Granth 10 Likhat 185: 16 Bhadron 2018 Bikarmi Nachhatar Singh de Greh Pind Doraha Jila Ludhiana

੧੬ ਭਾਦਰੋਂ ੨੦੧੮ ਬਿਕ੍ਰਮੀ ਨਛੱਤਰ ਸਿੰਘ ਦੇ ਗ੍ਰਹਿ ਪਿੰਡ ਦੋਰਾਹਾ ਜ਼ਿਲਾ ਲੁਧਿਆਣਾ

ਹਰਿ ਕਾ ਨਾਉਂ ਸਾਚਾ ਸੁਖ, ਆਦਿ ਜੁਗਾਦਿ ਜਣਾਇੰਦਾ। ਉਜਲ ਕਰੇ ਹਰਿਜਨ ਮੁਖ, ਅੰਤਰ ਆਤਮ ਜੋ ਧਿਆਇੰਦਾ। ਹਉਮੇ ਰੋਗ ਮਿਟੇ ਦੁੱਖ, ਮਾਇਆ ਮਮਤਾ ਮੋਹ ਜਲਾਇੰਦਾ। ਪੰਚ ਵਿਕਾਰਾ ਕੱਢੇ ਕੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਇਕ ਜਗਾਏ ਨਿਰਮਲ ਜੋਤ, ਜੋਤ ਨਿਰੰਜਣ ਡਗਮਗਾਇੰਦਾ। ਤਨ ਨਗਾਰੇ ਲਾਏ ਚੋਟ, ਅਨਹਦ ਨਾਦੀ ਨਾਦ ਵਜਾਇੰਦਾ। ਜੂਠ ਝੂਠ ਕੱਢੇ ਖੋਟ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਸੁਖ ਇਕ ਵਖਾਇੰਦਾ। ਆਤਮ ਸੁਖ ਕਾਇਆ ਅੰਦਰ, ਘਰ ਘਰ ਵਿਚ ਮਿਲੇ ਵਡਿਆਈਆ। ਤ੍ਰੈਗੁਣ ਮਾਇਆ ਤੋੜੇ ਜੰਦਰ, ਦੂਈ ਦਵੈਤੀ ਪਰਦਾ ਲਾਹੀਆ। ਮਨ ਪੰਖੇਰੂ ਬੰਨ੍ਹੇ ਬੰਦਰ, ਸ਼ਬਦ ਡੋਰੀ ਬੰਧਨ ਪਾਈਆ। ਕਰੇ ਪਰਕਾਸ਼ ਡੂੰਘੀ ਕੰਦਰ, ਦੀਵਾ ਬਾਤੀ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਖ ਦਏ ਸਮਝਾਈਆ। ਸਾਚਾ ਸੁਖ ਕਾਇਆ ਗੜ੍ਹ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਗੁਰਮੁਖ ਵਿਰਲਾ ਵੇਖੇ ਅੰਦਰ ਵੜ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਮਾਇਆ ਅਗਨੀ ਨਾ ਜਾਏ ਸੜ, ਤਤਵ ਤਤ ਨਾ ਕੋਇ ਰਖਾਇੰਦਾ। ਬੰਦ ਕਿਵਾੜੀ ਖੋਲ੍ਹੇ ਦਰ, ਦਰ ਦਰਬਾਰਾ ਆਪ ਸੁਹਾਇੰਦਾ। ਦਰਸ ਦਿਖਾਏ ਨਰਾਇਣ ਨਰ, ਨਰ ਹਰਿ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਖ ਇਕ ਸਮਝਾਇੰਦਾ। ਸਾਚਾ ਸੁਖ ਆਤਮ ਸ਼ਾਂਤ, ਗੁਰ ਚਰਨ ਚਰਨ ਚਿਤ ਲਾਇਆ। ਚਰਨ ਕਵਲ ਸਾਚਾ ਨਾਤ, ਬੰਧਨ ਬੰਧਕ ਏਕਾ ਪਾਇਆ। ਜਗਤ ਵਿਕਾਰਾ ਹੋਏ ਨਾਸ, ਆਸਾ ਤ੍ਰਿਸਨਾ ਦਏ ਜਲਾਇਆ। ਘਰ ਵਿਚ ਘਰ ਕਰੇ ਪਰਕਾਸ਼, ਬ੍ਰਹਿਮੰਡ ਖੰਡ ਆਪਣਾ ਖੇਲ ਖਿਲਾਇਆ। ਦੇਵੇ ਦਰਸ ਪੁਰਖ ਅਬਿਨਾਸ਼, ਜੋਤੀ ਜਾਤਾ ਡਗਮਗਾਇਆ। ਗ੍ਰਹਿ ਮੰਦਰ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਇਆ। ਹਰਿਜਨ ਪੂਰੀ ਕਰੇ ਆਸ, ਤ੍ਰਿਸਨਾ ਭੁੱਖ ਨਾ ਕੋਇ ਵਖਾਇਆ। ਸਾਹਿਬ ਦਿਆਲ ਸਦ ਵਸੇ ਪਾਸ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਖ ਆਪਣੇ ਹੱਥ ਰਖਾਇਆ। ਸਾਚਾ ਸੁਖ ਪੰਜ ਤੱਤ, ਘਰ ਘਰ ਵਿਚ ਆਪ ਪਰਗਟਾਈਆ। ਬਹੱਤਰ ਨਾੜ ਨਾ ਉਬਲੇ ਰਤ, ਰਤੀ ਰਤ ਦਏ ਸੁਕਾਈਆ। ਏਕਾ ਦੇਵੇ ਬ੍ਰਹਮ ਮਤ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਸ਼ਬਦ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਸੇਵ ਕਮਾਈਆ। ਡੂੰਘੀ ਕੰਦਰ ਮਹਿਮਾ ਸੁਣਾਏ ਅਕਥ, ਨਾਦ ਅਨਾਦੀ ਧੁਨ ਵਜਾਈਆ। ਗੁਰਮੁਖ ਵਿਰਲੇ ਮਾਰਗ ਦੱਸ, ਸਾਚੇ ਮਾਰਗ ਆਪੇ ਲਾਈਆ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਕਾ ਨਾਮ ਦਏ ਸਮਝਾਈਆ। ਅੰਮ੍ਰਿਤ ਝਿਰਨਾ ਝਿਰਾਏ ਸਾਚਾ ਰਸ, ਨਿਝਰ ਆਪਣੀ ਧਾਰ ਵਹਾਈਆ। ਜਿਸ ਜਨ ਕਰੇ ਪੂਰੀ ਆਸ, ਨਿਰਾਸਾ ਜਗਤ ਨਾ ਕੋਇ ਵਖਾਈਆ। ਸਾਚਾ ਸੁਖ ਸਤਿਗੁਰ ਚਰਨ ਪਾਸ, ਦੂਸਰ ਦਰ ਨਾ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਈਆ। ਮਨ ਪੰਖੀ ਸ਼ਬਦ ਡੋਰ, ਬੰਦੀ ਬੰਧਨ ਆਪੇ ਪਾਇੰਦਾ। ਨਾਤਾ ਤੋੜੇ ਪੰਜ ਚੋਰ, ਠਗ ਕੋਇ ਨਜ਼ਰ ਨਾ ਆਇੰਦਾ। ਕਰੇ ਪਰਕਾਸ਼ ਅੰਧ ਘੋਰ, ਗਿਆਨ ਗਿਆਨ ਵਿਚ ਰਖਾਇੰਦਾ। ਮਨ ਮਤ ਦੇਵੇ ਹੋੜ, ਗੁਰ ਮਤ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬੁੱਧੀ ਆਪ ਜਣਾਇੰਦਾ। ਸਾਚੀ ਬੁੱਧੀ ਹੋਏ ਬਿਬੇਕ, ਗੁਰ ਸਤਿਗੁਰ ਓਟ ਤਕਾਈਆ। ਪਾਰਬ੍ਰਹਮ ਜਨ ਰਾਖੋ ਟੇਕ, ਨਿਵਣ ਸੁ ਅੱਖਰ ਇਕ ਸਮਝਾਈਆ। ਜਗਤ ਮਾਇਆ ਨਾ ਲਾਏ ਸੇਕ, ਤ੍ਰੈਭਵਨ ਧਨੀ ਹੋਏ ਸਹਾਈਆ। ਘਰ ਵਿਚ ਘਰ ਲੈਣਾ ਵੇਖ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੁਧ ਬਿਬੇਕੀ ਆਪ ਕਰਾਈਆ। ਬੁਧ ਬਿਬੇਕੀ ਹੋਏ ਸਿਧ, ਸਾਂਤਕ ਸਤਿ ਸਤਿ ਵਰਤਾਇੰਦਾ। ਆਪੇ ਜਾਣੇ ਆਪਣੀ ਬਿਧ, ਗੁਰਮੁਖ ਸਾਚੇ ਆਪ ਸਮਝਾਇੰਦਾ। ਤੀਰ ਨਿਰਾਲਾ ਮਾਰੇ ਜਗਤ ਵਿਕਾਰਾ ਜਾਏ ਵਿਧ, ਪਾਰ ਕਿਨਾਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇੰਦਾ। ਸਾਚਾ ਮਾਰਗ ਔਖਾ ਘਾਟ, ਦੁਰਾਡਾ ਪੰਧ ਰਹਿਣ ਨਾ ਪਾਈਆ। ਜਿਸ ਜਨ ਮਿਲੇ ਪੁਰਖ ਸਮਰਾਥ, ਚਿੰਤਾ ਸੋਗ ਰਹੇ ਨਾ ਰਾਈਆ। ਆਦਿ ਜੁਗਾਦਿ ਨਿਭਾਏ ਸਗਲਾ ਸਾਥ, ਸਗਲਾ ਸੰਗ ਆਪ ਹੋ ਜਾਈਆ। ਹਰਿਜਨ ਸਾਚੇ ਆਪੇ ਕਾਢ, ਲੱਖ ਚੁਰਾਸੀ ਵਿਚੋਂ ਲਏ ਤਰਾਈਆ। ਆਪ ਲਡਾਏ ਸਾਚਾ ਲਾਡ, ਜਿਉਂ ਬਾਲਕ ਮਾਤਾ ਗੋਦ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੁਧ ਬਿਬੇਕ ਜਾਣੇ ਅੰਤਰ, ਬਿਨ ਰਸਨਾ ਜੇਹਵਾ ਜਪਾਏ ਮੰਤਰ, ਨਿਸ਼ਅੱਖਰ ਕਰ ਪੜ੍ਹਾਈਆ। ਸਾਚਾ ਮੰਤਰ ਆਤਮ ਜਾਪ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਤ੍ਰੈਗੁਣ ਮਾਇਆ ਨਾ ਚੜ੍ਹੇ ਤਾਪ, ਸੰਤਾਪ ਨੇੜ ਕੋਇ ਨਾ ਆਇੰਦਾ। ਕੋਟਨ ਕੋਟ ਜਨਮ ਦੇ ਉਤਾਰੇ ਪਾਪ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਇਕ ਵਖਾਏ ਸਾਚਾ ਹਾਟ, ਚੌਦਾਂ ਲੋਕ ਮੁਖ ਸ਼ਰਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕੱਟਦਾ ਆਇਆ ਵਾਟ, ਕਲਜੁਗ ਅੰਤਮ ਵੇਸ ਵਟਾਇੰਦਾ। ਲੱਖ ਚੁਰਾਸੀ ਆਤਮ ਸੇਜਾ ਸੁੱਤਾ ਖਾਟ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਤਿਸ ਜਨ ਆਪਣੀ ਬੂਝ ਬੁਝਾਇੰਦਾ। ਬੁਧ ਬਿਬੇਕ ਕਰੇ ਕਰਤਾਰ, ਸਿਰ ਆਪਣਾ ਹੱਥ ਟਿਕਾਈਆ। ਮਤ ਮਤਵਾਲੀ ਨਾ ਹੋਏ ਖ਼ੁਆਰ, ਏਕਾ ਤੱਤ ਜਣਾਈਆ। ਮਨ ਮਨੂਆ ਨਾ ਕੋਇ ਹੰਕਾਰ, ਹਉਮੇ ਗੜ੍ਹ ਦਏ ਤੁੜਾਈਆ। ਏਕਾ ਦੇਵੇ ਨਾਮ ਸ਼ਬਦ ਧੁੰਨਕਾਰ, ਅੱਠੇ ਪਹਿਰ ਨਾਦ ਸੁਣਵਾਈਆ। ਨਿਰਗੁਣ ਜੋਤ ਨੂਰ ਉਜਿਆਰ, ਜੋਤ ਨਿਰੰਜਣ ਡਗਮਗਾਈਆ। ਨਾਤਾ ਤੁਟੇ ਸਰਬ ਸੰਸਾਰ, ਸਤਿਗੁਰ ਪੂਰਾ ਬੰਧਨ ਪਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਠਾਰ, ਨਿਝਰ ਝਿਰਨਾ ਇਕ ਝਿਰਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਤੋੜ ਤੁੜਾਈਆ। ਘਰ ਵਿਚ ਘਰ ਦਏ ਵਖਾਲ, ਆਤਮ ਬ੍ਰਹਮ ਕਰ ਰੁਸ਼ਨਾਈਆ। ਪਾਰਬ੍ਰਹਮ ਪ੍ਰਭ ਦੀਨ ਦਿਆਲ, ਈਸ਼ ਜੀਵ ਕਰੇ ਕੁੜਮਾਈਆ। ਸੁਰਤੀ ਸ਼ਬਦੀ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਨੇੜ ਨਾ ਆਏ ਕਾਲ ਮਹਾਕਾਲ, ਪ੍ਰਿਤਪਾਲ ਸਹਿਜ ਸੁਖਦਾਈਆ। ਸਾਚਾ ਸੁਖ ਵਖਾਏ ਕਾਇਆ ਸੱਚੀ ਧਰਮਸਾਲ, ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਨ ਹੋਇਣ ਸ਼ਰਮਸਾਰ, ਨੇਤਰ ਨੈਣ ਨਾ ਸਕੇ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਖ ਘਰ ਘਰ ਵਿਚ ਦਏ ਪਰਗਟਾਈਆ। ਸਾਚਾ ਸੁਖ ਸਾਚੇ ਘਰ, ਘਰ ਘਰ ਵਿਚ ਆਪ ਵਖਾਇੰਦਾ। ਜਿਸ ਜਨ ਦੇਵੇ ਆਪਣਾ ਵਰ, ਵਸਤ ਅਮੋਲਕ ਝੋਲੀ ਪਾਇੰਦਾ। ਦੁੱਖ ਰੋਗ ਜਾਇਨ ਹਰਿ, ਸੰਤਾਪ ਨੇੜ ਕੋਇ ਨਾ ਆਇੰਦਾ। ਨਿਰਭਓ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਖਾਇੰਦਾ। ਮਨ ਮਤ ਬੁਧ ਆਪੇ ਫੜ, ਆਪਣਾ ਬੰਧਨ ਪਾਇੰਦਾ। ਗੁਰਮੁਖ ਵਿਰਲਾ ਵੇਖੇ ਚੜ੍ਹ, ਸਾਚੇ ਪੌੜੇ ਜਿਸ ਚੜ੍ਹਾਇੰਦਾ। ਕਲਜੁਗ ਜੀਵ ਰਹੇ ਸੜ, ਅਗਨੀ ਤੱਤ ਸਰਬ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰ ਕਿਨਾਰਾ ਆਪਣੇ ਹੱਥ ਰਖਾਇੰਦਾ। ਗੁਰਸਿਖ ਅੰਦਰ ਗੁਰ ਕੀ ਰੁਚੀ, ਰਚ ਰਚ ਆਪਣੀ ਖੇਲ ਖਿਲਾਇੰਦਾ। ਹਰਿਜਨ ਏਕਾ ਆਤਮ ਸੁੱਚੀ, ਲੱਖ ਚੁਰਾਸੀ ਪਵਿਤ ਪੁਨੀਤ ਨਾ ਕੋਇ ਕਰਾਇੰਦਾ। ਹਰਿਜਨ ਤੇਰੀ ਵਾਸਨਾ ਉਚੀ, ਦਰ ਘਰ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਇੰਦਾ। ਆਤਮਾ ਸੁੱਚੀ ਭੁਜ ਕਰਤਾਰ, ਸਤਿ ਸਤਿਵਾਦੀ ਆਪ ਬਣਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਵੇਦ ਕਤੇਬ ਭੇਵ ਨਾ ਆਈਆ। ਹਰਿਜਨ ਮਿਲੇ ਹਰਿ ਦਵਾਰ, ਹਰਿ ਜੂ ਹਰਿ ਕੇ ਪੌੜੇ ਆਪ ਚੜ੍ਹਾਈਆ। ਗ੍ਰਹਿ ਮੰਦਰ ਘਟ ਅੰਦਰ ਪਾਵੇ ਸਾਰ, ਨਿਜ ਆਤਮ ਪਰਮਾਤਮ ਮੇਲਾ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਦਏ ਆਧਾਰ, ਈਸ਼ ਜੀਵ ਕਰ ਪਿਆਰ, ਜਗਤ ਜਗਦੀਸ਼ ਹੋਏ ਸਹਾਈਆ। ਰੁੱਚੀ ਕਿਸੇ ਦਿਸ ਨਾ ਆਏ ਵਿਚ ਸੰਸਾਰ, ਪੁਰਖ ਅਕਾਲ ਆਪਣੀ ਰੁਚੀ ਜੁਗ ਜੁਗ ਗੇੜ ਰਿਹਾ ਦੁਆਈਆ। ਜਗਤ ਕਿਰਿਆ ਜਗਤ ਬੰਧਨ, ਪੰਜ ਤੱਤ ਨਾਤਾ ਜੋੜ ਜੁੜਾਈਆ। ਜਿਸ ਜਨ ਮਸਤਕ ਲਾਏ ਨਾਮ ਚੰਦਨ, ਜੋਤ ਲਿਲਾਟ ਕਰੇ ਰੁਸ਼ਨਾਈਆ। ਸ੍ਰਿਸ਼ਟੀ ਪਾਏ ਝੂਠਾ ਬੰਧਨ, ਬੰਦੀ ਤੋੜ ਬੇਪਰਵਾਹੀਆ। ਆਤਮ ਦੇਵੇ ਪਰਮਾਨੰਦਨ, ਦਿਸ ਕਿਸੇ ਨਾ ਆਈਆ। ਅੰਤ ਹੋਏ ਆਪ ਬਖ਼ਸ਼ੰਦਨ, ਰਾਏ ਧਰਮ ਨਾ ਦਏ ਸਜ਼ਾਈਆ। ਲੱਖ ਚੁਰਾਸੀ ਤੁੱਟੇ ਫੰਦਨ, ਜਮ ਕੀ ਫਾਸੀ ਨਾ ਗਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਗੋਦ ਬਹਾਈਆ । ਜਗਤ ਦੁਖ ਜਗਤ ਸੰਤਾਪ, ਜਗਤ ਜਗਤ ਨਾਲ ਮਿਲਾਇੰਦਾ। ਜਨਮ ਜਨਮ ਦੇ ਮੇਟੇ ਪਾਪ, ਕਰਮ ਕਰਮ ਨਾਲ ਹੰਢਾਇੰਦਾ। ਦਰਸ ਦਿਖਾਏ ਨਿਜ ਆਤਮ ਆਪ, ਸਵੱਛ ਸਰੂਪੀ ਰੂਪ ਵਟਾਇੰਦਾ। ਗੁਰਸਿਖ ਤੇਰਾ ਦਰਗਹਿ ਸਾਚੀ ਕਰੇ ਵਡ ਪਰਤਾਪ, ਅੰਤ ਲੋਕਮਾਤ ਵਡਿਆਇੰਦਾ। ਜੀਵ ਜੰਤ ਜਪਣ ਤੇਰਾ ਜਾਪ, ਕਬੀਰ ਜੁਲਾਹਾ ਉਚੀ ਕੂਕ ਸਰਬ ਸੁਣਾਇੰਦਾ। ਰਵਿਦਾਸ ਚਮਾਰਾ ਵੇੇਖੇ ਏਕਾ ਬਾਪ, ਪਿਤਾ ਪੂਤ ਗੋਦ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਕਾਇਆ ਜਗਤ ਦੁੱਖ, ਆਤਮ ਅੰਤਰ ਵਖਾਏ ਸਾਚਾ ਸੁਖ, ਸੁਖ ਦਾਤਾ ਆਪ ਹੋ ਜਾਇੰਦਾ।