇੰਦਾ। ਮੇਟੇ ਰੈਣ ਅੰਧੇਰੀ ਮਸ, ਦੀਪਕ ਸਾਚਾ ਆਪ ਜਗਾਇੰਦਾ। ਸ਼ਬਦੀ ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟੀ ਆਪ ਤੁੜਾਇੰਦਾ। ਨਿਰਗੁਣ ਸਰਗੁਣ ਮੇਲਾ ਹੱਸ ਹੱਸ, ਹਰਿਜਨ ਸਾਚੇ ਆਪ ਕਰਾਇੰਦਾ। ਗੁਰਮੁਖਾਂ ਹੋਇਆ ਆਪੇ ਵਸ, ਆਪਣੀ ਭੇਟਾ ਅਗਨੀ ਭੇਟ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਆਪ ਲਗਾਇੰਦਾ। ਆਪਣੀ ਅਗਨੀ ਆਪੇ ਸੜ, ਪੰਜ ਤੱਤ ਕਾਇਆ ਚੋਲਾ ਆਪ ਤਜਾਇਆ। ਸਿੰਘ ਸ਼ੇਰ ਮਾਰ ਦੜ, ਲੋਕਮਾਤ ਆਪਣਾ ਮੁਖ ਗਿਆ ਭਵਾਇਆ। ਸਚਖੰਡ ਦਵਾਰੇ ਆਪੇ ਚੜ੍ਹ, ਨਿਰਗੁਣ ਨਿਰਾਕਾਰ ਸਚ ਸਿੰਘਾਸਣ ਸੋਭਾ ਪਾਇਆ। ਗੋਬਿੰਦ ਗੁਰ ਲਿਆ ਫੜ, ਕੀਤਾ ਕੌਲ ਪੂਰ ਕਰਾਇਆ। ਸੰਬਲ ਨਗਰ ਅੰਦਰ ਬੈਠਾ ਵੜ, ਔਂਦਾ ਜਾਂਦਾ ਦਿਸ ਨਾ ਆਇਆ। ਆਪਣੀ ਕਰਨੀ ਰਿਹਾ ਕਰ, ਕਰਤਾ ਪੁਰਖ ਰੂਪ ਧਰਾਇਆ। ਗੁਰ ਅਵਤਾਰਾਂ ਦੇਂਦਾ ਰਿਹਾ ਵਰ, ਵਰ ਦਾਤਾ ਆਪ ਹੋ ਜਾਇਆ। ਇਕ ਵਖੌਂਦਾ ਰਿਹਾ ਸਰ, ਸਰ ਸਰੋਵਰ ਆਪ ਨੁਹਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਵਿਸ਼ਨ ਬ੍ਰਹਮਾ ਸ਼ਿਵ ਲੱਖ ਚੁਰਾਸੀ ਘਾੜਨ ਘੜ, ਘੜਨ ਭੰਨਣਹਾਰ ਆਪਣਾ ਵੇਸ ਵਟਾਇਆ। ਨਾ ਕੋਈ ਚੋਟੀ ਨਾ ਕੋਈ ਜੜ, ਰੂਪ ਰੰਗ ਨਾ ਕੋਇ ਰਖਾਇਆ। ਮੰਗਣ ਜਾਏ ਨਾ ਕਿਸੇ ਦਰ, ਕਿਸੇ ਅੱਗੇ ਝੋਲੀ ਕਦੇ ਨਾ ਡਾਹਿਆ। ਸਭ ਦਾ ਦਾਤਾ ਆਪੇ ਬਣ, ਨਿਰਗੁਣ ਆਪਣਾ ਨਾਉਂ ਰਖਾਇਆ। ਆਪੇ ਜਨਨੀ ਆਪੇ ਜਨ, ਪੂਤ ਸਪੂਤ ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣੀ ਧਾਰ ਚਲਾਇਆ। ਧਾਰ ਚਲਾਏ ਅਗੰਮ ਅਥਾਹ, ਅਗੰਮੜੀ ਖੇਲ ਖਿਲਾਈਆ। ਦੋ ਸੌ ਛਪੰਜਾ ਦਿਨ ਦੇਂਦਾ ਦੇਵਣਹਾਰ ਸਲਾਹ, ਅੱਠੇ ਪਹਿਰ ਰਿਹਾ ਸਮਝਾਈਆ। ਜੁਗ ਜੁਗ ਦਾ ਲੇਖਾ ਅੱਗੇ ਰਿਹਾ ਟਿਕਾ, ਸਤਿਜੁਗ ਤ੍ਰੇਤਾ ਦੁਆਪਰ ਜੋ ਕਲਜੁਗ ਗੁਰ ਅਵਤਾਰ ਗਏ ਸੇਵ ਕਮਾਈਆ। ਫੜ ਫੜ ਬਾਹੋਂ ਰਿਹਾ ਵਖਾ, ਉਂਗਲੀ ਉਂਗਲ ਨਾਲ ਮਿਲਾਈਆ। ਮੇਰਾ ਨਾਉਂ ਇਕ ਨਿਰੰਕਾਰ ਮੈਂ ਵਸਾਂ ਹਰ ਘਟ ਥਾਂ, ਵੰਡਣ ਵੰਡ ਨਾ ਕੋਇ ਵੰਡਾਈਆ। ਆਦਿ ਜੁਗਾਦੀ ਮੈਂ ਪਿਤਾ ਮਾਂ, ਦਾਈ ਦਾਇਆ ਆਪ ਅਖਵਾਈਆ। ਲੱਖ ਚੁਰਾਸੀ ਆਪਣੀ ਝੋਲੀ ਬੈਠਾ ਪਾ, ਏਕਾ ਗੋਦ ਸੁਹਾਈਆ। ਏਕਾ ਮੰਮਾ ਸੀਰ ਰਿਹਾ ਪਿਆ, ਆਪਣੀ ਇਛਿਆ ਆਪ ਪਰਗਟਾਈਆ । ਏਕਾ ਸਿਖਿਆ ਰਿਹਾ ਸਮਝਾ, ਸਾਚੀ ਸਿਖਿਆ ਭੁਲ ਕਦੇ ਨਾ ਜਾਈਆ। ਮੇਰਾ ਲੇਖਾ ਨਾ ਸਕੇ ਕੋਇ ਮਿਟਾ, ਬ੍ਰਹਮਾ ਲਿਖ ਲਿਖ ਥੱਕਾ ਅੰਤਮ ਬੈਠਾ ਸੀਸ ਝੁਕਾਈਆ । ਦਰ ਆਏ ਮੰਗੇ ਪਨਾਹ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੇਰੇ ਚਾਰ ਵੇਦ ਹੋਏ ਸਵਾਹ, ਕਲਜੁਗ ਅਗਨੀ ਤੱਤ ਜਲਾਈਆ। ਬਿਨ ਤੁਧ ਕਰੇ ਨਾ ਕੋਇ ਨਿਆਂ, ਮੇਰਾ ਬ੍ਰਹਮ ਨਾ ਕੋਇ ਵਡਿਆਈਆ। ਬਿਨ ਤੇਰੇ ਹੰਸ ਬਣਿਆ ਕਾਂ, ਚਾਰੋਂ ਕੁੰਟ ਕਾਗ ਵਾਂਗ ਕੁਰਲਾਈਆ। ਤੇਰਾ ਮਿਲਿਆ ਨਾ ਸਾਚਾ ਨਾਂ, ਜੂਠ ਝੂਠ ਵਿਸ਼ਟਾ ਮੁਖ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਚਾਰ ਜੁਗ ਦੀ ਮੇਟ ਲੱਗੀ ਸ਼ਾਹੀਆ। ਸੋ ਪੁਰਖ ਨਿਰੰਜਣ ਸੁਣਾਇੰਦਾ, ਸੁਣ ਬ੍ਰਹਮ ਕਰ ਧਿਆਨ। ਤੂੰ ਮੇਰੀ ਅੰਸ ਅਖਵਾਇੰਦਾ, ਮੈਂ ਤੇਰੀ ਕਰਾਂ ਕਲਿਆਣ। ਤੂੰ ਮੇਰਾ ਬੰਸ ਬਣਾਇੰਦਾ, ਲੋਕਮਾਤ ਜਗਤ ਨਿਸ਼ਾਨ। ਮੈਂ ਤੇਰਾ ਸਹਿੰਸਾ ਅੰਤ ਚੁਕਾਇੰਦਾ, ਪਰਗਟ ਹੋ ਵਿਚ ਜਹਾਨ। ਕਲਜੁਗ ਕੂੜਾ ਕੰਸ ਮਿਟਾਇੰਦਾ, ਰਾਵਣ ਦਿਸੇ ਨਾ ਬੇਈਮਾਨ। ਤੇਰਾ ਸੰਗ ਇਕ ਨਿਭਾਇੰਦਾ, ਅੰਤਮ ਪਾਏ ਸਭ ਨੂੰ ਆਣ। ਏਕਾ ਛੰਦ ਏਕਾ ਢੋਲਾ ਆਪੇ ਗਾਇੰਦਾ, ਸੋਹੰ ਸ਼ਬਦ ਕਰ ਪਰਵਾਨ। ਹੰ ਬ੍ਰਹਮ ਪਾਰਬ੍ਰਹਮ ਸਮਾਇੰਦਾ, ਆਦਿ ਜੁਗਾਦੀ ਏਕਾ ਮੰਦਰ ਇਕ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਸੱਚਾ ਦਾਨ। ਬ੍ਰਹਮੇ ਤੇਰੇ ਚਾਰ ਜੁਗ ਦੇ ਚਾਰ ਦਿਨ, ਹਰਿ ਸਾਚਾ ਆਪਣੀ ਝੋਲੀ ਪਾਈਆ। ਵਿਸ਼ਨੂੰ ਤੇਰੇ ਚਾਰ ਜੁਗ ਦੇ ਚਾਰ ਦਿਨ ਗਿਣ ਗਿਣ, ਵੇਲਾ ਵਕ਼ਤ ਰਿਹਾ ਲੰਘਾਈਆ। ਸ਼ੰਕਰ ਤੇਰੇ ਚਾਰ ਜੁਗ ਦੇ ਚਾਰ ਦਿਨ, ਅੰਤਮ ਬੈਠੇ ਡੇਰਾ ਢਾਹੀਆ। ਤ੍ਰੈਗੁਣ ਦੇ ਚਾਰ ਜੁਗ ਦੇ ਚਾਰ ਦਿਨ, ਸਭ ਦਾ ਲੇਖਾ ਰਿਹਾ ਮੁਕਾਈਆ। ਲਹਿਣਾ ਦੇਣਾ ਚੁਕਾਏ ਗਿਣ ਗਿਣ, ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਸਾਵਣ ਤ੍ਰੈਗੁਣ ਤੇਰਾ ਪਕੜੇ ਦਾਮਨ, ਲੱਖ ਚੁਰਾਸੀ ਨਾਲੋਂ ਤੇਰਾ ਦਾਮਨ ਦਏ ਛੁਡਾਈਆ। ਲੱਖ ਚੁਰਾਸੀ ਨਾਲੋਂ ਛੁਟਣਾ ਦਾਮਨ, ਸੋ ਪੁਰਖ ਨਿਰੰਜਣ ਆਪ ਛੁਡਾਇੰਦਾ। ਤੇਰੀ ਪੂਰੀ ਕਰੇ ਇਛਿਆ ਕਾਮਨ, ਕਾਮੀ ਕੋਇ ਨੇੜ ਨਾ ਆਇੰਦਾ। ਆਦਿ ਜੁਗਾਦੀ ਬਣੇ ਜ਼ਾਮਨ, ਸਾਚੀ ਜ਼ਾਮਨੀ ਆਪਣੇ ਹੱਥ ਰਖਾਇੰਦਾ। ਤੇਰਾ ਲਹਿਣਾ ਦੇਣਾ ਚੁਕਾਏ ਆਮ੍ਹਣੋ ਸਾਮ੍ਹਣ, ਪਰਦਾ ਉਹਲਾ ਸਰਬ ਚੁਕਾਇੰਦਾ। ਤੂੰ ਕਿਸੇ ਦਰ ਨਾ ਜਾਣਾ ਭਾਲਣ, ਪਾਰਬ੍ਰਹਮ ਅਬਿਨਾਸ਼ੀ ਕਰਤਾ ਲੋਕਮਾਤ ਆਪਣਾ ਆਸਣ ਲਾਇੰਦਾ। ਪਰਗਟ ਹੋਣੀ ਜੋਤ ਅਕਾਲਣ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਦਰ ਆਏ ਬਣੀਂ ਸਵਾਲਣ, ਤੇਰਾ ਸਵਾਲ ਹਲ ਆਪ ਕਰਾਇੰਦਾ। ਦੂਜਾ ਮਿਲੇ ਨਾ ਕੋਇ ਦਲਾਲਣ, ਜਗਤ ਦਲਾਲ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤ੍ਰੈਗੁਣ ਆਪਣਾ ਆਪ ਜਣਾਇੰਦਾ। ਤ੍ਰੈਗੁਣ ਉਠੀ ਸ਼ਰਮਸਾਰ, ਨੇਤਰ ਨੈਣ ਰਹੀ ਸ਼ਰਮਾਈਆ। ਮੈਂ ਪਾਪਣ ਆਦਿ ਜੁਗਾਦਿ ਬਣੀ ਅਵਗੁਣਹਾਰ, ਤੇਰੇ ਜੀਵਾਂ ਜੰਤਾਂ ਰਹੀ ਭੁਲਾਈਆ। ਹੋਈ ਸੁਹਾਗਣ ਨਾਰ ਨਾ ਵਿਚ ਸੰਸਾਰ, ਨੌਂ ਸੌ ਚੁਰਾਨਵੇ ਚੌਕੜੀ ਜੁਗ ਰੰਡੇਪਾ ਕੱਟ ਕੱਟ ਆਈਆ। ਮੇਰਾ ਜੋਬਨ ਮੇਰੀ ਜਵਾਨੀ ਮੈਂ ਹੋਈ ਮੁਟਿਆਰ, ਚਾਰੋਂ ਕੁੰਟ ਲਈ ਅੰਗੜਾਈਆ। ਮੈਂ ਸਾਧਾਂ ਸੰਤਾਂ ਮਾਰ ਕੇ ਆਈ ਮਾਰ, ਆਪਣਾ ਏਕਾ ਨੈਣ ਮਟਕਾਈਆ। ਮੈਂ ਕਰ ਕਰ ਵੇਖਿਆ ਹਾਰ ਸ਼ੰਗਾਰ, ਜੋਬਨ ਲੋਕਮਾਤ ਆਪਣਾ ਇਕ ਵਖਾਈਆ। ਸ਼ਾਹ ਸੁਲਤਾਨਾਂ ਸੁੱਟ ਕੇ ਆਈ ਮੂੰਹ ਦੇ ਭਾਰ, ਕੋਈ ਸਕੇ ਨਾ ਸੀਸ ਉਠਾਈਆ। ਪੁਰਖ ਅਬਿਨਾਸ਼ੀ ਤੇਰੇ ਹੁਕਮ ਬੱਧੀ ਆਈ ਤੇਰੇ ਦਰਬਾਰ, ਰੋਂਦੀ ਰੋ ਰੋ ਦਿਆਂ ਦੁਹਾਈਆ। ਮੇਰੇ ਨਾਲੋਂ ਮੇਰਾ ਚੁਕਿਆ ਪੰਚ ਵਿਕਾਰ, ਕਾਮ ਕਰੋਧ ਲੋਭ ਮੋਹ ਹੰਕਾਰ ਮੇਰੇ ਸੰਗ ਰੰਗ ਰਲੀਆਂ ਰਹੇ ਮਨਾਈਆ। ਕੀ ਕਰਾਂ ਤੇਰੇ ਦਰਬਾਰ, ਕੋਈ ਰਾਹ ਨਜ਼ਰ ਨਾ ਆਈਆ। ਚਾਰੋਂ ਕੁੰਟ ਜਿਧਰ ਵੇਖਾਂ ਤੇਰਾ ਨਜ਼ਰ ਆਏ ਸੁਤ ਦੁਲਾਰ, ਗੋਬਿੰਦ ਸੂਰਾ ਸੱਚਾ ਸ਼ਹਿਨਸ਼ਾਹੀਆ। ਖਿਚ ਕੇ ਖੜਾ ਨਾਮ ਕਟਾਰ, ਦੋ ਧਾਰ ਮੁਖ ਵਖਾਈਆ। ਜੇ ਕਰਾਂ ਨਿਮਸਕਾਰ ਕਰੇ ਪਿਆਰ, ਅੱਗੇ ਤੇਰਾ ਚਰਨ ਕਵਲ ਦਏ ਵਖਾਈਆ। ਜੇ ਨੇਤਰ ਨੈਣ ਲਵਾਂ ਉਠਾਲ, ਅੱਗੋਂ ਮਾਰ ਕਰੇ ਬੇਹਾਲ, ਮੇਰੀ ਸੁੱਧ ਰਿਹਾ ਭੁਲਾਈਆ। ਮੈਂ ਨਿਮਾਣੀ ਦਰ ਤੇਰੇ ਤੇ ਬਣੀ ਕੰਗਾਲ, ਕਰ ਕਿਰਪਾ ਮੇਰੇ ਸੱਚੇ ਸ਼ਹਿਨਸ਼ਾਹੀਆ। ਆਦਿ ਪਾਇਆ ਤੂੰ ਜੰਜਾਲ, ਅੰਤ ਕੱਟ ਮੇਰੀ ਫਾਹੀਆ। ਮੇਰੇ ਅੰਦਰ ਲੁਕਿਆ ਕਾਲ, ਤੁਧ ਬਿਨ ਸਕੇ ਨਾ ਕੋਇ ਬਾਹਰ ਕਢਾਈਆ। ਤੂੰ ਧਰ ਰੂਪ ਮਹਾਕਾਲ, ਪਾਰਬ੍ਰਹਮ ਸੱਚਾ ਬੇਪਰਵਾਹੀਆ। ਮੇਰੇ ਸਿਰ ਤੇ ਦੇਣੀ ਇਕ ਦੁਸ਼ਾਲ, ਖੁਲ੍ਹੀ ਮੀਢੀਂ ਖੁਲ੍ਹੜੇ ਕੇਸ ਜਗਤ ਦੁਹਾਗਣ ਬਣ ਵੈਰਾਗਣ ਤੇਰਾ ਢੋਲਾ ਰਹੀ ਗਾਈਆ। ਮੇਰੇ ਭਾਗ ਜਾਗਣ ਤੇਰੀ ਚਰਨ ਧੂੜ ਮਿਲੇ ਮਾਘਨ, ਚਾਰ ਜੁਗ ਦੀ ਧੋਵਾਂ ਸ਼ਾਹੀਆ। ਤੂੰ ਬਣ ਸਾਚਾ ਸਾਜਣ ਦਰ ਆਈ ਗ਼ਰੀਬ ਨਿਵਾਜ਼ਣ, ਤੇਰੀ ਇਕੋ ਓਟ ਰਖਾਈਆ। ਮੈਂ ਨਾਤਾ ਤੋੜਿਆ ਪ੍ਰਿਥਮੀ ਆਕਾਸ਼, ਗਗਨ ਮੰਡਲ ਫੇਰਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨਾ, ਏਕਾ ਹੁਕਮ ਜਣਾਇੰਦਾ। ਦਰ ਦਰਬਾਰ ਸੁਣਨਾ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਮੇਰਾ ਰਾਗ ਇਕ ਤਰਾਨਾ, ਤ੍ਰੈਗੁਣ ਤੇਰਾ ਫੰਦ ਕਟਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣਾ ਰੂਪ ਵਖਾਇੰਦਾ। ਤੇਰੇ ਹੱਥ ਫੜਾਵਾਂ ਸਾਚਾ ਗਾਨਾ, ਪ੍ਰੇਮ ਰੰਗ ਨਾਲ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸੁਣ ਰਕਾਨ, ਪੁਰਖ ਅਬਿਨਾਸ਼ੀ ਆਪ ਜਣਾਈਆ। ਤੂੰ ਵੇਖਣਾ ਮਾਰ ਧਿਆਨ, ਤੇਰਾ ਨੈਣ ਦੇਵਾਂ ਖੁਲ੍ਹਾਈਆ। ਨੌਂ ਖੰਡ ਪ੍ਰਿਥਮੀ ਜਗਤ ਨਿਸ਼ਾਨ, ਲੱਖ ਚੁਰਾਸੀ ਸੇਜ ਵਛਾਈਆ। ਗੁਰਮੁਖ ਵਿਰਲਾ ਚਤੁਰ ਸੁਜਾਨ, ਜੋ ਮੇਰਾ ਰਾਹ ਰਿਹਾ ਤਕਾਈਆ। ਤੂੰ ਜਾਣਾ ਬਣ ਕੇ ਦਰ ਦਰਬਾਨ, ਦਰ ਦਰ ਆਪਣੀ ਅਲਖ ਜਗਾਈਆ। ਮੈਂ ਲੈ ਕੇ ਆਈ ਧੁਰ ਫ਼ਰਮਾਨ, ਸਚ ਸੰਦੇਸਾ ਦੇਣਾ ਸੁਣਾਈਆ। ਲੋਕਮਾਤ ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਆਦਿ ਜੁਗਾਦਿ ਜਿਸ ਦੀ ਸੱਚੀ ਸ਼ਹਿਨਸ਼ਾਹੀਆ । ਜੋ ਜਨ ਦਰਸ਼ਨ ਕਰੇ ਆਣ, ਤਿਸ ਦਾ ਲੇਖਾ ਰਹੇ ਨਾ ਰਾਈਆ। ਮੇਰਾ ਸਿੱਖ ਤੇਰੀ ਕਰੇ ਕਲਿਆਣ, ਬਿਨ ਗੁਰਮੁਖ ਤੇਰਾ ਫੰਦ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੰਦੇਸਾ ਰਿਹਾ ਸੁਣਾਈਆ। ਸੁਣਿਆ ਸੰਦੇਸਾ ਆਤਮ ਅੰਤਰ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਪਾਰਬ੍ਰਹਮ ਬਣਾਈ ਬਣਤਰ, ਗੁਰਮੁਖਾਂ ਰਾਹ ਵਖਾਈਆ। ਮੈਂ ਘਰ ਘਰ ਸੁਣਾਵਾਂ ਤੇਰਾ ਮੰਤਰ, ਸੋਹੰ ਸੋ ਸ਼ਬਦ ਪੜ੍ਹਾਈਆ। ਮੈਂ ਪਾੜ ਵਖਾਵਾਂ ਗਗਨ ਗਗਨੰਤਰ, ਤੂੰ ਸਿਰ ਮੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਸਿਖਾਂ ਲਵਾਂ ਉਠਾਈਆ। ਤ੍ਰੈਗੁਣ ਸੇਵਾ ਲਾਈ ਨਿਰੰਕਾਰ, ਲੋਕਮਾਤ ਹੁਕਮ ਜਣਾਇੰਦਾ। ਰਾਤੀਂ ਸੁਤਿਆਂ ਕਰੇ ਪਿਆਰ, ਸੋਏ ਗੁਰਮੁਖ ਮੇਲ ਮਿਲਾਇੰਦਾ। ਮੈਂ ਆਈ ਦੁਹਾਗਣ ਵਿਚ ਸੰਸਾਰ, ਗੁਰਸਿਖ ਤੁਧ ਬਿਨ ਸੁਹਾਗੀ ਕੰਤ ਨਾ ਕੋਇ ਮਿਲਾਇੰਦਾ। ਮੇਰਾ ਦਾਗ਼ ਨਾ ਧੋਵੇ ਕੋਈ ਕਰ ਵਿਚਾਰ, ਦੁਰਮਤ ਮੈਲ ਨਾ ਕੋਇ ਮਿਟਾਇੰਦਾ। ਮੈਂ ਆਪਾ ਆਪ ਤੁਧ ਉਤੋਂ ਦੇਵਾਂ ਵਾਰ, ਤੇਰੇ ਚਰਨਾਂ ਹੇਠ ਆਪਣਾ ਸੀਸ ਭੇਟ ਕਰਾਇੰਦੀ। ਤੂੰ ਕਰ ਦਰਸ ਸੱਚੇ ਦਰਬਾਰ, ਕਲਜੁਗ ਆਇਆ ਹਰਿ ਨਿਰੰਕਾਰ, ਨਿਹਕਲੰਕਾ ਜਾਮਾ ਧਾਰ, ਜੋਤੀ ਜੋਤ ਜੋਤ ਦਰਸਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਤ੍ਰੈਗੁਣ ਮੇਲਾ ਏਕਾ ਘਰ, ਘਰ ਸੁਹੰਜਣਾ ਹਰਿ ਨਿਰੰਜਣਾ ਦਰ ਘਰ ਸਾਚਾ ਆਪ ਜਣਾਇੰਦੀ। ਦਰ ਸੁਹੰਜਣਾ ਸੋਭਾਵੰਤ, ਗੁਰਸਿਖ ਮੇਲ ਮਿਲਾਇਆ। ਪੁਰਖ ਅਬਿਨਾਸ਼ੀ ਮਿਲੇ ਕੰਤ, ਜਗਤ ਵਿਛੋੜਾ ਦਏ ਕਟਾਇਆ। ਮੇਰਾ ਲੇਖਾ ਲੱਗੇ ਅੰਤ, ਸ੍ਰੀ ਭਗਵੰਤ ਹੋਏ ਸਹਾਇਆ। ਮੈਂ ਭਰਮ ਭੁਲਾਇਆ ਜੀਵ ਜੰਤ, ਜਗਤ ਜੰਜਾਲ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਤ੍ਰੈਗੁਣ ਤੇਰਾ ਲੇਖਾ ਦਏ ਚੁਕਾਇਆ। ਤ੍ਰੈਗੁਣ ਲੇਖਾ ਚੁਕਣਾ, ਤ੍ਰਿਲੋਕੀ ਮਿਟੇ ਧਾਰ। ਚੌਥੇ ਜੁਗ ਪੈਂਡਾ ਮੁੱਕਣਾ, ਕਲਜੁਗ ਆਏ ਅੰਤਮ ਵਾਰ। ਅਠਸਠ ਤੀਰਥ ਨੀਰ ਸੁੱਕਣਾ, ਸਰ ਸਰੋਵਰ ਨਾ ਕੋਇ ਆਧਾਰ। ਸਿੰਘ ਸ਼ੇਰ ਏਕਾ ਬੁੱਕਣਾ, ਮਾਰੇ ਭਬਕ ਅਪਰ ਅਪਾਰ। ਚੌਦਾਂ ਤਬਕ ਨਾ ਭਾਣਾ ਰੁਕਣਾ, ਸਦੀ ਚੌਧਵੀਂ ਕਰੇ ਖ਼ਵਾਰ। ਸੰਗ ਮੁਹੰਮਦ ਨਾ ਮਿਲੇ ਲੁਕਣਾ, ਵੇਖੇ ਜੰਗਲ ਜੂਹ ਉਜਾੜ ਪਹਾੜ। ਕਲਜੁਗ ਤੇਰਾ ਖੇੜਾ ਲੁੱਟਣਾ, ਨਾ ਕੋਈ ਦੀਸੇ ਚੋਰ ਯਾਰ। ਆਪਣੀ ਹੱਥੀਂ ਬੂਟਾ ਪੁਟਣਾ, ਦੇਵੇ ਜੜ੍ਹ ਉਖਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸੱਚੀ ਸਰਕਾਰ । ਸਚ ਸਰਕਾਰ ਸਾਚੀ ਖੇਲ, ਖ਼ਾਲਕ ਖ਼ਲਕ ਵਿਚ ਖਲਾਈਆ। ਮੁਰੀਦ ਮੁਰਸ਼ਦ ਕਰ ਕਰ ਮੇਲ, ਮਾਰਫ਼ਤ ਲੇਖਾ ਰਿਹਾ ਸਮਝਾਈਆ। ਕਰੇ ਰੁਸ਼ਨਾਈ ਬਿਨ ਬਾਤੀ ਤੇਲ, ਨੂਰ ਨੂਰ ਨਾਲ ਡਗਮਗਾਈਆ। ਅਚਰਜ ਕਰਿਆ ਪਾਰਬ੍ਰਹਮ ਪ੍ਰਭ ਖੇਲ, ਭੇਵ ਅਭੇਦ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਜੁਗ ਦਾ ਮਿਟੇ ਲੇਖਾ, ਵੇਸ ਵਟਾਏ ਦਰ ਦਰਵੇਸ਼ਾ, ਮੇਲ ਮਿਲਾਏ ਦਸ ਦਸਮੇਸਾ, ਦਰ ਘਰ ਆਪਣਾ ਆਪ ਸੁਹਾਈਆ। ਦਰ ਸੁਹਾਵਾ ਸੁਹਾਵੀ ਰੁੱਤ, ਸੋ ਪੁਰਖ ਨਿਰੰਜਣ ਸੋਭਾ ਪਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਰੂਪ ਆਪ ਹੋ ਜਾਇੰਦਾ। ਪੰਜ ਤੱਤ ਨਾ ਰਹੇ ਕਾਇਆ ਬੁੱਤ, ਕਾਇਆ ਕੱਪੜ ਨਾ ਕੋਇ ਹੰਢਾਇੰਦਾ। ਆਪਣਾ ਖੇੜਾ ਆਪੇ ਲੁੱਟ, ਲੱਖ ਚੁਰਾਸੀ ਖੇੜਾ ਫੇਰ ਮਿਟਾਇੰਦਾ। ਨਿਰਗੁਣ ਸਰਗੁਣ ਅੰਦਰ ਬੈਠਾ ਲੁਕ, ਦਿਸ ਕਿਸੇ ਨਾ ਆਇੰਦਾ। ਸ਼ਬਦ ਬਘੇਲਾ ਰਿਹਾ ਬੁੱਕ, ਸਿੰਘ ਸ਼ੇਰ ਰੂਪ ਵਟਾਇੰਦਾ। ਜਨ ਭਗਤਾਂ ਉਪਰ ਆਪੇ ਤੁਠ, ਚਾਰ ਜੁਗ ਦੇ ਵਿਛੜੇ ਮੇਲ ਮਿਲਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਜਨਮ ਜਨਮ ਦਾ ਰੋਗ ਗਵਾਇੰਦਾ। ਪੰਚ ਵਿਕਾਰਾ ਕੱਢੇ ਕੁੱਟ, ਜੋ ਜਨ ਸਰਨਾਈ ਆਇੰਦਾ। ਲੇਖੇ ਲਾਏ ਸਾਚੇ ਸੁੱਤ, ਬਣ ਜਨਨੀ ਸੇਵ ਕਮਾਇੰਦਾ। ਕਰੇ ਪਿਆਰ ਜਿਉਂ ਮਾਂ ਪੁੱਤ, ਬਾਲਕ ਆਪਣੀ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਅਠਾਰਾਂ ਵੇਖ ਵਖਾਇੰਦਾ। ਸੰਮਤ ਅਠਾਰਾਂ ਸਾਲ ਅਠਾਰਾਂ, ਸਾਲ ਅਠਾਰਵਾਂ ਵੱਜੀ ਵਧਾਈਆ। ਯਾਰ ਮਿਲਿਆ ਨਾਲ ਸੱਚਾ ਯਾਰਾ, ਸਾਚੀ ਯਾਰੀ ਲੋਕਮਾਤ ਨਿਭਾਈਆ। ਇਕ ਸੱਤ ਛੇ ਪੰਜ ਜੋ ਕੀਆ ਉਧਾਰਾ, ਕਲਜੁਗ ਅੰਤਮ ਦਏ ਮੁਕਾਈਆ। ਸੂਲਾਂ ਸੱਥਰ ਜੋ ਕੀਆ ਪਿਆਰਾ, ਸਾਚੀ ਸੇਜ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਸੌ ਛਪੰਜਾਂ ਦਿਨ ਦੋ ਪੰਜ ਛੇ ਲੰਘਾਏ ਗਿਣ ਗਿਣ, ਗੋਬਿੰਦ ਆਪਣੇ ਸੰਗ ਰਖਾਈਆ। ਗੋਬਿੰਦ ਉਂਗਲੀ ਗਿਆ ਲੱਗ, ਪੁਰਖ ਅਕਾਲ ਲਗਾਇਆ। ਜਿਸ ਉਪਜਾਇਆ ਤਿਸ ਲਿਆ ਸੱਦ, ਦਰ ਘਰ ਸਾਚੇ ਮੇਲ ਮਿਲਾਇਆ। ਹਰਿ ਕਾ ਜਾਮ ਪਿਆਇਆ ਮਦਿ, ਨਸ਼ਾ ਉਤਰ ਕਦੇ ਨਾ ਜਾਇਆ। ਲੋਕਮਾਤ ਬਣਾਏ ਸਾਚੀ ਯਦ, ਚਾਰ ਵਰਨ ਦਏ ਵਖਾਇਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਲੋਕਮਾਤ ਵਿਚੋਂ ਦੇਵੇ ਕੱਢ, ਏਕਾ ਬ੍ਰਹਮਾ ਨਜ਼ਰੀ ਆਇਆ। ਆਪਣਾ ਚਰਨ ਵਖਾਏ ਹੱਦ, ਦੂਸਰ ਦਵਾਰ ਨਾ ਕੋਇ ਵਖਾਇਆ। ਚਾਰ ਜੁਗ ਗੁਰ ਅਵਤਾਰ ਆਪਣਾ ਭਾਰ ਗਏ ਲੱਦ, ਵੇਲੇ ਆਪਣਾ ਡੌਰੂ ਵਾਹਿਆ। ਅੰਤਮ ਆਇਆ ਪੁਰਖ ਸਮਰਥ, ਜਿਸ ਦਾ ਭੇਵ ਕਿਸੇ ਨਾ ਪਾਇਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਪਾ ਕੇ ਬੈਠਾ ਨਥ, ਬ੍ਰਹਮਾ ਵਿਸ਼ਨ ਸ਼ਿਵ ਰਿਹਾ ਭਵਾਇਆ। ਜਿਸ ਦਾ ਖੇੜਾ ਜਾਏ ਨਾ ਢੱਠ, ਸੋ ਸਾਚਾ ਖੇੜਾ ਰਿਹਾ ਬਣਾਇਆ। ਜਿਸ ਦਾ ਹੋਏ ਵੇਹੜਾ ਭੱਠ, ਸੋ ਬੈਠਾ ਸੇਜ ਵਿਛਾਇਆ। ਜਿਸ ਦੀ ਮਹਿਮਾ ਸਦਾ ਅਕਥ, ਸੋ ਆਪਣਾ ਰੰਗ ਵਖਾਇਆ। ਜਿਸ ਦਾ ਗੋਬਿੰਦ ਬੈਠਾ ਸਥਰ ਘੱਤ, ਅੱਜ ਰਿਹਾ ਮੇਲ ਮਿਲਾਇਆ। ਜਿਸ ਲੇਖੇ ਲਾਈ ਰਤ, ਆਪ ਆਪਣੀ ਗੋਦ ਬਹਾਇਆ। ਜਿਸ ਨੂੰ ਕਹਿੰਦੇ ਕਮਲਾਪਤ, ਸਿੰਘ ਸ਼ੇਰ ਰੂਪ ਵਟਾਇਆ। ਜਿਸ ਨੇ ਸਭ ਦੀ ਮਾਰੀ ਮਤ, ਜਗਤ ਗਿਆਨ ਰਿਹਾ ਗਵਾਇਆ। ਜਿਸ ਨੇ ਮੇਟਣਾ ਤੀਰਥ ਅਠਸਠ ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੇ ਚਰਨਾਂ ਹੇਠ ਦਬਾਇਆ। ਜਿਸ ਨੇ ਮੰਦਰ ਮਸਜਿਦ ਸ਼ਿਵਦਵਾਲਾ ਵਹੀਰ ਦੇਣਾ ਘੱਤ, ਚਾਰੋਂ ਕੁੰਟ ਦਏ ਹਿਲਾਇਆ। ਜਿਸ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਲਹਿਣਾ ਦੇਣਾ ਚੁਕੌਣਾ ਹੱਥੋ ਹੱਥ, ਸੀਸ ਆਪਣੇ ਤਾਜ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਭ ਦਾ ਦਾਤਾ ਇਕ ਅਖਵਾਇਆ। ਸਭ ਦਾ ਦਾਤਾ ਇਕ ਦਾਤਾਰ, ਦੂਸਰ ਅਵਰ ਨਾ ਕੋਇ ਜਣਾਈਆ। ਅੰਤਮ ਆਇਆ ਚਵੀਆਂ ਅਵਤਾਰ, ਜਿਸ ਦਾ ਗੀਤ ਗਏ ਗਾਈਆ। ਨਾ ਪੁਰਖ ਨਾ ਦਿਸੇ ਨਾਰ, ਰੂਪ ਰੰਗ ਰੇਖ ਨਾ ਕੋਇ ਧਰਾਈਆ। ਨਾ ਕਿਸੇ ਹੱਥ ਆਏ ਮੰਦਰ ਗੁਰਦਵਾਰ, ਸ਼ਿਵਦਵਾਲੇ ਬੈਠਾ ਨਾ ਆਸਣ ਲਾਈਆ। ਨਾ ਵੇਦ ਕਤੇਬ ਉਸ ਦੀ ਪਾਏ ਸਾਰ, ਚਾਰੇ ਖਾਣੀ ਰਸਨਾ ਜੇਹਵਾ ਕੂਕ ਕੂਕ ਸੁਣਾਈਆ। ਚਾਰੇ ਬਾਣੀ ਕਰੇ ਪੁਕਾਰ, ਪਰਾ ਪਸੰਤੀ ਮਧਮ ਬੈਖਰੀ ਧੁਨ ਅਨਾਦਿ ਬ੍ਰਹਮ ਬ੍ਰਹਿਮਾਦਿ ਸੁਣਾਈਆ। ਸੰਤ ਭਗਵੰਤ ਤੇਰਾ ਮੰਗਣ ਦਰ ਦਰਬਾਰ, ਅੱਗੇ ਆਪਣੀ ਝੋਲੀ ਡਾਹੀਆ। ਤੂੰ ਜੁਗ ਜੁਗ ਸੁਣਦਾ ਆਇਆ ਸਰਬ ਪੁਕਾਰ, ਤੇਰੀ ਮਹਿਮਾ ਗਣੀ ਨਾ ਜਾਈਆ। ਕਲਜੁਗ ਖੇਲ ਕੀਤਾ ਕਰਤਾਰ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਗੁਰਮੁਖ ਵਿਰਲੇ ਲਏ ਉਭਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਅੰਮ੍ਰਿਤ ਦਿਤਾ ਠੰਡਾ ਠਾਰ, ਨਿਝਰ ਝਿਰਨਾ ਇਕ ਝਿਰਾਈਆ। ਜੋਤੀ ਜੋਤ ਦੀਪਕ ਕੀਆ ਉਜਿਆਰ, ਤੇਲ ਬਾਤੀ ਨਾ ਕੋਇ ਰਖਾਈਆ। ਆਪਣਾ ਢੋਲਾ ਗਾਇਆ ਆਪਣੀ ਵਾਰ, ਪਿਛਲੀ ਕਰੇ ਨਾ ਕੋਇ ਪੜ੍ਹਾਈਆ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਗਾਏ ਨਾਅਰ, ਜਨਮ ਮਰਨ ਵਿਚ ਨਾ ਆਈਆ। ਨਾਨਕ ਦਰ ਬੈਠਾ ਕੂਕ ਕੂਕ ਰਿਹਾ ਪੁਕਾਰ, ਨਿਰੰਕਾਰ ਇਕ ਸਾਲਾਹੀਆ। ਆਦਿ ਜੁਗਾਦਿ ਜੁਗ ਜੁਗ ਸਭ ਦਾ ਰੂਪ ਇਕ ਨਿਰੰਕਾਰ, ਦੂਸਰ ਅਵਰ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣੀ ਰੱਖੇ ਉਤਮ ਜ਼ਾਤਾ, ਜ਼ਾਤ ਅਜ਼ਾਤ ਨਾ ਕੋਇ ਜਣਾਈਆ। ਜੁਗ ਜੁਗ ਆਪ ਆਪਣਾ ਜਾਣੇ ਛੰਦਨ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਕਲਜੁਗ ਜਨ ਭਗਤਾਂ ਸੰਗ ਲਾਏ ਆਪਣੇ ਅੰਗਨ, ਅੰਗੀਕਾਰ ਆਪ ਹੋ ਜਾਇੰਦਾ। ਅੱਠੇ ਪਹਿਰ ਦਿਵਸ ਰੈਣ ਬਖ਼ਸ਼ੇ ਪਰਮਾਨੰਦਨ, ਆਤਮ ਪਰਮਾਤਮ ਮੇਲ ਮਿਲਾਇੰਦਾ। ਦੀਨ ਦਿਆਲ ਠਾਕਰ ਸਵਾਮੀ ਗੁਣਵੰਤਾ ਸਦਾ ਬਖ਼ਸ਼ੰਦਨ, ਕਰ ਬਖ਼ਸ਼ਸ਼ ਦੀਨਾਂ ਨਾਥ ਆਪਣੇ ਗਲੇ ਲਗਾਇੰਦਾ। ਜਨਮ ਜਨਮ ਦਾ ਤੋੜੇ ਫੰਦਨ, ਲੱਖ ਚੁਰਾਸੀ ਫੰਦ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾਇੰਦਾ। ਉਠਿਆ ਗੁਰ ਗੋਬਿੰਦ, ਹਰਿ ਸਤਿਗੁਰ ਆਪ ਉਠਾਇਆ। ਗੁਰਸਿਖਾਂ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਰਹੇ ਨਾ ਰਾਇਆ। ਪੁਰਖ ਅਕਾਲ ਬਣਾਈ ਆਪਣੀ ਬਿੰਦ, ਬਿੰਦ ਗੁਰਮੁਖ ਰੂਪ ਧਰਾਇਆ। ਆਤਮ ਜਾਮ ਪਿਆਏ ਸਾਗਰ ਸਿੰਧ, ਅੰਮ੍ਰਿਤ ਪਿਆਲਾ ਇਕ ਉਠਾਇਆ। ਦੇਵੇ ਦਾਨੀ ਦਾਤ ਗੁਣੀ ਗਹਿੰਦ, ਗਹਿਰ ਗੰਭੀਰ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਤਰਿਆ ਹਰਿ ਦਵਾਰ, ਅਵਰ ਦਵਾਰ ਨਾ ਕੋਇ ਵਡਿਆਈਆ। ਹਰਿਜਨ ਕਰਿਆ ਹਰਿ ਪਿਆਰ, ਹਰਿ ਬਿਨ ਅਵਰ ਨਾ ਕੋਇ ਸਹਾਈਆ। ਹਰਿਜਨ ਮਿਲਿਆ ਕੰਤ ਭਤਾਰ, ਬਿਨ ਹਰਿ ਕੰਤ ਸਾਚੀ ਸੇਜ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਲੇਖਾ ਦਏ ਸਮਝਾਈਆ। ਹਰਿ ਲੇਖਾ ਸਚ ਸਮਝਾਵਣਾ, ਕਲਜੁਗ ਤੇਰੀ ਅੰਤਮ ਵਾਰ। ਨੌਂ ਖੰਡ ਪ੍ਰਿਥਮੀ ਏਕਾ ਢੋਲਾ ਗਾਵਣਾ, ਸੋਹੰ ਸ਼ਬਦ ਸੱਚਾ ਜੈਕਾਰ। ਤੀਜੀ ਅੱਸੂ ਲੇਖ ਲਿਖਾਵਣਾ, ਰਾਸ਼ਟਰਪਤ ਕਰਨਾ ਖ਼ਬਰਦਾਰ। ਬਵੰਜਾ ਦੇਸ਼ਾਂ ਹੁਕਮ ਜਣਾਵਣਾ, ਆਈ ਤੇਰੀ ਵਾਰ। ਪੁਰਖ ਅਬਿਨਾਸ਼ੀ ਆਪਣਾ ਖੰਡਾ ਫੇਰ ਚਮਕਾਵਣਾ, ਵਖੌਣੀ ਹੱਥ ਖਿਚ ਕਟਾਰ। ਵੇਲਾ ਗਿਆ ਹੱਥ ਨਾ ਆਵਣਾ, ਨੇਤਰ ਰੋਣਾ ਜ਼ਾਰੋ ਜ਼ਾਰ। ਸਮਰਥ ਆਪਣਾ ਰੂਪ ਧਰਾਵਣਾ, ਚਾਰੋਂ ਕੁੰਟ ਹੋਏ ਉਜਿਆਰ। ਦੋ ਸੌ ਛਪੰਜਾ ਦਿਨ ਚਾਰ ਜੁਗ ਗੁਰ ਅਵਤਾਰਾਂ ਭਗਤਾਂ ਝੋਲੀ ਪਾਵਣਾ, ਪਹਿਲੀ ਚੇਤਰ ਸਭ ਦਾ ਕਰਜ਼ਾ ਦਏ ਉਤਾਰ। ਫੇਰ ਕਰੇ ਜੋ ਮਨ ਭਾਵਣਾ, ਨਾ ਅੱਗੋਂ ਕਰੇ ਕੋਇ ਇਨਕਾਰ। ਸੋਹੰ ਢੋਲਾ ਲੋਆਂ ਪੁਰੀਆਂ ਉਠ ਉਠ ਗਾਵਣਾ, ਬ੍ਰਹਮਾ ਵਿਸ਼ਨ ਸ਼ਿਵ ਆਲਸ ਨਿੰਦਰਾ ਨਾ ਕਰੇ ਵਿਚਾਰ। ਅੱਲਾ ਰਾਣੀ ਮੁਖ ਸ਼ਰਮਾਵਣਾ, ਗਲ ਪੱਲੂ ਨੇਤਰ ਨੀਰ ਆਏ ਚਲ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਅੱਸੂ ਤਿੰਨ ਲੇਖ ਲਿਖੌਣਾ, ਆਪਣਾ ਭੇਵ ਦਏ ਜਣਾਈਆ। ਜੇਹੜਾ ਖੰਡਾ ਰਾਸ਼ਟਰਪਤ ਤੇਰੇ ਅੰਦਰ ਲੁਕੌਣਾ, ਸੋ ਬਾਹਰ ਲਏ ਕਢਾਈਆ। ਆਇਆ ਵੇਲਾ ਪਰਦਾ ਕਿਸੇ ਨਾ ਪੌਣਾ, ਲੁਕਿਆ ਰਹੇ ਨਾ ਬੇਪਰਵਾਹੀਆ। ਕਲਜੁਗ ਝੱਲ ਵਿਚ ਸਿੰਘ ਸ਼ੇਰ ਏਕਾ ਵਾਰ ਰੌਲਾ ਪੌਣਾ, ਜੰਬਕ ਸਾਰੇ ਦਏ ਦੌੜਾਈਆ। ਸਾਰੇ ਸੁੱਟ ਕੇ ਬਹਿਣ ਧੌਣਾਂ, ਜੋ ਬੈਠੇ ਤਾਜ ਟਿਕਾਈਆ। ਦੇਵੇ ਸੰਦੇਸ ਉਣੰਜਾ ਪਵਣਾਂ, ਪਵਣ ਪਵਣਾਂ ਵਿਚ ਸਮਾਈਆ। ਫਿਰੇ ਦਰੋਹੀ ਅਵਣ ਗਵਣਾ, ਲਾਸ਼ਰੀਕ ਏਕਾ ਨੌਬਤ ਦਏ ਵਜਾਈਆ। ਕਿਸੇ ਸੁਧ ਨਾ ਰਹੇ ਕਰਨ ਦੀ ਹਵਨਾ, ਕਲਜੁਗ ਏਕਾ ਅਗਨ ਹਵਨ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੇ ਚਾਰ ਦਿਨ, ਦਿਨ ਬਦਿਨ ਵਾਰੋ ਵਾਰ ਗੁਰੂਆਂ ਪੀਰਾਂ ਲੇਖਾ ਰਿਹਾ ਮੁਕਾਈਆ। ਚਾਰ ਚਾਰ ਦਿਨ ਪੁਛੇ ਪੁਛ, ਪੁਛਣਹਾਰ ਗੋਪਾਲਾ। ਕੋਈ ਦੱਸੇ ਕੁਛ ਕੋਈ ਦੱਸੇ ਕੁਛ, ਕੋਈ ਸ਼ਾਹ ਕੋਈ ਕੰਗਾਲਾ। ਕੋਈ ਡਰਦੇ ਮਾਰੇ ਪਿਛੇ ਬੈਠੇ ਲੁਕ, ਸਾਚਾ ਦਿਸੇ ਨਾ ਕੋਇ ਧਨ ਮਾਲਾ। ਕੋਈ ਦੋਏ ਜੋੜ ਬੈਠੇ ਝੁਕ, ਤੂੰ ਸ਼ਾਹ ਹਉਂ ਕੰਗਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਨਰਾਲਾ। ਖੇਲ ਨਰਾਲਾ ਪੁਰਖ ਅਕਾਲਾ, ਸਚਖੰਡ ਦਵਾਰੇ ਸਚਖੰਡ ਨਿਵਾਸੀ ਆਪ ਕਰਾਈਆ। ਵਾਰੋ ਵਾਰੀ ਕੱਢੇ ਦੀਵਾਲਾ, ਡਿਗਰੀ ਆਪਣੇ ਹੱਥ ਰਖਾਈਆ। ਅਛਲ ਅਛਲ ਹੋਇਆ ਮਹਾਕਾਲਾ, ਆਦਿ ਜੁਗਾਦਿ ਨਾ ਛਲਿਆ ਜਾਈਆ। ਜੋ ਜੁਗ ਜੁਗ ਆਪਣਾ ਨਾਉਂ ਮੰਗਦੇ ਰਹੇ ਹਾਲਾ, ਅੰਤਮ ਖੇਤੀ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਵਖਾਈਆ। ਲਿਖ ਲਿਖ ਵੇਖ ਆਪਣਾ ਲੇਖਾ, ਇਕ ਦੂਜੇ ਨਾਲ ਕਰਨ ਸਲਾਹ। ਮੈਂ ਜਾਣਿਆ ਮੇਰੇ ਜੇਹਾ ਦੂਸਰ ਕਿਸੇ ਨਾ ਕਰਿਆ ਵੇਸਾ, ਮੈਂ ਆਇਆ ਵੱਡਾ ਬਣ ਮਲਾਹ। ਮੈਂ ਜਾਣਿਆ ਮੇਰੇ ਜੇਹਾ ਨਾ ਕਮਾਇਆ ਕਿਸੇ ਪੇਸ਼ਾ, ਮੈਂ ਮਦਦਗਾਰ ਬਣਿਆ ਆਪ ਖ਼ੁਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਸਾਚੇ ਹਰਿ, ਸਭ ਨੂੰ ਦਿਤਾ ਭੁੱਲਾ। ਜੋ ਭੁਲਿਆ ਸੋ ਭੁਲਿਆ, ਅਭੁਲ ਅੱਗੇ ਨਾ ਕੋਇ ਜ਼ੋਰ। ਜੋ ਰੁਲਿਆ ਸੋ ਰੁਲਿਆ, ਤਿਸ ਅਵਰ ਨਾ ਕੋਇ ਠੌਰ। ਜੋ ਤੁਲਿਆ ਸੋ ਤੁਲਿਆ, ਤਿਸ ਹਰਿ ਹਰਿ ਗਿਆ ਬੌਹੜ। ਜੋ ਚਰਨ ਪ੍ਰੀਤੀ ਘੋਲ ਘੁਲਿਆ, ਤਿਸ ਫੜ ਚੜ੍ਹਾਵੇ ਘੋੜ। ਆਦਿ ਜੁਗਾਦਿ ਰਹੇ ਅਡੁਲਿਆ, ਦੋ ਜਹਾਨਾਂ ਲਾ ਕੇ ਵੇਖੇ ਏਕਾ ਪੌੜ। ਆਪਣੀ ਰੁੱਤੜੀ ਆਪੇ ਫਲਿਆ ਆਪੇ ਫੁਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੱਖੇ ਹੱਥ ਆਪਣੀ ਡੋਰ। ਹੱਥ ਡੋਰ ਤੰਦੀ ਤੰਦ, ਨਾਮ ਤੰਦਨ ਇਕ ਰਖਾਇੰਦਾ। ਜਿਸ ਜਨ ਗਾਇਆ ਬੱਤੀ ਦੰਦ, ਨਾਉਂ ਨਾਉਂ ਹਰਿ ਸਾਲਾਹਿੰਦਾ। ਤਿਸ ਚੜ੍ਹਾਇਆ ਸਾਚਾ ਚੰਦ, ਅਗਿਆਨ ਅੰਧੇਰ ਮਿਟਾਇੰਦਾ। ਅੰਤਮ ਦੇਵੇ ਪਰਮਾਨੰਦ, ਜੋਤੀ ਜੋਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਲੇਖਾ ਆਪ ਸਮਝਾਇੰਦਾ। ਹਰਿ ਲੇਖਾ ਅਪਾਰ, ਹਰਿ ਆਪਣੇ ਹੱਥ ਰਖਾਈਆ। ਗੁਰ ਲੇਖਾ ਨਿਰੰਕਾਰ, ਲੋਕਮਾਤ ਦਏ ਵਡਿਆਈਆ। ਭਗਤ ਲੇਖਾ ਸੰਸਾਰ, ਸਤਿਗੁਰ ਸਾਚੀ ਬੂਝ ਬੁਝਾਈਆ। ਸੰਤ ਲੇਖਾ ਜੀਵ ਆਧਾਰ, ਜੀਵਣ ਜੁਗਤ ਵਡ ਵਡਿਆਈਆ। ਗੁਰਮੁਖ ਲੇਖਾ ਬ੍ਰਹਮ ਵਿਚਾਰ, ਗੁਰ ਮੱਤੀ ਇਕ ਸਮਝਾਈਆ। ਗੁਰਸਿਖ ਲੇਖਾ ਗੁਰ ਚਰਨ ਦਵਾਰ, ਚਰਨ ਚਰਨੋਦਕ ਮੁਖ ਚੁਆਈਆ। ਸਰਬ ਜੀਆਂ ਦਾ ਇਕ ਨਿਰੰਕਾਰ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਹੋ ਤਿਆਰ, ਜੋਤੀ ਜਾਮਾ ਭੇਖ ਵਟਾਈਆ। ਸੰਬਲ ਨਗਰੀ ਧਾਮ ਨਿਆਰ, ਸਿੰਘ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਸੱਦੇ ਦਰ, ਧੁਰ ਫ਼ਰਮਾਨਾ ਸ਼ਬਦ ਜਣਾਈਆ। ਧੁਰ ਫ਼ਰਮਾਨਾ ਸਾਚਾ ਰਾਣਾ, ਹਰਿ ਹਰਿ ਆਪ ਜਣਾਇੰਦਾ। ਕਲਜੁਗ ਅੰਤਮ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਰਾਮ ਕ੍ਰਿਸ਼ਨ ਵਾਹਿਗੁਰੂ ਅੱਲਾ ਨਾਮ ਸਤਿ ਏਕਾ ਗਾਏ ਸੱਚਾ ਗਾਨਾ, ਸੋਹੰ ਅੱਖਰ ਆਪ ਪੜ੍ਹਾਇੰਦਾ। ਲੱਖ ਚੁਰਾਸੀ ਬੀਨਾ ਦਾਨਾ, ਘਰ ਘਰ ਰਿਜ਼ਕ ਆਪ ਪੁਚਾਇੰਦਾ। ਵਿਸ਼ਨੂੰ ਦੇਵੇ ਸ੍ਰੀ ਭਗਵਾਨਾ, ਬ੍ਰਹਮਾ ਆਪਣੀ ਅੰਸ ਸੁਹਾਇੰਦਾ। ਸ਼ੰਕਰ ਕਰੇ ਦਰ ਪਰਵਾਨਾ, ਸੰਸਾ ਰੋਗ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗਾਦਿ ਆਪਣੀ ਖੇਲ ਖਿਲਾਇੰਦਾ। ਜੁਗਾਦਿ ਆਪਣੀ ਖੇਲ ਖਿਲਾਇੰਦਾ, ਸਤਿਗੁਰ ਪੂਰਾ ਚਤੁਰ ਸੁਜਾਨ। ਸ੍ਰਿਸ਼ਟ ਸਬਾਈ ਵੇਖ ਵਖਾਇੰਦਾ, ਲੱਖ ਚੁਰਾਸੀ ਮਾਰ ਧਿਆਨ। ਅੰਜੀਲ ਕ਼ੁਰਾਨਾਂ ਫੋਲ ਫੋਲਾਇੰਦਾ, ਲੇਖਾ ਜਾਣੇ ਦੀਨ ਈਮਾਨ। ਖਾਣੀ ਬਾਣੀ ਵੇਸ ਵਟਾਇੰਦਾ, ਸ਼ਬਦ ਜਣਾਏ ਧੁਰ ਫ਼ਰਮਾਨ। ਪੁਰਾਨ ਸ਼ਾਸਤਰ ਖੋਜ ਖੁਜਾਇੰਦਾ, ਸਿਮਰਤ ਪਾਏ ਆਪਣੀ ਆਣ। ਵੇਦ ਕਤੇਬਾ ਆਪ ਸੁਣਾਇੰਦਾ, ਦੇਵੇ ਧੁਰ ਫ਼ਰਮਾਨ। ਗੁਰ ਅਵਤਾਰ ਆਪ ਘਲਾਇੰਦਾ, ਹੋਏ ਜਾਣੀ ਜਾਣ। ਜੁਗ ਜੁਗ ਲੇਖਾ ਆਪ ਮੁਕਾਇੰਦਾ, ਲੇਖਾ ਦਰ ਕਰੇ ਪਰਵਾਨ। ਸਤਿਜੁਗ ਆਪਣੀ ਝੋਲੀ ਪਾਇੰਦਾ, ਤ੍ਰੇਤਾ ਮਿਟੇ ਮਾਤ ਨਿਸ਼ਾਨ। ਦੁਆਪਰ ਅੰਤ ਨਾ ਕੋਇ ਵਖਾਇੰਦਾ, ਕਲਜੁਗ ਹੋਇਆ ਜਗਤ ਪਰਧਾਨ। ਲੱਖ ਚੁਰਾਸੀ ਨਾਚ ਨਚਾਇੰਦਾ, ਨਾਲ ਰਲਾਇਆ ਪੰਜ ਸ਼ੈਤਾਨ। ਸਾਚਾ ਹੁਕਮ ਨਾ ਕੋਇ ਮਨਾਇੰਦਾ, ਭਰਮੇ ਭੁੱਲਾ ਜੀਵ ਨਾਦਾਨ। ਬਿਨ ਹਰਿ ਬੇੜਾ ਪਾਰ ਨਾ ਕੋਇ ਕਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਜਾਣੀ ਜਾਣ। ਜਾਨਣਹਾਰਾ ਜਾਣਦਾ, ਜੁਗਾ ਜੁਗਾਂ ਦੀ ਕਾਰ। ਵੇਦ ਵਿਆਸਾ ਲੇਖ ਵਖਾਣਦਾ, ਈਸਾ ਤੇਰੀ ਸੁਣੇ ਪੁਕਾਰ। ਮੁਹੰਮਦ ਤੇਰਾ ਮੇਲਾ ਦੋ ਜਹਾਨ ਦਾ, ਚੌਦਾਂ ਤਬਕਾਂ ਕਰੇ ਵਿਚਾਰ। ਗੋਬਿੰਦ ਸੂਰਾ ਇਕ ਲਲਕਾਰਦਾ, ਸਾਚਾ ਖੰਡਾ ਨਾਮ ਹੁਲਾਰ। ਨਾਨਕ ਸਤਿ ਨਾਮ ਪੁਕਾਰਦਾ, ਚਾਰ ਵਰਨਾਂ ਕਰੇ ਪਿਆਰ। ਕ੍ਰਿਸ਼ਨ ਲੇਖਾ ਏਕਾ ਧੁਰ ਦਰਬਾਰ ਦਾ, ਸਾਚੀ ਸਖ਼ੀਆਂ ਮੰਗਲਾਚਾਰ। ਰਾਮ ਰੂਪ ਨਿਰਗੁਣ ਧਾਰ ਦਾ, ਦਸਰਥ ਬੇਟਾ ਦਏ ਆਧਾਰ। ਆਦਿ ਸ਼ਕਤ ਖੇਲ ਸੱਚੀ ਸਰਕਾਰ ਦਾ, ਜੋਤੀ ਜੋਤ ਨੂਰ ਉਜਿਆਰ। ਚਤੁਰਭੁਜ ਰੂਪ ਬਲਕਾਰ ਦਾ, ਕਰੇ ਖੇਲ ਅਗੰਮ ਅਪਾਰ। ਵਿਸ਼ਨ ਆਪਣਾ ਆਪ ਉਠਾਲਦਾ, ਵਿਸ਼ਵ ਹੋਏ ਆਪ ਨਿਰੰਕਾਰ। ਵਿਸ਼ਨੂੰ ਬ੍ਰਹਮਾ ਆਪੇ ਪਾਲ ਦਾ, ਕਵਲ ਨਾਭੀ ਬਣ ਦਲਾਲ। ਲੱਖ ਚੁਰਾਸੀ ਬ੍ਰਹਮ ਪਤ ਡਾਲ੍ਹ ਦਾ, ਫੁਲ ਫੁਲਵਾੜੀ ਵੇਖੇ ਗੁਲਜ਼ਾਰ। ਸ਼ੰਕਰ ਮੰਨੇ ਹੁਕਮ ਸਰਕਾਰ ਦਾ, ਨਾ ਭੁੱਲੇ ਵਿਚ ਸੰਸਾਰ। ਜੋ ਘੜਿਆ ਭੰਨ ਵਖਾਲਦਾ, ਰਹਿਣ ਨਾ ਦੇਵੇ ਕੋਇ ਗੁਰ ਅਵਤਾਰ। ਮਹਾਰਾਜ ਸ਼ੇਰ ਸਿੰਘ ਆਪਣਾ ਕੀਤਾ ਆਪੇ ਜਾਣਦਾ, ਦੂਸਰ ਅੱਗੇ ਨਾ ਕਰੇ ਪੁਕਾਰ। ਆਪਣੀ ਹੱਥੀਂ ਕਰਿਆ ਖੇਲ ਅੱਗ ਮਸਾਣ ਦਾ, ਆਪੇ ਰਲਿਆ ਧੂੰਆਂਧਾਰ। ਮਾਤ ਪਿਤ ਭੈਣ ਭਰਾ ਨਾ ਕੋਈ ਜਾਣਦਾ, ਕਵਣ ਰੂਪ ਕਰਿਆ ਨਿਰੰਕਾਰ। ਰੰਗ ਮਾਣਿਆ ਹਾਣੀਆਂ ਹਾਣ ਦਾ, ਪੰਜ ਤੱਤ ਕਰ ਪਿਆਰ। ਆਪਣੀ ਖ਼ਾਕ ਰਿਹਾ ਛਾਣਦਾ, ਖ਼ਾਕ ਉਡਾਏ ਸਰਬ ਸੰਸਾਰ। ਸਿੰਘ ਮਨੀ ਇਕ ਪਿਆਰ ਦਾ, ਜਿਸ ਮਿਲਿਆ ਹਾਣੀ ਹਾਣ। ਸਿੰਘ ਪਾਲ ਨਾਤਾ ਸੀਸ ਦਸਤਾਰ ਦਾ, ਨਾਤਾ ਤੋੜ ਜਗਤ ਜੰਜਾਲ। ਪੁੱਤ ਮਿਲਾਇਆ ਨਾਲ ਅਕਾਲ ਦਾ, ਗੋਬਿੰਦ ਕਰਿਆ ਇਕ ਪਿਆਰ। ਆਪਣਾ ਵਸਲ ਆਪ ਸਖਾਲ ਦਾ, ਸਾਚੀ ਸੇਜਾ ਕਰ ਤਿਆਰ। ਆਪਣੀਆਂ ਹੱਡੀਆਂ ਕਲਜੁਗ ਅਗਨੀ ਵਿਚ ਬਾਲਦਾ, ਕਰੇ ਖੇਲ ਅਪਰ ਅਪਾਰ। ਸਤਿਗੁਰ ਪੂਰਾ ਗੁਰਸਿਖਾਂ ਆਪੇ ਭਾਲਦਾ, ਸਿੰਘ ਸ਼ੇਰ ਗੁਰਸਿਖਾਂ ਕਰੀ ਆਪ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਲੈ ਅਵਤਾਰ। ਸਰਗੁਣ ਸੜਿਆ ਹੋਇਆ ਸਵਾਹ, ਘਨਕ ਪੁਰੀ ਪਈ ਦੁਹਾਈਆ। ਕੋਈ ਕਹੇ ਮੇਰਾ ਗਿਆ ਭਰਾ, ਕੋਈ ਕਹੇ ਸੱਜਣ ਗਿਆ ਪੱਲਾ ਛੁਡਾਈਆ। ਕੋਈ ਕਹੇ ਕੌਣ ਪੁੱਤ ਗੋਦ ਲਏ ਬਹਾ, ਪਿਤਾ ਕਵਣ ਰੂਪ ਵਟਾਈਆ। ਕੋਈ ਕਹੇ ਮੇਰਾ ਨਾਤਾ ਤੁਟਾ ਮੇਰੀ ਫੜਦਾ ਰਿਹਾ ਬਾਂਹ, ਬਾਂਹਵਾਂ ਬਾਜ਼ੂਆਂ ਨਾਲ ਮਿਲਾਈਆ। ਜਗਤ ਸ਼ਰੀਕਾ ਭੁੱਲਾ ਆਪਣੇ ਥਾਂ, ਜਗਤ ਸ਼ਰਕਤ ਹੋਈ ਜੁਦਾਈਆ। ਸ਼ੇਰ ਸਿੰਘ ਚੜ੍ਹਿਆ ਏਕਾ ਚਾ, ਸ਼ੇਰ ਰੂਪ ਗਿਆ ਵਟਾਈਆ। ਗੁਰਸਿਖਾਂ ਅੰਦਰ ਲੱਭੀ ਆਪਣੀ ਥਾਂ, ਆਪ ਆਪਣਾ ਆਸਣ ਲਾਈਆ। ਉਚੀ ਕੂਕ ਦਿਤਾ ਸੁਣਾ, ਆਪਣਾ ਨਾਮ ਆਪ ਜਣਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੈਂ ਵਸਾਂ ਹਰ ਘਟ ਥਾਂ, ਆਦਿ ਜੁਗਾਦਿ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਸਾਚੇ ਹਰਿ, ਆਪਣੀ ਖੇਲ ਆਪ ਖਿਲਾਈਆ। ਨਾਤਾ ਤੋੜ ਸਰਬ ਸੰਸਾਰ, ਹਰਿ ਅਚਰਜ ਖੇਲ ਰਚਾਇਆ। ਗੋਬਿੰਦ ਕਰਿਆ ਇਕ ਪਿਆਰ, ਸਾਚਾ ਮੇਲਾ ਮੇਲ ਮਿਲਾਇਆ। ਵਸਿਆ ਧਾਮ ਆਪ ਨਿਆਰ, ਨਿਰਵੈਰ ਆਸਣ ਲਾਇਆ। ਤ੍ਰੈਗੁਣ ਚੋਲਾ ਦਿਤਾ ਪਾੜ, ਪੰਜ ਤੱਤ ਨਾਤਾ ਗਿਆ ਤੁੜਾਇਆ। ਵਾ ਨਾ ਲੱਗੀ ਤੱਤੀ ਹਾੜ੍ਹ, ਅਗਨੀ ਅੱਗ ਨਾ ਕੋਇ ਰਖਾਇਆ। ਕਰ ਪਰਕਾਸ਼ ਬਹੱਤਰ ਨਾੜ, ਜੋਤੀ ਜੋਤ ਲਏ ਜਗਾਇਆ। ਗੋਬਿੰਦ ਉਠਾਇਆ ਸਾਚਾ ਲਾੜ, ਘਰ ਮੇਲਾ ਮੇਲ ਮਿਲਾਇਆ। ਸ਼ਬਦੀ ਕਰਿਆ ਇਕ ਸ਼ੰਗਾਰ, ਵਾਹ ਵਾ ਸਗਨ ਮਨਾਇਆ। ਜੋਤੀ ਬਣ ਬਣ ਕਰੇ ਪਿਆਰ, ਆਪਣੇ ਅੰਗ ਲਗਾਇਆ। ਵਾਸਨਾ ਖੋਟੀ ਨਾ ਕੋਇ ਵਿਚਾਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਇਆ। ਏਕਾ ਚੋਟੀ ਚੜ੍ਹ ਕੇ ਬੈਠਾ ਸੱਚੀ ਸਰਕਾਰ, ਸਾਚੇ ਮੰਦਰ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਲਏ ਜਗਾਇਆ। ਆਪਣਾ ਆਸਣ ਸਾਚਾ ਡੇਰਾ, ਗੁਰਸਿਖ ਤੇਰਾ ਅੰਤਰ ਧਾਮ ਬਣਾਈਆ। ਮੇਲ ਮਿਲਾਇਆ ਏਕਾ ਵੇਰਾ, ਦੂਜੀ ਵੇਰ ਵਿਛੜ ਨਾ ਜਾਈਆ। ਤੇਰੀ ਕਾਇਆ ਪਾਇਆ ਆਪਣਾ ਘੇਰਾ, ਕਲਜੁਗ ਜੰਗਲ ਰੂਪ ਦਰਸਾਈਆ। ਅੰਦਰ ਲੁਕਿਆ ਸਿੰਘ ਦਲੇਰਾ, ਸ਼ੇਰ ਆਪਣਾ ਬਲ ਛੁਪਾਈਆ। ਪਰਗਟ ਹੋਵੇ ਏਕਾ ਵੇਰਾ, ਸਭ ਦਾ ਵੇਰਵਾ ਦਏ ਵਖਾਈਆ। ਦੂਰ ਦੁਰਾਡਾ ਆਏ ਨੇਰਾ, ਨੇਰਨ ਨੇਰ ਆਪ ਹੋ ਜਾਈਆ। ਕਲਜੁਗ ਮੁਕਾਏ ਅੰਤਮ ਝੇੜਾ, ਆਪ ਆਪਣਾ ਬਲ ਰਖਾਈਆ। ਧਰਤ ਮਾਤ ਦਾ ਖੁਲ੍ਹਾ ਵੇਹੜਾ, ਨੌਂ ਖੰਡ ਪ੍ਰਿਥਮੀ ਦਏ ਕਰਾਈਆ। ਹਰਿਜਨ ਤਰਾਏ ਕਰ ਕਰ ਮੇਹਰਾਂ, ਮਿਹਵਰਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਸ਼ਹਿਨਸ਼ਾਹੀ ਇਕ ਰਖਾਇੰਦਾ। ਜੁਗ ਜੁਗ ਬਣ ਮਾਤ ਮਲਾਹ, ਲੱਖ ਚੁਰਾਸੀ ਬੇੜਾ ਆਪ ਚਲਾਇੰਦਾ। ਗੁਰ ਅਵਤਾਰਾਂ ਦਏ ਸਲਾਹ, ਸਾਚਾ ਮਾਰਗ ਨਾਮ ਸਮਝਾਇੰਦਾ। ਅੱਠੇ ਪਹਿਰ ਦਰਸ ਵਖਾ, ਦੀਦ ਈਦ ਇਕ ਕਰਾਇੰਦਾ। ਨਿਰਗੁਣ ਚੰਦ ਇਕ ਚੜ੍ਹਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਬਖ਼ਸ਼ਿਸ਼ ਕਰੇ ਆਪ ਮੇਹਰਵਾਂ, ਮੇਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਆਪਣਾ ਰੂਪ ਵਟਾਇੰਦਾ। ਸੁਲਾਹਕੁਲ ਇਕ ਖ਼ੁਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਭ ਦੀ ਸੁਲਾਹ ਆਪ ਕਰਾਇੰਦਾ। ਸਭ ਦੀ ਸੁਲਾਹ ਅੰਤ ਕਰਾਏ, ਵਰਨ ਬਰਨ ਰਹਿਣ ਨਾ ਪਾਈਆ। ਮੁੱਲਾਂ ਸ਼ੇਖ਼ ਪੀਰ ਮਸਾਇਕ ਮਿਟਾਏ, ਦਸਤਗੀਰ ਨਾ ਕੋਇ ਵਡਿਆਈਆ। ਗ੍ਰੰਥੀ ਪੰਥੀ ਨਾ ਕੋਇ ਅਖਵਾਏ, ਪੁਰਖ ਅਕਾਲ ਇਕ ਧਿਆਈਆ। ਪੰਡਤ ਪਾਂਧਾ ਦਏ ਖਪਾਏ, ਤਿਲਕ ਲਲਾਟ ਨਾ ਕੋਇ ਲਗਾਈਆ। ਅਠਸਠ ਤੀਰਥ ਨਾ ਕੋਇ ਨਹਾਏ, ਸਰ ਸਰੋਵਰ ਦਏ ਮੁਕਾਈਆ। ਪੂਜਾ ਪਾਠ ਇਕ ਕਰਾਏ, ਏਕਾ ਕਰੇ ਪੜ੍ਹਾਈਆ। ਕਲਜੁਗ ਜੀਵਾਂ ਖ਼ਾਲੀ ਠੂਠਾ ਹੱਥ ਵਖਾਏ, ਭਰਮੇ ਭੁੱਲੀ ਸਰਬ ਲੋਕਾਈਆ। ਗੁਰਮੁਖ ਰੁੱਠਾ ਲਏ ਮਿਲਾਏ, ਜਿਸ ਸਿਰ ਆਪਣਾ ਹੱਥ ਟਿਕਾਈਆ। ਜਨਮ ਜਨਮ ਦਾ ਗ਼ੁੱਸਾ ਦਏ ਗਵਾਏ, ਆਪਣੀ ਖ਼ਿਮਾਂ ਗ਼ਰੀਬੀ ਇਕ ਵਰਤਾਈਆ । ਪੁੱਛਾਂ ਦੇ ਦੇ ਆਪਣੇ ਗੁਰਸਿਖ ਘਰ ਮੰਗਾਏ, ਗੁਰਸਿਖ ਲੱਭਣ ਕਿਤੇ ਨਾ ਜਾਈਆ। ਚਾਰੇ ਕੁੰਟਾਂ ਫੋਲ ਫੋਲਾਏ, ਦਹਿ ਦਿਸ਼ਾ ਵੇਖ ਵਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕੁੰਡਾ ਲਾਹੇ, ਗਗਨ ਪਾਤਾਲਾਂ ਖੋਜ ਖੋਜਾਈਆ। ਨੌਂ ਦਵਾਰੇ ਪਾਰ ਕਰਾਏ, ਜਗਤ ਵਾਸਨਾ ਦਏ ਮਿਟਾਈਆ। ਟੇਢੀ ਬੰਕ ਆਪ ਲੰਘਾਏ, ਗੁਰਮੁਖ ਸੁਰਤੀ ਰਾਹੇ ਪਾਈਆ। ਆਪਣਾ ਰਾਗ ਸ਼ਬਦ ਸੁਣਾਏ, ਗੁਰਸਿਖ ਸੁਵਾਣੀ ਮਗਰ ਲਗਾਈਆ। ਹਾਣੀ ਹੋ ਹੋ ਨਜ਼ਰੀ ਆਏ, ਆਪਣਾ ਜੋਬਨ ਆਪ ਜਣਾਈਆ। ਅੰਮ੍ਰਿਤ ਆਤਮ ਠੰਡਾ ਪਾਣੀ ਆਪ ਪਿਆਏ, ਏਕਾ ਪਿਆਲਾ ਸਚ ਸੁਹਾਈਆ। ਸਾਚੀ ਬਾਣੀ ਆਪ ਸੁਣਾਏ, ਘਰ ਅਨਹਦ ਤਾਲ ਵਜਾਈਆ। ਬਜਰ ਕਪਾਟੀ ਤੋੜ ਤੁੜਾਏ, ਦੂਈ ਦਵੈਤੀ ਮੇਟ ਮਿਟਾਈਆ। ਸਾਚੀ ਖਾਟ ਸੇਜ ਵਿਛਾਏ, ਆਤਮ ਆਸਣ ਇਕ ਰਖਾਈਆ। ਨਿਰਗੁਣ ਹੋ ਹੋ ਡੇਰਾ ਲਾਏ, ਪਾਰਬ੍ਰਹਮ ਬੇਪਰਵਾਹੀਆ। ਜੀਵ ਆਤਮ ਲਏ ਮਿਲਾਏ, ਈਸ਼ ਜੀਵ ਸੱਚਾ ਸ਼ਹਿਨਸ਼ਾਹੀਆ। ਆਦਿ ਲੱਗੀ ਪ੍ਰੀਤ ਅੰਤ ਤੋੜ ਨਿਭਾਏ, ਲੱਖ ਚੁਰਾਸੀ ਗੇੜ ਆਪਣਾ ਪੂਰ ਕਰਾਈਆ। ਉਜੜਿਆ ਖੇੜਾ ਫੇਰ ਵਸਾਏ, ਜਿਸ ਗੁਰਸਿਖ ਆਪਣੀ ਬੂਝ ਬੁਝਾਈਆ। ਪੰਚਮ ਝੇੜਾ ਦਏ ਮਿਟਾਏ, ਆਸਾ ਤ੍ਰਿਸਨਾ ਨਾ ਹੋਏ ਹਲਕਾਈਆ। ਮਾਇਆ ਮਮਤਾ ਦਏ ਚੁਕਾਏ, ਚਿੰਤਾ ਚਿਖਾ ਨਾ ਕੋਇ ਰਖਾਈਆ। ਮਦਿਰਾ ਮਾਸ ਜੋ ਜਨ ਤਜਾਏ, ਤਿਸ ਸੁਤਿਆਂ ਲਏ ਜਗਾਈਆ। ਮਹਾਰਾਜ ਸ਼ੇਰ ਸਿੰਘ ਨਜ਼ਰੀ ਆਏ, ਸ਼ੇਰ ਆਪਣਾ ਰੂਪ ਵਟਾਈਆ। ਗੋਬਿੰਦ ਸੂਰਾ ਨਾਲ ਰਲਾਏ, ਜਿਸ ਅੰਦਰ ਲੁਕਿਆ ਬੇਪਰਵਾਹੀਆ । ਗੁਰਮੁਖ ਤੇਰਾ ਕਾਇਆ ਕੂੜਾ ਹੂੰਝ ਵਖਾਏ, ਨਾਮ ਬਹਾਰੀ ਏਕਾ ਲਾਈਆ। ਚਰਨ ਧੂੜ ਤੇਰੇ ਮਸਤਕ ਟਿੱਕਾ ਲਾਏ, ਤੇਰੀ ਧੋਵੇ ਮਸਤਕ ਸ਼ਾਹੀਆ। ਕਲਜੁਗ ਨਾਤਾ ਕੂੜ ਮਿਟਾਏ, ਸਚ ਸੁੱਚ ਵੰਡ ਵੰਡਾਈਆ। ਤੇਰੇ ਅੰਦਰ ਤੇਰੀ ਜੋਤ ਤੇਰਾ ਨੂਰ ਕਰੇ ਰੁਸ਼ਨਾਏ, ਨੂਰ ਨੂਰ ਨਾਲ ਮਿਲਾਈਆ। ਤੇਰੀ ਹੂਰ ਤੇਰੀ ਸੁਰਤ ਤੇਰੇ ਸ਼ਬਦ ਮਿਲਾਏ, ਦੂਜੇ ਦਰ ਨਾ ਲੱਭਣ ਜਾਈਆ। ਆਸਾ ਪੂਰ ਇਕ ਅਖਵਾਏ, ਜੋ ਗੁਰੂਆਂ ਪੀਰਾਂ ਆਸ ਪੂਰ ਕਰਾਈਆ । ਹਾਜ਼ਰ ਹਜ਼ੂਰ ਬੈਠਾ ਡੇਰਾ ਲਾਏ, ਜਿਸ ਦੀ ਦੋ ਜਹਾਨ ਸੱਚੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕੋ ਦਾਤਾ, ਦੂਸਰ ਓਟ ਨਾ ਕੋਇ ਵਖਾਈਆ। ਨਾ ਕੋਈ ਓਟ ਨਾ ਕੋਈ ਆਸਾ, ਮਾਰਗ ਅਵਰ ਨਾ ਕੋਇ ਜਣਾਇੰਦਾ। ਚਾਰ ਵਰਨ ਦਏ ਭਰਵਾਸਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਗਲੇ ਲਗਾਇੰਦਾ। ਚਰਨ ਕਵਲ ਉਪਰ ਧਵਲ ਦੇਵੇ ਭਰਵਾਸਾ, ਕਰੇ ਖੇਲ ਪੁਰਖ ਅਬਿਨਾਸ਼ਾ, ਲੱਖ ਚੁਰਾਸੀ ਫੰਦ ਕਟਾਇੰਦਾ। ਨਿਜ ਘਰ ਨਿਜ ਆਤਮ ਨਿਜ ਦਰ ਕਰ ਕਰ ਵਾਸਾ, ਆਤਮ ਪਰਮਾਤਮ ਵੇਖ ਵਖਾਇੰਦਾ। ਕਾਇਆ ਕਾਅਬਾ ਵੇਖੇ ਕਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਫੜ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਹਰਿਜਨ ਚੜ੍ਹਨਾ ਹਰਿ ਹਰਿ ਪੌੜ, ਪੁਰਖ ਅਬਿਨਾਸ਼ੀ ਮਾਤ ਲਗਾਈਆ। ਜਿਸ ਨੂੰ ਕਹਿੰਦੇ ਬ੍ਰਹਿਮਣ ਗੌੜ, ਸੋ ਪਾਰਬ੍ਰਹਮ ਖੇਲ ਖਿਲਾਈਆ। ਜਿਸ ਨੂੰ ਕਹਿੰਦੇ ਔਣਾ ਦੌੜ, ਨੀਲੇ ਵਾਲਾ ਸਾਚਾ ਮਾਹੀਆ। ਜਿਸ ਨੂੰ ਕਹਿੰਦੇ ਮਿੱਠੇ ਕਰੇ ਰੀਠੇ ਕੌੜ, ਸੋ ਰਿਹਾ ਜਾਮ ਪਿਆਈਆ। ਜਿਸ ਨੂੰ ਕਹਿੰਦੇ ਜਨਮ ਜਨਮ ਦੀ ਮਿਟਾਏ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਕਲਜੁਗ ਅੰਤਮ ਗੁਰਸਿਖਾਂ ਗਿਆ ਬੌਹੜ, ਮਨਮੁਖ ਗੂੜ੍ਹੀ ਨੀਂਦ ਸਵਾਈਆ। ਕਰਿਆ ਖੇਲ ਅਵਰ ਕਾ ਔਰ, ਬਿਧ ਆਪਣੀ ਅਵਰ ਬਣਾਈਆ। ਕਲਜੁਗ ਵਿਦਿਆ ਕਰ ਕਰ ਥੱਕੀ ਗੌਰ, ਗੋਰ ਵਿਚ ਵੜਿਆ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਵ ਆਪਣੀ ਖੇਲ ਖਿਲਾਈਆ। ਸਤਿਗੁਰ ਪੂਰਾ ਸਦ ਮਿਹਰਵਾਨ, ਜੁਗ ਜੁਗ ਦਇਆ ਕਮਾਇੰਦਾ। ਭਗਤ ਭਗਵੰਤ ਮੇਲੇ ਆਣ, ਸੰਤ ਸਾਜਨ ਵੇਖ ਵਖਾਇੰਦਾ। ਗੁਰਮੁਖ ਗੁਰ ਗੁਰ ਲਏ ਪਛਾਣ, ਗੁਰਸਿਖ ਆਪਣੇ ਰੰਗ ਰੰਗਾਇੰਦਾ। ਏਕਾ ਨਾਮ ਦੇਵੇ ਗਿਆਨ, ਸਾਚਾ ਤੱਤ ਆਪ ਸਮਝਾਇੰਦਾ। ਦੂਜਾ ਬਖ਼ਸ਼ੇ ਚਰਨ ਧਿਆਨ, ਚਰਨ ਕਵਲ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਮਨਾਇੰਦਾ। ਗੁਰਸਿਖ ਸਾਚੀ ਸਿਖਿਆ ਲੈਣੀ ਸਿੱਖ, ਸਾਖਿਆਤ ਹਰਿ ਸਮਝਾਈਆ। ਦਰ ਦਵਾਰ ਜੋ ਮੰਗੇ ਭਿੱਖ, ਭਿਖਕ ਭਿਛਿਆ ਝੋਲੀ ਪਾਈਆ। ਜਨਮ ਕਰਮ ਪ੍ਰਭ ਦੇਵੇ ਲਿਖ, ਪਿਛਲਾ ਲੇਖਾ ਦਏ ਮੁਕਾਈਆ। ਜਗਤ ਦਵੈਤੀ ਲਾਹੇ ਵਿਖ, ਅੰਮ੍ਰਿਤ ਆਤਮ ਜਾਮ ਪਿਆਈਆ। ਹਉਮੇ ਮਮਤਾ ਤੋੜੇ ਤ੍ਰਿਸਨਾ ਤ੍ਰਿਖ, ਅਗਨੀ ਅੱਗ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਈਆ। ਗੁਰਸਿਖ ਸਾਚੇ ਚਤੁਰ ਸੁਜਾਨ, ਹਰਿ ਸਾਚਾ ਸਚ ਜਣਾਇੰਦਾ। ਜੋ ਜਨ ਮੰਗਤਾ ਚਾਹੇ ਦਾਨ, ਦਾਤਾ ਦਾਨੀ ਆਪ ਵਖਾਇੰਦਾ। ਚਰਨ ਕਵਲ ਕਰਨਾ ਇਕ ਧਿਆਨ, ਨੇਤਰ ਦੂਸਰ ਪੁਰਸ਼ ਨਾ ਕੋਇ ਤਕਾਇੰਦਾ। ਘਰ ਅੰਦਰ ਮਨ ਮੰਨੇ ਆਪਣੀ ਆਣ, ਮਨ ਮਾਰਗ ਨਾ ਕੋਇ ਜਣਾਇੰਦਾ। ਏਕਾ ਵਾਰ ਏਕਾ ਗੁਰ ਕਰੇ ਪਰਵਾਨ, ਏਕਾ ਗੁਰਸਿਖ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਵਖਾਇੰਦਾ। ਚਰਨ ਧਿਆਨ ਨੇਤਰ ਦਰਸ, ਬਿਨ ਹਰਿ ਚਰਨ ਨਾ ਕੋਇ ਦਰਸਾਈਆ। ਪ੍ਰਭ ਮਿਲਣ ਦੀ ਰੱਖੋ ਹਰਸ, ਹਵਸ ਹੋਰ ਨਾ ਕੋਇ ਵਡਿਆਈਆ। ਸਤਿਗੁਰ ਪੂਰਾ ਕਰੇ ਤਰਸ, ਦੀਨਨ ਆਪਣੀ ਦਇਆ ਕਮਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤੱਤ ਰਹਿਣ ਨਾ ਪਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਜੋ ਜਨ ਹਰਿ ਹਰਿ ਨਾਉਂ ਮੰਗ ਮੰਗਾਈਆ। ਹਰਿ ਸੱਜਣ ਹਰਿਜਨ ਤੇਰੀ ਆਪੇ ਕਰੇ ਪਰਖ, ਪਰੀਖਿਆ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗ ਏਕਾ ਵਾਰ ਏਕਾ ਗੁਰ ਪੂਰ ਕਰਾਈਆ। ਗੁਰਸਿਖ ਵੇਖੇ ਚਰਨ ਕਵਲ, ਕਵਲ ਚਰਨ ਚਿਤ ਲਾਇਆ। ਸਤਿਗੁਰ ਆਸਾ ਪੂਰੀ ਕਰੇ ਉਪਰ ਧਵਲ, ਧਰਨੀ ਧਰਤ ਧਵਲ ਮੇਲ ਮਿਲਾਇਆ। ਆਤਮ ਅੰਤਰ ਜਾਏ ਮਵਲ, ਮੌਲਾ ਆਪਣੀ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਝੋਲੀ ਪਾਇਆ। ਏਕਾ ਵਸਤ ਦਾਤ ਅਮੋਲਕ, ਗੁਰ ਗੁਰਸਿਖਾਂ ਝੋਲੀ ਪਾਈਆ। ਗੁਰਸਿਖ ਕਾਇਆ ਸਾਚੀ ਗੋਲਕ, ਗੁਰ ਪੂਰਾ ਵਿਚ ਟਿਕਾਈਆ। ਸੁਖ ਦੁਖ ਵਿਚ ਰਹੇ ਅਡੋਲਤ, ਦੁਖ ਸੁਖ ਵਿਚ ਗੁਰ ਮਨਾਈਆ। ਗੁਰ ਹੁਕਮ ਸੁਣਾਏ ਇਕ ਅਨਬੋਲਤ, ਰਸਨਾ ਜੇਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਹੋਏ ਸਹਾਈਆ। ਮਨ ਬਾਂਛਤ ਹਰਿ ਆਸਾ ਪੂਰ, ਇਛਾ ਪੂਰੀ ਆਪ ਕਰਾਇੰਦਾ। ਪਹਿਲਾਂ ਤੋੜੇ ਮਾਣ ਗ਼ਰੂਰ, ਦੂਜੇ ਸ਼ਰਮ ਹੱਯਾ ਨਾ ਕੋਇ ਵਖਾਇੰਦਾ। ਤੀਜੇ ਮੰਗੇ ਚਰਨ ਧੂੜ, ਚੌਥੇ ਨਾਤਾ ਕੂੜੋ ਕੂੜ ਤੁੜਾਇੰਦਾ। ਪੰਚਮ ਦਰਸ ਕਰਨਾ ਜ਼ਰੂਰ, ਹਿਰਸ ਹਵਸ ਸਰਬ ਗਵਾਇੰਦਾ। ਛੇਵਾਂ ਲੈਣਾ ਜੋਤੀ ਨੂਰ, ਸਤਵਾਂ ਸਤਿ ਸਤਿਵਾਦੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਸਾ ਆਸਾ ਆਸਾ ਮਨਸਾ ਮਨ ਮਨ ਹੀ ਪੂਰ ਕਰਾਇੰਦਾ। ਦਿਵਸ ਰੈਣ ਹਉਂ ਜਣਾਇੰਦਾ, ਆਠ ਪਹਿਰ ਪਰਭਾਤ। ਗੁਰਮੁਖ ਵਿਰਲਾ ਝੋਲੀ ਅੱਗੇ ਡਾਹਿੰਦਾ, ਜਿਸ ਮੰਨਿਆ ਏਕਾ ਇਕ ਇਕਾਂਤ। ਜੋ ਜਨ ਮਨ ਕਾ ਘੋੜਾ ਸਰਬ ਦੌੜਾਇੰਦਾ, ਦਹਿ ਦਿਸ਼ਾ ਫਿਰੇ ਬੌਹ ਭਾਂਤ। ਤਿਸ ਸਤਿਗੁਰ ਪੂਰਾ ਨਜ਼ਰ ਨਾ ਆਇੰਦਾ, ਅੰਦਰ ਖੁਲ੍ਹਾ ਦਿਸੇ ਨਾ ਬੰਦ ਤਾਕ। ਸਾਕੀ ਬਣ ਨਾ ਜਾਮ ਪਿਆਇੰਦਾ, ਪੰਧ ਦੁਰੇਡਾ ਨਾ ਮੁੱਕੇ ਵਾਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੁਛੇ ਸਦਾ ਵਾਤ। ਹਉਂ ਸੁਣਾਨੇ ਸੁਹਾਗੀ ਗੀਤ, ਗੋਬਿੰਦ ਨਾਮ ਇਲਾਹੀਆ। ਸੁਣ ਸੱਜਣ ਸੰਤ ਮੀਤ, ਤੇਰੇ ਦਰ ਵੱਜੇ ਵਧਾਈਆ। ਤੂੰ ਛੱਡ ਪੁਰਾਣੀ ਰੀਤ, ਹੁਣ ਨਵੀਂ ਰੁੱਤੜੀ ਸੋਭਾ ਪਾਈਆ। ਘਰ ਆਇਆ ਇਕ ਅਤੀਤ, ਜਿਸ ਦਾ ਨਾਉਂ ਵਡੀ ਵਡਿਆਈਆ। ਜਿਸ ਏਕਾ ਰੰਗ ਰੰਗਾਇਆ ਹਸਤ ਕੀਟ, ਊਚ ਨੀਚ ਰਹਿਣ ਕੋਇ ਨਾ ਪਾਈਆ। ਜੋ ਦੇਵੇ ਨਾਮ ਅਨਡੀਠ, ਜਗਤ ਨੇਤਰ ਦਿਸ ਨਾ ਆਈਆ। ਜੋ ਸੁੱਤਾ ਦੇ ਕਰ ਪੀਠ, ਆਪਣੀ ਲਏ ਆਪ ਅੰਗੜਾਈਆ। ਕਲਜੁਗ ਸਦੀ ਰਹੀ ਬੀਤ, ਸ਼ੈਤਾਨਾ ਹੋਇਆ ਸੱਚਾ ਮਾਹੀਆ। ਨਾ ਪਤਤ ਨਾ ਪੁਨੀਤ, ਪਤਤ ਪਾਪੀ ਰਿਹਾ ਤਰਾਈਆ। ਜਿਸ ਨੇ ਗਾਇਆ ਉਸ ਦਾ ਗੀਤ, ਜਿਸ ਦਾ ਢੋਲਾ ਗੋਬਿੰਦ ਰਿਹਾ ਗਵਾਈਆ। ਨਾ ਮੰਦਰ ਗੁਰੂਦਵਾਰਾ ਨਾ ਕੋਇ ਮਸੀਤ, ਇਕ ਇਕੱਲਾ ਬੈਠਾ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਚਲਾਈ ਸਾਚੀ ਰੀਤ, ਕਲਜੁਗ ਲੇਖਾ ਰਿਹਾ ਮੁਕਾਈਆ। ਜਿਸ ਦੇ ਸੀਸ ਸੋਹੇ ਪੀਤੰਬਰ ਪੀਤ, ਸੋ ਪੀਆ ਬੇਪਰਵਾਹੀਆ। ਜੋ ਚਾਰ ਜੁਗ ਦੀ ਪਰਖਣਹਾਰਾ ਨੀਤ, ਤਿਸ ਅੱਗੇ ਕਿਆ ਕੋਈ ਸਕੇ ਛੁਪਾਈਆ। ਆਪਣਾ ਜਨਮ ਲੈਣਾ ਜੀਤ, ਗੁਰਮੁਖ ਤੇਰੀ ਵੱਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਹਭ ਕਿਛ ਰਿਹਾ ਸਮਝਾਈਆ। ਹੱਬ ਕਿਛ ਜਾਣੇ ਜਾਨਣਹਾਰਾ, ਜੀਵਣ ਜੁਗਤ ਜਗ ਹੱਥ। ਕਰੇ ਖੇਲ ਅਗੰਮ ਅਪਾਰਾ, ਤ੍ਰੈਭਵਣ ਧਨੀ ਪੁਰਖ ਸਮਰਥ। ਜਨ ਭਗਤਾਂ ਕਰੇ ਸਚ ਪਿਆਰਾ, ਦੇਵੇ ਨਾਮ ਅਮੋਲਕ ਵਥ, ਆਦਿ ਅੰਤ ਅਤੁਟ ਭੰਡਾਰਾ, ਸਦਾ ਰੱਖੇ ਆਪਣੇ ਹੱਥ। ਕਲਜੁਗ ਅੰਤਮ ਗੁਰਮੁਖਾਂ ਕਰੇ ਪਿਆਰਾ, ਹਰਿ ਨਿਰੰਕਾਰਾ ਰਾਤੀਂ ਸੁਤਿਆਂ ਅੰਦਰ ਦੇਵੇ ਘਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੇ ਅੰਦਰ ਵੜ, ਤੇਰੀ ਗਵਾਏ ਜਗਤ ਮਤ। ਜਗਤ ਮਤ ਨਾਤਾ ਛੁੱਟੇ, ਜਿਸ ਜਨ ਸਤਿਗੁਰ ਦਇਆ ਕਮਾਈਆ। ਝੂਠੀ ਧਾੜ ਅੰਦਰੋਂ ਲੁੱਟੇ, ਆਪਣਾ ਖ਼ਜ਼ਾਨਾ ਬੈਠਾ ਛੁਪਾਈਆ। ਪੰਚ ਵਿਕਾਰਾ ਫੜ ਫੜ ਕੁੱਟੇ, ਨਾਮ ਖੰਡਾ ਹੱਥ ਚਮਕਾਈਆ। ਜੋ ਗੁਰਸਿਖ ਸਤਿਗੁਰ ਪੂਰੇ ਉਤੇ ਡੋਰੀ ਸੁੱਟੇ, ਸਤਿਗੁਰ ਪੂਰਾ ਡੋਰ ਆਪਣੇ ਹੱਥ ਰਖਾਈਆ। ਫੜ ਫੜ ਚੜ੍ਹਾਏ ਸਾਚੀ ਚੋਟੀ, ਕਬੀਰ ਜੋਲਾਹਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਮਿਲਾਈਆ। ਜੋ ਜਨ ਮੰਗੇ ਸਾਚਾ ਦਰ, ਦਰ ਦਰ ਫੇਰ ਨਾ ਕੋਇ ਭਵਾਇੰਦਾ। ਜੋ ਜਨ ਮੰਗੇ ਸਾਚਾ ਵਰ, ਬਿਨ ਹਰਿ ਕੰਤ ਨਾ ਕੋਇ ਅਖਵਾਇੰਦਾ। ਜੋ ਜਨ ਮੰਗੇ ਚੁੱਕੇ ਡਰ, ਬਿਨ ਨਿਰਭੌ ਭੈ ਨਾ ਕੋਇ ਗਵਾਇੰਦਾ। ਜੋ ਜਨ ਮੰਗੇ ਮਿਲੇ ਹਰਿ, ਬਿਨ ਹਰਿ ਜੂ ਦਰਸ ਨਾ ਕੋਇ ਵਖਾਇੰਦਾ। ਜੋ ਜਨ ਮੰਗੇ ਅੰਮ੍ਰਿਤ ਸਰ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬੰਧਨ ਪਾਇੰਦਾ। ਜੋ ਜਨ ਮੰਨੇ ਇਕ ਭਗਵਾਨ, ਮਨਸਾ ਆਸਾ ਪੂਰ ਕਰਾਈਆ। ਜੋ ਜਨ ਬਣੇ ਜਗਤ ਸਵਾਨ, ਘਰ ਘਰ ਫੇਰਾ ਪਾਈਆ। ਜੋ ਜਨ ਮੰਗੇ ਚਰਨ ਧਿਆਨ, ਚਰਨ ਪ੍ਰੀਤੀ ਦਏ ਵਡਿਆਈਆ। ਜੋ ਜਨ ਮੰਗੇ ਆਤਮ ਦਾਨ, ਆਤਮ ਪਰਮਾਤਮ ਮੇਲ ਮਿਲਾਈਆ। ਜੋ ਜਨ ਮੰਗੇ ਨਾਦ ਧੁੰਨਕਾਨ, ਧੁੰਨ ਆਤਮਕ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਤਿਸ ਜਗਤ ਭਟਕਣਾ ਦਏ ਮਿਟਾਈਆ। ਦਰ ਦਰ ਨਾ ਫਿਰੇ ਬਣ ਦਰਵੇਸ਼, ਜਿਸ ਜਨ ਦਰਦੀ ਦਰਦ ਵੰਡਾਇੰਦਾ। ਤਿਸ ਸਾਹਿਬ ਕਰੋ ਆਦੇਸ, ਜੋ ਲਿਖਿਆ ਲੇਖ ਗਵਾਇੰਦਾ। ਤਿਸ ਸਤਿਗੁਰ ਨੇਤਰ ਪੇਖ, ਜਿਸ ਪੇਖਤ ਨੈਣ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਆਪਣਾ ਬੰਧਨ ਪਾਇੰਦਾ। ਆਤਮਕ ਪਿਆਰ ਸਤਿਗੁਰ ਦਾਨ, ਦੂਸਰ ਵਸਤ ਨਾ ਕੋਇ ਵਖਾਈਆ। ਸਤਿਗੁਰ ਅੰਦਰੇ ਅੰਦਰ ਮਿਲੇ ਆਣ, ਅੱਠੇ ਪਹਿਰ ਹੋਏ ਸਹਾਈਆ। ਗੁਰਸਿਖ ਕਾਇਆ ਮੰਦਰ ਵੇਖੇ ਸਚ ਮਕਾਨ, ਆਸਣ ਸਿੰਘਾਸਣ ਇਕ ਵਿਛਾਈਆ। ਆਪਣੀ ਕਿਰਪਾ ਦੇਵੇ ਦਾਨ, ਦੂਸਰ ਵੰਡ ਨਾ ਕੋਇ ਜਣਾਈਆ। ਸਤਿਗੁਰ ਪੂਰਾ ਹੋ ਮਿਹਰਵਾਨ, ਹਰਿਜਨ ਸਾਚੇ ਲਏ ਮਿਲਾਈਆ। ਦਰ ਦਰ ਨਾ ਫਿਰੇ ਬਣ ਸਵਾਨ, ਜਿਸ ਜਨ ਆਪਣਾ ਨਾਮ ਡੋਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚੋਰੀ ਚੋਰੀ ਗੁਰਸਿਖਾਂ ਰਿਹਾ ਮਿਲਾਈਆ।
