Granth 10 Likhat 184: 15 Bhadron 2018 Bikarmi Babu Singh de Greh Dehlon Jila Ludhiana

੧੫ ਭਾਦਰੋਂ ੨੦੧੮ ਬਿਕ੍ਰਮੀ ਬਾਬੂ ਸਿੰਘ ਦੇ ਗ੍ਰਹਿ ਡੇਲੋਂ ਜ਼ਿਲਾ ਲੁਧਿਆਣਾ

ਆਦਿ ਪੁਰਖ ਹਰਿ ਸਮਰਥ, ਆਦਿ ਜੁਗਾਦਿ ਖੇਲ ਖਿਲਾਇੰਦਾ। ਜੁਗ ਜੁਗ ਚਲਾਏ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਮਹਿਮਾ ਜਣਾਏ ਅਕਥਨਾ ਅਕਥ, ਅਨਾਦ ਅਨਾਦੀ ਨਾਦ ਸੁਣਾਇੰਦਾ। ਦੋ ਜਹਾਨਾਂ ਦੇਵੇ ਸਾਚੀ ਵੱਥ, ਵਸਤ ਅਮੋਲਕ ਝੋਲੀ ਪਾਇੰਦਾ। ਜਗਤ ਜੁਗ ਰੱਖੇ ਪੱਤ, ਪਤਵੰਤਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਇੰਦਾ। ਆਦਿ ਜੁਗਾਦਿ ਖੇਲ ਅਵੱਲਾ, ਜੁਗ ਕਰਤਾ ਆਪ ਕਰਾਈਆ। ਵਸਣਹਾਰਾ ਸਚਖੰਡ ਸਚ ਮਹੱਲਾ, ਸਾਚੇ ਮੰਦਰ ਸੋਭਾ ਪਾਈਆ। ਸਚ ਸੰਦੇਸ ਏਕਾ ਘੱਲਾ, ਜੁਗਾ ਜੁਗੰਤਰ ਨਾਮ ਸਾਲਾਹੀਆ। ਨਿਰਗੁਣ ਸਰਗੁਣ ਫੜਾਏ ਪੱਲਾ, ਆਪ ਆਪਣਾ ਬੰਧਨ ਪਾਈਆ। ਜੋਤੀ ਸ਼ਬਦੀ ਆਪੇ ਰੱਲਾ, ਨਿਰਵੈਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਖਿਲਾਈਆ। ਆਦਿ ਪੁਰਖ ਏਕੰਕਾਰਾ, ਅਕੱਲ ਕਲਾ ਅਖਵਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਆਪ ਆਪਣੀ ਬਣਤ ਬਣਾਇੰਦਾ। ਹਰਿ ਪੁਰਖ ਨਿਰੰਜਣ ਕਰ ਪਸਾਰਾ, ਆਪ ਆਪਣਾ ਰੰਗ ਰੰਗਾਇੰਦਾ। ਏਕੰਕਾਰਾ ਵੇਖਣਹਾਰਾ, ਸਚ ਦਵਾਰਾ ਸੋਭਾ ਪਾਇੰਦਾ। ਆਦਿ ਨਿਰੰਜਣ ਜੋਤੀ ਧਾਰਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਆਪਣਾ ਨਾਉਂ ਰਖਾਇੰਦਾ। ਸ੍ਰੀ ਭਗਵਾਨ ਹੁਕਮੀ ਹੁਕਮ ਕਰੇ ਵਰਤਾਰਾ, ਸਾਚਾ ਹੁਕਮ ਆਪ ਸੁਣਾਇੰਦਾ। ਪਾਰਬ੍ਰਹਮ ਨਿਉਂ ਨਿਉਂ ਕਰੇ ਨਿਮਸਕਾਰਾ, ਆਪ ਆਪਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰਤਾ ਪੁਰਖ, ਕਰਨਹਾਰ ਆਪ ਕਰਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਦੁੱਖ ਨਾ ਕੋਇ ਵਖਾਇੰਦਾ। ਆਪਣੀ ਕਰੇ ਆਪੇ ਪਰਖ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਇੰਦਾ। ਸਾਚੀ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਅਲਖ ਅਗੰਮ ਅਗੋਚਰ ਹੋ ਤਿਆਰ, ਨਿਰਵੈਰ ਖੇਲ ਖਿਲਾਈਆ। ਅਨਭਵ ਪਰਕਾਸ਼ ਅਗੰਮ ਅਪਾਰ, ਅਜੂਨੀ ਰਹਿਤ ਆਪ ਪਰਗਟਾਈਆ। ਸਚ ਮਹੱਲਾ ਕਰ ਤਿਆਰ, ਸਚਖੰਡ ਦਵਾਰੇ ਸੋਭਾ ਪਾਈਆ। ਘਾੜਤ ਘੜੇ ਬਣ ਠਠਿਆਰ, ਥਿਰ ਘਰ ਸਾਚਾ ਲਏ ਪਰਗਟਾਈਆ। ਕਰੇ ਖੇਲ ਪੁਰਖ ਨਾਰ, ਕੰਤ ਭਤਾਰ ਬੇਪਰਵਾਹੀਆ। ਆਪਣੀ ਵਸਤ ਦਏ ਆਧਾਰ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਸੋਭਾ ਪਾਈਆ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰਜੰਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਏਕਾ ਕੰਤ, ਨਰ ਨਰਾਇਣ ਖੇਲ ਖਿਲਾਇੰਦਾ। ਏਕੰਕਾਰ ਬਣਾਏ ਬਣਤ, ਘੜਨਹਾਰ ਆਪ ਹੋ ਜਾਇੰਦਾ। ਆਦਿ ਨਿਰੰਜਣ ਮਹਿਮਾ ਅਗਣਤ, ਜੋਤ ਉਜਾਲਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਮੰਤ, ਨਾਉਂ ਨਿਰੰਕਾਰ ਆਪ ਅਖਵਾਇੰਦਾ। ਸ੍ਰੀ ਭਗਵਾਨ ਸਾਚਾ ਧਾਮ ਸੁਹੰਤ, ਸਚ ਸਿੰਘਾਸਣ ਆਸਣ ਲਾਇੰਦਾ। ਪਾਰਬ੍ਰਹਮ ਪ੍ਰਭ ਬੇਅੰਤ, ਬੇਅੰਤ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਆਪੇ ਚੁੱਕ, ਆਪਣਾ ਖੇਲ ਖਿਲਾਈਆ। ਨਿਰਗੁਣ ਅੰਦਰ ਨਿਰਗੁਣ ਬੈਠਾ ਲੁਕ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਬੇਅੰਤ ਵਡ ਵਡਿਆਈਆ। ਆਪੇ ਜਾਣੇ ਆਪਣੀ ਰੁਤ, ਰੁਤੜੀ ਰੁਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਸਾਚਾ ਰੰਗ ਹਰਿ ਕਰਤਾਰ, ਆਦਿ ਪੁਰਖ ਰੰਗਾਇੰਦਾ। ਆਪਣੀ ਇਛਿਆ ਭਰ ਭੰਡਾਰ, ਸਚ ਵਸਤ ਆਪ ਵਰਤਾਇੰਦਾ। ਥਿਰ ਘਰ ਸਾਚੇ ਹੋ ਉਜਿਆਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਬਣ ਸਿਕਦਾਰ, ਸ਼ਾਹੋ ਭੂਪ ਵੇਸ ਵਟਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਆਪੇ ਹੋਏ ਸੁਣਨਹਾਰ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਆਦਿ ਜੁਗਾਦੀ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਵਡਿਆਇੰਦਾ। ਸਚਖੰਡ ਦਵਾਰਾ ਹਰਿ ਵਡਿਆ, ਆਪਣੀ ਦਇਆ ਕਮਾਈਆ। ਸਾਚਾ ਤਖ਼ਤ ਤਖ਼ਤ ਸੁਹਾ, ਤਖ਼ਤ ਨਿਵਾਸੀ ਆਸਣ ਲਾਈਆ। ਆਪਣੀ ਬਣਤ ਲਏ ਬਣਾ, ਨਿਰਗੁਣ ਘਾੜਤ ਘੜਤ ਘੜਾਈਆ। ਸੋ ਪੁਰਖ ਨਿਰੰਜਣ ਜੋਤ ਜਗਾ, ਜੋਤੀ ਜਾਤਾ ਆਪ ਡਗਮਗਾਈਆ। ਏਕੰਕਾਰਾ ਮੇਲ ਮਿਲਾ, ਆਦਿ ਨਿਰੰਜਣ ਸੋਭਾ ਪਾਈਆ। ਅਬਿਨਾਸ਼ੀ ਕਰਤਾ ਰੂਪ ਵਟਾ, ਸ੍ਰੀ ਭਗਵਾਨ ਦਏ ਵਡਿਆਈਆ। ਪਾਰਬ੍ਰਹਮ ਬੇਅੰਤ ਆਪਣੀ ਕਰਨੀ ਆਪ ਕਮਾ, ਆਪੇ ਵੇਖੇ ਚਾਈਂ ਚਾਈਂਆ। ਨਿਰਗੁਣ ਸ਼ਾਹੋ ਭੂਪ ਬਣ ਸੁਲਤਾਨ, ਦੋ ਜਹਾਨਾਂ ਵਾਲੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਬੈਠਾ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਸਚਖੰਡ ਦਵਾਰੇ ਹਰਿ ਜੂ ਚੜ੍ਹਿਆ, ਨਿਰਗੁਣ ਆਪਣਾ ਰੂਪ ਰਖਾਇੰਦਾ। ਆਪਣਾ ਘਾੜਣ ਆਪੇ ਘੜਿਆ, ਵੇਸ ਅਨੇਕ ਵਟਾਇੰਦਾ। ਆਪਣਾ ਬਲ ਆਪੇ ਧਰਿਆ, ਬਲ ਧਾਰੀ ਆਪ ਹੋ ਜਾਇੰਦਾ। ਆਪੇ ਪੁਰਖ ਨਾਰੀ ਨਰਿਆ, ਨਰ ਨਰਾਇਣ ਵੇਸ ਵਟਾਇੰਦਾ। ਆਪਣਾ ਮੇਲ ਆਪੇ ਕਰਿਆ, ਨਾਰੀ ਕੰਤ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸੋਭਾਵੰਤ, ਕਰੇ ਖੇਲ ਸ੍ਰੀ ਭਗਵੰਤ, ਸਚਖੰਡ ਦਵਾਰ ਆਪ ਵਡਿਆਇੰਦਾ। ਸਚਖੰਡ ਦਵਾਰੇ ਸਾਚਾ ਭੂਪ, ਨਿਰਗੁਣ ਸੋਭਾ ਪਾਈਆ। ਰੇਖ ਰੰਗ ਨਾ ਦਿਸੇ ਰੂਪ, ਮਹਿਮਾ ਗਣਤ ਅਗਣਤ ਗਣਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਪਰਦਾ ਆਪੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਵਧਾਈਆ। ਸ਼ਾਹ ਪਾਤਸ਼ਾਹ ਹਰਿ ਬਣ ਰਾਜਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਆਪਣਾ ਬਲ ਆਪ ਰਖਾਨ, ਆਪਣੀ ਕਰਨੀ ਆਪ ਕਮਾਇੰਦਾ। ਆਪੇ ਬਣ ਕੇ ਹੁਕਮਰਾਨ, ਸਾਚਾ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਬਣ ਹੁਕਮਰਾਨ ਸ਼ਾਹ ਪਾਤਸ਼ਾਹ, ਆਪਣੀ ਦਇਆ ਕਮਾਈਆ। ਆਦਿ ਜੁਗਾਦਿ ਆਪਣੇ ਹੱਥ ਰਖਾ, ਆਪਣਾ ਮਤਾ ਆਪ ਪਕਾਈਆ। ਆਪੇ ਦੇਵਣਹਾਰ ਬਣੇ ਸਲਾਹ, ਸਚ ਸਲਾਹ ਇਕ ਸਮਝਾਈਆ। ਆਪਣਾ ਮਾਰਗ ਆਪੇ ਦੇਵੇ ਲਾ, ਸਾਚਾ ਮਾਰਗ ਇਕ ਰਖਾਈਆ। ਆਪਣੀ ਬਣਤ ਲਏ ਬਣਾ, ਬੇਅੰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਧੁਰ ਫ਼ਰਮਾਨਾ, ਹਰਿ ਆਪਣਾ ਆਪ ਜਣਾਇੰਦਾ। ਭੂਪਤ ਭੂਪ ਬਣ ਬਣ ਰਾਣਾ, ਸੀਸ ਜਗਦੀਸ ਤਾਜ ਸੁਹਾਇੰਦਾ। ਖੇਲੇ ਖੇਲ ਖੇਲ ਮਹਾਨਾ, ਆਪ ਆਪਣੀ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਮੇਲ ਮਿਲਾਨਾ, ਨਿਰਗੁਣ ਨਾਰੀ ਕੰਤ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਨਿਰਗੁਣ ਕੰਤ ਨਿਰਗੁਣ ਨਾਰੀ, ਨਿਰਗੁਣ ਸਾਚੀ ਸੇਜ ਹੰਢਾਈਆ। ਨਿਰਗੁਣ ਅੰਦਰ ਨਿਰਗੁਣ ਬਾਹਰੀ, ਨਿਰਗੁਣ ਗੁਪਤ ਨਿਰਗੁਣ ਜ਼ਾਹਰੀ ਰੂਪ ਧਰਾਈਆ। ਨਿਰਗੁਣ ਦਾਈ ਦਾਇਆ ਸੇਵਕ ਸੇਵਾ ਕਰੇ ਅਪਾਰੀ, ਸਾਚੀ ਸੇਵਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਰੱਖ ਵਡਿਆਈ, ਹਰਿ ਸਾਚਾ ਖੇਲ ਖਿਲਾਇੰਦਾ। ਸੇਵਾ ਕਰੇ ਦਾਇਆ ਦਾਈ, ਆਦਿ ਜੁਗਾਦਿ ਵੇਖ ਵਖਾਇੰਦਾ। ਸਾਚੇ ਘਰ ਵੱਜੇ ਵਧਾਈ, ਗ੍ਰਹਿ ਮੰਦਰ ਸੋਭਾ ਪਾਇੰਦਾ। ਨਿਰਗੁਣ ਬਣਿਆ ਪਿਤਾ ਮਾਈ, ਸੁਤ ਦੁਲਾਰਾ ਬਾਲ ਜਾਇੰਦਾ। ਸ਼ਬਦ ਸ਼ਬਦੀ ਨਾਉਂ ਰਖਾਈ, ਸਾਚੇ ਮੰਦਰ ਆਪ ਟਿਕਾਇੰਦਾ। ਆਪੇ ਵੇਖੇ ਚਾਈਂ ਚਾਈਂ, ਨੇਤਰ ਨੈਣ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਤ ਆਪ ਵਡਿਆਇੰਦਾ। ਸੁਤ ਦੁਲਾਰਾ ਆਪੇ ਜਨ, ਜਨ ਜਨਨੀ ਆਪ ਅਖਵਾਇੰਦਾ। ਆਪੇ ਬੇੜਾ ਦੇਵੇ ਬੰਨ੍ਹ, ਖੇਵਟ ਖੇਟਾ ਰੂਪ ਵਟਾਇੰਦਾ। ਆਪ ਵਸਾਏ ਬਿਨ ਛੱਪਰੀ ਛੰਨ, ਦਰ ਘਰ ਸਾਚੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰਾ ਇਕ ਵਡਿਆਇੰਦਾ। ਸੁਤ ਦੁਲਾਰਾ ਸ਼ਬਦੀ ਧਾਰ, ਜੋਤੀ ਜੋਤ ਪਰਗਟਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਥਿਰ ਘਰ ਸਾਚੇ ਦਏ ਵਡਿਆਈਆ। ਤੇਰਾ ਰੂਪ ਅਗੰਮ ਅਪਾਰ, ਆਦਿ ਜੁਗਾਦਿ ਰਖਾਈਆ। ਤੇਰੀ ਸੇਵਾ ਲਾਏ ਆਪ ਨਿਰੰਕਾਰ, ਸਾਚੀ ਸੇਵਾ ਇਕ ਸਮਝਾਈਆ। ਅਤੋਟ ਅਤੁਟ ਭਰੇ ਭੰਡਾਰ, ਤੋਟ ਨਾ ਆਵੇ ਰਾਈਆ। ਨਿਰਮਲ ਜੋਤ ਦਏ ਆਧਾਰ, ਜੋਤੀ ਜਾਤਾ ਹੋਏ ਸਹਾਈਆ। ਸਾਚਾ ਕੋਟ ਦਏ ਉਸਾਰ, ਬੰਕ ਦਵਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਲਾਲ ਦਏ ਸਮਝਾਈਆ। ਸੁਤ ਦੁਲਾਰਾ ਛੋਟਾ ਲਾਲ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਠਾਕਰ ਸਾਹਿਬ ਦੀਨ ਦਿਆਲ, ਹਉਂ ਦੀਨਨ ਮੰਗ ਮੰਗਾਇੰਦਾ। ਤੇਰੀ ਪ੍ਰੀਤੀ ਨਿਭੇ ਨਾਲ, ਸਚ ਪ੍ਰੀਤੀ ਇਕ ਵਖਾਇੰਦਾ। ਆਦਿ ਜੁਗਾਦਿ ਮੇਰਾ ਹੋਏ ਨਾ ਜ਼ਵਾਲ, ਤੇਰਾ ਸਵਾਲ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਭਿੱਖਕ ਮੰਗ ਮੰਗਾਇੰਦਾ। ਦੇਵੇ ਮੰਗ ਸ੍ਰੀ ਭਗਵਾਨ, ਵਸਤ ਅਮੋਲਕ ਝੋਲੀ ਪਾਈਆ। ਸਚਖੰਡ ਦਵਾਰੇ ਹੋ ਪਰਧਾਨ, ਥਿਰ ਘਰ ਦੇਵੇ ਸਚ ਸਲਾਹੀਆ। ਛੋਟਾ ਬਾਲਾ ਬਾਲ ਨਿਧਾਨ, ਏਕਾ ਗੁਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਣ ਆਪ ਰਖਾਈਆ। ਸਾਚਾ ਗੁਣ ਹੱਥ ਕਰਤਾਰ, ਮਹਿਮਾ ਅਕਥ ਕਥੀ ਨਾ ਜਾਈਆ। ਆਪ ਸੁਣਾਏ ਏਕਾ ਵਾਰ, ਦੂਜੀ ਵਾਰ ਨਾ ਕੋਇ ਪੜ੍ਹਾਈਆ। ਆਦਿ ਲਗਾਇਆ ਸਚ ਦਰਬਾਰ, ਮਧ ਆਪਣੀ ਖੇਲ ਖਿਲਾਈਆ। ਤੇਰਾ ਕਰਾਂ ਵਡ ਪਸਾਰ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗੋਦ ਸੁਹਾਈਆ। ਤ੍ਰੈਗੁਣ ਦੇਵਾਂ ਸਾਚੀ ਧਾਰ, ਜਗਤ ਜੰਜਾਲਾ ਰੂਪ ਵਟਾਈਆ। ਪੰਚਮ ਜੋੜ ਜੋੜਾਂ ਅਪਰ ਅਪਾਰ, ਨਾ ਕੋਈ ਤੋੜੇ ਤੋੜ ਤੁੜਾਈਆ। ਲੋਆਂ ਪੁਰੀਆਂ ਮਹੱਲ ਉਸਾਰ, ਬ੍ਰਹਿਮੰਡ ਖੰਡ ਤੇਰੀ ਰਚਨ ਰਚਾਈਆ। ਰਵ ਸਸ ਕਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਮੰਡਲ ਮੰਡਪ ਵੇਖ ਅਖਾੜ, ਤੇਰੀ ਸੋਭਾ ਦਏ ਗਣਾਈਆ। ਗਗਨ ਪਾਤਾਲਾਂ ਕਰ ਤਿਆਰ, ਜ਼ਿਮੀਂ ਅਸਮਾਨਾਂ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਦਏ ਵਡਿਆਈਆ। ਸੁਣਿਆ ਸੰਦੇਸਾ ਹਰਿ ਕਾ, ਸੁਤ ਦੁਲਾਰਾ ਸੀਸ ਝੁਕਾਇੰਦਾ। ਤੇਰਾ ਨਾਉਂ ਏਕਾ ਪੜ੍ਹਦਾ, ਦੂਜਾ ਰਾਹ ਨਾ ਕੋਇ ਵਖਾਇੰਦਾ। ਤੂੰ ਸਾਹਿਬ ਮੇਰਾ ਘਾੜਨ ਘੜਦਾ, ਹਉਂ ਸੇਵਕ ਸੇਵ ਕਮਾਇੰਦਾ। ਆਦਿ ਜੁਗਾਦੀ ਤੇਰੇ ਦਰ ਦਾ ਬਰਦਾ, ਨਿਉਂ ਨਿਉਂ ਸੀਸ ਝੁਕਾਇੰਦਾ। ਨਾ ਜਨਮੇ ਨਾ ਕਦੇ ਮਰਦਾ, ਰੂਪ ਅਨੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇੰਦਾ। ਦੇਣਾ ਵਰ ਸਚ ਦਾਤਾਰ, ਹਉਂ ਏਕਾ ਮੰਗ ਮੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਸਹਾਰ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਪੰਜ ਤੱਤ ਤੱਤ ਆਕਾਰ, ਘਾੜਨ ਘਾੜਤ ਲਏ ਘੜਾਈਆ। ਲੱਖ ਚੁਰਾਸੀ ਕਰ ਪਸਾਰ, ਨਵ ਨਵ ਆਪਣਾ ਬੰਧਨ ਪਾਈਆ। ਬ੍ਰਹਮ ਪਾਰਬ੍ਰਹਮ ਦਏ ਆਧਾਰ, ਈਸ਼ ਜੀਵ ਖੇਲ ਖਿਲਾਈਆ। ਜਾਗਰਤ ਜੋਤ ਕਰ ਉਜਿਆਰ, ਜੋਤ ਨਿਰੰਜਣ ਡਗਮਗਾਈਆ। ਤੇਰਾ ਨਾਉਂ ਸ਼ਬਦ ਧੁੰਨਕਾਰ, ਘਟ ਘਟ ਅਨਹਦ ਨਾਦ ਸੁਣਾਈਆ। ਵੰਡੇਂ ਵੰਡ ਅਪਰ ਅਪਾਰ, ਤੇਰੀ ਵੰਡ ਮੋਹੇ ਨਜ਼ਰ ਨਾ ਆਈਆ। ਬ੍ਰਹਿਮੰਡ ਖੰਡ ਤੇਰਾ ਆਧਾਰ, ਜੇਰਜ ਅੰਡ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬੈਠਾ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਬੇਪਰਵਾਹ, ਏਕਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾ, ਮੰਡਲ ਮੰਡਪ ਆਪ ਉਪਾਇੰਦਾ। ਰਵ ਸਸ ਆਪ ਚਮਕਾ, ਜੋਤੀ ਜਾਤਾ ਵੇਖ ਵਖਾਇੰਦਾ। ਲੱਖ ਚੁਰਾਸੀ ਰਚਨ ਰਚਾ, ਘਟ ਘਟ ਆਪਣਾ ਆਸਣ ਲਾਇੰਦਾ। ਏਕਾ ਅੱਖਰ ਦਏ ਪਰਗਟਾ, ਨਿਸ਼ਅੱਖਰ ਆਪ ਪੜ੍ਹਾਇੰਦਾ। ਰੂਪ ਅਨੂਪ ਆਪ ਧਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਜੁਗ ਚੌਕੜੀ ਵੰਡ ਵੰਡਾ, ਚਾਰ ਚਾਰ ਬੰਧਨ ਪਾਇੰਦਾ। ਚਾਰੇ ਵੇਦ ਆਪ ਸਮਝਾ, ਬ੍ਰਹਮ ਵੇਤਾ ਭੇਵ ਖੁਲ੍ਹਾਇੰਦਾ। ਚਾਰੇ ਜੁਗ ਆਪ ਉਠਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਖਿਲਾਇੰਦਾ। ਚਾਰੇ ਬਾਣੀ ਆਪੇ ਗਾ, ਪਰਾ ਪਸੰਤੀ ਮਧਮ ਬੈਖਰੀ ਆਪੇ ਰਾਗ ਅਲਾਇੰਦਾ। ਚਾਰੇ ਵਰਨਾਂ ਰੰਗ ਚੜ੍ਹਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੇਸ ਵਟਾਇੰਦਾ। ਚਾਰ ਯਾਰੀ ਡੰਕ ਵਜਾ, ਚਾਰੋਂ ਕੁੰਟ ਫੋਲ ਫੋਲਾਇੰਦਾ। ਨੌਂ ਨੌਂ ਗੇੜਾ ਆਪ ਦਿਵਾ, ਨੌਂ ਦਰ ਆਪੇ ਭੇਵ ਛੁਪਾਇੰਦਾ। ਚੌਥੇ ਪਦ ਡੇਰਾ ਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪਣੇ ਹੱਥ ਰਖਾਇੰਦਾ। ਸੁਣਿਆ ਧੁਰ ਫ਼ਰਮਾਨ, ਸੁਤ ਸ਼ਬਦੀ ਸੀਸ ਝੁਕਾਇਆ। ਹਉਂ ਬਾਲਕ ਬਾਲ ਨਾਦਾਨ, ਤੇਰਾ ਅੰਤ ਕਦੇ ਨਾ ਪਾਇਆ। ਆਦਿ ਜੁਗਾਦੀ ਤੇਰਾ ਨਿਸ਼ਾਨ, ਹਉਂ ਸੇਵਕ ਬਣ ਝੁਲਾਇਆ। ਚਾਰ ਜੁਗ ਹੋਏ ਪਰਧਾਨ, ਚਾਰੇ ਵੇਦਾਂ ਨਾਲ ਮਿਲਾਇਆ। ਚਾਰ ਕੁੰਟ ਹੋਏ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵੇਲਾ ਅੰਤ ਕਵਣ ਖੇਲ ਖਿਲਾਇਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਏਕਾ ਗੁਣ ਸਮਝਾਈਆ। ਨਿਰਗੁਣ ਸਰਗੁਣ ਵੇਸ ਕਰ, ਲੋਕਮਾਤ ਵੇਖ ਵਖਾਈਆ। ਜੁਗ ਜੁਗ ਬੇੜਾ ਪਾਰ ਕਰ, ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਈਆ। ਨੌਂ ਸੌ ਚੁਰਾਨਵੇ ਚੌਕੜੀ ਚੁੱਕੇ ਡਰ, ਭੈ ਅਵਰ ਨਾ ਕੋਇ ਰਖਾਈਆ। ਕਲਜੁਗ ਅੰਤਮ ਆਏ ਵਾਰ, ਤੇਈ ਅਵਤਾਰ ਰਹੇ ਸਾਲਾਹੀਆ। ਅਠਾਰਾਂ ਭਗਤ ਕਰਨ ਪੁਕਾਰ, ਉਚੀ ਕੂਕ ਕੂਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਦਏ ਸਮਝਾਈਆ। ਆਦਿ ਜੁਗਾਦੀ ਹਰਿ ਹਰਿ ਭਾਣਾ, ਆਪਣੇ ਹੱਥ ਰਖਾਇੰਦਾ। ਕੋਈ ਨਾ ਜਾਣੇ ਰਾਜਾ ਰਾਣਾ, ਦਿਸ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਨਾ, ਜੋ ਘੜਿਆ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕੌਣਾ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਤੇਈ ਅਵਤਾਰਾਂ ਦਰ ਬਹੌਣਾ, ਏਕਾ ਹੁਕਮ ਸੁਣਾਇੰਦਾ। ਭਗਤ ਅਠਾਰਾਂ ਨਾਲ ਰਲੌਣਾ, ਸਾਚਾ ਮੇਲਾ ਮੇਲ ਮਿਲਾਇੰਦਾ। ਗੁਰ ਦੱਸ ਗੋਦ ਬਹੌਣਾ, ਸਾਚੀ ਗੋਦ ਆਪ ਸੁਹਾਇੰਦਾ। ਵੇਦ ਵਿਆਸ ਲੇਖ ਲਿਖੌਣਾ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਸਚ ਸਿੰਘਾਸਣ ਸੋਭਾ ਪਾਇੰਦਾ। ਨਾਨਕ ਨਿਰਗੁਣ ਵੇਖ ਵਖੌਣਾ, ਨਿਰਾਕਾਰ ਰੂਪ ਵਟਾਇੰਦਾ। ਗੋਬਿੰਦ ਮੀਤਾ ਰਾਹ ਤਕੌਣਾ, ਨੇਤਰ ਨੈਣ ਉਠਾਇੰਦਾ। ਪੁਰਖ ਅਬਿਨਾਸ਼ੀ ਏਕਾ ਔਣਾ, ਕਲਜੁਗ ਅੰਤਮ ਵੇਸ ਵਟਾਇੰਦਾ। ਨਿਹਕਲੰਕਾ ਨਾਉਂ ਰਖੌਣਾ, ਸੰਬਲ ਨਗਰੀ ਧਾਮ ਸੁਹੌਣਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਭੇਵ ਨਾ ਕੋਇ ਜਣਾਇੰਦਾ। ਕਲਜੁਗ ਵੇਲਾ ਅੰਤਮ ਧਾਰ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਨਿਹਕਲੰਕ ਲਏ ਅਵਤਾਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਿਮੰਡ ਖੰਡ ਲਏ ਜਗਾਈਆ। ਲੱਖ ਚੁਰਾਸੀ ਦਏ ਹੁਲਾਰ, ਸੋਇਆ ਕੋਇ ਰਹਿਣ ਨਾ ਪਾਈਆ। ਸੰਮਤ ਸੰਮਤੀ ਮਾਰੇ ਮਾਰ, ਚਾਰ ਕੁੰਟ ਦੁਹਾਈਆ। ਕਿਸੇ ਨਾ ਸੁਣੇ ਕੋਈ ਪੁਕਾਰ, ਬੈਠੇ ਮੁਖ ਭਵਾਈਆ। ਕਰੇ ਖੇਲ ਅਗੰਮ ਅਪਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਮੁਕਾਮੇ ਹੱਕ ਹੋ ਤਿਆਰ, ਸਾਂਝਾ ਯਾਰ ਰੂਪ ਵਟਾਈਆ। ਐਨਲਹੱਕ ਬੋਲ ਜੈਕਾਰ, ਸਾਚਾ ਨਾਅਰਾ ਦਏ ਸੁਣਾਈਆ। ਵੇਸ ਵਟਾਏ ਬੇਐਬ ਪਰਵਰਦਿਗਾਰ, ਜਲਵਾ ਨੂਰ ਨੂਰ ਇਲਾਹੀਆ। ਚੌਦਾਂ ਤਬਕ ਪਾਵੇ ਸਾਰ, ਚੌਦਾਂ ਲੋਕ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇਆ, ਕਲਜੁਗ ਅੰਤਮ ਵਾਰ। ਨੂਰੀ ਅੱਲਾ ਵੇਸ ਵਟਾਇਆ, ਸ਼ਾਹ ਅਮਾਮ ਅਮਾਮਾ ਵਡ ਸਿਕਦਾਰ। ਬਿਸਮਲ ਆਪਣੀ ਧਾਰ ਚਲਾਇਆ, ਉਮਤ ਉਮਤੀ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਕਰਤਾਰਾ, ਆਦਿ ਜੁਗਾਦਿ ਕਰਾਇੰਦਾ। ਜਗਤ ਜਗਦੀਸ ਹੋ ਉਜਿਆਰਾ, ਬੀਸ ਬੀਸ ਰੰਗ ਰੰਗਾਇੰਦਾ। ਚਾਰੋਂ ਕੁੰਟ ਕਰੇ ਵਿਚਾਰਾ, ਨਵ ਖੰਡ ਫੋਲ ਫੋਲਾਇੰਦਾ। ਸੱਤਾਂ ਦੀਪਾਂ ਪਰਦਾ ਉਤਾਰਾ, ਮੁਖ ਨਕ਼ਾਬ ਨਾ ਕੋਇ ਰਖਾਇੰਦਾ। ਮੱਕਾ ਕਾਅਬਾ ਵੇਖੇ ਵੇਖਣਹਾਰਾ, ਆਪ ਆਪਣਾ ਫੇਰਾ ਪਾਇੰਦਾ। ਅਠਸਠ ਤੀਰਥ ਵੇਖੇ ਕਿਨਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖ ਵਖਾਇੰਦਾ। ਲੇਖਾ ਜਾਣੇ ਜ਼ਿਮੀਂ ਅਸਮਾਨਾਂ, ਕਰੇ ਖੇਲ ਸ੍ਰੀ ਭਗਵਾਨਾ, ਸ਼ਬਦੀ ਨਾਦ ਨਾਦ ਤਰਾਨਾ, ਸ਼ਬਦ ਅਨਾਦੀ ਆਪ ਅਲਾਇੰਦਾ। ਚਾਰੋਂ ਕੁੰਟ ਹੋ ਪਰਧਾਨਾ, ਆਪੇ ਵਰਤੇ ਆਪਣਾ ਭਾਣਾ, ਤਖ਼ਤੋਂ ਲਾਹੇ ਰਾਜਾ ਰਾਣਾ, ਨੌਂ ਖੰਡ ਪ੍ਰਿਥਮੀ ਹੋਏ ਹੈਰਾਨਾ, ਧੀਰਜ ਨਾ ਕੋਇ ਧਰਾਇੰਦਾ। ਸਾਚਾ ਸਮਾਂ ਅੰਤ ਅੰਤ ਕਾਲ, ਕਲਜੁਗ ਕੂਕੇ ਦਏ ਦੁਹਾਈਆ। ਸਿਰ ਤੇ ਕਾਲ ਨਗਾਰਾ ਵਜਿਆ ਕਾਲ, ਚਾਰੋਂ ਕੁੰਟ ਫੇਰਾ ਪਾਈਆ। ਵਰਨ ਬਰਨ ਹੋਏ ਬੇਹਾਲ, ਨਾ ਕੋਈ ਸਕੇ ਸੁਰਤ ਸੰਭਾਲ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਬਿਨ ਹਰਿ ਨਾਮੇ ਸ਼ਾਹ ਹੋਏ ਕੰਗਾਲ, ਲੁੱਟੀ ਗਈ ਸਰਬ ਲੋਕਾਈਆ। ਜੂਠਾ ਝੂਠਾ ਵਜਿਆ ਤਾਲ, ਮਾਇਆ ਮਮਤਾ ਨਾਚ ਨਚਾਈਆ। ਫਲ ਨਾ ਦਿਸੇ ਕਿਸੇ ਡਾਲ, ਲੱਖ ਚੁਰਾਸੀ ਸਿਮਲ ਰੁੱਖ ਰਿਹਾ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਦਏ ਸਮਝਾਈਆ। ਸਾਚਾ ਸਮਾਂ ਭਾਣਾ ਬਲਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਕਰੇ ਖੇਲ ਆਪ ਭਗਵਾਨ, ਦੂਸਰ ਅਵਰ ਨਾ ਕੋਇ ਵਖਾਈਆ। ਕਾਗਦ ਕ਼ਲਮ ਹੋਏ ਹੈਰਾਨ, ਹਰਿ ਕਾ ਭੇਵ ਲਿਖੇ ਕੋਇ ਨਾ ਸ਼ਾਹੀਆ। ਸਿਮਰਤ ਸ਼ਾਸਤਰ ਵੇਦ ਪੁਰਾਨ ਸਾਰੇ ਗਾਣ, ਉਚੀ ਕੂਕ ਕੂਕ ਸੁਣਾਈਆ। ਅੰਜੀਲ ਕ਼ੁਰਾਨ ਨੈਣ ਸ਼ਰਮਾਨ, ਪਰਗਟ ਹੋਇਆ ਬੇਪਰਵਾਹੀਆ। ਸੱਚਾ ਮਾਹੀ ਆਪਣਾ ਮਸਲਾ ਹੱਲ ਕਰੇ ਦੋ ਜਹਾਨ, ਸ਼ਰਅ ਸ਼ਰੀਅਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭਾਣਾ ਆਪ ਵਰਤਾਈਆ। ਸਾਚਾ ਭਾਣਾ ਹਰਿ ਵਰਤੌਣਾ, ਵੀਹ ਸੌ ਅਠਾਰਾਂ ਬਿਕ੍ਰਮੀ ਲੇਖ ਲਿਖਾਇਆ। ਨੌਂ ਖੰਡ ਪ੍ਰਿਥਮੀ ਆਪ ਹਲੌਣਾ, ਧੀਰਜ ਧੀਰ ਨਾ ਕੋਇ ਧਰਾਇਆ। ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਸੀਸ ਤਾਜ ਨਾ ਕੋਇ ਟਿਕਾਇਆ। ਵਰਨਾਂ ਬਰਨਾਂ ਡੇਰਾ ਢੌਣਾ, ਊਚ ਨੀਚ ਨਾ ਕੋਇ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਇਆ। ਵੀਹ ਸੌ ਅਠਾਰਾਂ ਬਿਕ੍ਰਮੀ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਲੋਕਮਾਤ ਲਗਾਇਆ ਸਚ ਦਰਬਾਰਾ, ਸਚਖੰਡ ਰੂਪ ਵਟਾਈਆ। ਦਿਵਸ ਸੁਹਾਇਆ ਸਤਾਰਾਂ ਹਾੜਾ, ਥਿਤ ਵਾਰ ਆਪ ਲਿਖਾਈਆ। ਮੇਲ ਮਿਲਾਇਆ ਗੁਰ ਅਵਤਾਰਾ, ਭਗਤ ਭਗਵੰਤ ਦਏ ਸਾਲਾਹੀਆ। ਲੇਖਾ ਜਾਣੇ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਨਾਲ ਰਲਾਈਆ। ਚਾਰ ਜੁਗ ਦੀ ਪੁਛੇ ਵਾਰਾ, ਜੁਗ ਚੌਕੜੀ ਜੋ ਕਰ ਕਰ ਗਏ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ। ਗੁਰ ਪੀਰ ਅਵਤਾਰ ਮੁੱਲਾ ਪੈਗ਼ੰਬਰ ਕਰਨ ਸਲਾਹ, ਦਰ ਘਰ ਸਾਚੇ ਮਤਾ ਪਕਾਇਆ। ਕਲਜੁਗ ਅੰਤਮ ਕੋਇ ਨਾ ਲੱਭੇ ਰਾਹ, ਸਾਚਾ ਮਾਰਗ ਨਾ ਕੋਇ ਰਖਾਇਆ। ਬਿਨ ਬੇਐਬ ਨਾ ਕਰੇ ਕੋਈ ਨਕ਼ਾਹ, ਅੱਲਾ ਰਾਣੀ ਦਏ ਦੁਹਾਇਆ। ਬਿਨ ਪਾਰਬ੍ਰਹਮ ਨਾ ਕੋਇ ਮਿਲੇ ਸੱਚਾ ਸ਼ਾਹ, ਸ਼ਾਹ ਪਾਤਸ਼ਾਹ ਨਾ ਕੋਇ ਅਖਵਾਇਆ। ਸੀਸ ਜਗਦੀਸ ਹੱਥ ਨਾ ਦੇਵੇ ਕਿਸੇ ਟਿਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦਏ ਸਮਝਾਇਆ। ਵੀਹ ਸੌ ਉਨੀ ਪਹਿਲੀ ਚੇਤਰ ਔਣਾ, ਲੋਕਮਾਤ ਵੱਜੇ ਵਧਾਈਆ। ਗੁਰ ਗੋਬਿੰਦ ਹੁਕਮ ਇਕ ਸੁਣੌਣਾ, ਸਚ ਅਦਾਲਤ ਸੇਵ ਕਮਾਈਆ। ਈਸਾ ਮੂਸਾ ਪੰਧ ਮੁਕੌਣਾ, ਸੰਗ ਮੁਹੰਮਦ ਮੇਟੇ ਸ਼ਾਹੀਆ। ਚੌਦਾਂ ਸਦੀਆਂ ਡੇਰਾ ਢੌਣਾ, ਚੌਦਾਂ ਤਬਕਾਂ ਪਏ ਦੁਹਾਈਆ। ਏਕਾ ਹੁਕਮ ਪੁਰਖ ਅਕਾਲ ਵਰਤੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਾਹ ਸੁਲਤਾਨਾਂ ਭੇੜ ਭੜੌਣਾ, ਧਰਨੀ ਧਰਤ ਧਵਲ ਮੰਗ ਮੰਗਾਈਆ। ਲਾੜੀ ਮੌਤ ਸਗਨ ਮਨੌਣਾ, ਘਰ ਘਰ ਖ਼ੁਸ਼ੀ ਮਨਾਈਆ। ਲਾਲ ਮਹਿੰਦੀ ਰੰਗ ਚੜ੍ਹੌਣਾ, ਆਪਣੇ ਹੱਥ ਰਹੀ ਵਖਾਈਆ। ਰਾਏ ਧਰਮ ਕੁੰਡਾ ਲੌਹਣਾ, ਅਠਾਈ ਕੁੰਡਾਂ ਖੋਲ੍ਹ ਖੁਲ੍ਹਾਈਆ। ਚਿਤਰ ਗੁਪਤ ਹਿਸਾਬ ਵਖੌਣਾ, ਲਿਖ ਲਿਖ ਲੇਖਾ ਰਿਹਾ ਸੁਣਾਈਆ। ਕਲਜੁਗ ਜੀਵਾਂ ਮੁਖ ਸ਼ਰਮੌਣਾ, ਜੋ ਬੈਠੇ ਹਰਿ ਭੁਲਾਈਆ। ਵੇਲੇ ਅੰਤ ਨਾ ਕਿਸੇ ਬਚੌਣਾ, ਨਾ ਹੋਏ ਕੋਇ ਸਹਾਈਆ। ਕਾਲ ਨਗਾਰਾ ਇਕ ਵਜੌਣਾ, ਘਰ ਘਰ ਡੌਰੂ ਰਿਹਾ ਖੜਕਾਈਆ। ਮੜ੍ਹੀ ਗੋਰ ਨਾ ਕਿਸੇ ਦਬੌਣਾ, ਸੁੰਞੀ ਦਿਸੇ ਸਰਬ ਲੋਕਾਈਆ। ਮਾਂ ਪੁੱਤਰ ਨਾ ਸੰਗ ਰਖੌਣਾ, ਪਿਤਾ ਪੂਤ ਨਾ ਕੋਇ ਮਿਲਾਈਆ। ਨਾਰੀ ਕੰਤ ਨਾ ਕਿਸੇ ਹੰਢੌਣਾ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਬਿਨਾਸ਼ੀ ਵੇਖਣ ਔਣਾ, ਗੋਬਿੰਦ ਮੇਲਾ ਮੇਲ ਮਿਲਾਈਆ। ਨੌਂ ਖੰਡ ਪ੍ਰਿਥਮੀ ਫੇਰਾ ਪੌਣਾ, ਸ਼ਬਦ ਘੋੜਾ ਇਕ ਦੌੜਾਈਆ। ਸਾਚਾ ਖੰਡਾ ਨਾਮ ਚਮਕੌਣਾ, ਤਿਖੀ ਧਾਰ ਵਖਾਈਆ। ਉਨੀ ਉਨੀਸਾ ਪਾਰ ਕਰੌਣਾ, ਆਲਮਗੀਰ ਆਪ ਹੋ ਜਾਈਆ। ਜ਼ਾਲਮ ਜ਼ੁਲਮ ਆਪ ਮਿਟੌਣਾ, ਜ਼ੇਰ ਜ਼ਬਰ ਨਾ ਕੋਇ ਲਗਾਈਆ। ਬੇਖ਼ਬਰ ਹਰਿ ਖੇਲ ਖਿਲੌਣਾ, ਆਪਣਾ ਹਲਫ਼ ਰਿਹਾ ਉਠਾਈਆ। ਏਕਾ ਅਲਫ਼ੀ ਤਨ ਰਖੌਣਾ, ਲੱਖ ਚੁਰਾਸੀ ਬੰਧਨ ਪਾਈਆ। ਬੀਸ ਬੀਸਾ ਸੰਨ ਚੜ੍ਹੌਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਧੁਰ ਫ਼ਰਮਾਨਾ ਇਕ ਸੁਣੌਣਾ, ਸਚ ਸੰਦੇਸਾ ਢੋਲਾ ਗਾਈਆ। ਕੋਟਨ ਵਿਚੋਂ ਗੁਰਮੁਖ ਵਿਰਲਾ ਆਪ ਬਚੌਣਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਮਾਂ ਆਪੇ ਵੇਖੇ ਚਾਈਂ ਚਾਈਂਆ। ਜਿਸ ਬੀਜਿਆ ਲੱਖ ਚੁਰਾਸੀ ਖੇਤ, ਸੋ ਅੰਤਮ ਵੱਢਣ ਆਇਆ। ਥਿਤ ਵਖਾਏ ਮਹੀਨਾ ਚੇਤ, ਵੀਹ ਸੌ ਉਨੀ ਬਿਕ੍ਰਮੀ ਇਹ ਸਮਝਾਇਆ। ਪਰਗਟ ਹੋਵੇ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਇਆ। ਜਨ ਭਗਤਾਂ ਕਰੇ ਸਾਚਾ ਹੇਤ, ਸਵੱਛ ਸਰੂਪੀ ਦਰਸ ਦਿਖਾਇਆ। ਮਨਮੁਖਾਂ ਮਾਇਆ ਮਮਤਾ ਭਰਿਆ ਨਾ ਪੇਟ, ਆਸਾ ਤ੍ਰਿਸਨਾ ਹੋਈ ਹਲਕਾਇਆ। ਤ੍ਰੈਗੁਣ ਅਗਨੀ ਲੱਗੀ ਮਹੀਨਾ ਜੇਠ, ਸਾਂਤਕ ਸਤਿ ਨਾ ਕੋਇ ਕਰਾਇਆ। ਬਿਨ ਸਤਿਗੁਰ ਪੂਰੇ ਕੋਇ ਨਾ ਕਰੇ ਹੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਭਾਣਾ ਵਰਤੇ ਹਰਿ ਭਗਵਾਨ, ਕਲਜੁਗ ਕੂੜੀ ਕਿਰਿਆ ਮੇਟ ਮਿਟਾਈਆ। ਜੂਠ ਝੂਠ ਨਾ ਦਿਸੇ ਕੋਇ ਨਿਸ਼ਾਨ, ਹਉਮੇ ਹੰਗਤਾ ਨਾ ਕੋਇ ਲੜਾਈਆ। ਪੰਚਮ ਮੇਟੇ ਆਪ ਸ਼ੈਤਾਨ, ਬੇਈਮਾਨ ਨਾ ਕੋਇ ਵਖਾਈਆ। ਚਾਰੋਂ ਕੁੰਟ ਪੁਰਖ ਅਬਿਨਾਸ਼ੀ ਏਕਾ ਗਾਨ, ਸੀਸ ਜਗਦੀਸ ਸਰਬ ਝੁਕਾਈਆ। ਪੁਰਖ ਅਕਾਲ ਪਾਵੇ ਆਣ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਸਤਿਜੁਗ ਝੁਲਾਏ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਈਆ। ਜੀਵਾਂ ਜੰਤਾਂ ਦੇਵੇ ਇਕ ਗਿਆਨ, ਆਤਮ ਬ੍ਰਹਮ ਬ੍ਰਹਮ ਪੜ੍ਹਾਈਆ। ਚਰਨ ਕਵਲ ਹਰਿ ਧਿਆਨ, ਦੂਸਰ ਇਸ਼ਟ ਨਾ ਕੋਇ ਰਖਾਈਆ। ਮੁਸਲਿਮ ਹਿੰਦੂ ਸਿੱਖ ਈਸਾਈ ਵਖਾਏ ਇਕ ਮਕਾਨ, ਸਾਚਾ ਮੰਦਰ ਇਕ ਉਪਾਈਆ। ਅੱਠੇ ਪਹਿਰ ਵਸੇ ਭਗਵਾਨ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਵਰਤਾਈਆ। ਸੱਚਾ ਸਮਾਂ ਵਰਤੇ ਕਹਿਰ, ਗਹਿਰ ਗੰਭੀਰ ਵਰਤਾਇੰਦਾ। ਕਲਜੁਗ ਤੇਰੀ ਸੱਚੀ ਲਹਿਰ, ਲਹਿਰ ਲਹਿਰਾਂ ਵਿਚ ਮਿਲਾਇੰਦਾ। ਜੂਠ ਝੂਠ ਵਿਖ ਬਣਿਆ ਜ਼ਹਿਰ, ਅੰਮ੍ਰਿਤ ਜਾਮ ਨਾ ਕੋਇ ਪਿਆਇੰਦਾ। ਮਾਇਆ ਮਮਤਾ ਅਗਨੀ ਬਣੀ ਦੁਪਹਿਰ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਜੂਠਾ ਝੂਠਾ ਖੇੜਾ ਢਹੇ ਨਗਰ ਸ਼ਹਿਰ, ਜਗਤ ਗਰਾਂ ਨਾ ਕੋਇ ਵਖਾਇੰਦਾ। ਜਿਸ ਜਨ ਉਪਰ ਕਰੇ ਆਪਣੀ ਮਿਹਰ, ਸੋ ਜਨ ਆਪਣੇ ਸੰਗ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਵਰਤਾਇੰਦਾ। ਹਰਿ ਭਾਣਾ ਬਲਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਜੁਗ ਢੌਦਾ ਆਇਆ ਨਿਸ਼ਾਨ, ਗੜ੍ਹ ਹੰਕਾਰ ਕਰੇ ਸਫ਼ਾਈਆ। ਜਨ ਭਗਤਾਂ ਦੇਂਦਾ ਆਇਆ ਦਾਨ, ਸਾਚੀ ਭਗਤੀ ਝੋਲੀ ਪਾਈਆ। ਸੰਤਾਂ ਬਖ਼ਸ਼ੇ ਏਕਾ ਮਾਣ, ਚਰਨ ਕਵਲ ਸੱਚੀ ਸਰਨਾਈਆ। ਗੁਰਮੁਖਾਂ ਦੇਵੇ ਇਕ ਗਿਆਨ, ਨਿਸ਼ਅੱਖਰ ਕਰ ਪੜ੍ਹਾਈਆ। ਗੁਰਸਿਖਾਂ ਰਖਾਏ ਇਕ ਧਿਆਨ, ਧਿਆਨ ਧਿਆਨ ਵਿਚ ਲਗਾਈਆ। ਵੀਹ ਸੌ ਵੀਹ ਬਿਕ੍ਰਮੀ ਹੋਏ ਆਪ ਪਰਧਾਨ, ਪੰਦਰਾਂ ਕੱਤਕ ਰੁੱਤ ਸੁਹਾਈਆ। ਰਾਸ਼ਟਰਪਤ ਉਠਾਇਆ ਆਪ ਭਗਵਾਨ, ਦੇ ਮਤ ਸਮਝਾਈਆ। ਸਤਿਜੁਗ ਝੁਲਣਾ ਇਕ ਨਿਸ਼ਾਨ, ਸੱਤ ਰੰਗ ਰੂਪ ਵਖਾਈਆ। ਆਪ ਬਣਾਏ ਇਕ ਵਿਧਾਨ, ਨਵ ਨੌਂ ਦੇਵੇ ਸਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਈਆ। ਬੀਸ ਬੀਸਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਨੌਂ ਖੰਡ ਪ੍ਰਿਥਮੀ ਬਣਾਏ ਬਣਤ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਭੇਵ ਖੁਲ੍ਹਾਏ ਜੀਵ ਜੰਤ, ਜਾਗਰਤ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਆਪ ਮੁਕਾਇੰਦਾ। ਕਲਜੁਗ ਲੇਖਾ ਜਾਣਾ ਚੁੱਕ, ਬੀਸ ਬੀਸਾ ਰਿਹਾ ਕੁਰਲਾਈਆ। ਲੱਖ ਚੁਰਾਸੀ ਬੂਟਾ ਜਾਣਾ ਸੁੱਕ, ਬਿਨ ਹਰਿ ਨਾਮੇ ਹਰਿਆ ਸਿੰਚ ਨਾ ਕੋਇ ਕਰਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਜੋ ਬੈਠਾ ਰਿਹਾ ਲੁਕ, ਕਲਜੁਗ ਅੰਤਮ ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਵੈਰ ਹੋ ਕੇ ਰਿਹਾ ਬੁੱਕ, ਕਲਜੁਗ ਜੰਗਲ ਵਿਚ ਸਿੰਘ ਸ਼ੇਰ ਏਕਾ ਭਬਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਸਮਾਂ ਆਪ ਵਰਤਾਈਆ। ਸਮਾਂ ਵਰਤੇ ਕਲਜੁਗ ਜਗ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੀਵ ਜੰਤ ਹੋਏ ਕਗ, ਹੰਸ ਰੂਪ ਨਾ ਕੋਇ ਵਖਾਇੰਦਾ। ਹਉਮੇ ਅਗਨੀ ਰਹੇ ਮਘ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਆਪ ਚਲਾਇੰਦਾ। ਚਲੇ ਧਾਰ ਧਰਨੀ ਧਰਤ ਧਵਲ, ਆਕਾਸ਼ ਪਰਕਾਸ਼ ਸਮਾਈਆ। ਲੱਖ ਚੁਰਾਸੀ ਹੋਈ ਬਵਲ, ਸਾਚਾ ਰੂਪ ਨਾ ਕੋਇ ਵਖਾਈਆ। ਅੰਮ੍ਰਿਤ ਦਿਸੇ ਨਾ ਕਿਸੇ ਕਵਲ, ਨਾਭੀ ਨਾਭ ਨਾ ਕੋਇ ਉਲਟਾਈਆ। ਨਜ਼ਰ ਨਾ ਆਏ ਸਾਵਲ ਸਵਲ, ਮੁਕੰਦ ਮਨੋਹਰ ਲਖਮੀ ਨਰਾਇਣ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਜਗਤ ਗੇੜਾ ਜੁਗ ਜੁਗ ਆਪ ਗਿੜਾਈਆ। ਜੁਗ ਜੁਗ ਗੇੜਾ ਹੱਥ ਕਰਤਾਰ, ਆਦਿ ਜੁਗਾਦਿ ਗੜਾਇੰਦਾ। ਕਲਜੁਗ ਅੰਤਮ ਕਰੇ ਖ਼ਵਾਰ, ਧੀਰਜ ਧੀਰ ਨਾ ਕੋਇ ਰਖਾਇੰਦਾ। ਨੇਤਰ ਰੋਵੇ ਪੁਰਖ ਨਾਰ, ਨਾਰ ਕੰਤ ਸਤਿ ਨਾ ਕੋਇ ਵਰਤਾਇੰਦਾ। ਉਨੀ ਬੀਸ ਮਾਰੇ ਮਾਰ, ਜਗਦੀਸ ਹੁਕਮ ਚਲਾਇੰਦਾ। ਸ਼ਾਹ ਸੁਲਤਾਨ ਬਣਨ ਭਿਖਾਰ, ਦਰ ਮੰਗਣ ਭਿਖ ਨਾ ਪਾਇੰਦਾ। ਕਰੇ ਖੇਲ ਅਗੰਮ ਅਪਾਰ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੋ ਘੜਿਆ ਭੰਨ ਵਖਾਇੰਦਾ। ਪੁਰਖ ਅਕਾਲ ਰੱਖਣੀ ਓਟ, ਦੂਸਰ ਅਵਰ ਨਾ ਕੋਇ ਵਡਿਆਈਆ। ਇਸ਼ਟ ਰਖੌਣਾ ਨਿਰਮਲ ਜੋਤ, ਨਿਰਵੈਰ ਇਕ ਧਿਆਈਆ। ਸ਼ਬਦ ਬਣਾਏ ਕਿਲਾ ਕੋਟ, ਹਰਿਜਨ ਸਾਚੇ ਲਏ ਵਸਾਈਆ। ਝੂਠੀ ਕੱਢਣੀ ਵਾਸਨਾ ਖੋਟ, ਮਾਇਆ ਮਮਤਾ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਗਤ ਰਿਹਾ ਸਮਝਾਈਆ। ਸਾਧ ਸੰਗਤ ਸਾਚਾ ਮੇਲਾ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਏਕਾ ਰੰਗ ਰੰਗਾਏ ਗੁਰੂ ਗੁਰ ਚੇਲਾ, ਗੁਰ ਗੋਬਿੰਦ ਵੇਖ ਵਖਾਇੰਦਾ। ਚਾਰ ਵਰਨ ਸੱਜਣ ਸੁਹੇਲਾ, ਜ਼ਾਤ ਪਾਤ ਨਾ ਵੰਡ ਵੰਡਾਇੰਦਾ। ਲੱਖ ਚੁਰਾਸੀ ਆਪਣੇ ਹੱਥ ਰੱਖੇ ਵੇਲਾ, ਵੇਲਾ ਵਕ਼ਤ ਨਾ ਕਿਸੇ ਜਣਾਇੰਦਾ। ਅਚਰਜ ਖੇਲ ਪਾਰਬ੍ਰਹਮ ਕਲਜੁਗ ਆਪੇ ਖੇਲਾ, ਰੂਪ ਅਨੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਸ੍ਰੀ ਭਗਵਾਨ, ਏਕਾ ਏਕ ਜਣਾਈਆ। ਆਤਮ ਅੰਤਰ ਇਕ ਗਿਆਨ, ਆਤਮ ਬ੍ਰਹਮ ਕਰੇ ਪੜ੍ਹਾਈਆ। ਦੂਈ ਦਵੈਤ ਮਿਟੇ ਨਿਸ਼ਾਨ, ਮਾਇਆ ਮੋਹ ਨਾ ਕੋਇ ਰਖਾਈਆ। ਹਉਮੇ ਹੰਗਤਾ ਨਾ ਕੋਇ ਅਭਿਮਾਨ, ਨਿਵਣ ਸੁ ਅੱਖਰ ਇਕ ਪੜ੍ਹਾਈਆ। ਅੱਠੇ ਪਹਿਰ ਹਰਿ ਧਿਆਨ, ਸੁਰਤੀ ਸ਼ਬਦ ਮਿਲਾਈਆ। ਨੌਂ ਦਵਾਰੇ ਝੂਠ ਦੁਕਾਨ, ਜੂਠਾ ਨਾਤਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਦਏ ਵਖਾਈਆ। ਸਾਚਾ ਲੇਖਾ ਹਰਿ ਭਗਵੰਤ, ਸਾਧ ਸੰਗਤ ਜਣਾਵਣਾ। ਏਕਾ ਮਿਲਣਾ ਹਰਿ ਜੂ ਕੰਤ, ਗੁਰਮੁਖ ਨਾਰੀ ਰੂਪ ਵਟਾਵਣਾ। ਹੋਏ ਸਹਾਈ ਆਦਿ ਅੰਤ, ਏਥੇ ਓਥੇ ਗੋਦ ਰਖਾਵਣਾ। ਦੇਵੇ ਵਡਿਆਈ ਲੱਖ ਚੁਰਾਸੀ ਵਿਚੋਂ ਜੀਵ ਜੰਤ, ਸਿਰ ਆਪਣਾ ਹੱਥ ਟਿਕਾਵਣਾ। ਏਕਾ ਨਾਉਂ ਮਣੀਆ ਮੰਤ, ਰਸਨਾ ਜੇਹਵਾ ਹਰਿ ਹਰਿ ਗਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਪਕੜੇ ਦਾਮਨਾ। ਆਦਿ ਅੰਤ ਪਕੜੇ ਦਾਮਨ, ਸਤਿਗੁਰ ਪੂਰੇ ਹੱਥ ਵਡਿਆਈਆ। ਕਲਜੁਗ ਮੇਟੇ ਰੈਣ ਅੰਧੇਰੀ ਸ਼ਾਮਨ, ਅੰਧ ਅੰਧੇਰ ਦਏ ਗਵਾਈਆ। ਨੇੜ ਨਾ ਆਏ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਆਪੇ ਹੋਏ ਗੁਰਸਿਖ ਤੇਰਾ ਜ਼ਾਮਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਜਣਾਈਆ। ਸਾਚਾ ਮਾਰਗ ਹਰਿ ਕਾ ਪੰਥ, ਗੁਰ ਗੁਰ ਰੂਪ ਜਣਾਇਆ। ਸਿਖਿਆ ਦੇਵੇ ਗੁਰੂ ਗ੍ਰੰਥ, ਗੁਰ ਅਰਜਣ ਮੇਲ ਮਿਲਾਇਆ। ਨਾਨਕ ਨਾਦ ਵਜਾਇਆ ਸੰਖ, ਨਾਦ ਧੁੰਨ ਸ਼ਨਵਾਇਆ। ਅੰਗਦ ਪਾਇਆ ਘਰ ਭਗਵੰਤ, ਅਮਰ ਮੇਲਾ ਸਹਿਜ ਸੁਭਾਇਆ। ਰਾਮ ਦਾਸ ਮਿਲਿਆ ਸੁਹਾਗੀ ਕੰਤ, ਘਰ ਸਾਚੀ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਸਿਮਰੋ ਨਾਮ ਏਕ, ਏਕੇ ਹੱਥ ਵਡਿਆਈਆ। ਨਾਨਕ ਗੋਬਿੰਦ ਸਾਚੀ ਟੇਕ, ਰਾਮ ਕ੍ਰਿਸ਼ਨ ਸਮਝਾਈਆ। ਈਸਾ ਮੂਸਾ ਲਿਖਿਆ ਲੇਖ, ਮੁਹੰਮਦ ਵੇਸ ਵਟਾਈਆ। ਜੁਗਾ ਜੁਗੰਤਰ ਰਿਹਾ ਵੇਖ, ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਦਏ ਵਖਾਈਆ। ਏੇਕਾ ਤੱਤ ਸ਼ਬਦ ਗਿਆਨ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਅੱਠੇ ਪਹਿਰ ਸ੍ਰੀ ਭਗਵਾਨ, ਹਰਿਜਨ ਸਾਚੇ ਵੇਖ ਵਖਾਇੰਦਾ। ਲੇਖਾ ਜਾਣੇ ਦੋ ਜਹਾਨ, ਅਭੁਲ ਭੁਲ ਕਦੇ ਨਾ ਜਾਇੰਦਾ। ਕਲਜੁਗ ਅੰਤਮ ਦੇਵੇ ਮਾਣ, ਜੋ ਜਨ ਚਰਨ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਏਕਾ ਰੰਗ ਰੰਗਾਇੰਦਾ। ਚਾਰ ਵਰਨ ਏਕਾ ਰੰਗ, ਹਰਿ ਸਾਚਾ ਆਪ ਰੰਗਾਈਆ। ਸ਼ਬਦ ਡੋਰੀ ਨਾਮ ਪਤੰਗ, ਸੁਰਤੀ ਸੁਰਤ ਆਪ ਬੰਧਾਈਆ। ਹੱਥ ਰਖਾਏ ਚੰਡ ਪਰਚੰਡ, ਨਾਮ ਖੰਡਾ ਇਕ ਚਮਕਾਈਆ। ਗੁਰਸਿਖ ਆਤਮ ਨਾ ਹੋਏ ਰੰਡ, ਗੁਰ ਸ਼ਬਦੀ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਹੋਏ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਵਰਤਾਈਆ।