੨੫ ਚੇਤ ੨੦੧੯ ਬਿਕ੍ਰਮੀ ਕਰਨੈਲ ਸਿੰਘ ਦੇ ਗ੍ਰਹਿ ਸ਼ਾਹਵਾਲਾ ਜ਼ਿਲਾ ਫ਼ਿਰੋਜ਼ ਪੁਰ
ਬ੍ਰਹਿਮੰਡ ਖੰਡ ਜੈ ਜੈਕਾਰ, ਜੈ ਜੈਕਾਰ ਸਰਬ ਕਰਾਇੰਦਾ। ਸੂਰਜ ਚੰਦ ਜੈ ਜੈਕਾਰ, ਜੈ ਜੈਕਾਰ ਮੰਡਲ ਮੰਡਪ ਸੋਭਾ ਪਾਇੰਦਾ। ਦੋ ਜਹਾਨਾਂ ਜੈ ਜੈਕਾਰ, ਲੋਆਂ ਪੁਰੀਆਂ ਜੈ ਜੈਕਾਰ ਨਾਅਰਾ ਲਾਇੰਦਾ। ਪ੍ਰਿਥਮੀ ਆਕਾਸ਼ ਜੈ ਜੈਕਾਰ, ਜਲ ਥਲ ਮਹੀਅਲ ਜੈ ਜੈਕਾਰ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਜੈ ਜੈਕਾਰ, ਕਰੋੜ ਤਤੀਸਾ ਸੁਰਪਤ ਇੰਦ ਜੈ ਜੈਕਾਰ ਨਾਮ ਧਿਆਇੰਦਾ। ਲੱਖ ਚੁਰਾਸੀ ਜੈ ਜੈਕਾਰ, ਚਾਰ ਖਾਣੀ ਜੈ ਜੈਕਾਰ ਗੀਤ ਅਲਾਇੰਦਾ। ਚਾਰ ਬਾਣੀ ਜੈ ਜੈਕਾਰ, ਚੌਥੇ ਪਦ ਜੈ ਜੈਕਾਰ ਸਾਲਾਹਿੰਦਾ। ਭਗਤ ਭਗਵੰਤ ਜੈ ਜੈਕਾਰ, ਜੈ ਜੈਕਾਰ ਸੰਤਾਂ ਸੰਗ ਨਿਭਾਇੰਦਾ। ਗੁਰਮੁਖ ਗੁਰ ਗੁਰ ਜੈ ਜੈਕਾਰ, ਜੈ ਜੈਕਾਰ ਗੁਰਸਿਖ ਰਾਗ ਅਲਾਇੰਦਾ। ਨਿਰਗੁਣ ਸਰਗੁਣ ਜੈ ਜੈਕਾਰ, ਜੈ ਜੈਕਾਰ ਪੰਚਮ ਭੇਵ ਚੁਕਾਇੰਦਾ। ਤਤਵ ਤਤ ਜੈ ਜੈਕਾਰ, ਜੈ ਜੈਕਾਰ ਆਤਮ ਪਰਮਾਤਮ ਰੰਗ ਰੰਗਾਇੰਦਾ। ਈਸ਼ ਜੀਵ ਜੈ ਜੈਕਾਰ, ਜੈ ਜੈਕਾਰ ਬ੍ਰਹਮ ਪਾਰਬ੍ਰਹਮ ਸੁਣਾਇੰਦਾ। ਗੁਰ ਅਵਤਾਰ ਜੈ ਜੈਕਾਰ, ਜੈ ਜੈਕਾਰ ਸ਼ਬਦੀ ਨਾਦ ਵਜਾਇੰਦਾ। ਸਚਖੰਡ ਦੁਆਰੇ ਜੈ ਜੈਕਾਰ, ਜੈ ਜੈਕਾਰ ਥਿਰ ਘਰ ਆਪਣਾ ਨਾਦ ਸੁਣਾਇੰਦਾ। ਸੁਨ ਅਗੰਮ ਜੈ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਸਾਲਾਹਿੰਦਾ। ਜੈ ਜੈਕਾਰ ਏਕੰਕਾਰਾ, ਆਦਿ ਅੰਤ ਇਕ ਕਰਾਈਆ। ਜੈ ਜੈਕਾਰ ਬ੍ਰਹਮ ਪਸਾਰਾ, ਪਾਰਬ੍ਰਹਮ ਵੰਡ ਵੰਡਾਈਆ। ਜੈ ਜੈਕਾਰ ਦੋ ਜਹਾਨਾਂ ਨਾਅਰਾ, ਨਿਰਗੁਣ ਨਿਰਵੈਰ ਆਪ ਸੁਣਾਈਆ। ਜੈ ਜੈਕਾਰ ਕਰੇ ਕਰਾਏ ਜੁਗ ਚਾਰਾ, ਚੌਕੜੀ ਆਪਣਾ ਬੰਧਨ ਪਾਈਆ। ਜੈ ਜੈਕਾਰ ਨਾਮ ਸਤਿ ਵਣਜਾਰਾ, ਸਤਿ ਸਤਿਵਾਦੀ ਖੇਲ ਕਰਾਈਆ। ਜੈ ਜੈਕਾਰ ਬ੍ਰਹਮ ਬ੍ਰਹਿਮਾਦੀ ਹੋ ਉਜਿਆਰਾ, ਰੂਪ ਅਨੂਪ ਆਪ ਵਟਾਈਆ। ਜੈ ਜੈਕਾਰ ਕਾਇਆ ਮੰਦਰ ਅੰਦਰ ਖੋਲ੍ਹ ਕਿਵਾੜਾ, ਘਰ ਘਰ ਵਿਚ ਰਾਗ ਅਲਾਈਆ। ਜੈ ਜੈਕਾਰ ਠਾਂਡੇ ਦਰਬਾਰਾ, ਬੰਕ ਦੁਆਰੇ ਦਏ ਵਡਿਆਈਆ। ਜੈ ਜੈਕਾਰ ਅਲੱਖ ਅਗੋਚਰ ਅਗੰਮ ਅਪਾਰਾ, ਬੇਅੰਤ ਬੇਪਰਵਾਹੀਆ। ਜੈ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਅਰਾ ਆਪ ਸੁਣਾਈਆ। ਜੈ ਜੈਕਾਰਾ ਜੈ ਜੈ ਵੰਤ, ਜੈ ਜੈ ਆਪਣਾ ਨਾਮ ਜਣਾਇੰਦਾ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣਾ ਖੇਲ ਵਖਾਇੰਦਾ। ਨਿਰਗੁਣ ਨਿਰਵੈਰ ਬਣਾਏ ਬਣਤ, ਨਿਰਾਕਾਰ ਵੇਖ ਵਖਾਇੰਦਾ। ਜੈ ਜੈਕਾਰ ਸਾਜਣ ਸੰਤ, ਸਤਿ ਸਤਿਵਾਦੀ ਬੂਝ ਬੁਝਾਇੰਦਾ। ਨਾਮ ਜਣਾਏ ਮਣੀਆਂ ਮੰਤ, ਮਨ ਮਮਤਾ ਮਾਂਹੇ ਸਮਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਜੈ ਜੈਕਾਰ ਪੂਰਨ ਭਗਵੰਤ, ਭਗਵਨ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਜੈ ਜੈਕਾਰ ਕਮਲਾਪਾਤੀ, ਕਵਲ ਨੈਣ ਵਡੀ ਵਡਿਆਈਆ। ਜੈ ਜੈਕਾਰ ਪੁਰਖ ਅਬਿਨਾਸ਼ੀ, ਅਬਗਤ ਆਪਣੀ ਖੇਲ ਵਖਾਈਆ । ਜੈ ਜੈਕਾਰ ਸਰਬ ਸੁਖ ਦਾਤੀ, ਸੁਖ ਸਹਿਜ ਸਹਿਜ ਵਡਿਆਈਆ। ਜੈ ਜੈਕਾਰ ਦਿਵਸ ਰੈਣ ਪਰਭਾਤੀ, ਘੜੀ ਪਲ ਨਾ ਵੰਡ ਵੰਡਾਈਆ। ਜੈ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਦ੍ਰਿੜਾਈਆ। ਜੈ ਜੈਕਾਰ ਸੂਰਬੀਰ ਹਰਿ ਜੋਧ, ਜੋਬਨ ਏਕਾ ਏਕ ਰਖਾਇੰਦਾ। ਆਦਿ ਜੁਗਾਦੀ ਅਗਾਧ ਬੋਧ, ਭੇਵ ਅਭੇਦਾ ਆਪ ਜਣਾਇੰਦਾ। ਲੱਖ ਚੁਰਾਸੀ ਸੋਧਨ ਸੋਧ, ਸੋਹਲਾ ਢੋਲਾ ਏਕਾ ਗਾਇੰਦਾ। ਨਾਤਾ ਤੋੜੇ ਲੋਭ ਮੋਹ ਹੰਕਾਰ ਕਰੋਧ, ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਾਲਾਹਿੰਦਾ। ਜੈ ਜੈਕਾਰ ਸਾਖਯਾਤ, ਹਰਿ ਜੂ ਹਰਿ ਹਰਿ ਖੇਲ ਕਰਾਈਆ। ਜੈ ਜੈਕਾਰ ਕਾਇਨਾਤ, ਕਲਮਾ ਨਬੀ ਇਕ ਪੜ੍ਹਾਈਆ। ਜੈ ਜੈਕਾਰ ਪਾਰਜਾਤ, ਪੁਰਖ ਅਬਿਨਾਸ਼ੀ ਰੰਗ ਵਖਾਈਆ। ਜੈ ਜੈਕਾਰ ਖੋਲ੍ਹੇ ਤਾਕ, ਬੰਦ ਕਿਵਾੜੀ ਦਏ ਤੁੜਾਈਆ। ਜੈ ਜੈਕਾਰ ਚੜ੍ਹਾਏ ਘਾਟ, ਸਾਚੇ ਸੰਤਨ ਮੇਲ ਮਿਲਾਈਆ। ਜੈ ਜੈਕਾਰ ਮਿਟਾਏ ਵਾਟ, ਅਗਲਾ ਲੇਖਾ ਨਾ ਕੋਇ ਰਖਾਈਆ। ਜੈ ਜੈਕਾਰ ਰਖਾਏ ਸਾਥ, ਸਗਲਾ ਸੰਗ ਆਪ ਹੋ ਜਾਈਆ। ਜੈ ਜੈਕਾਰ ਜੋੜ ਜੁੜਾਏ ਸਾਚਾ ਨਾਤ, ਚਰਨ ਕਵਲ ਸੱਚੀ ਸਰਨਾਈਆ। ਜੈ ਜੈਕਾਰ ਮਿਟਾਏ ਜ਼ਾਤ ਪਾਤ, ਵਰਨ ਗੋਤ ਨਾ ਕੋਏ ਰਖਾਈਆ। ਜੈ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਰਾਗ ਸੁਣਾਈਆ। ਜੈ ਜੈਕਾਰ ਏਕਾ ਢੋਲਾ, ਏਕੰਕਾਰ ਆਪੇ ਗਾਇੰਦਾ। ਜੈ ਜੈਕਾਰ ਏਕਾ ਬੋਲਾ, ਦੋ ਜਹਾਨਾਂ ਆਪ ਸੁਣਾਇੰਦਾ। ਜੈ ਜੈਕਾਰ ਏਕਾ ਸੋਹਲਾ, ਰਾਗੀ ਰਾਗ ਆਪ ਅਲਾਇੰਦਾ। ਜੈ ਜੈਕਾਰ ਏਕਾ ਤੋਲਾ, ਲੱਖ ਚੁਰਾਸੀ ਤੋਲ ਤੁਲਾਇੰਦਾ। ਜੈ ਜੈਕਾਰ ਏਕਾ ਮੌਲਾ, ਘਟ ਘਟ ਆਪਣਾ ਰੂਪ ਵਖਾਇੰਦਾ। ਜੈ ਜੈਕਾਰ ਬਦਲੇ ਕਾਇਆ ਚੋਲਾ, ਚੋਲੀ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਦ ਆਪ ਵਜਾਇੰਦਾ। ਜੈ ਜੈਕਾਰ ਸਾਚਾ ਨਾਦ, ਅਨਾਦੀ ਆਪ ਵਜਾਈਆ। ਖੇਲੇ ਖੇਲ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵਡੀ ਵਡਿਆਈਆ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਆਪਣਾ ਬੰਧਨ ਪਾਈਆ। ਪਕੜ ਉਠਾਏ ਸੰਤ ਸਾਧ, ਸਾਚੀ ਸਿਖਿਆ ਇਕ ਸਮਝਾਈਆ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਵਟਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੀਵ ਜੰਤ ਸਭ ਕਰਦੇ ਗਏ ਯਾਦ, ਗੁਰ ਅਵਤਾਰ ਯਾਦਦਾਸਤ ਇਕ ਬਣਾਈਆ। ਜੈ ਜੈਕਾਰ ਕਰ ਰਹੇ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੋਹਲਾ ਆਪੇ ਗਾਈਆ। ਜੈ ਜੈਕਾਰ ਜੈ ਦੇਵ, ਗੁਰ ਇਸ਼ਟ ਵਡੀ ਵਡਿਆਈਆ। ਨਿਰਗੁਣ ਸਰਗੁਣ ਲੱਗੇ ਨੇਹੋਂ, ਪ੍ਰੀਤੀਵਾਨ ਪ੍ਰੀਤੀ ਇਕ ਸਮਝਾਈਆ। ਗੁਰ ਕਾ ਅੰਮ੍ਰਿਤ ਮਿੱਠਾ ਰਸ ਮੇਹੋਂ, ਮੇਘ ਮੇਘਲਾ ਆਪ ਬਰਸਾਈਆ। ਅਲੱਖ ਨਿਰੰਜਣ ਬੇਪਰਵਾਹ ਅਭੇਓ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਪ ਅਲਾਈਆ। ਸਚ ਸੰਦੇਸ਼ਾ ਅਨਕ ਬਾਰ, ਅਨਕ ਕਲਧਾਰੀ ਆਪ ਜਣਾਇੰਦਾ। ਨਰ ਨਰੇਸ਼ਾ ਏਕੰਕਾਰ, ਹੁਕਮੀ ਹੁਕਮ ਆਪ ਵਰਤਾਇੰਦਾ। ਧੁਰ ਦਾ ਲੇਖਾ ਧੁਰ ਦਰਬਾਰ, ਧੁਰ ਦਰਬਾਰ ਆਪ ਪੜ੍ਹਾਇੰਦਾ। ਵਿਸ਼ਨ ਮਹੇਸ਼ ਬ੍ਰਹਮ ਗਣੇਸ਼ ਸੇਵਾਦਾਰ, ਆਦੇਸ ਸਰਬ ਸੀਸ ਝੁਕਾਇੰਦਾ। ਨਰ ਨਰੇਸ਼ ਬਣ ਸੱਚੀ ਸਰਕਾਰ, ਬਾਸ਼ਕ ਸੇਜ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਵਖਾਇੰਦਾ। ਖੇਲ ਅਵੱਲਾ ਹਰਿ ਕਰਤਾਰ, ਆਦਿ ਜੁਗਾਦਿ ਕਰਾਈਆ। ਜਗਤ ਮਹੱਲਾ ਕਰ ਤਿਆਰ, ਲੱਖ ਚੁਰਾਸੀ ਡੇਰਾ ਲਾਈਆ। ਜਲ ਥਲ ਮਹੀਅਲ ਪਾਵੇ ਸਾਰ, ਧਰਤ ਧਵਲ ਦਏ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕੋਟਨ ਕੋਟ ਨਾਉਂ ਰੱਖ ਵਿਚ ਸੰਸਾਰ, ਰਸਨਾ ਜਿਹਵਾ ਜੋੜ ਜੁੜਾਈਆ। ਗੁਰ ਅਵਤਾਰ ਕਰ ਕਰ ਗਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਹਰਿ ਕਾ ਅੰਤ ਨਾ ਪਾਰਾਵਾਰ, ਦੋ ਜਹਾਨ ਆਪਣੇ ਚਰਨਾਂ ਹੇਠ ਰਖਾਈਆ। ਆਦਿ ਅੰਤ ਖੇਲ ਕਰੇ ਅਪਾਰ, ਖੇਲਣਹਾਰਾ ਇਕ ਹੋ ਜਾਈਆ। ਅੰਤਮ ਨਿਰਗੁਣ ਨੂਰ ਜੋਤ ਕਰੇ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਈਆ। ਆਪਣਾ ਵੇਸ ਆਪੇ ਧਾਰ, ਆਦਿ ਅੰਤ ਖੇਲ ਕਰਾਇੰਦਾ। ਕਲਜੁਗ ਅੰਤਮ ਨਿਰਾਕਾਰ, ਨਿਰਵੈਰ ਵੇਸ ਵਟਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਾਚਾ ਨੈਣ ਇਕ ਉਠਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਪ੍ਰਿਥਮੀ ਆਕਾਸ਼ ਗਗਨ ਮੰਡਲ ਵੇਖੇ ਏਕਾ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਅੰਤਮ ਕਲ, ਹਰਿ ਕਰਤਾ ਆਪ ਕਰਾਈਆ। ਸਚ ਸਿੰਘਾਸਣ ਬੈਠਾ ਮਲ, ਸੋਭਾਵੰਤ ਬੇਪਰਵਾਹੀਆ। ਸਚ ਸੰਦੇਸ਼ਾ ਰਿਹਾ ਘਲ, ਕਰੇ ਸਚ ਪੜ੍ਹਾਈਆ। ਵਸਣਹਾਰਾ ਜਲ ਥਲ, ਰੂਪ ਅਨੂਪ ਆਪ ਦਰਸਾਈਆ। ਜੋਤੀ ਸ਼ਬਦੀ ਗਿਆ ਰਲ, ਦਿਸ ਕਿਸੇ ਨਾ ਆਈਆ। ਚੜ੍ਹ ਕੇ ਬੈਠਾ ਮਹੱਲ ਅਟੱਲ, ਉਚ ਮਨਾਰਾ ਸੋਭਾ ਪਾਈਆ। ਬਿਨ ਤੇਲ ਬਾਤੀ ਦੀਪਕ ਗਿਆ ਬਲ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਆਪਣਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਚਾਰ ਜੁਗ ਦਾ ਵੇਖ ਵਿਹਾਰ, ਪੂਰਬ ਲੇਖਾ ਸਭ ਦੀ ਝੋਲੀ ਪਾਇੰਦਾ। ਪਰਗਟ ਹੋ ਆਪ ਨਿਰੰਕਾਰ, ਪਰਵਰਦਿਗਾਰ ਵੇਸ ਵਟਾਇੰਦਾ। ਚਾਰ ਵਰਨ ਇਕ ਆਧਾਰ, ਏਕਾ ਬੂਝ ਬੁਝਾਇੰਦਾ। ਚਾਰੇ ਬਾਣੀ ਇਕ ਜੈਕਾਰ, ਚਾਰੇ ਖਾਣੀ ਆਪ ਸਮਝਾਇੰਦਾ। ਚਾਰੇ ਕੁੰਟ ਕਰ ਵਿਚਾਰ, ਦਹਿ ਦਿਸ਼ਾ ਵੇਖ ਵਖਾਇੰਦਾ। ਚੌਥੇ ਜੁਗ ਪਾਵੇ ਸਾਰ, ਚੌਥਾ ਪਦ ਇਕ ਵਡਿਆਇੰਦਾ। ਏਕਾ ਨਾਦ ਸ਼ਬਦ ਧੁਨਕਾਰ, ਅਨਾਦੀ ਨਾਦ ਆਪ ਵਜਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਸਗਲਾ ਸੰਗ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਅਗਲਾ ਲੇਖਾ ਸ੍ਰੀ ਭਗਵਾਨ, ਆਪਣੇ ਹੱਥ ਰਖਾਈਆ। ਜੈ ਜੈਕਾਰ ਦੋ ਜਹਾਨ, ਜੀਵਣ ਜੁਗਤ ਦਏ ਸਮਝਾਈਆ। ਏਥੇ ਓਥੇ ਦੇਵੇ ਮਾਣ, ਸਦਾ ਸੁਹੇਲਾ ਹੋਏ ਸਹਾਈਆ। ਚਾਰ ਵਰਨ ਢੋਲਾ ਏਕਾ ਗਾਣ, ਘਰ ਵੱਜਦੀ ਰਹੇ ਵਧਾਈਆ। ਚਾਰੇ ਬਾਣੀ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਈਆ। ਚਾਰੇ ਖਾਣੀ ਦੇ ਗਿਆਨ, ਗੁਰ ਗਿਆਨ ਇਕ ਦ੍ਰਿੜਾਈਆ। ਸਚਖੰਡ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਲੋਕਮਾਤ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਲੋਕ ਚੌਦਾਂ ਮਾਰ ਧਿਆਨ, ਚੌਦਾਂ ਤਬਕ ਦਏ ਸਮਝਾਈਆ। ਆਦਿ ਜੁਗਾਦੀ ਇਕ ਨਿਗਹਬਾਨ, ਦੂਜਾ ਨੂਰ ਨਾ ਕੋਇ ਦਰਸਾਈਆ। ਕਲਜੁਗ ਅੰਤਮ ਪਰਗਟ ਹੋਇਆ ਸ੍ਰੀ ਭਗਵਾਨ, ਭਗਵਨ ਆਪਣਾ ਰੂਪ ਵਟਾਈਆ। ਸ੍ਰਿਸ਼ਟ ਸਬਾਈ ਦੇਵੇ ਦਾਨ, ਦਾਤਾ ਦਾਨੀ ਆਪ ਅਖਵਾਈਆ। ਅੰਤ ਕੰਤ ਕਰੇ ਕਲਿਆਣ, ਕਾਲ ਗਰਾਸ ਨਾ ਕੋਇ ਕਰਾਈਆ। ਜੋ ਜਨ ਗਾਵੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਜੈਕਾਰ ਬ੍ਰਹਮ ਬ੍ਰਹਿਮਾਂਡ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕ ਜੈਕਾਰਾ ਸਰਬ ਸਹਾਰਾ, ਨਾਮ ਆਪਣੇ ਜੈ ਕਰਾਈਆ। ਜੈ ਜੈਕਾਰ ਵਿਸ਼ਨੂੰ ਭਗਵਾਨ, ਵਿਸ਼ਵ ਆਪਣਾ ਖੇਲ ਕਰਾਇੰਦਾ। ਸਤਿ ਸਤਿਵਾਦੀ ਹੋ ਪਰਧਾਨ, ਨਾਮ ਪਰਧਾਨਗੀ ਇਕ ਰਖਾਇੰਦਾ। ਨੌਂ ਚਾਰ ਚੁਕਾਏ ਆਣ, ਆਪਣੀ ਆਣ ਏਕਾ ਪਾਇੰਦਾ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣੇ ਰੂਪ ਵਖਾਇੰਦਾ। ਦਰ ਦਰਵੇਸ਼ ਬਹਿ ਬਹਿ ਮੰਗਣ ਸਾਰੇ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਕਰਾਇੰਦਾ। ਜੈ ਜੈਕਾਰ ਹਰਿ ਮਿਹਰਵਾਨ, ਏਕਾ ਏਕ ਜਣਾਈਆ। ਕਲਜੁਗ ਉਠੇ ਬਾਲ ਅਞਾਣ, ਬਾਲੀ ਬੁੱਧ ਰਖਾਈਆ। ਪੁਰਖ ਅਬਿਨਾਸ਼ੀ ਦੇ ਦਾਨ, ਖਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਕਰਾਈਆ। ਦੇ ਦਾਨ ਮੇਰੇ ਭਗਵੰਤ, ਤੇਰੇ ਹੱਥ ਮੇਰੀ ਵਡਿਆਈਆ। ਕਲਜੁਗ ਵੇਲਾ ਆਇਆ ਅੰਤ, ਲੋਕਮਾਤ ਰਹਿਣ ਨਾ ਪਾਈਆ। ਦੁਖੀ ਹੋਏ ਤੇਰੇ ਸੰਤ, ਧਰਤ ਧਵਲ ਰਹੀ ਕੁਰਲਾਈਆ। ਲੋਕਮਾਤ ਮਾਇਆ ਬੇਅੰਤ, ਆਪਣਾ ਬਲ ਰਹੀ ਜਣਾਈਆ। ਨੌਂ ਖੰਡ ਪ੍ਰਿਥਮੀ ਗੜ੍ਹ ਬਣੀ ਹਉਮੇ ਹੰਗਤ, ਹੰ ਬ੍ਰਹਮ ਨਾ ਕੋਈ ਸਹਾਈਆ। ਨਾ ਕੋਈ ਬਣਾਏ ਸਾਚੀ ਸੰਗਤ, ਚਾਰ ਵਰਨ ਪਈ ਲੜਾਈਆ। ਭੇਵ ਨਾ ਪਾਏ ਕੋਈ ਪੰਡਤ, ਮੁਲਾਂ ਸ਼ੇਖ਼ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਦਏ ਵਰਤਾਈਆ। ਸਤਿਜੁਗ ਸਾਚਾ ਕਰੇ ਧਿਆਨ, ਪ੍ਰਭ ਚਰਨ ਧਿਆਨ ਲਗਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਮਿਹਰ ਏਕਾ ਝੋਲੀ ਪਾਇੰਦਾ। ਸਾਚਾ ਦੇ ਸਤਿ ਗਿਆਨ, ਵਸਤ ਮਹਾਨ ਇਕ ਵਰਤਾਇੰਦਾ। ਜੈ ਜੈਕਾਰ ਕਰੇ ਜਹਾਨ, ਤੇਰਾ ਢੋਲਾ ਏਕਾ ਗਾਇੰਦਾ। ਦੂਜਾ ਰਹੇ ਨਾ ਕੋਇ ਨਿਸ਼ਾਨ, ਨਿਸ਼ਾਨਾ ਸਭ ਦਾ ਅੰਤ ਮਿਟਾਇੰਦਾ। ਤਖ਼ਤ ਨਿਵਾਸੀ ਬਹਿ ਰਾਜ ਰਾਜਾਨ, ਸਾਚਾ ਤਖ਼ਤ ਆਪ ਸੁਹਾਇੰਦਾ। ਹੁਕਮੀ ਹੁਕਮ ਕਰੇ ਸਚ ਫ਼ਰਮਾਣ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੈ ਜੈਕਾਰ ਵਿਸ਼ਨੂੰ ਭਗਵਾਨ, ਭਗਵਾਨ ਢੋਲਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਜੈ ਜੈਕਾਰ ਦੇ ਗੀਤ, ਤੇਰੇ ਅੱਗੇ ਮੰਗ ਮੰਗਾਈਆ। ਸਤਿਜੁਗ ਚਲੇ ਸਾਚੀ ਰੀਤ, ਤੇਰਾ ਰਾਹ ਦਏ ਵਖਾਈਆ। ਨਾਤਾ ਤੁਟੇ ਮੰਦਰ ਮਸੀਤ, ਸ਼ਿਵਦੁਆਲਾ ਮੱਠ ਫੇਰਾ ਕੋਇ ਨਾ ਪਾਈਆ। ਘਰ ਘਰ ਮਿਲੇ ਬ੍ਰਹਮ ਮਤ, ਜਗਤ ਗਿਆਨ ਨਾ ਕੋਇ ਵਡਿਆਈਆ। ਸਾਚਾ ਮਾਰਗ ਆਪਣਾ ਦੱਸ, ਬਣ ਰਹਿਬਰ ਮੇਰੇ ਮਾਹੀਆ। ਤੇਰਾ ਨਾਉਂ ਕਰਾਂ ਪਰਕਾਸ਼, ਜੈ ਜੈਕਾਰ ਕਰੇ ਲੋਕਾਈਆ। ਤੇਰੇ ਭਗਤਾਂ ਬਣਾਂ ਦਾਸ, ਬਣ ਦਾਸੀ ਸੇਵ ਕਮਾਈਆ। ਤੂੰ ਮੇਰੀ ਪੂਰੀ ਕਰਨੀ ਆਸ, ਮੈਂ ਇਕੋ ਇਛਿਆ ਰਿਹਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੈ ਜੈਕਾਰ ਤੇਰੇ ਨਾਮ ਵਡਿਆਈਆ। ਸਾਚੀ ਇਛਿਆ ਪੂਰੀ ਕਰ, ਕਰਨਹਾਰ ਮੇਰੇ ਗੁਸਾਈਂਆ। ਆ ਕੇ ਡਿੱਗਾ ਤੇਰੇ ਦਰ, ਇਕ ਤੇਰੀ ਓਟ ਤਕਾਈਆ। ਕਲਜੁਗ ਅੰਤਮ ਦੇ ਦੇ ਵਰ, ਫੜ ਮੇਰੀਆਂ ਦੋਵੇਂ ਬਾਹੀਂਆ। ਕੂੜੀ ਕਿਰਿਆ ਮਿਟੇ ਡਰ, ਸਚ ਸੁੱਚ ਵੱਜਣ ਵਧਾਈਆ। ਏਕਾ ਮਾਣ ਨਾਰੀ ਨਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਸਾਹਿਬ ਸੱਚੇ ਮਾਹੀਆ। ਦੇ ਦੇ ਵਰ ਮੇਰੇ ਭਗਵੰਤ, ਸਤਿਜੁਗ ਝੋਲੀ ਅੱਗੇ ਡਾਹਿੰਦਾ। ਤੂੰ ਆਦਿ ਜੁਗਾਦਿ ਬਣਾਏਂ ਬਣਤ, ਘੜਨ ਭੰਨਣਹਾਰ ਖੇਲ ਕਰਾਇੰਦਾ। ਮੈਂ ਤੇਰਾ ਗਾਵਾਂ ਮੰਤ, ਮੰਤਰ ਇਕੋ ਨਾਮ ਦ੍ਰਿੜਾਇੰਦਾ। ਲੇਖਾ ਜਾਣਾਂ ਜੀਵ ਜੰਤ, ਜੰਤ ਜੀਵ ਤੇਰਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਭਾਇੰਦਾ। ਤੁਧ ਬਿਨ ਅਵਰ ਨਾ ਕੋਇ ਦੀਸੇ, ਨੇਤਰ ਨੈਣ ਨਜ਼ਰ ਕੋਇ ਨਾ ਆਈਆ। ਤੂੰ ਸ਼ਾਹ ਪਾਤਸ਼ਾਹ ਜਗਤ ਜਗਦੀਸ਼ੇ, ਜਗਦੀਸ਼ਰ ਤੇਰੀ ਵਡ ਵਡਿਆਈਆ। ਮੈਂ ਮੰਨਾਂ ਤੇਰੀ ਹਦੀਸੇ, ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਖੇਲ ਬੀਸ ਬੀਸੇ, ਏਕ ਏਕੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਨਾਮ ਵੱਜੇ ਵਧਾਈਆ। ਵੱਜੇ ਵਧਾਈ ਤੇਰੇ ਨਾਉਂ, ਹਉਂ ਸਿਫ਼ਤੀ ਸਿਫ਼ਤ ਸਾਲਾਹਿੰਦਾ। ਤੂੰ ਠਾਕਰ ਸਵਾਮੀ ਪਿਤਾ ਮਾਉਂ, ਹਉਂ ਬਾਲਕ ਰੂਪ ਧਰਾਇੰਦਾ। ਤੂੰ ਵਸੇਂ ਹਰ ਘਟ ਥਾਉਂ, ਮੈਂ ਤੇਰੀ ਓਟ ਰਖਾਇੰਦਾ। ਤੂੰ ਕਰਦਾ ਸਚ ਨਿਆਉਂ, ਸਾਚੇ ਤਖ਼ਤ ਸੋਭਾ ਪਾਇੰਦਾ। ਤੂੰ ਆਦਿ ਅੰਤ ਪਕੜੇਂ ਬਾਹੋਂ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਇਕ ਤੇਰੀ ਆਸ ਰਖਾਇੰਦਾ। ਇਕੋ ਰੱਖੀ ਤੇਰੀ ਆਸ, ਮੇਰੇ ਸਾਹਿਬ ਸੱਚੇ ਸੁਲਤਾਨਾ। ਤਿੰਨ ਜੁਗ ਦੀ ਬੁਝੇ ਪਿਆਸ, ਅੰਮ੍ਰਿਤ ਮੇਘ ਇਕ ਬਰਸਾਨਾ। ਮੇਰੇ ਵਸਣਾ ਸਦਾ ਸਾਥ, ਸਗਲਾ ਸੰਗ ਨਿਭਾਨਾ। ਮੈਂ ਗਾਵਾਂ ਤੇਰੀ ਗਾਥ, ਨਿਰਗੁਣ ਸਰਗੁਣ ਇਕ ਤਰਾਨਾ। ਤੂੰ ਲਹਿਣਾ ਚੁਕੌਣਾ ਮਸਤਕ ਮਾਥ, ਪਾਰਬ੍ਰਹਮ ਸ੍ਰੀ ਭਗਵਾਨਾ। ਤੂੰ ਹੋਏਂ ਸਹਾਈ ਅਨਾਥਾਂ ਨਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਦਾਨਾ। ਏਕਾ ਦਾਨ ਦੇ ਦੇ ਦਾਤ, ਤੇਰੇ ਅੱਗੇ ਮੇਰੀ ਅਰਜ਼ੋਈਆ। ਤੂੰ ਪੁਛ ਮੇਰੀ ਵਾਤ, ਮੈਂ ਤੇਰੀ ਓਟ ਤਕਾਈਆ। ਚਾਰ ਕੁੰਟ ਅੰਧੇਰੀ ਰਾਤ, ਤੇਰੇ ਬਿਨ ਨਾ ਕੋਇ ਬਦਲਾਈਆ। ਤਿੰਨ ਜੁਗ ਨਾ ਖੋਲ੍ਹਿਆ ਤਾਕ, ਆਪਣੇ ਅੰਦਰ ਬੰਦ ਰਖਾਈਆ। ਲੱਖ ਚੁਰਾਸੀ ਨਾਲੋਂ ਤੋੜ ਸਾਕ, ਨਾਤਾ ਏਕਾ ਘਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਚਲਾਂ ਸਦਾ ਰਜਾਈਆ। ਤੇਰੀ ਰਜ਼ਾ ਮੈਨੂੰ ਮਨਜ਼ੂਰ, ਮਿਹਰਵਾਨ ਮਿਹਰਵਾਨ ਮਿਹਰਵਾਨਾ। ਤੂੰ ਆਪਣਾ ਨਾਮ ਦੇ ਜ਼ਰੂਰ, ਰਾਗੀ ਨਾਦੀ ਬ੍ਰਹਿਮਾਦੀ ਸੁਣੇ ਤੇਰਾ ਤਰਾਨਾ। ਤੂੰ ਪ੍ਰਗਟ ਹਾਜ਼ਰ ਹਜ਼ੂਰ, ਦਰ ਦੇਣਾ ਦਰਸ ਮਹਾਨਾ। ਨੌਂ ਖੰਡ ਪ੍ਰਿਥਮੀ ਤਪੇ ਵਾਂਗ ਤੰਦੂਰ, ਅੰਮ੍ਰਿਤ ਮੇਘ ਇਕ ਬਰਸਾਨਾ। ਨਾਤਾ ਤੋੜ ਕੂੜੋ ਕੂੜ, ਕੂੜੀ ਕਿਰਿਆ ਮੇਟ ਮਿਟਾਨਾ। ਤੇਰੇ ਭਗਤ ਮੰਗਣ ਤੇਰੀ ਧੂੜ, ਤੇਰਾ ਰਾਹ ਤਕਾਨਾ। ਤੂੰ ਬਖ਼ਸ਼ੀਂ ਸਰਬ ਕਸੂਰ, ਰਹਿਮਤ ਕਰ ਕਿਰਪਾ ਸ੍ਰੀ ਭਗਵਾਨਾ। ਸ੍ਰੀ ਭਗਵਾਨ ਪਿਆ ਹੱਸ, ਹੱਸ ਹੱਸ ਖ਼ੁਸ਼ੀ ਮਨਾਈਆ। ਅੰਤ ਚਲੇ ਨਾ ਕੋਈ ਕਿਸੇ ਵਸ, ਸਤਿਜੁਗ ਤੇਰੀ ਧੀਰ ਧਰਾਈਆ। ਕਲਜੁਗ ਕੂੜਾ ਜਾਣਾ ਨੱਸ, ਆਪਣਾ ਭਾਰ ਉਠਾਈਆ। ਪੁਰਖ ਅਬਿਨਾਸ਼ੀ ਗੁਰਮੁਖਾਂ ਅੰਦਰ ਜਾਣਾ ਵਸ, ਤੇਰਾ ਸੰਗ ਨਿਭਾਈਆ। ਪ੍ਰੇਮ ਪਿਆਰ ਅੰਦਰ ਜਾਏ ਫਸ, ਸਾਚੀ ਡੋਰੀ ਤੰਦ ਬੰਧਾਈਆ। ਕੂੜੀ ਕਿਰਿਆ ਦੇਵੇ ਝਸ, ਉਪਰ ਆਪਣਾ ਭਾਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੀਰਜ ਇਕ ਧੀਰ ਧਰਾਈਆ। ਧੀਰਜ ਦੇਵੇ ਸਚ ਭਰਵਾਸਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਸਤਿਜੁਗ ਤੇਰੇ ਅੰਦਰ ਸਤਿ ਸਤਿ ਵਾਸਾ, ਸਤਿ ਸਤਿਵਾਦੀ ਆਪ ਕਰਾਇੰਦਾ। ਗੁਰਮੁਖ ਦੇਣਾ ਤੇਰਾ ਸਾਥਾ, ਸਗਲਾ ਸੰਗ ਨਿਭਾਇੰਦਾ। ਚਾਰ ਜੁਗ ਚਾਰ ਵਰਨ ਜਣਾਏ ਇਕੋ ਗਾਥਾ, ਏਕਾ ਅੱਖਰ ਆਪ ਪੜ੍ਹਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣੀ ਧਾਰ ਚਲਾਇੰਦਾ। ਪੂਰਾ ਕਰੇ ਭਵਿਖਤ ਵਾਕਾ, ਗੁਰ ਅਵਤਾਰ ਭੇਵ ਚੁਕਾਇੰਦਾ। ਅੱਗੇ ਚਲਾਏ ਆਪਣਾ ਸਾਕਾ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਨਿਰਗੁਣ ਨੂਰ ਜੋਤ ਪ੍ਰਕਾਸ਼ਾ, ਪ੍ਰਕਾਸ਼ ਆਪਣਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਸੰਗ ਵਖਾਇੰਦਾ । ਸਤਿਜੁਗ ਸਾਚੇ ਤੇਰਾ ਸੰਗ, ਸਗਲਾ ਆਪ ਨਿਭਾਈਆ। ਨੌਂ ਨੌਂ ਵੱਜੇ ਇਕ ਮਰਦੰਗ, ਮਰਦ ਮਰਦਾਨਾ ਆਪ ਵਜਾਈਆ। ਦੋ ਜਹਾਨਾਂ ਬੈਠਾ ਲੰਘ, ਸਚ ਸਿੰਘਾਸਣ ਆਸਣ ਲਾਈਆ। ਸ੍ਰਿਸ਼ਟ ਸਬਾਈ ਸੁਣਾਏ ਛੰਦ, ਗੀਤ ਗੋਬਿੰਦ ਆਪ ਅਲਾਈਆ। ਹਰਿਜਨ ਦੇਵੇ ਇਕ ਅਨੰਦ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਲੇਖੇ ਲਾਏ ਬੱਤੀ ਦੰਦ, ਰਸਨਾ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸੰਗ ਵਖਾਈਆ। ਤੇਰਾ ਸੰਗ ਸੋਹੰ ਸੋ, ਹੰ ਬ੍ਰਹਮ ਆਪ ਬਣਾਇੰਦਾ। ਆਦਿ ਅੰਤ ਆਪੇ ਹੋ, ਆਪਣੀ ਖੇਲ ਕਰਾਇੰਦਾ। ਆਦਿ ਜੁਗਾਦੀ ਬੀਜ ਬੋ, ਲੱਖ ਚੁਰਾਸੀ ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਅੰਤ ਪਤ ਡਾਲੀ ਆਪੇ ਲਏ ਖੋ, ਆਪਣਾ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਇਕ ਵਖਾਇੰਦਾ। ਸਗਲਾ ਸੰਗ ਸਤਿ ਸਰੂਪ, ਸਤਿ ਸਤਿਵਾਦੀ ਆਪ ਜਣਾਈਆ। ਆਤਮ ਪਰਮਾਤਮ ਦੱਸੇ ਆਪਣੀ ਕੂਟ, ਏਕਾ ਮੰਦਰ ਵੱਜੇ ਵਧਾਈਆ। ਇਕ ਸੁਲਤਾਨ ਇਕ ਭੂਪ, ਏਕਾ ਸ਼ਾਹੋ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਰਖਾਈਆ। ਸਾਚਾ ਸੰਗ ਸੋਹੰ ਨਾਦ, ਅਨਾਦੀ ਆਪ ਵਜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰੱਖੇ ਸਾਥ, ਸਗਲਾ ਸੰਗ ਆਪ ਹੋ ਆਇੰਦਾ। ਵਿਸ਼ਨੂੰ ਸੇਵਾ ਕਰੇ ਛਿਨ ਛਿਨ ਦਾਸ, ਸੇਵਕ ਆਪਣਾ ਨਾਉਂ ਧਰਾਇੰਦਾ। ਭਗਵਨ ਜੋਤ ਕਰੇ ਪਰਕਾਸ਼, ਨੂਰੋ ਨੂਰ ਡਗਮਗਾਇੰਦਾ। ਜੈ ਜੈਕਾਰ ਕਰੇ ਪ੍ਰਿਥਮੀ ਆਕਾਸ਼, ਰਵ ਸਸ ਏਕਾ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਆਪ ਨਿਭਾਇੰਦਾ। ਸਤਿਜੁਗ ਉਠ ਕਰੇ ਨਿਮਸ਼ਕਾਰ, ਤੇਰੀ ਵਾਹ ਵਾਹ ਵਡੀ ਵਡਿਆਈਆ। ਤੇਰੇ ਨਾਉਂ ਜੈ ਜੈਕਾਰ, ਜੈ ਜੈਕਾਰ ਜਗਤ ਸ਼ਨਵਾਈਆ। ਮਾਰਗ ਲਾਇਆ ਅਪਰ ਅਪਾਰ, ਬੇਅੰਤ ਵਡੀ ਵਡਿਆਈਆ। ਜੀਉਂਦਿਆਂ ਗੁਰਮੁਖ ਵਸੇ ਨਾਲ, ਮਰਿਆਂ ਜੂਨੀ ਜੂਨੀ ਨਾ ਕੋਈ ਭੁਆਈਆ। ਲੇਖਾ ਲਿਖ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਸਚਖੰਡ ਦਾ ਸਚ ਵਿਹਾਰ, ਲੋਕਮਾਤ ਕਰਾਈਆ। ਛੱਤੀ ਜੁਗ ਦਾ ਦਏ ਅਧਾਰ, ਗੁਰ ਅਵਤਾਰਾਂ ਝੋਲੀ ਪਾਈਆ। ਬਹੱਤਰ ਜਨ ਕਰ ਪਿਆਰ, ਜਨ ਜਨਣੀ ਬਣਿਆ ਪਿਤਾ ਮਾਈਆ। ਸੱਤਰ ਵੇਖੇ ਸਾਚੇ ਲਾੜ, ਗੁਰਸਿਖ ਸਾਚੇ ਘੋੜ ਚੜ੍ਹਾਈਆ। ਚੁਹੱਤਰਾਂ ਆਈ ਆਪਣੀ ਵਾਰ, ਸੱਤ ਚਾਰ ਵੱਜੇ ਵਧਾਈਆ। ਕਰੇ ਖੇਲ ਆਪ ਨਿਰੰਕਾਰ, ਨਿਰਗੁਣ ਆਪਣਾ ਪਰਦਾ ਲਾਹੀਆ। ਗੋਬਿੰਦ ਗੁਰ ਗੁਰ ਹੋ ਤਿਆਰ, ਤ੍ਰੈਗੁਣ ਮੀਤਾ ਠਾਂਡਾ ਸੀਤਾ ਸਚ ਸਤਿ ਫੇਰਾ ਪਾਈਆ। ਸਤਿਜੁਗ ਸਾਚੀ ਰੀਤਾ ਚਲੇ ਵਿਚ ਸੰਸਾਰ, ਸਾਤਾ ਚੌਕਾ ਨੌਕਾ ਨਈਆ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਦੇਵੇ ਸਾਚਾ ਦਾਨ, ਜੈ ਜੈਕਾਰ ਏਕਾ ਰਾਗ ਅਲਾਈਆ।
