Granth 09 Likhat 185: 25 Bhadro 2017 Bikarmi Bishan Singh de Greh Pind Kadrwala Jila Ferozepur

੨੫ ਭਾਦਰੋਂ ੨੦੧੭ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਪਿੰਡ ਕਾਦਰਵਾਲਾ ਜ਼ਿਲਾ ਫਿਰੋਜ਼ਪੁਰ

ਪੁਰਖ ਅਕਾਲ ਇਕ ਅਖਵਾਇੰਦਾ, ਆਦਿ ਜੁਗਾਦੀ ਏਕੰਕਾਰ। ਸਤਿ ਪੁਰਖ ਨਿਰੰਜਣ ਨਾਉਂ ਧਰਾਇੰਦਾ, ਜੂਨੀ ਰਹਿਤ ਬੇਐਬ ਪਰਵਰਦਿਗਾਰ। ਦਰਗਹਿ ਸਾਚੀ ਧਾਮ ਸੁਹਾਇੰਦਾ, ਸਚਖੰਡ ਦੁਆਰਾ ਉਚ ਮੁਨਾਰ। ਦੀਪਕ ਦੀਆ ਇਕ ਜਗਾਇੰਦਾ, ਨਿਰਗੁਣ ਬਾਤੀ ਕਰ ਤਿਆਰ। ਥਿਰ ਘਰ ਸਾਚੇ ਸੋਭਾ ਪਾਇੰਦਾ, ਤਖ਼ਤ ਨਿਵਾਸੀ ਅਗੰਮ ਅਪਾਰ। ਆਪਣੀ ਰਚਨਾ ਆਪ ਰਚਾਇੰਦਾ, ਆਪੇ ਵੇਖਣਹਾਰ। ਆਪਣਾ ਹੁਕਮ ਆਪ ਵਰਤਾਇੰਦਾ, ਆਪੇ ਬਣੇ ਸੱਚਾ ਸਿਕਦਾਰ। ਆਪਣੇ ਮੰਡਲ ਰਾਸ ਰਚਾਇੰਦਾ, ਨਿਰਗੁਣ ਖੇਲ ਕਰੇ ਅਪਾਰ। ਆਪਣਾ ਸ਼ਬਦ ਅਨਾਦੀ ਆਪੇ ਗਾਇੰਦਾ, ਧੁਨ ਵਜਾਏ ਸਾਚੀ ਤਾਰ। ਅਕਲ ਕਲ ਆਪਣੀ ਖੇਲ ਖਿਲਾਇੰਦਾ, ਅਲੱਖ ਅਗੋਚਰ ਅਗੰਮ ਅਥਾਹ ਕਰੇ ਖੇਲ ਨਿਰਾਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਰ। ਇਕ ਇਕੱਲਾ ਖੇਲ ਅਪਾਰਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਸਤਿ ਪੁਰਖ ਨਿਰੰਜਣ ਵਸੇ ਧਾਮ ਨਿਆਰਾ, ਧਾਮ ਅਵੱਲੜਾ ਸੋਭਾ ਪਾਈਆ। ਸਚਖੰਡ ਨਿਵਾਸੀ ਖੇਲ ਨਿਆਰਾ, ਥਿਰ ਘਰ ਸਾਚੇ ਆਪ ਖਿਲਾਈਆ। ਅਗੰਮ ਅਗੰਮੜੀ ਕਰੇ ਕਾਰਾ, ਅਲੱਖ ਅਗੋਚਰ ਭੇਵ ਨਾ ਰਾਈਆ। ਆਪਣਾ ਖੋਲ੍ਹ ਆਪ ਕਿਵਾੜਾ, ਦਰ ਦਰਵਾਜ਼ਾ ਆਪ ਸੁਹਾਈਆ। ਆਪੇ ਪਰਗਟ ਹੋਏ ਨਿਰਗੁਣ ਨਿਰਾਕਾਰਾ, ਸਾਕਾਰਾ ਆਪਣਾ ਰੂਪ ਧਰਾਈਆ। ਆਪੇ ਲੱਖ ਚੁਰਾਸੀ ਕਰ ਪਸਾਰਾ, ਵਿਸ਼ਨ ਬ੍ਰਹਮਾ ਸ਼ਿਵ ਉਪਜਾਈਆ। ਆਪੇ ਤ੍ਰੈਗੁਣ ਦਾਤ ਬਣੇ ਵਰਤਾਰਾ, ਦਾਤਾ ਦਾਨੀ ਸ਼ਹਿਨਸ਼ਾਹੀਆ। ਆਪੇ ਘਟ ਘਟ ਲੱਖ ਚੁਰਾਸੀ ਭਾਂਡਾ ਘੜੇ ਠਠਿਆਰਾ, ਭੰਨਣਹਾਰਾ ਆਪ ਅਖਵਾਈਆ। ਆਪੇ ਪੰਜ ਤਤ ਤਤ ਕਰ ਪਸਾਰਾ, ਬ੍ਰਹਮ ਪਾਰਬ੍ਰਹਮ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਿਲਾਈਆ। ਇਕ ਇਕੱਲਾ ਖੇਲ ਅਵੱਲਾ, ਸ੍ਰੀ ਭਗਵਾਨ ਆਪ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਧਾਮ ਸੁਹਾਏ ਉਚ ਅਟੱਲਾ, ਨਿਹਚਲ ਆਪਣਾ ਰੰਗ ਰੰਗਾਇੰਦਾ। ਸਰੂਪ ਸਮਾਏ ਜਲਾਂ ਥਲਾਂ, ਜਲ ਥਲ ਮਹੀਅਲ ਵੇਖ ਵਖਾਇੰਦਾ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਜਲਾਂ ਝਲਾਂ, ਡੂੰਘੀ ਕੰਦਰ ਸੋਭਾ ਪਾਇੰਦਾ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਆਪੇ ਰਲਾ, ਉਤਭੁਜ ਸੇਤਜ ਜੇਰਜ ਅੰਡ ਵੇਖ ਵਖਾਇੰਦਾ। ਸ਼ਬਦ ਅਨਾਦ ਹਰਿ ਬ੍ਰਹਿਮਾਦਿ, ਸਚ ਸੁਨੇਹੜਾ ਏਕਾ ਘੱਲਾ, ਨਾਦ ਅਨਾਦੀ ਧੁਨ ਸੁਣਾਇੰਦਾ। ਬੋਧ ਅਗਾਧੀ ਅਛਲ ਅਛੱਲਾ, ਭੇਵ ਕੋਇ ਨਾ ਪਾਇੰਦਾ। ਸਚ ਸਿੰਘਾਸਣ ਹਰਿ ਜੂ ਹਰਿ ਮੰਦਰ ਏਕਾ ਮੱਲਾ, ਸਚ ਦੁਆਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਿਲਾਇੰਦਾ। ਇਕ ਇਕੱਲਾ ਏਕੰਕਾਰਾ, ਆਦਿ ਜੁਗਾਦਿ ਸਮਾਇੰਦਾ। ਆਪ ਆਪਣਾ ਕਰ ਪਸਾਰਾ, ਨਿਰਗੁਣ ਨਿਰਵੈਰ ਵੇਖ ਵਖਾਇੰਦਾ। ਲੋਆਂ ਪੁਰੀਆਂ ਬੰਨ੍ਹੇ ਧਾਰਾ, ਬ੍ਰਹਿਮੰਡ ਖੰਡ ਆਪਣਾ ਬੰਧਨ ਪਾਇੰਦਾ। ਰਵ ਸਸ ਨਾ ਕੋਇ ਪਸਾਰਾ, ਮੰਡਲ ਮੰਡਪ ਆਪ ਸੁਹਾਇੰਦਾ। ਜ਼ਿਮੀ ਅਸਮਾਨਾ ਬੰਨੇ ਧਾਰਾ, ਧਰਨੀ ਧਰਤ ਧਵਲ ਉਪਜਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਨਾਦ ਅਨਾਦੀ ਨਾਦ ਵਜਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਹੁਕਮੀ ਗੇੜਾ ਆਪ ਚਲਾਇੰਦਾ। ਜੁਗਾ ਜੁਗੰਤਰ ਖੇਲ ਅਪਾਰਾ, ਜੁਗ ਕਰਤਾ ਆਪ ਕਰਾਇੰਦਾ। ਵਿਸ਼ਨੂੰ ਬਖ਼ਸ਼ੇ ਚਰਨ ਪਿਆਰਾ, ਵਿਸ਼ਵ ਰੂਪ ਆਪ ਸਮਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਬ੍ਰਹਮ ਸਾਚੀ ਸੇਵਾ ਲਾਇੰਦਾ। ਧੁਰ ਦਰਗਾਹੀ ਧੁਰ ਫ਼ਰਮਾਣਾ, ਸ਼ਬਦ ਅਗੰਮੀ ਆਪ ਸੁਣਾਇੰਦਾ। ਚਾਰੇ ਵੇਦਾਂ ਬਣ ਲਿਖਾਰਾ, ਲੋਕਮਾਤ ਰਾਹ ਚਲਾਇੰਦਾ। ਸ਼ੰਕਰ ਮੇਲਾ ਧੁਰ ਦਰਬਾਰਾ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਸ ਵਟਾਇੰਦਾ। ਇਕ ਇਕੱਲਾ ਪੁਰਖ ਅਬਿਨਾਸ਼, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਦੁਆਰੇ ਪਾਏ ਆਪਣੀ ਰਾਸ, ਗੋਪੀ ਕਾਹਨ ਨਾ ਕੋਇ ਨਚਾਈਆ। ਸ਼ਾਹੋ ਭੂਪ ਸਚ ਸੁਲਤਾਨ ਸ਼ਾਹ ਸ਼ਾਬਾਸ, ਸ਼ਹਿਨਸ਼ਾਹ ਬੇਪਰਵਾਹੀਆ। ਚਰਨਾਂ ਹੇਠ ਰਖਾਏ ਪ੍ਰਿਥਮੀ ਆਕਾਸ਼, ਕੋਟਨ ਕੋਟ ਮੰਡਲ ਧੂੜੀ ਖ਼ਾਕ ਰਮਾਈਆ। ਆਦਿ ਜੁਗਾਦੀ ਆਪ ਆਪਣੀ ਪੂਰੀ ਕਰੇ ਆਸ, ਆਪਣੀ ਮਹਿਮਾ ਆਪਣੇ ਵਿਚ ਸਮਾਈਆ। ਸੂਰਜ ਚੰਨ ਕਰ ਪਰਕਾਸ਼, ਦਿਵਸ ਰੈਣ ਵੰਡ ਵੰਡਾਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਰਭਾਸ, ਸਮੁੰਦ ਸਾਗਰ ਫੋਲ ਫੁਲਾਈਆ। ਜੂਨੀ ਰਹਿਤ ਨਾ ਹੋਏ ਵਿਨਾਸ, ਅਬਿਨਾਸ਼ੀ ਕਰਤਾ ਆਪ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸਚ ਮਹੱਲਾ ਰਿਹਾ ਵਸਾਈਆ। ਸਚ ਮਹੱਲਾ ਸ੍ਰੀ ਭਗਵੰਤ, ਸਚਖੰਡ ਦਵਾਰ ਆਪ ਸੁਹਾਇੰਦਾ। ਆਦਿ ਜੁਗਾਦੀ ਏਕਾ ਕੰਤ, ਕੰਤ ਕੰਤੂਲ ਵੇਸ ਵਟਾਇੰਦਾ। ਆਪ ਬਣਾਏ ਆਪਣੀ ਬਣਤ, ਦੂਸਰ ਸੰਗ ਨਾ ਕੋਇ ਰਖਾਇੰਦਾ। ਆਦਿ ਜੁਗਾਦਿ ਮਹਿਮਾ ਅਗਣਤ, ਵੇਦ ਪੁਰਾਨ ਸਰਬ ਜਸ ਗਾਇੰਦਾ। ਆਪਣਾ ਲੇਖਾ ਆਪੇ ਜਾਣੇ ਆਦਿ ਅੰਤ, ਮਧ ਭੇਵ ਨਾ ਕੋਇ ਰਖਾਇੰਦਾ। ਲੇਖਾ ਜਾਣੇ ਗੁਰਮੁਖ ਸਾਚਾ ਸੰਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸ਼ਬਦ ਜਣਾਈ ਮਣੀਆ ਮੰਤ, ਨਾਮ ਨਿਧਾਨਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਖੇਲ ਖਿਲਾਇੰਦਾ। ਲੱਖ ਚੁਰਾਸੀ ਖੇਲ ਖਲੰਦੜਾ, ਆਦਿ ਨਿਰੰਜਣ ਪੁਰਖ ਅਗੰਮ। ਜੁਗ ਜੁਗ ਆਪਣਾ ਵੇਸ ਵਟੰਦੜਾ, ਨਿਰਗੁਣ ਨਿਰਵੈਰ ਨਾ ਮਰੇ ਨਾ ਪਏ ਜੰਮ। ਲੱਖ ਚੁਰਾਸੀ ਜੀਵ ਜੰਤ ਵੇਖ ਵਖੰਦੜਾ, ਕਰਤਾ ਪੁਰਖ ਕਰੇ ਕਰਾਏ ਆਪਣਾ ਕੰਮ। ਗੁਰਮੁਖ ਸਾਚੇ ਵੇਖ ਵਖੰਦੜਾ, ਪਵਣ ਸਵਾਸੀ ਲੇਖਾ ਜਾਣੇ ਦਮਾ ਦਮ। ਸੰਤ ਸੁਹੇਲੇ ਰੰਗ ਰਗੰਦੜਾ, ਕਾਇਆ ਚੋਲੀ ਰੰਗੇ ਹੱਡ ਮਾਸ ਨਾੜੀ ਚੰਮ। ਜਮ ਕਾ ਤਰਾਸ ਆਪ ਮਿਟੰਦੜਾ, ਦੋ ਜਹਾਨਾਂ ਬੇੜਾ ਦੇਵੇ ਬੰਨ੍ਹ। ਸਾਚਾ ਮਾਰਗ ਇਕ ਵਖੰਦੜਾ, ਰਾਏ ਧਰਮ ਨਾ ਦੇਵੇ ਡੰਨ। ਸਾਚੇ ਪੌੜੇ ਆਪ ਚੜੰਦੜਾ, ਚੌਥਾ ਪਦ ਆਪ ਸੁਹਾਇਆ ਨਾ ਕੋਈ ਸੂਰਜ ਨਾ ਕੋਈ ਚੰਨ। ਗੀਤ ਸੁਹਾਗੀ ਆਪ ਸੁਨੰਦੜਾ, ਰਾਗ ਅਨਾਦੀ ਏਕਾ ਕੰਨ। ਨਿਰਗੁਣ ਸਰਗੁਣ ਮੇਲ ਮਿਲੰਦੜਾ, ਗੜ੍ਹ ਹੰਕਾਰੀ ਭਾਂਡਾ ਭੰਨ। ਜੋਤੀ ਜੋਤ ਇਕ ਜਗੰਦੜਾ, ਕਿਰਪਾ ਕਰ ਸ੍ਰੀ ਭਗਵਾਨ। ਲੱਖ ਚੁਰਾਸੀ ਵੇਖ ਵਖੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਆਦਿ ਜੁਗਾਦੀ ਧੰਨ ਧੰਨ। ਇਕ ਇਕੱਲਾ ਸਾਚੀ ਕਾਰ, ਦੋ ਜਹਾਨਾਂ ਆਪ ਚਲਾਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਆਪਣਾ ਬਲ ਆਪ ਵਖਾਈਆ। ਏਕੰਕਾਰਾ ਕਰ ਪਸਾਰ, ਵੇਖਣਹਾਰਾ ਥਾਉਂ ਥਾਈਆ। ਆਦਿ ਨਿਰੰਜਣ ਜੋਤ ਉਜਿਆਰ, ਜੋਤ ਨਿਰੰਜਣ ਘਟ ਘਟ ਰਿਹਾ ਜਗਾਈਆ। ਸ੍ਰੀ ਭਗਵਾਨ ਦਿਵਸ ਰੈਣ ਕਰ ਪਿਆਰ, ਭਗਤਨ ਮੇਲਾ ਬੇਪਰਵਾਹੀਆ। ਅਬਿਨਾਸ਼ੀ ਕਰਤਾ ਰਹੇ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਪਾਰਬ੍ਰਹਮ ਪ੍ਰਭ ਕਰ ਪਸਾਰ, ਆਪਣੀ ਕਲ ਆਪ ਵਰਤਾਈਆ। ਨਿਰਗੁਣ ਜੋਤ ਜੋਤ ਉਜਿਆਰ, ਜੋਤੀ ਜਾਤਾ ਵੇਖ ਵਖਾਈਆ। ਸਚਖੰਡ ਦਵਾਰ ਸੱਚਾ ਦਰਬਾਰ, ਸਤਿ ਪੁਰਖ ਨਿਰੰਜਣ ਆਪ ਲਗਾਈਆ। ਸਚ ਸਿੰਘਾਸਣ ਕਰ ਤਿਆਰ, ਪੁਰਖ ਅਬਿਨਾਸ਼ਨ ਆਸਣ ਲਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਣਾ ਸ਼ਬਦ ਜਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਪਾਵੇ ਸਾਰ, ਲੋਕ ਪਰਲੋਕ ਵੇਖ ਵਖਾਈਆ। ਦੋ ਜਹਾਨਾ ਇਕ ਜੈਕਾਰ, ਨਿਸ਼ਅੱਖਰ ਕਰੇ ਪੜ੍ਹਾਈਆ। ਸ਼ਾਹ ਸੁਲਤਾਨਾ ਬੇਐਬ ਪਰਵਰਦਿਗਾਰ, ਨੂਰੀ ਜਲਵਾ ਨੂਰ ਅਲਾਹੀਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਈਆ। ਲਾਸ਼ਰੀਕ ਬੋਲੇ ਏਕਾ ਨਾਅਰ, ਕਲਮਾ ਕਾਇਨਾਤ ਆਪ ਪੜ੍ਹਾਈਆ। ਆਪੇ ਗੁਪਤ ਆਪੇ ਜ਼ਾਹਿਰ, ਅੰਦਰ ਬਾਹਰ ਆਪਣੀ ਧਾਰ ਚਲਾਈਆ। ਆਪੇ ਜੁਗਾ ਜੁਗੰਤਰ ਲੈ ਅਵਤਾਰ, ਨਿਰਗੁਣ ਸਰਗੁਣ ਰੂਪ ਲਏ ਪਰਗਟਾਈਆ। ਆਪੇ ਗੁਰ ਪੀਰ ਅਵਤਾਰ, ਆਪਣਾ ਮਾਰਗ ਦਏ ਵਖਾਈਆ। ਆਪੇ ਭਗਤ ਭਗਵੰਤ ਕਰੇ ਉਜਿਆਰ, ਸਿਰ ਰੱਖ ਹੱਥ ਸਮਰਥ ਦਏ ਵਡਿਆਈਆ। ਆਪੇ ਸੰਤਨ ਦਏ ਹੁਲਾਰ, ਨਾਮ ਹੁਲਾਰਾ ਇਕ ਰਖਾਈਆ। ਆਪੇ ਗੁਰਸਿਖ ਸਾਚੇ ਸਾਚੇ ਬੇੜੇ ਦੇਵੇ ਚਾੜ੍ਹ, ਮੰਝਧਾਰ ਨਾ ਕੋਈ ਰੁੜ੍ਹਾਈਆ। ਆਪੇ ਗੁਰਸਿਖਾਂ ਫੜ ਫੜ ਲਾਏ ਪਾਰ, ਆਦਿ ਜੁਗਾਦੀ ਸੇਵ ਕਮਾਈਆ। ਜਗਤ ਵਿਚੋਲਾ ਬਣੇ ਹਰਿ ਨਿਰੰਕਾਰ, ਸ਼ਬਦ ਢੋਲਾ ਏਕਾ ਗਾਈਆ। ਤੋਲਾ ਬਣੇ ਅਗੰਮ ਅਪਾਰ, ਨਾਮ ਕੰਡਾ ਹੱਥ ਉਠਾਈਆ। ਬਦਲੇ ਚੋਲਾ ਜੋਤੀ ਧਾਰ, ਜੁਗਾ ਜੁਗੰਤਰ ਵੇਸ ਵਟਾਈਆ। ਕੋਟੀ ਕੋਟ ਕਰੇ ਵਿਚਾਰ, ਕੋਟੀ ਕੋਟ ਜੀਵ ਤਰਾਈਆ। ਸ਼ਬਦ ਸੋਟੀ ਹੱਥ ਫੜ ਨਿਰੰਕਾਰ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਸੱਤਾਂ ਦੀਪਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਰਿਹਾ ਜਗਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਕੂਕ ਦਏ ਦੁਹਾਈਆ। ਸ੍ਰਿਸ਼ਟ ਸਬਾਈ ਜੀਵ ਨਾਰ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਈਆ। ਮੂਰਖ ਮੂੜੇ ਸੁਤੇ ਪੈਰ ਪਸਾਰ, ਪੁਰਖ ਅਕਾਲ ਮਿਲਿਆ ਨਾ ਕਿਸੇ ਥਾਈਂਆ। ਚਾਰੇ ਵਰਨ ਰੋਵਣ ਜ਼ਾਰੋ ਜ਼ਾਰ, ਸਾਚੀ ਮਿਲੇ ਨਾ ਕੋਈ ਸਰਨਾਈਆ। ਅਠਾਰਾਂ ਬਰਨ ਕਰਨ ਪੁਕਾਰ, ਮਿਲਿਆ ਮੇਲ ਨਾ ਪੀਆ ਪ੍ਰੀਤਮ ਸਾਚੇ ਮਾਹੀਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਜੁਗ ਕਰਤਾ ਆਪਣਾ ਵੇਸ ਆਪ ਧਰਾਈਆ। ਸ਼ਬਦ ਅਗੰਮੀ ਅਗੰਮ ਜੈਕਾਰ, ਦੋ ਜਹਾਨਾਂ ਆਪ ਸੁਣਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਰਗੁਣ ਆਪਣਾ ਨਾਉਂ ਰਖਾਈਆ। ਜੋਤੀ ਜਾਮਾ ਵਿਚ ਸੰਸਾਰ, ਰਮਈਆ ਰਾਮਾ ਵੇਸ ਵਟਾਈਆ। ਘਨਈਆ ਸ਼ਾਮਾ ਪਾਵੇ ਸਾਰ, ਨਾਮ ਬੰਸਰੀ ਇਕ ਵਜਾਈਆ। ਈਸਾ ਮੂਸਾ ਕਾਲਾ ਸੂਸਾ ਕਰੇ ਤਨ ਸ਼ੰਗਾਰ, ਤਨ ਅਲਫ਼ੀ ਇਕ ਹੰਢਾਈਆ। ਸੰਗ ਮੁਹੰਮਦ ਵੇਖੇ ਚਾਰ ਯਾਰ, ਅੱਲਾ ਰਾਣੀ ਮੁਖ ਘੁੰਘਟ ਦਏ ਉਠਾਈਆ। ਨਾਨਕ ਨਿਰਗੁਣ ਏਕਾ ਨਾਮ ਸਤਿ ਕਰੇ ਜੈਕਾਰ, ਸਤਿ ਨਾਮ ਸੱਚੀ ਸਰਨਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪਿਆਰ, ਦੂਈ ਦਵੈਤੀ ਨਾ ਕੋਈ ਰਖਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਏਕਾ ਏਕ ਖ਼ੁਦਾਈਆ। ਖ਼ਾਲਕ ਖ਼ਲਕ ਰਿਹਾ ਪਸਾਰ, ਖ਼ਲਕ ਖ਼ਾਲਕ ਵੇਖੇ ਬੇਪਰਵਾਹੀਆ। ਆਦਿ ਜੁਗਾਦੀ ਜਾਣੇ ਆਪਣੀ ਕਾਰ, ਜੁਗ ਜੁਗ ਸੇਵਕ ਸੇਵਾ ਆਪ ਵਖਾਈਆ। ਕਲਜੁਗ ਰੈਣ ਅੰਧੇਰੀ ਅੰਧ ਅੰਧਿਆਰ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਰਾਜ ਰਾਜਾਨ ਨਾ ਕਰੇ ਕੋਈ ਵਿਚਾਰ, ਗ਼ਰੀਬ ਨਿਮਾਣੇ ਰਹੇ ਕੁਰਲਾਈਆ। ਚਾਰੋਂ ਕੁੰਟ ਧੂਆਂਧਾਰ, ਸਾਚਾ ਹਵਨ ਨਾ ਕੋਈ ਵਖਾਈਆ। ਪਵਣ ਸੁਗੰਧੀ ਨਾ ਵਿਚ ਸੰਸਾਰ, ਦੁਰਗੰਧੀ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਖੇਲ ਹਰਿ, ਇਕ ਇਕੱਲਾ ਆਪ ਕਰਾਈਆ। ਇਕ ਇਕੱਲਾ ਪਾਰਬ੍ਰਹਮ, ਬ੍ਰਹਮ ਵੇਖੇ ਲੱਖ ਚੁਰਾਸੀਆ। ਨਾ ਮਰੇ ਨਾ ਪਏ ਜੰਮ, ਜੁਗ ਜੁਗ ਖੇਲੇ ਖੇਲ ਤਮਾਸਿਆ। ਆਦਿ ਜੁਗਾਦੀ ਆਪਣਾ ਕੰਮ, ਕਰੇ ਕਰਾਏ ਮੰਡਲ ਰਾਸੀਆ। ਗਗਨ ਪਤਾਲ ਰਖਾਏ ਬਿਨ ਬਿਨ ਥੰਮ, ਅਗਨ ਜੋਤ ਜੋਤ ਪਰਕਾਸਿਆ। ਜੁਗ ਜੁਗ ਦੇਵਣਹਾਰਾ ਡੰਨ, ਲੱਖ ਚੁਰਾਸੀ ਵੇਖੇ ਜਮ ਕੀ ਫਾਸੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਘਨਕ ਪੁਰ ਵਾਸੀਆ। ਇਕ ਇਕੱਲਾ ਘਨਕ ਪੁਰ ਵਾਸ, ਸਾਚੀ ਪੁਰੀ ਆਪ ਸੁਹਾਈਆ। ਨਿਰਗੁਣ ਸਰਗੁਣ ਹੋਇਆ ਦਾਸੀ ਦਾਸ, ਦਾਸ ਦਾਸੀ ਸੇਵ ਕਮਾਈਆ। ਬਵੰਜਾ ਅੱਖਰ ਪਵਣ ਸਵਾਸ, ਸਰਬ ਮਾਸ ਬੀਤ ਬਤਾਈਆ। ਪੈਂਤੀਸ ਅੱਖਰ ਤ੍ਰੈਗੁਣ ਵੇਖ ਰਾਸ, ਜਗਤ ਰਚਨਾ ਆਪ ਰਚਾਈਆ। ਏਕਾ ਸਾਤਾ ਅੰਦਰ ਕਰ ਕਰ ਵਾਸ, ਦਸ ਸੱਤ ਕਰੇ ਰੁਸ਼ਨਾਈਆ । ਲੇਖਾ ਜਾਣੇ ਪ੍ਰਿਥਮੀ ਅਕਾਸ਼, ਪ੍ਰਿਥਮ ਆਪਣਾ ਆਪ ਪਰਗਟਾਈਆ। ਚਰਨਾ ਹੇਠ ਦਬਾਏ ਕਰੇ ਖੇਲ ਪੁਰਖ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਚਲਾਈਆ। ਇਕ ਇਕੱਲਾ ਜੁਗਾ ਜੁਗੰਤਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਲੋਕਮਾਤ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਈਆ। ਸ਼ਬਦ ਜਣਾਏ ਸਾਚਾ ਮੰਤਰ, ਧੁਰ ਦੀ ਬਾਣੀ ਆਪ ਅਲ੍ਹਾਈਆ। ਲੇਖਾ ਜਾਣੇ ਸਰਬ ਜੀ ਅੰਤਰ, ਘਟ ਘਟ ਬੈਠਾ ਸੇਜ ਹੰਢਾਈਆ। ਲੇਖਾ ਜਾਣੇ ਗਗਨ ਗਗਨੰਤਰ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਹਰਿ ਬੇਪਰਵਾਹੀਆ। ਸ਼ਬਦ ਅਗੰਮਾ ਬਣ ਮਲਾਹ, ਲੋਕਮਾਤ ਫੇਰਾ ਪਾਇੰਦਾ। ਇਕ ਅਕੱਲਾ ਜਗਤ ਮਲਾਹ, ਜੁਗ ਜੁਗ ਬੇੜਾ ਆਪ ਚਲਾਇੰਦਾ। ਸ਼ਬਦੀ ਸ਼ਬਦ ਦਏ ਸਲਾਹ, ਸਾਚਾ ਮਾਰਗ ਇਕ ਵਖਾਇੰਦਾ। ਆਪਣਾ ਪਰਗਟਾਏ ਆਪੇ ਨਾਂ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਆਪੇ ਵਸੇ ਹਰ ਘਟ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਆਪੇ ਕਰੇ ਸਚ ਨਿਆਂ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਆਪੇ ਜਨ ਭਗਤਾਂ ਪਕੜੇ ਬਾਂਹ, ਲੱਖ ਚੁਰਾਸੀ ਵਿਚੋਂ ਬਾਹਰ ਕਢਾਇੰਦਾ। ਆਪੇ ਹੰਸ ਬਣਾਏ ਫੜ ਫੜ ਕਾਂ, ਕਾਗੋਂ ਹੰਸ ਆਪ ਉਡਾਇੰਦਾ। ਆਪੇ ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਸੁਹਾਇੰਦਾ। ਆਪੇ ਹੰਕਾਰੀਆਂ ਦੇਵੇ ਗੜ੍ਹ ਤੁੜਾ, ਨਾਮ ਖੰਡਾ ਹੱਥ ਚਮਕਾਇੰਦਾ। ਆਪੇ ਬ੍ਰਹਿਮੰਡਾਂ ਵੇਖੇ ਠੰਡੀ ਛਾਂ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਇਕ ਇਕੱਲਾ ਕਾਰ ਕਮਾਇੰਦਾ, ਕਰਤਾ ਪੁਰਖ ਕਰਤਾਰ। ਚਾਰ ਵੇਦ ਭੇਵ ਨਾ ਆਇੰਦਾ, ਬ੍ਰਹਮਾ ਚਾਰੇ ਮੁਖ ਰਿਹਾ ਪੁਕਾਰ। ਜੁਗਾ ਜੁਗੰਤਰ ਆਪਣੀ ਕਲ ਵਰਤਾਇੰਦਾ, ਅਕਲ ਕਲ ਖੇਲ ਅਪਾਰ। ਕਲਜੁਗ ਅੰਤਮ ਵੇਖ ਵਖਾਇੰਦਾ, ਸ੍ਰਿਸ਼ਟ ਸਬਾਈ ਪਾਵੇ ਸਾਰ। ਨਿਹਕਲੰਕਾ ਨਾਉਂ ਧਰਾਇੰਦਾ, ਨਿਰਗੁਣ ਸਰਗੁਣ ਲਏ ਅਵਤਾਰ। ਸਰਗੁਣ ਆਪਣੇ ਲੇਖੇ ਲਾਇੰਦਾ, ਪੰਜ ਤਤ ਨਾ ਕੋਈ ਪਿਆਰ। ਏਕਾ ਸ਼ਬਦੀ ਡੰਕ ਵਜਾਇੰਦਾ, ਸੁਣੇ ਸੁਣਾਏ ਸੁਣਨੇਹਾਰ। ਰਾਓ ਰੰਕਾਂ ਆਪ ਜਗਾਇੰਦਾ, ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਗੁਰੂ ਗੁਰ ਆਪ ਅਖਵਾਇੰਦਾ। ਕਲਜੁਗ ਅੰਤਮ ਨਿਰਗੁਣ ਨਿਰਵੈਰ ਬਣੇ ਇਕ ਮਲਾਹ, ਬੇਪਰਵਾਹ ਬੇੜਾ ਆਪ ਚਲਾਇੰਦਾ। ਸੰਤ ਸਹੇਲੇ ਗੁਰੂ ਗੁਰ ਚੇਲੇ ਪਕੜੇ ਬਾਂਹ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਗੁਰਸਿਖ ਗੋਦ ਉਠਾਏ ਜਿਉਂ ਬਾਲਕ ਮਾਂ, ਨਿਤ ਨਵਿਤ ਵੇਖ ਵਖਾਇੰਦਾ। ਭਾਗ ਲਗਾਏ ਨਗਰ ਖੇੜਾ ਕਾਇਆ ਗਰਾਂ, ਨੌਂ ਦਵਾਰੇ ਖੋਜ ਖੁਜਾਇੰਦਾ। ਸੁਰਤ ਸਵਾਣੀ ਸ਼ਬਦ ਹਾਣੀ ਦਏ ਮਿਲਾ, ਅੰਮ੍ਰਿਤ ਆਤਮ ਠੰਡਾ ਪਾਣੀ ਮੁਖ ਚੁਆਇੰਦਾ। ਧੁਰ ਦੀ ਬਾਣੀ ਸ਼ਬਦ ਦਏ ਸੁਣਾ, ਅਨਹਦ ਸਾਚਾ ਤਾਲ ਵਜਾਇੰਦਾ। ਜਮ ਕੀ ਫ਼ਾਸੀ ਦਏ ਕਟਾ, ਰਾਏ ਧਰਮ ਨੇੜ ਨਾ ਆਇੰਦਾ। ਚਾਰੇ ਖਾਣੀ ਲੇਖਾ ਦਏ ਚੁਕਾ, ਮਾਤ ਗਰਭ ਨਾ ਫੇਰ ਫਿਰਾਇੰਦਾ। ਬ੍ਰਹਮ ਪਾਰਬ੍ਰਹਮ ਦਏ ਮਿਲਾ, ਮੇਲ ਵਿਛੋੜਾ ਆਪਣੇ ਹੱਥ ਰਖਾਇੰਦਾ। ਮਾਨਸ ਜਨਮ ਲੇਖੇ ਲਾ, ਗੁਰਮੁਖ ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰ ਘਟ ਆਪੇ ਵੇਖ ਵਖਾਇੰਦਾ। ਹਰਿਜਨ ਹਰਿ ਦਰਸ ਦਰਸਾਇਆ, ਕਿਰਪਾ ਕਰ ਗੁਣ ਨਿਧਾਨ। ਗ਼ਰੀਬ ਨਿਮਾਣੇ ਗਲੇ ਲਗਾਇਆ, ਆਦਿ ਜੁਗਾਦੀ ਧੁਰ ਦੀ ਬਾਣ। ਏਕਾ ਅੱਖਰ ਨਾਮ ਪੜ੍ਹਾਇਆ, ਨਿਸ਼ਅੱਖਰ ਕਰ ਪਰਧਾਨ। ਬਜਰ ਕਪਾਟੀ ਪੱਥਰ ਤੋੜ ਤੁੜਾਇਆ, ਫੜ ਸ਼ਬਦ ਤੀਰ ਕਮਾਨ। ਪੰਚ ਵਿਕਾਰਾ ਸੱਥਰ ਲਾਹਿਆ, ਮਨੂਆ ਉਠੇ ਨਾ ਨੌਂਜਵਾਨ। ਮਤ ਮਤਵਾਲੀ ਡੇਰਾ ਢਾਹਿਆ, ਬੁਧੀ ਵੇਖੇ ਚਰਨ ਧਿਆਨ। ਸਤਿਗੁਰ ਪੂਰਾ ਕਾਇਆ ਖੇੜਾ ਆਪ ਵਸਾਇਆ, ਸ਼ਬਦ ਜਣਾਏ ਸੱਚੀ ਧੁਨਕਾਨ। ਘਰ ਮੰਦਰ ਰਾਗ ਇਕ ਅਲਾਇਆ, ਮਿਲ ਸਖ਼ੀਆਂ ਮੰਗਲ ਗਾਨ। ਸਾਚੀ ਸੇਜਾ ਆਪ ਸੁਹਾਇਆ, ਦਸਮ ਦੁਆਰੀ ਹੋ ਪਰਧਾਨ। ਸੁਰਤ ਸਵਾਣੀ ਸ਼ਬਦ ਮਿਲਾਇਆ, ਏਕਾ ਹਾਣੀ ਮਿਲਿਆ ਹਾਣ। ਜੋਬਨ ਜਵਾਨੀ ਇਕ ਵਖਾਇਆ, ਬਾਲ ਬੁੜੇਪਾ ਨਾ ਕੋਈ ਨਿਸ਼ਾਨ। ਅੰਮ੍ਰਿਤ ਪਾਣੀ ਮੁਖ ਚੁਆਇਆ, ਨਿਝਰ ਝਿਰਨਾ ਝਿਰੇ ਮਹਾਨ। ਕਵਲ ਕਵਲਾ ਆਪ ਭਵਾਇਆ, ਗੁਰਮੁਖਾਂ ਦੇਵੇ ਸਾਚਾ ਦਾਨ। ਬ੍ਰਹਮ ਪਾਰਬ੍ਰਹਮ ਮਿਲਾਇਆ, ਨਾਲ ਰਲਾਇਆ ਸ੍ਰੀ ਭਗਵਾਨ। ਜਨਮ ਮਰਨ ਵਿਚ ਨਾ ਆਇਆ, ਨਾਤਾ ਤੁਟਾ ਦੋ ਜਹਾਨ। ਜਿਸ ਜਨ ਸਤਿਗੁਰ ਪੂਰਾ ਦਰਸ਼ਨ ਪਾਇਆ, ਦਰਗਾਹ ਸਾਚੀ ਹੋਏ ਪਰਵਾਨ। ਸਚਖੰਡ ਦੁਆਰੇ ਆਪ ਬਹਾਇਆ, ਧਰਮ ਦਿਖਾਏ ਇਕ ਨਿਸ਼ਾਨ। ਸਚ ਨਿਸ਼ਾਨਾ ਆਪ ਝੁਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਇਕ ਇਕੱਲਾ ਹੋਏ ਨਿਗਹਬਾਨ।