੨੭ ਚੇਤ ੨੦੧੯ ਬਿਕ੍ਰਮੀ ਸੁਲੱਖਣ ਸਿੰਘ ਦੇ ਗ੍ਰਹਿ ਰੁਕਨਾ ਮੁੰਗਲਾ ਜ਼ਿਲਾ ਫ਼ਿਰੋਜ਼ਪੁਰ
ਅਨਮੰਗੀ ਮੰਗ ਅਨਮੁਲੜੀ ਦਾਤ, ਅਨਡਿਠੜੀ ਆਪ ਵਰਤਾਈਆ। ਦੁੱਖ ਦਲਿਦਰ ਮੇਟ ਅੰਧੇਰੀ ਰਾਤ, ਰੁਤੜੀ ਰੁੱਤ ਆਪ ਸੁਹਾਈਆ। ਰੋਗ ਸੋਗ ਚਿੰਤਾ ਦੁੱਖ ਜਾਏ ਵਿਨਾਸ, ਹਰਿ ਅਬਿਨਾਸ਼ੀ ਦਇਆ ਕਮਾਈਆ। ਸਤਿ ਵਸਤ ਹੋਏ ਪ੍ਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਦਲਿਦਰ ਦਏ ਕਟਾਈਆ।
