੨੨ ਭਾਦਰੋਂ ੨੦੧੭ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਮਨਾਵਾਂ ਜ਼ਿਲਾ ਫਿਰੋਜ਼ਪੁਰ
ਸਤਿਗੁਰ ਪੂਰਾ ਸ਼ਾਹੋ ਭੂਪ, ਬੇਅੰਤ ਬੇਪਰਵਾਹਿਆ। ਸਤਿਗੁਰ ਪੂਰਾ ਅਨਰੰਗ ਰੂਪ, ਰੂਪ ਰੇਖ ਰੰਗ ਨਾ ਕੋਇ ਜਣਾਇਆ। ਸਤਿਗੁਰ ਪੂਰਾ ਸਤਿ ਸਰੂਪ, ਸਤਿ ਸਤਿਵਾਦੀ ਭੇਵ ਨਾ ਰਾਇਆ। ਸਤਿਗੁਰ ਪੂਰਾ ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਆਪਣਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਆਪਣਾ ਨਾਉਂ ਧਰਾਇਆ। ਸਤਿਗੁਰ ਪੂਰਾ ਸਾਹਿਬ ਸੁਲਤਾਨ, ਸਾਚੇ ਤਖ਼ਤ ਬਿਰਾਜਿਆ। ਸਤਿਗੁਰ ਪੂਰਾ ਵਡ ਮਿਹਰਵਾਨ, ਆਦਿ ਜੁਗਾਦਿ ਰਚੇ ਆਪਣਾ ਕਾਜਿਆ। ਸਤਿਗੁਰ ਪੂਰਾ ਵਡ ਦਾਨੀ ਦਾਨ, ਜੁਗਾ ਜੁਗੰਤਰ ਚਲਾਏ ਸਚ ਜਹਾਜਿਆ। ਸਤਿਗੁਰ ਪੂਰਾ ਦੇਵਣਹਾਰਾ ਧੁਰ ਫ਼ਰਮਾਣ, ਸਚਖੰਡ ਨਿਵਾਸੀ ਆਪੇ ਰਚੇ ਆਪਣਾ ਕਾਜਿਆ। ਸਤਿਗੁਰ ਪੂਰਾ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰੱਖੇ ਆਪਣੀ ਲਾਜਿਆ। ਸਤਿਗੁਰ ਪੂਰਾ ਸੋ ਪੁਰਖ ਨਿਰੰਜਣ, ਏਕਾ ਰੰਗ ਸਮਾਇੰਦਾ। ਸਤਿਗੁਰ ਪੂਰਾ ਦੀਨਾ ਨਾਥ ਦਰਦ ਦੁਖ ਭੈ ਭੰਜਨ, ਦਰ ਘਰ ਸਾਚੇ ਸੋਭਾ ਪਾਇੰਦਾ। ਸਤਿਗੁਰ ਪੂਰਾ ਦੋ ਜਹਾਨਾ ਸਾਚਾ ਸੱਜਣ, ਸਗਲਾ ਸੰਗ ਨਿਭਾਇੰਦਾ। ਸਤਿਗੁਰ ਪੂਰਾ ਪਰਦੇ ਹੋਏ ਕੱਜਣ, ਨਾਮ ਦੁਸ਼ਾਲਾ ਹੱਥ ਉਠਾਇੰਦਾ। ਸਤਿਗੁਰ ਪੂਰਾ ਰਾਜ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਸਤਿਗੁਰ ਪੂਰਾ ਸਾਚੇ ਅਸਵ ਚੜ੍ਹੇ ਤਾਜਨ, ਆਦਿ ਜੁਗਾਦਿ ਆਪ ਦੌੜਾਇੰਦਾ। ਸਤਿਗੁਰ ਪੂਰਾ ਸ਼ਬਦ ਅਗੰਮੀ ਮਾਰੇ ਵਾਜਨ, ਅਗੰਮ ਅਗੰਮੜਾ ਬੋਲ ਅਲਾਇੰਦਾ। ਸਤਿਗੁਰ ਪੂਰਾ ਗ਼ਰੀਬ ਨਿਵਾਜ਼ਨ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਲ ਧਰਾਇੰਦਾ। ਸਤਿਗੁਰ ਪੂਰਾ ਹਰਿ ਪੁਰਖ ਨਿਰੰਜਣ ਏਕ, ਸਚ ਮਹੱਲਾ ਸੋਭਾ ਪਾਇੰਦਾ। ਸਤਿਗੁਰ ਪੂਰਾ ਬਖ਼ਸ਼ੀ ਸਾਚੀ ਟੇਕ, ਸ੍ਰਿਸ਼ਟ ਸਬਾਈ ਇਸ਼ਟ ਇਕ ਵਖਾਇੰਦਾ। ਸਤਿਗੁਰ ਪੂਰਾ ਆਦਿ ਜੁਗਾਦਿ ਲਿਖਣਹਾਰਾ ਲੇਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਸਤਿਗਰ ਪੂਰਾ ਥਿਰ ਘਰ ਬੈਠਾ ਰਿਹਾ ਵੇਖ, ਨੇਤਰ ਨੈਣ ਨਾ ਕੋਇ ਉਪਾਇੰਦਾ। ਸਤਿਗੁਰ ਪੂਰਾ ਮੁੱਛ ਦਾੜ੍ਹੀ ਨਾ ਦਿਸੇ ਕੇਸ, ਮੂੰਡ ਮੁੰਡਾਏ ਨਾ ਰੂਪ ਵਟਾਇੰਦਾ। ਸਤਿਗੁਰ ਪੂਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇੰਦਾ। ਸਤਿਗੁਰ ਪੂਰਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਸਤਿਗੁਰ ਪੂਰਾ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਇੰਦਾ। ਸਤਿਗੁਰ ਪੂਰਾ ਵਸੇ ਧਾਮ ਨਿਆਰ, ਉਚ ਮਹੱਲ ਅਟੱਲ ਆਪ ਸੁਹਾਇੰਦਾ। ਸਤਿਗੁਰ ਪੂਰਾ ਸਚਖੰਡ ਦੁਆਰੇ ਹੋ ਤਿਆਰ, ਸਚ ਸਿੰਘਾਸਣ ਆਸਣ ਲਾਇੰਦਾ। ਸਤਿਗੁਰ ਪੂਰਾ ਜੂਨੀ ਰਹਿਤ ਮਰੇ ਨਾ ਜੰਮੇ ਵਿਚ ਸੰਸਾਰ, ਪੁਰਖ ਅਕਾਲ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪੇ ਵੇਖ ਵਖਾਇੰਦਾ। ਸਤਿਗੁਰ ਪੂਰਾ ਨਿਰੰਜਣ ਆਦਿ, ਆਦਿ ਪੁਰਖ ਵੱਡੀ ਵਡਿਆਈਆ। ਸਤਿਗੁਰ ਪੂਰਾ ਖੇਲੇ ਖੇਲ ਜੁਗਾਦਿ, ਜੁਗ ਕਰਤਾ ਨਾਉਂ ਧਰਾਈਆ। ਸਤਿਗੁਰ ਪੂਰਾ ਰਹੇ ਸਦਾ ਵਿਸਮਾਦ, ਬਿਸਮਿਲ ਆਪਣਾ ਰੂਪ ਵਟਾਈਆ। ਸਤਿਗੁਰ ਪੂਰਾ ਸ਼ਬਦ ਵਜਾਏ ਸਾਚਾ ਨਾਦ, ਤੁਰੀਆ ਧਾਰ ਆਪ ਚਲਾਈਆ। ਸਤਿਗੁਰ ਪੂਰਾ ਬੋਲ ਸੁਣਾਏ ਬੋਧ ਅਗਾਧ, ਲਿਖਣ ਪੜ੍ਹਣ ਵਿਚ ਨਾ ਆਈਆ। ਸਤਿਗੁਰ ਪੂਰਾ ਆਪ ਲਡਾਏ ਆਪਣਾ ਲਾਡ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਈਆ। ਸਤਿਗੁਰ ਪੂਰਾ ਅਬਿਨਾਸ਼ੀ ਪੁਰਖ, ਜਨਮ ਮਰਨ ਵਿਚ ਨਾ ਆਇੰਦਾ। ਸਤਿਗੁਰ ਪੂਰਾ ਪੰਜ ਤਤ ਨਾ ਦਿਸੇ ਸੂਰਤ, ਮਨ ਮਤ ਬੁਧ ਨਾ ਕੋਇ ਉਪਾਇੰਦਾ। ਸਤਿਗੁਰ ਪੂਰਾ ਨਾਤਾ ਰੱਖੇ ਨਾ ਕੂੜੋ ਕੂੜਤ, ਬੰਧਨ ਬੰਧ ਨਾ ਕੋਇ ਬੰਧਾਇੰਦਾ। ਸਤਿਗੁਰ ਪੂਰਾ ਏਕਾ ਨੂਰ ਨੁਰਾਨਾ ਨੂਰਤ, ਜੋਤੀ ਜੋਤ ਡਗਮਗਾਇੰਦਾ । ਸਤਿਗੁਰ ਪੂਰਾ ਆਪ ਆਪਣੀ ਆਸਾ ਮਨਸਾ ਪੂਰਤ, ਆਪ ਆਪਣਾ ਵੇਸ ਧਰਾਇੰਦਾ। ਸਤਿਗੁਰ ਪੂਰਾ ਵਸਣਹਾਰਾ ਨੇੜੇ ਦੂਰਤ, ਦੋ ਜਹਾਨਾ ਖੇਲ ਖਲਾਇੰਦਾ। ਸਤਿਗੁਰ ਪੂਰਾ ਨਾਦ ਵਜਾਏ ਏਕਾ ਤੂਰਤ, ਧੁਨ ਧੁਨ ਵਿਚ ਸਮਾਇੰਦਾ। ਸਤਿਗੁਰ ਪੂਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਰਖਾਇੰਦਾ। ਸਤਿਗੁਰ ਪੂਰਾ ਸ੍ਰੀ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਸਤਿਗੁਰ ਪੂਰਾ ਹੱਥ ਰਖਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਸਤਿਗੁਰ ਪੂਰਾ ਵਡ ਰਾਜ ਰਾਜਾਨ, ਤਖ਼ਤ ਨਿਵਾਸੀ ਬੇਪਰਵਾਹੀਆ। ਸਤਿਗੁਰ ਪੂਰਾ ਦੇਵਣਹਾਰਾ ਧੁਰ ਫ਼ਰਮਾਣ, ਜੁਗ ਜੁਗ ਆਪਣਾ ਹੁਕਮ ਚਲਾਈਆ। ਸਤਿਗੁਰ ਪੂਰਾ ਸਾਚਾ ਕਾਨ੍ਹ, ਲੱਖ ਚੁਰਾਸੀ ਸਖ਼ੀਆਂ ਨਾਚ ਨਚਾਈਆ। ਸਤਿਗੁਰ ਪੂਰਾ ਏਕਾ ਬਖ਼ਸ਼ੇ ਅਨੇਕ ਗਿਆਨ, ਏਕਾ ਮੰਤਰ ਨਾਮ ਪੜ੍ਹਾਈਆ। ਸਤਿਗੁਰ ਪੂਰਾ ਘਟ ਘਟ ਹੋਏ ਜਾਣੀ ਜਾਣ, ਅਭੁੱਲ ਅਭੁੱਲ ਵਡ ਵਡਿਆਈਆ। ਸਤਿਗੁਰ ਪੂਰਾ ਸਦ ਮਿਹਰਵਾਨ, ਮਹਿਬਾਨ ਆਪਣਾ ਨਾਉਂ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਰਿਹਾ ਸੁਹਾਈਆ। ਸਤਿਗੁਰ ਪੂਰਾ ਪਾਰਬ੍ਰਹਮ, ਅਲੱਖ ਅਗੋਚਰ ਭੇਵ ਨਾ ਆਇੰਦਾ। ਆਦਿ ਜੁਗਾਦਿ ਨਾ ਪਏ ਜੰਮ, ਜਨਮ ਮਰਨ ਨਾ ਕੋਇ ਰਖਾਇੰਦਾ। ਪਵਣ ਸੁਆਸ ਨਾ ਕੋਇ ਦਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਹਰਖ ਸੋਗ ਨਾ ਖ਼ੁਸ਼ੀ ਗ਼ਮ, ਚਿੰਤਾ ਚਿਖਾ ਨਾ ਕੋਇ ਬਣਾਇੰਦਾ। ਸਤਿਗੁਰ ਪੂਰਾ ਆਪੇ ਕਰੇ ਆਪਣਾ ਕੰਮ, ਆਪਣੀ ਖੇਲ ਖਿਲਾਇੰਦਾ। ਸਤਿਗੁਰ ਪੂਰਾ ਜੁਗਾ ਜੁਗੰਤਰ ਬੇੜਾ ਬੰਨ੍ਹ, ਲੋਆਂ ਪੁਰੀਆਂ ਵੇਖ ਵਖਾਇੰਦਾ। ਸਤਿਗੁਰ ਪੂਰਾ ਜੋਤ ਜਗਾਏ ਬਿਨ ਛੱਪਰ ਛੰਨ, ਮਹੱਲ ਅਟੱਲ ਨਾ ਕੋਇ ਵਸਾਇੰਦਾ। ਸਤਿਗੁਰ ਪੂਰਾ ਆਪਣੇ ਦੀਪਕ ਆਪੇ ਬਲ, ਪਰਕਾਸ਼ ਪਰਕਾਸ਼ ਵਿਚ ਟਿਕਾਇੰਦਾ। ਸਤਿਗੁਰ ਪੂਰਾ ਵਸਣਹਾਰਾ ਜਲ ਥਲ, ਜਲ ਥਲ ਮਹੀਅਲ ਆਪਣਾ ਭੇਵ ਖੁਲ੍ਹਾਇੰਦਾ। ਸਤਿਗੁਰ ਪੂਰਾ ਕਰੇ ਖੇਲ ਘੜੀ ਘੜੀ ਪਲ ਪਲ, ਦਿਵਸ ਰੈਣ ਬਰਸ ਮਾਸ ਆਪਣੀ ਧਾਰ ਬੰਧਾਇੰਦਾ। ਸਤਿਗੁਰ ਪੂਰਾ ਸਚ ਸੰਦੇਸ਼ ਰਿਹਾ ਘੱਲ, ਏਕਾ ਅੱਖਰ ਨਾਮ ਪੜ੍ਹਾਇੰਦਾ। ਸਤਿਗੁਰ ਪੂਰਾ ਸਚ ਸਿੰਘਾਸਣ ਬੈਠਾ ਮੱਲ, ਨਿਰਗੁਣ ਆਪਣਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਸਤਿਗੁਰ ਪੂਰਾ, ਹਰਿ ਪੁਰਖ ਨਿਰੰਜਣ ਦਏ ਸਲਾਹੀਆ। ਏਕੰਕਾਰਾ ਸਤਿਗੁਰ ਪੂਰਾ, ਆਦਿ ਨਿਰੰਜਣ ਦਏ ਵਡਿਆਈਆ। ਅਬਿਨਾਸ਼ੀ ਕਰਤਾ ਸਤਿਗੁਰ ਪੂਰਾ, ਸ੍ਰੀ ਭਗਵਾਨ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਸਤਿਗੁਰ ਪੂਰਾ, ਇਕ ਇਕੱਲਾ ਖੇਲ ਖਿਲਾਈਆ। ਨਿਰਗੁਣ ਨਿਰਵੈਰ ਸਤਿਗੁਰ ਪੂਰਾ, ਮੂਰਤ ਅਕਾਲ ਵੱਡੀ ਵਡਿਆਈਆ। ਅਜੂਨੀ ਰਹਿਤ ਸਤਿਗੁਰ ਪੂਰਾ, ਨਾ ਮਰੇ ਨਾ ਜਾਈਆ। ਸ਼ਬਦ ਅਨਾਦ ਸਤਿਗੁਰ ਪੂਰਾ, ਸਚਖੰਡ ਦਵਾਰੇ ਵੱਜੇ ਵਧਾਈਆ। ਧੁਰ ਫ਼ਰਮਾਣਾ ਸਤਿਗੁਰ ਪੂਰਾ, ਹੁਕਮੀ ਹੁਕਮ ਸਰਬ ਫਿਰਾਈਆ। ਹੁਕਮੀ ਹੁਕਮ ਵਰਤੇ ਵਰਤਾਏ ਸਤਿਗੁਰ ਪੂਰਾ, ਬ੍ਰਹਿਮੰਡ ਖੰਡ ਰਚਨ ਰਚਾਈਆ। ਬ੍ਰਹਿਮੰਡ ਖੰਡ ਰਚਾਏ ਸਤਿਗੁਰ ਪੂਰਾ, ਲੋਆਂ ਪੁਰੀਆਂ ਆਪ ਪਰਗਟਾਈਆ। ਲੋਆਂ ਪੁਰੀਆਂ ਆਪ ਪਰਗਟਾਏ ਸਤਿਗੁਰ ਪੂਰਾ, ਵਿਸ਼ਨ ਬ੍ਰਹਮਾ ਸ਼ਿਵ ਲਏ ਉਪਜਾਈਆ। ਬ੍ਰਹਮਾ ਵਿਸ਼ਨ ਸ਼ਿਵ ਆਪਣੀ ਗੋਦ ਬਹਾਏ ਸਤਿਗੁਰ ਪੂਰਾ, ਏਕਾ ਅੱਖਰ ਕਰੇ ਪੜ੍ਹਾਈਆ। ਨਿਸ਼ਅੱਖਰ ਰੂਪ ਸਤਿਗੁਰ ਪੂਰਾ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣੀ ਰਚਨ ਆਪ ਰਚਾਈਆ। ਆਦਿ ਨਿਰੰਜਣ ਸਤਿਗੁਰ ਪੂਰਾ, ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਏਕੰਕਾਰਾ ਜੋਤ ਨਿਰੰਜਣ ਅਬਿਨਾਸ਼ੀ ਕਰਤਾ ਹਾਜ਼ਰ ਹਜ਼ੂਰਾ, ਸ੍ਰੀ ਭਗਵਾਨ ਵੇਖ ਵਖਾਇੰਦਾ। ਪਾਰਬ੍ਰਹਮ ਵਸਣਹਾਰਾ ਨੇੜੇ ਦੂਰਾ, ਬ੍ਰਹਮ ਆਪਣਾ ਰੂਪ ਪਰਗਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਿਸੇ ਹਾਜ਼ਰ ਹਜ਼ੂਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤ ਉਜਾਲਾ ਜੋਤੀ ਨੂਰਾ, ਜੋਤੀ ਜੋਤ ਡਗਮਗਾਇੰਦਾ। ਸਰਬ ਕਲ ਆਪੇ ਭਰਪੂਰਾ, ਸਮਰਥ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਸਤਿਗੁਰ ਪੂਰਾ ਸਾਹਿਬ ਮਿਹਰਵਾਨ, ਏਕੰਕਾਰ ਵਡੀ ਵਡਿਆਈਆ। ਖੇਲੇ ਖੇਲ ਸ੍ਰੀ ਭਗਵਾਨ, ਦਰਗਹਿ ਸਾਚੀ ਭੇਵ ਨਾ ਰਾਈਆ। ਸਚਖੰਡ ਦਵਾਰਾ ਖੋਲ੍ਹ ਦੁਕਾਨ, ਥਿਰ ਘਰ ਆਪਣੀ ਸੇਜ ਸੁਹਾਈਆ। ਸਾਚੇ ਤਖ਼ਤ ਬੈਠ ਸੁਲਤਾਨ, ਸੀਸ ਤਾਜ ਅਗੰਮ ਟਿਕਾਈਆ। ਏਕਾ ਦੇਵੇ ਧੁਰ ਫ਼ਰਮਾਣ, ਸ਼ਬਦੀ ਸ਼ਬਦ ਸੁਣਾਈਆ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਬ੍ਰਹਮਾ ਵਿਸ਼ਨ ਸ਼ਿਵ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਸਤਿਗੁਰ ਪੂਰਾ ਹੋ ਮਿਹਰਵਾਨ, ਸਾਚੀ ਭਿਛਿਆ ਝੋਲੀ ਪਾਈਆ। ਸ਼ਬਦੀ ਮੇਲਾ ਦੋ ਜਹਾਨ, ਦੋ ਦੋ ਧਾਰ ਵਖਾਈਆ। ਨਿਰਗੁਣ ਸਰਗੁਣ ਹੋਏ ਪਰਧਾਨ, ਨਿਰਵੈਰ ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਦਰ ਘਰ ਸਾਚਾ ਆਪ ਸੁਹਾਈਆ। ਸ਼ਬਦ ਸੁਣਿਆ ਹਰਿ ਫ਼ਰਮਾਣ, ਨਿਰਗੁਣ ਸਰਗੁਣ ਰੂਪ ਪਰਗਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਲਗਾਇਆ ਕਾਨ, ਧੁਰ ਫ਼ਰਮਾਣਾ ਹਰਿ ਜਣਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਅਗੰਮ ਅਗੰਮੜੀ ਕਾਰ ਕਰਾਇੰਦਾ। ਲੱਖ ਚੁਰਾਸੀ ਕਰੇ ਪਰਧਾਨ, ਤ੍ਰੈਗੁਣ ਮਾਇਆ ਮਤ ਮਨ ਬੁਧ ਪੰਜ ਤਤ ਨਿਸ਼ਾਨ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਘਰ ਮੰਦਰ ਘਰ ਇਕ ਮਕਾਨ, ਘਰ ਘਰ ਵਿਚ ਆਪ ਸੁਹਾਇੰਦਾ। ਉਪਰ ਬੈਠਾ ਸ਼ਾਹ ਸੁਲਤਾਨ, ਆਪ ਆਪਣਾ ਆਸਣ ਲਾਇੰਦਾ। ਪਾਰਬ੍ਰਹਮ ਪ੍ਰਭ ਦੇਵੇ ਦਾਨ, ਆਪਣੀ ਵੰਡ ਅੰਤ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਆਪਣਾ ਨਾਉਂ ਧਰਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪੜਦਾ ਖੋਲ੍ਹ, ਪੁਰਖ ਅਬਿਨਾਸ਼ੀ ਭੇਵ ਜਣਾਇੰਦਾ। ਨਾਦ ਅਨਾਦੀ ਏਕਾ ਬੋਲ, ਅਗੰਮ ਅਗੰਮੜਾ ਆਪ ਸੁਣਾਇੰਦਾ। ਸਚਖੰਡ ਨਿਵਾਸੀ ਸਚ ਦਵਾਰੇ ਕਰੇ ਕੌਲ, ਦੇ ਮਤ ਆਪ ਸਮਝਾਇੰਦਾ। ਕਰੇ ਖੇਲ ਉਪਰ ਧੌਲ, ਧਰਨੀ ਧਰਤ ਧਵਲ ਸੁਹਾਇੰਦਾ। ਲੱਖ ਚੁਰਾਸੀ ਜਾਏ ਮੌਲ, ਬ੍ਰਹਮਾ ਬੂਟਾ ਮਾਤ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਸਤਿਗੁਰ, ਸਾਚੀ ਸਿਖ਼ਿਆ ਆਪ ਸਮਝਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਬ੍ਰਹਮਾ ਵਿਸ਼ਨ ਸ਼ਿਵ ਪੜ੍ਹਾਈਆ। ਸਤਿਗੁਰ ਪੂਰਾ ਨੌਜਵਾਨ, ਨਾ ਮਰੇ ਨਾ ਜਾਈਆ। ਦਰਗਹਿ ਸਾਚੀ ਕਰੇ ਇਕ ਬਿਸਰਾਮ, ਸਚ ਸੁਹੰਜਣੀ ਸੇਜ ਹੰਢਾਈਆ। ਨੌਂ ਨੌਂ ਚਾਰ ਵੇਖੇ ਆਪਣਾ ਕਾਮ, ਨੇਹਕਰਮੀ ਖੇਲ ਖਿਲਾਈਆ। ਤ੍ਰੈ ਤ੍ਰੈ ਬਣਾਏ ਨਗਰ ਗਰਾਮ, ਜਗਤ ਖੇੜਾ ਦਏ ਵਸਾਈਆ। ਵਰਭੰਡੀ ਬੋਲੇ ਇਕ ਕਲਾਮ, ਜੁਗ ਜੁਗ ਆਪਣਾ ਨਾਉਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਅੱਖਰ ਹਰਿ ਹਰਿ ਪੜ੍ਹ, ਤ੍ਰੈ ਤ੍ਰੈ ਸੀਸ ਝੁਕਾਇਆ। ਕਵਣ ਦਵਾਰੇ ਸਤਿਗੁਰ ਸਾਚਾ ਆਦਿ ਜੁਗਾਦਿ ਰਹੇ ਖੜ, ਕਵਣ ਦਵਾਰ ਜਗਤ ਸੁਹਾਇਆ। ਕਵਣ ਪੌੜੇ ਜਾਏ ਚੜ੍ਹ, ਕਵਣ ਮੰਡਲ ਡੇਰਾ ਲਾਇਆ। ਕਵਣ ਰੂਪ ਦਰਸ ਦਿਖਾਏ ਅਗੇ ਖੜ, ਜੋਤੀ ਜੋਤ ਡਗਮਗਾਇਆ। ਕਵਣ ਸੋ ਵੇਲਾ ਕਿਰਪਾ ਦੇਵੇ ਕਰ, ਕਰ ਕਿਰਪਾ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸੇਵਕ ਢਹਿ ਪਏ ਸਰਨਾਇਆ। ਵਿਸ਼ਨ ਬ੍ਰਹਮਾ ਸ਼ਿਵ ਢਹਿ ਢਹਿ ਸਰਨਾਈ, ਨੇਤਰ ਨੈਣਾਂ ਨੀਰ ਵਹਾਈਆ। ਸਤਿਗੁਰ ਪੂਰੇ ਤੇਰੀ ਝੱਲੀ ਨਾ ਜਾਏ ਜੁਦਾਈ, ਤੇਰਾ ਵਿਛੋੜਾ ਸਹਿ ਨਾ ਸਕੇ ਰਾਈਆ। ਕਵਣ ਵੇਲਾ ਕਵਣ ਵਕਤ ਬ੍ਰਹਮ ਪਾਰਬ੍ਰਹਮ ਹੋਏ ਕੁੜਮਾਈ, ਬ੍ਰਹਮ ਲੇਖਾ ਝੋਲੀ ਪਾਈਆ। ਕਵਣ ਦਰ ਵਿਸ਼ਨੂੰ ਵੱਜੇ ਵਧਾਈ, ਵਿਸ਼ਵ ਆਪਣਾ ਮੰਗਲ ਗਾਈਆ। ਕਵਣ ਘਰ ਸ਼ੰਕਰ ਮੰਗੇ ਚਾਈਂ ਚਾਈਂ, ਭਿਖਕ ਭਿਛਿਆ ਇਕ ਵਖਾਈਆ। ਕਵਣ ਵੇਲਾ ਸਤਿਗੁਰ ਪੂਰਾ ਪਕੜੇ ਬਾਂਹੀ, ਆਪ ਆਪਣੇ ਗਲੇ ਲਗਾਈਆ। ਕਵਣ ਵੇਲਾ ਸਤਿਗੁਰ ਪੂਰਾ ਦੇਵੇ ਠੰਡੀਆਂ ਛਾਈਂ, ਬਿਰਹੋਂ ਅੱਗ ਰਹੇ ਨਾ ਰਾਈਆ। ਕਵਣ ਵੇਲਾ ਏਕਾ ਨਜ਼ਰ ਆਏ ਪਿਤਾ ਮਾਈ, ਪਿਤਾ ਪੂਤ ਏਕਾ ਰੰਗ ਸਮਾਈਆ। ਕਵਣ ਵੇਲਾ ਨੌਂ ਨੌਂ ਚਾਰ ਘਾਲ ਪਾਏ ਥਾਈਂ, ਜੁਗ ਚੌਕੜੀ ਪੰਧ ਮੁਕਾਈਆ। ਕਵਣ ਵੇਲਾ ਕਰ ਸਚ ਨਿਆਈਂ, ਜੁਗ ਜੁਗ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਗੁਰ ਕਵਣ ਰੂਪ ਪਰਗਟਾਈਆ। ਪਾਰਬ੍ਰਹਮ ਬ੍ਰਹਮ ਆਪ ਸੁਹਾਇਆ, ਏਕਾ ਤਤ ਵਖਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਰਿਹਾ ਦਵਾਇਆ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ। ਬ੍ਰਹਿਮੰਡ ਖੰਡ ਵੇਖ ਵਖਾਇਆ, ਸੂਰਜ ਚੰਨ ਹੁਕਮੇ ਆਪ ਫਿਰਾਇੰਦਾ। ਲੱਖ ਚੁਰਾਸੀ ਜੋਤ ਆਪ ਉਪਾਇਆ, ਅਜੂਨੀ ਰਹਿਤ ਜੋਤ ਜਗਾਇੰਦਾ। ਚਾਰ ਚਾਰ ਵੱਖ ਕਰਾਇਆ, ਚਾਰੇ ਮੁਖ ਸਲਾਇੰਦਾ। ਚਾਰੇ ਬਾਣੀ ਆਪ ਪੜ੍ਹਾਇਆ, ਚਾਰੇ ਖਾਣੀ ਰੰਗ ਰੰਗਾਇੰਦਾ। ਚਾਰ ਵਰਨਾਂ ਲਏ ਸਮਝਾਇਆ, ਚਾਰ ਜੁਗ ਰੂਪ ਪਰਗਟਾਇੰਦਾ। ਨੌਂ ਨੌਂ ਚਾਰ ਵੇਸ ਧਰਾਇਆ, ਗੁਰ ਪੀਰ ਅਵਤਾਰ ਸਾਧ ਸੰਤ ਜੋਤ ਜਗਾਇੰਦਾ। ਭਗਤ ਭਗਵੰਤ ਮਾਰਗ ਲਾਇਆ, ਆਪਣਾ ਪੰਧ ਆਪ ਵਖਾਇੰਦਾ। ਸ਼ਬਦ ਅਨਾਦਿ ਇਕ ਧਰਾਇਆ, ਜੁਗ ਜੁਗ ਨਾਦ ਵਜਾਇੰਦਾ। ਕਰੇ ਖੇਲ ਬੇਪਰਵਾਹਿਆ, ਵੇਦ ਕਤੇਬ ਭੇਵ ਨਾ ਪਾਇੰਦਾ। ਚਾਰੇ ਵੇਦ ਪੁਰਾਨ ਅਠਾਰਾਂ ਮੁਖ ਸ਼ਰਮਾਇਆ, ਹਰਿ ਕਾ ਰੂਪ ਦਿਸ ਨਾ ਆਇੰਦਾ। ਅਠਾਰਾਂ ਧਿਆਏ ਗੀਤਾ ਗਿਆਨ ਇਕ ਦ੍ਰਿੜ੍ਹਾਇਆ, ਮੂਰਖ ਮੂੜੇ ਧੰਦੇ ਲਾਇੰਦਾ। ਅੰਜੀਲ ਕੁਰਾਨਾ ਕਲਮਾ ਆਪ ਪੜ੍ਹਾਇਆ, ਨਬੀ ਰਸੂਲਾਂ ਆਇਤ ਸ਼ਰੀਯਤ ਆਪ ਸੁਣਾਇੰਦਾ। ਨਾਮ ਸਤਿ ਆਪ ਉਪਜਾਇਆ, ਵਾਹ ਵਾਹ ਗੁਰੂ ਫ਼ਤਿਹ ਬੋਲ ਸੁਣਾਇੰਦਾ। ਨਿਰਗੁਣ ਸਰਗੁਣ ਲਏ ਉਠਾਇਆ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਦਏ ਚੁਕਾਇਆ, ਵੇਲਾ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਖੇਲ ਕਰੇ ਬੇਪਰਵਾਹਿਆ, ਬੇਪਰਵਾਹ ਭੇਵ ਨਾ ਆਇੰਦਾ। ਰਾਹ ਤੱਕਣ ਦਿਵਸ ਰੈਣ ਦਾਈ ਦਾਇਆ, ਪੂਤ ਸਪੂਤਾ ਕਵਣ ਜਾਇੰਦਾ। ਜੋਤੀ ਜੋਤ ਆਪ ਅਖਵਾਇਆ, ਪਾਰਬ੍ਰਹਮ ਬ੍ਰਹਮ ਨਾਤਾ ਆਪ ਜੁੜਾਇੰਦਾ। ਪੁਰਖ ਬਿਧਾਤਾ ਨਿਰਗੁਣ ਨਿਰਵੈਰ ਨੂਰੋ ਨੂਰ ਡਰਮਗਾਇਆ, ਨੂਰ ਨੁਰਾਨਾ ਖੇਲ ਖਿਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਪੰਧ ਦਏ ਮੁਕਾਇਆ, ਆਪਣਾ ਪੰਧ ਪਾਂਧੀ ਆਪ ਵਖਾਇੰਦਾ। ਤ੍ਰੈਗੁਣ ਡੋਰੀ ਤੰਦ ਦਏ ਤੁੜਾਇਆ, ਕੱਚੀ ਤੰਦ ਦਿਸ ਨਾ ਆਇੰਦਾ। ਇਕ ਇਕੱਲਾ ਏਕੰਕਾਰਾ ਆਪਣਾ ਰੰਗ ਦਏ ਚੜ੍ਹਾਇਆ, ਰੰਗ ਰੰਗੀਲਾ ਇਕ ਵਖਾਇੰਦਾ। ਲੋਕਮਾਤ ਵੇਖੇ ਖੇਲ ਥਾਉਂ ਥਾਂਇਆ, ਨੌਂ ਸਤ ਫੇਰਾ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਨੌਂ ਨੌਂ ਚਾਰ ਗੁਰ ਪੀਰ ਲਏ ਅਵਤਾਰ, ਸਤਿਗੁਰ ਓਟ ਇਕ ਰਖਾਈਆ। ਸਤਿਗੁਰ ਪੂਰਾ ਏਕੰਕਾਰ, ਏਕਾ ਵਸੇ ਧਾਮ ਨਿਆਰ, ਸਚਖੰਡ ਬੈਠਾ ਸੇਜ ਹੰਢਾਈਆ। ਚਾਰੇ ਜੁਗ ਬਣੇ ਭਿਖਾਰ, ਦਰ ਮੰਗਣ ਵਾਰੋ ਵਾਰ, ਦੇਵਣਹਾਰਾ ਇਕ ਅਖਵਾਈਆ। ਕਰੇ ਖੇਲ ਅਪਰ ਅਪਾਰ, ਸ਼ਬਦ ਅਨਾਦਿ ਸੱਚੀ ਧੁਨਕਾਰ, ਗੁਰ ਸਤਿਗੁਰ ਆਪ ਸੁਣਾਈਆ। ਸਰਗੁਣ ਹੋਏ ਵਰਤੇ ਵਿਚ ਸੰਸਾਰ, ਨਿਰਗੁਣ ਰੂਪ ਨਾ ਕੋਇ ਜਣਾਈਆ। ਜੋ ਆਇਆ ਕੂਕੇ ਕਰੇ ਪੁਕਾਰ, ਪੁਰਖ ਅਕਾਲ ਓਟ ਰਖਾਈਆ। ਸ੍ਰਿਸ਼ਟ ਸਬਾਈ ਕਰੇ ਪੁਕਾਰ, ਬਿਨ ਹਰਿ ਅਵਰ ਨਾ ਕੋਇ ਸਹਾਈਆ। ਜੁਗ ਜੁਗ ਮਾਰਨਹਾਰਾ ਮਾਰੇ ਮਾਰ, ਗੁਰ ਪੀਰ ਦੇਣ ਗਵਾਈਆ। ਕਲਜੁਗ ਅੰਤਮ ਕਰੇ ਖ਼ਵਾਰ, ਨੌਂ ਨੌਂ ਚਾਰ ਪੰਧ ਮੁਕਾਈਆ। ਬ੍ਰਹਮੇ ਵਿਸ਼ਨ ਸ਼ਿਵ ਰਹਿਣਾ ਖ਼ਬਰਦਾਰ, ਤੇਰੀ ਨਿੰਦਰਾ ਦਏ ਗਵਾਈਆ। ਵਿਸ਼ਨੂੰ ਕਰੇ ਦਰ ਭਿਖਾਰ, ਬ੍ਰਹਮੇ ਬ੍ਰਹਮ ਨੇਤਰ ਇਕ ਖੁਲ੍ਹਾਈਆ। ਸ਼ੰਕਰ ਚਰਨ ਧੂੜ ਬਖ਼ਸ਼ੇ ਖਾਰ, ਖ਼ਾਕੀ ਖ਼ਾਕ ਮਸਤਕ ਟਿੱਕਾ ਇਕ ਰਮਾਈਆ। ਨਿਰਗੁਣ ਨਿਰਵੈਰ ਪਰਗਟੇ ਲੋਕਮਾਤ ਲੈ ਅਵਤਾਰ, ਨਿਹਕਲੰਕਾ ਆਪਣਾ ਨਾਉਂ ਧਰਾਈਆ। ਸਤਿਗੁਰ ਰੂਪ ਪਰਗਟ ਹੋਏ ਵਿਚ ਸੰਸਾਰ, ਗੁਰੂ ਗੁਰ ਨਾ ਵੰਡ ਵੰਡਾਈਆ। ਆਪਣੇ ਹੁਕਮ ਵਰਤੇ ਵਰਤਾਰ, ਦੂਜੇ ਦਰ ਨਾ ਮੰਗਣ ਜਾਈਆ। ਸਾਚਾ ਘਰ ਕਰੇ ਤਿਆਰ, ਆਪਣੀ ਸੇਵ ਆਪ ਕਮਾਈਆ। ਸੰਬਲ ਵੇਖੇ ਵਿਗਸੇ ਪਾਵੇ ਸਾਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਈਆ। ਸਤਿਗੁਰ ਸੱਚਾ ਦੀਨ ਦਿਆਲਾ, ਦਇਆ ਨਿਧ ਅਖਵਾਇੰਦਾ। ਸਚਖੰਡ ਸੁਹਾਏ ਸੱਚੀ ਧਰਮਸਾਲ, ਜਿਸ ਦਰ ਆਪਣਾ ਚਰਨ ਟਿਕਾਇੰਦਾ। ਆਦਿ ਜੁਗਾਦੀ ਬ੍ਰਹਮ ਪਾਏ ਪਾਰਬ੍ਰਹਮ ਸਾਚੀ ਮਾਲਾ, ਅਜਪਾ ਜਾਪ ਕਰਾਇੰਦਾ। ਚਰਨਾਂ ਹੇਠ ਦਬਾਏ ਕਾਲ ਮਹਾਂਕਾਲਾ, ਆਪ ਆਪਣਾ ਬੰਧਨ ਪਾਇੰਦਾ। ਕਲਜੁਗ ਅੰਤਮ ਤੋੜੇ ਝੂਠ ਜੰਜਾਲਾ, ਕੂੜ ਕੁੜਿਆਰਾ ਰਹਿਣ ਨਾ ਪਾਇੰਦਾ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਬਣੇ ਦਲਾਲਾ, ਪੁਰੀਆਂ ਲੋਆਂ ਵੇਖ ਵਖਾਇੰਦਾ। ਹਰਿਭਗਤ ਹਰਿਸੰਤ ਗੁਰਮੁਖ ਗੁਰਸਿਖ ਜੁਗ ਜੁਗ ਘਾਲ ਜੋ ਰਹੇ ਘਾਲਾ, ਵੇਲੇ ਅੰਤ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਦੱਸੇ ਰਾਹ ਸੁਖ਼ਾਲਾ, ਚਰਨ ਪ੍ਰੀਤੀ ਜੋੜ ਜੁੜਾਇੰਦਾ। ਅੰਮ੍ਰਿਤ ਆਤਮ ਵਖਾਏ ਸਾਚਾ ਤਾਲਾ, ਸਰ ਸਰੋਵਰ ਇਕ ਨੁਹਾਇੰਦਾ। ਘਰ ਪਰਕਾਸ਼ ਕਰਾਏ ਕੋਟਨ ਭਾਨਾ, ਅੰਧ ਅੰਧੇਰ ਮਿਟਾਇੰਦਾ। ਸ਼ਬਦ ਅਗੰਮੀ ਮਾਰੇ ਬਾਣਾ, ਪੰਚਮ ਮੋਹ ਚੁਕਾਇੰਦਾ। ਇਕ ਵਖਾਏ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਅਨਹਦ ਅਨਾਹਦ ਗਾਏ ਗਾਣਾ, ਛੱਤੀ ਰਾਗ ਭੇਵ ਨਾ ਆਇੰਦਾ। ਗੁਰਮੁਖ ਨਾਮ ਮਸਤੀ ਰਹੇ ਮਸਤਾਨਾ, ਮਸਤਕ ਲਹਿਣਾ ਝੋਲੀ ਪਾਇੰਦਾ। ਸਤਿ ਸਤਿਵਾਦੀ ਬੰਨ੍ਹੇ ਗਾਨਾ, ਦਰਗਹਿ ਸਾਚੀ ਸਗਨ ਮਨਾਇੰਦਾ। ਪਰਗਟ ਹੋਏ ਜੋਧਾ ਸੂਰ ਬਲੀ ਬਲਵਾਨਾ, ਸਤਿਗੁਰ ਪੂਰਾ ਏਕਾ ਨਾਉਂ ਧਰਾਇੰਦਾ। ਪਾਵੇ ਸਾਰ ਦੋ ਜਹਾਨਾ, ਲੱਖ ਚੁਰਾਸੀ ਵੇਖ ਵਖਾਇੰਦਾ। ਗੁਰਮੁਖ ਆਵਣ ਜਾਣ ਚੁਕਾਏ ਕਾਨਾ, ਰਾਏ ਧਰਮ ਡੰਨ ਨਾ ਕੋਈ ਲਗਾਇੰਦਾ। ਬ੍ਰਹਮੇ ਵਿਸ਼ਨ ਸ਼ਿਵ ਤੇਰੀ ਵੇਖੇ ਅਸਥਾਨਾ, ਥਾਨ ਥਨੰਤਰ ਆਪ ਸੁਹਾਇੰਦਾ। ਗੁਰਮੁਖ ਸਾਚੇ ਕਰੇ ਪਰਧਾਨਾ, ਬ੍ਰਹਮਾ ਸ਼ਿਵ ਆਪਣੀ ਜੋਤ ਮਿਲਾਇੰਦਾ। ਕ੍ਰੋੜ ਤੇਤੀਸਾ ਮੇਟ ਨਿਸ਼ਾਨਾ, ਸੁਰਪਤ ਡੇਰਾ ਆਪੇ ਢਾਇੰਦਾ। ਦੇਵੇ ਮਾਣ ਬਾਲ ਨਿਧਾਨਾ, ਨਿਰਧਨ ਸਾਚੇ ਤਖ਼ਤ ਸੁਹਾਇੰਦਾ। ਵਿਸ਼ਨੂੰ ਸ਼ਿਵ ਤੇਰਾ ਪੂਰਾ ਕਰੇ ਕੌਲ ਸ੍ਰੀ ਭਗਵਾਨਾ, ਕੀਤਾ ਕੌਲ ਭੁੱਲ ਨਾ ਜਾਇੰਦਾ। ਬ੍ਰਹਮੇ ਤੇਰਾ ਪਾਰਬ੍ਰਹਮ ਟਿਕਾਨਾ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਸਤਿਗੁਰ ਪੂਰਾ ਏਕਾ ਏਕ ਏਕੰਕਾਰਾ ਖੇਲੇ ਖੇਲ ਦੋ ਜਹਾਨਾ, ਦੋ ਜਹਾਨਾ ਵਾਲੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਬਾਈ ਸ੍ਰਿਸ਼ਟ ਇਕ ਇਸ਼ਟ ਜਣਾਇੰਦਾ। ਆਪਣਾ ਇਸ਼ਟ ਇਸ਼ਟ ਦੇਵ ਗੁਰ, ਨਮੋ ਵਾਸਤਕ ਆਪ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਬਣਾਏ ਬਣਤਰ, ਸ਼ਬਦ ਚਲਾਏ ਆਪਣਾ ਮੰਤਰ, ਰੂਪ ਰੰਗ ਰੇਖ ਨਾ ਕੋਇ ਵਖਾਈਆ।
