Granth 11 Likhat 073: 19 Magh 2018 Bikarmi Dhangali Jammu

੧੯ ਮਾਘ ੨੦੧੮ ਬਿਕ੍ਰਮੀ ਪਿੰਡ ਧੰਗਾਲੀ ਜੰਮੂ

ਗੁਰ ਅਵਤਾਰ ਕਰੋ ਧਿਆਨ ਨੇਤਰ ਖੁਲ੍ਹੇ, ਬੇਪਰਵਾਹ ਰਿਹਾ ਜਣਾਈਆ। ਜੀਵ ਜੰਤ ਲੋਕਮਾਤ ਸਾਧ ਸੰਤ ਫਿਰਨ ਭੁੱਲੇ, ਆਤਮ ਗਿਆਨ ਨਾ ਕੋਇ ਦ੍ਰਿੜਾਈਆ। ਭਾਗ ਨਾ ਲੱਗੇ ਕਿਸੇ ਕੁੱਲੇ, ਕਾਇਆ ਖਾਲੀ ਹੱਟ ਵਿਕਾਈਆ। ਮਾਇਆ ਮਮਤਾ ਝੂਠੀ ਰੁੱਲੇ, ਮੋਹ ਵਿਕਾਰਾ ਨਾਲ ਰਲਾਈਆ। ਅੰਤ ਪੈਣਾ ਨਾ ਕੋਈ ਮੱਲੇ, ਕੀਮਤ ਮਾਤ ਨਾ ਕੋਇ ਚੁਕਾਈਆ। ਜਗਤ ਅੰਧੇਰਾ ਏਕਾ ਝੁੱਲੇ, ਕੱਚੇ ਬਿਰਹੋਂ ਦਏ ਝੜਾਈਆ। ਅੰਮ੍ਰਿਤ ਜਲ ਸਭ ਦੇ ਡੁੱਲੇ, ਸਰੋਵਰ ਸਚ ਨਾ ਕੋਇ ਨਹਾਈਆ। ਸਿੰਮਲ ਬੂਟੇ ਫਲੇ ਫੁੱਲੇ, ਅੰਤ ਰਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨੈਣ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਹਰਿ ਸੱਚਾ ਸਚ ਜਣਾਇੰਦਾ। ਵੇਦ ਸ਼ਾਸਤਰ ਸਿਮਰਤ ਪੂਜਾ ਪਾਠ ਨਾ ਕੋਈ ਗਿਆਨ, ਆਤਮ ਪਰਮਾਤਮ ਮੇਲ ਨਾ ਕੋਈ ਮਿਲਾਇੰਦਾ। ਸ਼ਰਅ ਸ਼ਰੀਅਤ ਨਾ ਕੋਈ ਇਮਾਨ, ਸਚ ਮੁਸੱਲਾ ਹੇਠ ਨਾ ਕੋਈ ਵਿਛਾਇੰਦਾ। ਤੀਸ ਬਤੀਸ ਹਦੀਸ ਨਾ ਕੋਇ ਕੁਰਾਨ, ਸ਼ਰਅ ਸ਼ਰੀਅਤ ਨਾ ਕੋਇ ਵਡਿਆਇੰਦਾ। ਹੱਕ ਹਕ਼ੀਕ਼ਤ ਨਾ ਕੋਇ ਪੈਗ਼ਾਮ, ਸਚ ਸੰਦੇਸ ਨਾ ਕੋਇ ਸੁਣਾਇੰਦਾ। ਸਚ ਮਹਿਰਾਬੇ ਨਾ ਕੋਇ ਕਲਾਮ, ਕਲਮਾ ਨਬੀ ਨਾ ਕੋਇ ਪੜ੍ਹਾਇੰਦਾ। ਨੂਰੀ ਜਲਵਾ ਨਾ ਕੋਇ ਇਮਾਮ, ਆਪਣੀ ਆਮਦ ਨਾ ਕੋਇ ਵਖਾਇੰਦਾ। ਸਜਦਾ ਸੀਸ ਨਾ ਕੋਇ ਸਲਾਮ, ਸਲਾਮਤ ਨਜ਼ਰ ਕੋਇ ਨਾ ਆਇੰਦਾ। ਆਪਣੀ ਉਮਤ ਵੇਖੋ ਸਾਰੇ ਹੋਏ ਹਰਾਮ, ਸਾਚਾ ਹੁਰਮ ਨਾ ਕੋਇ ਸੁਹਾਇੰਦਾ। ਪੰਜ ਤੱਤ ਸ਼ੈਤਾਨਾ ਬਣੇ ਗ਼ੁਲਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਖੁਲਾਇੰਦਾ। ਗੁਰ ਅਵਤਾਰ ਵੇਖੋ ਮਾਰ ਝਾਤ, ਹਰਿ ਝਾਕੀ ਇਕ ਜਣਾਇੰਦਾ। ਕਲਜੁਗ ਰੈਣ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਕੋਈ ਨਾ ਦਿਸੇ ਪੂਜਾ ਪਾਠ, ਪੜ੍ਹ ਪੜ੍ਹ ਜੀਵ ਸਰਬ ਕੁਰਲਾਇੰਦਾ। ਹਰਿ ਕਾ ਨਾਮ ਮਿਲੇ ਕਿਸੇ ਨਾ ਹਾਟ, ਸਚ ਵਣਜ਼ਾਰਾ ਨਜ਼ਰ ਕੋਇ ਨਾ ਆਇੰਦਾ। ਦੁਰਮਤ ਮੈਲ ਨਾ ਦੇਵੇ ਕਾਟ, ਸਰੋਵਰ ਨੀਰ ਨਾ ਕੋਇ ਸੁਹਾਇੰਦਾ। ਪਾਰ ਨਾ ਕਰੇ ਕੋਈ ਘਾਟ, ਬਣ ਮਲਾਹ ਨਾ ਬੇੜਾ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸੁਣੋ ਸੰਦੇਸਾ ਲਾ ਕੇ ਕੰਨ, ਹਰਿਜੂ ਆਖ ਸੁਣਾਇਆ। ਚਾਰੋਂ ਕੁੰਟ ਖੰਨ ਖੰਨ, ਬੰਧਨ ਬੰਧ ਨਾ ਕੋਇ ਬੰਧਾਇਆ। ਜਗਤ ਵਿਦਿਆ ਹੋਈ ਅੰਨ੍ਹ, ਨੇਤਰ ਗਿਆਨ ਨਾ ਕੋਇ ਖੁਲ੍ਹਾਇਆ। ਸਿਕਦਾਰ ਬਣਿਆ ਮਨੂਆ ਮਨ, ਆਪਣਾ ਹੁਕਮ ਮਨਾਇਆ। ਪੰਚ ਵਿਕਾਰਾ ਚੜ੍ਹਿਆ ਚੰਨ, ਘਰ ਘਰ ਕਰੇ ਰੁਸ਼ਨਾਇਆ। ਕਿਸੇ ਨਾ ਲੱਭੇ ਨਾਮ ਧੰਨ, ਖਾਲੀ ਹੱਥ ਸਰਬ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇਲ ਰਿਹਾ ਵਖਾਇਆ। ਉਠੋ ਵੇਖੋ ਕਰੋ ਵਿਚਾਰ, ਹਰਿ ਸੱਚਾ ਸਚ ਜਣਾਈਆ। ਚੌਥੇ ਜੁਗ ਦੀ ਚੌਥੀ ਧਾਰ, ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਕਰ ਪਿਆਰ, ਬਹਿ ਬਹਿ ਖ਼ੁਸ਼ੀ ਮਨਾਈਆ। ਦੋਏ ਦੋਏ ਰੂਪ ਭੁਲਿਆ ਨਿਰੰਕਾਰ, ਨਿਰਗੁਣ ਸਰਗੁਣ ਭੇਵ ਨਾ ਰਾਈਆ। ਇਕ ਇਕੱਲਾ ਹੋ ਤਿਆਰ, ਲੋਕਮਾਤ ਫੇਰਾ ਪਾਈਆ। ਸਚ ਮਹੱਲਾ ਧੁਰ ਦਰਬਾਰ, ਲੋਕਮਾਤ ਲਏ ਪਰਗਟਾਈਆ। ਦੂਜਾ ਖੇਲ ਕਰੇ ਨਿਰੰਕਾਰ, ਭਗਵਨ ਦੇਵੇ ਮਾਣ ਵਡਿਆਈਆ। ਤੀਜਾ ਨੇਤਰ ਖੋਲ੍ਹ ਕਿਵਾੜ, ਆਪਣੀ ਬੂਝ ਬੁਝਾਈਆ। ਚੌਥੇ ਪਦ ਦੇ ਸਹਾਰ, ਸਾਚੀ ਮੰਜ਼ਲ ਪਾਰ ਕਰਾਈਆ। ਪੰਚਮ ਮੇਲਾ ਮੀਤ ਮੁਰਾਰ, ਘਰ ਘਰ ਵਿਚ ਹੋਏ ਸਹਾਈਆ। ਛੇਵੇਂ ਘਰ ਖੇਲ ਕਰਤਾਰ, ਗੁਰ ਉਪਦੇਸ ਆਪ ਸੁਣਾਈਆ। ਸਤਿ ਸਤਿਵਾਦੀ ਏਕੰਕਾਰ, ਅਕਲ ਕਲਾ ਅਖਵਾਈਆ। ਅੱਠਾਂ ਤੱਤਾਂ ਕਰ ਪਿਆਰ, ਆਪਣਾ ਬੰਧਨ ਪਾਈਆ। ਨੌਂ ਦੁਆਰੇ ਕਰ ਖੁਆਰ, ਦਸਵੇਂ ਰੰਗ ਚੜ੍ਹਾਈਆ। ਕਿਰਪਾ ਕਰ ਆਪ ਕਰਤਾਰ, ਆਪਣੀ ਖੇਲ ਆਪ ਸਮਝਾਈਆ। ਵਰਨ ਬਰਨ ਕੱਢੇ ਬਾਹਿਰ, ਸਾਚੀ ਸਰਨ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਕਾਇਣ ਮਤਾ, ਏਕਾ ਦੂਆ ਬੰਧਨ ਰਖਾਈਆ। ਪਾਰਬ੍ਰਹਮ ਪ੍ਰਭ ਕਿਸੇ ਨਾ ਬਣਿਆ ਕਦੇ ਸਕਾ, ਆਪਣਾ ਭੇਵ ਨਾ ਕਿਸੇ ਜਣਾਈਆ। ਆਦਿ ਜੁਗਾਦਿ ਕਦੇ ਨਾ ਥੱਕਾ, ਜੁਗ ਜੁਗ ਵੇਸ ਵਟਾਈਆ। ਮੁਹੰਮਦ ਕਹੇ ਪਹਿਲਾਂ ਮਾਣ ਦਿਤਾ ਮੈਨੂੰ ਮੱਕਾ, ਹੁਣ ਮੱਕਾ ਕਰੇ ਸਫ਼ਾਈਆ। ਜ਼ੋਰਾਵਰ ਆਪਣਾ ਕਰੇ ਧੱਕਾ, ਸਾਡੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਚਲੇ ਸਚ ਰਜ਼ਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਕਰਨ ਵਿਚਾਰ, ਏਕਾ ਘਰ ਵੱਜੇ ਵਧਾਈਆ। ਅਸੀਂ ਸੇਵਾ ਕਰੀਂ ਜੁਗ ਚਾਰ, ਜੁਗ ਜੁਗ ਵੇਸ ਵਟਾਈਆ। ਮੰਨਦੇ ਰਹੇ ਇਕ ਨਿਰੰਕਾਰ, ਨਿਰਗੁਣ ਨੂਰ ਰੁਸ਼ਨਾਈਆ। ਪੰਜ ਤੱਤ ਕਾਇਆ ਕਰ ਅਕਾਰ, ਲੋਕਮਾਤ ਖ਼ੁਸ਼ੀ ਹੰਢਾਈਆ। ਦੋਏ ਦੋਏ ਰੂਪ ਵਿਚ ਸੰਸਾਰ, ਜੀਵਣ ਜੁਗਤ ਬਿਤਾਈਆ। ਸਰਗੁਣ ਨਾਤਾ ਜੋੜਿਆ ਪੁਰਖ ਨਾਰ, ਪੁੱਤਰ ਧੀਆਂ ਬੰਸ ਸੁਹਾਈਆ। ਨਿਰਗੁਣ ਖੇਲ ਅਪਰ ਅਪਾਰ, ਜੋਤੀ ਜੋਤ ਜੋਤ ਮਿਲਾਈਆ। ਸਰਗੁਣ ਖੇਲ ਵਿਚ ਗਏ ਹਾਰ, ਜਗਤ ਬੰਧਨ ਨਾਲ ਰਖਾਈਆ। ਨਿਰਗੁਣ ਜੋਤ ਕਰ ਉਤਰੇ ਪਾਰ, ਘਰ ਮਿਲੀ ਸਰਨ ਸਰਨਾਈਆ। ਕਰੇ ਖੇਲ ਅਗੰਮ ਅਪਾਰ, ਆਪਣਾ ਰਾਹ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ । ਸਰਗੁਣ ਤੇਰੀ ਜਗਤ ਧਾਰ, ਗੁਰ ਅੰਤਰ ਮੁਖ ਛੁਪਾਇਆ। ਪੰਜ ਤੱਤ ਕਾਇਆ ਕਾਮ ਕਰੋਧ ਲੋਭ ਮੋਹ ਹੰਕਾਰ, ਜਗਤ ਸੁਵਾਣੀ ਸੇਜ ਹੰਢਾਇਆ। ਆਤਮ ਅੰਤਰ ਖੇਲ ਅਪਾਰ, ਪਾਰਬ੍ਰਹਮ ਪ੍ਰਭ ਆਪ ਕਰਾਇਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਘਰ ਬਾਹਰ, ਏਕਾ ਮੰਦਰ ਡੇਰਾ ਲਾਇਆ। ਸਰਗੁਣ ਆਸਾ ਤ੍ਰਿਸਨਾ ਕਰੇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਸਰਗੁਣ ਮੰਗੇ ਸ਼ਮਸ਼ੀਰ, ਤੀਰ ਕਮਾਨ ਚਿੱਲਾ ਨਾਲ ਉਠਾਈਆ। ਨਿਰਗੁਣ ਕਰੇ ਅੰਤ ਅਖ਼ੀਰ, ਆਪਣਾ ਰੂਪ ਨਾ ਕੋਇ ਵਖਾਈਆ। ਸਰਗੁਣ ਜੋਧਾ ਸੂਰਬੀਰ ਬਲੀ ਬਲਵਾਨ, ਭੁਜਾਂ ਆਪਣੀਆਂ ਆਪ ਉਠਾਈਆ। ਨਿਰਗੁਣ ਕਰੇ ਖੇਲ ਮਹਾਨ, ਹੁਕਮੀ ਹੁਕਮ ਹੁਕਮ ਵਰਤਾਈਆ। ਸਰਗੁਣ ਵੇਖੇ ਜਗਤ ਨੇਤਰ ਮਾਰ ਧਿਆਨ, ਨਿਰਗੁਣ ਬਣ ਉਠ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਧਾਰ ਵਿਚ ਸੰਸਾਰ, ਨਿਰਗੁਣ ਸਰਗੁਣ ਹੋ ਉਜਿਆਰ, ਆਪਣਾ ਰੰਗ ਆਪ ਵਖਾਈਆ। ਨਿਰਗੁਣ ਤੱਤ ਕਹੇ ਤਨ ਨਾਨਕ, ਸਰਗੁਣ ਨਾਨਕ ਨਿਰਗੁਣ ਰਿਹਾ ਵਡਿਆਈਆ। ਨਿਰਗੁਣ ਖੇਲ ਅਤ ਭਿਆਨਕ, ਸਰਗੁਣ ਨਿਉਂ ਨਿਉਂ ਸੀਸ ਝੁਕਾਈਆ। ਸਰਗੁਣ ਕਹੇ ਪ੍ਰਭ ਖੇਲ ਅਚਨ ਅਚਾਨਕ, ਭੇਵ ਕੋਇ ਨਾ ਆਈਆ। ਨਿਰਗੁਣ ਕਹੇ ਸਰਗੁਣ ਅਣਜਾਣਤ, ਸਰਗੁਣ ਕਹੇ ਬਿਨ ਨਿਰਗੁਣ ਬੂਝ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਚਲਾਈਆ। ਸਰਗੁਣ ਕਹੇ ਨਿਰਗੁਣ ਬਾਪ, ਨਿਰਗੁਣ ਕਹੇ ਸਰਗੁਣ ਪੂਤ ਰੂਪ ਅਖਵਾਈਆ। ਸਰਗੁਣ ਕਹੇ ਨਿਰਗੁਣ ਪਰਤਾਪ, ਨਿਰਗੁਣ ਕਹੇ ਸਰਗੁਣ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਜਾਪ, ਨਿਰਗੁਣ ਕਹੇ ਸਰਗੁਣ ਕਰੇ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਵਸੇ ਸਾਥ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਨਾ ਕੋਇ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਸਮਰਥ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਚਲੇ ਨਾ ਕੋਇ ਵਡਿਆਈਆ। ਸਰਗੁਣ ਕਹੇ ਮਹਿਮਾ ਅਕੱਥ, ਨਿਰਗੁਣ ਕਹੇ ਸਰਗੁਣ ਰਾਗੀ ਰਾਗ ਅਲਾਈਆ। ਸਰਗੁਣ ਕਹੇ ਨਿਰਗੁਣ ਸੱਚੀ ਵਥ, ਨਿਰਗੁਣ ਕਹੇ ਸਰਗੁਣ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਵਸੇ ਘਟ ਘਟ, ਨਿਰਗੁਣ ਕਹੇ ਸਰਗੁਣ ਮੇਰੇ ਸਿਰ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਰਗੁਣ ਕਹੇ ਨਿਰਗੁਣ ਦਾਤਾ, ਨਿਰਗੁਣ ਕਹੇ ਸਰਗੁਣ ਭੰਡਾਰ ਵਰਤਾਇੰਦਾ। ਸਰਗੁਣ ਕਹੇ ਨਿਰਗੁਣ ਪੁਰਖ ਬਿਧਾਤਾ, ਨਿਰਗੁਣ ਕਹੇ ਸਰਗੁਣ ਪੁਰਖ ਨਾਰੀ ਖੇਲ ਕਰਾਇੰਦਾ। ਸਰਗੁਣ ਕਹੇ ਨਿਰਗੁਣ ਉਤਮ ਜ਼ਾਤਾ ਨਿਰਗੁਣ ਕਹੇ ਸਰਗੁਣ ਜ਼ਾਤ ਪਾਤ ਰੰਗ ਚੜ੍ਹਾਇੰਦਾ। ਸਰਗੁਣ ਕਹੇ ਨਿਰਗੁਣ ਬੈਠਾ ਰਹੇ ਇਕ ਇਕਾਂਤਾ, ਨਿਰਗੁਣ ਕਹੇ ਸਰਗੁਣ ਅੰਦਰ ਮੇਰਾ ਆਸਣ ਲਾਇੰਦਾ। ਸਰਗੁਣ ਕਹੇ ਨਿਰਗੁਣ ਖੇਲ ਤਮਾਸ਼ਾ, ਨਿਰਗੁਣ ਕਹੇ ਸਰਗੁਣ ਗੋਪੀ ਕਾਹਨ ਰੂਪ ਧਰਾਇੰਦਾ। ਸਰਗੁਣ ਕਹੇ ਜੋਤ ਪਰਕਾਸ਼ਾ, ਨਿਰਗੁਣ ਕਹੇ ਸਰਗੁਣ ਜੋਤੀ ਜੋਤ ਡਗਮਗਾਇੰਦਾ। ਸਰਗੁਣ ਕਹੇ ਨਿਰਗੁਣ ਸਚਖੰਡ ਰੱਖੇ ਵਾਸਾ, ਨਿਰਗੁਣ ਕਹੇ ਸਰਗੁਣ ਅੰਦਰ ਰੂਪ ਅਨੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣੀ ਬੂਝ ਬੁਝਾਇੰਦਾ। ਸਰਗੁਣ ਕਹੇ ਨਿਰਗੁਣ ਬਲਵਾਨ, ਆਦਿ ਜੁਗਾਦਿ ਸਮਾਇਆ। ਨਿਰਗੁਣ ਕਹੇ ਸਰਗੁਣ ਮੇਰਾ ਨਿਸ਼ਾਂਨ, ਲੋਕਮਾਤ ਮਾਤ ਵਡਿਆਇਆ। ਸਰਗੁਣ ਕਹੇ ਨਿਰਗੁਣ ਮਿਹਰਵਾਨ, ਨਿਰਗੁਣ ਕਹੇ ਸਰਗੁਣ ਦੀਨਨ ਦਇਆ ਕਮਾਇਆ। ਸਰਗੁਣ ਕਹੇ ਨਿਰਗੁਣ ਬੇਪਹਿਚਾਨ, ਨਿਰਗੁਣ ਕਹੇ ਸਰਗੁਣ ਮੇਰਾ ਰੂਪ ਵਟਾਇਆ। ਸਰਗੁਣ ਕਹੇ ਮੇਰਾ ਭਗਵਾਨ, ਨਿਰਗੁਣ ਕਹੇ ਸਰਗੁਣ ਸਾਚਾ ਪੂਤ ਸੁਹਾਇਆ। ਸਰਗੁਣ ਕਹੇ ਨਿਰਗੁਣ ਦੇਵੇ ਦਾਨ, ਨਿਰਗੁਣ ਕਹੇ ਸਰਗੁਣ ਸਾਚੀ ਵੰਡ ਵੰਡਾਇਆ। ਸਚਖੰਡ ਕਰੇ ਖੇਲ ਮਹਾਨ, ਆਪਣਾ ਝਗੜਾ ਆਪ ਮੁਕਾਇਆ। ਆਪਣੀ ਇਛਿਆ ਕਰ ਪਰਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਅੰਗ ਵਖਾਇਆ। ਗੁਰ ਗੁਰ ਰੂਪ ਵਿਚ ਜਹਾਨ, ਲੋਕਮਾਤ ਫੇਰਾ ਪਾਇਆ। ਬਾਹਰੋਂ ਦਿਸੇ ਪੰਜ ਤੱਤ ਦੁਕਾਨ, ਸਰਗੁਣ ਰੂਪ ਨਜ਼ਰੀ ਆਇਆ। ਅੰਦਰ ਲੁਕਿਆ ਰਹੇ ਭਗਵਾਨ, ਨਿਰਗੁਣ ਆਪਣਾ ਮੁਖ ਛੁਪਾਇਆ। ਬਾਹਰੋਂ ਬੋਲੇ ਰਸਨਾ ਜਬਾਨ, ਬੱਤੀ ਦੰਦ ਜਗਤ ਵਖਾਇਆ। ਅੰਦਰੋਂ ਨਿਰਗੁਣ ਦੇਵੇ ਧੁਰ ਫ਼ਰਮਾਣ, ਸਚਖੰਡ ਨਿਵਾਸੀ ਆਪ ਸੁਣਾਇਆ। ਬਾਹਰੋਂ ਵੇਖਣ ਨੱਕ ਮੂੱਹ ਹੱਥ ਦੋ ਦੋ ਕਾਨ, ਅੰਦਰ ਬਿਨ ਰੰਗ ਰੂਪ ਰਿਹਾ ਸਮਾਇਆ। ਬਾਹਰੋਂ ਤੱਕਣ ਬਿਰਧ ਬਾਲ ਜਵਾਨ, ਅੰਦਰ ਨਿਰਗੁਣ ਬਿਰਧ ਬਾਲ ਰੂਪ ਨਾ ਕੋਇ ਵਟਾਇਆ। ਬਾਹਰੋਂ ਤੱਕਣ ਜੀਵ ਜਹਾਨ, ਜਗਤ ਨੇਤਰ ਵੇਖ ਵਖਾਇਆ। ਅੰਦਰੋਂ ਨਿਰਗੁਣ ਭਗਤਾਂ ਵਖਾਏ ਆਪਣਾ ਸਚ ਨਿਸ਼ਾਨ, ਸਤਿ ਸਤਿਵਾਦੀ ਦਇਆ ਕਮਾਇਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਖੇਲ ਸ੍ਰੀ ਭਗਵਾਨ, ਗੁਰ ਗੁਰ ਬੰਧਨ ਏਕਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਟਿੱਕਾ ਆਪਣੇ ਮਸਤਕ ਇਕ ਲਗਾਇਆ। ਸਰਗੁਣ ਕਹੇ ਨਿਰਗੁਣ ਬੇਪਰਵਾਹ, ਬੇਅੰਤ ਭੇਵ ਨਾ ਆਇੰਦਾ। ਨਿਰਗੁਣ ਕਹੇ ਸਰਗੁਣ ਚਲਾਏ ਰਾਹ, ਲੋਕਮਾਤ ਰਾਹ ਵਖਾਇੰਦਾ। ਸਰਗੁਣ ਕਹੇ ਨਿਰਗੁਣ ਸ਼ਹਿਨਸ਼ਾਹ, ਨਿਰਗੁਣ ਕਹੇ ਸਰਗੁਣ ਜੀਵ ਜੰਤ ਰਈਯਤ ਹੰਢਾਇੰਦਾ। ਸਰਗੁਣ ਕਹੇ ਨਿਰਗੁਣ ਪਰਗਟਾਏ ਆਪਣਾ ਨਾਂ, ਨਿਰਗੁਣ ਕਹੇ ਸਰਗੁਣ ਰਸਨਾ ਜੇਹਵਾ ਸਰਬ ਜਪਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਥਾਂ, ਨਿਰਗੁਣ ਕਹੇ ਸਰਗੁਣ ਮੇਰਾ ਬੰਕ ਸੁਹਾਇੰਦਾ। ਸਰਗੁਣ ਕਹੇ ਨਿਰਗੁਣ ਆਦਿ ਜੁਗਾਦਿ ਬੇਪਹਿਚਾਂ, ਨਿਰਗੁਣ ਕਹੇ ਸਰਗੁਣ ਮੇਰਾ ਰੂਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣੇ ਰੰਗ ਰੰਗਾਇੰਦਾ। ਸਰਗੁਣ ਕਹੇ ਨਿਰਗੁਣ ਬੇਅੰਤ, ਨਿਰਗੁਣ ਕਹੇ ਸਰਗੁਣ ਸੰਤ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਮੇਰਾ ਕੰਤ, ਨਿਰਗੁਣ ਕਹੇ ਸਰਗੁਣ ਬਣ ਸਵਾਣੀ ਸਾਚੀ ਸੇਵ ਕਮਾਈਆ। ਸਰਗੁਣ ਕਹੇ ਨਿਰਗੁਣ ਆਦਿ ਅੰਤ, ਨਿਰਗੁਣ ਕਹੇ ਸਰਗੁਣ ਜੁਗ ਜੁਗ ਵੇਸ ਵਟਾਈਆ। ਸਰਗੁਣ ਕਹੇ ਨਿਰਗੁਣ ਮੇਰਾ ਮਣੀਆ ਮੰਤ, ਨਿਰਗੁਣ ਕਹੇ ਸਰਗੁਣ ਮੇਰਾ ਨਾਉਂ ਸਲਾਹੀਆ। ਸਰਗੁਣ ਕਹੇ ਨਿਰਗੁਣ ਵਸੇ ਧਾਮ ਸੋਭਾਵੰਤ, ਨਿਰਗੁਣ ਕਹੇ ਸਰਗੁਣ ਮੇਰੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਕਰਾਈਆ। ਨਿਰਗੁਣ ਕਹੇ ਸਰਗੁਣ ਸੁਖਵੰਤ, ਸਰਗੁਣ ਕਹੇ ਨਿਰਗੁਣ ਹੱਥ ਵਡਿਆਈਆ। ਨਿਰਗੁਣ ਕਹੇ ਸਰਗੁਣ ਸੋਭਾਵੰਤ, ਸਰਗੁਣ ਕਹੇ ਨਿਰਗੁਣ ਸੱਚਾ ਮਾਹੀਆ। ਨਿਰਗੁਣ ਕਹੇ ਸਰਗੁਣ ਮਹਿਮਾ ਅਗਣਤ, ਸਰਗੁਣ ਕਹੇ ਨਿਰਗੁਣ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਛੁਪਾਈਆ। ਸਰਗੁਣ ਕਹੇ ਨਿਰਗੁਣ ਖੇਲ, ਨਿਰਗੁਣ ਕਹੇ ਸਰਗੁਣ ਮੇਲ ਮਿਲਾਇੰਦਾ। ਸਰਗੁਣ ਕਹੇ ਨਿਰਗੁਣ ਸੱਜਣ ਸੁਹੇਲ, ਨਿਰਗੁਣ ਕਹੇ ਸਰਗੁਣ ਸੰਗ ਰਖਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਧਾਮ ਨਵੇਲ, ਨਿਰਗੁਣ ਕਹੇ ਸਰਗੁਣ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਵੇਸ ਵਖਾਇੰਦਾ। ਸਰਗੁਣ ਕਹੇ ਨਿਰਗੁਣ ਦਾਤਾਰ, ਨਿਰਗੁਣ ਕਹੇ ਸਰਗੁਣ ਹੋਏ ਸਹਾਈਆ। ਸਰਗੁਣ ਕਹੇ ਨਿਰਗੁਣ ਪਿਆਰ, ਨਿਰਗੁਣ ਕਹੇ ਬਿਨ ਸਰਗੁਣ ਪਿਆਰ ਮੇਰਾ ਰੂਪ ਨਜ਼ਰ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਆਧਾਰ, ਨਿਰਗੁਣ ਕਹੇ ਬਿਨ ਸਰਗੁਣ ਟੇਕ ਨਾ ਕੋਇ ਰਖਾਈਆ। ਸਰਗੁਣ ਕਹੇ ਨਿਰਗੁਣ ਜੈਕਾਰ, ਨਿਰਗੁਣ ਕਹੇ ਬਿਨ ਸਰਗੁਣ ਜੈ ਜੈਕਾਰਾ ਢੋਲਾ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਉਜਿਆਰ, ਨਿਰਗੁਣ ਕਹੇ ਸਰਗੁਣ ਕਰੇ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਸੁਖ, ਨਿਰਗੁਣ ਕਹੇ ਸੁਖ ਸਰਗੁਣ ਵਿਚ ਰਖਾਈਆ। ਸਰਗੁਣ ਕਹੇ ਨਿਰਗੁਣ ਉਜਲ ਮੁਖ, ਨਿਰਗੁਣ ਕਹੇ ਸਰਗੁਣ ਸਾਚੇ ਮੁਖ ਸਲਾਹੀਆ। ਸਰਗੁਣ ਕਹੇ ਨਿਰਗੁਣ ਕਦੀ ਨਾ ਆਇਆ ਕਿਸੇ ਕੁੱਖ, ਨਿਰਗੁਣ ਕਹੇ ਸਰਗੁਣ ਮੇਰੀ ਕੁੱਖ ਸੁਹਾਈਆ। ਸਰਗੁਣ ਕਹੇ ਨਿਰਗੁਣ ਨਾ ਮਾਨਸ ਨਾ ਕੋਈ ਮਾਨੁਖ, ਨਿਰਗੁਣ ਕਹੇ ਸਰਗੁਣ ਮੇਰਾ ਮਾਨਸ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਨਾ ਤ੍ਰਿਸਨਾ ਨਾ ਕੋਇ ਭੁੱਖ, ਨਿਰਗੁਣ ਕਹੇ ਸਰਗੁਣ ਮਿਲਣ ਦੀ ਤ੍ਰਿਸਨਾ ਭੁੱਖ ਮੈਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਰਗੁਣ ਕਹੇ ਨਿਰਗੁਣ ਜਸ, ਨਿਰਗੁਣ ਕਹੇ ਸਰਗੁਣ ਜਸ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਆਪਣੇ ਅੰਦਰ ਗਿਆ ਵਸ, ਨਿਰਗੁਣ ਕਹੇ ਮੈਂ ਸਰਗੁਣ ਅੰਦਰ ਡੇਰਾ ਲਾਈਆ । ਸਰਗੁਣ ਕਹੇ ਨਿਰਗੁਣ ਜੋਤ ਕਰੇ ਪਰਕਾਸ਼, ਨਿਰਗੁਣ ਕਹੇ ਸਰਗੁਣ ਅੰਦਰ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣਾ ਭੇਵ ਚੁਕਾਈਆ। ਸਰਗੁਣ ਕਹੇ ਨਿਰਗੁਣ ਮਿਤ, ਨਿਰਗੁਣ ਕਹੇ ਸਰਗੁਣ ਮਿੱਤਰ ਪਿਆਰਿਆ ਹੱਥ ਵਡਿਆਈਆ। ਸਰਗੁਣ ਕਹੇ ਨਿਰਗੁਣ ਰਹੇ ਨਿਤ, ਨਿਰਗੁਣ ਕਹੇ ਸਰਗੁਣ ਨਵਿਤ ਫੇਰਾ ਪਾਈਆ। ਸਰਗੁਣ ਕਹੇ ਨਿਰਗੁਣ ਕਰੇ ਹਿਤ, ਨਿਰਗੁਣ ਕਹੇ ਸਰਗੁਣ ਮਿਲ ਮਿਲ ਖ਼ੁਸ਼ੀ ਮਨਾਈਆ। ਸਰਗੁਣ ਕਹੇ ਨਿਰਗੁਣ ਅਬਿਨਾਸ਼ੀ ਅਚੁੱਤ, ਨਿਰਗੁਣ ਕਹੇ ਸਰਗੁਣ ਚੇਤਨ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਏਕਾ ਘਰ ਘਰ ਮੰਦਰ ਦਏ ਵਡਿਆਈਆ। ਸਰਗੁਣ ਕਹੇ ਨਿਰਗੁਣ ਬੰਕ, ਨਿਰਗੁਣ ਕਹੇ ਸਰਗੁਣ ਬੰਕ ਦੁਆਰੀ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਡੰਕ, ਨਿਰਗੁਣ ਕਹੇ ਸਰਗੁਣ ਮੇਰਾ ਨਾਦ ਸੁਣਾਇੰਦਾ। ਸਰਗੁਣ ਕਹੇ ਨਿਰਗੁਣ ਮਹਿਮਾ ਅਗਣਤ, ਨਿਰਗੁਣ ਕਹੇ ਸਰਗੁਣ ਮੇਰਾ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਸਰਗੁਣ ਕਹੇ ਨਿਰਗੁਣ ਓਟ, ਨਿਰਗੁਣ ਕਹੇ ਸਰਗੁਣ ਮਾਣ ਵਡਿਆਈਆ। ਸਰਗੁਣ ਕਹੇ ਨਿਰਗੁਣ ਭੰਡਾਰ ਅਤੋਟ, ਨਿਰਗੁਣ ਕਹੇ ਸਰਗੁਣ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਕਿਲਾ ਕੋਟ, ਨਿਰਗੁਣ ਕਹੇ ਸਰਗੁਣ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਚਲਾਈਆ।