੨੬ ਚੇਤ ੨੦੧੯ ਬਿਕ੍ਰਮੀ ਬਲਵੰਤ ਸਿੰਘ ਦੇ ਗ੍ਰਹਿ ਤਲਵੰਡੀ ਜਲੇ ਖਾਂ ਜ਼ਿਲਾ ਫ਼ਿਰੋਜ਼ਪੁਰ
ਸਤਿ ਪੁਰਖ ਨਿਰੰਜਣ ਏਕ, ਏਕੰਕਾਰਾ ਖੇਲ ਕਰਾਇੰਦਾ। ਸਚਖੰਡ ਨਿਵਾਸੀ ਨਰ ਨਰੇਸ਼, ਨਰ ਨਰਾਇਣ ਹੁਕਮ ਵਰਤਾਇੰਦਾ। ਨਿਰਗੁਣ ਧਰ ਧਰ ਸਰਗੁਣ ਵੇਸ, ਸੰਸਾਰ ਸਾਗਰ ਖੇਲ ਵਖਾਇੰਦਾ। ਗੁਰਮੁਖ ਵਿਰਲੇ ਦੇਵੇ ਭੇਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਆਤਮ ਪਰਮਾਤਮ ਕਰੇ ਹੇਤ, ਨਿਤ ਨਵਿਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੰਕਾਰ ਆਪਣਾ ਨਾਉਂ ਰਖਾਇੰਦਾ। ਏਕੰਕਾਰਾ ਇਕੋ ਇਕ, ਦੂਜਾ ਸੰਗ ਨਾ ਕੋਇ ਰਖਾਈਆ। ਆਦਿ ਜੁਗਾਦੀ ਪਾਏ ਭਿਖ, ਵਸਤ ਅਮੋਲਕ ਆਪ ਵਰਤਾਈਆ। ਸਾਚਾ ਲੇਖਾ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਵੰਡਣਹਾਰਾ ਸਾਚਾ ਹਿੱਸ, ਸਾਚੀ ਵੰਡਣ ਆਪਣੇ ਹੱਥ ਰਖਾਈਆ। ਗੁਰਮੁਖ ਵਿਰਲੇ ਪਏ ਦਿਸ, ਦੂਸਰ ਨਜ਼ਰ ਕਿਸੇ ਨਾ ਆਈਆ। ਦੇਵੇ ਵਡਿਆਈ ਸਾਚੇ ਸਿਖ, ਗੁਰਮੁਖ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਕਰਾਈਆ। ਏਕੰਕਾਰ ਏਕਮ ਏਕ, ਇਕ ਇਕੱਲਾ ਖੇਲ ਕਰਾਇੰਦਾ। ਵਸਣਹਾਰਾ ਸਾਚੇ ਦੇਸ, ਸਚਖੰਡ ਸਾਚੇ ਸੋਭਾ ਪਾਇੰਦਾ। ਲੱਖ ਚੁਰਾਸੀ ਆਪੇ ਵੇਖ, ਵੇਖਣਹਾਰਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕ ਇਕ ਹੋ ਆਇੰਦਾ। ਇਕ ਇਕੱਲਾ ਏਕੰਕਾਰ, ਏਕਾ ਰੂਪ ਧਰਾਈਆ। ਇਕ ਇਕੱਲਾ ਕਰ ਪਸਾਰ, ਏਕਾ ਵੇਖੇ ਚਾਈਂ ਚਾਈਂਆ। ਦੋ ਜਹਾਨਾਂ ਦਏ ਆਧਾਰ, ਨਾਮ ਵਣਜ ਇਕ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੋ ਉਜਿਆਰ, ਰੂਪ ਅਨੂਪ ਆਪ ਵਟਾਈਆ। ਗੁਰਮੁਖ ਸੱਜਣ ਵੇਖੇ ਵਾਰੋ ਵਾਰ, ਜੁਗ ਚੌਕੜੀ ਪੰਧ ਮੁਕਾਈਆ। ਬਿਸਮਿਲ ਦੇਵੇ ਆਪ ਹੁਲਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਆਪਣਾ ਰੰਗ ਵਖਾਈਆ। ਇਕ ਇਕੱਲਾ ਵਾਰ ਅਨੇਕ, ਅਨਕ ਕਲ ਖੇਲ ਕਰਾਇੰਦਾ। ਜੁਗਾ ਜੁਗੰਤਰ ਸਾਚੀ ਟੇਕ, ਟੇਕ ਰਘੁਨਾਥ ਇਕ ਰਖਾਇੰਦਾ। ਨੇਤਰ ਲੋਚਣ ਆਪੇ ਪੇਖ, ਹਰਿਜਨ ਆਪਣਾ ਮੇਲ ਮਿਲਾਇੰਦਾ। ਆਪੇ ਖੋਲ੍ਹਣਹਾਰਾ ਭੇਤ, ਅਨਭਵ ਆਪਣੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਏਕੰਕਾਰਾ ਦੀਨਾ ਨਿਧ, ਦੀਨਨ ਦਇਆ ਕਮਾਈਆ। ਹਰਿਜਨ ਕਾਰਜ ਕਰੇ ਸਿਧ, ਆਪਣੀ ਦਇਆ ਕਮਾਈਆ। ਜਨਮ ਕਰਮ ਦੀ ਜਗਤ ਬਿਧ, ਬਿਧ ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿਜਨ ਹਰਿ ਹਰਿ ਵੇਖ ਵਖਾਇੰਦਾ। ਦੇਵਣਹਾਰਾ ਨਾਮ ਭੰਡਾਰਾ, ਅਤੋਟ ਅਤੁਟ ਆਪ ਵਰਤਾਇੰਦਾ। ਸਾਚੀ ਵਸਤ ਵਸਤ ਹਰਿ ਥਾਰਾ, ਨਿਰਗੁਣ ਏਕਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਦਇਆ ਕਮਾਏ ਠਾਕਰ ਸਵਾਮੀ, ਗਹਿਰ ਗੰਭੀਰ ਵਡੀ ਵਡਿਆਈਆ। ਸਰਬ ਜੀਆਂ ਘਟ ਅੰਤਰਜਾਮੀ, ਘਟ ਘਟ ਆਪਣਾ ਆਸਣ ਲਾਈਆ। ਬੋਧ ਅਗਾਧ ਅਗੰਮੀ ਬਾਣੀ, ਸ਼ਬਦੀ ਨਾਦ ਸੁਣਾਈਆ। ਅੰਮ੍ਰਿਤ ਸਰੋਵਰ ਠੰਡਾ ਪਾਣੀ, ਨਿਜ ਘਰ ਝਿਰਨਾ ਦਏ ਝਿਰਾਈਆ। ਆਤਮ ਜੋਤੀ ਨੂਰ ਨੁਰਾਨੀ, ਅੰਧ ਅੰਧੇਰਾ ਦਏ ਮਿਟਾਈਆ। ਗੁਰਮੁਖ ਦੇਵੇ ਇਕ ਨਿਸ਼ਾਨੀ, ਜਗ ਜੀਵਣ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਮਿਹਰਵਾਨ ਪਾਏ ਭਿਖ, ਵਸਤ ਅਮੋਲਕ ਆਪ ਵਰਤਾਇੰਦਾ। ਕਰਮ ਨੇਹਕਰਮ ਆਪੇ ਲਿਖ, ਜਨਮ ਜਰਮ ਲੇਖੇ ਲਾਇੰਦਾ। ਏਥੇ ਓਥੇ ਇਕ ਇਕੱਲਾ ਪਏ ਦਿਸ, ਘਰ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਸਤੂ ਜਗਤ ਝੋਲੀ ਆਪ ਭਰਾਇੰਦਾ। ਜਗਤ ਵਸਤ ਵਸਤ ਅਨਮੁਲ, ਹਰਿ ਜੂ ਹਰਿ ਹਰਿ ਆਪ ਵਰਤਾਈਆ। ਭਾਗ ਲਗਾਏ ਸਾਚੀ ਕੁਲ, ਲੋਕਮਾਤ ਮਾਤ ਵਡਿਆਈਆ। ਫੁੱਲ ਫਲਵਾੜੀ ਪਏ ਫੁੱਲ, ਹਰਿਆਵਲ ਏਕਾ ਘਰ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਵਸਤ ਦਾਤ ਅਤੁਲ, ਪਿਤਾ ਪੂਤ ਮਾਤ ਹਿੱਤ ਬੰਸ ਸਰਬੰਸ ਅੰਸ ਰੂਪ ਵਟਾਈਆ।
