Granth 12 Likhat 013: 1 Visakh 2019 Bikarmi Jethuwal Darbar Wich

੧ ਵਸਾਖ ੨੦੧੯ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਸਾਚੇ ਤਖ਼ਤ ਬੈਠ ਸੁਲਤਾਨ, ਤਖ਼ਤ ਨਿਵਾਸੀ ਦਇਆ ਕਮਾਇੰਦਾ। ਸਤਿ ਪੁਰਖ ਨਿਰੰਜਣ ਹੋ ਮਿਹਰਵਾਨ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਨੌਜਵਾਨ, ਏਕੰਕਾਰਾ ਬਲ ਪਰਗਟਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਅਬਿਨਾਸ਼ੀ ਕਰਤਾ ਖੇਲ ਕਰਾਇੰਦਾ। ਸ੍ਰੀ ਭਗਵਾਨ ਸਚਖੰਡ ਸੁਹਾਏ ਸਚ ਮਕਾਨ, ਪਾਰਬ੍ਰਹਮ ਪ੍ਰਭ ਰੂਪ ਅਨੂਪ ਧਰਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਹੋ ਪਰਧਾਨ, ਭੇਵ ਅਭੇਦ ਆਪ ਖੁਲ੍ਹਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਸੀਸ ਜਗਦੀਸ਼ ਤਾਜ ਸੁਹਾਇੰਦਾ। ਮਹੱਲ ਅਟੱਲ ਉਚ ਮਨਾਰ ਬਣ ਹੁਕਮਰਾਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਵੱਡ ਮਰਦਾਨ, ਵਡ ਮਰਦਾਨਗੀ ਆਪ ਕਮਾਇੰਦਾ। ਆਦਿ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਪੁਰਖ ਅਕਾਲ ਕਰੇ ਪਹਿਚਾਨ, ਦੂਸਰ ਸੰਗ ਨਾ ਕੋਇ ਰਖਾਇੰਦਾ। ਥਿਰ ਘਰ ਦੁਆਰਾ ਖੋਲ੍ਹ ਕਿਵਾੜਾ ਆਪੇ ਵੇਖੇ ਹਰਿ ਜੂ ਆਣ, ਆਪਣਾ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਸੁਹਾਇੰਦਾ। ਸਚ ਸਿੰਘਾਸਣ ਸੋਭਾਵੰਤ, ਸਤਿ ਸਤਿਵਾਦੀ ਆਪ ਸੁਹਾਈਆ। ਕਰੇ ਖੇਲ ਸ੍ਰੀ ਭਗਵੰਤ, ਭੇਵ ਕੋਇ ਨਾ ਪਾਈਆ। ਲੇਖਾ ਜਾਣੇ ਆਦਿ ਅੰਤ, ਜੁਗ ਕਰਤਾ ਵਡ ਵਡਿਆਈਆ। ਨਾਤਾ ਜਾਣੇ ਨਾਰ ਕੰਤ, ਨਰ ਨਰਾਇਣ ਬੇਪਰਵਾਹੀਆ। ਨਾਮ ਨਿਧਾਨਾ ਸੁਣਾਏ ਮੰਤ, ਮੰਤਰ ਆਪਣਾ ਨਾਮ ਦ੍ਰਿੜਾਈਆ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਸਚਖੰਡ ਦੁਆਰੇ ਸੋਭਾਵੰਤ, ਥਿਰ ਘਰ ਆਪਣੀ ਖ਼ੁਸ਼ੀ ਮਨਾਈਆ। ਨਿਰਮਲ ਜੋਤ ਇਕ ਇਕੰਤ, ਬਿਮਲ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਦਏ ਵਡਿਆਈਆ। ਸਚ ਸਿੰਘਾਸਣ ਸ਼ਾਹੋ ਭੂਪ, ਸੋ ਪੁਰਖ ਨਿਰੰਜਣ ਆਸਣ ਲਾਇੰਦਾ। ਨਾ ਕੋਈ ਰੰਗ ਨਾ ਕੋਈ ਰੂਪ, ਹਰਿ ਪੁਰਖ ਨਿਰੰਜਣ ਖੇਲ ਕਰਾਇੰਦਾ। ਏਕੰਕਾਰਾ ਸਤਿ ਸਰੂਪ, ਅਨਭਵ ਆਪਣੀ ਧਾਰ ਚਲਾਇੰਦਾ। ਆਦਿ ਨਿਰੰਜਣ ਵਸਣਹਾਰਾ ਆਪਣੀ ਕੂਟ, ਦਿਸ਼ਾ ਵੰਡ ਨਾ ਕੋਇ ਵੰਡਾਇੰਦਾ। ਅਬਿਨਾਸ਼ੀ ਕਰਤਾ ਆਪਣਾ ਦੇਵੇ ਆਪ ਸਬੂਤ, ਦੂਸਰ ਓਟ ਨਾ ਕੋਇ ਰਖਾਇੰਦਾ। ਏਕੰਕਾਰਾ ਮੁਕਾਮੇ ਹੱਕ ਵਸੇ ਆਪ ਮਹਿਬੂਬ, ਨੂਰ ਨੁਰਾਨਾ ਡਗਮਗਾਇੰਦਾ। ਪਾਰਬ੍ਰਹਮ ਪ੍ਰਭ ਨਾਰੀ ਕੰਤ ਬਣ ਬਣ ਪੂਤ, ਪੂਤ ਸਪੂਤਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਵਡਿਆਇੰਦਾ। ਸਚ ਸਿੰਘਾਸਣ ਵੱਡਾ ਵਡ, ਹਰਿ ਜੂ ਹਰਿ ਹਰਿ ਆਪ ਵਡਿਆਈਆ। ਆਪਣੇ ਵਿਚੋਂ ਆਪੇ ਕੱਢ, ਆਪਣਾ ਪ੍ਰਕਾਸ਼ ਆਪ ਧਰਾਈਆ । ਆਪੇ ਜਾਣੇ ਆਪਣੀ ਹੱਦ, ਪਾਰ ਕਿਨਾਰ ਨਾ ਕੋਇ ਰਖਾਈਆ। ਆਪੇ ਭੂਪ ਰਾਜ ਰਾਜਾਨ ਆਪੇ ਦਰ ਦਰਵੇਸ਼ ਬਣ ਬਣ ਲਏ ਸੱਦ, ਸਚ ਸੰਦੇਸ਼ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹੀਆ। ਸਾਚੇ ਤਖ਼ਤ ਬਹੇ ਸ਼ਹਿਨਸ਼ਾਹ, ਦਿਸ ਕਿਸੇ ਨਾ ਆਇੰਦਾ। ਸਚਖੰਡ ਦੁਆਰੇ ਚਲਾਏ ਆਪਣਾ ਰਾਹ, ਰਹਿਬਰ ਆਪਣਾ ਹੁਕਮ ਵਰਤਾਇੰਦਾ। ਧੁਰ ਫ਼ਰਮਾਣਾ ਹੁਕਮ ਸੁਣਾ, ਧੁਰ ਦੀ ਕਾਰ ਆਪ ਕਰਾਇੰਦਾ। ਨਿਰਗੁਣ ਨਿਰਗੁਣ ਬਣ ਮਲਾਹ, ਖੇਵਟ ਖੇਟਾ ਰੂਪ ਵਟਾਇੰਦਾ। ਥਿਰ ਘਰ ਮੇਲਾ ਸਹਿਜ ਸੁਭਾ, ਸਚਖੰਡ ਆਪਣਾ ਪਰਦਾ ਲਾਹਿੰਦਾ। ਏਕਾ ਜੋਤੀ ਨੂਰ ਧਰਾ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਸ੍ਰੀ ਭਗਵਾਨ, ਆਦਿ ਪੁਰਖ ਆਪ ਕਰਾਈਆ। ਸਚਖੰਡ ਦੁਆਰੇ ਬੈਠ ਸਚ ਸੁਲਤਾਨ, ਧੁਰ ਫ਼ਰਮਾਣਾ ਹੁਕਮ ਜਣਾਈਆ। ਆਦਿ ਜੁਗਾਦਿ ਹੋ ਪਰਧਾਨ, ਜੁਗ ਜੁਗ ਆਪਣਾ ਵੇਸ ਵਟਾਈਆ। ਇਕ ਇਕੱਲਾ ਦੇਵਣਹਾਰਾ ਦਾਨ, ਦੋਏ ਦੋਏ ਝੋਲੀ ਆਪ ਭਰਾਈਆ। ਆਪਣੀ ਇਛਿਆ ਕਰ ਪਰਵਾਨ, ਸਾਚੀ ਭਿਛਿਆ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਹਰਿ ਵਰਤਾਇਆ, ਭੇਵ ਕੋਇ ਨਾ ਪਾਇੰਦਾ। ਆਦਿ ਪੁਰਖ ਆਦਿ ਆਪਣੀ ਧਾਰ ਚਲਾਇਆ, ਲੇਖਾ ਲੇਖ ਨਾ ਕੋਇ ਗਣਾਇੰਦਾ। ਥਿਰ ਘਰ ਦੁਆਰਾ ਆਪ ਖੁਲ੍ਹਾਇਆ, ਸਾਚਾ ਘਾੜਨ ਆਪ ਘੜਾਇੰਦਾ। ਨਿਰਗੁਣ ਆਪਣਾ ਨਾਉਂ ਧਰਾਇਆ, ਨਿਰਗੁਣ ਨਿਰਗੁਣ ਸੇਜ ਹੰਢਾਇੰਦਾ। ਅੰਦਰ ਬਾਹਰ ਡੇਰਾ ਲਾਇਆ, ਗੁਪਤ ਜ਼ਾਹਰ ਰੰਗ ਵਟਾਇੰਦਾ। ਜਨਨੀ ਜਨ ਆਪ ਅਖਵਾਇਆ, ਬਣ ਦਾਈ ਦਾਇਆ ਸੇਵ ਕਮਾਇੰਦਾ। ਜੋਤੀ ਨੂਰ ਡਗਮਗਾਇਆ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸਚਖੰਡ ਦੁਆਰੇ ਖੇਲ ਸਮਝਾਇਆ, ਥਿਰ ਘਰ ਆਪਣਾ ਪਰਦਾ ਪਾਇੰਦਾ। ਸੁਤ ਦੁਲਾਰਾ ਏਕਾ ਜਾਇਆ, ਸ਼ਬਦੀ ਨਾਉਂ ਰਖਾਇੰਦਾ। ਸਾਚੀ ਸੇਵਾ ਇਕ ਸਮਝਾਇਆ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾਇੰਦਾ। ਤ੍ਰੈਗੁਣ ਮਾਇਆ ਰੰਗ ਰੰਗਾਇਆ, ਰਜੋ ਤਮੋ ਸਤੋ ਏਕਾ ਗੰਢ ਰਖਾਇੰਦਾ। ਪੰਚਮ ਜੋੜਾ ਆਪ ਜੁੜਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰੂਪ ਵਟਾਇੰਦਾ। ਆਕਾਸ਼ ਪ੍ਰਕਾਸ਼ ਗਗਨ ਮੰਡਲ ਪੁਰੀ ਲੋਅ ਸੁਹਾਇਆ, ਜਲ ਥਲ ਮਹੀਅਲ ਖੇਲ ਕਰਾਇੰਦਾ। ਧਰਨੀ ਧਰਤ ਧਵਲ ਦਏ ਵਡਿਆਇਆ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਲੱਖ ਚੁਰਾਸੀ ਘਾੜਨ ਆਪ ਘੜਾਇਆ, ਘੜ ਘੜ ਆਪੇ ਵੇਖ ਵਖਾਇੰਦਾ। ਸ਼ਬਦ ਅਨਾਦੀ ਨਾਦ ਸੁਣਾਇਆ, ਅਨਰਾਗੀ ਰਾਗ ਅਲਾਇੰਦਾ। ਵਿਸ਼ਵ ਭੰਡਾਰ ਆਪ ਵਰਤਾਇਆ, ਵਿਸ਼ਨੂੰ ਝੋਲੀ ਆਪ ਭਰਾਇੰਦਾ। ਪਾਰਬ੍ਰਹਮ ਬ੍ਰਹਮ ਵੰਡ ਵੰਡਾਇਆ, ਬ੍ਰਹਮਾ ਵੇਤਾ ਸੇਵ ਕਮਾਇੰਦਾ। ਧੂਆਂਧਾਰ ਸੁੰਨ ਅਗੰਮ ਪਰਦਾ ਲਾਹਿਆ, ਭੋਲਾ ਨਾਥ ਸ਼ੰਕਰ ਸ਼ਰਅ ਨਾ ਕੋਇ ਪੜ੍ਹਾਇੰਦਾ। ਨਾਮ ਖੰਡਾ ਸਚ ਤਰਸੂਲ ਹੱਥ ਫੜਾਇਆ, ਜੋ ਘੜਿਆ ਭੰਨ ਵਖਾਇੰਦਾ। ਸਾਂਗੋ ਪਾਂਗ ਆਪ ਹੰਢਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਆਪੇ ਚੜ੍ਹ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਆਦਿ ਪੁਰਖ ਜਣਾਈਆ। ਨਿਰਗੁਣ ਸਰਗੁਣ ਖੇਲ ਮਹਾਨਾ, ਕਰੇ ਕਰਾਏ ਬੇਪਰਵਾਹੀਆ। ਜੁਗ ਚੌਕੜੀ ਵੰਡ ਵੰਡਾਨਾ, ਬੰਧਨ ਆਪਣਾ ਆਪੇ ਪਾਈਆ। ਏਕਾ ਅੱਖਰ ਦੇਵੇ ਦਾਨਾ, ਨਿਸ਼ਅੱਖਰ ਕਰੇ ਪੜ੍ਹਾਈਆ। ਚਾਰੇ ਵੇਦ ਅਗੰਮੀ ਗਾਨਾ, ਬ੍ਰਹਮਾ ਮੁਖੜਾ ਮੁਖ ਸਲਾਹੀਆ। ਚਾਰੇ ਜੁਗ ਜੁਗ ਨਿਸ਼ਾਨਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਚਾਰੇ ਬਾਣੀ ਗੁਣ ਨਿਧਾਨਾ, ਪਰਾ ਪਸੰਤੀ ਮਧਮ ਬੈਖ਼ਰੀ ਆਪ ਸੁਣਾਈਆ। ਚਾਰੇ ਵਰਨ ਕਰ ਪਰਧਾਨਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰੰਗ ਰੰਗਾਈਆ। ਚਾਰੋਂ ਕੁੰਟ ਖੇਲ ਮਹਾਨਾ, ਉਤਰ ਪੂਰਬ ਪੱਛਮ ਦੱਖਣ ਆਪ ਕਰਾਈਆ। ਜੁਗ ਚੌਕੜੀ ਕਰੇ ਕਰਾਏ ਖੇਲ ਸ੍ਰੀ ਭਗਵਾਨਾ, ਭੇਵ ਕੋਇ ਨਾ ਪਾਈਆ। ਨਿਰਗੁਣ ਸਰਗੁਣ ਦੇਵੇ ਦਾਨਾ, ਵਸਤ ਅਮੋਲਕ ਆਪ ਵਖਾਈਆ। ਪੰਜ ਤਤ ਕਾਇਆ ਪਹਿਰੇ ਬਾਨਾ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਆਤਮ ਪਰਮਾਤਮ ਖੇਲ ਮਹਾਨਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਈਸ਼ ਜੀਵ ਦਏ ਗਿਆਨਾ, ਆਪ ਆਪਣੀ ਬੂਝ ਬੁਝਾਈਆ। ਗੁਰ ਗੁਰ ਰੂਪ ਹੋ ਮਿਹਰਵਾਨਾ, ਨਿਰਗੁਣ ਸਰਗੁਣ ਦਏ ਸਮਝਾਈਆ। ਧੁਰ ਦੀ ਖੇਲ ਖੇਲ ਮਹਾਨਾ, ਆਦਿ ਅੰਤ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਚਲਾਈਆ। ਤਖ਼ਤ ਨਿਵਾਸੀ ਸਾਚਾ ਰਾਜਾ, ਹਰਿ ਜੂ ਆਪਣੀ ਖੇਲ ਕਰਾਇੰਦਾ। ਆਦਿ ਪੁਰਖ ਆਦਿ ਰਚਿਆ ਕਾਜਾ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਗ਼ਰੀਬ ਨਿਵਾਜ਼ਾ, ਨਿਵਣ ਸੋ ਆਪਣੀ ਧਾਰ ਚਲਾਇੰਦਾ। ਨਿਰਗੁਣ ਸਰਗੁਣ ਲੋਕਮਾਤ ਫਿਰੇ ਭਾਜਾ, ਭੇਵ ਕੋਇ ਨਾ ਪਾਇੰਦਾ। ਨਾਮ ਅਨਮੁਲੜੀ ਵਸਤ ਦੇਵੇ ਦਾਜਾ, ਜੁਗ ਜੁਗ ਆਪ ਵਰਤਾਇੰਦਾ। ਜਨ ਭਗਤਾਂ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਇੰਦਾ। ਸਾਚੇ ਸੰਤਾਂ ਅੰਦਰ ਵਜਾਏ ਅਨਹਦ ਵਾਜਾ, ਤੰਦੀ ਤਾਰ ਨਾ ਕੋਇ ਹਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਹਰਿ ਕਰਤਾਰ, ਆਪਣਾ ਆਪ ਜਣਾਈਆ। ਜੁਗ ਚੌਕੜੀ ਕਰ ਤਿਆਰ, ਵੰਡਣ ਵੰਡ ਮਾਤ ਵੰਡਾਈਆ। ਗੁਰ ਅਵਤਾਰ ਸੇਵਾਦਾਰ, ਪੀਰ ਪੈਗ਼ੰਬਰ ਨਾਲ ਰਲਾਈਆ। ਲੱਖ ਚੁਰਾਸੀ ਨਾਮ ਅਧਾਰ, ਸਿਖਿਆ ਸਾਖਯਾਤ ਪੜ੍ਹਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕ ਜੈਕਾਰ, ਨਾਮ ਨਿਧਾਨਾ ਦਏ ਸੁਣਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਚਲਾਏ ਰਥ ਵਿਚ ਸੰਸਾਰ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਏਕਾ ਵਾਰ ਸਮਝਾਈਆ। ਸਚ ਸੰਦੇਸ਼ਾ ਏਕਾ ਵਾਰ, ਹਰਿ ਜੂ ਹਰਿ ਹਰਿ ਹਰਿ ਆਪ ਸੁਣਾਇਆ। ਸ਼ਬਦ ਸੁਤ ਰਹਿਣਾ ਖ਼ਬਰਦਾਰ, ਜੁਗਾ ਜੁਗੰਤਰ ਖੇਲ ਕਰਾਇਆ। ਲੱਖ ਚੁਰਾਸੀ ਤੇਰਾ ਆਧਾਰ, ਖ਼ਾਲੀ ਕੋਇ ਰਹਿਣ ਨਾ ਪਾਇਆ। ਘਟ ਘਟ ਨੂਰ ਤੇਰਾ ਉਜਿਆਰ, ਜੋਤ ਨਿਰੰਜਣ ਡਗਮਗਾਇਆ। ਘਰ ਘਰ ਅੰਮ੍ਰਿਤ ਠੰਡਾ ਠਾਰ, ਬੂੰਦ ਸਵਾਂਤੀ ਕਵਲ ਭਰਾਇਆ। ਘਰ ਘਰ ਨਾਦ ਸ਼ਬਦ ਧੁਨਕਾਰ, ਧੁਨ ਆਤਮਕ ਰਾਗ ਅਲਾਇਆ। ਘਰ ਘਰ ਮੰਦਰ ਖੋਲ੍ਹ ਕਿਵਾੜ, ਨਿਰਮਲ ਦੀਵਾ ਬਾਤੀ ਇਕ ਟਿਕਾਇਆ। ਘਰ ਘਰ ਆਤਮ ਪਰਮਾਤਮ ਕਰੇ ਪਿਆਰ, ਪ੍ਰੇਮ ਸੇਜਾ ਇਕ ਸੁਹਾਇਆ। ਘਰ ਘਰ ਬ੍ਰਹਮ ਪਾਰਬ੍ਰਹਮ ਦਏ ਆਧਾਰ, ਆਪ ਆਪਣਾ ਮੇਲ ਮਿਲਾਇਆ। ਘਰ ਘਰ ਈਸ਼ ਜੀਵ ਸੁਣੇ ਪੁਕਾਰ, ਨੇਰਨ ਨੇਰ ਡੇਰਾ ਲਾਇਆ। ਘਰ ਘਰ ਮੇਲਾ ਕੰਤ ਭਤਾਰ, ਘਰ ਘਰ ਸੁਹੰਜਣੀ ਰੁੱਤ ਵਖਾਇਆ। ਘਰ ਘਰ ਸਖੀਆਂ ਮੰਗਲਾਚਾਰ, ਘਰ ਘਰ ਗੀਤ ਗੋਬਿੰਦ ਅਲਾਇਆ। ਘਰ ਘਰ ਮੇਲਾ ਗੁਰ ਅਵਤਾਰ, ਗੁਰ ਸ਼ਬਦੀ ਆਪ ਕਰਾਇਆ। ਘਰ ਘਰ ਪੀਰ ਪੈਗ਼ੰਬਰ ਦਏ ਆਧਾਰ, ਦਸਤਗੀਰ ਆਪਣਾ ਦਸਤ ਮਿਲਾਇਆ। ਘਰ ਘਰ ਮੁਕਾਮੇ ਹੱਕ ਹੋਏ ਉਜਿਆਰ, ਨੂਰ ਨੁਰਾਨਾ ਡਗਮਗਾਇਆ। ਘਰ ਘਰ ਮੇਲਾ ਸਾਂਝੇ ਯਾਰ, ਸ਼ਰਅ ਸ਼ਰੀਅਤ ਨਾ ਵੰਡ ਵੰਡਾਇਆ। ਘਰ ਘਰ ਠਾਕਰ ਮੰਦਰ ਦਿਸੇ ਗੁਰੂਦੁਆਰ, ਮਸਜਿਦ ਵੰਡ ਨਾ ਕੋਇ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚੇ ਹਰਿ, ਸਾਚਾ ਸੁਤ ਸਾਚੀ ਸੇਵਾ ਲਾਇਆ। ਬਾਲ ਨਿਧਾਨਾ ਸ਼ਬਦੀ ਸੁਤ, ਸਾਚੀ ਸੇਵ ਕਮਾਈਆ। ਕਰ ਨਿਮਸਕਾਰ ਅਬਿਨਾਸ਼ੀ ਅਚੁੱਤ, ਢਹਿ ਪਿਆ ਸਰਨਾਈਆ। ਜੁਗ ਚੌਕੜੀ ਸੁਹਾਵਾਂ ਤੇਰੀ ਰੁੱਤ, ਰੁੱਤ ਰੁਤੜੀ ਮਾਤ ਮਹਿਕਾਈਆ। ਗੁਰ ਅਵਤਾਰ ਰੂਪ ਕਹਾਵਾਂ ਪੰਜ ਤਤ ਕਾਇਆ ਬੁੱਤ, ਨੂਰ ਨੂਰ ਨਾਲ ਮਿਲਾਈਆ। ਸਚ ਦਵਾਰਿਉਂ ਆਪੇ ਉਠ, ਆਪਣਾ ਨਾਦ ਵਜਾਈਆ। ਬ੍ਰਹਮ ਉਤੇ ਪਾਰਬ੍ਰਹਮ ਜਾਏ ਤੁਠ, ਭੇਵ ਅਭੇਦ ਖੁਲ੍ਹਾਈਆ। ਏਕਾ ਨੂਰ ਜਗਾਏ ਨਿਰਮਲ ਜੋਤ, ਅੰਧ ਅੰਧੇਰ ਗਵਾਈਆ। ਭਾਗ ਲਗਾਏ ਕਾਇਆ ਕੋਟ, ਨਗਰ ਖੇੜਾ ਇਕ ਵਸਾਈਆ। ਸ਼ਬਦ ਅਗੰਮੀ ਲੱਗੇ ਚੋਟ, ਤਨ ਨਗਾਰਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਦਰ ਤੇਰੇ ਮੰਗ ਮੰਗਾਈਆ। ਦਰ ਤੇਰੇ ਮੰਗ ਰਖਾਈ ਆਸ, ਸ਼ਬਦੀ ਸੁਤ ਝੋਲੀ ਡਾਹਿੰਦਾ। ਤੇਰਾ ਨੂਰ ਮੇਰਾ ਪ੍ਰਕਾਸ਼, ਜੋਤੀ ਜੋਤ ਡਗਮਗਾਇੰਦਾ। ਮੈਂ ਤੇਰਾ ਸੇਵਕ ਦਾਸ, ਜੁਗ ਜੁਗ ਤੇਰੀ ਸੇਵ ਕਮਾਇੰਦਾ। ਮੈਂ ਲੱਖ ਚੁਰਾਸੀ ਅੰਦਰ ਪਾਵਾਂ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਇੰਦਾ। ਮੈਂ ਲੇਖਾ ਜਾਣਾ ਦਸ ਦਸ ਮਾਸ, ਮਾਤ ਗਰਭ ਵੇਖ ਵਖਾਇੰਦਾ। ਆਦਿ ਅੰਤ ਨਾ ਹੋਵਾਂ ਨਾਸ, ਇਕ ਤੇਰੀ ਓਟ ਤਕਾਇੰਦਾ। ਲੇਖਾ ਜਾਣਾ ਪ੍ਰਿਥਮੀ ਆਕਾਸ਼, ਗਗਨ ਮੰਡਲ ਆਪਣੇ ਹੁਕਮ ਰਖਾਇੰਦਾ। ਸਦ ਵਸਾਂ ਤੇਰੇ ਪਾਸ, ਤੇਰਾ ਵਿਛੋੜਾ ਮੋਹੇ ਨਾ ਭਾਇੰਦਾ। ਤੇਰਾ ਨਾਉਂ ਮੇਰੀ ਯਾਦ, ਕਥਾ ਕਥ ਇਕ ਅਲਾਇੰਦਾ। ਗੁਰ ਅਵਤਾਰਾਂ ਸੁਣਾਵਾਂ ਨਾਦ, ਪੀਰ ਪੈਗ਼ੰਬਰ ਕਲਮਾ ਆਪ ਪੜ੍ਹਾਇੰਦਾ। ਤੇਰਾ ਖੋਲ੍ਹਾਂ ਭੇਵ ਬੋਧ ਅਗਾਧ, ਅਗੰਮ ਅਗੰਮੜੀ ਖੇਲ ਕਰਾਇੰਦਾ। ਸਾਚੇ ਭਗਤਾਂ ਕਰਾਂ ਲਾਡ, ਆਪ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇੰਦਾ। ਦਰ ਤੇਰੇ ਸੀਸ ਜਾਏ ਝੁੱਕ, ਮੇਰੇ ਸਾਹਿਬ ਸੱਚੇ ਸੁਲਤਾਨਾ। ਤੂੰ ਸਚਖੰਡ ਦੁਆਰੇ ਰਿਹਾ ਲੁਕ, ਨਿਰਗੁਣ ਤੇਰਾ ਨੂਰ ਮਹਾਨਾ। ਮੈਂ ਲੋਕਮਾਤ ਲੱਖ ਚੁਰਾਸੀ ਅੰਦਰ ਪਵਾਂ ਬੁੱਕ, ਏਕਾ ਗਾਵਾਂ ਤੇਰਾ ਤਰਾਨਾ। ਆਦਿ ਜੁਗਾਦਿ ਜੁਗਾ ਜੁਗੰਤਰ ਰੱਖਾਂ ਤੇਰੀ ਓਟ, ਤੇਰੇ ਚਰਨਾਂ ਸੀਸ ਝੁਕਾਵਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਫਿਰਾਂ ਮਾਤ ਨਥਾਵਾਂ। ਪੁਰਖ ਅਬਿਨਾਸ਼ੀ ਹੋ ਦਿਆਲ, ਸੁਤ ਸ਼ਬਦ ਦਏ ਵਡਿਆਈਆ। ਉਠ ਦੁਲਾਰੇ ਮੇਰੇ ਲਾਲ, ਸਿਰ ਤੇਰੇ ਹੱਥ ਟਿਕਾਈਆ। ਤੇਰੇ ਸੰਗ ਰਖਾਵਾਂ ਮਹਾਕਾਲ, ਕਾਲ ਤੇਰੇ ਚਰਨਾਂ ਹੇਠ ਦਬਾਈਆ। ਦੋ ਜਹਾਨ ਤੇਰੀ ਧਰਮਸਾਲ, ਚੌਦਾਂ ਲੋਕ ਤੇਰੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸ੍ਰੀ ਭਗਵਾਨ, ਆਦਿ ਪੁਰਖ ਸਮਝਾਇੰਦਾ। ਜੁਗ ਚੌਕੜੀ ਝੁੱਲੇ ਤੇਰਾ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਗੁਰ ਅਵਤਾਰ ਮੰਨਣ ਆਣ, ਹੁਕਮੀ ਹੁਕਮ ਸਰਬ ਰਖਾਇੰਦਾ। ਪੀਰ ਪੈਗ਼ੰਬਰ ਸੀਸ ਝੁਕਾਇਣ ਆਣ, ਸਯਦਾ ਜਗਦੀਸ਼ ਸਰਬ ਵਖਾਇੰਦਾ। ਮੇਰਾ ਤੇਰਾ ਇਕ ਫ਼ਰਮਾਣ, ਧਰਮ ਦੁਆਰੇ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਾਂ ਆਣ, ਤੇਰਾ ਸੰਗ ਨਿਭਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰ ਪਰਵਾਨ, ਸਤਿ ਪਰਵਾਨਾ ਹੱਥ ਫੜਾਇੰਦਾ। ਅੰਤਮ ਚੌਕੜ ਖੇਲ ਕਰਾਂ ਮਹਾਨ, ਲੋਕਮਾਤ ਵੰਡ ਵੰਡਾਇੰਦਾ। ਸ਼ਬਦੀ ਤੇਰਾ ਨਾਉਂ ਬਲਵਾਨ, ਬਲਧਾਰੀ ਆਪ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ। ਪੰਜ ਤਤ ਖੋਲ੍ਹ ਦੁਕਾਨ, ਗੁਰ ਅਵਤਾਰ ਵੰਡ ਵੰਡਾਇੰਦਾ। ਤੇਈ ਅਵਤਾਰਾਂ ਦੇਵੇ ਦਾਨ, ਭਗਤ ਅਠਾਰਾਂ ਨਾਲ ਮਿਲਾਇੰਦਾ। ਈਸਾ ਮੂਸਾ ਮੁਹੰਮਦ ਦੇ ਪੈਗ਼ਾਮ, ਸ਼ਰਅ ਸ਼ਰੀਅਤ ਆਪ ਜਣਾਇੰਦਾ। ਚਾਰ ਯਾਰੀ ਇਕ ਇਸਲਾਮ, ਇਸਮ ਆਜ਼ਮ ਆਪ ਸਮਝਾਇੰਦਾ। ਏਕਾ ਜੋਤੀ ਦਸ ਦਸ ਧਾਮ, ਧਾਮ ਅਵੱਲੜਾ ਆਪ ਵਖਾਇੰਦਾ। ਪੰਚਮ ਪੰਚ ਕਰ ਪਰਵਾਨ, ਨਿਉਂ ਨਿਉਂ ਸੀਸ ਝੁਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਆਣ, ਨਜ਼ਰ ਕਿਸੇ ਨਾ ਆਇੰਦਾ। ਰਸਨਾ ਜਿਹਵਾ ਸਾਰੇ ਗਾਣ, ਸ਼ਾਸਤਰ ਸਿਮਰਤ ਵੇਦ ਪੁਰਾਨ ਆਪ ਪੜ੍ਹਾਇੰਦਾ। ਦੇਵਣਹਾਰਾ ਗੀਤਾ ਗਿਆਨ, ਅੱਠ ਦਸ ਭੇਵ ਚੁਕਾਇੰਦਾ। ਲੇਖਾ ਜਾਣ ਅੰਜੀਲ ਕੁਰਾਨ, ਅਜ਼ਮਤ ਆਪਣੀ ਆਪਣੇ ਵਿਚ ਛੁਪਾਇੰਦਾ। ਖਾਣੀ ਬਾਣੀ ਇਕ ਨਿਸ਼ਾਨ, ਸਤਿ ਨਿਸ਼ਾਨਾ ਇਕ ਲਗਾਇੰਦਾ। ਤੇਰਾ ਨਾਉਂ ਕਰ ਪਰਧਾਨ, ਜਗਤ ਪਰਧਾਨਗੀ ਆਪ ਕਰਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸ਼ਾ ਇਕ ਅਲਾਇੰਦਾ। ਕਲਜੁਗ ਖੇਲ ਕਰੇ ਮਹਾਨ, ਭੇਵ ਕੋਇ ਨਾ ਪਾਇੰਦਾ। ਛੋਟਾ ਬਾਲਾ ਕਰੇ ਨੌਜਵਾਨ, ਨੱਯਾ ਆਪਣੇ ਨਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਧਾਰ ਸਮਝਾਇੰਦਾ। ਨਵ ਨੌਂ ਚਾਰ ਚਲੇ ਧਾਰ, ਹਰਿ ਧਾਰੀ ਆਪ ਚਲਾਈਆ। ਖੇਲੇ ਖੇਲ ਵਿਚ ਸੰਸਾਰ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਆਪੇ ਜਾਣੇ ਆਪਣੀ ਕਾਰ, ਕਰਤਾ ਪੁਰਖ ਕਾਰ ਕਮਾਈਆ। ਸ਼ਬਦੀ ਤੇਰਾ ਨਾਦ ਇਕ ਜੈਕਾਰ, ਦੋ ਜਹਾਨਾਂ ਦਏ ਸੁਣਾਈਆ। ਲੇਖਾ ਚੁਕਾਏ ਪੰਜ ਤਤ ਗੁਫ਼ਤਾਰ, ਗੁਫ਼ਤ ਸ਼ਨੀਦ ਰੂਪ ਵਖਾਈਆ। ਅਹਿਬਾਬ ਰਬਾਬ ਵਜਾਏ ਸਤਾਰ, ਬਿਨ ਤੰਦੀ ਤੰਦ ਹਿਲਾਈਆ। ਗ਼ਫ਼ਲਤ ਵਿਚ ਨਾ ਆਏ ਪਰਵਰਦਿਗਾਰ, ਕੀਤਾ ਕੌਲ ਭੁੱਲ ਨਾ ਜਾਈਆ। ਛੋਟੇ ਸੁਤ ਤੈਨੂੰ ਫੇਰ ਕਰਾਂ ਤਿਆਰ, ਬਾਲ ਬਾਲਾ ਨਾਉਂ ਰਖਾਈਆ। ਤੇਰੀ ਦੇਵਾਂ ਪੈਜ ਸੁਆਰ, ਲੋਕਮਾਤ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਆਪ ਸਮਝਾਈਆ। ਸ਼ਬਦ ਸੁਤ ਤੇਰਾ ਸਾਚਾ ਸੰਗ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਨਿਰਗੁਣ ਸਰਗੁਣ ਵਜਾਏ ਮਰਦੰਗ, ਮਰਦੰਗਾ ਦਿਸ ਕਿਸੇ ਨਾ ਆਇੰਦਾ। ਗ੍ਰਹਿ ਮੰਦਰ ਅੰਦਰ ਆਪੇ ਲੰਘ, ਸੇਜ ਸੁਹੰਜਣੀ ਆਪ ਸੁਹਾਇੰਦਾ। ਅੱਠੇ ਪਹਿਰ ਇਕ ਅਨੰਦ, ਦਿਵਸ ਰੈਣ ਨਾ ਵੰਡ ਵੰਡਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਅੰਧੇਰਾ ਨੂਰ ਨਾ ਕੋਇ ਰਖਾਇੰਦਾ। ਨਾ ਕੋਈ ਗੀਤ ਨਾ ਕੋਈ ਛੰਦ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਨਾ ਕੋਈ ਮਾਰਗ ਨਾ ਕੋਈ ਪੰਧ, ਨਾ ਕੋਈ ਸੇਵਕ ਸੇਵ ਕਮਾਇੰਦਾ। ਕਰੇ ਖੇਲ ਸੂਰਾ ਸਰਬੰਗ, ਆਪ ਆਪਣੀ ਕਲ ਵਰਤਾਇੰਦਾ। ਕਲਜੁਗ ਵੇਸ ਵਿਚ ਵਰਭੰਡ, ਬ੍ਰਹਿਮੰਡ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤਮ ਭੇਵ ਚੁਕਾਇੰਦਾ। ਤੇਰਾ ਅੰਤਮ ਭੇਵ ਹਰਿ ਨਿਰੰਕਾਰ, ਏਕਾ ਏਕ ਸਮਝਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਖੇਲ ਅਪਾਰ, ਗੁਰ ਅਵਤਾਰ ਸੇਵ ਕਮਾਈਆ। ਪੀਰ ਪੈਗ਼ੰਬਰ ਬਣ ਭਿਖਾਰ, ਦਰ ਦਰ ਬੈਠਣ ਅਲੱਖ ਜਗਾਈਆ। ਕਲਜੁਗ ਅੰਤਮ ਪਾਵੇ ਸਾਰ, ਤੇਰੇ ਸਿਰ ਹੱਥ ਟਿਕਾਈਆ। ਏਕਾ ਜੋਤੀ ਦਸ ਅਵਤਾਰ, ਗੋਬਿੰਦ ਬਾਲਾ ਨਾਉਂ ਧਰਾਈਆ। ਕਲਗੀ ਤੋੜਾ ਸੀਸ ਦਸਤਾਰ, ਜਗਦੀਸ਼ ਆਪ ਸੁਹਾਈਆ। ਰਾਮਾ ਕ੍ਰਿਸ਼ਨਾ ਰੂਪ ਅਪਾਰ, ਈਸਾ ਮੂਸਾ ਨੂਰ ਰੁਸ਼ਨਾਈਆ । ਲੇਖਾ ਜਾਣ ਮੁਹੰਮਦ ਚਾਰ ਯਾਰ, ਅੱਲਾ ਰਾਣੀ ਪਰਦਾ ਲਾਹੀਆ। ਚਾਰ ਵਰਨਾਂ ਇਕ ਪਿਆਰ, ਪੰਚਮ ਮੀਤਾ ਖੇਲ ਕਰਾਈਆ। ਨੌਂ ਖੰਡ ਪ੍ਰਿਥਮੀ ਬੋਲ ਜੈਕਾਰ, ਵਾਹ ਵਾ ਗੁਰੂ ਇਕ ਮਨਾਈਆ। ਫ਼ਤਹਿ ਡੰਕਾ ਵਿਚ ਸੰਸਾਰ, ਰਾਉ ਰੰਕਾਂ ਗਿਆ ਸਮਝਾਈਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਇਕ ਅਖਵਾਈਆ। ਸਾਚੇ ਅਸਵ ਹੋਏ ਅਸਵਾਰ, ਸੋਲਾਂ ਕਲੀਆਂ ਆਸਣ ਪਾਈਆ। ਪਵਣ ਪਵਣਾਂ ਵਸੇ ਬਾਹਰ, ਉਣੰਜਾ ਪਵਣ ਨੈਣ ਸ਼ਰਮਾਈਆ। ਦੋ ਜਹਾਨਾਂ ਪਾਵੇ ਸਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਇਕ ਮਾਣ ਵਡਿਆਈਆ। ਦੇਵੇ ਵਡਿਆਈ ਹਰਿ ਜੂ ਮਾਣ, ਸਿਰ ਆਪਣਾ ਹੱਥ ਰਖਾਇੰਦਾ। ਸਤਿ ਸਤਿਵਾਦੀ ਧੁਰ ਫ਼ਰਮਾਣ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਆਪ ਰਖਾਇੰਦਾ। ਦਾਤਾ ਦਾਨੀ ਵਡ ਮਿਹਰਵਾਨ, ਦੂਜੇ ਦਰ ਨਾ ਮੰਗਣ ਜਾਇੰਦਾ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪਰਧਾਨ, ਲੱਖ ਚੁਰਾਸੀ ਸੇਵ ਲਗਾਇੰਦਾ। ਅੰਤਮ ਸਭ ਦਾ ਲੇਖਾ ਚੁਕਾਏ ਆਣ, ਥਿਰ ਕੋਇ ਰਹਿਣ ਨਾ ਪਾਇੰਦਾ। ਗੋਬਿੰਦ ਬਖ਼ਸ਼ੇ ਇਕ ਧਿਆਨ, ਚਰਨ ਸਰਨ ਹਰਿ ਸਮਝਾਇੰਦਾ। ਪੁਰਖ ਅਕਾਲ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸਾਚੇ ਤਖ਼ਤ ਸੋਹੇ ਸ੍ਰੀ ਭਗਵਾਨ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਹੁਕਮੀ ਹੁਕਮ ਹੁਕਮਰਾਨ, ਹੁਕਮੇ ਅੰਦਰ ਸਰਬ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਹਰਿ ਜੂ ਆਪ ਜਣਾਇੰਦਾ। ਗੋਬਿੰਦ ਵੇਖ ਹਰਿ ਪਸਾਰਾ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਪੁਰਖ ਅਕਾਲ ਤੇਰਾ ਅਖਾੜਾ, ਵਾਹਵਾ ਵੱਜਦੀ ਰਹੇ ਵਧਾਈਆ। ਤੂੰ ਸਾਹਿਬ ਸਤਿਗੁਰ ਏਕੰਕਾਰਾ, ਅਕਲ ਕਲ ਤੇਰੀ ਸ਼ਹਿਨਸ਼ਾਹੀਆ। ਮੁਕਾਮੇ ਹੱਕ ਵਸੇਂ ਪਰਵਰਦਿਗਾਰਾ, ਮਿਹਬਾਨ ਬੀਦੋ ਤੇਰੀ ਵਡ ਵਡਿਆਈਆ। ਬੀ ਖ਼ੈਰ ਯਾ ਅੱਲਾ ਇਲਾਹੀ ਤੇਰਾ ਨਾਅਰਾ, ਨਰ ਨਰਾਇਣ ਤੇਰਾ ਜਸ ਗਾਈਆ। ਚਤੁਰਭੁਜ ਤੇਰਾ ਖੇਲ ਨਿਆਰਾ, ਦਿਸ ਕਿਸੇ ਨਾ ਆਈਆ। ਧੰਨ ਭਾਗ ਸੁਤ ਦੁਲਾਰਾ ਕੀਤਾ ਪਿਆਰਾ, ਪ੍ਰੇਮ ਪ੍ਰੇਮ ਨਾਲ ਵੰਡਾਈਆ। ਤੇਰੇ ਦਰ ਹੋਇਆ ਵਣਜਾਰਾ, ਸਾਚਾ ਵਣਜ ਮੰਗ ਮੰਗਾਈਆ। ਤੂੰ ਸਾਹਿਬ ਠਾਕਰ ਹਮਾਰਾ, ਹਉਂ ਸੇਵਕ ਖ਼ਾਕ ਰਮਾਈਆ। ਤੂੰ ਵਸੇਂ ਸਚਖੰਡ ਦੁਆਰਾ, ਮੈਂ ਲੋਕਮਾਤ ਤੇਰਾ ਰਾਗ ਅਲਾਈਆ। ਕਰਾਂ ਖੇਲ ਅਗੰਮ ਅਪਾਰਾ, ਮੰਨਾਂ ਤੇਰਾ ਹੁਕਮ ਮੇਰੇ ਮਾਹੀਆ। ਪੁਰਖ ਅਬਿਨਾਸ਼ੀ ਦਏ ਸਹਾਰਾ, ਏਕਾ ਓਟ ਜਣਾਈਆ। ਅੰਮ੍ਰਿਤ ਦੇਵੇ ਸਤਿ ਭੰਡਾਰਾ, ਸਾਚੀ ਭਿਛਿਆ ਝੋਲੀ ਪਾਈਆ। ਪੰਚਮ ਰੰਗ ਰੰਗੇ ਨਿਆਰਾ, ਨਿਰਗੁਣ ਸਰਗੁਣ ਰੰਗ ਚੜ੍ਹਾਈਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪੇ ਵਸੇ ਸਭ ਤੋਂ ਨਿਆਰਾ, ਦਿਸ ਕਿਸੇ ਨਾ ਆਈਆ। ਪੰਚਮ ਪੰਚ ਬੋਲ ਜੈਕਾਰਾ, ਫ਼ਤਹਿ ਡੰਕਾ ਇਕ ਸੁਣਾਈਆ। ਏਕਾ ਸ਼ਬਦ ਬੋਲ ਜੈਕਾਰਾ, ਨਿਉਂ ਨਿਉਂ ਬੈਠਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਜਲਵਾ ਆਪ ਵਖਾਈਆ। ਗੋਬਿੰਦ ਜਲਵਾ ਜੋਤੀ ਜਾਤਾ ਹਰਿ ਜੂ ਹਰਿ ਹਰਿ ਆਪ ਵਖਾਇੰਦਾ। ਇਕੋ ਪੀਆ ਇਕੋ ਵਿਧਾਤਾ, ਇਕੋ ਘਰ ਸੁਹਾਇੰਦਾ। ਇਕੋ ਵਰਨ ਇਕੋ ਜ਼ਾਤਾ, ਇਕੋ ਬ੍ਰਹਮ ਪਰਗਟਾਇੰਦਾ। ਇਕੋ ਨਾਮ ਇਕੋ ਗਾਥਾ, ਇਕੋ ਸ਼ਬਦ ਸੁਣਾਇੰਦਾ। ਇਕੋ ਅੰਮ੍ਰਿਤ ਇਕੋ ਬਾਟਾ, ਇਕੋ ਪਿਆਲਾ ਭਰ ਜਾਮ ਪਿਆਇੰਦਾ। ਇਕੋ ਸਤਿਗੁਰ ਵਸੇ ਸਾਥਾ, ਹਰਿ ਜੂ ਵਿਛੜ ਕਦੇ ਨਾ ਜਾਇੰਦਾ। ਇਕੋ ਦੀਨਾ ਨਾਥ ਵੇਖੇ ਅਨਾਥਾ, ਨਿਰਧਨ ਆਪਣੇ ਗਲੇ ਲਗਾਇੰਦਾ। ਇਕੋ ਪੂਜਾ ਇਕੋ ਪਾਠਾ, ਇਕੋ ਰਾਮ ਰੂਪ ਸਮਾਇੰਦਾ। ਇਕੋ ਸੇਜਾ ਇਕੋ ਖਾਟਾ, ਏਕਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਭੇਵ ਚੁਕਾਇੰਦਾ। ਗੁਰ ਗੋਬਿੰਦ ਭੇਵ ਚੁਕਾਇਆ, ਪੁਰਖ ਅਕਾਲ ਦਇਆ ਕਮਾਈਆ। ਘਟ ਘਟ ਅੰਤਰ ਨਜ਼ਰੀ ਆਇਆ, ਨਿਰਗੁਣ ਸਰਗੁਣ ਰਿਹਾ ਸਮਾਈਆ। ਸਾਚਾ ਮੰਦਰ ਇਕ ਵਖਾਇਆ, ਘਰ ਘਰ ਵਿਚ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਦਿਤਾ ਖੋਲ੍ਹ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਤੇਰਾ ਮੇਰਾ ਏਕਾ ਤੋਲ, ਸਾਚਾ ਕੰਡਾ ਇਕ ਵਖਾਇੰਦਾ। ਆਦਿ ਜੁਗਾਦਿ ਰਹਾਂ ਅਡੋਲ, ਲੋਕਮਾਤ ਨਾ ਕੋਇ ਡੁਲਾਇੰਦਾ। ਗੋਬਿੰਦ ਵਸਾਂ ਤੇਰੇ ਕੋਲ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪੇ ਲਾਹਿੰਦਾ। ਗੋਬਿੰਦ ਪਰਦਾ ਗਿਆ ਲੱਥ, ਹਰਿ ਜੂ ਹਰਿ ਹਰਿ ਦਇਆ ਕਮਾਈਆ। ਏਕਾ ਨੂਰ ਪੁਰਖ ਸਮਰਥ, ਘਟ ਘਟ ਨਜ਼ਰੀ ਆਈਆ। ਚਾਰ ਵਰਨਾਂ ਮਾਰਗ ਦੱਸ, ਏਕਾ ਗੁਣ ਗਿਆ ਸਮਝਾਈਆ। ਪੰਚਮ ਅੰਤਰ ਆਪੇ ਵਸ, ਆਪਣਾ ਰੰਗ ਚੜ੍ਹਾਈਆ। ਅੰਮ੍ਰਿਤ ਜਾਮ ਪਿਆਲਾ ਦੇ ਦੇ ਰਸ, ਰਸ ਰਸੀਆ ਸੁਖ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਾਚਾ ਖੇਲ ਹਰਿ ਸੱਜਣ ਸੁਹੇਲਾ, ਸ਼ਬਦੀ ਸੁਤ ਜਣਾਇੰਦਾ। ਨਿਰਗੁਣ ਨਿਰਗੁਣ ਕਰ ਕਰ ਮੇਲਾ, ਸਰਗੁਣ ਸਰਗੁਣ ਪੰਧ ਮੁਕਾਇੰਦਾ। ਗੋਬਿੰਦ ਕਹੇ ਆਪੇ ਗੁਰ ਆਪੇ ਚੇਲਾ, ਦੂਸਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਸ੍ਰੀ ਭਗਵਾਨ, ਆਪਣਾ ਆਪ ਜਣਾਈਆ। ਗੋਬਿੰਦ ਸੁਣਨਾ ਕਰ ਧਿਆਨ, ਧੁਰ ਦਰਬਾਰੀ ਆਪ ਉਠਾਈਆ। ਆਪੇ ਗੁਰ ਆਪੇ ਚੇਲਾ ਕਰੇ ਖੇਲ ਦੋ ਜਹਾਨ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦਏ ਚੁਕਾਈਆ। ਚੇਲਾ ਗੁਰ ਤੇਰਾ ਨਾਦ, ਹਰਿ ਜੂ ਖ਼ੁਸ਼ੀ ਮਨਾਇੰਦਾ। ਗੋਬਿੰਦ ਵੇਖ ਖੇਲ ਬ੍ਰਹਿਮਾਦ, ਬ੍ਰਹਿਮਾਂਡ ਰੰਗ ਰੰਗਾਇੰਦਾ। ਜਿਸ ਨੇ ਰਚਨਾ ਰਚੀ ਆਦਿ, ਸੋ ਅੰਤਮ ਵੇਖ ਵਖਾਇੰਦਾ। ਜੁਗ ਚੌਕੜੀ ਦੇ ਦੇ ਦਾਦ, ਗੁਰ ਅਵਤਾਰ ਮਾਤ ਪਰਗਟਾਇੰਦਾ। ਨਾਉਂ ਧਰ ਧਰ ਸੰਤ ਸਾਧ, ਆਪਣਾ ਭੇਵ ਖੁਲ੍ਹਾਇੰਦਾ। ਗੁਰਮੁਖਾਂ ਅੰਦਰ ਵੜ ਵੜ ਮਾਰੇ ਵਾਜ, ਆਪਣਾ ਰਾਗ ਸੁਣਾਇੰਦਾ। ਗੁਰਸਿਖ ਜੁਗ ਜੁਗ ਸੱਚੇ ਲਾਧ, ਆਪਣਾ ਬੰਧਨ ਪਾਇੰਦਾ। ਜੁਗ ਚੌਕੜੀ ਵੇਖ ਤਮਾਸ਼, ਕਲਜੁਗ ਸਭ ਦਾ ਮੂਲ ਚੁਕਾਇੰਦਾ। ਕੀਤਾ ਕੌਲ ਰੱਖਣਾ ਯਾਦ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਆਪ ਵਡਿਆਇੰਦਾ। ਸ਼ਬਦੀ ਗੁਰ ਮੰਗੇ ਮੰਗ, ਨਿਰਗੁਣ ਅੱਗੇ ਝੋਲੀ ਡਾਹੀਆ। ਕਵਣ ਵੇਲਾ ਚਾੜ੍ਹੇਂ ਰੰਗ, ਮੇਰੇ ਸਾਹਿਬ ਸੱਚੇ ਗੁਸਾਈਂਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਏਂ ਲੰਘ, ਬਣ ਪਾਂਧੀ ਪੰਧ ਮੁਕਾਈਆ। ਗੁਰ ਚੇਲਾ ਗਾਏਂ ਛੰਦ, ਨਿਰਗੁਣ ਆਪਣਾ ਰੂਪ ਵਟਾਈਆ। ਮੇਰੀ ਟੁੱਟੀ ਦੇਣੀ ਗੰਢ, ਆਪਣੀ ਗੰਢ ਪੁਆਈਆ। ਮੈਂ ਵੇਖਾਂ ਇਕ ਅਨੰਦ, ਅਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਤੇਰੇ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਸਾਹਿਬ ਸੁਲਤਾਨ, ਹਰਿ ਜੂ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਹੋਵਾਂ ਪਰਧਾਨ, ਭੇਵ ਅਭੇਦ ਖੁਲ੍ਹਾਇੰਦਾ। ਜਿਸ ਦੀ ਗੁਰ ਅਵਤਾਰ ਮੰਨਦੇ ਗਏ ਆਣ, ਸੋ ਆਪਣਾ ਪਰਦਾ ਲਾਹਿੰਦਾ। ਜਿਸ ਨੂੰ ਨਿਰਗੁਣ ਰੂਪ ਕਹਿੰਦੇ ਗਏ ਭਗਵਾਨ, ਨਜ਼ਰ ਕਿਸੇ ਨਾ ਆਇੰਦਾ। ਜਿਸ ਨੂੰ ਮੰਨਦੇ ਸਚਖੰਡ ਵਸੇ ਮਕਾਨ, ਨੇਤਰ ਨੈਣ ਨਾ ਕੋਇ ਵਖਾਇੰਦਾ। ਕਰਾਂ ਖੇਲ ਅੰਤ ਮਹਾਨ, ਵੇਸ ਅਵੇਸ ਵਟਾਇੰਦਾ। ਲੋਕਮਾਤ ਹੋਵਾਂ ਮਿਹਰਵਾਨ, ਦੋ ਜਹਾਨਾਂ ਡੰਕ ਵਜਾਇੰਦਾ। ਆਪਣਾ ਨਾਉਂ ਰੱਖ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਭੇਵ ਚੁਕਾਇੰਦਾ। ਆਤਮ ਪਰਮਾਤਮ ਇਕ ਗਿਆਨ, ਨਿਸ਼ਅੱਖਰ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਦੇਵੇ ਲਾਹ, ਪਾਰਬ੍ਰਹਮ ਵਡੀ ਵਡਿਆਈਆ। ਗੋਬਿੰਦ ਦੇਵੇ ਸਚ ਸਲਾਹ, ਸਲਾਹਗੀਰ ਬੇਪਰਵਾਹੀਆ। ਕਲਜੁਗ ਅੰਤਮ ਜਾਏ ਆ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਪਰਗਟ ਹੋਏ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਖੇਲ ਕਰਾਈਆ। ਨਿਹਕਲੰਕ ਨਾਉਂ ਲਏ ਰਖਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਨਾ ਕੋਈ ਭੈਣ ਨਾ ਭਰਾ, ਪੁੱਤਰ ਧੀ ਨਾ ਕੋਇ ਜਵਾਈਆ। ਨਾ ਕੋਈ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਲਵੇ ਡੇਰਾ ਲਾ, ਚਾਰ ਦੀਵਾਰ ਬੰਦ ਨਾ ਕੋਇ ਕਰਾਈਆ। ਆਪਣੀ ਜੋਤ ਨੂਰ ਕਰੇ ਰੁਸ਼ਨਾ, ਨੂਰੋ ਨੂਰ ਡਗਮਗਾਈਆ। ਸੁਤ ਦੁਲਾਰੇ ਪੱਲਾ ਤੇਰੇ ਹੱਥ ਦਏ ਫੜਾ, ਨਾ ਕੋਈ ਤੋੜੇ ਤੋੜ ਤੁੜਾਈਆ। ਸਾਚੇ ਘੋੜੇ ਦਏ ਚੜ੍ਹਾ, ਅਸਵ ਆਪਣਾ ਇਕ ਵਖਾਈਆ। ਮਹਾਬਲੀ ਆਪਣਾ ਨਾਉਂ ਲਏ ਧਰਾ, ਬਲ ਆਪਣਾ ਲਏ ਜਣਾਈਆ। ਸੰਮਤ ਸੰਮਤੀ ਵੇਖ ਵਖਾ, ਥਿਤ ਵਾਰ ਨਾ ਵੰਡ ਵੰਡਾਈਆ। ਅੰਤਮ ਚਾਰ ਜੁਗ ਨੌਂ ਸੌ ਚੁਰਾਨਵੇਂ ਚੌਕੜੀ ਲਹਿਣਾ ਦੇਣਾ ਦਏ ਮੁਕਾ, ਬਾਕੀ ਕੋਇ ਨਜ਼ਰ ਨਾ ਆਈਆ। ਗੁਰ ਅਵਤਾਰਾਂ ਲਏ ਉਠਾ, ਸਤਿਜੁਗ ਤ੍ਰੇਤਾ ਦੁਆਪਰ ਪਿਛਲਾ ਲਹਿਣਾ ਪੁਛੇ ਚਾਈਂ ਚਾਈਂਆ। ਭਗਤ ਅਠਾਰਾਂ ਲਏ ਜਗਾ, ਆਲਸ ਨਿੰਦਰਾ ਰਹੇ ਨਾ ਰਾਈਆ। ਈਸਾ ਮੂਸਾ ਮੁਹੰਮਦ ਲਏ ਸਮਝਾ, ਸਮਝ ਸਮਝ ਨਾਲ ਮਿਲਾਈਆ। ਗੁਰੂ ਦਸ ਲਏ ਮਿਲਾ, ਮਿਲ ਮਿਲ ਆਪਣੀ ਖੇਲ ਵਖਾਈਆ। ਚਾਰ ਯਾਰੀ ਪੰਧ ਦਏ ਮੁਕਾ, ਪੰਚਮ ਨਾਤਾ ਤੋੜ ਤੁੜਾਈਆ। ਤ੍ਰੈਗੁਣ ਡੇਰਾ ਦੇਵੇ ਢਾਹ, ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕਾਈਆ। ਲੋਕਮਾਤ ਸਚਖੰਡ ਦੁਆਰਾ ਦਏ ਬਣਾ, ਜਿਸ ਦੁਆਰੇ ਚਰਨ ਛੁਹਾਈਆ। ਸਾਚੇ ਭਗਤ ਲਏ ਪਰਗਟਾ, ਭਗਵਨ ਆਪਣੀ ਬੂਝ ਬੁਝਾਈਆ। ਨਿਰਮਲ ਜੋਤੀ ਦਏ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਬੂੰਦ ਸਵਾਂਤੀ ਦਏ ਪਿਆ, ਨਿਝਰ ਝਿਰਨਾ ਇਕ ਝਿਰਾਈਆ। ਇਕ ਇਕਾਂਤੀ ਦਰਸ ਦਏ ਕਰਾ, ਬਹੁ ਭਾਂਤੀ ਵੇਸ ਵਟਾਈਆ। ਉਤਮ ਜ਼ਾਤੀ ਦਏ ਬਣਾ, ਊਚ ਨੀਚ ਨਾ ਕੋਇ ਵਖਾਈਆ। ਸਾਚੀ ਗਾਥੀ ਦਏ ਸੁਣਾ, ਚਾਰ ਵਰਨਾਂ ਕਰੇ ਪੜ੍ਹਾਈਆ। ਮਨ ਹਾਥੀ ਦੇਵੇ ਢਾਹ, ਮੂੰਹ ਦੇ ਭਾਰ ਸੁਟਾਈਆ। ਬੁੱਧੀ ਬਬੇਕ ਦਏ ਕਰਾ, ਵਵੇਕ ਆਪਣਾ ਆਪ ਸਮਝਾਈਆ। ਮਤ ਮਤਵਾਲੀ ਰਾਹੇ ਦੇਵੇ ਪਾ, ਸਾਚਾ ਮਾਰਗ ਇਕ ਰਖਾਈਆ। ਚਾਰ ਜੁਗ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਦਏ ਹਲਾ, ਸਚ ਹਲੂਣਾ ਏਕਾ ਲਾਈਆ। ਉਠ ਕੇ ਔਣਾ ਵਾਹੋ ਦਾਹ, ਸਚ ਦੁਆਰੇ ਆਪ ਬੁਲਾਈਆ। ਦਰ ਆਇਆ ਸਚ ਸੰਦੇਸ਼ਾ ਦਏ ਸੁਣਾ, ਥਿਰ ਕੋਇ ਰਹਿਣ ਨਾ ਪਾਈਆ। ਉਠੋ ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖੋ ਥਾਉਂ ਥਾਂ, ਨੈਤਰ ਨੈਣ ਨੈਣ ਖੁਲ੍ਹਾਈਆ। ਆਪੋ ਆਪਣੇ ਪਕੜੋ ਬਾਂਹ, ਜਿਸ ਜਿਸ ਦਾ ਹੋਣਾ ਮਾਤ ਸਹਾਈਆ। ਪਹਿਲੀ ਚੇਤ ਸਾਰੇ ਕਰ ਗਏ ਨਾ, ਪ੍ਰਭ ਅੱਗੇ ਸੀਸ ਝੁਕਾਈਆ। ਮੁਹੰਮਦ ਕਹੇ ਮੈਨੂੰ ਤੇਰੇ ਚਰਨਾਂ ਮਿਲੇ ਅਜੇ ਨਾ ਥਾਂ, ਦੂਰ ਦੁਰਾਡਾ ਰਾਹ ਤਕਾਈਆ। ਵਰਨ ਬਰਨ ਸਾਡੇ ਬਖ਼ਸ਼ ਗ਼ੁਨਾਹ, ਜ਼ਾਤ ਪਾਤ ਨਾ ਕੋਇ ਸਫ਼ਾਈਆ। ਜੁਗ ਜੁਗ ਰੀਤੀ ਗਏ ਚਲਾ, ਜਗਤ ਨਾਉਂ ਵਡਿਆਈਆ। ਤੇਰੀ ਕੀਤੀ ਅੰਤ ਨਾ ਸਕੇ ਪਾ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਈਆ। ਸਾਚਾ ਲੇਖਾ ਸ੍ਰੀ ਭਗਵੰਤ, ਆਪਣਾ ਆਪ ਜਣਾਇੰਦਾ। ਕਲਜੁਗ ਵੇਲਾ ਆਵੇ ਅੰਤ, ਅੰਤ ਆਪਣੇ ਹੱਥ ਰਖਾਇੰਦਾ। ਲੇਖਾ ਚੁਕਾਏ ਸਰਬ ਸੰਤ, ਸੰਤ ਸਤਿਗੁਰ ਆਪਣੀ ਖੇਲ ਕਰਾਇੰਦਾ। ਕਲਜੁਗ ਮਾਇਆ ਪਾਏ ਬੇਅੰਤ, ਬਚਿਆ ਕੋਇ ਰਹਿਣ ਨਾ ਪਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਘਟ ਘਟ ਆਪਣਾ ਆਸਣ ਲਾਇੰਦਾ। ਨੌਂ ਖੰਡ ਪ੍ਰਿਥਮੀ ਗੜ੍ਹ ਬਣਾਏ ਹਉਮੇ ਹੰਗਤ, ਮਾਇਆ ਮਮਤਾ ਨਾਲ ਮਿਲਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹ ਪੜ੍ਹ ਸ਼ਾਸਤਰ ਸਿਮਰਤ ਵੇਦ ਨਾ ਕੋਇ ਸਮਝਾਇੰਦਾ। ਨਿਰਗੁਣ ਰੂਪ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਇੰਦਾ। ਏਕਾ ਨੂਰ ਜੇਰਜ ਅੰਡਤ, ਉਤਭੁਜ ਸੇਤਜ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਪੁਰਖ ਅਬਿਨਾਸ਼ਾ, ਆਪਣਾ ਆਪ ਵਰਤਾਈਆ। ਦੋ ਜਹਾਨਾਂ ਵੇਖੇ ਖੇਲ ਤਮਾਸ਼ਾ, ਪੁਰੀਆਂ ਲੋਆਂ ਨਾਚ ਨਚਾਈਆ। ਜਨ ਭਗਤਾਂ ਕਰੇ ਪੂਰੀ ਆਸਾ, ਨਿਰਾਸਾ ਕੋਇ ਨਜ਼ਰ ਨਾ ਆਈਆ। ਕਲਜੁਗ ਅੰਤਮ ਬਣ ਕੇ ਦਾਸੀ ਦਾਸਾ, ਨਿਰਗੁਣ ਆਪਣੀ ਸੇਵ ਕਮਾਈਆ। ਸ਼ਾਹ ਪਾਤਸ਼ਾਹ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਆਪਣਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲਹਿਣਾ ਸਭ ਦਾ ਆਪ ਮੁਕਾਈਆ। ਸਭ ਦਾ ਲਹਿਣਾ ਗਿਆ ਮੁੱਕ, ਹਰਿ ਜੂ ਹਰਿ ਹਰਿ ਆਪ ਮੁਕਾਇੰਦਾ। ਅਗਲਾ ਬੇੜਾ ਲਿਆ ਚੁੱਕ, ਆਪਣੇ ਕੰਧ ਰਖਾਇੰਦਾ। ਪੁਰਖ ਅਬਿਨਾਸ਼ੀ ਏਕਾ ਉਠ, ਦੋ ਜਹਾਨ ਵੇਖ ਵਖਾਇੰਦਾ। ਭਗਤਾਂ ਉਪਰ ਆਪੇ ਤੁਠ, ਆਪਣੀ ਬੂਝ ਬੁਝਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਊਚ ਨੀਚ ਨਾ ਵੰਡ ਵੰਡਾਇੰਦਾ। ਆਤਮ ਪਰਮਾਤਮ ਬਣਾਏ ਸਾਚਾ ਸੁਤ, ਜਨ ਜਨਨੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਸਾਲਾਹਿੰਦਾ। ਭਗਤ ਸਲਾਹੇ ਹਰਿ ਜੂ ਆਪ, ਦੂਸਰ ਭੇਵ ਕੋਇ ਨਾ ਰਾਇਆ। ਆਪੇ ਜਾਣੇ ਵਡ ਪਰਤਾਪ, ਆਪੇ ਪਾਵਣਹਾਰਾ ਮਾਇਆ। ਕਲਜੁਗ ਅੰਤਮ ਬਣ ਬਣ ਸੱਜਣ ਸਾਕ, ਗੁਰਸਿਖ ਸਾਚੇ ਮੇਲ ਮਿਲਾਇਆ। ਪਹਿਲੋਂ ਕਿਰਪਨ ਖੋਲ੍ਹੇ ਆਪਣਾ ਤਾਕ, ਮੰਦਰ ਅੰਦਰ ਡੇਰਾ ਲਾਇਆ। ਫੇਰ ਸੁਣਾਏ ਸਾਚਾ ਜਾਪ, ਹੰ ਬ੍ਰਹਮ ਦਏ ਸਮਝਾਇਆ। ਸੋ ਪੁਰਖ ਨਿਰੰਜਣ ਕਮਲਾਪਾਤ, ਨਾਰੀ ਨਰ ਨਰਾਇਣ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇਆ। ਸਾਚਾ ਖੇਲ ਭਗਤਨ ਮੀਤਾ, ਕਲਜੁਗ ਅੰਤ ਆਪ ਕਰਾਈਆ। ਪਾਰਬ੍ਰਹਮ ਦੀ ਕੋਈ ਨਾ ਜਾਣੇ ਰੀਤਾ, ਵੇਦ ਪੁਰਾਨ ਸ਼ਾਸਤਰ ਸਿਮਰਤ ਰਹੇ ਜਸ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਅਨਡੀਠਾ, ਅੰਤ ਕਿਸੇ ਨਾ ਆਈਆ। ਕਲਜੁਗ ਅੰਤ ਸਾਚੇ ਭਗਤ ਕਰੇ ਪ੍ਰੀਤਾ, ਪ੍ਰੀਤੀ ਆਪਣੇ ਨਾਲ ਲਗਾਈਆ। ਸਤਿਜੁਗ ਚਲਾਏ ਸਾਚੀ ਰੀਤਾ, ਰੀਤੀਵਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪਣੇ ਹੱਥ ਰਖਾਈਆ। ਆਪਣੇ ਹੱਥ ਰੱਖ ਜ਼ੋਰ, ਹਰਿ ਜੂ ਆਪਣਾ ਹੁਕਮ ਵਰਤਾਇੰਦਾ। ਦੂਜਾ ਰਹਿਣਾ ਨਾ ਕੋਇ ਹੋਰ, ਇਸ਼ਟ ਦੇਵ ਨਾ ਕੋਇ ਮਨਾਇੰਦਾ। ਲੱਖ ਚੁਰਾਸੀ ਪਕੜੇ ਡੋਰ, ਆਤਮ ਪਰਮਾਤਮ ਬੰਧਨ ਪਾਇੰਦਾ। ਕਰੇ ਪਰਕਾਸ਼ ਅੰਧੇਰਾ ਘੋਰ, ਨਿਰਗੁਣ ਸਾਚਾ ਚੰਦ ਚੜ੍ਹਾਇੰਦਾ। ਪੰਚ ਵਿਕਾਰ ਨਾ ਪਾਵੇ ਸ਼ੋਰ, ਕਾਮ ਕਰੋਧ ਲੋਭ ਮੋਹ ਹੰਕਾਰ ਆਪ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਵਡਿਆਇੰਦਾ। ਸਾਚੇ ਭਗਤ ਅੰਤਮ ਵਾਰ, ਕਲਜੁਗ ਆਪ ਪਰਗਟਾਈਆ। ਛੱਤੀ ਜੁਗ ਦਾ ਕਰਜ਼ ਉਤਾਰ, ਮਕਰੂਜ਼ ਆਪਣਾ ਫ਼ਰਜ਼ ਨਿਭਾਈਆ। ਲੋਕਮਾਤ ਖੇਲ ਅਪਾਰ, ਪਾਰਬ੍ਰਹਮ ਆਪ ਵਖਾਈਆ। ਸਚਖੰਡ ਦਾ ਸਚ ਮਨਾਰ, ਲੋਕਮਾਤ ਲਏ ਪ੍ਰਗਟਾਈਆ। ਬਹੱਤਰ ਭਗਤਾਂ ਦੇ ਆਧਾਰ, ਸਾਢੇ ਤਿੰਨ ਤਿੰਨ ਹੱਥ ਵੰਡ ਵੰਡਾਈਆ। ਲੇਖਾ ਲਿਖ ਰਵਦਾਸ ਚੁਮਾਰ, ਜੀਵ ਜਗਤ ਗਿਆ ਸਮਝਾਈਆ। ਸੱਤਰਾਂ ਦੇਵੇ ਏਕਾ ਦਾਨ, ਸਤਿ ਵਸਤ ਝੋਲੀ ਪਾਈਆ। ਸਚਖੰਡ ਮਿਲੇ ਸਚ ਮਕਾਨ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਨਾਤਾ ਤੁਟੇ ਜ਼ਿਮੀਂ ਅਸਮਾਨ, ਅੱਧਵਿਚਕਾਰ ਨਾ ਕੋਇ ਅਟਕਾਈਆ। ਸੱਤਰ ਬਹੱਤਰ ਕਰ ਪਰਵਾਨ, ਧੁਰ ਪਰਵਾਨਾ ਹੱਥ ਫੜਾਈਆ। ਏਥੇ ਓਥੇ ਨਿਗਹਬਾਨ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਪਹਿਲੀ ਚੇਤਰ ਖੇਲ ਮਹਾਨ, ਚੇਤਨ ਆਪਣੀ ਧਾਰ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਨਣੀ ਪਏ ਸਭ ਨੂੰ ਆਣ, ਨਾ ਕੋਈ ਸਕੇ ਸੀਸ ਉਠਾਈਆ। ਗੁਰ ਚੇਲਾ ਆਪ ਹੋਏ ਪਰਧਾਨ, ਜੋਤ ਸ਼ਬਦ ਰੂਪ ਵਟਾਈਆ। ਪਿਤਾ ਪੂਤ ਨੌਜਵਾਨ, ਨਾ ਮਰੇ ਨਾ ਜਾਈਆ। ਉਠੋ ਸਾਰੇ ਕਰੋ ਧਿਆਨ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਚੁਹੱਤਰਾਂ ਪਾਵਾਂ ਆਪਣੀ ਆਣ, ਨਾ ਕੋਈ ਮੇਟੇ ਮੇਟ ਮਿਟਾਈਆ। ਪਹਿਲੀ ਵਸਾਖ਼ ਦਿਵਸ ਮਹਾਨ, ਸਚਖੰਡ ਨਿਵਾਸੀ ਸਚਖੰਡ ਦੁਆਰੇ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੁਹੱਤਰਾਂ ਏਕਾ ਵੰਡ ਸਮਝਾਈਆ। ਚੁਹੱਤਰਾਂ ਵੰਡ ਵੰਡੇ ਨਿਰੰਕਾਰ, ਹਰਿ ਜੂ ਭੇਵ ਖੁਲ੍ਹਾਇੰਦਾ। ਆਦਿ ਰਚਨਾ ਰਚੀ ਜਿਸ ਅਪਾਰ, ਸੋ ਅੰਤ ਵੇਖ ਵਖਾਇੰਦਾ। ਵਿਸ਼ਨੂੰ ਹੋਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਹੁਕਮ ਸੁਣਾਇੰਦਾ। ਦੂਜਾ ਬ੍ਰਹਮਾ ਕਰ ਤਿਆਰ, ਤੇਰਾ ਸੰਗ ਨਿਭਾਇੰਦਾ। ਤੀਜਾ ਸ਼ੰਕਰ ਕਰ ਵਿਚਾਰ, ਸੰਸਾ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਜੋ ਤਮੋ ਸਤੋ ਤ੍ਰੈ ਤ੍ਰੈ ਮੇਲਾ ਆਪ ਮਿਲਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਉਠ ਬਲ ਧਾਰ, ਹਰਿ ਸੱਚਾ ਆਪ ਜਣਾਈਆ। ਨਿਰਗੁਣ ਸਰਗੁਣ ਤੇਰਾ ਕਰੇ ਪਸਾਰ, ਤੇਈ ਅਵਤਾਰ ਵੰਡ ਵੰਡਾਈਆ। ਭਗਤ ਅਠਾਰਾਂ ਹੋਣਾ ਖ਼ਬਰਦਾਰ, ਨੇਤਰ ਨੈਣ ਨੈਣ ਖੁਲ੍ਹਾਈਆ। ਗੁਰ ਦੱਸ ਕਰੋ ਵਿਚਾਰ, ਹਰਿ ਜੂ ਹੁਕਮੀ ਹੁਕਮ ਜਣਾਈਆ। ਈਸਾ ਮੂਸਾ ਮੁਹੰਮਦ ਹੋ ਬੇਦਾਰ, ਚਾਰ ਯਾਰ ਨਾਲ ਜਗਾਈਆ। ਪੰਚਮ ਏਕਾ ਏਕ ਵਿਹਾਰ, ਪਰਮ ਪੁਰਖ ਦਏ ਸਮਝਾਈਆ। ਪੰਚਮ ਬੋਲਿਆ ਅੰਤ ਜੈਕਾਰ, ਸਚਖੰਡ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪਰਵਾਨ, ਦਰ ਬੈਠੇ ਸੀਸ ਝੁਕਾਈਆ। ਤ੍ਰੈਗੁਣ ਮਾਇਆ ਕਹੇ ਮੈਂ ਬਾਲ ਨਾਦਾਨ, ਮੇਰੀ ਚਲੇ ਨਾ ਕੋਇ ਚਤੁਰਾਈਆ। ਪੰਜ ਤਤ ਕਹਿਣ ਸਾਡਾ ਨਾ ਕੋਇ ਨਿਸ਼ਾਨ, ਬਿਨ ਤੇਰੇ ਨਾ ਕੋਇ ਝੁਲਾਈਆ। ਤੇਈ ਅਵਤਾਰ ਕਹਿਣ ਤੇਰਾ ਮੰਨਿਆਂ ਧੁਰ ਫ਼ਰਮਾਣ, ਨਾ ਕੋਈ ਮੇਟੇ ਮੇਟ ਮਿਟਾਈਆ। ਭਗਤ ਅਠਾਰਾਂ ਕਹਿਣ ਅਸੀਂ ਮੰਨੀਏਂ ਆਣ, ਚਰਨ ਕਵਲ ਕਵਲ ਚਰਨ ਇਕ ਸਰਨਾਈਆ। ਈਸਾ ਮੂਸਾ ਮੁਹੰਮਦ ਕਹੇ ਤੇਰਾ ਸੁਣ ਪੈਗ਼ਾਮ, ਦਰ ਤੇਰੇ ਸਯਦਾ ਸੀਸ ਝੁਕਾਈਆ। ਚਾਰ ਯਾਰ ਕਹਿਣ ਹੋਏ ਗ਼ੁਲਾਮ, ਗ਼ੁਰਬਤ ਕੋਇ ਰਹਿਣ ਨਾ ਪਾਈਆ। ਗੁਰ ਦਸ ਕਹਿਣ ਤੇਰਾ ਨਾਉਂ ਸਤਿਨਾਮ, ਸਤਿ ਸਤਿ ਤੇਰੀ ਵਡਿਆਈਆ। ਪੰਚਮ ਪੰਚ ਨੈਣ ਸ਼ਰਮਾਣ, ਨਾ ਕੋਈ ਸਕੇ ਨੈਣ ਉਠਾਈਆ। ਪੰਚਮ ਢੋਲੇ ਸਾਚੇ ਗਾਣ, ਵਾਹ ਵਾ ਵੱਜਦੀ ਰਹੇ ਵਧਾਈਆ। ਚੁਹੱਤਰ ਮੰਨਣ ਤੇਰੀ ਆਣ, ਅੱਗੇ ਸੀਸ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸਚ ਸੰਦੇਸ਼, ਧੁਰ ਦਰਬਾਰੀ ਆਪ ਸੁਣਾਇੰਦਾ। ਉਠੋ ਸਾਰੇ ਲਓ ਵੇਖ, ਹਰਿ ਜੂ ਆਪਣਾ ਹੁਕਮ ਵਰਤਾਇੰਦਾ। ਲੱਖ ਚੁਰਾਸੀ ਸੁੰਞਾ ਖੇਤ, ਰਾਖਾ ਕੋਇ ਨਜ਼ਰ ਨਾ ਆਇੰਦਾ। ਲੋਕਮਾਤ ਦਾ ਛੱਡੋ ਹੇਤ, ਹਰਿ ਜੂ ਡੋਰੀ ਆਪਣੇ ਹੱਥ ਰਖਾਇੰਦਾ। ਜਿਸ ਨੂੰ ਕਹਿੰਦੇ ਆਏ ਅਭੇਤ, ਸੋ ਆਪਣਾ ਭੇਵ ਖੁਲ੍ਹਾਇੰਦਾ। ਜਿਸ ਦੇ ਪਿਛੇ ਸੀਸ ਪਾਈ ਰੇਤ, ਸੋ ਅਗਨੀ ਤਤ ਬੁਝਾਇੰਦਾ। ਜਿਸ ਨੇ ਹੁਕਮ ਸੁਣਾਇਆ ਪਹਿਲੀ ਚੇਤ, ਸੋ ਆਪਣਾ ਹੁਕਮ ਮਨਾਇੰਦਾ। ਚਾਰ ਜੁਗ ਖੇਡਾਂ ਆਏ ਖੇਡ, ਅੰਤਮ ਹਰਿ ਜੂ ਸਭ ਦੀ ਖੇਡ ਢਾਹਿੰਦਾ। ਆਪਣੀ ਗੋਦੀ ਲਏ ਲਪੇਟ, ਬਾਹਰ ਨਾ ਕਿਸੇ ਕਢਾਇੰਦਾ। ਚੁਹੱਤਰਾਂ ਆਪੇ ਲਿਆ ਵੇਖ, ਨਿਰਗੁਣ ਨਿਰਗੁਣ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਆਪ ਵੰਡਾਇੰਦਾ। ਸਾਚੀ ਵੰਡ ਅਗੰਮ ਅਪਾਰ, ਸਚਖੰਡ ਦੁਆਰੇ ਆਪ ਕਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜਿਸ ਦਾ ਅੰਤ ਨਾ ਆਇਆ ਪਾਰਾਵਾਰ, ਬੇਅੰਤ ਕਹਿ ਕਹਿ ਗਏ ਗਾਈਆ। ਸੋ ਸਭ ਦਾ ਲੇਖਾ ਰਿਹਾ ਨਿਵਾਰ, ਲੇਖੇ ਆਪਣੇ ਵਿਚ ਪਾਈਆ। ਵੀਹ ਸੌ ਵੀਹ ਬਿਕਰਮੀ ਕੋਈ ਅੱਗੇ ਦਿਸੇ ਨਾ ਗੁਰ ਅਵਤਾਰ, ਪੁਰਖ ਅਬਿਨਾਸ਼ੀ ਆਪਣਾ ਹੁਕਮ ਵਰਤਾਈਆ। ਚੁਹੱਤਰ ਬਣਨ ਸੇਵਾਦਾਰ, ਦਰਗਹਿ ਸਾਚੀ ਸੇਵ ਕਮਾਈਆ। ਤੇਰਾ ਟੁੱਟ ਨਾ ਜਾਏ ਪਿਆਰ, ਅਤੁਟ ਤੇਰੀ ਸ਼ਹਿਨਸ਼ਾਹੀਆ। ਪੈਂਡਾ ਮੁੱਕ ਨਾ ਜਾਏ ਸੰਸਾਰ, ਬਣ ਪਾਂਧੀ ਨਾ ਕੋਇ ਮੁਕਾਈਆ। ਸਿਖਿਆ ਦੇ ਦੇ ਆਏ ਹਾਰ, ਤੇਰਾ ਭੇਵ ਕੋਇ ਨਾ ਪਾਈਆ। ਵੇਦ ਚਾਰ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਪੁਰਾਨ ਅਠਾਰਾਂ ਰੋਵਣ ਜ਼ਾਰੋ ਜ਼ਾਰ, ਵੇਦ ਵਿਆਸ ਰਿਹਾ ਸਮਝਾਈਆ। ਗੀਤਾ ਗਿਆਨ ਦਏ ਆਧਾਰ, ਭਗਤ ਭਗਵਾਨ ਕਰੇ ਪੜ੍ਹਾਈਆ। ਅੰਜੀਲ ਕੁਰਾਨ ਇਲਾਹੀ ਕਲਾਮ, ਕਲਮਾ ਨਬੀ ਰਸੂਲ ਸੁਣਾਈਆ। ਜਬਰਾਈਲ ਇਸਰਾਈਲ ਮੇਕਾਈਲ ਅਸਰਾਫ਼ੀਲ ਦੇ ਦੇ ਥੱਕੇ ਪੈਗ਼ਾਮ, ਪੈਗ਼ਾਮ ਆਪਣਾ ਭੇਵ ਜਣਾਈਆ। ਨਾਨਕ ਨਿਰਗੁਣ ਬੋਲ ਸਤਿਨਾਮ, ਸਤਿ ਸਤਿ ਕਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਅੰਤਮ ਭਾਣਾ, ਹਰਿ ਜੂ ਆਪ ਮਨਾਇੰਦਾ। ਚੁਹੱਤਰਾਂ ਦੇਵੇ ਚਰਨ ਧਿਆਨਾ, ਚਰਨ ਕਵਲ ਇਕ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਪੰਜ ਤਤ ਤੇਈ ਅਵਤਾਰ ਅਠਾਰਾਂ ਭਗਤ ਈਸਾ ਮੂਸਾ ਮੁਹੰਮਦ ਚਾਰ ਯਾਰ ਦਸ ਗੁਰ ਪੰਚਮ ਗਾਇਣ ਇਕੋ ਗਾਣਾ, ਹਰਿ ਜੂ ਹਰਿ ਹਰਿ ਆਪ ਪੜ੍ਹਾਇੰਦਾ। ਸੋ ਪੁਰਖ ਨਿਰੰਜਣ ਵਡ ਮਿਹਰਵਾਨਾ, ਲੇਖਾ ਜਾਣੇ ਦੋ ਜਹਾਨਾਂ, ਨਿਰਗੁਣ ਸਰਗੁਣ ਹੋਏ ਪਰਧਾਨਾ, ਲੱਖ ਚੁਰਾਸੀ ਆਸਣ ਲਾਇੰਦਾ। ਆਓ ਰਲ ਮਿਲ ਸਾਰੇ ਪੁਰਖ ਅਬਿਨਾਸ਼ੀ ਬੰਨੀਏ ਗਾਨਾ, ਚਾਰ ਵਰਨ ਏਕਾ ਬ੍ਰਹਮ ਸਾਚਾ ਧਰਮ ਸਮਝਾਇੰਦਾ। ਸ਼ਬਦ ਅਗੰਮੀ ਤੀਰ ਨਿਸ਼ਾਨਾ, ਆਪ ਚਲਾਏ ਵਡ ਬਲਵਾਨਾ, ਬ੍ਰਹਿਮੰਡਾਂ ਖੰਡਾਂ ਪਾਰ ਕਰਾਇੰਦਾ। ਭਗਤਾਂ ਦੇਵੇ ਇਕੋ ਮਾਣਾ, ਆਤਮ ਅੰਤਰ ਸੱਚਾ ਗਾਣਾ, ਸੋਹੰ ਸੋ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਆਪ ਕਰਾਇੰਦਾ। ਵੀਹ ਸੌ ਉਨੀ ਭਗਤ ਵਿਸਾਖੀ, ਹਰਿ ਜੂ ਸਚਖੰਡ ਧਾਰ ਚਲਾਈਆ। ਚਾਰ ਜੁਗ ਜਿਨ੍ਹਾਂ ਦੀ ਕਰਦਾ ਆਇਆ ਰਾਖੀ, ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਨ੍ਹਾਂ ਪੜ੍ਹੌਂਦਾ ਆਇਆ ਆਪਣੀ ਸਾਖ਼ੀ, ਭੇਵ ਅਭੇਦ ਖੁਲ੍ਹਾਈਆ। ਆਬੇ ਹਯਾਤ ਅੰਮ੍ਰਿਤ ਰਸ ਸਾਚੀ ਮਧ ਪਿਔਂਦਾ ਆਇਆ ਬਣ ਬਣ ਸਾਕੀ, ਸਾਕਾ ਆਪਣਾ ਦਏ ਸੁਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤਨ ਹੰਢਾਇਆ ਖ਼ਾਕੀ, ਗੁਰ ਅਵਤਾਰ ਪੀਰ ਪੈਗ਼ੰਬਰ ਨਾਉਂ ਧਰਾਈਆ। ਕਲਜੁਗ ਅੰਤਮ ਕਰੇ ਆਪ ਚਲਾਕੀ, ਭੇਵ ਕੋਇ ਨਾ ਪਾਈਆ। ਕਰੇ ਖੇਲ ਪੁਰਖ ਅਬਿਨਾਸ਼ੀ, ਆਪਣੀ ਧਾਰ ਆਪ ਚਲਾਈਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼ੀ, ਗਗਨ ਮੰਡਲ ਫੇਰਾ ਪਾਈਆ। ਬਹੱਤਰਾਂ ਭਗਤਾਂ ਪੂਰੀ ਕਰੇ ਆਸੀ, ਨਾੜ ਬਹੱਤਰ ਕਰ ਰੁਸ਼ਨਾਈਆ। ਸੱਤਰਾਂ ਕਰੀ ਸੱਚੀ ਸ਼ਾਦੀ, ਹਰਿ ਜੂ ਆਪਣੇ ਅੰਗ ਲਗਾਈਆ। ਚੁਹੱਤਰਾਂ ਬਣਿਆ ਮਾਤ ਪਿਤ ਆਦਿ ਜੁਗਾਦੀ, ਜੁਗ ਜੁਗ ਆਪਣਾ ਲਹਿਣਾ ਦਏ ਸਮਝਾਈਆ। ਨਿਰਗੁਣ ਸਰਗੁਣ ਸਦਾ ਰਿਹਾ ਵਿਸਮਾਦੀ, ਬਿਸਮਿਲ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੀ ਸਿੱਖੀ ਆਪ ਬਣਾਈਆ। ਸਾਚੀ ਸਿੱਖੀ ਗੁਰ ਅਵਤਾਰ, ਹਰਿ ਜੂ ਆਪਣੀ ਆਪ ਬਣਾਇੰਦਾ। ਵਰਨ ਗੋਤ ਨਾ ਕੋਇ ਆਧਾਰ, ਜ਼ਾਤ ਪਾਤ ਨਾ ਵੰਡ ਵੰਡਾਇੰਦਾ। ਊਚ ਨੀਚ ਨਾ ਕੋਇ ਵਿਚਾਰ, ਰਾਓ ਰੰਕ ਨਾ ਕੋਇ ਅਖਵਾਇੰਦਾ। ਕਾਮ ਕਰੋਧ ਲੋਭ ਮੋਹ ਨਾ ਕੋਇ ਹੰਕਾਰ, ਆਸਾ ਤ੍ਰਿਸਨਾ ਨਾ ਕੋਇ ਵਧਾਇੰਦਾ। ਹਉਮੇ ਹੰਗਤਾ ਗੜ੍ਹ ਨਾ ਕੋਇ ਉਸਾਰ, ਜੂਠ ਝੂਠ ਡੇਰਾ ਕੋਇ ਨਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਖੰਡ ਦੁਆਰੇ ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖੀ ਸਚਖੰਡ, ਹਰਿ ਅਬਿਨਾਸ਼ੀ ਆਪ ਬਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਵੰਡਦਾ ਰਿਹਾ ਵੰਡ, ਅੰਤਮ ਏਕਾ ਰੂਪ ਸਮਾਈਆ। ਚਰਨ ਕਵਲ ਦੁਆਰੇ ਬਹਾ ਸੁਣਾਵੇ ਛੰਦ, ਏਕਾ ਢੋਲਾ ਆਪੇ ਗਾਈਆ। ਗੁਰਮੁਖ ਗੁਰ ਗੁਰ ਇਕ ਅਨੰਦ, ਦੂਜਾ ਭੇਵ ਨਾ ਲਾਗੇ ਰਾਈਆ। ਜੁਗ ਚੌਕੜੀ ਢੱਠੀ ਕੰਧ, ਸ਼ਰਅ ਪਰਦਾ ਕੋਇ ਨਾ ਪਾਈਆ। ਇਕੋ ਗੀਤ ਇਕੋ ਛੰਦ, ਇਕੋ ਗੋਬਿੰਦ ਰਿਹਾ ਗਾਈਆ। ਇਕੋ ਸੇਜ ਇਕ ਪਲੰਘ, ਏਕਾ ਸੁੱਤਾ ਸਾਚਾ ਮਾਹੀਆ। ਇਕੋ ਰੂਪ ਇਕੋ ਰੰਗ, ਇਕੋ ਰੇਖ ਰਿਹਾ ਸਮਝਾਈਆ। ਇਕੋ ਕਰਵਟ ਇਕੋ ਕੰਡ, ਇਕੋ ਮੁਖੜਾ ਰਿਹਾ ਦਿਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੁਹੱਤਰਾਂ ਏਕਾ ਘਰ ਬਹਾਈਆ। ਇਕੋ ਘਰ ਇਕੋ ਮੰਦਰ, ਇਕੋ ਸੋਭਾ ਪਾਇੰਦਾ। ਇਕੋ ਦੁਆਰਾ ਇਕੋ ਅੰਦਰ, ਏਕਾ ਨਜ਼ਰੀ ਆਇੰਦਾ। ਇਕੋ ਖੇੜਾ ਇਕੋ ਨਗਰ, ਏਕਾ ਸੋਭਾ ਪਾਇੰਦਾ। ਇਕੋ ਆਸਾ ਇਕੋ ਸਧਰ, ਇਕੋ ਪੂਰ ਕਰਾਇੰਦਾ। ਇਕੋ ਓਟ ਇਕੋ ਚਾਦਰ, ਇਕੋ ਪਰਦਾ ਪਾਇੰਦਾ। ਇਕੋ ਹਜ਼ੂਰ ਇਕੋ ਹਾਜ਼ਰ, ਏਕਾ ਹਜ਼ਰਤ ਖੇਲ ਕਰਾਇੰਦਾ। ਇਕੋ ਦੇਵੇ ਸਦਾ ਆਦਰ, ਫੜ ਫੜ ਆਪਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਸਿਖ ਆਪ ਬਣਾਇੰਦਾ। ਸਾਚੇ ਸਿਖ ਗਏ ਬਣ, ਸਚਖੰਡ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਲਏ ਜਣ, ਆਪੇ ਬਣਿਆ ਜਣੇਂਦੀ ਮਾਈਆ। ਗੁਰੂ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਸਾਰੇ ਕਹਿਣ ਧੰਨ ਧੰਨ, ਧੰਨ ਤੇਰੀ ਵਡਿਆਈਆ। ਪਹਿਲੀ ਵਸਾਖ ਤੇਰਾ ਹੁਕਮ ਲਈਏ ਮੰਨ, ਪੰਦਰਾਂ ਕੱਤਕ ਬੀਸ ਬੀਸ ਤੇਰੇ ਚਰਨ ਸੀਸ ਝੁਕਾਈਆ। ਤੇਰਾ ਸੰਦੇਸ਼ਾ ਸੁਣਿਆ ਬਿਨ ਕੰਨ, ਤੇਰਾ ਵੱਜਿਆ ਨਾਦ ਇਲਾਹੀਆ। ਤੇਰੇ ਹੁਕਮੇ ਅੰਦਰ ਸ਼ਰਅ ਸ਼ਰੀਅਤ ਆਏ ਬੰਨ੍ਹ, ਵੰਡਣ ਲੋਕਮਾਤ ਵੰਡਾਈਆ। ਤੂੰ ਅੰਤਮ ਆਪਣੀ ਹੱਥੀਂ ਦੇਵੇਂ ਭੰਨ, ਤੇਰੇ ਹੱਥ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਏਕਾ ਮੰਗ ਦੇ ਦਾਤਾਰ, ਸਤਿ ਸਤਿ ਸਤਿ ਸਤਿ ਸੀਸ ਝੁਕਾਇਆ। ਨਿਰਗੁਣ ਰੂਪ ਤੇਰਾ ਅਪਾਰ, ਨਿਰਗੁਣ ਰੂਪ ਪਰਗਟਾਇਆ। ਨਾਤਾ ਛੱਡ ਕੇ ਆਏ ਵਿਚ ਸੰਸਾਰ, ਪੰਜ ਤਤ ਚੋਲਾ ਜਗਤ ਹੰਢਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਾਰੋ ਵਾਰ, ਬੇਅੰਤ ਤੇਰੀ ਸ਼ਹਿਨਸ਼ਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਸੀਸ ਟਿਕਾਇਆ। ਪੁਰਖ ਅਬਿਨਾਸ਼ੀ ਸਦਾ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਆਓ ਸਾਰੇ ਰਲ ਮਿਲ ਗਾਓ ਸ੍ਰੀ ਭਗਵਾਨਾ, ਸਚਖੰਡ ਵੱਜੇ ਵਧਾਈਆ। ਕਲਜੁਗ ਮਿਟੇ ਅੰਤ ਨਿਸ਼ਾਨਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਹੋਏ ਪਰਧਾਨਾ, ਭਗਤ ਭਗਵਾਨ ਲਏ ਜਗਾਈਆ। ਬਹੱਤਰਾਂ ਦੇਵੇ ਇਕੋ ਮਾਣਾ, ਏਕਾ ਰੰਗ ਰੰਗਾਈਆ। ਸੱਤਰਾਂ ਆਪ ਕਰੇ ਪਛਾਣਾ, ਭੇਵ ਅਭੇਦਾ ਆਪ ਖੁਲ੍ਹਾਈਆ। ਸੱਤਰ ਬਹੱਤਰ ਸਰਗੁਣ ਹੋਏ ਪਰਧਾਨਾ, ਨਿਰਗੁਣ ਚੁਹੱਤਰ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਏਕੋ ਅੰਤ ਸੁਣਾਈਆ। ਸਚ ਸੰਦੇਸ਼ਾ ਏਕੰਕਾਰਾ, ਅੰਤ ਅੰਤ ਜਣਾਇੰਦਾ। ਦੂਜੀ ਵਾਰ ਕਰੋ ਵਿਚਾਰਾ, ਵਿਚਾਰ ਵਿਚਾਰ ਨਾਲ ਮਿਲਾਇੰਦਾ। ਇਕ ਇਕ ਨੂੰ ਦਿਓ ਸਹਾਰਾ, ਇਕ ਇਕ ਨਾਲ ਬੰਧਨ ਪਾਇੰਦਾ। ਅੰਤਮ ਲੇਖ ਲਿਖਾਏ ਹਰਿ ਜੂ ਬਣ ਲਿਖਾਰਾ, ਕਲਜੁਗ ਅੰਤਮ ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਇਕ ਸਿਖ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਪ ਸੁਣਾਇੰਦਾ। ਸਚ ਸੰਦੇਸ਼ਾ ਦੋ ਜਹਾਨਾਂ ਵਾਲੀ, ਸਚਖੰਡ ਦੁਆਰੇ ਆਪ ਜਣਾਈਆ। ਸਾਰੇ ਅੰਤ ਰਹੋ ਨਾ ਖ਼ਾਲੀ, ਇਕ ਇਕ ਨਾਲ ਗੰਢ ਪੁਆਈਆ। ਕਲਜੁਗ ਅੰਤਮ ਚਲੇ ਚਾਲੀ, ਚਾਲ ਨਿਰਾਲੀ ਹਰਿ ਰਖਾਈਆ। ਪਰਗਟ ਹੋ ਜੋਤ ਅਕਾਲੀ, ਅਕਲ ਕਲ ਰੂਪ ਵਟਾਈਆ। ਇਕ ਇਕ ਟਾਹਣ ਇਕ ਇਕ ਡਾਲ੍ਹੀ, ਇਕ ਇਕ ਪਤ ਇਕ ਇਕ ਪੰਖੜੀ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਈਆ। ਸਾਰੇ ਕਹਿਣ ਦੀਨ ਦਿਆਲ, ਤੇਰਾ ਮੰਨੀਏ ਧੁਰ ਫ਼ਰਮਾਣਾ। ਤੂੰ ਵਸਣਾ ਸਾਡੇ ਨਾਲ, ਤੇਰਾ ਖੇਲ ਦੋ ਜਹਾਨਾਂ। ਤੇਰੇ ਗੁਰਮੁਖ ਲਈਏ ਭਾਲ, ਸੇਵਾ ਕਰ ਮਾਤ ਮਹਾਨਾ। ਤੂੰ ਸਾਨੂੰ ਚੁਹੱਤਰਾਂ ਦਿਤਾ ਦਾਨ, ਅਸੀਂ ਚੁਹੱਤਰਾਂ ਬਨ੍ਹੀਏਂ ਗਾਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਬਲਵਾਨਾ। ਚੁਹੱਤਰਾਂ ਗਾਨਾ ਲੈਣਾ ਬੰਨ੍ਹ, ਹਰਿ ਜੂ ਹਰਿ ਹਰਿ ਆਪ ਜਣਾਈਆ। ਨਿਰਗੁਣ ਸਰਗੁਣ ਚੜ੍ਹਾਏ ਚੰਨ, ਲੋਕਮਾਤ ਕਰੇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਗਏ ਮੰਨ, ਵਿਸ਼ਨ ਬ੍ਰਹਮਾ ਸੀਸ ਝੁਕਾਈਆ। ਬਿਨ ਤੇਰੇ ਗੁਰਮੁਖਾਂ ਕਿਸੇ ਹੱਥ ਗਾਨਾਂ ਨਾ ਦੇਈਏ ਬੰਨ੍ਹ, ਨੌਂ ਖੰਡ ਪ੍ਰਿਥਮੀ ਸੁੰਝੀ ਦਿਸੇ ਲੋਕਾਈਆ। ਜਿਸ ਦੁਆਰੇ ਤੂੰ ਸਾਹਿਬ ਗਿਉਂ ਮੰਨ, ਤਿਸ ਦੁਆਰੇ ਹਉਂ ਬਾਲਕ ਬਣ ਬਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਮਾਣ ਵਡਿਆਈਆ। ਚੁਹੱਤਰ ਰੱਖੇ ਨਿਰਗੁਣ ਧਾਰ, ਆਪਣਾ ਖੇਲ ਸਮਝਾਇਆ। ਚੁਹੱਤਰ ਕਰੇ ਮਾਤ ਉਜਿਆਰ, ਪੰਜ ਤਤ ਦਏ ਵਡਿਆਇਆ। ਸਾਚੇ ਗੁਰਮੁਖ ਕਰ ਪਿਆਰ, ਸਤਿਗੁਰ ਗੋਦੀ ਆਪ ਬਹਾਇਆ। ਪਹਿਲੀ ਜੇਠ ਦਏ ਆਧਾਰ, ਜੇਠਾ ਪੁੱਤ ਹੋਏ ਸਹਾਇਆ। ਸਾਇਆ ਹੇਠ ਰੱਖੇ ਆਪ ਨਿਰੰਕਾਰ, ਸਿਰ ਆਪਣਾ ਹੱਥ ਟਿਕਾਇਆ। ਕਾਗਦ ਕਲਮ ਨਾ ਲਿਖੇ ਕੋਈ ਵਾਰ, ਸਮੁੰਦ ਸਾਗਰ ਮਸ ਰਹੀ ਕੁਰਲਾਇਆ। ਬਨਾਸਪਤ ਰੋਵੇ ਜ਼ਾਰੋ ਜ਼ਾਰ, ਤੇਰਾ ਅੰਤ ਕਿਸੇ ਨਾ ਪਾਇਆ। ਬਿਨ ਭਗਤਾਂ ਦੇਵੇਂ ਨਾ ਕਿਸੇ ਦੀਦਾਰ, ਦਰਦੀ ਦਰਦ ਨਾ ਕੋਇ ਵੰਡਾਇਆ। ਕਲਜੁਗ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਗ ਰਿਹਾ ਅਲਾਇਆ। ਤਿੰਨ ਤਿੰਨ ਪੰਜ ਅਪਾਰ, ਹਰਿ ਜੂ ਆਪਣੀ ਖੇਲ ਕਰਾਈਆ। ਤੇਈ ਦੇ ਇਕ ਆਧਾਰ, ਅਠਾਰਾਂ ਏਕਾ ਗੰਢ ਪੁਆਈਆ। ਦਸ ਦੇ ਇਕ ਸਹਾਰ, ਸਤਿਗੁਰ ਸਾਖਯਾਤ ਦਰਸ ਦਿਖਾਈਆ। ਤਿੰਨ ਚਾਰ ਖੋਲ੍ਹ ਕਿਵਾੜ, ਆਪਣਾ ਭੇਵ ਜਣਾਈਆ। ਪੰਚਮ ਬੋਲਿਆ ਅੰਤ ਜੈਕਾਰ, ਸਚਖੰਡ ਵੱਜੀ ਵਧਾਈਆ। ਚੁਹੱਤਰਾਂ ਕਿਹਾ ਅੰਤਮ ਵਾਰ, ਸੰਮਤ ਅਠਾਰਾਂ ਖ਼ੁਸ਼ੀ ਮਨਾਈਆ। ਸਚਖੰਡ ਦੁਆਰੇ ਬੋਲ ਜੈਕਾਰ, ਬਲ ਬਾਵਨ ਦਿਤਾ ਸਮਝਾਈਆ। ਸਤਿਜੁਗ ਦਾ ਕੌਲ ਇਕਰਾਰ, ਕਲਜੁਗ ਅੰਤਮ ਪੂਰ ਕਰਾਈਆ। ਢਾਈ ਕਰਮ ਦਾ ਮਾਤ ਆਧਾਰ, ਦੋਏ ਦੋਏ ਆਪਣੀ ਵੰਡ ਵੰਡਾਈਆ। ਇਤਲ ਵਿਤਲ ਸਿਤਲ ਤੇਰੀ ਖੇਲ ਅਪਾਰ, ਤਿੰਨ ਜੁਗ ਤੇਰੀ ਆਸ ਤਕਾਈਆ। ਵੇਦ ਵਿਆਸਾ ਬਣ ਲਿਖਾਰ, ਤੇਰਾ ਲੇਖ ਗਿਆ ਸਮਝਾਈਆ। ਈਸਾ ਮੂਸਾ ਕਰ ਪੁਕਾਰ, ਪਰਵਰਦਿਗਾਰ ਓਟ ਤਕਾਈਆ। ਮੁਹੰਮਦ ਕਹੇ ਮੇਰਾ ਸਾਂਝਾ ਯਾਰ, ਹਜ਼ਰਤ ਆਪਣਾ ਰੂਪ ਵਟਾਈਆ। ਨਾਨਕ ਨਿਰਗੁਣ ਕਹੇ ਮਹਾਬਲੀ ਆਵੇ ਆਪਣੀ ਵਾਰ, ਭੇਵ ਕੋਇ ਨਾ ਪਾਈਆ। ਗੋਬਿੰਦ ਕਹੇ ਕਲ ਕਲਕੀ ਲੈ ਅਵਤਾਰ, ਸੰਬਲ ਨਗਰੀ ਡੇਰਾ ਲਾਈਆ। ਕਰੇ ਖੇਲ ਅਪਰ ਅਪਾਰ, ਭੇਵ ਅਭੇਦ ਆਪਣੇ ਹੱਥ ਰਖਾਈਆ। ਸਿੰਘ ਗੁਰਦਿਆਲ ਬੋਲ ਜੈਕਾਰ, ਪੁਰਖ ਅਬਿਨਾਸ਼ੀ ਅੱਗੇ ਵਾਸਤਾ ਪਾਈਆ। ਨਾਮਾ ਰੋ ਰੋ ਕਹਿ ਗਿਆ ਪੁਕਾਰ, ਛੱਪਰੀ ਜਗਤ ਵੰਡ ਵੰਡਾਈਆ। ਧੰਨਾ ਲੱਸੀ ਗਿਆ ਪਿਆਲ, ਅੰਤਮ ਇਕੋ ਓਟ ਰਖਾਈਆ। ਕਵਣ ਵੇਲਾ ਤਾਰੇਂ ਜੱਟ ਗਵਾਰ, ਬਿਨ ਪੜ੍ਹਿਆਂ ਗਿਆਨ ਦਿਵਾਈਆ। ਚੌਦਾਂ ਵਿਦਿਆ ਕਰੇਂ ਖ਼ੁਵਾਰ, ਏਕਾ ਨਾਮ ਦਏਂ ਵਡਿਆਈਆ। ਚੌਦਾਂ ਲੋਕ ਦਏਂ ਹੁਲਾਰ, ਨਾਮ ਹੁਲਾਰਾ ਏਕਾ ਲਾਈਆ। ਚੌਦਾਂ ਤਬਕ ਮਾਰੇਂ ਮਾਰ, ਖੜਗ ਖੰਡਾ ਇਕ ਚਮਕਾਈਆ। ਲਹਿਣਾ ਦੇਣਾ ਗੁਰ ਅਵਤਾਰਾਂ ਦਏਂ ਉਤਾਰ, ਏਕਾ ਆਪਣਾ ਹੁਕਮ ਵਰਤਾਈਆ। ਦੀਨ ਮਜ਼੍ਹਬ ਜ਼ਾਤ ਪਾਤ ਰਹੇ ਨਾ ਵਿਚ ਸੰਸਾਰ, ਏਕਾ ਇਸ਼ਟ ਆਤਮ ਪਰਮਾਤਮ ਦਏਂ ਵਖਾਈਆ । ਦ੍ਰਿਸ਼ਟ ਖੋਲ੍ਹੇਂ ਆਪ ਨਿਰੰਕਾਰ, ਜਿਉਂ ਰਾਮਾ ਵਸ਼ਿਸ਼ਟ ਸਮਝਾਈਆ। ਕੂੜ ਕੁੜਿਆਰਾ ਤੋੜੇਂ ਗੜ੍ਹ ਹੰਕਾਰ, ਰਾਵਣ ਡੇਰਾ ਅੰਤਮ ਢਾਹੀਆ। ਲੇਖਾ ਜਾਣੇ ਕਾਹਨਾ ਕੰਸਾ ਦਏਂ ਅਧਾਰ, ਗੋਵਰਧਨ ਧਾਰੀ ਮੁਕੰਦ ਮਨੋਹਰ ਲਖ਼ਮੀ ਨਰਾਇਣ ਚਤੁਰਭੁਜ ਆਪਣਾ ਖੇਲ ਕਰਾਈਆ। ਅਸ਼ਟਭੁਜ ਆਦਿ ਭਵਾਨੀ, ਨਿਰਗੁਣ ਨੂਰ ਜੋਤ ਨਿਸ਼ਾਨੀ, ਸਚ ਘਰ ਦੀ ਵਡ ਮਹਾਰਾਣੀ, ਆਪਣਾ ਜੋਬਨ ਵੇਖ ਵਖਾਈਆ। ਗੁਰ ਅਵਤਾਰਾਂ ਦੇ ਦੇ ਬਾਣੀ, ਅੱਖਰ ਵੱਖਰ ਸੁਣਾਏਂ ਕਹਾਣੀ, ਪਦ ਨਿਰਬਾਣ ਆਪ ਜਣਾਈਆ। ਅੰਤਮ ਸਭ ਦੀ ਮੇਟ ਨਿਸ਼ਾਨੀ, ਆਪੇ ਹੋਏਂ ਦੋ ਜਹਾਨਾਂ ਵਾਲੀ, ਦੂਜਾ ਕੋਇ ਨਜ਼ਰ ਨਾ ਆਈਆ। ਕਲਜੁਗ ਮੇਟੇਂ ਰੈਣ ਅੰਧੇਰੀ ਕਾਲੀ, ਨੌਂ ਖੰਡ ਪ੍ਰਿਥਮੀ ਵਖਾਏਂ ਸੱਚੀ ਧਰਮਸਾਲੀ, ਮੰਦਰ ਮਸਜਿਦ ਮੱਠ, ਸ਼ਿਵਦੁਆਲਾ ਏਕਾ ਘਰ ਵਖਾਈਆ। ਲਹਿਣਾ ਚੁੱਕੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਘਰ ਘਰ ਲਹਿਰ ਵਹਾਈਆ। ਸੂਰਜ ਚੰਨ ਜਲ ਪਾਣੀ ਅੰਮ੍ਰਿਤ ਆਪੇ ਝੱਟ, ਘਟ ਘਟ ਆਪਣਾ ਖੇਲ ਵਖਾਈਆ। ਮਨ ਕਾ ਮਣਕਾ ਆਪੇ ਰਟ, ਰਸਨਾ ਜਿਹਵਾ ਪਵਣ ਸਵਾਸ ਸਵਾਸ ਸਵਾਸਾਂ ਨਾਲ ਮਿਲਾਈਆ। ਸੁਰਤੀ ਸ਼ਬਦੀ ਏਕਾ ਰਥ ਆਪੇ ਚੜ੍ਹਾਏ ਪੁਰਖ ਸਮਰਥ, ਸਤਿਜੁਗ ਮਹਿਮਾ ਜਾਣੇ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਬਲ ਬਾਵਨ ਮਾਰਗ ਦੇਣਾ ਦੱਸ, ਚੁਹੱਤਰਾਂ ਤੇਰੇ ਹੋਇਆ ਵਸ, ਸਿੰਘ ਗੁਰਦਿਆਲ ਰਿਹਾ ਸਮਝਾਈਆ। ਸੱਤਰਾਂ ਜਗਤ ਮਨਜੀਤਾ ਆਇਆ ਨੱਸ, ਦਰ ਘਰ ਸਾਚੇ ਵੱਜੀ ਵਧਾਈਆ। ਬਹੱਤਰਾਂ ਸਿੰਘ ਜਗਦੀਸ਼ਾ ਰਿਹਾ ਹੱਸ, ਘਰ ਸਾਚੇ ਖ਼ੁਸ਼ੀ ਮਨਾਈਆ। ਸਿੰਘ ਸਵਰਨ ਲਿਆ ਇਕੋ ਰਸ, ਧਰੂ ਦੁਆਰਾ ਪਦਵੀ ਪਾਈਆ। ਸਿੰਘ ਪਾਲ ਸਭ ਨੂੰ ਮਾਰਗ ਰਿਹਾ ਦੱਸ, ਸੱਤਰਵਾਂ ਸੱਤਰਾਂ ਨਾਲ ਰਿਹਾ ਸਮਾਈਆ। ਈਸਾ ਮੂਸਾ ਮੁਹੰਮਦ ਉਣੰਤਰ ਅਠਾਠ ਸਤਾਠ ਖੇਲ ਤਮਾਸ਼, ਚਾਰ ਯਾਰੀ ਛਿਆਠ ਪੈਂਠ ਚੌਂਠ ਤਰੇਠ ਗੰਢ ਪੁਆਈਆ। ਦਸ ਗੁਰ ਦੇ ਦੇ ਸਾਥ, ਬਵੰਜਾ ਆਪਣਾ ਅੰਕ ਜਣਾਈਆ। ਅਠਾਰਾਂ ਭਗਤ ਖੇਲ ਤਮਾਸ਼, ਤਿੰਨ ਪੰਜ ਪੈਂਤੀਸ ਬੰਧਨ ਪਾਈਆ। ਤੇਈ ਅਵਤਾਰ ਕਰ ਪਰਕਾਸ਼, ਬਾਰਾਂ ਅੰਕ ਨਾਲ ਸਮਝਾਈਆ। ਪੰਜ ਤਤ ਖੇਲ ਤਮਾਸ਼, ਸਤਵੇਂ ਆਪਣੀ ਗੰਢ ਪੁਆਈਆ। ਤ੍ਰੈਗੁਣ ਪਾਏ ਸਾਚੀ ਰਾਸ, ਚੌਕਾ ਆਪਣੇ ਅੰਗ ਲਗਾਈਆ। ਤੀਆ ਦੂਆ ਏਕਾ ਸ਼ੰਕਰ ਬ੍ਰਹਮਾ ਵਿਸ਼ਨ ਕਰੇ ਪਰਕਾਸ਼, ਪਰਕਾਸ਼ਵਾਨ ਆਪ ਹੋ ਜਾਈਆ। ਚੁਹੱਤਰ ਸਚਖੰਡ ਦੁਆਰੇ ਕਰੇ ਦਾਸ, ਨਾ ਕੋਈ ਸਕੇ ਸਿਰ ਉਠਾਈਆ। ਪੀਰ ਪੈਗ਼ੰਬਰ ਗੁਰੂ ਅਵਤਾਰ ਭਗਤ ਸਾਰੇ ਮਿਲ ਕੇ ਕਰਨ ਇਕ ਅਰਦਾਸ, ਪ੍ਰਭ ਅੱਗੇ ਸੀਸ ਝੁਕਾਈਆ। ਤੇਰੀ ਕੀਤੀ ਹੋਏ ਰਾਸ, ਸਾਡੀ ਚਲੇ ਨਾ ਕੋਇ ਚਤੁਰਾਈਆ । ਤੇਰੇ ਹੁਕਮੇ ਅੰਦਰ ਬਣ ਕੇ ਗਏ ਦਾਸੀ ਦਾਸ, ਲੋਕਮਾਤ ਸੇਵ ਕਮਾਈਆ। ਅੰਤ ਆਏ ਤੇਰੇ ਪਾਸ, ਬੈਠੇ ਚਰਨ ਧਿਆਨ ਲਗਾਈਆ। ਜਿਉਂ ਭਾਵੇਂ ਤਿਉਂ ਲੈਣਾ ਰਾਖ, ਤੁਧ ਬਿਨ ਓਟ ਨਾ ਕੋਇ ਤਕਾਈਆ। ਰਲ ਮਿਲ ਤੇਰਾ ਲੱਭਿਆ ਸੱਚਾ ਸਾਥ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਸੇਵ ਕਮਾਈਆ। ਕਲਜੁਗ ਅੰਤਮ ਤੇਰਾ ਇਕ ਪ੍ਰਕਾਸ਼, ਦੋ ਜਹਾਨ ਕਰੇ ਰੁਸ਼ਨਾਈਆ। ਜਨ ਭਗਤਾਂ ਦਰਸ਼ਨ ਦੇਵੇ ਸਾਖ਼ਯਾਤ, ਘਰ ਘਰ ਆਪਣਾ ਰੂਪ ਪਰਗਟਾਈਆ। ਹਰਿ ਸੰਗਤ ਬੱਧਾ ਆਪਣਾ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਨੇੜ ਨਾ ਆਏ ਮਨਮਤ ਨਾਰ ਕਮਜ਼ਾਤ, ਕੁਲੱਖਣੀ ਦਰ ਰਹਿਣ ਨਾ ਪਾਈਆ। ਜਨ ਭਗਤਾਂ ਬਣੇ ਭਗਤ ਸਾਕ, ਪੁਰਖ ਅਕਾਲ ਵਿਚੋਲਾ ਇਕ ਅਖਵਾਈਆ। ਸਚਖੰਡ ਦੁਆਰਾ ਖੋਲ੍ਹ ਹਾਟ, ਬਣ ਹੱਟਵਾਣਾ ਵਣਜ ਕਰਾਈਆ। ਇਕੋ ਨਾਮ ਦੇਵੇ ਦਾਤ, ਇਕੋ ਵਾਰ ਝੋਲੀ ਪਾਈਆ। ਨਾ ਕੋਈ ਪੁਛੇ ਜ਼ਾਤ ਪਾਤ, ਵਰਨ ਗੋਤ ਨਾ ਕੋਇ ਰਖਾਈਆ। ਕਲਜੁਗ ਮੇਟੇ ਰੈਣ ਅੰਧੇਰੀ ਰਾਤ, ਘਰ ਘਰ ਵਿਚ ਚੰਦ ਚੜ੍ਹਾਈਆ। ਗੁਰਮੁਖ ਸੇਜਾ ਆਤਮ ਵੇਖ ਖਾਟ, ਸਚ ਸਿੰਘਾਸਣ ਦਏ ਸੁਹਾਈਆ। ਸੁਰਤ ਸਵਾਣੀ ਪੁਛੇ ਵਾਤ, ਸ਼ਬਦ ਹਾਣੀ ਦਏ ਮਿਲਾਈਆ। ਘਰ ਵਿਚ ਮੇਲਾ ਕਮਲਾਪਾਤ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੁਹੱਤਰਾਂ ਦੇਵੇ ਇਕ ਸਰਨਾਈਆ। ਇਕ ਸਰਨਾਈ ਸਰਨ ਗਤ, ਸੋ ਪੁਰਖ ਨਿਰੰਜਣ ਆਪ ਰਖਾਇੰਦਾ। ਇਕੋ ਨਾਮ ਇਕੋ ਤਤ, ਪੰਜ ਤਤ ਇਕ ਸਮਝਾਇੰਦਾ। ਇਕੋ ਮਾਰਗ ਇਕੋ ਰਥ, ਰਥ ਰਥਵਾਹੀ ਇਕੋ ਨਜ਼ਰੀ ਆਇੰਦਾ। ਏਕਾ ਯਾਰ ਏਕਾ ਸੱਥਰ ਬੈਠਾ ਘੱਤ, ਸੱਥਰ ਯਾਰ ਇਕ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਸਿਖੀ ਆਪੇ ਰੱਖੇ ਖੰਡਿਉਂ ਤਿਖੀ, ਵਾਲੋਂ ਨਿੱਕੀ ਨਜ਼ਰ ਕੋਇ ਨਾ ਪਾਇੰਦਾ। ਜਿਸ ਸਿਖੀ ਨੂੰ ਗੋਬਿੰਦ ਗਾਇਆ, ਸੋ ਪੁਰਖ ਅਕਾਲ ਬਣਾਈਆ। ਸਚਖੰਡ ਦੁਆਰਾ ਇਕ ਸੁਹਾਇਆ, ਸਤਿਗੁਰ ਪੂਰੇ ਸੱਚੇ ਮਾਹੀਆ। ਆਪਣਾ ਮਾਰਗ ਆਪੇ ਲਾਇਆ, ਆਪੇ ਵੇਖੇ ਚਾਈਂ ਚਾਈਂਆ। ਜਿਸ ਦੁਵਾਰਿਉਂ ਵੰਡ ਕਰਾਇਆ, ਪਹਿਲੋਂ ਓਥੇ ਡੇਰਾ ਢਾਹੀਆ। ਜਿਸ ਦੁਵਾਰਿਉਂ ਗੁਰ ਪੀਰ ਅਵਤਾਰ ਘਲਾਇਆ, ਓਸ ਦੁਆਰੇ ਲਏ ਬਹਾਈਆ। ਜਿਸ ਦੁਵਾਰਿਉਂ ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਗੀਤਾ ਗਿਆਨ ਢੋਲਾ ਗਾਇਆ, ਤਿਸ ਦੁਆਰੇ ਖਾਤੇ ਪਾਈਆ। ਜਿਸ ਮੰਦਰ ਅੰਦਰ ਪਰਦਾ ਉਹਲਾ ਰਿਹਾ ਰਖਾਇਆ, ਤਿਸ ਪਰਦਾ ਦਏ ਚੁਕਾਈਆ। ਜੁਗ ਜੁਗ ਵਿਚੋਲਾ ਸ਼ਬਦ ਬਣਾਇਆ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿੱਖੀ ਆਪ ਸਮਝਾਈਆ। ਵਾਲੋਂ ਨਿੱਕੀ ਕਰ ਤਿਆਰ, ਤ੍ਰੈਗੁਣ ਅਤੀਤਾ ਵੇਖ ਵਖਾਇੰਦਾ। ਮੁਨੀ ਰਿਖੀ ਨਾ ਪਾਵੇ ਕੋਈ ਸਾਰ, ਪੰਡਤ ਪਾਂਧਾ ਮੁਲਾਂ ਸ਼ੇਖ਼ ਗਰੰਥੀ ਪੰਥੀ ਨੈਣ ਨਾ ਕੋਇ ਵਖਾਇੰਦਾ। ਲੋਕਮਾਤ ਨਾ ਦਿਸੇ ਕੋਈ ਰੇਖ, ਸਚਖੰਡ ਰੇਖਾ ਆਪ ਬਣਾਇੰਦਾ। ਹਰਿ ਕਾ ਰੂਪ ਮੁਛ ਦਾੜ੍ਹੀ ਨਾ ਕੋਇ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਆਤਮ ਬ੍ਰਹਮ ਹਰ ਘਟ ਰਿਹਾ ਵੇਖ, ਪਾਰਬ੍ਰਹਮ ਫੇਰਾ ਪਾਇੰਦਾ। ਵਸਣਹਾਰਾ ਸਾਚੇ ਦੇਸ, ਦੇਸ ਦਸੰਤਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਚਲਾਇੰਦਾ। ਖੰਡਿਉਂ ਤਿੱਖ਼ੀ ਹਰਿ ਜੂ ਧਾਰ, ਸਚਖੰਡ ਨਿਵਾਸੀ ਆਪ ਜਣਾਈਆ। ਬਿਨ ਗੁਰੂ ਅਵਤਾਰ ਕੋਈ ਨਾ ਉਤਰੇ ਪਾਰ, ਪਾਰ ਕਿਨਾਰਾ ਨਾ ਕੋਇ ਕਰਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਘਰ ਸਾਚੇ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਸਤ ਝੋਲੀ ਪਾਈਆ। ਸਾਚੀ ਵਸਤ ਸਾਚਾ ਦਾਨ, ਹਰਿ ਜੂ ਹਰਿ ਹਰਿ ਆਪ ਵਰਤਾਇੰਦਾ। ਨਾਨਕ ਨਿਰਗੁਣ ਕਰ ਪਰਧਾਨ, ਸਭ ਦੀ ਝੋਲੀ ਆਪ ਭਰਾਇੰਦਾ। ਗੋਬਿੰਦ ਸੂਰਾ ਬਣ ਬਲਵਾਨ, ਆਪਣਾ ਖੇਲ ਕਰਾਇੰਦਾ। ਕਲਜੁਗ ਮੇਟੇ ਝੂਠ ਨਿਸ਼ਾਨ, ਕੂੜੀ ਕਿਰਿਆ ਮੋਹ ਤੁੜਾਇੰਦਾ। ਸਾਚੇ ਭਗਤ ਕਰੇ ਪਰਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਜਿਸ ਜਨ ਦੇਵੇ ਸੋਹੰ ਦਾਨ, ਸੋ ਜਨ ਜਨਮ ਮਰਨ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਅਗੰਮ ਅਪਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਹੰ ਬ੍ਰਹਮ ਦੇ ਅਧਾਰ, ਪਾਰਬ੍ਰਹਮ ਲਏ ਮਿਲਾਈਆ। ਸੋਹੰ ਸ਼ਬਦ ਜੈ ਜੈਕਾਰ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਸੋਹੰ ਰੂਪ ਤੇਈ ਅਵਤਾਰ, ਗੁਰ ਗੁਰ ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਸੋਹੰ ਖੇਲ ਖਲਾਈਆ। ਸੋਹੰ ਧਾਰ ਵਿਚ ਸੰਸਾਰ, ਸਤਿ ਸਤਿਵਾਦੀ ਆਪ ਚਲਾਇੰਦਾ। ਚੁਹੱਤਰ ਨਿਰਗੁਣ ਕਰ ਪਰਵਾਨ, ਚੁਹੱਤਰ ਸਰਗੁਣ ਰੰਗ ਰੰਗਾਇੰਦਾ। ਪਹਿਲੀ ਜੇਠ ਕਰੇ ਪਿਆਰ, ਪ੍ਰੀਤਮ ਪਿਆਰਾ ਦਇਆ ਕਮਾਇੰਦਾ। ਨਾਰੀ ਪੁਰਸ਼ ਦੇ ਅਧਾਰ, ਬਿਰਧ ਬਾਲਾਂ ਆਪ ਤਰਾਇੰਦਾ। ਸ਼ਾਹ ਕੰਗਾਲਾਂ ਕਰੇ ਪਾਰ, ਜੋ ਜਨ ਸਰਨਾਈ ਆਇੰਦਾ। ਬਣੇ ਦਲਾਲ ਆਪ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਅਨਭਵ ਆਪਣੀ ਧਾਰ ਰਖਾਇੰਦਾ। ਦੂਖ ਵਿਨਾਸੀ ਮਿਟਾਏ ਦੁੱਖ, ਦੁਖੀਆਂ ਦੁੱਖ ਮਿਟਾਇੰਦਾ। ਘਰ ਉਪਜਾਏ ਸਾਚਾ ਸੁਖ, ਭੁੱਖਿਆਂ ਭੁੱਖ ਗਵਾਇੰਦਾ। ਦੂਰ ਕਰਾਏ ਨਾ ਮਾਣਸ ਨਾ ਮਨੁੱਖ, ਮੋਹ ਮਮਤਾ ਆਪ ਚੁਕਾਇੰਦਾ। ਅੰਦਰ ਵੜ ਨਾ ਬਹੇ ਕੋਈ ਲੁਕ, ਲੁਕਿਆਂ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਖ ਘਰ ਘਰ ਵਿਚ ਸੁਖ ਵਖਾਇੰਦਾ।

Leave a Reply

This site uses Akismet to reduce spam. Learn how your comment data is processed.